੫ ਮਾਘ ੨੦੨੦ ਬਿਕਰਮੀ ਪਾਲ ਸਿੰਘ ਦੇ ਗ੍ਰਹਿ ਪਿੰਡ ਛੋਹਣ ਜ਼ਿਲਾ ਗੁਰਦਾਸ ਪੁਰ
ਕਲਜੁਗ ਅੰਤਮ ਵੇਖ ਘੜੀ, ਗੁਰ ਅਵਤਾਰ ਪੀਰ ਪੈਗ਼ੰਬਰ ਧਿਆਨ ਲਗਾਈਆ। ਪੰਜ ਤਤ ਨਾਤਾ ਦਿਸੇ ਕੋਈ ਨਾ ਗੜ੍ਹੀ, ਰੂਪ ਰੰਗ ਰੇਖ ਨਾ ਕੋਇ ਵਖਾਈਆ । ਆਦਿ ਜੁਗਾਦਿ ਜੁਗ ਚੌਕੜੀ ਸ੍ਰਿਸ਼ਟ ਸਬਾਈ ਜਿਸ ਦਬਾਈ ਗੋਰ ਮੜ੍ਹੀ, ਲੱਖ ਚੁਰਾਸੀ ਖ਼ਾਕ ਮਿਲਾਈਆ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਨਿਰਗੁਣ ਸਰਗੁਣ ਜਿਸ ਦੀ ਲੜੀ, ਨਿਤ ਨਵਿਤ ਡੋਰੀ ਤੰਦ ਬੰਧਾਈਆ। ਸੋ ਪੁਰਖ ਅਕਾਲ ਦੀਨ ਦਿਆਲ ਕਿਰਪਾਨਿਧ ਕਿਰਪਾ ਆਪਣੀ ਕਰੀ, ਕਰਨੀ ਕਿਰਤ ਰਿਹਾ ਕਮਾਈਆ। ਭਗਤ ਸੁਹੇਲਾ ਇਕ ਅਕੇਲਾ ਗੁਰਮੁਖ ਦਵਾਰੇ ਲਾਏ ਝੜੀ, ਛਹਿਬਰ ਆਪਣਾ ਨਾਮ ਵਖਾਈਆ। ਸਾਚੇ ਸੰਤ ਸ੍ਰੀ ਭਗਵੰਤ ਇਕੋ ਧਾਰਾ ਅਵਲੜੀ ਪੜ੍ਹੀ, ਅਲਫ਼ ਯੇ ਨਾ ਕੋਇ ਸਮਝਾਈਆ। ਆਵਣ ਜਾਵਣ ਪਤਿਤ ਪਾਵਣ ਲੱਖ ਚੁਰਾਸੀ ਵਿਚੋਂ ਕਰੇ ਬਰੀ, ਬਰੀਖ਼ਾਨਾ ਇਕੋ ਫੋਲ ਫੁਲਾਈਆ। ਆਤਮ ਪਰਮਾਤਮ ਪਰਮਾਤਮ ਆਤਮ ਪਰਵਰਦਿਗਾਰ ਆਪੇ ਫੜੀ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵੇ ਮਾਣ ਵਡਿਆਈਆ। ਕਲਜੁਗ ਘੜੀ ਵੇਖ ਵਕਤ, ਵਿਸ਼ਨ ਬ੍ਰਹਮਾ ਸ਼ਿਵ ਧਿਆਨ ਲਗਾਈਆ। ਕਰੇ ਖੇਲ ਪ੍ਰਭ ਸਾਚਾ ਜਗਤ, ਜਗਜੀਵਣ ਦਾਤਾ ਵੇਸ ਵਟਾਈਆ। ਜੁਗ ਚੌਕੜੀ ਜੋ ਰਿਹਾ ਫ਼ਰਕ, ਫ਼ੈਸਲਾ ਇਕੋ ਵਾਰ ਸੁਣਾਈਆ। ਪਿਛਲਾ ਲੇਖਾ ਕਰੇ ਤਰਕ, ਤੁਰਤ ਅਗਲਾ ਹੁਕਮ ਮੰਨਾਈਆ। ਆਤਮ ਪਰਮਾਤਮ ਭਗਤ ਭਗਵਾਨ ਘੜੇ ਸਾਚੀ ਘੜਤ, ਘੜਨ ਭੰਨਣਹਾਰ ਆਪਣੇ ਹੱਥ ਰੱਖੇ ਵਡਿਆਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਖਾਣੀ ਬਾਣੀ ਮੰਗੇ ਕੋਇ ਨਾ ਧੜਤ, ਹਿੱਸਾ ਵੰਡ ਨਾ ਕੋਇ ਵੰਡਾਈਆ। ਠਾਕਰ ਸੁਆਮੀ ਨਿਰਗੁਣ ਜੋਤ ਇਕ ਇਕੱਲਾ ਆਇਆ ਪਰਤ, ਪਾਰਬ੍ਰਹਮ ਪ੍ਰਭ ਆਪਣਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਰਿਹਾ ਵਖਾਈਆ। ਕਲਜੁਗ ਘੜੀ ਵੇਖ ਵੇਲਾ, ਭਗਤ ਅਠਾਰਾਂ ਰਹੇ ਜਸ ਗਾਈਆ। ਮਿਲਿਆ ਮੇਲ ਗੁਰੂ ਗੁਰ ਚੇਲਾ, ਚੇਲਾ ਗੁਰ ਇਕੋ ਨਜ਼ਰੀ ਆਈਆ। ਪਰਮ ਪੁਰਖ ਪ੍ਰਭ ਸੱਜਣ ਸੁਹੇਲਾ, ਸਾਹਿਬ ਸਤਿਗੁਰ ਫੇਰਾ ਪਾਈਆ। ਲੱਖ ਚੁਰਾਸੀ ਨਾਲੋਂ ਹੋ ਕੇ ਵਿਹਲਾ, ਹਰਿਜਨ ਸਾਚੇ ਵੇਖ ਵਖਾਈਆ। ਜੋਤੀ ਜੋਤ ਸਰੂਪ
❋
❋
ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਦੇਵਣਹਾਰ ਵਡਿਆਈਆ। ਕਲਜੁਗ ਵੇਲਾ ਵੇਖ ਵਿਚਾਰ, ਚਾਰੇ ਜੁਗ ਉਠ ਉਠ ਧਾਈਆ। ਸਤਿਜੁਗ ਨੇਤਰ ਰੋ ਕਰੇ ਪੁਕਾਰ, ਉਚੀ ਕੂਕ ਕੂਕ ਸੁਣਾਈਆ। ਤ੍ਰੇਤਾ ਧਾਹਾਂ ਰਿਹਾ ਮਾਰ, ਨੇਤਰ ਨੈਣਾਂ ਨੀਰ ਵਹਾਈਆ। ਦੁਆਪਰ ਡਿੱਗਾ ਮੂੰਹ ਦੇ ਭਾਰ, ਬਲਹੀਣ ਰਿਹਾ ਕੁਰਲਾਈਆ। ਕਲਜੁਗ ਕੂੜੀ ਕਿਰਿਆ ਰਿਹਾ ਲਲਕਾਰ, ਚਾਰੋਂ ਕੁੰਟ ਰਿਹਾ ਜਣਾਈਆ। ਵੇਖੋ ਖੇਲ ਮੇਰਾ ਸੰਸਾਰ, ਸ੍ਰਿਸ਼ਟ ਸਬਾਈ ਭਰਮ ਭੁਲਾਈਆ। ਗੁਰ ਕਾ ਸ਼ਬਦ ਨਾ ਕੋਇ ਪਿਆਰ, ਸਤਿਗੁਰ ਨਜ਼ਰ ਕਿਸੇ ਨਾ ਆਈਆ। ਵਰਨਾ ਬਰਨਾ ਧੂਅੰਧਾਰ, ਛੱਤ੍ਰੀ ਬ੍ਰਾਹਮਣ ਸ਼ੂਦਰ ਵੈਸ਼ ਨਾ ਕੋਇ ਰੁਸ਼ਨਾਈਆ। ਮੰਦਰ ਮਸਜਿਦ ਸ਼ਿਵਦਵਾਲੇ ਮੱਠ ਕਰੇ ਨਾ ਕੋਈ ਪਿਆਰ, ਪ੍ਰੀਤੀ ਹੱਕ ਨਾ ਕੋਇ ਨਿਭਾਈਆ । ਮੁਕਾਮੇ ਹੱਕ ਨਜ਼ਰ ਨਾ ਆਏ ਸਾਂਝਾ ਯਾਰ, ਲਾਸ਼ਰੀਕ ਜਲਵਾ ਨੂਰ ਨਾ ਕੋਇ ਖ਼ੁਦਾਈਆ। ਰਾਮ ਰਹੀਮ ਸਾਰੇ ਗਏ ਵਿਸਾਰ, ਇਸ਼ਟ ਦੇਵ ਗੁਰੂ ਸੁਆਮੀ ਘਰ ਸਚ ਨਾ ਕੋਇ ਮਨਾਈਆ। ਮਾਇਆ ਮਮਤਾ ਕੂੜੀ ਕਿਰਿਆ ਕਰਨ ਪਿਆਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਵਾਹਵਾ ਤੇਰੇ ਹੱਥ ਵਡਿਆਈਆ। ਕਲਜੁਗ ਵੇਲਾ ਵੇਖ ਅਖ਼ੀਰ, ਸ਼ਾਸਤਰ ਸਿਮਰਤ ਵੇਦ ਪੁਰਾਨ ਦੇਣ ਦੁਹਾਈਆ। ਚਾਰ ਕੁੰਟ ਵਹਾਵਣ ਨੀਰ, ਦਹਿ ਦਿਸ਼ਾ ਹਾਹਾਕਾਰ ਸੁਣਾਈਆ। ਸ੍ਰਿਸ਼ਟ ਸਬਾਈ ਲੱਗੀ ਹਉਮੇ ਪੀੜ, ਦੂਈ ਦਵੈਤ ਪੜਦਾ ਨਾ ਕੋਇ ਉਠਾਈਆ। ਝਗੜਾ ਪਿਆ ਸ਼ਾਹ ਹਕੀਰ, ਊਚ ਨੀਚ ਕਰਨ ਲੜਾਈਆ। ਕੋਈ ਨਾ ਬਦਲੇ ਤੇਰੇ ਬਿਨਾਂ ਤਕਦੀਰ, ਤਦਬੀਰ ਸਕੇ ਨਾ ਕੋਇ ਸਮਝਾਈਆ। ਤੇਰਾ ਖੇਲ ਬੇਨਜ਼ੀਰ, ਸ਼ਹਿਨਸ਼ਾਹ ਨਜ਼ਰ ਕਿਸੇ ਨਾ ਆਈਆ। ਸਾਬਤ ਨਜ਼ਰ ਨਾ ਆਵੇ ਕੋਈ ਤਸਵੀਰ, ਤਸਬੀ ਮਾਲਾ ਬੈਠੀ ਮੁਖ ਭਵਾਈਆ। ਕਲਜੁਗ ਸਾਧਾਂ ਸੰਤਾਂ ਲੱਗੀ ਭੀੜ, ਭੀੜਾ ਰਾਹ ਪਾਰ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਦਰ ਠਾਂਡੇ ਮੰਗ ਮੰਗਾਈਆ। ਕਲਜੁਗ ਵੇਲਾ ਵੇਖ ਤ੍ਰੈਗੁਣ ਮਾਇਆ, ਖ਼ਾਲੀ ਝੋਲੀ ਰਹੀ ਵਖਾਈਆ। ਪਰਮ ਪੁਰਖ ਤੇਰੀ ਸੀਸ ਨਾ ਦਿਸੇ ਛਾਇਆ, ਓਢਣ ਨਜ਼ਰ ਕੋਇ ਨਾ ਆਈਆ। ਕੂੜੀ ਕਿਰਿਆ ਖੇਲ ਰਚਾਇਆ, ਝੂਠੇ ਧੰਦੇ ਸਰਬ ਲੋਕਾਈਆ। ਪਿਤਾ ਪੂਤ ਰਿਹਾ ਭੁਲਾਇਆ, ਮਾਤ ਪਿਤ ਨਾ ਕਰੇ ਵਡਿਆਈਆ। ਨਾਰ ਕੰਤ ਨਾ ਕੋਇ ਹੰਢਾਇਆ, ਘਰ ਘਰ ਵਿਭਚਾਰ ਨਜ਼ਰੀ ਆਈਆ। ਆਤਮ ਪਰਮਾਤਮ ਛੰਦ ਕਿਸੇ ਨਾ ਗਾਇਆ, ਢੋਲਾ ਰਾਗ ਨਾ ਕੋਇ ਸੁਣਾਈਆ। ਨਿਰਗੁਣ ਨੂਰੀ ਚੰਦ ਨਾ ਕੋਇ ਚਮਕਾਇਆ, ਘਰ ਘਰ ਦੀਵੇ ਬੱਤੀ ਰਹੇ ਡਗਮਗਾਈਆ। ਪਰਮ ਪੁਰਖ ਤੇਰਾ ਦਰਸ਼ ਕਿਸੇ ਨਾ ਪਾਇਆ, ਤੀਰਥ ਤਟ ਜੰਗਲ ਜੂਹ ਉਜਾੜ ਪਹਾੜ ਉਚੇ ਟਿੱਲੇ ਪਰਬਤ ਫਿਰਨ ਵਾਹੋ ਦਾਹੀਆ। ਸਾਚਾ ਮੰਦਰ ਕਾਇਆ ਬੰਕ ਨਾ ਕਿਸੇ ਸੁਹਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਦਰ ਤੇਰੇ ਅਲਖ ਜਗਾਈਆ। ਕਲਜੁਗ ਅੰਤਮ ਵੇਖ ਰੋਵਣ ਪੰਜ ਤੱਤ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਰਿਹਾ ਕੁਰਲਾਈਆ। ਸ੍ਰੀ ਭਗਵਾਨ ਵੇਖ ਸਾਡੇ ਖ਼ਾਲੀ ਹੱਥ, ਵਸਤ ਨਜ਼ਰ ਕੋਇ ਨਾ ਆਈਆ। ਵਰਨ ਬਰਨ ਕਰ ਕਰ ਥੱਕੇ ਪੂਜਾ ਪਾਠ, ਸਿਮਰਨ ਰਸਨਾ ਜਿਹਵਾ ਢੋਲਾ ਗਾਈਆ। ਤੇਰੇ ਮਿਲਣ ਦੀ ਕਿਸੇ ਨਾ ਖੁਲ੍ਹੀ ਅੱਖ, ਪਰਦਾ ਸਕੇ ਨਾ ਕੋਇ ਚੁਕਾਈਆ। ਤੇਰੀ ਆਤਮ ਪਰਮਾਤਮ ਤੇਰੇ ਨਾਲੋਂ ਹੋਈ ਵੱਖ, ਫੜ ਬਾਹੋਂ ਗਲੇ ਨਾ ਕੋਇ ਲਗਾਈਆ। ਜਗਤ ਵਾਸਨਾ ਨੌ ਦਵਾਰੇ
❋
❋
ਦਿਵਸ ਰੈਣ ਰਹੀ ਨੱਠ, ਘੜੀ ਪੱਲ ਆਪਣਾ ਪੰਧ ਮੁਕਾਈਆ। ਨਾਤਾ ਤੁਟਿਆ ਧੀਰਜ ਜਤ, ਸਤਿ ਸੰਤੋਖ ਰਹਿਣ ਕੋਇ ਨਾ ਪਾਈਆ। ਬਿਨ ਤੇਰੀ ਕਿਰਪਾ ਖੇੜਾ ਹੁੰਦਾ ਦਿਸੇ ਭੱਠ, ਸਾਚਾ ਸੰਗ ਨਾ ਕੋਇ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਦਰ ਤੇਰੇ ਮੰਗ ਮੰਗਾਈਆ। ਕਲਜੁਗ ਵੇਲਾ ਵੇਖ ਰੋਵੇ ਸੂਰਜ ਚੰਦ, ਚੰਦ ਚਾਂਦਨੀ ਰਹੀ ਕੁਰਲਾਈਆ। ਮੇਰਾ ਦੁੱਖੀ ਹੋਇਆ ਬੰਦ ਬੰਦ, ਬੰਦਗੀ ਕਰਦਾ ਨਜ਼ਰ ਕੋਇ ਨਾ ਆਈਆ। ਸ੍ਰਿਸ਼ਟ ਸੁਬਾਈ ਹੋਈ ਆਤਮ ਰੰਡ, ਸੁਹਾਗੀ ਕੰਤ ਨਾ ਕੋਇ ਹੰਢਾਈਆ। ਨੁਹਾ ਨੁਹਾ ਥੱਕੇ ਜਮਨਾ ਸੁਰਸਤੀ ਗੋਦਾਵਰੀ ਗੰਗ, ਅੰਤਰ ਆਤਮ ਨੁਹਾਉਣ ਕੋਇ ਨਾ ਜਾਈਆ। ਪੰਚ ਵਿਕਾਰਾਂ ਕਰੇ ਨਾ ਕੋਈ ਖੰਡ ਖੰਡ, ਖੰਡਾ ਖੜਗ ਨਾਮ ਨਾ ਕੋਇ ਚਮਕਾਈਆ। ਬਿਨ ਤੇਰੇ ਗਿਆਨ ਹੋਏ ਅੰਧ, ਦੋਏ ਲੋਚਣ ਕੰਮ ਕਿਸੇ ਨਾ ਆਈਆ। ਮੈਂ ਕੂਕ ਸੁਣਾਵਾਂ ਛੰਦ, ਹੋਕਾ ਦੇ ਦੇ ਰਹੀ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੁਧ ਬਿਨ ਕੋਈ ਨਾ ਮੇਟੇ ਪੰਧ, ਸਗਲਾ ਸੰਗ ਨਾ ਕੋਇ ਰਖਾਈਆ । ਕਲਜੁਗ ਵੇਲਾ ਵੇਖ ਰੋਵਣ ਸਤਾਰ, ਮੰਡਲ ਮੰਡਪ ਦੇਣ ਦੁਹਾਈਆ। ਸ੍ਰਿਸ਼ਟ ਸਬਾਈ ਕਰੇ ਵਿਭਚਾਰ, ਸਤਿ ਸਰੂਪ ਨਾ ਕੋਇ ਵਖਾਈਆ। ਕੁਆਰ ਕੰਨਿਆ ਕਰੇ ਸ਼ਿੰਗਾਰ, ਨੇਤਰ ਨੈਣਾਂ ਧਾਰ ਬੰਧਾਈਆ। ਪਿਤਾ ਪੂਤ ਨਾਤਾ ਤੁਟਿਆ ਵਿਚ ਸੰਸਾਰ, ਮਾਤ ਪੁੱਤ ਸੇਜ ਹੰਢਾਈਆ। ਕਾਗਦ ਕਲਮ ਹੋਏ ਖ਼ੁਆਰ, ਸ਼ਾਹੀ ਆਪਣਾ ਹਾਲ ਸੁਣਾਈਆ। ਜੋ ਲੇਖਾ ਲਿਖ ਕੇ ਗਏ ਗੁਰੂ ਅਵਤਾਰ, ਸੋ ਗੁਰ ਕਾ ਸ਼ਬਦ ਸਕੇ ਨਾ ਕੋਇ ਕਮਾਈਆ । ਨੌ ਖੰਡ ਪ੍ਰਿਥਮੀ ਧੂਅੰਧਾਰ, ਸੱਤ ਦੀਪ ਨਾ ਕੋਇ ਰੁਸ਼ਨਾਈਆ। ਕਿਰਪਾ ਕਰ ਆਪ ਨਿਰੰਕਾਰ, ਤੇਰੇ ਅੱਗੇ ਇਕ ਅਰਜੋਈਆ। ਡੁੱਬਦੇ ਪਾਥਰ ਲੈ ਉਭਾਰ, ਪਾਹਨ ਆਪਣਾ ਚਰਨ ਛੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣੀ ਮਾਣ ਵਡਿਆਈਆ । ਕਲਜੁਗ ਅੰਤਮ ਵੇਖ ਰੋਵਣ ਜ਼ਿਮੀ ਅਸਮਾਨ, ਧਰਨੀ ਆਪਣਾ ਹਾਲ ਸੁਣਾਈਆ। ਸਾਬਤ ਰਿਹਾ ਨਾ ਕਿਸੇ ਈਮਾਨ, ਸਿਦਕ ਸਬੂਰੀ ਨਾ ਕੋਇ ਹੰਢਾਈਆ। ਕਲਮਾ ਕੋਈ ਨਾ ਪੜ੍ਹੇ ਜ਼ਬਾਨ, ਗੀਤ ਗੋਬਿੰਦ ਨਾ ਕੋਇ ਅਲਾਈਆ। ਸਾਧ ਸੰਤ ਕਰਨ ਹਰਾਮ, ਧੀਰਜ ਜਤ ਨਾ ਕੋਇ ਜਣਾਈਆ। ਘਰ ਘਰ ਵਸਿਆ ਕਰੋਧ ਕਾਮ, ਕਾਮ ਕਾਮਨੀ ਰੂਪ ਵਟਾਈਆ। ਤੇਰਾ ਪੱਲੂ ਪਕੜੇ ਕੋਈ ਨਾ ਦਾਮ, ਡੋਰੀ ਸ਼ਬਦ ਨਾ ਕੋਇ ਬੰਧਾਈਆ। ਸ੍ਰੀ ਭਗਵਾਨ ਤੇਰਾ ਲੋਕਮਾਤ ਵਿਗੜਿਆ ਨਜ਼ਾਮ, ਨੌਬਤ ਸਚ ਨਾ ਕੋਇ ਵਜਾਈਆ। ਪੁਰਖ ਅਕਾਲ ਵੇਖ ਆਣ, ਕਿਉਂ ਬੈਠਾ ਮੁਖ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਮਿਹਰ ਨਜ਼ਰ ਨੈਣ ਉਠਾਈਆ। ਕਲਜੁਗ ਅੰਤਮ ਵੇਖ, ਜਨ ਭਗਤ ਦੇਣ ਦੁਹਾਈਆ। ਸ੍ਰਿਸ਼ਟ ਸੁਬਾਈ ਝੂਠਾ ਭੇਖ, ਪ੍ਰਭ ਵਧਿਆ ਥਾਉਂ ਥਾਈਂਆ। ਮਾਇਆ ਮਮਤਾ ਖੇਡਾਂ ਰਹੇ ਖੇਡ, ਮੋਹ ਮੁਹੱਬਤ ਸਚ ਨਾ ਕੋਇ ਜਣਾਈਆ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਜੋ ਗੁਰੂ ਅਵਤਾਰ ਦਿਤੇ ਭੇਜ, ਹੁਕਮ ਸੰਦੇਸ਼ਾ ਗਏ ਸੁਣਾਈਆ । ਅੰਤਮ ਕਹਿ ਕੇ ਗਏ ਪੁਰਖ ਅਕਾਲ ਸਭ ਦੀ ਮਾਣੇ ਸੇਜ, ਹਰ ਘਟ ਆਪਣਾ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਦੇਣੀ ਮਾਣ ਵਡਿਆਈਆ। ਕਲਜੁਗ ਵੇਲਾ ਵੇਖ ਰੋਵੇ ਹਕੀਕਤ, ਹੱਕ ਨਜ਼ਰ ਕੋਇ ਨਾ ਆਈਆ। ਚਾਰ ਵਰਨਾਂ ਲੱਗੀ ਸ਼ਰੀਕਤ, ਸ਼ਿਰਕਤ ਸਕੇ ਨਾ ਕੋਇ ਮਿਟਾਈਆ। ਸਦੀ ਚੌਧਵੀਂ
❋
❋
ਲੇਖਾ ਹੋਇਆ ਬੀਤਤ, ਬੀਤੀ ਕਹਾਣੀ ਨਾ ਕੋਇ ਸਮਝਾਈਆ। ਤੇਰਾ ਖੇਲ ਪ੍ਰਭੂ ਅਨਡੀਠਤ, ਜਗ ਅੱਖਾਂ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਲਾ ਵਕਤ ਦੇ ਸਮਝਾਈਆ । ਕਲਜੁਗ ਵੇਲਾ ਵੇਖ, ਖਾਣੀ ਬਾਣੀ ਦਏ ਦੁਹਾਈਆ। ਲੱਗੀ ਅਗਨ ਮਹੀਨਾ ਜੇਠ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਸਾਧ ਸੰਤ ਰੱਖੇ ਕੋਈ ਨਾ ਸਾਇਆ ਹੇਠ, ਅਗਨੀ ਤਤ ਨਾ ਕੋਇ ਬੁਝਾਈਆ। ਚਾਰੋਂ ਕੁੰਟ ਵਧਿਆ ਭੇਖ, ਭੇਖੀ ਬੈਠੇ ਢੇਰੀਆਂ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਸਚ ਤੇਰੀ ਓਟ ਤਕਾਈਆ। ਸ੍ਰੀ ਭਗਵਾਨ ਦਇਆ ਕਮਾਉਂਦਾ ਏ। ਸਚਖੰਡ ਨਿਵਾਸੀ ਹੁਕਮ ਫ਼ਰਮਾਉਂਦਾ ਏ। ਸੋ ਪੁਰਖ ਨਿਰੰਜਣ ਆਪ ਜਣਾਉਂਦਾ ਏ। ਹਰਿ ਪੁਰਖ ਨਿਰੰਜਣ ਭੇਵ ਖੁਲ੍ਹਾਉਂਦਾ ਏ। ਏਕੰਕਾਰ ਪਰਦਾ ਲਾਹੁੰਦਾ ਏ। ਆਦਿ ਨਿਰੰਜਣ ਨੂਰ ਰੁਸ਼ਨਾਉਂਦਾ ਏ। ਸ੍ਰੀ ਭਗਵਾਨ ਰਾਹ ਸਮਝਾਉਂਦਾ ਏ। ਅਬਿਨਾਸ਼ੀ ਕਰਤਾ ਵੇਖਣ ਆਉਂਦਾ ਏ। ਪਾਰਬ੍ਰਹਮ ਫੇਰਾ ਪਾਉਂਦਾ ਏ। ਬ੍ਰਹਮ ਆਪਣਾ ਰੰਗ ਰੰਗਾਉਂਦਾ ਏ। ਵਿਸ਼ਨੂੰ ਆਸਾ ਪੂਰ ਕਰਾਉਂਦਾ ਏ। ਬ੍ਰਹਮੇ ਭਰਵਾਸਾ ਇਕ ਰਖਾਉਂਦਾ ਏ। ਸ਼ੰਕਰ ਧਰਵਾਸਾ ਆਪ ਜਣਾਉਂਦਾ ਏ। ਗੁਰ ਅਵਤਾਰਾਂ ਪਾਸਾ ਆਪ ਬਦਲਾਉਂਦਾ ਏ। ਪੀਰ ਪੈਗ਼ੰਬਰਾਂ ਦੇ ਕੇ ਸਾਥਾ, ਸਾਚਾ ਸੰਗ ਨਿਭਾਉਂਦਾ ਏ। ਜਨ ਭਗਤਾਂ ਖੋਲ੍ਹ ਖੁਲਾਸਾ, ਅਨੁਭਵ ਆਪਣੀ ਕਾਰ ਕਮਾਉਂਦਾ ਏ। ਰਵ ਸਸ ਕਰ ਪਰਕਾਸ਼ਾ, ਨੂਰੀ ਜਲਵਾ ਇਕ ਜਣਾਉਂਦਾ ਏ। ਲੇਖਾ ਜਾਣ ਪ੍ਰਿਥਮੀ ਆਕਾਸਾ, ਗਗਨ ਮੰਡਲ ਸੋਭਾ ਪਾਉਂਦਾ ਏ। ਤ੍ਰੈਗੁਣ ਮਾਇਆ ਤੇਰੀ ਵੇਖੇ ਰਾਸਾ, ਗੋਪੀ ਕਾਹਨ ਰੂਪ ਵਟਾਉਂਦਾ ਏ। ਪੰਜ ਤਤ ਤੇਰਾ ਲੇਖਾ ਜਾਣੇ ਪੰਜ ਤਤ ਇਹਾਤਾ, ਕਾਇਆ ਬੰਕ ਖੋਜ ਖੁਜਾਉਂਦਾ ਏ। ਦਰ ਘਰ ਸਾਚੇ ਬੰਧਾਏ ਇਕੋ ਨਾਤਾ, ਨਾਤਾ ਬਿਧਾਤਾ ਜੋੜ ਜੁੜਾਉਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਲਹਿਣਾ ਮੂਲ ਮੁਕਾਉਂਦਾ ਏ। ਸਭ ਦਾ ਲਹਿਣਾ ਮੂਲ ਮੁਕਾਉਂਦਾ ਏ। ਸ੍ਰੀ ਭਗਵਾਨ ਦਇਆ ਕਮਾਉਂਦਾ ਏ। ਪੁਰਖ ਅਕਾਲ ਖੇਲ ਰਚਾਉਂਦਾ ਏ। ਨਿਰਗੁਣ ਨਿਰਵੈਰ ਇਕੋ ਨੂਰ ਡਗਮਗਾਉਂਦਾ ਏ। ਜਾਹਰ ਜਹੂਰ ਫੇਰਾ ਪਾਉਂਦਾ ਏ। ਨਾਦ ਤੂਰ ਸ਼ਬਦ ਵਜਾਉਂਦਾ ਏ। ਆਸਾ ਮਨਸਾ ਪੂਰ, ਆਪਣਾ ਰੰਗ ਰੰਗਾਉਂਦਾ ਏ। ਨਾਤਾ ਤੋੜ ਕੂੜੋ ਕੂੜ, ਕਲਜੁਗ ਅੰਧ ਅੰਧੇਰ ਗਵਾਉਂਦਾ ਏ। ਸਾਚੀ ਬਖ਼ਸ਼ ਚਰਨ ਧੂੜ, ਮਸਤਕ ਇਕੋ ਟਿੱਕਾ ਨਾਮ ਲਗਾਉਂਦਾ ਏ। ਚਤੁਰ ਸੁਘੜ ਬਣਾਏ ਮੂਰਖ ਮੂੜ੍ਹ, ਗੁਰਮੁਖ ਆਪਣੇ ਘਰ ਵਸਾਉਂਦਾ ਏ। ਦਾਤਾ ਯੋਧਾ ਬਣ ਕੇ ਸੂਰ, ਸਿਰ ਆਪਣਾ ਹੱਥ ਟਿਕਾਉਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਵੇਲਾ ਵਕਤ ਸੁਹਾਉਂਦਾ ਏ। ਕਲਜੁਗ ਵੇਲਾ ਵਕਤ ਸੁਹਾਵਾਂਗਾ। ਜੋਤੀ ਜਾਮਾ ਵੇਸ ਵਟਾਵਾਂਗਾ। ਕਲ ਕਲਕੀ ਫੇਰਾ ਪਾਵਾਂਗਾ। ਸੰਬਲ ਆਪਣਾ ਚਰਨ ਟਿਕਾਵਾਂਗਾ। ਸੱਚਖੰਡ ਦੁਆਰ ਇਕ ਵਸਾਵਾਂਗਾ। ਥਿਰ ਘਰ ਆਪਣਾ ਨਾਦ ਵਜਾਵਾਂਗਾ। ਜੋਤੀ ਜੋਤ ਜੋਤ ਰੁਸ਼ਨਾਵਾਂਗਾ। ਵਰਨ ਗੋਤ ਨਾ ਕੋਇ ਰਖਾਵਾਂਗਾ। ਸਾਚੀ ਚੋਟ ਨਗਾਰੇ ਲਾਵਾਂਗਾ। ਲੱਖ ਚੁਰਾਸੀ ਆਲ੍ਹਣਿਉਂ ਡਿਗਾ ਬੋਟ, ਫੜ ਬਾਹੋਂ ਫੇਰ ਉਠਾਵਾਂਗਾ। ਕਲਜੁਗ ਕੂੜੀ ਕਿਰਿਆ ਦੁਰਮਤ ਮੈਲ ਧੋਤ, ਸਚ ਸੁੱਚ ਇਕ ਵਰਤਾਵਾਂਗਾ। ਜੋ ਪ੍ਰਭ ਦਰਸ਼ਨ ਰਹੇ ਲੋਚ, ਤਿਨ੍ਹਾਂ ਇਕੋ ਦਰਸ ਦਿਖਾਵਾਂਗਾ। ਜੋ ਅੰਦਰ ਵੜ੍ਹ ਕੇ ਰਹੇ ਖੋਜ, ਤਿਨ੍ਹਾਂ ਪਰਦਾ ਤੁਰਤ ਚੁਕਾਵਾਂਗਾ। ਜੋ ਸਿਰ ਤੇ ਬਸਤੇ ਬੰਨ੍ਹ ਕੇ ਫਿਰਦੇ ਚੁੱਕੀ ਬੋਝ, ਤਿਨ੍ਹਾਂ ਚਾਰ ਕੁੰਟ ਭਵਾਵਾਂਗਾ।
❋
❋
ਜਿਹੜੇ ਵੇਂਹਦੇ ਚੌਂਦਾਂ ਲੋਕ, ਤਿਨ੍ਹਾਂ ਲੋਕ ਪਰਲੋਕ ਆਪਣੇ ਚਰਨਾਂ ਹੇਠ ਵਖਾਵਾਂਗਾ। ਜੋ ਗੌਂਦੇ ਇਕ ਸਲੋਕ, ਤਿਨ੍ਹਾਂ ਸਾਬਤ ਸਰੂਪ ਨਜ਼ਰੀ ਆਵਾਂਗਾ। ਜੋ ਮੰਗਦੇ ਮੁਕਤੀ ਮੋਖ, ਤਿਨ੍ਹਾਂ ਮੁਫ਼ਤ ਨਾਮ ਵਰਤਾਵਾਂਗਾ। ਜੋ ਚਰਨੀ ਆ ਕੇ ਕਹੇ ਮੈਂ ਨਿਰਦੋਸ਼, ਸੋ ਦੋਸ਼ੀ ਪਾਰ ਕਰਾਵਾਂਗਾ। ਜੋ ਕਹੇ ਤੇਰੇ ਮਿਲਣ ਦੀ ਮੈਨੂੰ ਨਹੀਂ ਹੋਸ਼, ਤਿਸ ਅੰਤਰ ਆਤਮ ਜੋੜ ਜੁੜਾਵਾਂਗਾ। ਜੋ ਚਰਨ ਧਿਆਨ ਲਗਾ ਰਹੇ ਖ਼ਾਮੋਸ਼, ਤਿਸ ਖ਼ਾਹਸ਼ ਆਪਣੀ ਖ਼ਾਹਸ਼ ਵਿਚ ਸਮਾਵਾਂਗਾ। ਜੋ ਮਸਤ ਪਿਆਲਾ ਪੀ ਹੋਏ ਮਦਹੋਸ਼, ਤਿਨ੍ਹਾਂ ਮਧੁਰ ਧੁਨ ਰਾਗ ਸੁਣਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਕਲਜੁਗ ਕੂੜੀ ਕਿਰਿਆ ਮੇਟ ਮਿਟਾਵਾਂਗਾ। ਕਲਜੁਗ ਅੰਤਮ ਮੇਟ ਮਿਟਾਏਗਾ। ਪ੍ਰਭ ਆਪਣੀ ਦਇਆ ਕਮਾਏਗਾ। ਨਿਰਗੁਣ ਨਿਰਵੈਰ ਖੇਲ ਕਰਾਏਗਾ। ਗੁਰ ਚੇਲਾ ਰੰਗ ਰੰਗਾਏਗਾ। ਸੱਜਣ ਸੁਹੇਲਾ ਰੰਗ ਚੜ੍ਹਾਏਗਾ। ਵੇਲਾ ਵਕਤ ਆਪ ਸੁਹਾਏਗਾ। ਜਗਤ ਦੁਹੇਲਾ ਰੂਪ ਵਟਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦੀ ਆਸਾ ਮਣਸਾ ਪੂਰ ਕਰਾਏਗਾ। ਸੁਣ ਸੰਦੇਸ਼ ਸ੍ਰੀ ਭਗਵਾਨ, ਵਿਸ਼ਨ ਬ੍ਰਹਮਾ ਸ਼ਿਵ ਖ਼ੁਸ਼ੀ ਮਨਾਈਆ। ਭਗਤ ਅਠਾਰਾਂ ਗਾਇਣ ਗਾਣ, ਕਬੀਰ ਜੁਲਾਹਾ ਰਾਗ ਅਲਾਈਆ। ਤੇਈ ਅਵਤਾਰ ਕਰਨ ਧਿਆਨ, ਚਰਨ ਕਵਲ ਮੰਗਣ ਸਰਨਾਈਆ। ਈਸਾ ਮੂਸਾ ਮੁਹੰਮਦ ਬਿਨ ਰਸਨਾ ਜਿਹਵਾ ਬੋਲਣ ਜ਼ਬਾਨ, ਤੂੰਹੀ ਤੂੰ ਰਾਗ ਸੁਣਾਈਆ। ਨਾਨਕ ਗੋਬਿੰਦ ਕਰ ਪਰਵਾਨ, ਪਰਵਾਨਾ ਇਕੋ ਹੱਥ ਰਖਾਈਆ। ਸ਼ਾਸਤਰ ਸਿਮਰਤ ਵੇਦ ਕਤੇਬ ਕਹਿਣ ਅਸੀਂ ਤੇਰਾ ਈਮਾਨ, ਅੰਜੀਲ ਕੁਰਾਨ ਗੀਤਾ ਗਿਆਨ ਨਾਲ ਮਿਲਾਈਆ। ਸ਼ੁਕਰ ਕਰੇ ਜ਼ਿਮੀ ਅਸਮਾਨ, ਸੂਰਜ ਚੰਦ ਭੱਜੇ ਵਾਹੋ ਦਾਹੀਆ। ਮੰਡਲ ਮੰਡਪ ਹੋਏ ਹੈਰਾਨ, ਪ੍ਰਭੂ ਕੀ ਕੀ ਖੇਲ ਵਰਤਾਈਆ। ਕਲਜੁਗ ਅੰਤਮ ਪ੍ਰਗਟ ਹੋਵੇ ਨੌਜਵਾਨ, ਯੋਧਾ ਸੂਰਬੀਰ ਆਪਣਾ ਵੇਸ ਵਟਾਈਆ। ਸੰਤ ਸੁਹੇਲੇ ਵੇਖੇ ਆਣ, ਲੱਖ ਚੁਰਾਸੀ ਖੋਜ ਖੁਜਾਈਆ। ਆਤਮ ਪਰਮਾਤਮ ਦੇਵੇ ਇਕ ਗਿਆਨ, ਬ੍ਰਹਮ ਵਿਦਿਆ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਸਭ ਦਾ ਰਿਹਾ ਚੁਕਾਈਆ। ਲੇਖਾ ਚੁਕੇ ਲੋਕਮਾਤ, ਕਲਜੁਗ ਅੰਤ ਰਹਿਣ ਨਾ ਪਾਈਆ । ਨਿਰਗੁਣ ਸਰਗੁਣ ਦੇਵੇ ਸਾਥ, ਸਗਲਾ ਸੰਗ ਨਿਭਾਈਆ। ਚਾਰ ਵਰਨ ਬਣਾਏ ਇਕ ਜਮਾਤ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼, ਭੇਵ ਰਹੇ ਨਾ ਰਾਈਆ। ਨਾਮ ਦੇਵੇ ਧੁਰ ਸੁਗਾਤ, ਵਸਤ ਅਮੋਲਕ ਝੋਲੀ ਪਾਈਆ। ਰੈਣ ਅੰਧੇਰੀ ਮੇਟ ਰਾਤ, ਸਤਿ ਸਤਿ ਕਰੇ ਰੁਸ਼ਨਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਵਾਕ ਭਵਿਖਤ ਜੋ ਗਏ ਆਖ, ਆਖਰ ਸਭ ਦੇ ਪੂਰ ਕਰਾਈਆ। ਜੁਗ ਚੌਕੜੀ ਵੇਖਣਹਾਰ ਹਾਲਾਤ, ਹਾਲਤ ਸਭ ਦੀ ਫੋਲ ਫੁਲਾਈਆ। ਜਾਨਣਹਾਰਾ ਕਾਇਨਾਤ, ਕਾਤਬ ਕਲਮਾ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਲਹਿਣਾ ਦਏ ਚੁਕਾਈਆ। ਕਲਜੁਗ ਲਹਿਣਾ ਚੁੱਕੇ ਜਗ, ਲੋਕਮਾਤ ਰਹਿਣ ਨਾ ਪਾਈਆ। ਸ੍ਰਿਸ਼ਟ ਸਬਾਈ ਹੰਸ ਰੂਪ ਬਣਾਏ ਕੱਗ, ਕਾਗੋਂ ਹੰਸ ਆਪ ਉਡਾਈਆ। ਜਿਨ੍ਹਾਂ ਦਰਸ਼ਨ ਦੇਵੇ ਉਪਰ ਸ਼ਾਹ ਰਗ, ਸ਼ਹਿਨਸ਼ਾਹ ਆਪਣਾ ਮੇਲ ਮਿਲਾਈਆ । ਤ੍ਰੈਗੁਣ ਮਾਇਆ ਬੁਝੇ ਅੱਗ, ਪੰਚ ਵਿਕਾਰ ਨਾ ਕੋਇ ਲੜਾਈਆ। ਨੌ ਦਵਾਰੇ ਪਾਰ ਹੱਦ, ਦਸਵੇਂ ਆਪਣਾ ਘਰ ਸੁਹਾਈਆ। ਸੇਜ ਸੁਹੰਜਣੀ ਚੜ੍ਹੇ ਭੱਜ, ਗੁਰਮੁਖ ਮਿਲੇ ਮਾਣ ਵਡਿਆਈਆ। ਬਿਨ ਕਾਅਬਿਉਂ ਮੱਕਿਉਂ ਕਰਾਏ ਹੱਜ਼, ਹੁਜਰਾ ਹੱਕ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ
❋
❋
ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿਜਨ ਦੇਵੇ ਮਾਣ ਵਡਿਆਈਆ। ਹਰਿਜਨ ਹੁਜਰਾ ਤੱਕੇ ਅਗੰਮ, ਅਲਖ ਅਗੋਚਰ ਆਪ ਜਣਾਈਆ। ਜਿਥੇ ਨਾ ਕੋਈ ਸੂਰਜ ਨਾ ਕੋਈ ਚੰਨ, ਚੌਦਸ ਰੂਪ ਨਾ ਕੋਇ ਵਟਾਈਆ। ਨਾ ਕੋਈ ਗੀਤ ਨਾ ਕੋਈ ਛੰਦ, ਢੋਲਾ ਰਾਗ ਨਾ ਕੋਇ ਸੁਣਾਈਆ । ਨਾ ਕੋਈ ਜਿਹਵਾ ਨਾ ਕੋਈ ਦੰਦ, ਤਤਵ ਤਤ ਨਾ ਕੋਇ ਚਤੁਰਾਈਆ। ਪਰਮ ਪੁਰਖ ਪਤਿਪਰਮੇਸ਼ਵਰ ਇਕੋ ਦੇਵੇ ਆਪਣਾ ਅਨੰਦ, ਅਨੰਦ ਅਨੰਦ ਵਿਚੋਂ ਪਰਗਟਾਈਆ। ਕਲਜੁਗ ਅੰਦਰ ਜਨ ਭਗਤਾਂ ਮੇਟ ਅਗਲਾ ਪਿਛਲਾ ਪੰਧ, ਘਰ ਸਾਚੇ ਲਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦੀ ਆਸਾ ਪੂਰਨ ਮਨਸਾ, ਮਾਨਵ ਆਪਣੇ ਲੇਖੇ ਲਏ ਲਗਾਈਆ। ਕਲਜੁਗ ਵੇਲਾ ਅੰਤ, ਅੰਤ ਰਿਹਾ ਸਮਝਾਈਆ। ਨੇਤਰ ਖੋਲ੍ਹ ਜਗਤ ਜੰਤ, ਜੀਵ ਈਸ਼ ਦ੍ਰਿੜਾਈਆ। ਪਰਮ ਪੁਰਖ ਦਾ ਇਕੋ ਮੰਤ, ਗੁਰ ਅਵਤਾਰ ਪੀਰ ਪੈਗ਼ੰਬਰ ਗਏ ਸਮਝਾਈਆ। ਨਾਤਾ ਜੋੜ ਨਾਰ ਕੰਤ, ਸੁਰਤੀ ਸ਼ਬਦੀ ਮੇਲ ਮਿਲਾਈਆ। ਬੋਧ ਅਗਾਧਾ ਬਣ ਪੰਡਤ, ਘਰ ਵੱਜੇ ਨਾਮ ਵਧਾਈਆ। ਦੂਜੇ ਦਰ ਨਾ ਹੋ ਮੰਗਤ, ਦੇਵਣਹਾਰ ਇਕ ਅਖਵਾਈਆ। ਚਾਰ ਵਰਨ ਜਿਸ ਦੀ ਸੰਗਤ, ਬਰਨ ਅਠਾਰਾਂ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੁਨੇਹੜਾ ਰਿਹਾ ਜਣਾਈਆ। ਕਲਜੁਗ ਵੇਲਾ ਉਠ ਜੀਵ ਜਾਗ, ਹਰਿ ਜਾਗਰਤ ਜੋਤ ਜਗਾਇੰਦਾ । ਤੇਰੇ ਅੰਤਰ ਜਗੇ ਚਿਰਾਗ, ਬਿਨ ਸਤਿਗੁਰ ਅੱਖ ਨਜ਼ਰ ਕਿਸੇ ਨਾ ਆਇੰਦਾ। ਦੁਰਮਤ ਮੈਲ ਧੋ ਦਾਗ, ਪਾਪਾਂ ਗਠੜੀ ਫੋਲ ਫੁਲਾਇੰਦਾ। ਹਰਿ ਸਰਨਾਈ ਸਾਚੀ ਲਾਗ, ਸ੍ਰੀ ਭਗਵਾਨ ਇਕੋ ਨਜ਼ਰੀ ਆਇੰਦਾ। ਮੇਟ ਮਿਟਾਏ ਵਾਦ ਵਿਵਾਦ, ਵਿਖ ਅੰਮ੍ਰਿਤ ਰੂਪ ਬਣਾਇੰਦਾ। ਸ਼ਬਦ ਸੁਣਾਏ ਅਗੰਮੀ ਨਾਦ, ਧੁਨ ਆਤਮਕ ਰਾਗ ਅਲਾਇੰਦਾ। ਆਤਮ ਪਰਮਾਤਮ ਬਣੇ ਸਾਕ, ਸੱਜਣ ਇਕੋ ਇਕ ਅਖਵਾਇੰਦਾ। ਬਜਰ ਕਪਾਟੀ ਖੋਲ੍ਹ ਤਾਕ, ਤੇਰਾ ਪਰਦਾ ਆਪ ਉਠਾਇੰਦਾ। ਨਿਝਰ ਝਿਰਨਾ ਦੇਵੇ ਬੂੰਦ ਸਵਾਂਤ, ਅੰਮ੍ਰਿਤ ਰਸ ਇਕ ਵਖਾਇੰਦਾ। ਨਜ਼ਰੀ ਆਏ ਇਕ ਇਕਾਂਤ, ਘਰ ਸਾਚੇ ਸੋਭਾ ਪਾਇੰਦਾ। ਤੂੰ ਗੁਰਮੁਖ ਉਸ ਦੀ ਜਾਤ, ਮਨਮੁਖ ਹੋ ਕਿਉਂ ਮੁਖ ਭਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਚੌਕੜੀ ਆਪ ਜਣਾਇੰਦਾ। ਉਠ ਜੀਵ ਖੋਲ੍ਹ ਅੱਖ, ਕਿਉਂ ਬੈਠਾ ਮੁਖ ਭਵਾਈਆ। ਜੋ ਤੇਰਾ ਸਾਢੇ ਤਿੰਨ ਹੱਥ ਚਲਾਏ ਰਥ, ਕਾਇਆ ਅੰਦਰ ਸੇਵ ਕਮਾਈਆ। ਸਾਹਿਬ ਨਾਲ ਮਿਲ ਕੇ ਹੱਸ, ਘਰ ਖ਼ੁਸ਼ੀਆਂ ਮੰਗਲ ਗਾਈਆ। ਉਹ ਤੇਰਾ ਕਰੇ ਜਸ, ਜਿਸ ਵੇਦ ਪੁਰਾਨ ਦਿਤੀ ਵਡਿਆਈਆ। ਮਾਇਆ ਕਾਰਨ ਹੋਇਉਂ ਅੱਡ, ਪਰਦਾ ਦੂਈ ਦਵੈਤ ਟਿਕਾਈਆ। ਕੂੜੀ ਕਿਰਿਆ ਜਗਤ ਛੱਡ, ਘਰ ਸਾਚਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੀਵ ਜੰਤ ਰਿਹਾ ਜਣਾਈਆ। ਕਲਜੁਗ ਜੀਵ ਕਰ ਧਿਆਨ, ਸਾਹਿਬ ਸਤਿਗੁਰ ਆਪ ਜਣਾਈਆ। ਸਭ ਦੇ ਅੰਦਰ ਨਾਮ ਗਿਆਨ, ਸ੍ਰੀ ਭਗਵਾਨ ਰਿਹਾ ਟਿਕਾਈਆ। ਦੀਪਕ ਜੋਤ ਜਗੇ ਮਹਾਨ, ਗ੍ਰਹਿ ਗ੍ਰਹਿ ਕਰੇ ਰੁਸ਼ਨਾਈਆ। ਰਸਨਾ ਜਿਹਵਾ ਦਿਤੀ ਜ਼ਬਾਨ, ਬੱਤੀ ਦੰਦ ਮੇਲ ਮਿਲਾਈਆ। ਨੌ ਦਵਾਰੇ ਖੋਲ੍ਹ ਦੁਕਾਨ, ਜਗਤ ਵਾਸਨਾ ਨਾਲ ਭਰਾਈਆ। ਸੁਖਮਨ ਟੇਡੀ ਬੰਕ ਖੇਲ ਮਹਾਨ, ਈੜਾ ਪਿੰਗਲਾ ਪਹਿਰੇਦਾਰ ਅਖਵਾਈਆ। ਕਰੇ ਖੇਲ ਸ੍ਰੀ ਭਗਵਾਨ, ਘਰ ਘਰ ਵਿਚ ਰਚਨ ਰਚਾਈਆ। ਅੰਮ੍ਰਿਤ ਭਰਿਆ ਤਾਲ ਮਹਾਨ, ਸਰੋਵਰ ਆਪਣੇ ਹੱਥ ਰਖਾਈਆ। ਸ਼ਬਦ ਨਾਦ ਵੱਜੇ ਧੁਨਕਾਨ, ਅੱਠੇ
❋
❋
ਪਹਿਰ ਰਾਗ ਸੁਣਾਈਆ । ਦੀਪਕ ਜੋਤ ਜਗੇ ਮਹਾਨ, ਤੇਲ ਬਾਤੀ ਨਜ਼ਰ ਕੋਇ ਨਾ ਆਈਆ। ਘਰ ਸੇਜਾ ਵੇਖ ਸਚ ਨਿਸ਼ਾਨ, ਆਸਣ ਸਿੰਘਾਸਣ ਇਕ ਵਿਛਾਈਆ। ਕਿਉਂ ਭੁਲਿਆ ਬਣ ਨਾਦਾਨ, ਨਿਜ ਘਰ ਵੇਖਣ ਕੋਇ ਨਾ ਆਈਆ। ਜਿਸ ਘਰ ਵਸੇ ਸ੍ਰੀ ਭਗਵਾਨ, ਸੋ ਤੇਰਾ ਮੰਦਰ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੀਵ ਜੰਤ ਰਿਹਾ ਜਗਾਈਆ। ਕਲਜੁਗ ਜੀਵ ਜਾਗ ਜਗਤ ਦੁਹੇਲਾ, ਜਗਤ ਅੰਧੇਰਾ ਛਾਈਆ। ਪ੍ਰਭ ਮਿਲਣ ਦਾ ਇਕੋ ਵੇਲਾ, ਮਾਣਸ ਜਨਮ ਮਿਲੇ ਵਡਿਆਈਆ। ਘਰ ਠਾਕਰ ਸੁਆਮੀ ਚਾੜ੍ਹੇ ਤੇਲਾ, ਖ਼ੁਸ਼ੀਆਂ ਸਗਨ ਮਨਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ। ਕਲਜੁਗ ਜੀਵ ਕਹੇ ਮੈਂ ਅੰਧਾ, ਨੇਤਰ ਅੱਖ ਨਾ ਕੋਇ ਖੁਲ੍ਹਾਈਆ। ਬਿਨ ਬੰਦਗੀਉਂ ਫਿਰਾਂ ਬੰਦਾ, ਬੰਦਨਾ ਸਚ ਨਾ ਕੋਇ ਸਮਝਾਈਆ। ਕੂੜੀ ਕਿਰਿਆ ਜਗਤ ਧੰਦਾ, ਵਾਸਨਾ ਲੋਭ ਮੋਹ ਹਲਕਾਈਆ । ਲੱਖ ਚੁਰਾਸੀ ਪਾਰ ਨਾ ਆਇਆ ਕੰਢਾ, ਸਾਚੇ ਬੇੜੇ ਨਾ ਕੋਇ ਚੜ੍ਹਾਈਆ। ਜੁਗ ਜੁਗ ਜਗਤ ਦੁਹਾਗਣ ਰਿਹਾ ਰੰਡਾ, ਸਚ ਸੁਹਾਗ ਨਾ ਕੋਇ ਹੰਢਾਈਆ। ਮਾਤ ਗਰਭ ਵੜਦਾ ਰਿਹਾ ਡੂੰਘੀ ਕੰਦਾ, ਕੰਦਰ ਪਾਰ ਨਾ ਕੋਇ ਕਰਾਈਆ। ਮਿਲਿਆ ਸਾਹਿਬ ਨਾ ਹਰਿ ਬਖ਼ਸ਼ੰਦਾ, ਬਖ਼ਸ਼ਿਸ਼ ਕਰੀ ਨਾ ਬੇਪਰਵਾਹੀਆ। ਮਾਂ ਪਿਓ ਮੈਨੂੰ ਲਾਡ ਨਾਲ ਕਹਿੰਦੇ ਰਹੇ ਲਾਡਲੇ ਚੰਦਾ, ਖ਼ੁਸ਼ੀਆਂ ਨਾਲ ਨਾਮ ਸਾਲਾਹੀਆ। ਬਿਨ ਸਤਿਗੁਰ ਪੂਰੇ ਅੰਤ ਕੋਈ ਨਾ ਲਾਏ ਅੰਗਾ, ਗੋਦੀ ਗੋਦ ਨਾ ਕੋਇ ਬਹਾਈਆ। ਕਲਜੁਗ ਅੰਤ ਸ੍ਰੀ ਭਗਵੰਤ ਦਰ ਤੇਰੇ ਮੰਗ ਮੰਗਾ, ਦੋਏ ਜੋੜ ਜੋੜ ਸਰਨਾਈਆ। ਆਪਣੀ ਕਿਰਪਾ ਪਾਰ ਕਰ ਚਾਹੇ ਚੰਗਾ ਚਾਹੇ ਮੰਦਾ, ਮੰਦਾ ਚੰਗਾ ਤੇਰੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਦੇਵੀਂ ਮਾਣ ਵਡਿਆਈਆ। ਪੁਰਖ ਅਕਾਲ ਕਹੇ ਮੈਂ ਤਾਰਾਂ ਠੱਗ ਚੋਰ, ਜੋ ਚਲ ਆਣ ਸਰਨਾਈਆ। ਸ੍ਰਿਸ਼ਟ ਸਬਾਈ ਹੱਥ ਮੇਰੇ ਡੋਰ, ਜੁਗ ਚੌਕੜੀ ਰਿਹਾ ਭਵਾਈਆ। ਜਨ ਭਗਤਾਂ ਦੀ ਸਦਾ ਲੋੜ, ਬਿਨ ਭਗਤਾਂ ਭਗਵਾਨ ਕੰਮ ਕਿਸੇ ਨਾ ਆਈਆ । ਜੁਗ ਜਨਮ ਦੇ ਵਿਛੜੇ ਲਵਾਂ ਜੋੜ, ਫੜ ਬਾਹੋਂ ਮੇਲ ਮਿਲਾਈਆ। ਪਾਰ ਕਰਾਵਾਂ ਡੁੱਬਦੇ ਅੰਧਘੋਰ, ਸ਼ਬਦ ਇਸ਼ਾਰੇ ਨਾਲ ਤਰਾਈਆ। ਪੁਰਖ ਅਕਾਲ ਆਦਿ ਜੁਗਾਦਿ ਇਕੋ ਨਾ ਕੋਈ ਹੋਰ, ਇਕ ਇਕੱਲਾ ਆਪ ਅਖਵਾਈਆ। ਜਿਸ ਦੇ ਅੱਗੇ ਚਲੇ ਨਾ ਕਿਸੇ ਕੋਈ ਜ਼ੋਰ, ਜ਼ੋਰੂ ਜ਼ਰ ਕੰਮ ਕਿਸੇ ਨਾ ਆਈਆ। ਜਿਸ ਦਾ ਮੰਤਰ ਇਕੋ ਫੋਰ, ਗੁਰ ਅਵਤਾਰ ਪੀਰ ਪੈਗ਼ੰਬਰ ਦਏ ਸਮਝਾਈਆ। ਅੰਤ ਕਾਲ ਕਲ ਜਾਏ ਆਪੇ ਬੌਹੜ, ਨਿਰਗੁਣ ਆਪਣਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ , ਦੇਵਣਹਾਰਾ ਸਾਚਾ ਵਰ, ਕਲਜੁਗ ਜੀਵ ਲਏ ਤਰਾਈਆ। ਕਲਜੁਗ ਜੀਵ ਕਹੇ ਪ੍ਰਭ ਔਖੀ ਘਾਟੀ, ਕਿਨਾਰਾ ਨਜ਼ਰ ਕੋਇ ਨਾ ਆਈਆ। ਜੂਠੇ ਝੂਠੇ ਮੇਰੇ ਸਾਥੀ, ਤੇਰਾ ਰਾਹ ਨਾ ਕੋਇ ਵਖਾਈਆ। ਕੀ ਮੈਂ ਮੰਨਾਂ ਤੇਰੀ ਆਖੀ, ਮੇਰੀ ਬੁੱਧ ਰਹੇ ਗਵਾਈਆ। ਕਿਰਪਾ ਕਰ ਕੇ ਬਣ ਸਾਕੀ, ਸਾਹਿਬ ਆਪਣਾ ਜਾਮ ਮੁਖ ਲਗਾਈਆ। ਆਪਣੇ ਮਿਲਣ ਦੀ ਖੋਲ੍ਹ ਤਾਕੀ, ਬੰਦ ਦਰਵਾਜਾ ਦੇ ਖੁਲ੍ਹਾਈਆ। ਮਨ ਮਨੂਆ ਰਹੇ ਕੋਈ ਨਾ ਆਕੀ, ਮਨਸਾ ਮਨਸਾ ਵਿਚ ਖਪਾਈਆ। ਤੇਰੇ ਨਾਮ ਦਾ ਬਣਾਂ ਸੱਚਾ ਪਾਠੀ, ਪੂਜਾ ਇਕੋ ਦੇ ਦ੍ਰਿੜਾਈਆ। ਤੈਨੂੰ ਮਿਲ ਕੇ ਹੋਵਾਂ ਤੇਰੀ ਜਾਤੀ, ਆਪਣੀ ਜਾਤ ਨਾ ਕੋਇ ਵਖਾਈਆ। ਜਿਧਰ ਵੇਖਾਂ ਨਜ਼ਰੀ ਆਏ ਪਰਭਾਤੀ, ਸੰਧਿਆ ਰੂਪ ਨਾ ਕੋਇ ਵਟਾਈਆ। ਸਾਹਿਬ ਸਤਿਗੁਰ
❋
❋
ਪੁਰਖ ਅਬਿਨਾਸ਼ੀ, ਮਿਹਰਵਾਨ ਤੇਰੀ ਸਰਨਾਈਆ। ਨਿਰਗੁਣ ਨੂਰ ਜੋਤ ਸਚ ਪਰਕਾਸ਼ੀ, ਪਰਕਾਸ਼ ਇਕੋ ਨਜ਼ਰੀ ਆਈਆ। ਗ਼ਰੀਬ ਨਿਮਾਣਿਆਂ ਕੋਝਿਆਂ ਕਮਲਿਆਂ ਘਰ ਆ ਕੇ ਦੇ ਬਾਕੀ, ਪੂਰਬ ਲਹਿਣਾ ਝੋਲੀ ਪਾਈਆ। ਤੇਰੇ ਭਗਤਾਂ ਮਿਲ ਕੇ ਰਲੀਏ ਸਚ ਜਮਾਤੀ, ਜਿਸ ਘਰ ਅਲਫ਼ ਯੇ ਨਾ ਕੋਇ ਪੜ੍ਹਾਈਆ । ਚਰਨ ਕਵਲ ਸਚ ਪ੍ਰੀਤੀ ਬੰਨ ਨਾਤੀ, ਨਾਤਾ ਆਪਣੇ ਨਾਲ ਰਖਾਈਆ। ਲੇਖਾ ਚੁਕੇ ਮਾਤ ਪਿਤ ਭਾਈ ਭੈਣ ਸਾਕ ਸੱਜਣ ਸੈਣ ਫ਼ੁੱਫੀ ਮਾਸੀ, ਮਸੇਰ ਨਜ਼ਰ ਕੋਇ ਨਾ ਆਈਆ। ਕੂੜੀ ਕਿਰਿਆ ਤ੍ਰੈਗੁਣ ਮਾਇਆ ਜਗਤ ਮਿਟੇ ਉਦਾਸੀ, ਸੰਸਾ ਰੋਗ ਨਜ਼ਰ ਕੋਇ ਨਾ ਆਈਆ। ਤੇਰੇ ਨਾਲ ਮਿਲ ਕੇ ਆਤਮ ਪਰਮਾਤਮ ਕਰੇ ਹਾਸੀ, ਹੱਸ ਹੱਸ ਤੇਰੀ ਖ਼ੁਸ਼ੀ ਮਨਾਈਆ। ਤੇਰੇ ਮੰਡਲ ਵੇਖਾਂ ਰਾਸੀ, ਜਿਸ ਘਰ ਗੋਪੀ ਕਾਹਨ ਤੂੰਹੀ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇ ਆਪਣਾ ਵਰ, ਜਿਸ ਵਿਚ ਤੇਰਾ ਰੂਪ ਨਜ਼ਰੀ ਆਈਆ। ਪਰਮ ਪੁਰਖ ਪ੍ਰਭ ਹੋ ਦਿਆਲ, ਦੀਨ ਦਿਆਲ ਦਇਆ ਕਮਾਇੰਦਾ। ਗੁਰਮੁਖ ਉਠ ਸਾਚੇ ਲਾਲ, ਲਾਲਨ ਆਪਣੇ ਰੰਗ ਰੰਗਾਇੰਦਾ । ਮੁਰੀਦ ਮੁਰਸ਼ਦ ਪੁੱਛੇ ਹਾਲ, ਪਰਦਾ ਦੂਈ ਦਵੈਤ ਚੁਕਾਇੰਦਾ। ਤੇਰਾ ਸਾਹਿਬ ਤੇਰੇ ਨਾਲ ਨਿਰਗੁਣ, ਵਿਛੜ ਕਦੇ ਨਾ ਜਾਇੰਦਾ। ਨਾਤਾ ਤੋੜੇ ਕਾਲ ਮਹਾਂਕਾਲ, ਸਿਰ ਆਪਣਾ ਹੱਥ ਟਿਕਾਇੰਦਾ। ਜਨਮ ਜਨਮ ਜੋ ਘਾਲਣ ਘਾਲ, ਕੀਤੀ ਘਾਲ ਲੇਖੇ ਲਾਇੰਦਾ। ਹਾਜ਼ਰ ਹੋ ਕੇ ਮੰਨੇ ਸੁਆਲ, ਜਾਹਰ ਹੋ ਕੇ ਪੂਰ ਕਰਾਇੰਦਾ। ਸਤਿਗੁਰ ਹੋ ਕੇ ਬਣੇ ਦਲਾਲ, ਦੋ ਜਹਾਨਾਂ ਪਾਰ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਸਾ ਪੂਰ ਵਖਾਇੰਦਾ। ਹਰਿਜਨ ਆਸਾ ਪੂਰੀ ਮਨਸਾ, ਤ੍ਰਿਖਾ ਤ੍ਰਿਪਤ ਰਹਿਣ ਨਾ ਪਾਈਆ। ਹਰਿ ਭਗਤ ਸੁਹਾਏ ਆਪਣਾ ਬੰਸਾ, ਸਰਬੰਸ ਆਪਣੇ ਰੰਗ ਰੰਗਾਈਆ। ਸੋਹੰ ਜਾਪ ਜਪਾਏ ਹੰਸਾ, ਮਾਣਕ ਮੋਤੀ ਚੋਗ ਵਖਾਈਆ। ਘਰ ਨਾਰੀ ਨਰਾਇਣ ਮਿਲੇ ਕੰਤਾ, ਗੁਰਮੁਖ ਗੁਰ ਗੁਰ ਅੰਗ ਲਗਾਈਆ। ਮਾਣਸ ਜਨਮ ਬਣਾਏ ਬਣਤਾ, ਘੜਨ ਭੰਨਣਹਾਰ ਬੇਪਰਵਾਹੀਆ। ਚੋਲੀ ਚਾੜ੍ਹ ਰੰਗ ਬਸੰਤਾ, ਨਿਰਗੁਣ ਵੇਖੇ ਚਾਈਂ ਚਾਈਂਆ। ਗੜ੍ਹ ਟੁੱਟੇ ਹਉਮੇ ਹੰਗਤਾ, ਹੰ ਬ੍ਰਹਮ ਇਕ ਸਮਝਾਈਆ। ਭਗਤ ਬਿਨ ਭਗਵਾਨ ਨਾ ਹੋਏ ਮੰਗਤਾ, ਦੂਜੇ ਦਰ ਨਾ ਮੰਗਣ ਜਾਈਆ। ਮੇਲ ਮਿਲੇ ਜਨ ਸਾਚੀ ਸੰਗਤਾ, ਜਿਸ ਸੰਗਤ ਵਿਚ ਹਰਿ ਜੂ ਰਿਹਾ ਸਮਾਈਆ। ਮੁਲਾਂ ਸ਼ੇਖ਼ ਮੁਸਾਇਕ ਨਾ ਕੋਈ ਜਾਣੇ ਪਾਂਧਾ ਪੰਡਤਾ, ਗ੍ਰੰਥੀ ਪੰਥੀ ਸਮਝ ਕੋਇ ਨਾ ਆਈਆ। ਜਿਸ ਉਪਾਈ ਲੱਖ ਚੁਰਾਸੀ ਜਨਤਾ, ਸੋ ਜੀਵਤ ਜੀਅ ਆਪਣੇ ਘਰ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਆਦਿ ਜੁਗਾਦਿ ਜੁਗਾ ਜੁਗੰਤਰ ਜਨ ਭਗਤਾਂ ਨਾਲ ਕਰੇ ਸਚ ਮੁਹੱਬਤਾ, ਮਹਿਬੂਬ ਆਪਣਾ ਮੇਲ ਮਿਲਾਈਆ।
੬ ਮਾਘ ੨੦੨੦ ਬਿਕਰਮੀ ਗੁਰਮੁਖ ਸਿੰਘ ਦੇ ਗ੍ਰਹਿ ਪਿੰਡ ਸੋਨ ਜ਼ਿਲਾ ਗੁਰਦਾਸ ਪੁਰ
ਕਿਰਪਾ ਕਰੇ ਹਰਿ ਜਗਦੀਸ਼, ਜਨ ਹਰਿ ਦੇਵੇ ਮਾਣ ਵਡਿਆਈਆ। ਏਕਾ ਕਲਮਾ ਨਾਮ ਹਦੀਸ, ਹਜ਼ਰਤ ਕਰੇ ਸਚ ਪੜ੍ਹਾਈਆ। ਦਰਸ ਦਿਖਾਏ ਬੈਠ ਅਤੀਤ, ਤ੍ਰੈਗੁਣ ਡੇਰਾ ਰਿਹਾ ਢਾਹੀਆ। ਮਾਣ ਰਖਾਏ ਹਸਤ ਕੀਟ, ਊਚ ਨੀਚ ਲਏ ਮਿਲਾਈਆ। ਸਤਿ ਸਤਿਵਾਦੀ
❋
❋
ਦੱਸੇ ਆਪਣੀ ਰੀਤ, ਪੂਰਬ ਲਹਿਣਾ ਰਿਹਾ ਮੁਕਾਈਆ। ਆਤਮ ਪਰਮਾਤਮ ਢੋਲਾ ਗੀਤ, ਸੋਹੰ ਸਚ ਸੱਚ ਜਣਾਈਆ। ਲੇਖਾ ਚੁੱਕੇ ਮੰਦਰ ਮਸੀਤ, ਕਾਇਆ ਕਾਅਬਾ ਇਕੋ ਨਜ਼ਰੀ ਆਈਆ। ਲੱਖ ਚੁਰਾਸੀ ਮਾਣਸ ਜਨਮ ਲਏ ਜੀਤ, ਜੂਨੀ ਜੂਨ ਨਾ ਕੋਇ ਭਵਾਈਆ। ਕਰੇ ਖੇਲ ਸਾਹਿਬ ਅਨਡੀਠ, ਅਨਡਿਠੜਾ ਆਪਣਾ ਰਾਹ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਤਰਾਈਆ। ਹਰਿਜਨ ਤਾਰੇ ਹਰਿ ਨਿਰੰਕਾਰ, ਪੁਰਖ ਨਿਰੰਜਣ ਵਡ ਵਡਿਆਈਆ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਦੇਂਦਾ ਰਿਹਾ ਸਹਾਰ, ਸੋਹਲਾ ਢੋਲਾ ਰਾਗ ਨਾਮ ਜਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਰ ਉਜਿਆਰ, ਸ਼ਾਸਤਰ ਸਿਮਰਤ ਵੇਦ ਪੁਰਾਨ ਕੁਰਾਨਾ ਲੇਖ ਲਿਖਾਈਆ । ਪੰਜ ਤਤ ਕਾਇਆ ਖੋਲ੍ਹ ਕਿਵਾੜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵੇਖੇ ਥਾਉਂ ਥਾਈਂਆ। ਹਰਿਜਨ ਵੇਖੇ ਸਾਹਿਬ ਸੁਲਤਾਨ, ਹਰਿ ਵੱਡਾ ਵਡ ਵਡਿਆਈਆ। ਕਿਰਪਾ ਕਰੇ ਸ੍ਰੀ ਭਗਵਾਨ, ਪਾਰਬ੍ਰਹਮ ਪ੍ਰਭ ਆਪਣੀ ਦਇਆ ਕਮਾਈਆ। ਲੱਖ ਚੁਰਾਸੀ ਵੇਖੇ ਮਾਰ ਧਿਆਨ, ਅੰਡਜ ਜੇਰਜ ਉਤਭੁਜ ਸੇਤਜ ਫੋਲ ਫੁਲਾਈਆ। ਸੰਤ ਸੁਹੇਲੇ ਲੱਭੇ ਆਣ, ਸਰਗੁਣ ਦੇਵੇ ਮਾਣ ਵਡਿਆਈਆ। ਗੁਰਮੁਖ ਗੁਰ ਗੁਰ ਬਖ਼ਸ਼ੇ ਚਰਨ ਧਿਆਨ, ਸਰਨ ਦੇਵੇ ਇਕ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਚਰਜ ਆਪਣੀ ਖੇਲ ਰਚਾਈਆ। ਅਚਰਜ ਖੇਲ ਪੁਰਖ ਸਮਰਥ, ਹਰਿ ਕਰਤਾ ਆਪ ਰਚਾਇੰਦਾ। ਨਿਰਗੁਣ ਨੂਰ ਕਰ ਪਰਗਟ, ਲੋਕਮਾਤ ਵੇਸ ਵਟਾਇੰਦਾ । ਜੁਗ ਚੌਕੜੀ ਚਲਾਵਣਹਾਰਾ ਰਥ, ਨਿਰਵੈਰ ਆਪਣੀ ਕਲ ਧਰਾਇੰਦਾ। ਪੰਧ ਮੁਕਾਏ ਨੱਠ ਨੱਠ, ਦੋ ਜਹਾਨਾਂ ਚਰਨਾਂ ਹੇਠ ਰਖਾਇੰਦਾ। ਸੰਤ ਸੁਹੇਲੇ ਗੁਰੂ ਗੁਰ ਚੇਲੇ ਸ੍ਰੀ ਭਗਵਾਨ ਕਰ ਕੇ ਵੱਖ, ਭਗਤਨ ਆਪਣਾ ਘਰ ਜਣਾਇੰਦਾ। ਨਿਜ ਨੇਤਰ ਖੋਲ੍ਹ ਅੱਖ, ਪਰਦਾ ਦੂਈ ਦਵੈਤ ਮਿਟਾਇੰਦਾ । ਦੇਵਣਹਾਰ ਹਕੀਕਤ ਹੱਕ, ਲਾਸ਼ਰੀਕ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਆਪਣਾ ਰੰਗ ਰੰਗਾਇੰਦਾ। ਹਰਿਜਨ ਰੰਗ ਰੰਗੇ ਅਨੋਖਾ, ਕਲਜੁਗ ਜੀਵ ਨਜ਼ਰ ਕਿਸੇ ਨਾ ਆਈਆ। ਲੱਖ ਚੁਰਾਸੀ ਨਾਲ ਕਰ ਕੇ ਧੋਖਾ, ਗੁਰਮੁਖ ਸੱਜਣ ਲਏ ਉਠਾਈਆ। ਕਰ ਪਰਕਾਸ਼ ਨਿਰਮਲ ਜੋਤਾ, ਗ੍ਰਹਿ ਮੰਦਰ ਕਰੇ ਰੁਸ਼ਨਾਈਆ। ਭਾਗ ਲਗਾਏ ਸਾਢੇ ਤਿੰਨ ਹੱਥ ਕਾਇਆ ਕੋਠਾ, ਛੱਪਰ ਛੰਨ ਨਾ ਕੋਇ ਵਡਿਆਈਆ। ਨੌ ਸੌ ਚੁਰਾਨਵੇਂ ਚੌਕੜੀ ਜੁਗ ਪਿਛੋਂ ਮਾਣਸ ਜਨਮ ਇਕੋ ਦਿਤਾ ਮੌਕਾ, ਮੁਕੰਮਲ ਆਪਣਾ ਘਰ ਵਖਾਈਆ। ਉਚੀ ਕੂਕ ਸੁਣਾਏ ਸ਼ਬਦੀ ਹੋਕਾ, ਨਾਅਰਾ ਇਕੋ ਨਾਮ ਲਗਾਈਆ। ਵੇਖੇ ਖੇਲ ਲੋਕ ਪਰਲੋਕਾ, ਦੋ ਜਹਾਨਾਂ ਫੇਰਾ ਪਾਈਆ। ਜਨ ਭਗਤਾਂ ਦੇਵੇ ਪੁਰਖ ਅਕਾਲ ਆਪਣੀ ਓਟਾ, ਦੂਸਰ ਸੀਸ ਨਾ ਕੋਇ ਨਿਵਾਈਆ। ਸ਼ਬਦ ਨਗਾਰੇ ਲੱਗੇ ਚੋਟਾ, ਤਨ ਵੱਜੇ ਨਾਮ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਪਣੇ ਦਰ ਵਖਾਈਆ। ਹਰਿਜਨ ਵੇਖੇ ਆਪਣੇ ਘਰ, ਘਰ ਵੱਜੇ ਇਕ ਵਧਾਈਆ। ਪੁਰਖ ਅਬਿਨਾਸ਼ੀ ਕਿਰਪਾ ਕਰ, ਕਿਰਪਾਨਿਧ ਹੋਏ ਸਹਾਈਆ। ਜੁਗ ਜਨਮ ਦੇ ਵਿਛੜੇ ਫੜ, ਫੜ ਬਾਹੋਂ ਗਲੇ ਲਗਾਈਆ। ਆਤਮ ਸੇਜਾ ਸਾਚੀ ਚੜ੍ਹ, ਘਰ ਮੰਦਰ ਡੇਰਾ ਲਾਈਆ। ਕਰ ਪਰਕਾਸ਼ ਬਹੱਤਰ ਨੜ, ਅੰਧ ਅੰਧੇਰ ਚੁਕਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਗੁਰ ਗੁਰ ਰਿਹਾ ਉਠਾਈਆ। ਗੁਰਮੁਖ ਉਠਾਏ
❋
❋
ਸ਼ਬਦੀ ਧਾਰ, ਜੁਗ ਚੌਕੜੀ ਸਮਝ ਕੋਇ ਨਾ ਪਾਈਆ। ਪ੍ਰੇਮ ਪ੍ਰੀਤੀ ਦੇ ਪਿਆਰ, ਪ੍ਰੀਤਮ ਆਪਣੇ ਅੰਗ ਲਗਾਈਆ। ਸਾਚੀ ਨੀਤੀ ਵਿਚ ਸੰਸਾਰ, ਪਤਤ ਪੁਨੀਤੀ ਦਏ ਸਮਝਾਈਆ। ਹਸਤ ਕੀਟੀ ਵੇਖੇ ਏਕੰਕਾਰ, ਅਕਲ ਕਲਧਾਰੀ ਆਪਣਾ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਪਣੇ ਘਰ ਬਹਾਈਆ। ਗੁਰਮੁਖ ਕਹੇ ਪ੍ਰਭ ਤੇਰਾ ਦਰ, ਘਰ ਇਕੋ ਨਜ਼ਰੀ ਆਈਆ। ਸ੍ਰੀ ਭਗਵਾਨ ਆਖੇ ਉਪਰ ਚੜ੍ਹ, ਮੈਂ ਬੈਠਾ ਸੇਜ ਵਿਛਾਈਆ। ਦੋਹਾਂ ਵਿਚੋਲਾ ਨਿਰਗੁਣ ਨਰ, ਨਰਾਇਣ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਬਣਤ ਰਿਹਾ ਬਣਾਈਆ। ਗੁਰਮੁਖ ਕਹੇ ਮੈਂ ਤੇਰਾ ਮੀਤ, ਦੂਜਾ ਨਜ਼ਰ ਕੋਇ ਨਾ ਆਈਆ। ਸਤਿਗੁਰ ਕਹੇ ਮੈਂ ਛਤਰ ਝੁਲਾਵਾਂ ਤੇਰੇ ਸੀਸ, ਸਿਰ ਆਪਣਾ ਸੋਭਾ ਪਾਈਆ। ਦੋਹਾਂ ਵਿਚੋਲਾ ਇਕ ਜਗਦੀਸ਼, ਦੂਜਾ ਸੰਗ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਅਚਰਜ ਆਪਣਾ ਰਾਹ ਚਲਾਈਆ। ਗੁਰਮੁਖ ਕਹੇ ਮੋਹੇ ਤੇਰੀ ਆਸ, ਸਤਿਗੁਰ ਦੇਣੀ ਮਾਣ ਵਡਿਆਈਆ। ਸਤਿਗੁਰ ਕਹੇ ਮੈਂ ਵਸਾਂ ਤੇਰੇ ਪਾਸ, ਦਿਵਸ ਰੈਣ ਵਿਛੜ ਕਦੇ ਨਾ ਜਾਈਆ। ਨਿਰਗੁਣ ਕਹੇ ਮੈਂ ਪੁਰਖ ਸਮਰਾਥ, ਦੋਹਾਂ ਵੇਖਾਂ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਲੇਖਾ ਰਿਹਾ ਜਣਾਈਆ । ਗੁਰਮੁਖ ਕਹੇ ਪ੍ਰਭ ਸੁਣ ਪੁਕਾਰ, ਹੱਥ ਤੇਰੇ ਵਡਿਆਈਆ। ਪੁਰਖ ਅਕਾਲ ਕਹੇ ਮੈਂ ਤੇਰਾ ਯਾਰ, ਘਰ ਸੱਥਰ ਸੇਜ ਹੰਢਾਈਆ। ਦੋਹਾਂ ਵਿਚੋਲਾ ਏਕੰਕਾਰ, ਇਕ ਇਕੱਲਾ ਸੱਚਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਆਪ ਕਮਾਈਆ। ਗੁਰਮੁਖ ਕਹੇ ਪ੍ਰਭ ਮਿਲਿਆ ਮੇਲ, ਘਰ ਸੱਜਣ ਇਕੋ ਆਈਆ। ਸਤਿਗੁਰ ਕਹੇ ਚੜ੍ਹਿਆ ਤੇਲ, ਦੋ ਜਹਾਨ ਵੱਜੀ ਵਧਾਈਆ। ਪੁਰਖ ਅਕਾਲ ਕਹੇ ਮੇਰਾ ਖੇਲ, ਖ਼ਾਲਕ ਖ਼ਲਕ ਵਿਚ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਇਕ ਸਮਝਾਈਆ। ਗੁਰਮੁਖ ਕਹੇ ਪ੍ਰਭ ਦਿਤਾ ਰਾਹ, ਨੇਤਰ ਨੈਣ ਨੈਣ ਦਰਸਾਈਆ। ਪੁਰਖ ਅਕਾਲ ਕਹੇ ਮੈਂ ਬਣ ਮਲਾਹ, ਹਰਿਜਨ ਬੇੜਾ ਰਿਹਾ ਚਲਾਈਆ । ਦੋਹਾਂ ਮਿਲ ਕੇ ਬਣੇ ਇਕ ਸਲਾਹ, ਦੂਈ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਵਖਾਏ ਆਪਣਾ ਘਰ, ਤਿਸ ਦਰ ਦੇਵੇ ਮਾਣ ਵਡਿਆਈਆ। ਗੁਰਮੁਖ ਪ੍ਰੀਤ ਵੇਖ ਪ੍ਰਭ ਠਾਕਰ, ਹਰਿਜੂ ਆਪਣੀ ਦਇਆ ਕਮਾਇੰਦਾ। ਕਲਜੁਗ ਡੂੰਘਾ ਜਗਤ ਸਾਗਰ, ਫੜ ਬਾਹੋਂ ਪਾਰ ਕਰਾਇੰਦਾ । ਵਣਜ ਵਪਾਰ ਕਰਾਏ ਇਕ ਸੌਦਾਗਰ, ਸੌਦਾ ਆਪਣੇ ਹੱਟ ਨਾਮ ਵਿਕਾਇੰਦਾ। ਭਾਗ ਲਗਾਏ ਕਾਇਆ ਗਾਗਰ, ਸਾਢੇ ਤਿੰਨ ਹੱਥ ਸੋਭਾ ਪਾਇੰਦਾ। ਏਥੇ ਓਥੇ ਦੋ ਜਹਾਨਾਂ ਕਰੇ ਆਦਲ, ਅਦਾਲਤ ਇਕੋ ਇਕ ਵਖਾਇੰਦਾ। ਲੇਖਾ ਜਾਣੇ ਮਕਤੂਲ ਕਾਤਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਪਣੇ ਰੰਗ ਰੰਗਾਇੰਦਾ। ਗੁਰਮੁਖ ਰੰਗ ਚੜ੍ਹੇ ਅਪਾਰ, ਹਰਿ ਅਪਰੰਪਰ ਆਪ ਚੜ੍ਹਾਇੰਦਾ। ਸਤਿਜੁਗ ਤ੍ਰੇਤਾ ਦਵਾਪਰ ਜੋ ਪਰਮ ਪੁਰਖ ਦੀ ਕਰਦੇ ਰਹੇ ਭਾਲ, ਗੁਰ ਅਵਤਾਰ ਪੀਰ ਪੈਗ਼ੰਬਰ ਰਾਹ ਤਕਾਈਆ। ਸੋ ਸਾਹਿਬ ਸਤਿਗੁਰ ਇਕ ਇਕੱਲਾ ਵਸਣਹਾਰਾ ਸਾਚਾ ਮਹੱਲਾ ਪਰਗਟ ਹੋਇਆ ਦੀਨ ਦਿਆਲ, ਦੀਨਨ ਆਪਣੇ ਗਲੇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ
❋
❋
ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰਮੁਖ ਸਚ ਧਰਮਸਾਲ ਇਕ ਵਖਾਈਆ। ਗੁਰਮੁਖ ਵਖਾਏ ਧਰਮਸਾਲ, ਘਰ ਮੰਦਰ ਇਕ ਜਣਾਇੰਦਾ। ਦੀਵਾ ਬਾਤੀ ਅਗੰਮਾ ਬਾਲ, ਘਰ ਨੂਰੋ ਨੂਰ ਡਗਮਗਾਇੰਦਾ। ਮੁਰੀਦਾਂ ਪੁਛੇ ਮੁਰਸ਼ਦ ਹਾਲ, ਦਰ ਦਰਵਾਜੇ ਚਲ ਕੇ ਆਇੰਦਾ। ਪੂਰਬ ਜਨਮ ਦੀ ਘਾਲੀ ਘਾਲ, ਆਪਣੇ ਲੇਖੇ ਲਾਇੰਦਾ। ਸ਼ਬਦ ਸਰੂਪੀ ਬਣ ਦਲਾਲ, ਜੋਤੀ ਜਾਤਾ ਮੇਲ ਮਿਲਾਇੰਦਾ। ਅੰਦਰ ਬਾਹਰ ਗੁਪਤ ਜਾਹਰ ਚਲੇ ਨਾਲ, ਜਗਤ ਨੇਤਰ ਨਜ਼ਰ ਕਿਸੇ ਨਾ ਆਇੰਦਾ। ਅੰਤਮ ਸੀਸ ਨਾ ਕੂਕੇ ਕਾਲ, ਕਲਜੁਗ ਜੰਜਾਲ ਨਾ ਕੋਈ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਸਾਚੇ ਵੇਖ ਵਖਾਇੰਦਾ। ਹਰਿਜਨ ਵੇਖੇ ਆਪ ਪ੍ਰਭ, ਦੇਵੇ ਮਾਣ ਵਡਿਆਈਆ। ਲੱਖ ਚੁਰਾਸੀ ਵਿਚੋਂ ਲੱਭ, ਰੁਠੜੇ ਲਏ ਮਨਾਈਆ। ਕਰ ਪਰਕਾਸ਼ ਜੋਤ ਝੱਭ, ਝਗੜਾ ਦਏ ਚੁਕਾਈਆ। ਜਗਤ ਦਵਾਰਾ ਪਾਰ ਹੱਦ, ਘਰ ਮੰਦਰ ਦਏ ਵਖਾਈਆ। ਸ਼ਬਦ ਅਗੰਮੀ ਵੱਜੇ ਨਦ, ਅਨਹਦ ਰਾਗ ਅਲਾਈਆ। ਅੰਮ੍ਰਿਤ ਜਾਮ ਪਿਆਏ ਮਧੁ, ਰਸ ਇਕੋ ਇਕ ਚਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵੇ ਮਾਣ ਵਡਿਆਈਆ। ਗੁਰਮੁਖ ਕਹੇ ਪ੍ਰਭ ਸੁਣ ਸਵਾਮੀ, ਮੇਰੀ ਇਕ ਅਰਜੋਈਆ । ਸ੍ਰਿਸ਼ਟ ਸਬਾਈ ਦਿਸੇ ਫ਼ਾਨੀ, ਅੰਤ ਕੋਇ ਰਹਿਣ ਨਾ ਪਾਈਆ। ਬਿਨ ਤੇਰੀ ਕਿਰਪਾ ਮਿਲੇ ਨਾ ਸਚ ਨਿਸ਼ਾਨੀ, ਸੱਚਾ ਮਾਰਗ ਨਜ਼ਰ ਕੋਇ ਨਾ ਆਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਗਾਏ ਤੇਰੀ ਕਹਾਣੀ, ਸਿਫ਼ਤੀ ਸਿਫ਼ਤ ਢੋਲਾ ਗਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਤੇਰੀ ਬਣ ਕੇ ਗਏ ਨਾਰ ਸਵਾਣੀ, ਕੰਤ ਕੰਤੂਲ ਇਕੋ ਇਕ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਸਾਚੀ ਵਸਤ ਆਪ ਵਰਤਾਈਆ। ਗੁਰਮੁਖ ਕਹੇ ਪ੍ਰਭ ਸੁਣ ਅਰਜ਼, ਅਰਦਾਸ ਇਕੋ ਇਕ ਜਣਾਈਆ । ਗਾ ਗਾ ਥੱਕਿਆ ਤਾਲ ਤਰਜ਼, ਰਸਨਾ ਜਿਹਵਾ ਬੱਤੀ ਦੰਦ ਢੋਲੇ ਰਾਗ ਸੁਣਾਈਆ। ਜਨਮ ਮਰਨ ਦੀ ਮੁੱਕੀ ਨਾ ਮਰਜ਼, ਗਰਭ ਰੋਗ ਨਾ ਕੋਇ ਚੁਕਾਈਆ। ਲੱਖ ਚੁਰਾਸੀ ਹੁੰਦਾ ਰਿਹਾ ਹਰਜ਼, ਹਰਜਾਨਾ ਸਕੇ ਨਾ ਕੋਇ ਭਰਾਈਆ। ਭਗਤਾਂ ਤਾਰਨਾ ਤੇਰਾ ਫ਼ਰਜ, ਪਾਰਬ੍ਰਹਮ ਤੇਰੀ ਸਰਨਾਈਆ। ਕਰ ਖੇਲ ਇਕ ਅਸਚਰਜ, ਅਚਰਜ ਤੇਰੇ ਹੱਥ ਵਡਿਆਈਆ। ਤੈਨੂੰ ਸਾਡੇ ਮਿਲਣ ਦੀ ਸਦਾ ਗ਼ਰਜ, ਸਾਡੀ ਗ਼ਰਜ ਤੇਰੇ ਵਿਚੋਂ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਆਪਣੇ ਲੈ ਬੁਲਾਈਆ। ਭਗਤ ਕਹੇ ਪ੍ਰਭ ਸੁਣ ਸੰਗੀਤ, ਤੇਰਾ ਨਾਉਂ ਨਿਰੰਕਾਰ ਜਣਾਈਆ। ਉਠ ਵੇਖ ਪਿਆਰੇ ਮਿੱਤਰ ਮੀਤ, ਹਉਂ ਬੈਠਾ ਰਾਹ ਤਕਾਈਆ। ਜੁਗ ਚੌਕੜੀ ਗਏ ਬੀਤ, ਅੰਤਮ ਪੰਧ ਨਾ ਕੋਇ ਮੁਕਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਦੱਸ ਕੇ ਗਏ ਠੀਕ, ਚਾਰੇ ਜੁਗ ਭੇਵ ਖੁਲ੍ਹਾਈਆ। ਕਲਜੁਗ ਅੰਤਮ ਬੀਸ ਬੀਸਾ ਆਏ ਨਜ਼ਦੀਕ, ਨਿਰਗੁਣ ਆਪਣਾ ਫੇਰਾ ਪਾਈਆ। ਈਸਾ ਮੂਸਾ ਮੁਹੰਮਦ ਜਿਸ ਦਾ ਕਲਮਾ ਪੜ੍ਹਦੇ ਗਏ ਹਦੀਸ, ਸੋ ਹਜ਼ਰਤ ਆਪਣਾ ਨੂਰ ਕਰੇ ਰੁਸ਼ਨਾਈਆ। ਨਿਰਗੁਣ ਹੋ ਕੇ ਸਰਗੁਣ ਕਰੇ ਪ੍ਰੀਤ, ਆਤਮ ਪਰਮਾਤਮ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪਰਦਾ ਦੇ ਉਠਾਈਆ। ਆਪਣਾ ਪਰਦਾ ਆ ਕੇ ਚੁੱਕ, ਪ੍ਰਭੂ ਸਾਹਿਬ ਸੱਚੇ ਸੁਲਤਾਨਾ। ਕਲਜੁਗ ਪੈਂਡਾ ਰਿਹਾ ਮੁੱਕ, ਨੇਤਰ ਖੋਲ੍ਹ ਵੇਖ ਵਾਲੀ ਦੋ ਜਹਾਨਾ। ਤੇਰਾ ਬੂਟਾ ਰਿਹਾ ਸੁੱਕ, ਭਗਵਨ ਭਗਤਾਂ
❋
❋
ਦੇ ਭਗਤੀ ਦਾਨਾ। ਸਾਡੇ ਕੋਲ ਨਹੀਂ ਕੁਛ, ਖ਼ਾਲੀ ਹੱਥ ਸਰਬ ਫਿਰਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਸਾਚੇ ਕਰ ਪਰਵਾਨਾ। ਭਗਤ ਕਹੇ ਪ੍ਰਭ ਕਿਰਪਾ ਧਾਰ, ਹੱਥ ਤੇਰੇ ਵਡਿਆਈਆ। ਚਾਰੋਂ ਕੁੰਟ ਦਿਸੇ ਅੰਧਿਆਰ, ਸਾਚਾ ਚੰਦ ਨਾ ਕੋਇ ਚਮਕਾਈਆ। ਜਗਤ ਉਠਾ ਸਰਬ ਸੰਸਾਰ, ਨਾਤਾ ਤੁਟਾ ਮਾਤ ਲੋਕਾਈਆ। ਮਾਤ ਪਿਤ ਭਾਈ ਭੈਣ ਰਹੇ ਵਿਸਾਰ, ਨਾਰ ਕੰਤ ਸੰਗ ਨਾ ਕੋਇ ਰਖਾਈਆ। ਤੁਧ ਬਿਨ ਕਰੇ ਨਾ ਕੋਇ ਪਿਆਰ, ਪ੍ਰੀਤੀ ਸਚ ਨਾ ਕੋਇ ਲਗਾਈਆ। ਕਲਜੁਗ ਬਾਹੋਂ ਪਕੜ ਉਠਾਲ, ਸਿਰ ਆਪਣਾ ਹੱਥ ਟਿਕਾਈਆ। ਹਉਂ ਬਾਲੇ ਨੱਢੇ ਤੇਰੇ ਲਾਲ, ਗ਼ਰੀਬ ਨਿਮਾਣੇ ਰਹੇ ਕੁਰਲਾਈਆ। ਨਵ ਨੌ ਚਾਰ ਥੱਕੇ ਭਾਲ, ਤੇਰਾ ਰੂਪ ਸਕੇ ਨਾ ਕੋਇ ਵਖਾਈਆ। ਬਿਨ ਤੇਰੀ ਕਿਰਪਾ ਹੋਏ ਕੰਗਾਲ, ਰਾਜ ਜੋਗ ਕੰਮ ਕਿਸੇ ਨਾ ਆਈਆ। ਨਿਰਗੁਣ ਆ ਕੇ ਸੁਰਤ ਸੰਭਾਲ, ਸੰਬਲ ਆਪਣਾ ਡੇਰਾ ਲਾਈਆ। ਤੇਰੇ ਅੱਗੇ ਇਕ ਸਵਾਲ, ਬਣ ਸਵਾਲੀ ਰਹੇ ਜਣਾਈਆ। ਅੰਤਮ ਲੇਖਾ ਚੁੱਕੇ ਕਾਲ ਮਹਾਂਕਾਲ, ਰਾਏ ਧਰਮ ਨਾ ਦਏ ਸਜ਼ਾਈਆ। ਸਾਚੀ ਗੋਦੀ ਲੈਣਾ ਸੁਆਲ, ਚਰਨ ਕਵਲ ਮਿਲੇ ਸਰਨਾਈਆ। ਲੱਖ ਚੁਰਾਸੀ ਵਿਚੋਂ ਕਰ ਬਹਾਲ, ਆਵਣ ਜਾਵਣ ਗੇੜ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਸਗਲਾ ਸੰਗ ਆਪ ਹੋ ਜਾਈਆ। ਭਗਤ ਕਹੇ ਪ੍ਰਭ ਮੰਨ ਅਰਦਾਸ, ਹੋਕਾ ਤੇਰਾ ਨਾਮ ਜਣਾਈਆ। ਬੰਦੀਖ਼ਾਨਾ ਤੋੜ ਕਰ ਬੰਦ ਖ਼ਲਾਸ, ਖ਼ਾਲਸ ਆਪਣੇ ਨਾਲ ਮਿਲਾਈਆ। ਕੂੜੀ ਕਿਰਿਆ ਛੁੱਟੇ ਭੋਗ ਬਿਲਾਸ, ਸੇਜਾ ਇਕੋ ਇਕ ਹੰਢਾਈਆ । ਕਲਜੁਗ ਅੰਤ ਨਾ ਕਰੀਂ ਨਿਰਾਸ, ਨਿਰਾਸਤਾ ਤੇਰੀ ਝੋਲੀ ਪਾਈਆ। ਆਦਿ ਜੁਗਾਦਿ ਤੇਰੀ ਸ਼ਾਖ਼, ਜੁਗ ਚੌਕੜੀ ਤੇਰਾ ਨਾਮ ਵਡਿਆਈਆ । ਤੇਰੇ ਵਿਚੋਂ ਪਰਗਟੀ ਤੇਰੀ ਜਾਤ, ਦੂਜਾ ਨੂਰ ਨਾ ਕੋਇ ਰੁਸ਼ਨਾਈਆ। ਸਾਡੀ ਪੂਰੀ ਕਰਨੀ ਖ਼ਾਹਸ਼, ਖ਼ਾਹਸ਼ ਆਪਣੇ ਨਾਲ ਮਿਲਾਈਆ। ਕੋਟਨ ਕੋਟ ਤੇਰੀ ਕਰਨ ਤਲਾਸ਼, ਲੱਭਿਆਂ ਹੱਥ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਮਿਲਾਉਣਾ ਚਾਈਂ ਚਾਈਂਆ। ਸ੍ਰੀ ਭਗਵਾਨ ਸਚ ਸਮਝੌਂਦਾ ਏ। ਜਨ ਭਗਤਾਂ ਆਖ ਸੁਣੌਂਦਾ ਏ। ਨਿਰਵੈਰ ਹੋ ਦਇਆ ਕਮੌਂਦਾ ਏ। ਨਿਰਾਕਾਰ ਵੇਸ ਵਟੌਂਦਾ ਏ। ਜਗਤ ਆਕਾਰ ਨਾ ਕੋਇ ਵਖੌਂਦਾ ਏ। ਸਚ ਧਾਰ ਇਕ ਚਲੌਂਦਾ ਏ। ਸ਼ਬਦ ਸਤਾਰ ਤੰਦ ਵਜੌਂਦਾ ਏ। ਕਰ ਗ਼ੁਫ਼ਤਾਰ ਆਪ ਉਠੌਂਦਾ ਏ। ਉਚ ਮਨਾਰ ਡੇਰਾ ਲੌਂਦਾ ਏ। ਮਹਿਫ਼ਲ ਇਕੋ ਇਕ ਵਖੌਂਦਾ ਏ। ਗ਼ਫ਼ਲਤ ਪਿਛਲੀ ਮੇਟ ਮਿਟੌਂਦਾ ਏ। ਉਲਫ਼ਤ ਆਪਣੀ ਆਪ ਸਮਝੌਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਘਰ ਵਸੌਂਦਾ ਏ। ਜਨ ਭਗਤਾਂ ਘਰ ਵਸਾਵਾਂਗਾ। ਦੀਪਕ ਜੋਤ ਇਕ ਰੁਸ਼ਨਾਵਾਂਗਾ। ਆਤਮ ਸੇਜਾ ਸੇਜ ਵਿਛਾਵਾਂਗਾ। ਅਨਹਦ ਨਾਦੀ ਨਾਦ ਅਲਾਵਾਂਗਾ। ਅੰਮ੍ਰਿਤ ਧਾਰ ਇਕ ਚਵਾਵਾਂਗਾ। ਅੰਧ ਅੰਧਿਆਰ ਮੇਟ ਮਿਟਾਵਾਂਗਾ। ਸੋਈ ਸੁਰਤੀ ਆਪ ਉਠਾਵਾਂਗਾ। ਅਕਾਲ ਮੂਰਤੀ ਨਜ਼ਰੀ ਆਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਪਣੇ ਘਰ ਬੁਲਾਵਾਂਗਾ। ਹਰਿਜਨ ਆਪਣੇ ਘਰ ਬੁਲਾਵਾਂਗਾ। ਬਜਰ ਕਪਾਟੀ ਕੁੰਡਾ ਲਾਹਵਾਂਗਾ। ਸਾਚੀ ਹਾਟੀ ਇਕ ਵਖਾਵਾਂਗਾ। ਬਣ ਕੇ ਸਾਥੀ ਸੰਗ ਨਿਭਾਵਾਂਗਾ। ਪੂਰਬ ਜਨਮ ਦੀ ਪੂਰੀ ਕਰ ਕੇ ਆਖੀ, ਆਖ਼ਰ ਆਪਣਾ ਮੇਲ ਮਿਲਾਵਾਂਗਾ। ਉਤਮ ਕਰ ਕੇ ਜਾਤੀ, ਜਾਤ ਆਪਣੀ ਵਿਚ ਸਮਾਵਾਂਗਾ। ਗ੍ਰਹਿ
❋
❋
ਮੰਦਰ ਦੇਵਾਂ ਝਾਕੀ, ਜਲਵਾ ਇਕੋ ਨੂਰ ਰੁਸ਼ਨਾਵਾਂਗਾ। ਲੇਖੇ ਲਾ ਕੇ ਤਨ ਖ਼ਾਕੀ, ਖ਼ਾਲਸ ਆਪਣਾ ਆਪ ਵਖਾਵਾਂਗਾ। ਜੁਗ ਜੁਗ ਦੀ ਦੇਵਾਂ ਬਾਕੀ, ਪੂਰਬ ਲਹਿਣਾ ਸਰਬ ਚੁਕਾਵਾਂਗਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਿਨ ਬੰਦਗੀਉਂ ਬੰਦਾ ਆਪਣੇ ਲੇਖੇ ਲਾਵਾਂਗਾ। ਸਾਚੇ ਲੇਖੇ ਆਪ ਲਗਾਏਗਾ। ਪੁਰਖ ਅਕਾਲ ਦਇਆ ਕਮਾਏਗਾ। ਦੀਨ ਦਿਆਲ ਵੇਖ ਵਖਾਏਗਾ। ਸੰਤ ਸੁਹੇਲੇ ਨਾਲ ਰਲਾਏਗਾ। ਗੁਰਮੁਖ ਗੁਰ ਗੁਰ ਗੋਦ ਬਹਾਏਗਾ। ਹਿਰਦਾ ਸੋਧ ਜੋਤ ਜਗਾਏਗਾ। ਲੋਕ ਪਰਲੋਕ ਡੇਰਾ ਢਾਹੇਗਾ। ਸਚ ਸਲੋਕ ਇਕ ਸੁਣਾਏਗਾ। ਕਰ ਪਰਕਾਸ਼ ਨਿਰਮਲ ਜੋਤ, ਅੰਧ ਅੰਧੇਰ ਆਪ ਮਿਟਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਪਣੇ ਘਰ ਵਸਾਏਗਾ। ਹਰਿਜਨ ਸਾਚੇ ਘਰ ਵਸਾਵਾਂਗਾ। ਸਚਖੰਡ ਦਵਾਰਾ ਇਕ ਵਖਾਵਾਂਗਾ। ਥਿਰ ਘਰ ਸ਼ਬਦੀ ਨਾਦ ਵਜਾਵਾਂਗਾ। ਸੁੰਨ ਅਗੰਮ ਡੇਰਾ ਢਾਹਵਾਂਗਾ। ਦਸਮ ਦਵਾਰੀ ਬੇੜਾ ਬੰਨ੍ਹ, ਸਾਚੇ ਕੰਧ ਆਪ ਉਠਾਵਾਂਗਾ। ਏਕਾ ਰਾਗ ਸੁਣਾ ਕੰਨ, ਧੁਰ ਦਾ ਨਾਦ ਇਕ ਵਜਾਵਾਂਗਾ। ਲਹਿਣਾ ਚੁੱਕੇ ਛੱਪਰ ਛੰਨ, ਬੰਕ ਦਵਾਰਾ ਇਕ ਵਖਾਵਾਂਗਾ। ਕੂੜੀ ਕਿਰਿਆ ਮੇਟ ਵਾਸਨਾ ਮਨ, ਮਨ ਕਾ ਮਣਕਾ ਆਪ ਭੁਆਵਾਂਗਾ। ਕਰ ਕਿਰਪਾ ਗੁਰਮੁਖ ਬਣਾ ਆਪਣੇ ਜਨ, ਜਨ ਜਨਨੀ ਲੇਖੇ ਲਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਵਾਂਗਾ। ਸਚ ਕਰਨੀ ਕਾਰ ਕਮਾਏਗਾ। ਪੁਰਖ ਅਕਾਲ ਵੇਖ ਵਖਾਏਗਾ। ਹਰਿਜਨ ਸਾਚੇ ਲਾਲ ਉਠਾਏਗਾ। ਬਣ ਦਲਾਲ ਵਣਜ ਕਰਾਏਗਾ। ਸਚਖੰਡ ਸੱਚੀ ਧਰਮਸਾਲ ਆਪ ਬਹਾਏਗਾ। ਜਿਥੇ ਪੋਹ ਨਾ ਸਕੇ ਕਾਲ, ਰਾਏ ਧਰਮ ਨਾ ਮੁਖ ਪਰਗਟਾਏਗਾ। ਸੁਣ ਕੇ ਆਪ ਮੁਰੀਦਾਂ ਹਾਲ, ਮੁਰਸ਼ਦ ਆਪਣੇ ਸੰਗ ਲੈ ਜਾਏਗਾ। ਚੌਥੇ ਜੁਗ ਅਵੱਲੜੀ ਚਾਲ, ਨਿਰਗੁਣ ਆਪਣੀ ਆਪ ਚਲਾਏਗਾ। ਗੁਰ ਅਵਤਾਰ ਪੀਰ ਪੈਗ਼ੰਬਰ ਹੋਣ ਹੈਰਾਨ, ਨਿਉਂ ਨਿਉਂ ਸੀਸ ਸਰਬ ਨਿਵਾਏਗਾ। ਕਰਿਆ ਕੀ ਸ੍ਰੀ ਭਗਵਾਨ, ਕਾਗ਼ਦ ਕਲਮ ਸ਼ਾਹੀ ਨੈਣ ਸ਼ਰਮਾਏਗਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਜਨ ਭਗਤ ਭਾਵੀ ਭਾਣਿਉਂ ਬਾਹਰ ਕਢਾਏਗਾ।
੬ ਮਾਘ ੨੦੨੦ ਬਿਕਰਮੀ ਭਜਨ ਸਿੰਘ ਦੇ ਗ੍ਰਹਿ ਪਿੰਡ ਜੀਉ ਜੁਲਾਈ ਜ਼ਿਲਾ ਗੁਰਦਾਸ ਪੁਰ
ਜੁਗ ਜਨਮ ਪ੍ਰਭ ਕੱਟ ਵਿਛੋੜਾ, ਸਦ ਵਿਛੜੇ ਮੇਲ ਮਿਲਾਇੰਦਾ। ਸੁਰਤ ਸ਼ਬਦ ਆਦਿ ਜੁਗਾਦੀ ਜੋੜਾ, ਜੁਗ ਚੌਕੜੀ ਰੰਗ ਰੰਗਾਇੰਦਾ । ਨਿਰਗੁਣ ਸਰਗੁਣ ਜਾਣੇ ਆਪਣੀ ਲੋੜਾ, ਲੋੜਵੰਦ ਹਰਿ ਅਖਵਾਇੰਦਾ। ਵੇਖਣਹਾਰਾ ਸਦਾ ਅੰਧਘੋਰਾ, ਜਗਤ ਅੰਧੇਰਾ ਫੋਲ ਫੁਲਾਇੰਦਾ। ਮਿਟਾਵਣਹਾਰਾ ਠੱਗ ਚੋਰਾ, ਜ਼ੋਰ ਆਪਣਾ ਇਕ ਦ੍ਰਿੜਾਇੰਦਾ। ਕਲਜੁਗ ਅੰਤਮ ਆਪੇ ਬੌਹੜਾ, ਪੁਰਖ ਅਕਾਲ ਫੇਰਾ ਪਾਇੰਦਾ। ਰੰਗ ਦਿਸੇ ਨਾ ਕਾਲਾ ਗੋਰਾ, ਰੂਪ ਨਜ਼ਰ ਕੋਇ ਨਾ ਆਇੰਦਾ। ਸਚਖੰਡ ਨਿਵਾਸੀ ਬਾਂਕਾ ਛੋਹਰਾ, ਸ਼ਹਿਨਸ਼ਾਹ ਆਪਣੀ ਕਾਰ ਕਮਾਇੰਦਾ। ਇਕੋ ਸੱਸੇ ਉਪਰ ਲਾ ਕੇ ਹੋੜਾ, ਸੋਹਣੀ ਆਪਣੀ ਬਣਤ ਸਮਝਾਇੰਦਾ। ਹੰ ਬ੍ਰਹਮ ਕਰ ਮੋਰਾ, ਮਿਹਰ ਨਜ਼ਰ ਇਕ ਉਠਾਇੰਦਾ। ਦੋਹਾਂ ਮਿਲ ਕੇ ਬਣੇ ਦੋਹਰਾ, ਦੋਹਰਾ ਤਾਲ ਆਪ ਵਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਸਾਚੀ
❋
❋
ਕਰਨੀ ਕਰੇ ਪ੍ਰਭ ਸਦ, ਨਿਤ ਨਵਿਤ ਵੱਡੀ ਵਡਿਆਈਆ। ਜੁਗ ਚੌਕੜੀ ਪਾਰ ਕਰਾਏ ਹੱਦ, ਹਦੂਦ ਆਪਣੀ ਨਾ ਕਿਸੇ ਸਮਝਾਈਆ। ਸ਼ਬਦ ਨਗਾਰਾ ਹੋ ਕੇ ਜਾਏ ਵੱਜ, ਦੋ ਜਹਾਨ ਕਰੇ ਸ਼ਨਵਾਈਆ। ਲੋਕਮਾਤ ਬੁਝਾਏ ਅੱਗ, ਅੰਮ੍ਰਿਤ ਮੇਘ ਇਕ ਬਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਜੁਗ ਵਿਛੜੇ ਜਗ ਕਰੇ ਮਿਲਾਪ, ਮਿਲਣੀ ਆਪਣਾ ਨਾਮ ਕਰਾਈਆ । ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਥਾਪਣ ਥਾਪ, ਲੋਕਮਾਤ ਵੰਡ ਵੰਡਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦੇ ਦੇ ਜਾਪ, ਜੀਵ ਜੰਤ ਦਏ ਸਮਝਾਈਆ। ਆਪਣੇ ਮਿਲਣ ਦੀ ਖੋਲ੍ਹ ਕੇ ਅੱਖ, ਘਰ ਪਰਦਾ ਦਏ ਚੁਕਾਈਆ। ਆਤਮ ਪਰਮਾਤਮ ਬਣਾ ਕੇ ਜਾਤ, ਨੂਰ ਨੂਰ ਵਿਚੋਂ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਪਣਾ ਭੇਵ ਚੁਕਾਈਆ। ਭਗਤ ਵਿਛੋੜਾ ਦੇਵੇ ਕੱਟ, ਆਪਣੇ ਹੱਥ ਰੱਖੇ ਵਡਿਆਈਆ। ਸਚ ਪ੍ਰੀਤੀ ਬੰਨ੍ਹ ਕੇ ਨਤ, ਘਰ ਸੱਜਣ ਮੇਲ ਮਿਲਾਈਆ। ਝੋਲੀ ਪਾ ਹਕੀਕਤ ਹੱਕ, ਵਸਤ ਅਮੋਲਕ ਨਾਮ ਵਰਤਾਈਆ। ਜਨਮ ਜਨਮ ਜੋ ਆਵਣ ਜਾਵਣ ਵਿਚ ਗਏ ਥੱਕ, ਬਣ ਬਣ ਪਾਂਧੀ ਪੰਧ ਮੁਕਾਈਆ। ਤਿਨ੍ਹਾਂ ਕਿਰਪਾ ਕਰੇ ਪੁਰਖ ਸਮਰਥ, ਸਾਹਿਬ ਸਤਿਗੁਰ ਦਏ ਵਡਿਆਈਆ। ਕੂੜੀ ਕਿਰਿਆ ਕਰ ਕੇ ਭੱਠ, ਅੰਮ੍ਰਿਤ ਸਾਚਾ ਜਾਮ ਪਿਆਈਆ। ਜਗਤ ਵਿਕਾਰਿਉਂ ਕਰ ਕੇ ਵੱਖ, ਵੱਖਰਾ ਆਪਣਾ ਘਰ ਦਰਸਾਈਆ। ਨਿਰਗੁਣ ਨੂਰ ਕਰ ਪਰਕਾਸ਼, ਘਰ ਦੀਪਕ ਜੋਤ ਜਗਾਈਆ। ਲਹਿਣਾ ਵੇਖ ਮਸਤਕ ਮਥ, ਪੂਰਬ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵਿਛੋੜਾ ਰਹੇ ਨਾ ਰਾਈਆ। ਕੱਟ ਵਿਛੋੜਾ ਤੋੜੇ ਬੰਧ, ਬੰਦੀਖ਼ਾਨਾ ਨਜ਼ਰ ਕੋਇ ਨਾ ਆਈਆ। ਜਨਮ ਜਨਮ ਦੀ ਟੁੱਟੀ ਗੰਢ, ਗੰਢਣਹਾਰ ਗੋਪਾਲ ਸਵਾਮੀ ਆਪਣੀ ਗੰਢ ਪਵਾਈਆ। ਅੰਦਰ ਬਾਹਰ ਨਿਰਗੁਣ ਹੋ ਕੇ ਦੇਵੇ ਸੰਗ, ਸਰਗੁਣ ਸਾਚਾ ਮੇਲ ਮਿਲਾਈਆ। ਪ੍ਰੇਮ ਪ੍ਰੀਤੀ ਅੰਦਰ ਦੱਸੇ ਆਪਣਾ ਛੰਦ, ਸੋਹੰ ਸੋਹਲਾ ਇਕ ਸਮਝਾਈਆ। ਆਤਮ ਪਰਮਾਤਮ ਮਿਲੇ ਅਨੰਦ, ਅਨੰਦ ਇਕੋ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਭੇਵ ਖੁਲ੍ਹਾਈਆ। ਜਗਤ ਵਿਛੋੜਾ ਗਿਆ ਮੁਕ, ਲੇਖਾ ਕੋਇ ਰਹਿਣ ਨਾ ਪਾਈਆ। ਭਗਤ ਭਗਵਾਨ ਗੋਦੀ ਲਏ ਚੁਕ, ਫੜ ਬਾਹੋਂ ਗਲੇ ਲਗਾਈਆ। ਨਿਰਗੁਣ ਧਾਰੋਂ ਨਿਰਗੁਣ ਉਠ, ਨਿਰਗੁਣ ਵੇਖੇ ਚਾਈਂ ਚਾਈਂਆ। ਸਰਗੁਣ ਬੈਠਾ ਰਹੇ ਚੁਪ, ਰਸਨਾ ਜਿਹਵਾ ਨਾ ਕੋਇ ਹਿਲਾਈਆ । ਅੰਧ ਅੰਧੇਰੇ ਆਪੇ ਲੁਕ, ਪਰਦਾ ਉਹਲਾ ਆਪੇ ਪਾਈਆ। ਡੂੰਘੀ ਭਵਰੀ ਲਏ ਪੁਛ, ਸੁਖ ਸੁਨੇਹੜਾ ਸੱਚਾ ਮਾਹੀਆ। ਗੁਰਮੁਖ ਕਹੇ ਮੈਂ ਤੇਰਾ ਪੁਤ, ਪੁਰਖ ਅਕਾਲ ਪਿਤਾ ਮਾਈਆ। ਸ੍ਰੀ ਭਗਵਾਨ ਕਹੇ ਸੁਹਾਵਾਂ ਤੇਰੀ ਰੁਤ, ਰੁਤ ਰੁਤੜੀ ਇਕ ਮਹਿਕਾਈਆ। ਦੋਹਾਂ ਮਿਲ ਕੇ ਅਗਲਾ ਪਿਛਲਾ ਵਿਛੋੜਾ ਜਾਏ ਛੁਟ, ਛੁਟਕੀ ਲਿਵ ਫੇਰ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਮੇਲੇ ਆਪਣੇ ਦਰ, ਪਿਛਲਾ ਦਰਦ ਦੁੱਖ ਰਹੇ ਨਾ ਰਾਈਆ। ਪੂਰਬ ਦਰਦ ਰਹੇ ਨਾ ਦੁੱਖ, ਜਨਮ ਅਜਨਮ ਨਜ਼ਰ ਕੋਇ ਨਾ ਆਇੰਦਾ। ਘਰ ਪਰਮਾਤਮ ਦੇਵੇ ਸੁਖ, ਆਤਮ ਖ਼ੁਸ਼ੀਆਂ ਗੀਤ ਅਲਾਇੰਦਾ। ਧੰਨ ਵਡਿਆਈ ਉਜਲ ਮੁਖ, ਮੁਖ ਮੁਖੜਾ ਸਿਫ਼ਤ ਸਾਲਾਹਿੰਦਾ। ਗੇੜ ਚੁਰਾਸੀ ਪੈਂਡਾ ਜਾਏ ਮੁੱਕ, ਮੁਕਤੀ ਮੁਫ਼ਤ ਚਰਨਾਂ ਹੇਠ ਦਬਾਇੰਦਾ। ਅੰਤ ਕਾਲ ਕਲ ਗੋਦੀ ਚੁੱਕ, ਫੜ ਖ਼ੁਸ਼ੀਆਂ ਗਲੇ ਲਗਾਇੰਦਾ। ਠਾਕਰ ਹੋ
❋
❋
ਕੇ ਸਵਾਮੀ ਤੁਠ, ਅਤੁਟ ਭੰਡਾਰ ਨਾਮ ਵਰਤਾਇੰਦਾ। ਸਚ ਦਵਾਰੇ ਸਚਖੰਡ ਸਾਚੀ ਸੁਖਣਾ ਆਪੇ ਸੁੱਖ, ਸੁੱਖ ਸੁਖਾਂ ਵਿਚੋਂ ਗੁਰਮੁਖਾਂ ਝੋਲੀ ਪਾਇੰਦਾ। ਗੁਰਮੁਖ ਕਹੇ ਮੇਰਾ ਨਾਤਾ ਜੁੜਿਆ ਪਿਓ ਪੁੱਤ, ਬਿਨਾਂ ਪੁਰਖ ਅਕਾਲ ਪਿਤਾ ਨਜ਼ਰ ਕੋਇ ਨਾ ਆਇੰਦਾ। ਕਲਜੁਗ ਅੰਤ ਮਿਲੀ ਅਨਮੁਲੀ ਲੁੱਟ, ਬਿਨ ਗੁਰਮੁਖਾਂ ਲੁੱਟਣ ਕੋਇ ਨਾ ਆਇੰਦਾ। ਲੱਖ ਚੁਰਾਸੀ ਕੂੜੀ ਕਿਰਿਆ ਪਾਈ ਫੁੱਟ, ਫੁੱਟੇ ਦੁੱਧ ਜਾਗ ਨਾ ਕੋਇ ਲਗਾਇੰਦਾ । ਧੰਨ ਭਾਗ ਜਿਨ੍ਹਾਂ ਗੁਰਮੁਖਾਂ ਮੌਲੀ ਰੁੱਤ, ਪਤਿਪਰਮੇਸ਼ਵਰ ਪਤ ਡਾਲੀ ਫੁੱਲ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਜਨ ਭਗਤ ਵਿਛੋੜਾ ਬਿਨ ਭਗਤੀ ਪਾਰ ਕਰਾਇੰਦਾ। ਭਗਤੀ ਕਹੇ ਇਹ ਕੀ ਹੋਇਆ, ਪ੍ਰਭ ਕਲਜੁਗ ਖੇਲ ਰਚਾਈਆ। ਕਿਥੋਂ ਉਠਿਆ ਧੁਰ ਦਾ ਸੋਇਆ, ਆਪਣੀ ਅੱਖ ਖੁਲ੍ਹਾਈਆ। ਨਾ ਜੰਮੇ ਨਾ ਕਦੇ ਮੋਇਆ, ਜਨਮ ਮਰਨ ਨਾ ਕੋਇ ਰਖਾਈਆ। ਕਰ ਪਰਕਾਸ਼ ਧੁਰ ਦੀ ਲੋਆ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਜਨ ਭਗਤਾਂ ਪਿਛੇ ਪਾਗਲ ਹੋਇਆ, ਪਗਲੀ ਕਰੇ ਲੋਕਾਈਆ । ਧੁਰ ਦਾ ਲੈ ਕੇ ਆਇਆ ਢੋਆ, ਸਾਚਾ ਨਾਮ ਰਿਹਾ ਵਰਤਾਈਆ। ਜਿਸ ਦਾ ਬੀਜ ਕਿਸੇ ਨਾ ਬੋਆ, ਸੋ ਬਣ ਕਿਰਸਾਣਾ ਆਪਣੀ ਕਾਰ ਕਮਾਈਆ। ਜਨ ਭਗਤਾਂ ਅੰਦਰ ਵੜ ਕੇ ਜਿਸ ਅੰਮ੍ਰਿਤ ਚੋਇਆ, ਅੱਠ ਸੱਠ ਬੈਠੇ ਮਾਰਨ ਧਾਹੀਂਆ। ਮਾਣ ਤਾਣ ਜਿਸ ਮੇਰਾ ਖੋਇਆ, ਖ਼ਾਲੀ ਹੱਥ ਕਰਾਈਆ। ਜਨ ਭਗਤ ਦਵਾਰੇ ਸਦਾ ਸਦਾ ਸਦ ਨਵਾਂ ਨਰੋਇਆ, ਨਿਰਵੈਰ ਆਪਣੀ ਖੇਲ ਕਰਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਤ ਸੁਹੇਲਾ ਆਪੇ ਹੋਇਆ, ਹੋਰ ਨਾਲ ਨਾ ਕੋਇ ਰਲਾਈਆ। ਹੋਰ ਨਾਲ ਰਲੇ ਕੌਣ, ਸਗਲਾ ਸੰਗ ਕਵਣ ਰਖਾਈਆ । ਸੇਵਾ ਅੰਦਰ ਗੁਰ ਅਵਤਾਰ ਪੀਰ ਪੈਗ਼ੰਬਰ ਪਵਣੀ ਪੌਣ, ਧਰਤ ਧਵਲ ਆਕਾਸ਼ ਬੈਠੇ ਸੀਸ ਨਿਵਾਈਆ। ਜਿਸ ਪਰਮ ਪੁਰਖ ਦੀ ਗੋਦੀ ਬਹਿ ਕੇ ਸਾਰੇ ਸੌਣ, ਤਿਸ ਨਾਲ ਬਿਨ ਕਿਰਪਾ ਜਾਗਰਤ ਰੂਪ ਨਾ ਕੋਇ ਵਟਾਈਆ। ਸਾਰੇ ਕਦਮਾਂ ਉਤੇ ਰੱਖ ਕੇ ਧੌਣ, ਚਰਨਾਂ ਥੱਲੇ ਹੱਥ ਰਖਾਈਆ। ਬਿਨ ਰਸਨਾ ਜਿਹਵਾ ਗਹਿਰ ਗੰਭੀਰ ਗੁਣ ਸਾਰੇ ਗੌਣ, ਇਕੋ ਸਾਚਾ ਨਾਮ ਧਿਆਈਆ। ਜਿਸ ਲੋਕਮਾਤ ਘੱਲੇ ਰਾਵਣ ਰੌਣ, ਰਾਮ ਆਪਣੀ ਧਾਰ ਬੰਧਾਈਆ। ਉਸ ਦਾ ਖੇਲ ਵੇਖ ਸਾਰੇ ਪਛਤੌਣ, ਪਸਚਾਤਾਪ ਨਜ਼ਰੀ ਆਈਆ। ਜਨ ਭਗਤਾਂ ਬੇੜਾ ਪਾਰ ਆਇਆ ਲਾਉਣ, ਉਤਰ ਪੂਰਬ ਪੱਛਮ ਦੱਖਣ ਚਾਰੇ ਕੁੰਟਾਂ ਵੇਖ ਵਖਾਈਆ। ਲੱਖ ਚੁਰਾਸੀ ਵਿਚੋਂ ਬਾਹਰ ਆਇਆ ਕਢੌਣ, ਫੜ ਬਾਹੋਂ ਲਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਆਪਣੇ ਨਾਲ ਆਇਆ ਮਿਲਾਉਣ, ਪਿਛਲਾ ਵਿਛੋੜਾ ਰਿਹਾ ਮੁਕਾਈਆ।