੬ ਮਾਘ ੨੦੨੦ ਬਿਕਰਮੀ ਭਜਨ ਸਿੰਘ ਦੇ ਗ੍ਰਹਿ ਦੋਸਤ ਪੁਰਾ ਜ਼ਿਲਾ ਗੁਰਦਾਸ ਪੁਰ
ਛੋਟੇ ਬਾਲੇ ਕਰੀ ਪੁਕਾਰ, ਪੁਨਹ ਪੁਨਹ ਸੁਣਾਈਆ। ਕਿਰਪਾ ਕਰ ਸਿਰਜਣਹਾਰ, ਮੇਰੇ ਸਾਹਿਬ ਸਚ ਗੋਸਾਈਂਆ। ਕਲਜੁਗ ਵੇਖ ਕੂੜਾ ਅੰਧਿਆਰ, ਚਾਰੋਂ ਕੁੰਟ ਅੰਧੇਰਾ ਛਾਈਆ। ਸ੍ਰਿਸ਼ਟ ਸਬਾਈ ਹੋਈ ਵਿਭਚਾਰ, ਕੂੜੀ ਕਿਰਿਆ ਰੰਗ ਰੰਗਾਈਆ। ਆਤਮ ਪਰਮਾਤਮ ਭੁੱਲਿਆ ਤੇਰਾ ਪਿਆਰ, ਸਚ ਪ੍ਰੀਤ ਨਾ ਕੋਇ ਰਖਾਈਆ। ਮਨ ਵਾਸਨਾ ਦਹਿ ਦਿਸ਼ਾ ਫਿਰੇ ਵਾਰੋ ਵਾਰ, ਚਾਰ ਕੁੰਟ ਕੁੰਟ ਹਲਕਾਈਆ।
❋
❋
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਮੇਰੇ ਹੱਥ ਟਿਕਾਈਆ। ਬਾਲਾ ਕਹੇ ਮੇਰੇ ਭਗਵਾਨ, ਵਾਹਵਾ ਤੇਰੀ ਵਡ ਵਡਿਆਈਆ। ਸਾਡੀ ਹਾਲਤ ਵੇਖ ਆਣ, ਨਿਰਗੁਣ ਆਪਣਾ ਫੇਰਾ ਪਾਈਆ। ਸੰਗੀ ਦਿਸੇ ਨਾ ਕੋਈ ਜਹਾਨ, ਮਿੱਤਰ ਨਜ਼ਰ ਕੋਇ ਨਾ ਆਈਆ। ਚਾਰੋਂ ਕੁੰਟ ਦਿਸੇ ਵੈਰਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਮਿਲੇ ਤੇਰੀ ਸਰਨਾਈਆ। ਬਾਲਾ ਕਹੇ ਮੇਰੇ ਭਗਵੰਤ, ਪ੍ਰਭ ਤੇਰੇ ਹੱਥ ਵਡਿਆਈਆ। ਭਰਮੇ ਭੁੱਲੇ ਜੀਵ ਜੰਤ, ਸਾਧ ਸੰਤ ਨਾ ਕੋਇ ਚਤੁਰਾਈਆ। ਨਜ਼ਰ ਨਾ ਆਵੇ ਧੁਰ ਦਾ ਕੰਤ, ਕੂੜੀ ਰਹੇ ਸੇਜ ਹੰਢਾਈਆ। ਮਨੂਆ ਕੋਈ ਨਾ ਜਾਣੇ ਮੰਤ, ਮਨ ਕਾ ਮਣਕਾ ਨਾ ਕੋਇ ਭਵਾਈਆ। ਗੜ੍ਹ ਬਣਿਆ ਹਉਂਮੇ ਹੰਗਤ, ਹੰ ਬ੍ਰਹਮ ਨਾ ਕੋਇ ਸਮਝਾਈਆ। ਸਤਿਗੁਰ ਮਿਲੀ ਨਾ ਕਿਸੇ ਸੰਗਤ, ਸਾਚੀ ਸਿਖਿਆ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਸ਼ਾਹ ਪਾਤਸ਼ਾਹ ਤੇਰੀ ਵਡਿਆਈਆ। ਬਾਲਾ ਕਹੇ ਪ੍ਰਭ ਖੋਲ੍ਹ ਅੱਖ, ਕਿਉਂ ਬੈਠਾ ਮੁਖ ਛੁਪਾਈਆ। ਹਕੀਕਤ ਝੋਲੀ ਪਾ ਹੱਕ, ਲੇਖਾ ਪੂਰਬ ਦੇ ਮੁਕਾਈਆ। ਲੱਖ ਚੁਰਾਸੀ ਜੀਵ ਜੰਤ ਨੇਤਰ ਲੋਚਣ ਰਹੇ ਤੱਕ, ਘਰ ਘਰ ਧਿਆਨ ਲਗਾਈਆ। ਸਭ ਨੂੰ ਸਾਡੇ ਉਤੇ ਪਿਆ ਸ਼ੱਕ, ਸ਼ਿਕਵਾ ਸਕੇ ਨਾ ਕੋਇ ਮਿਟਾਈਆ। ਕਿਰਪਾ ਕਰ ਪੁਰਖ ਸਮਰਥ, ਪਾਰਬ੍ਰਹਮ ਤੇਰੀ ਸਰਨਾਈਆ । ਮੂਰਖ ਮੁਗਧ ਅਞਾਣਾਂ ਆਪਣੇ ਮਿਲਣ ਦੀ ਦੇ ਅੱਖ, ਦੂਈ ਦਵੈਤੀ ਪਰਦਾ ਮਾਤ ਚੁਕਾਈਆ। ਫਿੱਕਾ ਬੋਲਣੋਂ ਜਾਵਣ ਹਟ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਬਾਲਾ ਕਹੇ ਮੋਹੇ ਵੱਜਾ ਧੱਕਾ, ਨਿੱਕੀ ਨਿੱਕੀ ਗ਼ੁਫ਼ਤਾਰ ਸੁਣਾਈਆ । ਜਗਤ ਜਹਾਨ ਦਿਸੇ ਕੁਪੱਤਾ, ਕੂੜੀ ਕਿਰਿਆ ਕਰੇ ਲੜਾਈਆ। ਕਿਸੇ ਨਾ ਮਿਲੇ ਪੁਰਖ ਸਮਰਥਾ, ਸਤਿਗੁਰ ਪੂਰਾ ਨਜ਼ਰ ਕਿਸੇ ਨਾ ਆਈਆ । ਜਗਤ ਵਾਸਨਾ ਫਿਰੇ ਨੱਠਾ, ਮਨ ਮਨੂਆ ਉਠ ਉਠ ਦਹਿ ਦਿਸ਼ ਧਾਈਆ। ਕਾਮ ਕਰੋਧ ਲੋਭ ਮੋਹ ਹੰਕਾਰ ਘਰ ਘਰ ਰੱਟਾ, ਝਗੜਾ ਸਕੇ ਨਾ ਕੋਇ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਮੇਰੇ ਸਾਹਿਬ ਸਚ ਗੁਸਾਈਂਆ। ਬਾਲਾ ਕਹੇ ਪ੍ਰਭ ਕਰ ਮਨਜ਼ੂਰ, ਦਰ ਤੇਰੇ ਅਰਦਾਸ ਜਣਾਈਆ। ਓਨ੍ਹਾਂ ਬਖ਼ਸ਼ ਜਗਤ ਕਸੂਰ, ਜੋ ਬੈਠੇ ਤੈਨੂੰ ਭੁਲਾਈਆ। ਤਨ ਤਪਦਾ ਵਾਂਗ ਤੰਦੂਰ, ਅਗਨੀ ਤਤ ਰਹੀ ਜਲਾਈਆ। ਅੰਮ੍ਰਿਤ ਮੇਘ ਬਰਸ ਆਪਣੀ ਭੂਰ, ਨਿਮੀ ਨਿਮੀ ਧਾਰ ਵਹਾਈਆ। ਨਾਤਾ ਤੋੜ ਕੂੜੋ ਕੂੜ, ਸਚ ਸੁੱਚ ਦੇ ਦ੍ਰਿੜਾਈਆ। ਚਤੁਰ ਸੁਘੜ ਬਣਾ ਮੂਰਖ ਮੂੜ੍ਹ, ਮੂੜ੍ਹੇ ਆਪਣੇ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰੇ ਹੱਥ ਸਰਬ ਵਡਿਆਈਆ। ਬਾਲਾ ਕਹੇ ਭੁੱਲਾ ਜਗ, ਜਗਤ ਮਿਲੇ ਨਾ ਕੋਇ ਵਡਿਆਈਆ। ਘਰ ਘਰ ਵੇਖੀ ਲੱਗੀ ਅੱਗ, ਲੋਕਮਾਤ ਸਕੇ ਨਾ ਕੋਇ ਬੁਝਾਈਆ। ਧੀਰਜ ਜਤ ਤੁੱਟਾ ਤਗ, ਸਤਿ ਸਰੂਪ ਨਾ ਕੋਇ ਵਖਾਈਆ। ਬਿਨ ਹਰਿ ਨਾਮੇ ਖ਼ਾਲੀ ਦਿਸਣ ਹੱਥ, ਵਸਤ ਅਮੋਲਕ ਝੋਲੀ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦੀ ਪੂਰੀ ਕਰ ਆਸ, ਤ੍ਰਿਸ਼ਨਾ ਆਪਣੇ ਨਾਲ ਮਿਲਾਈਆ। ਬਾਲਾ ਕਹੇ ਪ੍ਰਭ ਮੇਰੇ ਮੀਤ, ਮਿਹਰਵਾਨ ਤੇਰੀ ਸਰਨਾਈਆ। ਕਲਜੁਗ ਬਦਲ ਕੂੜੀ ਰੀਤ, ਰੀਤੀ ਆਪਣੀ ਦੇ ਜਣਾਈਆ। ਪਤਤ ਕਰ ਜਗਤ ਪੁਨੀਤ, ਪਾਪੀਆਂ ਪਰਦਾ ਦੇ ਉਠਾਈਆ। ਸਾਚਾ ਖੇਲ ਦੱਸ ਅਨਡੀਠ, ਅਨਡਿਠੜੀ ਕਾਰ ਕਮਾਈਆ ।
❋
❋
ਮਿਠਾ ਕਰ ਕੌੜਾ ਰੀਠ, ਅੰਮ੍ਰਿਤ ਆਪਣਾ ਰਸ ਭਰਾਈਆ। ਸਦੀ ਬੀਸਵੀਂ ਰਹੀ ਬੀਤ, ਬੀਸ ਬੀਸਾ ਖ਼ੁਸ਼ੀ ਵਖਾਈਆ। ਰਲ ਮਿਲ ਸਾਰੇ ਗਾਈਏ ਤੇਰਾ ਗੀਤ, ਘਰ ਘਰ ਤੂੰਹੀ ਨਜ਼ਰੀ ਆਈਆ। ਤੇਰਾ ਲੇਖਾ ਊਚ ਨੀਚ, ਰਾਉ ਰੰਕਾਂ ਰਿਹਾ ਸਮਾਈਆ। ਦਰ ਠਾਂਡੇ ਦੇਣੀ ਭੀਖ, ਭਿਛਿਆ ਇਕੋ ਮੰਗ ਮੰਗਾਈਆ। ਕਾਇਆ ਹੋਏ ਠਾਂਡੀ ਸੀਤ, ਅਗਨੀ ਅੱਗ ਨਾ ਕੋਇ ਤਪਾਈਆ। ਤੇਰੇ ਚਰਨ ਲੱਗੇ ਪ੍ਰੀਤ, ਜੋ ਤੈਨੂੰ ਰਹੇ ਭੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਸਾਚੇ ਹੱਥ ਰਖਾਈਆ। ਬਾਲੇ ਨੱਢੇ ਸੁਣ ਬਾਲੀ ਬੁਧ, ਸ੍ਰੀ ਭਗਵਾਨ ਦਇਆ ਕਮਾਈਆ। ਸਭ ਦੇ ਕਾਰਜ ਕਰੇ ਸੁਧ, ਹਰਿ ਕਰਤਾ ਬੇਪਰਵਾਹੀਆ। ਸ਼ਬਦ ਘੋੜੇ ਸਾਚੇ ਅਸਵ ਚੜ੍ਹੇ ਕੁੱਦ, ਦੋ ਜਹਾਨਾਂ ਵੇਖ ਵਖਾਈਆ। ਮੂਰਖ ਮੁਗਧਾਂ ਨਿਰਮਲ ਕਰੇ ਬੁੱਧ, ਸਾਚੀ ਸਿਖਿਆ ਇਕ ਸਮਝਾਈਆ। ਸਚ ਪ੍ਰੀਤੀ ਸਾਰੇ ਜਾਵਣ ਲੁਝ, ਜੋ ਬੈਠੇ ਹਰਿ ਭੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰਹਿਮਤ ਆਪਣੀ ਆਪ ਕਮਾਈਆ। ਛੋਟੇ ਬਾਲੇ ਕੋਈ ਨਾ ਮਾਰੇ ਧੱਕਾ, ਧੁਰ ਦੀ ਧਾਰ ਆਪ ਬੰਧਾਇੰਦਾ। ਜਗਤ ਜਹਾਨ ਰਹਿ ਜਾਏ ਹੱਕਾ ਬੱਕਾ, ਹਰਿਜੂ ਕੀ ਕੀ ਖੇਲ ਰਚਾਇੰਦਾ। ਜਿਸ ਭੇਵ ਖੁਲ੍ਹਾਇਆ ਮਦੀਨਾ ਮੱਕਾ, ਸੋ ਕਾਇਆ ਕਾਅਬਾ ਇਕ ਪਰਗਟਾਇੰਦਾ । ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਦੇ ਨਾਮ ਰਤਾ, ਸੋ ਰਤੀ ਰਤ ਆਪਣਾ ਨਾਮ ਰੰਗਾਇੰਦਾ। ਧੁਰ ਸੰਦੇਸ਼ਾ ਦੇਵੇ ਸੱਚਾ, ਸ਼ਬਦ ਕਹਾਣੀ ਇਕ ਪੜ੍ਹਾਇੰਦਾ। ਗੁਰਮੁਖ ਲੱਖ ਚੁਰਾਸੀ ਵਿਚੋਂ ਇਕੋ ਬੱਚਾ, ਸ੍ਰੀ ਭਗਵਾਨ ਆਪਣੀ ਗੋਦ ਉਠਾਇੰਦਾ। ਨੌ ਦਵਾਰ ਕਦੇ ਨਾ ਨੱਚਾ, ਦਹਿ ਦਿਸ਼ਾ ਨਾ ਉਠ ਉਠ ਧਾਇੰਦਾ। ਹੁਕਮੇ ਅੰਦਰ ਕਹੇ ਸਦਾ ਅੱਛਾ, ਨਿਉਂ ਨਿਉਂ ਸਜਦਾ ਸੀਸ ਨਿਵਾਇੰਦਾ। ਸ੍ਰੀ ਭਗਵਾਨ ਉਸ ਦਾ ਪਰਦਾ ਰੱਖਾ, ਓਢਣ ਆਪਣਾ ਨਾਮ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਪਾਰ ਕਰਾਇੰਦਾ। ਛੋਟੇ ਬਾਲੇ ਧਾਰ ਬਲ, ਬਲਧਾਰੀ ਦਏ ਵਡਿਆਈਆ। ਕਰੇ ਖੇਲ ਅਛਲ ਅਛੱਲ, ਵਲ ਛਲ ਧਾਰੀ ਸਮਝ ਕੋਇ ਨਾ ਪਾਈਆ। ਵਸਣਹਾਰਾ ਨਿਹਚਲ ਧਾਮ ਅਟੱਲ, ਅਟੱਲ ਪਦਵੀ ਰਿਹਾ ਦਿਵਾਈਆ। ਸਚ ਸਿੰਘਾਸਣ ਲੈਣਾ ਮਲ, ਨਾਤਾ ਤੋੜ ਜਗਤ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵੇ ਮਾਣ ਵਡਿਆਈਆ। ਧੱਕਾ ਦੇਵੇ ਨਾ ਕੋਈ ਮਾਤ, ਸੋ ਸਾਹਿਬ ਸਤਿਗੁਰ ਦਇਆ ਕਮਾਇੰਦਾ। ਕਲਜੁਗ ਮੇਟੇ ਅੰਧੇਰੀ ਰਾਤ, ਸਤਿ ਸਤਿਵਾਦੀ ਸਾਚਾ ਚੰਦ ਚਮਕਾਇੰਦਾ । ਹਰਿਸੰਗਤ ਮਿਲ ਕੇ ਗੌਣੀ ਗਾਥ, ਸੋਹੰ ਢੋਲਾ ਰਾਗ ਅਲਾਇੰਦਾ। ਪਤਿਪਰਮੇਸ਼ਵਰ ਰੱਖੇ ਪਾਤ, ਪੱਤਤ ਪਾਪੀ ਪਾਰ ਕਰਾਇੰਦਾ। ਚਰਨ ਪ੍ਰੀਤੀ ਇਕੋ ਨਾਤ, ਨਾਤਾ ਬਿਧਾਤਾ ਜੋੜ ਜੁੜਾਇੰਦਾ। ਕੂੜੀ ਕਿਰਿਆ ਜਗਤ ਸਾਕ, ਸੱਜਣ ਨਜ਼ਰ ਕੋਇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਸਾਚੇ ਦਇਆ ਕਮਾਇੰਦਾ। ਬੀਸ ਬੀਸ ਕਹੇ ਪ੍ਰਭ ਦੱਸ ਰਾਹ, ਰਹਿਮਤ ਆਪ ਕਮਾਈਆ। ਜੁਗ ਚੌਕੜੀ ਬੀਤੇ ਵਿਚ ਜਹਾਂ, ਨਿਤ ਨਿਤ ਆਪਣਾ ਫੇਰਾ ਪਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਬਣ ਗਵਾਹ, ਸ਼ਹਾਦਤ ਆਪਣੀ ਗਏ ਭੁਗਤਾਈਆ। ਤੇਰਾ ਮਾਰਗ ਦੱਸ ਕੇ ਇਕੋ ਰਾਹ, ਲੇਖਾ ਲਿਖਤ ਗਏ ਸਮਝਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਕਰਨ ਹਾਂ, ਹਾਮੀ ਸਾਰੇ ਨਜ਼ਰੀ ਆਈਆ। ਤੁਧ ਬਿਨ ਦਿਸੇ ਨਾ ਕੋਇ ਨਿਸ਼ਾਂ, ਨਿਸ਼ਾਨਾ ਸਚ ਨਾ ਕੋਇ ਝੁਲਾਈਆ ।
❋
❋
ਸਚਖੰਡ ਨਿਵਾਸੀ ਸਾਚਾ ਫੇਰਾ ਆਪਣਾ ਪਾ, ਪਾਰਬ੍ਰਹਮ ਬੇਪਰਵਾਹੀਆ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਤੇਰਾ ਦੱਸਦੇ ਰਹੇ ਨਾਂ, ਨਾਉਂ ਨਿਰੰਕਾਰ ਇਕ ਜਣਾਈਆ। ਕਲਜੁਗ ਅੰਤ ਸ੍ਰੀ ਭਗਵੰਤ ਵਿਸ਼ਨ ਬ੍ਰਹਮਾ ਸ਼ਿਵ ਜੀਵ ਜੰਤ ਆਣ ਸਮਝਾ, ਸਮਝ ਆਪਣੇ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਫੇਰਾ ਪਾਈਆ। ਮਿਹਰਵਾਨ ਆ ਪ੍ਰਭ ਨੇੜੇ, ਦੂਰ ਦੁਰਾਡਾ ਪੰਧ ਮੁਕਾਈਆ। ਦੀਨ ਮਜ਼੍ਹਬ ਚੁਕਾ ਝੇੜੇ, ਜਾਤ ਪਾਤ ਨਾ ਕੋਇ ਲੜਾਈਆ। ਨੌ ਖੰਡ ਪ੍ਰਿਥਮੀ ਲਾ ਆਪਣੇ ਡੇਰੇ, ਦੀਪ ਸੱਤ ਚਰਨ ਛੁਹਾਈਆ। ਲੱਖ ਚੁਰਾਸੀ ਵਿਚੋਂ ਲੱਭ ਭਗਤ ਕਿਹੜੇ ਕਿਹੜੇ, ਜੋ ਤੇਰਾ ਧਿਆਨ ਲਗਾਈਆ। ਲੱਖ ਚੁਰਾਸੀ ਆਵਣ ਜਾਵਣ ਚੁਕਣ ਗੇੜੇ, ਅੰਡਜ ਜੇਰਜ ਉਤਭੁਜ ਸੇਤਜ ਨਾ ਕੋਇ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਦਰ ਆ ਪਾਰਬ੍ਰਹਮ, ਬ੍ਰਹਮ ਤੇਰੀ ਸਰਨਾਈਆ। ਨਿਹਕਰਮੀ ਕਰ ਆਪਣਾ ਕਰਮ, ਕਰਮ ਕਾਂਡ ਕੋਇ ਰਹਿਣ ਨਾ ਪਾਈਆ। ਜੁਗ ਚੌਕੜੀ ਮੇਟ ਭਰਮ, ਭਾਂਡਾ ਭੌ ਭੰਨਾਈਆ। ਗੁਰ ਅਵਤਾਰ ਪੈਂਦੇ ਢਹਿ ਤੇਰੀ ਸਰਨ, ਪੀਰ ਪੈਗ਼ੰਬਰ ਸਜਦਾ ਰਹੇ ਕਰਾਈਆ। ਆਦਿ ਜੁਗਾਦਿ ਜੁਗ ਚੌਕੜੀ ਤੇਰਾ ਕਿਸੇ ਨਾ ਵੇਖਿਆ ਜਨਮ, ਧੰਨ ਜਣੇਂਦੀ ਬਣੇ ਨਾ ਕੋਇ ਮਾਈਆ। ਚਾਰ ਵਰਨ ਅਠਾਰਾਂ ਬਰਨ ਤੇਰਾ ਲੱਭੇ ਨਾ ਕੋਇ ਧਰਮ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਸਾਹਿਬ ਸਤਿਗੁਰ ਫੇਰਾ ਪਾਈਆ। ਆ ਕੇ ਵੇਖ ਪ੍ਰਭ ਸਵਾਮੀ, ਸਚ ਤੇਰੀ ਆਸ ਲਗਾਈਆ। ਨੇਤਰ ਰੋਵੇ ਖਾਣੀ ਬਾਣੀ, ਧੀਰ ਨਾ ਕੋਇ ਧਰਾਈਆ। ਵਰਨ ਬਰਨ ਦਿਸੇ ਵੈਰਾਨੀ, ਸਿਰ ਹੱਥ ਨਾ ਕੋਇ ਟਿਕਾਈਆ । ਸ਼ਾਸਤਰ ਸਿਮਰਤ ਵੇਦ ਪੁਰਾਨ ਪਿਛੇ ਰਹੀ ਕਹਾਣੀ, ਅਗਲਾ ਗੀਤ ਨਾ ਕੋਇ ਅਲਾਈਆ। ਅਠਸਠ ਨੇਤਰ ਨੀਰ ਵਿਰੋਲੇ ਪਾਣੀ, ਗੰਗਾ ਗੋਦਾਵਰੀ ਜਮਨਾ ਸੁਰਸਤੀ ਦਏ ਦੁਹਾਈਆ। ਆਤਮ ਪਰਮਾਤਮ ਕਰੇ ਨਾ ਕੋਇ ਪਛਾਣੀ, ਨਿਰਗੁਣ ਮੇਲ ਨਾ ਕੋਇ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਆਪਣਾ ਫੇਰਾ ਪਾਈਆ। ਨਿਰਗੁਣ ਆ ਕੇ ਵੇਖ ਤੱਕ, ਤਾਕਤ ਆਪਣੀ ਇਕ ਅਜ਼ਮਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਲੋਕਮਾਤ ਗਏ ਥੱਕ, ਜੁਗ ਜੁਗ ਸੰਦੇਸ਼ ਸੁਣਾਈਆ। ਅੰਤਮ ਜਾਂਦੀ ਵਾਰ ਕਹਿ ਗਏ ਸੱਚ, ਸਚ ਸੰਦੇਸ਼ਾ ਇਕ ਅਲਾਈਆ। ਕਲਜੁਗ ਅੰਤ ਪਰਗਟ ਹੋਏ ਪੁਰਖ ਸਮਰਥ, ਸ਼ਹਿਨਸ਼ਾਹ ਆਪਣਾ ਫੇਰਾ ਪਾਈਆ। ਸਭ ਦੇ ਖ਼ਾਲੀ ਕਰੇ ਹੱਥ, ਵਸਤ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਆਪਣੀ ਦਇਆ ਕਮਾਈਆ । ਨਿਰਗੁਣ ਆ ਕੇ ਖੋਲ੍ਹ ਦਰਵਾਜਾ, ਦਰ ਤੇਰੇ ਮੰਗ ਮੰਗਾਈਆ। ਭਗਤ ਵਛਲ ਤੂੰ ਸਾਹਿਬ ਗ਼ਰੀਬ ਨਿਵਾਜ਼ਾ, ਗਹਿਰ ਗੰਭੀਰ ਤੇਰੀ ਵਡਿਆਈਆ । ਆਦਿ ਆਦਿ ਜਿਸ ਸਾਜਣ ਸਾਜਾ, ਅੰਤਮ ਆਪੇ ਵੇਖ ਵਖਾਈਆ। ਲੱਖ ਚੁਰਾਸੀ ਰਚ ਕੇ ਕਾਜਾ, ਘਰ ਘਰ ਖੇਲ ਖਿਲਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਤੈਨੂੰ ਮਾਰਨ ਵਾਜਾ, ਉਚੀ ਕੂਕ ਕੂਕ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚਾ ਵੇਖ ਵਖਾਈਆ। ਘਰ ਸਾਚਾ ਵੇਖ ਠਾਕਰ ਪ੍ਰਭ, ਦੂਰ ਦੁਰਾਡੇ ਫੇਰਾ ਪਾਈਆ। ਕਲਜੁਗ ਅੰਤਮ ਮੁੱਕੀ ਹੱਦ, ਹਾਜ਼ਰ ਹੋ ਕੇ ਦੇ ਸਮਝਾਈਆ। ਵਿਸ਼ਵ ਵਖਾ ਆਪਣੀ ਯਦ, ਬੰਸ ਇਕੋ ਇਕ ਬਣਾਈਆ। ਪਿਛਲੀ ਕਰਨੀ ਪਿਛੇ ਛੱਡ, ਅੱਗੇ ਮੰਗੀ ਤੇਰੀ ਸਰਨਾਈਆ।
❋
❋
ਕੋਟਨ ਕੋਟੀ ਭਾਰ ਗਏ ਲਦ, ਬਿਨ ਤੁਧ ਪਾਰ ਨਾ ਕੋਇ ਕਰਾਈਆ। ਪੀਰ ਪੈਗ਼ੰਬਰ ਖ਼ਾਲੀ ਕਰ ਗਏ ਮੱਕਾ ਮਦੀਨਾ ਕੋਈ ਨਾ ਦਿਸੇ ਹੱਜ, ਹੁਜਰਾ ਹੱਕ ਨਾ ਕੋਇ ਸੁਹਾਈਆ। ਨੇਤਰ ਰੋਵਣ ਮੰਦਰ ਮਸੀਤ ਸ਼ਿਵਦਵਾਲੇ ਮੱਠ, ਮਥਰਾ ਕਾਹਨ ਬੰਸਰੀ ਨਾਮ ਨਾ ਕੋਇ ਵਜਾਈਆ। ਸਾਧਾਂ ਸੰਤਾਂ ਜੀਵਾਂ ਜੰਤਾਂ ਬਿਨ ਤੇਰੇ ਨਾਮ ਖ਼ਾਲੀ ਦਿਸਣ ਹੱਡ, ਕਾਇਆ ਮਾਟੀ ਚੰਮ ਕੰਮ ਕਿਸੇ ਨਾ ਆਈਆ। ਰਸਨਾ ਜਿਹਵਾ ਬੱਤੀ ਦੰਦ ਖਾ ਖਾ ਮਛਲੀ ਡੱਡ, ਡੰਕਾ ਕੂੜਾ ਜਗਤ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆ ਕੇ ਆਪਣਾ ਭੇਵ ਖੁਲ੍ਹਾਈਆ । ਆ ਕੇ ਆਪਣਾ ਭੇਵ ਖੋਲ੍ਹ, ਖ਼ਾਲਕ ਖ਼ਲਕ ਤੇਰੀ ਸ਼ਰਨਾਈਆ। ਤੇਈ ਅਵਤਾਰ ਵਜਾ ਕੇ ਗਏ ਢੋਲ, ਤੇਰਾ ਨਾਮ ਸਚ ਸਮਝਾਈਆ। ਭਗਤ ਅਠਾਰਾਂ ਕਹਿਣ ਤੋਲੇ ਪ੍ਰਭ ਤੋਲ, ਸਚ ਤਰਾਜੂ ਕੰਡਾ ਨਾਮ ਹੱਥ ਉਠਾਈਆ। ਈਸਾ ਮੂਸਾ ਕਹੇ ਮੌਲਾ ਜਾਏ ਮੌਲ, ਮੁਹੰਮਦ ਕਹੇ ਆਪਣੀ ਰਮਜ਼ ਲਗਾਈਆ। ਨਾਨਕ ਗੋਬਿੰਦ ਕਹੇ ਸਦ ਵਸੇ ਕੋਲ, ਵਿਛੜ ਕਦੇ ਨਾ ਜਾਈਆ। ਕਲਜੁਗ ਅੰਤ ਲੱਖ ਚੁਰਾਸੀ ਸੁਤੀ ਅਨਭੋਲ, ਤੁਧ ਬਿਨ ਸਕੇ ਨਾ ਕੋਇ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇ ਮਾਣ ਵਡਿਆਈਆ। ਆ ਕੇ ਵੇਖ ਪ੍ਰਭ ਅੰਤਰਜਾਮੀ, ਅਨਬੋਲਤ ਰਾਗ ਸੁਣਾਈਆ। ਭਰਮੇ ਭੁੱਲੀ ਚਾਰੇ ਖਾਣੀ, ਚਾਰੋਂ ਕੁੰਟ ਦਿਸੇ ਹਲਕਾਈਆ। ਮਾਣ ਨਾ ਕੋਈ ਦਿਸੇ ਚਾਰੇ ਬਾਣੀ, ਪਰਾ ਪਸੰਤੀ ਮਧਮ ਬੈਖਰੀ ਸਾਰ ਕਿਸੇ ਨਾ ਆਈਆ। ਮਨ ਵਾਸਨਾ ਘਰ ਘਰ ਬੈਠੀ ਰਾਣੀ, ਦਰ ਦਰ ਆਪਣਾ ਨਾਚ ਨਚਾਈਆ। ਕੂੜੀ ਕਿਰਿਆ ਸ਼ਰਅ ਸ਼ੈਤਾਨੀ, ਸ਼ਰੀਅਤ ਹੱਕ ਗਈ ਭੁਲਾਈਆ। ਤੇਰੀ ਨਜ਼ਰ ਨਾ ਆਏ ਧੁਰ ਨਿਸ਼ਾਨੀ, ਸਾਚਾ ਦਰ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਆਪਣਾ ਭੇਵ ਜਣਾਈਆ। ਸਾਚਾ ਭੇਵ ਖੋਲ੍ਹ ਨਿਰੰਕਾਰ, ਦਰ ਠਾਂਡੇ ਮੰਗ ਮੰਗਾਈਆ । ਦਰ ਠਾਂਡੇ ਗੁਰੂ ਅਵਤਾਰ, ਨਿਉਂ ਨਿਉਂ ਸੀਸ ਝੁਕਾਈਆ। ਪੀਰ ਪੈਗ਼ੰਬਰ ਕਹਿਣ ਅਸੀਂ ਬਰਖ਼ੁਰਦਾਰ, ਬਣ ਫ਼ਰਮਾਬਰਦਾਰ ਸੇਵ ਕਮਾਈਆ । ਭਗਤ ਕਹਿਣ ਹਉਂ ਬਾਲ ਅੰਝਾਣ, ਬਾਲੀ ਬੁੱਧ ਨਾ ਕੋਇ ਵਡਿਆਈਆ। ਨਾਨਕ ਗੋਬਿੰਦ ਕਹੇ ਤੂੰ ਪੁਰਖ ਸੁਲਤਾਨ, ਸ਼ਹਿਨਸ਼ਾਹ ਸਚ ਤੇਰੀ ਸ਼ਹਿਨਸ਼ਾਹੀਆ। ਤੇਰਾ ਖੇਲ ਜ਼ਿਮੀ ਅਸਮਾਨ, ਸੂਰਜ ਚੰਦ ਤੇਰੀ ਰੁਸ਼ਨਾਈਆ। ਕਲਜੁਗ ਅੰਤਮ ਆ ਕੇ ਵੇਖ ਆਪਣਾ ਜਹਾਨ, ਜਹਾਲਤ ਭਰੀ ਸਰਬ ਲੋਕਾਈਆ। ਨਜ਼ਰੀ ਆਏ ਨਾ ਕਿਸੇ ਕਾਹਨ, ਗੋਪੀ ਰੂਪ ਨਾ ਕੋਇ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆ ਕੇ ਵੇਖ ਆਪਣਾ ਘਰ, ਜਿਸ ਗ੍ਰਹਿ ਲੱਖ ਚੁਰਾਸੀ ਦਿਤੀ ਬਹਾਈਆ। ਘਰ ਆਪਣਾ ਵੇਖਣ ਆਵਾਂਗਾ। ਨਿਰਗੁਣ ਨਿਰਵੈਰ ਰੂਪ ਧਰਾਵਾਂਗਾ। ਦੋ ਜਹਾਨਾਂ ਕਰ ਕੇ ਸੈਰ, ਲੋਕਮਾਤ ਡੇਰਾ ਲਾਵਾਂਗਾ। ਕਲਜੁਗ ਮੇਟ ਅਖ਼ੀਰੀ ਕਹਿਰ, ਮਿਹਰ ਮੇਘ ਇਕ ਬਰਸਾਵਾਂਗਾ। ਕੂੜੀ ਕਿਰਿਆ ਕੱਢ ਕੇ ਜ਼ਹਿਰ, ਅੰਮ੍ਰਿਤ ਰਸ ਇਕ ਭਰਾਵਾਂਗਾ। ਕੋਈ ਰਹਿਣ ਨਾ ਦੇਵਾਂ ਐਰ ਗ਼ੈਰ, ਗੁਰਮੁਖ ਗੁਰਮੁਖਾਂ ਨਾਲ ਮਿਲਾਵਾਂਗਾ। ਅੰਤਮ ਪੂਰਾ ਕਰ ਕੇ ਗੇੜ, ਲੱਖ ਚੁਰਾਸੀ ਗੇੜ ਭਵਾਵਾਂਗਾ। ਸਭ ਦਾ ਲਹਿਣਾ ਦੇਣਾ ਨਬੇੜ, ਗੁਰਮੁਖ ਚੋਲੀ ਇਕ ਸੁਹਾਵਾਂਗਾ। ਪੁਰਖ ਅਕਾਲ ਨਾ ਲਾਵੇ ਡੇਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਆਪਣੀ ਕਾਰ ਕਮਾਵੇਗਾ। ਪ੍ਰਭ ਸਚ ਕਾਰ ਕਮਾਏਗਾ। ਨਿਰਗੁਣ ਨੂਰ ਜੋਤ ਪਰਗਟਾਏਗਾ। ਗੁਰ ਅਵਤਾਰ ਧੀਰ ਧਰਾਏਗਾ। ਪੀਰ ਪੈਗ਼ੰਬਰ ਵੇਖ ਵਖਾਏਗਾ। ਸ਼ਰਅ ਸ਼ਰੀਅਤ ਮੇਟ ਮਿਟਾਏਗਾ।
❋
❋
ਸਚ ਹਦੀਸ ਇਕ ਪੜ੍ਹਾਏਗਾ। ਬੀਸ ਬੀਸ ਰੰਗ ਰੰਗਾਏਗਾ। ਰਾਗ ਛਤੀਸ ਨੈਣ ਸ਼ਰਮਾਏਗਾ। ਸਾਚਾ ਗੀਤ ਇਕ ਅਲਾਏਗਾ। ਮੰਦਰ ਮਸੀਤ ਪੰਧ ਮੁਕਾਏਗਾ। ਹਸਤ ਕੀਟ ਵੇਖ ਵਖਾਏਗਾ। ਊਚ ਨੀਚ ਡੇਰਾ ਢਾਹੇਗਾ। ਜਨ ਭਗਤਾਂ ਕਰ ਕੇ ਪੂਰੀ ਰੀਝ, ਸਿਰ ਆਪਣਾ ਹੱਥ ਟਿਕਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਏਗਾ। ਸਚ ਕਰਨੀ ਕਾਰ ਕਮਾਵਾਂਗਾ। ਜਗ ਭਗਤ ਵਛਲ ਅਖਵਾਵਾਂਗਾ। ਅਛਲ ਅਛੱਲ ਵੇਸ ਵਟਾਵਾਂਗਾ। ਨਰ ਨਰੇਸ਼ ਨਾਉਂ ਧਰਾਵਾਂਗਾ। ਵਿਸ਼ਨ ਬ੍ਰਹਮਾ ਸ਼ਿਵ ਉਠਾਵਾਂਗਾ। ਕਰੋੜ ਤੇਤੀਸ ਫੜ ਹਿਲਾਵਾਂਗਾ। ਸਾਚੀ ਰੀਤ ਇਕ ਸਮਝਾਵਾਂਗਾ। ਲੱਖ ਚੁਰਾਸੀ ਜੀਤ, ਆਪਣਾ ਹੁਕਮ ਇਕ ਵਰਤਾਵਾਂਗਾ। ਮਾਣ ਦੇ ਕੇ ਇਕ ਇਕੀਸ, ਏਕਾ ਇਕੀ ਆਪਣੀ ਪਾਵਾਂਗਾ। ਹਰਿਜਨ ਕਰ ਕੇ ਪਤਤ ਪੁਨੀਤ, ਪੱਤਣ ਸਾਚੇ ਆਪ ਤਰਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਸਤਿਜੁਗ ਸਾਚਾ ਰਾਹ ਵਖਾਵਾਂਗਾ। ਸਤਿਜੁਗ ਸਾਚਾ ਮਾਰਗ ਲੱਗੇਗਾ। ਕਲਜੁਗ ਕੂੜਾ ਮੁਖ ਢਕੇਗਾ। ਸਾਹਿਬ ਸੂਰਾ ਸਤਿਗੁਰ ਇਕੋ ਉਠੇਗਾ। ਭਗਤ ਭਗਵਾਨ ਇਕ ਦੂਜੇ ਉਤੇ ਤੁਠੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਛੋਟਿਆਂ ਬਾਲਿਆਂ ਆਪੇ ਪੁੱਛੇਗਾ। ਛੋਟੇ ਬਾਲੇ ਦਏ ਦਿਲਾਸਾ, ਧੀਰਜ ਧੀਰ ਧੀਰ ਧਰਾਈਆ। ਕੂੜੀ ਕਿਰਿਆ ਕੂੜਾ ਹਾਸਾ, ਕੂੜੀ ਸ੍ਰਿਸ਼ਟੀ ਕੂੜੇ ਧੰਦੇ ਲਾਈਆ। ਜਿਨ੍ਹਾਂ ਪ੍ਰਭ ਮਿਲਣ ਦੀ ਰੱਖੀ ਆਸਾ, ਤਿਨ੍ਹਾਂ ਸਾਹਿਬ ਸਤਿਗੁਰ ਮਿਲੇ ਚਾਈਂ ਚਾਈਂਆ। ਇਹੋ ਪ੍ਰਭ ਦਾ ਅਜ਼ਬ ਤਮਾਸ਼ਾ, ਜੀਵ ਜੰਤ ਸਮਝ ਕੋਇ ਨਾ ਪਾਈਆ। ਧਰਮ ਰਾਏ ਦਾ ਡੂੰਘਾ ਖ਼ਾਤਾ, ਮਨਮੁਖਾਂ ਨਾਲ ਭਰਾਈਆ। ਸਚਖੰਡ ਦਾ ਵੱਡਾ ਹਾਤਾ, ਥੋੜੇ ਸਿਖ ਬਹਾਈਆ । ਜਿਨ੍ਹਾਂ ਜੋੜੇ ਚਰਨ ਨਾਤਾ, ਤਿਨ੍ਹਾਂ ਰੰਗ ਰੰਗਾਈਆ। ਪੜ੍ਹਨ ਲਿਖਣ ਦੀ ਨਹੀਂ ਗਾਥਾ, ਜੋ ਕਰਨੀ ਕਰ ਵਖਾਈਆ। ਛੋਟਿਆਂ ਵੱਡਿਆਂ ਏਥੇ ਓਥੇ ਰਹੇ ਕੋਈ ਨਾ ਘਾਟਾ, ਪ੍ਰਭ ਖ਼ਾਲੀ ਭਾਂਡੇ ਰਿਹਾ ਭਰਾਈਆ। ਜਿਨ੍ਹਾਂ ਦਾ ਪੁਰਖ ਅਕਾਲ ਬਣਿਆ ਪਿਤਾ ਮਾਤਾ, ਤਿਨ੍ਹਾਂ ਧੱਕਾ ਦੇ ਨਾ ਕੋਇ ਡਰਾਈਆ। ਸਦਾ ਸਦਾ ਸਦ ਨਜ਼ਰੀ ਆਵੇ ਸਾਖਿਆਤਾ, ਸਵਛ ਸਰੂਪੀ ਰੂਪ ਵਟਾਈਆ। ਸਭ ਦੀਆਂ ਪੂਰੀਆਂ ਕਰੇ ਆਸਾ, ਅਸਲ ਵਿਚੋਂ ਅਸਲ ਆਪਣਾ ਆਪ ਵਖਾਈਆ । ਸ੍ਰੀ ਭਗਵਾਨ ਬਣ ਕੇ ਪਿਤਾ ਮਾਤਾ, ਭਗਤ ਭਗਵੰਤ ਗੋਦ ਉਠਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬਿਨ ਕਰਨੀਉਂ ਬਿਨ ਭਗਤੀਉਂ ਬਿਨ ਸ਼ਕਤੀਉਂ ਬਣਿਆ ਧੁਰ ਦਾ ਸਾਥਾ, ਦਰਗਾਹ ਸਾਚੀ ਸੰਗ ਰਖਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਦੂਰ ਦੁਰਾਡੀਆਂ ਕੱਟ ਕੇ ਵਾਟਾਂ, ਵਾਟ ਪਿਛੇ ਵਟਾਂਦਰਾ ਆਪਣਾ ਪ੍ਰੇਮ ਕਰਾਈਆ।
੭ ਮਾਘ ੨੦੨੦ ਬਿਕਰਮੀ ਬੰਤਾ ਸਿੰਘ ਦੇ ਗ੍ਰਹਿ ਪਿੰਡ ਗਡੀਆਂ ਜ਼ਿਲਾ ਗੁਰਦਾਸ ਪੁਰ
ਜੁਗ ਚੌਕੜੀ ਮੁੱਕੇ ਝੇੜਾ, ਝਗੜਾ ਮਾਤ ਰਹਿਣ ਨਾ ਪਾਈਆ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਤੇਰਾ ਗੇੜਾ, ਪੁਰਖ ਅਕਾਲ ਤੇਰੀ ਵਡਿਆਈਆ। ਨੌ ਖੰਡ ਪ੍ਰਿਥਮੀ ਸਤ ਦੀਪ ਆਦਿ ਜੁਗਾਦਿ ਸੰਝ ਸਵੇਰਾ, ਜੋਤੀ ਨੂਰ ਤੇਰਾ ਰੁਸ਼ਨਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਦ
❋
❋
ਕਹਿਣ ਤੂੰ ਮੇਰਾ ਮੈਂ ਤੇਰਾ, ਦੂਜਾ ਰੂਪ ਨਾ ਕੋਇ ਵਖਾਈਆ। ਤੇਰਾ ਖੇਲ ਨਿਤ ਨਵਿਤ ਗੁਰੂ ਗੁਰ ਚੇਰਾ, ਚੇਲਾ ਗੁਰ ਆਪ ਹੋ ਆਈਆ। ਭਗਤ ਭਗਵਾਨ ਬੰਨ੍ਹੇ ਬੇੜਾ, ਸਦ ਆਪਣੇ ਕੰਧ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵੇ ਮਾਣ ਵਡਿਆਈਆ । ਜੁਗ ਚੌਕੜੀ ਮੁੱਕੇ ਪੰਧ, ਥਿਰ ਕੋਇ ਰਹਿਣ ਨਾ ਪਾਈਆ। ਸਚਖੰਡ ਨਿਵਾਸੀ ਤੇਰਾ ਛੰਦ, ਨਿਰਗੁਣ ਸਰਗੁਣ ਰਾਗ ਅਲਾਈਆ। ਵਸਤ ਅਮੋਲਕ ਧੁਰ ਦੀ ਵੰਡ, ਲੱਖ ਚੁਰਾਸੀ ਝੋਲੀ ਭਰਾਈਆ। ਅੰਤਰ ਆਤਮ ਦੇ ਅਨੰਦ, ਅਨੰਦ ਇਕੋ ਇਕ ਸਮਝਾਈਆ । ਨਿਰਮਲ ਜੋਤ ਚਾੜ੍ਹ ਚੰਦ, ਘਰ ਘਰ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਮਿਹਰ ਨਜ਼ਰ ਉਠਾਈਆ। ਜੁਗ ਚੌਕੜੀ ਜਾਏ ਮੁਕ, ਲੋਕਮਾਤ ਰਹਿਣ ਨਾ ਪਾਈਆ। ਨਿਰਗੁਣ ਸਰਗੁਣ ਸੁਹਾਏ ਆਪਣੀ ਰੁਤ, ਪਾਰਬ੍ਰਹਮ ਪ੍ਰਭ ਆਪਣਾ ਵੇਸ ਵਟਾਈਆ। ਭਗਤ ਭਗਵਾਨ ਗੋਦੀ ਚੁਕ, ਸਿਰ ਆਪਣਾ ਹੱਥ ਟਿਕਾਈਆ। ਉਜਲ ਕਰ ਮਾਤ ਮੁਖ, ਸਿਫ਼ਤੀ ਸਿਫ਼ਤ ਸਾਲਾਹੀਆ। ਸੋ ਵੇਲਾ ਅੰਤਮ ਆਇਆ ਢੁਕ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਦਏ ਵਡਿਆਈਆ। ਜੁਗ ਚੌਕੜੀ ਕਰੇ ਯਾਦ, ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਤੇਰਾ ਧਿਆਨ ਲਗਾਈਆ। ਪੀਰ ਪੈਗ਼ੰਬਰ ਕਰਨ ਫ਼ਰਿਆਦ, ਨੇਤਰ ਰੋ ਰੋ ਨੀਰ ਵਹਾਈਆ। ਗੁਰ ਅਵਤਾਰ ਮੰਗਣ ਦਾਦ, ਖ਼ਾਲੀ ਝੋਲੀ ਅੱਗੇ ਡਾਹੀਆ। ਭਗਤ ਕਹਿਣ ਭਗਵਾਨ ਰਚ ਕਾਜ, ਜਗ ਸਾਚੀ ਖੇਲ ਵਖਾਈਆ। ਕੂੜੀ ਕਿਰਿਆ ਮੇਟ ਸਮਾਜ, ਮਾਇਆ ਮਮਤਾ ਡੇਰਾ ਢਾਹੀਆ। ਸੰਤ ਸੁਹੇਲੇ ਸਾਜਣ ਸਾਜ, ਸਾਚੀ ਦੇ ਇਕ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਇਕ ਵਖਾਈਆ। ਜਗ ਕਹੇ ਪ੍ਰਭ ਮਾਰਗ ਲਾ, ਸ੍ਰੀ ਭਗਵਾਨ ਤੇਰੀ ਸਰਨਾਈਆ। ਵਿਸ਼ਨ ਬ੍ਰਹਮਾ ਸ਼ਿਵ ਨਾਲ ਰਲਾ, ਸਚ ਸੰਦੇਸ਼ਾ ਇਕ ਸੁਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਦਰ ਤੇਰੇ ਮੰਗਦੇ ਗਏ ਦੁਆ, ਨਿਉਂ ਨਿਉਂ ਸਜਦਾ ਸੀਸ ਨਿਵਾਈਆ। ਕਿਰਪਾ ਕਰ ਮੇਰੇ ਮਿਹਰਵਾਂ, ਮਿਹਰਬਾਨ ਤੇਰੇ ਹੱਥ ਵਡਿਆਈਆ। ਜਗਤ ਅੰਧੇਰਾ ਦੂਰ ਕਰਾ, ਕਲਜੁਗ ਕੂੜ ਰਹਿਣ ਨਾ ਪਾਈਆ। ਸ੍ਰਿਸ਼ਟ ਸਬਾਈ ਆਪ ਸਮਝਾ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਪਰਦਾ ਲਾਹੀਆ। ਧੁਰ ਦਾ ਮੰਦਰ ਇਕ ਵਖਾ, ਸਚਖੰਡ ਸਾਚਾ ਸੋਭਾ ਪਾਈਆ। ਸਚ ਕਲਮਾ ਇਕ ਪੜ੍ਹਾ, ਨਬੀ ਰਸੂਲ ਰਹੇ ਜਸ ਗਾਈਆ। ਸਾਚਾ ਮੰਤਰ ਇਕ ਦਰਸਾ, ਆਤਮ ਬ੍ਰਹਮ ਕਰੇ ਜਣਾਈਆ । ਸਾਚਾ ਮੰਦਰ ਇਕ ਪਰਗਟਾ, ਜਿਸ ਘਰ ਊਚ ਨੀਚ ਰਾਉ ਰੰਕ ਬਹਿ ਕੇ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਇਕ ਸਮਝਾਈਆ। ਜੁਗ ਚੌਕੜੀ ਮੰਗੇ ਦਾਨ, ਕਲਜੁਗ ਦੇਵੇ ਅੰਤ ਦੁਹਾਈਆ। ਕਿਰਪਾ ਕਰ ਸ੍ਰੀ ਭਗਵਾਨ, ਸ਼ਾਹ ਪਾਤਸ਼ਾਹ ਤੇਰੀ ਸਰਨਾਈਆ। ਪਰਗਟ ਹੋ ਵਾਲੀ ਦੋ ਜਹਾਨ, ਨਿਰਗੁਣ ਆਪਣਾ ਵੇਸ ਵਟਾਈਆ। ਨਜ਼ਰੀ ਆਏ ਇਕੋ ਕਾਹਨ, ਲੱਖ ਚੁਰਾਸੀ ਗੋਪੀ ਮਾਤ ਪਰਨਾਈਆ। ਗ਼ਰੀਬ ਨਿਮਾਣਿਆਂ ਦੇਵੀਂ ਮਾਣ, ਕੋਝਿਆਂ ਕਮਲਿਆਂ ਗਲੇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਫੇਰਾ ਪਾਈਆ। ਜੁਗ ਚੌਕੜੀ ਕਰੇ ਅਰਦਾਸ, ਪ੍ਰਭ ਤੇਰੇ ਅੱਗੇ ਅਰਜੋਈਆ। ਨਿਰਗੁਣ ਨੂਰ ਜੋਤ ਕਰ ਪਰਕਾਸ਼, ਪੰਜ ਤਤ ਜਾਣੇ ਭੇਵ ਨਾ ਕੋਈ ਆ। ਜਨ ਭਗਤਾਂ ਸਦਾ ਵਸ ਪਾਸ, ਆਪ ਆਪਣੇ ਜਿਹਾ ਹੋਈਆ। ਜੋਤੀ ਜੋਤ ਸਰੂਪ
❋
❋
ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੇਣਾ ਇਕ ਵਰ, ਦਰ ਘਰ ਸਾਚੇ ਦੇਣੀ ਢੋਈਆ। ਚਾਰ ਜੁਗ ਰਹੇ ਪੁਕਾਰ, ਕੂਕ ਕੂਕ ਸੁਣਾਈਆ। ਕਲਜੁਗ ਅੰਤਮ ਵੇਖ ਸਿਰਜਣਹਾਰ, ਸਾਹਿਬ ਸਤਿਗੁਰ ਫੇਰਾ ਪਾਈਆ। ਕਾਗ਼ਦ ਕਲਮ ਗਈ ਹਾਰ, ਸ਼ਾਹੀ ਆਪਣਾ ਹਾਲ ਸੁਣਾਈਆ। ਸਾਚਾ ਦਿਸੇ ਨਾ ਕੋਈ ਮੀਤ ਮੁਰਾਰ, ਸੱਜਣ ਨਜ਼ਰ ਕੋਇ ਨਾ ਆਈਆ। ਸਮੁੰਦ ਸਾਗਰ ਡੂੰਘੀ ਗਾਰ, ਕਲਜੁਗ ਭਵਰੀ ਪਾਰ ਨਾ ਕੋਇ ਕਰਾਈਆ। ਨਜ਼ਰ ਨਾ ਆਏ ਤੇਰਾ ਦਵਾਰ, ਦਰਵਾਜ਼ਾ ਸਚ ਨਾ ਕੋਇ ਖੁਲ੍ਹਾਈਆ। ਘਰ ਘਰ ਵੜਿਆ ਕਾਮ ਕਰੋਧ ਲੋਭ ਮੋਹ ਹੰਕਾਰ, ਮਾਇਆ ਮਮਤਾ ਡੇਰਾ ਕੋਇ ਨਾ ਢਾਹੀਆ। ਭਰਮੇ ਭੁੱਲਾ ਨਰ ਨਾਰ, ਨਰ ਨਰਾਇਣ ਦਰਸ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਠਾਂਡੇ ਮੰਗ ਮੰਗਾਈਆ। ਠਾਂਡਾ ਦਰ ਤੇਰਾ ਭਗਵੰਤ, ਭਗਵਨ ਇਕੋ ਨਜ਼ਰੀ ਆਈਆ। ਲੱਖ ਚੁਰਾਸੀ ਤੇਰਾ ਜੀਵ ਜੰਤ, ਚਾਰੇ ਖਾਣੀ ਸੋਭਾ ਪਾਈਆ। ਚਾਰੇ ਬਾਣੀ ਤੇਰਾ ਮੰਤ, ਮੰਤਰ ਇਕੋ ਨਾਮ ਦ੍ਰਿੜਾਈਆ। ਆਤਮ ਪਰਮਾਤਮ ਸਾਚੇ ਕੰਤ, ਕੰਤੂਲ ਤੇਰੀ ਇਕ ਸਰਨਾਈਆ। ਲੋਕਮਾਤ ਬਣਾ ਸਾਚੀ ਬਣਤ, ਸਾਚੀ ਸਿਖਿਆ ਇਕ ਸਮਝਾਈਆ। ਬੋਧ ਅਗਾਧਾ ਬਣ ਕੇ ਪੰਡਤ, ਨਿਰਅੱਖਰ ਦੇ ਦ੍ਰਿੜਾਈਆ। ਗੜ੍ਹ ਟੁੱਟੇ ਹਉਮੇ ਹੰਗਤ, ਹੰ ਬ੍ਰਹਮ ਇਕੋ ਨਜ਼ਰੀ ਆਈਆ। ਦਰ ਸਵਾਮੀ ਤੇਰੇ ਮੰਗਤ, ਭਿਖਕ ਰੂਪ ਝੋਲੀ ਦੇ ਭਰਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਜੁਗ ਚੌਕੜੀ ਦਰ ਤੇਰੇ ਮੰਗ ਮੰਗਾਈਆ। ਜੁਗ ਚੌਕੜੀ ਮੰਗੇ ਮੰਗ, ਖ਼ਾਲੀ ਝੋਲੀ ਇਕ ਵਖਾਈਆ। ਕਿਰਪਾ ਕਰ ਸੂਰੇ ਸਰਬੰਗ, ਕਲਜੁਗ ਵੇਲਾ ਅੰਤਮ ਆਈਆ। ਲੱਖ ਚੁਰਾਸੀ ਦਿਸੇ ਨੰਗ, ਹਰਿ ਕਾ ਨਾਮ ਓਢਣ ਸਿਰ ਨਾ ਕੋਇ ਟਿਕਾਈਆ। ਕਾਇਆ ਮੰਦਰ ਅੰਦਰ ਧੁਨ ਆਤਮਕ ਵੱਜੇ ਨਾ ਕੋਇ ਮਰਦੰਗ, ਅਨਹਦ ਰਾਗ ਨਾ ਕੋਇ ਸੁਣਾਈਆ। ਆਤਮ ਸਰੋਵਰ ਧਾਰਾ ਚਲੇ ਨਾ ਕੋਈ ਗੰਗ, ਸੁਰਸਤੀ ਰੂਪ ਨਾ ਕੋਇ ਵਟਾਈਆ। ਘਰ ਪਰਕਾਸ਼ ਨਾ ਚੜ੍ਹੇ ਚੰਦ, ਨਿਰਗੁਣ ਜੋਤ ਨਾ ਕੋਇ ਰੁਸ਼ਨਾਈਆ। ਨੌ ਦਵਾਰੇ ਕੋਈ ਨਾ ਵੇਖੇ ਲੰਘ, ਬਜਰ ਕਪਾਟੀ ਕੁੰਡਾ ਨਾ ਕੋਇ ਖੁਲ੍ਹਾਈਆ। ਦਸਵੇਂ ਸੋਹੇ ਨਾ ਕੋਇ ਪਲੰਘ, ਸੇਜ ਸੁਹੰਜਣੀ ਸੋਭਾ ਕੋਇ ਨਾ ਪਾਈਆ। ਸੁਰਤੀ ਸ਼ਬਦੀ ਕੋਇ ਨਾ ਕਰੇ ਕਾਰਜ ਅਨੰਦ, ਅਨੰਦ ਕਾਰਜ ਵੇਖੇ ਜਗਤ ਲੋਕਾਈਆ । ਆਤਮ ਪਰਮਾਤਮ ਢੋਲਾ ਗੀਤ ਕੋਇ ਨਾ ਗਾਏ ਛੰਦ, ਸ਼ਹਿਨਸ਼ਾਹ ਤੇਰਾ ਨਾਮ ਨਾ ਕੋਇ ਧਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਦਰ ਤੇਰੇ ਅਲਖ ਜਗਾਈਆ। ਤੇਰੇ ਦਰ ਅਲੱਖ ਸਚ ਜਗਦੀਸ਼, ਜਗਦੀਸ਼ਰ ਤੇਰੇ ਹੱਥ ਵਡਿਆਈਆ । ਜੁਗ ਚੌਕੜੀ ਪੀਸਣ ਲਿਆ ਪੀਸ, ਕਲਜੁਗ ਵੇਲਾ ਅੰਤਮ ਆਈਆ। ਸਭ ਦੇ ਖ਼ਾਲੀ ਹੋਏ ਖੀਸ, ਧੰਨ ਦੌਲਤ ਨਾਮ ਖ਼ਜ਼ਾਨਾ ਹੱਥ ਨਾ ਕੋਇ ਵਖਾਈਆ। ਪ੍ਰਭ ਸਰਨਾਈ ਲੱਗੇ ਨਾ ਕਿਸੇ ਪ੍ਰੀਤ, ਸਤਿਗੁਰ ਸ਼ਬਦ ਨਾ ਕੋਇ ਕਮਾਈਆ। ਕੂੜੀ ਕਿਰਿਆ ਸਭ ਦੇ ਵਸੀ ਚੀਤ, ਮਨ ਠਗੌਰੀ ਇਕ ਵਖਾਈਆ। ਜਗਤ ਵਾਸਨਾ ਕੀਤਾ ਕੌੜਾ ਰੀਠ, ਅੰਮ੍ਰਿਤ ਰਸ ਨਾ ਕੋਇ ਭਰਾਈਆ। ਝਗੜਾ ਪਿਆ ਊਚ ਨੀਚ, ਜਾਤ ਪਾਤ ਕਰੇ ਲੜਾਈਆ। ਤੇਰਾ ਭੇਵ ਸਮਝੇ ਨਾ ਕੋਇ ਠੀਕ, ਠੀਕਰ ਕੂੜਾ ਭੰਨ ਨਾ ਕੋਇ ਵਖਾਈਆ। ਤੈਨੂੰ ਲੱਭਦੇ ਮੰਦਰ ਮਸੀਤ, ਕਾਇਆ ਕਾਅਬਾ ਘਰ ਵਿਚ ਘਰ ਵੇਖਣ ਕੋਇ ਨਾ ਆਈਆ। ਤੇਰਾ ਖੇਲ ਸਦਾ ਅਨਡੀਠ, ਅਨਡਿਠੜੀ ਤੇਰੀ ਕਾਰ ਸਮਝ ਕਿਸੇ ਨਾ ਆਈਆ।
❋
❋
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਜੁਗ ਚੌਕੜੀ ਤੇਰੀ ਆਸ ਰਖਾਈਆ। ਜੁਗ ਚੌਕੜੀ ਰੱਖੀ ਆਸ, ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਰਹੇ ਜਣਾਈਆ। ਸਦੀ ਚੌਧਵੀਂ ਵਸੇ ਪਾਸ, ਬੇਨਜ਼ੀਰ ਸੱਚਾ ਸ਼ਹਿਨਸ਼ਾਹੀਆ। ਬੀਸ ਬੀਸਾ ਖੇਲ ਕਰੇ ਖਾਸ, ਖਾਹਿਸ਼ ਸਭ ਦੀ ਪੂਰ ਕਰਾਈਆ। ਨਿਰਮਲ ਜੋਤ ਕਰ ਪਰਕਾਸ਼, ਜੋਤੀ ਜੋਤ ਕਰੇ ਰੁਸ਼ਨਾਈਆ। ਦੋ ਜਹਾਨ ਮੰਡਲ ਮੰਡਪ ਗਗਨ ਗਗਨੰਤਰ ਪਾਵੇ ਰਾਸ, ਨਿਰਗੁਣ ਸਰਗੁਣ ਗੋਪੀ ਕਾਹਨ ਨਚਾਈਆ। ਭਗਤ ਭਗਵੰਤ ਬਣ ਕੇ ਦਾਸੀ ਦਾਸ, ਨਿਉਂ ਨਿਉਂ ਸੇਵ ਕਮਾਈਆ। ਕਲਜੁਗ ਮੇਟੇ ਅੰਧੇਰੀ ਰਾਤ, ਸਤਿਜੁਗ ਸਾਚਾ ਚੰਦ ਚਮਕਾਈਆ। ਚਾਰ ਵਰਨਾਂ ਦੇਵੇ ਇਕੋ ਦਾਤ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਇਕੋ ਨਾਮ ਦ੍ਰਿੜਾਈਆ । ਪਤਨ ਉਤਾਰੇ ਧੁਰ ਦੇ ਘਾਟ, ਮਾਹੀ ਬਣ ਕੇ ਨੂਰ ਖ਼ੁਦਾਈਆ। ਲੱਖ ਚੁਰਾਸੀ ਵਿਚੋਂ ਲਏ ਰਾਖ, ਮਿਹਰ ਨਜ਼ਰ ਨੈਣ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਦਰ ਤੇਰੇ ਸੀਸ ਨਿਵਾਈਆ। ਜੁਗ ਚੌਕੜੀ ਝੁਕੇ ਸੀਸ, ਪ੍ਰਭ ਚਰਨ ਮਿਲੇ ਵਡਿਆਈਆ। ਸਦੀ ਸਦੀਵੀ ਰਹੀ ਬੀਤ, ਵੇਲਾ ਵਕਤ ਦੇ ਸਮਝਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਇਕੋ ਗਾਏ ਤੇਰਾ ਗੀਤ, ਦੂਜਾ ਨਾਦ ਨਾ ਕੋਈ ਵਜਾਈਆ। ਇਕੋ ਕਲਮਾ ਇਕੋ ਹਦੀਸ, ਕਾਇਨਾਤ ਇਕ ਪੜ੍ਹਾਈਆ। ਇਕੋ ਕਰਮ ਤੇਰਾ ਬਖ਼ਸ਼ੀਸ਼, ਰਹਿਮਤ ਇਕੋ ਨਜ਼ਰੀ ਆਈਆ। ਇਕੋ ਚਰਨ ਇਕ ਪ੍ਰੀਤ, ਇਕ ਇਸ਼ਟ ਦੇਵ ਦੇ ਸਮਝਾਈਆ। ਇਕੋ ਮੰਦਰ ਇਕ ਮਸੀਤ, ਗੁਰਦਵਾਰਾ ਇਕੋ ਨਜ਼ਰੀ ਆਈਆ। ਇਕੋ ਹਸਤ ਇਕੋ ਕੀਟ, ਇਕੋ ਊਚ ਨੀਚ ਸਮਾਈਆ। ਇਕੋ ਚਾੜ੍ਹੇ ਰੰਗ ਮਜੀਠ, ਪਾਰਬ੍ਰਹਮ ਬ੍ਰਹਮ ਉਤਰ ਕਦੇ ਨਾ ਜਾਈਆ । ਇਕੋ ਵਸਿਆ ਹਰ ਘਟ ਚੀਤ, ਲੱਖ ਚੁਰਾਸੀ ਪੜਦਾ ਲਾਹੀਆ। ਨੌ ਸੌ ਚੁਰਾਨਵੇਂ ਜੁਗ ਤੇਰੀ ਕਰਦੇ ਰਹੇ ਉਡੀਕ, ਨਿਤ ਨਵਿਤ ਧਿਆਨ ਲਗਾਈਆ। ਪਰਵਰਦਿਗਾਰ ਵੇਖ ਆਪਣੀ ਤਾਰੀਖ, ਤਰੀਕੇ ਆਪਣੇ ਨਾਲ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਨਿਰਗੁਣ ਹੋ ਸਹਾਈਆ। ਜੁਗ ਚੌਕੜੀ ਕਹੇ ਪ੍ਰਭ ਖੋਲ੍ਹ ਤਾਕ, ਮਿਹਰਵਾਨ ਤੇਰੀ ਸ਼ਰਨਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਲਿਖ ਕੇ ਗਏ ਭਵਿਖਤ ਵਾਕ, ਵਾਕਿਆ ਤੇਰਾ ਮਾਤ ਜਣਾਈਆ। ਕਲਜੁਗ ਅੰਤ ਸ੍ਰੀ ਭਗਵੰਤ ਪ੍ਰਗਟ ਹੋਵੇ ਪੁਰਖ ਸਮਰਥ, ਸਮਰਥ ਆਪਣੀ ਧਾਰ ਚਲਾਈਆ। ਦੋ ਜਹਾਨਾਂ ਕਰੇ ਵਸ, ਵਿਸ਼ਨ ਬ੍ਰਹਮਾ ਸ਼ਿਵ ਹੁਕਮ ਮਨਾਈਆ। ਲੱਖ ਚੁਰਾਸੀ ਸ਼ਬਦੀ ਡੋਰ ਪਾਏ ਨੱਥ, ਆਤਮ ਪਰਮਾਤਮ ਗੰਢ ਵਖਾਈਆ। ਨਾਮ ਜਣਾਏ ਬੋਧ ਅਗਾਧ ਮਹਿੰਮਾ ਅਕੱਥ, ਕਥਨੀ ਕਥ ਨਾ ਸਕੇ ਰਾਈਆ। ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਆਦਿ ਜੁਗਾਦੀ ਸ਼ਬਦੀ ਸ਼ਬਦ ਚਲਾਵੇ ਰਥ, ਬਣ ਰਥਵਾਹੀ ਸੇਵ ਕਮਾਈਆ। ਕੂੜੀ ਕਿਰਿਆ ਕਲਜੁਗ ਦੇਵੇ ਮਥ, ਨਾਮ ਮਧਾਣਾ ਇਕ ਰਖਾਈਆ । ਸਤਿਜੁਗ ਸਾਚੇ ਖੋਲ੍ਹ ਅੱਖ, ਨੇਤਰ ਲੋਚਣ ਦਏ ਪਰਗਟਾਈਆ। ਜਨ ਭਗਤਾਂ ਅੰਮ੍ਰਿਤ ਆਤਮ ਦੇ ਕੇ ਰਸ, ਨਿਝਰ ਝਿਰਨਾ ਇਕ ਝਿਰਾਈਆ । ਚਾਰ ਵਰਨਾਂ ਕਰ ਇਕੱਠ, ਊਚਾਂ ਨੀਚਾਂ ਮੇਲ ਮਿਲਾਈਆ। ਚੌਦਾਂ ਲੋਕਾਂ ਵੇਖ ਹੱਟ, ਚੌਦਾਂ ਤਬਕਾਂ ਪੜਦਾ ਲਾਹੀਆ। ਸ੍ਰਿਸ਼ਟ ਸਬਾਈ ਦੇ ਮਤ, ਬ੍ਰਹਮ ਮੱਤ ਇਕ ਸਮਝਾਈਆ। ਨਾੜ ਬਹੱਤਰ ਨਾ ਉਬਲੇ ਰਤ, ਪੰਜ ਤਤ ਨਾ ਕੋਇ ਲੜਾਈਆ। ਤਨ ਨਗਾਰੇ ਮਾਰੇ ਸੱਟ, ਸ਼ਬਦੀ ਰਾਗ ਇਕ ਸੁਣਾਈਆ। ਨਿਰਗੁਣ ਜੋਤ ਕਰੇ ਪਰਕਾਸ਼, ਘਰ ਘਰ ਦੀਪ ਕਰੇ
❋
❋
ਰੁਸ਼ਨਾਈਆ। ਜੁਗ ਚੌਕੜੀ ਪੂਰੀ ਕਰੇ ਆਸ, ਤ੍ਰਿਸਨਾ ਮੇਟੇ ਥਾਉਂ ਥਾਈਂਆ। ਖੇਲੇ ਖੇਲ ਸ਼ਾਹੋ ਸ਼ਾਬਾਸ, ਸ਼ਹਿਨਸ਼ਾਹ ਆਪਣੀ ਧਾਰ ਚਲਾਈਆ। ਪੂਰਾ ਕਰੇ ਭਵਿਖਤ ਵਾਕ, ਵਾਕਫ਼ਕਾਰ ਆਪਣੇ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ੍ਰਿਸ਼ਟ ਸਬਾਈ ਬਣਾਏ ਇਕ ਜਮਾਤ, ਪੱਟੀ ਇਕੋ ਇਕ ਸਮਝਾਈਆ । ਜੁਗ ਚੌਕੜੀ ਕਹੇ ਪ੍ਰਭ ਸਾਚੇ ਠਾਕਰ, ਹਰਿ ਤੇਰੀ ਸਚ ਸਰਨਾਈਆ। ਕਲਜੁਗ ਭਵਰੀ ਡੂੰਘਾ ਸਾਗਰ, ਤੁਧ ਬਿਨ ਤਰਨ ਕੋਇ ਨਾ ਪਾਈਆ । ਗੁਰ ਅਵਤਾਰ ਪੀਰ ਪੈਗ਼ੰਬਰ ਬਣਦੇ ਰਹੇ ਸੁਦਾਗਰ, ਜੁਗ ਚੌਕੜੀ ਵਣਜ ਕਰਾਈਆ। ਇਕੋ ਕੂਕ ਦੱਸਦੇ ਰਹੇ ਕਰੀਮ ਕਾਦਰ, ਕਰਤਾ ਕਰਨਹਾਰ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਚੌਕੜੀ ਕਰੇ ਆਦਲ, ਅਦਾਲਤ ਆਪਣੀ ਇਕ ਲਗਾਈਆ । ਜੁਗ ਚੌਕੜੀ ਕਹੇ ਪ੍ਰਭ ਕਰ ਅਦਲ, ਇਨਸਾਫ਼ ਤੇਰੇ ਹੱਥ ਵਡਿਆਈਆ। ਕਲਜੁਗ ਕੂੜੀ ਧਾਰਾ ਬਦਲ, ਸਚ ਸੁੱਚ ਇਕ ਸਮਝਾਈਆ। ਤੇਰੇ ਨਾਮ ਦੀ ਗਾਈਏ ਗਜ਼ਲ, ਗਰਜ਼ ਤੇਰੇ ਨਾਲ ਰਖਾਈਆ। ਜਨਮ ਮਰਨ ਦੀ ਮੁੱਕੇ ਮਜ਼ਲ, ਮੰਜ਼ਲ ਤੇਰੀ ਚੜ੍ਹ ਚੜ੍ਹ ਦਰਸ਼ਨ ਪਾਈਆ । ਨੇੜ ਨਾ ਆਏ ਮੌਤ ਲਾੜੀ ਕੂੜੀ ਅਜ਼ਲ, ਜ਼ਬਰਾਈਲ ਮੇਕਾਈਲ ਅਸਰਾਈਲ ਅਸਰਾਫ਼ੀਲ ਸੰਗ ਨਾ ਕੋਇ ਰਖਾਈਆ। ਤੇਰੀ ਰਹਿਮਤ ਤੇਰਾ ਫ਼ਜ਼ਲ, ਫ਼ਾਜ਼ਲ ਤੇਰੀ ਇਕ ਸਰਨਾਈਆ। ਖੇਲ ਵੇਖ ਮਕਤੂਲ ਕਾਤਲ, ਕਤਲਗਾਹ ਦਿਸੇ ਸਰਬ ਲੋਕਾਈਆ। ਤੇਰਾ ਜਲਵਾ ਨੂਰ ਬਾਤਨ, ਬੈਤਲ ਮੁਕੱਦਸ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਜੁਗ ਚੌਕੜੀ ਤੇਰਾ ਧਿਆਨ ਲਗਾਈਆ। ਜੁਗ ਚੌਕੜੀ ਕਹੇ ਪ੍ਰਭ ਕਰ ਮੁਆਫ਼, ਪਰਵਰਦਿਗਾਰ ਤੇਰੀ ਸਰਨਾਈਆ। ਉਮਤ ਉਮਤੀ ਹੋਈ ਗੁਸਤਾਖ਼, ਗੁੱਸਾ ਗਿਲਾ ਕਰ ਕੁਰਲਾਈਆ। ਪੀਰ ਪੈਗ਼ੰਬਰ ਜੋ ਗਏ ਆਖ, ਕਲਮਾ ਨਬੀ ਰਸੂਲ ਪੜ੍ਹਾਈਆ। ਸ੍ਰਿਸ਼ਟ ਸਬਾਈ ਨਾ ਸਕੇ ਭਾਖ, ਭਾਸ਼ਾ ਆਪਣੀ ਬੈਠੇ ਬਦਲਾਈਆ। ਤੇਰੇ ਮਿਲਣ ਦੀ ਰੱਖੇ ਕੋਈ ਨਾ ਖ਼ਾਹਿਸ਼, ਖ਼ਾਲਕ ਖ਼ਲਕ ਤੇਰਾ ਨੂਰ ਨਾ ਕੋਇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਦਰ ਤੇਰੇ ਮੰਗ ਮੰਗਾਈਆ। ਜੁਗ ਚੌਕੜੀ ਕਹੇ ਪ੍ਰਭ ਕਿਰਪਾ ਕਰ, ਮਿਹਰਵਾਨ ਠਾਕਰ ਤੇਰੀ ਸਰਨਾਈਆ। ਸਚਖੰਡ ਦਵਾਰਾ ਖੋਲ੍ਹ ਦਰ, ਦਰ ਦਰਵਾਜਾ ਇਕ ਜਣਾਈਆ। ਸਤਿਜੁਗ ਬਣਾ ਆਪਣਾ ਘਰ, ਜਿਸ ਘਰ ਬਹਿ ਬਹਿ ਖ਼ੁਸ਼ੀ ਮਨਾਈਆ। ਕਲਜੁਗ ਕੂੜੀ ਕਿਰਿਆ ਜਾਏ ਝੜ, ਝਗੜਾ ਰਹੇ ਨਾ ਜਗਤ ਲੋਕਾਈਆ। ਆਸਾ ਤ੍ਰਿਸਨਾ ਮਾਇਆ ਮਮਤਾ ਜਾਏ ਸੜ, ਮਨ ਕਾ ਮਣਕਾ ਦੇ ਭਵਾਈਆ। ਹਉਮੇ ਹੰਗਤਾ ਟੁੱਟੇ ਗੜ੍ਹ, ਸਾਚੀ ਸੰਗਤ ਆਪ ਮਿਲਾਈਆ। ਲੇਖਾ ਜਾਣ ਚੋਟੀ ਜੜ੍ਹ, ਆਪਣੀ ਖੇਲ ਵਿਖਾਈਆ। ਭਗਤ ਭਗਵਾਨ ਸਾਚੇ ਫੜ, ਜੁਗ ਚੌਕੜੀ ਵਿਛੜੇ ਲਏ ਮਿਲਾਈਆ। ਲੇਖਾ ਚੁੱਕੇ ਸੀਸ ਧੜ, ਪੰਜ ਤਤ ਨਾ ਕੋਇ ਜੁੜਾਈਆ। ਇਕੋ ਅੱਖਰ ਲੈਣਾ ਪੜ੍ਹ, ਤੇਰਾ ਨਾਮ ਢੋਲਾ ਗਾਈਆ। ਕਿਰਪਾ ਨਿਧਾਨ ਦੇ ਵਰ, ਸ਼ਾਹ ਸੁਲਤਾਨ ਦਰ ਤੇਰੇ ਮੰਗ ਮੰਗਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਸਾਡਾ ਲੇਖਾ ਲੇਖੇ ਲਾਈਆ। ਜੁਗ ਚੌਕੜੀ ਬਣੇ ਮਜ਼ਦੂਰ, ਬਣ ਚਾਕਰ ਸੇਵ ਕਮਾਈਆ। ਪਿਛਲਾ ਪੈਂਡਾ ਰਿਹਾ ਦੂਰ, ਅੱਗਾ ਨੇਰਨ ਨੇਰ ਦੇ ਵਖਾਈਆ। ਪਰਗਟ ਹੋ ਕੇ ਹਾਜ਼ਰ ਹਜ਼ੂਰ, ਹਜ਼ਰਤ ਆਪਣਾ ਮੇਲ ਮਿਲਾਈਆ। ਤੇਰਾ ਵਿਛੋੜਾ ਕਰੇ ਮਜ਼ਬੂਰ, ਮਜ਼ਬੂਰੀ ਭਗਤਾਂ ਦੇ ਕਟਾਈਆ।
❋
❋
ਇਕੋ ਬਖ਼ਸ਼ ਆਪਣਾ ਨੂਰ, ਜਹੂਰ ਇਕੋ ਕਰ ਰੁਸ਼ਨਾਈਆ। ਸਾਚਾ ਬੇੜਾ ਭਰ ਕੇ ਪੂਰ, ਪ੍ਰਭ ਆਪਣੇ ਕੰਧ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਦਰ ਦਵਾਰ ਤੇਰਾ ਨਜ਼ਰੀ ਆਈਆ।
੭ ਮਾਘ ੨੦੨੦ ਬਿਕਰਮੀ ਕਿਸ਼ਨ ਸਿੰਘ ਦੇ ਗ੍ਰਹਿ ਅਲੜ ਪਿੰਡੀ ਜ਼ਿਲਾ ਗੁਰਦਾਸ ਪੁਰ
ਦਰਬਾਰ ਵੇਖ ਲੱਗਾ ਸਚਖੰਡ, ਚਾਉ ਘਨੇਰਾ ਨਜ਼ਰੀ ਆਈਆ। ਗੁਰ ਅਵਤਾਰ ਕਹਿਣ ਧੰਨ ਭਾਗ ਜੇ ਮੁੱਕਿਆ ਪੰਧ, ਮੰਜ਼ਲ ਪਹੁੰਚੇ ਸੱਚੀ ਆਈਆ। ਅੰਦਰ ਲੰਘਦਿਆਂ ਵੇਖੀ ਕੱਚੀ ਇਕੋ ਕੰਧ, ਮਿਟੀ ਖ਼ਾਕ ਨਾਲ ਬਣਾਈਆ। ਨੇਤਰ ਖੋਲ੍ਹ ਵੇਖਿਆ ਉਸ ਦੇ ਉਹਲੇ ਚੰਦ, ਬੇਤਾਬ ਨੂਰ ਰੁਸ਼ਨਾਈਆ। ਨੇਤਰ ਨੈਣ ਗਏ ਸੰਗ, ਹੈਰਾਨੀ ਇਕੋ ਵਾਰ ਛਾਈਆ। ਕੀ ਕੀਤਾ ਖੇਲ ਸੂਰੇ ਸਰਬੰਗ, ਬੇਪਰਵਾਹ ਦਇਆ ਕਮਾਈਆ। ਜਿਸ ਦੇ ਗ੍ਰਹਿ ਕਹਿੰਦੇ ਭੁਖ ਨੰਗ, ਉਸ ਦਰ ਬੈਠਾ ਆਸਣ ਲਾਈਆ। ਸਚ ਪ੍ਰੀਤੀ ਰਿਹਾ ਮੰਗ, ਬਣ ਮਾਂਗਤ ਬੇਪਰਵਾਹੀਆ । ਜਿਧਰ ਵੇਖੀਏ ਲਾਏ ਅੰਗ, ਅੰਗੀਕਾਰ ਇਕ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਈਆ। ਪੰਧ ਮੁੱਕਿਆ ਆਏ ਡੇਰੇ, ਚਾਰੋਂ ਕੁੰਟ ਨੈਣ ਉਠਾਈਆ। ਸੋਹਣੇ ਲੱਗੇ ਸਾਫ਼ ਖੇੜੇ, ਜਿਸ ਗ੍ਰਹਿ ਬੈਠਾ ਡੇਰਾ ਲਾਈਆ। ਚਾਉ ਵੇਖੀਏ ਹੁਣ ਘਨੇਰੇ, ਘਰ ਵੱਜਦੀ ਨਾਮ ਵਧਾਈਆ। ਚੜ੍ਹਦੇ ਵੇਖੇ ਸਾਰੇ ਬੇੜੇ, ਖ਼ੁਸ਼ੀਆਂ ਰਾਗ ਅਲਾਈਆ। ਚਰਨ ਕਵਲ ਆਏ ਨੇੜੇ, ਨਿਉਂ ਕੇ ਸੀਸ ਨਿਵਾਈਆ। ਪ੍ਰੇਮ ਪ੍ਰੀਤੀ ਅੰਦਰ ਆ ਗਏ ਘੇਰੇ, ਬਾਹਰ ਨਿਕਲ ਕੋਇ ਨਾ ਜਾਈਆ। ਬੰਧੇ ਗਏ ਬਿਨ ਰੱਸੀਉਂ ਜੇੜੇ, ਤੰਦੀ ਤੰਦ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨੀ ਆਪਣੀ ਰਿਹਾ ਕਮਾਈਆ। ਬਿਨ ਤੰਦੀ ਡੋਰੀ ਲਿਆ ਬੰਨ੍ਹ, ਬੰਨਣਹਾਰਾ ਨਜ਼ਰ ਕਿਸੇ ਨਾ ਆਇੰਦਾ। ਬਾਹਰੋਂ ਵੇਖੀਏ ਨੇਤਰ ਅੰਨ੍ਹ, ਅੰਦਰ ਨੂਰੋ ਨੂਰ ਡਗਮਗਾਇੰਦਾ। ਦੋ ਜਹਾਨਾਂ ਤੱਕੀਏ ਸਭ ਦਾ ਜਨਨੀ ਜਨ, ਜਨ ਇਕੋ ਇਕ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਰਚਾਇੰਦਾ। ਸਾਚਾ ਖੇਲ ਵੇਖਣ ਆਏ, ਆਵਣ ਜਾਵਣ ਸਮਝ ਕਿਛ ਨਾ ਪਾਈਆ। ਪਹਿਲਾ ਲੇਖਾ ਗਏ ਮੁਕਾਏ, ਅੱਗੇ ਖ਼ੁਸ਼ੀਆਂ ਗੀਤ ਇਕ ਅਲਾਈਆ। ਦਰ ਠਾਂਡੇ ਲਾਗੇ ਪਾਏਂ, ਘਰ ਇਕੋ ਸੋਭਾ ਪਾਈਆ। ਸਾਹਿਬ ਦਿਆਲ ਹੋਏ ਸਹਾਏ, ਠਾਕਰ ਮਿਹਰ ਨਜ਼ਰ ਉਠਾਈਆ। ਨਿਰਗੁਣ ਨੂਰ ਨਜ਼ਰੀ ਆਏ, ਨੂਰੋ ਨੂਰ ਨੂਰ ਰੁਸ਼ਨਾਈਆ। ਸਚ ਸਿੰਘਾਸਣ ਰਿਹਾ ਵਿਛਾਏ, ਸੋਭਾਵੰਤ ਆਪ ਸੁਹਾਈਆ। ਸ਼ਬਦ ਇਸ਼ਾਰੇ ਨਾਲ ਜਣਾਏ, ਅਨਜਾਣਤ ਬੂਝ ਬੁਝਾਈਆ। ਨੇਤਰ ਖੋਲ੍ਹ ਵੇਖ ਰਘੁਰਾਏ, · ਨਜ਼ਰੀ ਆਈਆ। ਆਦਿ ਜੁਗਾਦਿ
ਜੋਤ ਜਗਾਏ, ਘੜਨ ਭੰਨਣਹਾਰ ਵੱਡੀ ਵਡਿਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਨੇਤਰ ਖੋਲ੍ਹ ਦਰਸ਼ਨ ਪਾਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਰਨੀ ਆਪਣੀ ਦਏ ਜਣਾਈਆ। ਦਰਸ਼ਨ ਪਾ ਬੋਲਿਆ ਨਾਨਕ, ਨਿਰਗੁਣ ਇਕੋ ਨਾਮ ਜਣਾਈਆ। ਜੁਗ ਚੌਕੜੀ ਜਿਸ ਦੀ ਬਣੇ ਰਹੇ ਅਮਾਨਤ, ਸੋ ਸਾਹਿਬ ਵੇਸ ਵਟਾਈਆ। ਸਚ ਦਵਾਰੇ ਕਰੇ ਅਦਾਲਤ, ਹੁਕਮ ਹਾਕਮ
❋
❋
ਇਕ ਸਮਝਾਈਆ। ਕੂੜੀ ਕਿਰਿਆ ਮੇਟੇ ਅਲਾਮਤ, ਸਚ ਸੁੱਚ ਇਕ ਦ੍ਰਿੜਾਈਆ। ਮੂਰਖ ਕੋਈ ਨਾ ਰਹੇ ਅਹਿਮਕ, ਬ੍ਰਹਮ ਮੱਤ ਇਕ ਅਖਵਾਈਆ। ਲੇਖਾ ਜਾਣੇ ਧੋਤੀ ਟਿੱਕਾ ਬੋਦੀ ਤਹਿਮਤ, ਲੱਖ ਚੁਰਾਸੀ ਖੋਜ ਖੁਜਾਈਆ। ਪੀਰ ਪੈਗ਼ੰਬਰਾਂ ਸਮਝਾਏ ਨਾਲ ਸੈਨਤ, ਸ਼ਬਦੀ ਸ਼ਬਦ ਨਿਸ਼ਾਨਾ ਇਕ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਰਚਨਾ ਆਪਣੀ ਵਖਾਈਆ। ਰਚਨਾ ਵੇਖ ਨਾਨਕ ਨਿਰਗੁਣ ਧਾਰ, ਇਕਾਵਨ ਬਾਵਨ ਰਿਹਾ ਜਣਾਈਆ। ਨੇਤਰ ਖੋਲ੍ਹ ਕਰੋ ਦੀਦਾਰ, ਦਰਸ ਦੀਦਾਰੀ ਇਕੋ ਨਜ਼ਰੀ ਆਈਆ। ਜਿਸ ਦੀ ਸਿਫ਼ਤ ਕਰਦੇ ਰਹੇ ਜੁਗ ਚਾਰ, ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਲੇਖ ਲਿਖਾਈਆ। ਜਿਸ ਦਾ ਨਾਉਂ ਬੋਲਦੇ ਰਹੇ ਜੈਕਾਰ, ਨਿਰਗੁਣ ਸਰਗੁਣ ਢੋਲਾ ਗਾਈਆ। ਜਿਸ ਦੇ ਮੰਦਰ ਮਸਜਿਦ ਮੱਠ ਸ਼ਿਵਦਵਾਲੇ ਕਰਦੇ ਰਹੇ ਤਿਆਰ, ਸੋ ਮੁਜਰਾ ਹੁਜਰਾ ਇਕੋ ਹੱਕ ਵਖਾਈਆ। ਜਿਸ ਨੂੰ ਲਾਅਸ਼ਰੀਕ ਕਹਿੰਦੇ ਰਹੇ ਪਰਵਰਦਿਗਾਰ, ਬੇਨਜ਼ੀਰ ਨੂਰ ਜਹੂਰ ਕਰੇ ਰੁਸ਼ਨਾਈਆ। ਜਿਸ ਨੂੰ ਆਦਿ ਜੁਗਾਦਿ ਜੁਗ ਚੌਕੜੀ ਮੰਨਦੇ ਰਹੇ ਸਾਂਝਾ ਯਾਰ, ਸਚ ਤੌਫ਼ੀਕ ਇਕ ਖ਼ੁਦਾਈਆ। ਜਿਸ ਨੂੰ ਗੁਰ ਅਵਤਾਰ ਕਰਦੇ ਰਹੇ ਨਿਮਸਕਾਰ, ਨਿਉਂ ਨਿਉਂ ਸੀਸ ਝੁਕਾਈਆ । ਜਿਸ ਦੇ ਦਰ ਵਿਸ਼ਨ ਬ੍ਰਹਮਾ ਸ਼ਿਵ ਰਹਿਣ ਭਿਖਾਰ, ਨਿਤ ਨਵਿਤ ਖ਼ਾਲੀ ਝੋਲੀ ਆਪਣੀ ਡਾਹੀਆ। ਜਿਸ ਦਾ ਹੁਕਮ ਰਹੇ ਸਦਾ ਜੁਗ ਚਾਰ, ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਮੇਟ ਨਾ ਕੋਇ ਮਿਟਾਈਆ। ਜਿਸ ਦਾ ਖਾਣੀ ਬਾਣੀ ਸਦਾ ਆਧਾਰ, ਜੇਰਜ ਅੰਡਜ ਉਤਭੁਜ ਸੇਤਜ ਬੈਠਾ ਡੇਰਾ ਲਾਈਆ। ਜਿਸ ਦਾ ਸੂਰਜ ਚੰਦ ਨੂਰ ਉਜਿਆਰ, ਰਵ ਸਸ ਜੋਤੀ ਜੋਤ ਰੁਸ਼ਨਾਈਆ। ਜਿਸ ਦਾ ਦੋ ਜਹਾਨਾ ਸਚ ਅਖਾੜ, ਮੰਡਲ ਮੰਡਪ ਨਾਚ ਨਚਾਈਆ। ਸੋ ਸਾਹਿਬ ਖੇਲ ਕਰੇ ਨਿਰਗੁਣ ਧਾਰ, ਜੋਤੀ ਜਾਤਾ ਵੇਸ ਵਟਾਈਆ। ਸਾਚੇ ਤਖ਼ਤ ਬੈਠ ਸੱਚੀ ਸਰਕਾਰ, ਸ਼ਹਿਨਸ਼ਾਹ ਇਕੋ ਹੁਕਮ ਵਰਤਾਈਆ। ਹੁਕਮੇ ਅੰਦਰ ਪਸਰ ਪਸਾਰ, ਨਿਰਵੈਰ ਪੁਰਖ ਆਪ ਕਰਾਈਆ। ਕਾਗਦ ਕਲਮ ਨਾ ਲਿਖਣਹਾਰ, ਲੇਖਾ ਲੇਖ ਨਾ ਕੋਇ ਜਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਕਰੋ ਖਿਆਲ, ਨਾਨਕ ਨਿਰਗੁਣ ਇਕ ਜਣਾਈਆ। ਜੋ ਸਭ ਦਾ ਬਣਿਆ ਰਿਹਾ ਦਲਾਲ, ਸਦਾ ਸਦਾ ਸਾਚਾ ਵਣਜ ਕਰਾਈਆ। ਜਿਸ ਦੀ ਹਕੀਕਤ ਹੱਕ ਹਲਾਲ, ਹਾਲਤ ਵੇਖੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਨਾਨਕ ਨਿਰਗੁਣ ਕਹੇ ਕਰੋ ਧਿਆਨ, ਗੁਰ ਅਵਤਾਰ ਪੀਰ ਪੈਗ਼ੰਬਰ ਭੇਵ ਰਹਿਣ ਨਾ ਪਾਈਆ। ਜਿਸ ਕਿਰਪਾ ਕਰ ਲੇਖਾ ਦਿਤਾ ਤਰਖਾਣ, ਲਾਲੋ ਲਾਲਣ ਆਪਣੇ ਰੰਗ ਰੰਗਾਈਆ। ਅੱਜ ਉਸ ਨੂੰ ਵੇਖਿਆ ਆਣ, ਜਿਸ ਵੇਖਿਆਂ ਵੇਖਣਹਾਰਾ ਨਜ਼ਰੀ ਆਈਆ। ਬਿਨ ਰਸਨਾ ਜਿਹਵਾ ਬੋਲੋ ਜ਼ਬਾਨ, ਦਰੇ ਦਰਬਾਰ ਪ੍ਰਭ ਤੇਰੀ ਵਡਿਆਈਆ । ਜੁਗ ਚੌਕੜੀ ਖੇਲ ਕਰੇ ਮਹਾਨ, ਮਹਿੰਮਾ ਅਕੱਥ ਕਥੀ ਨਾ ਜਾਈਆ। ਗ਼ਰੀਬ ਨਿਮਾਣਿਆਂ ਦੇਵੇ ਮਾਣ, ਕੋਝੇ ਕਮਲਿਆਂ ਗਲੇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਰਿਹਾ ਮੁਕਾਈਆ। ਗੁਰ ਅਵਤਾਰ ਲਉ ਤੱਕ, ਨਾਨਕ ਨਿਰਗੁਣ ਆਪ ਜਣਾਈਆ। ਵੇਖੋ ਪ੍ਰੇਮ ਪ੍ਰੀਤ ਦਾ ਮਿਲੇ ਹੱਕ, ਸ੍ਰੀ ਭਗਵਾਨ ਝੋਲੀ ਪਾਈਆ। ਜਿਸ ਲੱਕੜੀ ਉਤੋਂ ਲਾਹੇ ਸੱਕ, ਤਿਸ ਸਗਲਾ ਮੇਲ ਮਿਲਾਈਆ। ਜਿਸ ਦੋ ਦੋ ਚੀਰ ਫਾੜ ਦਿਤੇ ਘੱਤ, ਤਿਸ ਦੂਈ ਦਵੈਤੀ ਡੇਰਾ ਢਾਹੀਆ। ਜਿਸ ਸਚ ਪ੍ਰੀਤੀ ਅੰਤਰ ਆਪਣੀ ਨਿਚੋੜੀ ਰੱਤ, ਤਿਸ ਰੱਤੀ ਰੱਤ
❋
❋
ਲੇਖੇ ਲਾਈਆ। ਜਿਨ ਸੀਸ ਚਰਨਾਂ ਉਤੇ ਦਿਤਾ ਰੱਖ, ਤਿਸ ਸੀਸ ਜਗਦੀਸ਼ ਆਪਣੀ ਗੋਦ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਖ਼ੁਸ਼ੀ ਮਨਾਈਆ। ਘਰ ਸਾਚੇ ਖ਼ੁਸ਼ੀ ਮਨਾਏ ਆਪ, ਆਪਣੇ ਹੱਥ ਰੱਖੇ ਵਡਿਆਈਆ। ਨਿਰਗੁਣ ਹੋ ਕੇ ਦੇਵੇ ਸਾਥ, ਸਰਗੁਣ ਸੰਗ ਨਿਭਾਈਆ। ਦਰ ਦਰ ਆ ਕੇ ਪੁੱਛੇ ਵਾਤ, ਘਰ ਘਰ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਗੁਰ ਅਵਤਾਰ ਕਹਿਣ ਲਾਲੋ ਦੱਸ ਕੁਹਾੜਾ, ਜਿਸ ਦਾ ਹੱਥਾ ਹੱਥ ਉਠਾਈਆ। ਲਾਲੋ ਕਹੇ ਮੇਰਾ ਉਹ ਪਿਆਰਾ, ਜਿਸ ਮੇਰੀ ਬਣਤ ਬਣਾਈਆ। ਪੁਰਖ ਅਕਾਲ ਕਹੇ ਮੇਰਾ ਧੁਰ ਦਾ ਯਾਰਾ, ਲੱਗੀ ਯਾਰੀ ਤੋੜ ਨਿਭਾਈਆ। ਗੁਰ ਅਵਤਾਰ ਕਹੇ ਦੱਸ ਕਿਥੇ ਆਰਾ, ਜੋ ਚੀਰ ਦੁਫਾੜ ਕਰਾਈਆ। ਲਾਲੋ ਕਹੇ ਮੇਰਾ ਕਰਨੇਹਾਰਾ, ਮੇਰੇ ਹੱਥ ਨਾ ਕੋਇ ਚਤੁਰਾਈਆ। ਪੁਰਖ ਅਕਾਲ ਕਹੇ ਮੇਰੀ ਧੁਰ ਦੀ ਕਾਰਾ, ਜਨ ਭਗਤਾਂ ਹੋਵਾਂ ਸਹਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਦੱਸ ਕਿਹੜਾ ਤੇਸਾ, ਤਿਖਨ ਤਿਖੀ ਧਾਰ ਰਖਾਇੰਦਾ। ਲਾਲੋ ਕਹੇ ਮੇਰਾ ਪ੍ਰਭ ਮਿਲਣ ਦਾ ਪੇਸ਼ਾ, ਦੂਜੀ ਕਾਰ ਨਾ ਕੋਇ ਕਮਾਈਆ। ਸ੍ਰੀ ਭਗਵਾਨ ਕਹੇ ਮੈਂ ਉਜੜਿਆ ਵਸਾਵਾਂ ਦੇਸਾ, ਜਿਸ ਘਰ ਆਪਣਾ ਚਰਨ ਟਿਕਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਲਾਲੋ ਦੱਸ ਉਹ ਸੱਥਰਾ, ਜਿਸ ਨਾਲ ਸੁਰਾਖ ਲਗਾਈਆ । ਲਾਲੋ ਕਹੇ ਪ੍ਰੇਮ ਪ੍ਰੀਤੀ ਅੰਦਰ ਹੋਇਆ ਪੱਧਰਾ, ਮੈਨੂੰ ਸਾਰ ਕੋਇ ਨਾ ਆਈਆ। ਸ੍ਰੀ ਭਗਵਾਨ ਕਹੇ ਮੈਂ ਤਿਨ੍ਹਾਂ ਪੂਰੀਆਂ ਕਰਾਂ ਸਧਰਾਂ, ਆਸਾ ਮਨਸਾ ਮੇਟ ਮਿਟਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਲਾਲੋ ਦੱਸ ਉਹ ਵਰਮਾ, ਜੋ ਗੇੜਾ ਗੇੜੇ ਨਾਲ ਭਵਾਈਆ। ਲਾਲੋ ਕਹੇ ਮੈਂ ਸਤਿਗੁਰ ਝੋਲੀ ਪਾਏ ਆਪਣੇ ਕਰਮਾਂ, ਕਰਮ ਕਾਂਡ ਰਹਿਣ ਕੋਇ ਨਾ ਪਾਈਆ। ਸ੍ਰੀ ਭਗਵਾਨ ਕਹੇ ਮੈਂ ਆਦਿ ਜੁਗਾਦਿ ਜੁਗ ਚੌਕੜੀ ਦੇਵਾਂ ਸਰਨਾ, ਸਰਨਗਤ ਇਕੋ ਇਕ ਰਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਲਾਲੋ ਦੱਸ ਉਹ ਕਾਂਡੀ, ਜਿਹੜੀ ਆਪਣੇ ਹੱਥ ਟਿਕਾਈਆ । ਲਾਲੋ ਕਹੇ ਮੈਂ ਸਤਿਗੁਰ ਭੇਟ ਚੜ੍ਹਾਈ ਆਪਣੀ ਕਾਇਆ ਹਾਂਡੀ, ਜਿਸ ਦਰ ਰਿਧਾ ਪੱਕਾ ਮੁੱਕ ਕਦੇ ਨਾ ਜਾਈਆ। ਪੁਰਖ ਅਕਾਲ ਕਹੇ ਮੈਂ ਤਾਰਾਂ ਭਗਤਾਂ ਆਂਢੀ ਗੁਆਂਢੀ, ਜਿਨ੍ਹਾਂ ਆਪਣਾ ਦਰਸ ਦਿਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਦੱਸ ਜਾਚ, ਲਾਲੋ ਇਕੋ ਵਾਰ ਸਮਝਾਈਆ। ਲਾਲੋ ਕਹੇ ਮੇਰੇ ਪ੍ਰਭ ਕੋਲੋਂ ਪੁੱਛੋ ਬਾਤ, ਜੋ ਸਭ ਦਾ ਪਿਤਾ ਮਾਈਆ। ਪੁਰਖ ਅਕਾਲ ਕਹੇ ਮੈਂ ਹਰ ਘਟ ਵੇਖਾਂ ਮਾਰ ਝਾਤ, ਦਰ ਦਰ ਬੈਠਾ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਆਪ ਜਣਾਈਆ। ਧੰਨ ਭਾਗ ਆਏ ਗੁਰੂ ਅਵਤਾਰ, ਹਰਿ ਅਵਤਾਰੀ ਮੇਲ ਮਿਲਾਈਆ। ਪਹਿਲਾ ਛੱਡ ਸਰਬ ਵਿਹਾਰ, ਵਿਵਹਾਰੀ ਆਪਣਾ ਖੇਲ ਵਖਾਈਆ। ਆਓ ਵੇਖੋ ਮਿਲਦੇ ਯਾਰ, ਯਾਰ ਵਿਛੜੇ ਮੇਲ ਮਿਲਾਈਆ। ਬਿਨ ਭਗਤੀਉਂ ਕਰੇ ਪਿਆਰ, ਬਿਨ ਸ਼ਕਤੀਉਂ ਰੰਗ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਰਚਾਈਆ। ਆਓ ਵੇਖੋ ਤੱਕੋ ਨੈਣ, ਨੈਣਾਂ ਵਾਲਿਆਂ ਨੈਣਾਂ ਨਾਲ ਵਖਾਈਆ। ਜਿਸ ਨੂੰ ਬੇਪਰਵਾਹ ਸਾਰੇ ਕਹਿਣ, ਸੋ ਬੇਪਰਵਾਹੀ ਵਿਚ ਸਮਾਈਆ। ਜਨ ਭਗਤਾਂ ਦੇਵੇ ਪੂਰਬ ਲਹਿਣ, ਦੇਣਾ ਆਪਣੇ ਕੋਲੋਂ ਵਰਤਾਈਆ। ਨਾਤਾ ਜੋੜ ਸਾਕ ਸੱਜਣ ਸੈਣ, ਹਰਿ ਸਗਲਾ ਸੰਗ ਨਿਭਾਈਆ। ਸਚ ਦਵਾਰੇ ਸੋ ਗੁਰਮੁਖ
❋
❋
ਸੱਚੇ ਰਹਿਣ, ਜਿਨ੍ਹਾਂ ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵੇ ਮਾਣ ਵਡਿਆਈਆ । ਆਓ ਵੇਖੋ ਤੱਕੋ ਤਦਬੀਰ, ਹਰਿ ਕਰਤਾ ਆਪ ਜਣਾਈਆ। ਵੇਂਹਦਿਆਂ ਵੇਂਹਦਿਆਂ ਸਾਰਿਆਂ ਬਦਲ ਦੇਵੇ ਤਕਦੀਰ, ਤਾਕਤ ਆਪਣੇ ਨਾਲ ਮਿਲਾਈਆ। ਮੰਜ਼ਲ ਚਾੜ੍ਹ ਚੋਟੀ ਅਖ਼ੀਰ, ਆਖਰ ਆਪਣੇ ਘਰ ਬਹਾਈਆ। ਨੂਰ ਨੁਰਾਨੀ ਲਾਸਾਨੀ ਵਖਾਏ ਆਪਣੀ ਤਸਵੀਰ, ਜਾਹਰ ਜਹੂਰ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਆਓ ਤੱਕੋ ਘਰ ਸਚ ਨਜ਼ਾਰਾ, ਸਾਹਿਬ ਸਤਿਗੁਰ ਆਪ ਵਖਾਈਆ। ਆਦਿ ਜੁਗਾਦਿ ਜੁਗ ਚੌਕੜੀ ਜਿਸ ਦਾ ਲੱਭਿਆ ਨਾ ਕੋਈ ਕਿਨਾਰਾ, ਕਾਗਜ਼ ਕਲਮ ਸ਼ਾਹੀ ਅੰਤ ਕੋਇ ਨਾ ਪਾਈਆ। ਨਿਤ ਨਵਿਤ ਜੁਗ ਚੌਕੜੀ ਜੋ ਭੇਜਦਾ ਰਿਹਾ ਗੁਰ ਅਵਤਾਰਾਂ, ਪੀਰ ਪੈਗ਼ੰਬਰ ਹੁਕਮ ਵਰਤਾਈਆ। ਮੁਕਾਮੇ ਹੱਕ ਸਚਖੰਡ ਨਿਰਗੁਣ ਨੂਰ ਜੋਤ ਜੋ ਦਿਸੇ ਪਰਵਰਦਿਗਾਰਾ, ਆਪ ਆਪਣਾ ਵੇਸ ਵਟਾਈਆ। ਬਿਨ ਨੇਤਰ ਲੋਚਣ ਨੈਣ ਦੇਵੇ ਦੀਦਾਰਾ, ਬਿਨ ਰਸਨਾ ਜਿਹਵਾ ਬੱਤੀ ਦੰਦ ਬੋਲ ਜੈਕਾਰਾ, ਦੋ ਜਹਾਨਾਂ ਰਾਗ ਸੁਣਾਈਆ। ਮਹਲ ਅਟੱਲ ਸੁਹਾਏ ਇਕ ਮਨਾਰਾ, ਦੀਵਾ ਬਾਤੀ ਜਗੇ ਅਗੰਮ ਅਪਾਰਾ, ਤੇਲ ਬਾਤੀ ਨਜ਼ਰ ਕੋਇ ਨਾ ਆਈਆ। ਸਚਖੰਡ ਨਿਵਾਸੀ ਏਕ ਏਕੰਕਾਰਾ, ਕਰੇ ਖੇਲ ਵਿਚ ਸੰਸਾਰਾ, ਸਮੁੰਦ ਸਾਗਰ ਫੋਲ ਫੁਲਾਈਆ। ਭਗਤ ਵਛਲ ਗਿਰਵਰ ਗਿਰਧਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਦਇਆ ਕਮਾਈਆ। ਉਠੋ ਤੱਕੋ ਵੇਖੋ ਪ੍ਰਤਾਪ, ਪਰਮ ਪੁਰਖ ਦੀਨ ਦਿਆਲ ਆਪਣੀ ਦਇਆ ਕਮਾਈਆ। ਨਿਤ ਨਵਿਤ ਆਦਿ ਜੁਗਾਦਿ ਜੁਗ ਚੌਕੜੀ ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਜਿਸ ਦਾ ਜਪਿਆ ਜਾਪ, ਸੋ ਜਗਜੀਵਣ ਦਾਤਾ ਆਪਣਾ ਖੇਲ ਰਚਾਈਆ। ਕੋਟਨ ਕੋਟ ਜਨਮ ਦੇ ਮੇਟ ਪਾਪ, ਪਤਿਤ ਪੁਨੀਤ ਠਾਂਡੇ ਸੀਤ ਰਿਹਾ ਕਰਾਈਆ। ਅਚਰਜ ਚਲਾਏ ਆਪਣੀ ਰੀਤ, ਨਾ ਗਿਰਜਾ ਨਾ ਮੰਦਰ ਮਸੀਤ, ਕਾਇਆ ਬੰਕ ਇਕੋ ਗੁਰੂਦਵਾਰਾ ਸੋਭਾ ਪਾਈਆ । ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਦੱਸੇ ਰੀਤ, ਰੀਤੀਵਾਨ ਆਪਣੀ ਕਾਰ ਕਮਾਈਆ। ਏਕਾ ਰੰਗ ਰੰਗਾਏ ਹਸਤ ਕੀਟ, ਊਚ ਨੀਚ ਰਾਉ ਰੰਕ ਏਕਾ ਦਰ ਰਿਹਾ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਖਾਵਣਹਾਰਾ ਸਾਚਾ ਘਰ, ਪੜਦਾ ਇਕੋ ਵਾਰ ਚੁਕਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਹੋਏ ਹੈਰਾਨ, ਇਕ ਦੂਜੇ ਵਲ ਨੇਤਰ ਨੈਣ ਉਠਾਈਆ। ਵੇਖੋ ਭਾਗ ਲੱਗਾ ਤਰਖਾਣ, ਤਰਖਾਣ ਹੋ ਕੇ ਹਰਿ ਜੂ ਫੇਰਾ ਪਾਈਆ। ਜਿਸ ਦਾ ਰੂਪ ਨਜ਼ਰ ਨਾ ਆਏ ਬਿਰਧ ਬਾਲ ਜਵਾਨ, ਘੜੀ ਪਲ ਵੰਡ ਨਾ ਕੋਇ ਵੰਡਾਈਆ। ਸੂਰਤ ਮੂਰਤ ਸਕੇ ਨਾ ਕੋਇ ਪਹਿਚਾਨ, ਬਾਹੋਂ ਫੜ ਦਏ ਨਾ ਕੋਇ ਵਖਾਈਆ। ਜੋਤੀ ਨੂਰ ਜਗਾਏ ਮਹਾਨ, ਨਿਰਗੁਣ ਜੋਤੀ ਜਾਮਾ ਪਹਿਨੇ ਆਣ, ਸ਼ਬਦੀ ਡੰਕ ਧਾਰ ਸੁਣਾਈਆ। ਸੰਤ ਸੁਹੇਲੇ ਮੇਲੇ ਆਣ, ਗੁਰੂ ਗੁਰ ਚੇਲੇ ਕਰੇ ਪਹਿਚਾਨ, ਬੇਪਹਿਚਾਨ ਆਪਣੇ ਰੰਗ ਰੰਗਾਈਆ । ਦਰ ਦਵਾਰੇ ਦੇਵੇ ਮਾਣ, ਇਹੋ ਖੇਲ ਸ੍ਰੀ ਭਗਵਾਨ, ਜਿਸ ਦੀ ਸਾਰ ਕਿਸੇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਿਰ ਆਪਣਾ ਹੱਥ ਟਿਕਾਈਆ। ਲਾਲੋ ਕਹੇ ਮੇਰੇ ਸਾਹਿਬ ਗੁਰ, ਪੀਰ ਪੈਗ਼ੰਬਰੋ ਦਿਉ ਵਡਿਆਈਆ। ਜਿਸ ਨਾਲ ਪ੍ਰੀਤੀ ਮੇਰੀ ਗਈ ਜੁੜ, ਸੋ ਜੋੜੀ ਤੁਹਾਡੇ ਨਾਲ ਰਲਾਈਆ। ਜੇ ਚਾਰ ਜੁਗ ਰਖਾਈ ਥੁੜ, ਹੁਣ ਪੂਰੀ ਲਉ ਕਰਾਈਆ ।
❋
❋
ਸਚ ਦਵਾਰਿਉਂ ਖ਼ਾਲੀ ਕੋਈ ਨਾ ਜਾਏ ਮੁੜ, ਮੁੜ ਕੇ ਆਇਆ ਭਰ ਭਰ ਝੋਲੀ ਆਪਣਾ ਘਰ ਭਰਾਈਆ। ਸਾਹਿਬ ਸੁਲਤਾਨ ਪੁਰਖ ਅਕਾਲ ਨਿਭਾਵਣਹਾਰਾ ਤੋੜ, ਤੁਟੀ ਆਪਣੀ ਗੰਢ ਪਵਾਈਆ। ਉਸ ਅੱਗੇ ਨਹੀਂ ਕੋਈ ਜ਼ੋਰ, ਰਹਿਮਤ ਵਿਚ ਸਰਬ ਲੋਕਾਈਆ। ਜਿਸ ਦਾ ਮੰਤਰ ਫ਼ੁਰਨਾ ਫੁਰੇ ਫੋਰ, ਫੌਰਨ ਆਪਣਾ ਹੁਕਮ ਸਮਝਾਈਆ । ਨੇਤਰ ਤੱਕੋ ਕਰ ਕੇ ਗੌਰ, ਗਹਿਰ ਗੰਭੀਰ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਡ ਦਾਤਾ ਬੇਪਰਵਾਹੀਆ। ਗੁਰ ਅਵਤਾਰ ਪੀਰ ਪੈਗ਼ੰਬਰ ਲਾਲੋ ਨਾਲ ਕਰਨ ਸਲਾਹ, ਸਚ ਸੱਚ ਮਤਾ ਪਕਾਈਆ। ਸਾਨੂੰ ਦੱਸ ਤੈਨੂੰ ਕਿਵੇਂ ਮਿਲਿਆ ਆ, ਕਿਉਂ ਤੇਰੀ ਕਰੇ ਵਡਿਆਈਆ। ਲਾਲੋ ਕਹੇ ਮੈਂ ਸੁਕਿਆਂ ਟੁੱਕੜਿਆਂ ਨਾਲ ਨਾਨਕ ਲਿਆ ਮਨਾ, ਜਿਸ ਦੇ ਪਿਛੇ ਮੇਰੀ ਬਣਤ ਬਣਾਈਆ। ਮੈਂ ਇਹੋ ਦੇਵਾਂ ਸਲਾਹ, ਸਾਹਿਬ ਅੱਗੇ ਕਰੋ ਨਾ ਕੋਈ ਚਤੁਰਾਈਆ। ਸਦਾ ਮੰਨੋ ਉਹਦੀ ਇਕ ਰਜ਼ਾ, ਰਹਿਮਤ ਸਦਾ ਸਦਾ ਸਦਾ ਵਰਤਾਈਆ। ਕੋਟਨ ਕੋਟ ਬਖ਼ਸ਼ਣਹਾਰਾ ਗੁਨਾਹ, ਬਖ਼ਸ਼ਿਸ਼ ਇਕੋ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਮੇਰੇ ਹੱਥ ਟਿਕਾਈਆ। ਸੁਣ ਕੇ ਬਚਨ ਸੁੱਕੀ ਰੋਟੀ, ਸਾਰੇ ਰਹੇ ਖ਼ੁਸ਼ੀ ਮਨਾਈਆ । ਵੇਖੀ ਪ੍ਰਭ ਦੀ ਧਾਰ ਨਿਰਮਲ ਜੋਤੀ, ਰਚਨਾ ਕੀ ਰਚਾਈਆ। ਜਗਤ ਵਿਛੁੰਨੀ ਸੁਆਣੀ ਉਠਾਈ ਸੋਤੀ, ਸੁਤਿਆਂ ਜਾਗ ਖੁਲ੍ਹਾਈਆ। ਜਿਸ ਨੂੰ ਕਹਿਣ ਤਰਖਾਣ ਲੋਕੀ, ਤਿਸ ਦੀ ਤ੍ਰਿਖਾ ਆਪ ਬੁਝਾਈਆ। ਕਲਜੁਗ ਅੰਤਮ ਬਣ ਕੇ ਉਸ ਦਾ ਗੋਤੀ, ਫਿਰ ਆਪਣਾ ਮੇਲ ਮਿਲਾਈਆ । ਦੋ ਜਹਾਨਾਂ ਵਿਚ ਵਾਸਨਾ ਰਹੇ ਨਾ ਖੋਟੀ, ਖੋਟਿਆਂ ਖਰੇ ਰਿਹਾ ਬਣਾਈਆ। ਸ਼ਬਦ ਇਸ਼ਾਰੇ ਮਾਰੇ ਸੋਟੀ, ਖੰਡਾ ਇਕੋ ਨਾਮ ਚਮਕਾਈਆ। ਸੇਲੀ ਭੂਰੀ ਨਾ ਕੋਈ ਟੋਪੀ, ਸ਼ਬਦੀ ਧਾਰ ਚਲਾਈਆ। ਵੀਹ ਸੌ ਉਨੀ ਬਿਕਰਮੀ ਢਾਈ ਗਜ਼ ਦੁੱਪਟਾ ਦੋ ਜਹਾਨ ਲੰਗੋਟੀ, ਲੋਕ ਪਰਲੋਕ ਪੜਦਾ ਰਿਹਾ ਪਾਈਆ। ਇਹ ਧਾਰ ਕਿਸੇ ਨਾ ਸੋਚੀ, ਹਰਿਜੂ ਕੀ ਕੀ ਖੇਲ ਵਰਤਾਈਆ। ਲਾਲੋ ਨਾਲ ਰਲਿਆ ਰਵਿਦਾਸ ਚਮਿਆਰਾ ਮੋਚੀ, ਤੋਪੇ ਗੰਢੇ ਵਾਹੋ ਦਾਹੀਆ। ਬ੍ਰਾਹਮਣ ਗੰਗਾ ਚੋਂ ਭਰਨ ਗਿਆ ਲੋਟੀ, ਆਪਣਾ ਆਪ ਆਇਆ ਲੁਟਾਈਆ। ਕੰਗਣ ਪਿਛੇ ਮਤ ਹੋਈ ਹੋਛੀ, ਹੋਛੀ ਕਾਰ ਕਮਾਈਆ। ਪੁਰਖ ਅਕਾਲ ਦੁਰਮਤ ਮੈਲ ਬਣ ਠਾਕਰ ਹੋ ਕੇ ਧੋਤੀ, ਆਪਣੀ ਹੱਥੀਂ ਸਾਫ਼ ਕਰਾਈਆ। ਸਾਰਿਆਂ ਦੀ ਸੋਭਾ ਬਣ ਕੇ ਬਣ ਜਾਏ ਇਕ ਪੋਥੀ, ਜਿਸ ਪੋਥੀ ਦੀ ਜਗਤ ਕਰੇ ਪੜ੍ਹਾਈਆ। ਬੋਲਣ ਵਿਚੋਂ ਪ੍ਰਭ ਮਿਲਣ ਦੀ ਘਾਟੀ ਔਖੀ, ਔਝੜ ਰਾਹ ਪਾਰ ਨਾ ਕੋਇ ਲੰਘਾਈਆ। ਜਿਨ੍ਹਾਂ ਕਿਰਪਾ ਕਰ ਕੇ ਆਪਣੀ ਜਾਤ ਦੱਸੀ ਸੌਖੀ, ਘਰ ਸੁਤਿਆਂ ਲਏ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਕਰਨੀ ਪਿਛੇ ਜਨ ਭਗਤਾਂ ਕਾਰ ਕਮਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ, ਕੀ ਹੋਇਆ ਅਚਰਜ ਹਰਿ ਜੂ ਖੇਲ ਰਚਾਈਆ। ਕਿਥੋਂ ਰਵਿਦਾਸ ਆਇਆ ਮੋਇਆ ਬਨਾਰਸੀ ਥੇਟਾ, ਗੰਗਾ ਲਹਿਰ ਆਪਣੀ ਲਹਿਰ ਵਹਾਈਆ। ਕਿਥੋਂ ਲਾਲੋ ਨਿਰਗੁਣ ਲੱਭਾ ਬੇਟਾ, ਨਾਨਕ ਵਿਚੋਲਾ ਇਕ ਸਮਝਾਈਆ। ਪੁਰਖ ਅਕਾਲ ਮੇਲ ਮਿਲਾ ਕੇ ਆਪਣੀ ਜੋਤਾ, ਜੁਗਤੀ ਇਕੋ ਵਾਰ ਸਮਝਾਈਆ । ਪ੍ਰੇਮ ਪ੍ਰੀਤੀ ਅੰਦਰ ਮਾਰੋ ਗੋਤਾ, ਦੋ ਜਹਾਨ ਵਿਚੋਂ ਨਜ਼ਰੀ ਆਈਆ। ਪ੍ਰਭ ਦਾ ਰੂਪ ਨਜ਼ਰ ਆਵੇ ਨਾ ਵੱਡਾ ਨਾ ਛੋਟਾ, ਇਕੋ ਨੂਰ ਜੋਤ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਖੇਲ ਆਪ ਵਖਾਈਆ।
❋
❋
ਖੇਲ ਵੇਖ ਹੋਏ ਪ੍ਰਸਿੰਨ, ਪ੍ਰਸੰਨਤਾ ਸਭ ਨੂੰ ਨਜ਼ਰੀ ਆਈਆ। ਪ੍ਰਭ ਨੇ ਕੱਠੇ ਕੀਤੇ ਤਿੰਨ, ਤ੍ਰੈਗੁਣ ਬੈਠੀ ਮੁਖ ਸ਼ਰਮਾਈਆ । ਜਿਨ੍ਹਾਂ ਦਾ ਸਤਿ ਸਰੂਪ ਪੁਰਖ ਅਕਾਲ ਚਿੰਨ, ਚਿੰਤਾ ਅਵਰ ਨਾ ਕੋਈ ਰਖਾਈਆ। ਜਨਮ ਜਨਮ ਲੰਘਾਏ ਗਿਣ ਗਿਣ, ਗਿਣਤੀ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤਿੰਨਾਂ ਮੰਤਰ ਇਕ ਤ੍ਰਲੋਕੀ, ਜਿਸ ਦੀ ਸੋਚ ਕਿਸੇ ਨਾ ਸੋਚੀ, ਖੇਲ ਕਰੇ ਬ੍ਰਾਹਮਣ ਮੋਚੀ, ਤਰਖਾਣ ਘੜ ਕੇ ਦਿਤੀ ਸੋਟੀ, ਜੱਟ ਬੰਨ ਕੇ ਢਾਈ ਗਜ਼ ਲੰਗੋਟੀ, ਚੋਟੀ ਸਭ ਦੀ ਵੇਖ ਵਖਾਈਆ। ਪੁਰਖ ਅਕਾਲ ਦੀ ਇਕੋ ਜੋਤੀ, ਘਟ ਘਟ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹੋਛੀ ਮਤ ਨਾ ਕੋਈ ਜਣਾਈਆ।