੮ ਮਾਘ ੨੦੨੦ ਬਿਕਰਮੀ ਅਛਰ ਸਿੰਘ ਦੇ ਗ੍ਰਹਿ ਅਲੱੜਪਿੰਡੀ ਜ਼ਿਲਾ ਗੁਰਦਾਸ ਪੁਰ
ਭਗਤ ਨੂਰਾਨੀ ਜਲਵਾ ਤੱਕ, ਦਰ ਦਰਬਾਰ ਜਸ ਰਹੇ ਸਭ ਗਾਈਆ। ਜਿਨ੍ਹਾਂ ਮਿਲਦਾ ਧੁਰ ਦਾ ਹੱਕ, ਹਕੀਕਤ ਨਿਉਂ ਨਿਉਂ ਸੀਸ ਝੁਕਾਈਆ। ਪਰਮ ਪੁਰਖ ਪ੍ਰਭ ਦੇਵੇ ਸਾਥ, ਸਗਲਾ ਸੰਗ ਨਿਭਾਈਆ। ਲੱਖ ਚੁਰਾਸੀ ਵਿਚੋਂ ਰੱਖ, ਰੱਖਿਆ ਕਰੇ ਥਾਉਂ ਥਾਈਂਆ। ਨਿਝ ਨੇਤਰ ਖੋਲ੍ਹ ਅਗੰਮੀ ਅੱਖ, ਬਿਨ ਅੱਖਾਂ ਮੇਲ ਮਿਲਾਈਆ। ਸੱਚਾ ਮਾਰਗ ਆਪ ਦੱਸ, ਪਾਂਧੀ ਆਪਣੇ ਪੰਧ ਚਲਾਈਆ। ਅੰਮ੍ਰਿਤ ਆਤਮ ਇਕੋ ਰਸ, ਰਸ ਰਸੀਆ ਮੁਖ ਚੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਏ ਸਹਾਈਆ। ਮਿਹਰਵਾਨ ਸਹਾਈ ਹੋਇਆ, ਪਾਰਬ੍ਰਹਮ ਵੱਡੀ ਵਡਿਆਈਆ। ਨਿਰਗੁਣ ਨੂਰ ਨਵਾਂ ਨਰੋਇਆ, ਰੂਪ ਰੇਖ ਨਜ਼ਰ ਕੋਈ ਨਾ ਆਈਆ। ਆਲਸ ਨਿੰਦਰਾ ਵਿਚ ਕਦੇ ਨਾ ਸੋਇਆ, ਸੁਤੀ ਵੇਖੇ ਸਰਬ ਲੋਕਾਈਆ। ਧੁਰ ਦਾ ਬੀਜ ਇਕੋ ਬੋਇਆ, ਜਨ ਭਗਤ ਆਪ ਪਰਗਟਾਈਆ। ਤਨ ਮਨ ਸੀਜ ਸੀਤਲ ਹੋਇਆ, ਸੀਤਲ ਧਾਰਾ ਆਪ ਵਹਾਈਆ। ਦਰ ਦਹਿਲੀਜ਼ ਅੰਦਰ ਸਚ ਦਵਾਰੇ ਆਪ ਖਲੋਇਆ, ਗ੍ਰਹਿ ਮੰਦਰ ਅੰਦਰ ਡੇਰਾ ਲਾਈਆ। ਧੁਰ ਫ਼ਰਮਾਣਾ ਲੈ ਕੇ ਆਇਆ ਢੋਆ, ਹਰਿ ਹਰਿ ਨਾਮ ਇਕ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਇਆ ਕਮਾਈਆ। ਮਿਹਰਵਾਨ ਦਇਆ ਕਮਾ, ਨਿਹਕਰਮੀ ਕਰਮ ਕਮਾਇੰਦਾ। ਸੰਤ ਸੁਹੇਲੇ ਜਗਤ ਜਗਾ, ਜੀਵਣ ਜੁਗਤ ਇਕ ਦ੍ਰਿੜਾਇੰਦਾ। ਫੜ ਫੜ ਬਾਹੋਂ ਰਾਹੇ ਪਾ, ਰਹਿਬਰ ਇਕ ਅਖਵਾਇੰਦਾ। ਭਗਤ ਵਛਲ ਹਰਿ ਇਕ ਖ਼ੁਦਾ, ਖ਼ਾਲਕ ਆਪਣਾ ਨਾਉਂ ਜਣਾਇੰਦਾ। ਇਕੋ ਢੋਲਾ ਗਾਏ ਸਦਾ, ਛੰਦ ਇਕੋ ਨਾਮ ਜਣਾਇੰਦਾ। ਬਿਨ ਬੰਦਗੀਉਂ ਕਰੇ ਆਪਣਾ ਬੰਦਾ, ਬੰਧਨ ਪਿਛਲੇ ਤੋੜ ਤੁੜਾਇੰਦਾ। ਸਚ ਦਵਾਰੇ ਚਾੜ੍ਹ ਚੰਦਾ, ਨਿਰਗੁਣ ਨੂਰ ਜੋਤ ਚਮਕਾਇੰਦਾ। ਕਲਜੁਗ ਜਗਤ ਅੰਧਿਆਰਾ ਨਵ ਨੌ ਚਾਰ ਅੰਧਾ, ਹਰਿ ਕਾ ਰੂਪ ਨਜ਼ਰ ਕਿਸੇ ਨਾ ਆਇੰਦਾ। ਫਿਰੀ ਦਰੋਹੀ ਵਿਚ ਨਵ ਖੰਡਾਂ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਆਪ ਰੰਗਾਇੰਦਾ। ਸਾਚਾ ਰੰਗ ਚੜ੍ਹਾਏ ਏਕ, ਏਕੰਕਾਰ ਵੱਡੀ ਵਡਿਆਈਆ। ਸੰਤ ਸੁਹੇਲੇ ਸੱਜਣ ਵੇਖ, ਹਰਿ ਆਪਣੀ ਸੇਵ ਕਮਾਈਆ। ਦੂਰ ਦੁਰਾਡਾ ਨਜ਼ਰੀ
❋
❋
ਆਏ ਨੇਤਨ ਨੇਤ, ਨਿਝ ਘਰ ਬੈਠਾ ਤਾੜੀ ਲਾਈਆ । ਆਤਮ ਪਰਮਾਤਮ ਘਰ ਮੰਦਰ ਕਰੇ ਸਾਚਾ ਹੇਤ, ਗ੍ਰਹਿ ਆਪਣੇ ਖ਼ੁਸ਼ੀ ਮਨਾਈਆ। ਅਚਰਜ ਕਰੀ ਕਲਜੁਗ ਖੇਡ, ਜੁਗ ਚੌਕੜੀ ਸਮਝ ਕਿਸੇ ਨਾ ਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜੋ ਰਿਹਾ ਭੇਜ, ਨਿਤ ਨਵਿਤ ਸੇਵਾ ਲਾਈਆ। ਆਤਮ ਮਾਣੇ ਆਪਣੀ ਸੇਜ, ਸੇਜ ਸੁਹੰਜਣੀ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਵਖਾਈਆ। ਸਾਚਾ ਖੇਲ ਕਰਾਏ ਖ਼ਾਲਕ, ਹਰ ਖ਼ਤਰਾ ਸਰਬ ਮਿਟਾਇੰਦਾ। ਏਥੇ ਓਥੇ ਬਣ ਕੇ ਪਾਲਕ, ਪ੍ਰਿਤਪਾਲਕ ਰੂਪ ਵਟਾਇੰਦਾ। ਸਰਗੁਣ ਹੋਵੇ ਨਿਰਗੁਣ ਸਾਲਸ, ਦੋ ਜਹਾਨਾਂ ਸਾਲਸੀ ਆਪ ਕਮਾਇੰਦਾ। ਲੱਖ ਚੁਰਾਸੀ ਵਿਚੋਂ ਕਢਾਏ ਖ਼ਾਲਸ, ਖ਼ਾਹਸ਼ ਭਗਤਾਂ ਪੂਰ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਸਾਚੀ ਕਰਨੀ ਵੇਖ ਨਿਰੰਕਾਰ, ਦੋ ਜਹਾਨ ਧਿਆਨ ਲਗਾਈਆ। ਭਗਤ ਵਛਲ ਗਿਰਵਰ ਗਿਰਧਾਰ, ਗ੍ਰਹਿ ਮੰਦਰ ਫੇਰਾ ਪਾਈਆ। ਇਕ ਪਿੱਛੇ ਤਾਰੇ ਪਰਵਾਰ, ਪਰਮ ਪੁਰਖ ਆਪਣੀ ਰੀਤੀ ਨਵੀਂ ਬਣਾਈਆ। ਜਿਸ ਦਾ ਮਿਲੇ ਲੇਖ ਨਾ ਕੋਈ ਲਿਖਾਰ, ਕਾਗ਼ਜ਼ ਨਜ਼ਰ ਕੋਇ ਨਾ ਆਈਆ। ਰਹੋਗੇ ਭਿਖਾਰ, ਸਾਬਤ ਆਪਣਾ ਰੂਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਈਆ। ਪਰਵਾਰ ਉਧਾਰੇ ਪਰਵਰ ਆਪ, ਪਰਵਰਦਿਗਾਰ ਵੱਡੀ ਵਡਿਆਈਆ। ਲੇਖੇ ਲਾਏ ਇਕੋ ਆਪ, ਆਪ ਆਪਣੀ ਗੋਦ ਉਠਾਈਆ। ਜਨ ਭਗਤਾਂ ਪਿਛੇ ਕਰ ਕੇ ਜਾਪ, ਪੂਜਾ ਆਪਣਾ ਨਾਮ ਬਣਾਈਆ। ਸੀਸ ਜਗਦੀਸ਼ ਰਖਾਏ ਤਾਜ, ਤਖ਼ਤ ਤਾਜ ਇਕੋ ਦੇਵੇ ਸੁਹਾਈਆ। ਸਰਗੁਣ ਨਿਰਗੁਣ ਰੱਖੇ ਲਾਜ, ਨਿਰਗੁਣ ਸਰਗੁਣ ਹੋਏ ਸਹਾਈਆ। ਨਾਮ ਨਿਧਾਨ ਮਾਰ ਅਵਾਜ਼, ਸ਼ਰਅ ਸ਼ੈਤਾਨ ਮੇਟ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਰਿਹਾ ਵਖਾਈਆ। ਹਰਿਜਨ ਉਠ ਦਰ ਵੇਖ ਜਗ, ਵਿਸ਼ਨ ਬ੍ਰਹਮਾ ਸ਼ਿਵ ਖ਼ੁਸ਼ੀ ਮਨਾਈਆ। ਕਰੇ ਖੇਲ ਸੂਰਾ ਸਰਬੰਗ, ਸ਼ਾਹ ਪਾਤਸ਼ਾਹ ਬੇਪਰਵਾਹੀਆ। ਸੰਤ ਸੁਹੇਲੇ ਰਿਹਾ ਸੱਦ, ਹੁਕਮ ਸੰਦੇਸ਼ਾ ਇਕ ਮਨਾਈਆ। ਜੀਵ ਜਹਾਨੋਂ ਬਾਹਰ ਕੱਢ, ਸਾਚੇ ਮੰਦਰ ਰਿਹਾ ਬਹਾਈਆ। ਸ਼ਬਦ ਨਾਦ ਸੁਣਾਏ ਨਦ, ਧੁਰ ਦੀ ਬਾਣੀ ਬਾਣ ਲਗਾਈਆ। ਸਾਚੇ ਹੁਜਰੇ ਕਰਾਏ ਹੱਜ, ਕਾਇਆ ਕਾਅਬਾ ਇਕ ਵਖਾਈਆ। ਏਥੇ ਓਥੇ ਰੱਖੇ ਲਜ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਤ ਨਵਿਤ ਹੋਏ ਸਹਾਈਆ। ਸਹਾਈ ਹੋਇਆ ਵੇਖ ਭਗਵਾਨ, ਕਰੋੜ ਤਤੀਸਾ ਫੂਲ ਬਰਸਾਈਆ। ਸੁਰਪਤ ਇੰਦ ਗਾਏ ਗਾਣ, ਅਪੱਛਰਾਂ ਚਲੇ ਨਾ ਕੋਈ ਵਡਿਆਈਆ। ਨੇਤਰ ਲੋਚਣ ਨੈਣ ਸਰਬ ਤਕਾਨ, ਚਾਰੋਂ ਕੁੰਟ ਵੇਖ ਵਖਾਈਆ। ਧੁਰ ਦਾ ਢੋਲਾ ਮਿਲ ਕੇ ਗਾਣ, ਗਹਿਰ ਗੰਭੀਰ ਮਿਲ ਕੇ ਰਾਗ ਅਲਾਈਆ। ਕੋਈ ਸਮਝ ਨਾ ਸਕੇ ਸੁਰ ਤਾਲ, ਤਾਲ ਤਲਵਾੜਾ ਹੱਥ ਨਾ ਕੋਈ ਉਠਾਈਆ। ਜਿਨ੍ਹਾਂ ਸਾਹਿਬ ਵਸਿਆ ਨਾਲ, ਸੋ ਨਲਾਇਕ ਸਾਹਿਬ ਆਪਣੇ ਨਾਲ ਮਿਲਾਈਆ। ਪੂਰਬ ਜਨਮ ਦੀ ਲੇਖੇ ਲਾਏ ਘਾਲ, ਕੀਤੀ ਘਾਲ ਵੇਖ ਵਖਾਈਆ। ਨਿਰਗੁਣ ਹੋ ਕੇ ਬਣ ਦਲਾਲ, ਅਵਲੜੀ ਚਾਲ ਆਪ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੇ ਧੰਦੇ ਆਪੇ ਲਾਈਆ। ਸਾਚੇ ਧੰਦੇ ਲੱਗਾ ਵੇਖ ਭਗਤ, ਤ੍ਰੈਗੁਣ ਮਾਰੇ ਧਾਹੀਂਆ। ਮੇਰੀ ਮਾਤ ਨਾ ਰਹੀ ਸ਼ਕਤ, ਸ਼ਕਤ ਖਿਚੀ ਬੇਪਰਵਾਹੀਆ । ਮੈਂ ਚਾਰ ਜੁਗ ਪੌਂਦੀ ਰਹੀ
❋
❋
ਫ਼ਰਕ, ਗੁਰਮੁਖ ਮਨਮੁਖ ਰੂਪ ਵਟਾਈਆ। ਸੋ ਮੇਰਾ ਬੇੜਾ ਸ੍ਰੀ ਭਗਵਾਨ ਕੀਤਾ ਗਰਕ, ਸ਼ੌਹ ਦਰਿਆ ਰਿਹਾ ਰੁੜ੍ਹਾਈਆ । ਭਗਤਨ ਕਰਿਆ ਆਪ ਬੇਧੜਕ, ਧੜਕਨ ਕੋਇ ਰਹਿਣ ਨਾ ਪਾਈਆ। ਉਚੀ ਕੂਕ ਸਾਰੇ ਕਹਿਣ ਕੜਕ, ਮਹਾਰਾਜ ਸ਼ੇਰ ਸਿੰਘ ਤੇਰੀ ਸ਼ਰਨਾਈਆ। ਅੱਧਵਿਚਕਾਰ ਕਿਸੇ ਨਾ ਜਾਣਾ ਅਟਕ, ਰਾਏ ਧਰਮ ਨਾ ਦਏ ਸਜਾਈਆ। ਮੁੜ ਕੇ ਮਾਤ ਗਰਭ ਫੇਰ ਕਿਸੇ ਨਾ ਔਣਾ ਪਰਤ, ਜੂਨੀ ਜੂਨ ਨਾ ਕੋਈ ਭਵਾਈਆ। ਜਿਸ ਦੀ ਗੁਰ ਅਵਤਾਰ ਪੀਰ ਪੈਗ਼ੰਬਰ ਲਾ ਗਏ ਸ਼ਰਤ, ਸੋ ਸ਼ਹਿਨਸ਼ਾਹ ਆਪਣੀ ਦਇਆ ਕਮਾਈਆ। ਓਸ ਦੇ ਉਤੇ ਨਾ ਕੋਈ ਸੋਗ ਨਾ ਕੋਈ ਹਰਖ, ਅੱਗੇ ਹੋ ਕਰੇ ਨਾ ਕੋਈ ਲੜਾਈਆ। ਆਪਣੇ ਹੁਕਮੇ ਅੰਦਰ ਕਰੇ ਲਿਖਤ ਪੜ੍ਹਤ, ਦੋ ਜਹਾਨਾਂ ਆਪਣਾ ਹੁਕਮ ਵਰਤਾਈਆ। ਸਭ ਦਾ ਵੇਖਣਹਾਰਾ ਪਿਛਲਾ ਕਰਜ਼, ਬਾਕੀ ਸਭ ਦੀ ਫੋਲ ਫੁਲਾਈਆ। ਇਹ ਖੇਲ ਪ੍ਰਭੂ ਅਸਚਰਜ, ਅਚਰਜ ਲੀਲਾ ਆਪ ਵਰਤਾਈਆ। ਜਨ ਭਗਤਾਂ ਆਪਣੇ ਮਿਲਣ ਦੀ ਰੱਖੀ ਇਕੋ ਮਰਜ਼, ਦੂਜੀ ਮਰਜ਼ੀ ਰਹਿਣ ਕੋਇ ਨਾ ਪਾਈਆ। ਨਿਹਕਰਮੀ ਕੰਮ ਕੀਤਾ ਫਰਜ਼ੀ ਫ਼ਰਜ਼, ਫ਼ਰਜ਼ ਆਪਣਾ ਪੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵੱਡੀ ਵਡਿਆਈਆ। ਵੇਖ ਪੰਜ ਤਤ ਰਹੇ ਹੱਸ, ਤਨ ਮਾਟੀ ਖ਼ੁਸ਼ੀ ਮਨਾਈਆ। ਧੰਨ ਭਾਗ ਪ੍ਰਭ ਸਾਡਾ ਕਰੇ ਜਸ, ਜਿਸ ਘਰ ਗੁਰਮੁਖ ਆਤਮ ਰਿਹਾ ਸਮਾਈਆ। ਸਰਗੁਣ ਹੋ ਕੇ ਨਿਰਗੁਣ ਵਸ, ਨਿਰਗੁਣ ਸਰਗੁਣ ਢੋਲਾ ਗਾਈਆ। ਨੇਤਰ ਵੇਖਿਆ ਪੁਰਖ ਸਮਰਥ, ਲੋਚਣ ਆਪਣੇ ਦਰਸ਼ਨ ਪਾਈਆ। ਸੇਵਾ ਕੀਤੀ ਨਾਲ ਹੱਥ, ਪੈਰਾਂ ਪੰਧ ਮੁਕਾਈਆ। ਰਸਨਾ ਜਿਹਵਾ ਗਾ ਕੇ ਜਸ, ਬੱਤੀ ਦੰਦ ਮਿਲੇ ਵਡਿਆਈਆ। ਸੱਥਰ ਸੇਜ ਵਛਾਈ ਸੱਥ, ਪ੍ਰੇਮ ਵਿਛੌਣਾ ਨਾਲ ਮਿਲਾਈਆ। ਕਿਰਪਾ ਕਰ ਗੂੜੀ ਨੀਂਦ ਘਰ ਠਾਕਰ ਲਾਈ ਅੱਖ, ਖ਼ੁਸ਼ੀਆਂ ਰੈਣ ਇਕ ਵਿਹਾਈਆ। ਤ੍ਰਖਾਣ ਦਾ ਲੇਖੇ ਲੱਗਾ ਓਹ ਸੱਕ, ਜਿਸ ਸੱਕ ਨਾਲ ਨਾਨਕ ਭੋਜਨ ਲਿਆ ਬਣਾਈਆ। ਅੱਗ ਡਾਹੁਣ ਵਾਲਾ ਨਾਲ ਲਿਆ ਰੱਖ, ਅਛਰ ਸਿੰਘ ਨਾਮ ਧਰਾਈਆ। ਇਹ ਖੇਲ ਨਹੀਂ ਧੁਰ ਦਾ ਪੱਖ, ਪੂਰਬ ਜਨਮ ਕਰਮ ਲੇਖ ਚੁਕਾਈਆ। ਜੇ ਦੇਵਣਹਾਰਾ ਨਾ ਦੇਵੇ ਹੱਕ, ਦੂਜਾ ਦੇਵਣ ਵਾਲਾ ਨਜ਼ਰ ਕੋਇ ਨਾ ਆਈਆ। ਇਕੋ ਇਕ ਪੁਰਖ ਸਮਰਥ, ਸਭ ਦੀ ਪੂਰੀ ਆਸ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜਨਮ ਵਿਛੜਿਆਂ ਕਰ ਇਕੱਠ, ਇਕੱਠਿਆਂ ਇਕੋ ਘਰ ਵਸਾਈਆ।
੮ ਮਾਘ ੨੦੨੦ ਬਿਕਰਮੀ ਬੀਬੀ ਲਾਜੀ ਦੇ ਘਰ, ਪਿੰਡ ਅਲੱੜਪਿੰਡੀ ਜ਼ਿਲਾ ਗੁਰਦਾਸ ਪੁਰ
ਸਚਖੰਡ ਨਿਵਾਸੀ ਸੁਹਾਏ ਅਰਸ਼, ਅਰਸ਼ੀ ਪ੍ਰੀਤਮ ਨਾਉਂ ਧਰਾਈਆ। ਵਿਸ਼ਨ ਬ੍ਰਹਮਾ ਸ਼ਿਵ ਨੈਣ ਰਹੇ ਤਰਸ, ਦੋਏ ਜੋੜ ਵਾਸਤਾ ਸਰਬ ਪਾਈਆ। ਸ਼ਬਦੀ ਗੁਰਦੇਵ ਮੰਗੇ ਸਦਾ ਤਰਸ, ਦਰ ਸਾਚੇ ਅਲਖ ਜਗਾਇੰਦਾ। ਤ੍ਰੈਗੁਣ ਮਾਇਆ ਮੰਗੇ ਤਰਸ, ਤੁਧ ਬਿਨ ਮਾਤ ਨਾ ਕੋਈ ਰਖਾਇੰਦਾ। ਪੰਜ ਤਤ ਮੰਗੇ ਦਰਸ, ਤੁਧ ਬਿਨ ਰਾਹ ਨਾ ਕੋਇ ਚਲਾਇੰਦਾ। ਚਾਰੇ ਖਾਣੀ ਮੰਗੇ ਤਰਸ, ਅੰਡਜ ਜੇਰਜ ਉਤਭੁਜ ਸੇਤਜ ਧਿਆਨ ਲਗਾਇੰਦਾ। ਚਾਰੇ ਬਾਣੀ ਮੰਗੇ ਦਰਸ, ਸਾਚਾ ਰਾਗ ਨਾ ਕੋਈ ਸੁਣਾਇੰਦਾ। ਚਾਰੇ ਵੇਦ ਮੰਗਣ ਤਰਸ, ਤੁਧ ਬਿਨ ਸਿਫ਼ਤ ਨਾ
❋
❋
ਕੋਈ ਸਲਾਹਿੰਦਾ। ਚਾਰੇ ਕੁੰਟ ਮੰਗਣ ਤਰਸ, ਸਾਚਾ ਰੰਗ ਨਾ ਕੋਇ ਰੰਗਾਇੰਦਾ। ਰਵ ਸਸ ਸੂਰਜ ਚੰਦ ਮੰਡਲ ਮੰਡਪ ਮੰਗਣ ਤਰਸ, ਤੁਧ ਬਿਨ ਤਾਰਨਹਾਰਾ ਨਜ਼ਰ ਕੋਈ ਨਾ ਆਇੰਦਾ। ਜ਼ਿਮੀ ਅਸਮਾਨ ਮੰਗਣ ਤਰਸ, ਬਿਨ ਸਾਹਿਬ ਸਿਰ ਹੱਥ ਨਾ ਕੋਈ ਟਿਕਾਇੰਦਾ। ਲੋਕ ਪਰਲੋਕ ਮੰਗਣ ਤਰਸ, ਤੁਧ ਬਿਨ ਬਣਤ ਨਾ ਕੋਈ ਬਣਾਇੰਦਾ। ਰਾਗ ਧੁਨ ਸ਼ਬਦ ਸਲੋਕ ਮੰਗਣ ਤਰਸ, ਤੁਧ ਬਿਨ ਤਾਰ ਸਤਾਰ ਨਾ ਕੋਈ ਵਜਾਇੰਦਾ । ਸ਼ਾਸਤਰ ਸਿਮਰਤ ਮੰਗਣ ਤਰਸ, ਤੁਧ ਬਿਨ ਲੇਖ ਨਾ ਕੋਈ ਲਿਖਾਇੰਦਾ। ਅੰਜੀਲ ਕੁਰਾਨ ਗੀਤਾ ਗਿਆਨ ਮੰਗਣ ਤਰਸ, ਤੁਧ ਬਿਨ ਹਰਫ਼ ਹਰੂਫ਼ ਨਾ ਕੋਈ ਪੜ੍ਹਾਇੰਦਾ। ਗੁਰੂ ਅਵਤਾਰ ਮੰਗਣ ਤਰਸ, ਤੁਧ ਬਿਨ ਸਰਗੁਣ ਰੂਪ ਨਾ ਕੋਈ ਵਟਾਇੰਦਾ। ਪੀਰ ਪੈਗ਼ੰਬਰ ਮੰਗਣ ਤਰਸ, ਦੋਏ ਜੋੜ ਸਰਬ ਵਾਸਤਾ ਪਾਇੰਦਾ। ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਮੰਗਣ ਤਰਸ, ਚਰਨ ਕਵਲ ਧਿਆਨ ਸਰਬ ਰਖਾਇੰਦਾ। ਜੁਗ ਚੌਕੜੀ ਮੰਗੇ ਤਰਸ, ਤੁਧ ਬਿਨ ਰਹਿਮਤ ਨਾ ਕੋਈ ਕਮਾਇੰਦਾ। ਸਤਿਜੁਗ ਤਰੇਤਾ ਦਵਾਪਰ ਕਲਜੁਗ ਮੰਗਦੇ ਗਏ ਧੁਰ ਦਾ ਤਰਸ, ਬਿਨ ਤੇਰੇ ਤਰਸ ਸਾਡੀ ਤਕਸੀਮ ਨਾ ਕੋਈ ਮਿਟਾਇੰਦਾ। ਦੀਨ ਮਜ਼੍ਹਬ ਜਾਤ ਪਾਤ ਮੰਗਣ ਤਰਸ, ਤੁਧ ਬਿਨ ਦੂਈ ਦਵੈਤ ਡੇਰਾ ਕੋਈ ਨਾ ਢਾਹਿੰਦਾ। ਕਾਮ ਕਰੋਧ ਲੋਭ ਮੋਹ ਹੰਕਾਰ ਮੰਗਣ ਤਰਸ, ਆਦਿ ਜੁਗਾਦਿ ਜੁਗ ਚੌਕੜੀ ਤੇਰੀ ਓਟ ਤਕਾਇੰਦਾ। ਮਾਇਆ ਮਮਤਾ ਹਉਮੇ ਹੰਗਤਾ ਮੰਗੇ ਤਰਸ, ਤੁਧ ਬਿਨ ਨਿਵਣ ਸੁ ਅੱਖਰ ਨਾ ਕੋਈ ਪੜ੍ਹਾਇੰਦਾ। ਨਿਤ ਨਵਿਤ ਲੱਖ ਚੁਰਾਸੀ ਜੀਵ ਜੰਤ ਬ੍ਰਹਿਮੰਡ ਖੰਡ ਪੁਰੀ ਲੋਅ ਅਕਾਸ਼ ਪਤਾਲ ਤੇਰਾ ਮੰਗਣ ਤਰਸ, ਬਿਨ ਤਰਸ ਨਜ਼ਰ ਕੋਈ ਨਾ ਆਇੰਦਾ। ਇਕੋ ਭਗਤ ਤੇਰੇ ਵੈਰਾਗ ਅੰਦਰ ਰਿਹਾ ਤੜਪ, ਦੂਜੀ ਓਟ ਨਾ ਕੋਈ ਰਖਾਇੰਦਾ । ਬਿਰਹੋਂ ਵਿਛੋੜੇ ਰਿਹਾ ਭਟਕ, ਭਟਕਣਾ ਮਾਤ ਨਾ ਕੋਈ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਵਖਾਈਆ। ਬਿਨ ਠਾਕਰ ਨਾ ਆਵੇ ਤਰਸ, ਦਇਆਵਾਨ ਦਏ ਸਮਝਾਈਆ। ਬਿਨ ਤਰਸ ਨਾ ਆਵੇ ਪਰਤ, ਲੋਕਮਾਤ ਵੇਸ ਵਟਾਈਆ । ਬਿਨ ਪਿਆਰ ਨਾ ਹੋਵੇ ਭਗਤ, ਭਗਵਨ ਖੇਲ ਨਾ ਕੋਈ ਕਰਾਈਆ। ਬਿਨ ਭਗਤ ਰਾਮ ਨਾ ਕਰੇ ਤਰਸ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਭਗਤ ਕਹੇ ਨਾ ਭਟਕਣਾ ਮੇਰੀ, ਮੈਂ ਤੇਰਾ ਮੇਰਾ ਨਜ਼ਰ ਕੁਛ ਨਾ ਆਈਆ। ਜੋ ਵਸਤ ਪ੍ਰਭ ਸਭ ਤੇਰੀ, ਤੁਧ ਬਿਨ ਅਵਰ ਨਾ ਕੋਈ ਵਡਿਆਈਆ। ਪੰਜ ਤਤ ਕਾਇਆ ਮਾਟੀ ਢੇਰੀ, ਖ਼ਾਕ ਤੇਰੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਰੀਤੀ ਦੇ ਸਮਝਾਈਆ। ਭਗਤ ਕਹੇ ਭਟਕਣਾ ਚਲੇ ਨਾ ਚਾਰਾ, ਮਾਣ ਤਾਣ ਨਾ ਕੋਈ ਰਖਾਈਆ। ਹਉਂ ਬਾਲੀ ਬੁੱਧ ਜੀਵ ਅਞਾਣਾ, ਤੇਰੀ ਸਮਝ ਕੋਇ ਨਾ ਪਾਈਆ। ਆਦਿ ਜੁਗਾਦਿ ਨਾ ਸਮਝਾ ਤੇਰਾ ਭਾਣਾ, ਕੀ ਤੇਰੀ ਵਡਿਆਈਆ। ਇਕੋ ਤੇਰੇ ਉਤੇ ਮਾਣਾ, ਆਪ ਆਪਣਾ ਭੇਟ ਚੜ੍ਹਾਈਆ। ਸ਼ਾਹ ਪਾਤਸ਼ਾਹ ਤੂੰ ਹਰਿ ਸੁਲਤਾਨਾ, ਸਤਿਗੁਰ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਦੇਣੀ ਮਾਣ ਵਡਿਆਈਆ। ਮੇਰੀ ਭਟਕਣਾ ਕੋਈ ਨਾ ਜ਼ੋਰ, ਬਲ ਨਜ਼ਰ ਕੋਈ ਨਾ ਆਈਆ। ਤੇਰੇ ਹੱਥ ਪ੍ਰਭੂ ਸਚ ਡੋਰ, ਤੰਦੀ ਤੰਦ ਤੂੰਹੀ ਸਤਾਰ ਹਿਲਾਈਆ। ਕਰ ਕਿਰਪਾ ਆਪੇ ਬੌਹੜ, ਬੌਹੜੀ ਕੂਕ ਕੂਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋ ਸਹਾਈਆ। ਸ੍ਰੀ ਭਗਵਾਨ ਕਹੇ ਮੈਂ ਦੇਵਾਂ ਭਟਕਣ,
❋
❋
ਕਾਇਆ ਭਾਂਡੇ ਆਪ ਟਿਕਾਈਆ। ਦੂਜੀ ਰਹੇ ਕੋਈ ਨਾ ਅੜਚਨ, ਰੋੜਾ ਸਕੇ ਨਾ ਕੋਈ ਅਟਕਾਈਆ। ਮਾਤ ਗਰਭ ਜੋ ਉਲਟੇ ਲਟਕਣ, ਤਿਨ੍ਹਾਂ ਅਗਨੀ ਤਤ ਬਚਾਈਆ। ਸਦਾ ਮਾਤ ਕਰ ਕੇ ਮਰਦਨ, ਮਰਦਾਨਗੀ ਆਪਣੀ ਇਕ ਸਮਝਾਈਆ। ਬਿਰਹੋਂ ਵਿਛੋੜੇ ਅੰਦਰ ਜੋ ਤਰਸਨ, ਤਿਨ੍ਹਾਂ ਰਹਿਮਤ ਆਪ ਕਮਾਈਆ। ਨਾਤਾ ਤੋੜ ਸੋਗ ਹਰਖਣ, ਚਿੰਤਾ ਗ਼ਮ ਚੁਕਾਈਆ। ਇਕੋ ਦੇ ਕੇ ਸਾਖਿਆਤ ਦਰਸ਼ਨ, ਪਹਿਲਾ ਲੇਖ ਸਾਫ਼ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਤਰਸ ਆਪ ਕਮਾਈਆ। ਦਇਆ ਅੰਦਰ ਕਮਾਏ ਤਰਸ, ਸ੍ਰੀ ਭਗਵਾਨ ਹੋਏ ਸਹਾਈਆ। ਲੇਖਾ ਜਾਣ ਅਰਸ਼ ਫ਼ਰਸ਼, ਦੋ ਜਹਾਨਾਂ ਖੋਜ ਖੁਜਾਈਆ। ਜਨਮ ਜਨਮ ਦੀ ਮੇਟ ਹਰਸ, ਹੈਸੀਅਤ ਆਪਣੇ ਨਾਲ ਮਿਲਾਈਆ। ਅੰਮ੍ਰਿਤ ਮੇਘ ਇਕੋ ਬਰਸ, ਜਗ ਭਟਕਣਾ ਦਏ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਟਣਹਾਰਾ ਕੂੜਾ ਫ਼ਰਕ, ਫ਼ੈਸਲਾ ਇਕੋ ਵਾਰ ਸੁਣਾਈਆ। ਫ਼ੈਸਲੇ ਅੰਦਰ ਹੋਵੇ ਹੁਕਮ, ਹਰਿ ਹਾਕਮ ਆਪ ਜਣਾਇੰਦਾ। ਗੁਰਮੁਖ ਗੁਰਸਿਖ ਸੱਚਾ ਤੁਖ਼ਮ, ਤਾਸੀਰ ਆਪਣੇ ਨਾਲ ਰਖਾਇੰਦਾ। ਲੱਖ ਚੁਰਾਸੀ ਵਿਚੋਂ ਆਇਆ ਪੁੱਛਣ, ਫੜ ਫੜ ਆਪਣਾ ਭੇਵ ਖੁਲਾਇੰਦਾ। ਹਰਿਜਨ ਕੋਈ ਨਾ ਦੇਵੇ ਲੁਕਣ, ਲੁਕਿਆਂ ਆਪਣੇ ਰੰਗ ਰੰਗਾਇੰਦਾ। ਸਤਿਗੁਰ ਪ੍ਰੇਮ ਕਦੇ ਨਾ ਆਵੇ ਤੁੱਟਣ, ਸਦਾ ਟੁੱਟਿਆਂ ਗੰਢ ਵਖਾਇੰਦਾ। ਨਿਰਗੁਣ ਧਾਰੋਂ ਆਵੇ ਉਤਰ, ਉਤਰ ਪੂਰਬ ਪੱਛਮ ਦੱਖਣ ਦਿਸ਼ਾ ਨਜ਼ਰ ਕਿਸੇ ਨਾ ਆਇੰਦਾ। ਜਿਨ੍ਹਾਂ ਬਣਾਏ ਆਪਣੇ ਪੁੱਤਰ, ਪਿਤਾ ਹੋ ਗੋਦ ਸੁਹਾਇੰਦਾ । ਹਰਿਭਗਤ ਘਰ ਘਰ ਮਨਾਏ ਸ਼ੁਕਰ, ਸ਼ਹਿਨਸ਼ਾਹ ਆਪਣਾ ਰੰਗ ਰੰਗਾਇੰਦਾ। ਬੇਸ਼ਕ ਗੁਰਮੁਖ ਜਾਵੇ ਮੁੱਕਰ, ਸ੍ਰੀ ਭਗਵਾਨ ਭੁੱਲ ਕਦੇ ਨਾ ਜਾਇੰਦਾ। ਲਾਲੋ ਦਾ ਯਾਦ ਅਜੇ ਟੁੱਕਰ, ਟੁਕੜੇ ਝੋਲੀ ਆਪਣਾ ਆਪ ਭਰਾਇੰਦਾ। ਇਹ ਲਾਲੋ ਦਾ ਓਸ ਵੇਲੇ ਦਾ ਫੁਫੜ, ਜਿਸ ਭਾਈ ਭਾਈ ਸੰਗ ਜੋੜ ਜੁੜਾਇੰਦਾ। ਇਹ ਕੱਛੇ ਮਾਰੀ ਫਿਰੇ ਕੁਕੜ, ਕੁਕੜ ਬਾਂਗ ਦੇ ਸੁਣਾਇੰਦਾ। ਨਾਨਕ ਪੁਛਿਆ ਕੀ ਏ ਗੋਦੀ ਤੇਰਾ ਪੁੱਤਰ, ਜੋ ਹਰਿ ਕਾ ਨਾਮ ਧਿਆਇੰਦਾ। ਓਸ ਵੇਲੇ ਗਿਆ ਮੁੱਕਰ, ਮੁਖ ਪਿਛਾ ਦੇ ਭਵਾਇੰਦਾ। ਨਾਨਕ ਕਿਹਾ ਨਾ ਬਣ ਰੁੱਠੜ, ਰੁਸਿਆ ਕੰਮ ਕਿਤੇ ਨਾ ਆਇੰਦਾ। ਲਾਲੋ ਕਿਹਾ ਨਹੀਂ ਮਾਲਕ ਏਹ ਮੇਰਾ ਫੁੱਫੜ, ਫਰਕ ਵਿਚ ਕੋਈ ਨਜ਼ਰ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਸਾਚਾ ਹਰਿ, ਅਗਲਾ ਭੇਵ ਆਪ ਖੁਲ੍ਹਾਇੰਦਾ। ਨਾਨਕ ਕਹੇ ਸੁਣ ਜਬੀਲ, ਕੀ ਤੇਰੀ ਵਡਿਆਈਆ । ਓਹ ਕਹੇ ਮੇਰੀ ਇਕ ਦਲੀਲ, ਦਿਲ ਦਾ ਹਾਲ ਸੁਣਾਈਆ। ਜੇ ਤੂੰ ਬਣਿਆ ਮਾਤ ਵਕੀਲ, ਕੂੜਾ ਝਗੜਾ ਰਿਹਾ ਮੁਕਾਈਆ। ਵੇਖ ਮੇਰੇ ਕੁਕੜ ਉਤੇ ਲਾਲ ਰੰਗ ਦੀ ਜ਼ਰੀ ਸ਼ਨੀਲ, ਕਲਗੀ ਕਲਗੀ ਰਿਹਾ ਹਿਲਾਈਆ। ਮੇਰੀ ਤੇਰੇ ਅੱਗੇ ਇਕ ਅਪੀਲ, ਮੈਂ ਤੇਰੀ ਭੇਟ ਚੜ੍ਹਾਈਆ । ਇਹ ਹੈ ਬੜਾ ਅਸੀਲ, ਜੇ ਨਾਨਕ ਖਾਵੇਂ ਤੈਨੂੰ ਠੰਡਾ ਦਏ ਕਰਾਈਆ। ਨਾਨਕ ਕਿਹਾ ਇਸ ਦੀ ਇਹੋ ਇਕ ਅਖ਼ੀਰ, ਜੋ ਮੇਰੀ ਸਰਨੀ ਆਈਆ । ਲਾਲੋ ਨਾਲ ਬਦਲਾ ਏਹਦੀ ਤਕਦੀਰ, ਸਿਰ ਆਪਣਾ ਹੱਥ ਟਿਕਾਈਆ। ਸਾਚੀ ਦੱਸ ਇਕ ਤਦਬੀਰ, ਸਾਚਾ ਰਾਗ ਸੁਣਾਈਆ। ਇਹਨੂੰ ਜ਼ਬਾ ਕਰੇ ਨਾ ਕੋਈ ਸ਼ਮਸ਼ੀਰ, ਸ਼ਰਅ ਹਲਾਲ ਨਾ ਕੋਈ ਵਖਾਈਆ। ਕਰਦ ਫੜੇ ਨਾ ਕੋਈ ਕਲਮਾ ਪੜ੍ਹ ਕੇ ਪੰਜ ਪੀਰ, ਪੰਜਾ ਇਹਦੇ ਉਤੇ ਨਾ ਕੋਈ ਰਖਾਈਆ। ਮੈਂ ਇਸ ਦੀ ਕੱਟਨੀ ਭੀੜ, ਭੀੜੀ ਗਲੀ ਪੰਧ ਮੁਕਾਈਆ। ਲਾਲੋ ਨਾਲ ਇਹਦੀ ਖਿਚੀ ਚਿਟੇ ਉਤੇ ਲਕੀਰ, ਲੇਖਾ
❋
❋
ਲੇਖ ਧੁਰ ਦਾ ਪਾਈਆ। ਲੇਖੇ ਲਾਵਾਂ ਅੰਤ ਅਖ਼ੀਰ, ਅਖ਼ੀਰ ਆਪਣਾ ਸਾਸ ਗਰਾਸ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਆਪ ਵਡਿਆਈਆ। ਕੁਕੜ ਕਹੇ ਨਾਨਕ ਮੇਰੀ ਕਲਗੀ, ਬਗਲ ਵਿਚ ਰਿਹਾ ਹਿਲਾਈਆ। ਤੈਨੂੰ ਵੇਖ ਮੈਨੂੰ ਭੁੱਲੀ ਗਰਮੀ ਸਰਦੀ, ਸਰਦੀ ਰੁੱਤ ਤੇਰੇ ਪ੍ਰੇਮ ਵਿਚ ਮੰਗ ਮੰਗਾਈਆ। ਨਾਨਕ ਕਿਹਾ ਤੇਰਾ ਬਣੇ ਉਹ ਦਰਦੀ, ਜਿਹੜਾ ਮੇਰੀ ਸਰਦੀ ਰਿਹਾ ਗਵਾਈਆ। ਮੈਂ ਵੀ ਓਸੇ ਦਰ ਦੀ ਬਰਦੀ, ਨਾਰ ਸੁਹਾਗਣ ਰੂਪ ਵਟਾਈਆ। ਮੈਂ ਪੰਜ ਤਤ ਕਾਇਆ ਚੋਲਾ ਪਹਿਨਿਆ ਫ਼ਰਜ਼ੀ, ਮੇਰਾ ਸ਼ਹਿਨਸ਼ਾਹ ਇਕੋ ਰੰਗ ਰੰਗਾਈਆ। ਜਿਸ ਨੇ ਬਖ਼ਸ਼ਿਸ਼ ਕੀਤੀ ਤੇਰੀ ਆਤਮ ਮਰਦੀ ਮਰਦੀ, ਮਰਦ ਆਪਣੇ ਨਾਲ ਰਖਾਈਆ। ਤੇਰੀ ਜ਼ਬਾਨ ਵੇਖੀ ਇਕੋ ਰਾਗ ਪੜ੍ਹਦੀ, ਤੂੰਹੀ ਤੂੰ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਦਰ ਵੱਡੀ ਵਡਿਆਈਆ। ਕੁਕੜ ਕਹੇ ਮੈਨੂੰ ਕਹਿੰਦੇ ਮੁਰਗਾ, ਮੁਗਲੀਆ ਖ਼ਾਨਦਾਨ ਵਾਲੇ ਜਣਾਈਆ। ਬੇਸ਼ਕ ਮੈਂ ਦੋ ਟੰਗਾਂ ਨਾਲ ਤੁਰਦਾ, ਭੱਜਾਂ ਵਾਹੋ ਦਾਹੀਆ। ਆਪਣੀ ਕਲਗੀ ਵੇਖ ਝੁਰਦਾ, ਕਲਗੀ ਵਾਲਾ ਨਜ਼ਰ ਨਾ ਆਈਆ। ਜਨਮ ਜਨਮ ਵਿਚ ਮੇਰਾ ਬੇੜਾ ਰੁੜ੍ਹਦਾ, ਫੜ ਬਾਹੋਂ ਪਾਰ ਨਾ ਕੋਈ ਕਰਾਈਆ । ਕਰ ਕੇ ਜ਼ਬਾਹ ਮੇਰੀ ਗਰਦਨ ਡੂੰਘੇ ਖ਼ਾਤੇ ਵਿਚ ਜਗਤ ਜਹਾਨ ਸੁੱਟਦਾ, ਹੱਡੀਆਂ ਸਵਾਦ ਲਗਾਈਆ। ਮੈਂ ਸੁਣਿਆ ਤੂੰ ਭੋਗ ਲਗਾਇਆ ਲਾਲੋ ਰੋਟ ਦਾ, ਕੋਧਰਾ ਖ਼ੁਸ਼ੀਆਂ ਨਾਲ ਖਾਈਆ। ਏਸੇ ਕਰ ਕੇ ਦਰਸ ਤੇਰਾ ਲੋਚਦਾ, ਲੋਚਾ ਪੂਰ ਦੇਣੀ ਕਰਾਈਆ। ਸਤਿਗੁਰ ਨਾਨਕ ਕਹੇ ਮੈਂ ਤੇਰੀ ਸੋਚ ਸੋਚਦਾ, ਤੈਨੂੰ ਸਚ ਦਿਆਂ ਸਮਝਾਈਆ। ਜੋ ਮਾਲਕ ਲੋਕ ਪਰਲੋਕ ਦਾ, ਸੋ ਹੋਵੇ ਤੇਰਾ ਸਹਾਈਆ। ਜਿਸ ਕੋਲ ਖ਼ਜ਼ਾਨਾ ਥੋਕ ਦਾ, ਗੁਰ ਅਵਤਾਰ ਪੈਗ਼ੰਬਰਾਂ ਰਿਹਾ ਵਰਤਾਈਆ। ਏਹ ਖੇਲ ਓਸ ਦੀ ਖੋਜ਼ ਦਾ, ਜੋ ਮੁਫਲਸਾਂ ਨਾਲ ਮੇਰੀ ਯਾਰੀ ਲਾਈਆ। ਤੇਰਾ ਹਾਲ ਵੇਖ ਨਿਰਦੋਸ਼ ਦਾ, ਤਰਸ ਮੇਰੇ ਅੰਦਰ ਆਈਆ। ਰਸ ਆਵੇ ਤੇਰੀ ਬਾਂਗ ਝੋਕ ਦਾ, ਸਦਾ ਤੇਰੀ ਮੋਹੇ ਭਾਈਆ। ਤੇਰਾ ਲੇਖਾ ਚੁੱਕੇ ਅੰਤਮ ਜਨਮ ਜਨਮ ਦੇ ਰੋਗ ਦਾ, ਰੋਗੀ ਹੋ ਕੇ ਰੋਗੀਆਂ ਦਏ ਰੋਗ ਗਵਾਈਆ। ਤੇਰਾ ਲਹਿਣਾ ਨਿਰਗੁਣ ਜੋਤ ਦਾ, ਪੰਜ ਤਤ ਹੋਏ ਸਹਾਈਆ। ਲੇਖਾ ਮੁੱਕੇ ਲਾਲੋ ਰੋਟ ਦਾ, ਗ੍ਰਹਿ ਝੂਠਾ ਦਏ ਮੁਕਾਈਆ। ਯਾਰ ਬਣਾਵੇ ਜਗਤ ਲੰਗੋਟ ਦਾ, ਨਾਤਾ ਭਈਆ ਭਾਈ ਜੁੜਾਈਆ । ਇਹ ਖੇਲ ਪ੍ਰਭੂ ਖ਼ਾਮੋਸ਼ ਦਾ, ਜੋ ਖ਼ਾਹ ਮਖ਼ਾਹ ਕਿਸੇ ਨਾ ਬਾਤ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿਜਨ ਭਗਤਾਂ ਤਰਸ ਸਦਾ ਲੋਚਦਾ, ਲੋਚਾਂ ਭਗਤਾਂ ਨਾਲ ਰਖਾਈਆ।
੯ ਮਾਘ ੨੦੨੦ ਬਿਕਰਮੀ ਬਿਸ਼ਨ ਕੌਰ ਦੇ ਗ੍ਰਹਿ ਪਿੰਡ ਅਲੱੜਪਿੰਡੀ ਜ਼ਿਲਾ ਗੁਰਦਾਸ ਪੁਰ
ਸੱਕ ਕਹੇ ਮੈਂ ਕੱਢਾਂ ਹਾੜਾ, ਹੋਕਾ ਦੇ ਸੁਣਾਈਆ। ਮੇਰੇ ਆਸੇ ਪਾਸੇ ਲਾਵੇ ਤਿੱਖਾ ਕੁਹਾੜਾ, ਤਿਖੀ ਧਾਰ ਮੁਖ ਵਖਾਈਆ। ਮੇਰੀਆਂ ਹੱਡੀਆਂ ਬਾਲਣ ਕਰ ਕੇ ਪਿਆਰਾ, ਸਚ ਪਕਵਾਨ ਦਿਤਾ ਪਕਾਈਆ। ਤੂੰ ਨਿਰਗੁਣ ਸਰਗੁਣ ਆਇਉਂ ਚਲ ਦਵਾਰਾ, ਨਿਰਵੈਰ ਆਪਣਾ ਫੇਰਾ ਪਾਈਆ। ਦਰ ਤੇਰੇ ਕਰਾਂ ਨਿਮਸਕਾਰਾ, ਨਿਉਂ ਨਿਉਂ ਸੀਸ ਝੁਕਾਈਆ। ਮੇਰਾ ਲਹਿਣਾ ਦੇਣਾ ਚੁੱਕੇ ਵਿਚ ਸੰਸਾਰਾ, ਘਰ ਸਾਚੀ ਸੇਵ ਕਮਾਈਆ।
❋
❋
ਜੇਰਜ ਅੰਡਜ ਉਤਭੁਜ ਸੇਤਜ ਤੇਰਾ ਪਸਾਰਾ, ਹਰ ਘਟ ਇਕੋ ਨਜ਼ਰੀ ਆਈਆ। ਘਰ ਸਾਚੇ ਵੇਖ ਲੱਗਾ ਅਖਾੜਾ, ਮੈਂ ਆਪਣਾ ਆਪ ਭੇਟ ਦਿਤਾ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਸਾਚੇ ਘਰ, ਘਰ ਇਕੋ ਦਏ ਵਡਿਆਈਆ। ਸੱਕ ਕਹੇ ਮੇਰੀ ਸਚ ਸਕੀਰੀ, ਨਾਤਾ ਲਾਲੋ ਨਾਲ ਜੁੜਾਈਆ। ਮੇਰੀ ਸਮਝ ਨਾ ਆਏ ਕਿਸੇ ਤਕਦੀਰੀ, ਭੇਵ ਸਮਝ ਕੋਇ ਨਾ ਪਾਈਆ। ਮੇਰਾ ਇਹੋ ਵਕਤ ਅਖ਼ੀਰੀ, ਜੋ ਆਪਣਾ ਆਪ ਭੇਟ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇ ਮਾਣ ਵਡਿਆਈਆ। ਸੱਕ ਕਹੇ ਮੋਹੇ ਲੱਗੀ ਅੱਗ, ਲਾਟ ਆਪਣਾ ਰੰਗ ਰਖਾਈਆ। ਮੈਂ ਖ਼ੁਸ਼ੀਆਂ ਨਾਲ ਨੱਚਿਆ ਬਣ ਮਲੰਗ, ਭੱਠੀ ਅੰਦਰ ਭੱਜਾ ਵਾਹੋ ਦਾਹੀਆ। ਨੀਵਾਂ ਹੋ ਹੋ ਮੰਗਾਂ ਮੰਗ, ਖ਼ਾਲੀ ਝੋਲੀ ਅੱਗੇ ਡਾਹੀਆ। ਧੰਨ ਭਾਗ ਮੇਰਾ ਲੇਖੇ ਲੱਗਾ ਅੰਗ, ਅੰਗੀਕਾਰ ਆਪਣੇ ਲੇਖੇ ਪਾਈਆ। ਮੈਨੂੰ ਆਇਆ ਸਚ ਅਨੰਦ, ਖ਼ੁਸ਼ੀਆਂ ਘਰ ਬੈਠਾ ਗਾਵਾਂ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੋਹੇ ਦੇ ਸਾਚੀ ਵਡਿਆਈਆ। ਅੱਗ ਨਾਲ ਮੈਂ ਹੋਇਆ ਕੋਲਾ, ਆਪਣਾ ਰੂਪ ਵਟਾਈਆ। ਵੱਡਿਉਂ ਹੋਇਆ ਨਿੱਕਾ ਥੋੜਾ, ਛੋਟੀ ਮੱਤ ਰਖਾਈਆ। ਟੋਟੇ ਟੋਟੇ ਹੋਇਆ ਜੋੜਾ, ਅੰਗ ਅੰਗ ਆਪਣਾ ਆਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਣੀ ਮਾਣ ਵਡਿਆਈਆ। ਕੋਲਾ ਕਹੇ ਮੇਰੀ ਬਣੇ ਸਵਾਹ, ਖ਼ਾਕ ਰੂਪ ਵਟਾਈਆ। ਮੈਂ ਆਦਿ ਜੁਗਾਦਿ ਜੁਗ ਚੌਕੜੀ ਸਭ ਨੂੰ ਕਰਾਂ ਸਫ਼ਾ, ਕੂੜੀ ਕਿਰਿਆ ਮੈਲ ਧਵਾਈਆ। ਇਕੋ ਨਾਨਕ ਮੰਗਣਾ ਵਿਚ ਗਵਾਹ, ਸ਼ਹਾਦਤ ਸਾਚੇ ਘਰ ਭੁਗਤਾਈਆ। ਚਵੀ ਮੱਘਰ ਲੇਖ ਚੁਕਾ, ਇਕੀਆਂ ਰੰਗ ਰੰਗਾਈਆ। ਤੇਈ ਮੱਘਰ ਵਕਤ ਸੁਹਾ, ਭੱਠੀ ਚੁਰ ਦਿਤੀ ਵਡਿਆਈਆ। ਜਿਸ ਉਤੇ ਰਿਧਾ ਲਿਆ ਪਕਾ, ਸ੍ਰੀ ਭਗਵਾਨ ਲਿਆ ਵਰਤਾ, ਟੁਕੜੇ ਆਪਣੇ ਹੱਥ ਉਠਾਈਆ। ਹਰਿਸੰਗਤ ਬਣਾ ਗਵਾਹ, ਨਾਥੇਵਾਲ ਮਿਲੀ ਵਡਿਆਈਆ। ਅੱਜ ਓਸ ਦਾ ਲਹਿਣਾ ਮੰਗਣ ਗਿਆ ਆ, ਵੇਲਾ ਵਕਤ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵੇ ਵਡਿਆਈਆ। ਸਵਾਹ ਕਹੇ ਮੈਂ ਹੋਈ ਸਵਾਲਣ, ਦਰ ਤੇਰੇ ਇਕ ਅਰਜੋਈਆ। ਤੇਰਾ ਨੂਰ ਜੋਤ ਅਕਾਲਣ, ਅਕਲ ਕਲ ਤੇਰੀ ਸਰਨਾਈਆ । ਮੈਂ ਸਚ ਦਵਾਰੇ ਆਈ ਭਾਲਣ, ਛੱਡੀ ਜਗਤ ਲੋਕਾਈਆ। ਚਾਰ ਜੁਗ ਦੀ ਮੈਂ ਨਿਕੰਮੀ ਮਾਲਣ, ਫੂਲਣ ਹਾਰ ਤਨ ਛੁਹਾਈਆ। ਤੇਰਾ ਭੇਤ ਆਈ ਜਾਨਣ, ਅੰਦਰ ਵੜ ਕੇ ਚੋਰੀ ਚੋਰੀ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਏਕਾ ਦੇ ਵਖਾਈਆ। ਸਵਾਹ ਕਹੇ ਮੈਂ ਖ਼ਾਕ ਦੀ ਚੁਟਕੀ, ਜੁਗ ਚੌਕੜੀ ਕੀਮਤ ਕਿਸੇ ਨਾ ਪਾਈਆ। ਸ੍ਰੀ ਭਗਵਾਨ ਵੇਖ ਮੇਰੀ ਫੁਰਤੀ, ਨਾਤਾ ਤੇਰੇ ਨਾਲ ਜੁੜਾਈਆ। ਸੱਚਖੰਡ ਨਿਵਾਸੀ ਛੱਡ ਕੇ ਆਇਉਂ ਆਪਣੀ ਕੁਰਸੀ, ਧਰਨੀ ਧਰਤ ਧਵਲ ਡੇਰਾ ਲਾਈਆ। ਮੇਰੀ ਆਣ ਖੁਲਾਈ ਸੁਰਤੀ, ਸੁਰਤ ਆਪਣੇ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਆਪ ਕਮਾਈਆ। ਸਵਾਹ ਕਹੇ ਮੈਂ ਮਿਟੀ ਖ਼ਾਕ, ਵੀਹ ਸੌ ਦਸ ਬਿਕਰਮੀ ਮਿਲੀ ਵਡਿਆਈਆ। ਜਿਸ ਗੋਬਿੰਦ ਨੂਰ ਕੀਤਾ ਪਾਕ, ਛੋਟੇ ਬਾਲੇ ਵੱਜੀ ਵਧਾਈਆ। ਪੁਰਖ ਅਕਾਲ ਬਣਾਇਆ ਮੈਨੂੰ ਸਾਕ, ਆਪ ਆਪਣੀ ਗੰਢ ਪਵਾਈਆ। ਨੌ ਦਵਾਰੇ ਖੋਲ੍ਹ ਤਾਕ, ਸਚ ਸਿੰਘਾਸਣ ਦਿਤਾ ਵਿਛਾਈਆ। ਓਸ ਉਤੇ
❋
❋
ਮੈਨੂੰ ਰੱਖ, ਅਮਾਨਤ ਆਪਣੀ ਲਿਆ ਬਣਾਈਆ। ਦਸ ਸਾਲ ਮੈਂ ਰਾਹ ਰਹੀ ਤੱਕ, ਨੇਤਰ ਨੈਣਾਂ ਨੈਣ ਉਠਾਈਆ । ਸੋ ਵੇਲਾ ਆਇਆ ਹੱਕ, ਹਕੀਕਤ ਵੇਖੇ ਬੇਪਰਵਾਹੀਆ। ਪੂਰਬ ਵਿਛੜੇ ਕਰ ਇਕੱਠ, ਲਾਲੋ ਬੰਸ ਰਿਹਾ ਮਿਲਾਈਆ। ਵਿਚੋਂ ਪਰਮ ਪੁਰਖ ਪ੍ਰਭ ਨੱਠ, ਮੋਹੇ ਦੇਵੇ ਮਾਣ ਵਡਿਆਈਆ। ਨੌ ਮਾਘ ਇਕ ਚੁਟਕੀ ਆਪਣੇ ਚਰਨਾਂ ਹੇਠਾਂ ਰੱਖ, ਭਗਤ ਦਵਾਰਿਉਂ ਲਿਆਇਆ ਚਾਈਂ ਚਾਈਂਆ । ਓਹ ਆਪਣੇ ਲਾਏ ਮਸਤਕ ਮੱਥ, ਗੁਰਮੁਖ ਦੇਵੇ ਮਾਣ ਵਡਿਆਈਆ। ਭਗਤਾਂ ਖੋਲ੍ਹ ਅਗੰਮੀ ਅੱਖ, ਆਪਣੇ ਨਾਲ ਮਿਲਾਈਆ। ਖ਼ੁਸ਼ੀਆਂ ਨਾਲ ਨਾਲੇ ਰੋਵੇ ਨਾਲੇ ਪਏ ਹੱਸ, ਹਸਤੀ ਆਪਣੀ ਇਕੋ ਦਏ ਜਣਾਈਆ। ਇਹ ਖੇਲ ਪੁਰਖ ਸਮਰਥ, ਸ਼ਾਹ ਪਾਤਸ਼ਾਹ ਆਪਣੀ ਕਾਰ ਕਮਾਈਆ । ਲਾਲੋ ਨੂੰ ਹੌਲੀ ਹੌਲੀ ਪਹਿਲੋਂ ਰਿਹਾ ਦੱਸ, ਵਿਚਲਾ ਭੇਤ ਨਾ ਕੋਈ ਖੁਲ੍ਹਾਈਆ। ਕਰ ਕਿਰਪਾ ਮਰੇ ਜੀਉਂਦੇ ਜਾਗਤ ਸੋਵਤ ਸਾਰੇ ਕਰ ਇਕੱਠ, ਬੇੜਾ ਆਪਣੇ ਕੰਧ ਉਠਾਈਆ। ਅੱਗੇ ਆਪਣੇ ਚਰਨਾਂ ਹੇਠਾਂ ਲਵੇਂ ਰੱਖ, ਜਿਸ ਘਰ ਵਸੇਂ ਬੇਪਰਵਾਹੀਆ। ਭਾਈਆਂ ਨਾਲ ਭਾਈ ਮਿਲਾਏਂ ਸਾਥ, ਸਾਥੀ ਇਕੋ ਸਗਲਾ ਸਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਵਣਹਾਰਾ ਸਾਚਾ ਵਰ, ਸਾਚੀ ਰਾਖ ਦਏ ਵਡਿਆਈਆ। ਰਾਖ ਸੁਣ ਤੂੰ ਹੋਈ ਕੋਲਾ, ਆਪਣਾ ਰੂਪ ਵਟਾਈਆ। ਪਾਰਬ੍ਰਹਮ ਤੇਰਾ ਚੁੱਕਿਆ ਡੋਲਾ, ਬਣ ਕਹਾਰ ਸੇਵ ਕਮਾਈਆ। ਤੇਰਾ ਪਰਦਾ ਕਿਸੇ ਨਾ ਫੋਲਾ, ਤੇਰੇ ਅੰਦਰ ਕੀ ਕੀ ਰੰਗ ਭਰਾਈਆ। ਸਚ ਪ੍ਰੀਤੀ ਅੰਦਰ ਸੁਣਿਆ ਤੇਰਾ ਢੋਲਾ, ਬੋਲਾ ਆਪਣੀ ਝੋਲੀ ਪਾਈਆ । ਨਿਰਗੁਣ ਬਣਿਆ ਮਾਤ ਵਿਚੋਲਾ, ਪਰਦਾ ਉਹਲਾ ਰਿਹਾ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵੇ ਮਾਣ ਵਡਿਆਈਆ। ਕੋਲੇ ਤੇਰਾ ਰੂਪ ਬਣਾਇਆ ਸੱਕ, ਸਾਕਤ ਨਜ਼ਰ ਕੋਇ ਨਾ ਆਇੰਦਾ। ਲਹਿਣਾ ਦੇਣਾ ਹੱਥੋ ਹੱਥ ਚੁਕਾਇਆ ਜਗਤ, ਉਧਾਰ ਨਾ ਕੋਈ ਰਖਾਇੰਦਾ। ਮਿਹਰਵਾਨ ਹੋ ਪੁਰਖ ਸਮਰਥ, ਸਾਹਿਬ ਸਤਿਗੁਰ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਸਾਚੇ ਮਾਣ ਦਵਾਇੰਦਾ। ਸਕ ਵੇਖ ਆਪਣਾ ਤਨ, ਤਨਾ ਬਨਾਸਪਤ ਦੇਵਣਹਾਰ ਵਡਿਆਈਆ। ਤੇਰੀ ਆਰਜੂ ਲਈ ਮੰਨ, ਗੁਜ਼ਾਰਸ਼ ਆਪਣੀ ਝੋਲੀ ਪਾਈਆ। ਰਸਨਾ ਕਹੇ ਧੰਨ ਧੰਨ, ਨਿਉਂ ਨਿਉਂ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਕੋਂ ਤਨੇ ਦਏ ਵਡਿਆਈਆ। ਤਨੇ ਵੇਖ ਆਪਣਾ ਮੁੱਢ, ਹਰਿ ਮੁਢਲੀ ਕਥਾ ਸੁਣਾਇੰਦਾ। ਜਿਸ ਦੀ ਕਿਸੇ ਨਾ ਆਈ ਸੁੱਧ, ਸੋ ਭੇਵ ਅਭੇਵ ਖੁਲ੍ਹਾਇੰਦਾ। ਜਿਥੇ ਜੈਦਿਓ ਦਿਤੀ ਸੁੱਧ, ਸਿਧਾ ਆਪਣਾ ਰਾਹ ਵਖਾਇੰਦਾ। ਓਸ ਪਿਪਲ ਬੜ ਥੱਲੇ ਨਿੱਕਾ ਤੇਰਾ ਬਰੂਟੀ ਮੁੱਢ, ਜਿਸ ਦੇ ਉਤੇ ਭਗਤ ਆਸਣ ਲਾਇੰਦਾ। ਆਸਣ ਲਾ ਹਰਿ ਚਰਨ ਪ੍ਰੀਤੀ ਗਿਆ ਲੁਜ, ਰੁਚੀ ਸਾਹਿਬ ਨਾਲ ਰਖਾਇੰਦਾ । ਓਸ ਵੇਲੇ ਨਿਮਾਣੇ ਹੋ ਕੇ ਤੂੰ ਲਿਆ ਪੁਛ, ਨੇਤਰ ਨੈਣ ਨੀਰ ਵਹਾਇੰਦਾ। ਕੀ ਤੇਰੀ ਭਗਤੀ ਵਿਚੋਂ ਮੈਨੂੰ ਮਿਲੇ ਕੁਛ, ਮੈਂ ਤੇਰਾ ਭਾਰ ਉਠਾਇੰਦਾ। ਜੈਦਿਓ ਕਿਹਾ ਮੈਂ ਓਹਦਾ ਪੁਤ, ਜੋ ਤੇਰਾ ਰੂਪ ਲੋਕਮਾਤ ਪ੍ਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਆਪ ਦਰਸਾਇੰਦਾ। ਜੈਦੇਵ ਕਹੇ ਸੁਣ ਝਾੜ ਜੜ੍ਹ, ਜੜ੍ਹ ਚੇਤਨ ਖੇਲ ਕਰਾਈਆ। ਜਿਸ ਦੀ ਕਿਰਪਾ ਨਾਲ ਕੋਟਨ ਕੋਟ ਨਾਮ ਅੱਖਰ ਪੱਤਿਆਂ ਉਤੇ ਲਏ ਪੜ੍ਹ, ਪੱਤਨ ਬੈਠਾ ਇਕੋ ਨਜ਼ਰੀ ਆਈਆ। ਤੂੰ ਓਸ ਦੀ ਚਰਨੀ ਡਿਗੀਂ ਦੜ੍ਹ, ਢਹਿ ਕੇ ਆਪਣਾ ਹਾਲ ਸੁਣਾਈਆ । ਬਿਰਹੋਂ
❋
❋
ਵਿਛੋੜੇ ਵਿਚ ਜਾਈਂ ਸੜ, ਆਪਣਾ ਆਪ ਮਿਟਾਈਆ। ਪ੍ਰਭ ਫੇਰ ਕਿਰਪਾ ਦੇਵੇ ਕਰ, ਤੇਰਾ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਕਰਨੀ ਇਕ ਜਣਾਈਆ। ਝਾੜ ਕਹੇ ਦੱਸ ਤਰੀਕਾ, ਮੋਹੇ ਇਕ ਜਣਾਈਆ । ਕੌਣ ਵੇਲਾ ਆਏ ਨਜ਼ਦੀਕਾ, ਨੇਰਨ ਨੇਰਾ ਫੇਰਾ ਪਾਈਆ। ਕੌਣ ਹਾਲ ਸੁਣੇ ਗ਼ਰੀਬਾਂ, ਗ਼ਰੀਬ ਨਿਮਾਣੇ ਗਲੇ ਲਗਾਈਆ। ਜੈਦਿਓ ਕਹੇ ਮੈਂ ਦੱਸਾਂ ਸਚ ਪ੍ਰੀਤਾਂ, ਪ੍ਰੀਤੀ ਇਕੋ ਵਾਰ ਦ੍ਰਿੜਾਈਆ। ਨਾਨਕ ਨਿਰਗੁਣ ਘਰ ਆਵੇ ਕੀਟਾਂ, ਪੰਜ ਤਤ ਕਾਇਆ ਚੋਲਾ ਜਗਤ ਹੰਢਾਈਆ । ਕਰੇ ਖੇਲ ਇਕ ਅਨਡੀਠਾ, ਗ਼ਰੀਬ ਨਿਮਾਣਿਆਂ ਦਏ ਵਡਿਆਈਆ । ਓਸ ਦੇ ਪਿਆਰ ਵਿਚ ਆਪਣਾ ਆਪ ਧਰੀਂ ਵਿਚ ਅੰਗੀਠਾ, ਅਗਨੀ ਭੇਟ ਚੜ੍ਹਾਈਆ। ਜਿਸ ਵੇਲੇ ਜਗਮਗ ਕਰੇ ਤੇਰੀ ਚਿਖਾ ਚੀਤਾ, ਉਤੇ ਪਕਵਾਨ ਪੱਕੇ ਖ਼ੁਸ਼ੀਆਂ ਰਾਗ ਅਲਾਈਆ। ਅਗਲਾ ਭੇਵ ਜਾਣੇ ਸਤਿਗੁਰ ਜੀਵ ਜੀਆਂ ਕਾ, ਲੇਖਾ ਦਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਸੁਣ ਕੇ ਬਚਨ ਹੋਇਆ ਖ਼ੁਸ਼ਹਾਲ, ਘਰ ਵੱਜੀ ਇਕ ਵਧਾਈਆ। ਮੇਰਾ ਸਤਿਗੁਰ ਬਣੇ ਦਲਾਲ, ਸਾਚਾ ਰਾਹ ਸਮਝਾਈਆ। ਮੈਂ ਆਪਣਾ ਆਪ ਅਗਨੀ ਭੇਟਾ ਦਿਤਾ ਡਾਲ, ਬਲਹੀਣ ਇਕ ਅਖਵਾਈਆ। ਜੇ ਮੇਰਾ ਮੰਨੇ ਸਵਾਲ, ਬਣ ਸਵਾਲੀ ਦਿਆਂ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੋਹੇ ਦੇ ਮਾਣ ਵਡਿਆਈਆ। ਵੇਂਹਦਿਆਂ ਵੇਂਹਦਿਆਂ ਸਮਾਂ ਗਿਆ ਲੰਘ, ਘੜੀ ਸੁਹੰਜਣੀ ਸੋਭਾ ਪਾਈਆ । ਨਾਨਕ ਬੈਠਾ ਘਰ ਲਾਲੋ ਪਲੰਘ, ਓਢਨ ਨਜ਼ਰ ਕੋਇ ਨਾ ਆਈਆ। ਖ਼ੁਸ਼ੀਆਂ ਵਿਚ ਮਿਲ ਕੇ ਮਾਣੇ ਅਨੰਦ, ਅਨੰਦ ਇਕੋ ਇਕ ਜਣਾਈਆ । ਚੁੱਪ ਚੁਪੀਤੇ ਨਾਨਕ ਢੋਲਾ ਗਾਇਆ ਛੰਦ, ਤੂੰ ਮੇਰਾ ਮੈਂ ਤੇਰਾ ਮੇਰੇ ਸਾਹਿਬ ਸਚ ਗੁਸਾਈਂਆ। ਓਸ ਵੇਲੇ ਮੈਂ ਭੇਟਾ ਕੀਤਾ ਬੰਦ ਬੰਦ, ਅਗਨੀ ਰੰਗ ਰੰਗਾਈਆ। ਨਾਨਕ ਨਿਰਗੁਣ ਹੋ ਬਖ਼ਸ਼ੰਦ, ਮੋਹੇ ਦਿਤਾ ਸਮਝਾਈਆ। ਜਨਮ ਦੇ ਵਿਛੜੇ ਮੰਗਦੇ ਮੰਗ, ਦੇਵਣਹਾਰ ਹੋਏ ਸਹਾਈਆ । ਮੈਂ ਹੋ ਨਿਮਾਣੇ ਕਿਹਾ ਬਖ਼ਸ਼ਿੰਦ, ਤੇਰੇ ਹੱਥ ਵਡਿਆਈਆ। ਜਿਸ ਘਰ ਮੇਰਾ ਲਾਲੋ ਨਾਲ ਬਣਿਆ ਸੰਗ, ਤਿਸ ਸੰਗ ਨਾਤਾ ਦੇਣਾ ਜੁੜਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਣੀ ਮਾਣ ਵਡਿਆਈਆ। ਨਾਨਕ ਨਿਰਗੁਣ ਬੋਲ ਸਤਿ ਕਰਤਾਰ, ਸਤਿ ਸਤਿ ਵਿਚ ਜਣਾਈਆ। ਤੇਰਾ ਰਹੇ ਸਚ ਪਿਆਰ, ਪ੍ਰੀਤੀ ਇਕੋ ਘਰ ਸਮਝਾਈਆ। ਮਾਨਸ ਜਨਮ ਮਿਲੇ ਵਿਚ ਸੰਸਾਰ, ਵਡ ਸੰਸਾਰੀ ਹੋਏ ਸਹਾਈਆ । ਪਹਿਲੋਂ ਭੇਟਾ ਤੇਰੀ ਚਾੜ੍ਹ, ਅਗਨੀ ਲੰਬੂ ਦੇਵੇ ਲਗਾਈਆ। ਫਿਰ ਕਿਰਪਾ ਕਰੇ ਆਪ ਆ ਨਿਰੰਕਾਰ, ਨਿਰਗੁਣ ਹੋਏ ਸਦਾ ਸਹਾਈਆ। ਜੁਗ ਜਨਮ ਜਗਤ ਵਿਛੜੇ ਕਰੇ ਪਾਰ, ਪਾਰਬ੍ਰਹਮ ਆਪਣੇ ਵਿਚ ਮਿਲਾਈਆ। ਧੂੜੀ ਰਤੀ ਖ਼ਾਕ ਛਾਰ, ਸ਼ਹਿਨਸ਼ਾਹ ਆਪਣੀ ਝੋਲੀ ਪਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲਹਿਣੇ ਵਿਚ ਲਹਿਣ ਦਏ ਮੁਕਾਈਆ।
❋
❋
੯ ਮੱਘਰ ੨੦੨੦ ਬਿਕਰਮੀ ਸਾਈਂ ਦਾਸ ਦੇ ਘਰ ਪਿੰਡ ਅਲੜ ਪਿੰਡੀ ਜ਼ਿਲਾ ਗੁਰਦਾਸ ਪੁਰ
ਰਾਖ ਕਹੇ ਮੇਰੀ ਪੂਰੀ ਮੰਗ, ਪੁਰਖ ਅਕਾਲ ਪੂਰ ਕਰਾਈਆ। ਦਸ ਸਾਲ ਬੈਠੀ ਰਹੀ ਉਪਰ ਪਲੰਘ, ਦਿਵਸ ਰੈਣ ਧਿਆਨ ਲਗਾਈਆ । ਕਵਣ ਵੇਲਾ ਪ੍ਰਭ ਦੇਵੇ ਵੰਡ, ਮਿਹਰ ਨਜ਼ਰ ਇਕ ੳਠਾਈਆ। ਰਾਜ ਰਾਜਾਨਾ ਸ਼ਾਹ ਸੁਲਤਾਨਾ ਦੇਵੇ ਡੰਡ, ਹਰਿਜਨ ਸਾਚੇ ਲਏ ਤਰਾਈਆ । ਵੀਹ ਸੌ ਗਿਆਰਾਂ ਬਿਕਰਮੀ ਪੰਜ ਪੋਹ ਕਾਗ਼ਜ਼ਾਂ ਅੰਦਰ ਕਰ ਕੇ ਬੰਦ, ਚੁਟਕੀ ਚੁਟਕੀ ਮੋਹਰਾਂ ਲਾ ਕੇ ਬਾਹਰ ਕਢਾਈਆ। ਅੰਤਮ ਸਭ ਨੂੰ ਕਰਕੇ ਰੰਡ, ਆਪਣਾ ਮੁਖ ਆਈ ਭਵਾਈਆ। ਜਨ ਭਗਤਾਂ ਮੇਲ ਕੇ ਸੰਗ, ਘਰ ਸਾਚੇ ਖ਼ੁਸ਼ੀ ਮਨਾਈਆ। ਏਥੇ ਓਥੇ ਜਿਨ੍ਹਾਂ ਦੇਵੇ ਅਨੰਦ, ਪ੍ਰਭ ਆਪਣੇ ਘਰ ਰਖਾਈਆ। ਢੋਲਾ ਗਾਵਾਂ ਚਾਵਾਂ ਨਾਲ ਛੰਦ, ਸੋਹੰ ਸੱਚਾ ਰਾਗ ਅਲਾਈਆ। ਲੋਕਮਾਤ ਦਿਸੇ ਸਚ ਚੰਦ, ਸੱਚਖੰਡ ਸਾਚੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੋਹੇ ਦੇਵੇ ਮਾਣ ਵਡਿਆਈਆ। ਖ਼ਾਕ ਕਹੇ ਮੈਂ ਘਾਲੀ ਘਾਲ, ਘਾਲੀ ਘਾਲ ਪ੍ਰਭ ਲੇਖੇ ਲਾਈਆ। ਮੇਰੀ ਬੇਨੰਤੀ ਮੰਨ ਸਵਾਲ, ਸਿਰ ਮੇਰੇ ਹੱਥ ਟਿਕਾਈਆ। ਮੇਲ ਮਿਲਾਇਆ ਬਣ ਦਲਾਲ, ਭਗਤਨ ਜੋੜ ਜੁੜਾਈਆ। ਮੈਂ ਦੱਸਾਂ ਪਿਛਲਾ ਹਾਲ, ਜੁਗ ਚੌਕੜੀ ਨਾਲ ਮਿਲਾਈਆ। ਮੈਂ ਹੁੰਦੀ ਰਹੀ ਬੇਹਾਲ, ਮੇਰਾ ਸੰਗ ਨਾ ਕੋਈ ਨਿਭਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਿਤੀ ਮਾਣ ਵਡਿਆਈਆ। ਖ਼ਾਕ ਕਹੇ ਮੋਹੇ ਚਾਓ ਘਨੇਰਾ, ਵੱਜੇ ਇਕ ਵਧਾਈਆ । ਕੂੜੀ ਕਿਰਿਆ ਛੁਟਿਆ ਝੇੜਾ, ਝਗੜਾ ਮੁੱਕਿਆ ਨਾਲ ਲੋਕਾਈਆ। ਪਰਮ ਪੁਰਖ ਪ੍ਰਭ ਕਰੀ ਮਿਹਰਾ, ਮਿਹਰ ਨਜ਼ਰ ਇਕ ਉਠਾਈਆ। ਜਨ ਭਗਤਾਂ ਸੰਗ ਰਲਾਇਆ ਮੇਰਾ ਇਕ ਬੇੜਾ, ਪਤਨ ਬਹਿ ਕੇ ਵੇਖੇ ਚਾਈਂ ਚਾਈਂਆ। ਆਪਣੀ ਕਰਨੀ ਦਿਤਾ ਉਲਟਾ ਗੇੜਾ, ਗੇੜਨਹਾਰ ਇਕ ਅਖਵਾਈਆ। ਜਿਨ੍ਹਾਂ ਠਾਕਰ ਮਿਲਿਆ ਮੇਰਾ ਤੇਰਾ, ਤਿਨ੍ਹਾਂ ਸਾਗਰ ਭਵਰ ਨਾ ਕੋਈ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਮੇਰੇ ਹੱਥ ਟਿਕਾਈਆ। ਖ਼ਾਕ ਕਹੇ ਮੈਂ ਹੋਈ ਪਾਕ, ਪੱਤਤ ਪਾਵਣ ਦਇਆ ਕਮਾਈਆ। ਮੇਰੇ ਵਲ ਲਿਆ ਝਾਕ, ਘਰ ਨੇਤਰ ਨੈਣ ਖੁਲ੍ਹਾਈਆ। ਭਗਤਾਂ ਨਾਲ ਬਣਾਇਆ ਮੇਰਾ ਸਾਕ, ਸੱਜਣ ਸਾਚੇ ਸਚ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਆਸਾ ਪੂਰ ਕਰਾਈਆ। ਪੂਰੀ ਆਸਾ ਦੀਨ ਦਿਆਲ, ਪ੍ਰਭ ਮੇਰੀ ਅੰਤ ਕਰਾਈਆ। ਜਨ ਭਗਤਾਂ ਪਿਛੇ ਕਰਾਂ ਇਕ ਸਵਾਲ, ਸ੍ਰੀ ਭਗਵਾਨ ਅੱਗੇ ਝੋਲੀ ਡਾਹੀਆ। ਕਿਰਪਾ ਕਰ ਮੇਰੇ ਮਿਹਰਵਾਨ, ਮਹਿਬੂਬ ਤੇਰੀ ਸਰਨਾਈਆ। ਜੋ ਤੇਰੀ ਚਰਨੀ ਡਿਗੇ ਆਣ, ਤਿਸ ਜਮ ਪੋਹ ਨਾ ਸਕੇ ਰਾਈਆ। ਤਿਸ ਦੀ ਖ਼ਾਕ ਨਾ ਉਡੇ ਵਿਚ ਜਹਾਨ, ਮੜੀ ਮਸਾਣ ਨਾ ਕੋਈ ਭਵਾਈਆ। ਗੋਰ ਵਿਚ ਦੱਬੇ ਕੋਈ ਨਾ ਪੜ੍ਹ ਕਲਾਮ, ਕਲਮਾ ਤੇਰਾ ਇਕੋ ਨਜ਼ਰੀ ਆਈਆ। ਖ਼ੁਸ਼ੀਆਂ ਨਾਲ ਵੀਹਵੀਂ ਸਦੀ ਸੱਦ ਕੇ ਦੇਵਾਂ ਪੈਗ਼ਾਮ, ਪੀਰ ਪੈਗ਼ੰਬਰਾਂ ਆਖ ਸੁਣਾਈਆ। ਵੇਖੋ ਪੁਰਖ ਅਕਾਲ ਬਦਲਿਆ ਇੰਤਜਾਮ, ਨੌਬਤ ਆਪਣਾ ਨਾਮ ਵਜਾਈਆ। ਭਗਤ ਸੁਹੇਲੇ ਕਰ ਪਰਵਾਨ, ਸੱਚਾ ਆਪਣਾ ਰਾਹ ਵਖਾਈਆ । ਆਵਣ ਜਾਵਣ ਲੱਖ ਚੁਰਾਸੀ ਮੁਕਾ ਕੇ ਕਾਣ, ਕਰਮ ਕਾਂਡ ਡੇਰਾ ਢਾਹੀਆ। ਵਾਸਾ ਦੇਵੇ ਸਚ ਮਕਾਨ, ਜਿਸ ਘਰ ਬਹਿ ਬਹਿ ਖ਼ੁਸ਼ੀ ਨਾਲ ਸੋਭਾ ਪਾਈਆ। ਪਿਛਲੇ ਮਰੇ ਅਗਲੇ ਜੰਮੇ ਜੀਂਵਦੇ ਕਰੇ ਪਰਵਾਨ, ਜਿਨ੍ਹਾਂ ਵਿਚੋਂ ਗੁਰਮੁਖ ਗੁਰਸਿਖ ਨਜ਼ਰੀ ਆਈਆ ।
❋
❋
ਇਹੋ ਕਿਰਪਾ ਕਰੇ ਮਹਾਨ, ਜਿਸ ਦੀ ਨਿਸ਼ਾਨੀ ਮਾਤ ਨਾ ਕੋਇ ਵਖਾਈਆ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੀਂਵਿਆਂ ਜੀਂਵਦਿਆਂ ਮਰਿਆਂ ਮਰਦਿਆਂ ਮਦਦ ਕਰੇ ਆਣ, ਮੁਰਦਾ ਖ਼ਿਲਤ ਕਰਨ ਕੋਈ ਨਾ ਪਾਈਆ।
੯ ਮਾਘ ੨੦੨੦ ਬਿਕਰਮੀ ਸਰੂਪ ਸਿੰਘ ਦੇ ਘਰ ਪਿੰਡ ਅਲੜ ਪਿੰਡੀ ਜ਼ਿਲਾ ਗੁਰਦਾਸ ਪੁਰ
ਖ਼ਾਕ ਕਹੇ ਸਰਬ ਖ਼ਲਕ ਖ਼ਾਕ, ਅੰਤ ਖ਼ਾਕੀ ਖ਼ਾਕ ਸਮਾਈਆ। ਬਿਨ ਸਾਹਿਬ ਸਤਿਗੁਰ ਕੋਈ ਨਾ ਸਕੇ ਰਾਖ, ਰੱਖਿਆ ਕਰੇ ਨਾ ਕੋਈ ਥਾਉਂ ਥਾਈਂਆ। ਦੋ ਜਹਾਨਾਂ ਨੈਣ ਖੋਲ੍ਹ ਕੇ ਵੇਖਿਆ ਤਾਕ, ਚਾਰੋਂ ਕੁੰਟ ਧਿਆਨ ਲਗਾਈਆ। ਅੰਤ ਨਿਭਾਵੇ ਨਾ ਕੋਈ ਸਾਥ, ਸੰਗੀ ਸਾਥੀ ਪੱਲੂ ਜਾਣ ਛੁਡਾਈਆ। ਲੱਖ ਚੁਰਾਸੀ ਵੇਖੇ ਖ਼ਾਲੀ ਹਾਥ, ਨੇਤਰ ਰੋਵਣ ਵਾਹੋ ਦਾਹੀਆ। ਜਿਨ੍ਹਾਂ ਸਾਹਿਬ ਸਤਿਗੁਰ ਕਰ ਕਿਰਪਾ ਦਿਤੀ ਨਾਮ ਵੱਥ, ਵਸਤ ਅਮੋਲਕ ਝੋਲੀ ਪਾਈਆ। ਸੋ ਗੁਰਮੁਖ ਔਂਦੇ ਜਾਂਦੇ ਜੰਮਦੇ ਮਰਦੇ ਰਹੇ ਹੱਸ, ਗ਼ਮੀ ਰੂਪ ਨਾ ਕੋਇ ਵਟਾਈਆ। ਤਿਨ੍ਹਾਂ ਆਪਣੇ ਦਵਾਰੇ ਲਏ ਸੱਦ, ਜਿਨ੍ਹਾਂ ਆਪਣਾ ਰੰਗ ਰੰਗਾਈਆ। ਜਨਮ ਮਰਨ ਦੀ ਪਾਰ ਹੱਦ, ਗੇੜਾ ਗੇੜ ਨਾ ਕੋਈ ਵਖਾਈਆ। ਦੋ ਜਹਾਨਾਂ ਵਿਚੋਂ ਕਰ ਕੇ ਅੱਡ, ਘਰ ਸਾਚਾ ਇਕ ਵਖਾਈਆ। ਲੇਖੇ ਲਾ ਕੇ ਮਾਟੀ ਹੱਡ, ਚਮੜੀ ਆਪਣੀ ਝੋਲੀ ਪਾਈਆ। ਖ਼ਾਕ ਕਹੇ ਮੈਂ ਆਈ ਓਸ ਦੇ ਹੱਥ, ਜਿਸ ਹੱਥਾਂ ਨਾਲ ਧਰਨੀ ਦਿਤੀ ਵਡਿਆਈਆ। ਰਵਦਾਸ ਚਮਿਆਰਾ ਸਈਓ ਸਚ ਗਿਆ ਦੱਸ, ਹੁਣ ਅਕਾਲ ਨਾਲ ਰਖਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖ਼ਾਕ ਦੀ ਰੱਖੇ ਪੱਤ, ਜਿਨ੍ਹਾਂ ਪਰਮੇਸ਼ਵਰ ਮਿਲਿਆ ਬੇਪਰਵਾਹੀਆ। ਖ਼ਾਕ ਕਹੇ ਖ਼ਾਕੀ ਜੱਗ, ਖ਼ਾਲਸ ਨਜ਼ਰ ਕੋਇ ਨਾ ਆਇੰਦਾ। ਘਰ ਘਰ ਕੂੜੀ ਲੱਗੀ ਅੱਗ, ਤ੍ਰਿਖਾ ਤ੍ਰਿਸਨਾ ਨਾ ਕੋਈ ਬੁਝਾਇੰਦਾ। ਮਾਇਆ ਮਮਤਾ ਪੀ ਪੀ ਮਦਿ, ਜੀਵ ਜਗਤ ਜਹਾਨ ਕੂੜਾ ਡੌਰੂ ਡੰਕ ਵਜਾਈਆ। ਘਰ ਮੁਰਸ਼ਦ ਕੋਈ ਨਾ ਲਏ ਸੱਦ, ਪ੍ਰੌਹਣਾਚਾਰੀ ਸ੍ਰਿਸ਼ਟ ਸਬਾਈ ਜਗਤ ਹੰਢਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਂਨ੍ਹਾਂ ਹੋਵੇ ਆਪ ਵਸ, ਤਿਨ੍ਹਾਂ ਆਪਣੇ ਵਸ ਕਰਾਇੰਦਾ। ਖ਼ਾਕ ਕਹੇ ਮੈਂ ਵਸਤ ਅਨਮੁਲੀ, ਮੇਰੀ ਕੀਮਤ ਕਿਸੇ ਨਾ ਪਾਈਆ। ਮੈਂ ਪਹਿਲੋਂ ਬਣਾਈ ਸਾਡੇ ਤਿੰਨ ਹੱਥ ਕੁੱਲੀ, ਨੌ ਦਵਾਰੇ ਦਰਬਾਰ ਫੇਰ ਸੁਹਾਈਆ । ਮੈਨੂੰ ਪ੍ਰਭ ਕੋਲੋਂ ਛੁੱਟੀ ਮਿਲ ਗਈ ਖੁੱਲੀ, ਜਨ ਭਗਤਾਂ ਮਿਲਾਂ ਚਾਈਂ ਚਾਈਂਆ। ਮੈਂ ਉਡਾਂ ਨਾ ਕਦੇ ਹਵਾ ਬੁੱਲੀਂ, ਬੁੱਲਿਆਂ ਵਿਚ ਨਾ ਕੋਈ ਰਲਾਈਆ। ਮੈਂ ਓਸ ਦੇ ਤੋਲ ਤੁਲੀ, ਜਿਸ ਦਾ ਤਰਾਜੂ ਵੇਖਣ ਕੋਇ ਨਾ ਪਾਈਆ। ਲੱਖ ਚੁਰਾਸੀ ਮੈਨੂੰ ਭੁੱਲੀ, ਭੁੱਲੀ ਭੱਟਕੀ ਨੂੰ ਹਰਿਸੰਗਤ ਨਜ਼ਰੀ ਆਈਆ। ਜਿਥੋਂ ਪ੍ਰੇਮ ਪਿਆਰ ਦੀ ਮਿਲੀ ਇਕੋ ਚੁਲੀ, ਚਰਨਾਮਿਤ ਦਿਤਾ ਬੇਪਰਵਾਹੀਆ। ਮੈਂ ਭਾਗਾਂ ਭਰੀ ਫਲੀ ਫੁੱਲੀ, ਮਹਿਕ ਭਗਤਾਂ ਨਾਲ ਰਲਾਈਆ। ਜਿਸ ਖ਼ਾਕ ਸੜਕੇ ਮੰਜ਼ਲ ਚੜ੍ਹਕੇ ਨਾਨਕ ਦੀ ਪਕਾਈ ਗੁੱਲੀ ਓਹ ਅਨਮੁਲੀ, ਕੁੱਲੀ ਵਿਚੋਂ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਮੇਰੇ ਉਤੇ ਰਖਾਈਆ ।
❋
❋
੯ ਮਾਘ ੨੦੨੦ ਬਿਕਰਮੀ ਸਾਂਝੀ ਰਾਮ ਦੇ ਘਰ ਪਿੰਡ ਅਲੜ ਪਿੰਡੀ ਜ਼ਿਲਾ ਗੁਰਦਾਸ ਪੁਰ
ਖ਼ਾਕ ਕਹੇ ਪ੍ਰਭ ਹੋ ਦਿਆਲ, ਅਕਾਲ ਮੇਰੀ ਬਣਤ ਬਣਾਈਆ। ਪ੍ਰੇਮ ਪ੍ਰੀਤੀ ਲਾ ਨਾਲ ਸਿੰਘ ਪਾਲ, ਸੱਚਾ ਨਾਤਾ ਦਿਤਾ ਜੁੜਾਈਆ । ਸਿੰਘ ਸਵਰਨ ਵਸਿਆ ਆਣ, ਘਰ ਸਾਚੇ ਫੇਰਾ ਪਾਈਆ। ਬਾਲ ਮਨਜੀਤ ਕਰ ਪਰਵਾਨ, ਮੋਹੇ ਦਿਤੀ ਮਾਣ ਵਡਿਆਈਆ। ਜਗਦੀਸ਼ ਝੁਲਾ ਇਕ ਨਿਸ਼ਾਨ, ਚਵੀ ਜੁਗ ਲੇਖ ਮੁਕਾਈਆ। ਗੁਰਦਿਆਲ ਵੇਖ ਰਾਜ ਰਾਜਾਨ, ਹੁਕਮ ਰਈਅਤ ਰੂਪ ਸਮਝਾਈਆ। ਪੰਜਾਂ ਕਰ ਆਪ ਪਰਵਾਨ, ਸਾਚੀ ਘਾੜਤ ਲਈ ਘੜਾਈਆ। ਜਨ ਭਗਤਾਂ ਦੇਕਰ ਦਾਨ, ਮੇਰੀ ਕੀਮਤ ਪ੍ਰਭ ਨੇ ਪਾਈਆ। ਨੀਆਂ ਹੇਠ ਰਖਾਇਆ ਮਾਣ, ਮੁੱਠੀ ਢਾਈ ਸੋਭਾ ਪਾਈਆ। ਖ਼ੂਨ ਕਰ ਬਲੀਦਾਨ, ਨਿਰਗੁਣ ਸਰਗੁਣ ਭੇਟ ਚੜ੍ਹਾਈਆ। ਸਚ ਦਵਾਰਾ ਖੋਲ੍ਹ ਦੁਕਾਨ, ਸੌਦਾ ਇਕੋ ਨਾਮ ਵਿਕਾਈਆ। ਲੇਖਾ ਚੁਕਾ ਦੋ ਜਹਾਨ, ਸਾਚਾ ਮਾਰਗ ਇਕ ਰਖਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਪੂਰੇ ਕਰ ਬਿਆਨ, ਭਵਿਖਤ ਸਭ ਦੀ ਝੋਲੀ ਪਾਈਆ। ਬੀਸ ਬੀਸਾ ਹੋ ਪਰਧਾਨ, ਸਚ ਪਰਧਾਨਗੀ ਆਪ ਸਮਝਾਈਆ। ਲੱਖ ਚੁਰਾਸੀ ਵਿਚੋਂ ਕਰ ਕੇ ਪਹਿਚਾਨ, ਗੁਰਮੁਖ ਗੁਰਸਿਖ ਦਏ ਵਡਿਆਈਆ। ਅੰਤ ਲਹਿਣਾ ਚੁਕਾਏ ਆਣ, ਬੇਅੰਤ ਆਪਣਾ ਫੇਰਾ ਪਾਈਆ। ਸਭ ਦੀ ਚਿਖਾ ਦਾ ਬਾਲਣ ਪਾੜੇ ਤਰਖ਼ਾਣ, ਬਿਨ ਤਰਖ਼ਾਣ ਕੁਹਾੜਾ ਹੱਥ ਨਾ ਕੋਈ ਉਠਾਈਆ। ਕੀ ਹੋਇਆ ਜੇ ਲਾਲੋ ਇਹਨਾਂ ਨਾਲੋਂ ਬਾਲ, ਲਾਲਾ ਭੁੱਲ ਕਦੇ ਨਾ ਜਾਈਆ। ਇਹ ਓਸੇ ਦਾ ਹਾਣ ਪਰਵਾਨ, ਜੋ ਸੰਗੀ ਸਾਥੀ ਇਕੱਠੇ ਕੀਤੇ ਦਰ ਆ ਕੇ ਦਰਸ਼ਨ ਪਾਈਆ। ਜਿਂਨ੍ਹਾਂ ਦਾ ਨਾਨਕ ਬਣਿਆ ਮਹਿਮਾਨ, ਤਿਨ੍ਹਾਂ ਦਾ ਮਹਿਬੂਬ ਲੇਖਾ ਰਿਹਾ ਮੁਕਾਈਆ। ਗ਼ਰੀਬਾਂ ਵਿਚ ਗ਼ਰੀਬ ਪਹਿਚਾਨ, ਨੀਚਾਂ ਵਿਚੋਂ ਨੀਚ ਕਰ ਪਰਵਾਨ, ਦਹਿਲੀਜਾਂ ਵਿਚੋਂ ਲੰਘ ਆਪ ਭਗਵਾਨ, ਰੀਝਾਂ ਗੁਰਮੁਖਾਂ ਪੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਿਸੇ ਨਜ਼ਰ ਨਾ ਆਵੇ ਲਾਇਆਂ ਨੀਝਾਂ, ਕਾਗ਼ਜ਼ਾਂ ਪੱਤਰਾਂ ਅੱਖਰਾਂ ਵਿਚੋਂ ਹੱਥ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਿਹਰਵਾਨ ਹੋ ਕੇ ਆਪ ਪਤੀਜਾ, ਚਾਚੇ ਭਤੀਜੇ ਸਾਰੇ ਰਿਹਾ ਤਰਾਈਆ।