ਪੁਸਤਕਾਲਾਭਾਗ ੧੬

੯ ਮਾਘ ੨੦੨੦ ਬਿਕਰਮੀ ਪੂਰਨ ਸਿੰਘ ਖੜਕ ਸਿੰਘ ਦੇ ਗ੍ਰਹਿ ਪਿੰਡ ਅਲੜ ਪਿੰਡੀ ਜ਼ਿਲਾ ਗੁਰਦਾਸ ਪੁਰ

ਖੇਲ ਵੇਖ ਪੁਰਖ ਸਮਰਥ, ਦੋ ਜਹਾਨ ਲੈਣ ਅੰਗੜਾਈਆ। ਗੁਰ ਅਵਤਾਰ ਰਹੇ ਹੱਸ, ਪੀਰ ਪੈਗ਼ੰਬਰ ਖ਼ੁਸ਼ੀ ਮਨਾਈਆ। ਵਿਸ਼ਨ ਬ੍ਰਹਮਾ ਸ਼ਿਵ ਗਾਵਣ ਜਸ, ਸਾਚਾ ਢੋਲਾ ਰਾਗ ਅਲਾਈਆ। ਕਰੋੜ ਤਤੀਸਾ ਰਿਹਾ ਨੱਠ, ਭੱਜੇ ਵਾਹੋ ਦਾਹੀਆ। ਤ੍ਰੈਗੁਣ ਮਾਇਆ ਰੋਵੇ ਨੇਤਰ ਅੱਖ, ਹੰਝੂਆਂ ਹਾਰ ਬਣਾਈਆ। ਵੇਖੋ ਮੇਰਾ ਬਲ ਬਣਦਾ ਭੱਠ, ਇਕੀਆਂ ਛੱਡ ਦਿਤੀ ਵਡਿਆਈਆ। ਦਰ ਦਰ ਘਰ ਘਰ ਸਭਨਾ ਰਹੀ ਦੱਸ, ਉਚੀ ਕੂਕ ਕੂਕ ਸੁਣਾਈਆ। ਪੁਰਖ ਅਕਾਲ ਓਹਨਾਂ ਹੋਇਆ ਵਸ, ਜਿਂਨ੍ਹਾਂ ਸ੍ਰਿਸ਼ਟੀ ਕਹੇ ਮਾਤ ਸ਼ੁਦਾਈਆ। ਅੰਤਰ ਆਤਮ ਦਿਤਾ ਰਸ, ਅੰਮ੍ਰਿਤ ਬੂੰਦ ਸਵਾਂਤ ਪਿਆਈਆ। ਨਿਝ ਨੇਤਰ ਖੋਲ੍ਹ ਅੱਖ, ਰਾਤੀ ਸੁਤਿਆਂ ਦਰਸ ਦਿਖਾਈਆ। ਨਾਮ ਭੰਡਾਰਾ ਖੋਲ੍ਹ ਹੱਟ,

❋

❋

ਸਾਚਾ ਵਣਜ ਰਿਹਾ ਕਰਾਈਆ। ਕਰ ਪਰਕਾਸ਼ ਜੋਤੀ ਲਟ ਲਟ, ਨੂਰੋ ਨੂਰ ਡਗਮਗਾਈਆ। ਸੇਜ ਸੁਹੰਜਣੀ ਕਾਇਆ ਖਾਟ, ਗ੍ਰਹਿ ਬੈਠਾ ਡੇਰਾ ਲਾਈਆ । ਜਨਮ ਜਨਮ ਦੀ ਮੇਟ ਵਾਟ, ਪਾਂਧੀ ਆਪਣੇ ਨਾਲ ਮਿਲਾਈਆ। ਦੁਰਮਤ ਮੈਲ ਪਿਛਲੀ ਕਾਟ, ਅੱਗੇ ਆਪਣਾ ਰੰਗ ਰੰਗਾਈਆ । ਮੈਂ ਨਿਮਾਣੀ ਕਰ ਕੇ ਘਾਤ, ਛੁਰੀ ਸੀਸ ਜਗਦੀਸ਼ ਟਿਕਾਈਆ। ਮੈਨੂੰ ਦੇਵੇ ਨਾ ਕੋਈ ਨਿਜਾਤ, ਲੇਖਾ ਪਾਰ ਨਾ ਕੋਈ ਕਰਾਈਆ। ਮੈਂ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਸਾਰਿਆਂ ਰਹੀ ਆਖ, ਉਚੀ ਹੋਕੇ ਦੇ ਦੇ ਰਾਗ ਅਲਾਈਆ। ਮੇਰੇ ਨੱਕ ਸੁਹਾਗ ਨਾ ਕੋਈ ਬਲਾਕ, ਮੈਂਢੀ ਸੀਸ ਨਾ ਕੋਈ ਗੁੰਦਾਈਆ। ਨਾ ਕੋਈ ਸੱਜਣ ਰਿਹਾ ਸਾਕ, ਸਗਲਾ ਸੰਗ ਨਾ ਕੋਈ ਨਿਭਾਈਆ। ਜੁਗ ਚੌਕੜੀ ਜੋ ਭਾਖਿਆ ਰਹੀ ਭਾਖ, ਸੋ ਹੁਣ ਪੂਰ ਕਰਾਈਆ। ਮੇਰੀ ਕਰਨੀ ਹੁੰਦੀ ਦਿਸੇ ਨਾਸ, ਨਾਸ਼ਤਾ ਸੰਗਤ ਰਹੀ ਬਣਾਈਆ। ਗ਼ਰੀਬ ਨਿਮਾਣੇ ਊਚ ਨੀਚ ਅਕੱਠੇ ਕੀਤੇ ਆਪਣੀ ਰਾਤ, ਰੈਣ ਇਕੋ ਇਕ ਸੁਹਾਈਆ। ਨਿਰਗੁਣ ਸਰਗੁਣ ਵੇਖ ਖੇਲ ਤਮਾਸ਼, ਖ਼ਾਲਕ ਆਪਣਾ ਵੇਸ ਵਟਾਈਆ। ਸਚ ਪਿਆਲਾ ਦੇ ਆਬੇਹਯਾਤ, ਹਜ਼ਰਤ ਮਸਤੀ ਇਕ ਚੜ੍ਹਾਈਆ। ਮੈਂ ਵੇਖ ਕਾਇਨਾਤ, ਦਹਿ ਦਿਸ਼ਾ ਨੈਣ ਸ਼ਰਮਾਈਆ। ਮੇਰੀ ਪੁੱਛੇ ਨਾ ਕੋਈ ਵਾਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਖੇਲ ਇਕ ਰਚਾਈਆ। ਤ੍ਰੈਗੁਣ ਮਾਇਆ ਰਹੀ ਕੂਕ, ਦੋ ਜਹਾਨ ਰਹੀ ਜਣਾਈਆ। ਮੈਂ ਨਿਮਾਣੀ ਦਿਤਾ ਫੂਕ, ਨਾਮ ਫੁਕਾਰਾ ਇਕੋ ਲਾਈਆ। ਮੇਰੇ ਦਰੋਹੀ ਚਾਰੇ ਕੂਟ, ਦਹਿ ਦਿਸ਼ਾ ਧੀਰ ਨਾ ਕੋਈ ਧਰਾਈਆ। ਮੇਰੀ ਕਲਜੁਗ ਚੁੱਕੀ ਚੂਕ, ਚੁਕੰਨੀ ਹੋ ਕੇ ਰਹੀ ਸੁਣਾਈਆ। ਜੁਗ ਚੌਕੜੀ ਜੋ ਸੁੱਤਾ ਰਿਹਾ ਘੂਕ, ਕਲਜੁਗ ਆਪਣਾ ਫੇਰਾ ਪਾਈਆ। ਨੀਚ ਊਚ ਬਣਾ ਕੇ ਆਪਣੇ ਪੂਤ, ਪਿਤਾ ਆਪਣਾ ਨਾਉਂ ਰਖਾਈਆ। ਲੇਖਾ ਚੁਕਾਏ ਕਾਇਆ ਪੰਜ ਤਤ ਭੂਤ, ਭਵਿਖ ਦੱਸੇ ਥਾਉਂ ਥਾਈਂਆ। ਮੇਰੀ ਝੋਲੀ ਪਾਈ ਮੇਰੀ ਕਰਤੂਤ, ਕਰਤਬ ਆਪਣਾ ਦਏ ਜਣਾਈਆ। ਜੁਗ ਚੌਕੜੀ ਮੈਂ ਮਾਰਦੀ ਰਹੀ ਝੂਠ, ਜੂਠ ਝੂਠ ਜੁਗਾਂ ਜੁਗੰਤਰ ਕਰ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਤ੍ਰੈਗੁਣ ਮਾਇਆ ਮਾਰੇ ਧਾਹ, ਧਰਤ ਧਵਲ ਹਿਲਾਈਆ। ਮੈਂ ਵੇਖ ਥੱਕੀ ਜਲ ਅਸਗਾਹ, ਥਲ ਆਪਣਾ ਪੰਧ ਮੁਕਾਈਆ। ਮੇਰੀ ਪਕੜੇ ਨਾ ਕੋਈ ਬਾਂਹ, ਪੀਰ ਪੈਗ਼ੰਬਰ ਬੈਠੇ ਮੁਖ ਭਵਾਈਆ। ਸਿਰ ਦੇਵੇ ਨਾ ਕੋਈ ਠੰਡੀ ਛਾਂ, ਗੁਰ ਅਵਤਾਰ ਉਂਗਲੀ ਕੋਇ ਨਾ ਲਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਹੋਏ ਹੈਰਾਨ, ਹੈਰਾਨੀ ਸਭ ਦੇ ਸਿਰ ਤੇ ਛਾਈਆ। ਨੇਤਰ ਨੀਰ ਵਿਰੋਲੇ ਅੰਜੀਲ ਕੁਰਾਨ, ਕਾਇਨਾਤ ਭਰਮੇ ਭੁੱਲੀ ਸਰਬ ਲੋਕਾਈਆ । ਬਹੁੜੀ ਦਰੋਹੀ ਖ਼ੁਦਾਏ ਮੇਰਾ ਤੁੱਟਾ ਈਮਾਨ, ਤੋਬਾ ਤੋਬਾ ਕਰ ਕੇ ਰਹੀ ਸੁਣਾਈਆ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਮੈਂ ਬਣੀ ਰਹੀ ਜਵਾਨ, ਜੋਬਨ ਆਪਣਾ ਇਕ ਵਖਾਈਆ। ਸ੍ਰਿਸ਼ਟ ਸਬਾਈ ਸ਼ਰਅ ਵਿਚ ਕੀਤੀ ਸ਼ੈਤਾਨ, ਲਾਸ਼ਰੀਕ ਕੋਲੋਂ ਮੰਗ ਮੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਹਿਬ ਸੁਲਤਾਨ ਏਕਾ ਹੁਕਮ ਵਰਤਾਈਆ। ਤ੍ਰੈਗੁਣ ਮਾਇਆ ਦੱਸੇ ਹਾਲਤ, ਹਲਤ ਪਲਤ ਰਾਖਾ ਨਜ਼ਰ ਕੋਇ ਨਾ ਆਈਆ। ਬਾਲੀ ਬੁੱਧ ਬਾਲ ਅਨਜਾਣਤ, ਅੰਜਣ ਨੇਤਰ ਨੈਣ ਨਾ ਕੋਇ ਮਟਕਾਈਆ। ਸਾਚੀ ਦਿਸੇ ਨਾ ਕੋਇ ਅਮਾਨਤ, ਵਸਤੂ ਹੱਥ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਆਪਣੇ ਹੱਥ ਰਖਾਈਆ ।

❋

❋

ਆਪਣੀ ਖੇਲ ਕਰੇ ਕਰਤਾਰ, ਤ੍ਰੈਗੁਣ ਮਾਇਆ ਦਏ ਦੁਹਾਈਆ। ਮੇਰਾ ਖੇੜਾ ਭੱਠ ਹੋਇਆ ਭਠਿਆਲ, ਭਾਂਡਾ ਨਜ਼ਰ ਕੋਇ ਨਾ ਆਈਆ। ਪਰਗਟ ਹੋ ਸ੍ਰੀ ਭਗਵਾਨ, ਆਪਣੀ ਦਇਆ ਕਮਾਈਆ। ਜੁਗ ਚੌਕੜੀ ਜੋ ਗੁਰ ਅਵਤਾਰਾਂ ਦੇਂਦਾ ਰਿਹਾ ਦਾਨ, ਸੋ ਦਾਤਾ ਦਾਨੀ ਆਪੇ ਵੇਖ ਵਖਾਈਆ। ਜਿਸ ਚਾਰ ਜੁਗ ਦੇ ਵਿਛੜੇ ਜਨਮ ਕਰਮ ਦੇ ਰੁੱਠੜੇ ਜੀਵ ਇਕੱਠੇ ਕੀਤੇ ਆਣ, ਊਚਾਂ ਨੀਚਾਂ ਏਕਾ ਰੰਗ ਰੰਗਾਈਆ। ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਕਰੇ ਪਰਵਾਨ, ਪਰਮ ਪੁਰਖ ਪ੍ਰਭ ਆਪਣਾ ਮੇਲ ਮਿਲਾਈਆ। ਸੁਰਤੀ ਸ਼ਬਦ ਮਿਲਾਵੇ ਕਾਹਨ, ਘਰ ਘਨਈਆ ਨਜ਼ਰੀ ਆਈਆ। ਸੀਤਾ ਮੇਲ ਕਰਾਏ ਰਾਮ, ਸ਼ਬਦੀ ਗੁਰ ਬੇਪਰਵਾਹੀਆ। ਸਾਚਾ ਕਲਮਾ ਦਏ ਕਲਾਮ, ਕਾਇਆ ਬੁੱਤ ਸੋਭਾ ਪਾਈਆ। ਸੋ ਸਾਹਿਬ ਵੇਖੇ ਆਣ, ਜਿਸ ਮੇਰੀ ਬਣਤ ਬਣਾਈਆ। ਪਰਗਟ ਹੋਇਆ ਬਣ ਤਰਖਾਣ, ਤਿੱਖਾ ਕੁਹਾੜਾ ਹੱਥ ਰਖਾਈਆ। ਮੋਛੇ ਪਾਏ ਸਭ ਦੇ ਆਣ, ਮੁਸ਼ਕਲ ਹੋਈ ਵਿਚ ਲੋਕਾਈਆ। ਜੁਗ ਚੌਕੜੀ ਜਿਸ ਦੇ ਢੋਲੇ ਗਾਣ, ਗਹਿਰ ਗੰਭੀਰ ਨਾਉਂ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਤ੍ਰੈਗੁਣ ਮਾਇਆ ਕਹੇ ਮੈਂ ਭੁੱਲੀ ਪ੍ਰਭ ਦੇ ਚੋਜ, ਚੋਜੀ ਆਪਣਾ ਖੇਲ ਰਚਾਈਆ। ਜੁਗ ਚੌਕੜੀ ਜਿਸ ਸਿਧ ਕੀਤੇ ਛੱਤੀ ਭੋਜ, ਭੋਜਨ ਆਪਣੇ ਰੰਗ ਰੰਗਾਈਆ। ਜੁਗ ਚੌਕੜੀ ਜਿਸ ਦੀ ਕਰਦੇ ਰਹੇ ਖੋਜ, ਖੋਜਿਆਂ ਹੱਥ ਕਿਸੇ ਨਾ ਆਈਆ। ਗੁਰ ਅਵਤਾਰ ਜਿਸ ਦੀ ਸੋਚਦੇ ਰਹੇ ਸੋਚ, ਸੋਚ ਸਮਝ ਨਾ ਕੋਇ ਵਡਿਆਈਆ। ਸੋ ਸਾਹਿਬ ਸਤਿਗੁਰ ਨਿਰਗੁਣ ਹੋ ਕੇ ਗਿਆ ਪਹੁੰਚ, ਬਲ ਆਪਣਾ ਆਪ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਰਿਹਾ ਵਖਾਈਆ। ਖੇਲ ਵਖਾਏ ਤ੍ਰੈਗੁਣ ਅਤੀਤਾ, ਤਰ੍ਹਾ ਤਰ੍ਹਾ ਸਮਝਾਈਆ । ਜਿਸ ਤਪਾਇਆ ਸਭ ਦਾ ਅੰਗੀਠਾ, ਸੋ ਅਗਲਾ ਲੇਖਾ ਰਿਹਾ ਸਮਝਾਈਆ। ਜਿਸ ਦਾ ਭੇਵ ਊਚਾ ਨੀਚਾ, ਘਟ ਘਟ ਡੇਰਾ ਲਾਈਆ। ਜਿਸ ਦਾ ਮਾਰਗ ਸਦਾ ਸੀਧਾ, ਘਰ ਸਾਚਾ ਇਕ ਦਰਸਾਈਆ । ਜਿਸ ਦਾ ਆਦਿ ਜੁਗਾਦਿ ਖਾਧਾ ਪੀਤਾ, ਨਿਤ ਨਵਿਤ ਰਿਹਾ ਵਰਤਾਈਆ। ਸੋ ਸਾਹਿਬ ਖੇਲ ਕਰੇ ਅਨਡੀਠਾ, ਅਣਡਿਠੜੀ ਕਾਰ ਕਮਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਰਿਹਾ ਕਰਾਈਆ। ਤ੍ਰੈਗੁਣ ਕਹੇ ਕਰਨੀ ਕਰਤਾਰ, ਕਰਤਾ ਪੁਰਖ ਵੱਡੀ ਵਡਿਆਈਆ । ਜਨ ਭਗਤਾਂ ਦੇਵੇ ਇਕ ਆਹਾਰ, ਸਾਚਾ ਭੋਜਨ ਨਾਮ ਵਡਿਆਈਆ। ਸੇਵਾ ਕਰ ਸਚ ਨਿਰੰਕਾਰ, ਸਾਚੀ ਭੱਠੀ ਦਏ ਤਪਾਈਆ । ਵੇਖੇ ਵਿਗਸੇ ਵੇਖਣਹਾਰ, ਦੂਜਾ ਨਜ਼ਰ ਕੋਇ ਨਾ ਆਈਆ। ਵਿਸ਼ਨੂੰ ਵੇਖ ਹੋਏ ਹੈਰਾਨ, ਨੇਤਰ ਨੈਣ ਨੈਣ ਖੁਲ੍ਹਾਈਆ। ਕੋਟਨ ਵਸਤ ਪ੍ਰਭ ਵਿਚ ਦੇਵੇ ਡਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵੇ ਮਾਣ ਵਡਿਆਈਆ। ਵਿਸ਼ਨੂੰ ਕਹੇ ਭੰਡਾਰਾ ਕਿਹੜਾ, ਕੀ ਕੀ ਜਣਾਈਆ। ਬ੍ਰਹਮਾ ਕਹੇ ਵਿਹੜਾ ਕਿਹੜਾ, ਜਿਸ ਗ੍ਰਹਿ ਮਿਲੀ ਵਡਿਆਈਆ। ਸ਼ੰਕਰ ਕਹੇ ਉਹ ਸੇਵਕ ਕਿਹੜਾ, ਜਿਸ ਸੱਚੀ ਸੇਵ ਲਗਾਈਆ। ਤ੍ਰੈਗੁਣ ਮਾਇਆ ਕਹੇ ਜਿਸ ਮੇਰਾ ਢਾਹਿਆ ਡੇਰਾ, ਮਿਟੀ ਖ਼ਾਕ ਮਿਲਾਈਆ। ਉਹ ਸਾਹਿਬ ਸਤਿਗੁਰ ਸ਼ੇਰਾ, ਸ਼ਹਿਨਸ਼ਾਹ ਆਪਣਾ ਨਾਉਂ ਪਰਗਟਾਈਆ। ਗ਼ਰੀਬ ਨਿਮਾਣਿਆਂ ਉਤੇ ਕਰ ਕੇ ਮਿਹਰਾਂ, ਤਿਨ੍ਹਾਂ ਮੇਲਾ ਸਹਿਜ ਸੁਭਾਈਆ। ਸੋ ਸੋਹਣਾ ਲੱਗੇ ਖੇੜਾ, ਜਿਸ ਖੇੜੇ ਆਪਣੀ ਸੇਵ ਕਮਾਈਆ। ਸੋ ਭਾਗਾਂ ਭਰਿਆ ਵਿਹੜਾ, ਜਿਸ ਘਰ ਮੰਗਲਾਚਾਰ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ

❋

❋

ਆਪਣੀ ਕਿਰਪਾ ਕਰ, ਸਾਚੀ ਕਰਨੀ ਰਿਹਾ ਕਮਾਈਆ। ਵਿਸ਼ਨੂੰ ਵੇਖਿਆ ਮਾਰ ਧਿਆਨ, ਚਾਰ ਕੁੰਟ ਅੱਖ ਖੁਲ੍ਹਾਈਆ। ਖ਼ੁਸ਼ੀ ਹੋਇਆ ਵੇਖ ਪੱਕਾ ਪਕਵਾਨ, ਬ੍ਰਹਮੇ ਰਿਹਾ ਜਣਾਈਆ। ਉਠ ਬ੍ਰਹਮੇ ਕਰ ਪਹਿਚਾਨ, ਨਿਰਗੁਣ ਆਪਣੀ ਧਾਰ ਚਲਾਈਆ। ਬ੍ਰਹਮਾ ਕਹੇ ਮੈਂ ਵੇਖੀ ਰਿੱਧੀ ਦਾਲ, ਜਿਸ ਵਿਚ ਦਲਿਦਰੀ ਆਪਣਾ ਦਲਿਦਰ ਰਹੇ ਸੁਟਾਈਆ। ਸ਼ੰਕਰ ਸੁਣ ਲੈ ਨਾਲ ਕਾਨ, ਬ੍ਰਹਮਾ ਰਿਹਾ ਸਮਝਾਈਆ। ਸ਼ੰਕਰ ਕਹੇ ਮੈਂ ਉਨ੍ਹਾਂ ਬਣਨਾ ਅੱਜ ਮਹਿਮਾਨ, ਜੋ ਸਚ ਭੰਡਾਰਾ ਰਹੇ ਵਖਾਈਆ। ਬ੍ਰਹਮਾ ਕਹੇ ਮੈਂ ਵੀ ਚਲਾਂ ਨਾਲ, ਹੌਲੀ ਹੌਲੀ ਪੰਧ ਮੁਕਾਈਆ । ਵਿਸ਼ਨੂੰ ਕਹੇ ਮੈਨੂੰ ਲਓ ਉਠਾਲ, ਬਾਸ਼ਕ ਸੇਜਾ ਮੋਹੇ ਨਾ ਕੋਇ ਭਾਈਆ। ਜਿਸ ਘਰ ਵਸੇ ਸ੍ਰੀ ਭਗਵਾਨ, ਉਸ ਘਰ ਜਾਈਏ ਚਾਈਂ ਚਾਈਂਆ । ਧੁਰ ਦੀ ਸੁਣੀ ਆਈ ਆਵਾਜ਼, ਧੁਨ ਇਕੋ ਇਕ ਸਮਝਾਈਆ। ਵਿਸ਼ਨ ਬ੍ਰਹਮਾ ਸ਼ਿਵ ਤਿੰਨੇ ਵੇਖੋ ਤਿਨ੍ਹਾਂ ਨਿਮਾਣਿਆਂ ਬਣਿਆ ਇਕ ਕਾਜ, ਕਰਨੀ ਕਰਤਾ ਆਪ ਕਮਾਈਆ। ਪਰਮ ਪੁਰਖ ਦਾ ਸੋਹਣਾ ਵੇਖੋ ਸਮਾਜ, ਜਿਸ ਦੀ ਸਮਗਰੀ ਆਪਣੇ ਵਿਚ ਪਰਗਟਾਈਆ। ਜਿਸ ਦੇ ਬੇੜੇ ਉਤੇ ਤੁਸੀਂ ਚੜ੍ਹੋ ਜਹਾਜ਼, ਸੋ ਖੇਵਟ ਖੇਟਾ ਇਕੋ ਇਕ ਅਖਵਾਈਆ। ਅਗਲਾ ਪਿਛਲਾ ਵੇਖੋ ਖੁਲ੍ਹਦਾ ਰਾਜ਼, ਰਾਜਕ ਰਹੀਮ ਆਪ ਖੁਲ੍ਹਾਈਆ। ਗ਼ਰੀਬ ਨਿਮਾਣਾ ਹੋਵੇ ਨਾ ਕਿਸੇ ਮੋਹਤਾਜ, ਸਹਿਮਤ ਆਪਣੇ ਨਾਲ ਰਖਾਈਆ । ਸਤਿਜੁਗ ਚਲੇ ਸਤਿ ਰਿਵਾਜ, ਸਤਿ ਸਤਿਵਾਦੀ ਆਪ ਰਖਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਮਾਣ ਵਡਿਆਈਆ। ਵਿਸ਼ਨੂੰ ਕਹੇ ਮੈਂ ਵੇਖੀ ਦਾਲ ਰਿੱਧੀ, ਰਿਧ ਸਿਧ ਕੋਲ ਬੈਠੀ ਸੇਵ ਕਮਾਈਆ। ਬ੍ਰਹਮਾ ਕਹੇ ਪ੍ਰਭ ਦੀ ਅਚਰਜ ਵਿਧੀ, ਸ਼ਾਸਤਰ ਸਿਮਰਤ ਵੇਦ ਪੁਰਾਨ ਸਮਝ ਕਿਸੇ ਨਾ ਆਈਆ। ਸ਼ੰਕਰ ਕਹੇ ਉਹਦੀ ਖੇਲ ਬੜੀ ਸਿਧੀ, ਸਿਧੀ ਤਰ੍ਹਾਂ ਰਿਹਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਸ਼ੰਕਰ ਕਹੇ ਵੇਖੋ ਖੇਲ ਤਮਾਸ਼ਾ, ਮੈਂ ਸਚ ਸੱਚ ਜਣਾਈਆ। ਜਿਸ ਘਰ ਖੁਸ਼ੀਆਂ ਨਾਲ ਗੁੱਝਾ ਆਟਾ, ਪਾਣੀ ਪ੍ਰੇਮ ਪਿਆਰ ਮਿਲਾਈਆ। ਸੋਹਣੀ ਕਨਾਲੀ ਸੋਹਵੇ ਬਾਟਾ, ਪੁਰਖ ਅਬਿਨਾਸ਼ੀ ਦਏ ਵਡਿਆਈਆ। ਵਿਸ਼ਨੂੰ ਹੱਸ ਕੇ ਕਹੇ ਮੈਂ ਪੂਰਾ ਕਰਾਂ ਘਾਟਾ, ਅੱਗੇ ਵਾਸਤੇ ਨੇੜੇ ਹੋ ਕੇ ਸੇਵ ਕਮਾਈਆ। ਪਿਛਲਾ ਪੂਰਾ ਕਰਾਂ ਖਾਤਾ, ਲੇਖਾ ਹੱਥੋ ਹੱਥ ਮੁਕਾਈਆ। ਬ੍ਰਹਮਾ ਕਹੇ ਮੈਨੂੰ ਸੋਹਣਾ ਲੱਗੇ ਅਹਾਤਾ, ਜਿਸ ਘਰ ਹਤਿਆਰਾ ਨਜ਼ਰ ਕੋਇ ਨਾ ਆਈਆ। ਜੁਗ ਚੌਕੜੀ ਮੈਂ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦੀਆਂ ਸੁਣਦਾ ਰਿਹਾ ਬਾਤਾਂ, ਜੋ ਕਲਮ ਛਾਹੀ ਨਾਲ ਕਾਗ਼ਜ਼ਾਂ ਉਤੇ ਲਿਖਾਈਆ। ਕਲਜੁਗ ਅੰਤਮ ਸ੍ਰੀ ਭਗਵਾਨ ਵੇਖਿਆ ਸਾਖਿਆਤਾ, ਸੱਚਮੁੱਚ ਉਹੀ ਨਜ਼ਰੀ ਆਈਆ। ਜਿਸ ਦੀ ਜਾਤ ਨਾ ਕੋਈ ਪਾਤਾ, ਦੀਨ ਮਜ਼੍ਹਬ ਨਾ ਕੋਇ ਵਖਾਈਆ। ਜਨ ਭਗਤਾਂ ਦੇਵੇ ਖੁਲ੍ਹੀਆਂ ਦਾਤਾਂ, ਨਾਮ ਭੰਡਾਰਾ ਇਕ ਵਰਤਾਈਆ। ਲੋਕੀ ਵੇਖਣ ਅੰਧੇਰੀਆਂ ਰਾਤਾਂ, ਗੁਰਮੁਖ ਖ਼ੁਸ਼ੀਆਂ ਚੰਦ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰਾਹ ਚਲਾਈਆ। ਦਾਲ ਕਹੇ ਮੇਰਾ ਵੇਖੋ ਦਾਣਾ, ਦਾਨਸ਼ਮੰਦੀ ਇਕ ਸਮਝਾਈਆ। ਜਿਸ ਰਚਿਆ ਖੇਲ ਦੋ ਜਹਾਨਾਂ, ਸੋ ਦੋਹਰਾ ਕੜਛਾ ਰਿਹਾ ਫਿਰਾਈਆ। ਜਿਸ ਪਾਣੀ ਨਾਲ ਮਿਲਾ ਕੇ ਮੈਨੂੰ ਦਿਤਾ ਮਾਣਾ, ਸਿਰ ਮੇਰੇ ਹੱਥ ਟਿਕਾਈਆ। ਹਲਦੀ ਲੂਣ ਮਿਰਚ ਕਰ ਪਰਵਾਨਾ, ਫ਼ਰਮਾਣਾ ਆਪਣਾ ਇਕ ਸੁਣਾਈਆ। ਗ਼ਰੀਬ ਨਿਮਾਣਿਆਂ ਵਿਚੋਂ ਉਤਮ ਨਿਕਲਿਆ ਇਕੋ ਖਾਣਾ, ਜਿਸ ਨੂੰ ਖਾ ਖਾ ਵਿਸ਼ਨ ਬ੍ਰਹਮਾ ਸ਼ਿਵ ਖ਼ੁਸ਼ੀ

❋

❋

ਮਨਾਈਆ । ਛੱਤੀ ਭੋਜਨ ਮਿਲੇ ਨਾ ਕੋਈ ਟਿਕਾਣਾ, ਜਿਸ ਭਗਵਾਨ ਭੋਗ ਨਾ ਲਗਾਈਆ। ਸੋ ਰਿੱਧਾ ਪੱਕਾ ਪੱਕਾ ਰਿੱਧਾ ਸਿਧਾ ਹੋਇਆ ਪਰਵਾਨਾ, ਦੂਸਰ ਅੱਗੇ ਨਾ ਕਿਸੇ ਟਿਕਾਈਆ। ਨਾ ਕੋਈ ਮਸਲਾ ਪੜ੍ਹੇ ਅੰਜੀਲ ਕੁਰਾਨਾ, ਨਾ ਕੋਈ ਓਟ ਰੱਖੇ ਵੇਦ ਪੁਰਾਨਾ, ਨਾ ਕੋਈ ਗੁਰੂ ਗ੍ਰੰਥ ਦਏ ਪਰਵਾਨਾ, ਬਿਨ ਪਰਵਾਨਗੀਉਂ ਆਪਣੇ ਲੇਖੇ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਸਚ ਸਮੱਗਰੀ ਇਕੋ ਇਕ ਵਰਤਾਈਆ। ਗੁਰ ਅਵਤਾਰ ਇਕੱਠੇ ਹੋ ਕੇ ਆਉਂਦੇ ਨੇ। ਪੀਰ ਪੈਗ਼ੰਬਰ ਨਾਲ ਮਿਲਾਉਂਦੇ ਨੇ। ਦੋਏ ਜੋੜ ਅਰਜ਼ ਸੁਣਾਉਂਦੇ ਨੇ। ਪੱਲੂ ਪਾ ਵਾਸਤਾ ਪਾਉਂਦੇ ਨੇ। ਚਾਰੋਂ ਕੁੰਟ ਨੈਣ ਉਠਾਉਂਦੇ ਨੇ। ਸਚ ਧਿਆਨ ਇਕ ਲਗਾਉਂਦੇ ਨੇ। ਵੇਖ ਪਕਵਾਨ ਖ਼ੁਸ਼ੀ ਮਨਾਉਂਦੇ ਨੇ। ਜਿਸ ਦੀ ਸੇਵਾ ਕਰੇ ਭਗਵਾਨ, ਤਿਸ ਦੀ ਸਿਫ਼ਤ ਸਰਬ ਸਲਾਹੁੰਦੇ ਨੇ। ਅੰਤਮ ਅੱਖੀਂ ਵੇਖਿਆ ਆਣ, ਪਿਛਲਾ ਲਿਖਿਆ ਲੇਖ ਵਰਕਾ ਉਲਟਾਉਂਦੇ ਨੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇ ਫ਼ਰਮਾਨਾ, ਦਰ ਤੇਰੇ ਮੰਗ ਮੰਗਾਉਂਦੇ ਨੇ। ਦੇ ਵਰ ਕਰਤਾਰ, ਤੇਰੇ ਅੱਗੇ ਇਕ ਅਰਜੋਈਆ। ਵੇਖ ਕੇ ਆਏ ਤੇਰਾ ਭੰਡਾਰ, ਜਿਸ ਵਿਚ ਤੂੰਹੀ ਨਜ਼ਰੀ ਆਈਆ। ਸ੍ਰੀ ਭਗਵਾਨ ਬੋਲ ਕਿਹਾ ਲਲਕਾਰ, ਇਕੋ ਵਾਰ ਸੁਣਾਈਆ। ਇਹ ਮੇਰੇ ਭਗਤਾਂ ਦਾ ਵਿਹਾਰ, ਮੈਂ ਸੇਵਕ ਨਜ਼ਰੀ ਆਈਆ। ਮੈਨੂੰ ਆਦਿ ਜੁਗਾਦਿ ਜੁਗ ਚੌਕੜੀ ਜੋਤ ਅਕਾਲਣ ਸਭ ਨੇ ਕਿਹਾ ਨਾਰ, ਖੁਲ੍ਹੜੇ ਕੇਸ ਰਹੀ ਵਖਾਈਆ। ਮੈਂ ਹੱਥਾਂ ਨਾਲ ਸੇਵਾ ਕਰਾਂ ਬਣ ਸੇਵਾਦਾਰ, ਭਾਂਡੇ ਬਰਤਨ ਮਾਂਜ ਵਖਾਈਆ । ਮੇਰੇ ਖਾਣ ਵਿਰਲੇ ਗੁਰਮੁਖ ਸੱਚੇ ਸਰਦਾਰ, ਜਿਨ੍ਹਾਂ ਦੇਵਾਂ ਮਾਣ ਵਡਿਆਈਆ। ਜੇ ਮੈਨੂੰ ਝੀਵਰ ਨਾਈ ਕਹੋ ਮੈਂ ਖ਼ੁਸ਼ੀਆਂ ਨਾਲ ਬਣਾ ਕੇ ਗੱਲ ਵਿਚ ਪਾਵਾਂ ਹਾਰ, ਦੇਵਾਂ ਦੋ ਜਹਾਨ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਉਠਾਈਆ । ਗੁਰ ਅਵਤਾਰ ਸੀਸ ਨਿਵਾਉਂਦੇ ਨੇ। ਢਹਿ ਢਹਿ ਕੇ ਭੁੱਲ ਬਖ਼ਸ਼ਾਉਂਦੇ ਨੇ। ਦੋਏ ਜੋੜ ਵਾਸਤਾ ਪਾਉਂਦੇ ਨੇ। ਧੰਨ ਭਾਗ ਪ੍ਰਭ ਜੋ ਤੇਰੀ ਕਿਰਪਾ ਨਾਲ ਦਰ ਤੇਰੇ ਆਉਂਦੇ ਨੇ। ਜੁਗ ਚੌਕੜੀ ਜੋ ਦਿਤੇ ਵਸਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਕਰਨੀ ਤੇਰੇ ਕੋਲੋਂ ਮੰਗ ਮੰਗਾਉਂਦੇ ਨੇ। ਸ੍ਰੀ ਭਗਵਾਨ ਇਕ ਅਲਾਉਂਦਾ ਏ। ਭੇਵ ਅਭੇਦਾ ਆਪ ਖੁਲ੍ਹਾਉਂਦਾ ਏ। ਉਜਲ ਆਪਣਾ ਰਾਹ ਚਲਾਉਂਦਾ ਏ। ਲੇਹਜ਼ ਫ਼ੇਹਜ਼ ਵਕਤ ਮੁਕਾਉਂਦਾ ਏ। ਭੱਖ ਭੋਜ ਡੇਰਾ ਢਾਹੁੰਦਾ ਏ। ਧੁਰ ਦਾ ਅਰਦਾਸਾ ਇਕੋ ਸੋਧ, ਸ਼ੁਧ ਸਭ ਨੂੰ ਆਪ ਕਰਾਉਂਦਾ ਏ। ਵਿਸ਼ਨੂੰ ਵੇਖ ਆਪਣਾ ਰਿਜ਼ਕ ਰੋਜ, ਰੋਜੀ ਤੇਰੇ ਹੱਥ ਫੜਾਉਂਦਾ ਏ। ਜੋ ਮੇਰੇ ਦਰਸ਼ਨ ਨੂੰ ਰਹੇ ਲੋਚ, ਤਿਨ੍ਹਾਂ ਦਵਾਰੇ ਤੁਹਾਨੂੰ ਖ਼ਾਕ ਰਲਾਉਂਦਾ ਏ। ਇਹ ਉਹ ਦਵਾਰਾ ਸੱਚਾ ਕੋਟ, ਜੋ ਸਚਖੰਡ ਨਜ਼ਰ ਕਿਸੇ ਨਾ ਆਉਂਦਾ ਏ। ਸ਼ਬਦ ਅਗੰਮੀ ਵੱਜੇ ਚੋਟ, ਪੁਰਖ ਅਕਾਲ ਆਪ ਲਗਾਉਂਦਾ ਏ। ਏਥੇ ਭੰਡਾਰਾ ਪੱਕਾ ਬਹੁਤ, ਆਦਿ ਜੁਗਾਦਿ ਨਾ ਕੋਇ ਮੁਕਾਉਂਦਾ ਏ। ਇਹ ਸਤਿਜੁਗ ਚਲੇ ਰੌਂਸ, ਰੁਸਿਆਂ ਫੇਰ ਨਾਲ ਮਿਲਾਉਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਇਕ ਦ੍ਰਿੜਾਉਂਦਾ ਏ। ਸਾਚੀ ਸਿਖਿਆ ਇਕ ਦ੍ਰਿੜਾਈ ਏ। ਪ੍ਰਭ ਏਕਾ ਧਾਰ ਸਮਝਾਈ ਏ। ਵਿਸ਼ਨ ਬ੍ਰਹਮਾ ਸ਼ਿਵ ਅੱਖ ਖੁਲ੍ਹਾਈ ਏ। ਗੁਰ ਅਵਤਾਰ ਖ਼ੁਸ਼ੀ ਮਨਾਈ ਏ। ਪੀਰ ਪੈਗ਼ੰਬਰ ਰਹੇ ਜਸ ਗਾਈ ਏ। ਪ੍ਰਭ ਦੱਸ ਉਹ ਵੇਲਾ ਕਿਹੜਾ, ਜਿਸ ਵੇਲੇ ਬਹਿ ਕੇ ਤੇਰਾ ਭੋਜਨ

❋

❋

ਖਾਈ ਏ। ਸ੍ਰੀ ਭਗਵਾਨ ਕਹੇ ਜਿਥੇ ਮੇਰੇ ਭਗਤਾਂ ਡੇਰਾ, ਤਿਸ ਥਾਨ ਮਿਲੇ ਵਡਿਆਈ ਏ। ਓਥੇ ਜਾ ਕੇ ਬਹਿ ਕੇ ਮੰਗੋ ਪ੍ਰਭ ਦੇਵਣਹਾਰ ਬਥੇਰਾ, ਦੇਂਦਿਆਂ ਤੋਟ ਰਹੇ ਨਾ ਰਾਈ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮ ਇਕੋ ਇਕ ਸਮਝਾਈ ਏ। ਸੁਣ ਕੇ ਸੰਗਤ ਬਣ ਗਈ ਪੰਗਤ, ਬਹਿ ਬਹਿ ਰਹੇ ਖਾਈਆ। ਨਾਲੇ ਵੇਖਣ ਹਰਿ ਦੀ ਸੰਗਤ, ਖ਼ੁਸ਼ੀਆਂ ਰਾਗ ਅਲਾਈਆ। ਸੁਣ ਗਿਆਨ ਬੋਧ ਅਗਾਧੇ ਕੋਲੋਂ ਪੰਡਤ, ਜੋ ਧੁਰ ਦੀ ਕਰੇ ਪੜ੍ਹਾਈਆ। ਜਿਸ ਖੇਲ ਰਚਾਇਆ ਜੇਰਜ ਅੰਡਜ, ਉਤਭੁਜ ਸੇਤਜ ਦਏ ਵਡਿਆਈਆ। ਅੱਜ ਉਸ ਦਵਾਰਿਉਂ ਆਏ ਮੰਗਤ, ਘਰ ਬੈਠੇ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਸਾਚੀ ਵਸਤ ਦੇ ਵਰਤਾਈਆ। ਸਾਹਿਬ ਸਤਿਗੁਰ ਵੇਖ ਖ਼ੁਸ਼ੀ ਮਨਾਉਣਗੇ। ਗੁਰ ਅਵਤਾਰੋ ਪੀਰ ਪੈਗ਼ੰਬਰੋ, ਮੇਰੇ ਭਗਤ ਆਪ ਵਰਤਾਉਣਗੇ। ਗਰਧਾਰਾ ਬਖ਼ਸ਼ੀਸ਼ ਹੱਥ ਕੜਛੇ ਆਪ ਉਠਾਉਣਗੇ। ਪਾਲ ਮੱਸਾ ਨਾਲ ਰਲਾਉਣਗੇ। ਕਾਸ਼ੀ ਹੱਟਾ ਇਕ ਚਲਾਉਣਗੇ। ਇੰਦਰ ਫੁਨਿੰਦਰ ਜਿਸ ਦਰ ਤੋਂ ਖਾਣਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਭੰਡਾਰਾ ਇਕ ਵਰਤਾਉਣਗੇ। ਗੁਰ ਅਵਤਾਰ ਕਹਿਣ ਅਸੀਂ ਖਾਵਾਂਗੇ। ਖ਼ੁਸ਼ੀਆਂ ਨਾਲ ਗੀਤ ਅਲਾਵਾਂਗੇ। ਸਾਚੀ ਰੀਤ ਆਪਣੀ ਝੋਲੀ ਪਾਵਾਂਗੇ। ਜਿਸ ਘਰ ਵਸਣ ਊਚ ਨੀਚ, ਉਸ ਦਰ ਬਹਿ ਕੇ ਸੀਸ ਨਿਵਾਵਾਂਗੇ। ਸਾਡਾ ਪਿਛਲਾ ਲੇਖਾ ਮੁਕਿਆ ਪੂਰਾ ਕੀਤਾ ਠੀਕ, ਠੀਕਰ ਕੂੜਾ ਭੰਨ ਵਖਾਵਾਂਗੇ। ਜੁਗ ਚੌਕੜੀ ਪਿਛੋਂ ਆਈ ਉਹ ਤਾਰੀਖ਼, ਜਿਸ ਤਾਰੀਖ ਦਾ ਸੁਣਿਆ ਹਾਲ ਸੁਣਾਵਾਂਗੇ। ਦਰ ਸੁਆਲੀ ਬਣ ਕੇ ਮੰਗੀਏ ਭੀਖ, ਭਿਛਿਆ ਆਪਣੀ ਝੋਲੀ ਪਾਵਾਂਗੇ। ਏਥੇ ਓਥੇ ਰਹੇਂ ਅਤੀਤ, ਪ੍ਰਭੂ ਤੇਰਾ ਜਸ ਗਾਵਾਂਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੇਣਾ ਇਕ ਵਰ, ਘਰ ਤੇਰਾ ਮੰਗਣ ਆਵਾਂਗੇ। ਤੇਰੇ ਭਗਤ ਸਭ ਕੁੱਛ ਵਰਤਾਉਣਗੇ। ਫੜ ਬਾਹੋਂ ਮੈਨੂੰ ਨਾਲ ਰਲਾਉਣਗੇ। ਹੁਕਮੇ ਅੰਦਰ ਚਾਰੋਂ ਕੁੰਟ ਭਵਾਉਣਗੇ। ਜੇ ਕੋਈ ਲੱਭੇ ਜਾ ਕੇ ਕਿਸੇ ਮੰਦਰ, ਮੰਦਰ ਵੜ ਕੇ ਫੇਰ ਪਛਤਾਉਣਗੇ। ਜੇ ਕੋਈ ਵੇਖੇ ਆ ਕੇ ਅੰਦਰ, ਨਿਰਗੁਣ ਨੂਰ ਜਹੂਰ ਰੁਸ਼ਨਾਉਣਗੇ। ਮੇਰਾ ਇਕੋ ਘਰ ਮੰਗਲ, ਜਿਸ ਘਰ ਭਗਤ ਨਜ਼ਰੀ ਆਉਣਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਵਸਤ ਸਭ ਦੀ ਝੋਲੀ ਪਾਉਣਗੇ। ਮੈਨੂੰ ਗੁਰਮੁਖਾਂ ਨਾਲ ਰਲਾਉਣਾ ਏ। ਸਾਚੀ ਸੇਵਾ ਵਿਚ ਲਗੌਣਾ ਏ। ਕਮਲਾ ਰਮਲਾ ਜਗਤ ਬਣੌਣਾ ਏ। ਜਿਸ ਦੇ ਅੰਦਰ ਸੋਹਣਾ ਬੰਗਲਾ, ਮਹਲ ਅਟੱਲ ਇਕ ਸੁਹੌਣਾ ਏ। ਜਿਸ ਦੇ ਚਾਰੋਂ ਕੁੰਟ ਪੰਜ ਤਤ ਜੰਗਲਾ, ਦੂਰੋਂ ਨਜ਼ਰ ਕਿਸੇ ਨਾ ਔਣਾ ਏ। ਕੀ ਹੋਇਆ ਜੇ ਸੁਦਾਮੇ ਚੱਬੇ ਤੰਦਲਾ, ਬਿਨ ਤੰਦਲ ਚਬਿਆਂ ਪਾਰ ਕਰੌਣਾ ਏ। ਚੜ੍ਹਾ ਕੇ ਧੁਰ ਦੀ ਆਪਣੀ ਮੰਜ਼ਲਾ, ਜਿਸ ਮੰਜ਼ਲ ਆਪਣਾ ਡੇਰਾ ਲਾਉਣਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪਕਵਾਨ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਜਨ ਭਗਤਾਂ ਨਾਲ ਮਿਲ ਕੇ, ਆਪ ਖਵੌਣਾ ਏ। ਵਿਸ਼ਨੂੰ ਕਹੇ ਏਥੇ ਕੀ ਕੁੱਛ ਖਾਵਾਂਗੇ। ਬ੍ਰਹਮਾ ਕਹੇ ਖਾ ਖਾ ਥੱਕੀਏ, ਥੱਕ ਥੱਕ ਕੇ ਅੰਤ ਪਛਤਾਵਾਂਗੇ। ਸ਼ੰਕਰ ਕਹੇ ਬੇਅੰਤ ਬੇਅੰਤ ਕਹਿ ਕੇ ਸ਼ੁਕਰ ਮਨਾਵਾਂਗੇ। ਗੁਰ ਅਵਤਾਰ ਕਹਿਣ ਦੋ ਜਹਾਨ ਤਜ ਕੇ, ਘਰ ਸਾਚੇ ਖ਼ੁਸ਼ੀ ਮਨਾਵਾਂਗੇ। ਪੀਰ ਪੈਗ਼ੰਬਰ ਕਹਿਣ ਦਰਸ਼ਨ ਕਰੀਏ ਰੱਜ ਕੇ, ਜਿਸ ਦਰਸ਼ਨ ਡਿਠਿਆਂ ਆਪਣਾ ਆਪ ਮਿਟਾਵਾਂਗੇ। ਨਾਨਕ ਨਿਰਗੁਣ

❋

❋

ਕਹੇ ਨਹੀਂ ਹਰਿਸੰਗਤ ਵਿਚ ਸਜ ਕੇ, ਭੋਜਨ ਗੁਰਮੁਖਾਂ ਰਲ ਕੇ ਖਾਵਾਂਗੇ। ਗੋਬਿੰਦ ਕਹੇ ਜੈਕਾਰਾ ਬੋਲੀਏ ਗੱਜ ਕੇ, ਪੁਰਖ ਅਕਾਲ ਸ਼ੁਕਰ ਮਨਾਵਾਂਗੇ। ਜਿਸ ਨੂੰ ਪਿਛੇ ਆਏ ਛੱਡ ਕੇ, ਓਸ ਦਾ ਦਰਸ਼ਨ ਲੋਕਮਾਤ ਪਾਵਾਂਗੇ। ਅੱਜ ਏਥੋਂ ਜਾਈਏ ਰੱਜ ਕੇ, ਨੌ ਸੌ ਚੁਰਾਨਵੇਂ ਚੌਕੜੀ ਜੁਗ ਫਿਰ ਖਾਣ ਕਦੀ ਨਾ ਆਵਾਂਗੇ। ਜਨ ਭਗਤਾਂ ਨਾਲ ਜਾਈਏ ਹੱਸ ਕੇ, ਹੱਸ ਹੱਸ ਆਪਣੀ ਖ਼ੁਸ਼ੀ ਮਨਾਵਾਂਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਵਸਤ ਆਪਣੀ ਝੋਲੀ ਪਾਵਾਂਗੇ। ਵਿਸ਼ਨੂੰ ਕਹੇ ਕੀ ਵਰਤਾਰ ਵਰਤਾਏਗਾ। ਬ੍ਰਹਮਾ ਕਹੇ ਭੁੱਖੇ ਨੰਗਿਆਂ ਭੰਡਾਰ ਭਰਾਏਗਾ। ਸ਼ੰਕਰ ਕਹੇ ਦਾਤਾਰ ਆਪਣੀ ਦਇਆ ਕਮਾਏਗਾ। ਗੁਰ ਅਵਤਾਰ ਕਹੇ ਸਾਡਾ ਲੇਖਾ ਮੂਲ ਚੁਕਾਏਗਾ। ਪੀਰ ਪੈਗ਼ੰਬਰ ਕਹੇ ਸਾਡੀ ਨਿਆਜ ਨਾ ਕੋਈ ਚੜ੍ਹਾਏਗਾ। ਭਗਤ ਭਗਵਾਨ ਮਿਲ ਕੇ ਰਿੱਧਾ ਪੱਕਾ, ਬਹਿ ਕੇ ਇਕੱਠਾ ਖਾਏਗਾ। ਆਦਿ ਜੁਗਾਦਿ ਜੁਗ ਚੌਕੜੀ ਦਾ ਬਚਨ ਕਰ ਕੇ ਸੱਚਾ, ਸਾਚੀ ਆਪਣੀ ਧਾਰ ਰਖਾਏਗਾ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਕੋਲੋਂ ਜੋ ਧਾਗਾ ਰਹਿ ਗਿਆ ਕੱਚਾ, ਅੰਤਮ ਆਪਣੀ ਗੰਢ ਦਵਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਕਰਨੀ ਆਪ ਕਮਾਵੇਗਾ। ਗੁਰ ਅਵਤਾਰ ਪੀਰ ਪੈਗ਼ੰਬਰ ਕਰਨ ਵਿਚਾਰ, ਮਤਾ ਮਤੇ ਨਾਲ ਪਕਾਈਆ। ਅਸੀਂ ਕਹਿੰਦੇ ਰਹੇ ਨਰ ਨਿਰੰਕਾਰ, ਨਿਰਗੁਣ ਨੂਰ ਖ਼ੁਦਾਈਆ। ਜੋਤੀ ਦੀਪਕ ਜਲਵਾ ਤੱਕਿਆ ਨਾ ਪੁਰਖ ਨਾ ਨਾਰ, ਰੂਪ ਅਨੂਪ ਸਮਝਾਈਆ। ਕਰ ਵੇਸ ਭੇਵ ਖੋਲ੍ਹਿਆ ਕਰਤਾਰ, ਕਰਤਾ ਆਪਣਾ ਪਰਦਾ ਲਾਹੀਆ। ਨਜ਼ਰੀ ਆਇਆ ਨਿਰਗੁਣ ਧਾਰ, ਸਰਗੁਣ ਸੋਭਾ ਪਾਈਆ। ਸਰਗੁਣ ਰੂਪ ਤਤ ਅਕਾਰ, ਤਤਵ ਆਪ ਪਰਗਟਾਈਆ। ਪ੍ਰੀਤੀ ਅੰਦਰ ਦੱਸ ਪਿਆਰ, ਪ੍ਰੇਮੀ ਪ੍ਰੇਮਿਕਾ ਰੂਪ ਵਟਾਈਆ। ਜਨ ਭਗਤਾਂ ਮੇਲੇ ਹੋ ਖਵਾਰ, ਖਵਾਰੀ ਆਪਣੀ ਝੋਲੀ ਪਾਈਆ । ਜੋਤ ਅਕਾਲਣ ਬਣ ਕੇ ਨਾਰ, ਖੁਲੜੇ ਕੇਸ ਫਿਰੇ ਵਾਹੋ ਦਾਹੀਆ। ਜੇ ਕੋਈ ਜੋਬਨ ਵੇਖੇ ਮੁਟਿਆਰ, ਬੁੱਢੀ ਬਾਲੀ ਨਜ਼ਰ ਕਿਸੇ ਨਾ ਆਈਆ । ਜੇ ਸਿਫ਼ਤ ਕਰੋ ਤੇ ਪਰਵਰਦਿਗਾਰ, ਸਲਾਹਾਂ ਵਿਚ ਪਾਰਬ੍ਰਹਮ ਅਖਵਾਈਆ। ਮਲਾਹ ਵਿਚ ਬੇੜਾ ਕਰੇ ਪਾਰ, ਫੜ ਕੇ ਆਪਣੇ ਕੰਧ ਉਠਾਈਆ । ਕਿਰਪਾ ਕਰੇ ਤੇ ਭੁੱਖਿਆਂ ਦਏ ਵਖਾਲ, ਖੁਲ੍ਹੀ ਵਸਤ ਵਰਤਾਈਆ। ਅੱਗੇ ਕਿਸੇ ਦੀ ਕੋਈ ਨਾ ਚਲੇ ਚਾਲ, ਮਜਲਸ ਵਿਚ ਬਹਿ ਕੇ ਗੁਰ ਅਵਤਾਰ, ਪੀਰ ਪੈਗ਼ੰਬਰ ਆਪਣਾ ਹੁਕਮ ਨਾ ਕੋਈ ਵਰਤਾਈਆ। ਸਾਰੇ ਗੁਰਮੁਖ ਹੋਣ ਖ਼ੁਸ਼ਹਾਲ, ਖ਼ੁਸ਼ੀਆਂ ਝੋਲੀ ਆਪ ਭਰਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਬਣ ਪ੍ਰਿਤਪਾਲ, ਪਾਲਣਾ ਕਰੇ ਥਾਉਂ ਥਾਈਂਆਂ। ਭੋਜਨ ਖਾਦਿਆਂ ਅੱਗੇ ਹੋਵੇ ਨਾ ਕਿਸੇ ਜ਼ਵਾਲ, ਦੇਵੇ ਅੰਤ ਨਾ ਕੋਈ ਸਜਾਈਆ। ਸਭ ਦਾ ਪੂਰਾ ਹੋਇਆ ਹੱਲ ਸਵਾਲ, ਹਲਤ ਪਲਤ ਵਿਚੋਂ ਦੋ ਜਹਾਨ ਪਾਰ ਕਰਾਈਆ। ਧੰਨ ਵਡਿਆਈ ਰਿੱਧੇ ਪੱਕੇ ਪਕਵਾਨ ਦਾਲ ਰੋਟੀ ਛੱਤੀ ਭੋਜਨ ਪਦਾਰਥ, ਅੱਗੇ ਸਵਾਰਥ ਆਪਣੇ ਲੇਖੇ ਲਾਈਆ। ਗੁਰਮੁਖਾਂ ਜਨਮ ਨਾ ਜਾਏ ਅਕਾਰਥ, ਜੋ ਜੋ ਖਾ ਖਾ ਸ਼ੁਕਰ ਮਨਾਈਆ। ਹਰਿਸੰਗਤ ਤੇਰਾ ਇਕੋ ਸੱਚਾ ਪਰਮਾਰਥ, ਜੋ ਆਪਣੇ ਨਾਲ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਮ ਕਸਵਟੀ ਨਾਲ ਲਾ ਕੇ ਬਣਾਏ ਪਾਰਸ, ਕੀਮਤ ਕਰਤਾ ਆਪ ਚੁਕਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਮਿਹਰ ਕਰੇ ਮਿਹਰਵਾਨ ਬਿਨ ਸਫ਼ਾਰਸ਼, ਸਭ ਦੀ ਕੀਤੀ ਪਿਛਲੀ ਬੀਤੀ ਅਗਲੀ ਰੀਤੀ ਝੋਲੀ ਪਾਈਆ।

❋

❋

ਜਿਸ ਵੇਲੇ ਲੰਗਰ ਵਰਤੌਣਗੇ। ਇੱਕੀ ਇੱਕੀ ਇੱਕੀ ਖ਼ੁਸ਼ੀ ਮਨੌਣਗੇ। ਸਿੱਖੀ ਸਿੱਖੀ ਵਿਚ ਰਲ ਕੇ ਸਿੱਖੀ ਰੂਪ ਸਮੌਣਗੇ। ਪੂਰਬ ਲੇਖ ਦੀ ਲਿਖੀ ਤਕਦੀਰ ਮਿਟੌਣਗੇ। ਗੁਰਮੁਖ ਵੇਖ ਮੁਨੀ ਰਿਖੀ, ਰਿਖੀ ਰਿਖੀ ਸਿਧੇ ਸੀਸ ਨਿਵੌਣਗੇ। ਜਨਮ ਮਰਨ ਵਿਚ ਕੋਈ ਨਾ ਹੋਵੇ ਦੁਖੀ, ਦੁਖੀ ਦੁਖ ਦਲਿਦਰ ਡੇਰਾ ਢੌਣਗੇ। ਪ੍ਰਭ ਚਰਨ ਸਚਖੰਡ ਸਾਰੇ ਵਸਣ ਸੁਖੀ, ਸੁਖੀ ਸੁਖੀ ਜੋ ਸਤਿਗੁਰ ਦਰਸ਼ਨ ਪੌਣਗੇ। ਉਜਲ ਹੋਵੇ ਮਾਤ ਮੁਖੀ, ਮੁਖੀ ਮੁਖੀ ਜੋ ਸੋਹੰ ਢੋਲਾ ਗੌਣਗੇ। ਜਨ ਭਗਤਾਂ ਕਹੀ ਰਮਜ਼ ਗੁੱਝੀ, ਗੁੱਝੀ ਗੁੱਝੀ ਆਪਣੀ ਰਮਜ਼ ਲਗੌਣਗੇ। ਜਿਨ੍ਹਾਂ ਬਾਤ ਅਗੰਮ ਦੀ ਸੁਝੀ, ਸੋ ਅਪਣੀ ਸੋਚ ਸਮਝ ਗਵੌਣਗੇ। ਤ੍ਰਿਲੋਕੀ ਅੰਦਰ ਦਾਲ ਰਿਝੀ ਇਕ ਪ੍ਰਭੂ ਦੀ ਕੁਜੀ, ਜਿਸ ਦਾ ਭੇਵ ਦੋ ਜਹਾਨ ਨਾ ਪੌਣਗੇ। ਕੋਈ ਸਮਝ ਨਾ ਸਕੇ ਮਨ ਮਤ ਬੁੱਧੀ, ਗਿਆਨ ਧਿਆਨ ਸਰਬ ਸਰਮੌਣਗੇ। ਹਰਿਸੰਗਤ ਤੇਰੀ ਵਡਿਆਈ ਉਚੀ, ਉਚੇ ਮਿਜ਼ਾਰ ਬਹਿ ਬਹਿ ਹਰਿ ਗੁਣ ਗੌਣਗੇ। ਤੇਰੀ ਆਤਮ ਪਰਮਾਤਮ ਕੀਤੀ ਸੁਚੀ, ਸਚ ਸੁੱਚ ਸੰਜਮ ਵਿਚ ਸਮੌਣਗੇ। ਪੁਰਖ ਅਕਾਲ ਭਾਗ ਲਗਾਏ ਗੋਬਿੰਦ ਨਾਲ ਪੁਤੀ, ਪਿਤਾ ਪੂਤ ਇਕ ਘਰ ਬਹਿ ਕੇ ਦਰ ਸਾਚਾ ਸਚ ਸੁਹੌਣਗੇ। ਇਹ ਕਿਹੜਾ ਮੈਂ ਕੌਣ ਲੁਕੀ, ਓਹਲਾ ਪਰਦਾ ਸਰਬ ਮਿਟੌਣਗੇ। ਜਿਨ੍ਹਾਂ ਦੀ ਸ੍ਰੀ ਭਗਵਾਨ ਕੱਟਣ ਆਇਆ ਬੁੱਤੀ, ਸੋ ਜਜਮਾਨ ਗੁਰਮੁਖ ਅੱਗੋਂ ਖੈਰ ਖਰਾਇਤ ਪ੍ਰਭ ਦੀ ਝੋਲੀ ਪੌਣਗੇ। ਸਭ ਨੂੰ ਅੰਦਰ ਵੜ ਕੇ ਵੇਖਿਆ ਗੁੱਠੀਂ, ਲੁਕ ਕੇ ਮੁਖ ਨਾ ਕੋਈ ਛੁਪੌਣਗੇ। ਵਿਸ਼ਨ ਬ੍ਰਹਮਾ ਸ਼ਿਵ ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਅੱਜ ਖਾ ਜਾਈਏ ਪੂਰੀ ਲੁਚੀ, ਜਿਸ ਦੇ ਕੋਲੋਂ ਕੜਾਹ ਪ੍ਰਸ਼ਾਦਿ ਸਾਰੇ ਸੀਸ ਨਿਵੌਣਗੇ। ਇਸ ਦੀ ਕਲਮ ਮਨੀ ਸਿੰਘ ਚਲਾਈ ਬੜੁਖੀਂ, ਸੋ ਬੂਹੇ ਲੰਘ ਕੇ ਵੇਖ ਖ਼ੁਸ਼ੀ ਮਨੌਣਗੇ। ਜਿਸ ਕਲਾ ਜਗਾਈ ਸੁੱਤੀ, ਤਿਸ ਦੇ ਸੁਤ ਬਣ ਕੇ ਆਪਣੀ ਝੋਲੀ ਡੌਣਗੇ। ਅੱਗੇ ਭੁੱਖਾ ਕਿਸੇ ਦਾ ਰਹਿਣ ਨਾ ਦੇਵੇ ਕਾਗ਼ਜ਼ ਕਲਮ ਛਾਹੀ ਬੁੱਤੀ, ਬੁੱਤਖ਼ਾਨੇ ਸਾਰੇ ਨੇਤਰ ਨੈਣ ਨੀਰ ਵਹੌਣਗੇ। ਜਨ ਭਗਤਾਂ ਦਵਾਰੇ ਬਹਿ ਕੇ ਪ੍ਰੇਮ ਪਿਆਰ ਚੂਰੀ ਸਭ ਨੇ ਕੁੱਟੀ, ਪ੍ਰੇਮ ਰਸ ਆਪਣਾ ਵਿਚ ਰਲਾਉਣਗੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਲੇਖੇ ਲਾ ਮੰਧੂਕੜੀ ਰੁੱਖੀ, ਸੰਦੂਕੜੀ ਸਾਚੀ ਸਰਬ ਭਰੌਣਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਜੋਤ ਅਕਾਲਣ ਬਣ ਕੇ ਆਈ ਫਫਨੇ ਕੁੱਟੀ, ਭੇਖ ਪਖੰਡ ਆਪਣੇ ਵਿਚ ਛੁਪਾਈਆ। ਜਗਤ ਪਲਾਲਣ ਕਿਸੇ ਕੋਲੋਂ ਨਾ ਗਈ ਲੁੱਟੀ, ਲੁੱਟ ਲੁੱਟ ਵੇਖੇ ਜਗਤ ਲੋਕਾਈਆ। ਜਨ ਭਗਤਾਂ ਨਾਲ ਮਿਲਾ ਕੇ ਆਪਣੀ ਰੁਚੀ, ਰਚਨਾ ਸਾਚੀ ਰਹੀ ਵਖਾਈਆ। ਭਗਤ ਦਵਾਰੇ ਆ ਕੇ ਗੱਲ ਇਕੋ ਪੁੱਛੀ, ਜੋ ਸਾਹਿਬ ਸਵਾਮੀ ਰਿਹਾ ਸਮਝਾਈਆ। ਗੁਰਮੁਖੋ ਤੁਹਾਡੀ ਵਾਟ ਪਿਛਲੀ ਸਾਰੀ ਮੁੱਕੀ, ਅੱਗੇ ਸਤਿਗੁਰ ਦਏ ਸਫਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸਾਰੇ ਗਾਓ ਉਚੀ, ਜੋ ਨੀਚੋਂ ਊਚ ਰਿਹਾ ਬਣਾਈਆ।

੧੦ ਮਾਘ ੨੦੨੦ ਬਿਕਰਮੀ ਸੰਤ ਸਿੰਘ ਦੇ ਘਰ ਪਿੰਡ ਬਾਬੂ ਪੁਰ ਜ਼ਿਲਾ ਗੁਰਦਾਸ ਪੁਰ

ਦੋ ਜਹਾਨ ਖ਼ੁਸ਼ੀ ਚੜੀ ਗੱਜ, ਗਰਜ਼ ਸਭ ਦੀ ਪੂਰ ਕਰਾਇੰਦਾ। ਜੁਗ ਚੌਕੜੀ ਮੇਟ ਹੱਦ, ਹੱਦ ਇਕੋ ਇਕ ਸਮਝਾਇੰਦਾ। ਗੁਰ

❋

❋

ਅਵਤਾਰ ਪੀਰ ਪੈਗ਼ੰਬਰ ਆਪਣਾ ਨਾਮ ਸੁਣਾ ਸਦ, ਸੱਦਾ ਆਪਣਾ ਨਾਮ ਸੁਣਾਇੰਦਾ। ਸਾਚੇ ਹੁਜਰੇ ਕਰਾ ਹੱਜ, ਹਜ਼ਰਤ ਇਕੋ ਨੂਰ ਦਰਸਾਇੰਦਾ । ਗੀਤ ਗੋਬਿੰਦ ਗਾਵਣ ਛੰਦ, ਸੋਹਲਾ ਸਚ ਸਚ ਦ੍ਰਿੜਾਇੰਦਾ। ਗ੍ਰਹਿ ਮੰਦਰ ਅੰਦਰ ਆਵੇ ਸੁਖ ਅਨੰਦ, ਸੁੱਖ ਸਾਗਰ ਰੂਪ ਵਟਾਇੰਦਾ। ਸਭ ਦਾ ਲੇਖੇ ਲੱਗੇ ਪੰਧ, ਹਰਿ ਕਰਤਾ ਕੀਮਤ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਆਪ ਚੜ੍ਹਾਇੰਦਾ । ਦੋ ਜਹਾਨ ਰਹੇ ਗੱਜ, ਗਜ਼ਲ ਇਕੋ ਨਾਮ ਸੁਣਾਈਆ। ਰਵ ਸਸ ਰਹੇ ਭੱਜ, ਬਣ ਪਾਂਧੀ ਪੰਧ ਮੁਕਾਈਆ। ਵਿਸ਼ਨ ਬ੍ਰਹਮਾ ਸ਼ਿਵ ਇਕ ਦੂਜੇ ਨੂੰ ਰਹੇ ਸੱਦ, ਸੁਨੇਹੜਾ ਸਚ ਘਲਾਈਆ। ਚਲੋ ਚਲ ਕੇ ਵੇਖੀਏ ਅੱਜ, ਇਜ਼ਾਜ਼ਤ ਦੇਵੇ ਬੇਪਰਵਾਹੀਆ। ਜਿਸ ਦੀ ਜੁਗ ਚੌਕੜੀ ਕਿਸੇ ਨਾ ਲੱਭੀ ਹੱਦ, ਕਿਨਾਰਾ ਨਜ਼ਰ ਕੋਈ ਨਾ ਆਈਆ। ਸੋ ਸਾਹਿਬ ਸਵਾਮੀ ਹਰਿਸੰਗਤ ਅੰਦਰ ਬੈਠਾ ਸਜ, ਸੱਜਣ ਬਣ ਕੇ ਡੇਰਾ ਲਾਈਆ । ਸਭ ਦੇ ਪੜਦੇ ਰਿਹਾ ਕੱਜ, ਸਿਰ ਆਪਣਾ ਹੱਥ ਟਿਕਾਈਆ। ਹਾਲ ਮੁਰੀਦ ਹੋ ਕੇ ਆਈਏ ਦੱਸ, ਮੁਰਸ਼ਦ ਮਿਲੇ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਰਿਹਾ ਲਿਖਾਈਆ। ਨਿਰਗੁਣ ਸਰਗੁਣ ਨਾਅਰਾ ਗੱਜ, ਸਚਖੰਡ ਨਿਵਾਸੀ ਆਪ ਸੁਣਾਇੰਦਾ। ਲੰਮਾ ਉਚਾ ਦਿਸੇ ਨਾ ਕੋਈ ਕੱਦ, ਗਹਿਰ ਗੰਭੀਰ ਸੋਭਾ ਪਾਇੰਦਾ। ਸਚ ਦਵਾਰਾ ਆਪੇ ਲੰਘ, ਸੇਜ ਸੁਹੰਜਣੀ ਸੋਭਾ ਪਾਇੰਦਾ । ਕੋਟਨ ਕੋਟ ਜੁਗ ਮੁਕਾ ਆਪਣਾ ਪੰਧ, ਮੰਜ਼ਲ ਆਪਣੀ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਗੁਰ ਅਵਤਾਰ ਜੈਕਾਰ ਸੁਣਾਵਣ ਗੱਜ, ਗਦਾਗਰ ਰੂਪ ਵਟਾਈਆ। ਤੇਰੇ ਨਾਮ ਦਾ ਅਗੰਮਾ ਨਦ, ਨਿਤ ਨਵਿਤ ਰਹੇ ਵਜਾਈਆ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਦਿਤੀ ਮਧੁ, ਰਸ ਤੇਰਾ ਨਾਮ ਭਰਾਈਆ। ਨਿਰਗੁਣ ਨਿਰਵੈਰ ਕਿਉਂ ਬੈਠਾ ਹੋ ਅੱਡ, ਇਕ ਇਕੱਲਾ ਰੂਪ ਵਟਾਈਆ। ਜੁਗ ਚੌਕੜੀ ਸਭ ਦਾ ਸਾਥ ਜਾਵਣ ਛੱਡ, ਸਗਲਾ ਸੰਗ ਨਾ ਕੋਈ ਨਿਭਾਈਆ। ਕਾਇਆ ਮਾਟੀ ਖ਼ਾਕ ਰੋਵੇ ਹੱਡ, ਨਾੜੀ ਨੂਰ ਨਾ ਕੋਈ ਰੁਸ਼ਨਾਈਆ । ਉਠ ਵੇਖ ਆਪਣੀ ਯਦ, ਵਿਸ਼ਨੂੰ ਬੈਠਾ ਧਿਆਨ ਲਗਾਈਆ। ਨੂਰ ਨੁਰਾਨੇ ਚਮਕਨ ਚੰਦ, ਜਹਾਨ ਆਇਆ ਮੁਖ ਭਵਾਈਆ। ਤੇਰੇ ਪ੍ਰੇਮ ਮਾਨਣ ਅਨੰਦ, ਅਨੰਦ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇ ਮਾਣ ਵਡਿਆਈਆ। ਗਜ ਜੈਕਾਰਾ ਪੀਰ ਪੈਗ਼ੰਬਰ, ਸਚ ਸੱਚ ਰਹੇ ਜਣਾਈਆ। ਪਰਵਰਦਿਗਾਰ ਰਚਿਆ ਇਕ ਸਵੰਬਰ, ਨਿਰਗੁਣ ਸਰਗੁਣ ਮੇਲ ਮਿਲਾਈਆ। ਚਲੋ ਵੇਖੀਏ ਚਲ ਅਡੰਬਰ, ਕੀ ਕੀ ਰਚਨ ਰਚਾਈਆ। ਸਰਬ ਕਲਾਂ ਹਰਿ ਬਣ ਭਰਤੰਬਰ, ਭਰਪੂਰ ਰਿਹਾ ਸਰਬ ਠਾਈਂਆ। ਨਾ ਕੋਈ ਮਸਜਿਦ ਗੁਰਦਵਾਰਾ ਮੰਦਰ, ਸ਼ਿਵਦਵਾਲਾ ਮੱਠ ਨਾ ਕੋਈ ਵਖਾਈਆ। ਜਨ ਭਗਤਾਂ ਮੇਲ ਮਿਲਾ ਕੇ ਅੰਦਰੇ ਅੰਦਰ, ਘਰ ਬਾਤੀ ਜੋਤ ਕਰੇ ਰੁਸ਼ਨਾਈਆ। ਮਨ ਵਾਸਨਾ ਬੰਨ ਕੇ ਬੰਦਰ, ਚਰਨ ਕਵਲ ਰਿਹਾ ਚਿਤ ਲਾਈਆ। ਜਿਸ ਰਵਿਦਾਸੇ ਢੋਏ ਢੋਰ ਡੰਗਰ, ਤਿਸ ਲੇਖਾ ਕਲਮ ਛਾਹੀਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਰਿਹਾ ਵਖਾਈਆ। ਗੁਰ ਅਵਤਾਰ ਗੱਜ ਗੱਜ ਬੋਲ, ਅਨਬੋਲਤ ਰਾਗ ਸੁਣਾਈਆ। ਤੇਰਾ ਅਗੰਮਾ ਧੁਰ ਦਾ ਢੋਲ, ਜੁਗ ਚੌਕੜੀ ਨਿਤ ਨਵਿਤ ਵਜਾਈਆ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਦਵਾਰਾ ਖੋਲ੍ਹ, ਖ਼ਾਲਕ ਖ਼ਲਕ ਦਿਤੀ ਸਮਝਾਈਆ। ਲੱਖ ਚੁਰਾਸੀ ਤੋਲ ਆਪਣੇ

❋

❋

ਤੋਲ, ਨਾਮ ਕੰਡਾ ਇਕ ਵਖਾਈਆ । ਗੁਰਮੁਖ ਵਿਰਲੇ ਰੱਖੇ ਕੋਲ, ਭਗਤ ਭਗਵਾਨ ਦਇਆ ਕਮਾਈਆ। ਮਾਇਆ ਮਮਤਾ ਪਾ ਕੇ ਪਰਦਾ ਓਹਲ, ਭਰਮ ਭੁਲੇਖਾ ਜਗਤ ਲੋਕਾਈਆ । ਇਹ ਤੇਰਾ ਅਗੰਮੀ ਚੋਹਲ, ਚਾਲ ਨਿਰਾਲੀ ਸਮਝ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਕਰਨੀ ਕਾਰ ਕਮਾਈਆ। ਭਗਤ ਕਹੇ ਭਗਵਾਨ ਗੱਜ ਕੀ ਕਹਿਣਾ, ਮੈਂ ਕਹਿਣ ਕੁੱਛ ਨਾ ਪਾਈਆ। ਇਕੋ ਮੰਗਾਂ ਦਰਸ਼ਨ ਨੈਣਾ, ਦੂਜੀ ਆਸ ਨਾ ਕੋਈ ਤਕਾਈਆ। ਸਦਾ ਸਦ ਤੇਰੇ ਚਰਨ ਬਹਿਣਾ, ਮਿਲੇ ਮਾਣ ਵਡਿਆਈਆ। ਨਾਤਾ ਤੁਟੇ ਮਾਤ ਪਿਤ ਭਾਈ ਭੈਣਾ, ਸਾਕ ਸੈਣਾ ਇਕੋ ਨਜ਼ਰੀ ਆਈਆ। ਤਨ ਭੂਸ਼ਨ ਬਸਤਰ ਪਹਿਨਾ ਤੇਰੇ ਨਾਮ ਗਹਿਣਾ, ਨਾਮ ਅਵਲਾ ਰੰਗ ਰੰਗਾਈਆ। ਮਹਲ ਅਟੱਲ ਉਚ ਮੁਨਾਰ ਰਹਿਣਾ, ਸਾਢੇ ਤਿੰਨ ਹੱਥ ਸੋਭਾ ਪਾਈਆ। ਸਤਿਗੁਰ ਚਰਨ ਧੁਰ ਦਾ ਬੁਰਜ ਕਦੇ ਨਾ ਢਹਿਣਾ, ਚਾਰ ਦੀਵਾਰ ਨਾ ਕੋਈ ਗਿਰਾਈਆ। ਸੂਰਜ ਚੰਦ ਰਵ ਸਸ ਦੋਏ ਸ਼ਰਮੌਣਾ, ਅੱਖ ਸਕੇ ਨਾ ਕੋਈ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਤੁਧ ਬਿਨ ਦੇਵਣਹਾਰਾ ਨਜ਼ਰ ਕੋਇ ਨਾ ਆਈਆ। ਸੰਤ ਕਹੇ ਜਨ ਗੱਜ ਕੀ ਆਖਾਂ, ਆਖਣ ਵਿਚ ਕੁੱਛ ਨਾ ਆਈਆ। ਇਕੋ ਬਣਾ ਤੇਰਾ ਸਾਥਾ, ਸਗਲਾ ਸੰਗ ਬਣਾਈਆ। ਤੂੰ ਸਾਹਿਬ ਸੁਲਤਾਨ ਪੁਰਖ ਸਮਰਾਥਾ, ਪ੍ਰਭ ਤੇਰੇ ਹੱਥ ਵਡਿਆਈਆ। ਹਉਂ ਬਾਲ ਅਞਾਣਾ ਨਾਥ ਅਨਾਥਾਂ, ਦੀਨਨ ਰੂਪ ਵਟਾਈਆ। ਕਰ ਕਿਰਪਾ ਸਾਡਾ ਪੂਰ ਕਰਾ ਘਾਟਾ, ਘਾਟੀ ਆਪਣੀ ਦੇ ਚੜ੍ਹਾਈਆ। ਪਿਛੇ ਰਹਿ ਜਾਏ ਪਿਛਲੀ ਵਾਟਾ, ਅੱਗੇ ਤੇਰੇ ਚਰਨ ਮਿਲੇ ਸਰਨਾਈਆ। ਤੇਰੇ ਨੂਰ ਵਿਚੋਂ ਉਪਜੀ ਤੇਰੀ ਜਾਤਾ, ਅੰਤ ਤੇਰੇ ਵਿਚ ਸਮਾਈਆ। ਕਾਇਆ ਮਾਟੀ ਤੇਰਾ ਕਾਸਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੋਹੇ ਆਪਣਾ ਰੰਗ ਵਖਾਈਆ। ਗੁਰਮੁਖ ਕਹੇ ਗੱਜ ਕੀ ਬੋਲਾਂ, ਸੋਚ ਸਮਝ ਕੁਛ ਨਾ ਆਈਆ। ਮੈਂ ਇਕੋ ਜਾਣਾ ਤੇਰਾ ਢੋਲਾ, ਤੂੰ ਮੇਰਾ ਸੱਚਾ ਮਾਹੀਆ। ਨਿਰਗੁਣ ਹੋ ਕੇ ਬਣ ਵਿਚੋਲਾ, ਸਰਗੁਣ ਆਪਣਾ ਮੇਲ ਮਿਲਾਈਆ। ਦੇ ਵਡਿਆਈ ਉਪਰ ਧੌਲਾ, ਧਰਨੀ ਧਰਤ ਖ਼ੁਸ਼ੀ ਮਨਾਈਆ। ਕਿਉਂ ਰੱਖ ਕੇ ਬੈਠਾ ਓਹਲਾ, ਪਰਦਾ ਆਪਣਾ ਦੇ ਚੁਕਾਈਆ । ਤੇਰੀ ਪ੍ਰੀਤੀ ਘੋਲ ਘੋਲਾ, ਦੂਜੀ ਸੇਵ ਨਾ ਕੋਈ ਰਖਾਈਆ। ਲੱਖ ਚੁਰਾਸੀ ਨਾਲ ਮਾਰ ਰੌਲਾ, ਜਨ ਭਗਤਾਂ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਆਪਣਾ ਵਰ, ਵਰ ਦਾਤੇ ਤੇਰੀ ਵਡਿਆਈਆ। ਗੁਰਮੁਖ ਕਹੇ ਕੀ ਗਜ ਪੁਕਾਰਾ, ਰਸਨਾ ਜਿਹਵਾ ਕਹਿਣ ਕੁਛ ਨਾ ਪਾਈਆ। ਇਕੋ ਬੇਨੰਤੀ ਦੋਏ ਜੋੜ ਕਰਾਂ ਨਿਮਸਕਾਰਾ, ਨਿਉਂ ਨਿਉਂ ਆਪਣਾ ਸੀਸ ਨਿਵਾਈਆ । ਤੂੰ ਸਾਹਿਬ ਸਤਿਗੁਰ ਸਿਰਜਣਹਾਰਾ, ਸਚ ਸਵਾਮੀ ਨਜ਼ਰੀ ਆਈਆ। ਸਚਖੰਡ ਨਿਵਾਸੀ ਏਕੰਕਾਰਾ, ਅਕਲ ਕਲ ਤੇਰੀ ਵਡਿਆਈਆ। ਕਾਗ਼ਦ ਕਲਮ ਨਾ ਲਿਖਣਹਾਰਾ, ਸ਼ਾਹੀ ਬਲ ਨਾ ਕੋਈ ਜਣਾਈਆ। ਆਦਿ ਜੁਗਾਦਿ ਤੇਰਾ ਅੰਤ ਨਾ ਪਾਰਾਵਾਰਾ, ਬੇਅੰਤ ਤੇਰੀ ਬੇਪਰਵਾਹੀਆ। ਇਕੋ ਮੰਗਾਂ ਸਚ ਦਵਾਰਾ, ਘਰ ਸਾਚੇ ਅਲਖ ਜਗਾਈਆ। ਸਚ ਪ੍ਰੀਤੀ ਦੇ ਅਧਾਰਾ, ਦੂਜੀ ਓਟ ਨਾ ਕੋਈ ਰਖਾਈਆ। ਤੀਜੇ ਨੈਣ ਖੋਲ੍ਹ ਕਿਵਾੜਾ, ਚੌਥੇ ਪਦ ਮੇਲ ਮਿਲਾਈਆ। ਪੰਚਮ ਦੱਸੇ ਸਚ ਨਜ਼ਾਰਾ, ਨਜ਼ਰੀਆ ਆਪਣਾ ਲਏ ਬਦਲਾਈਆ। ਛੇਵੇਂ ਘਰ ਹੋ ਉਜਿਆਰਾ, ਸਤਵੇਂ ਸਤਿ ਸਤਿਵਾਦੀ ਸਤਿ ਸਰੂਪ ਵਖਾਈਆ। ਅੱਠਵੇਂ ਅੱਠਾਂ ਤਤ ਕਰ ਕਿਨਾਰਾ, ਮਿਹਰ ਨਜ਼ਰ ਨੈਣ ਉਠਾਈਆ। ਨੌਵੇਂ ਨੌ ਦਰ ਕੂੜੀ

❋

❋

ਕਿਰਿਆ ਨਾ ਕੋਈ ਪਸਾਰਾ, ਪੁਸ਼ਤ ਮੇਰੇ ਹੱਥ ਰਖਾਈਆ । ਦਸਵੇਂ ਦਰ ਤੇਰਾ ਨੂਰ ਹੋਏ ਉਜਿਆਰਾ, ਜੋਤੀ ਜੋਤ ਜੋਤ ਰੁਸ਼ਨਾਈਆ। ਅੰਮ੍ਰਿਤ ਜਾਮ ਦੇ ਠੰਡਾ ਠਾਰਾ, ਅਗਨ ਤਤ ਤੱਤ ਬੁਝਾਈਆ। ਸੇਜ ਸੁਹੰਜਣੀ ਸੋਭਾ ਪਾ ਗਿਰਵਰ ਗਿਰਧਾਰਾ, ਗਹਿਰ ਗੰਭੀਰ ਆਪਣਾ ਡੇਰਾ ਲਾਈਆ। ਤੇਰੇ ਨਾਲ ਮਿਲ ਕੇ ਫਿਰ ਗਾਵਾਂ ਤੇਰਾ ਜੈਕਾਰਾ, ਬਿਨ ਤੇਰੇ ਨਾਅਰੇ ਕੰਮ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਮੰਦਰ ਦੇ ਦਸਾਈਆ। ਗੱਜ ਜੈਕਾਰਾ ਬੋਲਾਂ ਅੰਤਰ ਆਤਮ, ਸਤਿ ਧੁਨ ਅਵਾਜ਼ ਉਠਾਈਆ। ਤੇਰਾ ਰੂਪ ਨਜ਼ਰੀ ਆਏ ਸਚ ਪਰਮਾਤਮ, ਪਰਮ ਪੁਰਖ ਤੇਰੀ ਸਿਫ਼ਤ ਸਲਾਹੀਆ। ਤੇਰਾ ਜਲਵਾ ਤੱਕਾਂ ਨੂਰੀ ਬਾਤਨ, ਨਿਰਗੁਣ ਨਿਰਵੈਰ ਤੇਰੀ ਵਡਿਆਈਆ। ਲੱਖ ਚੁਰਾਸੀ ਜੀਵ ਜੰਤ ਰਸਨਾ ਜਿਹਵਾ ਤੇਰਾ ਨਾਮ ਆਖਣ, ਅੰਤਰ ਮੇਲ ਨਾ ਕੋਇ ਮਿਲਾਈਆ। ਧੰਨ ਵਡਿਆਈ ਤੂੰ ਬਣਿਉਂ ਸੰਗੀ ਸਾਥਨ, ਨਾਰੀ ਕੰਤ ਖੇਲ ਖਿਲਾਈਆ। ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਇਕੱਠੇ ਹੋ ਕੇ ਤੈਨੂੰ ਆਏ ਆਖਣ, ਇਕੋ ਆਪਣੀ ਅਵਾਜ਼ ਸੁਣਾਈਆ। ਕਲਜੁਗ ਮਿਟੀ ਅੰਧੇਰੀ ਰਾਤਨ, ਸਤਿਜੁਗ ਸਚ ਚੰਦ ਚਮਕਾਈਆ। ਸਰਬ ਜੀਆਂ ਦੇ ਸੱਚੇ ਪਿਤ ਮਾਤਨ, ਪਿਤਾ ਪੁਰਖ ਤੇਰੀ ਸਰਨਾਈਆ। ਧੁਰ ਦੀ ਦੇ ਅਗੰਮੀ ਦਾਤਨ, ਵਸਤ ਅਮੋਲਕ ਝੋਲੀ ਪਾਈਆ। ਮੈਲੇ ਚੀਥੜ ਸਭ ਦੇ ਪਾਟਣ, ਪ੍ਰੇਮ ਪਟੋਲਾ ਦੇ ਸਾਹਿਬ ਗੁਸਾਈਂਆ। ਤੇਰੇ ਪਿਆਰ ਦੀ ਮਿਲੇ ਖਾਟਨ, ਬਿਸਤਰ ਸਚ ਲੇਫ ਤਲਾਈਆ। ਮਰ ਮਰ ਜਨਮ ਜਨਮ ਫੇਰ ਨਾ ਓਢੀਏ ਕਾਫਨ, ਕਫ਼ਨੀ ਨਜ਼ਰ ਕੋਇ ਨਾ ਆਈਆ। ਤੁਧ ਮਿਲਿਆਂ ਕੋਈ ਨਾ ਰਹੇ ਪਾਪਨ, ਪਤਿਤ ਪੁਨੀਤ ਦੇ ਵਖਾਈਆ। ਤੇਰਾ ਜਪੀਏ ਇਕੋ ਜਾਪਣ, ਜਪਤ ਜਪਤ ਸੁੱਖ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਦੇਵਣਹਾਰ ਬੇਪਰਵਾਹੀਆ। ਤੇਰਾ ਨਾਮ ਜੈਕਾਰਾ ਲਾਇਆ ਗਜ, ਜਲਧਾਰ ਧਿਆਨ ਲਗਾਈਆ। ਨਿਹਕਰਮੀ ਹੋ ਕੇ ਆਇਉਂ ਭੱਜ, ਪਾਰਬ੍ਰਹਮ ਬੇਪਰਵਾਹੀਆ। ਤੰਦਵੇ ਤੰਦ ਦਿਤਾ ਕੱਟ, ਤਿੱਖੀ ਧਾਰ ਵਖਾਈਆ । ਅੰਤਮ ਲੱਜਿਆ ਲਈ ਰੱਖ, ਮਿਹਰ ਨਜ਼ਰ ਉਠਾਈਆ। ਸਾਡਾ ਦੇ ਦੇ ਪਿਛਲਾ ਹੱਕ, ਜਨ ਭਗਤ ਮੰਗ ਮੰਗਾਈਆ। ਜੁਗ ਚੌਕੜੀ ਤੇਰੇ ਵਲ ਰਹੇ ਤੱਕ, ਨੇਤਰ ਲੋਚਣ ਨੈਣ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋ ਸਹਾਈਆ। ਭਗਤ ਕਹਿਣ ਪ੍ਰਭ ਅੰਤਰਜਾਮੀ, ਅੰਤਰ ਜਾਮਤ ਤੇਰੀ ਸਰਨਾਈਆ। ਚਾਰ ਕੁੰਟ ਜਗਤ ਹੋਏ ਤੇਰੀ ਬਦਨਾਮੀ, ਬਦਲਾ ਚੁੱਕੇ ਨਾ ਕੋਈ ਜਗਤ ਲੋਕਾਈਆ । ਤੇਰੇ ਉਪਾਏ ਜੀਵ ਜੰਤ ਹੋਏ ਹਰਾਮੀ, ਚਾਰ ਕੁੰਟ ਰਹੇ ਕੁਰਲਾਈਆ। ਧਰਮ ਰਾਏ ਦੀ ਚੁੱਕੇ ਨਾ ਕੋਇ ਗ਼ੁਲਾਮੀ, ਸ਼ਰਅ ਜ਼ੰਜੀਰ ਨਾ ਕੋਇ ਕਟਾਈਆ। ਗੁਰ ਅਵਤਾਰ ਦੱਸ ਦੱਸ ਗਏ ਤੇਰੀ ਬਾਣੀ, ਬਾਣ ਨਿਰਾਲਾ ਤੀਰ ਚਲਾਈਆ। ਪੀਰ ਪੈਗ਼ੰਬਰ ਪੈਗ਼ਾਮ ਦੇਂਦੇ ਰਹੇ ਸ਼ਾਹ ਸੁਲਤਾਨੀ, ਸ਼ਹਿਨਸ਼ਾਹ ਤੇਰਾ ਨਾਮ ਵਡਿਆਈਆ। ਕਲਜੁਗ ਅੰਤਮ ਕਿਸੇ ਨਜ਼ਰ ਨਾ ਆਏ ਤੇਰੀ ਨਿਸ਼ਾਨੀ, ਨਿਸ਼ਾਨੇ ਸਾਰੇ ਗਏ ਭੁਲਾਈਆ। ਬਿਨ ਭਗਤਾਂ ਤੇਰੀ ਕਰੇ ਨਾ ਕੋਇ ਮਹਿਮਾਨੀ, ਘਰ ਸੱਦ ਨਾ ਕੋਇ ਲਿਆਈਆ। ਉਠ ਸੁਣ ਉਨ੍ਹਾਂ ਕਹਾਣੀ, ਜੋ ਬੀਤੀ ਰਹੇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਸਭ ਦੇ ਹੱਥ ਟਿਕਾਈਆ। ਬੀਤੀ ਕਹਾਣੀ ਸੁਣ ਪ੍ਰਭ ਠਾਕਰ ਮੇਰੇ, ਹਰਿਜਨ ਕੂਕ ਕੂਕ ਜਣਾਈਆ। ਚਾਰੋਂ ਕੁੰਟ ਜਗਤ ਅੰਧੇਰੇ, ਭੱਜੇ ਫਿਰਨ ਵਾਹੋ ਦਾਹੀਆ। ਸ੍ਰਿਸ਼ਟ ਸਬਾਈ ਵੇਖੀ ਉਲਟੇ ਗੇੜੇ, ਕੋਹਲੂ ਚੱਕੀ ਚੱਕ ਭਵਰ

❋

❋

ਭੁਲਾਈਆ। ਲੱਖ ਚੁਰਾਸੀ ਢੱਠੇ ਖੇੜੇ, ਕਾਇਆ ਮੰਦਰ ਸੋਭਾ ਕੋਇ ਨਾ ਪਾਈਆ। ਤੇਰੇ ਨਾਮ ਦੇ ਪਏ ਝਗੜੇ ਝੇੜੇ, ਝੰਝਟ ਸਕੇ ਨਾ ਕੋਇ ਮਿਟਾਈਆ। ਜਾਤ ਪਾਤ ਦੀਨ ਮਜ਼੍ਹਬ ਲਾ ਲਾ ਡੇਰੇ, ਡੰਕਾ ਆਪਣਾ ਰਹੇ ਵਜਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਤੇਰੇ ਹੁਕਮੇ ਅੰਦਰ ਛੇੜਾਂ ਗਏ ਛੇੜੇ, ਛੇਕੜ ਬੈਠੇ ਪੱਲੂ ਛੁਡਾਈਆ। ਤੁਧ ਬਿਨ ਲੇਖਾ ਕੌਣ ਨਬੇੜੇ, ਸਾਚਾ ਅਦਲ ਨਾ ਕੋਇ ਕਮਾਈਆ। ਕਰ ਕਿਰਪਾ ਸਾਹਿਬ ਸਤਿਗੁਰ ਮੇਰੇ, ਹਰਿਜਨ ਸਚ ਸੱਚ ਦ੍ਰਿੜਾਈਆ। ਦੂਰ ਦੁਰਾਡਾ ਆਇਉਂ ਨੇੜੇ, ਨਿਰਗੁਣ ਨਿਰਗੁਣ ਪੰਧ ਮੁਕਾਈਆ। ਚਾਰ ਵਰਨ ਅਠਾਰਾਂ ਬਰਨ ਤੇਰੇ ਨਾਅਰੇ ਲਾਉਂਦੇ ਰਹੇ ਬਥੇਰੇ, ਪੜ੍ਹ ਭਾਸ਼ਨ ਮਾਤ ਸੁਣਾਈਆ। ਤੂੰ ਸੁਣਦਾ ਰਿਹੋਂ ਕਰ ਕੇ ਵੱਡੇ ਜ਼ੇਰੇ, ਕਰਵਟ ਆਪਣੀ ਨਾ ਕੋਇ ਬਦਲਾਈਆ। ਅੰਤਮ ਆਇਉਂ ਜਨ ਭਗਤਾਂ ਵਿਹੜੇ, ਘਰ ਸਾਚੇ ਫੇਰਾ ਪਾਈਆ। ਗੁਰਮੁਖ ਉਚੀ ਕੂਕ ਗੱਜ ਕੇ ਕਹਿਣ ਅਸੀਂ ਤੇਰੇ, ਦੂਜਾ ਸਾਈਂ ਨਾ ਕੋਇ ਰਖਾਈਆ। ਅੱਗੇ ਕਰੀਂ ਨਾ ਹੇਰੇ ਫੇਰੇ, ਪਿਛਲੀ ਆਦਤ ਲਏ ਬਦਲਾਈਆ। ਜੋ ਚੜ੍ਹ ਗਏ ਤੇਰੇ ਬੇੜੇ, ਮੰਝਧਾਰ ਨਾ ਕੋਇ ਰੁੜ੍ਹਾਈਆ। ਆਸ ਰੱਖ ਕੇ ਸਿੰਘ ਸ਼ੇਰੇ, ਸ਼ੇਰ ਰੂਪ ਗਏ ਵਟਾਈਆ। ਸਭ ਦੇ ਅੰਤਰ ਚਾਉ ਘਨੇਰੇ, ਮੰਦਰ ਵੇਖ ਖ਼ੁਸ਼ੀ ਵਖਾਈਆ । ਉਠ ਵੇਖ ਕਿਹੜੇ ਕਿਹੜੇ, ਜੋ ਤੇਰਾ ਧਿਆਨ ਲਗਾਈਆ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਜੋ ਹੁਕਮੇ ਅੰਦਰ ਨਿਖੇੜੇ, ਤਿਨ੍ਹਾਂ ਪ੍ਰੇਮ ਪ੍ਰੀਤੀ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਦੇ ਮਾਣ ਵਡਿਆਈਆ। ਗੱਜ ਜੈਕਾਰਾ ਲਾਇਆ ਨਾਉਂ, ਨਿਰੰਕਾਰ ਤੇਰਾ ਜਸ ਗਾਈਆ। ਨਿਮਾਣਿਆਂ ਦੇਣਾ ਸੱਚਾ ਥਾਉਂ, ਚਰਨ ਮਿਲੇ ਸਰਨਾਈਆ। ਨਿਉਂ ਨਿਉਂ ਸਾਰੇ ਲਾਗਣ ਪਾਉਂ, ਮਸਤਕ ਟਿੱਕਾ ਧੂੜੀ ਖ਼ਾਕ ਰਮਾਈਆ। ਲੱਖ ਚੁਰਾਸੀ ਰੁੜ੍ਹਦੇ ਪਕੜੇ ਬਾਹੋਂ, ਡੁੱਬਦੇ ਡੁੱਬਦੇ ਲਏ ਤਰਾਈਆ। ਪੁਰਖ ਅਕਾਲ ਬਣ ਕੇ ਸਿਰ ਰੱਖ ਠੰਡੀ ਛਾਉਂ, ਮਿਹਰ ਨਜ਼ਰ ਇਕ ਟਿਕਾਈਆ। ਤੂੰ ਆਦਿ ਜੁਗਾਦੀ ਸਭ ਦਾ ਪਿਤਾ ਮਾਉਂ, ਬਾਲਕ ਨੇਤਰ ਨੈਣ ਰੋ ਰੋ ਨੀਰ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਸਾਡਾ ਸਗਲਾ ਸੰਗ ਨਿਭਾਈਆ। ਰਲ ਮਿਲ ਜੈਕਾਰਾ ਗੱਜ ਕੇ ਲਾਇਆ, ਖ਼ੁਸ਼ੀਆਂ ਗੀਤ ਅਲਾਈਆ। ਉਠ ਕੇ ਭੱਜੀ ਤ੍ਰੈਗੁਣ ਮਾਇਆ, ਆਪਣਾ ਮੁਖ ਭਵਾਈਆ। ਪੰਜ ਤਤ ਵਾਸਤਾ ਪਾਇਆ, ਦੋਏ ਜੋੜ ਪਿਆ ਸਰਨਾਈਆ । ਬੌਹੜੀ ਮੈਂ ਭੁੱਲਾ ਉਹ ਠਾਕਰ ਆਇਆ, ਜਿਸ ਸਭ ਦੀ ਬਣਤ ਬਣਾਈਆ। ਆਦਿ ਜੁਗਾਦਿ ਜੁਗ ਚੌਕੜੀ ਜਿਸ ਖੇਲ ਰਚਾਇਆ, ਨਿਰਗੁਣ ਸਰਗੁਣ ਧਾਰ ਬਣਾਈਆ। ਗੁਰ ਅਵਤਾਰ ਜਿਸ ਪਰਗਟਾਇਆ, ਪੀਰ ਪੈਗ਼ੰਬਰ ਦਏ ਵਡਿਆਈਆ। ਲੱਖ ਚੁਰਾਸੀ ਜਿਸ ਨੇ ਰਚਨ ਰਚਾਇਆ, ਘਟ ਘਟ ਰਿਹਾ ਸਮਾਈਆ। ਮੰਦਰ ਮਸਜਿਦ ਸ਼ਿਵਦਵਾਲਾ ਮੱਠ ਜਿਸ ਵਸਾਇਆ, ਸੋ ਵੇਖਣਹਾਰਾ ਥਾਉਂ ਥਾਈਂਆ। ਜਿਸ ਦਾ ਸੋਹਲਾ ਹਰਿਸੰਗਤ ਮਿਲ ਕੇ ਗਾਇਆ, ਖ਼ੁਸ਼ੀਆਂ ਨਾਮ ਸਲਾਹੀਆ। ਗੱਜ ਗੱਜ ਕੇ ਗਰਜ ਲਗਾਇਆ, ਗਹਿਰ ਗੰਭੀਰ ਦੇਵੇ ਵਡਿਆਈਆ। ਜਨਮ ਜਨਮ ਦੀ ਮਰਜ ਮਿਟਾਇਆ, ਮੰਜ਼ਲ ਮੁੱਕੇ ਪੰਧ ਪਰਾਈਆ। ਆਪਣਾ ਫ਼ਰਜ਼ ਤੋੜ ਦਏ ਨਿਭਾਇਆ, ਫ਼ਜ਼ਲ ਕਰੇ ਬੇਪਰਵਾਹੀਆ। ਅਚਰਜ ਖੇਲ ਇਕ ਰਚਾਇਆ, ਅਚਰਜ ਆਪਣਾ ਰੂਪ ਵਟਾਈਆ। ਸਚ ਨਾਮ ਸਚ ਜੈਕਾਰ ਸਚ ਸੋਹਲਾ ਸਚ ਗੁਰਮੁਖ ਜਿਸ ਮੁਖ ਗੱਜ ਕੇ ਲਾਇਆ, ਸੋ ਮੁਖ ਮੁਫ਼ਤ ਸਤਿਗੁਰ ਆਪਣੀ ਝੋਲੀ ਪਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਮਾਰਗ ਪੰਥ ਇਕ ਸਜਾਇਆ, ਜਿਸ ਦੀ ਸ਼ਾਸਤਰ

❋

❋

ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਗੁਰੂ ਗ੍ਰੰਥ ਦਏ ਗਵਾਹੀਆ। ਗਵਾਹੀ ਦੇਵੇ ਨਾਲ ਸ਼ਹਾਦਤ, ਸਫ਼ਾਈ ਧੁਰ ਦੀ ਇਕ ਭੁਗਤਾਈਆ। ਸਾਹਿਬ ਸੱਚੇ ਦੀ ਇਕੋ ਅਬਾਦਤ, ਅਦਾਬ ਅਦਬ ਇਕ ਜਣਾਈਆ। ਪਰਵਰਦਿਗਾਰ ਦੀ ਇਕੋ ਇਬਾਰਤ, ਜੋ ਆਦਿ ਜੁਗਾਦਿ ਲਿਖਾਈਆ। ਪੁਰਖ ਅਕਾਲ ਦੀ ਇਕੋ ਸਫ਼ਾਰਸ਼, ਜਿਸ ਦੀ ਕਰੇ ਤਿਸ ਆਪਣੇ ਵਿਚ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗ ਚੌਕੜੀ ਸਦਾ ਸਦਾ ਸਦ ਲਾਏ ਸਚ ਅਦਾਲਤ, ਅਦਲੀ ਰਾਜਾ ਬਣ ਕੇ ਬਹਿ ਕੇ ਕਹਿ ਕੇ ਸੱਚਾ ਅਦਲ ਕਮਾਈਆ।