ਪੁਸਤਕਾਲਾਭਾਗ ੧੬

੧੦ ਮਾਘ ੨੦੨੦ ਬਿਕਰਮੀ ਭਾਗ ਸਿੰਘ ਦੇ ਘਰ ਪਿੰਡ ਬਾਊ ਪੁਰ ਜ਼ਿਲਾ ਗੁਰਦਾਸ ਪੁਰ

ਮੜ੍ਹੀ ਗੋਰ ਪੁਕਾਰੇ ਕਬਰ, ਦੇਵੇ ਸਚ ਦੁਹਾਈਆ। ਮੈਂ ਲੱਖ ਚੁਰਾਸੀ ਖਾਧਾ ਟੱਬਰ, ਚਾਰੇ ਖਾਣੀ ਭੁੱਖ ਬਣਾਈਆ। ਮੈਨੂੰ ਅਜੇ ਨਾ ਆਇਆ ਸਬਰ, ਧੀਰਜ ਧੀਰ ਨਾ ਕੋਇ ਰਖਾਈਆ। ਮੇਰੇ ਨਾਲ ਰਲੀ ਮੌਤ ਰਾਣੀ ਅਜ਼ਲ, ਦਰ ਦਰ ਘਰ ਘਰ ਵੇਖ ਵਖਾਈਆ। ਜੁਗ ਚੌਕੜੀ ਮੁੱਕੀ ਨਾ ਮੇਰੀ ਮਜ਼ਲ, ਪਾਂਧੀ ਪੰਧ ਨਾ ਕੋਇ ਮੁਕਾਈਆ। ਸ੍ਰੀ ਭਗਵਾਨ ਕਰ ਅਦਲ, ਤੇਰੇ ਅੱਗੇ ਇਕ ਅਰਜੋਈਆ। ਮੇਰੀ ਕਰਨੀ ਮਾਤ ਬਦਲ, ਬਦਲਾ ਦੇ ਚੁਕਾਈਆ। ਮਿਹਰਵਾਨ ਕਰ ਫ਼ਜ਼ਲ, ਰਹਿਮਤ ਆਪਣਾ ਨਾਮ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਇਕ ਦ੍ਰਿੜਾਈਆ। ਮੜ੍ਹੀ ਗੋਰ ਕਹੇ ਮੈਂ ਖਾਧਾ ਜੱਗ, ਲੱਖ ਚੁਰਾਸੀ ਝੋਲੀ ਪਾਈਆ। ਕਿਸੇ ਨੂੰ ਫੂਕਿਆ ਲਾ ਕੇ ਅੱਗ, ਕੋਈ ਮਾਟੀ ਹੇਠ ਦਬਾਈਆ। ਅਜੇ ਨਾ ਮੁੱਕੀ ਮੇਰੀ ਹੱਦ, ਲੇਖਾ ਸਕੇ ਨਾ ਕੋਇ ਚੁਕਾਈਆ। ਜੁਗ ਚੌਕੜੀ ਮੈਂ ਰਹੀ ਲੱਭ, ਚਾਰੋਂ ਕੁੰਟ ਫੇਰਾ ਪਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਚਰਨਾਂ ਰਹੀ ਢੱਠ, ਖ਼ਾਲੀ ਝੋਲੀ ਡਾਹੀਆ। ਕੌਣ ਮੇਰੀ ਕਰੇ ਬਸ, ਬਸਤਾ ਬੰਨ੍ਹ ਵਖਾਈਆ। ਸਭ ਨੇ ਅੱਗੋਂ ਕਿਹਾ ਹੱਸ, ਖ਼ੁਸ਼ੀਆਂ ਨਾਲ ਸਮਝਾਈਆ। ਕਲਜੁਗ ਅੰਤ ਆਏ ਪੁਰਖ ਸਮਰਥ, ਤੇਰਾ ਲਹਿਣਾ ਦਏ ਮੁਕਾਈਆ। ਸ੍ਰਿਸ਼ਟ ਸਬਾਈ ਇਕੋ ਮਾਰਗ ਦੱਸ, ਸਾਚਾ ਰਾਹ ਦਏ ਸਮਝਾਈਆ। ਮੜ੍ਹੀ ਗੋਰ ਦੋਹਾਂ ਤੋਂ ਬਾਹਰ ਲਏ ਰੱਖ, ਰੱਖਿਆ ਕਰੇ ਹਰ ਘਟ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਦੇਵੇ ਮਾਣ ਵਡਿਆਈਆ। ਮੜ੍ਹੀ ਗੋਰ ਕਰੇ ਪੁਕਾਰ, ਨੈਣਾਂ ਨੀਰ ਵਹਾਈਆ। ਮੈਂ ਖਾ ਖਾ ਥੱਕੀ ਗੁਰੂ ਅਵਤਾਰ, ਪੀਰ ਪੈਗ਼ੰਬਰ ਆਪਣੇ ਵਿਚ ਦਬਾਈਆ। ਸ਼ਾਹ ਸੁਲਤਾਨ ਮੇਟਿਆ ਨਾਮ ਨਿਸ਼ਾਨ, ਰਾਜ ਰਾਜਾਨ ਨਜ਼ਰ ਕੋਇ ਨਾ ਆਈਆ। ਨਿਤ ਨਵਿਤ ਕਰਦੀ ਰਹੀ ਧਿਆਨ, ਨੇਤਰ ਨੈਣ ਅੱਖ ਖੁਲ੍ਹਾਈਆ। ਕਵਣ ਵੇਲਾ ਪ੍ਰਭ ਮਿਲੇ ਸ੍ਰੀ ਭਗਵਾਨ, ਕਵਣ ਹੋਏ ਸਹਾਈਆ। ਮੇਰਾ ਲੇਖ ਮੁਕਾਏ ਆਣ, ਰੇਖਾ ਪਿਛਲੀ ਦਏ ਬਦਲਾਈਆ। ਸਾਂਝਾ ਦੇਵੇ ਇਕ ਗਿਆਨ, ਸਭਨਾ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ। ਮੜ੍ਹੀ ਗੋਰ ਕੱਢੇ ਤਰਲਾ, ਨਿਉਂ ਨਿਉਂ ਸੀਸ ਝੁਕਾਈਆ। ਕਿਰਪਾ ਕਰ ਆਪਣੇ ਘਰ ਵਰ ਲਾ, ਵਰਿਆਮ ਇਕੋ ਨਜ਼ਰੀ ਆਈਆ। ਲੋਕਮਾਤ ਵਿਚੋਂ

❋

❋

ਕੱਢ ਲਾ, ਮਿਹਰ ਨਜ਼ਰ ਇਕ ਟਿਕਾਈਆ। ਤੇਰਾ ਮੰਦਰ ਵੇਖੀਏ ਅੱਡਰਾ, ਜਿਸ ਘਰ ਬੈਠੇ ਡੇਰਾ ਲਾਈਆ। ਉਹ ਧਾਮ ਸੁਹੰਜਣਾ ਪਧਰਾ, ਸੇਜ ਸੁਹੰਜਣੀ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਡਾ ਲੇਖਾ ਦੇ ਮੁਕਾਈਆ। ਮੜ੍ਹੀ ਗੋਰ ਮਾਰੇ ਚੀਕ, ਨਾਅਰਾ ਹੂ ਹੂ ਲਗਾਈਆ। ਤੇਰੇ ਦਰ ਤੋਂ ਮੰਗੀਏ ਭੀਖ, ਖਾਲੀ ਝੋਲੀ ਅੱਗੇ ਡਾਹੀਆ। ਜੁਗ ਚੌਕੜੀ ਬੀਤੇ ਵਿਚ ਉਡੀਕ, ਵੇਲਾ ਅੰਤਮ ਗਿਆ ਆਈਆ। ਸਾਨੂੰ ਵਕਤ ਸੁਹੇਲਾ ਦੱਸ ਠੀਕ, ਠਾਕਰ ਆਪਣਾ ਹੁਕਮ ਵਰਤਾਈਆ। ਦੂਰ ਦੁਰਾਡਾ ਆਇਉਂ ਨਜ਼ਦੀਕ, ਦਰ ਘਰ ਸਾਚੇ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇ ਮਾਣ ਵਡਿਆਈਆ। ਮੜ੍ਹੀ ਕਹੇ ਜੋ ਮੇਰੇ ਅੰਦਰ ਸੜਦਾ, ਅਗਨੀ ਤਤ ਜਲਾਈਆ। ਉਹ ਲੱਖ ਚੁਰਾਸੀ ਵੜਦਾ, ਜੂਨੀ ਜੂਨ ਭਵਾਈਆ। ਬਿਨ ਭਗਤ ਕੋਈ ਨਾ ਵੇਖਿਆ ਤਰਦਾ, ਪਾਰ ਕਿਨਾਰਾ ਨਜ਼ਰ ਕਿਸੇ ਨਾ ਆਈਆ। ਤੂੰ ਸਾਹਿਬ ਲੱਖ ਚੁਰਾਸੀ ਘੜਦਾ, ਅੰਡਜ ਜੇਰਜ ਉਤਭੁਜ ਸੇਤਜ ਰਚਨ ਰਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇ ਮਾਣ ਵਡਿਆਈਆ। ਗੋਰ ਕਹੇ ਜੋ ਕੀਤਾ ਦਫ਼ਨ, ਦਫ਼ਾ ਤੇਰਾ ਨਾਮ ਲਗਾਈਆ। ਉਤੇ ਪਾਏ ਓਢਣ ਕਫ਼ਨ, ਕਫ਼ਨੀ ਤਨ ਨਾ ਕੋਇ ਲਗਾਈਆ। ਬਿਨ ਸੂਫ਼ੀ ਸਾਚਾ ਦਰ ਕੋਈ ਨਾ ਮੰਗਣ, ਦਰਵੇਸ਼ ਅਲਖ ਨਾ ਕੋਇ ਜਗਾਈਆ। ਜਨਮ ਜਨਮ ਫਿਰਨਾ ਨੰਗਣ, ਸੇਲ੍ਹੀ ਟੋਪੀ ਸੀਸ ਨਾ ਕੋਇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਨੂੰ ਦੇ ਮਾਣ ਵਡਿਆਈਆ। ਮੜ੍ਹੀ ਕਹੇ ਜੋ ਮੇਰੇ ਉਤੇ ਸੜਦਾ, ਅਗਨੀ ਬਾਲਣ ਭੇਟ ਚੜ੍ਹਾਈਆ। ਫੇਰ ਪਾਣੀ ਉਤੇ ਤਰਦਾ, ਵਹਿੰਦਾ ਜਾਏ ਵਾਹੋ ਦਾਹੀਆ। ਲੱਭੇ ਭੇਵ ਨਾ ਆਪਣੇ ਘਰ ਦਾ, ਘਰ ਦੇਵੇ ਨਾ ਕੋਇ ਵਡਿਆਈਆ। ਲੇਖਾ ਵੇਖਿਆ ਜੁਗ ਚਾਰ ਦਾ, ਚਾਰੋਂ ਕੁੰਟ ਫੋਲ ਫੁਲਾਈਆ । ਮਾਨਸ ਜਨਮ ਮਨੁੱਖ ਹਾਰ ਦਾ, ਹਰਿ ਕੀ ਸਾਰ ਕਿਸੇ ਨਾ ਪਾਈਆ। ਕਿਨਾਰਾ ਨਜ਼ਰ ਨਾ ਆਏ ਪਾਰ ਦਾ, ਮੰਝਧਾਰ ਹੱਡੀਆਂ ਰਹੇ ਸੁਟਾਈਆ । ਤੀਰਥ ਤੱਟ ਨਾ ਲੇਖਾ ਜਾਣੇ ਸੱਚੇ ਯਾਰ ਦਾ, ਮਹਿਬੂਬ ਮੇਲ ਨਾ ਕੋਇ ਮਿਲਾਈਆ। ਜੀਵ ਪੁਰਾਨੀ ਕੂਕ ਕੂਕ ਪੁਕਾਰਦਾ, ਸਿਰ ਹੱਥ ਨਾ ਕੋਇ ਟਿਕਾਈਆ। ਲਹਿਣਾ ਦੇਣਾ ਚੁੱਕੇ ਨਾ ਪੁਰਖ ਨਾਰ ਦਾ, ਸਾਚਾ ਰੰਗ ਨਾ ਕੋਇ ਰੰਗਾਈਆ। ਮਿਲੇ ਮੇਲ ਨਾ ਤੇਰੇ ਪਿਆਰ ਦਾ, ਪ੍ਰੇਮੀ ਪ੍ਰੇਮ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਦੇਣਾ ਇਕ ਵਰ, ਦਰ ਤੇਰੇ ਅਲਖ ਜਗਾਈਆ। ਗੋਰ ਕਹੇ ਜੋ ਮੇਰੇ ਅੰਦਰ ਦੱਬਿਆ, ਮਾਟੀ ਉਪਰ ਢੇਰ ਲਗਾਈਆ। ਅੱਖੀਂ ਫੇਰ ਕਿਸੇ ਨਾ ਲੱਭਿਆ, ਨਜ਼ਰ ਨੈਣ ਨਾ ਕੋਇ ਜਣਾਈਆ। ਗੇੜੇ ਅੰਦਰ ਭੱਜਿਆ, ਮਰ ਜੰਮੇ ਵਾਹੋ ਦਾਹੀਆ। ਪਰਦਾ ਕਿਸੇ ਮਾਤ ਨਾ ਕੱਜਿਆ, ਸਿਰ ਹੱਥ ਨਾ ਕੋਇ ਟਿਕਾਈਆ। ਅੰਤ ਰੱਖੇ ਨਾ ਕੋਈ ਲੱਜਿਆ, ਪਾਰ ਕਿਨਾਰਾ ਨਾ ਕੋਇ ਲੰਘਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇ ਆਪਣਾ ਵਰ, ਜਿਸ ਨਾਲ ਸਾਡੀ ਰੁੱਤ ਸੁਹਾਈਆ। ਸਾਡੀ ਰੁੱਤ ਸੁਹਾਵਣੀ, ਪ੍ਰਭ ਸੱਚੇ ਦੀਨ ਦਿਆਲਾ। ਚੌਥੇ ਜੁਗ ਪੂਰੀ ਕਰਨੀ ਭਾਵਨੀ, ਪਾਰਬ੍ਰਹਮ ਪੁਰਖ ਅਕਾਲਾ। ਦਰ ਪਕੜੇ ਸੱਚਾ ਦਾਮਨੀ, ਦਾਮਨਗੀਰ ਹੋ ਰਖਵਾਲਾ। ਇਕੋ ਮੰਨੀ ਤੇਰੀ ਜਾਮਨੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਣ ਸਚ ਸਦਾ ਕਿਰਪਾਲਾ। ਸੁਣ ਪੁਕਾਰ ਬੋਲੇ ਭਗਵਾਨ, ਭਗਵਨ ਆਪਣੀ ਦਇਆ ਕਮਾਈਆ।

❋

❋

ਮੜ੍ਹੀ ਗੋਰ ਕਰ ਧਿਆਨ, ਹਰਿ ਧਿਆਨੀ ਧਿਆਨ ਲਗਾਈਆ। ਲੇਖਾ ਜਾਣ ਜੀਵ ਜੰਤ ਜਹਾਨ, ਜਾਗਰਤ ਜੋਤ ਕਰੇ ਰੁਸ਼ਨਾਈਆ। ਸਾਚਾ ਮਾਰਗ ਲਾਏ ਆਣ, ਦੇਵਣਹਾਰ ਆਪ ਵਡਿਆਈਆ। ਛੋਟੇ ਬਾਲੇ ਕਰ ਪਰਵਾਨ, ਸਾਚੀ ਕਰਨੀ ਆਪ ਕਮਾਈਆ। ਅਗਨੀ ਭੇਟ ਬਲੀਦਾਨ, ਬਲ ਆਪਣਾ ਦਏ ਸਮਝਾਈਆ। ਹੱਡੀਆਂ ਚੁੱਕੇ ਕੋਈ ਨਾ ਆਣ, ਖ਼ਾਕ ਜਲ ਨਾ ਕੋਇ ਵਹਾਈਆ। ਲੇਖਾ ਮੁਕਾ ਕੇ ਵਡ ਮਿਹਰਵਾਨ, ਹਰਿਜਨ ਆਪਣੇ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਦੇਵੇ ਵਡਿਆਈ ਸ੍ਰੀ ਭਗਵੰਤ, ਹਰਿ ਸਾਚਾ ਸਚ ਦ੍ਰਿੜਾਇੰਦਾ। ਸਚ ਬਣਾਏ ਧੁਰ ਦੀ ਬਣਤ, ਘਾੜਤ ਆਪਣੀ ਹੱਥ ਰਖਾਇੰਦਾ। ਦੇ ਵਡਿਆਈ ਜੀਵ ਜੰਤ, ਭਗਤ ਭਗਵਾਨ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਲਹਿਣਾ ਮੂਲ ਚੁਕਾਇੰਦਾ। ਤੇਰਾ ਲਹਿਣਾ ਮੂਲ ਚੁਕਾਏ ਮਾਤ, ਮੜ੍ਹੀ ਗੋਰ ਦਏ ਵਡਿਆਈਆ। ਜਨ ਭਗਤਾਂ ਜਾਏ ਆਪ ਸਾਥ, ਸਗਲਾ ਸੰਗ ਨਿਭਾਈਆ। ਸ਼ਬਦ ਜੈਕਾਰਾ ਬੋਲ ਗਾਥ, ਸੋਹੰ ਢੋਲਾ ਇਕ ਸੁਣਾਈਆ। ਚਰਨ ਪ੍ਰੀਤੀ ਬੰਨ ਨਾਤ, ਨਾਤਾ ਆਪਣੇ ਨਾਲ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਦੇਵੇ ਮਾਣ ਵਡਿਆਈਆ। ਸਾਚੀ ਮਾਣ ਵਡਿਆਈ ਆਪ ਦਵੌਂਦਾ ਏ। ਸ੍ਰੀ ਭਗਵਾਨ ਸਚ ਸਮਝੌਂਦਾ ਏ। ਜਿਸ ਵੇਲੇ ਗੁਰਮੁਖ ਵਿਹੜੇ ਤੇਰੇ ਚਰਨ ਟਿਕੌਂਦਾ ਏ। ਸਿੜੀ ਬਾਲਣ ਨਜ਼ਰੀ ਔਂਦਾ ਏ। ਪਰਵਾਰ ਬੰਸ ਵੇਖ ਵੇਖ ਘਬਰੌਂਦਾ ਏ। ਸ਼ਹਿਨਸ਼ਾਹ ਇਕੋ ਹੁਕਮ ਜਣੌਂਦਾ ਏ। ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸਚ ਜੈਕਾਰ ਇਕ ਲਗੌਂਦਾ ਏ। ਨਿਰਗੁਣ ਹਾਜ਼ਰ ਹੋਵੇ ਆਣ, ਤੇਰਾ ਦੁੱਖੜਾ ਦਰਦ ਮਿਟੌਂਦਾ ਏ। ਦਰਸ਼ਨ ਦੇ ਸ੍ਰੀ ਭਗਵਾਨ, ਤੇਰੀ ਭੂਮਿਕਾ ਭੂਮ ਸੁਹੌਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮੌਂਦਾ ਏ। ਮੜ੍ਹੀ ਗੋਰ ਪਈ ਹੱਸ, ਦਰ ਦਰ ਆਪਣੀ ਖ਼ੁਸ਼ੀ ਮਨਾਈਆ। ਤੇਰਾ ਦਰਸ ਪੁਰਖ ਸਮਰਥ, ਜੁਗ ਚਾਰ ਨਾ ਕੋਈ ਕਰਾਈਆ। ਤੇਰੇ ਭਗਤਾਂ ਪਿਛੇ ਤੈਨੂੰ ਵੇਖੀਏ ਨਾਲ ਅੱਖ, ਅੱਖ ਤੇਰੇ ਨਾਲ ਮਿਲਾਈਆ। ਸਾਡਾ ਲੇਖਾ ਦੇਣਾ ਹੱਕ, ਹੱਕੋ ਹੱਕ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਣੀ ਮਾਣ ਵਡਿਆਈਆ। ਸਚ ਵਡਿਆਈ ਮਾਣ ਦਵੌਂਦਾ ਏ। ਸ੍ਰੀ ਭਗਵਾਨ ਦਇਆ ਕਮੌਂਦਾ ਏ। ਸਚ ਸੰਦੇਸ਼ਾ ਇਕ ਸੁਣੌਂਦਾ ਏ। ਅਗਲਾ ਲੇਖ ਭੇਵ ਚੁਕੌਂਦਾ ਏ। ਜਿਸ ਵੇਲੇ ਗੁਰਮੁਖ ਔਂਦਾ ਏ। ਬੰਸ ਸਰਬੰਸ ਨਾਲ ਲਿਔਂਦਾ ਏ। ਸੱਜਣ ਮਿੱਤਰ ਜਗਤ ਰਲੌਂਦਾ ਏ। ਪਿਛਲੇ ਛੱਡ ਸਾਰੇ ਫਿਕਰ, ਘਰ ਤੇਰੇ ਸੋਭਾ ਪਾਉਂਦਾ ਏ। ਲੱਖ ਚੁਰਾਸੀ ਵਿਚੋਂ ਨਿੱਕਲ, ਆਪਣਾ ਨਾਮ ਪਰਗਟੌਂਦਾ ਏ। ਓਸ ਵੇਲੇ ਹਰਿਸੰਗਤ ਮੇਰਾ ਕਰੇ ਜ਼ਿਕਰ, ਸਾਚੀ ਸਿਖਿਆ ਇਕ ਸਮਝੌਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨੈਣ ਉਠਾਉਂਦਾ ੲੈ। ਜਿਸ ਵੇਲੇ ਗੁਰਮੁਖ ਆਵੇਗਾ । ਤੇਰੀ ਭੂਮਿਕਾ ਚਰਨ ਟਿਕਾਵੇਗਾ। ਅਰਥੀ ਉਤੇ ਸੋਭਾ ਪਾਵੇਗਾ। ਫ਼ਰਸ਼ ਖ਼ਾਕ ਨਾਲ ਰਲਾਵੇਗਾ। ਅਰਸ਼ ਇਕੋ ਵੇਖਣ ਆਵੇਗਾ। ਦਰਸੀ ਸਾਚਾ ਦਰਸ ਦਿਖਾਵੇਗਾ। ਮੜ੍ਹੀ ਗੋਰ ਤੇਰੀ ਜੁਗ ਜੁਗ ਦੀ ਲੱਗੀ ਹਰਸ, ਸਚ ਹਰਸੀ ਆਪ ਮਿਟਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਵੇਗਾ। ਜਦ ਮੜ੍ਹੀ ਉਤੇ ਟਿਕਾਉਣਗੇ। ਮੁਖ ਨੰਗਾ ਕਰ ਵਖਾਉਣਗੇ। ਸੋਹੰ ਗੀਤ

❋

❋

ਸੁਹਾਗੀ ਗੌਣਗੇ। ਬਣ ਵੈਰਾਗੀ ਸ਼ੁਕਰ ਮਨੌਣਗੇ। ਜਗਤ ਤਿਆਗੀ ਘਰ ਸਾਚੇ ਸੋਭਾ ਪੌਣਗੇ। ਸੋ ਗੁਰਮੁਖ ਵੱਡੇ ਵਡਭਾਗੀ, ਭਾਗਾਂ ਭਰੀਏ ਤੈਨੂੰ ਨਾਲ ਰਲਾਉਣਗੇ। ਤੇਰੀ ਕਿਸਮਤ ਓਨ੍ਹਾਂ ਨਾਲ ਜਾਗੀ, ਜੋ ਮੇਰਾ ਨਾਮ ਧਿਔਣਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਰ ਵਖਾਉਣਗੇ। ਸਾਚੀ ਕਰਨੀ ਕਰ ਵਖਾਵਾਂਗਾ। ਮੜ੍ਹੀ ਗੋਰ ਰੁੱਤ ਸੁਹਾਵਾਂਗਾ। ਨੇਤਰ ਰੋ ਕੋਈ ਨਾ ਪਾਵੇ ਸ਼ੋਰ, ਸਾਚਾ ਰੰਗ ਇਕ ਰੰਗਾਵਾਂਗਾ। ਅੱਗੇ ਪਿਛੇ ਸਾਰੇ ਤੋਰ, ਤੁਰਤ ਆਪਣਾ ਹੁਕਮ ਮਨਾਵਾਂਗਾ। ਜਨ ਭਗਤਾਂ ਪਕੜ ਹੱਥ ਆਪਣੀ ਡੋਰ, ਤੰਦ ਇਕੋ ਇਕ ਜਣਾਵਾਂਗਾ। ਲੋਕਮਾਤ ਆਪ ਬੌਹੜ, ਬੌਹੜੀ ਬੌਹੜੀ ਡੇਰਾ ਢਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵਣਹਾਰਾ ਸਾਚਾ ਦਾਨ, ਦਾਤਾ ਦਾਨੀ ਇਕੋ ਇਕ ਅਖਵਾਈਆ।

੧੦ ਮਾਘ ੨੦੨੦ ਬਿਕਰਮੀ ਮੇਲਾ ਸਿੰਘ ਮੁਨਸ਼ਾ ਸਿੰਘ ਦੇ ਘਰ ਪਿੰਡ ਬਾਬੂ ਪੁਰ ਜ਼ਿਲਾ ਗੁਰਦਾਸ ਪੁਰ

ਭਿੰਨੜੀ ਰੈਣ ਉਠ ਉਠ ਕਹਿੰਦੀ, ਹਰਿਜਨਾਂ ਹਾਲ ਸੁਣਾਈਆ। ਚੜ੍ਹਦਾ ਪਹਾੜ ਦੱਖਣ ਦਿਸ਼ਾ ਵੇਖੋ ਲਹਿੰਦੀ, ਨੇਤਰ ਨੈਣ ਹਰਿ ਖੁਲਾਈਆ । ਜਿਸ ਨੂੰ ਪੈਗ਼ੰਬਰ ਕਹਿੰਦੇ ਅਮਾਮ ਮਹਿੰਦੀ, ਸੋ ਮਹਿਬੂਬ ਆਪਣਾ ਫੇਰਾ ਪਾਈਆ। ਜਿਸ ਦੀ ਜੋਤ ਆਦਿ ਜੁਗਾਦਿ ਜੁਗਾ ਜੁਗੰਤਰ ਰਹਿੰਦੀ, ਨਿਤ ਨਵਿਤ ਆਪਣੀ ਕਾਰ ਕਮਾਈਆ। ਜਿਸ ਦੇ ਚਰਨ ਸਰਨ ਦੋ ਜਹਾਨ ਸ੍ਰਿਸ਼ਟੀ ਪੈਂਦੀ, ਗੁਰ ਅਵਤਾਰ ਸੀਸ ਝੁਕਾਈਆ। ਮੈਂ ਵੀ ਓਸ ਦਾ ਭਾਣਾ ਸਹਿੰਦੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਭਿੰਨੜੀ ਰੈਣ ਕਹੇ ਉਠ ਗੁਰਸਿਖ, ਸਿਖਿਆ ਇਕ ਦ੍ਰਿੜਾਈਆ। ਜਿਸ ਦਾ ਨਾਨਕ ਗੋਬਿੰਦ ਲੇਖਾ ਗਏ ਲਿਖ, ਸੋ ਆਇਆ ਸਾਹਿਬ ਸੱਚਾ ਮਾਹੀਆ। ਬਿਨ ਧੁਰ ਦੇ ਨੇਤਰ ਪਏ ਨਾ ਦਿਸ, ਦੋਏ ਲੋਚਣ ਨਾ ਕੋਇ ਵਡਿਆਈਆ। ਸਭ ਨੂੰ ਸੁੱਤਾ ਦੇ ਕਰ ਪਿੱਠ, ਬਿਨ ਭਗਤ ਨਾ ਕੋਇ ਦਰਸ਼ਨ ਪਾਈਆ। ਸਾਹਿਬ ਸਤਿਗੁਰ ਨਾਲ ਕਰੋ ਹਿੱਤ, ਪ੍ਰੇਮ ਪ੍ਰੀਤੀ ਇਕ ਰਖਾਈਆ। ਦੋ ਜਹਾਨਾਂ ਬਣੇ ਪਿਤ, ਗੋਦ ਸੁਹੰਜਣੀ ਲਏ ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਲ ਆਇਆ ਨੂਰ ਅਲਾਈਆ। ਭਿੰਨੜੀ ਰੈਣ ਕਹੇ ਗੁਰਮੁਖ ਗੁਰਦੇਵ, ਹਰਿ ਕਰਤਾ ਨਜ਼ਰੀ ਆਈਆ । ਆਦਿ ਜੁਗਾਦੀ ਅਲਖ ਅਭੇਵ, ਅਪਰੰਪਰ ਬੇਪਰਵਾਹੀਆ। ਸਾਹਿਬ ਸੁਲਤਾਨ ਵਡ ਦੇਵੀ ਦੇਵ, ਦੇਵ ਆਤਮਾ ਹੋਏ ਸਹਾਈਆ। ਵਸਣਹਾਰਾ ਸਦਾ ਨਿਹਚਲ ਧਾਮ ਨਿਹਕੇਵ, ਸਚਖੰਡ ਸਾਚੇ ਸੋਭਾ ਪਾਈਆ। ਦੇਵਣਹਾਰਾ ਧੁਰ ਦਾ ਮੇਵ, ਸ਼ਬਦ ਵਸਤ ਨਾਮ ਵਰਤਾਈਆ। ਸਾਚੀ ਕਰੋ ਇਕੋ ਸੇਵ, ਸੇਵਕ ਸੱਚੀ ਸੇਵ ਦ੍ਰਿੜਾਈਆ। ਇਹਦੇ ਨਾਲ ਮਿਲ ਕੇ ਖੋਲ੍ਹੋ ਆਪਣਾ ਭੇਵ, ਪਰਦਾ ਵਿਚੋਂ ਲਓ ਚੁਕਾਈਆ। ਕੋਈ ਲੋੜ ਨਾ ਰਹੇ ਗੌਣ ਦੀ ਜਿਹਵ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਸਾਂਝਾ ਇਕ ਅਖਵਾਈਆ। ਭਿੰਨੜੀ ਰੈਣ ਕਹੇ ਮੈਂ ਕੀ ਕੁੱਛ ਦੱਸਾਂ, ਦੱਸਣ ਵਿਚ ਕਿਛ ਨਾ ਆਈਆ। ਨਾਲੇ ਰੋਵਾਂ ਨਾਲੇ ਹੱਸਾਂ, ਹੱਸਦਿਆਂ ਰੋਦਿਆਂ ਸਮਝ ਕੁੱਛ ਨਾ ਆਈਆ। ਹੋ ਨਿਮਾਣੀ

❋

❋

ਨਿਉਂ ਨਿਉਂ ਸਾਹਿਬ ਦੀ ਚਰਨੀ ਢੱਠਾਂ, ਢਹਿ ਢਹਿ ਸ਼ੁਕਰ ਮਨਾਈਆ। ਮੈਂ ਵੇਖਣ ਵਾਲੀ ਚੌਦਾਂ ਲੋਕ ਚੌਦਾਂ ਤਬਕਾਂ ਹੱਟਾਂ, ਚਾਰ ਕੁੰਟ ਧਿਆਨ ਲਗਾਈਆ। ਵਾਹੋ ਦਾਹੀ ਕਮਲੀ ਹੋ ਕੇ ਨੱਠਾਂ, ਬਣ ਕੇ ਪਾਂਧੀ ਰਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਹਿਬ ਸਤਿਗੁਰ ਹੋਵੇ ਸਹਾਈਆ। ਭਿੰਨੜੀ ਰੈਣ ਕਹੇ ਗੁਰਮੁਖ ਸਈਓ, ਪੁਰਖ ਅਕਾਲ ਨਜ਼ਰੀ ਆਈਆ। ਆਪਣਾ ਆਪ ਆਪੇ ਮੇਲੋ, ਵਿਚ ਵਿਚੋਲਾ ਰਹਿਣ ਕੋਇ ਨਾ ਪਾਈਆ। ਸਾਚੇ ਮੰਦਰ ਓਸ ਦੇ ਖੇਲ੍ਹੋ, ਜਿਸ ਮੰਦਰ ਖ਼ਾਲਕ ਬਹਿ ਕੇ ਖ਼ਲਕ ਬਣਾਈਆ। ਜੋ ਕੁਛ ਲੈਣਾ ਸੋ ਇਸ ਤੋਂ ਲੈ ਲਓ, ਦੇਵਣਹਾਰ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਥਾਉਂ ਥਾਈਂਆ। ਭਿੰਨੜੀ ਰੈਣ ਕਹੇ ਮੈਂ ਦੱਸਾਂ ਬੋਲ, ਆਪਣਾ ਬਲ ਧਰਾਈਆ। ਹਬ ਕੁਛ ਵਸਤ ਇਸ ਦੇ ਕੋਲ, ਦਾਤਾ ਦਾਨੀ ਨਜ਼ਰੀ ਆਈਆ। ਜੇ ਭੰਡਾਰਾ ਦੇਵੇ ਖੋਲ੍ਹ, ਦੇਂਦਿਆਂ ਤੋਟ ਰਹੇ ਨਾ ਰਾਈਆ। ਮਿਹਰਵਾਨ ਹੋ ਕੇ ਜੇ ਅੰਤਰ ਜਾਏ ਮੌਲ, ਮੌਲਾ ਆਪਣਾ ਰੂਪ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਸਾਂਝਾ ਪੀਰ ਗੁਸਾਈਂਆ। ਗੁਰਸਿਖ ਕਹਿਣ ਸੁਣ ਭਿੰਨੜੀ ਰੈਣ, ਧੰਨ ਤੇਰੀ ਵਡਿਆਈਆ । ਜੋ ਸਾਨੂੰ ਆਈ ਕਹਿਣ, ਕਹਿ ਕਹਿ ਰਹੀ ਸਮਝਾਈਆ। ਅਸੀਂ ਇਸ ਤੋਂ ਲਈਏ ਲੈਣ, ਝੋਲੀ ਸਾਰੇ ਅੱਗੇ ਡਾਹੀਆ। ਵਿਹਲਾ ਕਦੀ ਨਾ ਦਈਏ ਬਹਿਣ, ਅੱਠੇ ਪਹਿਰ ਮੰਗ ਮੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਡੀ ਸੇਵਾ ਰਿਹਾ ਕਮਾਈਆ। ਭਿੰਨੀ ਰੈਨੜੀਏ ਤੇਰਾ ਸਾਕ ਸਨਬੰਧ, ਨਾਤਾ ਭਗਤਾਂ ਨਜ਼ਰੀ ਆਈਆ। ਤੂੰ ਸਾਹਿਬ ਸਤਿਗੁਰ ਵੇਖ ਚੜ੍ਹਿਆ ਅਗੰਮੀ ਚੰਦ, ਸਭ ਨੂੰ ਦਿਤਾ ਆਣ ਸੁਣਾਈਆ। ਅਸੀਂ ਵੇਖ ਕੇ ਹੋਏ ਅਨੰਦ, ਘਰ ਵੱਜੀ ਨਾਮ ਵਧਾਈਆ। ਪ੍ਰਭ ਮਿਲਿਆ ਇਕ ਬਖ਼ਸ਼ੰਦ, ਬਖ਼ਸ਼ਿਸ਼ ਸਾਚੀ ਝੋਲੀ ਪਾਈਆ । ਪੂਰਬ ਜਨਮ ਦੀ ਟੁੱਟੀ ਲਏ ਗੰਢ, ਅੱਗੇ ਆਪਣਾ ਸੰਗ ਨਿਭਾਈਆ। ਲੱਖ ਚੁਰਾਸੀ ਵਿਚੋਂ ਸਮਝ ਆਈ ਅਸੀਂ ਓਹੋ ਰੂਪ ਹੰ, ਜੋ ਬ੍ਰਹਮ ਰਿਹਾ ਅਖਵਾਈਆ। ਇਕੋ ਡੋਰੀ ਇਕੋ ਤੰਦ, ਇਕੋ ਜੋੜਾ ਜੋੜ ਜੁੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਡਾ ਲੇਖਾ ਲੇਖੇ ਲਾਈਆ। ਭਿੰਨੜੀ ਰੈਣ ਕਹੇ ਮੈਂ ਦੱਸਾਂ ਹਾਲ ਅਨੋਖਾ, ਸਚ ਸੱਚ ਜਣਾਈਆ। ਆਦਿ ਜੁਗਾਦਿ ਅਛਲ ਅਛੱਲ ਸਭ ਨਾਲ ਕਰਦਾ ਆਇਆ ਧੋਖਾ, ਆਪਣਾ ਪੱਲੂ ਨਾ ਕਿਸੇ ਫੜਾਈਆ। ਲੋਕਮਾਤ ਆਪਣੇ ਮਿਲਣ ਦਾ ਕਿਸੇ ਨਾ ਦੇਵੇ ਮੌਕਾ, ਚੋਰੀ ਚੋਰੀ ਵੇਖ ਵਖਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਸ਼ਬਦ ਅਗੰਮੀ ਦੇਂਦਾ ਰਿਹਾ ਹੋਕਾ, ਉਚੀ ਕੂਕ ਕੂਕ ਸੁਣਾਈਆ। ਨੌ ਸੌ ਚੁਰਾਨਵੇਂ ਚੌਕੜੀ ਜੁਗ ਪਿਛੋਂ ਮੈਂ ਵੇਖਿਆ ਇਕੋ ਮਿਲਿਆ ਮੌਕਾ, ਜੋ ਕਲ ਕਲਕੀ ਵੇਸ ਵਟਾਈਆ। ਜਿਸ ਦੇ ਕੋਲ ਅਗੰਮੀ ਨੌਕਾ, ਨਈਆ ਨਜ਼ਰ ਕਿਸੇ ਨਾ ਆਈਆ। ਢਈਆ ਹੋਇਆ ਪਾਰ ਲਾ ਕੇ ਢੌਂਕਾ, ਗੋਬਿੰਦ ਗੁਰ ਗਿਆ ਲਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਵੇਸ ਵਟਾਈਆ। ਭਿੰਨੜੀ ਰੈਣਨੜੀਏ ਤੇਰੀ ਸੁਣ ਕੇ ਬਾਤ, ਬਾਤਨ ਆਪਣਾ ਭੇਵ ਖੁਲ੍ਹਾਈਆ। ਤੇਰੀ ਵਡਿਆਈ ਤੇਰੀ ਰਾਤ, ਰਾਤੀ ਰੁੱਤੀ ਸੋਭਾ ਪਾਈਆ। ਤੂੰ ਸਚ ਸੁਨੇਹੜਾ ਦਿਤਾ ਆਖ, ਅੱਖਰ ਅੱਖਰ ਢੋਲਾ ਗਾਈਆ। ਅਸੀਂ ਪੁਰਖ ਅਬਿਨਾਸ਼ੀ ਵੇਖੀਏ ਸਾਖਿਆਤ, ਸਾਹਿਬ ਸੱਜਣ ਨਜ਼ਰੀ ਆਈਆ। ਇਕੱਠੇ ਹੋ ਕੇ ਕਰੀਏ ਅਰਦਾਸ, ਦੋਏ ਜੋੜ ਵਾਸਤਾ ਪਾਈਆ। ਤੂੰ ਸਾਡੇ ਵਸਣਾ ਪਾਸ, ਜਗ ਵਿਛੜ ਕਦੇ ਨਾ

❋

❋

ਜਾਈਆ। ਕੋਟਨ ਕੋਟ ਜਨਮ ਪਿਛੋਂ ਪੂਰੀ ਹੋਈ ਆਸ, ਆਸਾ ਤ੍ਰਿਸਨਾ ਦੇ ਬੁਝਾਈਆ। ਉਫ਼ ਹਾਏ ਨਾ ਕੋਈ ਕਾਸ਼, ਹੌਕਾ ਲੈ ਨਾ ਕੋਇ ਜਣਾਈਆ। ਜਨ ਭਗਤਾਂ ਮਿਲਣ ਦਾ ਤੇਰਾ ਕੰਮ ਖਾਸ, ਦੂਜੀ ਮੰਗ ਨਾ ਕੋਇ ਮੰਗਾਈਆ। ਚਰਨ ਪ੍ਰੀਤੀ ਦੇ ਨਾਤ, ਨਾਤਾ ਆਪਣੇ ਨਾਲ ਜੁੜਾਈਆ। ਸ੍ਰੀ ਭਗਵਾਨ ਕਹੇ ਸ਼ਾਬਾਸ਼, ਸ਼ਹਿਨਸ਼ਾਹ ਖ਼ੁਸ਼ੀਆਂ ਹਾਲ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਭਿੰਨੜੀ ਰੈਣ ਕਹੇ ਮੇਰੇ ਗੁਰਮੁਖ ਭਾਈ, ਭਗਵਨ ਵੇਖ ਸਾਹਿਬ ਸੁਲਤਾਨਾ। ਜਿਸ ਦੇ ਘਰ ਵੱਜੇ ਵਧਾਈ, ਸੱਚਾ ਨਾਦ ਧੁਨ ਨਾਮ ਤਰਾਨਾ। ਉਸ ਦਾ ਦਰਸ਼ਨ ਕਰੋ ਚਾਈਂ ਚਾਈਂ, ਨੇਤਰ ਨੈਣ ਹੋਏ ਮਸਤਾਨਾ। ਨਿਉਂ ਨਿਉਂ ਲਾਗੋ ਪ੍ਰਭ ਦੇ ਪਾਈਂ, ਦੋ ਜਹਾਨ ਮਿਲੇ ਮਾਣਾ। ਢੋਲਾ ਗਾਓ ਚਾਈਂ ਚਾਈਂ, ਤੂੰ ਹੈਂ ਸਾਹਿਬ ਵਿਸ਼ਨੂੰ ਭਗਵਾਨਾ। ਜਿਸ ਆਦਿ ਜੁਗਾਦਿ ਰਚਾਈ, ਬ੍ਰਹਮਾ ਸ਼ੰਕਰ ਦਿਤਾ ਦਾਨਾ। ਲੱਖ ਚੁਰਾਸੀ ਵੰਡ ਵੰਡਾਈ, ਅੰਡਜ ਜੇਰਜ ਉਤਭੁਜ ਸੇਤਜ ਕਰ ਪਰਧਾਨਾ। ਜਿਮੀ ਅਸਮਾਨਾਂ ਰਚਨ ਰਚਾਈ, ਸੂਰਜ ਚੰਦ ਪਰਕਾਸ਼ ਭਾਨਾ। ਚਾਰੇ ਬਾਣੀ ਰਾਗ ਅਲਾਈ, ਚਾਰੋਂ ਕੁੰਟ ਝੁਲਾਏ ਨਿਸ਼ਾਨਾ। ਦਿਵਸ ਰੈਣ ਰੰਗ ਰੰਗਾਈ, ਘੜੀ ਪਲ ਵੇਖੇ ਮਾਰ ਧਿਆਨਾ । ਨੌ ਸੌ ਚੁਰਾਨਵੇਂ ਚੌਕੜੀ ਪਿਛੋਂ ਭਿੰਨੜੀ ਰੈਣ ਇਕੋ ਨਜ਼ਰੀ ਆਈ, ਜਿਸ ਮਿਲਿਆ ਸ਼ਾਹ ਸੁਲਤਾਨਾ। ਜਨ ਭਗਤਾਂ ਦੱਸੇ ਚਾਈਂ ਚਾਈਂ, ਘਰ ਖ਼ੁਸ਼ੀਆਂ ਮੰਗਲ ਗਾਏ ਗਾਣਾ। ਪੁਰਖ ਅਕਾਲ ਇਕ ਗੁਸਾਈਂ, ਜਿਸ ਨਿਰਗੁਣ ਜੋਤੀ ਪਹਿਰਿਆ ਬਾਣਾ। ਚਲ ਕੇ ਆਇਆ ਧੁਰ ਦਾ ਮਾਹੀ, ਜਿਸ ਦਾ ਸਚਖੰਡ ਟਿਕਾਣਾ। ਜਨ ਭਗਤ ਪਕੜੇ ਬਾਹੀਂ, ਗੋਦ ਉਠਾਏ ਜਿਉਂ ਪਿਤਾ ਬਾਲ ਅਞਾਣਾ। ਮੇਲ ਮਿਲਾਏ ਸਹਿਜ ਸੁਭਾਈ, ਔਝੜ ਰਾਹ ਨਾ ਕੋਈ ਵਿਖਾਣਾ। ਮੈਂ ਵੇਖਿਆ ਉਸ ਦੇ ਤਾਈਂ, ਜੋਤੀ ਨੂਰ ਜਗੇ ਮਹਾਨਾ। ਮਸਤਕ ਦਿਸੇ ਨਾ ਕੋਈ ਸ਼ਾਹੀ, ਲਲਾਟੀ ਇਕੋ ਰੰਗ ਵਖਾਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਨੌਜਵਾਨਾ। ਭਿੰਨੜੀ ਰੈਨੜੀਏ ਤੇਰਾ ਗਾਈਏ ਜਸ, ਜਨ ਭਗਤ ਰਹੇ ਸੁਣਾਈਆ। ਜਿਸ ਮਿਲਾਇਆ ਪੁਰਖ ਸਮਰਥ, ਸਾਹਿਬ ਸਤਿਗੁਰ ਸੱਚਾ ਮਾਹੀਆ। ਸ੍ਰਿਸ਼ਟ ਸਬਾਈ ਸੁੱਤੀ ਸਾਡੀ ਖੋਲ੍ਹੀ ਅੱਖ, ਆਖਰ ਵੇਲਾ ਦਿਤਾ ਜਣਾਈਆ। ਉਸ ਦੀ ਚਰਨੀ ਜਾਈਏ ਢੱਠ, ਜਿਹੜਾ ਢੱਠਿਆਂ ਲਏ ਉਠਾਈਆ। ਆਪਣਾ ਦੁੱਖੜਾ ਦੇਈਏ ਦੱਸ, ਜੋ ਦੁੱਖੀਆਂ ਦਰਦ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਹੋਵੇ ਮਾਤ ਸਹਾਈਆ। ਭਿੰਨੜੀ ਰੈਣ ਕਹੇ ਦੱਸੋ ਆਪਣਾ ਦੁੱਖ, ਖ਼ੁਸ਼ੀਆਂ ਹਾਲ ਸੁਣਾਈਆ। ਪ੍ਰਭ ਸਭ ਦੀ ਮੇਟੇ ਭੁੱਖ, ਭੁਖਿਆਂ ਭੁੱਖ ਗਵਾਈਆ। ਉਸ ਦੇ ਕੋਲੋਂ ਕਾਹਦਾ ਲੁਕ, ਜੋ ਘਰ ਘਰ ਬੈਠਾ ਡੇਰਾ ਲਾਈਆ। ਬਣ ਜਾਓ ਸਾਚੇ ਇਹਦੇ ਪੁੱਤ, ਪਿਤਾ ਪੂਤ ਆਪੇ ਹੋਏ ਸਹਾਈਆ। ਆਦਿ ਜੁਗਾਦੀ ਇਹੋ ਮੁੱਢ, ਡਾਲੀ ਪੱਤ ਰਿਹਾ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਦੇਵੇ ਹੱਥ ਟਿਕਾਈਆ। ਭਗਤ ਕਹਿਣ ਭਿੰਨੜੀ ਰੈਣ ਪਿਆਰੀ, ਤੇਰੀ ਮੁਹੱਬਤ ਨਜ਼ਰੀ ਆਈਆ। ਜਿਸ ਲੇਖਾ ਦੱਸਿਆ ਜੋਤ ਨਿਰੰਕਾਰੀ, ਨਿਰਗੁਣ ਆਪਣਾ ਫੇਰਾ ਪਾਈਆ। ਅਸੀਂ ਰਲ ਕੇ ਸਾਰੇ ਕਰੀਏ ਤਿਆਰੀ, ਤੁਰਤ ਆਪਣਾ ਬਲ ਪਰਗਟਾਈਆ। ਜਾ ਕੇ ਚਰਨ ਕਰੀਏ ਨਿਮਸਕਾਰੀ, ਨਿਉਂ ਨਿਉਂ ਸੀਸ ਨਿਵਾਈਆ। ਸਾਡੀ ਤੇਰੇ ਹੱਥ ਸਿਕਦਾਰੀ, ਸ਼ਹਿਨਸ਼ਾਹ ਇਕੋ ਇਕ ਅਖਵਾਈਆ। ਆਵਣ ਜਾਵਣ ਲੱਗਾ ਦੁੱਖ ਭਾਰੀ, ਲੱਖ ਚੁਰਾਸੀ ਰਹੀ ਸਤਾਈਆ। ਜਨਮ ਕਰਮ

❋

❋

ਦੀ ਪਹਿਲੋਂ ਕੱਟ ਬਿਮਾਰੀ, ਅਗਲਾ ਹਾਲ ਫੇਰ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਚ ਦੇ ਵਡਿਆਈਆ। ਭਿੰਨੜੀ ਰੈਣ ਕਹੇ ਤੁਸੀਂ ਦੱਸੋ ਹਾਲ, ਆਪਣਾ ਆਪ ਜਣਾਈਆ। ਉਹ ਸਾਹਿਬ ਬੜਾ ਦਿਆਲ, ਦੀਨ ਦਿਆਲ ਨਾਉਂ ਧਰਾਈਆ। ਤੁਹਾਡਾ ਝਗੜਾ ਮੁਕਾਵੇ ਕਾਲ, ਮੌਤ ਨਗਾਰਾ ਨਾ ਕੋਇ ਵਖਾਈਆ। ਕੂੜੀ ਕਿਰਿਆ ਤੋੜ ਜੰਜਾਲ, ਜੀਵਣ ਜੁਗਤ ਦਏ ਸਮਝਾਈਆ । ਉਸ ਨੂੰ ਮਿਲ ਕੇ ਹੋਰ ਕਰਨੀ ਨਾ ਪਏ ਭਾਲ, ਲੱਭਣ ਕੋਈ ਕਿਤੇ ਨਾ ਜਾਈਆ। ਜਿਸ ਦੇ ਘਰ ਸੋਹਣ ਸ਼ਾਹ ਕੰਗਾਲ, ਊਚ ਨੀਚ ਡੇਰਾ ਲਾਈਆ। ਜਿਸ ਦੀ ਸਚ ਸੱਚੀ ਧਰਮਸਾਲ, ਸਚਖੰਡ ਇਕੋ ਇਕ ਵਖਾਈਆ। ਸੋ ਸੁਆਮੀ ਨਿਰਗੁਣ ਹੋ ਕੇ ਬਦਲੇ ਪਿਛਲੀ ਚਾਲ, ਮਾਰਗ ਆਪਣਾ ਇਕ ਲਗਾਈਆ। ਨਿਰਗੁਣ ਹੋ ਕੇ ਬਣ ਦਲਾਲ, ਜਨ ਭਗਤਾਂ ਰਿਹਾ ਤਰਾਈਆ। ਮੈਂ ਵੀ ਤੁਹਾਡੇ ਨਾਲ ਮਿਲ ਕੇ ਕਰਾਂ ਸੁਆਲ, ਬੇਨੰਤੀ ਇਕੋ ਇਕ ਜਣਾਈਆ। ਪ੍ਰਭੂ ਮੈਨੂੰ ਭਗਤਾਂ ਰੱਖੀ ਸਦਾ ਨਾਲ, ਮੇਰਾ ਭਿੰਨੜਾ ਰੂਪ ਮੇਰੇ ਅੰਧੇਰੇ ਵਿਚੋਂ ਨਜ਼ਰੀ ਆਈਆ। ਮੈਂ ਵੇਖਾਂ ਗੁਰਮੁਖ ਤੇਰੇ ਲਾਲ, ਲਾਲਾਂ ਵਿਚੋਂ ਲਾਲ ਜੋ ਬੈਠੇ ਰੰਗ ਚੜ੍ਹਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚਖੰਡ ਨਿਵਾਸੀ ਹੋ ਕਿਰਪਾਲ, ਮਿਹਰਵਾਨ ਹੋ ਕੇ ਕਹੇ ਦਿਆਲ, ਦੋਹਾਂ ਦਾ ਪੂਰਾ ਕਰਾਂ ਸੁਆਲ, ਘਾਲ ਆਪਣੀ ਤੁਹਾਡੀ ਝੋਲੀ ਪਾਈਆ।

੧੧ ਮਾਘ ੨੦੨੦ ਬਿਕਰਮੀ ਮੁਨਸ਼ਾ ਸਿੰਘ ਦੇ ਗ੍ਰਹਿ ਪਿੰਡ ਬਾਬੂ ਪੁਰ ਜ਼ਿਲਾ ਗੁਰਦਾਸ ਪੁਰ

ਚੰਦ ਸਿਤਾਰ ਕਹੇ ਮੇਰੇ ਖ਼ਾਲਕ ਖ਼ਲਕ, ਮਖ਼ਲੂਕ ਤੇਰੀ ਨਜ਼ਰੀ ਆਈਆ। ਤੇਰਾ ਨੂਰ ਨਜ਼ਰ ਨਾ ਆਇਆ ਉਤੇ ਫ਼ਲਕ, ਜਹੂਰ ਮਿਲੀ ਨਾ ਕੋਇ ਰੁਸ਼ਨਾਈਆ। ਤੇਰੀ ਕਿਰਪਾ ਤੇਰੇ ਸਹਾਰੇ ਰਹੇ ਲਟਕ, ਤੰਦੀ ਡੋਰ ਨਾ ਕੋਇ ਬੰਧਾਈਆ। ਜੁਗ ਚੌਕੜੀ ਦਰਸ ਤੇਰੇ ਨੂੰ ਰਹੇ ਭਟਕ, ਭਟਕਣਾ ਸਕੇ ਨਾ ਕੋਇ ਮਿਟਾਈਆ। ਤੇਰੇ ਪ੍ਰੇਮ ਦਾ ਮਿਲਿਆ ਨਾ ਸੱਚਾ ਇਸ਼ਕ, ਹਕੀਕੀ ਰੂਪ ਨਾ ਕੋਇ ਵਖਾਈਆ। ਸਾਚਾ ਨਜ਼ਰ ਨਾ ਆਇਆ ਇਸ਼ਟ, ਮਿਲਿਆ ਮੇਲ ਨਾ ਬੇਪਰਵਾਹੀਆ। ਨੇੜੇ ਹੁੰਦਿਆਂ ਖੋਲ੍ਹੀ ਨਾ ਕਿਸੇ ਦ੍ਰਿਸ਼ਟ, ਭੇਵ ਅਭੇਦ ਨਾ ਕੋਇ ਸਮਝਾਈਆ। ਤੇਰਾ ਖੇਲ ਵੇਖਦੇ ਰਹੇ ਵਿਚ ਸ੍ਰਿਸ਼ਟ, ਜੁਗ ਚੌਕੜੀ ਧਿਆਨ ਲਗਾਈਆ। ਸੁਣਦੇ ਰਹੇ ਤੇਰੀ ਸਿਫ਼ਤ, ਸਿਫ਼ਤੀ ਸਿਫ਼ਤ ਵਡ ਸਿਫ਼ਤ ਸਲਾਹੀਆ। ਤੇਰੇ ਹੁਕਮੇ ਅੰਦਰ ਹੋ ਕੇ ਗ੍ਰਿਫ਼ਤ, ਬੰਧਨ ਧੁਰ ਦਾ ਰਿਹਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਮਾਰਗ ਦੇ ਵਖਾਈਆ। ਚੰਦ ਸਿਤਾਰ ਕਹੇ ਸੁਣ ਸਾਹਿਬ ਨਿਰਗੁਣ, ਨਿਰਵੈਰ ਤੇਰੀ ਸਰਨਾਈਆ। ਸਾਡਾ ਰੂਪ ਅਗੰਮੀ ਧਾਰ ਸਰਗੁਣ, ਸਤਿ ਸਰੂਪ ਵਿਚੋਂ ਪਰਗਟਾਈਆ। ਆਦਿ ਜੁਗਾਦਿ ਜੁਗ ਚੌਕੜੀ ਕੋਈ ਨਾ ਜਾਣਿਆਂ ਤੇਰਾ ਗੁਣ, ਪਰਦਾ ਭੇਵ ਨਾ ਕੋਇ ਉਠਾਈਆ। ਚੁੱਪ ਚੁਪਾਤੇ ਬੈਠੇ ਹੋ ਕੇ ਮੁਨ, ਰਾਗ ਨਾਦ ਨਾ ਕੋਇ ਅਲਾਈਆ। ਸੁੰਨ ਸਮਾਧੀ ਅੰਦਰ ਹੋਏ ਸੁੰਨ, ਸਾਚੀ ਸੇਵ ਨਾ ਕੋਇ ਕਮਾਈਆ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਸਾਡੇ ਵੇਂਹਦਿਆਂ ਭਗਤ ਭਗਵਾਨ ਲਈਂ ਚੁਣ, ਲੱਖ ਚੁਰਾਸੀ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਦੇ ਚੁਕਾਈਆ। ਚੰਦ ਸਿਤਾਰ ਕਹਿਣ ਅਸੀਂ ਹੋਏ ਪੁੱਠੇ, ਮੁਖ ਤੇਰੇ ਵਲੋਂ ਭਵਾਈਆ। ਵਿਛੋੜੇ ਅੰਦਰ ਗਏ ਕੁੱਠੇ,

❋

❋

ਦੁੱਖ ਸਕੇ ਨਾ ਕੋਇ ਮਿਟਾਈਆ। ਸਾਡੀ ਵਾਰਤਾ ਆਣ ਕੋਈ ਨਾ ਪੁੱਛੇ, ਦੁਖੜਾ ਸੁਣਨ ਕੋਇ ਨਾ ਜਾਈਆ। ਤੇਰੇ ਦਵਾਰੇ ਉਹਲੇ ਲੁਕੇ, ਸਨਮੁਖ ਰੂਪ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਆਪਣੇ ਦੇ ਵਡਿਆਈਆ। ਚੰਦ ਸਿਤਾਰ ਕਹੇ ਸਾਡੀ ਨਿਕੰਮੀ ਚਮਕ, ਜੀਵ ਜੰਤ ਨਜ਼ਰੀ ਆਈਆ। ਭੇਵ ਨਾ ਪਾਇਆ ਜਿਸ ਬਣਾਈ ਬਣਤ, ਪ੍ਰਭ ਮਿਲਿਆ ਨਾ ਬੇਪਰਵਾਹੀਆ। ਹੋਇਆ ਵਿਛੋੜਾ ਧੁਰ ਦੇ ਕੰਤ, ਅੰਗੀਕਾਰ ਨਾ ਕੋਇ ਕਰਾਈਆ। ਸਾਚੀ ਬਣੀ ਨਾ ਅਜੇ ਬਣਤ, ਘਾੜਤ ਘੜਨ ਨਾ ਕੋਇ ਘੜਾਈਆ। ਸਮਝ ਨਾ ਆਏ ਆਪਣੇ ਅੰਤ, ਪ੍ਰਭ ਹੋਏ ਕਬ ਸਹਾਈਆ। ਦਰ ਦਰਵੇਸ਼ ਹੋਈਏ ਮੰਗਤ, ਬੈਠੇ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਆਪਣਾ ਰੰਗ ਰੰਗਾਈਆ। ਚੰਦ ਕਹੇ ਸੁਣ ਨੰਨ੍ਹੇ ਸਿਤਾਰ, ਤੈਨੂੰ ਸਚ ਸੱਚ ਜਣਾਈਆ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਨਜ਼ਰ ਸਾਡੇ ਵਲ ਉਠਾਈਆ। ਨਿਰਗੁਣ ਨਿਰਵੈਰ ਲੈ ਅਵਤਾਰ, ਜੋਤੀ ਜੋਤ ਕਰੀ ਰੁਸ਼ਨਾਈਆ। ਇਕ ਨੌ ਦਾ ਕਰਜ਼ ਉਤਾਰ, ਪੂਰਬ ਲੇਖਾ ਲੇਖੇ ਪਾਈਆ। ਲਹਿਣਾ ਮੇਟ ਗੁਰੂ ਅਵਤਾਰ, ਪੈਗ਼ੰਬਰਾਂ ਆਪਣੇ ਰਾਹ ਚਲਾਈਆ। ਸਾਚੀ ਕਰਨੀ ਕਰ ਨਿਰੰਕਾਰ, ਨਿਰਵੈਰ ਖੇਲ ਖਿਲਾਈਆ। ਪਰਵਰਦਿਗਾਰ ਹੋ ਮਿਹਰਵਾਨ, ਮੁਹੱਬਤ ਸਾਡੇ ਨਾਲ ਕਰਾਈਆ। ਲੋਕਮਾਤ ਪੈਜ ਸੁਆਰ, ਸਾਚੀ ਬਣਤ ਰਿਹਾ ਬਣਾਈਆ । ਆਪਣੇ ਤਨ ਕਰ ਸ਼ਿੰਗਾਰ, ਸ਼ਹਿਨਸ਼ਾਹ ਆਪਣਾ ਰੰਗ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਆਪ ਵਡਿਆਈਆ। ਸਿਤਾਰ ਕਹੇ ਸੁਣ ਸੱਜਣ ਚੰਦ, ਮੈਂ ਵੇਖ ਵੇਖ ਬਿਗਸਾਈਆ। ਸ੍ਰੀ ਭਗਵਾਨ ਹੋ ਬਖ਼ਸ਼ੰਦ, ਬਖ਼ਸ਼ਿਸ਼ ਸਾਡੇ ਉਤੇ ਕਮਾਈਆ । ਨਿਰਗੁਣ ਸਰਗੁਣ ਹੋ ਕੇ ਲਾਇਆ ਅੰਗ, ਅੰਗੀਕਾਰ ਆਪ ਅਖਵਾਈਆ। ਛਾਤੀ ਨਾਲ ਲਗਾਏ ਖ਼ੁਸ਼ੀ ਕੀਤਾ ਬੰਦ ਬੰਦ, ਸਾਚੀ ਬਣਤ ਰਿਹਾ ਬਣਾਈਆ। ਸਭ ਦੀ ਪੂਰੀ ਕਰਨਹਾਰਾ ਮੰਗ, ਆਸਾ ਤ੍ਰਿਸਨਾ ਮੇਟ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਸਾਚੀ ਪੈਜ ਰਖਾਈਆ। ਚੰਦ ਕਹੇ ਸੁਣ ਸਿਤਾਰੇ ਮੀਤ, ਪ੍ਰਭ ਹੱਥ ਵੱਡੀ ਵਡਿਆਈਆ। ਮੁਹੰਮਦ ਦੱਸ ਕੇ ਗਿਆ ਪ੍ਰਭ ਦੀ ਰੀਤ, ਪਰਵਰਦਿਗਾਰ ਭੇਵ ਚੁਕਾਈਆ। ਜਿਸ ਦਾ ਕਾਅਬਾ ਸਚ ਮਸੀਤ, ਹੁਜਰਾ ਇਕੋ ਇਕ ਵਡਿਆਈਆ। ਜਿਸ ਦਾ ਨਿਸ਼ਾਨਾ ਸੱਚਾ ਠੀਕ, ਤੀਰ ਨਿਰਾਲਾ ਬਾਣ ਵਖਾਈਆ। ਜੋ ਜਗਤ ਅੰਧੇਰਾ ਮੇਟੇ ਤਾਰੀਕ, ਸਾਚਾ ਨੂਰ ਚੰਦ ਚਮਕਾਈਆ। ਜਿਸ ਦੀ ਸਦਾ ਧਾਰ ਬਰੀਕ, ਸਤ ਸਤਾਰ ਦਏ ਪਰਗਟਾਈਆ। ਜਿਸ ਦੇ ਵਸੇ ਨਜ਼ਦੀਕ, ਦੂਰ ਦੁਰਾਡਾ ਪੰਧ ਮੁਕਾਈਆ। ਜਿਸ ਦੀ ਕੋਈ ਨਾ ਸਮਝੇ ਰੀਤ, ਰੀਤੀਵਾਨ ਇਕ ਅਖਵਾਈਆ । ਨਾ ਹੋਏ ਕਦੇ ਪਲੀਤ, ਪਾਕ ਰਸੂਲ ਇਕ ਅਖਵਾਈਆ । ਸੋ ਸਾਡੇ ਨਾਲ ਕਰੇ ਪ੍ਰੀਤ, ਨੀਲਾ ਫ਼ਲਕ ਰੂਪ ਵਖਾਈਆ। ਖ਼ਾਲਕ ਨਿਸ਼ਾਨਾ ਵੇਖੇ ਠੀਕ, ਤਨ ਚੋਲੀ ਇਕ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਸਿਤਾਰ ਕਹੇ ਸੁਣ ਚੰਦ ਚੰਗੇਰੇ, ਮੈਂ ਚੰਗੀ ਤਰ੍ਹਾਂ ਸਮਝਾਈਆ। ਲੋਕ ਪਰਲੋਕ ਜਿਸ ਦੇ ਘੇਰੇ, ਤਬਕ ਸਬਕ ਜੋ ਰਿਹਾ ਪੜ੍ਹਾਈਆ। ਬ੍ਰਹਿਮੰਡ ਖੰਡ ਜਿਸ ਦੇ ਖੇੜੇ, ਦੋ ਜਹਾਨ ਖੇਲ ਖਿਲਾਈਆ। ਆਦਿ ਜੁਗਾਦਿ ਜੋ ਬੰਨ੍ਹੇ ਬੇੜੇ, ਜੁਗ ਚੌਕੜੀ ਹੋਏ ਸਹਾਈਆ। ਗੁਰ ਅਵਤਾਰ ਜਿਸ ਦੇ ਚੇਰੇ, ਪੀਰ ਪੈਗ਼ੰਬਰ ਸੇਵ ਕਮਾਈਆ। ਉਹ ਕਰੇ ਹੱਕ ਨਬੇੜੇ, ਸਭ ਵੇਖੇ ਥਾਉਂ ਥਾਈਂਆ।

❋

❋

ਕਲਜੁਗ ਅੰਤਮ ਲਾਏ ਡੇਰੇ, ਘਰ ਸਾਚੇ ਸੋਭਾ ਪਾਈਆ। ਲੱਖ ਚੁਰਾਸੀ ਦੇਵੇ ਗੇੜੇ, ਮੁਰੀਦ ਮੁਰਸ਼ਦ ਲਏ ਤਰਾਈਆ। ਦੂਰ ਦੁਰਾਡਾ ਆਏ ਨੇੜੇ, ਨੇੜਨ ਨੇਰਾ ਨਜ਼ਰੀ ਆਈਆ । ਦੋ ਜਹਾਨ ਬਣ ਦਰ ਦਲੇਰੇ, ਹੁਕਮ ਆਪਣਾ ਇਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਚੰਦ ਕਹੇ ਸਿਤਾਰ ਤੇਰੀ ਸਮਝ ਨਿੱਕੀ, ਵੱਡੇ ਭੇਵ ਕੋਇ ਨਾ ਪਾਈਆ। ਪਰਵਰਦਿਗਾਰ ਧਾਰ ਰੱਖੇ ਨਿੱਕੀ, ਦੋ ਜਹਾਨ ਆਰ ਪਾਰ ਵਖਾਈਆ। ਕਰੇ ਖੇਲ ਇਕ ਅਨਡਿਠੀ, ਜਿਸ ਦੀ ਸਮਝ ਕਿਸੇ ਨਾ ਪਾਈਆ। ਇਕੋ ਗੋਬਿੰਦ ਦੀ ਮੈਂ ਪੜ੍ਹਾਂ ਚਿੱਠੀ, ਜਿਸ ਉਤੇ ਹਰਫ਼ ਜਗਤ ਨਜ਼ਰ ਨਾ ਆਈਆ। ਬਿਨ ਕਾਗਦ ਬਿਨ ਹਲਕਾਰੇ ਦਿਤੀ, ਮੋਹਰ ਉਤੇ ਨਾ ਕੋਇ ਲਗਾਈਆ। ਜਿਸ ਦੀ ਧਾਰ ਅਗੰਮੀ ਲਿਖੀ, ਕਲਮ ਸ਼ਾਹੀ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਸਿਤਾਰ ਕਹੇ ਚੰਦ ਦੱਸ ਉਹ ਲੇਖ, ਜੋ ਨੇਤਰ ਨੈਣ ਨਿਹਾਲਿਆ। ਤੂੰ ਇਨ੍ਹਾਂ ਅੱਖਾਂ ਲਿਆ ਵੇਖ, ਦੂਰ ਦੁਰਾਡੇ ਸਚ ਮਤਵਾਲਿਆ। ਗੋਬਿੰਦ ਖੇਡੇ ਕਿਹੜੀ ਖੇਡ, ਮਿਲੇ ਮੇਲ ਪੁਰਖ ਅਕਾਲਿਆ। ਕੀ ਸੁਨੇਹੜਾ ਦਿਤਾ ਭੇਜ, ਸਚ ਸੰਦੇਸ਼ਾ ਇਕ ਸੁਣਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਇਕ ਵਖਾ ਲਿਆ। ਚੰਦ ਕਹੇ ਸੁਣ ਸਿਤਾਰ ਮੇਰੇ, ਮੈਂ ਸਚ ਦਿਆਂ ਜਣਾਈਆ। ਗੋਬਿੰਦ ਸੂਲਾਂ ਸੱਥਰ ਕਰ ਚੰਗੇਰੇ, ਆਸਣ ਸੋਹਣਾ ਇਕ ਵਿਛਾਈਆ। ਖੰਜਰ ਕੱਢ ਆਪਣੇ ਹੱਥ ਵਿਚ ਫੇਰੇ, ਸੀਸ ਉਪਰ ਆਪ ਲਗਾਈਆ। ਨੋਕ ਨਾਲ ਮਸਤਕ ਛੇੜੇ, ਧਾਰ ਪ੍ਰੇਮ ਪ੍ਰੀਤ ਵਹਾਈਆ। ਛੋਟੀ ਉਂਗਲੀ ਨਾਲ ਲਿਖਿਆ ਕਰ ਕੇ ਵੱਡੇ ਜੇਰੇ, ਕਾਗਦ ਕਲਮ ਨਾ ਕੋਇ ਵਖਾਈਆ। ਇਕੋ ਅੱਖਰ ਪਾਇਆ ਨਿਰੰਕਾਰ ਮੈਂ ਚੜ੍ਹਿਆ ਤੇਰੇ ਬੇੜੇ, ਤੂੰ ਬੇੜਾ ਮੇਰਾ ਆਪ ਚਲਾਈਆ। ਮੈਂ ਵਸਿਆ ਤੇਰੇ ਵਿਹੜੇ, ਤੂੰ ਮੇਰਾ ਘਰ ਵਸਾਈਆ । ਇਕੋ ਕੀਤੇ ਕੌਲ ਬਥੇਰੇ, ਗਿਣਤੀ ਹੋਰ ਨਾ ਕੋਇ ਵਧਾਈਆ। ਸ੍ਰੀ ਭਗਵਾਨ ਕਿਹਾ ਮੈਂ ਸਦ ਵਸਾਂ ਤੇਰੇ ਖੇੜੇ, ਕਾਇਆ ਬੁੱਤ ਮਿਲੇ ਵਡਿਆਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਈਆ। ਸਿਤਾਰ ਕਹੇ ਕੀ ਗੋਬਿੰਦ ਲਿਖੀ ਧਾਰ, ਖ਼ੂਨ ਆਪਣਾ ਰੰਗ ਰੰਗਾਈਆ। ਚੰਦ ਕਹੇ ਮੈਂ ਗੁਜਰੀ ਚੰਦ ਪਿਆਰ, ਪਿਆਰ ਪਿਆਰ ਵਿਚੋਂ ਪਰਗਟਾਈਆ। ਦੋਹਾਂ ਮਿਲ ਕੇ ਬਣੀ ਇਕ ਕਤਾਰ, ਸਤਰ ਰੂਪ ਨਾ ਕੋਇ ਵਖਾਈਆ। ਸਜਦਾ ਕਰਨ ਚੰਦ ਸਿਤਾਰ, ਦੋਵੇਂ ਸੀਸ ਝੁਕਾਈਆ। ਗੋਬਿੰਦ ਕਹੇ ਤੂੰ ਮੇਰਾ ਪੁਰਖ ਅਕਾਲ, ਪਿਤਾ ਇਕੋ ਨਜ਼ਰੀ ਆਈਆ। ਪੁਰਖ ਅਕਾਲ ਕਹੇ ਤੂੰ ਮੇਰਾ ਲਾਲ, ਨੂਰ ਨੁਰਾਨਾ ਨੂਰ ਇਲਾਹੀਆ। ਗੋਬਿੰਦ ਕਹੇ ਮੇਰਾ ਇਕ ਸੁਆਲ, ਸਚ ਤੇਰੀ ਝੋਲੀ ਪਾਈਆ। ਮੇਰੇ ਨਾਲੋਂ ਪਿਆਰੇ ਰੱਖੀਂ ਮੇਰੇ ਗੁਰਮੁਖ ਲਾਲ, ਜਿਨ੍ਹਾਂ ਵਿਚੋਂ ਮੇਰਾ ਰੂਪ ਨਜ਼ਰੀ ਆਈਆ। ਉਨ੍ਹਾਂ ਆਪਣੀ ਗੋਦੀ ਰੱਖੀਂ ਸੰਭਾਲ, ਮੈਂ ਤੇਰੀ ਭੇਟ ਚੜ੍ਹਾਈਆ। ਉਹ ਚੰਦ ਚਮਕਣ ਵਿਚ ਜਹਾਨ, ਸਿਤਾਰੇ ਤੇਰੀ ਡੋਰੀ ਨਾਲ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਤੇਰੇ ਹੱਥ ਵਡਿਆਈਆ। ਚੰਦ ਸਿਤਾਰੇ ਦੋਵੇਂ ਕਹਿਣ, ਕਹਿ ਕਹਿ ਖ਼ੁਸ਼ੀ ਮਨਾਈਆ। ਅਸਾਂ ਆਖਿਆ ਸ਼ਾਇਦ ਪ੍ਰਭ ਸਾਨੂੰ ਆਏ ਲੈਣ, ਸਾਡਾ ਲਹਿਣਾ ਦਏ ਮੁਕਾਈਆ। ਜਾਂ ਵੇਖਿਆ ਭਗਤਾਂ ਬਣਿਆ ਸੱਜਣ ਸੈਣ, ਸਾਕ ਇਕੋ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ।

❋

❋

ਚੰਦ ਕਹੇ ਸਿਤਾਰੇ ਉਠ, ਉਠ ਆਪਣਾ ਹਾਲ ਸੁਣਾਈਆ। ਜਨ ਭਗਤਾਂ ਉਤੇ ਭਗਵਨ ਰਿਹਾ ਤੁਠ, ਮਿਹਰ ਨਜ਼ਰ ਟਿਕਾਈਆ। ਉਸ ਦੇ ਕੋਲ ਫੋਲੀਏ ਆਪਣਾ ਦੁੱਖ, ਦੁਖੀਆਂ ਦਰਦ ਵੰਡਾਈਆ। ਕੋਟਨ ਕੋਟ ਜੁਗ ਅੱਗੇ ਬੈਠੇ ਰਹੇ ਚੁੱਪ, ਸਾਡੀ ਸਾਰ ਕਿਸੇ ਨਾ ਪਾਈਆ। ਸਿਤਾਰਾ ਕਹੇ ਅਸੀਂ ਗੁਰਮੁਖਾਂ ਵਾਂਗ ਬਣੀਏ ਉਹਦੇ ਪੁੱਤ, ਪ੍ਰੇਮ ਪ੍ਰੀਤੀ ਚਰਨਾਂ ਨਾਲ ਨਿਭਾਈਆ। ਕਰ ਕਿਰਪਾ ਜੇ ਸਾਨੂੰ ਲਏ ਚੁੱਕ, ਪਿਛਲਾ ਦੁੱਖ ਦੇਵੇ ਗਵਾਈਆ। ਚੰਦ ਕਹੇ ਚਲ ਵੇਖੀਏ ਉਸ ਦਾ ਮੁੱਖ, ਜੋ ਨੂਰ ਨੂਰਾਨਾ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਤਾਰਾ ਕਹੇ ਚੰਦ ਕੀ ਹੋਇਆ, ਹਾਲਤ ਮੈਨੂੰ ਸਮਝ ਨਾ ਆਈਆ। ਪੁਰਖ ਅਬਿਨਾਸ਼ੀ ਕਦੇ ਨਾ ਸੋਇਆ, ਜੁਗ ਚੌਕੜੀ ਵੇਖੇ ਥਾਉਂ ਥਾਈਂਆ। ਸਾਡੀ ਪੁਕਾਰ ਵਿਚੋਂ ਸਾਨੂੰ ਦਿਤਾ ਢੋਆ, ਵਸਤ ਅਗੰਮੀ ਆਪ ਵਰਤਾਈਆ। ਨਿਰਗੁਣ ਸਰਗੁਣ ਬਣ ਕੇ ਨਵਾਂ ਨਰੋਆ, ਨੌਜਵਾਨ ਖੇਲ ਕਰਾਈਆ। ਪ੍ਰੇਮ ਪ੍ਰੀਤੀ ਅੰਦਰ ਜਿਸ ਨੇ ਮੋਹਿਆ, ਮੁਹੱਬਤ ਆਪਣੇ ਨਾਲ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਡੀ ਆਸਾ ਪੂਰ ਕਰਾਈਆ। ਚੰਦ ਕਹੇ ਸਿਤਾਰ ਸਾਡੀ ਪੂਰੀ ਆਸਾ, ਪ੍ਰਭ ਮੰਗਿਆ ਦਾਨ ਝੋਲੀ ਪਾਈਆ । ਕਿਉਂ ਅਸਾਂ ਭਗਤਾਂ ਵੇਖਿਆ ਹੁੰਦਾ ਤਮਾਸ਼ਾ, ਜੋ ਭਗਵਨ ਨਾਲ ਰਹੇ ਕਰਾਈਆ। ਸ੍ਰਿਸ਼ਟ ਸਬਾਈ ਗੂੜੀ ਨੀਂਦ ਸੁੱਤੀ ਰਾਤਾਂ, ਅਸਾਂ ਜਾਗ ਜਾਗ ਆਪਣੀ ਅੱਖ ਖੁਲ੍ਹਾਈਆ। ਨਿੱਕੀਆਂ ਨਿੱਕੀਆਂ ਵੱਡੀਆਂ ਵੱਡੀਆਂ ਦੋਹਾਂ ਦੀਆਂ ਸੁਣੀਆਂ ਬਾਤਾਂ, ਜੋ ਆਪਸ ਵਿਚ ਰਲ ਮਿਲ ਖ਼ੁਸ਼ੀ ਮਨਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਸਰਬ ਮਾਣ ਵਡਿਆਈਆ। ਚੰਦ ਕਹੇ ਸਿਤਾਰੇ ਹੁਣ ਨਹੀਂ ਉਹਲਾ, ਪਰਦਾ ਨਜ਼ਰ ਕੋਇ ਨਾ ਆਈਆ। ਉਠ ਵੇਖ ਜਿਸ ਨੀਲੀ ਧਾਰ ਤਨ ਵਿਚ ਪਾਇਆ ਚੋਲਾ, ਸਿਤਾਰ ਚੰਦ ਦੋਵੇਂ ਛਾਤੀ ਉਤੇ ਲਗਾਈਆ। ਇਹੋ ਪ੍ਰਭੂ ਸਾਹਿਬ ਸਤਿਗੁਰ ਸੱਚਾ ਢੋਲਾ, ਪਰਵਰਦਿਗਾਰ ਨੂਰ ਖ਼ੁਦਾਈਆ। ਇਹੋ ਨੂਰ ਅਗੰਮੀ ਮੌਲਾ, ਜੋ ਹਰ ਘਟ ਰਿਹਾ ਸਮਾਈਆ। ਜਿਸ ਨੇ ਸਾਡਾ ਤੋਲਣ ਤੋਲਾ, ਤਰਾਜੂ ਆਪਣੇ ਹੱਥ ਰਖਾਈਆ। ਜਨ ਭਗਤਾਂ ਸੁਣਾਇਆ ਇਕੋ ਧੁਰ ਦਾ ਢੋਲਾ, ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੈ ਜੈ ਕਾਰ ਅਲਾਈਆ। ਸਭ ਦਾ ਬਣਿਆ ਇਕ ਵਿਚੋਲਾ, ਦੋ ਜਹਾਨਾਂ ਵੇਖ ਵਖਾਈਆ। ਭਗਤ ਦਵਾਰ ਭਗਵਨ ਖੋਲ੍ਹਾ, ਪ੍ਰੇਮ ਪ੍ਰੀਤੀ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸਭ ਦਾ ਸਬੱਬ ਨੂਰੀ ਰੱਬ, ਝੱਬ ਆਪਣਾ ਰਾਹ ਵਖਾਈਆ।

੧੧ ਮਾਘ ੨੦੨੦ ਬਿਕਰਮੀ ਗੰਡਾ ਸਿੰਘ ਤੇ ਬਲਵੰਤ ਕੌਰ ਦੇ ਘਰ ਪਿੰਡ ਬਾਬੂ ਪੁਰ ਜ਼ਿਲਾ ਗੁਰਦਾਸ ਪੁਰ

ਚੰਦ ਕਹੇ ਸਿਤਾਰ ਵੇਖਿਆ ਕੀ, ਕੀ ਕੁਛ ਨਜ਼ਰੀ ਆਈਆ। ਸਿਤਾਰ ਕਹੇ ਪ੍ਰਭ ਸਤਿਜੁਗ ਰੱਖੀ ਨੀਂਹ, ਬੂਟਾ ਆਪਣੀ ਹੱਥੀਂ ਲਾਈਆ । ਬਣ ਵਿਚੋਲਾ ਜੀਵਾਂ ਜੀਅ, ਜੀਵਣ ਜੁਗਤ ਦਿਤੀ ਵਡਿਆਈਆ। ਮਾਣ ਦਵਾ ਕੇ ਸਾਢੇ ਤਿੰਨ ਹੱਥ ਸੀਂ, ਤਨ ਮਾਟੀ ਖ਼ਾਕੀ ਲੇਖੇ ਲਾਈਆ । ਸੰਤ ਸੁਹੇਲੇ ਬਣਾ ਪੁੱਤਰ ਧੀ, ਗੁਰਮੁਖ ਚੇਲੇ ਗੋਦ ਬਹਾਈਆ। ਅੰਮ੍ਰਿਤ ਬਰਸ ਇਕੋ ਮੀਂਹ, ਠੰਡੀ ਧਾਰ ਮੁਖ ਚੁਆਈਆ। ਕੂੜੀ ਕਿਰਿਆ

❋

❋

ਮੇਟ ਲੀਹ, ਚਿੱਟੇ ਉਤੇ ਕਾਲੀ ਲਕੀਰ ਆਪ ਫਿਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਿਤੀ ਮਾਣ ਵਡਿਆਈਆ । ਸਿਤਾਰਾ ਕਹੇ ਚੰਦ ਵੇਖ ਉਹ ਚਿੱਠੀ ਪੜ੍ਹਦਾ, ਜਿਸ ਬਿਨ ਅੱਖਰਾਂ ਆਪ ਲਿਖਾਈਆ। ਲੇਖਾ ਜਾਣੇ ਧੁਰ ਘਰ ਦਾ, ਭੇਵ ਅਭੇਦ ਰਿਹਾ ਖੁਲ੍ਹਾਈਆ । ਖੇਲ ਕਰੇ ਨਰ ਹਰਿ ਦਾ, ਨਰ ਨਰਾਇਣ ਬੇਪਰਵਾਹੀਆ। ਵੇਂਹਦਿਆਂ ਵੇਂਹਦਿਆਂ ਲੱਖ ਚੁਰਾਸੀ ਵਿਚੋਂ ਗੁਰਮੁਖ ਥੋੜੇ ਫੜਦਾ, ਭਗਤ ਭਗਵਾਨ ਲਏ ਜਗਾਈਆ। ਮਿਹਰਵਾਨ ਹੋ ਕੇ ਕਿਰਪਾ ਕਰਦਾ, ਕਿਰਪਨ ਦੇਵੇ ਮਾਣ ਵਡਿਆਈਆ। ਕੀਤੇ ਕੌਲ ਉਤੋਂ ਨਹੀਂ ਫਿਰਦਾ, ਜੋ ਗੋਬਿੰਦ ਨਾਲ ਰਖਾਈਆ। ਇਹ ਖੇਲ ਸਾਚੇ ਪਿਰ ਦਾ, ਲੱਗੀ ਪ੍ਰੀਤੀ ਤੋੜ ਨਿਭਾਈਆ। ਮੈਂ ਜੁਗ ਚੌਕੜੀ ਵੇਂਹਦਾ ਚਿਰ ਦਾ, ਕੋਟਨ ਕੋਟ ਕਾਲ ਬਿਤਾਈਆ। ਸ੍ਰੀ ਭਗਵਾਨ ਨਜ਼ਰ ਨਾ ਆਵੇ ਫਿਰਦਾ, ਦਰ ਦਰ ਭੱਜੇ ਵਾਹੋ ਦਾਹੀਆ। ਕਲਜੁਗ ਅੰਤਮ ਵੇਖਿਆ ਗੇੜਾ ਗਿੜਦਾ, ਲੱਠ ਆਪਣੀ ਆਪ ਭਵਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜੋ ਲਾਰਾ ਦੇਂਦਾ ਰਿਹਾ ਦੇਰ ਦਾ, ਸੋ ਅੰਤਮ ਆ ਕੇ ਪੂਰ ਕਰਾਈਆ। ਕਰੇ ਖੇਲ ਸ਼ਹਿਨਸ਼ਾਹ ਸ਼ੇਰ ਦਾ, ਭਬਕ ਆਪਣਾ ਨਾਮ ਸੁਣਾਈਆ। ਲੇਖਾ ਚੁੱਕੇ ਹੇਰ ਫੇਰ ਦਾ, ਮਾਰਗ ਇਕੋ ਇਕ ਸਮਝਾਈਆ। ਦਰਸ਼ਨ ਕਰ ਇਕ ਨਿਰਵੈਰ ਦਾ, ਮੈਂ ਆਪਣੀ ਖ਼ੁਸ਼ੀ ਮਨਾਈਆ। ਇਹੋ ਖੇਲ ਅਗੰਮੀ ਲਹਿਰ ਦਾ, ਲਹਿਰ ਲਹਿਰ ਵਿਚੋਂ ਪਰਗਟਾਈਆ। ਰਸ ਪਿਆਲਾ ਮਿੱਠਾ ਹੋਇਆ ਕੌੜੇ ਜ਼ਹਿਰ ਦਾ, ਅੰਮ੍ਰਿਤ ਰੂਪ ਆਪ ਵਟਾਈਆ। ਭਵ ਸਾਗਰ ਗੁਰਮੁਖ ਵੇਖ ਤੈਰਦਾ, ਮੇਰੇ ਨੇਤਰ ਖ਼ੁਸ਼ੀ ਮਨਾਈਆ । ਸੋਹਣਾ ਬਾਗ ਬਗੀਚਾ ਵੇਖਿਆ ਬਾਬੂ ਪੁਰ ਸ਼ਹਿਰ ਦਾ, ਹੱਟ ਬਜ਼ਾਰ ਇਕੋ ਜੈਸੇ ਨਜ਼ਰੀ ਆਈਆ। ਸੋਹਣਾ ਥਾਂ ਲੱਗਾ ਬਹਿਣ ਦਾ, ਕੂੜੀ ਛੱਡੀ ਜਗਤ ਲੋਕਾਈਆ। ਨੌ ਸੌ ਚੁਰਾਨਵੇ ਚੌਕੜੀ ਜੁਗ ਪਿਛੋਂ ਮੈਨੂੰ ਵਕਤ ਮਿਲਿਆ ਕਹਿਣ ਦਾ, ਜੋ ਕਹਿਣਾ ਕਹਿ ਸੁਣਾਈਆ। ਚੰਦ ਵੇਖ ਨਾਤਾ ਜੁੜਿਆ ਭਾਈ ਭੈਣ ਦਾ, ਸਤਿਗੁਰ ਸੱਚਾ ਰੰਗ ਰੰਗਾਈਆ। ਲੇਖਾ ਚੁਕਿਆ ਪਹਿਲਾ ਲੈਣ ਦੇਣ ਦਾ, ਅੱਗੇ ਦੇਵੇ ਨਾ ਕੋਇ ਸਜਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਚੰਦ ਕਹੇ ਸੁਣ ਮੀਤ ਸਤਾਰੇ, ਸਤਾ ਮੈਂ ਭੀ ਵੇਖ ਵਖਾਈਆ। ਭੂਮਿਕਾ ਵੇਖਾਂ ਨੌ ਕਿਨਾਰੇ, ਦਹਿ ਦਿਸ਼ਾ ਧਿਆਨ ਲਗਾਈਆ। ਜਾਗਤ ਸੋਵਤ ਖੇਲ ਦੋਵੇਂ ਪਨਿਹਾਰੇ, ਪਨਘਟ ਬੈਠੇ ਡੇਰਾ ਲਾਈਆ । ਕੋਈ ਨਾ ਜਾਣੇ ਆਰ ਪਾਰ ਕਿਨਾਰੇ, ਨਈਆ ਨੌਕਾ ਨਜ਼ਰ ਕਿਸੇ ਨਾ ਆਈਆ। ਸਾਰੇ ਫਿਰਦੇ ਵੇਖੇ ਵਿਚ ਘੁੰਮਣ ਘਾਰੇ, ਭਵਰੀ ਭਵਰ ਰਹੀ ਭਵਾਈਆ। ਜੁਗ ਚੌਕੜੀ ਬਣਦੇ ਵੇਖੇ ਵਣਜਾਰੇ , ਗੁਰ ਅਵਤਾਰ ਪੀਰ ਪੈਗ਼ੰਬਰ ਫੇਰੀਆਂ ਪਾਈਆ। ਸਾਰੇ ਦੇ ਕੇ ਗਏ ਲਾਰੇ, ਲੇਖਾ ਕਲਮ ਛਾਹੀਆ। ਨਾਮ ਲਿਖਾਤਾ ਕਲਜੁਗ ਅੰਤਮ ਇਕੋ ਆਵੇ ਨਿਹਕਲੰਕ ਅਵਤਾਰੇ, ਅਕਲ ਕਲ ਧਾਰੀ ਫੇਰਾ ਪਾਈਆ। ਸਭ ਦੇ ਕਰਜੇ ਆਣ ਉਤਾਰੇ, ਉਤਰ ਪੂਰਬ ਪੱਛਮ ਦੱਖਣ ਵੇਖ ਵਖਾਈਆ। ਓਸ ਦੇ ਵੇਖਣ ਵਾਲੇ ਨਜ਼ਾਰੇ, ਨਜ਼ਾਮ ਪਿਛਲਾ ਦਏ ਬਦਲਾਈਆ। ਸਭ ਦੇ ਲਿਖੇ ਚਾਰ ਜੁਗ ਦੇ ਪਟੇ ਪਾੜੇ, ਬੇਦਖਲ ਸਭ ਨੂੰ ਦਏ ਕਰਾਈਆ। ਅੱਖੀਂ ਵੇਖੀਏ ਗੁਰ ਅਵਤਾਰ ਪੀਰ ਪੈਗ਼ੰਬਰ ਕੱਢਦੇ ਹਾੜੇ, ਹੌਕਾ ਲੈ ਲੈ ਹਾਲ ਸੁਣਾਈਆ। ਕਰੇ ਖੇਲ ਅਗੰਮ ਅਪਾਰੇ, ਅਲਖ ਅਗੋਚਰ ਧਾਰ ਚਲਾਈਆ। ਹੌਲੀ ਹੌਲੀ ਬੰਨਦਾ ਜਾਏ ਧਾਰੇ, ਧਰਨੀ ਧਰਤ ਧਵਲ ਸੋਭਾ ਪਾਈਆ। ਇਕ ਗੋਬਿੰਦ ਨਾਲ ਕਰੇ ਪਿਆਰੇ, ਪ੍ਰੇਮ ਪਿਆਰਾ ਆਪ ਹੋ ਜਾਈਆ। ਧਰਨੀ ਧਰਤ ਸੁਹਾਏ ਜੰਗਲ ਜੂਹ

❋

❋

ਉਜਾੜੇ, ਮਿਹਰਵਾਨ ਫੇਰਾ ਪਾਈਆ। ਸੰਮਤਾਂ ਵਿਚੋਂ ਸੰਮਤ ਇਕ ਬੀਸ ਬੀਸਾ ਵਿਚਾਰੇ, ਇਕੀ ਵਿਸਾਖ ਖ਼ੁਸ਼ੀ ਮਨਾਈਆ । ਸੱਥਰ ਕਰੇ ਸਰਬ ਤੋਂ ਨਿਆਰੇ, ਬਿਸਤਰ ਇਕੋ ਇਕ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਈਆ। ਸਤਾਰਾ ਕਹੇ ਮੈਂ ਚੰਦ ਵੇਖਿਆ ਹਾਲ, ਬਿਨ ਚੰਦ ਧਿਆਨ ਲਗਾਈਆ। ਸੁਤ ਦੁਲਾਰਾ ਸੁੱਤਾ ਆਣ, ਸੇਜ ਸੁਹੰਜਣੀ ਡੇਰਾ ਲਾਈਆ। ਕਾਹੀ ਕੱਖ ਕਰ ਪਰਵਾਨ, ਕਲਮਾ ਕਲਾਮ ਗਿਆ ਮਿਟਾਈਆ। ਮਿਲ ਕੇ ਸਾਹਿਬ ਇਕ ਅਮਾਮ, ਅਮਾਨਤ ਆਪਣੀ ਮੰਗ ਮੰਗਾਈਆ। ਲੇਖਾ ਦੇ ਮੇਰੇ ਭਗਵਾਨ, ਜੋ ਤੇਰੀ ਝੋਲੀ ਪਾਈਆ। ਸ੍ਰੀ ਭਗਵਾਨ ਕਰ ਪਰਵਾਨ, ਸਿਰ ਆਪਣਾ ਹੱਥ ਟਿਕਾਈਆ। ਪਹਿਲੋਂ ਇੱਕੀਆਂ ਕਰਾਂ ਬਲਵਾਨ, ਫਿਰ ਨਿੱਕੀਆਂ ਨਿੱਕੀਆਂ ਗੱਲਾਂ ਵੇਖਾਂ ਚਾਈਂ ਚਾਈਂਆ। ਧੁਰ ਦੀਆਂ ਲਿਖੀਆਂ ਪੜਦੇ ਫੋਲਾਂ ਆਣ, ਵਰਕਾ ਵਰਕਾ ਆਪ ਉਲਟਾਈਆ। ਲਹਿਣਾ ਚੁਕਾ ਜ਼ਿਮੀ ਅਸਮਾਨ, ਜ਼ਾਮਨੀ ਆਪਣੀ ਵਿਚ ਰਖਾਈਆ। ਸੰਤ ਸੁਹੇਲੇ ਕਰ ਪਰਵਾਨ, ਗੁਰ ਚੇਲੇ ਗੋਦ ਟਿਕਾਈਆ । ਚੰਦ ਸਿਤਾਰ ਦੋਵੇਂ ਵੇਖ ਹੋਣ ਹੈਰਾਨ, ਹਰਿ ਜੂ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਚੰਦ ਓਹ ਵੇਖੇ ਚਮਕੇ ਚੰਦ, ਜਿਸ ਦੀ ਰੋਸ਼ਨੀ ਨਜ਼ਰ ਕਿਸੇ ਨਾ ਆਈਆ। ਅੰਦਰ ਵੜਿਆ ਦੂਈ ਦਵੈਤੀ ਢਾਹ ਕੇ ਕੰਧ, ਪਰਦਾ ਉਹਲਾ ਇਕ ਉਠਾਈਆ। ਕਰ ਪਰਕਾਸ਼ ਬੰਦ ਬੰਦ, ਬੰਦਗੀ ਇਕੋ ਦਿਤੀ ਸਮਝਾਈਆ। ਮੈਂ ਤੇਰਾ ਤੂੰ ਮੇਰਾ ਬ੍ਰਹਮ, ਪਾਰਬ੍ਰਹਮ ਭੇਵ ਚੁਕਾਈਆ। ਬਣ ਸੇਵਕ ਸੇਵਾਦਾਰ ਕਰਾਂ ਕੰਮ, ਨਿਹਕਰਮੀ ਕਰਮ ਕਮਾਈਆ। ਅਨਡਿਠੜੀ ਧਾਰ ਬੇੜਾ ਬੰਨ੍ਹ, ਜਗਤ ਨੇਤਰ ਵੇਖਣ ਕੋਇ ਨਾ ਪਾਈਆ। ਦਿਆਲ ਕਿਰਪਾਲ ਹੋ ਕੇ ਸ੍ਰੀ ਭਗਵਾਨ, ਬੇਮਿਸਾਲ ਖੇਲ ਵਖਾਈਆ। ਕਰ ਵਸੇਰਾ ਛੱਪਰ ਛੰਨ, ਮਹਲ ਅਟੱਲ ਦਏ ਵਡਿਆਈਆ। ਲਿਖਣ ਵਾਲੀ ਕਲਮ ਛਾਹੀ ਦਿਤੀ ਭੰਨ, ਬਿਨ ਅੱਖਰਾਂ ਲੇਖ ਬਣਾਈਆ। ਓਸ ਰੁੱਤ ਦਾ ਰੰਗ ਰਤਾ ਅਗੰਮੀ ਚੜ੍ਹਿਆ ਚੰਨ, ਜਿਸ ਚੰਨ ਦਾ ਪੁਰਖ ਅਕਾਲ ਪਿਤਾ ਮਾਈਆ। ਨਾ ਹਰਖ਼ ਨਾ ਕੋਈ ਗ਼ਮ, ਚਿੰਤਾ ਸੋਗ ਨਾ ਕੋਈ ਰਖਾਈਆ। ਬਿਨ ਸੱਦਿਆਂ ਪੁਛਿਆਂ ਮਨਾਇਆਂ ਆਪੇ ਗਿਆ ਮੰਨ, ਮਨਸਾ ਸਭ ਦੀ ਆਪਣੇ ਨਾਲ ਮਿਲਾਈਆ। ਜਨ ਭਗਤਾਂ ਵੇਖ ਨੇਤਰ ਪੇਖ ਬਣਾ ਲੇਖ ਮੇਟ ਰੇਖ ਕਹੇ ਧੰਨ, ਧੰਨ ਧੰਨ ਜਨ ਤੇਰੀ ਵਡਿਆਈਆ। ਸੂਰਜ ਚੰਨ ਦੋਵੇਂ ਵੇਖਣ ਖੇਡ, ਤਾਰਾ ਕਹੇ ਅਗੰਮੀ ਭੇਦ, ਜਿਸ ਦੀ ਸਾਰ ਨਾ ਪਾਇਨ ਚਾਰ ਵੇਦ, ਬਿਨ ਵੇਦਾਂ ਬਿਨ ਭੇਦਾਂ ਅਛਲ ਅਛੇਦਾ ਅੱਛੀ ਤਰ੍ਹਾਂ ਆਪਣੀ ਖੇਲ ਖਿਲਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਲੇਖਾ ਜਾਣ ਦੋ ਜਹਾਨ, ਜਹਾਨ ਵਿਚੋਂ ਜਵਾਨ ਜਾਣ, ਜਵਾਨੀ ਜੋਬਨ ਗੁਰਮੁਖਾਂ ਵੇਖ ਖ਼ੁਸ਼ੀ ਮਨਾਈਆ।