੧੧ ਮਾਘ ੨੦੨੦ ਬਿਕਰਮੀ ਬਖ਼ਸ਼ੀਸ਼ ਸਿੰਘ ਦੇ ਘਰ ਪਿੰਡ ਬਾਬੂ ਪੁਰ ਜ਼ਿਲਾ ਗੁਰਦਾਸ ਪੁਰ
ਅੰਦਰ ਗਿਆਨ ਵਸਾਏ ਕਿਹੜਾ, ਬਿਨ ਸਤਿਗੁਰ ਕਿਰਪਾ ਨਾ ਕੋਈ ਵਡਿਆਈਆ। ਜਿਸ ਅੰਦਰ ਪੰਜਾਂ ਛੇੜਿਆ ਝੇੜਾ, ਝਗੜਾ ਸਕੇ ਨਾ ਕੋਈ ਮੁਕਾਈਆ। ਜਿਸ ਗ੍ਰਹਿ ਕੂੜ ਕੁੜਿਆਰਾਂ ਦਾ ਵਿਹੜਾ, ਜੂਠੀ ਝੂਠੀ ਵੱਜੇ ਵਧਾਈਆ। ਜਿਸ ਘਰ ਅੱਠੇ ਪਹਿਰ ਅੰਧੇਰਾ, ਸਾਚਾ
❋
❋
ਨੂਰ ਨਾ ਕੋਈ ਰੁਸ਼ਨਾਈਆ। ਜਿਸ ਘਰ ਮਨ ਮਨੂਆ ਕਰੇ ਹੇਰਾ ਫੇਰਾ, ਮਨਸਾ ਆਸਾ ਨਾਲ ਮਿਲਾਈਆ। ਜਿਸ ਘਰ ਹੋਵੇ ਹੰਗਤਾ ਲੱਗਾ ਡੇਰਾ, ਮਾਇਆ ਮਮਤਾ ਰਹੀ ਕੁਰਲਾਈਆ। ਜਿਸ ਦਰ ਕੋਇ ਨਾ ਕਰੇ ਨਿਬੇੜਾ, ਹਕੀਕਤ ਹੱਕ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਵਸਤ ਬੈਠਾ ਛੁਪਾਈਆ। ਅੰਦਰ ਗਿਆਨ ਵਸੇ ਕਿਸ, ਕਿਸਮਤ ਸਕੇ ਨਾ ਕੋਈ ਬਦਲਾਈਆ । ਹਰਿ ਕਾ ਨਾਮ ਨੇਤਰ ਪਏ ਨਾ ਦਿਸ, ਵੇਖਣ ਵਿਚ ਕਦੇ ਨਾ ਆਈਆ। ਕੂੜ ਅੰਧਿਆਰੇ ਅੰਦਰ ਸੁੱਤਾ ਦੇ ਕਰ ਪਿੱਠ, ਕਰਵਟ ਸਕੇ ਨਾ ਕੋਈ ਬਦਲਾਈਆ। ਕਿਸੇ ਹੱਥ ਨਾ ਆਵੇ ਵਿਚੋਂ ਕਿਸੇ ਸਵਾ ਗਿੱਠ, ਅੰਗੁਸ਼ਤ ਨਾਪ ਨਾ ਕੋਇ ਨਪਾਈਆ। ਬਾਲਿਸ਼ਤ ਵਿਚ ਲਏ ਕੋਈ ਨਾ ਮਿਚ, ਮੁਸ਼ਕਲ ਹੱਲ ਨਾ ਕੋਈ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਰਦਾ ਉਹਲਾ ਆਪ ਇਕ ਰਖਾਈਆ । ਗਿਆਨ ਨਜ਼ਰ ਨਾ ਆਏ ਕਾਇਆ ਭਵਰ, ਡੂੰਘੀ ਗਾਰ ਸਮਝ ਨਾ ਆਈਆ। ਜਗਤ ਅੰਧੇਰੀ ਦਿਸੇ ਕਬਰ, ਡੂੰਘੀ ਡਲ ਭੇਵ ਨਾ ਰਾਈਆ । ਜਿਸ ਅੰਦਰ ਓਹਲੇ ਛਿਪ ਕੇ ਬੈਠਾ ਕਰੇ ਸਬਰ, ਬੇਸਬਰੀ ਕਰੇ ਲੋਕਾਈਆ। ਗਰਜ਼ ਨਾ ਮਾਰੇ ਸ਼ੇਰ ਬੱਬਰ, ਭਬਕ ਆਪਣੀ ਨਾ ਕੋਈ ਲਗਾਈਆ । ਖੋਜਤ ਖੋਜਤ ਢੂੰਡੇ ਵਿਕਾਰਾ ਟੱਬਰ, ਲੱਭਿਆਂ ਹੱਥ ਨਾ ਕੋਇ ਫੜਾਈਆ। ਵੇਖੋ ਵੇਖੀ ਇਕ ਦੂਜੇ ਦੇ ਲੱਗੇ ਮਗਰ, ਪਿਛਲੀ ਕਹਾਣੀ ਨਾਲ ਰਲਾਈਆ। ਕਿਸੇ ਨਾ ਪੂਰੀ ਹੋਵੇ ਸੱਧਰ, ਸਾਧਨਾ ਸਕੇ ਨਾ ਕੋਈ ਸਮਝਾਈਆ। ਜਿਸ ਘਰ ਕੂੜ ਕੁੜਿਆਰਾ ਬਦਲ, ਸਚ ਨੂਰ ਨਾ ਕੋਈ ਚਮਕਾਈਆ। ਅੱਠੇ ਪਹਿਰ ਰਹੇ ਗਦਰ, ਝਗੜਾ ਸਕੇ ਨਾ ਕੋਈ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਆਪਣੇ ਵਿਚ ਰਖਾਈਆ। ਅੰਦਰ ਗਿਆਨ ਵਸਾਏ ਕੌਣ, ਕਵਣ ਦੇਵੇ ਵਡਿਆਈਆ। ਨੌ ਦਵਾਰੇ ਸਾਰੇ ਭੌਣ, ਭੱਜਣ ਵਾਹੋ ਦਾਹੀਆ । ਜਗਤ ਖਾਟ ਸਿੰਘਾਸਣ ਸੌਣ, ਤਕੀਆ ਲੇਫ ਤਲਾਈ ਹੰਢਾਈਆ। ਗੜ੍ਹ ਹੰਕਾਰੀ ਉਚੀ ਕਰ ਕੇ ਧੌਣ, ਚਾਰ ਕੁੰਟ ਦੇਣ ਦੁਹਾਈਆ। ਮਨ ਮਤ ਬੁਧ ਚਤੁਰਾਈ ਸਰਬ ਵਖਾਉਣ, ਆਪਣੀ ਆਪ ਕਰ ਵਡਿਆਈਆ। ਤੂੰ ਤੂੰ ਮੈਂ ਮੈਂ ਕਰ ਬਲਾਉਣ, ਸਾਚੀ ਬੋਲੀ ਨਾ ਕੋਈ ਸੁਣਾਈਆ। ਪੜ੍ਹ ਪੜ੍ਹ ਗਿਆਨ ਹੱਥ ਨਾ ਆਵੇ ਰਾਵਣ ਰੌਣ, ਚਾਰ ਵੇਦ ਛੇ ਸ਼ਾਸਤਰ ਸਮਝ ਕੋਈ ਨਾ ਪਾਈਆ। ਅਵਣ ਗਵਣ ਸਾਰੇ ਭੌਣ, ਭੌਂਦਿਆਂ ਭੈ ਨਾ ਕੋਈ ਮਿਟਾਈਆ। ਕੋਟਨ ਕੋਟ ਜਨਮ ਸੀਸ ਕਟੌਣ, ਕੱਟ ਕੱਟ ਆਪਣਾ ਭੇਟ ਚੜ੍ਹਾਈਆ। ਕੋਟਨ ਕੋਟ ਜਨਮ ਨਿਉਂ ਨਿਉਂ ਸੀਸ ਝੁਕਾਉਣ, ਸਜਦੇ ਕਰ ਕਰ ਧਿਆਨ ਲਗਾਈਆ। ਬਿਨ ਸਤਿਗੁਰ ਕਿਰਪਾ ਅੰਦਰ ਵੜ ਕੇ ਦਰਸ ਕੋਈ ਨਾ ਪੌਣ, ਮਿਲੇ ਮੇਲ ਨਾ ਸੱਚੇ ਮਾਹੀਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪਰਦਾ ਰਿਹਾ ਛੁਪਾਈਆ। ਹਰਿ ਕਾ ਗਿਆਨ ਨਾ ਸਕੇ ਲੱਭ, ਖੋਜਿਆਂ ਹੱਥ ਕਿਸੇ ਨਾ ਆਈਆ। ਨਿੱਕੀ ਜਿਹੀ ਕੋਠੜੀ ਵਿਚ ਦਿਤਾ ਰੱਖ, ਦਰਵਾਜ਼ਾ ਕੁੰਡਾ ਆਪੇ ਬੰਦ ਕਰਾਈਆ। ਫਿਰ ਫਿਰ ਥੱਕਣ ਤੀਰਥ ਤੱਟ, ਅਠਸਠ ਫੇਰਾ ਪਾਈਆ। ਲੱਭਦੇ ਫਿਰਨ ਗੁਰਦਰ ਮੰਦਰ ਮਸਜਿਦ ਮੱਠ, ਸ਼ਿਵਦਵਾਲੇ ਖੋਜ ਖੁਜਾਈਆ। ਸਿਰ ਵਿਚ ਪਾ ਪਾ ਬੈਠੇ ਭਸ, ਤਨ ਖ਼ਾਕੀ ਭਸਮ ਕਰਾਈਆ। ਦੋਏ ਜੋੜ ਜੋੜ ਬੰਦਨਾ ਕਰਨ ਹੱਥ, ਡੰਡਾਵਤ ਰੂਪ ਵਟਾਈਆ। ਰਸਨਾ ਜਿਹਵਾ ਗਾ ਗਾ ਰਹੇ ਰਟ, ਰੱਟਾ ਕਰ ਕਰ ਵਕਤ ਲੰਘਾਈਆ। ਜੰਗਲ ਜੂਹ ਉਜਾੜਾਂ ਵਿਚ ਰਹੇ ਨੱਠ, ਦਿਵਸ ਰੈਣ ਪੰਧ ਮੁਕਾਈਆ। ਸ਼ਾਸਤਰ ਸਿਮਰਤ ਵੇਦ
❋
❋
ਪੁਰਾਨ ਪੂਜਾ ਕਰ ਕਰ ਪਾਠ, ਸੰਧਿਆ ਸਰਘੀ ਧਿਆਨ ਲਗਾਈਆ। ਹਵਨ ਦੀਪ ਜੋਤ ਜਗਾ ਲਟ ਲਟ, ਘਿਰਤ ਉਪਰ ਭੇਟ ਚੜ੍ਹਾਈਆ। ਛੱਡ ਸਿੰਘਾਸਣ ਰਾਜ ਰਾਜਾਨ ਦਰ ਦਰ ਰਹੇ ਨੱਠ, ਭਿਛਿਆ ਮੰਗਣ ਥਾਉਂ ਥਾਈਂਆ। ਬਿਨ ਸਤਿਗੁਰ ਕਿਰਪਾ ਕਿਸੇ ਕੁੱਛ ਨਾ ਆਇਆ ਹੱਥ, ਖ਼ਾਲੀ ਹੱਥ ਸਰਬ ਦਿਸਾਈਆ। ਅੰਦਰ ਗਿਆਨ ਕਿਸੇ ਨਾ ਵੇਖਿਆ ਵੜਦਾ, ਜਗ ਨੇਤਰ ਨਜ਼ਰ ਨਾ ਆਈਆ। ਰਸਨਾ ਜਿਹਵਾ ਹਰ ਕੋਈ ਢੋਲਾ ਪੜ੍ਹਦਾ, ਅੱਖਰ ਅੱਖਰ ਅੱਖਰਾਂ ਨਾਲ ਜੁੜਾਈਆ। ਦਰ ਦਰਵੇਸ਼ ਹੋ ਕੋ ਫਿਰੇ ਬਰਦਾ, ਬੰਦਗੀ ਵਿਚ ਬਣ ਸ਼ੁਦਾਈਆ। ਆਪਣਾ ਆਪ ਤਨ ਮਾਟੀ ਖ਼ਾਕ ਹਰਦਾ, ਹਿਰਦੇ ਹਰਿ ਨਾ ਕੋਇ ਵਸਾਈਆ। ਬਿਨ ਸਤਿਗੁਰ ਕਿਰਪਾ ਕੋਈ ਭੇਵ ਨਾ ਪਾਏ ਆਪਣੇ ਘਰ ਦਾ, ਘਰ ਵਿਚ ਘਰ ਨਾ ਕੋਈ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਰਦਾ ਉਹਲਾ ਇਕ ਰਖਾਈਆ। ਅੰਦਰ ਗਿਆਨ ਵਸਾਵੇ ਓਹ, ਜਿਸ ਦੇਵੇ ਮਾਣ ਵਡਿਆਈਆ। ਸਾਹਿਬ ਸਤਿਗੁਰ ਦਾ ਜਾਏ ਹੋ, ਅਵਰੀ ਧਾਰ ਨਾ ਕੋਈ ਰਖਾਈਆ। ਜੀਵ ਜੰਤ ਜੀ ਆਪਣਾ ਦੇਵੇ ਕੋਹ, ਜਾਣੇ ਵਸਤ ਸਰਬ ਪਰਾਈਆ। ਸਚ ਪ੍ਰੀਤੀ ਕਰੇ ਮੋਹ, ਮੁਹੱਬਤ ਇਕੋ ਨਾਲ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪ ਜਣਾਈਆ। ਗਿਆਨ ਕਹੇ ਮੈਂ ਵੱਡਾ ਚਲਾਕ, ਪ੍ਰਭ ਦਿਤੀ ਮੋਹੇ ਵਡਿਆਈਆ। ਮਾਤ ਗਰਭ ਮੈਂ ਬੰਦ ਕਰਾਂ ਤਾਕ, ਬਾਹਰ ਫਿਰ ਰੂਪ ਵਟਾਈਆ। ਲਿਵ ਛੁਟ ਕੇ ਸਾਖਿਆਤ, ਸਾਜਣ ਆਪਣਾ ਬੈਠੇ ਮੁਖ ਛੁਪਾਈਆ। ਕਿਸੇ ਨਾਲ ਨਾ ਕਰਾਂ ਬਾਤ, ਮੰਗਲ ਰਾਗ ਨਾ ਕੋਇ ਅਲਾਈਆ। ਕੋਈ ਮੈਨੂੰ ਵੇਖੇ ਨਾ ਮਾਰ ਝਾਤ, ਝਾਕੀ ਸਭ ਦੀ ਬੰਦ ਕਰਾਈਆ। ਰਸਨਾ ਜਿਹਵਾ ਸਿਫ਼ਤ ਨਾਲ ਮੈਨੂੰ ਸਾਰੇ ਜਾਣ ਆਖ, ਆਖਰ ਮੇਲ ਨਾ ਕੋਇ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਮੇਰੇ ਹੱਥ ਟਿਕਾਈਆ। ਗਿਆਨ ਕਹੇ ਮੈਂ ਵੱਡਾ ਨਿੱਕਾ, ਦੋਹਾਂ ਧਾਰਾਂ ਵਿਚ ਰਖਾਈਆ। ਪੁਰਖ ਅਕਾਲ ਮੇਰਾ ਪਿਤਾ, ਸਾਹਿਬ ਸਤਿਗੁਰ ਦੇਵੇ ਸਰਨਾਈਆ। ਮੇਰਾ ਲੇਖਾ ਲਹਿਣਾ ਦੇਣਾ ਕਿਸੇ ਨਾ ਦਿਸਾ, ਨੇਤਰ ਨਜ਼ਰ ਕਿਸੇ ਨਾ ਆਈਆ। ਜਿਸ ਨੇ ਗਾਇਆ ਮੇਰੇ ਪ੍ਰੀਤਮ ਦਾ ਕਿਸਾ, ਤਿਸ ਮੇਰੀ ਓਟ ਤਕਾਈਆ। ਮੇਰੀ ਹੱਥ ਰੱਖੇ ਪ੍ਰਭੂ ਪਿੱਠਾ, ਪੁਸ਼ਤ ਪਨਾਹ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਪਰਦਾ ਰਿਹਾ ਪਾਈਆ। ਪਰਦੇ ਅੰਦਰ ਰੱਖ ਭਗਵਾਨ, ਮੋਹੇ ਦਿਤੀ ਮਾਣ ਵਡਿਆਈਆ। ਜੁਗ ਚੌਕੜੀ ਮੇਰੀ ਕਰਦੇ ਰਹੇ ਭਾਲ, ਚਾਰੋਂ ਕੁੰਟ ਖੋਜ ਖੁਜਾਈਆ। ਗੁਰ ਅਵਤਾਰ ਦੇਂਦੇ ਗਏ ਬਿਆਨ, ਪੀਰ ਪੈਗ਼ੰਬਰ ਸਿਫ਼ਤਾਂ ਸਿਫ਼ਤ ਸਲਾਹੀਆ। ਬਿਨ ਭਗਤਾਂ ਮੇਰਾ ਮਿਲਿਆ ਨਾ ਕਿਸੇ ਨਿਸ਼ਾਨ, ਨਿਸ਼ਾਨਾ ਤੀਰ ਨਾ ਕੋਈ ਚਲਾਈਆ। ਸੋਚ ਸਮਝ ਨੂੰ ਜੋ ਕਹਿੰਦੇ ਗਿਆਨ, ਭਰਮੇ ਭੁੱਲੇ ਜੀਵ ਸ਼ੁਦਾਈਆ । ਪਰਮ ਪੁਰਖ ਨਾਲ ਜੋ ਮਿਲੇ ਆਣ, ਤਿਨ੍ਹਾਂ ਗਿਆਨ ਧਿਆਨ ਦੋਵੇਂ ਸੀਸ ਨਿਵਾਈਆ। ਕੀ ਓਨ੍ਹਾਂ ਦੀ ਕਰਾਂ ਪਹਿਚਾਨ, ਜਿਨ੍ਹਾਂ ਮਿਲਿਆ ਬੇਪਰਵਾਹੀਆ। ਪ੍ਰਭ ਮਿਲਿਆ ਮੈਨੂੰ ਕੋਈ ਨਾ ਦੇਵੇ ਮਾਣ, ਮੇਰੀ ਚਲੇ ਨਾ ਕੋਈ ਚਤੁਰਾਈਆ। ਸੋ ਗਿਆਨ ਹੋਵੇ ਪਰਧਾਨ, ਜਿਸ ਗਿਆਨ ਅੰਦਰ ਹਰਿ ਕਾ ਢੋਲਾ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜੁਗ ਚੌਕੜੀ ਮੇਰੀ ਰੀਤ, ਇਸ਼ਾਰਿਆਂ ਨਾਲ ਚਲਾਈਆ । ਜੁਗ ਚੌਕੜੀ ਮੇਰਾ ਤੱਕਦੇ ਰਹੇ ਸਹਾਰਾ, ਸਾਧ ਸੰਤ ਧਿਆਨ ਲਗਾਈਆ। ਲੱਭਿਆਂ ਹੱਥ ਨਾ ਆਇਆ
❋
❋
ਕਿਨਾਰਾ, ਕੰਢੇ ਬਹਿ ਡੇਰਾ ਨਾ ਕੋਇ ਵਖਾਈਆ। ਰਸਨਾ ਜਿਹਵਾ ਬੋਲਦੇ ਰਹੇ ਜੈਕਾਰਾ, ਜੈ ਜੈ ਕਾਰ ਸੁਣਾਈਆ। ਕਿਸੇ ਨੇ ਅੱਖਰਾਂ ਵਿਚ ਕੀਤਾ ਪਿਆਰਾ, ਕੋਈ ਕਾਗ਼ਜ਼ਾਂ ਉਤੇ ਧਿਆਨ ਲਗਾਈਆ। ਕੋਈ ਇੱਟਾਂ ਕਰੇ ਨਿਮਸਕਾਰਾ, ਕੋਈ ਪਾਹਿਨ ਸੀਸ ਨਿਵਾਈਆ। ਕੋਈ ਕਹੇ ਖੇਲ ਗੁਰੂ ਅਵਤਾਰਾ, ਕੋਈ ਕਹੇ ਪੀਰ ਪੈਗ਼ੰਬਰ ਦਏ ਵਡਿਆਈਆ। ਮੈਂ ਕਹਾਂ ਬਿਨ ਸ੍ਰੀ ਭਗਵਾਨ ਮੇਰਾ ਕੋਈ ਨਾ ਮੀਤ ਮੁਰਾਰਾ, ਸੰਗੀ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਬਣਤ ਆਪ ਬਣਾਈਆ। ਗਿਆਨ ਕਹੇ ਮੈਂ ਦੱਸਾਂ ਬਾਤ, ਧੁਰ ਦੀ ਧਾਰ ਜਣਾਈਆ। ਜੁਗ ਚੌਕੜੀ ਮੈਨੂੰ ਸਾਰੇ ਗਏ ਆਖ, ਆਖਰ ਭੇਵ ਨਾ ਕੋਇ ਖੁਲ੍ਹਾਈਆ। ਮੇਰੀ ਲੱਭੀ ਕਿਸੇ ਨਾ ਜਾਤ, ਮੇਰਾ ਪਰਦਾ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਭੇਵ ਆਪ ਛੁਪਾਈਆ। ਮੇਰਾ ਭੇਵ ਛੁਪਾਇਆ ਜੁਗ ਚਾਰ, ਮੁਖ ਨਜ਼ਰ ਕਿਸੇ ਨਾ ਆਈਆ। ਦੱਸਦੇ ਦੱਸਦੇ ਗਏ ਸਰਬ ਸੰਸਾਰ, ਸਹਿੰਸਾ ਸਕੇ ਨਾ ਕੋਇ ਚੁਕਾਈਆ। ਬੁੱਧੀ ਕਰੇ ਨਾ ਕੋਇ ਵਿਚਾਰ, ਮਤ ਮਤਵਾਲੀ ਸਾਰ ਨਾ ਪਾਈਆ। ਮਨੂਏ ਮਿਲਿਆ ਨਾ ਕੋਇ ਅਧਾਰ, ਭੇਵ ਅਭੇਦ ਨਾ ਕੋਇ ਖੁਲ੍ਹਾਈਆ। ਥੋੜਾ ਥੋੜਾ ਸਭ ਨੂੰ ਮਿਲਦਾ ਰਿਹਾ ਇਸ਼ਾਰ, ਸੈਨਤ ਨਾਲ ਸਿਰਜਣਹਾਰ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਮਿਹਰਵਾਨ ਮਿਹਰਵਾਨ ਮਿਹਰਵਾਨ ਮੋਹੇ ਦੇਵੇ ਮਾਣ ਵਡਿਆਈਆ। ਗਿਆਨ ਕਹੇ ਮੈਂ ਵਸਾਂ ਉਹਲਾ, ਪਰਦਾ ਆਪ ਰਖਾਈਆ। ਜੁਗ ਚੌਕੜੀ ਪੈਂਦਾ ਰਿਹਾ ਰੌਲਾ, ਮੇਰਾ ਰੂਪ ਨਾ ਕੋਇ ਸਮਝਾਈਆ। ਕਲਜੁਗ ਅੰਤਮ ਸ੍ਰੀ ਭਗਵਾਨ ਮਿਲਿਆ ਤੋਲਾ, ਮਿਹਰਵਾਨ ਫੇਰਾ ਪਾਈਆ। ਕਰ ਪਰਕਾਸ਼ ਉਪਰ ਧੌਲਾ, ਧਰਨੀ ਧਰਤ ਧਵਲ ਦਏ ਵਡਿਆਈਆ। ਸਚ ਦਵਾਰਾ ਜਿਸ ਨੇ ਖੋਲ੍ਹਾ, ਭਗਤ ਦੁਆਰ ਇਕ ਸੁਹਾਈਆ। ਜਿਥੇ ਇਕੋ ਗਾਈਏ ਢੋਲਾ, ਦੂਜਾ ਰਾਗ ਨਾ ਕੋਇ ਅਲਾਈਆ। ਪੁਰਖ ਅਕਾਲ ਬਣ ਵਿਚੋਲਾ, ਜਨ ਭਗਤਾਂ ਮੇਲਾ ਲਏ ਮਿਲਾਈਆ। ਜਿਸ ਮੇਰਾ ਪਰਦਾ ਖੋਲ੍ਹਾ, ਮੁਖ ਨਕਾਬ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਗਿਆਨ ਕਹੇ ਪ੍ਰਭ ਦਿਤਾ ਗਿਆਨ, ਜਨ ਭਗਤਾਂ ਭੇਵ ਚੁਕਾਈਆ। ਅੰਦਰੇ ਅੰਦਰ ਸਿਧਾ ਮਿਲਿਆ ਆਣ, ਮੰਦਰ ਇਕੋ ਇਕ ਸੁਹਾਈਆ। ਨਾਤਾ ਛੋੜ ਸ਼ਾਸਤਰ ਸਿਮਰਤ ਵੇਦ ਪੁਰਾਨ, ਅੰਜੀਲ ਕੁਰਾਨ ਭੇਵ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਵਸਿਆ ਬੇਪਰਵਾਹੀਆ। ਜਿਸ ਘਰ ਵਸਿਆ ਆਪ ਨਿਰੰਕਾਰ, ਗਿਆਨ ਦਵਾਰੇ ਬਹਿ ਬਹਿ ਸੇਵ ਕਮਾਈਆ। ਉਥੇ ਕਰਨ ਦੀ ਨਹੀਂ ਕੋਈ ਵਿਚਾਰ, ਵਿਚਾਰਿਆਂ ਹੱਥ ਕਿਛ ਨਾ ਆਈਆ। ਮੈਂ ਉਨ੍ਹਾਂ ਜਾਵਾਂ ਬਲਿਹਾਰ, ਬਲਿਹਾਰੀ ਹੋ ਸੀਸ ਨਿਵਾਈਆ। ਜਿਨ੍ਹਾਂ ਮਿਲਿਆ ਆਪ ਕਰਤਾਰ, ਕਰਤਾ ਵੇਖੇ ਚਾਈਂ ਚਾਈਂਆ। ਫੜ ਕੇ ਬਾਹੋਂ ਮੈਨੂੰ ਅੰਦਰ ਦਿਤਾ ਵਾੜ, ਗੁਰਮੁਖ ਦਵਾਰੇ ਸੇਵਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਮੇਲਾ ਮਿਲਾਇਆ ਹਰਿ ਡਰੈਕਟ, ਅੱਧਵਿਚਕਾਰ ਨਾ ਕੋਇ ਅਟਕਾਈਆ। ਅੰਦਰ ਬਾਹਰ ਪਏ ਨਾ ਕੋਈ ਅਫੈਕਟ, ਫ਼ਰਕ ਕੋਇ ਨਜ਼ਰ ਨਾ ਆਈਆ। ਲੱਖ ਚੁਰਾਸੀ ਵਿਚੋਂ ਕਰ ਸਲੈਕਟ, ਹਰਿਜਨ ਮੇਰੇ ਨਾਲ ਮਿਲਾਈਆ। ਦਸਮ ਦਵਾਰੀ ਨਿੱਕੀ ਜਿਹੀ ਬਰੈਕਟ, ਜੋ ਮੇਰੇ ਨਾਲ ਸੋਭਾ ਪਾਈਆ। ਉਥੇ ਜਗੇ
❋
❋
ਅਗੰਮੀ ਅਲੈਕਟ, ਜੋਤੀ ਨੂਰ ਨੂਰ ਰੁਸ਼ਨਾਈਆ। ਨਾ ਕੋਈ ਵੇਲਾ ਨਾ ਕੋਈ ਵਕਤ, ਘੜੀ ਪਲ ਨਾ ਵੰਡ ਵੰਡਾਈਆ। ਨਾ ਕੋਈ ਅਰਸ਼ ਨਾ ਕੋਈ ਫ਼ਰਸ਼, ਜ਼ਿਮੀ ਅਸਮਾਨ ਨਾ ਕੋਇ ਚਤੁਰਾਈਆ। ਸਾਢੇ ਤਿੰਨ ਹੱਥ ਘਰ ਵਿਚ ਕਰੇ ਤਰਸ, ਮਿਹਰ ਨਜ਼ਰ ਇਕ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਪਰਦਾ ਰਿਹਾ ਚੁਕਾਈਆ। ਗਿਆਨ ਕਹੇ ਮੇਰਾ ਪਰਦਾ ਲਾਹ, ਮੁਖ ਮੇਰਾ ਰਿਹਾ ਜਣਾਈਆ। ਅੰਦਰੇ ਅੰਦਰ ਬਣ ਮਲਾਹ, ਮੁਹੱਬਤ ਸਾਚੀ ਰਿਹਾ ਬੰਧਾਈਆ। ਬਿਨ ਪੜ੍ਹਿਆਂ ਲਿਖਿਆਂ ਬੋਲਿਆਂ ਤੋਲਿਆਂ ਦੇਵੇ ਆਪ ਸਲਾਹ, ਸਾਚਾ ਲੇਖਾ ਇਕ ਸਮਝਾਈਆ। ਰਹਿਬਰ ਬਣ ਨੂਰੀ ਖ਼ੁਦਾ, ਨੂਰੀ ਜਲਵਾ ਰਿਹਾ ਦਰਸਾਈਆ। ਆਪਣਾ ਮਾਰਗ ਕਰ ਕੇ ਸਿਧਾ, ਬਿਧ ਆਪਣੀ ਰਿਹਾ ਵਖਾਈਆ। ਅੰਦਰ ਵੜ ਕੇ ਜਨ ਭਗਤਾਂ ਵੇਖਿਆ ਜਿਨ੍ਹਾਂ ਸਦਾ ਦਵਾਰਾ ਨਿੱਘਾ, ਠੰਡਕ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਦੇਵੇ ਵਡਿਆਈ ਗਿਆਨ ਗੁਰਦੇਵ, ਸਤਿਗੁਰ ਇਕੋ ਨਜ਼ਰੀ ਆਈਆ। ਜਿਸ ਸਾਹਿਬ ਦੀ ਕਰਾਂ ਸੇਵ, ਨਿਤ ਨਿਤ ਚਾਕਰ ਰੂਪ ਵਟਾਈਆ। ਫੜ ਕੇ ਬਾਹੋਂ ਸਿਧਾ ਜਨ ਭਗਤਾਂ ਅੰਦਰ ਦਿਤਾ ਭੇਜ, ਭਜਨ ਬੰਦਗੀ ਕੰਮ ਨਾ ਕੋਇ ਰਖਾਈਆ। ਬਾਹੋਂ ਫੜ ਕੇ ਬਿਠਾਇਆ ਉਸ ਸੇਜ, ਜਿਸ ਸੇਜ ਚੜ੍ਹਨ ਕੋਇ ਨਾ ਆਈਆ। ਕਿਰਪਾ ਕਰ ਵਖਾਇਆ ਜੋਤੀ ਤੇਜ, ਜਿਸ ਵਿਚ ਕੋਟਨ ਕੋਟ ਚੰਦ ਸੂਰਜ ਸਮਾਈਆ। ਪ੍ਰੇਮ ਪਿਆਰ ਅੰਦਰ ਕੀਤਾ ਹੇਤ, ਹਿਤਕਾਰੀ ਹੋ ਦਏ ਵਡਿਆਈਆ । ਮੈਂ ਓਸ ਦਵਾਰੇ ਰਿਹਾ ਖੇਡ, ਜਿਸ ਘਰ ਲੱਭਣ ਕੋਇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੋਹੇ ਦਿਤੀ ਮਾਣ ਵਡਿਆਈਆ। ਗਿਆਨ ਕਹੇ ਮੈਂ ਵੜਿਆ ਅੰਦਰ, ਘਰ ਭਗਤਾਂ ਡੇਰਾ ਲਾਈਆ। ਸੋਹਣਾ ਲੱਗਾ ਸੁੱਚਾ ਮੰਦਰ, ਜਿਸ ਘਰ ਵਸੇ ਬੇਪਰਵਾਹੀਆ। ਰੋਂਦੀ ਵੇਖੀ ਡੂੰਘੀ ਕੰਦਰ, ਕੂੜੀ ਤ੍ਰਿਸਨਾ ਦਏ ਦੁਹਾਈਆ। ਮਾਇਆ ਮਮਤਾ ਹੌਕਾ ਭਰੇ ਵਿਚ ਖੰਡਰ, ਘਰ ਸੁਆਮੀ ਬੈਠਾ ਮੁਖ ਛੁਪਾਈਆ। ਅੱਗੇ ਤੱਕਿਆ ਕੋਈ ਨਜ਼ਰ ਨਾ ਆਇਆ ਸੂਰਜ ਚੰਦਰ, ਚੰਦ ਚਾਂਦਨੀ ਨਾ ਕੋਇ ਚਮਕਾਈਆ। ਭਗਤ ਭਗਵਾਨ ਕੋਲੋਂ ਇਕੋ ਵਸਤ ਮੰਗਣ, ਆਪਣੀ ਝੋਲੀ ਅੱਗੇ ਡਾਹੀਆ। ਉਸ ਗਿਆਨ ਦੀ ਚਾੜ੍ਹ ਰੰਗਣ, ਜਿਹੜਾ ਗਿਆਨ ਤੇਰੇ ਵਿਚੋਂ ਪਰਗਟ ਹੋ ਕੇ ਨਜ਼ਰੀ ਆਈਆ। ਦੂਜੇ ਕੋਲ ਕਦੀ ਨਾ ਜਾਈਏ ਮੰਗਣ, ਜੋ ਅੱਖਰਾਂ ਨਾਲ ਉਤੇ ਸੌਂ ਸੌਂ ਵਕਤ ਲੰਘਾਈਆ। ਸ੍ਰੀ ਭਗਵਾਨ ਸਾਡੇ ਮਸਤਕ ਲਾ ਚੰਦਨ, ਟਿੱਕਾ ਤੇਰਾ ਇਕੋ ਨਜ਼ਰੀ ਆਈਆ। ਸ਼ਾਹ ਪਾਤਸ਼ਾਹ ਤੂੰ ਹੈਂ ਸੂਰਾ ਸਰਬੰਗਣ, ਸਦਾ ਸੂਰਬੀਰ ਅਖਵਾਈਆ। ਜਿਸ ਰਵਿਦਾਸ ਚਮਰੇਟਾ ਪਾਹਨੀ ਲਾਇਆ ਗੰਢਣ, ਤਿੱਖੀ ਆਰ ਧਾਰ ਹੱਥ ਫੜਾਈਆ। ਪਹਿਲੋਂ ਉਸ ਤੋਂ ਜਗਤ ਭੇਖ ਨਾਲ ਆਪਣੇ ਮਸਤਕ ਲਵਾਏ ਤਿਲਕ ਤਿਲ ਬੰਧਨ, ਬੰਦਗੀ ਫੇਰ ਆਪ ਬਣਾਈਆ। ਪਿਛੇ ਭਗਤ ਜਨ ਸਾਰੇ ਉਸੇ ਅੰਦਰ ਲੰਘਣ, ਕੁੰਡਾ ਖਿੜਕੀ ਗੁਰਮੁਖ ਕੋਲੋਂ ਖੁਲ੍ਹਾਈਆ। ਇਹੋ ਦਾਤ ਆਇਆ ਵੰਡਣ, ਜੋ ਬੈਠਾ ਆਪ ਲੋਕਾਈਆ। ਗਿਆਨ ਕਹੇ ਮੈਂ ਵੇਖਿਆ ਉਹ ਅਨੰਦਨ, ਜਿਸ ਅਨੰਦ ਵਿਚ ਅਨੰਦ ਰਿਹਾ ਵਖਾਈਆ । ਨਾਤਾ ਜੋੜ ਜਗਤ ਵਰਭੰਡਣ, ਬ੍ਰਹਿਮੰਡ ਦਿਆਂ ਤਜਾਈਆ। ਜੇ ਭਗਤਾਂ ਨਾਲ ਬ੍ਰਾਹਮਣ ਜਾਏ ਸੰਗਣ, ਬਿਨਾਂ ਸਚਖੰਡ ਚਰਨ ਡਿਗਾ ਨਿਉਂ ਨਿਉਂ ਪਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਦੇਵੇ ਇਕ ਵਰ, ਜਿਸ ਵਰ ਵਿਚੋਂ ਵਾਰਤਾ ਗਾਏ
❋
❋
ਜਗਤ ਲੋਕਾਈਆ। ਭਗਤ ਕਹਿਣ ਗਿਆਨ ਗੁੱਝ, ਉਠ ਤੈਨੂੰ ਦਿਆਂ ਸਮਝਾਈਆ। ਵੇਖ ਪ੍ਰਭੂ ਪਾਰਬ੍ਰਹਮ ਸਾਡੇ ਪ੍ਰੇਮ ਅੰਦਰ ਗਿਆ ਰੁਝ, ਪ੍ਰੀਤੀ ਸੱਚੀ ਸਚ ਰਖਾਈਆ। ਤੈਨੂੰ ਕੁਛ ਨਾ ਗਿਆ ਸੁਝ, ਸੋਚ ਸਮਝ ਨਾ ਚਲੀ ਕੋਈ ਵਡਿਆਈਆ। ਹੁਣ ਆ ਕੇ ਸਾਥੋਂ ਪੁਛ, ਤੈਨੂੰ ਸਿਧਾ ਦਈਏ ਮਿਲਾਈਆ। ਅੰਦਰ ਵੜ ਦਰਸ਼ਨ ਕਰ ਤੇਰੀ ਲੱਥੇ ਭੁੱਖ, ਤ੍ਰਿਸਨਾ ਤ੍ਰਿਪਤ ਰੂਪ ਵਟਾਈਆ। ਗਿਆਨ ਕਹੇ ਮੈਂ ਵੇਖ ਕੇ ਪਹਿਲਾਂ ਗਿਆ ਝੁਕ, ਆਪਣਾ ਸੀਸ ਨਿਵਾਈਆ। ਸ਼ਹਿਨਸ਼ਾਹ ਕਿਸ ਬਿਧ ਆਪਣਾ ਬਦਲਿਆ ਰੁਖ਼, ਰੁਚੀ ਗੁਰਮੁਖਾਂ ਨਾਲ ਜੁੜਾਈਆ। ਸ੍ਰੀ ਭਗਵਾਨ ਕਹੇ ਮੈਂ ਨੌ ਸੌ ਚੁਰਾਨਵੇ ਜੁਗ ਚੌਕੜੀ ਪਿਛੋਂ ਉਠ, ਪਰਦੇ ਉਹਲੇ ਸਾਰੇ ਦਏ ਮਿਟਾਈਆ। ਸਭ ਦੀ ਖੜੀ ਰੱਖਾਂ ਮੁੱਛ, ਮੁਸ਼ਕਲ ਅੱਗੇ ਨਜ਼ਰ ਕੋਇ ਨਾ ਆਈਆ। ਜੋ ਪਾਰਬ੍ਰਹਮ ਪਰਮੇਸ਼ਵਰ ਦੇ ਬਣੇ ਪੁੱਤ, ਤਿਨ੍ਹਾਂ ਗਿਆਨ ਸਕੇ ਕੀ ਸਮਝਾਈਆ। ਜਿਧਰ ਵੇਖਣ ਓਧਰ ਮੌਲੀ ਰੁੱਤ, ਦੋ ਜਹਾਨ ਮਿਲਖ ਜਗੀਰ ਸੋਭਾ ਪਾਈਆ। ਜੇ ਗੁੱਸੇ ਵਿਚ ਜਾਣ ਰੁੱਠ, ਫਿਰ ਵੀ ਰੁੱਠਿਆਂ ਲਏ ਮਨਾਈਆ। ਕਰ ਉਜਲ ਉਜਾਲਾ ਉਜਿਆਰਾ ਮੁੱਖ, ਅਜਬ ਆਪਣਾ ਰੰਗ ਵਖਾਈਆ। ਉਹ ਵੇਲਾ ਰਿਹਾ ਢੁੱਕ, ਭੇਵ ਰਿਹਾ ਮੁੱਕ, ਅਗਲਾ ਦੇਵੇ ਸੁਖ, ਚੁੱਕ ਚੁੱਕ ਆਪਣੀ ਗੋਦ ਬਹਾਈਆ। ਜੇ ਕੋਈ ਹੱਥੀਂ ਫੜੇ ਹੱਥ ਨਾ ਆਵੇ ਕੁੱਛ, ਕੁਸ਼ਤਾ ਮਾਰ ਹਕੀਮ ਦੇਵੇ ਨਾ ਕੋਇ ਦਵਾਈਆ। ਜੇ ਕੋਈ ਚਰਨ ਫੜਾਏ ਘੁੱਟ, ਜੜ੍ਹ ਲੋਕਮਾਤ ਵਿਚੋਂ ਪੁੱਟ, ਬੂਟਾ ਸਚਖੰਡ ਦੇਵੇ ਲਾਈਆ। ਉਂਗਲੀ ਨਾਲ ਰਖਾਏ ਗੋਬਿੰਦ ਸੁਤ, ਵੇਖ ਮੌਲੀ ਤੇਰੀ ਰੁੱਤ, ਕਰੇ ਖੇਲ ਅਬਿਨਾਸ਼ੀ ਅਚੁਤ, ਚਾਰੋਂ ਕੁੰਟ ਖ਼ੁਸ਼ੀ ਵਖਾਈਆ। ਓਧਰੋਂ ਭੱਜੀ ਆਈ ਭੁੱਖ, ਮੈਨੂੰ ਲੱਗਾ ਤੇਰਾ ਦੁੱਖ, ਚਾਰ ਜੁਗ ਧੂਆਂ ਰਿਹਾ ਧੁਖ, ਤੇਰੀ ਜੋਤ ਜਗਤ ਜਗ ਨਾ ਕੋਇ ਜਗਾਈਆ। ਸ੍ਰੀ ਭਗਵਾਨ ਕਹੇ ਮੈਂ ਤੇਰੀ ਸੁਹਾਵਾਂ ਰੁੱਤ, ਤੇਰੇ ਸਾਥੀ ਕੱਢਾਂ ਕੁੱਟ, ਜਿਨ੍ਹਾਂ ਤੈਨੂੰ ਲਿਆ ਲੁੱਟ, ਰੋਟੀ ਟੁੱਕੜਾ ਤੇਰੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਸੁਹਾਏ ਰੁੱਤ, ਰੁੱਤ ਆਪਣੇ ਨਾਲ ਸੁਹਾਈਆ। ਅਕਥ ਕਥਾ ਦੇ ਬਿਨ ਕਥਨੀ ਕਥਾ, ਰਸਨਾ ਜਿਹਵਾ ਨਾ ਕੋਇ ਵਡਿਆਈਆ। ਜੋ ਆਪਣੇ ਮੰਦਰ ਗ੍ਰਹਿ ਸੁਆਮੀ ਠਾਕਰ ਵਸਾ, ਗਹਿਰ ਗੰਭੀਰ ਵੱਡੀ ਵਡਿਆਈਆ। ਆਦਿ ਜੁਗਾਦਿ ਜੁਗ ਚੌਕੜੀ ਜਿਸ ਮਾਰਗ ਦੱਸਾ, ਗੁਰ ਅਵਤਾਰ ਪੀਰ ਪੈਗ਼ੰਬਰ ਸਰਬ ਪੜ੍ਹਾਈਆ। ਜਿਸ ਨੂੰ ਨਿਮਸਕਾਰ ਨਿਮਸਕਾਰ ਨਿਮਸਕਾਰ ਟੇਕਦੇ ਰਹੇ ਮੱਥਾ, ਸਜਦਾ ਸੀਸ ਝੁਕਾਈਆ। ਜੇ ਕੋਈ ਪਹਿਲੋਂ ਹੁਕਮ ਕਰੇ ਦੋਏ ਜੋੜ ਕੇ ਕਹਿਣ ਸਭ ਅੱਛਾ, ਤੇਰੀ ਵਡ ਵਡਿਆਈਆ। ਤੇਰੇ ਸਮੁੰਦਰ ਵਿਚ ਕੋਟਨ ਫਿਰਦੇ ਮੱਛ ਕੱਛਾ, ਗੁਰ ਅਵਤਾਰ ਪੀਰ ਪੈਗ਼ੰਬਰ ਤਾਰੀਆਂ ਲਾਈਆ। ਕਿਸੇ ਦੀ ਚੋਟੀ ਮੁੰਨੀ ਕਿਸੇ ਦੀ ਬੋਦੀ ਰੱਖੀ ਕਿਸੇ ਤੇੜ ਪਵਾਇਆ ਕੱਛਾ, ਕਿਸੇ ਕੀਮਤ ਵਿਚ ਬਦਲਾਈਆ। ਕਿਸੇ ਗਲ ਪਵਾਇਆ ਰੱਸਾ, ਕਿਸੇ ਨੀਹਾਂ ਹੇਠ ਦੱਬਾ, ਕਿਸੇ ਕਿਹਾ ਮੈਂ ਤੇਰਾ ਅੱਬਾ, ਬਾਪੂ ਬਣ ਕੇ ਕਿਸੇ ਦੀ ਬਣਤ ਬਣਾਈਆ। ਕਿਸੇ ਨੂੰ ਕਿਹਾ ਨੂਰ ਇਲਾਹੀ ਰੱਬਾ, ਕਿਸੇ ਨੂੰ ਕਿਹਾ ਹਰ ਘਟ ਅੰਦਰ ਵਸਾ, ਕਿਸੇ ਨੂੰ ਕਿਹਾ ਚਾਰੋਂ ਕੁੰਟ ਨੱਸਾ, ਦਰ ਦਵਾਰ ਨਜ਼ਰ ਕਿਸੇ ਨਾ ਆਈਆ। ਕਿਸੇ ਨੂੰ ਕਿਹਾ ਭਗਤ ਪ੍ਰੀਤੀ ਅੰਦਰ ਬੱਧਾ, ਕਿਸੇ ਨੂੰ ਕਿਹਾ ਮੌਜਾਂ ਅੰਦਰ ਦੇਵਾਂ ਸੱਦਾ, ਕਿਸੇ ਨੂੰ ਕਿਹਾ ਮੈਂ ਵਸਾਂ ਵੱਖਰਾ ਸਭ ਤੋਂ ਅੱਡਾ, ਦੂਰ ਦੁਰਾਡਾ ਡੇਰਾ ਲਾਈਆ । ਕਿਸੇ ਨੂੰ ਦੱਸਿਆ ਨੱਢਾ, ਕਿਸੇ ਨੂੰ ਨਜ਼ਰੀ ਆਇਆ ਵਿਚੋਂ ਹੱਡਾਂ, ਕਿਸੇ ਨੂੰ ਅੱਖਰਾਂ ਨਾਲ ਸਮਝਾਈਆ। ਕਿਸੇ ਨੂੰ ਕਿਹਾ ਵਿਸ਼ਵ ਜੱਦਾ, ਕਿਸੇ
❋
❋
ਨੂੰ ਕਿਹਾ ਸੂਰਾ ਸਰਬੱਗਾ, ਕਿਸੇ ਨੂੰ ਕਿਹਾ ਪਾਰ ਕਰਾਏ ਹੱਦਾ, ਦੋ ਜਹਾਨਾਂ ਚਰਨਾਂ ਹੇਠ ਰਖਾਈਆ। ਚੂੰਕਿ ਚੁਨਾਚੇ ਕਰ ਕਿਰਪਾ ਜਿਨ੍ਹਾਂ ਨੂੰ ਆਪ ਲੱਭਾ, ਲੁੱਬੇ ਲੁਆਬ ਅਬਿਨਾਸ਼ੀ ਦਏ ਜਣਾਈਆ। ਭੰਡਾਰਾ ਦੇਵੇ ਸਭ ਕੁੱਛ ਅੱਬਾ, ਅਤੋਟ ਅਤੁਟ ਵਰਤਾਈਆ। ਜੇ ਵਿਗੜ ਜਾਏ ਤੇ ਬੜਾ ਕੱਬਾ, ਮੱਕੇ ਕਾਅਬੇ ਸਾਰੇ ਦੇਵੇ ਢਾਹੀਆ। ਮਿਹਰਵਾਨ ਹੋਵੇ ਬਣ ਜਾਏ ਨਿੱਕਾ ਨੱਢਾ, ਗੁਰਮੁਖਾਂ ਅੰਦਰ ਵੜ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖ਼ੁਸ਼ੀਆਂ ਨਾਲ ਹੋਏ ਗਦ ਗਦਾ, ਹਰਿਜਨ ਆਪਣੇ ਨਾਲ ਰਖਾਈਆ।
ਬੇਗਮਪੁਰੇ ਵਿਚ ਮਿਲੇ ਹੱਥ, ਜਗਤ ਅੱਖਾਂ ਨਜ਼ਰ ਕਿਸੇ ਨਾ ਆਈਆ। ਜਿਸ ਦੀ ਮਹਿਮਾ ਆਦਿ ਜੁਗਾਦਿ ਗੌਂਦੇ ਰਹੇ ਅਕੱਥ, ਰਸਨਾ ਜਿਹਵਾ ਢੋਲੇ ਬੱਤੀ ਦੰਦ ਸੁਣਾਈਆ। ਜਿਸ ਗ੍ਰਹਿ ਮੰਦਰ ਦੀਪਕ ਜੋਤ ਜਗੇ ਲਟ ਲਟ, ਅਗਿਆਨ ਅੰਧੇਰਾ ਨਜ਼ਰ ਕੋਈ ਨਾ ਆਈਆ। ਨਿਰਗੁਣ ਨਿਰਵੈਰ ਦੀਨ ਦਿਆਲ ਬੈਠਾ ਸਮਰਥ, ਸਾਹਿਬ ਸਤਿਗੁਰ ਸੋਭਾ ਪਾਈਆ। ਮਨ ਮਤ ਬੁੱਧ ਜਗਤ ਵਿਦਿਆ ਚਲੇ ਨਾ ਕੋਈ ਵਸ, ਲਿਖਿਆ ਲੇਖ ਸੰਗ ਨਾ ਕੋਈ ਰਖਾਈਆ। ਬਿਨ ਰਸਨਾ ਜਿਹਵਾ ਦੇਵੇ ਅਗੰਮੀ ਰਸ, ਅੰਮ੍ਰਿਤ ਝਿਰਨਾ ਇਕ ਝਿਰਾਈਆ। ਬਿਨ ਛੱਪਰ ਛੰਨ ਚਾਰ ਦਿਵਾਰੀ ਓਹ ਖੇੜਾ ਰਿਹਾ ਦੱਸ, ਸੂਰਜ ਚੰਦ ਨਾ ਕੋਈ ਚਮਕਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਖਾਣੀ ਬਾਣੀ ਅੰਜੀਲ ਕੁਰਾਨ ਨਾ ਕੋਈ ਦਿਸੇ ਤੀਰਥ ਤੱਟ, ਹੱਟ ਵਣਜਾਰਾ ਰੂਪ ਨਾ ਕੋਈ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬੇਗਮ ਪੁਰਾ ਬਣ ਬੇਗਮ ਆਪ ਸੁਹਾਇੰਦਾ। ਬੇਗਮ ਬਣੇ ਜੋਤ ਨਿਰਾਲੀ, ਥਾਨ ਆਪਣੀ ਸੇਜ ਸੁਹਾਈਆ। ਆਦਿ ਜੁਗਾਦਿ ਰਹੇ ਦੀਵਾਲੀ, ਦੀਪਕ ਇਕੋ ਇਕ ਰੁਸ਼ਨਾਈਆ। ਸੌਹਰੇ ਪੇਈਏ ਨਾਨਕ ਦਾਦਕ ਭੈਣ ਭਾਈ ਭੈਨੋਈਆ ਨਾ ਕੋਈ ਸਾਲੀ, ਸੱਜਣ ਸੰਗ ਨਾ ਕੋਇ ਵਖਾਈਆ। ਅੰਡਜ ਜੇਰਜ ਉਤਭੁਜ ਸੇਤਜ ਜਗਤ ਬਨਾਸਪਤ ਨਾ ਕੋਈ ਪਤ ਡਾਲੀ, ਸਮੁੰਦ ਸਾਗਰ ਉਜਾੜ ਪਹਾੜ ਰੂਪ ਨਾ ਕੋਈ ਵਖਾਈਆ। ਨਾ ਘਨਈਆ ਨਾ ਕੋਈ ਕਾਹਨ ਨਾ ਕੋਈ ਗਊਆਂ ਬਣੇ ਪਾਲੀ, ਬੰਸਰੀ ਨਾਦ ਧੁਨ ਸ਼ਬਦ ਰਾਗ ਨਾ ਕੋਈ ਅਲਾਈਆ। ਏਕਾ ਰੰਗ ਗਹਿਰ ਗੰਭੀਰ ਬਿਨ ਸਰੀਰ ਕਰੇ ਖੇਲ ਨਿਰਾਲੀ, ਲਾਸ਼ਰੀਕ ਸਚ ਤੌਫ਼ੀਕ ਇਕੋ ਨੂਰ ਖ਼ੁਦਾਈਆ। ਬੇਗ਼ਮ ਪੁਰੇ ਓਹ ਬੇਗ਼ਮ ਵਸੇ ਠੀਕ, ਜਿਸ ਦੀ ਆਦਿ ਜੁਗਾਦਿ ਸਾਧ ਸੰਤ ਗੁਰ ਅਵਤਾਰ ਪੀਰ ਪੈਗ਼ੰਬਰ ਕਰਨ ਉਡੀਕ, ਨਿਤ ਨਵਿਤ ਨੈਣ ਲੋਚਣ ਸੁਹੰਜਣੇ ਅੰਦਰ ਬਾਹਰ ਗੁਪਤ ਜਾਹਰ ਬੈਠੇ ਧਿਆਨ ਲਗਾਈਆ । ਜੇ ਓਹ ਬੇਗ਼ਮ ਕਰੇ ਸਚ ਪ੍ਰੀਤ, ਪ੍ਰੇਮ ਪ੍ਰੀਤੀ ਅੰਦਰ ਗੁਰਮੁਖ ਆਪਣੇ ਘਰ ਮੰਗਾਈਆ। ਉਸ ਨੂੰ ਮਿਲ ਕੇ ਹਰਿਜਨ ਕਹੇ ਬੇਗ਼ਮ ਪੁਰਾ ਹੈ ਇਹ ਬੇਗ਼ਮ ਪੁਰਾ ਠੀਕ, ਜਿਸ ਅੰਦਰ ਰੋਗ ਸੋਗ ਚਿੰਤਾ ਦੁੱਖ ਨਜ਼ਰ ਕੋਇ ਨਾ ਆਈਆ। ਇਕੋ ਜਾਪ ਸ੍ਰੀ ਭਗਵਾਨ ਮਿਹਰਵਾਨ ਨੌਜਵਾਨ ਨਜ਼ਰੀ ਆਏ ਅਤੀਤ, ਸਤਿ ਸਤਿਵਾਦੀ ਆਪਣਾ ਆਸਣ ਲਾਈਆ। ਫੜ ਫੜ ਬਾਹੋਂ ਉਥੇ ਇਕ ਦੂਜੇ ਨੂੰ ਕੋਈ ਨਾ ਸਕੇ ਘਸੀਟ, ਸੰਗੀ ਸਾਥੀ ਸਾਰੇ ਦਿਤੇ ਤਜਾਈਆ। ਇਕ ਇਕੱਲਾ ਆਵੇ ਜਾਵੇ ਆਪ ਚਲਾਵੇ ਆਪਣੀ ਰੀਤ, ਰੀਤੀਵਾਨ ਇਕੋ ਇਕ ਅਖਵਾਈਆ। ਮਸਜਿਦ ਮੰਦਰ ਸ਼ਿਵਦਵਾਲਾ ਮੱਠ ਨਾ ਕੋਇ ਮਸੀਤ, ਅੰਜੀਲ ਕੁਰਾਨ ਤੀਸ ਬਤੀਸ ਹਦੀਸ ਨਾ ਕੋਇ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ
❋
❋
ਕਿਰਪਾ ਕਰ, ਦੇਖਣਹਾਰਾ ਉਹ ਘਰ, ਜਿਸ ਘਰ ਗ਼ਮੀ ਖ਼ੁਸ਼ੀ ਰੂਪ ਨਾ ਕੋਇ ਵਟਾਈਆ। ਗ਼ਮੀ ਖ਼ੁਸ਼ੀ ਨਾ ਕੋਈ ਗ਼ਮ, ਗ਼ਫ਼ਲਤ ਨਜ਼ਰ ਕੋਇ ਨਾ ਆਈਆ। ਹਰਖ਼ ਸੋਗ ਚਿੰਤਾ ਦੁੱਖ ਪਵਣ ਸੁਆਸ ਨਾ ਕੋਈ ਗ਼ਮ, ਦਮਾ ਦਮ ਰੰਗ ਨਾ ਕੋਇ ਵਖਾਈਆ। ਤਨ ਮਾਟੀ ਪੰਜ ਤਤ ਕੋਈ ਨਾ ਚੰਮ, ਚੰਮ ਦ੍ਰਿਸ਼ਟੀ ਨਾ ਕੋਇ ਵਡਿਆਈਆ। ਇਕੋ ਨੂਰ ਸ੍ਰੀ ਭਗਵਨ, ਸ਼ਾਹ ਪਾਤਸ਼ਾਹ ਸਚ ਕਰੇ ਰੁਸ਼ਨਾਈਆ। ਕੋਈ ਵੇਖ ਨਾ ਸਕੇ ਨੇਤਰ ਅੰਨ੍ਹ, ਬਿਨ ਸਤਿਗੁਰ ਪੂਰੇ ਸਮਝ ਕਿਸੇ ਨਾ ਪਾਈਆ। ਕੋਟਨ ਕੋਟ ਨੈਣ ਸ਼ਰਮਾਵਣ ਸੂਰਜ ਚੰਨ, ਚੰਦ ਚਾਂਦਨੀ ਨਾ ਕੋਇ ਚਮਕਾਈਆ। ਜਿਸ ਵੇਲੇ ਸ੍ਰੀ ਭਗਵਾਨ ਭਗਤ ਆਪਣੇ ਸੱਦੇ ਜਨ, ਤਿਨ੍ਹਾਂ ਧੰਨ ਜਣੇਂਦੀ ਮਾਈਆ। ਨਜ਼ਰੀ ਆਏ ਸਚ ਦਵਾਰਾ ਜਿਸ ਦਾ ਰੂਪ ਅਗੰਮ, ਅਗੰਮੜੀ ਖੇਲ ਆਪ ਕਰਾਈਆ। ਉਸ ਵੇਲੇ ਗੁਰਮੁਖ ਕਹੇ ਧੰਨ ਧੰਨ ਧੰਨ ਪੁਰਾਬੇਗ਼ਮ ਬੇਗ਼ਮ ਵਸੇ ਬੇਗ਼ੰਮ, ਇਕੋ ਬੈਠੀ ਨਜ਼ਰੀ ਆਈਆ। ਬੇਗ਼ਮ ਕਹੇ ਮੈਂ ਬੜੀ ਸੋਹਣੀ, ਮੇਰਾ ਰੂਪ ਨਜ਼ਰ ਕਿਸੇ ਨਾ ਆਈਆ। ਮੈਂ ਆਦਿ ਜੁਗਾਦਿ ਭਗਤਾਂ ਮੋਹਣੀ, ਮੋਹ ਮੁਹੱਬਤ ਵਿਚ ਸਦਾ ਫਸਾਈਆ। ਜਿਸ ਦੇ ਨੇੜ ਨਾ ਆਵੇ ਹੋਣੀ, ਰਾਏ ਧਰਮ ਨਾ ਡਰ ਵਖਾਈਆ। ਮੈਂ ਉਨ੍ਹਾਂ ਦੀ ਕਰਾਂ ਬੌਹਣੀ, ਪਹਿਲਾਂ ਆਪਣਾ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖ ਕੇ ਆਇਆ ਉਹ ਘਰ, ਜਿਸ ਘਰ ਬੇਗ਼ਮ ਇਕੋ ਨਜ਼ਰੀ ਆਈਆ। ਆਓ ਸੰਤ ਜੀ ਚਲੀਏ ਬੇਗਮ ਪੁਰੇ, ਪੌੜੀ ਡੰਡਾ ਨਜ਼ਰ ਕੋਇ ਨਾ ਆਈਆ। ਕਿਹੜੀ ਮੰਜ਼ਲ ਪਹੁੰਚੋ ਤੁਰੇ, ਆਪਣਾ ਭੇਵ ਛੁਪਾਈਆ । ਕਿਹੜਾ ਮੰਤਰ ਫੁਰਨਾ ਫੁਰੇ, ਰਸਨਾ ਜਿਹਵਾ ਨਾ ਕੋਇ ਹਿਲਾਈਆ। ਕਿਹੜੀ ਧਾਰ ਗੁਰਮੁਖ ਚੜ੍ਹੇ, ਸਾਚੀ ਜੋੜੀ ਜੋੜ ਜੁੜਾਈਆ। ਕਿਹੜੇ ਥਾਂ ਤੋਂ ਬੈਠੇ ਸਾਰੇ ਪਿਛਾਂਹ ਮੁੜ੍ਹੇ, ਅੱਗੇ ਰਾਹ ਨਾ ਕੋਇ ਵਖਾਈਆ। ਰਸਨਾ ਜਿਹਵਾ ਬੱਤੀ ਦੰਦ ਸਾਰੇ ਕਹਿਣ ਅਸੀਂ ਗੁਰੇ, ਨਿਗੁਰਾ ਮਾਤ ਨਾ ਕੋਇ ਅਖਵਾਈਆ। ਉਨ੍ਹਾਂ ਨਾਲੋਂ ਹੋਰ ਕੌਣ ਹੈਣ ਬੁਰੇ, ਜੋ ਝੂਠ ਗਾ ਗਾ ਜਗਤ ਭੁਲਾਈਆ। ਸੰਤ ਸਹੇਲੀ ਨੂੰ ਸੰਤ ਸਾਜਣ ਪੁਛੇ ਦੱਸ ਕੁੜੇ, ਉਹ ਕਰਮਾਂ ਵਾਲਾ ਕਿਹੜਾ ਥਾਂ ਜਿਸ ਘਰ ਬਹਿ ਬਹਿ ਸੋਭਾ ਪਾਈਆ। ਸੰਤ ਸਹੇਲੀ ਕਹੇ ਨੀ ਮੈਂ ਵੇਖਿਆ ਉਥੇ ਕੋਟੀ ਕੋਟ ਜਾਂਦੇ ਰੁੜੇ, ਅੱਗੇ ਮੇਲ ਨਾ ਕੋਇ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਬੇਗਮਪੁਰਾ ਪੂਰਬ ਘਰ, ਅਗਲਾ ਲੇਖਾ ਲੇਖੇ ਨਾਲ ਮਿਲਾਈਆ। ਆਉ ਸੰਤ ਜੀ ਚੁੱਕੀਏ ਕਦਮ, ਸੱਜਾ ਖੱਬਾ ਪੈਰ ਉਠਾਈਆ। ਵੇਖੋ ਬੇਗਮਪੁਰੇ ਦਾ ਹੁਜਰਾ, ਹਰਿ ਹਰਿ ਆਪ ਜਣਾਈਆ। ਉਥੇ ਸੰਤਾਂ ਲੱਗਿਆ ਮੁਜਰਾ, ਸੋਹਣਾ ਰਹੇ ਨਾਚ ਵਖਾਈਆ। ਹੁਣ ਵੇਲਾ ਨਹੀਂ ਜੋ ਪਿਛੇ ਗੁਜਰਾ, ਬਣ ਸਾਖਿਆਤ ਇਕ ਦੂਜੇ ਨੂੰ ਦੇਈਏ ਸਮਝਾਈਆ। ਕੋਈ ਭੇਤ ਨਹੀਂ ਗੁੱਝਲਾ, ਗੁੱਝੀ ਕੰਦਰ ਦੇ ਵਖਾਈਆ। ਪਰਮ ਪੁਰਖ ਪਰਮਾਤਮ ਸਦਾ ਸਦਾ ਸਦ ਉਜਲਾ, ਨੂਰ ਜਹੂਰ ਕਰੇ ਰੁਸ਼ਨਾਈਆ। ਅੱਗੇ ਖੇਲ ਨਹੀਂ ਕੋਈ ਧੁੰਦਲਾ, ਅੰਧ ਅੰਧੇਰ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰਾਹ ਸਾਫ਼ ਕਰਨ ਨੂੰ ਹੱਥ ਵਿਚ ਫੜ ਕੇ ਮੂੰਗਲਾ, ਦੋ ਜਹਾਨਾਂ ਦਏ ਡਰਾਈਆ। ਇਹ ਵੱਡਾ ਸੰਤਾਂ ਦਾ ਸੰਤ ਅਖਾੜੇ ਵਿਚ ਦੰਗਲਾ, ਪਹਿਲਵਾਨ ਕਰ ਲੰਗੋਟੇ ਚਾਰੋਂ ਕੁੰਟ ਫਿਰਨ ਵਾਹੋ ਦਾਹੀਆ। ਕੂੜੀ ਨਿੰਦਿਆ ਨਿੰਦਕ ਨਾ ਕੋਈ ਚੁਗਲਾ, ਚੁਗਲੀ ਮਾਰਨ ਕੋਇ ਨਾ ਆਈਆ। ਆਓ ਸਾਹਮਣੇ ਹੋ ਕੇ ਕਰੀਏ ਸ਼ੁਗਲਾ, ਸ਼ੁਗਲ ਵਿਚ ਲੋਕਾਈਆ। ਇਕ ਪਾਸੇ ਸ਼ਾਹ ਸੁਲਤਾਨ ਮੁਗਲਾ,
❋
❋
ਬੇਪਰਵਾਹ ਬੇਪਰਵਾਹੀਆ। ਵੇਦ ਪੁਰਾਨ ਸ਼ਾਸਤਰ ਸਿਮਰਤ ਅੰਜੀਲ ਕੁਰਾਨ ਕੋਈ ਭੇਵ ਨਾ ਜਾਣੇ ਮੁਢਲਾ, ਭੇਵ ਅਭੇਦ ਨਾ ਕੋਇ ਖੁਲ੍ਹਾਈਆ । ਧੁਰ ਦਾ ਭੇਵ ਦੱਸੇ ਕੋਈ ਨਾ ਬਾਕੀ, ਕਲਜੁਗ ਸਾਰ ਕਿਸੇ ਨਾ ਆਈਆ। ਸੁਣਾਵੇ ਕੋਈ ਨਾ ਧੁਰ ਦੀ ਸਾਖੀ, ਸਾਖਿਆਤ ਘਰ ਨਾ ਕੋਇ ਜਣਾਈਆ। ਬੇਗਮਪੁਰਾ ਜਗਤ ਜਹਾਨ ਜੀਵ ਖੇਲ ਸਮਝਿਆ ਬਾਜੀਗਰ ਨਾਟੀ, ਡੋਰੂ ਡੰਕ ਸਾਰੇ ਰਹੇ ਵਜਾਈਆ। ਬਿਨ ਸਤਿਗੁਰ ਪੂਰੇ ਕਿਸੇ ਪਾਰ ਨਾ ਕੀਤੀ ਘਾਟੀ, ਸੈਣ ਨਾ ਮਿਲਿਆ ਸੱਚਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬੇਗਮਪੁਰੇ ਦੀ ਖੋਲ੍ਹ ਤਾਕੀ, ਹਰਿਜਨ ਆਪਣੇ ਅੰਦਰ ਲਏ ਲੰਘਾਈਆ। ਦੋ ਜਹਾਨਾਂ ਦੇ ਵਿਚ ਇਕ ਤਸਵੀਰ, ਤਸਬੀ ਮਾਲਾ ਦੋਹਾਂ ਨਜ਼ਰ ਨਾ ਆਈਆ। ਦੋ ਜਹਾਨਾਂ ਅੰਦਰ ਇਕ ਪੀਰ, ਡਾਹਢਾ ਡੇਰਾ ਲਾਈਆ। ਦੋ ਜਹਾਨਾਂ ਅੰਦਰ ਇਕ ਤਕਦੀਰ, ਜੋ ਤਕਦੀਰ ਦਏ ਵਡਿਆਈਆ। ਦੋ ਜਹਾਨਾਂ ਅੰਦਰ ਇਕ ਜੰਜੀਰ, ਜੋ ਡੋਰੀ ਤੰਦ ਬੰਧ ਬੰਧਾਈਆ। ਦੋ ਜਹਾਨਾਂ ਅੰਦਰ ਇਕ ਤਾਸੀਰ, ਜੋ ਗੱਲਾਂ ਬਾਤਾਂ ਨਾਲ ਖ਼ੁਸ਼ੀ ਕਰਾਈਆ। ਦੋ ਜਹਾਨਾਂ ਦੇ ਅੰਦਰ ਇਕ ਪੀੜ, ਇਕ ਦੂਜੇ ਨੂੰ ਵੇਖਣ ਚਾਈਂ ਚਾਈਂਆ। ਦੋ ਜਹਾਨ ਚੋਟੀ ਮੰਜ਼ਲ ਚੜ੍ਹ ਆ ਵੇਖੀ ਅਖ਼ੀਰ, ਬਿਨ ਅੱਖਰਾਂ ਅੱਖਰ ਨਜ਼ਰ ਕੋਇ ਨਾ ਆਈਆ। ਸਾਹਿਬ ਸਤਿਗੁਰ ਹੱਥ ਫੜੀ ਸ਼ਮਸ਼ੀਰ, ਸ਼ਬਦ ਖੰਡਾ ਚੰਡ ਪਰਚੰਡ ਚਮਕਾਈਆ। ਦੋਵੇਂ ਵੇਖੋ ਤੱਕ ਕੇ ਲਾ ਨਜ਼ੀਰ, ਨਿੱਕੀ ਨਿੱਕੀ ਧਾਰ ਹਰਿ ਬੰਧਾਈਆ। ਮਸਤਕੋਂ ਅੱਗੇ ਛੋਟੀ ਜਿਹੀ ਦਿਸੇ ਲਕੀਰ, ਰੰਗ ਬਦਰੰਗ ਰਹੀ ਬਦਲਾਈਆ। ਉਸ ਦੇ ਮਗਰ ਜੋ ਲੰਘੇ ਧੀਰ, ਪੈਂਡਾ ਮੁੱਕੇ ਵਾਹੋ ਦਾਹੀਆ। ਅੱਧਵਿਚਕਾਰ ਸਤਿਗੁਰ ਮਿਲੇ ਨਾ ਕੋਈ ਬਸਤਰ ਨਾ ਕੋਈ ਚੀਰ, ਤਤਵ ਤਤ ਨਾ ਕੋਇ ਵਡਿਆਈਆ। ਫੜ ਕੇ ਬਾਹੋਂ ਚੋਟੀ ਲੈ ਜਾਏ ਅਖ਼ੀਰ, ਜਿਸ ਦਾ ਨਾਉਂ ਬੇਗਮਪੁਰਾ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਹ ਵਸਤ ਸਿਰਫ਼ ਜਨ ਭਗਤਾਂ ਦਿਤੀ ਬੇਨਜ਼ੀਰ, ਦੂਸਰ ਹੱਥ ਨਾ ਕਿਸੇ ਫੜਾਈਆ। ਇਹ ਨੂਰ ਪ੍ਰਭੂ ਦਾ ਨੁਕਤਾ, ਬਿਨ ਕਲਮ ਛਾਹੀ ਬਣਾਈਆ। ਇਹ ਬੜਾ ਪੁਖਤਾ, ਹਿਲਾਇਆਂ ਹਿਲ ਸਕੇ ਨਾ ਰਾਈਆ। ਇਹ ਨੂਰ ਧੁਰ ਦਾ ਨੁਸਖਾ, ਚਮਕਿਆ ਹੱਥ ਨਾ ਕਿਸੇ ਫਿਰਾਈਆ। ਇਹ ਨੂਰ ਨਾ ਫਿਰਦਾ ਨਾ ਤੁਰਦਾ, ਗਲੀ ਕੂਚੇ ਨਾ ਰੰਗ ਰੰਗਾਈਆ। ਇਹ ਵਿਹਾਰ ਕਰੇ ਆਪਣੀ ਲੋੜ ਦਾ, ਲੋਹੜਾ ਆਪਣਾ ਭੇਵ ਨਾ ਕਿਸੇ ਖੁਲ੍ਹਾਈਆ। ਕਿਧਰੇ ਲੌਂਦਾ ਕਿਧਰੇ ਤੋੜਦਾ, ਤੋੜ ਵਿਛੋੜਾ ਆਪਣਾ ਖੇਲ ਰਚਾਈਆ। ਪਹਿਲਾ ਖੇਲ ਪੰਜ ਤਤ ਚੋਰ ਦਾ, ਚੋਰੀ ਚੋਰੀ ਆਪਣੀ ਕਾਰ ਕਮਾਈਆ। ਇਹ ਖੇਲ ਅਗੰਮੇ ਬਾਂਕੇ ਛੋਹਰ ਦਾ, ਸ਼ਹਿਨਸ਼ਾਹ ਨਿਰਗੁਣ ਰੂਪ ਵਟਾਈਆ । ਸੰਤ ਸੱਜਣ ਆਪਣੇ ਲੋੜਦਾ, ਲੱਖ ਚੁਰਾਸੀ ਵਿਚੋਂ ਖੋਜ ਖੁਜਾਈਆ। ਜਿਸ ਨੁਕਤੇ ਵਿਚੋਂ ਨੁਕਤੇ ਬਣਾ ਕੇ ਗੁਰ ਅਵਤਾਰ ਪੀਰ ਪੈਗ਼ੰਬਰ ਤੋਰਦਾ, ਨਿਰਗੁਣ ਸਰਗੁਣ ਆਪਣਾ ਹੁਕਮ ਮਨਾਈਆ। ਓਸ ਨੁਕਤੇ ਵਿਚੋਂ ਮੰਤਰ ਕੱਢੇ ਫੋਰਦਾ, ਜੋ ਫੁਰਨਾ ਸਭ ਦਾ ਸਾਰ ਸ਼ਬਦ ਅਖਵਾਈਆ। ਇਹ ਖੇਲ ਨਹੀਂ ਕੂੜੀ ਤਾਕਤ ਜ਼ੋਰ ਦਾ, ਬਲੀਆਂ ਬਲ ਨਾ ਕੋਈ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨੁਕਤਾ ਬਿਨ ਨੁਕਤਿਉਂ ਆਪਣੇ ਨੁਕਤੇ ਵਿਚ ਰਖਾਈਆ।
❋
❋
੧੨ ਮਾਘ ੨੦੨੦ ਬਿਕਰਮੀ ਵਰਖਾ ਸਿੰਘ ਵਿਰਸਾ ਸਿੰਘ ਦੇ ਘਰ ਪਿੰਡ ਬਾਬੂ ਪੁਰ ਜ਼ਿਲਾ ਗੁਰਦਾਸ ਪੁਰ
ਭਗਵਾਨ ਪ੍ਰੀਤੀ ਧੁਰ ਦੀ ਨੱਚੇ, ਦੋ ਜਹਾਨ ਖ਼ੁਸ਼ੀ ਮਨਾਈਆ। ਕਿਰਪਾ ਕੀਤੀ ਸਤਿਗੁਰ ਸੱਚੇ, ਸ਼ਹਿਨਸ਼ਾਹ ਦਿਤੀ ਵਡਿਆਈਆ। ਸੰਤ ਸੁਹੇਲੇ ਢਾਲੇ ਆਪਣੇ ਸੱਚੇ, ਨਿਰਗੁਣ ਸਰਗੁਣ ਸੋਹਣੀ ਬਣਤ ਬਣਾਈਆ। ਲੱਖ ਚੁਰਾਸੀ ਵਿਚੋਂ ਫੜ ਫੜ ਰੱਖੇ, ਡੂੰਘੀ ਭਵਰ ਨਾ ਕੋਈ ਰੁੜ੍ਹਾਈਆ। ਮਿਹਰਵਾਨ ਹੋ ਬਣਾਏ ਆਪਣੇ ਬੱਚੇ, ਪਿਤਾ ਪੂਤ ਗੋਦ ਉਠਾਈਆ। ਸਾਚਾ ਮਾਰਗ ਇਕੋ ਦੱਸੇ, ਸਤਿ ਸਤਿਵਾਦੀ ਕਰੇ ਪੜ੍ਹਾਈਆ । ਸਚ ਪ੍ਰੇਮ ਅੰਦਰ ਰੱਤੇ, ਅਨਰਤ ਨਾਮ ਰੰਗਾਈਆ। ਲਹਿਣਾ ਦੇਣਾ ਹੱਥੋ ਹੱਥੇ, ਵਸਤ ਅਮੋਲਕ ਝੋਲੀ ਪਾਈਆ। ਅਗਲਾ ਲੇਖ ਲਿਖੇ ਮੱਥੇ, ਪੂਰਬ ਲਹਿਣਾ ਰਿਹਾ ਮੁਕਾਈਆ। ਦੀਨ ਦਿਆਲ ਪੁਰਖ ਸਮਰਥੇ, ਸਾਚੀ ਕਰਨੀ ਆਪ ਕਮਾਈਆ। ਮੈਂ ਵੇਖਣਾ ਆਪਣੀ ਅੱਖੇ, ਨੇਤਰ ਲੋਚਣ ਨੈਣ ਖੁਲ੍ਹਾਈਆ। ਗੁਰਮੁਖ ਸੱਜਣ ਲੱਗੇ ਅੱਛੇ, ਘਰ ਬੈਠੇ ਸੋਭਾ ਪਾਈਆ। ਕਲਜੁਗ ਜੀਵ ਜੰਤ ਚਾਰ ਕੁੰਟ ਫਿਰਨ ਭੱਜੇ, ਨੱਠਣ ਵਾਹੋ ਦਾਹੀਆ। ਜਗਤ ਤ੍ਰਿਸਨਾ ਨਾਲ ਮੂਲ ਨਾ ਰੱਜੇ, ਮਮਤਾ ਮੋਹ ਨਾ ਕੋਈ ਮਿਟਾਈਆ। ਕੂੜੀ ਕਿਰਿਆ ਕਿਸੇ ਨਾ ਭਾਂਡੇ ਭੱਜੇ, ਗੜ੍ਹ ਹੰਕਾਰ ਨਾ ਕੋਇ ਤੁੜਾਈਆ। ਜਮ ਕੀ ਫਾਸ ਕੱਟੇ ਨਾ ਰੱਸੇ, ਬੰਦੀਖ਼ਾਨਾ ਬੰਦ ਨਾ ਕੋਈ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵੇ ਮਾਣ ਵਡਿਆਈਆ। ਸੱਚੀ ਪ੍ਰੀਤ ਕਹੇ ਮੈਂ ਆਈ ਵੇਖਣ, ਲੋਚਣ ਲੋਚਾ ਆਪਣੀ ਪੂਰ ਕਰਾਈਆ। ਸ੍ਰੀ ਭਗਵਾਨ ਜਿਨ੍ਹਾਂ ਦੀ ਕਰੇ ਸੋਚਨ, ਸੋਚ ਸੋਚ ਵਿਚ ਵਕਤ ਲੰਘਾਈਆ। ਦੀਨ ਦਿਆਲ ਹੋ ਕੇ ਸਿਰ ਤੇ ਦੇਵੇ ਓਢਨ, ਦੋਸ਼ਾਲਾ ਇਕੋ ਨਾਮ ਟਿਕਾਈਆ । ਜਨਮ ਕਰਮ ਦਾ ਮੇਟੇ ਰੋਗਨ, ਚਿੰਤਾ ਸੋਗ ਰਿਹਾ ਚੁਕਾਈਆ। ਆਤਮ ਸੇਜਾ ਆਇਆ ਭੋਗਨ, ਘਰ ਮਹਲ ਅਟਾਰੇ ਡੇਰਾ ਲਾਈਆ। ਨਾਮ ਨਿਧਾਨਾ ਚੁਗਾਵਨ ਆਇਆ ਚੋਗਨ, ਸਾਚੀ ਚੋਗ ਇਕੋ ਮੁਖ ਵਖਾਈਆ। ਸੁਹਾਵਣ ਆਇਆ ਧੁਰ ਦਾ ਕੋਟਨ, ਬੰਕ ਦਵਾਰ ਖ਼ੁਸ਼ੀ ਮਨਾਈਆ । ਨਾਮ ਨਗਾਰਾ ਲਾਇਆ ਚੋਟਨ, ਡੰਕਾ ਇਕੋ ਇਕ ਸ਼ਨਵਾਈਆ। ਕੂੜੀ ਕਿਰਿਆ ਤੋਂ ਆਇਆ ਰੋਕਨ, ਭਾਂਡਾ ਭਰਮ ਭੌ ਭੰਨਾਈਆ। ਦੇਵਣ ਆਇਆ ਸੱਚੀ ਮੋਖਣ, ਮੁਫ਼ਤ ਆਪਣੀ ਦਾਤ ਵਰਤਾਈਆ। ਪਾਰ ਕਰਾਵਣ ਆਇਆ ਲੋਕ ਪਰਲੋਕਨ, ਬ੍ਰਹਿਮੰਡ ਖੰਡ ਡੇਰਾ ਢਾਹੀਆ । ਸੁਣਾਵਣ ਆਇਆ ਇਕ ਸਲੋਕਨ, ਸੋਹੰ ਢੋਲਾ ਰਿਹਾ ਸਮਝਾਈਆ। ਕਰੇ ਖੇਲ ਅਗੰਮੀ ਚੋਜਨ, ਪ੍ਰੀਤਮ ਚੋਜੀ ਖੇਲ ਰਚਾਈਆ। ਇਹੋ ਜਿਹੀ ਫੇਰ ਨਾ ਲੱਭਨੀ ਮੌਜਨ, ਮੌਜੂਦਾ ਵੇਲਾ ਰਿਹਾ ਸੁਹਾਈਆ। ਮੈਂ ਉਚੀ ਕੂਕ ਸੁਨਾਵਣ ਆਇਆ ਹੋਕਨ, ਹੋਕਾ ਦੇ ਦੇ ਰਿਹਾ ਜਣਾਈਆ। ਜਿਸ ਮਾਣ ਦਵਾਇਆ ਧੰਨੇ ਤ੍ਰਲੋਚਨ, ਸੌਦਾ ਹੱਟ ਇਕੋ ਇਕ ਵਿਕਾਈਆ। ਜਿਸ ਦੀ ਸਿਫ਼ਤ ਕਰੇ ਸ਼ਾਸਤਰ ਸਿਮਰਤ ਵੇਦ ਪੁਰਾਨ ਪੋਥੀ ਪੋਥਨ, ਪੁਸਤਕ ਰਹੇ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚ ਕਰਨੀ ਰਿਹਾ ਕਮਾਈਆ। ਸਚ ਪ੍ਰੀਤੀ ਆਈ ਦੌੜ, ਲੋਕਮਾਤ ਫੇਰਾ ਪਾਈਆ। ਜਨ ਭਗਤੋ ਵੇਖੋ ਕਰੋ ਗੌਰ, ਨੇਤਰ ਕਰੇ ਰੁਸ਼ਨਾਈਆ। ਤੁਹਾਡੀ ਪਕੜੇ ਹੱਥ ਵਿਚ ਡੋਰ, ਪ੍ਰੇਮ ਪ੍ਰੀਤੀ ਤੰਦ ਬੰਧਾਈਆ। ਕੂੜੀ ਕਿਰਿਆ ਕੱਢ ਕੇ ਚੋਰ, ਚੋਰੀ ਚੋਰੀ ਆਪਣਾ ਮੇਲ ਮਿਲਾਈਆ। ਕਲਜੁਗ ਅੰਤਮ ਤੁਹਾਡੀ ਪੈ ਗਈ ਲੋੜ, ਮੇਲ ਮਿਲਾਏ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ।
❋
❋
ਸਚ ਪ੍ਰੀਤੀ ਕਹੇ ਮੈਂ ਆਈ ਨੱਠ, ਧੁਰ ਦਾ ਪੰਧ ਮੁਕਾਈਆ। ਇਹ ਸੱਚੀ ਦੇਵਾਂ ਦੱਸ, ਆਪਣਾ ਭੇਵ ਖੁਲ੍ਹਾਈਆ। ਮੇਰਾ ਰਿਹਾ ਨਾ ਕੋਈ ਵਸ, ਖਿਚਣ ਵਾਲੇ ਆਪਣੀ ਖਿਚ ਲਗਾਈਆ। ਮੈਂ ਇਕੋ ਸੁਣਿਆ ਸ੍ਰੀ ਭਗਵਾਨ ਭਗਤਾਂ ਕੀਤਾ ਅਕੱਠ, ਘਰ ਸਾਚਾ ਸੋਭਾ ਪਾਈਆ। ਇਕੋ ਨਾਮ ਢੋਲਾ ਰਿਹਾ ਰਟ, ਰੱਟਾ ਮੁੱਕੇ ਜਗਤ ਲੋਕਾਈਆ। ਸਚ ਦਵਾਰਾ ਖੋਲ੍ਹ ਕੇ ਹੱਟ, ਬਣ ਹਟਵਾਣਾ ਰਿਹਾ ਵਰਤਾਈਆ। ਮੈਂ ਵੀ ਵੇਖਾਂ ਆਪਣੀ ਅੱਖ, ਕੀ ਕਰਤਾ ਖੇਲ ਰਚਾਈਆ। ਜਾਂ ਆਈ ਤੇ ਹੋਇਆ ਸੱਚ, ਸਾਚੀ ਕਰਨੀ ਰਿਹਾ ਕਮਾਈਆ। ਮਿਹਰ ਕਰ ਪੁਰਖ ਸਮਰਥ, ਮਿਹਰ ਨਜ਼ਰ ਇਕ ਉਠਾਈਆ । ਗੁਰਮੁਖਾਂ ਦੇਵੇ ਓਹ ਵੱਥ, ਜਿਸ ਦੀ ਕੀਮਤ ਨਾ ਕੋਈ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਦਇਆ ਆਪ ਕਮਾਈਆ। ਪ੍ਰੀਤੀ ਕਹੇ ਵੇਖੋ ਕੀ ਪਾਇਆ ਲੋਹੜਾ, ਲੋਕ ਪਰਲੋਕਾਂ ਆਖ ਸੁਣਾਈਆ। ਭਗਤ ਭਗਵਾਨ ਬਣ ਕੇ ਜੋੜਾ, ਜੋੜੀ ਜੋੜ ਦਏ ਵਡਿਆਈਆ। ਨਿਰਵੈਰ ਬਣ ਕੇ ਬਾਂਕਾ ਛੋਹਰਾ, ਨਿਰੰਕਾਰ ਕਰੇ ਕੁੜਮਾਈਆ। ਸੱਸੇ ਉਪਰ ਲਾ ਕੇ ਹੋੜਾ, ਹਾਹੇ ਟਿੱਪੀ ਲਏ ਪਰਨਾਈਆ । ਆਤਮ ਬ੍ਰਹਮ ਆਪੇ ਬੌਹੜਾ, ਪਾਰਬ੍ਰਹਮ ਹੋ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਰਹਿਮਤ ਆਪ ਕਮਾਈਆ । ਸਚ ਪ੍ਰੀਤੀ ਕਹੇ ਮੈਂ ਵੇਖਿਆ ਏਕ, ਏਕੰਕਾਰ ਨਜ਼ਰੀ ਆਈਆ। ਜਨ ਭਗਤਾਂ ਬਖ਼ਸ਼ੇ ਅਗੰਮੜੀ ਟੇਕ, ਟਿੱਕਾ ਮਸਤਕ ਨਾਮ ਲਗਾਈਆ। ਕੂੜੀ ਕਿਰਿਆ ਨਾਤਾ ਤੋੜ ਭੇਖ, ਪਰਦਾ ਉਹਲਾ ਦਏ ਚੁਕਾਈਆ। ਨਜ਼ਰੀ ਆਏ ਨੇਤਨ ਨੇਤ, ਨਿਝ ਘਰ ਬੈਠਾ ਸੋਭਾ ਪਾਈਆ। ਪ੍ਰੇਮ ਪਿਆਰ ਅੰਦਰ ਕਰੇ ਹੇਤ, ਸਾਚੀ ਰੀਤੀ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਾਹ ਪਾਤਸ਼ਾਹ ਖੇਲ ਖਿਲਾਈਆ। ਸਚ ਪ੍ਰੀਤੀ ਕਹੇ ਭਗਵਨ ਤੇਰੀ ਧਾਰ, ਮੈਂ ਵੇਖ ਵੇਖ ਬਿਗਸਾਈਆ। ਤੇਰੇ ਵਿਚੋਂ ਪਰਗਟੇ ਓਹ ਪਿਆਰ, ਜਿਸ ਪਿਆਰ ਦੀ ਰਮਜ਼ ਸਮਝ ਸਕੇ ਕੋਈ ਨਾ ਰਾਈਆ। ਗੱਲਾਂ ਬਾਤਾਂ ਦਾ ਨਹੀਂ ਕੋਈ ਵਿਹਾਰ, ਹੱਥਾਂ ਨਾਲ ਹੱਥ ਨਾ ਕੋਈ ਮਿਲਾਈਆ। ਰਸਨਾ ਜਿਹਵਾ ਨਹੀਂ ਕੋਈ ਗੁਫ਼ਤਾਰ, ਬੱਤੀ ਦੰਦ ਨਾ ਸਿਫ਼ਤ ਸਲਾਹੀਆ। ਕਰ ਕਿਰਪਾ ਆਪਣੀ ਖਿਚੇ ਅੰਦਰੋਂ ਤਾਰ, ਤੰਦੀ ਤੰਦ ਹਿਲਾਈਆ। ਜਿਸ ਦੀ ਸੁਰੀਲੀ ਅਗੰਮੀ ਅਵਾਜ਼, ਬਿਨ ਕੰਨਾਂ ਰਿਹਾ ਜਣਾਈਆ। ਜਨ ਭਗਤਾਂ ਹੋ ਮੁਹਤਾਜ, ਮਹਿਬੂਬ ਆਪਣਾ ਮੇਲ ਮਿਲਾਈਆ। ਨਿਗਾਹਬਾਨ ਹੋ ਕੇ ਖੋਲ੍ਹਿਆ ਰਾਜ਼, ਰਾਜ਼ਕ ਰਹੀਮ ਦਏ ਵਡਿਆਈਆ। ਮੈਂ ਖ਼ੁਸ਼ੀਆਂ ਵਿਚ ਦਰ ਤੇਰੇ ਕਰਾਂ ਨਾਚ, ਮੁਖ ਘੁੰਗਟ ਨਾ ਕੋਈ ਰਖਾਈਆ। ਆ ਲੈ ਆਪਣੀ ਪਿਛਲੀ ਲਿਖੀ ਵਾਚ, ਜੋ ਚਿੱਠੀ ਮੇਰੇ ਹੱਥ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਦਏ ਖੁਲ੍ਹਾਈਆ। ਚਿੱਠੀ ਲੈ ਪੜ੍ਹੇ ਭਗਵਾਨ, ਪਹਿਲਾ ਲੇਖਾ ਰਿਹਾ ਜਣਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਝੋਲੀ ਪਾਇਆ ਤੈਨੂੰ ਦਾਨ, ਦਿਤੀ ਮਾਣ ਵਡਿਆਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਤੇਰਾ ਸੰਗ ਨਿਭਾਣ, ਬਣ ਪਾਂਧੀ ਪੰਧ ਮੁਕਾਈਆ। ਰਸਨਾ ਜਿਹਵਾ ਬੱਤੀ ਦੰਦ ਨਾਲ ਤੈਨੂੰ ਸਮਝਾਣ, ਸ੍ਰਿਸ਼ਟ ਸਬਾਈ ਆਖ ਸੁਣਾਈਆ। ਸਚ ਪ੍ਰੀਤੀ ਤੇਰਾ ਨਜ਼ਰ ਨਾ ਆਇਆ ਕਿਸੇ ਨਿਸ਼ਾਨ, ਰੂਪ ਰੰਗ ਰੇਖ ਨਾ ਕੋਇ ਵਖਾਈਆ। ਤੈਨੂੰ ਸਦਾ ਸਦਾ ਸਦ ਮਿਲਦਾ ਰਿਹਾ ਮਾਣ, ਜੁਗ ਚੌਕੜੀ ਰਹੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਜਣਾਈਆ। ਸਾਚਾ ਖੇਲ ਦੱਸੇ ਨਿਰੰਕਾਰ, ਧੁਰ ਦਾ ਭੇਵ ਆਪ
❋
❋
ਚੁਕਾਈਆ। ਤੂੰ ਵਿਚੋਲੀ ਬਣੀ ਰਹੀ ਜੁਗ ਚਾਰ, ਲੋਕਮਾਤ ਖ਼ੁਸ਼ੀ ਮਨਾਈਆ। ਜਗਤ ਪ੍ਰੀਤੀ ਦੱਸਦੀ ਰਹੀ ਵਿਹਾਰ, ਨਾਤਾ ਆਸ਼ਕ ਮਾਸ਼ੂਕ ਜੁੜਾਈਆ। ਕਾਗ਼ਜ਼ਾਂ ਕਲਮਾਂ ਨਾਲ ਦੇਂਦੀ ਰਹੀ ਅਧਾਰ, ਸੋਹਣੇ ਢੋਲੇ ਰਾਗ ਸੁਣਾਈਆ। ਜਨ ਭਗਤ ਤੇਰੇ ਕੋਲੋਂ ਮੇਰਾ ਮੰਗਦੇ ਰਹੇ ਪਿਆਰ, ਪ੍ਰੀਤ ਤੇਰੇ ਨਾਲ ਰਖਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਏ ਖੁਲ੍ਹਾਈਆ। ਭੇਵ ਅਭੇਦਾ ਖੋਲ੍ਹੇ ਬਚਨ, ਸਾਹਿਬ ਸਤਿਗੁਰ ਆਪ ਸਮਝਾਈਆ। ਪਿਛਲਾ ਵੇਲਾ ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਤਜਨ, ਤੈਨੂੰ ਓਹਨਾਂ ਨਾਲ ਰਲਾਈਆ। ਰਲ ਮਿਲ ਚਰਨ ਧੂੜੀ ਕਰਨ ਇਕੋ ਮਜਨ, ਸਰ ਸਰੋਵਰ ਆਪ ਵਖਾਈਆ। ਅਗਲਾ ਖੇਲ ਕਰੇ ਸੂਰਾ ਸਰਬੰਗਨ, ਸ਼ਹਿਨਸ਼ਾਹ ਆਪਣੀ ਕਾਰ ਕਮਾਈਆ। ਜਨ ਭਗਤਾਂ ਆਪ ਪਰਗਟਾਏ ਸਾਚਾ ਚੰਦਨ, ਨੂਰ ਜਹੂਰ ਇਕ ਵਖਾਈਆ। ਜਗਤ ਪ੍ਰੀਤੀ ਤੋੜ ਬੰਧਨ, ਪ੍ਰੇਮ ਪ੍ਰੀਤੀ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰਾਹ ਆਪ ਜਣਾਈਆ। ਸਾਚਾ ਰਾਹ ਦੱਸਾਂ ਅਪਾਰ, ਸ੍ਰੀ ਭਗਵਾਨ ਆਪ ਜਣਾਈਆ। ਪਹਿਲੋਂ ਭਗਤਾਂ ਉਤੇ ਕਿਰਪਾ ਧਾਰ, ਪਰਦਾ ਦਿਆਂ ਚੁਕਾਈਆ। ਅੰਦਰ ਵੜ ਕੇ ਦਰਸ ਦੀਦਾਰ, ਗੁਰ ਗੁਰ ਰੁਸ਼ਨਾਈਆ। ਨਾਤਾ ਜੋੜ ਅਗੰਮ ਅਪਾਰ, ਆਪਣੀ ਗੰਢ ਪਵਾਈਆ। ਕਿਰਪਾ ਕਰ ਕੇ ਪ੍ਰੇਮ ਪ੍ਰੀਤੀ ਤੇਰਾ ਦੱਸਾਂ ਪਿਆਰ, ਪਿਆਰ ਆਪਣੇ ਵਿਚੋਂ ਪਰਗਟਾਈਆ। ਜਿੰਨਾਂ ਚਿਰ ਨਾ ਮਿਲੇ ਸਿਰਜਣਹਾਰ, ਉਨ੍ਹਾਂ ਚਿਰ ਪ੍ਰੀਤੀ ਸਚ ਨਾ ਕੋਈ ਕਮਾਈਆ। ਸਚ ਪ੍ਰੀਤੀ ਤੂੰ ਵੀ ਕਰੀਂ ਨਿਮਸਕਾਰ, ਪ੍ਰਭ ਤੈਨੂੰ ਦਏ ਵਡਿਆਈਆ । ਜਾ ਕੇ ਮਿਲ ਭਗਤਾਂ ਨਾਲ, ਆਪ ਆਪਣਾ ਪੰਧ ਮੁਕਾਈਆ। ਉਨ੍ਹਾਂ ਉਤੇ ਹੋਇਆ ਦਿਆਲ, ਦੀਨ ਦਿਆਲ ਹੋਇਆ ਸਹਾਈਆ। ਖ਼ੁਸ਼ੀਆਂ ਨਾਲ ਓਸ ਗ੍ਰਹਿ ਜਾ ਕੇ ਪਾ ਧਮਾਲ, ਮੁਖ ਘੁੰਘਟ ਇਕ ਉਠਾਈਆ। ਗੀਤ ਗਾ ਕੇ ਕਹੇ ਮੈਂ ਵਸਾਂ ਤੁਹਾਡੇ ਨਾਲ, ਸੱਚਾ ਸੰਗ ਨਿਭਾਈਆ । ਘਰ ਆਈ ਨੂੰ ਲੈਣਾ ਸੰਭਾਲ, ਆਪ ਆਪਣੇ ਵਿਚ ਟਿਕਾਈਆ। ਬਿਨ ਕਰਮਾਂ ਮੈਂ ਹੋਈ ਕੰਗਾਲ, ਕੰਗਾਲੀ ਸਕੇ ਨਾ ਕੋਈ ਚੁਕਾਈਆ। ਸੋਹਣਾ ਮੰਦਰ ਦੇਖ ਸੱਚੀ ਧਰਮਸਾਲ, ਧਰਮ ਦਵਾਰੇ ਹਰਿ ਹਰਿ ਖ਼ੁਸ਼ੀ ਮਨਾਈਆ। ਮੈਂ ਗੀਤ ਗਾਵਾਂ ਖ਼ੁਸ਼ੀਆਂ ਨਾਲ ਵੱਜੇ ਤਾਲ, ਅੱਡੀ ਪਬ ਦੋਵੇਂ ਰਹੀ ਉਠਾਈਆ। ਪ੍ਰੇਮ ਪ੍ਰੀਤੀ ਨਿਭੇ ਓਹਨਾਂ ਨਾਲ, ਜਿਨ੍ਹਾਂ ਪ੍ਰੀਤੀ ਸਾਹਿਬ ਸਤਿਗੁਰ ਨਾਲ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਹੋ ਕਿਰਪਾਲ, ਕਿਰਤਾਰਥ ਕੀਤਾ ਕਰਨੀ ਕਿਰਤ ਇਕ ਜਣਾਈਆ।