੧੨ ਮਾਘ ੨੦੨੦ ਬਿਕਰਮੀ ਦਲੀਪ ਸਿੰਘ ਦੇ ਘਰ ਪਿੰਡ ਬਾਬੂ ਪੁਰ ਜ਼ਿਲਾ ਗੁਰਦਾਸ ਪੁਰ
ਜਗਤ ਸ਼ਸਤਰ ਕਰਨ ਪੁਕਾਰ, ਸ਼ਾਹ ਪਾਤਸ਼ਾਹ ਅੱਗੇ ਅਰਜ਼ੋਈਆ। ਸਾਡੀ ਪੈਜ ਪ੍ਰਭ ਸਵਾਰ, ਸਿਰ ਆਪਣਾ ਹੱਥ ਟਿਕਾਈਆ। ਸਾਨੂੰ ਗੋਬਿੰਦ ਗਿਆ ਉਤਾਰ, ਅੱਗੇ ਮਿਲੇ ਨਾ ਕੋਇ ਵਡਿਆਈਆ। ਤਨ ਨਾਲ ਕਰਦੇ ਰਹੇ ਸ਼ਿੰਗਾਰ, ਪੰਜ ਤਤ ਮਿਲ ਮਿਲ ਸੋਭਾ ਪਾਈਆ।
❋
❋
ਆਪਣੀ ਤਿੱਖੀ ਦੱਸਦੇ ਰਹੇ ਧਾਰ, ਤੇਰੀ ਧਾਰ ਨਾ ਕੋਇ ਸਮਝਾਈਆ। ਸੀਸ ਧੜ ਉਤੇ ਕਰਦੇ ਰਹੇ ਵਾਰ, ਵਾਰਤਾ ਬਣੀ ਜਗਤ ਲੋਕਾਈਆ । ਅੰਤਮ ਸਾਰੇ ਗਏ ਹਾਰ, ਆਪਣਾ ਬਲ ਨਾ ਕੋਇ ਜਣਾਈਆ। ਤੇਰਾ ਖੇਲ ਹਰਿ ਨਿਰੰਕਾਰ, ਨਿਰਗੁਣ ਨਿਰਵੈਰ ਅਜੀਬ ਨਜ਼ਰੀ ਆਈਆ। ਜੋਤੀ ਜਾਮਾ ਲੈ ਅਵਤਾਰ, ਕਾਇਆ ਮਾਟੀ ਤਨ ਨਾ ਕੋਇ ਪਰਗਟਾਈਆ। ਸ਼ਸਤਰ ਬਸਤਰ ਨਾ ਕੋਇ ਆਧਾਰ, ਅਸਵ ਅਸਵਾਰ ਸੋਭਾ ਕੋਇ ਨਾ ਪਾਈਆ। ਤੇਰੀ ਖੇਲ ਅਗੰਮ ਅਪਾਰ, ਅਲਖ ਅਗੋਚਰ ਤੇਰੀ ਵਡ ਵਡਿਆਈਆ। ਸਾਰੇ ਵੇਖ ਹੋਏ ਹੈਰਾਨ, ਨੇਤਰ ਨੈਣ ਨੈਣ ਉਠਾਈਆ । ਨਾ ਕੋਈ ਖੜਗ ਖੰਡਾ ਕਿਰਪਾਨ, ਖੰਜਰ ਹੱਥ ਨਾ ਕੋਇ ਚਮਕਾਈਆ। ਨਾ ਕੋਈ ਚਿਲਾ ਤੀਰ ਕਮਾਨ, ਭੱਥਾ ਕੰਧ ਨਾ ਕੋਇ ਬੰਧਾਈਆ । ਨਾ ਕੋਈ ਅਸਵ ਗਜ ਹੋਏ ਅਸਵਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇ ਇਕ ਵਡਿਆਈਆ। ਸ਼ਸਤਰ ਕਹਿਣ ਸਾਡਾ ਪੂਰਾ ਨਾ ਹੋਇਆ ਸ਼ੌਕ, ਸ਼ਹਿਨਸ਼ਾਹ ਅੰਗ ਨਾ ਕੋਇ ਲਗਾਈਆ। ਜਿਸ ਦੀ ਕੋਈ ਕਹਾਣੀ ਨਾ ਗਾਏ ਜ਼ੌਕ, ਲਤੀਫ਼ਾ ਕਾਫ਼ੀ ਸਕੇ ਨਾ ਕੋਇ ਬਣਾਈਆ। ਸਾਡੀ ਕੋਈ ਨਾ ਪਹੁੰਚੇ ਪਹੁੰਚ, ਨੇੜੇ ਹੋ ਨਾ ਹਾਲ ਸੁਣਾਈਆ। ਅੰਤਮ ਕਲਜੁਗ ਖ਼ਾਲੀ ਜਾਂਦੇ ਦਿਸਦੇ ਔਂਤ, ਸਾਡੀ ਜੜ੍ਹ ਨਾ ਕੋਇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕੀ ਨਿਰਗੁਣ ਖੇਲ ਰਚਾਈਆ। ਸ਼ਸਤਰ ਕਹਿਣ ਸਾਡੀ ਸੁਣ ਪੁਕਾਰ, ਸਚ ਸੱਚ ਰਹੇ ਦ੍ਰਿੜਾਈਆ। ਤੂੰ ਸਾਹਿਬ ਦਾਤਾ ਸਿਰਜਣਹਾਰ, ਨਿਰਵੈਰ ਤੇਰੀ ਸਰਨਾਈਆ। ਮਿਹਰਵਾਨ ਹੋ ਕਰ ਪਿਆਰ, ਪਰਮ ਪੁਰਖ ਆਪਣੇ ਅੰਗ ਲਗਾਈਆ। ਸ੍ਰੀ ਭਗਵਾਨ ਕਰੇ ਖ਼ਬਰਦਾਰ, ਸਚ ਸੰਦੇਸ਼ਾ ਇਕ ਸਮਝਾਈਆ। ਸਾਰੇ ਸ਼ਸਤਰ ਕਰੋ ਨਿਮਸਕਾਰ, ਬਿਸਤਰਾ ਆਪਣਾ ਬੰਨ੍ਹ ਧਰਾਈਆ। ਇਕ ਉਠਾਓ ਆਪਣਾ ਸੱਜਣ ਮੀਤ ਮੁਰਾਰ, ਜਿਸ ਨਾਲ ਤੁਹਾਨੂੰ ਮਿਲੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਚ ਰਿਹਾ ਜਣਾਈਆ। ਸਚ ਸੰਦੇਸ਼ਾ ਦੇ ਸ੍ਰੀ ਭਗਵਾਨ, ਧੁਰ ਦਾ ਭੇਵ ਆਪ ਖੁਲ੍ਹਾਈਆ। ਪਰਮ ਪੁਰਖ ਕੋਲ ਕਿਸੇ ਕੰਮ ਨਾ ਆਏ ਕਿਰਪਾਨ, ਖੰਡੇ ਖੜਗ ਚਲੇ ਨਾ ਕੋਇ ਚਤੁਰਾਈਆ। ਤੀਰ ਭੱਥਾ ਦਿਸੇ ਨਾ ਕੋਇ ਨਿਸ਼ਾਨ, ਨਿਸ਼ਾਨਾ ਇਕੋ ਇਕ ਚਲਾਈਆ। ਜਾ ਕੇ ਆਪਣਾ ਦੱਸੋ ਹਾਲ, ਅਹਿਵਾਲ ਹਰਿ ਜੂ ਰਿਹਾ ਬਣਾਈਆ। ਮਿੱਤਰ ਪਿਆਰੇ ਕਰੋ ਭਾਲ, ਜੋ ਬੈਠਾ ਮੁਖ ਛੁਪਾਈਆ । ਚੱਕਰ ਸੁਦਰਸ਼ਨ ਆਪਣੇ ਲਿਆਓ ਨਾਲ, ਜਿਸ ਮਿਲੇ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਰਿਹਾ ਕਮਾਈਆ। ਸਾਰੇ ਕਹਿਣ ਉਠ ਚਲੀਏ ਰਾਹ, ਬਣ ਪਾਂਧੀ ਪੰਧ ਮੁਕਾਈਆ। ਓਸ ਨਾਲ ਕਰੀਏ ਸਲਾਹ, ਜਿਸ ਨੂੰ ਮਿਲੇ ਮਾਣ ਵਡਿਆਈਆ। ਗੁਰ ਅਵਤਾਰ ਜਿਸ ਨੂੰ ਰਹੇ ਉਠਾ, ਆਪ ਆਪਣਾ ਸੰਗ ਰਖਾਈਆ। ਜੋ ਭਗਤਾਂ ਹੋਏ ਸਹਾ, ਦੁਰਬਾਸ਼ੇ ਮਾਣ ਮਿਟਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਰਿਹਾ ਜਣਾਈਆ। ਉਠੇ ਚਲ ਪਾਂਧੀ ਰਾਹੀ, ਆਪਣਾ ਪੰਧ ਮੁਕਾਈਆ । ਪੈਂਡਾ ਮੁਕਿਆ ਥਲ ਅਸਗਾਹੀ, ਸਮੁੰਦ ਸਾਗਰ ਚਰਨਾਂ ਹੇਠ ਦਬਾਈਆ। ਨਜ਼ਰੀ ਆਏ ਬੇਪਰਵਾਹੀ, ਬੇਪਰਵਾਹ ਖੇਲ ਵਖਾਇੰਦਾ। ਚੱਕਰ ਸੁਦਰਸ਼ਨ ਚਰਨਾਂ ਹੇਠਾਂ ਜਿਸ ਰੱਖਿਆ ਦਬਾਈ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਸਾਰੇ ਕਹਿਣ ਚੱਕਰ ਸੁਦਰਸ਼ਨ ਉਠ, ਉਠ ਆਪਣੀ ਲੈ ਅੰਗੜਾਈਆ। ਸ੍ਰੀ ਭਗਵਾਨ
❋
❋
ਤੇਰੇ ਉਤੇ ਰਿਹਾ ਤੁਠ, ਮਿਹਰ ਨਜ਼ਰ ਇਕ ਉਠਾਈਆ । ਸਾਡੀ ਕੋਈ ਨਾ ਕਰੇ ਪੁੱਛ, ਬਲਹੀਣ ਰਹੇ ਕੁਰਲਾਈਆ। ਤੂੰ ਕਿਉਂ ਦੂਰ ਦੁਰਾਡਾ ਰਿਹਾ ਲੁਕ, ਲੁਕਵੀਂ ਖੇਲ ਕਰਾਈਆ। ਸਾਡਾ ਬਲ ਗਿਆ ਮੁੱਕ, ਜ਼ੋਰ ਨਜ਼ਰ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਰਿਹਾ ਵਖਾਈਆ । ਚੱਕਰ ਸੁਦਰਸ਼ਨ ਕਹੇ ਮੈਂ ਕੀ ਜਾਣਾਂ, ਰਾਹ ਖਹਿੜਾ ਨਜ਼ਰ ਨਾ ਆਈਆ। ਮੇਰਾ ਅੱਗੇ ਕਾਗ਼ਜ਼ਾਂ ਉਤੇ ਨਾਵਾਂ, ਅੱਖਰਾਂ ਨਾਲ ਮੇਰੀ ਵਡਿਆਈਆ । ਨਾ ਕੋਈ ਲੱਗੀਆਂ ਲੱਤਾਂ ਬਾਹਵਾਂ, ਪਾਂਧੀ ਹੋ ਕੇ ਪੰਧ ਨਾ ਕੋਇ ਮੁਕਾਈਆ। ਆਦਿ ਜੁਗਾਦਿ ਜੁਗ ਚੌਕੜੀ ਪੁਰਖ ਅਕਾਲ ਦੀਆਂ ਮਾਣਾਂ ਠੰਡੀਆਂ ਛਾਵਾਂ, ਘਰ ਸਾਚੇ ਸੋਭਾ ਪਾਈਆ। ਕਿਉਂ ਵਿਛੋੜਾ ਦੇਵਾਂ ਪੁਤਰਾਂ ਮਾਵਾਂ, ਲੋਕਮਾਤ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪਣੇ ਹੱਥ ਰਖਾਈਆ। ਚੱਕਰ ਸੁਦਰਸ਼ਨ ਕਹੇ ਮੈਂ ਉਂਗਲਾਂ ਉਤੇ ਨਹੀਂ ਭੌਂਣਾ, ਚੱਕਰ ਦੇ ਨਾ ਕੋਇ ਹਿਲਾਈਆ। ਮੈਂ ਨਹੀਂ ਮਾਰਨਾ ਕੋਈ ਜਗਤ ਰੌਣਾ, ਰਾਵਣ ਨਾਲ ਨਾ ਕਰਾਂ ਲੜਾਈਆ। ਮੈਂ ਨਹੀਂ ਕ੍ਰਿਸ਼ਨ ਕਾਹਨ ਹੱਥ ਔਣਾ, ਜੋ ਗੋਪੀਆਂ ਰਾਸ ਰਚਾਈਆ। ਮੈਂ ਨਹੀਂ ਲੱਖ ਚੁਰਾਸੀ ਡੇਰਾ ਢੌਣਾ, ਖ਼ਾਕੀ ਖ਼ਾਕ ਖ਼ਾਕ ਮਿਲਾਈਆ। ਕਲਜੁਗ ਅੰਤ ਮੈਂ ਇਕੋ ਮੰਗ ਮੰਗੌਣਾ, ਸ੍ਰੀ ਭਗਵਾਨ ਅੱਗੇ ਸੀਸ ਝੁਕਾਈਆ। ਕਿਰਪਾ ਕਰ ਜੇ ਮੇਰੀ ਸੇਵ ਲਗੌਣਾ, ਸਾਚੀ ਸੇਵਾ ਦੇ ਦ੍ਰਿੜਾਈਆ। ਜਿਥੇ ਸ਼ਸਤਰ ਖੰਡਾ ਜਗਤ ਕਟਾਰ ਕੰਮ ਨਹੀਂ ਔਣਾ, ਓਸ ਧਾਮ ਹੋਵਾਂ ਸਹਾਈਆ। ਬਾਹਰੋਂ ਮੇਰਾ ਰੂਪ ਨਜ਼ਰ ਨਾ ਔਣਾ, ਰੇਖ ਰੰਗ ਨਾ ਕੋਇ ਰਖਾਈਆ। ਮਿਹਰਵਾਨ ਮਿਹਰਵਾਨ ਮਿਹਰ ਕਰ ਕੇ ਜਨ ਭਗਤਾਂ ਅੰਦਰ ਮੈਨੂੰ ਟਿਕਾਉਣਾ, ਜਿਸ ਘਰ ਮਿਲੇ ਮਾਣ ਵਡਿਆਈਆ। ਦਿਵਸ ਰੈਣ ਤੇਰਾ ਦਰਸ਼ਨ ਪੌਣਾ, ਜੋਤੀ ਜੋਤ ਮਿਲੇ ਰੁਸ਼ਨਾਈਆ। ਕੂੜ ਕੁੜਿਆਰਾ ਫੜ ਕੇ ਬਾਹਰ ਕਢੌਣਾ, ਬਲ ਆਪਣਾ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੋਹੇ ਦੇ ਮਾਣ ਵਡਿਆਈਆ। ਚੱਕਰ ਸੁਦਰਸ਼ਨ ਕਹੇ ਮੇਰੇ ਭਗਵਾਨ, ਮੈਂ ਸਾਚੀ ਸਚ ਜਣਾਈਆ। ਜਨ ਭਗਤਾਂ ਦੇ ਮੇਰਾ ਦਾਨ, ਅੰਦਰੇ ਅੰਦਰ ਮਿਲੇ ਵਡਿਆਈਆ। ਕਾਇਆ ਬੰਕ ਇਕ ਮਿਆਨ, ਜਿਸ ਵਿਚ ਵੜ ਕੇ ਸੋਭਾ ਪਾਈਆ। ਅੰਦਰੋਂ ਕੱਢਾਂ ਕੂੜ ਤੁਫਾਨ, ਜੂਠਾ ਝੂਠਾ ਡੇਰਾ ਢਾਹੀਆ। ਮਾਇਆ ਮਮਤਾ ਮੋਹ ਮਿਟੇ ਨਿਸ਼ਾਨ, ਹਉਮੇ ਹੰਗਤਾ ਗੜ੍ਹ ਤੁੜਾਈਆ। ਕਾਮ ਕਰੋਧ ਨਾ ਹੋਏ ਬਲਵਾਨ, ਭੈ ਭੌ ਇਕ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇ ਮਾਣ ਵਡਿਆਈਆ। ਚੱਕਰ ਸੁਦਰਸ਼ਨ ਕਹੇ ਕਿਰਪਾ ਕਰ, ਪ੍ਰਭ ਤੇਰੇ ਅੱਗੇ ਅਰਜੋਈਆ। ਜਨ ਭਗਤਾਂ ਅੰਦਰ ਮੈਨੂੰ ਧਰ, ਜਿਸ ਦਰ ਵੇਖੇ ਅਵਰ ਨਾ ਕੋਈਆ। ਮੈਂ ਅੱਠੇ ਪਹਿਰ ਰਿਹਾ ਲੜ, ਦਿਵਸ ਰੈਣ ਕਰਾਂ ਲੜਾਈਆ। ਜੇ ਕੋਈ ਵਿਕਾਰ ਅੱਗੇ ਜਾਏ ਖੜ, ਮੂੰਹ ਦੇ ਭਾਰ ਦਿਆਂ ਸੁਟਾਈਆ। ਕੂੜੀ ਕਿਰਿਆ ਸਾਫ਼ ਕਰ, ਸਚ ਸੁੱਚ ਮਹਲ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇ ਮਾਣ ਵਡਿਆਈਆ। ਚੱਕਰ ਕਹੇ ਮੈਂ ਤੇਰਾ ਦਰਸ, ਹਰਿ ਦਰਸੀ ਮੰਗ ਮੰਗਾਇੰਦਾ। ਮੇਰੇ ਉਤੇ ਕਰ ਤਰਸ, ਰਹਿਮਤ ਝੋਲੀ ਤੇਰੀ ਪਾਇੰਦਾ। ਨੌ ਸੌ ਚੁਰਾਨਵੇ ਚੌਕੜੀ ਜੁਗ ਮੇਰਾ ਪੂਰਾ ਨਾ ਹੋਇਆ ਫ਼ਰਜ਼, ਸਾਚੀ ਸੇਵ ਨਾ ਕੋਇ ਲਗਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਮੇਰੇ ਕੋਲੋਂ ਪੂਰੀ ਕਰਦੇ ਰਹੇ ਆਪਣੀ ਗ਼ਰਜ਼, ਮੇਰੀ ਆਸਾ ਪੂਰ ਨਾ ਕੋਇ ਵਖਾਇੰਦਾ। ਸਚ ਪੁੱਛੇਂ ਮੇਰਾ ਹੁੰਦਾ ਰਿਹਾ ਹਰਜ਼, ਹਰਜਾਨਾ ਕੋਈ ਨਾ ਝੋਲੀ ਪਾਇੰਦਾ। ਵੇਖੀਂ
❋
❋
ਪੁਰਖ ਅਕਾਲ ਹੁਣ ਨਾ ਦੇਵੀਂ ਵਰਜ, ਵਜਹ ਆਪਣੀ ਸਚ ਬਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਤੇਰੀ ਆਸ ਰਖਾਇੰਦਾ। ਚੱਕਰ ਸੁਦਰਸ਼ਨ ਕਹੇ ਮੇਰਾ ਵੇਖ ਚੱਕਰ, ਚਕਰਵਰਤੀ ਇਕੋ ਨਜ਼ਰੀ ਆਈਆ। ਤੇਰਿਆਂ ਭਗਤਾਂ ਮੇਟਾਂ ਸਾਰਾ ਫ਼ਿਕਰ, ਕੂੜੀ ਕਿਰਿਆ ਡੇਰਾ ਢਾਹੀਆ। ਜਿਸ ਜ਼ਿਕਰੀਏ ਚੀਰ ਪਵਾਇਆ ਤੇਰਾ ਕਰ ਕੇ ਜ਼ਿਕਰ, ਸੋ ਜ਼ਾਕਰ ਆਪਣੇ ਰੰਗ ਰੰਗਾਈਆ। ਤੇਰੀ ਧਾਰੋਂ ਨਿਰਗੁਣ ਹੋ ਕੇ ਆਇਆ ਨਿੱਤਰ, ਨਿਰਵੈਰ ਹੋ ਕੇ ਸੇਵ ਕਮਾਈਆ। ਮੈਨੂੰ ਕੋਈ ਲੋਹਾ ਧਾਤ ਨਾ ਬਣਾਏ ਪਿੱਤਲ, ਲੋਹਾਰ ਤਰਖਾਣ ਨਾ ਕੋਇ ਘੜਾਈਆ। ਸਿਕਲੀਗਰ ਕੋਈ ਨਾ ਕਰੇ ਸਿਕਲ, ਚਮਕ ਨਾਲ ਚਮਕ ਨਾ ਕੋਇ ਪਰਗਟਾਈਆ। ਮੈਂ ਆਦਿ ਜੁਗਾਦੀ ਧੁਰ ਦਾ ਤੇਰਾ ਮਿੱਤਰ, ਪਾਰਬ੍ਰਹਮ ਤੇਰੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇ ਮਾਣ ਵਡਿਆਈਆ। ਚੱਕਰ ਸੁਦਰਸ਼ਨ ਕਹੇ ਮੈਂ ਵੇਖਾਂ ਬ੍ਰਹਿਮੰਡ, ਬ੍ਰਹਿਮਾਂਡ ਫੇਰਾ ਪਾਈਆ। ਸ੍ਰਿਸ਼ਟ ਸਬਾਈ ਕਰਾਂ ਰੰਡ, ਲੱਖ ਚੁਰਾਸੀ ਸੀਸ ਕਟਾਈਆ। ਪ੍ਰਭੂ ਬਿਨ ਤੇਰਿਆਂ ਭਗਤਾਂ ਮੈਨੂੰ ਮਿਲੇ ਨਾ ਕੋਈ ਅਨੰਦ, ਭੱਜ ਦੌੜ ਮੇਰੀ ਕੰਮ ਕਿਸੇ ਨਾ ਆਈਆ। ਪਿਛਲੀ ਰੀਤੀ ਪ੍ਰਭ ਤੇਰੇ ਨਾਲ ਦਿਤੀ ਛੱਡ, ਮਾਰਗ ਅੱਗੇ ਇਕੋ ਦੇ ਵਖਾਈਆ। ਹੁਣ ਮੈਂ ਨਹੀਂ ਕੱਟਣੇ ਕਿਸੇ ਦੇ ਹੱਡ, ਨਾੜੀ ਰੱਤ ਨਾ ਕੋਇ ਵਹਾਈਆ। ਮੈਂ ਬਣ ਕੇ ਤੇਰੀ ਯਦ, ਸੇਵਾ ਕਰਾਂ ਚਾਈਂ ਚਾਈਂਆ । ਜਨ ਭਗਤਾਂ ਅੰਦਰ ਮੈਨੂੰ ਰੱਖ, ਘਰ ਘਰ ਵਿਚ ਦੇ ਬਹਾਈਆ। ਮੈਂ ਖੋਲ੍ਹ ਕੇ ਵੇਖਾਂ ਤੇਰੀ ਅੱਖ, ਸੈਨਤ ਤੇਰੇ ਨਾਲ ਮਿਲਾਈਆ। ਤਿੱਖਾ ਵਾਰ ਕਰਾਂ ਝਟ ਪਟ, ਕੂੜੀ ਕਿਰਿਆ ਕਟ ਵਖਾਈਆ। ਸਿਰ ਮੇਰੇ ਹੱਥ ਦੇਣਾ ਰੱਖ, ਸ਼ਹਿਨਸ਼ਾਹ ਤੇਰੀ ਓਟ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਸਗਲਾ ਸੰਗ ਨਿਭਾਈਆ। ਸ੍ਰੀ ਭਗਵਾਨ ਕਹੇ ਮੈਂ ਦਇਆ ਕਮਾਵਾਂਗਾ। ਚੱਕਰ ਸੁਦਰਸ਼ਨ ਤੇਰਾ ਚੱਕਰ, ਕਾਇਆ ਚਕਰੀ ਵਿਚ ਚਲਾਵਾਂਗਾ। ਸਚ ਦਵਾਰਿਉਂ ਤੈਨੂੰ ਪਕੜ, ਸਾਚੀ ਸੇਵ ਲਗਾਵਾਂਗਾ। ਤੇਰਾ ਲੇਖਾ ਚੁੱਕੇ ਜਗਤ ਅੱਖਰ, ਨਿਸ਼ਅੱਖਰ ਧਾਰ ਮਿਲਾਵਾਂਗਾ। ਤੇਰਾ ਵੇਖ ਜ਼ਰਾ ਬਕਤਰ, ਪੁਖ਼ਤਾ ਰੰਗ ਇਕ ਚੜ੍ਹਾਵਾਂਗਾ। ਤੇਰਾ ਲਹਿਣਾ ਦੇਣਾ ਇਕੋ ਅਕਸਰ, ਅਸਲੀਅਤ ਵਿਚੋਂ ਸਮਝਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਤੇਰਾ ਮਾਣ ਰਖਾਵਾਂਗਾ। ਸਚ ਤੇਰਾ ਮਾਣ ਰਖਾਏਗਾ । ਸ੍ਰੀ ਭਗਵਾਨ ਦਇਆ ਕਮਾਏਗਾ। ਗੋਬਿੰਦ ਲੇਖਾ ਪੂਰ ਕਰਾਏਗਾ। ਸਚ ਕਟਾਰ ਤੇਰਾ ਰੂਪ ਵਖਾਏਗਾ। ਤਿਖੀ ਧਾਰ ਆਪ ਬਣਾਏਗਾ । ਤਨ ਗਾਤਰੇ ਵਿਚ ਟਿਕਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸੇਵਾ ਇਕ ਲਗਾਏਗਾ। ਸਾਚੀ ਸੇਵ ਪ੍ਰਭੂ ਲਗਾਵੇਗਾ। ਜਨ ਭਗਤਾਂ ਮੇਲ ਮਿਲਾਵੇਗਾ। ਫੜ ਬਾਹੋਂ ਅੰਦਰ ਬਹਾਵੇਗਾ। ਅੱਠੇ ਪਹਿਰ ਤੇਰਾ ਚੱਕਰ ਚਲਾਵੇਗਾ। ਖ਼ੌਫ਼ ਖ਼ਤਰਾ ਸਰਬ ਹਟਾਵੇਗਾ। ਜਿਹੜੀ ਕਿਰਪਾ ਨਾਨਕ ਕੀਤੀ ਅੰਗਦ, ਅੰਗਦ ਕੀਤੀ ਅਮਰਦਾਸ ਸਾਲ ਬਹੱਤਰਾਂ ਬਹੱਤਰਾਂ ਸਾਲਾਂ ਵਿਚੋਂ ਬਹੱਤਰ ਸਿੱਖ ਬਹੱਤਰ ਬਹੱਤਰ ਬਹੱਤਰ ਨਾੜੀ ਵਿਚੋਂ ਰੋਗ ਮਿਟਾਵਾਂਗਾ। ਸਾਚੀ ਮੁੱਠੀ ਹੱਥ ਵਿਚ ਪਕੜ, ਚਾਰੋਂ ਕੁੰਟ ਭਵਾਵਾਂਗਾ। ਜਿਸ ਨੂੰ ਲੱਗੀ ਨਹੀਂ ਕੋਈ ਲੱਕੜ, ਕਾਠ ਵੰਡ ਨਾ ਕੋਇ ਵੰਡਾਵਾਂਗਾ। ਪ੍ਰੇਮ ਪ੍ਰੀਤੀ ਅੰਦਰ ਜਕੜ, ਜੁਗਤੀ ਆਪਣੀ ਨਾਲ ਚਲਾਵਾਂਗਾ। ਤੈਨੂੰ ਸੀਸ ਨਿਵਾਵਣ ਖੰਡਾ ਖੜਗ ਜਗਤ ਕਟਾਰ ਤੇਰੀ ਪੈਰੀਂ ਪਾਵਾਂਗਾ। ਤੇਰੀ ਵੇਖਾਂ ਚਾਲ ਮਟਕ ਮਟਕ, ਛੈਲ ਛਬੀਲੇ ਤੇਰਾ ਰੰਗ ਰੰਗਾਵਾਂਗਾ। ਜੋਤੀ ਜੋਤ
❋
❋
ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਤੇਰਾ ਮਾਣ ਵਧਾਵਾਂਗਾ। ਸ੍ਰੀ ਭਗਵਾਨ ਮੈਂ ਭਗਤਾਂ ਅੰਦਰ ਵੜਾਂਗਾ। ਨਿਰਭੈ ਹੋ ਕੇ ਚੜ੍ਹਾਂਗਾ । ਸਚ ਦਵਾਰੇ ਖੜਾਂਗਾ। ਪਿਛੇ ਮੂੰਹ ਕਰ ਕੇ ਹੇਠਾਂ, ਪੰਜਾਂ ਚੋਰਾਂ ਨਾਲ ਲੜਾਂਗਾ। ਕਰ ਕੇ ਮਿੱਠਾ ਕੌੜਾ ਰੀਠਾ, ਤੇਰੇ ਅੱਗੇ ਧਰਾਂਗਾ। ਤੂੰ ਨਜ਼ਰੀਂ ਆਏਂ ਨੇਤਾ, ਨਿਰਵੈਰ ਤੇਰੀ ਸੇਵ ਕਰਾਂਗਾ। ਮੈਨੂੰ ਗੋਬਿੰਦ ਦਾ ਉਹ ਆਇਆ ਚੇਤਾ, ਚੇਤੇ ਵਿਚੋਂ ਤੇਰਾ ਨਾਮ ਵਰਾਂਗਾ। ਜੋ ਮਾਛੂਵਾੜੇ ਸੁੱਤਾ ਜੰਗਲਾਂ ਵਿਚ ਖੇਤਾ, ਖਿਤੀ ਕੰਡਿਆਂ ਹੇਠ ਧਰਾਂਗਾ। ਜਿਸ ਵੇਲੇ ਮੈਂ ਪੈਂਦੀ ਅਰਜਣ ਵੇਖੀ ਰੇਤਾ, ਓਸ ਭਾਣੇ ਨੂੰ ਆਪੇ ਬਹਿ ਬਹਿ ਜਰਾਂਗਾ। ਜੇ ਤੂੰ ਕਿਰਪਾ ਨਿਧਾਨ ਹੋ ਕੇ ਭਗਤਾਂ ਨਾਲ ਕੀਤਾ ਹੇਤਾ, ਮੈਂ ਵੀ ਹਿਤਕਾਰੀ ਹੋ ਕੇ ਲੜਾਂਗਾ। ਏਸੇ ਕਰ ਕੇ ਜੁਗ ਚੌਕੜੀ ਕਿਸੇ ਨਾ ਦੱਸਿਆ ਭੇਤਾ, ਭੇਤੀ ਹੋ ਕੇ ਅੰਦਰ ਵੜਾਂਗਾ। ਗੋਬਿੰਦ ਨਾਲ ਮੇਰਾ ਪਿਛਲਾ ਲੇਖਾ, ਮੁੜ ਕੇ ਉਂਗਲਾਂ ਉਤੇ ਨਾ ਚੜ੍ਹਾਂਗਾ। ਤੇਰਿਆਂ ਸਿਖਾਂ ਨੂੰ ਨਿੱਕਾ ਹੋ ਕੇ ਵੇਖਾਂ, ਵੇਖ ਵੇਖ ਆਪਣੀ ਰੀਝ ਪੂਰੀ ਕਰਾਂਗਾ। ਬਾਲਾਂ ਵਾਂਗਾਂ ਓਨ੍ਹਾਂ ਨਾਲ ਖੇਡਾਂ, ਨਿੱਕੀ ਖਿੜਕੀ ਥਾਣੀਂ ਘਰ ਜਾ ਕੇ ਸਾਹਮਣੇ ਖੜਾਂਗਾ। ਜੇ ਤੇਰੇ ਨਾਲੋਂ ਛੁਟਦੀ ਦਿਸੇ ਬਿਰਤੀ, ਫੜ ਬਾਹੋਂ ਨਾਲ ਜੜਾਂਗਾ। ਜਿਹਨੂੰ ਕਹਿੰਦੇ ਸੁਰਤੀ ਨਿਰਤੀ, ਨਿਰਤ ਸੁਰਤ ਦੋਵੇਂ ਬਹਿ ਕੇ ਵਰਾਂਗਾ। ਮੈਂ ਬੜਾ ਵੱਡਾ ਪਰਕਿਰਤੀ, ਕਿਰਤ ਕਾਰ ਆਪਣੀ ਕਰਾਂਗਾ। ਮੈਂ ਪ੍ਰੇਮ ਪਿਆਰ ਦਾ ਬੜਾ ਹਿਰਸੀ, ਹਵਸ ਆਪਣੀ ਝੋਲੀ ਭਰਾਂਗਾ। ਜਿਸ ਵੇਲੇ ਇੱਕੀਆਂ ਦੀ ਵੀਹ ਸੌ ਇੱਕੀ ਬਿਕਰਮੀ ਮਨਾਈ ਜਾਏ ਪਹਿਲੀ ਬਰਸੀ, ਬਰਸਾਤ ਵਾਂਗੂੰ ਮੇਘ ਹੋ ਕੇ ਵਰਾਂਗਾ। ਜੇ ਤੇਰੇ ਦਵਾਰ ਹੋ ਗਏ ਭਰਤੀ, ਤਿਨ੍ਹਾਂ ਦੇ ਨਾਲ ਮਿਲ ਕੇ ਅੰਦਰ ਬਾਹਰ ਖ਼ੂਬ ਲੜਾਂਗਾ। ਇਹ ਬਾਤ ਨਹੀਂ ਕੋਈ ਘੜਤੀ, ਸਚ ਕਹਾਣੀ ਆਪਣੀ ਕਹਿਵਾਂਗਾ। ਮੇਰੀ ਧੁਰ ਦੀ ਲੱਗੀ ਸ਼ਰਤੀ, ਸ਼ਹਿਨਸ਼ਾਹ ਤੇਰੇ ਹੁਕਮ ਅੰਦਰ ਰਹਾਂਗਾ। ਜੇ ਮੇਰਾ ਮਾਣ ਰੱਖਦਾ ਓਸ ਵੇਲੇ ਕੋਈ ਨਾ ਰੁੜ੍ਹਦਾ ਵਿਚ ਸਰਸੀ, ਸਰ ਜਲ ਥਲ ਅਸਗਾਹ ਸਾਰੇ ਪਾਰ ਕਰਾਂਗਾ। ਮੇਰਾ ਖੇਲ ਵਿਚ ਅਰਸ਼ੀ, ਫ਼ਰਸ਼ੀ ਹੋ ਕੇ ਜਨ ਭਗਤ ਸੁਹੇਲੇ ਵਰਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਦੇਣਾ ਸੱਚਾ ਵਰ, ਸਦਾ ਸਦਾ ਸਦ ਤੇਰੀ ਸੇਵ ਕਰਾਂਗਾ। ਤੇਰੀ ਸੇਵ ਕਰਾਂ ਆਖ਼ਰ, ਅਖ਼ੀਰ ਇਕੋ ਵਾਰ ਜਣਾਈਆ। ਮੇਰਾ ਭੇਵ ਨਾ ਪਾਏ ਸ਼ਸਤਰ ਸ਼ਾਸਤਰ, ਸ਼ਰਅ ਸਮਝ ਕਿਸੇ ਨਾ ਆਈਆ। ਸ਼ਸਤਰਾਂ ਵਾਲੇ ਕੋਟਨ ਕੋਟ ਘੋੜਿਆਂ ਉਤੇ ਗਏ ਜੀਨਾਂ ਪਾ ਕੇ ਪਾਖਰ, ਲੋਕਮਾਤ ਵੇਸ ਵਟਾਈਆ। ਤੀਰ ਕਮਾਨਾ ਕਿਸੇ ਦੀ ਰਹਿਣ ਨਾ ਦਿਤੀ ਆਕੜ, ਸਿਰ ਸਕੇ ਨਾ ਕੋਇ ਉਠਾਈਆ। ਸ੍ਰੀ ਭਗਵਾਨ ਮੈਨੂੰ ਇਕੋ ਵਰਤੇ ਭਗਤਾਂ ਦੀ ਖ਼ਾਤਰ, ਸਾਚਾ ਹੁਕਮ ਇਕ ਜਣਾਈਆ। ਏਸੇ ਕਰ ਕੇ ਮੈਂ ਵੱਡਾ ਚਾਤਰ, ਛੋਟਿਆਂ ਮੋਟਿਆਂ ਨਾਲ ਨਾ ਅੱਖ ਰਲਾਈਆ। ਮੇਰਾ ਖੇਲ ਸਦਾ ਬਾਤਨ, ਜਾਹਰ ਰੂਪ ਨਾ ਕੋਇ ਜਣਾਈਆ। ਕਲਜੁਗ ਅੰਤਮ ਸ੍ਰੀ ਭਗਵਾਨ ਬਣਾਏ ਮੇਰਾ ਸਾਥਨ, ਸਗਲੇ ਸਾਥੀ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸੱਚੇ ਦਏ ਵਡਿਆਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਰੀ ਆਸਾ ਕਦੇ ਨਾ ਕਰੇ ਨਿਰਾਸਨ, ਨਿਰਾਸ਼ਾ ਆਸਾ ਵਿਚ ਬਦਲਾਈਆ।
❋
❋
੧੩ ਮਾਘ ੨੦੨੦ ਬਿਕਰਮੀ ਮੱਖਣ ਸਿੰਘ ਦੇ ਗ੍ਰਹਿ ਬਾਬੂ ਪੁਰਾ ਜ਼ਿਲਾ ਗੁਰਦਾਸ ਪੁਰ
ਪਰਵਰਦਿਗਾਰ ਦਰ ਆਏ ਬਰਦੇ, ਬੰਦਗੀ ਬੰਦਨਾ ਸੀਸ ਨਿਵਾਈਆ। ਨਿਰਭੌ ਤੇਰੇ ਕੋਲੋਂ ਸਾਰੇ ਡਰਦੇ, ਨੇਤਰ ਨੈਣ ਰਹੇ ਸ਼ਰਮਾਈਆ । ਅੰਦਰੇ ਅੰਦਰ ਤੇਰਾ ਕਲਮਾ ਪੜ੍ਹਦੇ, ਹੂ ਹੂ ਅਵਾਜ਼ ਲਗਾਈਆ। ਨਾ ਜੀਉਂਦੇ ਨਾ ਦਿਸਣ ਮਰਦੇ, ਸੋਚ ਸਮਝ ਨਾ ਕੋਇ ਰਖਾਈਆ। ਮੱਕੇ ਕਾਅਬੇ ਆਏ ਫਿਰਦੇ, ਭੱਜ ਭੱਜ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਦੇ ਸਮਝਾਈਆ। ਦਰ ਤੇਰੇ ਆਏ ਮਹਿਬੂਬ, ਮਿਹਰਵਾਨ ਤੇਰੀ ਸਰਨਾਈਆ। ਸਚ ਮਹਲ ਵੇਖ ਅਰੂਜ, ਕਦਮ ਬੋਸੀ ਸੀਸ ਕਰਾਈਆ। ਸਾਡੇ ਕੋਲ ਨਾ ਕੋਇ ਸਬੂਤ, ਸਚ ਸੱਚ ਦੇਈਏ ਜਣਾਈਆ। ਖ਼ਾਲੀ ਹੋਇਆ ਅੰਤ ਕਲਬੂਤ, ਕਾਇਆ ਕੂੜ ਰਹੀ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇ ਸਾਚਾ ਵਰ, ਘਰ ਸਚ ਮਿਲੇ ਵਡਿਆਈਆ। ਤੇਰੇ ਦਰ ਕਰਨ ਅਪੀਲ, ਭੱਜੇ ਆਏ ਵਾਹੋ ਦਾਹੀਆ। ਬੰਦਨਾ ਕਰ ਜ਼ਬਰਾਈਲ, ਨਿਉਂ ਨਿਉਂ ਲਾਗੇ ਪਾਈਂਆ। ਮਾਣ ਟੁੱਟਾ ਅਸਰਾਫ਼ੀਲ, ਇਸਮ ਆਜ਼ਮ ਨਾ ਕੋਇ ਰਖਾਈਆ। ਨੇਤਰ ਰੋਵੇ ਮੇਕਾਈਲ, ਮੁਕੰਮਲ ਆਪਣਾ ਹਾਲ ਜਣਾਈਆ। ਕਰੇ ਦਰੋਹੀ ਇਜ਼ਰਾਈਲ, ਜ਼ਬਰਦਸਤ ਤੇਰੇ ਅੱਗੇ ਨਾ ਕੋਇ ਵਡਿਆਈਆ। ਤੇਰਾ ਵੇਖ ਕੇ ਬਸਤਰ ਨੀਲ, ਪਰਵਰਦਿਗਾਰ ਓਟ ਤਕਾਈਆ । ਤੇਰਾ ਜੋਬਨ ਛੈਲ ਛਬੀਲ, ਸ਼ਹਿਨਸ਼ਾਹ ਇਕੋ ਨਜ਼ਰੀ ਆਈਆ। ਤੇਰੀ ਸਮਝੇ ਨਾ ਕੋਇ ਦਲੀਲ, ਸੋਚ ਜਗਤ ਨਾ ਕੋਇ ਰਖਾਈਆ। ਖ਼ਾਲੀ ਵੇਖ ਮੱਕਾ ਮਦੀਨ, ਧੀਰਜ ਧੀਰ ਰਹੀ ਨਾ ਰਾਈਆ। ਨਜ਼ਰ ਆਇਆ ਸਾਬਤ ਨਾ ਦੀਨ, ਦੀਨ ਦੁਨੀ ਵਿਚੋਂ ਤੇਰਾ ਰੂਪ ਨਾ ਕੋਇ ਜਣਾਈਆ। ਹੋ ਕੇ ਜਾਬਰ ਬਣ ਮਸਕੀਨ, ਦਰ ਤੇਰੇ ਅਲਖ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਚ ਦੇ ਸਰਨਾਈਆ। ਦੇ ਸਰਨਾਈ ਪਰਵਰਦਿਗਾਰ, ਇਕੋ ਤੇਰੀ ਓਟ ਰਖਾਈਆ। ਪੀਰ ਪੈਗ਼ੰਬਰ ਤੈਨੂੰ ਦੱਸ ਕੇ ਗਏ ਸਾਂਝਾ ਯਾਰ, ਸਾਹਿਬ ਸਭਨਾ ਇਕ ਗੁਸਾਈਆ। ਲੋਕ ਪਰਲੋਕ ਤੇਰਾ ਖੇਲ ਨਿਆਰ, ਤਬਕ ਸਬਕ ਇਕ ਪੜ੍ਹਾਈਆ । ਕਾਗ਼ਜ਼ ਕਲਮ ਤੇਰਾ ਆਧਾਰ, ਲੇਖਾ ਲੇਖ ਕਾਲੀ ਛਾਹੀਆ। ਲੱਖ ਚੁਰਾਸੀ ਤੇਰਾ ਨੂਰ ਉਜਿਆਰ, ਜਲਵਾ ਘਟ ਘਟ ਨਜ਼ਰੀ ਆਈਆ। ਹਉਂ ਬਾਲਕ ਨੱਢੇ ਤੇਰੇ ਸੇਵਾਦਾਰ, ਸਦਾ ਸਦ ਸੇਵ ਕਮਾਈਆ। ਦਰ ਦਵਾਰੇ ਦੇ ਆਧਾਰ, ਸਿਰ ਆਪਣਾ ਹੱਥ ਟਿਕਾਈਆ। ਨੇਤਰ ਰੋਂਦੇ ਵੇਖ ਕੇ ਆਏ ਮਜ਼ਾਰ, ਉਚੀ ਕੂਕ ਕੂਕ ਕੁਰਲਾਈਆ। ਮੱਕਾ ਕਾਅਬਾ ਦਿਸੇ ਖ਼ਵਾਰ, ਖ਼ਾਲਕ ਰੂਪ ਨਾ ਕੋਇ ਵਖਾਈਆ। ਪ੍ਰੇਮ ਪ੍ਰੀਤੀ ਪਏ ਨਾ ਕੋਈ ਆਬਸ਼ਾਰ, ਚਸ਼ਮਾ ਕਰਿਸ਼ਮਾ ਨਜ਼ਰ ਕੋਇ ਨਾ ਆਈਆ। ਤਫ਼ੈਲ ਦਿਸੇ ਨਾ ਕੋਈ ਵਫ਼ਾਦਾਰ, ਤਾਲਬ ਰੂਪ ਨਾ ਕੋਇ ਵਟਾਈਆ । ਐਬ ਭਰਿਆ ਸਰਬ ਹੰਕਾਰ, ਗੁਨਹਗਾਰ ਦਿਸੇ ਲੋਕਾਈਆ। ਬੀਵੀ ਖ਼ਾਵੰਦ ਨਾ ਕੋਇ ਪਿਆਰ, ਤੀਵੀਂ ਮਰਦ ਨਾ ਕੋਇ ਵਡਿਆਈਆ। ਨੀਵੀਂ ਅੱਖਾਂ ਸ਼ਰਮਸਾਰ, ਲੋਚਣ ਨੈਣ ਨਾ ਕੋਇ ਉਠਾਈਆ। ਹੁਜਰੇ ਹੱਕ ਨਾ ਕੋਇ ਆਧਾਰ, ਲਾਅਨਤ ਘਰ ਘਰ ਡੇਰਾ ਲਾਈਆ। ਮਾਅਰਫ਼ਤ ਵਿਚ ਮਿਲੇ ਨਾ ਮਹਿਬੂਬ ਯਾਰ, ਮੁਹੱਬਤ ਸਚ ਨਾ ਕੋਇ ਕਮਾਈਆ। ਆਰਫ਼ ਸਾਰੇ ਕਰਨ ਪੁਕਾਰ, ਤੁਆਰਫ਼ ਸਕੇ ਨਾ ਕੋਇ ਕਰਾਈਆ। ਸਫ਼ਾਰਸ਼ ਸਾਡੀ ਕਰੇ ਨਾ ਮੁਹੰਮਦ ਯਾਰ, ਅੰਤਮ ਬੈਠਾ ਮੁਖ ਭਵਾਈਆ। ਖ਼ਾਲੀ ਵੇਖ ਮਹਲ ਮੁਨਾਰ, ਮੁੜ ਕੇ ਆਏ ਵਾਹੋ ਦਾਹੀਆ। ਤੇਰੇ
❋
❋
ਦਰ ਸੱਚੀ ਪੁਕਾਰ, ਪੁਨਿਹ ਪੁਨਿਹ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਸ਼ਹਿਨਸ਼ਾਹ ਤੇਰੀ ਓਟ ਰਖਾਈਆ। ਚਾਰ ਕਹਿਣ ਵੇਖੀ ਚਾਰ ਯਾਰੀ, ਚਾਰੋਂ ਕੁੰਟ ਨਜ਼ਰ ਕੋਇ ਨਾ ਆਇੰਦਾ। ਜਗਤ ਕਾਅਬਾ ਕੂੜ ਹੰਕਾਰੀ, ਸਚ ਮਹਿਰਾਬਾ ਨੂਰ ਨਾ ਕੋਇ ਚਮਕਾਇੰਦਾ। ਸ਼ਾਹ ਨਵਾਬ ਨਾ ਦਿਸੇ ਕੋਇ ਸਿਕਦਾਰੀ, ਹੁਕਮ ਹਾਕਮ ਨਾ ਕੋਇ ਸਮਝਾਇੰਦਾ। ਸਾਚੇ ਫ਼ੀਲ ਕਰੇ ਨਾ ਕੋਇ ਅਸਵਾਰੀ, ਨੇਜ਼ਾ ਨਾਮ ਹੱਥ ਨਾ ਕੋਇ ਉਠਾਇੰਦਾ। ਵੇਖ ਕੇ ਆਏ ਚਾਰੋਂ ਕੁੰਟ ਸਭ ਤੇਰੇ ਤੇਰੀ ਰੱਖਣ ਤਾਬਿਆਦਾਰੀ, ਅੱਗੇ ਤਾਬ ਨਾ ਕੋਇ ਵਖਾਇੰਦਾ। ਮਹਲ ਅਟੱਲ ਤੇਰੀ ਵੇਖ ਉਚ ਅਟਾਰੀ, ਸਜਦਾ ਸੀਸ ਸਰਬ ਨਿਵਾਇੰਦਾ। ਪੰਜ ਤਤ ਤੇਰੀ ਖੇਲ ਨਿਆਰੀ, ਕਾਇਆ ਕਪੜ ਕੋਟ ਵਡਿਆਇੰਦਾ। ਸ਼ਰਅ ਸ਼ਰੀਅਤ ਲਾ ਬੀਮਾਰੀ, ਭੇਵ ਆਪਣੇ ਵਿਚ ਛੁਪਾਇੰਦਾ। ਜਗਤ ਵੰਡ ਕਰ ਸੰਸਾਰੀ, ਬ੍ਰਹਿਮੰਡ ਰਾਹ ਚਲਾਇੰਦਾ। ਆਪ ਬੈਠ ਧੁਰ ਦਰਬਾਰੀ, ਧੁਰ ਸੰਦੇਸ਼ਾ ਹੁਕਮ ਜਣਾਇੰਦਾ। ਨਿਰਗੁਣ ਤੇਰਾ ਖੇਲ ਵੇਖ ਨਿਰੰਕਾਰੀ, ਨਿਰਧਨ ਹੋ ਕੇ ਸੀਸ ਨਿਵਾਇੰਦਾ। ਆਦਿ ਜੁਗਾਦਿ ਜਿਸ ਸਭ ਦੀ ਪੈਜ ਸੁਆਰੀ, ਮਿਹਰ ਨਜ਼ਰ ਇਕ ਉਠਾਇੰਦਾ। ਉਸ ਦੇ ਦਰ ਮਿਲੇ ਇਕੋ ਵਫ਼ਾਦਾਰੀ, ਵਾਕਫ਼ ਆਪਣੇ ਨਾਲ ਕਰਾਇੰਦਾ। ਅੰਤਮ ਅੰਤ ਇਹੋ ਖ਼ਾਹਸ਼ ਹਮਾਰੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਹਿ ਸਮਝਾਇੰਦਾ। ਆਏ ਚਾਰ ਚਾਰ ਚੌਤਰਫ਼, ਚਾਰ ਕੁੰਟ ਵਖਾਈਆ। ਉਠ ਵੇਖੋ ਆਪਣਾ ਪਿਛਲਾ ਹਰਫ਼, ਜੋ ਹਲਫ਼ ਮੁਹੰਮਦ ਨਾਲ ਉਠਾਈਆ । ਸਦੀ ਚੌਧਵੀਂ ਸਭ ਨੇ ਮੰਨਿਆਂ ਹੋਣਾ ਬਰਤਰਫ਼, ਤਰਫ਼ ਵੰਡ ਨਾ ਕੋਇ ਰਖਾਈਆ। ਹਰਿ ਜੂ ਪੈਣ ਨਾ ਦਿਤਾ ਫ਼ਰਕ, ਫ਼ੈਸਲਾ ਇਕੋ ਹੁਕਮ ਸੁਣਾਈਆ। ਪਿਛਲੀ ਕੀਤੀ ਸਭ ਦੀ ਕੀਤੀ ਤਰਕ, ਤਾਕਤ ਸਕੇ ਨਾ ਕੋਇ ਅਜ਼ਮਾਈਆ। ਅੱਗੇ ਕੋਈ ਨਾ ਸਕੇ ਅਟਕ, ਹੁਕਮੇ ਅੰਦਰ ਹੁਕਮ ਮਨਾਈਆ। ਕਰੇ ਖੇਲ ਸਾਹਿਬ ਨਧੜਕ, ਬੇਪਰਵਾਹ ਵੱਡੀ ਵਡਿਆਈਆ। ਜੋਧਾ ਸੂਰਬੀਰ ਬਣ ਕੇ ਮਰਦ, ਮਰਦਾਨਗੀ ਇਕੋ ਇਕ ਵਖਾਈਆ। ਛੁਰੀ ਹਲਾਲ ਸਭ ਦੀ ਵੇਖੇ ਕਰਦ, ਕਰਬਲਾ ਆਪਣਾ ਫੇਰਾ ਪਾਈਆ। ਹਸਨ ਹੁਸੈਨ ਹੋਏ ਅਸਚਰਜ, ਫ਼ਾਤਮਾ ਨੈਣਾਂ ਨੀਰ ਵਹਾਈਆ। ਕਿਸ ਨੂੰ ਆਇਆ ਪਿਛਲਾ ਦਰਦ, ਕਿਉਂ ਦੁੱਖੀਆਂ ਦਰਦ ਵੰਡਾਈਆ। ਗੋਬਿੰਦ ਕਹੇ ਨਹੀਂ ਖੇਲ ਅਸਚਰਜ, ਹਰਿ ਆਪਣੀ ਦਇਆ ਰਿਹਾ ਕਮਾਈਆ। ਮੇਰੇ ਨਾਲ ਨਾ ਕੀਤਾ ਫ਼ਰਕ, ਬੱਚੇ ਨੀਹਾਂ ਹੇਠ ਰਖਾਈਆ। ਇਹ ਓਹੋ ਆਇਆ ਪਰਤ, ਜਿਸ ਦਿਤੀ ਮਾਣ ਵਡਿਆਈਆ। ਜਗਤ ਪਿਆਸਿਆਂ ਇਕੋ ਵਾਰ ਦੇ ਕੇ ਨੂਰ ਲਗਾਈ ਸ਼ਰਤ, ਸ਼ਹਿਨਸ਼ਾਹ ਆਪਣਾ ਹੁਕਮ ਸਮਝਾਈਆ। ਤੁਹਾਡੀ ਮੇਟਾਂ ਅੰਤਮ ਚਿੰਤਾ ਸੋਗ ਹਰਖ਼, ਗ਼ਮੀ ਆਪਣੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ । ਚਾਰੇ ਕਹਿਣ ਆਏ ਕਾਸਦ, ਲੇਖਾ ਹੱਥ ਨਜ਼ਰ ਕੋਇ ਨਾ ਆਈਆ। ਸਿਦਕ ਸਬੂਰੀ ਦੇ ਦੇ ਸਾਦਕ, ਸਾਹਿਬ ਤੇਰੀ ਵਡਿਆਈਆ। ਅਸੀਂ ਵੇਖਿਆ ਤੂੰ ਪਿਛਲੀ ਬਦਲੀ ਆਦਤ, ਅਗਲਾ ਮਾਰਗ ਰਿਹਾ ਪਰਗਟਾਈਆ। ਸਾਡੀ ਲੇਖੇ ਲਾ ਇਬਾਦਤ, ਸਿਰ ਆਪਣਾ ਹੱਥ ਟਿਕਾਈਆ । ਤੇਰੀ ਝੋਲੀ ਪਾਈ ਤੇਰੀ ਇਬਾਰਤ, ਲਹਿਣਾ ਦੇਣਾ ਦੇ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨੈਣ ਉਠਾਈਆ। ਹਸਨ ਕਹੇ ਉਠ ਵੇਖ ਹੁਸੈਨ, ਹੁਸ਼ਿਆਰੀ ਨਾਲ ਜਣਾਇੰਦਾ। ਉਹ ਵੇਖੇ ਆਪਣੇ ਨੈਣ, ਜੋ ਨੈਣਾਂ ਰੰਗ ਚੜ੍ਹਾਇੰਦਾ।
❋
❋
ਉਹ ਪਰਦਾ ਲਾਹੇ ਮੁਖ ਐਨ, ਗ਼ੈਨ ਗ਼ਮ ਨਾ ਕੋਇ ਵਖਾਇੰਦਾ। ਅਲਫ਼ ਯੇ ਜਿਸ ਦੀ ਸਿਫ਼ਤ ਕਹਿਣ, ਨੁਕਤਾ ਨੂਨ ਸਰਬ ਮਿਟਾਇੰਦਾ। ਪੀਰ ਪੈਗ਼ੰਬਰ ਜਿਸ ਦੀ ਸਰਨ ਪੈਣ, ਮੁਹੰਮਦ ਝੋਲੀ ਅੱਗੇ ਡਾਹਿੰਦਾ। ਮਿਹਰਵਾਨ ਆਇਆ ਮਬੈਨ, ਮੁਹੱਬਤ ਇਕੋ ਇਕ ਦਰਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਆਪਣੇ ਰੰਗ ਰੰਗਾਇੰਦਾ। ਹੁਸੈਨ ਕਹੇ ਸੁਣ ਹਸਨ, ਹਸਤੀ ਇਕੋ ਨਜ਼ਰੀ ਆਈਆ । ਜਿਸ ਦੇ ਚਰਨਾਂ ਗੁਰ ਅਵਤਾਰ ਪੀਰ ਪੈਗ਼ੰਬਰ ਵਸਣ, ਬਸਤੀ ਵੱਖਰੀ ਜਿਨ ਬਣਾਈਆ। ਸਾਡੀ ਲੱਜਿਆ ਆਇਆ ਰੱਖਣ, ਮਿਹਰ ਨਜ਼ਰ ਨੈਣ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਦੇ ਵਡਿਆਈ ਦੇਵੇ ਮਾਣ, ਦੇਵਣਹਾਰਾ ਦਇਆ ਕਮਾਇੰਦਾ। ਅੱਜ ਕਰਬਲਾ ਉਹ ਹੋਇਆ ਪਰਵਾਨ, ਜਿਸ ਕਰਬਲੇ ਵਿਚੋਂ ਕਾਅਬਾ ਨਜ਼ਰ ਨਾ ਆਇੰਦਾ। ਜਿਸ ਕਾਅਬੇ ਵਿਚੋਂ ਮਿਲੇ ਨਿਸ਼ਾਨ, ਸੋ ਕਾਅਬਾ ਹਰਿ ਜੂ ਆਪਣਾ ਨਾਮ ਸੁਹਾਇੰਦਾ। ਜਿਸ ਨਾਮ ਵਿਚੋਂ ਹੋ ਪਰਧਾਨ, ਗੁਰ ਅਵਤਾਰ ਪੀਰ ਪੈਗ਼ੰਬਰ ਰਾਗ ਸੁਣਾਇੰਦਾ। ਜਿਸ ਰਾਗ ਵਿਚੋਂ ਨਿਕਲੇ ਗਾਨ, ਗਾ ਗਾ ਜੀਵ ਜਹਾਨ ਸ਼ੁਕਰ ਮਨਾਇੰਦਾ। ਜਿਸ ਗਾਨ ਵਿਚੋਂ ਨਿਕਲੇ ਤਾਨ, ਤਰਜ਼ ਤਲਵਾੜਾ ਰੂਪ ਵਟਾਇੰਦਾ। ਜਿਸ ਤਾਲ ਵਿਚੋਂ ਮਿਲੇ ਜਮਾਲ, ਜੋਬਨ ਆਪਣਾ ਰੰਗ ਵਖਾਇੰਦਾ। ਜਿਸ ਜੋਬਨ ਵਿਚੋਂ ਮਿਲੇ ਮਿਹਰਵਾਨ, ਮੁਹੱਬਤ ਇਕੋ ਇਕ ਜਣਾਇੰਦਾ। ਜਿਸ ਮੁਹੱਬਤ ਵਿਚੋਂ ਮਹਿਬੂਬ ਮਿਲੇ ਆਣ, ਸੋ ਮਹਿਬੂਬ ਸਭ ਉਤੇ ਦਇਆ ਕਮਾਇੰਦਾ। ਜਿਸ ਦਾ ਲੇਖਾ ਮਜੀਦ ਕੁਰਾਨ, ਮਜਲਸ ਬਹਿ ਬਹਿ ਜਗਤ ਸਮਝਾਇੰਦਾ। ਜਿਸ ਦੀ ਤਾਈਦ ਕਰੇ ਇਸਲਾਮ, ਤਾਅਰੀਫ਼ ਕਰ ਕਰ ਸਰਬ ਸੁਣਾਇੰਦਾ। ਸੋ ਅਸ਼ੀਰਬਾਦ ਦੇਵੇ ਪੈਗ਼ਾਮ, ਦਰ ਆਇਆਂ ਲੇਖਾ ਲੇਖੇ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੂਰੀ ਕਰਨੀ ਕਰਤਾ ਸਭ ਦੀ ਵੇਖ ਵਖਾਇੰਦਾ। ਚਾਰ ਯਾਰ ਸੱਦੇ ਤੇਰੇ, ਪਿਛਲੇ ਤਰ੍ਹਾ ਤਰ੍ਹਾ ਤਰ੍ਹਾ ਸਮਝਾਈਆ । ਜਿਹੜੇ ਵੱਡੇ ਕਰ ਕੇ ਬੈਠੇ ਰਹੇ ਜੇਰੇ, ਦੂਰ ਦੁਰਾਡੇ ਧਿਆਨ ਲਗਾਈਆ। ਰਾਹ ਤੱਕਦੇ ਰਹੇ ਕਵਣ ਵੇਲਾ ਪ੍ਰਭ ਆਏ ਭਗਤਾਂ ਡੇਰੇ, ਡੇਰਾ ਆਪਣਾ ਆਪ ਲਗਾਈਆ। ਅਸੀਂ ਵਸੀਏ ਓਸੇ ਵਿਹੜੇ, ਜਿਸ ਖੇੜੇ ਸੋਭਾ ਪਾਈਆ। ਜਿਸ ਦੇ ਕੋਲ ਗੁਰ ਅਵਤਾਰ ਪੀਰ ਪੈਗ਼ੰਬਰ ਬਥੇਰੇ, ਬਹੁ ਗਿਣਤੀ ਵਿਚ ਗਿਣਨ ਕੋਇ ਨਾ ਪਾਈਆ। ਜਿਸ ਦੇ ਗੁਰ ਅਵਤਾਰ ਬਣੇ ਚੇਰੇ, ਚੇਲੇ ਬਣ ਬਣ ਸੇਵ ਕਮਾਈਆ। ਚਾਰ ਯਾਰ ਜਿਸ ਦੇ ਘੇਰੇ, ਪੱਲੂ ਸਕੇ ਨਾ ਕੋਇ ਛੁਡਾਈਆ। ਜੁਗ ਚੌਕੜੀ ਮੁਰਸ਼ਦ ਮੁਰੀਦ ਚੜ੍ਹਦੇ ਜਿਸ ਦੇ ਬੇੜੇ, ਬੇੜਾ ਇਕੋ ਇਕ ਚਲਾਈਆ। ਹੱਕੋ ਹੱਕ ਹਕੀਕਤ ਕਰ ਨਬੇੜੇ, ਲੇਖਾ ਲੇਖੇ ਵਿਚੋਂ ਚੁਕਾਈਆ। ਗੁਰਮੁਖਾਂ ਦੇਵੇ ਮਾਣ ਵਡੇਰੇ, ਵੱਡੇ ਵੱਡੇ ਕਰ ਕੇ ਸਿਫ਼ਤਾਂ ਸਿਫ਼ਤ ਸਾਲਾਹੀਆ। ਜੁਗ ਚੌਕੜੀ ਵਿਛੜੇ ਮੇਲੇ, ਜਨਮ ਜਨਮ ਦਾ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਰਿਹਾ ਕਮਾਈਆ। ਸਾਚੀ ਕਰਨੀ ਕਰੇ ਐਨ, ਕਾਮਲਪੁਰਸ਼ ਆਪਣੀ ਦਇਆ ਕਮਾਈਆ। ਹਸਨ ਹੁਸੈਨ ਸੱਦਾ ਆਏ ਦੇਣ, ਦੂਰ ਦੁਰਾਡੇ ਚਲ ਕੇ ਪਾਂਧੀ ਰਾਹੀਆ। ਜਬਰਾਈਲ ਮੇਕਾਈਲ ਅਸਰਾਫ਼ੀਲ ਇਜ਼ਰਾਈਲ ਚਾਰੇ ਕਹਿਣ, ਕਹਿ ਕਹਿ ਖ਼ੁਸ਼ੀ ਮਨਾਈਆ। ਔਖਾ ਹੋਇਆ ਸਾਡਾ ਰਹਿਣ, ਮਜਲਸ ਸਚ ਨਾ ਸੋਭਾ ਪਾਈਆ। ਯਾਰ ਵਿਚ ਜੇ ਯਾਰ ਨਾ ਬਹਿਣ, ਯਾਰੀ ਕੰਮ ਕਿਸੇ ਨਾ ਆਈਆ। ਸਾਡਾ ਦੇ ਦੇ ਸਭ ਦਾ ਦੇਣ, ਦੇਵਣਹਾਰ ਤੇਰੀ
❋
❋
ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ। ਚਾਰੇ ਕਹਿਣ ਸਚ ਖ਼ੁਦਾ ਖ਼ਾਤਰਖ਼ਾਹ, ਖ਼ਾਹਸ਼ ਸਭ ਦੀ ਪੂਰੀ ਦੇ ਕਰਾਈਆ। ਅਸੀਂ ਸਾਰੇ ਹੋਏ ਗੁਮਰਾਹ, ਤੇਰੇ ਨਾਲੋਂ ਬੇਵਫ਼ਾ, ਭੁੱਲੇ ਮਾਰਗ ਪਾਂਧੀ ਰਾਹੀਆ । ਰਹਿਮਤ ਰਹੀਮ ਇਕ ਕਮਾ, ਤਾਲੀਮ ਆਪਣੀ ਸਚ ਪੜ੍ਹਾ, ਅਜ਼ੀਮ ਉਲਸ਼ਾਨ ਤੇਰੀ ਵਡਿਆਈਆ। ਸਦਕੇ ਵਾਰੀ ਘੋਲੀ ਘੋਲ ਘੁਮਾ, ਕਾਇਆ ਚੋਲੀ ਤਤ ਭੇਟ ਚੜ੍ਹਾ, ਦਰ ਇਕੋ ਮੰਗ ਮੰਗ ਮੰਗਾਈਆ। ਤੇਰੇ ਹੱਥ ਪ੍ਰਭੂ ਸ਼ਫ਼ਾ, ਸ਼ਫ਼ਕਤ ਕਰ ਮਿਹਰਵਾਨ ਮਿਹਰ ਨਜ਼ਰ ਇਕ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੱਚ ਦੇ ਝੋਲੀ ਪਾਈਆ। ਚਾਰ ਕਹਿਣ ਦੇ ਦਾਤ ਪੂਰਾ ਕਰ ਮਤਲਬ, ਮਤਾ ਇਕੋ ਬਣਾਈਆ। ਤੇਰੀ ਕਰੀਏ ਉਲਫ਼ਤ, ਖ਼ੁਸ਼ੀਆਂ ਰਾਗ ਸੁਣਾਈਆ। ਰਾਗ ਵਿਚ ਨਾ ਆਵੇ ਗ਼ਫ਼ਲਤ, ਗਾਈਏ ਗੀਤ ਇਲਾਹੀਆ। ਉਸ ਦੇ ਨਾਲ ਸਾਡੀ ਮੁਹੱਬਤ, ਜਿਸ ਮਹਿਬੂਬ ਮਿਲਿਆ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇ ਮਾਣ ਵਡਿਆਈਆ। ਓਸ ਨਾਲ ਮੁਹੱਬਤ ਪਿਆਰ, ਮਹਿਵਖ਼ਾਨਾ ਜੋ ਰਿਹਾ ਖੁਲ੍ਹਾਈਆ। ਜਿਸ ਦਾ ਪਿਆਲਾ ਪੀਵੇ ਹਮਦਰਦੀ ਯਾਰ, ਨਸ਼ਾ ਨੋਸ਼ੀ ਇਕੋ ਇਕ ਜਣਾਈਆ। ਜਿਸ ਦੀ ਸੁਰਾਹੀ ਮਾਰੇ ਉਛਾਲ, ਉਬਲੇ ਵਾਹੋ ਦਾਹੀਆ। ਜਿਸ ਦਾ ਪਿਆਲਾ ਮਖ਼ਮੂਰ ਹੋਇਆ ਮੁਸਕਰਾਰ, ਹੱਸੇ ਚਾਈਂ ਚਾਈਂਆ। ਜਿਸ ਦੀ ਮੰਜ਼ਲ ਅੱਗੇ ਨਾ ਰਹੀ ਦੁਸ਼ਵਾਰ, ਦੁਸ਼ਮਨ ਨਜ਼ਰ ਕੋਇ ਨਾ ਆਈਆ। ਜਿਸ ਦਾ ਪੀਰ ਸਾਂਝਾ ਯਾਰ, ਅਮਾਮ ਨੂਰ ਇਲਾਹੀਆ। ਜਿਸ ਦੀ ਤਸਬੀ ਮਣਕਾ ਦੋਵੇਂ ਹੋਏ ਖੁਆਰ, ਬੈਠੇ ਮੁਖ ਭਵਾਈਆ। ਜਿਸ ਦੀ ਅਲਫ਼ੀ ਤਨ ਸ਼ਿੰਗਾਰ, ਦੋ ਹਰਫ਼ੀ ਕਰੇ ਪੜ੍ਹਾਈਆ। ਮਗ਼ਰਬੀ ਮਸ਼ਰਕੀ ਮੁਸ਼ਤਾਕ, ਮਿਹਰਵਾਨ ਮਹਿਦੂਦ ਨੂਰ ਖ਼ੁਦਾਈਆ। ਉਸ ਦੇ ਨਾਲ ਸਾਡਾ ਪਿਆਰ, ਪਿਛਲਾ ਹਾਲ ਜਣਾਈਆ। ਬਾਸਠ ਦਿਨ ਉਸ ਦੇ ਨਾਲ ਇਕਰਾਰ, ਇਕਰਾਰਨਾਮਾ ਰਹੇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਿਛਲਾ ਪੂਰਾ ਕਰ ਉਧਾਰ, ਅੱਗੇ ਸਿਰ ਸਾਡੇ ਹੱਥ ਟਿਕਾਈਆ। ਇਕਰਾਰਨਾਮਾ ਵੇਖ ਖ਼ਫ਼ੀਫ਼, ਖ਼ੁਫ਼ੀਆ ਰਹੇ ਵਖਾਈਆ। ਜਿਸ ਦੇ ਵਿਚ ਉਹਦੀ ਤਾਅਰੀਫ਼, ਜੋ ਤੇਰਾ ਨਾਮ ਧਿਆਈਆ। ਬੇਸ਼ਕ ਹੁਣ ਉਸ ਨੂੰ ਕਹਿੰਦੇ ਅਜੀਤ, ਪਿਛਲਾ ਸਾਡਾ ਸੰਗੀ ਰੂਪ ਵਟਾਈਆ। ਉਸ ਦਾ ਲੇਖਾ ਰਿਹਾ ਬੀਤ, ਬੀਤੀ ਕਹਾਣੀ ਰਹੇ ਜਣਾਈਆ। ਇਹ ਧੁਰ ਦੀ ਤੇਰੀ ਰੀਤ, ਯਾਰ ਯਾਰਾਂ ਨਾਲ ਮਿਲਾਈਆ। ਉਸ ਨੂੰ ਤੇਰਾ ਕਾਅਬਾ ਨਜ਼ਰ ਆਈ ਧੁਰ ਦੀ ਮਸੀਤ, ਮਸਲਾ ਇਕੋ ਪੜ੍ਹੇ ਸਚ ਸੱਚ ਨੂਰ ਖ਼ੁਦਾਈਆ। ਤੂੰ ਉਸ ਦੇ ਹੋਇਉਂ ਕਰੀਬ, ਨਾਤਾ ਰਿਸਤਾ ਜੋੜ ਜੁੜਾਈਆ। ਅਸੀਂ ਪਿਛਲੇ ਵਕਤ ਦੀ ਸਾਂਭ ਕੇ ਰੱਖੀ ਰਸੀਦ, ਸਾਹਮਣੇ ਰਹੇ ਵਖਾਈਆ। ਐਸ ਸਾਲ ਸਾਡੀ ਤਦ ਖ਼ੁਸ਼ੀਆਂ ਨਾਲ ਹੋਵੇ ਈਦ, ਈਦਉਲਫ਼ਿਤਰ ਇਸ ਦੇ ਨਾਲ ਮਨਾਈਆ। ਤੂੰ ਵੀ ਕਰ ਇਹਨੂੰ ਤਾਈਦ, ਅੱਗੇ ਜਾਵੇ ਚਾਈਂ ਚਾਈਂਆ। ਹਸਨ ਹੁਸੈਨ ਪਹਿਲੋਂ ਕਰਨ ਦੀਦ, ਫਿਰ ਮੁਹੰਮਦ ਖ਼ੁਸ਼ੀ ਮਨਾਈਆ। ਤੇਰੇ ਘਰ ਦੀ ਸੁਣਾਏ ਤਾਅਰੀਫ਼, ਢੋਲਾ ਰਾਗ ਅਲਾਈਆ। ਮੁਕਾਮੇ ਹੱਕ ਫਿਰ ਪੁੱਜੇ ਠੀਕ, ਸਚ ਦਵਾਰੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰਵਾਨ ਮਿਹਰਵਾਨ ਸਾਚਾ ਮੇਲਾ ਦੇ ਮਿਲਾਈਆ।
❋
❋
੧੩ ਮਾਘ ੨੦੨੦ ਬਿਕਰਮੀ ਬੰਤਾ ਸਿੰਘ ਦੇ ਗ੍ਰਹਿ ਛੰਨਾਂ ਜ਼ਿਲਾ ਗੁਰਦਾਸ ਪੁਰ
ਸ਼ਬਦ ਲੇਖ ਸ਼ਬਦ ਭਵਿਖਤ, ਸ਼ਬਦ ਸ਼ਬਦ ਜਣਾਈਆ। ਸ਼ਬਦ ਲੇਖ ਸ਼ਬਦ ਲਿਖਤ, ਸ਼ਬਦ ਸ਼ਬਦ ਖੇਲ ਵਖਾਈਆ। ਸ਼ਬਦ ਗੁਰਦੇਵ ਸ਼ਬਦ ਇਸ਼ਟ, ਸ਼ਬਦ ਸ਼ਬਦ ਸਵਾਮੀ ਦਏ ਸਮਝਾਈਆ। ਸ਼ਬਦ ਨਿਰਾਕਾਰ ਸ਼ਬਦ ਸਾਕਾਰ ਸ੍ਰਿਸ਼ਟ, ਨਿਰਗੁਣ ਸ਼ਬਦ ਸ਼ਬਦ ਸਰਗੁਣ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਰਚਨਾ ਵੇਖ ਵਖਾਈਆ। ਸ਼ਬਦ ਗੁਰੂ ਸ਼ਬਦ ਸਿਖ, ਹਰਿ ਸ਼ਬਦੀ ਖੇਲ ਖਿਲਾਇੰਦਾ। ਸ਼ਬਦ ਨਾਮ ਸ਼ਬਦ ਭਿਖ, ਮਿਹਰਵਾਨ ਝੋਲੀ ਪਾਇੰਦਾ। ਸ਼ਬਦ ਓਝਲ ਸ਼ਬਦ ਆਏ ਦਿਸ, ਸ਼ਬਦ ਅਨੁਭਵ ਕਾਰ ਕਮਾਇੰਦਾ। ਸ਼ਬਦ ਅਨਰੂਪ ਸਦਾ ਅਨਡਿਠ, ਸ਼ਬਦ ਰੂਪ ਭੂਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸ਼ਬਦੀ ਕਾਜ ਰਚਾਇੰਦਾ। ਸ਼ਬਦ ਸੇਵਕ ਸ਼ਬਦ ਠਾਕਰ, ਸ਼ਬਦ ਸ਼ਬਦੀ ਧਾਰ ਵਹਾਈਆ। ਸ਼ਬਦ ਸਮੁੰਦ ਸ਼ਬਦ ਸਾਗਰ, ਗਹਿਰ ਗੰਭੀਰ ਸ਼ਬਦ ਅਖਵਾਈਆ। ਸ਼ਬਦ ਗੁਰੂ ਸ਼ਬਦ ਤੇਗ਼ ਸ਼ਬਦ ਬਹਾਦਰ, ਸ਼ਬਦ ਗੋਬਿੰਦ ਸ਼ਬਦ ਤਿਖੀ ਧਾਰ ਵਖਾਈਆ। ਸ਼ਬਦ ਆਦਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਧਾਰਾ ਆਪ ਪਰਗਟਾਈਆ। ਸ਼ਬਦ ਗੁਰੂ ਸ਼ਬਦ ਚੇਲਾ, ਸ਼ਬਦ ਗੋਬਿੰਦ ਧਾਰ ਵਖਾਈਆ। ਸ਼ਬਦ ਸੱਜਣ ਸ਼ਬਦ ਸੁਹੇਲਾ, ਸ਼ਬਦ ਸਾਹਿਬ ਸੁਲਤਾਨ ਵਡਿਆਈਆ। ਸ਼ਬਦ ਅੰਦਰ ਸ਼ਬਦ ਨਵੇਲਾ, ਸ਼ਬਦ ਸ਼ਬਦੀ ਰਚਨਾ ਵੇਖ ਵਖਾਈਆ। ਸ਼ਬਦ ਅੰਦਰ ਸ਼ਬਦੀ ਖੇਲ ਖੇਲਾ, ਸ਼ਬਦੀ ਸ਼ਬਦ ਦਏ ਸਮਝਾਈਆ। ਸ਼ਬਦ ਆਦਿ ਜੁਗਾਦਿ ਜਾਣੇ ਆਪਣਾ ਵੇਲਾ, ਵਕਤ ਵਾਰ ਥਿਤ ਸ਼ਬਦ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸ਼ਬਦੀ ਕਾਰ ਕਮਾਈਆ। ਸ਼ਬਦ ਗੁਰੂ ਧਰ ਕਲਗੀ, ਧਰਨੀ ਧਰਤ ਧਵਲ ਵਡਿਆਈਆ। ਸ਼ਬਦ ਗੁਰੂ ਪੰਜ ਤਤ ਕਾਇਆ ਚੋਲਾ ਪਹਿਨੇ ਵਰਦੀ, ਜੁਗ ਜੁਗ ਵੇਸ ਲਏ ਵਟਾਈਆ । ਸ਼ਬਦ ਗੁਰ ਗੋਬਿੰਦ ਦਰਦੀ, ਦੁਖੀਆਂ ਦਰਦ ਗਵਾਈਆ। ਸ਼ਬਦ ਗੁਰ ਸਤਿਗੁਰ ਗੁਰਮੁਖਾਂ ਆਸਾ ਪੂਰਨ ਕਰੇ ਮਰਜ਼ੀ, ਮੰਜ਼ਲ ਸਾਚੀ ਦਏ ਪੁਚਾਈਆ। ਸ਼ਬਦ ਗੁਰੂ ਕਦੇ ਨਾ ਬਣੇ ਫ਼ਰਜ਼ੀ, ਨਿਰਗੁਣ ਨਿਰਵੈਰ ਨਿਰੰਕਾਰ ਆਪਣਾ ਰੂਪ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੱਚ ਦਏ ਜਣਾਈਆ। ਸ਼ਬਦ ਗੁਰੂ ਧਨੀ ਤੇਗ਼, ਭੱਥਾ ਤੀਰ ਕਮਾਨ ਨਾਮ ਜਣਾਈਆ। ਸ਼ਬਦ ਜਿਸ ਸੱਦੇ ਰੰਗਰੇਜ਼, ਸ਼ਬਦ ਓਹੋ ਬਾਹਰ ਕਢਾਈਆ। ਸ਼ਬਦ ਗੋਬਿੰਦ ਤਨ ਮਾਟੀ ਅੰਦਰ ਦਿਤਾ ਭੇਜ, ਸਾਚੀ ਹਾਟੀ ਜਗਤ ਵਖਾਈਆ। ਸ਼ਬਦ ਗੋਬਿੰਦ ਜੋਤੀ ਨੂਰ ਹੋ ਕੇ ਚਮਕਿਆ ਤੇਜ, ਤਿਖੀ ਧਾਰ ਇਕ ਪਰਗਟਾਈਆ। ਸ਼ਬਦ ਗੁਰਮੁਖ ਹਰਿਜਨ ਗੁਰਸਿਖ ਸੱਜਣ ਲਏ ਵੇਖ, ਪਰਦਾ ਉਹਲਾ ਆਪ ਚੁਕਾਈਆ। ਗੁਰੂ ਗੁਰੂ ਸਤਿਗੁਰੂ ਵਿਚ ਨਹੀਂ ਕੋਈ ਭੇਤ, ਭੇਤ ਸਤਿਗੁਰੂ ਗੁਰੂ ਵਿਚੋਂ ਸਮਝਾਈਆ। ਸਤਿਗੁਰੂ ਗੁਰੂ ਦੀ ਮਾਣੇ ਆਪ ਸੇਜ, ਗੁਰੂ ਸੇਜ ਗੁਰਮੁਖਾਂ ਰਿਹਾ ਹੰਢਾਈਆ। ਆਦਿ ਜੁਗਾਦਿ ਜੁਗ ਚੌਕੜੀ ਗ਼ਰੀਬ ਨਿਮਾਣਿਆਂ ਸਦਾ ਕਰੇ ਦਰੇਗ਼, ਦੁਖੀਆਂ ਦੁੱਖ ਝੋਲੀ ਪਾਈਆ। ਜਿਸ ਦਾ ਭੇਵ ਨਾ ਪਾਇਆ ਕਿਸੇ ਵੇਦ, ਚਾਰੇ ਖਾਣੀ ਰਹੀ ਕੁਰਲਾਈਆ। ਜਿਸ ਦਾ ਲੇਖਾ ਲੱਭੇ ਨਾ ਕਿਸੇ ਕਤੇਬ, ਸ਼ਾਸਤਰ ਸਿਮਰਤ ਕੂਕ ਕੂਕ ਸੁਣਾਈਆ। ਸੋ ਸਾਹਿਬ ਸਤਿਗੁਰ ਜਨ ਭਗਤਾਂ ਸੰਗ ਸਦਾ ਰਿਹਾ ਖੇਡ, ਗੁਰਮੁਖ ਆਪਣੇ ਰੰਗ ਰੰਗਾਈਆ। ਪ੍ਰੇਮ ਪ੍ਰੀਤੀ ਅੰਦਰ ਕਰੇ
❋
❋
ਹੇਤ, ਹਿਤਕਾਰੀ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਸ਼ਬਦ ਗੁਰੂ ਗੋਬਿੰਦ, ਰੰਗ ਰਾਤਾ ਇਕ ਅਖਵਾਇੰਦਾ। ਸੇਜ ਸੁਹੰਜਣੀ ਵੇਖ ਪਲੰਘ, ਸ਼ਾਹ ਸੁਲਤਾਨਾ ਸੋਭਾ ਪਾਇੰਦਾ। ਬਿਨ ਰਣਜੀਤ ਨਗਾਰੇ ਵਜਾਏ ਮਰਦੰਗ, ਨਾਮ ਡੰਕਾ ਇਕ ਸੁਣਾਇੰਦਾ। ਅਨੰਦ ਪੁਰੀ ਪੁਰੀ ਅਨੰਦ ਵਿਚੋਂ ਅੱਗੇ ਲੰਘ, ਮੰਦਰ ਅੰਦਰ ਸੋਹਣਾ ਡੇਰਾ ਲਾਇੰਦਾ। ਧਾਰ ਰੂਪ ਸੂਰਾ ਸਰਬੰਗ, ਸਾਹਿਬ ਸੁਲਤਾਨ ਨਜ਼ਰੀ ਆਇੰਦਾ। ਪੂਰਬ ਪੂਰੀ ਕਰੇ ਮੰਗ, ਝੋਲੀ ਅਪਣੀ ਆਪ ਭਰਾਇੰਦਾ। ਪੁਰਖ ਅਕਾਲ ਲੈ ਕੇ ਸੰਗ, ਸੋਹਣਾ ਜੋੜ ਜੁੜਾਇੰਦਾ। ਧੁਰ ਦਾ ਬੋਲ ਅਗੰਮੀ ਛੰਦ, ਸੋਹੰ ਰਾਗ ਅਲਾਇੰਦਾ। ਬਣ ਵਿਚੋਲਾ ਸੂਰਾ ਸਰਬੰਗ, ਆਤਮ ਪਰਮਾਤਮ ਜੋੜ ਜੁੜਾਇੰਦਾ। ਹਰਿਜਨ ਨੰਗੀ ਨਾ ਹੋਵੇ ਕੰਡ, ਸਿਰ ਗੁਰਮੁਖਾਂ ਹੱਥ ਟਿਕਾਇੰਦਾ। ਇਕੋ ਗੋਬਿੰਦ ਇਕੋ ਦਾਤਾ ਇਕੋ ਦਾਤਾਰ ਸਚ ਵਸਤ ਦੇਵੇ ਵੰਡ, ਵੰਡਣਹਾਰਾ ਇਕ ਅਖਵਾਇੰਦਾ। ਇਕੋ ਤੋੜੇ ਇਕੋ ਵਿਛੋੜੇ ਇਕੋ ਜੋੜ ਪਾਏ ਗੰਢ, ਗੰਢਣਹਾਰ ਇਕ ਹੋ ਜਾਇੰਦਾ। ਇਕੋ ਜੋਤ ਇਕੋ ਨੂਰ ਇਕੋ ਚੰਦ, ਇਕੋ ਧਾਮ ਸੁਹਾਇਆ ਪੁਰੀ ਅਨੰਦ, ਜਿਸ ਪੁਰੀ ਅਨੰਦ ਵਿਚੋਂ ਇਕੋ ਗੋਬਿੰਦ ਨਜ਼ਰੀ ਆਇੰਦਾ। ਸਾਢੇ ਤਿੰਨ ਹੱਥ ਉਚੀ ਲੰਮੀ ਓਸ ਦੀ ਗੰਢ, ਛੱਪਰ ਛੰਨ ਸੋਹਣੀ ਭਾਗ ਲਗਾਇੰਦਾ। ਦੀਨ ਦਿਆਲ ਹੋ ਬਖ਼ਸ਼ੰਦ, ਘਰ ਸਾਚਾ ਸਚ ਵਡਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਗੁਰਸਿਖ ਗੁਰੂ ਗੁਰ ਸਤਿਗੁਰ ਸਾਚੀ ਗੋਦ ਬਹਾਇੰਦਾ।
੧੩ ਮਾਘ ੨੦੨੦ ਬਿਕਰਮੀ ਕਿਸ਼ਨ ਸਿੰਘ ਦੇ ਗ੍ਰਹਿ ਅਲੜ ਪਿੰਡੀ ਜ਼ਿਲਾ ਗੁਰਦਾਸ ਪੁਰ
ਤੀਜੇ ਦਿਨ ਦਾ ਲੇਖਾ ਪੂਰਾ, ਪ੍ਰਭ ਪੂਰੀ ਤਰ੍ਹਾ ਕਰਾਇੰਦਾ। ਗਲੀਆਂ ਹੂੰਝ ਚਿਕੜ ਕੂੜਾ, ਕੂਟ ਕੁੰਟ ਵੇਖ ਵਖਾਇੰਦਾ। ਮਸਤਕ ਦੇ ਕੇ ਆਪਣੀ ਧੂੜਾ, ਧੜਕਨ ਸਰਬ ਮਿਟਾਇੰਦਾ। ਚਾੜ੍ਹ ਰੰਗ ਬਹੁ ਰੰਗੀ ਗੂੜ੍ਹਾ, ਲਾਲਨ ਲਾਲ ਵੇਖ ਵਖਾਇੰਦਾ। ਦਇਆ ਕਰ ਹੋਏ ਮਸ਼ਕੂਰਾ, ਸ਼ੁਕਰ ਗੁਜ਼ਾਰ ਆਪ ਅਖਵਾਇੰਦਾ। ਚਾਕਰ ਖ਼ਾਕ ਬਣ ਮਜ਼ਦੂਰਾ, ਸੇਵਕ ਸੇਵਾ ਆਪ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਆਪਣਾ ਆਪ ਜਣਾਇੰਦਾ। ਪਿਛਲਾ ਲੇਖਾ ਦਿਨ ਤੀਜਾ, ਤੇਜ ਤਪ ਜਣਾਈਆ। ਜਿਸ ਦਵਾਰਿਉਂ ਕਦੀ ਨਾ ਹੋਈ ਰੀਝਾ, ਸੋ ਮਾਰਗ ਸੋਭਾ ਪਾਈਆ। ਪ੍ਰੇਮ ਪ੍ਰੀਤੀ ਅੰਦਰ ਪ੍ਰੀਤਮ ਭੀਜਾ, ਖ਼ੁਸ਼ੀਆਂ ਰੰਗ ਵਖਾਈਆ। ਜਨ ਭਗਤ ਬਣਾ ਧੁਰ ਦਾ ਜੀਜਾ, ਦੇਵੇ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੋਏ ਸਦਾ ਸਹਾਈਆ। ਤੀਜਾ ਦਿਨ ਦਿਨ ਸੀ ਉਹ, ਜਿਸ ਵਿਚ ਰੱਬੀ ਨੂਰ ਖੇਲ ਖਿਲਾਈਆ। ਜਿਸ ਭਾਗ ਲਗਾਇਆ ਛੱਬੀ ਪੋਹ, ਸਚ ਦਏ ਵਡਿਆਈਆ। ਸਾਹਿਬ ਸੁਲਤਾਨ ਓਥੋਂ ਆਇਆ ਹੋ, ਹੌਲੀ ਹੌਲੀ ਫੇਰਾ ਪਾਈਆ। ਗੁਰਮੁਖਾਂ ਦੁਰਮਤ ਮੈਲ ਦੇਵੇ ਧੋ, ਕਾਇਆ ਮਾਟੀ ਪੋਚ ਪੁਚਾਈਆ। ਜਿਸ ਵਿਛੋੜੇ ਵੈਰਾਗ ਵਿਚ ਪਿਛੋਂ ਲਿਆ ਰੋ, ਤਿਸ ਅੰਤ ਰੋਣ ਰਹੇ ਨਾ ਰਾਈਆ। ਓਨ੍ਹਾਂ ਦਾ ਠਾਕਰ ਪ੍ਰਭ ਆਪ ਗਿਆ ਹੋ, ਹਰਿਜੂ ਆਪਣਾ ਸੰਗ ਨਿਭਾਈਆ ।
❋
❋
ਓਸ ਦਾ ਘਾਟਾ ਪੂਰਾ ਕਰਨ ਖ਼ਾਤਰ ਕੀਤਾ ਮੋਹ, ਮਿਹਰਵਾਨ ਆਪਣਾ ਫੇਰਾ ਪਾਈਆ। ਇਕੋ ਵਾਰ ਕਰ ਨਿਮਸਕਾਰ ਨੇੜੇ ਦੂਰ ਸੰਗਤ ਸਾਰੀ ਜਾਏ ਚਰਨ ਛੋਹ, ਸ਼ਹਿਨਸ਼ਾਹ ਆਪਣੇ ਰੰਗ ਰੰਗਾਈਆ। ਧੁਰ ਦਾ ਢੋਆ ਦਿਤਾ ਢੋ, ਢਾਹ ਢੇਰੀ ਖ਼ਾਕ ਨਾ ਕੋਇ ਬਣਾਈਆ।
੧੩ ਮਾਘ ੨੦੨੦ ਦੀਦਾਰ ਸਿੰਘ ਦੇ ਗ੍ਰਹਿ ਬਾਬੂ ਪੁਰਾ ਜ਼ਿਲਾ ਗੁਰਦਾਸ ਪੁਰ
ਸਤਿਗੁਰ ਸੱਚਾ ਸਾਹਿਬ ਸਵਾਮੀ, ਹਰਿ ਕਰਤਾ ਵਡ ਵਡਿਆਈਆ। ਆਦਿ ਜੁਗਾਦਿ ਧੁਰ ਦਾ ਬਾਨੀ, ਜੁਗ ਚੌਕੜੀ ਖੇਲ ਰਚਾਈਆ । ਸਚਖੰਡ ਨਿਵਾਸੀ ਸ਼ਾਹ ਸੁਲਤਾਨੀ, ਸ਼ਹਿਨਸ਼ਾਹ ਆਪਣਾ ਹੁਕਮ ਵਰਤਾਈਆ। ਦੇਵਣਹਾਰਾ ਧੁਰ ਦਾ ਦਾਨੀ, ਵਸਤ ਅਮੋਲਕ ਇਕ ਵਰਤਾਈਆ । ਭਗਤ ਭਗਵਾਨ ਕਰ ਪਰਵਾਨੀ, ਪਰਵਾਨਾ ਆਪਣਾ ਨਾਮ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਦਾ ਵਡਿਆਈਆ। ਸਤਿਗੁਰ ਪੂਰਾ ਹਰਿ ਨਿਰੰਕਾਰ, ਵੱਡਾ ਵਡ ਵਡਿਆਈਆ। ਲੇਖਾ ਜਾਣ ਸਰਬ ਸੰਸਾਰ, ਲੱਖ ਚੁਰਾਸੀ ਖੋਜ ਖੁਜਾਈਆ । ਭਗਤ ਵਛਲ ਬਣ ਗਿਰਧਾਰ, ਮਿਹਰ ਨਜ਼ਰ ਇਕ ਉਠਾਈਆ। ਸੰਤ ਸੁਹੇਲੇ ਸੱਜਣ ਤਾਰ, ਤਾਰਨਹਾਰ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਇਕ ਅਖਵਾਈਆ। ਸਤਿਗੁਰ ਪੂਰਾ ਗਹਿਰ ਗੰਭੀਰ, ਹਰਿ ਕਰਤਾ ਵਡ ਵਡਿਆਈਆ । ਦੇਵਣਹਾਰਾ ਆਦਿ ਜੁਗਾਦਿ ਧੁਰ ਦੀ ਧੀਰ, ਸਚ ਸੁੱਚ ਇਕ ਸਮਝਾਈਆ। ਜਨਮ ਕਰਮ ਦੀ ਕਟ ਭੀੜ, ਲੇਖਾ ਪੂਰਬ ਦਏ ਵਖਾਈਆ। ਅੰਮ੍ਰਿਤ ਬਖ਼ਸ਼ ਸੱਚਾ ਸੀਰ, ਸਤਿ ਸਤਿਵਾਦੀ ਜਾਮ ਪਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਈਆ। ਸਤਿਗੁਰ ਪੂਰਾ ਹਰਿ ਸੁਲਤਾਨਾ, ਸ਼ਹਿਨਸ਼ਾਹ ਇਕੋ ਇਕ ਅਖਵਾਇੰਦਾ। ਦੇਵਣਹਾਰਾ ਨਾਮ ਨਿਧਾਨਾ, ਧੁਰ ਦੀ ਵਸਤ ਆਪ ਵਰਤਾਇੰਦਾ। ਖੇਲਣਹਾਰਾ ਦੋ ਜਹਾਨਾਂ, ਨਿਰਗੁਣ ਸਰਗੁਣ ਰੂਪ ਵਟਾਇੰਦਾ। ਪਹਿਨਣਹਾਰਾ ਅਗੰਮੀ ਬਾਣਾ, ਜੋਤੀ ਜਾਤਾ ਡਗਮਗਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਵੇਸ ਆਪ ਧਰਾਇੰਦਾ। ਸਤਿਗੁਰ ਪੂਰਾ ਵੇਸ ਅਵੱਲਾ, ਏਕੰਕਾਰ ਆਪ ਕਰਾਈਆ । ਵਸਣਹਾਰਾ ਨਿਹਚਲ ਧਾਮ ਅਟੱਲਾ, ਸਚ ਦਵਾਰੇ ਸੋਭਾ ਪਾਈਆ। ਲੇਖਾ ਜਾਣੇ ਜਲਾਂ ਥਲਾਂ, ਘਟ ਘਟ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਵੱਡਾ ਵਡ ਵਡਿਆਈਆ। ਸਤਿਗੁਰ ਪੂਰਾ ਸ੍ਰੀ ਭਗਵਾਨ, ਇਕ ਇਕੱਲਾ ਆਪ ਅਖਵਾਇੰਦਾ। ਕਲਜੁਗ ਅੰਤ ਹੋ ਮਿਹਰਵਾਨ, ਸਚ ਮਰਦਾਨਗੀ ਨਾਮ ਵਖਾਇੰਦਾ। ਦੋ ਜਹਾਨਾਂ ਬਣ ਕੇ ਕਾਹਨ, ਰੂਪ ਅਨੂਪ ਆਪ ਪਰਗਟਾਇੰਦਾ। ਨਿਰਧਨ ਸਰਧਨ ਦੇਵੇ ਮਾਣ, ਸਾਚੀ ਸਿਖਿਆ ਇਕ ਦ੍ਰਿੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਇਕੋ ਇਕ ਅਖਵਾਇੰਦਾ। ਸਤਿਗੁਰ ਪੂਰਾ ਹਰਿ ਭਗਵੰਤ, ਮਹਿਮਾ ਆਪਣੀ ਆਪ ਸਮਝਾਈਆ। ਜੁਗ ਚੌਕੜੀ ਸੇਵਾ ਲਾ ਸਾਧ ਸੰਤ, ਗੁਰ ਅਵਤਾਰ ਹੁਕਮ ਮਨਾਈਆ। ਸ਼ਬਦ ਗਿਆਨ ਦੇ ਬੋਧ ਅਗਾਧ ਬਣ ਪੰਡਤ, ਕਰੇ ਇਕ ਪੜ੍ਹਾਈਆ। ਲੇਖਾ ਜਾਣ ਮਾੜੀ ਮੰਡਪ, ਮਹਲ ਅਟੱਲ ਖੋਜ ਖੁਜਾਈਆ। ਸਾਕ ਸੱਜਣ ਬਣ ਬੰਧਪ, ਸਗਲਾ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ
❋
❋
ਕਰ, ਸਾਹਿਬ ਸਤਿਗੁਰ ਆਪਣੇ ਹੱਥ ਰੱਖੇ ਵਡਿਆਈਆ। ਸਾਹਿਬ ਸਤਿਗੁਰ ਇਕ ਦਾਤਾਰ, ਹਰਿ ਜੂ ਦਇਅਵਾਨ ਅਖਵਾਇੰਦਾ। ਆਦਿ ਜੁਗਾਦੀ ਜਿਸ ਦਾ ਅਵਤਾਰ, ਪੰਜ ਤਤ ਕਾਇਆ ਚੋਲਾ ਜਗਤ ਹੰਢਾਇੰਦਾ। ਪੀਰ ਪੈਗ਼ੰਬਰ ਜਿਸ ਦੀ ਧਾਰ, ਗੁਰ ਅਵਤਾਰ ਰੰਗ ਰੰਗਾਇੰਦਾ । ਨਾਮ ਨਿਧਾਨ ਜਿਸ ਦਾ ਜੈਕਾਰ, ਅਨਬੋਲਤ ਸਾਚਾ ਰਾਗ ਸੁਣਾਇੰਦਾ। ਲੱਖ ਚੁਰਾਸੀ ਜਿਸ ਦਾ ਪਸਾਰ, ਘਟ ਘਟ ਅੰਦਰ ਡੇਰਾ ਲਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਹਰਿ, ਸਤਿਗੁਰ ਇਕੋ ਇਕ ਅਖਵਾਇੰਦਾ। ਸਤਿਗੁਰ ਇਕ ਇਕ ਇਕੱਲਾ, ਏਕੰਕਾਰ ਵੱਡੀ ਵਡਿਆਈਆ। ਵਸਣਹਾਰਾ ਸਚ ਮਹੱਲਾ, ਸਚ ਸਿੰਘਾਸਣ ਸੋਭਾ ਪਾਈਆ। ਪਾਵੇ ਸਾਰ ਜਲਾਂ ਥਲਾਂ, ਡੂੰਘੇ ਸਾਗਰ ਫੋਲ ਫੁਲਾਈਆ। ਸ਼ਬਦੀ ਧਾਰ ਜੋਤੀ ਰਲਾ, ਰੂਪ ਰੰਗ ਰੇਖ ਨਾ ਕੋਇ ਵਖਾਈਆ। ਜਨ ਭਗਤ ਫੜਾਏ ਆਪਣਾ ਪੱਲਾ, ਸਾਚੀ ਗੰਢ ਨਾਮ ਪਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਕਰਨੀ ਰਿਹਾ ਕਮਾਈਆ। ਸਾਚੀ ਕਰਨੀ ਕਰੇ ਕਰਤਾਰ, ਹਰਿ ਕਰਤਾ ਇਕ ਅਖਵਾਇੰਦਾ। ਲੇਖਾ ਜਾਣ ਧੁਰ ਦੀ ਧਾਰ, ਧੁਰ ਮਸਤਕ ਵੇਖ ਵਖਾਇੰਦਾ। ਸੰਤ ਸੁਹੇਲੇ ਲਾ ਕੇ ਪਾਰ, ਮੰਜ਼ਲ ਪਿਛਲੀ ਪੰਧ ਮੁਕਾਇੰਦਾ। ਦੇ ਦਰਸ ਅਗੰਮ ਅਪਾਰ, ਜਨਮ ਤ੍ਰਿਸਨਾ ਰੋਗ ਮਿਟਾਇੰਦਾ। ਚਰਨ ਕਵਲ ਇਕ ਆਧਾਰ, ਸਚ ਸਰਨਾਈ ਆਪ ਸਮਝਾਇੰਦਾ। ਪ੍ਰੇਮ ਪ੍ਰੀਤੀ ਬਖ਼ਸ਼ ਪਿਆਰ, ਸਾਚੀ ਰੀਤੀ ਮਾਰਗ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਇੰਦਾ। ਸਤਿਗੁਰ ਪੂਰਾ ਪੁਰਖ ਅਕਾਲ, ਅਗੰਮ ਅਗੰਮੜਾ ਨਜ਼ਰੀ ਆਈਆ। ਵਸਣਹਾਰਾ ਸਚਖੰਡ ਸੱਚੀ ਧਰਮਸਾਲ, ਧਰਮ ਦਵਾਰੇ ਸੋਭਾ ਪਾਈਆ। ਜਨ ਭਗਤ ਸੁਹੇਲੇ ਲਏ ਉਠਾਲ, ਹਰਿ ਸੱਜਣ ਆਪ ਜਗਾਈਆ । ਲੇਖੇ ਲਾ ਸ਼ਾਹ ਕੰਗਾਲ, ਊਚ ਨੀਚ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਹਰਿ ਰਘੁਰਾਈਆ। ਸਤਿਗੁਰ ਪੂਰਾ ਹਰਿ ਰਘੁਨਾਥ, ਰਘੁਪਤ ਇਕੋ ਨਜ਼ਰੀ ਆਇੰਦਾ। ਜੁਗ ਚੌਕੜੀ ਜਿਸ ਦੀ ਗਾਥ, ਖਾਣੀ ਬਾਣੀ ਸਿਫ਼ਤ ਸਾਲਾਹਿੰਦਾ। ਨਿਤ ਨਵਿਤ ਜਿਸ ਦਾ ਚਲੇ ਰਾਥ, ਰਥਵਾਹੀ ਗੁਰ ਅਵਤਾਰ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਆਪ ਕਮਾਇੰਦਾ। ਸਤਿਗੁਰ ਪੂਰਾ ਇਕ ਕਰਤਾਰ, ਕਰਨੀ ਆਪਣੇ ਹੱਥ ਰਖਾਈਆ। ਜਨ ਭਗਤਾਂ ਦੇ ਦਰਸ ਦੀਦਾਰ, ਦੀਦਾਰ ਦੀਦਾਰ ਵਿਚੋਂ ਰੁਸ਼ਨਾਈਆ। ਰੋਸ਼ਨ ਕਰ ਉਚ ਮਨਾਰ, ਬਿਨ ਦੀਆ ਬਾਤੀ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸ਼ਾਹ ਪਾਤਸ਼ਾਹ ਸਚ ਰਘੁਰਾਈਆ। ਸਤਿਗੁਰ ਸੱਚਾ ਏਕੋ ਇਕ, ਇਕ ਇਕੱਲਾ ਨਜ਼ਰੀ ਆਇੰਦਾ । ਜਿਸ ਦਾ ਲੇਖਾ ਕੋਈ ਨਾ ਸਕੇ ਲਿਖ, ਲਿਖ ਲੇਖ ਨਾ ਕੋਇ ਸਮਝਾਇੰਦਾ। ਜਗਤ ਨੇਤਰ ਕਿਸੇ ਨਾ ਆਏ ਦਿਸ, ਲੋਚਣ ਦਰਸ ਕੋਇ ਨਾ ਪਾਇੰਦਾ। ਜਨ ਭਗਤਾਂ ਦੇਵੇ ਧੁਰ ਦਾ ਹਿੱਸ, ਸਾਚਾ ਹਿੱਸਾ ਵੰਡ ਵੰਡਾਇੰਦਾ। ਲੱਖ ਚੁਰਾਸੀ ਦੇ ਕੇ ਪਿੱਠ, ਮੁਖ ਆਪਣਾ ਆਪ ਭਵਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਕਰਾਇੰਦਾ। ਸਾਚੀ ਖੇਲ ਕਰਨੇ ਯੋਗ, ਸਤਿਗੁਰ ਵੱਡਾ ਵਡ ਵਡਿਆਈਆ। ਭਗਤ ਮਿਲਾਵਾ ਧੁਰ ਸੰਜੋਗ, ਜੁਗ ਵਿਛੜੇ ਲਏ ਮਿਲਾਈਆ। ਨਾਮ ਨਿਧਾਨਾ ਰਸ ਸਾਚੀ ਚੋਗ, ਮੁਖ ਇਕੋ ਇਕ ਵਖਾਈਆ ।
❋
❋
ਧੁਰ ਦਾ ਢੋਲਾ ਬੋਲ ਸਲੋਕ, ਸੋਹੰ ਮੰਤਰ ਕਰੇ ਪੜ੍ਹਾਈਆ। ਦੇ ਵਡਿਅਈ ਲੋਕ ਪਰਲੋਕ, ਦੋ ਜਹਾਨਾਂ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਸਤਿਗੁਰ ਪੂਰਾ ਸਚ ਸਵਾਮੀ, ਅਕਲ ਕਲਧਾਰੀ ਆਪ ਅਖਵਾਇੰਦਾ। ਗੁਰਮੁਖ ਵੇਖੇ ਬੁਧ ਅਞਾਣੀ, ਬਾਲੀ ਬੁਧ ਆਪ ਸਮਝਾਇੰਦਾ। ਸ਼ਬਦ ਸੁਣਾ ਧੁਰ ਦੀ ਬਾਣੀ, ਬਾਣ ਨਿਰਾਲਾ ਤੀਰ ਲਗਾਇੰਦਾ। ਅੰਮ੍ਰਿਤ ਬਖ਼ਸ਼ ਠੰਡਾ ਪਾਣੀ, ਚਰਨੋਦਕ ਇਕੋ ਮੁਖ ਚਵਾਇੰਦਾ। ਸਾਚਾ ਦੇ ਪਦ ਨਿਰਬਾਣੀ, ਘਰ ਮੰਦਰ ਇਕ ਸੁਹਾਇੰਦਾ। ਲੇਖਾ ਚੁਕਾ ਚਾਰੇ ਖਾਣੀ, ਦਰਗਾਹ ਸਾਚੀ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਹਿਬ ਸਤਿਗੁਰ ਖੇਲ ਰਚਾਇੰਦਾ। ਸਾਹਿਬ ਸਤਿਗੁਰ ਸੂਰਬੀਰ, ਬੀਰਤਾ ਆਪਣਾ ਨਾਮ ਜਣਾਈਆ। ਸ਼ਬਦ ਨਿਰਾਲਾ ਮਾਰੇ ਤੀਰ, ਤਿਖੀ ਮੁਖੀ ਧਾਰ ਵਖਾਈਆ। ਕੂੜੀ ਕਿਰਿਆ ਕੱਢੇ ਪੀੜ, ਹਉਮੇ ਹੰਗਤਾ ਰੋਗ ਗਵਾਈਆ। ਅੰਮ੍ਰਿਤ ਠਾਂਡਾ ਦੇਵੇ ਸੀਰ, ਨਿਝਰ ਝਿਰਨਾ ਇਕ ਝਿਰਾਈਆ। ਹੱਥ ਫੜ ਅਗੰਮੀ ਸ਼ਮਸ਼ੀਰ, ਪੰਚ ਵਿਕਾਰਾ ਖੰਡ ਖੰਡ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਹਿਬ ਸਤਿਗੁਰ ਸਚ ਦੇਵੇ ਮਾਣ ਵਡਿਆਈਆ। ਸਾਹਿਬ ਸਤਿਗੁਰ ਧੁਰ ਦਾ ਠਾਕਰ, ਹਰਿ ਕਰਤਾ ਇਕ ਅਖਵਾਇੰਦਾ। ਪਾਰ ਲੰਘਾਏ ਕਲਜੁਗ ਸਾਗਰ, ਡੂੰਘੀ ਭਵਰ ਨਾ ਕੋਇ ਭਵਾਇੰਦਾ। ਮਿਹਰਵਾਨ ਕਰੀਮ ਕਰਤਾ ਕਾਦਰ, ਕੁਦਰਤ ਆਪਣਾ ਰੰਗ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਕਾਰ ਕਮਾਇੰਦਾ। ਸਤਿਗੁਰ ਪੂਰਾ ਭਗਤ ਸੁਹੇਲਾ, ਮਿਲਣੀ ਜਗਦੀਸ਼ ਕਰਾਈਆ । ਲੇਖਾ ਜਾਣੇ ਗੁਰੂ ਗੁਰ ਚੇਲਾ, ਚੇਲਾ ਗੁਰੂ ਦਏ ਵਡਿਆਈਆ। ਵਸਣਹਾਰਾ ਧਾਮ ਨਵੇਲਾ, ਸਵਛ ਸਰੂਪੀ ਵੇਸ ਧਰਾਈਆ। ਨਿਰਵੈਰ ਹੋ ਕੇ ਫਿਰੇ ਇਕੇਲਾ, ਅਕਲ ਕਲਧਾਰੀ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਈਆ । ਸਾਚੀ ਕਰਨੀ ਕਰ ਕਰਤਾ ਪੁਰਖ, ਸਦ ਦੇਵੇ ਮਾਣ ਵਡਿਆਈਆ। ਚਿੰਤਾ ਸੋਗ ਮਿਟਾਏ ਹਰਖ਼, ਗ਼ਮ ਰੋਗ ਨਾ ਕੋਇ ਸਤਾਈਆ। ਦਿਆਲ ਹੋ ਕੇ ਕਰੇ ਤਰਸ, ਜਮ ਕਾਲ ਭੈ ਚੁਕਾਈਆ। ਜਨਮ ਜਨਮ ਦੀ ਮੇਟੇ ਤੜਪ, ਸਤਿ ਸਾਂਤਕ ਸਤਿ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸੱਜਣ ਦਏ ਵਖਾਈਆ। ਸਤਿਗੁਰ ਪੂਰਾ ਵਖਾਏ ਘਰ ਸੱਜਣ, ਸਾਜਣ ਇਕੋ ਦਏ ਜਣਾਈਆ। ਕੂੜੀ ਕਿਰਿਆ ਭਾਂਡੇ ਭੱਜਣ, ਭੌ ਭਰਮ ਸਭ ਮਿਟਾਈਆ। ਸਚ ਇਸ਼ਨਾਨ ਕਰਾਵੇ ਮਜਨ, ਦੁਰਮਤ ਮੈਲ ਧਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਸਤਿਗੁਰ ਪੂਰਾ ਚਾੜ੍ਹੇ ਰੰਗਤ, ਰੰਗ ਇਕੋ ਨਾਮ ਰੰਗਾਈਆ। ਕਿਰਪਾ ਕਰੇ ਧੁਰ ਦੀ ਸੰਗਤ, ਸਗਲਾ ਸੰਗ ਰਖਾਈਆ। ਅੰਗੀਕਾਰ ਹੋ ਕੇ ਅੰਗ ਲਾਏ ਜਿਉਂ ਨਾਨਕ ਅੰਗਦ, ਸਿਰ ਆਪਣਾ ਹੱਥ ਟਿਕਾਈਆ। ਨਾਮ ਨਿਧਾਨ ਦੇਵੇ ਬੋਧ ਅਗਾਧਾ ਬਣ ਕੇ ਪੰਡਤ, ਕਰੇ ਸਚ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਸਤਿਗੁਰ ਪੂਰਾ ਦੂਲ੍ਹੋ ਦੂਲ, ਦੂਲ੍ਹਾ ਇਕੋ ਨਜ਼ਰੀ ਆਈਆ। ਜਨ ਭਗਤ ਫੁਲਵਾੜੀ ਵੇਖੇ ਫੂਲ, ਪਤ ਟਾਹਣੀ ਆਪ ਮਹਿਕਾਈਆ । ਸਭ ਦਾ ਲੇਖਾ ਜਾਣੇ ਮੂਲ, ਪੂਰਬ ਫੋਲ ਫੁਲਾਈਆ। ਜੋ ਸਾਹਿਬ ਸਤਿਗੁਰ ਗਏ ਭੂਲ, ਤਿਨ੍ਹਾਂ ਭੁਲਿਆਂ ਲਏ ਮਿਲਾਈਆ ।
❋
❋
ਜੁਗ ਚੌਕੜੀ ਨਾ ਬਦਲੇ ਆਪ ਅਸੂਲ, ਅਸਲੀਅਤ ਆਪਣੇ ਨਾਲ ਲਿਆਈਆ। ਧੁਰ ਦਾ ਬਣ ਕੰਤ ਕੰਤੂਲ, ਹਰਿਜਨ ਸੱਚੇ ਲਏ ਪਰਨਾਈਆ । ਲਹਿਣਾ ਵੇਖ ਪਿਛਲਾ ਮੂਲ, ਲੇਖੇ ਦੇਵੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ । ਸਾਹਿਬ ਸਤਿਗੁਰ ਧੁਰ ਦਾ ਦੂਲ੍ਹਾ, ਨਰ ਨਿਰੰਕਾਰ ਇਕੋ ਨਜ਼ਰੀ ਆਈਆ। ਨਿਤ ਨਵਿਤ ਕਦੇ ਨਾ ਭੂਲਾ, ਭੁਲਿਆਂ ਮਾਰਗ ਦਏ ਵਖਾਈਆ । ਗੁਰ ਚੇਲੇ ਕਰਾਏ ਸੁਲ੍ਹਾ, ਸਾਚੀ ਸਿਖਿਆ ਇਕ ਦ੍ਰਿੜਾਈਆ। ਭਾਗ ਲਗਾਏ ਕਾਇਆ ਕੁਲਾ, ਨਗਰ ਖੇੜਾ ਇਕ ਵਡਿਆਈਆ। ਸਦਾ ਦਵਾਰਾ ਰੱਖੇ ਖੁਲ੍ਹਾ, ਖਿੜਕੀ ਬੰਦ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਏ ਸਹਾਈਆ । ਸਤਿਗੁਰ ਪੂਰਾ ਸ਼ਬਦੀ ਧਾਰ, ਪੁਰਖ ਅਕਾਲ ਦੇਵੇ ਵਡਿਆਈਆ। ਜੁਗ ਜੁਗ ਕਰੇ ਸਚ ਪਿਆਰ, ਹਰਿ ਸੰਤਾਂ ਮੇਲ ਮਿਲਾਈਆ। ਕਲਜੁਗ ਅੰਤਮ ਹੋ ਉਜਿਆਰ, ਨਿਰਗੁਣ ਨਿਰਗੁਣ ਕਰੇ ਰੁਸ਼ਨਾਈਆ। ਗੁਰਮੁਖ ਗੁਰਸਿਖ ਕਰ ਪਿਆਰ, ਪ੍ਰੇਮ ਪ੍ਰੀਤੀ ਇਕ ਬੰਧਾਈਆ। ਦਿਵਸ ਰੈਣ ਦੇ ਦੀਦਾਰ, ਪਰਦਾ ਉਹਲਾ ਰਿਹਾ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਕਾਰ ਕਮਾਈਆ। ਸਤਿਗੁਰ ਪੂਰਾ ਕਰਨੀ ਕਰਦਾ ਆਇਆ, ਕਰਨਹਾਰ ਇਕ ਅਖਵਾਇੰਦਾ। ਆਦਿ ਜੁਗਾਦੀ ਬਣ ਕੇ ਦਾਈ ਦਾਇਆ, ਸਾਚੀ ਸੇਵ ਕਮਾਇੰਦਾ। ਰੂਪ ਧਰ ਕੇ ਪਿਤਾ ਮਾਇਆ, ਪੂਤ ਸਪੂਤੇ ਗੋਦ ਸੁਹਾਇੰਦਾ। ਸਾਚਾ ਮਾਰਗ ਦਏ ਵਖਾਇਆ, ਰਾਹ ਇਕੋ ਇਕ ਲਗਾਇੰਦਾ। ਨਿਰਗੁਣ ਸਰਗੁਣ ਰਾਹ ਚਲਾਇਆ, ਸਾਚੀ ਖੇਲ ਆਪ ਰਚਾਇੰਦਾ। ਲੱਖ ਚੁਰਾਸੀ ਵਿਚੋਂ ਭਗਤ ਤਰਾਇਆ, ਤਾਰਨਹਾਰਾ ਦਇਆ ਕਮਾਇੰਦਾ। ਕਲਜੁਗ ਅੰਤਮ ਮੇਲ ਮਿਲਾਇਆ, ਜਗਤ ਵਿਛੋੜਾ ਦੂਰ ਕਰਾਇੰਦਾ। ਸੋਹੰ ਮੰਤਰ ਇਕ ਦ੍ਰਿੜਾਇਆ, ਨਾਤਾ ਆਪਣੇ ਨਾਲ ਰਖਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸਦਾ ਹੋਏ ਸਹਾਇਆ, ਸਹਾਇਕ ਆਪਣੀ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਹਰਿਸੰਗਤ ਸੰਗ ਸਦਾ ਸਮਾਇਆ, ਵਿਛੜ ਕਦੇ ਨਾ ਜਾਇੰਦਾ।