੧੪ ਮਾਘ ੨੦੨੦ ਬਿਕਰਮੀ ਪ੍ਰੀਤਮ ਸਿੰਘ ਦੇ ਗ੍ਰਹਿ ਬਾਬੂ ਪੁਰਾ ਜ਼ਿਲਾ ਗੁਰਦਾਸ ਪੁਰ
ਸੇਵਾ ਕਹੇ ਮੇਰੇ ਪਰਬੀਨ, ਬੇਨਜ਼ੀਰ ਤੇਰੀ ਸਰਨਾਈਆ। ਮੈਂ ਨਿਰਧਨ ਹੋ ਮਸਕੀਨ, ਦਰ ਠਾਂਡੇ ਸੀਸ ਨਿਵਾਈਆ। ਜੁਗ ਚੌਕੜੀ ਰਹੀ ਅਧੀਨ, ਨੇਤਰ ਨੈਣ ਨਾ ਕੋਇ ਉਠਾਈਆ। ਤੇਰਾ ਵੇਖ ਖੇਲ ਯਾਮੁਬੀਨ, ਮਿਹਰਵਾਨ ਭੇਵ ਕੋਇ ਨਾ ਆਈਆ। ਮੈਂ ਵੇਖ ਥੱਕੀ ਲੋਕ ਤੀਨ, ਚਾਰੋਂ ਕੁੰਟ ਧਿਆਨ ਲਗਾਈਆ। ਬਿਰਹੋਂ ਵਿਛੋੜੇ ਅੰਦਰ ਤੜਫਾਂ ਜਿਉਂ ਜਲ ਮੀਨ, ਬਿਲਪ ਚਾਤਰਕ ਵਾਂਗ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਸੇਵਾ ਕਹੇ ਮੈਂ ਜਗਤ ਨਿਮਾਣੀ, ਹਸਤੀ ਨਜ਼ਰ ਕੋਇ ਨਾ ਆਈਆ। ਜੁਗ ਚੌਕੜੀ ਭਰਦੀ ਰਹੀ ਪਾਣੀ, ਪੀਸਣ ਪੀਸ ਸੇਵ ਕਮਾਈਆ। ਬਣੀ ਰਹੀ ਬਾਲ ਅਞਾਣੀ, ਬਲ ਬੁੱਧ ਨਾ ਕੋਇ ਰਖਾਈਆ ।
❋
❋
ਫਿਰ ਫਿਰ ਵੇਖਦੀ ਰਹੀ ਚਾਰੇ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਧਿਆਨ ਲਗਾਈਆ। ਪੁਰਖ ਅਕਾਲ ਮੇਰੇ ਮਿਹਰਵਾਨ ਮੈਨੂੰ ਕਿਸੇ ਨਾ ਬਣਾਇਆ ਧੁਰ ਦੀ ਰਾਣੀ, ਸਿਰ ਹੱਥ ਨਾ ਕੋਇ ਟਿਕਾਈਆ। ਮੈਂ ਕੋਝੀ ਕਮਲੀ ਮਾਤ ਪਛਤਾਣੀ, ਪਸਚਾਤਾਪ ਵਿਚ ਵਕਤ ਲੰਘਾਈਆ। ਸਚ ਦਵਾਰੇ ਦੇਵੇ ਨਾ ਕੋਇ ਮਾਣੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋ ਸਹਾਈਆ। ਸੇਵਾ ਕਹੇ ਮੈਂ ਹੋਛੀ ਮਤ, ਮਾਤ ਚਲੇ ਨਾ ਕੋਇ ਚਤੁਰਾਈਆ। ਸਾਚਾ ਕਰੇ ਨਾ ਕੋਈ ਸਾਥ, ਸੰਗੀ ਸੰਗ ਨਾ ਕੋਇ ਨਿਭਾਈਆ। ਨੇਤਰ ਉਠਾ ਵੇਖੇ ਨਾ ਕੋਈ ਅੱਖ, ਨੈਨਣ ਨੈਣ ਨੈਣ ਸ਼ਰਮਾਈਆ। ਮੇਰਾ ਕਿਸੇ ਨਾ ਦਿਤਾ ਹੱਕ, ਹਕੀਕਤ ਝੋਲੀ ਕੋਇ ਨਾ ਪਾਈਆ। ਦਰੋਹੀ ਖ਼ੁਦਾਏ ਗਈ ਥੱਕ, ਥਕਾਵਟ ਮੇਰੀ ਨਾ ਕੋਇ ਮਿਟਾਈਆ। ਫਿਰ ਫਿਰ ਵੇਖਿਆ ਜਗਤ ਹੱਟ, ਘਰ ਘਰ ਆਪਣੀ ਅਲਖ ਜਗਾਈਆ। ਮੇਰੀ ਕੋਈ ਨਾ ਰੱਖੇ ਪਤ, ਧੀਰਜ ਧੀਰ ਨਾ ਕੋਇ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਤੇਰੀ ਵਡਿਆਈਆ। ਸੇਵਾ ਕਹੇ ਮੈਂ ਬਾਲੀ ਨੱਢੀ, ਬਚਪਨ ਵਿਚ ਦਿਆਂ ਦੁਹਾਈਆ। ਸ਼ਾਹ ਸੁਲਤਾਨਾਂ ਘਰੋਂ ਕੱਢੀ, ਜਗਤ ਜਹਾਨ ਨਾ ਕੋਇ ਢੋਈਆ। ਮੇਰਾ ਦੁਖੀ ਅੰਗ ਅੰਗ ਕਰੇ ਹੱਡੀ, ਤਤ ਤੱਤ ਰਿਹਾ ਕੁਰਲਾਈਆ। ਮੇਰੀ ਧਾਰ ਕਿਸੇ ਨਾ ਬੱਧੀ, ਰੀਤ ਮਾਤ ਨਾ ਕੋਇ ਜਣਾਈਆ। ਬੀਤੇ ਕਾਲ ਕੋਟ ਸਦੀ, ਸਿਰ ਸਦਕਾ ਨਾ ਕੋਇ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੋਹੇ ਦੇ ਮਾਣ ਵਡਿਆਈਆ। ਸੇਵਾ ਕਹੇ ਮੈਂ ਨਿੱਕੀ ਬਾਲੀ, ਸੋਚ ਸਮਝ ਨਾ ਕੋਇ ਰਖਾਈਆ। ਜੁਗ ਚੌਕੜੀ ਘਾਲ ਘਾਲੀ, ਨਿਤ ਨਵਿਤ ਕਾਰ ਕਮਾਈਆ। ਜਿਸ ਵੇਲੇ ਵੇਖਾਂ ਹੱਥ ਦੋਵੇਂ ਖ਼ਾਲੀ, ਵਸਤੂ ਨਜ਼ਰ ਕੋਇ ਨਾ ਆਈਆ। ਨਾਨਕ ਨਿਰਗੁਣ ਦੱਸ ਕੇ ਗਿਆ ਦਲਾਲੀ, ਸਾਚੀ ਸਿਖਿਆ ਇਕ ਸਮਝਾਈਆ । ਅੰਗਦ ਕਿਹਾ ਬੇਮਿਸਾਲੀ, ਮਿਸਲ ਸਭ ਦੀ ਦਏ ਬਣਾਈਆ। ਅਮਰਦਾਸ ਕਿਹਾ ਧੁਰ ਦਾ ਮਾਲੀ, ਮਾਲਕ ਇਕੋ ਬੇਪਰਵਾਹੀਆ। ਰਾਮਦਾਸ ਬੋਲ ਕਿਹਾ ਸਾਹਿਬ ਸਤਿਗੁਰ ਦੀਨ ਦਿਆਲੀ, ਦਇਆਵਾਨ ਵੱਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇ ਮਾਣ ਵਡਿਆਈਆ। ਸੇਵਾ ਕਹੇ ਮੈਂ ਜਗਤ ਨਿਮਾਣੀ, ਨਿਰਧਨ ਆਪਣਾ ਨਾਉਂ ਰਖਾਈਆ। ਚਾਰ ਜੁਗ ਮੇਰੀ ਕਰੇ ਨਾ ਕੋਈ ਪਹਿਚਾਨੀ, ਮੰਦਰ ਘਰ ਨਾ ਕੋਇ ਵਸਾਈਆ। ਪ੍ਰੇਮੀ ਮਿਲੇ ਨਾ ਕੋਈ ਹਾਣੀ, ਓਢਣ ਸੀਸ ਨਾ ਕੋਇ ਟਿਕਾਈਆ। ਸੱਚੀ ਦੇਵੇ ਨਾ ਕੋਈ ਨਿਸ਼ਾਨੀ, ਨਿਸ਼ਾਨਾ ਹੱਥ ਨਾ ਕੋਇ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋ ਸਹਾਈਆ। ਸੇਵਾ ਕਹੇ ਮੈਂ ਘੋਲ ਘੋਲੀ, ਸੀਸ ਜਗਦੀਸ ਨਿਵਾਈਆ। ਜੁਗ ਚੌਕੜੀ ਕਦੇ ਨਾ ਬੋਲੀ, ਚੁੱਪ ਚੁਪੀਤੀ ਕਾਰ ਕਮਾਈਆ। ਕਲਜੁਗ ਅੰਤਮ ਅੰਤਰ ਹਿਰਦੇ ਮੈਂ ਵੀ ਡੋਲੀ, ਧੀਰਜ ਨਜ਼ਰ ਕੋਇ ਨਾ ਆਈਆ। ਚਾਰੋਂ ਕੁੰਟ ਵੇਖਿਆ ਪੈਂਦੀ ਰੌਲੀ, ਹੋਕਾ ਦੇਵੇ ਜਗਤ ਲੋਕਾਈਆ। ਜਨ ਭਗਤ ਕਹਿਣ ਸ੍ਰੀ ਭਗਵਾਨ ਹੱਥ ਲੈ ਕੇ ਮਹਿੰਦੀ ਮੌਲੀ, ਤੰਦ ਸਗਨ ਨਾਮ ਬੰਧਾਈਆ। ਸਚ ਦਰਗਾਹ ਜਿਸ ਨੇ ਖੋਲ੍ਹੀ, ਦੇਵੇ ਸਰਬ ਮਾਣ ਵਡਿਆਈਆ । ਮੈਂ ਵੀ ਚਲ ਕੇ ਆਈ ਹੌਲੀ ਹੌਲੀ, ਪਿਛਲਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਦੇਣਾ ਇਕ ਵਰ, ਵਰ ਦਾਤੇ ਦਰ ਤੇਰੇ ਮੰਗ ਮੰਗਾਈਆ। ਸੇਵਾ ਕਹੇ ਮੈਂ ਆਈ ਚਲ, ਦੂਰ ਦੁਰਾਡਾ ਪੰਧ ਮੁਕਾਈਆ। ਪਰਬਤ ਚੋਟੀ ਟਿੱਲੇ ਰਹੇ
❋
❋
ਹੱਲ, ਜੰਗਲ ਜੂਹ ਧਿਆਨ ਲਗਾਈਆ। ਸ਼ਾਹੀ ਲਸ਼ਕਰ ਵੇਖਣ ਦਲ, ਫ਼ੌਜਦਾਰ ਨੈਣ ਉਠਾਈਆ। ਮੈਂ ਸਭਨਾ ਕਰ ਕੇ ਵਲ ਛਲ, ਓਝਲ ਹੋ ਕੇ ਮੁਖ ਛੁਪਾਈਆ। ਕਿਰਪਾ ਕਰ ਮੇਰੇ ਭਗਵਨ, ਸਾਹਿਬ ਤੇਰੀ ਓਟ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਸਾਚੀ ਕਰਨੀ ਦਏ ਜਣਾਈਆ। ਸੇਵਾ ਕਹੇ ਮੈਨੂੰ ਆਇਆ ਦੁੱਖ, ਦੁੱਖਾ ਇਕੋ ਨਜ਼ਰੀ ਆਈਆ। ਮੇਰੇ ਪ੍ਰੇਮੀਆਂ ਸਦਾ ਰਹੇ ਭੁੱਖ, ਕੰਗਲਾ ਰੂਪ ਵਟਾਈਆ। ਮੈਂ ਓਨ੍ਹਾਂ ਮੰਗਾਂ ਸੁੱਖ, ਦਰ ਤੇਰੇ ਕਰ ਅਰਜ਼ੋਈਆ। ਤੇਰੀ ਦੋ ਜਹਾਨ ਲੁੱਟ, ਮੈਂ ਮੁਹਤਾਜ ਝੋਲੀ ਡਾਹੀਆ। ਕਿਰਪਾ ਕਰ ਪ੍ਰਭ ਤੁਠ, ਮਿਹਰ ਨਜ਼ਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਭਿਛਿਆ ਦੇ ਵਰਤਾਈਆ। ਸੇਵਾ ਕਹੇ ਮੈਂ ਕੋਝੀ ਕਮਲੀ, ਮੂਰਖ ਮੱਤ ਰਹੀ ਕੁਰਲਾਈਆ। ਬਿਰਹੋਂ ਵਿਛੋੜੇ ਕੀਤੀ ਬਵਲੀ, ਸੁਰਤੀ ਸੁਰਤ ਭਵਾਈਆ। ਮਿਲੇ ਮਾਣ ਨਾ ਉਪਰ ਧਵਲੀ, ਧਰਨੀ ਧਰਤ ਨਾ ਕੋਇ ਸਹਾਈਆ। ਖ਼ਾਲੀ ਵੇਖ ਮੇਰੀ ਬਗ਼ਲੀ, ਭਿਛਿਆ ਨਜ਼ਰ ਕੋਇ ਨਾ ਆਈਆ। ਕੀ ਹਾਲਤ ਦੱਸਾਂ ਸਾਹਿਬ ਅਗਲੀ, ਬਲ ਰਹਿਣ ਕੋਇ ਨਾ ਪਾਈਆ। ਮੈਂ ਵੇਖ ਕੇ ਖ਼ੁਸ਼ ਇਕੋ ਹੋਈ ਤੂੰ ਭਗਤਾਂ ਸੀਸ ਬੱਧੀ ਪਗੜੀ, ਸਿਰ ਆਪਣਾ ਹੱਥ ਟਿਕਾਈਆ। ਓਨ੍ਹਾਂ ਪਿਛੇ ਮੈਂ ਹੋ ਕੇ ਆਈ ਤਕੜੀ, ਬਲ ਆਪਣਾ ਨਾਲ ਮਿਲਾਈਆ। ਬਿਨ ਤੇਰੀ ਕਿਰਪਾ ਟੰਗੋਂ ਹੋਈ ਲੰਗੜੀ, ਭੱਜ ਸਕਾਂ ਨਾ ਵਾਹੋ ਦਾਹੀਆ। ਕੂੜੀ ਕਿਰਿਆ ਮੈਨੂੰ ਰਹੀ ਜਕੜੀ, ਕਦਮ ਸਕਾਂ ਨਾ ਕੋਇ ਉਠਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਮੈਂ ਵੇਖ ਕੇ ਆਈ ਬ੍ਰਾਹਮਣ ਸ਼ੱਤਰੀ, ਸ਼ੂਦਰ ਵੈਸ਼ ਦਰ ਦਰ ਫੇਰਾ ਪਾਈਆ। ਸੇਵਾ ਕਹੇ ਮੈਂ ਹੋਈ ਨਾਲਾਇਕ, ਮੋਹੇ ਮਿਲੇ ਨਾ ਕੋਇ ਵਡਿਆਈਆ। ਆਦਿ ਜੁਗਾਦਿ ਮੈਂ ਸਭ ਦੇ ਰਹੀ ਮਾਤਹਿਤ, ਹੁਕਮੇ ਅੰਦਰ ਫੇਰਾ ਪਾਈਆ। ਮੈਨੂੰ ਕਰੇ ਨਾ ਕੋਈ ਰਿਆਇਤ, ਝੋਲੀ ਦਰ ਨਾ ਕੋਇ ਭਰਾਈਆ। ਸਾਰੇ ਕਰਦੇ ਰਹਿਣ ਹਦਾਇਤ, ਆਪਣਾ ਜ਼ੋਰ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਦੇ ਇਕ ਵਰ, ਸਾਹਿਬ ਸਤਿਗੁਰ ਦੀਨ ਦਿਆਲ ਦਇਆ ਕਮਾਈਆ। ਸੇਵਾ ਕਹੇ ਮੇਰਾ ਕੋਈ ਨਾ ਮੁੱਲ, ਕੀਮਤ ਕਰਤੇ ਨਾ ਕੋਈ ਪਾਇੰਦਾ। ਕੋਝੀ ਕਮਲੀ ਜੇ ਗਈ ਭੁੱਲ, ਭੁਲਿਆਂ ਰਾਹ ਨਜ਼ਰ ਨਾ ਆਇੰਦਾ। ਤੇਰੇ ਚਰਨਾਂ ਅੰਦਰ ਜਾਵਾਂ ਰੁਲ, ਦੂਜਾ ਗ੍ਰਹਿ ਨਾ ਕੋਈ ਭਾਇੰਦਾ। ਤੇਰੀ ਰਹਿਮਤ ਸਦਾ ਅਨਮੁਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇ ਸੱਚਾ ਵਰ, ਸਾਹਿਬ ਸਭ ਤੇਰੀ ਆਸ ਰਖਾਇੰਦਾ। ਸੇਵਾ ਕਹੇ ਮੈਂ ਹੋਈ ਮਜ਼ਬੂਰ, ਮੁਸ਼ਕਲ ਹੱਲ ਨਾ ਕੋਇ ਕਰਾਈਆ। ਚਾਰੋਂ ਕੁੰਟ ਭਰਿਆ ਗ਼ਰੂਰ, ਗ਼ੁਰਬਤ ਵਿਚ ਫਿਰੇ ਲੋਕਾਈਆ। ਤ੍ਰੈਗੁਣ ਮਾਇਆ ਤਪੇ ਤੰਦੂਰ, ਅਗਨੀ ਅੱਗ ਨਾ ਕੋਇ ਬੁਝਾਈਆ। ਸਾਹਿਬ ਸਤਿਗੁਰ ਮੇਰਾ ਕਰ ਮੁਆਫ਼ ਕਸੂਰ, ਦੋਏ ਦੋਏ ਜੋੜ ਲਾਗਾਂ ਪਾਈਆ। ਮੇਰੀ ਆਸਾ ਮਨਸਾ ਪੂਰ, ਸੰਸਾ ਰੋਗ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਦੇ ਵਖਾਈਆ। ਸੇਵਾ ਕਹੇ ਵੇਖ ਮੇਰਾ ਹਾਲ, ਪਰਦਾ ਉਹਲਾ ਆਪ ਚੁਕਾਈਆ। ਅੱਠੇ ਪਹਿਰ ਹੋਈ ਬੇਹਾਲ, ਸੁਰਤੀ ਸੁਰਤ ਨਾ ਕੋਇ ਵਡਿਆਈਆ। ਮੇਰੀ ਚੋਲੀ ਹੋਈ ਕੰਗਾਲ, ਝੋਲੀ ਸਕੇ ਨਾ ਕੋਇ ਭਰਾਈਆ। ਸਾਚਾ ਮਿਲੇ ਨਾ ਕੋਇ ਦਲਾਲ, ਵਿਚੋਲਾ ਸੰਗ ਨਾ ਕੋਇ ਨਿਭਾਈਆ। ਮੈਂ ਜੁਗ ਚੌਕੜੀ ਥੱਕੀ ਭਾਲ, ਦਹਿ
❋
❋
ਦਿਸ਼ਾ ਫੇਰਾ ਪਾਈਆ। ਮੇਰਾ ਹੱਲ ਨਾ ਹੋਇਆ ਸਵਾਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਸਾਹਿਬ ਆਪਣੇ ਨਾਲ ਮਿਲਾਈਆ। ਸੇਵਾ ਕਹੇ ਮੈਂ ਹੋਈ ਛੋਟੀ, ਜਗਤ ਨੇਤਰ ਨਜ਼ਰ ਨਾ ਆਈਆ। ਮੈਨੂੰ ਲੱਭਦੇ ਗਏ ਕੋਟਨ ਕੋਟੀ, ਕੋਟਨ ਕੋਟਾਂ ਵਿਚੋਂ ਧਿਆਨ ਲਗਾਈਆ। ਮੈਂ ਡੂੰਘੇ ਅੰਦਰ ਵੜ ਕੇ ਰਹੀ ਸੋਤੀ, ਸੁਤਿਆਂ ਸਕੇ ਨਾ ਕੋਇ ਜਗਾਈਆ। ਜੁਗ ਚੌਕੜੀ ਰਹੀ ਰੋਤੀ, ਰੁਸਿਆਂ ਸਕੇ ਨਾ ਕੋਇ ਮਨਾਈਆ। ਪ੍ਰੇਮ ਪਿਆਰ ਦੇ ਹੰਝੂਆਂ ਵਹੌਂਦੀ ਰਹੀ ਮੋਤੀ, ਛਹਿਬਰ ਧਾਰ ਇਕ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਦੇ ਸਾਚੇ ਘਰ, ਦੇਵਣਹਾਰ ਤੇਰੇ ਹੱਥ ਵਡਿਆਈਆ। ਸੇਵਾ ਕਹੇ ਪ੍ਰਭ ਹੋ ਮਿਹਰਵਾਨ, ਮਿਹਰ ਨਜ਼ਰ ਉਠਾਈਆ। ਕਿਰਪਾ ਸਿੰਧ ਦੇ ਦਾਨ, ਗਹਿਰ ਗੰਭੀਰ ਤੇਰੀ ਸਰਨਾਈਆ। ਗੁਣੀ ਗਹਿੰਦ ਕਰ ਪਰਵਾਨ, ਦਰ ਬੇਨੰਤੀ ਇਕ ਜਣਾਈਆ । ਸਦ ਬਖ਼ਸ਼ੰਦ ਵੇਖ ਆਣ, ਨਿਰਵੈਰ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲਹਿਣਾ ਲੈਣਾ ਝੋਲੀ ਪਾਈਆ। ਸੇਵ ਕਹੇ ਮੇਰਾ ਦੇਦੇ ਲਹਿਣਾ, ਦਰ ਤੇਰੇ ਮੰਗਣ ਆਈਆ। ਇਕੋ ਵਾਰ ਤੈਨੂੰ ਕਹਿਣਾ, ਸੀਸ ਸਜਦਾ ਇਕੋ ਵਾਰ ਝੁਕਾਈਆ । ਚਾਰ ਜੁਗ ਫੇਰ ਚੁੱਪ ਕਰਕੇ ਰਹਿਣਾ, ਰਸਨਾ ਬੋਲ ਨਾ ਕੋਇ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਦੇਦੇ ਧੁਰ ਦਾ ਵਰ, ਧੁਰ ਮਸਤਕ ਰੇਖ ਮਿਟਾਈਆ। ਸੇਵਾ ਕਹੇ ਮੇਰਾ ਦੇਦੇ ਲੇਖਾ, ਲੇਖਾ ਲਿਖਤ ਤੇਰੇ ਹੱਥ ਵਡਿਆਈਆ। ਕਿਉਂ ਸਾਹਿਬ ਸਤਿਗੁਰ ਮੇਰਾ ਭੁੱਲਿਆ ਚੇਤਾ, ਗ਼ਫ਼ਲਤ ਵਿਚ ਵਕਤ ਲੰਘਾਈਆ। ਤੂੰ ਸਾਹਿਬ ਸਵਾਮੀ ਸਭ ਦਾ ਨੇਤਾ, ਨਰ ਨਰਾਇਣ ਨਜ਼ਰੀ ਆਈਆ । ਨਿਰਵੈਰ ਨਿਰੰਕਾਰ ਬਣੇ ਖੇਵਟ ਖੇਟਾ, ਬੇੜੇ ਆਪਣੇ ਲਏ ਚੜ੍ਹਾਈਆ। ਜਿਵੇਂ ਭਗਤ ਦਵਾਰੇ ਬਣਾਏ ਆਪਣਾ ਬੇਟਾ, ਪਿਤਾ ਪੁਰਖ ਅਕਾਲ ਨਾਉਂ ਧਰਾਈਆ। ਮੈਂ ਵੀ ਉਹ ਰੰਗ ਵੇਖਾਂ, ਜੋ ਅਨਡਿਠੜਾ ਦਏਂ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇ ਮਾਣ ਵਡਿਆਈਆ। ਦੇ ਵਡਿਆਈ ਸਾਹਿਬ ਸਤਿਗੁਰ, ਪਾਰਬ੍ਰਹਮ ਤੇਰੀ ਸਰਨਾਈਆ। ਮੈਂ ਦੂਰ ਦੁਰਾਡੀ ਆਈ ਤੁਰ, ਮੰਜ਼ਲ ਮੰਜ਼ਲ ਪੰਧ ਮੁਕਾਈਆ। ਤੂੰ ਸਾਹਿਬ ਸਵਾਮੀ ਲੇਖਾ ਜਾਣੇ ਧੁਰ, ਜੁਗ ਚੌਕੜੀ ਤੇਰੀ ਸਰਨਾਈਆ। ਦਰ ਦਵਾਰੇ ਦੋਏ ਹੱਥ ਰਹੀ ਜੋੜ, ਨਿਉਂ ਨਿਉਂ ਸੀਸ ਝੁਕਾਈਆ। ਬੌਹੜੀ ਬੌਹੜੀ ਰਹੀ ਕੁਰਲਾ ਤੂੰ ਬੌਹੜ, ਬੇਪਰਵਾਹ ਆਪਣੀ ਦਇਆ ਕਮਾਈਆ। ਮੈਂ ਨਿਮਾਣੀ ਵਲ ਵੇਖ ਕਰ ਕੇ ਗ਼ੌਰ, ਗਹਿਰ ਗੰਭੀਰ ਅੱਖ ਖੁਲ੍ਹਾਈਆ। ਸਚ ਸੱਚ ਦਰ ਤੇਰੇ ਪਾਵਾਂ ਸ਼ੋਰ, ਸ਼ੋਰਸ਼ ਅਵਰ ਨਾ ਕੋਇ ਮਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੇਣਾ ਇਕ ਵਰ, ਮੇਰਾ ਲੇਖਾ ਦੇ ਲਿਖਾਈਆ। ਤੇਰਾ ਲੇਖਾ ਲਿਖਣਾ ਕੀ, ਸਾਹਿਬ ਸਤਿਗੁਰ ਆਪ ਜਣਾਇੰਦਾ। ਜੁਗ ਚੌਕੜੀ ਤੇਰੀ ਰੱਖੀ ਨੀਂਹ, ਸਾਚੀ ਸੇਵਾ ਇਕ ਸਮਝਾਇੰਦਾ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਬੀਜਿਆ ਬੀ, ਅੰਤਮ ਆਪੇ ਵੇਖ ਵਖਾਇੰਦਾ। ਬ੍ਰਹਿਮੰਡਾਂ ਖੰਡਾਂ ਵਿਚੋਂ ਸਾਢੇ ਤਿੰਨ ਹੱਥ ਤੇਰੀ ਲੇਖੇ ਲੱਗੀ ਸੀਂ, ਸੀਮਾ ਆਪਣੀ ਆਪ ਸਮਝਾਇੰਦਾ। ਜਿਸ ਦਵਾਰੇ ਜਨ ਭਗਤ ਰਹੇ ਜੀ, ਹਰਿ ਜੀਵਤ ਮੁਕਤ ਕਰਾਇੰਦਾ। ਓਸੇ ਗ੍ਰਹਿ ਖ਼ੁਸ਼ੀਆਂ ਨਾਲ ਥੀ, ਸਚ ਕਹਾਣੀ ਆਪ ਦ੍ਰਿੜਾਇੰਦਾ। ਸ੍ਰੀ ਭਗਵਾਨ ਬਰਸੇ ਅੰਮ੍ਰਿਤ ਮੀਂਹ, ਮੇਘਲਾ ਇਕੋ ਧਾਰ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸੇਵਾ ਆਪ ਸਮਝਾਇੰਦਾ ।
❋
❋
ਸਾਚੀ ਸੇਵਾ ਕਰ ਸਮਝ, ਹਰਿ ਇਕੋ ਵਾਰ ਸਮਝਾਈਆ। ਸ੍ਰੀ ਭਗਵਾਨ ਮਾਰ ਰਮਜ਼, ਇਸ਼ਾਰੇ ਨਾਲ ਲਿਆ ਉਠਾਈਆ। ਮਿਹਰਵਾਨ ਹੋ ਕੇ ਮਰਦਾਨਾ ਮਰਦ, ਸਚ ਮਰਦਾਨਗੀ ਇਕ ਕਮਾਈਆ। ਤੇਰੇ ਨਾਲ ਵੰਡੀ ਦਰਦ, ਦੀਨਾ ਅਨਾਥਾ ਹੋਏ ਸਹਾਈਆ। ਖੋਲ੍ਹ ਵਖਾਏ ਪਿਛਲੀ ਫ਼ਰਦ, ਲਹਿਣਾ ਦੇਣਾ ਭੇਵ ਮਿਟਾਈਆ। ਤੇਰੀ ਗੋਬਿੰਦ ਪੂਰੀ ਕਰੇ ਅਰਜ਼, ਆਰਜ਼ੂ ਖ਼ਾਹਸ਼ ਨਾਲ ਮਿਲਾਈਆ। ਤੂੰ ਆਪਣਾ ਪੂਰਾ ਕਰ ਲੈ ਫ਼ਰਜ਼, ਸੇਵ ਸਚ ਸੱਚ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਸੁਣ ਸੇਵਾ ਬਾਲੀ ਨੱਢੀ ਬੱਚੀ, ਸ੍ਰੀ ਭਗਵਾਨ ਆਪ ਸਮਝਾਇੰਦਾ। ਜੁਗ ਚੌਕੜੀ ਤੇਰੀ ਰੁੱਤ ਰਹੀ ਕੱਚੀ, ਸਾਚਾ ਫਲ ਨਾ ਕੋਇ ਲਗਾਇੰਦਾ। ਚਾਰੋਂ ਕੁੰਟ ਵਗਦੀ ਰਹੀ ਵਾ ਤੱਤੀ, ਸਾਂਤਕ ਸਤਿ ਨਾ ਕੋਇ ਕਰਾਇੰਦਾ। ਤੇਰਾ ਖੇਲ ਕਿਸੇ ਨਾ ਵੇਖਿਆ ਆ ਕੇ ਅੱਖੀਂ, ਨੇਤਰ ਨੈਣ ਨਾ ਕੋਇ ਖੁਲਾਇੰਦਾ। ਸਾਰੇ ਰਸਨਾ ਜਿਹਵਾ ਤੈਨੂੰ ਕਹਿੰਦੇ ਰਹੇ ਅੱਛੀ, ਅੱਛੀ ਤਰ੍ਹਾਂ ਤੇਰਾ ਭੇਵ ਕੋਇ ਨਾ ਪਾਇੰਦਾ। ਤੂੰ ਤੜਫਦੀ ਰਹੀਉਂ ਜਲ ਵਿਛੋੜੇ ਵਾਂਗ ਮੱਛੀ, ਤੇਰੀ ਮੁਸ਼ਕਲ ਹੱਲ ਨਾ ਕੋਇ ਕਰਾਇੰਦਾ। ਸਾਹਿਬ ਸਤਿਗੁਰ ਪਤ ਤੇਰੀ ਰੱਖੀ, ਮਿਹਰਵਾਨ ਸਿਰ ਸਾਚਾ ਹੱਥ ਟਿਕਾਇੰਦਾ । ਸਚ ਕਹਾਣੀ ਅਗਲੀ ਦੱਸੀਂ, ਸ੍ਰੀ ਭਗਵਾਨ ਪੁਛ ਪੁਛਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਸਚ ਕਹਾਣੀ ਪੁੱਛੇ ਕਰਤਾਰ, ਹਰਿ ਕਰਤਾ ਆਪ ਜਣਾਈਆ। ਸਾਚੀ ਸੇਵਾ ਦੱਸ ਖ਼ਿਦਮਤਗਾਰ, ਕੀ ਕੀ ਕਾਰ ਕਮਾਈਆ । ਕਿਹੜਾ ਵਣਜ ਕਵਣ ਵਪਾਰ, ਕਵਣ ਹੱਟ ਚਲਾਈਆ। ਕਵਣ ਸ਼ਹਿਰ ਕਵਣ ਬਜ਼ਾਰ, ਕਵਣ ਵੇਖੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਹਾਣੀ ਪੁੱਛ ਇਕੋ ਹੁਕਮ ਜਣਾਈਆ। ਸੇਵਾ ਕਹੇ ਸਚ ਦੱਸਾਂ ਭਗਵਾਨ, ਝੂਠ ਨਜ਼ਰ ਕੋਇ ਨਾ ਆਈਆ। ਬਣ ਕੇ ਬਾਲੀ ਨੱਢੀ ਨਾਦਾਨ, ਸਦ ਸਾਚੀ ਸੇਵ ਕਮਾਈਆ। ਮੈਨੂੰ ਸਭ ਤੋਂ ਚੰਗੀ ਲੱਗੀ ਤੇਰੀ ਸ਼ਾਨ, ਦੂਜਾ ਨਜ਼ਰ ਕੋਇ ਨਾ ਆਈਆ। ਸਭ ਤੋਂ ਚੰਗਾ ਲੱਗਾ ਤੇਰਾ ਪੁੱਤ ਬਲਵਾਨ, ਗੋਬਿੰਦ ਸੂਰਾ ਬੇਪਰਵਾਹੀਆ। ਮੈਂ ਓਸ ਨਾਲ ਕੀਤਾ ਪਿਆਰ, ਸਚ ਸਚ ਦਿਆਂ ਦ੍ਰਿੜਾਈਆ। ਖ਼ੁਸ਼ੀ ਵਿਚ ਆ ਕੇ ਬੱਚੇ ਨੀਂਹਾਂ ਹੇਠ ਦੱਬੇ ਨਿਸ਼ਾਨ, ਨਿਸ਼ਾਨਾ ਤੇਰੇ ਨਾਲ ਮਿਲਾਈਆ। ਸਚ ਸੰਦੇਸ਼ਾ ਦੇ ਵਿਚ ਜਹਾਨ, ਉਚੀ ਕੂਕ ਦਿਤਾ ਸੁਣਾਈਆ। ਸਾਚੀ ਸੇਵਾ ਬਿਨ ਸਤਿਗੁਰ ਪੂਰੇ ਕੋਈ ਨਾ ਕਰੇ ਪਰਵਾਨ, ਲੇਖੇ ਲੇਖ ਨਾ ਕੋਇ ਲਗਾਈਆ । ਸੁਣ ਅਵਾਜ਼ ਗੋਬਿੰਦ ਕਿਹਾ ਸੁਣ ਨਾਦਾਨ, ਕਿਉਂ ਬੈਠੀ ਮਾਣ ਵਧਾਈਆ। ਮੇਰਾ ਲੇਖਾ ਅਜੇ ਨਾ ਮੁਕਿਆ ਵਿਚ ਜਹਾਨ, ਭੁਲੇਖਾ ਸਭ ਦਾ ਦੂਰ ਕਰਾਈਆ। ਨਿਰਗੁਣ ਹੋ ਕੇ ਆਵੇ ਪੁਰਖ ਅਕਾਲ, ਜੋਤੀ ਜਾਤਾ ਵੇਸ ਵਟਾਈਆ। ਮੈਂ ਆਵਾਂ ਉਸ ਦੇ ਨਾਲ, ਸ਼ਬਦੀ ਕਾਰ ਕਮਾਈਆ । ਕਰਾਂ ਖੇਲ ਇਕ ਮਹਾਨ, ਸਾਚੀ ਧੁਰ ਦੀ ਬਣਤ ਬਣਾਈਆ। ਓਸ ਵੇਲੇ ਆਵੀਂ ਚਲ ਅੰਜਾਣ, ਬਾਲੀ ਆਪਣਾ ਰੂਪ ਵਟਾਈਆ। ਫੇਰ ਦੇਵਾਂ ਇਕ ਫ਼ਰਮਾਨ, ਸਚ ਸੰਦੇਸ਼ ਸੁਣਾਈਆ। ਜਿਨ੍ਹਾਂ ਨੀਹਾਂ ਹੇਠ ਨਿਸ਼ਾਨ, ਤਿਨ੍ਹਾਂ ਦੇਵਾਂ ਮਾਣ ਵਡਿਆਈਆ। ਸਾਢੇ ਤਿੰਨ ਹੱਥ ਮੰਦਰ ਬਣੇ ਮਹਾਨ, ਮਾਣਸ ਮਾਨੁਖ ਲੇਖੇ ਸਾਰੇ ਲਾਈਆ। ਨੌ ਦਰ ਖੋਲ੍ਹ ਸਚ ਨਿਸ਼ਾਨ, ਦਰ ਦਰਵਾਜਾ ਆਪ ਦ੍ਰਿੜਾਈਆ। ਭਗਤ ਦਵਾਰਾ ਕਰ ਪਰਧਾਨ, ਭਗਵਨ ਤੇਰੀ ਸੇਵਾ ਇਕ ਵਖਾਈਆ। ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਸਾਚੇ ਵੇਖਣ ਆਣ, ਨੇਤਰ ਨੈਣਾਂ ਦਰਸ਼ਨ ਪਾਈਆ ।
❋
❋
ਗੀਤ ਖ਼ੁਸ਼ੀਆਂ ਸਾਰੇ ਗਾਣ, ਢੋਲਾ ਇਕੋ ਰਾਗ ਅਲਾਈਆ। ਸਦੀ ਬੀਸਵੀਂ ਤੇਰਾ ਲੇਖਾ ਹੋਏ ਪਰਵਾਨ, ਬੀਸ ਬੀਸਾ ਦਏ ਜਣਾਈਆ। ਜਨ ਭਗਤਾਂ ਦੇ ਕੇ ਧੁਰ ਦਾ ਦਾਨ, ਸੀਸ ਜਗਦੀਸ਼ ਪਗੜੀ ਨਾਮ ਬੰਧਾਈਆ। ਫਿਰ ਤੈਨੂੰ ਨਾਲ ਲੈ ਕੇ ਜਾਏ ਭਗਤ ਦਵਾਰ ਭਗਵਾਨ, ਆਪਣਾ ਸੰਗ ਰਖਾਈਆ। ਦਰ ਦਰ ਘਰ ਘਰ ਘਰ ਘਰ ਦਰ ਦਰ ਗੁਰਮੁਖਾਂ ਤੈਨੂੰ ਦਏ ਵਖਾਲ, ਸ਼ਬਦ ਇਸ਼ਾਰੇ ਨਾਲ ਜਣਾਈਆ। ਤੂੰ ਖ਼ੁਸ਼ੀਆਂ ਨਾਲ ਵੇਖੀਂ ਆਣ, ਨੇਤਰ ਅੱਖਾਂ ਦਰਸ਼ਨ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਲੇਖਾ ਹੌਲੀ ਹੌਲੀ ਤੇਰੀ ਝੋਲੀ ਦੇਵੇ ਪਾਈਆ।
੧੪ ਮਾਘ ੨੦੨੦ ਬਿਕਰਮੀ ਖੇੜਾ ਸਿੰਘ ਦੇ ਗ੍ਰਹਿ ਬਾਬੂ ਪੁਰਾ ਜ਼ਿਲਾ ਗੁਰਦਾਸ ਪੁਰ
ਕੁੱਲੀ ਕਹੇ ਮੈਂ ਗੁਰਮੁਖ ਖੇੜਾ, ਜਿਸ ਗ੍ਰਹਿ ਹਰਿ ਜੂ ਨਜ਼ਰੀ ਆਇੰਦਾ। ਜਿਸ ਦਾ ਵੱਡਾ ਸੋਹਣਾ ਵਿਹੜਾ, ਗੁਲਸ਼ਨ ਰੂਪ ਵਟਾਇੰਦਾ । ਪ੍ਰੇਮ ਪ੍ਰੀਤੀ ਪਾਇਆ ਘੇਰਾ, ਖ਼ੁਸ਼ੀਆਂ ਨਾਚ ਨਚਾਇੰਦਾ। ਮੈਂ ਵੇਖਾਂ ਗੁਰਮੁਖ ਕਿਹੜਾ ਕਿਹੜਾ, ਜੋ ਮੇਰੇ ਅੰਦਰ ਬਹਿ ਬਹਿ ਰੰਗ ਚੜ੍ਹਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗ੍ਰਹਿ ਮੇਰਾ ਵੇਖ ਵਖਾਇੰਦਾ। ਕੁੱਲੀ ਕਹੇ ਮੈਂ ਗੁਰਮੁਖ ਨਗਰ, ਨਗਰੀ ਹਰਿ ਜੂ ਆਪ ਵਸਾਈਆ। ਪੂਰੀ ਕੀਤੀ ਮੇਰੀ ਸਧਰ, ਘਰ ਸੱਜਣ ਫੇਰਾ ਪਾਈਆ। ਮੈਂ ਕਿਤੇ ਨਾ ਜਾਵਾਂ ਲੱਭਣ, ਜੰਗਲ ਜੂਹ ਨਾ ਖੋਜ ਖੁਜਾਈਆ। ਮੇਰੀ ਪਤ ਆਇਆ ਰੱਖਣ, ਬੇਪਰਵਾਹ ਜਗਤ ਗੋਸਾਈਂਆ। ਸੱਚਾ ਮਾਰਗ ਅਗੰਮੀ ਆਇਆ ਦੱਸਣ, ਰਹਿਬਰ ਬਣ ਕੇ ਨੂਰ ਅਲਾਹੀਆ । ਮੇਰੇ ਅੰਦਰ ਆਇਆ ਵਸਣ, ਘਰ ਸਾਚਾ ਇਕ ਸੁਹਾਈਆ। ਮੇਰੇ ਦੁੱਖੜੇ ਆਇਆ ਕੱਟਣ, ਸੁਖ ਸਾਗਰ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਮੇਰੇ ਹੱਥ ਟਿਕਾਈਆ। ਕੁੱਲੀ ਕਹੇ ਮੇਰਾ ਭਾਗ ਚੰਗਾ, ਭਾਗਾਂ ਭਰੀ ਖ਼ੁਸ਼ੀ ਮਨਾਈਆ । ਜਿਸ ਦਵਾਰੇ ਸਾਹਿਬ ਲੰਘਾ, ਕਦਮ ਕਦਮ ਪੰਧ ਮੁਕਾਈਆ। ਗੁਰਮੁਖ ਗੁਰਸਿਖ ਨਾਲ ਸਜਾ, ਸੋਹਣੀ ਬਣਤ ਬਣਾਈਆ। ਪ੍ਰੇਮ ਪ੍ਰੀਤੀ ਅੰਦਰ ਮਧਾ, ਮਧੁਰ ਧੁਨ ਰਾਗ ਸੁਣਾਈਆ। ਜਿਸ ਨੇ ਆ ਕੇ ਪਰਦਾ ਕੱਜਾ, ਸਦਾ ਸਦਾ ਹੋਏ ਸਹਾਈਆ। ਮੈਂ ਮੰਨਾਂ ਉਹਦੀ ਸਦ ਰਜ਼ਾ, ਭਾਣੇ ਵਿਚ ਸਮਾਈਆ। ਸਚ ਪੁਛੋ ਪ੍ਰਭ ਨੂੰ ਮਿਲ ਕੇ ਆਇਆ ਉਹ ਮਜ਼ਾ, ਜਿਸ ਦਾ ਰਸ ਸਕੇ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੋਹੇ ਗ਼ਰੀਬਣੀ ਦਏ ਵਡਿਆਈਆ। ਕੁੱਲੀ ਕਹੇ ਮੇਰਾ ਸੋਹਿਆ ਬੰਕ, ਘਰ ਵੱਜੀ ਨਾਮ ਵਧਾਈਆ। ਪ੍ਰਭ ਠਾਕਰ ਮਿਲਿਆ ਧੁਰ ਦਾ ਕੰਤ, ਸੇਜ ਸੁਹੰਜਣੀ ਰਿਹਾ ਸੁਹਾਈਆ। ਮੈਂ ਮਿਲ ਸਖੀਆਂ ਗੀਤ ਗਾਵਾਂ ਮੰਤ, ਧੁਰ ਦਾ ਰਾਗ ਅਲਾਈਆ। ਜਿਸ ਮੇਰੀ ਬਣਾਈ ਬਣਤ, ਤਿਸ ਦੇ ਨਿਉਂ ਨਿਉਂ ਲਾਗਾਂ ਪਾਈਆ। ਧੰਨ ਵਡਿਆਈ ਦਰ ਆਈ ਸੰਗਤ, ਜੇ ਮੇਰੇ ਅੰਦਰ ਵੜ ਕੇ ਹਰਿ ਸਤਿਗੁਰ ਦਰਸ਼ਨ ਪਾਈਆ। ਓਨ੍ਹਾਂ ਚੜ੍ਹੇ ਉਹ ਰੰਗਤ, ਜਿਹੜੀ ਬਹਾਰ ਮੇਰੇ ਉਤੇ ਸੁਹਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜੀਆਂ ਸੁਖ ਦਾਤਾ ਦੀਨਾਂ ਬੰਧਪ, ਬੰਧਨ ਸਾਰੇ ਰਿਹਾ ਕਟਾਈਆ।
❋
❋
੧੪ ਮਾਘ ੨੦੨੦ ਬਿਕਰਮੀ ਦਲੀਪ ਸਿੰਘ ਦੇ ਗ੍ਰਹਿ ਬਾਬੂਪੁਰ ਜ਼ਿਲਾ ਗੁਰਦਾਸ ਪੁਰ
ਸ੍ਰੀ ਭਗਵਾਨ ਕਹੇ ਸੁਣ ਸੇਵਾ ਬੱਚੀ, ਧੁਰ ਦਾ ਲੇਖ ਸਮਝਾਈਆ। ਤੇਰੀ ਕਹਾਣੀ ਲੱਗੀ ਸੱਚੀ, ਸਾਹਿਬ ਸਤਿਗੁਰ ਭਾਈਆ। ਤੇਰੀ ਪ੍ਰੀਤ ਧੁਰ ਦੀ ਲੱਗੀ, ਨਾ ਸਕੇ ਕੋਈ ਮਿਟਾਈਆ। ਸ੍ਰੀ ਭਗਵਾਨ ਰੀਤੀ ਸਾਚੀ ਦੱਸੀ, ਬੇਪਰਵਾਹ ਦਇਆ ਕਮਾਈਆ। ਕਰਿਆ ਖੇਲ ਪੁਰਖ ਸਮਰਥੀ, ਸ਼ਹਿਨਸ਼ਾਹ ਹੋਏ ਸਹਾਈਆ। ਮੈਂ ਵਖਾਵਾਂ ਤੈਨੂੰ ਅੱਖੀਂ, ਜੋ ਦਰ ਆਇਆ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪਰਦਾ ਰਿਹਾ ਉਠਾਈਆ। ਸਾਚੀ ਸੇਵਾ ਸਰਬ ਕਮੌਂਦਾ ਏ। ਸੋ ਪੁਰਖ ਨਿਰੰਜਣ ਭੇਵ ਚੁਕੌਂਦਾ ਏ। ਹਰਿ ਪੁਰਖ ਨਿਰੰਜਣ ਪਰਦਾ ਲਹੁੰਦਾ ਏ। ਏਕੰਕਾਰ ਆਪ ਵਖੌਂਦਾ ਏ। ਆਦਿ ਨਿਰੰਜਣ ਭੇਵ ਮਿਟੌਂਦਾ ਏ। ਅਬਿਨਾਸ਼ੀ ਕਰਤਾ ਰੰਗ ਰੰਗੌਂਦਾ ਏ। ਸ੍ਰੀ ਭਗਵਾਨ ਸੰਗ ਨਿਭੌਂਦਾ ਏ। ਪਾਰਬ੍ਰਹਮ ਸੇਵਾ ਅੰਦਰ ਆਪਣੀ ਕਾਰ ਆਪ ਲਗੌਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸੇਵਾ ਇਕ ਦ੍ਰਿੜੌਂਦਾ ਏ। ਸੇਵਾ ਅੰਦਰ ਸੇਵ ਕਮੌਂਦੇ ਨੇ। ਵਿਸ਼ਨ ਬ੍ਰਹਮਾ ਸ਼ਿਵ ਸੀਸ ਨਿਵੌਂਦੇ ਨੇ। ਗੁਰ ਅਵਤਾਰ ਪੀਰ ਪੈਗ਼ੰਬਰ ਦੋਏ ਜੋੜ ਮੰਗ ਮੰਗੌਂਦੇ ਨੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਸਾਚੀ ਕਰਨੀ ਆਪ ਸਮਝੌਂਦਾ ਏ। ਸਾਚੀ ਕਰਨੀ ਇਕ ਦ੍ਰਿੜਾਵਾਂਗਾ। ਧੁਰ ਦੀ ਰੀਤੀ ਆਪ ਸਮਝਾਵਾਂਗਾ। ਸਚਖੰਡ ਦਵਾਰ ਇਕ ਵਖਾਵਾਂਗਾ। ਘਰ ਦੀਪਕ ਜੋਤ ਰੁਸ਼ਨਾਵਾਂਗਾ। ਧੁਰ ਦੀ ਅਗੰਮੀ ਬਣਤ ਬਣਾਵਾਂਗਾ। ਨਾਰ ਕੰਤ ਰੂਪ ਵਟਾਵਾਂਗਾ। ਗ੍ਰਹਿ ਮੰਦਰ ਸੋਭਾ ਪਾਵਾਂਗਾ। ਥਿਰ ਘਰ ਦਵਾਰ ਇਕ ਉਪਜਾਵਾਂਗਾ। ਬਣ ਜਨਨੀ ਜਨ ਸੁਤ ਪਰਗਟਾਵਾਂਗਾ। ਸਚ ਦਵਾਰ ਸੁਹਾ ਰੁਤ, ਫਲ ਫੁਲਵਾੜੀ ਆਪ ਮਹਿਕਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸੇਵਾ ਆਪਣੇ ਹੱਥ ਰਖਾਵਾਂਗਾ। ਸਾਚੀ ਸੇਵਾ ਆਪਣੇ ਹੱਥ ਰਖਾਵਾਂਗਾ। ਸ਼ਬਦੀ ਸੁਤ ਇਕ ਪਰਗਟਾਵਾਂਗਾ। ਧੁਰ ਦਾ ਹੁਕਮ ਇਕ ਅਲਾਵਾਂਗਾ। ਸਾਚੀ ਰਚਨਾ ਰਚਨਾ ਵਿਚੋਂ ਪਰਗਟਾਵਾਂਗਾ। ਵਿਸ਼ਨੂੰ ਵਿਸ਼ਵ ਧਾਰ ਚਲਾਵਾਂਗਾ । ਬ੍ਰਹਮਾ ਬ੍ਰਹਮ ਰੂਪ ਧਰਾਵਾਂਗਾ। ਸ਼ੰਕਰ ਧੂਅੰਧਾਰ ਪਰਗਟਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਸਾਚੀ ਸੇਵਾ ਇਕ ਲਗਾਵਾਂਗਾ। ਸਾਚੀ ਸੇਵਾ ਸਰਬ ਕਮੌਣਗੇ। ਸ੍ਰੀ ਭਗਵਾਨ ਦਵਾਰੇ ਸੀਸ ਨਿਵੌਣਗੇ। ਬਣ ਦਰਵੇਸ਼ ਮੰਗ ਮੰਗੌਣਗੇ। ਖ਼ਾਲੀ ਝੋਲੀ ਅੱਗੇ ਡੌਹਣਗੇ। ਦੋਏ ਜੋੜ ਵਾਸਤਾ ਪੌਣਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਕਾਰੇ ਲੱਗ ਲੱਗ ਖ਼ੁਸ਼ੀ ਮਨੌਣਗੇ। ਸਾਚੀ ਕਾਰੇ ਆਪ ਲਗਾਵਾਂਗਾ। ਵਿਸ਼ਨੂੰ ਹੱਥ ਭੰਡਾਰ ਫੜਾਵਾਂਗਾ। ਸਾਚੀ ਸੇਵਾ ਇਕ ਸਮਝਾਵਾਂਗਾ। ਘਰ ਘਰ ਰੋਜ਼ੀ ਰਿਜ਼ਕ ਪੁਚਾਵਾਂਗਾ। ਸਾਚਾ ਇਸ਼ਕ ਆਪਣੇ ਨਾਲ ਰਖਾਵਾਂਗਾ। ਸਵਾਮੀ ਇਸ਼ਟ ਰੂਪ ਹੋ ਨਜ਼ਰੀ ਆਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਖੇਲ ਕਰਾਵਾਂਗਾ। ਬ੍ਰਹਮੇ ਸੇਵਾ ਸਚ ਸਮਝਾਵਾਂਗਾ। ਬ੍ਰਹਮ ਇਕੋ ਨੂਰ ਪਰਗਟਾਵਾਂਗਾ। ਜਾਹਰ ਜਹੂਰ ਖੇਲ ਖਿਲਾਵਾਂਗਾ। ਸ਼ਬਦੀ ਨਾਦ ਤੂਰ ਵਜਾਵਾਂਗਾ। ਆਸਾ ਮਨਸਾ ਪੂਰ, ਤ੍ਰਿਸਨਾ ਤ੍ਰਿਖਾ ਮਿਟਾਵਾਂਗਾ। ਹੋ ਕੇ ਹਾਜ਼ਰ ਹਜ਼ੂਰ, ਹਰਿ ਮੰਦਰ ਇਕ ਵਖਾਵਾਂਗਾ। ਜਿਸ ਗ੍ਰਹਿ ਨਜ਼ਰੀ ਆਏ ਜੋਤੀ ਨੂਰ, ਸਚ ਉਜਾਲਾ ਇਕ ਕਰਾਵਾਂਗਾ । ਜੋਤੀ ਜੋਤ ਸਰੂਪ ਹਰਿ, ਆਪ
❋
❋
ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸੇਵਾ ਇਕ ਵਖਾਵਾਂਗਾ। ਸਾਚੀ ਸੇਵਾ ਸਚ ਜਣਾਵਾਂਗਾ । ਸ਼ੰਕਰ ਧੂਅੰਧਾਰ ਵਿਚੋਂ ਉਠਾਵਾਂਗਾ। ਕਰ ਪਿਆਰ ਧੂੜੀ ਟਿੱਕਾ ਮਸਤਕ ਲਾਵਾਂਗਾ। ਇਹ ਆਧਾਰ ਸਰਬ ਸਮਝਾਵਾਂਗਾ। ਹੱਥ ਤਰਸੂਲ ਇਕ ਫੜਾਵਾਂਗਾ। ਲਹਿਣਾ ਦੇਣਾ ਮੂਲ ਝੋਲੀ ਪਾਵਾਂਗਾ। ਬਣ ਧੁਰ ਦਾ ਕੰਤ ਕੰਤੂਲ, ਸਚ ਸੰਦੇਸ਼ਾ ਇਕ ਸੁਣਾਵਾਂਗਾ। ਤਿੰਨਾਂ ਦੱਸ ਕੇ ਸਚ ਅਸੂਲ, ਸਾਚੀ ਸਿਖਿਆ ਇਕ ਦ੍ਰਿੜਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਵਾਂਗਾ । ਮਿਹਰ ਨਜ਼ਰ ਪ੍ਰਭੂ ਉਠਾਏਗਾ। ਤ੍ਰੈਗੁਣ ਮਾਇਆ ਆਪ ਪਰਗਟਾਏਗਾ। ਰਜੋ ਤਮੋ ਸਤੋ ਨਾਮ ਧਰਾਏਗਾ। ਪੰਜ ਤਤ ਆਪਣੀ ਗੰਢ ਪਵਾਏਗਾ। ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਖੇਲ ਕਰਾਏਗਾ। ਸ਼ਬਦ ਸੰਦੇਸ਼ਾ ਭੇਜ, ਧੁਰ ਦਾ ਹੁਕਮ ਆਪ ਜਣਾਏਗਾ। ਸਚ ਸਮਝਾ ਕੇ ਆਪਣੀ ਖੇਲ, ਸੇਵਾ ਇਕੋ ਇਕ ਵਖਾਏਗਾ। ਪੰਜ ਤਤ ਕਰ ਕੇ ਧੁਰ ਦਾ ਮੇਲ, ਬੰਧਨ ਆਪਣਾ ਨਾਮ ਰਖਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸੇਵਾ ਇਕੋ ਇਕ ਜਣਾਏਗਾ। ਸਾਚੀ ਸੇਵਾ ਹਰਿ ਜਣੌਂਦਾ ਏ। ਤ੍ਰੈਗੁਣ ਮਾਇਆ ਮੇਲ ਮਿਲੌਂਦਾ ਏ। ਪੰਜ ਤਤ ਸਾਚਾ ਜੋੜ ਜੁੜੌਂਦਾ ਏ। ਵਿਸ਼ਨ ਬ੍ਰਹਮਾ ਸ਼ਿਵ ਆਪ ਸਮਝੌਂਦਾ ਏ। ਚਾਰੇ ਖਾਣੀ ਵੰਡ ਵੰਡੌਂਦਾ ਏ। ਅੰਡਜ ਜੇਰਜ ਉਤਭੁਜ ਸੇਤਜ ਸਾਚੀ ਧਾਰ ਬਧੌਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੇਵਾ ਇਕੋ ਇਕ ਰਖੌਂਦਾ ਏ। ਸੇਵਾ ਅੰਦਰ ਖਾਣੀ ਚਾਰ ਰਚੌਂਦਾ ਏ। ਸੇਵਾ ਅੰਦਰ ਵਿਸ਼ਨ ਬ੍ਰਹਮਾ ਸ਼ਿਵ ਦੇ ਆਧਾਰ, ਸਾਚੇ ਮਾਰਗ ਆਪੇ ਲੌਂਦਾ ਏ। ਸੇਵਾ ਅੰਦਰ ਬੋਲ ਜੈਕਾਰ, ਚਾਰੇ ਬਾਣੀ ਰਾਗ ਅਲੌਂਦਾ ਏ। ਸੇਵਾ ਅੰਦਰ ਕਰ ਪਸਾਰ, ਲੱਖ ਚੁਰਾਸੀ ਵੰਡ ਵੰਡੌਂਦਾ ਏ। ਸੇਵਾ ਅੰਦਰ ਮਹਲ ਅਟੱਲ ਉਸਾਰ, ਲੋਕ ਪਰਲੋਕ ਆਪ ਸੁਹੌਂਦਾ ਏ। ਸੇਵਾ ਅੰਦਰ ਗਗਨ ਮੰਡਲ ਖੇਲ ਨਿਰਾਲ, ਆਕਾਸ਼ ਪਰਕਾਸ਼ ਨੂਰ ਚਮਕੌਂਦਾ ਏ। ਸੇਵਾ ਅੰਦਰ ਰਵ ਸਸ ਆਧਾਰ, ਸੇਵਾ ਅੰਦਰ ਮੰਡਲ ਮੰਡਪ ਡੇਰਾ ਲੌਂਦਾ ਏ। ਸੇਵਾ ਅੰਦਰ ਜ਼ਿਮੀਂ ਅਸਮਾਨ, ਧਰਤ ਧਵਲ ਆਪ ਵਖੌਂਦਾ ਏ। ਸੇਵਾ ਅੰਦਰ ਖੇਲ ਕਰੇ ਜੁਗ ਚਾਰ, ਜੁਗ ਚੌਕੜੀ ਬੰਧਨ ਪੌਂਦਾ ਏ। ਸੇਵਾ ਅੰਦਰ ਬੋਲ ਜੈਕਾਰ, ਚਾਰੇ ਵੇਦਾਂ ਰਾਗ ਅਲੌਂਦਾ ਏ। ਸੇਵਾ ਅੰਦਰ ਖੇਲ ਨਿਆਰ, ਨਿਰਗੁਣ ਸਰਗੁਣ ਘਾਲ ਕਮੌਂਦਾ ਏ। ਸੇਵਾ ਅੰਦਰ ਹੋ ਤਿਆਰ, ਨਿਰਵੈਰ ਪੁਰਖ ਵੇਸ ਵਟੌਂਦਾ ਏ। ਸੇਵਾ ਅੰਦਰ ਕਰ ਸ਼ੰਗਾਰ, ਪੰਜ ਤਤ ਕਾਇਆ ਚੋਲਾ ਆਪ ਹੰਢੌਂਦਾ ਏ। ਸੇਵਾ ਅੰਦਰ ਬਣ ਗੁਰੂ ਅਵਤਾਰ, ਲੋਕਮਾਤ ਵੇਖ ਵਖੌਂਦਾ ਏ। ਸੇਵਾ ਅੰਦਰ ਸ਼ਬਦੀ ਧਾਰ, ਧੁਰ ਦਾ ਰਾਗ ਅਲੌਂਦਾ ਏ। ਸੇਵਾ ਅੰਦਰ ਬਣ ਲਿਖਾਰ, ਕਾਤਬ ਆਪਣੀ ਕਲਮ ਚਲੌਂਦਾ ਏ। ਸੇਵਾ ਅੰਦਰ ਕਰ ਪਿਆਰ, ਅੰਮ੍ਰਿਤ ਮੇਘ ਬਰਸੌਂਦਾ ਏ। ਸੇਵਾ ਅੰਦਰ ਖੇਲ ਸੰਸਾਰ, ਸੱਜਣ ਸੁਹੇਲੇ ਮੇਲ ਮਿਲੌਂਦਾ ਏ। ਸੇਵਾ ਅੰਦਰ ਹੋ ਖ਼ਬਰਦਾਰ, ਬੇਖ਼ਬਰ ਖ਼ਬਰ ਸੁਣੌਂਦਾ ਏ। ਸੇਵਾ ਅੰਦਰ ਜਲਵਾ ਨੂਰ ਕਰ ਉਜਿਆਰ, ਜਾਹਰ ਜਹੂਰ ਪੜਦਾ ਲਾਹੁੰਦਾ ਏ। ਸੇਵਾ ਅੰਦਰ ਪੀਰ ਪੈਗ਼ੰਬਰ ਬਣ ਕੇ ਮੀਤ ਮੁਰਾਰ, ਸਗਲਾ ਸੰਗ ਨਿਭੌਂਦਾ ਏ। ਸੇਵਾ ਅੰਦਰ ਕਲਮਾ ਕਾਇਨਾਤ ਬੋਲ ਜੈਕਾਰ, ਹਦਾਇਤ ਇਕੋ ਇਕ ਸੁਣੌਂਦਾ ਏ। ਸੇਵਾ ਅੰਦਰ ਭਗਤ ਭਗਵੰਤ ਕਰ ਤਿਆਰ, ਭਗਤੀ ਇਕੋ ਇਕ ਵਖੌਂਦਾ ਏ। ਸੇਵਾ ਅੰਦਰ ਸੰਤ ਸੱਜਣ ਲਏ ਉਠਾਲ, ਅੰਦਰ ਵੜ ਵੜ ਮੇਲ ਮਿਲੌਂਦਾ ਏ। ਸੇਵਾ ਅੰਦਰ ਗਰੁਮੁਖਾਂ ਕਰੇ ਪ੍ਰਿਤਪਾਲ,
❋
❋
ਜੁਗ ਜੁਗ ਸਿਰ ਸਿਰ ਹੱਥ ਰਖੌਂਦਾ ਏ। ਸੇਵਾ ਅੰਦਰ ਗੁਰਸਿਖਾਂ ਚਲੇ ਨਾਲ, ਜਗਤ ਵਿਛੋੜਾ ਦੂਰ ਕਰੌਂਦਾ ਏ। ਸੇਵਾ ਅੰਦਰ ਖਾਣੀ ਬਾਣੀ ਕਰ ਤਿਆਰ, ਸ਼ਾਸਤਰ ਸਿਮਰਤ ਵੇਦ ਪੁਰਾਨ ਬਣਤ ਬਣੌਂਦਾ ਏ। ਸੇਵਾ ਅੰਦਰ ਗੀਤਾ ਗਿਆਨ ਦੇ ਆਧਾਰ, ਅੰਜੀਲ ਕੁਰਾਨ ਢੋਲਾ ਗੌਂਦਾ ਏ। ਸੇਵਾ ਅੰਦਰ ਕਰੇ ਖੇਲ ਅਗੰਮ ਅਪਾਰ, ਅਗੰਮੜੀ ਕਾਰ ਕਮੌਂਦਾ ਏ। ਸੇਵਾ ਅੰਦਰ ਤੇਈ ਅਵਤਾਰ, ਸਾਹਿਬ ਸਤਿਗੁਰ ਹੁਕਮ ਚਲੌਂਦਾ ਏ। ਸੇਵਾ ਅੰਦਰ ਈਸਾ ਮੂਸਾ ਮੁਹੰਮਦ ਲਏ ਉਠਾਲ, ਮੁਸੱਲਾ ਇਕੋ ਹੇਠ ਵਛੌਂਦਾ ਏ। ਸੇਵਾ ਅੰਦਰ ਨਾਨਕ ਗੋਬਿੰਦ ਬੰਨ੍ਹ ਧਾਰ, ਸਾਚੀ ਸੇਵਾ ਇਕ ਲਗੌਂਦਾ ਏ। ਸੇਵਾ ਅੰਦਰ ਭਗਤ ਅਠਾਰਾਂ ਕਰ ਪਿਆਰ, ਪ੍ਰੇਮ ਪ੍ਰੀਤੀ ਜੋੜ ਜੁੜੌਂਦਾ ਏ। ਸੇਵਾ ਅੰਦਰ ਗੋਬਿੰਦ ਬਣਾਇਆ ਆਪਣਾ ਬਾਲ, ਪਿਤਾ ਪੁਰਖ ਅਕਾਲ ਅਖਵੌਂਦਾ ਏ। ਸੇਵਾ ਅੰਦਰ ਬਾਲੇ ਨੀਹਾਂ ਹੇਠਾਂ ਦਏ ਸੁਆਲ, ਸੇਵਾ ਅੰਦਰ ਮਹਲ ਅਟੱਲ ਰੁਸ਼ਨੌਂਦਾ ਏ। ਸੇਵਾ ਅੰਦਰ ਖੰਡਾ ਖੜਗ ਖਿਚ ਕਟਾਰ, ਤੀਰ ਤਰਕਸ਼ ਭੱਥਾ ਆਪਣੇ ਕੰਧ ਵਖੌਂਦਾ ਏ। ਸੇਵਾ ਅੰਦਰ ਸਭ ਕੁਛ ਵਾਰ, ਆਪ ਆਪਾ ਮੇਟ ਮਿਟੌਂਦਾ ਏ। ਸੇਵਾ ਅੰਦਰ ਸੱਥਰ ਹੰਢਾਇਆ ਸਾਂਝੇ ਯਾਰ, ਮਾਛੂਵਾੜਾ ਰੁਤ ਸੁਹੌਂਦਾ ਏ। ਸੇਵਾ ਅੰਦਰ ਬੋਲ ਜੈਕਾਰ, ਪੁਰਖ ਅਕਾਲ ਇਕ ਧਿਔਂਦਾ ਏ। ਸੇਵਾ ਅੰਦਰ ਬਣ ਭਿਖਾਰ, ਸਾਚੀ ਭਿਖਿਆ ਮੰਗ ਮੰਗੌਂਦਾ ਏ। ਸੇਵਾ ਅੰਦਰ ਦੇਵਣਹਾਰ, ਧੁਰ ਦੀ ਵਸਤ ਆਪ ਵਰਤੌਂਦਾ ਏ। ਸੇਵਾ ਅੰਦਰ ਅਗੰਮੀ ਗੁਫ਼ਤਾਰ, ਬਿਨ ਰਸਨਾ ਜਿਹਵਾ ਰਾਗ ਅਲੌਂਦਾ ਏ। ਸੇਵਾ ਅੰਦਰ ਕਰੇ ਖੇਲ ਆਪ ਨਿਰੰਕਾਰ, ਨਿਰਗੁਣ ਆਪਣੀ ਕਲ ਵਰਤੌਂਦਾ ਏ। ਸੇਵਾ ਅੰਦਰ ਕੀਤਾ ਕੌਲ ਇਕਰਾਰ, ਧੁਰ ਦਾ ਲੇਖ ਆਪਣੇ ਹੱਥ ਰਖੌਂਦਾ ਏ। ਸੇਵਾ ਅੰਦਰ ਕਲ ਕਲਕੀ ਲੈ ਅਵਤਾਰ, ਸੰਬਲ ਆਪਣੀ ਰੁੱਤ ਸੁਹੌਂਦਾ ਏ। ਸੇਵਾ ਅੰਦਰ ਗੋਬਿੰਦ ਕਰ ਪਿਆਰ, ਸ਼ਬਦੀ ਜੋਤੀ ਜੋੜ ਜੁੜੌਂਦਾ ਏ। ਸੇਵਾ ਅੰਦਰ ਲੇਖਾ ਜਾਣ ਜੁਗ ਚੌਕੜੀ ਚਾਰ, ਨਵ ਨੌ ਪੰਧ ਮੁਕੌਂਦਾ ਏ। ਸੇਵਾ ਅੰਦਰ ਹੋ ਤਿਆਰ, ਤ੍ਰੈਗੁਣ ਅਤੀਤਾ ਫੇਰਾ ਪੌਂਦਾ ਏ। ਸੇਵਾ ਅੰਦਰ ਕਰੇ ਖੇਲ ਆਪ ਕਰਤਾਰ, ਕੁਦਰਤ ਆਪਣਾ ਖੇਲ ਰਚੌਂਦਾ ਏ। ਸੇਵਾ ਅੰਦਰ ਵੇਖੇ ਵਿਗਸੇ ਵੇਖਣਹਾਰ, ਨੇਤਰ ਲੋਚਣ ਨੈਣ ਖੁਲੌਂਦਾ ਏ। ਸੇਵਾ ਅੰਦਰ ਹੋ ਕੇ ਗਰਿਫ਼ਤਾਰ, ਆਪਣਾ ਬਲ ਨਾ ਕੋਇ ਜਣੌਂਦਾ ਏ। ਸੇਵਾ ਅੰਦਰ ਆਪਾ ਆਪ ਵਾਰ, ਪੰਜ ਤਤ ਕਾਇਆ ਮਾਟੀ ਤਤ ਜਲੌਂਦਾ ਏ। ਸੇਵਾ ਅੰਦਰ ਜੋਤੀ ਜੋਤ ਕਰ ਚਮਤਕਾਰ, ਦੀਆ ਦੀਪਕ ਇਕੋ ਡਗਮਗੌਂਦਾ ਏ। ਸੇਵਾ ਅੰਦਰ ਕਰੇ ਖੇਲ ਸਿਰਜਣਹਾਰ, ਨਿਰਗੁਣ ਨਿਰਵੈਰ ਪੁਰਖ ਅਕਾਲ ਦੀਨ ਦਿਆਲ ਪਰਵਰਦਿਗਾਰ ਸਾਂਝਾ ਯਾਰ ਸਾਚੀ ਕਰਨੀ ਕਾਰ ਕਮੌਂਦਾ ਹੇ। ਸੇਵਾ ਅੰਦਰ ਭਗਤ ਭਗਵੰਤ ਲਏ ਉਠਾਲ, ਫੜ ਬਾਹੋਂ ਗੋਦ ਬਹੌਂਦਾ ਏ। ਸੇਵਾ ਅੰਦਰ ਵੇਖੇ ਲਾਲ, ਲਾਲਨ ਆਪਣਾ ਰੰਗ ਰੰਗੌਂਦਾ ਏ। ਸੇਵਾ ਅੰਦਰ ਹੋ ਦਿਆਲ, ਦਿਆਲਤਾ ਇਕੋ ਇਕ ਵਰਤੌਂਦਾ ਏ। ਸੇਵਾ ਅੰਦਰ ਨਾਤਾ ਤੋੜ ਕਾਲ ਮਹਾਂਕਾਲ, ਮਹਿਬੂਬ ਆਪਣਾ ਘਰ ਵਖੌਂਦਾ ਏ। ਸੇਵਾ ਅੰਦਰ ਸਚਖੰਡ ਦਵਾਰ ਸੱਚੀ ਧਰਮਸਾਲ, ਹਰਿ ਭਗਤਾਂ ਲਈ ਬਣੌਂਦਾ ਏ। ਸੇਵਾ ਅੰਦਰ ਸੰਤ ਸੁਹੇਲੇ ਲਏ ਭਾਲ, ਪੁਰਖ ਅਬਿਨਾਸ਼ੀ ਦਰ ਦਰ ਘਰ ਘਰ ਸੇਵ ਕਮੌਂਦਾ ਏ। ਸੁਣ ਸੇਵਾ ਆ ਕੇ ਵੇਖ ਸਭ ਦਾ ਹਾਲ, ਬਿਨ ਸੇਵਕ ਨਜ਼ਰ ਕੋਇ ਨਾ ਔਂਦਾ ਏ। ਸਭ ਦੇ ਮਸਤਕ ਨੂਰੀ ਜਲਵਾ ਇਕ ਜਲਾਲ, ਜੌਹਰ ਇਕੋ ਰੰਗ ਵਖੌਂਦਾ ਏ। ਸ੍ਰੀ ਭਗਵਾਨ ਸਾਚੀ ਸੇਵਾ ਵਿਚੋਂ ਲਏ ਭਾਲ, ਜੋ ਭਾਲਿਆਂ ਹੱਥ ਕਿਸੇ ਨਾ ਔਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ
❋
❋
ਕਿਰਪਾ ਕਰ, ਸੇਵਾ ਵਿਚ ਸਰਬ ਰਖੌਂਦਾ ਏ। ਸੇਵਾ ਕਹੇ ਮੋਹੇ ਹੋਈ ਹੈਰਾਨੀ, ਨੇਤਰ ਨੈਣਾਂ ਨੈਣ ਸ਼ਰਮਾਈਆ। ਸ੍ਰੀ ਭਗਵਾਨ ਤੇਰੀ ਖੇਲ ਮਹਾਨੀ, ਮੈਂ ਸਮਝ ਸਕਾਂ ਨਾ ਰਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਤੇਰੇ ਦਰ ਉਤੇ ਭਰਨ ਪਾਣੀ, ਮਾਣ ਅਭਿਮਾਨ ਨਾ ਕੋਇ ਜਣਾਈਆ। ਤੇਰੀ ਸੇਵਾ ਵਿਚ ਫਿਰਦੇ ਚਾਰੇ ਖਾਣੀ, ਚਾਰੋਂ ਕੁੰਟ ਨਜ਼ਰੀ ਆਈਆ। ਤੇਰੀ ਸੇਵਾ ਵਿਚ ਦੋ ਜਹਾਨ ਚਲਾਵਣ ਨਿਸ਼ਾਨੀ, ਨਿਸ਼ਾਨਾ ਇਕੋ ਇਕ ਤਕਾਈਆ। ਤੇਰੀ ਸੇਵਾ ਵਿਚ ਸਭ ਨੇ ਬੋਲੀ ਬਾਣੀ, ਬਾਣ ਨਿਰਾਲਾ ਤੀਰ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੇ ਮੋਹੇ ਵਰ, ਦਰ ਤੇਰੇ ਮੰਗ ਮੰਗਾਈਆ । ਸੁਣ ਸੇਵਾ ਪ੍ਰਭ ਕਹੇ ਕਰਤਾਰ, ਹਰਿ ਕਰਤਾ ਦਏ ਜਣਾਈਆ। ਸੇਵਾ ਵਿਚ ਸਰਬ ਸੰਸਾਰ, ਦਿਵਸ ਰੈਣ ਸੇਵ ਕਮਾਈਆ। ਗੁਰਮੁਖਾਂ ਸੇਵਾ ਅਪਰ ਅਪਾਰ, ਜਨ ਭਗਤਾਂ ਸੇਵਾ ਸੋਭਾ ਪਾਈਆ। ਮਨਮੁਖਾਂ ਸੇਵਾ ਜਗਤ ਪਿਆਰ, ਕੂੜਾ ਨਾਤਾ ਜੋੜ ਜੁੜਾਈਆ। ਸਾਚੀ ਸੇਵਾ ਹੱਥ ਨਾ ਆਏ ਬਿਨ ਸਤਿਗੁਰ ਚਰਨ ਪਿਆਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ਾ ਇਕ ਸੁਣਾਈਆ। ਸੇਵਾ ਕਹੇ ਮੈਂ ਤੈਥੋਂ ਡਰਦੀ, ਉਚੀ ਕੂਕ ਸਕਾਂ ਨਾ ਰਾਈਆ। ਮਨਮੁਖ ਦਵਾਰੇ ਜਾਵਾਂ ਮਰਦੀ ਮਰਦੀ, ਮੇਰੀ ਚਲੇ ਨਾ ਕੋਈ ਵਡਿਆਈਆ। ਤੇਰੇ ਪ੍ਰੇਮ ਦਾ ਮਿਲੇ ਕੋਈ ਨਾ ਦਰਦੀ, ਧੁਰ ਦਾ ਸੰਗ ਨਾ ਕੋਈ ਬਣਾਈਆ। ਮਨ ਵਾਸਨਾ ਸਭ ਦੀ ਲੱਗੀ ਮਰਜ਼ੀ, ਮੁਜਰਮ ਦਿਸੇ ਜਗਤ ਲੋਕਾਈਆ। ਜਿਸ ਵੇਲੇ ਜਨ ਭਗਤ ਦਵਾਰੇ ਵੜਦੀ, ਗੀਤ ਗਾਵਾਂ ਖ਼ੁਸ਼ੀਆਂ ਚਾਈਂ ਚਾਈਂਆ। ਨਿਉਂ ਨਿਉਂ ਪੈਰ ਓਹਨਾਂ ਦੇ ਫੜਦੀ, ਜੋ ਤੇਰੇ ਚਰਨੀ ਲਗਨ ਸਰਨਾਈਆ। ਗੋਲੀ ਬਣਾਂ ਦਰ ਦੀ, ਘਰ ਘਰ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਦੇ ਇਕ ਵਰ, ਹਰਿ ਏਕਾ ਦੇ ਵਖਾਈਆ। ਸੁਣ ਸੇਵਾ ਕਹੇ ਨਿਰੰਕਾਰ, ਹਰਿ ਕਰਤਾ ਆਪ ਜਣਾਇੰਦਾ। ਸੇਵਾ ਵਿਚ ਖੇਲ ਅਪਾਰ,,ਅਪਰੰਪਰ ਆਪ ਸਮਝਾਇੰਦਾ। ਸਾਚੀ ਸੇਵਾ ਅਪਰ ਅਪਾਰ, ਧੁਰ ਦਾ ਫਲ ਖਵਾਇੰਦਾ। ਜਗਤ ਸੇਵਾ ਕੂੜ ਪਸਾਰ, ਕਰਤਾ ਕੀਮਤ ਕੋਇ ਨਾ ਪਾਇੰਦਾ। ਕੂੜੀ ਸੇਵਾ ਅੰਦਰ ਨੇਤਰ ਰੋਵੇ ਪੁਰਖ ਨਾਰ, ਪੁੱਤਰ ਧੀ ਸਰਬ ਕੁਰਲਾਇੰਦਾ। ਜਗਤ ਕਟੁੰਬ ਨਾ ਕੋਇ ਅਧਾਰ, ਸੱਜਣ ਸੈਣ ਨਜ਼ਰ ਕੋਈ ਨਾ ਆਇੰਦਾ। ਸਾਚੀ ਸੇਵਾ ਗੁਰਮੁਖ ਗੁਰਮੁਖ ਕਰਨ ਪਿਆਰ, ਪ੍ਰੇਮ ਪ੍ਰੀਤੀ ਵਿਚੋਂ ਪਰਗਟਾਇੰਦਾ। ਜਿਸ ਸੇਵਾ ਦੀ ਖਿਲੇ ਸਚ ਗੁਲਜ਼ਾਰ, ਸੋ ਬਗੀਚਾ ਹਰਿ ਮਹਿਕਾਇੰਦਾ। ਸੇਵਾ ਕਰਦੇ ਕਰਦੇ ਸੇਵਾ ਮੰਗਦੇ ਗਏ ਗੁਰੂ ਅਵਤਾਰ, ਪੀਰ ਪੈਗ਼ੰਬਰ ਝੋਲੀ ਸਰਬ ਡਾਹਿੰਦਾ। ਸਭ ਦੀ ਸੇਵਾ ਕਰੇ ਆਪ ਨਿਰੰਕਾਰ, ਸੇਵਾ ਕਰਦਾ ਨਜ਼ਰ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਆਪ ਸਮਝਾਇੰਦਾ। ਸੁਣ ਸੇਵਾ ਧੁਰ ਦੀ ਗਾਥ, ਹਰਿ ਕਰਤਾ ਆਪ ਜਣਾਈਆ। ਤੇਰੀ ਸੇਵਾ ਜਗਤ ਦਾਤ, ਪਾਰਬ੍ਰਹਮ ਵਡਿਆਈਆ। ਤੇਰਾ ਮੇਲਾ ਭਗਤਾਂ ਸਾਥ, ਸੰਤ ਸਾਜਣ ਜੋੜ ਜੁੜਾਈਆ। ਤੇਰੀ ਸੇਵਾ ਪ੍ਰਭ ਚਰਨ ਪ੍ਰੀਤੀ ਨਾਤ, ਘਰ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਸੇਵਾ ਕਹੇ ਮੋਹੇ ਕੋਈ ਨਾ ਨਾਤਾ, ਜਗਤ ਮਿਲੇ ਨਾ ਕੋਈ ਵਡਿਆਈਆ। ਇਕੋ ਮੰਗਾਂ ਧੁਰ ਦੀ ਦਾਤਾ, ਦਾਤਾਰ ਤੇਰੇ ਅੱਗੇ ਝੋਲੀ ਡਾਹੀਆ। ਮੈਂ ਜਨ ਭਗਤ ਦਵਾਰੇ ਖ਼ਾਲੀ ਬਰਤਨ ਮਾਂਝਾਂ ਨਾਲ ਪਰਾਤਾਂ, ਖ਼ਾਕ ਧੂੜੀ ਨਾਲ ਸੇਵ ਕਮਾਈਆ। ਨਿਉਂ ਨਿਉਂ ਗੁਰਮੁਖਾਂ ਦੇ ਚਰਨਾ ਵਲ ਝਾਕਾਂ, ਨੈਣ
❋
❋
ਉਪਰ ਨਾ ਸਕਾਂ ਉਠਾਈਆ। ਹੌਲੀ ਹੌਲੀ ਸੁਣਾਂ ਉਹਨਾਂ ਦੀਆਂ ਬਾਤਾਂ, ਜੋ ਖ਼ੁਸ਼ੀਆਂ ਤੇਰਾ ਢੋਲਾ ਗਾਈਆ। ਜਿਨ੍ਹਾਂ ਬਿਰਹੋਂ ਵਿਛੋੜੇ ਵਿਚ ਲੰਘਾਈਆਂ ਰਾਤਾਂ, ਤਿਨ੍ਹਾਂ ਪੈਰਾਂ ਹੇਠ ਆਪਣਾ ਸੀਸ ਟਿਕਾਈਆ। ਚੁੱਕ ਕੇ ਭਾਰ ਧੰਨ ਧੰਨ ਆਖਾਂ, ਕਹਿ ਕਹਿ ਸ਼ੁਕਰ ਮਨਾਈਆ। ਖ਼ੁਸ਼ੀਆਂ ਵਿਚ ਕਹਾਂ ਮੇਰੀਆਂ ਮੁੱਕੀਆਂ ਵਾਟਾਂ, ਅੱਗੇ ਪੰਧ ਨਜ਼ਰ ਨਾ ਆਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੋਹੇ ਦੇਣੀ ਮਾਣ ਵਡਿਆਈਆ। ਸ੍ਰੀ ਭਗਵਾਨ ਕਹੇ ਸੇਵਾ ਤੂੰ ਸੇਵ ਕੀ ਕਮੌਣੀ ਆਂ। ਨੇਤਰ ਲੋਚਣ ਲਏ ਪੇਖ, ਹਰਿ ਜੂ ਕੀ ਕੀ ਖੇਲ ਵਰਤੌਣੀ ਆਂ। ਜਨ ਭਗਤਾਂ ਪਿਛੇ ਧਰਿਆ ਭੇਖ, ਤਿਸ ਆਪਣੀ ਜੋਤ ਅਕਾਲਣ ਨਿਰਗੁਣ ਸੇਵਾ ਵਿਚ ਰਖਾਉਣੀ ਆਂ। ਭਗਤ ਦਵਾਰੇ ਵੇਖ ਸਚ ਕੋਟ, ਫੂਲਣ ਬਰਖਾ ਇਕ ਬਰਸੌਣੀ ਆਂ। ਦੇ ਨਾਮ ਭੰਡਾਰ ਅਤੋਟ, ਅਤੁਟ ਦਾਤ ਵਰਤੌਣੀ ਆਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੇਵਾ ਸਾਚੀ ਸਚ ਕਮੌਣੀ ਆਂ। ਸੇਵਾ ਕਹੇ ਤੂੰ ਭਗਵਾਨ, ਪ੍ਰਭ ਤੇਰੇ ਹੱਥ ਵਡਿਆਈਆ। ਇਹ ਦਾਤ ਮੈਨੂੰ ਦੇ ਦੇ ਦਾਨ, ਦਰ ਦਰਵੇਸ਼ ਬੈਠੀ ਝੋਲੀ ਡਾਹੀਆ। ਮੈਂ ਜਾ ਕੇ ਸੇਵਾ ਕਰਾਂ ਮਹਾਨ, ਸੇਵਕ ਬਣ ਕੇ ਸੇਵ ਕਮਾਈਆ। ਜਿਸ ਮਾਰਗ ਗੁਰਮੁਖ ਆਣ, ਤਿਨ੍ਹਾਂ ਕੇਸ ਚਵਰ ਝੁਲਾਈਆ। ਜਿਸ ਵੇਲੇ ਮੇਰੇ ਉਪਰ ਚਰਨ ਟਿਕਾਨ, ਮੈਂ ਖ਼ੁਸ਼ੀਆਂ ਨਾਲ ਲਵਾਂ ਉਠਾਈਆ। ਨਾਲੇ ਕੂਕ ਪੁਕਾਰ ਕਰਾਂ ਬਿਨਾ ਜ਼ਬਾਨ, ਅੰਦਰੇ ਅੰਦਰ ਰਾਗ ਸੁਣਾਈਆ। ਚਲੋ ਓਸ ਨੂੰ ਮਿਲੀਏ ਆਣ, ਜੋ ਧੁਰ ਦਾ ਮਾਲਕ ਬੇਪਰਵਾਹੀਆ। ਜਿਸ ਮੇਰੀ ਸੇਵਾ ਲਾਈ ਵਿਚ ਜਹਾਨ, ਜਨ ਭਗਤਾਂ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਸੁਣ ਕੇ ਬਾਤ ਸੇਵਾ ਦੀ ਹਰਿ, ਧੁਰ ਸੰਦੇਸ਼ਾ ਇਕ ਜਣਾਈਆ। ਉਠ ਬਾਲ ਆ ਦਰ, ਦਰਦੀ ਦਰਦ ਵੰਡਾਈਆ। ਆਪਣੀ ਕਹਾਣੀ ਦੱਸ ਘੜ, ਕੀ ਕੀ ਬਣਤ ਬਣਾਈਆ। ਤੇਰੀ ਕਿਸ ਲਗਾਈ ਜੜ੍ਹ, ਪਤ ਡਾਹਲੀ ਕਵਣ ਮਹਿਕਾਈਆ। ਕੀ ਕਰਨੀ ਜੁਗ ਜੁਗ ਰਿਹਾ ਕਰ, ਨਿਹਕਰਮੀ ਇਕੋ ਮੰਗ ਮੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਸੇਵਾ ਕਹੇ ਮੇਰੇ ਰੂਪ ਪੰਜ, ਪੰਜਾਂ ਵਿਚੋਂ ਨਜ਼ਰੀ ਆਈਆ। ਪੰਜ ਕਹਿਣ ਤੇਰੀ ਧਾਰ ਸੂਰਾ ਸਰਬੰਗ, ਸ਼ਹਿਨਸ਼ਾਹ ਤੇਰੀ ਬੇਪਰਵਾਹੀਆ। ਸ਼ਹਿਨਸ਼ਾਹ ਕਹੇ ਮੇਰਾ ਖੇਲ ਇਕ ਅਨੰਦ, ਅਨੰਦ ਅਨੰਦ ਵਿਚੋਂ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ। ਸੇਵਾ ਕਹੇ ਮੇਰਾ ਮੇਲ ਪੰਜ, ਪੰਜ ਮਿਲੇ ਵਡਿਆਈਆ। ਮੇਰਾ ਰੂਪ ਦਾ ਨਾ ਕੋਈ ਤਤ ਕਾਇਆ ਕੰਚ, ਗੜ੍ਹ ਨਜ਼ਰ ਕੋਈ ਨਾ ਆਈਆ। ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਨਾ ਕੋਈ ਨੂਰ ਅਗਨੀ ਅੰਚ, ਧੂਅੰਧਾਰ ਨਾ ਕੋਈ ਰਖਾਈਆ। ਸਾਹਿਬ ਸਤਿਗੁਰ ਪੁਰਖ ਅਕਾਲ ਬਣਾਈ ਮੇਰੀ ਬਣਤ, ਘਾੜਤ ਆਪਣੀ ਹੱਥੀਂ ਘੜਾਈਆ। ਜਿਸ ਦਾ ਭੇਵ ਨੌ ਸੌ ਚੁਰਾਨਵੇਂ ਚੌਕੜੀ ਜੁਗ ਕਿਸੇ ਨਾ ਪਾਇਆ ਜੀਵ ਜੰਤ, ਗੁਰ ਅਵਤਾਰ ਨਾ ਕੋਇ ਲੇਖ ਲਿਖਾਈਆ। ਮੇਰੀ ਮਹਿੰਮਾ ਸਦਾ ਅਗਣਤ, ਰਸਨਾ ਜਿਹਵਾ ਨਾ ਕੋਈ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮੇਰਾ ਭੇਵ ਦਏ ਚੁਕਾਈਆ। ਸੇਵਾ ਕਹੇ ਮੇਰੇ ਪੰਜ ਰੂਪ, ਰੂਪਾਵੰਤੀ ਨਜ਼ਰੀ ਆਈਆ। ਸਾਹਿਬ ਸਵਾਮੀ ਮੇਰਾ ਭੂਪ, ਪਤਿਪਰਮੇਸ਼ਵਰ ਬੇਪਰਵਾਹੀਆ। ਮੇਰੀ ਸੇਵਾ ਚਾਰ ਕੂਟ, ਚਾਰੇ ਰੂਪ ਦਏ ਸਮਝਾਈਆ। ਪੰਜਵੀਂ ਸੇਵਾ ਚਰਨ ਵਿਚ ਰੱਖ ਸਭ ਤੋਂ
❋
❋
ਕਰੇ ਮਜ਼ਬੂਤ, ਹਾਰ ਜਿਤ ਆਪਣੇ ਹੱਥ ਰਖਾਈਆ। ਨਾ ਕੋਈ ਤਤ ਨਾ ਵਜੂਦ, ਬੁੱਤ ਰੂਪ ਨਾ ਕੋਈ ਵਖਾਈਆ। ਸਾਹਿਬ ਸਤਿਗੁਰ ਇਕ ਮਹਿਬੂਬ, ਮਿਹਰਵਾਨ ਦਏ ਵਡਿਆਈਆ। ਆਦਿ ਜੁਗਾਦਿ ਜੁਗ ਚੌਕੜੀ ਸਦਾ ਮੌਜੂਦ, ਵਿਛੋੜਾ ਨਜ਼ਰ ਕੋਈ ਨਾ ਆਈਆ। ਸਾਹਿਬ ਸਤਿਗੁਰ ਮੈਨੂੰ ਕਰ ਕੇ ਰੱਖਿਆ ਮਹਿਫ਼ੂਜ਼, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਿਹਰਵਾਨ ਹੋਏ ਸਹਾਈਆ। ਸੇਵਾ ਕਹੇ ਮੇਰਾ ਰੂਪ ਪਰਗਟ, ਸ੍ਰੀ ਭਗਵਾਨ ਆਪ ਪਰਗਟਾਈਆ। ਮੇਰਾ ਖੇਲ ਹਰ ਘਟ, ਹਰਿ ਕਰਤਾ ਆਪ ਜਣਾਈਆ। ਮੇਰਾ ਖੇਲ ਮਰਘਟ, ਮੜੀ ਗੋਰ ਵੇਖ ਵਖਾਈਆ। ਮੇਰਾ ਖੇਲ ਤੀਰਥ ਤੱਟ, ਤੱਟ ਕਿਨਾਰਾ ਫੋਲ ਫੁਲਾਈਆ । ਮੇਰਾ ਖੇਲ ਮੰਦਰ ਮੱਠ, ਸ਼ਿਵਦਵਾਲੇ ਵੇਖਾਂ ਚਾਈਂ ਚਾਈਂਆ। ਮੇਰਾ ਖੇਲ ਹੱਥ ਪੁਰਖ ਸਮਰਥ, ਸ੍ਰੀ ਭਗਵਾਨ ਸਾਚੀ ਸੇਵਾ ਲਾਈਆ। ਮੇਰਾ ਖੇਲ ਸਦਾ ਅਕੱਥ, ਕਥਨੀ ਕਥ ਨਾ ਸਕੇ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਸਚ ਸੇਵਾ ਦਏ ਵਡਿਆਈਆ। ਸੇਵਾ ਕਹੇ ਮੇਰਾ ਪ੍ਰੀਤਮ ਓਹ, ਦੇਵੇ ਮਾਣ ਵਡਿਆਈਆ। ਜਿਸ ਸੇਵਾ ਅੰਦਰ ਆਪਣੀ ਸੇਵਾ ਲਾਈ ਛੱਬੀ ਪੋਹ, ਵੇਸ ਅਵਲੜਾ ਰੂਪ ਵਟਾਈਆ। ਸੇਵਾ ਖ਼ਾਤਰ ਨਿਰਗੁਣ ਹੋ, ਸਰਗੁਣ ਰੰਗ ਨਾ ਕੋਇ ਰੰਗਾਈਆ। ਮੀਤ ਮੁਰਾਰਾ ਸੱਜਣ ਲਿਆ ਟੋਹ, ਗੋਬਿੰਦ ਆਪਣੇ ਅੰਗ ਲਗਾਈਆ। ਦੋ ਜਹਾਨਾਂ ਸਭ ਤੋਂ ਸੇਵਾ ਖੋਹ, ਸਾਚੀ ਸੇਵਾ ਇਕੋ ਰੂਪ ਵਖਾਈਆ। ਕੂੜ ਕੁਟੰਬ ਨਾਲੋਂ ਤੋੜ ਮੋਹ, ਜਨ ਭਗਤਾਂ ਹੋਏ ਸਹਾਈਆ। ਸੇਵਾ ਕਰ ਕਰ ਦੁਰਮਤ ਮੈਲ ਧੋ, ਨਿਰਮਲ ਨਿਰਮਲ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੇਵਾ ਆਪ ਦਰਸਾਈਆ। ਸੇਵਾ ਕਹੇ ਮੈਂ ਪੰਚ ਪਿਆਰੀ, ਸਚ ਰੰਗ ਰੰਗਾਈਆ। ਜੁਗ ਚੌਕੜੀ ਮੈਂਨੂੰ ਸਾਰੇ ਵੇਂਹਦੇ ਰਹੇ ਕਵਾਰੀ, ਜੋਬਨ ਮਤੀ ਨੂਰ ਅਲਾਹੀਆ। ਡੋਲੀ ਫੜ ਕਿਸੇ ਨਾ ਚਾੜ੍ਹੀ, ਜਗਤ ਕਹਾਰ ਕੰਧ ਨਾ ਕੋਈ ਉਠਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਪ੍ਰੇਮ ਪ੍ਰੀਤੀ ਕਰਦੇ ਗਏ ਵਾਰੋ ਵਾਰੀ, ਵਾਰਤਾ ਲੇਖੇ ਜਾਣੇ ਲੋਕਾਈਆ। ਰਸਨਾ ਜਿਹਵਾ ਬੱਤੀ ਦੰਦ ਬੋਲ ਗਏ ਉਚੀ ਕੂਕ ਪੁਕਾਰੀ, ਧੁਰ ਦਾ ਨਾਦ ਵਜਾਈਆ। ਸਭ ਦਾ ਦਾਤਾ ਸ਼ਹਿਨਸ਼ਾਹ ਆਵੇ ਇਕੋ ਵਾਰੀ, ਏਕੰਕਾਰਾ ਨਾਉਂ ਉਪਾਈਆ। ਜਿਸ ਦੀ ਸੇਵਾ ਸਰਬ ਤੋਂ ਨਿਆਰੀ, ਨੇਤਰ ਨੈਣ ਨਜ਼ਰ ਨਾ ਆਈਆ। ਜਿਸ ਦੀ ਸੇਵਾ ਸੇਵਕ ਰੂਪ ਬਣ ਕੇ ਦੇਵੇ ਬਹਾਰੀ, ਕੂੜਾ ਕਿਰਕਟ ਹੂੰਝ ਵਖਾਈਆ। ਤਿਸ ਸੇਵਾ ਸੰਗ ਸਾਹਿਬ ਲਗਾਏ ਯਾਰੀ, ਮਿਹਰਵਾਨ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵੇ ਮਾਣ ਵਡਿਆਈਆ । ਸੇਵਾ ਕਹੇ ਮੇਰੇ ਮਿਹਰਵਾਨ, ਮੋਹੇ ਸਚ ਦੇ ਦ੍ਰਿੜਾਈਆ। ਮੇਰਾ ਲੇਖਾ ਕਬ ਕਰੇਂ ਪਰਵਾਨ, ਆਪਣੇ ਲੇਖੇ ਲਾਈਆ। ਸ਼ਾਹ ਪਾਤਸ਼ਾਹ ਹੋ ਮਿਹਰਵਾਨ, ਨਿਰਗੁਣ ਨਿਰਵੈਰ ਆਪ ਜਣਾਈਆ। ਬੀਸ ਬੀਸੇ ਜਨ ਭਗਤਾਂ ਦੇ ਮਾਣ, ਗੁਰਮੁਖ ਆਪਣੀ ਗੋਦ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਇਕ ਦ੍ਰਿੜਾਈਆ। ਸਾਚੀ ਸਿਖਿਆ ਇਕ ਦ੍ਰਿੜਾਉਂਦਾ ਏ। ਸ੍ਰੀ ਭਗਵਾਨ ਹੁਕਮ ਸਣੌਂਦਾ ਏ। ਬੀਸ ਬੀਸਾ ਖ਼ੁਸ਼ੀ ਮਨੌਂਦਾ ਏ। ਜਨ ਭਗਤਾਂ ਆਪ ਵਡਿਔਂਦਾ ਏ। ਸਾਚੀ ਸੇਵਾ ਤੇਰੀ ਰੀਤੀ ਇਕ ਵਖੌਂਦਾ ਏ। ਪਿਛਲੀ ਬੀਤੀ ਆਪ ਝੋਲੀ ਪੌਂਦਾ ਏ। ਅੱਗੇ ਕਰ ਕੇ ਠੰਡੀ ਸੀਤੀ, ਜਨ ਭਗਤਾਂ ਜੋੜ ਵਖੌਂਦਾ ਏ। ਤੂੰ ਵੇਖੀਂ ਪ੍ਰਭ ਦੀ ਲੁਕਣ ਮੀਟੀ, ਔਂਦਾ ਜਾਂਦਾ
❋
❋
ਨਜ਼ਰ ਕਿਸੇ ਨਾ ਔਂਦਾ ਏ। ਕਰੇ ਖੇਲ ਅਗੰਮੀ ਅਨਡੀਠੀ, ਅਨਡਿਠੜੀ ਕਾਰ ਕਮੌਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੈਨੂੰ ਸਚ ਦਵਾਰ ਬਹੌਂਦਾ ਏ। ਸੇਵਾ ਤੈਨੂੰ ਸਚ ਦਵਾਰ ਬਹਾਵਾਂਗਾ। ਜਨ ਭਗਤਾਂ ਅੰਦਰ ਆਪ ਰਖਾਵਾਂਗਾ। ਕਾਇਆ ਮੰਦਰ ਸਚ ਸੁਹਾਵਾਂਗਾ। ਭਾਗ ਲਗਾ ਕੇ ਡੂੰਘੀ ਕੰਦਰ, ਨਿਰਮਲ ਨੂਰ ਜੋਤ ਚਮਕਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇ ਸੱਚਾ ਵਰ, ਕਿਸ ਵੇਲੇ ਖੇਲ ਕਰ ਕੇ ਮੇਰਾ ਸੱਚਾ ਘਰ ਵਖਾਵੇਗਾ। ਸ੍ਰੀ ਭਗਵਾਨ ਦਇਆ ਕਮੌਂਦਾ ਏ। ਸਚ ਸੁਨੇਹੜਾ ਇਕ ਸੁਣੌਂਦਾ ਏ। ਤੇਰਾ ਰਾਹ ਆਪ ਚਲੌਂਦਾ ਏ। ਬੀਸ ਬੀਸਾ ਢੂੰਡ ਢੁੁੰਡੌਂਦਾ ਏ। ਜਗਤ ਜਗਦੀਸ਼ਾ ਰੰਗ ਰੰਗੌਂਦਾ ਏ। ਸਭ ਦਾ ਖ਼ਾਲੀ ਕਰ ਕੇ ਖ਼ੀਸਾ, ਖ਼ਾਲਸ ਤੇਰਾ ਰੂਪ ਜਣੌਂਦਾ ਏ। ਧੁਰ ਦੀ ਦੇ ਇਕ ਹਦੀਸਾ, ਹਜ਼ਰਤ ਕਲਮਾ ਇਕ ਪੜ੍ਹੌਂਦਾ ਏ। ਦੂਰ ਦੁਰਾਡੋਂ ਆ ਨਜ਼ਦੀਕਾ, ਨੇਰਨ ਨੇਰ ਪੰਧ ਮੁਕੌਂਦਾ ਏ। ਮੇਰੇ ਭਗਤਾਂ ਨਾਲ ਨਾ ਕਰੀਂ ਸ਼ਰੀਕਾ, ਸ਼ਰੀਕਤ ਤੇਰੀ ਸਰਬ ਗਵੌਂਦਾ ਏ। ਇਹਨਾਂ ਅੰਦਰ ਮੇਰੀ ਤੌਫ਼ੀਕਾ, ਤੋਹਫਾ ਤੇਰੀ ਝੋਲੀ ਪੌਂਦਾ ਏ। ਤੂੰ ਸੇਵਾ ਸੇਵਾ ਕਰਾਈਂ ਨਾਲ ਰੀਝਾਂ, ਰਹੀਮ ਰਹਿਮਾਨ ਵੇਖ ਵਖੌਂਦਾ ਏ। ਅੱਗੇ ਵੇਖ ਲੰਘ ਦਹਿਲੀਜਾਂ, ਪਰਦਾ ਉਹਲਾ ਆਪ ਉਠੌਂਦਾ ਏ। ਨੇਤਰ ਤੱਕ ਲਾ ਕੇ ਨੀਝਾਂ, ਨੈਣ ਅੱਖ ਖੁਲੌਂਦਾ ਏ। ਸੇਵਾ ਵੇਖ ਕਹੇ ਪ੍ਰਭ ਨਜ਼ਰੀ ਆਇਆ ਮੀਤਾ, ਮਿੱਤਰ ਪਿਆਰਾ ਜੋ ਅਖਵੌਂਦਾ ਏ। ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਜਿਸ ਅਕੱਠਾ ਕੀਤਾ, ਘਰ ਇਕੋ ਰੰਗ ਚੜ੍ਹੌਂਦਾ ਏ। ਭੇਵ ਚੁਕਾਇਆ ਊਚਾਂ ਨੀਚਾਂ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਸੰਗ ਨਿਭੌਂਦਾ ਏ। ਜਿਨ੍ਹਾਂ ਨੈਣ ਖੋਲ੍ਹ ਤੀਜਾ, ਰਾਤੀ ਸੁੱਤਿਆਂ ਦਰਸ਼ ਦਿਖੌਂਦਾ ਏ। ਇਹਨਾਂ ਦੀ ਸੇਵਾ ਅੰਤਰ ਰੀਝਾ, ਪ੍ਰੇਮ ਪ੍ਰੀਤੀ ਇਕ ਵਖੌਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਜਣੌਂਦਾ ਏ। ਸੇਵਾ ਕਹੇ ਮੈਂ ਸੇਵਾ ਕਰਨੀ, ਸੇਵਕ ਰੂਪ ਵਟਾਈਆ। ਭਗਵਾਨ ਕਹੇ ਲੱਗ ਇਹਨਾਂ ਦੀ ਚਰਨੀ, ਜੋ ਚਰਨੀ ਬੈਠ ਸੀਸ ਝੁਕਾਈਆ। ਸੇਵਾ ਕਹੇ ਮੈਂ ਪਾਣੀ ਭਰਨੀ, ਦਰ ਦਰ ਘਰ ਘਰ ਫੇਰਾ ਪਾਈਆ। ਭਗਵਾਨ ਕਹੇ ਔਖੀ ਮੰਜ਼ਲ ਚੜ੍ਹਨੀ, ਬਿਨਾ ਹਰਿ ਕਿਰਪਾ ਚੜ੍ਹਨ ਕੋਈ ਨਾ ਪਾਈਆ । ਸੇਵਾ ਕਹੇ ਮੈਂ ਤੈਥੋਂ ਡਰਨੀ, ਸੀਸ ਨਾ ਉਪਰ ਉਠਾਈਆ। ਸ੍ਰੀ ਭਗਵਾਨ ਕਹੇ ਮੈਂ ਉਹ ਖੇਲ ਕਰਨੀ, ਜੋ ਆਦਿ ਜੁਗਾਦਿ ਨਾ ਕਿਸੇ ਕਰਾਈਆ। ਸੇਵਾ ਕਹੇ ਮੈਂ ਮਰਦੀ ਮਰਨੀ, ਮਰ ਮਰ ਆਪਾ ਆਪ ਮਚਾਈਆ। ਸ੍ਰੀ ਭਗਵਾਨ ਕਹੇ ਤੂੰ ਇਕੋ ਸਿਖਿਆ ਪੜ੍ਹਨੀ, ਜੋ ਗੁਰਮੁਖ ਦੇਣ ਸਮਝਾਈਆ। ਸੇਵਾ ਕਹੇ ਮੈਂ ਕੰਨੀ ਫੜਨੀ, ਚੋਲੀ ਗੰਢ ਪਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸੇਵਾ ਸਚ ਸੇਵਾ ਦਏ ਸਮਝਾਈਆ। ਸੇਵਾ ਵੇਖ ਸੇਵਕ ਸੇਵਾ ਕਰਨ, ਅੱਠੇ ਪਹਿਰ ਧਿਆਨ ਲਗਾਈਆ। ਰਸਨਾ ਜਿਹਵਾ ਪਰਮ ਪੁਰਖ ਦਾ ਢੋਲਾ ਪੜ੍ਹਨ, ਸੱਚਾ ਰਾਗ ਅਲਾਈਆ। ਬਿਰਹੋਂ ਵਿਛੋੜੇ ਅੰਦਰ ਮਰਨ, ਜੀਵਤ ਜੀਵਣ ਰੂਪ ਵਟਾਈਆ । ਤੂੰਹੀ ਤੂੰਹੀ ਕਰਨ, ਮੈਂ ਮਮਤਾ ਰਹੇ ਗਵਾਈਆ। ਜਾਗਤ ਸੋਵਤ ਖ਼ੁਸ਼ੀਆਂ ਕਰਨ, ਕਰ ਕਰ ਰਹੇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਹ ਦੇਵੇ ਸਚ ਮਾਣ ਵਡਿਆਈਆ। ਸ੍ਰੀ ਭਗਵਾਨ ਕਹੇ ਸੁਣ ਧੁਰ ਸੁਚੱਜੀ, ਅੱਛੀ ਤਰ੍ਹਾ ਸਮਝਾਈਆ। ਸੇਵਾ ਅੰਦਰ ਰਾਤ ਸੰਗਤ ਗਈ ਭੱਜੀ, ਸੁਰਤੀ ਸਤਿਗੁਰ ਵਿਚ ਰਲਾਈਆ। ਜਿਸ ਵੇਲੇ ਰਾਤ ਹੋਈ ਅੱਧੀ, ਅੰਧ ਅੰਧੇਰ ਰਹੇ ਗਵਾਈਆ। ਗੁਰਮੁਖ
❋
❋
ਗੁਰਸਿਖ ਹੱਥ ਖਲੋਤੇ ਬੱਧੀ, ਬੰਦਨਾ ਇਕ ਕਰਾਈਆ। ਕਿਸ਼ਨ ਸਿੰਘ ਹੌਲੀ ਜਿਹੀ ਬਾਤ ਸੁਣਾਈ ਅੱਧੀ, ਅੱਗੋਂ ਬੈਠਾ ਜ਼ਬਾਨ ਬੰਦ ਕਰਾਈਆ। ਸਾਹਿਬ ਸਤਿਗੁਰ ਤੇਰੀ ਵਡਿਆਈ ਵੱਡੀ, ਕਿਛ ਕਹਿਣਾ ਕਹਿਣ ਨਾ ਪਾਈਆ। ਓਸੇ ਵੇਲੇ ਪੰਜਾਂ ਸਪੁੱਤਰੀਆਂ ਕਿਹਾ ਬਾਪੂ ਗੱਲ ਅੱਛੀ, ਅੱਛੀ ਤਰਾਂ ਜਣਾਈਆ। ਮੈਂਢੀ ਸੀਸ ਕਰ ਕੇ ਨੰਗੀ, ਖੁਲ੍ਹੜੇ ਕੇਸ ਦਿਤੀ ਦੁਹਾਈਆ। ਲਾਲੋ ਉਠ ਕੇ ਮੰਗ ਮੰਗੀ, ਮਿਹਰਵਾਨ ਹੋ ਸਹਾਈਆ। ਸ੍ਰੀ ਭਗਵਾਨ ਕਿਹਾ ਸੱਤ ਮਹੀਨੇ ਇਹਨਾਂ ਦੀ ਔਧ ਰਹਿੰਦੀ, ਲੇਖਾ ਮੁਕਿਆ ਥਾਉਂ ਥਾਈਂਆ। ਓਸੇ ਵੇਲੇ ਸੰਗਤ ਸਾਰੀ ਰੋ ਕੇ ਕਹਿੰਦੀ, ਬਖ਼ਸ਼ ਸਾਹਿਬ ਸੱਚੇ ਗੁਸਾਈਆ। ਇਕੋ ਤੇਰੇ ਪ੍ਰੇਮ ਦੀ ਲੱਗੇ ਮਹਿੰਦੀ, ਦੂਜਾ ਰੰਗ ਨਾ ਕੋਈ ਰੰਗਾਈਆ । ਤੇਰੀ ਕਾਇਆ ਤੇਰੇ ਹੁੰਦਿਆਂ ਢਹਿੰਦੀ, ਲੱਜਿਆ ਤੇਰੀ ਝੋਲੀ ਪਾਈਆ। ਸੰਗਤ ਤੇਰੀ ਤੇਰਾ ਭਾਣਾ ਸਹਿੰਦੀ, ਸਿਰ ਸਿਰ ਖ਼ੁਸ਼ੀ ਮਨਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੋਹਾਂ ਹੱਥਾਂ ਫੜ ਕੇ ਕਿਹਾ ਹਰਿ ਦਇਆ ਕਰੇ ਕਲਾ ਨਾ ਚੜ੍ਹਦੀ ਨਾ ਢਹਿੰਦੀ, ਢਹਿ ਢੇਰ ਨਾ ਕੋਈ ਬਣਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੇਵੇ ਦਾਨ ਹੋ ਮਿਹਰਵਾਨ ਜਗਤ ਜਹਾਨ ਨਿਸ਼ਾਨੀ ਰਹਿੰਦੀ, ਲੇਖਾ ਸਕੇ ਨਾ ਕੋਈ ਮੁਕਾਈਆ। ਸੁਣ ਬਚਨ ਲਾਲ ਨੇਤਰ ਰੋ, ਲਾਲੋ ਆਖ ਸੁਣਾਈਆ। ਤੇਰੇ ਬਿਨਾਂ ਨਾ ਸਾਡਾ ਕੋ, ਸੰਗ ਨਾ ਕੋਈ ਵਖਾਈਆ। ਤੇਰੇ ਜੋਗੇ ਗਏ ਹੋ, ਦਿਵਸ ਰੈਣ ਨਿੱਕੀਆਂ ਨਿੱਕੀਆਂ ਬੱਚੀਆਂ ਰਹੀਆਂ ਗਾਈਆ। ਕਿਉਂ ਪ੍ਰਭੂ ਤੋੜਦਾ ਮੋਹ, ਨਾਤਾ ਪੰਜ ਤਤ ਛੁਡਾਈਆ। ਸ੍ਰੀ ਭਗਵਾਨ ਦਇਆਵਾਨ ਆਪੇ ਹੋ, ਸਿੰਘ ਕਿਸ਼ਨ ਦਿਤੀ ਵਡਿਆਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਰੱਖ ਵਿਚੋਲਾ ਮੈਨੂੰ ਇਹਨਾਂ ਜੋਗਾ ਗਿਆ ਹੋ, ਸਿਰ ਓਢਣ ਪਰਦਾ ਦੋਸ਼ਾਲਾ ਆਪਣਾ ਆਪ ਟਿਕਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੀਂਵਦਿਆਂ ਜੀਂਵਦਿਆਂ ਜੀਉਂਦੇ ਜੀਵ ਲਏ ਤਰਾਈਆ।