੧੫ ਮਾਘ ੨੦੨੦ ਬਿਕਰਮੀ ਆਸਾ ਸਿੰਘ ਬਲਾਕਾ ਸਿੰਘ ਦੇ ਘਰ ਪਿੰਡ ਬਾਬੂ ਪੁਰ ਜ਼ਿਲਾ ਗੁਰਦਾਸ ਪੁਰ
ਸੋ ਪੁਰਖ ਨਿਰੰਜਣ ਕਹੇ ਮੇਰਾ ਸਾਚਾ ਪੁੱਤ, ਸ਼ਬਦੀ ਨੂਰ ਇਕ ਅਖਵਾਈਆ। ਹਰਿ ਪੁਰਖ ਨਿਰੰਜਣ ਕਹੇ ਮੇਰੀ ਧਾਰੋਂ ਪਏ ਉਠ, ਨਾ ਕੋਈ ਜਨਮੇ ਪਿਤਾ ਮਾਈਆ। ਏਕੰਕਾਰ ਕਹੇ ਨਾ ਕੋਈ ਕਾਇਆ ਨਾ ਕੋਈ ਬੁੱਤ, ਪੰਜ ਤਤ ਨਾ ਕੋਈ ਰਖਾਈਆ। ਆਦਿ ਨਿਰੰਜਣ ਕਹੇ ਸੁਹਾਏ ਰੁੱਤ, ਜੋਤੀ ਜੋਤ ਡਗਮਗਾਈਆ। ਅਬਿਨਾਸ਼ੀ ਕਰਤਾ ਕਹੇ ਨਾ ਦਾੜ੍ਹੀ ਨਾ ਮੁੱਛ, ਸੀਸ ਲਏ ਨਾ ਕੋਈ ਮੁੰਡਾਈਆ। ਸ੍ਰੀ ਭਗਵਾਨ ਕਹੇ ਨਾ ਬੋਲੇ ਨਾ ਹੋਵੇ ਚੁੱਪ, ਸੁਨ ਸਮਾਧ ਨਾ ਕੋਇ ਲਗਾਈਆ। ਪਾਰਬ੍ਰਹਮ ਕਹੇ ਆਦਿ ਜੁਗਾਦਿ ਜੁਗ ਚੌਕੜੀ ਜਾਣੇ ਸਭ ਕੁਛ, ਭੇਵ ਅਭੇਦਾ ਭੇਵ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵੇ ਮਾਣ ਵਡਿਆਈਆ। ਸ਼ਬਦ ਕਹੇ ਮੈਂ ਧੁਰ ਦਾ ਲਾਲ, ਪਿਤਾ ਪੁਰਖ ਅਕਾਲ ਇਕੋ ਨਜ਼ਰੀ ਆਈਆ। ਮਹਲ ਅਟੱਲ ਉਚ ਜਿਸ ਦੀ ਧਰਮਸਾਲ, ਸਚਖੰਡ ਸਾਚੇ ਸੋਭਾ ਪਾਈਆ। ਦੀਪਕ ਜੋਤੀ ਜਗੇ ਬੇਮਿਸਾਲ, ਨੂਰੋ ਨੂਰ ਨੂਰ ਰੁਸ਼ਨਾਈਆ। ਸਚ ਸਿੰਘਾਸਣ ਬਹੇ ਸ੍ਰੀ ਭਗਵਾਨ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਜੋਤੀ
❋
❋
ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਆਪਣਾ ਖੇਲ ਵਖਾਈਆ। ਸ੍ਰੀ ਭਗਵਾਨ ਕਹੇ ਮੇਰੇ ਸ਼ਬਦੀ ਰਾਜਾ, ਪੂਤ ਸਪੂਤੇ ਦਏ ਵਡਿਆਈਆ। ਖੋਲ੍ਹਣਹਾਰਾ ਸਚ ਦਰਵਾਜਾ, ਥਿਰ ਘਰ ਦੇਵੇ ਮਾਣ ਵਡਿਆਈਆ। ਸਤਿ ਸਤਿਵਾਦੀ ਮਾਰੇ ਅਵਾਜਾਂ, ਆਪਣਾ ਨਾਦ ਸੁਣਾਈਆ । ਗ੍ਰਹਿ ਮੰਦਰ ਬਹਿ ਕੇ ਰਚੇ ਕਾਜਾ, ਸਚ ਕਰਨੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਸ਼ਬਦ ਕਹੇ ਮੇਰਾ ਬਾਪ ਏਕ, ਸੋ ਪੁਰਖ ਨਿਰੰਜਣ ਨਜ਼ਰੀ ਆਈਆ। ਜਿਸ ਨੇ ਦਿਤੀ ਧੁਰ ਦੀ ਟੇਕ, ਸਿਰ ਸਮਰਥ ਹੱਥ ਟਿਕਾਈਆ। ਜਿਸ ਦਾ ਨਜ਼ਰ ਨਾ ਆਏ ਕੋਈ ਲੇਖ, ਸਿਫ਼ਤੀ ਸਿਫ਼ਤ ਨਾ ਕੋਈ ਸਾਲਾਹੀਆ। ਸਤਿ ਸਰੂਪ ਕੀਤਾ ਬਿਬੇਕ, ਦਰ ਏਕਾ ਰੰਗ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਿਤੀ ਮਾਣ ਵਡਿਆਈਆ। ਸੋ ਪੁਰਖ ਨਿਰੰਜਣ ਕਹੇ ਮੇਰਾ ਸੁਤ ਅਪਾਰਾ, ਅਪਰੰਪਰ ਖੇਲ ਕਰਾਈਆ। ਥਿਰ ਘਰ ਵਸੇ ਧਾਮ ਨਿਆਰਾ, ਸਚਖੰਡ ਅੰਦਰ ਡੇਰਾ ਲਾਈਆ। ਹੁਕਮੀ ਹੁਕਮ ਬਣ ਵਣਜਾਰਾ, ਧੁਰ ਦੀ ਸਾਚੀ ਸੇਵ ਕਮਾਈਆ। ਘੜਨ ਭੰਨਣਹਾਰ ਬਣ ਠਠਿਆਰਾ, ਸਾਚੀ ਘਾੜਤ ਲਏ ਘੜਾਈਆ। ਨਿਰਗੁਣ ਵਿਚੋਂ ਨਿਰਗੁਣ ਕਰ ਵਿਚਾਰਾ, ਸਰਗੁਣ ਆਪਣਾ ਰੰਗ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਰਿਹਾ ਕਰਾਈਆ । ਸੁਤ ਕਹੇ ਮੇਰਾ ਪਿਤਾ ਅਗੰਮ, ਜਿਸ ਹੱਥ ਮੇਰੀ ਵਡਿਆਈਆ। ਨਾ ਮਰੇ ਨਾ ਪਏ ਜੰਮ, ਜੀਵਣ ਮਰਨ ਨਾ ਕੋਈ ਰਖਾਈਆ। ਨਾ ਪਵਣ ਸਵਾਸੀ ਲਏ ਦਮ, ਰਸਨਾ ਜਿਹਵਾ ਨਾ ਕੋਈ ਹਿਲਾਈਆ। ਨਾ ਮਾਟੀ ਨਾ ਕੋਈ ਚੰਮ, ਦ੍ਰਿਸ਼ਟ ਇਸ਼ਟ ਨਾ ਕੋਈ ਵਖਾਈਆ। ਆਦਿ ਜੁਗਾਦਿ ਬੇੜਾ ਦੇਵੇ ਬੰਨ੍ਹ, ਬੰਨਣਹਾਰ ਇਕ ਹੋ ਜਾਈਆ। ਕਰੇ ਵਸੇਰਾ ਬਿਨ ਛੱਪਰ ਛੰਨ, ਸਚਖੰਡ ਸਾਚੇ ਸੋਭਾ ਪਾਈਆ। ਨਿਰਵੈਰ ਹੋ ਕੇ ਕਰੇ ਕੰਮ, ਹਰਿ ਕਰਨੀ ਕਰਤਾ ਕਾਰ ਕਮਾਈਆ। ਦਿਆਲ ਹੋ ਕੇ ਗਿਆ ਮੰਨ, ਕਿਰਪਾਲ ਦੇਵੇ ਵਡਿਆਈਆ। ਵਸਤ ਅਮੋਲਕ ਦੇ ਕੇ ਧੰਨ, ਮੇਰੀ ਝੋਲੀ ਦਿਤੀ ਭਰਾਈਆ। ਮੈਂ ਸਦਕੇ ਜਾਵਾਂ ਬਲ, ਬਲਧਾਰੀ ਆਪਣਾ ਆਪ ਘੋਲ ਘੁੰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਰਿਹਾ ਜਣਾਈਆ। ਹਰਿ ਪੁਰਖ ਨਿਰੰਜਣ ਕਹੇ ਮੇਰਾ ਸੇਵਾਦਾਰ, ਸ਼ਬਦੀ ਸੁਤ ਇਕ ਵਡਿਆਈਆ । ਜਿਸ ਦਾ ਘਰ ਭਰਿਆ ਭੰਡਾਰ, ਦਿਤੀ ਵਡ ਵਡਿਆਈਆ। ਸਚ ਸੰਦੇਸ਼ਾ ਦੇ ਏਕਾ ਵਾਰ, ਏਕੰਕਾਰ ਰਿਹਾ ਜਣਾਈਆ। ਸਾਚੀ ਘਾੜਤ ਕਰ ਤਿਆਰ, ਬੇਪਰਵਾਹ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਸੁਤ ਸ਼ਬਦ ਕਹੇ ਮੇਰੇ ਮਹਿਬੂਬ, ਸੀਸ ਜਗਦੀਸ਼ ਇਕ ਝੁਕਾਈਆ। ਤੇਰਾ ਹੁਜਰਾ ਵੇਖ ਅਰੂਜ, ਮਹਿਫਲ ਤੇਰੀ ਨਜ਼ਰੀ ਆਈਆ। ਨਿਤ ਨਵਿਤ ਸਦਾ ਮੌਜੂਦ, ਹਾਜ਼ਰ ਹਜ਼ੂਰ ਸੋਭਾ ਪਾਈਆ। ਪ੍ਰੇਮ ਪ੍ਰੀਤੀ ਅੰਦਰ ਮਸ਼ਰੂਫ, ਘੜੀ ਪਲ ਵੰਡ ਨਾ ਕੋਈ ਵੰਡਾਈਆ। ਮੈਨੂੰ ਆਪਣਾ ਦੇ ਹਕੂਕ, ਹੱਕ ਤੇਰੀ ਝੋਲੀ ਪਾਈਆ। ਰਹਿਮਤ ਕਰ ਦੇ ਤੌਫ਼ੀਕ, ਸਚ ਨਾਮ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਮਿਹਰਵਾਨ ਹੋ ਸਹਾਈਆ। ਸ੍ਰੀ ਭਗਵਾਨ ਦਇਆ ਕਮੌਂਦਾ ਏ। ਮਿਹਰ ਨਜ਼ਰ ਇਕ ਉਠੌਂਦਾ ਏ। ਸ਼ਬਦੀ ਸੁਤ ਆਪ ਸਮਝੌਂਦਾ ਏ। ਥਿਰ ਘਰ ਤੇਰਾ ਦਵਾਰਾ ਇਕ ਵਡਿਔਂਦਾ ਏ। ਨਰ ਨਿਰੰਕਾਰਾ ਖ਼ੁਸ਼ੀ ਵਖੌਂਦਾ ਏ। ਸਚ ਵਰਤਾਰਾ ਆਪ ਵਰਤੌਂਦਾ
❋
❋
ਏ। ਬਣ ਵਰਤਾਰਾ ਦਰਦ ਵੰਡੌਂਦਾ ਏ। ਦੇ ਸਹਾਰਾ ਹੁਕਮ ਸੁਣੌਂਦਾ ਏ। ਵਿਸ਼ਨ ਬ੍ਰਹਮਾ ਸ਼ਿਵ ਤੇਰਾ ਅਖਾੜਾ, ਧੁਰ ਦਾ ਅਗੰਮੀ ਨਾਚ ਨਚੌਂਦਾ ਏ। ਤ੍ਰੈਗੁਣ ਮਾਇਆ ਕਰ ਪਿਆਰਾ, ਸਚ ਤੇਰੀ ਵੰਡ ਵੰਡੌਂਦਾ ਏ। ਲੱਖ ਚੁਰਾਸੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਦਾ ਭੇਵ ਆਪ ਜਣੌਂਦਾ ਏ। ਸ਼ਬਦ ਸੁਤ ਕਹੇ ਮੇਰੇ ਗੋਪਾਲ, ਪਾਰਬ੍ਰਹਮ ਤੇਰੀ ਸਰਨਾਈਆ। ਠਾਕਰ ਹੋ ਕੇ ਹੋਇਉਂ ਦਿਆਲ, ਆਪਣੀ ਦਿਤੀ ਮਾਣ ਵਡਿਆਈਆ। ਤੇਰੀ ਵਸਤ ਰੱਖਾਂ ਸੰਭਾਲ, ਆਪਣੇ ਸਚ ਖ਼ਜ਼ਾਨੇ ਪਾਈਆ। ਸੇਵਾ ਕਰਾਂ ਇਕ ਮਹਾਨ, ਬਣ ਸੇਵਕ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਿਤੀ ਮਾਣ ਵਡਿਆਈਆ। ਸੁਤ ਸ਼ਬਦ ਮੇਰੇ ਦੁਲਾਰੇ, ਸ੍ਰੀ ਭਗਵਾਨ ਆਪ ਜਣਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਤੇਰੇ ਪਨਿਹਾਰੇ, ਧੁਰ ਦਾ ਹੁਕਮ ਆਪ ਸਮਝਾਇੰਦਾ। ਤ੍ਰੈਗੁਣ ਮਾਇਆ ਪੰਜ ਤਤ ਤੇਰੇ ਅੰਗ ਪਿਆਰੇ, ਅੰਗੀਕਾਰ ਆਪ ਰਖਾਇੰਦਾ। ਜ਼ਿਮੀ ਅਸਮਾਨ ਗਗਨ ਮੰਡਲ ਬ੍ਰਹਿਮੰਡ ਖੰਡ ਤੇਰੇ ਮਹਲ ਉਸਾਰੇ, ਚਾਰ ਦਵਾਰ ਨਾ ਕੋਇ ਸੁਹਾਇੰਦਾ। ਰਵ ਸਸ ਚਮਕਨ ਤਾਰੇ, ਜੋਤੀ ਨੂਰ ਡਗਮਗਾਇੰਦਾ। ਕਰੇ ਖੇਲ ਅਗੰਮ ਅਪਾਰੇ, ਅਲਖ ਅਗੋਚਰ ਧਾਰ ਵਖਾਇੰਦਾ। ਧੁਰ ਦੀ ਵਸਤ ਦੇ ਵਰਤਾਰੇ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਸੁਤ ਕਹੇ ਮੇਰੇ ਪਿਤਾ ਪਰਮਾਤਮ, ਪ੍ਰਭ ਤੇਰੇ ਹੱਥ ਵਡਿਆਈਆ। ਚਰਨ ਪ੍ਰੀਤੀ ਜੋੜਨਾ ਨਾਤਮ, ਇਕੋ ਨਾਤਾ ਦੇਣਾ ਵਖਾਈਆ। ਤੇਰੇ ਖੇਲ ਦਾ ਜਾਣਾ ਮਹਾਤਮ, ਮਹਿਮਾ ਅਕਥ ਦੇ ਦ੍ਰਿੜਾਈਆ। ਤੇਰਾ ਖੇਲ ਵੇਖਾਂ ਬਾਤਨ, ਜਾਹਰ ਜਹੂਰ ਤੇਰੀ ਸਰਨਾਈਆ। ਤੂੰ ਬਣਿਆ ਸੱਚਾ ਸਾਥਣ, ਸਗਲਾ ਸੰਗ ਨਿਭਾਈਆ। ਹਉਂ ਸੇਵਕ ਦਾਸੀ ਦਾਸਨ, ਬਾਲਕ ਇਕੋ ਰੂਪ ਵਟਾਈਆ। ਫਿਰਾਂ ਵਿਚ ਪ੍ਰਿਥਮੀ ਅਕਾਸ਼ਨ, ਗਗਨ ਮੰਡਲ ਫੇਰਾ ਪਾਈਆ। ਨਿਰਗੁਣ ਸਰਗੁਣ ਰਚਾਵਾਂ ਰਾਸਨ, ਗੋਪੀ ਕਾਹਨ ਨਾਚ ਨਚਾਈਆ। ਨਾਦ ਸੁਣਾਵਾਂ ਪੂਜਾ ਪਾਠਣ, ਸ਼ਾਸਤਰ ਸਿਮਰਤ ਵੇਦ ਪੁਰਾਨ ਕਰ ਲਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੋਹੇ ਦੇ ਮਾਣ ਵਡਿਆਈਆ। ਸ੍ਰੀ ਭਗਵਾਨ ਦਇਆ ਕਮੌਂਦਾ ਏ। ਧੁਰ ਦਾ ਲੇਖ ਆਪ ਜਣੌਂਦਾ ਏ। ਸ਼ਬਦੀ ਸੁਤ ਵੰਡ ਵੰਡੌਂਦਾ ਏ। ਵਿਸ਼ਨੂੰ ਤੇਰਾ ਰੰਗ ਵਿਖੌਂਦਾ ਏ। ਸਚ ਭੰਡਾਰ ਝੋਲੀ ਪੌਂਦਾ ਏ। ਬ੍ਰਹਮਾ ਪਾਰਬ੍ਰਹਮ ਬ੍ਰਹਮ ਪਰਗਟੌਂਦਾ ਏ। ਸ਼ੰਕਰ ਹੱਥ ਤ੍ਰਸੂਲ ਰਖੌਂਦਾ ਏ। ਤ੍ਰੈਗੁਣ ਮਾਇਆ ਪੰਜ ਤਤ ਜੋੜ ਜੁੜੌਂਦਾ ਏ। ਲੱਖ ਚੁਰਾਸੀ ਘਾੜਨ ਘੜ, ਅੰਡਜ ਜੇਰਜ ਉਤਭੁਜ ਸੇਤਜ ਵੰਡ ਵੰਡੌਂਦਾ ਏ। ਚਾਰੋਂ ਕੁੰਟ ਵੇਖ ਨਰ, ਉਤਰ ਪੂਰਬ ਪੱਛਮ ਦੱਖਣ ਖੇਲ ਖਲੌਂਦਾ ਏ। ਧੁਰ ਦਾ ਨਾਮ ਨਿਧਾਨ ਅਗੰਮਾ ਪੜ੍ਹ, ਸਾਚਾ ਢੋਲਾ ਰਾਗ ਅਲੌਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਤੇਰੇ ਹੱਥ ਰਖੌਂਦਾ ਏ। ਪ੍ਰਭ ਸਿਰ ਮੇਰੇ ਹੱਥ ਟਿਕਾਵੇਗਾ। ਮਿਹਰ ਨਜ਼ਰ ਉਠਾਵੇਗਾ। ਮਾਰਗ ਆਪਣਾ ਸਚ ਦਿਸਾਵੇਗਾ। ਵਿਸ਼ਨ ਬ੍ਰਹਮਾ ਸ਼ਿਵ ਨਾਲ ਰਲਾਵੇਗਾ। ਲੱਖ ਚੁਰਾਸੀ ਖੇਲ ਖਿਲਾਵੇਗਾ। ਜੁਗ ਚੌਕੜੀ ਰਾਹ ਪਾਵੇਗਾ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਨਿਹਕਰਮੀ ਕਰਮ ਕਮਾਵੇਗਾ। ਨਿਰਗੁਣ ਸਰਗੁਣ ਆਪਣੀ ਧਾਰੋਂ ਉਠ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਚਰਨ ਕਵਲ ਪ੍ਰੀਤੀ ਤੋੜ ਨਿਭਾਵੇਗਾ। ਸ੍ਰੀ ਭਗਵਾਨ ਸਚ ਸੁਣੌਂਦਾ ਏ। ਆਦਿ ਪੁਰਖ ਆਪ ਅਪਣੌਂਦਾ ਏ। ਮਧ ਤੇਰੀ ਘਾਲ ਰਖੌਂਦਾ ਏ।
❋
❋
ਅਵਲੜੀ ਚਾਲ ਆਪ ਚਲੌਂਦਾ ਏ। ਜੁਗ ਚੌਕੜੀ ਖੇਲ ਕਰੇ ਕਮਾਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰਾਹ ਇਕ ਵਖੌਂਦਾ ਏ। ਸਾਚਾ ਰਾਹ ਤੇਰਾ ਚਲਾਵਾਂਗਾ। ਨਿਰਗੁਣ ਨਿਰਵੈਰ ਸੇਵ ਕਮਾਵਾਂਗਾ। ਹੋ ਕੇ ਮਿਹਰਵਾਨ, ਮਿਹਰ ਨਜ਼ਰ ਇਕ ਉਠਾਵਾਂਗਾ। ਨਿਰਗੁਣ ਸਰਗੁਣ ਦੇ ਕੇ ਦਾਨ, ਪੰਜ ਤਤ ਚੋਲਾ ਆਪ ਹੰਢਾਵਾਂਗਾ। ਤੇਰਾ ਰੂਪ ਜਗਤ ਨਿਸ਼ਾਨ, ਗੁਰ ਅਵਤਾਰ ਨਾਉਂ ਰਖਾਵਾਂਗਾ। ਧੁਰ ਦਾ ਬੋਲ ਇਕ ਜੈਕਾਰ, ਸ੍ਰਿਸ਼ਟ ਸਬਾਈ ਰਾਗ ਅਲਾਵਾਂਗਾ। ਕਲਮ ਸ਼ਾਹੀ ਬਣ ਲਿਖਾਰ, ਕਾਤਬ ਹੋ ਕੇ ਕਲਮ ਚਲਾਵਾਂਗਾ । ਧੁਰ ਸੰਦੇਸ਼ਾ ਦੇ ਕੇ ਵਾਰੋ ਵਾਰ, ਲੱਖ ਚੁਰਾਸੀ ਜੀਵ ਜੰਤ ਉਠਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਕਰਨੀ ਕਰ ਵਖਾਵਾਂਗਾ। ਸਾਚੀ ਕਰਨੀ ਪ੍ਰਭ ਕੀ ਕਮਾਵੇਗਾ। ਸਚ ਮੇਰੀ ਸੇਵਾ ਲਾਵੇਗਾ। ਜੁਗ ਚੌਕੜੀ ਹੁਕਮ ਸੁਣਾਵੇਗਾ। ਲੱਖ ਚੁਰਾਸੀ ਵੇਖ ਵਖਾਵੇਗਾ । ਮੰਡਲ ਰਾਸ ਸੋਭਾ ਪਾਵੇਗਾ। ਪ੍ਰਿਥਮੀ ਆਕਾਸ਼ ਕਾਜ ਕਰਾਵੇਗਾ। ਬਣ ਕੇ ਧੁਰ ਦਾ ਸਾਥੀ, ਸਗਲਾ ਸੰਗ ਨਿਭਾਵੇਗਾ। ਮੈਂ ਮੰਨਾਂ ਤੇਰੀ ਆਖੀ, ਤੂੰ ਰਹਿਮਤ ਇਕ ਕਮਾਵੇਗਾ। ਮੰਜ਼ਲ ਵੇਖ ਦੋ ਜਹਾਨਾਂ ਘਾਟੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਸਦ ਤੇਰਾ ਦਰਸ਼ਨ ਪਾਵਾਂਗਾ। ਸ੍ਰੀ ਭਗਵਾਨ ਸਚ ਜਣੌਂਦਾ ਏ। ਸ਼ਬਦ ਸੁਤ ਤੇਰੀ ਸੇਵਾ ਇਕ ਲਗੌਂਦਾ ਏ। ਨੌ ਸੌ ਚੁਰਾਨਵੇਂ ਚੌਕੜੀ ਜੁਗ, ਤੇਰੀ ਝੋਲੀ ਪੌਂਦਾ ਏ। ਗੁਰ ਅਵਤਾਰ ਪੀਰ ਪੈਗ਼ੰਬਰ ਤੇਰੀ ਧਾਰ ਪਏ ਉਠ, ਨੂਰ ਨੁਰਾਨਾ ਨੂਰ ਚਮਕੌਂਦਾ ਏ। ਲੋਕਮਾਤ ਸੁਹਾਏ ਰੁੱਤ, ਰੁਤ ਰੁਤੜੀ ਨਾਲ ਮਹਿਕੌਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਸੁਣੌਂਦਾ ਏ। ਸੁਤ ਸ਼ਬਦ ਕਹੇ ਮੈਂ ਸਾਚੀ ਸੇਵ ਕਮਾਵਾਂਗਾ। ਨਿਰਗੁਣ ਸਰਗੁਣ ਰੂਪ ਵਟਾਵਾਂਗਾ। ਅਵਤਾਰ ਤੇਈ ਤੇਜ ਚਮਕਾਵਾਂਗਾ। ਭਗਤ ਅਠਾਰਾਂ ਸੇਜ ਹੰਢਾਵਾਂਗਾ। ਈਸਾ ਮੂਸਾ ਜਲਵਾ ਨੂਰ ਦਰਸਾਵਾਂਗਾ। ਮੁਹੰਮਦ ਜ਼ਾਹਿਰ ਜਹੂਰ ਨਜ਼ਰੀ ਆਵਾਂਗਾ। ਨਾਨਕ ਨਿਰਗੁਣ ਚੰਦ ਚਮਕਾਵਾਂਗਾ। ਗੋਬਿੰਦ ਆਪਣੇ ਅੰਗ ਲਗਾਵਾਂਗਾ। ਬਣ ਸੂਰਾ ਸਰਬੰਗ, ਦਹਿ ਦਿਸ਼ਾ ਵੇਖ ਵਖਾਵਾਂਗਾ । ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਧਾਰੋਂ ਲੰਘ, ਨਿਤ ਨਵਿਤ ਪੰਧ ਮੁਕਾਵਾਂਗਾ। ਅੰਤਮ ਮੰਗਾਂ ਇਕੋ ਮੰਗ, ਤੇਰੇ ਚਰਨ ਧਿਆਨ ਲਗਾਵਾਂਗਾ । ਸਾਹਿਬ ਸਵਾਮੀ ਵਸਣਾ ਸੰਗ, ਦੂਜਾ ਸੰਗ ਨਾ ਕੋਈ ਜਣਾਵਾਂਗਾ। ਨਿਰਵੈਰ ਦੇਣਾ ਅਨੰਦ, ਅਨੰਦ ਇਕੋ ਝੋਲੀ ਪਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੇਣਾ ਧੁਰ ਦਾ ਵਰ, ਦਰ ਤੇਰੇ ਅਲਖ ਜਗਾਵਾਂਗਾ। ਸ੍ਰੀ ਭਗਵਾਨ ਸਚ ਦ੍ਰਿੜਾਉਂਦਾ ਏ। ਪੁਰਖ ਅਕਾਲ ਆਖ ਸੁਣੌਂਦਾ ਏ। ਦੀਨ ਦਿਆਲ ਭੇਵ ਖਲੌਂਦਾ ਏ। ਸ਼ਬਦ ਸੁਤ ਤੋਹੇ ਵਡਿਔਂਦਾ ਏ। ਅਬਿਨਾਸ਼ੀ ਅਚੁਤ ਸੰਗ ਵਖੌਂਦਾ ਏ। ਉਜਲ ਕਰ ਕੇ ਤੇਰਾ ਮੁੱਖ, ਲੱਖ ਚੁਰਾਸੀ ਗੀਤ ਰਾਗ ਅਲੌਂਦਾ ਏ। ਨੌ ਸੌ ਚੁਰਾਨਵੇਂ ਚੌਕੜੀ ਤੇਰੇ ਖੇਲ ਵੇਖੇ ਚੁੱਪ, ਆਪਣਾ ਹੁਕਮ ਨਾ ਕੋਈ ਵਰਤੌਂਦਾ ਏ। ਸਦ ਵਸ ਅੰਧੇਰੇ ਘੁੱਪ, ਤੇਰਾ ਨੂਰੀ ਜੋਤ ਰੁਸ਼ਨਾਉਂਦਾ ਏ। ਕਲਜੁਗ ਅੰਤਮ ਨਿਰਵੈਰ ਨਿਰਾਕਾਰ ਨਿਰੰਕਾਰ ਅਛਲ ਅਛੱਲ ਜਾਏ ਉਠ, ਸੋਚ ਸਮਝ ਨਾ ਕੋਇ ਰਖੌਂਦਾ ਏ। ਧੁਰ ਦਾ ਸਵਾਮੀ ਜਾਏ ਤੁਠ, ਮਿਹਰ ਨਜ਼ਰ ਇਕ ਟਿਕੌਂਦਾ ਏ। ਮੇਲ ਮਿਲਾ ਕੇ ਸਾਚੇ ਸੁਤ, ਸ਼ਬਦੀ ਤੇਰਾ ਘਰ ਵਸੌਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮੌਂਦਾ ਏ। ਸੁਤ ਸ਼ਬਦ ਕਹੇ ਪ੍ਰਭ
❋
❋
ਕਲਜੁਗ ਅੰਤ ਦਇਆ ਕਮਾਵੇਗਾ। ਜੁਗ ਚੌਕੜੀ ਪੰਧ ਮੁਕਾਵੇਗਾ। ਗੁਰ ਅਵਤਾਰ ਪੀਰ ਪੈਗ਼ੰਬਰ ਭਗਤ ਭਗਵਾਨ ਵਿਚ ਸਮਾਵੇਗਾ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਖਾਣੀ ਬਾਣੀ ਡੰਕ ਵਜਾਵੇਗਾ। ਦੀਨ ਮਜ਼੍ਹਬ ਝੁਲਾ ਨਿਸ਼ਾਨ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਹੁਕਮ ਵਰਤਾਵੇਗਾ। ਜਾਤ ਪਾਤ ਕਰ ਪਰਧਾਨ, ਊਚ ਨੀਚ ਵੰਡ ਵੰਡਾਵੇਗਾ। ਰਸਨਾ ਜਿਹਵਾ ਬੱਤੀ ਦੰਦ ਬੋਲ ਨਾਲ ਜ਼ਬਾਨ, ਸ਼ਰਅ ਸ਼ਰੀਅਤ ਖੇਲ ਖਿਲਾਵੇਗਾ। ਸਿਦਕ ਸਬੂਰੀ ਦੱਸ ਈਮਾਨ, ਧਰਮ ਧਰਮਾਤਮ ਆਪ ਲਗਾਵੇਗਾ। ਅਠਸਠ ਤੀਰਥ ਖੋਲ੍ਹ ਦੁਕਾਨ, ਗੰਗਾ ਗੁਦਾਵਰੀ ਜਮਨਾ ਸੁਰਸਤੀ ਫੇਰਾ ਪਾਵੇਗਾ। ਮੰਦਰ ਮਸਜਿਦ ਸ਼ਿਵਦਵਾਲੇ ਮੱਠ ਹੋ ਪਰਧਾਨ, ਗੁਰੂਦਵਾਰੇ ਗੁਰ ਗੁਰ ਡੰਕ ਵਜਾਵੇਗਾ। ਚਾਰੇ ਕੁੰਟ ਖੇਲ ਮਹਾਨ, ਚਾਰੇ ਜੁਗ ਰੰਗ ਰੰਗਾਵੇਗਾ। ਅੰਤਮ ਬਣ ਆਪ ਬਲਵਾਨ, ਲੋਕਮਾਤ ਫੇਰੀ ਪਾਵੇਗਾ । ਲੈ ਕੇ ਧੁਰ ਦਾ ਸਚ ਨਿਸ਼ਾਨ, ਦੋ ਜਹਾਨ ਆਪ ਝੁਲਾਵੇਗਾ। ਜਿਸ ਦੇ ਅੱਗੇ ਸੀਸ ਸਰਬ ਨਿਵਾਨ, ਵਿਸ਼ਨ ਬ੍ਰਹਮਾ ਸ਼ਿਵ ਅੱਖ ਨਾ ਕੋਈ ਉਠਾਵੇਗਾ। ਗੁਰ ਅਵਤਾਰ ਪੀਰ ਪੈਗ਼ੰਬਰ ਕਰ ਪਰਨਾਮ, ਸਜਦਾ ਸਭ ਨੂੰ ਇਕ ਕਰਾਵੇਗਾ। ਦੋ ਜਹਾਨਾਂ ਬਣ ਕੇ ਹੁਕਮਰਾਨ, ਸਚ ਫ਼ਰਮਾਣਾ ਇਕ ਪਰਗਟਾਵੇਗਾ। ਲੇਖਾ ਪਿਛਲਾ ਚੁੱਕੇ ਸਰਬ ਜਹਾਨ, ਜੀਵਣ ਜੁਗਤ ਇਕ ਦ੍ਰਿੜਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕੀ ਕਰਨੀ ਖੇਲ ਸਾਚੇ ਹਰਿ, ਧੁਰ ਦੀ ਕਾਰ ਕਮਾਵੇਗਾ। ਸੁਤ ਸ਼ਬਦ ਜਿਸ ਵੇਲੇ ਖੇਲ ਰਚਾਵਾਂਗਾ। ਅਬਿਨਾਸ਼ੀ ਅਚੁੱਤ ਹੋ ਕੇ ਵੇਸ ਵਟਾਵਾਂਗਾ। ਸਚਖੰਡ ਦਵਾਰਿਉਂ ਉਠ, ਲੋਕਮਾਤ ਵੇਖ ਵਖਾਵਾਂਗਾ। ਉਜਲ ਕਰ ਕੇ ਤੇਰਾ ਮੁੱਖ, ਸੀਸ ਛਤਰ ਇਕ ਝੁਲਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਦ ਤੇਰਾ ਸੰਗ ਰਖਾਵਾਂਗਾ। ਪ੍ਰਭ ਮੇਰਾ ਸੰਗ ਨਿਭਾਏਗਾ। ਨਿਰਵੈਰ ਹੋ ਕੇ ਅੰਗ ਲਗਾਏਗਾ। ਦੋ ਜਹਾਨ ਮਰਦੰਗ ਵਜਾਏਗਾ। ਜ਼ਿਮੀ ਅਸਮਾਨ ਲੰਘ ਵੇਖ ਵਖਾਏਗਾ। ਚੌਦਾਂ ਲੋਕ ਚੌਦਾਂ ਤਬਕ ਦੇ ਕਰ ਕੰਡ, ਸਨਮੁਖ ਮੇਰੇ ਇਕੋ ਨਜ਼ਰੀ ਆਏਗਾ। ਚੌਦਾਂ ਵਿਦਿਆ ਕਰ ਕੇ ਭੰਗ, ਸਾਚਾ ਮੰਤਰ ਨਾਮ ਦ੍ਰਿੜਾਏਗਾ। ਜੋਤ ਅਗੰਮੀ ਚਾੜ੍ਹ ਕੇ ਚੰਦ, ਸੂਰਜ ਚੰਦ ਦੋਵੇਂ ਸ਼ਰਮਾਵੇਗਾ। ਬਣ ਕੇ ਆਪ ਸੂਰਾ ਸਰਬੰਗ, ਸਰਬ ਕਲ ਆਪਣਾ ਖੇਲ ਵਖਾਵੇਗਾ। ਸਚ ਸੱਜਣ ਮਾਣੇ ਅਨੰਦ, ਪੁਰੀ ਅਨੰਦ ਸੋਭਾ ਪਾਵੇਗਾ। ਲੇਖੇ ਲਾ ਕੇ ਮੇਰੀ ਮੰਗ, ਸਹਿੰਸਾ ਪਿਛਲਾ ਰੋਗ ਚੁਕਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇ ਸੱਚਾ ਵਰ, ਕਵਣ ਵੇਲਾ ਵਕਤ ਸੁਹਾਵੇਗਾ। ਕਲਜੁਗ ਅੰਤਮ ਨਿਰਗੁਣ ਹੋ ਕੇ ਆਵਾਂਗਾ। ਜੋਤੀ ਜਾਮਾ ਵੇਸ ਵਟਾਵਾਂਗਾ । ਨਿਹਕਲੰਕ ਨਾਉਂ ਰਖਾਵਾਂਗਾ। ਮਾਤ ਪਿਤਾ ਨਾ ਕੋਈ ਬਣਾਵਾਂਗਾ। ਵੱਡਾ ਨਿੱਕਾ ਵੇਸ ਵਟਾਵਾਂਗਾ। ਨੇਤਰ ਨੈਣ ਕਿਸੇ ਨਾ ਦਿਸਾ, ਰੂਪ ਰੰਗ ਨਾ ਕੋਈ ਵਖਾਵਾਂਗਾ। ਜੁਗ ਚੌਕੜੀ ਜੋ ਸਾਂਭ ਰੱਖਿਆ ਹਿੱਸਾ, ਅੰਤਮ ਆਪਣੇ ਨਾਲ ਲੈ ਕੇ ਆਵਾਂਗਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜਿਸ ਦਾ ਗਾਇਆ ਕਿੱਸਾ, ਸੋ ਆ ਕੇ ਤੇਰੀ ਕਿਸਮਤ ਆਪ ਬਦਲਾਵਾਂਗਾ। ਪੁਰਖ ਅਕਾਲ ਕਦੀ ਨਾ ਦੇਵੇ ਪਿਛਾ, ਕਰਵਟ ਲੈ ਸਨਮੁਖ ਨਜ਼ਰੀ ਆਵਾਂਗਾ। ਲੱਖ ਚੁਰਾਸੀ ਵਿਚੋਂ ਤੇਰੇ ਸੱਜਣਾਂ ਕਰਾਂ ਰਿਛਾ, ਜਨ ਭਗਤੀ ਰੂਪ ਵਟਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਿਹਰ ਨਜ਼ਰ ਇਕ ਉਠਾਵਾਂਗਾ। ਕੀ ਸਾਹਿਬ ਸਤਿਗੁਰ ਪਰਮ ਪੁਰਖ ਜਦ ਆਓਗੇ। ਲੇਖਾ ਲੇਖ ਵੇਖ ਧੁਰ, ਧੁਰ ਦੀ ਕਾਰ ਕਮਾਓਗੇ।
❋
❋
ਸ਼ਬਦ ਅਨਾਦ ਮੇਰੀ ਸੁਰ, ਤਾਲ ਅਨਾਦੀ ਕੀ ਜਣਾਓਗੇ। ਜੁਗ ਚੌਕੜੀ ਜਿਹੜੀ ਰਹਿ ਗਈ ਥੁੜ, ਕਿਸ ਬਿਧ ਹਰਿ ਜੂ ਪੂਰ ਕਰਾਓਗੇ। ਮੈਂ ਸਚ ਪ੍ਰੀਤੀ ਜਾਵਾਂ ਜੁੜ, ਜੋੜੀ ਆਪਣੇ ਨਾਲ ਰਖਾਓਗੇ। ਮੇਰੀ ਲੱਗੀ ਨਿਭੇ ਤੋੜ, ਅੱਧਵਿਚਕਾਰ ਨਾ ਫੇਰ ਤੁੜਾਓਗੇ। ਮੈਨੂੰ ਸਦਾ ਤੇਰੀ ਲੋੜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਮੇਰੀ ਆਸਾ ਪੂਰ ਵਖਾਓਗੇ। ਸ੍ਰੀ ਭਗਵਾਨ ਸਚ ਸਮਝੌਂਦਾ ਏ। ਨਿਰਗੁਣ ਨਿਰਵੈਰ ਆਖ ਸੁਣੌਂਦਾ ਏ। ਸ਼ਬਦੀ ਸੁਤ ਤੇਰੀ ਆਸਾ ਪੂਰ ਕਰੌਂਦਾ ਏ। ਭਰਵਾਸਾ ਇਕੋ ਇਕ ਰਖੌਂਦਾ ਏ। ਪ੍ਰਿਥਮੀ ਅਕਾਸ਼ਾ ਖੋਜ ਖੁਜੌਂਦਾ ਏ। ਪਵਣ ਸਵਾਸਾ ਲੇਖੇ ਪੌਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਾਕਾਰ ਹੋ ਕੇ ਔਂਦਾ ਏ। ਨਿਰਾਕਾਰ ਹੋ ਕੇ ਆਵਾਂਗਾ। ਸਾਕਾਰ ਵੇਖ ਵਖਾਵਾਂਗਾ। ਦਾਤਾਰ ਨਾਮ ਧਰਾਵਾਂਗਾ। ਸਚ ਪਿਆਰ ਇਕ ਕਮਾਵਾਂਗਾ। ਭਗਤ ਭਗਵਾਨ ਪੰਧ ਮੁਕਾਵਾਂਗਾ। ਆਤਮ ਦੇ ਕੇ ਬ੍ਰਹਮ ਗਿਆਨ, ਸਾਚੀ ਵਿਦਿਆ ਇਕ ਪੜ੍ਹਾਵਾਂਗਾ। ਧਰਮ ਝੁਲਾ ਕੇ ਸਚ ਨਿਸ਼ਾਨ, ਨੌ ਖੰਡ ਪ੍ਰਿਥਮੀ ਸੱਤ ਦੀਪ ਇਕੋ ਰੰਗ ਰੰਗਾਵਾਂਗਾ। ਊਚਾਂ ਨੀਚਾਂ ਰਾਓ ਰੰਕਾਂ ਦੇ ਕੇ ਮਾਣ, ਸਿਰ ਸਭ ਦੇ ਹੱਥ ਟਿਕਾਵਾਂਗਾ। ਕੂੜੀ ਕਿਰਿਆ ਮੇਟ ਸ਼ੈਤਾਨ, ਸ਼ਰਅ ਇਕੋ ਇਕ ਵਡਿਆਵਾਂਗਾ। ਸ੍ਰਿਸ਼ਟ ਸਬਾਈ ਇਕ ਈਮਾਨ, ਧਰਮ ਇਕੋ ਇਕ ਦ੍ਰਿੜਾਵਾਂਗਾ। ਲੱਖ ਚੁਰਾਸੀ ਸੀਸ ਇਕ ਝੁਕਾਨ, ਪੁਰਖ ਅਕਾਲ ਇਕੋ ਨਜ਼ਰੀ ਆਵਾਂਗਾ। ਤੇਰਾ ਰੱਖ ਕੇ ਧੁਰ ਦਾ ਮਾਣ, ਸੀਸ ਤਾਜ ਤੇਰੇ ਟਿਕਾਵਾਂਗਾ। ਮੇਰੀ ਕਰੇ ਨਾ ਕੋਈ ਪਹਿਚਾਨ, ਤੇਰਾ ਰੂਪ ਇਕ ਦਰਸਾਵਾਂਗਾ। ਸ਼ਬਦੀ ਸੁਤ ਕਹੇ ਤੂੰ ਸਾਹਿਬ ਮੇਰਾ ਮਿਹਰਵਾਨ, ਮੈਂ ਤੇਰੇ ਚਰਨ ਧਿਆਨ ਲਗਾਵਾਂਗਾ। ਅਬਿਨਾਸ਼ੀ ਕਰਤਾ ਕਹੇ ਤੁਧ ਬਿਨ ਮੇਰਾ ਚਲੇ ਨਾ ਕੋਈ ਕਾਮ, ਸਚ ਤੇਰਾ ਮਾਣ ਵਧਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਇਕ ਵਖਾਵਾਂਗਾ। ਸ਼ਬਦ ਸੁਤ ਖ਼ੁਸ਼ੀ ਮਨੌਂਦਾ ਏ। ਸ੍ਰੀ ਭਗਵਾਨ ਆਖ ਸੁਣੌਂਦਾ ਏ। ਤੁਧ ਬਿਨ ਨਜ਼ਰ ਕੋਈ ਨਾ ਔਂਦਾ ਏ। ਜੁਗ ਚੌਕੜੀ ਪੰਧ ਮੁਕੌਂਦਾ ਏ। ਸਚ ਦਵਾਰਾ ਇਕ ਸੁਹੌਂਦਾ ੲੈ। ਜਿਸ ਗ੍ਰਹਿ ਦਵਾਰ ਗੁਰ ਅਵਤਾਰ ਪੀਰ ਪੈਗ਼ੰਬਰ ਸੀਸ ਨਿਵੌਂਦਾ ੲੈ। ਸਦ ਭਰੇ ਰਹਿਣ ਭੰਡਾਰ, ਨਾਮ ਨਿਧਾਨ ਅਤੋਟ ਅਤੁਟ ਵਰਤੌਂਦਾ ਏ। ਮੈਂ ਵੇਖਿਆ ਧੁਰ ਦਾ ਕਾਹਨ, ਅਬਿਨਾਸ਼ੀ ਕਰਤਾ ਇਕ ਸੋਭਾ ਪੌਂਦਾ ਏ। ਕੋਟਨ ਕੋਟ ਗੋਪੀਆਂ ਕਰਨ ਪਰਨਾਮ, ਗੋਪੀ ਰੂਪ ਗੁਰ ਅਵਤਾਰ ਪੀਰ ਪੈਗ਼ੰਬਰ ਭਗਤੀ ਧਾਰ ਇਕ ਵਖੌਂਦਾ ਏ। ਕਲਜੁਗ ਅੰਤਮ ਹੋ ਮਿਹਰਵਾਨ, ਬੇਨਜ਼ੀਰ ਨਰ ਨਰਾਇਣ ਹੋ ਕੇ ਔਂਦਾ ਏ। ਗੁਰਮੁਖ ਸਾਚੇ ਕਰ ਪਹਿਚਾਨ, ਸੰਤ ਸੁਹੇਲੇ ਜੋੜ ਜੁੜੌਂਦਾ ਏ। ਭਗਤਾਂ ਦੇ ਕੇ ਧੁਰ ਫ਼ਰਮਾਣ, ਧੁਰ ਦੀ ਧਾਰ ਰਮਜ਼ ਲਗੌਂਦਾ ਏ। ਕਾਇਆ ਬੰਕ ਖੋਲ੍ਹ ਦੁਕਾਨ, ਸੌਦਾ ਏਕਾ ਨਾਮ ਜਣੌਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪਰਦਾ ਆਪ ਉਠੌਂਦਾ ਏ। ਸ਼ਬਦ ਸੁਤ ਕਹੇ ਮੇਰੇ ਪੁਰਖ ਅਕਾਲ, ਪ੍ਰਭ ਤੇਰੀ ਵਡ ਵਡਿਆਈਆ। ਸ੍ਰੀ ਭਗਵਾਨ ਕਹੇ ਮੇਰੇ ਲਾਲ, ਤੁਧ ਬਿਨ ਮੇਰੀ ਨਾ ਕੋਈ ਚਤੁਰਾਈਆ। ਦੋਹਾਂ ਮਿਲ ਕੇ ਖੇਲ ਬਣੇ ਜਹਾਨ, ਲੱਖ ਚੁਰਾਸੀ ਰਚਨ ਰਚਾਈਆ। ਤੂੰ ਮੇਰਾ ਮੈਂ ਤੇਰਾ ਦੋਹਾਂ ਦਾ ਝੁੱਲੇ ਇਕ ਨਿਸ਼ਾਨ, ਨਿਸ਼ਾਨਾ ਧੁਰ ਦਾ ਨਜ਼ਰੀ ਆਈਆ। ਤੇਰੀ ਭਿਛਿਆ ਆਤਮ ਦਾਨ, ਪਰਮਾਤਮ ਸਚ ਸੱਚ ਵਰਤਾਈਆ। ਤੇਰੀ ਸਿਖਿਆ ਹੋਵੇ ਪਰਧਾਨ, ਸਾਚਾ ਢੋਲਾ ਰਾਗ ਅਲਾਈਆ। ਦੋਹਾਂ ਮਿਲ ਕੇ ਬਣੇ ਵਿਧਾਨ, ਸਾਚੀ ਬਣਤ ਆਪ ਬਣਾਈਆ।
❋
❋
ਪਿਤਾ ਪੂਤ ਦੋਵੇਂ ਮਿਲ ਕੇ ਵਸਣ ਇਕ ਮਕਾਨ, ਘਰ ਘਰ ਵਿਚ ਡੇਰਾ ਲਾਈਆ। ਅਬਿਨਾਸ਼ੀ ਕਰਤਾ ਕਹੇ ਸੁਣ ਸੁਤ ਨਿਧਾਨ, ਵੇਖ ਮੇਰੀ ਵਡਿਆਈਆ। ਕਲਜੁਗ ਅੰਤਮ ਮਿਲਿਆ ਆਣ, ਵਿਛੋੜਾ ਦਿਤਾ ਚੁਕਾਈਆ। ਸੁਤ ਦੁਲਾਰਾ ਕਰ ਪਰਨਾਮ, ਦੋਏ ਜੋੜ ਵਾਸਤਾ ਪਾਈਆ। ਪ੍ਰਭੂ ਤੇਰਾ ਵੇਖ ਨਿਸ਼ਾਨ, ਮੋਹੇ ਵੱਜੀ ਇਕ ਵਧਾਈਆ। ਸ੍ਰੀ ਭਗਵਾਨ ਕਹੇ ਮੇਰਾ ਨਾਮ, ਨਾਉਂ ਨਿਰੰਕਾਰਾ ਆਖ ਸੁਣਾਈਆ। ਸ਼ਬਦ ਕਹੇ ਇਹ ਤੇਰਾ ਨਿਸ਼ਾਨ, ਨਿਸ਼ਾਨਾ ਭਗਤ ਨਜ਼ਰੀ ਆਈਆ। ਭਗਤ ਕਹੇ ਮੇਰਾ ਭਗਵਾਨ, ਮੇਰੇ ਅੰਦਰ ਡੇਰਾ ਲਾਈਆ। ਭਗਵਾਨ ਕਹੇ ਸ਼ਬਦ ਧੁਨਕਾਨ, ਘਟ ਘਟ ਰਾਗ ਸੁਣਾਈਆ। ਰਾਗ ਕਹੇ ਮੈਂ ਬਾਲ ਨਿਧਾਨ, ਸਮਝ ਕੋਇ ਨਾ ਆਈਆ। ਸ਼ਾਹ ਪਾਤਸ਼ਾਹ ਪੁਰਖ ਅਕਾਲ ਕਹੇ ਮੈਂ ਧੁਰ ਦਾ ਹੁਕਮਰਾਨ, ਜੋ ਆਪਣਾ ਹੁਕਮ ਬਣ ਕੇ ਹਾਕਮ ਹੱਕ ਹੱਕ ਹੱਕ ਪੂਰ ਕਰਾਈਆ।
੧੫ ਮਾਘ ੨੦੨੦ ਬਿਕਰਮੀ ਹਜ਼ਾਰਾ ਸਿੰਘ ਪਿਆਰਾ ਸਿੰਘ ਦੇ ਘਰ ਪਿੰਡ ਬਾਬੂ ਪੁਰ ਜ਼ਿਲਾ ਗੁਰਦਾਸ ਪੁਰ
ਸ਼ਬਦ ਸੁਤ ਤੇਰਾ ਸੱਚਾ ਨਾਤਾ, ਨਰ ਹਰਿ ਨਰਾਇਣ ਆਪ ਬੰਧਾਇੰਦਾ। ਜਨ ਭਗਤ ਬਣਾ ਧੁਰ ਦਾ ਸਾਥਾ, ਸਗਲਾ ਜੋੜ ਜੁੜਾਇੰਦਾ । ਨਾਮ ਜਪਿਆ ਅਗੰਮਾ ਜਾਪਾ, ਸਾਚੀ ਸਿਖਿਆ ਇਕ ਸਮਝਾਇੰਦਾ। ਸਰੋਵਰ ਵਖਾ ਇਕੋ ਤਾਟਾ, ਤੀਰਥ ਇਕੋ ਇਕ ਵਡਿਆਇੰਦਾ। ਨਿਰਗੁਣ ਸਰਗੁਣ ਖੇਲ ਖੇਲ ਤਮਾਸ਼ਾ, ਹਰਿ ਕਰਤਾ ਕਾਰ ਕਮਾਇੰਦਾ। ਤੇਰੀ ਪੂਰੀ ਕਰੇ ਆਤਮ ਆਸਾ, ਤ੍ਰਿਸਨਾ ਪਿਛਲੀ ਵੇਖ ਵਖਾਇੰਦਾ। ਜੁਗ ਚੌਕੜੀ ਜੋ ਦੇਂਦਾ ਰਿਹਾ ਭਰਵਾਸਾ, ਧੀਰਜ ਸਤਿ ਸਤਿ ਰਖਾਇੰਦਾ। ਸੇਵਾ ਕਰਦਾ ਰਿਹਾ ਬਣ ਬਣ ਰਾਖਾ, ਦੋ ਜਹਾਨਾਂ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਰਾਇੰਦਾ। ਸੁਤ ਕਹੇ ਪ੍ਰਭੂ ਬਲਵਾਨ, ਬੇਅੰਤ ਤੇਰੀ ਵਡਿਆਈਆ । ਮੈਂ ਸੁਣ ਤੇਰਾ ਫ਼ਰਮਾਣ, ਘਰ ਘਰ ਖ਼ੁਸ਼ੀ ਮਨਾਈਆ। ਜਨ ਭਗਤਾਂ ਵੇਖਾਂ ਆਣ, ਤੇਰਾ ਇਕੋ ਨੈਣ ਖੁਲ੍ਹਾਈਆ। ਲੱਖ ਚੁਰਾਸੀ ਵਿਚੋਂ ਪਹਿਚਾਨ, ਆਪ ਆਪਣੇ ਨਾਲ ਮਿਲਾਈਆ। ਦੇ ਕੇ ਤੇਰਾ ਧੁਰ ਦਾ ਦਾਨ, ਵਸਤ ਅਮੋਲਕ ਝੋਲੀ ਪਾਈਆ। ਸੁਣ ਸੁਤ ਸਚ ਨਗੀਨੇ, ਨਗ਼ਮਾ ਆਪਣਾ ਨਾਮ ਜਣਾਈਆ। ਤੇਰਾ ਲੇਖਾ ਚੁੱਕੇ ਮੱਕੇ ਮਦੀਨੇ, ਹੁਜਰਾ ਜਗਤ ਨਾ ਕੋਈ ਵਡਿਆਈਆ। ਲਹਿਣਾ ਮੁੱਕੇ ਮੁਹੰਮਦੀ ਦੀਨੇ, ਈਸ-ਉਲਸਲਾਮ, ਨਾ ਕੋਈ ਜਣਾਈਆ। ਵਸਤ ਅਮੋਲਕ ਆਪਣੀ ਛੀਨੇ, ਧੁਰ ਦਾ ਹੁਕਮ ਇਕ ਫ਼ਰਮਾਈਆ। ਪਾਣੀ ਖੰਡੇ ਨਾ ਕਿਸੇ ਪੀਣੇ, ਅੰਮ੍ਰਿਤ ਧਾਰ ਨਾ ਕੋਈ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਸੁਤ ਦਏ ਸਮਝਾਈਆ। ਸ਼ਬਦੀ ਸੁਤ ਕਹੇ ਨਿਰੰਕਾਰ, ਸਭ ਤੇਰੀ ਵਡ ਵਡਿਆਈਆ। ਅੰਤ ਪੰਜ ਤਤ ਤੇਰੀ ਧਾਰ, ਨਿਰਗੁਣ ਸਰਗੁਣ ਰੰਗ ਰੰਗਾਈਆ। ਮੈਂ ਬਣ ਕੇ ਸੇਵਾਦਾਰ, ਚਾਕਰ ਰੂਪ ਵਟਾਈਆ। ਸ੍ਰਿਸ਼ਟ ਸਬਾਈ ਕਰ ਕੇ ਖ਼ਬਰਦਾਰ, ਤੇਰਾ ਰਾਹ ਜਣਾਈਆ। ਚਾਰੇ ਖਾਣੀ ਦੇ ਹੁਲਾਰ, ਚਾਰੇ ਬਾਣੀ ਰਾਗ ਅਲਾਈਆ । ਚਾਰੋਂ ਕੁੰਟ ਦੱਸ ਪਿਆਰ, ਮੁਹੱਬਤ ਇਕੋ ਇਕ ਸਮਝਾਈਆ। ਸੋਹਬਤ ਦੇਵੇ ਸਾਚਾ ਯਾਰ, ਹਰਿ ਦਾਤਾਰ ਨੂਰ ਅਲਾਹੀਆ। ਰਹਿਮਤ
❋
❋
ਕਰੇ ਅਪਰ ਅਪਾਰ, ਰਹਿਮਾਨ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵੇ ਮਾਣ ਵਡਿਆਈਆ । ਸ਼ਬਦ ਕਹੇ ਸੁਣ ਮੇਰੇ ਬਾਪ, ਪਤਿਪਰਮੇਸ਼ਵਰ ਤੇਰੀ ਸਰਨਾਈਆ। ਜੁਗ ਚੌਕੜੀ ਤੇਰਾ ਦੱਸਦਾ ਰਿਹਾ ਜਾਪ, ਸਿਫ਼ਤੀ ਢੋਲਾ ਰਾਗ ਅਲਾਈਆ । ਆਪ ਬੈਠਾ ਰਿਹਾ ਬਣ ਕੇ ਪਾਕ, ਪਤਤ ਸਕੇ ਨਾ ਕੋਈ ਕਰਾਈਆ। ਨਵ ਨੌ ਚਾਰ ਖੋਲ੍ਹ ਕੇ ਤਾਕ, ਭੇਵ ਅਭੇਦ ਇਕ ਦਰਸਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰ ਅੰਦਰ ਵੜ ਦੱਸਦਾ ਰਿਹਾ ਭਵਿਖਤ ਵਾਕ, ਬੋਧ ਅਗਾਧ ਜਣਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨਾ ਅੰਦਰ ਦਿਤਾ ਆਖ, ਉਚੀ ਕੂਕ ਕੂਕ ਸੁਣਾਈਆ। ਕਲਜੁਗ ਅੰਤ ਸ੍ਰੀ ਭਗਵੰਤ ਪਰਗਟ ਹੋਵੇ ਪੁਰਖ ਸਮਰਥ, ਬੇਪਰਵਾਹ ਫੇਰਾ ਪਾਈਆ। ਜੁਗ ਚੌਕੜੀ ਜਿਸ ਦੇ ਹੱਥ, ਲੱਖ ਚੁਰਾਸੀ ਖੇਲ ਰਚਾਈਆ। ਸਭ ਦੀ ਝੋਲੀ ਪਾਏ ਹੱਕ, ਹਕੀਕਤ ਵੇਖੇ ਥਾਉਂ ਥਾਈਂਆ। ਕੂੜੀ ਕਿਰਿਆ ਦੇਵੇ ਮੱਥ, ਮਾਇਆ ਮਮਤਾ ਮੋਹ ਮਿਟਾਈਆ। ਇਕੋ ਪਰਗਟਾਵੇ ਧੁਰ ਦਾ ਸੱਚ, ਸਚ ਨਾਮ ਰੂਪ ਸਮਝਾਈਆ। ਭਾਗ ਲਗਾਵੇ ਕਾਇਆ ਕੱਚ, ਕਾਚੀ ਮਾਟੀ ਸੋਭਾ ਪਾਈਆ। ਅੰਮ੍ਰਿਤ ਦੇਵੇ ਆਪਣਾ ਰਸ, ਰਸ ਰਸੀਆ ਇਕ ਅਖਵਾਈਆ। ਦੋ ਜਹਾਨਾਂ ਮਾਰਗ ਦੱਸ, ਵਿਸ਼ਨ ਬ੍ਰਹਮਾ ਸ਼ਿਵ ਕਰੇ ਪੜ੍ਹਾਈਆ। ਪਰਦਾ ਲਾਹ ਤਤ ਅੱਠ, ਨੌ ਦਵਾਰੇ ਡੇਰਾ ਢਾਹੀਆ। ਸੰਤ ਸੁਹੇਲੇ ਕਰ ਪਰਗਟ, ਭਗਤ ਭਗਵਾਨ ਲਏ ਉਪਜਾਈਆ । ਸਚ ਦਵਾਰਾ ਖੋਲ੍ਹ ਹੱਟ, ਵਸਤ ਇਕੋ ਨਾਮ ਵਰਤਾਈਆ। ਕੂੜੀ ਕਿਰਿਆ ਮੇਟ ਅੰਧੇਰੀ ਰਾਤ, ਸਤਿ ਸਤਿਵਾਦੀ ਚੰਨ ਚਮਕਾਈਆ। ਜਿਸ ਨੂੰ ਈਸਾ ਮੂਸਾ ਕਹਿ ਕੇ ਗਿਆ ਬਾਪ, ਸੋ ਬੇਪਰਵਾਹ ਬੇਪਰਵਾਹੀਆ। ਜਿਸ ਨੂੰ ਨਾਨਕ ਗੋਬਿੰਦ ਪੁਰਖ ਅਕਾਲ ਗਏ ਆਖ, ਸੋ ਆਖਰ ਆਪਣੀ ਕਾਰ ਕਮਾਈਆ। ਸੁਤ ਦੁਲਾਰਾ ਕਹੇ ਪ੍ਰਭ ਦਰਸ਼ਨ ਦੇਵੇ ਸਾਖਿਆਤ, ਸਵਛ ਸਰੂਪੀ ਰੂਪ ਧਰਾਈਆ। ਸਨਮੁਖ ਹੋ ਕੇ ਕਰੇ ਬਾਤ, ਜਨ ਭਗਤਾਂ ਢੋਲਾ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਸੁਤ ਸ਼ਬਦ ਤੇਰੀ ਸੇਵਾ ਪਰਵਾਨ, ਜੁਗ ਚੌਕੜੀ ਮਾਤ ਕਮਾਈਆ। ਬ੍ਰਹਿਮੰਡ ਖੰਡ ਕਰ ਸਵਾਧਾਨ, ਪੁਰੀ ਲੋਅ ਰਿਹਾ ਹਿਲਾਈਆ। ਗੁਰ ਅਵਤਾਰਾਂ ਦੇ ਦੇ ਦਾਨ, ਪੀਰ ਪੈਗ਼ੰਬਰਾਂ ਝੋਲੀ ਆਪ ਭਰਾਈਆ। ਰਸਨਾ ਜਿਹਵਾ ਬੋਲ ਜ਼ਬਾਨ, ਬੱਤੀ ਦੰਦ ਜਗਤ ਸਲਾਹੀਆ। ਕਲਮਾ ਨਬੀ ਰਸੂਲ ਕਲਾਮ, ਕਾਇਨਾਤ ਇਕ ਜਣਾਈਆ। ਲੇਖਾ ਜਾਣ ਜ਼ਿਮੀ ਅਸਮਾਨ, ਮੰਡਲ ਮੰਡਪ ਵੇਖ ਵਖਾਈਆ। ਸ਼ਬਦ ਸੰਦੇਸ਼ਾ ਧੁਰ ਫ਼ਰਮਾਣ, ਰਾਗਾਂ ਨਾਦਾਂ ਵਿਚ ਅਲਾਈਆ। ਕਾਗ਼ਜ਼ ਕਲਮ ਸ਼ਾਹੀ ਕਰ ਪਰਵਾਨ, ਕਾਤਬ ਹੋ ਕੇ ਲੇਖ ਲਿਖਾਈਆ । ਵੇਦ ਪੁਰਾਨਾ ਖੇਲ ਮਹਾਨ, ਸ਼ਾਸਤਰ ਸਿਮਰਤ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸੁਤ ਸ਼ਬਦ ਦਏ ਵਡਿਆਈਆ। ਸ਼ਬਦ ਕਹੇ ਮੈਂ ਤੇਰੇ ਜੋਗਾ, ਸਦ ਤੇਰੀ ਸੇਵ ਕਮਾਈਆ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਦੇਂਦਾ ਰਿਹਾ ਹੋਕਾ, ਚਾਰੋਂ ਕੁੰਟ ਅਵਾਜ਼ ਸੁਣਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਗੀਤਾ ਗਿਆਨ ਖਾਣੀ ਬਾਣੀ ਲਿਖਦਾ ਗਿਆ ਪੋਥਾ, ਅੱਖਰ ਅੱਖਰਾਂ ਨਾਲ ਜੁੜਾਈਆ। ਲੱਖ ਚੁਰਾਸੀ ਵਿਚੋਂ ਲੱਭ ਲੱਭ ਜਨ ਭਗਤਾਂ ਮਾਰਗ ਦੱਸਦਾ ਗਿਆ ਸੌਖਾ, ਧੁਰ ਦਾ ਲੇਖਾ ਇਕ ਜਣਾਈਆ। ਮਾਨਸ ਜਨਮ ਪ੍ਰਭ ਮਿਲਣ ਦਾ ਸੱਚਾ ਮੌਕਾ, ਮੁਕੰਮਲ ਧੁਰ ਦਾ ਹਾਲ ਸੁਣਾਈਆ। ਕਿਸੇ ਨਾਲ ਨਾ ਕੀਤਾ ਧੋਖਾ, ਧੁਰ ਦੀ ਕਰੀ ਜਗਤ ਪੜ੍ਹਾਈਆ। ਇਕੋ ਪੁਰਖ ਅਕਾਲ
❋
❋
ਤੇਰੀ ਦੱਸ ਕੇ ਗਿਆ ਓਟਾ, ਓੜਕ ਤੇਰਾ ਧਿਆਨ ਲਗਾਈਆ। ਸਚ ਪਰਕਾਸ਼ ਕਰ ਕੇ ਨੂਰੀ ਜੋਤਾ, ਨੂਰ ਜਹੂਰ ਕਰੇ ਰੁਸ਼ਨਾਈਆ। ਜੇ ਲੱਭੋ ਤੇ ਸਭ ਤੋਂ ਛੋਟਾ, ਵੇਖੋ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਕਰਾਈਆ । ਪੁਰਖ ਅਕਾਲ ਕਹੇ ਮੇਰੇ ਸੁਤ ਦੁਲਾਰੇ, ਤੋਹੇ ਦੇਵਾਂ ਇਕ ਵਡਿਆਈਆ। ਤੇਰੇ ਨਾਮ ਵਜਨ ਸਚ ਨਗਾਰੇ, ਨਾਦ ਧੁਨ ਰਹੇ ਜਸ ਗਾਈਆ । ਗੁਰ ਅਵਤਾਰ ਪੀਰ ਪੈਗ਼ੰਬਰ ਤੇਰੇ ਸਹਾਰੇ, ਸਾਰੇ ਬੈਠੇ ਧਿਆਨ ਲਗਾਈਆ। ਉਚੀ ਕੂਕ ਕੂਕ ਸਰਬ ਪੁਕਾਰੇ, ਬਿਨ ਰਸਨਾ ਜਿਹਵਾ ਢੋਲਾ ਗਾਈਆ। ਕਰੇ ਖੇਲ ਪ੍ਰਭ ਨਿਆਰੇ, ਨਿਰਗੁਣ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਤੇਰੇ ਹੱਥ ਟਿਕਾਈਆ। ਸੁਤ ਸ਼ਬਦ ਕਹੇ ਸਭ ਤੇਰੀ ਕਾਰ, ਮਿਹਰਵਾਨ ਤੇਰੀ ਸਰਨਾਈਆ। ਮੈਂ ਚੌਕੜੀ ਜੁਗ ਸੇਵਾਦਾਰ, ਸੇਵਕ ਆਪਣਾ ਰੂਪ ਵਟਾਈਆ। ਕਲਜੁਗ ਅੰਤ ਇਕੋ ਮੰਗਾਂ ਮੰਗ ਅਪਾਰ, ਦੋਏ ਜੋੜ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਝੋਲੀ ਦੇ ਭਰਾਈਆ। ਸੁਤ ਕਹੇ ਮੈਂ ਮੰਗਾਂ ਮੰਗ ਨਿੱਕੀ, ਵੱਡੀ ਆਸ ਨਾ ਕੋਈ ਰਖਾਈਆ । ਗੋਬਿੰਦ ਸ਼ਬਦੀ ਧਾਰ ਬਣਾ ਕੇ ਗਿਆ ਸਿਖੀ, ਸਿਖੀ ਸਿਖਿਆ ਸਮਝ ਸਕੀ ਨਾ ਰਾਈਆ। ਜਿਸ ਦੀ ਧਾਰ ਧੁਰ ਤੋਂ ਤਿਖੀ, ਖੰਡੇ ਖੜਗ ਸਾਰ ਕਿਸੇ ਨਾ ਪਾਈਆ। ਜਣਾ ਰੂਪ ਇਕੋ ਇਕੀ, ਨਿਰਗੁਣ ਸਰਗੁਣ ਰੂਪ ਵਟਾਈਆ। ਮੇਰੇ ਕੋਲ ਪਿਛਲੀ ਚਿਠੀ, ਧੁਰ ਦਾ ਲੇਖਾ ਦਿਆਂ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਸ਼ਹਿਨਸ਼ਾਹ ਤੇਰੀ ਸਰਨਾਈਆ। ਚਿਠੀ ਕਹੇ ਵੇਖ ਲਿਖਤ, ਸ਼ਬਦ ਸੁਤ ਪ੍ਰਭ ਸਾਚੇ ਰਿਹਾ ਜਣਾਈਆ। ਜਿਸ ਦੇ ਉਤੇ ਵਾਕ ਭਵਿਖਤ, ਜਿਸ ਦਾ ਭੇਵ ਕਿਸੇ ਨਾ ਆਈਆ। ਕਿਸੇ ਹੱਥ ਨਾ ਆਏ ਜੀਵ ਸ੍ਰਿਸ਼ਟ, ਲੱਖ ਚੁਰਾਸੀ ਦਏ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲਹਿਣਾ ਵੇਖ ਵਖਾਈਆ। ਸ੍ਰੀ ਭਗਵਾਨ ਚਿੱਠੀ ਖੋਲ੍ਹ, ਬਿਨ ਅੱਖਰਾਂ ਪੜ੍ਹ ਸੁਣਾਈਆ। ਇਸ ਦੇ ਉਤੇ ਗੋਬਿੰਦ ਬੋਲ, ਬਿਨ ਰਸਨਾ ਜਿਹਵਾ ਗਾਈਆ। ਮੰਗੇ ਮੰਗ ਇਕ ਅਨਮੋਲ, ਖ਼ਾਲੀ ਝੋਲੀ ਅੱਗੇ ਡਾਹੀਆ। ਸਦਾ ਵਸਣਾ ਗੁਰਮੁਖਾਂ ਕੋਲ, ਵਿਛੜ ਕਦੇ ਨਾ ਜਾਈਆ। ਮੇਰੇ ਨਾਲ ਨਾ ਮਾਰੀਂ ਰੋਲ, ਰੌਲਾ ਕਰੇਂ ਜਗਤ ਲੋਕਾਈਆ । ਦੇ ਵਡਿਆਈ ਉਪਰ ਧੌਲ, ਧਰਨੀ ਧਰਤ ਸੋਭਾ ਪਾਈਆ। ਮੇਰਾ ਤੇਰੇ ਨਾਲ ਕੌਲ, ਕੀਤਾ ਇਕਰਾਰ ਭੁੱਲ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲਹਿਣਾ ਦੇ ਚੁਕਾਈਆ। ਸ੍ਰੀ ਭਗਵਾਨ ਪੜ੍ਹਦਾ ਪਾਤੀ, ਪਤਰਕਾ ਆਪਣੇ ਹੱਥ ਉਠਾਈਆ। ਜਿਸ ਨੇ ਸੁਨੇਹੜਾ ਦਿਤਾ ਮਾਛੂਵਾੜੇ ਅੰਧੇਰੀ ਰਾਤੀ, ਇਕ ਅਕੱਲਾ ਰਾਗ ਸੁਣਾਈਆ। ਸਾਹਿਬ ਮੇਰਾ ਕਮਲਾਪਾਤੀ, ਬੇਪਰਵਾਹ ਨਜ਼ਰੀ ਆਈਆ। ਉਠ ਵੇਖ ਮਾਰ ਝਾਤੀ, ਨੇਤਰ ਨੈਣ ਅੱਖ ਖੁਲ੍ਹਾਈਆ। ਜੇ ਕੋਈ ਪਿਛੇ ਰਹਿ ਗਈ ਬਾਕੀ, ਮੈਨੂੰ ਸਚ ਦੇ ਸਮਝਾਈਆ। ਮੈਂ ਛੱਡ ਕੇ ਅਸਵ ਰਾਕੀ, ਸ਼ਸਤਰ ਬਸਤਰ ਤਨ ਲੁਹਾਈਆ। ਸੂਲਾਂ ਸੱਥਰ ਸੇਜ ਇਕ ਪਹਿਚਾਨੀ, ਸਿੰਘਾਸਣ ਆਸਣ ਰੂਪ ਵਟਾਈਆ। ਮੰਜ਼ਲ ਵੇਖ ਤੇਰੀ ਘਾਟੀ, ਘਾਟਾ ਤੇਰੇ ਕੋਲੋਂ ਪੂਰ ਕਰਾਈਆ। ਸ੍ਰੀ ਭਗਵਾਨ ਨਿਰਗੁਣ ਵੇਖ ਕਹੇ ਸ਼ਾਬਾਸ਼ੀ, ਸਿਰ ਆਪਣਾ ਹੱਥ ਟਿਕਾਈਆ । ਗੋਬਿੰਦ ਤੇਰਾ ਬਣਿਆ ਨਾ ਕੋਈ ਜਮਾਇਤੀ, ਪੱਟੀ ਨਜ਼ਰ ਕਿਸੇ ਨਾ ਆਈਆ। ਤੂੰ ਮੰਨੀ ਮੇਰੀ ਆਖੀ, ਆਖਰ ਆਪਣੇ ਰੰਗ ਰੰਗਾਈਆ। ਸ੍ਰੀ ਭਗਵਾਨ
❋
❋
ਬਣੇ ਸੱਚਾ ਸਾਕੀ, ਸਚ ਪਿਆਲਾ ਜਾਮ ਪਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵਣਹਾਰ ਵਡਿਆਈਆ । ਸ਼ਬਦ ਕਹੇ ਮੈਂ ਸੁਤ ਦੁਲਾਰਾ, ਪੰਜ ਤਤ ਨਜ਼ਰ ਕੋਇ ਨਾ ਆਈਆ। ਮੇਰਾ ਰੂਪ ਤੇਰਾ ਅਧਾਰਾ, ਉਦਰ ਇਕੋ ਡੇਰਾ ਲਾਈਆ। ਮਹਲ ਅਟੱਲ ਨਾ ਕੋਈ ਮੁਨਾਰਾ, ਛੱਪਰ ਛੰਨ ਨਾ ਕੋਈ ਜਣਾਈਆ। ਮੰਦਰ ਮਸਜਿਦ ਸ਼ਿਵਦਵਾਲੇ ਮੱਠ ਗੁਰਦਵਾਰਾ, ਚਾਰ ਦਵਾਰੀ ਬੰਦ ਨਾ ਕੋਈ ਕਰਾਈਆ। ਨਿਰਗੁਣ ਰੂਪ ਨਿਰਵੈਰ ਤੇਰੀ ਧਾਰਾ, ਨਿਰੰਕਾਰ ਤੇਰੇ ਵਿਚ ਸਮਾਈਆ। ਤੂੰ ਮੇਰਾ ਮੈਂ ਤੇਰਾ ਪਿਆਰਾ, ਸਚ ਪ੍ਰੀਤੀ ਇਕ ਲਗਾਈਆ । ਤੂੰ ਮੈਨੂੰ ਦਿਤਾ ਸਹਾਰਾ, ਸਿਰ ਮੇਰੇ ਹੱਥ ਟਿਕਾਈਆ। ਤੇਰੇ ਨਾਮ ਸਚ ਭੰਡਾਰਾ, ਲੋਕਮਾਤ ਵਰਤਾਈਆ। ਲੱਖ ਚੁਰਾਸੀ ਵਿਚੋਂ ਗੁਰਮੁਖ ਗੁਰਸਿਖ ਆਪ ਉਠਾਲਾ, ਫੜ ਬਾਹੋਂ ਗਲੇ ਲਗਾਈਆ। ਸਾਚਾ ਮੰਤਰ ਇਕ ਸਿਖਾਲਾ, ਧੁਰ ਦੀ ਕੀਤੀ ਇਕ ਪੜ੍ਹਾਈਆ। ਅੰਤਰ ਆਤਮ ਪਰਮਾਤਮ ਪਾ ਮਾਲਾ, ਮਨ ਕਾ ਮਣਕਾ ਆਪ ਭਵਾਈਆ। ਪਰਮ ਪੁਰਖ ਸਾਹਿਬ ਸਤਿਗੁਰ ਦੀਨ ਦਿਆਲਾ, ਜੁਗ ਚੌਕੜੀ ਹੋਏ ਸਹਾਈਆ । ਗੁਰਮੁਖੋ ਗੁਰਸਿਖੋ ਮੈਨੂੰ ਤੁਹਾਡਾ ਭੇਜਿਆ ਰਖਵਾਲਾ, ਰਾਖੀ ਕਰਾਂ ਹਰ ਘਟ ਥਾਈਂਆ। ਸਭ ਦਾ ਮਾਲਕ ਇਕੋ ਪੁਰਖ ਅਕਾਲਾ, ਅਕਲ ਕਲਧਾਰੀ ਹਰਿ ਅਖਵਾਈਆ। ਜਿਸ ਦੀ ਸੱਚਖੰਡ ਸੱਚੀ ਧਰਮਸਾਲਾ, ਧੁਰ ਦਰਬਾਰੇ ਡੇਰਾ ਲਾਈਆ। ਮੁਕਾਮੇ ਹੱਕ ਹੋ ਉਜਾਲਾ, ਨੂਰੋ ਨੂਰ ਕਰੇ ਰੁਸ਼ਨਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਦਰ ਤੇਰੇ ਅਲਖ ਜਗਾਈਆ। ਤੇਰੇ ਦਰ ਅਲਖ ਸਵਾਮੀ, ਅਗੋਚਰ ਤੇਰੀ ਇਕ ਸਰਨਾਈਆ। ਨਿਰਵੈਰ ਪੁਰਖ ਸਦਾ ਨਿਹਕਾਮੀ, ਨਿਹਕਰਮੀ ਕਰਮ ਕਮਾਈਆ। ਬੋਧ ਅਗਾਧ ਅੰਤਰਜਾਮੀ, ਘਟ ਘਟ ਵੇਖੇ ਥਾਉਂ ਥਾਈਂਆ। ਸ਼ਬਦੀ ਰਾਗ ਤੇਰੀ ਧੁਰ ਦੀ ਬਾਣੀ, ਸਚ ਸੰਦੇਸ਼ਾ ਆਪ ਸੁਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਗਾ ਗਾ ਗਏ ਕਹਾਣੀ, ਕਹਾਵਤ ਵੇਖੇ ਜਗਤ ਲੋਕਾਈਆ। ਬਿਨ ਤੇਰੀ ਕਿਰਪਾ ਤੇਰੀ ਮਿਲੇ ਨਾ ਸਚ ਨਿਸ਼ਾਨੀ, ਦਰ ਸੋਭਾ ਕੋਇ ਨਾ ਪਾਈਆ। ਕਲਜੁਗ ਅੰਤਮ ਮੈਨੂੰ ਵੇਖ ਹੋਈ ਹੈਰਾਨੀ, ਪ੍ਰਭ ਕੀ ਕੀ ਖੇਲ ਦਰਸਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਹੁੰਦਿਆਂ ਅੰਦਰ ਸਭ ਦੇ ਭਰੀ ਬੇਈਮਾਨੀ, ਮੰਦ ਵਾਸਨਾ ਨਾਲ ਮਿਲਾਈਆ। ਕੂੜੀ ਕਿਰਿਆ ਜਗਤ ਸ਼ੈਤਾਨੀ, ਸ਼ਰਅ ਛੁਰੀ ਕਰਦ ਉਠਾਈਆ। ਮੁਸ਼ਕਲ ਕਿਸੇ ਹੱਲ ਨਾ ਹੋਵੇ ਆਸਾਨੀ, ਪੰਧ ਸਕੇ ਨਾ ਕੋਇ ਮੁਕਾਈਆ। ਦੁਨੀਆਂ ਵੇਖ ਤੇਰੀ ਫਾਨੀ, ਤੇਰੇ ਅੱਗੇ ਇਕੋ ਅਰਜ਼ ਸੁਣਾਈਆ। ਕਰ ਕਿਰਪਾ ਆਪ ਮਿਹਰਵਾਨੀ, ਮਿਹਰ ਨਜ਼ਰ ਉਠਾਈਆ। ਇਹਨਾਂ ਬਖ਼ਸ਼ ਆਲਮੇ ਜਾਵਦਾਨੀ, ਜਿਸ ਘਰ ਆਪਣਾ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇ ਮਾਣ ਵਡਿਆਈਆ। ਸ਼ਬਦ ਸੁਤ ਕਹੇ ਪ੍ਰਭ ਠਾਕਰ ਤੁਠ, ਦੀਨ ਦਿਆਲ ਦਇਆ ਕਮਾਈਆ। ਸੰਤ ਸੁਹੇਲੇ ਵੇਖ ਆਪਣੇ ਸੁਤ, ਜੋ ਬੈਠੇ ਧਿਆਨ ਲਗਾਈਆ। ਬਿਨ ਤੇਰੀ ਪ੍ਰੀਤੀ ਕੋਲ ਨਹੀਂ ਕੁਛ, ਖ਼ਾਲੀ ਹੱਥ ਰਹੇ ਵਖਾਈਆ। ਗ਼ਰੀਬ ਨਿਮਾਣਿਆਂ ਕੋਝਿਆਂ ਕਮਲਿਆਂ ਆ ਕੇ ਪੁਛ, ਫੜ ਬਾਹੋਂ ਗਲੇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਦੇ ਮਾਣ ਵਡਿਆਈਆ। ਸ਼ਬਦ ਸੁਤ ਤੇਰੀ ਸੁਣੀ ਪੁਕਾਰ, ਹਰਿ ਕਰਤਾ ਆਪ ਜਣਾਈਆ। ਮੈਂ ਹੋ ਕੇ ਆਇਆ ਤਿਆਰ, ਤ੍ਰੈਗੁਣ ਅਤੀਤਾ ਫੇਰਾ ਪਾਈਆ। ਲੱਖ ਚੁਰਾਸੀ ਵੇਖ ਜਗਤ ਸੰਸਾਰ, ਜੀਵ ਜੰਤ ਫੋਲ ਫੁਲਾਈਆ। ਜਗਤ ਜਨਮ ਦਾ ਵੇਖ ਪਿਆਰ, ਹਰਿਜਨ
❋
❋
ਸਾਚੇ ਰਿਹਾ ਉਠਾਈਆ । ਦਰ ਦਰ ਘਰ ਘਰ ਝਾਤੀ ਰਿਹਾ ਮਾਰ, ਦਿਵਸ ਰੈਣ ਵੇਖ ਵਖਾਈਆ। ਜਿਨ੍ਹਾਂ ਤੇਰੇ ਨਾਲ ਪਿਆਰ, ਤਿਨ੍ਹਾਂ ਆਪਣਾ ਰੰਗ ਰੰਗਾਈਆ। ਸਵਛ ਸਰੂਪ ਦੇ ਦੀਦਾਰ, ਦੀਦ ਈਦ ਚੰਦ ਚਮਕਾਈਆ। ਚਰਨ ਕਵਲ ਆਪ ਬਹਾਲ, ਲੇਖਾ ਪਿਛਲਾ ਪੂਰ ਕਰਾਈਆ। ਜਿਸ ਦਾ ਦੇ ਨਾ ਸਕੇ ਕੋਈ ਅਹਿਵਾਲ, ਹਾਲਤ ਸਕੇ ਨਾ ਕੋਈ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਲਾਲ ਲਏ ਉਠਾਈਆ। ਸ਼ਬਦ ਸੁਤ ਕਹੇ ਪ੍ਰਭ ਲਾਲ ਓਹ ਚੰਗੇ, ਚੰਗੀ ਤਰਾਂ ਜਣਾਈਆ। ਚਰਨ ਪ੍ਰੀਤੀ ਜੋ ਤੇਰੀ ਰੰਗੇ, ਰੰਗ ਇਕੋ ਇਕ ਵਖਾਈਆ । ਜਗਤ ਜਹਾਨ ਦਿਸਣ ਭੁੱਖੇ ਨੰਗੇ, ਦੌਲਤ ਤੇਰਾ ਨਾਮ ਖ਼ਜ਼ਾਨਾ ਘਰ ਬੈਠੇ ਅਤੁਟ ਟਿਕਾਈਆ। ਉਤਮ ਸ੍ਰੇਸ਼ਟ ਸਭ ਤੋਂ ਬੰਦੇ, ਬੰਦਗੀ ਵਿਚ ਜਣਾਈਆ। ਨੇਰਨ ਨੇਰੇ ਸੀਸ ਚਰਨਾਂ ਉਤੇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਲਹਿਣਾ ਸਭ ਦਾ ਵੇਖ ਵਖਾਈਆ। ਸੁਤ ਸ਼ਬਦ ਮੈਂ ਵੇਖੇ ਲਾਲ, ਹਰਿਜਨ ਹਰਿ ਹਰਿ ਨਜ਼ਰੀ ਆਈਆ। ਜੁਗ ਚੌਕੜੀ ਜੋ ਘਾਲਣ ਆਏ ਘਾਲ, ਤਿਨ੍ਹਾਂ ਕੀਤੀ ਘਾਲ ਲੇਖੇ ਲਾਈਆ। ਤੇਰਾ ਪੂਰਾ ਹੋਏ ਸਵਾਲ, ਸਾਹਿਬ ਸਤਿਗੁਰ ਪੂਰ ਕਰਾਈਆ। ਆਪਣੀ ਗੋਦੀ ਲਏ ਉਠਾਲ, ਜਨ ਭਗਤ ਰੂਪ ਵਟਾਈਆ। ਫਲ ਲਗਾਵੇ ਆਪਣੇ ਡਾਲ, ਪਤ ਡਾਲੀ ਮਾਤ ਮਹਿਕਾਈਆ। ਆ ਕੇ ਵੇਖ ਮੁਰੀਦਾਂ ਹਾਲ, ਮੁਰਸ਼ਦ ਆਪਣੀ ਖ਼ੁਸ਼ੀ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਲਹਿਣਾ ਪੂਰ ਕਰਾਈਆ। ਸ਼ਬਦ ਸੁਤ ਕਹੇ ਪ੍ਰਭ ਮੇਰਾ ਉਜਲ ਮੁਖ, ਤੇਰੇ ਨਾਲ ਮਿਲੀ ਵਡਿਆਈਆ। ਭਗਤ ਭਗਵਾਨ ਗੋਦੀ ਚੁਕ, ਘਰ ਖ਼ੁਸ਼ੀਆਂ ਰਾਗ ਵਖਾਈਆ। ਪਿਤਾ ਦੀ ਗੋਦੀ ਬਹੇ ਪੁਤ, ਦੁੱਖ ਦਰਦ ਰਹੇ ਨਾ ਰਾਈਆ। ਤੂੰ ਉਹਨਾਂ ਕੋਲੋਂ ਪੁੱਛ, ਜੋ ਤੇਰੇ ਦਰ ਤੇ ਸੀਸ ਨਿਵਾਈਆ। ਨੀਵਾਂ ਹੋ ਕੇ ਵੇਖ ਝੁਕ, ਸਚਖੰਡ ਨਿਵਾਸੀ ਦੂਰ ਦੁਰਾਡੇ ਨੇੜੇ ਆਈਆ। ਮੈਂ ਲੱਖ ਚੁਰਾਸੀ ਵਿਚੋਂ ਭਗਤ ਲੱਭੇ ਇਕੋ ਮੁਠ, ਜੋ ਤੇਰੀ ਝੋਲੀ ਪਾਈਆ। ਲੱਖ ਚੁਰਾਸੀ ਗਈ ਔਂਤ, ਜਗਤ ਨਿਸ਼ਾਨ ਨਾ ਕੋਈ ਰਖਾਈਆ। ਮੈਂ ਤੇਰੇ ਤੇਰੀ ਝੋਲੀ ਦਿਤੇ ਸੌਂਪ, ਆਪਣੇ ਖ਼ਾਲੀ ਹੱਥ ਰਖਾਈਆ। ਇਹੋ ਪ੍ਰਭ ਮੇਰੀ ਸਾਚੀ ਪਹੁੰਚ, ਤੇਰੇ ਤੇਰੇ ਨਾਲ ਮਿਲਾਈਆ। ਸ੍ਰੀ ਭਗਵਾਨ ਕਹੇ ਸੁਤ ਸ਼ਬਦ ਤੇਰੀ ਸੇਵਾ ਬਹੁਤ, ਸਾਹਿਬ ਸਤਿਗੁਰ ਭਾਈਆ। ਜੁਗ ਚੌਕੜੀ ਜਿਸ ਦੀ ਸਾਰੇ ਕਰਦੇ ਰਹੇ ਖੋਜ, ਸੋ ਖ਼ਾਲਕ ਮਿਲਿਆ ਬੇਪਰਵਾਹੀਆ। ਭਗਤ ਭਗਵਾਨ ਦੋਵੇਂ ਰਲ ਕੇ ਮਾਨਣ ਮੌਜ, ਮੁਫ਼ਲਸ ਰੂਪ ਨਾ ਕੋਇ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਦੇਣਾ ਦੇਵੇ ਥਾਉਂ ਥਾਈਂਆ। ਸੁਤ ਕਹੇ ਮੋਹੇ ਚੜ੍ਹਿਆ ਚਾਅ, ਚਾਓ ਘਨੇਰਾ ਨਜ਼ਰੀ ਆਈਆ। ਭਗਤ ਭਗਵਾਨ ਮਿਲੇ ਆ, ਆਹ ਭਰ ਨਾ ਕੋਇ ਸੁਣਾਈਆ। ਬਣ ਵਿਚੋਲਾ ਪ੍ਰਭੂ ਮਲਾਹ, ਬੇੜਾ ਆਪਣੇ ਕੰਧ ਉਠਾਈਆ। ਜੁਗ ਚੌਕੜੀ ਜੋ ਮੈਂ ਦੇਂਦਾ ਰਿਹਾ ਸਲਾਹ, ਸ੍ਰੀ ਭਗਵਾਨ ਮਿਲਿਆ ਇਕ ਰਘੁਰਾਈਆ। ਸੋ ਕਲਜੁਗ ਅੰਤਮ ਪ੍ਰਭ ਪੂਰੀ ਆਸਾ ਕੀਤੀ ਆ, ਨਿਰਾਸਾ ਰੂਪ ਨਾ ਕੋਇ ਵਖਾਈਆ। ਸੰਤ ਸੁਹੇਲੇ ਇਕੱਠੇ ਕੀਤੇ ਧੁਰ ਦੇ ਥਾਂ, ਚਰਨ ਕਵਲ ਦਿਤੀ ਸਰਨਾਈਆ। ਗ਼ਰੀਬ ਨਿਮਾਣਿਆਂ ਪਕੜੇ ਬਾਂਹ, ਊਚਾਂ ਨੀਚਾਂ ਲਏ ਉਠਾਈਆ। ਸਚ ਦ੍ਰਿੜਾ ਕੇ ਏਕਾ ਨਾਂ, ਸੋਹੰ ਢੋਲਾ ਰਾਗ ਸੁਣਾਈਆ। ਏਥੇ ਓਥੇ ਬਣ ਕੇ ਪਿਤਾ ਮਾਂ, ਸਾਚੀ ਗੋਦੀ ਰਿਹਾ ਸੁਹਾਈਆ। ਮਿਹਰਵਾਨ ਹੋ ਕੇ ਦੇਵੇ ਠੰਡੀ ਛਾਂ, ਅਗਨੀ ਤਤ ਨਾ ਕੋਈ ਤਪਾਈਆ। ਭਗਤ
❋
❋
ਭਗਵਾਨ ਮਿਲ ਕੇ ਇਕ ਦੂਜੇ ਨੂੰ ਕਰਨ ਹਾਂ, ਵਾਇਦਾ ਸਚ ਸੱਚ ਪਕਾਈਆ। ਵਿਛੋੜਾ ਹੋਵੇ ਨਾ ਦੋ ਜਹਾਂ ਨਾਤਾ ਛੁੱਟੇ ਨਾ ਬੇਪਰਵਾਹੀਆ। ਚਲ ਕੇ ਵਸੀਏ ਓਸ ਗਰਾਂ, ਜਿਸ ਘਰ ਦੀ ਬਣਤ ਨਾ ਕੋਈ ਬਣਾਈਆ। ਸ੍ਰੀ ਭਗਵਾਨ ਹੋਏ ਸਹਾ, ਸਿਰ ਆਪਣਾ ਹੱਥ ਟਿਕਾਈਆ। ਸੇਜ ਸੁਹੰਜਣੀ ਉਤੇ ਲਿਆ ਬਹਾ, ਪਲੰਘ ਰੰਗੀਲਾ ਬਿਨ ਪਾਵਾ ਚੂਲ ਨਜ਼ਰੀ ਆਈਆ। ਸਚ ਦਵਾਰੇ ਦੇਵੇ ਮਾਣ, ਸ੍ਰੀ ਭਗਵਾਨ ਦਇਆ ਕਮਾਈਆ । ਜਿਸ ਵੇਲੇ ਸਚਖੰਡ ਦਵਾਰੇ ਝੁਲਦਾ ਵੇਖੀਏ ਧੁਰ ਨਿਸ਼ਾਨ, ਜਿਸ ਉਪਰ ਲੇਖਾ ਲਿਖਿਆ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੈ ਜੈ ਜੈ ਕਾਰ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਕਿਰਪਾ ਕਰੇ ਆਪ ਆਣ, ਬੇਪਹਿਚਾਨ ਆਪਣਾ ਰੂਪ ਵਟਾਈਆ।