ਪੁਸਤਕਾਲਾਭਾਗ ੧੬

੧੬ ਮਾਘ ੨੦੨੦ ਬਿਕਰਮੀ ਗੁਰਬਖ਼ਸ਼ ਸਿੰਘ ਦੇ ਘਰ ਪਿੰਡ ਨੌਸ਼ੈਹਰਾ ਜ਼ਿਲਾ ਗੁਰਦਾਸ ਪੁਰ

ਸੋ ਪੁਰਖ ਸ਼ਾਹ ਸੁਲਤਾਨ, ਸ਼ਹਿਨਸ਼ਾਹ ਇਕੋ ਇਕ ਅਖਵਾਈਆ। ਹਰਿ ਪੁਰਖ ਨਿਰੰਜਣ ਵਡ ਬਲਵਾਨ, ਜੋਧਾ ਸੂਰਬੀਰ ਨਾਉਂ ਪਰਗਟਾਈਆ । ਏਕੰਕਾਰਾ ਖੇਲ ਕਰੇ ਮਹਾਨ, ਮਹਿਮਾ ਅਕਥ ਨਾ ਕੋਇ ਸੁਣਾਈਆ। ਆਦਿ ਨਿਰੰਜਣ ਜੋਤੀ ਨੂਰ ਚਮਕੇ ਮਹਾਨ, ਦੂਜਾ ਨੂਰ ਨਾ ਕੋਈ ਵਖਾਈਆ। ਅਬਿਨਾਸ਼ੀ ਕਰਤਾ ਵਡ ਮਿਹਰਵਾਨ, ਮਿਹਰ ਨਜ਼ਰ ਇਕ ਉਠਾਈਆ। ਸ੍ਰੀ ਭਗਵਾਨ ਦੇਵੇ ਦਾਨ, ਵਸਤ ਅਗੰਮੀ ਆਪ ਵਰਤਾਈਆ। ਪਾਰਬ੍ਰਹਮ ਹੋ ਪਰਧਾਨ, ਸਚ ਸੰਦੇਸ਼ਾ ਹੁਕਮ ਸੁਣਾਈਆ। ਸਚਖੰਡ ਦਵਾਰੇ ਸੁਹਾਏ ਮਕਾਨ, ਛੱਪਰ ਛੰਨ ਨਾ ਕੋਈ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਆਪਣੀ ਕਾਰ ਕਮਾਈਆ। ਆਦਿ ਪੁਰਖ ਸਚਖੰਡ ਨਿਵਾਸੀ, ਬੇਅੰਤ ਬੇਪਰਵਾਹੀਆ। ਨਿਰਗੁਣ ਨਿਰਵੈਰ ਜੋਤ ਪਰਕਾਸ਼ੀ, ਅਨੁਭਵ ਆਪਣੀ ਖੇਲ ਰਚਾਈਆ। ਸਚ ਦਵਾਰੇ ਪਾਵੇ ਰਾਸੀ, ਮੰਡਲ ਆਪਣੇ ਦਏ ਵਡਿਆਈਆ। ਨਿਰਗੁਣ ਨਿਰਾਕਾਰ ਬਣ ਕੇ ਸਾਥੀ, ਸੱਚਾ ਸੰਗ ਨਿਭਾਈਆ। ਨਾਉਂ ਰੱਖ ਪੁਰਖ ਸਮਰਾਥੀ, ਸਾਚੀ ਕਰਨੀ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਪਰਵਰਦਿਗਾਰ ਬੇਐਬ ਨੂਰ ਖ਼ੁਦਾਈਆ। ਮੁਕਾਮੇ ਹੱਕ ਸਾਂਝਾ ਯਾਰ, ਲਾਸ਼ਰੀਕ ਸੋਭਾ ਪਾਈਆ। ਤੌਫ਼ੀਕ ਖ਼ੁਦਾਏ ਇਕ ਜੈਕਾਰ, ਨਾਅਰਾ ਹੱਕ ਹੱਕ ਸੁਣਾਈਆ। ਖੇਲੇ ਖੇਲ ਵਡ ਮਹਾਨ, ਬੇਨਜ਼ੀਰ ਨਜ਼ਰ ਕਿਸੇ ਨਾ ਆਈਆ। ਪਰਗਟ ਹੋ ਵਡ ਮਹਿਬਾਨ, ਬੀਦੋ ਆਪਣੀ ਧਾਰ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਈਆ। ਸਾਚੀ ਕਰਨੀ ਕਰ ਕੇ ਆਦਿ, ਸ਼ਬਦੀ ਧਾਰ ਸੁਤ ਪਰਗਟਾਇੰਦਾ । ਵਿਸ਼ਨ ਬ੍ਰਹਮਾ ਸ਼ਿਵ ਦੇ ਕੇ ਦਾਦ, ਸਾਚਾ ਮਾਰਗ ਇਕ ਸਮਝਾਇੰਦਾ। ਬੋਧ ਅਗਾਧ ਵਜਾ ਕੇ ਨਾਦ, ਸ਼ਬਦ ਰਾਗ ਧੁਨ ਉਪਜਾਇੰਦਾ। ਨਿਰਗੁਣ ਨਿਰਵੈਰ ਬਣਾ ਕੇ ਸੱਜਣ ਸਾਕ, ਸਗਲਾ ਸੰਗ ਨਿਭਾਇੰਦਾ। ਸਚ ਦਵਾਰੇ ਖੋਲ੍ਹ ਕੇ ਤਾਕ, ਪਰਦਾ ਉਹਲਾ ਆਪ ਉਠਾਇੰਦਾ। ਸਚ ਸੰਦੇਸ਼ਾ ਆਪੇ ਆਖ, ਭੇਵ ਅਭੇਦਾ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਰਾਇੰਦਾ ।

❋

❋

ਸਾਚੀ ਕਰਨੀ ਹਰਿ ਕਰਤਾਰ, ਕਰਤਾ ਪੁਰਖ ਆਪ ਕਰਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰ ਕੇ ਆਪ ਖ਼ਬਰਦਾਰ, ਬੇਖ਼ਬਰਾਂ ਖ਼ਬਰ ਸੁਣਾਈਆ । ਸਾਚੀ ਸੇਵਾ ਅਗੰਮ ਅਪਾਰ, ਅਲਖ ਅਗੋਚਰ ਇਕ ਲਗਾਈਆ। ਤ੍ਰੈਗੁਣ ਮਾਇਆ ਵਸਤ ਭੰਡਾਰ, ਰਜੋ ਤਮੋ ਸਤੋ ਆਪ ਵਰਤਾਈਆ। ਪੰਜ ਤਤ ਕਰ ਉਜਿਆਰ, ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਬਣਤ ਬਣਾਈਆ। ਮੰਡਲ ਮੰਡਪ ਮਹਲ ਅਟੱਲ ਉਸਾਰ, ਲੋਆਂ ਪੁਰੀਆਂ ਆਪਣਾ ਰੰਗ ਵਖਾਈਆ। ਰਵ ਸਸ ਕਰ ਉਜਿਆਰ, ਸੂਰਜ ਚੰਨ ਦਏ ਰੁਸ਼ਨਾਈਆ। ਹੁਕਮੇ ਅੰਦਰ ਖੇਲ ਅਪਾਰ, ਅਪਰੰਪਰ ਸਵਾਮੀ ਆਪ ਕਰਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਧੁਰਦਰਗਾਹੀਆ। ਪੁਰਖ ਸਮਰਥ ਨਿਰਾਕਾਰ, ਨਿਰੰਕਾਰ ਇਕ ਅਖਵਾਇੰਦਾ । ਵਿਸ਼ਨ ਬ੍ਰਹਮਾ ਸ਼ਿਵ ਕਰ ਪਰਗਟ, ਧੁਰ ਦਾ ਹੁਕਮ ਇਕ ਸੁਣਾਇੰਦਾ। ਸਚ ਦੁਆਰਾ ਖੋਲ੍ਹ ਹੱਟ, ਤ੍ਰੈ ਪੰਜ ਵਸਤ ਆਪ ਵਰਤਾਇੰਦਾ। ਨਿਰਗੁਣ ਸਰਗੁਣ ਖੇਲ ਅਲੱਖ, ਅਲਖ ਅਗੋਚਰ ਆਪ ਕਰਾਇੰਦਾ। ਲੱਖ ਚੁਰਾਸੀ ਚਲਾਉਣਾ ਰਥ, ਅੰਡਜ ਜੇਰਜ ਉਤਭੁਜ ਸੇਤਜ ਆਪ ਸਮਝਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਇੰਦਾ। ਸਾਚੀ ਕਰਨੀ ਸ੍ਰੀ ਭਗਵਾਨ, ਹਰਿ ਕਰਤਾ ਆਪ ਜਣਾਈਆ। ਵਿਸ਼ਨ ਬ੍ਰਹਮਾ ਸ਼ਿਵ ਦਰ ਦਰਵੇਸ਼ ਮੰਗਣ ਦਾਨ, ਨਿਉਂ ਨਿਉਂ ਸੀਸ ਝੁਕਾਈਆ। ਤੂੰ ਸਾਹਿਬ ਸੁਲਤਾਨ ਵਡ ਹੁਕਮਰਾਨ, ਹਉ ਬਾਲਕ ਰੂਪ ਵਟਾਈਆ। ਲੱਖ ਚੁਰਾਸੀ ਦੇ ਦਾਨ, ਝੋਲੀ ਇਕੋ ਵਾਰ ਭਰਾਈਆ। ਚਾਰੇ ਖਾਣੀ ਕਰ ਪਰਵਾਨ, ਅੰਡਜ ਜੇਰਜ ਉਤਭੁਜ ਸੇਤਜ ਰੰਗ ਰੰਗਾਈਆ। ਚਾਰੇ ਬਾਣੀ ਦੇ ਗਿਆਨ, ਪਰਾ ਪਸੰਤੀ ਮਧਮ ਬੈਖਰੀ ਢੋਲਾ ਗਾਈਆ। ਚਾਰੇ ਜੁਗ ਵਿਚ ਜਹਾਨ, ਜੁਗ ਚੌਕੜੀ ਰੰਗ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਿਹਰਵਾਨ ਦਇਆ ਕਮਾਈਆ। ਮਿਹਰਵਾਨ ਹੋ ਠਾਕਰ ਸਵਾਮੀ, ਪਤਿਪਰਮੇਸ਼ਵਰ ਦਇਆ ਕਮਾਇੰਦਾ। ਆਦਿ ਪੁਰਖ ਅਪਰੰਪਰ ਸਰਬ ਜੀਆਂ ਘਟ ਅੰਤਰਜਾਮੀ, ਅਣਜਾਣਤ ਆਪਣਾ ਰਾਗ ਅਲਾਇੰਦਾ। ਸ਼ਬਦ ਅਗੰਮ ਬੋਧ ਅਗਾਧ ਨਿਰਬਾਣ ਪਦ ਸੁਣਾਏ ਬਾਣੀ, ਅੱਖਰ ਵੱਖਰ ਆਪਣੀ ਧਾਰ ਪਰਗਟਾਇੰਦਾ। ਦੋ ਜਹਾਨ ਅਕੱਥ ਕਹਾਣੀ, ਬ੍ਰਹਿਮੰਡ ਖੰਡ ਰਾਗ ਅਲਾਇੰਦਾ। ਦੇਵਣਹਾਰਾ ਧੁਰ ਫ਼ਰਮਾਣੀ, ਸਚ ਸੰਦੇਸ਼ਾ ਇਕ ਸੁਣਾਇੰਦਾ। ਸ਼ਬਦ ਗੁਰੂ ਗੁਰੂ ਗੁਰ ਸ਼ਬਦ ਸਰਬ ਜੀਆਂ ਪਰਾਣੀ, ਆਤਮ ਪਰਮਾਤਮ ਭੇਵ ਅਭੇਦਾ ਆਪ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਰਾਹ ਆਪ ਚਲਾਇੰਦਾ। ਸਾਚਾ ਰਾਹ ਪਾਰਬ੍ਰਹਮ ਬ੍ਰਹਮ, ਲੱਖ ਚੁਰਾਸੀ ਦਏ ਸਮਝਾਈਆ। ਨਿਹਕਰਮੀ ਜਾਣੇ ਆਪਣਾ ਕਰਮ, ਕਰਮ ਕਾਂਡ ਜਗਤ ਝੋਲੀ ਪਾਈਆ। ਜੁਗ ਚੌਕੜੀ ਖੇਲੇ ਖੇਲ ਵਰਨ ਬਰਨ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਵੰਡ ਵੰਡਾਈਆ। ਸ੍ਰਿਸ਼ਟ ਸਬਾਈ ਬੇਪਰਵਾਹੀ ਸਭ ਨੂੰ ਦੱਸੇ ਧੁਰ ਦੀ ਸਰਨ, ਪੁਰਖ ਅਕਾਲ ਇਕੋ ਨਜ਼ਰੀ ਆਇੰਦਾ। ਜਿਸ ਦਵਾਰੇ ਲੇਖਾ ਚੁੱਕੇ ਮਰਨ ਡਰਨ, ਜਨਮ ਕਰਮ ਕੋਇ ਰਹਿਣ ਨਾ ਪਾਈਆ। ਕੂੜੀ ਕਿਰਿਆ ਮੇਟੇ ਭਰਮ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ਾ ਆਦਿ ਆਦਿ ਸੁਣਾਈਆ। ਆਦਿ ਪੁਰਖ ਸੁਣਾਇਆ ਸਚ ਸੰਦੇਸ਼ਾ, ਲੱਖ ਚੁਰਾਸੀ ਜੀਵ ਜੰਤ ਪੜ੍ਹਾਈਆ। ਵਿਸ਼ਨ ਬ੍ਰਹਮਾ ਸ਼ਿਵ ਸੇਵਾ ਕਰੇ ਹਮੇਸ਼ਾ, ਬਣ ਸੇਵਕ ਸੇਵ ਕਮਾਈਆ। ਸਾਹਿਬ ਸੁਲਤਾਨ ਸ੍ਰੀ ਭਗਵਾਨ ਜੁਗ ਚੌਕੜੀ ਨਰ ਨਰੇਸ਼ਾ, ਸ਼ਾਹ ਪਾਤਸ਼ਾਹ ਇਕ ਨਜ਼ਰੀ ਆਈਆ। ਨਿਤ

❋

❋

ਨਵਿਤ ਰਹੇ ਹਮੇਸ਼ਾ, ਨਾ ਮਰੇ ਨਾ ਜਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਲੋਕਮਾਤ ਘੱਲੇ ਦੇ ਸੰਦੇਸ਼ਾ, ਧੁਰ ਫ਼ਰਮਾਣਾ ਇਕ ਜਣਾਈਆ । ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਖੇਲੇ ਖੇਡਾ, ਖ਼ਾਲਕ ਖ਼ਲਕ ਰੂਪ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਆਦਿ ਆਦਿ ਆਪਣਾ ਰਾਹ ਚਲਾਈਆ। ਆਦਿ ਪੁਰਖ ਦੱਸੇ ਰਾਹ, ਰਹਿਬਰ ਇਕੋ ਇਕ ਅਖਵਾਇੰਦਾ। ਦੋ ਜਹਾਨਾਂ ਬਣ ਮਲਾਹ, ਨਿਰਗੁਣ ਸਰਗੁਣ ਬੇੜਾ ਆਪ ਤਰਾਇੰਦਾ। ਸ਼ਬਦ ਸਰੂਪੀ ਸਚ ਸਲਾਹ, ਸਿਖਿਆ ਇਕੋ ਇਕ ਸਮਝਾਇੰਦਾ। ਆਤਮ ਪਰਮਾਤਮ ਪਰਮਾਤਮ ਆਤਮ ਨਾਤਾ ਜੁੜਾ, ਦਰ ਸਾਚਾ ਇਕ ਸੁਹਾਇੰਦਾ। ਸਚ ਸੇਜ ਸੁਹੰਜਣੀ ਸੋਭਾ ਪਾ, ਆਤਮ ਅੰਤਰ ਡੇਰਾ ਲਾਇੰਦਾ। ਨਾਦ ਧੁਨ ਮਰਦੰਗ ਇਕ ਵਜਾ, ਅਨਹਦ ਰਾਗੀ ਨਾਦ ਸੁਣਾਇੰਦਾ। ਅੰਮ੍ਰਿਤ ਜਾਮ ਮਧੁ ਪਿਆਲਾ ਇਕ ਪਿਆ, ਨਿਝਰ ਝਿਰਨਾ ਰਸ ਝਿਰਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਇਕ ਦ੍ਰਿੜਾਇੰਦਾ। ਸਾਚੀ ਸਿਖਿਆ ਧੁਰ ਦਾ ਗੀਤ, ਸੋ ਪੁਰਖ ਨਿਰੰਜਣ ਆਪਣਾ ਆਪ ਜਣਾਈਆ। ਸਦਾ ਸਦਾ ਸਦ ਰਹੇ ਅਤੀਤ, ਤ੍ਰੈਗੁਣ ਵਿਚ ਕਦੇ ਨਾ ਆਈਆ। ਹਰ ਘਟ ਵਸੇ ਊਚ ਨੀਚ, ਰਾਉ ਰੰਕ ਸੋਭਾ ਪਾਈਆ। ਲੇਖਾ ਜਾਣੇ ਹਸਤ ਕੀਟ, ਸ਼ਾਹ ਸੁਲਤਾਨਾ ਪਰਦਾ ਉਹਲਾ ਦਏ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਪੁਰਖ ਅਕਾਲ ਬੇਪਰਵਾਹੀਆ। ਪੁਰਖ ਅਕਾਲ ਬੇਪਰਵਾਹ, ਬੇਐਬ ਨਾਮ ਖ਼ੁਦਾਈਆ। ਜੁਗ ਚੌਕੜੀ ਗੁਰ ਅਵਤਾਰ ਸੇਵਾ ਲਾ, ਪੀਰ ਪੈਗ਼ੰਬਰ ਹੁਕਮ ਮਨਾਈਆ। ਸ਼ਬਦੀ ਢੋਲਾ ਧੁਰ ਦਾ ਗਾ, ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਕਰੇ ਪੜ੍ਹਾਈਆ। ਅੰਜੀਲ ਕੁਰਾਨਾ ਮਸਲਾ ਹੱਕ ਸੁਣਾ, ਤੀਸ ਬਤੀਸ ਦੇਵਣਹਾਰ ਵਡਿਆਈਆ। ਖਾਣੀ ਬਾਣੀ ਰੰਗ ਰੰਗਾ, ਧੁਰ ਦਾ ਪਾਣੀ ਅੰਮ੍ਰਿਤ ਜਾਮ ਪਿਆਈਆ। ਸ਼ਬਦ ਹਾਣੀ ਸਤਿਗੁਰ ਸੱਚਾ ਇਕ ਸਮਝਾ, ਭਰਮ ਭੁਲੇਖਾ ਦੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪ ਆਪਣੀ ਖੇਲ ਵਖਾਈਆ। ਸਾਚੀ ਖੇਲ ਕਰੇ ਭਗਵੰਤ, ਭਗਵਨ ਆਪਣੀ ਦਇਆ ਕਮਾਇੰਦਾ। ਜੁਗ ਚੌਕੜੀ ਧੁਰ ਦਾ ਮੰਤ, ਮੰਤਰ ਆਪਣਾ ਨਾਮ ਸਮਝਾਇੰਦਾ। ਆਤਮ ਪਰਮਾਤਮ ਨਾਤਾ ਜੋੜ ਨਾਲ ਕੰਤ, ਸੇਜ ਸੁਹੰਜਣੀ ਆਪ ਹੰਢਾਇੰਦਾ। ਬੋਧ ਅਗਾਧਾ ਬਣ ਕੇ ਪੰਡਤ, ਜੀਵ ਜੰਤ ਆਪ ਪੜ੍ਹਾਇੰਦਾ। ਗੜ੍ਹ ਤੋੜ ਹਉਮੇ ਹੰਗਤ, ਹੰ ਬ੍ਰਹਮ ਆਪ ਸਮਝਾਇੰਦਾ । ਮੇਲ ਮਿਲਾਵਾ ਸਾਚੇ ਸੰਤ, ਭਗਤ ਭਗਵਾਨ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਇਕ ਵਖਾਇੰਦਾ। ਸਾਚੀ ਸਿਖਿਆ ਭਗਤ ਭਗਵਾਨ, ਜੁਗ ਚੌਕੜੀ ਆਪ ਜਣਾਈਆ। ਚਾਰ ਵਰਨ ਇਹ ਗਿਆਨ, ਧੁਰ ਦੀ ਕਰੇ ਸਤਿ ਪੜ੍ਹਾਈਆ । ਬਰਨ ਅਠਾਰਾਂ ਇਕੋ ਦਾਨ, ਵਸਤ ਅਮੋਲਕ ਇਕ ਵਰਤਾਈਆ। ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਇਕ ਮਕਾਨ, ਕਾਇਆ ਮੰਦਰ ਦਏ ਵਖਾਈਆ । ਹਰ ਘਟ ਅੰਦਰ ਵਸੇ ਸ੍ਰੀ ਭਗਵਾਨ, ਨਿਰਗੁਣ ਬੈਠਾ ਬੇਪਰਵਾਹੀਆ। ਆਤਮ ਪਰਮਾਤਮ ਜਿਸ ਨੇ ਦਿਤਾ ਦਾਨ, ਪਾਰਬ੍ਰਹਮ ਬ੍ਰਹਮ ਆਪਣਾ ਰੂਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਬੂਝ ਬੁਝਾਈਆ। ਜਨ ਭਗਤ ਬੁਝਾਏ ਸਾਚੀ ਟੇਕ, ਧੁਰ ਮਸਤਕ ਲੇਖ ਲਿਖਾਈਆ। ਕਾਇਆ ਬੁੱਧੀ ਕਰ ਬਬੇਕ, ਧੁਰ ਦੀ ਧਾਰ ਸਮਝਾਈਆ। ਸਚ ਪ੍ਰੀਤੀ ਧੁਰ ਦੀ ਟੇਕ, ਅਬਿਨਾਸ਼ੀ

❋

❋

ਕਰਤਾ ਇਕ ਅਖਵਾਈਆ। ਨਿਰਗੁਣ ਸਰਗੁਣ ਜੁਗ ਜੁਗ ਧਾਰੇ ਭੇਖ, ਵੇਸ ਅਵੱਲੜਾ ਆਪ ਕਰਾਈਆ। ਜਨ ਭਗਤਾਂ ਕਰੇ ਹੇਤ, ਮਿੱਤਰ ਪਿਆਰਾ ਫੇਰਾ ਪਾਈਆ। ਨਜ਼ਰੀ ਆਵੇ ਨੇਤਨ ਨੇਤ, ਨਿਝ ਨੈਣ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜਨ ਭਗਤਾਂ ਲਏ ਉਠਾਈਆ। ਜਨ ਭਗਤ ਉਠਾਏ ਆਪ ਪ੍ਰਭ, ਲੱਖ ਚੁਰਾਸੀ ਖੋਜ ਖੁਜਾਇੰਦਾ। ਆਤਮ ਪਰਮਾਤਮ ਮੇਲ ਮਿਲਾਏ ਝੱਬ, ਪਰਦਾ ਉਹਲਾ ਆਪ ਚੁਕਾਇੰਦਾ। ਨੌ ਦਵਾਰੇ ਪਾਰ ਹੱਦ, ਦਸਵੇਂ ਆਪਣਾ ਰੰਗ ਰੰਗਾਇੰਦਾ। ਸ਼ਬਦ ਅਗੰਮ ਵਜਾਏ ਨਦ, ਅਨਹਦ ਰਾਗੀ ਰਾਗ ਸੁਣਾਇੰਦਾ। ਬਿਨ ਮੱਕੇ ਕਾਅਬਿਉਂ ਕਰਾਏ ਹੱਜ, ਕਾਇਆ ਹੁਜਰਾ ਇਕ ਸੁਹਾਇੰਦਾ। ਜੋਤ ਦੀਪਕ ਜਗੇ ਲਟ ਲਟ, ਦੀਵਾ ਬਾਤੀ ਨਜ਼ਰ ਕੋਇ ਨਾ ਆਇੰਦਾ। ਕਰੇ ਖੇਲ ਪੁਰਖ ਸਮਰਥ, ਘਰ ਘਰ ਅੰਦਰ ਵੇਖ ਵਖਾਇੰਦਾ। ਆਪਣੇ ਮਿਲਣ ਦੀ ਖੋਲ੍ਹ ਅੱਖ, ਨਿਝ ਨੇਤਰ ਅੱਖ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਸਾਚੇ ਰੰਗ ਰੰਗਾਇੰਦਾ । ਜਨ ਭਗਤਾਂ ਮਿੱਤਰ ਹੋਏ ਪ੍ਰਭ ਠਾਕਰ, ਸਾਹਿਬ ਸਤਿਗੁਰ ਵਡ ਵਡਿਆਈਆ। ਭੇਤ ਖੁਲ੍ਹਾਏ ਕਾਇਆ ਗਾਗਰ, ਗਹਿਰ ਗੰਭੀਰ ਵੇਖ ਵਖਾਈਆ । ਲੇਖਾ ਜਾਣੇ ਸੰਸਾਰ ਸਾਗਰ, ਪਰਦਾ ਉਹਲਾ ਆਪ ਚੁਕਾਈਆ। ਨਿਰਮਲ ਕਰਮ ਕਰੇ ਉਜਾਗਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵੇ ਮਾਣ ਵਡਿਆਈਆ। ਜਨ ਭਗਤਾਂ ਮਾਣ ਦੇਵੇ ਪ੍ਰਭ ਮਾਤ, ਧਰਤ ਧਵਲ ਮਿਲੇ ਵਡਿਆਈਆ। ਜੁਗ ਚੌਕੜੀ ਪਤ ਲਏ ਰਾਖ, ਸਿਰ ਆਪਣਾ ਹੱਥ ਟਿਕਾਈਆ। ਚਰਨ ਪ੍ਰੀਤੀ ਬੰਨ੍ਹੇ ਨਾਤ, ਨਾਤਾ ਬਿਧਾਤਾ ਜੋੜ ਜੁੜਾਈਆ। ਲਹਿਣਾ ਦੇਣਾ ਚੁਕੇ ਕੂੜੇ ਸੱਜਣ ਸਾਕ, ਜੂਠਾ ਝੂਠਾ ਸੰਗ ਤੁੜਾਈਆ। ਬੰਦ ਕਿਵਾੜੀ ਖੋਲ੍ਹੇ ਤਾਕ, ਬਜਰ ਕਪਾਟੀ ਕੁੰਡਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਜਨ ਭਗਤਾਂ ਖੋਲ੍ਹੇ ਹਰਨ ਫਰਨ, ਨਿਝ ਨੇਤਰ ਦਇਆ ਕਮਾਇੰਦਾ। ਲੇਖਾ ਚੁਕੇ ਵਰਨ ਬਰਨ, ਜਾਤ ਪਾਤ ਨਾ ਕੋਇ ਵਡਿਆਇੰਦਾ। ਕਿਰਪਾ ਕਰੇ ਕਰਨੀ ਕਰਨ, ਹਰਿ ਕਰਤਾ ਖੇਲ ਵਖਾਇੰਦਾ। ਸੰਤ ਸੁਹੇਲੇ ਗੁਰੂ ਗੁਰ ਚੇਲੇ ਭਗਤ ਭਗਵਾਨ ਇਕੋ ਢੋਲਾ ਪੜ੍ਹਨ, ਦੂੁਜਾ ਰਾਗ ਨਾ ਕੋਇ ਅਲਾਇੰਦਾ। ਨਿਤ ਨਵਿਤ ਨਿਰਗੁਣ ਸਰਗੁਣ ਦਰਸ਼ਨ ਕਰਨ, ਦੀਦ ਈਦ ਚੰਦ ਚਮਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਵੇਖ ਵਖਾਇੰਦਾ। ਜਨ ਭਗਤਾਂ ਵੇਖੇ ਵੇਖਣਹਾਰਾ, ਜੀਵ ਜੰਤ ਨਜ਼ਰ ਕਿਸੇ ਨਾ ਆਇੰਦਾ। ਜੁਗ ਚੌਕੜੀ ਹੋ ਉਜਿਆਰਾ, ਨਿਰਵੈਰ ਆਪਣੀ ਕਾਰ ਕਮਾਇੰਦਾ। ਭਗਤਾਂ ਅੰਦਰ ਭਗਤੀ ਭੰਡਾਰਾ, ਅਤੋਟ ਅਤੁਟ ਆਪ ਵਰਤਾਇੰਦਾ। ਇਸ਼ਟ ਦ੍ਰਿਸ਼ਟ ਦਏ ਸਹਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲਹਿਣਾ ਮੂਲ ਚੁਕਾਇੰਦਾ। ਸਾਚਾ ਲਹਿਣਾ ਚੁੱਕੇ ਜਗਤ, ਸ੍ਰੀ ਭਗਵਾਨ ਦਏ ਵਡਿਆਈਆ। ਸੋ ਸੰਤ ਸੁਹੇਲਾ ਸੱਚਾ ਭਗਤ, ਜਿਸ ਮਿਲੇ ਬੇਪਰਵਾਹੀਆ । ਲੇਖੇ ਲੱਗੇ ਬੂੰਦ ਰਕਤ, ਪੰਜ ਤਤ ਨਾ ਕੋਇ ਤਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਇਕੋ ਅੱਖਰ ਰਿਹਾ ਪੜ੍ਹਾਈਆ। ਜਨ ਭਗਤ ਪੜ੍ਹਨਾ ਇਕੋ ਅੱਖਰ, ਸੋ ਸਤਿਗਰ ਆਪ ਪੜ੍ਹਾਈਆ। ਜਿਸ ਦਾ ਲੇਖਾ ਸਭ ਤੋਂ ਵੱਖਰ, ਲਿਖ ਸਕੇ ਨਾ ਕਲਮ ਛਾਹੀਆ। ਜਿਸ ਨੂੰ ਉਕਰੇ ਨਾ ਕੋਈ ਪੱਥਰ, ਘਾੜਤ ਘੜਤ ਨਾ ਕੋਇ ਘੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ

❋

❋

ਕਰ, ਜਨ ਭਗਤਾਂ ਇਕੋ ਬੂਝ ਬੁਝਾਈਆ। ਜਨ ਭਗਤ ਪੜ੍ਹਨ ਅੱਖਰ, ਨਿਰਾਕਾਰ ਨਜ਼ਰ ਕੋਇ ਨਾ ਆਈਆ। ਜਿਸ ਵਿਚੋਂ ਨਜ਼ਰੀ ਆਏ ਗਿਰਧਾਰ ਗਿਰ, ਮੁਕੰਦ ਮਨੋਹਰ ਬੇਪਰਵਾਹੀਆ। ਜਿਸ ਦੀ ਧਾਰ ਆਦਿ ਜੁਗਾਦਿ ਜੁਗ ਚੌਕੜੀ ਨਾ ਜਾਏ ਫਿਰ, ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਦੀ ਸਿਫ਼ਤ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਇਕ ਪੜ੍ਹਾਈਆ। ਜਨ ਭਗਤ ਪੜ੍ਹਨ ਅੱਖਰ ਇਕਉਂਕਾਰ, ਅਕਲ ਕਲ ਧਾਰੀ ਆਪ ਜਣਾਈਆ। ਜਿਸ ਵਿਚ ਸਰਬ ਪਸਾਰ, ਪਸਰ ਪਸਾਰੀ ਦਏ ਵਖਾਈਆ। ਜਿਸ ਦਾ ਲੇਖਾ ਕੋਈ ਨਾ ਸਕੇ ਵਿਚਾਰ, ਸੋਚ ਸਮਝ ਨਾ ਕੋਇ ਜਣਾਈਆ। ਜਿਸ ਦਾ ਆਦਿ ਅੰਤ ਨਾ ਪਾਰਾਵਾਰ, ਬੇਅੰਤ ਬੇਪਰਵਾਹੀਆ। ਸੋ ਸਾਹਿਬ ਸਤਿਗੁਰ ਭਗਤਾਂ ਦੇਵੇ ਧੁਰ ਦੀ ਦਾਤ, ਅਮੋਲਕ ਇਕੋ ਵਾਰ ਝੋਲੀ ਪਾਈਆ। ਕੂੜੀ ਕਿਰਿਆ ਮੇਟ ਅੰਧੇਰੀ ਰਾਤ, ਸਾਚਾ ਚੰਦ ਦਏ ਚਮਕਾਈਆ। ਚਰਨ ਪ੍ਰੀਤੀ ਬੰਨ੍ਹ ਕੇ ਨਾਤ, ਨਾਤਾ ਬਿਧਾਤਾ ਜੋੜ ਜੁੜਾਈਆ। ਪ੍ਰਭ ਮਿਲ ਕੇ ਜਨ ਭਗਤ ਗੌਣ ਧੁਰ ਦੀ ਗਾਥ, ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਲਏ ਤਰਾਈਆ। ਭਗਤ ਕਹੇ ਮੇਰਾ ਭਗਵੰਤ, ਜਿਸ ਆਪਣੀ ਬੂਝ ਬੁਝਾਈਆ। ਭਗਵਾਨ ਕਹੇ ਮੇਰਾ ਸੱਚਾ ਸੰਤ, ਜੋ ਮੇਰੀ ਮਹਿਮਾ ਰਿਹਾ ਗਾਈਆ। ਭਗਤ ਕਹੇ ਪ੍ਰਭ ਮੇਰਾ ਕੰਤ, ਜਿਸ ਸੁਹੰਜਣੀ ਸੇਜ ਸੁਹਾਈਆ। ਭਗਵਾਨ ਕਹੇ ਮੇਰੀ ਮਹਿਮਾ ਅਗਣਤ, ਸਮਝ ਸਕੇ ਨਾ ਕੋਇ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜੁਗ ਜੁਗ ਭਗਤਾਂ ਦਏ ਵਡਿਆਈਆ। ਭਗਤ ਕਹੇ ਮੈਂ ਸੇਵਕ ਤੇਰਾ, ਪ੍ਰਭੂ ਤੇਰਾ ਨਾਮ ਧਿਆਈਆ । ਭਗਵਾਨ ਕਹੇ ਤੂੰ ਮੇਰਾ ਚੇਰਾ, ਬਿਨ ਚੇਲੇ ਗੁਰੂ ਮਿਲੇ ਨਾ ਕਿਸੇ ਵਡਿਆਈਆ। ਭਗਤ ਕਹੇ ਪ੍ਰਭ ਠਾਕਰ ਤੂੰ ਮੇਰਾ, ਬੱਧਾ ਬੇੜਾ ਨਈਆ ਆਪਣੇ ਨਾਮ ਚੜ੍ਹਾਈਆ। ਭਗਵਾਨ ਕਹੇ ਮੇਰਾ ਭਗਤਾਂ ਅੰਦਰ ਡੇਰਾ, ਬਿਨ ਭਗਤਾਂ ਘਰ ਨਜ਼ਰ ਕੋਇ ਨਾ ਆਈਆ। ਭਗਤ ਭਗਵਾਨ ਦੋਵੇਂ ਇਕ ਦੂਜੇ ਦਾ ਝਲ ਨਾ ਸਕਣ ਵਿਛੋੜਾ, ਵਿਛੜ ਜਾਏ ਸਰਬ ਲੋਕਾਈਆ। ਨਾਤਾ ਜੁੜਿਆ ਗੁਰੂਦੁਆਰਾ, ਮੋਹ ਮੁਹੱਬਤ ਇਕ ਜਣਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਪੈਜ ਰਖਾਈਆ। ਭਗਤ ਕਹੇ ਮੇਰਾ ਭਗਵਾਨ ਉਚਾ, ਸਚਖੰਡ ਦਵਾਰੇ ਸੋਭਾ ਪਾਇੰਦਾ। ਭਗਵਾਨ ਕਹੇ ਮੇਰਾ ਭਗਤ ਸੁਚਾ, ਜੋ ਲੱਖ ਚੁਰਾਸੀ ਵਿਚੋਂ ਮੇਰਾ ਨਾਮ ਧਿਆਇੰਦਾ। ਭਗਤ ਕਹੇ ਮੋਹੇ ਭਗਵਾਨ ਓਟਾ, ਸਿਰ ਮੇਰੇ ਹੱਥ ਟਿਕਾਇੰਦਾ। ਭਗਵਾਨ ਕਹੇ ਮੈਂ ਭਗਤਾਂ ਜੋਗਾ, ਬਿਨ ਭਗਤਾਂ ਮੇਰੀ ਕੀਮਤ ਕੋਇ ਨਾ ਪਾਇੰਦਾ। ਭਗਤ ਕਹੇ ਮੇਰਾ ਭਗਵਾਨ ਮੋਹੇ ਸ਼ਬਦੀ ਲਾਏ ਚੋਟਾਂ, ਤਨ ਨਗਾਰਾ ਰਬਾਬ ਵਜਾਇੰਦਾ। ਭਗਵਾਨ ਕਹੇ ਮੇਰਾ ਭਗਤ ਸੰਤ ਦੁਲਾਰਾ ਛੋਟਾ, ਜੋ ਮੇਰੀ ਗੋਦ ਸੁਹਾਇੰਦਾ । ਦੋਹਾਂ ਮਿਲ ਕੇ ਪਰਕਾਸ਼ ਹੋਵੇ ਇਕੋ ਨਿਰਮਲ ਜੋਤਾ, ਦੂਜਾ ਨਜ਼ਰ ਕੋਇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਹਰਿ ਭਗਤ ਆਪ ਵਡਿਆਇੰਦਾ। ਜਨ ਭਗਤ ਕਹੇ ਮੇਰਾ ਸਚ ਸਲੋਕ, ਸੋਹੰ ਢੋਲਾ ਪ੍ਰਭ ਜਣਾਈਆ। ਭਗਵਾਨ ਕਹੇ ਮੇਰਾ ਭਗਤ ਉਤਮ ਉਤਮ ਵਿਚੋਂ ਚੌਦਾਂ ਲੋਕ, ਚੌਦਾਂ ਤਬਕ ਨੈਣ ਸ਼ਰਮਾਈਆ। ਭਗਤ ਕਹੇ ਮੇਰਾ ਭਗਵਾਨ ਮੈਨੂੰ ਦੇਵੇ ਸੋਚ, ਮੇਰੀ ਬੁੱਧੀ ਕੰਮ ਕਿਸੇ ਨਾ ਆਈਆ। ਭਗਵਾਨ ਕਹੇ ਮੇਰਾ ਭਗਤ ਚੌਦਾਂ ਵਿਦਿਆ ਸਮਝੇ ਫੋਕ, ਬਿਨ ਹਰਿ ਨਾਮੇ ਪ੍ਰੇਮ ਨਾ ਕਿਸੇ ਲਗਾਈਆ ।

❋

❋

ਭਗਤ ਕਹੇ ਭਗਵਾਨ ਮੇਰਾ ਕਾਇਆ ਬੰਕ ਸੁਹਾਇਆ ਕੋਟ, ਸਾਢੇ ਤਿੰਨ ਹੱਥ ਦਿਤੀ ਮਾਣ ਵਡਿਆਈਆ। ਭਗਵਾਨ ਕਹੇ ਬਿਨ ਭਗਤਾਂ ਮੇਰੀ ਕਿਸੇ ਘਰ ਨਾ ਜਗੇ ਜੋਤ, ਦੀਪਕ ਨਜ਼ਰ ਕੋਇ ਨਾ ਆਈਆ। ਦੋਵੇਂ ਮਿਲ ਕੇ ਪ੍ਰੇਮ ਪ੍ਰੀਤੀ ਅੰਦਰ ਹੋਵਣ ਖ਼ਾਮੋਸ਼, ਊਚੀ ਕੂਕ ਨਾ ਕੋਇ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗ ਚੌਕੜੀ ਜਨ ਭਗਤਾਂ ਆਸਾ ਮਨਸਾ ਪੂਰੀ ਕਰੇ ਲੋਚ, ਲੋਚਾ ਪੂਰ ਆਪ ਅਖਵਾਇੰਦਾ।

੧੬ ਮਾਘ ੨੦੨੦ ਬਿਕਰਮੀ

ਬਲ ਕਹੇ ਮੇਰੇ ਭਗਵਾਨ, ਅਛਲ ਅਛੱਲ ਤੇਰੀ ਵਡਿਆਈਆ। ਬਲਖ ਦਵਾਰਿਉਂ ਏਸ ਭੂਮਿਕਾ ਪਹੁੰਚਿਆ ਆਣ, ਘੜੀ ਪਲ ਸਾਢੇ ਤਿੰਨ ਹੱਥ ਵੰਡ ਵੰਡਾਈਆ । ਇਕਾਵਨ ਰਾਜਦੂਤ ਕਰ ਪਰਵਾਨ, ਸੱਚਾ ਰੰਗ ਰੰਗਾਈਆ। ਛੱਪਰ ਛੰਨ ਨਾ ਕੋਈ ਮਕਾਨ, ਜਗਤ ਸਰਾਏ ਨਾ ਕੋਇ ਵਡਿਆਈਆ। ਧਰਨੀ ਕਿਹਾ ਦਾਨੀ ਮੋਹੇ ਦੇ ਦਾਨ, ਤੇਰੇ ਅੱਗੇ ਝੋਲੀ ਡਾਹੀਆ। ਤੇਰਾ ਮੇਲਾ ਸੰਗ ਸ੍ਰੀ ਭਗਵਾਨ, ਰਹਿਮਤ ਸਰਬ ਕਮਾਈਆ। ਬਲ ਕਿਹਾ ਮੈਂ ਵੇਖਿਆ ਮਾਰ ਧਿਆਨ, ਪ੍ਰਭ ਚਰਨ ਕਵਲ ਚਿਤ ਲਾਈਆ। ਜਿਸ ਦਿਤਾ ਮੋਹੇ ਗਿਆਨ, ਆਪਣਾ ਆਪ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਰਿਹਾ ਵਖਾਈਆ। ਬਲ ਦੋਏ ਜੋੜ ਕਰ ਅਰਦਾਸ, ਹਰਿ ਠਾਕਰ ਸੁਆਮੀ ਸਚ ਜਣਾਇੰਦਾ। ਮਿਹਰਵਾਨ ਪੁਰਖ ਅਬਿਨਾਸ਼, ਤੇਰੀ ਓਟ ਤਕਾਇੰਦਾ। ਨਿਰਵੈਰ ਪੁਰਖ ਦੇ ਸਾਥ, ਸਾਚਾ ਸੰਗ ਨਿਭਾਇੰਦਾ । ਵੇਖ ਧਰਨੀ ਧਰਤ ਕੀ ਕੁਛ ਰਹੀ ਆਖ, ਦੋਏ ਜੋੜ ਵਾਸਤਾ ਪਾਇੰਦਾ। ਇਹਦੀ ਪੂਰੀ ਕਰ ਆਸ, ਆਸਾਵੰਦ ਤੂੰਹੀ ਇਕੋ ਨਜ਼ਰੀ ਆਇੰਦਾ । ਸ੍ਰੀ ਭਗਵਾਨ ਕਹੇ ਸ਼ਾਬਾਸ਼, ਸ਼ਹਿਨਸ਼ਾਹ ਸਿਰ ਤੇਰੇ ਹੱਥ ਟਿਕਾਇੰਦਾ। ਤੂੰ ਅੰਤਰ ਵੇਖ ਮਾਰ ਝਾਤ, ਝਾਕੀ ਧੁਰ ਦੀ ਆਪ ਜਣਾਇੰਦਾ। ਜਿੰਨਾਂ ਚਿਰ ਇਹ ਬਲ ਧਰਤੀ ਤੇਰੇ ਪਾਸ, ਮੈਂ ਦਾਨ ਦੇਣ ਕੁਛ ਨਾ ਆਈਆ। ਏਸੇ ਕਾਰਨ ਕਰੂੰ ਖੇਲ ਤਮਾਸ਼, ਅਛਲ ਅਛੱਲ ਰੂਪ ਵਟਾਈਆ । ਤੇਰੇ ਕੋਲੋਂ ਪਹਿਲੋਂ ਧਰਨੀ ਮੰਗਾਂ ਖ਼ਾਕ, ਢਈਆ ਆਪਣੀ ਝੋਲੀ ਪਾਇੰਦਾ। ਫਿਰ ਅਗਲੀ ਦੱਸਾਂ ਬਾਤ, ਸਚ ਸੁਨੇਹੜਾ ਇਕ ਦ੍ਰਿੜਾਇੰਦਾ। ਤੇਰਾ ਬਣਾਵਾਂ ਸਾਥ, ਸਗਲਾ ਸੰਗ ਨਿਭਾਇੰਦਾ। ਸਤਿਜੁਗ ਤ੍ਰੇਤਾ ਦਵਾਪਰ ਚਲਾਵਾਂ ਰਾਥ, ਕਲਜੁਗ ਅੰਤਮ ਵੇਖ ਵਖਾਇੰਦਾ। ਤੇਰਾ ਨੂਰ ਕਰ ਪਰਗਟ, ਲੋਕਮਾਤ ਜੋਤ ਜਗਾਇੰਦਾ। ਚਰਨ ਕਵਲ ਜੋੜ ਨਾਤ, ਨਾਤਾ ਬਿਧਾਤਾ ਖੇਲ ਵਖਾਇੰਦਾ। ਕਿਰਪਾ ਕਰ ਸਚਖੰਡ ਕਰਾ ਨਿਵਾਸ, ਸਚ ਦਵਾਰਾ ਇਕ ਵਖਾਇੰਦਾ। ਪਿਛਲੀ ਫੇਰ ਕਰਾਏ ਯਾਦ, ਯਾਦਦਾਸਤ ਆਪ ਰਖਾਇੰਦਾ। ਤੇਰਾ ਕੋਈ ਨਜ਼ਰ ਨਾ ਆਵੇ ਰਾਜ ਪਾਟ, ਹਿੱਸਾ ਵੰਡ ਨਾ ਕੋਇ ਵੰਡਾਇੰਦਾ। ਉਸ ਵੇਲੇ ਚਰਨ ਕਵਲ ਲੱਗ ਆਖੀਂ ਕਮਲਾਪਾਤ, ਪਾਰਬ੍ਰਹਮ ਤੇਰੇ ਅੱਗੇ ਝੋਲੀ ਡਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਸਮਝਾਇੰਦਾ। ਬਲ ਹੋ ਬਲਹੀਣ, ਪ੍ਰਭ ਚਰਨ ਸੀਸ ਨਿਵਾਈਆ। ਤੇਰਾ ਖੇਲ ਸਾਹਿਬ ਪਰਬੀਨ, ਹਉਂ ਸਮਝ ਸਕਾ ਨਾ ਰਾਈਆ। ਮੈਂ ਠਾਕਰ ਤੇਰੇ ਅਧੀਨ, ਨਿਉਂ ਨਿਉਂ ਲਾਗਾਂ

❋

❋

ਪਾਈਆ। ਦਰ ਦਰਵੇਸ਼ ਬਣਾਂ ਮਸਕੀਨ, ਖ਼ਾਕ ਤੇਰੀ ਝੋਲੀ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਮੇਰੀ ਆਸਾ ਧਰਨੀ ਨਾਲ ਮਿਲਾਈਆ। ਸ੍ਰੀ ਭਗਵਾਨ ਹੋ ਦਿਆਲ, ਦੀਨ ਦਿਆਲ ਦਇਆ ਕਮਾਇੰਦਾ। ਪ੍ਰਭ ਦਾ ਖੇਲ ਖੇਲ ਮਹਾਨ, ਅੰਤ ਕੋਈ ਨਾ ਪਾਇੰਦਾ। ਜੁਗ ਚੌਕੜੀ ਬੀਤੇ ਵਿਚ ਜਹਾਨ, ਕਲਜੁਗ ਵੇਲਾ ਅੰਤਮ ਆਇੰਦਾ। ਲੱਖ ਚੁਰਾਸੀ ਵਿਚੋਂ ਤੈਨੂੰ ਦੇਵੇ ਦਾਨ, ਆਤਮ ਪਰਮਾਤਮ ਪਰਦਾ ਲਾਹਿੰਦਾ। ਤੇਰਾ ਨਾਉਂ ਰੱਖ ਸਿੰਘ ਗੁਰਦਿਆਲ, ਤਾਲ ਆਪਣਾ ਨਾਉਂ ਵਜਾਇੰਦਾ। ਪੰਜ ਤਤ ਕਾਇਆ ਚੋਲੀ ਤੇਰੀ ਸੰਭਾਲ, ਧੁਰ ਖ਼ਜ਼ਾਨੇ ਆਪ ਟਿਕਾਇੰਦਾ। ਫੇਰ ਪੁੱਛੇ ਦੱਸ ਮੇਰੇ ਲਾਲ, ਲੇਖਾ ਬਾਕੀ ਕਵਣ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨੈਣ ਉਠਾਇੰਦਾ। ਬਲ ਕਹੇ ਮੇਰੇ ਸੁਆਮੀ, ਸਾਹਿਬ ਤੇਰੀ ਵਡਿਆਈਆ। ਤੂੰ ਆਦਿ ਜੁਗਾਦੀ ਅੰਤਰਜਾਮੀ, ਘਟ ਘਟ ਰਿਹਾ ਸਮਾਈਆ। ਬੋਧ ਅਗਾਧ ਤੇਰੀ ਕਹਾਣੀ, ਲਿਖਣ ਪੜ੍ਹਣ ਵਿਚ ਨਾ ਆਈਆ। ਸਚ ਦੱਸ ਆਪਣੀ ਇਕ ਨਿਸ਼ਾਨੀ, ਜਿਸ ਦਰ ਤੇਰਾ ਨੂਰ ਨਜ਼ਰੀ ਆਈਆ। ਲੇਖਾ ਜਾਣੇ ਦੋ ਜਹਾਨੀ, ਨਿਰਗੁਣ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਹਿਬ ਸਚ ਦਏ ਵਡਿਆਈਆ। ਸੁਣ ਬਲ ਵਡ ਬਲਕਾਰ, ਵਲੀਆ ਛਲੀਆ ਆਪ ਜਣਾਇੰਦਾ । ਜੁਗ ਚੌਕੜੀ ਬੀਤੇ ਵਿਚ ਸੰਸਾਰ, ਕਲਜੁਗ ਵੇਲਾ ਅੰਤ ਸੁਹਾਇੰਦਾ। ਕਲ ਕਲਕੀ ਲੈ ਅਵਤਾਰ, ਲੋਕਮਾਤ ਵੇਸ ਵਟਾਇੰਦਾ। ਸ਼ਬਦ ਅਗੰਮੀ ਨਿਰਗੁਣ ਧਾਰ, ਨਿਰਵੈਰ ਪੁਰਖ ਆਪ ਚਲਾਇੰਦਾ। ਤੇਰਾ ਲੇਖੇ ਲਾ ਪੰਜ ਤਤ ਅਕਾਰ, ਧਰਨੀ ਧਰਤ ਧਵਲ ਆਪਣੀ ਝੋਲੀ ਪਾਇੰਦਾ। ਢਾਈ ਮੁੱਠੀ ਤੇਰੀ ਰਾਖ਼ ਰੱਖ ਸੰਭਾਲ, ਆਪਣੀ ਗੋਦੀ ਆਪ ਟਿਕਾਇੰਦਾ। ਫਿਰ ਸਾਹਿਬ ਹੋ ਪਰਧਾਨ, ਮਿਹਰ ਨਜ਼ਰ ਨੈਣ ਉਠਾਇੰਦਾ। ਪਹਿਲੋਂ ਦੇ ਕੇ ਭਗਤਾਂ ਦਾਨ, ਫਿਰ ਆਪਣਾ ਪੰਧ ਮੁਕਾਇੰਦਾ। ਏਸ ਭੂਮਿਕਾ ਉਸ ਧਰਤੀ ਨਵਿਰਤੀ ਕਰੇ ਆਣ, ਪ੍ਰਕਿਰਤੀ ਬੰਧ ਨਾ ਕੋਇ ਵਖਾਇੰਦਾ। ਫਿਰਦੀ ਫਿਰਦੀ ਕਰੇ ਨਿਹਾਲ, ਦੁੱਖ ਦਰਦ ਆਪ ਵੰਡਾਇੰਦਾ। ਤਿੰਨ ਜੁਗ ਰੱਖਣਾ ਧਿਆਨ, ਸ਼ਬਦ ਇਸ਼ਾਰੇ ਨਾਲ ਸਮਝਾਇੰਦਾ । ਸਦੀ ਬੀਸਵੀਂ ਦੇਵਾਂ ਦਾਨ, ਬੀਸ ਬੀਸਾ ਨਾਉਂ ਰਖਾਇੰਦਾ। ਵਕਤ ਵੇਲਾ ਸੁਹੇਲਾ ਪਹੁੰਚਿਆ ਆਣ, ਚਾਰੋਂ ਕੁੰਟ ਖ਼ੁਸ਼ੀ ਮਨਾਇੰਦਾ। ਜਿਸ ਵੇਲੇ ਧਰਨੀ ਵੇਖਿਆ ਔਂਦਾ ਸ੍ਰੀ ਭਗਵਾਨ, ਬਲ ਰਾਜੇ ਇਸ਼ਾਰੇ ਨਾਲ ਸਮਝਾਇੰਦਾ। ਦੋਏ ਜੋੜ ਨੈਣ ਤੱਕਣ ਆਣ, ਨੇਤਰ ਨੈਣਾਂ ਨੀਰ ਵਹਾਇੰਦਾ। ਪੁਰਖ ਅਕਾਲ ਮੇਰਾ ਵਕਤ ਪਹੁੰਚਿਆ ਆਣ, ਦਰ ਤੇਰੇ ਮੰਗ ਮੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਿਹਰ ਨਜ਼ਰ ਇਕ ਉਠਾਇੰਦਾ। ਮਿਹਰ ਨਜ਼ਰ ਕਰ ਕਰਤਾਰ, ਕਰਨੀ ਸ਼ਬਦੀ ਝੋਲੀ ਪਾਈਆ। ਤੇਰਾ ਪਿਛਲਾ ਦਿਆਂ ਅਧਾਰ, ਲਹਿਣਾ ਅੱਗੇ ਇਕ ਵਖਾਈਆ। ਨਾਲ ਬਲ ਰਾਜਾ ਸਰਦਾਰ, ਗੁਰਦਿਆਲ ਬੈਠਾ ਸੀਸ ਨਿਵਾਈਆ। ਧਰਨੀ ਵੇਖ ਹੋਈ ਖ਼ੁਸ਼ਹਾਲ, ਖ਼ੁਸ਼ੀਆਂ ਗੀਤ ਅਲਾਈਆ। ਪ੍ਰਭ ਮਿਲਿਆ ਹੋ ਪ੍ਰਿਤਪਾਲ, ਪ੍ਰਿਤਪਾਲਕ ਵਡ ਵਡਿਆਈਆ। ਉਠ ਉਠ ਨਿਉਂ ਨਿਉਂ ਹੱਸ ਹੱਸ ਦੱਸੇ ਆਪਣਾ ਹਾਲ, ਪਿਛਲੀ ਕਹਾਣੀ ਸਰਬ ਸੁਣਾਈਆ। ਮੈਂ ਰਾਹ ਤੱਕਦੀ ਰਹੀ ਜੁਗ ਚਾਰ, ਨੈਤਰ ਨੈਣ ਨੈਣ ਉਠਾਈਆ। ਸਾਹਿਬ ਸਤਿਗੁਰ ਪੁਰਖ ਅਕਾਲ ਮੇਰੇ ਨਾਲ ਕਰ ਇਕਰਾਰ, ਕਿਉਂ ਬੈਠਾ ਰਿਹਾ ਮੁਖ ਭਵਾਈਆ। ਹੌਕਿਆਂ ਵਿਚ ਵੇਖਦੀ

❋

❋

ਰਹੀ ਸੰਸਾਰ, ਰੋਂਦਿਆਂ ਰੋਂਦਿਆਂ ਆਪਣਾ ਆਪ ਮਿਟਾਈਆ। ਆਸਾ ਪੂਰੀ ਹੋਈ ਅੱਜ ਮੇਰੇ ਦਾਤਾਰ, ਦਇਆਵਾਨ ਦਇਆ ਕਮਾਈਆ। ਮੈਂ ਕਿਸ ਬਿਧ ਹੋਵਾਂ ਸ਼ੁਕਰ ਗੁਜ਼ਾਰ, ਕੀ ਕੁਛ ਤੇਰੀ ਭੇਟ ਚੜ੍ਹਾਈਆ। ਬਲ ਕਹੇ ਨੀਂਵੀ ਹੋ ਕੇ ਚਰਨਾਂ ਉਤੇ ਕਰ ਨਿਮਸਕਾਰ, ਇਹੋ ਵਸਤ ਪ੍ਰਭ ਤੋਂ ਸੱਚੀ ਭਾਈਆ। ਜਿਸ ਨਾਲ ਤੇਰਾ ਹੋਵੇ ਉਧਾਰ, ਤੇਰੀ ਮਿਟੀ ਖ਼ਾਕ ਲੇਖੇ ਪਾਈਆ। ਅਭੁਲ ਭੁੱਲ ਨਾ ਗਿਆ ਨਿਰੰਕਾਰ, ਵੇਲਾ ਵਕਤ ਵੇਖ ਆਇਆ ਸਹਿਜ ਸੁਭਾਈਆ। ਸੰਗੀ ਸਾਥੀ ਪਿਛਲੇ ਲਿਆਂਦੇ ਨਾਲ, ਜੋ ਬਲ ਸਤਿਜੁਗ ਸੰਗ ਆਪਣਾ ਬਲ ਵਖਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੋਹਾਂ ਦੇ ਸਿਰ ਤੇ ਦੇ ਕਰ ਪਿਆਰ, ਥਾਉਂ ਥਾਈਂ ਲਏ ਬਿਠਾਲ, ਏਥੇ ਓਥੇ ਕਰੇ ਪਿਤ੍ਰਪਾਲ, ਰਾਖਾ ਇਕੋ ਨਜ਼ਰੀ ਆਈਆ।

੧੬ ਮਾਘ ੨੦੨੦ ਬਿਕਰਮੀ ਹਰਦੀਪ ਸਿੰਘ ਦੇ ਘਰ ਪਿੰਡ ਓਗਰਾ ਜ਼ਿਲਾ ਗੁਰਦਾਸ ਪੁਰ

ਪਿਆਰ ਨਹੀਂ ਇਹ ਸਤਿਗੁਰ ਫ਼ਰਜ਼, ਮਿਹਰਵਾਨ ਪੂਰ ਕਰਾਇੰਦਾ। ਆਪਣੀ ਪ੍ਰਭ ਪੂਰੀ ਕਰੇ ਗਰਜ਼, ਗੁਰਮੁਖ ਸਾਚੇ ਸਚ ਵਡਿਆਇੰਦਾ । ਨਾਮ ਨਿਧਾਨ ਧੁਰ ਦਾ ਰਾਗ ਦੇ ਤਰਜ਼, ਸਾਚਾ ਸੋਹਲਾ ਇਕ ਸਮਝਾਇੰਦਾ। ਅੰਤਰ ਅੰਤਰ ਨਿਤ ਨਵਿਤ ਸੁਣ ਕੇ ਅਰਜ਼, ਆਰਜ਼ੂ ਸਭ ਦੀ ਪੂਰ ਕਰਾਇੰਦਾ। ਕੂੜੀ ਕਿਰਿਆ ਕੱਢ ਕੇ ਮਰਜ਼, ਪੱਟੀ ਇਕੋ ਨਾਮ ਬੰਧਾਇੰਦਾ। ਦਰਦੀ ਹੋ ਕੇ ਵੰਡੇ ਦਰਦ, ਦੁੱਖੀਆਂ ਦੁੱਖ ਆਪਣੀ ਝੋਲੀ ਪਾਇੰਦਾ। ਸੇਵਕ ਬਣ ਕੇ ਜੋਧਾ ਮਰਦ, ਸਚ ਮਰਦਾਨਗੀ ਆਪ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪਿਆਰ ਇਕ ਵਖਾਇੰਦਾ। ਪਿਆਰ ਨਹੀਂ ਇਹ ਪ੍ਰਭ ਦਾ ਖੇਲ, ਖ਼ਾਲਕ ਖ਼ਲਕ ਵੇਖ ਵਖਾਈਆ। ਸੰਤ ਸੁਹੇਲੇ ਗੁਰਮੁਖ ਮੇਲ, ਆਪ ਆਪਣਾ ਰੰਗ ਰੰਗਾਈਆ। ਵਸਣਹਾਰਾ ਧਾਮ ਨਵੇਲ, ਸਚਖੰਡ ਨਿਵਾਸੀ ਆਪਣਾ ਫੇਰਾ ਪਾਈਆ। ਕਰ ਪਰਕਾਸ਼ ਬਿਨ ਬਾਤੀ ਤੇਲ, ਜੋਤੀ ਨੂਰ ਕਰੇ ਰੁਸ਼ਨਾਈਆ। ਦੋ ਜਹਾਨਾਂ ਬਣ ਕੇ ਸੱਜਣ ਸਹੇਲ, ਗੁਰਮੁਖ ਸਾਚੇ ਸੰਗ ਨਿਭਾਈਆ। ਆਵਣ ਜਾਵਣ ਲੱਖ ਚੁਰਾਸੀ ਕੱਟ ਕੇ ਜੇਲ, ਸਾਚੇ ਮੰਦਰ ਦਏ ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵੇ ਮਾਣ ਵਡਿਆਈਆ। ਪਿਆਰ ਨਹੀਂ ਇਹ ਪ੍ਰਭ ਦਾ ਰੰਗ, ਰੰਗ ਰਤਾ ਆਪ ਰੰਗਾਈਆ। ਪਰਗਟ ਹੋ ਸੂਰਾ ਸਰਬੰਗ, ਸੂਰਬੀਰ ਖੇਲ ਵਖਾਇੰਦਾ। ਲੱਖ ਚੁਰਾਸੀ ਕੋਲੋਂ ਰਿਹਾ ਮੰਗ, ਘਰ ਘਰ ਅੰਦਰ ਝੋਲੀ ਡਾਹਿੰਦਾ। ਬਿਨ ਗੁਰਸਿਖਾਂ ਕੋਈ ਨਾ ਦਿਸੇ ਸੰਗ, ਸਾਚਾ ਸੰਗ ਨਾ ਕੋਈ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਇੰਦਾ। ਪਿਆਰ ਨਹੀਂ ਇਹ ਸਤਿਗੁਰ ਧਾਰ, ਹਰਿ ਕਰਤਾ ਬਣਤ ਬਣਾਈਆ। ਬਿਨ ਭਗਤਾਂ ਮੈਨੂੰ ਕਰੇ ਕੋਈ ਨਾ ਯਾਦ, ਹਰਿ ਕਾ ਨਾਮ ਨਾ ਕੋਈ ਧਿਆਈਆ। ਲੱਖ ਚੁਰਾਸੀ ਕਾਇਆ ਖੇੜਾ ਦਿਸੇ ਬਰਬਾਦ, ਸਾਚਾ ਗੁਲ ਨਾ ਕੋਈ ਮਹਿਕਾਈਆ। ਗੁਰਮੁਖ ਹਰਿਜਨ ਹਰਿਭਗਤ ਗੁਰਸਿਖ ਕਰ ਆਬਾਦ, ਪ੍ਰਭ ਵੇਖੇ ਥਾਉਂ ਥਾਈਂਆ। ਸਚ ਪ੍ਰੀਤੀ ਅੰਦਰ ਦੇਵੇ ਦਾਦ, ਵਸਤ ਅਮੋਲਕ ਨਾਮ ਵਰਤਾਈਆ। ਆਤਮ ਪਰਮਾਤਮ ਰਚ ਕੇ ਕਾਜ, ਘਰ ਖ਼ੁਸ਼ੀ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ

❋

❋

ਕਿਰਪਾ ਕਰ, ਮਿਹਰਵਾਨ ਹੋਏ ਸਹਾਈਆ। ਪਿਆਰ ਨਹੀਂ ਇਹ ਪ੍ਰਭ ਦਾ ਵੇਸ, ਨਰ ਨਰਾਇਣ ਆਪ ਕਰਾਈਆ। ਬਿਨ ਭਗਤਾਂ ਲੋਕਮਾਤ ਸੋਹੇ ਨਾ ਦੇਸ਼, ਜਗਤ ਵੱਜੇ ਨਾ ਕੋਈ ਵਧਾਈਆ। ਪੁਰਖ ਅਕਾਲ ਦੀਨ ਦਿਆਲ ਸੰਤ ਸੁਹੇਲੇ ਪਹਿਲੋਂ ਭੇਜ, ਪਿਛੋਂ ਵੇਖੇ ਥਾਉਂ ਥਾਈਂਆ। ਉਹਨਾਂ ਅੰਦਰ ਵੜ ਕੇ ਮਾਣੇ ਆਪਣੀ ਸੇਜ, ਸਚ ਸਿੰਘਾਸਣ ਡੇਰਾ ਲਾਈਆ। ਜੀਵ ਜੰਤ ਕੋਈ ਨਾ ਸਕੇ ਵੇਖ, ਜਗਤ ਨੇਤਰ ਨਾ ਕੋਈ ਵਡਿਆਈਆ। ਸਚ ਪ੍ਰੀਤੀ ਅੰਦਰ ਅੰਦਰ ਵੜ ਕੇ ਦੱਸੇ ਭੇਤ, ਧੁਰ ਦੀ ਕਾਰ ਸਚ ਕਮਾਈਆ। ਨਰਾਇਣ ਸਿੰਘ ਨਰ ਨੇਤਰ ਪੇਖ, ਹਰਿ ਦੀਦਿਆਂ ਦਏ ਵਖਾਈਆ। ਜਿਨ੍ਹਾਂ ਲਾਏ ਦੀਨ ਦਿਆਲ ਮੇਖ, ਅੱਗੇ ਸਕੇ ਨਾ ਕੋਈ ਉਖੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਇਆਵਾਨ ਦਇਆ ਕਮਾਈਆ। ਪਿਆਰ ਨਹੀਂ ਇਹ ਅਮਰਾਪਦ, ਦਰਗਾਹ ਸਾਚੀ ਸਚ ਜਣਾਇੰਦਾ । ਜਗਤ ਦਵਾਰਾ ਲੰਘ ਕੇ ਹੱਦ, ਗੁਰਮੁਖ ਗੁਰ ਗੁਰ ਆਪ ਉਠਾਇੰਦਾ। ਸਚ ਉਪਜਾ ਆਪਣੀ ਯਦ, ਵਿਸ਼ਵ ਆਪਣੀ ਧਾਰ ਸਮਝਾਇੰਦਾ। ਅੰਤਮ ਰਾਗ ਸੁਣਾ ਨਦ, ਧੁਰ ਸੰਦੇਸ਼ਾ ਆਪ ਅਲਾਇੰਦਾ। ਅੰਮ੍ਰਿਤ ਆਤਮ ਜਾਮ ਪਿਆ ਕੇ ਮਧੁ, ਸਚ ਖ਼ੁਮਾਰੀ ਇਕ ਚੜ੍ਹਾਇੰਦਾ। ਜੋਤ ਨੂਰ ਕਰ ਪਰਕਾਸ਼, ਅੰਧ ਅੰਧੇਰ ਮਿਟਾਇੰਦਾ। ਸਚ ਸਿੰਘਾਸਣ ਸ਼ਾਹੋ ਸ਼ਾਬਾਸ਼, ਸ਼ਹਿਨਸ਼ਾਹ ਇਕੋ ਇਕ ਵਖਾਇੰਦਾ। ਪ੍ਰੇਮ ਪ੍ਰੀਤੀ ਅੰਦਰ ਹੋ ਕੇ ਦਾਸ, ਘਰ ਠਾਕਰ ਸੇਵ ਕਮਾਇੰਦਾ। ਪੂਰਬ ਜਨਮ ਦੀ ਪੂਰੀ ਕਰ ਕੇ ਆਸ, ਕੂੜੀ ਤ੍ਰਿਸ਼ਨਾ ਮੇਟ ਮਿਟਾਇੰਦਾ। ਮਿੱਤਰ ਹੋ ਕੇ ਵਸੇ ਪਾਸ, ਕੰਤ ਹੋ ਕੇ ਅੰਗ ਲਗਾਇੰਦਾ। ਦਾਤਾ ਹੋ ਕੇ ਦੇਵੇ ਦਾਤ, ਦਾਨੀ ਹੋ ਕੇ ਆਪ ਵਰਤਾਇੰਦਾ। ਗਹਿਰ ਗੰਭੀਰ ਹੋ ਕੇ ਖੋਲ੍ਹੇ ਖ਼ਾਤ, ਅਤੋਟ ਅਤੁਟ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੀਤੀ ਇਕ ਦ੍ਰਿੜਾਇੰਦਾ। ਪਿਆਰ ਨਹੀਂ ਇਹ ਪ੍ਰਭ ਦੀ ਸਾਖੀ, ਸਾਖਿਆਤ ਰਿਹਾ ਵਖਾਈਆ। ਜੁਗ ਚੌਕੜੀ ਜਿਨ੍ਹਾਂ ਰਹਿ ਗਈ ਬਾਕੀ, ਤਿਨ੍ਹਾਂ ਲਹਿਣਾ ਝੋਲੀ ਪਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਤਿਨ੍ਹਾਂ ਬਣੇ ਸਾਥੀ, ਜਿਨ੍ਹਾਂ ਹਰਿ ਜੂ ਦਏ ਵਡਿਆਈਆ। ਲੇਖਾ ਚੁੱਕੇ ਤੀਰਥ ਤਾਟੀ, ਸਰੋਵਰ ਨਹਾਵਣ ਕੋਈ ਨਾ ਜਾਈਆ । ਘਰ ਪਰਮੇਸ਼ਵਰ ਮਿਲੇ ਕਮਲਾਪਾਤੀ, ਕਵਲ ਨੈਣ ਵੱਡੀ ਵਡਿਆਈਆ। ਨੇਤਰ ਖੋਲ੍ਹ ਝਰੋਖੇ ਖੋਲ੍ਹ ਖੇਲ ਵਖਾਏ ਬੰਦ ਤਾਕੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਪਿਆਰ ਨਹੀਂ ਇਹ ਪ੍ਰਭ ਦੀ ਸੇਵਾ, ਜੁਗ ਚੌਕੜੀ ਸਦਾ ਕਮਾਈਆ । ਨਿਰਵੈਰ ਪੁਰਖ ਵਡ ਦੇਵੀ ਦੇਵਾ, ਦੇਵਤ ਸੁਰ ਹੁਕਮ ਮਨਾਈਆ। ਆਦਿ ਜੁਗਾਦੀ ਅਲਖ ਅਭੇਵਾ, ਅਗੰਮ ਅਥਾਹ ਵੱਡੀ ਵਡਿਆਈਆ। ਹਰਿਜਨ ਦੇਵੇ ਧੁਰ ਦਾ ਮੇਵਾ, ਅੰਮ੍ਰਿਤ ਰਸ ਇਕ ਵਖਾਈਆ। ਮਸਤਕ ਲਾਏ ਆਪਣਾ ਥੇਵਾ, ਜੋਤ ਲਲਾਟ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਵਖਾਈਆ। ਸੇਵਾ ਨਹੀਂ ਇਹ ਪ੍ਰਭ ਦੀ ਕਰਨੀ, ਕਰਤਾ ਪੁਰਖ ਆਪ ਕਰਾਇੰਦਾ । ਲੇਖਾ ਦੇਵੇ ਉਹਨਾਂ ਜੋ ਸੀਸ ਨਿਵਾਵਣ ਚਰਨੀ, ਧੂੜੀ ਟਿੱਕਾ ਇਕ ਲਗਾਇੰਦਾ। ਲਹਿਣਾ ਚੁਕਾਏ ਵਰਨੀ ਬਰਨੀ, ਜਾਤ ਪਾਤ ਮੇਟ ਮਿਟਾਇੰਦਾ । ਲਹਿਣਾ ਮੁਕੇ ਲੱਖ ਚੁਰਾਸੀ ਫਿਰਨੀ, ਆਵਣ ਜਾਵਣ ਪੰਧ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪ੍ਰੀਤੀ ਅੰਦਰ ਪ੍ਰੇਮ ਕਮਾਇੰਦਾ। ਪਿਆਰ ਨਹੀਂ ਪ੍ਰਭ ਦੀ ਦਾਤ, ਅਣਮੰਗੀ ਝੋਲੀ ਪਾਈਆ। ਕਲਜੁਗ ਵੇਖ ਅੰਧੇਰੀ ਰਾਤ, ਗੁਰਮੁਖ ਸੱਜਣ ਲਏ ਪਰਗਟਾਈਆ ।

❋

❋

ਪ੍ਰਭ ਨੂੰ ਕੋਈ ਲੱਭ ਨਾ ਸਕੇ ਕਰ ਕੇ ਪੂਜਾ ਪਾਠ, ਗੁਰਦਰ ਮੰਦਰ ਮਸਜਿਦ ਦੇਣ ਦੁਹਾਈਆ। ਨੇਤਰ ਨੀਰ ਵਿਰੋਲੇ ਤੀਰਥ ਤਾਟ, ਘਾਟ ਕਿਨਾਰੇ ਰਹੇ ਕੁਰਲਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਸਾਰੇ ਰਹੇ ਵਾਚ, ਗੀਤਾ ਗਿਆਨ ਜਗਤ ਸੁਣਾਈਆ। ਅੰਜੀਲ ਕੁਰਾਨ ਧੁਰ ਦਾ ਕਲਮਾ ਰਹੇ ਆਖ, ਕਾਇਨਾਤ ਜਗਤ ਸਮਝਾਈਆ। ਸਾਚੀ ਪੜ੍ਹੇ ਨਾ ਕੋਈ ਆਇਤ, ਪਰਦਾ ਸਕੇ ਨਾ ਕੋਈ ਚੁਕਾਈਆ। ਸਾਹਿਬ ਸਤਿਗੁਰ ਸ੍ਰੀ ਭਗਵਾਨ, ਅਬਿਨਾਸ਼ੀ ਕਰਤਾ ਜੁਗ ਜੁਗ ਦੇਂਦਾ ਰਿਹਾ ਹਦਾਇਤ, ਹੁਕਮ ਸਾਦਰ ਇਕ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਲੇਖਾ ਦਏ ਲਗਾਈਆ। ਪਿਆਰ ਨਹੀਂ ਇਹ ਖੇਲ ਮਹਿਬੂਬ, ਮੁਹੱਬਤ ਆਪਣੇ ਨਾਲ ਲਗਾਈਆ। ਮਹਲ ਅਟੱਲ ਵੇਖ ਅਰੂਜ, ਘਰ ਘਰ ਵਿਚ ਦਏ ਸੁਹਾਈਆ। ਜਨ ਭਗਤਾਂ ਦੇਵੇ ਆਪਣਾ ਆਪ ਸਬੂਤ, ਵਿਚੋਲਾ ਨਜ਼ਰ ਕੋਇ ਨਾ ਆਈਆ । ਲੇਖਾ ਜਾਣ ਪੰਜ ਤਤ ਕਲਬੂਤ, ਕਾਇਆ ਕਾਅਬਾ ਖੋਜ ਖੁਜਾਈਆ। ਵੇਖ ਵਖਾਏ ਚਾਰੇ ਕੂਟ, ਦਹਿ ਦਿਸ਼ਾ ਪਰਦਾ ਲਾਹੀਆ। ਨਾਤਾ ਤੋੜ ਜੂਠ ਝੂਠ, ਸਚ ਸੁਚ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵੇ ਮਾਣ ਵਡਿਆਈਆ। ਪਿਆਰ ਕਹੇ ਮੈਂ ਕੀ ਜਾਣਾ, ਪ੍ਰਭ ਦਾ ਭੇਵ ਕੋਈ ਨਾ ਪਾਈਆ। ਬਾਲੀ ਬੁੱਧ ਮੈਂ ਅਞਾਣਾ, ਮੇਰੀ ਚਲੇ ਨਾ ਕੋਈ ਚਤੁਰਾਈਆ। ਜੁਗ ਚੌਕੜੀ ਗੁਰ ਅਵਤਾਰਾਂ ਪੈਗ਼ੰਬਰਾਂ ਕੋਲੋਂ ਸੁਣਦਾ ਰਿਹਾ ਗਾਣਾ, ਸਚ ਪ੍ਰੇਮ ਅੰਦਰ ਜੋ ਗਾਈਆ। ਨਿਤ ਨਵਿਤ ਮੰਨਦਾ ਰਿਹਾ ਭਾਣਾ, ਸਿਰ ਸਜਦਾ ਸੀਸ ਝੁਕਾਈਆ। ਕਲਜੁਗ ਅੰਤਮ ਵੇਖਿਆ ਖੇਲ ਮਹਾਨਾ, ਵੇਖ ਵੇਖ ਬਿਗਸਾਈਆ। ਪਰਗਟ ਹੋ ਵਿਸ਼ਨੂੰ ਭਗਵਾਨਾ, ਜਨ ਭਗਤਾਂ ਦਏ ਵਡਿਆਈਆ। ਨਾਮ ਬੰਨ੍ਹ ਕੇ ਧੁਰ ਦਾ ਗਾਨਾ, ਘਰ ਸਾਚੇ ਸਗਨ ਮਨਾਈਆ। ਸ਼ਸਤਰ ਦੇ ਤੀਰ ਨਿਸ਼ਾਨਾ, ਚਿਲਾ ਭੱਥਾ ਇਕ ਵਖਾਈਆ । ਬੋਲ ਬੋਲ ਅਨਬੋਲਤ ਆਪ ਜ਼ਬਾਨਾ, ਢੋਲਾ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਕਰਨੀ ਕਾਰ ਕਮਾਈਆ। ਪਿਆਰ ਕਹੇ ਮੈਂ ਛੋਟਾ ਨਿੱਕਾ, ਅਕਲ ਨਜ਼ਰ ਕੋਇ ਨਾ ਆਈਆ। ਪ੍ਰਭ ਦਾ ਖੇਲ ਵੇਖ ਅਨਡਿਠਾ, ਘਰ ਮੇਰੇ ਵੱਜੀ ਵਧਾਈਆ । ਜੁਗ ਚੌਕੜੀ ਜਿਸ ਆਪਣਾ ਕਾਗ਼ਜ਼ ਰੱਖਿਆ ਚਿੱਟਾ, ਅੱਖਰ ਵੱਖਰ ਜੋੜ ਨਾ ਕੋਇ ਜੁੜਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਨੂੰ ਪੁਰਖ ਅਕਾਲ ਮੰਨਦੇ ਗਏ ਪਿਤਾ, ਪਤਿਪਰਮੇਸ਼ਵਰ ਬੇਪਰਵਾਹੀਆ। ਸੋ ਨਿਰਗੁਣ ਨਿਰਵੈਰ ਹੋ ਕੇ ਜਨ ਭਗਤਾਂ ਫਿਰੇ ਪਿਛਾ, ਪਿਛੇ ਭੱਜੇ ਵਾਹੋ ਦਾਹੀਆ। ਆਪਣੀ ਪੂਰੀ ਕਰਨੀ ਖ਼ਾਤਰ ਇਛਾ, ਹਰਿਜਨ ਸਾਚੇ ਲਏ ਜਗਾਈਆ। ਬਿਨ ਕੀਮਤੋਂ ਕਰਤਾ ਓਹਨਾਂ ਹੱਟ ਵਿਕਾ, ਜਿਨ੍ਹਾਂ ਪ੍ਰੀਤੀ ਇਕ ਸਮਝਾਈਆ। ਨਾਮ ਅਨਮੁਲਾ ਦਿਤਾ ਮਿਠਾ, ਰਸ ਫਿਕੇ ਜਗਤ ਵਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸੇਵਾ ਰਿਹਾ ਵਖਾਈਆ। ਪਿਆਰ ਕਹੇ ਮੈਂ ਕੀ ਜਾਣਾ, ਮੈਨੂੰ ਸਚ ਕੋਇ ਨਾ ਆਈਆ। ਕਲਜੁਗ ਅੰਤ ਕਰੇ ਖੇਲ ਕੀ ਭਗਵਾਨਾ, ਭਗਵਨ ਆਪਣੀ ਧਾਰ ਚਲਾਈਆ। ਧੁਰ ਸੰਦੇਸ਼ਾ ਲੈ ਕੇ ਆਇਆ ਗਾਣਾ, ਸੋਹੰ ਢੋਲਾ ਇਕ ਸਮਝਾਈਆ। ਜਿਸ ਅੰਤਰ ਆਤਮ ਪਰਮਾਤਮ ਮੇਲ ਮਿਲਾਣਾ, ਮਿਲਨੀ ਜਗਦੀਸ਼ ਕਰਾਈਆ। ਤਿਸ ਪਿਆਰ ਦਾ ਰੂਪ ਨਾ ਕਿਸੇ ਪਛਾਣਾ, ਰੇਖ ਰੰਗ ਨਾ ਕੋਈ ਵਖਾਈਆ। ਸੋ ਪਿਆਰ ਜੁਗ ਜੁਗ ਜਨ ਭਗਤਾਂ ਦੇਵੇ ਦਾਨਾਂ, ਦਇਆਵਾਨ ਆਪ ਵਰਤਾਈਆ। ਜਿਸ ਪ੍ਰੇਮ ਪ੍ਰੀਤ ਪਿਆਰ ਅੰਦਰ ਖੇਲ ਖੇਲੇ ਗੋਪੀ ਕਾਹਨਾ, ਸ਼ਬਦੀ

❋

❋

ਮਧੁਰ ਧੁਨ ਰਾਗ ਸੁਣਾਈਆ। ਜਿਸ ਪ੍ਰੇਮ ਪਿਆਰ ਅੰਦਰ ਵੇਖ ਵਖਾਏ ਸੀਤਾ ਰਾਮਾ, ਹਨਵੰਤ ਦਇਆਵੰਤ ਦਏ ਵਡਿਆਈਆ। ਜਿਸ ਪਿਆਰ ਅੰਦਰ ਜੁਗ ਜੁਗ ਨਿਰਗੁਣ ਸਰਗੁਣ ਪਹਿਰੇ ਬਾਣਾ, ਰੂਪ ਅਨੂਪ ਮਾਤ ਵਖਾਈਆ। ਜਿਸ ਪਿਆਰ ਅੰਦਰ ਸ਼ਬਦ ਅਨਾਦੀ ਗਾਏ ਗਾਨਾ, ਧੁਰ ਦਾ ਰਾਗ ਸੁਣਾਈਆ। ਜਿਸ ਪਿਆਰ ਅੰਦਰ ਸਾਚੇ ਭਗਤ ਕਰੇ ਪਰਵਾਨਾ, ਫੜ ਬਾਹੋਂ ਗਲੇ ਲਗਾਈਆ। ਓਸ ਪਿਆਰ ਪਿਛੇ ਸੇਵਾ ਕਰੇ ਵਾਲੀ ਦੋ ਜਹਾਨਾਂ, ਹਰਿਜਨ ਸਾਚੇ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪਿਆਰ ਇਕ ਦਵਾਰ ਰਖਾਈਆ। ਸਚ ਪਿਆਰ ਕਰੋ ਭਗਵੰਤ, ਹਰਿ ਕਰਤਾ ਆਪ ਜਣਾਇੰਦਾ। ਸਚ ਪਿਆਰ ਕਰੋ ਗੁਰਮੰਤ, ਜੋ ਸਤਿਗੁਰ ਨਾਮ ਸਮਝਾਇੰਦਾ । ਸਚ ਪਿਆਰ ਕਰੋ ਘਰ ਆਪਣੇ ਕੰਤ, ਜੋ ਆਤਮ ਸੱਚਾ ਸੋਭਾ ਪਾਇੰਦਾ। ਸਚ ਪਿਆਰ ਕਰੋ ਸਤਿਵੰਤ, ਪ੍ਰਭ ਅਗਣਤ ਲੇਖਾ ਲੇਖ ਨਾ ਕੋਈ ਲਿਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਿਆਰ ਵਿਚੋਂ ਪਿਆਰ ਦਿਸਾਇੰਦਾ। ਸਤਿਗੁਰ ਪਿਆਰ ਗੁਰਮੁਖ ਪ੍ਰੇਮ, ਪ੍ਰੀਤੀ ਇਕੋ ਇਕ ਜਣਾਈਆ। ਗੁਰਮੁਖਾਂ ਪਿਛੇ ਜਿਸ ਖੇਲ ਖੇਲਿਆ ਕੁੰਟ ਹੇਮ, ਟਿੱਲੇ ਪਰਬਤ ਡੇਰਾ ਲਾਈਆ। ਸਿਖਾਂ ਪਿਛੇ ਜਿਸ ਪੁਰਖ ਅਕਾਲ ਕੋਲ ਚੁਕਿਆ ਨੇਮ, ਸੁਗੰਧ ਇਕੋ ਵਾਰ ਖਾਈਆ। ਗੁਰਮੁਖਾਂ ਪਿਛੇ ਜਿਸ ਲਹਿਣਾ ਲੈਣ ਦੇਣਾ ਦੇਣ, ਲਹਿਣਾ ਆਪਣੀ ਝੋਲੀ ਪਾਈਆ। ਗੁਰਸਿਖਾਂ ਪਿਛੇ ਜੋ ਧੁਰ ਦੀ ਬਾਣੀ ਆਵੇ ਕਹਿਣ, ਕਹਿ ਕਹਿ ਮਾਤ ਸੁਣਾਈਆ। ਗੁਰਮੁਖਾਂ ਪਿਛੇ ਜੋ ਮੇਟਣਹਾਰਾ ਅੰਧੇਰੀ ਰੈਣ, ਕੂੜੀ ਕਿਰਿਆ ਡੇਰਾ ਢਾਹੀਆ। ਗੁਰਮੁਖਾਂ ਪਿਛੇ ਜੋ ਦਰ ਦਰ ਘਰ ਘਰ ਬਣੇ ਸਾਕ ਸੈਣ, ਸਗਲਾ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੀਤ ਇਕ ਲਗਾਈਆ। ਪ੍ਰੇਮ ਕਹੇ ਮੇਰਾ ਪਿਆਰ, ਬਿਨ ਪਰਮੇਸ਼ਵਰ ਨਜ਼ਰ ਕਿਸੇ ਨਾ ਆਈਆ । ਜੁਗ ਚੌਕੜੀ ਬੀਤੇ ਵਿਚ ਸੰਸਾਰ, ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਮਾਤ ਹੰਢਾਇੰਦਾ। ਮੇਰਾ ਪ੍ਰੇਮ ਕਰ ਕਰ ਗਏ ਗੁਰੂ ਅਵਤਾਰ, ਪੀਰ ਪੈਗ਼ੰਬਰ ਨਾਤਾ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਰਚਾਇੰਦਾ। ਪਿਆਰ ਕਹੇ ਮੈਂ ਆਦਿ ਜੁਗਾਦਿ ਜੁਗ ਜੁਗ ਸੋਚਾਂ, ਸੋਚ ਸਮਝ ਕਿਸੇ ਨਾ ਆਈਆ। ਪੁਰਖ ਪਰਮੇਸ਼ਵਰ ਇਕੋ ਦਰਸ ਲੋਚਾਂ, ਮੇਰੀ ਲੋਚਾ ਪੂਰੀ ਦਏ ਕਰਾਈਆ। ਮੈਂ ਉਚੀ ਕੂਕ ਸੁਣਾਵਾਂ ਹੋਕਾ, ਦੋ ਜਹਾਨਾਂ ਦਿਆਂ ਸੁਣਾਈਆ। ਫੇਰਾਂ ਦਰੋਹੀ ਚੌਦਾਂ ਲੋਕਾਂ, ਚੌਦਾਂ ਤਬਕਾਂ ਹਾਲ ਜਣਾਈਆ । ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਪ੍ਰਭ ਨਾਲ ਕਾਹਦਾ ਰੋਸਾ, ਜੋ ਰੁਸਿਆਂ ਲਏ ਮਨਾਈਆ। ਪਿਆਰ ਕਰਨ ਦਾ ਇਕੋ ਮੌਕਾ, ਸ੍ਰੀ ਭਗਵਾਨ ਨਿਰਗੁਣ ਰੂਪ ਵਟਾਈਆ। ਜਨ ਭਗਤਾਂ ਨਾਲ ਕਦੇ ਨਾ ਕਰੇ ਧੋਖਾ, ਧੂਆਂ ਧੁਖਦੀ ਵੇਖੇ ਸਰਬ ਲੋਕਾਈਆ। ਜਿਸ ਦੀ ਸਿਫ਼ਤ ਕਰਨ ਅੰਜੀਲ ਕੁਰਾਨ ਪੰਡਤ ਪਾਂਧੇ ਪੜ੍ਹ ਪੜ੍ਹ ਪੋਥਾ, ਬੇਪਰਵਾਹ ਨੂਰ ਖ਼ੁਦਾਈਆ। ਓਸ ਦਾ ਪਿਆਰ ਸਭ ਨਾਲੋਂ ਸੌਖਾ, ਕਰਤਾ ਕੀਮਤ ਨਾ ਕੋਈ ਲਗਾਈਆ । ਚਰਨ ਪ੍ਰੀਤੀ ਇਕੋ ਦੇਵੇ ਧੁਰ ਦੀ ਓਟਾ, ਸਿਰ ਆਪਣਾ ਹੱਥ ਰਖਾਈਆ। ਓਸੇ ਵੇਲੇ ਖਰਾ ਕਰੇ ਖੋਟਾ, ਮਿਹਰ ਨਜ਼ਰ ਜਿਸ ਉਠਾਈਆ। ਲੇਖਾ ਪਿਛਲਾ ਚੁਕੇ ਜੋ ਗਨਕਾ ਪੜ੍ਹੌਂਦਾ ਰਿਹਾ ਤੋਤਾ, ਤਰ੍ਹਾ ਤਰ੍ਹਾ ਸਮਝਾਈਆ। ਕਲਜੁਗ ਅੰਤ ਸ੍ਰੀ ਭਗਵੰਤ ਸ਼ਬਦ ਇਸ਼ਾਰੇ ਨਾਲ ਲੇਖ ਚੁਕਾਏ ਲੋਕ ਪਰਲੋਕਾ, ਦੋ ਜਹਾਨ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪਿਆਰ ਆਪ ਕਮਾਈਆ ।

❋

❋

ਸਚ ਪਿਆਰ ਪ੍ਰਭੂ ਕਮੌਂਦਾ ਏ। ਭਗਤ ਭਗਵਾਨ ਵੇਖ ਵਖੌਂਦਾ ਏ। ਨਿਗਹਬਾਨ ਨੈਣ ਉਠੌਂਦਾ ਏ। ਕਰ ਧਿਆਨ ਪਰਦਾ ਲਹੁੰਦਾ ਏ। ਹੋ ਮਿਹਰਵਾਨ ਤਰਸ ਕਮੌਂਦਾ ਏ। ਕਰ ਪਰਵਾਨ ਚਰਨ ਲਗੌਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਪ੍ਰੇਮ ਵਧੌਂਦਾ ਏ। ਨਿਤ ਉਹਨਾਂ ਦੇ ਢੋਲੇ ਗੌਂਦਾ ਏ। ਸਤਿਜੁਗ ਸਾਚਾ ਲੇਖ ਬਣੌਂਦਾ ਏ। ਕੂੜੀ ਕਿਰਿਆ ਭੇਖ ਮਿਟੌਂਦਾ ਏ। ਸਾਚਾ ਮੰਦਰ ਦੇਸ ਸੁਹੌਂਦਾ ਏ। ਮੰਨ ਕਲੰਦਰ ਬੰਨ੍ਹ ਵਖੌਂਦਾ ਏ। ਅੰਦਰੇ ਅੰਦਰ ਦਇਆ ਕਮੌਂਦਾ ਏ। ਸਾਚੀ ਵਸਤ ਆਪ ਵਰਤੌਂਦਾ ਏ। ਦਸਤ ਬਦਸਤ ਆਪ ਫੜੌਂਦਾ ਏ। ਹਸਤ ਕੀਟ ਰੰਗ ਚੜੌਂਦਾ ਏ। ਊਚ ਨੀਚ ਜੋਤ ਜਗੌਂਦਾ ਏ। ਰਾਓ ਰੰਕ ਭੇਵ ਖਲੌਂਦਾ ਏ। ਦਵਾਰ ਬੰਕ ਇਕ ਵਡਿਔਂਦਾ ਏ। ਘਰ ਸੁਹੰਜਣੇ ਸੋਭਾ ਪੌਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਪਿਆਰਾ ਅਖਵੌਂਦਾ ਏ। ਜਨ ਭਗਤ ਪਿਆਰਾ ਰੱਖਦਾ ਏ। ਉਸ ਦੇ ਅੰਦਰ ਵੜ ਕੇ ਵਸਦਾ ਏ। ਆਪਣਾ ਭੇਵ ਅਗੰਮਾ ਦਸਦਾ ਏ। ਖ਼ੁਸ਼ੀਆਂ ਨਾਲ ਗੀਤ ਗਾ ਗਾ ਹੱਸਦਾ ਏ। ਦੋ ਜਹਾਨਾਂ ਪੱਤ ਰੱਖਦਾ ਏ। ਦੇ ਮਾਣ ਕਰੇ ਲੱਖ ਲੱਖ ਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪ੍ਰੇਮ ਪ੍ਰੀਤੀ ਅੰਦਰ ਨੱਚਦਾ ਏ। ਪ੍ਰੇਮ ਅੰਦਰ ਕਰੇ ਪਿਆਰ, ਮੁਹੱਬਤ ਸਚ ਸੱਚ ਕਮਾਈਆ। ਨਿਰਗੁਣ ਹੋ ਕਰੇ ਗੁਫ਼ਤਾਰ, ਬਾਤਨ ਜ਼ਾਹਿਰ ਦਏ ਵਡਿਆਈਆ। ਗੁਫਤ ਸ਼ਨੀਦ ਖੇਲ ਨਿਆਰ, ਦੀਦ ਈਦ ਚੰਦ ਚਮਕਾਈਆ। ਮੁਰੀਦ ਮੁਰਸ਼ਦ ਦੇ ਅਧਾਰ, ਮਿਹਰ ਨਜ਼ਰ ਇਕ ਉਠਾਈਆ। ਕਰ ਮੁਹੱਬਤ ਪਰਵਰਦਿਗਾਰ, ਮਹਿਵਖ਼ਾਨਾ ਇਕ ਦਰਸਾਈਆ। ਜਾਮ ਪਿਆਲਾ ਕਰ ਤਿਆਰ, ਸਚ ਮਤਵਾਲਾ ਦਏ ਪਿਆਈਆ। ਹਉਂ ਖ਼ੁਸ਼ਹਾਲਾ ਦਏ ਦੀਦਾਰ, ਮਸਤੀ ਪ੍ਰੇਮ ਪਿਆਰ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪ੍ਰੇਮ ਅੰਦਰ ਪ੍ਰੇਮਿਕਾ ਰੂਪ ਵਟਾਈਆ। ਪ੍ਰੇਮ ਅੰਦਰ ਪ੍ਰਭ ਬੈਠਾ ਨਾਰੀ, ਨਰ ਨਰਾਇਣ ਵੇਸ ਵਟਾਈਆ। ਆਦਿ ਜੁਗਾਦਿ ਬਣ ਕੇ ਰਹੀ ਕਵਾਰੀ, ਸਚ ਕੰਤ ਨਾ ਕੋਈ ਬਣਾਈਆ। ਜੁਗ ਚੌਕੜੀ ਵੇਂਹਦੀ ਰਹੀ ਵਾਰੋ ਵਾਰੀ, ਸਚ ਦਵਾਰੇ ਧਿਆਨ ਲਗਾਈਆ। ਤੱਕਦੀ ਰਹੀ ਬਣ ਵਡ ਸੰਸਾਰੀ, ਲੱਖ ਚੁਰਾਸੀ ਵੇਖ ਵਖਾਈਆ। ਸ਼ਬਦ ਸੰਦੇਸ਼ੇ ਅੰਦਰ ਕਰ ਕਰ ਖੇਲ ਨਿਆਰੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਦਏ ਛੁਪਾਈਆ। ਪ੍ਰੇਮਿਕਾ ਬਣ ਕੇ ਪ੍ਰੇਮੀ ਰਹੀ ਖੋਜ, ਦੋ ਜਹਾਨਾਂ ਵੇਖ ਵਖਾਈਆ। ਨਿਤ ਉਠ ਵੇਖੇ ਰੋਜ਼, ਚਾਰੋਂ ਕੁੰਟ ਫੇਰਾ ਪਾਈਆ। ਕਵਣ ਰੰਗ ਰੱਤਾ ਮੇਰੀ ਖੋਜ, ਮੁਹੱਬਤ ਮੇਰੇ ਨਾਲ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਦਏ ਖਲਾਈਆ। ਪ੍ਰੇਮਨ ਤੱਕਦੀ ਰਹੀ ਜੁਗ ਚਾਰ, ਜੋਤ ਅਕਾਲਣ ਧਿਆਨ ਲਗਾਈਆ। ਖੇਲ ਵੇਖਦੀ ਰਹੀ ਗੁਰ ਅਵਤਾਰ, ਪੀਰ ਪੈਗ਼ੰਬਰ ਨਾਚ ਨਚਾਈਆ। ਸ੍ਰਿਸ਼ਟ ਸਬਾਈ ਸ਼ਾਸਤਰ ਸਿਮਰਤ ਵੇਦ ਪੁਰਾਨ ਕਰਦੀ ਰਹੀ ਅਧਾਰ, ਅੰਜੀਲ ਕੁਰਾਨਾ ਗੰਢ ਪਵਾਈਆ। ਕਲਜੁਗ ਅੰਤ ਵੇਖਿਆ ਨੈਣ ਖੋਲ੍ਹ ਕਿਵਾੜ, ਦੋ ਜਹਾਨਾਂ ਝਾਕੀ ਪਾਈਆ। ਕੋਟਨ ਕੋਟਾਂ ਵਿਚੋਂ ਗੁਰਮੁਖ ਵਿਰਲੇ ਜੋ ਪ੍ਰਭ ਦੀ ਕਰਨ ਭਾਲ, ਬਿਰਹੋਂ ਵਿਛੋੜਾ ਤੀਰ ਲਗਾਈਆ। ਕੋਟਨ ਕੋਟਾਂ ਵਿਚੋਂ ਜਨ ਭਗਤ ਰੋਵਣ ਜ਼ਾਰੋ ਜ਼ਾਰ, ਨੇਤਰ ਨੈਣਾਂ ਨੀਰ ਵਹਾਈਆ। ਕਵਣ ਵੇਲਾ ਪ੍ਰਭ ਦਏ ਦੀਦਾਰ, ਦਰਸ਼ਨ ਆਪਣਾ ਆਪ ਕਰਾਈਆ। ਓਹਨਾਂ ਪਿਛੇ ਪਾਰਬ੍ਰਹਮ ਪਤਿਪਰਮੇਸ਼ਵਰ ਨਿਰਗੁਣ ਨਿਰਵੈਰ ਲੈ ਅਵਤਾਰ,

❋

❋

ਲੋਕਮਾਤ ਫੇਰਾ ਪਾਈਆ। ਦਰ ਦਰ ਘਰ ਘਰ ਕਰਦਾ ਫਿਰੇ ਪਿਆਰ, ਹਰਿ ਬੈਠਾ ਆਪਣਾ ਰੂਪ ਵਟਾਈਆ। ਮਿਲ ਮਿਲ ਸਖੀਆਂ ਮੰਗਲਾਚਾਰ, ਖ਼ੁਸ਼ੀਆਂ ਗੀਤ ਸੁਹਾਗੀ ਗਾਈਆ। ਸਚ ਪ੍ਰੇਮ ਲੱਭੇ ਨਾ ਕਿਸੇ ਦੁਕਾਨ, ਜਗਤ ਹੱਟ ਨਾ ਕੋਈ ਵਿਕਾਈਆ। ਸਤਿਗੁਰ ਪ੍ਰੇਮ ਗੁਰਮੁਖ ਮਹਾਨ, ਹਰਿ ਜੂ ਖੋਜ ਭਗਵੰਤ ਵੇਖ ਵਖਾਈਆ। ਨੀਂਵੀਂ ਅੱਖ ਕਰੇ ਪੜਤਾਲ, ਪਰਤੱਖ ਦਿਸੇ ਦੀਨ ਦਿਆਲ, ਵਥ ਦੇਵੇ ਸਚ ਸੱਚੀ ਧਰਮਸਾਲ, ਪਿਆਰ ਰੱਖ ਹੋਏ ਕਿਰਪਾਲ, ਠਾਕਰ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪ੍ਰੇਮ ਅੰਦਰ ਬਣ ਅਞਾਨ, ਗੁਰਮੁਖ ਵੱਡੇ ਸੁਘੜ ਸੁਚੱਜੇ ਆਪਣੇ ਨਾਲ ਰਲਾਈਆ। ਪਿਆਰ ਕਹੇ ਗੁਰਮੁਖ ਦੁੱਖ ਕਿਉਂ, ਕੀ ਮਿਲੇ ਵਡਿਆਈਆ। ਭਗਵਾਨ ਕਹੇ ਓਹ ਪ੍ਰਭ ਦੀ ਚਰਨੀ ਜਾਏ ਨਿਉਂ, ਮਾਣ ਤਾਣ ਨਾ ਕੋਈ ਰਖਾਈਆ । ਏਸੇ ਕਾਰਨ ਦੋਹਾਂ ਦਰ ਲੱਗੇ ਨਿਹੋਂ, ਨਾਤਾ ਸਕੇ ਨਾ ਕੋਈ ਤੁੜਾਈਆ। ਮਿਲ ਪ੍ਰੀਤਮ ਪ੍ਰੇਮ ਅੰਮ੍ਰਿਤ ਬਰਸੇ ਮੇਹੋਂ, ਮੇਘਲਾ ਆਪਣੀ ਧਾਰ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਪ੍ਰੇਮ ਅੰਦਰ ਰੱਖ ਪਿਆਰ, ਪਿਆਰ ਅੰਦਰ ਆਪਣਾ ਆਪ ਛੁਪਾਈਆ।