੧੭ ਮਾਘ ੨੦੨੦ ਬਿਕਰਮੀ ਅਤਰ ਸਿੰਘ, ਚਤਰ ਸਿੰਘ ਦੇ ਘਰ, ਪਿੰਡ ਓਗਰਾ ਜ਼ਿਲਾ ਗੁਰਦਾਸ ਪੁਰ
ਨਿਰਗੁਣ ਰੂਪ ਪੁਰਖ ਅਕਾਲ, ਜੋਤੀ ਜੋਤ ਡਗਮਗਾਇੰਦਾ। ਸ਼ਬਦ ਗੁਰ ਅਗੰਮੀ ਲਾਲ, ਸਤਿ ਸਤਿਵਾਦੀ ਇਕ ਅਖਵਾਇੰਦਾ। ਜੁਗ ਚੌਕੜੀ ਖੇਲ ਮਹਾਨ, ਹਰਿ ਕਰਤਾ ਆਪ ਕਰਾਇੰਦਾ। ਦੇਵਣਹਾਰਾ ਸਾਚਾ ਦਾਨ, ਵਸਤ ਅਮੋਲਕ ਆਪ ਵਰਤਾਇੰਦਾ। ਲੱਖ ਚੁਰਾਸੀ ਕਰ ਪਹਿਚਾਨ, ਭੇਵ ਅਭੇਦਾ ਆਪ ਖੁਲਾਇੰਦਾ। ਜਨ ਭਗਤ ਕਰ ਪਰਵਾਨ, ਸਚ ਪ੍ਰੀਤੀ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਇੰਦਾ। ਮਿਹਰ ਨਜ਼ਰ ਸ੍ਰੀ ਭਗਵਾਨ, ਆਦਿ ਪੁਰਖ ਆਪ ਕਰਾਈਆ। ਸਤਿਗੁਰ ਮੈਨੂੰ ਦੇ ਦੇ ਦਾਨ, ਧੁਰ ਦੀ ਦਾਤ ਆਪ ਵਰਤਾਈਆ। ਭਗਤ ਭਗਵਾਨ ਸਚ ਨਿਸ਼ਾਨ, ਲੋਕਮਾਤ ਉਪਜਾਈਆ। ਸਾਚੇ ਸੰਤਾਂ ਦੇ ਗਿਆਨ, ਅੰਤਰ ਆਤਮ ਬੂਝ ਬੁਝਾਈਆ। ਗੁਰਮੁਖ ਲੇਖਾ ਚੁਕਾਏ ਦੋ ਜਹਾਨ, ਬ੍ਰਹਿਮੰਡ ਖੰਡ ਪੰਧ ਮੁਕਾਈਆ। ਗੁਰਸਿਖ ਬਖ਼ਸ਼ੇ ਚਰਨ ਧਿਆਨ, ਸਚ ਪ੍ਰੀਤੀ ਇਕ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਇਆ ਕਮਾਈਆ। ਗੁਰਮੁਖ ਰੱਖੇ ਇਕੋ ਆਸ, ਤ੍ਰਿਸਨਾ ਆਪਣਾ ਆਪ ਪਰਗਟਾਈਆ। ਗੁਰਮੁਖ ਮੰਗੇ ਮੰਗ ਖ਼ਾਸ, ਹਰਿ ਚਰਨ ਮਿਲੇ ਸਰਨਾਈਆ। ਸੰਤ ਦੋਏ ਜੋੜ ਕਰੇ ਅਰਦਾਸ, ਖ਼ਾਲੀ ਝੋਲੀ ਅੱਗੇ ਡਾਹੀਆ। ਭਗਤ ਕਹੇ ਸਦਾ ਵਸਾਂ ਪਾਸ, ਵਿਛੜ ਕਦੇ ਨਾ ਜਾਈਆ। ਗੁਰੂ ਗੁਰ ਕਹੇ ਮੈਂ ਸਦਾ ਦਾਸੀ ਦਾਸ, ਸਚ ਸੇਵਕ ਸੇਵ ਕਮਾਈਆ। ਪੁਰਖ ਅਕਾਲ ਕਹੇ ਮੈਂ ਜੋਤ ਪਰਕਾਸ਼, ਨੂਰੋ ਨੂਰ ਹਰ ਘਟ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਰਚਨਾ ਆਪ ਰਚਾਈਆ। ਪੁਰਖ ਅਕਾਲ ਸਰਬ ਗੁਣਵੰਤ, ਹਰਿ ਵੱਡਾ ਵਡ ਵਡਿਆਈਆ। ਸ਼ਬਦ ਗੁਰੂ
❋
❋
ਗੁਰਦੇਵ ਸਵਾਮੀ ਮਹਿਮਾ ਅਗਣਤ, ਸ਼ਾਸਤਰ ਸਿਮਰਤ ਵੇਦ ਪੁਰਾਨ ਭੇਵ ਨਾ ਆਈਆ। ਜੁਗ ਚੌਕੜੀ ਮੇਲਾ ਭਗਤ ਭਗਵੰਤ, ਵਿਚ ਲੋਕਮਾਤ ਵਡਿਆਈਆ। ਧੰਨ ਵਡਿਆਈ ਸਾਚੇ ਸੰਤ, ਜਿਨ੍ਹਾਂ ਮਿਲਿਆ ਬੇਪਰਵਾਹੀਆ। ਗੁਰਮੁਖ ਮੇਲਾ ਨਾਰ ਕੰਤ, ਘਰ ਸੱਜਣ ਸਹਿਜ ਸੁਭਾਈਆ । ਗੁਰਮੁਖਾਂ ਢੋਲਾ ਗਾਏ ਮੰਤ, ਹਰਿ ਹਿਰਦੇ ਨਾਮ ਧਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਖ਼ੁਸ਼ੀ ਮਨਾਈਆ। ਗੁਰਮੁਖ ਕਹੇ ਮੋਹੇ ਸਾਚੀ ਟੇਕ, ਸੀਸ ਜਗਦੀਸ਼ ਦਏ ਵਡਿਆਈਆ। ਗੁਰਸਿਖ ਕਹੇ ਮੈਂ ਨੇਤਰ ਪੇਖ, ਘਰ ਸੱਜਣ ਖ਼ੁਸ਼ੀ ਮਨਾਈਆ । ਸੰਤ ਕਹੇ ਮੈਂ ਵਸਾਂ ਓਸੇ ਦੇਸ, ਜਿਸ ਗ੍ਰਹਿ ਬੈਠੇ ਡੇਰਾ ਲਾਈਆ। ਭਗਤ ਕਹੇ ਮੇਰਾ ਇਕੋ ਹੇਤ, ਪ੍ਰੇਮ ਪ੍ਰੀਤੀ ਅੰਦਰ ਸਮਾਈਆ। ਗੁਰੂ ਗੁਰ ਕਹੇ ਮੇਰਾ ਸਚ ਉਪਦੇਸ, ਸਚ ਸੰਦੇਸ਼ਾ ਇਕ ਸਮਝਾਈਆ। ਪੁਰਖ ਅਕਾਲ ਕਹੇ ਮੈਂ ਨਰ ਨਰੇਸ਼, ਸ਼ਹਿਨਸ਼ਾਹ ਇਕੋ ਨਜ਼ਰੀ ਆਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਪਰਗਟਾਈਆ। ਪੁਰਖ ਅਕਾਲ ਕਹੇ ਮੈਂ ਦਾਤਾ ਦਾਤਾਰ, ਦੇਵਣਹਾਰ ਇਕ ਅਖਵਾਇੰਦਾ। ਸ਼ਬਦ ਗੁਰੂ ਕਹੇ ਮੈਂ ਵਰਤਾਰ, ਅਤੋਟ ਅਤੁਟ ਵਿਖਾਇੰਦਾ। ਭਗਤ ਕਹੇ ਮੈਂ ਮੰਗਣਹਾਰ, ਵਸਤ ਅਮੋਲਕ ਝੋਲੀ ਪਾਇੰਦਾ । ਸੰਤ ਕਹੇ ਮੈਂ ਧੂੜੀ ਮੰਗਾਂ ਛਾਰ, ਮਸਤਕ ਟਿੱਕਾ ਇਕ ਰਮਾਇੰਦਾ। ਗੁਰਮੁਖ ਕਹੇ ਮੈਂ ਚਰਨ ਭਿਖਾਰ, ਬਲਿਹਾਰੀ ਆਪਣਾ ਆਪ ਘੋਲ ਘਮਾਇੰਦਾ । ਗੁਰਸਿਖ ਕਹੇ ਮੋਹੇ ਦੇ ਅਧਾਰ, ਸਿਦਕ ਸਬੂਰੀ ਮੰਗ ਮੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਇਕ ਲਗਾਇੰਦਾ। ਗੁਰਸਿਖ ਕਹੇ ਮੇਰਾ ਝੁਕੇ ਸੀਸ, ਮਨ ਹੰਕਾਰ ਰਹਿਣ ਨਾ ਪਾਈਆ। ਗੁਰਮੁਖ ਕਹੇ ਮੈਂ ਮਿਲਾਂ ਠੀਕ, ਦੂਰ ਦੁਰਾਡਾ ਪੰਧ ਮੁਕਾਈਆ। ਜਨ ਸੰਤ ਕਹੇ ਪ੍ਰਭ ਵਸੇ ਨਜ਼ਦੀਕ, ਘਰ ਘਰ ਵਿਚ ਡੇਰਾ ਲਾਈਆ। ਭਗਤ ਕਹੇ ਨਿਤ ਨਵਿਤ ਕਰੇ ਸਚ ਪ੍ਰੀਤ, ਆਪ ਆਪਣਾ ਫੇਰਾ ਪਾਈਆ। ਗੁਰੂ ਗੁਰ ਗੁਰ ਕਹੇ ਮੈਂ ਨੀਚੋਂ ਕਰਾਂ ਊਚ, ਘਰ ਸਾਚੇ ਦਏ ਵਡਿਆਈਆ। ਪੁਰਖ ਅਕਾਲ ਕਹੇ ਮੈਂ ਸਭ ਦੇ ਭੀਤਰ ਵਸਾਂ ਭੀਤ, ਘਰ ਘਰ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦੇਵੇ ਮਾਣ ਵਡਿਆਈਆ। ਪੁਰਖ ਅਕਾਲ ਕਹੇ ਸਤਿਗੁਰ ਬਲਿਹਾਰ, ਜਿਸ ਸਾਚੀ ਬਣਤ ਬਣਾਈਆ। ਸਤਿਗੁਰ ਕਹੇ ਭਗਤ ਜੈਕਾਰ, ਜਿਸ ਮਿਲੇ ਮਾਣ ਵਡਿਆਈਆ । ਜਨ ਭਗਤ ਕਹੇ ਸੰਤ ਉਜਿਆਰ, ਜਿਸ ਘਰ ਦੀਵਾ ਬਾਤੀ ਇਕੋ ਨਜ਼ਰੀ ਆਈਆ। ਸੰਤ ਕਹੇ ਗੁਰਮੁਖ ਠਾਂਡਾ ਦਰਬਾਰ, ਅਗਨੀ ਤਤ ਨਜ਼ਰ ਨਾ ਆਈਆ। ਗੁਰਮੁਖ ਕਹੇ ਗੁਰਸਿਖ ਵਣਜਾਰ, ਵਸਤ ਅਮੋਲਕ ਇਕੋ ਮੰਗ ਮੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਰਿਹਾ ਖੁਲ੍ਹਾਈਆ। ਗੁਰਸਿਖ ਕਹੇ ਗੁਰਮੁਖ ਮੀਤ, ਮਿੱਤਰ ਪਿਆਰਾ ਨਜ਼ਰੀ ਆਇੰਦਾ। ਗੁਰਮੁਖ ਕਹੇ ਸੰਤ ਸੁਹੇਲਾ ਠਾਂਡਾ ਸੀਤ, ਸਤਿ ਸਤਿਵਾਦੀ ਵਿਚ ਸਮਾਇੰਦਾ। ਸੰਤ ਕਹੇ ਜਨ ਭਗਤ ਅਤੀਤ, ਮੰਦਰ ਮਸੀਤ ਡੇਰਾ ਕੋਈ ਨਾ ਲਾਇੰਦਾ। ਭਗਤ ਕਹੇ ਗੁਰ ਸ਼ਬਦ ਅਤੀਤ, ਸਚ ਦਵਾਰੇ ਸੋਭਾ ਪਾਇੰਦਾ। ਸ਼ਬਦ ਕਹੇ ਪੁਰਖ ਅਕਾਲ ਮੇਰਾ ਸਾਹਿਬ ਅਨਡੀਠ, ਜੋ ਆਦਿ ਜੁਗਾਦਿ ਅਨਡਿਠੜੀ ਕਾਰ ਕਮਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਕਾਰ ਕਮਾਇੰਦਾ। ਪੁਰਖ ਅਕਾਲ ਕਹੇ ਸ਼ਬਦ ਗੁਰੂ ਏਕ, ਇਕੋ ਏਕ ਅਖਵਾਈਆ। ਸ਼ਬਦ ਕਹੇ ਜਨ ਭਗਤਾਂ ਟੇਕ, ਜੁਗ ਚੌਕੜੀ ਮਾਣ ਦਵਾਈਆ। ਜਨ ਭਗਤ ਕਹੇ ਸੰਤ ਦਵਾਰੇ
❋
❋
ਨਰ ਹਰਿ ਵੇਖ, ਆਸਾ ਤ੍ਰਿਸਨਾ ਤ੍ਰਿਪਤ ਕਰਾਈਆ। ਸੰਤ ਕਹੇ ਗੁਰਮੁਖ ਅਵੱਲੜਾ ਵੇਸ, ਜਿਸ ਦਰ ਮਿਹਰਵਾਨ ਆਪਣਾ ਖੇਲ ਖਿਲਾਈਆ । ਗੁਰਮੁਖ ਕਹੇ ਗੁਰਸਿਖ ਸੋਹਣਾ ਸੁਹੰਜਣਾ ਦੇਸ, ਜਿਸ ਘਰ ਨਰ ਨਿਰੰਕਾਰਾ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦ ਆਪ ਖੁਲ੍ਹਾਈਆ। ਗੁਰਮੁਖ ਕਹੇ ਗੁਰਸਿਖ ਵਡਿਆਈ ਧੰਨ, ਜੋ ਅੰਤਰ ਆਤਮ ਇਕ ਲਿਵ ਲਾਈਆ। ਗੁਰਮੁਖ ਕਹੇ ਸੰਤ ਵਡਿਆਈ ਧੰਨ, ਜੋ ਜਗਤ ਬਸੰਤਰ ਅੱਗ ਬੁਝਾਈਆ। ਸੰਤ ਕਹੇ ਜਨ ਭਗਤ ਵਡਿਆਈ ਧੰਨ, ਜੋ ਆਤਮ ਪਰਮਾਤਮ ਇਕੋ ਗਾਈਆ । ਜਨ ਭਗਤ ਕਹੇ ਗੁਰੂ ਸ਼ਬਦ ਧੰਨ, ਜੋ ਗਗਨ ਗਗਨੰਤਰ ਰਿਹਾ ਸਮਾਈਆ। ਸ਼ਬਦ ਗੁਰੂ ਕਹੇ ਸ੍ਰੀ ਭਗਵਾਨ ਧੰਨ, ਜਿਸ ਆਦਿ ਜੁਗਾਦਿ ਜੁਗ ਚੌਕੜੀ ਸ਼ਬਦੀ ਰਚਨ ਰਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨਹਾਰ ਆਪ ਅਖਵਾਈਆ। ਵਡਿਆਈ ਕਹੇ ਵੱਡਾ ਨਿਰੰਕਾਰ, ਮੇਰੀ ਚਲੇ ਨਾ ਕੋਈ ਚਤੁਰਾਈਆ। ਵਡਿਆਈ ਕਹੇ ਵੱਡਾ ਸ਼ਬਦੀ ਸੁਤ ਦੁਲਾਰ, ਜੋ ਬ੍ਰਹਿਮੰਡ ਖੰਡ ਬੈਠਾ ਰਚਨ ਰਚਾਈਆ। ਵਡਿਆਈ ਕਹੇ ਵੱਡਾ ਭਗਤ ਦਵਾਰ, ਜਿਸ ਗ੍ਰਹਿ ਪੀਆ ਪ੍ਰੀਤਮ ਸੋਭਾ ਪਾਈਆ। ਵਡਿਆਈ ਕਹੇ ਵੱਡਾ ਸੰਤ ਪਿਆਰ, ਜਿਸ ਵਿਚ ਨਿਰਗੁਣ ਧਾਰ ਨਜ਼ਰੀ ਆਈਆ। ਵਡਿਆਈ ਕਹੇ ਵੱਡਾ ਗੁਰਮੁਖ ਅਕਬਾਲ, ਜਿਸ ਦੀ ਮਹਿਮਾ ਜੁਗ ਚੌਕੜੀ ਸ਼ਾਸਤਰ ਸਿਮਰਤ ਵੇਦ ਪੁਰਾਨ ਗਾਈਆ। ਵਡਿਆਈ ਕਹੇ ਵੱਡਾ ਗੁਰਸਿਖ ਜਿਸ ਦੀ ਲੱਗੀ ਬਹਾਰ, ਛਹਿਬਰ ਇਕੋ ਨਾਮ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਇਆ ਕਮਾਈਆ। ਵਡਿਆਈ ਕਹੇ ਮੈਂ ਕੀ ਦੱਸਾਂ ਵਡਿਆ, ਹੋਛੀ ਮਤ ਸਾਰ ਨਾ ਆਈਆ । ਹੋ ਨਿਮਾਣੀ ਗੁਰਮੁਖਾਂ ਦਰ ਬੈਠੀ ਆ, ਨੇਤਰ ਨੈਣ ਨਾ ਸਕਾਂ ਉਠਾਈਆ। ਮਾਣ ਤਾਣ ਆਪਣਾ ਸਰਬ ਗਵਾ, ਖ਼ਾਲੀ ਹੱਥ ਦਿਆਂ ਦੁਹਾਈਆ । ਮੈਨੂੰ ਸਚ ਦਿਓ ਸਮਝਾ, ਭੇਵ ਅਭੇਦ ਖੁਲ੍ਹਾਈਆ। ਵਡਿਆਈ ਕਰ ਕਰ ਜੱਗ ਕੋਈ ਲੱਭਿਆ ਨਾ ਰਾਹ, ਰਹਿਬਰ ਦਰਸ ਨਾ ਕੋਈ ਵਖਾਈਆ । ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਮੇਰਾ ਗਵਾਹ, ਸ਼ਹਾਦਤ ਦੇਵਣ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਬੇਪਰਵਾਹ ਆਪਣੀ ਧਾਰ ਚਲਾਈਆ। ਵਡਿਆਈ ਕਹੇ ਮੈਂ ਕਹਿ ਕਹਿ ਥੱਕੀ, ਹਰਿ ਕਾ ਅੰਤ ਕੋਈ ਨਾ ਪਾਈਆ। ਜੁਗ ਚੌਕੜੀ ਰਹੀ ਭੱਜੀ, ਬਣ ਪਾਂਧੀ ਪੰਧ ਮੁਕਾਈਆ। ਨਿਤ ਨਵਿਤ ਬੀਤਦੀ ਵੇਖੀ ਸਦੀ, ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਕੋਟਨ ਕਾਲ ਗਏ ਵਿਹਾਾਈਆ। ਮੇਰੀ ਬੁਢੜੀ ਹੋਈ ਹੱਡੀ, ਤਨ ਜੋਬਨ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਵਡ ਦਾਤਾ ਬੇ ਸਿਫ਼ਤ ਸਿਫ਼ਤ ਸਾਲਾਹੀਆ। ਵਡਿਆਈ ਕਹੇ ਮੈਂ ਕੀ ਕੁਛ ਗਾਵਾਂ, ਕਹਿਣ ਵਿਚ ਕਹਿ ਨਾ ਪਾਈਆ। ਨੇਤਰ ਨੈਣਾਂ ਨੀਰ ਵਹਾਵਾਂ, ਧੀਰਜ ਧੀਰ ਨਾ ਕੋਈ ਧਿਰਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਦੇ ਨਾਉਂ ਦਾ ਲਿਖ ਲਿਖ ਗਏ ਨਾਵਾਂ, ਕਲਮ ਛਾਹੀ ਜੋੜ ਜੁੜਾਈਆ। ਮੈਂ ਵੱਡਾ ਆਖ ਆਖ ਕੀ ਸੁਣਾਵਾਂ, ਬਲਹੀਣ ਰਹੀ ਕੁਰਲਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਆਪਣਾ ਭੇਵ ਛੁਪਾਈਆ। ਵਡਿਆਈ ਸੁਣ ਕੇ ਹਾਲ ਪੁਕਾਰ, ਗੁਰਸਿਖ ਅੱਖ ਖੁਲ੍ਹਾਈਆ। ਫੜ ਕੇ ਬਾਹੋਂ ਦਏ ਹੁਲਾਰ, ਇਸ਼ਾਰੇ ਨਾਲ ਸਮਝਾਈਆ। ਉਠ ਸਵਾਣੀ ਹੋ ਖ਼ਬਰਦਾਰ, ਗ਼ਫ਼ਲਤ ਦੇ ਗਵਾਈਆ। ਜਾ
❋
❋
ਕੇ ਵੇਖ ਗੁਰਮੁਖ ਦਵਾਰ, ਘਰ ਸਾਚੇ ਵੱਜੇ ਵਧਾਈਆ। ਸੰਤ ਸੱਜਣ ਬੈਠੇ ਪ੍ਰੇਮ ਨਾਲ, ਸਚ ਪ੍ਰੀਤੀ ਇਕੋ ਨਜ਼ਰੀ ਆਈਆ। ਭਗਤ ਭਗਵਾਨ ਦਇਆਵਾਨ ਤਾਲ, ਢੋਲਾ ਇਕੋ ਰਾਗ ਅਲਾਈਆ। ਗੁਰੂ ਗੁਰ ਗੁਰ ਸ਼ਬਦ ਵਿਚ ਦਲਾਲ, ਸਚ ਦਲਾਲੀ ਰਿਹਾ ਕਮਾਈਆ। ਸਚ ਸਿੰਘਾਸਣ ਬੈਠ ਪੁਰਖ ਅਕਾਲ, ਮਿਹਰਵਾਨ ਵੇਖ ਵਖਾਈਆ। ਜਗਤ ਵਡਿਆਈ ਜਾ ਕਰ ਜ਼ਮਾਲ, ਨੂਰੀ ਜਲਵਾ ਨੂਰ ਰੁਸ਼ਨਾਈਆ। ਓਸ ਦੇ ਅੱਗੇ ਕਰ ਸਵਾਲ, ਨਿਉਂ ਨਿਉਂ ਚਰਨ ਕਵਲ ਸੀਸ ਝੁਕਾਈਆ। ਮਿਹਰਵਾਨ ਜੇ ਤੇਰੇ ਉਪਰ ਹੋਏ ਕਿਰਪਾਲ, ਕਿਰਪਾਨਿਧ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰੀ ਲੱਜਿਆ ਲਏ ਰਖਾਈਆ। ਵਡਿਆਈ ਕਹੇ ਮੈਂ ਕਮਲੀ ਕੋਝੀ, ਸਿਫ਼ਤਾਂ ਵਿਚ ਵਕਤ ਲੰਘਾਈਆ। ਮੈਨੂੰ ਪ੍ਰਭ ਮਿਲਣ ਦੀ ਦਿਤੀ ਕਿਸੇ ਨਾ ਸੋਝੀ, ਘਰ ਸਚ ਨਾ ਕੋਈ ਜਣਾਈਆ। ਮੇਰੀ ਮੁੰਨੀ ਗਈ ਚੋਟੀ, ਚੋਟੀ ਮੀਂਢੀ ਸੀਸ ਨਾ ਕੋਈ ਗੁੰਦਾਈਆ। ਹੰਕਾਰ ਅੰਦਰ ਮੈਂ ਹੋਈ ਖੋਟੀ, ਆਪਣੀ ਸਮਝ ਕੋਈ ਨਾ ਆਈਆ। ਮਿੰਨਤਾ ਕਰ ਕਰ ਸਾਧਾਂ ਸੰਤਾਂ ਜੀਵਾਂ ਜੰਤਾਂ ਖਵੌਂਦੀ ਰਹੀ ਰੋਟੀ, ਕੂੜ ਦਲਾਲਣ ਆਪਣਾ ਨਾਲ ਸੰਗ ਰਲਾਈਆ। ਮੇਰੀ ਮੱਤ ਹੋਈ ਹੋਛੀ, ਸਾਚੀ ਸੋਚ ਨਾ ਕਿਸੇ ਸਮਝਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਮਿਹਰਵਾਨ ਬੇਪਰਵਾਹੀਆ। ਗੁਰਮੁਖ ਕਹੇ ਉਠ ਬਲਧਾਰ, ਸਚ ਸੱਚ ਦਿਆਂ ਵਡਿਆਈਆ। ਮੈਂ ਚਲਾਂ ਤੇਰੇ ਨਾਲ, ਤੇਰਾ ਦੁੱਖ ਵੰਡਾਈਆ। ਜੁਗ ਚੌਕੜੀ ਤੂੰ ਸਿਫ਼ਤਾਂ ਕਰ ਕਰ ਗਈ ਹਾਰ, ਕੂਕ ਕੂਕ ਸਰਬ ਸੁਣਾਈਆ। ਚਲ ਕੇ ਵੇਖ ਸਾਡਾ ਯਾਰ, ਮਿੱਤਰ ਪਿਆਰਾ ਬੇਪਰਵਾਹੀਆ। ਜਿਸ ਨੂੰ ਆਪਣੀ ਸਿਫ਼ਤ ਦਾ ਨਹੀਂ ਉਧਾਰ, ਵਡਿਆਈ ਵਿਚ ਕਦੇ ਨਾ ਆਈਆ। ਸੋ ਗੁਰਮੁਖਾਂ ਨਾਲ ਕਰੇ ਪਿਆਰ, ਪ੍ਰੇਮ ਪ੍ਰੀਤੀ ਇਕ ਬਣਾਈਆ। ਸਾਚੇ ਸੰਤਾਂ ਦਏ ਅਧਾਰ, ਸਿਰ ਆਪਣਾ ਹੱਥ ਟਿਕਾਈਆ। ਭਗਤਾਂ ਵਡਿਆਈ ਕਰੇ ਆਪ ਨਿਰੰਕਾਰ, ਜਿਸ ਵਡਿਆਈ ਦੀ ਸਮਝ ਕਿਸੇ ਨਾ ਆਈਆ। ਹਰਿ ਕੀ ਵਡਿਆਈ ਅੱਖਰਾਂ ਬਾਹਰ, ਪੱਥਰਾਂ ਵਿਚੋਂ ਲੱਭੇ ਨਾ ਕੋਈ ਲੋਕਾਈਆ। ਸਮੁੰਦ ਸਾਗਰ ਉਛਾਲੇ ਨਾ ਕੋਈ ਧਾਰ, ਟਿੱਲੇ ਪਰਬਤ ਚੋਟੀ ਬੈਠੀ ਨਜ਼ਰ ਕਿਸੇ ਨਾ ਆਈਆ । ਸ਼ਾਸਤਰ ਸਿਮਰਤ ਵੇਦ ਪੁਰਾਨ ਕਰ ਨਾ ਸਕਣ ਪਹਿਚਾਨ, ਰੂਪ ਰੰਗ ਨਾ ਕੋਈ ਵਖਾਈਆ। ਨੌ ਸੌ ਚੁਰਾਨਵੇਂ ਚੌਕੜੀ ਜੁਗ ਪਿਛੋਂ ਜਿਸ ਵਡਿਆਈ ਆਪਣੀ ਆਪਣੇ ਵਿਚੋਂ ਕੱਢੀ ਬਾਹਰ, ਬਾਹਰ ਕੱਢ ਜਨ ਭਗਤਾਂ ਸੇਵਾ ਲਾਈਆ। ਜਗਤ ਵਡਿਆਈ ਉਸ ਦੇ ਚਰਨਾਂ ਧੂੜੀ ਮਸਤਕ ਲਾ ਛਾਰ, ਚਰਨੀ ਸੀਸ ਨਿਵਾਈਆ। ਤੇਰਾ ਦੁੱਖੜਾ ਦੇਵੇ ਨਿਵਾਰ, ਦੁੱਖੀਆਂ ਦਰਦ ਵੰਡਾਈਆ। ਨੇਤਰ ਪੇਖ ਸੰਤ ਭਗਤ ਗੁਰਮੁਖ ਗੁਰਸਿਖ ਜਿਸ ਬਿਠਾਏ ਆਪਣੇ ਸਚ ਦਵਾਰ, ਦਰ ਦਰਬਾਰਾ ਇਕੋ ਇਕ ਸੁਹਾਈਆ। ਸੋ ਸ਼ਹਿਨਸ਼ਾਹ ਸ਼ਾਹ ਪਾਤਸ਼ਾਹ ਇਕ ਅਕੱਲਾ ਏਕੰਕਾਰ, ਨਿਰੰਕਾਰ ਨਜ਼ਰੀ ਆਈਆ। ਭਗਤ ਸੁਹੇਲਾ ਬਣ ਕੇ ਖ਼ਿਦਮਤਗਾਰ, ਸੇਵਾ ਆਪਣਾ ਆਪ ਲਗਾਈਆ। ਜਗਤ ਵਡਿਆਈ ਨਾ ਓਸ ਦੀ ਪਾਵੇ ਸਾਰ, ਓਸ ਦੀ ਵਡਿਆਈ ਜਨ ਭਗਤਾਂ ਦਏ ਤਰਾਈਆ। ਗੁਰਸਿਖ ਗੁਰਮੁਖ ਹਰਿਸੰਤ ਭਗਤ ਗੁਰੂ ਗੁਰ ਗੁਰ ਸਾਰੇ ਬੈਠੇ ਦਰ ਸੀਸ ਝੁਕਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦਾ ਸੀਸ ਕਰੇ ਪਰਵਾਨ, ਜਗਦੀਸ਼ ਆਪਣੀ ਝੋਲੀ ਪਾਈਆ।
❋
❋
੧੭ ਮਾਘ ੨੦੨੦ ਬਿਕਰਮੀ ਤ੍ਰਲੋਕ ਸਿੰਘ ਦੇ ਘਰ ਪਿੰਡ ਓਗਰਾ ਜ਼ਿਲਾ ਗੁਰਦਾਸ ਪੁਰ
ਗੁਰਮੁਖ ਕਦਮ ਸਦਾ ਨਿਧੜਕ, ਭੈ ਭੌ ਨਾ ਕੋਈ ਰਖਾਇੰਦਾ। ਅੱਗੇ ਕਦੇ ਨਾ ਜਾਵੇ ਅਟਕ, ਪਿਛੇ ਰੁਖ਼ ਨਾ ਕੋਈ ਬਦਲਾਇੰਦਾ। ਪੂਰੇ ਸਤਿਗੁਰ ਦੀ ਇਹੋ ਸਿਧੀ ਸੜਕ, ਜਿਸ ਮਾਰਗ ਉਤੇ ਗੁਰਮੁਖ ਆਪ ਚਲਾਇੰਦਾ। ਆਦਿ ਜੁਗਾਦਿ ਜੁਗ ਚੌਕੜੀ ਪੈਣ ਨਾ ਦੇਵੇ ਫਰਕ, ਮੁਤਬਰਕ ਕਾਮ ਆਪ ਕਰਾਇੰਦਾ। ਅੱਗੇ ਜਾਂਦਿਆਂ ਹੋਣ ਨਾ ਦੇਵੇ ਹਰਜ਼, ਅੰਦਰ ਵੜ ਕੇ ਹੌਸਲਾ ਆਪ ਰਖਾਇੰਦਾ। ਸਤਿਗੁਰ ਮਹਿਮਾ ਸਦਾ ਸਦਾ ਸਦ ਬੋਲੋ ਉਚੀ ਖੜਕ, ਖੰਡਾ ਖੜਗ ਨਾ ਕੋਈ ਡਰਾਇੰਦਾ। ਜਿਸ ਕਦਮ ਨੂੰ ਪਦਮਾ ਪਦਮਲੋਕ ਰਹੇ ਤਰਸ, ਅਰਬਾਂ ਖ਼ਰਬਾਂ ਅੰਤ ਕੋਈ ਨਾ ਆਇੰਦਾ। ਜਿਸ ਦਾ ਲੇਖਾ ਗੁਣਾਂ ਵਿਚ ਕੋਈ ਨਾ ਕੱਢੇ ਦੇ ਕੇ ਜ਼ਰਬ, ਹਾਸਲ ਅੰਕ ਨਾ ਕੋਇ ਬਣਾਇੰਦਾ। ਸੋ ਪੁਰਖ ਅਕਾਲ ਵਿਆਪੀ ਸਰਬ, ਹਰਿ ਕਰਤਾ ਖੇਲ ਕਰਾਇੰਦਾ। ਜਨ ਭਗਤਾਂ ਜੁਗ ਜੁਗ ਵੰਡੇ ਦਰਦ, ਦੁੱਖ ਦਵੈਤੀ ਝੋਲੀ ਪਾਇੰਦਾ। ਸ਼ਬਦ ਧਾਰ ਤਿਖੀ ਮੁਖੀ ਆਪ ਪਰਗਟਾਇੰਦਾ। ਨੌ ਸੌ ਚੁਰਾਨਵੇਂ ਚੌਕੜੀ ਜੁਗ ਪਿਛੋਂ ਜੋ ਹੋਇਆ ਆਪ ਨਪੜਦ, ਓਸ ਦੇ ਉਤੇ ਪਰਦਾ ਕਿਉਂ ਰਖਾਇੰਦਾ । ਫਲ ਵੇਖੋ ਗੁਰ ਅਵਤਾਰ ਪੀਰ ਪੈਗ਼ੰਬਰ ਫੋਲ ਫਰਦ, ਫੈਸਲਾ ਜਿਸ ਦੇ ਉਤੇ ਸੁਣਾਇੰਦਾ। ਇਹ ਪ੍ਰਭ ਦਾ ਖੇਲ ਅਸਚਰਜ, ਜਿਸ ਦਾ ਅੰਤ ਕੋਇ ਨਾ ਪਾਇੰਦਾ। ਸ੍ਰਿਸ਼ਟ ਸਬਾਈ ਗੁਰਮੁਖਾਂ ਸਦਾ ਰਹੀ ਵਰਜ, ਗੁਰਮੁਖ ਆਪਣਾ ਕਦਮ ਨਾ ਪਿਛੇ ਹਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਸਤਿਵਾਦੀ ਹੁਕਮ ਵਰਤਾਇੰਦਾ। ਗੁਰਮੁਖ ਕਦਮ ਚਲੇ ਜੁਗ ਚਾਰ, ਬਣ ਪਾਂਧੀ ਪੰਧ ਮੁਕਾਈਆ। ਨਾਤਾ ਤੋੜ ਸਰਬ ਸੰਸਾਰ, ਭੱਜੇ ਵਾਹੋ ਦਾਹੀਆ। ਵਾਰਸ ਬਣ ਕਰੇ ਵਿਚਾਰ, ਘੜੀ ਪਲ ਧਿਆਨ ਲਗਾਈਆ । ਜੰਗਲ ਜੂਹ ਉਜਾੜ ਪਹਾੜ ਡੂੰਘੇ ਸਾਗਰ ਹੋ ਹੋ ਬਾਹਰ, ਨੇਤਰ ਨੈਣ ਚਾਰ ਕੁੰਟ ਉਠਾਈਆ। ਉਚੇ ਟਿੱਲੇ ਪਰਬਤ ਚੜ੍ਹ ਵਾਜ ਲਏ ਮਾਰ, ਦਰੋਹੀ ਕੂਕ ਕੂਕ ਸੁਣਾਈਆ। ਇਕੋ ਦਰਸ ਤੇਰਾ ਦੀਦਾਰ ਸਾਹਿਬ ਸਤਿਗੁਰ ਸਚ ਮਹਾਨ, ਕਰ ਕਿਰਪਾ ਮਿਹਰਵਾਨ ਹੱਥ ਤੇਰੇ ਵਡਿਆਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਹਿਬ ਸਤਿਗੁਰ ਇਕ ਅਖਵਾਈਆ। ਗੁਰਸਿਖ ਕਦਮ ਰਿਹਾ ਦੌੜ, ਬਣ ਪਾਂਧੀ ਪੰਧ ਮੁਕਾਈਆ। ਜਿਸ ਨਾਲ ਪਹੁੰਚ ਨਾ ਸਕੇ ਕੋਈ ਅਸਵਾਰ ਘੋੜ, ਅਸਵ ਸੰਗ ਨਾ ਕੋਈ ਰਖਾਈਆ। ਗੁਰ ਕਾ ਕਦਮ ਗੁਰਸਿਖ ਤੇਰੇ ਸੰਗ ਜਾਏ ਬੌਹੜ, ਮੇਲ ਮਿਲਾਏ ਸਹਿਜ ਸੁਭਾਈਆ। ਦੋਹਾਂ ਮਿਲ ਕੇ ਇਕੋ ਬਣੇ ਪੌੜ, ਦੋ ਜਹਾਨ ਚਰਨਾਂ ਹੇਠ ਰਖਾਈਆ। ਸ੍ਰੀ ਭਗਵਾਨ ਵੇਖੇ ਕਰ ਕੇ ਗੌਰ, ਗਹਿਰ ਗੰਭੀਰ ਆਪਣੀ ਅੱਖ ਖੁਲ੍ਹਾਈਆ। ਜਿਸ ਕਦਮ ਪਿਛੇ ਰਾਜੇ ਬਲ ਮਿਣਾਏ ਮੌਰ, ਧਰਨੀ ਧਰਤ ਧਵਲ ਨਾ ਕੋਈ ਵਡਿਆਈਆ। ਇਹ ਖੇਲ ਵੱਡਾ ਹੋਰ, ਜਿਸ ਦੀ ਸਿਫ਼ਤ ਨਾ ਕੋਈ ਸਾਲਾਹੀਆ। ਗੁਰਸਿਖ ਬੁੱਢਾ ਨੱਢਾ ਕਿਉਂ ਜਾਵੇ ਡੋਲ, ਜਿਸ ਮਿਲਿਆ ਬੇਪਰਵਾਹੀਆ। ਜਗਤ ਨਾਲ ਸਦਾ ਭਗਤਾਂ ਘੋਲ, ਅਖਾੜਾ ਆਪ ਲਗਾਈਆ। ਲੱਖ ਚੁਰਾਸੀ ਨਾਲ ਮਾਰੇ ਰੋਲ, ਭਰਮ ਭੁਲੇਖਾ ਸਰਬ ਰਖਾਈਆ। ਜਿਨ੍ਹਾਂ ਅੰਦਰ ਵੜ ਕੇ ਵਸੇ ਕੋਲ, ਸੋ ਗਾਵਣ ਚਾਈਂ ਚਾਈਂਆ। ਜਿਨ੍ਹਾਂ ਪ੍ਰਭ ਮਿਲੇ ਸੋ ਉਚੀ ਕੂਕ ਡੰਕਾ ਵਜਾਵਣ ਉਤੇ ਢੋਲ, ਚਾਰੋਂ ਕੁੰਟ ਦੇਣ ਦੁਹਾਈਆ। ਪ੍ਰੇਮ ਪ੍ਰੀਤੀ ਅੰਦਰ ਜਾਵਣ ਮੌਲ, ਰੁਤ ਰੁਤੜੀ ਇਕ ਮਹਿਕਾਈਆ। ਚਰਨ ਪ੍ਰੀਤੀ ਆਪਾ ਵਾਰਨ
❋
❋
ਘੋਲ, ਮਮਤਾ ਮੋਹ ਨਾ ਕੋਈ ਵਡਿਆਈਆ । ਜਨ ਭਗਤਾਂ ਜੀਵ ਜੰਤ ਸਮਝ ਨਾ ਸਕੇ ਬੋਲ, ਕਿਉਂ ਜਨ ਭਗਤਾਂ ਬੋਲੀ ਪ੍ਰਭ ਆਪ ਸਮਝਾਈਆ। ਸਦ ਬੈਠੇ ਰਹਿਣ ਅਡੋਲ, ਥਿਰ ਆਪਣਾ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਕਦਮ ਦਏ ਵਡਿਆਈਆ। ਗੁਰਮੁਖ ਕਦਮ ਅੱਗੇ ਲਏ ਚੁੱਕ, ਬਲ ਅੰਤਰ ਇਕ ਧਰਾਈਆ। ਪਿਛਲਾ ਪੈਂਡਾ ਸਾਰਾ ਜਾਏ ਮੁਕ, ਲੱਖ ਚੁਰਾਸੀ ਗੇੜ ਕਟਾਈਆ। ਮਾਰਗ ਚਲਦਾ ਕਦੇ ਨਾ ਜਾਏ ਰੁਕ, ਰੋਕਣ ਵਾਲਾ ਨਜ਼ਰ ਕੋਇ ਨਾ ਆਈਆ। ਦੇਵਤ ਸੁਰ ਮੁਨ ਜਨ ਸੀਸ ਨਿਵਾਵਣ ਝੁਕ, ਸਜਦਾ ਇਕ ਕਰਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਹੋਵਣ ਖ਼ੁਸ਼, ਖ਼ੁਸ਼ੀਆਂ ਰਾਗ ਅਲਾਈਆ। ਗੁਰਮੁਖ ਕਦਮ ਕਦਮ ਭੱਜਾ ਜਾਏ ਚੁੱਪ, ਨੇਤਰ ਨੈਣ ਨਾ ਕੋਈ ਖੁਲ੍ਹਾਈਆ। ਗੁਰਮੁਖ ਔਂਦਾ ਵੇਖ ਸਤਿਗੁਰ ਪੂਰਾ ਅੱਗੋਂ ਪਏ ਉਠ, ਆਵੇ ਵਾਹੋ ਦਾਹੀਆ । ਸਭ ਦੇ ਵੇਂਹਦਿਆਂ ਗੋਦੀ ਲਏ ਚੁੱਕ, ਸ਼ਰਮ ਹਯਾ ਨਾ ਕੋਈ ਰਖਾਈਆ। ਨਾ ਇਹ ਨਾਰ ਨਾ ਇਹ ਪੁਰਖ, ਜੋਤੀ ਜਾਤਾ ਬੇਪਰਵਾਹੀਆ। ਆਪਣਾ ਖੇਲ ਕਰੇ ਤੁਰਤ, ਧੁਰ ਸੰਦੇਸ਼ਾ ਹੁਕਮ ਸੁਣਾਈਆ। ਕਰ ਪਰਕਾਸ਼ ਅਕਾਲ ਮੂਰਤ, ਮੂਰਤੀ ਗੁਰਮੁਖਾਂ ਕਰੇ ਰੁਸ਼ਨਾਈਆ। ਜਿਨ੍ਹਾਂ ਵਖਾਏ ਆਪਣੀ ਸੂਰਤ, ਸਰਗੁਣ ਨਿਰਗੁਣ ਸ਼ਬਦ ਨਾਲ ਜੁੜਾਈਆ। ਚਤਰ ਸੁਘੜ ਬਣਾਏ ਮੂੜ ਮੂੜ੍ਹਤ, ਜਿਸ ਸਿਰ ਆਪਣਾ ਹੱਥ ਟਿਕਾਈਆ । ਆਸਾ ਮਨਸਾ ਸਭ ਦੀ ਪੂਰਤ, ਪੂਰਬ ਇਛਿਆ ਝੋਲੀ ਪਾਈਆ। ਜਲਵਾ ਨੂਰ ਨੁਰਾਨਾ ਦੇ ਨੂਰਤ, ਨਿਰਗੁਣ ਨਿਰਾਕਾਰ ਆਪਣਾ ਪਰਦਾ ਦਏ ਉਠਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਆਦਿ ਆਦਿ ਮਧ ਮਧ ਪੰਦਰਾਂ ਕੱਤਕ ਸਭ ਤੋਂ ਉਤਮ ਸ੍ਰੀ ਭਗਵਾਨ ਤੋਂ ਮੰਗੀ ਮਹੂਰਤ, ਜਿਸ ਮਹੂਰਤ ਵਿਚ ਪ੍ਰਭ ਜੂ ਆਪਣਾ ਰੂਪ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਹਰਿ, ਹਰਿਜਨ ਦੇਵੇ ਮਾਣ ਵਡਿਆਈਆ। ਗੁਰਮੁਖ ਕਦਮ ਅੱਗੇ ਉਠਾਲਦਾ, ਪਗ ਆਪਣਾ ਆਪ ਉਠਾਈਆ। ਖੇਲ ਵੇਖੇ ਪੁਰਖ ਅਕਾਲ ਦਾ, ਅਕਲ ਕਲਧਾਰੀ ਕੀ ਕੀ ਰਚਨ ਰਚਾਈਆ। ਲਹਿਣਾ ਜਾਣੇ ਦੀਨ ਦਿਆਲ ਦਾ, ਦਇਆਵਾਨ ਦਏ ਵਡਿਆਈਆ। ਪਰਦਾ ਚੁੱਕੇ ਮੁਰੀਦ ਮੁਰਸ਼ਦ ਹਾਲ ਦਾ, ਘਰ ਸਾਚੇ ਸੋਭਾ ਪਾਈਆ। ਲਹਿਣਾ ਚੁੱਕੇ ਕਾਲ ਮਹਾਂਕਾਲ ਦਾ, ਅੱਗੇ ਦੇਵੇ ਨਾ ਕੋਈ ਸਜਾਈਆ। ਦਰਵਾਜਾ ਖੁਲ੍ਹੇ ਸਚਖੰਡ ਸੱਚੀ ਧਰਮਸਾਲ ਦਾ, ਜਿਸ ਘਰ ਵਸੇ ਬੇਪਰਵਾਹੀਆ। ਲੇਖਾ ਮੁਕੇ ਸ਼ਾਹ ਕੰਗਾਲ ਦਾ, ਊਚ ਨੀਚ ਇਕੋ ਰੰਗ ਰੰਗਾਈਆ। ਗੁਰਮੁਖ ਕਦਮ ਸਾਹਿਬ ਸਤਿਗੁਰ ਆਪਣੇ ਹੱਥਾਂ ਉਤੇ ਸੰਭਾਲਦਾ, ਦੁੱਖ ਦਰਦ ਨਾ ਲਾਗੇ ਰਾਈਆ। ਫੜ ਬਾਹੋਂ ਆਪਣੀ ਛਾਤੀ ਉਤੇ ਬਿਠਾਲਦਾ, ਗਲਵਕੜੀ ਇਕੋ ਵਾਰ ਪਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਦੋ ਜਹਾਨ ਦਾ, ਜਨ ਭਗਤ ਕਦਮ ਦਏ ਵਡਿਆਈਆ। ਗੁਰਮੁਖ ਕਦਮ ਅੱਗੇ ਤੁਰਦਾ, ਭੱਜੇ ਵਾਹੋ ਦਾਹੀਆ। ਵੇਖੋ ਖੇਲ ਸਾਚੇ ਗੁਰ ਦਾ, ਨੇਤਰ ਲੋਚਣ ਦਰਸ਼ਨ ਪਾਈਆ । ਲੇਖਾ ਪੂਰਾ ਕਰੇ ਧੁਰ ਦਾ, ਸ਼ਾਹ ਪਾਤਸ਼ਾਹ ਵੱਡੀ ਵਡਿਆਈਆ। ਪ੍ਰੇਮ ਪ੍ਰੀਤੀ ਅੰਦਰ ਨਾਤਾ ਜੁੜਦਾ, ਜੋੜੀ ਆਪਣੇ ਨਾਲ ਰਖਾਈਆ। ਵਰ ਸੋਹੇ ਜਿਹਾ ਲੋੜਦਾ, ਸਤਿ ਸੁਹਾਗੀ ਰੂਪ ਸਮਝਾਈਆ। ਫੜ ਬਾਹੋਂ ਅੱਗੇ ਅੱਗੇ ਤੋਰਦਾ, ਪਿਛੇ ਮੁੜਨ ਕੋਈ ਨਾ ਪਾਈਆ। ਸਚ ਦਵਾਰੇ ਭੇਵ ਚੁੱਕੇ ਮੋਰ ਤੋਰ ਦਾ, ਨਿਰਗੁਣ ਨਿਰਗੁਣ ਜੋਤੀ ਜੋਤ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਕਦਮ ਵੇਖ ਵਖਾਈਆ। ਗੁਰਮੁਖ ਕਦਮ ਕਦਮ ਜਾਏ
❋
❋
ਨੱਠ, ਆਪਣਾ ਬਲ ਧਰਾਈਆ। ਅੱਗੋਂ ਵੇਖ ਪੁਰਖ ਸਮਰਥ, ਦੂਰ ਦੁਰਾਡਾ ਆਵੇ ਚਾਈਂ ਚਾਈਂਆ। ਦੋਹਾਂ ਮਿਲ ਕੇ ਇਕ ਬਣੇ ਸੱਥ, ਜਿਸ ਸਥ ਉਤੇ ਯਾਰੜਾ ਸੱਥਰ ਗਿਆ ਹੰਢਾਈਆ। ਪ੍ਰੇਮ ਪ੍ਰੀਤੀ ਅੰਦਰ ਇਸ਼ਾਰਾ ਦੇਵੇ ਅੱਖ, ਸੈਨਤ ਨਾਲ ਸਮਝਾਈਆ। ਨਿਰਗੁਣ ਰੂਪ ਵੇਖ ਪਰਤੱਖ, ਸਤਿ ਸਰੂਪ ਇਕੋ ਨਜ਼ਰੀ ਆਈਆ। ਜੋ ਸਭ ਨਾਲੋਂ ਵਸੇ ਵੱਖ, ਜਨ ਭਗਤਾਂ ਅੰਦਰ ਸਮਾਈਆ। ਆਦਿ ਜੁਗਾਦਿ ਜੁਗ ਚੌਕੜੀ ਜਿਸ ਦੇ ਹੱਥ, ਲਹਿਣਾ ਦੇਣਾ ਸਭ ਦੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਏ ਸਹਾਈਆ। ਕਦਮ ਕਹੇ ਮੈਂ ਅੱਗੇ ਆਇਆ, ਪਹਿਲਾ ਕਦਮ ਉਠਾਈਆ । ਮੈਨੂੰ ਵੇਖ ਭੱਜੀ ਤ੍ਰੈਗੁਣ ਮਾਇਆ, ਪੰਜ ਤਤ ਰਹੀ ਕੁਰਲਾਈਆ। ਚਿਤਰ ਗੁਪਤ ਦਏ ਦੁਹਾਇਆ, ਲਾੜੀ ਮੌਤ ਖੁਲ੍ਹੀ ਗੁੱਤ ਰਹੀ ਵਖਾਈਆ । ਕਰੋੜ ਤਤੀਸਾ ਸੀਸ ਨਿਵਾਇਆ, ਵਿਸ਼ਨ ਬ੍ਰਹਮਾ ਸ਼ਿਵ ਜੈ ਜੈ ਕਾਰ ਸੁਣਾਈਆ। ਗੁਰ ਅਵਤਾਰ ਸਾਚਾ ਢੋਲਾ ਗਾਇਆ, ਪੀਰ ਪੈਗ਼ੰਬਰ ਕਲਮਾ ਨਗਮਾ ਆਪ ਸੁਣਾਈਆ । ਸ਼ਬਦ ਸਵਾਮੀ ਅੱਗੋਂ ਆਇਆ, ਨਿਹਕਰਮੀ ਆਪਣਾ ਕਰਮ ਕਮਾਈਆ। ਬਣ ਦਰਬਾਣ ਧੁਰ ਦਾ ਕੁੰਡਾ ਲਾਹਿਆ, ਖਿੜਕੀ ਆਪ ਖੁਲ੍ਹਾਈਆ । ਗੁਰਮੁਖ ਕਦਮ ਓਸ ਦਵਾਰੇ ਟਿਕਾਇਆ, ਜਿਸ ਨੂੰ ਸਚਖੰਡ ਕਹਿ ਕੇ ਸਾਰੇ ਰਹੇ ਸੁਣਾਈਆ। ਪਤਿਪਰਮੇਸ਼ਵਰ ਅੱਗੋਂ ਨਜ਼ਰੀ ਆਇਆ, ਜੋਤੀ ਜਾਤਾ ਨੂਰ ਰੁਸ਼ਨਾਈਆ। ਕਦਮ ਵੇਖ ਸ੍ਰੀ ਭਗਵਾਨ ਆਪਣਾ ਕਦਮ ਫੇਰ ਵਿਖਾਇਆ, ਕਦਮ ਉਤੋਂ ਚਰਨ ਕਵਲ ਲਏ ਬਦਲਾਈਆ। ਕਵਲ ਰੂਪ ਆਪ ਮਹਿਕਾਇਆ, ਸੁਗੰਧੀ ਆਪਣਾ ਨਾਮ ਭਰਾਈਆ। ਦੋਹਾਂ ਮੇਲਾ ਸਹਿਜ ਸੁਭਾਇਆ, ਢੋਲਾ ਇਕ ਸੁਣਾਈਆ। ਬਣ ਵਿਚੋਲਾ ਜੋੜ ਜੁੜਾਇਆ, ਘਰ ਸਾਚੇ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਿਰ ਆਪਣਾ ਹੱਥ ਟਿਕਾਈਆ । ਕਦਮ ਕਹੇ ਮੇਰਾ ਲੇਖਾ ਲੱਗਾ, ਪੰਧ ਰਿਹਾ ਨਾ ਰਾਈਆ। ਮਿਲਿਆ ਪੁਰਖ ਸੂਰਾ ਸਰਬੱਗਾ, ਸਤਿਗੁਰ ਵੱਡਾ ਵਡ ਵਡਿਆਈਆ। ਜਿਸ ਸਵਾਰਿਆ ਮੇਰਾ ਪਿਛਾ ਅੱਗਾ, ਅੱਗੇ ਆਪਣਾ ਰੰਗ ਰੰਗਾਈਆ। ਜਗਤ ਜਹਾਨ ਲੰਘ ਕੇ ਹੱਦਾਂ, ਦੂਰ ਦੁਰਾਡਾ ਨੇੜੇ ਆਈਆ। ਦਰਸ਼ਨ ਕਰ ਪੁਰਖ ਸਮਰਥਾ, ਖ਼ੁਸ਼ੀ ਖ਼ੁਸ਼ੀ ਵਿਚੋਂ ਪਰਗਟਾਈਆ। ਜਿਸ ਦੇ ਹੁਕਮ ਅੰਦਰ ਪੀਰ ਪੈਗ਼ੰਬਰ ਗੁਰ ਅਵਤਾਰ ਦੇਂਦੇ ਰਹੇ ਸੱਦਾ, ਭਵਿਖਤ ਲਿਖਤ ਨਾਤਾ ਜੋੜ ਕਲਮ ਛਾਹੀਆ। ਵੇਖ ਓਸ ਦਾ ਸੋਹਣਾ ਦਰਬਾਰ ਸਜਾ, ਚਾਰੋਂ ਕੁੰਟ ਹੋਏ ਰੁਸ਼ਨਾਈਆ। ਲੋਕਮਾਤ ਜਨ ਭਗਤ ਦਵਾਰੇ ਫਿਰੇ ਭੱਜਾ, ਔਂਦਾ ਜਾਂਦਾ ਮੁਖ ਛੁਪਾਈਆ। ਪ੍ਰੇਮ ਪ੍ਰੀਤੀ ਅੰਦਰ ਬੱਝਾ, ਆਪਣਾ ਖੇਲ ਵਖਾਈਆ। ਪੰਦਰਾਂ ਕੱਤਕ ਸਭ ਨੂੰ ਲੱਗਾ ਚੰਗਾ, ਜੋ ਜੁਗ ਚੌਕੜੀ ਗੁਰ ਅਵਤਾਰ ਪੀਰ ਪੈਗ਼ੰਬਰ ਬੈਠੇ ਆਸ ਲਗਾਈਆ। ਇਸ ਦੀ ਕੋਈ ਹੋਰ ਸਮਝ ਨਾ ਸਕੇ ਵਜਾ, ਵਜ਼ਾਹਤ ਕਰ ਨਾ ਕੋਈ ਜਣਾਈਆ। ਨਾਂ ਲੈਂਦਿਆਂ ਗੁਰਮੁਖ ਕਿਉਂ ਆਵੇ ਲੱਜਾ, ਲੋਕ ਲੱਜਿਆ ਵਿਚ ਦਿਸੇ ਨਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਦਰਾਂ ਕੱਤਕ ਦਿਵਸ ਕਰ ਪਰਧਾਨ, ਜੁਗ ਚੌਕੜੀ ਅੱਗੇ ਦਿਤਾ ਦਾਨ, ਜਿਸ ਵਿਚ ਬਣੇ ਸਰਬ ਵਿਧਾਨ, ਰਾਜ ਰਾਜਾਨ ਨਿਉਂ ਨਿਉਂ ਸੀਸ ਨਿਵਾਣ, ਸਾਧ ਸੰਤ ਭਗਤ ਭਗਵੰਤ ਢੋਲਾ ਗਾਣ, ਗੁਰਮੁਖ ਗੁਰਸਿਖ ਉਠਾ ਝੁਲਾਵਣ ਨਿਸ਼ਾਨ, ਨੌ ਖੰਡ ਪ੍ਰਿਥਮੀ ਸੱਤ ਦੀਪ ਮੰਨੇ ਆਣ ਮਹਿਮਾ ਮਹਾਨ ਅੱਗੇ ਹਰਿ ਜੂ ਹਰਿ ਹਰਿ ਆਪ ਚਲਾਈਆ।
❋
❋
੧੭ ਮਾਘ ੨੦੨੦ ਬਿਕਰਮੀ ਸਵਰਨ ਦੇ ਘਰ ਪਿੰਡ ਓਗਰਾ ਜ਼ਿਲਾ ਗੁਰਦਾਸ ਪੁਰ
ਗੁਰਮੁਖ ਕਦਮ ਮੁਕਾਏ ਪੰਧ, ਮੰਜ਼ਲ ਰਹਿਣ ਕੋਈ ਨਾ ਪਾਈਆ। ਧੁਰ ਦਾ ਢੋਲਾ ਗਾ ਕੇ ਛੰਦ, ਘਰ ਸਾਚਾ ਵੇਖ ਵਖਾਈਆ। ਆਤਮ ਪਰਮਾਤਮ ਮਿਲੇ ਅਨੰਦ, ਰਸ ਇਕੋ ਇਕ ਵਖਾਈਆ। ਕਰ ਵਸੇਰਾ ਸੱਚੇ ਸਚਖੰਡ, ਦਰ ਸਾਚਾ ਇਕ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਲੇਖੇ ਆਪ ਲਗਾਈਆ। ਮੁਕੇ ਪੰਧ ਦੋ ਜਹਾਨ, ਸਾਹਿਬ ਸਤਿਗੁਰ ਦਇਆ ਕਮਾਈਆ। ਗੁਰਮੁਖ ਸੂਰਾ ਵਡ ਬਲਵਾਨ, ਬਲਧਾਰੀ ਨਜ਼ਰੀ ਆਈਆ। ਨੇਤਰ ਪੇਖ ਸ੍ਰੀ ਭਗਵਾਨ, ਨਿਝ ਨੈਣ ਲਏ ਮਿਲਾਈਆ। ਜਗਤ ਦਵਾਰਾ ਸਚ ਮਕਾਨ, ਸ੍ਰੀ ਭਗਵਾਨ ਆਪ ਵਖਾਈਆ। ਜਿਸ ਗ੍ਰਹਿ ਵਸ ਕੇ ਨਾਤਾ ਮੁਕੇ ਸਰਬ ਜਹਾਨ, ਸਾਥੀ ਨਜ਼ਰ ਕੋਈ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਤਰਾਈਆ। ਪੰਧ ਮੁਕਾਏ ਗੁਰਮੁਖ ਪੂਰਾ, ਪਰਮ ਪੁਰਖ ਵਿਚ ਸਮਾਈਆ। ਜੋਬਨ ਮਿਲੇ ਜੋਤੀ ਨੂਰਾ, ਨੂਰੋ ਨੂਰ ਡਗਮਗਾਈਆ। ਜਨਮ ਜਨਮ ਦਾ ਲੇਖਾ ਕਰ ਕੇ ਪੂਰਾ, ਪੂਰਬ ਲਹਿਣਾ ਝੋਲੀ ਪਾਈਆ। ਜੀਵ ਜਹਾਨ ਛੱਡ ਕੇ ਕੂੜਾ, ਦਰਗਾਹ ਸਾਚੀ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਇਕੋ ਦਏ ਵਖਾਈਆ। ਮੰਜ਼ਲ ਮੁਕਾ ਕੇ ਜਾਏ ਦਵਾਰ, ਘਰ ਇਕੋ ਨਜ਼ਰੀ ਆਈਆ। ਪੁਰਖ ਅਕਾਲ ਏਕੰਕਾਰ, ਸਚਖੰਡ ਸੋਭਾ ਪਾਈਆ। ਬਿਨ ਨੇਤਰ ਨੈਣਾਂ ਦਰਸ ਦਿਖਾਲ, ਬਿਨ ਦੀਦ ਕਰੇ ਰੁਸ਼ਨਾਈਆ। ਬਿਨ ਰਸਨਾ ਜਿਹਵਾ ਬੱਤੀ ਦੰਦ ਸ਼ਬਦ ਧੁਨਕਾਰ, ਧੁਰ ਦਾ ਰਾਗ ਆਪ ਸੁਣਾਈਆ। ਬਿਨ ਇੱਟਾਂ ਪੱਥਰ ਗਾਰੇ ਮਹਲ ਅਟੱਲ ਦਏ ਵਖਾਲ, ਛੱਪਰ ਛੰਨ ਨਾ ਕੋਈ ਛੁਹਾਈਆ। ਬਿਨ ਤੇਲ ਬਾਤੀ ਦੀਪਕ ਇਕੋ ਬਾਲ, ਨਿਰਗੁਣ ਜੋਤ ਕਰੇ ਰੁਸ਼ਨਾਈਆ । ਪ੍ਰੇਮ ਪ੍ਰੀਤੀ ਅੰਦਰ ਗੁਰਸਿਖ ਕਹੇ ਆ ਮੇਰੇ ਲਾਡਲੇ ਲਾਲ, ਲਾਲਨ ਆਪਣੀ ਗੋਦ ਉਠਾਈਆ। ਨਵ ਨੌ ਚਾਰ ਕਰਦਾ ਰਿਹਾ ਭਾਲ, ਲੱਖ ਚੁਰਾਸੀ ਖੋਜ ਖੁਜਾਈਆ। ਕਲਜੁਗ ਅੰਤ ਹੋ ਮਿਹਰਵਾਨ ਸਚ ਦਵਾਰੇ ਲਵਾਂ ਸੰਭਾਲ, ਸਾਚੀ ਸੇਵਾ ਆਪ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਿਰ ਇਕੋ ਹੱਥ ਟਿਕਾਈਆ। ਮੰਜ਼ਲ ਮੁੱਕੀ ਵੇਖਿਆ ਖੇੜਾ, ਦਰਗਾਹ ਸਾਚੀ ਖ਼ੁਸ਼ੀ ਮਨਾਈਆ। ਓਥੇ ਵਸੇ ਕਿਹੜਾ ਕਿਹੜਾ, ਜੋ ਬੈਠਾ ਧਿਆਨ ਲਗਾਈਆ। ਸ੍ਰੀ ਭਗਵਾਨ ਕਹੇ ਏਥੇ ਨਹੀਂ ਕੋਈ ਝਗੜਾ ਝੇੜਾ, ਝੰਝਟ ਨਜ਼ਰ ਕੋਈ ਨਾ ਆਈਆ। ਜਿਸ ਕਿਹਾ ਤੂੰ ਮੇਰਾ ਮੈਂ ਤੇਰਾ, ਸੋ ਗੁਰਮੁਖ ਬਹਿ ਬਹਿ ਖ਼ੁਸ਼ੀ ਮਨਾਈਆ। ਇਕੋ ਰੰਗ ਗੁਰੂ ਗੁਰ ਚੇਰਾ, ਚੇਲਾ ਗੁਰੂ ਇਕੋ ਧਾਰ ਸਮਾਈਆ। ਪਰਮ ਪੁਰਖ ਦਾ ਖੁਲ੍ਹਾ ਵਿਹੜਾ, ਆਰ ਪਾਰ ਕਿਨਾਰਾ ਦੱਸੇ ਨਾ ਕੋਈ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਜਿਨ ਸਾਚੇ ਰਿਹਾ ਵਖਾਈਆ। ਪੰਧ ਮੁਕਾ ਕੇ ਗੁਰਮੁਖ ਚੜ੍ਹਿਆ, ਘਰ ਸੱਚਾ ਨਜ਼ਰੀ ਆਈਆ। ਪੁਰਖ ਅਕਾਲ ਬਾਹੋਂ ਫੜਿਆ, ਫੜ ਆਪਣਾ ਰੰਗ ਰੰਗਾਈਆ। ਚਾਰੋਂ ਕੁੰਟ ਵਖਾ ਕੇ ਦਰਿਆ, ਦਰ ਦਰਵਾਜਾ ਇਕ ਖੁਲ੍ਹਾਈਆ। ਜਿਸ ਸਿੰਘਾਸਣ ਹਰਿ ਜੂ ਖੜ੍ਹਿਆ, ਸੋਭਾਵੰਤ ਸੋਭਾ ਪਾਈਆ। ਗੁਰਮੁਖ ਸਰਨਾਈ ਸਾਚੀ ਪੜ੍ਹਿਆ, ਢਹਿ ਢਹਿ ਸੀਸ ਨਿਵਾਈਆ । ਅਬਿਨਾਸ਼ੀ ਕਰਤਾ ਦੇਵੇ ਵਰਿਆ, ਵਰ ਦਾਤਾ ਵੱਡਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ
❋
❋
ਕਰ, ਘਰ ਸਾਚੇ ਖ਼ੁਸ਼ੀ ਮਨਾਈਆ। ਮੰਜ਼ਲ ਮੁਕ ਗਈ ਜਗ, ਜਗ ਜੀਵਣ ਦਾਤੇ ਦਿਤੀ ਮੁਕਾਈਆ। ਸਚ ਦਵਾਰਾ ਵੇਖਿਆ ਹਜ, ਹੁਜਰਾ ਇਕੋ ਇਕ ਸੁਹਾਈਆ । ਪਰਵਰਦਿਗਾਰ ਬੈਠਾ ਸਜ, ਬੇਨਜ਼ੀਰ ਕਰ ਰੁਸ਼ਨਾਈਆ। ਇਕੋ ਢੋਲਾ ਗਾਏ ਸਦ, ਸੱਚਾ ਰਾਗ ਅਲਾਈਆ। ਨੂਰ ਇਲਾਹੀ ਪਰਗਟ ਹੋ ਕੇ ਦੱਸੇ ਭੇਵ ਵਾਹਦ, ਲਾਸ਼ਰੀਕ ਦਏ ਸਮਝਾਈਆ। ਲੱਖ ਚੁਰਾਸੀ ਵਿਚੋਂ ਇਹ ਮੌਕਾ ਕਿਸੇ ਮਿਲੇ ਸਾਇਦ, ਸ਼ਾਹ ਪਾਤਸ਼ਾਹ ਕੋਟਨ ਕੋਟ ਜਨਮ ਰੁਲਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਨਾਲ ਜੋ ਕੀਤਾ ਅਹਿਦ, ਸੋ ਪੂਰਾ ਰਿਹਾ ਕਰਾਈਆ। ਮਿਹਰਵਾਨ ਆਪਣਾ ਕਦੇ ਨਾ ਭੁੱਲੇ ਕਾਨੂੰਨ ਕਵਾਇਦ, ਕਾਇਦਾ ਆਪਣਾ ਇਕ ਰਖਾਈਆ। ਕਲਜੁਗ ਅੰਤਮ ਜਨ ਭਗਤਾਂ ਦੇਵੇ ਮੁਫ਼ਾਇਦ, ਮੁਫ਼ਤ ਆਪਣੀ ਦਇਆ ਕਮਾਈਆ । ਜੁਗ ਚੌਕੜੀ ਜੋ ਕਰਦਾ ਗਿਆ ਹਦਾਇਤ, ਹਜ਼ਰਤ ਹਰਿਜੂ ਖੇਲ ਰਚਾਈਆ। ਸਚ ਪ੍ਰੀਤੀ ਕਰ ਅਨਾਇਤ, ਬਖ਼ਸ਼ਿਸ਼ ਬਖ਼ਸ਼ੇ ਬੇਪਰਵਾਹੀਆ । ਆਪਣਾ ਪੂਰਾ ਕਰੇ ਫ਼ਰਾਇਜ਼, ਫ਼ਾਰਗ ਹੋ ਕੇ ਪੱਲੂ ਛੁਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੁਰੀਦ ਮੁਰਸ਼ਦ ਲਏ ਮਿਲਾਈਆ। ਮੁਕਿਆ ਪੰਧ ਮਿਲਿਆ ਮੁਰਸ਼ਦ, ਮਹਿਬੂਬ ਇਕੋ ਨਜ਼ਰੀ ਆਈਆ। ਕਰੇ ਪਿਆਰ ਵਿਚੋਂ ਆਪਣੀ ਫੁਰਸਤ, ਵਿਹਲਾ ਹੋ ਕੇ ਹੋਵੇ ਸਹਾਈਆ। ਉਸ ਦੀ ਰਸਨਾ ਜਿਹਵਾ ਜ਼ਬਾਨ ਕਿਆ ਕਰੇ ਉਸਤਤ, ਵਡਿਆਈ ਵਿਚ ਵੱਡਾ ਨਾ ਕੋਈ ਸਮਝਾਈਆ। ਜਿਸ ਦਾ ਭੇਵ ਨਾ ਪਾਇਆ ਕਿਸੇ ਪੁਸਤਕ, ਜੁਗ ਚੌਕੜੀ ਲਿਖ ਲਿਖ ਲੇਖ ਨਾ ਕੋਈ ਵਖਾਈਆ। ਜਨ ਭਗਤਾਂ ਕਰੇ ਸਦਾ ਉਲਫ਼ਤ, ਮੁਰੀਦਾਂ ਮੁਰਸ਼ਦ ਦਏ ਵਡਿਆਈਆ। ਕਲਜੁਗ ਅੰਤਮ ਹੋ ਕੇ ਮੁਫ਼ਲਸ, ਘਰ ਗ਼ਰੀਬਾਂ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦੀ ਮੰਜ਼ਲ ਰਿਹਾ ਮੁਕਾਈਆ। ਪੈਂਡਾ ਮੁੱਕਿਆ ਪਾਇਆ ਪਾਰਬ੍ਰਹਮ, ਬ੍ਰਹਮ ਵੱਜੀ ਇਕ ਵਧਾਈਆ। ਪੂਰਨ ਹੋਇਆ ਗੁਰਮੁਖ ਕਰਮ, ਕਾਜ ਕਰਤਾ ਆਪ ਰਚਾਈਆ। ਸਹਿੰਸਾ ਰੋਗ ਚੁਕਿਆ ਭਰਮ, ਭਾਂਡਾ ਭੌ ਭੰਨਾਈਆ। ਸਚ ਪ੍ਰੀਤੀ ਦੱਸਿਆ ਧਰਮ, ਪੁਰਖ ਅਕਾਲ ਇਕ ਸਰਨਾਈਆ। ਸੱਚਾ ਮਾਲਕ ਚਾਰ ਵਰਨ, ਸ਼ਹਿਨਸ਼ਾਹ ਇਕ ਅਖਵਾਈਆ। ਠੰਡ ਪਈ ਦਵਾਰੇ ਧੁਰ ਦੇ ਚਰਨ, ਚਰਨੋਦਕ ਮਿਲੀ ਵਡਿਆਈਆ। ਮੰਜ਼ਲ ਮੁੱਕੀ ਮੁਕਿਆ ਜਨਮ ਮਰਨ, ਲੱਖ ਚੁਰਾਸੀ ਡੇਰਾ ਢਾਹੀਆ। ਭਗਤ ਭਗਵਾਨ ਜਿਸ ਦਵਾਰੇ ਬਹਿ ਕੇ ਢੋਲਾ ਪੜ੍ਹਨ, ਸੋਹੰ ਸੱਚਾ ਰਾਗ ਅਲਾਈਆ। ਓਸ ਗ੍ਰਹਿ ਮੰਦਰ ਸੰਤ ਸੁਹੇਲੇ ਵਿਰਲੇ ਚੜ੍ਹਨ, ਦੂਜਾ ਲੰਘ ਕੋਈ ਨਾ ਜਾਈਆ। ਕਲਜੁਗ ਅੰਤ ਸ੍ਰੀ ਭਗਵੰਤ ਜਿਨ੍ਹਾਂ ਵਿਛੜਿਆਂ ਆਇਆ ਫੜਨ, ਰੁਠਿਆਂ ਲਏ ਮਨਾਈਆ। ਸੋ ਖ਼ੁਸ਼ੀਆਂ ਭਵਸਾਗਰ ਜਗ ਤਰਨ, ਸ਼ੌਹ ਦਰਿਆ ਨਾ ਕੋਈ ਰੁੜ੍ਹਾਈਆ। ਤੂੰਹੀ ਤੂੰਹੀ ਸਾਰੇ ਕਰਨ, ਇਕੋ ਇਕ ਨਾਮ ਧਿਆਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆਇਆ ਵਰਨ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਤਮ ਪਰਮਾਤਮ ਪਰਮਾਤਮ ਆਤਮ ਨਾਰ ਕੰਤ ਸ੍ਰੀ ਭਗਵੰਤ, ਨਾਤਾ ਬਿਧਾਤਾ ਦਿਵਸ ਰਾਤਾ ਘੜੀ ਪਲ ਆਪਣੇ ਨਾਲ ਜੁੜਾਈਆ।
❋
❋
੧੭ ਮਾਘ ੨੦੨੦ ਬਿਕਰਮੀ ਮੁਨਸ਼ਾ ਸਿੰਘ ਗਿਆਨ ਸਿੰਘ ਦੇ ਘਰ ਪਿੰਡ ਓਗਰਾ ਜ਼ਿਲਾ ਗੁਰਦਾਸ ਪੁਰ
ਸ੍ਰੀ ਭਗਵਾਨ ਧੁਰ ਦੀ ਸਿਖਿਆ, ਨਿਰਗੁਣ ਨਿਰਵੈਰ ਆਪ ਜਣਾਇੰਦਾ। ਆਦਿ ਜੁਗਾਦੀ ਅਗੰਮੀ ਭਿਛਿਆ, ਬੇਪਰਵਾਹ ਆਪ ਵਰਤਾਇੰਦਾ । ਪੂਰੀ ਕਰ ਕਰ ਸਭ ਦੀ ਇਛਿਆ, ਆਸਾ ਮਨਸਾ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਸਾਚੀ ਭਿਛਿਆ ਦੇ ਨਿਰੰਕਾਰ, ਨਿਰਗੁਣ ਨਿਰਵੈਰ ਦਇਆ ਕਮਾਈਆ। ਭਿਛਿਆ ਅੰਦਰ ਸ਼ਬਦੀ ਧਾਰ, ਸੁਤ ਦੁਲਾਰਾ ਇਕ ਪਰਗਟਾਈਆ। ਭਿਛਿਆ ਅੰਦਰ ਖੇਲ ਅਪਾਰ, ਅਪਰੰਪਰ ਆਪ ਕਰਾਈਆ। ਭਿਛਿਆ ਅੰਦਰ ਥਿਰ ਘਰ ਦਰਬਾਰ, ਨਰ ਨਿਰੰਕਾਰਾ ਆਪ ਉਪਾਈਆ। ਭਿਛਿਆ ਅੰਦਰ ਦੇ ਭੰਡਾਰ, ਧੁਰ ਦੀ ਝੋਲੀ ਇਕ ਭਰਾਈਆ। ਭਿਛਿਆ ਅੰਦਰ ਵਿਸ਼ਨੂੰ ਪਸਾਰ, ਵਿਸ਼ਵ ਆਪਣਾ ਭੇਵ ਖੁਲ੍ਹਾਈਆ। ਭਿਛਿਆ ਅੰਦਰ ਬ੍ਰਹਮ ਪਸਾਰ, ਵਡ ਪਸਾਰੀ ਵੇਖ ਵਖਾਈਆ। ਭਿਛਿਆ ਅੰਦਰ ਸ਼ੰਕਰ ਧਾਰ, ਧੂਅੰਧਾਰ ਦਏ ਵਡਿਆਈਆ । ਭਿਛਿਆ ਅੰਦਰ ਸੁਨ ਅਗੰਮ ਅਖਾੜ, ਹਰਿ ਕਰਤਾ ਆਪ ਲਗਾਈਆ। ਭਿਛਿਆ ਅੰਦਰ ਜ਼ਿਮੀ ਅਸਮਾਨ, ਧਰਤ ਧਵਲ ਆਪ ਰਖਾਈਆ । ਭਿਛਿਆ ਅੰਦਰ ਰਵ ਸਸ ਉਜਿਆਰ, ਭਿਛਿਆ ਅੰਦਰ ਮੰਡਲ ਮੰਡਪ ਬਣਤ ਬਣਾਈਆ। ਭਿਛਿਆ ਅੰਦਰ ਨਿਰਗੁਣ ਸਰਗੁਣ ਕਰ ਪਸਾਰ, ਹਰਿ ਕਰਤਾ ਵੇਖ ਵਖਾਈਆ। ਭਿਛਿਆ ਅੰਦਰ ਲੱਖ ਚੁਰਾਸੀ ਬੰਨ ਧਾਰ, ਤ੍ਰੈ ਪੰਜ ਦਏ ਸਮਝਾਈਆ। ਭਿਛਿਆ ਅੰਦਰ ਪਰਗਟ ਕਰ ਗੁਰੂ ਅਵਤਾਰ, ਜੁਗ ਚੌਕੜੀ ਰੰਗ ਵਟਾਈਆ। ਭਿਛਿਆ ਅੰਦਰ ਪੀਰ ਪੈਗ਼ੰਬਰ ਦੇ ਅਧਾਰ, ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਵੇਸ ਵਟਾਈਆ । ਭਿਛਿਆ ਅੰਦਰ ਭਗਤ ਭੰਡਾਰ, ਹਰਿ ਆਪਣਾ ਨਾਮ ਵਰਤਾਈਆ। ਭਿਛਿਆ ਅੰਦਰ ਸੰਤ ਦੁਲਾਰ, ਸੁੱਖ ਸਾਗਰ ਵਿਚ ਰਖਾਈਆ। ਭਿਛਿਆ ਵਿਚ ਗੁਰਮੁਖ ਗੁਰ ਗੁਰ ਮੀਤ ਮੁਰਾਰ, ਅੰਕ ਸੁਹੇਲਾ ਨਜ਼ਰੀ ਆਈਆ। ਭਿਛਿਆ ਅੰਦਰ ਗੁਰਮੁਖ ਲਏ ਉਠਾਲ, ਸਿਰ ਆਪਣਾ ਹੱਥ ਉਠਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਭਿਛਿਆ ਆਪ ਵਰਤਾਈਆ। ਸਾਚੀ ਭਿਛਿਆ ਆਪਣਾ ਨਾਮ, ਹਰਿ ਕਰਤਾ ਆਪ ਜਣਾਈਆ। ਸਾਚੀ ਭਿਛਿਆ ਧੁਰ ਦਾ ਜਾਮ, ਅੰਮ੍ਰਿਤ ਪਿਆਲਾ ਇਕ ਵਖਾਈਆ। ਸਾਚੀ ਭਿਛਿਆ ਬ੍ਰਹਿਮੰਡ ਖੰਡ ਬਣਾਏ ਧਾਮ, ਅਸਥਾਨ ਭੂਮਿਕਾ ਆਪਣਾ ਭੇਵ ਜਣਾਈਆ। ਸਾਚੀ ਭਿਛਿਆ ਨਾਉਂ ਨਿਰੰਕਾਰ ਪਰਗਟਾਏ ਰਾਮ, ਲੋਕਮਾਤ ਦਏ ਵਡਿਆਈਆ । ਸਾਚੀ ਭਿਛਿਆ ਕਲਮਾ ਨਬੀ ਰਸੂਲ ਦਏ ਪੈਗ਼ਾਮ, ਆਇਤ ਇਕੋ ਇਕ ਜਣਾਈਆ। ਸਾਚੀ ਭਿਛਿਆ ਦੇਵਣਹਾਰਾ ਸਤਿਨਾਮ, ਸਤਿ ਸਤਿਵਾਦੀ ਖੇਲ ਰਚਾਈਆ। ਸਾਚੀ ਭਿਛਿਆ ਪੁਰਖ ਅਕਾਲ, ਦੀਨ ਦਿਆਲ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬੇਪਰਵਾਹ ਆਪਣੀ ਧਾਰ ਵਖਾਈਆ। ਸਾਚੀ ਭਿਛਿਆ ਆਦਿ ਜੁਗਾਦਿ, ਹਰਿ ਕਰਤਾ ਆਪ ਵਰਤਾਇੰਦਾ। ਸਾਚੀ ਭਿਛਿਆ ਸਚ ਬ੍ਰਹਮ ਬ੍ਰਹਿਮਾਦ, ਬ੍ਰਹਿਮਾਂਡ ਆਪਣਾ ਰੰਗ ਰੰਗਾਇੰਦਾ। ਸਾਚੀ ਭਿਛਿਆ ਸ਼ਬਦ ਨਾਦ, ਧੁਨ ਆਤਮਕ ਰਾਗ ਅਲਾਇੰਦਾ। ਸਾਚੀ ਭਿਛਿਆ ਸੰਤ ਸਾਧ, ਹਰਿ ਸੱਜਣ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਤ ਨਵਿਤ ਆਪਣੀ ਭਿਛਿਆ ਇਕ ਵਰਤਾਇੰਦਾ। ਸਾਚੀ ਭਿਛਿਆ ਸ੍ਰੀ ਭਗਵਾਨ, ਕਲਜੁਗ ਆਪਣੀ ਆਪ ਵਰਤਾਈਆ। ਲਹਿਣਾ ਦੇਣਾ ਜਾਣ ਦੋ ਜਹਾਨ, ਨਿਰਗੁਣ ਸਰਗੁਣ
❋
❋
ਖੇਲ ਕਰਾਈਆ। ਨਿਰਗੁਣ ਸਰਗੁਣ ਹੋ ਪਰਧਾਨ, ਸਚ ਪਰਧਾਨਗੀ ਆਪ ਕਮਾਈਆ। ਕੋਟਨ ਕੋਟ ਪਰਗਟਾਏ ਆਪਣੇ ਨਾਮ, ਨਿਤ ਨਵਿਤ ਸਦਾ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਇਕ ਅਖਵਾਈਆ। ਸਾਚੀ ਭਿਛਿਆ ਕਰੇ ਪੁਕਾਰ, ਪ੍ਰਭ ਅੱਗੇ ਸੀਸ ਨਿਵਾਈਆ। ਜੁਗ ਚੌਕੜੀ ਵੇਖੇ ਚਾਰ, ਨਿਤ ਨਵਿਤ ਤੇਰੀ ਸੇਵ ਕਮਾਈਆ। ਵੰਡ ਵੰਡ ਝੋਲੀ ਪਾਣ ਗੁਰੂ ਅਵਤਾਰ, ਪੀਰ ਪੈਗ਼ੰਬਰ ਨਾਲ ਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਦਰ ਤੇਰੇ ਮੰਗ ਮੰਗਾਈਆ । ਭਿਛਿਆ ਕਹੇ ਮੈਂ ਮੰਗਾਂ ਮੰਗ, ਮਾਂਗਤ ਦਰ ਤੇ ਆਈਆ। ਜੁਗ ਚੌਕੜੀ ਵਰਤੀਂ ਪ੍ਰਭੂ ਸਵਾਂਗ, ਬਾਜ਼ੀਗਰ ਆਪਣੀ ਖੇਲ ਵਖਾਈਆ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਮੇਰੀ ਸਾਰੇ ਰੱਖਦੇ ਗਏ ਤਾਂਘ, ਨੇਤਰ ਨੈਣ ਨੈਣ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਧੁਰ ਮਸਤਕ ਲੇਖ ਲਿਖਾਈਆ। ਭਿਛਿਆ ਕਹੇ ਮੇਰੀ ਵੰਡਾਂ ਵੰਡ, ਵੰਡਣਹਾਰੇ ਤੈਨੂੰ ਤਰਸ ਕਿਉਂ ਨਾ ਆਈਆ । ਖੇਲ ਕਰ ਵਿਚ ਬ੍ਰਹਿਮੰਡ, ਵਰਭੰਡ ਰਚਨ ਰਚਾਈਆ। ਲੇਖਾ ਜਾਣ ਜੇਰਜ ਅੰਡ, ਉਤਭੁਜ ਸੇਤਜ ਆਪ ਵਰਤਾਈਆ। ਗੁਰ ਅਵਤਾਰਾਂ ਦੇ ਅਨੰਦ, ਸ਼ਬਦੀ ਕਲਮਾ ਰਾਗ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੇ ਇਕ ਵਰ, ਦੂਜੀ ਓਟ ਰਹੇ ਨਾ ਰਾਈਆ। ਭਿਛਿਆ ਕਹੇ ਮੈਂ ਹੋਈ ਭਿਖਾਰਨ, ਦਰ ਦਰ ਘਰ ਘਰ ਫੇਰਾ ਪਾਈਆ। ਤੇਰੇ ਨਾਮ ਕੋਟਨ ਕੋਟ ਲੈ ਲੈ ਪੁਕਾਰਨ, ਉਚੀ ਕੂਕ ਕੂਕ ਸੁਣਾਈਆ। ਅੱਖਰਾਂ ਨਾਲ ਬਣਦੀ ਰਹੀ ਵਗਾਰਨ, ਪੱਥਰਾਂ ਵੇਖੀ ਭੇਟ ਚੜ੍ਹਾਈਆ। ਅੰਤਮ ਆਇਉਂ ਪੈਜ ਸਵਾਰਨ, ਸ਼ਹਿਨਸ਼ਾਹ ਤੇਰੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਦੇ ਚੁਕਾਈਆ। ਭਿਛਿਆ ਕਹੇ ਮੇਰਾ ਲੇਖਾ ਜਾਏ ਚੁਕ, ਲਹਿਣਾ ਰਹਿਣ ਕੋਇ ਨਾ ਪਾਈਆ। ਵੰਡ ਵੰਡਦੀ ਮੇਰਾ ਹਿੱਸਾ ਜਾਏ ਮੁਕ, ਘਰ ਸੱਚਾ ਇਕੋ ਨਜ਼ਰੀ ਆਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਕਰ ਕਿਰਪਾ ਦੇ ਦੇ ਥੋਕ, ਪਰਚੂਨ ਹੱਟ ਨਾ ਕੋਈ ਚਲਾਈਆ। ਸਾਹਿਬ ਸਤਿਗੁਰ ਨਿਰਮਲ ਜੋਤ, ਪੁਰਖ ਅਕਾਲ ਤੇਰੀ ਸਰਨਾਈਆ । ਮੈਂ ਸਦ ਵਸੀ ਤੇਰੇ ਇਕੋ ਸਚਖੰਡ ਸੱਚੇ ਕੋਟ, ਦੂਜਾ ਘਰ ਨਾ ਕੋਇ ਬਣਾਈਆ। ਦੀਨਾਂ ਮਜ਼੍ਹਬਾਂ ਵਿਚ ਝਗੜਾ ਕੀਤਾ ਰੋਜ਼, ਜਾਤ ਪਾਤ ਵਿਚ ਕਰੀ ਲੜਾਈਆ। ਤੂੰ ਵੰਡਾਂ ਪਾ ਕੇ ਬੈਠਾ ਰਿਹੋਂ ਖ਼ਾਮੋਸ਼, ਨੇਤਰ ਅੱਖ ਨਾ ਕੋਇ ਖੁਲ੍ਹਾਈਆ। ਮੈਂ ਬੈਠੀ ਬਣ ਦੋਸ਼, ਨਿਰਦੋਸ਼ੀ ਦੋਸ਼ ਲਗਾਈਆ । ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਸੋਚਦੀ ਰਹੀ ਸੋਚ, ਅੰਤਰ ਡਰ ਡਰ ਵੇਖ ਵਖਾਈਆ। ਕਵਣ ਵੇਲਾ ਪ੍ਰਭ ਪੂਰੀ ਕਰੇ ਮੇਰੀ ਲੋਚ, ਤ੍ਰਿਸਨਾ ਦੁੱਖ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਦਏ ਮੁਕਾਈਆ। ਭਿਛਿਆ ਕਹੇ ਮੇਰੇ ਨਿਰੰਕਾਰ, ਤੇਰੇ ਹੱਥ ਮੇਰੀ ਵਡਿਆਈਆ। ਇਕੋ ਦੇ ਸਚ ਪਿਆਰ, ਪ੍ਰੀਤੀ ਆਪਣੇ ਨਾਲ ਲਗਾਈਆ। ਭੰਡਾਰਾ ਦੇ ਸਰਬ ਸੰਸਾਰ, ਲੱਖ ਚੁਰਾਸੀ ਜੀਵ ਤ੍ਰਿਪਤ ਕਰਾਈਆ। ਅੱਗੇ ਹੋਵਾਂ ਨਾ ਫੇਰ ਖਵਾਰ, ਮੰਦਰ ਮਸਜਿਦ ਸ਼ਿਵਦਵਾਲੇ ਮੱਠ ਫੇਰਾ ਪਾਈਆ। ਦਰ ਵੇਖਾਂ ਤੇਰਾ ਇਕ ਦਰਬਾਰ, ਦਰਗਾਹ ਸਾਚੀ ਚਾਈਂ ਚਾਈਂਆ। ਜਿਸ ਗ੍ਰਹਿ ਵਸੇ ਆਪ ਨਿਰੰਕਾਰ, ਨਿਰਗੁਣ ਆਪਣਾ ਆਸਣ ਲਾਈਆ। ਤੂੰ ਦਾਤਾ ਦਾਨੀ ਦੇਵਣਹਾਰ, ਆਦਿ ਜੁਗਾਦਿ ਤੇਰੀ ਸਰਨਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਰਦੇ ਗਏ ਪੁਕਾਰ, ਹੋਕਾ ਦੇ ਦੇ ਰਹੇ ਜਣਾਈਆ। ਕਲਜੁਗ ਅੰਤ
❋
❋
ਸ੍ਰੀ ਭਗਵੰਤ, ਕਰੇ ਖੇਲ ਅਪਾਰ, ਅਪਰੰਪਰ ਆਪਣਾ ਵੇਸ ਵਟਾਈਆ। ਈਸਾ ਮੂਸਾ ਮੁਹੰਮਦ ਜਿਸ ਨੂੰ ਮੰਨਦੇ ਗਏ ਸਾਂਝਾ ਯਾਰ, ਲਾਸ਼ਰੀਕ ਨੂਰ ਖ਼ੁਦਾਈਆ । ਮੁਕਾਮੇ ਹੱਕ ਪਰਵਰਦਿਗਾਰ, ਬੇਐਬ ਕਰੇ ਰੁਸ਼ਨਾਈਆ। ਨਿਰਗੁਣ ਨਿਰਵੈਰ ਹੋਏ ਉਜਿਆਰ, ਨਿਹਕਲੰਕਾ ਨਾਉਂ ਧਰਾਈਆ। ਵੇਦ ਵਿਆਸਾ ਕਰ ਪੁਕਾਰ, ਧੁਰ ਦਾ ਲੇਖਾ ਗਿਆ ਜਣਾਈਆ। ਨਾਨਕ ਗੋਬਿੰਦ ਲੇਖਾ ਲਿਖਿਆ ਅਪਾਰ, ਨਾ ਕੋਈ ਮੇਟੇ ਮੇਟ ਮਿਟਾਈਆ। ਪੁਰਖ ਅਗੰਮਾ ਆਵੇ ਆਪਣੀ ਧਾਰ, ਨਾ ਕੋਈ ਜਨਮੇ ਪਿਤਾ ਮਾਈਆ। ਸੰਬਲ ਵਸੇ ਧਾਮ ਨਿਆਰ, ਮਹਲ ਅਟੱਲ ਕਰ ਰੁਸ਼ਨਾਈਆ। ਸਾਚੀ ਭਿਛਿਆ ਕਹੇ ਮੈਨੂੰ ਲੈ ਕੇ ਜਾਏ ਨਾਲ, ਆਪ ਆਪਣੇ ਸੰਗ ਰਖਾਈਆ। ਸ੍ਰਿਸ਼ਟ ਸਬਾਈ ਵੇਖ ਹਾਲ, ਦਹਿ ਦਿਸ਼ਾ ਖੋਜ ਖੁਜਾਈਆ। ਸਦੀ ਬੀਸਵੀਂ ਹੋ ਦਿਆਲ, ਦਇਆਵਾਨ ਮਿਹਰ ਨਜ਼ਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਦਏ ਚੁਕਾਈਆ । ਭਿਛਿਆ ਕਹੇ ਮੇਰੀ ਆਸਾ ਪੂਰੇ, ਪ੍ਰਭ ਵੱਡਾ ਵਡ ਵਡਿਆਈਆ। ਕਲਜੁਗ ਨਾਤਾ ਤੋੜੇ ਕੂੜੇ, ਸਚ ਸੁੱਚ ਇਕ ਵਰਤਾਈਆ। ਦਰ ਦਰ ਵੱਜਣ ਅਨਹਦ ਤੂਰੇ, ਧੁਰ ਦਾ ਰਾਗ ਸੁਣਾਈਆ। ਪਰਗਟ ਹੋਵੇ ਹਾਜ਼ਰ ਹਜ਼ੂਰੇ, ਹਰਿ ਹਜ਼ਰਤ ਨੂਰ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਮੇਰੇ ਹੱਥ ਟਿਕਾਈਆ। ਭਿਛਿਆ ਕਹੇ ਮੰਗਾਂ ਭਿਖਿਆ, ਭਿਖਕ ਰੂਪ ਵਟਾਈਆ। ਪਾਰਬ੍ਰਹਮ ਓਹ ਲੇਖਾ ਕੱਢ ਲਿਖਿਆ, ਜਿਸ ਦਾ ਰੂਪ ਨਜ਼ਰ ਕੋਇ ਨਾ ਆਈਆ। ਅੱਖਰਾਂ ਵਿਚ ਕਿਸੇ ਨਾ ਦਿਸਿਆ, ਕਲਮ ਛਾਹੀ ਨਾ ਬੰਦ ਕਰਾਈਆ । ਹੱਥਾਂ ਨਾਲ ਨਾ ਜਾਏ ਭਿਟਿਆ, ਕੂੜਾ ਰੰਗ ਨਾ ਕੋਇ ਚੜ੍ਹਾਈਆ। ਜਿਸ ਦਾ ਨੂਰ ਇਕੋ ਚਿਟਿਆ, ਸਤਿ ਸਫੇਦੀ ਧਾਰ ਵਹਾਈਆ। ਸਚ ਦਵਾਰੇ ਜਿਸ ਨੂੰ ਰੱਖਿਆ, ਸਚਖੰਡ ਲਿਆ ਟਿਕਾਈਆ। ਜਿਸ ਗ੍ਰਹਿ ਮੰਦਰ ਸਵਾਮੀ ਆਪੇ ਵਸਿਆ, ਸਚ ਸਿੰਘਾਸਣ ਡੇਰਾ ਲਾਈਆ। ਮੇਰਾ ਲੇਖਾ ਵਖਾਲ ਹੱਥੋ ਹਥਿਆ, ਦਰ ਠਾਂਡੇ ਮੰਗ ਮੰਗਾਈਆ। ਮੈਂ ਨੇਤਰ ਵੇਖਾਂ ਅੱਖੀਆਂ, ਲੋਚਣ ਮੇਰਾ ਇਕ ਖੁਲ੍ਹਾਈਆ। ਮੈਂ ਜਾ ਕੇ ਦੱਸਾਂ ਸਖੀਆਂ, ਜੋ ਗੁਰਮੁਖ ਰੂਪ ਨਜ਼ਰੀ ਆਈਆ। ਮੈਨੂੰ ਲੱਭਣ ਨਾ ਜਾਏ ਕੋਈ ਵਿਚੋਂ ਹੱਟੀਆਂ, ਗੁਰਦਰ ਮੰਦਰ ਮਸਜਿਦ ਸ਼ਿਵਦਵਾਲੇ ਮੱਠ, ਭਿਛਿਆ ਹੱਕ ਨਾ ਕੋਈ ਵਰਤਾਈਆ। ਮੈਂ ਵਸ ਹੋਈ ਇਕੋ ਕਮਲਾਪਤੀਆ, ਪਤਿਪਰਮੇਸ਼ਵਰ ਬੇਪਰਵਾਹੀਆ। ਨਿਰਧਨ ਹੋ ਕੇ ਓਸ ਦੀ ਚਰਨੀ ਢੱਠੀਆ, ਮਾਣ ਅਭਿਮਾਣ ਨਜ਼ਰ ਕੋਈ ਨਾ ਆਈਆ। ਮੇਰੀ ਕੀਮਤ ਕੋਈ ਨਾ ਪਾਵੇ ਤੋਲੇ ਮਾਸ਼ੇ ਵਿਚ ਰਤੀਆਂ, ਤੱਕੜ ਕੰਡੇ ਨਾ ਕੋਈ ਚੜ੍ਹਾਈਆ। ਲੇਖਾ ਲੇਖ ਲਿਖੇ ਨਾ ਉਤੇ ਫੱਟੀਆਂ, ਦੂਜੀ ਗਣਤ ਨਾ ਕੋਈ ਗਿਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇ ਆਪਣਾ ਵਰ, ਮੇਰਾ ਲੇਖਾ ਪੂਰ ਕਰਾਈਆ। ਪਹਿਲਾ ਲੇਖਾ ਫੋਲ ਭਗਵਾਨ, ਬਿਨ ਅੱਖਾਂ ਵੇਖ ਵਖਾਇੰਦਾ। ਭਿਛਿਆ ਸ਼ਬਦ ਮੇਲਾ ਮਿਲਿਆ ਆਣ, ਹਰਿ ਕਰਤਾ ਭੇਵ ਚੁਕਾਇੰਦਾ। ਜੁਗ ਜੁਗ ਜੀਂਆਂ ਵਿਚ ਵੰਡਦਾ ਰਿਹਾ ਦਾਨ, ਨਿੱਕਾ ਨਿੱਕਾ ਰੂਪ ਵਖਾਇੰਦਾ । ਅੰਤਮ ਸਾਰੇ ਇਕੱਠੇ ਕੀਤੇ ਆਣ, ਬਚਿਆ ਰਹਿਣ ਕੋਈ ਨਾ ਪਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਬੈਠੇ ਵਿਚ ਮਕਾਨ, ਮੰਦਰ ਇਕੋ ਇਕ ਵਖਾਇੰਦਾ। ਕਲਮਾ ਨਬੀ ਰਸੂਲ ਮੰਨ ਕੇ ਗਏ ਈਮਾਨ, ਹਕੀਕਤ ਵਿਚ ਸੀਸ ਸਰਬ ਨਿਵਾਇੰਦਾ। ਤੇਰਾ ਲੇਖਾ ਤੇਰੇ ਹੱਥ ਮਿਹਰਵਾਨ, ਅੱਗੇ ਹੁਕਮ ਨਾ ਕੋਈ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਕਰਤਾ ਖੇਲ ਕਰਾਇੰਦਾ। ਭਿਛਿਆ ਵੇਖ
❋
❋
ਖੇਲ ਲਿਖਿਆ, ਹਰਿ ਲੇਖਕ ਦਏ ਜਣਾਈਆ। ਜੁਗ ਚੌਕੜੀ ਦਿਸੇ ਮਿਥਿਆ, ਥਿਰ ਕੋਈ ਰਹਿਣ ਨਾ ਪਾਈਆ। ਹਰਿ ਕਾ ਖੇਲ ਸਦਾ ਅਨਡਿਠਿਆ, ਅਨਡਿਠੜੀ ਕਾਰ ਕਮਾਈਆ। ਕਲਜੁਗ ਵੇਲਾ ਅੰਤਮ ਬੀਤਿਆ, ਚੌਕੜੀ ਭੱਜੀ ਵਾਹੋ ਦਾਹੀਆ। ਪ੍ਰਭ ਸਭ ਦੇ ਖ਼ਾਲੀ ਕੀਤੇ ਖੀਸਿਆ, ਵਸਤ ਅਮੋਲਕ ਆਪਣੀ ਆਪੇ ਝੋਲੀ ਪਾਈਆ। ਕਿਸੇ ਦਵਾਰਿਉਂ ਕਿਸੇ ਕੋਈ ਨਾ ਮਿਲੇ ਭਿਛਿਆ, ਭਿਛਿਆ ਦੇਣ ਵਾਲਾ ਦਾਤਾ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਕਰਨੀ ਆਪ ਕਮਾਈਆ। ਭਿਛਿਆ ਕਿਹਾ ਮੈਂ ਕਰਾਂ ਕਰਾਂ ਅਰਜ਼, ਪ੍ਰਭ ਸੱਚੇ ਸੀਸ ਨਿਵਾਈਆ। ਧੰਨ ਭਾਗ ਜੇ ਪੂਰਾ ਕਰੇ ਫ਼ਰਜ਼, ਪ੍ਰਭ ਵੇਲਾ ਵਕਤ ਸੁਹਾਈਆ। ਮੇਰੀ ਲੇਖੇ ਲਾਉਣੀ ਗਰਜ਼, ਤ੍ਰਿਸਨਾ ਕੋਈ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਣੀ ਮਾਣ ਵਡਿਆਈਆ। ਸਾਹਿਬ ਸਤਿਗੁਰ ਪੁਰਖ ਅਕਾਲ ਆਪ ਮਨੌਂਦਾ ਏ। ਧੁਰ ਭਰਵਾਸਾ ਇਕ ਰਖੌਂਦਾ ਏ। ਭਿਛਿਆ ਤੇਰਾ ਨੇਤਰ ਨੈਣ ਖੁਲੌਂਦਾ ਏ। ਅੱਖੀਂ ਵੇਖਿਆ ਸਭ ਕੁਛ ਸਮਝੌਂਦਾ ਏ। ਗੁਰ ਅਵਤਾਰ ਪੀਰ ਪੈਗ਼ੰਬਰ, ਹਰਿ ਸਰਨਾਈ ਸੀਸ ਨਿਵਾਉਂਦਾ ਏ। ਪਿਛਲਾ ਛੱਡਿਆ ਜਗਤ ਅਡੰਬਰ, ਨਾਤਾ ਮਾਤ ਨਾ ਕੋਈ ਰਖੌਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਇਕੋ ਇਕ ਵਡਿਔਂਦਾ ਏ। ਗੁਰ ਅਵਤਾਰ ਪੀਰ ਪੈਗ਼ੰਬਰ ਸੀਸ ਨਿਵੌਂਦਾ ਏ। ਸਚ ਸੰਦੇਸ਼ਾ ਇਕੋ ਇਕ ਅਲੌਂਦਾ ਏ। ਜੁਗ ਚੌਕੜੀ ਜੋ ਕਰਿਆ ਵੇਸਾ, ਤੇਰਾ ਹੁਕਮ ਸੀਸ ਝੁਕੌਂਦਾ ਏ। ਪ੍ਰਭ ਠਾਕਰ ਇਕ ਨਰੇਸ਼ਾ, ਸ਼ਹਿਨਸ਼ਾਹ ਇਕੋ ਇਕ ਮਨੌਂਦਾ ਏ। ਪੁਰਖ ਅਕਾਲ ਜੋ ਤੇਰੀ ਭਿਛਿਆ, ਸਾਡੀ ਝੋਲੀ ਉਹ ਪੌਂਦਾ ਏ। ਮੈਨੂੰ ਕੀਤੀ ਭੇਟਾ, ਆਪਣੇ ਖ਼ਾਲੀ ਹੱਥ ਰਖੌਂਦਾ ਏ। ਗੋਬਿੰਦ ਪੁਰਖ ਅਕਾਲ ਤੇਰਾ ਇਕੋ ਧੁਰ ਦਾ ਬੇਟਾ, ਜਿਸ ਦੇ ਹੱਥ ਸਰਬ ਫੜੌਂਦਾ ਏ। ਪੂਰਬ ਲਿਖਿਆ ਰੱਖੇ ਚੇਤਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਸਚ ਸੰਦੇਸ਼ਾ ਇਕ ਸੁਣੌਂਦਾ ਏ। ਸ੍ਰੀ ਭਗਵਾਨ ਦਇਆ ਕਮੌਂਦਾ ਏ। ਗੁਰ ਅਵਤਾਰਾਂ ਆਖ ਸੁਣੌਂਦਾ ਏ। ਪੀਰ ਪੈਗ਼ੰਬਰਾਂ ਮੇਟ ਮਿਟੌਂਦਾ ਏ। ਚਾਰ ਜੁਗ ਦੀ ਭਿਛਿਆ ਕਰ ਕੇ ਇਕੱਠੀ, ਇਕੋ ਘਰ ਬਹੌਂਦਾ ਏ। ਧੁਰ ਦੀ ਦੇ ਕੇ ਸਾਚੀ ਮਤੀ, ਮਤ ਇਕੋ ਇਕ ਜਣੌਂਦਾ ਏ। ਸਚ ਦਰਬਾਰ ਖੋਲ੍ਹੀ ਹੱਟੀ, ਹਟਵਾਣਾ ਹਰਿ ਜੂ ਹੱਟ ਚਲੌਂਦਾ ਏ। ਸ੍ਰਿਸ਼ਟ ਸਬਾਈ ਕਰਨਾ ਪੱਖੀ, ਪੱਖ ਇਕੋ ਇਕ ਵਖੌਂਦਾ ਏ। ਵਸਤ ਅਮੋਲਕ ਦੇਵਾਂ ਹੱਥੀਂ, ਦੂਜਾ ਸੰਗ ਨਾ ਕੋਈ ਰਲੌਂਦਾ ਏ। ਮਾਤਲੋਕ ਜਾਵੇ ਨੱਠੀ, ਅੱਧ ਵਿਚਕਾਰ ਨਾ ਕੋਈ ਅਟਕੌਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਇਕ ਦ੍ਰਿੜੌਂਦਾ ਏ। ਪੁਰਖ ਅਕਾਲ ਆਪ ਸੇਵਾ ਲੌਂਦਾ ੲੈ। ਭਿਛਿਆ ਧੁਰ ਦੀ ਆਪ ਅਲੌਂਦਾ ਏ। ਲੋਕਮਾਤ ਰਾਹ ਵਖੌਂਦਾ ਏ। ਕਲਜੁਗ ਮੇਟ ਅੰਧੇਰੀ ਰਾਤ, ਸਤਿਜੁਗ ਤੇਰਾ ਸੰਗ ਰਖੌਂਦਾ ਏ। ਜਾ ਕੇ ਦੱਸ ਅਗੰਮੀ ਬਾਤ, ਜੋ ਪੁਰਖ ਅਕਾਲ ਪੜ੍ਹੌਂਦਾ ਏ। ਲੱਖ ਚੁਰਾਸੀ ਇਕੋ ਨਾਤ, ਦੂਜੀ ਵੰਡ ਨਾ ਕੋਈ ਵੰਡੌਂਦਾ ਏ। ਹਰ ਘਟ ਅੰਦਰ ਪ੍ਰਭ ਦੀ ਖਾਟ, ਘਰ ਘਰ ਆਪਣਾ ਡੇਰਾ ਲੌਂਦਾ ਏ। ਦਰ ਦਰ ਅੰਮ੍ਰਿਤ ਦੇਵੇ ਬੂੰਦ ਸਵਾਂਤ, ਨਿਝਰ ਝਿਰਨਾ ਰਸ ਝਿਰੌਂਦਾ ਏ। ਮੰਦਰ ਵਸੇ ਬਹਿ ਇਕਾਂਤ, ਸੋਭਾਵੰਤ ਸੋਭਾ ਪੌਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਭਿਛਿਆ ਆਪ ਸਮਝੌਂਦਾ ਏ। ਜਨ ਭਗਤਾਂ ਉਪਰ ਜਾਣਾ ਤੁਠ, ਹੱਥ ਤੇਰੇ ਵਡਿਆਈਆ। ਨਿਰਵੈਰ
❋
❋
ਹੋ ਕੇ ਕਰਨਾ ਰੁਖ਼, ਭੱਜਣਾ ਵਾਹੋ ਦਾਹੀਆ। ਓਹਨਾਂ ਜਾ ਕੇ ਘਰ ਘਰ ਪੁੱਛ, ਜੋ ਮੇਰਾ ਨਾਮ ਧਿਆਈਆ। ਡੂੰਘੀ ਭਵਰੀ ਜਾਣਾ ਲੁਕ, ਸਾਢੇ ਤਿੰਨ ਹੱਥ ਅੰਦਰ ਸੋਭਾ ਪਾਈਆ। ਨਿਉਂ ਕੇ ਸਜਦਾ ਕਰਨਾ ਝੁਕ, ਮਸਤਕ ਟਿੱਕਾ ਧੂੜੀ ਖ਼ਾਕ ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਇਕ ਜਣਾਈਆ। ਸਾਚੀ ਭਿਛਿਆ ਹੋ ਤਿਆਰ, ਤ੍ਰੈਗੁਣ ਅਤੀਤਾ ਆਪ ਕਰਾਇੰਦਾ । ਤੇਰੀ ਵੰਡਾਂ ਵੰਡ ਇਕ ਅਪਾਰ, ਦੂਜਾ ਹਿੱਸਾ ਨਾ ਕੋਈ ਰਖਾਇੰਦਾ। ਲੱਖ ਚੁਰਾਸੀ ਕਰਨਾ ਇਕ ਪਿਆਰ, ਚਾਰੇ ਖਾਣੀ ਤੇਰਾ ਮੇਲ ਮਿਲਾਇੰਦਾ । ਚਾਰੇ ਬਾਣੀ ਦੇ ਅਧਾਰ, ਚਾਰੇ ਜੁਗ ਸੰਗ ਵਖਾਇੰਦਾ। ਚਾਰੇ ਵਰਨਾਂ ਖੋਲ੍ਹ ਕਿਵਾੜ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਤੇਰਾ ਸੰਗ ਵਖਾਇੰਦਾ । ਸ੍ਰਿਸ਼ਟ ਸਬਾਈ ਦੱਸ ਬੋਲ ਇਕ ਜੈਕਾਰ, ਨਾਅਰਾ ਹੱਕ ਹੱਕ ਸੁਣਾਇੰਦਾ। ਆਤਮ ਪਰਮਾਤਮ ਦੇ ਅਧਾਰ, ਤੇਰਾ ਮਾਰਗ ਇਕੋ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੇਵਾ ਇਕ ਵਖਾਇੰਦਾ। ਭਿਛਿਆ ਕਹੇ ਮੈਂ ਉਠ ਕੇ ਜਾਵਾਂਗੀ। ਸ੍ਰੀ ਭਗਵਾਨ ਤੇਰੇ ਚਰਨਾਂ ਸੀਸ ਨਿਵਾਵਾਂਗੀ। ਲੋਕਮਾਤ ਲੈ ਫ਼ਰਮਾਣ, ਜੀਵ ਜੰਤ ਸਰਬ ਸੁਣਾਵਾਂਗੀ। ਪੁਰਖ ਅਬਿਨਾਸ਼ੀ ਹੋਇਆ ਮਿਹਰਵਾਨ, ਢੋਲਾ ਇਕੋ ਇਕ ਗਾਵਾਂਗੀ। ਆਤਮ ਪਰਮਾਤਮ ਦੇਵੇ ਮਾਣ, ਬ੍ਰਹਮ ਪਾਰਬ੍ਰਹਮ ਅਲਾਵਾਂਗੀ। ਜੀਵ ਜੰਤ ਸੁਣੋ ਕਰੋ ਧਿਆਨ, ਹੋਕੇ ਦੇ ਦੇ ਆਖ ਸੁਣਾਵਾਂਗੀ। ਇਕੋ ਭਿਛਿਆ ਦਿਤੀ ਸ੍ਰਿਸ਼ਟ ਸਬਾਈ ਧੁਰ ਦਾ ਦਾਨ, ਵਸਤ ਅਮੋਲਕ ਇਕ ਵਖਾਵਾਂਗੀ। ਰਲ ਮਿਲ ਸਾਰੇ ਗਾਓ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੈਂ ਬਣ ਵਿਚੋਲਣ ਸਚਖੰਡ ਦਵਾਰ ਮਿਲਾਵਾਂਗੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਤੇਰੇ ਸਹਾਰੇ ਸੇਵ ਕਮਾਵਾਂਗੀ। ਸ੍ਰੀ ਭਗਵਾਨ ਦਇਆ ਕਮੌਂਦਾ ਏ। ਸਿਰ ਆਪਣਾ ਹੱਥ ਰਖੌਂਦਾ ਏ। ਧੁਰ ਸੰਦੇਸ਼ਾ ਇਕ ਸੁਣੌਂਦਾ ਏ। ਵਿਸ਼ਨ ਬ੍ਰਹਮਾ ਸ਼ਿਵ ਨਾਲ ਰਲੌਂਦਾ ਏ। ਸਾਰੇ ਰਲ ਮਿਲ ਕਰਨ ਅਦੇਸ, ਸੀਸ ਇਕੋ ਦਰ ਵਖੌਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਇਕ ਸੁਣੌਂਦਾ ਏ। ਸਾਚੀ ਸਿਖਿਆ ਇਕ ਸਮਝੌਂਦਾ ਏ। ਪੁਰਖ ਅਬਿਨਾਸ਼ੀ ਖੇਲ ਰਚੌਂਦਾ ਏ। ਧੁਰ ਦੀ ਭਿਛਿਆ ਇਕੋ ਵਾਰ ਵਰਤੌਂਦਾ ਏ। ਨਾ ਕੋਈ ਮੇਟੇ ਹਰਿ ਦਾ ਲਿਖਿਆ, ਲੇਖਾ ਇਕੋ ਇਕ ਜਣੌਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਭਿਛਿਆ ਆਪ ਵਰਤੌਂਦਾ ਏ। ਸਾਚੀ ਭਿਛਿਆ ਸੋਹੰ ਸੋ, ਸਰਬ ਕਲਾ ਸਮਰਥ ਸਵਾਮੀ ਆਪ ਵਰਤਾਈਆ। ਲੱਖ ਚੁਰਾਸੀ ਨਾਲੋਂ ਕਰ ਨਿਰਮੋਹ, ਮੁਹੱਬਤ ਆਪਣੇ ਨਾਲ ਲਗਾਈਆ। ਆਤਮ ਪਰਮਾਤਮ ਜਾਏ ਛੋਹ, ਦੂਈ ਦਵੈਤ ਰਹਿਣ ਨਾ ਪਾਈਆ। ਘਰ ਪਰਕਾਸ਼ ਕਰੇ ਲੋ, ਅੰਧ ਅੰਧੇਰ ਮਿਟਾਈਆ। ਬੀਜ ਅਗੰਮੀ ਦੇਵੇ ਬੋ, ਪਤ ਡਾਲੀ ਆਪ ਮਹਿਕਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਭਿਛਿਆ ਆਪੇ ਝੋਲੀ ਪਾਈਆ। ਆਪਣੀ ਭਿਛਿਆ ਦੇ ਭਗਵਾਨ, ਜਨ ਭਗਤਾਂ ਦਏ ਵਡਿਆਈਆ। ਛੱਬੀ ਪੋਹ ਮੇਟ ਨਿਸ਼ਾਨ, ਨਿਸ਼ਾਨਾ ਗੁਰਮੁਖ ਲਏ ਰਖਾਈਆ। ਆਪਾ ਕਰ ਕੇ ਬਲੀਦਾਨ, ਬਲ ਭਗਤਾਂ ਰਿਹਾ ਪਰਗਟਾਈਆ । ਦਾਤਾ ਬਣ ਸ੍ਰੀ ਭਗਵਾਨ, ਦਇਆਵਾਨ ਦਇਆ ਰੂਪ ਵਖਾਈਆ। ਭਿਛਿਆ ਅੰਦਰ ਭਿਖਿਆ ਦਾਨ, ਭਿਖਿਆ ਵਿਚੋਂ ਭਿਛਿਆ ਆਪ ਹੋ ਜਾਈਆ । ਜਿਸ ਦੀ ਕਰੇ ਨਾ ਕੋਈ ਪਹਿਚਾਨ, ਰੂਪ ਰੰਗ ਨਾ ਕੋਈ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,
❋
❋
ਜਨ ਭਗਤਾਂ ਦਏ ਵਡਿਆਈਆ। ਜਨ ਭਗਤਾਂ ਭਿਛਿਆ ਪਾ ਝੋਲੀ, ਤਨ ਮਾਟੀ ਖ਼ਾਕ ਰੰਗਾਈਆ। ਤਨ ਰੰਗੀਲਾ ਸੋਹਣੀ ਡੋਲੀ, ਹਰਿ ਠਾਕਰ ਬਣਤ ਬਣਾਈਆ। ਪ੍ਰੇਮ ਪ੍ਰੀਤੀ ਅੰਦਰ ਰੁੱਤ ਬਸੰਤੀ ਸਾਚੀ ਮੌਲੀ, ਪਤ ਟਹਿਣੀ ਫੁਲ ਮੁਸਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਿਖਿਆ ਪਾ ਕੇ ਦੱਸੀ ਬੋਲੀ, ਸੋਹੰ ਨਾਮ ਜਣਾਈਆ। ਸੋ ਕਹੇ ਮੇਰੀ ਭਿਖਿਆ ਅਟੱਲ, ਆਦਿ ਜੁਗਾਦਿ ਨਾ ਕੋਈ ਮਿਟਾਇੰਦਾ। ਹੰ ਕਹੇ ਮੇਰਾ ਵਧਿਆ ਬਲ, ਬਲਧਾਰੀ ਦਇਆ ਕਮਾਇੰਦਾ। ਦੋਹਾਂ ਮਸਲਾ ਹੋਇਆ ਹੱਲ, ਆਤਮ ਪਰਮਾਤਮ ਇਕੋ ਘਰ ਨਜ਼ਰੀ ਆਇੰਦਾ । ਜੁਗ ਚੌਕੜੀ ਪਿਛੋਂ ਪੁਰਖ ਅਕਾਲ ਦਿਤਾ ਫਲ, ਅੰਮ੍ਰਿਤ ਰਸ ਝੋਲੀ ਪਾਇੰਦਾ। ਸਾਹਿਬ ਸਤਿਗੁਰ ਪੁਰਖ ਸਵਾਮੀ ਭਿਛਿਆ ਜਾਏ ਬਲ ਬਲ, ਬਲਿਹਾਰੀ ਘਰ ਇਕੋ ਨਜ਼ਰੀ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਖ਼ਾਲੀ ਭੰਡਾਰੇ ਦੇਵੇ ਭਰ, ਭਰਪੂਰ ਆਪਣੀ ਮਿਹਰ ਨਜ਼ਰ ਕਰਾਇੰਦਾ।