ਪੁਸਤਕਾਲਾਭਾਗ ੧੬

੧੭ ਮਾਘ ੨੦੨੦ ਬਿਕਰਮੀ ਉਜਾਗਰ ਸਿੰਘ ਦੇ ਨਵਿਤ ਪਿੰਡ ਚੇਬੇ ਜ਼ਿਲਾ ਗੁਰਦਾਸ ਪੁਰ

ਭਿਛਿਆ ਕਹੇ ਮੇਰੀ ਪੂਰੀ ਮੰਗ, ਪੁਰਖ ਅਕਾਲ ਅੰਤ ਕਰਾਈਆ। ਮੈਂ ਕੋਝੀ ਕਮਲੀ ਚਾੜ੍ਹ ਰੰਗ, ਸੋਹਣੀ ਬਣਤ ਬਣਾਈਆ। ਮਿਹਰਵਾਨ ਹੋ ਕੇ ਦਿਤਾ ਅਨੰਦ, ਰਸ ਆਪਣੇ ਵਿਚੋਂ ਚੁਆਈਆ। ਜਨ ਭਗਤ ਬਣਾਇਆ ਸੰਗ, ਸਗਲਾ ਸਾਥ ਵਖਾਈਆ। ਆ ਕੇ ਵੇਖਿਆ ਮਿਲਿਆ ਪਰਮਾਨੰਦ, ਨਿਝ ਆਤਮ ਵੱਜੀ ਵਧਾਈਆ। ਦੋ ਜਹਾਨਾਂ ਹੋ ਕੇ ਸੁਣਿਆ ਛੰਦ, ਸੋਹੰ ਢੋਲਾ ਰਹੇ ਗਾਈਆ। ਆਦਿ ਜੁਗਾਦਿ ਇਹ ਮੰਗੀ ਮੰਗ, ਪ੍ਰਭ ਇਕੋ ਆਪਣਾ ਨਾਮ ਦਏ ਸਮਝਾਈਆ। ਮੇਰੇ ਟੁੱਕੜੇ ਨਾ ਕਰੀਂ ਵੰਡ, ਖੰਡ ਖੰਡ ਨਾ ਰੂਪ ਵਟਾਈਆ। ਤੇਰੀ ਰਹਿਮਤ ਜੇਰਜ ਅੰਡ, ਉਤਭੁਜ ਸੇਤਜ ਤੇਰਾ ਨੂਰ ਨਜ਼ਰੀ ਆਈਆ। ਦੀਨ ਦਿਆਲ ਸਹਿਬ ਬਖ਼ਸ਼ੰਦ, ਬਖ਼ਸ਼ਸ਼ਿ ਤੇਰੀ ਵਡ ਵਡਿਆਈਆ। ਲੇਖੇ ਲੱਗੇ ਬ੍ਰਹਮ ਹੰ, ਪਾਰਬ੍ਰਹਮ ਵਿਚ ਸਮਾਈਆ। ਤੇਰੀ ਡੋਰੀ ਤੇਰਾ ਤੰਦ, ਤਾਣਾ ਪੇਟਾ ਤੂੰਹੀ ਨਜ਼ਰੀ ਆਈਆ। ਤੇਰਾ ਨਾਦ ਤੇਰਾ ਮਰਦੰਗ, ਢੋਲ ਨਗਾਰਾ ਤੇਰਾ ਰੂਪ ਵਖਾਈਆ। ਤੂੰਹੀ ਸੂਰਬੀਰ ਸਰਬੰਗ, ਸ਼ਾਹ ਪਾਤਸ਼ਾਹ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦਿਤਾ ਇਕ ਵਰ, ਮੇਰੀ ਆਸਾ ਪੂਰ ਕਰਾਈਆ। ਭਿਛਿਆ ਕਹੇ ਮੋਹੇ ਚੜ੍ਹਿਆ ਚਾ, ਘਰ ਵੱਜੀ ਸਚ ਵਧਾਈਆ। ਪਰਮ ਪੁਰਖ ਪ੍ਰਭ ਬਣ ਮਲਾਹ, ਮੇਰਾ ਬੇੜਾ ਦਿਤਾ ਤਰਾਈਆ। ਜਨ ਭਗਤਾਂ ਨਾਲ ਮੇਰੀ ਸਲਾਹ, ਦੂਜੇ ਘਰ ਨਾ ਮੰਗਣ ਜਾਈਆ। ਜੋ ਇਕੋ ਨਾਮ ਰਹੇ ਧਿਆ, ਨਾਤਾ ਧੁਰ ਦਾ ਜੋੜ ਜੁੜਾਈਆ। ਖਹਿੜਾ ਛੁਟਿਆ ਜਲ ਥਲ ਅਸਗਾਹ, ਟਿੱਲੇ ਪਰਬਤ ਖੋਜਣ ਖੋਜ ਨਾ ਕੋਈ ਵਖਾਈਆ । ਮੈਂ ਓਹਨਾਂ ਪਕੜਾਂ ਬਾਂਹ, ਜਿਨ੍ਹਾਂ ਮਿਲਿਆ ਬੇਪਰਵਾਹੀਆ। ਸਦਾ ਹਰਿਸੰਗਤ ਵਿਚ ਰਹਾਂ, ਰਹਿ ਰਹਿ ਖ਼ੁਸ਼ੀ ਮਨਾਈਆ। ਸਾਚਾ ਢੋਲਾ ਮਿਲ ਕੇ ਕਹਾਂ, ਤੂੰ ਮੇਰਾ ਮੈਂ ਤੇਰਾ ਤੇਰੀ ਮੇਰੀ ਨਾ ਹੋਏ ਜੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਮੇਰੀ ਬਣਤ ਬਣਾਈਆ। ਭਿਛਿਆ ਕਹੇ ਮੇਰੀ ਆਸਾ ਪੁੰਨੀ, ਮਿਹਰਵਾਨ ਦਇਆ ਕਮਾਈਆ। ਮੇਰੇ ਸਿਰ ਤੇ ਓਢਣ ਸਾਲੂ ਦਿਤਾ ਸਾਚੀ ਚੁੰਨੀ,

❋

❋

ਪਰਦਾ ਆਪਣਾ ਨਾਮ ਰਖਾਈਆ। ਮੇਲ ਮਿਲਾਇਆ ਗਹਿਰ ਗੰਭੀਰ ਵਡ ਗੁਣ ਗੁਣੀ, ਗੁਣਵੰਤ ਦਿਤੀ ਸਰਨਾਈਆ। ਲੱਖ ਚੁਰਾਸੀ ਵਿਚੋਂ ਉਤਮ ਸ੍ਰੇਸ਼ਟ ਗੁਰਮੁਖ ਗੁਰਸਿਖ ਮਿਲੇ ਵਡ ਮੁਨੀ, ਮੁਨੀ ਮੁਨੀਸ਼ਰ ਸਾਰ ਕੋਈ ਨਾ ਪਾਈਆ। ਜਿਨ੍ਹਾਂ ਅੰਦਰ ਧੁਨ ਆਤਮਕ ਨਾਦ ਵੱਜੇ ਅਗੰਮੀ ਧੁਨੀ, ਛੱਤੀ ਰਾਗ ਵੇਖ ਵੇਖ ਬਿਗਸਾਈਆ। ਸਹਿਬ ਸਤਿਗੁਰ ਪਿਆਰੇ ਮੇਰੀ ਸੁਣੀ, ਦੂਰ ਦੁਰਾਡਾ ਚਲ ਕੇ ਨੇੜੇ ਆਇਆ ਮੇਰਾ ਮਾਹੀਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਿਹਰ ਨਜ਼ਰ ਨੈਣ ਉਠਾਈਆ । ਭਿਛਿਆ ਕਹੇ ਮੇਰਾ ਚੁਕਿਆ ਲੇਖਾ, ਬਾਕੀ ਨਜ਼ਰ ਕੋਇ ਨਾ ਆਈਆ। ਪਿਛਲਿਆਂ ਭੁਲਿਆ ਸਾਰਾ ਚੇਤਾ, ਅੱਗੇ ਖ਼ੁਸ਼ੀ ਇਕੋ ਇਕ ਵਖਾਈਆ। ਸਾਧ ਸੰਤ ਮੇਰਾ ਚੁੱਕੇ ਨਾ ਕੋਈ ਠੇਕਾ, ਬੋਲੀ ਦੇ ਨਾ ਬੋਲ ਚੜ੍ਹਾਈਆ। ਮੈਂ ਜਨ ਭਗਤਾਂ ਅੰਦਰ ਕਰਾਂ ਵਸੇਬਾ, ਘਰ ਬਹਿ ਬਹਿ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੋਹੇ ਦਿਤੀ ਮਾਣ ਵਡਿਆਈਆ। ਭਿਛਿਆ ਕਹੇ ਮੈਂ ਹੋਈ ਭਰਪੂਰ, ਪ੍ਰਭ ਪੂਰਨ ਦਇਆ ਕਮਾਈਆ । ਜਿਸ ਭਿਛਿਆ ਪਿਛੇ ਸੂਲੀ ਚੜ੍ਹਿਆ ਮਨਸੂਰ, ਮਨਸਾ ਆਪਣੀ ਇਕ ਵਖਾਈਆ। ਜਿਸ ਭਿਛਿਆ ਵਿਚੋਂ ਕਿਨਕਾ ਮਿਲਿਆ ਇਕ ਕੋਹਤੂਰ, ਸੋ ਮੂੰਹ ਦੇ ਭਾਰ ਸੁਟਾਈਆ। ਜਿਸ ਭਿਛਿਆ ਪਿਛੇ ਪੀਰ ਪੈਗ਼ੰਬਰ ਹੋਏ ਮਜ਼ਦੂਰ, ਦਰ ਘਰ ਸਾਚੇ ਸੇਵ ਕਮਾਈਆ। ਜਿਸ ਭਿਛਿਆ ਵਿਚੋਂ ਸਾਹਿਬ ਸਤਿਗੁਰ ਦਾ ਚਲੇ ਦਸਤੂਰ, ਪੁਰਖ ਅਕਾਲ ਆਪਣਾ ਰਾਹ ਵਖਾਈਆ। ਸੋ ਭਿਛਿਆ ਜਨ ਭਗਤਾਂ ਭਾਂਡੇ ਕਰੇ ਭਰਪੂਰ, ਖ਼ਾਲੀ ਨਜ਼ਰ ਕੋਈ ਨਾ ਆਈਆ। ਗ਼ਰੀਬ ਨਿਮਾਣੇ ਤੋੜ ਗਰੂਰ, ਨਿਵਣ ਸੋ ਅੱਖਰ ਇਕ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੋਹੇ ਨਿਮਾਣੀ ਦਰ ਕੀਤਾ ਮਸ਼ਕੂਰ, ਮੁਸ਼ਕਲ ਮੇਰੀ ਹੱਲ ਕਰਾਈਆ। ਭਿਛਿਆ ਕਹੇ ਪ੍ਰਭ ਵੱਡਾ ਠਾਕਰ, ਜਿਸ ਠੇਕੇਦਾਰੀ ਖ਼ਤਮ ਕਰਾਈਆ । ਦਰ ਆਈ ਦੇ ਆਦਰ, ਜਨ ਭਗਤਾਂ ਸੰਗ ਮਿਲਾਈਆ। ਸਿਰ ਟਿਕਾ ਚਿਟੀ ਚਾਦਰ, ਦੁਰਮਤ ਮੈਲ ਦਾਗ਼ ਧਵਾਈਆ। ਮੇਰੀ ਮੰਗ ਮੰਗੀ ਗੁਰ ਤੇਗ ਬਹਾਦਰ, ਭੇਟਾ ਆਪਣਾ ਆਪ ਚੜ੍ਹਾਈਆ। ਮੇਰੀ ਮੰਗ ਮੰਗੀ ਗੋਬਿੰਦ ਵਿਚ ਸਰਸਾ ਸਾਗਰ, ਸਚ ਆਰਜੂ ਇਕ ਸੁਣਾਈਆ। ਮੈਂ ਅੰਗ ਲੱਗੀ ਓਸ ਕਰੀਮ ਕਾਦਰ, ਜਿਸ ਹੱਥ ਸਰਬ ਵਡਿਆਈਆ। ਮੇਰਾ ਨਿਰਮਲ ਕਰਮ ਕੀਤਾ ਉਜਾਗਰ, ਲੋਕਮਾਤ ਕਰੀ ਰੁਸ਼ਨਾਈਆ । ਜਨ ਭਗਤਾਂ ਸੰਗ ਕਰ ਕੇ ਆਦਲ, ਅਦਲ ਵਿਚ ਮੋਹੇ ਦਿਤਾ ਵਰਤਾਈਆ। ਮੈਂ ਆਪਣੀ ਧਾਰ ਲਈ ਬਦਲ, ਪਹਿਲਾ ਰੂਪ ਨਾ ਕੋਈ ਵਖਾਈਆ । ਜਨ ਭਗਤਾਂ ਨਾਲ ਮਿਲ ਕੇ ਮੇਰੀ ਪੂਰੀ ਹੋਈ ਮਜ਼ਲ, ਅੱਗੇ ਪੰਧ ਨਜ਼ਰ ਕੋਇ ਨਾ ਆਈਆ। ਜੋ ਸਾਹਿਬ ਮਹਿਬੂਬ ਦੀ ਗਾਵਨ ਇਕੋ ਗਜ਼ਲ, ਵਾਹਿਦ ਨਾਮ ਧਿਆਈਆ। ਮੈਂ ਓਹਨਾਂ ਆਈ ਬਗਲ, ਬਗਲਗੀਰ ਹੋ ਕੇ ਝੱਟ ਲੰਘਾਈਆ। ਪਹਿਲੀ ਵਾਰ ਜਨ ਭਗਤ ਦਵਾਰੇ ਮੁਖ ਲਗਾਵਾਂ ਸਗਨ, ਸਾਚੀ ਖ਼ੁਸ਼ੀ ਰਖਾਈਆ। ਜਿਸ ਨੂੰ ਜਗਤ ਜਹਾਨ ਕਹਿੰਦਾ ਪਾਗਲ, ਮੂਰਖ ਮੁਗਧ ਸ਼ੌਦਾਈਆ। ਸੋ ਚੇਬਿਆਂ ਵਿਚੋਂ ਸੱਦ ਕੇ ਲਿਆਂਦਾ ਆਪਣੇ ਚਰਨ, ਸਰਨ ਦਿਤੀ ਵਡਿਆਈਆ। ਨਿਮਸਕਾਰ ਸਾਰੇ ਕਰਨ, ਉਜਰਤ ਲੇਖਾ ਦਿਤਾ ਮੁਕਾਈਆ। ਸਾਰੀ ਸੰਗਤ ਨਾਲ ਕੀਤਾ ਪਰਨ, ਸ੍ਰੀ ਭਗਵਾਨ ਆਪਣੀ ਇਛਿਆ ਪਰਗਟਾਈਆ। ਗੁਰਮੁਖ ਗੁਰਸਿਖ ਹਰਿਜਨ ਹਰਿਸੰਗਤ ਸੰਤ ਸੁਹੇਲੇ ਜੋ ਸੋਹੰ ਢੋਲਾ ਪੜ੍ਹਨ, ਸੋ ਸਰਬ ਸਰਬਤ ਆਪਣੇ ਲੇਖੇ ਲਾਈਆ। ਉਜਾਗਰ ਸਿੰਘ ਚਲਿਆ ਚੰਦ, ਮੁੱਖੜਾ ਸੋਹਣਾ ਨੂਰ ਚਮਕਾਈਆ। ਬਖ਼ਸ਼ਿਸ਼ ਕਹੇ ਮੈਨੂੰ ਕਰ

❋

❋

ਕੇ ਗੜਵੀ ਵਿਚ ਬੰਦ, ਘੁੱਟ ਕੇ ਡੋਰੀ ਲਏ ਬੰਧਾਈਆ। ਰਾਵੀ ਕੰਢਾ ਕੰਢੀ ਗਹਿਣ ਵਿਚੋਂ ਆਇਆ ਲੰਘ, ਚਲਿਆ ਵਾਹੋ ਦਾਹੀਆ। ਗੁਰ ਅਰਜਨ ਮੰਗੀ ਮੰਗ, ਖ਼ੁਸ਼ੀਆਂ ਨਾਲ ਸੁਣਾਈਆ। ਮੇਰਾ ਪ੍ਰੇਮ ਪਿਆਰਾ ਲੈ ਜਾ ਸੰਗ, ਜੋ ਬੈਠਾ ਰਾਹ ਤਕਾਈਆ। ਪੁਰਖ ਅਕਾਲ ਸੋਭੇ ਸੇਜ ਸੁਹੰਜਣੀ ਪਲੰਘ, ਘਰ ਗੁਰਮੁਖਾਂ ਡੇਰਾ ਲਾਈਆ। ਓਸ ਦੇ ਅੱਗੇ ਦੇਵੀਂ ਰੱਖ, ਅੱਖ ਨਾਲ ਸਮਝਾਈਆ। ਜੇ ਪ੍ਰਭੂ ਮੇਰਾ ਪ੍ਰਤੱਖ, ਤੈਨੂੰ ਕੋਝੇ ਕਮਲੇ ਦਏ ਵਡਿਆਈਆ। ਓਹ ਵੇਲਾ ਯਾਦ ਰੱਖ, ਜਿਸ ਵੇਲੇ ਤੱਤੀ ਲੋਹ ਬੈਠਾ ਅਗਨੀ ਡਾਹੀਆ। ਤੂੰ ਡਰਦੇ ਡਰਦੇ ਮੰਗੀ ਇਕ ਮੰਗ, ਦੋਏ ਜੋੜ ਵਾਸਤਾ ਪਾਈਆ। ਮੈਨੂੰ ਲੈ ਚਲ ਆਪਣੇ ਨਾਲ ਨਿਸੰਗ, ਮੈਥੋਂ ਦੁੱਖ ਝੱਲਿਆ ਨਾ ਜਾਈਆ। ਕਰ ਕਿਰਪਾ ਸਾਹਿਬ ਸਤਿਗੁਰ ਸ਼ਾਂਤ ਸਰੂਪ ਹੱਥ ਰੱਖਿਆ ਉਤੇ ਕੰਡ, ਪੰਜੇ ਨਾਲ ਸਮਝਾਈਆ। ਮੇਰਾ ਸਾਹਿਬ ਸਤਿਗੁਰ ਸਦਾ ਬਖ਼ਸ਼ੰਦ, ਪੁਰਖ ਅਕਾਲ ਬੇਪਰਵਾਹੀਆ। ਤੇਰੀ ਟੁੱਟੀ ਫੇਰ ਮੇਰੇ ਨਾਲ ਦੇਵੇ ਗੰਢ, ਰਾਵੀ ਕੰਢੇ ਜੋੜ ਜੁੜਾਈਆ। ਮੈਂ ਵੀ ਓਸੇ ਕੋਲੋਂ ਰਿਹਾ ਮੰਗ, ਜੋ ਸਭ ਦਾ ਪਿਤਾ ਮਾਈਆ। ਓਸੇ ਕਾਰਨ ਸ੍ਰੀ ਭਗਵਾਨ ਗੁਰ ਪ੍ਰਸਾਦਿ ਪ੍ਰਸਾਦਿ ਹਰਿਸੰਗਤ ਵਿਚ ਦਏ ਵੰਡ, ਜਿਸ ਵਿਚ ਵੰਡ ਨਜ਼ਰ ਕੋਇ ਨਾ ਆਈਆ। ਭਿਛਿਆ ਲੈਣ ਵਾਸਤੇ ਕੋਟਨ ਕੋਟ ਖੜ੍ਹੇ ਬ੍ਰਹਿਮੰਡ, ਦੇਵਤ ਸੁਰ ਧਿਆਨ ਲਗਾਈਆ। ਧੰਨ ਭਾਗ ਜੇ ਪ੍ਰਭ ਇਕ ਕਣਕਾ ਦੇ ਕੇ ਪਾਵੇ ਠੰਡ, ਅਗਨ ਦੋ ਜਹਾਨ ਨਾ ਕੋਇ ਤਪਾਈਆ। ਸਾਹਿਬ ਸ੍ਰੀ ਭਗਵਾਨ ਬਖ਼ਸ਼ੰਦ, ਸ਼ਬਦੀ ਸ਼ਬਦ ਸਭ ਨੂੰ ਦਾਤ ਰਿਹਾ ਵਰਤਾਈਆ। ਪ੍ਰੇਮ ਰਸ ਮੁਖ ਲਗਾ ਦੰਦ, ਸਾਰੇ ਖ਼ੁਸ਼ੀਆਂ ਨਾਲ ਸੋਹੰ ਢੋਲਾ ਗਾਈਆ। ਆ ਘੁੱਟ ਕੇ ਪਾਈਏ ਜੱਫੀ, ਖ਼ੁਸ਼ੀਆਂ ਰੰਗ ਵਖਾਈਆ। ਤੇਰੀ ਪ੍ਰੀਤੀ ਲੱਗੀ ਅੱਛੀ, ਸੋਹਣਾ ਰੂਪ ਵਟਾਈਆ। ਨਾਤਾ ਜੁੜਿਆ ਜਿਉਂ ਜਲ ਮੀਨ ਮੱਛੀ, ਤੜਫ ਤੜਫ ਨਾ ਹੋਏ ਕਦੇ ਜੁਦਾਈਆ। ਪ੍ਰੇਮ ਧਾਰ ਹੋਈ ਕੱਠੀ, ਵੰਡ ਸਕੇ ਨਾ ਕੋਈ ਵੰਡਾਈਆ। ਤੇਰੀ ਤਪਦੀ ਕੀਤੀ ਠੰਡੀ ਭੱਠੀ, ਅੰਮ੍ਰਿਤ ਮੇਘ ਬਰਸਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸਾਹਿਬ ਸਤਿਗੁਰ ਬਣ ਕੇ ਕਮਲਾਪਤੀ, ਕਮਲਾ ਰਮਲਾ ਝੱਲਾ ਆਪਣੇ ਲੇਖੇ ਲਾਈਆ।

੧੮ ਮਾਘ ੨੦੨੦ ਬਿਕਰਮੀ ਸਿਮਲ ਸਕੋਰ ਨੂੰ ਜਾਂਦਿਆਂ ਰਾਵੀ ਦੇ ਕੰਢੇ ਜ਼ਿਲਾ ਗੁਰਦਾਸ ਪੁਰ

ਹਰਿਗੋਬਿੰਦ ਹਰਿ ਕੀ ਆਸਾ, ਮਨਸਾ ਅਨੁਭਵ ਭੇਵ ਚੁਕਾਇੰਦਾ। ਜੁਗ ਚੌਕੜੀ ਦੇਵਣਹਾਰ ਪੁਰਖ ਸਮਰਾਥਾ, ਸਾਹਿਬ ਸਤਿਗੁਰ ਦਇਆ ਕਮਾਇੰਦਾ। ਆਰ ਪਾਰ ਬਣ ਕੇ ਰਾਖਾ, ਦੋ ਜਹਾਨਾਂ ਸੇਵ ਕਮਾਇੰਦਾ। ਪਾਰ ਕੰਢੀ ਅਰਜਨ ਪੁਛੇ ਵਾਤਾਂ, ਬਿਧਾਤਾ ਵੇਖ ਵਖਾਇੰਦਾ। ਭਠਿਆਲਾ ਚਲ ਕੇ ਆਇਆ ਸਾਥਾ, ਬਣ ਪਾਂਧੀ ਪੰਧ ਮੁਕਾਇੰਦਾ। ਪਾਣੀ ਸਰਵਰ ਮਾਰੇ ਠਾਠਾਂ, ਲਹਿਰ ਲਹਿਰ ਵਿਚੋਂ ਪਰਗਟਾਇੰਦਾ। ਸੋਹਣਾ ਵੇਖ ਪੂਰਬ ਘਾਟਾ, ਤਟ ਕਿਨਾਰੇ ਡੇਰਾ ਲਾਇੰਦਾ। ਭੁਲ ਨਾ ਜਾਏ ਪਹਿਲੀ ਦਾਦਾ, ਅਭੁਲ ਆਪਣਾ ਭੇਵ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਿਨਾਰੇ ਸੋਭਾ ਪਾਇੰਦਾ। ਤੱਟ ਕਿਨਾਰਾ ਆਰ ਪਾਰ, ਜਲ ਧਾਰ ਵੇਖ ਵਖਾਈਆ। ਹਰਿਗੋਬਿੰਦ ਹਰਿ ਪਿਆਰ, ਅਰਜਨ ਲੇਖ ਚੁਕਾਈਆ। ਦੋਹਾਂ ਵਿਚੋਲਾ ਸਿਰਜਣਹਾਰ, ਸਾਹਿਬ ਸਚ ਗੁਸਾਈਂਆ। ਤੱਤੀ ਤਵੀ ਦੇ ਅਧਾਰ, ਸੀਤਲ

❋

❋

ਧਾਰ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਵਰਤਾਈਆ। ਹਰਿਗੋਬਿੰਦ ਧਾਰ ਹਰਿ ਹਰਿ ਮੇਲਾ, ਮੇਲ ਮਿਲਾਪ ਇਕ ਜਣਾਈਆ। ਸੋਹਣਾ ਸੁਹੰਜਣਾ ਹੋਏ ਵੇਲਾ, ਥਿਤ ਵਾਰ ਮਿਲੇ ਵਡਿਆਈਆ। ਪੁਰਖ ਅਕਾਲ ਨਿਰਗੁਣ ਹੋ ਕੇ ਮੈਨੂੰ ਮਿਲੇ ਅਕੇਲਾ, ਨਿਰਵੈਰ ਆਪਣਾ ਫੇਰਾ ਪਾਈਆ। ਕਲਜੁਗ ਅੰਤ ਜਨ ਭਗਤਾਂ ਬਣ ਸੱਜਣ ਸੁਹੇਲਾ, ਸੱਚਾ ਸੰਗ ਵਖਾਈਆ। ਲੰਘ ਕੇ ਆਏ ਟਿੱਲੇ ਜਗਤ ਕਾਹੀ ਕਾਨਾ ਬੇਲਾ, ਬੇਲੀ ਆਪਣਾ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਦਏ ਚੁਕਾਈਆ। ਸਾਚਾ ਲੇਖਾ ਵੀਹ ਸੌ ਉਨੀ ਬਿਕਰਮੀ, ਆਰ ਕੰਢੀ ਦਇਆ ਕਮਾਇੰਦਾ। ਧੁਰ ਦੀ ਵੰਡ ਫੇਰ ਵੰਡੀ, ਅਰਜਨ ਲੇਖ ਵਿਖਾਇੰਦਾ। ਦੋਹਾਂ ਲਾਈ ਇਕ ਪਾਬੰਦੀ, ਸ੍ਰੀ ਭਗਵਾਨ ਹੁਕਮ ਆਪਣੇ ਸਿਰ ਟਿਕਾਇੰਦਾ। ਹਰਿਸੰਗਤ ਸੰਗ ਰਖਾਏ ਚੰਗੀ, ਜਿਨ੍ਹਾਂ ਚੰਗੀ ਤਰਾਂ ਆਪਣਾ ਆਪ ਸਮਝਾਇੰਦਾ। ਸ੍ਰਿਸ਼ਟ ਸਬਾਈ ਕਰ ਕੇ ਅੰਧੀ, ਕੂੜੀ ਕਿਰਿਆ ਸਰਬ ਰੁਲਾਇੰਦਾ। ਕਿਰਪਾ ਕਰ ਜਲਧਾਰ ਨੈਂ ਲੰਘੀ, ਪਾਰ ਕਿਨਾਰਾ ਆਪ ਵਖਾਇੰਦਾ। ਕਰੇ ਖੇਲ ਸਾਹਿਬ ਬਹੁਰੰਗੀ, ਅਨਡਿਠੜਾ ਰੰਗ ਚੜ੍ਹਾਇੰਦਾ। ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਆਰ ਪਾਰ ਵਿਚ ਮੰਝਧਾਰ ਦੋ ਜਹਾਨ ਨਾ ਹੋਵੇ ਤੰਗੀ, ਖਾਦਿਆਂ ਪੀਂਦਿਆਂ ਲੇਖਾ ਪਾਰ ਕਰਾਇੰਦਾ। ਲੱਖ ਚੁਰਾਸੀ ਵਿਚੋਂ ਲੇਖ ਚੁਕਾਏ ਖ਼ਾਨਾਬੰਦੀ, ਬੰਦੀ ਛੋੜ ਹੋਏ ਸਹਾਈਆ। ਪਿਤਾ ਪੂਤ ਖੇਲ ਭੁਯੰਗੀ, ਤਵ ਪ੍ਰਸਾਦਿ ਦਏ ਵਡਿਆਈਆ। ਸਚ ਵਸਤ ਅਮੋਲਕ ਧਨ ਪਦਾਰਥ ਨਾਮ ਵੰਡੀ, ਗੁਰਮੁਖਾਂ ਮੰਡਾ ਮੰਡਾ ਰਸਨਾ ਨਾਲ ਖਵਾਈਆ। ਹਰਿਗੋਬਿੰਦ ਗੁਰੂ ਗੁਰ ਦੇਵ ਅਰਜਨ ਇਹ ਮੰਗ ਕੰਢੀ ਦਵਾਰੇ ਮੰਗੀ, ਸਾਹਿਬ ਸਤਿਗੁਰ ਪੂਰੀ ਦਏ ਕਰਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਵੇਖੀ ਭੂਮਿਕਾ ਸੋਹਣੀ ਚੰਗੀ, ਜਿਸ ਉਪਰ ਹਰਿਗੋਬਿੰਦ ਗਿਆ ਚਰਨ ਟਿਕਾਈਆ।

੧੮ ਮਾਘ ੨੦੨੦ ਬਿਕਰਮੀ ਬਚਨ ਸਿੰਘ ਦੇ ਘਰ ਪਿੰਡ ਸਿੰਮਲ ਸਕੋਰ ਜ਼ਿਲਾ ਗੁਰਦਾਸ ਪੁਰ

ਸੋ ਪੁਰਖ ਨਿਰੰਜਣ ਸ਼ਾਹ ਸੁਲਤਾਨ, ਸਤਿ ਸਤਿਵਾਦੀ ਦਇਆ ਕਮਾਇੰਦਾ। ਹਰਿ ਪੁਰਖ ਨਿਰੰਜਣ ਰਾਜ ਰਾਜਾਨ, ਬ੍ਰਹਮ ਬ੍ਰਹਿਮਾਦੀ ਵੇਖ ਵਖਾਇੰਦਾ। ਏਕੰਕਾਰਾ ਨੌਜਵਾਨ, ਬਲਧਾਰੀ ਬਲ ਪਰਗਟਾਇੰਦਾ। ਆਦਿ ਨਿਰੰਜਣ ਨੂਰ ਮਹਾਨ, ਜੋਤੀ ਜਾਤਾ ਨੂਰ ਰੁਸ਼ਨਾਇੰਦਾ। ਅਬਿਨਾਸ਼ੀ ਕਰਤਾ ਵੇਖੇ ਮਾਰ ਧਿਆਨ, ਮਿਹਰਵਾਨ ਆਪਣੀ ਅੱਖ ਖੁਲ੍ਹਾਇੰਦਾ। ਸ੍ਰੀ ਭਗਵਾਨ ਹੁਕਮਰਾਨ, ਦੋ ਜਹਾਨਾਂ ਹੁਕਮ ਚਲਾਇੰਦਾ। ਪਾਰਬ੍ਰਹਮ ਹੋ ਮਿਹਰਵਾਨ, ਸਚ ਪਰਧਾਨਗੀ ਇਕ ਕਮਾਇੰਦਾ। ਤਖ਼ਤ ਨਿਵਾਸੀ ਖੇਲ ਮਹਾਨ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਆਪ ਅਖਵਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਆਪਣੀ ਧਾਰ ਚਲਾਇੰਦਾ। ਨਿਰਗੁਣ ਧਾਰ ਹਰਿ ਨਿਰੰਕਾਰ, ਨਿਰਵੈਰ ਵੱਡੀ ਵਡਿਆਈਆ। ਸਚ ਦਵਾਰਾ ਖੋਲ੍ਹ ਕਿਵਾੜ, ਸਚਖੰਡ ਸਾਚਾ ਸੋਭਾ ਪਾਈਆ। ਖੇਲੇ ਖੇਲ ਅਗੰਮ ਅਪਾਰ, ਅਲਖ ਅਗੋਚਰ ਵਡ ਵਡਿਆਈਆ । ਲੇਖਾ ਜਾਣੇ ਧੁਰ ਦਰਬਾਰ, ਦਰਗਾਹ ਸਾਚੀ ਭੇਵ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,

❋

❋

ਸਚਖੰਡ ਦਵਾਰਾ ਇਕ ਸੁਹਾਈਆ। ਸਚਖੰਡ ਦਵਾਰੇ ਸ੍ਰੀ ਭਗਵਾਨ, ਇਕ ਇਕੱਲਾ ਸੋਭਾ ਪਾਇੰਦਾ। ਤਖ਼ਤ ਨਿਵਾਸੀ ਨੌ ਜਵਾਨ, ਡੰਕਾ ਆਪਣਾ ਨਾਮ ਵਜਾਇੰਦਾ । ਸਚ ਸੰਦੇਸ਼ਾ ਦੇਵੇ ਫ਼ਰਮਾਣ, ਧੁਰ ਦਾ ਹੁਕਮ ਆਪ ਵਰਤਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਕੱਠੇ ਕਰੇ ਸਚ ਵਖਾਏ ਚਰਨ ਧਿਆਨ, ਨੇਤਰ ਨੈਣ ਸਰਬ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਸਾਚੀ ਕਾਰ ਕਮਾਇੰਦਾ। ਧੁਰ ਸੰਦੇਸ਼ਾ ਸ੍ਰੀ ਭਗਵੰਤ, ਹਰਿ ਕਰਤਾ ਆਪ ਜਣਾਈਆ। ਨੇਤਰ ਖੋਲ੍ਹ ਭਗਤ ਸੰਤ, ਪੁਰਖ ਅਕਾਲ ਰਿਹਾ ਦ੍ਰਿੜਾਈਆ। ਗੁਰਮੁਖ ਵੇਖੋ ਮਹਿਮਾ ਅਗਣਤ, ਲੇਖਾ ਲਿਖਤ ਵਿਚ ਨਾ ਆਈਆ। ਗੁਰਸਿਖ ਬਣਦੀ ਸਾਚੀ ਬਣਤ, ਪਾਰਬ੍ਰਹਮ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਵਰਤਾਈਆ। ਸਾਚਾ ਹੁਕਮ ਵਿਸ਼ਵ ਧਾਰ, ਹਰਿ ਵਿਸ਼ਨੂੰ ਆਪ ਜਣਾਇੰਦਾ। ਬ੍ਰਹਮਾ ਕਰੇ ਖ਼ਬਰਦਾਰ, ਨੇਤਰ ਲੋਚਣ ਨੈਣ ਅੱਖ ਖੁਲ੍ਹਾਇੰਦਾ। ਸ਼ੰਕਰ ਦੇਵੇ ਇਕ ਹੁਲਾਰ, ਭੋਲਾ ਨਾਥ ਸੇਵ ਲਗਾਇੰਦਾ। ਕਰੋੜ ਤਤੀਸਾ ਦੇ ਅਧਾਰ, ਸੁਰਪਤ ਇੰਦ ਆਪ ਜਣਾਇੰਦਾ। ਲੇਖਾ ਜਾਣੇ ਗੁਰੂ ਅਵਤਾਰ, ਤੇਈ ਅਵਤਾਰਾਂ ਮੇਲ ਮਿਲਾਇੰਦਾ। ਭਗਤ ਅਠਾਰਾਂ ਕਰ ਤਿਆਰ, ਸੋਭਾਵੰਤ ਆਪ ਸੁਹਾਇੰਦਾ। ਈਸਾ ਮੂਸਾ ਮੁਹੰਮਦ ਨੇਤਰ ਨੈਣ ਅੱਖ ਉਘਾੜ, ਧੁਰ ਦਾ ਕਲਮਾ ਰਾਗ ਅਲਾਇੰਦਾ। ਨਾਨਕ ਗੋਬਿੰਦ ਦੇ ਅਧਾਰ, ਸਚ ਦਵਾਰਾ ਇਕ ਵਖਾਇੰਦਾ। ਚਾਰੇ ਬਾਣੀ ਪਾਵੇ ਸਾਰ, ਸ਼ਾਸਤਰ ਸਿਮਰਤ ਫੋਲ ਫੁਲਾਇੰਦਾ। ਪੁਰਾਨ ਅਠਾਰਾਂ ਕਰ ਪਿਆਰ, ਅੱਠ ਦਸ ਗੀਤਾ ਗਿਆਨ ਜੋੜ ਜੁੜਾਇੰਦਾ। ਅੰਜੀਲ ਕੁਰਾਨ ਕਰ ਵਿਚਾਰ, ਸਾਚਾ ਮੇਲਾ ਜਗਤ ਮਿਲਾਇੰਦਾ। ਖਾਣੀ ਬਾਣੀ ਬੋਲ ਜੈਕਾਰ, ਧੁਰ ਦਾ ਰਾਗ ਸਮਝਾਇੰਦਾ। ਸਾਰੇ ਇਕੱਠੇ ਹੋਵੋ ਇਕ ਦਰਬਾਰ, ਸ੍ਰੀ ਭਗਵਾਨ ਸਾਚਾ ਘਰ ਵਖਾਇੰਦਾ। ਜਿਸ ਗ੍ਰਹਿ ਉਪਜੀ ਸਾਚੀ ਧਾਰ, ਰੂਪ ਰੰਗ ਰੇਖ ਨਜ਼ਰ ਕੋਈ ਨਾ ਆਇੰਦਾ। ਜੁਗ ਚੌਕੜੀ ਕਰਦੇ ਰਹੇ ਸੇਵਾ ਸੇਵਾਦਾਰ, ਸੇਵਕ ਆਪਣਾ ਨਾਉਂ ਧਰਾਈਆ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਬੀਤੇ ਕਈ ਵਾਰ, ਕੋਟਨ ਕੋਟ ਕਾਲ ਵਿਹਾਈਆ। ਨਿਰਗੁਣ ਸਰਗੁਣ ਲੈ ਅਵਤਾਰ, ਲੱਖ ਚੁਰਾਸੀ ਜੀਵ ਜੰਤ ਸੇਵ ਕਮਾਈਆ। ਦੀਨ ਮਜ਼੍ਹਬ ਜਾਤ ਪਾਤ ਕਰਦੇ ਰਹੇ ਵਿਹਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਰਿਹਾ ਸਮਝਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਆਓ ਨੇੜੇ, ਹਰਿ ਕਰਤਾ ਆਪ ਜਣਾਈਆ। ਪੁਰਖ ਅਕਾਲ ਦੇ ਵਸੋ ਖੇੜੇ, ਪਰਵਰਦਿਗਾਰ ਇਕੋ ਨਜ਼ਰੀ ਆਈਆ । ਜੁਗ ਚੌਕੜੀ ਪਿਛਲੇ ਛੱਡੋ ਝੇੜੇ, ਅਗਲਾ ਮਾਰਗ ਇਕ ਸਮਝਾਈਆ। ਦੀਨ ਮਜ਼੍ਹਬ ਲੋਕਮਾਤ ਅੰਡਜ ਜੇਰਜ ਉਤਭੁਜ ਸੇਤਜ ਲਾਏ ਡੇਰੇ, ਦਰ ਦਰ ਬੈਠਾ ਅਲਖ ਜਗਾਈਆ। ਭਰਮੇ ਭੁਲੇ ਗੁਰੂ ਗੁਰ ਚੇਰੇ, ਚੇਲਾ ਗੁਰ ਸਮਝ ਕੋਇ ਨਾ ਆਈਆ। ਪਰਮ ਪੁਰਖ ਦੇ ਕੋਈ ਨਾ ਵੜੇ ਵਿਹੜੇ, ਸਾਚਾ ਮੰਦਰ ਨਾ ਕੋਈ ਸਹਾਈਆ। ਸਭ ਦੇ ਕਾਇਆ ਉਜੜੇ ਖੇੜੇ, ਸਚ ਕਿਵਾੜੀ ਖਿੜਕੀ ਬਜਰ ਕਪਾਟੀ ਨਾ ਕੋਇ ਤੁੜਾਈਆ । ਮਾਇਆ ਮਮਤਾ ਹਉਮੇ ਹੰਗਤਾ ਕੂੜੀ ਕਿਰਿਆ ਕਰਦੇ ਝੇੜੇ, ਕਾਮ ਕਰੋਧ ਲੋਭ ਮੋਹ ਜਗਤ ਹਲਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹੁਕਮ ਇਕੋ ਇਕ ਸਮਝਾਈਆ। ਸਾਚਾ ਹੁਕਮ ਧੁਰ ਸੰਦੇਸ਼ਾ, ਸੋਹੰ ਸੋ ਆਪ ਜਣਾਈਆ । ਪੁਰਖ ਅਕਾਲ ਵਡ ਨਰੇਸ਼ਾ, ਸ਼ਾਹ ਪਾਤਸ਼ਾਹ ਬੇਪਰਵਾਹੀਆ। ਜੁਗ ਚੌਕੜੀ ਧਰੇ ਵੇਸਾ, ਗੁਰ ਅਵਤਾਰ ਨਾਉਂ ਪਰਗਟਾਈਆ। ਸਭ ਦਾ

❋

❋

ਰੱਖੇ ਆਪਣੇ ਹੱਥ ਲੇਖਾ, ਲੱਖ ਚੁਰਾਸੀ ਖੋਜ ਖੁਜਾਈਆ। ਚਾਰ ਕੁੰਟ ਦਹਿ ਦਿਸ਼ਾ ਖੇਲ ਖੇਡਾਂ, ਦੋ ਜਹਾਨਾਂ ਆਪਣਾ ਰਾਹ ਚਲਾਈਆ। ਜਨ ਭਗਤਾਂ ਅੰਦਰ ਵੜ ਕੇ ਆਪਣਾ ਦੱਸੇ ਭੇਤਾ, ਬਾਹਰੋਂ ਕਰੇ ਨਾ ਕੋਈ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਅਵਤਾਰ ਪੀਰ ਪੈਗ਼ੰਬਰ ਮਾਰੋ ਮਾਤ ਧਿਆਨ, ਦੋ ਜਹਾਨਾਂ ਵਾਲੀ ਆਪ ਸੁਣਾਈਆ। ਸ੍ਰਿਸ਼ਟ ਸਬਾਈ ਨੌ ਖੰਡ ਪ੍ਰਿਥਮੀ ਸਤ ਦੀਪ ਸ਼ਰਅ ਹੋਈ ਸ਼ੈਤਾਨ, ਸਚ ਈਮਾਨ ਨਜ਼ਰ ਕੋਇ ਨਾ ਆਇੰਦਾ। ਆਤਮ ਪਰਮਾਤਮ ਕਰੇ ਨਾ ਕੋਇ ਪਹਿਚਾਨ, ਪਾਰਬ੍ਰਹਮ ਬ੍ਰਹਮ ਭੇਵ ਨਾ ਕੋਈ ਖੁਲ੍ਹਾਇੰਦਾ । ਦੀਨ ਮਜ਼੍ਹਬ ਨਾ ਜਾਣੇ ਕੋਈ ਇਸਲਾਮ, ਇਸਮ ਆਜ਼ਮ ਵੇਖ ਨਾ ਕੋਈ ਵਖਾਇੰਦਾ। ਕਲਮਾ ਹੱਕ ਨਾ ਜਾਣੇ ਕਲਾਮ, ਹਿਰਦੇ ਰਾਮ ਨਾ ਕੋਈ ਵਸਾਇੰਦਾ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਜੋ ਦੇ ਕੇ ਆਏ ਪੈਗ਼ਾਮ, ਧੁਰ ਸੰਦੇਸ਼ਾ ਹੁਕਮ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਸੁਣਾਇੰਦਾ। ਸਾਚਾ ਹੁਕਮ ਗੁਰੂ ਅਵਤਾਰ, ਪੀਰ ਪੈਗ਼ੰਬਰ ਪ੍ਰਭੂ ਜਣਾਈਆ। ਕਲਜੁਗ ਅੰਤਮ ਕਰੋ ਵਿਚਾਰ, ਸਾਰੇ ਨੈਣ ਉਠਾਈਆ। ਸ੍ਰਿਸ਼ਟ ਸਬਾਈ ਧੂਅੰਧਾਰ, ਦੀਪਕ ਜੋਤ ਨਾ ਕੋਈ ਰੁਸ਼ਨਾਈਆ। ਚਾਰੋਂ ਕੁੰਟ ਹਾਹਾਕਾਰ, ਦਹਿ ਦਿਸ਼ਾ ਰਹੀ ਕੁਰਲਾਈਆ। ਗੁਰ ਦਰ ਮੰਦਰ ਮਸਜਿਦ ਸ਼ਿਵਦਵਾਲੇ ਮੱਠ ਸਾਚਾ ਕਰੇ ਨਾ ਕੋਈ ਪਿਆਰ, ਆਤਮ ਅੰਤਰ ਹਿਰਦੇ ਹਰਿ ਨਾ ਕੋਈ ਵਸਾਈਆ। ਪੰਡਤ ਪਾਂਧੇ ਗ੍ਰੰਥੀ ਪੰਥੀ ਮੁਲਾਂ ਸ਼ੇਖ਼ ਮੁਸਾਇਕ ਕਰਨ ਖਵਾਰ, ਖ਼ਾਲਕ ਖ਼ਲਕ ਸਕੇ ਨਾ ਕੋਈ ਮਿਲਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨਾ ਉਤੋਂ ਸਭ ਦਾ ਗਿਆ ਇਤਬਾਰ, ਸਚ ਭਰੋਸਾ ਨਜ਼ਰ ਕੋਇ ਨਾ ਆਈਆ। ਦਰ ਦਰ ਘਰ ਘਰ ਨੇਤਰ ਵੇਖੋ ਹੁੰਦਾ ਹਰਾਮ, ਧੀਰਜ ਜਗਤ ਨਾ ਕੋਇ ਜਣਾਈਆ। ਧੁਰ ਦਾ ਹੁਕਮ ਭੁੱਲੇ ਕਲਾਮ, ਸ਼ਬਦ ਰਾਗ ਧੁਨ ਨਾ ਕੋਈ ਸ਼ਨਵਾਈਆ। ਚਾਰੋਂ ਕੁੰਟ ਫਿਰੇ ਸ਼ੈਤਾਨ, ਭੱਜੇ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨੇਤਰ ਨੈਣਾਂ ਸਰਬ ਵਿਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਤੱਕੋ ਜਗ, ਲੋਕਮਾਤ ਧਿਆਨ ਲਗਾਈਆ। ਨਵ ਨੌ ਚਾਰ ਵੇਖੀ ਲੱਗੀ ਅੱਗ, ਤ੍ਰੈਗੁਣ ਮਾਇਆ ਰਹੀ ਤਪਾਈਆ। ਸ੍ਰਿਸ਼ਟ ਸਬਾਈ ਹੰਸ ਹੋਈ ਕਗ, ਸੋਹੰ ਹੰਸਾ ਜਾਪ ਨਾ ਕੋਈ ਜਪਾਈਆ। ਪ੍ਰਭ ਦਾ ਦਰਸ਼ਨ ਕੋਈ ਨਾ ਕਰੇ ਉਪਰ ਸ਼ਾਹ ਰਗ, ਨੌ ਦਵਾਰੇ ਭਰਮ ਭੁਲਾਈਆ। ਸਾਚੇ ਹੁਜਰੇ ਮਿਲੇ ਕਿਸੇ ਨਾ ਹੱਜ, ਕਾਇਆ ਕਅਬਾ ਖੋਜ ਨਾ ਕੋਈ ਖੁਜਾਈਆ। ਅਠਸਠ ਤੀਰਥ ਰਹੇ ਭੱਜ, ਆਤਮ ਸਰੋਵਰ ਨਹਾਵਣ ਕੋਇ ਨਾ ਆਈਆ। ਰਸਨਾ ਜਿਹਵਾ ਪੀ ਪੀ ਥੱਕੇ ਮਦਿ, ਅੰਮ੍ਰਿਤ ਜਾਮ ਪਿਆਲਾ ਨਿਝਰ ਝਿਰਨਾ ਨਾ ਕੋਈ ਝਿਰਾਈਆ। ਸਾਚੀ ਕਿਰਿਆ ਜੀਵ ਜੰਤ ਸਾਧ ਸੰਤ ਸਾਰੇ ਗਏ ਛੱਡ, ਲਿਵ ਛੁਟਕੀ ਫਿਰ ਨਾ ਕੋਇ ਲਗਾਈਆ। ਵਰਨਾਂ ਬਰਨਾਂ ਜਾਤਾਂ ਪਾਤਾਂ ਅੰਦਰ ਵੜ੍ਹ ਕੇ ਹੋ ਗਏ ਅੱਡ, ਸਾਚਾ ਸੰਗ ਨਾ ਕੋਈ ਨਿਭਾਈਆ। ਬਿਨ ਹਰਿ ਨਾਮੇ ਖ਼ਾਲੀ ਹੱਡ, ਤਿੰਨ ਸੌ ਸੱਠ ਨਾੜੀ ਰਹੀ ਕੁਰਲਾਈਆ। ਮਨ ਵਾਸਨਾ ਰਹੀ ਨੱਚ, ਮਨ ਕਾਮਨਾ ਨਾ ਕੋਈ ਭਵਾਈਆ। ਬੁੱਧੀ ਬੋਲੇ ਨਾ ਕੋਈ ਸੱਚ, ਸਤਿ ਸਤਿਵਾਦੀ ਰਹੀ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨੇਤਰ ਨੈਣਾਂ ਸਰਬ ਵਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਤੱਕਣ ਲੋਕਮਾਤ, ਚਾਰੋਂ ਕੁੰਟ ਧਿਆਨ ਲਗਾਈਆ। ਸਚ ਵਸਤ ਨਾ ਕਿਸੇ ਪਾਸ, ਗੁਰਮੁਖ ਰੂਪ ਨਾ ਕੋਈ ਵਟਾਈਆ। ਸਭ ਨੂੰ ਭੁੱਲਿਆ ਲੇਖਾ ਲਿਖਿਆ ਜੋ ਕਲਮ ਦਵਾਤ, ਸ਼ਾਸਤਰ

❋

❋

ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਦਏ ਗਵਾਹੀਆ। ਕੂੜੀ ਕਿਰਿਆ ਕਾਇਨਾਤ, ਜੂਠਾ ਝੂਠਾ ਰੰਗ ਰੰਗਾਈਆ। ਕੋਈ ਨਾ ਦੇਵੇ ਪਿਆਲਾ ਆਬੇਹਯਾਤ, ਅੰਮ੍ਰਿਤ ਰਸ ਨਾ ਕੋਈ ਚਖਾਈਆ। ਆਤਮ ਪਰਮਾਤਮ ਬਣਾਏ ਨਾ ਕੋਈ ਸਾਥ, ਸੱਜਣ ਯਾਰ ਜਗਤ ਰਹੇ ਹੰਢਾਈਆ । ਅਨਹਦ ਢੋਲਾ ਧੁਰ ਦਾ ਰਾਗ ਕੋਈ ਨਾ ਗਾਏ ਗਾਥ, ਆਤਮਕ ਨਾਦ ਨਾ ਕੋਈ ਵਜਾਈਆ। ਰੂਹ ਬੁੱਤ ਕਰੇ ਨਾ ਕੋਈ ਪਾਕ, ਪਤਤ ਪੁਨੀਤ ਰੂਪ ਨਾ ਕੋਈ ਵਖਾਈਆ। ਚਾਰੋਂ ਕੁੰਟ ਉਡੇ ਖ਼ਾਕ, ਖ਼ਾਲਸ ਰੂਪ ਨਾ ਕੋਈ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਅਵਤਾਰਾਂ ਰਿਹਾ ਜਣਾਈਆ। ਗੁਰ ਅਵਤਾਰ ਹੋਏ ਹੈਰਾਨ, ਧਰਤ ਧਵਲ ਵੇਖ ਵਖਾਈਆ। ਸੁੰਞਾ ਦਿਸੇ ਜ਼ਿਮੀ ਅਸਮਾਨ, ਬ੍ਰਹਿਮੰਡ ਖੰਡ ਕੁਰਲਾਈਆ। ਚਾਰੋਂ ਕੁੰਟ ਕੂੜ ਫਿਰੇ ਪਰਧਾਨ, ਜੂਠ ਝੂਠ ਕਰੇ ਲੜਾਈਆ। ਹਰਿ ਕਾ ਨਾਮ ਮਿਲੇ ਨਾ ਕੋਈ ਨਿਸ਼ਾਨ, ਸਾਚਾ ਮੰਦਰ ਨਾ ਕੋਈ ਸੁਹਾਈਆ। ਸਿਦਕ ਸਬੂਰੀ ਨਜ਼ਰ ਨਾ ਆਏ ਈਮਾਨ, ਧੀਰਜ ਧਰਮ ਨਾ ਕੋਈ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਰਿਹਾ ਜਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਖੋਲ੍ਹੋ ਅੱਖ, ਹਰਿ ਇਕੋ ਹੁਕਮ ਜਣਾਇੰਦਾ। ਲੋਕਮਾਤ ਵੇਖੋ ਪਰਤੱਖ, ਕਵਣ ਸ੍ਰੀ ਭਗਵਾਨ ਆਪਣਾ ਮੀਤ ਬਣਾਇੰਦਾ। ਜੋ ਵੇਖਿਆ ਸੋ ਦੇਣਾ ਦੱਸ ਸੱਚ, ਸ੍ਰੀ ਭਗਵਾਨ ਇਕੋ ਮੰਗ ਮੰਗਾਇੰਦਾ। ਪੁਰਖ ਅਕਾਲ ਜਾਏ ਤੁਠ, ਮਿਹਰਵਾਨ ਮਿਹਰ ਨਜ਼ਰ ਉਠਾਇੰਦਾ। ਸੋ ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਸੱਚਾ ਪੁੱਤ, ਪੂਤ ਸਪੂਤਾ ਨਾਉਂ ਪਰਗਟਾਇੰਦਾ। ਜਿਸ ਗ੍ਰਹਿ ਮੌਲੇ ਪ੍ਰਭ ਦੀ ਰੁੱਤ, ਰੁੱਤ ਰੁਤੜੀ ਆਪ ਮਹਿਕਾਇੰਦਾ। ਚਾਰੋਂ ਕੁੰਟ ਵੇਖੋ ਗੁੱਠ, ਦਹਿ ਦਿਸ਼ਾ ਆਪ ਸਮਝਾਇੰਦਾ । ਕਵਣ ਨਿਸ਼ਾਨਿਉਂ ਰਿਹਾ ਉਕ, ਕਵਣ ਅਣਿਆਲਾ ਤੀਰ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਸੁਣਾਇੰਦਾ। ਸਾਚਾ ਹੁਕਮ ਸ੍ਰੀ ਭਗਵੰਤ, ਹਰਿ ਕਰਤਾ ਆਪ ਜਣਾਈਆ। ਉਠ ਕੇ ਵੇਖੋ ਸਾਜਣ ਸੰਤ, ਕਵਣ ਬੈਠਾ ਧਿਆਨ ਲਗਾਈਆ । ਕਵਣ ਢੋਲਾ ਰਾਗ ਗਾਏ ਮਣੀਆ ਮੰਤ, ਅੱਖਰ ਇਕੋ ਇਕ ਰਾਹ ਤਕਾਈਆ। ਕਵਣ ਨਾਰੀ ਸੇਜ ਹੰਢਾਏ ਕੰਤ, ਸੁਹਾਗਣ ਹੋ ਹੋ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵਣਹਾਰ ਵਡਿਆਈਆ। ਗੁਰ ਅਵਤਾਰ ਧਿਆਨ ਲਗੌਂਦਾ ਏ। ਪੀਰ ਪੈਗ਼ੰਬਰ ਅੱਖ ਖੁਲੌਂਦਾ ਏ। ਲੋਕਮਾਤ ਵੇਖ ਵਖੌਂਦਾ ਏ। ਭੇਵ ਅਭੇਦ ਸਰਬ ਜਣੌਂਦਾ ਏ। ਲੱਖ ਚੁਰਾਸੀ ਲੱਗੀ ਕੂੜੀ ਖੇੜ, ਖ਼ਾਲਕ ਖ਼ਲਕ ਮਿਲਣ ਕੋਈ ਨਾ ਔਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੇਣਾ ਇਕ ਵਰ, ਬਿਨ ਤੇਰੀ ਕਿਰਪਾ ਤੇਰਾ ਸੰਗ ਨਾ ਕੋਈ ਨਿਭੌਂਦਾ ਏ। ਗੁਰ ਅਵਤਾਰ ਸਰਬ ਸੁਣਾਇਆ ਏ। ਪੀਰ ਪੈਗ਼ੰਬਰ ਭੇਵ ਚੁਕਾਇਆ ਏ। ਚੌਦਾਂ ਤਬਕ ਫੋਲ ਫੁਲਾਇਆ ਏ। ਚੌਦਾਂ ਲੋਕ ਪਰਦਾ ਲਾਹਿਆ ਏ। ਚੌਦਾਂ ਵਿਦਿਆ ਵੇਖ ਵਖਾਇਆ ਏ। ਚੌਦਸ ਚੰਨ ਨਾ ਕੋਈ ਚਮਕਾਇਆ ਏ। ਸ੍ਰਿਸ਼ਟ ਸਬਾਈ ਨੇਤਰ ਅੰਧ, ਹਰਿ ਕਾ ਦਰਸ ਕਿਸੇ ਨਾ ਪਾਇਆ ਏ। ਕੋਟਨ ਕੋਟ ਇਸ਼ਟ ਦੇਵ ਤੱਕੇ ਤਨ, ਹੱਥ ਕਿਸੇ ਨਾ ਉਤੇ ਟਿਕਾਇਆ ਏ। ਧਨ ਦੌਲਤ ਇਕੱਠਾ ਕਰ ਕੇ ਜਨ, ਸਾਧ ਸੰਤ ਆਪਣਾ ਨਾਮ ਵਡਿਆਇਆ ਏ। ਕੋਈ ਨਾ ਸੁਣੇ ਆਪਣਾ ਰਾਗ ਬਿਨ ਕੰਨ, ਬਿਨ ਨੇਤਰਾਂ ਤੇਰਾ ਦਰਸ ਕਿਸੇ ਨਾ ਪਾਇਆ ਏ। ਜੋਤੀ ਜੋਤ ਸਰੂਪ ਹਰਿ , ਆਪ ਆਪਣੀ ਕਿਰਪਾ ਕਰ, ਆਪਣਾ ਦੇ

❋

❋

ਸੱਚਾ ਵਰ, ਗੁਰ ਅਵਤਾਰਾਂ ਆਖ ਸੁਣਾਇਆ ਏ। ਪੀਰ ਪੈਗ਼ੰਬਰਾਂ ਜਣੌਂਦਾ ਏ। ਉਮਤ ਨਬੀ ਰਸੂਲਾਂ ਵੇਖ ਵਖੌਂਦਾ ਏ। ਸਚ ਅਸੂਲ ਨਾ ਕੋਈ ਕਮੌਂਦਾ ਏ। ਮਹਿਬੂਬ ਨਜ਼ਰ ਕਿਸੇ ਨਾ ਔਂਦਾ ਏ। ਉਚ ਅਰੂਜ ਨਾ ਕੋਈ ਸਹੌਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਤੁਧ ਬਿਨ ਨਜ਼ਰ ਕੋਈ ਨਾ ਔਂਦਾ ਏ। ਗੁਰ ਅਵਤਾਰ ਸਚ ਸੁਣੌਂਦਾ ਏ। ਪੁਰਖ ਅਬਿਨਾਸ਼ੀ ਅੱਗੇ ਸੀਸ ਨਿਵੌਂਦਾ ਏ। ਜਗਦੀਸ਼ ਤੇਰਾ ਸ਼ੁਕਰ ਮਨੌਂਦਾ ਏ। ਜੁਗ ਚੌਕੜੀ ਤੇਰੀ ਸੇਵ ਕਮੌਂਦਾ ਏ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਮਾਤ ਹੰਢੌਂਦਾ ਏ। ਤੇਰਾ ਨਾਦ ਧੁਨ ਰਾਗ ਮੇਰਾ ਨਾਉਂ ਅਲੌਂਦਾ ਏ। ਤੈਨੂੰ ਦੱਸ ਕੇ ਕੰਤ ਸੁਹਾਗ, ਸੁਰਤ ਸਵਾਣੀ ਤੇਰੇ ਨਾਲ ਮਿਲੌਂਦਾ ਏ। ਪੀਰ ਪੈਗ਼ੰਬਰ ਦੇ ਦੇ ਬਾਂਗ, ਨੇਤਰ ਰੋ ਰੋ ਹਾਲ ਜਣੌਂਦਾ ਏ। ਸਭ ਤੇਰੇ ਮਿਲਣ ਦੀ ਰੱਖ ਗਏ ਤਾਂਘ, ਸ਼ਾਸਤਰ ਸਿਮਰਤ ਵੇਦ ਪੁਰਾਨ ਜਗਤ ਗਵਾਹ ਨਾਲ ਰਲੌਂਦਾ ਏ। ਮਸਲਾ ਵੇਖ ਅੰਜੀਲ ਕੁਰਾਨ, ਤੀਸ ਬਤੀਸਾ ਆਖ ਸੁਣੌਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਸਾਰੇ ਹੋਏ ਹੈਰਾਨ, ਇਕੋ ਵਾਰ ਬੋਲ ਸੁਣੌਂਦਾ ਏ। ਸਾਹਿਬ ਸਤਿਗੁਰ ਹੋਈ ਹੈਰਾਨੀ, ਨਵ ਨੌ ਚਾਰ ਧਿਆਨ ਲਗਾਈਆ। ਸਤਿ ਧਰਮ ਨਾ ਦਿਸੀ ਨਿਸ਼ਾਨੀ, ਸਚ ਸੱਚ ਨਾ ਕੋਈ ਸਮਾਈਆ। ਸ਼ਾਹ ਸੁਲਤਾਨ ਮੇਰੇ ਨਾਲ ਕਰਨ ਬੇਈਮਾਨੀ, ਰਾਓ ਰੰਕ ਨਾ ਕੋਈ ਵਡਿਆਈਆ। ਭਰਮੇ ਭੁੱਲੇ ਵਡ ਵਿਦਵਾਨੀ, ਮੇਰੀ ਸਾਰ ਕਿਸੇ ਨਾ ਪਾਈਆ। ਪੜ੍ਹ ਪੜ੍ਹ ਥੱਕੇ ਜਗਤ ਗਿਆਨੀ, ਜਾਗਰਤ ਜੋਤ ਨਾ ਕੋਈ ਰੁਸ਼ਨਾਈਆ। ਅੱਠ ਸੱਠ ਵਿਰੋਲ ਕੇ ਪਾਣੀ, ਅੰਮ੍ਰਿਤ ਧਾਰ ਨਾ ਕੋਇ ਚੁਆਈਆ। ਤੇਰਾ ਅਨਹਦ ਨਾਦ ਨਾ ਸੁਣੀ ਬਾਣੀ, ਧੁਨ ਆਤਮਕ ਕਰੇ ਨਾ ਕੋਈ ਸ਼ਨਵਾਈਆ । ਨਿਰਮਲ ਜੋਤ ਜਗੇ ਨਾ ਕੋਈ ਮਹਾਨੀ, ਘਰ ਘਰ ਦੀਵੇ ਬੱਤੀ ਰਹੇ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਤੇਰਾ ਭੇਵ ਕੋਈ ਨਾ ਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਵੇਖੋ ਬੀਸ ਬੀਸ, ਹਰਿ ਬੀਸਾ ਆਪ ਸਮਝਾਇੰਦਾ। ਕਲਗੀ ਧਰ ਇਕ ਜਗਦੀਸ਼, ਸ਼ਹਿਨਸ਼ਾਹ ਆਪਣਾ ਹੁਕਮ ਮਨਾਇੰਦਾ। ਮਕੰਦ ਮਨੋਹਰ ਲਖਮੀ ਨਰਾਇਣ ਠੀਕ, ਚਤੁਰਭੁਜ ਆਪਣਾ ਰਾਹ ਵਖਾਇੰਦਾ । ਆਦਿ ਸ਼ਕਤ ਨੂਰ ਨੁਰਾਨਾ ਪੁਰਖ ਅਕਾਲ ਅਤੀਤ, ਤ੍ਰੈਭਵਨ ਧਨੀ ਆਪਣਾ ਦਵਾਰਾ ਵਖਾਇੰਦਾ। ਪਰਵਰਦਿਗਾਰ ਬੇਪਰਵਾਹ ਨੂਰ ਇਲਾਹੀ ਲਾਸ਼ਰੀਕ, ਸ਼ਹਿਨਸ਼ਾਹ ਇਕੋ ਇਕ ਅਖਵਾਇੰਦਾ। ਚਾਰ ਕੁੰਟ ਦਹਿ ਦਿਸ਼ਾ ਵੇਖੋ ਠੀਕ, ਪਰਦਾ ਉਹਲਾ ਸਰਬ ਉਠਾਇੰਦਾ। ਕਵਣ ਕਰੇ ਧੁਰ ਪ੍ਰੀਤ, ਸ੍ਰੀ ਭਗਵਾਨ ਕਵਣ ਮਨਾਇੰਦਾ। ਕਵਣ ਜਾਣੇ ਸਾਚੀ ਰੀਤ, ਰੀਤੀਵਾਨ ਕਵਣ ਅਖਵਾਇੰਦਾ। ਨਾਤਾ ਜੋੜ ਮੰਦਰ ਮਸੀਤ, ਕਾਇਆ ਕਾਅਬਾ ਖੋਜ ਖੁਜਾਇੰਦਾ। ਕਵਣ ਘਰ ਠਾਕਰ ਸੱਜਣ ਲੱਭੇ ਮੀਤ, ਨੌ ਦਵਾਰੇ ਪੰਧ ਮੁਕਾਇੰਦਾ। ਕਵਣ ਆਤਮ ਪਰਮਾਤਮ ਗਾਵੇ ਗੀਤ, ਸੋਹੰ ਢੋਲਾ ਰਾਗ ਅਲਾਇੰਦਾ। ਕਵਣ ਜਗਤ ਵਾਸਨਾ ਰਿਹਾ ਜੀਤ, ਹਾਰ ਜੀਤ ਪ੍ਰਭ ਦੀ ਝੋਲੀ ਪਾਇੰਦਾ। ਕਵਣ ਪਤਤ ਹੋ ਪੁਨੀਤ, ਪਾਕ ਰਸੂਲ ਇਕ ਮਨਾਇੰਦਾ। ਕਵਣ ਹੋਏ ਨੀਚੋ ਨੀਚ, ਬਣ ਨਿਮਾਣਾ ਧਿਆਨ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਅਵਤਾਰਾਂ ਆਪ ਸਮਝਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਤੱਕ ਕੇ ਰਾਹ, ਦੋ ਜਹਾਨਾਂ ਵੇਖ ਵਖਾਈਆ। ਕਲਜੁਗ ਅੰਤਮ ਅੰਧੇਰਾ ਗਿਆ ਛਾ, ਸੂਰਜ ਚੰਦ ਚਾਂਦਨੀ ਕੰਮ ਕਿਸੇ ਨਾ ਆਈਆ। ਦੀਵਾ ਬਾਤੀ ਘਰ ਮੰਦਰ ਸਕੇ ਨਾ ਕੋਈ ਜਗਾ, ਅੰਧ

❋

❋

ਅੰਧੇਰ ਨਾ ਕੋਈ ਗਵਾਈਆ। ਮਹਲ ਅਟੱਲ ਉਚ ਮਿਨਾਰ ਸਕੇ ਨਾ ਕੋਈ ਸੁਹਾ, ਇੱਟਾਂ ਗਾਰਾ ਰਹੇ ਵਡਿਆਈਆ। ਆਤਮ ਸੇਜਾ ਕੋਈ ਨਾ ਸਕੇ ਹੰਢਾ, ਘਰ ਕੰਤ ਨਾ ਕੋਈ ਮਿਲਾਈਆ। ਰੁੱਤ ਬਸੰਤੀ ਸਕੇ ਨਾ ਕੋਈ ਵਖਾ, ਪਤਝੜ ਘਰ ਘਰ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਅਸੀਂ ਸਾਰੇ ਬਣੀਏ ਅੰਤ ਗਵਾਹ, ਸ਼ਹਾਦਤ ਸਕੇ ਨਾ ਕੋਈ ਭੁਗਤਾਈਆ। ਸ਼ਹਾਦਤ ਭੁਗਤੇ ਨਾ ਕੋਈ ਮਾਤ, ਗੁਰ ਅਵਤਾਰ ਪੀਰ ਪੈਗ਼ੰਬਰ ਮਤਾ ਪਕਾਈਆ। ਕਲਜੁਗ ਕੂੜੀ ਕਿਰਿਆ ਦਿਸੀ ਜਮਾਇਤ, ਸਾਚੀ ਪੱਟੀ ਨਾਮ ਨਾ ਕੋਈ ਪੜ੍ਹਾਈਆ। ਲੇਖਾ ਲਿਖ ਕੇ ਦੇ ਆਏ ਕਲਮ ਦਵਾਤ, ਕਾਗ਼ਜ਼ ਛਾਹੀ ਧੁਰ ਦੀ ਧਾਰ ਨਾਮ ਸੁਣਾਈਆ। ਪੁਰਖ ਅਕਾਲ ਦੀਨ ਦਿਆਲ ਪਰਵਰਗਿਾਰ ਸਾਂਝਾ ਯਾਰ ਕਲਜੁਗ ਅੰਤਮ ਵੇਖੇ ਖੇਲ ਆਪ ਤਮਾਸ਼, ਖ਼ਾਲਕ ਖ਼ਲਕ ਰੂਪ ਵਟਾਈਆ। ਸਾਰੇ ਓਸ ਦੀ ਰੱਖੋ ਆਸ, ਜੋ ਨਿਰਗੁਣ ਨਿਰਵੈਰ ਨਜ਼ਰੀ ਆਈਆ। ਹਉਂ ਸੇਵਕ ਸਾਰੇ ਓਸ ਦੇ ਦਾਸ, ਬਾਲਕ ਰੂਪ ਵਟਾਈਆ। ਜੁਗ ਚੌਕੜੀ ਦੇਵੇ ਸਾਥ, ਸੱਚਾ ਸੰਗ ਨਿਭਾਈਆ। ਆਦਿ ਜੁਗਾਦੀ ਸਾਹਿਬ ਸੁਲਤਾਨ ਪੁਰਖ ਸਮਰਾਥ, ਹਰਿ ਦਾਤਾ ਇਕ ਅਖਵਾਈਆ। ਚਰਨ ਪ੍ਰੀਤੀ ਬੰਨ੍ਹੇ ਨਾਤ, ਬਿਧਾਤਾ ਆਪਣਾ ਮੇਲ ਮਿਲਾਈਆ। ਵਾਕ ਭਵਿਖਤ ਆਏ ਆਖ, ਆਖਰ ਧੁਰ ਦਾ ਹੁਕਮ ਸੁਣਾਈਆ। ਲੇਖਾ ਚੁਕੇ ਜਾਤ ਪਾਤ, ਦੀਨ ਮਜ਼੍ਹਬ ਨਾ ਕੋਈ ਵਡਿਆਈਆ। ਸਦੀ ਚੌਧਵੀਂ ਲਹਿਣਾ ਦੇਣਾ ਚੁੱਕੇ ਖ਼ਾਤ, ਬੀਸ ਬੀਸਾ ਰੰਗ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਦੇਵੇ ਮਾਣ ਵਡਿਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਅਸੀਂ ਥੱਕੇ, ਜੁਗ ਚੌਕੜੀ ਸੇਵ ਕਮਾਈਆ । ਨਾਤੇ ਤੋੜੇ ਮਦੀਨੇ ਮੱਕੇ, ਕਬਰਾਂ ਵਿਚੋਂ ਅਵਾਜ਼ ਨਾ ਕੋਈ ਸੁਣਾਈਆ। ਮੰਦਰ ਮਸਜਿਦ ਸ਼ਿਵਦਵਾਲੇ ਮੱਠ ਸਾਰੇ ਛੱਡੇ, ਗੁਰੂਦਵਾਰਾ ਨਾ ਕੋਈ ਵਖਾਈਆ। ਬਣ ਕੇ ਬਾਲਕ ਪ੍ਰਭੂ ਨੱਢੇ, ਦਰ ਤੇਰੇ ਸੀਸ ਨਿਵਾਈਆ। ਸਚ ਦਵਾਰਾ ਲੰਘ ਕੇ ਪਿਛਲੀ ਪਾਰ ਕੀਤੀ ਹੱਦੇ, ਹਦੂਦ ਰਹਿਣ ਕੋਈ ਨਾ ਪਾਈਆ। ਹੁਕਮ ਅੰਦਰ ਤੇਰੇ ਬੱਧੇ, ਦਰ ਬੈਠੇ ਸੀਸ ਨਿਵਾਈਆ। ਵਿਸ਼ਨ ਬ੍ਰਹਮਾ ਸ਼ਿਵ ਜਿਸ ਦੀ ਸਰਨੀ ਲੱਗੇ, ਨਿਉਂ ਨਿਉਂ ਲਾਗਣ ਪਾਈਂਆ। ਕਰੋੜ ਤਤੀਸਾ ਜਿਸ ਦੇ ਹੁਕਮੇ ਅੰਦਰ ਫਿਰਨ ਭੱਜੇ, ਨੱਠਣ ਵਾਹੋ ਦਾਹੀਆ। ਰਵ ਸਸ ਸੂਰਜ ਚੰਨ ਜਿਸ ਹੁਕਮ ਅੰਦਰ ਰੱਖੇ, ਮੰਡਲ ਮੰਡਪ ਨਾਲ ਮਿਲਾਈਆ। ਜ਼ਿਮੀ ਅਸਮਾਨ ਜੋ ਪਰਦਾ ਢਕੇ, ਸਿਰ ਆਪਣਾ ਹੱਥ ਟਿਕਾਈਆ। ਸਰਬ ਜੀਆਂ ਪ੍ਰਭ ਠਾਕਰ ਪਤ ਰੱਖੇ, ਪਤਿਪਰਮੇਸ਼ਵਰ ਬੇਪਰਵਾਹੀਆ। ਨੌ ਖੰਡ ਪ੍ਰਿਥਮੀ ਵੇਖ ਅਸੀਂ ਹੋਏ ਹੱਕੇ ਬੱਕੇ, ਹੱਕ ਹਕੀਕਤ ਨਾ ਕੋਈ ਜਣਾਈਆ। ਸ੍ਰੀ ਭਗਵਾਨ ਤੇਰੇ ਚਰਨਾਂ ਵਲ ਕੋਈ ਨਾ ਤੱਕੇ, ਅੱਖਰਾਂ ਬੈਠੇ ਸੀਸ ਨਿਵਾਈਆ। ਕਿਸੇ ਕੰਮ ਨਾ ਔਂਦੇ ਦਿਸਦੇ ਤਤ ਅੱਠੇ, ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਮਨ ਮਤ ਬੁਧ ਨਾ ਕੋਈ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਤੇਰੇ ਹੱਥ ਵੱਡੀ ਵਡਿਆਈਆ। ਗੁਰ ਅਵਤਾਰ ਕਹਿਣ ਹੱਥ ਤੇਰੇ ਡੋਰ, ਆਦਿ ਜੁਗਾਦਿ ਤੇਰੀ ਸਰਨਾਈਆ। ਪੀਰ ਪੈਗ਼ੰਬਰ ਕਹਿਣ ਸਦ ਤੇਰੀ ਲੋੜ, ਤੁਧ ਬਿਨ ਨਜ਼ਰ ਕੋਈ ਨਾ ਆਈਆ। ਵਿਸ਼ਨ ਬ੍ਰਹਮਾ ਸ਼ਿਵ ਕਹੇ ਤੂੰ ਸਵਾਮੀ ਸਦਾ ਜਾਈਂ ਬੌਹੜ, ਮਿਹਰਵਾਨ ਫੇਰਾ ਪਾਈਆ। ਸ਼ਬਦ ਅਗੰਮੀ ਚੜੀਂ ਘੋੜ, ਵਾਗਾਂ ਆਪਣੇ ਹੱਥ ਰਖਾਈਆ। ਤੇਰੇ ਅੱਗੇ ਕਿਸੇ ਚਲੇ ਨਾ ਕੋਈ ਜ਼ੋਰ, ਜ਼ਾਬਰ ਰੂਪ ਨਾ ਕੋਈ ਵਖਾਈਆ। ਮੇਰਾ ਨੇਤਰ

❋

❋

ਫੁਰਨਾ ਇਕੋ ਫੋਰ, ਫੁਰਨੇ ਵਿਚ ਸਰਬ ਲੋਕਾਈਆ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਅੱਗੇ ਪਿਛੇ ਗੁਰੂ ਅਵਤਾਰ ਸਾਰੇ ਦਿਤੇ ਤੋਰ, ਅੰਤਮ ਆਪਣੇ ਕੋਲ ਮੰਗਾਈਆ। ਤੇਰੀ ਸਾਰੇ ਰੱਖਦੇ ਗਏ ਲੋੜ, ਖ਼ਾਲੀ ਝੋਲੀ ਅੱਗੇ ਡਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸ਼ਾ ਇਕ ਸਮਝਾਈਆ। ਸਚ ਸੰਦੇਸ਼ਾ ਦੇਵੇ ਪੁਰਖ ਅਗੰਮ, ਹਰਿ ਕਰਤਾ ਆਪ ਜਣਾਈਆ। ਜਾ ਕੇ ਵੇਖੋ ਮਹਲ ਮੁਨਾਰੇ ਜਗਤ ਚੁਬਾਰੇ ਛੱਪਰ ਛੰਨ, ਨਵ ਨੌ ਚਾਰ ਖੋਜ ਖੁਜਾਈਆ। ਤ੍ਰੈਗੁਣ ਮਾਇਆ ਦੌਲਤ ਖ਼ਜ਼ਾਨਾ ਵੇਖੋ ਧਨ, ਕਵਣ ਗ੍ਰਹਿ ਨਜ਼ਰੀ ਆਈਆ। ਬੁੱਧ ਮੱਤ ਵੇਖੋ ਮਨ, ਪ੍ਰਕਿਰਤੀ ਅੰਦਰੋਂ ਨਾਲ ਮਿਲਾਈਆ। ਕਾਮ ਕਰੋਧ ਲੋਭ ਮੋਹ ਹੰਕਾਰ ਆਸਾ ਤ੍ਰਿਸਨਾ ਵੇਖੋ ਜਨ, ਕੂੜੀ ਕਿਰਿਆ ਕਵਣ ਵਡਿਆਈਆ। ਆਤਮ ਪਰਮਾਤਮ ਚੜ੍ਹਿਆ ਵੇਖੋ ਚੰਨ, ਕਵਣ ਕਰੇ ਸਚ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਧਾਰ ਆਪ ਦ੍ਰਿੜਾਈਆ। ਗੁਰ ਅਵਤਾਰ ਵੇਖਣ ਔਂਦੇ ਨੇ। ਪੀਰ ਪੈਗ਼ੰਬਰ ਪੰਧ ਮੁਕੌਂਦੇ ਨੇ। ਮੰਦਰ ਮਸਜਿਦ ਮੱਠ ਸ਼ਿਵਦਵਾਲੇ ਫੋਲ ਫੁਲੌਂਦੇ ਨੇ। ਤੀਰਥ ਤੱਟ ਕਿਨਾਰ ਵੇਖ ਵਖੌਂਦੇ ਨੇ। ਗੰਗਾ ਗੋਦਾਵਰੀ ਜਮਨਾ ਸੁਰਸਤੀ ਡੇਰਾ ਲੌਂਦੇ ਨੇ। ਸਾਧ ਸੰਤ ਜੀਵ ਜੰਤ ਵੇਖਣ ਕਰਨ ਵਿਚਾਰ, ਅੰਦਰ ਬਾਹਰ ਆਪਣਾ ਧਿਆਨ ਲਗੌਂਦੇ ਨੇ। ਸਾਚਾ ਕਰੇ ਨਾ ਕੋਈ ਪਿਆਰ, ਪ੍ਰੀਤਮ ਪ੍ਰੀਤ ਨਾ ਕੋਈ ਵਿਖੌਂਦੇ ਨੇ। ਮਾਇਆ ਕਾਰਨ ਕਰਨ ਬਿਵਹਾਰ, ਨਾਰੀ ਰੂਪ ਨਾ ਕੋਈ ਜਣੌਂਦੇ ਨੇ। ਚਾਰੋਂ ਕੁੰਟ ਹੋਣ ਖਵਾਰ, ਖ਼ਾਲਸ ਰੂਪ ਨਾ ਕੋਈ ਪਰਗਟੌਂਦੇ ਨੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇ ਸੱਚਾ ਵਰ, ਬਿਨ ਤੇਰੀ ਕਿਰਪਾ ਤੇਰੇ ਨਜ਼ਰ ਕਿਸੇ ਨਾ ਔਂਦੇ ਨੇ। ਸ੍ਰੀ ਭਗਵਾਨ ਦਇਆ ਕਮੌਂਦਾ ਏ। ਮਿਹਰਵਾਨ ਮਿਹਰ ਨਜ਼ਰ ਇਕ ਉਠੌਂਦਾ ਏ। ਧੁਰ ਸੰਦੇਸ਼ ਨਾਲ ਸੁਣੌਂਦਾ ਏ। ਵਿਸ਼ਨ ਬ੍ਰਹਮਾ ਸ਼ਿਵ ਮਹੇਸ਼ ਨਾਲ ਮਿਲੌਂਦਾ ਏ। ਜਾ ਕੇ ਵੇਖੋ ਇਕੋ ਦੇਸ, ਜਿਸ ਘਰ ਹਰਿਜੂ ਡੇਰਾ ਲੌਂਦਾ ਏ। ਨਿਰਗੁਣ ਨੂਰ ਜੋਤ ਪਰਵੇਸ਼, ਪੰਜ ਤਤ ਨਾ ਕੋਈ ਰਖੌਂਦਾ ਏ। ਸੰਬਲ ਵਟਾਇਆ ਆਪਣਾ ਭੇਖ, ਭੇਖੀ ਹੋ ਕੇ ਭੇਖ ਵਟੌਂਦਾ ਏ। ਨਜ਼ਰ ਆਏ ਨਾ ਰੂਪ ਰੰਗ ਰੇਖ, ਰੰਗ ਰਾਗ ਨਾ ਕੋਈ ਜਣੌਂਦਾ ਏ। ਜਨ ਭਗਤਾਂ ਕਰੇ ਹੇਤ, ਸਾਚੀ ਕਰਨੀ ਕਾਰ ਕਮੌਂਦਾ ਏ। ਸ਼ਬਦ ਸੁਨੇਹੜਾ ਧੁਰ ਦਾ ਭੇਜ, ਭਾਂਡਾ ਭਰਮ ਭੌ ਭੰਨੌਂਦਾ ਏ। ਆਤਮ ਸੁਹੰਜਣੀ ਮਾਣੇ ਸੇਜ, ਸਚ ਸਿੰਘਾਸਣ ਆਸਣ ਲੌਂਦਾ ਏ। ਜੋਤੀ ਜਲਵਾ ਨਿਰਗੁਣ ਤੇਜ, ਨੂਰ ਨੂਰ ਡਗਮਗੌਂਦਾ ਏ। ਆਦਿ ਜੁਗਾਦਿ ਰਹੇ ਹਮੇਸ਼, ਜੀਵਣ ਮਰਨ ਨਾ ਕੋਈ ਰਖੌਂਦਾ ਏ। ਦਾਤਾ ਬਣ ਕੇ ਵਡ ਨਰੇਸ਼, ਸ਼ਹਿਨਸ਼ਾਹ ਆਪਣਾ ਹੁਕਮ ਚਲੌਂਦਾ ਏ। ਜਨ ਭਗਤਾਂ ਦੇਵੇ ਭੇਤ, ਪਰਦਾ ਓਹਲਾ ਆਪ ਉਠੌਂਦਾ ਏ। ਨਿਰਵੈਰ ਹੋ ਕੇ ਕਰੇ ਹੇਤ, ਸਚ ਪ੍ਰੀਤੀ ਮੇਲ ਮਿਲੌਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਸਾਚੇ ਆਪ ਪਰਗਟੌਂਦਾ ਏ। ਹਰਿਜਨ ਪ੍ਰਭੂ ਪਰਗਟੌਂਦਾ ਏ। ਜੁਗ ਚੌਕੜੀ ਵੇਖ ਵਖੌਂਦਾ ਏ। ਕਲਜੁਗ ਅੰਤਮ ਮੇਲ ਮਿਲੌਂਦਾ ਏ। ਬਿਨ ਬਾਤੀ ਤੇਲ ਜੋਤ ਜਗੌਂਦਾ ਏ। ਬਣ ਸੱਜਣ ਸੁਹੇਲ ਸੰਗ ਨਿਭੌਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਦਿ ਜੁਗਾਦਿ ਜੁਗ ਚੌਕੜੀ ਕੀਤਾ ਬਚਨ ਆਪਣਾ ਤੋੜ ਨਿਭੌਂਦਾ ਏ। ਬਚਨ ਕੀਤਾ ਕੌਲ ਇਕਰਾਰ, ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਰਿਹਾ ਜਣਾਈਆ। ਕਲਜੁਗ ਅੰਤਮ ਲੈ ਅਵਤਾਰ,

❋

❋

ਨਿਰਗੁਣ ਨਿਰਵੈਰ ਖੇਲ ਕਰਾਈਆ। ਸੰਤ ਸੁਹੇਲੇ ਲਏ ਉਠਾਲ, ਗੁਰ ਚੇਲੇ ਮੇਲ ਮਿਲਾਈਆ। ਲੱਖ ਚੁਰਾਸੀ ਵਿਚੋਂ ਲੱਭੇ ਲਾਲ, ਅਨਮੁਲੜੇ ਹੀਰੇ ਆਪਣੀ ਝੋਲੀ ਪਾਈਆ। ਬਣ ਵਣਜਾਰਾ ਸ਼ਬਦ ਦਲਾਲ, ਸੌਦਾ ਹੱਟ ਇਕ ਵਿਕਾਈਆ। ਵਣਜ ਕਰੇ ਸ਼ਾਹ ਕੰਗਾਲ, ਲਹਿਣਾ ਦੇਣਾ ਦਏ ਵਰਤਾਈਆ। ਗੁਰਮੁਖ ਗੁਰਸਿਖ ਸੱਜਣ ਸਾਰੇ ਭਾਲ, ਮੇਲ ਮਿਲਾਵੇ ਥਾਉਂ ਥਾਈਂਆ। ਆਪੇ ਪੁੱਛੇ ਮੁਰੀਦਾਂ ਹਾਲ, ਮੁਰਸ਼ਦ ਆਪਣਾ ਫੇਰਾ ਪਾਈਆ। ਨਾਤਾ ਤੋੜ ਕਾਲ ਮਹਾਂਕਾਲ, ਮਹਿਮਾ ਆਪਣੀ ਦਏ ਜਣਾਈਆ। ਕਿਰਪਾਨਿਧ ਦੀਨ ਦਿਆਲ, ਸਮੁੰਦ ਸਾਗਰ ਖੋਜ ਖੁਜਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵੇਖ ਵਖਾਈਆ। ਹਰਿਜਨ ਸੱਜਣ ਵੇਖੇ ਨਿਰਾਕਾਰ, ਨਿਰੰਕਾਰ ਵੱਡੀ ਵਡਿਆਈਆ। ਸ਼ਬਦ ਸਰੂਪੀ ਖੇਲ ਅਪਾਰ, ਅਪਰੰਪਰ ਆਪ ਕਰਾਈਆ। ਜੋਤ ਸਰੂਪੀ ਨੂਰ ਉਜਿਆਰ, ਦੋ ਜਹਾਨ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵੇਖੇ ਬੇਪਰਵਾਹੀਆ। ਹਰਿਜਨ ਵੇਖੇ ਆਪ ਕਰਤਾਰ, ਹਰਿ ਕਰਤਾ ਦਇਆ ਕਮਾਇੰਦਾ। ਛੱਪਰ ਛੰਨ ਕਰ ਪਿਆਰ, ਬੇੜਾ ਬੰਨ੍ਹ ਪਾਰ ਕਰਾਇੰਦਾ। ਦੇ ਦਾਤ ਧੰਨ ਅਪਾਰ, ਅਪਰੰਪਰ ਆਪ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵੇਖਣ ਇਕੋ ਆਇੰਦਾ। ਹਰਿਜਨ ਵੇਖੇ ਹਰਿ ਰਘੁਰਾਇਆ, ਰਘੁਪਤ ਆਪਣੀ ਦਇਆ ਕਮਾਈਆ। ਪਾਂਧੀ ਹੋ ਕੇ ਪੰਧ ਮੁਕਾਇਆ, ਭੱਜੇ ਵਾਹੋ ਦਾਹੀਆ। ਨਦੀਆਂ ਨਾਲੇ ਪਾਰ ਕਰਾਇਆ, ਥਲ ਅਸਗਾਹ ਨਾ ਕੋਈ ਅਟਕਾਈਆ । ਰੋੜੇ ਪੱਥਰ ਚਰਨ ਟਿਕਾਇਆ, ਮਾਟੀ ਖ਼ਾਕੀ ਦਏ ਵਡਿਆਈਆ। ਬਿਨ ਨੇਤਰ ਨੈਣ ਖੋਲ ਖ਼ੁਸ਼ੀ ਮਨਾਇਆ, ਕਾਨੇ ਕਾਹੀ ਸੋਭਾ ਪਾਈਆ। ਭਗਤ ਮਿਲ ਮਿਲ ਢੋਲਾ ਗਾਇਆ, ਤੂੰਹੀ ਤੂੰ ਰਾਗ ਅਲਾਈਆ। ਹਰਿ ਗੋਬਿੰਦ ਗੁਰੂ ਗੁਰ ਲਹਿਣਾ ਦੇਣਾ ਝੋਲੀ ਪਾਇਆ, ਗੁਰ ਅਰਜਨ ਲੇਖਾ ਪੂਰ ਕਰਾਈਆ। ਭਠਿਆਲਾ ਤ੍ਰੈਗੁਣ ਅਗਨੀ ਵਿਚੋਂ ਬਾਹਰ ਕਢਾਇਆ, ਜਨਮ ਮਰਨ ਰੋਗ ਮਿਟਾਈਆ। ਨਿਹਕਰਮੀ ਹਰਿ ਕਰਮ ਕਮਾਇਆ, ਮਿਹਰ ਨਜ਼ਰ ਨੈਣ ਉਠਾਈਆ। ਧਰਨੀ ਧਰਤ ਧਵਲ ਸੁਹਾਇਆ, ਜਿਸ ਉਪਰ ਚਰਨ ਟਿਕਾਈਆ। ਗੁਰਮੁਖ ਸੰਬਲ ਵੇਖਣ ਆਇਆ, ਗੁਰ ਨੇਤਰ ਚਾਈਂ ਚਾਈਂਆ। ਲੱਖ ਚੁਰਾਸੀ ਵਿਚੋਂ ਰੱਖਣ ਆਇਆ, ਭਵ ਜਲ ਬੇੜਾ ਪਾਰ ਕਰਾਈਆ। ਰਾਏ ਧਰਮ ਨਾ ਦਏ ਸਜਾਇਆ, ਚਿਤਰ ਗੁਪਤ ਨਾ ਲੇਖ ਵਿਖਾਈਆ। ਲਾੜੀ ਮੌਤ ਨਾ ਲਏ ਪ੍ਰਨਾਇਆ, ਜਮਦੂਤ ਭੈ ਨਾ ਕੋਈ ਰਖਾਈਆ। ਚਰਨ ਪ੍ਰੀਤੀ ਨਾਤਾ ਜੋੜ ਜੁੜਾਇਆ, ਓਥੇ ਏਥੇ ਕੋਈ ਨਾ ਸਕੇ ਤੁੜਾਈਆ। ਸਿਮਲ ਸਕੋਰ ਸਾਹਿਬ ਸਤਿਗੁਰ ਫੇਰਾ ਪਾਇਆ, ਔਂਦਾ ਜਾਂਦਾ ਨਜ਼ਰ ਕਿਸੇ ਨਾ ਆਈਆ। ਚੋਰ ਹੋ ਕੇ ਚੋਰੀ ਰਿਹਾ ਕਮਾਇਆ, ਠੱਗੀ ਆਪਣੀ ਆਪੇ ਰਿਹਾ ਜਣਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਸੱਚਖੰਡ ਦਵਾਰੇ ਸ਼ੋਰ ਮਚਾਇਆ, ਉਚੀ ਕੂਕ ਕੂਕ ਰਹੇ ਸੁਣਾਈਆ। ਅਚਰਜ ਖੇਲ ਪ੍ਰਭ ਅਵਰ ਕਾ ਹੋਰ ਰਚਾਇਆ, ਭੇਦ ਅਭੇਵ ਕਿਸੇ ਨਾ ਆਈਆ। ਆਤਮ ਪਰਮਾਤਮ ਜੋੜ ਜੁੜਾਇਆ, ਘਰ ਵੱਜੇ ਇਕ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਦਏ ਵਡਿਆਈਆ। ਜਨ ਭਗਤ ਵਡਿਆਈ ਦੇਵੇ ਮਾਣ, ਸਿਰ ਆਪਣਾ ਹੱਥ ਟਿਕਾਈਆ। ਜੁਗ ਚੌਕੜੀ ਸ੍ਰੀ ਭਗਵਾਨ, ਭਗਤ ਵਛਲ ਦਇਆ ਕਮਾਈਆ। ਸਾਚਾ ਮੰਦਰ ਵੇਖ ਮਕਾਨ, ਸਾਡੇ ਤਿੰਨ ਹੱਥ ਅੰਦਰ ਸੋਭਾ ਪਾਈਆ। ਛੱਪਰ ਛੰਨ ਹੋਈ ਹੈਰਾਨ, ਹਰਿਜੂ ਕੀ

❋

❋

ਕੀ ਖੇਲ ਵਰਤਾਈਆ। ਮੇਰਿਆਂ ਕੱਖਾਂ ਕੀਤਾ ਪਰਵਾਨ, ਲੱਖਾਂ ਖ਼ਾਕ ਵਿਚ ਰਲਾਇੰਦਾ। ਅੱਖਾਂ ਨਾਲ ਦਰਸ਼ਨ ਕੀਤਾ ਆਣ, ਨੇਤਰ ਲੋਚਣ ਨੈਣ ਬਿਗਸਾਈਆ। ਸੁਣ ਕੇ ਇਕ ਧੁਰ ਫ਼ਰਮਾਣ, ਮਾਣ ਤਾਣ ਕੋਈ ਰਹਿਣ ਨਾ ਪਾਇੰਦਾ। ਸੰਤ ਸੁਹੇਲੇ ਗੁਰੂ ਗੁਰ ਚੇਲੇ ਜੋ ਮਿਲ ਕੇ ਢੋਲਾ ਗਾਨ, ਦੋ ਜਹਾਨ ਖ਼ੁਸ਼ੀ ਮਨਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਵੇਖਣ ਕਰ ਧਿਆਨ, ਨੇਤਰ ਲੋਚਣ ਨੈਣ ਸਰਬ ਖੁਲਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਵੇਖ ਖੇਲ ਮਹਾਨ, ਸੀਸ ਜਗਦੀਸ਼ ਸੀਸ ਆਪ ਸਰਬ ਨਿਵਾਇੰਦਾ। ਨੌ ਸੌ ਚੁਰਾਨਵੇਂ ਚੌਕੜੀ ਜੁਗ ਪਿਛੋਂ ਇਕੋ ਢੋਲਾ ਸੁਣਿਆ ਵਿਚ ਜਹਾਨ, ਜਿਸ ਦਾ ਭੇਵ ਕੋਈ ਨਾ ਆਈਆ। ਭਗਤ ਭਗਵਾਨ ਦੋਵੇਂ ਮਿਲ ਕੇ ਗਾਣ, ਨੈਣ ਨਜ਼ਰ ਕੋਈ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਇੰਦਾ। ਹਰਿਜਨ ਤੁਰਦਾ ਵੇਖ, ਜੰਗਲ ਬੇਲਾ ਦਏ ਦੁਹਾਈਆ। ਸਾਡੀ ਉਡਦੀ ਵੇਖ ਬਾਲੂ ਰੇਤ, ਪ੍ਰਭੂ ਤਰਸ ਕੋਈ ਨਾ ਆਈਆ। ਜੁਗ ਜੁਗ ਲੱਭਦੇ ਰਹੇ ਤੇਰਾ ਭੇਤ, ਪ੍ਰੀਤੀ ਸਚ ਨਾ ਕੋਈ ਲਗਾਈਆ। ਧਰਤ ਧਵਲ ਦੀ ਛਾਤੀ ਉਤੇ ਲੇਟ, ਆਪਣਾ ਜੀਵਣ ਰਹੇ ਬਤਾਈਆ। ਕੀ ਹੋਇਆ ਤੂੰ ਸਾਨੂੰ ਦਿਤਾ ਭੇਜ, ਲੋਕਮਾਤ ਰੂਪ ਵਟਾਈਆ। ਅਸੀਂ ਵੀ ਮੰਗਦੇ ਉਹੋ ਸੇਜ, ਜੋ ਭਗਤਾਂ ਰਿਹਾ ਹੰਢਾਈਆ। ਵਸੇ ਤੇਰੇ ਸੱਚੇ ਦੇਸ, ਜਿਸ ਘਰ ਵਸੇ ਬੇਪਰਵਾਹੀਆ। ਸਾਚੇ ਮੰਦਰ ਲਈਏ ਵੇਖ, ਛੱਪਰ ਛੰਨ ਨਾ ਕੋਈ ਵਡਿਆਈਆ। ਜਿਸ ਦਵਾਰੇ ਬਦਲੇ ਰੇਖ, ਰੇਖਾ ਪਿਛਲੀ ਦੇਣੀ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਕਾਨਾ ਕਾਹੀ ਵੇਖ ਰੋਂਦੇ ਪੱਥਰ, ਪਾਹਨ ਰਹੇ ਕੁਰਲਾਈਆ। ਨੇਤਰ ਨੀਰ ਵਰੋਲਣ ਅੱਥਰ, ਹੰਝੂਆਂ ਹਾਰ ਬਣਾਈਆ । ਪ੍ਰਭੂ ਕਰ ਕਿਰਪਾ ਸਾਡਾ ਲਿਖ ਦੇ ਇਕੋ ਅੱਖਰ, ਜਿਸ ਅੱਖਰ ਵਿਚੋਂ ਤੇਰਾ ਰੂਪ ਨਜ਼ਰੀ ਆਈਆ। ਤੇਰੀ ਚਰਨੀ ਡਿਗੇ ਢਾਹ ਕੇ ਸੱਥਰ, ਸੱਥਰ ਯਾਰੜੇ ਲਏ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇ ਮਾਣ ਵਡਿਆਈਆ । ਪੱਥਰਾਂ ਵੇਖ ਰੋਵਣ ਰੋੜੇ, ਨਿੱਕੇ ਨਿੱਕੇ ਸ਼ੋਰ ਮਚਾਈਆ। ਕਿਉਂ ਸਾਹਿਬ ਸਾਨੂੰ ਜਲ ਦੀ ਧਾਰੇ ਰੋੜੇਂ, ਅੱਗੇ ਪਿਛੇ ਧੱਕਾ ਲਾਈਆ। ਕਰ ਕਿਰਪਾ ਜੇ ਆਪਣੇ ਚਰਨ ਜੋੜੇਂ, ਨਾਲ ਭਗਤਾਂ ਦਏਂ ਵਡਿਆਈਆ। ਧੰਨੇ ਵਾਂਗ ਏਥੇ ਬੌਹੜੇ, ਓਥੇ ਤੈਨੂੰ ਲੱਭਣ ਕੋਈ ਨਾ ਜਾਈਆ। ਤੇਰੇ ਅੱਗੇ ਨਾ ਕੋਈ ਜ਼ੋਰੇ, ਨੀਵੇਂ ਹੋ ਕੇ ਸੀਸ ਨਿਵਾਈਆ। ਸਾਡੇ ਵੇਖ ਪਿਛਲੇ ਕਾਗ਼ਜ਼ ਕੋਰੇ, ਅਗਲਾ ਲੇਖਾ ਦੇ ਮੁਕਾਈਆ। ਤੇਰੇ ਉਤੇ ਸਾਡੀ ਡੋਰੇ, ਦੂਜਾ ਨਜ਼ਰ ਕੋਈ ਨਾ ਆਈਆ। ਸਮੁੰਦ ਸਾਗਰ ਇਕੋ ਤੂੰਹੀ ਬੌਹੜੇ, ਦੂਜਾ ਹੋਵੇ ਨਾ ਕੋਈ ਸਹਾਈਆ। ਤੇਰੇ ਮਿਲਣ ਦੀ ਲੱਗੀ ਔੜੇ, ਨਦੀਆਂ ਜਲ ਅਸਗਾਹ ਸਾਡੀ ਤ੍ਰਿਖਾ ਨਾ ਕੋਈ ਬੁਝਾਈਆ। ਨਿਰਵੈਰ ਚੜ੍ਹ ਕੇ ਆ ਘੋੜੇ, ਕਦਮ ਕਦਮ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਦੇ ਮਾਣ ਵਡਿਆਈਆ। ਰੋੜੇ ਵੇਖ ਰੋਵੇ ਝਾੜੀ, ਟਾਹਣੀ ਰਹੀ ਕੁਰਲਾਈਆ। ਮੇਰੀ ਕਿਸਮਤ ਕਿਉਂ ਲਿਖੀ ਮਾੜੀ, ਵਿਚ ਕੰਡਿਆਂ ਡੇਰਾ ਲਾਈਆ। ਮੈਂ ਸੁਣਿਆਂ ਤੂੰ ਭਗਤਾਂ ਨਾਲ ਨਿਭਾਵੇਂ ਯਾਰੀ, ਲੱਗੀ ਪ੍ਰੀਤੀ ਤੋੜ ਨਿਭਾਈਆ। ਏਸੇ ਕਰ ਕੇ ਆਈ ਤੇਰੇ ਅਗਾੜੀ, ਨਿਉਂ ਕੇ ਸੀਸ ਨਿਵਾਈਆ। ਖ਼ੁਸ਼ੀਆਂ ਨਾਲ ਫੇਰਾਂ ਬਹਾਰੀ, ਆਪਣੀ ਸੇਵ ਕਮਾਈਆ। ਮੈਂ ਅੱਧ ਵਾਟਨ ਖੜੀ ਕਚੱਜੀ ਨਾਰੀ, ਸੋਭਾਵੰਤ ਰੂਪ ਨਾ ਕੋਇ ਵਟਾਈਆ। ਮੈਂ ਸੁਣਿਆਂ ਤੂੰ ਗ਼ਰੀਬ ਨਿਮਾਣਿਆਂ ਕੋਝਿਆਂ ਕਮਲਿਆਂ ਦਏ ਅਧਾਰੀ, ਸਿਰ

❋

❋

ਆਪਣਾ ਹੱਥ ਟਿਕਾਈਆ। ਆਵਣ ਜਾਵਣ ਮਰਨ ਜਨਮ ਦੀ ਮੇਰੀ ਕੱਟ ਬੀਮਾਰੀ, ਉਤਭੁਜ ਦੇਵੇ ਕੂਕ ਦੁਹਾਈਆ। ਦੋਏ ਜੋੜ ਤੇਰੇ ਪ੍ਰਭ ਚਰਨ ਨਿਮਸਕਾਰੀ, ਧੂੜੀ ਟਿੱਕਾ ਖ਼ਾਕ ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਦਰ ਤੇਰੇ ਆਸ ਲਗਾਈਆ। ਵੇਖ ਝਾੜੀ ਕੂਕੇ ਰੇਤ, ਬੌਹੜੀ ਰਹੀ ਸੁਣਾਈਆ। ਮੈਂ ਗੁਰ ਅਰਜਨ ਨਾਲ ਕੀਤਾ ਹੇਤ, ਅਗਨੀ ਸੜ ਕੇ ਆਪਣੀ ਸੇਵ ਕਮਾਈਆ। ਮੈਂ ਓਸ ਦੇ ਸੀਸ ਤੇ ਚੜ੍ਹ ਕੇ ਮਾਣੀ ਸੇਜ, ਤਨ ਖ਼ੁਸ਼ੀਆਂ ਨਾਲ ਹੰਢਾਈਆ। ਨੇਤਰ ਲੋਚਣ ਨੈਣ ਵੇਖ, ਖ਼ੁਸ਼ੀਆਂ ਹਾਲ ਸੁਣਾਈਆ । ਓਸ ਵੇਲੇ ਕਿਹਾ ਮੈਨੂੰ ਲੈ ਚਲ ਓਸ ਦੇਸ, ਜਿਸ ਦੇਸ ਵਸੇ ਸੱਚਾ ਮਾਹੀਆ। ਗੁਰ ਅਰਜਨ ਦਿਤਾ ਇਕ ਉਪਦੇਸ, ਸਚ ਸੁਨੇਹੜਾ ਆਪ ਸੁਣਾਈਆ। ਜੋ ਮੈਨੂੰ ਰਿਹਾ ਭੇਜ, ਸੋ ਸਾਹਿਬ ਬੇਪਰਵਾਹੀਆ। ਕਲਜੁਗ ਅੰਤਮ ਖੇਲੇ ਖੇਡ, ਖ਼ਾਲਕ ਆਪਣਾ ਰੂਪ ਵਟਾਈਆ। ਬਣ ਕੇ ਆਵੇ ਧੁਰ ਦਾ ਨਰੇਸ਼, ਨੇਤਾ ਇਕੋ ਇਕ ਨਜ਼ਰੀ ਆਈਆ। ਤੇਰਾ ਮੇਰਾ ਭੁੱਲੇ ਨਾ ਚੇਤ, ਅਭੁੱਲ ਆਪਣੇ ਹੱਥ ਰੱਖੇ ਵਡਿਆਈਆ। ਸਾਰਾ ਖੋਲ੍ਹੇ ਆ ਕੇ ਭੇਤ, ਪਰਦਾ ਉਹਲਾ ਆਪ ਦਏ ਚੁਕਾਈਆ। ਜਿਸ ਅਗਨੀ ਤਪਾਈ ਰੇਤ, ਸੋ ਭਠਿਆਲਾ ਤੇਰੇ ਨਾਲ ਮਿਲਾਈਆ। ਜੋ ਸੀਨੇ ਛਨਣੀ ਛਨਣੀ ਪਾਏ ਸੇਕ, ਤੇਰਾ ਸਹਿੰਸਾ ਦਏ ਗਵਾਈਆ। ਤੇਰੇ ਚਰਨਾਂ ਹੇਠ ਸੇਜ ਬਣਾਏ ਰੇਤ, ਬਣ ਪਾਂਧੀ ਪੰਧ ਮੁਕਾਈਆ। ਹਰਿਸੰਗਤ ਸਜਿਆ ਲੈਣਾ ਵੇਖ, ਬਿਨ ਅੱਖਾਂ ਅੱਖ ਖੁਲ੍ਹਾਈਆ। ਜਨ ਭਗਤਾਂ ਦਰ ਤੇਰਾ ਪੂਰਾ ਕਰੇ ਲੇਖ, ਲੇਖਾ ਲੇਖੇ ਵਿਚੋਂ ਪਰਗਟਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗ ਚੌਕੜੀ ਦੇਵਣਹਾਰ ਧੁਰ ਦਾ ਵਰ, ਅਗੰਮ ਅਥਾਹ ਬੇਪਰਵਾਹ ਆਪਣੇ ਹੱਥ ਰੱਖੇ ਵਡਿਆਈਆ। ਰੇਤ ਬਾਲੂ ਤਪਤ ਸ਼ਾਂਤ, ਅਗਨ ਮੇਘ ਰੂਪ ਵਟਾਈਆ। ਪੁਰਖ ਅਕਾਲ ਦੇਵੇ ਦਾਤ, ਦਇਆਵਾਨ ਹੋਏ ਸਹਾਈਆ। ਨਾਲ ਰਲਾਏ ਭਗਤ ਜਮਾਇਤ, ਸਗਲਾ ਸੰਗ ਵਖਾਈਆ। ਲੇਖਾ ਲਿਖ ਕੇ ਕਲਮ ਦਵਾਤ, ਪੂਰਬ ਲਹਿਣ ਦਏ ਚੁਕਾਈਆ । ਸਚ ਪ੍ਰੀਤੀ ਜੋੜ ਨਾਤ, ਨਾਤਾ ਬਿਧਾਤਾ ਇਕੋ ਇਕ ਰਖਾਈਆ। ਜੋ ਸਾਹਿਬ ਸਤਿਗੁਰ ਗੁਰੂ ਗੁਰ ਗੁਰ ਅਰਜਨ ਦੇਵ ਗਿਆ ਆਖ, ਆਖਰ ਲੇਖਾ ਪੂਰ ਕਰਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਨਿਰਗੁਣ ਸਤਿ ਸਰੂਪ ਜੋਤ ਪਰਕਾਸ਼ ਕਰ ਸਾਖਿਆਤ, ਸ਼ਬਦ ਰਾਗ ਧੁਨ ਸ਼ਨਵਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸਭ ਦਾ ਪਰਦਾ ਲਏ ਢਾਕ, ਓਢਣ ਇਕੋ ਨਾਮ ਰਖਾਈਆ। ਨਾ ਹਿੰਦੂ ਨਾ ਮੁਸਲਮਾਨ, ਕਲਮਾ ਨਾਮ ਇਕ ਵਡਿਆਈਆ। ਨਾ ਸ਼ਰਅ ਨਾ ਕੋਈ ਸ਼ੈਤਾਨ, ਨਾ ਧਰਮ ਰੂਪ ਵਟਾਈਆ। ਦੋ ਜਹਾਨਾਂ ਵਿਚੋਂ ਸ੍ਰੀ ਭਗਵਾਨ, ਆਪਣਾ ਹੁਕਮ ਵਰਤਾਈਆ । ਲਹਿਣਾ ਦੇਣਾ ਚੁੱਕੇ ਸਚ ਸਿਦਕ ਈਮਾਨ, ਭਰਵਾਸਾ ਇਕੋ ਇਕ ਰਖਾਈਆ। ਜਿਸ ਵੇਲੇ ਬੇਨੰਤੀ ਕੀਤੀ ਚਰਨ ਕਰ ਪਰਨਾਮ, ਨੇਤਰ ਨੈਣ ਨੀਰ ਵਹਾਈਆ। ਓਸ ਵੇਲੇ ਨਜ਼ਰੀ ਆਇਆ ਇਕ ਅਮਾਮ, ਪੈਗ਼ੰਬਰ ਪੀਰਾਂ ਬੇਪਰਵਾਹੀਆ। ਸਜਦਾ ਸੀਸ ਝੁਕ ਕੀਤਾ ਸਲਾਮ, ਦੀਦ ਈਦ ਚੰਦ ਰੁਸ਼ਨਾਈਆ। ਕਰ ਨਿਮਸਕਾਰ ਮੰਗਿਆ ਦਾਨ, ਦੋਏ ਜੋੜ ਵਾਸਤਾ ਪਾਈਆ। ਮੈਨੂੰ ਹੁਕਮ ਕਰਦਾ ਹੁਕਮਰਾਨ, ਹੁਕਮੇ ਅੰਦਰ ਸੇਵ ਕਮਾਈਆ। ਅੰਦਰੋਂ ਵੇਖਿਆ ਮੈਨੂੰ ਨਜ਼ਰੀ ਆਇਆ ਭਗਵਾਨ, ਭਗਵਾਨ ਤੇਰੇ ਵਿਚ ਸਮਾਈਆ। ਭਗਵੰਤ ਕੋਲ ਨਾ ਮਜ਼੍ਹਬ ਨਾ ਅਸਲਾਮ, ਧਰਮ ਕਰਮ ਵਰਨ ਬਰਨ ਨਜ਼ਰ ਕੋਈ ਨਾ ਆਈਆ। ਸਤਿਗੁਰ ਪੂਰੇ ਇਕੋ ਦਿਤਾ ਸੱਚਾ ਪੈਗ਼ਾਮ, ਧੁਰ ਸੰਦੇਸ਼ ਸੁਣਾਈਆ।

❋

❋

ਤੇਰਾ ਸਹਾਈ ਪਰਵਰਦਿਗਾਰ ਰਾਮ, ਪੁਰਖ ਅਕਾਲ ਦਏ ਵਡਿਆਈਆ। ਜਿਸ ਦੇ ਹੱਥ ਦੋ ਜਹਾਨਾਂ ਨਜ਼ਾਮ, ਨੌਬਤ ਆਪਣਾ ਨਾਮ ਵਜਾਈਆ। ਜਿਸ ਦਾ ਗੁਰ ਅਵਤਾਰ ਪੀਰ ਪੈਗ਼ੰਬਰ ਸਾਧ ਸੰਤ ਭਗਤ ਗੌਂਦੇ ਕਲਮਾ ਕਲਾਮ, ਕਾਇਨਾਤ ਕਰ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਹਿੰਦੂ ਮੁਸਲਿਮ ਹਿੱਸਾ ਦਏ ਚੁਕਾਈਆ।