ਪੁਸਤਕਾਲਾਭਾਗ ੧੬

੧੯ ਮਾਘ ੨੦੨੦ ਬਿਕਰਮੀ ਚਰਨ ਸਿੰਘ ਦੇ ਘਰ ਸਿਮਲ ਸਕੋਰ ਜ਼ਿਲਾ ਗੁਰਦਾਸ ਪੁਰ

ਜੰਗਲ ਜੂਹ ਉਜਾੜ ਪਹਾੜ ਪੰਖੀ ਪੰਛੀ ਤੜਫਨ ਤਰਵਰ, ਬੇਦੀਦ ਦੀਦ ਧਿਆਨ ਲਗਾਈਆ। ਮਿਹਰਵਾਨ ਸ੍ਰੀ ਭਗਵਾਨ ਨੌਜਵਾਨ ਕਿਰਪਾ ਕਰ, ਦਰ ਠਾਂਡੇ ਓਟ ਤਕਾਈਆ। ਆਵਣ ਜਾਵਣ ਪਤਤ ਪਾਵਣ ਜਨਮ ਮਰਨ ਭੈ ਭੌ ਕੱਟ ਦਰ, ਦਰ ਦਰਵੇਸ਼ ਸੀਸ ਨਿਵਾਈਆ। ਨਿਰਧਨ ਨਿਮਾਣੇ ਬੇਆਸ ਚਰਨੀ ਸੀਸ ਰਹੇ ਧਰ, ਧਰਨੀ ਧਰਤ ਧਵਲ ਵੇਖ ਵਖਾਈਆ। ਜੁਗ ਚੌਕੜੀ ਬਿਰਹੋਂ ਵਿਛੋੜੇ ਵਿਚ ਗਏ ਸੜ, ਅਗਨੀ ਤਤ ਨਾ ਕੋਈ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਦੇ ਮਾਣ ਵਡਿਆਈਆ। ਅੰਡਜ ਜੇਰਜ ਉਤਭੁਜ ਸੇਤਜ, ਚਾਰ ਕੁੰਟ ਵਖਾਈਆ। ਜੁਗ ਚੌਕੜੀ ਸਾਹਿਬ ਸੁਲਤਾਨ ਤੈਨੂੰ ਥੱਕੇ ਲੱਭ ਲੱਭ, ਤੇਰਾ ਰੂਪ ਨਾ ਨਜ਼ਰੀ ਆਈਆ। ਚਾਰ ਕੁੰਟ ਦਹਿ ਦਿਸ਼ਾ ਵੇਖੀ ਹੱਦ, ਜ਼ਿਮੀ ਅਸਮਾਨਾ ਧਿਆਨ ਲਗਾਈਆ। ਉਚਾ ਲੰਮਾ ਵੱਡਾ ਛੋਟਾ ਤੇਰਾ ਨਜ਼ਰ ਨਾ ਆਇਆ ਕੱਦ, ਤਤ ਰੂਪ ਨਾ ਕੋਇ ਵਖਾਈਆ। ਬਿਨ ਲੱਤਾਂ ਬਾਹਾਂ ਚਾਰੋਂ ਕੁੰਟ ਰਹੇ ਭੱਜ, ਬਣ ਬਣ ਪਾਂਧੀ ਪੰਧ ਨਾ ਕੋਇ ਮੁਕਾਈਆ। ਬੌਹੜੀ ਦਰੋਹੀ ਖ਼ੁਦਾਏ ਕਿਉਂ ਸਾਨੂੰ ਕੀਤਾ ਅੱਡ, ਨਾਤਾ ਆਪਣਾ ਬੈਠੋਂ ਤੁੜਾਈਆ। ਚੀਕ ਪੁਕਾਰਨ ਕੁਰਲਾਵਣ ਸਾਡੇ ਹੱਡ, ਨਾੜੀ ਨਾੜੀ ਸ਼ੋਰ ਮਚਾਈਆ। ਪੁਰਖ ਅਕਾਲ ਦੀਨ ਦਿਆਲ ਨਿਰਗੁਣ ਬਣ ਕੇ ਜਾਈਂ ਚੰਦ, ਵੇਲਾ ਵਕਤ ਦਏਂ ਸੁਹਾਈਆ। ਸਰਨ ਸਰਨਾਈ ਤੇਰੀ ਜਾਈਏ ਲੱਗ, ਚਰਨ ਚਰਨੋਦਕ ਮਿਲੇ ਵਡਿਆਈਆ। ਸਚ ਖ਼ੁਮਾਰੀ ਦੇ ਮਧੁ, ਨਾਮ ਪਿਆਲਾ ਇਕ ਪਿਆਈਆ। ਦਰਸ਼ਨ ਕਰ ਕੇ ਜਾਈਏ ਰੱਜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਆਪਣੇ ਦਏ ਵਡਿਆਈਆ। ਚਾਰੇ ਖਾਣੀ ਕਰੇ ਪੁਕਾਰ, ਬੌਹੜੀ ਬੌਹੜੀ ਰਹੀ ਕੁਰਲਾਈਆ। ਨੂਰ ਨੁਰਾਨੇ ਸਾਂਝੇ ਯਾਰ, ਬੇਪਰਵਾਹ ਤੇਰੀ ਸਰਨਾਈਆ। ਆਦਿ ਜੁਗਾਦੀ ਏਕੰਕਾਰ, ਅਕਲ ਕਲਧਾਰੀ ਤੇਰੀ ਓਟ ਰਖਾਈਆ। ਲੱਭ ਲੱਭ ਥੱਕੇ ਸਦਾ ਜੁਗ ਚਾਰ, ਸਤਿਜੁਗ ਤ੍ਰੇਤਾ ਦਵਾਪਰ ਪੰਧ ਮੁਕਾਈਆ। ਕਾਗ਼ਜ਼ ਕਲਮ ਛਾਹੀ ਤੇਰੇ ਨਾਮ ਦਾ ਦੇ ਦੇ ਗਏ ਅਧਾਰ, ਧੀਰਜ ਲੋਕਮਾਤ ਜਣਾਈਆ । ਇਸ਼ਾਰੇ ਦੇ ਦੇ ਗਏ ਗੁਰੂ ਅਵਤਾਰ, ਤੇਰਾ ਧੁਰ ਦਾ ਰਾਗ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਘਰ ਮੇਲਾ ਬੇਪਰਵਾਹੀਆ। ਚਾਰੇ ਖਾਣੀ ਚਾਰੇ ਜੁਗ, ਚਾਕਰ ਬਣ ਕੇ ਸੇਵ ਕਮਾਈਆ। ਇਕ ਦੂਜੇ ਨੂੰ ਸਾਰੇ ਰਹੇ ਪੁਛ, ਕਿਸ ਬਿਧ ਮਿਲੇ ਬੇਪਰਵਾਹੀਆ। ਜੇਰਜ ਕਹੇ ਮੈਂ ਦੱਸਾਂ ਸਚ ਮੁੱਚ, ਮਾਣਸ ਦੇਵਣਹਾਰ ਵਡਿਆਈਆ। ਅੰਡਜ ਕਹੇ ਹਰ ਘਟ ਬੈਠਾ ਲੁਕ, ਨਿਰਗੁਣ ਆਪਣਾ ਰੂਪ ਵਟਾਈਆ। ਉਤਭੁਜ ਕਹੇ ਆਪਣੀ ਧਾਰੋਂ ਪਏ ਉਠ, ਨਾ ਕੋਈ ਜਨਮੇ ਪਿਤਾ ਮਾਈਆ। ਸੇਤਜ ਕਹੇ ਲੱਖ ਚੁਰਾਸੀ ਉਹਦੇ

❋

❋

ਸੁਤ, ਜਨਨੀ ਜਨ ਇਕ ਅਖਵਾਈਆ। ਆਦਿ ਜੁਗਾਦਿ ਕਦੇ ਨਾ ਬਹੇ ਲੁਕ, ਦੋ ਜਹਾਨ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਚਾਰੇ ਖਾਣੀ ਕਹੇ ਪੁਕਾਰ, ਕੂਕ ਕੂਕ ਸੁਣਾਈਆ। ਉਠ ਵੇਖ ਸਾਡਾ ਹਾਲ, ਬੇਦਰਦ ਦਰਦ ਹੋ ਕੇ ਵੰਡ ਵੰਡਾਈਆ। ਜੁਗ ਚੌਕੜੀ ਤੇਰੀ ਅਵੱਲੜੀ ਚਾਲ, ਸਮਝ ਸਕੇ ਕੋਈ ਨਾ ਰਾਈਆ। ਤੇਰੇ ਪ੍ਰੇਮ ਪਿਛੇ ਪੁੱਠੀ ਲੱਥੇ ਖਾਲ, ਅਗਨੀ ਤਤ ਭੇਟ ਚੜ੍ਹਾਈਆ। ਤੇਰੀ ਖਾਤਰ ਨੀਹਾਂ ਹੇਠਾਂ ਦਬਾਏ ਬਾਲ, ਤੇਰੀ ਮੰਜ਼ਲ ਮੁੱਕ ਕਦੇ ਨਾ ਜਾਈਆ। ਤੇਰੇ ਪਿਛੇ ਗੋਬਿੰਦ ਰੁਲ ਕੇ ਲਾਲ, ਸੂਲਾਂ ਸੱਥਰ ਸੇਜ ਹੰਢਾਈਆ। ਉਠ ਕੇ ਵੇਖ ਸਾਡਾ ਹਾਲ, ਜੰਗਲ ਬੇਲੇ ਰਹੇ ਕੁਰਲਾਈਆ। ਤੇਰੇ ਅੱਗੇ ਕਰਿਆ ਸਵਾਲ, ਬਲ ਬਾਵਨ ਤੇਰੀ ਓਟ ਤਕਾਈਆ। ਤ੍ਰੇਤੇ ਰਾਮ ਕਰ ਪੁਕਾਰ, ਪੰਚਬਟੀ ਤੇਰਾ ਧਿਆਨ ਲਗਾਈਆ। ਦਵਾਪਰ ਕ੍ਰਿਸ਼ਨ ਹੋ ਖ਼ੁਸ਼ਹਾਲ, ਨੇਤਰ ਨੈਣਾਂ ਨੀਰ ਵਹਾਈਆ। ਕੱਖਾਂ ਉਤੇ ਸੁੱਤਾ ਪੈਰ ਸੰਭਾਲ, ਸੁੱਖ ਆਸਣ ਇਕ ਲਗਾਈਆ। ਬੱਧਕ ਮਾਰ ਤੀਰ ਨਿਸ਼ਾਨ, ਲੇਖਾ ਲਿਆ ਚਾਈਂ ਚਾਈਂਆ। ਕਲਜੁਗ ਮੂਸਾ ਡਿੱਗ ਕੇ ਮੂੰਹ ਦੇ ਭਾਰ, ਪਰਬਤ ਚੋਟੀ ਮਾਣ ਗਵਾਈਆ। ਈਸਾ ਕਰੇ ਇਕ ਸਲਾਮ, ਸਜਦਾ ਤੇਰੇ ਘਰ ਰਖਾਈਆ। ਮੁਹੰਮਦ ਪੜ੍ਹ ਕੇ ਕਲਮਾ ਕਲਾਮ, ਕਾਅਬਾ ਤੇਰਾ ਘਰ ਵੇਖ ਵਖਾਈਆ। ਨਾਨਕ ਕਰ ਕੇ ਤੇਰਾ ਧਿਆਨ, ਰੋੜਾਂ ਸੱਥਰ ਗਿਆ ਬਣਾਈਆ। ਗੋਬਿੰਦ ਕਰ ਤੈਨੂੰ ਪਰਨਾਮ, ਕਾਹੀ ਆਪਣੇ ਅੰਗ ਲਗਾਈਆ। ਅਸੀਂ ਵੇਖ ਹੋਏ ਹੈਰਾਨ, ਪਾਰਬ੍ਰਹਮ ਜੁਗ ਚੌਕੜੀ ਤੈਨੂੰ ਰਹਿਮ ਕੋਇ ਨਾ ਆਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਕੋਲੋਂ ਸੁਣਦੇ ਰਹੇ ਪੈਗ਼ਾਮ, ਕਲਜੁਗ ਆਵੇ ਸ਼ਹਿਨਸ਼ਾਹੀਆ। ਦੋ ਜਹਾਨਾਂ ਬਦਲ ਦੇਵੇ ਨਜ਼ਾਮ, ਨੌਬਤ ਆਪਣਾ ਨਾਮ ਵਜਾਈਆ। ਜੁਗ ਚੌਕੜੀ ਤੜਫਦਿਆਂ ਤਰਸਦਆਂ ਦਰਸ਼ਨ ਦੇਵੇ ਆਣ, ਦੂਰ ਦੁਰਾਡਾ ਫੇਰਾ ਪਾਈਆ। ਮੰਜ਼ਲ ਮੰਜ਼ਲ ਕੱਟ ਪੁੱਜੇ ਮਕਾਮ, ਹੱਕ ਮੁਕਾਮ ਇਕ ਸਮਝਾਈਆ। ਜਾਹਰ ਜਹੂਰ ਬਣ ਅਮਾਮ, ਅਸਲੀਅਤ ਇਕੋ ਦਏ ਸਮਝਾਈਆ । ਦੇਵੇ ਧੁਰ ਦਾ ਇਕ ਤੁਆਮ, ਆਮ ਖ਼ਾਸ ਸਮਝ ਸਕੇ ਨਾ ਰਾਈਆ। ਸਭ ਦੀ ਮੁਸ਼ਕਲ ਕਰੇ ਅਸਾਨ, ਮਹਿਫਲ ਆਪਣੇ ਨਾਲ ਰਖਾਈਆ । ਅਸੀਂ ਤੇਰੀ ਬਣ ਅਵਾਮ, ਨਿਤ ਬੈਠੇ ਧਿਆਨ ਲਗਾਈਆ। ਸਾਡਾ ਪੂਰਨ ਕਰਦੇ ਕਾਮ, ਪ੍ਰਭ ਪੂਰਨ ਬੇਪਰਵਾਹੀਆ। ਸਾਡੇ ਕੋਲ ਨਹੀਂ ਗਿਰੀ ਛੁਹਾਰੇ ਬਦਾਮ, ਸੋਹਣੀ ਵਸਤ ਭੇਟ ਨਾ ਕੋਇ ਕਰਾਈਆ। ਕੱਖਾਂ ਵਿਚ ਵੇਖੀਏ ਤੇਰੀ ਸ਼ਾਨ, ਜਿਸ ਸ਼ਾਨ ਵਿਚ ਆਪਣਾ ਨੂਰ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਦੇ ਇਕ ਵਰ, ਘਰ ਮਿਲੇ ਤੇਰੀ ਵਡਿਆਈਆ। ਚਾਰ ਖਾਣੀ ਵਿਚੋਂ ਨਿਕੰਮੇ ਕੱਖ, ਆਪਣਾ ਹਾਲ ਸੁਣਾਈਆ। ਪੁਰਖ ਅਬਿਨਾਸ਼ੀ ਸਾਨੂੰ ਦੱਸ, ਕਿਉਂ ਬੈਠਾ ਮੁਖ ਭਵਾਈਆ। ਸਾਡੀ ਕੀਮਤ ਨਾ ਕੋਈ ਕਰੋੜੀ ਲੱਖ, ਵਣਜਾਰਾ ਨਜ਼ਰ ਕੋਇ ਨਾ ਆਈਆ। ਸਾਡੇ ਲਈ ਕੁਝ ਦੱਸ, ਇਹ ਤੇਰੀ ਸਭ ਵਡਿਆਈਆ। ਸਾਨੂੰ ਦੇ ਕੇ ਜਾ ਮਤ, ਧੁਰ ਦੀ ਧਾਰ ਸਮਝਾਈਆ। ਸਾਡੀ ਲੇਖੇ ਲੱਗੇ ਰਤ, ਜੋ ਤੇਰੀ ਭੇਟ ਚੜ੍ਹਾਈਆ। ਆਪਣੇ ਮਿਲਣ ਦੀ ਦੇ ਅੱਖ, ਦੂਜੀ ਲੋੜ ਰਹੇ ਨਾ ਰਾਈਆ। ਸਾਡੇ ਅੰਦਰ ਜਾਵੀਂ ਵਸ, ਬਾਹਰੋਂ ਰੂਪ ਨਾ ਕੋਇ ਵਖਾਈਆ। ਅਸੀਂ ਖ਼ੁਸ਼ੀ ਕਰੀਏ ਹੱਸ ਹੱਸ, ਸੱਚਾ ਢੋਲਾ ਗਾਈਆ। ਮਿਟੇ ਰੈਣ ਅੰਧੇਰੀ ਮੱਸ, ਸਚ ਨੂਰ ਨਾ ਹੋਵੇ ਰੁਸ਼ਨਾਈਆ । ਜੁਗ ਚੌਕੜੀ ਤੇਰੀ ਰੱਖਦੇ ਗਏ ਆਸ, ਪਿਆਸ ਤੇਰੇ ਦਰਸ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ

❋

❋

ਆਪਣੀ ਕਿਰਪਾ ਕਰ, ਸਭ ਦਾ ਲੇਖਾ ਦੇ ਮੁਕਾਈਆ। ਚਾਰੇ ਖਾਣੀ ਵਿਚੋਂ ਹੋਏ ਨਿਕੰਮੇ, ਮਿਲੇ ਮਾਣ ਨਾ ਕੋਇ ਵਡਿਆਈਆ । ਪੈਰਾਂ ਹੇਠਾਂ ਲੈ ਲੈ ਸਾਨੂੰ ਜੀਵ ਜੰਤ ਭੰਨੇ, ਉਤੇ ਚਲਣ ਵਾਹੋ ਦਾਹੀਆ। ਜੇ ਕਦੀ ਲੋੜ ਪਈ ਤੂੰ ਆਪ ਸੇਵਾ ਕੀਤੀ ਨਾਮੇ ਛੰਨੇ, ਛੱਪਰ ਛੰਨ ਛੁਹਾਈਆ। ਸਚ ਸੱਚ ਤੂੰ ਭਗਤਾਂ ਮੰਨੇ, ਦੇਵੇਂ ਮਾਣ ਵਡਿਆਈਆ। ਹੁਣ ਵੇਖਿਆ ਦੂਰ ਦੁਰਾਡਾ ਚਲ ਕੇ ਆਇਉਂ ਸਾਡੇ ਬੰਨੇ, ਬਣ ਕੇ ਪਾਂਧੀ ਰਾਹੀਆ। ਕੀ ਹੋਇਆ ਜੇ ਧੰਨੇ ਦੇ ਚੂਪੇ ਗੰਨੇ, ਹੁਣ ਡੱਲਾਂ ਭੋਗ ਲਗਾਈਆ। ਤੈਨੂੰ ਵੇਖਣ ਵਾਲੇ ਬਿਨ ਤੇਰੀ ਕਿਰਪਾ ਅੰਨੇ, ਨਿਜ ਨੇਤਰ ਦਰਸ ਕੋਇ ਨਾ ਪਾਈਆ। ਸਾਹਿਬ ਸਤਿਗੁਰ ਜੇ ਸਾਡੀ ਇਕ ਮੰਨੇ, ਤੈਨੂੰ ਸਚ ਸੱਚ ਦਈਏ ਸਮਝਾਈਆ। ਤੇਰਾ ਦਰਸ ਵੇਖ ਸਾਨੂੰ ਅੱਗੇ ਕੋਈ ਨਾ ਡੰਨੇ, ਸਜਾ ਕੋਈ ਰਹਿਣ ਨਾ ਪਾਈਆ। ਸ੍ਰੀ ਭਗਵਾਨ ਮਿਹਰਵਾਨ ਹੋ ਕੇ ਕਹੇ ਆਓ ਮੇਰੇ ਚੰਨੇ, ਚੰਦ ਚਾਂਦਨਾ ਨਾਉਂ ਲਏ ਪਰਗਟਾਈਆ। ਨੌ ਸੌ ਚੁਰਾਨਵੇਂ ਚੌਕੜੀ ਜੁਗ ਪਿਛੋਂ ਕਰਿਆ ਖੇਲ ਸ੍ਰੀ ਭਗਵੰਨੇ, ਭਗਵਨ ਆਪਣੀ ਕਾਰ ਕਮਾਈਆ। ਤੁਹਾਡਾ ਲੇਖਾ ਲਾਵੇ ਤਨੇ, ਪੱਤ ਟਾਹਣੀ ਨਾਲ ਮਿਲਾਈਆ। ਅੱਗੇ ਗੁਰਮੁਖ ਰੂਪ ਤੁਹਾਨੂੰ ਜਨੇ, ਜਿਨ੍ਹਾਂ ਉਪਰ ਆਪਣਾ ਚਰਨ ਆਇਆ ਛੁਹਾਈਆ। ਇਸੇ ਕਰ ਕੇ ਆਇਆ ਸੰਨ੍ਹੇ ਸੰਨ੍ਹੇ, ਨਿਰਗੁਣ ਸਰਗੁਣ ਆਪਣਾ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਕੱਖ ਕੰਡਾ ਕਹੇ ਕੁਟੰਬ, ਪ੍ਰਭ ਦੇ ਮਾਣ ਵਡਿਆਈਆ। ਜਨਮ ਲੈ ਲੈ ਗਏ ਹੰਭ, ਲੇਖਾ ਸਕੇ ਨਾ ਕੋਇ ਮੁਕਾਈਆ । ਸਾਡੇ ਪਾਪ ਰਹੇ ਕੰਬ, ਧੀਰਜ ਧੀਰ ਨਾ ਕੋਇ ਬੰਧਾਈਆ। ਤੇਰਾ ਕਿਤਿਉਂ ਨਾ ਮਿਲਿਆ ਅਨੰਦ, ਸੁਖ ਸਾਗਰ ਰੂਪ ਨਾ ਕੋਇ ਵਟਾਈਆ । ਚਾਰੋਂ ਕੁੰਟ ਵੇਖਿਆ ਕੂੜੀ ਕਿਰਿਆ ਗੰਦ, ਸਚ ਸੁਗੰਧ ਰੂਪ ਨਾ ਕੋਇ ਜਣਾਈਆ। ਧੰਨ ਵਡਿਆਈ ਤੇਰੀ ਜਿਸ ਗ਼ਰੀਬਾਂ ਪਿਛੇ ਕੀਤਾ ਪੰਧ, ਬਣਿਆ ਪਾਂਧੀ ਰਾਹੀਆ। ਸਾਨੂੰ ਵੇਖ ਪਈ ਠੰਡ, ਅਗਨੀ ਤਤ ਬੁਝਾਈਆ। ਜੇ ਆਇਆ ਟੁੱਟੀ ਜਾਈਂ ਗੰਢ, ਗੰਢਣਹਾਰ ਗੋਪਾਲ ਸਵਾਮੀ ਸਚ ਗੁਸਾਈਂਆ। ਵੇਖ ਦਵਾਪਰ ਆਪਣਾ ਉਹ ਰੰਗ, ਜੋ ਰੰਗ ਕ੍ਰਿਸ਼ਨ ਦਿਤਾ ਚੜ੍ਹਾਈਆ। ਤੀਰ ਨਿਸ਼ਾਨਾ ਮਾਰ ਜੋ ਬੱਧਕ ਮੰਗੀ ਮੰਗ, ਅੱਗੇ ਆਪਣੀ ਝੋਲੀ ਡਾਹੀਆ। ਕਵਣ ਵੇਲਾ ਪ੍ਰਭ ਮੇਰਾ ਅੰਤਮ ਲੇਖਾ ਮੁਕੇ ਨਸੰਗ, ਲੋਕਮਾਤ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇ ਮਾਣ ਵਡਿਆਈਆ। ਕੱਖ ਪ੍ਰਤੱਖ ਹੋ ਕੇ ਦੱਸਣ, ਆਪਣਾ ਹਾਲ ਸੁਣਾਈਆ। ਤੂੰ ਸਾਹਿਬ ਸਭ ਦੀ ਹਾਰਾ ਪੱਤ ਰੱਖਣ, ਹੱਥ ਤੇਰੇ ਵਡਿਆਈਆ। ਸਭ ਨੇ ਵੇਖਿਆ ਉਤਰ ਪੂਰਬ ਪੱਛਮ ਦੱਖਣ, ਚਾਰੇ ਕੁੰਟ ਧਿਆਨ ਲਗਾਈਆ। ਕਰੇ ਖੇਲ ਪੁਰਖ ਸਮਰਥਨ, ਸਮਰਥ ਤੇਰੀ ਵਡਿਆਈਆ। ਬੱਧਕ ਪੈਜ ਆਇਉਂ ਰੱਖਣ, ਲੱਜਿਆਵੰਤ ਫੇਰਾ ਪਾਈਆ। ਧੁਰ ਦਾ ਲੇਖਾ ਆਇਉਂ ਕੱਢਣ, ਪਰਦਾ ਆਪ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਦੇਣਾ ਇਕ ਵਰ, ਸਚ ਤੇਰੀ ਸਰਨਾਈਆ। ਸ੍ਰੀ ਭਗਵਾਨ ਕਰੇ ਬਖ਼ਸ਼ੀਸ਼, ਮਿਹਰ ਨਜ਼ਰ ਉਠਾਇੰਦਾ। ਇਕ ਤਿਨਕੇ ਪਿਛੇ ਹੋਣੀ ਬਖ਼ਸ਼ੀਸ਼, ਜਿਹੜਾ ਤਿਣਕਾ ਕ੍ਰਿਸ਼ਨ ਆਪਣੇ ਮੁਖ ਟਿਕਾਇੰਦਾ । ਬੱਧਕ ਬਾਹੋਂ ਫੜ ਕੇ ਕਿਹਾ ਠੀਕ, ਤੂੰ ਸਭ ਦਾ ਮਾਲਕ ਨਜ਼ਰੀ ਆਇੰਦਾ। ਜਿਸ ਚਰਨਾਂ ਨਾਲ ਲੋਕ ਕਰਦੇ ਰਹੇ ਪ੍ਰੀਤ, ਮੈਂ ਭੁੱਲ ਬਾਣ ਨਿਸ਼ਾਨਾ ਤੀਰ ਚਲਾਇੰਦਾ। ਕ੍ਰਿਸ਼ਨ ਉਸ ਤਿਨਕੇ ਨਾਲ ਇਕ ਲੀਕ ਕੱਢੀ ਠੀਕ, ਤ੍ਰਿਲੋਕੀ ਨੰਦਨ ਚੌਥਾ ਘਰ ਬਣਾਇੰਦਾ।

❋

❋

ਬਧਕ ਤੇਰਾ ਲੇਖਾ ਦਏ ਲਾਸ਼ਰੀਕ, ਸ਼ਹਿਨਸ਼ਾਹ ਆਪਣਾ ਵੇਸ ਵਟਾਇੰਦਾ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਦੂਆ ਸਿਫ਼ਰਾ ਦੂਆ ਸਿਫ਼ਰਾ ਰੱਖ ਉਡੀਕ, ਵੇਲਾ ਵਕਤ ਜਣਾਇੰਦਾ। ਦੁਆਪਰ ਬਣਿਆ ਜੋ ਤੇਰਾ ਸ਼ਰੀਕ, ਮਾਸੇਰ ਪੁੱਤ ਅਖਵਾਇੰਦਾ। ਕਲਜੁਗ ਅੰਤ ਉਹ ਵੀ ਆਏ ਨਜ਼ਦੀਕ, ਮਾਣਸ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ । ਬੱਧਕ ਸੁਣ ਹੋਇਆ ਨਿਢਾਲ, ਤਨ ਬਲ ਰਹਿਣ ਨਾ ਪਾਈਆ। ਸਚ ਦੱਸੀਂ ਦੀਨ ਦਿਆਲ, ਸਮਝ ਸੋਚ ਕੋਇ ਨਾ ਆਈਆ। ਕ੍ਰਿਸ਼ਨ ਕਹੇ ਇਹ ਲੀਲਾ ਬਾਲ, ਅਚਰਜ ਰੂਪ ਜਣਾਈਆ। ਕਲਜੁਗ ਅੰਤ ਸ੍ਰੀ ਭਗਵੰਤ ਨਿਰਗੁਣ ਆਏ ਵਿਚ ਜਹਾਨ, ਜੋਤੀ ਜਾਮਾ ਵੇਸ ਵਟਾਈਆ । ਦੋਹਾਂ ਵੇਖੇ ਆਣ, ਭੇਵ ਅਭੇਦ ਚੁਕਾਈਆ। ਜਿਸ ਤਿਨਕੇ ਨਾਲ ਲਾਇਆ ਨਿਸ਼ਾਨ, ਸੋ ਤਿਨਕਾ ਬਣੇ ਬੇਲਾ ਕਾਨਾਂ ਕਾਹੀਆ। ਉਸ ਅੰਦਰ ਵੜ੍ਹ ਕੇ ਵੇਖੇ ਆਣ, ਬੇਪਹਿਚਾਨ ਆਪਣਾ ਫੇਰਾ ਪਾਈਆ। ਦੋਹਾਂ ਇਕੱਠਾ ਕਰ ਕੇ ਇਕ ਮਕਾਨ, ਮਾਸੇਰ ਲੇਖਾ ਦਏ ਸਮਝਾਈਆ। ਮਾਸੇਰ ਭਾਈ ਬਚਨ ਸਿੰਘ ਲੈਣਾ ਜਾਣ, ਜੁਗ ਦਵਾਪਰ ਯਾਦ ਕਰਾਈਆ। ਕਲਜੁਗ ਅੰਤਮ ਘੇਰਾ ਬਣਿਆ ਹਰਿ ਗੋਬਿੰਦ ਸੇਵਾ ਕਰੇ ਮਹਾਨ, ਸਾਚੀ ਖੇਲ ਪ੍ਰਭੂ ਕਰਾਈਆ। ਤਿੰਨ੍ਹਾਂ ਲਹਿਣਾ ਦਿਤਾ ਇਕੋ ਵਾਰ, ਆਪਣਾ ਲੇਖਾ ਸਭ ਦਾ ਝੋਲੀ ਪਾਈਆ। ਇਸੇ ਖ਼ੁਸ਼ੀ ਅੰਦਰ ਕੱਖ ਕੰਡੇ ਰੋੜੇ ਪੱਥਰ ਸਾਰੇ ਖ਼ੁਸ਼ੀ ਮਨਾਣ, ਜਿਨ੍ਹਾਂ ਦੀ ਵੀਹ ਸੌ ਉਨੀਂ ਬਿਕਰਮੀ ਲਿਖਤ ਗਿਆ ਕਰਾਈਆ। ਦਾਤਾ ਦਾਨੀ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲਹਿਣਾ ਦੇਣਾ ਥਾਉਂ ਥਾਂ ਸਭ ਦਾ ਰਿਹਾ ਚੁਕਾਈਆ।

੧੯ ਮਾਘ ੨੦੨੦ ਬਿਕਰਮੀ ਬੀਬੀ ਬਚਨੀ ਦੇ ਘਰ ਸਿਮਲ ਸਕੋਰ ਜ਼ਿਲਾ ਗੁਰਦਾਸ ਪੁਰ

ਸ਼ਾਹ ਪਾਤਸ਼ਾਹ ਸ੍ਰੀ ਭਗਵਾਨ, ਸਚਖੰਡ ਨਿਵਾਸੀ ਤੇਰੀ ਵਡ ਵਡਿਆਈਆ। ਸ਼ਬਦੀ ਸਤਿਗੁਰ ਯੋਧਾ ਸੂਰਬੀਰ ਬਲਵਾਨ, ਬੇਐਬ ਤੇਰਾ ਨੂਰ ਖ਼ੁਦਾਈਆ। ਵਿਸ਼ਨ ਬ੍ਰਹਮਾ ਸ਼ਿਵ ਤੇਰਾ ਨਿਸ਼ਾਨ, ਬ੍ਰਹਿਮੰਡ ਖੰਡ ਮੰਡਲ ਮੰਡਪ ਜ਼ਿਮੀ ਅਸਮਾਨ ਤੇਰੀ ਚਤੁਰਾਈਆ। ਗੁਰ ਅਵਤਾਰ ਤੇਰਾ ਦੇ ਸੰਦੇਸ਼ਾ ਨਾਮ, ਜੁਗ ਚੌਕੜੀ ਲੋਕਮਾਤ ਸਮਝਾਈਆ। ਪੀਰ ਪੈਗ਼ੰਬਰ ਕਲਮਾ ਨਬੀ ਰਸੂਲ ਪੈਗ਼ਾਮ, ਹਜ਼ਰਤ ਆਇਤ ਸ਼ਰਾਇਤ ਇਕ ਪੜ੍ਹਾਈਆ। ਸ਼ਾਸਤਰ ਸਿਮਰਤ ਵੇਦ ਕੁਰਾਨ ਕਰਨ ਫ਼ਰਮਾਣ, ਭੇਵ ਅਭੇਦ ਭੇਵ ਖੁਲ੍ਹਾਈਆ। ਭਗਤ ਸੁਹੇਲੇ ਉਚੀ ਕੂਕ ਸੁਨਾਵਣ ਬੱਤੀ ਦੰਦ ਜ਼ਬਾਨ, ਲੱਖ ਚੁਰਾਸੀ ਜੀਵ ਜੰਤ ਜਣਾਈਆ। ਅੰਡਜ ਜੇਰਜ ਉਤਭੁਜ ਸੇਤਜ ਸਭ ਦਰ ਵੇਖਣ ਮਾਰ ਧਿਆਨ, ਸਭ ਦਾ ਰੱਖਣਹਾਰਾ ਮਾਣ ਬੇਪਰਵਾਹ ਇਕ ਅਖਵਾਈਆ। ਚਾਰੇ ਬਾਣੀ ਬੋਲਣਹਾਰਾ ਧੁਰ ਕਲਾਮ, ਪਰਾ ਪਸੰਤੀ ਮਧਮ ਬੈਖਰੀ ਇਕੋ ਗਾਈਆ। ਸੰਤ ਸੁਹੇਲੇ ਗੁਰੂ ਗੁਰ ਚੇਲੇ ਵੇਖਣਹਾਰਾ ਨੌਜਵਾਨ, ਨਰ ਨਿਰੰਕਾਰ ਵਡ ਵਡਿਆਈਆ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਸ਼ਬਦ ਭੰਡਾਰਾ ਖੋਲ੍ਹਣਹਾਰਾ ਦੁਕਾਨ, ਗੁਰਮੁਖ ਝੋਲੀ ਆਪ ਭਰਾਈਆ। ਗੁਰਸਿਖ ਸੱਜਣ ਮੇਲੇ ਆਣ, ਜਨਮ ਕਰਮ ਦਾ ਪੂਰਬ ਰੋਗ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਨਿਤ ਨਵਿਤ ਆਪਣਾ ਹੁਕਮ ਵਰਤਾਈਆ। ਸ਼ਾਹ ਪਾਤਸ਼ਾਹ ਸ੍ਰੀ ਭਗਵੰਤ, ਮਹਿਮਾ ਅਕਥ

❋

❋

ਕਥੀ ਨਾ ਜਾਈਆ । ਲੱਖ ਚੁਰਾਸੀ ਧੁਰ ਦਾ ਕੰਤ, ਪੁਰਖ ਅਕਾਲ ਵੱਡੀ ਵਡਿਆਈਆ। ਨਿਰਗੁਣ ਸਰਗੁਣ ਬਣਾਈ ਬਣਤ, ਘਾੜਤ ਆਪਣਾ ਲਿਆ ਘੜਾਈਆ । ਕਰ ਪਰਕਾਸ਼ ਜੀਵ ਜੰਤ, ਨਿਰਗੁਣ ਜੋਤ ਕਰ ਰੁਸ਼ਨਾਈਆ। ਬੋਧ ਅਗਾਧ ਬਣ ਕੇ ਪੰਡਤ, ਧੁਰ ਦਾ ਸ਼ਬਦ ਨਾਦ ਸ਼ਨਵਾਈਆ। ਵੇਖਣਹਾਰ ਜੇਰਜ ਅੰਡਜ, ਉਤਭੁਜ ਸੇਤਜ ਰਿਹਾ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਅਵੱਲਾ, ਹਰਿ ਕਰਤਾ ਆਪ ਕਰਾਇੰਦਾ। ਸਚਖੰਡ ਮਹਲ ਅਟੱਲ ਇਕੋ ਮੱਲਾ, ਦਰ ਘਰ ਸਾਚਾ ਸੋਭਾ ਪਾਇੰਦਾ। ਇਕੋ ਜੋਤੀ ਨੂਰ ਬਲਾ, ਬਾਤੀ ਤੇਲ ਨਾ ਕੋਇ ਰਖਾਇੰਦਾ। ਸ਼ਬਦ ਸੰਦੇਸ਼ਾ ਇਕੋ ਘੱਲਾ, ਪ੍ਰੀਤਮ ਇਕੋ ਹੁਕਮ ਮਨਾਇੰਦਾ। ਪਾਵੇ ਸਾਰ ਜਲਾ ਥਲਾ, ਸਮੁੰਦ ਸਾਗਰ ਡੂੰਘੇ ਗਹਿਰ ਗੰਭੀਰ ਵੇਖ ਵਖਾਇੰਦਾ। ਨਿਤ ਨਵਿਤ ਭਗਤ ਭਗਵਾਨ ਫੜਾਏ ਪੱਲਾ, ਸਾਚੀ ਡੋਰੀ ਤੰਦ ਬੰਧਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਰਾਇੰਦਾ। ਸਾਚੀ ਕਰਨੀ ਹਰਿ ਕਰਤਾਰ, ਹਰਿ ਕਰਤਾ ਆਪ ਕਮਾਇੰਦਾ। ਵੇਖਣਹਾਰਾ ਜੁਗ ਚੌਕੜੀ ਚਾਰ, ਜੁਗ ਜੁਗ ਆਪਣੀ ਖੇਲ ਕਰਾਇੰਦਾ। ਦੇਵਣਹਾਰਾ ਪੀਰ ਪੈਗ਼ੰਬਰਾਂ ਗੁਰ ਅਵਤਾਰਾਂ ਨਾਮ ਅਧਾਰ, ਵਸਤ ਅਮੋਲਕ ਝੋਲੀ ਪਾਇੰਦਾ। ਸੁਣਨਹਾਰ ਸਰਬ ਪੁਕਾਰ, ਲੱਖ ਚੁਰਾਸੀ ਜੀਵ ਜੰਤ ਆਤਮ ਪਰਮਾਤਮ ਖੋਜ ਖੁਜਾਇੰਦਾ। ਭਰਨਹਾਰਾ ਵਡ ਭੰਡਾਰ, ਬੇਨਜ਼ੀਰ ਅਤੋਟ ਅਤੁਟ ਵਰਤਾਇੰਦਾ। ਲੇਖਾ ਜਾਣੇ ਪੰਜ ਤਤ ਸਰੀਰ, ਤ੍ਰੈਗੁਣ ਮਾਇਆ ਖੋਜ ਖੁਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਰਚਾਇੰਦਾ। ਸਾਚਾ ਖੇਲ ਸ੍ਰੀ ਭਗਵਾਨ, ਹਰਿ ਕਰਤਾ ਆਪ ਰਚਾਈਆ। ਜੁਗ ਚੌਕੜੀ ਦੇਵੇ ਦਾਨ, ਦਾਤਾ ਵੱਡਾ ਬੇਪਰਵਾਹੀਆ। ਕਲਜੁਗ ਅੰਤਮ ਹੋ ਮਿਹਰਵਾਨ, ਨਿਰਗੁਣ ਨਿਰਵੈਰ ਖੇਲ ਵਖਾਈਆ। ਵਿਸ਼ਨ ਬ੍ਰਹਮਾ ਸ਼ਿਵ ਬ੍ਰਹਿਮੰਡ ਖੰਡ ਸ੍ਰਿਸ਼ਟ ਸਬਾਈ ਦੇਵੇ ਇਕ ਗਿਆਨ, ਸਚ ਸੰਦੇਸ਼ਾ ਨਾਮ ਸੁਣਾਈਆ। ਲੋਕ ਪਰਲੋਕ ਚੌਦਾਂ ਤਬਕ ਹੋਣਾ ਹੈਰਾਨ, ਮੇਰਾ ਭੇਵ ਕਿਸੇ ਨਾ ਆਈਆ। ਚੌਦਾਂ ਵਿਦਿਆ ਲੇਖਾ ਚੁਕੇ ਜਹਾਨ, ਅਲਫ਼ ਯੇ ਨਾ ਕੋਈ ਸਮਝਾਈਆ। ਸਾਚਾ ਦੇਵੇ ਧੁਰ ਨਿਸ਼ਾਨ, ਨਿਸ਼ਾਨਾ ਆਪਣਾ ਨਾਮ ਲਗਾਈਆ। ਅਨਪੜ੍ਹਿਆਂ ਦੇ ਦੇ ਇਕ ਗਿਆਨ, ਗੁਰਮੰਤਰ ਦਏ ਸਮਝਾਈਆ। ਘਰ ਵਿਚ ਘਰ ਖੇਲ ਕਰੇ ਮਹਾਨ, ਮਹਿਮਾ ਅਕੱਥ ਕਥ ਸੁਣਾਈਆ। ਦੀਪਕ ਜੋਤ ਜਗਾ ਮਹਾਨ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਅੰਮ੍ਰਿਤ ਆਤਮ ਪੀਣ ਖਾਣ, ਨਿਝਰ ਝਿਰਨਾ ਦਏ ਝਿਰਾਈਆ । ਅਨਹਦ ਨਾਦ ਸ਼ਬਦ ਧੁਨ ਕਾਨ, ਧੁਨ ਆਤਮਕ ਰਾਗ ਅਲਾਈਆ। ਬਜਰ ਕਪਾਟੀ ਤੋੜੇ ਆਣ, ਦੂਈ ਦਵੈਤੀ ਪਰਦਾ ਦਏ ਉਠਾਈਆ। ਈੜਾ ਪਿੰਗਲਾ ਨੈਣ ਸ਼ਰਮਾਣ, ਸੁਖਮਨ ਚਲੇ ਨਾ ਕੋਈ ਚਤੁਰਾਈਆ। ਟੇਢੀ ਬੰਕ ਕਰ ਪਰਵਾਨ, ਸਿਰ ਆਪਣਾ ਹੱਥ ਟਿਕਾਈਆ। ਨੌ ਦਵਾਰੇ ਨਾ ਕੋਈ ਸ਼ੈਤਾਨ, ਕਾਮ ਕਰੋਧ ਲੋਭ ਮੋਹ ਹੰਕਾਰ ਨਾ ਕੋਈ ਹਲਕਾਈਆ। ਆਸਾ ਤ੍ਰਿਸਨਾ ਮੇਟੇ ਆਣ, ਮਾਇਆ ਮਮਤਾ ਮੋਹ ਚੁਕਾਈਆ । ਇਕੋ ਦੇਵੇ ਨਾਮ ਨਿਧਾਨ, ਧੁਰ ਦਾ ਸੋਹਲਾ ਰਾਗ ਸੁਣਾਈਆ। ਚਰਨ ਪ੍ਰੀਤੀ ਬਖ਼ਸ਼ ਗਿਆਨ, ਭੇਵ ਅਭੇਦਾ ਆਪ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਖੇਲ ਅਗੰਮਾ, ਹਰਿ ਕਰਤਾ ਆਪ ਕਰਾਈਆ। ਜੁਗ ਚੌਕੜੀ ਜਾਣੇ ਕੰਮਾ, ਕਲਜੁਗ ਅੰਤਮ ਵੇਸ ਵਟਾਈਆ। ਸਾਹਿਬ ਸਤਿਗੁਰ ਸੂਰਾ ਸਰਬੰਗਾ, ਦੋ ਜਹਾਨਾਂ ਵੇਖ ਵਖਾਇੰਦਾ।

❋

❋

ਨਿਰਧਨ ਹੋ ਕੇ ਫਿਰੇ ਨੰਗਾ, ਤਨ ਕਫਨ ਨਾ ਕੋਈ ਹੰਢਾਇੰਦਾ। ਨਾਮ ਵਜਾਏ ਧੁਰ ਦਾ ਮਰਦੰਗਾ, ਖੰਡਾ ਕਟਾਰ ਨਾ ਕੋਈ ਹਿਲਾਇੰਦਾ। ਖ਼ਬਰਦਾਰ ਕਰੇ ਬ੍ਰਹਿਮੰਡਾ, ਜੇਰਜ ਅੰਡਾ ਆਪ ਜਗਾਇੰਦਾ। ਕਲਜੁਗ ਅੰਤਮ ਵੇਖੋ ਕੰਢਾ, ਚਾਰੋਂ ਕੁੰਟ ਅੰਧੇਰਾ ਛਾਇੰਦਾ। ਜੀਵ ਜੰਤ ਸਾਧ ਸੰਤ ਹੋਇਆ ਰੰਡਾ, ਆਤਮ ਸੇਜ ਹਰਿ ਜੂ ਕੰਤ ਨਾ ਕੋਈ ਹੰਢਾਇੰਦਾ। ਨਿਰਗੁਣ ਜੋਤ ਕਿਸੇ ਘਰ ਨਾ ਚੜ੍ਹੇ ਚੰਦਾ, ਸਚ ਪਰਕਾਸ਼ ਨਾ ਕੋਇ ਵਖਾਇੰਦਾ। ਦੋਏ ਲੋਚਣ ਜਗਤ ਹੋਇਆ ਅੰਧਾ, ਤੀਜਾ ਨੇਤਰ ਨੈਣ ਨਾ ਕੋਈ ਵਖਾਇੰਦਾ। ਮਨ ਵਾਸਨਾ ਹੋਇਆ ਗੰਦਾ, ਬੁੱਧ ਬਬੇਕ ਨਾ ਕੋਈ ਬਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਹਰਿ, ਲੱਖ ਚੁਰਾਸੀ ਵੇਖ ਵਖਾਇੰਦਾ। ਲੱਖ ਚੁਰਾਸੀ ਵੇਖਣਹਾਰਾ, ਹਰਿ ਵੱਡਾ ਵਡ ਵਡਿਆਈਆ। ਨਿਰਗੁਣ ਨਿਰਵੈਰ ਨਿਰਾਕਾਰ ਲੈ ਅਵਤਾਰਾ, ਜੋਤੀ ਜੋਤ ਕਰੇ ਰੁਸ਼ਨਾਈਆ। ਲੇਖਾ ਜਾਣ ਗੁਰ ਅਵਤਾਰਾਂ, ਪੀਰ ਪੈਗ਼ੰਬਰਾਂ ਰਿਹਾ ਜਣਾਈਆ। ਦਰ ਦਰਵੇਸ਼ ਮੰਗਦੇ ਰਹੇ ਭਿਖਾਰਾ, ਭਿਖਕ ਝੋਲੀ ਇਕੋ ਨਾਮ ਭਰਾਇੰਦਾ। ਨੇਤਰ ਨੈਣਾਂ ਵੇਖੋ ਇਕ ਨਜ਼ਾਰਾ, ਬੇਨਜ਼ੀਰ ਰਿਹਾ ਦਰਸਾਈਆ। ਚਾਰੋਂ ਕੁੰਟ ਦਹਿ ਦਿਸ਼ਾ ਨੌ ਖੰਡ ਸਤ ਦੀਪ ਹਾਹਾਕਾਰਾ, ਹੌਕੇ ਵਿਚ ਸਰਬ ਲੋਕਾਈਆ। ਮੰਜ਼ਲ ਦਿਸੇ ਨਾ ਕੋਈ ਪਾਰ ਕਿਨਾਰਾ, ਆਪਣਾ ਪੰਧ ਨਾ ਕੋਈ ਮੁਕਾਈਆ। ਫਿਰੇ ਦਰੋਹੀ ਮੰਦਰ ਮਸਜਿਦ ਸ਼ਿਵਦਵਾਲੇ ਮੱਠ ਗੁਰਦਵਾਰਾ ਸਾਂਤਕ ਸਤਿ ਧੀਰਜ ਧੀਰ ਨਾ ਕੋਈ ਰਖਾਈਆ। ਅਠਸਠ ਤੀਰਥ ਗੰਗਾ ਗੋਦਾਵਰੀ ਜਮਨਾ ਸੁਰਸਤੀ ਰੋਵੇ ਜ਼ਾਰੋ ਜ਼ਾਰਾ, ਨੇਤਰ ਨੈਣਾਂ ਹੰਝੂਆਂ ਧਾਰ ਵਹਾਈਆ। ਕਾਗ਼ਜ਼ ਕਲਮ ਕਰਨ ਪੁਕਾਰਾ, ਛਾਹੀ ਆਪਣਾ ਹਾਲ ਸੁਣਾਈਆ। ਸ੍ਰਿਸ਼ਟ ਸਬਾਈ ਗੁਰ ਕਾ ਸ਼ਬਦ ਨਾ ਕਿਸੇ ਵਿਚਾਰਾ, ਹਿਰਦੇ ਹਰਿ ਨਾ ਕੋਈ ਵਸਾਈਆ। ਘਰ ਘਰ ਅੰਦਰ ਜੂਠ ਝੂਠ ਕੀਤਾ ਪਸਾਰਾ, ਸਚ ਸੁੱਚ ਨਾ ਕੋਈ ਵਡਿਆਈਆ। ਪਿਤਾ ਪੂਤ ਨਾ ਕੋਈ ਪਿਆਰਾ, ਨਾਰ ਕੰਤ ਨਾ ਕੋਈ ਹੰਢਾਈਆ। ਜਗਤ ਜਹਾਨ ਹੋਇਆ ਦੁਖਿਆਰਾ, ਦਰਦੀਆਂ ਦਰਦ ਨਾ ਕੋਈ ਵੰਡਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਰੇ ਨਾ ਕੋਈ ਪਿਆਰਾ, ਇਸ਼ਟ ਦੇਵ ਸਵਾਮੀ ਨਿਹਕਰਮੀ ਨਿਹਕਾਮੀ ਕਰਨੀ ਕਾਰ ਨਾ ਕੋਈ ਕਮਾਈਆ। ਪਰਮ ਪੁਰਖ ਪਰਮਾਤਮ ਸਰਬ ਘਟ ਘਟ ਅੰਤਰਜਾਮੀ, ਸਾਹਿਬ ਸਤਿਗੁਰ ਨੇਤਰ ਲੋਚਣ ਨੈਣ ਇਕੋ ਅੱਖ ਖੁਲ੍ਹਾਈਆ। ਸਚ ਸੰਦੇਸ਼ਾ ਨਰ ਨਰੇਸ਼ਾ ਦੇਵੇ ਧੁਰ ਫੁਰਮਾਣੀ, ਹੁਕਮ ਹਾਕਮ ਇਕ ਅਲਾਹੀਆ। ਮਨਜ਼ੂਰ ਕਰੇ ਚਾਰੇ ਖਾਣੀ, ਚਾਰੇ ਬਾਣੀ ਨਾਲ ਮਿਲਾਈਆ। ਜਗਤ ਸਰੋਵਰ ਵੇਖੇ ਪਾਣੀ, ਤਟ ਤੀਰਥ ਕਿਨਾਰੇ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਥਾਉਂ ਥਾਈਂਆ। ਵੇਖਣਹਾਰਾ ਥਾਣ ਥਨੰਤਰ, ਦੋ ਜਹਾਨਾਂ ਖੋਜ ਖੁਜਾਇੰਦਾ। ਨਾ ਕੋਈ ਪੜ੍ਹੇ ਗੁਰ ਕਾ ਮੰਤਰ, ਕਾਇਆ ਮੰਦਰ ਨਾ ਕੋਈ ਸੁਹਾਇੰਦਾ। ਆਪਣੀ ਬਿਧ ਨਾ ਜਾਣੇ ਅੰਤਰ, ਭਾਂਡਾ ਭਰਮ ਨਾ ਕੋਈ ਭੰਨਾਇੰਦਾ। ਭੇਵ ਚੁਕੇ ਨਾ ਗਗਨ ਗਗਨੰਤਰ, ਗ੍ਰਹਿ ਮੰਡਲ ਖੋਜ ਨਾ ਕੋਈ ਖੁਜਾਇੰਦਾ। ਮਾਨਸ ਜਨਮ ਨਾ ਬਣੇ ਬਣਤਰ, ਮਨ ਮੋਹ ਨਾ ਕੋਇ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਟ ਘਟ ਅੰਦਰ ਫੋਲ ਫੁਲਾਇੰਦਾ। ਘਟ ਘਟ ਵੇਖੋ ਕੂੜ ਪਸਾਰਾ, ਪ੍ਰਭ ਆਪਣਾ ਖੇਲ ਰਚਾਈਆ। ਸੱਚਾ ਦਿਸੇ ਨਾਮ ਅਧਾਰਾ, ਹਰਿਜਨ ਹਰਿ ਜੂ ਲਏ ਉਠਾਈਆ। ਬੰਦ ਕਿਵਾੜੀ ਖੋਲ੍ਹ ਕਿਵਾੜਾ, ਕੁੰਡਾ ਆਪਣੀ ਹੱਥੀਂ ਲਾਹੀਆ। ਨਿਰਗੁਣ ਨੂਰ ਦੇ ਨਜ਼ਾਰਾ, ਜੋਤੀ ਜੋਤ ਕਰ ਰੁਸ਼ਨਾਈਆ। ਸਾਢੇ ਤਿੰਨ ਹੱਥ ਮੰਦਰ ਗੁਰੂਦਵਾਰਾ, ਘਰ

❋

❋

ਘਰ ਵਿਚ ਦਏ ਵਖਾਈਆ। ਅੱਠੇ ਪਹਿਰ ਰਹੇ ਧੁਨਕਾਰਾ, ਸਾਚਾ ਸ਼ਬਦ ਰਾਗ ਅਲਾਈਆ। ਆਤਮ ਪਰਮਾਤਮ ਕਰੇ ਪਿਆਰਾ, ਘਰ ਮੇਲਾ ਸਹਿਜ ਸੁਭਾਈਆ। ਨਜ਼ਰੀ ਆਏ ਏਕੰਕਾਰਾ, ਇਕ ਇਕੱਲਾ ਸੱਚਾ ਮਾਹੀਆ। ਜਿਸ ਦਾ ਸੋਹੇ ਸਚਖੰਡ ਦਵਾਰਾ, ਦਰਗਾਹ ਸਾਚੀ ਡੇਰਾ ਲਾਈਆ। ਜਨ ਭਗਤਾਂ ਦਏ ਸਹਾਰਾ, ਨਈਆ ਨੌਕਾ ਨਾਮ ਚੜ੍ਹਾਈਆ। ਲੇਖਾ ਚੁਕੇ ਜਗਤ ਮੰਝਧਾਰਾ, ਸ਼ੌਹ ਦਰਿਆ ਨਾ ਕੋਈ ਰੁੜ੍ਹਾਈਆ । ਸਾਚੀ ਸਿਖਿਆ ਵਿਚ ਸੰਸਾਰਾ, ਗੁਰਮੁਖ ਸੱਜਣ ਨਾਲ ਰਲਾਈਆ। ਧੁਰ ਦਾ ਕਰੇ ਇਕ ਵਿਹਾਰਾ, ਧੁਰ ਦੀ ਧਾਰ ਆਪ ਪਰਗਟਾਈਆ। ਪਰਵਰਦਿਗਾਰ ਬਣ ਕੇ ਸਾਂਝਾ ਯਾਰਾ, ਸਚ ਸਮਗਰੀ ਰਿਹਾ ਵਰਤਾਈਆ। ਚਾਰ ਵਰਨ ਇਕ ਪਿਆਰਾ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਜੋੜ ਜੁੜਾਈਆ। ਹਰ ਘਟ ਅੰਦਰ ਰਾਮ ਪਸਾਰਾ, ਰਮਿਆ ਰਾਮ ਦਏ ਸਮਝਾਈਆ। ਲੇਖਾ ਜਾਣੇ ਪੁਰਖ ਨਾਰਾ, ਬੁੱਢੇ ਬਾਲੇ ਖੋਜ ਖੁਜਾਈਆ । ਜਿਸ ਦਾ ਖਾਣੀ ਬਾਣੀ ਦਏ ਇਸ਼ਾਰਾ, ਸੈਨਤ ਨਾਲ ਸਮਝਾਈਆ। ਸੋ ਪੁਰਖ ਅਕਾਲ ਵਡ ਸਿਕਦਾਰਾ, ਦੋ ਜਹਾਨਾ ਹੁਕਮ ਮਨਾਈਆ। ਕਲਜੁਗ ਅੰਤ ਲੈ ਅਵਤਾਰਾ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਸੰਬਲ ਵਸੇ ਧਾਮ ਨਿਆਰਾ, ਗੋਬਿੰਦ ਦੇਵੇ ਮਾਣ ਵਡਿਆਈਆ। ਵੇਦ ਵਿਆਸਾ ਬਣ ਲਿਖਾਰਾ, ਪੂਤ ਸਪੂਤਾ ਬ੍ਰਾਹਮਣ ਗੌੜਾ ਗਿਆ ਸਮਝਾਈਆ। ਈਸਾ ਕੂਕ ਕੂਕ ਪੁਕਾਰਾ, ਮੇਰਾ ਪਿਤਾ ਖ਼ੁਦਾਵੰਦ ਨੂਰ ਇਲਾਹੀਆ। ਮੁਹੰਮਦ ਕਹੇ ਪਰਵਰਦਿਗਾਰਾ, ਅਮਾਮ ਅਮਾਮਾ ਫੇਰਾ ਪਾਈਆ। ਨਾਨਕ ਕਹੇ ਅਗੰਮ ਅਪਾਰਾ, ਜਿਸ ਜਨਮੇ ਕੋਈ ਨਾ ਪਿਤਾ ਮਾਈਆ। ਗੋਬਿੰਦ ਕਿਹਾ ਕਲ ਕਲਕੀ ਅਵਤਾਰਾ, ਪੁਰਖ ਅਕਾਲ ਇਕੋ ਨਜ਼ਰੀ ਆਈਆ। ਸ੍ਰਿਸ਼ਟ ਸਬਾਈ ਦਏ ਸਹਾਰਾ, ਚਾਰੇ ਖਾਣੀ ਲਏ ਉਠਾਈਆ। ਧੁਰ ਦਾ ਬੋਲ ਸ਼ਬਦ ਜੈਕਾਰਾ, ਸੋਹੰ ਅੱਖਰ ਕਰੇ ਪੜ੍ਹਾਈਆ। ਜਿਸ ਦਾ ਆਦਿ ਸਰਬ ਪਸਾਰਾ, ਸੋ ਅੰਤਮ ਵੇਖਣ ਆਈਆ। ਜਨ ਭਗਤਾਂ ਕਰੇ ਸਚ ਪਿਆਰਾ, ਪ੍ਰੇਮ ਪ੍ਰੀਤੀ ਇਕ ਰਖਾਈਆ। ਜਾਗਦਿਆਂ ਸੁੱਤਿਆਂ ਇਕੋ ਜਿਹਾ ਅਧਾਰਾ, ਓਹਲੇ ਛੁਪ ਨਾ ਮੁਖ ਭਵਾਈਆ। ਸ਼ਬਦੀ ਸ਼ਬਦ ਜੋਤੀ ਜੋਤ ਬਣਿਆ ਰਹੇ ਅਖਾੜਾ, ਅੱਠੇ ਪਹਿਰ ਦਿਵਸ ਰੈਣ ਗੋਪੀ ਕਾਹਨ ਨਾਚ ਨਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਵਸਤ ਅਮੋਲਕ ਕਾਇਆ ਗੋਲਕ ਨਾਮ ਨਿਧਾਨ ਨਿਰਗੁਣ ਸਰੂਪ ਸ਼ਾਹੋ ਭੂਪ ਗੁਰਮੁਖ ਕੋਟ ਕਾਇਆ ਅੰਦਰ ਟਿਕਾਈਆ।

੧੯ ਮਾਘ ੨੦੨੦ ਬਿਕਰਮੀ ਰਾਵੀ ਵਿਚੋਂ ਲੰਘਣ ਸਮੇਂ ਗੱਡੇ ਉਤੇ ਸੰਢਿਆਂ ਦੇ ਪ੍ਰਥਾਏ ਜ਼ਿਲਾ ਗੁਰਦਾਸ ਪੁਰ

ਵੇਖ ਰਾਜਨ ਕਿਉਂ ਹੋਇਆ ਚੁੱਪ, ਗੁੰਗ ਮੁਖ ਵਖਾਈਆ। ਉਠ ਮਾਂ ਦੇ ਇਕਲੋਤੇ ਸੁਤ, ਵਾਰੀ ਤੇਰੀ ਆਈਆ। ਮਗਧ ਦੇਸ਼ ਨਹੀਂ ਉਲਟਾ ਰੁਖ਼, ਸਮਝ ਸੋਚ ਜਰਾ ਨਾ ਆਈਆ। ਓਹੋ ਬੇਨੰਤੀ ਰਿਹਾ ਪੁੱਛ, ਜੋ ਚੁਮਿਆਰੇ ਅੱਗੇ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਇਆਵਾਨ ਦਇਆ ਕਮਾਈਆ। ਮਗਧ ਦੇਸ਼ ਕਾ ਕਹੇ ਰਾਜਾ, ਮੋਹੇ ਸਮਝ ਕੋਇ ਨਾ ਆਈਆ। ਕੱਲਾ ਬੱਚਾ ਕਹੇ ਮੈਂ ਕੀ ਦੱਸਾਂ ਬਾਤਾਂ, ਭੇਦ ਅਭੇਦ ਨਾ ਕੋਈ ਖੁਲ੍ਹਾਈਆ। ਦੋਹਾਂ ਉਜਾੜ ਵਿਚ ਆਈ ਰਾਤਾ, ਸੰਗੀ ਸੰਗ ਨਾ ਕੋਈ ਰਖਾਈਆ। ਓਥੇ

❋

❋

ਮਿਲਿਆ ਚੁਮਿਆਰ ਰਵਿਦਾਸਾ, ਹੱਥ ਡੋਰੀ ਤੰਦ ਰਖਾਈਆ। ਅਸੀਂ ਵੇਖ ਕੇ ਕੀਤਾ ਹਾਸਾ, ਤਾਲੀ ਖ਼ੁਸ਼ੀਆਂ ਨਾਲ ਵਜਾਈਆ। ਇਸ ਦਾ ਖੱਪਰੀ ਨਾਲ ਖ਼ਾਲੀ ਕਾਸਾ, ਵਸਤ ਹੱਥ ਨਾ ਕੋਈ ਟਿਕਾਈਆ। ਸਾਨੂੰ ਵੇਖ ਕੇ ਚੁਮਿਆਰ ਕਿਹਾ ਇਹ ਪ੍ਰਭ ਦਾ ਤਮਾਸ਼ਾ, ਤੁਹਾਡੀ ਮੇਰੀ ਨਾ ਕੋਈ ਵਡਿਆਈਆ। ਐਸ ਡੋਰ ਨਾਲ ਤੁਹਾਡੇ ਦਮ ਦੀਆਂ ਬੰਨ੍ਹਾ ਰਾਸਾ, ਚੰਮ ਦ੍ਰਿਸ਼ਟੀ ਦੂਰ ਕਰਾਈਆ। ਮੇਰਾ ਕਰਮ ਇਕ ਖਾਸਾ, ਜੋ ਖ਼ਾਲਸ ਪ੍ਰਭ ਨੇ ਦਿਤਾ ਸਮਝਾਈਆ। ਜਿਨ੍ਹਾਂ ਦੇ ਵਿਚ ਨਾ ਰਹਿਣ ਸਵਾਸਾ, ਪੋਸ਼ ਉਹਨਾਂ ਵਾਲਾ ਲਾਹ ਲਾਹ ਆਪਣਾ ਪੇਟ ਗੁਜ਼ਾਰਾ ਕਰ ਕਰ ਖਾਈਆ। ਬੇਸ਼ਕ ਤੂੰ ਨਜ਼ਰੀਂ ਆਵੇਂ ਰਾਜਾ, ਤੇਰਾ ਦਰਬਾਨ ਇਕੋ ਜੰਮਿਆਂ ਕੁਲ ਮਾਈਆ। ਮੈਂ ਤੇਰਾ ਨਹੀਂ ਹੋਣਾ ਮੁਹਤਾਜਾ, ਪ੍ਰਭ ਦੇਵਣਹਾਰ ਮੇਰਾ ਇਕ ਅਖਵਾਈਆ। ਜਿਸ ਨੇ ਸਭ ਦਾ ਸਾਜਣ ਸਾਜਾ, ਸਾਚੀ ਬਣਤ ਬਣਾਈਆ। ਜੁਗ ਚੌਕੜੀ ਹੋਵੇ ਰਾਖਾ, ਸਿਰ ਆਪਣਾ ਹੱਥ ਰਖਾਈਆ। ਓਹਦੇ ਕੋਲ ਕੀ ਘਾਟਾ, ਜੋ ਬੇਅੰਤ ਬੇਪਰਵਾਹੀਆ। ਧਾਰ ਦਿਸੇ ਤੁਸੀਂ ਓਹ ਜਾਦਵ ਵਿਚ ਆਣ ਬਾਟਾ, ਜਨਮ ਅਜਨਮ ਰੂਪ ਵਟਾਈਆ। ਮਾਨਸ ਜਨਮ ਭੁਲਿਆ ਰਘੁਨਾਥਾ, ਮੋਹੇ ਗ਼ਰੀਬ ਵੇਖ ਹੰਸੀ ਰਹੀ ਉਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਦੇਵੇ ਸਭ ਦਾ ਥਾਉਂ ਥਾਈਂਆ। ਸੁਣ ਕੇ ਬਚਨ ਲੱਗੀ ਚੋਟ, ਨੇਤਰ ਨੈਣ ਉਘਾੜਿਆ। ਮੇਰੇ ਵਿਚ ਕਿਹੜਾ ਖੋਟ, ਤੂੰ ਕਿਹੜਾ ਬਚਨ ਸੁਣਾ ਰਿਹਾ। ਮੈਂ ਸ਼ਹਿਨਸ਼ਾਹ ਪਾਤਸ਼ਾਹ ਤੂੰ ਕਿਹੜੀ ਸੋਚੀ ਸੋਚ, ਤੇਰਾ ਕਮਲਾ ਰੂਪ ਮੈਨੂੰ ਕੋਲ ਨਾ ਬਹਾ ਰਿਹਾ। ਜੇ ਕੁਛ ਮੰਗਣਾ ਖਾਣਾ ਪੀਣਾ ਮੰਗ ਲਾ ਰੋਜੀ ਰੋਜ਼, ਘਰ ਰਿਜ਼ਕ ਦਿਆਂ ਪੁਚਾਈਆ। ਓਸ ਵੇਲੇ ਰਵਿਦਾਸ ਚੁੱਪ ਹੋਇਆ ਖ਼ਮੋਸ਼, ਹਾਂ ਹੂੰ ਨਾ ਕੋਈ ਰਖਾਈਆ । ਵੇਖੋ ਪ੍ਰਭ ਦਾ ਖੇਲ ਲੋਕ ਪਰਲੋਕ, ਕੀ ਕੀ ਰਚਨ ਰਚਾਈਆ। ਮੇਰੇ ਅੰਦਰ ਓਹੀ ਜੋਤ, ਜੋ ਰਾਜੇ ਵਿਚ ਟਿਕਾਈਆ। ਮੈਨੂੰ ਓਸ ਦੀ ਪ੍ਰੀਤੀ ਬਹੁਤ, ਇਸ ਧੰਨ ਦਿਤੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਦਿਤੀ ਵਖਾਈਆ। ਰਵਿਦਾਸ ਕਿਹਾ ਸੁਣ ਰਾਜੇ ਜਗ, ਸਚ ਦਿਆਂ ਜਣਾਈਆ। ਪਿਛੇ ਕਈ ਜਨਮ ਗਏ ਲੰਘ, ਅੱਗੇ ਸਾਰ ਹੱਥ ਨਾ ਆਈਆ। ਕਈ ਵਾਰ ਘੋੜਿਆਂ ਉਤੇ ਕਸੇ ਤੰਗ, ਪਾਖਰ ਜੀਨ ਨਾਲ ਕਸਾਈਆ। ਕਈ ਜਨਮ ਭੁੱਖੇ ਰਹਿ ਰਹਿ ਲੰਘਾਏ ਡੰਗ, ਕਈ ਜਨਮ ਸੀਸ ਤਾਜ ਟਿਕਾਈਆ। ਲੱਖ ਚੁਰਾਸੀ ਪ੍ਰਭ ਦੇ ਖੇਲ ਪਖੰਡ, ਭੇਖਾਧਾਰੀ ਭੇਖ ਵਖਾਈਆ। ਵਸਦਾ ਰਹਿਉਂ ਜੇਰਜ ਅੰਡ, ਉਤਭੁਜ ਸੇਤਜ ਡੇਰਾ ਲਾਈਆ । ਮੇਰੇ ਸਾਹਿਬ ਦਾ ਮਿਲਿਆ ਨਾ ਰੱਜ ਅਨੰਦ, ਚੰਦ ਰੂਪ ਨਾ ਕੋਈ ਵਟਾਈਆ। ਸੀਨੇ ਸਾਂਤ ਨਾ ਪਈ ਠੰਡ, ਅਗਨੀ ਤਤ ਨਾ ਕੋਈ ਬੁਝਾਈਆ । ਮਾਇਆ ਮਮਤਾ ਵਿਚ ਆਤਮ ਹੋਈ ਰੰਡ, ਸਿਰ ਹੱਥ ਨਾ ਕੋਈ ਟਿਕਾਈਆ। ਉਤੋਂ ਵੇਖ ਆਪਣੀ ਨੰਗੀ ਕੰਡ, ਮਿਹਰਵਾਨ ਨਾ ਕੋਈ ਸਹਾਈਆ । ਜਿਸ ਸਭ ਨੂੰ ਦੇਣਾ ਦੰਡ, ਡੰਡਾ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਸਭ ਦਾ ਲੇਖਾ ਰਿਹਾ ਮੁਕਾਈਆ। ਸੁਣ ਕੇ ਬਚਨ ਇਕਲੌਤਾ ਬੱਚਾ, ਦਰਵੇਸ਼ ਰਿਹਾ ਜਣਾਈਆ। ਰਾਜਨ ਇਹ ਕੋਝਾ ਕਮਲਾ ਦਿਸੇ ਸੱਚਾ, ਜਿਸ ਵਿਚੋਂ ਸਚ ਰੂਪ ਨਜ਼ਰੀ ਆਈਆ। ਇਸ ਦਾ ਬਚਨ ਨਾ ਹੋਵੇ ਕੱਚਾ, ਨਾ ਕੋਈ ਮੇਟੇ ਮੇਟ ਮਿਟਾਈਆ। ਸਾਡੀ ਇਹ ਧਾਰਨ ਨਾਲ ਹੋਵੇ ਹਤਾ, ਹੱਤਿਆ ਸਕੇ ਨਾ ਕੋਈ ਮਿਟਾਈਆ। ਮੈਂ ਨਿਉਂ ਕੇ ਵੇਖਿਆ ਨਾਲ ਅੱਖਾਂ, ਇਹਦੇ ਕੋਲ ਨੂਰੋ ਨੂਰ ਨਜ਼ਰੀ ਆਈਆ। ਮੈਂ ਰਹਿ

❋

❋

ਗਿਆ ਹੱਕਾ ਬੱਕਾ, ਮੇਰੀ ਚਲੇ ਨਾ ਕੋਈ ਚਤੁਰਾਈਆ। ਜੋ ਇਸ ਨੇ ਬਚਨ ਕਿਹਾ ਯਦਾਰਥ ਯਥਾ, ਜਸ ਵੇਦ ਪੁਰਾਨ ਏਸੇ ਦਾ ਗੁਣ ਗਾਈਆ । ਤੈਨੂੰ ਦਏ ਖ਼ਾਲੀ ਹੱਥਾਂ, ਬੇਅੰਤ ਬੇਪਰਵਾਹੀਆ। ਰਾਜੇ ਕਿਹਾ ਇਹ ਸੁਣਨ ਵਾਲਾ ਕੱਟਾ ਵੱਛਾ, ਢੋਰਾਂ ਖੱਲ ਲੁਹਾਈਆ। ਏਹਦੀ ਗੁਥਲੀ ਵਿਚ ਇਕੋ ਧਾਗਾ ਅੱਟਾ, ਓਹ ਵੀ ਕੱਚਾ ਰੂਪ ਵਟਾਈਆ। ਇਕ ਆਰ ਇਕ ਰੰਬੀ ਉਤੇ ਲੱਗਾ ਹੱਥਾ, ਜਿਸ ਉਤੇ ਹਥੇਲੀ ਮਾਰ ਆਪਣਾ ਰਿਜ਼ਕ ਕਮਾਈਆ। ਇਹੋ ਜਿਹੇ ਰੁਲਦੇ ਵਿਚ ਕੱਖਾਂ, ਚਾਰੋਂ ਕੁੰਟ ਦੇਣ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵਣਹਾਰ ਵਡਿਆਈਆ। ਰਵਿਦਾਸ ਕਿਹਾ ਰਾਜਾ ਸਾਬਾਸ਼, ਤੇਰੀ ਤੇਰੇ ਹੱਥ ਵਡਿਆਈਆ। ਰੰਬੀ ਆਰ ਮੇਰੀ ਖਾਸ, ਜੋ ਚੰਮੜੇ ਗੰਢ ਵਖਾਈਆ। ਇਹੋ ਮੇਰੀ ਪੂੰਜੀ ਰਾਸ, ਖੇਸੀ ਡੋਰੀ ਝੋਲੇ ਵਿਚੋਂ ਕੱਢ ਵਖਾਈਆ। ਮਿਹਰਵਾਨ ਮੇਰਾ ਪ੍ਰਭੂ ਅਬਿਨਾਸ਼, ਧੁਰ ਦਾ ਸਚ ਗੋਸਾਈਂਆ । ਮੈਂ ਉਹਨੂੰ ਤੇਰੇ ਪਿਛੇ ਇਹ ਜ਼ਰੂਰ ਦੇਵਾਂ ਆਖ, ਪ੍ਰਭ ਇਸ ਦੀ ਆਸਾਂ ਪੂਰ ਕਰਾਈਆ। ਇਕੀ ਜਨਮ ਆ ਕੇ ਢੋਰ ਵਿਚ ਮਾਸ, ਜਗਤ ਤਨ ਹੰਢਾਈਆ। ਮੇਰੀ ਆਰ ਲੰਘੇ ਇਸ ਦੀ ਨਾਸ, ਨੱਕ ਨੱਥ ਵਖਾਈਆ। ਸੌਣ ਨੂੰ ਲੱਭੇ ਨਾ ਕੋਈ ਖਾਟ, ਬਸਤਰ ਓਢਣ ਹੱਥ ਨਾ ਕੋਈ ਫੜਾਈਆ। ਅਮੀਰ ਵਜ਼ੀਰ ਨਾ ਕੋਈ ਰਾਜ ਪਾਟ, ਨੌਕਰ ਸੇਵ ਨਾ ਕੋਈ ਕਮਾਈਆ। ਕੱਟਾ ਵੱਛਾ ਬਣ ਕੇ ਹੱਲ ਵਾਹ ਸੁਹਾਗੇ ਨਾਲ ਲਗਾਵੇ ਫਾਟ, ਭੱਜੇ ਵਾਹੋ ਦਾਹੀਆ। ਜੇ ਖਲੋਵੇਂ ਪਿਛੋਂ ਜਿਮੀਂਦਾਰ ਦੇਣ ਡਾਟ, ਡੰਡਾ ਆਪਣੇ ਹੱਥ ਉਠਾਈਆ। ਖਾਣ ਨੂੰ ਦੇਵੇ ਨਾ ਕੋਈ ਕੁੱਛ ਚਾਟ, ਜੰਗਲ ਬੇਲੇ ਫਿਰ ਫਿਰ ਦਏ ਦੁਹਾਈਆ। ਨਾਲੇ ਰੋਵੇ ਨਾਲੇ ਕਹੇਂ ਜੇ ਚੁਮਿਆਰ ਮੇਰੀ ਪੁਛੇ ਵਾਤ, ਮੇਰਾ ਹੋਏ ਸਹਾਈਆ। ਮੈਂ ਓਸ ਨੂੰ ਇਕ ਵਾਰ ਦੇਵਾਂ ਆਖ, ਦੋਏ ਜੋੜ ਭੁੱਲ ਬਖ਼ਸ਼ਾਈਆ। ਤੇਰਾ ਕਿਥੇ ਪੁਰਖ ਅਬਿਨਾਸ਼, ਜਿਸ ਮੈਨੂੰ ਸਜਾ ਲਗਾਈਆ। ਮੇਰੀ ਜਨਮ ਜਨਮ ਦੀ ਮੁਕੀ ਵਾਟ, ਲੇਖਾ ਲੇਖੇ ਲਏ ਲਗਾਈਆ। ਓਸ ਵੇਲੇ ਰਵਿਦਾਸ ਕਿਹਾ ਅੱਛਾ ਇਹ ਨਿੱਕੀ ਜਿਹੀ ਬਾਤ, ਇਕੀ ਜਨਮ ਲੰਘਦਿਆਂ ਚਿਰ ਨਾ ਕੋਈ ਲੰਘਾਈਆ। ਕਲਜੁਗ ਅੰਤਮ ਮੇਰਾ ਆਏ ਕਮਲਾਪਾਤ, ਬੇਨਜ਼ੀਰ ਸਹਿਜ ਸੁਖਦਾਈਆ। ਦੂਰ ਦੁਰਾਡਾ ਮੁਕਾਵੇ ਵਾਟ, ਪਾਂਧੀ ਆਪਣਾ ਨਾਉਂ ਧਰਾਈਆ। ਲੱਖ ਚੁਰਾਸੀ ਵਿਚੋਂ ਪਰਖ ਤੇਰੀ ਜਾਤ, ਇਸ਼ਾਰੇ ਨਾਲ ਉਠਾਈਆ। ਇਕਲੌਤਾ ਬੇਟਾ ਕਹੇ ਰਵਿਦਾਸ ਕੀ ਓਹ ਮੈਨੂੰ ਮਿਲੇ ਆਪ, ਜਿਸ ਮੇਰੇ ਬਾਪ ਨੂੰ ਜਨਮ ਦਿਤਾ ਦਵਾਈਆ। ਸਾਡੀ ਦੋਹਾਂ ਪੁਛੇ ਵਾਤ, ਹੋਏ ਆਪ ਸਹਾਈਆ। ਰਵਿਦਾਸ ਕਿਹਾ ਓਹ ਸਭ ਦਾ ਸੱਜਣ ਸਾਕ, ਸਾਂਝਾ ਪੀਰ ਅਖਵਾਈਆ। ਆ ਕੇ ਵੇਖੇ ਤੁਹਾਡਾ ਹਾਲਾਤ, ਪੂਰਬ ਪਰਦਾ ਦਏ ਉਠਾਈਆ। ਤੁਸਾਂ ਰੋ ਰੋ ਕੇ ਅਗਲਵਾਂਡੀ ਜਾ ਕੇ ਦੇਣਾ ਆਖ, ਨੇਤਰ ਨੈਣਾਂ ਨੀਰ ਵਹਾਈਆ। ਅਸੀਂ ਰਵਿਦਾਸ ਕੋਲੋਂ ਸਿਖੀ ਜਾਚ, ਸ੍ਰੀ ਭਗਵਾਨ ਨਿਮਾਣਿਆਂ ਨਿਤਾਣਿਆਂ ਆਪਣੇ ਗਲੇ ਲਗਾਈਆ। ਕਰ ਕਿਰਪਾ ਫੇਰ ਤੁਹਾਨੂੰ ਦਏ ਨਿਜਾਤ, ਸਿਰ ਆਪਣਾ ਹੱਥ ਟਿਕਾਈਆ। ਚਲ ਕੇ ਆਏ ਤੁਹਾਡੇ ਘਾਟ, ਰਵਿਦਾਸ ਚੁਮਿਆਰਾ ਨਾਲ ਮਿਲਾਈਆ। ਲੇਖਾ ਲਿਖ ਕੇ ਛਾਹੀ ਕਲਮ ਦਵਾਤ, ਸ਼ਹਿਨਸ਼ਾਹ ਆਪਣਾ ਹੁਕਮ ਸੁਣਾਈਆ। ਦੋਹਾਂ ਦੇ ਸਿਰ ਵਿਚ ਮਾਰੇ ਇਕ ਇਕ ਸਾਟ, ਦੁੱਖ ਦਰਦ ਦਏ ਗਵਾਈਆ। ਏਸੇ ਜਨਮ ਵਿਚ ਪੂਰੀ ਕਰ ਜਾਏ ਵਾਟ, ਅੱਗੇ ਜਨਮ ਨਾ ਕੋਇ ਭਵਾਈਆ। ਆਰ ਪਾਰ ਹੋ ਕੇ ਤੁਹਾਡੀ ਪੁਛੇ ਵਾਤ, ਹਰਿ ਗੋਬਿੰਦ ਗੁਰ ਅਰਜਨ ਦੇਣ ਗਵਾਹੀਆ। ਭਗਤ ਸੁਹੇਲੇ ਜਿਹੜੇ ਸਾਥ, ਵੇਖ

❋

❋

ਵੇਖ ਸਾਰੇ ਖ਼ੁਸ਼ੀ ਮਨਾਈਆ। ਸ੍ਰੀ ਭਗਵਾਨ ਕਹੇ ਸੁਣ ਰਵਿਦਾਸ, ਆਪਣਾ ਧਿਆਨ ਲਗਾਈਆ। ਦੋਏ ਇਕੱਠੇ ਹੋਏ ਆ ਗਏ ਦੋਹਾਂ ਪਾਸ, ਵਿਚੋਂ ਦੋ ਦੋ ਨਜ਼ਰੀ ਆਈਆ। ਪਹਿਲੋਂ ਸੰਗਤ ਚਰਨ ਧੂੜ ਰਾਵੀ ਵਿਚ ਗਈ ਛੋਹ, ਸ੍ਰੀ ਭਗਵਾਨ ਦਇਆ ਕਮਾਈਆ। ਓਸ ਧੂੜ ਨਾਲ ਇਹਨਾਂ ਦੀ ਦੁਰਮਤ ਮੈਲ ਦਿਤੀ ਧੋ, ਸਿਰ ਆਪਣਾ ਹੱਥ ਟਿਕਾਈਆ। ਅੱਗੇ ਲੇਖਾ ਰਹੇ ਨਾ ਕੋ, ਅੰਤ ਆਪਣੇ ਵਿਚ ਸਮਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜਿਨ੍ਹਾਂ ਚਰਨਾਂ ਲਿਆ ਛੋਹ, ਤਿਨ੍ਹਾਂ ਮਿਲੇ ਮਾਣ ਵਡਿਆਈਆ।