ਪੁਸਤਕਾਲਾਭਾਗ ੧੬

੧੯ ਮਾਘ ੨੦੨੦ ਬਿਕਰਮੀ ਚਰਨ ਸਿੰਘ ਦੇ ਘਰ ਪਿੰਡ ਅਨਤੋਰ ਜ਼ਿਲਾ ਗੁਰਦਾਸ ਪੁਰ

ਚਾਰੇ ਖਾਣੀ ਵਹਾਏ ਨੀਰ, ਅੰਡਜ ਜੇਰਜ ਉਤਭੁਜ ਸੇਤਜ ਰਹੀ ਕੁਰਲਾਈਆ। ਜੁਗ ਚੌਕੜੀ ਕੋਈ ਨਾ ਦੇਵੇ ਧੀਰ, ਸਤਿਜੁਗ ਤ੍ਰੇਤਾ ਦਵਾਪਰ ਆਪਣਾ ਵਕਤ ਲੰਘਾਈਆ। ਤੇਰਾ ਸਰਗੁਣ ਰੂਪ ਵੇਖਦੇ ਰਹੇ ਗੁਰੂ ਅਵਤਾਰ ਪੈਗ਼ੰਬਰ ਪੀਰ, ਨਿਤ ਨਵਿਤ ਫੇਰਾ ਪਾਈਆ। ਦਰਦੀ ਹੋ ਕੇ ਕਿਸੇ ਨਾ ਵੰਡੀ ਪੀੜ, ਬਿਰਹੋਂ ਰੋਗ ਨਾ ਕੋਈ ਮਿਟਾਈਆ। ਸ਼ਰਅ ਸ਼ਰੀਅਤ ਪਾ ਜ਼ੰਜੀਰ, ਦੀਨ ਮਜ਼੍ਹਬ ਵੰਡ ਵੰਡਾਈਆ। ਜਾਤ ਪਾਤ ਖਿਚ ਲਕੀਰ, ਊਚ ਨੀਚ ਦੀਨ ਸਮਝਾਈਆ। ਸਚ ਦਸੇ ਨਾ ਕੋਈ ਤਸਵੀਰ, ਤਸਬੀ ਮਾਲਾ ਗਲ ਸਰਬ ਲਟਕਾਈਆ। ਲੱਖ ਚੁਰਾਸੀ ਵੇਖ ਲੱਗੀ ਭੀੜ, ਚਾਰ ਕੁੰਟ ਦਹਿ ਦਿਸ਼ਾ ਤੇਰਾ ਰੂਪ ਰੰਗ ਰੇਖ ਨਾ ਕੋਈ ਵਖਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਪੜ੍ਹ ਪੜ੍ਹ ਹੋਈ ਅਖ਼ੀਰ, ਅੱਖਰ ਤੇਰਾ ਨਾਉਂ ਸਿਫ਼ਤ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਨਰ ਨਿਰੰਕਾਰ ਤੇਰੀ ਸਰਨਾਈਆ। ਚਾਰੇ ਖਾਣੀ ਨੇਤਰ ਰੋ, ਕੂਕ ਕੂਕ ਸੁਣਾਈਆ। ਜੁਗ ਚੌਕੜੀ ਹੋ ਨਿਰਮੋਹ, ਕਿਉਂ ਬੈਠਾ ਮੁਖ ਭਵਾਈਆ। ਸਾਡੇ ਨਾਲ ਕਰਿਆ ਧਰੋਹ, ਲੋਕਮਾਤ ਸੇਵ ਲਗਾਈਆ। ਆਪੇ ਓਹਲੇ ਬੈੋਠੋਂ ਹੋ, ਘਰ ਘਰ ਵਿਚ ਮੁਖ ਛੁਪਾਈਆ । ਸਚ ਪਰਕਾਸ਼ ਕਰ ਲੋ, ਦੀਆ ਬਾਤੀ ਇਕੋ ਡਗਮਗਾਈਆ। ਕਿਉਂ ਵਸਤ ਲਈ ਖੋਹ, ਖ਼ਾਲੀ ਹੱਥ ਰਹੇ ਜਣਾਈਆ। ਸ੍ਰੀ ਭਗਵਾਨ ਇਕ ਵਾਰ ਆ ਕੇ ਛੋਹ, ਅੰਗੀਕਾਰ ਕਰ ਨੂਰ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਦੇ ਮਾਣ ਵਡਿਆਈਆ । ਚਾਰੇ ਖਾਣੀ ਨੇਤਰ ਰੋਵੇ, ਸਾਂਤਕ ਸਤਿ ਨਾ ਕੋਈ ਵਰਤਾਈਆ। ਆਦਿ ਅੰਤ ਮੈਲ ਨਾ ਕੋਈ ਧੋਵੇ, ਸਵਛ ਸਰੂਪ ਨਾ ਕੋਈ ਜਣਾਈਆ। ਸਚ ਪਰਕਾਸ਼ ਨਾ ਕੋਈ ਬਲੋਵੇ, ਅੰਧ ਅੰਧੇਰ ਨਾ ਕੋਈ ਗਵਾਈਆ। ਸਾਚੀ ਸੇਜਾ ਕੋਈ ਨਾ ਸੋਵੇ, ਸੁੰਞੀ ਪਈ ਦਏ ਦੁਹਾਈਆ। ਤੇਰੇ ਜਿਹਾ ਕੋਈ ਨਾ ਹੋਵੇ, ਕੋਟਨ ਕੋਟ ਗੁਰੂ ਅਵਤਾਰ ਪੀਰ ਪੈਗ਼ੰਬਰ ਗਏ ਫੇਰੀਆਂ ਪਾਈਆ। ਸਾਚਾ ਦੇਵੇ ਨਾ ਕੋਈ ਢੋਏ, ਕੋਟਨ ਕੋਟ ਤੇਰੇ ਨਾਮ ਵਡਿਆਈਆ। ਸਾਚਾ ਅੰਮ੍ਰਿਤ ਮੁਖ ਕੋਈ ਨਾ ਚੋਵੇ, ਨਿਤ ਨਵਿਤ ਪਿਆਸ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਚਾਰੇ ਖਾਣੀ ਰਹੀ ਕੂਕ, ਹੋਕਾ ਇਕੋ ਇਕ ਸੁਣਾਈਆ। ਬਿਰਹੋਂ ਵਿਛੋੜੇ ਦਿਤਾ ਫੂਕ, ਲੇਖਾ ਸਕੇ ਨਾ ਕੋਈ ਮਿਟਾਈਆ। ਤੇਰੇ ਮਿਲਣ ਦੀ ਇਕੋ ਭੂੱਖ, ਤ੍ਰਿਸਨਾ ਰੋਗ ਨਾ ਕੋਈ ਵਧਾਈਆ। ਤ੍ਰੈ

❋

❋

ਪੰਜ ਲੱਗੇ ਤੇਰੀ ਖੋਜ, ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਰਜੋ ਤਮੋ ਸਤੋ ਤੇਰੇ ਚਰਨ ਧਿਆਨ ਲਗਾਈਆ। ਕਵਣ ਵੇਲਾ ਨਿਰਵੈਰ ਹੋ ਕੇ ਗੋਦੀ ਲਏ ਚੁੱਕ, ਫੜ ਬਾਹੋਂ ਗਲੇ ਲਗਾਈਆ । ਤੇਰਾ ਖੇਲ ਅਬਿਨਾਸ਼ੀ ਅਚੁਤ, ਹੱਥ ਤੇਰੇ ਵਡਿਆਈਆ। ਕਿਉਂ ਖਾਮੋਸ਼ ਬੈਠਾ ਚੁੱਪ, ਸਚਖੰਡ ਆਪਣਾ ਮੁਖ ਛੁਪਾਈਆ। ਧੁਰ ਦੀ ਧਾਰ ਆਪੇ ਉਠ, ਅਗੰਮੜੇ ਅਗੰਮੜੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੇਣਾ ਇਕ ਵਰ, ਦਰਗਾਹ ਸਾਚੀ ਤੇਰੀ ਓਟ ਤਕਾਈਆ। ਚਾਰੇ ਖਾਣੀ ਕਰੇ ਹਾਹਾਕਾਰ, ਹੌਕਾ ਲੈ ਜਣਾਈਆ। ਜੁਗ ਚੌਕੜੀ ਬੀਤੇ ਵਿਚ ਸੰਸਾਰ, ਕੋਟਨ ਕੋਟ ਰੂਪ ਵਟਾਈਆ। ਸੇਵਾ ਕਰ ਕਰ ਗਏ ਗੁਰੂ ਅਵਤਾਰ, ਪੀਰ ਪੈਗ਼ੰਬਰ ਫੇਰਾ ਪਾਈਆ। ਤੇਰੇ ਨਾਮ ਦਾ ਬੋਲ ਜੈਕਾਰ, ਨਾਉਂ ਨਿਰੰਕਾਰ ਇਕ ਦ੍ਰਿੜਾਈਆ। ਕਲਮਾ ਨਬੀ ਰਸੂਲ ਬੋਲ ਕਲਾਮ, ਕਾਇਨਾਤ ਕਰੀ ਪੜ੍ਹਾਈਆ। ਦੱਸਦੇ ਗਏ ਵਡ ਅਮਾਮ, ਪਤਿਪਰਮੇਸ਼ਵਰ ਮੇਰਾ ਬੇਪਰਵਾਹੀਆ । ਜਿਸ ਦੇ ਹੱਥ ਸਰਬ ਨਜ਼ਾਮ, ਦੋ ਜਹਾਨਾਂ ਹੁਕਮ ਵਰਤਾਈਆ। ਵਿਸ਼ਨ ਬ੍ਰਹਮਾ ਸ਼ਿਵ ਜਿਸ ਦੇ ਦਰ ਗੁਲਾਮ, ਬੈਠੇ ਸੀਸ ਝੁਕਾਈਆ। ਪੀਰ ਪੈਗ਼ੰਬਰ ਮੁਲਾ ਸ਼ੇਖ਼ ਮੁਸਾਇਕ ਕਰਨ ਸਲਾਮ, ਸਜਦਾ ਇਕੋ ਇਕ ਜਣਾਈਆ। ਵੇਖਣਹਾਰਾ ਸ਼ਾਹ ਸੁਲਤਾਨ, ਰਾਓ ਰੰਕ ਖੋਜ ਖੁਜਾਈਆ। ਚਾਰੇ ਖਾਣੀ ਕਰੇ ਧਿਆਨ, ਲੱਖ ਚੁਰਾਸੀ ਫੋਲ ਫੁਲਾਈਆ। ਚਾਰੇ ਜੁਗ ਦੇਵੇ ਗਿਆਨ, ਚਾਰੋਂ ਕੁੰਟ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਦਏ ਵਡਿਆਈਆ। ਚਾਰੇ ਖਾਣੀ ਕਹੇ ਪੁਰਖ ਸਮਰਥ, ਬੇਅੰਤ ਤੇਰੀ ਸਰਨਾਈਆ। ਸਚ ਦਵਾਰੇ ਇਕੋ ਬੋਲ ਅਲੱਖ, ਅਲਖ ਅਗੋਚਰ ਤੇਰੇ ਅੱਗੇ ਝੋਲੀ ਡਾਹੀਆ। ਜਿਉਂ ਭਾਵੇਂ ਤਿਉਂ ਲੈਣਾ ਰੱਖ, ਤੇਰੇ ਭਾਣੇ ਸਦ ਸਮਾਈਆ। ਸਾਨੂੰ ਦੇ ਦੇ ਪਿਛਲਾ ਹੱਕ, ਹਕੀਕਤ ਝੋਲੀ ਪਾਈਆ। ਨੌ ਸੌ ਚੁਰਾਨਵੇਂ ਚੌਕੜੀ ਜੁਗ ਗਏ ਲੰਘ, ਨਿਤ ਨਵਿਤ ਆਪਣਾ ਫੇਰਾ ਪਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਤੇਰਾ ਨਾਮ ਵਜਾ ਮਰਦੰਗ, ਲੋਕਮਾਤ ਹੁਕਮ ਸਰਬ ਗਏ ਸੁਣਾਈਆ। ਪੰਜ ਤਤ ਕਾਇਆ ਚੋਲਾ ਛੱਡ ਤੇਰਾ ਦਵਾਰਾ ਗਏ ਲੰਘ, ਨਿਰਗੁਣ ਨਿਰਵੈਰ ਨਿਰਾਕਾਰ ਤੇਰਾ ਰੂਪ ਸਮਾਈਆ। ਸਾਚਾ ਢੋਲਾ ਗਾ ਕੇ ਛੰਦ, ਸੋਹਲਾ ਇਕ ਦ੍ਰਿੜਾਈਆ। ਹੁਕਮ ਸੰਦੇਸ਼ਾ ਦੇ ਕੇ ਗਏ ਜਗ, ਲੇਖਾ ਲਿਖ ਕੇ ਕਲਮ ਛਾਹੀਆ। ਸ੍ਰੀ ਭਗਵਾਨ ਸੂਰਾ ਸਰਬੱਗ, ਬੇਅੰਤ ਵੱਡੀ ਵਡਿਆਈਆ। ਆਦਿ ਜੁਗਾਦਿ ਕਰੇ ਰਾਜ, ਸੀਸ ਤਾਜ ਇਕ ਟਿਕਾਈਆ। ਸੁਤ ਸ਼ਬਦ ਸਾਜਣ ਸਾਜ, ਥਿਰ ਘਰ ਦੇਵੇ ਮਾਣ ਵਡਿਆਈਆ। ਵਿਸ਼ਨ ਬ੍ਰਹਮਾ ਸ਼ਿਵ ਬਣਾ ਸਮਾਜ, ਤ੍ਰੈਗੁਣ ਮੇਲਾ ਮੇਲ ਮਿਲਾਈਆ। ਤ੍ਰੈਗੁਣ ਮਾਇਆ ਦੇ ਕੇ ਦਾਜ, ਪੰਜ ਤਤ ਝੋਲੀ ਆਪ ਭਰਾਈਆ। ਅੰਡਜ ਜੇਰਜ ਰਚਾਏ ਕਾਜ, ਉਤਭੁਜ ਸੇਤਜ ਰੰਗ ਰੰਗਾਈਆ। ਲੱਖ ਚੁਰਾਸੀ ਸਾਜਣ ਸਾਜ, ਘੜ ਭਾਂਡੇ ਵੇਖ ਵਖਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰ ਮੁਹਤਾਜ, ਸਾਚੀ ਭਿਖਿਆ ਇਕ ਵਰਤਾਈਆ। ਆਤਮ ਪਰਮਾਤਮ ਦੇ ਕੇ ਦਾਤ, ਵਸਤ ਅਮੋਲਕ ਇਕ ਵਰਤਾਈਆ। ਨਾਮ ਸੰਦੇਸ਼ਾ ਸੁਣਾ ਗਾਥ, ਸਾਚੀ ਕਰੇ ਪੜ੍ਹਾਈਆ । ਨਿਰਗੁਣ ਸਰਗੁਣ ਚਲਾਏ ਗਾਥ, ਬਣ ਰਥਵਾਹੀ ਸੇਵ ਕਮਾਈਆ। ਦੋ ਜਹਾਨਾਂ ਵੇਖੇ ਘਾਟ, ਬ੍ਰਹਿਮੰਡ ਖੰਡ ਆਪਣਾ ਫੇਰਾ ਪਾਈਆ। ਚਾਰੋਂ ਕੁੰਟ ਵੇਖੇ ਮਾਰ ਝਾਕ, ਨੇਤਰ ਲੋਚਣ ਨੈਣ ਇਕ ਖੁਲ੍ਹਾਈਆ। ਧੁਰ ਸੰਦੇਸ਼ਾ ਦੇ ਭਵਿਖਤ ਵਾਕ, ਜੁਗ ਚੌਕੜੀ ਦਏ ਸਮਝਾਈਆ। ਨਾਮ ਖ਼ਜ਼ਾਨਾ ਖੋਲ੍ਹ ਮਾਤ, ਜੀਵਾਂ ਜੰਤਾਂ ਜੱਗ ਵਰਤਾਈਆ। ਸੇਵਾ ਲਾ ਦਿਵਸ

❋

❋

ਰਾਤ, ਘੜੀ ਪਲ ਵੰਡ ਵੰਡਾਈਆ। ਖੇਲ ਖੇਲ ਸੁਬਹ ਪ੍ਰਭਾਤ, ਸੰਧਿਆ ਆਪਣਾ ਭੇਵ ਚੁਕਾਈਆ। ਲੇਖਾ ਜਾਣ ਕਾਇਨਾਤ, ਕਲਮਾ ਨਬੀ ਰਸੂਲ ਦ੍ਰਿੜਾਈਆ। ਅਲਫ ਯੇ ਲੇਖਾ ਲਿਖ ਕੇ ਕਲਮ ਦਵਾਤ, ਇਬਾਰਤ ਪੱਟੀ ਨਾਮ ਪੜ੍ਹਾਈਆ। ਕਰ ਖੇਲ ਖੇਲ ਤਮਾਸ਼, ਖ਼ਾਲਕ ਖ਼ਲਕ ਵੇਖ ਵਖਾਈਆ। ਮੰਡਲ ਮੰਡਪ ਪਾਏ ਰਾਸ, ਗੋਪੀ ਕਾਹਨ ਨਾਚ ਨਚਾਈਆ। ਜੁਗ ਚੌਕੜੀ ਜਣਾ ਕੇ ਆਪਣੀ ਜਾਤ, ਪਰਦਾ ਉਹਲਾ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇ ਅਗੰਮੀ ਵਰ, ਜਿਸ ਦਾ ਅੰਤ ਕੋਈ ਨਾ ਰਾਈਆ। ਚਾਰੇ ਖਾਣੀ ਕਰੇ ਪੁਕਾਰ, ਨਿਉਂ ਨਿਉਂ ਸਰਨਾਈਆ। ਦਰ ਤੇਰੇ ਬਣ ਭਿਖਾਰ, ਬੈਠੇ ਅਲਖ ਜਗਾਈਆ। ਤੂੰ ਦਾਤਾ ਸਿਰਜਣਹਾਰ, ਸਿਰ ਸਿਰ ਰਿਜਕ ਸਬਾਈਆ। ਆਸਾ ਪੂਰੀ ਕਰ ਆਪ ਨਿਰੰਕਾਰ, ਨਿਰਗੁਣ ਆਪਣੀ ਦਇਆ ਕਮਾਈਆ। ਹਉਂ ਮਾਂਗਤ ਖੜੇ ਦਰਬਾਰ, ਸਵਾਂਗੀ ਆਪਣਾ ਸਵਾਂਗ ਰਖਾਈਆ। ਜੁਗ ਚੌਕੜੀ ਸਾਰੇ ਕਹਿੰਦੇ ਰਹੇ ਬਿਨ ਮਾਨੁਖ ਜਨਮ ਕੋਈ ਨਾ ਉਤਰੇ ਪਾਰ, ਸਚ ਮਿਲੇ ਨਾ ਕੋਈ ਵਡਿਆਈਆ। ਸਾਡੀ ਬੇਨੰਤੀ ਇਕ ਦਾਤਾਰ, ਤੇਰੇ ਦਰ ਅਰਜੋਈਆ । ਉਤਭੁਜ ਸੇਤਜ ਜੇਰਜ ਅੰਡ ਤੇਰਾ ਪਸਾਰ, ਤਿਨਕੇ ਤਿਨਕੇ ਅੰਦਰ ਤੇਰਾ ਰੂਪ ਸਮਾਈਆ। ਸਾਰੇ ਮੰਗਦੇ ਤੇਰੀ ਸਚ ਬਹਾਰ, ਗੁਲਸ਼ਨ ਮਹਿਕੇ ਨੂਰ ਖ਼ੁਦਾਈਆ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਅਸੀਂ ਬਣਦੇ ਰਹੇ ਵਫਾਦਾਰ, ਬਣ ਸੇਵਕ ਸੇਵ ਕਮਾਈਆ। ਸਾਚੀ ਸੇਵਾ ਅਪਰ ਅਪਾਰ, ਜਗਤ ਜਹਾਨ ਰਹੇ ਜਣਾਈਆ। ਜਿਸ ਨਾਮੇ ਮਹਲ ਦਿਤਾ ਉਸਾਰ, ਮਿਲੀ ਮਾਣ ਵਡਿਆਈਆ। ਜਿਸ ਰਾਮ ਕ੍ਰਿਸ਼ਨਾ ਕੀਤਾ ਪਿਆਰ, ਜੰਗਲ ਜੂਹ ਸੋਭਾ ਪਾਈਆ। ਜਿਸ ਨਾਨਕ ਨਿਰਗੁਣ ਦਿਤੀ ਧਾਰ, ਰੋੜਾਂ ਸੇਜ ਬਣਾਈਆ। ਜਿਸ ਗੋਬਿੰਦ ਸੱਥਰ ਵਿਖਾਇਆ ਯਾਰ, ਸੋਹਣੀ ਬਣਤ ਬਣਤ ਬਣਾਈਆ। ਤੇਰੇ ਖੇਲ ਜੰਗਲ ਜੂਹ ਬੇਲੇ ਪਹਾੜ, ਟਿੱਲੇ ਪਰਬਤ ਤੇਰਾ ਰੂਪ ਨਜ਼ਰੀ ਆਈਆ। ਡੂੰਘੇ ਸਾਗਰ ਵੇਖ ਵਿਚਾਰ, ਜਲ ਥਲ ਤੇਰੀ ਧਾਰ ਸਮਾਈਆ। ਚਾਰੇ ਖਾਣੀ ਦੇ ਅਧਾਰ, ਕਿਉਂ ਕਾਣੀ ਵੰਡ ਰਖਾਈਆ। ਸਾਰੇ ਕਹਿ ਕੇ ਗਏ ਗੁਰੂ ਅਵਤਾਰ, ਪੀਰ ਪੈਗ਼ੰਬਰ ਹੁਕਮ ਸੁਣਾਈਆ। ਕਲਜੁਗ ਅੰਤ ਸ੍ਰੀ ਭਗਵੰਤ ਪਰਗਟ ਹੋਵੇ ਸਾਂਝਾ ਯਾਰ, ਜੋ ਸਭ ਦਾ ਲਹਿਣਾ ਦਏ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਦੇਣਾ ਇਕ ਵਰ, ਚਰਨ ਕਵਲ ਤੇਰੇ ਸਰਨਾਈਆ। ਚਾਰੇ ਖਾਣੀ ਰਹੀ ਝੁਕ, ਪ੍ਰਭ ਚਰਨ ਸੀਸ ਨਿਵਾਈਆ । ਕਲਜੁਗ ਔਧ ਰਹੀ ਮੁੱਕ, ਵੇਲਾ ਵਕਤ ਰਿਹਾ ਸੁਹਾਈਆ। ਸਦੀ ਚੌਧਵੀਂ ਭਾਗ ਰਹੇ ਨਿਖੁਟ, ਈਸਾ ਮੂਸਾ ਮੁਹੰਮਦ ਦਏ ਗਵਾਹੀਆ। ਤੂੰ ਕਿਉਂ ਪੁਰਖ ਅਕਾਲ ਬੈਠਾ ਛੁਪ, ਬੇਪਰਵਾਹ ਆਪਣਾ ਮੁਖ ਲੁਕਾਈਆ। ਸਾਡਾ ਵੇਖ ਆ ਕੇ ਦੁੱਖ, ਬਣ ਦਰਦੀ ਦਰਦ ਵੰਡਾਈਆ। ਕੀ ਹੋਇਆ ਜੇ ਮਾਨਸ ਨਹੀਂ ਮਨੁੱਖ, ਬਰੂਟੀ ਝਾੜੀ ਰੁੱਖ ਤੇਰਾ ਨਾਮ ਧਿਆਈਆ। ਜੇ ਪੱਥਰਾਂ ਵਿਚੋਂ ਪਹਿਲੇ ਗਿਉਂ ਤੁਠ, ਧੰਨੇ ਦਿਤੀ ਵਡਿਆਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇ ਦੇ ਧੁਰ ਦਾ ਵਰ, ਦਰ ਠਾਂਡੇ ਮੰਗ ਮੰਗਾਈਆ। ਚਾਰੇ ਖਾਣੀ ਝੁਕਿਆ ਸੀਸ, ਮਸਤਕ ਟਿੱਕਾ ਧੂੜੀ ਲਾਈਆ। ਕਿਰਪਾ ਕਰ ਜਗਤ ਜਗਦੀਸ਼, ਜਗਦੀਸ਼ਰ ਤੇਰੀ ਇਕ ਸਰਨਾਈਆ। ਤੇਰੇ ਹੱਥ ਵੱਡ ਬਖ਼ਸ਼ੀਸ਼, ਰਹਿਮਤ ਤੇਰੀ ਨਜ਼ਰੀ ਆਈਆ। ਪਿਛਲੀ ਬਦਲ ਆਪਣੀ ਰੀਤ, ਰੀਤੀਵਾਨ ਦਇਆ ਕਮਾਈਆ। ਸਾਡੀ ਸੁਣ ਪੁਕਾਰ ਚੀਖ, ਨੇਤਰ ਰੋ ਰੋ ਰਹੇ ਜਣਾਈਆ। ਤੇਰਾ ਨਾਉਂ ਲਾਸ਼ਰੀਕ, ਵਾਹਿਦ ਇਕੋ ਨੂਰ ਖ਼ੁਦਾਈਆ।

❋

❋

ਪਾਰਬ੍ਰਹਮ ਸਾਹਿਬ ਅਤੀਤ, ਕੂੜਾ ਲੇਖਾ ਦੇ ਮੁਕਾਈਆ। ਠਾਂਡੇ ਘਰ ਪਾ ਭੀਖ, ਭਿਛਿਆ ਇਕੋ ਇਕ ਵਰਤਾਈਆ। ਚੌਵਾਂ ਕਰ ਸਚ ਪ੍ਰੀਤ, ਨਾਤਾ ਚਰਨ ਕਵਲ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਦੇਣਾ ਇਕ ਵਰ, ਤੁਧ ਬਿਨ ਦੂਜਾ ਨਜ਼ਰ ਕੋਈ ਨਾ ਆਈਆ। ਚਾਰੇ ਖਾਣੀ ਝੋਲੀ ਅੱਡ, ਪੱਲੂ ਗਲ ਵਿਚ ਪਾਈਆ। ਕੌਲ ਇਕਰਾਰ ਦੀ ਪੂਰੀ ਹੋਈ ਹੱਦ, ਨਵ ਨੌ ਚਾਰ ਨਾਲ ਬਿਤਾਈਆ। ਸਚ ਦਵਾਰੇ ਹਰਿ ਜੂ ਸੱਦ, ਸੱਦਾ ਨਾਮ ਸੁਣਾਈਆ। ਤੇਰਾ ਦਰਸ਼ਨ ਕਰੀਏ ਰੱਜ, ਹੱਜ ਇਕੋ ਦੇ ਵਖਾਈਆ। ਕੋਟਨ ਕੋਟ ਜੁਗ ਚੌਕੜੀ ਗਏ ਲਦ, ਸਿਰ ਆਪਣਾ ਭਾਰ ਉਠਾਈਆ । ਬਿਨ ਤੇਰੀ ਕਿਰਪਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਖ਼ਾਲੀ ਝੋਲੀ ਆਪ ਭਰਾਈਆ। ਚਾਰੇ ਖਾਣੀ ਰੱਖੀ ਉਡੀਕ, ਸਦੀ ਬੀਸਵੀਂ ਧਿਆਨ ਲਗਾਈਆ। ਤੇਰੀ ਸਾਹਿਬ ਆਏ ਤਾਰੀਖ, ਤਰੀਕਾ ਆਪਣਾ ਦੇ ਸਮਝਾਈਆ। ਨਾਤਾ ਜੋੜ ਸਚ ਪ੍ਰੀਤ, ਪ੍ਰੇਮ ਪਿਆਰ ਇਕ ਰਖਾਈਆ। ਚਾਰੇ ਮਿਲ ਕੇ ਹੋਈਏ ਅਤੀਤ, ਠੰਡ ਤੇਰਾ ਨਾਮ ਵਰਤਾਈਆ। ਲੇਖਾ ਚੁੱਕੇ ਹਸਤ ਕੀਟ, ਊਚ ਨੀਚ ਨਾ ਕੋਈ ਵਡਿਆਈਆ। ਸਚ ਫੁਲਵਾੜੀ ਵੇਖ ਬਾਗੀਚ, ਪਤ ਟਹਿਣੀ ਮਾਤ ਮਹਿਕਾਈਆ। ਸਾਨੂੰ ਇਕੋ ਸੱਚੀ ਰੀਝ, ਨਿਤ ਤੇਰਾ ਦਰਸ਼ਨ ਪਾਈਆ। ਕਵਣ ਵੇਲਾ ਪ੍ਰਭ ਲੰਘੇ ਦਹਿਲੀਜ, ਘਰ ਸੱਜਣ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਦੇਣਾ ਇਕ ਵਰ, ਸਚ ਸੱਚ ਦ੍ਰਿੜਾਈਆ। ਚਾਰੇ ਖਾਣੀ ਕਹੇ ਮੇਰੇ ਮਹਿਬੂਬ, ਹੱਥ ਤੇਰੇ ਵਡਿਆਈਆ। ਬਿਨ ਜੇਰਜ ਤੇਰਾ ਬਣੇ ਨਾ ਕੋਈ ਕਲਬੂਤ, ਬੰਕ ਦਵਾਰਾ ਨਜ਼ਰ ਕੋਈ ਨਾ ਆਈਆ। ਬਿਨ ਅੰਡਜ ਤੇਰਾ ਦੇਵੇ ਨਾ ਕੋਈ ਸਬੂਤ, ਹੰਸਾ ਰਾਗ ਨਾ ਕੋਈ ਅਲਾਈਆ । ਬਣ ਬਣ ਪੁੱਤ ਤੇਰਾ ਬਣਾਏ ਨਾ ਕੋਈ ਅਰੂਜ, ਪਲੰਘ ਰੰਗੀਲਾ ਹੇਠ ਨਾ ਕੋਈ ਵਿਛਾਈਆ। ਬਿਨ ਸੇਤਜ ਤੇਰਾ ਬਣੇ ਕੋਈ ਨਾ ਪੂਤ, ਮਾਤਾ ਪਿਤਾ ਨਾਤਾ ਜਗਤ ਲੋਕਾਈਆ। ਸਾਡਾ ਚਵਾਂ ਦਾ ਇਕੋ ਜਿਹਾ ਹਕੂਕ, ਹੱਕ ਦੇ ਥਾਉਂ ਥਾਈਂਆ। ਜੁਗ ਚੌਕੜੀ ਦੇਣਾ ਸਚ ਸਬੂਤ, ਸ਼ਹਾਦਤ ਇਕੋ ਵਾਰ ਭੁਗਤਾਈਆ। ਕਲਜੁਗ ਅੰਤ ਸ੍ਰੀ ਭਗਵੰਤ ਹੋਏ ਮੌਜੂਦ, ਮੌਜੂਦਾ ਹਾਲ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਮਿਹਰ ਨਜ਼ਰ ਕਰ ਠਾਕਰ ਸਵਾਮੀ, ਤੇਰੇ ਚਰਨ ਕਵਲ ਅਰਜੋਈ। ਸਚਖੰਡ ਨਿਵਾਸੀ ਅੰਤਰਜਾਮੀ, ਤੁਧ ਬਿਨ ਮਿਲੇ ਕੋਈ ਨਾ ਢੋਈ। ਪਛੋਤਾਵਾ ਕਰੇ ਚਾਰੇ ਖਾਣੀ, ਸਾਚੀ ਸੇਜ ਕੋਈ ਨਾ ਸੋਈ। ਸ਼ਹਾਦਤ ਦੇਵੇ ਚਾਰੇ ਬਾਣੀ, ਪਰਾ ਪਸੰਤੀ ਮਧਮ ਬੈਖਰੀ ਦਰ ਤੇਰੇ ਆਣ ਖਲੋਈ। ਤੇਰਾ ਦਿਸੇ ਕੋਈ ਨਾ ਸਾਨੀ, ਅਸਾਨੀ ਸਾਨੂੰ ਦੇ ਬਤਾਈ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੇਣਾ ਧੁਰ ਦਾ ਵਰ, ਦਰ ਘਰ ਤੇਰੇ ਮਿਲੇ ਵਡਿਆਈ। ਸ੍ਰੀ ਭਗਵਾਨ ਸਚ ਸਮਝੌਂਦਾ ਏ। ਧੁਰ ਸੰਦੇਸ਼ਾ ਇਕ ਅਲੌਂਦਾ ਏ। ਨਿਰਗੁਣ ਨਿਰਵੈਰ ਨਿਰਾਕਾਰ ਵੇਖ ਵਖੌਂਦਾ ਏ। ਜੁਗ ਚੌਕੜੀ ਕਰ ਕੇ ਪਾਰ, ਕਲਜੁਗ ਵੇਲਾ ਅੰਤ ਸੁਹੌਂਦਾ ਏ। ਚਾਰੇ ਖਾਣੀ ਦੇ ਅਧਾਰ, ਚਾਰੋਂ ਕੁੰਟ ਰੰਗ ਰੰਗੌਂਦਾ ਏ। ਜੋਤੀ ਜਾਮਾ ਲੈ ਅਵਤਾਰ, ਨੂਰੋ ਨੂਰ ਡਗਮਗੌਂਦਾ ਏ। ਸ਼ਬਦ ਤਰਾਨਾ ਬੋਲ ਜੈਕਾਰ, ਧੁਰ ਦਾ ਰਾਗ ਸੁਣੌਂਦਾ ਏ। ਅੰਡਜ ਜੇਰਜ ਉਤਭੁਜ ਸੇਤਜ ਅੰਦਰ ਵੜ ਕੇ ਪਾਵੇ ਸਾਰ, ਮਿਹਰਵਾਨ ਨਜ਼ਰ ਕੋਈ ਨਾ ਔਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ

❋

❋

ਸਾਚਾ ਵਰ, ਹੱਕ ਹਕੀਕਤ ਖੋਜ ਖੁਜੌਂਦਾ ਏ। ਹੱਕ ਹਕੀਕਤ ਖੋਜ ਖੁਜੌਂਦਾ ਏ। ਦੋ ਜਹਾਨਾਂ ਵੇਖ ਵਖੌਂਦਾ ਏ। ਜ਼ਿਮੀ ਅਸਮਾਨਾਂ ਫੋਲ ਫੁਲੌਂਦਾ ਏ। ਚਾਰੋਂ ਖਾਣੀ ਮੋਖ ਦਵੌਂਦਾ ਏ। ਹਰਖ਼ ਸੋਗ ਸਰਬ ਮਿਟੌਂਦਾ ਏ। ਸਾਚਾ ਜੋਗ ਇਕ ਜਣੌਂਦਾ ਏ। ਧੁਰ ਸੰਜੋਗ ਮੇਲ ਮਿਲੌਂਦਾ ਏ। ਲੇਖਾ ਚੁਕੇ ਚੌਂਦਾ ਲੋਕ, ਚੌਂਦਾ ਵਿਦਿਆ ਡੇਰਾ ਢੌਂਦਾ ਏ। ਸਚ ਸੁਣਾ ਕੇ ਇਕ ਸਲੋਕ, ਚਾਰੇ ਖਾਣੀ ਵਿਚ ਸਮੌਂਦਾ ਏ। ਕਰ ਪਰਕਾਸ਼ ਨਿਰਮਲ ਜੋਤ, ਅੰਧ ਅੰਧੇਰ ਗਵੌਂਦਾ ਏ। ਚਰਨ ਪ੍ਰੀਤੀ ਦੇ ਕੇ ਓਟ, ਅੰਤਮ ਆਪਣਾ ਰੰਗ ਰੰਗੌਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਘਰ ਮੰਦਰ ਇਕ ਵਖੌਂਦਾ ਏ। ਚਾਰੇ ਖਾਣੀ ਦਇਆ ਕਮਾਏਗਾ। ਪ੍ਰਭ ਠਾਕਰ ਵੇਖ ਵਖਾਏਗਾ। ਸਮੁੰਦ ਸਾਗਰ ਫੋਲ ਫੁਲਾਏਗਾ। ਟਿੱਲੇ ਪਰਬਤ ਚੜ੍ਹ ਚੜ੍ਹ ਡੇਰਾ ਲਾਏਗਾ। ਡੂੰਘੀ ਕੰਦਰ ਡੇਰਾ ਢਾਹੇਗਾ। ਸ਼ਰਅ ਸ਼ਰਾਇਤੀ ਵੱਜਾ ਜੰਦਰ ਤੋੜ ਤੁੜਾਏਗਾ। ਵੇਖਣਹਾਰਾ ਮਸੀਤਾਂ ਮੰਦਰ, ਸ਼ਿਵ ਦਵਾਲੇ ਮੱਠ ਫੋਲ ਫੁਲਾਏਗਾ। ਲਹਿਣਾ ਚੁਕਾਏ ਸੂਰੀਆ ਚੰਦਰ, ਮੰਡਲ ਮੰਡਪ ਸੇਵ ਲਗਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦੀ ਬੀਸਵੀਂ ਆਪਣਾ ਰੰਗ ਰੰਗਾਏਗਾ। ਸਦੀ ਬੀਸਵੀਂ ਦਇਆ ਕਮੌਂਦਾ ਏ। ਪੁਰਖ ਅਕਾਲ ਖੇਲ ਰਚੌਂਦਾ ਏ। ਦੀਨ ਦਿਆਲ ਵੇਸ ਵਟੌਂਦਾ ਏ। ਜਗਤ ਅਵੱਲੜੀ ਚਾਲ, ਮਾਰਗ ਇਕ ਰਖੌਂਦਾ ਏ। ਚਾਰੇ ਖਾਣੀ ਵੇਖ ਕੇ ਹਾਲ, ਉਤਭੁਜ ਸੇਤਜ ਆਪ ਤਰਾਉਂਦਾ ਏ। ਚਰਨ ਪ੍ਰੀਤੀ ਰੱਖ ਕੇ ਨਾਲ, ਜੰਗਲ ਬੇਲੇ ਖੋਜ ਖੁਜੌਂਦਾ ਏ। ਲੇਖਾ ਚੁਕਾ ਪਤ ਡਾਲ, ਫਲ ਫੁਲਵਾੜੀ ਆਪ ਮਹਿਕੌਂਦਾ ਏ। ਜਨ ਭਗਤਾਂ ਦਏ ਵਖਾਲ, ਸਾਚੇ ਸੰਤਾਂ ਸਤਿ ਸਮਝੌਂਦਾ ਏ। ਲੇਖਾ ਚੁਕੇ ਸ਼ਾਹ ਕੰਗਾਲ, ਊਚ ਨੀਚ ਨਾ ਕੋਈ ਵਡਿਔਂਦਾ ਏ। ਲੱਖ ਚੁਰਾਸੀ ਵਿਚੋਂ ਭਾਲ, ਭਗਵਨ ਭੇਵ ਖੁਲੌਂਦਾ ਏ। ਆਤਮ ਪਰਮਾਤਮ ਦੇ ਕੇ ਦਾਨ, ਦਾਤਾ ਇਕੋ ਮੇਲ ਮਿਲੌਂਦਾ ਏ। ਘਰ ਨਜ਼ਰੀ ਆਏ ਸੱਚਾ ਕਾਹਨ, ਗੋਪੀ ਸੁਰਤੀ ਪਕੜ ਉਠੌਂਦਾ ਏ। ਹੋਏ ਵਿਛੋੜਾ ਨਾ ਧੁਰ ਦੇ ਰਾਮ, ਸੀਤਾ ਸਵਾਣੀ ਨਾਲ ਮਿਲੌਂਦਾ ਏ। ਜਿਹੜੇ ਬੇਰ ਕਰੇ ਪਰਵਾਨ, ਉਤਭੁਜ ਆਪਣੇ ਸੰਗ ਵਖੌਂਦਾ ਏ। ਜਿਸ ਸੱਥਰ ਸੁੱਤਾ ਆਣ, ਸੋ ਕੱਖਾਂ ਵਾੜ ਭਾਗ ਲਗੌਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਪਸ਼ੂ ਪੰਖੀ ਪੰਛੀ ਸਾਰੇ ਪਾਰ ਕਰੌਂਦਾ ਏ। ਪਸ਼ੂ ਪੰਖੀ ਤਾਰੇ ਢੋਰ, ਆਪਣੀ ਦਇਆ ਕਮਾਈਆ। ਇੱਟਾਂ ਪੱਥਰ ਜੋ ਨੇਤਰ ਰੋ ਰੋ ਪਾਵਣ ਸ਼ੋਰ, ਸਿਰ ਉਹਨਾਂ ਹੱਥ ਟਿਕਾਈਆ। ਜੋ ਜਲਧਾਰਾ ਪਏ ਰੋੜ, ਤਿਨ੍ਹਾਂ ਧੀਰਜ ਧੀਰ ਬੰਧਾਈਆ। ਜੋ ਡੂੰਘੀ ਖੱਡ ਡਿਗੇ ਘੋਰ, ਤਿਨ੍ਹਾਂ ਜੋਤ ਕਰੇ ਰੁਸ਼ਨਾਈਆ। ਸਚ ਪ੍ਰੀਤੀ ਚਰਨ ਜੋੜ, ਧਰਤ ਧਵਲ ਦਏ ਵਡਿਆਈਆ। ਪੁਰਖ ਅਕਾਲ ਦੀਨ ਦਿਆਲ ਆਪੇ ਬਹੁੜ, ਬਹੁੜੀ ਬੌਹੁੜੀ ਕਰਦੇ ਸਾਚੇ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦੇਵੇ ਮਾਣ ਵਡਿਆਈਆ। ਚਾਰੇ ਖਾਣੀ ਦੇਵੇ ਮਾਣ, ਹਰਿ ਕਰਤਾ ਦਇਆ ਕਮਾਇੰਦਾ। ਮਿਹਰਵਾਨ ਸ੍ਰੀ ਭਗਵਾਨ, ਭਗਵਨ ਆਪਣਾ ਰੰਗ ਰੰਗਾਇੰਦਾ। ਹਰ ਘਟ ਅੰਦਰ ਕਰੇ ਪਹਿਚਾਨ, ਅਭੁਲ ਭੁੱਲ ਕਦੇ ਨਾ ਜਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਦੇ ਕੇ ਗਏ ਬਿਆਨ, ਲੇਖਾ ਸਭ ਦਾ ਵੇਖ ਵਖਾਇੰਦਾ। ਆਦਿ ਜੁਗਾਦਿ ਜੁਗ ਚੌਕੜੀ ਸਾਹਿਬ ਸਤਿਗੁਰ ਸਭ ਦਾ ਇਕ ਸੁਲਤਾਨ, ਦੋ ਜਹਾਨਾਂ ਵਾਲੀ ਸਚਖੰਡ ਦਵਾਰੇ ਸੋਭਾ ਪਾਇੰਦਾ। ਮਹਲ ਅਟੱਲ ਉਚ ਮਿਨਾਰ ਝੁੱਲੇ ਨਿਸ਼ਾਨ, ਸਚ ਨਿਸ਼ਾਨਾ ਇਕ ਰਖਾਇੰਦਾ। ਅੱਗੇ

❋

❋

ਬਖ਼ਸ਼ੇ ਇਕੋ ਜਿਹਾ ਮਾਣ, ਜੋ ਚਰਨ ਧਿਆਨ ਪ੍ਰੀਤ ਲਗਾਇੰਦਾ। ਦਾਤਾ ਦਾਨੀ ਦੇਵੇ ਦਾਨ, ਗਹਿਰ ਗੰਭੀਰ ਵਸਤ ਅਮੋਲਕ ਆਪ ਵਰਤਾਇੰਦਾ। ਜੇਰਜ ਅੰਡਜ ਉਤਭੁਜ ਸੇਤਜ ਸਤਿ ਦਵਾਰੇ ਚਾਰੇ ਹੋਏ ਪਰਵਾਨ, ਚੌਥੇ ਜੁਗ ਆਪਣੇ ਖਾਤੇ ਵਿਚ ਰਖਾਇੰਦਾ। ਜੀਵ ਜੰਤ ਸਾਧ ਸੰਤ ਲੋਕਮਾਤ ਕੋਈ ਸਮਝ ਨਾ ਸਕੇ ਬਾਲ ਅਞਾਣ, ਭੇਵ ਅਭੇਦਾ ਬੋਧ ਅਗਾਧਾ ਸ਼ਬਦ ਅਨਾਦਾ ਅਨੁਭਵ ਰੂਪ ਨਾ ਕੋਇ ਸਮਝਾਇੰਦਾ। ਪਰਮ ਪੁਰਖ ਦੀਨ ਦਿਆਲ ਲਾਸ਼ਰੀਕ ਸੱਚਾ ਯਾਰ ਨੂਰ ਖ਼ੁਦਾ ਵਡ ਮਿਹਰਵਾਨ, ਸ੍ਰੀ ਭਗਵਾਨ ਪਾਰਬ੍ਰਹਮ ਪਤਿਪਰਮੇਸ਼ਵਰ ਨਿਹਕਰਮੀ ਆਪਣਾ ਕਰਮ ਕਮਾਇੰਦਾ। ਆਤਮ ਪਰਮਾਤਮ ਬ੍ਰਹਮ ਪਾਰਬ੍ਰਹਮ ਨਾਤਾ ਬਿਧਾਤਾ ਜੋੜ ਜੁੜਾ ਮਹਾਨ, ਜਗਤ ਵਿਛੋੜਾ ਮੇਟ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਚਾਰੇ ਖਾਣੀ ਚਾਰੇ ਕੁੰਟ ਚਾਰ ਜੁਗ ਚਾਰੇ ਦਿਸ਼ਾ ਚੌਥੇ ਪਦ ਘਰ ਸਦ ਮੁਕਾਏ ਹੱਦ, ਸਭ ਤੋਂ ਅਲਗ ਬੈਠ ਸਰਬੱਗ, ਹੱਜ ਇਕੋ ਘਰ ਕਰਾਈਆ। ਵੇਖ ਖੇਲ ਪੁਰਖ ਸਮਰਥ, ਦੋ ਜਹਾਨ ਅੱਖ ਖੁਲ੍ਹਾਈਆ। ਨਿਰਗੁਣ ਧਾਰ ਖੇਲ ਅਕੱਥ, ਨਿਰਵੈਰ ਰੂਪ ਵਟਾਈਆ । ਲੇਖਾ ਜਾਣ ਘਟ ਘਟ, ਲੱਖ ਚੁਰਾਸੀ ਖੋਜ ਖੁਜਾਈਆ। ਗੁਰ ਅਵਤਾਰ ਜੋ ਮਾਰਗ ਆਏ ਦੱਸ, ਪੀਰ ਪੈਗ਼ੰਬਰ ਰਾਹ ਜਣਾਈਆ। ਤਿਸ ਦਾ ਲਹਿਣਾ ਦੇਣਾ ਦੇਵੇ ਹੱਥ, ਜਗਤ ਅਧਾਰ ਨਾ ਕੋਈ ਕਰਾਈਆ। ਸੁਣ ਕੇ ਖੇਲ ਚਾਰੇ ਬਾਣੀ ਆਈ ਨੱਸ, ਪਰਾ ਪਸੰਤੀ ਮਧਮ ਬੈਖਰੀ ਆਪਣਾ ਪੰਧ ਮੁਕਾਈਆ। ਪ੍ਰਭ ਸਰਨਾਈ ਰਹੀ ਢੱਠ, ਬਲਹੀਣ ਸੀਸ ਨਿਵਾਈਆ। ਜਿਉਂ ਭਾਵੇ ਤਿਉਂ ਲੈਣਾ ਰੱਖ, ਕਲਜੁਗ ਅੰਤਮ ਸੰਗ ਨਾ ਕੋਈ ਰਖਾਈਆ। ਸ੍ਰਿਸ਼ਟ ਸਬਾਈ ਜੀਵਾਂ ਜੰਤਾਂ ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਦੱਸ ਦੱਸ ਗਈ ਥੱਕ, ਤੇਰਾ ਨੂਰ ਨਜ਼ਰ ਕਿਸੇ ਨਾ ਆਈਆ। ਤੇਰੇ ਹੁਕਮੇ ਅੰਦਰ ਬੈਠੀ ਰਹੀ ਕਰ ਕੇ ਹਠ, ਸਤਿ ਧਰਮ ਇਕ ਰਖਾਈਆ। ਮਿਹਰਵਾਨ ਤੇਰੇ ਨਾਲੋਂ ਹੋ ਕੇ ਵੱਖ, ਕਾਗ਼ਜ਼ ਕਲਮ ਛਾਹੀ ਨਾਲ ਦਿਤੀ ਸਫਾਈਆ। ਜਗਤ ਵਿਰੋਲ ਵੇਖ ਮਸ, ਬਨਾਸਤ ਤੇਰੀ ਸੇਵਾ ਲਾਈਆ। ਰਸਨਾ ਜਿਹਵਾ ਬੱਤੀ ਦੰਦ ਗਏ ਰਟ, ਰੱਟਾ ਮੁਕੇ ਨਾ ਜਗਤ ਲੋਕਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਖੋਲ੍ਹੇ ਹੱਟ, ਅੰਜੀਲ ਕੁਰਾਨਾਂ ਰਾਹ ਚਲਾਈਆ। ਸਭ ਨੂੰ ਦੱਸਦੀ ਰਹੀ ਪ੍ਰਭ ਮਿਲਣ ਦੀ ਇਕੋ ਅੱਖ, ਦੋਏ ਲੋਚਣ ਬੰਦ ਕਰਾਈਆ। ਖੇਲ ਕਰਿਆ ਬਣਿਆ ਸਵਾਂਗੀ ਬਾਜ਼ੀਗਰ ਨਟ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚੇ ਦੇ ਮਾਣ ਵਡਿਆਈਆ। ਚਾਰੇ ਬਾਣੀ ਆਈ ਨੇੜੇ, ਦੂਰ ਦੁਰਾਡਾ ਪੰਧ ਮੁਕਾਈਆ। ਪੁਰਖ ਅਕਾਲ ਨੌ ਖੰਡ ਪ੍ਰਿਥਮੀ ਖ਼ਾਲੀ ਵਿਹੜੇ, ਸੱਤ ਦੀਪ ਨਾ ਕੋਇ ਸਹਾਈਆ। ਨਾਮ ਕਲਮਾ ਪਏ ਝੇੜੇ, ਹੱਕ ਹਕੀਕਤ ਨਾ ਕੋਈ ਵਖਾਈਆ। ਸ਼ਰਅ ਸ਼ਰੀਅਤ ਦਿਤੇ ਗੇੜੇ, ਦੀਨ ਮਜ਼੍ਹਬ ਕਰੇ ਲੜਾਈਆ। ਕੋਈ ਨਾ ਚੜ੍ਹੇ ਤੇਰੇ ਬੇੜੇ, ਮੁਲਾਂ ਸ਼ੇਖ਼ ਮੁਸਾਇਕ ਪੰਡਤ ਪਾਂਧੇ ਰਹੇ ਕੁਰਲਾਈਆ। ਕਲਜੁਗ ਕਰੇ ਹੇਰੇ ਫੇਰੇ, ਜੀਵਾਂ ਜੰਤਾਂ ਰਿਹਾ ਭੁਲਾਈਆ। ਡੂੰਘੇ ਵਹਿਣ ਡਿਗੇ ਗੁਰੂ ਗੁਰ ਚੇਰੇ, ਚੇਲਾ ਗੁਰੂ ਨਜ਼ਰ ਕੋਇ ਨਾ ਆਈਆ। ਤੀਰਥ ਤੱਟਾਂ ਉਤੇ ਬੈਠੇ ਬਥੇਰੇ, ਤਨ ਧੂਣੀ ਖ਼ਾਕ ਰਮਾਈਆ। ਜੰਗਲਾਂ ਵਿਚ ਕੋਟਨ ਲਾਏ ਡੇਰੇ, ਬਣ ਅਵਧੂਤ ਰੂਪ ਵਟਾਈਆ। ਸਾਚੇ ਮੰਦਰ ਕੋਈ ਨਾ ਵੜੇ ਖੇੜੇ, ਗ੍ਰਹਿ ਪਰਦਾ ਨਾ ਕੋਈ ਉਠਾਈਆ। ਅੱਠੇ ਪਹਿਰ ਮਾਇਆ ਝੇੜੇ, ਮਮਤਾ ਮੋਹ ਕਰੇ ਲੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਦਏ ਵਖਾਈਆ। ਚਾਰੇ ਬਾਣੀ ਆਈ ਨੱਠ, ਦਰ ਠਾਂਡਾ ਨਜ਼ਰੀ ਆਈਆ।

❋

❋

ਹਰਿ ਸਰਨਾਈ ਗਈ ਢੱਠ, ਨੇਤਰ ਨੀਰ ਵਹਾਈਆ। ਮੇਰੀ ਬੰਦ ਹੋਈ ਅੱਖ, ਤੇਰਾ ਦਰਸ ਨਾ ਕੋਈ ਵਖਾਈਆ। ਕੂੜੀ ਕਿਰਿਆ ਖੇੜਾ ਕੀਤਾ ਭੱਠ, ਘਰ ਮੰਦਰ ਨਾ ਕੋਈ ਸਹਾਈਆ। ਜੋਤੀ ਦੀਪ ਨਾ ਲਟ ਲਟ, ਨਾਦ ਧੁਨ ਨਾ ਕੋਈ ਸ਼ਨਵਾਈਆ। ਮੇਰਾ ਪੁਰਾਨਾ ਚੀਥੜ ਗਿਆ ਫਟ, ਓਢਣ ਸੀਸ ਨਾ ਕੋਈ ਟਿਕਾਈਆ। ਸਭ ਦੀ ਮਾਰੀ ਗਈ ਮੱਤ, ਬੁੱਧੀ ਚਲੇ ਨਾ ਕੋਈ ਚਤੁਰਾਈਆ। ਮਨ ਵਾਸਨਾ ਜੀਵ ਰਹੇ ਨੱਚ, ਕੂੜੀ ਕਿਰਿਆ ਹੋਈ ਹਲਕਾਈਆ। ਕਾਇਆ ਮਾਟੀ ਵੇਖ ਕੱਚ, ਅੰਮ੍ਰਿਤ ਜਲ ਨਾ ਕੋਈ ਟਿਕਾਈਆ। ਸਾਹਿਬ ਸੁਲਤਾਨ ਮੈਂ ਓਹਨਾਂ ਕੋਲੋਂ ਆਈ ਬਚ, ਜਿਹੜੇ ਕੂੜੇ ਠੇਕੇਦਾਰ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਮੇਰੇ ਹੱਥ ਟਿਕਾਈਆ। ਚਾਰੇ ਬਾਣੀ ਦੱਸੇ ਬੋਲ, ਪ੍ਰਭ ਆਪਣਾ ਹਾਲ ਸੁਣਾਈਆ। ਚਲ ਕੇ ਆਈ ਤੇਰੇ ਕੋਲ, ਦੂਰ ਦੁਰਾਡਾ ਪੰਧ ਮੁਕਾਈਆ। ਜਿਹੜੇ ਕੁਟਦੇ ਮੇਰੇ ਪਿਛੇ ਢੋਲ, ਢੋਲਕ ਛੈਣੇ ਤਾਲ ਖੜਕਾਈਆ। ਤੇਰੇ ਨਾਲ ਮਾਰਨ ਰੋਲ, ਕੂੜੀ ਕਿਰਿਆ ਰਹੇ ਕਮਾਈਆ। ਸਾਚੀ ਗਠੜੀ ਕੋਈ ਨਾ ਸਕੇ ਖੋਲ੍ਹ, ਤਨ ਅੰਦਰ ਲਾਲ ਅਨਮੁਲੜਾ ਹੱਥ ਕਿਸੇ ਨਾ ਆਈਆ। ਤੇਰਾ ਨਾਉਂ ਬਣੇ ਨਾ ਕਿਸੇ ਵਿਚੋਲ, ਨਾਤਾ ਸਕੇ ਨਾ ਕੋਈ ਜੁੜਾਈਆ। ਕਿਸੇ ਹੱਥ ਨਾ ਆਵੇ ਪੰਡਤ ਰੌਲ, ਪਾਂਧੇ ਸਮਝ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵੇ ਮਾਣ ਵਡਿਆਈਆ। ਚਾਰੇ ਬਾਣੀ ਕਹੇ ਮੇਰੇ ਭਗਵਾਨ, ਸਾਹਿਬ ਤੇਰੀ ਸਰਨਾਈਆ। ਮੈਂ ਬਾਲੀ ਬੁੱਧ ਅਞਾਣ, ਨੱਢੀ ਰੂਪ ਵਟਾਈਆ। ਮੈਂ ਥੱਕੀ ਵਿਚ ਜਹਾਨ, ਲੋਕਮਾਤ ਮੇਰੀ ਦੁਹਾਈਆ। ਮੇਰੀ ਕਰੇ ਨਾ ਕੋਈ ਪਹਿਚਾਨ, ਸਾਥੀ ਸੰਗ ਨਾ ਕੋਈ ਰਖਾਈਆ। ਮੇਰੇ ਪਿਛੇ ਸਾਧਾਂ ਸੰਤਾਂ ਬਣਿਆਂ ਪੀਣ ਖਾਣ, ਮੇਰਾ ਅੰਗ ਅੰਗ ਰਹੇ ਵਿਕਾਈਆ। ਮੈਂ ਵੇਖ ਹੋਈ ਹੈਰਾਨ, ਪੁਰਖ ਅਕਾਲ ਇਹ ਕੀ ਖੇਲ ਰਚਾਈਆ। ਤੇਰੇ ਨਾਲੋਂ ਸਾਰੇ ਹੋ ਗਏ ਬੇਈਮਾਨ, ਬੇਵਾ ਰੂਪ ਦਿਸੇ ਲੋਕਾਈਆ। ਮੈਂ ਸਮਝਿਆ ਮੈਂ ਤੇਰੀ ਸਪੁਤਰੀ ਤੇਰਾ ਖ਼ਾਨਦਾਨ, ਉਚੇ ਘਰ ਦੀ ਜਾਈਆ। ਸ਼ਬਦ ਪੁੱਤ ਤੇਰਾ ਇਕ ਬਲਵਾਨ, ਸ਼ਹਿਨਸ਼ਾਹ ਦੋ ਜਹਾਨ ਅਖਵਾਈਆ। ਉਸ ਦੇ ਵਿਚੋਂ ਉਪਜੀ ਮੈਂ ਸੰਤਾਨ, ਜਿਸ ਦੀ ਅਵਰ ਕੋਈ ਨਾ ਪਿਤਾ ਮਾਈਆ। ਤੇਰੇ ਹੁਕਮੇ ਅੰਦਰ ਆਈ ਵਿਚ ਜਹਾਨ, ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਨਾਲ ਕਰੀ ਕੁੜਮਾਈਆ। ਰਸਨਾ ਜਿਹਵਾ ਬੋਲ ਕੇ ਗਏ ਜ਼ਬਾਨ, ਬੱਤੀ ਦੰਦ ਨਾਲ ਸਲਾਹੀਆ। ਲਿਖ ਲਿਖ ਲੇਖਾ ਲੇਖ ਕਲਾਮ, ਨਾਮ ਨਾਮਾ ਰੂਪ ਵਟਾਈਆ। ਨਿਉਂ ਨਿਉਂ ਸਜਦਾ ਝੁਕ ਝੁਕ ਕਰਦੇ ਗਏ ਸਲਾਮ, ਚਰਨ ਕਵਲ ਸੀਸ ਟਿਕਾਈਆ। ਮੁਸ਼ਕਲ ਕਰਦੇ ਗਏ ਅਸਾਨ, ਰਹਿਬਰ ਬਣ ਕੇ ਫੇਰਾ ਪਾਈਆ । ਦੇ ਦੇ ਗਏ ਧੁਰ ਪੈਗ਼ਾਮ, ਮੇਰੀ ਧਾਰ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਸ਼ਹਿਨਸ਼ਾਹ ਤੇਰੇ ਹੱਥ ਵਡਿਆਈਆ । ਚਾਰੇ ਬਾਣੀ ਕਹੇ ਵੇਖ ਅਬਿਨਾਸ਼ੀ ਅਚੁਤ, ਪਰਵਰਦਿਗਾਰ ਮਿਹਰ ਨਜ਼ਰ ਉਠਾਈਆ। ਬਿਰਹੋਂ ਵੈਰਾਗਣ ਫਿਰਾਂ ਖੁਲੜ੍ਹੀ ਗੁੱਤ, ਮੈਂਢੀ ਸੀਸ ਨਾ ਕੋਈ ਗੁੰਦਾਈਆ। ਸੱਚਖੰਡ ਨਿਵਾਸੀ ਕਿਉਂ ਬੈਠਾ ਚੁੱਪ, ਥਿਰ ਘਰ ਆਪਣਾ ਮੁਖ ਭਵਾਈਆ। ਤੇਰਾ ਨਾਤਾ ਤੇਰੇ ਨਾਲੋਂ ਸਭ ਦਾ ਗਿਆ ਤੁਟ, ਪ੍ਰੀਤੀ ਸਚ ਨਾ ਕੋਈ ਕਮਾਈਆ। ਬਿਨ ਹਰਿਨਾਮੇ ਖ਼ਾਲੀ ਦਿਸਣ ਬੁੱਤ, ਕਾਇਆ ਪੰਜ ਤਤ ਕੂੜੀ ਨਜ਼ਰੀ ਆਈਆ। ਮੈਂ ਤੇਰਾ ਦਰ ਦਵਾਰ ਦੁਰਾਡੀ ਆਈ ਪੁੱਛ, ਚਲ ਕੇ ਵਾਹੋ ਦਾਹੀਆ। ਚਰਨ ਕਵਲ ਸਰਨਾਈ ਗਈ ਝੁਕ, ਬੰਦਨ ਡੰਡੌਤ

❋

❋

ਇਕੋ ਰੂਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਦੇ ਇਕ ਵਰ, ਹੱਥ ਤੇਰੇ ਵੱਡੀ ਵਡਿਆਈਆ। ਸਾਹਿਬ ਸਤਿਗੁਰ ਦਏ ਦਿਲਾਸਾ, ਸ੍ਰੀ ਭਗਵਾਨ ਆਪ ਜਣਾਇੰਦਾ। ਇਕੋ ਰੱਖ ਧਰਵਾਸਾ, ਧੀਰਜ ਧੀਰ ਇਕ ਜਣਾਇੰਦਾ। ਤੇਰੀ ਕਰਾਂ ਪੂਰੀ ਆਸਾ, ਆਸਾ ਤ੍ਰਿਸਨਾ ਮੇਟ ਮਿਟਾਇੰਦਾ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਪੂਰਾ ਕਰਾਂ ਆਖਾ, ਕੀਤਾ ਕੌਲ ਤੋੜ ਨਿਭਾਇੰਦਾ। ਸ੍ਰਿਸ਼ਟ ਸਬਾਈ ਸੱਚਾ ਭੁੱਲੀ ਪੂਜਾ ਪਾਠਾ, ਅੰਤਰ ਆਤਮ ਧਿਆਨ ਨਾ ਕੋਈ ਲਗਾਇੰਦਾ। ਸਾਧ ਸੰਤ ਜਗਤ ਪ੍ਰੋਸਣ ਝੂਠਾ ਬਾਟਾ, ਹੱਕ ਹਕੀਕਤ ਵਿਚ ਨਾ ਕੋਈ ਆਇੰਦਾ। ਵੇਖਣਹਾਰਾ ਪੁਰਖ ਸਮਰਾਥਾ, ਦੋ ਜਹਾਨਾਂ ਖੋਜ ਖੁਜਾਇੰਦਾ। ਨਿਰਵੈਰ ਹੋ ਕੇ ਨਿਰਾਕਾਰ ਬਣੇ ਤੇਰਾ ਰਾਖਾ, ਮਿਹਰ ਨਜ਼ਰ ਇਕ ਉਠਾਇੰਦਾ। ਜਨ ਭਗਤਾਂ ਅੰਦਰ ਤੇਰਾ ਕਰ ਕੇ ਵਾਸਾ, ਘਰ ਸੋਹਣਾ ਇਕ ਸੁਹਾਇੰਦਾ। ਚਾਰ ਕੁੰਟ ਵੇਖੇ ਖੇਲ ਤਮਾਸ਼ਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਿਰ ਤੇਰੇ ਹੱਥ ਟਿਕਾਇੰਦਾ। ਚਾਰੇ ਬਾਣੀ ਚੜ੍ਹੇ ਚਾ, ਘਰ ਸਾਚੇ ਖ਼ੁਸ਼ੀ ਮਨਾਈਆ। ਪਤਿਪਰਮੇਸ਼ਵਰ ਬਣੇ ਮਲਾਹ, ਖੇਵਟ ਖੇਟਾ ਰੂਪ ਵਟਾਈਆ। ਸਾਚਾ ਬੇੜਾ ਲਏ ਉਠਾ, ਆਪਣੇ ਕੰਧ ਉਠਾਈਆ। ਲੇਖਾ ਜਾਣੇ ਥਾਉਂ ਥਾਂ, ਲੋਕਮਾਤ ਵੇਸ ਵਟਾਈਆ । ਨਿਮਾਣਿਆਂ ਨਿਤਾਣਿਆਂ ਸਾਚੇ ਚਰਨਾਂ ਦੇਵੇ ਥਾਂ, ਮਹਲ ਅਟੱਲ ਇਕ ਵਖਾਈਆ। ਬਲਹਾਰੀ ਬਲਹਾਰੀ ਜਾਂ, ਸਦਕੇ ਘੋਲੀ ਘੋਲ ਘੁੰਮਾਈਆ । ਜਿਸ ਮੈਨੂੰ ਲਿਆ ਉਪਜਾ, ਘਾੜਤ ਘੜਤ ਬਣਾਈਆ। ਓਸੇ ਪਕੜੀ ਬਾਂਹ, ਫੜ ਬਾਹੋਂ ਗਲੇ ਲਗਾਈਆ। ਮੈਨੂੰ ਦੇਵੇ ਸੱਚਾ ਥਾਂ, ਭੂਮਿਕਾ ਇਕੋ ਇਕ ਸੁਹਾਈਆ। ਜਨ ਭਗਤਾਂ ਅੰਦਰ ਦਏ ਵਸਾ, ਸੋਹਣਾ ਖੇੜਾ ਬੰਕ ਵਡਿਆਈਆ। ਜਿਥੇ ਅੱਠੇ ਪਹਿਰ ਦਿਵਸ ਰੈਣ ਘੜੀ ਪਲ ਮੇਰੇ ਸਾਹਿਬ ਦਾ ਚਲੇ ਨਾਂ, ਦੂਜੀ ਅਵਰ ਨਾ ਕੋਈ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਲੇਖੇ ਦਏ ਚੁਕਾਈਆ। ਸ੍ਰੀ ਭਗਵਾਨ ਕਰ ਪਿਆਰ, ਸਚ ਸੱਚ ਜਣਾਈਆ। ਚਾਰ ਜੁਗ ਦੀ ਵੇਖ ਧਾਰ, ਪਰਦਾ ਰਿਹਾ ਉਠਾਈਆ। ਸੇਵਾ ਕਰੀ ਜੁਗ ਚਾਰ, ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਨਾਲ ਮਿਲਾਈਆ। ਹੋਕਾ ਦੇਂਦੀ ਰਹੀ ਵਿਚ ਸੰਸਾਰ, ਕੂਕ ਕੂਕ ਸੁਣਾਈਆ। ਉਠ ਜੀਵ ਜਾਗ ਹੋ ਖ਼ਬਰਦਾਰ, ਸੁਨੇਹੜਾ ਇਕ ਸਮਝਾਈਆ। ਮਿਲੇ ਮੇਲ ਪਰਵਰਦਿਗਾਰ, ਜੋਤੀ ਨੂਰ ਅਲਾਹੀਆ। ਸਚ ਸਵਾਮੀ ਪੁਰਖ ਅਕਾਲ, ਨਿਹਕਾਮੀ ਰੂਪ ਵਟਾਈਆ। ਜਲਵਾ ਨੂਰ ਦਰਸ ਕਰੋ ਜਲਾਲ, ਚਰਨ ਕਵਲ ਸਰਨਾਈਆ। ਮੰਦਰ ਅੰਦਰ ਵੇਖ ਸਚ ਸੱਚੀ ਧਰਮਸਾਲ, ਮੰਦਰ ਮੱਠ ਸ਼ਿਵਦਵਾਲਾ ਮਸੀਤ ਇਕੋ ਨਜ਼ਰੀ ਆਈਆ। ਅੱਠੇ ਪਹਿਰ ਵੱਜੇ ਤਾਲ, ਹਰਿ ਸ਼ਬਦ ਨਾਦ ਸ਼ਨਵਾਈਆ। ਘਰ ਅੰਮ੍ਰਿਤ ਭਰਿਆ ਤਾਲ, ਅਠਸਠ ਖੋਜਣ ਕੋਇ ਨਾ ਜਾਈਆ। ਕੂੜੀ ਕਿਰਿਆ ਤੁਟੇ ਜੰਜਾਲ, ਤ੍ਰੈਗੁਣ ਮਾਇਆ ਡੇਰਾ ਢਾਹੀਆ। ਭਾਗ ਲੱਗੇ ਕਾਇਆ ਮਾਟੀ ਖਾਲ, ਪੰਜ ਤਤ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਸ੍ਰੀ ਭਗਵੰਤ ਦੱਸੇ ਠੀਕ, ਏਕੰਕਾਰ ਇਕੋ ਰਾਗ ਜਣਾਈਆ। ਪੂਰਬ ਤੇਰਾ ਲਿਆ ਵੇਖ, ਮਧ ਪਰਦਾ ਰਿਹਾ ਉਠਾਈਆ। ਅੱਗੇ ਸ਼ਬਦ ਅਵੱਲੜਾ ਭੇਖ, ਭਵਿਖਤ ਦਏ ਜਣਾਈਆ। ਜਨ ਭਗਤਾਂ ਕਰੇ ਹੇਤ, ਸਿਖਿਆ ਸਚ ਸਮਝਾਈਆ। ਵਸਣਾ ਨੇਤਨ ਨੇਤ, ਦੂਰ ਦੁਰਾਡਾ ਪੰਧ ਮੁਕਾਈਆ। ਪੁਰਖ ਅਬਿਨਾਸ਼ੀ ਆਤਮ ਪਰਮਾਤਮ ਰਚੀ ਖੇਡ, ਬ੍ਰਹਮ ਪਾਰਬ੍ਰਹਮ ਰੂਪ ਵਖਾਈਆ। ਓਸ ਦੇ ਨਾਲ ਤੈਨੂੰ ਦਿਤਾ ਭੇਜ, ਗਾ

❋

❋

ਗਾ ਆਪਣਾ ਰਾਗ ਅਲਾਈਆ। ਦੋਹਾਂ ਮਿਲ ਕੇ ਮਾਨਣੀ ਇਕੋ ਸੇਜ, ਜਿਸ ਸੇਜੇ ਸੁੱਤਾ ਬੇਪਰਵਾਹੀਆ। ਆਦਿ ਜੁਗਾਦਿ ਜੁਗ ਚੌਕੜੀ ਰਹੇ ਹਮੇਸ਼, ਨਾ ਮਰੇ ਨਾ ਜਾਈਆ। ਸਾਂਗੋਂ ਪਾਂਗ ਹੰਢਾਈ ਬਾਸ਼ਕ ਸੇਜ, ਸੁਹੰਜਣੀ ਸੋਭਾ ਪਾਈਆ। ਜੋਤੀ ਜਲਵਾ ਨੂਰੀ ਤੇਜ, ਮਹਿਬੂਬ ਨੂਰ ਰੁਸ਼ਨਾਈਆ। ਮੁਰੀਦ ਮੁਰਸ਼ਦ ਲਏ ਵੇਖ, ਵੱਖਰੀ ਧਾਰ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੋਸ਼ਾਲੇ ਲਏ ਲਪੇਟ, ਕੂੜੀ ਹਵਾ ਨਾ ਲਾਗੇ ਰਾਈਆ। ਸਚ ਦੋਸ਼ਾਲਾ ਗੁਰਮੁਖ ਚੋਲੀ, ਸ੍ਰੀ ਭਗਵਾਨ ਤਾਣਾ ਪੇਟਾ ਆਪੇ ਪਾਈਆ। ਸਾਢੇ ਤਿੰਨ ਹੱਥ ਰੱਖ ਕੇ ਡੋਲੀ, ਬਣ ਕਹਾਰ ਸੇਵ ਕਮਾਈਆ। ਲੋਕਮਾਤ ਲਿਆਏ ਹੌਲੀ ਹੌਲੀ, ਮਾਤ ਗਰਭ ਬਾਹਰ ਕਢਾਈਆ। ਆਪਣੀ ਧਾਰ ਰੱਖ ਵਿਚੋਲੀ, ਨਾਤਾ ਸੋਹਣਾ ਜੋੜ ਜੁੜਾਈਆ । ਮੰਦਰ ਵੜ ਕੇ ਗਾਵੇ ਬੋਲੀ, ਢੋਲਾ ਰਾਗ ਅਲਾਈਆ। ਪ੍ਰੇਮ ਪ੍ਰੀਤੀ ਤੰਦ ਮੌਲੀ, ਸੋਹਣਾ ਸਗਨ ਵਖਾਈਆ। ਅਨਹਦ ਬਣੇ ਨਾਲ ਢੋਲੀ, ਡੱਗਾ ਇਕ ਲਗਾਈਆ। ਵਸਤ ਦੇ ਇਕ ਅਨਮੋਲੀ, ਅਨਡਿਠੜੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰੇ ਦੇਵੇ ਮਾਣ ਵਡਿਆਈਆ। ਸਚ ਦੁਸ਼ਾਲੇ ਲਪੇਟ ਆਪ, ਆਪਣੀ ਦਇਆ ਕਮਾਇੰਦਾ। ਪਰਾ ਪਸੰਤੀ ਤੇਰਾ ਜਾਪ, ਜਨ ਭਗਤਾਂ ਅੰਦਰੇ ਅੰਦਰ ਟਿਕਾਇੰਦਾ। ਮਧਮ ਨਿਕਲੇ ਇਕ ਅਵਾਜ਼, ਸੋ ਰੂਪ ਸਮਝਾਇੰਦਾ। ਬੈਖਰੀ ਕਹੇ ਹੰ ਬ੍ਰਹਮ ਹੋਏ ਆਪ, ਨਿਰਗੁਣ ਆਪਣਾ ਨਾਉਂ ਰਖਾਇੰਦਾ। ਦੋਹਾਂ ਮਿਲ ਕੇ ਬਣੇ ਇਕੋ ਜਾਪ, ਸੋਹੰ ਰੂਪ ਵਖਾਇੰਦਾ। ਲੇਖਾ ਜਾਣੇ ਪੁਰਖ ਅਕਾਲ ਬਾਪ, ਪੂਤ ਸਮਝ ਕੋਈ ਨਾ ਪਾਇੰਦਾ। ਜੁਗ ਚੌਕੜੀ ਪਿਛੋਂ ਤੇਰਾ ਇਕੋ ਸੋਹਣਾ ਸੱਚਾ ਪਾਠ, ਪੁਰਖ ਅਕਾਲ ਆਪ ਸਮਝਾਇੰਦਾ। ਜਨ ਭਗਤਾਂ ਜੋੜ ਨਾਤ, ਘਰ ਸਾਚੇ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵਣਹਾਰਾ ਧੁਰ ਦਾ ਦਾਨ, ਆਸਾ ਮਨਸਾ ਮਨਸਾ ਆਸਾ ਸਭ ਦੀ ਵੇਖ ਵਖਾਇੰਦਾ।

੨੦ ਮਾਘ ੨੦੨੦ ਬਿਕਰਮੀ ਸੜਕ ਦੇ ਉਤੇ ਮਹਾਤਮਾ ਨਾਲ

ਸਦਾ ਸਦਾ ਸਦ ਗੁਰੂ ਮਹਾਰਾਜ ਦੀ ਜੈ, ਦੋ ਜਹਾਨ ਰਹੇ ਜਸ ਗਾਈਆ। ਪੂਰਾ ਸਤਿਗੁਰ ਜਨ ਭਗਤਾਂ ਅੰਦਰ ਬਹੇ, ਆਤਮ ਸੇਜਾ ਸੋਭਾ ਪਾਈਆ। ਨਾਮ ਨਿਧਾਨਾ ਇਕੋ ਕਹੇ, ਸੱਚਾ ਰਾਗ ਅਲਾਈਆ। ਲਹਿਣਾ ਦੇਣਾ ਜੁਗ ਜੁਗ ਦਏ, ਦੇਵਣਹਾਰ ਵੱਡੀ ਵਡਿਆਈਆ । ਨੇਤਰ ਪੇਖ ਚਰਨੀ ਢਹਿ, ਚੁੱਕੇ ਜਗਤ ਜੁਦਾਈਆ। ਅੰਮ੍ਰਿਤ ਧਾਰ ਨਿਝਰ ਰਹੇ, ਬੂੰਦ ਸਵਾਂਤੀ ਮੁਖ ਚੁਆਈਆ। ਭਗਤ ਭਗਵਾਨ ਸਦਾ ਸਦਾ ਜੈ, ਜੈ ਜੈ ਜੈਕਾਰ ਅੰਤਰ ਆਤਮਕ ਇਕ ਧਿਆਨ ਲਗਾਈਆ। ਸਤਿਗੁਰ ਪਾਰਬ੍ਰਹਮ ਜੈ ਦੇਵ, ਅਲਖ ਨਿਰੰਜਣ ਵਡ ਵਡਿਆਈਆ । ਆਦਿ ਜੁਗਾਦਿ ਭਗਤ ਜਨਾਂ ਦੀ ਸਾਚੀ ਸੇਵ, ਧੁਰ ਦੀ ਧਾਰ ਪਰਗਟਾਈਆ। ਕਰੇ ਖੇਲ ਨਿਹਚਲ ਧਾਮ ਨਿਹਕੇਵ, ਅਗੰਮ ਅਥਾਹ ਅਖਵਾਈਆ । ਦਾਤਾ ਦਾਤਾਰ ਜੋਧਾ ਸੂਰਬੀਰ ਵਡ ਦੇਵੀ ਦੇਵ, ਦੇਵ ਆਤਮਾ ਸਰਬ ਸਮਾਈਆ। ਨਿਤ ਨਵਿਤ ਜੁਗਾਂ ਜੁਗੰਤਰ ਦੇਵਣਹਾਰਾ ਅੰਮ੍ਰਿਤ ਰਸ ਸੱਚਾ ਮੇਵ, ਵਸਤ ਅਮੋਲਕ ਨਾਮ ਵਰਤਾਈਆ। ਅੰਦਰੋਂ ਬਾਹਰੋਂ ਸਭ ਨੂੰ ਰਿਹਾ ਵੇਖ, ਘਰ ਸੁਹੰਜਣੇ ਡੇਰਾ ਲਾਈਆ। ਪਿਛਲੇ ਜਨਮ ਦੀ ਪੁਛੋ

❋

❋

ਖੇਡ, ਅਵਧੂਤੀ ਲੇਖ ਚੁਕਾਈਆ । ਸ਼ੰਕਰ ਮੇਲਾ ਧੁਰ ਦਾ ਭੇਤ, ਧੂੜੀ ਖ਼ਾਕ ਰਮਾਈਆ। ਮਿਲੀ ਵਡਿਆਈ ਮਹੀਨਾ ਜੇਠ, ਨਾਵੀਂ ਥਿਤ ਸੋਭਾ ਪਾਈਆ। ਨਾਨਕ ਮਿਲਿਆ ਵਿਚ ਖੇਤ, ਗਹਿਰ ਗੰਭੀਰ ਅਖਵਾਈਆ। ਧੂੜੀ ਮੰਗੀ ਚਰਨਾਂ ਟੇਕ, ਨੈਣ ਨੈਣ ਬਿਗਸਾਈਆ। ਗੁਰੂਦੇਵ ਦੱਸ ਆਪਣਾ ਭੇਵ, ਭੇਦ ਦੇ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਸਦ ਸਾਚੀ ਧਾਰ ਚਲਾਈਆ। ਨਾਨਕ ਕਿਹਾ ਅਲਖ ਨਿਰੰਜਣ ਏਕ, ਆਦਿ ਪੁਰਖ ਅਬਿਨਾਸ਼ੀ ਕਰਤਾ ਪੁਰਖ ਆਪ ਅਖਵਾਇੰਦਾ। ਆਦਿ ਜੁਗਾਦਿ ਜਿਸ ਦੀ ਟੇਕ, ਬ੍ਰਹਿਮੰਡ ਖੰਡ ਖੋਜ ਖੁਜਾਇੰਦਾ। ਸਭ ਦੇ ਅੰਦਰ ਵੜ ਕੇ ਦੱਸਣਹਾਰਾ ਭੇਤ, ਪੰਜ ਤਤ ਕਾਇਆ ਮਾਟੀ ਬਾਹਰੋਂ ਸੋਹਣੀ ਪੋਚ ਪੁਚਾਇੰਦਾ। ਕਲਜੁਗ ਅੰਤਮ ਕਰ ਕੇ ਹੇਤ, ਨਿਰਵੈਰ ਨਿਰਾਕਾਰ ਆਪਣਾ ਰੰਗ ਰੰਗਾਇੰਦਾ। ਸੱਤ ਜਨਮ ਲਏ ਖੇਡ, ਅੰਡਜ ਜੇਰਜ ਉਤਭੁਜ ਸੇਤਜ ਵੰਡ ਵੰਡਾਇੰਦਾ। ਬੀਸ ਬੀਸਾ ਮਾਣੇ ਤੇਰੀ ਸੇਜ, ਸੋਹਣੀ ਰੁੱਤ ਸੁਹਾਇੰਦਾ। ਨੇਤਰਾਂ ਤੱਕ ਲਵੀਂ ਵੇਖ, ਨਿਰਗੁਣ ਨਿਰੰਕਾਰ ਇਕੋ ਨਜ਼ਰੀ ਆਇੰਦਾ। ਚਰਨ ਕਵਲ ਫੇਰ ਦੇਵੇ ਟੇਕ, ਟਿੱਕਾ ਮਸਤਕ ਇਕ ਲਗਾਇੰਦਾ। ਜਟਾ ਜੂਟ ਧਾਰ ਤੇਰਾ ਓਹ ਭੇਖ, ਭਵਿਖਤ ਆਪਣਾ ਭੇਵ ਜਣਾਇੰਦਾ। ਅੱਗੇ ਆਪਣਾ ਕਰਕੇ ਹੇਤ, ਅੰਤ ਜੋਤੀ ਜੋਤ ਜੋਤ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨਮ ਜਨਮ ਦਾ ਲਹਿਣਾ ਸਰਬ ਚੁਕਾਇੰਦਾ। ਮਸਤਕ ਟਿੱਕਾ ਵੇਖ ਤ੍ਰਸੂਲ, ਤ੍ਰੈਭਵਨ ਧਨੀ ਵਡ ਵਡਿਆਈਆ। ਆਦਿ ਸ਼ਕਤ ਜਿਸ ਦਾ ਮੂਲ, ਚਤੁਰਭੁਜ ਜਿਸ ਦਾ ਰੰਗ ਵਖਾਈਆ। ਸਰਬ ਸਵਾਮੀ ਸਚ ਕੰਤਹੂਲ, ਨਰ ਨਰਾਇਣ ਇਕ ਅਖਵਾਈਆ। ਪੂਰਬ ਜਨਮ ਨਾ ਜਾਏ ਭੂਲ, ਲੇਖਾ ਦੇਵੇ ਥਾਉਂ ਥਾਈਂਆ । ਅੱਜ ਮਿਲਣ ਦਾ ਇਕੋ ਮੂਲ, ਰਾਤੀਂ ਸੁਤਿਆਂ ਦਰਸ ਦਿਖਾਈਆ। ਹੁਕਮ ਧੁਰ ਫ਼ਰਮਾਣਾ ਮਾਕੂਲ, ਪਰਵਰਦਿਗਾਰ ਦੇਵੇ ਨੂਰ ਅਲਾਈਆ। ਜੁਗਾਂ ਜੁਗੰਤਰ ਨਿਰਗੁਣ ਕਦੇ ਨਾ ਬਦਲੇ ਅਸੂਲ, ਸਰਗੁਣ ਮੇਲਾ ਸਹਿਜ ਸੁਭਾਈਆ। ਸੜਕਾਂ ਉਤੇ ਨਾ ਚੁੰਗੀਖ਼ਾਨਾ ਨਾ ਲਏ ਮਸੂਲ, ਬਿਨ ਪੈਸੇ ਟਕਿਉਂ ਧੁਰ ਦਾ ਟਿਕਟ ਦੇਵੇ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨੇਤਰ ਨੇਤਰਾਂ ਨਾਲ ਰਖਾਈਆ। ਨੇਤਰਾਂ ਨਾਲ ਨੇਤਰਾਂ ਮੇਲਾ, ਆਤਮ ਪਰਮਾਤਮ ਜੋੜ ਜੁੜਾਇੰਦਾ। ਇਕੋ ਘਰ ਵਸੇ ਗੁਰੂ ਗੁਰ ਚੇਲਾ, ਚੇਲਾ ਗੁਰੂ ਇਕੋ ਮੰਦਰ ਸੋਭਾ ਪਾਇੰਦਾ। ਥਿਤ ਵਾਰ ਸੁਹੰਜਣਾ ਵੇਲਾ, ਘੜੀ ਪਲ ਰੰਗ ਰੰਗਾਇੰਦਾ। ਸਾਰਿਆਂ ਨਾਲੋਂ ਹੋ ਕੇ ਵਿਹਲਾ, ਤੇਰਾ ਪਿਛਲਾ ਲੇਖ ਚੁਕਾਇੰਦਾ। ਕੀ ਹੋਇਆ ਜੇ ਛੱਡ ਕੇ ਆਇਆ ਜੰਗਲ ਬੇਲਾ, ਕਾਨੇ ਕਾਹੀ ਖੇਲ ਖਿਲਾਇੰਦਾ। ਚਲਦਿਆਂ ਚਲਦਿਆਂ ਕੰਤ ਸੁਹਾਗ ਚਾੜ੍ਹ ਕੇ ਜਾਏ ਤੇਲਾ, ਸਾਚਾ ਸਗਨ ਮੁਖ ਲਗਾਇੰਦਾ। ਇਹ ਧੁਰ ਦਾ ਯਾਰ ਅਲਬੇਲਾ, ਮਿਹਰਵਾਨ ਦਇਆ ਕਮਾਇੰਦਾ। ਸੁਰਤੀ ਕਰੇ ਸ਼ਬਦ ਮੇਲਾ, ਘਰ ਸੱਜਣ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਲੇਖੇ ਲਾਇੰਦਾ। ਪੂਰਬ ਜਨਮ ਸ਼ੰਕਰ ਪੁਜਾਰੀ, ਮਸਤਕ ਤ੍ਰਸੂਲ ਰਖਾਈਆ । ਓਮ ਓਮ ਰਸਨ ਉਚਾਰੀ, ਅਲਖ ਅਲਖ ਢੋਲਾ ਗਾਈਆ। ਨਾਨਕ ਮੇਲਾ ਨਿਰਗੁਣ ਨਿਰੰਕਾਰੀ, ਸਰਗੁਣ ਮਿਲੇ ਵਡਿਆਈਆ। ਦੋਹਾਂ ਗੋਸ਼ਟ ਹੋਈ ਅਪਾਰੀ, ਤੀਰ ਕਟਾਖ਼ਸ਼ ਬਚਨ ਚਲਾਈਆ। ਥੋੜਾ ਮਨ ਆਇਆ ਹੰਕਾਰੀ, ਸਿਧੀ ਦਏ ਵਖਾਈਆ। ਨਾਨਕ ਕਿਹਾ ਜੋ ਮਿਲਿਆ ਇਕ ਦਾਤਾਰੀ, ਸੋ ਇਕੋ ਓਟ ਰਖਾਈਆ। ਸ਼ਬਦ ਸੁਣ ਲੱਥੀ ਖ਼ੁਮਾਰੀ, ਚਿੰਤਾ ਇਕੋ

❋

❋

ਇਕ ਪਰਗਟਾਈਆ। ਦੱਸ ਕਿਸ ਬਿਧ ਲੱਥੇ ਇਹ ਬੀਮਾਰੀ, ਹਉਂਮੇ ਰੋਗ ਗਵਾਈਆ। ਨਾਨਕ ਕਿਹਾ ਮੇਰਾ ਸਾਹਿਬ ਸਦਾ ਸਦਾ ਸਿਰਜਣਹਾਰੀ, ਜੁਗ ਚੌਕੜੀ ਵੇਖ ਵਖਾਈਆ। ਸਤਿ ਪੁਰਖ ਦੀ ਭਗਤੀ ਕਰਨੀ ਸੱਤ ਜਨਮ ਲੈ ਕੇ ਬਣ ਕੇ ਲੋਕਮਾਤ ਨਾਰੀ, ਨਾਰੀ ਕੰਤ ਆਤਮ ਪਰਮਾਤਮ ਸੰਗ ਲਗਾਈਆ। ਆਪੇ ਵੇਖੇ ਆ ਕੇ ਆਪਣੀ ਵਾਰੀ, ਲੱਭਣ ਕੋਈ ਕਿਤੇ ਨਾ ਜਾਈਆ। ਲੰਘਦਿਆਂ ਲੰਘਦਿਆਂ ਆ ਗਈ ਓਹ ਬਹਾਰੀ, ਜਿਹੜੀ ਰੁੱਤੜੀ ਰਾਹ ਤਕਾਈਆ। ਸਾਹਿਬ ਸੁਲਤਾਨ ਸ਼ਾਹ ਸਵਾਰੀ, ਆਇਆ ਬੇਪਰਵਾਹੀਆ। ਨਿਗਹ ਨਾਲ ਨਿਗਹ ਮਿਲਾ ਕੇ ਪਿਛਲੀ ਟੁੱਟੀ ਗੰਢੀ ਯਾਰੀ, ਲਹਿਣਾ ਦੇਣਾ ਝੋਲੀ ਪਾਈਆ। ਅੱਗੇ ਫੇਰ ਨਾ ਹੋਵੇ ਖਵਾਰੀ, ਆਵਣ ਜਾਵਣ ਮਰਨ ਜਨਮ ਲੱਖ ਚੁਰਾਸੀ ਗੇੜ ਰਹਿਣ ਨਾ ਪਾਈਆ। ਚਰਨ ਕਵਲ ਮਿਲੇ ਉਚ ਅਟਾਰੀ, ਜਿਥੇ ਜਗੇ ਜੋਤ ਇਕ ਨਿਰੰਕਾਰੀ, ਦੀਵਾ ਬੱਤੀ ਕੋਈ ਨਜ਼ਰ ਨਾ ਆਈਆ। ਤਾਰਦਾ ਜਾਏ ਜਾਂਦਾ ਜਾਂਦਾ ਵੇਖਣਹਾਰਾ ਸਰਬ ਦੀ ਵਾਰੀ, ਵਾਰਤਾ ਪਿਛਲੀ ਭੁੱਲ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨੈਣ ਇਕ ਉਠਾਈਆ।

੨੦ ਮਾਘ ੨੦੨੦ ਬਿਕਰਮੀ ਬੀਬੀ ਪਰਕਾਸ਼ ਕੌਰ ਦੇ ਘਰ ਪਿੰਡ ਸਾਹਲੇ ਵਾਲ ਜ਼ਿਲਾ ਗੁਰਦਾਸ ਪੁਰ

ਬ੍ਰਹਿਮੰਡ ਖੰਡ ਸਾਰੇ ਤੱਕਣ, ਜ਼ਿਮੀਂ ਅਸਮਾਨ ਧਿਆਨ ਲਗਾਈਆ। ਵਿਸ਼ਨ ਬ੍ਰਹਮਾ ਸ਼ਿਵ ਇਕ ਦੂਜੇ ਨੂੰ ਦੱਸਣ, ਨੈਣ ਵੇਖਿਆਂ ਹਾਲ ਸੁਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਖ਼ੁਸ਼ੀਆਂ ਨਾਲ ਨੱਸਣ, ਦਰਗਾਹ ਸਾਚੀ ਭੱਜਣ ਵਾਹੋ ਦਾਹੀਆ। ਵੇਖੋ ਖੇਲ ਪੁਰਖ ਸਮਰਥਣ, ਨਿਰਗੁਣ ਨਿਰਵੈਰ ਨਿਰਾਕਾਰ ਆਪ ਕਰਾਈਆ। ਜੋਤੀ ਨੂਰ ਕਰ ਪਰਕਾਸ਼ਨ, ਦੋ ਜਹਾਨਾਂ ਡਗਮਗਾਈਆ। ਭਗਤ ਸੁਹੇਲਾ ਬਣਾਏ ਸਾਥਨ, ਸਗਲਾ ਸੰਗ ਰਖਾਈਆ। ਨਿਰਧਨ ਹੋਏ ਬਣਿਆ ਪਾਂਧਨ, ਪਾਂਧੀ ਆਪਣਾ ਫੇਰਾ ਪਾਈਆ। ਸੰਤ ਸੁਹੇਲੇ ਵਿਰਲੇ ਜਾਨਣ, ਜਿਨ੍ਹਾਂ ਅੰਤਰ ਆਤਮ ਪ੍ਰਭ ਬੁਝਾਈਆ। ਗੁਰਮੁਖ ਗੁਰ ਗੁਰ ਇਕ ਪਹਿਚਾਨਣ, ਨਿਝ ਨੇਤਰ ਅੱਖ ਖੁਲ੍ਹਾਈਆ। ਗੁਰਸਿਖ ਖ਼ੁਸ਼ੀਆਂ ਰੰਗ ਮਾਨਣ, ਕਾਇਆ ਚੋਲੀ ਵੱਜੇ ਵਧਾਈਆ। ਲੱਖ ਚੁਰਾਸੀ ਕੂੜੀ ਕਿਰਿਆ ਹੱਡੀਆਂ ਬਾਲਣ, ਤ੍ਰੈਗੁਣ ਅਗਨੀ ਰਹੀ ਤਪਾਈਆ। ਆਪਣਾ ਆਪ ਨਾ ਮੂਲ ਸੰਭਾਲਣ, ਮਨ ਵਾਸਨਾ ਰਹੀ ਕੁਰਲਾਈਆ। ਸਾਹਿਬ ਸੁਲਤਾਨ ਜਨ ਭਗਤਾਂ ਬਣੇ ਜਗਤ ਦਲਾਲਣ, ਸਚ ਦਲਾਲੀ ਇਕ ਕਮਾਈਆ। ਜਲਵਾ ਨੂਰੀ ਦਏ ਜਲਾਲਣ, ਅੰਧ ਅੰਧੇਰ ਰਿਹਾ ਮਿਟਾਈਆ। ਚਾਰੋਂ ਕੁੰਟ ਆਇਆ ਭਾਲਣ, ਦਹਿ ਦਿਸ਼ਾ ਵੇਖ ਵਖਾਈਆ। ਖ਼ੁਸ਼ੀਆਂ ਰੰਗ ਵਖਾਏ ਧੁਰ ਦੀ ਮਾਲਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਸੁਹਾਈਆ। ਸਾਚਾ ਖੇਲ ਵੇਖ ਨਿਰੰਕਾਰ, ਰਵ ਸਸ ਬੈਠੇ ਧਿਆਨ ਲਗਾਈਆ। ਮੰਡਲ ਮੰਡਪ ਹੋਏ ਹੈਰਾਨ, ਪੁਰੀ ਲੋਅ ਅੱਖ ਖੁਲ੍ਹਾਈਆ। ਦੇਵਤ ਸੁਰ ਕਰਨ ਵਿਚਾਰ, ਮੁਨ ਜਨ ਬੈਠੇ ਸੀਸ ਝੁਕਾਈਆ। ਚਾਰੋਂ ਕੁੰਟ ਜੈ ਜੈਕਾਰ, ਕੋਟਨ ਗੀਤ ਰਿਹਾ ਗਾਈਆ। ਅੰਤਰ ਆਤਮ ਕਰ ਪੁਕਾਰ, ਤੂੰਹੀ ਤੂੰਹੀ ਰਾਗ ਅਲਾਈਆ । ਹੰ ਬ੍ਰਹਮ ਦੇ ਅਧਾਰ, ਓਟ ਇਕੋ ਇਕ ਤਕਾਈਆ। ਕਾਇਆ ਮਾਟੀ ਚੰਮ ਰੰਗ ਪ੍ਰਭ ਚਰਨ ਧੂੜੀ ਛਾਰ, ਧੁਰ ਦਾ ਨਹਾਵਣ ਰਹੇ ਨੁਹਾਈਆ ।

❋

❋

ਗੁਲਸ਼ਨ ਖਿਲੇ ਸੋਹਣੀ ਗੁਲਜ਼ਾਰ, ਕਲੀ ਕਲੀ ਮਹਿਕ ਮਹਿਕਾਈਆ। ਅੰਮ੍ਰਿਤ ਰਸ ਇਕ ਭੰਡਾਰ, ਘਰ ਘਰ ਅੰਦਰ ਨਜ਼ਰੀ ਆਈਆ। ਸੰਤ ਸੁਹੇਲੇ ਰੱਖਣ ਸੰਭਾਲ, ਗੁਰਮੁਖ ਪਰਦਿਆਂ ਵਿਚ ਛੁਪਾਈਆ। ਜਿਸ ਦੀ ਕਿਰਪਾ ਸ਼ਾਹ ਹੋਵੇ ਕੰਗਾਲ, ਕੰਗਾਲ ਸ਼ਾਹ ਰੂਪ ਵਟਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਰਚਨ ਆਪ ਰਚਾਈਆ। ਵੇਖ ਖੇਲ ਪੁਰਖ ਅਗੰਮ, ਚਾਰੋਂ ਕੁੰਟ ਵੱਜੇ ਵਧਾਈਆ । ਦਹਿ ਦਿਸ਼ਾ ਕਹੇ ਧੰਨ ਧੰਨ, ਉਤਰ ਪੂਰਬ ਪੱਛਮ ਦੱਖਣ ਖ਼ੁਸ਼ੀ ਵਖਾਈਆ। ਗੁਰ ਅਵਤਾਰ ਕਹਿਣ ਅਸੀਂ ਸੁਣਿਆ ਸ਼ਬਦ ਸੁਹਾਗਣ, ਧੁਰ ਦਾ ਰਾਗੀ ਰਾਗ ਅਲਾਈਆ। ਦਿਆਲ ਹੋ ਕੇ ਬੇੜਾ ਰਿਹਾ ਬੰਨ੍ਹ, ਮਿਹਰਵਾਨ ਫੇਰਾ ਪਾਈਆ। ਭਗਤ ਵਛਲ ਜਣੇ ਜਨ, ਹੋਏ ਧੰਨ ਜਣੇਂਦੀ ਮਾਈਆ। ਕਰ ਵਸੇਰਾ ਛੱਪਰ ਛੰਨ, ਸੋਭਾਵੰਤ ਰੁੱਤ ਸੁਹਾਈਆ। ਕੂੜੀ ਕਿਰਿਆ ਭਾਂਡਾ ਭੰਨ, ਸਚ ਸੁੱਚ ਦਏ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਸਾਰੇ ਵੇਖ ਹੋਏ ਹੈਰਾਨ, ਹਰਿ ਜੂ ਕੀ ਕੀ ਖੇਲ ਰਚਾਇੰਦਾ । ਜੁਗ ਚੌਕੜੀ ਹੋ ਪਰਧਾਨ, ਨਿਤ ਨਵਿਤ ਹੁਕਮ ਵਰਤਾਇੰਦਾ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਗੁਰ ਅਵਤਾਰ ਪੀਰ ਪੈਗ਼ੰਬਰ ਦੇ ਦਾਨ, ਵਸਤ ਅਮੋਲਕ ਆਪ ਵਰਤਾਇੰਦਾ। ਕਲਜੁਗ ਖੇਲ ਕਰੇ ਮਹਾਨ, ਜੋਤੀ ਜਾਮਾ ਵੇਸ ਵਟਾਇੰਦਾ। ਜੋਧਾ ਸੂਰਬੀਰ ਬਣ ਬਲਵਾਨ, ਬਲਧਾਰੀ ਇਕ ਅਖਵਾਇੰਦਾ। ਨਾਮ ਸੰਦੇਸ਼ਾ ਦੇਵੇ ਆਣ, ਸੋਹਲਾ ਸੱਚਾ ਰਾਗ ਅਲਾਇੰਦਾ। ਜਨ ਭਗਤਾਂ ਕਰ ਪਹਿਚਾਨ, ਲੱਖ ਚੁਰਾਸੀ ਵਿਚੋਂ ਆਪ ਉਠਾਇੰਦਾ । ਨਿਰਗੁਣ ਸਰਗੁਣ ਚਲੇ ਨਾਲ, ਸ੍ਰਿਸ਼ਟ ਸਬਾਈ ਨਜ਼ਰ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਇੰਦਾ। ਸਾਚੀ ਕਰਨੀ ਹਰਿ ਕਰਤਾਰ, ਕੁਦਰਤ ਕਾਦਰ ਵੇਖ ਵਖਾਇੰਦਾ। ਨਿਰਗੁਣ ਨਿਰਵੈਰ ਲੈ ਅਵਤਾਰ, ਜੋਤੀ ਜਾਮਾ ਵੇਸ ਵਟਾਇੰਦਾ। ਸੰਤ ਸੁਹੇਲੇ ਲਏ ਉਭਾਰ, ਗੁਰ ਚੇਲੇ ਮੇਲ ਮਿਲਾਇੰਦਾ। ਸਮੁੰਦ ਸਾਗਰ ਕਰ ਕੇ ਪਾਰ, ਭਵਜਲ ਡੇਰਾ ਲਾਈਆ। ਚਰਨ ਪ੍ਰੀਤੀ ਇਕ ਪਿਆਰ, ਧੁਰ ਦੀ ਰੀਤੀ ਆਪ ਸਮਝਾਈਆ। ਮੰਦਰ ਮਸਜਿਦ ਵਸੇ ਬਾਹਰ, ਗੁਰੂਦਵਾਰੇ ਸ਼ਿਵਦਵਾਲੇ ਮੱਠ ਸਰਬ ਸਮਝਾਈਆ । ਸ਼ਾਸਤਰ ਸਿਮਰਤ ਵੇਦ ਪੁਰਾਨ ਕਰਨ ਪੁਕਾਰ, ਗੀਤਾ ਗਿਆਨ ਰਿਹਾ ਦ੍ਰਿੜਾਈਆ। ਅੰਜੀਲ ਕੁਰਾਨਾ ਹਾਹਾਕਾਰ, ਤੀਸ ਬਤੀਸਾ ਰਹੇ ਸੁਣਾਈਆ । ਪਾਰਬ੍ਰਹਮ ਪਤਿਪਰਮੇਸ਼ਵਰ ਆਦਿ ਜੁਗਾਦਿ ਜੁਗ ਚੌਕੜੀ ਜਨ ਭਗਤਾਂ ਕਰੇ ਪਿਆਰ, ਜੋ ਬੈਠੇ ਧਿਆਨ ਲਗਾਈਆ। ਲੱਖ ਚੁਰਾਸੀ ਜੀਵ ਜੰਤ ਕਰੇ ਖਵਾਰ, ਜੂਨ ਅਜੂਨੀ ਆਪ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵੇ ਮਾਣ ਵਡਿਆਈਆ। ਹਰਿਜਨ ਵਡਿਆਈ ਲੋਕਮਾਤ, ਹਰਿ ਕਰਤਾ ਆਪ ਜਣਾਇੰਦਾ । ਵਸਤ ਅਮੋਲਕ ਧੁਰ ਦੀ ਦਾਤ, ਘਰ ਘਰ ਵਿਚ ਆਪ ਟਿਕਾਇੰਦਾ। ਆਤਮ ਪਰਮਾਤਮ ਦੇ ਕੇ ਸਾਥ, ਬ੍ਰਹਮ ਪਾਰਬ੍ਰਹਮ ਆਪ ਮਿਲਾਇੰਦਾ। ਦੀਵਾ ਬਾਤੀ ਜੋਤ ਲਲਾਟ, ਨੂਰ ਜਹੂਰ ਇਕ ਵਖਾਇੰਦਾ। ਪਰਦਾ ਖੋਲ੍ਹ ਬਜਰ ਕਪਾਟ, ਘਰ ਮੰਦਰ ਇਕ ਸੁਹਾਇੰਦਾ। ਕਲਜੁਗ ਮੇਟ ਅੰਧੇਰੀ ਰਾਤ, ਜੋਤੀ ਨੂਰ ਚੰਦ ਚਮਕਾਇੰਦਾ। ਅੰਮ੍ਰਿਤ ਬੂੰਦ ਦੇ ਸਵਾਂਤ, ਜਗਤ ਤ੍ਰਿਸਨਾ ਤ੍ਰਿਪਤ ਕਰਾਇੰਦਾ। ਅੰਦਰ ਵੜ ਕੇ ਪੁੱਛੇ ਵਾਤ, ਦੁੱਖੀਆਂ ਦਰਦ ਦੁੱਖ ਵੰਡਾਇੰਦਾ। ਜ਼ਾਹਿਰ ਬਾਤਨ ਕਰੇ ਬਾਤ, ਅਨੁਭਵ ਆਪਣਾ ਭੇਵ ਖੁਲ੍ਹਾਇੰਦਾ। ਲਹਿਣਾ ਚੁਕਾ ਕੇ ਜਾਤ ਪਾਤ, ਜਾਤ ਪਾਤ ਨਾ ਕਦੇ ਵਡਿਆਇੰਦਾ। ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਜਾਏ ਆਖ, ਸਚ

❋

❋

ਸੰਦੇਸ਼ਾ ਇਕ ਜਣਾਇੰਦਾ। ਸਰਬ ਜੀਆਂ ਦਾ ਪਿਤਾ ਮਾਤ, ਪੁਰਖ ਅਕਾਲ ਇਕ ਅਖਵਾਇੰਦਾ। ਜੋ ਕਲਜੁਗ ਅੰਤਮ ਜਨ ਭਗਤਾਂ ਦੇਵੇ ਸਾਥ, ਧੁਰ ਦਾ ਸੰਗ ਨਿਭਾਇੰਦਾ। ਇਕੋ ਮੰਤਰ ਪੂਜਾ ਪਾਠ, ਇਕੋ ਸਿਮਰਨ ਜੋਗ ਅਭਿਆਸ ਇਕ ਸਮਝਾਇੰਦਾ। ਚਾਰ ਬਣਾ ਕੇ ਸਚ ਜਮਾਇਤ, ਧੁਰ ਦੀ ਪੱਟੀ ਨਾਮ ਦ੍ਰਿੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿਜਨ ਹਰਿਭਗਤ ਹਰਿ ਰੰਗ ਆਪ ਰੰਗਾਇੰਦਾ।

੨੦ ਮਾਘ ੨੦੨੦ ਬਿਕਰਮੀ ਬੀਬੀ ਬੰਤੀ ਦੇ ਘਰ ਪਿੰਡ ਸਾਲੋਵਾਲ ਜ਼ਿਲਾ ਗੁਰਦਾਸ ਪੁਰ

ਹਰਿਜਨ ਪੂਰੀ ਕਰਾਏ ਆਸ, ਨਰ ਨਰਾਇਣ ਦਇਆ ਕਮਾਇੰਦਾ। ਦੀਆ ਦੀਪਕ ਜੋਤ ਕਰ ਪਰਕਾਸ਼, ਅਗਿਆਨ ਅੰਧੇਰ ਚੁਕਾਇੰਦਾ । ਆਤਮ ਪਰਮਾਤਮ ਦਏ ਸਾਥ, ਕਾਇਆ ਮੰਦਰ ਪਰਦਾ ਲਾਹਿੰਦਾ। ਹੋਏ ਸਹਾਈ ਅਨਾਥਾਂ ਨਾਥ, ਦੀਨਨ ਆਪਣਾ ਰੰਗ ਰੰਗਾਇੰਦਾ। ਬੋਧ ਅਗਾਧ ਸੁਣਾਏ ਗਾਥ, ਧੁਰ ਦਾ ਢੋਲਾ ਆਪ ਜਣਾਇੰਦਾ। ਲਹਿਣਾ ਦੇਣਾ ਪੂਰਬ ਮਸਤਕ ਮਾਥ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਹਰਿ ਹਰਿ ਲੇਖੇ ਲਾਇੰਦਾ। ਧੁਰ ਦਾ ਲੇਖਾ ਪੁਰਖ ਸਮਰਥ, ਜੀਵ ਜੰਤ ਸਰਬ ਜਣਾਈਆ । ਗੁਰਮੁਖ ਵਿਰਲੇ ਦੇਵੇ ਵੱਥ, ਨਾਮ ਸਚ ਵਰਤਾਈਆ। ਆਪਣੇ ਮਿਲਣ ਦੀ ਦੇਵੇ ਅੱਖ, ਨਿਝ ਨੇਤਰ ਨੈਣ ਖੁਲ੍ਹਾਈਆ। ਸ੍ਰਿਸ਼ਟ ਸਬਾਈ ਨਾਲੋਂ ਕਰ ਕੇ ਵੱਖ, ਭਗਤੀ ਮਾਰਗ ਇਕ ਦ੍ਰਿੜਾਈਆ। ਸਦ ਗੌਣਾ ਸ੍ਰੀ ਭਗਵਾਨ ਜਸ, ਦੂਜਾ ਰਾਗ ਨਾ ਕੋਇ ਅਲਾਈਆ। ਅੰਤਰ ਆਤਮ ਜਾਏ ਵਸ, ਹਰਿ ਦਾਤਾ ਬੇਪਰਵਾਹੀਆ। ਦਰਸ ਕਰਾਏ ਹੱਸ ਹੱਸ, ਸੋਹੰ ਹੰਸਾ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿਜਨ ਮੇਲਾ ਸਹਿਜ ਸੁਭਾਈਆ। ਹਰਿਜਨ ਮੇਲ ਮਿਲਾਏ ਆਪ, ਪਰਮ ਪੁਰਖ ਪਰਖੋਤਮ ਦਇਆ ਕਮਾਇੰਦਾ। ਬਿਨ ਰਸਨਾ ਜਿਹਵਾ ਦੱਸੇ ਜਾਪ, ਬੱਤੀ ਦੰਦ ਨਾ ਕੋਈ ਹਿਲਾਇੰਦਾ। ਰਾਤੀਂ ਸੁਤਿਆਂ ਸਭ ਕੁਛ ਜਾਏ ਆਖ, ਨਿਰਗੁਣ ਆਪਣਾ ਹੁਕਮ ਵਰਤਾਇੰਦਾ। ਚਰਨ ਪ੍ਰੀਤੀ ਜੋੜ ਨਾਤ, ਸੱਜਣ ਇਕੋ ਨਜ਼ਰੀ ਆਇੰਦਾ। ਦਰਸ ਦਿਖਾਏ ਕਮਲਾਪਾਤ, ਮਕੰਦ ਮਨੋਹਰ ਲੱਖਮੀ ਨਰ ਹਰਿ ਰੂਪ ਅਨੂਪ ਵਟਾਇੰਦਾ। ਜੁਗ ਚੌਕੜੀ ਜਨ ਭਗਤਾਂ ਦਿਸੇ ਸਦਾ ਸਾਥ, ਸਮਰਥ ਪੁਰਖ ਵਿਛੜ ਕਦੇ ਨਾ ਜਾਇੰਦਾ। ਗੋਦੀ ਚੁੱਕੇ ਬਣ ਕੇ ਮਾਈ ਬਾਪ, ਪਿਤਾ ਪੁਰਖ ਆਪ ਟਿਕਾਇੰਦਾ। ਹਿਰਦੇ ਵੜ ਕੇ ਦੇਵੇ ਦਾਦ, ਅੰਦਰੇ ਅੰਦਰ ਵੈਰਾਗ ਉਪਜਾਇੰਦਾ । ਜੋ ਜਨ ਸਰਨਾਈ ਜਾਏ ਲਾਗ, ਤਿਸ ਰਾਏ ਧਰਮ ਨੇੜ ਨਾ ਆਇੰਦਾ। ਵੇਲੇ ਅੰਤਮ ਪਕੜੀ ਵਾਗ, ਡੋਰੀ ਆਪਣੇ ਹੱਥ ਰਖਾਇੰਦਾ। ਅੰਤਮ ਮੇਲੇ ਪੁਰਖ ਅਕਾਲ ਕੰਤ ਸੁਹਾਗ, ਵਿਛੜ ਕਦੇ ਨਾ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਕਰੇ ਵਡ ਵਡਭਾਗ, ਪੂਰਬ ਲੇਖਾ ਲਹਿਣਾ ਭਾਗ ਝੋਲੀ ਪਾਇੰਦਾ ।

❋

❋

ਪਟਵਾਰੀ ਜੀ ਨਹੀਂ ਖ਼ਾਨਾ ਪਟਵਾਰ, ਜਮਾਂਬੰਦੀ ਨਜ਼ਰ ਕੋਈ ਨਾ ਆਈਆ। ਜੇ ਵੇਖੋ ਤੇ ਇਕੋ ਹਰਿਦਵਾਰ, ਹਰਿ ਹਿਰਦੇ ਵਿਚ ਸਮਾਈਆ। ਪਿਛਲੇ ਕਾਗ਼ਜ ਬਿਨ ਮਨਜ਼ੂਰੀਉਂ ਦੇਵੇ ਫਾੜ, ਫ਼ਕ ਰਹਣ ਇਕੋ ਵਾਰ ਕਰਾਈਆ। ਅਗਲੇ ਦਫ਼ਤਰ ਦੇਵੇ ਚਾੜ੍ਹ, ਇੰਤਕਾਲ ਦੀ ਲੋੜ ਰਹੇ ਨਾ ਰਾਈਆ। ਨਾ ਕੋਈ ਗਵਾਹ ਲੱਭਣਾ ਪਏ ਨੰਬਰਦਾਰ, ਸ਼ਹਾਦਤ ਅਵਰ ਨਾ ਕੋਈ ਭੁਗਤਾਈਆ। ਕਾਨੂਗੋ ਨਾ ਕਰੇ ਵਿਚਾਰ, ਪੜਤਾਲ ਵਿਚ ਰੋਜ਼ਨਾਮਚਾ ਨਾ ਕੋਈ ਬਣਾਈਆ। ਨਾ ਕੋਈ ਚਲ ਕੇ ਆਵੇ ਤਹਿਸੀਲਦਾਰ, ਦਸਖ਼ਤ ਕਰ ਕੇ ਮੋਹਰ ਲਗਾਈਆ। ਇਕੋ ਵਾਰ ਸਾਰੇ ਕਰੇ ਬਹਾਲ, ਲੇਖਾ ਸਾਹਿਬ ਸਤਿਗੁਰ ਆਪ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਆਪਣੀ ਵਸਤ ਦੇਵੇ ਨਾਮ ਸੰਭਾਲ, ਓਸ ਦੀ ਝੋਲੀ ਆਪ ਟਿਕਾਈਆ।

ਸਾਲੋਵਾਲ ਤੋਂ ਬਾਹਰ ਸੜਕ ਉਤੇ

ਆਪਣਾ ਲੇਖਾ ਕੋਈ ਨਾ ਜਾਣੇ ਪੱਤਰ, ਵਰਕਾ ਸਕੇ ਨਾ ਕੋਈ ਉਲਟਾਈਆ। ਜਿਸ ਨੇ ਲੇਖਾ ਲਿਖਿਆ ਨਾਲ ਅੱਖਰ, ਸੋ ਬਿਨ ਅੱਖਰਾਂ ਦਏ ਗਵਾਹੀਆ। ਜਿਸ ਦਾ ਖੇਲ ਪਾਣੀ ਟਿੱਲੇ ਪਰਬਤ ਪੱਥਰ, ਵਣ ਤਿਣ ਰੂਪ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰਵਾਨ ਮਿਹਰਵਾਨ ਹੋ ਕੇ ਦਇਆ ਕਮਾਈਆ। ਚੱਕਰ ਵਿਚ ਰਿਹਾ ਭੌਂ, ਚਾਰੋਂ ਕੁੰਟ ਫੇਰਾ ਪਾਈਆ। ਸੁੱਖ ਦੀ ਨੀਂਦ ਨਾ ਸਕੇ ਸੌਂ, ਸ਼ਾਂਤੀ ਨਜ਼ਰ ਕੋਇ ਨਾ ਆਈਆ। ਹੱਲ ਹੋਇਆ ਨਾ ਕੋਈ ਗੌਂ, ਆਸਾ ਮਨਸਾ ਵਿਚ ਟਿਕਾਈਆ। ਜਗਤ ਵਸੇਰਾ ਜਿਉਂ ਸੁੰਞੇਂ ਘਰ ਕਾਉਂ, ਮੁਖ ਚੋਂਚ ਰਿਹਾ ਕੁਰਲਾਈਆ। ਜਿੰਨਾਂ ਚਿਰ ਸਤਿਗੁਰ ਪੂਰਾ ਨਾ ਪਕੜੇ ਬਾਹੋਂ, ਫੜ ਬਾਹੋਂ ਨਾ ਗਲੇ ਲਗਾਈਆ। ਓਨਾਂ ਚਿਰ ਨਾ ਖ਼ਤਰਾ ਜਾਏ ਨਾ ਭੌਂ, ਭਿਆਨਕ ਬੈਠੇ ਨਾ ਮੁਖ ਛੁਪਾਈਆ। ਪੰਜ ਵਾਰ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਕਹੁ, ਕਹਿੰਦਿਆਂ ਮਨ ਵਾਸਨਾ ਦੇਵੇ ਡੇਰਾ ਢਾਹੀਆ।