ਪੁਸਤਕਾਲਾਭਾਗ ੧੬

੨੦ ਮਾਘ ੨੦੨੦ ਬਿਕਰਮੀ ਲਾਲ ਚੰਦ ਦੇ ਗ੍ਰਹਿ ਗੁਜਰਾਤ ਜ਼ਿਲਾ ਗੁਰਦਾਸ ਪੁਰ

ਗੁਰ ਅਵਤਾਰ ਪੀਰ ਪੈਗ਼ੰਬਰ ਜੁੜਦਾ, ਸਚਖੰਡ ਦਵਾਰ ਇਕੱਠ ਬਣਾਈਆ। ਰੂਪ ਦਿਸੇ ਨਾ ਕੋਈ ਮੁਰਦਾ, ਜੋਤੀ ਧਾਰ ਨੂਰ ਰੁਸ਼ਨਾਈਆ । ਸਭ ਨੂੰ ਫੁਰਨਾ ਇਕੋ ਫ਼ੁਰਦਾ, ਮੰਤਰ ਇਕ ਆਵਾਜ਼ ਅਲਾਈਆ। ਵੇਖੋ ਖੇਲ ਸਾਹਿਬ ਧੁਰ ਦਾ, ਧੁਰ ਮਸਤਕ ਵੇਖ ਵਖਾਈਆ। ਆਪਣੀ ਕਰਨੀ ਕਰਨੋਂ ਕਦੇ ਨਾ ਮੁੜਦਾ, ਨਿਤ ਨਵਿਤ ਵੇਸ ਵਟਾਈਆ। ਭੇਵ ਨਾ ਆਵੇ ਏਸ ਦੇ ਜ਼ੋਰ ਦਾ, ਬੇਅੰਤ ਬੇਪਰਵਾਹ ਅਖਵਾਈਆ। ਲੇਖਾ ਜਾਣੇ ਠੱਗ ਚੋਰ ਦਾ, ਭਗਤ ਭਗਵਾਨ ਖੋਜ ਖੁਜਾਈਆ। ਘਰ ਸੁਹਾਏ ਸੋਹਣਾ ਮੰਦਰ ਦੇਵੀ ਦੁਰਗਾ, ਦਰਗਾਹ ਰੂਪ ਬਣਾਈਆ। ਸਤਿ ਸਤਿਵਾਦੀ ਪਹਿਰ ਸ਼ੇਰ ਦਾ, ਬੁਰਕਾ ਬੁੱਕਲ ਸਭ ਦੀ ਰਿਹਾ ਖੁਲ੍ਹਾਈਆ। ਕਲਜੁਗ ਬੇੜਾ ਵੇਖ ਰੁੜ੍ਹਦਾ, ਹਰਿਜਨ ਸਾਚੇ ਰਿਹਾ ਤਰਾਈਆ।

❋

❋

ਕਰੇ ਖੇਲ ਅਗੰਮੇ ਪਿਰ ਦਾ, ਪਰਮ ਪੁਰਖ ਵੱਡੀ ਵਡਿਆਈਆ। ਲੇਖਾ ਜਾਣੇ ਧਾਮ ਥਿਰ ਦਾ, ਘਰ ਸਾਚੇ ਖ਼ੁਸ਼ੀ ਵਖਾਈਆ। ਉਲਟਾ ਵੇਖ ਗੇੜ ਗਿੜਦਾ, ਵਿਸ਼ਨ ਬ੍ਰਹਮਾ ਸ਼ਿਵ ਅੱਖ ਖੁਲ੍ਹਾਈਆ। ਵੇਖੋ ਸਤਿ ਸਤਿਵਾਦੀ ਅਖਾੜਾ ਘੇਰਾ ਬੰਨ੍ਹਿਆ ਆਪਣੇ ਪਿੜ ਦਾ, ਚਾਰੋਂ ਕੁੰਟ ਧਿਆਨ ਲਗਾਈਆ। ਨਾਰਦ ਚਲ ਕੇ ਆਇਆ ਰਿੜ੍ਹਦਾ, ਹੌਲੀ ਹੌਲੀ ਪੰਧ ਮੁਕਾਈਆ। ਮੈਂ ਤੱਕਦਾ ਖੇਲ ਇਹ ਦੇਰ ਦਾ, ਜੁਗ ਚੌਕੜੀ ਧਿਆਨ ਲਗਾਈਆ। ਕਿਸ ਵੇਲੇ ਪ੍ਰਭ ਅੰਮ੍ਰਿਤ ਮੇਘ ਬਰਸੇ ਮਿਹਰ ਦਾ, ਮਿਹਰਵਾਨ ਦਇਆ ਕਮਾਈਆ। ਜੋ ਜਨ ਭਗਤਾਂ ਲੇਖਾ ਆਪ ਨਬੇੜਦਾ, ਦੂਜੇ ਹੱਥ ਨਾ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਵੇਖ ਅਖਾੜਾ ਅਗੰਮਾ ਲੱਗਾ, ਦੋ ਜਹਾਨ ਵੱਜੀ ਵਧਾਈਆ। ਕਿੰਨਰ ਯਛਪ ਆਏ ਭੱਜਾ, ਆਪਣਾ ਪੰਧ ਮੁਕਾਈਆ। ਤਾਲ ਤਲਵਾੜਾ ਇਕੋ ਰੱਖਾ, ਸੁਰ ਤਾਲ ਸਮਝ ਕੋਇ ਨਾ ਪਾਈਆ। ਨੇਤਰ ਵੇਖਣ ਆਪਣੀਆਂ ਅੱਖਾਂ, ਨੈਣ ਰਹੇ ਖੁਲ੍ਹਾਈਆ। ਕਰੇ ਖੇਲ ਪੁਰਖ ਸਮਰਥਾ, ਵਡ ਦਾਤਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਦੇਵਤ ਸੁਰ ਔਂਦੇ ਗਾਵਣ ਗੀਤ, ਵਾਹਵਾ ਰਾਗ ਅਲਾਈਆ। ਚਲੋ ਵੇਖੀਏ ਅਚਰਜ ਰੀਤ, ਜੋ ਪਰਮ ਪੁਰਖ ਚਲਾਈਆ। ਸਾਚੀ ਦੱਸੇ ਸਚ ਪ੍ਰੀਤ, ਨਾਤਾ ਇਕ ਰਖਾਈਆ । ਲੇਖਾ ਜਾਣ ਹਸਤ ਕੀਟ, ਊਚ ਨੀਚ ਦਏ ਵਡਿਆਈਆ । ਓਢਣ ਪੀਤੰਬਰ ਦੇਵੇ ਇਕੋ ਸੀਸ, ਸੋਹਣਾ ਰੰਗ ਰੰਗਾਈਆ। ਦਇਆਵਾਨ ਕਰ ਬਖ਼ਸ਼ੀਸ਼, ਬਖ਼ਸ਼ਿਸ਼ ਝੋਲੀ ਪਾਈਆ। ਲੱਖ ਚੁਰਾਸੀ ਵਿਚੋਂ ਕਰ ਸਰਜੀਤ, ਜੀਵਣ ਜੀਵਣ ਦਏ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਸਾਰੇ ਇਕੱਠੇ ਹੋ ਕੇ ਆਏ, ਕੂਕ ਕੂਕ ਸੁਣਾਈਆ। ਸਾਹਿਬ ਸਤਿਗੁਰ ਲਿਆ ਬੁਲਾਏ, ਆਪਣਾ ਹੁਕਮ ਵਰਤਾਈਆ। ਧੁਰ ਸੰਦੇਸ਼ਾ ਇਕ ਸੁਣਾਏ, ਸ਼ਬਦੀ ਨਾਦ ਵਜਾਈਆ। ਸਾਚੇ ਮੰਗਲ ਧੁਰ ਸੁਣਾਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਆਪਣੀ ਖੇਲ ਜਣਾਈਆ। ਇਕੱਠੇ ਹੋ ਕੇ ਸਾਰੇ ਦੱਸਣ, ਇਕ ਦੂਜੇ ਹਾਲ ਸੁਣਾਈਆ। ਉਠੋ ਵੇਖੋ ਪ੍ਰਭ ਸਮਰਥਨ, ਸਾਹਿਬ ਵੱਡੀ ਵਡਿਆਈਆ। ਜਨ ਭਗਤਾਂ ਹਿਰਦੇ ਆਇਆ ਵਸਣ, ਘਰ ਮੰਦਰ ਡੇਰਾ ਲਾਈਆ। ਤਾਲ ਅਗੰਮੇ ਆਇਆ ਵੱਜਣ, ਧੁਰ ਦਾ ਨਾਦ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵੇ ਮਾਣ ਵਡਿਆਈਆ। ਸੁਣ ਵਡਿਆਈ ਨਾਰਦ ਬੋਲੇ, ਇਕੋ ਆਵਾਜ ਲਗਾਈਆ। ਤੁਸੀਂ ਸਾਰੇ ਦਿਸੋ ਭੋਲੇ, ਭੋਲਾ ਭਾਉ ਰਖਾਈਆ। ਉਠੋ ਵੇਖੋ ਹੋ ਕੇ ਉਹਲੇ, ਆਪਣੀ ਅੱਖ ਖੁਲ੍ਹਾਈਆ। ਪੁਰਖ ਅਬਿਨਾਸ਼ੀ ਗਾਵੇ ਢੋਲੇ, ਸਾਚਾ ਰਾਗ ਅਲਾਈਆ। ਸੰਤ ਸੁਹੇਲੇ ਆਪ ਵਿਰੋਲੇ, ਲੱਖ ਚੁਰਾਸੀ ਵਿਚੋਂ ਬਾਹਰ ਕਢਾਈਆ। ਅੰਤਰ ਆਤਮ ਨਿਰਗੁਣ ਮੌਲੇ, ਸੋਹਣਾ ਰੰਗ ਚੜ੍ਹਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜੋ ਕਰ ਕੇ ਗਏ ਕੌਲੇ, ਕੀਤਾ ਇਕਰਾਰ ਤੋੜ ਨਿਭਾਈਆ। ਕਰੇ ਖੇਲ ਉਪਰ ਧੌਲੇ, ਧਰਨੀ ਧਰਤ ਦਏ ਵਡਿਆਈਆ। ਰੰਗ ਵਟਾਏ ਸਾਵਲ ਸਵਲੇ, ਸੁੰਦਰ ਆਪਣੀ ਕਾਰ ਕਮਾਈਆ। ਤਾਲ ਵਜਾਏ ਬਿਨ ਢੋਲਕ ਤਬਲੇ, ਤੰਦ ਸਤਾਰ ਨਾ ਕੋਇ ਹਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਕਿੰਨਰ ਕਹੇ ਮੈਂ ਦੱਸਾਂ ਸੱਚ, ਸਚ ਸਚ ਜਣਾਈਆ। ਅੰਦਰੇ ਅੰਦਰ ਵੇਖੋ ਸਾਰੇ ਰਹੇ ਨੱਚ, ਮੁਖ ਘੁੰਗਟ

❋

❋

ਨਾ ਕੋਇ ਉਠਾਈਆ। ਦੂਰ ਦੁਰਾਡ ਫਿਰਨ ਬਚ ਬਚ, ਅੱਗੇ ਸੀਸ ਨਾ ਕੋਇ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰੇ ਆਪ ਕਮਾਈਆ। ਗੁਰ ਅਵਤਾਰ ਕਹਿਣ ਇਹ ਖੇਲ ਅਨੋਖਾ, ਸਮਝ ਕਿਸੇ ਨਾ ਆਈਆ। ਸ੍ਰੀ ਭਗਵਾਨ ਜਨ ਭਗਤਾਂ ਨਾਲ ਕਰੇ ਨਾ ਧੋਖਾ, ਧੁਰ ਦੀ ਵਸਤ ਆਪ ਵਰਤਾਈਆ। ਮਾਰਗ ਦੱਸੇ ਇਕੋ ਸੌਖਾ, ਸਾਚੀ ਕਰੇ ਪੜ੍ਹਾਈਆ। ਆਪਣੇ ਮਿਲਣ ਦਾ ਦੇ ਕੇ ਆਪ ਮੌਕਾ, ਆਪਣੇ ਸੰਗ ਰਖਾਈਆ। ਪੀਰ ਪੈਗ਼ੰਬਰ ਕਹਿਣ ਹਰਿਸੰਗਤ ਨਾਲ ਲੈ ਕੇ ਦੇਵੇ ਹੋਕਾ, ਜੰਗਲ ਬੇਲੇ ਕੂਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਵਿਸ਼ਨ ਕਹੇ ਮੈਂ ਲਿਆ ਜਾਣ, ਸ੍ਰੀ ਭਗਵਾਨ ਵੱਡੀ ਵਡਿਆਈਆ । ਕਰੇ ਖੇਲ ਮਾਤ ਮਹਾਨ, ਮਹਿਮਾ ਅਕਥ ਕਥੀ ਨਾ ਜਾਈਆ। ਮੈਂ ਵੇਖ ਕੇ ਹੋਇਆ ਹੈਰਾਨ, ਹੈਰਾਨੀ ਮੇਰੇ ਉਤੇ ਛਾਈਆ। ਮੈਂ ਦੇਵਣਹਾਰਾ ਦਾਨ, ਘਰ ਘਰ ਰਿਜ਼ਕ ਪੁਚਾਈਆ। ਪ੍ਰਭ ਕਰੇ ਖੇਲ ਮਹਾਨ, ਵੱਖਰਾ ਰਾਹ ਵਖਾਈਆ। ਜਨ ਭਗਤਾਂ ਇਕ ਨਿਸ਼ਾਨ, ਸਤਿ ਸਤਿਵਾਦੀ ਆਪ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਬ੍ਰਹਮਾ ਕਹੇ ਮੈਂ ਵੇਖਿਆ ਬ੍ਰਹਮ, ਹਰ ਘਟ ਨਜ਼ਰ ਟਿਕਾਈਆ। ਸ੍ਰੀ ਭਗਵਾਨ ਕਰੇ ਆਪਣਾ ਕਰਮ, ਨਿਹਕਰਮੀ ਕਰਮ ਕਮਾਈਆ। ਜਿਨ੍ਹਾਂ ਦੇਵੇ ਆਪਣੀ ਸਰਨ, ਕਰਮ ਕਾਂਡ ਨਾ ਕੋਇ ਰਖਾਈਆ। ਕੂੜੀ ਕਿਰਿਆ ਨਾਤਾ ਤੋੜੇ ਭਰਮ, ਭਾਂਡਾ ਭਰਮ ਭੌ ਭੰਨਾਈਆ। ਸੋ ਢੋਲਾ ਇਕੋ ਪੜ੍ਹਨ, ਸੋਹੰ ਸੱਚਾ ਰਾਗ ਅਲਾਈਆ। ਆਤਮ ਪਰਮਾਤਮ ਖ਼ੁਸ਼ੀਆਂ ਕਰਨ, ਚਿੰਤਾ ਗ਼ਮ ਨਾ ਕੋਇ ਵਖਾਈਆ। ਲੇਖਾ ਚੁੱਕੇ ਮਰਨ ਡਰਨ, ਲੱਖ ਚੁਰਾਸੀ ਫੰਦ ਕਟਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਅਪਾਰਾ, ਸਾਰੇ ਬਿਨ ਰਸਨਾ ਰਹੇ ਸੁਣਾਈਆ । ਨਿਰਗੁਣ ਕਰਦਾ ਫਿਰੇ ਸਚ ਵਿਹਾਰਾ, ਦੋ ਧਾਰਾ ਚਾਲ ਚਲਾਈਆ। ਨਿਰਗੁਣ ਸਰਗੁਣ ਹੋ ਉਜਿਆਰਾ, ਸੋਹਣੀ ਆਪਣੀ ਬਣਤ ਬਣਾਈਆ । ਗੋਬਿੰਦ ਦੇ ਇਕ ਆਧਾਰਾ, ਬ੍ਰਾਹਮਣ ਗੌੜਾ ਖੇਲ ਵਖਾਈਆ। ਸਚ ਅਮਾਮ ਧੁਰ ਦਾ ਯਾਰਾ, ਪਰਵਰਦਿਗਾਰ ਨੂਰ ਇਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਈਸਾ ਮੂਸਾ ਮੁਹੰਮਦ ਸੁਣਾਇਆ ਇਕ, ਇਕੋ ਬੋਲ ਜਣਾਈਆ । ਜਿਸ ਦਾ ਲੇਖਾ ਗਏ ਲਿਖ, ਸੋ ਦਾਤਾ ਬੇਪਰਵਾਹੀਆ। ਜਨ ਭਗਤਾਂ ਪੌਂਦਾ ਫਿਰੇ ਭਿੱਖ, ਮੁਰੀਦ ਮੁਰਸ਼ਦ ਵੇਖ ਵਖਾਈਆ। ਸ੍ਰਿਸ਼ਟ ਸਬਾਈ ਆਤਮ ਜਿਤ, ਪਰਮਾਤਮ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਚਰਜ ਆਪਣੀ ਧਾਰ ਚਲਾਈਆ। ਸੁਣ ਕੇ ਬਚਨ ਬ੍ਰਹਮਾ ਸੁਤ ਬੋਲਿਆ ਕੁਮਾਰ, ਆਪਣੀ ਧਾਰ ਜਣਾਈਆ। ਤੇਈ ਅਵਤਾਰ ਕਰੋ ਵਿਚਾਰ, ਪਰਦਾ ਉਹਲਾ ਆਪ ਉਠਾਈਆ । ਕਰੇ ਖੇਲ ਕੀ ਸਿਰਜਣਹਾਰ, ਕਵਣ ਕਰਨੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵੇ ਮਾਣ ਵਡਿਆਈਆ। ਤੇਈ ਅਵਤਾਰ ਵੇਖ ਹੋਏ ਖ਼ੁਸ਼, ਖ਼ੁਸ਼ੀਆਂ ਹਾਲ ਸੁਣਾਈਆ। ਸ੍ਰੀ ਭਗਵਾਨ ਉਨ੍ਹਾਂ ਰਿਹਾ ਪੁਛ, ਜਿਨ੍ਹਾਂ ਸਾਡੇ ਨਾਲ ਪ੍ਰੀਤ ਲਗਾਈਆ। ਅੰਤਮ ਸਾਡਾ ਪੈਂਡਾ ਗਿਆ ਮੁੱਕ, ਪੁਰਖ ਅਕਾਲ ਵੇਖ ਵਖਾਈਆ। ਦੀਨਾਂ ਦੁੱਖੀਆਂ ਵੰਡੇ ਦੁੱਖ, ਦਰਦੀਆਂ ਦਰਦ ਰਖਾਈਆ । ਭਗਤ ਭਗਵਾਨ ਗੋਦੀ ਚੁੱਕ, ਸੋਹਣੀ ਸੇਜ ਸੁਹਾਈਆ। ਨਿਰਗੁਣ ਨਿਰਵੈਰ ਬਦਲਿਆ ਆਪਣਾ ਰੁਖ਼, ਚਾਲ ਅਵੱਲੜੀ ਇਕ ਚਲਾਈਆ।

❋

❋

ਜੋਤੀ ਧਾਰੋਂ ਆਪੇ ਉਠ, ਸ਼ਬਦੀ ਡੰਕ ਵਜਾਈਆ। ਹਰਿ ਭਗਤਾਂ ਰਿਹਾ ਪੁੱਛ, ਘਰ ਘਰ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਸੁਣ ਵਡਿਆਈ ਆਇਆ ਘਨਈਆ, ਸਚ ਕਹਾਣੀ ਇਕ ਜਣਾਈਆ। ਚਲਦੀ ਵੇਖੀ ਇਸ ਦੀ ਨਈਆ, ਨੌਕਾ ਸਮੁੰਦ ਸਾਗਰ ਪਾਰ ਕਰਾਈਆ। ਨਾਲ ਰੱਖੀ ਅਗੰਮੀ ਵਹੀਆ, ਰਵਿਦਾਸ ਚੁਮਿਆਰਾ ਕਰੇ ਲਿਖਾਈਆ। ਨਾਤਾ ਜੋੜ ਭੈਣਾ ਭੱਈਆ, ਹਰਿ ਸੰਗਤ ਸੰਗ ਬਣਾਈਆ। ਕੋਟਨ ਬੁੱਲੇ ਨਾਲ ਤਾਲ ਵਜਾਵਣ ਕਰਨ ਥਈਆ ਥਈਆ, ਆਪਣਾ ਨਾਚ ਵਖਾਈਆ। ਗੋਪੀਆਂ ਕਾਹਨ ਕਹਿਣ ਮਿਲਿਆ ਸਈਆ, ਸਾਹਿਬ ਬੇਪਰਵਾਹੀਆ। ਖ਼ੁਸ਼ੀਆਂ ਵੇਖ ਖ਼ੁਸ਼ੀ ਹੋਏ ਦੁਰਗਾ ਮਈਆ, ਮਿਹਰਵਾਨ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਰਚਾਈਆ। ਵੇਖ ਖੇਲ ਰਮਈਆ ਦੱਸੇ, ਧੁਰ ਦਾ ਹਾਲ ਜਣਾਈਆ। ਆਦਿ ਜੁਗਾਦਿ ਸਾਹਿਬ ਜੋ ਵਸੇ, ਨਿਰਗੁਣ ਦਾਤਾ ਬੇਪਰਵਾਹੀਆ। ਭਗਤ ਸੁਹੇਲਾ ਖ਼ੁਸ਼ੀਆਂ ਨਾਲ ਹੱਸੇ, ਸੋਹਣਾ ਗੀਤ ਅਲਾਈਆ। ਹਰਿਸੰਗਤ ਸੰਗ ਮਿਲ ਮਿਲ ਭੱਜੇ, ਭੱਜਿਆਂ ਪੰਧ ਮੁਕਾਈਆ। ਜੁਗ ਜਨਮ ਦੇ ਕਰੇ ਇਕੱਠ, ਸੋਹਣਾ ਜੋੜ ਜੁੜਾਈਆ । ਨੇਤਰ ਵੇਖ ਪੱਤ ਰੱਖੇ, ਮਿਹਰ ਨਜ਼ਰ ਨੈਣ ਉਠਾਈਆ। ਖ਼ੁਸ਼ੀਆਂ ਵਿਚ ਕੋਈ ਨਾ ਥੱਕੇ, ਹਰਖ ਸੋਗ ਨਾ ਕੋਇ ਵੰਡਾਈਆ। ਜਿਸ ਵੇਲੇ ਗੁਰਮੁਖ ਚਰਨਾਂ ਵਲ ਤੱਕੇ, ਧੂੜੀ ਮਸਤਕ ਟਿੱਕਾ ਲਾਈਆ। ਪੀਰ ਪੈਗ਼ੰਬਰ ਭੱਜੇ ਜਾਣ ਨਾਲ ਛੱਡ ਮਦੀਨੇ ਮੱਕੇ, ਸੋਹਣਾ ਆਪਣਾ ਬੰਸ ਬਣਾਈਆ । ਮੰਦਰ ਮਸਜਿਦ ਸ਼ਿਵਦਵਾਲੇ ਮੱਠ ਗੁਰ ਅਵਤਾਰ ਆਏ ਨੱਠੇ, ਸੋਹਣਾ ਆਪਣਾ ਪੰਧ ਬਣਾਈਆ। ਰੰਗ ਮਾਨਣ ਵਿਚ ਧੂੜ ਘੱਟੇ, ਸੋਹਣਾ ਲਾਲ ਰੰਗ ਵਖਾਈਆ। ਗੀਤ ਗੌਣ ਸਾਹਿਬ ਪੱਤ ਰੱਖੇ, ਪਰਮੇਸ਼ਵਰ ਦਾਤਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਸੁਣ ਵਡਿਆਈ ਆਇਆ ਮੂਸਾ, ਸਾਰਾ ਹਾਲ ਸੁਣਾਈਆ। ਮੈਂ ਕਾਲਾ ਧੋਣਾ ਆਪਣਾ ਸੂਸਾ, ਹਰਿਸੰਗਤ ਧੂੜੀ ਉਤੇ ਪਾਈਆ। ਮੇਰਾ ਖ਼ਾਲੀ ਚਲਦਿਆਂ ਚਲਦਿਆਂ ਭਰਿਆ ਠੂਠਾ, ਅਤੋਟ ਅਤੁਟ ਵਰਤਾਈਆ। ਸਾਹਿਬ ਸਤਿਗੁਰ ਇਕੋ ਤੁਠਾ, ਮਿਹਰ ਨਜ਼ਰ ਨੈਣ ਉਠਾਈਆ। ਜਿਥੇ ਮਰੂੰਡਾ ਦਿਤਾ ਨਾਲ ਮੁੱਠਾਂ, ਓਸ ਧਾਮ ਮਿਲੇ ਵਡਿਆਈਆ। ਸਮੇਂ ਅਨੁਸਾਰ ਬਰਾਟ ਓਥੇ ਲੁਕਾ, ਆਪਣਾ ਮੁਖ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਈਸਾ ਕਹੇ ਮੈਂ ਵੇਖਿਆ ਹਾਲ, ਹਾਜ਼ਰ ਹੋ ਕੇ ਸੇਵ ਕਮਾਈਆ। ਪਰਵਰਦਿਗਾਰ ਹੋਇਆ ਦਿਆਲ, ਰਹਿਮਤ ਇਕ ਜਣਾਈਆ। ਗੁਰਮੁਖ ਵੇਖ ਆਪਣਾ ਲਾਲ, ਲਾਲਨ ਇਕੋ ਰੰਗ ਰੰਗਾਈਆ। ਚਲਦਿਆਂ ਚਲਦਿਆਂ ਖੇਲ ਕਰੇ ਕਮਾਲ, ਬੇਅੰਤ ਬੇਪਰਵਾਹੀਆ। ਜਨ ਭਗਤਾਂ ਕਰਦਾ ਜਾਏ ਵਸਾਲ, ਦੇ ਜੁਮਾਲ ਨੂਰ ਇਲਾਹੀਆ। ਮੁਖ ਪੂੰਝਦਾ ਜਾਏ ਨਾਲ ਰੁਮਾਲ, ਸੋਹਣੀ ਸੇਵ ਕਮਾਈਆ। ਜੇ ਥੱਕਣ ਲੱਗਣ ਅੰਦਰ ਵੜ ਕੇ ਲਏ ਉਠਾਲ, ਉਠੋ ਨੱਠੋ ਵਾਹੋ ਦਾਹੀਆ। ਸੋਹਣਾ ਮੌਕਾ ਲਿਆ ਸੰਭਾਲ, ਮੁਫ਼ਤ ਆਪਣੀ ਸੇਵ ਕਮਾਈਆ। ਉਚੇ ਨੀਵੇਂ ਥਾਂ ਛਾਲਾਂ ਮਾਰ, ਹਰਿਜਨ ਭੱਜਣ ਵਾਹੋ ਦਾਹੀਆ। ਜਾ ਕੇ ਵੇਖੀਏ ਆਪਣਾ ਯਾਰ, ਵਿਛੋੜਾ ਝੱਲ ਸਕੇ ਕੋਈ ਨਾ ਰਾਈਆ। ਲਾਲ ਚੰਦ ਨਹੀਂ ਇਹ ਗੁਰ ਕਾ ਲਾਲ, ਲਾਲ ਗੁਰੂ ਰੂਪ ਸਮਾਈਆ। ਜਿਸ ਸੇਵਾ ਕੀਤੀ ਮਹਾਨ, ਮਿਲੀ ਮਾਣ ਵਡਿਆਈਆ। ਲਾਲੋ ਦੇ ਪਿਛੇ ਇਹਦਾ ਮਕਾਨ, ਠਠਿਆਰਾ ਰੂਪ ਵਟਾਈਆ।

❋

❋

ਘਾੜਤ ਘੜਨ ਵਿਚ ਕਮਾਲ, ਸੋਹਣੇ ਭਾਂਡੇ ਦਏ ਬਣਾਈਆ। ਇਕ ਕੌਲ ਤੇ ਇਕ ਥਾਲ, ਨਾਨਕ ਭੇਟ ਚੜ੍ਹਾਈਆ। ਲਾਲੋ ਇਸ ਵਿਚ ਖਾਣਾ ਦੇਣਾ ਖਵਾਲ, ਇਹੋ ਮੇਰੇ ਮਨ ਭਾਈਆ। ਜੇ ਮੇਰਾ ਸਾਹਿਬ ਹੋਵੇ ਦਿਆਲ, ਤੇਰੇ ਨਾਲ ਦਏ ਮਿਲਾਈਆ। ਮੇਰਾ ਕਾਇਆ ਭਾਂਡਾ ਅੰਦਰੋਂ ਦੇਵੇ ਮਾਂਜ, ਸੋਹਣੀ ਕਰੇ ਸਫ਼ਾਈਆ। ਜਨ ਭਗਤਾਂ ਨਾਲ ਬਣਾਏ ਸਾਂਝ, ਸਾਚੀ ਗੰਢ ਪਵਾਈਆ। ਇਹੋ ਮੈਨੂੰ ਲੱਗੀ ਤਾਂਘ, ਜਿਹੜੀ ਸਕੇ ਨਾ ਕੋਇ ਬੁਝਾਈਆ। ਬੇਸ਼ਕ ਮੈਂ ਮੁਸਲਮੀਨ ਹੋ ਕੇ ਦੇਵਾਂ ਬਾਂਗ, ਨਿਮਾਜ਼ ਪੰਜ ਵਾਰ ਸੁਣਾਈਆ। ਦੀਨ ਦਿਆਲ ਮੇਰੀ ਖੋਲ੍ਹੋ ਜਾਗ, ਅੱਖ ਪਰਤੱਖ ਖੁਲ੍ਹਾਈਆ। ਅੰਤਰ ਉਪਜੇ ਇਕ ਵੈਰਾਗ, ਬਿਰਹੋਂ ਤੀਰ ਚਲਾਈਆ। ਸਚ ਸਰਨਾਈ ਜਾਵਾਂ ਲਾਗ, ਆਪਣਾ ਆਪ ਮਿਟਾਈਆ । ਇਕੋ ਡਰ ਮੈਨੂੰ ਸ਼ਰਅ ਵਾਲੇ ਨਾ ਦੇਵਣ ਦਾਗ਼, ਜਗਤ ਦੁੱਖ ਭਵਾਈਆ। ਓਸੇ ਵੇਲੇ ਸਾਹਿਬ ਸਤਿਗੁਰ ਨਿਰਗੁਣ ਸਰੂਪ ਸੁਣੀ ਅਵਾਜ਼, ਸ਼ਬਦ ਸੰਦੇਸ਼ ਅਲਾਈਆ। ਪੁਰਖ ਅਕਾਲ ਦਾ ਨਹੀਂ ਕੋਈ ਸਮਾਜ, ਜਾਤ ਪਾਤ ਨਾ ਕੋਇ ਵਡਿਆਈਆ। ਜੇ ਚਾਹਵੇਂ ਤੇ ਦੇਵਾਂ ਰਾਜ, ਸੀਸ ਤਾਜ ਛਤਰ ਝੁਲਾਈਆ। ਜੇ ਦਰਸ ਮੰਗੇਂ ਗੁਰੂ ਮਹਾਰਾਜ, ਨੇਤਰ ਨੈਣਾਂ ਦਿਆਂ ਵਖਾਈਆ। ਸੁਣ ਅਵਾਜ਼ ਕਰ ਪੁਕਾਰ, ਕਿਹਾ ਮੇਰੀ ਰੱਖ ਲਾਜ, ਤੇਰੇ ਹੱਥ ਵਡਿਆਈਆ। ਤੇਰਾ ਕਲਮਾ ਤੇਰੀ ਨਿਮਾਜ਼, ਤੇਰਾ ਸਜਦਾ ਤੇਰਾ ਸੀਸ ਝੁਕਾਈਆ। ਨਾਨਕ ਕਿਹਾ ਵਿਚ ਥੋੜਾ ਰਹਿ ਗਿਆ ਰਾਜ਼, ਤੈਨੂੰ ਸਚ ਦਿਆਂ ਜਣਾਈਆ। ਜੇ ਨਧੜਕ ਹੋ ਕੇ ਹੋ ਜਾਨੋਂ ਮੁਹਤਾਜ, ਲੇਖਾ ਹੁਣੇ ਦੇਂਦਾ ਮੁਕਾਈਆ। ਤੇਰੇ ਅੰਤਰ ਭੈ ਦੀ ਆਈ ਆਵਾਜ਼, ਕਾਜ਼ੀਆਂ ਕੋਲੋਂ ਡਰ ਰਖਾਈਆ। ਮੈਂ ਪਰਵਰਦਿਗਾਰ ਅੱਗੇ ਕਰਾਂ ਫ਼ਰਿਆਦ, ਦੇਵਾਂ ਸਚ ਸੁਣਾਈਆ। ਤੂੰ ਇਸ ਦਾ ਲੇਖਾ ਰੱਖਣਾ ਯਾਦ, ਜੋ ਗਵਾਂਢੀ ਲਾਲੋ ਨਜ਼ਰੀ ਆਈਆ। ਇਸ ਦਾ ਨਾਉਂ ਮੁਮਤਾਜ, ਵਾਲਦ ਖ਼ੈਰ ਦੀਨ ਅਖਵਾਈਆ। ਤੇਰੇ ਬੇੜੇ ਉਤੇ ਚੜ੍ਹੇ ਰੱਖ ਕੇ ਤੇਰੀ ਖ਼ਾਹਸ਼, ਨਿਰਾਸਾ ਨਜ਼ਰ ਕੋਇ ਨਾ ਆਈਆ। ਸ੍ਰੀ ਭਗਵਾਨ ਕਿਹਾ ਮੈਂ ਪੂਰੀ ਕਰਾਂ ਆਸ, ਨਾਲ ਲਾਲੋ ਇਹਦਾ ਸੰਗ ਬਣਾਈਆ। ਕਲਜੁਗ ਅੰਤਮ ਪਰਗਟ ਹੋ ਕੇ ਨਿਰਗੁਣ ਜੋਤ ਕਰਾਂ ਪਰਕਾਸ਼, ਜੋਤੀ ਜਾਮਾ ਵੇਸ ਵਟਾਈਆ। ਚਲ ਕੇ ਆਵਾਂ ਇਸ ਦੇ ਪਾਸ, ਬਣ ਕੇ ਪਾਂਧੀ ਜਗਤ ਰਾਹੀਆ। ਲਾਲੋ ਦਾ ਸਾਰਾ ਲੈ ਕੇ ਸਾਥ, ਇਕੱਠ ਇਕੋ ਘਰ ਕਰਾਈਆ। ਦੋਹਾਂ ਦੇ ਮਿਲਾ ਕੇ ਹੱਥ ਨਾਲ ਹਾਥ, ਵਿਚੋਲਾ ਹੋ ਕੇ ਜੋੜ ਜੁੜਾਈਆ। ਆਪਣੇ ਵੇਖਣ ਦੀ ਦੇ ਕੇ ਅੱਖ, ਅੰਦਰੋਂ ਤਾਕੀ ਲਾਹੀਆ। ਜੋ ਵਸਤ ਰੱਖੀ ਢੱਕ, ਇਕੋ ਵਾਰ ਵਖਾਈਆ। ਹਰਿਸੰਗਤ ਕਹੇ ਨਬੇੜਾ ਕੀਤਾ ਹੱਕ, ਖ਼ੁਸ਼ੀਆਂ ਨਾਲ ਸੁਣਾਈਆ। ਸ੍ਰੀ ਭਗਵਾਨ ਕਹੇ ਜੇ ਬੱਚਿਓ ਗਏ ਥੱਕ, ਰਾਤੀਂ ਸੁੱਤਿਆਂ ਸਾਰਿਆਂ ਦਰਸ ਦਿਖਾਈਆ । ਸਾਰੇ ਟੇਕ ਕੇ ਕਹਿਣ ਮੱਥ, ਪ੍ਰਭੂ ਤੇਰੀ ਧੂੜ ਖ਼ੁਸ਼ੀਆਂ ਨਾਲ ਮਸਤਕ ਲਾਈਆ। ਤੇਰੇ ਉਤੇ ਸਭ ਨੇ ਹੱਥ ਦਿਤੇ ਰੱਖ, ਹੱਕ ਆਪਣਾ ਲਿਆ ਜਮਾਈਆ। ਅਬਿਨਾਸ਼ੀ ਕਰਤਾ ਨਿਰਗੁਣ ਨਿਰਵੈਰ ਮਿਹਰਵਾਨ ਜਨ ਭਗਤਾਂ ਅੰਦਰ ਆਵੇ ਨਿਝੱਕ, ਸਾਢੇ ਤਿੰਨ ਹੱਥ ਅੰਦਰ ਫੇਰਾ ਪਾਈਆ। ਅੱਗੇ ਕੋਈ ਨਾ ਸਕੇ ਡੱਕ, ਨੌ ਦਵਾਰੇ ਨਿਉਂ ਨਿਉਂ ਸੀਸ ਨਿਵਾਈਆ। ਕਰੇ ਖੇਲ ਪੁਰਖ ਸਮਰਥ, ਸ਼ਾਹ ਪਾਤਸ਼ਾਹ ਵੱਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਸਭ ਦਾ ਲਹਿਣਾ ਰਿਹਾ ਚੁਕਾਈਆ। ਲਹਿਣਾ ਚੁਕਦਾ ਵੇਖ ਨਾਨਕ ਓਮ ਓਅੰਕਾਰ ਨਿਰੰਕਾਰ ਰਿਹਾ ਜਸ ਗਾਈਆ। ਮੈਂ ਸਹਿਜ ਸੁਭਾਉ ਆਇਆ ਦੱਸ, ਆਪਣੀ ਰਮਜ਼ ਲਗਾਈਆ। ਸ੍ਰੀ ਭਗਵਾਨ

❋

❋

ਚੇਤਾ ਲਿਆ ਰੱਖ, ਭੁਲਿਆ ਅਭੁੱਲ ਨਾ ਬੇਪਰਵਾਹੀਆ। ਨਿੱਕਾ ਵੱਡਾ ਹੋ ਕੇ ਆਇਆ ਨੱਠ, ਵੱਡਾ ਨਿੱਕਾ ਆਪਣਾ ਰੂਪ ਵਟਾਈਆ। ਰਾਹ ਵਿਚ ਇਸ਼ਾਰਿਆਂ ਨਾਲ ਸਭ ਕੁਛ ਰਿਹਾ ਦੱਸ, ਤਾਰਦਾ ਜਾਏ ਪਾਂਧੀ ਰਾਹੀਆ। ਗੁਰਮੁਖ ਖ਼ੁਸ਼ੀਆਂ ਨਾਲ ਰਹੇ ਹੱਸ, ਆਪਣੀ ਖ਼ੁਸ਼ੀ ਮਨਾਈਆ । ਸ੍ਰੀ ਭਗਵਾਨ ਕਹੇ ਇਹ ਮੇਰਾ ਨਹੀਂ ਕਿਛ ਵਸ, ਤੁਹਾਡਾ ਦੇਣਾ ਝੋਲੀ ਪਾਈਆ। ਤੁਹਾਡੇ ਨਾਲ ਗੁਰੂ ਅਵਤਾਰ ਪੀਰ ਪੈਗ਼ੰਬਰ ਸਾਰੇ ਰਹੇ ਨੱਚ, ਅੱਡੀ ਪੱਬ ਦੋਵੇਂ ਰਹੇ ਉਠਾਈਆ। ਪੀਰ ਪੈਗ਼ੰਬਰ ਨਾਅਰੇ ਲਾਉਣ ਹੱਕ, ਪਰਵਰਦਿਗਾਰ ਤੇਰੀ ਸਰਨਾਈਆ। ਖ਼ੁਸ਼ੀਆਂ ਨਾਲ ਗਾਵਣ ਜਸ, ਤੂੰ ਮੇਰਾ ਮੈਂ ਤੇਰਾ ਦੋਹਾਂ ਦਾ ਸੱਚਾ ਇਕੋ ਮਾਹੀਆ। ਜਨ ਭਗਤ ਖੇੜਾ ਜਾਏ ਵਸ, ਘਰ ਨੌਬਤ ਨਾਮ ਵਜਾਈਆ। ਹਰਿਜਨ ਰਹਿਣ ਨਾ ਦੇਵੇ ਅੱਡ, ਦੂਰ ਦੁਰਾਡੇ ਜੋੜ ਜੁੜਾਈਆ। ਜਿਨ੍ਹਾਂ ਨੂੰ ਗੁਰ ਅਵਤਾਰ ਪੀਰ ਪੈਗ਼ੰਬਰ ਲਾਰੇ ਦੇ ਕੇ ਗਏ ਛੱਡ, ਤਿਨ੍ਹਾਂ ਦਾ ਲੇਖਾ ਦਏ ਮੁਕਾਈਆ । ਸਤਿ ਧਰਮ ਨਿਸ਼ਾਨਾ ਗੱਡ, ਦੋ ਜਹਾਨਾਂ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਕਰਨੀ ਕਾਰ ਕਮਾਈਆ। ਕਰਨੀ ਵੇਖ ਪੁਰਖ ਸਮਰਥ, ਚਾਰ ਕੁੰਟ ਵੱਜੀ ਵਧਾਈਆ। ਸਾਰੇ ਮਿਲ ਕੇ ਗਾਵਣ ਜਸ, ਸੋਹਣਾ ਰਾਗ ਅਲਾਈਆ। ਵਾਹ ਪ੍ਰਭੂ ਬੇਪਰਵਾਹ, ਤੂੰ ਕਿਨ੍ਹਾਂ ਦੇ ਹੋਇਉਂ ਵਸ, ਜਿਨ੍ਹਾਂ ਨੂੰ ਲੋਕੀਂ ਕਹਿਣ ਸ਼ੌਦਾਈਆ। ਸ੍ਰੀ ਭਗਵਾਨ ਕਿਹਾ ਮੈਂ ਨਹੀਂ ਇਹ ਮੇਰੀ ਅੱਖ, ਜਿਨ੍ਹਾਂ ਵਿਚੋਂ ਮੇਰਾ ਨੂਰ ਨਜ਼ਰੀ ਆਈਆ। ਇਹਨਾਂ ਪਿਛੇ ਮੈਂ ਮਾਤ ਹੋਇਆ ਪਰਤਖ, ਜੋਤੀ ਜਾਮਾ ਵੇਸ ਵਟਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਏਸੇ ਕਰ ਕੇ ਅੱਗੇ ਪਿਛੇ ਰਹੇ ਨੱਠ, ਡਰ ਭੈ ਮੇਰਾ ਨਜ਼ਰੀ ਆਈਆ। ਬਿਨ ਹੁਕਮ ਕਾਉਣ ਸਚਖੰਡ ਦਵਾਰ ਆਵੇ ਛੱਡ, ਘੱਟੇ ਮਿਟੀ ਵਿਚ ਭੱਜੇ ਵਾਹੋ ਦਾਹੀਆ। ਬੁੱਤ ਨੂੰ ਵੇਖ ਸਾਰੇ ਕਹਿਣ ਇਹ ਜੱਟ, ਜਟਾ ਜੂਟ ਧਾਰੀ ਸਮਝ ਕਿਸੇ ਨਾ ਆਈਆ। ਗੁਰਮੁਖ ਕਹਿਣ ਸ੍ਰੀ ਭਗਵਾਨ ਸਾਡੇ ਵਾਸਤੇ ਖੋਲ੍ਹਿਆ ਹੱਟ, ਅਨਮੁਲੜੀ ਦੌਲਤ ਰਿਹਾ ਵਰਤਾਈਆ। ਜੋ ਜੁਗ ਜਨਮ ਪੂਰਬ ਕਰਮ ਪ੍ਰਭ ਤੋਂ ਵਿਛੜ ਮੂੰਹ ਦੇ ਭਾਰ ਗਏ ਢੱਠ, ਤਿਨ੍ਹਾਂ ਰਿਹਾ ਉਠਾਈਆ। ਲੇਖੇ ਲਾ ਕੇ ਹੱਡ ਮਾਸ ਨਾੜੀ ਰੱਤ, ਰੁੱਤ ਰੁਤੜੀ ਆਪ ਮਹਿਕਾਈਆ। ਸਾਚੀ ਦੇ ਕੇ ਇਕੋ ਮਤ, ਚਾਰੇ ਵਰਨ ਸਮਝਾਈਆ। ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਸਭ ਦਾ ਪੂਰਾ ਕਰੇ ਹੱਕ, ਖ਼ਾਲੀ ਕੋਈ ਰਹਿਣ ਨਾ ਪਾਈਆ। ਬਣ ਰਥਵਾਹੀ ਚਲਾਏ ਰਥ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਰਿਹਾ ਮੁਕਾਈਆ। ਮੁਕਦਾ ਲੇਖਾ ਵੇਖ ਭਗਵੰਤ, ਦੋ ਜਹਾਨ ਨੈਣ ਉਠਾਈਆ। ਵੇਖੋ ਮਿਲਦਾ ਸਖੀਆਂ ਕੰਤ, ਸਾਹਿਬ ਸੁਲਤਾਨ ਬੇਪਰਵਾਹੀਆ। ਰੁਤ ਸੁਹਾਈ ਇਕ ਬਸੰਤ, ਪਤ ਡਾਲੀ ਆਪ ਮਹਿਕਾਈਆ। ਦੇ ਵਡਿਆਈ ਵਿਚੋਂ ਜੀਵ ਜੰਤ, ਸੰਤ ਸੁਹੇਲੇ ਲਏ ਉਠਾਈਆ। ਗ਼ਰੀਬ ਨਿਮਾਣਿਆਂ ਬਣਾ ਬਣਤ, ਸ਼ਾਹ ਸੁਲਤਾਨਾਂ ਨਾਲੋਂ ਉਚੇ ਧਾਮ ਬਹਾਈਆ। ਜਿਸ ਘਰ ਮਹਿਮਾ ਸਦਾ ਅਗਣਤ, ਲੇਖਾ ਲਿਖਤ ਵਿਚ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਵੇਖ ਵਡਿਆਈ ਹੁੰਦਾ ਜਸ, ਵਡਿਆਈ ਨੈਣਾਂ ਨੀਰ ਵਹਾਈਆ। ਹੋ ਨਿਮਾਣੀ ਚਰਨ ਗਈ ਢੱਠ, ਮੈਂ ਕੋਝੀ ਕਮਲੀ ਕੀ ਸਿਫ਼ਤ ਸਕਾਂ ਲਿਖਾਈਆ। ਜਿਨ੍ਹਾਂ ਪ੍ਰਭੂ ਤੂੰ ਹੋਇਉਂ ਵਸ, ਓਥੇ ਮੇਰੀ ਕੀ ਚਤੁਰਾਈਆ। ਮੈਂ ਚੁੱਕ ਨਾ ਸਕਾਂ ਅੱਖ, ਮੇਰੇ ਨੇਤਰ ਨੈਣ ਸ਼ਰਮਾਈਆ। ਉਹ ਵੱਡੇ ਜੋ ਤੇਰੀ ਚਰਨੀ ਗਏ ਢੱਠ, ਮੇਰੀ ਵੱਡੀ ਵਡਿਆਈ ਕੰਮ ਕਿਸੇ ਨਾ ਆਈਆ। ਜੇ

❋

❋

ਵੇਖੇਂ ਤੇ ਮੇਰੇ ਖ਼ਾਲੀ ਹੱਥ, ਕੋਝੀ ਕਮਲੀ ਦਿਆਂ ਦੁਹਾਈਆ। ਜੇ ਹਰਿਸੰਗਤ ਚਰਨਾਂ ਵਿਚ ਲਏ ਰੱਖ, ਏਨ੍ਹਾਂ ਨਾਲ ਮਿਲ ਕੇ ਤੇਰਾ ਨਾਮ ਧਿਆਈਆ। ਇਕ ਬੋਲਣਾ ਸਿਖ ਜਾਵਾਂ ਸੱਚ, ਸਚ ਵਿਚ ਤੇਰੀ ਸਿਫ਼ਤ ਨਜ਼ਰੀ ਆਈਆ। ਪ੍ਰੇਮ ਪ੍ਰੀਤੀ ਵਿਚ ਜਾਵਾਂ ਫਸ, ਫਸ ਕੇ ਨਾਤਾ ਇਨ੍ਹਾਂ ਨਾਲ ਰਖਾਈਆ। ਜੇ ਖ਼ੁਸ਼ੀਆਂ ਨਾਲ ਮੇਰੇ ਨਾਲ ਜਾਣ ਹੱਸ, ਮੈਂ ਉਚੀ ਅੱਡੀ ਫਿਰਾਂ ਚਾਈਂ ਚਾਈਂਆ। ਇਹ ਵਸਤ ਦੇ ਪ੍ਰਭੂ ਸਮਰਥ, ਖ਼ਾਲੀ ਝੋਲੀ ਅੱਗੇ ਡਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਉਠ ਵਡਿਆਈ ਜਗਤ ਵੱਡੀ, ਹਰਿ ਵਡੇਰਾ ਆਪ ਸਮਝਾਇੰਦਾ। ਮਾਣ ਤਾਣ ਕੂੜਾ ਛੱਡੀਂ, ਸ਼ਹਿਨਸ਼ਾਹ ਹੁਕਮ ਵਰਤਾਇੰਦਾ। ਹਰਿਸੰਗਤ ਨਾਲ ਉਠ ਕੇ ਭੱਜੀਂ, ਇਕੋ ਰਾਹ ਵਖਾਇੰਦਾ। ਮੋਟਰ ਟਾਂਗਾ ਵੇਖੀਂ ਲੱਭੀਂ ਨਾ ਕੋਈ ਗੱਡੀ, ਭਾੜੇ ਵਾਲਾ ਟੱਟੂ ਕੰਮ ਕਿਸੇ ਨਾ ਆਇੰਦਾ। ਸੇਵਾ ਕਰੀਂ ਆਪਣੀ ਪੈਰੀਂ ਹੱਥੀਂ, ਸੋਹਣੀ ਬਣਤ ਬਣਾਇੰਦਾ। ਵੇਖ ਹਰਿਸੰਗਤ ਆਪਣੀ ਅੱਖੀਂ, ਕਿਹੜੀ ਚਾਲ ਚਲਾਇੰਦਾ। ਵਿਛੋੜੇ ਵਿਚ ਨਾ ਤੜਫਣ ਦਿਤੀ ਮੱਛੀ, ਮਛਲੀ ਜਲ ਆਪੇ ਰੂਪ ਵਟਾਇੰਦਾ। ਇਹਨਾਂ ਨਾਲ ਹਿੱਸਾ ਪਾ ਕੇ ਰੱਖ ਲਾ ਪੱਤੀ, ਪਤਿਪਰਮੇਸ਼ਵਰ ਆਪੇ ਦਇਆ ਕਮਾਇੰਦਾ । ਜਿਨ੍ਹਾਂ ਦੂਰੋਂ ਚਲ ਕੇ ਗੁਜਰਾਤ ਵੇਖੀ ਸਖੀ, ਸਖੀਆਂ ਵਿਚੋਂ ਸਖੀ ਲਾਲ ਨਜ਼ਰੀ ਆਇੰਦਾ। ਜਿਸ ਦੀ ਮਾਂ ਬੜੀ ਪੱਕੀ, ਧੀਰਜ ਧੀਰ ਨਾਲ ਜੁੜਾਇੰਦਾ। ਉਹ ਸਭ ਨੂੰ ਗੱਲ ਦੱਸੇ ਸੱਚੀ, ਸ੍ਰੀ ਭਗਵਾਨ ਇਕੋ ਨਜ਼ਰੀ ਆਇੰਦਾ। ਹਰਿਸੰਗਤ ਜਿਸ ਦੀ ਬੱਚੀ, ਵਾਂਗ ਬੱਚਿਆਂ ਗੋਦ ਉਠਾਇੰਦਾ। ਇਸ ਦੀ ਪ੍ਰੀਤ ਨਹੀਂ ਕੱਚੀ, ਜੋ ਕੱਚਿਆਂ ਭਾਂਡਿਆਂ ਪੱਕਿਆਂ ਵਿਚ ਰਖਾਇੰਦਾ। ਇਸ ਦੀ ਧਾਰ ਬੜੀ ਅੱਛੀ, ਅੱਛੀ ਤਰ੍ਹਾਂ ਸਮਝਾਇੰਦਾ। ਗਲੋਂ ਲਾਹ ਦੇਵੇ ਜਮ ਦੀ ਰੱਸੀ, ਰਾਏ ਧਰਮ ਨਾ ਲੇਖ ਮੰਗਾਇੰਦਾ। ਇਹਦੇ ਕੋਲ ਅਗੰਮੀ ਬੱਤੀ, ਜੋ ਘਰ ਘਰ ਅੰਦਰ ਦੀਵਾ ਆਪ ਜਗਾਇੰਦਾ। ਮਿਹਰਵਾਨ ਹੋ ਕੇ ਗੁਰਮੁਖਾਂ ਅੰਦਰ ਦੇਵੇ ਧੀਰਜ ਜਤੀ, ਸਤਿ ਸੰਤੋਖ ਨਾਲ ਭਰਾਇੰਦਾ। ਜਿਸ ਦੇ ਦਵਾਰਿਉਂ ਮੰਗਦੇ ਗਏ ਨਾਮ ਦੀ ਇਕ ਰੱਤੀ, ਉਹ ਤੋਲਿਆਂ ਮਾਸਿਆਂ ਨਾਲੋਂ ਬੇਅੰਤ ਬੇਪਰਵਾਹ ਆਪ ਵਰਤਾਇੰਦਾ। ਗ਼ਰੀਬ ਨਿਮਾਣਿਆਂ ਫੜ ਫੜ ਬਾਹੋਂ ਚੁੱਕੇ ਆਪਣੀ ਹੱਥੀਂ, ਮਿਟੀ ਘੱਟਾ ਝਾੜ ਸੋਹਣਾ ਰੂਪ ਵਟਾਇੰਦਾ। ਬਿਨ ਕਰਨੀਉਂ ਕਮਾਈਉਂ ਝੋਲੀ ਪੌਂਦਾ ਜਾਏ ਖੱਟੀ, ਅਤੋਟ ਅਤੁਟ ਭੰਡਾਰਾ ਆਪ ਖੁਲ੍ਹਾਇੰਦਾ। ਉਸੇ ਵੈਰਾਗ ਵਿਚ ਮੈਂ ਫਟੀ, ਫੱਟੜ ਕਰ ਕੇ ਪੱਟੀ ਨਾਮ ਉਤੇ ਬੰਧਾਇੰਦਾ। ਹਰਿਸੰਗਤ ਕਰ ਕੇ ਇਕੱਠੀ, ਗੁਰਮੁਖ ਸੋਹਣੇ ਨਾਲ ਲਿਆਇੰਦਾ। ਜਿਨ੍ਹਾਂ ਵਿਚ ਬਹਿ ਕੇ ਮੈਂ ਵੀ ਸਜੀ, ਸੱਜਣ ਸੰਗ ਰਖਾਇੰਦਾ। ਬੇਪਰਵਾਹ ਪਰ ਔਂਦਾ ਅੱਜੀਂ ਪੱਜੀਂ, ਪਰਦਾ ਓੁਹਲਾ ਵਿਚ ਰਖਾਇੰਦਾ। ਰਾਹ ਵਿਚ ਵੇਖ ਕੇ ਹੱਸਣ ਖ਼ਜ਼ੂਰਾਂ ਖ਼ੱਜੀ, ਖ਼ੱਜਲ ਹੁੰਦਾ ਆਪਣਾ ਨਾ ਮੁਖ ਭਵਾਇੰਦਾ। ਜਿਸ ਦੇ ਨਾਲ ਨਿੱਕੀ ਵੱਡੀ ਸੰਗਤ ਫਿਰੇ ਭੱਜੀ, ਭਜਨ ਇਕੋ ਇਕ ਜਪਾਇੰਦਾ। ਜਿਸ ਦੀ ਤਾਲੀ ਦੋ ਜਹਾਨ ਵੱਜੀ, ਨਾਮ ਨਗ਼ਾਰਾ ਹੱਥ ਉਠਾਇੰਦਾ। ਲੱਖ ਚੁਰਾਸੀ ਸ੍ਰਿਸ਼ਟੀ ਜਿਸ ਨੇ ਬੱਧੀ, ਜੀਵ ਜੰਤ ਹੁਕਮ ਵਰਤਾਇੰਦਾ। ਓਸ ਦੀ ਪ੍ਰੀਤੀ ਗ਼ਰੀਬਾਂ ਨਾਲ ਲੱਗੀ, ਨਿਮਾਣਿਆਂ ਰੰਗ ਚੜ੍ਹਾਇੰਦਾ। ਮੈਂ ਖ਼ੁਸ਼ਿਆਂ ਨਾਲ ਕਹਿਵਾਂ ਉਹ ਮਾਲਕ ਜੱਗ ਦਾ ਜੱਗੀ, ਜੁਗਤ ਆਪਣੇ ਹੱਥ ਰਖਾਇੰਦਾ। ਕੀ ਹੋ ਗਿਆ ਜੇ ਧੰਨੇ ਦੀ ਸਾਂਭ ਕੇ ਗਿਆ ਢੱਗੀ ਵੱਛੀ, ਰਵਿਦਾਸ ਕੋਲੋਂ ਢੋਰ ਢਵਾਇੰਦਾ। ਨਾਮੇ ਛੱਪਰੀ ਲੱਗੀ ਅੱਛੀ, ਇਕ ਇਕੱਲਾ ਸੋਹਣੀ ਬਣਤ ਬਣਾਇੰਦਾ। ਦੁਰਗਾ ਦੇਵੀ ਕਹੇ ਮੈਂ ਉਨ੍ਹਾਂ ਨਾਲੋਂ ਚੰਗੀ,

❋

❋

ਹਰਿਸੰਗਤ ਨਾਲ ਲੈ ਕੇ ਆਇੰਦਾ। ਲਾਲੋ ਕਹੇ ਧੰਨ ਭਾਗ ਮੇਰੀ ਗਵਾਂਢੀਆਂ ਨਾਲ ਪੱਟੀ, ਗੰਢੀ, ਸੋਹਣਾ ਜੋੜ ਜੁੜਾਇੰਦਾ। ਪੁਰਖ ਅਕਾਲ ਕਹੇ ਮੈਨੂੰ ਸੰਗਤ ਲੱਗੀ ਚੰਗੀ, ਜਿਸ ਦਾ ਲੇਖਾ ਝੋਲੀ ਪਾਇੰਦਾ। ਲਾਲੋ ਨਾਲ ਮੇਰਾ ਭੁਝੰਗੀ, ਪੂਰਬ ਲੇਖ ਝੋਲੀ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਹਣੀ ਬਣਤ ਬਣਾਇੰਦਾ। ਬਣਤ ਬਣਾਈ ਸਾਹਿਬ ਠਾਕਰ, ਦਇਆਵਾਨ ਦਇਆ ਕਮਾਈਆ । ਜਗਤ ਦਵਾਰਾ ਪਾਰ ਕਰ ਕੇ ਸਾਗਰ, ਗੁਰਮੁਖ ਸੱਜਣ ਲਏ ਮਿਲਾਈਆ। ਦੋਹਾਂ ਦੇਵੇ ਆਦਰ, ਇਕੋ ਜਿਂਹੀ ਵਡਿਆਈਆ। ਹਰਿਸੰਗਤ ਨਾਲ ਵੱਡੀ ਬਹਾਦਰ, ਜੋ ਬੈਠੇ ਬਲ ਵਧਾਈਆ। ਏਨ੍ਹਾਂ ਉਤੇ ਪ੍ਰੇਮ ਪਿਆਰ ਦੀ ਦੇਵੇ ਚਿਟੀ ਚਾਦਰ, ਪਰਦਾ ਨਾਮ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਨਰ ਨਿਰੰਕਾਰ ਇਕ ਰਖਾਈਆ। ਲਾਲੋ ਲਾਲ ਦੋਹਾਂ ਰੱਖਣਾ ਯਾਦ, ਸ੍ਰੀ ਭਗਵਾਨ ਸਚ ਸੱਚ ਸਚ ਜਣਾਈਆ। ਅਲ੍ਹੜ ਪਿੰਡੀ ਵਿਛੋੜੇ ਵਾਲੀ ਰਾਤ, ਖ਼ਾਕ ਚਰਨ ਧੂੜ ਲੱਗ ਅੱਜ ਖ਼ੁਸ਼ੀ ਮਨਾਈਆ। ਤੇਈ ਮਾਘ ਫੇਰ ਓਥੇ ਕਰਨਾ ਵਾਸ, ਜਿਥੇ ਮਿਲੇ ਮਾਣ ਵਡਿਆਈਆ। ਹਰਿਸੰਗਤ ਬਣਾਏ ਭਾਤ, ਫੁਲਕਾ ਰੋਟੀ ਨਾ ਕੋਇ ਪਕਾਈਆ। ਇਕੋ ਦਾਲ ਨਾਲ ਸੋਗਾਤ, ਸ੍ਰੀ ਭਗਵਾਨ ਵੰਡ ਵੰਡਾਈਆ। ਅਗਲੀ ਫੇਰ ਦੱਸੇ ਬਾਤ, ਭੇਵ ਅਭੇਦ ਖੁਲ੍ਹਾਈਆ। ਚਵੀ ਮਾਘ ਖੋਲ੍ਹੇ ਜਾਗ, ਨੇਤਰ ਅੱਖ ਪੁਟਾਈਆ। ਬਾਬੂ ਪੁਰ ਕੰਤ ਸੁਹਾਗ, ਵਿਛੜੇ ਲਏ ਮਿਲਾਈਆ। ਬੇੜੇ ਚਾੜ੍ਹ ਇਕ ਜਹਾਜ਼, ਸੋਹਣੀ ਧਾਰ ਵਖਾਈਆ। ਹਰਿਸੰਗਤ ਕਰ ਕੇ ਇਕ ਅਵਾਜ਼, ਇਕੋ ਰੂਪ ਬਣਾਈਆ। ਮੁੱਠੀ ਮੁੱਠੀ ਸਭ ਦੇ ਕੋਲੋਂ ਮੰਗੇ ਖ਼ਾਜ, ਖਾਨ ਪਕਵਾਨ ਇਕੋ ਦਏ ਵਡਿਆਈਆ। ਨੰਗਾ ਧੜ ਸੀਸ ਤਾਜ, ਗੁਰੂ ਮਹਾਰਾਜ ਰਾਜ਼ ਖੁਲ੍ਹਾਈਆ। ਸਾਰੇ ਇਕੇ ਵਿਹੜੇ ਕਰ ਇਕੱਠੇ ਕਹੇ ਸ਼ਾਬਾਸ਼, ਹਰਿ ਸਤਿਗੁਰ ਹਰਿਸੰਗਤ ਵਿਚ ਸਮਾਈਆ। ਉਹ ਖ਼ੁਸ਼ੀਆਂ ਵਾਲੀ ਛੇਵੀਂ ਰਾਤ, ਘਰ ਦੀਦਾਰ ਦਰਸ ਦਿਖਾਈਆ। ਇਕ ਲਾਲ ਚੰਦ ਪਿਛੇ ਰੱਖਿਆ ਇਤਨਾ ਰਾਜ਼, ਹੇਰਾ ਫੇਰੀ ਕਰ ਕੇ ਆਪਣੀ ਖੇਲ ਵਖਾਈਆ। ਵਲ ਛਲ ਕਰਨੋਂ ਅਜੇ ਨਾ ਆਵੇ ਬਾਜ, ਬਾਜ਼ੀ ਆਪਣੀ ਨਾ ਕਦੇ ਉਲਟਾਈਆ। ਜੇ ਕੋਈ ਪ੍ਰਭੂ ਦਾ ਸਮਝੇ ਰਾਜ਼, ਪ੍ਰਭੂ ਕਹਿ ਸੀਸ ਨਾ ਕੋਇ ਨਿਵਾਈਆ। ਲਹਿਣੇ ਵਿਚ ਦੇਣਾ ਦੇ ਕੇ ਸਿਖਾਂ ਕੋਲੋਂ ਕਦੀ ਨਾ ਅਖਵਾਏ ਧੋਖੇਬਾਜ਼, ਸਾਨੂੰ ਛੱਡ ਕੇ ਧੋਖਾ ਗਿਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪਣਾ ਲਿਖਿਆ ਲੇਖ ਨਾ ਕਦੇ ਮਿਟਾਈਆ।

੨੧ ਮਾਘ ੨੦੨੦ ਬਿਕਰਮੀ ਦੁਰਗਾ ਦੇਵੀ ਦੇ ਗ੍ਰਹਿ ਗੁਜ਼ਰਾਤ ਜ਼ਿਲਾ ਗੁਰਦਾਸ ਪੁਰ

ਅਰਸ਼ ਨਾਲੋਂ ਸੋਹਣਾ ਫ਼ਰਸ਼, ਮਹਿਬੂਬ ਰਬਾਬ ਵਜਾਇੰਦਾ। ਮਿਹਰ ਨਾਲੋਂ ਚੰਗਾ ਤਰਸ, ਤਰਸ ਵਿਚ ਆਪਣਾ ਦਰਸ ਦਿਖਾਇੰਦਾ। ਦਰਸ ਵਿਚ ਦੇ ਤੜਪ, ਬਿਰਹੋਂ ਵੈਰਾਗ ਲਗਾਇੰਦਾ। ਵੈਰਾਗ ਅੰਦਰ ਧੁਰ ਦਾ ਕਟਕ, ਨਾਮ ਨਿਧਾਨ ਵਖਾਇੰਦਾ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਜੋ ਰਹੇ ਲਟਕ, ਤਿਨ੍ਹਾਂ ਆਪਣੀ ਗੋਦ ਬਹਾਇੰਦਾ। ਧੁਰ ਦਾ ਹੁਕਮ ਦੇ ਕੇ ਸਖ਼ਤ, ਸਾਚੀ ਕਾਰ ਕਮਾਇੰਦਾ। ਨਿਰਵੈਰ ਹੋ ਕੇ

❋

❋

ਆਇਆ ਪਰਤ, ਪਰਮ ਪੁਰਖ ਅਖਵਾਇੰਦਾ। ਜੋਧਾ ਬਣ ਕੇ ਸੂਰਬੀਰ ਮਰਦ, ਮਰਦਾਨਗੀ ਇਕੋ ਇਕ ਪਰਗਟਾਇੰਦਾ। ਬਿਨ ਕਰਨੀ ਕਿਰਿਆ ਜਨਮ ਮਰਨ ਦੀ ਮੇਟੇ ਦਰਦ, ਰੋਗ ਸੋਗ ਸਰਬ ਚੁਕਾਇੰਦਾ। ਸੇਵਾ ਕਰ ਕਹੇ ਇਹ ਮੇਰਾ ਫ਼ਰਜ਼, ਫ਼ਜ਼ੂਲ ਵਕਤ ਨਾ ਕੋਇ ਲੰਘਾਇੰਦਾ। ਘੜੀ ਪਲ ਹੋਣ ਨਾ ਦੇਵੇ ਕੋਈ ਹਰਜ, ਪਿਛਲਾ ਹਰਜਾਨਾ ਸਭ ਦੀ ਝੋਲੀ ਪਾਇੰਦਾ। ਕਰੇ ਖੇਲ ਆਪ ਅਸਚਰਜ, ਅਚਰਜ ਲੀਲਾ ਆਪ ਵਰਤਾਇੰਦਾ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਕੋਲੋਂ ਵੇਖ ਵੇਖ ਪਿਛਲੀ ਫ਼ਰਦ, ਹਰਿਜਨ ਸਾਰੇ ਪਕੜ ਉਠਾਇੰਦਾ। ਲੇਖਾ ਚੁਕਾਏ ਹੋ ਨਧੜਕ, ਧੜਕਨ ਕੂੜੀ ਸਰਬ ਮਿਟਾਇੰਦਾ। ਬੇਸ਼ਕ ਰਾਹ ਨਹੀਂ ਕੋਈ ਸਿਧੀ ਸੜਕ, ਆਪ ਸਿਧਾ ਤੇ ਸਿਧਾ ਹੋ ਕੇ ਆਇੰਦਾ। ਮੇਲ ਮਿਲਾਪ ਵਿਚ ਰਹਿਣ ਨਾ ਦੇਵੇ ਫ਼ਰਕ, ਫ਼ੈਸਲਾ ਇਕੋ ਵਾਰ ਸੁਣਾਇੰਦਾ। ਜੇ ਕੋਈ ਪ੍ਰਭ ਸ਼ਬਦ ਦਾ ਲੱਭੇ ਅਰਥ, ਅਰਥ ਅਰਥਾਤ ਵਿਚੋਂ ਨਜ਼ਰ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਉਠਾਇੰਦਾ। ਪ੍ਰੇਮ ਅੰਦਰ ਦੱਸ ਪਿਆਰ, ਪ੍ਰੀਤੀ ਸਚ ਲਗਾਇੰਦਾ। ਪ੍ਰੀਤੀ ਅੰਦਰ ਖੇਲ ਨਿਆਰ, ਨਿਰਵੈਰ ਆਪ ਕਰਾਇੰਦਾ। ਨਿਰਵੈਰ ਅੰਦਰ ਸ਼ਬਦੀ ਧਾਰ, ਧੁਰ ਦਾ ਰਾਗ ਅਲਾਇੰਦਾ । ਰਾਗ ਅੰਦਰ ਇਕੋ ਰਾਜ਼, ਪਰਦਾ ਉਹਲਾ ਆਪ ਚੁਕਾਇੰਦਾ। ਪਰਦੇ ਉਹਲੇ ਅੰਦਰ ਲੁਕਿਆ ਸਾਹਿਬ ਮੁਹਤਾਜ, ਜਨ ਭਗਤਾਂ ਆਸ ਰਖਾਇੰਦਾ । ਭਗਤਾਂ ਅੰਦਰ ਮਾਰੇ ਆਵਾਜ, ਸੋਹਣਾ ਗੀਤ ਅਲਾਇੰਦਾ। ਗੀਤ ਅੰਦਰ ਦੇ ਕੇ ਦਾਤ, ਝੋਲੀ ਤਨ ਭਰਾਇੰਦਾ। ਝੋਲੀ ਅੰਦਰ ਸਚ ਸੋਗਾਤ, ਸੋਹਣੀ ਆਪ ਟਿਕਾਇੰਦਾ। ਸੋਹਣੀ ਅੰਦਰ ਰੱਖੀ ਇਕੋ ਆਖ, ਜਿਸ ਅੱਖ ਨਾਲ ਆਪਣਾ ਮੇਲ ਮਿਲਾਇੰਦਾ। ਮਿਲਿਆ ਮੇਲ ਹੋਏ ਪਰਤੱਖ, ਪਾਰਖੂ ਆਪਣਾ ਵੇਸ ਵਟਾਇੰਦਾ। ਦੂਰ ਦੁਰਾਡਾ ਪਾਂਧੀ ਨੱਠ, ਮਾਂਗਤ ਹੋ ਕੇ ਆਇੰਦਾ। ਹਰਿਸੰਗਤ ਗੁਰਮੁਖ ਗੋਬਿੰਦ ਧਾਰ ਵਿਚੋਂ ਕਰ ਇਕੱਠ, ਸੋਹਣਾ ਜੋੜ ਜੁੜਾਇੰਦਾ। ਜੋੜ ਅੰਦਰ ਆਪ ਵਸ, ਵਸਲ ਇਕੋ ਇਕ ਕਰਾਇੰਦਾ। ਪ੍ਰੇਮ ਪ੍ਰੀਤੀ ਅੰਦਰ ਹੱਸ, ਹਸਤੀ ਸਫ਼ਾ ਚੁਕਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਵਖਾਇੰਦਾ। ਖੇਲ ਵਿਚ ਨਾਮ ਖਲਾਉਣਾ, ਗੁਰਮੁਖਾਂ ਹੱਥ ਫੜਾਈਆ । ਚਲਦਿਆਂ ਫਿਰਦਿਆਂ ਏਨੂੰ ਹਿਲਾਉਣਾ, ਅੰਦਰ ਸਿਤਾਰ ਹਿਲਾਈਆ। ਭੱਜਦਿਆਂ ਨਾਲ ਏਹਨੂੰ ਭਜੌਣਾ, ਬਿਨ ਲੱਤਾਂ ਬਾਹਵਾਂ ਨਠਾਈਆ। ਬਹਿੰਦਿਆਂ ਨਾਲ ਏਹਨੂੰ ਬਹੌਣਾ, ਇਕੋ ਹੁਕਮ ਸੁਣਾਈਆ। ਸੌਂਦਿਆਂ ਵੇਲੇ ਨਾਲ ਸਵੌਣਾ, ਸੋਹਣੀ ਸੇਜ ਬਣਾਈਆ। ਏਸ ਵੇਲੇ ਨੂੰ ਸਰਬ ਪਛਤੌਣਾ, ਕਿਸ ਬਿਧ ਫਿਰ ਕੇ ਗਿਆ ਬੇਪਰਵਾਹੀਆ। ਚਾਰ ਜੁਗ ਪਿਛੋਂ ਸਭ ਨੇ ਗੌਣਾ, ਊਚੀ ਕੂਕ ਕੂਕ ਅਲਾਈਆ। ਧੰਨ ਵਡਭਾਗ ਜਿਨ੍ਹਾਂ ਪ੍ਰਭ ਦਰਸ਼ਨ ਪੌਣਾ, ਘਰ ਮਿਲੇ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਾਰ ਕਮਾਈਆ। ਪ੍ਰਭ ਕਾ ਖੇਲ ਸਹਿਜ ਸੁਭਾ, ਸੁਭਾਵਕ ਆਪਣੀ ਧਾਰ ਚਲਾਇੰਦਾ। ਕੋਟਨ ਕੋਟੀ ਪ੍ਰਭ ਦੇ ਨਾਮ ਦਾ ਪੁਛਦੇ ਫਿਰਦੇ ਭਾ, ਹੱਟੋ ਹੱਟ ਫੇਰਾ ਪਾਈਆ । ਜਿਨ੍ਹਾਂ ਉਤੇ ਕਿਰਪਾ ਕਰੇ ਓਨ੍ਹਾਂ ਦਾ ਚਿਕੜ ਗਾਰਿਆਂ ਵਿਚ ਲੱਗ ਜਾਏ ਦਾਅ, ਸੋਹਣੀ ਬਣਤ ਬਣਾਈਆ। ਆਪਣੀ ਹੱਥੀਂ ਲੁੱਟ ਕੇ ਨੂਰ ਖ਼ੁਦਾ, ਮੁਰੀਦ ਕਹਿਣ ਮੁਰਸ਼ਦ ਲਿਆ ਮਨਾਈਆ। ਭਗਤ ਕਹਿਣ ਏਹਨੂੰ ਹੋਇਆ ਸ਼ੁਦਾ, ਜੋ ਪਾਗਲ ਹੋ ਕੇ ਸਾਡੇ ਪਿੱਛੇ ਭੱਜੇ ਵਾਹੋ ਦਾਹੀਆ। ਜੇ ਇਕ ਵਾਰੀ ਆਵਾਜ਼ ਲਈਏ ਲਗਾ, ਦੂਰ ਦੁਰਾਡਾ ਨੇੜੇ ਚਲ ਕੇ ਆਈਆ। ਬਣ ਕੇ ਵੱਡਾ ਬੇਪਰਵਾਹ, ਬੇਪਰਵਾਹੀ ਵਿਚ ਸਮਾਈਆ। ਚਾਕਰ

❋

❋

ਬਣ ਕੇ ਸੱਚਾ ਵਫ਼ਾ, ਵਫ਼ਾਦਾਰੀ ਤੋੜ ਨਿਭਾਈਆ। ਰਾਤੀਂ ਸੁਤਿਆਂ ਲਏ ਜਗਾ, ਬਾਂਹ ਸਰਹਾਣੇ ਹੇਠ ਰਖਾਈਆ। ਫੜ ਕੇ ਗੋਦੀ ਲਏ ਟਿਕਾ, ਮਸਤਕ ਉਤੇ ਲਕੀਰ ਮਿਟਾਈਆ। ਛਾਤੀ ਉਤੇ ਹੱਥ ਦਏ ਟਿਕਾ, ਜਨਮ ਵਿਛੋੜਾ ਕੋਇ ਰਹਿਣ ਨਾ ਪਾਈਆ। ਦੋਹਾਂ ਨੇਤਰਾਂ ਦਏ ਦਬਾ, ਦੋ ਜਹਾਨਾਂ ਪੰਧ ਚੁਕਾਈਆ। ਜੇ ਕਿਰਪਾ ਕਰ ਕੇ ਮੁਖ ਉਤੇ ਉਂਗਲ ਦਏ ਛੁਹਾ, ਬਿਨ ਨਾਮ ਜਪਿਆਂ ਲੇਖਾ ਦਏ ਮੁਕਾਈਆ। ਚੋਰੀ ਚੋਰੀ ਭੁਲਿਆਂ ਜਾਏ ਸਮਝਾ, ਆਪਣਾ ਹੁਕਮ ਮਨਾਈਆ। ਪਿਛਲੀ ਕਸਰ ਜਾਏ ਕਢਾ, ਅਸਰ ਆਪਣਾ ਨਾਲ ਰਖਾਈਆ। ਕੀ ਹੋਇਆ ਜੇ ਰਵਿਦਾਸ ਨੂੰ ਕਹਿ ਗਿਆ ਆਪਣੀ ਬਣਤ ਠੀਕ ਬਣਾ, ਨੀਤੀ ਵਾਲਾ ਓਹੋ ਸੱਚਾ ਮਾਹੀਆ। ਜਿਸ ਦੇਣੀ ਜਾਚ ਸਿਖਾ, ਸਿਖਿਆ ਕਰ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸੋਹਣਾ ਰੰਗ ਵਖਾਈਆ। ਸੋਹਣਾ ਵੇਖੋ ਹਰਿ ਕਾ ਰੰਗ, ਰੰਗ ਰਾਤਾ ਆਪ ਕਰਾਇੰਦਾ। ਸਭ ਦੀ ਪੂਰੀ ਕਰੇ ਮੰਗ, ਮੰਗਤਿਆਂ ਵਿਚੋਂ ਇਕੋ ਮੰਗਤਾ ਨਜ਼ਰੀ ਆਇੰਦਾ। ਜਿਸ ਮੰਗਤੇ ਦੀ ਖ਼ਾਲੀ ਗਠੜੀ ਦਿਸੇ ਗੰਢ, ਜਗਤ ਵਸਤ ਵਿਚ ਨਾ ਕੋਇ ਟਿਕਾਇੰਦਾ। ਜਿਸ ਵੇਲੇ ਗੁਰਮੁਖਾਂ ਦੇ ਅੰਦਰ ਦੇਵੇ ਟੰਗ, ਸਾਢੇ ਤਿੰਨ ਹੱਥ ਅੰਦਰ ਖ਼ਾਲੀ ਥਾਂ ਨਜ਼ਰ ਕੋਇ ਨਾ ਆਇੰਦਾ। ਆਪਣੇ ਬਸਤਰ ਭੂਸ਼ਨ ਲਾਹ ਕੇ ਹੋਏ ਮਲੰਗ, ਨਿਰਗੁਣ ਆਪਣਾ ਰੂਪ ਵਟਾਇੰਦਾ। ਆਤਮ ਸੇਜਾ ਵੇਖ ਪਲੰਘ, ਬਦੋ ਬਦੀ ਉਤੇ ਆਸਣ ਲਾਇੰਦਾ। ਜੇ ਗੁਰਸਿਖ ਅੰਦਰੋ ਅੰਦਰ ਗ਼ੁਸੇ ਨਾਲ ਕਹੇ ਮੈਨੂੰ ਕੌਣ ਕਰਦਾ ਤੰਗ, ਜੋ ਸੁਤਿਆਂ ਰਾਤ ਜਗਾਇੰਦਾ। ਓਸੇ ਵੇਲੇ ਹੌਲੀ ਹੌਲੀ ਮੁੱਠੀ ਚਾਪੀ ਕਰ ਕੇ ਪ੍ਰੇਮ ਪ੍ਰੀਤੀ ਲਏ ਮੰਗ, ਮੈਂ ਉਹ ਜਿਹੜਾ ਨਜ਼ਰ ਕਿਸੇ ਨਾ ਆਇੰਦਾ। ਕਿਉਂ ਤੁਹਾਡੇ ਘਰ ਜੋ ਖਾਧਾ ਰੋਟੀ ਦਾ ਡੰਗ, ਏਸੇ ਕਰ ਕੇ ਸੇਵ ਕਮਾਇੰਦਾ। ਮੇਰੀ ਲੱਗੀ ਤੁਹਾਡੇ ਨਾਲ ਜਾਏ ਲੰਘ, ਪਿਛੇ ਹੋ ਹੋ ਵੇਖ ਵਖਾਇੰਦਾ । ਜੇ ਕੁਛ ਸੁਣਨਾ ਚਾਹੋ ਸੁਣਾਵਾਂ ਫੇਰ ਵੀ ਛੰਦ, ਜਿਉਂ ਜਜਮਾਨਾਂ ਘਰ ਡੂੰਮ ਮੰਗਣ ਆਇੰਦਾ। ਜੇ ਮੰਗੋ ਮਿਲੇ ਅਨੰਦ, ਰਸ ਆਪਣਾ ਤੁਹਾਡੀ ਝੋਲੀ ਪਾਇੰਦਾ। ਜੇ ਵੇਖੋ ਤੇ ਨਜ਼ਰੀ ਆਏ ਗੁਜ਼ਰੀ ਚੰਦ, ਜਿਸ ਨੂੰ ਪੁਰਖ ਅਕਾਲ ਸੁਤ ਬਣਾਇੰਦਾ। ਦਿਆਲ ਹੋ ਕੇ ਪਾਵੇ ਠੰਡ, ਅੰਮ੍ਰਿਤ ਮੇਘ ਬਰਸਾਇੰਦਾ। ਆਓ ਰਲ ਮਿਲ ਅਗਲੀ ਪਿਛਲੀ ਸਾਰੇ ਲਈਏ ਗੰਢ, ਬੱਧੀ ਗੰਢ ਨਾ ਕੋਇ ਖੁਲਾਇੰਦਾ। ਜਨ ਭਗਤ ਕਹਿਣ ਸਦ ਵਸਣਾ ਸਾਡੇ ਸੰਗ, ਸੰਗ ਤੇਰਾ ਸੱਚਾ ਭਾਇੰਦਾ। ਬੇਸ਼ਕ ਜਗਤ ਵਿਹਾਰ ਸਾਡੇ ਕੋਲ ਭੁੱਖ ਨੰਗ, ਭੁੱਖਿਆਂ ਨੰਗਿਆਂ ਵਿਛੋੜਾ ਤੇਰਾ ਝੱਲਿਆ ਨਾ ਜਾਇੰਦਾ। ਸ੍ਰੀ ਭਗਵਾਨ ਕਹੇ ਇਹ ਮੇਰੀ ਬਖ਼ਸ਼ਸ਼ ਵਿਚੋਂ ਬਖ਼ਸ਼ੰਦ, ਰਹਿਮਤ ਵਿਚੋਂ ਰਹਿਮ ਵਰਤਾਇੰਦਾ। ਲਾਲ ਅਮੋਲਕ ਰਤਨ ਹੀਰੇ ਅਸਮਾਨੀ ਚੰਦ ਨਾਲੋਂ ਚੰਗੇ ਚੰਦ, ਜਿਂਨ੍ਹਾਂ ਉਤੇ ਅੰਧੇਰਾ ਰੰਗ ਨਾ ਕੋਇ ਵਖਾਇੰਦਾ। ਮਿਲ ਕੇ ਪ੍ਰੀਤਮ ਹੋ ਗਏ ਪਰਮ ਪੁਰਖ ਦਾ ਅੰਗ, ਮਾਣਸ ਜਨਮ ਭੰਗ ਨਾ ਕੋਇ ਕਰਾਇੰਦਾ। ਹਰਿਸੰਗਤ ਸਾਰੀ ਮਿਲ ਕੇ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਗਾਓ ਛੰਦ, ਛੰਦਾ ਬੰਦੀ ਵਿਚ ਪਾਬੰਦੀ ਦੋ ਜਹਾਨ ਮੁਕਾਇੰਦਾ।

❋

❋

੨੧ ਮਾਘ ੨੦੨੦ ਬਿਕਰਮੀ ਮਹਿੰਗਾ ਸਿੰਘ ਦੇ ਗ੍ਰਹਿ ਪਿੰਡ ਸੱਦਾ ਜ਼ਿਲਾ ਗੁਰਦਾਸ ਪੁਰ

ਧੁਰ ਦਾ ਵੇਖ ਅਗੰਮੀ ਰੰਗ, ਲੋਕ ਪਰਲੋਕ ਰਹੇ ਜਸ ਗਾਈਆ। ਗੁਰ ਅਵਤਾਰ ਵਜਾਵਣ ਨਾਮ ਮਰਦੰਗ, ਪੀਰ ਪੈਗ਼ੰਬਰ ਕਲਮਾ ਨਗ਼ਮਾ ਗਾਈਆ। ਵਿਸ਼ਨ ਬ੍ਰਹਮਾ ਸ਼ਿਵ ਨੱਚਣ ਬਣ ਮਲੰਗ, ਉਚ ਅਗੰਮ ਅਥਾਹ ਆਪਣੀ ਖੇਲ ਰਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਹਰਿ ਕਾ ਵੇਖ ਖੇਲ ਅਥਾਹ, ਦੋ ਜਹਾਨ ਧਿਆਨ ਲਗਾਈਆ। ਬ੍ਰਹਿਮੰਡ ਖੰਡ ਨੈਣ ਰਹੇ ਉਠਾ, ਪੁਰੀ ਲੋਅ ਅੱਖ ਖੁਲ੍ਹਾਈਆ। ਜ਼ਿਮੀ ਅਸਮਾਨ ਰਾਹ ਰਹੇ ਤਕਾ, ਸਮੁੰਦ ਸਾਗਰ ਨੈਣਾਂ ਨੀਰ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਚਰਜ ਖੇਲ ਆਪ ਵਰਤਾਈਆ। ਹਰਿ ਕਾ ਰੰਗ ਵੇਖ ਅਪਾਰ, ਸਰਗੁਣ ਸਾਰੇ ਰਹੇ ਜਸ ਗਾਈਆ। ਨਿਰਗੁਣ ਨੂਰ ਜੋਤ ਉਜਿਆਰ, ਲੱਖ ਚੁਰਾਸੀ ਰਿਹਾ ਸਮਾਈਆ। ਸ਼ਬਦ ਨਾਦ ਸੱਚੀ ਧੁਨਕਾਰ, ਗੀਤ ਗੀਤ ਅੰਦਰ ਰਾਗ ਅਲਾਈਆ। ਜੁਗ ਚੌਕੜੀ ਬੰਨ੍ਹੇ ਧਾਰ, ਸਤਿ ਸਤਿਵਾਦੀ ਦਇਆ ਕਮਾਈਆ। ਗੁਰ ਅਵਤਾਰਾਂ ਕਰ ਪਿਆਰ, ਵਸਤ ਅਮੋਲਕ ਇਕ ਵਰਤਾਈਆ । ਪੀਰ ਪੈਗ਼ੰਬਰਾਂ ਦੇ ਅਧਾਰ, ਮਿਹਰ ਨਜ਼ਰ ਇਕ ਟਿਕਾਈਆ। ਕਿਰਪਾ ਕਰ ਸਾਂਝਾ ਯਾਰ, ਮੁਕਾਮੇ ਹੱਕ ਨੂਰ ਕਰੇ ਰੁਸ਼ਨਾਈਆ। ਸਚਖੰਡ ਨਿਵਾਸੀ ਏਕੰਕਾਰ, ਅਕਲ ਕਲ ਆਪਣੀ ਖੇਲ ਰਚਾਈਆ। ਧੁਰ ਸੰਦੇਸ਼ਾ ਦੇ ਵਾਰੋ ਵਾਰ, ਨਿਤ ਨਵਿਤ ਕਰੇ ਪੜ੍ਹਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ, ਗੀਤਾ ਗਿਆਨ ਆਪ ਦ੍ਰਿੜਾਈਆ। ਅੰਜੀਲ ਕੁਰਾਨ ਕਰ ਪਰਵਾਨ, ਅਲਫ਼ ਯੇ ਰਿਹਾ ਸਮਝਾਈਆ। ਧੁਰ ਦੀ ਬਾਣੀ ਲਾ ਕੇ ਬਾਣ, ਤੀਰ ਨਿਰਾਲਾ ਇਕ ਚਲਾਈਆ। ਸਤਿ ਧਰਮ ਸਚ ਨਿਸ਼ਾਨ, ਸਤਿ ਸਤਿਵਾਦੀ ਆਪ ਉਠਾਈਆ। ਸਾਚੇ ਭਗਤਾਂ ਦੇ ਗਿਆਨ, ਭਗਵਨ ਆਪਣੀ ਬੂਝ ਬੁਝਾਈਆ। ਸੰਤਨ ਦੇਵੇ ਇਕੋ ਮਾਣ, ਆਤਮ ਪਰਮਾਤਮ ਪਰਦਾ ਲਾਹੀਆ। ਗੁਰਮੁਖਾਂ ਬਖ਼ਸ਼ ਇਕ ਧਿਆਨ, ਚਰਨ ਕਵਲ ਦਏ ਸਰਨਾਈਆ। ਗੁਰਸਿਖ ਸਾਚੇ ਕਰ ਪਰਧਾਨ, ਨਾਮ ਡੰਕਾ ਹੱਥ ਵਖਾਈਆ। ਸਚਖੰਡ ਨਿਵਾਸੀ ਹੋ ਮਿਹਰਵਾਨ, ਮਹਿਬੂਬ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਆਪ ਜਣਾਈਆ। ਵੇਖ ਰੰਗ ਹਰਿ ਕਰਤਾਰ, ਕੁਦਰਤ ਕਾਦਰ ਵੇਖ ਵੇਖ ਬਿਗਸਾਈਆ। ਨੂਰ ਇਲਾਹੀ ਪਰਵਰਦਿਗਾਰ, ਬੇਐਬ ਇਕ ਖ਼ੁਦਾਈਆ। ਸਚ ਤੌਫ਼ੀਕ ਸਾਚੇ ਦਰਬਾਰ, ਦਰਗਾਹ ਸਾਚੀ ਵੱਜੇ ਵਧਾਈਆ। ਜੋਤ ਉਜਾਲਾ ਨੂਰ ਉਜਿਆਰ, ਰੂਪ ਰੰਗ ਰੇਖ ਨਾ ਕੋਇ ਵਖਾਈਆ। ਸੋ ਪੁਰਖ ਨਿਰੰਜਣ ਹੋ ਤਿਆਰ, ਤ੍ਰੈਗੁਣ ਅਤੀਤਾ ਵੇਸ ਵਟਾਈਆ। ਹਰਿ ਪੁਰਖ ਨਿਰੰਜਣ ਖੋਲ੍ਹ ਕਿਵਾੜ, ਸਾਚਾ ਮੰਦਰ ਦਏ ਸੁਹਾਈਆ। ਏਕੰਕਾਰ ਕਰ ਪਿਆਰ, ਸਚ ਪ੍ਰੀਤੀ ਇਕ ਲਗਾਈਆ । ਆਦਿ ਨਿਰੰਜਣ ਨਿਰਮਲ ਜੋਤ ਕਰ ਉਜਿਆਰ, ਜੋਤੀ ਜਾਤਾ ਕਰੇ ਰੁਸ਼ਨਾਈਆ। ਅਬਿਨਾਸ਼ੀ ਕਰਤਾ ਬੰਨ੍ਹੇ ਧਾਰ, ਦੂਜਾ ਸੰਗ ਨਾ ਕੋਇ ਰਖਾਈਆ । ਸ੍ਰੀ ਭਗਵਾਨ ਰਾਜ ਰਾਜਾਨ, ਸ਼ਹਿਨਸ਼ਾਹ ਇਕੋ ਇਕ ਆਪਣਾ ਨਾਉਂ ਪਰਗਟਾਈਆ। ਪਾਰਬ੍ਰਹਮ ਪ੍ਰਭ ਹੋ ਪਰਧਾਨ, ਸਚ ਪਰਧਾਨਗੀ ਇਕ ਰਖਾਈਆ। ਸਚਖੰਡ ਦਵਾਰਾ ਖੋਲ੍ਹ ਮਕਾਨ, ਛੱਪਰ ਛੰਨ ਨਾ ਕੋਇ ਛੁਹਾਈਆ। ਥਿਰ ਘਰ ਦੇਵੇ ਮਾਣ, ਮਿਹਰਵਾਨ ਹੋ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਆਪ ਵਖਾਈਆ। ਥਿਰ ਘਰ ਵੇਖ ਹਰਿ ਕਾ ਰੰਗ, ਸਰਬ ਰਹੇ ਜਸ

❋

❋

ਗਾਈਆ । ਸਚ ਸਿੰਘਾਸਣ ਸੂਰਾ ਸਰਬੰਗ, ਸ਼ਾਹ ਪਾਤਸ਼ਾਹ ਇਕ ਸੁਹਾਈਆ। ਸਾਚਾ ਨਾਦ ਵੱਜੇ ਮਰਦੰਗ, ਅਨਰਾਗੀ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਵਖਾਈਆ। ਸਾਚਾ ਵੇਖ ਰੰਗ ਨਿਰੰਕਾਰ, ਨਿਰਗੁਣ ਸਰਗੁਣ ਦੋਵੇਂ ਖ਼ੁਸ਼ੀ ਮਨਾਈਆ । ਉਠੋ ਵੇਖੋ ਧੁਰ ਦਰਬਾਰ, ਸਚਖੰਡ ਵੱਜੀ ਇਕ ਵਧਾਈਆ। ਪੁਰਖ ਅਬਿਨਾਸ਼ੀ ਹੋ ਤਿਆਰ, ਸਚ ਸਿੰਘਾਸਣ ਸੋਭਾ ਪਾਈਆ। ਸੂਰਜ ਚੰਦ ਨਾ ਕੋਇ ਉਜਿਆਰ, ਮੰਡਲ ਮੰਡਪ ਨਜ਼ਰ ਕੋਇ ਨਾ ਆਈਆ। ਜ਼ਿਮੀਂ ਅਸਮਾਨ ਨਾ ਕੋਇ ਸਹਾਰ, ਖਾਣੀ ਬਾਣੀ ਰੂਪ ਨਾ ਕੋਇ ਵਟਾਈਆ । ਕਾਗ਼ਦ ਕਲਮ ਨਾ ਕੋਇ ਲਿਖਾਰ, ਸਮੁੰਦ ਸਾਗਰ ਮਸ ਰੂਪ ਨਾ ਕੋਇ ਵਟਾਈਆ। ਕਰੇ ਖੇਲ ਅਗੰਮ ਅਪਾਰ, ਅਲੱਖ ਅਗੋਚਰ ਆਪਣੀ ਕਾਰ ਕਮਾਈਆ। ਇਕੱਠੇ ਕਰ ਗੁਰੂ ਅਵਤਾਰ, ਪੀਰ ਪੈਗ਼ੰਬਰ ਸਚ ਸੰਦੇਸ਼ਾ ਰਿਹਾ ਸੁਣਾਈਆ। ਸੰਤ ਸੁਹੇਲੇ ਨਾਲ ਉਠਾਲ, ਭਗਤਾਂ ਭੇਵ ਚੁਕਾਈਆ। ਨੇਤਰ ਖੋਲ੍ਹ ਕਰੋ ਵਸਾਲ, ਜਾਹਰ ਜਹੂਰ ਇਕੋ ਨੂਰ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਦਵਾਰੇ ਇਕੋ ਰੰਗ ਪਰਗਟਾਈਆ। ਸਚਖੰਡ ਦਵਾਰੇ ਰੰਗ ਅਵੱਲਾ, ਹਰਿ ਕਰਤਾ ਆਪ ਪਰਗਟਾਈਆ। ਸੋਹਣਾ ਸੁਹਾ ਸਚ ਮਹੱਲਾ, ਨਿਰਮਲ ਜੋਤ ਕਰੇ ਰੁਸ਼ਨਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਫੜਾ ਪੱਲਾ, ਪੱਲੂ ਆਪਣੇ ਨਾਲ ਬੰਧਾਈਆ । ਵੇਖਣਹਾਰਾ ਜਲ ਥਲਾ, ਡੂੰਘੇ ਸਾਗਰ ਖੋਜ ਖੁਜਾਈਆ। ਟਿੱਲੇ ਪਰਬਤ ਪਹਾੜ ਉਚੀ ਚੋਟੀ ਸਿੰਘਾਸਣ ਮੱਲਾ, ਵਣ ਤ੍ਰਿਣ ਆਪਣੀ ਕਾਰ ਕਮਾਈਆ । ਅੰਡਜ ਜੇਰਜ ਉਤਭੁਜ ਸੇਤਜ ਰਲਾ, ਸ਼ਬਦੀ ਜੋਤ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸੱਚਾ ਰੰਗ ਇਕ ਜਣਾਈਆ। ਸਾਚਾ ਰੰਗ ਪੁਰਖ ਅਕਾਲ, ਹਰਿ ਕਰਤਾ ਆਪ ਜਣਾਈਆ। ਠਾਕਰ ਸਵਾਮੀ ਹੋ ਦਿਆਲ, ਮਿਹਰ ਨਜ਼ਰ ਉਠਾਈਆ। ਗੁਰ ਅਵਤਾਰ ਕਰੋ ਧਿਆਨ, ਪੀਰ ਪੈਗ਼ੰਬਰ ਅੱਖ ਖੁਲ੍ਹਾਈਆ। ਸ੍ਰਿਸ਼ਟ ਸਬਾਈ ਸੁਰਤ ਸਕੇ ਨਾ ਕੋਇ ਸੰਭਾਲ, ਮਨ ਮਤ ਬੁਧ ਚਲੇ ਨਾ ਕੋਇ ਚਤੁਰਾਈਆ। ਚਾਰ ਜੁਗ ਜੋ ਦੇ ਕੇ ਆਏ ਗਿਆਨ, ਲੇਖਾ ਲਿਖ ਕੇ ਕਲਮ ਛਾਹੀਆ। ਨਾਉਂ ਰਖਾ ਸ਼ਾਸਤਰ ਸਿਮਰਤ ਵੇਦ ਪੁਰਾਨ, ਗੀਤਾ ਗਿਆਨ ਦੇ ਵਡਿਆਈਆ । ਅੰਜੀਲ ਕੁਰਾਨ ਬੋਲ ਜ਼ਬਾਨ, ਬੱਤੀ ਦੰਦ ਸਿਫ਼ਤ ਸਾਲਾਹੀਆ। ਜਗਤ ਜਹਾਨ ਜੀਵ ਦੱਸ ਕੇ ਆਏ ਈਮਾਨ, ਸਿਦਕ ਸਬੂਰੀ ਨਾਲ ਮਿਲਾਈਆ। ਧਰਮ ਝੁਲਾ ਕੇ ਆਏ ਨਿਸ਼ਾਨ, ਸੋਹਣੀ ਵੰਡ ਵੰਡਾਈਆ। ਜਾਹਰ ਹੋ ਕੇ ਦੇ ਕੇ ਆਏ ਬਿਆਨ, ਸ਼ਹਾਦਤ ਇਕੋ ਨਾਮ ਜਣਾਈਆ। ਜੀਵ ਜੰਤ ਆਤਮ ਪਰਮਾਤਮ ਸਿਮਰੋ ਇਕ ਭਗਵਾਨ, ਦੂਜਾ ਨਜ਼ਰ ਕੋਇ ਨਾ ਆਈਆ। ਕੂੜੀ ਕਿਰਿਆ ਤੁਟੇ ਮਾਣ, ਮਮਤਾ ਮੋਹ ਰਹਿਣ ਨਾ ਪਾਈਆ। ਘਰ ਮੰਦਰ ਵੇਖੋ ਆਣ, ਜਿਸ ਘਰ ਠਾਕਰ ਡੇਰਾ ਲਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਰੰਗ ਜਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਲਓ ਤੱਕ, ਹਰਿ ਕਰਤਾ ਆਪ ਜਣਾਇੰਦਾ। ਲੋਕਮਾਤ ਲੱਖ ਚੁਰਾਸੀ ਵੱਖ ਵੱਖ, ਜੀਵ ਜੰਤ ਨੇਤਰ ਨੈਣਾਂ ਨੀਰ ਵਹਾਇੰਦਾ। ਭੇਵ ਨਾ ਜਾਣੇ ਕੋਇ ਹਕੀਕਤ ਹੱਕ, ਪਰਦਾ ਮੁਖ ਨਕ਼ਾਬ ਨਾ ਕੋਇ ਉਠਾਇੰਦਾ। ਨਾ ਕੋਈ ਸਹਾਰਾ ਤੀਰਥ ਤੱਟ, ਅਠਸਠ ਬੇੜਾ ਨਾ ਪਾਰ ਕਰਾਇੰਦਾ। ਲੱਭ ਲੱਭ ਥੱਕੇ ਮੰਦਰ ਮਸਜਿਦ ਸ਼ਿਵਦਵਾਲੇ ਮੱਠ, ਪੁਰਖ ਅਕਾਲ ਨਜ਼ਰ ਕਿਸੇ ਨਾ ਆਇੰਦਾ। ਜੰਗਲ ਜੂਹ ਉਜਾੜ ਪਹਾੜਾਂ ਵਿਚ ਰਹੇ ਨੱਠ,

❋

❋

ਡੂੰਘੀ ਕੰਦਰ ਬਹਿ ਬਹਿ ਆਸਣ ਲਾਇੰਦਾ। ਧੂੜੀ ਖ਼ਾਕ ਛਾਰ ਸਿਰ ਰਹੇ ਘੱਤ, ਅਗਨੀ ਤਤ ਹੱਡ ਜਲਾਇੰਦਾ। ਵੇਖੋ ਕਿਸੇ ਨਾ ਆਵੇ ਬ੍ਰਹਮ ਮੱਤ, ਵਿਦਿਆ ਬ੍ਰਹਮ ਨਾ ਕੋਇ ਪੜ੍ਹਾਇੰਦਾ। ਨਾਨਕ ਗੋਬਿੰਦ ਸਭ ਨੂੰ ਕਹਿ ਕੇ ਆਏ ਪੁਰਖ ਸਮਰਥ, ਹਰਿ ਕਰਤਾ ਇਕੋ ਨਜ਼ਰੀ ਆਇੰਦਾ। ਜਿਸ ਜਨ ਦੇਵੇ ਨਾਮ ਵੱਥ, ਵਸਤ ਅਮੋਲਕ ਝੋਲੀ ਪਾਇੰਦਾ। ਕੂੜ ਹੰਕਾਰਾ ਬੁਰਜ ਜਾਏ ਢੱਠ, ਮਾਇਆ ਮਮਤਾ ਮੋਹ ਚੁਕਾਇੰਦਾ। ਨਿਰਗੁਣ ਨੂਰ ਕਰ ਪਰਕਾਸ਼, ਜੋਤੀ ਜਾਤਾ ਡਗਮਗਾਇੰਦਾ। ਲੇਖੇ ਲਾ ਪਵਣ ਸਵਾਸ, ਸ਼ਬਦ ਨਾਦ ਧੁੰਨ ਵਜਾਇੰਦਾ। ਲਹਿਣਾ ਮੁਕਾ ਪ੍ਰਿਥਮੀ ਅਕਾਸ਼, ਗ੍ਰਹਿ ਮੰਡਲ ਘਰ ਘਰ ਵਿਚ ਆਪ ਜਣਾਇੰਦਾ। ਆਤਮ ਪਰਮਾਤਮ ਵਸੇ ਸਾਥ, ਸਗਲਾ ਸੰਗ ਨਿਭਾਇੰਦਾ। ਆਤਮ ਸੇਜਾ ਸੋਹਣੀ ਖਾਟ, ਸਿੰਘਾਸਣ ਇਕੋ ਇਕ ਵਡਿਆਇੰਦਾ। ਦੂਈ ਦਵੈਤੀ ਮੇਟ ਜਾਤ, ਬ੍ਰਹਮ ਪਾਰਬ੍ਰਹਮ ਸਮਝਾਇੰਦਾ। ਜਨ ਭਗਤਾਂ ਪੂਰੀ ਕਰੇ ਖ਼ਾਹਿਸ਼, ਖ਼ਾਹਿਸ਼ ਆਪਣੀ ਆਸਾ ਨਾਲ ਮਿਲਾਇੰਦਾ। ਦਰ ਤੇ ਕੋਈ ਨਾ ਹੋਏ ਨਿਰਾਸ, ਜੋ ਸ੍ਰੀ ਭਗਵਾਨ ਇਕੋ ਓਟ ਤਕਾਇੰਦਾ। ਏਥੇ ਓਥੇ ਦੇਵੇ ਨਜਾਤ, ਸਿਰ ਆਪਣਾ ਹੱਥ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਰੰਗ ਇਕ ਵਖਾਇੰਦਾ। ਵੇਖ ਰੰਗ ਸਾਹਿਬ ਸੁਲਤਾਨ, ਗੁਰ ਅਵਤਾਰ ਖ਼ੁਸ਼ੀ ਮਨਾਈਆ। ਤੇਰੀ ਵਡਿਆਈ ਸ੍ਰੀ ਭਗਵਾਨ, ਸਾਹਿਬ ਸਤਿਗੁਰ ਤੋਹੇ ਭਾਈਆ। ਕਲਜੁਗ ਅੰਤ ਸ੍ਰਿਸ਼ਟ ਸਬਾਈ ਭੁੱਲੀ ਤੇਰਾ ਨਾਉਂ ਨਿਧਾਨ, ਮਨ ਵਾਸਨਾ ਹੋਈ ਹਲਕਾਈਆ। ਇਸ਼ਟ ਦੇਵ ਸਰਬ ਮਨਾਣ, ਆਤਮ ਪਰਮਾਤਮ ਜੋੜ ਨਾ ਕੋਇ ਜੁੜਾਈਆ। ਪੜ੍ਹ ਪੜ੍ਹ ਥੱਕਾ ਜੀਵ ਜਹਾਨ, ਜੀਵਣ ਜੁਗਤ ਹੱਥ ਕਿਸੇ ਨਾ ਆਈਆ। ਅੰਦਰ ਵੜ ਕੇ ਕੋਈ ਨਾ ਵੇਖੇ ਕਾਇਆ ਸਾਢੇ ਤਿੰਨ ਹੱਥ ਮਕਾਨ, ਜਿਸ ਗ੍ਰਹਿ ਵਸੇ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਆਪ ਕਮਾਈਆ। ਸਾਚਾ ਰੰਗ ਪੁਰਖ ਸਮਰਥ, ਹਰਿ ਕਰਤਾ ਆਪ ਜਣਾਇੰਦਾ। ਚਾਰ ਜੁਗ ਦੇ ਵਿਛੜੇ ਵੇਖੋ ਅੱਖ, ਨੇਤਰ ਲੋਚਣ ਨੈਣ ਇਕ ਖੁਲਾਇੰਦਾ। ਕਲਜੁਗ ਜੀਵ ਬੈਠੇ ਹੋ ਕੇ ਵੱਖ, ਸਤਿਗੁਰ ਸੰਗ ਨਾ ਕੋਇ ਰਖਾਇੰਦਾ। ਕੂੜੀ ਕਿਰਿਆ ਮਾਰੀ ਮੱਤ, ਜੂਠ ਝੂਠ ਭਰਮ ਭੁਲਾਇੰਦਾ। ਜਗਤ ਨੇਤਰ ਕਾਮ ਵਾਸਨਾ ਰਹੇ ਤੱਕ, ਨਾਮ ਧਿਆਨ ਨਾ ਕੋਇ ਲਗਾਇੰਦਾ। ਮਿਲੇ ਹਕੀਕਤ ਘਰ ਨਾ ਕੋਈ ਹੱਕ, ਲਾਸ਼ਰੀਕ ਨਜ਼ਰ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਭੇਵ ਆਪ ਜਣਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਪ੍ਰਭੂ ਤੇਰਾ ਤਮਾਸ਼ਾ, ਧੁਰ ਦੀ ਸਾਰ ਕਿਸੇ ਨਾ ਆਈਆ। ਅਸੀਂ ਖੋਲ੍ਹ ਕੇ ਆਏ ਤੇਰਾ ਮਾਤ ਖ਼ੁਲਾਸਾ, ਲੇਖਾ ਲਿਖ ਕੇ ਕਲਮ ਛਾਹੀਆ। ਪੁਰਖ ਅਕਾਲ ਸਭ ਦਾ ਪਿਤਾ ਮਾਤਾ, ਦੀਨਾਂ ਅਨਾਥਾਂ ਹੋਏ ਸਹਾਈਆ। ਆਦਿ ਜੁਗਾਦੀ ਧੁਰ ਦਾ ਦਾਤਾ, ਅਤੋਟ ਅਤੁਟ ਭੰਡਾਰ ਭਰਾਈਆ। ਜੁਗ ਚੌਕੜੀ ਮੇਟਣਹਾਰ ਅੰਧੇਰੀ ਰਾਤਾ, ਗੁਰ ਸ਼ਬਦੀ ਚੰਦ ਚਮਕਾਈਆ। ਬੋਧ ਅਗਾਧ ਦੱਸ ਕੇ ਗਾਥਾ, ਧੁਰ ਦੀ ਕਰੇ ਪੜ੍ਹਾਈਆ। ਏਥੇ ਓਥੇ ਹੋਏ ਰਾਖਾ, ਹਲਤ ਪਲਤ ਲਏ ਬਚਾਈਆ। ਚਰਨ ਪ੍ਰੀਤ ਬੰਧਾਏ ਨਾਤਾ, ਸਗਲਾ ਸੰਗ ਬਣ ਜਾਈਆ। ਜੋ ਗੁਰਮੁਖ ਮੰਨੇ ਓਸ ਦਾ ਆਖਾ, ਸ੍ਰੀ ਭਗਵਾਨ ਅੱਗੇ ਪਿਛੇ ਫਿਰੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਪੀਰ ਪੈਗ਼ੰਬਰ ਕਹਿਣ ਪਰਵਰਦਿਗਾਰ, ਹੱਥ ਤੇਰੇ ਵਡਿਆਈਆ।

❋

❋

ਮਿਹਬਾਨ ਬੀਦੋ ਸਾਂਝੇ ਯਾਰ, ਨੂਰ ਜਹੂਰ ਤੇਰੀ ਰੁਸ਼ਨਾਈਆ। ਕਲਮਾ ਨਬੀ ਰਸੂਲ ਬੋਲ ਜੈਕਾਰ, ਨਾਅਰਾ ਤੇਰਾ ਨਾਮ ਸੁਣਾਈਆ। ਚੌਦਾਂ ਤਬਕਾਂ ਦੇ ਹੁਲਾਰ, ਸਬਕ ਇਕੋ ਇਕ ਪੜ੍ਹਾਈਆ। ਤੋਬਾ ਤੈਥੋਂ ਨਫ਼ਰਤ ਕਰ ਗਏ ਕੋਈ ਨਾ ਆਏ ਤੇਰੇ ਦਰ ਦਰਬਾਰ, ਮੱਕਾ ਕਾਅਬਾ ਰੋਵੇ ਦਏ ਦੁਹਾਈਆ। ਸਚ ਮਹਿਰਾਬਾ ਕਰੇ ਨਾ ਕੋਇ ਪਿਆਰ, ਮਹਿਬੂਬ ਮੇਲ ਨਾ ਕੋਇ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਤੇਰੇ ਹੱਥ ਸਚ ਵਡਿਆਈਆ। ਤੇਰੇ ਹੱਥ ਵਡਿਆਈ ਬੇਨਜ਼ੀਰ, ਤੂੰ ਨਜ਼ਰ ਕਿਸੇ ਨਾ ਆਇੰਦਾ। ਤੇਰੇ ਹੱਥ ਸਰਬ ਤਕਦੀਰ, ਤਦਬੀਰ ਤੇਰੀ ਸਮਝ ਕਿਸੇ ਨਾ ਪਾਇੰਦਾ। ਤੂੰ ਚੋਟੀ ਚੜ੍ਹ ਕੇ ਵੇਖੇਂ ਆਪ ਅਖ਼ੀਰ, ਮੰਜ਼ਲ ਮੰਜ਼ਲ ਆਪਣਾ ਪੰਧ ਮੁਕਾਇੰਦਾ। ਤੂੰ ਕਟਣਹਾਰਾ ਸ਼ਰਅ ਜੰਜੀਰ, ਸਚ ਤੌਫ਼ੀਕ ਇਕ ਰਖਾਇੰਦਾ। ਤੇਰੇ ਹੁਕਮੇ ਅੰਦਰ ਪੀਰ ਫ਼ਕੀਰ, ਕਲਮਾ ਕਾਇਨਾਤ ਜਣਾਇੰਦਾ। ਅੰਤਮ ਸਾਰੇ ਹੋ ਦਿਲਗੀਰ, ਤੇਰੇ ਚਰਨ ਧਿਆਨ ਬਿਨ ਨੇਤਰ ਨੈਣ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਦਰ ਤੇਰੇ ਮੰਗ ਮੰਗਾਇੰਦਾ। ਸਭ ਦਾ ਰੰਗ ਵੇਖ ਨਿਰੰਜਣ, ਆਦਿ ਪੁਰਖ ਰਿਹਾ ਜਣਾਈਆ। ਨੇਤਰ ਨਾਮ ਨਿਧਾਨਾ ਪਾਵੋ ਅੰਜਨ, ਨੂਰੀ ਨੂਰ ਨੂਰ ਚਮਕਾਈਆ। ਦਾਤਾ ਦਾਨੀ ਦਰਦ ਦੁੱਖ ਭੈ ਭੰਜਨ, ਭਾਂਡਾ ਭਰਮ ਭੌ ਭੰਨਾਈਆ। ਜਨ ਭਗਤਾਂ ਚਾੜ੍ਹੇ ਆਪਣੀ ਰੰਗਣ, ਕਾਇਆ ਮਾਟੀ ਸੋਹਣੀ ਪੋਚ ਪੋਚਾਈਆ। ਮਸਤਕ ਟਿੱਕਾ ਲਾਏ ਇਕੋ ਚੰਦਨ, ਚੰਦਨ ਆਪਣਾ ਨਾਮ ਸਮਝਾਈਆ। ਆਤਮ ਪਰਮਾਤਮ ਦੇਵੇ ਪਰਮਾਨੰਦਨ, ਨਿਜ ਰਸ ਇਕ ਵਖਾਈਆ। ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਵਸਤ ਅਮੋਲਕ ਇਕੋ ਮੰਗਣ, ਪ੍ਰਭ ਮੇਲ ਮਿਲਾਵਾ ਹੋਵੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸ਼ਾ ਇਕ ਸੁਣਾਈਆ। ਸਚ ਸੰਦੇਸ਼ਾ ਸ੍ਰੀ ਭਗਵੰਤ, ਹਰਿ ਕਰਤਾ ਆਪ ਜਣਾਇੰਦਾ। ਖੇਲੇ ਖੇਲ ਜੁਗੋ ਜੁਗੰਤ, ਨਿਰਗੁਣ ਸਰਗੁਣ ਵੇਸ ਵਟਾਇੰਦਾ। ਨਾਮ ਨਿਧਾਨਾ ਮਣੀਆ ਮੰਤ, ਗੁਰ ਗੁਰ ਸ਼ਬਦੀ ਧਾਰ ਚਲਾਇੰਦਾ। ਬੋਧ ਅਗਾਧਾ ਬਣ ਕੇ ਪੰਡਤ, ਕਾਤਬ ਬਣ ਕੇ ਲੇਖ ਲਿਖਾਇੰਦਾ। ਗੜ੍ਹ ਤੋੜ ਕੇ ਹਉਮੇ ਹੰਗਤ, ਹੰ ਬ੍ਰਹਮ ਆਪ ਸਮਝਾਇੰਦਾ। ਮੇਲ ਮਿਲਾਵਾ ਸਾਚੀ ਸੰਗਤ, ਸਤਿ ਸਰੂਪੀ ਸਚ ਸੰਤ ਉਪਜਾਇੰਦਾ। ਨਾਮ ਖ਼ੁਮਾਰੀ ਚਾੜ੍ਹ ਰੰਗਤ, ਘਰ ਇਕੋ ਰੰਗ ਦਰਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਭੇਵ ਅਭੇਦਾ ਆਪ ਖੁਲ੍ਹਾਇੰਦਾ। ਭੇਵ ਅਭੇਦਾ ਖੋਲ੍ਹੇ ਆਪ, ਆਪਣੇ ਹੱਥ ਰੱਖੇ ਵਡਿਆਈਆ। ਜਨ ਭਗਤਾਂ ਦੇ ਕੇ ਧੁਰ ਦਾ ਜਾਪ, ਮੇਲ ਮਿਲਾਏ ਸਹਿਜ ਸੁਭਾਈਆ। ਲੇਖ ਮੁਕਾ ਤੀਨੋਂ ਤਾਪ, ਤ੍ਰੈਗੁਣ ਡੇਰਾ ਢਾਹੀਆ। ਦਰਸ ਕਰਾਏ ਸਾਖਿਆਤ, ਸਵਛ ਸਰੂਪੀ ਰੂਪ ਧਰਾਈਆ। ਜਾਹਰ ਬਾਤਨ ਕਰੇ ਬਾਤ, ਗੁਫ਼ਤ ਸ਼ੁਨੀਦ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਇਕ ਰੰਗਾਈਆ । ਸਾਚਾ ਰੰਗ ਭਗਤਨ ਚੋਲਾ, ਪੁਰਖ ਅਕਾਲ ਆਪ ਰੰਗਾਈਆ। ਸੇਵਾ ਕਰੇ ਬਣ ਕੇ ਗੋਲਾ, ਚਾਕਰ ਹੋ ਕੇ ਫੇਰਾ ਪਾਈਆ। ਨਾਉਂ ਰਖਾਏ ਨਿਰਗੁਣ ਮੌਲਾ, ਘਟ ਅੰਤਰ ਆਪਣਾ ਡੇਰਾ ਲਾਈਆ। ਪੂਰਾ ਕਰੇ ਧੁਰ ਦਾ ਕੌਲਾ, ਕੀਤਾ ਇਕਰਾਰ ਨਾ ਕਦੇ ਭੁਲਾਈਆ। ਭਾਰ ਕਰੇ ਧਵਲਾ ਹੌਲਾ, ਧਰਨੀ ਧਰਤ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜਨ ਭਗਤਾਂ

❋

❋

ਰੰਗ ਚੜ੍ਹਾਈਆ। ਜਨ ਭਗਤਾਂ ਰੰਗ ਜਾਏ ਚੜ੍ਹ, ਜਗ ਨੇਤਰ ਨਜ਼ਰ ਨਾ ਆਈਆ। ਅਬਿਨਾਸ਼ੀ ਕਰਤਾ ਅੰਦਰ ਜਾਏ ਵੜ, ਰੂਪ ਰੰਗ ਰੇਖ ਨਾ ਕੋਇ ਵਖਾਈਆ। ਲੇਖੇ ਲਾਏ ਸੀਸ ਧੜ, ਪੰਜ ਤਤ ਸੋਭਾ ਪਾਈਆ। ਕੂੜੀ ਕਿਰਿਆ ਉਖੜੇ ਜੜ੍ਹ, ਸਚ ਸੁੱਚ ਦਏ ਪਰਗਟਾਈਆ । ਭੇਵ ਚੁਕਾ ਨਾਰੀ ਨਰ, ਆਤਮ ਪਰਮਾਤਮ ਬੂਝ ਬੁਝਾਈਆ। ਸਾਚਾ ਸੋਹਲਾ ਇਕੋ ਪੜ੍ਹ, ਧੁਰ ਦਾ ਰਾਗ ਅਲਾਈਆ। ਆਤਮ ਸੇਜਾ ਅਗੰਮੀ ਚੜ੍ਹ, ਸਚ ਸਿੰਘਾਸਣ ਸੋਭਾ ਪਾਈਆ। ਸੰਤ ਸੁਹੇਲੇ ਆਪੇ ਫੜ, ਸੁਰਤੀ ਸ਼ਬਦ ਜੁੜਾਈਆ। ਵਸੇਰਾ ਕਰੇ ਸਾਚੇ ਘਰ, ਨੇਰਨ ਨੇਰਾ ਨਜ਼ਰੀ ਆਈਆ। ਡੇਰਾ ਵਖਾਏ ਥਿਰ ਘਰ, ਜਿਸ ਘਰ ਗੁਰ ਸ਼ਬਦੀ ਸੋਭਾ ਪਾਈਆ। ਪੁਰਖ ਅਕਾਲ ਕਿਰਪਾ ਕਰ, ਸਚ ਦਵਾਰਾ ਦਏ ਖੁਲ੍ਹਾਈਆ । ਜਨ ਭਗਤ ਅੰਦਰ ਜਾਏ ਵੜ, ਮਿਲੇ ਸਚਖੰਡ ਵਡਿਆਈਆ। ਜੋਤੀ ਜੋਤ ਜਾਏ ਰਲ, ਵਿਚ ਜੋਤੀ ਜੋਤ ਸਮਾਈਆ। ਸਚ ਸਿੰਘਾਸਣ ਬਹੇ ਮਲ, ਪ੍ਰਭ ਚਰਨ ਮਿਲੇ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜਨ ਭਗਤ ਅਨੰਦ ਪ੍ਰੇਮ ਪ੍ਰੀਤੀ ਚਾੜ੍ਹ ਰੰਗ, ਦਇਆ ਕਰ ਸੂਰਾ ਸਰਬੰਗ, ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਕਰ ਕਰ ਹਿੱਤ, ਆਪਣੇ ਨਾਮ ਰੰਗਾਈਆ ।