੨੧ ਮਾਘ ੨੦੨੦ ਬਿਕਰਮੀ ਹੇਮਰਾਜ ਪੁਰਾ ਜ਼ਿਲਾ ਗੁਰਦਾਸ ਪੁਰ
ਸ਼ਹਿਨਸ਼ਾਹ ਸੂਰੇ ਸਰਬੰਗੀ, ਦਰ ਵੇਖ ਖ਼ੁਸ਼ੀ ਮਨਾਈਆ। ਦਰਬਾਰ ਤੇਰੇ ਆਈ ਭਗਤੀ ਭੁੱਖੀ ਨੰਗੀ, ਦੋਏ ਜੋੜ ਰਹੀ ਸੁਣਾਈਆ। ਜੁਗ ਚੌਕੜੀ ਮੈਨੂੰ ਜਗਤ ਲੱਭਦੇ ਰਹੇ ਬਣ ਕੇ ਸੰਗੀ, ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਧਿਆਨ ਲਗਾਈਆ। ਮੈਂ ਉਹਲੇ ਬੈਠੀ ਰਹੀ ਸੀਸ ਵਾਹ ਕੇ ਪੱਟੀ ਕੰਘੀ, ਆਪਣਾ ਰੂਪ ਬਣਾਈਆ। ਮੇਰੀ ਅੱਖ ਕਿਸੇ ਨਾ ਕੀਤੀ ਨੰਗੀ, ਨੈਣ ਵੇਖਣ ਕੋਇ ਨਾ ਪਾਈਆ। ਮੇਰੀ ਨਜ਼ਰ ਨਾ ਆਈ ਕਿਸੇ ਅੰਗੀ, ਲਹਿੰਗੇ ਪੱਲੂ ਨਾ ਕੋਇ ਛੁਹਾਈਆ। ਮੈਨੂੰ ਲੱਭਦੇ ਫਿਰਦੇ ਬੇਲੇ ਵਿਚ ਝੰਗੀ, ਟਿੱਲੇ ਪਰਬਤ ਫੋਲ ਫੁਲਾਈਆ। ਮੈਂ ਕੋਟਨ ਕੋਟ ਸਾਧੂ ਕੀਤੇ ਪਖੰਡੀ, ਭੇਖਾਧਾਰੀ ਜਗਤ ਰੁਲਾਈਆ। ਮੇਰੀ ਹੱਥ ਨਾ ਆਈ ਕਿਸੇ ਕੰਨੋਂ ਡੰਡੀ, ਮੁਰਕੀ ਵਾਲਾ ਵੇਖ ਕੋਇ ਨਾ ਪਾਈਆ । ਤੱਕ ਸਕੇ ਨਾ ਕੋਈ ਮੇਰੀ ਬਿੰਦੀ, ਮਸਤਕ ਸੋਹਣੀ ਲਈ ਲਗਾਈਆ। ਮੇਰੀ ਵੇਖ ਧਾਰ ਡਿੰਗੀ, ਨੈਣ ਸਕੇ ਨਾ ਕੋਇ ਮਟਕਾਈਆ। ਮੈਨੂੰ ਲੱਭਦੇ ਇਲਮਾਂ ਵਿਚੋਂ ਫ਼ਾਰਸੀ ਹਿੰਦੀ, ਫ਼ੈਸਲਾ ਸਕੇ ਨਾ ਕੋਇ ਬਤਾਈਆ। ਮੇਰੀ ਭੂਮਿਕਾ ਕਿਸੇ ਨਾ ਵੇਖੀ ਨਿਘੀ, ਸੰਗ ਬੈਠ ਨਾ ਖ਼ੁਸ਼ੀ ਮਨਾਈਆ । ਜੁਗ ਚੌਕੜੀ ਕੂਕਦਿਆਂ ਕੂਕਦਿਆਂ ਸਭ ਦੀ ਬਹਿ ਗਈ ਘਿਗੀ, ਘਰ ਵਸਲ ਨਾ ਕੋਇ ਕਰਾਈਆ। ਸਾਹਿਬ ਸੁਲਤਾਨ ਮੈਂ ਨਿੱਕੀਉਂ ਹੁੰਦੀ ਗਈ ਵੱਡੀ, ਜੋਬਨ ਆਪਣੇ ਨਾਲ ਰਖਾਈਆ। ਮੇਰੀ ਨਾ ਪਸਲੀ ਨਾ ਹੱਡੀ, ਤਨ ਮਾਟੀ ਨਾ ਕੋਇ ਬਣਾਈਆ। ਨਾ ਭੈਂਸ ਨਾ ਸੂਰੀ ਗਧੀ, ਰੰਗ ਰੰਤੜਾ ਰੂਪ ਨਾ ਕੋਇ ਜਣਾਈਆ। ਮੈਂ ਨਿਭਾਗਣ ਵੈਰਾਗਣ ਲੱਧੀ, ਫਿਰਾਂ ਵਾਹੋ ਦਾਹੀਆ। ਵੇਖੀ ਬੀਤਦੀ ਪਿਛਲੀ ਸਦੀ, ਸਦਮਾ ਪਿਆ ਧੀਰ ਨਾ ਕੋਇ ਧਰਾਈਆ। ਜਾਂ ਤੱਕਾਂ ਮੇਰਾ ਲੇਖਾ ਚੁਕਿਆ ਉਤੇ ਨਦੀ, ਕੰਢੇ ਰਾਵੀ ਨਾ ਕੋਇ ਵਡਿਆਈਆ। ਅੱਗੇ ਬੈਠੀ ਰਹੀ ਅਰਜਨ ਹਰਿ ਗੋਬਿੰਦ ਪ੍ਰੀਤੀ ਬਧੀ, ਇਕ ਧਿਆਨ ਲਗਾਈਆ। ਸਭ ਨੂੰ ਕਰਦੀ ਰਹੀ ਪੱਕੀ, ਪੱਕੀ ਤਰ੍ਹਾਂ ਸਮਝਾਈਆ। ਮੈਂ ਸਭ ਨਾਲੋਂ
❋
❋
ਸੋਹਣੀ ਚੰਗੀ ਅੱਛੀ, ਵੱਖਰਾ ਖੇਲ ਕਰਾਈਆ। ਸਾਧਾਂ ਸੰਤਾਂ ਦੀ ਪੱਤ ਰੱਖੀ, ਗੁਰਮੁਖਾਂ ਨਾਲ ਮਿਲਾਈਆ। ਪ੍ਰੇਮ ਪ੍ਰੀਤੀ ਅੰਦਰ ਮਟਕਾਵਾਂ ਅੱਖੀ, ਨੇਤਰ ਕਜਲਾ ਇਕ ਰਖਾਈਆ। ਪ੍ਰੇਮ ਪਿਆਰ ਦੀ ਖੋਲ੍ਹ ਕੇ ਹੱਟੀ, ਸੋਹਣਾ ਵਣਜ ਕਰਾਈਆ। ਮੇਰੇ ਕੋਲੋਂ ਕੋਈ ਵਿਰਲਾ ਖੱਟੇ ਖੱਟੀ, ਬਾਕੀ ਬੈਠਣ ਮੁਖ ਭਵਾਈਆ। ਮੈਂ ਪ੍ਰੇਮ ਪ੍ਰੀਤੀ ਸ਼ਹੁ ਰਤੀ, ਸਾਹਿਬ ਇਕੋ ਮੇਰਾ ਮਾਹੀਆ। ਜਿਸ ਨੂੰ ਤੋਰੇ ਆਪਣੀ ਹੱਥੀਂ, ਓਸੇ ਨਾਲ ਸੰਗ ਨਿਭਾਈਆ। ਮੈਂ ਵੇਖਾਂ ਜਾ ਕੇ ਤਪਦੀ ਭੱਠੀ, ਸਾਢੇ ਤਿੰਨ ਹੱਥ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇ ਸਾਚਾ ਵਰ, ਦਰ ਤੇਰੀ ਸਰਨਾਈਆ। ਭਗਤੀ ਕਹੇ ਵੇਖ ਸਾਧਾਂ ਮੰਙੂ, ਯਾਰੜਾ ਨਜ਼ਰ ਕੋਇ ਨਾ ਆਈਆ। ਮੈਂ ਤੈਨੂੰ ਦੱਸਿਆ ਅੱਛੀ ਤਰ੍ਹਾ ਚੰਗੂ, ਚੰਗੀ ਤਰ੍ਹਾ ਸਮਝਾਈਆ। ਜਿਸ ਦਾ ਲੇਖਾ ਲਿਖ ਕੇ ਗਿਆ ਨੰਦ ਲਾਲ ਨੰਦੂ, ਗੋਬਿੰਦ ਇਸ਼ਾਰੇ ਨਾਲ ਸਮਝਾਈਆ । ਮੈਂ ਸੁਰਤ ਨਾ ਔਣ ਦਿਤੀ ਬ੍ਰਾਹਮਣ ਗੰਗੂ, ਉਹਦੇ ਘਰ ਨਾ ਫੇਰਾ ਪਾਈਆ। ਮੈਂ ਭਰਮ ਭੁਲਾਇਆ ਜਗਤ ਹੰਕਾਰੀ ਚੰਦੂ, ਚੰਦਰਾ ਰੂਪ ਵਟਾਈਆ । ਤੇਰੇ ਅੱਗੇ ਅਰਦਾਸ ਦੀਨਾ ਬੰਧੂ, ਬੰਦਨਾ ਰਹੀ ਸੁਣਾਈਆ। ਮੈਂ ਕਿਹੜਾ ਦਵਾਰਾ ਲੰਘੂੰ, ਕਵਣ ਘਰ ਫੇਰਾ ਪਾਈਆ। ਵਸਤ ਕਿਹੜੇ ਕੋਲੋਂ ਮੰਗੂੰ, ਤੱਟ ਨਜ਼ਰ ਕੋਇ ਨਾ ਆਈਆ। ਟੁੱਟੀ ਕੀਹਦੇ ਨਾਲ ਗੰਢੂੰ, ਜੋੜੀ ਜਗਤ ਜਣਾਈਆ। ਮੇਰਾ ਲੇਖਾ ਲਿਖਦੇ ਹੋ ਕੇ ਭੰਗੂ, ਮਸਤੀ ਵਿਚ ਲਹਿਰ ਲਹਿਰ ਪਰਗਟਾਈਆ। ਰਾਵੀ ਕੰਢੇ ਕੋਇ ਨਾ ਮਿਲੇ ਠੰਡੂ, ਠੰਡ ਤੇਰੇ ਚਰਨਾਂ ਹੇਠਾਂ ਨਜ਼ਰੀ ਆਈਆ। ਹੁਣ ਕਿਸ ਦੇ ਨਾਲ ਹੰਢੂ, ਸਾਚਾ ਸੰਗ ਨਾ ਕੋਇ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੋਹੇ ਦੇ ਮਾਣ ਵਡਿਆਈਆ। ਭਗਤੀ ਕਹੇ ਮੇਰੇ ਖਾਲੀ ਹੱਥ, ਬੌਹੜੀ ਦਿਆਂ ਦੁਹਾਈਆ। ਨੱਕ ਸੁਹਾਗ ਨਾ ਦਿਸੇ ਨੱਥ, ਬਲਾਕ ਨਜ਼ਰ ਕੋਇ ਨਾ ਆਈਆ। ਟਿੱਕੇ ਮਸਤਕ ਕੀਤਾ ਖ਼ਾਲੀ ਨੇਤਰ ਕੱਜਲ ਨਾ ਕੋਈ ਅੱਖ, ਬਿੰਦੀ ਨਜ਼ਰ ਕੋਇ ਨਾ ਆਈਆ। ਭੌਂਦੀ ਭੌਂਦੀ ਗਈ ਥੱਕ, ਮੰਜ਼ਲ ਮੰਜ਼ਲ ਪੰਧ ਮੁਕਾਈਆ। ਕਦਮ ਕਦਮ ਰਹੀ ਨੱਠ, ਭੱਜ ਭੱਜ ਵਾਹੋ ਦਾਹੀਆ। ਨੇਤਰ ਨੈਣਾਂ ਨੀਰ ਵਹਾ ਕੇ ਤੇਰੇ ਅੱਗੇ ਵਾਸਤਾ ਰਹੀ ਘੱਤ, ਦੋਏ ਜੋੜ ਸੀਸ ਨਿਵਾਈਆ । ਸੁਣ ਸਾਹਿਬ ਮੇਰੇ ਕਮਲਾਪਤ, ਪਤਿਪਰਮੇਸ਼ਵਰ ਤੇਰੇ ਹੱਥ ਵਡਿਆਈਆ। ਇਕ ਵਾਰ ਮਿਹਰ ਨਜ਼ਰ ਕਰ ਕੇ ਤੱਕ, ਨੇਤਰ ਅੱਖ ਖੁਲ੍ਹਾਈਆ । ਤੂੰ ਚੁੱਪ ਚੁਪੀਤਾ ਆਪਣਾ ਮੁਖ ਲਏਂ ਵਟ, ਹੰਸ ਮੁਖ ਨਾ ਰੂਪ ਵਖਾਈਆ। ਮੈਂ ਡਰਦੀ ਪਿਛੇ ਜਾਵਾਂ ਹੱਟ, ਅੱਗੇ ਚਲੇ ਨਾ ਕੋਇ ਚਤੁਰਾਈਆ । ਹੌਲੀ ਹੌਲੀ ਗਾਵਾਂ ਤੇਰਾ ਜਸ, ਅੰਦਰੇ ਅੰਦਰ ਧਿਆਈਆ। ਜੇ ਮੇਰਾ ਹੋਵੇ ਵਸ, ਪ੍ਰਭ ਹੁਣੇ ਲਵਾਂ ਮਨਾਈਆ। ਵਿਚਾਰ ਅੰਦਰ ਵੱਜੀ ਸੱਟ, ਸੋਹਣੀ ਚੋਟ ਲਗਾਈਆ। ਪਿਛੋਂ ਹਰਿਸੰਗਤ ਆਈ ਨੱਸ, ਬਣ ਕੇ ਪਾਂਧੀ ਰਾਹੀਆ। ਇਕੋ ਵਾਰ ਸੋਹੰ ਢੋਲਾ ਗਾਇਆ ਪੁਰਖ ਸਮਰਥ, ਤੇਰਾ ਨਾਉਂ ਧਿਆਈਆ। ਤੂੰ ਨਜ਼ਰੀ ਆਇਉਂ ਝੱਟ, ਰੂਪ ਅਨੂਪ ਵਖਾਈਆ। ਮੈਂ ਚਰਨਾਂ ਗਈ ਢੱਠ, ਮਸਤਕ ਟਿੱਕਾ ਲਾਈਆ। ਤੂੰ ਫੇਰ ਵੀ ਨਾ ਅੱਗੋਂ ਪਿਉਂ ਹੱਸ, ਬਚਨ ਰਾਗ ਨਾ ਕੋਇ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇ ਸੱਚਾ ਵਰ, ਦਰ ਮਿਲੇ ਸੱਚੀ ਸਰਨਾਈਆ। ਭਗਤੀ ਕਹੇ ਮੇਰਾ ਵੇਖ ਚੀਥੜ, ਅਲਫ਼ੀ ਲੀਰੋ ਲੀਰ ਨਜ਼ਰੀ ਆਈਆ। ਪੈਰੀਂ ਚੱਪਲ ਨਾ ਰਿਹਾ ਵਿਚ ਕੀਚੜ, ਨੰਗੀ ਪੈਰੀਂ ਦਿਆਂ ਦੁਹਾਈਆ। ਮੈਂ ਹੋ ਕੇ ਬੜੀ ਢੀਠੜ, ਪਿਛੇ ਭੱਜਾਂ ਵਾਹੋ ਦਾਹੀਆ। ਮੇਰਾ ਸਵਰਨ ਹੋਇਆ ਪੀਤਲ,
❋
❋
ਕੰਚਨ ਰੰਗ ਨਾ ਕੋਇ ਵਟਾਈਆ। ਤੂੰ ਹੱਸ ਕੇ ਸਾਹਿਬ ਕਿਹਾ ਜਨ ਭਗਤ ਮੈਨੂੰ ਉਡੀਕਣ, ਸਿੱਧਾ ਮੇਰੇ ਵਲ ਧਿਆਨ ਲਗਾਈਆ। ਮੈਂ ਸੁਣਾਂ ਪੁਕਾਰ ਉਨ੍ਹਾਂ ਚੀਕਣ, ਜੋ ਅੰਦਰੇ ਅੰਦਰ ਕੁਰਲਾਈਆ। ਮੈਂ ਵੇਖਾਂ ਤੈਨੂੰ ਕੀਕਣ, ਮੇਰੀ ਤਾਰ ਟੁੱਟ ਨਾ ਜਾਈਆ। ਪ੍ਰੇਮ ਪ੍ਰੀਤੀ ਅੰਦਰ ਗੰਢ ਪੀਚਣ, ਦੋ ਜਹਾਨ ਸਕੇ ਨਾ ਕੋਇ ਖੁਲ੍ਹਾਈਆ। ਤੂੰ ਮੇਰੇ ਭਗਤ ਦਵਾਰੇ ਮੈਨੂੰ ਦਿਸੇਂ ਨੀਚਣ, ਨੀਕਨ ਨੀਕਾ ਰੂਪ ਜਣਾਈਆ। ਤੂੰ ਮੇਰੇ ਦਰ ਤੋਂ ਲੈ ਕੇ ਭਿਛਿਆ ਭੀਖਣ, ਫੇਰ ਜਗਤ ਦਏਂ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਆਪ ਕਮਾਈਆ। ਭਗਤੀ ਕਹੇ ਮੇਰੀ ਖੁਲ੍ਹੜੀ ਗੁੱਤ, ਸੀਸ ਸਾਲੂ ਨਜ਼ਰ ਕੋਈ ਨਾ ਆਇੰਦਾ। ਚਾਰੋਂ ਕੁੰਟ ਰਹੀ ਪੁੱਛ, ਹਾਏ ਭਾਣਾ ਕੀ ਕੌਣ ਵਰਤਾਇੰਦਾ। ਕਿਧਰ ਗਿਆ ਅਬਿਨਾਸ਼ੀ ਅਚੁਤ, ਜਗ ਨੇਤਰ ਨਜ਼ਰ ਨੈਣ ਨਾ ਕਿਸੇ ਦਸਾਇੰਦਾ। ਮੈਂ ਉਸ ਤੋਂ ਲਵਾਂ ਪੁਛ, ਕੀ ਸਾਹਿਬ ਤੈਨੂੰ ਭਾਇੰਦਾ। ਜੇ ਤੇਰਾ ਭੰਡਾਰਾ ਗਿਆ ਮੁੱਕ, ਦੇਵਣਹਾਰ ਕਵਣ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਦਰ ਤੇਰੇ ਆਸ ਰਖਾਇੰਦਾ। ਭਗਤੀ ਕਹੇ ਮੇਰਾ ਵੇਖ ਦੋਪੱਟਾ, ਮੈਂ ਅੱਛੀ ਤਰ੍ਹਾ ਵਖਾਈਆ। ਚੌਥੇ ਜੁਗ ਅੰਤਮ ਫਟਾ, ਲੀਰੋ ਲੀਰ ਨਜ਼ਰੀ ਆਈਆ। ਮੈਲ ਕੁਚੈਲ ਵਿਚ ਰਲਿਆ ਘੱਟਾ, ਸੋਹਣਾ ਰੂਪ ਨਾ ਕੋਇ ਕਢਾਈਆ। ਮੈਂ ਪੁੱਛ ਕੇ ਆਈ ਚੌਦਾਂ ਹੱਟਾਂ, ਚੌਦਾਂ ਲੋਕ ਫੇਰਾ ਪਾਈਆ। ਚੌਦਾਂ ਤਬਕਾਂ ਅੰਦਰ ਮੈਨੂੰ ਧੋਣ ਵਾਲਾ ਲੱਭਾ ਕੋਈ ਨਾ ਫੱਟਾ, ਕਿਸ ਉਪਰ ਦਿਆਂ ਟਿਕਾਈਆ। ਜਿਧਰ ਜਾਵਾਂ ਮੈਨੂੰ ਕਰਦੇ ਠੱਠਾ, ਠੋਕਰਾਂ ਮਾਰ ਸੁਣਾਈਆ। ਵੇਖੋ ਫਿਰਦੀ ਵਾਂਗ ਨਟਾਂ, ਘਰ ਘਰ ਨਾਚ ਨਚਾਈਆ। ਤੇਰੀ ਇਕ ਅਵਾਜ਼ ਸੁਣੀ ਸੁਣਦਿਆਂ ਸਮਝ ਆਈ ਪ੍ਰਭ ਵਸਿਆ ਘਰ ਜੱਟਾਂ, ਜੋਬਨ ਆਪਣਾ ਬਲ ਰਖਾਈਆ। ਚਰਨ ਕਵਲ ਉਹਦੇ ਢੱਠਾਂ, ਜੋ ਦੇਵਣਹਾਰ ਵਡਿਆਈਆ। ਜਾਂ ਵੇਖਿਆ ਉਹ ਭਗਤਾਂ ਸੰਗ ਮਿਲਾਏ ਅੱਖਾਂ, ਨੇਤਰ ਨੈਣ ਨੈਣ ਛੁਹਾਈਆ। ਮੈਂ ਉਸ ਨੂੰ ਕੀ ਦੱਸਾਂ, ਜੋ ਗੁਰਮੁਖਾਂ ਅੰਦਰ ਬੈਠਾ ਡੇਰਾ ਲਾਈਆ। ਮੈਂ ਬਾਹਰ ਰੋਵਾਂ ਅੰਦਰ ਹੱਸਾਂ, ਵੇਲਾ ਵਕਤ ਰਿਹਾ ਵਿਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਅਚਰਜ ਆਪਣੀ ਰੀਤ ਚਲਾਈਆ। ਭਗਤੀ ਕਹੇ ਮੇਰੀ ਵੇਖ ਜਾਕਟ, ਜੁਗਤੀ ਨਾਲ ਬਣਾਈਆ। ਜਿਸ ਦੀ ਲੱਭੇ ਕਿਸੇ ਨਾ ਪਾਕਟ, ਸੀਣ ਰੂਪ ਨਾ ਕੋਇ ਵਖਾਈਆ। ਜਗਤ ਨੇਤਰ ਕਰੇ ਨਾ ਕੋਇ ਸ਼ਨਾਖ਼ਤ, ਸਮਝ ਸਕੇ ਕੋਇ ਨਾ ਰਾਈਆ। ਲੇਖਾ ਲਿਖੇ ਨਾ ਕੋਇ ਕਾਤਬ, ਕਲਮ ਛਾਹੀ ਨਾਲ ਵਡਿਆਈਆ। ਬਿਨ ਪ੍ਰਭੂ ਤੇਰੇ ਮੇਰੇ ਸਾਮ੍ਹਣੇ ਹੋਇਆ ਨਾ ਕੋਈ ਮੁਖ਼ਾਤਬ, ਹੂ-ਬਹੂ ਆਪਣਾ ਨੂਰ ਨਾ ਕੋਇ ਰੁਸ਼ਨਾਈਆ। ਮੈਂ ਤੇਰੇ ਦਰ ਦੀ ਬਣ ਕੇ ਤਾਲਬ, ਦਰ ਬੇਨੰਤੀ ਇਕ ਸੁਣਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੱਚ ਦੇਣੀ ਮੋਹੇ ਵਡਿਆਈਆ। ਭਗਤੀ ਕਹੇ ਮੈਂ ਸਭ ਤੋਂ ਉਚੀ, ਪ੍ਰਭ ਤੂੰ ਹੀ ਦਿਤੀ ਵਡਿਆਈਆ। ਜੁਗ ਚੌਕੜੀ ਰਹੀ ਸੁੱਚੀ, ਆਪਣਾ ਆਪ ਬਚਾਈਆ। ਕਲਜੁਗ ਅੰਤ ਨੌ ਸੌ ਚੁਰਾਨਵੇਂ ਚੌਕੜੀ ਜੁਗ ਪਿਛੋਂ ਮੈਨੂੰ ਸਾਧਾਂ ਕੀਤਾ ਲੁੱਚੀ, ਜੋ ਤੇਰਾ ਨਾਤਾ ਗਏ ਤੁੜਾਈਆ। ਕੂੜੀ ਰੀਤ ਚਲਾਈ ਪੁੱਠੀ, ਰਸਨਾ ਕਰਨ ਪੜ੍ਹਾਈਆ। ਸ੍ਰੀ ਭਗਵਾਨ ਜੜ੍ਹ ਉਨ੍ਹਾਂ ਪੁੱਟੀ, ਨਾਤਾ ਤੇਰੇ ਨਾਲੋਂ ਤੁੜਾਈਆ। ਮੈਂ ਵੀਹਵੀਂ ਸਦੀ ਪੰਦਰਾਂ ਕੱਤਕ ਉਨ੍ਹਾਂ ਨਾਲੋਂ ਰੁੱਸੀ, ਰੁੱਸ ਕੇ ਖਹਿੜਾ ਆਈ ਛੁਡਾਈਆ। ਮੈਂ ਨਾਤਾ
❋
❋
ਤੋੜ ਪਾਈ ਕੱਖਾਂ ਕਾਨਿਆਂ ਝੁੱਗੀ, ਭਗਤ ਦਵਾਰਾ ਵੇਖ ਖ਼ੁਸ਼ੀ ਮਨਾਈਆ। ਮੇਰੀ ਅੱਡੀ ਹੋਈ ਉਚੀ, ਮੇਰੇ ਨੈਣ ਰਹੇ ਬਿਗਸਾਈਆ। ਮੇਰਾ ਉਜਲ ਹੋਵੇ ਮੁਖੀ, ਮੁਖੜਾ ਰੂਪ ਵਟਾਈਆ। ਮੈਂ ਹੁਣ ਨਹੀਂ ਹੋਣਾ ਦੁੱਖੀ, ਦੁੱਖ ਸੁਣਾਵਾਂ ਸੱਚੇ ਮਾਹੀਆ। ਮੈਂ ਦਰ ਦਰ ਦੀ ਨਹੀਂ ਬਣਨਾ ਕੁੱਤੀ, ਘਰ ਘਰ ਨਾ ਫੇਰਾ ਪਾਈਆ। ਤੇਰੇ ਦਰ ਤੋਂ ਖਾ ਕੇ ਰੋਟੀ ਰੁੱਖੀ, ਆਪਣਾ ਝੱਟ ਲੰਘਾਈਆ। ਬਿਨ ਤੇਰੇ ਚਰਨ ਨਾ ਰਹਾਂ ਸੁੱਚੀ, ਅੰਗ ਅੰਗ ਨਾ ਕਿਸੇ ਛੁਹਾਈਆ। ਵੇਖ ਮੇਰੀ ਫਿਰਦਿਆਂ ਟੁੱਟੀ ਜੁੱਤੀ, ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਫਿਰਦੀ ਰਹੀ ਵਾਹੋ ਦਾਹੀਆ। ਅੰਤ ਮੇਰੀ ਔਧ ਪੁੱਗੀ, ਵੇਲਾ ਵਕਤ ਸੁਹਾਈਆ। ਤੇਰੇ ਦਰਸ ਦੀ ਇਕੋ ਭੁੱਖੀ, ਦੂਜੀ ਓਟ ਨਾ ਕੋਇ ਜਣਾਈਆ। ਆਪਣਿਆਂ ਚਰਨਾਂ ਵਿਚ ਫੜ ਕੇ ਘੁਟੀਂ, ਪ੍ਰੇਮ ਪ੍ਰੀਤੀ ਵਿਚੋਂ ਨਚੋੜ ਆਪਣੀ ਸੇਵ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਦੇਣਾ ਇਕ ਵਰ, ਦਰ ਤੇਰੇ ਮੰਗ ਮੰਗਾਈਆ। ਭਗਤੀ ਕਹੇ ਮੇਰੀ ਵੇਖ ਸਲਵਾਰ ਧੋਤੀ, ਸਾੜੀ ਲਹਿੰਗਾ ਆਪਣਾ ਰੂਪ ਵਟਾਈਆ। ਜਿਨ੍ਹਾਂ ਨਾਲ ਝਿਲਮਿਲ ਕਰਦੇ ਮੋਤੀ, ਹੀਰੇ ਜੜਤ ਸਾਚਾ ਰੂਪ ਵਟਾਈਆ। ਸਾਧਾਂ ਨਾਲ ਮਿਲ ਕੇ ਹੋ ਗਈ ਖੋਟੀ, ਹੋਛੀ ਮੱਤ ਬਣਾਈਆ। ਝੂਠ ਮਾਰਦੇ ਪਿਛੇ ਰੋਟੀ, ਤੇਰਾ ਨਾਂ ਲੈ ਲੈ ਕੇ ਠੱਗੀਆਂ ਰਹੇ ਕਰਾਈਆ। ਮੈਨੂੰ ਕੂੜੀ ਕਿਰਿਆ ਨਾਲ ਲਾਇਆ ਵਾਂਗ ਖੋਤੀ, ਅੱਠੇ ਪਹਿਰ ਭਾਰ ਉਪਰ ਟਿਕਾਈਆ। ਮੈਂ ਵੀਹ ਸਾਲ ਰਹੀ ਰੋਤੀ, ਰੋਂਦਿਆਂ ਘੜੀ ਪਲ ਲੰਘਾਈਆ। ਕਵਣ ਵੇਲਾ ਪ੍ਰਭ ਮਿਲੇ ਆਣ ਇਕ ਇਕਲੋਤੀ, ਇਕੱਲਾ ਫੇਰਾ ਪਾਈਆ। ਆਦਿ ਜੁਗਾਦਿ ਜੁਗ ਚੌਕੜੀ ਜਿਸ ਦੀ ਨਿਰਮਲ ਜੋਤੀ, ਨਿਰੰਕਾਰ ਇਕ ਅਖਵਾਈਆ। ਮੈਂ ਓੁਸ ਨੂੰ ਕਹਿਵਾਂ ਮੈਂ ਨਾਤਾ ਛੱਡਿਆ ਪੁਸਤਕ ਪੋਥੀ, ਅੱਖਰਾਂ ਨਾਲ ਗੰਢ ਨਾ ਕੋਇ ਬਣਾਈਆ। ਮੈਂ ਵਸਾਂ ਤੇਰੀ ਓਸ ਕੋਠੀ, ਜਿਸ ਵਿਚ ਬੈਠੋਂ ਡੇਰਾ ਲਾਈਆ। ਬੇਸ਼ਕ ਮੇਰੀ ਮੱਤ ਹੋਛੀ, ਤੇਰੀ ਮਿਹਰ ਮੇਰੀ ਵਡਿਆਈਆ। ਤੂੰ ਮੇਰੇ ਲਈ ਸਭ ਕੁਛ ਸੋਚੀਂ, ਮੈਂ ਤੇਰੀ ਓਟ ਤਕਾਈਆ। ਤੂੰ ਵੇਖ ਤੇਰੇ ਨਾਲ ਰਵਿਦਾਸ ਚੁਮਿਆਰਾ ਮੋਚੀ, ਜਿਹੜਾ ਟੁੱਟੀ ਗੰਢ ਵਖਾਈਆ। ਮੈਂ ਮਰਦੀ ਮਰਦੀ ਮਰ ਗਈ ਨਿਰਦੋਸ਼ੀ, ਨਿਰਦੋਸ਼ਿਆਂ ਲੈ ਬਚਾਈਆ। ਬੌਹੜੀ ਮੈਥੋਂ ਹੁਣ ਨਹੀਂ ਹੁੰਦੀ ਖ਼ਾਮੋਸ਼ੀ, ਦੁੱਖਾਂ ਭਰੀ ਰਹੀ ਕੁਰਲਾਈਆ। ਮੈਨੂੰ ਤਾਅਨੇ ਦੇਂਦੇ ਲੋਕੀਂ, ਤੇਰਾ ਭਗਵਾਨ ਨਜ਼ਰ ਕਿਤੇ ਨਾ ਆਈਆ। ਮੈਨੂੰ ਲੋਕੀਂ ਲੱਭਦੇ ਉਤੇ ਹੋਟੀਂ, ਦੰਦਾਂ ਨਾਲ ਜਗਤ ਰਾਗ ਅਲਾਈਆ। ਨਾਤਾ ਜੁੜੌਂਦੇ ਬੰਨ੍ਹ ਕੇ ਤੇੜ ਲੰਗੋਟੀ, ਸੀਸ ਖ਼ਾਕ ਪਵਾਈਆ। ਮੈਂ ਪੁਰਖ ਅਕਾਲ ਦੀ ਇਕ ਪੋਤੀ, ਮੇਰਾ ਪਿਤਾ ਸ਼ਬਦ ਨਜ਼ਰੀ ਆਈਆ। ਮੈਂ ਨਹੀਂ ਏਡੀ ਹੋਛੀ, ਕੋਝਿਆਂ ਕਮਲਿਆਂ ਨਾਲ ਯਰਾਨੇ ਲਾਈਆ । ਜਿਸ ਵਲ ਮੇਰਾ ਸਾਹਿਬ ਕਰੇ ਸੋਟੀ, ਮੈਂ ਨਿਉਂ ਨਿਉਂ ਲਾਗਾਂ ਪਾਈਂਆ। ਮੇਰੀ ਕੱਟ ਜਾਏ ਬੋਟੀ ਬੋਟੀ, ਤਨ ਭੇਟ ਦਿਆਂ ਕਰਾਈਆ। ਮੈਂ ਵੇਖਣ ਵਿਚ ਛੋਟੀ, ਨਿੱਕਿਉਂ ਵੱਡੇ ਦਿਆਂ ਬਣਾਈਆ। ਜਨ ਭਗਤਾਂ ਵੇਖਾਂ ਜਗਦੀ ਜੋਤੀ, ਨੇਤਰ ਨੈਣ ਨੂਰ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਣੀ ਸਚ ਸੱਚ ਸਰਨਾਈਆ। ਸਾਹਿਬ ਸਤਿਗੁਰ ਮੇਰੇ ਬਖ਼ਸ਼ੰਦ, ਦਰ ਤੇਰੇ ਹਾਲ ਸੁਣਾਈਆ । ਮੇਰਾ ਗਾਨਾਂ ਟੁੱਟਾ ਮੌਲੀ ਤੰਦ, ਡੋਰ ਨਜ਼ਰ ਕੋਇ ਨਾ ਆਈਆ। ਮਿਲ ਕੇ ਸਖੀ ਕੋਈ ਨਾ ਗਾਵੇ ਛੰਦ, ਸੁਹਾਗੀ ਗੀਤ ਅਲਾਈਆ। ਸਭ ਦੇ ਘਰ ਵੜਿਆ ਘਮੰਡ, ਸਤਿ ਸਰੂਪ ਨਾ ਕੋਇ ਸਮਾਈਆ। ਤੀਰਥ ਤੱਟ ਗੁਰਦਰ ਮੰਦਰ ਮਸਜਿਦ ਮੱਠ ਵੇਖ ਕੇ ਆਈ ਸਾਧ ਸੰਤ ਹੋਏ
❋
❋
ਰੰਡ, ਨਾਰ ਦੁਹਾਗਣ ਰੂਪ ਵਟਾਈਆ। ਝੂਠੀ ਉਚੀ ਕੂਕ ਪਾਵਣ ਡੰਡ, ਤੇਰਾ ਡੰਡਾ ਨਜ਼ਰ ਕਿਸੇ ਨਾ ਆਈਆ। ਮੈਂ ਵੇਖਿਆ ਖੋਜ ਸਰਬ ਬ੍ਰਹਿਮੰਡ, ਤੇਰਾ ਧਿਆਨ ਲਗਾਈਆ। ਕਵਣ ਦਵਾਰ ਹਰਿ ਕਰਤਾ ਕਰੇ ਵੰਡ, ਹਿੱਸਾ ਦੇਵੇ ਚਾਈਂ ਚਾਈਂਆ। ਜਾਂ ਵੇਖਿਆ ਜਨ ਭਗਤਾਂ ਨਾਲ ਮਿਲ ਕੇ ਮਾਣੇ ਆਪ ਅਨੰਦ, ਮੇਰੀ ਲੋੜ ਰਹੀ ਨਾ ਰਾਈਆ। ਮੈਂ ਨੇੜੇ ਜਾ ਕੇ ਗਈ ਸੰਗ, ਨੇਤਰ ਅੱਖ ਸ਼ਰਮਾਈਆ। ਜਿਨ੍ਹਾਂ ਦੇ ਸਾਹਿਬ ਸਤਿਗੁਰ ਪੁਰਖ ਅਕਾਲ ਵਸਿਆ ਸੰਗ, ਮੇਰੀ ਪਰਵਾਹ ਨਾ ਕੋਇ ਰਖਾਈਆ। ਰਾਤੀਂ ਸੁਤਿਆਂ ਦੇਵੇ ਅਨੰਦ, ਦਿਨੇ ਜਾਗਦਿਆਂ ਖ਼ੁਸ਼ੀ ਮਨਾਈਆ। ਪ੍ਰੇਮ ਪਿਆਰ ਨਾਲ ਪਾਏ ਠੰਡ, ਸਾਂਤਕ ਸਤਿ ਕਰਾਈਆ। ਸ਼ਬਦੀ ਡੋਰ ਦੇ ਕੇ ਗੰਢ, ਆਪਣਾ ਜੋੜ ਜੁੜਾਈਆ। ਕਦੀ ਨਾ ਸੌਂਵੇ ਦੇ ਕਰ ਕੰਡ, ਆਪਣੀ ਕਰਵਟ ਲਏ ਬਦਲਾਈਆ। ਬਿਨ ਮੰਗਿਆਂ ਦੇਵੇ ਮੰਗ, ਧੁਰ ਦੀ ਵਸਤ ਵਰਤਾਈਆ। ਭੇਵ ਖੁਲ੍ਹਾ ਕੇ ਬ੍ਰਹਮ ਹੰ, ਪਾਰਬ੍ਰਹਮ ਦਰਸਾਈਆ। ਜਿਸ ਧਾਰੋਂ ਆਏ ਜੰਮ, ਓਸੇ ਲਏ ਮਿਲਾਈਆ। ਓਥੇ ਮੇਰਾ ਕੀ ਕੰਮ, ਜਿਨ੍ਹਾਂ ਮਿਲਿਆ ਸੱਚਾ ਮਾਹੀਆ । ਰਸਨਾ ਜਿਹਵਾ ਹਿਲੇ ਨਾ ਕੋਈ ਚੰਮ, ਦ੍ਰਿਸ਼ਟੀ ਦ੍ਰਿਸ਼ਟ ਨਾ ਕੋਇ ਜਣਾਈਆ। ਮਿਹਰ ਨਜ਼ਰ ਕਰ ਕੇ ਬੇੜਾ ਦੇਵੇ ਬੰਨ੍ਹ, ਬਿਨ ਪੱਤਣ ਮਲਾਹ ਪਾਰ ਕਰਾਈਆ । ਓਥੇ ਇਕੋ ਕਹੇ ਧੰਨ ਧੰਨ, ਧੁਰ ਦਾ ਸ਼ੁਕਰ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰਵਾਨ ਮਿਹਰਵਾਨ ਆਪਣੀ ਖੇਲ ਰਚਾਈਆ। ਭਗਤੀ ਕਹੇ ਪ੍ਰਭ ਕਿਰਪਾ ਕਰ, ਕਿਰਪਨ ਹੋ ਕੇ ਮੰਗ ਮੰਗਾਈਆ। ਜੁਗ ਚੌਕੜੀ ਮੈਨੂੰ ਮਿਲਿਆ ਨਾ ਕੋਈ ਵਰ, ਸਾਚਾ ਸਗਨ ਨਾ ਕੋਇ ਮਨਾਈਆ। ਸਾਧ ਸੰਤ ਮੈਥੋਂ ਰਹੇ ਡਰ, ਮੈਂ ਤੈਥੋਂ ਡਰਦੀ ਓਨ੍ਹਾਂ ਨੇੜ ਨਾ ਆਈਆ। ਐਰ ਗ਼ੈਰ ਮੈਨੂੰ ਕੋਈ ਬਾਹੋਂ ਲਏ ਨਾ ਫੜ, ਉਂਗਲ ਸਕੇ ਨਾ ਕੋਇ ਛੁਹਾਈਆ। ਇਕੋ ਆਸ ਰੱਖੀ ਨਰਾਇਣ ਨਰ, ਸਾਚੀ ਓਟ ਤਕਾਈਆ । ਜੇ ਸ੍ਰੀ ਭਗਵਾਨ ਮਿਲੇ ਤੇ ਸੇਜੇ ਜਾਵਾਂ ਚੜ੍ਹ, ਦੂਜਾ ਕੰਤ ਨਾ ਕੋਇ ਮਨਾਈਆ। ਪ੍ਰੇਮ ਪ੍ਰੀਤੀ ਅੰਦਰ ਚਰਨ ਲਵਾਂ ਫੜ, ਕਰ ਮਿੰਨਤਾਂ ਹਾਲ ਸੁਣਾਈਆ। ਜੁਗ ਚੌਕੜੀ ਤੇਰੇ ਵਿਛੋੜੇ ਵਿਚ ਜੰਗਲਾਂ ਵਿਚ ਗਈ ਮਰ, ਕਿਉਂ ਗੁੰਡਿਆਂ ਹੱਥ ਫੜਾਈਆ। ਹੁਣ ਤੇ ਕਿਰਪਾ ਕਰ, ਕਲਜੁਗ ਵੇਲਾ ਦਏ ਦੁਹਾਈਆ। ਮੇਰੀ ਕੋਈ ਨਾ ਰੱਖੇ ਲਜ, ਹਯਾ ਮੁੱਕਿਆ ਸਰਬ ਲੋਕਾਈਆ। ਸੋਹਣੀ ਸੁਚੱਜੀ ਵੇਖ ਮੇਰੇ ਵਲ ਸਾਰੇ ਰਹੇ ਤੱਕ, ਤੇਰਾ ਭੈ ਨਾ ਕੋਇ ਰਖਾਈਆ। ਮੈਂ ਕਲਜੁਗ ਕੂੜੀ ਕਿਰਿਆ ਕੋਲੋਂ ਡਰਦੀ ਆਪਣੇ ਨੰਗੇ ਨਾ ਕਰਾਂ ਹੱਥ, ਮੇਰੇ ਛਾਪ ਛੱਲੇ ਵੇਖਣ ਕੋਇ ਨਾ ਪਾਈਆ। ਪੈਰਾਂ ਵਾਲੀਆਂ ਪੰਜੇਬਾਂ ਲਈਆਂ ਢਕ, ਛਣਕਾਰ ਸੁਣਨ ਕੋਇ ਨਾ ਆਈਆ। ਹੌਲੀ ਹੌਲੀ ਪੈਰ ਆਪਣਾ ਰੱਖ, ਕਦਮ ਕਦਮ ਉਠਾਈਆ। ਚਾਰੋਂ ਕੁੰਟ ਵੇਖ ਵੇਖ ਗਈ ਥੱਕ, ਆਪਣਾ ਧਿਆਨ ਲਗਾਈਆ। ਸਾਹਿਬ ਗਹਿਰ ਗੰਭੀਰ ਪੁਰਖ ਅਕਾਲ ਸਭ ਕੁਛ ਤੇਰੇ ਵਸ, ਮੇਰੀ ਕੀ ਚਤੁਰਾਈਆ। ਚਾਰ ਜੁਗ ਨਾ ਵੇਖਿਆ ਕਰ ਕੇ ਅੱਖ, ਸੱਚਾ ਮੇਲ ਨਾ ਲਿਆ ਮਿਲਾਈਆ। ਸਾਧਾਂ ਸੰਤਾਂ ਨਾਲ ਪਾ ਕੇ ਮੇਰਾ ਵਸ, ਨਿੱਕੀ ਵੱਡੀ ਕਰੌਂਦਾ ਰਿਹੋਂ ਲੜਾਈਆ। ਥੱਕ ਕੇ ਅੱਕ ਕੇ ਹਾਰ ਕੇ ਸਾਰੇ ਆਈ ਛੱਡ, ਆਪਣਾ ਮੁਖ ਭਵਾਈਆ। ਤੇਰੇ ਅੱਗੇ ਝੋਲੀ ਲਈ ਅੱਡ, ਚਰਨ ਕਵਲ ਸੀਸ ਨਿਵਾਈਆ। ਮੈਂ ਹੁਣ ਨਹੀਂ ਜਾਣਾ ਕਿਸੇ ਵਿਚ ਖੱਡ, ਭੋਰੇ ਪੈ ਕੇ ਸੰਗ ਨਾ ਕਿਸੇ ਨਿਭਾਈਆ। ਜੇ ਆਪ ਆਇਉਂ ਪੁਰਖ ਸਮਰਥ, ਮੇਰੀ ਰੀਤੀ ਦੇ ਬਦਲਾਈਆ। ਜਨ ਭਗਤਾਂ ਦੇ ਦੇ ਹੱਕ, ਵਸੀਅਤ ਇਕੋ ਵਾਰ ਕਰਾਈਆ। ਜਿਹੜਾ
❋
❋
ਤੇਰੇ ਮਿਲਣ ਦਾ ਰਾਹ ਰਿਹਾ ਤੱਕ, ਮੈਂ ਉਸ ਦੇ ਨਾਲ ਹੋ ਕੇ ਸੇਵ ਕਮਾਈਆ। ਜੇ ਗੁਰਮੁਖ ਤੇਰੇ ਚਰਨ ਨਿਵੇਂ ਮੈਂ ਪਹਿਲੋਂ ਜਾਵਾਂ ਢੱਠ, ਮਸਤਕ ਟਿੱਕਾ ਧੂੜੀ ਲਾਈਆ। ਜੇ ਤੂੰ ਪਿਛੇ ਜਾਵੇਂ ਹਟ, ਰੋ ਰੋ ਆਪਣਾ ਹਾਲ ਗਵਾਈਆ। ਜੇ ਮੁਖੋਂ ਪਏਂ ਹੱਸ, ਖ਼ੁਸ਼ੀਆਂ ਗੀਤ ਤੇਰਾ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਉਂ ਭਾਵੇਂ ਤਿਉਂ ਲੈਣਾ ਰੱਖ, ਰਾਖਾ ਤੂੰਹੀ ਨਜ਼ਰੀ ਆਈਆ। ਭਗਤੀ ਕਹੇ ਪ੍ਰਭ ਵੇਖ ਮੇਰੀ ਸਿਰ ਨਹੀਂ ਬੋਦੀ, ਚੋਟੀ ਮੁੰਨੀ ਗਈ ਵਖਾਈਆ। ਮੈਂ ਹੋ ਕੇ ਕਮਲੀ ਕੋਝੀ, ਫਿਰਾਂ ਵਾਂਗ ਸ਼ੌਦਾਈਆ। ਕਲ ਜਾਂਦਿਆਂ ਜਾਂਦਿਆਂ ਵੀਹ ਮਾਘ ਭਗਤਾਂ ਕੋਲੋਂ ਆਈ ਸੋਝੀ, ਜਿਨ੍ਹਾਂ ਸਚ ਧਾਰ ਸਮਝਾਈਆ। ਜਿਸ ਵੇਲੇ ਚਿਕੜ ਵਿਚ ਅੱਡੀ ਖੋਭੀ, ਮੇਰੀ ਸੁਰਤ ਭੁਲਾਈਆ। ਅੱਗੋਂ ਪੁਰਖ ਅਕਾਲ ਔਂਦਾ ਮਿਲਿਆ ਧੋਬੀ, ਜਿਹੜਾ ਮੇਰਾ ਧੁਰ ਦਾ ਸੱਚਾ ਮਾਹੀਆ। ਮੈਂ ਸੋਚ ਓਸ ਵੇਲੇ ਇਕੋ ਸੋਚੀ, ਸੋਹਣਾ ਧਿਆਨ ਲਗਾਈਆ। ਜਿਸ ਦੇ ਪਿਛੇ ਫਿਰੇ ਮੋਚੀ, ਚੁਮਿਆਰਾ ਰੂਪ ਵਟਾਈਆ। ਇਹ ਬੜਾ ਵੱਡਾ ਖੋਜੀ, ਪੈੜ ਜੋੜਿਆਂ ਰਿਹਾ ਬੁਝਾਈਆ। ਫੇਰ ਵੇਖਿਆ ਠੱਗ ਤੰਬਾ ਚੁਕਿਆ ਉਤੋਂ ਗੋਡੀ, ਉਲਟਾ ਲਿਆ ਕਰਾਈਆ। ਉਠ ਕੇ ਵੇਖਿਆ ਸ੍ਰੀ ਭਗਵਾਨ ਹਰਿਸੰਗਤ ਚੁਕਿਆ ਮੋਢੀ, ਸੋਹਣਾ ਪੰਧ ਮੁਕਾਈਆ। ਮੈਂ ਰਹਿ ਗਈ ਹੱਕਿਆ ਬੱਕਿਆ ਪੁਰਖ ਅਕਾਲ ਦੀ ਖਿੜੀ ਇਕੋ ਡੋਡੀ, ਜਿਸ ਵਿਚੋਂ ਗੁਰਮੁਖ ਨਜ਼ਰੀ ਆਈਆ। ਚਾਰ ਜੁਗ ਗੁਰੂ ਅਵਤਾਰ ਪੀਰ ਪੈਗ਼ੰਬਰ ਜਿਸ ਫੁਲਵਾੜੀ ਨੂੰ ਦੇ ਕੇ ਗਏ ਗੋਡੀ, ਆਪਣੀ ਸੇਵ ਕਮਾਈਆ। ਮੈਂ ਬਹਿ ਗਈ ਉਂਗਲ ਰੱਖ ਕੇ ਠੋਡੀ, ਪ੍ਰਭ ਇਹ ਕੀ ਚਾਲ ਚਲਾਈਆ। ਭਗਤ ਆਤਮਾ ਕਹੇ ਕੋਝੀਏ ਇਹ ਉਹ ਵਿਜੋਗੀ, ਜੋ ਧੁਰ ਸੰਜੋਗੀ ਮੇਲ ਮਿਲਾਈਆ। ਜੁਗ ਜਨਮ ਦੇ ਵਿਛੜੇ ਮੇਲ ਰੋਗੀ, ਦੁੱਖੀਆਂ ਦੁੱਖ ਗਵਾਈਆ। ਸੁਣ ਕੇ ਭਗਤੀ ਕਹੇ ਮੈਂ ਵੀ ਇਹਦੇ ਜੋਗੀ ਹੋ ਗਈ, ਜੋ ਹੋਕਾ ਦੇ ਕੇ ਰਿਹਾ ਜਗਾਈਆ । ਬੇਸ਼ਕ ਮੈਨੂੰ ਤਾਅਨੇ ਮਾਰਨ ਲੋਕੀਂ, ਮੈਂ ਝੱਲਾਂ ਨਾ ਕਦੇ ਜੁਦਾਈਆ। ਭਾਵੇਂ ਘੜੀ ਆਵੇ ਔਖੀ, ਉਹ ਵੀ ਖ਼ੁਸ਼ੀਆਂ ਵਿਚ ਲੰਘਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਹਣੀ ਬਣਤ ਬਣਾਈਆ। ਭਗਤੀ ਕਹੇ ਮੇਰਾ ਵੇਖ ਅੱਥਰ, ਨੈਣ ਨੈਣਾਂ ਵਿਚੋਂ ਵਹਾਈਆ । ਪ੍ਰਭੂ ਮੇਰੇ ਪਿਛੇ ਕਿਉਂ ਹੋਇਉਂ ਪੱਥਰ, ਭਗਤਾਂ ਪਿਛੇ ਫਿਰੇਂ ਵਾਹੋ ਦਾਹੀਆ। ਸ੍ਰੀ ਭਗਵਾਨ ਕਿਹਾ ਇਹਨਾਂ ਪਿਛੇ ਗੋਬਿੰਦ ਵਿਛਾਇਆ ਮੇਰਾ ਸੱਥਰ, ਸੂਲਾਂ ਸੇਜ ਹੰਢਾਈਆ। ਇਕ ਲੇਖਾ ਲਿਖ ਕੇ ਗਿਆ ਅੱਖਰ, ਆਖ਼ਰ ਤੁਹਾਡਾ ਪ੍ਰਭੂ ਸਹਾਈਆ। ਸਭ ਨਾਲੋਂ ਕਰ ਕੇ ਵੱਖਰ, ਵੱਖਰੀ ਧਾਰ ਜਣਾਈਆ। ਸ਼ਬਦ ਸੰਦੇਸ਼ਾ ਦੇ ਕੇ ਪੱਤਰ, ਸੋਏ ਲਏ ਉਠਾਈਆ। ਦੇ ਵਡਿਆਈ ਸੱਤਰ ਬਹੱਤਰ, ਚੁਹੱਤਰਾਂ ਰੰਗ ਚੜ੍ਹਾਈਆ। ਪੰਜਾਂ ਪੰਜਾਂ ਪੰਜਾਂ ਤੋਲ ਕੇ ਤੱਕੜ, ਨਾਮ ਕੰਡਾ ਇਕ ਹਿਲਾਈਆ। ਚਾਰ ਚਾਰ ਦੀ ਲਾ ਕੇ ਟੱਕਰ, ਸੋਹਣਾ ਖੇਲ ਵਖਾਈਆ। ਹਰਿਸੰਗਤ ਤੀਰ ਨਿਸ਼ਾਨੇ ਨਾਲ ਕਰ ਕੇ ਫੱਟੜ, ਇਕੋ ਵਾਰ ਮੂੰਹ ਦੇ ਭਾਰ ਸੁਟਾਈਆ। ਪ੍ਰੇਮ ਪਿਆਰ ਦੀ ਅੰਦਰ ਕਰ ਕੇ ਪਕੜ, ਧੁਰ ਦਾ ਨਾਤਾ ਜੋੜ ਜੁੜਾਈਆ । ਫਿਰ ਕੇ ਜੰਗਲ ਜੂਹ ਬੇਲੇ ਵਿਚ ਰੱਕੜ, ਰੰਗੜ ਪਿਛਲਾ ਨਾਲ ਰਖਾਈਆ। ਬੇਸ਼ਕ ਲਾਂਗਰੀ ਬਣ ਕੇ ਦਾਲ ਦਾ ਵੇਖੇ ਵੱਤਰ, ਦਾਨਾ ਕਦੀ ਕਦੀ ਮੁਖ ਵਿਚ ਪਾਈਆ। ਉਹਦੇ ਪੂਰਬ ਜਨਮ ਦੀ ਮੇਟੀ ਸਤਰ, ਬਿਧਨਾ ਰੋਵੇ ਦਏ ਦੁਹਾਈਆ। ਬਹੁੜੀ ਇਹ ਲੁਕਿਆ ਛਿਪਿਆ ਆਇਆ ਕਿਧਰੋਂ ਕਿਧਰ, ਸਚਖੰਡ ਨਿਵਾਸੀ ਲੋਕਮਾਤ ਫੇਰਾ ਪਾਈਆ। ਜਿਸ ਸਾਧ ਸੰਤ ਸਾਰੇ ਕਰ ਦਿਤੇ ਤਿੱਤਰ ਬਿੱਤਰ, ਨਾਮ ਪਟਾਕਾ ਇਕੋ ਪਾਈਆ ।
❋
❋
ਕਿਰਪਾ ਕਰ ਕੇ ਜੰਗਲ ਜੂਹਾਂ ਵਿਚੋਂ ਆਇਆ ਨਿੱਕਲ, ਨਿਰਗੁਣ ਆਪਣਾ ਖੇਲ ਕਰਾਈਆ। ਜਾਂ ਵੇਖਿਆ ਭਗਤਾਂ ਦਾ ਬਣਿਆ ਮਿੱਤਰ, ਮਿੱਤਰ ਪਿਆਰਾ ਰੂਪ ਵਟਾਈਆ। ਜਿਨ੍ਹਾਂ ਦੇ ਪਾਟੇ ਲੀੜੇ ਟੁੱਟੇ ਛਿਤਰ, ਚੁਮਿਆਰ ਕੋਲੋਂ ਨਾਲ ਨਾਲ ਗੰਢ ਪਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਹਣੀ ਖੇਲ ਰਿਹਾ ਰਚਾਈਆ। ਭਗਤੀ ਕਹੇ ਮੇਰੇ ਵੇਖ ਵਾਲ, ਚਿੱਟੇ ਕਾਲੇ ਨਜ਼ਰ ਕੋਇ ਨਾ ਆਈਆ। ਚਾਰੋਂ ਕੁੰਟ ਹੋਈ ਬੇਹਾਲ, ਬਿਹਬਲ ਹੋ ਕੇ ਦਿਆਂ ਦੁਹਾਈਆ। ਮੇਰੀ ਕੋਈ ਨਾ ਪੁੱਛੇ ਵਾਤ, ਆਪਣੀ ਕਹਾਣੀ ਸਾਰੇ ਰਹੇ ਸੁਣਾਈਆ। ਨਜ਼ਰੀ ਆਈ ਅੰਧੇਰੀ ਰਾਤ, ਚਾਰੋਂ ਕੁੰਟ ਡਰਾਈਆ। ਕੂੜੀ ਕਿਰਿਆ ਡੂੰਘਾ ਖ਼ਾਤ, ਸਾਚਾ ਮੰਦਰ ਨਾ ਕੋਇ ਬਣਾਈਆ। ਮੈਂ ਕਿਥੇ ਲੱਭਾਂ ਆਪਣਾ ਸੱਜਣ ਸਾਕ, ਨਾਤਾ ਕੀਹਦੇ ਨਾਲ ਜੁੜਾਈਆ। ਕੋਈ ਨਜ਼ਰ ਨਾ ਆਈ ਖਾਟ, ਬਸਤਰ ਸੋਹਣਾ ਕਿਥੇ ਵਛਾਈਆ। ਕਿਸ ਵਲ ਨੇਤਰ ਕਰ ਕੇ ਲਵਾਂ ਝਾਕ, ਪ੍ਰੇਮ ਪਿਆਰ ਨਾ ਕੋਇ ਵਧਾਈਆ। ਜਿਧਰ ਜਾਵਾਂ ਕਲਜੁਗ ਜੀਵ ਕਹਿਣ ਕਿਥੋਂ ਆਈ ਨਾਰ ਕਮਜਾਤ, ਸਾਨੂੰ ਰਹੀ ਸਮਝਾਈਆ । ਅਸੀਂ ਕੀ ਜਾਣੀਏ ਕੌਣ ਕਮਲਾਪਾਤ, ਸ੍ਰੀ ਭਗਵਾਨ ਕਵਣ ਅਖਵਾਈਆ। ਸਾਡੀ ਮਾਇਆ ਰਾਣੀ ਨਾਲ ਬਾਤ, ਜੋ ਸਾਨੂੰ ਸੁਖ ਸਾਗਰ ਵਿਚ ਰਖਾਈਆ। ਜਿਸ ਦੇ ਨਾਲ ਕਾਮ ਕਰੋਧ ਲੋਭ ਮੋਹ ਹੰਕਾਰ ਦੀ ਮਿਲੇ ਦਾਤ, ਨਾਰੀ ਪੁਰਸ਼ ਦੋਵੇਂ ਰੰਗ ਰੰਗਾਈਆ। ਜੇ ਪ੍ਰਭ ਦਾ ਮੰਗੀਏ ਸਾਥ, ਭੁੱਖੇ ਨੰਗਤੇ ਦਏ ਕਰਾਈਆ। ਸਾਨੂੰ ਕੋਈ ਲੋੜ ਨਹੀਂ ਆਬੇ ਹਯਾਤ, ਮਦਿ ਪਿਆਲਾ ਪੀ ਖ਼ੁਸ਼ੀ ਮਨਾਈਆ। ਐਥੇ ਮੋਹਣੀ ਹੋਵੇ ਸਾਥ, ਅੱਗਾ ਵੇਖਣ ਕੋਇ ਨਾ ਜਾਈਆ। ਤੂੰ ਭਗਤੀ ਕਿਥੋਂ ਆ ਗਈ ਦੇਵਣ ਵਾਲੀ ਦਾਤ, ਆਪਣਾ ਰੂਪ ਵਟਾਈਆ। ਅਸੀਂ ਸਾਰੇ ਉਠ ਕੇ ਅੱਖਰਾਂ ਵਾਲਾ ਕਰੀਏ ਪਾਠ, ਗੁਟਕੇ ਹੱਥਾਂ ਵਿਚ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਭਗਤੀ ਵੇਖ ਵੇਖ ਆਪਣਾ ਮੁਖ ਛੁਪਾਈਆ। ਭਗਤੀ ਕਹੇ ਚੰਗਾ ਭਾਈ, ਇਹੋ ਸਾਹਿਬ ਮੇਰੇ ਸਚ ਭਾਈਆ। ਆਪਣੀ ਕਰਨੀ ਕਰੋ ਜਾਓ ਚਾਈਂ ਚਾਈਂ, ਮਨ ਆਸ਼ਾ ਨਾਲ ਮਿਲਾਈਆ। ਸ੍ਰੀ ਭਗਵਾਨ ਦੇਵਣਹਾਰ ਸਜ਼ਾਈ, ਵੇਖੇ ਥਾਉਂ ਥਾਈਂਆ। ਪੁੱਤਰ ਧੀ ਨਾਰ ਕੰਤ ਸੱਜਣ ਮਿੱਤਰ ਯਾਰ ਦੋਸਤ ਕੋਈ ਨਾ ਦਏ ਗਵਾਹੀ, ਅੱਗੇ ਹੋ ਨਾ ਕੋਇ ਛੁਡਾਈਆ। ਜਿਸ ਵੇਲੇ ਕਰੋਗੇ ਹਾਹਾਕਾਰ ਮਾਰੋਗੇ ਧਾਹੀਂ, ਉਚੀ ਕੂਕ ਕੂਕ ਸੁਣਾਈਆ। ਛੁਡਾ ਮੇਰੀ ਮਾਈ, ਮਮਤਾ ਤੇਰੀ ਰਹੀ ਸਤਾਈਆ। ਮੈਂ ਓਸ ਵੇਲੇ ਦੱਸਾਂ ਦੱਸੋ ਮੈਂ ਕਿਹਾ ਤੁਸੀਂ ਸ਼ੌਦਾਈ, ਸ਼ਾਇਦ ਉਹ ਵੇਲਾ ਸਭ ਦੇ ਉਤੇ ਆਈਆ। ਕਲਜੁਗ ਜੀਵ ਕਹਿਣ ਇਹ ਕੀ ਦਿਤਾ ਜਣਾਈ, ਕਿਥੋਂ ਅਵਾਜ਼ ਲਗਾਈਆ। ਭਗਤੀ ਕਹੇ ਉਹ ਆਇਆ ਬੇਪਰਵਾਹੀ, ਜਿਸ ਨੇ ਲੱਖ ਚੁਰਾਸੀ ਰਚਨ ਰਚਾਈਆ। ਪੁਛਣ ਕਿਥੇ ਵਸੇ ਧੁਰ ਦਾ ਮਾਹੀ, ਬੈਠਾ ਡੇਰਾ ਲਾਈਆ। ਭਗਤੀ ਕਹੇ ਜਨ ਭਗਤਾਂ ਸੰਗ ਫਿਰੇ ਚਾਈਂ ਚਾਈਂ, ਓਨ੍ਹਾਂ ਪਿਛੇ ਮੈਨੂੰ ਵੀ ਗਿਆ ਭੁਲਾਈਆ। ਦਰ ਦਰ ਹੋ ਕੇ ਪਾਂਧੀ ਰਾਹੀ, ਧੂੜ ਖ਼ਾਕ ਰਿਹਾ ਉਡਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਸ਼ਹਿਨਸ਼ਾਹ ਦੱਸ ਮੇਰੇ ਹਜ਼ੂਰ, ਦਰ ਭਗਤੀ ਰਹੀ ਸੁਣਾਈਆ। ਕੀ ਅਰਜ਼ ਮੇਰੀ ਮਨਜ਼ੂਰ, ਮਨਸਾ ਮੇਰੀ ਪੂਰ ਕਰਾਈਆ। ਸਚ ਬਖ਼ਸ਼ ਚਰਨ ਧੂੜ, ਮੈਂ ਲਵਾਂ ਖ਼ਾਕ ਰਮਾਈਆ। ਸ੍ਰੀ ਭਗਵਾਨ ਕਿਹਾ ਇਹ ਕੂੜ, ਧੁਰ ਦੀ ਧਾਰ ਦਿਆਂ ਜਣਾਈਆ। ਪਹਿਲੋਂ ਮੇਰੇ ਭਗਤ ਕਰ ਮਨਜ਼ੂਰ, ਆਪਣਾ ਸੰਗ ਰਖਾਈਆ। ਏਨ੍ਹਾਂ
❋
❋
ਨਾਲ ਝਗੜਾ ਕਰੀਂ ਨਾ ਕੋਇ ਫ਼ਤੂਰ, ਆਪਣਾ ਆਪ ਨਾ ਕੋਇ ਜਣਾਈਆ। ਉਹ ਨਹੀਂ ਕਰਨੀ ਜਿਸ ਵੇਲੇ ਸੂਲੀ ਚਾੜ੍ਹਿਆ ਮਨਸੂਰ, ਸ਼ਮਸ ਪੁੱਠੀ ਖੱਲ ਲੁਹਾਈਆ। ਖੇਲ ਕਰਾਂ ਜਿਉਂ ਨਾਮੇ ਛੱਪਰ ਛਾਇਆ ਬਣ ਮਜ਼ਦੂਰ, ਧੰਨੇ ਕਟੋਰੇ ਭਾਗ ਲਗਾਈਆ। ਏਹਨਾਂ ਵਡਿਆਈ ਦੇਵਾਂ ਜ਼ਰੂਰ, ਜਿਨ੍ਹਾਂ ਆਪਣਾ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੱਚ ਸਚ ਰਿਹਾ ਸੁਣਾਈਆ। ਪ੍ਰਭ ਠਾਕਰ ਮੈਂ ਨਿਮਾਣੀ, ਚਰਨ ਕਵਲ ਨਿਮਸਕਾਰਿਆ। ਧੰਨ ਭਾਗ ਤੇਰਾ ਭਗਤ ਮਿਲੇ ਹਾਣੀ, ਸੋਹਣਾ ਜੋੜ ਜੁੜਾ ਰਿਹਾ। ਮੈਂ ਛੱਡੀ ਚਾਰੇ ਖਾਣੀ ਨਾਤਾ ਸਰਬ ਤੁੜਾ ਲਿਆ। ਮੈਂ ਨੀਵੀਂ ਹੋ ਕੇ ਭਰਾਂ ਪਾਣੀ, ਪੀਸਣ ਪੀਸ ਸੇਵ ਕਮਾ ਲਿਆ। ਸੁਣ ਕੇ ਬਚਨ ਕਹੇ ਸ਼ਾਹ ਸੁਲਤਾਨੀ, ਪੁਰਖ ਅਕਾਲ ਹੁਕਮ ਜਣਾ ਲਿਆ। ਮੈਂ ਤੈਨੂੰ ਆਪਣੇ ਭਗਤ ਦੇ ਘਰ ਦੀ ਬਣਾਵਾਂ ਰਾਣੀ, ਸੋਹਣਾ ਤੇਰਾ ਸੀਸ ਗੁੰਦਾ ਲਿਆ। ਤੇਰੀ ਅੱਖ ਕਰ ਮਸਤਾਨੀ, ਨਸ਼ਾ ਇਕੋ ਨਾਮ ਚੜ੍ਹਾ ਲਿਆ। ਤੇਰਾ ਜੋਬਨ ਨੂਰ ਨੁਰਾਨੀ, ਡਲਕ ਇਕੋ ਇਕ ਵਖਾ ਰਿਹਾ। ਬਸਤਰ ਦੇਵਾਂ ਸੱਚੀ ਮਿਹਰਵਾਨੀ, ਦਰਜ਼ੀ ਚੋਲੀ ਨਾ ਕੋਈ ਬਣਾ ਰਿਹਾ। ਅੰਗ ਲਗਾਵਾਂ ਸਚ ਨਿਸ਼ਾਨੀ, ਸਾਚੀ ਵੰਡਣ ਆਪ ਵੰਡਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਤੇਰੇ ਹੱਥ ਟਿਕਾ ਰਿਹਾ। ਸਿਰ ਤੇਰੇ ਹੱਥ ਟਿਕਾਵਾਂਗਾ। ਜਨ ਭਗਤ ਨਾਲ ਪਰਨਾਵਾਂਗਾ। ਸੋਹਣੀ ਡੋਲੀ ਪਾਵਾਂਗਾ। ਬਣ ਕਹਾਰ ਉਠਾਵਾਂਗਾ। ਪਾਣੀ ਵਾਰ ਵਖਾਵਾਂਗਾ। ਮਾਂ ਪਿਓ ਬਣ ਜਾਵਾਂਗਾ। ਬਸਤਰ ਸੋਹਣੇ ਤਨ ਛੁਹਾਵਾਂਗਾ। ਸੀਸ ਓਢਣ ਇਕ ਟਿਕਾਵਾਂਗਾ। ਗਹਿਣਾ ਘਾੜਤ ਅਗੰਮ ਘੜਾਵਾਂਗਾ। ਨੱਕ ਸੁਹਾਗ ਨੱਥ ਪਵਾਵਾਂਗਾ। ਟਿੱਕਾ ਬਿੰਦੀ ਉਹ ਲਗਾਵਾਂਗਾ। ਜਿਂਸ ਨਾਲ ਜਾਏਂ ਛੋਹ, ਉਹ ਮੇਰਾ ਰੂਪ ਰੂਪ ਰੂਪ ਵਿਚੋਂ ਵਖਾਵਾਂਗਾ। ਦੋਹਾਂ ਦਾ ਇਕੋ ਬੱਝੇ ਮੋਹ, ਮੁਹੱਬਤ ਆਪਣੇ ਨਾਲ ਰਖਾਵਾਂਗਾ। ਜਗਤ ਵਿਚੋਲਾ ਆਪੇ ਹੋ, ਢੋਲਾ ਰਾਗ ਸੁਣਾਵਾਂਗਾ। ਕਾਇਆ ਮੰਦਰ ਅੰਦਰ ਸਾਚੀ ਤਾਕੀ ਬੂਹਾ ਕੁੰਡਾ ਆਪੇ ਢੋ, ਅੰਦਰ ਵੜ ਕੇ ਆਪਣਾ ਭੇਵ ਖੁਲ੍ਹਾਵਾਂਗਾ। ਸਾਚੀ ਸੇਜੇ ਜਾਣਾ ਸੌਂ, ਸੋਹਣੇ ਥਾਂ ਬਹਾਵਾਂਗਾ। ਭਗਤੀ ਜੇ ਤੈਨੂੰ ਭਗਤਾਂ ਦਾ ਗੌਂ, ਗਹਿਰ ਗੰਭੀਰ ਹੋ ਕੇ ਇਹਨਾਂ ਨੂੰ ਤੇਰੇ ਨਾਲ ਮਿਲਾਵਾਂਗਾ। ਜੇ ਰਲ ਕੇ ਦੋਵੇਂ ਇਕ ਵਾਰ ਕਹੋ, ਦੋਹਾਂ ਦੀ ਬੇਨੰਤੀ ਆਪਣੀ ਝੋਲੀ ਪਾਵਾਂਗਾ। ਬੇਸ਼ਕ ਦੋ ਜਹਾਨ ਲਓ ਭੌਂ, ਬਿਨ ਆਪਣੀ ਕਿਰਪਾ ਨਜ਼ਰ ਕਿਸੇ ਨਾ ਆਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸੱਚਾ ਰੰਗ ਰੰਗਾਵਾਂਗਾ। ਭਗਤੀ ਕਹੇ ਮੈਂ ਭਗਤਾਂ ਜੋਗੀ, ਪ੍ਰਭ ਜੁਗਤ ਦਿਤੀ ਸਮਝਾਈਆ। ਭਗਤ ਕਹਿਣ ਸਾਡੇ ਨਾਲ ਨਾ ਹੋਵੀਂ ਖੋਟੀ, ਫੜ ਕੇ ਡੰਡਾ ਰਹੇ ਵਖਾਈਆ। ਭਗਤੀ ਕਹੇ ਮੈਂ ਮੰਗਾਂ ਦਾਲ ਰੋਟੀ, ਹੋਰ ਲੋੜ ਰੱਖਾਂ ਨਾ ਰਾਈਆ। ਜਨ ਭਗਤ ਕਹਿਣ ਅਸਾਂ ਸਾਧਾਂ ਵਾਂਗੂੰ ਹੋਣ ਨਹੀਂ ਦੇਣਾ ਮੋਟੀ, ਪਹਿਲੋਂ ਸਚ ਦਈਏ ਜਣਾਈਆ। ਭਗਤੀ ਕਹੇ ਮੈਨੂੰ ਮਨਜ਼ੂਰ ਤੁਹਾਡੀ ਲੰਗੋਟੀ, ਬਸਤਰ ਹੋਰ ਨਜ਼ਰ ਨਾ ਆਈਆ। ਜਨ ਭਗਤ ਕਹਿਣ ਸਾਨੂੰ ਨਹੀਂ ਚਾਹੀਦੀ ਏਹ ਵਗਨ ਵਾਲੀ ਝੋਟੀ, ਜੋ ਖਾ ਪੀ ਕੇ ਬੈਠੇ ਮੁਖ ਭਵਾਈਆ। ਅਸੀਂ ਉਸੇ ਤੋਂ ਮੰਗਦੇ ਜਿਸ ਤੋਂ ਮੰਗਦੇ ਕੋਟਨ ਕੋਟੀ, ਪੀਰ ਪੈਗ਼ੰਬਰ ਬੈਠੇ ਧਿਆਨ ਲਗਾਈਆ। ਓਸੇ ਵੇਲੇ ਭਗਤੀ ਕਹੇ ਮੈਂ ਗ਼ਰੀਬਣੀ ਹੋਛੀ, ਨੇਤਰ ਨੈਣਾਂ ਨੀਰ ਵਹਾਈਆ । ਮੇਰੀ ਪਿਛਲੀ ਬੁਧ ਰਹੀ ਨਾ ਖੋਟੀ, ਮੈਨੂੰ ਪ੍ਰਭੂ ਦਿਤਾ ਸਮਝਾਈਆ। ਬੇਸ਼ਕ ਜਨ ਭਗਤੋ ਤੁਸੀਂ ਧੁਰ ਦੇ ਮਾਣਕ ਮੋਤੀ, ਮੈਨੂੰ ਕੱਚੇ ਤੰਦ ਨੂੰ ਨਾਲ ਲਓ ਪਰੋਈਆ। ਜਨ
❋
❋
ਭਗਤ ਕਹਿਣ ਅਸੀਂ ਕੋਈ ਨਹੀਂ ਪੜ੍ਹਨੀ ਪੋਥੀ, ਅੰਦਰ ਵੜ ਧਿਆਨ ਨਾ ਕੋਈ ਲਗਾਈਆ। ਧਿਆਨ ਕਰ ਜਗੌਣੀ ਨਹੀਂ ਕੋਈ ਜੋਤੀ, ਨੱਕ ਰਗੜ ਨਾ ਕਿਸੇ ਮਨਾਈਆ। ਰੋਟ ਦੇਣਾ ਨਹੀਂ ਨਾ ਕੋਈ ਰੋਟੀ, ਸੇਵੀਆਂ ਥਾਲ ਨਾ ਕਿਸੇ ਚੜ੍ਹਾਈਆ। ਬੱਕਰੇ ਵੱਢ ਕੇ ਨਹੀਂ ਦੇਣੀ ਬੋਟੀ, ਜ਼ਿਆਰਤ ਕਰਨ ਕੋਈ ਨਾ ਜਾਈਆ। ਅਸੀਂ ਇਕੋ ਗੱਲ ਸੋਚੀ, ਜੋ ਸਾਹਿਬ ਸੱਚੇ ਸਮਝਾਈਆ। ਜਿਸ ਨੂੰ ਲਿਖ ਕੇ ਦੱਸਿਆ ਰਵਦਾਸ ਚਮਿਆਰੇ ਮੋਚੀ, ਮੁਸ਼ਕਲ ਪ੍ਰਭੂ ਹੱਲ ਕਰਾਈਆ। ਅਸੀਂ ਓਸ ਦਵਾਰੇ ਰੱਖੀ ਓਟੀ, ਇਕ ਧਿਆਨ ਲਗਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵੇ ਮਾਣ ਵਡਿਆਈਆ। ਭਗਤੀ ਕਹੇ ਕਰੋ ਤਰਸ, ਨਿਮਾਣੀ ਹੋ ਕੇ ਰਹੀ ਜਣਾਈਆ। ਭਗਤ ਕਹਿਣ ਸਾਡਾ ਭਗਵਾਨ ਨਾਲ ਨਹੀਂ ਹੁਣ ਫ਼ਰਕ, ਤੇਰੀ ਲੋੜ ਨਜ਼ਰ ਨਾ ਆਈਆ। ਭਗਤੀ ਕਰਦੇ ਕੋਟਨ ਕੋਟ ਗਏ ਗਰਕ, ਆਪਣਾ ਆਪ ਨਾ ਸਕੇ ਬਚਾਈਆ। ਅਸੀਂ ਤੈਨੂੰ ਕੀਤਾ ਤਰਕ, ਨਾਤਾ ਨਾ ਕੋਈ ਰਖਾਈਆ। ਤੂੰ ਨਹੀਂ ਕਮਲੀਏ ਵੇਖਿਆ ਪ੍ਰਭ ਸਾਡੇ ਨਾਲ ਤੁਰੇ ਉਤੇ ਸੜਕ, ਸਾਚਾ ਗੀਤ ਸੁਣਾਈਆ। ਗੋਬਿੰਦ ਨਾਲ ਲਾ ਕੇ ਸ਼ਰਤ, ਅੰਤਮ ਪੂਰ ਕਰਾਈਆ। ਔਹ ਵੇਖ ਆਇਆ ਪਰਤ, ਜਿਹੜਾ ਧੁਰ ਦਾ ਸੱਚਾ ਮਾਹੀਆ। ਸਾਡੇ ਉਤੇ ਨਾ ਕਰੀਂ ਹਰਖ਼, ਯਾਰੀ ਏਹਦੇ ਨਾਲ ਲਗਾਈਆ। ਤੇਰੀ ਚਾਲ ਚੰਗੀ ਨਾ ਲੱਗੇ ਭਾਵੇਂ ਤੁਰੇਂ ਮਟਕ ਮਟਕ, ਗਰੁਮੁਖ ਤੇਰੇ ਉਤੇ ਅੱਖ ਨਾ ਕੋਈ ਟਿਕਾਈਆ। ਜਿਨ੍ਹਾਂ ਪ੍ਰਭ ਦਾ ਦਰਸ ਪਾਇਆ ਨਿਧੜਕ, ਧੜਕਨ ਕੋਈ ਰਹਿਣ ਨਾ ਪਾਈਆ। ਭਗਤੀ ਕਹੇ ਹਾਏ ਮੈਂ ਕਿਥੇ ਜਾਵਾਂ ਲਟਕ, ਫਾਸੀ ਵਾਲਾ ਰਾਹ ਨਜ਼ਰ ਕੋਈ ਨਾ ਆਈਆ। ਜਨ ਭਗਤ ਕਹਿਣ ਅਸੀਂ ਕੱਖ ਕਾਨ ਕੀਤਾ ਅਕੱਠਾ, ਹੱਥ ਫੜੌਂਣਾ ਤੇਰੇ ਨਾਲ ਰੱਸਾ ਦਈਏ ਵਟਾਈਆ। ਓਧਰੋਂ ਰਾਜਾ ਸੰਢਾ ਆਇਆ ਨੱਸਾ, ਆ ਕੇ ਰਿਹਾ ਸੁਣਾਈਆ। ਮਾਂ ਦਾ ਭੱਜਾ ਆਇਆ ਇਕੋ ਬੱਚਾ, ਰੋ ਕੇ ਦਏ ਦੁਹਾਈਆ। ਓ ਭਗਤੋ ਸਾਡੇ ਨੱਕ ਵਿਚੋਂ ਕੱਢੋ ਨੱਥਾ, ਇਹਦੇ ਗੱਲ ਵਿਚ ਦਿਓ ਪਾਈਆ । ਅਸੀਂ ਵੇਖੀਏ ਇਹਨਾਂ ਅੱਖਾਂ, ਜਿਹੜੀਆਂ ਸਾਨੂੰ ਭਰਮ ਭੁਲਾਈਆ। ਇਹ ਫਿਰਦੀ ਰਹੀ ਸਾਧਾਂ ਪਿਛੇ ਤੀਰਥ ਤੱਟਾਂ, ਆਪਣੀ ਪੱਤ ਗਵਾਈਆ । ਇਹ ਵਿਕਦੀ ਰਹੀ ਕਾਗ਼ਜ਼ਾਂ ਉਤੇ ਹੱਟਾਂ, ਪੈਸਾ ਧੇਲਾ ਮੁਲ ਪਵਾਈਆ। ਇਹ ਕਾਮ ਕਰੋਧ ਦੀਆਂ ਬੰਨ੍ਹਦੀ ਰਹੀ ਗੱਠਾਂ, ਆਪਣਾ ਭਾਰ ਵਖਾਈਆ । ਹੁਣ ਵਸ ਪੈ ਗਈ ਜੱਟਾਂ, ਜਿਨ੍ਹਾਂ ਸੰਡੇ ਨੱਥ ਕੇ ਸਿਧੀ ਰਹਿਲ ਲਗਾਈਆ। ਗੱਡੇ ਜੋੜ ਕੇ ਵਾਲੇ ਫੱਟਾਂ, ਜੂਲੇ ਹੇਠਾਂ ਕੰਨ ਦਬਾਈਆ। ਉਤੋਂ ਮਾਰਨ ਵਾਹੋ ਦਾਹ ਸੱਟਾਂ, ਡਿਚਕਰ ਮਾਰ ਹਿਲਾਈਆ। ਰਵਦਾਸ ਵੇਖੀ ਜਾਏ ਅੱਖਾਂ, ਪ੍ਰਭ ਕੀ ਬਣਤ ਬਣਾਈਆ। ਸੰਗਤ ਖ਼ੁਸ਼ੀਆਂ ਨਾਲ ਹੱਸ ਕੇ ਕਹੇ ਅੱਛਾ, ਵੇਖੋ ਦਿਤੀ ਸਜ਼ਾਈਆ। ਭਗਤੀ ਕਹੇ ਮੈਂ ਇਹਨਾਂ ਕੋਲੋਂ ਕਿਦਾਂ ਬਚਾਂ, ਆਪਣਾ ਪੱਲੂ ਲਵਾਂ ਛੁਡਾਈਆ। ਬਚਨ ਸਿੰਘ ਕਹੇ ਮੈਂ ਤੈਨੂੰ ਸਚ ਦੱਸਾਂ, ਸੋਹਣੀ ਗੱਲ ਸਮਝਾਈਆ। ਤੂੰ ਚਰਨ ਤੱਕ ਨਾਲ ਅੱਖਾਂ, ਨੀਵੀਂ ਹੋ ਕੇ ਸੀਸ ਝੁਕਾਈਆ। ਜੇ ਮਿਹਰ ਕਰ ਜਾਏ ਮਿਹਰਵਾਨ ਇਕ ਰਤਾ, ਭੋਰੇ ਵਿਚੋਂ ਭੋਰਾ ਵਰਤਾਈਆ। ਤੈਨੂੰ ਫਿਰ ਪ੍ਰਭ ਦੀਆਂ ਰੱਖਾਂ, ਸ੍ਰੀ ਭਗਵਾਨ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਾਰ ਰਿਹਾ ਕਮਾਈਆ। ਭਗਤੀ ਕਹੇ ਮੈਂ ਚਰਨ ਤੱਕਿਆ, ਜੋ ਬਾਲੂ ਰੇਤ ਉਤੇ ਟਿਕਾਈਆ। ਓਥੇ ਮੇਰੀ ਲੱਗ ਗਈ ਅੱਖੀਆਂ, ਅੱਖ ਅੱਖ ਨਾਲ ਬਦਲਾਈਆ। ਜਿਧਰ ਵੇਖਾਂ ਅੱਗੇ ਪਿਛੇ ਸੱਜੇ ਖੱਬੇ ਗੁਰਮੁਖ ਨਜ਼ਰੀ ਆਈਆਂ
❋
❋
ਸਖੀਆਂ, ਸੋਹਣੀ ਬਣਤ ਬਣਾਈਆ। ਖ਼ੁਸ਼ੀਆਂ ਨਾਲ ਹੱਸ ਹੱਸ ਉਹਨਾਂ ਟੁੱਟਣ ਵੱਖੀਆਂ, ਵੱਖਰੀ ਧਾਰ ਚਲਾਈਆ। ਭਗਤੀ ਕਹੇ ਤੁਹਾਡੇ ਪਿਛੇ ਪਿਛੇ ਆਵਾਂ ਨੱਠੀ ਆਂ, ਆਪਣਾ ਪੰਧ ਮੁਕਾਈਆ। ਜਿਸ ਵੇਲੇ ਹੁਣ ਹੋ ਕੇ ਕੱਠੀਆਂ, ਮੈਂ ਪੈਰ ਝਾੜਾਂ ਚਾਈਂ ਚਾਈਂਆ। ਮੈਂ ਦਿਲੋਂ ਹੌਲੀ ਹੌਲੀ ਪੁਛਾਂ ਕੀ ਇਹ ਕੱਚੀਆਂ, ਆਪਣੀ ਹੋਛੀ ਮੱਤ ਬਣਾਈਆ। ਪਤਾ ਨਹੀਂ ਓਹ ਕਿਸ ਤਰ੍ਹਾਂ ਕੀਤੀਆਂ ਪੱਕੀਆਂ, ਪੱਕੀ ਥਾਂ ਕਿਹੜੀ ਬਹਿ ਕੇ ਪਕਾਈਆ। ਇਕੋ ਕਹਿਣ ਸਾਡੀਆਂ ਪ੍ਰਭ ਨਾਲ ਲੱਗ ਗਈਆਂ ਅੱਖੀਆਂ, ਦੂਜਾ ਨਜ਼ਰ ਕੋਇ ਨਾ ਆਈਆ। ਚੋਲੀਆਂ ਦਿਸਣ ਬਾਹਰੋਂ ਫੱਟੀਆਂ, ਅੰਦਰ ਚਮਕੇ ਨੂਰ ਅਲਾਹੀਆ। ਹੋਈ ਹੈਰਾਨ ਸ੍ਰੀ ਭਗਵਾਨ ਇਹ ਕਿਥੋਂ ਸਾਂਭ ਕੇ ਰੱਖੀਆਂ, ਕਿਉਂ ਨਾਲ ਲੈ ਕੇ ਆਇਆ ਸੱਚਾ ਮਾਹੀਆ। ਰਵਦਾਸ ਕਿਹਾ ਉਠ ਵੇਖ ਭਗਤੀ ਇਹ ਸਾਰੀਆਂ ਸੱਚੀਆਂ, ਜਿਨ੍ਹਾਂ ਸਚ ਮਿਲੀ ਵਡਿਆਈਆ। ਤੜਫਨ ਜਿਉਂ ਪਾਣੀ ਬਿਨ ਮੱਛੀਆਂ, ਪ੍ਰਭ ਵਿਛੋੜਾ ਸਹਿ ਸੱਕਣ ਨਾ ਰਾਈਆ। ਪ੍ਰੇਮ ਪ੍ਰੀਤੀ ਅੰਦਰ ਅੰਦਰ ਰੱਤੀਆਂ, ਇਹਨਾਂ ਵਿਚੋਂ ਇਕ ਰੰਗ ਰਤੜੀ ਮਾਈਆ। ਜਿਸ ਸਾਹਿਬ ਸਰਨਾਈ ਢੱਠੀਆਂ, ਚਰਨ ਕਵਲ ਮਿਲੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਭਗਤੀ ਕਹੇ ਇਹ ਕੀ ਹੋਇਆ, ਹੈਰਾਨੀ ਹਿਰਦੇ ਵਿਚ ਛੁਪਾਈਆ। ਕਿਥੋਂ ਉਠਿਆ ਨੌ ਸੌ ਚੁਰਾਨਵੇਂ ਚੌਕੜੀ ਜੁਗ ਦਾ ਸੋਇਆ, ਆਪਣੀ ਅੱਖ ਖੁਲ੍ਹਾਈਆ। ਮੈਨੂੰ ਯਾਦ ਆਏ ਓਹ ਵੇਲਾ ਜਿਸ ਵੇਲੇ ਕਹਿਣ ਸ਼ੇਰ ਸਿੰਘ ਮੋਇਆ, ਸਾਰੇ ਪਈ ਦੁਹਾਈਆ। ਜਾਂ ਵੇਖਿਆ ਆ ਕੇ ਅੱਗੇ ਨਾਲੋਂ ਨਵਾਂ ਨਰੋਇਆ, ਸੋਹਣਾ ਰੂਪ ਵਟਾਈਆ। ਕਰ ਪਰਕਾਸ਼ ਪੁਰੀਆਂ ਲੋਆਂ, ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਵੇਸ ਵਟਾਈਆ। ਕਿਥੋਂ ਆਇਆ ਵੇਸ ਵਟਾ ਕੇ, ਸਚਖੰਡ ਦਵਾਰ ਤਜਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਨਾਲ ਰਲਾ ਕੇ, ਆਪਣਾ ਹੁਕਮ ਸੁਣਾਈਆ। ਧੁਰ ਦੀ ਧਾਰ ਇਕਾ ਬਨ੍ਹਾ ਕੇ, ਸੱਚਾ ਰਾਹ ਚਲਾਈਆ। ਅੱਗੇ ਨਾ ਪਿਛੇ ਨਾ ਹੁਣ ਸਿਧਾ ਭਗਤਾਂ ਮਿਲਿਆ ਆ ਕੇ, ਬਿਨ ਮੇਰੀ ਭਗਤੀਉਂ ਲਏ ਉਠਾਈਆ। ਮੈਂ ਕੀ ਇਹਨੂੰ ਪੁਛਾਂ ਜਾ ਕੇ, ਜਿਸ ਮੇਰੀ ਬਣਤ ਬਣਾਈਆ। ਜਨ ਭਗਤਾਂ ਨੂੰ ਵਡਿਆ ਕੇ, ਅਨਮੰਗੀ ਦੇਂਦਾ ਜਾਏ ਵਡਿਆਈਆ। ਮੈਨੂੰ ਬੈਠੀ ਬੈਠੀ ਨੂੰ ਦੁੱਖੜਾ ਪਾ ਕੇ, ਹੌਕੇ ਰਿਹਾ ਕਢਾਈਆ। ਮੈਂ ਕਿਉਂ ਆਖਾਂ ਜਾ ਕੇ, ਕਿਸ ਅੱਗੇ ਹਾਲ ਸੁਣਾਈਆ। ਮੇਰੀ ਕੀਤੀ ਚਲਿਆ ਢਾਹ ਕੇ, ਪਿਛਲੀ ਸਫ਼ਾ ਮਿਟਾਈਆ। ਜਨ ਭਗਤ ਇਕੋ ਨਾਮ ਸੁਣਾ ਕੇ, ਆਪਣੇ ਨਾਲ ਮਿਲਾਈਆ। ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਗਾ ਕੇ, ਸੌਣ ਬਾਂਹ ਸਰਹਾਣੇ ਦੇ ਚਾਈਂ ਚਾਈਂਆ। ਮੈਂ ਬੈਠੀ ਨੈਣ ਸ਼ਰਮਾ ਕੇ, ਅੱਖ ਨਾ ਕੋਈ ਖੁਲ੍ਹਾਈਆ। ਜਿਨ੍ਹਾਂ ਪ੍ਰਭੂ ਮਿਲਿਆ ਆ ਕੇ, ਗੁਰਮੁਖ ਪਿਛਲਾ ਲੇਖ ਮੁਕਾਈਆ। ਉਹਨਾਂ ਚਰਨਾਂ ਕੋਲ ਬਹਵਾਂ ਆਪਣਾ ਝੱਟ ਲਾ ਕੇ, ਮੇਰੀ ਲੋੜ ਰਹੀ ਨਾ ਰਾਈਆ। ਅੱਛਾ ਇਹਨਾਂ ਪਿਛੇ ਮੇਰੇ ਉਤੇ ਤਰਸ ਜਾਏ ਕਮਾ ਕੇ, ਜਿਂਨ੍ਹਾਂ ਆਪਣਾ ਰੰਗ ਰੰਗਾਈਆ। ਲੱਖ ਚੁਰਾਸੀ ਵਿਚੋਂ ਥੋੜੇ ਸਿਖ ਸਿਖਿਆ ਵਾਲੇ ਉਠਾ ਕੇ, ਸੁਰਤੀ ਸ਼ਬਦ ਮਿਲਾਈਆ। ਸਿਰ ਆਪਣਾ ਹੱਥ ਟਿਕਾ ਕੇ, ਗੂੜ੍ਹੀ ਨੀਂਦ ਸੁਆਈਆ। ਅੰਤਮ ਗੋਦੀ ਜਾਵਾਂ ਉਠਾ ਕੇ, ਦਰਗਾਹ ਸਾਚੀ ਧਾਮ ਸੁਹਾਈਆ । ਜੋਤੀ ਜੋਤ ਮਿਲਾਵਾਂ ਆ ਕੇ, ਆਪਣੇ ਵਿਚ ਸਮਾਈਆ। ਗੁਰਸਿਖ ਕਿਉਂ ਪਛਤਾਏ ਪੁਰਖ ਅਕਾਲ ਪਿਓ ਬਣਾ ਕੇ, ਪਿਤਾ
❋
❋
ਇਕੋ ਨਜ਼ਰੀ ਆਈਆ । ਵੇਖੋ ਹਾਲ ਅੱਗੇ ਜਾ ਕੇ, ਜਿਹੜੇ ਬੈਠੇ ਡੇਰਾ ਲਾਈਆ। ਮਨਜੀਤ ਜਗਦੀਸ਼ ਸਵਰਨ ਗੁਰਦਿਆਲ ਗਏ ਸਮਝਾ ਕੇ, ਸਿੰਘ ਪਾਲ ਪਰਦਾ ਉਠਾਈਆ। ਜੋ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਔਂਣ ਧਿਆ ਕੇ, ਤਿੰਨਾਂ ਸਚਖੰਡ ਮਿਲੇ ਵਡਿਆਈਆ। ਸੋਹਣੇ ਬਸਤਰ ਰੱਖੇ ਵਿਛਾ ਕੇ, ਸਾਚੀ ਸੇਜ ਬਣਾਈਆ। ਫੜ ਬਾਂਹੋਂ ਉਤੇ ਬਹਾ ਕੇ, ਖ਼ੁਸ਼ੀਆਂ ਨਾਲ ਲਟਾਈਆ। ਫਿਰ ਆਪਣੇ ਨਾਲ ਸਵਾ ਕੇ, ਛਾਤੀ ਉਤੇ ਟਿਕਾਈਆ। ਹੌਲੀ ਜਿਹੀ ਉਤੋਂ ਲਾਹ ਕੇ, ਚਰਨਾਂ ਵਿਚ ਬਹਾਈਆ। ਗੁਰ ਅਵਤਾਰਾਂ ਕੀ ਵਖਾ ਕੇ, ਇਕੋ ਵਾਰ ਸਮਝਾਈਆ। ਲੱਖ ਚੁਰਾਸੀ ਵਿਚੋਂ ਇਹ ਲਿਆਂਦੇ ਬਚਾ ਕੇ, ਜਿਨ੍ਹਾਂ ਆਪਣੇ ਚਰਨ ਟਿਕਾਈਆ। ਇਹ ਬੇਟੇ ਸੱਚੇ ਬਾਪ ਦੇ, ਜਿਸ ਬਾਪ ਨੂੰ ਈਸਾ ਮੂਸਾ ਮੁਹੰਮਦ ਗਏ ਗਾਈਆ। ਜਿਸ ਨੂੰ ਨਾਨਕ ਗੋਬਿੰਦ ਪੁਰਖ ਅਕਾਲ ਆਖਦੇ, ਸ਼ਹਿਨਸ਼ਾਹ ਸ਼ਾਹ ਪਾਤਸ਼ਾਹ ਵਾਲੀ ਦੋ ਜਹਾਨ ਅਖਵਾਈਆ। ਉਸਦੇ ਘਰ ਮੰਦਰ ਭਗਤ ਸੰਤ ਸੋਹਣੇ ਪ੍ਰੋਹਣੇ ਸੁੱਤੇ ਆ ਕੇ, ਜਿਨ੍ਹਾਂ ਸੁਤਿਆਂ ਨਾ ਕੋਈ ਉਠਾਈਆ। ਪਿਛਲਾ ਘਰ ਆਏ ਤਜਾ ਕੇ, ਅਗਲੇ ਘਰ ਮਿਲੇ ਵਡਿਆਈਆ। ਭਗਤੀ ਬੈਠੀ ਮੁਖ ਛੁਪਾ ਕੇ, ਨੇਤਰ ਨੈਣਾਂ ਨੀਰ ਵਹਾਈਆ। ਚਾਰ ਜੁਗ ਸਾਰੇ ਗਏ ਪਛਤਾ ਕੇ, ਹੌਕਾ ਲੈ ਲੈ ਸਰਬ ਲੋਕਾਈਆ। ਕੋਟਨ ਕੋਟ ਗਏ ਤੀਰਥੀਂ ਨਹਾ ਕੇ, ਗੰਗਾ ਗੁਦਾਵਰੀ ਜਮਨਾ ਸੁਰਸਤੀ ਚੁੱਬੀਆਂ ਲਾਈਆ। ਗਲੋਂ ਫਾਹ ਆਏ ਕਟਾ ਕੇ, ਚੁਰਾਸੀ ਗੇੜ ਨਾ ਕੋਇ ਵਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਭ ਗਏ ਸਿਖਾ ਕੇ, ਪਰਵਰਦਿਗਾਰ ਇਕੋ ਸਭ ਦਾ ਸੱਚਾ ਮਾਹੀਆ। ਜਿਸ ਨੂੰ ਆਪ ਦਰਸ਼ਨ ਦੇਵੇ ਆ ਕੇ, ਅਕਲ ਕਲਧਾਰੀ ਆਪਣਾ ਫੇਰਾ ਪਾਈਆ। ਲੱਖ ਚੁਰਾਸੀ ਵਿਚੋਂ ਚੋਰੀ ਗੁਰਮੁਖ ਲੈ ਜਾਏ ਉਠਾ ਕੇ, ਔਦਾ ਜਾਂਦਾ ਨਜ਼ਰ ਨਾ ਆਈਆ। ਕਿਰਪਾ ਕਰ ਰੋਦਿਆਂ ਜਾਏ ਹਸਾ ਕੇ, ਹੱਸਦਿਆਂ ਖ਼ੁਸ਼ੀ ਵਖਾਈਆ। ਉਜੜਿਆਂ ਜਾਏ ਵਸਾ ਕੇ, ਸੋਹਣੇ ਘਰ ਬਹਾਈਆ। ਪ੍ਰੇਮ ਪ੍ਰੀਤੀ ਵਿਚ ਫਸਾ ਕੇ, ਨਾਤਾ ਆਪਣੇ ਨਾਲ ਜੁੜਾਈਆ। ਜੁਗ ਚੌਕੜੀ ਜਨ ਭਗਤਾਂ ਪਿਛੇ ਗਿਆ ਨਾ ਕੋਈ ਹਟਾ ਕੇ, ਪੱਲੂ ਸਕਿਆ ਨਾ ਕੋਈ ਛੁਡਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਵੇਖੋ ਵੇਖਣ ਸਾਰੇ ਆ ਕੇ, ਸਾਚੀ ਸੁਲਖਣੀ ਘੜੀ ਮਿਲੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਸਿੰਘਾਸਣ ਇਕ ਵਿਛਾ ਕੇ, ਵਾਸਨਾ ਸਭ ਦੀ ਪੂਰ ਕਰਾਈਆ।
੨੨ ਮਾਘ ੨੦੨੦ ਬਿਕ੍ਰਮੀ ਖੇੜਾ ਸਿੰਘ ਦੇ ਘਰ ਪਿੰਡ ਹੇਮਰਾਜ ਪੁਰ ਜ਼ਿਲਾ ਗੁਰਦਾਸਪੁਰ
ਜਨ ਭਗਤਾਂ ਵੇਖ ਵੱਡਾ ਪਰਤਾਪ, ਭਗਤੀ ਦਏ ਦੁਹਾਈਆ। ਜਿਨ੍ਹਾਂ ਸਮਝਿਆ ਆਪਣਾ ਆਪ, ਘਰ ਮਿਲਿਆ ਬੇਪਰਵਾਹੀਆ। ਗ੍ਰਹਿ ਜਪਦੇ ਇਕੋ ਜਾਪ, ਧੁਰ ਦਾ ਸੱਚਾ ਨਾਮ ਧਿਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਦੀ ਉਪਜੇ ਸ਼ਾਖ਼, ਸ਼ਹਿਨਸ਼ਾਹ ਇਕੋ ਨੂਰ ਖ਼ੁਦਾਈਆ । ਆਦਿ ਜੁਗਾਦਿ ਜੁਗ ਚੌਕੜੀ ਪਾਕ, ਪਤਤ ਰੂਪ ਨਾ ਕੋਈ ਵਟਾਈਆ। ਸੰਤ ਸੁਹੇਲਾ ਸੱਚਾ ਸਾਕ, ਸੱਜਣ ਆਪਣਾ ਨਾਉਂ ਧਰਾਈਆ । ਸੇਵਕ ਹੋ ਕੇ ਯਾਚਕ ਦਾਸ, ਮਾਣ ਅਭਿਮਾਣ ਮਿਟਾਈਆ। ਸਚ ਭੰਡਾਰਾ ਖੋਲ੍ਹ ਹਾਟ, ਵਸਤ ਅਤੋਟ ਵਰਤਾਈਆ। ਗੁਰਮੁਖਾਂ
❋
❋
ਦੇ ਕੇ ਦਾਤ, ਤ੍ਰਿਸਨਾ ਜਗਤ ਬੁਝਾਈਆ। ਸਿਰ ਰੱਖ ਆਪਣਾ ਹਾਥ, ਮਿਹਰ ਨਜ਼ਰ ਟਿਕਾਈਆ। ਲਹਿਣਾ ਚੁਕਿਆ ਤੀਰਥ ਤਾਟ, ਅਠਸਠ ਨਾ ਕੋਈ ਵਡਿਆਈਆ। ਸਚ ਸਰਨਾਈ ਗਏ ਲਾਗ, ਪ੍ਰਭ ਚਰਨ ਧਿਆਨ ਲਗਾਈਆ। ਜਨਮ ਜਨਮ ਦੀ ਬੁਝੀ ਆਗ, ਤ੍ਰੈਗੁਣ ਮੂਲ ਚੁਕਾਈਆ । ਘਰ ਮੇਲਾ ਕੰਤ ਸੁਹਾਗ, ਸੁਹੰਜਣੀ ਵੱਜੇ ਵਧਾਈਆ। ਸੁਰਤ ਸੁਹੰਜਣੀ ਗਈ ਜਾਗ, ਨੇਤਰ ਅੱਖ ਖੁਲ੍ਹਾਈਆ। ਕਹੇ ਧੰਨ ਵਡਿਆਈ ਮੇਰੇ ਭਾਗ, ਪ੍ਰਭ ਸਾਚੀ ਬਣਤ ਬਣਾਈਆ। ਘਰ ਦੀਪਕ ਜੋਤ ਜਗਾ ਚਰਾਗ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਮੇਟ ਮਿਟਾਏ ਅੰਧੇਰੀ ਰਾਤ, ਘੁਪ ਅੰਧੇਰਾ ਨਾ ਕੋਈ ਰਖਾਈਆ। ਹਰਿਜਨ ਪੂਰੀ ਕਰਕੇ ਖ਼ਾਹਿਸ਼, ਖ਼ਾਲਸ ਆਪਣਾ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਡ ਦਾਤਾ ਦਇਆ ਕਮਾਈਆ। ਭਗਤਾਂ ਵੇਖ ਮੇਲਾ ਭਗਵੰਤ, ਨੈਨਣ ਨੈਣ ਸ਼ਰਮਾਈਆ। ਮੈਂ ਕਿਹੜਾ ਬਣਾਵਾਂ ਕੰਤ, ਹਰਿ ਕੰਤ ਹਰਿਜਨ ਗਏ ਪ੍ਰਨਾਈਆ। ਘਰ ਮੌਲੀ ਸਚ ਬਸੰਤ, ਰੁੱਤ ਰੁੱਤੜੀ ਇਕ ਮਹਿਕਾਈਆ। ਜਿਸ ਦਾ ਭੇਵ ਨਾ ਪਾਏ ਕੋਈ ਪੰਡਤ, ਸ਼ਾਸਤਰ ਸਿਮਰਤ ਦੇਣ ਦੁਹਾਈਆ। ਜਿਸ ਦਾ ਵਸੇਰਾ ਬਾਹਰ ਬਹਿਸ਼ਤ ਜੰਨਤ, ਸਵਰਗ ਚਰਨਾਂ ਹੇਠ ਦਬਾਈਆ। ਜਿਸ ਦੀ ਸਿਫ਼ਤ ਸਲਾਹ ਕਰਦੇ ਸੰਤ, ਮਹਿਮਾ ਰਾਗ ਨਾਦ ਧੁਨ ਗਾਈਆ। ਜਿਸ ਦੀ ਰਚਨਾ ਲੱਖ ਚੁਰਾਸੀ ਜੀਵ ਜੰਤ, ਚਾਰੇ ਖਾਣੀ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋ ਭਗਤਾਂ ਰਿਹਾ ਵਡਿਆਈਆ। ਜਨ ਭਗਤਾਂ ਵੇਖ ਪ੍ਰਭ ਦਾ ਮੀਤ, ਮਤਾ ਆਪਣੇ ਨਾਲ ਪਕਾਈਆ। ਉਹਨਾਂ ਕਵਣ ਕਰੇ ਰੀਸ, ਜਿਨ੍ਹਾਂ ਮਿਲਿਆ ਹਰਿ ਰਘੁਰਾਈਆ। ਅੰਦਰ ਬਾਹਰ ਫਿਰੇ ਜਗਦੀਸ਼, ਜਗਦੀਸ਼ਰ ਸੇਵ ਕਮਾਈਆ । ਮੈਂ ਨੇਤਰ ਵੇਖਿਆ ਠੀਕ, ਆਪਣੀ ਅੱਖ ਖੁਲ੍ਹਾਈਆ। ਪ੍ਰਭ ਦੀ ਧਾਰ ਇਕ ਬਾਰੀਕ, ਜੀਵ ਜਹਾਨ ਸਮਝ ਨਾ ਆਈਆ। ਸਾਰੇ ਬਣਦੇ ਜਾਣ ਸ਼ਰੀਕ, ਲਾਸ਼ਰੀਕ ਇਕੋ ਨਜ਼ਰੀ ਆਈਆ। ਜਿਸ ਦੇ ਵਿਚ ਅਗੰਮ ਤੌਫ਼ੀਕ, ਬੇਅੰਤ ਵੱਡੀ ਵਡਿਆਈਆ। ਜਿਸ ਦਾ ਕਲਮਾ ਇਕ ਹਦੀਸ, ਕਾਇਨਾਤ ਕਰੇ ਪੜ੍ਹਾਈਆ। ਜਿਸ ਨੂੰ ਪੀਰ ਪੈਗ਼ੰਬਰ ਸੂਫ਼ੀ ਰਹੇ ਉਡੀਕ, ਚਾਰੋਂ ਕੁੰਟ ਨੈਣ ਉਠਾਈਆ। ਸੋ ਸਾਹਿਬ ਪਹਿਲਾ ਲੇਖਾ ਕਰਨ ਆਇਆ ਤਸਦੀਕ, ਆਪ ਆਪਣਾ ਵੇਸ ਵਟਾਈਆ। ਜਿਸ ਦੀ ਸਮਝ ਨਾ ਆਏ ਕਿਸੇ ਤਾਰੀਖ, ਤਵਾਰੀਖ ਦੇਵੇ ਨਾ ਕੋਈ ਗਵਾਹੀਆ । ਜਿਸ ਦਵਾਰਿਉਂ ਮੰਗਦੇ ਸਾਰੇ ਭੀਖ, ਖਾਲੀ ਝੋਲੀ ਅੱਗੇ ਡਾਹੀਆ। ਸੋ ਸਾਹਿਬ ਆਇਆ ਨਜ਼ਦੀਕ, ਦੂਰ ਦੁਰਾਡਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਨਾਮ ਕਰੇ ਬਖ਼ਸ਼ੀਸ਼, ਰਹਿਮਤ ਆਪਣੀ ਆਪ ਕਮਾਈਆ। ਭਗਤਾਂ ਵੇਖ ਹੋਇਆ ਮਿਲਾਪ, ਭਗਤੀ ਨੈਣ ਨੈਣ ਸ਼ਰਮਾਈਆ। ਇਹ ਇਕੋ ਕਰਦੇ ਜਾਪ, ਧੁਰ ਦੀ ਸਚ ਪੜ੍ਹਾਈਆ। ਕੀ ਏਹਨਾਂ ਸਕਾਂ ਆਖ, ਮੇਰੀ ਸਮਝ ਨਾ ਕੋਈ ਚਤਰਾਈਆ। ਜਿਨ੍ਹਾਂ ਸਾਹਿਬ ਮਿਲੇ ਰਾਤ, ਦਿਵਸ ਖ਼ੁਸ਼ੀ ਮਨਾਈਆ। ਅੱਠੇ ਪਹਿਰ ਦੇ ਕੇ ਸਾਥ, ਸਗਲਾ ਸੰਗ ਬਣਾਈਆ। ਲੇਖਾ ਮੁਕਾ ਪੂਜਾ ਪਾਠ, ਇਕੋ ਧੁਰ ਦਾ ਰਾਗ ਸਮਝਾਈਆ। ਅੰਦਰ ਵੜਕੇ ਸੁਣੇ ਬਾਤ, ਘਰ ਘਰ ਵਿਚ ਫੇਰਾ ਪਾਈਆ। ਸ਼ਬਦ ਸੁਨੇਹੜਾ ਜਾਏ ਆਖ, ਧੁਰ ਆਵਾਜ਼ ਲਗਾਈਆ। ਹਰਿ ਚਰਨ ਪ੍ਰੀਤੀ ਸੱਚਾ ਨਾਤ, ਜਗਤ ਕੁਟੰਬ ਨਾ ਕੋਈ ਵਡਿਆਈਆ। ਲੱਖ ਚੁਰਾਸੀ ਖੇਲ ਬਾਜ਼ੀਗਰ ਨਾਟ, ਸਵਾਂਗੀ ਆਪਣਾ ਸਵਾਂਗ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ।
❋
❋
ਭਗਤਾਂ ਵੇਖ ਮਿਲਦਾ ਢੋਆ ਢੋ, ਭਗਤੀ ਨੈਣਾਂ ਨੀਰ ਵਹਾਈਆ। ਆਤਮ ਪਰਮਾਤਮ ਨਾਲ ਗਿਆ ਛੋਹ, ਸ਼ਹਿਨਸ਼ਾਹ ਆਪਣਾ ਅੰਗ ਲਗਾਈਆ । ਨਾਮ ਜਪਾਏ ਸੋਹੰ ਸੋ, ਸੋਭਾ ਆਪਣੀ ਦਏ ਸਮਝਾਈਆ। ਦੋ ਜਹਾਨਾਂ ਕਰਕੇ ਲੋ, ਪੁਰੀਆਂ ਲੋਆਂ ਪੰਧ ਮੁਕਾਈਆ। ਜੁਗ ਚੌਕੜੀ ਵਸਤੂ ਸਾਰੀ ਖੋਹ, ਅੰਤ ਖ਼ਜ਼ਾਨੇ ਆਪਣੇ ਪਾਈਆ। ਜਨ ਭਗਤਾਂ ਰੱਖ ਕੇ ਮੋਹ, ਮੁਹੱਬਤ ਇਕੋ ਇਕ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਏ ਸਹਾਈਆ। ਜਨ ਭਗਤਾਂ ਵੇਖ ਮਿਲਿਆ ਪ੍ਰਭ, ਘਰ ਵੱਜਦੀ ਦਿਸੇ ਵਧਾਈਆ। ਭਗਤੀ ਕਹੇ ਮੇਰਾ ਓਥੇ ਕੀ ਹੱਜ, ਦੇਵੇ ਕੋਇ ਨਾ ਮਾਣ ਵਡਿਆਈਆ। ਸਾਹਿਬ ਸਤਿਗੁਰ ਪੁਰਖ ਅਕਾਲ ਮਾਰ ਆਵਾਜ਼ ਲੈਣ ਸੱਦ, ਸੋਹਣਾ ਨਾਦ ਵਜਾਈਆ । ਬੇਪਰਵਾਹ ਏਹਨਾ ਦੱਸਿਆ ਚੱਜ, ਚਾਰ ਜੁਗ ਨਾ ਕਿਸੇ ਸਮਝਾਈਆ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਲੌਂਦਾ ਰਿਹਾ ਪਜ, ਵਲ ਛਲ ਧਾਰੀ ਖੇਲ ਖਿਲਾਈਆ। ਅੰਤਮ ਕਲਜੁਗ ਹੋ ਪਰਗਟ, ਨਿਰਗੁਣ ਨਿਰਵੈਰ ਵੇਸ ਵਟਾਈਆ। ਧੁਰ ਦੀ ਮਹਿਮਾ ਸ਼ਬਦ ਅਕੱਥ, ਪੁਰਖ ਅਕਾਲ ਦਏ ਸਮਝਾਈਆ। ਜਨ ਭਗਤਾਂ ਮਾਰਗ ਦੱਸ, ਭਾਂਡਾ ਭਰਮ ਭੌ ਭੰਨਾਈਆ। ਸਚ ਸੁਨੇਹੜਾ ਦੇ ਕੇ ਹੱਸ, ਖ਼ੁਸ਼ੀਆਂ ਜਾਗ ਖੁਲਾਈਆ। ਤੂੰ ਮੇਰਾ ਮੈਂ ਤੇਰੇ ਵਸ, ਸੋਹੰ ਰੂਪ ਸਮਾਈਆ। ਏਥੇ ਆ ਕੇ ਸਭ ਦੀ ਹੋਵੇ ਬਸ, ਜੋਤੀ ਜੋਤ ਜੋਤ ਸਮਾਈਆ। ਨਿਰਗੁਣ ਧਾਰ ਨਿਰਗੁਣ ਪਰਕਾਸ਼, ਨਿਰਗੁਣ ਨੂਰ ਨੂਰ ਡਗਮਗਾਈਆ। ਨਿਰਗੁਣ ਖੇਲ ਪੁਰਖ ਅਬਿਨਾਸ਼, ਸਰਬ ਗੁਣਤਾਸ ਨਿਰਗੁਣ ਅਖਵਾਈਆ। ਨਿਰਗੁਣ ਪ੍ਰਿਥਮੀ ਨਿਰਗੁਣ ਆਕਾਸ਼, ਗਗਨ ਮੰਡਲ ਨਿਰਗੁਣ ਰੂਪ ਵਟਾਈਆ। ਨਿਰਗੁਣ ਸੂਰਜ ਚੰਦ ਨਿਰਗੁਣ ਮੰਡਲ ਮੰਡਪ ਰਾਸ, ਨਿਰਗੁਣ ਗੋਪੀ ਕਾਹਨ ਨਚਾਈਆ। ਨਿਰਗੁਣ ਪੀਰ ਪੈਗ਼ੰਬਰ ਗੁਰ ਅਵਤਾਰ ਬਣਾਏ ਦਾਸ, ਨਿਰਗੁਣ ਕਲਮਾ ਨਬੀ ਰਸੂਲ ਪੜ੍ਹਾਈਆ। ਨਿਰਗੁਣ ਜਨ ਭਗਤਾਂ ਦੇਵੇ ਦਾਤ, ਸਾਚੀ ਵਸਤ ਨਾਮ ਵਰਤਾਈਆ। ਨਿਰਗੁਣ ਖੇਲੇ ਖੇਲ ਤਮਾਸ, ਹਰਿ ਕਰਤਾ ਵਡ ਵਡਿਆਈਆ। ਨਵ ਨੌ ਚਾਰ ਪਿਛੋਂ ਜਨ ਭਗਤਾਂ ਸੰਗ ਕਰ ਮਿਲਾਪ, ਮੇਲ ਮਿਲਾਵਾ ਆਪ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਕਰਨੀ ਆਪ ਕਮਾਈਆ। ਭਗਤਾਂ ਸੰਗ ਕਰਨੀ ਕਰਦਾ, ਹਰਿ ਕਰਤਾ ਪੁਰਖ ਅਕਾਲ। ਆਦਿ ਜੁਗਾਦਿ ਜੁਗ ਚੌਕੜੀ ਕਦੇ ਨਾ ਮਰਦਾ, ਮਾਤ ਗਰਭ ਨਾ ਜਨਮੇ ਦੀਨ ਦਿਆਲ। ਲੱਖ ਚੁਰਾਸੀ ਅੰਦਰ ਆਪਣਾ ਨੂਰ ਧਰਦਾ, ਸਚਖੰਡ ਨਿਵਾਸੀ ਵਸਣਹਾਰਾ ਸਚਖੰਡ ਸੱਚੀ ਧਰਮਸਾਲ। ਜਨ ਭਗਤ ਸੁਨੇਹੜਾ ਇਕੋ ਘੱਲਦਾ, ਸ਼ਬਦ ਸਰੂਪੀ ਵੱਜੇ ਤਾਲ। ਲੇਖਾ ਦੇਵੇ ਪੂਰਬ ਜਨਮ ਫਲ ਦਾ, ਵਸਤ ਅਮੋਲਕ ਝੋਲੀ ਡਾਲ। ਨਜ਼ਾਰਾ ਦਿਖਾਏ ਨਿਹਚਲ ਧਾਮ ਅਟੱਲ ਦਾ, ਜਿਸ ਮੰਦਰ ਵਸੇ ਭਗਵਾਨ। ਦੀਪਕ ਜੋਤੀ ਇਕੋ ਬਲਦਾ, ਨਾ ਕੋਈ ਦੂਜਾ ਸ਼ਮਾਦਾਨ। ਤੇਲ ਬੱਤੀ ਨਾਲ ਕੋਈ ਨਾ ਰਲਦਾ, ਨਾ ਕੋਈ ਮਾਚਸ ਲਾਵੇ ਆਣ। ਇਹੋ ਖੇਲ ਸੂਰੇ ਸਰਬੰਗ ਦਾ, ਆਦਿ ਜੁਗਾਦਿ ਰਹੇ ਦੋ ਜਹਾਨ। ਗੁਰਮੁਖ ਵਿਰਲਾ ਓਥੇ ਲੰਘਦਾ, ਜਿਸ ਕਿਰਪਾ ਕਰੇ ਸ੍ਰੀ ਭਗਵਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵੇ ਸਾਚਾ ਮਾਣ। ਭਗਤਾਂ ਵੇਖ ਮੰਦਰ ਮਿਲਦਾ, ਭਗਤੀ ਪਿਛੇ ਪਿਛੇ ਦਏ ਦੁਹਾਈਆ। ਜਿਨ੍ਹਾਂ ਪ੍ਰਭ ਦਿਲਬਰ ਮਿਲਿਆ ਦਿਲ ਦਾ, ਦਿਲਗੀਰ ਨਜ਼ਰ ਕੋਇ ਨਾ ਆਈਆ। ਲੇਖਾ ਚੁੱਕੇ ਬਜਰ ਕਪਾਟੀ ਸਿਲ ਦਾ, ਸੁਖਮਨ ਟੇਢੀ ਨਾ ਕੋਇ ਅਟਕਾਈਆ। ਹਰਿ ਜੂ ਅੱਠੇ
❋
❋
ਪਹਿਰ ਅੰਦਰ ਫਿਰਦਾ, ਸੋਹਣਾ ਰੂਪ ਧਰਾਈਆ। ਪ੍ਰੇਮ ਪਿਆਰ ਦਾ ਨਿਝਰ ਝਿਰਨਾ ਝਿਰਦਾ, ਅੰਮ੍ਰਿਤ ਬੂੰਦ ਇਕ ਟਪਕਾਈਆ। ਕੂੜੀ ਕਿਰਿਆ ਗੇੜਾ ਗਿੜਦਾ, ਸਚ ਸੱਚ ਦਏ ਪਰਗਟਾਈਆ। ਪੰਚ ਵਿਕਾਰ ਛੇੜਾ ਛਿੜਦਾ, ਜੂਠ ਝੂਠ ਡੇਰਾ ਢਾਹੀਆ। ਇਹ ਹੁਕਮ ਪ੍ਰਭੂ ਦਾ ਚਿਰ ਦਾ, ਜੁਗ ਚੌਕੜੀ ਪਹਿਲੇ ਸਾਰੇ ਗਏ ਸੁਣਾਈਆ। ਲੇਖਾ ਚੁਕਾਏ ਤੀਜੇ ਤਿਲ ਦਾ, ਤਿਲਕ ਲਲਾਟੀ ਮਸਤਕ ਲਗਾਈਆ। ਆਪ ਰਖਾਏ ਆਪਣਾ ਬਿਰਦਾ, ਬੇਪਰਵਾਹ ਬੇਪਰਵਾਹੀਆ। ਵੇਖਣਹਾਰਾ ਹਰਿਜਨ ਹਿਰਦਾ, ਹਰ ਹਿਰਦੇ ਵਿਚ ਸਮਾਈਆ। ਕਲਜੁਗ ਅੰਤਮ ਜਾਮਾ ਪਹਿਨ ਕੇ ਸੂਰਬੀਰ ਸ਼ੇਰ ਦਾ, ਭਬਕ ਇਕੋ ਇਕ ਸੁਣਾਈਆ। ਵੇਖੋ ਕੰਮ ਅਗੰਮੜੇ ਦਲੇਰ ਦਾ, ਸਚ ਦਲੇਰੀ ਇਕ ਜਣਾਈਆ। ਗੁਰ ਅਵਤਾਰ ਪੈਗ਼ੰਬਰ ਵਿਸ਼ਨ ਬ੍ਰਹਮਾ ਸ਼ਿਵ ਹੁਕਮੇ ਅੰਦਰ ਘੇਰਦਾ, ਇਕੋ ਹੁਕਮ ਮਨਾਈਆ। ਪਿਛਲਾ ਲਹਿਣਾ ਸਰਬ ਨਬੇੜਦਾ, ਲੇਖਾ ਰਿਹਾ ਚੁਕਾਈਆ। ਜਨ ਭਗਤਾਂ ਫੜ ਫੜ ਘਰ ਸਾਚੇ ਮੇਲਦਾ, ਮਿਲਣੀ ਆਪ ਕਰਾਈਆ। ਲੇਖਾ ਚੁਕਿਆ ਪਾਸ ਫੇਲ ਦਾ, ਰਿਆਇਤ ਕਰਕੇ ਗੁਰਮੁਖ ਸਾਰੇ ਪਾਸ ਕਰਾਈਆ। ਪ੍ਰਭ ਨੂੰ ਮੌਕਿਆ ਨਹੀਂ ਵਿਹਲੇ ਬਹਿਣ ਦਾ, ਵਿਹਲਾ ਬੈਠਾ ਸਭ ਕੁਝ ਰਿਹਾ ਕਰਾਈਆ। ਆਦਿ ਜੁਗਾਦਿ ਜੁਗ ਚੌਕੜੀ ਲੇਖਾ ਜਾਣੇ ਲੈਣ ਦੇਣ ਦਾ, ਲਹਿਣਾ ਦੇਣਾ ਸਭ ਦੀ ਝੋਲੀ ਪਾਈਆ। ਸਿਫ਼ਤੀ ਅੱਖਰ ਨਹੀਂ ਕੋਈ ਸਿਫ਼ਤ ਕਹਿਣ ਦਾ, ਸਿਫ਼ਤ ਸਿਫ਼ਤ ਵਿਚ ਸਕੇ ਨਾ ਕੋਇ ਸਾਲਾਹੀਆ। ਇਕੋ ਅੰਤ ਮਾਰਗ ਪ੍ਰਭ ਚਰਨੀ ਢਹਿਣ ਦਾ, ਚਰਨ ਢੱਠਿਆਂ ਮਿਲੇ ਵਡਿਆਈਆ। ਮਿਲੇ ਦਵਾਰਾ ਸਚਖੰਡ ਰਹਿਣ ਦਾ, ਜਿਸ ਘਰ ਇਕੋ ਪਿਤਾ ਪੁਰਖ ਅਕਾਲ ਨਜ਼ਰੀ ਆਈਆ। ਸੁਖ ਮਿਲੇ ਜਨ ਭਗਤਾਂ ਵਿਚ ਬਹਿਣ ਦਾ, ਮਨਮੁਖ ਸੰਗ ਨਾ ਕੋਇ ਰਖਾਈਆ। ਨਾਤਾ ਤੁੱਟੇ ਸਾਕ ਸੈਣ ਦਾ, ਸੱਜਣ ਇਕੋ ਬੇਪਰਵਾਹੀਆ। ਓਥੋਂ ਮਜ਼ਾ ਆਵੇ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਕਹਿਣ ਦਾ, ਜਿਸ ਘਰ ਮੇਰਾ ਤੇਰਾ ਤੇਰਾ ਮੇਰਾ ਇਕੋ ਨੂਰ ਜਹੂਰ ਵਿਚ ਸਮਾਈਆ।