੨੨ ਮਾਘ ੨੦੨੦ ਬਿਕ੍ਰਮੀ ਸਵਰਨ ਸਿੰਘ ਦੇ ਘਰ ਪਿੰਡ ਹਯਾਤ ਨਗਰ ਜ਼ਿਲਾ ਗੁਰਦਾਸਪੁਰ
ਸਚਖੰਡ ਦਵਾਰੇ ਸਚ ਇਕੱਠ, ਗੁਰ ਅਵਤਾਰ ਧਿਆਨ ਲਗਾਇੰਦਾ। ਪੀਰ ਪੈਗ਼ੰਬਰ ਸਰਨੀ ਰਹੇ ਢੱਠ, ਸਜਦਾ ਸੀਸ ਸਰਬ ਨਿਵਾਇੰਦਾ । ਦੋਏ ਜੋੜ ਵਾਸਤਾ ਰਹੇ ਘੱਤ, ਪੱਲੂ ਗਲ ਵਿਚ ਸਰਬ ਲਟਕਾਇੰਦਾ। ਕਿਰਪਾ ਕਰ ਪੁਰਖ ਸਮਰਥ, ਤੁਧ ਬਿਨ ਨਜ਼ਰ ਕੋਇ ਨਾ ਆਇੰਦਾ । ਸ੍ਰਿਸ਼ਟ ਸਬਾਈ ਇਕ ਓਅੰਕਾਰ ਤੱਕ, ਨੇਤਰ ਨੈਣ ਤੁਧ ਬਿਨ ਅਵਰ ਨਾ ਕੋਇ ਖੁਲ੍ਹਾਇੰਦਾ। ਜਗਤ ਜਹਾਨ ਮਾਰਗ ਦੇ ਦੱਸ, ਸਚ ਸੰਦੇਸਾ ਤੇਰਾ ਨਾਮ ਵਡਿਆਇੰਦਾ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇ ਸਾਚਾ ਵਰ, ਦਰ ਤੇਰੇ ਅਲੱਖ ਜਗਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਕਰਨ ਪੁਕਾਰ, ਸਚਖੰਡ ਖੇਲ ਰਚਾਈਆ। ਸੋ ਪੁਰਖ ਨਿਰੰਜਣ ਕਿਰਪਾ ਧਾਰ, ਹਰਿ ਪੁਰਖ ਨਿਰੰਜਣ ਤੇਰੀ ਸਰਨਾਈਆ। ਇਕ ਓਅੰਕਾਰ ਦੇ ਆਧਾਰ, ਆਦਿ ਨਿਰੰਜਣ ਹੋ ਸਹਾਈਆ। ਅਬਿਨਾਸ਼ੀ ਕਰਤੇ ਤੇਰੀ ਧਾਰ, ਸ੍ਰੀ ਭਗਵਾਨ ਤੇਰਾ ਰੰਗ ਰੰਗਾਈਆ। ਪਾਰਬ੍ਰਹਮ ਹੋ ਉਜਿਆਰ, ਬ੍ਰਹਮ ਵੇਖ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ
❋
❋
ਕਿਰਪਾ ਕਰ, ਇਕੋ ਦੇ ਸੱਚਾ ਵਰ, ਦਰ ਤੇਰੇ ਸੀਸ ਨਿਵਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਮੰਗਣ ਦਾਤ, ਦਰਗਾਹ ਸਾਚੀ ਮੰਗ ਮੰਗਾਈਆ । ਕਿਰਪਾ ਕਰ ਪੁਰਖ ਸਮਰਾਥ, ਸ਼ਹਿਨਸ਼ਾਹ ਤੇਰੀ ਵਡਿਆਈਆ। ਕਲਜੁਗ ਵੇਖ ਅੰਧੇਰੀ ਰਾਤ, ਸਾਚਾ ਚੰਦ ਨਜ਼ਰ ਨਾ ਆਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਜੋ ਲਿਖ ਕੇ ਗਏ ਗਾਥ, ਬਣ ਕਾਤਬ ਕਲਮ ਸ਼ਾਹੀਆ। ਸ੍ਰਿਸ਼ਟ ਸਬਾਈ ਭੁੱਲੀ ਨਾਤ, ਸਾਚਾ ਜੋੜ ਨਾ ਕੋਇ ਜੁੜਾਈਆ। ਆਤਮ ਪਰਮਾਤਮ ਦੇਵੇ ਕੋਇ ਨਾ ਸਾਥ, ਪਾਰਬ੍ਰਹਮ ਬ੍ਰਹਮ ਨਜ਼ਰ ਕਿਸੇ ਨਾ ਆਈਆ। ਮਨ ਵਾਸਨਾ ਘਰ ਘਰ ਫਿਰੇ ਨਾਰ ਕਮਜਾਤ, ਗੁਰਮਤ ਚਲੇ ਨਾ ਕੋਇ ਚਤਰਾਈਆ। ਝਗੜਾ ਪਿਆ ਜਾਤ ਪਾਤ, ਜੂਠ ਝੂਠ ਕਰੇ ਲੜਾਈਆ। ਸੱਜਣ ਦਿਸੇ ਨਾ ਕੋਇ ਸਾਕ, ਸੈਣ ਮੇਲ ਨਾ ਕੋਇ ਮਿਲਾਈਆ। ਸਾਧ ਸੰਤ ਝੂਠੀ ਮਲਕੇ ਖ਼ਾਕ, ਤਨ ਬਿਭੂਤੀ ਰਹੇ ਰਮਾਈਆ। ਹਿਰਦੇ ਅੰਦਰ ਤੈਨੂੰ ਕੋਈ ਨਾ ਕਰੇ ਯਾਦ, ਮੰਦਰ ਮਸਜਦ ਸ਼ਿਵਦਵਾਲੇ ਮੱਠ ਸਾਰੇ ਕੂਕ ਕੂਕ ਸੁਣਾਈਆ। ਧੁਨ ਆਤਮਕ ਕੋਇ ਨਾ ਸੁਣੇ ਨਾਦ, ਅਨਹਦ ਰਾਗ ਨਾ ਕੋਇ ਅਲਾਈਆ। ਅੰਤਰ ਆਤਮ ਅੰਮ੍ਰਿਤ ਮਿਲੇ ਨਾ ਕਿਸੇ ਸਵਾਦ, ਅਠ ਸਠ ਤੀਰਥ ਭੱਜਣ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇ ਸਾਚਾ ਵਰ, ਮਿਹਰਵਾਨ ਹੋ ਸਹਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਰਹੇ ਆਖ, ਸਿਰਜਣਹਾਰ ਤੇਰੀ ਸਰਨਾਈਆ। ਅਸੀਂ ਲਿਖਕੇ ਆਏ ਭਵਿਖਤ ਵਾਕ, ਸ਼ਾਸਤਰ ਸਿਮਰਤ ਵੇਦ ਪੁਰਾਨ ਦੇਣ ਗਵਾਹੀਆ। ਸ੍ਰਿਸ਼ਟ ਸਬਾਈ ਖੋਲ੍ਹ ਕੇ ਆਏ ਤਾਕ, ਪਰਦਾ ਜਗਤ ਉਠਾਈਆ। ਸਰਬ ਜੀਆਂ ਦਾ ਦਾਤਾ ਪੁਰਖ ਅਬਿਨਾਸ਼, ਅਬਿਨਾਸ਼ੀ ਕਰਤਾ ਬੇਪਰਵਾਹੀਆ। ਜੁਗ ਚੌਕੜੀ ਮੰਡਲ ਮੰਡਪ ਬ੍ਰਹਿਮੰਡ ਖੰਡ ਗੋਪੀ ਕਾਹਨ ਪਾਵੇ ਰਾਸ, ਨਿਰਗੁਣ ਨਿਰਵੈਰ ਆਪਣੀ ਕਾਰ ਕਮਾਈਆ। ਆਤਮ ਬ੍ਰਹਮ ਜਿਸ ਦੀ ਜਾਤ, ਲੱਖ ਚੁਰਾਸੀ ਵਿਚ ਸਮਾਈਆ। ਅੰਡਜ ਜੇਰਜ ਉਤਭੁਜ ਸੇਤਜ ਪੁਛੇ ਵਾਤ, ਚਾਰੋਂ ਕੁੰਟ ਖੋਜ ਖੁਜਾਈਆ। ਪਰਾ ਪਸੰਤੀ ਮਧਮ ਬੈਖਰੀ ਦੇ ਧੁਰ ਦੀ ਦਾਤ, ਜਿਸ ਦੀ ਆਵਾਜ਼ ਰਾਗ ਨਾਦ ਰਹੇ ਜਸ ਗਾਈਆ। ਅਗੰਮ ਅਥਾਹ ਬੇਪਰਵਾਹ ਇਕ ਵਜਾਏ ਆਪਣਾ ਸਾਜ, ਤੰਦੀ ਤੰਦ ਤਾਰ ਨਜ਼ਰ ਕਿਸੇ ਨਾ ਆਈਆ। ਕਾਇਆ ਮੰਦਰ ਸਾਚੇ ਅੰਦਰ ਵੜ ਕੇ ਖੋਲ੍ਹੇ ਰਾਜ਼, ਰਹਿਮਤ ਆਪਣੀ ਇਕ ਕਮਾਈਆ। ਸਾਚਾ ਕਲਮਾ ਦੇ ਨਿਮਾਜ਼, ਹੁਜਰਾ ਇਕੋ ਹੱਕ ਸੁਹਾਈਆ। ਵੇਖਣਹਾਰਾ ਉਚ ਮਹਿਰਾਬ, ਮਹਿਬੂਬ ਖ਼ੁਦਾ ਬੇਪਰਵਾਹੀਆ। ਪਰਵਰਦਿਗਾਰ ਖੇਲ ਤਮਾਸ਼, ਲਾਸ਼ਰੀਕ ਇਕ ਵਖਾਈਆ । ਸਦੀ ਚੌਧਵੀਂ ਉਮਤ ਨਬੀ ਰਸੂਲ ਹੋਇ ਗੁਸਤਾਖ਼, ਬੇਵਾ ਰੂਪ ਦਿਸੇ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਤੇਰੀ ਸਾਚੀ ਸਰਨ ਤਕਾਈਆ। ਗੁਰ ਅਵਤਾਰ ਪੈਗ਼ੰਬਰ ਰਹੇ ਬੋਲ, ਬਿਨ ਰਸਨਾ ਜਿਹਵਾ ਰਾਗ ਅਲਾਈਆ। ਅਬਿਨਾਸ਼ੀ ਕਰਤੇ ਤੋਲ ਤੋਲ, ਨਾਮ ਤਰਾਜ਼ੂ ਹੱਥ ਉਠਾਈਆ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਲੋਕਮਾਤ ਵਜਾ ਕੇ ਆਏ ਢੋਲ, ਹਰਿ ਜੂ ਤੇਰਾ ਨਾਮ ਉਠਾਈਆ। ਆਤਮ ਪਰਮਾਤਮ ਵਸੇਂ ਕੋਲ, ਭੁੱਲੇ ਜੀਵ ਨਾ ਕੋਇ ਲੋਕਾਈਆ। ਘਰ ਘਰ ਵੇਖੋ ਖੋਲ੍ਹ, ਗ੍ਰਹਿ ਦਿਸੇ ਬੇਪਰਵਾਹੀਆ। ਸਤਿ ਸਵਾਮੀ ਰਿਹਾ ਮੌਲ, ਮੌਲਾ ਆਪਣਾ ਰੂਪ ਵਟਾਈਆ। ਮਾਤ ਗਰਭ ਦਾ ਪੂਰਾ ਕਰੇ ਕੌਲ, ਲਿਵ ਛੁਟਕੀ ਫੇਰ ਲਗਾਈਆ। ਦੇਵੇ ਵਡਿਆਈ ਉਪਰ ਧੌਲ, ਧਰਨੀ ਧਰਤ ਧਵਲ ਸੋਭਾ ਪਾਈਆ। ਸੁੱਤਾ ਰਹੇ ਨਾ ਕੋਇ ਅਨਭੋਲ, ਨਾਨਕ ਨਿਰਗੁਣ ਗਿਆ ਸਮਝਾਈਆ। ਜੋਤੀ ਜੋਤ
❋
❋
ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਤੁਧ ਬਿਨ ਨਜ਼ਰ ਕੋਇ ਨਾ ਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਮੰਗਣ ਮੰਗ, ਸ਼ਹਿਨਸ਼ਾਹ ਤੇਰੇ ਹੱਥ ਵਡਿਆਈਆ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਹੋਇਆ ਨੰਗ, ਤੇਰਾ ਨਾਮ ਦੁਸ਼ਾਲਾ ਓਢਣ ਨਜ਼ਰ ਕਿਸੇ ਨਾ ਆਈਆ। ਕੂੜੀ ਕਿਰਿਆ ਭਾਰ ਚੁੱਕਿਆ ਆਪਣੀ ਕੰਡ, ਸੀਸ ਜਗਦੀਸ ਨਾ ਕੋਇ ਨਿਵਾਈਆ। ਸ੍ਰਿਸ਼ਟ ਸਬਾਈ ਆਤਮ ਬਿਨ ਪਰਮਾਤਮ ਹੋਈ ਰੰਡ, ਹਰਿ ਜੂ ਕੰਤ ਨਾ ਕੋਇ ਹੰਢਾਈਆ। ਚਾਰੋਂ ਕੁੰਟ ਦਿਸੇ ਭੇਖ ਪਖੰਡ, ਕੂੜ ਕੁੜਿਆਰਾ ਭੱਜੇ ਵਾਹੋ ਦਾਈਆ। ਮਾਇਆ ਕਾਰਨ ਤੇਰੇ ਨਾਮ ਦਾ ਗਾਉਂਦੇ ਛੰਦ, ਤੇਰੀ ਕੀਮਤ ਹੱਟੋ ਹੱਟ ਪਵਾਈਆ। ਸਾਚਾ ਨਾਤਾ ਸਕੇ ਕੋਇ ਨਾ ਗੰਢ, ਅੰਤਰ ਆਤਮ ਲਿਵ ਨਾ ਕੋਇ ਲਗਾਈਆ। ਕਿਸੇ ਹੱਥ ਨਾ ਆਵੇ ਪਰਮਾਨੰਦ, ਅਨੰਦ ਮੰਗਲ ਬਿਨ ਸਖ਼ੀਆਂ ਕੋਇ ਨਾ ਗਾਈਆ। ਭਾਂਡਾ ਭਰਮ ਦੂਈ ਢਾਏ ਕੋਇ ਨਾ ਕੰਧ, ਹਉਮੇ ਹੰਗਤਾ ਗੜ੍ਹ ਨਾ ਕੋਇ ਤੁੜਾਈਆ। ਘਰ ਸ਼ਬਦ ਨਾਦ ਧੁਨ ਸੁਣੇ ਨਾ ਕੋਇ ਮਰਦੰਗ, ਸੁਰਤ ਸ਼ਬਦ ਨਾ ਕੋਇ ਮਿਲਾਈਆ । ਆਤਮ ਸੇਜਾ ਦਿਸੇ ਨਾ ਕੋਇ ਪਲੰਘ, ਲੱਖ ਚੁਰਾਸੀ ਕੂੜੀ ਸੇਜ ਹੰਢਾਈਆ। ਨਿਰਮਲ ਜੋਤ ਨਾ ਚੜ੍ਹੇ ਚੰਦ, ਘਰ ਘਰ ਦੀਵੇ ਬੱਤੀ ਰਹੇ ਜਗਾਈਆ। ਤੇਰੇ ਮਿਲਣ ਦਾ ਕਿਸੇ ਹੱਥ ਨਾ ਆਵੇ ਢੰਗ, ਗੁਰ ਕਾ ਸ਼ਬਦ ਗਏ ਭੁਲਾਈਆ। ਦਰ ਦਰ ਘਰ ਘਰ ਨੱਚਦੇ ਵੇਖੇ ਮਲੰਗ, ਡੌਰੂ ਡੰਕਾ ਇਕ ਵਜਾਈਆ। ਦੋਵੇਂ ਨੇਤਰ ਹੋਏ ਅੰਧ, ਨਿਜ ਨੇਤਰ ਨਾ ਕੋਇ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇ ਸੱਚਾ ਵਰ, ਸਾਹਿਬ ਤੇਰੀ ਓਟ ਤਕਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਮੰਗਣ ਓਟ, ਓਟ ਪੁਰਖ ਅਕਾਲ ਰਖਾਈਆ । ਸਚਖੰਡ ਨਿਵਾਸੀ ਤੇਰਾ ਸੁਹਾਏ ਕਿਲਾ ਕੋਟ, ਬੰਕ ਦਵਾਰ ਵੱਜੇ ਵਧਾਈਆ। ਸਾਡੀ ਕੋਈ ਨਾ ਚਲੇ ਸੋਚ, ਸੋਚ ਸਮਝ ਸਾਰ ਕੋਇ ਨਾ ਪਾਈਆ । ਤੇਰਾ ਖੇਲ ਵੇਖਿਆ ਲੋਕ ਪਰਲੋਕ, ਦੋ ਜਹਾਨ ਤੇਰੀ ਸਰਨਾਈਆ। ਤੇਰਾ ਢੋਲਾ ਗਾਉਂਦੇ ਚੌਦਾਂ ਲੋਕ, ਚੌਦਾਂ ਤਬਕ ਕਲਮਾ ਰਹੇ ਗਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇ ਧੁਰ ਦਾ ਵਰ, ਪੂਰਬ ਲੇਖਾ ਲੇਖੇ ਲਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਰੱਖਣ ਆਸ, ਆਸਾਵੰਤ ਤੇਰੀ ਵਡਿਆਈਆ। ਜੁਗ ਚੌਕੜੀ ਲੱਗੀ ਬੁਝਾ ਪਿਆਸ, ਤ੍ਰਿਸਨਾ ਤ੍ਰਿਪਤ ਕਰਾਈਆ। ਕਲਜੁਗ ਅੰਤਮ ਵੇਖ ਖਾਸ, ਖਾਲਸ ਆਪਣਾ ਰੂਪ ਵਟਾਈਆ। ਚਾਰੋਂ ਕੁੰਟ ਅੰਧੇਰੀ ਰਾਤ, ਚੌਦਸ ਚੰਦ ਨਾ ਕੋਇ ਰੁਸ਼ਨਾਈਆ। ਫਿਰੀ ਦਰੋਹੀ ਕਾਇਨਾਤ, ਕਲਮਾ ਨਬੀ ਨਾ ਕੋਇ ਪੜ੍ਹਾਈਆ। ਸਾਚਾ ਸੋਹੇ ਨਾ ਕੋਈ ਮਹਿਰਾਬ, ਮਹਿਬੂਬ ਨਜ਼ਰ ਕਿਸੇ ਨਾ ਆਈਆ। ਪਿਆਲਾ ਮਿਲੇ ਨਾ ਹਯਾਤੇ ਆਬ, ਨਾਮ ਖ਼ੁਮਾਰੀ ਨਾ ਕੋਇ ਚੜ੍ਹਾਈਆ। ਤਨ ਵਜਾਏ ਨਾ ਕੋਇ ਰਬਾਬ, ਸਚ ਸਤਾਰ ਨਾ ਕੋਇ ਹਿਲਾਈਆ। ਹੱਕ ਦਿਸੇ ਨਾ ਕੋਇ ਅਹਿਬਾਬ, ਮਿਲੇ ਮੇਲ ਨਾ ਸੱਚੇ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇ ਅਗੰਮਾ ਵਰ, ਜਿਸ ਦਾ ਲੇਖਾ ਸਮਝ ਕੋਇ ਨਾ ਪਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਮੰਗਣ ਭੀਖ, ਭਿਖਿਆ ਇਕੋ ਦੇ ਵਰਤਾਈਆ। ਨੌ ਸੌ ਚੁਰਾਨਵੇ ਚੌਕੜੀ ਜੁਗ ਤੇਰੀ ਰੱਖਦੇ ਆਏ ਉਡੀਕ, ਲੇਖਾ ਲਿਖਤ ਵਿਚ ਸਮਝਾਈਆ। ਕਲਜੁਗ ਅੰਤਮ ਪਰਗਟ ਹੋਵੇ ਲਾਸ਼ਰੀਕ, ਅਮਾਮ ਅਮਾਮਾ ਬੇਪਰਵਾਹੀਆ। ਚਾਰ ਵਰਨਾਂ ਕਰੇ ਇਕ ਪ੍ਰੀਤ, ਸਾਂਝਾ ਯਾਰ ਨੂਰ ਅਲਾਹੀਆ। ਆਤਮ ਪਰਮਾਤਮ ਕਲਮਾ ਢੋਲਾ ਗਾਵੇ ਨਾਮ ਸੰਗੀਤ, ਮੰਦਰ ਮਸਜਦ ਸਾਰੇ ਦਏ
❋
❋
ਤਜਾਈਆ । ਨਜ਼ਰੀ ਆਏ ਤ੍ਰੈਗੁਣ ਦਾਤਾ ਇਕ ਅਤੀਤ, ਰੂਪ ਰੰਗ ਨਾ ਕੋਇ ਜਣਾਈਆ। ਜਨ ਭਗਤਾਂ ਕਾਇਆ ਕਰੇ ਠੰਡੀ ਸੀਤ, ਮਾਰਗ ਆਪਣਾ ਦਏ ਸੁਹਾਈਆ। ਲੇਖ ਚੁਕਾਏ ਊਚ ਨੀਚ, ਰਾਓ ਰੰਕ ਰੰਗ ਰੰਗਾਈਆ। ਵੇਖ ਵਖਾਣੇ ਹਸਤ ਕੀਟ, ਦੀਨ ਮਜ਼੍ਹਬ ਨਾ ਕੋਇ ਲੜਾਈਆ। ਆਤਮ ਅੰਤਰ ਵਸੇ ਚੀਤ, ਪਰਮਾਤਮ ਭੇਵ ਖੁਲ੍ਹਾਈਆ। ਸਭ ਦੀ ਬਦਲੇ ਨਿਰਗੁਣ ਰੀਤ, ਮਨ ਵਾਸਨਾ ਦਏ ਗਵਾਈਆ। ਬੁਧ ਮਤ ਕਰੇ ਠੀਕ, ਸਾਚੀ ਸਿਖਿਆ ਇਕ ਪੜ੍ਹਾਈਆ। ਜਿਸ ਨੂੰ ਲੱਭਦੇ ਮੰਦਰ ਮਸੀਤ, ਸੋ ਘਰ ਕਾਇਆ ਬੈਠਾ ਬੇਪਰਵਾਹੀਆ। ਨਿਤ ਢੋਲਾ ਗਾਓ ਉਹਦਾ ਗੀਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇ ਸਾਚਾ ਵਰ, ਸਚ ਸੱਚ ਤੇਰੀ ਸਰਨਾਈਆ। ਗੁਰ ਅਵਤਾਰ ਸਾਰੇ ਕਹਿਣ, ਕਹਿ ਕਹਿ ਰਹੇ ਸੁਣਾਈਆ। ਅਬਿਨਾਸ਼ੀ ਕਰਤੇ ਵੇਖ ਆਪਣੇ ਨੈਣ, ਦੋ ਜਹਾਨ ਖੋਜ ਖੁਜਾਈਆ। ਸੱਚਾ ਕੋਈ ਨਾ ਦਿਸੇ ਸਾਕ ਸੱਜਣ ਸੈਣ, ਨਾਤਾ ਬਿਧਾਤਾ ਨਾ ਕੋਇ ਜੁੜਾਈਆ। ਕੂੜੀ ਕਿਰਿਆ ਕਲਜੁਗ ਵਹੇ ਵਹਿਣ, ਪਾਰ ਕਿਨਾਰਾ ਨਜ਼ਰ ਕਿਸੇ ਨਾ ਆਈਆ । ਹੋਇਆ ਸੰਗ ਭਾਈ ਭੈਣ, ਮਾਤ ਪਿਤ ਸੇਜ ਸੁਹਾਈਆ। ਮਾਇਆ ਮਮਤਾ ਘਰ ਘਰ ਫਿਰੇ ਡੈਣ, ਸਾਧਾ ਸੰਤਾਂ ਰਹੀ ਖਾਈਆ। ਕਿਸੇ ਨਜ਼ਰ ਨਾ ਆਵੇ ਇਕ ਨਰਾਇਣ, ਨਾਰ ਕੰਤ ਹੋਈ ਜੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇ ਆਪਣਾ ਵਰ, ਆਪਣਾ ਲੇਖਾ ਪੂਰ ਕਰਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਦੇਵਣ ਜ਼ੋਰ, ਮਿੰਨਤ ਨਾਲ ਮਿਲਾਈਆ। ਜੁਗ ਚੌਕੜੀ ਸਾਨੂੰ ਦਿੱਤਾ ਤੋਰ, ਧੁਰ ਸੰਦੇਸਾ ਹੁਕਮ ਸੁਣਾਈਆ। ਇਕੋ ਮੰਤਰ ਦੇ ਕੇ ਫੁਰਨਾ ਫੋਰ, ਲੱਖ ਚੁਰਾਸੀ ਕਰੀ ਕੁੜਮਾਈਆ। ਆਪਣੇ ਹੱਥ ਵਿਚ ਰੱਖ ਕੇ ਡੋਰ, ਗੁੱਡੀ ਦੋ ਜਹਾਨ ਚੜ੍ਹਾਈਆ। ਅਸੀਂ ਪਾ ਕੇ ਆਏ ਸ਼ੋਰ, ਹੋਕਾ ਦੇ ਦੇ ਸਰਬ ਲੋਕਾਈਆ। ਜੀਵ ਜੰਤ ਕਰ ਕੇ ਵੇਖੋ ਗੌਰ, ਹਰ ਘਟ ਵਸੇ ਬੇਪਰਵਾਹੀਆ। ਉਸ ਪ੍ਰਭ ਦੀ ਸਭ ਨੂੰ ਲੋੜ, ਜਿਸ ਲੱਖ ਚੁਰਾਸੀ ਬਣਤ ਬਣਾਈਆ। ਚਰਨ ਕਵਲ ਚਿਤ ਲਓ ਜੋੜ, ਮਨ ਉਠ ਨਾ ਦਹਿ ਦਿਸ਼ ਧਾਈਆ। ਕਾਇਆ ਅੰਦਰ ਅੰਧੇਰਾ ਘੋਰ, ਸਾਚਾ ਮੰਦਰ ਲਉ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇ ਸਾਚਾ ਵਰ, ਸਾਹਿਬ ਸਤਿਗੁਰ ਸਭ ਤੇਰਾ ਧਿਆਨ ਲਗਾਈਆ। ਸ੍ਰੀ ਭਗਵਾਨ ਹੋ ਮਿਹਰਵਾਨ, ਹਰਿ ਕਰਤਾ ਆਪ ਜਣਾਈਆ। ਗੁਰ ਅਵਤਾਰ ਕਰੋ ਧਿਆਨ, ਪੀਰ ਪੈਗ਼ੰਬਰ ਅੱਖ ਖੁਲ੍ਹਾਈਆ। ਆਪਣਾ ਭਵਿਖਤ ਲਿਖਿਆ ਵੇਖੋ ਆਣ, ਹਰਫ਼ ਬਹਰਫ਼ ਪੜ੍ਹਾਈਆ । ਸਦੀ ਬੀਸਵੀਂ ਹੋਏ ਮਿਹਰਵਾਨ, ਬੀਸ ਬੀਸਾ ਦਏ ਸਮਝਾਈਆ। ਚੌਦਾਂ ਸਦੀਆਂ ਖੇਲ ਮਹਾਨ, ਖ਼ਾਲਕ ਖ਼ਲਕ ਦਿਤਾ ਕਰਾਈਆ। ਮੁਹੰਮਦ ਤੇਰਾ ਸਿਦਕ ਈਮਾਨ, ਸਦੀ ਚੌਧਵੀਂ ਤੇਰੇ ਨਾਲ ਹੰਢਾਈਆ। ਈਸਾ ਮੂਸਾ ਦੇ ਕੇ ਗਏ ਪੈਗ਼ਾਮ, ਨਾਅਰਾ ਹੱਕ ਹੱਕ ਜਣਾਈਆ। ਸਚ ਤੌਫ਼ੀਕ ਇਕ ਅਮਾਮ, ਸਾਹਿਬ ਸਤਿਗੁਰ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਧੁਰ ਦਾ ਧਰਵਾਸਾ ਰਿਹਾ ਧਰਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਲੈਣਾ ਤੱਕ, ਹਰਿ ਤਕਵਾ ਇਕ ਜਣਾਇੰਦਾ । ਕਰੇ ਨਬੇੜਾ ਹੱਕੋ ਹੱਕ, ਹਕੀਕਤ ਸਭ ਦੀ ਵੇਖ ਵਖਾਇੰਦਾ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਚਾਰੇ ਖਾਣੀ ਬਾਣੀ ਗਈ ਥੱਕ, ਕਲਜੁਗ ਜੀਵ ਭੇਵ ਕੋਇ ਨਾ ਪਾਇੰਦਾ। ਰਸਨਾ ਜਿਹਵਾ ਬੱਤੀ ਦੰਦ ਪੜ੍ਹ ਪੜ੍ਹ ਗਏ ਅੱਕ, ਆਤਮ
❋
❋
ਪਰਮਾਤਮ ਮੇਲ ਨਾ ਕੋਇ ਮਿਲਾਇੰਦਾ । ਕਰੇ ਖੇਲ ਪੁਰਖ ਸਮਰਥ, ਸ੍ਰੀ ਭਗਵਾਨ ਵੇਸ ਵਟਾਇੰਦਾ। ਵਸਣਹਾਰਾ ਘਟ ਘਟ, ਅੰਤਰ ਖੋਜ ਖੁਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਆਪ ਜਣਾਇੰਦਾ। ਸਾਚਾ ਲੇਖ ਹਰਿ ਜਣਾਉਂਦਾ ਏ। ਸ੍ਰਿਸ਼ਟ ਸਬਾਈ ਇਕ ਸੁਣਾਉਂਦਾ ਏ। ਪਿਛਲਾ ਲੇਖਾ ਯਾਦ ਕਰਉਂਦਾ ਏ। ਲੋਕਮਾਤ ਧਿਆਨ ਲਗਾਉਂਦਾ ਏ। ਪੈਗ਼ੰਬਰਾਂ ਪੀਰਾਂ ਆਪ ਵਖਾਉਂਦਾ ਏ। ਨੌ ਖੰਡ ਪ੍ਰਿਥਮੀ ਸੱਤ ਦੀਪ ਦਹਿ ਦਿਸ਼ਾ ਫੋਲ ਫੁਲਾਉਂਦਾ ਏ। ਦੀਨ ਮਜ਼੍ਹਬ ਜਾਤ ਪਾਤ ਦਿਸੇ ਵੰਡ, ਸਾਚਾ ਰੰਗ ਨਾ ਕੋਇ ਰੰਗਾਉਂਦਾ ਏ। ਕੂੜੀ ਕਿਰਿਆ ਸਿਰ ਤੇ ਪੰਡ, ਜਗਤ ਜਹਾਨ ਨਜ਼ਰੀ ਆਉਂਦਾ ਏ। ਬੇਸ਼ਕ ਬੱਤੀ ਗੌਂਦੇ ਦੰਦ, ਹਿਰਦੇ ਹਰਿ ਨਾ ਕੋਇ ਵਸਾਉਂਦਾ ਏ। ਰਸਨਾ ਲੌਂਦੇ ਕੂੜਾ ਗੰਦ, ਅੰਮ੍ਰਿਤ ਜਾਮ ਨਾ ਕੋਇ ਪਿਲਾਉਂਦਾ ਏ। ਟੁੱਟੀ ਸਕੇ ਨਾ ਕੋਇ ਗੰਢ, ਛੁਟਕੀ ਲਿਵ ਨਾ ਕੋਇ ਜਣਾਉਂਦਾ ਏ। ਭੇਵ ਜਾਣੇ ਨਾ ਹੰ ਬ੍ਰਹਮ, ਪਾਰਬ੍ਰਹਮ ਨਾ ਵੇਖ ਵਖਾਉਂਦਾ ਏ। ਕਾਇਆ ਮਾਟੀ ਪੋਚ ਚੰਮ, ਅੰਤਰ ਦੁਰਮਤ ਮੈਲ ਨਾ ਕੋਇ ਧੁਆਉਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਦਰ ਦਰ, ਘਟ ਘਟ ਅੰਦਰ ਫੋਲ ਫੁਲਾਉਂਦਾ ਏ। ਘਟ ਘਟ ਅੰਦਰ ਵੇਖਣਹਾਰਾ, ਹਰਿ ਸ਼ਬਦੀ ਗੁਰ ਸਮਝਾਈਆ । ਕਲਜੁਗ ਅੰਤਮ ਕੂੜ ਪਸਾਰਾ, ਕੂੜੀ ਕਿਰਿਆ ਦਏ ਦੁਹਾਈਆ। ਗੁਰ ਕਾ ਸ਼ਬਦ ਕਰੇ ਨਾ ਕੋਇ ਵਿਚਾਰਾ, ਨਾਨਕ ਨਿਰਗੁਣ ਸਿਖਿਆ ਗਏ ਭੁਲਾਈਆ। ਹੱਕ ਹਕੀਕਤ ਬੋਲੇ ਨਾ ਕੋਇ ਜੈਕਾਰਾ, ਗੋਬਿੰਦ ਡੰਕਾ ਫਤਹਿ ਨਾ ਕੋਇ ਵਜਾਈਆ। ਅੰਮ੍ਰਿਤ ਪੀਵੇ ਨਾ ਕੋਈ ਠੰਡਾ ਠਾਰਾ, ਧੀਰਜ ਜਤ ਸਤਿ ਸੰਤੋਖ ਨਜ਼ਰ ਕਿਸੇ ਨਾ ਆਈਆ। ਦੋਏ ਜੋੜ ਸੀਸ ਝੁਕਾ ਕਰਦੇ ਚਰਨ ਨਿਮਸਕਾਰਾ, ਅੰਤਰ ਨਿਉਂਣਾ ਸਮਝ ਕਿਸੇ ਨਾ ਪਾਈਆ। ਅੰਦਰ ਵੜ ਕਾਇਆ ਮਹਲ ਚੜ੍ਹ ਸਤਿਗੁਰ ਮਿਲਿਆ ਨਾ ਕਿਸੇ ਕਿਨਾਰਾ, ਨਾਮ ਚੋਟ ਮਨ ਨਾ ਕਿਸੇ ਲਗਾਈਆ। ਪਾਇਆ ਹਰਿ ਦਰਸ ਨਾ ਹਰਿ ਕਰਤਾਰਾ, ਪੁਰਖ ਅਕਾਲ ਨਾ ਕੋਇ ਮਨਾਈਆ। ਕਾਗ਼ਜ਼ ਕਲਮ ਸ਼ਾਹੀ ਲਿਖ ਲਿਖ ਹਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੱਚ ਰਿਹਾ ਦ੍ਰਿੜਾਈਆ। ਸਚ ਦ੍ਰਿੜਾਏ ਸ੍ਰੀ ਭਗਵੰਤ, ਇਕੋ ਵਾਰ ਸਮਝਾਈਆ । ਕੋਈ ਨਾ ਦਿਸੇ ਸਾਚਾ ਪੰਡਤ, ਬੋਧ ਕਰੇ ਪੜ੍ਹਾਈਆ। ਮੁੱਲਾਂ ਸ਼ੇਖ਼ ਮਸਾਇਕ ਨੰਗਤ, ਕਲਮਾ ਨਬੀ ਨਾ ਕੋਇ ਜਣਾਈਆ। ਗਿਆਨੀ ਵਿਦਵਾਨੀ ਹੋ ਕੇ ਮੰਗਤ, ਮਾਇਆ ਅੱਗੇ ਝੋਲੀ ਡਾਹੀਆ। ਰੋਟੀਆਂ ਕਾਰਨ ਕਰਨ ਮਿੰਨਤ, ਕੂੜਾ ਤਾਲ ਵਜਾਈਆ। ਪ੍ਰਭ ਮਿਲਣ ਦੀ ਕੋਈ ਨਾ ਕਰੇ ਹਿੰਮਤ, ਮਹਲ ਅਟੱਲ ਦਰਸਨ ਕਰਨ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖ ਵਖਾਏ ਥਾਉਂ ਥਾਈਂਆ। ਵੇਖ ਵਖਾਏ ਕਲਜੁਗ ਰੀਤ, ਚਾਰੋਂ ਕੁੰਟ ਦੁਹਾਈਆ। ਮੁੱਲਾਂ ਬਾਂਗ ਦਏ ਮਸੀਤ, ਕੰਨਾਂ ਵਿਚ ਉਂਗਲਾ ਪਾਈਆ। ਉਚੀ ਉਚੀ ਮਾਰੇ ਚੀਕ, ਚੀਕ ਚਿਹਾੜਾ ਇਕ ਸੁਣਾਈਆ। ਪਰਵਰਦਗਾਰ ਨਾ ਮਿਲਿਆ ਅਨਡੀਠ, ਜਲਵਾ ਨੂਰ ਕਰੇ ਰੁਸ਼ਨਾਈਆ। ਸਚ ਪ੍ਰੇਮ ਨਾ ਲੱਗੀ ਪ੍ਰੀਤ, ਪ੍ਰੀਤਮ ਮਿਲਿਆ ਨਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਥਾਉਂ ਥਾਈਂਆ। ਪੰਡਤ ਪੜ੍ਹ ਸੁਣਾਏ ਵੇਦਾਂ ਗੀਤ, ਸ਼ਾਸਤਰਾਂ ਰਾਗ ਅਲਾਈਆ। ਭੇਵ ਨਾ ਚੁਕਿਆ ਊਚ ਨੀਚ, ਸ਼ੱਤਰੀ ਬ੍ਰਹਮਣ ਸ਼ੂਦਰ ਵੈਸ਼ ਇਕੋ ਰੂਪ ਨਜ਼ਰੀ ਨਾ ਆਈਆ। ਤਨ ਮਨ ਨਾ ਹੋਇਆ ਠਾਂਡਾ ਸੀਤ, ਅੰਤਰ ਅਗਨ ਨਾ ਕਿਸੇ
❋
❋
ਬੁਝਾਈਆ । ਠਾਕਰ ਸਵਾਮੀ ਨਾ ਵਸਿਆ ਚੀਤ, ਚਤਰਭੁਜ ਰੂਪ ਨਾ ਕੋਈ ਵਟਾਈਆ। ਆਦਿ ਸ਼ਕਤੀ ਹਵਨ ਅਹੂਤੀਆਂ ਕੀਤਾ ਘਿਰਤ, ਅਗਨੀ ਵਿਚ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਲਜੁਗ ਕਿਰਿਆ ਵੇਖੇ ਚਾਈਂ ਚਾਈਂਆ। ਕਲਜੁਗ ਕਿਰਿਆ ਰਹੀ ਕੂਕ, ਉਚੀ ਕੂਕ ਕੂਕ ਸੁਣਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਮੈਂ ਜਿਧਰ ਵੇਖਾਂ ਦਿਸੇ ਝੂਠ, ਸਚ ਨਜ਼ਰ ਦਿਤੇ ਨਾ ਆਈਆ। ਗ੍ਰੰਥੀ ਪੰਥੀ ਮੈਥੋਂ ਬੈਠੇ ਰੂਠ, ਪੁਰਖ ਅਕਾਲ ਨਾ ਕੋਇ ਮਨਾਈਆ। ਗੁਰ ਗੋਬਿੰਦ ਕਰਕੇ ਗਿਆ ਇਕੋ ਮੁਠ, ਅੰਤ ਵੱਖਰੇ ਵੱਖਰੇ ਰਾਹ ਚਲਾਈਆ। ਦਿਆਲ ਹੋ ਕੇ ਏਹਨਾਂ ਉਤੇ ਤੁਠ, ਮਿਹਰ ਨਜ਼ਰ ਉਠਾਈਆ। ਚਾਰ ਵਰਨ ਤੇਰੇ ਸੁਤ, ਕਾਇਆ ਬੁੱਤ ਤੇਰੀ ਜੋਤ ਨਜ਼ਰੀ ਆਈਆ। ਜੇ ਕੋਈ ਸਤਿਗੁਰ ਨਾਨਕ ਕੋਲੋਂ ਲਏ ਪੁੱਛ, ਉਹ ਦੱਸੇ ਸਭ ਦਾ ਪਿਤਾ ਪੁਰਖ ਅਕਾਲ ਨਜ਼ਰੀ ਆਈਆ। ਕਲਜੁਗ ਅੰਤਮ ਲੋਕਮਾਤ ਬਦਲ ਕਰ ਆਪਣਾ ਰੁਖ਼, ਮਿਹਰਵਾਨ ਮਿਹਰ ਨਜ਼ਰ ਉਠਾਈਆ। ਕੂੜੀ ਕਿਰਿਆ ਤੇਰੀ ਕਿਰਪਾ ਨਾਲ ਅਗਨੀ ਜਾਵੇ ਬੁਝ, ਤ੍ਰੈਗੁਣ ਭੱਠ ਨਾ ਕੋਈ ਤਪਾਈਆ। ਤੈਨੂੰ ਮਿਲਿਆਂ ਨਿਰਮਲ ਹੋਵੇ ਬੁਧ, ਤੇਰਾ ਰੂਪ ਹਰ ਘਟ ਵੇਖਣ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇ ਧੁਰ ਦਾ ਵਰ, ਧੁਰ ਦਾਤੇ ਦਰਗਾਹ ਤੇਰੀ ਸੀਸ ਇਕੋ ਨਜ਼ਰੀ ਆਈਆ।
੨੨ ਮਾਘ ੨੦੨੦ ਬਿਕ੍ਰਮੀ ਬੀਬੀ ਹਰਬੰਸ ਕੌਰ ਦੇ ਘਰ ਗਜ਼ਰੀਪੁਰ ਜ਼ਿਲਾ ਗੁਰਦਾਰਸਪੁਰ
ਸਾਹਿਬ ਸਤਿਗੁਰ ਮੌਜ ਸੱਚ, ਸਚ ਸੱਚ ਦ੍ਰਿੜਾਇੰਦਾ। ਆਤਮ ਪਰਮਾਤਮ ਮਾਰਗ ਦੇਵੇ ਦੱਸ, ਘਰ ਘਰ ਵਿਚ ਭੇਵ ਚੁਕਾਇੰਦਾ। ਨਿਰਮਲ ਨੂਰ ਜੋਤ ਕਰ ਪਰਕਾਸ਼, ਅੰਧ ਅੰਧੇਰ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਆਪ ਕਮਾਇੰਦਾ। ਮੌਜ ਅੰਦਰ ਸਦ ਮਿਹਰਵਾਨ, ਮਿਹਰ ਨਜ਼ਰ ਰਖਾਇੰਦਾ। ਮੌਜ ਅੰਦਰ ਖੇਲ ਅਪਾਰ, ਹਰਿ ਸਤਿਗੁਰ ਆਪ ਕਰਾਇੰਦਾ। ਵੇਖ ਵਖਾਏ ਸੁਖਮਨ ਟੇਢੀ ਗਾਰ, ਟੇਢੀ ਬੰਕ ਪਾਰ ਕਰਾਇੰਦਾ। ਈੜਾ ਪਿੰਗਲ ਕਰੇ ਨਿਮਸਕਾਰ, ਨਿਉਂ ਨਿਉਂ ਸਜਦਾ ਇਕ ਵਖਾਇੰਦਾ। ਨੌ ਦਵਾਰੇ ਕੱਢ ਕੇ ਬਾਹਰ, ਸਾਚਾ ਰਾਗ ਇਕ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਇਕ ਵਖਾਇੰਦਾ । ਮੌਜ ਅੰਦਰ ਸਤਿਗੁਰ ਮੀਤਾ, ਗਹਿਰ ਗੰਭੀਰ ਦਇਆ ਕਮਾਈਆ। ਦੱਸਣਹਾਰਾ ਸਾਚੀ ਰੀਤਾ, ਕਰੇ ਸਚ ਪੜ੍ਹਾਈਆ। ਧਾਮ ਵਖਾਏ ਇਕ ਅਨਡੀਠਾ, ਗ੍ਰਹਿ ਮੰਦਰ ਪੜਦਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਮੌਜ ਅੰਦਰ ਸਾਹਿਬ ਸਤਿਗੁਰ ਠਾਕਰ, ਠੋਕਰ ਨਾਮ ਲਗਾਇੰਦਾ। ਨਿਰਮਲ ਕਰਮ ਕਰ ਉਜਾਗਰ, ਦੁਰਮਤ ਮੈਲ ਧੁਆਇੰਦਾ। ਸ਼ਬਦ ਵਣਜਾਰਾ ਬਣਾ ਸੁਦਾਗਰ, ਸਾਚਾ ਹੱਟ ਖੁਲਾਇੰਦਾ। ਦਰ ਆਇਆਂ ਘਰ ਦੇਵੇ ਆਦਰ, ਸਿਰ ਆਪਣਾ ਹੱਥ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਇੰਦਾ। ਮਿਹਰ ਅੰਦਰ ਸਤਿਗੁਰ, ਆਪਣੀ ਦਇਆ ਕਮਾਈਆ। ਲੇਖਾ ਜਾਣ ਪੂਰਬ ਧੁਰ, ਵੇਖੇ ਥਾਉਂ ਥਾਈਂਆ। ਸਚ ਪ੍ਰੀਤੀ ਲਏ ਜੋੜ, ਸੁਰਤੀ ਸ਼ਬਦੀ ਮੇਲ ਮਿਲਾਈਆ। ਮਿੱਠਾ ਕਰੇ ਰੀਠਾ ਕੌੜ, ਅੰਮ੍ਰਿਤ ਰਸ ਭਰਾਈਆ ।
❋
❋
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਖੇਲ ਆਪ ਵਖਾਈਆ। ਮੌਜ ਅੰਦਰ ਖੇਲ ਅਥਾਹ, ਹਰਿ ਸਤਿਗੁਰ ਆਪ ਵਖਾਇੰਦਾ। ਨਿਰਗੁਣ ਸਰਗੁਣ ਬਣ ਮਲਾਹ, ਬੇੜਾ ਆਪ ਤਰਾਇੰਦਾ। ਪਾਰ ਕਿਨਾਰੇ ਲਏ ਲਾ, ਤਟ ਇਕੋ ਸੋਭਾ ਪਾਇੰਦਾ। ਕੂੜਾ ਪੰਧ ਦਏ ਮੁਕਾ, ਸਚ ਦਵਾਰਾ ਇਕ ਵਖਾਇੰਦਾ। ਠਾਕਰ ਸਵਾਮੀ ਹੋ ਸਹਾ, ਘਰ ਸੱਜਣ ਨਜ਼ਰੀ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਆਪ ਕਮਾਇੰਦਾ। ਮੌਜ ਅੰਦਰ ਹਰਿ ਭਗਵੰਤ, ਪ੍ਰਭ ਆਪਣਾ ਖੇਲ ਵਖਾਈਆ । ਕਾਇਆ ਚੋਲੀ ਚਾੜ੍ਹ ਰੰਗਤ, ਸੋਹਣੀ ਬਣਤ ਬਣਾਈਆ। ਗੜ੍ਹ ਤੋੜ ਹਉਮੇ ਹੰਗਤ, ਨਿਵਣ-ਸੁ-ਅੱਖਰ ਇਕ ਜਣਾਈਆ। ਬੋਧ ਅਗਾਧ ਬਣ ਕੇ ਪੰਡਤ, ਭੇਵ ਅਭੇਦਾ ਦਏ ਖੁਲ੍ਹਾਈਆ। ਸੁਰਤੀ ਸ਼ਬਦ ਮਿਲਾਵਾ ਕਰੇ ਨਾਰ ਕੰਤ, ਘਰ ਸੱਜਣ ਸੇਜ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰੇ ਦੇਵੇ ਮਾਣ ਵਡਿਆਈਆ। ਮੌਜ ਅੰਦਰ ਗਹਿਰ ਗੰਭੀਰ, ਅਗੰਮ ਅਗੰਮੜਾ ਖੇਲ ਕਰਾਇੰਦਾ । ਪੰਜ ਤਤ ਕਾਇਆ ਵੇਖ ਸਰੀਰ, ਤ੍ਰੈਗੁਣ ਲੇਖਾ ਮੂਲ ਚੁਕਾਇੰਦਾ। ਅੰਮ੍ਰਿਤ ਬਖ਼ਸ਼ ਠਾਂਡਾ ਸੀਰ, ਅਗਨੀ ਤਤ ਬੁਝਾਇੰਦਾ। ਬਜਰ ਕਪਾਟੀ ਪੜਦਾ ਚੀਰ, ਸਚ ਦਵਾਰਾ ਇਕ ਵਖਾਇੰਦਾ। ਕਰੇ ਖੇਲ ਬੇਨਜ਼ੀਰ, ਨੇਤਰ ਨੈਣ ਅੱਖ ਖੁਲ੍ਹਾਇੰਦਾ। ਮਿਹਰਵਾਨ ਹੋ ਬਦਲ ਤਕਦੀਰ, ਤਦਬੀਰ ਆਪਣੀ ਇਕ ਸਮਝਾਇੰਦਾ। ਸਾਖਿਆਤ ਸਵਛ ਸਰੂਪ ਵਖਾਏ ਆਪਣਾ ਜਹੂਰ, ਨੂਰ ਨੁਰਾਨਾ ਨਜ਼ਰੀ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚਾ ਖੇਲ ਖਿਲਾਇੰਦਾ। ਮੌਜ ਅੰਦਰ ਸ੍ਰੀ ਭਗਵਾਨ, ਹਰਿ ਕਰਤਾ ਖੇਲ ਵਖਾਈਆ। ਜਨ ਭਗਤਾਂ ਦੇ ਕੇ ਭਗਤੀ ਦਾਨ, ਮਾਰਗ ਸਾਚੇ ਲਾਈਆ। ਸੰਤਾਂ ਰਾਗ ਸੁਣਾਏ ਸੱਚੀ ਧੁਨਕਾਨ, ਅਨਰਾਗੀ ਰਾਗ ਅਲਾਈਆ। ਗੁਰਮੁਖਾਂ ਬਖ਼ਸ਼ ਚਰਨ ਧਿਆਨ, ਸਾਚਾ ਇਸ਼ਟ ਦੇਵ ਸਮਝਾਈਆ। ਗੁਰਸਿਖ ਕਰ ਦਰ ਪਰਵਾਨ, ਸਿਰ ਆਪਣਾ ਹੱਥ ਟਿਕਾਈਆ। ਸ਼ਬਦ ਵਿਚੋਲਾ ਬਣ ਕੇ ਵਿਚ ਜਹਾਨ, ਸਾਚਾ ਮੰਦਰ ਦਏ ਵਖਾਈਆ। ਦੀਵਾ ਬਾਤੀ ਜਗੇ ਮਹਾਨ, ਕਮਲਾਪਾਤੀ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪ ਖੁਲ੍ਹਾਈਆ। ਮੌਜ ਅੰਦਰ ਖੋਲ੍ਹੇ ਭੇਦ, ਭੇਵ ਆਪ ਜਣਾਈਆ। ਮੌਜ ਅੰਦਰ ਆਦਿ ਜੁਗਾਦਿ ਖੇਡ, ਸੋ ਪੁਰਖ ਨਿਰੰਜਨ ਦਇਆ ਕਮਾਈਆ। ਨਿਰਗੁਣ ਨਿਰਗੁਣ ਮਾਣੇ ਸੇਜ, ਸਚਖੰਡ ਦਵਾਰਾ ਸੋਭਾ ਪਾਈਆ। ਮੌਜ ਅੰਦਰ ਪੁਰਖ ਅਕਾਲ ਦੀਨ ਦਿਆਲ ਸ਼ਬਦੀ ਸੁਤ ਦੁਲਾਰਾ ਦੇਵੇ ਭੇਜ, ਥਿਰ ਆਪਣੇ ਕੰਧ ਉਠਾਈਆ। ਵਿਸ਼ਨ ਬ੍ਰਹਮਾ ਸ਼ਿਵ ਲਿਖੇ ਲੇਖ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਈਆ। ਮੌਜ ਅੰਦਰ ਤ੍ਰੈਗੁਣ ਮਾਇਆ, ਹਰਿ ਆਪਣੀ ਬਣਤ ਬਣਾਈਆ। ਮੌਜ ਅੰਦਰ ਪੰਜ ਤਤ ਪਰਗਟਾਇਆ, ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਰੰਗ ਰੰਗਾਈਆ। ਮੌਜ ਅੰਦਰ ਸ਼ਬਦ ਸੁਤ ਸੇਵਾ ਲਾਇਆ, ਸਾਚਾ ਹੁਕਮ ਸੁਣਾਈਆ। ਮੌਜ ਅੰਦਰ ਬ੍ਰਹਿਮੰਡ ਖੰਡ ਰਚਨ ਰਚਾਇਆ, ਪੁਰੀਆਂ ਲੋਆਂ ਘਾੜਤ ਲਿਆ ਘੜਾਈਆ। ਮੌਜ ਅੰਦਰ ਆਪਣਾ ਹੁਕਮ ਸੁਣਾਇਆ। ਮੌਜੂਦਾ ਹੋ ਕੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਜਣਾਈਆ। ਮੌਜ ਅੰਦਰ ਵਿਸ਼ਨ ਧਾਰ, ਵਿਸ਼ਨੂੰ ਦਏ ਵਡਿਆਈਆ। ਮੌਜ ਅੰਦਰ ਬ੍ਰਹਮ ਪਸਾਰ, ਪਾਰਬ੍ਰਹਮ ਖੇਲ ਰਚਾਈਆ। ਮੌਜ ਅੰਦਰ ਸ਼ੰਕਰ ਉਜਿਆਰ,
❋
❋
ਧੂਅੰਧਾਰ ਸੋਭਾ ਪਾਈਆ। ਮੌਜ ਅੰਦਰ ਬਣ ਠਠਿਆਰ, ਤ੍ਰੈ ਪੰਜ ਮੇਲਾ ਸਹਿਜ ਸਭਾਈਆ। ਮੌਜ ਅੰਦਰ ਬਣ ਦਾਤਾਰ, ਦਾਤਾਰੀ ਨਾਉਂ ਧਰਾਈਆ । ਮੌਜ ਅੰਦਰ ਭਰ ਭੰਡਾਰ, ਵਿਸ਼ਨੂੰ ਇਕੋ ਵਸਤ ਵਖਾਈਆ। ਮੌਜ ਅੰਦਰ ਹੁਕਮਰਾਨ, ਧੁਰ ਦਾ ਹੁਕਮ ਸੁਣਾਈਆ। ਮੌਜ ਅੰਦਰ ਸ਼ਹਿਨਸ਼ਾਹ ਸੁਲਤਾਨ, ਸ਼ਾਹ ਪਾਤਸ਼ਾਹ ਅਖਵਾਈਆ। ਮੌਜ ਅੰਦਰ ਹੋ ਪਰਧਾਨ, ਸਚ ਪਰਧਾਨਗੀ ਆਪ ਕਮਾਈਆ। ਮੌਜ ਅੰਦਰ ਨਾਮ ਨਿਸ਼ਾਨ, ਸਚਖੰਡ ਦਵਾਰੇ ਆਪ ਝੁਲਾਈਆ। ਮੌਜ ਅੰਦਰ ਖੋਲ੍ਹ ਦੁਕਾਨ, ਗੁਰ ਸ਼ਬਦ ਦਏ ਸਮਝਾਈਆ। ਲੱਖ ਚੁਰਾਸੀ ਕਰ ਪਰਵਾਨ, ਅੰਡਜ ਜੇਰਜ ਉਤਭੁਜ ਸੇਤਜ ਦਏ ਵਡਿਆਈਆ। ਚਾਰੇ ਬਾਣੀ ਦੇ ਗਿਆਨ, ਪਰਾ ਪਸੰਤੀ ਮਧਮ ਬੈਖਰੀ ਆਪ ਸੁਣਾਈਆ। ਕਰੇ ਖੇਲ ਜ਼ਿਮੀ ਅਸਮਾਨ, ਧਰਤ ਧਵਲ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੌਜ ਅੰਦਰ ਵਸੇ ਬੇਪਰਵਾਹੀਆ। ਮੌਜ ਅੰਦਰ ਸ਼ਹਿਨਸ਼ਾਹ, ਹਰਿ ਕਰਤਾ ਖੇਲ ਕਰਾਇੰਦਾ। ਮੌਜ ਅੰਦਰ ਬੇਪਰਵਾਹ, ਪਰਦਾ ਆਪ ਉਠਾਇੰਦਾ। ਮੌਜ ਅੰਦਰ ਰਚਨ ਰਚਾ, ਰਚ ਰਚਨਾ ਵੇਖ ਵਖਾਇੰਦਾ । ਮੌਜ ਅੰਦਰ ਨਿਰਗੁਣ ਸਰਗੁਣ ਵੇਸ ਵਟਾ, ਲੱਖ ਚੁਰਾਸੀ ਰੂਪ ਵਖਾਇੰਦਾ। ਮੌਜ ਅੰਦਰ ਨੌ ਦਵਾਰੇ ਖੋਲ੍ਹ ਖੁਲਾ, ਘਰ ਘਰ ਵਿਚ ਸੋਭਾ ਪਾਇੰਦਾ । ਮੌਜ ਅੰਦਰ ਗੁਰੂ ਅਵਤਾਰ ਲਏ ਪਰਗਟਾ, ਸ਼ਬਦ ਸੰਦੇਸਾ ਨਾਮ ਸੁਣਾਇੰਦਾ। ਮੌਜ ਅੰਦਰ ਗੁਰ ਅਵਤਾਰ ਪੀਰ ਪੈਗੰਬਰ ਸੇਵਾ ਲਾ, ਸਾਚਾ ਰਾਗ ਅਲਾਇੰਦਾ। ਮੌਜ ਅੰਦਰ ਸ਼ਾਸਤਰ ਸਿਮਰਤ ਵੇਦ ਪੁਰਾਨ ਲਏ ਪੜ੍ਹਾ, ਧੁਰ ਦੀ ਸਿਖਿਆ ਇਕ ਦ੍ਰਿੜਾਇੰਦਾ। ਮੌਜ ਅੰਦਰ ਗੀਤਾ ਗਿਆਨ ਲਿਆ ਉਪਾ, ਅੰਜੀਲ ਕੁਰਾਨਾ ਮਸਲਾ ਹੱਲ ਕਰਾਇੰਦਾ। ਮੌਜ ਅੰਦਰ ਬੋਧ ਅਗਾਧ ਸ਼ਬਦ ਸੁਣਾ, ਗੁਰੂ ਗੁਰਦੇਵ ਸਵਾਮੀ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਸੇਵਾ ਆਪ ਜਣਾਇੰਦਾ। ਮੌਜ ਅੰਦਰ ਜੁਗ ਜੁਗ ਚਾਰ, ਚਾਰ ਕੁੰਟ ਵਡਿਆਈਆ। ਮੌਜ ਅੰਦਰ ਖਾਣੀ ਚਾਰ, ਸਾਹਿਬ ਸਤਿਗੁਰ ਰਾਹ ਵਖਾਈਆ। ਮੌਜ ਅੰਦਰ ਬੋਲ ਜੈਕਾਰ, ਬਾਣੀ ਚਾਰੇ ਰਾਗ ਅਲਾਈਆ। ਮੌਜ ਅੰਦਰ ਵੇਦ ਚਾਰ, ਚੌਹਾਂ ਵਰਨਾਂ ਦਏ ਸਮਝਾਈਆ। ਮੌਜ ਅੰਦਰ ਹੋ ਤਿਆਰ, ਨਿਰਗੁਣ ਜੋਤ ਸ਼ਬਦ ਰੂਪ ਵਟਾਈਆ। ਮੌਜ ਅੰਦਰ ਪੰਜ ਤਤ ਕਰ ਪਸਾਰ, ਬ੍ਰਹਮ ਮਤ ਇਕ ਸਮਝਾਈਆ। ਮੌਜ ਅੰਦਰ ਮਨ ਮਤ ਬੁਧ ਖੋਲ੍ਹ ਕਿਵਾੜ, ਘਰ ਵਸਤੂ ਦਏ ਟਿਕਾਈਆ। ਮੌਜ ਅੰਦਰ ਕਾਮ ਕਰੋਧ ਲੋਭ ਮੋਹ ਹੰਕਾਰ, ਆਸਾ ਤ੍ਰਿਸਨਾ ਨਾਲ ਮਿਲਾਈਆ। ਮੌਜ ਅੰਦਰ ਮਾਇਆ ਮਮਤਾ ਹਉਮੇ ਹੰਗਤਾ ਕਰ ਤਿਆਰ, ਕੂੜੀ ਕਿਰਿਆ ਬੰਧਨ ਪਾਈਆ। ਮੌਜ ਅੰਦਰ ਕਰ ਪਿਆਰ, ਬ੍ਰਹਮ ਆਪਣਾ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਆਪ ਖੁਲ੍ਹਾਈਆ। ਮੌਜ ਅੰਦਰ ਧੁਰ ਦਾ ਮੇਲਾ, ਹਰਿ ਸਤਿਗੁਰ ਆਪ ਕਰਾਇੰਦਾ । ਮੌਜ ਅੰਦਰ ਗੁਰੂ ਗੁਰ ਚੇਲਾ, ਚੇਲਾ ਗੁਰੂ ਰੂਪ ਸਮਾਇੰਦਾ। ਮੌਜ ਅੰਦਰ ਸਤਿਗੁਰ ਮਿਲੇ ਸਹੇਲਾ, ਸੱਜਣ ਇਕੋ ਨਜ਼ਰੀ ਆਇੰਦਾ। ਮੌਜ ਅੰਦਰ ਲੱਖ ਚੁਰਾਸੀ ਘੱਲਣਹਾਰਾ ਜੇਲਾ, ਅੰਤ ਜਮ ਕੀ ਫਾਸੀ ਆਪ ਤੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਆਪੇ ਲਾਇੰਦਾ। ਮੌਜ ਅੰਦਰ ਬਣ ਮਲਾਹ, ਬੇੜਾ ਲੋਕਮਾਤ ਚਲਾਈਆ। ਮੌਜ ਅੰਦਰ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਰੂਪ ਵਟਾ, ਅਨੂਪ ਆਪਣੀ ਸੋਭਾ ਦਏ ਸਮਝਾਈਆ। ਮੌਜ ਅੰਦਰ ਨਿਰਗੁਣ ਸਰਗੁਣ ਦਏ
❋
❋
ਪੜ੍ਹਾ, ਸ਼ਬਦ ਨਾਦ ਧੁਨ ਸ਼ਨਵਾਈਆ। ਮੌਜ ਅੰਦਰ ਚੌਦਾਂ ਲੋਕ ਵੇਖੇ ਥਾਂ ਥਾਂ, ਥਾਨ ਥਨੰਤਰ ਸੋਭਾ ਪਾਈਆ। ਮੌਜ ਅੰਦਰ ਚੌਦਾਂ ਤਬਕਾਂ ਕੁੰਡਾ ਲਾ, ਬੇਨਜ਼ੀਰ ਆਪਣੀ ਨਜ਼ਰ ਟਿਕਾਈਆ । ਮੌਜ ਅੰਦਰ ਨੂਰੀ ਨੂਰ ਹੋ ਖ਼ੁਦਾ, ਲਾਸ਼ਰੀਕ ਆਪਣੀ ਕਾਰ ਕਮਾਈਆ। ਮੌਜ ਅੰਦਰ ਮਹਿਬੂਬ ਮੁਰਸ਼ਦ ਮੁਰੀਦ ਦਏ ਪਨਾਹ, ਸਿਰ ਆਪਣਾ ਹੱਥ ਟਿਕਾਈਆ। ਮੌਜ ਅੰਦਰ ਸ੍ਰਿਸ਼ਟ ਸਬਾਈ ਕਰੇ ਫਨਾਹ, ਮੌਜ ਅੰਦਰ ਉਤਪਤ ਲਏ ਕਰਾਈਆ। ਮੌਜ ਅੰਦਰ ਬਖ਼ਸ਼ ਗੁਨਾਹ, ਮੌਜ ਅੰਦਰ ਗੇੜਾ ਲੱਖ ਚੁਰਾਸੀ ਭੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੋਜ ਆਪਣੇ ਹੱਥ ਰਖਾਈਆ। ਮੌਜ ਅੰਦਰ ਸੰਤ ਕਮਾਰ, ਲੋਕਮਾਤ ਦਿਤੀ ਵਡਿਆਈਆ। ਮੌਜ ਅੰਦਰ ਬਰਾਹ ਅਵਤਾਰ, ਯਗੈ ਪੁਰਸ਼ ਹਾਵ ਗਰੀਵ ਨਾਲ ਮਿਲਾਈਆ। ਮੌਜ ਅੰਦਰ ਨਰ ਨਰਾਇਣ ਕਰ ਤਿਆਰ, ਕਪਲ ਮੁਨ ਸੋਭਾ ਪਾਈਆ। ਮੌਜ ਅੰਦਰ ਦੱਤਾ ਤ੍ਰੈ ਦੇ ਅਧਾਰ, ਰਿਖਭ ਦੇਵ ਕਰੇ ਕੁੜਮਾਈਆ। ਮੌਜ ਅੰਦਰ ਪ੍ਰਿਥੂ ਪਾਵੇ ਸਾਰ, ਮੌਜ ਅੰਦਰ ਮਛ ਕਛ ਮਿਲੇ ਵਡਿਆਈਆ। ਮੌਜ ਅੰਦਰ ਧਨੰਤਰ ਵੇਖੇ ਨੈਣ ਉਘਾੜ, ਮੌਜ ਵਿਚ ਹੰਸਾ ਸੋਹੰ ਰਾਗ ਗਾਈਆ। ਮੌਜ ਵਿਚ ਨਰ ਸਿੰਘ ਰੂਪ ਅਪਾਰ, ਮੌਜ ਅੰਦਰ ਨਰ ਨਰੈਣ ਹਰੀ ਰੂਪ ਵਟਾਈਆ। ਮੌਜ ਅੰਦਰ ਬਾਵਨ ਆਏ ਬਲਧਾਰ, ਭੇਖਾਧਾਰੀ ਭੇਖ ਵਟਾਈਆ। ਮੌਜ ਅੰਦਰ ਪਰਸਰਾਮ ਕਰ ਪਾਰ, ਮੌਜ ਅੰਦਰ ਰਾਮ ਰਮਈਆ ਘਨਈਆ ਨਾਉਂ ਰਖਾਈਆ। ਮੌਜ ਅੰਦਰ ਵੇਦ ਵਿਆਸਾ ਬਣ ਲਿਖਾਰ, ਧੁਰ ਦਾ ਲੇਖਾ ਗਿਆ ਸਮਝਾਈਆ। ਮੌਜ ਅੰਦਰ ਕਾਹਨਾ ਕ੍ਰਿਸ਼ਨਾ ਮੁਕੰਦ ਮਨੋਹਰ ਲਖਮੀ ਨਰਾਇਣ ਹੋ ਉਜਿਆਰ, ਬੰਸਰੀ ਨਾਮ ਗਿਆ ਵਜਾਈਆ। ਮੌਜ ਅੰਦਰ ਮੂਸਾ ਦੇ ਇਕ ਨਜ਼ਾਰ, ਕੋਹਤੂਰ ਸੋਭਾ ਪਾਈਆ। ਮੌਜ ਅੰਦਰ ਈਸਾ ਦੇ ਪੈਗ਼ਾਮ, ਸਚ ਸੰਦੇਸਾ ਗਿਆ ਸੁਣਾਈਆ। ਮੌਜ ਅੰਦਰ ਮੁਹੰਮਦ ਦਏ ਕਲਾਮ, ਕਲਮਾ ਕਾਇਨਾਤ ਪੜ੍ਹਾਈਆ। ਹੁਕਮੇ ਅੰਦਰ ਨਿਰਗੁਣ ਨਾਨਕ ਕਰ ਪਰਵਾਨ, ਸਰਗੁਣ ਨਾਨਕ ਸੋਭਾ ਪਾਈਆ। ਮੌਜ ਅੰਦਰ ਸ਼ਬਦ ਨਾਦ ਧੁੰਨਕਾਨ, ਧੁਰ ਦਾ ਰਾਗ ਸੁਣਾਈਆ। ਮੌਜ ਅੰਦਰ ਅੰਗਦ ਅੰਗੀਕਾਰ ਕੀਤਾ ਆਣ, ਅਮਰਦਾਸ ਸੇਵਾ ਸੇਵਾ ਵਿਚ ਵਖਾਈਆ। ਮੌਜ ਅੰਦਰ ਰਾਮਦਾਸ ਕਰ ਪਰਧਾਨ, ਧੁਰ ਦਾ ਲੇਖਾ ਦਿਤਾ ਸਮਝਾਈਆ। ਮੌਜ ਅੰਦਰ ਗੁਰੂ ਅਰਜਨ ਹੋ ਮਿਹਰਵਾਨ, ਸ਼ਬਦੀ ਦਾਤ ਝੋਲੀ ਪਾਈਆ। ਮੌਜ ਅੰਦਰ ਹਰਿ ਗੋਬਿੰਦ ਕਰ ਬਲਵਾਨ, ਮੀਰੀ ਪੀਰੀ ਰੂਪ ਵਟਾਈਆ। ਮੌਜ ਅੰਦਰ ਹਰਿਰਾਏ ਜਗਤ ਨਿਸ਼ਾਨ, ਹਰਿ ਕ੍ਰਿਸ਼ਨ ਸੋਭਾ ਪਾਈਆ। ਮੌਜ ਅੰਦਰ ਤੇਗ਼ਬਹਾਦਰ ਲੈ ਕੇ ਬਲੀਦਾਨ, ਸੀਸ ਜਗਦੀਸ ਭੇਟ ਚੜ੍ਹਾਈਆ। ਮੌਜ ਅੰਦਰ ਗੋਬਿੰਦ ਸੁਤ ਕਰ ਪਰਵਾਨ, ਸੀਸ ਆਪਣਾ ਹੱਥ ਟਿਕਾਈਆ। ਮੌਜ ਅੰਦਰ ਖੰਡਾ ਖੜਗ ਦੇ ਕ੍ਰਿਪਾਨ, ਭੁਯੰਗ ਰੂਪ ਜਣਾਈਆ। ਮੌਜ ਅੰਦਰ ਅੰਮ੍ਰਿਤ ਕਰ ਪਾਨ, ਆਤਮ ਅੰਤਰ ਖੇਲ ਖਿਲਾਈਆ। ਮੌਜ ਅੰਦਰ ਖੇਲ ਕਰ ਭਗਵਾਨ, ਸਾਚੀ ਸੇਵਾ ਸਰਬ ਲਗਾਈਆ। ਮੌਜ ਅੰਦਰ ਨੀਹਾਂ ਹੇਠਾਂ ਰੱਖੇ ਬਾਲ ਅਞਾਣ, ਮੌਜ ਅੰਦਰ ਸ਼ਮਸ਼ੀਰ ਭੇਟ ਚੜ੍ਹਾਈਆ। ਮੌਜ ਅੰਦਰ ਮਾਛੂਵਾੜੇ ਮੰਗੇ ਦਾਨ, ਮੌਜ ਅੰਦਰ ਵੇਖਣਹਾਰਾ ਵੇਖ ਵਖਾਈਆ। ਮੌਜ ਅੰਦਰ ਪੁਰਖ ਅਕਾਲ, ਅਕਲ ਕਲਧਾਰੀ ਆਪ ਕਰਾਈਆ। ਮੌਜ ਅੰਦਰ ਗੁਰੂ ਅਵਤਾਰ ਪੀਰ ਪੈਗੰਬਰ ਦੇਵਣ ਧੁਰ ਫ਼ਰਮਾਣ, ਸਚ ਸੰਦੇਸਾ ਮਾਤ ਸੁਣਾਈਆ। ਮੌਜ ਅੰਦਰ ਭਗਤਾਂ ਦੇਵੇ ਸਚ ਨਿਸ਼ਾਨ, ਧੁਰ ਨਿਸ਼ਾਨਾ ਇਕ ਰਖਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਿਹਰਵਾਨ
❋
❋
ਵੱਡੀ ਵਡਿਆਈਆ। ਮੌਜ ਅੰਦਰ ਸ੍ਰਿਸ਼ਟ ਸਬਾਈ ਜਗ, ਜਗ-ਜੀਵਣ-ਦਾਤਾ ਰਚਨ ਰਚਾਇੰਦਾ। ਮੌਜ ਅੰਦਰ ਖੇਲ ਸੂਰਾ ਸਰਬੰਗ, ਹਰਿ ਕਰਤਾ ਵੇਖ ਵਖਾਇੰਦਾ। ਮੌਜ ਅੰਦਰ ਗੋਬਿੰਦ ਸੋਹਲਾ ਢੋਲਾ ਰਾਗ ਗਾਏ ਛੰਦ, ਅਨਾਦੀ ਨਾਦ ਆਪ ਵਜਾਇੰਦਾ। ਆਤਮ ਪਰਮਾਤਮ ਦੇਵਣਹਾਰਾ ਅਨੰਦ, ਅਨੰਦ ਅਨੰਦ ਵਿਚੋਂ ਪਰਗਟਾਇੰਦਾ। ਮੌਜ ਅੰਦਰ ਜੁਗ ਜਨਮ ਵਿਛੜੇ ਨਿਰਗੁਣ ਸਰਗੁਣ ਲਏ ਗੰਢ, ਨਾਮ ਡੋਰੀ ਤੰਦ ਬੰਧਾਇੰਦਾ। ਮੌਜ ਅੰਦਰ ਨੌ ਖੰਡ ਪ੍ਰਿਥਮੀ ਕਰੇ ਖੰਡ ਖੰਡ, ਚਾਰੇ ਖਾਣੀ ਬਚਿਆ ਕੋਈ ਰਹਿਣ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਆਪ ਵਖਾਇੰਦਾ। ਮੌਜ ਅੰਦਰ ਚਾੜ੍ਹੇ ਰੰਗ, ਰੰਗ ਰੰਗੀਲਾ ਇਕ ਅਖਵਾਇੰਦਾ। ਮੌਜ ਅੰਦਰ ਆਤਮ ਸੇਜ ਪਲੰਘ, ਸੋਹਣੇ ਬਸਤਰ ਸੋਭਾ ਪਾਇੰਦਾ। ਮੌਜ ਅੰਦਰ ਨਾਦ ਢੋਲ ਮਰਦੰਗ, ਘਰ ਤੁਰੀਆ ਰਾਗ ਸੁਣਾਇੰਦਾ। ਮੌਜ ਅੰਦਰ ਚਾੜ੍ਹ ਚੰਦ, ਜੋਤੀ ਨੂਰ ਡਗਮਗਾਇੰਦਾ। ਮੌਜ ਅੰਦਰ ਆਤਮ ਸਰੋਵਰ ਸੱਚੀ ਗੰਗ, ਧੁਰ ਦੀ ਧਾਰ ਆਪ ਵਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਮੌਜ ਆਪ ਸਮਝਾਇੰਦਾ । ਸਾਚੀ ਮੌਜ ਸਤਿਗੁਰ ਚਰਨ, ਆਦਿ ਜੁਗਾਦਿ ਮਿਲੇ ਵਡਿਆਈਆ। ਨੇਤਰ ਖੁਲ੍ਹੇ ਹਰਨ ਫ਼ਰਨ, ਪੜਦਾ ਦੂਈ ਦਵੈਤ ਚੁਕਾਈਆ। ਲੇਖਾ ਚੁੱਕੇ ਮਰਨ ਡਰਨ, ਲੱਖ ਚੁਰਾਸੀ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੋਜ ਦਏ ਜਣਾਈਆ। ਸਾਚੀ ਖੋਜ ਸਤਿਗੁਰ ਮੀਤ, ਮਿੱਤਰ ਪਿਆਰੇ ਆਪ ਜਣਾਇੰਦਾ। ਸਾਚੀ ਖੋਜ ਕਾਇਆ ਮੰਦਰ ਮਸੀਤ, ਗੁਰਦਵਾਰ ਇਕੋ ਇਕ ਵਖਾਇੰਦਾ। ਸਾਚੀ ਖੋਜ ਅੰਦਰ ਮਿਲੇ ਊਚ ਨੀਚ, ਰਾਓ ਰੰਕਾਂ ਇਕੋ ਘਰ ਵਖਾਇੰਦਾ। ਖੋਜ ਅੰਦਰ ਤਨ ਮਨ ਜਾਏ ਭੀਜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨੈਣ ਉਠਾਇੰਦਾ। ਸਾਚੀ ਖੋਜ ਸਤਿਗੁਰ ਮੰਤ, ਮੰਤਰ ਨਾਮ ਦ੍ਰਿੜਾਈਆ। ਖੋਜ ਅੰਦਰ ਮਹਿਮਾ ਅਗਣਤ, ਸ੍ਰੀ ਭਗਵਾਨ ਸਿਫ਼ਤ ਸਾਲਾਹੀਆ। ਮੌਜ ਅੰਦਰ ਮੌਜ ਮਾਨਣ ਗੁਰਮੁਖ ਵਿਰਲੇ ਸੰਤ, ਜਿਨ੍ਹਾਂ ਪ੍ਰਭ ਆਪਣੀ ਦਇਆ ਕਮਾਈਆ। ਸਾਚੀ ਮੌਜ ਅੰਦਰ ਜੋ ਵਿਛੜੀ ਸਵਾਣੀ ਮਿਲੀ ਨਾਰ ਕੰਤ, ਸਰਨ ਸਾਚੀ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਮੌਜ ਦਏ ਵਖਾਈਆ। ਸਾਚੀ ਖੋਜ ਪ੍ਰਭ ਦੇ ਨਾਲ, ਨਾਲਸ਼ ਕੋਈ ਰਹਿਣ ਨਾ ਪਾਈਆ। ਜਿਥੇ ਵਸਣ ਸ਼ਾਹ ਕੰਗਾਲ, ਊਚ ਨੀਚ ਨਜ਼ਰ ਨਾ ਆਈਆ। ਸੇਵਾ ਕਰੇ ਬਣ ਦਲਾਲ, ਸ਼ਬਦੀ ਰੂਪ ਵਟਾਈਆ। ਹਕੀਕਤ ਵੇਖੇ ਹੱਕ ਹਲਾਲ, ਸਚ ਤੌਫੀਕ ਖ਼ੁਦਾਈਆ। ਹੱਕ ਵਖਾਏ ਉਚ ਮਹਿਰਾਬ, ਮਹਿਬੂਬ ਪਰਦਾ ਲਾਹੀਆ। ਸਜਦਾ ਨਿਉਂ ਕਰੇ ਅਦਾਬ, ਬੰਦਨਾ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੋਜ ਵਿਚ ਹੁਜਰਾ ਰਿਹਾ ਵਖਾਈਆ। ਖੋਜ ਵਿਚ ਮੁਜਰਾ ਰਾਗ ਨਾਦ ਸੰਗੀਤ, ਸੋਹਣਾ ਤਾਲ ਵਜਾਈਆ। ਮੌਜ ਅੰਦਰ ਕਰ ਬਖ਼ਸ਼ੀਸ਼, ਰਹਿਮਤ ਆਪਣਾ ਨਾਮ ਵਰਤਾਈਆ। ਨਾਮ ਸਤਿ ਕਲਮਾ ਹਦੀਸ, ਹਜ਼ਰਤ ਕਰੇ ਪੜ੍ਹਾਈਆ। ਮੇਲਾ ਮੇਲੇ ਠੀਕ, ਕੂੜਾ ਠੀਕਰ ਭੰਨ ਵਖਾਈਆ। ਜਨ ਭਗਤਾਂ ਰੱਖੇ ਸਦਾ ਉਡੀਕ, ਨਿਤ ਨਵਿਤ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਇਕੋ ਮੌਜ ਵਖਾਈਆ। ਗੁਰਮੁਖ ਮੌਜ ਮਾਨਣ ਪ੍ਰਭ ਦਰਸ, ਅਵਰ ਨਾ ਕੋਈ ਚਤੁਰਾਈਆ। ਜਨਮ ਜਨਮ ਦੀ ਮੇਟਣ ਭਟਕ, ਤ੍ਰਿਸਨਾ ਤ੍ਰਿਖਾ ਬੁਝਾਈਆ। ਜ਼ਿਮੀਂ ਅਸਮਾਨ ਕੋਈ ਨਾ ਜਾਏ ਅਟਕ, ਮੰਜ਼ਲ
❋
❋
ਪੰਧ ਅੰਤ ਮੁਕਾਈਆ। ਜਮ ਦੀ ਫਾਸੀ ਕਦੇ ਨਾ ਜਾਵਣ ਲਟਕ, ਜਿਨ੍ਹਾਂ ਮਿਲਿਆ ਬੇਪਰਵਾਹੀਆ। ਪ੍ਰਭ ਮਿਲਣ ਦੀ ਕੋਈ ਨਾ ਸਮਝੋ ਹਤਕ, ਸਭ ਮਿਲੋ ਚਾਈਂ ਚਾਈਂਆ। ਲੱਖ ਚੁਰਾਸੀ ਵਿਚੋਂ ਮਾਨਸ ਜਨਮ ਜਗਤ, ਉਤਮ ਸ੍ਰੇਸ਼ਟ ਨਜ਼ਰੀ ਆਈਆ। ਜੇ ਇਸ ਵੇਲੇ ਰਹਿ ਗਿਆ ਫਰਕ, ਫਿਰ ਵਕਤ ਗਿਆ ਹੱਥ ਨਾ ਆਈਆ । ਸਤਿਗੁਰ ਨਾਨਕ ਲਾ ਗਿਆ ਸ਼ਰਤ, ਬਿਨ ਹਰਿ ਨਾਮੇ ਪਾਰ ਨਾ ਕੋਈ ਕਰਾਈਆ। ਕਬੀਰ ਜੁਲਾਹਾ ਕਹੇ ਕੋਟਨ ਕੋਟ ਹੁੰਦੇ ਵੇਖੇ ਗ਼ਰਕ਼, ਜੋ ਜੂਠ ਝੂਠ ਸੰਗ ਨਿਭਾਈਆ। ਕਲਜੁਗ ਜੀਵੋ ਕੂੜੀ ਕਿਰਿਆ ਕਰੋ ਤਰਕ, ਤੁਰਤ ਆਪਣਾ ਪੁਰਖ ਅਕਾਲ ਮਨਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਭ ਨੂੰ ਦੱਸ ਕੇ ਗਏ ਇਸ਼ਟ, ਆਤਮ ਪਰਮਾਤਮ ਲਓ ਸਮਝਾਈਆ। ਕਿਸੇ ਕੰਮ ਨਹੀਂ ਔਣੇ ਸਵਰਗ ਬਹਿਸ਼ਤ, ਬਿਨ ਸਤਿਗੁਰ ਚਰਨ ਸਾਂਤਕ ਨਾ ਕੋਈ ਕਰਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੌਜ ਬਹਾਰ ਇਕ ਲਗਾਈਆ। ਮੌਜ ਅੰਦਰ ਖਿਲੇ ਫੁੱਲ, ਹਰਿ ਸਤਿਗੁਰ ਵੇਖ ਵਖਾਈਆ। ਬਿਨ ਪੂਰੇ ਸਤਿਗੁਰ ਕੋਈ ਨਾ ਪਾਵੇ ਮੁੱਲ, ਕੀਮਤ ਸਕੇ ਨਾ ਕੋਈ ਚੁਕਾਈਆ। ਮਾਨਸ ਜਨਮ ਨਾ ਜਾਵੇ ਰੁੱਲ, ਕੂੜੇ ਹੱਟ ਨਾ ਕੋਈ ਵਿਕਾਈਆ। ਜੇ ਨਾਨਕ ਗੋਬਿੰਦ ਸੰਦੇਸਾ ਗਏ ਭੁੱਲ, ਫਿਰ ਸੁਰਤੀ ਲਓ ਜਗਾਈਆ। ਤੁਸੀਂ ਓਸ ਸਾਹਿਬ ਦੀ ਕੁੱਲ, ਜੋ ਆਪਾ ਵਾਰ ਬੱਚੇ ਨੀਹਾਂ ਹੇਠ ਗਿਆ ਦਬਾਈਆ। ਓਸ ਦੀ ਮੌਜ ਵਿਚ ਰਹਿ ਕੇ ਕਦੇ ਨਾ ਜਾਓ ਹੁਲ, ਸਿਮਲ ਰੂਪ ਨਾ ਕੋਈ ਵਟਾਈਆ। ਅੰਮ੍ਰਿਤ ਆਤਮ ਜਾਏ ਨਾ ਡੁੱਲ੍ਹ, ਸਾਂਤ ਰੱਖੋ ਸੱਜਣ ਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਮੌਜ ਦੇ ਵਖਾਈਆ। ਗੁਰਮੁਖ ਵੇਖੋ ਹਰਿ ਜੂ ਮੌਜੂਦਾ, ਘਰ ਕਾਇਆ ਅੰਦਰ ਡੇਰਾ ਲਾਇੰਦਾ। ਜਗਤ ਵਕਤ ਲੰਘਾਓ ਨਾ ਕੋਈ ਬੇਹੂਦਾ, ਵਿਹਲਾ ਗੁਰਮੁਖ ਨਜ਼ਰ ਕਿਸੇ ਨਾ ਆਇੰਦਾ। ਆਪਣੇ ਅਸਲ ਨਾਲ ਰਲਾਓ ਸੂਦਾ, ਕੁਲ ਜ਼ਰ ਸਾਚੀ ਇਕ ਬਣਾਇੰਦਾ । ਕਿਸੇ ਕੰਮ ਨਹੀਂ ਔਣਾ ਪੰਜ ਤਤ ਸੂਸਾ, ਕਾਇਆ ਮਾਟੀ ਹੱਡਾ ਤਨ ਖ਼ਾਕੀ ਖ਼ਾਕ ਸਮਾਇੰਦਾ। ਜਿਸ ਦੇ ਪਿਛੇ ਰੁਲਦੇ ਗਏ ਈਸਾ ਮੂਸਾ, ਮੁਹੰਮਦ ਜਿਸ ਦੀ ਓਟ ਰਖਾਇੰਦਾ। ਜਿਸ ਦੇ ਪਿੱਛੇ ਮਨਸੂਰ ਸੂਲੀ ਗਿਆ ਚੜ੍ਹਕੇ ਕੂਕਾ, ਨਾਅਰਾ ਹੱਕ ਹੱਕ ਲਗਾਇੰਦਾ। ਸੂਫੀ ਆਸ਼ਕ ਬਣਦੇ ਰਹੇ ਮਾਸ਼ੂਕਾ, ਮੁਸ਼ਕਲ ਹੱਲ ਸਰਬ ਕਰਾਇੰਦਾ। ਓਸ ਦੇ ਕੋਲੋਂ ਸਾਰੇ ਆਪਣਾ ਆਪਣਾ ਲਓ ਹਕੂਕਾ, ਹੱਕ ਸਭ ਦੀ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੌਜ ਮੁਫ਼ਲਸਾ ਆਪ ਵਖਾਇੰਦਾ। ਮੌਜ ਵੇਖੋ ਪਰਵਰਦਿਗਾਰ, ਗ਼ਰੀਬ ਨਿਮਾਣੇ ਰਿਹਾ ਤਰਾਈਆ। ਮੌਜ ਅੰਦਰ ਸਾਂਝਾ ਯਾਰ, ਧੁਰ ਦਾ ਨਾਤਾ ਲਏ ਜੁੜਾਈਆ। ਮੌਜ ਅੰਦਰ ਨਿਤ ਨਵਿਤ ਆਵੇ ਸੰਸਾਰ, ਨਿਰਗੁਣ ਸਰਗੁਣ ਫੇਰਾ ਪਾਈਆ। ਮੌਜ ਅੰਦਰ ਭਗਤ ਅਠਾਰਾਂ ਤਾਰ, ਸੂਫੀਆਂ ਦਿਤੀ ਮਾਣ ਵਡਿਆਈਆ। ਮੌਜ ਅੰਦਰ ਸੰਤਾਂ ਸੁਣ ਪੁਕਾਰ, ਸਤਿ ਸਤਿਵਾਦੀ ਹੋਏ ਸਹਾਈਆ। ਮੌਜ ਅੰਦਰ ਗੁਰਮੁਖ ਗੁਰਸਿਖ ਲਏ ਉਠਾਲ, ਫੜ ਬਾਹੋਂ ਗੋਦ ਬਹਾਈਆ। ਮੌਜ ਅੰਦਰ ਖੇਲ ਕਰੇ ਦਿਆਲ, ਦੀਨਾਂ ਅਨਾਥਾਂ ਦਏ ਵਡਿਆਈਆ। ਮੌਜ ਅੰਦਰ ਰਚ ਕੇ ਖੇਲ ਕਾਲ, ਲੱਖ ਚੁਰਾਸੀ ਰਿਹਾ ਖਾਈਆ। ਮੌਜ ਅੰਦਰ ਰਾਏ ਧਰਮ ਬਹਾਲ, ਸੱਚਾ ਹੁਕਮ ਦਿਤਾ ਸਮਝਾਈਆ। ਮੌਜ ਅੰਦਰ ਚਿਤਰ ਗੁਪਤ ਲਿਖਾਰ, ਲੇਖਾ ਲਿਖੇ ਬਿਨ ਕਲਮ ਸ਼ਾਹੀਆ। ਮੌਜ ਅੰਦਰ ਜਬਰਾਈਲ ਮੇਕਾਈਲ ਅਸਰਾਫ਼ੀਲ ਅਜਰਾਈਲ ਕਰ ਤਿਆਰ, ਤਰ੍ਹਾ ਤਰ੍ਹਾ ਸਮਝਾਈਆ। ਮੌਜ ਅੰਦਰ ਜਮਦੂਤਾਂ ਦਏ ਸਹਾਰ, ਸਿਰ
❋
❋
ਆਪਣਾ ਹੱਥ ਟਿਕਾਈਆ। ਮੌਜ ਅੰਦਰ ਲਾੜੀ ਮੌਤ ਕਰਕੇ ਖ਼ਬਰਦਾਰ, ਸੀਸ ਮੇਢੀ ਆਪ ਗੁੰਦਾਈਆ। ਮੌਜ ਅੰਦਰ ਨੌ ਖੰਡ ਪ੍ਰਿਥਮੀ ਸੱਤ ਦੀਪ ਚਾਰ ਕੁੰਟ ਦਹਿ ਦਿਸ਼ਾ ਵੇਖੇ ਵੇਖਣਹਾਰ, ਆਪਣਾ ਮੁਖ ਨਾ ਕਿਸੇ ਵਖਾਈਆ। ਮੌਜ ਅੰਦਰ ਧੁਰ ਦਾ ਹੁਕਮ ਵਰਤੇ ਵਰਤਾਰ, ਨਾ ਕੋਈ ਮੇਟੇ ਮੇਟ ਮਿਟਾਈਆ। ਮੌਜ ਅੰਦਰ ਜੁਗ ਚੌਕੜੀ ਲੇਖਾ ਲਿਖ ਕੇ ਗਏ ਤੇਈ ਅਵਤਾਰ, ਭਗਤ ਅਠਾਰਾਂ ਨਾਦ ਵਜਾਈਆ। ਮੌਜ ਅੰਦਰ ਈਸਾ ਮੂਸਾ ਮੁਹੰਮਦ ਕਰਕੇ ਗਏ ਪੁਕਾਰ, ਪਰਵਰਦਿਗਾਰ ਦਾਤਾ ਨੂਰ ਅਲਾਹੀਆ। ਮੌਜ ਅੰਦਰ ਨਾਨਕ ਗੋਬਿੰਦ ਇਕ ਜੋਤੀ ਜਲਵਾ ਜਲਾਲ, ਜਾਹਰ ਜਹੂਰ ਨਜ਼ਰੀ ਆਈਆ । ਮੌਜ ਅੰਦਰ ਸਾਰੇ ਮੰਗ ਕੇ ਗਏ ਇਕੋ ਵਾਰ, ਏਕੰਕਾਰ ਸਰਨਾਈਆ। ਨੌ ਸੌ ਚੁਰਾਨਵੇ ਚੌਕੜੀ ਜੁਗ ਬੀਤਨ ਸੰਸਾਰ, ਕੋਟਨ ਕੋਟ ਕਾਲ ਵਿਹਾਈਆ । ਅੰਤ ਭਗਵੰਤ ਸਰਬ ਕੰਤ ਆਪਣੀ ਕਿਰਪਾ ਲੈਣੀ ਧਾਰ, ਧਰਨੀ ਧਰਤ ਧਵਲ ਵੇਖ ਵਖਾਈਆ। ਨਿਹਕਲੰਕ ਨਿਰਗੁਣ ਜੋਤ ਲਏ ਅਵਤਾਰ, ਸ਼ਬਦੀ ਗੁਰੂ ਗੁਰ ਦੇਵ ਡੰਕ ਵਜਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰਨਾ ਖ਼ਬਰਦਾਰ, ਕਰੋੜ ਤੇਤੀਸਾ ਸੁਰਪਤ ਇੰਦ ਸੋਇਆ ਕੋਇ ਰਹਿਣ ਨਾ ਪਾਈਆ। ਲੱਖ ਚੁਰਾਸੀ ਪਰਦਾ ਫੋਲਣਾ ਵਿਚ ਜਹਾਨ, ਕੂੜੀ ਕਿਰਿਆ ਸਭ ਦੇ ਵਿਚੋਂ ਬਾਹਿਰ ਕਢਾਈਆ। ਆਤਮ ਪਰਮਾਤਮ ਸਭ ਨੂੰ ਦੇਣਾ ਇਕ ਪਿਆਰ, ਬ੍ਰਹਮ ਪਾਰਬ੍ਰਹਮ ਸਮਝਾਈਆ। ਸਰਬ ਜੀਆਂ ਦਾ ਬਣ ਕੇ ਸਾਂਝਾ ਯਾਰ, ਨਾਤਾ ਇਕ ਜੁੜਾਈਆ। ਨਾਨਕ ਨਿਰਗੁਣ ਕਰਕੇ ਗਿਆ ਪੁਕਾਰ, ਪੁਰਖ ਅਕਾਲ ਵੱਡਾ ਸ਼ਹਿਨਸ਼ਾਹੀਆ। ਜਿਸ ਦਾ ਹੁਕਮ ਰਹੇ ਜੁਗ ਚਾਰ, ਨਾ ਕੋਈ ਮੇਟੇ ਮੇਟ ਮਿਟਾਈਆ। ਸਾਧ ਸੰਤ ਉਸੇ ਦਾ ਮੰਗਣ ਦੀਦਾਰ, ਨਿਝ ਨੇਤਰ ਨੈਣ ਉਠਾਈਆ। ਭਗਤ ਭਗਵਨ ਕਰਨ ਪਿਆਰ, ਸਚ ਪ੍ਰੀਤੀ ਜੋੜ ਜੁੜਾਈਆ। ਸਾਹਿਬ ਸਤਿਗੁਰ ਪੁਰਖ ਅਕਾਲ, ਪਾਰਬ੍ਰਹਮ ਪਤਿਪਰਮੇਸ਼ਵਰ ਪਰਵਰਦਗਾਰ ਜੇ ਤੇਰੀ ਆਏ ਮੌਜ ਬਹਾਰ, ਲੱਖ ਚੁਰਾਸੀ ਪਤ ਡਾਲ੍ਹੀ ਫੂਲ ਮਹਿਕਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਬਹਾਰ ਗੁਰਮੁਖਾਂ ਅੰਦਰ ਆਪਣੀ ਫੁਲਵਾੜੀ ਦਏ ਵਖਾਈਆ । ਨਾਮ ਖੋਜ ਜਿਸ ਲਿਆ ਮਜ਼ਾ, ਮੁਖ਼ਾਲਫ਼ਤ ਕੋਇ ਰਹਿਣ ਨਾ ਪਾਈਆ। · ਚੋਰਾਂ ਅੰਦਰੇ ਅੰਦਰ ਮਿਲੇ ਸਜ਼ਾ, ਸਿਰ ਸਕੇ ਨਾ ਕੋਈ
ਉਠਾਈਆ । ਮਨ ਵਾਸਨਾ ਅੰਦਰ ਉਠ ਨਾ ਭੱਜਾ, ਦਹਿ ਦਿਸ਼ਾ ਨਾ ਵੇਖ ਵਖਾਈਆ। ਸਿਰ ਤੇ ਕਾਲ ਨਗ਼ਾਰਾ ਦਿਸੇ ਨਾ ਕੋਈ ਕਜ਼ਾ, ਕਿਆਮਤ ਬੈਠੇ ਮੁਖ ਛੁਪਾਈਆ। ਜਿਨ੍ਹਾਂ ਮੰਨੀ ਸਾਹਿਬ ਸਤਿਗੁਰ ਦੀ ਰਜ਼ਾ, ਤਿਨ੍ਹਾਂ ਰਹੀਮ ਰਹਿਮਾਨ ਰਹਿਮਤ ਦਏ ਕਮਾਈਆ। ਜੁਗ ਚੌਕੜੀ ਭਗਤ ਪਿਆਰ ਪਿੱਛੇ ਆਏ ਭੱਜਾ, ਲੋਕਮਾਤ ਫੇਰਾ ਪਾਈਆ। ਪ੍ਰੇਮ ਪ੍ਰੀਤੀ ਅੰਦਰ ਬੱਝਾ, ਚਾਰੋਂ ਕੁੰਟ ਹੱਥ ਕਿਤੇ ਨਾ ਆਈਆ । ਗੁਰਮੁਖੋ ਆਪਣੇ ਸਤਿਗੁਰ ਨੂੰ ਦੇ ਕੇ ਵੇਖੋ ਸੱਦਾ, ਘਰ ਵਿਚੋਂ ਮਿਲੇ ਚਾਈਂ ਚਾਈਂਆ। ਬਿਨ ਮੱਕੇ ਕਾਬਿਉਂ ਕਰਾ ਦਏ ਹਜਾ, ਹਜ਼ਰਤ ਇਕੋ ਨੂਰ ਅਲਾਹੀਆ। ਕਿਸੇ ਨਾਲ ਨਹੀਂ ਕਰਦਾ ਦਗ਼ਾ, ਜੋ ਦੋਏ ਜੋੜ ਚਰਨ ਧਿਆਨ ਲਗਾਈਆ। ਪਿਛੇ ਧੰਨੇ ਦਾ ਚਾਰਦਾ ਰਿਹਾ ਢੱਗਾ ਵੱਛਾ, ਕੀ ਤੁਹਾਨੂੰ ਮਿਲਣ ਕਦੇ ਨਾ ਆਈਆ। ਹੁਣ ਲੱਖ ਚੁਰਾਸੀ ਜੀਵ ਜੰਤ ਓਸੇ ਦਾ ਬੱਚਾ, ਵਾਂਗ ਬੱਚਿਆ ਗੋਦ ਉਠਾਈਆ। ਜੋ ਗੁਰਸਿਖ ਗੁਰ ਦਾ ਸ਼ਬਦ ਕਮਾਵੇ ਹੋਵੇ ਸੱਚਾ, ਸਚ ਸਮਝੋ ਓਸੇ ਨੂੰ ਨਜ਼ਰੀ ਆਈਆ। ਜੇ ਨਾ ਆਵੇ ਨਾਨਕ ਲਿਖਿਆ ਲੇਖ ਹੋ ਜਾਏ ਕੱਚਾ, ਪੈਗ਼ੰਬਰ ਦੇਵੇ ਨਾ ਕੋਈ ਗਵਾਹੀਆ । ਕਿਉਂ ਇਹਨਾਂ ਦੋਹਾਂ ਉਚੀ ਮੰਜ਼ਲ ਚੜ੍ਹਕੇ ਲਿਆਂਦਾ ਪਤਾ, ਜਿਸ ਘਰ ਵੇਖਣ ਕੋਈ ਨਾ ਜਾਈਆ। ਉਸ ਦਾ ਲੇਖ ਤੁਹਾਡੇ ਅੱਗੇ ਰੱਖਾ, ਗੁਰੂ
❋
❋
ਗ੍ਰੰਥ ਦਏ ਗਵਾਹੀਆ। ਜਿਸ ਭਾਗ ਲਗਾਇਆ ਤਤ ਅੱਠਾ, ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਮਨ ਮਤ ਬੁਧ ਜੋੜ ਜੁੜਾਈਆ। ਅੰਤਮ ਇਸ ਦੇ ਅੰਦਰ ਢਕਾ, ਪਰਮਾਤਮ ਵੰਡ ਵੰਡਾਈਆ। ਇਸ ਵੇਖਣ ਲਈ ਤੁਹਾਡੇ ਅੰਦਰ ਇਕ ਹੋਰ ਲਾਈ ਅੱਖਾ, ਨਿਝ ਨੇਤਰ ਕਰਕੇ ਜਗਤ ਰਿਹਾ ਸੁਣਾਈਆ। ਉਸ ਦੇ ਉਤੇ ਪ੍ਰਭ ਆਪਣਾ ਪਰਦਾ ਢਕਾ, ਬਿਨ ਸਤਿਗੁਰ ਪੂਰੇ ਸਕੇ ਨਾ ਕੋਈ ਉਠਾਈਆ। ਕੋਈ ਨਾ ਜਾਣੇ ਨਿੱਕਾ ਕੇ ਵੱਡਾ, ਜਿਸ ਜਾਣਿਆ ਤਿਸ ਆਪਣਾ ਰੰਗ ਵਖਾਈਆ। ਸਤਿਗੁਰ ਸ਼ਬਦ ਸਦ ਪ੍ਰੇਮ ਪਿਆਰ ਦਾ ਭੁੱਖਾ, ਨਿਤ ਨਵਿਤ ਰਾਹ ਰਿਹਾ ਵਖਾਈਆ। ਗੁਰਮੁਖੋ ਗੁਰਸਿਖੋ ਆਪਣੇ ਅੰਦਰ ਆਪਣੇ ਨਾਲ ਕਰ ਲਓ ਮਤਾ, ਬਾਹਰੋਂ ਸੰਗੀ ਸੰਗ ਨਾ ਕੋਈ ਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਖੋਜ ਅੰਦਰ ਜਨ ਭਗਤਾਂ ਚੁਕਾਏ ਭੈ ਡਰ, ਭਿਆਨਕ ਨਜ਼ਰ ਨਾ ਆਈਆ । ਭੌ ਡਰ ਭੈ ਜਾਏ ਭੱਜ, ਭੱਜੜਾ ਪਿਟੀ ਮੌਤ ਲਾੜੀ ਨੇੜ ਰਹਿਣ ਨਾ ਪਾਈਆ। ਜੋ ਗੁਰਸਿਖ ਗੁਰੂਦਵਾਰੇ ਗਏ ਸਜ, ਸੋਹਣਾ ਆਸਣ ਲਾਈਆ। ਉਹਨਾਂ ਅੰਦਰ ਨਾਦ ਗਿਆ ਵੱਜ, ਸੋਹਣਾ ਰਾਗ ਅਲਾਈਆ। ਘਰ ਪਤਿਪਰਮੇਸ਼ਵਰ ਲੈਣ ਸੱਦ, ਬਿਨ ਰਸਨਾ ਜਿਹਵਾ ਬੱਤੀ ਦੰਦ ਹਿਲਾਈਆ। ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਤੇਰੀ ਵਡਿਆਈ ਤੇਰੇ ਹੱਥ, ਤੇਰਾ ਸਤਿਗੁਰ ਤੇਰਾ ਭਗਵੰਤ ਤੇਰਾ ਕੰਤ ਸਦ ਤੇਰੇ ਸੰਗ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰਮੁਖਾਂ ਮੌਜ ਅੰਦਰ ਸਰਬ ਸੰਗਤ ਦਏ ਵਧਾਈਆ।