੨੩ ਮਾਘ ੨੦੨੦ ਬਿਕ੍ਰਮੀ ਕੁੰਦਨ ਸਿੰਘ ਦੇ ਘਰ ਪਿੰਡ ਗ਼ਜ਼ਨੀਪੁਰ ਜ਼ਿਲਾ ਗੁਰਦਾਸਪੁਰ
ਸੋ ਪੁਰਖ ਨਿਰੰਜਨ ਸ਼ਾਹ ਸੁਲਤਾਨ, ਸ਼ਾਹ ਪਾਤਸ਼ਾਹ ਬੇਪਰਵਾਹੀਆ। ਹਰਿ ਪੁਰਖ ਨੌ ਜਵਾਨ, ਬੇਅੰਤ ਵੱਡੀ ਵਡਿਆਈਆ। ਏਕੰਕਾਰ ਸੂਰਬੀਰ ਬਲਵਾਨ, ਬਲਧਾਰੀ ਆਪ ਅਖਵਾਈਆ। ਆਦਿ ਨਿਰੰਜਨ ਜੋਤ ਮਹਾਨ ਨੂਰੋ ਨੂਰ ਡਗਮਗਾਈਆ। ਅਬਿਨਾਸ਼ੀ ਕਰਤਾ ਮਿਹਰਵਾਨ, ਮਹਿਬਾਨ ਬੀਦੋ ਬੀ ਖੈਰ ਨੂਰ ਅਲਾਹੀਆ। ਅਬਿਨਾਸ਼ੀ ਕਰਤਾ ਦੇਵਣਹਾਰਾ ਦਾਨ, ਦਾਤਾ ਦਾਨੀ ਧੁਰਦਰਗਾਹੀਆ। ਬ੍ਰਹਿਮੰਡ ਖੰਡ ਹੋ ਪਰਧਾਨ, ਆਪਣੀ ਇਛਿਆ ਆਪ ਪਰਗਟਾਈਆ। ਇਛਿਆ ਅੰਦਰ ਰਾਜ ਰਾਜਾਨ, ਹੁਕਮ ਇਕੋ ਇਕ ਦਰਸਾਈਆ। ਹੁਕਮੇ ਅੰਦਰ ਖੇਲ ਮਹਾਨ, ਆਪਣੀ ਇੱਛਾ ਲਏ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਸਾਚੀ ਕਰਨੀ ਹਰਿ ਕਰਤਾਰ, ਹਰਿ ਕਰਤਾ ਆਪ ਕਰਾਇੰਦਾ। ਮਹਲ ਅਟੱਲ ਉਚ ਮਨਾਰ, ਨਿਰਗੁਣ ਸੋਹਣੀ ਬਣਤ ਬਣਾਇੰਦਾ। ਦੀਆ ਬਾਤੀ ਇਕੋ ਬਾਲ, ਕਮਲਾਪਾਤੀ ਆਪ ਜਗਾਇੰਦਾ। ਛੱਪਰ ਛੰਨ ਨਾ ਕੋਈ ਦਵਾਰ, ਬਾਢੀ ਘਾੜਤ ਨਾ ਕੋਈ ਘੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਆਪਣੀ ਕਾਰ ਕਮਾਇੰਦਾ। ਆਪਣੀ ਕਾਰ ਕਰੇ ਨਿਰੰਕਾਰ, ਹਰਿ ਕਰਤਾ ਵਡ ਵਡਿਆਈਆ। ਸਚ ਦਵਾਰਾ ਖੋਲ੍ਹ ਕਿਵਾੜ, ਸੱਚਖੰਡ ਨਾਉਂ ਧਰਾਈਆ। ਵੇਖੇ ਵਿਗਸੇ ਵੇਖਣਹਾਰ, ਪਰਦਾ ਆਪਣਾ ਆਪ ਉਠਾਈਆ। ਨਾ ਕੋਈ ਦੂਜਾ ਮੀਤ
❋
❋
ਮੁਰਾਰ, ਸੰਗੀ ਸੰਗ ਨਾ ਕੋਈ ਰਖਾਈਆ। ਮਾਤ ਪਿਤ ਨਾ ਕੋਈ ਉਧਾਰ, ਬਾਲੀ ਬਾਲਾ ਗੋਦ ਨਾ ਕੋਈ ਉਠਾਈਆ। ਸਾਕ ਸੱਜਣ ਨਾ ਕੋਈ ਯਾਰ, ਮਿੱਤਰ ਪਿਆਰਾ ਨਾ ਕੋਈ ਅਖਵਾਈਆ। ਪੀਰ ਪੈਗ਼ੰਬਰ ਨਾ ਗੁਰੂ ਅਵਤਾਰ, ਸ਼ਬਦ ਨਾਦ ਧੁਨ ਨਾ ਕੋਈ ਸ਼ਨਵਾਈਆ। ਰਵ ਸਸ ਨਾ ਕੋਈ ਉਜਿਆਰ, ਮੰਡਲ ਮੰਡਪ ਨਾ ਕੋਈ ਰੁਸ਼ਨਾਈਆ। ਵਿਸ਼ਨ ਬ੍ਰਹਮਾ ਸ਼ਿਵ ਨਾ ਕੋਈ ਅਖਾੜ, ਸੁਰਪਤ ਇੰਦ ਨਾ ਵੰਡ ਵੰਡਾਈਆ । ਧਰਤ ਧਵਲ ਨਾ ਕੋਈ ਅਕਾਸ਼, ਜ਼ਿਮੀ ਅਸਮਾਨ ਨਾ ਸੋਭਾ ਪਾਈਆ। ਆਪਣਾ ਖੇਲ ਆਪ ਕਰੇ ਕਰ ਵੇਖੇ ਖੇਲ ਤਮਾਸ਼, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਕਰਤਾ ਭੇਵ ਚੁਕਾਈਆ। ਹਰਿ ਕਰਤਾ ਭੇਵ ਚੁਕਾਏ ਆਪ, ਆਪਣੇ ਹੱਥ ਰੱਖੇ ਵਡਿਆਈਆ। ਸਚਖੰਡ ਦਵਾਰੇ ਸਚ ਪਰਤਾਪ, ਵਡ ਪਰਤਾਪੀ ਆਪ ਪਰਗਟਾਈਆ। ਨਾ ਕੋਈ ਮਾਈ ਨਾ ਕੋਈ ਬਾਪ, ਪੂਤ ਰੂਪ ਨਾ ਕੋਈ ਵਟਾਈਆ। ਨਾ ਕੋਈ ਪੂਜਾ ਨਾ ਕੋਈ ਪਾਠ, ਸਿਮਰਨ ਦੇਵੇ ਨਾ ਕੋਈ ਵਡਿਆਈਆ। ਨਾ ਕੋਈ ਪਤਨ ਨਾ ਕੋਈ ਘਾਟ, ਤਟ ਕਿਨਾਰਾ ਨਜ਼ਰ ਕੋਈ ਨਾ ਆਈਆ। ਨਾ ਕੋਈ ਵਣਜਾਰਾ ਨਾ ਕੋਈ ਹਾਟ, ਨਾ ਕੋਈ ਵਸਤ ਰਿਹਾ ਵਿਕਾਈਆ। ਇਕੋ ਨਿਰਮਲ ਜੋਤ ਕਰ ਪਰਕਾਸ਼, ਸਚਖੰਡ ਦਵਾਰੇ ਸਾਚੇ ਸੋਭਾ ਪਾਈਆ। ਆਪਣੀ ਇਛਿਆ ਆਪਣੀ ਆਸ, ਆਸ ਆਪਣੇ ਵਿਚੋਂ ਪਰਗਟਾਈਆ। ਆਪੇ ਦੇਵਣਹਾਰਾ ਦਾਤ, ਦਾਤਾ ਦਾਨੀ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਆਪ ਚੁਕਾਈਆ। ਸਾਚਾ ਭੇਵ ਖੋਲ੍ਹੇ ਪੁਰਖ ਅਬਿਨਾਸ਼, ਅਬਿਨਾਸ਼ੀ ਹੱਥ ਵੱਡੀ ਵਡਿਆਈਆ। ਗਹਿਰ ਗੰਭੀਰ ਸਰਬਗੁਣ ਤਾਸ, ਗੁਣਵੰਤਾ ਆਪ ਅਖਵਾਈਆ। ਨਿਰਗੁਣ ਨਿਰਗੁਣ ਹੋਵੇ ਦਾਸ, ਘਰ ਸੱਚੇ ਸੇਵ ਕਮਾਈਆ। ਆਪਣੇ ਅੰਤਰ ਆਪੇ ਵੇਖੇ ਮਾਰ ਝਾਤ, ਝਾਕੀ ਆਪਣੀ ਇਕੋ ਪਾਈਆ। ਖੋਲਣਹਾਰਾ ਬੰਦ ਤਾਕ, ਪਰਦਾ ਉਹਲਾ ਆਪ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਸਾਚੀ ਖੇਲ ਰਚਾਈਆ। ਸਚਖੰਡ ਦਵਾਰ ਸੋਹਣਾ ਮਹੱਲਾ, ਸੋ ਪੁਰਖ ਨਿਰੰਜਨ ਆਪ ਸੁਹਾਇੰਦਾ। ਹਰਿ ਪੁਰਖ ਨਿਰੰਜਨ ਇਕ ਅਕੇਲਾ, ਏਕੰਕਾਰ ਡੇਰਾ ਲਾਇੰਦਾ। ਆਦਿ ਨਿਰੰਜਨ ਦੀਪਕ ਬਲਾ, ਅਬਿਨਾਸ਼ੀ ਕਰਤਾ ਸੋਭਾ ਪਾਇੰਦਾ। ਸ੍ਰੀ ਭਗਵਾਨ ਸਚ ਸਿੰਘਾਸਣ ਮੱਲਾ, ਪਾਰਬ੍ਰਹਮ ਪਤਿਪਰਮੇਸ਼ਵਰ ਆਪਣੀ ਕਲ ਧਰਾਇੰਦਾ। ਜੋਤੀ ਨੂਰ ਆਪੇ ਰਲਾ, ਦੂਜਾ ਸੰਗ ਨਾ ਕੋਈ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਇਛਿਆ ਆਪ ਪਰਗਟਾਇੰਦਾ। ਆਪਣੀ ਇਛਿਆ ਸ੍ਰੀ ਭਗਵੰਤ, ਹਰਿ ਕਰਤਾ ਆਪ ਪਰਗਟਾਈਆ। ਰੂਪ ਰੰਗ ਨਾ ਕੋਈ ਰੰਗਤ, ਰੇਖ ਭੇਖ ਨਾ ਕੋਈ ਜਣਾਈਆ। ਦਰ ਠਾਂਡੇ ਬਣਕੇ ਆਪੇ ਮੰਗਤ, ਧੁਰ ਦੀ ਦਾਤ ਆਪ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਭੰਡਾਰਾ ਇਕ ਰਖਾਈਆ। ਸਚ ਭੰਡਾਰਾ ਹਰਿ ਕਰਤਾ ਪੁਰਖ, ਧੁਰਦਰਗਾਹੀ ਆਪ ਵਰਤਾਇੰਦਾ। ਨਾ ਕੋਈ ਸੋਗ ਨਾ ਕੋਈ ਹਰਖ਼, ਚਿੰਤਾ ਗ਼ਮ ਨਾ ਕੋਈ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਰਚਾਇੰਦਾ। ਸਾਚੀ ਖੇਲ ਪਰਵਰਦਗਾਰ, ਮੁਕਾਮੇ ਹੱਕ ਆਪ ਰਚਾਈਆ। ਜਲਵਾ ਨੂਰ ਕਰ ਉਜਿਆਰ, ਲਾਸ਼ਰੀਕ ਸਚ ਤੌਫੀਕ ਇਕ ਖ਼ੁਦਾਈਆ। ਮਹਿਬਾਨ ਬੀਦੋ ਸਾਂਝਾ ਯਾਰ, ਮੁਬੈਨ ਇਕੋ ਧਾਰ ਚਲਾਈਆ । ਨੂਰ ਅਲਾਹੀ ਦਰਗਾਹ ਸਾਚੀ ਹੋ ਤਿਆਰ, ਸਾਚਾ ਮੰਦਰ ਇਕ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ
❋
❋
ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਦਵਾਰੇ ਦਏ ਵਡਿਆਈਆ। ਸਚਖੰਡ ਦਵਾਰਾ ਵੇਖ ਵੱਡਾ, ਸੋ ਸਾਹਿਬ ਆਪ ਬਣਾਇੰਦਾ। ਜਿਸ ਅੰਦਰ ਵਸੇ ਬੁੱਢਾ ਨੱਢਾ, ਬੁੱਢਾ ਬਾਲ ਜਵਾਨ ਆਪਣੇ ਘਰ ਬੰਦ ਕਰਾਇੰਦਾ। ਆਰ ਪਾਰ ਆਪੇ ਜਾਣੇ ਹੱਦਾ, ਹਦੂਦ ਆਪਣੇ ਵਿਚ ਰਖਾਇੰਦਾ। ਆਪਣੀ ਧਾਰ ਅੰਦਰ ਬੱਧਾ, ਸਹਾਰਾ ਨਜ਼ਰ ਕੋਈ ਨਾ ਆਇੰਦਾ। ਅੰਦਰ ਬੈਠ ਸੂਰਾ ਸਰਬੱਗਾ, ਸ਼ਹਿਨਸ਼ਾਹ ਆਪਣਾ ਡੇਰਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰੇ ਸੋਭਾ ਪਾਇੰਦਾ। ਸਚ ਦਵਾਰੇ ਪੁਰਖ ਅਬਿਨਾਸ਼ਨ, ਸਚਖੰਡ ਦਏ ਵਡਿਆਈਆ। ਸੋਹਣਾ ਬਣਾਏ ਇਕ ਸਿੰਘਾਸਣ, ਚਾਰ ਦੀਵਾਰੀ ਨਜ਼ਰ ਕਿਸੇ ਨਾ ਆਈਆ। ਉਪਰ ਬੈਠ ਸ਼ਹਿਨਸ਼ਾਹ ਸ਼ਾਹੋ ਸ਼ਬਾਸਨ, ਹਰਿ ਕਰਤਾ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਮਹਲ ਸੋਭਾ ਪਾਈਆ। ਸਚ ਮਹਲ ਸੋਭਾਵੰਤ, ਹਰਿ ਕਰਤਾ ਆਪ ਸੁਹਾਈਆ। ਆਪ ਬਣਾਏ ਆਪਣੀ ਬਣਤ, ਆਪੇ ਵੇਖ ਵਖਾਈਆ। ਆਪੇ ਦਾਤਾ ਆਪੇ ਮੰਗਤ, ਆਪੇ ਝੋਲੀ ਰਿਹਾ ਭਰਾਈਆ। ਆਪੇ ਨਾਤਾ ਜੋੜ ਬਣਾਏ ਆਪਣੀ ਬਣਤ, ਸਗਲਾ ਸੰਗ ਆਪ ਤਜਾਈਆ। ਆਪੇ ਨਾਰ ਆਪੇ ਕੰਤ, ਸੇਜ ਸੁਹੰਜਣੀ ਆਪੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਇਕੋ ਦਏ ਵਡਿਆਈਆ। ਸੱਚਖੰਡ ਇਕ ਹੁਲਾਰਾ, ਨਿਰਗੁਣ ਨਿਰਵੈਰ ਆਪ ਰਖਾਇੰਦਾ। ਪੁਰਖ ਅਕਾਲ ਖੇਲ ਨਿਆਰਾ, ਅਕਲ ਕਲਧਾਰੀ ਵੇਸ ਵਟਾਇੰਦਾ। ਆਪੇ ਪੁਰਖ ਆਪੇ ਨਾਰਾ, ਨਰ ਨਰਾਇਣ ਆਪਣੀ ਕਰਨੀ ਆਪਣੇ ਹੱਥ ਰਖਾਇੰਦਾ। ਨਿਰਗੁਣ ਸੇਜ ਨਿਰਗੁਣ ਰਵੇ ਕੰਤ ਭਤਾਰਾ, ਨਿਰਗੁਣ ਮੇਲਾ ਮੇਲ ਮਿਲਾਇੰਦਾ। ਨਿਰਗੁਣ ਸੁਤ ਨਿਰਗੁਣ ਦੁਲਾਰਾ, ਨਿਰਗੁਣ ਪੂਤ ਸਪੂਤ ਅਖਵਾਇੰਦਾ। ਨਿਰਗੁਣ ਗੋਦੀ ਕਰੇ ਪਿਆਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸੱਚਖੰਡ ਦਵਾਰੇ ਆਪਣਾ ਖੇਲ ਰਚਾਇੰਦਾ । ਸਚਖੰਡ ਦਵਾਰੇ ਜਨਮਿਆਂ ਬਾਲ, ਸੁਤ ਸ਼ਬਦ ਨਾਉਂ ਰਖਾਈਆ। ਜਿਸ ਦਾ ਪਿਤਾ ਪੁਰਖ ਅਕਾਲ, ਅਕਲ ਕਲਧਾਰੀ ਬਣੇ ਮਾਈਆ। ਜੋਤੀ ਜਲਵਾ ਦੇ ਜਲਾਲ, ਨੂਰ ਜਹੂਰ ਕਰੇ ਰੁਸ਼ਨਾਈਆ। ਮਿਹਰਵਾਨ ਪ੍ਰਭ ਹੋ ਦਿਆਲ, ਸਿਰ ਆਪਣਾ ਹੱਥ ਟਿਕਾਈਆ। ਸਾਚੀ ਸਿਖਿਆ ਇਕ ਸਿਖਾਲ, ਸਮਝ ਅੰਤਰ ਲਗਾਈਆ। ਪੁਰਖ ਅਬਿਨਾਸ਼ੀ ਚਰਨ ਧਿਆਨ, ਇਕੋ ਓਟ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਮਾਣ ਵਡਿਆਈਆ। ਸ਼ਬਦ ਅਞਾਣਾ ਨਿਕਾ ਬਾਲਾ, ਪ੍ਰਭ ਅੱਗੇ ਸੀਸ ਨਿਵਾਈਆ। ਤੂੰ ਸਾਹਿਬ ਸਤਿਗੁਰ ਮੇਰਾ ਰਖਵਾਲਾ, ਦੂਜਾ ਨਜ਼ਰ ਕੋਈ ਨਾ ਆਈਆ। ਸਚਖੰਡ ਵੇਖੀ ਤੇਰੀ ਸੱਚੀ ਧਰਮਸਾਲਾ, ਜਿਸ ਗ੍ਰਹਿ ਬੈਠਾ ਆਸਣ ਲਾਈਆ। ਮੋਹੇ ਦੇ ਇਕ ਟਿਕਾਣਾ, ਚਰਨ ਕਵਲ ਮਿਲੇ ਸਰਨਾਈਆ। ਸ੍ਰੀ ਭਗਵਾਨ ਹੋ ਪਰਧਾਨਾ, ਮਿਹਰ ਨਜ਼ਰ ਨੈਣ ਉਠਾਈਆ। ਥਿਰ ਘਰ ਬਣਾਵਾਂ ਤੇਰਾ ਇਕ ਮਕਾਨਾ, ਘਰ ਘਰ ਵਿਚ ਦਿਆਂ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੁਤ ਦੁਲਾਰੇ ਦਏ ਸਮਝਾਈਆ। ਸੁਤ ਦੁਲਾਰਾ ਸ਼ਬਦੀ ਨਿੱਕਾ, ਹੌਲੀ ਹੌਲੀ ਆਖ ਜਣਾਈਆ। ਤੂੰ ਪੁਰਖ ਅਕਾਲ ਮੇਰਾ ਪਿਤਾ, ਬੇਪਰਵਾਹ ਤੇਰੀ ਸਰਨਾਈਆ। ਨਿਤ ਨਵਿਤ ਕਰਨਾ ਹਿਤਾ, ਦਰ ਠਾਂਡੇ ਮੰਗ ਮੰਗਾਈਆ। ਤੇਰਾ ਖੇਲ ਸਦਾ ਅਨਡਿਠਾ, ਸਮਝ ਕਿਸੇ ਨਾ ਆਈਆ। ਸਚ ਮਕਾਨ ਤੇਰੇ ਵਸਾਂ, ਜਿਸ ਘਰ ਬਹਿ ਬਹਿ ਸੋਭਾ
❋
❋
ਪਾਈਆ। ਸਚਖੰਡ ਵਿਚੋਂ ਛੋਟਾ ਹਿੱਸਾ, ਥਿਰ ਘਰ ਤੇਰੀ ਬਣਤ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੱਚ ਰਿਹਾ ਜਣਾਈਆ। ਸੁਣ ਸ਼ਬਦ ਸੁਤ ਮੇਰੇ ਲਾਲ, ਪ੍ਰਭ ਲਾਲਨ ਦਇਆ ਕਮਾਇੰਦਾ। ਸਚਖੰਡ ਅਗੰਮੀ ਧਰਮਸਾਲ, ਥਿਰ ਘਰ ਤੇਰਾ ਡੇਰਾ ਲਾਇੰਦਾ। ਦੇਣਾ ਵਸਤ ਇਕ ਕਮਾਲ, ਅਗੰਮ ਅਥਾਹ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਤੇਰੇ ਹੱਥ ਟਿਕਾਇੰਦਾ। ਸ਼ਬਦ ਕਹੇ ਪੁਰਖ ਸਮਰਥ, ਤੇਰੀ ਓਟ ਤਕਾਈਆ। ਨਿਮਸਕਾਰ ਦੋਏ ਜੋੜ ਹੱਥ, ਬਿਨ ਹੱਥਾਂ ਸੀਸ ਝੁਕਾਈਆ। ਜਿਉਂ ਭਾਵੇ ਤਿਉਂ ਲੈਣਾ ਰੱਖ, ਸਦ ਆਪਣਾ ਹੁਕਮ ਮਨਾਈਆ। ਤੇਰੇ ਵਿਚੋਂ ਉਪਜਿਆ ਤੇਰਾ ਨੂਰ ਤੇਰਾ ਤੱਤ, ਤੇਰਾ ਰੰਗ ਨਜ਼ਰੀ ਆਈਆ। ਤੇਰੇ ਚਰਨ ਬੱਝੇ ਨੱਤ, ਦੂਜਾ ਸੱਜਣ ਨਾ ਕੋਈ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਜਿਸ ਨਾਲ ਮਿਲੇ ਤੇਰੀ ਸਰਨਾਈਆ। ਸ੍ਰੀ ਭਗਵਾਨ ਆਖ ਸੁਣੌਂਦਾ ਏ। ਆਦਿ ਆਪਣੀ ਧਾਰ ਜਣੌਂਦਾ ਏ। ਸ਼ਬਦੀ ਸੁਤ ਫੜ ਉਠੌਂਦਾ ਏ। ਗੋਦੀ ਚੁੱਕ ਖ਼ੁਸ਼ੀ ਮਨੌਂਦਾ ਏ। ਵਸਤ ਅਮੋਲਕ ਤੇਰੀ ਝੋਲੀ ਪੌਂਦਾ ਏ। ਸਾਚਾ ਹੁਕਮ ਇਕ ਫ਼ਰਮੌਂਦਾ ਏ। ਵਿਸ਼ਨ ਬ੍ਰਹਮਾ ਸ਼ਿਵ ਤੇਰਾ ਬੰਸ ਸੇਵ ਕਮੌਂਦਾ ਏ। ਬ੍ਰਹਿਮੰਡ ਖੰਡ ਤੇਰਾ ਘਰ ਵਡਿਔਂਦਾ ਏ। ਪੁਰੀ ਲੋਅ ਅਕਾਸ਼ ਨਾਲ ਰਲੌਂਦਾ ਏ। ਜ਼ਿਮੀ ਅਸਮਾਨ ਧਰਤ ਧਵਲ ਵੰਡ ਵੰਡੌਂਦਾ ਏ। ਪੰਜ ਤਤ ਆਪ ਧਰੌਂਦਾ ਏ। ਤ੍ਰੈਗੁਣ ਸੋਹਣਾ ਖੇਲ ਵਖੌਂਦਾ ਏ। ਲੱਖ ਚੁਰਾਸੀ ਰੰਗ ਰੰਗੌਦਾ ਏ। ਜੇਰਜ ਅੰਡਜ ਉਤਭੁਜ ਸੇਤਜ ਤੇਰਾ ਨਾਮ ਸਮਝੌਂਦਾ ਏ। ਸਚ ਜੈਕਾਰਾ ਇਕੋ ਇਕ, ਧੁਰਦਰਗਾਹੀ ਆਪ ਲਗੌਂਦਾ ਏ। ਤੂੰ ਮੇਰਾ ਮੈਂ ਤੇਰਾ, ਦੂਜਾ ਨਜ਼ਰ ਕੋਈ ਨਾ ਔਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਸੁਤ ਮਾਣ ਰਖੌਂਦਾ ਏ। ਸੁਤ ਸ਼ਬਦ ਤੈਨੂੰ ਵਡਿਆਵਾਂਗਾ। ਦੋ ਜਹਾਨ ਤੇਰੀ ਰਚਨ ਰਚਾਵਾਂਗਾ। ਬ੍ਰਹਿਮੰਡ ਖੰਡ ਤੇਰੀ ਖੇਲ ਕਰਾਵਾਂਗਾ। ਖਾਣੀ ਬਾਣੀ ਤੇਰੀ ਧਾਰ ਪਰਗਟਾਵਾਂਗਾ। ਗੁਰ ਅਵਤਾਰ ਤੇਰਾ ਬੰਸ ਸੁਹਾਵਾਂਗਾ। ਪੀਰ ਪੈਗ਼ੰਬਰ ਕੰਤ ਕੰਤੂਹਲ ਇਕ ਜਣਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗ ਚੌਕੜੀ ਤੇਰਾ ਰੂਪ ਸਮਝਾਵਾਂਗਾ। ਸੁਤ ਸ਼ਬਦ ਚਰਨ ਕਵਲ, ਸੀਸ ਜਗਦੀਸ ਨਿਵਾਈਆ। ਤੂੰ ਸਾਹਿਬ ਸੁਲਤਾਨ ਅਲਾਹੀ ਨੂਰ ਅਵਲ, ਆਲਮੀਨ ਤੇਰੀ ਸਰਨਾਈਆ। ਨਿਰਗੁਣ ਸਰਗੁਣ ਤੇਰਾ ਖੇਲ ਉਪਰ ਧਵਲ, ਧਰਨੀ ਸੋਭਾ ਪਾਈਆ। ਦੇਵੇ ਮਾਣ ਬ੍ਰਹਮਾ ਕਵਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਟਿਕਾਈਆ। ਮਿਹਰਵਾਨ ਸੂਰਾ ਸਰਬੰਗ, ਹਰਿ ਕਰਤਾ ਸਚ ਜਣਾਇੰਦਾ। ਨਿਤ ਨਵਿਤ ਤੇਰਾ ਨਾਮ ਵਜਾਵਾਂ ਮਰਦੰਗ, ਢੋਲਾ ਰਾਗ ਸਰਬ ਸੁਣਾਇੰਦਾ। ਲੱਖ ਚੁਰਾਸੀ ਅੰਦਰ ਸੇਜ ਪਲੰਘ, ਸੋਹਣੀ ਬਣਤ ਬਣਾਇੰਦਾ। ਆਤਮ ਪਰਮਾਤਮ ਦੇ ਅਨੰਦ, ਰਸ ਇਕੋ ਇਕ ਵਖਾਇੰਦਾ। ਜੁਗ ਚੌਕੜੀ ਜਾਇਣ ਲੰਘ, ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਤੇਰਾ ਰਾਹ ਵਖਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਤੇਰਾ ਸੰਗ, ਸਾਚਾ ਜੋੜ ਜੁੜਾਇੰਦਾ। ਕਰ ਖੇਲ ਵਿਚ ਬ੍ਰਹਿਮੰਡ, ਵਰਭੰਡ ਤੇਰਾ ਨਾਦ ਵਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਸ਼ਬਦ ਦੁਲਾਰਾ ਝੋਲੀ ਡਾਹਿੰਦਾ। ਸ਼ਬਦ ਦੁਲਾਰਾ ਡਾਹ ਝੋਲੀ, ਪੁਰਖ ਅਗੰਮੜੇ ਅੱਗੇ ਸੀਸ ਨਿਵਾਈਆ । ਬਣ ਠਾਕਰ ਬਰਦਾ ਤੇਰੀ ਗੋਲੀ, ਮਸਕੀਨ ਤੇਰੀ ਸਰਨਾਈਆ।
❋
❋
ਸਚ ਦੱਸ ਪਾਰਬ੍ਰਹਮ ਪਤਿਪਰਮੇਸ਼ਵਰ ਆਪਣੀ ਇਕੋ ਬੋਲੀ, ਜਿਸ ਵਿਚ ਮੇਰਾ ਤੇਰਾ ਰੂਪ ਨਜ਼ਰੀ ਆਈਆ। ਸ੍ਰੀ ਭਗਵਾਨ ਇਸ਼ਾਰੇ ਨਾਲ ਕਿਹਾ ਹੌਲੀ ਹੌਲੀ, ਬਿਨਾ ਅੱਖਰਾਂ ਦਿਤਾ ਸਮਝਾਈਆ। ਤੂੰ ਮੇਰਾ ਮੈਂ ਤੇਰਾ ਤੂੰ ਕਦੇ ਨਾ ਡੋਲੀਂ, ਤੇਰੀ ਮੇਰੀ ਧਾਰ ਇਕੋ ਇਕ ਨਜ਼ਰੀ ਆਈਆ। ਸੋਹੰ ਸਰੂਪ ਸਦਾ ਮੌਲੀਂ, ਸਤਿ ਸਤਿਵਾਦੀ ਦਏ ਸਮਝਾਈਆ। ਏਸੇ ਵਿਚੋਂ ਮੇਰਾ ਨੂਰ ਵਰੋਲੀ, ਮੇਰੇ ਨੂਰ ਵਿਚੋਂ ਤੇਰਾ ਰੂਪ ਨਜ਼ਰੀ ਆਈਆ। ਤੇਰੇ ਨਾਲ ਕੀਤਾ ਇਕਰਾਰ ਕੌਲੀ, ਜੁਗ ਚੌਕੜੀ ਭੁੱਲ ਕਦੇ ਨਾ ਜਾਈਆ। ਤੇਰੀ ਦੁਕਾਨ ਸ੍ਰੀ ਭਗਵਾਨ ਆਪ ਖੋਲ੍ਹੀ, ਭੰਡਾਰਾ ਵਰਤੌਣਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਸਮਝਾਈਆ। ਸਾਚੀ ਸਿਖਿਆ ਸੁਣ ਕੇ ਸੁਤ, ਥਿਰ ਘਰ ਸਾਚੇ ਖ਼ੁਸ਼ੀ ਮਨਾਇੰਦਾ। ਕਿਰਪਾ ਕਰੇ ਅਬਿਨਾਸ਼ੀ ਅਚੁੱਤ, ਮਿਹਰਵਾਨ ਮਿਹਰ ਨਜ਼ਰ ਉਠਾਇੰਦਾ। ਆਦਿ ਜੁਗਾਦਿ ਜੁਗ ਚੌਕੜੀ ਮੇਰੀ ਮੌਲੇ ਰੁੱਤ, ਸ੍ਰੀ ਭਗਵਾਨ ਆਪ ਮਹਿਕਾਇੰਦਾ। ਮੈਂ ਦੋ ਜਹਾਨ ਏਥੇ ਓਥੇ ਰਹਾਂ ਖ਼ੁਸ਼, ਖ਼ੁਸ਼ੀਆਂ ਵਿਚ ਆਪਣਾ ਘਰ ਸੁਹਾਇੰਦਾ। ਸ੍ਰੀ ਭਗਵਾਨ ਸਚਖੰਡ ਦਵਾਰੇ ਬੈਠਾ ਲੁਕ, ਬਿਨ ਤੇਰੇ ਨਜ਼ਰ ਕਿਸੇ ਨਾ ਆਇੰਦਾ। ਅਬਿਨਾਸ਼ੀ ਕਰਤੇ ਕਿਹਾ ਸ਼ਬਦ ਮੈਂ ਗੋਦੀ ਲਵਾਂ ਚੁੱਕ, ਤੇਰੀ ਸੇਵਾ ਇਕ ਸਮਝਾਇੰਦਾ। ਨਿਰਗੁਣ ਧਾਰੋਂ ਜਾਣਾ ਉਠ, ਨਿਰਗੁਣ ਸਰਗੁਣ ਵੰਡ ਵੰਡਾਇੰਦਾ। ਜਨ ਭਗਤਾਂ ਉਪਰ ਜਾਣਾ ਤੁਠ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਆਪ ਜਣਾਇੰਦਾ। ਸਾਚੀ ਸਿਖਿਆ ਸੁਣ ਕੇ ਬਾਲ ਨੱਢਾ, ਘਰ ਆਪਣੇ ਖ਼ੁਸ਼ੀ ਮਨਾਈਆ । ਮੇਰਾ ਪਿਤਾ ਪੁਰਖ ਅਕਾਲ ਕਿੱਡਾ ਵੱਡਾ, ਜਿਸ ਦੀ ਵੱਡੀ ਵਡਿਆਈਆ। ਘਰ ਆਇਆਂ ਦਰ ਦੇਵੇ ਸੱਦਾ, ਸੋਹਣਾ ਹੁਕਮ ਮਨਾਈਆ। ਮੈਂ ਦੋ ਜਹਾਨ ਨਿਰਗੁਣ ਸਰਗੁਣ ਹੋ ਕੇ ਫਿਰਾਂ ਭੱਜਾਂ, ਚਾਰ ਕੁੰਟ ਦਹਿ ਦਿਸ਼ਾ ਫੇਰਾ ਪਾਈਆ। ਆਤਮ ਪਰਮਾਤਮ ਸ਼ਬਦ ਨਾਦ ਧੁਨ ਰਾਗ ਅੰਮ੍ਰਿਤ ਰਸ ਗੁਰਮੁਖਾਂ ਦੇਵੇ ਮਜ਼ਾ, ਸੋਹਣਾ ਰਸ ਵਖਾਈਆ। ਪ੍ਰੇਮ ਪ੍ਰੀਤੀ ਅੰਦਰ ਬੱਧਾ, ਭੱਜੇ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਆਦਿ ਜੁਗਾਦਿ ਤੇਰੀ ਸੇਵਾ ਕਰਦਾ ਥੱਕ ਕਦੇ ਨਾ ਜਾਈਆ। ਸਾਹਿਬ ਸੁਲਤਾਨ ਸਚ ਮਹਿਬੂਬ, ਮਿਹਰਵਾਨ ਦਏ ਜਣਾਈਆ। ਸ਼ਬਦ ਸੁਤ ਤੇਰਾ ਊਚ ਅਰੂਜ, ਮਹਿਫ਼ਲ ਇਕੋ ਨੂਰ ਖ਼ੁਦਾਈਆ। ਉਠ ਵੇਖ ਮੇਰਾ ਸਬੂਤ, ਸਾਬਤ ਸੂਰਤ ਦਿਆਂ ਵਖਾਈਆ। ਜਿਸ ਦੇ ਅੰਦਰ ਰੱਖਾਂ ਮਹਿਫੂਜ਼, ਸਿਰ ਆਪਣਾ ਹੱਥ ਟਿਕਾਈਆ। ਤੇਰਾ ਇਕੋ ਦਵਾਰਾ ਇਕੋ ਮੰਜ਼ਲ ਇਕੋ ਮਕ਼ਸੂਦ, ਮਕ਼ਸਦ ਸਭ ਦਾ ਹੱਲ ਕਰਾਈਆ। ਆਦਿ ਜੁਗਾਦਿ ਜੁਗ ਚੌਕੜੀ ਕਰਕੇ ਹਉਮੇ ਨੇਸਤੋ ਨਾਬੂਦ, ਨਾਮ ਨਿਸ਼ਾਨਾ ਤੇਰਾ ਇਕ ਝੁਲਾਈਆ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਦੱਸ ਸਲੋਕ, ਦੂਈ ਦਵੈਤੀ ਤੇਰੇ ਵਿਚ ਕਦੀ ਨਾ ਆਈਆ। ਤੈਨੂੰ ਦੇਵਾਂ ਵਡਿਆਈ ਕਾਇਆ ਪੰਜ ਤਤ ਭੂਤ, ਅਨੁਭਵ ਤੇਰੀ ਖੇਲ ਕਰਾਈਆ। ਇਕੋ ਤਾਣਾ ਪੇਟਾ ਸੂਤ, ਇਕੋ ਬਸਤਰ ਦਏ ਬਣਾਈਆ। ਤੇਰਾ ਨਾਮ ਨਗਾਰਾ ਇਕੋ ਵੱਜੇ ਕੂਕ, ਦੋ ਜਹਾਨਾਂ ਕਰੇ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਇਕੋ ਸ਼ਬਦ ਸੁਤ ਦਏ ਵਡਿਆਈਆ । ਸੁਤ ਸ਼ਬਦ ਕਹੇ ਪ੍ਰਭ ਮੇਰੇ ਠਾਕਰ, ਦੀਨ ਦਿਆਲ ਤੇਰੀ ਸਰਨਾਈਆ। ਤੂੰ ਗਹਿਰ ਗੰਭੀਰ ਵੱਡਾ ਸਾਗਰ, ਬੇਅੰਤ ਬੇਅੰਤ ਬੇਅੰਤ ਅਖਵਾਈਆ । ਆਦਿ ਜੁਗਾਦੀ ਕਰੀਮ ਕਰਤਾ ਕਾਦਰ, ਕੁਦਰਤ ਤੇਰੇ ਵਿਚ ਰਖਾਈਆ। ਧੰਨ ਭਾਗ
❋
❋
ਮੋਹੇ ਦੇਵੇਂ ਆਦਰ, ਆਦਰਸ਼ ਆਪਣਾ ਇਕ ਜਣਾਈਆ । ਤੇਰੀ ਕਿਰਪਾ ਮੈਂ ਬਣਾਂ ਬਹਾਦਰ, ਸੂਰਬੀਰ ਨਾਉਂ ਧਰਾਈਆ। ਨਿਤ ਨਵਿਤ ਤੇਰਾ ਨਾਮ ਕਰਾਂ ਉਜਾਗਰ, ਤੇਰਾ ਢੋਲਾ ਸਿਫ਼ਤ ਸਾਲਾਹੀਆ । ਗੁਰ ਅਵਤਾਰ ਪੀਰ ਪੈਗ਼ੰਬਰ ਬਣਾ ਸੌਦਾਗਰ, ਸੌਦਾ ਹੱਟ ਇਕ ਚਲਾਈਆ। ਮਾਣ ਦੇ ਕੇ ਸਾਢੇ ਤਿੰਨ ਹੱਥ ਕਾਇਆ ਗਾਗਰ, ਘਰ ਘਰ ਵਿਚ ਪਰਦਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਣਾ ਧੁਰ ਦਾ ਵਰ, ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਸਦਾ ਸਦ ਸਚ ਤੇਰੀ ਸੇਵ ਕਮਾਈਆ।
੨੩ ਮਾਘ ੨੦੨੦ ਬਿਕ੍ਰਮੀ ਧਿਰਤਾ ਸਿੰਘ ਦੇ ਘਰ ਕਲਾਨੌਰ ਜ਼ਿਲਾ ਗੁਰਦਾਸਪੁਰ
ਸਤਿਗੁਰ ਸ਼ਬਦ ਵਡ ਬਲਵਾਨ, ਨਿਰਵੈਰ ਨਿਰਾਕਾਰ ਅਖਵਾਇੰਦਾ। ਪੁਰਖ ਅਕਾਲ ਕਰ ਧਿਆਨ, ਅਬਿਨਾਸ਼ੀ ਕਰਤਾ ਭੇਵ ਚੁਕਾਇੰਦਾ । ਲੇਖਾ ਵੇਖ ਦੋ ਜਹਾਨ, ਬ੍ਰਹਿਮੰਡ ਖੰਡ ਖੋਜ ਖੁਜਾਇੰਦਾ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਦੇਵਣਹਾਰਾ ਦਾਨ, ਆਦਿ ਜੁਗਾਦੀ ਪੜਦਾ ਲਾਹਿੰਦਾ । ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦੱਸਣਹਾਰ ਨਿਸ਼ਾਨ, ਸਚ ਨਿਸ਼ਾਨਾ ਇਕ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਆਪ ਖੁਲਾਇੰਦਾ। ਸਤਿਗੁਰ ਸ਼ਬਦ ਗਹਿਰ ਗੰਭੀਰ, ਹਰਿ ਵੱਡਾ ਵਡ ਵਡਿਆਈਆ। ਚੋਟੀ ਚੜ੍ਹ ਬੈਠਾ ਅਖ਼ੀਰ, ਨਜ਼ਰ ਕਿਸੇ ਨਾ ਆਈਆ। ਧਾਰ ਰੱਖੇ ਬੇਨਜ਼ੀਰ, ਰੂਪ ਰੰਗ ਨਾ ਕੋਈ ਜਣਾਈਆ। ਸਚ ਲੱਭੇ ਨਾ ਕਿਸੇ ਤਸਵੀਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਸਤਿਗੁਰ ਸ਼ਬਦ ਸਾਹਿਬ ਸਮਰਥ, ਹਰਿ ਵੱਡਾ ਵਡ ਵਡਿਆਈਆ। ਆਦਿ ਜੁਗਾਦਿ ਮਹਿਮਾ ਅਕੱਥ, ਸ਼ਾਸਤਰ ਵੇਦ ਪੁਰਾਨ ਰਹੇ ਜਸ ਗਾਈਆ। ਅੰਜੀਲ ਕੁਰਾਨ ਮਸਲਾ ਹਕੀਕਤ ਰਹੇ ਦੱਸ, ਲਾਸ਼ਰੀਕ ਨੂਰ ਖ਼ੁਦਾਈਆ। ਮੁਕਾਮੇ ਹੱਕ ਰਿਹਾ ਵਸ, ਪਰਵਰਦਗਾਰ ਸੱਚਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਬੇਪਰਵਾਹੀਆ। ਸਤਿਗੁਰ ਸ਼ਬਦ ਸਦਾ ਦਿਆਲ, ਦਇਆਨਿਧ ਅਖਵਾਇੰਦਾ। ਵਸਣਹਾਰਾ ਸਚ ਸੱਚੀ ਧਰਮਸਾਲ, ਸਚ ਦਵਾਰੇ ਸੋਭਾ ਪਾਇੰਦਾ। ਨਿਤ ਨਵਿਤ ਖੇਲ ਕਰੇ ਕਮਾਲ, ਕਰਨੀ ਕਰਤਾ ਹੱਥ ਰਖਾਇੰਦਾ। ਭਗਤ ਸੰਤ ਸੱਜਣ ਲਏ ਉਠਾਲ, ਗੁਰਮੁਖ ਗੁਰ ਗੁਰ ਬੂਝ ਬੁਝਾਇੰਦਾ। ਗੁਰਮੁਖ ਵੇਖੇ ਆਪਣੇ ਲਾਲ, ਲਾਲਣ ਆਪਣੇ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਵਰਤਾਇੰਦਾ । ਸਤਿਗੁਰ ਸ਼ਬਦ ਆਦਿ ਜੁਗਾਦਿ, ਹਰਿ ਕਰਤਾ ਆਪ ਪਰਗਟਾਇੰਦਾ। ਖੇਲੇ ਖੇਲ ਬ੍ਰਹਮ ਬ੍ਰਹਮਾਦਿ, ਭਾਂਡਾ ਭਰਮ ਭੌ ਆਪ ਭੰਨਾਇੰਦਾ। ਲੱਖ ਚੁਰਾਸੀ ਘਟ ਘਟ ਅੰਦਰ ਵਜਾਏ ਨਾਦ, ਆਤਮਕ ਰਾਗ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਇੰਦਾ। ਸਾਚੀ ਕਰਨੀ ਸ਼ਬਦ ਗੁਰਦੇਵ ਸਵਾਮੀ, ਹਰਿ ਆਪ ਕਰਾਈਆ। ਘਟ ਘਟ ਬੈਠ ਅੰਤਰਜਾਮੀ, ਹਰਿ ਜਾਨਤ ਰੂਪ ਸਮਾਈਆ। ਜੁਗ ਚੌਕੜੀ ਬੋਲ ਅਗੰਮੀ ਬਾਣੀ, ਧੁਰ ਦੀ ਧਾਰ ਸਮਝਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਪੰਜ ਤਤ ਨਿਸ਼ਾਨੀ, ਲੋਕਮਾਤ
❋
❋
ਦਏ ਵਖਾਈਆ। ਆਤਮ ਪਰਮਾਤਮ ਖੇਲ ਮਹਾਨੀ, ਬੇਅੰਤ ਬੇਪਰਵਾਹੀਆ। ਕਲਜੁਗ ਕਰਾਂ ਲੇਖਾ ਲੇਖ ਜੀਵ ਜਹਾਨੀ, ਸਾਚੀ ਸਿਖਿਆ ਇਕ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਰਚਨਾ ਸਚ ਰਚਾਈਆ। ਸਾਚੀ ਰਚਨਾ ਵੇਖ ਜਗ, ਹਰਿ ਕਰਤਾ ਖੇਲ ਰਚਾਇੰਦਾ। ਹਰ ਘਟ ਬੈਠ ਸੂਰਾ ਸਰਬੰਗ, ਸਚ ਸਿੰਘਾਸਣ ਸੋਭਾ ਪਾਇੰਦਾ। ਸਾਚੇ ਹੁਜਰੇ ਇਕੋ ਹੱਜ, ਮੱਕਾ ਕਾਅਬਾ ਇਕ ਦ੍ਰਿੜਾਇੰਦਾ। ਨਾਦ ਧੁਨ ਅਗੰਮੀ ਰਿਹਾ ਵੱਜ, ਤੰਦ ਸਤਾਰ ਨਜ਼ਰ ਕੋਈ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਕਰਾਇੰਦਾ। ਸਾਚੀ ਖੇਲ ਗੁਰੂ ਅਵਤਾਰ, ਸਤਿਜੁਗ ਤ੍ਰੇਤਾ ਦਵਾਪਰ ਆਪ ਕਰਾਈਆ। ਲੇਖਾ ਜਾਣ ਪੀਰ ਪੈਗ਼ੰਬਰ ਯਾਰ, ਵੇਖਣਹਾਰਾ ਨਾਉਂ ਧਰਾਈਆ। ਧੁਰ ਦਾ ਕਲਮਾ ਦੇ ਕਲਾਮ, ਕਾਇਨਾਤ ਕਰੇ ਪੜ੍ਹਾਈਆ। ਧੁਰ ਸੰਦੇਸਾ ਸਚ ਪੈਗ਼ਾਮ, ਭੇਵ ਅਭੇਦ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੜਦਾ ਉਹਲਾ ਦਏ ਚੁਕਾਈਆ। ਪਰਦਾ ਉਹਲਾ ਚੁਕਾਵਣਹਾਰਾ, ਹਰਿ ਕਰਤਾ ਭੇਵ ਜਣਾਇੰਦਾ। ਜੁਗ ਚੌਕੜੀ ਗੁਰ ਅਵਤਾਰ ਪੀਰ ਪੈਗ਼ੰਬਰ ਲੱਖ ਚੁਰਾਸੀ ਜੀਵ ਜੰਤ ਦੇ ਸਹਾਰਾ, ਸਾਚਾ ਮਾਰਗ ਜਗਤ ਜਣਾਇੰਦਾ । ਨਿਰਗੁਣ ਸਰਗੁਣ ਲੈ ਅਵਤਾਰਾ, ਨਿਰਗੁਣ ਸਰਗੁਣ ਆਪਣੀ ਖੇਲ ਵਖਾਈਆ। ਆਤਮ ਪਰਮਾਤਮ ਖੋਲ੍ਹ ਕਿਵਾੜਾ, ਥਿਰ ਮੰਦਰ ਸੋਭਾ ਪਾਇੰਦਾ । ਕਰ ਪਰਕਾਸ਼ ਬਹੱਤਰ ਨਾੜਾ, ਜੋਤੀ ਜੋਤ ਡਗਮਗਾਇੰਦਾ। ਖੇਲੇ ਖੇਲ ਅਗੰਮ ਅਪਾਰਾ, ਅਲਖ ਅਗੋਚਰ ਭੇਵ ਕੋਈ ਨਾ ਪਾਇੰਦਾ। ਕਾਗਦ ਕਲਮ ਨਾ ਲਿਖਣਹਾਰਾ, ਬਣ ਕਾਤਬ ਨਾ ਕੋਈ ਜਣਾਇੰਦਾ। ਘਰ ਠਾਂਡੇ ਬੈਠ ਸੱਚੇ ਦਵਾਰਾ, ਸਚਖੰਡ ਸਾਚੇ ਸੋਭਾ ਪਾਇੰਦਾ। ਸ਼ਬਦੀ ਸ਼ਬਦ ਬਣਾਏ ਸਾਚਾ ਸੇਵਾਦਾਰਾ, ਸਾਚੀ ਸੇਵਾ ਇਕ ਸਮਝਾਇੰਦਾ। ਨੌ ਸੌ ਚੁਰਾਨਵੇ ਚੌਕੜੀ ਜੁਗ ਬੀਤੇ ਵਿਚ ਸੰਸਾਰਾ, ਕੋਟਨ ਕੋਟ ਕਾਲ ਆਪਣੇ ਲੇਖੇ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਆਪ ਰੰਗਾਇੰਦਾ। ਸਾਚਾ ਰੰਗ ਆਦਿ ਨਿਰੰਜਨ, ਨਿਰਗੁਣ ਨਿਰਵੈਰ ਆਪ ਰੰਗਾਈਆ। ਦਾਤਾ ਦਾਨੀ ਦਰਦ ਦੁੱਖ ਭੈ ਭੰਜਨ, ਭਵ ਸਾਗਰ ਵੇਖ ਵਖਾਈਆ। ਆਦਿ ਜੁਗਾਦੀ ਧੁਰ ਦਾ ਸੱਜਣ, ਸਾਹਿਬ ਸਤਿਗੁਰ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਦਏ ਜਣਾਈਆ। ਸਾਚਾ ਲੇਖਾ ਦੱਸੇ ਆਪ, ਆਪਣੇ ਹੱਥ ਰੱਖੀ ਵਡਿਆਈਆ। ਜੁਗ ਚੌਕੜੀ ਧੁਰ ਦਾ ਜਾਪ, ਸਚ ਸੰਦੇਸਾ ਨਾਮ ਸੁਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਰਸਨਾ ਜਿਹਵਾ ਬੱਤੀ ਦੰਦ ਸਾਰੇ ਗਏ ਆਖ, ਨਿਰਅੱਖਰ ਅੱਖਰ ਰੂਪ ਵਟਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਪਰਵਰਦਿਗਾਰ ਸਚ ਰਸੂਲ ਇਕੋ ਪਾਕ, ਪਤਤ ਰੂਪ ਨਾ ਕਦੇ ਵਟਾਈਆ। ਆਤਮ ਪਰਮਾਤਮ ਬੋਧ ਅਗਾਧ ਸ਼ਬਦ ਨਾਦ ਇਕੋ ਦੱਸੇ ਪੂਜਾ ਪਾਠ, ਧੁਰ ਸੰਦੇਸਾ ਨਾਮ ਸੁਣਾਈਆ । ਆਤਮ ਸਰੋਵਰ ਤਟ ਕਿਨਾਰਾ ਇਕੋ ਦੱਸੇ ਤਾਟ, ਅਠਸਠ ਆਪਣੀ ਧਾਰ ਜਣਾਈਆ। ਗੁਰਦਰ ਮੰਦਰ ਸ਼ਿਵਦਵਾਲੇ ਵੇਖਣਹਾਰ ਮੱਠ, ਮਸੀਤ ਕਾਅਬਾ ਕਾਇਆ ਅੰਦਰ ਇਕ ਸੁਹਾਈਆ। ਆਤਮ ਰਾਮ ਧੁਰ ਦੀ ਜਾਤ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਹਰ ਘਟ ਰਿਹਾ ਸਮਾਈਆ। ਪਰਮ ਪੁਰਖ ਪੁਰਖੋਤਮ ਸਰਬ ਜੀਆਂ ਦਾ ਕਮਲਾਪਾਤ, ਲੱਖ ਚੁਰਾਸੀ ਸੇਜ ਹੰਢਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਸੁਣਾਏ ਗਾਥ, ਸੋਹਲਾ ਸਿਫ਼ਤੀ ਰਾਗ ਅਲਾਈਆ। ਖਾਣੀ ਬਾਣੀ ਕਹੇ ਪੁਰਖ ਅਬਿਨਾਸ਼, ਬੇਅੰਤ ਬੇਪਰਵਾਹ ਇਕ ਅਖਵਾਈਆ। ਜੁਗ
❋
❋
ਚੌਕੜੀ ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਵੇਖੇ ਆਪ, ਨਿਰਗੁਣ ਸਰਗੁਣ ਫੇਰਾ ਪਾਈਆ। ਸਚ ਦਵਾਰਾ ਖੋਲ੍ਹ ਕੇ ਜਾਵੇ ਹਾਟ, ਬਣ ਵਣਜਾਰਾ ਹੱਟ ਚਲਾਈਆ। ਪੰਜ ਤਤ ਦਿਸੇ ਇਕੋ ਨਾਤ, ਨਾਤਾ ਬਿਧਾਤਾ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜੁਗ ਚੌਕੜੀ ਵੇਖ ਵਖਾਈਆ। ਜੁਗ ਚੌਕੜੀ ਵੇਖਣ ਆਇਆ, ਬੇਪਰਵਾਹ ਆਪਣਾ ਫੇਰਾ ਪਾਈਆ। ਸਤਿਜੁਗ ਤ੍ਰੇਤਾ ਦਵਾਪਰ ਜਿਸ ਪਾਰ ਕਰਾਇਆ, ਕਲਜੁਗ ਅੰਤਮ ਵੇਸ ਵਟਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਭਵਿਖਤ ਢੋਲਾ ਧੁਰ ਦਾ ਗਾਇਆ, ਨਿਝ ਨੇਤਰ ਨੈਣ ਧਿਆਨ ਲਗਾਈਆ। ਪੁਰਖ ਅਕਾਲ ਦੀਨ ਦਿਆਲ ਸਰਬ ਸਵਾਮੀ ਓਟ ਰਖਾਇਆ, ਦਰ ਬੈਠੇ ਸੀਸ ਨਿਵਾਈਆ। ਪਰਵਰਦਿਗਾਰ ਬੇਪਰਵਾਹ ਬੇਨਜ਼ੀਰ ਨੂਰ ਜਲਵਾ ਲਏ ਉਪਜਾਇਆ, ਜ਼ਾਹਿਰ ਜਹੂਰ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਰਿਹਾ ਜਣਾਈਆ। ਸਾਚਾ ਖੇਲ ਹਰਿ ਕਰਤਾਰ, ਹਰਿ ਕਰਤਾ ਆਪ ਜਣਾਈਆ। ਮੰਗਦੇ ਗਏ ਗੁਰੂ ਅਵਤਾਰ, ਭਿਖਿਆ ਸਭ ਦੀ ਝੋਲੀ ਪਾਈਆ। ਪੀਰ ਪੈਗੰਬਰ ਸਜਦਾ ਕਰ ਕਰ ਧੂੜ ਚਰਨ ਲੌਦੇ ਰਹੇ ਛਾਰ, ਮਸਤਕ ਟਿੱਕਾ ਇਕ ਵਖਾਈਆ। ਕਲਜੁਗ ਅੰਤ ਸ੍ਰੀ ਭਗਵੰਤ ਜੋਧਾ ਸੂਰਬੀਰ ਲੈ ਅਵਤਾਰ, ਪਰਵਰਦਿਗਾਰ ਆਪਣਾ ਫੇਰਾ ਪਾਈਆ। ਲੱਖ ਚੁਰਾਸੀ ਵੇਖਣਹਾਰ, ਘਟ ਘਟ ਪਰਦਾ ਦਏ ਉਠਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਥਾਉਂ ਥਾਈਂਆ। ਗੁਰ ਅਵਤਾਰ ਬੋਲ ਜੈਕਾਰਾ, ਜੈ ਜੈ ਜੈਕਾਰ ਗਏ ਸੁਣਾਈਆ। ਲੇਖਾ ਜਾਣੇ ਧੁਰ ਦਰਬਾਰਾ, ਧੁਰ ਦੀ ਬਾਣ ਰਾਗ ਅਲਾਈਆ। ਸਚ ਸੰਦੇਸਾ ਏਕਾ ਵਾਰਾ, ਏਕੰਕਾਰ ਦਿਤਾ ਸੁਣਾਈਆ। ਕਲਜੁਗ ਅੰਤ ਪਾਰਬ੍ਰਹਮ ਪਤਿਪਰਮੇਸ਼ਵਰ ਨਿਰਗੁਣ ਰੂਪ ਲਏ ਅਵਤਾਰਾ, ਜੋਤੀ ਜਾਮਾ ਵੇਸ ਵਟਾਈਆ। ਸ਼ਬਦ ਰੂਪ ਸਿਰਜਣਹਾਰਾ, ਸਤਿ ਸਤਿਵਾਦੀ ਨਜ਼ਰੀ ਆਈਆ। ਮਾਤ ਪਿਤ ਜਨਨੀ ਜਨ ਨਾ ਕੋਈ ਦੁਲਾਰਾ, ਗੋਦੀ ਗੋਦ ਨਾ ਕੋਈ ਉਠਾਈਆ। ਕਰੇ ਖੇਲ ਅਪਰੰਪਰ ਅਪਰ ਅਪਾਰਾ, ਆਪਣੀ ਕਰਨੀ ਆਪਣੇ ਹੱਥ ਰਖਾਈਆ। ਧੁਰ ਦਾ ਬੋਲੇ ਇਕ ਜੈਕਾਰਾ, ਸਾਚਾ ਰਾਗ ਅਲਾਈਆ। ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਚਾਰ ਵਰਨ ਅਠਾਰਾਂ ਬਰਨ ਕਰੇ ਪਿਆਰਾ, ਪ੍ਰੇਮ ਪ੍ਰੀਤੀ ਇਕ ਸਮਝਾਈਆ। ਦੀਨ ਮਜ਼੍ਹਬ ਜਾਤ ਪਾਤ ਵਸੇ ਬਾਹਿਰਾ, ਸੋ ਸਤਿਗੁਰ ਸ਼ਬਦ ਆਪਣਾ ਰੂਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਸ ਅਵੱਲਾ ਲਏ ਧਰਾਈਆ। ਸ਼ਬਦ ਗੁਰੂ ਸੂਰਾ ਸਰਬੰਗ, ਇਕ ਅਕੱਲਾ ਆਦਿ ਜੁਗਾਦਿ ਅਖਵਾਇੰਦਾ। ਜੁਗ ਚੌਕੜੀ ਸੱਚੇ ਮਾਰਗ ਸੰਗ, ਘਰ ਘਰ ਅੰਦਰ ਆਪਣਾ ਡੌਰੂ ਡੰਕ ਵਜਾਇੰਦਾ। ਲੱਖ ਚੁਰਾਸੀ ਵਿਚੋਂ ਜਨ ਭਗਤਾਂ ਦੇਵੇ ਸਚ ਅਨੰਦ, ਅਨੰਦ ਆਤਮ ਵਿਚੋਂ ਪਰਗਟਾਇੰਦਾ। ਸਚ ਸੁਨੇਹੜਾ ਦੇ ਕੇ ਛੰਦ, ਸੋਹਣਾ ਰਾਗ ਸੁਣਾਇੰਦਾ । ਆਤਮ ਪਰਮਾਤਮ ਪਰਮਾਨੰਦ, ਨਿਜ ਆਤਮ ਰਸ ਚਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਕਰਾਇੰਦਾ। ਸਾਚੀ ਖੇਲ ਕਰੇ ਕਰਤਾਰ, ਕਲਜੁਗ ਅੰਤਮ ਵੇਖ ਵਖਾਈਆ। ਲੇਖਾ ਜਾਣ ਗੁਰੂ ਅਵਤਾਰ, ਪੀਰ ਪੈਗ਼ੰਬਰ ਪਰਦਾ ਰਿਹਾ ਉਠਾਈਆ। ਲੇਖਾ ਭਵਿਖਤ ਜੋ ਗਏ ਉਚਾਰ, ਵੇਖਣਹਾਰਾ ਥਾਉਂ ਥਾਈਂਆ। ਲਹਿਣਾ ਦੇਣਾ ਹਰਿਜਨ ਦਏ ਉਤਾਰ, ਬਾਕੀ ਨਜ਼ਰ ਕੋਈ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਈਆ। ਸਾਚੀ ਕਰਨੀ ਕਰੇ ਜਗ, ਸ਼ਬਦ
❋
❋
ਗੁਰੂ ਵੱਡੀ ਵਡਿਆਈਆ। ਕਲਜੁਗ ਮੇਟੇ ਲੱਗੀ ਅੱਗ, ਅੰਮ੍ਰਿਤ ਮੇਘ ਇਕ ਬਰਸਾਈਆ। ਹੰਸ ਰੂਪ ਬਣਾਏ ਕੱਗ, ਮਾਣਕ ਮੋਤੀ ਚੋਗ ਚੁਗਾਈਆ। ਸਾਚੇ ਹੁਜਰੇ ਕਰੇ ਹੱਜ, ਕਾਇਆ ਕਾਅਬਾ ਇਕ ਖੁਲ੍ਹਾਈਆ। ਸਚ ਦਵਾਰ ਵਜਾਏ ਨਦ, ਅਨਹਦ ਧੁਨ ਉਪਜਾਈਆ। ਘਰ ਅੰਮ੍ਰਿਤ ਦੇਵੇ ਮਦਿ, ਨਿਝਰ ਝਿਰਨਾ ਸਚ ਝਿਰਾਈਆ। ਬਜਰ ਕਪਾਟੀ ਪੱਥਰ ਜਾਵੇ ਭੱਜ, ਪਰਦਾ ਰਹਿਣ ਕੋਈ ਨਾ ਪਾਈਆ। ਨਿਰਗੁਣ ਜੋਤ ਕਰ ਪਰਕਾਸ਼, ਨੂਰੋ ਨੂਰ ਕਰੇ ਰੁਸ਼ਨਾਈਆ। ਸਾਚੇ ਗ੍ਰਹਿ ਪੁਰਖ ਅਬਿਨਾਸ਼, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਸ਼ਬਦ ਗੁਰੂ ਕਹੇ ਮੈਂ ਦਾਤਾ ਏਕ, ਆਦਿ ਜੁਗਾਦਿ ਅਖਵਾਇੰਦਾ। ਜੁਗ ਚੌਕੜੀ ਜਿਸ ਦੀ ਟੇਕ, ਗੁਰ ਅਵਤਾਰ ਧਿਆਨ ਲਗਾਇੰਦਾ। ਪੀਰ ਪੈਗ਼ੰਬਰ ਜਿਸ ਦਾ ਭੇਖ, ਚੋਲਾ ਲੋਕਮਾਤ ਹੰਢਾਇੰਦਾ। ਤਿਸ ਦਾ ਰੂਪ ਰੰਗ ਨਾ ਰੇਖ, ਨਿਰਾਕਾਰ ਸਾਕਾਰ ਆਪਣੀ ਧਾਰ ਚਲਾਇੰਦਾ। ਨਿਤ ਨਵਿਤ ਕਰਕੇ ਹਿਤ ਜਨ ਭਗਤਾਂ ਦਏ ਸੰਦੇਸ਼, ਸੋਹਣਾ ਢੋਲਾ ਰਾਗ ਸੁਣਾਇੰਦਾ। ਸਾਹਿਬ ਸਵਾਮੀ ਲਓ ਵੇਖ, ਪੁਰਖ ਅਕਾਲ ਇਕੋ ਨਜ਼ਰੀ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪ ਖੁਲਾਇੰਦਾ । ਸਤਿਗੁਰ ਸ਼ਬਦ ਸਰਬਗੁਣ ਭਰਪੂਰ, ਵੱਡਾ ਵਡ ਵਡਿਆਈਆ। ਵਸਣਹਾਰਾ ਨੇੜੇ ਦੂਰ, ਹਰ ਘਟ ਰਿਹਾ ਸਮਾਈਆ। ਕਲਜੁਗ ਅੰਤ ਨਾਤਾ ਤੋੜੇ ਕੂੜੋ ਕੂੜ, ਜੂਠ ਝੂਠ ਦਏ ਮਿਟਾਈਆ। ਚਤਰ ਸੁਘੜ ਬਣਾਏ ਮੂਰਖ ਮੂੜ੍ਹ, ਜਿਨ੍ਹਾਂ ਆਪਣਾ ਭੇਵ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੇ ਸ਼ਬਦ ਸੇਵ ਲਗਾਈਆ। ਸ਼ਬਦ ਸੁਤ ਹੋ ਤਿਆਰ, ਲੋਕਮਾਤ ਵੇਖ ਵਖਾਈਆ। ਲਹਿਣਾ ਚੁੱਕੇ ਗੁਰੂ ਅਵਤਾਰ, ਪੀਰ ਪੈਗੰਬਰ ਮੂਲ ਝੋਲੀ ਪਾਈਆ। ਦੀਨ ਮਜ਼੍ਹਬ ਜਾਤ ਪਾਤ ਮਿਟਾਵਣਹਾਰ, ਵਰਨ ਬਰਨ ਵੰਡ ਨਾ ਕੋਈ ਵੰਡਾਈਆ। ਆਤਮ ਪਰਮਾਤਮ ਕਰੇ ਉਜਿਆਰ, ਬ੍ਰਹਮ ਪਾਰਬ੍ਰਹਮ ਪੜਦਾ ਉਹਲਾ ਲਾਹੀਆ। ਏਕਾ ਨੂਰ ਦਿਸੇ ਸੰਸਾਰ, ਜਹੂਰ ਹਰ ਘਟ ਵੇਖ ਵਖਾਈਆ। ਸਰਬ ਜੀਆਂ ਦਾ ਸਾਂਝਾ ਯਾਰ, ਪੁਰਖ ਅਕਾਲ ਬੇਪਰਵਾਹੀਆ। ਦਰ ਉਸ ਕਰੋ ਨਿਮਸਕਾਰ, ਜਿਸ ਦਰ ਦਰਵੇਸ਼ ਵਿਸ਼ਨ ਬ੍ਰਹਮਾ ਸ਼ਿਵ ਬੈਠੇ ਸੀਸ ਨਿਵਾਈਆ। ਮੰਦਰ ਵੜਦਾ ਓਸ ਮਿਨਾਰ, ਜਿਸ ਦੀ ਛੱਪਰ ਛੰਨ ਪੁਰਖ ਅਕਾਲ ਆਪ ਛੁਹਾਈਆ । ਦਰਸ ਕਰੋ ਉਸ ਦੀਦਾਰ, ਜਿਸ ਦਾ ਨੂਰ ਛੁਪ ਕਦੇ ਨਾ ਜਾਈਆ। ਮੰਜ਼ਲ ਚੜ੍ਹ ਵੇਖੋ ਘਰ ਬਾਰ, ਜਿਸ ਗ੍ਰਹਿ ਵਸੇ ਧੁਰ ਦਾ ਮਾਹੀਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਸ਼ਬਦ ਗੁਰੂ ਕਹੇ ਸੁਣੋ ਸਭ ਜੱਗ, ਸ੍ਰਿਸ਼ਟ ਸਬਾਈ ਜਣਾਇੰਦਾ। ਮੇਰਾ ਵਾਸਾ ਉਪਰ ਸ਼ਾਹ ਰਗ, ਥੱਲੇ ਨਜ਼ਰ ਕਿਸੇ ਨਾ ਆਇੰਦਾ। ਬਿਨ ਸਤਿਗੁਰ ਪੂਰੇ ਕਿਸੇ ਨਾ ਮਿਲਿਆ ਚੱਜ, ਫੜ ਰਾਹੇ ਮਾਰਗ ਨਾ ਕੋਈ ਚਲਾਇੰਦਾ। ਜਗਤ ਦਵਾਰੇ ਸ੍ਰਿਸ਼ਟ ਸਬਾਈ ਰਹੀ ਭੱਜ, ਪੜ੍ਹਿਆਂ ਸੁਣਿਆਂ ਹੱਥ ਕਿਸੇ ਨਾ ਆਇੰਦਾ। ਜੋ ਸਾਹਿਬ ਸਰਨਾਈ ਗਏ ਲੱਗ, ਚਰਨ ਪ੍ਰੀਤੀ ਤਿਨ੍ਹਾਂ ਨਿਭਾਇੰਦਾ। ਹਿਰਦੇ ਹਰਿ ਕਾ ਰੂਪ ਹੋ ਕੇ ਜਾਵਾਂ ਵਸ, ਵਾਸਤਾ ਆਪਣੇ ਨਾਲ ਰਖਾਇੰਦਾ। ਚਾਰ ਵਰਨਾਂ ਇਕੋ ਪਿਆਰ ਦੱਸ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਵੰਡ ਨਾ ਕੋਈ ਵੰਡਾਇੰਦਾ। ਦੀਨ ਮਜ਼੍ਹਬ ਵਿਚ ਕਦੇ ਨਾ ਜਾਵਾਂ ਫਸ, ਜਾਤ ਪਾਤ ਬੰਧਨ ਨਾ ਕੋਈ ਰਖਾਇੰਦਾ। ਇਕੋ ਨਾਤਾ ਪੁਰਖ ਸਮਰਥ, ਦਰਗਾਹ ਸਾਚੀ ਜੋੜ ਜੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ
❋
❋
ਕਰ, ਸ਼ਬਦ ਸੁਤ ਸਾਚੀ ਸੇਵਾ ਇਕ ਲਗਾਇੰਦਾ। ਸ਼ਬਦ ਗੁਰੂ ਗੁਰੂ ਗੁਰ ਬੋਲੇ ਬੋਲ, ਬੋਲ ਧੁਰ ਦਾ ਇਕ ਸੁਣਾਈਆ। ਸ੍ਰਿਸ਼ਟ ਸਬਾਈ ਉਠ ਅਨਭੋਲ, ਨੇਤਰ ਨੈਣ ਅੱਖ ਖੁਲ੍ਹਾਈਆ। ਸ਼ਬਦ ਸਵਾਮੀ ਵਸੇ ਤੇਰੇ ਕੋਲ, ਘਰ ਘਰ ਵਿਚ ਡੇਰਾ ਲਾਈਆ। ਕਾਇਆ ਗਠੜੀ ਆਪਣੀ ਫੋਲ, ਜੰਗਲ ਜੂਹ ਉਜਾੜ ਪਹਾੜ ਹੱਥ ਕਿਸੇ ਨਾ ਆਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਭੇਵ ਦੱਸਣ ਖੋਲ੍ਹ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਮਿਲੇ ਵਡਿਆਈ ਲੋਕਮਾਤ, ਗੁਰ ਸ਼ਬਦੀ ਦਇਆ ਕਮਾਈਆ। ਭਗਤ ਸੁਹੇਲੇ ਰੱਖੇ ਸਾਥ, ਸਗਲਾ ਸੰਗ ਨਿਭਾਈਆ। ਸੰਤ ਸਰਨਾਈ ਚਰਨ ਕਵਲ ਗਏ ਲਾਗ, ਨਾਤਾ ਬਿਧਾਤਾ ਇਕੋ ਜੋੜ ਜੁੜਾਈਆ। ਗੁਰਮੁਖਾਂ ਸਚ ਸੁਨੇਹੜਾ ਜਾਏ ਆਖ, ਧੁਰ ਦੀ ਧਾਰ ਆਪ ਜਣਾਈਆ। ਗੁਰਮੁਖਾਂ ਲੱਖ ਚੁਰਾਸੀ ਨਾਲੋਂ ਕਰੇ ਵੱਖ, ਵੱਖਰੀ ਆਪਣੀ ਕਾਰ ਜਣਾਈਆ । ਮਿਹਰਵਾਨ ਹੋ ਕੇ ਆਪਣੇ ਮਿਲਣ ਦੀ ਦੇਵੇ ਅੱਖ, ਨਿਝ ਨੇਤਰ ਨੈਣ ਖੁਲ੍ਹਾਈਆ। ਕੂੜੀ ਕਿਰਿਆ ਕਰਕੇ ਭੱਠ, ਸਚ ਸੁਚ ਰੂਪ ਦ੍ਰਿੜਾਈਆ । ਲੇਖਾ ਜਾਣ ਪੰਜ ਤੱਤ, ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਆਪਣੇ ਰੰਗ ਰੰਗਾਈਆ। ਸਚ ਜੈਕਾਰਾ ਬੋਲ ਅਲੱਖ, ਅਲੱਖ ਅਗੋਚਰ ਆਪਣਾ ਨਾਮ ਵਡਿਆਈਆ। ਧੁਰ ਦਾ ਮਾਰਗ ਇਕੋ ਦੱਸ, ਦਹਿ ਦਿਸ਼ਾ ਖੇਲ ਖਿਲਾਈਆ। ਕਲਜੁਗ ਅੰਤ ਗੁਰ ਅਵਤਾਰ ਪੀਰ ਪੈਗ਼ੰਬਰ ਸਚ ਦਵਾਰੇ ਪਾਰਬ੍ਰਹਮ ਅੱਗੇ ਸਾਰੇ ਰਹੇ ਦੱਸ, ਪੂਰਬ ਲੇਖਾ ਸਰਬ ਜਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਦੱਸਣ ਹਾਲ, ਸਾਹਿਬ ਸਤਿਗੁਰ ਅੱਗੇ ਜਣਾਈਆ। ਕਲਜੁਗ ਜੀਵ ਹੋਏ ਬੇਹਾਲ, ਧੀਰਜ ਧੀਰ ਨਾ ਕੋਈ ਧਰਾਈਆ। ਫਿਰੇ ਦਰੋਹੀ ਮੰਦਰ ਮਸਜਦ ਮੱਠ ਸ਼ਿਵਦਵਾਲੇ ਧਰਮਸਾਲ, ਸਾਚਾ ਰੂਪ ਨਜ਼ਰ ਕਿਸੇ ਨਾ ਆਈਆ। ਗੁਰ ਕਾ ਸ਼ਬਦ ਕੋਈ ਨਾ ਰਿਹਾ ਪਾਲ, ਹਿਰਦੇ ਹਰਿ ਨਾ ਕੋਈ ਵਸਾਈਆ। ਫਲ ਦਿਸੇ ਨਾ ਕਿਸੇ ਡਾਲ, ਸਿਮਲ ਰੁੱਖ ਰਹੇ ਲਹਿਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋ ਸਹਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਵੇਖ ਲੋਕਮਾਤ ਹਾਲਤ, ਹਵਾਲਾ ਸਾਰੇ ਰਹੇ ਜਣਾਈਆ। ਸ੍ਰੀ ਭਗਵਾਨ ਬਿਨ ਤੇਰੀ ਅਦਾਲਤ, ਲੇਖਾ ਸਕੇ ਨਾ ਕੋਈ ਚੁਕਾਈਆ । ਦੀਨਾਂ ਮਜ਼੍ਹਬਾਂ ਜਾਤਾਂ ਪਾਤਾਂ ਪਾਈ ਬਗ਼ਾਵਤ, ਸ਼ਰਅ ਕਰੇ ਲੜਾਈਆ। ਸਾਚਾ ਨਾਮ ਕਰੇ ਨਾ ਕੋਈ ਸਖ਼ਾਵਤ, ਮੁਲਾਂ ਸ਼ੇਖ਼ ਮੁਸਾਇਕ ਪੰਡਤ ਪਾਂਧੇ ਕਲਜੁਗ ਅੰਤ ਬੈਠੇ ਮੁਖ ਭਵਾਈਆ। ਮਨ ਮਨਸਾ ਘਰ ਘਰ ਅਦਾਵਤ, ਅੱਠੇ ਪਹਿਰ ਕਰੇ ਲੜਾਈਆ। ਬਾਹਰੋਂ ਦਿਸੇ ਸਰਬ ਸੋਹਣੀ ਕੂੜੀ ਕਿਰਿਆ ਬਨਾਵਟ, ਕਾਇਆ ਮਾਟੀ ਪੰਜ ਤਤ ਪੋਚ ਪੁਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨੈਣ ਉਠਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਕੀ ਗਿਆ ਹੋ, ਚਾਰੋਂ ਕੁੰਟ ਅੰਧੇਰਾ ਛਾਈਆ। ਸ੍ਰਿਸ਼ਟ ਸਬਾਈ ਹੋਈ ਨਿਰਮੋਹ, ਹਕੀਕਤ ਹੱਕ ਨਾ ਕੋਈ ਕਮਾਈਆ। ਗੂੜੀ ਨੀਂਦ ਗਫ਼ਲਤ ਵਿਚ ਗਏ ਸੌ, ਸਾਹਿਬ ਸਤਿਗੁਰ ਚਰਨ ਧਿਆਨ ਨਾ ਕੋਈ ਲਗਾਈਆ। ਮਾਇਆ ਕਾਰਨ ਰਹੇ ਰੋ, ਸਾਧ ਸੰਤ ਬੈਠੇ ਢੇਰੀਆਂ ਢਾਹੀਆ। ਘਰ ਪਰਕਾਸ਼ ਕਰੇ ਨਾ ਕੋਈ ਲੋਅ, ਦੀਪ ਜੋਤ ਨਾ ਕੋਈ ਜਗਾਈਆ। ਆਤਮ ਪਰਮਾਤਮ ਕੋਈ ਸਕੇ ਨਾ ਛੋਹ, ਪੜ੍ਹ ਪੜ੍ਹ ਥੱਕੀ ਸਰਬ ਲੋਕਾਈਆ। ਮੱਕੇ ਮਦੀਨੇ ਆਵਣ ਹੋ ਹੋ, ਹੋਕਾ ਹੱਕ ਨਾ ਕੋਈ ਜਣਾਈਆ। ਗੁਰਦਰ ਮੰਦਰ ਮਸਜਦ ਸ਼ਿਵਦਵਾਲੇ ਮੱਠ ਰਹੇ ਰੋ, ਉਚੀ ਕੂਕ ਕੂਕ ਸੁਣਾਈਆ। ਸਾਚਾ ਮਿਲੇ ਨਾ ਕਿਸੇ ਢੋਆ ਢੋ, ਢੋਲਕ ਛੈਣੇ ਰਹੇ ਖੜਕਾਈਆ।
❋
❋
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਸ਼ਹਿਨਸ਼ਾਹ ਇਕੋ ਤੇਰੀ ਓਟ ਤਕਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਰਹੇ ਦੱਸ, ਪੁਰਖ ਅਕਾਲ ਅੱਗੇ ਜਣਾਈਆ। ਸਾਡਾ ਚਲੇ ਨਾ ਕੋਈ ਵਸ, ਭਰਮੇ ਭੁਲੀ ਸਰਬ ਲੋਕਾਈਆ। ਕੂੜੀ ਕਿਰਿਆ ਅੰਦਰ ਰਹੇ ਵਸ, ਵਾਸਤਾ ਤੇਰੇ ਨਾਲੋਂ ਤੁੜਾਈਆ। ਕਾਮ ਵਾਸਨਾ ਸਾਰੇ ਰਹੇ ਨੱਠ, ਅੱਠੇ ਪਹਿਰ ਮਨ ਹੋਇਆ ਹਲਕਾਈਆ। ਵੇਖ ਕੇ ਆਏ ਤੀਰਥ ਤਟ, ਨਾਰੀ ਪੁਰਸ਼ ਨੰਗੇ ਤਾਰੀਆਂ ਰਹੇ ਲਾਈਆ। ਗੁਰਦਰ ਮੰਦਰ ਮਸਜਦ ਸ਼ਿਵਦਵਾਲੇ ਨਾਲ ਵੇਖੇ ਮੱਠ, ਤੇਰੇ ਚਰਨ ਕਵਲ ਸੀਸ ਨਾ ਕੋਈ ਨਿਵਾਈਆ। ਗਿਆਨੀਆਂ ਧਿਆਨੀਆਂ ਅੰਦਰ ਖੁਲ੍ਹੀ ਨਾ ਵੇਖੀ ਅੱਖ, ਰਸਨਾ ਜਿਹਵਾ ਪੜ੍ਹ ਪੜ੍ਹ ਰਹੇ ਸੁਣਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਤੇਰੇ ਹੁਕਮੇ ਅੰਦਰ ਮਾਰਗ ਦੱਸ, ਦੱਸ ਕੇ ਆਪਣਾ ਪੰਧ ਮੁਕਾਈਆ। ਅੰਤ ਨਿਬੇੜਾ ਕਰੇ ਹੱਕ, ਤੇਰੇ ਹੱਥ ਵਡਿਆਈਆ । ਜਾ ਕੇ ਖੇਲ ਵੇਖ ਬਾਜ਼ੀਗਰ ਨਟ, ਕਲਜੁਗ ਸਵਾਂਗੀ ਆਪਣਾ ਸਵਾਂਗ ਰਚਾਈਆ। ਧੀਰਜ ਰਿਹਾ ਨਾ ਕਿਸੇ ਸਤਿ, ਸੰਤੋਖ ਬੈਠਾ ਮੁਖ ਛੁਪਾਈਆ । ਨਾੜ ਬਹੱਤਰ ਉਬਲੀ ਰੱਤ, ਅਗਨੀ ਤਤ ਰਹੀ ਜਲਾਈਆ। ਚੌਦਾਂ ਵਿਦਿਆ ਪੜ੍ਹਦਿਆਂ ਮਾਰੀ ਗਈ ਮੱਤ, ਚੌਦਾਂ ਲੋਕ ਚੌਦਾਂ ਤਬਕ ਧੀਰਜ ਨਾ ਕੋਈ ਧਰਾਈਆ। ਮਨ ਹੰਕਾਰੀ ਚੁੱਕੀ ਅੱਤ, ਬੁੱਧੀ ਚਲੇ ਨਾ ਕੋਈ ਚਤਰਾਈਆ। ਸਾਚਾ ਬੁਰਜ ਗਿਆ ਢੱਠ, ਕੂੜ ਮਿਨਾਰ ਨਜ਼ਰੀ ਆਈਆ। ਕਾਮ ਵਾਸਨਾ ਲੇਖਾ ਹੱਟ, ਮਾਇਆ ਮਮਤਾ ਮੋਹ ਵਸਤ ਟਿਕਾਈਆ। ਸਾਧ ਸੰਤ ਫੜਕੇ ਮਣਕਾ ਮਣਕਾ ਰਹੇ ਰਟ, ਮਨ ਕਾ ਮਣਕਾ ਨਾ ਕੋਇ ਭਵਾਈਆ । ਸੱਚਾ ਲਾਹਾ ਕੋਈ ਨਾ ਲਏ ਖੱਟ, ਵਣਜ ਕਰੇ ਕੂੜ ਲੋਕਾਈਆ। ਲੇਖੇ ਲੱਗੇ ਨਾ ਕਿਸੇ ਰੱਤ, ਹੱਡ ਮਾਸ ਨਾੜੀ ਚੰਮ ਕੀਮਤ ਕੋਈ ਨਾ ਪਾਈਆ। ਪਰਮ ਪੁਰਖ ਪਰਮਾਤਮ ਸਰਬ ਜੀਆਂ ਦੇ ਹਿਰਦੇ ਜਾ ਕੇ ਵਸ, ਸੁਰਤ ਸਵਾਣੀ ਦੇ ਜਗਾਈਆ। ਸ਼ਬਦ ਅਗੰਮੀ ਚੋਟ ਲਾ ਸੱਟ, ਨਾਮ ਨਿਧਾਨ ਹੱਥ ਉਠਾਈਆ। ਆਪਣੇ ਮਿਲਣ ਦੀ ਦੇ ਅੱਖ, ਜੋ ਬੈਠੇ ਤੈਨੂੰ ਭੁਲਾਈਆ। ਸਦੀ ਬੀਸਵੀਂ ਆਤਮ ਪਰਮਾਤਮ ਦੇ ਮੱਤ, ਸਾਚੀ ਸਿਖਿਆ ਇਕ ਦ੍ਰਿੜਾਈਆ। ਚੌਦਾਂ ਲੋਕ ਗਾਵਣ ਤੇਰਾ ਜਸ, ਚੌਦਾਂ ਤਬਕ ਕਲਮਾ ਇਕੋ ਇਕ ਸੁਣਾਈਆ । ਦੀਨ ਮਜ਼੍ਹਬ ਜਾਤ ਪਾਤ ਤੂੰ ਹੀ ਕੀਤੇ ਵੱਖ, ਅੰਤਮ ਆਪੇ ਲਏ ਮਿਲਾਈਆ। ਅਸੀਂ ਵਾਕ ਭਵਿਖਤ ਸ੍ਰਿਸ਼ਟ ਸਬਾਈ ਆਏ ਦੱਸ, ਕਲਜੁਗ ਅੰਤ ਸ੍ਰੀ ਭਗਵੰਤ ਨਿਹਕਲੰਕ ਵੇਸ ਵਟਾਈਆ। ਸ਼ਬਦ ਗੁਰੂ ਆਪ ਸਮਰਥ, ਸਚ ਤੇਰੀ ਵਡਿਆਈਆ। ਭਰਮੇ ਭੁਲਿਆਂ ਪਾ ਨੱਥ, ਡੋਰੀ ਤੰਦ ਆਪਣਾ ਨਾਮ ਜਣਾਈਆ। ਸ੍ਰਿਸ਼ਟ ਸਬਾਈ ਸੁਣਾ ਇਕੋ ਗਾਥ, ਸਾਚਾ ਢੋਲਾ ਨਾਦ ਜਣਾਈਆ। ਨਿਰਵੈਰ ਹੋ ਕੇ ਦੇਵੇ ਸਾਥ, ਗੁਰ ਅਵਤਾਰ ਪੀਰ ਪੈਗ਼ੰਬਰ ਮੰਗ ਮੰਗਾਈਆ। ਪਰਗਟ ਹੋ ਕੇ ਸਾਖਿਆਤ, ਸਵਛ ਸਰੂਪੀ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਇਕੋ ਇਕ ਉਠਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਰਨ ਅਰਦਾਸ, ਸੀਸ ਚਰਨ ਕਵਲ ਟਿਕਾਈਆ। ਠਾਕਰ ਸਵਾਮੀ ਸਰਬ ਗੁਣਤਾਸ, ਅੰਤਰਜਾਮੀ ਤੇਰੀ ਸਰਨਾਈਆ। ਤੇਰੇ ਵਿਚੋਂ ਉਪਜੀ ਤੇਰੀ ਲੱਖ ਚੁਰਾਸੀ ਜਾਤ, ਘਟ ਘਟ ਅੰਤਰ ਤੇਰਾ ਨੂਰ ਸਮਾਈਆ। ਤੇਰਾ ਨਾਮ ਤੇਰੀ ਗਾਥ, ਤੇਰਾ ਢੋਲਾ ਤੇਰਾ ਸੋਹਲਾ ਤੇਰਾ ਕਲਮਾ ਤੇਰਾ ਨਗ਼ਮਾ, ਤੇਰੀ ਤਾਰੀਫ਼ ਕਰੇ ਲੋਕਾਈਆ। ਨੌ ਸੌ ਚੁਰਾਨਵੇ ਚੌਕੜੀ ਜੁਗ ਪਿਛੋਂ ਪੁਰਖ ਅਕਾਲ ਤੇਰੇ ਕੋਲ ਆਇਆ ਮੁਕੱਦਮਾ, ਅਦਾਲਤ ਹੱਕ ਨਜ਼ਰੀ ਆਈਆ। ਕਲਜੁਗ
❋
❋
ਸਾਨੂੰ ਹੋਇਆ ਸਦਮਾ, ਦੁੱਖ ਲੱਗਾ ਡਾਹਡਾ ਘਾਓ ਸਹਿ ਸਕੇ ਕੋਈ ਨਾ ਰਾਈਆ। ਜੀਵ ਜੰਤ ਗੁਰ ਅਵਤਾਰ ਪੀਰ ਪੈਗ਼ੰਬਰਾਂ ਪਿਛੇ ਚਲੇ ਨਾ ਕਦਮਾਂ, ਮਾਰਗ ਸਾਰੇ ਗਏ ਭੁਲਾਈਆ। ਭਗਤ ਲੱਭੇ ਨਾ ਕੋਈ ਵਿਚੋਂ ਪਦਮਾਂ, ਜਿਸ ਮਿਲਿਆ ਬੇਪਰਵਾਹੀਆ। ਜੀਵ ਜੰਤ ਜਹਾਨ ਹੋਇਆ ਪਗਲਾ, ਹੋਛੀ ਮਤ ਬਣਾਈਆ। ਕੋਈ ਨਾ ਲੇਖਾ ਜਾਣੇ ਅਗਲਾ, ਦਰਗਾਹ ਸਾਚੀ ਮਿਲੇ ਸਜਾਈਆ। ਕਿਰਪਾ ਕਰਕੇ ਸੰਤ ਸੁਹੇਲੇ ਵਿਚੋਂ ਕੱਢ ਲਾ, ਜਨ ਭਗਤਾਂ ਹੋ ਸਹਾਈਆ। ਮਨਮੁਖ ਜੀਵ ਸਾਰੇ ਛੱਡ ਲਾ, ਕੁੰਭੀ ਨਰਕ ਨਿਵਾਸ ਟਿਕਾਈਆ। ਸਤਿ ਧਰਮ ਨਿਸ਼ਾਨਾ ਗੱਡ ਲਾ, ਧੁਰ ਦੀ ਧਾਰ ਇਕ ਪਰਗਟਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜੋ ਤੇਰੇ ਹੁਕਮ ਅੰਦਰ ਦੀਨ ਮਜ਼੍ਹਬ ਕਰਕੇ ਆਏ ਅੱਡਰਾ, ਅੰਤਮ ਲੇਖਾ ਦੇ ਚੁਕਾਈਆ। ਸਾਡੀਆਂ ਪੂਰੀਆਂ ਕਰਦੇ ਸਧਰਾਂ, ਤੇਰੇ ਅੱਗੇ ਅਰਜ਼ੋਈਆ। ਜਿਨ੍ਹਾਂ ਨੂੰ ਦੇਵੇਂ ਆਪਣੇ ਨਾਮ ਦੀ ਮਦਿਰਾ, ਭਰ ਪਿਆਲਾ ਜਾਮ ਪਿਆਈਆ। ਆਪ ਕੱਟੇ ਉਚੀਆਂ ਲੰਮੀਆਂ ਮੰਜ਼ਲਾਂ, ਦੂਰ ਦੁਰਾਡਾ ਪੰਧ ਮੁਕਾਈਆ। ਤੇਰੇ ਪ੍ਰੇਮ ਦੀ ਗਾਏ ਗਜ਼ਲਾ, ਦੂਜਾ ਰਾਗ ਨਾ ਕੋਇ ਸੁਣਾਈਆ। ਚਾਰ ਜੁਗ ਦਾ ਪਿਛਲਾ ਕੱਢ ਕੇ ਛਜਰਾ, ਜੋ ਸੀਮਾਂ ਵੰਡ ਵੰਡਾਈਆ। ਸਾਥੋਂ ਚੁਕਾਇਆ ਨਾ ਜਾਵੇ ਬਦਲਾ, ਬਦਲੀ ਤੇਰੇ ਹੱਥ ਰਖਾਈਆ। ਤੂੰ ਆਦਿ ਜੁਗਾਦੀ ਕਰੇਂ ਅਦਲਾ, ਆਦਲ ਇਕੋ ਇਕ ਅਖਵਾਈਆ। ਕੂੜ ਕੂੜੀ ਕਿਰਿਆ ਵਰਲਾ ਬਾਹਰੋਂ ਚਿੱਟਾ ਰਹਿ ਨਾ ਜਾਏ ਬਗਲਾ, ਦੁਰਮਤ ਮੈਲ ਅੰਦਰੋਂ ਦਏ ਦੁਹਾਈਆ। ਤੇਰੇ ਘਰ ਇਕੋ ਜਿਹਾ ਸ਼ਾਹ ਕੰਗਲਾ, ਊਚ ਨੀਚ ਨਜ਼ਰ ਕੋਈ ਨਾ ਆਈਆ । ਦੋ ਜਹਾਨਾਂ ਤੇਰਾ ਲੱਗਾ ਜੰਗਲਾ, ਸ਼ਬਦੀ ਡੋਰ ਤੰਦ ਬੰਧਾਈਆ। ਹੁਣ ਕੂੜੀ ਕਿਰਿਆ ਜਗਤ ਅਖਾੜਾ ਵੇਖ ਨਾ ਦੰਗਲਾ, ਬੇਪਰਵਾਹ ਆਪਣੀ ਦਇਆ ਕਮਾਈਆ। ਸਭ ਦੇ ਕੱਟਦੇ ਸ਼ਰਅ ਜ਼ੰਜੀਰ ਸੰਗਲਾ, ਨਾਮ ਕਟਾਰ ਤਿਖੀ ਧਾਰ ਚਲਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਦਰ ਤੇਰੇ ਇਕੋ ਮੰਗ ਮੰਗਦਾ, ਖਾਲੀ ਝੋਲੀ ਅੱਗੇ ਡਾਹੀਆ। ਬਿਨ ਤੇਰੇ ਸਮਾਂ ਸੁਹੰਜਣਾ ਲੋਕਮਾਤ ਨਾ ਜੱਗ ਦਾ, ਸੋਭਾਵੰਤ ਨਾ ਦੇਵੇ ਕੋਈ ਵਡਿਆਈਆ । ਹੁਣ ਵੇਲਾ ਨਹੀਂ ਅਜ ਪਜ ਦਾ, ਵਾਕ ਭਵਿਖਤ ਪੂਰਾ ਦਏ ਕਰਾਈਆ। ਭਗਤ ਭਗਵਾਨ ਤੈਨੂੰ ਫਿਰੇ ਲੱਭਦਾ, ਚਾਰੋਂ ਕੁੰਟ ਖੋਜ ਖੁਜਾਈਆ । ਹੁਣ ਤੇਰੀ ਕਿਰਪਾ ਪੈਂਡਾ ਮੁੱਕੇ ਤੇਰੀ ਹੱਦ ਦਾ, ਤੇਰੇ ਮੰਦਰ ਚੜ੍ਹ ਦਰਸ ਕੋਇ ਨਾ ਪਾਈਆ। ਤੂੰ ਕਿਰਪਾਨਿਧਾਨ ਜੁਗ ਚੌਕੜੀ ਗ਼ਰੀਬ ਨਿਮਾਣਿਆਂ ਭਗਤਾਂ ਵਲ ਭੱਜਦਾ, ਨਿਰਗੁਣ ਸਰਗੁਣ ਰੂਪ ਵਟਾਈਆ। ਵੇਖ ਹਾਲ ਕਲੂ ਕਲ ਦਾ, ਚਾਰੋਂ ਕੁੰਟ ਅੰਧੇਰਾ ਛਾਈਆ। ਪਿਓ ਪੁੱਤਰ ਇਕ ਦੂਜੇ ਨੂੰ ਛਲਦਾ, ਮਾਤ ਪੁਤ ਕੂੜੀ ਸੇਜ ਰਿਹਾ ਹੰਢਾਈਆ। ਸ੍ਰਿਸ਼ਟ ਸਬਾਈ ਦੁੱਖ ਭੋਗੇ ਕਰਮਾਂ ਫਲ ਦਾ, ਧਰਮਾਂ ਵਿਚੋਂ ਤੇਰਾ ਧਰਮ ਸਮਝ ਕਿਸੇ ਨਾ ਆਈਆ। ਬੇਸ਼ਕ ਤੇਰਾ ਵਾਸਾ ਨਿਹਚਲ ਧਾਮ ਅਟੱਲ ਦਾ, ਹਰ ਘਟ ਤੇਰਾ ਨੂਰ ਨਜ਼ਰੀ ਆਈਆ। ਜੁਗ ਚੌਕੜੀ ਤੂੰ ਵਲ ਛਲ ਕਰਦਾ, ਅਛਲ ਅਛਲ ਤੇਰੀ ਵਡਿਆਈਆ। ਵੇਖ ਸੰਸਾਰ ਕੂੜੀ ਅਗਨੀ ਬਲਦਾ, ਤੁਧ ਬਿਨ ਸਕੇ ਨਾ ਕੋਈ ਬੁਝਾਈਆ। ਲੇਖਾ ਮੁਕੇ ਜਲ ਥਲ ਦਾ, ਸਮੁੰਦ ਸਾਗਰ ਡੂੰਘੇ ਵਹਿਣ ਧਿਆਨ ਲਗਾਈਆ। ਤੇਰਾ ਰੂਪ ਸ਼ਾਹੋ ਭੂਪ ਸੂਰੇ ਸਰਬੰਗ ਦਾ, ਸਚ ਸੁਲਤਾਨ ਤੇਰੀ ਸ਼ਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਸ੍ਰਿਸ਼ਟ ਸਬਾਈ ਵੇਖ ਘਰ, ਸ਼ਬਦ ਸਤਿਗੁਰ ਅੰਦਰ ਵੜ, ਮਹਲ ਅਟੱਲ ਉਚ ਮੁਨਾਰੇ ਖੜ, ਘਰ ਖਿੜਕੀ ਕੁੰਡਾ ਬੰਦ ਕਿਵਾੜੀ ਸਭ ਦੀ ਦੇ ਖੁਲ੍ਹਾਈਆ। ਤੇਰੀ ਸਰਨਾਈ ਤੇਰੇ ਡਿਗਨ
❋
❋
ਦੜ, ਲੇਖਾ ਚੁਕੇ ਚੋਟੀ ਜੜ, ਤੇਰਾ ਨਾਉਂ ਇਕਾ ਜਾਣ ਪੜ੍ਹ, ਤੇਰੇ ਪ੍ਰੇਮ ਪਿਆਰ ਅੰਦਰ ਜਾਵਣ ਮਰ, ਮਰਿਆਂ ਵਿਚੋਂ ਮਰਨ ਜਨਮ ਵਿਚੋਂ ਜਨਮ ਲੈਣ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੇਣਾ ਸੁਹੰਜਣਾ ਵਰ, ਸ੍ਰਿਸ਼ਟ ਸਬਾਈ ਜੀਵ ਜੰਤ ਸਾਧ ਸੰਤ ਵਰਨ ਬਰਨ ਸਭ ਤੇਰਾ ਇਸ਼ਟ ਇਕ ਮਨਾਈਆ।