ਪੁਸਤਕਾਲਾਭਾਗ ੧੬

੨੩ ਮਾਘ ੨੦੨੦ ਬਿਕ੍ਰਮੀ ਸਰਦਾਰਾ ਸਿੰਘ ਦੇ ਘਰ ਕਲਾ ਨੌਰ ਸ਼ਹਿਰ ਜ਼ਿਲਾ ਗੁਰਦਾਸਪੁਰ

ਸਤਿਗੁਰ ਸ਼ਬਦ ਪੂਰੀ ਮੰਗ, ਨੌ ਸੌ ਚੁਰਾਨਵੇ ਚੌਕੜੀ ਜੁਗ ਪਿਛੋਂ ਅੰਤ ਕਰਾਇੰਦਾ। ਸਾਹਿਬ ਸਤਿਗੁਰ ਦੇ ਅਨੰਦ, ਸਚ ਸਮਗਰੀ ਝੋਲੀ ਪਾਇੰਦਾ। ਧੁਰ ਸੰਦੇਸਾ ਸੂਰਾ ਸਰਬੰਗ, ਨਰ ਨਿਰੰਕਾਰਾ ਆਪ ਸੁਣਾਇੰਦਾ। ਜੁਗ ਚੌਕੜੀ ਜੋ ਵੰਡੀ ਵੰਡ, ਦੀਨ ਮਜ਼੍ਹਬ ਆਪ ਸਮਝਾਇੰਦਾ । ਕਲਜੁਗ ਅੰਤਮ ਵੇਖ ਸਭ ਦੀ ਨੰਗੀ ਕੰਡ, ਸਿਰ ਹੱਥ ਨਾ ਕੋਈ ਰਖਾਇੰਦਾ। ਕੂੜੀ ਕਿਰਿਆ ਪਾਵਣ ਡੰਡ, ਸਚ ਧਰਮ ਨਾ ਕੋਈ ਜਣਾਇੰਦਾ । ਮਨ ਵਾਸਨਾ ਕੀਤੀ ਖੰਡ ਖੰਡ, ਬੁਧੀ ਮੇਲ ਨਾ ਕੋਈ ਮਿਲਾਇੰਦਾ। ਆਤਮ ਸਭ ਦੀ ਹੋਈ ਰੰਡ, ਕੰਤ ਸੁਹਾਗੀ ਸੰਗ ਨਾ ਕੋਈ ਰਖਾਇੰਦਾ । ਘਰ ਪਰਕਾਸ਼ ਨਾ ਚੜ੍ਹਿਆ ਚੰਦ, ਤਨ ਅੰਧੇਰ ਨਾ ਕੋਈ ਮਿਟਾਇੰਦਾ। ਕਾਇਆ ਚੋਲੀ ਨਾ ਸਕੇ ਰੰਗ, ਦੁਰਮਤ ਮੈਲ ਨਾ ਕੋਈ ਧਵਾਇੰਦਾ । ਆਤਮ ਪਰਮਾਤਮ ਢੋਲਾ ਗਾਏ ਕੋਈ ਨਾ ਛੰਦ, ਸਹਿੰਸਾ ਰੋਗ ਨਾ ਕੋਈ ਚੁਕਾਇੰਦਾ। ਆਸਾ ਤ੍ਰਿਸ਼ਨਾ ਮਾਇਆ ਮਮਤਾ ਕੂੜੀ ਕਿਰਿਆ ਖਾਵਣ ਗੰਦ, ਅੰਮ੍ਰਿਤ ਰਸ ਜਾਮ ਨਾ ਕੋਈ ਪਿਆਇੰਦਾ। ਫਿਰੀ ਦੁਹਾਈ ਵਿਚ ਵਰਭੰਡ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਵਖਾਇੰਦਾ। ਸਾਚਾ ਖੇਲ ਕਲਜੁਗ ਧਾਰ, ਧਰਨੀ ਧਰਤ ਧਵਲ ਵੇਖ ਵਖਾਈਆ। ਨੇਤਰ ਰੋਵੇ ਖਾਣੀ ਚਾਰ, ਅੰਡਜ ਜੇਰਜ ਉਤਭੁਜ ਸੇਤਜ ਰਹੀ ਕੁਰਲਾਈਆ। ਚਾਰੇ ਬਾਣੀ ਧਾਹਾਂ ਰਹੀ ਮਾਰ, ਪਰਾ ਪਸੰਤੀ ਮਧਮ ਬੈਖਰੀ ਆਪਣਾ ਹਾਲ ਸੁਣਾਈਆ। ਗੁਰ ਅਵਤਾਰ ਪੀਰ ਪੈਗੰਬਰ ਨਾਤਾ ਤੋੜ ਗਏ ਸੰਸਾਰ, ਸਾਚਾ ਸੰਗ ਨਜ਼ਰ ਕੋਈ ਨਾ ਆਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਕਰਨ ਹਾਹਾਕਾਰ, ਅੰਜੀਲ ਕੁਰਾਨ ਹੋਕਾ ਦੇ ਦੇ ਰਹੇ ਸੁਣਾਈਆ। ਚਾਰੋਂ ਕੁੰਟ ਦਿਸੇ ਧੂਅੰਧਾਰ, ਸਾਚਾ ਨੂਰ ਨਾ ਕੋਈ ਰੁਸ਼ਨਾਈਆ। ਪੁਰਖ ਅਕਾਲ ਅਬਿਨਾਸ਼ੀ ਘਟ ਘਟ ਵਾਸੀ ਨਜ਼ਰ ਨਾ ਆਏ ਨਿਰਗੁਣ ਯਾਰ, ਸਰਗੁਣ ਸੱਜਣ ਸਚ ਨਾ ਕੋਈ ਮਿਲਾਈਆ। ਸਚ ਸੰਦੇਸਾ ਦੇਵੇ ਕੋਈ ਨਾ ਆਣ, ਮੰਦਰ ਅੰਦਰ ਕਾਇਆ ਰਾਗ ਨਾ ਕੋਇ ਅਲਾਈਆ। ਧੁਰ ਦਾ ਲੇਖਾ ਸਕੇ ਨਾ ਕੋਈ ਵਿਚਾਰ, ਪੜ੍ਹ ਪੜ੍ਹ ਥੱਕੀ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸ਼ਬਦੀ ਸੁਤ ਰਿਹਾ ਵਖਾਈਆ। ਕਲਜੁਗ ਵੇਖ ਜਗਤ ਅੰਧੇਰਾ, ਜਾਗਰਤ ਜੋਤ ਨਾ ਕੋਇ ਰੁਸ਼ਨਾਇੰਦਾ। ਕਿਸੇ ਨਾ ਸੁਝੇ ਸੰਝ ਸਵੇਰਾ, ਨਿਰਮਲ ਨੂਰ ਨਾ ਕੋਈ ਚਮਕਾਇੰਦਾ। ਸਾਧ ਸੰਤ ਬੰਨੇ ਕੋਈ ਨਾ ਬੇੜਾ, ਸ਼ੌਹ ਦਰਿਆ ਪਾਰ ਨਾ ਕੋਈ ਕਰਾਇੰਦਾ। ਲੱਖ ਚੁਰਾਸੀ ਜੀਵ ਜੰਤ ਜੁੜਿਆ ਦੱਸੇ ਕਿਹੜਾ, ਗ੍ਰਹਿ ਮੰਦਰ ਅੰਦਰ ਸੋਭਾ ਸਚ ਨਾ ਕੋਈ ਪਾਇੰਦਾ। ਪੁਰਖ ਅਕਾਲ ਕਿਸੇ ਨਜ਼ਰ ਨਾ ਆਏ ਨੇੜਾ, ਦੂਰ ਦੁਰਾਡਾ ਪੰਧ ਨਾ ਕੋਈ ਮੁਕਾਇੰਦਾ। ਪੰਜ ਵਿਕਾਰਾ ਘਰ ਘਰ ਛਿੜਿਆ ਝੇੜਾ, ਝਗੜਾ

❋

❋

ਅੱਗੇ ਹੋ ਨਾ ਕੋਈ ਮੁਕਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਲੇਖਾ ਲਿਖ ਕੇ ਗਏ ਬਥੇਰਾ, ਕਾਗਜ਼ ਕਲਮ ਸ਼ਾਹੀ ਰੋ ਰੋ ਸਰਬ ਸੁਣਾਇੰਦਾ । ਕੋਈ ਨਾ ਕਹੇ ਪ੍ਰਭੂ ਮੈਂ ਤੇਰਾ, ਜਗਤ ਨਾਤਾ ਸਰਬ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਰਾਹ ਆਪ ਜਣਾਇੰਦਾ। ਸ਼ਬਦ ਸੁਤ ਉਠ ਵੇਖ ਕਰ ਧਿਆਨ, ਕਰ ਕਿਰਪਾ ਰਿਹਾ ਜਣਾਈਆ। ਸ੍ਰਿਸ਼ਟ ਸਬਾਈ ਭੁੱਲਾ ਸਰਬ ਗਿਆਨ, ਗੁਰ ਕਾ ਸ਼ਬਦ ਖੋਜ ਕੋਇ ਨਾ ਪਾਈਆ। ਅਠਸਠ ਤੀਰਥ ਗੰਗਾ ਗੋਦਾਵਰੀ ਜਮਨਾ ਸੁਰਸਤੀ ਨਹਾਵਣ ਨਹਾਨ, ਸਚ ਸਰੋਵਰ ਤਾਰੀ ਕੋਇ ਨਾ ਲਾਈਆ। ਰਸਨਾ ਜਿਹਵਾ ਬਣਿਆ ਪੀਣ ਖਾਣ, ਅੰਮ੍ਰਿਤ ਰਸ ਨਿਝਰ ਝਿਰਨਾ ਨਾ ਕੋਇ ਝਿਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜਗਤ ਰੀਤੀ ਰਿਹਾ ਵਖਾਈਆ। ਸ਼ਬਦ ਗੁਰ ਵੇਖ ਜਗਤ ਰੀਤੀ, ਰੀਤੀਵਾਨ ਦਇਆ ਕਮਾਇੰਦਾ। ਖਾਲੀ ਦਿਸੇ ਮੰਦਰ ਮਸੀਤੀ, ਸ਼ਿਵਦਵਾਲਾ ਮੱਠ ਸੋਭਾ ਕੋਇ ਨਾ ਪਾਇੰਦਾ। ਗੁਰੂਦਵਾਰ ਮਿਲੇ ਨਾ ਪਵਣ ਠਾਂਡੀ ਸੀਤੀ, ਅਗਨੀ ਤਤ ਨਾ ਕੋਈ ਬੁਝਾਇੰਦਾ। ਏਕਾ ਰੂਪ ਨਜ਼ਰ ਨਾ ਆਏ ਹਸਤ ਕੀਟੀ, ਊਚ ਨੀਚ ਝਗੜਾ ਸਰਬ ਜਣਾਇੰਦਾ। ਸਾਰੇ ਗੌਂਦੇ ਪੜ੍ਹਦੇ ਕਹਾਣੀ ਪਿਛਲੀ ਬੀਤੀ, ਅਗਲਾ ਰਾਹ ਘਰ ਦਾ ਭੇਵ ਨਾ ਕੋਈ ਸੁਣਾਇੰਦਾ। ਸਿਮਰਤ ਵੇਦ ਪੁਰਾਨ ਕਹਿਣ ਪਤਤ ਪਨੀਤੀ, ਪਤਤ ਪਾਵਨ ਬੇਪਰਵਾਹ ਇਕੋ ਇਕ ਅਖਵਾਇੰਦਾ। ਆਦਿ ਜੁਗਾਦਿ ਜੁਗ ਚੌਕੜੀ ਲੱਖ ਚੁਰਾਸੀ ਜਿਸ ਦੀ ਨਿਕੀ ਜਿਹੀ ਬਗੀਚੀ, ਗੁਰ ਅਵਤਾਰ ਪੀਰ ਪੈਗੰਬਰ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਲਜੁਗ ਅੰਤਮ ਭੇਵ ਚੁਕਾਇੰਦਾ। ਸ਼ਬਦ ਗੁਰ ਵੇਖੇ ਨੈਣ, ਨੇਤਰ ਅੱਖ ਨਜ਼ਰ ਨਾ ਆਈਆ। ਅਲਫ਼ ਯੇ ਕੀ ਕੁਛ ਕਹਿਣ, ਕਵਣ ਮਿਲੇ ਜਗਤ ਵਡਿਆਈਆ। ਪੀਰ ਪੈਗ਼ੰਬਰ ਕੀ ਕੁਛ ਆਏ ਦੇਣ, ਵਸਤ ਅਮੋਲਕ ਕੀ ਵਰਤਾਈਆ। ਗੁਰ ਅਵਤਾਰ ਕਿਸ ਮੰਦਰ ਆਏ ਰਹਿਣ, ਕਵਣ ਦਵਾਰਾ ਸੋਭਾ ਪਾਈਆ। ਸ਼ਾਸਤਰ ਸਿਮਰਤ ਕਿਸ ਦਵਾਰੇ ਠਾਂਡੇ ਹੋ ਕੇ ਬਹਿਣ, ਸਾਂਤਕ ਸਤਿ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਖਾਵਣਹਾਰਾ ਸਾਚਾ ਘਰ, ਦਰ ਦਰਵਾਜ਼ਾ ਇਕ ਖੁਲ੍ਹਾਈਆ। ਕਲਜੁਗ ਖੁਲ੍ਹਿਆ ਵੇਖ ਦਰਵਾਜ਼ਾ, ਧੁਰਦਰਗਾਹੀ ਭੇਵ ਚੁਕਾਇੰਦਾ। ਭੂਪਤ ਭੂਪ ਰਾਜਨ ਰਾਜਾ, ਸ਼ਹਿਨਸ਼ਾਹ ਹੁਕਮ ਸੁਣਾਇੰਦਾ। ਅਸਵ ਘੋੜਾ ਧੁਰ ਦਾ ਤਾਜਾ, ਸ਼ਾਹਸਵਾਰਾ ਵੇਸ ਵਟਾਇੰਦਾ। ਪੀਰ ਪੈਗ਼ੰਬਰ ਗੁਰ ਅਵਤਾਰ ਜਿਸ ਨੇ ਸਾਜਨ ਸਾਜਾ, ਘਾੜਤ ਘੜ ਰੂਪ ਵਟਾਇੰਦਾ। ਦੋ ਜਹਾਨਾਂ ਫਿਰੇ ਭਾਜਾ, ਨਿਰਗੁਣ ਸਰਗੁਣ ਵੇਖ ਵਖਾਇੰਦਾ। ਜੁਗ ਚੌਕੜੀ ਰਚਨਹਾਰਾ ਕਾਜਾ, ਲੱਖ ਚੁਰਾਸੀ ਬੰਧਨ ਪਾਇੰਦਾ। ਸ਼ਬਦ ਅਗੰਮੀ ਮਾਰੇ ਵਾਜਾ, ਧੁਰ ਦੀ ਬਾਣੀ ਬਾਣ ਲਗਾਇੰਦਾ। ਆਦਿ ਜੁਗਾਦਿ ਜੁਗ ਚੌਕੜੀ ਜਨ ਭਗਤਾਂ ਹੋਵੇ ਦਾਸੀ ਦਾਸਾ, ਬਣ ਸੇਵਕ ਸੇਵ ਆਪ ਕਮਾਇੰਦਾ। ਅੰਤਮ ਵੇਖੇ ਖੇਲ ਤਮਾਸ਼ਾ, ਨਿਰਵੈਰ ਨਿਰਗੁਣ ਨਿਰਾਕਾਰ ਜੋਤ ਰੁਸ਼ਨਾਇੰਦਾ । ਜੋਤ ਸਰੂਪੀ ਜੋਤ ਪਰਕਾਸ਼ਾ, ਸ਼ਬਦੀ ਡੰਕ ਵਜਾਇੰਦਾ। ਗੁਰਮੁਖਾਂ ਕਰੇ ਪੂਰੀ ਆਸਾ, ਕਲਜੁਗ ਕੂੜੀ ਕਿਰਿਆ ਦੂਰ ਕਰਾਇੰਦਾ। ਲੱਖ ਚੁਰਾਸੀ ਕਰੇ ਬੰਦ ਖੁਲਾਸਾ, ਆਵਣ ਜਾਵਣ ਪੰਧ ਮੁਕਾਇੰਦਾ। ਨਾਮ ਜਪਾਏ ਸਵਾਸ ਸਵਾਸਾ, ਪਵਣ ਪਵਣਾਂ ਵਿਚ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਧਾਰ ਆਪ ਬਦਲਾਇੰਦਾ। ਸਾਚੀ ਧਾਰ ਕਰੇ ਬਦਲੀ, ਬਦਲਾ ਦੋ

❋

❋

ਜਹਾਨ ਚੁਕਾਈਆ। ਪੁਰਖ ਅਕਾਲ ਇਕੋ ਅਦਲੀ, ਸਚ ਅਦਾਲਤ ਨਾਮ ਇਕ ਲਗਾਈਆ। ਗੁਰਮੁਖ ਪੁਚਾਏ ਆਪਣੀ ਮਜ਼ਲੀ, ਪੰਧ ਦੂਰ ਦੁਰਾਡਾ ਦਏ ਚੁਕਾਈਆ। ਫ਼ਜ਼ਲ ਕਰੇ ਵਡ ਦਾਤਾ ਫ਼ਜ਼ਲੀ, ਮਿਹਰਵਾਨ ਰਹਿਮਤ ਇਕ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਦਾ ਵਡਿਆਈਆ। ਕਲਜੁਗ ਵੇਖ ਅੰਤ ਅਨੋਖਾ, ਪੁਰਖ ਅਕਾਲ ਦਇਆ ਕਮਾਈਆ। ਸ੍ਰਿਸ਼ਟ ਸਬਾਈ ਕਰਦੀ ਵੇਖੀ ਧੋਖਾ, ਸਾਚਾ ਸੱਜਣ ਰੂਪ ਨਾ ਕੋਈ ਵਖਾਈਆ। ਜਨ ਭਗਤਾਂ ਕਿਰਪਾ ਕਰਕੇ ਦੱਸੇ ਮਾਰਗ ਸੌਖਾ, ਧੁਰ ਸੰਦੇਸਾ ਰਾਗ ਸੁਣਾਈਆ । ਲੱਖ ਚੁਰਾਸੀ ਮਾਨਸ ਜਨਮ ਵਿਚੋਂ ਇਕੋ ਮੌਕਾ, ਪੁਰਖ ਅਕਾਲ ਝੋਲੀ ਪਾਈਆ। ਸਾਢੇ ਤਿੰਨ ਹੱਥ ਭਗਤ ਸੁਹਾਏ ਜਗਤ ਸੁਹਾਏ ਕੋਠਾ, ਘਰ ਵਿਚ ਘਰ ਡੇਰਾ ਲਾਈਆ। ਕਰ ਪਰਕਾਸ਼ ਨਿਰਗੁਣ ਜੋਤਾ, ਦੀਪਕ ਦੀਆ ਇਕ ਟਿਕਾਈਆ। ਰਾਗ ਨਾਦ ਗਾਏ ਬਿਨ ਤਾਲ ਤਲਵਾੜ ਸਲੋਕਾ, ਅਨਰਾਗੀ ਆਪਣਾ ਰਾਗ ਸੁਣਾਈਆ। ਜਿਨ੍ਹਾਂ ਪਾਰਬ੍ਰਹਮ ਪਤਿਪਰਮੇਸ਼ਵਰ ਮਿਲਿਆ ਤਿਨ੍ਹਾਂ ਲੋੜ ਰਹੇ ਨਾ ਪੜ੍ਹਨਾ ਪੋਥਾ, ਕਾਗ਼ਜ਼ ਵੇਖ ਨਾ ਖ਼ੁਸ਼ੀ ਮਨਾਈਆ। ਪ੍ਰਭ ਦਰਸ਼ਨ ਦਾ ਰੱਖਣ ਸ਼ੌਂਕਾ, ਨੇਤਰ ਨੈਣ ਨੈਣ ਉਠਾਈਆ। ਬਿਹਬਲ ਹੋ ਕੇ ਉਚੀ ਕੂਕ ਸੁਣਾਵਣ ਹੋਕਾ, ਸ੍ਰਿਸ਼ਟ ਸਬਾਈ ਦੇਣ ਸਮਝਾਈਆ। ਆਓ ਵੇਖੋ ਪ੍ਰਭ ਦੀ ਨੌਕਾ, ਨਈਆ ਨਾਮ ਰਿਹਾ ਚਲਾਈਆ। ਗੁਰਮੁਖ ਵਿਰਲਾ ਓਥੇ ਪਹੁੰਚਾ, ਜਿਸ ਦੇਵੇ ਮਾਣ ਵਡਿਆਈਆ। ਲੱਖ ਚੁਰਾਸੀ ਜੀਵ ਜਹਾਨ ਬਿਨ ਹਰਿ ਨਾਮੇ ਖਾਲੀ ਗਿਆਂ ਔਂਤਾ, ਪਈ ਕੂੜੀ ਜਗਤ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਹਰਿ, ਜਨ ਸਾਚੇ ਲਏ ਜਗਾਈਆ। ਕਲਜੁਗ ਅੰਤਮ ਖੋਲ੍ਹੇ ਜਾਗ, ਜਨ ਭਗਤਾਂ ਬੂਝ ਬੁਝਾਇੰਦਾ। ਅੰਤਰ ਆਤਮ ਦੇ ਵੈਰਾਗ, ਧੁਰ ਦੀ ਧਾਰ ਵਖਾਇੰਦਾ। ਸਚ ਸੁਣਾਏ ਸ਼ਬਦ ਨਾਦ, ਤਨ ਨਗਾਰੇ ਚੋਟ ਲਗਾਇੰਦਾ। ਭੇਵ ਚੁਕਾਏ ਬ੍ਰਹਮ ਬ੍ਰਹਿਮਾਦ, ਬ੍ਰਹਿਮਾਂਡ ਆਪਣੀ ਕਲ ਪਰਗਟਾਇੰਦਾ। ਲੇਖਾ ਜਾਣੇ ਕਾਇਆ ਮਾਟੀ ਚਾਮ, ਤਤਵ ਤਤ ਖੋਜ ਖੁਜਾਇੰਦਾ। ਵਾਹਿਦ ਲਾਸ਼ਰੀਕ ਇਕੋ ਗਾਡ, ਪਰਮ ਪੁਰਖ ਅਖਵਾਇੰਦਾ । ਜਨ ਭਗਤਾਂ ਕਰੇ ਧੁਰ ਦਾ ਲਾਡ, ਸੂਫੀ ਗੋਦੀ ਆਪ ਬਹਾਇੰਦਾ। ਏਥੇ ਓਥੇ ਰੱਖੇ ਲਾਜ, ਦੋ ਜਹਾਨਾਂ ਸੋਭਾ ਪਾਇੰਦਾ। ਅੰਦਰ ਵੜ ਕੇ ਕਾਇਆ ਪੌੜੇ ਚੜ੍ਹ ਕੇ ਸ਼ਬਦ ਅੱਗੇ ਖੋਲ੍ਹੇ ਰਾਜ਼, ਰਾਜ਼ਕ ਰਹੀਮ ਦਇਆ ਕਮਾਇੰਦਾ । ਲੇਖਾ ਚੁੱਕੇ ਵੁਜ਼ੂ ਸਜਦਾ ਨਿਮਾਜ਼, ਨਵਾਜ਼ਿਸ਼ ਆਪਣੀ ਇਕ ਕਰਾਇੰਦਾ। ਜਨ ਭਗਤਾਂ ਬਣ ਮੁਹਤਾਜ, ਮੁਹੱਬਤ ਆਪਣੇ ਨਾਲ ਬਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਸਾਚੇ ਅੱਖ ਖੁਲ੍ਹਾਇੰਦਾ। ਹਰਿਜਨ ਖੋਲ੍ਹ ਆਪਣੀ ਅੱਖ, ਬਿਨ ਅੱਖਰਾਂ ਅੱਖਰ ਦਏ ਜਣਾਈਆ। ਨਿਰਗੁਣ ਰੂਪ ਹੋ ਪਰਤੱਖ, ਪਾਰਖੂ ਆਪਣਾ ਪੜਦਾ ਲਾਹੀਆ। ਹਿਰਦੇ ਅੰਦਰ ਅੰਤਮ ਵਸ, ਪਰਮਾਤਮ ਹੋ ਸਹਾਈਆ । ਤੀਰ ਨਿਰਾਲਾ ਮਾਰੇ ਕਸ, ਤਿਖੀ ਮੁਖੀ ਧਾਰ ਬਣਾਈਆ। ਗੜ੍ਹ ਹੰਕਾਰੀ ਬੁਰਜ ਜਾਏ ਢੱਠ, ਮਾਇਆ ਮਮਤਾ ਡੇਰਾ ਢਾਹੀਆ। ਕੂੜੀ ਕਿਰਿਆ ਹੋਵੇ ਭੱਠ, ਲੰਬੂ ਜੋਤੀ ਇਕੋ ਲਾਈਆ। ਅੰਤਰ ਆਤਮ ਦੇਵੇ ਰਸ, ਰਸ ਰਸੀਆ ਬੇਪਰਵਾਹੀਆ। ਜਨ ਭਗਤਾਂ ਅੰਤਰ ਆਪੇ ਹੱਸ, ਖ਼ੁਸ਼ੀਆਂ ਰਾਗ ਸੁਣਾਈਆ। ਤੂੰ ਮੇਰਾ ਮੈਂ ਤੇਰੇ ਵਸ, ਦੂਜਾ ਨਜ਼ਰ ਕੋਈ ਨਾ ਆਈਆ। ਭਗਤ ਭਗਵਾਨ ਮੇਲਾ ਇਕ ਇਕੱਠ, ਘਰ ਸਾਚੇ ਵੱਜੇ ਵਧਾਈਆ। ਸੋਹੰ ਰੂਪ ਇਕ ਦੂਜੇ ਦਾ ਗਾਵਨ ਜਸ, ਦਵੈਤੀ ਰੂਪ ਨਾ ਕੋਈ ਵਖਾਈਆ। ਜੋਤੀ ਜੋਤ ਸਰੂਪ

❋

❋

ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਪਤ ਲਏ ਰੱਖ, ਰੱਖਿਆ ਕਰੇ ਥਾਉਂ ਥਾਈਂਆ। ਕਲਜੁਗ ਅੰਤ ਭਗਤ ਭਗਵੰਤ, ਭਾਵੀ ਭੈ ਭੌ ਸਰਬ ਚੁਕਾਈਆ। ਨਾਮ ਜਣਾ ਮਣੀਆ ਮੰਤ, ਮਨ ਵਾਸਨਾ ਡੇਰਾ ਢਾਹੀਆ। ਚੋਲੀ ਚਾੜ੍ਹ ਰੰਗ ਬਸੰਤ, ਕਾਇਆ ਦਏ ਵਡਿਆਈਆ । ਬੋਧ ਅਗਾਧ ਬਣਕੇ ਪੰਡਤ, ਸਾਚੀ ਵਿਦਿਆ ਦਏ ਸਮਝਾਈਆ। ਲੇਖ ਚੁਕਾ ਜੇਰਜ ਅੰਡਜ, ਉਤਭੁਜ ਸੇਤਜ ਡੇਰਾ ਢਾਹੀਆ। ਮਾਨਸ ਜਨਮ ਬਣਾ ਬਣਤ, ਸਾਚਾ ਘਾੜਤ ਲਏ ਘੜਾਈਆ। ਕਰ ਮਿਲਾਵਾ ਨਾਰ ਕੰਤ, ਸੇਜ ਸੁਹੰਜਣੀ ਸੋਭਾ ਪਾਈਆ। ਗੁਰਮੁਖ ਮੇਲ ਸਾਚੇ ਸੰਤ, ਜਨ ਭਗਤਾਂ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਗੁਰਦੇਵ ਅਲੱਖ ਅਭੇਵ ਅੰਤਰ ਆਤਮ ਪਰਮਾਤਮ ਬ੍ਰਹਮ ਪਾਰਬ੍ਰਹਮ ਨਿਹਕਰਮ ਆਪਣੀ ਕਰਨੀ ਕਰਤਾ ਦਏ ਸਮਝਾਈਆ।

੨੩ ਮਾਘ ੨੦੨੦ ਬਿਕ੍ਰਮੀ ਬੀਬੀ ਜੀਤੋ ਦੇ ਘਰ ਰਾਮ ਪੁਰਾ ਜ਼ਿਲਾ ਗੁਰਦਾਸਪੁਰ

ਭਗਤ ਗ੍ਰਹਿ ਸਦਾ ਅਟੱਲ, ਆਦਿ ਜੁਗਾਦਿ ਸੋਭਾ ਪਾਇੰਦਾ। ਦੋ ਜਹਾਨਾਂ ਉਪਰ ਮਹੱਲ, ਸ੍ਰੀ ਭਗਵਾਨ ਆਪ ਸੁਹਾਇੰਦਾ। ਨਿਰਮਲ ਦੀਪਕ ਰਿਹਾ ਬਲ, ਜੋਤੀ ਨੂਰ ਡਗਮਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਚੌਕੜੀ ਜਨ ਭਗਤਾਂ ਵੇਖ ਵਖਾਇੰਦਾ । ਜਗਤ ਮੁਨਾਰਾ ਸਭ ਤੇ ਉਚਾ, ਊਚੋ ਊਚ ਦਏ ਵਡਿਆਈਆ। ਜਿਸ ਅੰਦਰ ਗੁਰਮੁਖ ਗੁਰਸਿਖ ਸੋਹਣਾ ਸੁਤਾ, ਨਿਜ ਨੇਤਰ ਧਿਆਨ ਲਗਾਈਆ । ਗ੍ਰਹਿ ਮੰਦਰ ਅੰਦਰ ਇਕੋ ਨਾਮ ਭੁਜਾ, ਕੂੜੀ ਕਿਰਿਆ ਨੇੜ ਨਾ ਆਈਆ। ਪੁਰਖ ਅਬਿਨਾਸ਼ੀ ਸਦ ਭਗਤਾਂ ਉਪਰ ਤੁਠਾ, ਗ਼ਰੀਬ ਨਿਮਾਣਿਆਂ ਗਲੇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਤ ਨਵਿਤ ਹੋਏ ਸਹਾਈਆ। ਭਗਤ ਦਵਾਰਾ ਸੋਹਣਾ ਰੰਗ, ਹਰਿ ਘਾੜਤ ਆਪ ਘੜਾਇੰਦਾ। ਆਤਮ ਸੇਜਾ ਸਚ ਪਲੰਘ, ਹਰਿ ਸੋਹਣੀ ਬਣਤ ਬਣਾਇੰਦਾ। ਅਨਹਦ ਸ਼ਬਦ ਨਾਦ ਧੁਨ ਮਰਦੰਗ, ਧੁਨ ਆਤਮਕ ਰਾਗ ਅਲਾਇੰਦਾ। ਸਚ ਸਰੋਵਰ ਧਾਰਾ ਗੰਗ, ਨਿਝਰ ਝਿਰਨਾ ਇਕ ਝਿਰਾਇੰਦਾ। ਕੂੜੀ ਕਿਰਿਆ ਢਾਹ ਕੰਧ, ਸਚ ਮਹਿਰਾਬ ਇਕ ਸੁਹਾਇੰਦਾ। ਸਚ ਗ੍ਰਹਿ ਬਹਿ ਕੇ ਪਰਮ ਪੁਰਖ ਪਰਮਾਤਮ ਮਾਣੇ ਅਨੰਦ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਮੇਲ ਮਿਲਾਇੰਦਾ। ਭਗਤ ਦਵਾਰ ਕੁੱਲੀ ਕੱਖ, ਪ੍ਰਭ ਵੇਖ ਖ਼ੁਸ਼ੀ ਮਨਾਈਆ। ਨਿਰਗੁਣ ਰੂਪ ਕਰ ਪਰਤੱਖ, ਸਾਖਿਆਤ ਦਰਸ ਵਖਾਈਆ । ਲੱਖ ਚੁਰਾਸੀ ਵਿਚੋਂ ਕਰਕੇ ਵੱਖ, ਸੋਹਣੀ ਆਪਣੀ ਬਣਤ ਬਣਾਈਆ। ਧੁਰ ਦਾ ਮਾਰਗ ਦੇਵੇ ਦੱਸ, ਅੰਤਰ ਆਤਮ ਕਰੇ ਪੜ੍ਹਾਈਆ। ਨਾਮ ਵਣਜਾਰਾ ਖੋਲ੍ਹ ਹੱਟ, ਸਾਚੀ ਵਸਤ ਇਕ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਚੌਕੜੀ ਜਨ ਭਗਤਾਂ ਖ਼ੁਸ਼ੀ ਵਖਾਈਆ। ਭਗਤ ਦਵਾਰਾ ਸੋਹਣਾ ਮੰਦਰ, ਨੂਰੀ ਜੋਤ ਨੂਰ ਰੁਸ਼ਨਾਈਆ। ਭਾਗ ਲਗਾਏ ਸਾਚੇ ਅੰਦਰ, ਘਰ ਪ੍ਰੀਤਮ ਨਜ਼ਰੀ ਆਈਆ । ਹੋਇਆ ਪਰਕਾਸ਼ ਡੂੰਘੀ ਕੰਦਰ, ਚਾਰੋਂ ਕੁੰਟ ਖ਼ੁਸ਼ੀ ਵਖਾਈਆ। ਮਨ ਵਾਸਨਾ ਦਹਿ ਦਿਸ਼ਾ ਨੱਠੇ ਬੰਦਰ, ਭੱਜੇ ਵਾਹੋ ਦਾਹੀਆ। ਬਜਰ ਕਪਾਟੀ

❋

❋

ਖੁਲ੍ਹੇ ਜਿੰਦਰ, ਦੂਈ ਦਵੈਤੀ ਡੇਰਾ ਢਾਹੀਆ। ਸ਼ਰਅ ਸ਼ਰਾਇਤੀ ਰਹੇ ਨਾ ਕੋਈ ਸੰਗਲ, ਆਸਾ ਤ੍ਰਿਸਨਾ ਬੰਦਨ ਕੋਈ ਨਾ ਪਾਈਆ। ਅੱਠੇ ਪਹਿਰ ਗੀਤ ਗੋਬਿੰਦ ਮੰਗਲ, ਇਕੋ ਰਾਗ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਵੇਖ ਵਖਾਈਆ । ਭਗਤ ਦਵਾਰਾ ਨੀਕਨ ਨੀਕਾ, ਨਿਵਣ-ਸੁ-ਅੱਖਰ ਇਕ ਸਮਝਾਇੰਦਾ। ਜਿਸ ਦਾ ਰਸ ਉਤਮ ਮੀਠਾ, ਬਿਨ ਗੁਰਮੁਖਾਂ ਹੱਥ ਕਿਸੇ ਨਾ ਆਇੰਦਾ । ਲੱਖ ਚੁਰਾਸੀ ਸਾਧ ਸੰਤ ਜੀਵ ਜੰਤ ਕੌੜਾ ਰੀਠਾ, ਕਾਮ ਕਰੋਧ ਲੋਭ ਮੋਹ ਹੰਕਾਰ ਸਰਬ ਕੁਰਲਾਇੰਦਾ। ਸਾਹਿਬ ਸਤਿਗੁਰ ਕਿਸੇ ਨਾ ਮਿਲਿਆ ਮੀਤਾ, ਘਰ ਸੱਜਣ ਦਰਸ ਨਾ ਕੋਈ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਖੇਲ ਵਖਾਇੰਦਾ। ਜਨ ਭਗਤ ਗ੍ਰਹਿ ਵੇਖਣ ਦਰਵਾਜ਼ਾ, ਦੀਨ ਦਿਆਲ ਦਇਆ ਕਮਾਈਆ। ਆਦਿ ਜੁਗਾਦਿ ਗ਼ਰੀਬ ਨਿਵਾਜਾ, ਨਿਰਧਨ ਸਰਧਨ ਰਿਹਾ ਤਰਾਈਆ । ਸ਼ਹਿਨਸ਼ਾਹ ਸ਼ਾਹੋ ਵਡ ਰਾਜਨ ਰਾਜਾ, ਨੀਕਨ ਨੀਕਾ ਆਪਣਾ ਫੇਰਾ ਪਾਈਆ। ਗੁਰਮੁਖਾਂ ਦੇਵੇ ਨਾਮ ਨਿਧਾਨ ਧੁਰ ਦੀ ਦਾਤਾ, ਅਨਮੁਲੜੀ ਆਪ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵੇ ਮਾਣ ਵਡਿਆਈਆ। ਹਰਿਜਨ ਵਡਿਆਈ ਲੋਕਮਾਤ, ਹਰਿ ਕਰਤਾ ਆਪ ਰਖਾਇੰਦਾ। ਸਚ ਪ੍ਰੀਤੀ ਦੇਵੇ ਨਾਤ, ਚਰਨ ਕਵਲ ਚਿਤ ਲਾਇੰਦਾ। ਆਤਮ ਪਰਮਾਤਮ ਧੁਰ ਦੀ ਗਾਥ, ਸਾਚਾ ਢੋਲਾ ਆਪ ਸੁਣਾਇੰਦਾ। ਕਲਜੁਗ ਮੇਟ ਅੰਧੇਰੀ ਰਾਤ, ਜੋਤੀ ਨੂਰ ਚੰਦ ਚਮਕਾਇੰਦਾ। ਲਹਿਣਾ ਮੁੱਕੇ ਜਾਤ ਪਾਤ, ਊਚ ਨੀਚ ਨਾ ਕੋਇ ਰਖਾਇੰਦਾ। ਸਰਬ ਜੀਆਂ ਘਟ ਵਸੇ ਸਾਥ, ਗ੍ਰਹਿ ਮੰਦਰ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਪਣੇ ਘਰ ਵਸਾਇੰਦਾ। ਹਰਿਜਨ ਵਸੇ ਘਰ ਅਥਾਹ, ਸੋ ਸਤਿਗੁਰ ਆਪ ਵਸਾਈਆ। ਹਰਿਮੰਦਰ ਸੁਹੰਜਣਾ ਦਏ ਸੁਹਾ, ਅਗੰਮੀ ਜੜਤ ਜੜਾਈਆ । ਗੁਰ ਅਵਤਾਰ ਪੀਰ ਪੈਗੰਬਰ ਜਿਸ ਦਾ ਦੱਸ ਕੇ ਗਏ ਰਾਹ, ਭਗਤ ਕੂਕ ਕੂਕ ਸੁਣਾਈਆ। ਈਸਾ ਮੂਸਾ ਮੁਹੰਮਦ ਜਿਸ ਨੂੰ ਕਹਿੰਦੇ ਗਏ ਨੂਰੀ ਖ਼ੁਦਾ, ਜਲਵਾ ਜਾਹਰ ਜਹੂਰ ਰੁਸ਼ਨਾਈਆ। ਨਾਮ ਮੰਤਰ ਜਿਸ ਦਾ ਗਏ ਜਪਾ, ਅੱਖਰਾਂ ਨਾਲ ਕਰ ਪੜ੍ਹਾਈਆ। ਸੋ ਸਾਹਿਬ ਸ੍ਰੀ ਭਗਵਾਨ ਜਨ ਭਗਤਾਂ ਸਿਧਾ ਮਿਲੇ ਆ, ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਫੇਰਾ ਪਾਈਆ। ਨਿਰਗੁਣ ਨਿਰਵੈਰ ਹੋ ਬਣੇ ਮਲਾਹ, ਬੇੜਾ ਆਪਣੇ ਕੰਧ ਉਠਾਈਆ। ਪਾਰ ਕਰਾਏ ਜਲ ਥਲ ਅਸਗਾਹ, ਡੂੰਘੀ ਭਵਰੀ ਨਾ ਕੋਈ ਭਵਾਈਆ। ਸਾਚਾ ਮੰਦਰ ਦਏ ਵਖਾ, ਜਿਸ ਘਰ ਵਸੇ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵੇਖੇ ਥਾਉਂ ਥਾਈਂਆ। ਹਰਿਜਨ ਮੰਦਰ ਸਦਾ ਅਨਮੁਲਾ, ਦੋ ਜਹਾਨ ਕੀਮਤ ਕੋਈ ਨਾ ਪਾਇੰਦਾ। ਜੁਗ ਚੌਕੜੀ ਸਦਾ ਖੁਲ੍ਹਾ, ਅੰਦਰ ਬੰਦ ਨਾ ਕੋਈ ਵਖਾਇੰਦਾ। ਅਬਿਨਾਸ਼ੀ ਕਰਤਾ ਨਰ ਨਰਾਇਣ ਦਰ ਦਰਵੇਸ਼ ਆਵੇ ਭੁੱਲਾ, ਰੂਪ ਅਨੂਪ ਵਟਾਇੰਦਾ। ਭਾਗ ਲਗਾਏ ਗੁਰਮੁਖ ਕੁੱਲਾ, ਜਿਸ ਕੁੱਲੀ ਅੰਦਰ ਹਰਿਜਨ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਇੰਦਾ। ਮਿਹਰ ਨਜ਼ਰ ਕਰੇ ਭਗਵਾਨ, ਭਗਤਨ ਦੇਵਣਹਾਰ ਵਡਿਆਈਆ । ਬਿਨ ਅੱਖਰਾਂ ਦੇ ਗਿਆਨ, ਸ਼ਬਦੀ ਧਾਰ ਇਕ ਸਮਝਾਈਆ। ਆਤਮ ਪਰਮਾਤਮ ਮਿਲੇ ਆਣ, ਲੱਖ ਚੁਰਾਸੀ ਝੇੜਾ ਦਏ ਚੁਕਾਈਆ। ਮੰਦਰ ਸੁਹਾਏ ਸਚ ਮਕਾਨ, ਛੱਪਰ ਛੰਨ ਸੋਭਾ ਪਾਈਆ। ਚਾਰ ਦੀਵਾਰਾ ਕਰੇ ਪਰਵਾਨ, ਚਾਰੋਂ ਕੁੰਟ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ,

❋

❋

ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਸਾਚੇ ਲਏ ਤਰਾਈਆ। ਤਾਰਨ ਕੋ ਪ੍ਰਭ ਏਕ ਸਵਾਮੀ, ਹਰਿ ਕਰਤਾ ਕਰਤਾਰ ਅਖਵਾਈਆ। ਲੱਖ ਚੁਰਾਸੀ ਅੰਤਰਜਾਮੀ, ਘਟ ਘਟ ਵੇਖ ਵਖਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਜਿਸ ਦੀ ਖਾਣੀ ਬਾਣੀ, ਧੁਰ ਦਾ ਢੋਲਾ ਰਾਗ ਅਲਾਈਆ। ਅਠਸਠ ਤੀਰਥ ਸਰ ਸਰੋਵਰ ਜਿਸ ਦਾ ਠੰਡਾ ਪਾਣੀ, ਸੋ ਅੰਮ੍ਰਿਤ ਇਕ ਮੇਘ ਬਰਸਾਈਆ। ਜੁਗ ਚੌਕੜੀ ਜਿਸ ਦੀ ਚਾਰੇ ਖਾਣੀ, ਉਤਭੁਜ ਸੇਤਜ ਅੰਡਜ ਜੇਰਜ ਰਾਹ ਚਲਾਈਆ। ਸੋ ਪੁਰਖ ਅਕਾਲ ਦੀਨ ਦਿਆਲ ਜਨ ਭਗਤਾਂ ਦੇਵੇ ਇਕੋ ਪਦ ਨਿਰਬਾਣੀ, ਨਿਰਬਾਣ ਪਦ ਆਪ ਸਮਝਾਈਆ। ਲੱਖ ਚੁਰਾਸੀ ਜੀਵ ਰਸਨਾ ਜਿਹਵਾ ਪੜ੍ਹ ਸਰਵਨ ਸੁਣਨ ਕਹਾਣੀ, ਨੇਤਰ ਨੈਣ ਦਰਸ ਕੋਈ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਵਖਾਏ ਓਹ ਘਰ, ਜਿਸ ਘਰ ਜਨਮ ਮਰਨ ਦਾ ਚੁੱਕੇ ਡਰ, ਰਾਏ ਧਰਮ ਨਾ ਲਏ ਫੜ, ਲਾੜੀ ਮੌਤ ਕਰੇ ਨਾ ਅੰਤ ਕੁੜਮਾਈਆ। ਸਤਿਗੁਰ ਪੂਰਾ ਹਾਜ਼ਰ ਹਜ਼ੂਰਾ ਸ਼ਬਦੀ ਤੂਰਾ ਜੋਤੀ ਨੂਰਾ, ਨਿਰਗੁਣ ਨਿਰਗੁਣ ਨਿਰਾਕਾਰ ਨਿਰੰਕਾਰ ਸੁਰਤੀ ਸ਼ਬਦੀ ਜੋੜ ਕਰ, ਅੰਤਮ ਲੈ ਕੇ ਜਾਏ ਆਪਣੇ ਘਰ, ਜਿਸ ਘਰ ਵਸੇ ਬੇਪਰਵਾਹੀਆ।

੨੩ ਮਾਘ ੨੦੨੦ ਬਿਕ੍ਰਮੀ ਤੇਜਾ ਸਿੰਘ ਸਰੀਰ ਛਡੌਣ ਦੇ ਸਮੇਂ ਲਿਖਤ ਪਿੰਡ ਅਲੜਭਿੰਡੀ

ਦੂਰ ਵਸਦਾ ਆਇਆ ਨੇੜੇ, ਆਪਣਾ ਪੰਧ ਮੁਕਾਈਆ। ਕੱਠੇ ਹੋਏ ਸਾਚੇ ਵਿਹੜੇ, ਪੂਰਬ ਜੋੜ ਜੁੜਾਈਆ। ਠਠਿਆਰ ਮਾਰਕੇ ਆਇਆ ਫੇਰੇ, ਭੱਜਾ ਵਾਹੋ ਦਾਹੀਆ। ਪਿਛਲਾ ਲੇਖਾ ਰਿਹਾ ਨਬੇੜੇ, ਹਰਿ ਕਰਤਾ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਵੇਖੇ ਥਾਉਂ ਥਾਈਂਆ। ਵੇਖ ਠਠਿਆਰ ਤੇਰਾ ਪਿਛਲਾ ਕੁੱਕੜ, ਜਿਸ ਦੀ ਕਰੇ ਸਚ ਵਡਿਆਈਆ। ਜਿਹੜਾ ਫੜਿਆ ਲਾਲੋ ਫੁੱਫੜ, ਆਪਣੀ ਗੋਦ ਉਠਾਈਆ। ਬਣੌਣਾ ਚਾਹੁੰਦੇ ਨਾਨਕ ਟੁੱਕਰ, ਭੋਜਨ ਰੂਪ ਵਟਾਈਆ। ਰੋ ਪੁਕਾਰ ਉਸ ਮੰਗਿਆ ਉਤਰ, ਕਿਸ ਬਿਧ ਮੇਰੀ ਭੇਟ ਚੜ੍ਹਾਈਆ। ਮੈਂ ਬੇ ਜ਼ਬਾਨ ਨਾ ਜਾਵਾਂ ਮੁਕਰ, ਪੱਲੂ ਸਕਾਂ ਨਾ ਕੋਈ ਛੁਡਾਈਆ। ਧੰਨ ਭਾਗ ਮੈਂ ਕਰਾਂ ਸ਼ੁਕਰ, ਜੇ ਮੌਤ ਤੋਂ ਪਹਿਲਾਂ ਮੈਨੂੰ ਨਾਨਕ ਦਰਸ਼ਨ ਦਿਤਾ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਜਣਾਈਆ । ਕੁਕੜ ਕਹੇ ਮੇਰਾ ਕੁਰਲਾਉਣਾ, ਸਾਹਿਬ ਸਤਿਗੁਰ ਭਾਇੰਦਾ। ਉਸ ਦੇ ਬਿਨਾ ਨਾ ਕਿਸੇ ਬਚੌਣਾ, ਬੇੜਾ ਪਾਰ ਨਾ ਕੋਈ ਲੰਘਾਇੰਦਾ। ਮੈਂ ਇਕੋ ਵਾਰ ਮੰਗ ਮੰਗੌਣਾ, ਸਾਚੀ ਆਸ ਰਖਾਇੰਦਾ। ਜੇ ਲਾਲੋ ਸਤਿਗੁਰ ਨਾਨਕ ਪਰਸ਼ਾਦਿ ਛਕਾਉਣਾ, ਮੇਰਾ ਪਰਚਾ ਕੋਈ ਨਹੀਂ ਪਾਇੰਦਾ। ਏਸੇ ਖਾਤਰ ਸੀ ਮੈਂ ਦਰਸ਼ਨ ਪੌਣਾ, ਸੋ ਦਰਸ਼ਨ ਪਾ ਖ਼ੁਸ਼ੀ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਤੇਰੇ ਹੱਥ ਵਖਾਇੰਦਾ। ਨਾਨਕ ਅੰਤਰ ਮਾਰ ਧਿਆਨ, ਬਣ ਅਗੰਮਾ ਵੇਖ ਵਖਾਈਆ। ਵੇਖੋ ਕਿਡਾ ਏਹਨੂੰ ਗਿਆਨ, ਅੰਦਰੇ ਅੰਦਰ ਰਿਹਾ ਧਿਆਈਆ । ਮੇਰੀ ਸਾਰ ਨਾ ਪਾਵੇ ਕੋਈ ਇਨਸਾਨ, ਬਿਨ ਲਾਲੋ ਸਮਝ ਕਿਸੇ ਨਾ ਆਈਆ। ਬੇਸ਼ਕ ਇਹ ਲੱਕੜਹਾਰਾ ਤਰਖਾਣ, ਤੇਸਾ ਕੁਹਾੜਾ ਆਪਣੇ

❋

❋

ਅੰਗ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤਰ ਦ੍ਰਿਸ਼ਟੀ ਨਾਨਕ ਏਕ ਇਕੋ ਦ੍ਰਿੜਾਈਆ। ਅੰਤਮ ਦ੍ਰਿਸ਼ਟੀ ਨਾਨਕ ਪਾ ਕੇ, ਸ਼ਬਦੀ ਧਾਰ ਜਣਾਇੰਦਾ। ਵੇਖ ਮੁਰਗੇ ਧਿਆਨ ਲਗਾ ਕੇ, ਮਿਹਰਵਾਨ ਮੁਰਦੇ ਫੇਰ ਜਵਾਇੰਦਾ। ਤੇਰਾ ਲੇਖਾ ਲੱਗੇ ਆ ਕੇ, ਤੇਰੀ ਫਰਿਆਦ ਆਪਣੀ ਝੋਲੀ ਪਾਇੰਦਾ। ਨਾਤਾ ਲਾਲੋ ਨਾਲ ਜਾਏ ਬਣਾ ਕੇ, ਸੋਹਣਾ ਬੰਸ ਸੁਹਾਇੰਦਾ। ਅੱਗੋਂ ਕੁਕੜ ਕਿਹਾ ਜਿਸ ਮੈਨੂੰ ਪਾਲਿਆ ਪ੍ਰੀਤੀ ਲਾ ਕੇ, ਸੋ ਠਠਿਆਰਾ ਇਸ ਦੇ ਪਿਛੇ ਡੇਰਾ ਲਾਇੰਦਾ। ਜਿਸ ਕੌਲੀ ਥਾਲ ਲਿਆਂਦਾ ਘੜਾ ਕੇ, ਸੋਹਣੀ ਬਣਤ ਬਣਾਇੰਦਾ । ਮੈਂ ਇਕ ਸਵਾਲ ਮੰਗਾਂ ਝੋਲੀ ਡਾਹ ਕੇ। ਕਲਗੇ ਵਾਲੇ ਆਪਣੀ ਕਲਗੀ ਤੇਰੇ ਚਰਨ ਨਿਵਾ ਕੇ, ਸਾਡਾ ਸੰਗ ਨਾ ਜਾਈ ਛੁਡਾ ਕੇ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਬਣਤ ਆਪ ਬਣਾ ਕੇ। ਨਾਨਕ ਕਿਹਾ ਕਰ ਪਿਆਰ, ਤੇਰੀ ਬਾਂਗ ਮੋਹੇ ਭਾਈਆ। ਤੇਰੀ ਅਵਾਜ਼ ਵਿਚ ਇਕ ਰਾਜ਼, ਜਿਹੜੀ ਸਮਝ ਸਕੇ ਕੋਈ ਨਾ ਰਾਈਆ। ਉਸ ਦੀ ਸਾਰੇ ਕਰਨ ਤਲਾਸ਼, ਖੋਜੇ ਜਗਤ ਲੋਕਾਈਆ। ਉਸ ਦਾ ਖੇਲ ਤਮਾਸ਼, ਸਮਝ ਕਿਸੇ ਨਾ ਆਈਆ। ਸਾਚੇ ਬੱਚੇ ਤੈਨੂੰ ਦਏ ਸ਼ਾਬਾਸ਼, ਜਿਹੜਾ ਆਪਣਾ ਸੰਗ ਰਿਹਾ ਨਿਭਾਈਆ। ਤੇਰੀ ਪੂਰੀ ਕਰਾਂ ਆਸ, ਵੇਲਾ ਵਕਤ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਥਾਉਂ ਥਾਈਂਆ। ਸੁਣ ਕੇ ਕੁਕੜ ਪਿਆ ਹੱਸ, ਆਪਣੀ ਚੁੰਜ ਹਿਲਾਈਆ। ਅਗਲਾ ਮਾਰਗ ਮੈਨੂੰ ਦੱਸ, ਸਭ ਕੁਛ ਦੇ ਸਮਝਾਈਆ। ਨਾਨਕ ਕਿਹਾ ਮੇਰੇ ਪੁਰਖ ਅਕਾਲ ਦੇ ਸਭ ਕੁਛ ਵੱਸ, ਮੈਂ ਉਸੇ ਦੀ ਸੇਵ ਕਮਾਈਆ। ਤੁਹਾਡਾ ਬਣੇ ਸੋਹਣਾ ਸਾਥ, ਸਾਚਾ ਰੰਗ ਰੰਗਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਰਬ ਵਡਿਆਈਆ। ਸੁਣ ਸਤਿਗੁਰ ਮਿਹਰਵਾਨ ਗੋਸਾਈਂ ਤੇਰਾ ਲੇਖਾ ਲੇਖ ਧੁਰ, ਤੇਰੇ ਹੱਥ ਵਡ ਵਡਿਆਈਆ। ਕੌਣ ਵੇਲਾ ਜਾਏ ਬੌਹੜ, ਆਪਣਾ ਦਰਸ ਦਿਖਾਈਆ। ਨਾਨਕ ਕਿਹਾ ਪੁਰਖ ਅਕਾਲ ਤੁਹਾਡੀ ਰੱਖੇ ਲੋੜ, ਮੈਂ ਓਸੇ ਦੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਵੇਲਾ ਵਕਤ ਦਏ ਸੁਹਾਈਆ। ਸੁਣ ਕੇ ਕੁਕੜ ਹੋਇਆ ਚੁਪ, ਚੁਪ ਚੁਪੀਤਾ ਧਿਆਨ ਲਗਾਈਆ। ਮੈਂ ਕੀ ਦੱਸਾਂ ਗੁੰਗ ਮੁਖ, ਸ਼ਬਦੀ ਰਾਗ ਧੁਨ ਨਾ ਕੋਈ ਉਪਜਾਈਆ । ਜੇ ਕੋਈ ਮੈਨੂੰ ਲਵੇ ਪੁਛ, ਮੈਂ ਸਕਾਂ ਕੀ ਸਮਝਾਈਆ। ਲਾਲੋ ਦਿਸੇ ਮਨੁਖ, ਪੰਜ ਤਤ ਚੋਲਾ ਰਿਹਾ ਹੰਢਾਈਆ। ਮੈਨੂੰ ਇਹ ਵੱਡਾ ਦੁੱਖ, ਮਾਨਸ ਦੇਹੀ ਮੋਹੇ ਹੱਥ ਨਾ ਆਈਆ। ਨਾਨਕ ਕਿਹਾ ਹੁਣ ਪੜਦਾ ਨਹੀਂ ਲੁਕ, ਤੈਨੂੰ ਸਚ ਦਿਆਂ ਸਮਝਾਈਆ। ਕਲਜੁਗ ਅੰਤਮ ਇਕੋ ਪਿਓ ਦੇ ਘਰ ਜੰਮੋ ਪੁਤ, ਨਾਤਾ ਜੁੜੇ ਭਾਈ ਭਾਈਆ। ਲਾਲੋ ਪ੍ਰਭੂ ਉਜਲ ਕਰੇ ਮੁਖ, ਦੇਵੇ ਮਾਣ ਵਡਿਆਈਆ। ਲਾਲੋ ਸਭ ਦੀਆਂ ਸੁਖਣਾ ਲਏ ਸੁਖ, ਆਪਣੀ ਝੋਲੀ ਡਾਹੀਆ। ਸ੍ਰੀ ਭਗਵਾਨ ਲਏ ਪੁਛ, ਅਬਿਨਾਸ਼ੀ ਕਰਤਾ ਫੇਰਾ ਪਾਈਆ। ਤੁਹਾਡੇ ਪ੍ਰੇਮ ਖਾਤਰ ਸੱਚੀ ਰਾਖ ਸਚ ਦਵਾਰੇ ਰੱਖੇ ਕੁਛ, ਆਪਣੇ ਦਰ ਟਿਕਾਈਆ। ਵਕਤ ਵੇਲੇ ਸਿਰ ਚੋਰੀ ਚੋਰੀ ਲਿਆਏ ਚੁਕ, ਸਮਝ ਕਿਸੇ ਨਾ ਆਈਆ। ਨਾ ਕੋਈ ਧੜੀ ਸੇਰ ਨਾ ਲਾਏ ਮੁਠ, ਚੁਟਕੀ ਚਰਨਾ ਹੇਠ ਦਬਾਈਆ। ਆ ਕੇ ਫੇਰ ਹੋਵੇ ਖ਼ੁਸ਼, ਸਾਰਾ ਹਾਲ ਦਏ ਸਮਝਾਈਆ। ਤੈਨੂੰ ਅੰਦਰ ਵੜਕੇ ਦੇਵੇ ਚੁਕ, ਇਸਾਰੇ ਨਾਲ ਸਮਝਾਈਆ। ਤੂੰ ਫੇਰ ਮੁਖੋਂ ਬੋਲ ਕੇ ਕਹਿਣਾ ਮੁਖ, ਮੈਂ ਤੇਰੀ ਓਟ ਤਕਾਈਆ। ਮੈਨੂੰ ਆਪਣੀ ਗੋਦੀ ਚੁਕ,

❋

❋

ਜਿਸ ਗੋਦੀ ਵਿਚ ਦੇਵੇਂ ਮਾਣ ਵਡਿਆਈਆ। ਮੈਂ ਘਰਦਿਆਂ ਕੋਲੋਂ ਜਾਣਾ ਰੁਠ, ਸਦ ਤੇਰੇ ਚਰਨਾ ਵਿਚ ਸਮਾਈਆ। ਸ੍ਰੀ ਭਗਵਾਨ ਕਿਹਾ ਮੈਂ ਕਰਾਂ ਸਭ ਕੁਛ, ਹੌਲੀ ਹੌਲੀ ਬਣਤ ਬਣਾਈਆ। ਜੋ ਤੁਹਾਡੇ ਸੰਗੀ ਗੁਜਰਾਤ ਬੈਠੇ ਲੁਕ, ਓਹਨਾਂ ਫੜਕੇ ਪਿਛੋਂ ਨਾਲ ਲੈ ਕੇ ਆਈਆ । ਜਿਵੇਂ ਮਰਨ ਤੋਂ ਪਹਿਲੋਂ ਨਾਨਕ ਦਾ ਵੇਖਿਆ ਮੁਖ, ਓਸੇ ਤਰ੍ਹਾਂ ਪੁਰਖ ਅਕਾਲ ਤੇਰੇ ਮਰਨ ਤੋਂ ਪਹਿਲਾ ਤੇਰਾ ਮੁਖ ਵੇਖਣ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਦਇਆ ਆਪ ਕਮਾਈਆ। ਕੀ ਤੂੰ ਮੇਰਾ ਮੁਖ ਵੇਖੇਂਗਾ। ਸੰਗੀ ਸਾਥੀ ਸਾਰੇ ਭੇਜੇਂਗਾ । ਕੋਲ ਮੇਰੇ ਆ ਕੇ ਖੜੇਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਮੈਨੂੰ ਆਪਣੀ ਗੋਦ ਲਪੇਟੇਂਗਾ। ਹਾਂ, ਮੈਂ ਦਇਆ ਕਮਵਾਂਗਾ। ਜਰੂਰ ਤੈਨੂੰ ਸੰਗ ਰਖਵਾਂਗਾ। ਜੰਗਲ ਬੇਲਾ ਕਾਨਾ ਕਾਹੀ ਵੇਖ ਦੂਰ, ਦੁਰਾਡਾ ਪੰਧ ਮੁਕਾਵਾਂਗਾ । ਪ੍ਰੇਮ ਪ੍ਰੀਤੀ ਅੰਦਰ ਹੋ ਮਜਬੂਰ, ਵਿਚ ਗੁਜਰਾਤ ਫੇਰਾ ਪਾਵਾਂਗਾ। ਓਥੇ ਜਾ ਕੇ ਫੇਰ ਦੱਸਾਂ ਜ਼ਰੂਰ, ਵਿਛੜੇ ਮੇਲ ਮਿਲਵਾਂਗਾ। ਹਾਜ਼ਰ ਹੋ ਕੇ ਹਰਿ ਹਜ਼ੂਰ, ਸੋਹਣੀ ਬਣਤ ਬਣਾਵਾਂਗਾ। ਪਿਛਲੇ ਕਰਕੇ ਮਾਫ ਕਸੂਰ, ਸਿਰ ਆਪਣਾ ਹੱਥ ਟਿਕਵਾਂਗਾ। ਜਿਹੜੀ ਖ਼ਾਕ ਲਿਆਂਦੀ ਧੂੜ, ਤੇਰੇ ਮਸਤਕ ਟਿੱਕਾ ਲਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਆਪ ਕਮਾਵਾਂਗਾ । ਸਾਚੀ ਕਰਨੀ ਕਰੇ ਕਰਤਾਰ, ਆਪਣੇ ਹੱਥ ਰੱਖੇ ਵਡਿਆਈਆ। ਲਹਿਣਾ ਦੇਣਾ ਰਿਹਾ ਉਤਾਰ, ਕਰਜ਼ਾ ਮਕਰੂਜ਼ ਨਾ ਕੋਈ ਰਖਾਈਆ। ਵੇਖੇ ਵਿਗਸੇ ਪਾਵੇ ਸਾਰ, ਦੇਵਣਹਾਰ ਸੱਚੀ ਵਡਿਆਈਆ। ਬਹਿਸ਼ਤ ਜੰਨਤ ਦੋਹਾਂ ਤੋਂ ਕਰਕੇ ਬਾਹਰ, ਚਰਨ ਕਵਲ ਦਏ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਲੇਖਾ ਦਏ ਜਣਾਈਆ। ਸਾਚਾ ਲੇਖਾ ਤੇਰੀ ਮੰਗ, ਸਾਹਿਬ ਸਤਿਗੁਰ ਆਪ ਜਣਾਇੰਦਾ। ਜਿਸ ਵੇਲੇ ਬਗ਼ਲ ਵਿਚ ਹੋਇਉਂ ਤੰਗ, ਉਚੀ ਕੂਕ ਕੂਕ ਸੁਣਾਇੰਦਾ। ਮੇਰੇ ਭੱਜਦੇ ਦਿਸਣ ਅੰਗ, ਦੁੱਖ ਦਰਦ ਨਾ ਕੋਈ ਵੰਡਾਇੰਦਾ। ਮੈਨੂੰ ਭੁੱਖ ਸਤਾਏ ਮੈਂ ਪਾਵਾਂ ਡੰਡ, ਹਾਲ ਬੇਹਾਲ ਕੂਕ ਜਣਾਇੰਦਾ। ਓਸ ਵੇਲੇ ਲਾਲੋ ਲੰਗਰ ਵਿਚੋਂ ਪੱਕੇ ਚੋਲਾਂ ਦੀ ਮੁੱਠੀ ਮੇਰੀ ਆਈ ਵੰਡ, ਮੇਰੇ ਅੱਗੇ ਫੁਫੜ ਚੋਗਾ ਪਾਇੰਦਾ। ਉਸ ਨੂੰ ਖਾ ਕੇ ਮੈਨੂੰ ਆਇਆ ਇਕ ਅਨੰਦ, ਜਿਸ ਦਾ ਸਵਾਦ ਲੋਕਮਾਤ ਨਾ ਕੋਈ ਸਮਝਾਇੰਦਾ। ਮੈਂ ਖ਼ੁਸ਼ੀਆਂ ਵਿਚ ਗਾਇਆ ਛੰਦ, ਸਤਿਗੁਰ ਤੇਰੇ ਬਿਨਾ ਆਸਾ ਮਨਸਾ ਪੂਰ ਨਾ ਕੋਈ ਕਰਾਇੰਦਾ। ਚੌਲ ਖਾਂਦਾ ਖਾਂਦਾ ਮੈਂ ਥੋੜਾ ਅੱਗੇ ਗਿਆ ਲੰਘ, ਓਥੇ ਲਾਲੋ ਕੜਛਾ ਲੈ ਕੇ ਭੱਜਾ ਜਾਇੰਦਾ। ਦਾਣਾ ਦਾਲ ਦਾਲ ਦਾਣਾ ਕੜਛੀ ਨਾਲ ਵਿਚੋਂ ਬਾਹਰ ਡਿਗਿਆ ਕਿਸੇ ਢੰਗ, ਮੈਂ ਵੇਖ ਖ਼ੁਸ਼ੀ ਮਨਾਇੰਦਾ। ਮੈਂ ਝੱਟ ਪਟ ਉਹਨੂੰ ਖਾ ਕੇ ਲਿਆ ਖੰਘ, ਤੂੰ ਹੀ ਤੂੰ ਰਾਗ ਅਲਾਇੰਦਾ। ਸਾਹਿਬ ਸਤਿਗੁਰ ਹੋਵੇ ਬਖ਼ਸ਼ੰਦ, ਭੁੱਖਿਆਂ ਭੁੱਖ ਗਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਕਾਰ ਕਮਾਇੰਦਾ। ਚਾਵਲ ਦਾਲ ਅੰਦਰ ਵੜ, ਮੈਨੂੰ ਰਹੀ ਹਿਲਾਈਆ। ਮੂਰਖ ਓਸ ਦਾ ਨਾਮ ਪੜ੍ਹ, ਜਿਸ ਤੇਰੀ ਬਣਤ ਬਣਾਈਆ। ਮੈਂ ਇਹ ਸੁਣ ਕੇ ਗਿਆ ਡਰ, ਕੌਣ ਵਿਚੋਂ ਰਿਹਾ ਸਮਝਾਈਆ। ਝੱਟ ਪਟ ਮੇਰੀ ਸੰਘੀ ਲਈ ਫੜ, ਹੌਲੀ ਜਿਹੀ ਹਿਲਾਈਆ। ਨਾਨਕ ਸਤਿਗੁਰ ਪਿਆਰ ਕਰ, ਸਿਰ ਮੇਰੇ ਹੱਥ ਟਿਕਾਈਆ। ਤੂੰ ਮੇਰਾ ਮੈਂ ਤੇਰਾ ਯਾਰ, ਇਹੋ ਨਾਮ ਅਲਾਈਆ। ਮੈਂ ਸੁਣ ਕੇ ਚਰਨ ਕੀਤੀ ਨਿਮਸਕਾਰ,

❋

❋

ਮਸਤਕ ਧੂੜੀ ਟਿੱਕਾ ਖਾਕ ਰਮਾਈਆ। ਮੈਂ ਪਾਪੀ ਗੁਨਾਹਗਾਰ, ਲਾਲੋ ਭੰਡਾਰੇ ਦੀ ਸਾਰ ਕੋਈ ਨਾ ਪਾਈਆ। ਜੇ ਦੂਜੀ ਵਾਰ ਮਿਲੇ ਵਿਚ ਸੰਸਾਰ, ਫਿਰ ਖ਼ੁਸ਼ੀਆਂ ਨਾਲ ਮੰਗਾਈਆ। ਨਾਨਕ ਕਿਹਾ ਹੁਣ ਇਹ ਨਹੀਂ ਹੋਣਾ ਵਿਹਾਰ, ਪ੍ਰਭ ਆਪਣੇ ਹੱਥ ਰੱਖੇ ਵਡਿਆਈਆ। ਦੂਜੀ ਵਾਰ ਆਵੇਂ ਵਿਚ ਸੰਸਾਰ, ਮਾਨਸ ਰੂਪ ਵਟਾਈਆ। ਤੇਰਾ ਲੇਖਾ ਦੇਵੇ ਨਿਰੰਕਾਰ, ਨਿਰਗੁਣ ਦਾਤਾ ਬੇਪਰਵਾਹੀਆ। ਤੇਰੇ ਪਿਛੇ ਹਰਿਸੰਗਤ ਦਿਆਂ ਖਵਾਲ, ਰਿਧਾ ਪੱਕਾ ਆਪਣੇ ਲੇਖੇ ਪਾਈਆ। ਜੇ ਕੋਈ ਪੁੱਛੇ ਪ੍ਰਭੂ ਇਹ ਕੀ ਹਾਲ, ਪਹਿਲੋਂ ਦੇਵੇ ਨਾ ਕਿਸੇ ਸਮਝਾਈਆ। ਲਾਲੋ ਨੂੰ ਕਹੇ ਤੁਸੀਂ ਬਚਨ ਮੰਨੋ ਖ਼ੁਸ਼ੀਆਂ ਨਾਲ, ਓਥੇ ਆ ਕੇ ਸਭ ਕੁਛ ਦਏ ਬਤਾਈਆ। ਤੁਹਾਡੇ ਕੋਲੋਂ ਕੁਛ ਨਹੀਂ ਛੁਪੌਣਾ, ਪੂਰਬ ਲਹਿਣਾ ਰਿਹਾ ਮੁਕਾਈਆ। ਪਿਛਲਾ ਸੱਜਣ ਸਾਕ ਸਰਬ ਇਕੱਠਾ ਕਰੌਣਾ, ਵੇਖੋ ਲਾਲ ਚੰਦ ਹੋਰੀ ਬੈਠੇ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਸੁਣ ਕੇ ਬਾਤ ਬੋਲੇ ਚੌਲ, ਚਾਵਲ ਰਹੇ ਸੁਣਾਈਆ। ਕੀ ਪ੍ਰਭ ਸਾਨੂੰ ਮਾਣ ਦੇਵੇਂ ਉਪਰ ਧੌਲ, ਧਰਨੀ ਸੋਭਾ ਪਾਈਆ। ਨਾਨਕ ਕਿਹਾ ਪ੍ਰਭ ਮੇਰੇ ਦਾ ਕੋਲ, ਇਕਰਾਰ ਆਪਣੇ ਨਾਲ ਰਖਾਈਆ। ਮਿਣਤੀ ਕਰੇ ਨਾ ਕਿਸੇ ਨਾਲ ਕੌਲ, ਅਗਣਤ ਆਪਣੀ ਧਾਰ ਚਲਾਈਆ। ਹਰਿਸੰਗਤ ਤੋਲੇ ਇਸ ਦਾ ਤੋਲ, ਕੀਮਤ ਕਰਤਾ ਦਏ ਚੁਕਾਈਆ। ਜੁਗ ਚੌਕੜੀ ਪਿਛੋਂ ਪਰਮ ਪੁਰਖ ਨੇ ਜਨ ਭਗਤਾਂ ਨੂੰ ਵੰਡਿਆ ਵੱਡਾ ਬੋਹਲ, ਜੋ ਏਥੇ ਓਥੇ ਮੁੱਕ ਕਦੇ ਨਾ ਜਾਈਆ। ਜਿਸ ਨੂੰ ਕਹਿੰਦੇ ਮੂਰਖ ਅਨਭੋਲ, ਵੇਖੋ ਉਹਨੂੰ ਮਿਲੇ ਵਡਿਆਈਆ। ਵੇਖੋ ਉਸ ਨੇ ਕਿਹਾ ਮੈਂ ਵਸਣਾ ਤੇਰੇ ਕੋਲ, ਏਥੇ ਰਹਿਣਾ ਚੰਗਾ ਨਾ ਲੱਗੇ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਦਾਲ ਕਹੇ ਮੇਰੀ ਕੌਣ ਸੁਣੇ ਦਿਲ ਦੀ, ਦਿਲਬਰ ਨਜ਼ਰ ਕੋਈ ਨਾ ਆਇੰਦਾ। ਮੈਂ ਤੱਤੇ ਪਾਣੀ ਵਿਚ ਹਿਲਦੀ, ਮੈਨੂੰ ਚੱਖਣ ਕੋਈ ਨਾ ਪਾਇੰਦਾ। ਮੇਰੀ ਛਿਲ ਮੈਨੂੰ ਛਿਲਦੀ, ਅੰਤਰ ਮੇਰਾ ਮੇਰੇ ਵਿਚ ਕੁਰਲਾਇੰਦਾ। ਇਹ ਸਾਹਿਬ ਮੇਰੇ ਦਿਲ ਦੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪਣੇ ਵਿਚ ਛੁਪਾਈਆ । ਦਾਲ ਦਾਣਾ ਆਇਆ ਨਾਨਕ ਹੇਠ ਦੰਦ, ਕੋੜਕੂ ਰੂਪ ਵਟਾਈਆ। ਉਨ ਫੜ ਕੇ ਉਂਗਲੀ ਵੇਖਿਆ ਨਾਲ ਅਨੰਦ, ਨੇਤਰ ਦ੍ਰਿਸ਼ਟੀ ਪਾਈਆ । ਜੇ ਤੂੰ ਕੱਚਾ ਹੁੰਦਾ ਅੰਦਰ ਜਾਦੋਂ ਲੰਘ, ਵਿਸ਼ਟਾ ਰੂਪ ਸਮਾਈਆ। ਓਸੇ ਵੇਲੇ ਦਾਣੇ ਮੰਗੀ ਮੰਗ, ਅੱਗੇ ਝੋਲੀ ਡਾਹੀਆ। ਤੂੰ ਦਾਤਾਰ ਸਦ ਬਖ਼ਸ਼ੰਦ, ਬਖ਼ਸ਼ਣਹਾਰ ਅਖਵਾਈਆ। ਮੇਰੇ ਸਾਥੀਆਂ ਦੀ ਮੇਰੇ ਨਾਲ ਗੰਡ, ਜੋ ਆਪਣਾ ਆਪ ਅਗਨੀ ਭੇਟ ਗਏ ਚੜ੍ਹਾਈਆ। ਨਾਨਕ ਕਿਹਾ ਤੁਹਾਡੀ ਆ ਕੇ ਜਣਾਵੇ ਵੰਡ, ਸਚ ਸੱਚ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਲਹਿਣਾ ਦਏ ਮੁਕਾਈਆ। ਸਭ ਦਾ ਲਹਿਣਾ ਚੁਕਾਏ ਭਗਵਾਨ, ਭਗਵਨ ਆਪਣੀ ਦਇਆ ਕਮਾਇੰਦਾ। ਨਿਰਗੁਣ ਰੂਪ ਆਏ ਜਹਾਨ, ਜੋਤੀ ਜਾਮਾ ਵੇਸ ਵਟਾਇੰਦਾ। ਲਹਿਣਾ ਦੇਣਾ ਜਾਣੇ ਲਾਲੋ ਤਰਖਾਣ, ਜਿਸ ਦੇ ਘਰ ਦੀ ਆਪਣੀ ਬਣਤ ਬਣਾਇੰਦਾ। ਸੂਰਬੀਰ ਦਾ ਇਕੀ ਪਕਵਾਨ, ਸਾਚੀ ਇਕੀ ਆਪਣੇ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਲੇਖਾ ਲੇਖੇ ਲਾਇੰਦਾ। ਤੇਰਾ ਲੇਖਾ ਲੇਖੇ ਜਾਏ ਲੱਗ, ਦੇਵੇ ਮਾਣ ਵਡਿਆਈਆ। ਬੇਸ਼ਕ ਤੂੰ ਸੜੇਂ ਅਗਨੀ ਅੱਗ, ਉਬਲਦੀ ਦੇਗ ਡੇਰਾ ਲਾਈਆ। ਤੈਨੂੰ ਖਾ ਪੀ ਸਾਰੇ ਰੱਜ, ਤੇਰਾ ਸ਼ੁਕਰ ਨਾ

❋

❋

ਕੋਈ ਮੰਨਾਈਆ। ਜੇ ਵਧੇਂ ਕੂੜੇ ਕਿਰਕਟ ਦੇਣ ਸੁੱਟ, ਤੇਰੀ ਕੀਮਤ ਕੋਈ ਨਾ ਪਾਈਆ। ਇਕ ਦਾਣਾ ਨਾਨਕ ਵਿਕਿਆ ਹੱਟ, ਜਿਸ ਦਾ ਲੇਖਾ ਦਏ ਬਣਾਈਆ। ਪੁਰਖ ਅਕਾਲ ਕਲਜੁਗ ਅੰਤ ਹੋ ਪਰਗਟ, ਵੇਖ ਵਖਾਏ ਸ਼ਹਿਨਸ਼ਾਹੀਆ। ਚੌਲਾਂ ਨਾਲ ਮੈਨੂੰ ਰੱਖ, ਸੋਹਣੀ ਬਣਤ ਬਣਾਈਆ। ਸ਼ਬਦੀ ਰੂਪ ਬਣੇ ਭਾਤ, ਲੇਖਾ ਲੇਖ ਦਏ ਵਡਿਆਈਆ। ਹਰਿਸੰਗਤ ਦੇਵੇ ਬਾਂਟ, ਖ਼ੁਸ਼ੀਆਂ ਨਾਲ ਖਵਾਈਆ। ਜਿਨ੍ਹਾਂ ਉਂਗਲਾ ਨਾਲ ਤੈਨੂੰ ਲਿਆ ਚਾਟ, ਸੋ ਉਂਗਲਾਂ ਪ੍ਰਭ ਚਰਨ ਛੂਹ ਛੂਹ ਖ਼ੁਸ਼ੀ ਮੰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵੇ ਮਾਣ ਵਡਿਆਈਆ। ਚਾਵਲ ਦਾਲ ਕਹੇ ਸੰਗਤ ਪਕਵਾਨ, ਮਿਲੇ ਮਾਣ ਵਡਿਆਈਆ। ਜਿਸ ਵੇਲੇ ਸਾਨੂੰ ਖਾਣ, ਖਾ ਖਾ ਖ਼ੁਸ਼ੀਆਂ ਰੰਗ ਚੜ੍ਹਾਈਆ। ਉਧਰ ਕੁਕੜ ਤਜੇ ਪਰਾਣ, ਉਧਰ ਸ਼ੁਕਰ ਕਰੇ ਖ਼ੁਦਾਈਆ। ਉਧਰ ਆ ਜਾਏ ਸ੍ਰੀ ਭਗਵਾਨ, ਲੇਖਾ ਲੇਖੇ ਵਿਚ ਰਖਾਈਆ। ਸਾਰਾ ਕੁਟੰਬ ਕੱਠਾ ਕਰੇ ਆਣ, ਇਕੋ ਅਗੰਮੀ ਰੀਤ ਚਲਾਈਆ। ਵੇਖੋ ਕਹਿੰਦਾ ਲਹਿਣਾ ਇਸ ਲਾਲੋ ਤਰਖਾਣ, ਜੋ ਬੰਸ ਸਰਬੰਸ ਪਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵੇ ਮਾਣ ਵਡਿਆਈਆ । ਮਾਣ ਵਡਿਆਈ ਲੇਖਾ ਪੱਤਰ, ਸਭ ਕੁਛ ਆਪ ਵਖਾਇੰਦਾ। ਬੀਜ ਬੀਜਿਆ ਪੂਰਬ ਵੱਤਰ, ਪਤ ਡਾਹਲੀ ਫੁਲ ਮਹਿਕਾਇੰਦਾ। ਧੁਰ ਸੰਜੋਗੀ ਬਣਾ ਕੇ ਪੁੱਤਰ, ਸੱਚਾ ਸੰਗ ਨਿਭਾਇੰਦਾ। ਜੋ ਇਧਰ ਉਧਰ ਗਏ ਨਿਖੜ, ਤਿਨ੍ਹਾਂ ਫੜਕੇ ਜੋੜ ਜੁੜਾਇੰਦਾ। ਅੱਜ ਸਾਰੇ ਅਕੱਠੇ ਹੋ ਕੇ ਉਹਨੂੰ ਆਏ ਮਿਲਣ, ਜੋ ਪਿਛਲੇ ਜਨਮ ਧਿਆਨ ਲਗਾਇੰਦਾ। ਬੇਸ਼ਕ ਤੇਜਾ ਸਿੰਘ ਬਣਿਆ ਰਿਹਾ ਢਿਲੜ, ਆਪਣੀ ਸਮਝ ਨਾ ਕੋਈ ਰਖਾਇੰਦਾ। ਕੂੜੀ ਕਿਰਿਆ ਫਸਿਆ ਰਿਹਾ ਜਿਲਨ, ਚਿਕੜ ਗਾਰਾ ਧੋ ਸਾਫ ਨਾ ਕੋਈ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਸਮਝਾਇੰਦਾ। ਕਰਨੀ ਕਰਨ ਕਰੇ ਕਾਰਨ, ਕਰਤੇ ਹੱਥ ਵਡਿਆਈਆ। ਲੋਕਾਂ ਕਹਿਣਾ ਘਰ ਗੁਰੂ ਆਇਆ ਮਾਰਨ, ਮਾਰਨ ਪਿਛੇ ਮੁੜਕੇ ਫੇਰਾ ਪਾਈਆ। ਪੁਰਖ ਅਕਾਲ ਕਹੇ ਮੈਂ ਆਇਆ ਪੈਜ ਸਵਾਰਨ, ਮਿਹਰ ਨਜ਼ਰ ਇਕ ਉਠਾਈਆ। ਅੰਤਰ ਆਤਮ ਸੁਣ ਪੁਕਾਰਨ, ਜੋ ਰੋ ਰੋ ਦਿਤੀ ਸੁਣਾਈਆ। ਤੇਰੇ ਦਰ ਰਹਿਵਾਂ ਬਣ ਗਵਾਰਨ, ਆਪਣੀ ਰੱਖਾਂ ਨਾ ਮਾਣ ਵਡਿਆਈਆ। ਤਕੜਾ ਹੋ ਕੇ ਜਾਵਾਂ ਹਲ ਵਾਹਵਨ, ਸੋਹਣੀ ਸੇਵ ਕਮਾਈਆ। ਹੁੱਕਾ ਡਾਹਵਾਂ ਤੇਰੇ ਸਾਮ੍ਹਣ, ਨੜੀ ਆਪਣੇ ਹੱਥ ਰਖਾਈਆ। ਅੰਦਰੋਂ ਅੰਦਰ ਤੇਰਾ ਵਿਛੋੜਾ ਲੱਗਾ ਦੁੱਖ ਸਤਾਵਣ, ਸੁੱਤੀ ਕਲਾ ਜਗਾਈਆ। ਅੰਤ ਫੜਿਆ ਤੇਰਾ ਦਾਮਨ, ਪੱਲੂ ਗੰਢ ਵਖਾਈਆ। ਧੁਰ ਦਾ ਬਣ ਕੇ ਜਾ ਜਾਮਨ, ਜ਼ਾਮਨੀ ਇਕ ਨਿਭਾਈਆ । ਤੇਰਾ ਨਾਉਂ ਪਤਤ ਪਾਵਨ, ਪਾਪੀਆਂ ਲੇਖੇ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇ ਮਾਣ ਵਡਿਆਈਆ। ਸਤਿਗੁਰ ਹੋ ਦਿਆਲ, ਖ਼ੁਸ਼ੀਆਂ ਨਾਲ ਜਣਾਈਆ। ਤੂੰ ਤਕੜਾ ਹੋ ਸੁਰਤ ਸੰਭਾਲ, ਮੈਂ ਮੁੜ ਕੇ ਲੈਵਣ ਆਈਆ। ਤੇਰੇ ਨਾਲ ਕਰਾਂ ਇਕਰਾਰ, ਪੂਰਾ ਕੋਲ ਨਿਭਾਈਆ। ਪਹਿਲੋ ਜੇਠੂਵਾਲ ਦੇਣਾ ਵਖਾਲ, ਭਗਤ ਦਵਾਰਾ ਸੋਭਾ ਪਾਈਆ। ਫਿਰ ਹਰਿਸੰਗਤ ਬਾਹਰ ਦਿਆਂ ਬਿਠਾਲ, ਇਸ਼ਾਰੇ ਨਾਲ ਸਮਝਾਈਆ। ਕਿਸ਼ਨ ਸਿੰਘ ਬਣਾ ਦਲਾਲ, ਇਕ ਆਵਾਜ਼ ਸੁਣਾਈਆ। ਤੇਜਾ ਸਿੰਘ ਆ ਵੇਖ ਦੱਸ ਆਪਣਾ ਹਾਲ, ਅਹਿਵਾਲ ਦੇ ਜਣਾਈਆ। ਸ੍ਰੀ ਭਗਵਾਨ ਕਿਰਪਾ ਕਰ ਮਾਰ ਧਿਆਨ, ਨੇਤਰ ਨੈਣ ਮਿਲਾਈਆ। ਨਾਤਾ ਤੁਟ ਗਿਆ ਕਾਲ ਮਹਾਂਕਾਲ, ਖਹਿੜਾ ਛੁੱਟਾ ਜਗਤ ਲੋਕਾਈਆ। ਨਿਕੀ

❋

❋

ਬੱਚੀ ਚਰਨੀ ਕਿਹਾ ਬਾਪੂ ਮੇਰੇ ਬਾਪੂ ਨੂੰ ਲੈ ਜਾ ਨਾਲ, ਸਰਦਲ ਵਿਚ ਖਲੋ ਕੇ ਨੇਤਰ ਨੈਣਾਂ ਨੀਰ ਵਹਾਈਆ। ਖ਼ੁਸ਼ੀਆਂ ਨਾਲ ਸਿਰ ਦੇ ਕੇ ਪਿਆਰ, ਹੱਸ ਕੇ ਕਿਹਾ ਤੇਰੀ ਆਸਾ ਪੂਰ ਕਰਾਈਆ। ਏਸੇ ਕਾਰਨ ਗੁਜਰਾਤ ਵਿਚੋਂ ਸਾਥੀ ਲਿਆਂਦੇ ਭਾਲ, ਪਿਛਲੇ ਲਏ ਉਠਾਈਆ। ਕੋਈ ਵਿਛੜਿਆ ਰਹੇ ਨਾ ਸੱਜਣ ਯਾਰ, ਸਾਰੇ ਵੇਖੀਂ ਚਾਈਂ ਚਾਈਂਆ। ਜਿਸ ਦਾ ਪਿਛਲਾ ਲਹਿਣਾ ਰਿਹਾ ਉਤਾਰ, ਦੇਵਣਹਾਰ ਗੋਸਾਈਂਆ। ਜਨਮ ਮਰਨ ਤੋਂ ਕਰਕੇ ਬਾਹਰ, ਆਪਣੇ ਘਰ ਵਸਾਈਆ। ਏਸ ਪ੍ਰਭੂ ਦਾ ਕੀ ਕੋਈ ਦੇਵੇ ਉਧਾਰ, ਭੇਟਾ ਕੀ ਚੜ੍ਹਾਈਆ । ਜਿਹੜਾ ਚੋਲਾਂ ਦੇ ਇਕ ਦਾਣੇ ਪਿੱਛੇ ਪਰਵਾਰ ਦੇਵੇ ਤਾਰ, ਧੁਰ ਦੀ ਧਾਰ ਦਏ ਸਮਝਾਈਆ। ਜਿਥੇ ਵੇਖਣ ਗੁਰੂ ਅਵਤਾਰ, ਪੀਰ ਪੈਗੰਬਰ ਧਿਆਨ ਲਗਾਈਆ। ਕਰੇ ਖ਼ੁਸ਼ੀਆਂ ਨਾਲ ਵਿਹਾਰ, ਗ਼ਮੀ ਨੇੜ ਕੋਈ ਨਾ ਆਈਆ। ਪਹਿਲੀ ਵਾਰ ਬਚਨ ਦਿਤਾ ਰਾਤ ਸਵਾਂ ਤੇਰੇ ਨਾਲ, ਕਿਉਂ ਸਾਰੇ ਉਸ ਤੋਂ ਬੈਠੇ ਮਨ ਵਿਚ ਸ਼ਰਮਾਈਆ। ਇਹ ਗੰਦਾ ਏ ਕਮਲਾ ਏ ਬੁਰਯਾਰ, ਸਮਝ ਨਾ ਕੋਈ ਵਡਿਆਈਆ। ਸਾਹਿਬ ਸਤਿਗੁਰ ਸਦਾ ਓਹਨਾਂ ਨਾਲ ਕਰੇ ਪਿਆਰ, ਜਿਨ੍ਹਾਂ ਜਗਤ ਨੇਤਰ ਵੇਖਣ ਨਾ ਪਾਈਆ। ਫੜ ਕੇ ਚਿਕੜ ਗਾਰੇ ਭਰਿਆਂ ਨਾਲ ਗੋਦੀ ਲਏ ਉਠਾਲ, ਵਿਸ਼ਟਾ ਵੇਖ ਮੁਖ ਨਾ ਕਦੇ ਭਵਾਈਆ। ਆਦਿ ਜੁਗਾਦਿ ਜੁਗ ਚੌਕੜੀ ਭਗਤ ਵਛਲ ਦਿਆਲ, ਭਗਵਾਨ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਲੇਖਾ ਦੇਵੇ ਚਾਈਂ ਚਾਈਂਆ। ਕੁੱਕੜ ਫੁੱਫੜ ਬਚਨ ਸੁਣ ਕੇ, ਹਾਸੀ ਸੰਗਤ ਉਡਾਈਆ। ਧੁਰ ਦਰਬਾਰੋਂ ਜੋ ਆਇਆ ਮੁੜ ਕੇ, ਵਸਤ ਅਮੋਲਕ ਖ਼ਾਕ ਨਾਲ ਲਿਆਈਆ। ਪਿਛਲਾ ਲੇਖਾ ਨਾਲ ਆਇਆ ਤੁਰ ਕੇ, ਆਪਣਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਮਿਹਰਵਾਨ ਮਿਹਰ ਆਪਣੀ ਨਜ਼ਰ ਉਠਾਈਆ। ਮਿਹਰ ਅੰਦਰ ਕਰੇ ਬਖ਼ਸ਼ੀਸ਼, ਰਹਿਮਤ ਆਪ ਕਰਾਇੰਦਾ। ਸਾਹਿਬ ਸਤਿਗੁਰ ਹਰਿ ਜਗਦੀਸ, ਜਗਦੀਸ਼ਰ ਧਾਰ ਚਲਾਇੰਦਾ । ਲੇਖੇ ਲੱਗਾ ਧੜ ਸੀਸ, ਪੰਜ ਤਤ ਆਪਣੀ ਝੋਲੀ ਪਾਇੰਦਾ। ਕਰਨਹਾਰਾ ਨੀਚੋਂ ਊਚ, ਨਿਮਾਣਿਆਂ ਨਿਤਾਣਿਆਂ ਆਪਣੇ ਗਲੇ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਇੰਦਾ। ਸਾਚੀ ਕਰਨੀ ਦੱਸੇ ਨਿਰੰਕਾਰ, ਧੁਰ ਦਾ ਬਚਨ ਜਣਾਈਆ। ਚਵੀ ਮਾਘ ਘਰ ਘਰ ਲੰਗਰ ਹੋਵੇ ਤਿਆਰ, ਗੁਰਮੁਖਾਂ ਵੰਡ ਵੰਡ ਕੇ ਦਏ ਛਕਾਈਆ। ਪਿਛਲਾ ਚੇਤਾ ਕਰੋ ਯਾਦ, ਜੋ ਖ਼ੁਸ਼ੀਆਂ ਨਾਲ ਸਮਝਾਈਆ। ਪ੍ਰਭ ਦਾ ਬਚਨ ਵੱਡਾ ਡੂੰਘਾਂ ਰਾਜ਼, ਜਿਸ ਦਾ ਅੰਤ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਠੀਕ ਠੀਕ ਰਿਹਾ ਵਰਤਾਈਆ। ਚਵੀ ਮਾਘ ਨਾ ਮਨੌਣਾ ਸੋਗ, ਚਿੰਤਾ ਗ਼ਮੀ ਨਾ ਕੋਈ ਰਖਾਈਆ। ਘਰ ਘਰ ਪਕਵਾਨ ਪੱਕੇ ਗੁਰਮੁਖ ਚੁਗਣ ਚੋਗ, ਪੁਰਖ ਅਕਾਲ ਦਰ ਦਰ ਭੋਗ ਲਗਾਈਆ। ਇਹ ਵੇਲਾ ਫਿਰ ਨਹੀਂ ਔਣਾ ਰੋਜ਼, ਜੁਗ ਚੌਕੜੀ ਬੈਠੇ ਧਿਆਨ ਲਗਾਈਆ। ਮੁਰਦਿਆਂ ਪਿਛੋਂ ਕਿਸੇ ਨਾ ਵਖਾਉਣੀ ਖੋਜ, ਮੌਜੂਦਾ ਹੋ ਕੇ ਦਇਆ ਕਮਾਈਆ। ਜੇ ਕੋਈ ਸਮਝ ਵਿਚ ਲਿਆਏ ਸੋਚ, ਸੋਚ ਸਮਝ ਸਕੇ ਕੋਈ ਨਾ ਰਾਈਆ। ਜਿਸ ਖੇਲ ਨੂੰ ਵਿਸ਼ਨ ਬ੍ਰਹਮਾ ਸ਼ਿਵ ਰਹੇ ਲੋਚ, ਬੈਠੇ ਰਾਹ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਘਰ ਘਰ ਪੱਕੇ ਗੁਰੂ ਕਾ ਲੰਗਰ, ਸਤਿਗੁਰ ਦਏ ਵਡਿਆਈਆ। ਬਿਧੀ ਨਾਲ ਭੰਡਾਰੇ ਭਰੇ ਅੰਦਰ,

❋

❋

ਅਤੋਟ ਅਤੁਟ ਰਖਾਈਆ। ਦੂਰ ਕਰੇ ਭੁੱਖ ਨੰਗਤ, ਵਸਤ ਅਮੋਲਕ ਝੋਲੀ ਪਾਈਆ। ਇਸ ਵਿਚੋਂ ਰਸ ਆਵੇ ਪਰਮਾਨੰਦਨ, ਪਰਮ ਪੁਰਖ ਹੋਵੇ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸੋਹਣੀ ਬਣਤ ਰਿਹਾ ਬਣਾਈਆ। ਸੋਹਣੀ ਬਣਤ ਚਾਵਲ ਦਾਲ, ਹਰਿ ਜੂ ਵੰਡ ਵੰਡਾਈਆ। ਖਾ ਖਾ ਵੇਖਣ ਸ਼ਾਹ ਕੰਗਾਲ, ਖ਼ੁਸ਼ੀਆਂ ਰੰਗ ਵਖਾਈਆ । ਜਿਨ੍ਹਾਂ ਵਿਚੋਂ ਭੇਟਾ ਹੋਇਆ ਪ੍ਰਭ ਨੂੰ ਥਾਲ, ਜਿਸ ਵਿਚ ਦੋ ਜਹਾਨਾਂ ਨਾਲੋਂ ਵੱਡੀ ਵਸਤੂ ਨਜ਼ਰੀ ਆਈਆ। ਚਾਰ ਕੁੰਟ ਦਹਿ ਦਿਸ਼ਾ ਫੋਲੇ ਪ੍ਰਭ ਵੇਖੇ ਇਹ ਕਿਥੋਂ ਆਂਦੇ ਭਾਲ, ਕਿਸ ਬਿਧ ਪਕਵਾਨ ਲਿਆ ਬਣਾਈਆ। ਜਾਂ ਗੌਰ ਨਾਲ ਤੱਕ ਕੇ ਵੇਖਿਆ ਨਜ਼ਰੀ ਆਇਆ ਗੁਰਮੁਖਾਂ ਪਿਆਰ, ਜਿਸ ਦੀ ਬਹਾਰ ਨਜ਼ਰ ਕਿਸੇ ਨਾ ਆਈਆ। ਦਾਣਾ ਦਾਣਾ ਕਰੇ ਪੁਕਾਰ, ਕਿਰਪਾ ਕਰ ਸਿਰਜਣਹਾਰ, ਹੱਥ ਤੇਰੇ ਵਡਿਆਈਆ। ਧੰਨ ਭਾਗ ਸਾਨੂੰ ਵਿਛੜਿਆਂ ਨੂੰ ਇਕੱਠੇ ਕਰਕੇ ਹਰਿਸੰਗਤ ਦਿਤਾ ਖਵਾਲ, ਸਾਡਾ ਲਹਿਣਾ ਮੂਲ ਚੁਕਾਈਆ। ਸਾਡੇ ਪਿਛੇ ਗ਼ਰੀਬ ਨਿਮਾਣਾ ਕੋਝਾ ਕਮਲਾ ਗੁਰਮੁਖ ਗੁਰਸਿਖ ਫੜ ਬਾਂਹੋਂ ਆਪਣੀ ਗੋਦੀ ਲਿਆ ਸਵਾਲ, ਸੋਇਆ ਫਿਰ ਨਾ ਕੋਇ ਜਗਾਈਆ । ਬੇਸ਼ਕ ਉਹਦੇ ਨਿਕੇ ਨਿਕੇ ਬਾਲ, ਉਹਨਾਂ ਆਪਣੀ ਛਾਤੀ ਲਾਈਆ। ਪੁੱਤਰਾਂ ਦੀ ਪੁੱਤਰਾਂ ਵਾਗ ਕਰੇ ਸੰਭਾਲ, ਧੀਆਂ ਨੂੰ ਮਾਪਾ ਹੋ ਕੇ ਨਜ਼ਰੀ ਆਈਆ। ਨਾਰੀ ਦੇ ਸਿਰ ਤੇ ਦਏ ਪਿਆਰ, ਸਚ ਸਪੁਤਰੀ ਲਏ ਬਣਾਈਆ। ਇਹ ਸਭ ਕੁਛ ਲਾਲੋ ਦੇ ਅਖਤਿਆਰ, ਜੋ ਹੁਕਮ ਨਾਲ ਰਿਹਾ ਮਨਾਈਆ। ਉਧਰੋਂ ਆਇਆ ਚੰਦ ਲਾਲ, ਨਾਲ ਲੈ ਕੇ ਆਪਣੀ ਮਾਈਆ। ਆਪਣੇ ਭਾਈ ਨੂੰ ਪਹਿਲੇ ਦਿਆਂ ਵਖਾਲ, ਹਰਿ ਜੂ ਸੋਹਣਾ ਜੋੜ ਜੁੜਾਈਆ। ਸ੍ਰੀ ਭਗਵਾਨ ਕਿਹਾ ਵੇਖੋ ਜੋ ਮੇਰੀ ਸੇਵਾ ਲਾਈ ਮੈਂ ਕਰਾਂ ਜ਼ਰੂਰ ਕਮਾਲ, ਅਭੁਲ ਹੋ ਕੇ ਭੁੱਲ ਕਦੇ ਨਾ ਜਾਈਆ। ਸਚਖੰਡ ਦਵਾਰਾ ਖੋਲ੍ਹ ਸੱਚੀ ਧਰਮਸਾਲ, ਗੁਰਮੁਖ ਲੈ ਕੇ ਜਾਵਾਂ ਚਾਈਂ ਚਾਈਂਆ। ਇਹਨਾਂ ਅੱਖਾਂ ਨਾਲ ਕਰਾਵਾਂ ਵਸਾਲ, ਨੇਤਰ ਨੈਣਾਂ ਨਾਲ ਮਿਲਾਈਆ। ਇਕੋ ਹੁੱਕਾ ਸੱਚੇ ਨਾਮ ਦਾ ਦਿਆਂ ਪਿਆਲ, ਜਿਸ ਦਾ ਗੱਟਾਂ ਨੇਜਾ ਆਪਣੇ ਹੱਥ ਟਿਕਾਈਆ। ਪਾਣੀ ਮੁੱਕੇ ਨਾ ਵਿਚੋਂ ਅਗਨੀ ਕੋਲਾ ਸਕੇ ਨਾ ਕੋਈ ਬੁਝਾਈਆ। ਵਿਚ ਰੋੜਾ ਰੱਖਾਂ ਸੰਭਾਲ, ਈਂਦਨ ਰੂਪ ਨਜ਼ਰੀ ਆਈਆ। ਜਿਸ ਵੇਲੇ ਸੂਟਾ ਖਿਚੇ ਮੇਰਾ ਲਾਲ, ਨਾਮ ਖੁਮਾਰੀ ਦਿਆਂ ਚੜ੍ਹਾਈਆ । ਇਹੋ ਮੰਗ ਮੰਗੀ ਮੈਂ ਪੀਵਾਂ ਤੇਰੇ ਵਿਚ ਦਰਬਾਰ, ਸੱਤ ਅੱਠ ਨੌ ਮਾਘ ਖ਼ੁਸ਼ੀਆਂ ਧਿਆਨ ਲਗਾਈਆ। ਪੰਦਰਾਂ ਮਾਘ ਫਿਰ ਕਰਾਏ ਯਾਦ, ਜਿਸ ਵੇਲੇ ਮਸਤਕ ਉਤੇ ਉਂਗਲੀ ਗਿਆ ਲਾਈਆ। ਤੇਰੀ ਜ਼ਰੂਰ ਸੁਣੇ ਫਰਿਆਦ, ਨਾਲ ਲੈ ਕੇ ਜਾਵੇ ਸੱਚਾ ਮਾਹੀਆ । ਤੇਰਾ ਹੁੱਕਾ ਤੈਨੂੰ ਦੇਵੇ ਦਾਦ, ਤੇਰੇ ਹੱਥ ਦੇਵੇ ਫੜਾਈਆ। ਉਹ ਸੰਗਤ ਸਾਰੀ ਨੂੰ ਕਹੇ ਮਾਰ ਅਵਾਜ਼, ਮੈਂ ਇਸ ਦੇ ਕੋਲੋਂ ਮੰਗ ਮੰਗਾਈਆ । ਇਕੋ ਇਹ ਮੇਰੇ ਨਾਲ ਕਰਦਾ ਲਾਡ, ਤੁਸੀਂ ਕਿਉਂ ਮੁਖ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ । ਚਾਵਲ ਦਾਲ ਕਰਨ ਸਲਾਹ, ਅਕੱਠੇ ਹੋ ਕੇ ਮਤਾ ਪਕਾਈਆ। ਕੀ ਕੀਤਾ ਬੇਪਰਵਾਹ, ਆਪਣੀ ਕਾਰ ਕਮਾਈਆ। ਰਿੰਨ ਪੱਕਾ ਸੰਗਤ ਖਵਾ, ਸਾਡਾ ਨਿਸ਼ਾਨ ਮਿਟਾਈਆ। ਸਾਡਾ ਦਿਸੇ ਨਾ ਕੋਈ ਗਵਾਹ, ਜਿਹੜਾ ਸੁਹਾਦਤ ਦਏ ਗਵਾਹੀਆ। ਅਬਿਨਾਸ਼ੀ ਕਰਤਾ ਇਕ ਦਾਣਾ ਸਿਰ ਵਿਚ ਲਿਆ ਲੁਕਾ, ਲੁਕੌਂਦਾ ਨਜ਼ਰ ਨਾ ਆਈਆ। ਹਰਿਸੰਗਤ ਸਾਮ੍ਹਣੇ ਆਪਣੇ ਮੁਖ ਵਿਚ ਲਏ ਪਾ, ਲੇਖਾ ਸਭ ਦਾ ਰਿਹਾ ਚੁਕਾਈਆ । ਰਵਦਾਸ ਚੁਮਾਰਾ ਕਲਮ ਸ਼ਾਹੀ

❋

❋

ਸਹੀ ਦੇਵੇ ਪਾ, ਨਾ ਕੋਈ ਮੇਟੇ ਮੇਟ ਮਿਟਾਈਆ। ਪ੍ਰਭ ਦਾ ਵਹੀ ਖ਼ਾਤਾ ਨਾ ਸਕੇ ਕੋਈ ਲੁਕਾ, ਅਗਨੀ ਭੇਟ ਨਾ ਕੋਈ ਚੜ੍ਹਾਈਆ। ਜੋ ਪ੍ਰਭ ਚਰਨ ਹੋਇਆ ਫਿਦਾ, ਤਿਸ ਫ਼ੈਸਲਾ ਇਕੋ ਵਾਰ ਸੁਣਾਈਆ। ਚਾਵਲ ਦਾਲ ਤੁਹਾਨੂੰ ਹੋਵਣ ਨਾ ਦੇਵਾਂ ਜੁਦਾ, ਸਦਾ ਸੰਗਤ ਸੰਗ ਰਖਾਈਆ। ਬੇਸ਼ਕ ਆਪਣਾ ਖੇਲ ਨਾ ਪਹਿਲੋ ਦੇਵੇ ਸਮਝਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਬਣਤ ਆਪ ਬਣਾਈਆ। ਵੇਖ ਬਣਤ ਆ ਗਈ ਖ਼ਾਕ, ਕਹਿ ਕਹਿ ਰਹੀ ਸੁਣਾਈਆ। ਪੁਰਖ ਅਕਾਲ ਤੂੰ ਬੜਾ ਚਲਾਕ, ਕੀ ਤੇਰੀ ਵਡਿਆਈਆ । ਭਗਤ ਦਵਾਰੇ ਦੱਸ ਰੱਖਿਆ ਢਾਕ, ਮਨਜੀਤਾ ਦਏ ਗਵਾਹੀਆ। ਜਗਦੀਸ਼ਾ ਸਚ ਸੁਣਾਏ ਬਾਤ, ਕਹਾਣੀ ਰਿਹਾ ਬਣਾਈਆ। ੳਹ ਵੇਖ ਢਾਈ ਮੁੱਠੀ ਰਾਖ, ਗੁਰਦਿਆਲ ਵੰਡ ਵੰਡਾਈਆ। ਤੈਨੂੰ ਕਿਥੋਂ ਆਈ ਜਾਚ, ਲੁੱਕ ਕੇ ਖੇਲ ਖਿਲਾਈਆ। ਵੇਂਹਦੇ ਰਹੇ ਖੋਲ੍ਹ ਕੇ ਤਾਕ, ਨਜ਼ਰ ਨੈਣ ਉਠਾਈਆ। ਕਵਣ ਵੇਲਾ ਪ੍ਰਭ ਮੇਟੇ ਸਾਡੀ ਵਾਟ, ਅਗਲਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਵਖਾਈਆ। ਸੁਣ ਖਾਕ ਮੇਰੀ ਬੱਚੀ, ਬੱਚਿਆਂ ਵਾਂਗ ਸਮਝਾਈਆ। ਵੇਖੀਂ ਕਲਜੁਗ ਅੰਤ ਨਾ ਹੋਵੀਂ ਕੱਚੀ, ਕੱਚਾ ਰੂਪ ਵਟਾਈਆ । ਤੈਨੂੰ ਪਹਿਲੋਂ ਕਰਕੇ ਤੱਤੀ, ਫਿਰ ਭੰਡਾਰਾ ਦਿਤਾ ਕਰਾਈਆ। ਤੂੰ ਵੇਖਿਆ ਆਪਣੀ ਅੱਖੀਂ, ਬਾਲੇ ਨੀਹਾਂ ਹੇਠ ਦਬਾਈਆ। ਉਤੇ ਰੱਖੀ ਇੱਟ ਪੱਕੀ, ਵੇਖ ਬਿਸ਼ਨ ਸਿੰਘ ਜਿਸ ਠੋਕ ਲਗਾਈਆ। ਪੁਰਖ ਅਕਾਲ ਫਿਰ ਨਾ ਚੱਕੀ, ਉਤੋਂ ਪੈਰਾਂ ਨਾਲ ਦਬਾਈਆ। ਇਹ ਭਗਤੀ ਬਣਨੀ ਹੱਟੀ, ਸੋਹਣਾ ਹੱਟ ਖੁਲ੍ਹਾਈਆ। ਏਥੇ ਮਿਲੀ ਧੁਰ ਦੀ ਖੱਟੀ, ਹਰਿ ਕਰਤਾ ਝੋਲੀ ਪਾਈਆ। ਜਿਸ ਨਾਮ ਦੀ ਲੱਭਦੇ ਗਏ ਇਕ ਰਤੀ, ਸੋ ਖੁਲ੍ਹੇ ਗੱਫੇ ਦਏ ਵਰਤਾਈਆ। ਚਲ ਕੇ ਆਵੇ ਸਰਬ ਪਤੀ, ਪਤਿਪਰਮੇਸ਼ਵਰ ਫੇਰਾ ਪਾਈਆ। ਜਨ ਭਗਤਾਂ ਲਜ ਪਤ ਜਿਸ ਰੱਖੀ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਰਿਹਾ ਕਮਾਈਆ। ਰਾਖ ਕਹੇ ਮੇਰਾ ਤੁਟਾ ਮਾਣ, ਅਭਿਮਾਨ ਨਜ਼ਰ ਕੋਇ ਨਾ ਆਈਆ। ਝੁਲਦਾ ਵੇਖਿਆ ਸਚ ਨਿਸ਼ਾਨ, ਜਿਥੇ ਮੇਰੀ ਭੱਠੀ ਦਿਤੀ ਤਪਾਈਆ। ਢੋਲੇ ਗੀਤ ਉਹਦੇ ਸਾਰੇ ਗਾਣ, ਸਤਰੰਗ ਨਿਸ਼ਾਨ ਝੁਲਾਈਆ। ਸਾਢੇ ਤਿੰਨ ਹੱਥ ਸੋਹੇ ਮਕਾਨ, ਸੋਹਣੀ ਬਣਤ ਬਣਾਈਆ। ਛੋਟਾ ਨੱਢਾ ਬੱਚਾ ਦੇ ਕੇ ਗਿਆ ਗਿਆਨ, ਸੱਤ ਮਹੀਨੇ ਤਿੰਨ ਦਿਨ ਮੈਂ ਲੋਕਮਾਤ ਸੇਵ ਕਮਾਈਆ। ਗੁਰਮੁਖੋ ਗੁਰਸਿਖੋ ਪਾਰਬ੍ਰਹਮ ਪਤਿਪਰਮੇਸ਼ਵਰ ਅੰਤ ਹੋਵੇ ਮਿਹਰਵਾਨ, ਮਿਹਰ ਨਜ਼ਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਖ਼ਾਕ ਕਹੇ ਪ੍ਰਭ ਕਰਕੇ ਫੁਰਤੀ, ਆਪਣਾ ਖੇਲ ਵਖਾਈਆ। ਇਕੋ ਵਾਰ ਭਰਕੇ ਚੁਟਕੀ, ਚਰਨਾਂ ਹੇਠ ਦਬਾਈਆ। ਮੈਂ ਬਥੇਰੀ ਨੱਚੀ ਟੱਪੀ ਭੁੜਕੀ, ਮੇਰੀ ਚਲੀ ਨਾ ਕੋਈ ਚਤੁਰਾਈਆ। ਕਿਉਂ ਇਸ ਵਿਚ ਖੇਲ ਕੋਈ ਧੁਰ ਦੀ, ਧੁਰ ਦੀ ਧਾਰ ਸਮਾਈਆ। ਮੈਂ ਸਮਝਿਆ ਮੈਂ ਸੜ ਕੇ ਹੋ ਗਈ ਮੁਰਦੀ, ਮੁਰਦਿਆਂ ਵਿਚ ਡੇਰਾ ਲਾਈਆ। ਅਬਿਨਾਸ਼ੀ ਕਰਤੇ ਕਿਹਾ ਨਹੀਂ ਤੇਰੀ ਜਨ ਭਗਤਾਂ ਨਾਲ ਮਿਲਾਵਾਂ ਸੁਰਤੀ, ਬਿਨ ਸੁਰਤੀਉਂ ਸੁਰਤ ਲਗਾਈਆ। ਮੈਂ ਘਰ ਘਰ ਦੇਵਾਂ ਗੁੜਤੀ, ਤੇਰੀ ਧੂਲ ਮਸਤਕ ਟਿੱਕੇ ਦਿਆਂ ਛੁਹਾਈਆ। ਖ਼ਾਕ ਕਹੇ ਪ੍ਰਭ ਕਰਕੇ ਫੁਰਤੀ, ਆਪਣਾ ਖੇਲ ਵਖਾਈਆ। ਮੈਂ ਗੁਰਮੁਖਾਂ ਘਰ ਗਈ ਕਦੇ ਨਾ ਮੁੜਦੀ, ਜੇ ਜਾਵਾਂ ਗੁਰਮੁਖ ਆਪਣੇ ਨਾਲ ਲੈ ਕੇ ਤੇਰਾ ਦਰਸ਼ਨ ਪਾਈਆ। ਇਹ ਖੇਲ ਤੇਰੀ ਧੁਰ ਦੀ, ਆਪੇ ਬਣਤ ਬਣਾਈਆ। ਇਹ

❋

❋

ਵਡਿਆਈਆ ਨਹੀਂ ਕਿਸੇ ਦੇਵਤ ਸੁਰ ਦੀ, ਗੁਰ ਅਵਤਾਰ ਪੀਰ ਪੈਗੰਬਰ ਭਾਰ ਨਾ ਕੋਈ ਉਠਾਈਆ। ਏਸੇ ਕਰਕੇ ਮੈਂ ਤੇਰੇ ਚਰਨਾਂ ਨਾਲ ਜੁੜਦੀ, ਘੁੱਟ ਘੁੱਟ ਕੇ ਸੀਨੇ ਨਾਲ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਮੇਰੇ ਹੱਥ ਟਿਕਾਈਆ। ਸੁਣ ਖਾਕ ਤੈਨੂੰ ਦੇਵਾਂ ਖਿਲਤ, ਸੋਹਣੀ ਪੋਸ਼ਾਕ ਬਣਾਈਆ। ਵੇਖੀਂ ਮੇਰੇ ਭਗਤਾਂ ਨਾਲ ਕਰੀ ਨਾ ਇਲਤ, ਛੇੜਖਾਨੀ ਕਦੇ ਮੋਹੇ ਨਾ ਭਾਈਆ। ਤੇਰੀ ਖਵਾਰੀ ਹੋਵੇ ਜ਼ਿਲਤ, ਲਜ ਪਤ ਨਾ ਕੋਈ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੱਚ ਸਮਝਾਈਆ। ਖ਼ਾਕ ਕਹੇ ਮੈਂ ਹੋਈ ਖ਼ਾਕ, ਖ਼ਾਕ ਤੇਰੇ ਰੂਪ ਸਮਾਈਆ। ਤੇਰੇ ਦਰ ਤੋਂ ਸਿਖੀ ਜਾਏ ਜਾਚ, ਸਿਖਿਆ ਤੇਰਾ ਨਾਮ ਪੜ੍ਹਾਈਆ। ਜਨ ਭਗਤਾਂ ਨਾਲ ਰੱਖਾਂ ਨਾਤ, ਨਾਤਾ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਣੀ ਮਾਣ ਵਡਿਆਈਆ । ਦੇਵੇ ਵਡਿਆਈ ਪ੍ਰਭ ਜੂ ਮੀਤਾ, ਮਿੱਤਰ ਪਿਆਰਾ ਆਖ ਸੁਣਾਈਆ। ਸਤਿਜੁਗ ਬੰਨਾ ਤੇਰੀ ਰੀਤਾ, ਸੁਹੰਜਣੀ ਵੰਡ ਵੰਡਾਈਆ। ਤੇਰਾ ਫੋਲੇ ਨਾ ਕੋਈ ਅੰਗੀਠਾ, ਤੇਰਾ ਪਰਦਾ ਨਾ ਕੋਈ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਤੇਰੇ ਹੱਥ ਟਿਕਾਈਆ। ਪ੍ਰਭੂ ਸਚ ਤੂੰ ਦੇਵੇ ਮਾਣ, ਮਿਹਰਵਾਨ ਅਖਵਾਇੰਦਾ। ਮੈਂ ਸਭ ਦਾ ਲੈਂਦੀ ਬਲੀਦਾਨ, ਬਚਿਆ ਕੋਈ ਰਹਿਣ ਨਾ ਪਾਇੰਦਾ। ਮੇਰਾ ਵਾਸਾ ਵਿਚ ਸ਼ਮਸ਼ਾਨ, ਸ਼ਮਸ਼ਾਨ ਭੂਮੀ ਕਹਿ ਕੇ ਸਭ ਮੇਰਾ ਨਾਮ ਪਰਗਟਾਇੰਦਾ। ਮੇਰੀ ਜੇ ਕੋਈ ਹਾਲਤ ਵੇਖੇ ਆਣ, ਨੇਤਰ ਅੱਖ ਭੇਵ ਚੁਕਾਇੰਦਾ। ਬੌਹੜੀ ਮੈਂ ਹੋਈ ਹੈਰਾਨ, ਮੇਰਾ ਸੰਗ ਨਾ ਕੋਈ ਨਿਭਾਇੰਦਾ। ਮੇਰੀ ਖ਼ਾਕ ਸਰਬ ਉਡਾਨ, ਛੇੜਨੀ ਨਾਲ ਛੇੜ ਛੇੜ ਮੇਰਾ ਛੇਕੜ ਅੰਤ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਦੇਣਾ ਏਕਾ ਵਰ, ਦਰ ਸੱਚਾ ਤੇਰਾ ਭਾਇੰਦਾ। ਉਠ ਖ਼ਾਕ ਪ੍ਰਭ ਦਏ ਦਿਲਾਸਾ, ਜਗਤ ਮਾਣ ਵਡਿਆਈਆ। ਚਰਨ ਕਵਲ ਸਚ ਭਰਵਾਸਾ, ਧੀਰਜ ਧੀਰ ਵਖਾਈਆ । ਜਨ ਭਗਤ ਬਣਾਵਣ ਤੇਰਾ ਸਾਥਾ, ਸਤਿਜੁਗ ਵੰਡ ਵੰਡਾਈਆ। ਤੂੰ ਏਹਨਾਂ ਮੰਨਣਾ ਆਖਾ, ਨੀਵੇਂ ਹੋ ਕੇ ਸੇਵ ਕਮਾਈਆ। ਦੋ ਜਹਾਨਾਂ ਵਿਚੋਂ ਪੁਰਖ ਅਬਿਨਾਸ਼ਾ, ਸਾਚਾ ਜੋੜ ਜੁੜਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਰੱਖੇ ਲਾਜਾ, ਸਿਰ ਆਪਣਾ ਹੱਥ ਟਿਕਾਈਆ।