ਕਿਸ਼ਨ ਸਿੰਘ ਨੇ ਫੇਰ ਕਹਿਣਾ ਚੌਧਰੀ ਤੇਜਾ ਸਿੰਘ ਦਾ ਨਾਮ ਲੈ ਅਵਾਜ਼ ਮਾਰੀ
ਮੈਂ ਚਰਨਾਂ ਵਿਚ ਬੈਠਾ ਤੂੰ ਕਿਥੋਂ ਲੱਭੇ, ਕਿਤਲ ਧਿਆਨ ਲਗਾਈਆ। ਵੇਖ ਮੇਰੇ ਦੋਵੇਂ ਹੱਥ ਬੱਧੇ, ਬੰਦਨਾ ਸੀਸ ਨਿਵਾਈਆ। ਪੁਰਖ ਅਕਾਲ ਸੱਜੇ ਖੱਬੇ, ਫਿਰੇ ਚਾਈਂ ਚਾਈਂਆ। ਸ਼ਬਦ ਨਗਾਰੇ ਚਾਰੇ ਕੁੰਟ ਵੱਜੇ, ਖ਼ੁਸ਼ੀਆਂ ਰਾਗ ਅਲਾਈਆ। ਦੇਵਤ ਸੁਰ ਆਵਣ ਭੱਜੇ, ਆਪਣਾ ਪੰਧ ਮੁਕਾਈਆ। ਵੇਖੋ ਗੁਰਮੁਖ ਸੋਹਣੇ ਸਜੇ, ਸਾਚੀ ਬਣਤ ਬਣਾਈਆ। ਗੀਤ ਗੌਂਦੇ ਵੱਡੇ ਨੱਡੇ, ਸੋਹਣਾ ਰਾਗ ਅਲਾਈਆ। ਪ੍ਰੇਮ ਪ੍ਰੀਤੀ ਲੈਣ ਮਜ਼ੇ, ਮੰਜ਼ਲ ਪੰਧ ਮੁਕਾਈਆ। ਸਚ ਘੜਿਆਲ ਕੋਟਨ ਵੱਜੇ, ਘੜੀਆਂ ਨੈਣ ਸ਼ਰਮਾਈਆ। ਗੁਰਮੁਖ ਸੋਹਣਾ ਲਾੜਾ ਸਜੇ, ਸੋਹਣਾ ਰੰਗ ਵਖਾਈਆ। ਪ੍ਰੇਮ ਪ੍ਰੀਤੀ ਅੰਦਰ ਹੱਸੇ, ਮੁਸਕਾਨ ਮੁਸਕ ਲਏ ਮੁਸਕਰਾਈਆ। ਧੰਨ ਭਾਗ ਪ੍ਰਭ ਦਵਾਰੇ ਵਸੇ, ਬਸਤੀ ਪਿਛਲੀ ਛੱਡੀ
❋
❋
ਪਰਾਈਆ। ਖ਼ੁਸ਼ੀ ਰਹੇ ਪਹਿਰ ਅੱਠੇ, ਘੜੀ ਗ਼ਮ ਨਾ ਕੋਈ ਵਖਾਈਆ। ਹੁੱਕਾ ਮਿਲਿਆ ਨਾਲ ਨੇਜ਼ੇ ਗੱਟੇ, ਸੋਹਣਾ ਨਜ਼ਰੀ ਆਈਆ। ਤਮਾਕੂ ਰਸ ਤਲੀ ਮਲ ਉਂਗਲਾਂ ਨਾਲ ਚੱਟੇ, ਨੱਕ ਸੁੰਘ ਦਏ ਸਮਝਾਈਆ। ਜਿਸ ਵੇਲੇ ਪੀਤਾ ਗਟ ਗਟ ਗਟੇ, ਨਸ਼ਾ ਇਕੋ ਵਾਰ ਜਾਏ ਆਈਆ। ਕਿਉਂ ਹਰਿਸੰਗਤ ਵਿਚ ਬਹਿਕੇ ਮੈਂ ਉਹਦੇ ਨਾਲ ਕੀਤੇ ਮਤੇ, ਸਿਧੀਆਂ ਗੱਲਾਂ ਨਾਲ ਸਮਝਾਈਆ। ਜੇ ਤੂੰ ਨਾ ਮੈਨੂੰ ਰੱਖੇਂ, ਹੋਰ ਕਿਹੜਾ ਮੇਰਾ ਭਾਈਆ। ਮੇਰੇ ਵੇਖ ਚੀਥੜ ਫਟੇ, ਅਲਫੀ ਰੋ ਰੋ ਰਹੀ ਸੁਣਾਈਆ। ਮੇਰੇ ਤੇਰੇ ਨਾਲ ਕੌਲ ਇਕਰਾਰ ਪੱਕੇ, ਹੁਣ ਮੈਨੂੰ ਨਾਲ ਲੈ ਕੇ ਜਾਈਆ। ਜੇ ਲੱਭਦੇ ਨਹੀਂ ਮੋਟਰ ਟਾਂਗੇ ਯੱਕੇ, ਵਿਚ ਕਾਰ ਲੈਣਾ ਬਿਠਾਈਆ। ਪ੍ਰਭ ਹੱਸ ਕੇ ਕਿਹਾ ਕਾਰ ਵਿਚ ਕੀ ਬਹਿਣਾ ਤੈਨੂੰ ਹੱਥ ਉਤੇ ਚੱਕੇ, ਲੈ ਕੇ ਜਾਏ ਧੁਰਦਰਗਾਹੀਆ। ਤੇਰਾ ਤਨ ਸਰੀਰ ਨਾ ਕੋਈ ਥੱਕੇ, ਦੁੱਖ ਪੀੜ ਨਾਲ ਨਾ ਕੋਈ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਮਾਣ ਵਡਿਆਈਆ। ਵੇਖ ਸੱਚੀ ਸਚ ਕਹਿਨਾ ਊਂ, ਸੱਚੀ ਸਚ ਜਣਾਈਆ। ਫਿਰ ਕਦੋਂ ਆਵੇਂਗਾ ਤੂੰ, ਮੁੜਕੇ ਫੇਰਾ ਪਾਈਆ। ਮੇਰੇ ਨਾਲ ਹੱਸ ਕੇ ਕੂ, ਮੈਨੂੰ ਤੈਨੂੰ ਵੇਖ ਵੱਡੀ ਖ਼ੁਸ਼ੀ ਆਈਆ। ਮੈਂ ਉਠਕੇ ਤੁਰਕੇ ਆਇਆ ਤੇਰੀ ਬਰੂੰ, ਡੰਡਾ ਸੁੱਟ ਕੇ ਡੇਰਾ ਲਾਈਆ। ਨਾ ਕੋਈ ਹੂੰਗਰ ਨਾ ਕੋਈ ਹੂੰ, ਹੋਕਾ ਦੇ ਨਾ ਕੋਈ ਸੁਣਾਈਆ। ਤੂੰ ਕਿਡਾ ਅੱਛਾ ਲੱਗਦਾਂ ਏਂ ਕੇਡਾ ਸੋਹਣਾ ਮੂੰਹ, ਖ਼ੁਸ਼ੀਆਂ ਨਾਲ ਸੁਣਾਈਆ। ਮੈਂ ਹੁਣ ਨਹੀਂ ਡਿਗਨਾ ਖਾਤੇ ਖੂਹ, ਤੇਰੇ ਘਰ ਡੇਰਾ ਲਾਈਆ। ਮੈਂ ਵੇਖਣੀ ਓਹ ਜੂਹ, ਜਿਸ ਵਿਚ ਬੈਠਾ ਸੋਭਾ ਪਾਈਆ। ਅੰਤਰ ਆਵਾਜ਼ ਦਿਤੀ ਰੂਹ, ਬੁਤ ਸਮਝੇ ਨਾ ਕੋਈ ਸਮਝਾਈਆ। ਮੈਲੇ ਕੁਚੈਲੇ ਕੋਝੇ ਕਮਲੇ ਨਾਲ ਪ੍ਰਭ ਗਿਆ ਛੂਹ, ਸਿਰ ਗੋਡਿਆਂ ਉਤੇ ਟਿਕਾਈਆ। ਓਸ ਵੇਲੇ ਓਹ ਰੰਗ ਵਖਾਇਆ ਹੂਬਹੂ, ਜਿਸ ਦਾ ਨਕ਼ਸ਼ਾ ਲੋਕਮਾਤ ਸਕੇ ਨਾ ਕੋਈ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਲਹਿਣੇ ਰਿਹਾ ਪਾਈਆ।
ਚਰਨ ਫੜਕੇ ਮੈਂ ਨਹੀਂ ਛੱਡਨੇ, ਛੱਡਿਆਂ ਤੁਰ ਕਿਤੇ ਨਾ ਜਾਈਆ। ਆਪਾਂ ਗੱਲਾਂ ਕਰੀਏ ਧਾਮ ਕਿਤੇ ਅੱਡਰੇ, ਸਾਡੀ ਗੱਲ ਸੁਣੇ ਨਾ ਕੋਈ ਲੋਕਾਈਆ। ਓਥੇ ਚਲੀਏ ਵੱਖਰੇ, ਜਿਥੇ ਮੈਂ ਬੈਠਾ ਡੇਰਾ ਲਾਈਆ। ਸਾਹਿਬ ਸਤਿਗੁਰ ਕਿਹਾ ਤੈਨੂੰ ਕਾਹਦੇ ਖਤਰੇ, ਦੂਰ ਦੁਰਾਡਾ ਸਿਰ ਤੇਰੇ ਹੱਥ ਟਿਕਾਈਆ। ਤੇਰੇ ਪਿਛੇ ਮੁੜਕੇ ਆਵੇ ਫੇਰ ਬਦਲੇ, ਹੁਕਮ ਹੁਕਮ ਨਾਲ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਮਾਣ ਵਡਿਆਈਆ। ਹੱਸ ਕੇ ਕਿਹਾ ਬੱਲੇ ਸ਼ਾਬਾ ਫਿਰ ਆਵੇਗਾ। ਤੇਰਾ ਭਲਾ ਹੋ ਜਾਏ, ਮੈਨੂੰ ਨਾਲ ਲੈ ਜਾਵੇਗਾ । ਹੱਲਾ ਕਰੇ ਤੇ, ਮੁੜ ਦਰਸ ਦਿਖਾਵੇਗਾ। ਨਹੀਂ ਤੇ ਮੈਂ ਕੱਲਾ ਮੇਰੇ ਉਤੇ ਤਰਸ ਨਾ ਡਰ ਵਖਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵਣਹਾਰਾ ਸਾਚਾ ਵਰ, ਮਿਹਰਵਾਨ ਹੋ ਕੇ ਮਿਹਰ ਨਜ਼ਰ ਟਿਕਾਵੇਗਾ। ਸ੍ਰੀ ਭਗਵਾਨ ਕਿਹਾ ਬੋਲ, ਇਕੋ ਵਾਰ ਜਣਾਈਆ । ਮੈਂ ਵੇਖ ਆਇਆ ਤੇਰੇ ਕੋਲ, ਛੇਤੀ ਛੇਤੀ ਪੰਧ ਮੁਕਾਈਆ। ਤੂੰ ਰਹਿਣਾ ਆਪ ਅਡੋਲ, ਚਿੰਤਾ ਗ਼ਮ ਨਾ ਕੋਈ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵਣਹਾਰ ਵਡਿਆਈਆ। ਸਚ ਦੱਸ ਮੈਂ ਪਰਸਾਦਿ ਖਾ ਲਾਂ ਭੋਰਾ, ਜਿਹੜਾ ਤੂੰ ਦਿਤਾ
❋
❋
ਵਰਤਾਈਆ। ਸਚ ਪੁਛੇਂ ਮੈਨੂੰ ਤੇਰੀ ਇਕ ਲੋੜਾ, ਦੂਜੀ ਲੋੜ ਰਹੇ ਨਾ ਰਾਈਆ। ਜੇ ਮੈਨੂੰ ਕਰਦੇਂ ਵਾਂਗ ਘੋੜਾ, ਤੇਰਾ ਅੱਠੇ ਪਹਿਰ ਹੱਲ ਚਲਾਈਆ। ਮੇਰੇ ਵਿਚ ਜ਼ੋਰ ਬਥੇਰਾ, ਵੇਖ ਮੇਰੇ ਵੱਡੇ ਵੱਡੇ ਹੱਡ ਨਜ਼ਰੀ ਆਈਆ। ਮੈਂ ਭੱਜਾਂ ਵਾਂਗ ਘੋੜਾ, ਦਿਵਸ ਰੈਣ ਵਾਹੋ ਦਾਹੀਆ । ਮੈਨੂੰ ਇਕ ਹੁੱਕਾ ਲੈ ਦਈਂ ਕੋਰਾ, ਸੋਹਣਾ ਮੇਰੇ ਹੱਥ ਫੜਾਈਆ। ਮੈਂ ਪੀਊਂ ਥੋੜਾ ਥੋੜਾ, ਤੇਰੀ ਖ਼ੁਸ਼ੀ ਮਨਾਈਆ। ਉੂਂਹ ਸਭ ਅਕੱਠੇ ਮੇਰੇ ਵਿਚ ਅਟਕੌਦੇ ਰੋੜਾ, ਚੌਧਰੀ ਕੀ ਰਿਹਾ ਸੁਣਾਈਆ। ਏਥੇ ਘਰ ਕੀ ਘਾਟਾ ਕੀ ਥੋੜਾ, ਦੇਂਦਿਆਂ ਕੀ ਘਟ ਜਾਈਆ। ਨਾਲੇ ਮਾਰਕੇ ਕਹੇ ਹਨੋਰਾ, ਤੇਰੇ ਕੋਲੋਂ ਪੀਂਦੇ ਰਹਿਣਾ ਚਾਈਂ ਚਾਈਂਆ। ਜੇ ਨਾ ਦੇਵੇਂ ਲੁਟੂਗਾਂ ਨਾਲ ਜ਼ੋਰਾ, ਤੇਰੇ ਅੱਗੇ ਵਾਸਤਾ ਪਾਈਆ। ਮੈਂ ਤਮਾਕੂ ਲੈਣਾ ਕੌੜਾ, ਜਿਹੜਾ ਸੋਹਣਾ ਨਸ਼ਾ ਚੜ੍ਹਾਈਆ। ਸਤਿਗੁਰ ਕਿਹਾ ਮੈਂ ਤੈਨੂੰ ਹੁੱਕਾ ਦਿਊਂ ਨਵਾਂ ਨਕੋਰਾ, ਵਿਚ ਦਰਬਾਰ ਤੇਰੇ ਹੱਥ ਫੜਾਈਆ । ਜਿਸ ਦੀ ਵਸਤ ਠਠਿਆਰ ਘੜੇ ਨਾ ਭੋਰਾ, ਨੜੀ ਲੁਹਾਰ ਤਰਖਾਣ ਨਾ ਕੋਈ ਬਣਾਈਆ। ਓਸ ਵਿਚੋਂ ਸੂਟਾ ਨਿਕਲੇ ਨੇਤਰ ਫੋਰਾ, ਫੁਰਨਾ ਪਿਛਲਾ ਬੰਦ ਕਰਾਈਆ। ਨਜ਼ਰੀ ਆਏ ਤੋਰਾ ਮੋਰਾ, ਤੇਰਾ ਇਕੋ ਰੰਗ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਓਥੇ ਲਾ ਲੈ ਡੇਰਾ, ਜਿਥੇ ਆਪਣਾ ਘਰ ਬਣਾਈਆ। ਤੇਰਾ ਘਰ ਬੜਾ ਚੰਗੂ, ਮੈਂ ਚੰਗੀ ਤਰ੍ਹਾਂ ਵੇਖ ਕੇ ਆਈਆ। ਊਂਹ ਅੰਦਰ ਡਾਹਿਆ ਵਡੂ ਪਲੰਘੂ, ਸੋਹਣਾ ਲੇਫ ਵਿਛਾਈਆ। ਮੈਂ ਵੀ ਓਹੋ ਜਿਹਾ ਮੰਗੂ, ਸੋਹਣੀ ਆਵਾਜ਼ ਸੁਣਾਈਆ। ਹੁੱਕਾ ਪੀ ਕੇ ਕੋਲ ਖੰਘੂ, ਤੇਰੇ ਕੋਲੋਂ ਸੋਹਣਾ ਲੈਣਾ ਬਣਾਈਆ। ਪਿਛਲੀ ਟੁੱਟੀ ਹਲ ਵਾਹ ਕੇ ਗੰਢੂ, ਬਿਨ ਵਾਹਿਆਂ ਤੋਂ ਵਾਹ ਕੇ ਦਿਆਂ ਵਖਾਈਆ। ਓਏ ਇਹ ਕਹਿੰਦੇ ਸੀ ਸਾਰੇ ਦੀਨਾ ਬੰਧੂ, ਮੈਂ ਕਿਹਾ ਕਿਸ ਤਰਾਂ ਲਏ ਬਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਤੇਰਾ ਘਰ ਦਿਤਾ ਚੰਗਾ, ਕੀ ਕੁਛ ਨਜ਼ਰੀ ਆਈਆ। ਔਦੇ ਨੂੰ ਸੋਹਣਾ ਮਿਲਿਆ ਮੰਜਾ, ਬਿਸਤਰ ਸੇਜ ਸੁਹਾਈਆ। ਮੈਂ ਬਿਨ ਕੰਨਾਂ ਸੁਣਿਆ ਧੁਰ ਦਾ ਛੰਦਾ, ਧੁਰ ਦਾ ਰਾਗ ਅਲਾਈਆ। ਮੈਂ ਉਠ ਕੇ ਤੱਕਿਆ ਚਾਰੇ ਬੰਨਾ, ਨੇਤਰ ਖੋਲ੍ਹ ਵੇਖ ਵਖਾਈਆ। ਕੋਈ ਕਹੇ ਆ ਮੇਰਿਆ ਚੰਨਾ, ਬਾਲਿਆਂ ਵਾਂਗ ਗੋਦ ਬਹਾਈਆ। ਬਾਂਹੋ ਫੜ ਮੇਰੇ ਮੁਖ ਵਿਚ ਦਿਤਾ ਮੁੰਮਾਂ, ਅੰਮ੍ਰਿਤ ਸੀਰ ਜਾਮ ਪਿਆਈਆ। ਮੇਰਾ ਖ਼ੁਸ਼ੀਆਂ ਨਾਲ ਮੁਖ ਚੁੰਮਾ, ਪ੍ਰੇਮ ਪ੍ਰੀਤੀ ਇਕ ਵਧਾਈਆ। ਮੈਂ ਕਿਹਾਂ ਮੈਂ ਪਾਪੀ ਅਪਰਾਧੀ ਭਰਿਆ ਔਗੁਣਾ, ਪ੍ਰਭ ਮੇਰੀ ਕੀ ਵਡਿਆਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੱਚ ਰਿਹਾ ਸਮਝਾਈਆ। ਕੋਝੇ ਕਮਲੇ ਸੁਣ ਯਾਰ, ਤੇਰੀ ਯਾਰੀ ਮੋਹੇ ਭਾਈਆ । ਜਿਸ ਵੇਲੇ ਕਹਿੰਦਾ ਸੇਂ ਉਠ ਚਲੀਏ ਯਾਰ, ਬਾਹਰ ਤੈਨੂੰ ਵੱਟਾਂ ਬੰਨੇ ਦਿਆਂ ਵਖਾਈਆ। ਕੱਲੇ ਹੋ ਕੇ ਕਰ ਲਈਏ ਗੁਫਤਾਰ, ਹਾਲ ਅਹਿਵਾਲ ਰੂਪ ਵਟਾਈਆ। ਜਾਂ ਮੈਨੂੰ ਓਥੇ ਲੈ ਚਲ ਨਾਲ, ਜਿਥੇ ਸਾਡੀ ਗੱਲ ਘਰ ਦਾ ਸੁਣਨ ਵਾਲਾ ਕੋਈ ਨਾ ਆਈਆ। ਮੇਰਾ ਜ਼ਰੂਰ ਮੰਨ ਕੇ ਜਾਈਂ ਸਵਾਲ, ਮੈਂ ਤੇਰੇ ਨਾਲ ਜਾਣਾ ਚਾਈਂ ਚਾਈਂਆ। ਮੈਨੂੰ ਇਕ ਵਾਰ ਦਵਾਰਾ ਉਹ ਵਖਾਲ, ਜਿਸ ਘਰ ਵਿਚੋਂ ਮੁੜ ਕੇ ਫੇਰਾ ਪਾਈਆ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹੋ ਕਿਰਪਾਲ, ਗੁਰਮੁਖਾਂ ਆਸਾ ਪੂਰ ਵਖਾਈਆ ।
❋
❋
੨੪ ਮਾਘ ੨੦੨੦ ਬਿਕ੍ਰਮੀ ਤੇਜਾ ਸਿੰਘ ਦੀ ਸਿੜ੍ਹੀ ਉਤੇ ਅਲੱੜਪਿੰਡੀ
ਸਿੜ੍ਹੀ ਕਹੇ ਮੈਨੂੰ ਆਈ ਯਾਦ, ਪੋਹ ਤਿੰਨ ਮਿਲੀ ਵਡਿਆਈਆ। ਜੁਗ ਚੌਕੜੀ ਪਿਛੋਂ ਸੁਣ ਫ਼ਰਿਆਦ, ਪੁਰਖ ਅਕਾਲ ਦਇਆ ਕਮਾਈਆ । ਜਨ ਭਗਤਾਂ ਪਿਛੇ ਦੇ ਕੇ ਦਾਦ, ਸੋਹਣੀ ਮੇਰੀ ਬਣਤ ਬਣਾਈਆ। ਲੋਕਮਾਤ ਰਚ ਕੇ ਕਾਜ, ਕਰਨੀ ਕਰਤਾ ਆਪ ਸਮਝਾਈਆ। ਤੇਰਾ ਪਿਛਲਾ ਬਦਲ ਸਮਾਜ, ਸਾਚੀ ਧਾਰਾ ਇਕ ਵਖਾਈਆ। ਕੂੜੀ ਮੇਟ ਕੇ ਲੋਕ ਲਾਜ, ਸਚ ਸੰਦੇਸਾ ਦਿਆਂ ਸੁਣਾਈਆ। ਤੇਰਾ ਬੇੜਾ ਜਗਤ ਜਹਾਜ, ਲੱਖ ਚੁਰਾਸੀ ਚਰਨ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਸਿੜੀ ਕਹੇ ਮੈਂ ਕੀਤੀ ਅਰਦਾਸ, ਏਕ ਪ੍ਰਭ ਅੱਗੇ ਅਰਜ਼ੋਈਆ। ਜੁਗ ਚੌਕੜੀ ਤੇਰਾ ਖੇਲ ਪੁਰਖ ਅਬਿਨਾਸ਼, ਵੇਖ ਵੇਖ ਆਪਣਾ ਆਪ ਮਿਟਾਈਆ । ਕੋਟਨ ਕੋਟ ਗੁਰੂ ਅਵਤਾਰ ਪੀਰ ਪੈਗੰਬਰ ਮੇਰੀ ਸੇਜਾ ਗਏ ਲੇਟ, ਆਸਣ ਆਪਣਾ ਉਪਰ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇ ਮੋਹੇ ਵਡਿਆਈਆ। ਸਿੜੀ ਕਹੇ ਮੇਰੀ ਮਨਸਾ ਪੂਰ, ਆਸਾ ਇਕ ਰਖਾਈਆ। ਪੂਰਬ ਜਨਮ ਬਖ਼ਸ਼ ਕਸੂਰ, ਮਿਹਰ ਨਜ਼ਰ ਉਠਾਈਆ। ਮੈਂ ਢੋ ਢੋ ਥੱਕੀ ਲੱਖ ਚੁਰਾਸੀ ਪੂਰ, ਭੱਜ ਭੱਜ ਵਾਹੋ ਦਾਹੀਆ। ਨਾਤਾ ਤੋੜ ਕੇ ਕੂੜੋ ਕੂੜ, ਸਾਚੀ ਸੇਵ ਕਮਾਈਆ । ਮੇਰੇ ਉਤੇ ਚੜ੍ਹਦੇ ਮੂਰਖ ਮੂੜ੍ਹ, ਪਾਪੀ ਅਪਰਾਧੀ ਆਸਣ ਲਾਈਆ। ਮੈਨੂੰ ਕਰ ਕੇ ਸਾਰੇ ਮਜਬੂਰ, ਮੇਰੀ ਸੋਹਣੀ ਸੇਜ ਹੰਢਾਈਆ। ਪਾਰਬ੍ਰਹਮ ਮੇਰੀ ਅਰਜ਼ ਕਰ ਮਨਜ਼ੂਰ, ਤੇਰੇ ਅੱਗੇ ਝੋਲੀ ਡਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲਹਿਣਾ ਦੇ ਚੁਕਾਈਆ । ਸਿੜੀ ਕਹੇ ਮੈਂ ਦੱਸਿਆ ਹਾਲ, ਹਕੀਕਤ ਸਚ ਜਣਾਈਆ। ਸਦਾ ਸਦਾ ਸਦ ਘਾਲਣ ਰਹੀ ਘਾਲ, ਕੀਤੀ ਘਾਲ ਲੇਖੇ ਕੋਇ ਨਾ ਪਾਈਆ । ਗੋਬਿੰਦ ਅੱਗੇ ਕੀਤਾ ਇਕ ਸਵਾਲ, ਜਿਸ ਵੇਲੇ ਸੂਲਾਂ ਸੇਜ ਹੰਢਾਈਆ। ਬਿਰਹੋਂ ਵਿਛੋੜਾ ਦੀਨ ਦਿਆਲ, ਤੇਰਾ ਰੂਪ ਜੁਦਾਈਆ। ਲੋਕਮਾਤ ਬਣ ਦਲਾਲ, ਮੇਰੇ ਵਲ ਧਿਆਨ ਲਗਾਈਆ। ਮੈਂ ਨਿਤ ਨਵਿਤ ਸੇਵਾ ਕਰ ਕਰ ਹੋਈ ਕੰਗਾਲ, ਮੇਰੀ ਕੀਮਤ ਕਿਸੇ ਨਾ ਪਾਈਆ। ਸ਼ਾਹ ਪਾਤਸ਼ਾਹ ਰਾਜ ਰਾਜਾਨ ਪੀਰ ਫ਼ਕੀਰ ਸਾਧ ਸੰਤ ਮੈਂ ਸਾਰੇ ਸ਼ਮਸ਼ਾਨ ਭੂਮੀ ਦਿਤੇ ਸੁਆਲ, ਮਿੱਟੀ ਖ਼ਾਕ ਹੇਠ ਦਬਾਈਆ। ਮੇਰੀ ਲੇਖੇ ਲਾਈ ਨਾ ਕਿਸੇ ਘਾਲ, ਲਹਿਣਾ ਸਕਿਆ ਨਾ ਕੋਇ ਚੁਕਾਈਆ। ਕਿਰਪਾਨਿਧ ਹੋ ਕਿਰਪਾਲ, ਤੇਰੇ ਅੱਗੇ ਝੋਲੀ ਡਾਹੀਆ। ਓਸ ਵੇਲੇ ਆਈ ਇਕ ਆਵਾਜ਼, ਸ਼ਬਦ ਨਾਦ ਸ਼ਨਵਾਈਆ। ਇਸ ਦੇ ਅੰਦਰ ਡੂੰਘਾ ਰਾਜ਼, ਜਿਸ ਨੂੰ ਸਮਝ ਸਕੇ ਕੋਇ ਨਾ ਰਾਈਆ। ਕਲਜੁਗ ਅੰਤ ਤੇਰੀ ਰੱਖੇ ਲਾਜ, ਪਾਰਬ੍ਰਹਮ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਸਿੜੀ ਕਹੇ ਉਹ ਵੇਲਾ ਕਿਹੜਾ, ਸਾਚੀ ਰੁੱਤੜੀ ਦੇ ਜਣਾਈਆ। ਪੁਰਖ ਅਕਾਲ ਬੰਨ੍ਹੇ ਬੇੜਾ, ਆਪਣੇ ਕੰਧ ਉਠਾਈਆ। ਮੇਰਾ ਚੁੱਕੇ ਝੂਠਾ ਝੇੜਾ, ਝਗੜਾ ਰਹੇ ਨਾ ਰਾਈਆ। ਮੈਂ ਵੇਖਾਂ ਉਹ ਸੱਚਾ ਖੇੜਾ, ਜਿਸ ਘਰ ਵਸੇ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਦਏ ਮੁਕਾਈਆ। ਸਾਚਾ ਲੇਖਾ ਲੈਣਾ ਜਾਣ, ਜਾਨਣਹਾਰ ਜਣਾਈਆ। ਪਰਗਟ ਹੋ ਸ੍ਰੀ ਭਗਵਾਨ, ਨਿਰਗੁਣ ਦਾਤਾ ਵੇਸ ਵਟਾਈਆ। ਭਗਤ ਭਗਵੰਤ ਉਠਾਏ ਆਣ, ਧੁਰ ਦਾ ਬਾਣ ਲਗਾਈਆ। ਪਹਿਲੋਂ ਬਖ਼ਸ਼ੇ ਸੱਚਾ ਮਾਣ, ਚਰਨ ਕਵਲ ਸਰਨਾਈਆ।
❋
❋
ਲੇਖਾ ਲਿਖ ਕੇ ਕਲਮ ਨਿਸ਼ਾਨ, ਕਾਗ਼ਜ਼ ਸੋਹਣੀ ਵੰਡ ਵੰਡਾਈਆ। ਸੋਹਣਾ ਸਾਲੂ ਸੋਹਣਾ ਸੁਭਰ ਤੇਰੇ ਉਤੇ ਦੇਵੇ ਆਣ, ਹਰਿ ਲਾਲਨ ਲਾਲ ਰੰਗ ਰੰਗਾਈਆ। ਪੋਹ ਤਿੰਨ ਵੀਹ ਸੌ ਵੀਹ ਬਿਕ੍ਰਮੀ ਤੇਰਾ ਲੇਖਾ ਕਰ ਪਰਵਾਨ, ਹਰਿ ਕੰਤ ਦਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਸੁਣ ਕੇ ਸਿੜੀ ਚੜ੍ਹਿਆ ਚਾ, ਚਾਉ ਘਨੇਰਾ ਇਕ ਰਖਾਈਆ। ਪੁਰਖ ਅਬਿਨਾਸ਼ੀ ਪਕੜੇ ਬਾਂਹ, ਸਿਰ ਮੇਰੇ ਹੱਥ ਟਿਕਾਈਆ। ਨਿਰਗੁਣ ਹੋ ਕੇ ਬਣੇ ਮਲਾਹ, ਨਿਰਵੈਰ ਹੋ ਕੇ ਵੇਖ ਵਖਾਈਆ। ਸੰਤ ਸੁਹੇਲੇ ਲਏ ਜਗਾ, ਭਗਤ ਭਗਵਾਨ ਪਕੜ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਕਰਨੀ ਰਿਹਾ ਕਮਾਈਆ। ਸਾਚੀ ਕਰਨੀ ਸੁਣ ਕੇ ਹਰਿ, ਸਿੜੀ ਖ਼ੁਸ਼ੀ ਮਨਾਈਆ। ਮੇਰਾ ਪਿਛਲਾ ਚੁਕਿਆ ਭੈ ਡਰ, ਭੌ ਰੂਪ ਨਾ ਕੋਇ ਵਖਾਈਆ। ਮੈਂ ਚਰਨੀਂ ਉਹਦੀ ਜਾਵਾਂ ਪੜ, ਆਦਿ ਜੁਗਾਦਿ ਜਿਸ ਸਾਚੀ ਰਚਨ ਰਚਾਈਆ। ਇਕੋ ਨਾਮ ਉਹਦਾ ਲਵਾਂ ਪੜ੍ਹ, ਦੂਜੀ ਅਵਰ ਨਾ ਕੋਇ ਪੜ੍ਹਾਈਆ। ਸਾਚੇ ਭਗਤਾਂ ਸੰਗ ਜਾਵਾਂ ਰਲ, ਰਲ ਮਿਲ ਆਪਣੀ ਖ਼ੁਸ਼ੀ ਮਨਾਈਆ। ਪੂਰਬ ਜਨਮ ਦਾ ਮਿਲੇ ਫਲ, ਫਲੀ ਭੂਤ ਦਏ ਕਰਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੈਨੂੰ ਦੇਵੇ ਮਾਣ ਵਡਿਆਈਆ। ਸ੍ਰੀ ਭਗਵਾਨ ਦਇਆ ਕਮੌਂਦਾ ਏ। ਨਵ ਨੌ ਚਾਰ ਪੰਧ ਮੁਕੌਂਦਾ ਏ। ਪੂਰਬ ਲੇਖ ਵੇਖ ਵਖੌਂਦਾ ਏ। ਕੀਤਾ ਕੌਲ ਤੋੜ ਨਿਭੌਂਦਾ ਏ। ਧਰਤ ਧਵਲ ਧੌਲ ਡੇਰਾ ਲੌਂਦਾ ਏ। ਜਨ ਭਗਤਾਂ ਅੰਦਰ ਮੌਲ, ਆਪਣਾ ਰੰਗ ਚੜ੍ਹੌਂਦਾ ਏ। ਦੂਰ ਦੁਰਾਡਾ ਵਸੇ ਕੋਲ, ਨੇਰਨ ਨੇਰਾ ਹੋ ਕੇ ਨਜ਼ਰੀ ਔਂਦਾ ਏ। ਕੋਈ ਭੇਵ ਨਾ ਜਾਣੇ ਪੰਡਤ ਪਾਂਧਾ ਰੌਲ, ਮੁਲਾਂ ਸ਼ੇਖ਼ ਮੁਸਾਇਕ ਸਮਝ ਨਾ ਕੋਇ ਰਖੌਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਸਿਰ ਆਪਣਾ ਹੱਥ ਟਿਕੌਂਦਾ ਏ। ਸਿਰ ਤੇਰੇ ਹੱਥ ਟਿਕਾਵਾਂਗਾ। ਲਕੜੀ ਕਾਠ ਬਣਾਈ ਸਿੜੀ, ਤੇਰਾ ਮਾਣ ਵਧਾਵਾਂਗਾ। ਗੁਰਮੁਖਾਂ ਸੰਗ ਮਿਲ ਕਦੇ ਨਾ ਡਰੀਂ, ਡਰ ਭੈ ਸਰਬ ਚੁਕਾਵਾਂਗਾ। ਖ਼ੁਸ਼ੀਆਂ ਨਾਲ ਆਪਣੇ ਉਤੇ ਧਰੀਂ, ਓਨ੍ਹਾਂ ਨਾਲ ਨਿਰਗੁਣ ਹੋ ਕੇ ਵੇਖਣ ਆਵਾਂਗਾ । ਇਕੋ ਢੋਲਾ ਤੇਰਾ ਮੇਰਾ ਪੜ੍ਹੀਂ, ਸੋਹੰ ਸੱਚਾ ਰਾਗ ਸੁਣਾਵਾਂਗਾ। ਲੇਖਾ ਚੁਕਾਵਾਂ ਗੋਰ ਮੜੀ, ਜਿਨ੍ਹਾਂ ਮਸਤਕ ਟਿੱਕਾ ਇਕ ਲਗਾਵਾਂਗਾ। ਧੰਨ ਭਾਗ ਹੋਵੇ ਸੁਲਖਣੀ ਉਹ ਘੜੀ, ਜਿਸ ਵੇਲੇ ਗੁਰਮੁਖ ਘਰ ਆਪਣੇ ਲੈ ਕੇ ਜਾਵਾਂਗਾ। ਪ੍ਰੇਮ ਪਿਆਰ ਦੀ ਲੱਗੇ ਝੜੀ, ਛਹਿਬਰ ਆਪਣਾ ਮੇਘ ਬਰਸਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਸਾਚੀ ਕਰਨੀ ਕਰ ਵਖਾਵਾਂਗਾ। ਸਿੜੀ ਕਹੇ ਪ੍ਰਭੂ ਜਬ ਤੇਰੇ ਭਗਤ ਚਰਨ ਟਿਕਾਉਣਗੇ। ਮੇਰਾ ਅਗਨੀ ਤਤ ਸੁਹੌਣਗੇ। ਬ੍ਰਹਮ ਮਤ ਇਕ ਸਮਝਾਉਣਗੇ। ਚਰਨ ਕਵਲ ਨਤ ਜੋੜ ਜੁੜੌਣਗੇ। ਦੋਵੇਂ ਵਖਾ ਕੇ ਖ਼ਾਲੀ ਹੱਥ, ਘਰਦਿਆਂ ਕੋਲੋਂ ਪਿਛਾ ਆਪਣਾ ਆਪ ਛੁਡੌਣਗੇ। ਅੱਗੇ ਲੈ ਕੇ ਤੇਰੇ ਨਾਮ ਦੀ ਵੱਥ, ਸੋਹੰ ਢੋਲੇ ਗੌਣਗੇ। ਤੂੰ ਧੁਰ ਦਾ ਲੈ ਕੇ ਆਵੇਂ ਰਥ, ਦੇਵਤ ਸੁਰ ਮੁਨ ਜਨ ਵਿਸ਼ਨ ਬ੍ਰਹਮਾ ਸ਼ਿਵ ਗੁਰ ਅਵਤਾਰ ਪੀਰ ਪੈਗ਼ੰਬਰ ਸਾਚਾ ਰਾਗ ਅਲਾਉਣਗੇ। ਮੈਂ ਤੇਰੀ ਭੇਟਾ ਕਰਾਂ ਹੱਸ ਹੱਸ, ਗੁਰਮੁਖ ਤੇਰੇ ਖ਼ੁਸ਼ੀਆਂ ਨਾਲ ਤੇਰੇ ਘਰ ਜਾਵਣਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਸੰਤ ਸੁਹੇਲੇ ਮਿਲ ਕੇ ਤੇਰਾ ਨਾਮ ਧਿਔਣਗੇ। ਸੁਣ ਸਿੜੀ ਬਾਲੀ ਬੱਚੀ, ਸਚ ਸਚ ਦਿਆਂ ਦ੍ਰਿੜਾਈਆ । ਏਸੇ
❋
❋
ਕਰ ਕੇ ਤੂੰ ਸਭ ਤੋਂ ਅੱਛੀ, ਜਿਹੜੇ ਪ੍ਰਭ ਨਾਲੋਂ ਵਿਛੜੇ ਫਿਰ ਉਸ ਨਾਲ ਦਏਂ ਮਿਲਾਈਆ । ਇਹ ਕਾਇਆ ਮਾਟੀ ਬਬਰੀ ਕੱਚੀ, ਲੋਕਮਾਤ ਤਨ ਮਾਟੀ ਖੇਹ ਵਿਚ ਰਲਾਈਆ। ਸਚ ਪੁਛੇਂ ਮੈਨੂੰ ਇਹ ਤੇਰੀ ਧਾਰ ਲੱਗੀ ਅੱਛੀ, ਜੋ ਬੈਠੀ ਸੇਵ ਕਮਾਈਆ। ਸਿੜ੍ਹੀ ਕਹੇ ਪਾਰਬ੍ਰਹਮ ਤੂੰ ਸਰਬ ਜੀਆਂ ਦਾ ਕਮਲਾਪਤੀ, ਬੇਅੰਤ ਤੇਰੀ ਸ਼ਰਨਾਈਆ। ਜਿਨ੍ਹਾਂ ਦਰਸ਼ਨ ਪਾਇਆ ਤੇਰਾ ਅੱਖੀਂ, ਨੇਤਰ ਨੈਣਾਂ ਨਾਲ ਮਿਲਾਈਆ। ਗੁਰਮੁਖ ਚੁੱਕ ਕੇ ਲਿਆਵਣ ਨਾਲ ਹੱਥੀਂ, ਸੋਹਣੀ ਸੇਵ ਕਮਾਈਆ। ਮੈਂ ਵੀ ਓਨ੍ਹਾਂ ਨਾਲ ਹੋਵਾਂ ਸਤੀ, ਆਪਣਾ ਸਤਿ ਤੇਰੀ ਝੋਲੀ ਪਾਈਆ। ਏਸੇ ਕਾਰਨ ਤੇਰੇ ਚਰਨਾਂ ਢੱਠੀ, ਦੋਏ ਜੋੜ ਅਰਦਾਸ ਸੁਣਾਈਆ। ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਉਡਾਏ ਲੋਕਮਾਤ ਨਾ ਕੋਇ ਮਿਟੀ, ਖ਼ਾਕ ਧੂੜ ਨਾ ਕੋਇ ਵਖਾਈਆ। ਤੇਰੇ ਪ੍ਰੇਮ ਪਿਆਰ ਦੀ ਜਿਨ੍ਹਾਂ ਪੜ੍ਹੀ ਪੱਟੀ, ਪਾਰ ਕਿਨਾਰਾ ਇਕੋ ਨਜ਼ਰੀ ਆਈਆ। ਦੋਏ ਜੋੜ ਬੈਠੀ ਹੱਥ ਬੱਧੀ, ਆਪਣਾ ਸੀਸ ਨਿਵਾਈਆ। ਬੇਸ਼ਕ ਮੈਂ ਘਰੋਂ ਬਾਹਰੋਂ ਕੱਢੀ, ਸ਼ਮਸ਼ਾਨ ਭੂਮੀ ਮੇਰੇ ਵੰਡੇ ਆਈਆ। ਮੈਂ ਕੋਝੀ ਕਮਲੀ ਸਭ ਤੋਂ ਰੱਦੀ, ਮੈਨੂੰ ਦੇਵੇ ਨਾ ਕੋਇ ਮਾਣ ਵਡਿਆਈਆ। ਮੈਂ ਤੇਰੇ ਹੁਕਮ ਅੰਦਰ ਬੱਧੀ, ਲੋਕਮਾਤ ਸੇਵ ਕਮਾਈਆ। ਮੇਰੀ ਬੁੱਢੀ ਹੋਈ ਹੱਡੀ, ਦੁੱਖ ਦਰਦ ਰਿਹਾ ਸਤਾਈਆ। ਬੀਤਦੀ ਜਾਏ ਚੌਧਵੀਂ ਸਦੀ, ਈਸਾ ਮੂਸਾ ਮੁਹੰਮਦ ਨੇਤਰ ਨੈਣ ਉਠਾਈਆ। ਨਾਨਕ ਗੋਬਿੰਦ ਕਹੇ ਉਹ ਕਿਹੜੀ ਘੜੀ ਚੰਗੀ, ਸੋਹਣਾ ਵਕਤ ਸੁਹਾਈਆ। ਜਿਸ ਵੇਲੇ ਪ੍ਰਭ ਦਵਾਰਿਉਂ ਮਿਲੇ ਵਸਤ ਮੰਗੀ, ਅਨਮੁਲੜੀ ਵਸਤ ਝੋਲੀ ਪਾਈਆ। ਸੋਹਣਾ ਸਮਾਂ ਜਿਸ ਵੇਲੇ ਮੇਰੇ ਉਪਰ ਚੜ੍ਹਨ ਗੁਰਮੁਖ ਭੁਯੰਗੀ, ਸਚ ਸਿੰਘਾਸਣ ਡੇਰਾ ਲਾਈਆ। ਮੈਂ ਲੈ ਕੇ ਆਵਾਂ ਚੁੱਕ ਕੇ ਕੰਧੀ, ਕੰਧਾ ਕੰਧੇ ਨਾਲ ਮਿਲਾਈਆ। ਬੇਪਰਵਾਹ ਸਦਾ ਬਖ਼ਸ਼ੰਦੀ, ਬਖ਼ਸ਼ਿਸ਼ ਰਹਿਮਤ ਦਏ ਕਮਾਈਆ। ਬਿਨ ਬੰਦਗੀਉਂ ਖ਼ਾਨਾ ਤੋੜੇ ਬੰਦੀ, ਬੰਦਨਾ ਆਪਣੀ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੈਨੂੰ ਦੇਵੇ ਇਕ ਵਰ, ਜਨ ਭਗਤਾਂ ਸੰਗ ਮੇਰਾ ਲੇਖਾ ਦਏ ਮੁਕਾਈਆ।