ਪੁਸਤਕਾਲਾਭਾਗ ੧੬

੨੪ ਮਾਘ ੨੦੨੦ ਬਿਕ੍ਰਮੀ ਕਿਸ਼ਨ ਸਿੰਘ ਦੇ ਗ੍ਰਹਿ ਅਲੱੜਪਿੰਡੀ ਜ਼ਿਲਾ ਗੁਰਦਾਸਪੁਰ

ਗੁਰਸਿਖ ਪਰਵਾਨਾ ਸਤਿਗੁਰ ਸ਼ਮਾ, ਜੋਤ ਅਗਨ ਰੂਪ ਵਖਾਈਆ। ਜਗਤ ਪ੍ਰੇਮ ਛੱਡ ਕੇ ਤਮਾ, ਤਨ ਮਨ ਆਪਣਾ ਭੇਟ ਕਰਾਈਆ । ਹਰਖ਼ ਸੋਗ ਮਿਟਾ ਕੇ ਗ਼ਮਾ, ਚਿੰਤਾ ਚਿਖਾ ਦੂਰ ਕਰਾਈਆ। ਆਪਣਾ ਨਾਂਵਾਂ ਲਵਾ ਕੇ ਨਵਾਂ, ਸੋਹਣੀ ਬਣਤ ਬਣਾਈਆ। ਜਨ ਭਗਤਾਂ ਵਿਚ ਰਲ ਕੇ ਬਹਿਵਾਂ, ਗ੍ਰਹਿ ਸਚ ਮਿਲੇ ਵਡਿਆਈਆ। ਸਚ ਸੁਨੇਹੜਾ ਜਾ ਕੇ ਕਹਿਵਾਂ, ਪਿਛਲਾ ਹਾਲ ਸੁਣਾਈਆ। ਮੈਨੂੰ ਕੋਈ ਨਾ ਕਹੇ ਨਥਾਵਾਂ, ਸਾਚੀ ਸਰਨ ਮਿਲੀ ਸਰਨਾਈਆ। ਸੋਹਣਾ ਢੋਲਾ ਗਾਵਾਂ, ਸ਼ਾਹ ਪਾਤਸ਼ਾਹ ਨਾਮ ਧਿਆਈਆ। ਸੇਜ ਸੁਹੰਜਣੀ ਬਹਿ ਕੇ ਰਾਵਾਂ, ਰੰਗ ਰੱਤੜਾ ਮਿਲਿਆ ਮਾਹੀਆ। ਜਿਸ ਅੱਗੋਂ ਫੜੀਆਂ ਬਾਵਾਂ, ਭੁਜਾਂ ਨਾਲ ਉਠਾਈਆ। ਮੈਂ ਪਿਆ ਨਾ ਔਝੜ ਰਾਹਵਾਂ, ਚੁਰਾਸੀ ਗੇੜ ਨਾ ਕੋਇ ਜਣਾਈਆ। ਮੇਰੀਆਂ ਕੋਈ ਨਾ ਮਾਰੇ ਧਾਹਾਂ, ਨੇਤਰ ਨੀਰ ਨਾ ਕੋਇ ਵਹਾਈਆ। ਮੇਰੇ ਵਰਗੇ ਪੁਤ ਵਿਰਲੀਆਂ ਜੰਮਣ ਮਾਂਵਾਂ, ਜਿਨ੍ਹਾਂ

❋

❋

ਪ੍ਰਭੂ ਦਏ ਵਡਿਆਈਆ। ਮੈਂ ਸਚ ਸਰੋਵਰ ਬਹਿ ਕੇ ਨਹਾਵਾਂ, ਤਾਰੀ ਇਕ ਤਾਲਾਬ ਲਗਾਈਆ। ਜਿਸ ਦੇ ਪਿਛੇ ਸਾਹਿਬ ਸਤਿਗੁਰ ਫਿਰ ਕੇ ਆਇਆ ਪਾਰ ਦਰਿਆਵਾਂ, ਸੱਜਣ ਵਿਛੜੇ ਨਾਲ ਰਲਾਈਆ। ਉਹਦੇ ਗੀਤ ਸਦਾ ਨਿਤ ਗਾਵਾਂ, ਸੋਹਣਾ ਰਾਗ ਅਲਾਈਆ। ਹੰਸਾਂ ਵਿਚ ਮਿਲਿਆ ਛੱਡ ਕੇ ਕਾਵਾਂ, ਦਰਗਾਹ ਮਿਲੀ ਮਾਣ ਵਡਿਆਈਆ। ਸੋਹਣਾ ਪਲੰਘ ਇਕ ਡਾਹਵਾਂ, ਬਾਢੀ ਸੋਹਣੀ ਬਣਤ ਬਣਾਈਆ। ਪ੍ਰੇਮ ਵਿਛੌਣਾ ਇਕ ਵਿਛਾਵਾਂ, ਸੂਸੀ ਸਤਿ ਸਰੂਪ ਜਣਾਈਆ। ਖ਼ੁਸ਼ੀ ਨਾਲ ਸਵਾਂ ਦੇ ਸਰਹਾਣੇ ਬਾਂਹਵਾਂ, ਦੁੱਖ ਦਰਦ ਰਿਹਾ ਨਾ ਰਾਈਆ। ਮੈਂ ਛੱਡ ਕੇ ਆਇਆ ਪਿਛਲਿਆਂ ਗਰਾਵਾਂ, ਅੱਗੇ ਮੰਦਰ ਰਿਹਾ ਸੁਹਾਈਆ। ਮੈਂ ਭੱਜਾ ਫਿਰ ਨਾਲ ਚਾਵਾਂ, ਚਾਉ ਘਨੇਰਾ ਇਕ ਦਰਸਾਈਆ । ਪੁਰਖ ਅਕਾਲ ਇਕ ਵਡਿਆਵਾਂ, ਵਾਹ ਵਾ ਵੱਡੀ ਤੇਰੀ ਵਡਿਆਈਆ। ਝੋਲੀ ਅੱਡ ਕੇ ਇਕੋ ਮੰਗ ਮੰਗਾਵਾਂ, ਦੋਏ ਜੋੜ ਸੀਸ ਨਿਵਾਈਆ । ਮੈਂ ਤੇਰੇ ਕੋਲ ਹੋ ਕੇ ਬਹਿਵਾਂ ਸਾਵਾਂ, ਸਨਮੁਖ ਨਜ਼ਰੀ ਆਈਆ। ਸਚ ਦੱਸ ਮੈਂ ਹੁੱਕਾ ਕਿਥੇ ਡਾਹਵਾਂ, ਕਿਸ ਥਾਨ ਦਿਆਂ ਰਖਾਈਆ। ਧੂਆਂ ਛਿਕ ਹਵਾ ਵਿਚ ਉਡਾਵਾਂ, ਪਿਛੋਂ ਵੇਖਾਂ ਧਿਆਨ ਲਗਾਈਆ। ਸ੍ਰੀ ਭਗਵਾਨ ਕਿਹਾ ਮੈਂ ਤੈਨੂੰ ਸਮਝਾਵਾਂ, ਇਸ਼ਾਰੇ ਨਾਲ ਜਣਾਈਆ। ਹੁੱਕਾ ਤੈਨੂੰ ਫੜਾਵਾਂ, ਜਿਸ ਦੀ ਸੋਹਣੀ ਬਣਤ ਬਣਾਈਆ। ਪਹਿਲੋਂ ਵੇਖ ਆਪਣੇ ਭਰਾਵਾਂ, ਜਿਹੜੇ ਤੇਰਾ ਰਾਹ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵਣਹਾਰ ਵਡਿਆਈਆ। ਉਠ ਵੇਖ ਪ੍ਰਭ ਦਾ ਹੁੱਕਾ, ਹਕੀਕਤ ਵਿਚੋਂ ਪਰਗਟਾਈਆ। ਜਿਸ ਦਾ ਪਾਣੀ ਕਦੇ ਨਾ ਮੁਕਾ, ਅਗਨੀ ਬੁਝ ਨਾ ਰੂਪ ਵਟਾਈਆ। ਜਿਸ ਦਾ ਸੂਟਾ ਸਦਾ ਸੁੱਕਾ, ਸੋਹਣਾ ਰੂਪ ਵਖਾਈਆ। ਕਦੀ ਕਦੀ ਪੁਰਖ ਅਕਾਲ ਕਹੇ ਆ ਮੇਰਿਆ ਪੁੱਤਾ, ਤੇਰਾ ਨਸ਼ਾ ਤੈਨੂੰ ਦਿਆਂ ਪਿਲਾਈਆ। ਜੇ ਤੂੰ ਮੇਰੇ ਪਿਛੇ ਘਰ ਦਿਆਂ ਨਾਲ ਰੁੱਠਾ, ਰੁਸ ਕੇ ਮੁਖ ਭਵਾਈਆ। ਔਹ ਵੇਖ ਨਿਕੀ ਜਿਹੀ ਗੁਠਾ, ਸੋਹਣੀ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਵੇਖ ਕੇ ਗੁਠ ਚੜ੍ਹੀ ਲਾਲੀ, ਲਾਲ ਲਾਲਨ ਵੇਖ ਵਖਾਈਆ। ਪ੍ਰਭ ਠਾਕਰ ਇਹ ਕਿਥੋਂ ਭਾਲੀ, ਸੋਹਣੀ ਬਣਤ ਬਣਾਈਆ। ਜਿਧਰ ਵੇਖਾਂ ਅਗੰਮ ਜਗੇ ਦੀਵਾਲੀ, ਜੋਤੀ ਦੀਪ ਨੂਰ ਰੁਸ਼ਨਾਈਆ। ਮੈਂ ਛੱਡ ਕੇ ਆਇਆ ਪਿਛੇ ਘਟਾ ਕਾਲੀ, ਏਥੇ ਬਿਨ ਸੂਰਜ ਚੰਨੋਂ ਚੰਦ ਚਾਂਦਨੀ ਰਿਹਾ ਚਮਕਾਈਆ। ਮੈਂ ਕਹਿੰਦਾ ਸਾਂ ਤੇਰਾ ਬਣਾਂ ਹਾਲੀ, ਸੋਹਣਾ ਜੋਤਰਾ ਲਾਈਆ। ਸ੍ਰੀ ਭਗਵਾਨ ਕਿਹਾ ਉਠ ਵੇਖ ਮੇਰੀ ਪੰਜਾਲੀ, ਜਿਸ ਪੰਜਾਲੀ ਵਿਚ ਪੰਜਾਂ ਦੇਵੇ ਵਡਿਆਈਆ। ਸੋਹਣੀ ਕਰਾਂ ਸਦਾ ਕਿਰਸਾਣੀ, ਕਿਰਤ ਕਾਰ ਇਕ ਕਮਾਈਆ। ਬੀਜ ਬੀਜਾਂ ਚਾਰ ਖਾਣੀ, ਚਾਰ ਜੁਗ ਫਲ ਫੁਲ ਫੁਲਵਾੜ ਮਹਿਕਾਈਆ। ਅੰਮ੍ਰਿਤ ਸਿੰਚ ਦੇਵਾਂ ਠੰਡਾ ਪਾਣੀ, ਸੋਹਣਾ ਹਲਟ ਗਿੜਾਈਆ। ਗੁਰਮੁਖ ਹਲ ਵਾਹਵੇ ਜਹਾਨ ਬਣ ਕੇ ਹਾਣੀ, ਸਾਚੀ ਕਾਰ ਕਮਾਈਆ। ਮੈਂ ਭੱਤਾ ਲੈ ਕੇ ਜਾਵਾਂ ਬਣ ਸਵਾਣੀ, ਸਿਰ ਆਪਣੇ ਭਾਰ ਉਠਾਈਆ । ਮੈਨੂੰ ਵੇਖ ਖ਼ੁਸ਼ੀਆਂ ਨਾਲ ਗਾਏ ਧੁਰ ਦੀ ਬਾਣੀ, ਨਿਰਾਲਾ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵੱਡੀ ਵਡਿਆਈਆ। ਉਠ ਹਾਲੀਆ ਲਾ ਜੋਤਰਾ, ਪ੍ਰਭ ਸੋਹਣਾ ਵੱਤਰ ਰਿਹਾ ਬਣਾਈਆ। ਭਾਗ ਲਗਾ ਕੇ ਤੇਰੇ ਪਿਛੇ ਤੇਰੇ ਘਰ ਦੇਵੇ ਪੋਤਰਾ, ਘਾਟਾ ਪੂਰ ਕਰਾਈਆ। ਤੂੰ ਸੋਹਣਾ ਲੱਗਾ ਛੋਕਰਾ, ਬਾਂਕਾ ਨਜ਼ਰੀ ਆਈਆ। ਇਕਾ ਵੇਰਾਂ ਮਾਰ ਕੇ ਦੱਸ ਹੋਕਰਾ, ਹੂ

❋

❋

ਹੂ ਕਰ ਸੁਣਾਈਆ। ਮੈਂ ਤੇਰਾ ਲੇਖਾ ਦੇਵਾਂ ਕੱਢ ਕੇ ਰੋਕੜਾ, ਵਹੀ ਖਾਤਾ ਫੋਲ ਫੁਲਾਈਆ। ਤੇਰਾ ਲਹਿਣਾ ਮੁੱਕੇ ਚੋਦਾਂ ਸੌ ਇਕੋਤਰਾ, ਚੋਦਾਂ ਤਬਕਾਂ ਪਾਰ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਵੇਖ ਮੈਂ ਸੋਹਣਾ ਹੱਲ ਵਾਹਨਾ ਆਂ। ਨਾਲੇ ਤੇਰਾ ਗਾਣ ਗਾਨਾ ਆਂ। ਸੂਟਾ ਖਿਚ ਕੇ ਖ਼ੁਸ਼ੀ ਮਨਾਨਾ ਆਂ। ਸਾਰਿਆਂ ਨੂੰ ਆਖ ਸੁਣਾਨਾ ਆਂ। ਤੁਹਾਨੂੰ ਜੇ ਚੰਗਾ ਨਹੀਂ ਲੱਗਦਾ, ਮੇਰਾ ਮਾਲਕ ਵਿਸ਼ਨੂੰ ਭਗਵਾਨਾ ਆਂ। ਜਿਹੜਾ ਰਾਤੀਂ ਸੁੱਤਿਆਂ ਮੇਰੇ ਕੋਲ ਭੱਜਦਾ, ਕਰ ਗੱਲਾਂ ਦਿਲ ਬਹਿਲਾਨਾ ਆਂ । ਜੇ ਲੱਭਾਂ ਫੇਰ ਨਹੀਂ ਲੱਭਦਾ, ਚਾਰੋਂ ਕੁੰਟ ਵੇਖ ਵਖਾਨਾ ਆਂ। ਜੇ ਸਵਾਂ ਨੇੜੇ ਨੇੜੇ ਹੋ ਕੇ ਭੱਜਦਾ, ਸੋਹਣਾ ਦਰਸਨ ਪਾਨਾ ਆਂ। ਮੈਂਨੂੰ ਯਕੀਨ ਆ ਇਹ ਮੇਰਾ ਸੰਗ ਨਹੀਂ ਛੱਡਦਾ, ਮੈਂ ਏਸੇ ਦਾ ਅਖਵਾਨਾ ਆਂ। ਇਹਦੇ ਹੁੰਦਿਆਂ ਕੌਣ ਮੈਨੂੰ ਹੁੱਕੇ ਤੋਂ ਡੱਕਦਾ, ਮੈਂ ਮੰਗੀ ਮੰਗ ਇਹ ਦੇਵਣਹਾਰ ਦੇਵੇ ਦਾਨਾ ਆਂ। ਵੇਖੋ ਮੇਰੇ ਕੰਨੀ ਹੱਸਦਾ, ਸਭ ਤੋਂ ਚੰਗਾ ਨਜ਼ਰੀ ਆਨਾ ਆਂ। ਜਿਸ ਵੇਲੇ ਮੇਰੇ ਸਿਰ ਉਤੇ ਹੱਥ ਰਖਦਾ, ਮੇਰਾ ਦੁਖ ਦਲਿੱਦਰ ਘਟ ਜਾਨਾ ਆਂ। ਮੈਂ ਅੱਗੇ ਨਾਲੋਂ ਚੰਗਾ ਲੱਗਦਾ, ਮੇਰੇ ਅੰਦਰ ਮਿਲਿਆ ਮੇਰਾ ਸੁਲਤਾਨਾ ਆਂ। ਮੈਂ ਹੁਣ ਓਥੇ ਜਾ ਕੇ ਵਸਦਾ, ਜਿਥੇ ਸੱਚਾ ਮੇਰਾ ਨਿਸ਼ਾਨਾ ਆਂ। ਇਹ ਇਕ ਗੱਲ ਮੈਂ ਏਸੇ ਕੱਲੇ ਨੂੰ ਦੱਸਦਾ, ਜੋ ਕਮਲਿਆਂ ਰਮਲਿਆਂ ਗਲੇ ਲਗਾਨਾ ਆਂ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਹਿਬ ਦਿਆਲ ਹੋਏ ਮਿਹਰਵਾਨਾ ਆਂ। ਹਲ ਵਾਹ ਜੋਤਰਾ ਲਾਇਆ, ਆਪਣੀ ਸੇਵ ਕਮਾਈਆ। ਪਰੈਣ ਨਾਲ ਜੁੱਤੀ ਰਿਹਾ ਖੜਕਾਇਆ, ਵਿਚੋਂ ਮਿਟੀ ਬਾਹਰ ਕਢਾਈਆ। ਸਿਰ ਉਤੇ ਸਾਫ਼ਾ ਠੀਕ ਕਰਾਇਆ, ਵਿੰਗੇ ਟੇਢੇ ਪੇਚ ਲਗਾਈਆ।

ਇਕ ਗੱਲ ਤੈਨੂੰ ਦੱਸਾ ਚੰਗੂ, ਮੈਂ ਹਲ ਵਾਹੁੰਦੇ ਗਲ ਕਮੀਜ਼ ਕਦੇ ਨਾ ਪਾਈਆ। ਇਹ ਮੰਗ ਤੈਥੋਂ ਮੰਗੂੰ, ਦੋਏ ਜੋੜ ਅਰਜ਼ ਸੁਣਾਈਆ। ਮੈਂ ਸੁਣਿਆ ਤੂੰ ਵੱਡਾ ਦਿਆਲੂ ਦੀਨਾ ਬੰਧੂ, ਬੰਦਸ਼ ਦਏਂ ਕਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਆਸਾ ਪੂਰ ਕਰਾਈਆ। ਲਾ ਜੋਤਰਾ ਆਇਆ ਵਿਹੜੇ, ਆਪਣੀ ਖ਼ੁਸ਼ੀ ਜਣਾਇੰਦਾ। ਅੱਗੇ ਹਾਲੀ ਹੋ ਗਏ ਬਥੇਰੇ, ਮੇਰੇ ਵਰਗਾ ਨਜ਼ਰ ਕੋਇ ਨਾ ਆਇੰਦਾ। ਮੈਂ ਵੇਖ ਪੈਲੀ ਵੌਹਣ ਗਿਝਾ ਘੇਰੇ, ਘੇਰੇ ਹਿੱਸਾ ਵੰਡ ਨਾ ਕੋਇ ਵੰਡਾਇੰਦਾ। ਜਿਸ ਵੇਲੇ ਲਾਵਾਂ ਉਲਟੇ ਫੇਰੇ, ਉਚਾ ਨੀਵਾਂ ਥਾਂ ਇਕੋ ਜਿਹਾ ਕਰਾਇੰਦਾ। ਹੁਣ ਆਇਆ ਤੇਰੇ ਡੇਰੇ, ਕੀ ਤੈਨੂੰ ਚੰਗਾ ਭਾਇੰਦਾ। ਅੱਗੇ ਵੇਖ ਕੇ ਹੋ ਨੇੜੇ, ਨਿਗਹ ਨਿਗਹ ਨਾਲ ਮਿਲਾਇੰਦਾ। ਮੇਰੇ ਵਰਗੇ ਤੈਨੂੰ ਕਿਥੋਂ ਲੱਭਣੇ ਚੇਰੇ, ਜੋ ਖ਼ੁਸ਼ੀਆਂ ਨਾਲ ਤੇਰੇ ਘਰ ਹਲ ਵਾਹਵਣ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਦਰ ਤੇਰੇ ਮੰਗ ਮੰਗਾਇੰਦਾ। ਮੈਂ ਸੁਣਿਆ ਤੇਰੇ ਸਿਰ ਉਤੇ ਤਾਜ, ਕਲਗੀ ਨਾਲ ਸੁਹਾਈਆ। ਤੈਨੂੰ ਸਾਰੇ ਕਹਿਣ ਗੁਰੂ ਮਹਾਰਾਜ, ਚਰਨਾਂ ਸੀਸ ਨਿਵਾਈਆ। ਮੈਂ ਕਹਾਂ ਇਹ ਗ਼ਰੀਬ ਨਿਵਾਜ਼, ਮੁਫ਼ਲਸਾਂ ਗੋਦ ਬਹਾਈਆ। ਨਿਥਾਵਿਆਂ ਮਾਰੇ ਆਵਾਜ਼, ਆਪਣੇ ਘਰ ਬੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ। ਪ੍ਰਭ ਤੈਨੂੰ ਕਹਿਣ ਗੁਣੀ ਗਹਿੰਦਾ, ਗਹਿਰ ਗੰਭੀਰ ਅਖਵਾਈਆ। ਸਾਰੇ ਸਮਝਣ ਸਾਗਰ ਸਿੰਧਾ, ਬੇਅੰਤ ਧਾਰ ਵਹਾਈਆ। ਸਿਫ਼ਤਾਂ ਕਰ ਕਰ ਆਖਣ ਚੰਗਾ, ਰਸਨਾ ਜਿਹਵਾ ਸਰਬ ਵਡਿਆਈਆ। ਮੈਂ ਤਦ ਆਖੂੰ ਜੇ ਮੇਰੇ ਵਾਂਗ ਨੰਗਾ ਕਰ ਕੇ ਰੱਖੇਂ ਪਿੰਡਾ, ਸਿਰ ਆਪਣੇ ਤਾਜ ਟਿਕਾਈਆ। ਮੈਂ ਓਸ

❋

❋

ਵੇਲੇ ਫੜ ਕੇ ਆਉਂ ਡੰਡਾ, ਆਪਣੇ ਹੱਥ ਉਠਾਈਆ। ਵੇਖ ਵੀਹਵੇਂ ਸਾਲ ਵਾਲਿਆ ਗਭਰੂਆ ਕਦੀ ਮੈਂ ਵੀ ਹੁੰਦਾ ਸਾਂ ਮੁੰਡਾ, ਜੋਬਨ ਰੰਗ ਵਖਾਈਆ। ਮੈਂ ਖੰਘੂਰ ਕੇ ਬਹਿੰਦਾ ਸਾਂ ਉਪਰ ਮੁੱਢਾਂ, ਟੇਢੀ ਧਾਰ ਰਖਾਈਆ। ਊਂਹ ਐਂਵੇਂ ਜਾਂਦਿਆਂ ਨੂੰ ਮਾਰਦਾ ਸਾਂ ਠੁਡਾ, ਧੱਕਿਆਂ ਨਾਲ ਹਿਲਾਈਆ। ਬੁੱਢੇ ਬੁੱਢੇ ਕਹਿਣ ਇਹ ਚੌਧਰੀ ਬੜਾ ਗੁੰਡਾ, ਧੱਕਾ ਕਰੇ ਵਾਹੋ ਦਾਹੀਆ । ਓਸ ਵੇਲੇ ਮੈਂ ਇਕ ਵੇਰਾਂ ਕਿਹਾ ਜੇ ਮੈਂ ਗੋਬਿੰਦ ਨਾਲ ਹੁੰਦਾ, ਸਭ ਦੇ ਸਿਰ ਕਚਰਿਆਂ ਵਾਂਗ ਭੰਨਾਈਆ। ਵਾਂਗ ਸ਼ੇਰ ਮਾਰ ਕੇ ਵੱਡੀ ਸਾਰੀ ਚੁੰਗਾ, ਕਿਲੇ ਕੋਟ ਪਾਰ ਕਰਾਈਆ। ਮੈਨੂੰ ਖ਼ੁਸ਼ੀ ਨਾਲ ਥਾਪੀ ਦੇਂਦਾ, ਪ੍ਰੇਮ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਆਸਾ ਪੂਰ ਕਰਾਈਆ। ਜੇ ਗਲੋਂ ਰਾਤ ਨੂੰ ਲਾਹਵੇਂ ਝੱਗਾ, ਚੰਗੀ ਤਰ੍ਹਾ ਜਣਾਈਆ। ਮੈਂ ਫੇਰ ਆਖੂੰ ਮੇਰੇ ਆਖੇ ਲੱਗਾ, ਮੇਰਾ ਸੰਗ ਨਿਭਾਈਆ। ਮੈਨੂੰ ਵੇਖ ਕੇ ਆਉ ਮਜ਼ਾ, ਵੱਡੀ ਖ਼ੁਸ਼ੀ ਰਖਾਈਆ। ਨਾਲੇ ਪੁੱਛੂੰ ਕਿਸੇ ਗੁਰਮੁਖ ਨਾਲ ਨਾ ਕਰੀਂ ਦਗ਼ਾ, ਧੋਖੇਬਾਜ਼ ਨਾ ਰੂਪ ਵਟਾਈਆ। ਮੈਂ ਕਿਹੜਾ ਸੀ ਤੇਰੀ ਚਰਨੀ ਲੱਗਾ, ਕਿਸ ਬਿਧ ਮੈਨੂੰ ਲਿਆ ਤਰਾਈਆ। ਮੈਂ ਤੇ ਉਤੋਂ ਉਤੋਂ ਲਾਉਂਦਾ ਸਾਂ ਅਜ ਪਜਾ, ਜਗਤ ਬੋਲ ਸੁਣਾਈਆ। ਮੈਨੂੰ ਚੇਤਾ ਆਇਆ ਜਿਸ ਵੇਲੇ ਤੇਰੇ ਕੋਲ ਬੈਠਾ ਮੰਜਾ, ਤੂੰ ਹੌਲੀ ਜਿਹੀ ਮੇਰੀ ਛਾਤੀ ਉਤੇ ਉਂਗਲੀ ਲਾਈਆ। ਮੈਨੂੰ ਐਂ ਲੱਗਾ, ਜਿਵੇਂ ਮੇਰਾ ਦੁੱਖ ਰਿਹਾ ਗਵਾਈਆ। ਮੈਂ ਕਿਸੇ ਨੂੰ ਨਾ ਦੱਸਾਂ, ਅੰਦਰੇ ਅੰਦਰ ਖ਼ੁਸ਼ੀ ਮਨਾਈਆ। ਤਾਹੀਂ ਕਹਿੰਦਾ ਸਾਂ ਫੇਰ ਲੈਣ ਆਵੇਂਗਾ ਅੱਛਾ, ਮੈਂ ਤਿਆਰ ਹੋ ਕੇ ਤੇਰਾ ਰਾਹ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਮੇਰੇ ਹੱਥ ਟਿਕਾਈਆ। ਨੰਗਾ ਪਿੰਡਾ ਲਵੀਂ ਕੱਢ, ਬਸਤਰ ਤਨ ਨਾ ਕੋਇ ਰਖਾਈਆ। ਮੈਂ ਵੇਖੂੰ ਤੇਰੇ ਹੱਡ, ਨੇਤਰ ਅੱਖ ਖੁਲ੍ਹਾਈਆ । ਇਹ ਧੜ ਮੈਂ ਪਿਛੇ ਆਇਆ ਛੱਡ, ਤੇਰੀ ਭੇਟ ਚੜ੍ਹਾਈਆ। ਏਸ ਨਾਲੋਂ ਕਰ ਕੇ ਮੈਨੂੰ ਅੱਡ, ਵਖਰੇ ਘਰ ਬਹਾਈਆ। ਮੈਂ ਇਕੋ ਵਾਰ ਲੋਕਮਾਤ ਹਰਿਸੰਗਤ ਵਿਚ ਤੇਰੇ ਰੂਪ ਦਾ ਦਰਸਨ ਕਰ ਕੇ ਰੱਜ, ਮੁੜ ਕੇ ਫੇਰ ਮਾਤ ਨਾ ਆਈਆ। ਚੁੱਪ ਕਰ ਕੇ ਸਚਖੰਡ ਦਵਾਰੇ ਜਾਵਾਂ ਸਜ, ਸੋਹਣੀ ਸੇਜ ਵਿਛਾਈਆ। ਪੁੱਤਰਾਂ ਨਾਲੋਂ ਹੋ ਕੇ ਅਲੱਗ, ਤੇਰਾ ਹਲ ਚਲਾਈਆ। ਪਿਛੇ ਰਹਿ ਗਿਆ ਤੇਰਾ ਜੱਗ, ਉਹ ਵੀ ਤੇਰੀ ਝੋਲੀ ਪਾਈਆ। ਤੇਰੇ ਬੱਚੇ ਤੂੰ ਹੀ ਪਤ ਲੈਣੀ ਰੱਖ, ਸੌਪਣਾ ਤੈਨੂੰ ਦਿਤੇ ਕਰਾਈਆ। ਆ ਵੇਖ ਮੈਂ ਸਭ ਤੋਂ ਹੋ ਕੇ ਵੱਖ, ਵੱਖਰਾ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਆਸਾ ਪੂਰ ਕਰਾਈਆ। ਤੇਰੀ ਆਸਾ ਪੂਰੀ ਜ਼ਰੂਰ ਕਰਾਵਾਂਗਾ । ਹੋ ਕੇ ਹਾਜ਼ਰ ਹਜ਼ੂਰ, ਆਪਣਾ ਖੇਲ ਵਖਾਵਾਂਗਾ। ਪੰਧ ਮੁਕਾ ਕੇ ਨੇੜਾ ਦੂਰ, ਦਰ ਦਰਵਾਜ਼ਾ ਇਕ ਸੁਹਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਕਾਰ ਕਮਾਵਾਂਗਾ। ਸਚ ਦੱਸ ਨੰਗਾ ਪਿੰਡਾ, ਕਿਥੇ ਵਖਾਵੇਂਗਾ। ਤੱਤਾ ਠੰਡਾ ਰੰਗ ਨਾ ਕੋਇ ਜਣਾਵੇਂਗਾ। ਬਣ ਸੂਰਾ ਸਰਬੰਗਾ, ਸਾਚੀ ਸੇਵ ਕਮਾਵੇਂਗਾ। ਮੈਂ ਮੰਗਾਂ ਇਹੋ ਮੰਗਾ, ਮੇਰੀ ਆਸਾ ਪੂਰ ਵਖਾਵੇਂਗਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕੀ ਮੇਰੇ ਉਤੇ ਤਰਸ ਕਮਾਵੇਂਗਾ। ਹਾਂ, ਜ਼ਰੂਰ ਤਰਸ ਕਮਾਵਾਂਗਾ। ਪਿਛਲਾ ਲੇਖ ਸਮਝਾਵਾਂਗਾ। ਧੁਰ ਦਾ ਭੇਤ ਖੁਲ੍ਹਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰੀ ਸੋਹਣੀ ਬਣਤ ਬਣਾਵਾਂਗਾ। ਪਿਛਲੀ ਖੇਲ ਦੱਸੇ ਸਈਆ, ਭੇਵ ਅਭੇਦ ਖੁਲ੍ਹਾਈਆ। ਕਰੇ

❋

❋

ਖੇਲ ਵੱਡ ਰਮਈਆ, ਰਹਿਮਤ ਆਪ ਕਮਾਈਆ। ਜਿਸ ਵੇਲੇ ਕੁਕੜ ਤੇਰਾ ਸੌਦਾ ਕਰ ਕੇ ਠਠਿਆਰ ਨੂੰ ਸਾਈ ਦਾ ਫੜਾਇਆ ਰੁਪਈਆ, ਸੋ ਸਾਈ ਦੇਣ ਵਾਲਾ ਸਿੰਘ ਦੀਦਾਰ ਨਜ਼ਰੀ ਆਈਆ। ਪਿਛਲਾ ਖਾਤਾ ਫੋਲ ਕੇ ਵਹੀਆ, ਸਭ ਕੁਛ ਰਿਹਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਤੇਰੇ ਵਿਚੋਲੇ ਘਰ ਜਾਵਾਂਗਾ। ਸੌਦਾ ਹੋਣ ਦਾ ਲੇਖਾ ਮੁਕਾਵਾਂਗਾ। ਓਸੇ ਦੇ ਕੋਲੋਂ ਸੌਦਾ ਲੈ ਕੇ ਤੇਰੇ ਰਿਧੇ ਪੱਕੇ ਵਿਚ ਪਾਵਾਂਗਾ। ਇਹੋ ਪ੍ਰਭ ਦੇ ਭੇਵ ਗੁਝੇ, ਹਰਿਸੰਗਤ ਸਰਬ ਸਮਝਾਵਾਂਗਾ। ਜਨ ਭਗਤਾਂ ਲੇਖੇ ਕਦੇ ਨਾ ਮੁੱਕੇ, ਸਦ ਆਪਣਾ ਸੰਗ ਰਖਾਵਾਂਗਾ। ਦਿਆਲ ਹੋ ਕੇ ਸਤਿਗੁਰ ਤੁਠੇ, ਦੀਨਨ ਗਲੇ ਲਗਾਵਾਂਗਾ। ਮਿਹਰਵਾਨ ਹੋ ਕੇ ਗੋਦੀ ਚੁੱਕੇ, ਆਪਣੀ ਗੋਦ ਸੁਹਾਵਾਂਗਾ। ਨੰਗੇ ਪਿੰਡੇ ਬਹਿ ਕੇ ਓਥੇ ਬੁੱਕੇ, ਸੋਹਣੀ ਖੇਲ ਵਖਾਵਾਂਗਾ। ਜੇ ਕੋਈ ਮੂਰਖ ਅੱਗੇ ਹੋ ਕੇ ਪੁੱਛੇ ਓਨੂੰ ਦੱਸੇ, ਮੈਂ ਏਨ੍ਹਾਂ ਦੀ ਸੇਵ ਕਮਾਵਾਂਗਾ। ਖ਼ੁਸ਼ੀਆਂ ਨਾਲ ਪ੍ਰਭੂ ਹੱਸੇ, ਹਸਤੀ ਆਪਣੀ ਵਿਚ ਰਲਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਵਾਂਗਾ। ਸਚ ਦੱਸ ਸਾਈ ਦੇਣ ਵਾਲਾ ਕੌਣ, ਕਿਸ ਬਿਧ ਬਣਤ ਬਣਾਈਆ। ਸੌਦਾ ਮੁਕਾਉਣ ਵਾਲਾ ਕੌਣ, ਦੋਹਾਂ ਜੋੜ ਜੁੜਾਈਆ। ਕੀਮਤ ਪੌਣ ਵਾਲਾ ਕੌਣ, ਬਾਕੀ ਕਵਣ ਹਿਸਾਬ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੱਚ ਸਚ ਦੇ ਸਮਝਾਈਆ। ਸਾਈ ਦੇਣ ਵਾਲਾ ਮੁਸਲਮ ਸਾਈਂ, ਮੋਟੇ ਮਣਕਿਆਂ ਮਾਲਾ ਪਾਈਆ। ਸਹਿਜ ਸੁਭਾਓ ਓਥੇ ਗਿਆ ਆਈ, ਆਪਣਾ ਫੇਰਾ ਪਾਈਆ। ਪੁਰਖ ਅਕਾਲ ਬਣਤ ਬਣਾਈ, ਨਾਨਕ ਨਿਰਗੁਣ ਧਾਰ ਚਲਾਈਆ। ਬਣ ਵਿਚੋਲਾ ਉਸ ਕਿਹਾ ਭਾਈ, ਸੌਦਾ ਲਓ ਮੁਕਾਈਆ। ਇਸ ਨੇ ਭੇਟ ਚੜ੍ਹਨਾ ਚੰਗੀ ਥਾਈਂ, ਜ਼ਬ੍ਹਾ ਕਰੇ ਨਾ ਕੋਇ ਕਸਾਈਆ। ਕਿਉਂ ਲਾਲੋ ਰੋਟੀ ਨਾਨਕ ਬਣਾਈ, ਖ਼ੁਸ਼ੀਆਂ ਨਾਲ ਖਵਾਈਆ। ਅੱਲਾ ਮੀਆਂ ਇਸ ਦਾ ਜ਼ਾਮਨ ਹੋਏ ਸਹਾਈ, ਲੇਖਾ ਲੇਖੇ ਪਾਈਆ। ਓਸ ਵੇਲੇ ਕੁਕੜ ਅੰਦਰੋਂ ਕਿਹਾ ਵਾਹ ਮੇਰੇ ਭਾਈ, ਮੇਰੇ ਨਾਲ ਮਰਜ਼ੀ ਲਈ ਰਲਾਈਆ। ਤੇਰੀ ਮੇਰੀ ਨਾ ਹੋਵੇ ਜੁਦਾਈ, ਅੱਲਾ ਮੀਆਂ ਆਪੇ ਮੇਲ ਮਿਲਾਈਆ। ਉਸ ਦੇ ਲਹਿਣੇ ਪਿਛੇ ਸਾਰੀ ਖੇਲ ਵਖਾਈ, ਆਪਣਾ ਭੇਵ ਚੁਕਾਈਆ। ਤੇਰੀ ਰਾਤ ਤੇਰੇ ਹਿੱਸੇ ਰਖਾਈ, ਆਪਣਾ ਹਿੱਸਾ ਨਾ ਕੋਇ ਵੰਡਾਈਆ। ਅੱਜ ਦੋਹਾਂ ਦਾ ਲਹਿਣਾ ਦੇਵੇ ਚੁਕਾਈ, ਦੇਣਾ ਝੋਲੀ ਪਾਈਆ। ਨੰਗੇ ਪਿੰਡੇ ਬਹਿ ਕੇ ਦਏ ਵਧਾਈ, ਵਾਹ ਵਾ ਖ਼ੁਸ਼ੀ ਮਨਾਈਆ। ਵੀਹ ਮਾਘ ਏਸੇ ਕਾਰਨ ਪਹਿਲੋਂ ਲਿਖਤ ਕਰਾਈ, ਗੁਜਰਾਤ ਦਿਤਾ ਸਮਝਾਈਆ । ਲਾਲ ਚੰਦ ਔਣਾ ਚਾਈਂ ਚਾਈਂ, ਪਿਛਲਾ ਮੇਲਾ ਰਿਹਾ ਮਿਲਾਈਆ। ਕਰਿਆ ਖੇਲ ਬੇਪਰਵਾਹੀ, ਬੇਪਰਵਾਹ ਬੇਅੰਤ ਆਪਣੀ ਕਾਰ ਕਮਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵਣਹਾਰਾ ਪਿਛਲਾ ਦਾਨ, ਅਗਲਾ ਲੇਖਾ ਆਪਣੇ ਹੱਥ ਰਖਾਈਆ।

❋

❋

੨੪ ਮਾਘ ੨੦੨੦ ਬਿਕ੍ਰਮੀ ਦੀਦਾਰ ਸਿੰਘ ਦੇ ਗ੍ਰਹਿ ਬਾਬੂ ਪੁਰਾ ਜ਼ਿਲਾ ਗੁਰਦਾਸਪੁਰ
ਤਾਰਾ ਸਿੰਘ ਦੇ ਕਪੜੇ ਉਤਰਵਾ ਕੇ ਲਿਖਤ ਕਰਾਈ

ਪੰਡਤ ਪਰੋਹਤ ਮੰਗ ਦਾਨ, ਦੇਵਣਹਾਰਾ ਜਜਮਾਨ ਨਜ਼ਰੀ ਆਈਆ। ਸਦਾ ਸਦਾ ਸਦ ਕਰਦਾ ਰਹੇ ਪੁੰਨ ਮਹਾਨ, ਵਸਤ ਅਮੋਲਕ ਇਕ ਵਰਤਾਈਆ। ਭੁੱਖਿਆਂ ਨੰਗਿਆਂ ਪਰਦਾ ਕੱਜੇ ਆਣ, ਸਿਰ ਆਪਣਾ ਹੱਥ ਟਿਕਾਈਆ। ਕੋਝਿਆਂ ਕਮਲਿਆਂ ਦੇ ਗਿਆਨ, ਕਰੇ ਸਚ ਪੜ੍ਹਾਈਆ। ਭੁਲੇ ਭਟਕੇ ਵੇਖ ਬਾਲ ਅਞਾਣ, ਸੁਰਤੀ ਸ਼ਬਦ ਜਗਾਈਆ। ਕੂੜ ਕੁੜਿਆਰਾ ਛੁਡਾਏ ਪੀਣ ਖਾਣ, ਅੰਮ੍ਰਿਤ ਰਸ ਮੁਖ ਚੁਆਈਆ। ਤੀਰ ਨਿਰਾਲਾ ਮਾਰੇ ਬਾਣ, ਅਣਿਆਲਾ ਹੱਥ ਉਠਾਈਆ। ਲੇਖਾ ਵੇਖ ਲਾਲੋ ਤਰਖਾਣ, ਤਰ੍ਹਾ ਤਰ੍ਹਾ ਸਮਝਾਈਆ। ਨਾਨਕ ਪਿਛੋਂ ਦਵਾਰਾ ਮੰਗਿਆ ਆਣ, ਆਪਣੀ ਅਲਖ ਜਗਾਈਆ। ਮੈਂ ਸਾਈਂ ਦਾ ਸੱਜਣ ਮੁਸਲਮਾਨ, ਅਰਬੀ ਬਾਤ ਸੁਣਾਈਆ। ਮੈਂ ਖਾਣਾ ਇਕ ਪਕਵਾਨ, ਸੱਚੀ ਆਸ ਤਕਾਈਆ। ਅੱਗੋਂ ਬੋਲ ਕਿਹਾ ਤਰਖਾਣ, ਸੁਣ ਮੇਰੇ ਸੱਚੇ ਭਾਈਆ। ਔਹ ਵੇਖ ਸਾਈਂ ਬੈਠਾ ਵਿਚ ਮੈਦਾਨ, ਸੋਹਣੀ ਸਫ਼ਾ ਵਿਛਾਈਆ। ਤੂੰ ਵੀ ਮਿਲ ਉਸ ਦੇ ਨਾਲ, ਦੋਹਾਂ ਖਾਣਾ ਦਿਆਂ ਵਰਤਾਈਆ। ਪਹਿਲੋਂ ਇਕ ਮਸਲਾ ਦੱਸੋ ਮਜੀਦ ਕੁਰਾਨ, ਪੈਗ਼ਾਮ ਧੁਰਦਰਗਾਹੀਆ। ਸਚ ਮਹਿਬੂਬ ਕਿਥੇ ਮਿਲੇ ਆਣ, ਕਵਣ ਮਹਿਰਾਬ ਸੁਹਾਈਆ। ਓਸ ਵੇਲੇ ਕਿਹਾ ਮੈਂ ਮੰਗਤਾ ਮੰਗਣ ਵਾਲਾ ਦਰਬਾਨ, ਦਰਵੇਸ਼ ਰੂਪ ਵਟਾਈਆ। ਨੰਗਾ ਪਿੰਡਾ ਤਨ ਕਾਇਆ ਮਾਟੀ ਵਖਾਏ ਖਾਲ, ਹੱਡੀ ਚਮੜੀ ਜੋੜ ਜੁੜਾਈਆ। ਜੇ ਦਿਆਲ ਹੋਇਆਂ ਧੁਰ ਦੇ ਲਾਲ, ਲਾਲ ਦੁਸ਼ਾਲਾ ਮੇਰੇ ਉਪਰ ਪਾਈਆ। ਕੁਕੜ ਓਸੇ ਵੇਲੇ ਦਿਤੀ ਬਾਂਗ, ਉਚੀ ਕੂਕ ਸੁਣਾਈਆ। ਪਹਿਲੋਂ ਮੇਰੀ ਪੱਤ ਲੈਣੀ ਰਾਖ, ਸਿਰ ਮੇਰੇ ਓਢਣ ਇਕ ਟਿਕਾਈਆ। ਨਾਨਕ ਕਿਹਾ ਲਾਲੋ ਏਨ੍ਹਾਂ ਦੋਹਾਂ ਦੇ ਦੇ ਦਾਤ, ਢਾਈ ਗਜ਼ ਦੁਪੱਟਾ ਹੱਥ ਫੜਾਈਆ। ਓਸ ਵੇਲੇ ਕਿਹਾ ਵਾਹ ਜਜਮਾਨ, ਨੰਗਾ ਹੋ ਕੇ ਭੱਜਾ ਵਾਹੋ ਦਾਹੀਆ। ਲਾਲੋ ਕਿਹਾ ਦੱਸ ਅਹਿਵਾਲ, ਕਵਣ ਦਵਾਰੇ ਡੇਰਾ ਬੈਠਾ ਜਮਾਈਆ। ਨਾਨਕ ਕਿਹਾ ਛੱਡ ਇਹ ਬਾਲ ਅਞਾਣ, ਸਮਝ ਕੋਇ ਨਾ ਰਾਈਆ। ਇਹਦਾ ਲੇਖਾ ਅੱਗੇ ਰਖਾਵਾਂ ਤੇਰੇ ਨਾਲ, ਸਾਚਾ ਮੇਲ ਮਿਲਾਈਆ। ਕਲਜੁਗ ਅੰਤ ਹੋ ਮਿਹਰਵਾਨ, ਪੁਰਖ ਅਕਾਲ ਹੋਏ ਸਹਾਈਆ। ਕੁਕੜ ਉਤੇ ਪਾ ਕੇ ਲਾਲ ਦੁਸ਼ਾਲ, ਪਹਿਲੋਂ ਇਹਦਾ ਲੇਖਾ ਦੇਣਾ ਮੁਕਾਈਆ। ਫੇਰ ਢਾਈ ਗਜ਼ ਇਹਦੇ ਲਈ ਕਰਨਾ ਤਿਆਰ, ਸੋਹਣੀ ਬਣਤ ਬਣਾਈਆ। ਅੱਗੋਂ ਸਾਈਂ ਉਠ ਕੀਤੀ ਪੁਕਾਰ, ਰਹਿਮਤ ਕਰ ਗੋਸਾਈਂਆ। ਇਹ ਮੇਰਾ ਮੁਸਲਮ ਭਾਈ ਯਾਰ, ਸੱਚਾ ਮੇਲੀ ਨਜ਼ਰੀ ਆਈਆ। ਅੱਗੋਂ ਮਿਲਿਆ ਇਕ ਜਵਾਬ, ਧੁਰ ਦੀ ਧਾਰ ਸਮਝਾਈਆ। ਕਲਜੁਗ ਅੰਤਮ ਦੋਹਾਂ ਪੂਰਾ ਕਰੇ ਖ਼ਵਾਬ, ਸੁਫਨੇ ਰੈਣ ਵਿਹਾਈਆ। ਇਹ ਮਾਂਗਤ ਤੂੰ ਭਿਖਕ ਦੋਹਾਂ ਦੇਵੇ ਦਾਤ, ਝੋਲੀ ਸਚ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਲੇਖਾ ਜਾਣੇ ਨੰਗੇ ਧੜ, ਆਇਆ ਘਰ ਸਾਈਂ ਚਲ, ਸਚ ਸਿੰਘਾਸਣ ਬੈਠਾ ਮੱਲ, ਅਛਲ ਛਲ ਆਪਣਾ ਖੇਲ ਸਮਝਾਈਆ।

❋

❋

ਢਾਈ ਗਜ਼ ਦੁਪੱਟਾ ਦੱਸੇ ਸੱਚ, ਸਰਬ ਰਿਹਾ ਸਮਝਾਈਆ। ਪਹਿਲੋਂ ਪ੍ਰਭ ਨੇ ਬੱਧਾ ਲੱਕ, ਆਪਣੇ ਅੰਗ ਲਗਾਈਆ। ਫੇਰ ਬਦਨ ਲਿਆ ਢਕ, ਓਢਣ ਰੂਪ ਵਟਾਈਆ। ਮੈਨੂੰ ਦੇ ਵਡਿਆਈ ਪੰਜ ਹੱਥ, ਲੰਮਾ ਦਿਤਾ ਵਧਾਈਆ। ਸਾਢੇ ਸੱਤਾਂ ਫ਼ੁੱਟਾਂ ਅੰਦਰ ਰੱਖ, ਸੋਹਣੀ ਖ਼ੁਸ਼ੀ ਜਣਾਈਆ। ਨਾਏਂ ਸਿਫ਼ਰੇ ਕਰ ਇਕੱਠ, ਨੱਬੇ ਇੰਚਾਂ ਵੰਡ ਵੰਡਾਈਆ। ਕਰ ਖੇਲ ਪੁਰਖ ਸਮਰਥ, ਮੇਰੀ ਸੋਹਣੀ ਸੇਵ ਲਗਾਈਆ । ਪੜਦੇ ਅੰਦਰ ਢਕ, ਆਪਣੇ ਘਰ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਕਾਰ ਕਮਾਈਆ । ਢਾਈ ਗਜ਼ ਕਹੇ ਮੈਂ ਪਿਛੇ ਰਿਹਾ ਡਰਦਾ, ਭੈ ਵਿਚ ਸਮਾਈਆ। ਕਲਜੁਗ ਅੰਤਮ ਖੇਲ ਵੇਖ ਨਰ ਹਰਿ ਦਾ, ਸੋਹਣੀ ਖ਼ੁਸ਼ੀ ਮਨਾਈਆ। ਜੋ ਮੇਰੇ ਪ੍ਰੇਮ ਪਿਆਰ ਪਿਛੇ ਤਨ ਉਤੋਂ ਲਾਹਵੇਂ ਪੜਦਾ, ਧੁਰ ਦੀ ਦਇਆ ਕਮਾਈਆ। ਬਣ ਦਰਵੇਸ਼ ਸਾਡਾ ਬਰਦਾ, ਆਪਣਾ ਫੇਰਾ ਪਾਈਆ । ਹੌਲੀ ਹੌਲੀ ਖੇਲ ਕਰਦਾ, ਕਰਨੀ ਨਾਲ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ । ਢਾਈ ਗਜ਼ ਦੁਪੱਟਾ ਕਹੇ ਬੋਲ, ਧੁਰ ਦਾ ਰਾਗ ਸੁਣਾਈਆ। ਪੁਰਖ ਅਬਿਨਾਸ਼ੀ ਗੰਢ ਮੇਰੀ ਦਿਤੀ ਖੋਲ੍ਹ, ਆਪਣਾ ਹੱਥ ਲਗਾਈਆ। ਮੈਂ ਵੇਖਾਂ ਡਾਵਾਂ ਡੋਲ, ਚਾਰੋਂ ਕੁੰਟ ਧਿਆਨ ਲਗਾਈਆ। ਹੁਣ ਵਸਾਂ ਕੀਹਦੇ ਕੋਲ, ਸੱਜਣ ਕਵਣ ਬਣਾਈਆ। ਭੇਵ ਨਾ ਆਵੇ ਉਪਰ ਧੌਲ, ਧਰਨੀ ਰਾਹ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਦੁਪੱਟੇ ਕਿਹਾ ਮੇਰਾ ਠਾਕਰ ਮਿਹਰਵਾਨ, ਮੇਰੇ ਉਪਰ ਦਇਆ ਕਮਾਈਆ। ਆਪਣੇ ਦਰ ਕਰ ਪਰਵਾਨ, ਫੇਰ ਭਗਤਾਂ ਭੇਟ ਚੜ੍ਹਾਈਆ। ਜੁਗ ਚੌਕੜੀ ਲੇਖਾ ਚੁੱਕੇ ਆਣ, ਬਾਕੀ ਕੋਇ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ । ਦੁਪੱਟਾ ਕਹੇ ਮੈਂ ਰੰਗ ਰੰਗੀਲਾ, ਲਾਲਨ ਰੂਪ ਵਟਾਈਆ। ਆਦਿ ਜੁਗਾਦੀ ਛੈਲ ਛਬੀਲਾ, ਸੋਹਣਾ ਰੂਪ ਪਰਗਟਾਈਆ। ਜੁਗ ਚੌਕੜੀ ਇਕੱਠਾ ਕਰਾਂ ਕਬੀਲਾ, ਜਨ ਭਗਤਾਂ ਵੇਖ ਵਖਾਈਆ। ਬਿਨ ਪੁਰਖ ਅਕਾਲ ਮੇਰਾ ਬਣੇ ਨਾ ਕੋਇ ਵਸੀਲਾ, ਸੱਚਾ ਸੰਗ ਨਾ ਕੋਇ ਨਿਭਾਈਆ। ਦਰਗਾਹ ਦਿਸੇ ਨਾ ਕੋਇ ਵਕੀਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਦਏ ਵਖਾਈਆ। ਦੁਪੱਟਾ ਕਹੇ ਮੈਂ ਕਰਦਾ ਰਿਹਾ ਫ਼ਰਿਆਦ, ਹੌਲੀ ਹੌਲੀ ਆਵਾਜ਼ ਲਗਾਈਆ। ਕਵਣ ਵੇਲੇ ਰੱਖੇ ਲਾਜ, ਮਿਹਰਵਾਨ ਦਇਆ ਕਮਾਈਆ। ਸਚ ਕਹੇ ਪੁਰਖ ਅਬਿਨਾਸ਼, ਇਕੋ ਵਾਰ ਦਿਤਾ ਸਮਝਾਈਆ। ਤੇਰਾ ਕੰਮ ਸੱਚਾ ਖ਼ਾਸ, ਸੋਹਣੀ ਸੇਵਾ ਲਾਈਆ। ਜੁਗ ਚੌਕੜੀ ਜਿਸ ਦੀ ਆਸ, ਸੋ ਪੂਰੀ ਦਏ ਕਰਾਈਆ। ਜਨ ਭਗਤਾਂ ਤੇਰਾ ਸਾਥ, ਸਗਲਾ ਸੰਗ ਨਿਭਾਈਆ। ਦਇਆ ਕਰੇ ਪੁਰਖ ਸਮਰਾਥ, ਮਿਹਰਵਾਨ ਸਹਾਈਆ । ਕਲਜੁਗ ਅੰਤ ਤੈਨੂੰ ਰੱਖ ਕੇ ਭਗਤਾਂ ਉਤੇ ਲਾਸ਼, ਲੱਛਮੀ ਦੇਵੇ ਮਾਣ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਹਣੀ ਵੰਡ ਵੰਡਾਈਆ। ਦੁਪੱਟਾ ਕਹੇ ਮੈਂ ਰੱਖੀ ਉਡੀਕ, ਨੇਤਰ ਧਿਆਨ ਲਗਾਈਆ। ਕਵਣ ਵੇਲਾ ਆਏ ਤਾਰੀਖ਼, ਪ੍ਰਭ ਤਰੀਕਾ ਦਏ ਸਮਝਾਈਆ । ਮੇਰੀ ਭਗਤਾਂ ਨਾਲ ਲੱਗੇ ਪ੍ਰੀਤ, ਧੁਰ ਦਾ ਜੋੜ ਬਣਾਈਆ। ਮੈਂ ਰਲ ਕੇ ਗਾਵਾਂ ਗੀਤ, ਸੋਹੰ ਢੋਲਾ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਬਣਤ ਦਏ ਬਣਾਈਆ। ਬਣਤ ਬਣਾਵਣਹਾਰਾ, ਹਰਿ ਸੱਚਾ ਇਕ ਅਖਵਾਇੰਦਾ। ਆਦਿ ਜੁਗਾਦੀ

❋

❋

ਗੁਰ ਅਵਤਾਰਾ, ਨਰ ਨਰਾਇਣ ਵੇਸ ਵਟਾਇੰਦਾ। ਲੇਖਾ ਜਾਣ ਧੁਰ ਦਰਬਾਰਾ, ਲੋਕਮਾਤ ਖੋਜ ਖੁਜਾਇੰਦਾ। ਸ਼ਬਦ ਅਗੰਮ ਬੋਲ ਜੈਕਾਰਾ, ਸੱਚਾ ਰਾਗ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਇੰਦਾ। ਦੁਪੱਟਾ ਕਹੇ ਮੈਂ ਦਿਤਾ ਸਾਥ, ਧੁਰ ਦਾ ਸੰਗ ਰਖਾਈਆ। ਜਨ ਭਗਤਾਂ ਨਾਲ ਸੜ ਕੇ ਹੋਇਆ ਖ਼ਾਕ, ਆਪਣਾ ਆਪ ਮਿਟਾਈਆ, ਕਿਰਪਾ ਕਰੀ ਪੁਰਖ ਅਬਿਨਾਸ਼, ਅਬਿਨਾਸ਼ੀ ਸਾਚੀ ਧਾਰ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਮਿਲੇ ਵਡਿਆਈ ਲਾਲੋ ਘਰ, ਗ੍ਰਹਿ ਮੰਦਰ ਸੋਭਾ ਪਾਈਆ। ਮੇਰਾ ਚੁੱਕਿਆ ਪਿਛਲਾ ਡਰ, ਅੱਗੇ ਖ਼ੁਸ਼ੀ ਇਕੋ ਨਜ਼ਰੀ ਆਈਆ। ਜਨ ਭਗਤਾਂ ਪੱਲੂ ਲਿਆ ਫੜ, ਸੋਹਣਾ ਜੋੜ ਜੁੜਾਈਆ। ਛਾਤੀ ਉਤੇ ਬੈਠਾ ਚੜ੍ਹ, ਆਪਣਾ ਜ਼ੋਰ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਕਰਨੀ ਕਰਤਾ ਕਾਰ ਕਮਾਈਆ। ਦੁਪੱਟਾ ਕਹੇ ਮੈਂ ਵਸਿਆ ਨਾਲ, ਸਾਚਾ ਸੰਗ ਰਖਾਈਆ। ਲੱਖ ਚੁਰਾਸੀ ਵਿਚੋਂ ਗੁਰਮੁਖ ਭਾਲ, ਨਾਤਾ ਜੋੜ ਜੁੜਾਈਆ। ਉਹ ਵੇਖ ਪ੍ਰਭ ਦੇ ਲਾਲ, ਮੈਂ ਆਪਣਾ ਲਾਲ ਰੰਗ ਨਾਲ ਮਿਲਾਈਆ। ਜੁਗ ਚੌਕੜੀ ਪਿਛੋਂ ਪ੍ਰਭ ਨੇ ਬਦਲੀ ਚਾਲ, ਨਿਰਾਲੀ ਚਾਲ ਆਪ ਰਖਾਈਆ। ਜਨ ਭਗਤਾਂ ਪੁੱਛੇ ਹਾਲ, ਦਰ ਦਰ ਘਰ ਘਰ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਦੁਪੱਟਾ ਕਹੇ ਮੈਂ ਢਾਈ ਗਜ਼, ਹਰਿ ਮਿਣਤੀ ਨਾਮ ਕਰਾਈਆ, ਜਨ ਭਗਤਾਂ ਉਤੇ ਰਿਹਾ ਸਜ, ਸੋਹਣੀ ਮਿਲੀ ਵਡਿਆਈਆ , ਅੱਗੇ ਪਿਛੇ ਪੜਦਾ ਕੱਜ, ਆਪਣੀ ਸੇਵ ਕਮਾਈਆ। ਸਿੜ੍ਹੀ ਉਤੇ ਨਾਲ ਸਜ, ਆਪਣਾ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੋਹੇ ਦਿਤੀ ਇਕ ਵਡਿਆਈਆ। ਸਚ ਵਡਿਆਈ ਦੱਸੇ ਨਿਰੰਕਾਰ, ਹਰਿ ਸੱਚਾ ਸਚ ਜਣਾਇੰਦਾ। ਸਤਿਜੁਗ ਸਾਚੀ ਚਲੇ ਧਾਰ, ਸਤਿ ਪੁਰਖ ਨਿਰੰਜਣ ਆਪ ਸਮਝਾਇੰਦਾ। ਜਨ ਭਗਤਾਂ ਦਿਸੇ ਇਕ ਨਿਸ਼ਾਨ, ਨਿਸ਼ਾਨਾ ਇਕੋ ਇਕ ਪਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਦੁਪੱਟਾ ਕਹੇ ਮੈਂ ਗਿਆ ਸੜ, ਆਪਣਾ ਆਪ ਭੇਟ ਚੜ੍ਹਾਈਆ। ਅਗਲਾ ਪਿਛਲਾ ਚੁਕਿਆ ਡਰ, ਖ਼ੁਸ਼ੀਆਂ ਰੰਗ ਰੰਗਾਈਆ। ਮੈਂ ਦੂਰ ਨੇੜੇ ਵੇਖਿਆ ਖੜ, ਆਪਣੀ ਅੱਖ ਖੁਲ੍ਹਾਈਆ। ਭਗਤ ਭਗਵਾਨ ਢੋਲਾ ਰਹੇ ਪੜ੍ਹ, ਸੋਹੰ ਰਾਗ ਅਲਾਈਆ। ਮੈਂ ਅੱਗੇ ਹੋ ਕੇ ਵੇਖਿਆ ਦਰ, ਦਰ ਦਰਵਾਜ਼ੇ ਅੰਦਰ ਧਿਆਨ ਲਗਾਈਆ। ਓਥੇ ਵਸੇ ਨਰਾਇਣ ਨਰ, ਪੁਰਖ ਅਕਾਲ ਬੇਪਰਵਾਹੀਆ। ਦੀਪਕ ਜੋਤ ਰਿਹਾ ਬਲ, ਨੂਰੋ ਨੂਰ ਰੁਸ਼ਨਾਈਆ। ਸੋਹਣਾ ਸੁਚੱਜਾ ਦਿਸੇ ਮਹੱਲ, ਅਟੱਲ ਮਨਾਰ ਵਡਿਆਈਆ। ਤਾਬ ਬੇਆਬ ਨਾ ਸਕਿਆ ਝੱਲ, ਪ੍ਰਭ ਝਲਕ ਇਕ ਵਖਾਈਆ । ਮੇਰਾ ਥਰ ਥਰ ਅੰਦਰ ਗਿਆ ਹੱਲ, ਧੀਰਜ ਧੀਰ ਨਾ ਕੋਇ ਰਖਾਈਆ। ਮੇਰਾ ਸਾਹ ਨਾ ਪਵੇ ਖਲ, ਹੌਕੇ ਦੇ ਦੇ ਰਿਹਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਭਗਤ ਕਹੇ ਓ ਦੁਪੱਟੇ ਯਾਰ, ਉਠ ਵੇਖ ਧਿਆਨ ਲਗਾਈਆ । ਆ ਵਖਾਵਾਂ ਤੈਨੂੰ ਘਰ ਬਾਰ, ਜਿਸ ਗ੍ਰਹਿ ਬਹਿ ਕੇ ਖ਼ੁਸ਼ੀ ਮਨਾਈਆ। ਤੇਰੇ ਵਰਗੇ ਕੋਟਨ ਕੋਟ ਲਾਲ ਰੰਗ ਰਹੇ ਨਖਾਰ, ਆਪਣਾ ਜੋਬਨ ਰੂਪ ਵਖਾਈਆ। ਵੇਖ ਏਨ੍ਹਾਂ ਨਾਲ ਕਰੇ ਨਾ ਪ੍ਰਭੂ ਪਿਆਰ, ਅੱਖ ਨਾਲ ਅੱਖ ਨਾ ਕੋਇ ਮਿਲਾਈਆ। ਤੇਰੇ ਉਤੇ ਹੋ ਦਿਆਲ, ਸਾਡੇ ਨਾਲ

❋

❋

ਤੇਰਾ ਸੰਗ ਨਿਭਾਈਆ। ਦੁਪੱਟਾ ਕਹੇ ਇਹ ਵਡਿਆਈ ਪੁਰਖ ਅਕਾਲ, ਦੂਜਾ ਨਜ਼ਰ ਕੋਇ ਨਾ ਆਈਆ। ਭਗਤ ਕਹੇ ਅਸੀਂ ਏਸੇ ਦੇ ਲਾਲ, ਜੋ ਲਾਲ ਰੰਗ ਤੇਰਾ ਨਾਲ ਮਿਲਾਈਆ। ਦੁਪੱਟਾ ਕਹੇ ਮੈਂ ਏਸੇ ਦੀ ਕਰਦਾ ਰਿਹਾ ਭਾਲ, ਜੁਗ ਚੌਕੜੀ ਧਿਆਨ ਲਗਾਈਆ। ਜਨ ਭਗਤ ਕਹੇ ਇਹ ਖੇਲ ਕਰੇ ਕਮਾਲ, ਸ਼ਹਿਨਸ਼ਾਹ ਆਪਣੇ ਹੱਥ ਰੱਖੇ ਵਡਿਆਈਆ। ਦੁਪੱਟਾ ਕਹੇ ਮੈਂ ਲਾਲੋ ਬਣਾਇਆ ਦਲਾਲ, ਵਿਚੋਲਾ ਵਿਚੇ ਵਿਚ ਇਕ ਰਖਾਈਆ। ਜਿਸ ਦਾ ਪ੍ਰਭੂ ਕਦੀ ਨਾ ਮੋੜੇ ਸਵਾਲ, ਨਾਂਹ ਕਰ ਨਾ ਕਦੇ ਸੁਣਾਈਆ। ਓਨ ਮੈਨੂੰ ਸਿਖਿਆ ਦਿਤੀ ਸਿਖਾਲ, ਪੱਟੀ ਸਚ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਮੈਂ ਪੱਟੀ ਪੜ੍ਹੀ ਲਾਲੋ ਧਾਰ, ਸੋਹਣੀ ਬਣਤ ਨਜ਼ਰੀ ਆਈਆ। ਓਸ ਕਿਹਾ ਪ੍ਰਭ ਨਾਲ ਕਰ ਪਿਆਰ, ਪ੍ਰੇਮ ਪ੍ਰੀਤੀ ਇਕ ਲਗਾਈਆ। ਫਿਰ ਕੋਈ ਕੰਮ ਨਹੀਂ ਦੁਸ਼ਵਾਰ, ਔਖੀ ਘਾਟੀ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਦੇਵੇ ਥਾਉਂ ਥਾਈਂਆ। ਦੁਪੱਟਾ ਕਹੇ ਮੈਂ ਸੇਵਾ ਕਰੀ, ਆਪਣਾ ਆਪ ਭੇਟ ਚੜ੍ਹਾਈਆ । ਪਿਛਲਾ ਵੇਖੋ ਵੇਲਾ ਵਕਤ ਘੜੀ, ਘਰੀਂ ਗਿਆ ਸਮਝਾਈਆ। ਲਾਲ ਓਢਣ ਗੋਬਿੰਦ ਸ਼ਬਦੀ ਰੂਪ ਮੰਗਿਆ ਚਮਕੌਰ ਗੜ੍ਹੀ, ਇਕ ਧਿਆਨ ਲਗਾਈਆ। ਮੇਰੇ ਬੱਚਿਆਂ ਦੀ ਕਿਸੇ ਨਜ਼ਰ ਨਾ ਆਵੇ ਮੜ੍ਹੀ, ਬਾਲਣ ਹੱਡੀਆਂ ਨਾ ਕੋਇ ਬਣਾਈਆ। ਦੱਸੀ ਗੱਲ ਧੁਰ ਦੀ ਖਰੀ, ਖ਼ਾਲਸ਼ ਰਿਹਾ ਜਣਾਈਆ। ਜਿਨ੍ਹਾਂ ਦਾ ਰਾਖਾ ਆਪ ਹਰੀ, ਹਰਿ ਦਵਾਰੇ ਸੋਭਾ ਪਾਈਆ । ਉਹ ਬੰਨ੍ਹੇ ਆਪਣੀ ਲੜੀ, ਤੰਦ ਤੰਦ ਨਾਲ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ । ਗੋਬਿੰਦ ਕਿਹਾ ਸੋਹਣਾ ਰੰਗ ਲਾਲ, ਜੋ ਧਰਤੀ ਖ਼ੂਨ ਨਾਲ ਰਹੀ ਚਮਕਾਈਆ। ਸੋਹਣਾ ਲੱਗੇ ਜਮਾਲ, ਨੂਰੀ ਜੋਤ ਰੁਸ਼ਨਾਈਆ। ਦੋ ਨੀਹਾਂ ਹੇਠਾਂ ਆਏ ਬਾਲ, ਉਤੇ ਰੁਮਾਲ ਨਾ ਕੋਇ ਟਿਕਾਈਆ। ਦੋ ਘਾਲਣ ਆਪਣੀ ਘਾਲ, ਭੇਟਾ ਤਲਵਾਰ ਕਰਾਈਆ। ਏਨ੍ਹਾਂ ਉਤੇ ਉਹ ਦੇਵਾਂ ਲਾਲ ਰੁਮਾਲ, ਜਿਸ ਰੁਮਾਲ ਨਾਲ ਜੁਝਾਰ ਅਜੀਤ ਮੁਖ ਪੂੰਝ ਆਪਣੀ ਜੇਬ ਟਿਕਾਈਆ। ਓਸ ਵੇਲੇ ਅਜੀਤ ਸਿੰਘ ਕਿਹਾ ਨਾਲ ਪਿਆਰ, ਸਾਹਿਬ ਸਤਿਗੁਰ ਦੇ ਸਮਝਾਈਆ। ਇਹ ਕੀ ਕੀਤੀ ਕਾਰ, ਸਾਡੇ ਨਾਲ ਪਿਆਰ ਵਧਾਈਆ। ਗੋਬਿੰਦ ਕਿਹਾ ਨਹੀਂ ਇਹ ਲੇਖਾ ਦੱਸੂੰ ਜੁਝਾਰ, ਫੜ ਬਾਂਹੋਂ ਆਪ ਉਠਾਈਆ। ਤੇਰੇ ਪਿਛੇ ਕਰ ਤਿਆਰ, ਦੋਹਾਂ ਮੇਲ ਮਿਲਾਈਆ। ਅਗਲਾ ਸਚ ਸੱਚ ਵਿਹਾਰ, ਬਿਵਹਾਰੀ ਰੂਪ ਵਟਾਈਆ । ਇਹ ਬੱਚੂ ਬੱਚਿਓ ਬਚਿਆ ਇਕ ਰੁਮਾਲ, ਜੋ ਪੁਰੀ ਅਨੰਦ ਵਿਚੋਂ ਆਪਣੇ ਨਾਲ ਲੈ ਕੇ ਆਈਆ। ਬਾਕੀ ਸਭ ਕੁਛ ਸਰਸੇ ਸੁੱਟਿਆ ਧੰਨ ਮਾਲ, ਖ਼ਾਲੀ ਹੱਥ ਵਖਾਈਆ। ਜਿਸ ਵੇਲੇ ਮੇਰਾ ਪੁਰਖ ਅਕਾਲ ਹੋਵੇ ਦਿਆਲ, ਮੇਰਾ ਸੰਗ ਨਿਭਾਈਆ। ਓਸ ਵੇਲੇ ਮੈਂ ਹੋਵਾਂ ਕਿਰਪਾਲ, ਗੁਰਮੁਖਾਂ ਨਾਲ ਰਲਾਈਆ। ਢਾਈ ਸੌ ਸਾਲ ਪਿਛੋਂ ਵਧ ਕੇ ਵਧ ਕੇ ਵਧ ਕੇ ਢਾਈ ਗਜ਼ ਲੰਬਾ ਹੋ ਜਾਏ ਜਾਲ, ਆਪਣਾ ਰੂਪ ਵਖਾਈਆ । ਓਸ ਵੇਲੇ ਫੇਰ ਤੁਹਾਡੇ ਨਾਲ ਰਲਾਵਾਂ ਆਪਣੇ ਲਾਲ, ਬੱਚੇ ਬੱਚਿਆਂ ਨਾਲ ਮਿਲਾਈਆ। ਜਾ ਕੇ ਪੁਛਾਂ ਮੁਰੀਦਾਂ ਹਾਲ, ਮੁਰਸ਼ਦ ਰੂਪ ਵਟਾਈਆ । ਜਨਮ ਕਰਮ ਦਾ ਜੰਜਾਲ, ਲੱਖ ਚੁਰਾਸੀ ਡੇਰਾ ਢਾਹੀਆ। ਸਾਚੀ ਦਾਤ ਰੱਖਾਂ ਸੰਭਾਲ, ਆਪਣੇ ਵਿਚ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਅਜੀਤ ਕਿਹਾ ਸੁਣ ਮੇਰੇ ਸਤਿਗੁਰ, ਪਿਆਰ ਸਾਡੇ ਨਾਲ ਰਖਾਈਆ। ਕਿੰਨੇ

❋

❋

ਸਿਖ ਤੇਰੇ ਵੇਂਹਦਿਆਂ ਵੇਂਹਦਿਆਂ ਗਏ ਤੁਰ, ਆਪਣਾ ਆਪ ਭੇਟ ਚੜ੍ਹਾਈਆ। ਗੋਬਿੰਦ ਕਿਹਾ ਬੱਚਿਓ ਵੇਖਿਓ ਤੁਸੀਂ ਨਾ ਆਇਓ ਮੁੜ, ਹੱਥ ਸਿਰ ਸਿਰ ਹੱਥ ਉਤੇ ਟਿਕਾਈਆ। ਮੈਨੂੰ ਬੱਚਿਆਂ ਦੀ ਨਹੀਂ ਥੁੜ, ਕੋਟਨ ਪੁੱਤਰ ਲਵਾਂ ਪਰਗਟਾਈਆ। ਤੁਸਾਂ ਜਾਣਾ ਚੜ੍ਹ ਕੇ ਘੋੜ, ਆਪਣੀ ਵਾਗ ਭਵਾਈਆ। ਤੁਹਾਡੀ ਪੁਰਖ ਅਕਾਲ ਹੱਥ ਡੋਰ, ਸੋਹਣਾ ਜੋੜ ਜੁੜਾਈਆ। ਜੁਝਾਰ ਕਿਹਾ ਪਿਤਾ ਜੀ ਇਹ ਰੁਮਾਲ ਜਿਹੜਾ ਤੇਰੇ ਕੋਲ, ਇਹ ਮੈਨੂੰ ਦੇ ਜਿਸ ਵੇਲੇ ਆਵੇ ਪਸੀਨਾ ਆਪਣਾ ਮੁਖ ਸਾਫ਼ ਕਰਾਈਆ। ਗੋਬਿੰਦ ਕਿਹਾ ਇਹ ਵਸਤ ਅਨਮੋਲ, ਇਕਲੋਤੇ ਹੱਥ ਨਾ ਕਿਸੇ ਫੜਾਈਆ। ਇਹ ਮੈਂ ਰੱਖਣਾ ਕੋਲ, ਢਈਆ ਆਪਣੇ ਵਿਚ ਛੁਪਾਈਆ। ਪਰਗਟ ਹੋ ਕੇ ਇਸ ਨੂੰ ਲਵਾਂ ਕੋਲ, ਲੰਬਾ ਕਰ ਵਖਾਈਆ। ਪੁਰਖ ਅਕਾਲ ਜਿਸ ਵੇਲੇ ਆਵੇ ਉਪਰ ਧੌਲ, ਉਸ ਦੇ ਕਮਰ ਦਿਆਂ ਬੰਧਾਈਆ। ਉਹ ਆਪਣੀ ਹੱਥੀਂ ਗੰਢ ਲਵੇ ਖੋਲ੍ਹ, ਮੇਰੇ ਉਤੇ ਟਿਕਾਈਆ । ਮੈਂ ਅੱਗੋਂ ਕਹਿਵਾਂ ਬੋਲ, ਮੈਂ ਤੇਰੀ ਅਮਾਨਤ ਤੇਰੀ ਭੇਟ ਚੜ੍ਹਾਈਆ। ਸਮਰਥ ਪੁਰਖ ਕਹੇ ਅਡੋਲ, ਵਾਹ ਵਾ ਗੋਬਿੰਦ ਤੇਰੀ ਵਡ ਵਡਿਆਈਆ । ਮੈਂ ਭਗਤਾਂ ਨਾਲ ਬੜਾ ਕਰਾਂ ਚੋਲ੍ਹ, ਸੋਹਣਾ ਪ੍ਰੇਮ ਵਖਾਈਆ। ਪ੍ਰੀਤੀ ਅੰਦਰ ਆਪਣਾ ਆਪ ਘੋਲੀ ਘੋਲ, ਪੰਜ ਤਤ ਕਾਇਆ ਭੇਟ ਚੜ੍ਹਾਈਆ । ਫੇਰ ਤੇਰੇ ਵਿਚ ਵਸਿਆ ਅਡੋਲ, ਸਹਿਜੇ ਸਹਿਜੇ ਕਦਮ ਟਿਕਾਈਆ। ਬਣ ਵਣਜਾਰਾ ਹੱਟ ਦਿਤਾ ਖੋਲ੍ਹ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਗੋਬਿੰਦ ਕਹੇ ਏਸ ਰੁਮਾਲ ਦਾ ਮੁਲ, ਦੋ ਜਹਾਨ ਸਕੇ ਨਾ ਕੋਇ ਚੁਕਾਈਆ। ਇਸ ਨੇ ਵਡਿਆਈ ਦੇਣੀ ਭਗਤਾਂ ਕੁੱਲ, ਗੁਰਮੁਖਾਂ ਕਰੇ ਰੁਸ਼ਨਾਈਆ। ਇਸ ਦੇ ਉਤੇ ਹਰਿਸੰਗਤ ਬਰਖਣੇ ਫੁੱਲ, ਸੋਹਣੀ ਛਹਿਬਰ ਲਾਈਆ। ਇਸ ਵਿਚ ਗੁਰਮੁਖ ਦੇ ਹੱਸਣੇ ਬੁਲ੍ਹ, ਜਿਨ੍ਹਾਂ ਨਾਲ ਤੇਰਾ ਮੇਰਾ ਨਾਮ ਧਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਰੁਮਾਲ ਕਹੇ ਮੇਰਾ ਬਣੇ ਰੁਮਾਲਾ, ਰਾਵੀ ਕੰਢੇ ਮਿਲੇ ਵਡਿਆਈਆ। ਗੁਰ ਅਰਜਨ ਲਿਖ ਕੇ ਗਿਆ ਕਮਾਲਾ, ਸੋਹਣਾ ਲੇਖ ਸਮਝਾਈਆ। ਨਹਾਵਣ ਲੱਗਿਆਂ ਢਾਈ ਗਜ਼ ਮੰਗਿਆ ਇਕ ਦੁਸ਼ਾਲਾ, ਓਢਣ ਉਪਰ ਟਿਕਾਈਆ। ਕਰ ਧਿਆਨ ਸ੍ਰੀ ਭਗਵਾਨਾ, ਇਕ ਆਵਾਜ਼ ਲਗਾਈਆ। ਤੇਰਾ ਖੇਲ ਦੋ ਜਹਾਨਾਂ, ਬੇਅੰਤ ਤੇਰੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਓਢਣ ਆਪਣੇ ਲੇਖੇ ਲਾਈਆ। ਪੁਰਖ ਅਕਾਲ ਕਿਹਾ ਗਜ਼ ਢਾਈ, ਲਾਲ ਰੰਗ ਨਜ਼ਰੀ ਆਈਆ। ਅਰਜਨ ਨਾਲ ਹੋਈ ਕੁੜਮਾਈ, ਸੋਹਣੀ ਬਣਤ ਬਣਾਈਆ। ਪੁਰਖ ਅਕਾਲ ਦਏ ਵਧਾਈ, ਦਰ ਠਾਂਡੇ ਮੰਗ ਮੰਗਾਈਆ। ਇਸ ਦਾ ਲੇਖਾ ਦਏ ਚੁਕਾਈ, ਕਲਜੁਗ ਆਵੇ ਬੇਪਰਵਾਹੀਆ। ਜਨ ਭਗਤਾਂ ਉਤੇ ਦਏ ਟਿਕਾਈ, ਸੋਹਣੀ ਸੇਵ ਕਮਾਈਆ। ਜੋ ਜੋਤੋਂ ਵਿਛੜੇ ਅੰਤ ਜੋਤੀ ਲਏ ਮਿਲਾਈ, ਗੁਰ ਅਰਜਨ ਤੇਰੀ ਧਾਰ ਨਾਲ ਰਖਾਈਆ। ਪਹਿਲੋਂ ਰਾਵੀ ਕੰਢੇ ਤੈਨੂੰ ਲਏ ਮੰਗਾਈ, ਨਾਲ ਭਠਿਆਲਾ ਜੋੜ ਜੁੜਾਈਆ। ਫੇਰ ਹਰਿ ਗੋਬਿੰਦ ਆਸਾ ਪੂਰ ਕਰਾਈ, ਆਰ ਪਾਰ ਹਰਿਸੰਗਤ ਡੇਰਾ ਲਾਈਆ। ਫੇਰ ਚਲ ਕੇ ਆਏ ਵਾਹੋ ਦਾਹੀ, ਨਾਨਕ ਵਿਛੜੇ ਲਏ ਮਿਲਾਈਆ। ਫਿਰ ਵੀ ਚਲੇ ਆਪਣੀ ਰਜ਼ਾਈਂ, ਰਾਜ਼ ਆਪਣੇ ਵਿਚ ਛੁਪਾਈਆ। ਜੋ ਪਿਛਲੇ ਸਾਲ ਲੇਖਾ ਦੱਸ ਕੇ ਗਿਆ ਮਾਹੀ, ਮਿਹਰਵਾਨ ਦਏ ਵਡਿਆਈਆ। ਸੋ ਪੂਰਬ ਪੂਰਾ ਰਿਹਾ ਕਰਾਈ, ਪਰਮ ਪੁਰਖ ਭੇਵ ਚੁਕਾਈਆ। ਢਾਈ ਗਜ਼ ਦਏ ਦੁਹਾਈ, ਉਚੀ ਕੂਕ ਕੂਕ ਸੁਣਾਈਆ। ਓ ਰੁਮਾਲ ਵਾਲੇ

❋

❋

ਪਕੜੀ ਬਾਹੀਂ, ਗੜ੍ਹੀ ਚਮਕੌਰ ਯਾਦ ਕਰਾਈਆ। ਸਿਰ ਦੇ ਕੇ ਠੰਡੀ ਛਾਈਂ, ਸੋਹਣੀ ਰੁੱਤ ਸੁਹਾਈਆ। ਗੁਰਮੁਖ ਸੇਜ ਉਤੇ ਮੈਨੂੰ ਦਿਤਾ ਵਿਛਾਈ, ਹਰਿਸੰਗਤ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਪੂਰ ਕਰਾਈਆ। ਰੁਮਾਲ ਕਹੇ ਜਿਸ ਉਪਰ ਆਏ ਲਾਲ ਪੜਦਾ, ਗੋਬਿੰਦ ਪਾਲਕੀ ਦਏ ਬਣਾਈਆ। ਬੇਸ਼ਕ ਜੀਵਾਂ ਦਿਸੇ ਤਨ ਮਾਟੀ ਖ਼ਾਕ ਸੜਦਾ, ਗੁਰਮੁਖ ਘਰ ਸਾਚੇ ਜਾਵੇ ਚਾਈਂ ਚਾਈਂਆ। ਮਹਲ ਅਟੱਲ ਮਨਾਰੇ ਵੜਦਾ, ਸੋਹਣਾ ਬੰਕ ਸੁਹਾਈਆ। ਵੇਖੇ ਖੇਲ ਪਿਰ ਹਰਿ ਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਲਾਲ ਰੰਗ ਕਹੇ ਮੈਂ ਮੰਗੀ ਮੰਗ ਇਕ, ਇਕ ਅੱਗੇ ਕਰ ਅਰਜ਼ੋਈਆ । ਗੋਬਿੰਦ ਲੇਖਾ ਦੇ ਲਿਖ, ਲਿਖਿਆ ਨਾ ਕੋਇ ਮਿਟਾਈਆ। ਜਿਹੜਾ ਤੇਰਾ ਸੱਚਾ ਸੁਚਾ ਪੂਰਾ ਹੋਵੇ ਗੁਰਸਿਖ, ਉਸ ਉਤੇ ਮੈਨੂੰ ਪਾਈਆ। ਮੈਂ ਉਤੋਂ ਵੇਖਾਂ ਉਹਦਾ ਮੁਖ, ਆਪਣਾ ਧਿਆਨ ਲਗਾਈਆ। ਜਿਸ ਵੇਲੇ ਗੁਰਸਿਖ ਕਾਹਨੀ ਲੈਣ ਚੁੱਕ, ਮੈਂ ਖ਼ੁਸ਼ੀਆਂ ਰਾਗ ਅਲਾਈਆ। ਉਠ ਭਰਾਵਾ ਤੇਰਾ ਪੈਂਡਾ ਪਿਛਲਾ ਗਿਆ ਮੁੱਕ, ਅੱਗੇ ਚੱਲੀਏ ਚਾਈਂ ਚਾਈਂਆ। ਔਹ ਵੇਖ ਜਿਸ ਨੂੰ ਕਹਿੰਦੇ ਗੁਜਰੀ ਸੁਤ, ਸ਼ਬਦੀ ਧਾਰ ਸਮਾਈਆ । ਜਿਸ ਦੇ ਅੰਦਰੋਂ ਪੁਰਖ ਅਕਾਲ ਪਏ ਉਠ, ਆਪਣਾ ਰੂਪ ਵਟਾਈਆ। ਜਨ ਭਗਤਾਂ ਰਿਹਾ ਪੁੱਛ, ਹੌਲੀ ਹੌਲੀ ਕੋਲ ਬਹਾਈਆ। ਦੱਸੋ ਤੁਹਾਨੂੰ ਕੋਈ ਹੈ ਦੁੱਖ, ਦੁਖੀਆਂ ਦਰਦ ਵੰਡਾਈਆ। ਏਨ੍ਹਾਂ ਪਿਛੇ ਵਾਰ ਸਭ ਕੁਛ, ਆਪਾ ਭੇਟ ਚੜ੍ਹਾਈਆ। ਏਸੇ ਕਰ ਕੇ ਬਦਲਿਆ ਰੁਖ਼, ਅਵੱਲੜੀ ਚਾਲ ਚਲਾਈਆ। ਮੇਰਾ ਦਾਣਾ ਪਾਣੀ ਗਿਆ ਮੁਕ, ਗੁਰਸਿਖੋ ਤੁਹਾਡੇ ਭੰਡਾਰੇ ਮਿਲੇ ਵਡਿਆਈਆ। ਘਰ ਘਰ ਪਕਦੇ ਰਹਿਣ ਰੋਟ, ਲਾਲੋ ਵਾਂਗ ਸਾਰੇ ਦਏ ਤਰਾਈਆ। ਕਿਸੇ ਵਿਚ ਰਹਿਣ ਨਾ ਦੇਵੇ ਖੋਟ, ਖੋਟਿਆਂ ਖਰੇ ਬਣਾਈਆ। ਵੰਡ ਪਾਏ ਨਾ ਕੋਈ ਵਰਨ ਗੋਤ, ਜਾਤ ਪਾਤ ਨਾ ਕੋਇ ਰਖਾਈਆ। ਵੱਡਾ ਛੋਟਾ ਨਾ ਕੋਈ ਸੋਚ, ਨੀਚ ਊਚ ਨਾ ਕੋਇ ਵਖਾਈਆ। ਹਰ ਘਟ ਰੱਖ ਕੇ ਆਪਣੀ ਜੋਤ, ਜੋਤੀ ਜੋਤ ਨੂਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਰੁਮਾਲ ਕਹੇ ਮੈਂ ਗਿਆ ਵਧ, ਵਾਧਾ ਗੁਰਮੁਖਾਂ ਘਰ ਨਜ਼ਰੀ ਆਈਆ। ਜਿਨ੍ਹਾਂ ਪੁਰਖ ਅਕਾਲ ਲਿਆ ਸੱਦ, ਗੋਬਿੰਦ ਓਟ ਤਕਾਈਆ। ਮੈਂ ਵੀ ਓਨ੍ਹਾਂ ਨਾਲ ਆਇਆ ਭੱਜ, ਆਪਣਾ ਪੰਧ ਮੁਕਾਈਆ। ਮੈਂ ਸੇਵਾ ਕਰਾਂ ਪੜਦਾ ਦੇਵਾਂ ਕੱਜ, ਅੰਗ ਲਾਗ ਖ਼ੁਸ਼ੀ ਮਨਾਈਆ। ਹੁਣ ਮੇਰਾ ਨਹੀਂ ਵਸ, ਪ੍ਰਭ ਧੁਰ ਫ਼ਰਮਾਣ ਦਿਤਾ ਸਮਝਾਈਆ। ਤੇਰਾ ਭਗਤਾਂ ਨਾਲ ਸਾਥ, ਅਗਲਾ ਰਾਹ ਵਖਾਈਆ। ਨੰਗਾ ਧੜੰਗਾ ਚੰਗਾ ਲੱਗੇ ਪੁਰਖ ਅਬਿਨਾਸ਼, ਕਿਉਂ ਇਹ ਭੁਖਿਆਂ ਨੰਗਿਆਂ ਰਿਹਾ ਸਤਾਈਆ। ਜੇ ਏਨ੍ਹੰ ਦੁੱਖ ਲਗੇ ਖ਼ਾਸ, ਫਿਰ ਆਪੇ ਦੁਖੀਆਂ ਦਰਦ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਾਰ ਕਮਾਈਆ। ਲਾਲ ਦੁਪੱਟਾ ਕਹੇ ਭਗਤੋ ਤੱਕੋ ਨਾਲ ਅੱਖ, ਮੈਂ ਸਭ ਨੂੰ ਦਿਆਂ ਸਮਝਾਈਆ। ਤੁਹਾਡੇ ਨਾਲੋਂ ਕਰ ਕੇ ਵੱਖ, ਤੁਹਾਡਾ ਭਾਈ ਦਰਗਾਹ ਦਿਤਾ ਬਹਾਈਆ। ਪ੍ਰਭ ਨੇ ਦਿਤਾ ਪਿਛਲਾ ਹੱਕ, ਵਸਤ ਆਪ ਵਰਤਾਈਆ। ਉਹ ਬੈਠਾ ਓਥੇ ਡਟ, ਆਪਣਾ ਆਸਣ ਲਾਈਆ। ਨਾਲੇ ਕਹੇ ਮੈਂ ਵੱਡਾ ਜੱਟ, ਜ਼ੋਰ ਬਲ ਵਧਾਈਆ। ਮੈਂ ਵੇਖਿਆ ਪੁਰਖ ਸਮਰਥ, ਨਿਰਗੁਣ ਸਰਗੁਣ ਖੇਲ ਕਰਾਈਆ। ਮੈਂ ਬੋਲ ਕੇ ਕਿਹਾ ਹੱਸ, ਇਕ ਆਵਾਜ਼ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ

❋

❋

ਆਪਣੀ ਕਿਰਪਾ ਕਰ, ਸਾਚਾ ਖੇਲ ਰਿਹਾ ਕਰਾਈਆ। ਦੁਪੱਟਾ ਕਹੇ ਮੇਰੀ ਸੇਵਾ ਅਪਾਰ, ਸਾਹਿਬ ਸਤਿਗੁਰ ਆਪ ਲਗਾਈਆ। ਜਿਸ ਦੇ ਉਤੇ ਮੈਨੂੰ ਗੁਰਮੁਖ ਦੇਣ ਡਾਲ, ਸੋਹਣੀ ਵੰਡ ਵੰਡਾਈਆ। ਮੈਂ ਜ਼ਰੂਰ ਸਚ ਦਵਾਰੇ ਲੈ ਕੇ ਜਾਵਾਂ ਨਾਲ, ਅਧਵਿਚਕਾਰ ਨਾ ਕੋਇ ਅਟਕਾਈਆ। ਕਿਉਂ ਗੋਬਿੰਦ ਖ਼ਾਲੀ ਹੱਥ ਨਾ ਰੱਖੇ ਬਿਨ ਕਦੇ ਰੁਮਾਲ, ਰੁਮਾਲ ਨਾਲ ਗੁਰਮੁਖਾਂ ਮੁਖ ਸਾਫ਼ ਕਰਾਈਆ। ਉਹ ਨਾ ਜਾਣੇ ਸ਼ਾਹ ਕੰਗਾਲ, ਵੱਡੇ ਛੋਟੇ ਨਾ ਕੋਇ ਵਡਿਆਈਆ । ਮੈਂ ਹੌਲੀ ਹੌਲੀ ਉਹਦੀ ਗੋਦੀ ਦੇਣੇ ਸਵਾਲ, ਲੈ ਕੇ ਜਾਵਾਂ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ। ਗੁਰਮੁਖ ਕਹੇ ਬੇਸ਼ਕ ਦੁਪੱਟੇ ਮੈਨੂੰ ਲੈ ਕੇ ਆਇਆ, ਆਪਣਾ ਪੰਧ ਮੁਕਾਈਆ। ਮੈਂ ਵੇਂਹਦਾ ਸਾਂ ਜਦੋਂ ਲਾਲੋ ਭੇਟ ਚੜ੍ਹਾਇਆ, ਮੱਘਰ ਮਹੀਨਾ ਯਾਦ ਕਰਾਈਆ। ਓਸ ਵੇਲੇ ਮੇਰੇ ਅੰਦਰ ਫੁਰਨਾ ਫੁਰਿਆ ਇਹ ਕੀ ਸਾਂਗ ਰਚਾਇਆ, ਸਮਝ ਕੋਇ ਨਾ ਆਈਆ। ਮੈਨੂੰ ਕਿਸੇ ਹੌਲੀ ਜਿਹੀ ਆਖ ਸੁਣਾਇਆ, ਇਹ ਤੇਰੇ ਲਈ ਬਣਤ ਬਣਾਈਆ। ਪਹਿਲੋਂ ਤੈਨੂੰ ਇਹਦੇ ਨਾਲ ਰਲਾਇਆ, ਧੁਰ ਦਾ ਜੋੜ ਜੁੜਾਈਆ । ਕਿਉਂ ਪੁਰਖ ਅਬਿਨਾਸ਼ੀ ਫੇਰਾ ਪਾਇਆ, ਬੇਪਰਵਾਹ ਵੱਡੀ ਵਡਿਆਈਆ। ਮੈਂ ਕਿਹਾ ਨੰਗਾ ਬੈਠਾ ਜੱਟ ਨਜ਼ਰੀ ਆਇਆ, ਜੱਟਾਂ ਵਰਗਾ ਮੇਰਾ ਭਾਈਆ। ਅਸਾਂ ਪੁਰਾਣਾ ਕੱਪੜਾ ਤਨ ਹੰਢਾਇਆ, ਇਹ ਜ਼ੇਵਰ ਜ਼ਰੀ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਗੁਰਸਿਖ ਕਹੇ ਤੇਰੀ ਵੇਖੀ ਕਾਰ, ਕਰਤੇ ਵਡ ਵਡਿਆਈਆ। ਦਰ ਆ ਤੇਰੇ ਦਰਬਾਰ, ਵੱਜੀ ਇਕ ਵਧਾਈਆ । ਮੈਂ ਤੇਰੇ ਨਾਲ ਕੀਤਾ ਇਕਰਾਰ, ਇਕੋ ਬਚਨ ਸੁਣਾਈਆ। ਮੈਨੂੰ ਨੰਗਾ ਪਿੰਡਾ ਦੇ ਵਖਾਲ, ਮੇਰੇ ਵਰਗਾ ਹੋ ਕੇ ਨਜ਼ਰੀ ਆਈਆ। ਫੇਰ ਮੰਨਾਂ ਤੂੰ ਕੰਗਾਲਾਂ ਵਿਚ ਕੰਗਾਲ, ਸ਼ਹਿਨਸ਼ਾਹਾਂ ਵਿਚੋਂ ਸ਼ਹਿਨਸ਼ਾਹ ਨਜ਼ਰੀ ਆਈਆ। ਨਾਲੇ ਵੇਖਾਂ ਤੇਰਾ ਰੁਮਾਲ, ਜਿਸ ਨਾਲ ਬੱਚਿਆਂ ਮੁਖ ਸਾਫ਼ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਮਾਣ ਵਡਿਆਈਆ। ਤੂੰ ਵੇਖੀਂ ਲਾਹ ਕੇ ਕੁੜਤਾ, ਵਾਂਗ ਗ਼ਰੀਬਾਂ ਠੰਡ ਤੈਨੂੰ ਸਤਾਈਆ। ਤੂੰ ਪਾਲੇ ਨਾਲ ਹੋਵੇਂ ਮੁਰਦਾ, ਤੈਨੂੰ ਸਮਝ ਜਾਵੇ ਆਈਆ। ਫੇਰ ਤੂੰ ਵੀ ਕਹੇਂ ਮੈਨੂੰ ਢੇਲਾ ਦੇ ਗੁੜ ਦਾ, ਖਾ ਕੇ ਖ਼ੁਸ਼ੀ ਮਨਾਈਆ। ਮੈਂ ਵੀ ਵੇਖਾਂ ਫਿਰਦਾ ਤੁਰਦਾ, ਚਾਰੋਂ ਕੁੰਟ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਜੇ ਮੰਗੇਂ ਗੁੜ ਦਾ ਢੇਲਾ, ਮੈਂ ਬੈਠਾਂ ਮੁਖ ਭਵਾਈਆ। ਜੇ ਬਾਂਹ ਫੜ ਕੇ ਪੁੱਛੇਂ ਮੈਂ ਕਹਾਂ ਅੱਜੇ ਨਹੀਂ ਵਿਹਲਾ, ਮੇਰੀ ਚਿਲਮ ਸੂਤ ਨਾ ਆਈਆ। ਜੇ ਖਹਿੜੇ ਪਏਂ ਤੇ ਆਖਾਂ ਸਾਡੇ ਅੰਦਰੋਂ ਜਾ ਕੇ ਲੈ ਲਾ, ਜਿਨ੍ਹਾਂ ਮਰਜ਼ੀ ਖਾਣਾ ਖਾਈਆ। ਮੈਂ ਕੋਈ ਨਹੀਂ ਲੈਣਾ ਪੈਸਾ ਧੇਲਾ, ਮੁਫ਼ਤ ਰਿਹਾ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਣੀ ਮਾਣ ਵਡਿਆਈਆ । ਵੇਖ ਮੇਰਾ ਕੁੜਤਾ ਲੱਥਾ, ਤਨ ਚੀਰ ਨਜ਼ਰ ਕੋਇ ਨਾ ਆਈਆ। ਆਪਣੀ ਤੱਕ ਸੱਚੀ ਅੱਖਾ, ਅੱਖ ਨੈਣ ਖੁਲ੍ਹਾਈਆ। ਭਾਗ ਲੱਗਾ ਕੁੱਲੀ ਕੱਖਾਂ, ਤੇਰੇ ਵਿਚੋਲੇ ਦੇਵਾਂ ਵਡਿਆਈਆ। ਮਰਦੇ ਮਰਦੇ ਮਰਦੇ ਨੂੰ ਏਨੂੰ ਰੱਖਾਂ, ਲੇਖਾ ਆਪਣੇ ਨਾਲ ਜੁੜਾਈਆ। ਸਾਈਂ ਗੱਲ ਸਾਚੀ ਦੱਸਾਂ, ਸਾਹਿਬ ਹੋ ਸਮਝਾਈਆ। ਮੰਗਣ ਵਾਲਾ ਨਾਲ ਫਟਾ, ਤੀਰ ਨਿਸ਼ਾਨਾ ਲਾਈਆ। ਜਿਸ ਦੇ ਸਿਰ ਉਤੇ ਓਦੋਂ ਚੱਪਾ ਚੱਪਾ ਪਟਿਆਂ ਵਰਗੀਆਂ ਜਟਾਂ, ਮੁਸਲਮ ਰੂਪ ਵਟਾਈਆ। ਡੂਮਾਂ ਘਰ ਜਾਮਾ ਦੱਸਾਂ, ਆਵੇ ਵਾਹੋ ਦਾਹੀਆ।

❋

❋

ਜਜਮਾਨਾਂ ਕੋਲੋਂ ਜਾ ਕੇ ਮੰਗਾਂ, ਖਾਣਾ ਪੀਣਾ ਦੇਣ ਖਵਾਈਆ। ਓਨ੍ਹਾਂ ਘਰੋਂ ਮਿਲੇ ਚੰਗਾ, ਕਿਉਂ, ਨਾਨਕ ਬੈਠਾ ਆਈਆ। ਹੱਥ ਵਿਚ ਫੜ ਕੇ ਲੰਮਾਂ ਡੰਡਾ, ਔਦਾ ਜਾਂਦਾ ਕੂਕਰ ਰਿਹਾ ਹਟਾਈਆ। ਓਨ੍ਹਾਂ ਕੂਕਰਾਂ ਅੱਗੋਂ ਓਹਨੂੰ ਮਿਲਿਆ ਸੰਢਾ, ਜਿਹੜਾ ਖੌਰੂ ਰਿਹਾ ਵਖਾਈਆ। ਜਿਸ ਵੇਲੇ ਡੂਮ ਚੁਕਿਆ ਡੰਡਾ, ਉਹ ਅੱਗੋਂ ਹੋਰ ਨੇੜੇ ਆਈਆ। ਮਰਾਸੀ ਵੜ ਗਿਆ ਥੱਲੇ ਮੰਜਾ, ਜਿਸ ਉਤੇ ਨਾਨਕ ਆਸਣ ਲਾਈਆ। ਕਿਹਾ, ਮੈਂ ਅਪਰਾਧੀ ਗੰਦਾ, ਸਾਰ ਕੋਇ ਨਾ ਪਾਈਆ। ਨਾਨਕ ਕਿਹਾ ਤੂੰ ਕਿਸੇ ਵੇਲੇ ਚੰਦ ਚਮਕੇਂ ਤਾਰਾ ਚੰਦਾ, ਤੇਰੀ ਤਾਰ ਕਰਤਾਰ ਨਾਲ ਮਿਲਾਈਆ। ਫੇਰ ਸੁਣ ਕੇ ਸਾਈਂ ਕਿਹਾ ਮੈਂ ਵੀ ਓਸੇ ਦਾ ਬੰਦਾ, ਬੰਦਗੀ ਵਿਚ ਧਿਆਨ ਲਗਾਈਆ। ਨਾਨਕ ਕਿਹਾ ਆਓ ਦੋਹਾਂ ਦੀਆਂ ਪਾਵਾਂ ਗੰਢਾਂ, ਮੇਰਾ ਪੁਰਖ ਅਕਾਲ ਲਏ ਖੁਲ੍ਹਾਈਆ। ਜਿਸ ਵੇਲੇ ਤੁਹਾਡੀਆਂ ਨੰਗੀਆਂ ਹੋਵਣ ਲੱਗਣ ਕੰਡਾਂ, ਓਸ ਵੇਲੇ ਇਕ ਵਾਰ ਤੁਹਾਡੇ ਉਤੇ ਪੜਦਾ ਪਾਈਆ। ਚਰਨ ਪ੍ਰੀਤੀ ਦੇ ਕੇ ਠੰਡਾ, ਸੋਹਣੀ ਰੁੱਤ ਸੁਹਾਈਆ। ਇਸ ਤੋਂ ਹੋਰ ਸਤਿਗੁਰ ਕਿਹੜਾ ਲੱਭਣਾ ਚੰਗਾ, ਜੋ ਜੁਗ ਜਨਮ ਵਿਛੜੇ ਰਿਹਾ ਮਿਲਾਈਆ। ਓਧਰੋਂ ਲਾਲੋ ਵੰਡਦਾ ਆਇਆ ਵੰਡਾ, ਆਪਣੇ ਹੱਥ ਪਕਵਾਨ ਉਠਾਈਆ। ਲਓ ਡੂਮੋ ਬੰਨ੍ਹ ਲਓ ਆਪਣੀਆਂ ਗੰਢਾਂ, ਘਰ ਲੈ ਕੇ ਜਾਓ ਚਾਈਂ ਚਾਈਂਆ । ਏਥੇ ਕੋਈ ਨਾ ਰਹੇ ਭੁੱਖਾ ਨੰਗਾ, ਭੁੱਖਿਆਂ ਭੁੱਖ ਮਿਟਾਈਆ। ਓਸ ਵੇਲੇ ਡੂਮ ਦੇ ਸਿਰ ਚੋਂ ਨਿੱਕਾ ਜਿਹਾ ਡਿਗਾ ਕੰਘਾ, ਜਿਸ ਦੇ ਨਾਲ ਪੱਟੇ ਵਾਹ ਸਾਫ਼ ਕਰਾਈਆ। ਲਾਲੋ ਕਿਹਾ ਇਹ ਵੀ ਹੋਇਆ ਚੰਗਾ, ਆਪਣੇ ਸਿਰ ਦੀ ਮੈਲ ਗਿਆ ਧਵਾਈਆ। ਕਿਉਂ, ਸਤਿਗੁਰ ਨਾਨਕ ਚਰਨ ਰੱਖੇ ਉਪਰ ਮੰਜਾ, ਮੰਜੇ ਹੇਠਾਂ ਇਹਦਾ ਸਿਰ ਨਜ਼ਰੀ ਆਈਆ। ਇਹ ਪਾਰ ਹੋ ਜਾਏ ਬਿਨ ਬੰਦਗੀਉਂ ਬੰਦਾ, ਪ੍ਰਭ ਬਦਲਾ ਦਏ ਚੁਕਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਲੇਖਾ ਰਿਹਾ ਵਖਾਈਆ। ਵੇਖੋ ਲੇਖਾ ਸਰਬ ਪਰਵਾਰ, ਹਰਿ ਕਰਤਾ ਆਪ ਬਣਾਈਆ। ਜੁਗ ਜਨਮ ਦੇ ਵਿਛੜੇ ਯਾਰ, ਕੱਠੇ ਰਿਹਾ ਕਰਾਈਆ। ਲਹਿਣਾ ਦੇਣਾ ਦੇ ਉਧਾਰ, ਕਰਜ਼ਾ ਰਿਹਾ ਮੁਕਾਈਆ। ਸਾਚੀ ਸਿਖਿਆ ਸਰਬ ਸਿਖਾਲ, ਇਕੋ ਕਰੇ ਪੜ੍ਹਾਈਆ। ਮੰਨੋ ਪੁਰਖ ਪੁਰਖ ਅਕਾਲ, ਦੀਨ ਦਿਆਲ ਅਖਵਾਈਆ। ਜਿਸ ਦੇ ਗੋਬਿੰਦ ਵਸੇ ਨਾਲ, ਸਾਚਾ ਸੰਗ ਨਿਭਾਈਆ। ਜਨ ਭਗਤਾਂ ਲਏ ਉਠਾਲ, ਆਪਣੀ ਉਂਗਲੀ ਲਾਈਆ। ਉਤੇ ਦੇ ਕੇ ਲਾਲ ਰੁਮਾਲ, ਸੋਹਣਾ ਦੁਸ਼ਾਲਾ ਦਏ ਸੁਹਾਈਆ। ਸਚਖੰਡ ਬਹਾਏ ਸੱਚੀ ਧਰਮਸਾਲ, ਧਰਮ ਦਵਾਰਾ ਇਕੋ ਨਜ਼ਰੀ ਆਈਆ । ਗੁਰਸਿਖ ਗੁਰਮੁਖ ਹਰਿਜਨ ਹਰਿਭਗਤ ਇਕੋ ਜਿਹੇ ਹੋਏ ਸ਼ਾਹ ਕੰਗਾਲ, ਸ਼ਹਿਨਸ਼ਾਹ ਇਕੋ ਮਾਣ ਦਵਾਈਆ। ਵੱਡਿਆਂ ਛੋਟਿਆਂ ਗ਼ਰੀਬਾਂ ਅਮੀਰਾਂ ਸਾਂਝਾ ਲੰਗਰ ਦਿਤਾ ਖਵਾਲ, ਘਰ ਘਰ ਖ਼ੁਸ਼ੀ ਮਨਾਈਆ। ਇਹੋ ਜਿਹਾ ਫੇਰ ਨਹੀਂ ਔਣਾ ਸਵਾਦ, ਕੋਟਨ ਕੋਟ ਜਨਮ ਭਰਮੇ ਜਗਤ ਲੋਕਾਈਆ। ਸਤਿਗੁਰ ਮਿਲੇ ਨਾ ਕਦੇ ਦਿਆਲ, ਦਿਆਲਤਾ ਅਨਮੁਲੀ ਨਾ ਕਦੇ ਵਰਤਾਈਆ। ਗੁਰਮੁਖ ਲੱਭ ਕੇ ਆਪਣੇ ਲਾਲ, ਕੱਖਾਂ ਕੁੱਲੀ ਸੋਭਾ ਪਾਈਆ। ਜੇ ਤੇਰਾਂ ਮਾਘ ਘਰ ਛੱਡ ਕੇ ਨਾ ਜਾਂਦਾ ਦੀਦਾਰ, ਦੀਦਾਰ ਦਾ ਲੇਖਾ ਲੋਕਮਾਤ ਰਹਿਣ ਨਾ ਪਾਈਆ। ਸਾਰੇ ਕਹਿਣ ਪਿਛੇ ਮਾਤਾ ਹੋਈ ਬੀਮਾਰ, ਉਸ ਨੂੰ ਵੇਖਣ ਜਾਈਆ। ਨਹੀਂ, ਭਗਤਾਂ ਦਾ ਪਿਆਰ, ਗੁਰਮੁਖਾਂ ਰਿਹਾ ਬਚਾਈਆ । ਕਰ ਕੇ ਉਲਟੀ ਕਾਰ, ਆਪਣਾ ਵਕਤ ਲੰਘਾਈਆ। ਦੁੱਖ ਆਪਣੀ ਝੋਲੀ ਡਾਰ, ਖ਼ੁਸ਼ੀਆਂ ਰੰਗ ਚੜ੍ਹਾਈਆ। ਇਹੋ ਖੇਲ ਸੱਚੇ ਕਰਤਾਰ, ਮਿਹਰਵਾਨ ਹੋਏ ਸਹਾਈਆ । ਜੋਤੀ ਜੋਤ ਸਰੂਪ ਹਰਿ, ਆਪ

❋

❋

ਆਪਣੀ ਕਿਰਪਾ ਕਰ, ਲੇਖਾ ਜਾਣੇ ਥਾਉਂ ਥਾਈਂਆ। ਗੁਰਮੁਖ ਸਿੰਘ ਨਾਲ ਲੈ ਕੇ ਗਿਆ ਨੱਠ, ਭੱਜਿਆ ਵਾਹੋ ਦਾਹੀਆ। ਜੇ ਗੁਰਮੁਖ ਏਥੇ ਰਹਿੰਦਾ ਫਿਰ ਵੀ ਵੱਡੀ ਲੱਗਣੀ ਸੀ ਸੱਟ, ਦੁੱਖ ਨਾਲੋਂ ਦੁੱਖ ਦਿਤਾ ਵੰਡਾਈਆ। ਇਹੋ ਖੇਲ ਕਰ ਕੇ ਝੱਟ ਪੱਟ, ਹੇਰਾ ਫੇਰੀ ਵਿਚ ਰਖਾਈਆ। ਬਹਾਨੇ ਨਾਲ ਗੁਰਮੁਖ ਰੱਖ, ਨਿਸ਼ਾਨੇ ਨਾਲ ਤਰਾਈਆ। ਹੁਣ ਬ੍ਰਾਹਮਣ ਮਲੇ ਹੱਥ, ਮੇਰਾ ਵੇਲਾ ਆਈਆ। ਨਾਲੇ ਰੋਵੇ ਨਾਲੇ ਪਏ ਹੱਸ, ਹੱਸਦਿਆਂ ਵਿਚੋਂ ਰੋਣ ਨਜ਼ਰੀ ਆਈਆ। ਮੰਗਦਿਆਂ ਮੰਗਦਿਆਂ ਕਦੀ ਤੇ ਪਾਵੇ ਵੱਥ, ਮਿਹਰਵਾਨ ਮੇਰਾ ਗੋਸਾਈਂਆ। ਲਾਲੋ ਤੇਰੇ ਪਿਛੇ ਸਾਰੇ ਲਏ ਰੱਖ, ਰੱਖਿਆ ਕਰ ਕੇ ਥਾਈਂ ਥਾਈਂਆ। ਹਰਿਸੰਗਤ ਦੂਜੀ ਵਾਰ ਕਰਾ ਇਕੱਠ, ਦੂਜਾ ਜਨਮ ਜਣਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੁਰਖ ਸਮਰਥ, ਸਾਚੀ ਕਾਰ ਕਮਾਈਆ। ਆਪਣੇ ਕਰ ਕੇ ਖ਼ਾਲੀ ਹੱਥ, ਨੰਗਾ ਹੋ ਕੇ ਭੱਜੇ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੇਖਾ ਲੇਖਿਆਂ ਵਿਚੋਂ ਬਾਹਰ ਕਢਾਈਆ।