੨੫ ਮਾਘ ੨੦੨੦ ਬਿਕ੍ਰਮੀ ਦਲੀਪ ਸਿੰਘ ਦੇ ਗ੍ਰਹਿ ਬਾਬੂ ਪੁਰ ਜ਼ਿਲਾ ਗੁਰਦਾਸਪੁਰ
ਇੱਟ ਕਹੇ ਤੇਰੀ ਵਡਿਆਈ, ਤੋਹੇ ਸਦਾ ਬਣ ਆਈਆ। ਮੰਦਰ ਮਸਜਦ ਸ਼ਿਵਦਵਾਲੇ ਮੱਠ ਬੜੀ ਸੇਵ ਕਮਾਈ, ਆਪਣਾ ਆਪ ਨੀਹਾਂ ਹੇਠ ਦਬਾਈਆ। ਤੀਰਥ ਤੱਟਾਂ ਅੰਗ ਲਗਾਈ, ਸਰਦੀ ਗਰਮੀ ਰੁੱਤ ਲੰਘਾਈਆ। ਜੁਗ ਚੌਕੜੀ ਵੇਂਹਦੀ ਰਹੀ ਧਿਆਨ ਲਗਾਈ, ਨੇਤਰ ਅੱਖ ਖੁਲ੍ਹਾਈਆ। ਕੋਟਾਂ ਵਿਚੋਂ ਇਕ ਇਕੱਲੀ ਕੰਮ ਭਗਤ ਆਈ, ਨਾਤਾ ਰਵਦਾਸ ਨਾਲ ਜੁੜਾਈਆ। ਉਸ ਨੇ ਫੜ ਕੇ ਹੱਥੀਂ ਆਪਣੇ ਗੋਡੇ ਹੇਠਾਂ ਲਿਆ ਟਿਕਾਈ, ਜਿਥੇ ਮਾਰ ਕੇ ਚੌਂਕੜਾ ਪਾਹਣਾ ਗੰਢ ਵਖਾਈਆ। ਇਕ ਦਿਨ ਸਿਲ ਬਦਲੇ ਮੇਰੇ ਉਤੇ ਰੰਬੀ ਫੜ ਘਸਾਈ, ਰਗੜਾ ਦਿਤਾ ਲਾਈਆ। ਮੈਂ ਹੱਸ ਕੇ ਕਿਹਾ ਕਸਾਈ, ਇਹ ਕਿਥੋਂ ਗਿਆ ਆਈਆ। ਨਾਲੇ ਰੋਵਾਂ ਦਿਆਂ ਦੁਹਾਈ, ਕੂਕ ਕੂਕ ਸੁਣਾਈਆ। ਮੇਰੀ ਛਾਤੀ ਛਿੱਲ ਵਖਾਈ, ਉਜ਼ਰ ਚਲੇ ਕੋਈ ਨਾ ਰਾਈਆ। ਰਵਦਾਸ ਨਾਲ ਠੰਡਾ ਪਾਣੀ ਦਿਤਾ ਪਾਈ, ਤੁਬਕਾ ਤੁਬਕਾ ਚੁਆਈਆ। ਮੇਰੀ ਫੇਰ ਨਿਕਲੀ ਹਾਈ, ਹੌਕਾ ਦੇ ਸੁਣਾਈਆ। ਇਹ ਕੀ ਕੀਤਾ ਮੇਰੀ ਦੁਹਾਈ, ਦੋਹਰਾ ਦੁੱਖ ਸੁਣਾਈਆ। ਚੁਮਿਆਰ ਕਿਹਾ ਮੈਂ ਤੇਰੀ ਬਣਤ ਰਿਹਾ ਬਣਾਈ, ਸ੍ਰੀ ਭਗਵਾਨ ਸੇਵਾ ਲਾਈਆ। ਮੈਨੂੰ ਅੰਦਰੇ ਅੰਦਰ ਰਿਹਾ ਸਮਝਾਈ, ਲੇਖਾ ਲਿਖੇ ਨਾ ਕੋਇ ਕਲਮ ਸ਼ਾਹੀਆ। ਇਸ ਦਾ ਲਹਿਣਾ ਦੇਣਾ ਥਾਈਂ ਥਾਈਂ, ਦਰ ਦਰ ਘਰ ਘਰ ਵੇਖ ਵਖਾਈਆ। ਕਲਜੁਗ ਅੰਤਮ ਪਕੜੇ ਬਾਹੀਂ, ਬੇਪਰਵਾਹ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਮੋਹੇ ਸਮਝਾਈਆ। ਇੱਟ ਕਹੇ ਮੈਂ ਨਿਕੰਮੀ, ਕੰਮ ਕਿਸੇ ਨਾ ਆਈਆ। ਰਵਦਾਸ ਕਿਹਾ ਤੈਨੂੰ ਵੱਡੇ ਮਨਾਰਿਆਂ ਹੇਠਾਂ ਦੇ ਕੇ ਥੰਮੀ, ਆਸਰਾ ਤੇਰਾ ਤਕਾਈਆ। ਇੱਟ ਕਹੇ ਮੈਨੂੰ ਮਿਸਤਰੀਆਂ ਤੇਸੀਆਂ ਨਾਲ ਭੰਨੀ, ਘੜ ਘੜ ਹੱਥਾਂ ਵਿਚ ਭਵਾਈਆ। ਰਵਦਾਸ ਕਿਹਾ ਨਹੀਂ ਤੂੰ ਪ੍ਰਭ ਦੀ ਸਾਚੀ ਚੰਨੀ, ਚੰਦ ਵਾਂਗ ਰੁਸ਼ਨਾਈਆ। ਇੱਟ ਕਹੇ ਮੈਂ ਕੋਝੀ ਕਮਲੀ ਅੰਨ੍ਹੀ, ਸਾਰ ਜ਼ਰਾ ਨਾ ਪਾਈਆ। ਰਵਦਾਸ ਕਿਹਾ ਮੈਂ ਸੁਣਾਵਾਂ ਤੈਨੂੰ ਤੇਰੀ ਕੰਨੀ, ਭੇਵ ਅਭੇਦ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ
❋
❋
ਆਪਣੀ ਕਿਰਪਾ ਕਰ, ਸਚ ਦੇਵੇ ਵਡਿਆਈਆ। ਇੱਟ ਕਹੇ ਕੀ ਮੇਰਾ ਗੁਣ, ਸਮਝ ਸੋਚ ਵਿਚ ਨਾ ਆਈਆ। ਮੈਂ ਤੈਥੋਂ ਲਿਆ ਸੁਣ, ਪ੍ਰਭ ਦੇਵੇ ਮਾਣ ਵਡਿਆਈਆ। ਕਿਥੇ ਜਾਵਾਂ ਹੁਣ, ਥਾਉਂ ਨਜ਼ਰ ਕੋਇ ਨਾ ਆਈਆ। ਮੈਨੂੰ ਕੱਚੀ ਨੂੰ ਅਗਨੀ ਵਿਚ ਦੇਣ ਭੁੰਨ, ਸੋਹਣਾ ਭੱਠਾ ਤਪਾਈਆ। ਫੇਰ ਪਾਵਣ ਮੁੱਲ, ਟੱਕਿਆ ਨਾਲ ਵਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਿਸ ਬਿਧ ਦੇਵੇ ਵਡਿਆਈਆ। ਇੱਟ ਨਾ ਬਣ ਨਿਕੰਮੀ ਕਮਲੀ ਕੋਝੀ, ਰਵਦਾਸ ਰਿਹਾ ਸਮਝਾਈਆ। ਵੇਖ ਮੇਰੇ ਪਾਟੇ ਕੱਪੜੇ ਪ੍ਰਭ ਨੇ ਮੈਨੂੰ ਦਿਤੀ ਸੋਝੀ, ਰੰਬੀ ਆਰ ਹੱਥ ਫੜਾਈਆ। ਤਾਗੇ ਡੋਰ ਨਾਲ ਪਾਹਣਾ ਗੰਢ ਸੇਵਾ ਕਰੀ ਲੋਕੀਂ, ਆਪਣਾ ਝੱਟ ਲੰਘਾਈਆ। ਕਿਸੇ ਕੋਲੋਂ ਪੜ੍ਹੀ ਨਾ ਕੋਈ ਪੋਥੀ, ਪਾਂਧਿਆਂ ਸੰਗ ਨਾ ਕੋਇ ਰਖਾਈਆ। ਪਿਛਲੀ ਗੱਲ ਨਾ ਕਦੇ ਸੋਚੀ, ਅਗਲਾ ਧਿਆਨ ਨਾ ਕੋਇ ਵਖਾਈਆ। ਮੈਨੂੰ ਸਾਰੇ ਕਹਿੰਦੇ ਕਮਲਾ ਮੋਚੀ, ਚੁਮਿਆਰ ਕਹਿ ਕੇ ਰਹੇ ਬੁਲਾਈਆ। ਮੇਰੇ ਕੋਲ ਪਾਟੀ ਧੋਤੀ, ਨਿੱਕੀ ਬੋਦੀ ਸੀਸ ਸੋਹਣੀ ਰਹੀ ਸੁਹਾਈਆ। ਮੇਰੇ ਕੋਲ ਤੁਟੀ ਲੰਗੋਟੀ, ਕਪੜ ਤਨ ਨਾ ਕੋਇ ਛੁਹਾਈਆ। ਇਕੋ ਵਸਤ ਪ੍ਰਭ ਨੇ ਦਿਤੀ ਬਹੁਤੀ, ਪ੍ਰੇਮ ਪ੍ਰੀਤੀ ਮੇਰੀ ਝੋਲੀ ਪਾਈਆ। ਮੈਂ ਰੰਬੀ ਹੱਥਾ ਤੇਰੇ ਉਤੇ ਰਿਹਾ ਠੋਕੀ, ਜ਼ੋਰ ਨਾਲ ਦਬਾਈਆ। ਤੂੰ ਨੀਹਾਂ ਵਾਲੀ ਅੰਤ ਚੜ੍ਹ ਕੇ ਵੇਖੀਂ ਚੋਟੀ, ਮੰਜ਼ਲ ਤੇਰੀ ਬੇਪਰਵਾਹੀਆ। ਤੇਰੀ ਕੀਮਤ ਹੋਣੀ ਬਹੁਤੀ, ਸਕੇ ਨਾ ਕੋਇ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਇੱਟ ਕਹੇ ਉਹ ਕਿਹੜਾ ਵੇਲਾ, ਪ੍ਰਭ ਦੇਵੇ ਮਾਣ ਵਡਿਆਈਆ। ਰਵਦਾਸ ਕਹੇ ਪ੍ਰਭ ਆਏ ਇਕ ਇਕੇਲਾ, ਨਿਰਗੁਣ ਫੇਰਾ ਪਾਈਆ। ਨਾਲ ਰੱਖੇ ਗੋਬਿੰਦ ਚੇਲਾ, ਗੁਰ ਸ਼ਬਦੀ ਵੰਡ ਵੰਡਾਈਆ। ਮੇਰੇ ਨਾਲ ਕਰ ਕੇ ਮੇਲਾ, ਸੋਹਣਾ ਸੰਗ ਵਖਾਈਆ। ਦੋ ਜਹਾਨਾਂ ਬਣ ਸੁਹੇਲਾ, ਸੱਜਣ ਨਜ਼ਰੀ ਆਈਆ। ਲੱਖ ਚੁਰਾਸੀ ਨਾਲੋਂ ਹੋ ਕੇ ਵਿਹਲਾ, ਭਗਤਾਂ ਦਏ ਵਡਿਆਈਆ। ਬੇਸ਼ਕ ਤੂੰ ਪਹਿਲੋਂ ਮਿਟੀ ਦਾ ਕੱਚਾ ਢੇਲਾ, ਤੇਰੀ ਘਾੜ੍ਹਤ ਘੜ ਕੇ ਸੋਹਣੀ ਬਣਤ ਬਣਾਈਆ। ਤੂੰ ਘਰਾਂ ਵਿਚ ਜਾਏ ਉਤੇ ਚੜ੍ਹ ਕੇ ਠੇਲਾ, ਆਪਣੀ ਸਵਾਰੀ ਰਹੀ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਰਵਦਾਸ ਕਹੇ ਸੁਣ ਪਿਆਰੀ ਇੱਟ, ਅੱਛੀ ਤਰ੍ਹਾ ਜਣਾਈਆ। ਮੈਂ ਤੈਨੂੰ ਦੇਵਾਂ ਇਕ ਚਿੱਟ, ਚਿਠੀ ਰੂਪ ਵਟਾਈਆ। ਉਸ ਦੇ ਉਤੇ ਇਕੋ ਦੇਵਾਂ ਲਿਖ, ਤੂੰ ਮੇਰਾ ਮੈਂ ਤੇਰੀ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਮਾਣ ਵਡਿਆਈਆ। ਇੱਟ ਕਹੇ ਲਿਖ ਛੇਤੀ, ਕਿਉਂ ਇਤਨੀ ਦੇਰ ਲਗਾਈਆ। ਜੇ ਤੂੰ ਬਣਿਉਂ ਪ੍ਰਭ ਦਾ ਭੇਤੀ, ਮੈਨੂੰ ਉਹਦੇ ਨਾਲ ਮਿਲਾਈਆ। ਮੈਂ ਸ੍ਰਿਸ਼ਟੀ ਨਾਲ ਖੇਡ ਬੜੀ ਖੇਡੀ, ਘਰ ਘਰ ਮੰਦਰ ਦਿਤੇ ਬਣਾਈਆ। ਸਚ ਸਿੰਘਾਸਣ ਅਜੇ ਨਾ ਲੇਟੀ, ਜੀਵ ਜੰਤ ਸਾਰੇ ਮਹੱਲਾਂ ਵਿਚ ਸਵਾਈਆ। ਮੈਨੂੰ ਕਿਸੇ ਨਹੀਂ ਕਿਹਾ ਆ ਮੇਰੀ ਬੇਟੀ, ਦੇਵਾਂ ਮਾਣ ਵਡਿਆਈਆ। ਮੈਂ ਸਭ ਨਾਲ ਕਰਦੀ ਰਹੀ ਨੇਕੀ, ਬੁਰੀ ਕਾਰ ਨਾ ਕੋਇ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਆਸਾ ਪੂਰ ਕਰਾਈਆ। ਰਵਦਾਸ ਕਹੇ ਸੁਣ ਇੱਟ ਭੈਣ, ਪਿਤਾ ਪੁਰਖ ਦਿਆਂ ਸਮਝਾਈਆ। ਨੈਣ ਰੋ ਨਾ ਪਾ ਵੈਣ, ਉਚੀ ਕੂਕ ਨਾ ਦੇ ਦੁਹਾਈਆ । ਕਲਜੁਗ ਅੰਤਮ ਤੈਨੂੰ ਆਵੇ ਲੈਣ, ਸੋਹਣਾ ਵੇਸ ਵਟਾਈਆ। ਜਨ ਭਗਤ ਬਣਾਏ ਸੈਣ, ਸੱਜਣ ਆਪ ਅਖਵਾਈਆ। ਤੇਰੇ ਨਾਲੋਂ ਪਹਿਲੇ
❋
❋
ਛੋਟੇ ਬਾਲੇ ਨੀਹਾਂ ਹੇਠਾਂ ਬਹਿਣ, ਉਤੇ ਤੇਰੀ ਸੇਵ ਲਗਾਈਆ। ਆਪਣਾ ਭਾਣਾ ਆਪੇ ਆਏ ਸਹਿਣ, ਸਾਚਾ ਫੇਰਾ ਪਾਈਆ। ਤੇਰੀ ਸਿਫ਼ਤ ਗੀਤਾ ਕਰੇ ਨਾ ਕੋਇ ਰਮਾਇਣ, ਸ਼ਾਸਤਰ ਸਿਮਰਤ ਦੇਵੇ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਤੇਰੇ ਹੱਥ ਟਿਕਾਈਆ। ਇੱਟ ਕਹੇ ਕੀ ਪੁਰਖ ਅਕਾਲ ਆਵੇਗਾ। ਦੀਨ ਦਿਆਲ ਦਇਆ ਕਮਾਵੇਗਾ। ਗਹਿਰ ਗੰਭੀਰ ਵੇਸ ਵਟਾਵੇਗਾ। ਚੋਟੀ ਚੜ੍ਹ ਅਖ਼ੀਰ ਵੇਖ ਵਖਾਵੇਗਾ। ਮੇਰੀ ਬਦਲ ਤਕਦੀਰ, ਤਦਬੀਰ ਆਪਣੀ ਇਕ ਦ੍ਰਿੜਾਵੇਗਾ। ਮੈਂ ਵੇਖਾਂ ਕਿਵੇਂ ਨੀਹਾਂ ਹੇਠਾਂ ਦੱਬੇ ਸੂਰਬੀਰ, ਗੋਬਿੰਦ ਬੱਚਿਆਂ ਭੇਟ ਚੜ੍ਹਾਵੇਗਾ। ਮੈਂ ਸਭ ਨੂੰ ਆਖਾਂ ਇਹ ਸੱਚੇ ਮੇਰੇ ਵੀਰ, ਬਿਨ ਵੀਰਾਂ ਭੈਣ ਕੀਹਦੀ ਅਖਵਾਵਾਂਗਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਰ ਵਖਾਵਾਂਗਾ। ਰਵਦਾਸ ਕਿਹਾ ਨਾ ਰੋ ਬੀਬੀ, ਬਾਬਲ ਸਭ ਦਾ ਇਕੋ ਮਾਹੀਆ। ਉਹ ਸਦਾ ਵਸੇ ਕ਼ਰੀਬੀ, ਦੂਰ ਦੁਰਾਡਾ ਪੰਧ ਮੁਕਾਈਆ। ਉਸ ਦੀ ਖੇਲ ਅਜਬ ਅਜੀਬੀ, ਅੱਛੀ ਤਰ੍ਹਾ ਸਮਝਾਈਆ। ਪਿਛਲੀ ਕਹਾਣੀ ਪਿਛੇ ਬੀਤੀ, ਅੱਗੇ ਦਏ ਵਡਿਆਈਆ। ਓਸ ਸਤਿਜੁਗ ਚਲਾਉਣੀ ਰੀਤੀ, ਸੋਹਣੀ ਵੰਡ ਵੰਡਾਈਆ। ਤੇਰਾ ਨਾਤਾ ਤੋੜ ਕੇ ਮੰਦਰ ਮਸੀਤੀ, ਭਗਤ ਦਵਾਰੇ ਨਾਲ ਜੁੜਾਈਆ। ਖ਼ੂਨ ਕੱਢੇ ਨਾ ਕਿਸੇ ਉਂਗਲੀ ਚੀਚੀ, ਮਸਤਕ ਵਿਚੋਂ ਆਪਣੀ ਧਾਰ ਵਹਾਈਆ। ਬਟਵਾਰੇ ਕਹੇ ਯਾਦ ਕਰ ਪਿਛਲੀ ਨੇਕੀ, ਜੋ ਰਾਮ ਰਾਮਾ ਹਾਲ ਲਿਖਾਈਆ। ਭਗਵਨ ਵੇਖ ਕਰਦਾ ਪ੍ਰੀਤੀ, ਭਗਤਾਂ ਜੋੜ ਜੁੜਾਈਆ। ਧੁਰ ਦੀ ਚਿਠੀ ਰੱਖੀ ਚਿਟੀ, ਅੱਖਰ ਉਪਰ ਨਾ ਕੋਇ ਲਿਖਾਈਆ । ਇਕ ਰੁਪੱਈਆ ਜਿਸ ਨਾਲ ਆਦਿ ਜੁਗਾਦਿ ਜੁਗ ਚੋਕੜੀ ਜਨ ਭਗਤਾਂ ਨਾਲ ਸਾਈ ਕੀਤੀ, ਸੌਦਾ ਇਕੋ ਹੱਟ ਵਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਇੱਟ ਕਹੇ ਇਹ ਕਿਹਾ ਸੱਚ, ਪ੍ਰਭ ਮੇਰੇ ਉਤੇ ਦਇਆ ਕਮਾਈਆ। ਰਵਦਾਸ ਕਿਹਾ ਹੁਣ ਬਸ, ਅਗਲੀ ਗਾਥਾ ਫੇਰ ਸਮਝਾਈਆ। ਚਰਨੀ ਗਈ ਢੱਠ, ਦੋਏ ਜੋੜ ਸਰਨਾਈਆ। ਰਵਦਾਸ ਖੋਲ੍ਹ ਅੱਖ, ਨੇਤਰ ਨਾਲ ਤਕਾਈਆ। ਨਜ਼ਰੀ ਆਇਆ ਪੁਰਖ ਸਮਰਥ, ਦੋਹਾਂ ਵੇਖ ਵਖਾਈਆ । ਚਮਿਆਰ ਕਹੇ ਮੇਰੇ ਖ਼ਾਲੀ ਹੱਥ, ਪ੍ਰਭੂ ਤੇਰੀ ਵਡਿਆਈਆ। ਸ੍ਰੀ ਭਗਵਾਨ ਕਿਹਾ ਆ ਲੈ ਧੁਰ ਦੀ ਵੱਥ, ਤੇਰੇ ਹੱਥ ਕਲਮ ਫੜਾਈਆ। ਤੈਨੂੰ ਚਰਨਾਂ ਵਿਚ ਲਵਾਂ ਰੱਖ, ਦੋ ਜਹਾਨ ਤੇਰੀ ਨੋਕ ਨਾਲ ਘਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਚ ਸਚ ਦੇਵਣਹਾਰ ਵਡਿਆਈਆ। ਇੱਟ ਕਹੇ ਮੈਂ ਗਾਵਾਂ ਗੀਤ, ਖ਼ੁਸ਼ੀਆਂ ਰਾਗ ਅਲਾਈਆ। ਸਚ ਪ੍ਰਭੂ ਪ੍ਰਭ ਕਰੇ ਪ੍ਰੀਤ, ਪ੍ਰੀਤਮ ਬੇਪਰਵਾਹੀਆ । ਨਾਤਾ ਤੋੜ ਮੰਦਰ ਮਸੀਤ, ਧੁਰ ਦਾ ਸੰਗ ਬਣਾਈਆ। ਮੇਰੀ ਸੁਣ ਪੁਕਾਰ ਚੀਕ, ਚਿੰਤਾ ਗ਼ਮੀ ਮਿਟਾਈਆ। ਮੇਰਾ ਲੇਖਾ ਲਾਏ ਠੀਕ, ਸੋਹਣਾ ਰੰਗ ਚੜ੍ਹਾਈਆ। ਮੈਂ ਰੱਖਾਂ ਸਦਾ ਉਡੀਕ, ਆਪਣਾ ਧਿਆਨ ਲਗਾਈਆ। ਕੌਣ ਵੇਲਾ ਕਲ ਆਏ ਤਰੀਕ, ਜਨ ਭਗਤਾਂ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਰਵਦਾਸ ਕਹੇ ਉਹ ਵੇਲਾ ਨੇੜੇ, ਪੰਧ ਨਜ਼ਰ ਕੋਈ ਨਹੀਂ ਆਇੰਦਾ। ਪੁਰਖ ਅਬਿਨਾਸ਼ੀ ਮਾਰੇ ਫੇਰੇ, ਨਿਰਗੁਣ ਰੂਪ ਵਟਾਇੰਦਾ। ਲੇਖ ਚੁਕਾਏ ਪਿਛਲੇ ਝੇੜੇ, ਝਗੜਾ ਸਰਬ ਮੁਕਾਇੰਦਾ। ਜਿਸ ਜਗ੍ਹਾ ਬਾਲਮੀਕ ਲਾ ਕੇ ਗਿਆ ਡੇਰੇ, ਲਿਖਤ ਭਵਿਖਤ ਲਿਖਾਇੰਦਾ। ਭਾਗ ਲੱਗੇ ਓਸੇ ਖੇੜੇ, ਖਿੜਕੀ ਕੁੰਡਾ
❋
❋
ਆਪ ਖੁਲ੍ਹਾਇੰਦਾ। ਅਗਲੇ ਪਿਛਲੇ ਦੋਵੇਂ ਛੱਡ ਕੇ ਵਿਹੜੇ, ਸੋਹਣਾ ਧਾਮ ਸੁਹਾਇੰਦਾ। ਜਨ ਭਗਤਾਂ ਬੰਨ੍ਹੇ ਬੇੜੇ, ਭਗਵਨ ਕੰਧ ਉਠਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਇੰਦਾ। ਸਚ ਦੱਸ ਉਹ ਕਿਹੜਾ ਥਾਂ, ਦਰ ਤੇਰੇ ਮੰਗ ਮੰਗਾਈਆ । ਮੈਂ ਵੇਖਾਂ ਚਾਈਂ ਚਾਂ, ਚਾਉ ਘਨੇਰਾ ਇਕ ਜਣਾਈਆ। ਰਵਦਾਸ ਕਿਹਾ ਜਿਥੇ ਨਾਤਾ ਤੁਟੇ ਪੁਤਰਾਂ ਮਾਂ, ਪੁਰਖ ਅਕਾਲ ਇਕੋ ਨਜ਼ਰੀ ਆਈਆ । ਅਗਲਾ ਲਹਿਣਾ ਸਹਿਜ ਸੁਭਾ, ਸਾਹਿਬ ਸਤਿਗੁਰ ਦਏ ਜਣਾਈਆ। ਬਾਲਿਆਂ ਕੋਲੋਂ ਗਿਆਨ ਦਵਾ, ਵੱਡਿਆਂ ਕਰੇ ਪੜ੍ਹਾਈਆ। ਨਿਕਿਆਂ ਨੀਹਾਂ ਹੇਠ ਦਬਾ, ਵੱਡਿਆਂ ਛਤਰ ਝੁਲਾਈਆ। ਸਾਚੀ ਸੇਵਾ ਤੇਰੀ ਦਏ ਲਗਾ, ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਇੱਟ ਕਹੇ ਮੈਂ ਨਿਮਾਣੀ, ਬਲਹੀਣ ਰਹੀ ਕੁਰਲਾਈਆ। ਮੇਰੀ ਸਾਰ ਕਿਸ ਪਾਉਣੀ, ਮਹਿਬੂਬ ਮਿਲੇ ਨਾ ਸੱਚਾ ਮਾਹੀਆ। ਮੈਂ ਠਰਦੀ ਰਹੀ ਤੀਰਥ ਤੱਟਾਂ ਪਾਣੀ, ਮੈਂ ਸੜਦੀ ਰਹੀ ਅਗਨੀ ਤਤ ਤਪਾਈਆ। ਮੈਂ ਵਸੌਦੀ ਰਹੀ ਚਾਰੇ ਖਾਣੀ ਚਾਰੇ ਬਾਣੀ, ਅੰਦਰ ਮੰਦਰਾਂ ਵਿਚ ਛੁਪਾਈਆ। ਮੇਰੀ ਕਿਸੇ ਨਾ ਦੱਸੀ ਨਿਸ਼ਾਨੀ, ਨਿਸ਼ਾਨਾ ਤੀਰ ਨਾ ਕੋਇ ਚਲਾਈਆ। ਰਵਦਾਸ ਕਹੇ ਅੱਗੇ ਬਦਲਣ ਵਾਲੀ ਕਹਾਣੀ, ਗ਼ਰੀਬ ਨਿਮਾਣਿਆਂ ਸਾਰਿਆਂ ਲਏ ਉਠਾਈਆ। ਪੁਰਖ ਅਕਾਲ ਮੇਰਾ ਜਾਣ ਜਾਣੀ, ਜਾਨਣਹਾਰ ਆਪ ਹੋ ਜਾਈਆ। ਤੈਨੂੰ ਨਿਕੰਮੀ ਕੋਝੀ ਕਮਲੀ ਨੂੰ ਬਣਾਵੇ ਰਾਣੀ, ਰੌਣਕ ਤੇਰੇ ਨਾਲ ਲਗਾਈਆ। ਜੇ ਨੀਹਾਂ ਹੇਠ ਤੇਰੀ ਕੁਰਬਾਨੀ, ਉਪਰ ਚਾਰੋਂ ਕੁੰਟ ਮਨਾਰ ਦਰਸਾਈਆ। ਕਰ ਖੇਲ ਪ੍ਰਭੂ ਮਹਾਨੀ, ਮਹਿਮਾਂ ਤੇਰੀ ਲਿਖੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੀਨ ਦਿਆਲ ਹੋਏ ਸਹਾਈਆ। ਇੱਟ ਕਹੇ ਮੈਂ ਬਾਲੀ ਨਿਕੰਮੀ, ਨਿਕਰਮਣ ਰੂਪ ਵਟਾਈਆ। ਮਾਤ ਪਿਤ ਨਾ ਕੋਈ ਅੰਮੀ, ਭੈਣ ਭਾਈ ਨਾ ਕੋਇ ਸਹਾਈਆ। ਮੈਂ ਦੁਖਾਂ ਵਿਚੋਂ ਜੰਮੀ, ਸੁਖ ਨਜ਼ਰ ਕੋਇ ਨਾ ਆਈਆ। ਬਿਨ ਅੱਖਾਂ ਤੋਂ ਅੰਨੀ, ਨੇਤਰ ਨੈਣ ਨਾ ਕੋਇ ਦਸਾਈਆ। ਮੈਨੂੰ ਤੇਸੀਆਂ ਨਾਲ ਸਾਰੇ ਰਹੇ ਭੰਨੀ, ਠੋਕਰ ਲਾ ਲਾ ਰਹੇ ਦਬਾਈਆ। ਰਵਦਾਸ ਤੂੰ ਕਿਵੇਂ ਕਹੇਂ ਚੰਗੀ, ਚੰਗਿਆਈ ਨਜ਼ਰ ਕੋਇ ਨਾ ਆਈਆ। ਚਮਿਆਰ ਕਹੇ ਮੈਂ ਤੇਰੇ ਉਤੇ ਰੰਬੀ ਚੰਡੀ, ਤਿਖੀ ਧਾਰ ਬਣਾਈਆ। ਪਾ ਕੇ ਪਾਣਾ ਕੀਤੀ ਠੰਡੀ, ਸੋਹਣਾ ਸੁਖ ਵਖਾਈਆ । ਤੂੰ ਹੁਣ ਨਹੀਂ ਹੋਣਾ ਰੰਡੀ, ਤੇਰਾ ਕੰਤ ਮਿਲਾਵਾਂ ਮਾਹੀਆ। ਤੇਰਾ ਚੜ੍ਹੇ ਚੰਦ ਨੌਚੰਦੀ, ਦੋ ਜਹਾਨਾਂ ਕਰੇ ਰੁਸ਼ਨਾਈਆ। ਕਰ ਖੇਲ ਸੂਰਾ ਸਰਬੰਗੀ, ਸ਼ਾਹ ਪਾਤਸ਼ਾਹ ਹੋਏ ਸਹਾਈਆ। ਤੇਰੀ ਵੰਡ ਅਜਿਹੀ ਵੰਡੀ, ਜਿਸ ਦੀ ਸਮਝ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਵਡਿਆਈਆ। ਇੱਟ ਕਹੇ ਮੈਨੂੰ ਦੇ ਨਾ ਲਾਰਾ, ਗੱਲਾਂ ਨਾਲ ਵਡਿਆਈਆ। ਮੇਰੇ ਨਾਲ ਕੌਣ ਕਰੇ ਪਿਆਰਾ, ਮੁਹੱਬਤ ਕੌਣ ਰਖਾਈਆ। ਮੇਰਾ ਤਨ ਲਬੇੜ ਨਾਲ ਗਾਰਾ, ਸਚ ਸ਼ਿੰਗਾਰ ਨਾ ਕੋਇ ਜਣਾਈਆ। ਭਾਵੇਂ ਕਿੰਨਾ ਕੱਢਾਂ ਹਾੜਾ, ਮੇਰੀ ਮਿੰਨਤ ਸੁਣਨ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਿਸ ਬਿਧ ਦੇਵੇ ਮਾਣ ਵਡਿਆਈਆ। ਰਵਦਾਸ ਕਹੇ ਨਹੀਂ ਇਹ ਗੱਲ, ਹਰਿ ਕਰਤੇ ਹੱਥ ਵਡਿਆਈਆ। ਜਿਸ ਨੂੰ ਚਾਹੇ ਦੇਵੇ ਭਲ, ਨਿਕਿਉਂ ਵੱਡਾ ਦਏ ਬਣਾਈਆ। ਜਿਸ ਬਣਾਏ ਜਲ ਥਲ, ਤੀਰਥ ਤਟ ਵਡਿਆਈਆ। ਜਿਸ ਮੰਦਰ ਮਸਜਦ ਸ਼ਿਵਦਵਾਲੇ ਮੱਠ ਬਣਾਏ ਮਹੱਲ, ਗੁਰੂਦਵਾਰ ਸੁਹਾਈਆ। ਜਿਸ
❋
❋
ਵੇਲੇ ਉਹ ਆਪ ਆਵੇ ਚਲ, ਆਪਣਾ ਫੇਰਾ ਪਾਈਆ। ਸਿਧਾ ਹੋ ਜਾਏ ਭਗਤਾਂ ਵਲ, ਆਪਣਾ ਧਿਆਨ ਲਗਾਈਆ। ਦੁੱਖ ਦਰਦ ਸਾਰੇ ਦੇਵੇ ਠੱਲ, ਅੱਗੇ ਕੋਈ ਨੇੜ ਨਾ ਆਈਆ। ਤੇਰਾ ਪਿਛਲਾ ਵਿਛੋੜਾ ਮੇਟ ਸਲ, ਬਿਰਹੋਂ ਰੋਗ ਚੁਕਾਈਆ। ਸੁਨੇਹੜੇ ਸੰਗਤ ਵਲ ਘੱਲ, ਗੁਰਮੁਖ ਲਏ ਮੰਗਾਈਆ। ਆਪਣੀ ਹੱਥੀਂ ਤੋੜ ਕੇ ਆਪਣੇ ਫਲ, ਤੇਰੇ ਥੱਲੇ ਦਏ ਟਿਕਾਈਆ। ਤੂੰ ਉਤੇ ਸਿੰਘਾਸਣ ਲਈਂ ਮੱਲ, ਸੋਹਣੀ ਸੇਜ ਬਣਾਈਆ। ਤੇਰਾ ਦੁਖੜਾ ਆਪਣੇ ਉਤੇ ਲਏ ਝੱਲ, ਦੀਨਨ ਹੋਏ ਸਹਾਈਆ। ਓਥੇ ਖੇਲ ਕਰੇ ਪਰਬਲ, ਸਤਿਜੁਗ ਸਾਚੀ ਧਾਰ ਵਖਾਈਆ । ਸਾਢੇ ਤਿੰਨ ਹੱਥ ਬੇੜਾ ਬੰਨ੍ਹ, ਨੌ ਦਵਾਰ ਕਰੇ ਰੁਸ਼ਨਾਈਆ। ਸਚ ਨਿਸ਼ਾਨਾ ਜਾਏ ਝੁੱਲ, ਚਵੀ ਹੱਥ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਥੱਲੇ ਉਪਰ ਤੇਰਾ ਮਾਣ ਰਖਾਈਆ। ਰਵਦਾਸ ਮੈਨੂੰ ਭਾਸੇ ਤੂੰ ਕਹੇਂ ਸੱਚੀ, ਮੇਰੇ ਸੀਨੇ ਠੰਡ ਪਵਾਈਆ। ਮੇਰੇ ਨਾਲ ਕਰ ਪੱਕੀ, ਵੇਖੀਂ ਕਰੀਂ ਨਾ ਫੇਰ ਜੁਦਾਈਆ। ਮੈਂ ਤੈਨੂੰ ਵੇਖਾਂ ਅੱਖੀਂ, ਤੂੰ ਮੇਰਾ ਲੇਖ ਲਿਖਾਈਆ। ਤੂੰ ਪੁਰਖ ਅਕਾਲ ਦੀ ਬਣਨਾ ਸਖੀ, ਮੈਂ ਤੇਰੇ ਪੈਰਾਂ ਹੇਠਾਂ ਆਪਣੀ ਛਾਤੀ ਡਾਹੀਆ। ਮੈਂ ਇਹੋ ਖੱਟੀ ਖੱਟੀ, ਅੰਗ ਤੇਰੇ ਨਾਲ ਛੁਹਾਈਆ। ਮੈਂ ਭਾਗਾਂ ਭਰੀ ਰੱਤੀ, ਆਪਣਾ ਰੰਗ ਵਖਾਈਆ। ਰਵਦਾਸ ਕਹੇ ਮੇਰੀ ਹੋਈ ਪੱਕੀ, ਪੱਕੀ ਗੰਢ ਪਵਾਈਆ। ਜਿਸ ਵੇਲੇ ਲੇਖਾ ਚੁੱਕੇ ਜੁਗ ਛੱਤੀ, ਚਵੀ ਹੱਥ ਛੱਤੀਆਂ ਫ਼ੁੱਟਾਂ ਵਿਚ ਲਿਆਈਆ। ਮੇਰਾ ਸਾਹਿਬ ਕਿਰਪਾ ਕਰੇ ਕਮਲਾਪਤੀ, ਪਤਿਪਰਮੇਸ਼ਵਰ ਬੇਪਰਵਾਹੀਆ। ਜਿਸ ਤੇਰੀ ਨੀਂਹ ਰੱਖੀ, ਚੋਟੀਆਂ ਦਏ ਬਣਾਈਆ। ਉਹ ਸੱਤਰਾਂ ਇਕੋ ਗੱਲ ਦੇਵੇ ਦੱਸੀਂ, ਅੱਛੀ ਤਰ੍ਹਾ ਸਮਝਾਈਆ। ਇਕ ਇਕ ਇੱਟ ਚੁੱਕੋ ਹੱਥੀਂ, ਮੰਜ਼ਲ ਉਤੋਂ ਅਗਲੀ ਮੰਜ਼ਲ ਪੁਚਾਈਆ। ਜਿਸ ਮੰਜ਼ਲ ਵਿਚ ਬਹੇ ਪੁਰਖ ਸਮਰਥੀ, ਸਾਹਿਬ ਸਤਿਗੁਰ ਸੋਭਾ ਪਾਈਆ। ਚਾਰ ਕੁੰਟ ਚਾਰ ਜੁਗ ਵੇਖਣ ਅੱਖੀ, ਨੇਤਰ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਤੈਨੂੰ ਉਚ ਮਨਾਰੇ ਦਏ ਚੜ੍ਹਾਈਆ। ਇੱਟ ਕਹੇ ਉਚੀ ਚੜ੍ਹ ਨਾ ਆਵੇ ਹੰਕਾਰ, ਗਲ ਪੱਲੂ ਵਾਸਤਾ ਪਾਈਆ। ਕੀ ਕਿਹਾ ਰਵਦਾਸ ਚਮਿਆਰ, ਕਿਉਂ ਦਿਤੀ ਵਡਿਆਈਆ। ਆਪ ਗ਼ਰੀਬ ਹੋ ਕੇ ਰਿਹੋਂ ਵਕਤ ਗੁਜ਼ਾਰ, ਨਿਉਂ ਨਿਉਂ ਸਭ ਨੂੰ ਸੀਸ ਝੁਕਾਈਆ। ਮੈਨੂੰ ਕਿਹੜੀ ਚੋਟੀ ਦਿਤਾ ਚਾੜ੍ਹ, ਮੇਰਾ ਪ੍ਰਭ ਭੁਲਾਈਆ। ਮੈਨੂੰ ਅੱਗ ਲੱਗੀ ਨਾੜ ਨਾੜ, ਰੋ ਕੇ ਦਿਆਂ ਦੁਹਾਈਆ। ਮੈਨੂੰ ਸੱਥਰ ਚੰਗਾ ਯਾਰ, ਸੋਹਣੀ ਸੇਜ ਸੁਹਾਈਆ। ਮੇਰੀ ਸੁਣ ਪੁਕਾਰ, ਦੋਏ ਜੋੜ ਵਾਸਤਾ ਪਾਈਆ। ਮੈਂ ਸੇਵਾ ਕਰਾਂ ਦਰ ਦਵਾਰ, ਭੁੱਖੀ ਨੰਗੀ ਰਹਿ ਕੇ ਝੱਟ ਲੰਘਾਈਆ। ਤੇਰੇ ਵਰਗਾ ਮੈਨੂੰ ਤੇਰੇ ਕੋਲੋਂ ਮਿਲੇ ਪਿਆਰ, ਪ੍ਰੀਤਮ ਤੇਰਾ ਨਜ਼ਰੀ ਆਈਆ। ਦੂਜਾ ਹੰਢੌਣਾ ਨਹੀਂ ਕੋਈ ਯਾਰ, ਸੇਜ ਕੰਤ ਨਾ ਕੋਇ ਚੜ੍ਹਾਈਆ। ਮੈਂ ਅੰਗ ਨਹੀਂ ਛੁਹਾਉਣਾ ਕਿਸੇ ਨਾਲ, ਪੱਲੂ ਸਕੇ ਨਾ ਕੋਇ ਗੰਢਾਈਆ। ਮੈਂ ਕਰਦੀ ਰਹਿਵਾਂ ਭਾਲ, ਨਿਤ ਨਵਿਤ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੈਂਨੂੰ ਦੇਵੇ ਮਾਣ ਵਡਿਆਈਆ। ਰਵਦਾਸ ਕਿਹਾ ਤੂੰ ਕਿਹਾ ਸਤਿ, ਸਤਿ ਸਤਿ ਸਮਝਾਇੰਦਾ। ਤੇਰੇ ਮੇਰੇ ਕੁਛ ਨਹੀਂ ਵਸ, ਤੇਰਾ ਮੇਰਾ ਰੂਪ ਸਿਫ਼ਰਾ ਨਜ਼ਰੀ ਆਇੰਦਾ। ਜੇ ਅੱਗੇ ਵੇਖੇਂ ਖੋਲ੍ਹ ਕੇ ਅੱਖ, ਸਾਤਾ ਸਿਫ਼ਰਾ ਸੱਤਰ ਅੰਕ ਬਣਾਇੰਦਾ। ਸੱਤਰਾਂ ਅੱਗੇ ਗੋਬਿੰਦ ਪਰਤੱਖ, ਰੂਪ ਅਨੂਪ ਧਰਾਇੰਦਾ। ਧਾਰ ਕਿਨਾਰਾ ਸੋਹੇ ਤਟ, ਜਲ ਧਾਰਾ ਵਹਿਣ ਵਹਾਇੰਦਾ। ਓਸ ਵੇਲੇ ਦੇਵੇ ਹੱਕ, ਸਾਤਾ ਸਿਫ਼ਰ ਨਾਲ
❋
❋
ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਬਣਤ ਬਣਾਇੰਦਾ। ਇੱਟ ਕਹੇ ਕੀ ਸੱਤ ਸਿਫ਼ਰਾ ਹੋਏ ਸੱਤਰ, ਅੰਕ ਅੰਕ ਨਾਲ ਮਿਲਾਈਆ। ਰਵਦਾਸ ਕਹੇ ਨਹੀਂ ਇਹ ਧੁਰ ਦਾ ਪੱਤਰ, ਸ੍ਰੀ ਭਗਵਾਨ ਸੰਦੇਸਾ ਰਿਹਾ ਸੁਣਾਈਆ। ਮੈਂ ਪੜ੍ਹਿਆ ਨਹੀਂ ਕੋਈ ਅੱਖਰ, ਹੱਥ ਕਿਤਾਬ ਨਾ ਕੋਇ ਉਠਾਈਆ। ਮੈਂ ਚਮਿਆਰ ਭੁੱਖਾ ਨੰਗੜ, ਆਰ ਰੰਬੀ ਡੋਰੀ ਨਾਲ ਝੱਟ ਲੰਘਾਈਆ। ਬਾਤ ਦਾ ਕਦੇ ਨਾ ਬਣਾਵਾਂ ਬਤੰਗੜ, ਬਾਤਨ ਰਿਹਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ । ਇੱਟ ਕਹੇ ਮੈਂ ਸੱਤ ਨਾਲ ਸਿਫ਼ਰ, ਕਿਸ ਬਿਧ ਜੋੜ ਜੁੜਾਈਆ। ਮੈਨੂੰ ਲੱਗਾ ਫਿਕਰ, ਕਵਣ ਵੰਡ ਵੰਡਾਈਆ। ਕਦੇ ਚੋਟੀ ਚੜ੍ਹਾਂ ਸਿਖਰ, ਕਦੇ ਨੀਹਾਂ ਹੇਠ ਰਖਾਈਆ। ਮੇਰੇ ਉਤੇ ਕਦੀ ਪੈਰ ਨਾ ਧਰਿਆ ਤੇਰੇ ਮਿੱਤਰ, ਚਰਨ ਕਵਲ ਨਾ ਕੋਇ ਛੁਹਾਈਆ। ਮੈਂ ਖ਼ੁਸ਼ੀਆਂ ਨਾਲ ਚੁੰਮਾਂ ਭਾਵੇਂ ਉਹਦੇ ਟੁੱਟੇ ਹੋਵਣ ਛਿੱਤਰ, ਰਸਨਾ ਮੁਖ ਭੋਗ ਲਗਾਈਆ। ਕੋਟਨ ਜੁਗ ਬੀਤੇ ਮੈਂ ਵੇਂਹਦੀ ਰਹੀ ਬਿਤਰ ਬਿਤਰ, ਕਿਸੇ ਤਟ ਕਿਨਾਰਿਉਂ ਨਜ਼ਰ ਮੈਨੂੰ ਨਾ ਆਈਆ। ਕਾਗ਼ਜ਼ਾਂ ਕਲਮਾਂ ਛਾਹੀਆਂ ਨਾਲ ਕਰਦੇ ਸਾਰੇ ਜ਼ਿਕਰ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਢੋਲੇ ਗਾਈਆ। ਜਿੰਨਾਂ ਚਿਰ ਮੇਰੇ ਸਾਮਣ੍ਹੇ ਨਾ ਆਵੇ ਨਿਖਰ, ਆਪਣਾ ਰੂਪ ਵਟਾਈਆ। ਓਨਾਂ ਚਿਰ ਮੈਂ ਸਮਝਾਂ ਮੇਰੇ ਉਤੇ ਲਾਇਆ ਸੋਨਾ ਚਾਂਦੀ ਕਿਸੇ ਕੰਮ ਨਾ ਆਵੇ ਪਿੱਤਲ, ਮੀਨਾਕਾਰੀ ਕੀਮਤ ਕੋਇ ਨਾ ਪਾਈਆ। ਬੇਸ਼ਕ ਸਿਕਲੀਗਰ ਕਰਨ ਸਿਕਲ, ਠਠਿਆਰ ਸੁਨਿਆਰ ਸੋਹਣੀ ਘੜਤ ਘੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਰਵਦਾਸ ਕਹੇ ਸੁਣ ਬਾਤ ਅਗਲੀ, ਅੱਛੀ ਤਰ੍ਹਾ ਜਣਾਈਆ। ਥੋੜੀ ਮਤ ਬਣੀਂ ਨਾ ਪਗਲੀ, ਬਵਲ ਰੂਪ ਵਟਾਈਆ। ਸ੍ਰੀ ਭਗਵਾਨ ਸਭ ਦੀ ਵੇਖਣਹਾਰਾ ਬਗਲੀ, ਵਸਤ ਅਮੋਲਕ ਸਦ ਵਰਤਾਈਆ। ਚਲ ਕੇ ਆਵੇ ਮਜ਼ਲੋ ਮਜ਼ਲੀ, ਮੰਜ਼ਲ ਪੰਧ ਮੁਕਾਈਆ। ਤੇਰਾ ਲਹਿਣਾ ਦੇਣਾ ਕਰੇ ਬਦਲੀ, ਬਦਲਾ ਮਾਤ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਵਡਿਆਈਆ। ਇੱਟ ਕਹੇ ਮੇਰੀ ਅਰਦਾਸ, ਅਟੱਲ ਅੱਗੇ ਸਰਨਾਈਆ। ਮੈਂ ਬਣ ਕੇ ਦਾਸੀ ਦਾਸ, ਸੇਵਕਾ ਸੇਵਕ ਰੂਪ ਵਟਾਈਆ। ਪ੍ਰਭ ਪੂਰੀ ਕਰੇ ਆਸ, ਤ੍ਰਿਸਨਾ ਤ੍ਰਿਖਾ ਜਗਤ ਬੁਝਾਈਆ । ਮੇਰਾ ਕਾਰਜ ਆਵੇ ਰਾਸ, ਮੇਰੀ ਕਰਨੀ ਲੇਖੇ ਲਾਈਆ। ਮੇਰਾ ਅੰਤਰ ਨਾ ਹੋਏ ਉਦਾਸ, ਬਸੰਤਰ ਦਏ ਬੁਝਾਈਆ। ਸਦ ਰੱਖੇ ਚਰਨਾਂ ਪਾਸ, ਧੂੜੀ ਟਿੱਕਾ ਲਾਈਆ। ਦਰ ਦਵਾਰ ਦੇਵੇ ਨਿਵਾਸ, ਮਿਹਰ ਨਜ਼ਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਵਡਿਆਈਆ। ਰਵਦਾਸ ਕਹੇ ਪ੍ਰਭ ਸਤਿ ਸਤਿਵਾਦੀ ਮੀਤ, ਸੱਤਰ ਦਏ ਵਡਿਆਈਆ। ਭਗਤਾਂ ਨਾਲ ਤੇਰੀ ਪ੍ਰੀਤ, ਸਾਤਾ ਸਿਫ਼ਰਾ ਜੋੜ ਜੁੜਾਈਆ। ਸਰਬ ਸੰਗਤ ਪ੍ਰਭ ਕੋਲੋਂ ਮੰਗੇ ਭੀਖ, ਸਾਡੀ ਸੇਵਾ ਦੇ ਸਮਝਾਈਆ। ਸ੍ਰੀ ਭਗਵਾਨ ਹੋ ਅਤੀਤ, ਤ੍ਰੈਭਵਨ ਧਨੀ ਦਿਤਾ ਦ੍ਰਿੜਾਈਆ। ਮੈਂ ਤੇਰਾ ਕਾਰਜ ਕਰਾਂ ਠੀਕ, ਸੋਹਣੀ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ। ਸਤਿ ਸਤਿਵਾਦੀ ਸੱਤਰਾਂ ਵੰਡ, ਸੱਤਰ ਸੱਤਰ ਤੇਰੀ ਧਾਰ ਬਣਾਈਆ। ਜਨ ਭਗਤਾਂ ਪੱਲਿਉਂ ਖੋਲ੍ਹ ਕੇ ਗੰਢ, ਤੇਰੀ ਕੀਮਤ ਦਿਤੀ ਮੁਕਾਈਆ। ਨਾਤਾ ਭਗਤ ਦਵਾਰੇ ਗੰਢ, ਸੋਹਣੀ ਸੇਜ ਸੁਹਾਈਆ। ਚਲਦਿਆਂ ਫਿਰਦਿਆਂ ਪ੍ਰਭ ਪੌਂਦਾ ਜਾਏ ਠੰਡ, ਸਤਿਗੁਰ ਦੁੱਖ
❋
❋
ਮਿਟਾਈਆ। ਗੁਰਮੁਖ ਤੇਰੇ ਉਤੇ ਢੋਲੇ ਗਾਵਣ ਛੰਦ, ਸੋਹਣਾ ਰਾਗ ਅਲਾਈਆ। ਤੇਰੀ ਸੇਵਾ ਲਾਈ ਸਾਹਿਬ ਬਖ਼ਸ਼ੰਦ, ਬਖ਼ਸ਼ਸ਼ ਝੋਲੀ ਪਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਇੱਟ ਕਹੇ ਮੈਂ ਮਨਾਰਾ ਵੇਖਿਆ ਅਰਸ਼, ਜਿਸ ਉਤੇ ਦਿਤਾ ਲਗਾਈਆ। ਧੰਨ ਭਾਗ ਅਰਸ਼ ਚਾੜ੍ਹ ਕੇ ਫੇਰ ਲਿਆਂਦਾ ਫ਼ਰਸ਼, ਮੇਰਾ ਮਾਣ ਅਭਿਮਾਨ ਮਿਟਾਈਆ। ਜਨ ਭਗਤਾਂ ਰਲ ਕੇ ਕੀਤਾ ਤਰਸ, ਸਾਰਿਆਂ ਕੱਠਿਆਂ ਹੋ ਕੇ ਤੇਰਾ ਪਿਛਲਾ ਲਹਿਣਾ ਦਿਤਾ ਮੁਕਾਈਆ। ਰਵਦਾਸ ਰਹਿਣ ਨਾ ਦਿਤਾ ਫ਼ਰਕ, ਸੋਹਣਾ ਅੱਖਰਾਂ ਲੇਖ ਲਿਖਾਈਆ । ਭੁੱਲਿਆਂ ਨਹੀਂ ਲਾ ਕੇ ਸ਼ਰਤ, ਲੱਗੀ ਤੋੜ ਨਿਭਾਈਆ। ਮੈਂ ਹੁਣ ਨਹੀਂ ਹੋਣਾ ਗ਼ਰਕ, ਆਪਣਾ ਰੂਪ ਵਟਾਈਆ। ਸਿਧੀ ਬਣਾਈ ਸਚਖੰਡ ਦੀ ਸੜਕ, ਗੁਰਮੁਖ ਮੇਰੇ ਉਤੇ ਆਵਣ ਜਾਵਣ ਚਾਈਂ ਚਾਈਂਆ। ਮੈਂ ਸੇਵਾ ਕਰਾਂ ਨਧੜਕ, ਛਾਤੀ ਆਪਣੀ ਹੇਠ ਵਿਛਾਈਆ। ਸਚ ਦੱਸ ਰਵਦਾਸ ਜੇ ਕੋਈ ਰਹਿ ਗਈ ਰੜਕ, ਮੈਂ ਉਹ ਵੀ ਝੋਲੀ ਪਾਈਆ। ਰਵਦਾਸ ਕਿਹਾ ਅੱਜੇ ਥੋੜਾ ਫਰਕ, ਜੋ ਤੈਨੂੰ ਦਿਆਂ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ। ਇੱਟ ਕਹੇ ਫ਼ਰਕ ਕਿਹੜਾ, ਅੱਛੀ ਤਰ੍ਹਾ ਦੇ ਜਣਾਈਆ । ਮੈਂ ਸੋਹਣਾ ਕੀਤਾ ਵਿਹੜਾ, ਆਪਣੀ ਸੇਵ ਕਮਾਈਆ। ਚੰਗਾ ਲੱਗੇ ਭਗਤਾਂ ਖੇੜਾ, ਰੂਪ ਅਨੂਪ ਜਣਾਈਆ। ਓਥੇ ਸਾਹਿਬ ਲਾਇਆ ਡੇਰਾ, ਅੱਗੇ ਪਿਛੇ ਸੋਭਾ ਪਾਈਆ। ਚਾਰੋਂ ਕੁੰਟ ਘਤ ਕੇ ਘੇਰਾ, ਮੈਂ ਪਰਦਾ ਲਿਆ ਬਣਾਈਆ। ਜਿਸ ਵਿਚ ਰਾਜੇ ਬਲ ਦਾ ਬੱਧਾ ਵਛੇਰਾ, ਗੋਬਿੰਦ ਅਸਵ ਰਿਹਾ ਸੁਹਾਈਆ। ਹਾਸਾ ਮਖ਼ੌਲ ਨਹੀਂ ਬਖੇੜਾ, ਮੈਂ ਬੀਤੀ ਕਹਾਣੀ ਰਹੀ ਸੁਣਾਈਆ। ਜੂਠਿਆਂ ਝੂਠਿਆਂ ਸਾਧਾਂ ਦਾ ਨਹੀਂ ਡੇਰਾ, ਡੇਰੇ ਵਾਲਾ ਇਕੋ ਨਜ਼ਰੀ ਆਈਆ। ਉਸ ਦੇ ਨਾਲ ਕਾਹਦਾ ਕਰਾਂ ਝੇੜਾ, ਜੋ ਬਿਨ ਝਗੜਿਉਂ ਝਗੜੇ ਰਿਹਾ ਚੁਕਾਈਆ। ਜਿਹੜਾ ਓਥੇ ਜਾਵੇ ਓਨੂੰ ਕਹੇ ਤੂੰ ਮੇਰਾ ਮੈਂ ਤੇਰਾ, ਤੇਰਾ ਮੇਰਾ ਰੂਪ ਇਕੋ ਨਜ਼ਰੀ ਆਈਆ। ਲੱਖ ਚੁਰਾਸੀ ਕੱਟੇ ਗੇੜਾ, ਆਪਣੀ ਗੋਦ ਸਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਵਡਿਆਈਆ। ਇੱਟ ਕਹੇ ਕੀ ਰਿਹਾ ਫ਼ਰਕ, ਮੈਨੂੰ ਸਮਝ ਕੋਇ ਨਾ ਆਈਆ । ਰਵਦਾਸ ਕਿਹਾ ਮੈਨੂੰ ਵੇਖ ਕੇ ਆਵੇ ਹਰਖ਼, ਤੈਨੂੰ ਦਿਆਂ ਜਣਾਈਆ। ਸ੍ਰੀ ਭਗਵਾਨ ਲੇਖਾ ਲਿਖਿਆ ਲੇਖ ਨਧੜਕ, ਹਰਿਸੰਗਤ ਦਿਤੀ ਵਡਿਆਈਆ । ਜੋ ਗੁਰਮੁਖ ਦਰਵਾਜ਼ਾ ਲੰਘ ਕੇ ਪਵੇ ਸੜਕ, ਸੀਸ ਨਿਵਾ ਕੇ ਸਿਧਾ ਅੰਦਰ ਜਾਈਆ। ਇਸ ਵਿਚ ਥੋੜੀ ਰੜਕ, ਤੇਰੇ ਉਤੇ ਚਲਣ ਵਾਲਾ ਭੁੱਲ ਭੁੱਲ ਭੁੱਲ ਕਿਉਂ ਮੁਖ ਭਵਾਈਆ। ਇੱਟ ਕਹੇ ਮੈਂ ਜ਼ਰੂਰ ਦੇਵੂੰ ਵਰਜ਼, ਜਿਸ ਵੇਲੇ ਗੁਰਮੁਖ ਮੇਰੇ ਉਤੇ ਚਰਨ ਟਿਕਾਈਆ। ਅੰਦਰੋਂ ਬੋਲੂੰ ਕੂਕ ਗਰਜ਼, ਕਰੂੰ ਹਾਲ ਦੁਹਾਈਆ। ਓ ਭਗਤੋ ਗੁਰਮਖੋ ਗੁਰਸਿਖੋ ਕੂੜੀ ਕਿਰਿਆ ਕਰੋ ਗ਼ਰਕ, ਸੱਚਾ ਮਾਰਗ ਇਕ ਵਖਾਈਆ। ਜਿਸ ਦਵਾਰੇ ਜਾ ਕੇ ਲੋਕਮਾਤ ਕੋਈ ਨਾ ਆਵੇ ਪਰਤ, ਉਸ ਨੂੰ ਸਿਧੇ ਮਿਲੋ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵਣਹਾਰ ਵਡਿਆਈਆ। ਇੱਟ ਕਹੇ ਰਵਦਾਸ ਇਹ ਕੌਣ, ਜੋ ਮੈਨੂੰ ਫੜ ਕੇ ਤੇਰੇ ਕੋਲ ਲਿਆਈਆ। ਜਿਸ ਮੇਰੀ ਮਰੋੜੀ ਧੌਣ, ਪੰਜਾ ਉਂਗਲਾਂ ਵਿਚ ਫਸਾਈਆ। ਮੇਰੇ ਨੇਤਰ ਚਾਰੇ ਕੁੰਟ ਭੌਣ, ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੱਚ ਦੇਣਾ ਸਮਝਾਈਆ। ਰਵਦਾਸ ਕਿਹਾ ਇਹ ਮੇਰਾ ਸੰਗੀ, ਜਗਤ ਯਾਰ
❋
❋
ਅਖਵਾਇੰਦਾ। ਕਦੀ ਕਦੀ ਗੱਲ ਕਰੇ ਚੰਗੀ, ਕੁਛ ਮੈਥੋਂ ਪੁੱਛ ਪੁਛਾਇੰਦਾ। ਤੂੰ ਕਿਵੇਂ ਝੱਟ ਲੰਘੌਨਾ ਏਂ ਨਾਲ ਆਰ ਰੰਬੀ, ਡੋਰੀ ਤੰਦ ਰਖਾਈਆ। ਤੇਰੀ ਹਾਲਤ ਸਦਾ ਰਹੇ ਮੰਦੀ, ਬਸਤਰ ਤਨ ਨਾ ਕੋਇ ਛੁਹਾਈਆ। ਮੈਂ ਹੱਸ ਕੇ ਕਹਿ ਛੱਡਦਾ ਯਾਰ ਇਹੋ ਗੱਲ ਚੰਗੀ, ਜੋ ਸਾਹਿਬ ਮੇਰੇ ਭਾਈਆ। ਓਸ ਕਿਹਾ ਵੇਖ ਰਵਦਾਸ ਮੈਂ ਤੇਰਾ ਸੱਜਣ ਤੂੰ ਇੱਟ ਮੈਥੋਂ ਮੰਗੀ, ਮੈਂ ਓਸੇ ਵੇਲੇ ਚੁੱਕ ਲਿਆਈਆ। ਜੇ ਪਰਮਾਤਮਾ ਤੇਰਾ ਸੰਗੀ, ਕਿਉਂ ਭੁੱਖ ਨੰਗ ਤੇਰੀ ਝੋਲੀ ਪਾਈਆ। ਰਵਦਾਸ ਕਿਹਾ ਮੇਰੀ ਬੰਦਗੀ ਵਿਚੋਂ ਥੋੜੀ ਬੰਦਗੀ ਬੰਦੀ, ਬੰਦਨਾ ਕਰ ਕੇ ਆਪਣਾ ਸਾਹਿਬ ਰਿਹਾ ਰੀਝਾਈਆ। ਕਦੀ ਦੇਵੇਗਾ ਬਸਤਰ ਸੇਜਾ ਸੌਣ ਨੂੰ ਮੰਜੀ, ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ । ਮਿੱਤਰ ਕਹੇ ਰਵਦਾਸ ਤੇਰੀ ਚੰਗੀ ਨਾਰ, ਘਰ ਗਿਆਂ ਨਾ ਕਰੇ ਲੜਾਈਆ। ਅੱਠੀਂ ਅੱਠੀਂ ਪਹਿਰੀਂ ਭੋਜਨ ਰਿਹਾ ਖਵਾਲ, ਦੋ ਦੋ ਦਿਨ ਫ਼ਾਕੇ ਵਿਚ ਲੰਘਾਈਆ। ਏਹਦੂੰ ਵੱਡਾ ਦੱਸ ਕਿਹੜਾ ਕੰਗਾਲ, ਦੁਖੀਆ ਦੇ ਸਮਝਾਈਆ। ਰਵਦਾਸ ਕਿਹਾ ਹੱਸ ਕੇ ਯਾਰ, ਤੂੰ ਸੱਚੀ ਸਚ ਸੁਣਾਈਆ । ਤੈਨੂੰ ਮੇਰੇ ਘਰ ਦਾ ਆਇਆ ਪਿਆਰ, ਪ੍ਰੇਮ ਪ੍ਰੇਮ ਨਾਲ ਵਧਾਈਆ। ਜੇ ਮੇਰੀ ਨਾਰ ਬਦਲੇ ਵੇਹਨੌਂ ਮੇਰਾ ਯਾਰ, ਜਿਸ ਯਾਰੀ ਤੇਰੇ ਨਾਲ ਲਗਾਈਆ । ਜਿਸ ਦਾ ਮੈਂ ਅਨਮੁਲੜਾ ਲਾਲ, ਕਾਇਆ ਚੀਥੜ ਵਿਚ ਛੁਪਾਈਆ। ਅੱਗੋਂ ਸੱਜਣ ਕਿਹਾ ਪੁਕਾਰ, ਇਕ ਆਵਾਜ਼ ਸੁਣਾਈਆ। ਮੈਂ ਨਹੀਂ ਭੁਖਿਆਂ ਨੰਗਿਆਂ ਦਾ ਕਰਦਾ ਪਿਆਰ, ਤੇਰਾ ਪ੍ਰਭ ਭੁੱਖਾ ਮੈਨੂੰ ਕਿਵੇਂ ਦਏ ਰਜਾਈਆ। ਰਵਦਾਸ ਕਿਹਾ ਉਠ ਵੇਖ ਕਰ ਧਿਆਨ, ਤੈਨੂੰ ਦਿਆਂ ਸਮਝਾਈਆ। ਇੱਟ ਫੜ ਕੇ ਹੱਥ ਦਿਤੀ ਉਛਾਲ, ਚਾਰੋਂ ਕੁੰਟ ਸਵਰਨ ਰੂਪ ਵਟਾਈਆ। ਫੇਰ ਕਹੇ ਇਕ ਵਾਰ ਮੈਨੂੰ ਵਖਾਲ, ਮੈਂ ਲੈ ਕੇ ਭੱਜਾਂ ਵਾਹੋ ਦਾਹੀਆ। ਤੂੰ ਕੀ ਕਰਨੀ ਇਹ ਕੰਗਾਲ, ਤੇਰੇ ਕੰਮ ਕਿਸੇ ਨਾ ਆਈਆ। ਰਵਦਾਸ ਮਿੱਤਰ ਕਰ ਕੇ ਹੌਲੀ ਜਿਹੀ ਚਪੇੜ ਦਿਤੀ ਮਾਰ, ਸੁਰਤੀ ਸੁਰਤ ਭਵਾਈਆ। ਦੋਏ ਜੋੜ ਕਰ ਨਿਮਸਕਾਰ, ਅਰਜ਼ ਇਕ ਸੁਣਾਈਆ। ਮੈਨੂੰ ਬਖ਼ਸ਼ ਬਖ਼ਸ਼ਣਹਾਰ, ਭੁੱਲ ਮੇਰੀ ਝੋਲੀ ਪਾਈਆ। ਰਵਦਾਸ ਕਿਹਾ ਮੇਰਾ ਤੇਰੇ ਨਾਲ ਉਧਾਰ, ਬਖ਼ਸ਼ਣਹਾਰਾ ਮੇਰਾ ਇਕੋ ਮਾਹੀਆ। ਤੂੰ ਮੇਰੀ ਨਾਰ ਵਲ ਕਰ ਧਿਆਨ ਦਿਤੀ ਵਿਚਾਰ, ਅੰਤਸ਼ਕਰਨ ਆਪਣਾ ਆਪ ਬਦਲਾਈਆ। ਇਸ ਕਾਰਨ ਤੈਨੂੰ ਜਾਮਾ ਲੈਣਾ ਪਏ ਵਿਚ ਸੰਸਾਰ, ਲੋਕਮਾਤ ਫੇਰਾ ਪਾਈਆ। ਜਿਸ ਵੇਲੇ ਮੇਰਾ ਆਵੇ ਸਿਰਜਣਹਾਰ, ਤੇਰਾ ਲੇਖਾ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵੇ ਮਾਣ ਵਡਿਆਈਆ । ਮਿੱਤਰ ਕਹੇ ਸਚ ਸਮਝਾ, ਆਪਣੀ ਸਮਝ ਜਣਾਈਆ। ਕੀ ਤੂੰ ਵੀ ਫੇਰ ਜਾਵੇਗਾ ਆ, ਮੇਰਾ ਸੰਗ ਰਖਾਈਆ। ਰਵਦਾਸ ਕਿਹਾ ਸੁਣ ਭਰਾ, ਤੈਨੂੰ ਦਿਆਂ ਸਮਝਾਈਆ। ਤੇਰਾ ਜਾਮਾ ਨਾਰੀ ਰੂਪ ਲਏ ਬਦਲਾ, ਇਸਤਰੀ ਜਾਤੀ ਵਿਚ ਸਮਾਈਆ। ਘਰ ਗ਼ਰੀਬਾਂ ਜਨਮ ਦਵਾ, ਗ਼ਰੀਬਾਂ ਵਿਚੋਂ ਗ਼ਰੀਬੀ ਦੇਵਾਂ ਕਢਾਈਆ। ਓਧਰੋਂ ਇੱਟ ਰਹੀ ਸੁਣਾ, ਸੁਣ ਸਾਹਿਬ ਸੱਚੇ ਮਾਹੀਆ। ਮੈਂ ਤੇਰੇ ਗੁਟਣੇ ਦਾ ਸਰਹਾਣਾ ਰਹੀ ਬਣਾ, ਸਿਰ ਆਪਣੇ ਭਾਰ ਉਠਾਈਆ। ਮੇਰਾ ਨਾਤਾ ਨਾ ਦਈਂ ਤੁੜਾ, ਭੁੱਲ ਨਾ ਜਾਵੀਂ ਅਭੁੱਲ ਤੇਰੀ ਵਡਿਆਈਆ। ਰਵਦਾਸ ਕਿਹਾ ਪੁਰਖ ਅਕਾਲ ਵਿਚੋਲਾ ਲਵਾਂ ਬਣਾ, ਸਚ ਸੱਚ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ। ਇੱਟ ਕਹੇ ਦੱਸ ਵਿਚੋਲਾ, ਕਿਸ ਬਿਧ ਤੇਰੇ ਯਾਰ ਨਾਲ ਮਿਲਾਈਆ।
❋
❋
ਇਸ ਵਿਚ ਨਹੀਂ ਕੋਈ ਓਹਲਾ, ਪਰਦਾ ਦੇ ਸਮਝਾਈਆ। ਓਨੇ ਚਿਰ ਨੂੰ ਚਾਰ ਕਹਾਰ ਚੁੱਕੀ ਆਉਣ ਡੋਲਾ, ਆਪਣੇ ਕੰਧ ਉਠਾਈਆ। ਓਥੇ ਆ ਕੇ ਕਿਹਾ ਭਾਰ ਕਰੀਏ ਹੌਲਾ, ਪਿਛਲੀ ਵਾਟ ਮੁਕਾਈਆ। ਇਕ ਕਿਹਾ ਰਵਦਾਸ ਕੋਲੋਂ ਗੰਢਾ ਲਈਏ ਪੌਲਾ, ਪਾਹਣੀ ਅੱਗੇ ਟਿਕਾਈਆ। ਦੂਜਾ ਕਹੇ ਸਾਡੀ ਸਾਰ ਪਾਏ ਮੌਲਾ, ਮਿਹਰ ਨਜ਼ਰ ਉਠਾਈਆ । ਤੀਜਾ ਕਹੇ ਰਵਦਾਸ ਦਾ ਬਠਲ ਵੇਖੋ ਕੌਲਾ, ਚੰਮ ਵਾਲਾ ਪਾਣੀ ਨਜ਼ਰੀ ਆਈਆ। ਚੌਥਾ ਕਹੇ ਜੇ ਕੋਈ ਸਾਡਾ ਵੀ ਹੁੰਦਾ ਵਿਚੋਲਾ, ਸਾਚਾ ਮੇਲਾ ਦਏ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਮਾਣ ਵਡਿਆਈਆ। ਪਾਣਾ ਗੰਢ ਰਵਦਾਸ ਪੁਛੇ, ਸੋਹਣੀ ਆਵਾਜ ਲਗਾਈਆ। ਹੁਣ ਤੁਸਾਂ ਜਾਣਾ ਕਿਥੇ, ਕਿਹੜਾ ਰਾਹ ਤਕਾਈਆ। ਭਾਰ ਚੁਕਦੇ ਸਾਰੇ ਹੋਏ ਛਿਥੇ, ਥੱਕੇ ਹੋਏ ਸੁਣਾਈਆ। ਇਹ ਬੀਬੀ ਰਾਣੀ ਡੋਲੀ ਵਿਚ ਬੈਠੀ ਪਾ ਕੇ ਲੀੜੇ ਚਿੱਟੇ, ਭਾਰ ਸਾਡੇ ਉਤੇ ਰਖਾਈਆ। ਜੇ ਅਸੀਂ ਵੀ ਕੁੜੀਆਂ ਬਣ ਦੇ ਹੁੰਦੇ ਕਿਤੇ, ਪੰਧ ਕੱਟਦੇ ਨਾ ਬਣ ਕੇ ਰਾਹੀਆ। ਸਾਡੇ ਵੀ ਮੱਥੀਂ ਸੋਹਦੇ ਟਿੱਕੇ, ਨੱਕ ਨੱਥ ਸੁਹਾਗ ਸੁਹਾਈਆ। ਸਾਡੇ ਲੇਖ ਪ੍ਰਭੂ ਨੇ ਕਿਹੋ ਜਿਹੇ ਲਿਖੇ, ਭਾਰ ਚੁੱਕ ਕੇ ਭੱਜੀਏ ਵਾਹੋ ਦਾਹੀਆ। ਜੇ ਕਿਤੇ ਸਾਨੂੰ ਹੁਣ ਦਿਸੇ, ਪੁੱਛੀਏ ਕਾਹਨੂੰ ਜਨਮ ਦਿਤਾ ਦਵਾਈਆ। ਸਾਡੇ ਕੀ ਕੁਛ ਆਇਆ ਹਿੱਸੇ, ਕਿਹੜੀ ਵਸਤ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਖੇਲ ਵਖਾਈਆ। ਰਵਦਾਸ ਹੌਲੀ ਹੌਲੀ ਸੁਣਦਾ ਰਿਹਾ ਕੰਨ, ਅੰਦਰੋਂ ਧਿਆਨ ਲਗਾਈਆ। ਓ ਵੀਰੋ ਭਰਾਵੋ ਖਬਰੇ ਮੇਰਾ ਸਾਹਿਬ ਜਾਵੇ ਮੰਨ, ਤੁਹਾਡੀ ਆਸਾ ਪੂਰ ਕਰਾਈਆ। ਹੁਣ ਨਹੀਂ ਫੇਰ ਬਦਲ ਦਏ ਤਨ, ਪੰਜ ਤਤ ਸੋਭਾ ਪਾਈਆ। ਤੁਹਾਡਾ ਪਿਛਲਾ ਨਿਕਲੇ ਜਨ, ਅੱਗੇ ਭੇਵ ਸਮਝਾਈਆ । ਤੁਸੀਂ ਹੁਣ ਵੀ ਕਹੋ ਧੰਨ ਧੰਨ, ਧੰਨ ਧੰਨ ਤੇਰੀ ਵਡਿਆਈਆ। ਸਭ ਦਾ ਬੇੜਾ ਰਿਹਾ ਬੰਨ੍ਹ, ਜੁਗ ਜੁਗ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰਵਾਨ ਅਖਵਾਈਆ। ਚਾਰੇ ਕਹਿਣ ਛੱਡ ਯਾਰ, ਚਮਿਆਰ ਗੱਲਾਂ ਨਾਲ ਸਮਝਾਈਆ। ਇਹਨੂੰ ਮਤਲਬ ਸਾਨੂੰ ਪੈਸੇ ਦੇ ਦੇਣ ਹੋਰ ਚਾਰ, ਆਪਣੀ ਗੰਢ ਰਿਹਾ ਵਧਾਈਆ। ਦੂਜਾ ਆਖੇ ਇਹਦੇ ਆਖੇ ਅਸੀਂ ਕਿਸ ਤਰ੍ਹਾਂ ਬਣੀਏ ਨਾਰ, ਝੂਠੀਆਂ ਗੱਲਾਂ ਰਿਹਾ ਸਮਝਾਈਆ। ਤੀਜਾ ਕਹੇ ਕਮਲਾ ਜਿਹਾ ਚਮਿਆਰ, ਜੁੱਤੀਆਂ ਗੰਢ ਕੇ ਝੱਟ ਲੰਘਾਈਆ। ਚੌਥਾ ਕਹੇ ਸੁਣੋਂ ਨਾਲ ਧਿਆਨ, ਮੈਂ ਸਚ ਦਿਆਂ ਸਮਝਾਈਆ। ਮੈਨੂੰ ਇਹਦੇ ਥੱਲਿਉਂ ਨਜ਼ਰੀ ਆਏ ਲਾਲ, ਅਨਮੁਲੜੇ ਰੂਪ ਵਖਾਈਆ। ਪਹਿਲਾ ਕਹੇ ਇਹ ਚੰਮ ਲਾਹੀ ਖਾਲ, ਰੰਬੀਆਂ ਨਾਲ ਟੋਟੇ ਰਿਹਾ ਕਰਾਈਆ। ਦੂਜਾ ਕਹੇ ਕਿਸੇ ਢੋਰ ਦੇ ਚਮਕਣ ਵਾਲ, ਬੂਰੇ ਰੰਗ ਦਾ ਸੰਢਾ ਫੜ ਲਿਆਈਆ। ਤੀਜਾ ਕਹੇ ਇਹਦੀ ਕੋਈ ਠੱਗਾਂ ਵਾਲੀ ਚਾਲ, ਆਉਂਦਿਆਂ ਜਾਂਦਿਆਂ ਰਾਹੀਆਂ ਰਿਹਾ ਭਰਮਾਈਆ। ਚੌਥਾ ਕਹੇ ਨਹੀਂ ਓਏ ਕੁਛ ਕਰੋ ਖ਼ਿਆਲ, ਇਸ ਦੇ ਮਸਤਕ ਨੂਰ ਨਜ਼ਰੀ ਆਈਆ। ਓਨੇ ਚਿਰ ਨੂੰ ਆਇਆ ਜਵਾਨ ਬਨਾਰਸ ਥੇਟਾ, ਸੋਹਣਾ ਸੰਗ ਬਣਾਈਆ। ਨੇੜੇ ਆ ਕੇ ਧੋਤੀ ਲਾਹ ਕੇ ਲੇਟਾ, ਆਪਣੀ ਲੈ ਅੰਗੜਾਈਆ। ਫੇਰ ਆਇਆ ਚੇਤਾ, ਮੇਰੀ ਜੁੱਤੀ ਗੰਢਣ ਵਾਲੀ ਗੰਢ ਲਵਾਂ ਪਵਾਈਆ । ਉਠ ਕੇ ਜਾ ਕੇ ਰਵਦਾਸ ਵੇਖਾ, ਚਮਿਆਰ ਆਪਣੀ ਸੇਵ ਕਮਾਈਆ। ਬ੍ਰਾਹਮਣ ਕਿਹਾ ਕੀ ਤੇਰਾ ਏਥੇ ਠੇਕਾ, ਕੀ ਮਜ਼ਦੂਰੀ ਰਿਹਾ ਕਮਾਈਆ । ਰਵਦਾਸ ਕਿਹਾ ਕਰ ਕੇ ਕੱਠਾ ਪੈਸਾ ਪੈਸਾ, ਆਪਣਾ ਝੱਟ ਲੰਘਾਈਆ। ਬ੍ਰਾਹਮਣ ਕਿਹਾ ਵੇਖੋ ਇਹ ਕੈਸਾ,
❋
❋
ਕਿਹੋ ਜਿਹੀਆਂ ਗੱਲਾਂ ਰਿਹਾ ਜਣਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਖੇਲ ਰਿਹਾ ਵਖਾਈਆ। ਬ੍ਰਾਹਮਣ ਹੱਸ ਕੇ ਕਿਹਾ ਮੇਰੀ ਜੁੱਤੀ ਗੰਢੀ, ਸੋਹਣਾ ਗੰਢ ਪਵਾਈਆ। ਏਥੇ ਟੁਟਿਆਂ ਛਿਤਰਾਂ ਦੀ ਲਾਈ ਮੰਡੀ, ਕੀਮਤ ਕੀ ਰਖਾਈਆ। ਰਵਦਾਸ ਕਹੇ ਜੋ ਪੈਰੀਂ ਆਵੇ ਨੰਗੀ, ਇਹ ਮੈਂ ਓਨ੍ਹਾਂ ਦੀ ਭੇਟ ਚੜ੍ਹਾਈਆ। ਟੁੱਟੀ ਹੋਈ ਮੈਨੂੰ ਲੱਗੇ ਚੰਗੀ, ਜੋ ਟੁੱਟਿਆਂ ਗੰਢ ਵਖਾਈਆ। ਓਨ੍ਹੇ ਚਿਰ ਨੂੰ ਬ੍ਰਾਹਮਣ ਬੋਲੇ ਪਖੰਡੀ, ਇਕ ਮੈਨੂੰ ਦੇ ਦੇ ਮੇਰੇ ਭਾਈਆ। ਰਵਦਾਸ ਕਿਹਾ ਇਹ ਬੜੀ ਮੈਲੀ ਕੁਚੈਲੀ ਗੰਦੀ, ਤੇਰੇ ਕੰਮ ਕਿਸੇ ਨਾ ਆਈਆ। ਆਹ ਲੈ ਕਸੀਰਾ ਕੱਢ ਕੇ ਵਿਚੋਂ ਦਿਤਾ ਤਾਰ ਡੰਡੀ, ਖ਼ੁਸ਼ੀਆਂ ਨਾਲ ਹੱਥ ਫੜਾਈਆ। ਮੇਰੀ ਮਾਂ ਨੂੰ ਸਾਰੇ ਕਹਿੰਦੇ ਗੰਗੀ, ਬ੍ਰਾਹਮਣ ਗੰਗਾ ਮਈਆ ਕਹਿ ਸੁਣਾਈਆ। ਮੈਨੂੰ ਸੁਗ਼ਾਤ ਲੱਗੀ ਚੰਗੀ, ਤੇਰੇ ਹੱਥ ਫੜਾਈਆ। ਜਿਸ ਵੇਲੇ ਤੇਰੇ ਕੋਲੋਂ ਲਵੇ ਮੰਗੀ, ਓਸੇ ਵੇਲੇ ਭੇਟ ਦੇਣੀ ਕਰਾਈਆ। ਜਿਹੜੀ ਵਸਤ ਖ਼ੁਸ਼ੀ ਨਾਲ ਕਰੇ ਬਖ਼ਸ਼ੰਦੀ, ਸੋ ਬਖ਼ਿਸ਼ਸ਼ ਮੈਨੂੰ ਦੇਣੀ ਚਾਈਂ ਚਾਈਂਆ। ਓਨ੍ਹੇ ਚਿਰ ਨੂੰ ਗੱਲਾਂ ਸੁਣ ਕੇ ਡੋਲੇ ਵਾਲੀ ਸਵਾਣੀ ਬਾਹਰ ਨਿਕਲੀ ਪੈਰੀਂ ਨੰਗੀ, ਮੁਖ ਘੁੰਗਟ ਰਹੀ ਉਠਾਈਆ। ਆਪਣੀ ਵਾਹ ਕੇ ਪੱਟੀ ਕੰਘੀ, ਸੋਹਣਾ ਸ਼ਿੰਗਾਰ ਬਣਾਈਆ। ਸ਼ੀਸ਼ਾ ਵੇਖ ਕਹੇ ਮੈਂ ਚੰਗੀ, ਜੋਬਨ ਦੂਣ ਸਵਾਈਆ। ਰਵਦਾਸ ਵਲ ਤੱਕ ਕੇ ਅੱਖਾਂ ਤੋਂ ਹੋ ਗਈ ਅੰਧੀ, ਨਜ਼ਰ ਕੁਛ ਨਾ ਆਈਆ। ਅੰਦਰੇ ਅੰਦਰ ਫੁਰਨਾ ਫੁਰਿਆ ਮੈਂ ਜਨਮ ਕਰਮ ਦੀ ਗੰਦੀ, ਸ਼ਰਮ ਵਿਚ ਸ਼ਰਮਾਈਆ। ਮੇਰੇ ਕੰਮ ਨਾ ਆਈ ਕੰਨ ਪਾਈ ਡੰਡੀ, ਜ਼ੇਵਰ ਜ਼ਰ ਦਏ ਦੁਹਾਈਆ। ਮੇਰੇ ਨਾਲੋਂ ਉਹ ਟੁੱਟੀ ਜੁੱਤੀ ਚੰਗੀ, ਜਿਹੜੀ ਜਾਂਦਿਆਂ ਰਾਹੀਆਂ ਸੇਵ ਕਮਾਈਆ । ਚਾਰੇ ਕਹਾਰ ਉਠ ਕੇ ਕਹਿਣ ਤੂੰ ਬੀਬੀ ਰਾਣੀ ਚੰਗੀ, ਕਿਉਂ ਡੋਲਿਉਂ ਬਾਹਰ ਪੈਰ ਟਿਕਾਈਆ। ਓਸ ਨੇ ਕਿਹਾ ਮੈਂ ਏਸ ਚਮਿਆਰ ਨੂੰ ਵੇਖ ਕੇ ਸੁਹਾਗਣ ਹੋ ਗਈ ਰੰਡੀ, ਮੇਰਾ ਜਗਤ ਕੰਤ ਨਜ਼ਰ ਕੋਇ ਨਾ ਆਈਆ । ਜੇ ਲੱਗਾਂ ਤੇ ਏਸੇ ਦੀ ਅੰਗੀ, ਦੂਜਾ ਸੰਗ ਨਾ ਕੋਇ ਵਖਾਈਆ। ਮੈਂ ਦਰਸਨ ਕਰ ਕੇ ਹੋ ਗਈ ਠੰਡੀ, ਬ੍ਰਹਮ ਬ੍ਰਹਮ ਵਿਚੋਂ ਨਜ਼ਰੀ ਆਈਆ । ਚਾਹੇ ਮੰਦੀ ਚਾਹੇ ਚੰਗੀ, ਚੰਗੀ ਮੰਦੀ ਏਸੇ ਦੀ ਅਖਵਾਈਆ। ਗੁਸੇ ਨਾਲ ਪਾੜ ਕੇ ਆਪਣੀ ਅੰਗੀ, ਓਢਣ ਦਿਤਾ ਪਰੇ ਸੁਟਾਈਆ। ਮੈਂ ਖ਼ੁਸ਼ ਹੋਵਾਂ ਰਹਿ ਕੇ ਭੁੱਖੀ ਨੰਗੀ, ਜਗਤ ਪਦਾਰਥ ਮਿਲੇ ਨਾ ਕੋਇ ਵਡਿਆਈਆ। ਚਾਰ ਕਹਾਰ ਮੁੜ ਜਾਓ ਮੇਰੇ ਸੰਗੀ, ਮੇਰੇ ਮਾਪਿਆਂ ਦਿਓ ਵਧਾਈਆ। ਬੰਦੀਖਾਨਿਉਂ ਨਿਕਲੀ ਤੁਹਾਡੀ ਜੰਮੀ, ਧੰਨ ਜਣੇਂਦੀ ਮਾਈਆ। ਦਸ ਮਾਸ ਕੀਤਾ ਵਾਸ ਵਿਚ ਚੰਮੀ, ਮਾਤ ਗਰਭ ਸ਼ਿਕਮ ਡੇਰਾ ਲਾਈਆ। ਹੁਣ ਵਿਆਹ ਕੇ ਲੈ ਚਲੇ ਸੋਹਣੀ ਵੰਨੀ, ਸੋਹਣੀ ਡੋਲੀ ਪਾਈਆ। ਮੇਰੇ ਗੱਲ ਜ਼ਰੀ ਪੰਨੀ, ਲੜੀਆਂ ਹਾਰ ਵਖਾਈਆ। ਕਲੀਰੇ ਕਰਨ ਛੰਨ ਛੰਨੀ, ਮਹਿੰਦੀ ਰੰਗਲੀ ਹੱਥ ਚੜ੍ਹਾਈਆ। ਦੋਹਾਈ ਮੈਂ ਬਿਨ ਕੰਤ ਵੇਖਿਆਂ ਡੋਲੀ ਵਿਚ ਬਹਿ ਗਈ ਅੰਨੀ, ਭਾਈਆ ਫੜ ਕੇ ਦਿਤਾ ਟਿਕਾਈਆ। ਇਹ ਪ੍ਰਭ ਨੇ ਗੱਲ ਕੀਤੀ ਚੰਗੀ, ਦਇਆ ਰਹਿਮਤ ਇਕ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਚਰਜ ਖੇਲ ਵਖਾਈਆ। ਚਾਰ ਕਹਾਰ ਕਹਿਣ ਉਠੋ ਚੁੱਕੋ ਭਾਰ, ਹੋਣੀ ਸਾਨੂੰ ਨਜ਼ਰੀ ਆਈਆ। ਜਿਸ ਦੇ ਪਿਛੇ ਪੰਧ ਰਹੇ ਮਾਰ, ਭੱਜੀਏ ਵਾਹੋ ਦਾਹੀਆ। ਇਹ ਵੱਡੀ ਸਾਰੀ ਮੁਟਿਆਰ, ਬਹੁਤਾ ਭਾਰ ਰਖਾਈਆ। ਅਸੀਂ ਨਿਮਾਣੇ ਕਹਾਰ, ਚਾਕਰ ਰੂਪ ਵਟਾਈਆ। ਜਿਸ ਵੇਲੇ ਕਦੀ ਸਾਡੇ ਆਵੇ ਦਵਾਰ, ਅਸੀਂ ਵੀਂ ਡੋਲੇ ਵਿਚ ਬਹੀਏ ਚਾਈਂ ਚਾਈਂਆ। ਸਾਨੂੰ
❋
❋
ਠੱਠੇ ਕਰੇ ਚਮਿਆਰ, ਮਖੌਲਾਂ ਨਾਲ ਸੁਣਾਈਆ। ਤੁਸਾਂ ਨੂੰ ਬਣਨਾ ਪਊ ਨਾਰ, ਲੋਕਮਾਤ ਰੂਪ ਧਰਾਈਆ। ਓਨੇ ਚਿਰ ਨੂੰ ਸੋਹਣੀ ਲਾੜ ਸੁਣ ਲਈ ਅਵਾਜ਼, ਜੋ ਕਹਾਰ ਰਹੇ ਸੁਣਾਈਆ। ਆਖੇ ਨੇੜੇ ਆਓ ਆ ਚੁੱਕ ਲਓ ਆਪਣਾ ਦਾਜ, ਮੇਰੇ ਕੰਮ ਕਿਸੇ ਨਾ ਆਈਆ। ਮੈਂ ਛੱਡਿਆ ਜਗਤ ਸਮਾਜ, ਸਮਗਰੀ ਦਿਤੀ ਲੁਟਾਈਆ । ਜਿਨ੍ਹਾਂ ਚਿਰ ਇਹ ਚਮਿਆਰ ਮੈਨੂੰ ਦੱਸੇ ਨਾ ਮੇਰਾ ਰਾਜ਼, ਰਾਜ਼ੀ ਹੋ ਕੇ ਅੱਗੇ ਕਦੇ ਨਾ ਜਾਈਆ। ਰਵਦਾਸ ਸੁਣ ਕੇ ਜਾਣਿਆ ਇਹ ਸੋਹਣਾ ਵੇਲਾ ਹੁੰਦਾ ਕਾਜ, ਵਿਆਹ ਸ਼ਾਦੀ ਦੋਹਾ ਧਿਰਾਂ ਖ਼ੁਸ਼ੀ ਮਨਾਈਆ। ਜਗਤ ਜੀਵਾਂ ਬਣਾਇਆ ਰਵਾਜ, ਧੀਆਂ ਭੈਣਾਂ ਡੋਲੀਆਂ ਵਿਚ ਘਲਾਈਆ । ਜੇ ਇਹਨਾਂ ਨੂੰ ਪਹਿਲੋ ਪ੍ਰਭ ਕੰਤ ਮਿਲਣ ਦੀ ਆ ਜਾਏ ਜਾਚ, ਆਪਣੇ ਘਰ ਵਿਚੋਂ ਘਰ ਬੈਠੇ ਸਗਨ ਮਨਾਈਆ। ਨੇਤਰ ਤੱਕ ਮਸਤਕ ਲੇਖਾ ਲਿਆ ਵਾਚ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਰਿਹਾ ਲਿਖਾਈਆ। ਰਵਦਾਸ ਕਿਹਾ ਨੇੜੇ ਆ ਬੱਚੀ, ਪਿਆਰ ਤੇਰੇ ਵੰਡੇ ਆਈਆ। ਤੂੰ ਸਰਬ ਨਾਲੋਂ ਲੱਗੀ ਸੱਚੀ, ਸਚ ਕਹਾਣੀ ਅੰਦਰੇ ਅੰਦਰ ਦਿਤੀ ਸੁਣਾਈਆ। ਪ੍ਰੀਤ ਵੇਖ ਜਗਤ ਕੱਚੀ, ਕੱਚਾ ਤੰਦ ਤੁੜਾਈਆ। ਮੇਰੀ ਵੇਖ ਜੁੱਤੀ ਟੁੱਟੀ, ਤੇਰੇ ਅੰਦਰ ਹੋਈ ਰੁਸ਼ਨਾਈਆ। ਜਿਹੜੇ ਕਹਾਰ ਤੇਰੀ ਕਰਨ ਆਏ ਬੁੱਤੀ, ਆਪਣਾ ਜਾਮਾ ਗਏ ਬਦਲਾਈਆ। ਏਸ ਬ੍ਰਾਹਮਣ ਦੀ ਸੁਰਤੀ ਅਜੇ ਸੁੱਤੀ, ਕਸੀਰਾ ਜਿਸ ਦੇ ਹੱਥ ਫੜਾਈਆ। ਪੁੱਤਰ ਆ ਲੈ ਮੇਰੇ ਕੋਲ ਰੋਟੀ ਇਕ ਰੁੱਖੀ, ਤੈਨੂੰ ਖ਼ੁਸ਼ੀਆਂ ਨਾਲ ਖਵਾਈਆ। ਤੇਰੀ ਆਤਮਾ ਰਹੇ ਸੁੱਚੀ, ਪਰਮਾਤਮਾ ਨਾਲ ਕੁੜਮਾਈਆ। ਕੰਨੋ ਹੋਵੇ ਕਦੇ ਨਾ ਬੁੱਚੀ, ਸਿਰ ਸੁਹਾਗ ਨਾ ਕੋਈ ਲੁਟਾਈਆ। ਪਾਣੀ ਪਾਣੇ ਵਾਲਾ ਭਰਕੇ ਚੁਲੀ ਵਰਤਾਇਆ ਨਾਲ ਮੁੱਠੀ, ਘੁਟ ਇਕੋ ਵਾਰ ਪਿਆਈਆ। ਦੁਆਰੇ ਆਈ ਜਾਏ ਨਾ ਲੁੱਟੀ, ਤੇਰਾ ਜੋਬਨ ਨਾ ਕੋਈ ਹੰਡਾਈਆ। ਤੇਰੀ ਔਧ ਏਥੇ ਮੁੱਕੀ, ਅਗਲਾ ਪੰਧ ਮੁਕਾਈਆ। ਇਕ ਵਾਰੀ ਮੇਰੇ ਸਾਹਿਬ ਦੀ ਕਰ ਰੁਚੀ, ਜੋ ਮੇਰੀਆਂ ਅੱਖਾਂ ਵਿਚ ਡੇਰਾ ਲਾਈਆ। ਫੇਰ ਉਸੇ ਕੋਲੋ ਪੁੱਛੀ, ਤੈਨੂੰ ਦਏ ਸਮਝਾਈਆ। ਬੀਬੀ ਰਾਣੀ ਉਠ ਕੇ ਆਈ ਅੱਡੀ ਉਚੀ, ਨੇਤਰ ਨੈਣ ਖੁਲ੍ਹਾਈਆ। ਓਸ ਨੂੰ ਧਾਰ ਨਜ਼ਰ ਆਈ ਵਿਚੋਂ ਲੁਕੀ, ਜੋਤੀ ਨੂਰ ਨੂਰ ਰੁਸ਼ਨਾਈਆ। ਜਿਹੜੀ ਪ੍ਰੇਮ ਪਿਆਰ ਦੀ ਭੁੱਖੀ, ਪ੍ਰੇਮੀਆਂ ਗਲੇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਵਡਿਆਈਆ। ਵੇਖ ਕੇ ਰਵਦਾਸ ਨੈਣ, ਨੈਣ ਨੈਣ ਨੈਣ ਬਿਗਸਾਈਆ। ਅੱਗੋ ਕੁੱਛ ਲੱਗੀ ਰਸਨਾ ਕਹਿਣ, ਕਹਿ ਸਕੀ ਨਾ ਰਾਈਆ। ਓਸੇ ਵੇਲੇ ਸਾਹਿਬ ਸਤਿਗੁਰ ਆਇਆ ਲੈਣ, ਪੁਰਖ ਅਕਾਲ ਦਇਆ ਕਮਾਈਆ। ਵਹਿਣ ਨਾ ਦੇਵੇ ਕੂੜੇ ਵਹਿਣ, ਝਗੜਾ ਚੁੱਕੇ ਲੋਕਾਈਆ। ਢਾਈ ਘੜੀਆਂ ਸੌਹਰਿਆਂ ਘਰ ਮਿਲੇ ਬਹਿਣ, ਸੱਸ ਸੌਹਰੇ ਮਿਲੇ ਵਧਾਈਆ। ਫੇਰ ਓਸੇ ਵੇਲੇ ਵੈਣ ਪੈਣ, ਨੇਤਰ ਨੈਣ ਨੀਰ ਵਹਾਈਆ। ਕਹਿਣ ਕਿਥੋਂ ਆ ਗਈ ਡੈਣ, ਸਾਡਾ ਕੋੜਮਾ ਗਈ ਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਰਵਦਾਸ ਗਵਾਹ ਲੈ ਬਣਾਈਆ। ਅਗਲੇ ਦਿਨ ਕਹਾਰ ਵੇਖੇ ਮੁੜਦੇ, ਖਾਲੀ ਡੋਲੀ ਕੰਧ ਉਠਾਈਆ। ਹੌਲੀ ਹੌਲੀ ਪੈਰੀਂ ਤੁਰਦੇ, ਨੈਣਾਂ ਨੀਰ ਵਹਾਈਆ। ਵੇਖੋ ਇਹੋ ਜਿਹੇ ਜੋੜ ਕਾਹਨੂੰ ਜੁੜਦੇ, ਜੋ ਜੁੜਦਿਆਂ ਹੋਏ ਜੁਦਾਈਆ। ਨਿਕਰਮਣਾਂ ਦੇ ਬੇੜੇ ਰੁੜਦੇ, ਭਾਗਾਂ ਵਾਲਿਆਂ ਮਿਲੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗਲਾ ਖੇਲ ਵਖਾਈਆ। ਹੌਲੀ ਹੌਲੀ
❋
❋
ਆ ਗਏ ਅੱਗੇ, ਆਪਣਾ ਪੰਧ ਮੁਕਾਈਆ। ਰਵਦਾਸਾ ਓਸੇ ਤਰ੍ਹਾ ਸਜੇ, ਬੈਠਾ ਆਸਣ ਲਾਈਆ। ਚਾਰੇ ਬਹਿ ਗਏ ਸੱਜੇ ਖੱਬੇ, ਹੌਲੀ ਹੌਲੀ ਪੁੱਛਣ ਚਾਈਂ ਚਾਈਂਆ। ਦੱਸ ਕਲ ਜੋ ਨਾਰੀ ਆਈ ਤੇਰੇ ਕੋਲ ਪੈਰ ਦੱਬੇ, ਕੀ ਤੂੰ ਉਹਨੂੰ ਦਿਤਾ ਸਮਝਾਈਆ। ਉਹਨੂੰ ਧੁਰਦਰਗਾਹੋਂ ਆ ਗਏ ਸੱਦੇ, ਸੌਹਰਿਆ ਪੇਕਿਆਂ ਨਾਤਾ ਗਈ ਤੁੜਾਈਆ। ਅੱਖੀਂ ਰੋਣ ਲੱਗੇ ਬੰਦੇ, ਲਾਗੀਆਂ ਨਾਈਆਂ ਡੂਮਾਂ ਮਰਾਸੀਆਂ ਲਾਗ ਨਾ ਕੋਈ ਵਰਤਾਈਆ। ਬ੍ਰਾਹਮਣਾਂ ਦੇ ਖਾਲੀ ਰਹਿ ਗਏ ਖੀਰਾਂ ਵਾਲੇ ਡੱਬੇ, ਥਾਲ ਪਰੋਸ ਨਾ ਅੱਗੇ ਟਿਕਾਈਆ। ਦੱਛਣਾ ਘਰੋਂ ਨਾ ਕੋਈ ਲੱਭੇ, ਅੱਗੇ ਪਿਛੇ ਧਿਆਨ ਲਗਾਈਆ। ਬ੍ਰਾਹਮਣੀਆਂ ਦੇ ਦੇ ਥੱਕੀਆਂ ਸੱਦੇ, ਘਰ ਘਰ ਸਵਾਣੀਆਂ ਸੱਦ ਲਿਆਈਆ। ਕੁਛ ਸਵਾਣੀਆਂ ਦੇ ਪੈਸੇ ਅਜੇ ਨਾ ਲੱਭੇ, ਮੁਖ ਵਖਾਲੀ ਭੇਟ ਨਾ ਕੋਈ ਚੜ੍ਹਾਈਆ। ਹੱਥੀਂ ਗਾਨੇ ਰਹਿ ਗਏ ਬੱਧੇ, ਪਰਾਤਾਂ ਖਾਲੀ ਦੇਣ ਦੁਹਾਈਆ । ਸਾਲੂ ਸਿਰ ਤੇ ਰਹਿ ਗਏ ਰੰਗੇ, ਜੋਬਨ ਸਕੇ ਨਾ ਕੋਈ ਵਖਾਈਆ। ਪ੍ਰਭ ਨੇ ਕੀਤੇ ਖੇਲ ਬੇਢੰਗੇ, ਬੁਰਾ ਕਹੇ ਲੋਕਾਈਆ। ਲੋਹਾਂ ਤੇ ਪੱਕੇ ਰਹਿ ਗਏ ਮੰਡੇ, ਦਾਲਾਂ ਤੜਕਾ ਨਾ ਕੋਈ ਲਗਾਈਆ। ਭੰਗੀਆਂ ਦੇ ਹੱਥਾਂ ਵਿਚ ਰਹਿ ਗਏ ਡੰਡੇ, ਐਵੇਂ ਕੁਤਿਆਂ ਪਰ੍ਹੇ ਹਟਾਈਆ। ਮੂੰਹੋਂ ਦਾਨ ਮਿਲੇ ਨਾ ਮੰਗੇ, ਝੋਲੀ ਖਾਲੀ ਨਾ ਕੋਈ ਭਰਾਈਆ। ਸਾਰੇ ਕਹਿਣ ਸਾਡੇ ਹਾਲ ਮੰਦੇ, ਵਿਆਹੀ ਲਾੜੀ ਲਾੜੇ ਨਾਲ ਨਾ ਸੰਗ ਨਿਭਾਈਆ। ਉਧਰ ਓਹਨੂੰ ਚਾਰ ਕੁਹਾਰ ਚੁੱਕਣ ਵਾਲੇ ਕੰਧੇ, ਏਧਰ ਚਾਰੇ ਅਸੀਂ ਡੋਲੀ ਲੈ ਕੇ ਭੱਜੇ ਵਾਹੋ ਦਾਹੀਆ। ਤੇਰੇ ਕੋਲ ਆ ਕੇ ਥੋੜੇ ਹੋਏ ਠੰਡੇ, ਸਾਹ ਲੈ ਕੇ ਖ਼ੁਸ਼ੀ ਮਨਾਈਆ। ਰਵਦਾਸ ਡੋਰੀ ਨਾਲ ਕਸ ਕਸ ਕੇ ਛਿੱਤਰ ਗੰਢੇ, ਧਾਗਾ ਮੁਖ ਦੇ ਵਿਚ ਰਖਾਈਆ। ਕਿਥੋਂ ਪੇਸ਼ ਪੈ ਗਏ ਇਹ ਮੁਸ਼ਟੰਡੇ, ਮੇਰੇ ਕੰਮ ਵਿਚ ਹਰਜ ਕਰਾਈਆ। ਕਹਾਰ ਕਹਿਣ ਅਸੀਂ ਚਲ ਕੇ ਆਏ ਪੈਰੀਂ ਨੰਗੇ, ਏਥੇ ਓਥੇ ਦੋਹਾਂ ਘਰਾਂ ਵਿਚ ਸਾਡੀ ਸੇਵ ਨਾ ਕੋਈ ਕਮਾਈਆ। ਰਵਦਾਸ ਕਿਹਾ ਮੇਰੇ ਸੁੱਕੇ ਥੋੜੇ ਜਿਹੇ ਟੁਕੜੇ ਠੰਡੇ , ਭੋਰਾ ਭੋਰਾ ਲਵੋ ਖਾਈਆ। ਚਵਾਂ ਕਿਹਾ ਇਹ ਚੰਮ ਵਾਲੇ ਗੰਦੇ, ਚਮਿਆਰ ਤੇਰੇ ਹੱਥਾਂ ਨਾਲ ਲੱਗ ਕੇ ਆਪਣਾ ਆਪ ਬੈਠੇ ਭਿਟਾਈਆ। ਓਨੇ ਚਿਰ ਨੂੰ ਬ੍ਰਾਹਮਣ ਕਿਹਾ ਇਹਦੇ ਕੋਲੋਂ ਕੋਈ ਨਾ ਮੰਗੇ, ਇਹ ਚੰਡਾਲ ਨਜ਼ਰੀ ਆਈਆ। ਰਵਦਾਸ ਕਿਹਾ ਤਿੰਨਾਂ ਦਿਨਾਂ ਦੇ ਪੱਕੇ ਹੋ ਗਏ ਠੰਡੇ, ਮੇਰੀ ਘਰ ਵਾਲੀ ਖ਼ੁਸ਼ੀਆਂ ਨਾਲ ਪਕਾਈਆ। ਝੋਲੇ ਵਿਚੋਂ ਕੱਢੇ ਨਾਲ ਵਖਾਏ ਅਚਾਰ ਗੰਢੇ, ਇਹ ਵਸਤ ਨਾਲ ਵਖਾਈਆ। ਰੁੱਖੀ ਮੁਖ ਰੋਟੀ ਜਿਸ ਦੇ ਨਾਲ ਹੰਢੇ, ਇਹ ਵੀ ਪ੍ਰਭੂ ਦਏ ਵੰਡਾਈਆ। ਕਹਾਰ ਕਹਿਣ ਚਲੋ ਚੁਕੀਏ ਆਪਣੇ ਡੰਡੇ, ਭੱਜੀਏ ਵਾਹੋ ਦਾਹੀਆ। ਅਸੀਂ ਕੀ ਕਰਨੇ ਸੁੱਕੇ ਮੰਡੇ, ਅੱਗੇ ਪਿੰਡ ਗਰਾਂ ਬਥੇਰੇ ਜਿਥੇ ਮਰਜ਼ੀ ਲਈਏ ਖਾਈਆ। ਰਵਦਾਸ ਕਿਹਾਂ ਤੁਸੀਂ ਬੜੇ ਚੰਗੇ, ਬਾਹਰੋਂ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਬ੍ਰਾਹਮਣ ਕਹੇ ਛੱਡੋ ਵਿਚਾਰ, ਉਠੋ ਬਣੋ ਪਾਧੀਂ ਰਾਹੀਆ। ਏਸ ਕੀ ਦੇਣਾ ਚਮਿਆਰ, ਖਾਲੀ ਹੱਥ ਬੈਠਾ ਡੇਰਾ ਲਾਈਆ। ਨਹੀਂ ਤੇ ਮੇਰੇ ਨਾਲ ਚਲੋ ਮੈਂ ਤੁਹਾਨੂੰ ਵਖਾਵਾਂ ਆਪਣੇ ਜਜਮਾਨ, ਜੋ ਖੀਰਾਂ ਥਾਲੇ ਪਰੋਸ ਮੇਰੇ ਅੱਗੇ ਰਖਾਈਆ। ਓਥੇ ਮਿਲਣ ਸੋਹਣੇ ਪਕਵਾਨ, ਭਾਜੀਆਂ ਸਬਜੀਆਂ ਅੰਤ ਕੋਈ ਨਾ ਆਈਆ। ਫਿਰ ਖਾ ਕੇ ਅਸੀਂ ਓਹਨਾਂ ਸਿਰ ਚੜ੍ਹਾਈਏ ਅਹਿਸਾਨ, ਦੰਦ ਘਸਾਈ ਮੰਗੀਏ ਥਾਉਂ ਥਾਈਂਆ। ਵੇਖੋ ਸਾਡਾ ਈਮਾਨ, ਜੋ ਸਿਦਕ ਸਬੂਰੀ ਰਹੇ ਹੰਡਾਈਆ। ਤੁਸੀਂ ਕਿਡੇ ਵੱਡੇ ਜਵਾਨ, ਨੇੜੇ ਕਈ ਖੇੜੇ ਨਜ਼ਰੀ ਆਈਆ।
❋
❋
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਦੇਵੇ ਥਾਉਂ ਥਾਈਂਆ। ਕਹਾਰ ਕਹਿਣ ਪੰਡਤ ਜੋ ਰਿਹਾ ਆਖ, ਸੋਹਣੀ ਗੱਲ ਸੁਣਾਈਆ। ਇਹਦੇ ਕੋਲੋਂ ਸਿਖੀਏ ਜਾਚ, ਮੰਗਣ ਕਿਵੇਂ ਘਰ ਜਜਮਾਨਾਂ ਜਾਈਆ। ਬ੍ਰਾਹਮਣ ਕਿਹਾ ਇਹ ਡੂੰਘਾ ਰਾਜ਼, ਛੇਤੀ ਸਮਝ ਵਿਚ ਨਾ ਆਈਆ। ਪਹਿਲੋਂ ਕੁਛ ਮੈਨੂੰ ਦਿਓ ਦਾਨ, ਆਪਣੀ ਕਮਾਈ ਵਿਚੋਂ ਭੇਟ ਕਰਾਈਆ। ਫੇਰ ਮੇਰੇ ਨਾਲ ਚੱਲ ਕੇ ਗੰਗਾ ਕਰੋ ਅਸ਼ਨਾਨ, ਦਵੈਤ ਦੂਸ਼ਨਾ ਦੂਰ ਕਰਾਈਆ। ਫੇਰ ਮੇਰੇ ਚਰਨ ਘੁਟੋ ਆਣ, ਦੋਏ ਜੋੜ ਸੀਸ ਝੁਕਾਈਆ। ਜੇ ਮੈਂ ਹੋ ਜਾਵਾਂ ਮਿਹਰਵਾਨ, ਫਿਰ ਦੇਵਾਂ ਕੁਛ ਸਮਝਾਈਆ। ਜੇ ਤੁਹਾਡੇ ਨਾਲੋਂ ਪਹਿਲੋਂ ਮੈਨੂੰ ਗੁਸੇ ਵਿਚ ਮਿਲੇ ਮੇਰਾ ਜਜਮਾਨ, ਫੇਰ ਮੇਰੀ ਅੱਗ ਲੱਗੀ ਨਾ ਕੋਈ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਇਕ ਕਹੇ ਚਲੋ ਚਲੀਏ ਉਠ, ਐਵੇਂ ਵਕਤ ਲੰਘਾਈਆ। ਦੂਜਾ ਕਹੇ ਚੁਮਿਆਰ ਕੋਲ ਨਹੀਂ ਕੁਛ, ਖਾਣ ਪੀਣ ਨਜ਼ਰ ਕੁਛ ਨਹੀਂ ਆਈਆ। ਤੀਜਾ ਕਹੇ ਇਹਦੇ ਤੋਂ ਲਈਏ ਪੁੱਛ, ਹੁਣ ਜਾਈਏ ਚਾਈਂ ਚਾਈਂਆ। ਚੌਥਾ ਥੋੜਾ ਗਿਆ ਝੁਕ, ਨੇਤਰ ਨੈਣ ਸ਼ਰਮਾਈਆ। ਜਿਸ ਵੇਲੇ ਵੇਖਿਆ ਰਵਦਾਸ ਦਾ ਮੁੱਖ, ਵਿਚੋਂ ਰਾਮ ਰੂਪ ਨਜ਼ਰੀ ਆਈਆ। ਅੱਗੇ ਹੋਰ ਨੇੜੇ ਗਿਆ ਢੁਕ, ਦੋਏ ਜੋੜ ਵਾਸਤਾ ਪਾਈਆ। ਸਾਡਾ ਪਹਿਲਾ ਪੈਂਡਾ ਗਿਆ ਮੁੱਕ, ਖਾਲੀ ਡੋਲੀ ਰਹੀ ਡਰਾਈਆ। ਜਿਸ ਘਰ ਲਾੜਾ ਗਿਆ ਸੀ ਢੁਕ, ਅੱਜ ਘਰ ਓਸ ਵੱਜਣ ਧਾਹੀਆ। ਅਸੀਂ ਤੈਨੂੰ ਰਹੇ ਪੁੱਛ, ਸਾਨੂੰ ਦੇ ਸਚ ਸਲਾਹੀਆ। ਅਸੀਂ ਕਿਥੇ ਜਾਈਏ ਲੁਕ, ਆਪਣਾ ਮੁਖ ਛੁਪਾਈਆ। ਰਵਦਾਸ ਅੱਗੋ ਹੋ ਗਿਆ ਚੁਪ, ਬਚਨ ਸਕੇ ਨਾ ਕੋਈ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ। ਚੁੱਪ ਵਿਚੋਂ ਪਿਆ ਬੋਲ, ਇਕੋ ਅਵਾਜ਼ ਲਗਾਈਆ। ਤੁਸੀਂ ਕਿਉਂ ਬੈਠੇ ਮੇਰੇ ਕੋਲ, ਆਪਣਾ ਵਕਤ ਗਵਾਈਆ। ਉਠ ਕੇ ਜਾਓ ਅਡੋਲ, ਆਪਣਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਵਖਾਈਆ। ਚਾਰੇ ਕਹਿਣ ਅਸੀਂ ਕਹਾਰ, ਡੋਲੀ ਕੰਧ ਉਠਾਈਆ। ਤੇਰੇ ਨਾਲ ਬਦੋ ਬਦੀ ਲਗਦਾ ਜਾਏ ਪਿਆਰ, ਅੰਦਰੇ ਅੰਦਰ ਪ੍ਰੇਮ ਵਧਾਈਆ। ਸਾਨੂੰ ਖੜਕਦੀ ਜਾਏ ਸਤਾਰ, ਜਿਵੇਂ ਕੋਈ ਸੁਤਿਆਂ ਰਿਹਾ ਉਠਾਈਆ। ਸਾਡੇ ਉਤੇ ਔਂਦੀ ਜਾਏ ਬਹਾਰ, ਖਿਜਾਂ ਬਸੰਤ ਰੂਪ ਵਟਾਈਆ। ਸਾਨੂੰ ਨਜ਼ਰੀ ਆਏ ਗੁਲਜਾਰ, ਪਤ ਡਾਹਲੀ ਫੁੱਲ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੇ ਇਕ ਵਰ, ਭੇਵ ਅਭੇਦਾ ਦੇ ਖੁਲ੍ਹਾਈਆ। ਰਵਦਾਸ ਕਹੇ ਮੈਂ ਗੰਢ ਚੰਮ, ਨੀਚ ਜਾਤ ਅਖਵਾਇੰਦਾ। ਢੋਰ ਢੋਣਾ ਮੇਰਾ ਕੰਮ, ਖਲੜੀ ਤਨ ਲੁਹਾਇੰਦਾ। ਵਸੇਰਾ ਕਰਨਾ ਛੱਪਰੀ ਛੰਨ, ਮਹਲ ਅਟੱਲ ਨਾ ਕੋਈ ਸੋਭਾ ਪਾਇੰਦਾ। ਮੇਰੇ ਨਾਲੋ ਕਮਲੀ ਮੇਰੀ ਰੰਨ, ਜਿਹਨੂੰ ਔਰਤ ਲਾੜੀ ਕਰਕੇ ਜਗਤ ਸੁਣਾਇੰਦਾ। ਨਾ ਕੋਈ ਪੈਰੀ ਹੱਥੀ ਕੰਨ, ਜ਼ੇਵਰ ਜ਼ਰ ਨਾ ਕੋਈ ਵਖਾਇੰਦਾ। ਉਹ ਮੇਰਾ ਮੈਂ ਉਹਦਾ ਕਰਾਂ ਧੰਨ ਧੰਨ, ਦੋਹਾਂ ਦਾ ਧਨਾਡ ਪੁਰਖ ਅਕਾਲ ਇਕੋ ਨਜ਼ਰੀ ਆਇੰਦਾ। ਜੇ ਮੇਰੀ ਜਾਓ ਮੰਨ, ਮੈਂ ਸਚ ਸੱਚ ਸਚ ਸਮਝਾਇੰਦਾ। ਹੁਣ ਤੁਹਾਨੂੰ ਨਾਰੀ ਸਰੀਰ ਮਿਲਨਾ ਜ਼ਰੂਰੀ ਤਨ, ਲੋਕਮਾਤ ਜਨਮ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲਹਿਣਾ ਝੋਲੀ ਪਾਇੰਦਾ। ਚਾਰੇ ਕਹਿਣ ਚਮਿਆਰ ਕੀ ਰਿਹਾ ਦੱਸ, ਹੌਲੀ ਹੌਲੀ ਸੁਣਾਈਆ। ਚੌਥਾ ਕਹਿੰਦਾ ਸਭ ਕੁਛ ਇਸ ਦੇ ਵਸ, ਬੈਠਾ ਪਰਦਾ ਪਾਈਆ। ਵੇਖੋ
❋
❋
ਕਿਡਾ ਹਠ, ਭੁੱਖਾ ਹੋ ਕੇ ਝੱਟ ਲੰਘਾਈਆ। ਜਿਸ ਦੇ ਕੋਲ ਪੁਰਖ ਸਮਰਥ, ਮੰਗਣ ਵਾਸਤੇ ਝੋਲੀ ਅਜੇ ਨਾ ਡਾਹੀਆ। ਜਲਵਾ ਤੱਕ ਕੇ ਨੂਰੀ ਅੱਖ, ਅੱਖ ਨੇਤਰ ਨੈਣ ਮਿਲਾਈਆ। ਉਸ ਦੇ ਹੁਕਮੇ ਅੰਦਰ ਵਸ, ਸੋਹਣੀ ਖ਼ੁਸ਼ੀ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪਣੇ ਹੱਥ ਰਖਾਈਆ। ਚਾਰੇ ਕਹਿਣ ਕੁਛ ਲਈਏ ਮੰਗ, ਇਹਦੇ ਵਿਚ ਨੂਰ ਨਜ਼ਰੀ ਆਈਆ। ਪਹਿਲਾ ਕਹੇ ਉਹ ਵੇਖੋ ਜਿਸ ਵੇਲੇ ਪੌਦਾ ਗੰਢ, ਗੰਢਾਂ ਦੇਣ ਵਾਲਾ ਇਸ ਦਾ ਸੰਗ ਰਖਾਈਆ। ਦੂਜਾ ਕਹੇ ਜਿਸ ਪਾਣੀ ਨਾਲ ਪਾਵੇ ਠੰਡ, ਸੁੱਕਾ ਛਿੱਤਰ ਗਿਲਾ ਕਰਕੇ ਲੰਮਾਂ ਲਏ ਵਧਾਈਆ। ਤੀਜਾ ਕਹੇ ਪਹਿਲੋਂ ਆਪਣੀ ਨਾਲ ਹਥੌੜੀ ਉਤੋਂ ਸਾਫ ਕਰਕੇ ਗੰਦ, ਫਿਰ ਦੋਹਾਂ ਹੱਥਾਂ ਨਾਲ ਜੁੜਾਈਆ। ਚੌਥਾਂ ਕਹੇ ਆਰ ਕਿਸ ਤਰ੍ਹਾ ਆਰ ਪਾਰ ਰਹੀ ਲੰਘ, ਜ਼ੋਰ ਨਾਲ ਦਬਾਈਆ। ਉਸ ਵੇਲੇ ਮੈਨੂੰ ਆਵੇ ਇਕ ਅਨੰਦ, ਜਿਸ ਵੇਲੇ ਟੁੱਟੀ ਗੰਢ ਵਖਾਈਆ। ਉਨੇ ਚਿਰ ਨੂੰ ਬ੍ਰਾਹਮਣ ਉਠ ਕੇ ਆਇਆ ਕੋਲੋਂ ਕੰਧ, ਧੋਤੀ ਝਾੜ ਮੋਡੇ ਉਤੇ ਟਿਕਾਈਆ। ਚਮਿਆਰ ਏਹ ਕੀ ਕੀਤਾ ਪਖੰਡ, ਜਾਂਦੇ ਰਾਹੀਆਂ ਭਰਮ ਭੁਲਾਈਆ। ਜਿਹੜਾ ਕਸੀਰਾ ਦਿਤਾ ਉਹ ਕੰਨ ਨਾਲ ਲਿਆ ਟੰਗ, ਜੰਞੂ ਨਾਲ ਬੰਧਾਇੰਦਾ। ਚਲੋਂ ਮੁਕਾਈਏ ਆਪਣਾ ਪੰਧ, ਸਾਥੀਆਂ ਤਾਈਂ ਸਮਝਾਇੰਦਾ। ਉਨੇ ਚਿਰ ਨੂੰ ਰਵਦਾਸ ਨੂੰ ਆਈ ਖੰਘ, ਖੰਘ ਨਾਲ ਅੰਦਰੋਂ ਲਾਲ ਬਾਹਰ ਕਢਾਇੰਦਾ। ਹੌਲੀ ਜਿਹੀ ਫੜਕੇ ਛਿਤਰਾਂ ਵਾਲੀ ਕਿਲੀ ਨਾਲ ਦਏ ਟੰਗ, ਜਗਤ ਨੇਤਰ ਵੇਖ ਕੋਈ ਨਾ ਪਾਇੰਦਾ। ਚਾਰੇ ਕਹਾਰ ਵੇਖ ਹੋਏ ਦੰਗ, ਇਹ ਕੀ ਖੇਲ ਰਚਾਇੰਦਾ । ਅਸੀਂ ਸਮਝਿਆ ਇਹਦੇ ਕੋਲ ਭੁੱਖ ਨੰਗ, ਇਹ ਲਾਲਾਂ ਢੇਰ ਛਿਤਰਾਂ ਵਿਚ ਟਿਕਾਇੰਦਾ। ਜੇ ਸਾਨੂੰ ਇਕ ਇਕ ਦੇਵੇ ਵੰਡ, ਸਾਡਾ ਸੋਹਣਾ ਝੱਟ ਲੰਘਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵਣਹਾਰਾ ਵਰ, ਸਿਖਿਆ ਇਕ ਸਮਝਾਇੰਦਾ। ਰਵਦਾਸ ਵੇਖ ਅੰਦਰ ਖਾਹਿਸ਼, ਹੱਸ ਕੇ ਰਿਹਾ ਸੁਣਾਈਆ। ਇਹ ਕੰਗਨ ਕਿਸੇ ਹੱਟ ਬਜ਼ਾਰ ਨਾ ਕਰੇ ਤਲਾਸ਼, ਜ਼ਰਗਰ ਨਾ ਕੋਈ ਘੜਾਈਆ। ਜੌਹਰੀ ਰੱਖੇ ਕੋਈ ਨਾ ਪਾਸ, ਕੀਮਤ ਸਕੇ ਨਾ ਕੋਈ ਮੁਕਾਈਆ। ਇਕੋ ਰੱਖਿਓ ਆਸ, ਧੁਰ ਦੀ ਬਾਤ ਸੁਣਾਈਆ। ਕਿਰਪਾ ਕਰੇ ਪੁਰਖ ਅਬਿਨਾਸ਼, ਦੇਵੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਲੇਖੇ ਵਿਚ ਰਖਾਈਆ। ਚਾਰੇ ਬੋਲੇ ਹੋ ਇਕੱਠੇ, ਇਕ ਆਵਾਜ਼ ਸੁਣਾਈਆ। ਰਵਦਾਸ ਤੇਰੀ ਚਰਨੀ ਢੱਠੇ, ਮਾਣ ਮੋਹ ਮਿਟਾਈਆ। ਸਾਨੂੰ ਦੱਸ ਸਾਚੇ ਪਤੇ, ਪਤਿਪਰਮੇਸ਼ਵਰ ਦੇ ਵਖਾਈਆ। ਅਸੀਂ ਵੇਖੀਏ ਆਪਣੀ ਅੱਖੇ, ਆਖਰ ਤੇਰਾ ਸੰਗ ਨਿਭਾਈਆ। ਸਾਡੀ ਸਾਹਿਬ ਪਤ ਰੱਖੇ, ਜਿਸ ਹੱਥ ਵੱਡੀ ਵਡਿਆਈਆ। ਤੇਰੇ ਬਚਨ ਹੋਣੇ ਸੱਚੇ, ਨਾ ਕੋਈ ਮੇਟੇ ਮੇਟ ਮਿਟਾਈਆ। ਸਾਡੇ ਕਾਇਆ ਮਾਟੀ ਭਾਂਡੇ ਕੱਚੇ, ਥਿਰ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਰਵਦਾਸ ਕਹੇ ਸੁਣੋ ਕੰਨ ਲਾ, ਕਰਮਾਂ ਵਾਲਿਓ ਦਿਆਂ ਸਮਝਾਈਆ। ਮੇਰਾ ਸਾਹਿਬ ਬੇਪਰਵਾਹ, ਬੇਪਰਵਾਹ ਧਾਰ ਚਲਾਈਆ। ਸਭ ਦਾ ਲਹਿਣਾ ਦਏ ਮੁਕਾ, ਦੇਣਾ ਭੁੱਲ ਕਦੇ ਨਾ ਜਾਈਆ। ਜੋ ਇੱਟ ਕਰੀ ਦੁਆ, ਰਹਿਮਤ ਇਸ ਦੇ ਉਤੇ ਕਮਾਈਆ। ਜਿਸ ਨੇ ਇਹਨੂੰ ਲਿਆਂਦਾ ਉਠਾ, ਮੇਰਾ ਯਾਰ ਨਜ਼ਰੀ ਆਈਆ। ਪੰਜਾਂ ਨੂੰ ਦੇਵਾਂ ਇਕ ਸਲਾਹ, ਸਚ ਸਚ ਸਮਝਾਈਆ। ਓਸ ਮੇਰੀ ਨਾਰ ਵਲ ਲਿਆ ਧਿਆਨ ਲਗਾ, ਦੁੱਖ ਯਾਦ ਕਰਕੇ ਰਿਹਾ ਸਮਝਾਈਆ। ਤੁਸੀਂ
❋
❋
ਡੋਲੀ ਚੁਕਣੀ ਸਮਝੀ ਗਨਾਹ, ਨਾਰ ਬਣਨਾ ਖ਼ੁਸ਼ੀ ਵਖਾਈਆ। ਮੈਨੂੰ ਮੇਰਾ ਹੋ ਕੇ ਰਿਹਾ ਸੁਣਾ, ਮੇਰੀ ਆਵਾਜ਼ ਸੁਣੇ ਧੁਰਦਰਗਾਹੀਆ। ਅੰਤ ਔਣਾ ਪਊ ਵੇਸ ਵਟਾ, ਜਾਮਾ ਨਾਰੀ ਰੂਪ ਵਖਾਈਆ। ਉਸ ਵੇਲੇ ਮੈਂਂ ਤੁਹਾਡਾ ਜ਼ਰੂਰ ਬਣਾ ਗਵਾਹ, ਸ਼ਹਾਦਤ ਦੇਵਾਂ ਭੁਗਤਾਈਆ। ਮੇਰਾ ਪੁਰਖ ਅਕਾਲ ਤਰਸ ਲਏ ਕਮਾ, ਮਿਹਰ ਨਜ਼ਰ ਉਠਾਈਆ। ਤੁਹਾਡੇ ਉਪਰ ਪਰਦਾ ਦੇਵੇ ਪਾ, ਏਥੇ ਓਥੇ ਸਦਾ ਸਹਾਈਆ। ਮਰਨ ਤੋਂ ਪਹਿਲੋਂ ਲਏ ਬਚਾ, ਬੱਚਿਆਂ ਵਾਂਗ ਗੋਦ ਉਠਾਈਆ। ਹਰਿਸੰਗਤ ਦਏ ਸਮਝਾ, ਸਮਝ ਸਮਝ ਨਾਲ ਮਿਲਾਈਆ। ਬ੍ਰਾਹਮਣ ਫਿਰਦਾ ਤੁਰਦਾ ਓਥੇ ਜਾਏ ਆ, ਨੌ ਜਨਮ ਪੰਧ ਮੁਕਾਈਆ। ਰਵਦਾਸ ਹੱਥ ਫੜਕੇ ਕਲਮ ਛਾਹ, ਸੋਹਣੀ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਨਿਰਵੈਰ ਬਣ ਮਲਾਹ, ਬੇੜਾ ਸਭ ਦਾ ਇਕੱਠਾ ਪੂਰ ਤਰਾਈਆ। ਪੰਜ ਇਕੱਠੇ ਹੋ ਕੇ ਰਹੇ ਆਖ, ਆਖਰ ਵਾਰ ਸੁਣਾਈਆ । ਸਾਨੂੰ ਨਹੀਂ ਰਹਿਣਾ ਯਾਦ, ਸਾਡੀ ਸਮਝ ਨਾ ਕੋਈ ਵਡਿਆਈਆ। ਰਵਦਾਸ ਕਿਹਾ ਪ੍ਰਭ ਮੇਰਾ ਸੁਣਨ ਵਾਲਾ ਫਰਿਆਦ, ਸੁਤਿਆਂ ਲਏ ਜਗਾਈਆ । ਉਸ ਨੂੰ ਬੜੀ ਸੋਹਣੀ ਜਾਚ, ਜੋ ਮੈਨੂੰ ਜੁੱਤੀਆਂ ਗੰਢਣ ਲਾਈਆ। ਉਸ ਦੇ ਵਿਚ ਵੱਡਾ ਰਾਜ਼, ਜਿਸ ਦੀ ਸਾਰ ਕੋਇ ਨਾ ਪਾਈਆ। ਉਹ ਲੇਖਾ ਜਾਣੇ ਸਵਾਸ ਸਵਾਸ, ਜੁਗ ਚੌਕੜੀ ਭੁੱਲ ਕਦੇ ਨਾ ਜਾਈਆ। ਮਿਤਰੋ ਤੁਸੀਂ ਰੱਖਿਓ ਆਸ, ਛਿੱਤਰਾਂ ਵਿਚੋਂ ਮਿਲੀ ਵਡਿਆਈਆ। ਜੇ ਸਚ ਪੁੱਛੋਂ ਓਨ ਇਕ ਵਾਰ ਉਡਾਉਣੇ ਪਹਿਲੇ ਤਿੱਤਰਾਂ ਪਿਛੇ ਬਾਜ਼, ਸ਼ਾਹ ਸਵਾਰਾ ਰੂਪ ਵਟਾਈਆ। ਸੱਤਰਾਂ ਦੇ ਕੇ ਜਾਵੇ ਦਾਜ, ਸਰਸੇ ਉਤੇ ਮੋਹਰ ਲਗਾਈਆ। ਕਲਜੁਗ ਅੰਤਮ ਮਾਰ ਅਵਾਜ਼, ਸਾਰੇ ਲਏ ਉਠਾਈਆ। ਪੂਰਬ ਜਨਮ ਦੀ ਪੂਰੀ ਕਰਕੇ ਆਸ, ਆਸਾ ਤ੍ਰਿਸਨਾ ਦਏ ਮਿਟਾਈਆ। ਸਭ ਦੇ ਵਸੇ ਸਾਥ, ਵਿਛੜ ਕਦੇ ਨਾ ਜਾਈਆ। ਪੂਰਬ ਲੇਖਾ ਜਾਣੇ ਮਾਥ, ਮਸਤਕ ਲਹਿਣਾ ਰਿਹਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਇੱਟ ਲਿਆਉਣ ਵਾਲਾ ਜੋ ਰਵਦਾਸ ਯਾਰ, ਜਗਤ ਸੰਗੀ ਨਜ਼ਰੀ ਆਈਆ। ਥੋੜਾ ਘਰ ਕਰਨ ਨਾਲ ਪਿਆਰ, ਦਿਤੀ ਮਾਣ ਵਡਿਆਈਆ। ਜੋ ਡੋਲੀ ਵਾਲੇ ਕਹਾਰ, ਹੌਲੀ ਹੌਲੀ ਦਏ ਸਮਝਾਈਆ । ਪੰਜੇ ਸੁਣੋ ਇਕੋ ਵਾਰ, ਏਕਾ ਹੁਕਮ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵਣਹਾਰ ਵਡਿਆਈਆ। ਰਵਦਾਸ ਮਿੱਤਰ ਬੀਬੀ ਪਿਆਰੀ, ਪਿਆਰ ਨਾਲ ਸਮਝਾਈਆ। ਪਹਿਲਾ ਕਹਾਰ ਜੀਤਾਂ ਆਧਾਰੀ, ਅੰਤਰ ਵੇਖ ਵਖਾਈਆ। ਦੂਜਾ ਕਹਾਰ ਬੀਬੀ ਚਰਨ ਸਹਾਰੀ, ਚਰਨੋਦਕ ਮੁਖ ਚੁਆਈਆ, ਤੀਜਾ ਕਹਾਰ ਬਾਵੀ ਨਾਮ ਕਰਕੇ ਰਹੇ ਪੁਕਾਰੀ, ਰਸਨਾ ਜਿਹਵਾ ਸੁਣਾਈਆ। ਚੌਥਾ ਕਹਾਰ ਜਿਸ ਦੇ ਅੰਦਰ ਦਿਆਂ ਧਾਰੀ, ਸੁਲੱਖਣੀ ਰੂਪ ਵਟਾਈਆ। ਪੰਜਾਂ ਉਤੇ ਪ੍ਰਭ ਓਡਣ ਦੇ ਅਪਰ ਅਪਾਰੀ, ਪਿਛਲਾ ਲੇਖ ਚੁਕਾਈਆ। ਰਵਦਾਸ ਨੂੰ ਨਾਲ ਲੈ ਕੇ ਖਰੀਦ ਲਿਆਇਆ ਬਣ ਵਪਾਰੀ, ਸਮਝ ਕਿਸੇ ਨਾ ਆਈਆ। ਕਰਨਹਾਰਾ ਸਚ ਵਿਹਾਰੀ, ਆਪਣੀ ਬਿਧ ਆਪਣੇ ਹੱਥ ਰਖਾਈਆ । ਜਗਤ ਜਹਾਨ ਤੋੜ ਯਾਰੀ, ਭਗਤਾਂ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ । ਰਵਦਾਸ ਨੂੰ ਚੇਤਾ ਆਇਆ ਮੇਰੀ ਰੋਟੀ ਸੁੱਕੀ, ਅੱਜੇ ਨਾ ਕਿਸੇ ਵਰਤਾਈਆ। ਖਾਂਦਿਆ ਖਾਂਦਿਆ ਖਾਂਦਿਆ ਕਿਸੇ ਕੋਲੋਂ ਨਾ ਮੁੱਕੀ, ਆਪਣੇ ਭੰਡਾਰੇ ਬੈਠੀ ਭਰਾਈਆ। ਉਸ ਦਾ ਆਟਾ ਗੁੱਧਾ ਪ੍ਰੇਮ ਨਾਲ ਦੇ ਕੇ ਮੁੱਕੀ, ਪਾਣੀ
❋
❋
ਜਲ ਹੱਥਾਂ ਨਾਲ ਤੁਣਕਾਈਆ। ਸੇਵਾ ਕਰੀ ਨਾਲ ਸ਼ੌਕੀ, ਅੰਦਰੇ ਅੰਦਰ ਧਿਆਨ ਲਗਾਈਆ। ਵਸਤ ਸਾਰੀ ਸਾਂਭ ਸੂਤ ਸਾਫ ਕੀਤੀ ਚੌਕੀ, ਚੌਂਕਾ ਚੌਕੇ ਨਾਲ ਪਵਿਤ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਪਿਛਲੇ ਲਹਿਣੇ ਰਿਹਾ ਮੁਕਾਈਆ। ਰਵਦਾਸ ਕਹੇ ਮੇਰੇ ਸੱਚੇ ਰੱਬ, ਆਦਿ ਜੁਗਾਦਿ ਤੇਰੀ ਵਡਿਆਈਆ। ਕੀ ਤੈਨੂੰ ਖਾਣ ਪੀਣ ਦਾ ਹੋ ਗਿਆ ਲਬ, ਮੇਰਾ ਵੇਲਾ ਗਿਆ ਭੁਲਾਈਆ। ਮੈਂ ਸੁੱਕੇ ਟੁੱਕੜੇ ਜੋ ਆਇਆ ਛੱਡ, ਸਾਭ ਸੂਤ ਕੇ ਤੇਰੀ ਝੋਲੀ ਪਾਈਆ। ਏਸੇ ਕਰਕੇ ਇਕ ਦਿਨ ਪਹਿਲੋਂ ਤੇਰੇ ਨੰਗੇ ਦੇਖੇ ਹੱਡ, ਵਾਂਗ ਗ਼ਰੀਬਾਂ ਨਜ਼ਰੀ ਆਈਆ। ਅੱਗੇ ਮੇਰੇ ਨਾਲੋਂ ਰਿਹਾ ਅੱਡ, ਹੁਣ ਸੋਹਣਾ ਜੋੜ ਵਖਾਈਆ। ਆਪਣੇ ਸੱਜਣ ਰਿਹੋਂ ਕੱਢ, ਗੁਰਮੁਖ ਰੂਪ ਵਖਾਈਆ। ਇਕ ਮੰਗਾ ਤੈਥੋਂ ਮੰਗ, ਸੋਹਣਾ ਵਕਤ ਸੁਹਾਈਆ। ਹੁਣ ਕੱਟ ਦੇ ਭੁੱਖ ਨੰਗ, ਦੁਖੀਆਂ ਦਰਦ ਵੰਡਾਈਆ। ਤੈਨੂੰ ਕਿਹੜਾ ਨਹੀਂ ਆਉਂਦਾ ਢੰਗ, ਕਿਹੜਾ ਦੇਵੇ ਜਾਚ ਸਿਖਾਈਆ। ਮਿਹਰ ਨਜ਼ਰ ਕਰੇਂ ਤੇ ਚਾੜ੍ਹੇਂ ਰੰਗ, ਰੰਗ ਰੰਗੀਲਾ ਸੱਚਾ ਮਾਹੀਆ। ਤੇਰੇ ਚਰਨਾਂ ਥੱਲੇ ਵਗਦੀ ਦਿਸੇ ਗੰਗ, ਗਹਿਰ ਗੰਭੀਰ ਮੇਰੇ ਗੁਸਾਈਆ। ਮੇਰਾ ਲਾ ਸਚ ਤੰਦ, ਪਾਣਾ ਗੰਡਣਵਾਲਾ ਰਿਹਾ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇ ਸੱਚਾ ਵਰ, ਸਾਹਿਬ ਤੇਰੀ ਸਰਨਾਈਆ। ਸਾਹਿਬ ਮੇਰੇ ਤੈਨੂੰ ਬੜਾ ਚਾਹੀਦਾ ਸੁਖ, ਸੁਖਆਸਣ ਸੋਭਾ ਪਾਈਆ। ਮੈਂ ਤੇਰੇ ਪਿਛੇ ਕੱਟ ਰਿਹਾ ਭੁੱਖ, ਭੁੱਖ ਵਿਚ ਖ਼ੁਸ਼ੀ ਮਨਾਈਆ। ਸਾਡੀ ਵਾਰੀ ਹੋ ਗਿਉਂ ਚੁੱਪ, ਮੁਖ ਬੋਲ ਨਾ ਕੋਈ ਅਲਾਈਆ। ਅਸੀਂ ਤੈਨੂੰ ਰਹੇ ਪੁਛ, ਦੇ ਜਵਾਬ ਸਚ ਗੁਸਾਈਂਆ। ਕੀ ਤੇਰੇ ਕੋਲ ਨਹੀਂ ਕੁਛ, ਜੇ ਹੈ ਫਿਰ ਬੈਠਾ ਕਿਉਂ ਛੁਪਾਈਆ। ਅੱਜ ਅਸੀਂ ਤੇਰੇ ਨਾਲ ਜਾਣਾ ਰੁੱਸ, ਲੈਣਾ ਮੁਖ ਭਵਾਈਆ। ਰਾਤ ਸਾਰੀ ਤੇਰੇ ਵੰਡੇ ਦੇਣੀ ਭੁੱਖ, ਥਾਲੀ ਪਰੋਸ ਨਾ ਅੱਗੇ ਟਿਕਾਈਆ। ਤੇਰੇ ਲੱਗਣ ਨਹੀਂ ਦੇਣਾ ਕੁਛ ਮੁਖ, ਭੋਗ ਲਾ ਨਾ ਖ਼ੁਸ਼ੀ ਮੰਨਾਈਆ। ਤੇਰੇ ਵਿਛੋੜੇ ਅੰਦਰ ਗਏ ਸੁੱਕ, ਤੈਨੂੰ ਤਰਸ ਕਦੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਦੇ ਇਕ ਵਰ, ਮਿਹਰਵਾਨ ਤੇਰੀ ਸਰਨਾਈਆ। ਭਗਵਾਨ ਕਹੇ ਰਵਦਾਸ ਤੇਰਾ ਤੀਰ, ਨਿਰਾਲਾ ਨਜ਼ਰੀ ਆਈਆ। ਖਾਣ ਪੀਣ ਨਾ ਕੋਇ ਸੀਰ, ਮੁਖ ਵਸਤ ਨਾ ਕੋਇ ਟਿਕਾਈਆ। ਰਾਤੀਂ ਸੁਤਿਆਂ ਕੱਟਾਂ ਭੀੜ, ਦੁਖੀਆਂ ਪੀੜ ਆਪਣੀ ਝੋਲੀ ਪਾਈਆ। ਨਾ ਕੋਈ ਬ੍ਰਾਹਮਣ ਖਾਵੇ ਖੰਡ ਖੀਰ, ਭੋਜਨ ਭਾ ਨਾ ਕਿਸੇ ਵਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਸਾਢੇ ਦਸ ਦੇਵੇ ਰਸ ਹੋ ਕੇ ਵਸ ਸਭ ਕਿਛ ਦਏ ਸਮਝਾਈਆ। ਬ੍ਰਾਹਮਣ ਫੜਕੇ ਡਗੋਰ ਹੱਥ ਰਖਾਈਆ। ਉਤੋਂ ਬੋਦੀ ਹਿਲੇ ਚੋਟੀ, ਸੋਹਣੀ ਟਿੰਡ ਬਣਾਈਆ। ਨਾਲ ਤ੍ਰਿਸਨਾ ਹੋਵੇ ਖੋਟੀ, ਜਿਸ ਉਤੇ ਭਾਰ ਲਦਾਈਆ। ਮਮਤਾ ਹੋਵੇ ਬਹੁਤੀ, ਮਾਇਆ ਸੰਗ ਵਖਾਈਆ। ਏਥੇ ਔਦਿਆਂ ਰਾਤ ਨੂੰ ਮਿਲੇ ਕੋਈ ਨਾ ਰੋਟੀ, ਭੁੱਖਿਆਂ ਰੈਣ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭਨਾ ਦੇਵੇ ਮਾਣ ਵਡਿਆਈਆ। ਬ੍ਰਾਹਮਣ ਕਹੇ ਸਾਡਾ ਕੀ ਗੁਨਾਹ, ਸਚ ਦੇ ਸਮਝਾਈਆ। ਸਾਰੇ ਤੇਰੀ ਸੇਵਾ ਰਹੇ ਕਮਾ, ਦਿਵਸ ਰੈਣ ਭੱਜਣ ਵਾਹੋ ਦਾਹੀਆ। ਬੱਚਿਆਂ ਉਤੇ ਤਰਸ ਰਖਾ, ਤੇਰੇ ਹੱਥ ਵਡਿਆਈਆ। ਜਿਨ੍ਹਾਂ ਮੀਹ ਅੰਧੇਰੇ ਬਾਰਸ਼ ਸਰਦੀ ਵਿਚ ਹੱਥ ਪੈਰ ਲਏ ਗਲਾ, ਦਿਵਸ ਰੈਣ ਇਕੋ ਰੰਗ ਨਜ਼ਰੀ ਆਈਆ। ਮੈਨੂੰ ਖੂਬ ਰਹੇ ਖਵਾ ਪਿਆ,
❋
❋
ਘਰ ਘਰ ਵਰਜਨ ਵੱਡੇ ਛੋਟੇ ਆਖਣ ਚਾਈਂ ਚਾਈਂਆ । ਸਾਰਾ ਦਿਨ ਦੁੱਧ ਰਹੇ ਪਿਆ, ਮਠਿਆਈਆ ਨਾਲ ਖਵਾਈਆ। ਮੈਂ ਖਾਣ ਪੀਣ ਲਈ ਇਨ੍ਹਾਂ ਦਾ ਬਣਾਂ ਗਵਾਹ, ਸ਼ਹਾਦਤ ਆਪਣੀ ਨਾਲ ਭੁਗਤਾਈਆ। ਰਵਦਾਸ ਨੂੰ ਲਵਾਂ ਮਨਾ, ਜੇ ਮੇਰਾ ਸੰਗ ਰਖਾਈਆ। ਕਹਿਵਾਂ ਯਾਰ ਕਿਉਂ ਭੁੱਖਿਆਂ ਰਿਹਾਂ ਮਰਵਾ, ਖਾਂਦਿਆਂ ਪੀਦਿਆਂ ਗਾਈਏ ਚਾਈਂ ਚਾਈਂਆ। ਰਵਦਾਸ ਅੱਗੋ ਦਏ ਸੁਣਾ, ਇਕੋ ਬੋਲ ਅਲਾਈਆ। ਜਿਵੇਂ ਮੰਨਦਾ ਉਸੇ ਤਰਾਂ ਲਵੋ ਮਨਾ, ਭੁੱਖੇ ਰਹਿ ਕੇ ਏਹਦਾ ਘਟ ਕੁਛ ਨਾ ਜਾਈਆ। ਤੁਸੀਂ ਜੇ ਕੁਛ ਖਾਣਾ ਤਾਂ ਲਵੋ ਖਾ, ਆਪਣਾ ਪੇਟ ਭਰਾਈਆ। ਮੈਂ ਢਾਈ ਟੁੱਕੜੇ ਸੁੱਕੇ ਅੱਗੇ ਦੇਣੇ ਟਿਕਾ, ਜੋ ਚਮੜੇ ਵਿਚ ਛੁਪਾਈਆ। ਇਕੋ ਘੁੱਟ ਪਾਣੀ ਦੇਣਾ ਪਿਆ, ਆਪਣੀ ਸੇਵ ਲਗਾਈਆ। ਜੇ ਭੁੱਖਾ ਰਹਿ ਕੇ ਮਰਦਾ ਦਿਸੇ ਖ਼ੁਦਾ, ਇਹੋ ਜਿਹੇ ਖ਼ੁਦਾ ਦੀ ਲੋੜ ਰਹੇ ਨਾ ਰਾਈਆ। ਅਸੀਂ ਹੋਣ ਨਹੀਂ ਦੇਣਾ ਜੁਦਾ, ਸਗਲਾ ਸੰਗ ਨਿਭਾਈਆ। ਰਲ ਮਿਲ ਅੱਜ ਸਾਰੇ ਮਤਾ ਲਈਏ ਪੱਕਾ, ਸਲਾਹ ਇਕ ਰਖਾਈਆ। ਨਾ ਮੰਨੇ ਤਾ ਵੀ ਲਈਏ ਮਨਾ, ਮਨਸਾ ਆਪਣੀ ਨਾਲ ਰਲਾਈਆ। ਸਾਢੇ ਦਸ ਅੰਦਰ ਵੜ ਕੇ ਲਈਏ ਸੁਣਾ, ਸੋਹਣਾ ਨਾਦ ਵਜਾਈਆ। ਇਕ ਅਦਾ ਏਹਦੀ ਝੋਲੀ ਪਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਹਰਿ, ਦੇਵਣਹਾਰ ਸਰਬ ਵਡਿਆਈਆ। ਹਰਿਸੰਗਤ ਮੰਗਵੀਂ ਦਿਓ ਇਕ ਰਾਤ, ਮਾਂਗਤ ਹੋ ਕੇ ਝੋਲੀ ਡਾਹੀਆ। ਜਿਸ ਵਿਚ ਮੇਰੀ ਤੁਹਾਡੇ ਅੰਦਰ ਵੜੇ ਜਾਤ, ਜਾਹਰ ਰੂਪ ਵਖਾਈਆ। ਅੱਗੇ ਖ਼ੁਸ਼ੀਆਂ ਵਾਲੀ ਆਏ ਪਰਭਾਤ, ਸੋਹਣਾ ਰੰਗ ਵਟਾਈਆ। ਨੈਣ ਨੇਤਰ ਲਵਾਂ ਝਾਕ, ਧੁਰ ਦੀ ਅੱਖ ਖੁਲ੍ਹਾਈਆ। ਰਵਦਾਸ ਦਾ ਪੂਰਾ ਕਰਕੇ ਵਾਕ, ਭੁੱਖਿਆਂ ਰਹਿ ਕੇ ਝੱਟ ਲੰਘਾਈਆ। ਮੇਰਾ ਤੁਟ ਨਾ ਜਾਵੇ ਸਾਕ, ਮੇਰਾ ਸੱਜਣ ਨਾ ਮੁਖ ਭਵਾਈਆ। ਮੁੱਢ ਕੰਮ ਨਾ ਆਵੇ ਬਿਨ ਡਾਲ ਪਾਤ, ਬਿਨ ਸ਼ਾਖ ਨਾ ਕਦੇ ਲਹਿਰਾਈਆ। ਜੇ ਕੋਈ ਪਰਸੋਂ ਦੀ ਰਿਦੀ ਰਹਿ ਗਈ ਭਾਤ, ਉਹ ਖ਼ੁਸ਼ੀਆਂ ਨਾਲ ਝੋਲੀ ਪਾਈਆ। ਇਹ ਵੱਖਰੀ ਸਭ ਤੋਂ ਬਾਤ, ਸ਼ਬਦਾਂ ਵਿਚੋਂ ਸ਼ਬਦੀ ਰੂਪ ਵਟਾਈਆ। ਅੱਜੇ ਕੁਛ ਹੋਰਨਾ ਦੀ ਰਹਿੰਦੀ ਆਸ, ਜਿਹੜੇ ਬੈਠੇ ਰਾਹ ਤਕਾਈਆ। ਅੱਧੀ ਰਾਤ ਤੱਕ ਸੁਣੋ ਓਨ੍ਹਾਂ ਦੀ ਬਾਤ, ਆਪਣਾ ਧਿਆਨ ਲਗਾਈਆ। ਤੁਹਾਡੀ ਸਾਰਿਆਂ ਦੀ ਕੱਠੀ ਕਰਾਂ ਇਕੋ ਵਾਰ ਯਾਦ, ਯਾਦਾਸ਼ਤ ਇਕ ਬਣਾਈਆ। ਸੋਹਣੀ ਸੁਚੱਜੀ ਸੁਣਾਊਂ ਆਵਾਜ਼, ਧੁਰ ਦਾ ਰਾਗ ਪਰਗਟਾਈਆ। ਫਿਰ ਜਰੂਰ ਕਹੋਗੇ ਸਾਡਾ ਇਹ ਬਾਪ, ਪਿਤਾ ਪੁਰਖ ਅਕਾਲ ਬੇਪਰਵਾਹੀਆ। ਇਸ ਨੂੰ ਛੱਡ ਕੇ ਕਿਹੜਾ ਕਰੀਏ ਜਾਪ, ਮੰਗਣ ਕਿਸ ਘਰ ਜਾਈਆ। ਜੋ ਕੁਛ ਕਹੇ ਸੋ ਆਪੇ ਆਪ, ਆਪ ਆਪਣੇ ਵਿਚ ਸਮਾਈਆ। ਜੇ ਕੋਈ ਇਹਦੀ ਵਸਤ ਲੱਭੇ ਉਹ ਗੁਰਮੁਖਾਂ ਦੀ ਰਾਖ, ਜਿਹੜੀ ਸਾਹਿਬ ਭੇਟ ਚੜ੍ਹਾਈਆ। ਵੱਡੀ ਤੇ ਅਨਮੁਲੀ ਦਾਤ, ਛੋਟੇ ਬੱਚਿਆਂ ਨਾਲ ਰਲਾਈਆ। ਇਕੀਆਂ ਵਡਿਆਈ ਨਾਲ ਕਰੇ ਸਾਥ, ਜੋੜੀ ਜੁੜਦਿਆਂ ਨਾਲ ਜੁੜਾਈਆ। ਹੌਲੀ ਹੌਲੀ ਮੰਜ਼ਲ ਪੰਧ ਮੁਕਾ ਕੇ ਵਾਟ, ਦਰ ਦਰਵਾਜ਼ਾ ਖੋਲ੍ਹੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਸਚ ਕਰਨੀ ਕਾਰ ਕਮਾਈਆ।
❋
❋