੨੫ ਮਾਘ ੨੦੨੦ ਬਿਕ੍ਰਮੀ ਬੀਬੀ ਸਲਖਣੀ ਦੇ ਘਰ ਅਲੱੜਪਿੰਡੀ ਜ਼ਿਲਾ ਗੁਰਦਾਸਪੁਰ
ਡੋਲੇ ਵਾਲੀ ਬਹੂ ਕਰ ਗਈ ਵਿਹਾਰ, ਅੰਦਰੇ ਅੰਦਰ ਪ੍ਰੇਮ ਵਧਾਈਆ। ਸੱਜੀ ਬਾਂਹ ਨਾਲੋਂ ਕਲੀਰਾ ਦਿਤਾ ਉਤਾਰ, ਰਵਦਾਸ ਵਲ ਧਿਆਨ ਲਗਾਈਆ। ਸੰਗਦੀ ਸੰਗਦੀ ਕਰਕੇ ਨਿਮਸਕਾਰ, ਭੇਟਾ ਦਿਤਾ ਚੜ੍ਹਾਈਆ। ਮੇਰੀ ਸੁਣ ਪੁਕਾਰ, ਪੁਕਾਰ ਸੁਣ ਸੱਚੇ ਮਾਹੀਆ। ਰਵਦਾਸ ਉਸੇ ਵੇਲੇ ਲਿਆ ਉਠਾਲ, ਆਪਣਾ ਹੱਥ ਲਗਾਈਆ। ਕਿਲੀ ਨਾਲ ਟੰਗਿਆ ਆਣ, ਉਪਰੋਂ ਨੀਚੇ ਨੂੰ ਲਟਕਾਈਆ। ਆਪ ਫੜ
❋
❋
ਕੇ ਆਪਣੀ ਆਰ, ਪਾਣਾ ਗੰਢਣ ਲੱਗਾ ਚਾਈਂ ਚਾਈਂਆ। ਉਧਰੋਂ ਬ੍ਰਾਹਮਣ ਧੋਤੀ ਬੋਦੀ ਆ ਸਵਾਰ, ਗੱਲਾਂ ਰਿਹਾ ਜਣਾਈਆ। ਹੁਣ ਚਲੀਏ ਗੰਗਾ ਦਵਾਰ, ਮਈਆ ਦਰਸ਼ਨ ਪਾਈਆ। ਚਮਿਆਰ ਪੁੱਛੇ ਕਰ ਪਿਆਰ, ਕੀ ਕੁਛ ਭੇਟ ਚੜ੍ਹਾਈਆ । ਬ੍ਰਾਹਮਣ ਗਠੜੀ ਖੋਲ੍ਹ ਦਿਤਾ ਵਖਾਲ, ਅੱਡੋ ਅੱਡੀ ਗੰਢਾਂ ਦਿਆਂ ਜਣਾਈਆ। ਵੇਖ ਮੇਰੇ ਜਜਮਾਨਾਂ ਦਿਤਾ ਦਾਨ, ਜਿਹੜਾ ਗੰਗਾ ਮਾਤਾ ਗੰਗਾ ਵਿਚ ਸੁਟਾਈਆ। ਰਵਦਾਸ ਕਿਹਾ ਮੈਂ ਹੋਵਾਂ ਆਪ ਹੈਰਾਨ, ਹੌਲੀ ਜਿਹੀ ਜਣਾਈਆ। ਜੇ ਘਰ ਹੋਵੇ ਪਿਛੇ ਪੀਣ ਖਾਣ, ਮੈਂ ਭੀ ਦੇਖਾਂ ਚਾਈਂ ਚਾਈਂਆ। ਬ੍ਰਾਹਮਣ ਕਿਹਾ ਵਾਹ ਤੂੰ ਭੀ ਬਣ ਮੇਰਾ ਜਜਮਾਨ, ਕੁਛ ਮੇਰੀ ਝੋਲੀ ਪਾਈਆ। ਮੈਂ ਗੰਗਾ ਦੇਵਾਂ ਦਾਨ, ਤੇਰਾ ਨਾਉਂ ਕਹਿ ਕੇ ਵਿਚ ਸੁਟਾਈਆ। ਰਵਦਾਸ ਕਲੀਰੇ ਵਲ ਮਾਰਿਆ ਧਿਆਨ, ਵਿਚੋਂ ਨੋਜਵਾਨ ਜੋਬਨ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਹਣੀ ਬਣਤ ਬਣਾਈਆ । ਰਵਦਾਸ ਵੇਖ ਅੱਖ, ਮੌਲੀ ਤੰਦ ਰਿਹਾ ਕੁਰਲਾਈਆ। ਸਭ ਤੋਂ ਪਹਿਲੋਂ ਮੇਰਾ ਹੱਕ, ਸਚ ਦੇ ਵਡਿਆਈਆ। ਬੱਧਾ ਕਸੀਰਾ ਕਹੇ ਮੈਂ ਲੰਮਕਦਾ ਗਿਆ ਥੱਕ, ਮੇਰਾ ਭਾਰ ਨਾ ਕੋਇ ਵੰਡਾਈਆ। ਮੇਰੀ ਕੀਮਤ ਪੈਣੀ ਨਹੀਂ ਕਿਸੇ ਹੱਟ, ਉਤੋਂ ਮੇਰਾ ਸਿਰ ਦਿਤਾ ਕਟਾਈਆ। ਇਸ ਬੰਦਸ਼ ਵਿਚੋਂ ਕਰ ਵੱਖ, ਰਵਦਾਸ ਤੇਰੀ ਸਰਨਾਈਆ। ਮੈਂ ਦੁੱਖਾਂ ਭਰਿਆ ਰਿਹਾ ਦੱਸ, ਦੁਖੀਆਂ ਦਰਦ ਲੈ ਵੰਡਾਈਆ। ਚਮਿਆਰ ਹੱਥ ਉਠਾਇਆ ਝੱਟ, ਤਿਖੀ ਰੰਬੀ ਨਾਲ ਮਿਲਾਈਆ। ਇਕੋ ਝੱਟਕੇ ਨਾਲ ਕੱਟ, ਆਪਣੀ ਤਲੀ ਟਿਕਾਈਆ। ਖ਼ੁਸ਼ੀਆਂ ਨਾਲ ਪਿਆ ਹੱਸ, ਬੁਲ੍ਹਾਂ ਮੁਸਕਰਾਈਆ । ਬ੍ਰਾਹਮਣ ਅੱਗੇ ਆ ਕੇ ਵੇਖ ਤੈਨੂੰ ਦੇਵਾਂ ਦੱਸ, ਸਚ ਸੱਚ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਹਣਾ ਖੇਲ ਰਚਾਈਆ। ਕਸੀਰਾ ਕਹੇ ਇਹ ਝੂਠਾ ਬ੍ਰਾਹਮਣ, ਬ੍ਰਹਮ ਰੂਪ ਨਜ਼ਰ ਨਾ ਆਈਆ। ਰਵਦਾਸ ਕਹੇ ਮੈਂ ਬਣ ਕੇ ਜਾਮਣ, ਤੈਨੂੰ ਹੱਥ ਫੜਾਈਆ। ਬ੍ਰਾਹਮਣ ਕਹੇ ਮੈਂ ਬਿਨ ਪੈਸਿਉਂ ਟਕਿਉਂ ਕਦੇ ਨਹੀਂ ਜਪਿਆਂ ਰਾਮ ਰਾਮਣ, ਕੌਡੀਆਂ ਪਿਛੇ ਆਪਣਾ ਨਾ ਵਕਤ ਗਵਾਈਆ। ਰਵਦਾਸ ਧੋਤੀ ਦਾ ਫੜ ਕੇ ਦਾਮਣ, ਹਲੂਣੇ ਨਾਲ ਹਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਮਾਣ ਵਡਿਆਈਆ । ਬ੍ਰਾਹਮਣ ਕਹੇ ਉਹ ਚਮਿਆਰਾ ਕੋਡੀ, ਮੇਰੇ ਕੰਮ ਕਿਸੇ ਨਾ ਆਈਆ। ਨਾ ਤੂੰ ਮੇਰੇ ਹੱਥ ਲਾਇਆ ਗੋਡੀ, ਨਾ ਮਾਣ ਤਾਣ ਰਖਾਈਆ। ਨਾ ਤੂੰ ਮੇਰੀ ਉਤੋਂ ਹਿਲਦੀ ਵੇਖੀ ਬੋਦੀ, ਜੋ ਇਸ਼ਾਰਿਆਂ ਨਾਲ ਸਮਝਾਈਆ। ਤੈਨੂੰ ਅੱਜੇ ਨਾ ਆਈ ਸੋਝੀ, ਕੀ ਬ੍ਰਾਹਮਣ ਭੇਟ ਚੜ੍ਹਾਈਆ । ਬਣ ਕੇ ਦਲਿੱਦਰੀ ਰੋਗੀ, ਭੁੱਖਿਆ ਭੁੱਖ ਮੇਰੀ ਝੋਲੀ ਪਾਈਆ। ਮੈਨੂੰ ਮੱਥਾ ਟੇਕਣ ਲੋਕੀ, ਗਠੜੀਆਂ ਭਾਰ ਬੰਧਾਈਆ। ਤੂੰ ਕਿਥੋਂ ਰੱਖੀ ਮੇਰੇ ਜੋਗੀ ਕੌਡੀ, ਕੋਹੜਿਆ ਤੈਨੂੰ ਦੇਂਦਿਆ ਸ਼ਰਮ ਨਾ ਆਈਆ। ਰਵਦਾਸ ਕਹੇ ਮੇਰੀ ਮਈਆ ਦੀ ਇਹੋ ਲੈ ਜਾ ਗੋਦੀ, ਨਿਉਂ ਕੇ ਵਾਸਤਾ ਪਾਈਆ। ਜੇ ਤੈਨੂੰ ਦਿਸੇ ਖੋਟੀ, ਵਾਪਸ ਦੇਣੀ ਫੜਾਈਆ। ਜੇ ਗੰਗਾ ਮਾਤਾ ਕਹੇ ਮੇਰੇ ਘਰ ਦਾ ਸੁੱਚਾ ਮੋਤੀ, ਮਾਣਕ ਰੂਪ ਨਜ਼ਰੀ ਆਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਚਰਜ ਖੇਲ ਰਚਾਈਆ। ਬ੍ਰਾਹਮਣ ਫੜ ਹੱਥ ਕਸੀਰਾ, ਮੱਥੇ ਤਿਉੜੀ ਪਾਈਆ । ਨਾ ਕੋਈ ਮਿਲਖ ਦਿਤੀ ਜਾਗੀਰਾ, ਨਾ ਕੋਈ ਝੋਲੀ ਦਿਤੀ ਭਰਾਈਆ। ਐਂ ਦਿਸੇ ਜਿਵੇਂਂ ਇਹਦੀ ਗੰਗਾ ਮਾਂ ਅੱਗੇ ਡਾਹ ਕੇ ਬੈਠੀ ਪੀੜ੍ਹਾ, ਸੋਹਣਾ ਸੁਭਰ ਸਾਲੂ ਸੀਸ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ
❋
❋
ਕਰ, ਅਚਰਜ ਖੇਲ ਰਚਾਈਆ। ਬ੍ਰਾਹਮਣ ਕਹੇ ਮੇਰੀ ਜੁੱਤੀ ਦੇ ਦੇ ਜੋ ਦਿਤੀ ਗੰਢ, ਮੈਂ ਚਰਨ ਦੇਵਾਂ ਟਿਕਾਈਆ। ਜੋੜਾ ਦੇ ਕੇ ਰਵਦਾਸ ਟਕਾ ਲਿਆ ਮੰਗ, ਅੱਗੇ ਆਪਣਾ ਹੱਥ ਡਾਹੀਆ। ਬ੍ਰਾਹਮਣ ਪਾਸਾ ਵੱਟ ਕੇ ਰਿਹਾ ਖੰਘ, ਵੇਖੋ ਕੀ ਕਰੇ ਸੁਦਾਈਆ। ਇਹਨੂੰ ਪਤਾ ਨਹੀਂ ਬ੍ਰਾਹਮਣ ਹੁੰਦਾ ਬਖ਼ਸ਼ੰਦ, ਬਖ਼ਸ਼ਿਸ਼ ਝੋਲੀ ਪਾਈਆ। ਨਾ ਕੁਛ ਖਵਾਇਆ ਪਿਆਇਆ ਨਾ ਘਸਾਈ ਦਿਤੀ ਦੰਦ, ਦੱਛਨਾ ਹੋਰ ਨਾ ਨਾਲ ਰਲਾਈਆ। ਮੈਨੂੰ ਕਿਵੇਂ ਪਵੇ ਠੰਡ, ਮੇਰਾ ਅੰਦਰ ਮਾਰੇ ਧਾਈਆ। ਕੀ ਹੋਇਆ ਜੇ ਮੇਰੀ ਜੁੱਤੀ ਦਿਤੀ ਗੰਢ, ਹੋਰ ਕੁਛ ਭੇਟ ਨਾ ਦਿਤਾ ਚੜ੍ਹਾਈਆ। ਮੈਂ ਤੇਰੇ ਤੇ ਖ਼ੁਸ਼ ਨਹੀਂ ਅਨੰਦ, ਐਵੇਂ ਬਹਿ ਕੀ ਵਕਤ ਲੰਘਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ। ਬ੍ਰਾਹਮਣ ਉਠ ਕੇ ਹੋ ਤਿਆਰ, ਆਪਣੀ ਲਈ ਅੰਗੜਾਈਆ। ਇਸ਼ਾਰੇ ਨਾਲ ਕਹੇ ਆਉ ਕਹਾਰ, ਯਾਰ ਚਲੀਏ ਚਾਈਂ ਚਾਈਂਆ। ਤੁਹਾਨੂੰ ਜਜਮਾਨਾਂ ਘਰੋਂ ਦੇਵਾਂ ਖਵਾਲ, ਖੀਰ ਕੜਾਹ ਮਿਲਾਈਆ। ਨਾਲੇ ਮੈਨੂੰ ਖੋਲ੍ਹ ਕੇ ਦੱਸੋ ਆਪਣੇ ਰੁਮਾਲ, ਕੀ ਕੁਛ ਇਨਾਂ ਵਿਚ ਬੰਦ ਕਰਾਈਆ। ਇਕ ਕਹੇ ਮੇਰੇ ਕੋਲ ਰੁਪੀਏ ਚਾਰ, ਸੋਹਣੀ ਗੰਢ ਰਖਾਈਆ। ਦੂਜਾ ਕਹੇ ਮੇਰੇ ਕੋਲ ਢਾਈ ਢਾਈਆਂ ਦਾ ਕੀਤਾ ਉਧਾਰ, ਦੋਵੇਂ ਜੁੜ ਕੇ ਪੰਜ ਰਕਮ ਜਣਾਈਆ। ਤੀਜਾ ਕਹੇ ਮੈਂ ਸੱਤ ਰੁਪੀਏ ਘਰੋਂ ਲੈ ਕੇ ਆਇਆ ਬਾਹਰ, ਆਪਣੀ ਗੰਢ ਰਖਾਈਆ। ਚੌਥਾ ਕਹੇ ਮੇਰੇ ਕੋਲ ਇਕ ਚਵੰਨੀ ਜਿਹੜੀ ਰੱਖੀ ਸੰਭਾਲ, ਖੋਟੀ ਖਰੀ ਸਮਝ ਨਾ ਪਾਈਆ। ਬ੍ਰਾਹਮਣ ਕਹੇ ਜਾ ਸ਼ੋਹਦੇ ਕੰਗਾਲ, ਤੇਰੀ ਗੱਲ ਮੋਹੇ ਨਾ ਭਾਈਆ। ਇਨ੍ਹਾਂ ਦੇ ਚੰਗੇ ਲੱਗਣ ਰੁਮਾਲ, ਜਿਨ੍ਹਾਂ ਮਾਇਆ ਨਾਲ ਰਖਾਈਆ। ਉਹ ਵੇਖੋ ਹਲਵਾਈ ਦੀ ਆਈ ਦੁਕਾਨ, ਅਧਵਾਟੇ ਡੇਰਾ ਲਾਈਆ। ਸਵਾ ਸਵਾ ਰੁਪੀਆ ਕਰ ਕੇ ਦਾਨ, ਕੁਛ ਮੈਨੂੰ ਦਿਉਂ ਖਵਾਈਆ। ਜਿਸ ਵੇਲੇ ਅੱਗੋਂ ਮੇਰਾ ਮਿਲੂ ਜਜਮਾਨ, ਤੁਹਾਡੇ ਪੱਲੇ ਦੇਵਾਂ ਭਰਾਈਆ। ਸੁਣ ਬਾਤ ਕਹਾਰ ਹੋਏ ਹੈਰਾਨ, ਇਕ ਦੂਜੇ ਨਾਲ ਕਰਨ ਸਲਾਹੀਆ। ਇਹ ਬ੍ਰਾਹਮਣ ਬੜਾ ਸ਼ੈਤਾਨ, ਸਾਨੂੰ ਵਿਚੋਂ ਨਜ਼ਰੀ ਆਈਆ। ਦੂਜਾ ਕਹੇ ਕਰੋ ਇਤਬਾਰ, ਥੋੜਾ ਥੋੜਾ ਦਈਏ ਖਵਾਈਆ। ਚਵਾਂ ਰੁਪੀਏ ਦੋ ਕੱਢੇ ਬਾਹਰ, ਇਸ਼ਾਰੇ ਨਾਲ ਵਖਾਈਆ। ਬ੍ਰਾਹਮਣ ਕਹੇ ਇਹਦੇ ਨਾਲ ਨਾ ਚਲੇ ਭੰਡਾਰ, ਮੇਰਾ ਭੰਡਾਰਾ ਬੇਪਰਵਾਹੀਆ। ਪਿਛਲੀਆਂ ਵਹੀਆਂ ਰਿਹਾ ਵਖਾਲ ਵੇਖੋ ਜਜਮਾਨਾਂ ਕੀ ਕੀ ਮੇਰੀ ਸੇਵ ਕਮਾਈਆ। ਚਾਰੇ ਕਹਿਣ ਇਹਨੂੰ ਦੇ ਦਿਉ ਦਾਨ, ਆਪੇ ਸ਼ਰਮਿੰਦਾ ਹੋ ਕੇ ਫਿਰ ਸਾਡੀ ਝੋਲੀ ਪਾਈਆ। ਚਵਾਂ ਰੱਲ ਕੇ ਸਾਰੇ ਪੈਸੇ ਦਿਤੇ ਨਕਾਲ, ਬ੍ਰਾਹਮਣ ਹੱਥ ਫੜਾਈਆ। ਬ੍ਰਾਹਮਣ ਹੋ ਕੇ ਦਿਆਲ, ਕਹੇ ਵਾਹ ਵਾਹ ਤੁਸੀਂ ਹੀ ਜਜਮਾਨ ਨਜ਼ਰੀ ਆਈਆ। ਤੁਸਾਂ ਮੈਨੂੰ ਰੱਜ ਕੇ ਦਿਤਾ ਖਵਾਲ, ਹੁਣ ਪਿਛੇ ਮੁੜੋ ਮੇਰੇ ਭਾਈਆ । ਜਾ ਕੇ ਮਿਲੋ ਯਾਰ ਚਮਿਆਰ, ਜੋ ਤੁਹਾਡੇ ਵਰਗਾਂ ਭੁੱਖਾ ਨੰਗਾ ਨਜ਼ਰੀ ਆਈਆ। ਬ੍ਰਾਹਮਣ ਅੱਗਾ ਪਿੱਛਾ ਵੇਖ ਕੇ ਮਾਰੀ ਛਾਲ, ਹੱਥ ਜੰਜੂ ਉਤੇ ਫਿਰਾਈਆ। ਵੇਖੋ ਮੈਂ ਕੀਤਾ ਬੜਾ ਕਮਾਲ, ਚੌਹਾਂ ਠੱਗ ਆਪਣੀ ਝੋਲੀ ਲਈ ਭਰਾਈਆ। ਵਿਚੋਂ ਥੋੜਾ ਜਿਹਾ ਫੁੱਲੀ ਭਰ ਕੇ ਥਾਲ, ਗੰਗਾ ਵਿਚ ਸੁਟਾਈਆ। ਜੇ ਉਥੇ ਕੋਈ ਫਿਰਦਾ ਤੁਰਦਾ ਮਿਲਿਆ ਜਜਮਾਨ, ਢਾਈ ਢਾਈ ਓਥੇ ਮੰਗ ਮੰਗਾਈਆ। ਜਿਹੜਾ ਕਸੀਰਾ ਦਿਤਾ ਚੁਮਿਆਰ, ਕੌਡੀ ਰੂਪ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਰਚਨ ਰਚਾਈਆ। ਚਾਰ ਕਹਾਰ ਦੇ ਕੇ ਦਾਨ, ਵਿਚੇ ਵਿਚ ਪਛਤਾਈਆ। ਕਿਥੋਂ ਬ੍ਰਾਹਮਣ ਚੰਦਰਾ ਮਿਲਿਆ ਆਣ,
❋
❋
ਸਾਡੀਆਂ ਗੰਢਾਂ ਗਿਆ ਖੁਲ੍ਹਾਈਆ। ਜੇ ਘਰ ਜਾਂਦਿਆਂ ਨੂੰ ਧੀ ਵਾਲਿਆਂ ਘਰ ਬੈਠੀ ਹੋਏ ਮੁਕਾਣ, ਸਾਡੀ ਸਾਰ ਕੋਇ ਨਾ ਪਾਈਆ। ਚਲੋ ਚੱਲੀਏ ਪੁਛੀਏ ਰਵਦਾਸ ਚੁਮਾਰ, ਜੇ ਕੁਛ ਸਾਨੂੰ ਦਏ ਸਮਝਾਈਆ। ਸਾਨੂੰ ਬ੍ਰਾਹਮਣ ਕਰਕੇ ਗਿਆ ਕੰਗਾਲ, ਠੱਗ ਬਣ ਕੇ ਠੱਗੀ ਗਿਆ ਲਗਾਈਆ। ਜੇ ਸਾਨੂੰ ਇਕ ਇਕ ਰੋਟੀ ਦੇ ਦਏ ਨਾਲ ਦਾਲ, ਸਾਡਾ ਦਲਿੱਦਰ ਦਏ ਗਵਾਈਆ। ਫੇਰ ਫੜ ਲਈਏ ਆਪਣੀ ਚਾਲ, ਭੱਜੀਏ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨੀ ਕਰਤਾ ਰਿਹਾ ਕਮਾਈਆ। ਚਾਰੇ ਮੁੜ ਕੇ ਲੈ ਕੇ ਆਏ ਡੋਲੀ, ਖਾਲੀ ਦਿਤੀ ਰਖਾਈਆ। ਹੌਲੀ ਹੌਲੀ ਆ ਕੇ ਮਾਰੀ ਬੋਲੀ, ਰਵਦਾਸ ਰਹੇ ਸੁਣਾਈਆ। ਸਾਡੀ ਗਠੜੀ ਬ੍ਰਾਹਮਣ ਫੋਲੀ, ਖਾਲੀ ਹੱਥ ਗਿਆ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕੀ ਖੇਲ ਰਿਹਾ ਵਰਤਾਈਆ। ਰਵਦਾਸ ਚੁੱਪ ਵਿਚੋਂ ਪਿਆ ਹੱਸ, ਆਪਣੀ ਅੱਖ ਖੁਲ੍ਹਾਈਆ। ਤੁਸੀ ਕਿਉਂ ਪਏ ਉਹਦੇ ਵਸ, ਏਥੋ ਮੇਰਾ ਸੰਗ ਤਜਾਈਆ। ਹੁਣ ਕੀ ਦੇਵਾਂ ਦੱਸ, ਸਭ ਕੁਛ ਆਏ ਲੁਟਾਈਆ। ਮੈਨੂੰ ਦਿਖਾਉ ਦੋਵੇਂ ਦੋਵੇਂ ਹੱਥ, ਨੇਤਰ ਨੈਣਾਂ ਵਲ ਤਕਾਈਆ। ਚਾਰ ਕਹਾਰ ਕਰਨ ਝੱਟ ਪੱਟ, ਬਾਹਵਾਂ ਅੱਗੇ ਵਧਾਈਆ। ਚੁਮਿਆਰ ਵੇਖਿਆ ਇਨ੍ਹਾਂ ਦਾ ਲਹਿਣਾ ਕੁਛ ਹੱਕ, ਮੇਰੇ ਵਲ ਨਜ਼ਰੀ ਆਈਆ। ਇਕ ਤੇ ਰੰਬੀ ਇਕ ਤੇ ਆਰ ਦਿਤੀ ਰੱਖ, ਦੋਹਾਂ ਦੋਹਾਂ ਹੱਥਾਂ ਦਏ ਵਡਿਆਈਆ। ਕਿਰਪਾ ਕਰੇ ਪੁਰਖ ਸਮਰਥ, ਹੋਏ ਸਦ ਸਹਾਈਆ। ਚਾਰੇ ਕਹਾਰ ਚਰਨੀ ਡਿਗੇ ਢੱਠ, ਨਿਉਂ ਕੇ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਇਕ ਕਹੇ ਕੁਛ ਕਰੀਏ ਸੇਵਾ, ਭੁੱਖਿਆਂ ਦਏ ਰਜਾਈਆ। ਦੂਜਾ ਕਹੇ ਸੇਵਾ ਵਿਚੋਂ ਮਿਲਦਾ ਮੇਵਾ, ਪਿਛੇ ਗਏ ਸਮਝਾਈਆ। ਤੀਜਾ ਕਹੇ ਇਹਦੀ ਵਡਿਆਈ ਕਰੇ ਜਿਹਵਾ, ਵਾਹ ਵਾਹ ਕਰ ਸੁਣਾਈਆ। ਚੌਥਾ ਕਹੇ ਇਹਦੇ ਅੰਦਰ ਅਲੱਖ ਅਭੇਵਾ, ਮੈਨੂੰ ਬੈਠਾ ਨਜ਼ਰੀ ਆਈਆ। ਜੇ ਮਿਹਰ ਨਜ਼ਰ ਕਰਕੇ ਸਾਡੇ ਮਸਤਕ ਲਾਵੇ ਥੇਵਾ, ਕੌਸਤਕ ਮਣੀਆਂ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵਣਹਾਰ ਵਡਿਆਈਆ। ਇਕ ਕਹੇ ਚਰਨ ਲਈਏ ਘੁੱਟ, ਹੱਥ ਹੌਲੀ ਜਿਹੀ ਲਗਾਇੰਦਾ। ਦੂਜਾ ਕਹੇ ਇਹਦੇ ਬਣੀਏ ਪੁੱਤ, ਪੁੱਤਾਂ ਵੇਖ ਤਰਸ ਕਮਾਇੰਦਾ। ਤੀਜਾ ਕਹੇ ਫੜਕੇ ਬਾਂਹੋਂ ਮੰਗੀਏ ਕੁਛ, ਕੁਛ ਨਾ ਕੁਛ ਝੋਲੀ ਦਏ ਪਾਈਆ। ਚੌਥਾ ਕਹੇ ਇਹ ਸਤਿ ਸਰੂਪ ਦਿਸੇ ਸਚ ਸੁਚ, ਸਤਿ ਸਤਿਵਾਦੀ ਨਾਲ ਸਮਾਈਆ। ਰਲ ਕੇ ਚਾਰੇ ਵੇਖੀਏ ਇਹਦਾ ਮੁੱਖ, ਮੁਖ ਵਿਚ ਤੂੰ ਹੀ ਤੂੰ ਹੀ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨੀ ਕਾਰ ਰਿਹਾ ਕਮਾਈਆ। ਚਾਰੇ ਕਰ ਸਲਾਹ, ਸੋਹਣਾ ਮਤਾ ਪਕਾਈਆ। ਸਾਨੂੰ ਭੁੱਖਿਆਂ ਕੁਛ ਖਵਾ, ਤ੍ਰਿਸਨਾ ਦੇ ਮਿਟਾਈਆ। ਭਾਵੇਂ ਪਾਣਾ ਗੰਢਣ ਲਾ, ਢੋਰਾ ਲੈ ਸੁਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਰਿਹਾ ਚੁਕਾਈਆ। ਰਵਦਾਸ ਕਹੇ ਤੁਸੀਂ ਚਾਰੇ ਸੱਚੇ, ਮੈਨੂੰ ਸਚ ਨਜ਼ਰੀ ਆਈਆ। ਬੇਸ਼ਕ ਰਸਨਾ ਨਾਲ ਕਹੋ ਤੇਰੇ ਬੱਚੇ, ਫਿਰ ਮਾਪਿਆ ਨਾਲੋਂ ਨਾ ਹੋਏ ਜੁਦਾਈਆ। ਹੁਣ ਰੋਟੀ ਕਾਰਨ ਮਾਰੋਂ ਭੱਚੇ, ਨਿਉਂ ਨਿਉਂ ਸੀਸ ਨਿਵਾਈਆ। ਏਸੇ ਕਰਕੇ ਲਗਦੇ ਹੱਛੇ, ਨੇਤਰ ਨੈਣਾਂ ਨੀਰ ਵਹਾਈਆ। ਵੇਖੋ ਫਿਰ ਨਾ ਬਣਿਉਂ ਕੱਚੇ, ਗੁੱਥੀ ਵਿਚੋਂ ਕੱਢ ਕੇ ਕੱਚਾ ਤੰਦ ਤੋੜ ਵਖਾਈਆ। ਸਾਰੇ ਰਹਿ ਗਏ ਹੱਕੇ ਬੱਕੇ, ਕੀ ਚਮਿਆਰ ਖੇਲ ਰਚਾਈਆ। ਕੱਚੇ
❋
❋
ਨੂੰ ਫੜਕੇ ਦੋਹਾਂ ਹੱਥਾਂ ਵੱਟ ਘੱਤੇ, ਦੰਦਾਂ ਵਿਚ ਲੈ ਕੇ ਪਾਣੀ ਨਾਲ ਸੂਤਾ ਖੂਬ ਲਗਾਈਆ। ਫਿਰ ਖਿਚ ਕੇ ਵੇਖਿਆ ਖੂਬ ਪੱਕੇ, ਤੰਦ ਟੁੱਟਦਾ ਨਜ਼ਰ ਕੋਇ ਨਾ ਆਈਆ। ਰਵਦਾਸ ਕਿਹਾ ਇਹੋ ਜਿਹਾ ਨਫੇ ਖੱਟੇ, ਝੋਲੀ ਲਏ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ। ਕਹਾਰ ਕਹਿਣ ਸਭ ਕੁਛ ਲਈਏ ਮੰਨ, ਮਣਸਾ ਰਹੇ ਨਾ ਰਾਈਆ। ਭੁੱਖ ਨਾਲ ਸੁੱਕਦਾ ਵੇਖ ਤਨ, ਦੁੱਖ ਰਿਹਾ ਸਤਾਈਆ। ਸਾਨੂੰ ਖਵਾਲ ਕੁਛ ਅੰਨ, ਧੀਰਜ ਰੂਪ ਵਟਾਈਆ। ਜੇ ਵੇਖੀਏ ਤੇਰੀ ਖਾਲੀ ਦਿਸੇ ਛੰਨ, ਤਵਾ ਪਰਾਤ ਨਾ ਕੋਈ ਸਹਾਈਆ। ਸਾਡਾ ਦੁਖੀ ਹੋਇਆ ਮਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਦੇ ਸੱਚਾ ਵਰ, ਸਾਡੀ ਆਸਾ ਪੂਰ ਕਰਾਈਆ। ਰਵਦਾਸ ਅੰਦਰ ਆਈ ਖ਼ੁਸ਼ੀ, ਖ਼ੁਸ਼ੀ ਨਾਲ ਜਣਾਇੰਦਾ। ਮੇਰੇ ਕੋਲ ਰੋਟੀ ਸੁੱਕੀ, ਜੋ ਆਇਆਂ ਗਿਆਂ ਝੋਲੀ ਪਾਇੰਦਾ। ਦਿਨ ਸੁ ਰੈਣ ਕਦੇ ਨਾ ਮੁੱਕੀ, ਘਾਟਾ ਨਜ਼ਰ ਕੋਇ ਨਾ ਆਇੰਦਾ। ਹੱਥ ਲਾਇਆ ਗੰਢਦੇ ਜੁੱਤੀ, ਉਗਲਾਂ ਨਾਲ ਫੜਾਈਆ। ਕਹਾਰ ਕਹਿਣ ਇਹਨੂੰ ਮਾਰੋ ਮੁੱਕੀ, ਜੋ ਸਾਡਾ ਜਨਮ ਬਦਲਾਈਆ। ਰਵਦਾਸ ਕਹੇ ਮੈਂ ਤੁਹਾਡੇ ਨਾਲੋਂ ਦੁੱਖੀ, ਦੁਖੀਆਂ ਦਰਦ ਵੰਡਾਇੰਦਾ। ਏਧਰ ਵੇਖੋ ਸੁੱਕੀ ਦੀ ਬਣੀ ਪੂਰੀ ਲੁੱਚੀ, ਜਿਹੜੀ ਬ੍ਰਾਹਮਣਾ ਕੋਲੋਂ ਛੁਪਾਇੰਦਾ। ਏਧਰ ਵੇਖੋ ਫਲ ਫੁਲਵਾੜੀ ਫੁੱਟੀ, ਸੋਹਣਾ ਫਲ ਲਗਾਇੰਦਾ। ਏਧਰ ਵੇਖੋ ਥਾਲ ਪਰੋਸਿਆ ਵਿਚ ਸੁਚੀ, ਸੋਹਣੇ ਬਸਤਰ ਉਤੇ ਟਿਕਾਇੰਦਾ। ਏਧਰ ਵੇਖੋ ਟੀਸੀ ਸਭ ਦੇ ਨਾਲੋਂ ਉਚੀ, ਛੱਤੀ ਭੋਜਨ ਸੀਸ ਨਿਵਾਇੰਦਾ। ਏਧਰ ਵੇਖੋ ਇਹ ਚੋਗ ਨਾ ਕਦੇ ਨਖੁੱਟੀ, ਅਤੋਟ ਅਤੁਟ ਵਰਤਾਇੰਦਾ। ਕਹਾਰ ਕਹਿਣ ਹੁਣ ਤਾਅ ਦਿਓ ਮੁਛੀ, ਖਾਣਾ ਬਹੁਤਾ ਨਜ਼ਰੀ ਆਇੰਦਾ। ਰਵਦਾਸ ਫੜ ਕੇ ਆਪਣੀ ਗੁੱਛੀ, ਵਿਚੋਂ ਇਕ ਚਾਵਲ ਬਾਹਰ ਕਢਾਇੰਦਾ। ਜਿਹੜਾ ਉਖਲੀ ਵਿਚ ਲਿਆ ਕੁੱਟੀ, ਮੋਹਲੀ ਨਾਲ ਛੜਾਇੰਦਾ। ਏਸ ਨਾਲ ਲੱਖ ਚੁਰਾਸੀ ਰੱਜੇ ਭੁੱਖੀ, ਜੇ ਸਾਹਿਬ ਮੇਰਾ ਦਇਆ ਕਮਾਇੰਦਾ। ਇਹ ਮੈਂ ਸਾਂਭ ਕੇ ਰੱਖਿਆ ਗੁੱਠੀ, ਹੱਥ ਨਾ ਕਿਸੇ ਫੜਾਇੰਦਾ। ਗੁਜਾਰਾ ਕਰਾਂ ਗੰਢ ਕੇ ਜੁੱਤੀ, ਟਕਾ ਟਕਾ ਮੰਗ ਮੰਗਾਇੰਦਾ। ਅਗੋਂ ਕਹਾਰ ਰਹੇ ਪੁੱਛੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਇੰਦਾ। ਕਹਾਰ ਕਹਿਣ ਲਿਆ ਖਾਈਏ ਖਾਣਾ, ਬੈਠੇ ਚੌਤੜਾ ਲਾਈਆ। ਰਵਦਾਸ ਕਹੇ ਗਾਓ ਗਾਣਾ, ਤੂੰ ਦੇਵਣਹਾਰ ਬੇਪਰਵਾਹੀਆ। ਕਹਾਰ ਕਹਿਣ ਸਾਨੂੰ ਦੇ ਪੀਣਾ, ਠੰਡਾ ਜਲ ਭਰਾਈਆ। ਰਵਦਾਸ ਕਹੇ ਪ੍ਰਭ ਨੂੰ ਕਹੋ ਅਸੀਂ ਮਸਕੀਨਾਂ, ਨਿਰਧਨ ਨਜ਼ਰੀ ਆਈਆ। ਇਧਰ ਵੇਖੋ ਚੌਲਾਂ ਦਾ ਬਣਿਆ ਚੀਣਾ, ਨਿੱਕਾ ਨਿੱਕਾ ਰੂਪ ਵਟਾਈਆ। ਇਕ ਇਕ ਦਾਣਾ ਸਭ ਦਾ ਠਾਂਡਾ ਕਰੇ ਸੀਨਾ, ਬਹੁਤੀ ਲੋੜ ਰਹੇ ਨਾ ਰਾਈਆ। ਫੇਰ ਭੁੱਖ ਨਾ ਲੱਗੇ ਮਹੀਨਾ, ਬੁੱਤੀਆਂ ਕਰੋ ਚਾਈਂ ਚਾਈਂਆ। ਤੁਸਾਂ ਥੋੜੇ ਦਿਨ ਜੀਣਾ, ਵੇਲਾ ਅੰਤਮ ਆਈਆ। ਪਾਟਾ ਚੀਥੜ ਕਿਨ੍ਹ ਨਾ ਸੀਣਾ, ਟੁੱਟੀ ਗੰਢ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ। ਯਾਰ ਕਹੇ ਦੱਸ ਰਵਦਾਸ, ਕੀ ਗੱਲਾਂ ਨਾਲ ਪਰਚਾਈਆ। ਤੇਰੇ ਕੋਲ ਕੀ ਰਾਸ, ਕਿਹੜੀ ਵਸਤ ਵਰਤਾਈਆ। ਤੈਨੂੰ ਕਿਵੇਂ ਗਿਆ ਭਾਸ, ਇਨ੍ਹਾਂ ਅੱਗਾ ਨੇੜੇ ਆਈਆ। ਘੜੀ ਦੀ ਘੜੀ ਤੇਰੇ ਨਾਲ ਦਿਤਾ ਸਾਥ, ਕੋਲ ਬਹਿ ਕੇ ਝੱਟ ਲੰਘਾਈਆ। ਇਨ੍ਹਾਂ ਦੀ ਐਵੇ ਖੋਟੀ ਕਰੇਂ ਵਾਟ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ,
❋
❋
ਧੁਰ ਲੇਖਾ ਲੇਖ ਵੇਖ ਵਖਾਈਆ। ਰਵਦਾਸ ਕਹੇ ਵਾਟ ਨਹੀਂ ਖੋਟੀ, ਖੋਟਿਆਂ ਖਰੇ ਬਣਾਈਆ। ਇਨ੍ਹਾਂ ਮੰਗੀ ਮੇਥੋਂ ਰੋਟੀ, ਮੈਂ ਰੋਟੀ ਨਾਲ ਰਜਾਈਆ। ਇਨ੍ਹਾਂ ਚਵਾਂ ਗੱਲ ਸੋਚੀ, ਜਿਹੜੀ ਤੈਨੂੰ ਇਕ ਸਮਝਾਈਆ। ਬਾਕੀ ਸਾਰੇ ਮੈਨੂੰ ਸਮਝਣ ਮੋਚੀ, ਇਨ੍ਹਾਂ ਵਿਚੋ ਇਕ ਮੇਰਾ ਧਿਆਨ ਲਗਾਈਆ। ਤਿੰਨਾਂ ਗੱਲ ਨਾ ਦਿਸੇ ਔਖੀ, ਸੌਖੀ ਧਾਰ ਸਮਝਾਈਆ। ਇਨਾਂ ਪੌੜੀ ਚੜਨਾ ਚੌਥੀ, ਚੌਥਾ ਡੰਡਾ ਹੱਥ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਦਇਆ ਕਮਾਈਆ। ਚਾਰ ਕਹਾਰ ਸੁਣਦੇ ਰਹੇ ਚੋਰੀ, ਕੰਨ ਰਵਦਾਸ ਵਲੇ ਲਗਾਈਆ। ਸਾਨੂੰ ਦਿਸੇ ਅੰਦਰ ਦਾ ਘੋਰੀ, ਗੁਝੀ ਰਮਜ਼ ਸੁਣਾਈਆ। ਬੇਸ਼ਕ ਇਹਦੇ ਹੱਥ ਵਿਚ ਆਰ ਡੋਰੀ, ਰੰਬੀ ਨਾਲ ਰਖਾਈਆ । ਏਹ ਛਿਤਰ ਟੁੱਟੇ ਰਿਹਾ ਜੋੜੀ, ਰੀਝ ਨਾਲ ਗੰਢ ਵਖਾਈਆ। ਜੇ ਸਾਡੀ ਅੱਗੇ ਉਮਰ ਰਹਿ ਗਈ ਥੋੜੀ, ਇਸ ਦੇ ਲੇਖੇ ਪਾਈਆ। ਪਰਾਂ ਸੁੱਟੋ ਖਾਲੀ ਡੋਲੀ, ਡੋਲੀ ਵਿਚ ਬਹਿਣ ਵਾਲੀ ਜਗਤ ਨਜ਼ਰ ਨਾ ਆਈਆ। ਇਹ ਸੁਣ ਕੇ ਉਚੀ ਬੋਲੀ, ਰਵਦਾਸ ਦਾ ਯਾਰ ਨੇੜੇ ਆਈਆ । ਕਾਰਜ ਰਾਸ ਨਾ ਆਵੇ ਬਿਨਾਂ ਵਿਚੋਲੀ, ਮੈਨੂੰ ਵਿਚੋਲਾ ਲਵੋ ਬਣਾਈਆ। ਮੈਂ ਇਹਦਾ ਪਿਛਲਾ ਬੇਲੀ, ਵੇਲੇ ਕਵੇਲੇ ਸਚ ਸੰਗ ਰਖਾਈਆ। ਇਹ ਚੁਮਿਆਰ ਤੇ ਮੈਂ ਤੇਲੀ, ਜਾਤ ਦੋਹਾਂ ਦੀ ਵਿਚ ਨਾ ਕੋਇ ਵਡਿਆਈਆ। ਮੈਨੂੰ ਆਪਣੀ ਬਣਾਓ ਸਹੇਲੀ, ਕਹਾਰੋ ਤੁਹਾਡੀ ਕੀ ਚਤਰਾਈਆ । ਤੁਹਾਡੀ ਬ੍ਰਾਹਮਣ ਲੁੱਟ ਕੇ ਲੈ ਗਿਆ ਥੈਲੀ, ਮੂਰਖੋ ਸਮਝ ਕੋਈ ਨਾ ਆਈਆ। ਤੁਹਾਡੀ ਡੋਲੀ ਦਿਸੇ ਵਿਹਲੀ, ਸੁਹਾਗਣ ਬਹਿ ਨਾ ਕੋਇ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਵਖਾਈਆ। ਚਾਰੇ ਕਹਿਣ ਆ ਜਾ ਨੇੜੇ, ਪੰਜਾਂ ਵਿਚ ਪਰਮੇਸ਼ਵਰ ਨਜ਼ਰੀ ਆਈਆ। ਸਾਰੇ ਰਵਦਾਸ ਦੇ ਪਈਏ ਖਹਿੜੇ, ਇਕੋ ਆਵਾਜ਼ ਸੁਣਾਈਆ। ਸਾਨੂੰ ਚੜ੍ਹਾਵੇ ਓਸ ਬੇੜੇ, ਜਿਹੜਾ ਧੁਰ ਦਾ ਮਲਾਹ ਨਜ਼ਰੀ ਆਈਆ। ਅਸੀਂ ਭੁੱਲੇ ਭਟਕੇ ਆ ਗਏ ਤੇਰੇ ਡੇਰੇ, ਤੇਰੇ ਨਾਲ ਪ੍ਰੇਮ ਰਖਾਈਆ। ਸਾਡੇ ਹੋਰ ਨਹੀਂ ਕੋਈ ਨੇੜੇ, ਸਾਕ ਸੱਜਣ ਸੰਗ ਨਾ ਕੋਈ ਵਖਾਈਆ। ਝੂਠੇ ਮਿੱਤਰ ਵੇਖੇ ਬਥੇਰੇ, ਲੱਗੀ ਤੋੜ ਨਾ ਕੋਇ ਨਿਭਾਈਆ। ਹੁਣ ਕਰੀਂ ਨਾ ਹੇਰੇ ਫੇਰੇ, ਸਚ ਸੱਚ ਦੇਣਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਣੀ ਮਾਣ ਵਡਿਆਈਆ। ਰਵਦਾਸ ਕਹੇ ਸੁਣ ਯਾਰ, ਤੈਨੂੰ ਸਮਝ ਕਿਥੋਂ ਆਈਆ। ਇਹ ਕਿਧਰ ਦੇ ਚਾਰ ਕਹਾਰ, ਬੈਠਾ ਨਾਤਾ ਨਾਲ ਜੜਾਈਆ। ਪੰਜੇ ਕਹਿਣ ਸਾਡਾ ਬਣ ਗਿਆ ਪਿਆਰ, ਸੋਹਣੀ ਬਣਤ ਬਣਾਈਆ। ਇਕ ਨੇ ਫੜ ਕੇ ਤਿਖੀ ਆਰ, ਰੰਬੀ ਉਂਗਲੀ ਉਤੇ ਲਾਈਆ। ਦੂਜੇ ਖਿਚ ਕੇ ਕੱਡੀ ਬਾਹਰ, ਸੋਹਣੀ ਧਾਰ ਖੂਨ ਵਖਾਈਆ । ਤੀਜੇ ਕਰਕੇ ਸਚ ਪਿਆਰ, ਆਪਣਾ ਅਗੂੰਠਾ ਉਤੇ ਛੁਆਈਆ। ਚੌਥਾ ਬਾਂਹੋਂ ਫੜ ਉਠਾਲ, ਮਸਤਕ ਟਿੱਕੇ ਸਭ ਦੇ ਲਾਈਆ। ਪੰਜਵਾਂ ਕਹੇ ਵੇਖ ਰਵਦਾਸ ਯਾਰ, ਤੇਰੇ ਨਾਲ ਪ੍ਰੀਤ ਲਗਾਈਆ। ਜੇ ਮੇਰੇ ਔਂਦੇ ਦੁਆਰ, ਕੋਲੂ ਵਾਹ ਕੇ ਤੇਲ ਨਾਲ ਦੇਂਦਾ ਨੁਹਾਈਆ। ਤੇਰੀ ਰੰਬੀ ਹੋਈ ਖ਼ਬਰਦਾਰ, ਆਪਣਾ ਹਾਲ ਸੁਣਾਈਆ। ਤੇਰੀ ਆਰ ਹੋ ਕੇ ਆਰ ਪਾਰ, ਸਾਚਾ ਰੰਗ ਚੜ੍ਹਾਈਆ। ਤੂੰ ਚਮਿਆਰਾਂ ਵਰਗਾ ਨਹੀਂ ਚੁਮਿਆਰ, ਤੇਰੀ ਚਮੜੀ ਵਿਚ ਨੂਰੀ ਚਮਕ ਇਲਾਹੀਆ। ਤੇਰਾ ਨਜ਼ਰੀ ਆਵੇ ਉਹ ਦੀਦਾਰ, ਜਿਸ ਦੀਦਾਰ ਵਿਚੋਂ ਈਦ ਚੰਦ ਰੁਸ਼ਨਾਈਆ । ਜੇ ਭੁੱਲੇ ਭਟਕੇ ਆਏ ਕਹਾਰ, ਦਰ ਬੈਠੇ ਤੇਰੇ ਡੇਰਾ ਲਾਈਆ। ਇਕ ਦਰਦੀ ਤੇ ਕਰ ਪਿਆਰ, ਹੱਥ ਨਾਲ
❋
❋
ਹੱਥ ਮਿਲਾਈਆ। ਰਵਦਾਸ ਕਹਿੰਦਾ ਛੱਡ ਯਾਰ, ਕਿਹੜੀ ਗੱਲ ਸੁਣਾਈਆ। ਇਹ ਕੀ ਜਾਨਣ ਰੱਬ ਦੀ ਸਾਰ, ਪਰਮਾਤਮਾ ਕਵਣ ਅਖਵਾਈਆ। ਚੌਥਾ ਰੋਇਆ ਭੁੱਬਾਂ ਮਾਰ, ਤਿੰਨਾਂ ਰਿਹਾ ਰਲਾਈਆ। ਚਾਰੇ ਕੱਠੇ ਹੋ ਕੇ ਕਰੋ ਪੁਕਾਰ, ਮਿਲੇ ਬੇਪਰਵਾਹੀਆ। ਪੰਜਵਾਂ ਹੌਲੀ ਜਿਹੀ ਦਏ ਸਖਾਲ, ਗੁਝੀ ਰਮਜ਼ ਲਗਾਈਆ। ਇਸ ਨੂੰ ਕਰੋ ਦਿਆਲ, ਇਸ ਤੋਂ ਪਰੇ ਨਹੀਂ ਬੇਪਰਵਾਹੀਆ। ਇਹਦੀ ਰੰਬੀ ਵਿਚ ਪਿਆਰ, ਇਹਦੀ ਆਰ ਵਿਚ ਦਤਾਰ, ਇਸ ਦੇ ਧਾਗੇ ਵਿਚ ਆਧਾਰ, ਉਪਰ ਤੋਂ ਪਾਰ ਕਰਾਈਆ। ਜਨਮ ਮਰਨ ਤੋਂ ਕੱਢੇ ਬਾਹਰ, ਕਰਮ ਕਰਮ ਦਾ ਰੋਗ ਨਵਾਰ, ਸੋਗ ਚਿੰਤਾ ਦਏ ਗਵਾਈਆ। ਮੈਂ ਕੋਲੂ ਵੌਹਣ ਵਾਲਾ ਕਰਾਂ ਖ਼ਬਰਦਾਰ, ਤੁਸੀਂ ਲਾੜੀਆਂ ਚੁਕਣ ਵਾਲੇ ਅੱਖ ਨਾ ਕੋਈ ਖੁਲ੍ਹਾਈਆ। ਉਹ ਜੇ ਕਹਾਰੋ ਤੁਹਾਡਾ ਬਣ ਜਾਏ ਇਕ ਵਾਰ, ਡੋਲ ਆਪਣੀ ਵਿਚ ਰਖਾਈਆ। ਤੁਸੀਂ ਸਮਝੋ ਮੇਰਾ ਹੋ ਗਿਆ ਯਾਰ, ਮੰਝਧਾਰ ਨਾ ਕੋਇ ਰੁੜ੍ਹਾਈਆ। ਉਧਰ ਬ੍ਰਾਹਮਣ ਵੇਖੋ ਕੀ ਕਰੇ ਕਾਰ, ਗੰਗਾ ਕਿਨਾਰੇ ਡੇਰਾ ਲਾਈਆ। ਜੋ ਜਜਮਾਨਾਂ ਤੋਂ ਭੇਟਾ ਲਿਆਂਦੀ ਨਾਲ, ਗੰਗਾ ਨੂੰ ਵਖਾ ਵਖਾ ਫਿਰ ਆਪਣੀ ਗਠੜੀ ਵਿਚ ਬੰਧਾਈਆ। ਜਿਹੜੇ ਕਹਾਰਾਂ ਦੇ ਲਟਕੇ ਰੁਮਾਲ, ਸੋਹਣੇ ਉਤੇ ਰਿਹਾ ਵਿਛਾਈਆ। ਔਦਿਆ ਜਾਦਿਆਂ ਨੂੰ ਵਾਜਾਂ ਰਿਹਾ ਮਾਰ, ਕੁਛ ਪੁੱਛੋ ਮੇਰੇ ਭਾਈਆ। ਪਤਰੀ ਦੇ ਪਤਰੇ ਰਿਹਾ ਵਖਾਲ, ਕੁੰਡਲੀਆਂ ਨਾਲ ਸਮਝਾਈਆ। ਬਾਰਾ ਰਾਸੀ ਕਰ ਤਿਆਰ, ਮੇਖ ਕੁੰਬ ਦਏ ਵਡਿਆਈਆ। ਜੇ ਕੋਈ ਫਸ ਜਾਏ ਆਣ ਅਞਾਣ, ਸਭ ਕੁਛ ਲੁੱਟ ਕੇ ਆਪਣੀ ਝੋਲੀ ਪਾਈਆ। ਹੱਥ ਤੇ ਹੱਥ ਰੱਖ ਕੇ ਕਹੇ ਜਾ ਮੇਰੇ ਜਜਮਾਨ, ਘਰ ਜਾਂਦਿਆਂ ਨੂੰ ਗੰਗਾ ਮਾਤਾ ਤੇਰੇ ਘਰ ਮਾਇਆ ਢੇਰੀ ਦਏ ਲਗਾਈਆ। ਖਾਲੀ ਹੱਥ ਉਸ ਨੂੰ ਅੱਗੇ ਨਾ ਮਿਲੇ ਪਕਵਾਨ, ਪੇਟ ਧੀਰਜ ਨਾ ਕੋਈ ਰਖਾਈਆ। ਰਾਹੀ ਕਹੇ ਬ੍ਰਾਹਮਣ ਬੜਾ ਸ਼ੈਤਾਨ, ਸਰਾਰਤੀ ਕੱਟ ਕੇ ਲੈ ਗਿਆ ਮੇਰੀ ਖਾਲੀ ਗੰਢ ਕਰਾਈਆ। ਬ੍ਰਾਹਮਣ ਮੰਦਰ ਦੀ ਗੁੱਠੇ ਹੋ ਕੇ ਉਹਲੇ ਮਕਾਨ, ਆਪਣਾ ਪੈਸਾ ਟਕਾ ਗਿਣੇ ਚਾਈਂ ਚਾਈਂਆ। ਇਕ ਦਿਨ ਵਿਚ ਚਾਲੀਆਂ ਦਾ ਭਾਨ, ਚਾਲੀ ਪੈਸੇ ਨਾਲ ਰਲਾਈਆ। ਫਿਰ ਕਹੇ ਜੇ ਪੰਜ ਸੱਤ ਹੋਰ ਮਿਲ ਜਾਣ ਜਜਮਾਣ, ਗੰਢਾਂ ਭਾਰੀ ਲਵਾਂ ਬਣਾਈਆ। ਜਿਸ ਵੇਲੇ ਮਿਸ਼ਰਾਣੀ ਅੱਗੇ ਰੱਖਾਂ ਆਣ, ਉਹ ਸਾੜੀ ਲੈ ਕੇ ਭੱਜੇ ਵਾਹੋ ਦਾਹੀਆ। ਫਿਰ ਮੈਨੂੰ ਖ਼ੁਸ਼ੀਆਂ ਨਾਲ ਖਵਾਏ ਪਕਵਾਨ, ਪਰੋਸ ਥਾਲੇ ਖੀਰ ਟਿਕਾਈਆ। ਮੈਂ ਨਹਾ ਧੋ ਕਰਾਂ ਅਸ਼ਨਾਨ, ਨਾਲੇ ਚੋਰੀ ਨਾਲੇ ਹਰਾਮ, ਨਾਲੇ ਠੱਗੀ ਗਠੜੀ ਵਿਚ ਰਖਾਈਆ। ਮੇਰਾ ਸੁਫਲ ਹੋਵੇ ਕਾਮ, ਲੇਖੇ ਚੜ੍ਹੇ ਨਿਸ਼ਕਾਮ, ਆਸਾ ਪੂਰ ਕਰਾਈਆ। ਮੇਰਾ ਬਣਿਆ ਰਹੇ ਈਮਾਨ, ਸਿਦਕ ਭਰੋਸਾ ਇਹੋ ਜਿਹਾ ਰਖਾਈਆ। ਗਿਟੀਆਂ ਗਿਣਦਿਆਂ ਰਾਤ ਬੀਤੀ ਆਣ, ਸੂਰਜ ਦੇਵਤਾ ਆਪਣਾ ਨੂਰ ਚਮਕਾਈਆ। ਬ੍ਰਾਹਮਣ ਉਠ ਕੇ ਕਹੇ ਚਲੋ ਗੰਗਾ ਕਰੀਏ ਅਸ਼ਨਾਨ, ਲੱਖ ਲੱਖ ਸ਼ੁਕਰ ਮਨਾਈਆ। ਜਾ ਕੇ ਚਮਿਆਰ ਦਾ ਕਸੀਰਾ ਕਰਾਂ ਦਾਨ, ਐਂਵੇ ਭਾਰ ਚੁਕਾਈਆ। ਹੌਲੀ ਹੌਲੀ ਕੰਢੇ ਪਹੁੰਚਿਆ ਆਣ, ਤੱਟ ਕਿਨਾਰਾ ਸੋਭਾ ਪਾਈਆ। ਉਚੀ ਬੋਲ ਕਿਹਾ ਜ਼ਬਾਨ, ਸੁਣ ਮੇਰੀ ਗੰਗਾ ਮਾਈਆ। ਰਵਦਾਸ ਚੁਮਿਆਰ ਨੇ ਦਿਤਾ ਨਿਸ਼ਾਨ, ਤੇਰੀ ਕੀਮਤ ਕੌਡੀ ਪਾਈਆ। ਵਿਚੋਂ ਅਵਾਜ਼ ਆਈ ਹਾਏ ਮਿਹਰਵਾਨ, ਮੇਰਾ ਭਗਤ ਮੇਰੀ ਯਾਦ ਰਖਾਈਆ। ਬਾਂਹ ਕੱਢ ਕੇ ਕਿਹਾ ਸੁਣ ਜਵਾਨ, ਸੋਹਣੀ ਤਰ੍ਹਾਂ ਸਮਝਾਈਆ। ਉਹਦਾ ਕਸੀਰਾ ਮੈਨੂੰ ਪਰਵਾਨ, ਮੇਰਾ ਕੰਗਨ ਦੇਣਾ ਚਾਈਂ ਚਾਈਂਆ। ਬ੍ਰਾਹਮਣ ਵੇਖ ਹੋਇਆ ਹੈਰਾਨ, ਇਹ ਮੁਟਿਆਰ ਜੋਬਨਵੰਤੀ ਕਿਥੋਂ ਨਜ਼ਰੀ
❋
❋
ਆਈਆ। ਜੇ ਇਹੋ ਜਿਹੀ ਮੈਨੂੰ ਮਿਲ ਜਾਏ ਨਾਰ, ਜੀਵਣ ਖ਼ੁਸ਼ੀਆਂ ਨਾਲ ਹੰਡਾਈਆ। ਇਹਦੇ ਕੋਲ ਲੱਖਾਂ ਕਰੌੜਾਂ ਦਾ ਮਾਲ, ਜਿਹੜਾ ਬਾਹਵਾਂ ਨਾਲ ਲਟਕਾਈਆ। ਮੈਂ ਫਿਰ ਨਾ ਰਹਾਂ ਕੰਗਾਲ, ਭੁੱਖ ਨੰਗ ਨਜ਼ਰ ਕੋਇ ਨਾ ਆਈਆ। ਧੋਤੀ ਬੰਨਕੇ ਸਵਾ ਆਪਣੇ ਵਿਚ ਮਕਾਨ, ਲੱਤ ਉਤੇ ਲੱਤ ਟਿਕਾਈਆ। ਰੋਜ਼ ਨਿਤ ਨਵਾਂ ਮਿਲੇ ਪਕਵਾਨ, ਦਿਵਸ ਰੈਣ ਖਾਵਾਂ ਚਾਈਂ ਚਾਈਂਆ। ਫੇਰ ਕਹਾਂ ਤੂੰ ਮੇਰਾ ਭਗਵਾਨ, ਇਕੋ ਮੇਰੇ ਵੰਡੇ ਆਈਆ। ਮੇਰੇ ਵੱਲੋ ਸਾਰਾ ਭੁੱਖਾ ਮਰੇ ਜਹਾਨ, ਮੇਰੇ ਘਰ ਵਿਚ ਭੰਡਾਰਾ ਸੋਹਣਾ ਦੇਣਾ ਭਰਾਈਆ। ਮੈਂ ਬੜਾ ਖ਼ੁਸ਼ੀ ਹੋ ਕੇ ਕਹੂੰ ਮੇਰਾ ਇਹ ਜਜਮਾਨ, ਮੈਨੂੰ ਲੋਕੀ ਭਗਵਾਨ ਕਹਿ ਕਹਿ ਸੀਸ ਨਿਵਾਈਆ। ਮੈਂ ਝੂਠ ਨਹੀਂ ਬੋਲਿਆ ਤੁਫਾਨ, ਆਪਣੇ ਦਿਲ ਦੀ ਗੱਲ ਸੁਣਾਈਆ । ਮੈਂ ਮਿਸ਼ਰਾਣੀ ਲੈ ਕੇ ਜਾਉਂ ਪਾਨ, ਸਪਾਰੀ ਨਾਲ ਰਲਾਈਆ। ਉਹ ਮੇਰੇ ਖ਼ੁਸ਼ੀਆਂ ਨਾਲ ਗਾਊਂ ਗਾਣ, ਮੇਰਾ ਪਤੀ ਬੇਪਰਵਾਹੀਆ। ਜਿਹੜਾ ਲੁੱਟ ਲਿਆਇਆ ਦੁਕਾਨ, ਖੁੱਲੇ ਹੱਥ ਵਰਤਾਈਆ। ਫਿਰ ਮੈਂ ਕਹੂੰ ਤੂੰ ਵੀ ਮੇਰੇ ਵਰਗਾ ਕਰ ਇਮਾਨ, ਸਚ ਸੱਚ ਦ੍ਰਿੜਾਈਆ। ਆਂਢੀਆਂ ਗੁਆਢੀਆਂ ਘਰ ਕਦੀ ਨਾ ਦੇਵੀ ਪੀਣ ਖਾਣ, ਅਸੀਂ ਮੰਗਣ ਵਾਲੇ ਦੇਣ ਵਿਚ ਬਦਲ ਨਾ ਜਾਈਆ। ਉਧਰ ਚਾਰ ਕਹਾਰ ਖ਼ੁਸ਼ੀ ਮਨਾਣ, ਪੰਜਵਾਂ ਯਾਰ ਰਿਹਾ ਸਮਝਾਈਆ। ਰਵਦਾਸ ਕੁਛ ਤਾ ਦੇ ਗਿਆਨ, ਥੋੜਾ ਥੋੜਾ ਸਮਝਾਈਆ। ਮਰਨ ਪਿੱਛੋਂ ਕਿਵੇਂ ਮਿਲੇ ਭਗਵਾਨ, ਪਹਿਲੋਂ ਨਜ਼ਰ ਕਿਉਂ ਨਾ ਆਈਆ। ਕੀ ਉਹ ਵੱਡਾ ਛੋਟਾ ਕੇ ਬਾਲ ਅਞਾਣ, ਕੇ ਸੁਤਿਆ ਵਕਤ ਲੰਘਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਹਣੀ ਖੇਲ ਰਚਾਈਆ। ਸੁਣ ਕੇ ਗੱਲਾਂ ਡੋਲੀ ਪਈ ਰੋ, ਖਾਲੀ ਦਏ ਦੁਹਾਈਆ। ਮੇਰੇ ਨਾਲ ਕੀ ਹੋਇਆ ਧਰੋ, ਬਹੁੜੀ ਬਹੁੜੀ ਰਹੀ ਸੁਣਾਈਆ। ਮੇਰਾ ਛੱਡ ਕੇ ਨਾਤਾ ਮੋਹ, ਮੁਹੱਬਤ ਲਈ ਤੁੜਾਈਆ। ਅਜੇ ਪੈਂਡਾ ਘਰ ਦਾ ਰਹਿੰਦਾ ਪੰਜ ਕੋਹ, ਜਿਥੇ ਮੇਰਾ ਆਸਣ ਲਾਈਆ। ਮੇਰਾ ਕਪੜਿਆਂ ਨਾਲ ਦਰਵਾਜ਼ਾ ਦਿਤਾ ਢੋ, ਲਾਲ ਰੰਗ ਫੁਲਕਾਰੀਆਂ ਉਤੇ ਛੁਹਾਈਆ। ਮੇਰੇ ਕਾਲਜੇ ਪੈਂਦੀ ਖੋਹ, ਧੀਰਜ ਨਜ਼ਰ ਕੋਇ ਨਾ ਆਈਆ। ਇਹ ਕੀ ਗਿਆ ਹੋ, ਮੇਰਾ ਨਾਤਾ ਸਾਰੇ ਗਏ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਚਰਜ ਧਾਰ ਚਲਾਈਆ। ਡੋਲੀ ਨੂੰ ਕਹਿਣ ਉਸੇ ਦੇ ਡੰਡੇ ਬਾਂਸ ਮੁੱਠੀ, ਗੰਢ ਗੰਢ ਕੁਰਲਾਈਆ। ਸਾਨੂੰ ਪੁੱਛ ਜਿਹੜੇ ਤੈਨੂੰ ਫਿਰਦੇ ਚੁੱਕੀ, ਆਪਣੇ ਨਾਲ ਗੰਢ ਬੰਧਾਈਆ। ਤੂੰ ਮੋਡਿਆਂ ਉਤੇ ਚੜ੍ਹੀ ਅਜੇ ਨਾ ਅੱਕੀ, ਥਕਾਵਟ ਨਜ਼ਰ ਕੋਇ ਨਾ ਆਈਆ। ਵੇਖ ਤੇਰੇ ਅੰਦਰ ਬਹਿਣ ਵਾਲੀ ਕਿਥੇ ਗਈ ਛੱਡ ਕੇ ਹੱਥੋਂ ਪੱਖੀ, ਜਿਹੜੀ ਗਰਮੀ ਵਿਚ ਹਿਲਾਈਆ। ਸਾਨੂੰ ਸਚ ਸੱਚ ਦੱਸੀ, ਆਪਣਾ ਰਾਜ਼ ਸਮਝਾਈਆ। ਤੇਰੀ ਡੋਲੀ ਵਿਚ ਕੋਟਨ ਚੜ੍ਹ ਗਏ ਵੇਹਦਿਆਂ ਅੱਖੀ, ਨਾਤਾ ਜਗਤ ਕੰਤ ਨਾਲ ਜੁੜਾਈਆ। ਉਹ ਕਮਲੀਏ ਤੂੰ ਅਜੇ ਕਿਸੇ ਨੂੰ ਨਹੀਂ ਮਿਲਾਇਆ ਕਮਲਾਪਤੀ, ਪਤਿਪਰਮੇਸ਼ਵਰ ਪ੍ਰਨਾਵਣ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ। ਦੁਨੀਆ ਨੂੰ ਕਹਿਣ ਸੁਣਦੇ ਰਹੇ ਰੱਸੇ , ਸੋਹਣੀ ਤਰ੍ਹਾਂ ਸਮਝਾਈਆ। ਵੇਖੋ ਅਸੀਂ ਪ੍ਰੇਮ ਨਾਲ ਕਸੇ, ਬੰਧਨ ਦਿਤਾ ਜੜਾਈਆ। ਦੋ ਦੇ ਚਾਰ ਚਾਰ ਦੇ ਅੱਠੇ, ਅੱਠਾ ਤੱਤਾ ਨਾਲ ਰਖਾਈਆ। ਸੇਵਾ ਕਰਦੇ ਅਜੇ ਨਾ ਥੱਕੇ, ਥਕਾਵਟ ਵਿਚ ਨਾ ਕਦੇ ਆਈਆ । ਕਦੀ ਸੌਹਰੇ ਕਦੀ ਪੇਕੇ, ਆਈਏ ਜਾਈਏ ਚਾਈਂ ਚਾਈਂਆ। ਪਹਿਲੋਂ ਸਾਨੂੰ ਕੋਈ ਦੇਖੇ, ਧਿਆਨ ਡੋਲੇ ਵਲ ਲਗਾਈਆ। ਫੇਰ ਪੱਲੂ ਉਤੋਂ ਲਪੇਟੇ, ਪਰਦਾ
❋
❋
ਦਏ ਚੁਕਾਈਆ। ਨਵ ਜੋਬਨ ਲਾੜੀ ਅੰਦਰ ਮੁਖ ਲੁਕਾ ਕੇ ਬੈਠੇ, ਸਿਰ ਗੋਡਿਆਂ ਵਿਚ ਟਿਕਾਈਆ। ਜੇ ਕੋਈ ਆਏ ਮੁਖ ਵੇਖੇ, ਨੀਵੇਂ ਨੈਣ ਕਰਕੇ ਚੋਰੀ ਜਿਹੇ ਅੱਖ ਉਠਾਈਆ। ਮੈਂ ਕਵਾਰ ਕੰਨਿਆਂ ਛੱਡ ਕੇ ਆਈ ਪੇਕੇ, ਸੌਹਰਿਆਂ ਘਰ ਸ਼ਰਮ ਹਯਾ ਮੇਰੇ ਉਤੇ ਛਾਈਆ। ਆਪਣਿਆਂ ਹੱਥਾਂ ਨੂੰ ਲਪੇਟੇ, ਮਹਿੰਦੀ ਰੰਗਲੇ ਬਾਹਰ ਨਾ ਸਕੇ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਰੱਸੀਆਂ ਨੂੰ ਕਹੇ ਮਰੋੜੀ ਵਾਲੀ ਗੰਢ, ਉਚੀ ਹੋ ਸੁਣਾਈਆ। ਮੇਰੇ ਬਿਨਾਂ ਤੁਸੀਂ ਸਾਰੇ ਹੋ ਜਾਓ ਅੱਡ ਅੱਡ, ਮੇਲਾ ਨਾ ਸਕੇ ਕੋਇ ਮਿਲਾਈਆ। ਮੈਂ ਤੁਹਾਡੇ ਕੱਠੇ ਕੀਤੇ ਹੱਡ, ਹੱਡੀਆਂ ਜੋੜ ਜੁੜਾਈਆ। ਤੁਸਾਂ ਮੇਰੇ ਉਤੇ ਭਾਰ ਦਿਤਾ ਲੱਦ, ਅਪਣੀਆਂ ਭੁਜਾਂ ਖੁਲ੍ਹਾਈਆ। ਅਗਲੀ ਪਿਛਲੀ ਪਾਰ ਕਰਦੇ ਜਾਓ ਹੱਦ, ਬੇਗਾਨੀ ਹੱਦ ਵਿਚ ਮੈਨੂੰ ਸਾਹ ਦਵਾਈਆ। ਮੈਂ ਓਥੇ ਗਾਵਾਂ ਛੰਦ, ਵਾਹਵਾ ਪ੍ਰਭੂ ਤੇਰੀ ਬੇਪਰਵਾਹੀਆ। ਇਹ ਸਾਰੇ ਤੇਥੋਂ ਹੋਏ ਅਲੱਗ, ਪੇਟ ਕਾਰਨ ਡੋਲੀ ਕੰਧੇ ਰਹੇ ਉਠਾਈਆ। ਜਿਹੜੀ ਏਸ ਦੇ ਵਿਚ ਬੈਠੀ ਸਜ, ਸੋਹਣਾ ਰੰਗ ਚੜ੍ਹਾਈਆ। ਕੱਜਲ ਪਾ ਕੇ ਨੇਤਰ ਅੱਖ, ਧਾਰ ਨਾਲ ਮਟਕਾਈਆ। ਬਿੰਦੀ ਟਿੱਕਾ ਲਾ ਕੇ ਲਾਲ ਬੁੱਲ ਕੀਤੇ ਝੱਟ, ਸੁਰਖੀ ਹੱਟ ਬਜਾਰ ਮੰਗਾਈਆ। ਜਿਸ ਵੇਲੇ ਵੇਖਾਂ ਪ੍ਰਭ ਨਾਲੋਂ ਬੈਠੀ ਵੱਖ, ਧਿਆਨ ਜਗਤ ਵਿਚ ਲਗਾਈਆ। ਜਿਸ ਦੇ ਪਿਛੇ ਮਾਪਿਆਂ ਡੋਲੀ ਦਿਤਾ ਘੱਤ, ਉਹ ਕੰਤ ਅੰਤ ਨਾ ਤੋੜ ਨਿਭਾਈਆ। ਪਤਾ ਨਹੀਂ ਘਰ ਜਾਂਦੀ ਨੂੰ ਜਾਵੇ ਛੱਡ, ਜਾਂ ਮੁਕਲਾਵੇ ਪਹਿਲੋਂ ਨਾਤਾ ਜਾਏ ਤੁੜਾਈਆ। ਜਾਂ ਇਕ ਦੋ ਧੀਆਂ ਪੁੱਤਰ ਨਿਸ਼ਾਨ ਜਾਏ ਰੱਖ, ਜਾਂ ਜਾਂਦਾ ਜਾਂਦਾ ਆਪਣੀ ਜਾਇਦਾਦ ਦਾ ਮੈਨੂੰ ਦੇ ਜਾਏ ਹੱਕ, ਰੈਹਣ ਫੱਕ ਦਏ ਕਰਾਈਆ। ਜੇ ਸ਼ਰੀਕਾਂ ਨੂੰ ਪੈ ਜਾਏ ਸ਼ੱਕ, ਦਾਵਾ ਦਾਇਰ ਜਾਏ ਕਰਾਈਆ। ਮਿਲ ਜੁਲ ਕੇ ਮੈਨੂੰ ਘਰੋਂ ਕੱਢਣ ਧੱਕ, ਧੱਕਾ ਕਰਨ ਵਾਂਗ ਸੌਦਾਈਆ। ਮੈਂ ਨੇਤਰ ਰੋਵਾਂ ਅੱਖ, ਕਜਲ ਵਾਲੀ ਅੱਖ ਹੰਝੂਆਂ ਹਾਰ ਪਰੋਈਆ। ਵਿਚੋਂ ਆਵਾਜ਼ ਆਈ ਸੁਣ ਨੱਢੀ ਸੱਚ, ਤੈਨੂੰ ਸਚ ਦਿਆਂ ਸਮਝਾਈਆ। ਆਪਣੇ ਪਤੀ ਨੂੰ ਵੇਖਣ ਵਾਲੀ ਬਣਾ ਪਹਿਲੋਂ ਅੱਖ, ਦੋਹਾਂ ਅੱਖਾਂ ਨਾਤਾ ਦੇ ਤੁੜਾਈਆ। ਉਸ ਨੂੰ ਮੰਨ ਆਪਣਾ ਹੱਕ, ਹਕੀਕਤ ਵਿਚੋਂ ਨਜ਼ਰੀ ਆਈਆ। ਜੇ ਉਹ ਮਿਲ ਜਾਏ ਕਮਲਾਪਤ, ਪਤਿਪਰਮੇਸ਼ਵਰ ਬੇਪਰਵਾਹੀਆ। ਏਥੇ ਤੇਰੇ ਨਾਲ ਜਾਵੇ ਵਸ, ਅੱਗੇ ਲੈ ਕੇ ਜਾਵੇ ਚਾਈਂ ਚਾਈਂਆ। ਆਪਣੀ ਹੱਥੀ ਪਾਏ ਸੁਹਾਗ ਦੀ ਨੱਥ, ਸੁਹਾਗਣ ਆਪਣੇ ਨਾਲ ਹੰਡਾਈਆ। ਤੈਨੂੰ ਹੋਣ ਨਾ ਦੇਵੇ ਵੱਖ, ਵੱਖਰੀ ਰੋਟੀ ਨਾ ਕੋਇ ਪਕਾਈਆ। ਉਹ ਛੱਡ ਰਵਦਾਸ ਚੁਮਾਰ ਜਿਨ ਪਿਆਰ ਅੰਦਰ ਟੁਕੜਿਆਂ ਰੱਖਿਆ ਢਕ, ਖਾਣ ਨੂੰ ਆਵੇ ਸੱਚਾ ਮਾਹੀਆ। ਉਧਰ ਬ੍ਰਾਹਮਣ ਪੈ ਗਿਆ ਸ਼ੱਕ, ਗੰਗਾ ਮਾਤਾ ਕੰਗਣ ਦਿਤਾ ਫੜਾਈਆ। ਓਧਰੋਂ ਪੰਜਵਾਂ ਯਾਰ ਪਿਆ ਹੱਸ, ਉਚੀ ਉਚੀ ਸੁਣਾਈਆ। ਓ ਚਾਰੇ ਰਲ ਕੇ ਕਰੋ ਅਕੱਠ, ਇਕੋ ਮਤਾ ਪਕਾਈਆ। ਓਧਰੋ ਡੋਲੀ ਕਹੇ ਮੈਂ ਵਿਛੋੜੇ ਵਿਚ ਰਹੀ ਮੱਚ, ਆਪਣਾ ਹਾਲ ਸੁਣਾਈਆ। ਅੰਦਰੋਂ ਲਾੜੀ ਕਹੇ ਮੈਨੂੰ ਮਿਲੇ ਪੁਰਖ ਸਮਰਥ, ਮੇਰੀ ਆਸਾ ਪੂਰ ਕਰਾਈਆ। ਰਵਦਾਸ ਕਹੇ ਭਾਈ ਮੈਨੂੰ ਗਾ ਲੈਣ ਦਿਓ ਉਹਦਾ ਜਸ, ਜਿਸ ਮੇਰੀ ਬਣਤ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ। ਕਹਾਰ ਕਹਿਣ ਪੰਜਵੇਂ ਮੀਤ, ਇਕ ਸਲਾਹ ਰਖਾਈਆ। ਡੋਲੀ ਕਹੇ ਮੇਰੀ ਤੁਹਾਡੇ ਨਾਲ ਰੀਝ, ਸੋਹਣੀ ਖ਼ੁਸ਼ੀ ਮਨਾਈਆ। ਲਾੜੀ ਕਹੇ ਮੈਂ ਓਸ ਪਤੀ ਨਾਲ ਜਾਵਾਂ ਪਤੀਜ, ਜੋ ਮੇਰੀ ਪੱਤ ਰੱਖੇ ਥਾਉਂ ਥਾਈਂਆ। ਰਵਦਾਸ
❋
❋
ਕਿਹਾ ਇਹ ਸਭ ਕੁਛ ਠੀਕ, ਜੇ ਠਾਕਰ ਸੱਚੇ ਭਾਈਆ। ਮੈਂ ਗ਼ਰੀਬ ਨਿਮਾਣਾ ਨਾਚੀਜ, ਪਾਣਾ ਗੰਢਣਹਾਰ ਅਖਵਾਈਆ। ਉਹਦੇ ਤੋਂ ਮੰਗਾਂ ਭੀਖ, ਆਪਣੀ ਝੋਲੀ ਡਾਹੀਆ। ਅਜੇ ਮੈਨੂੰ ਉਹਦੀ ਉਡੀਕ, ਸਾਇਦ ਆਵੇ ਮੇਰਾ ਮਾਹੀਆ। ਮੇਰੇ ਨਾਲ ਮਕੱਰਰ ਕਰਕੇ ਗਿਆ ਤਰੀਕ, ਤਰੀਕੇ ਨਾਲ ਸਮਝਾਈਆ। ਵੇਖੋ ਮੈਂ ਉਹਦੀ ਕਰਨ ਲੱਗਾ ਉਡੀਕ, ਬੁੱਕਲ ਵਿਚ ਧਿਆਨ ਲਗਾਈਆ। ਉਹਦੀ ਧਾਰ ਬੜੀ ਬਰੀਕ, ਇਨ੍ਹਾਂ ਅੱਖਾਂ ਨਜ਼ਰ ਨਾ ਆਈਆ। ਮੈਂ ਕਾਇਆ ਅੰਦਰ ਵੜ ਕੇ ਮਾਰਾਂ ਚੀਕ, ਉਚੀ ਉਚੀ ਸੁਣਾਈਆ। ਫਿਰ ਆਵੇ ਸਾਹਿਬ ਠੀਕ, ਹੌਲੀ ਹੌਲੀ ਕੁੰਡਾ ਲਾਹੀਆ। ਮੇਰੇ ਨਾਲ ਕਰਕੇ ਪ੍ਰੀਤ, ਘੁੱਟ ਗਲਵਕੜੀ ਲਏ ਪਾਈਆ। ਮੈਂ ਹੋ ਕੇ ਠੰਡਾ ਸੀਤ, ਆਪਣੀ ਛਾਤੀ ਸੇਜ ਸਵਾਈਆ। ਫਿਰ ਕਹਾਂ ਮੈਂ ਨੀਚਾਂ ਦਾ ਨੀਚ, ਤੂੰ ਸ਼ਹਿਨਸ਼ਾਹ ਬੇਪਰਵਾਹੀਆ। ਮੇਰਾ ਵੇਖ ਪਾਟਾ ਚੀਥ, ਚੀਥੜਾ ਰਿਹਾ ਕੁਰਲਾਈਆ। ਸ੍ਰੀ ਭਗਵਾਨ ਫੜ ਬਾਂਹੋਂ ਮੈਨੂੰ ਘਸੀਟ, ਮੇਰਾ ਬਸਤਰ ਦੇਵੇ ਲਾਹੀਆ। ਚੁਮਾਰਾ ਪੁਰਾਣੀ ਸੁਟ ਕਮੀਜ, ਦੁਸ਼ਾਲੇ ਤੇਰੇ ਉਤੇ ਟਿਕਾਈਆ। ਮੈਂ ਕਹਿਵਾਂ ਮੈਨੂੰ ਪ੍ਰੇਮ ਦੀ ਦੇਦੇ ਭੀਖ, ਭਿਛਿਆ ਮੇਰੀ ਝੋਲੀ ਪਾਈਆ। ਮੈਂ ਸੋਹਣਾ ਬਣਾ ਕਮੀਜ਼, ਤੇਰੇ ਚਰਨ ਧੂੜ ਮੇਰੇ ਉਤੇ ਓਢਣ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ। ਉਹ ਸੁਣ ਰਵੀ, ਰਾਮ ਰਿਹਾ ਜਣਾਈਆ। ਮੈਂ ਤੇਰਾ ਬਣਕੇ ਕਵੀ, ਗਾਇਨ ਰਿਹਾ ਸੁਣਾਈਆ। ਮੈਂ ਰੋਟੀ ਵਾਗ ਤਪਾਂ ਉਤੇ ਤਵੀ, ਪਕਵਾਨ ਆਪਣਾ ਆਪ ਚੜ੍ਹਾਈਆ। ਤੂੰ ਮੇਰੀ ਸੇਜਾ ਸਵੀਂ, ਸੋਹਣਾ ਆਸਣ ਹੰਢਾਈਆ। ਮੇਰੇ ਮੰਦਰ ਵਿਚ ਬਵ੍ਹੀਂ, ਜੰਦਰ ਦਵਾਂ ਖੁਲ੍ਹਾਈਆ। ਫੇਰ ਇਕ ਵਾਰ ਕਹਵੀਂ, ਤੂੰ ਗ਼ਰੀਬਾਂ ਹੋਏਂ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ। ਰਵਦਾਸ ਕਹੇ ਮੈਂ ਚੜ੍ਹ ਕੇ ਛਾਤੀ, ਛਤਰਧਾਰੀ ਵੇਖ ਵਖਾਈਆ। ਨਾਰ ਬਣ ਕੇ ਮਿਲਿਆ ਕਮਲਾਪਾਤੀ, ਕਵਲ ਨੈਣ ਸੋਭਾ ਪਾਈਆ। ਇਹੋ ਜਿਹਾ ਸੁੱਖ ਕਿਸੇ ਨਾ ਮਿਲਿਆ ਸੁਹਾਗੀ ਰਾਤੀ, ਕੋਟਨ ਕੋਟ ਸਖੀਆਂ ਗਏ ਹੰਡਾਈਆ। ਇਹੋ ਜਿਹਾ ਰਸ ਮਿਲਿਆ ਨਾ ਕਿਸੇ ਪਰਭਾਤੀ, ਕੋਟਨ ਕੋਟ ਗਾਣੇ ਗਏ ਸੁਣਾਈਆ। ਇਹੋ ਜਿਹਾ ਘਰ ਕਿਸੇ ਨਾ ਮਿਲਿਆ ਦੋ ਜਹਾਨਾਂ ਮਾਰੀ ਝਾਕੀ, ਨੇਤਰ ਨੈਣ ਉਠਾਈਆ। ਇਹੋ ਜਿਹਾ ਵਰ ਕਿਸੇ ਦਾ ਨਾ ਬਣਿਆ ਸਾਥੀ, ਜੋ ਜੀਵਦਿਆਂ ਮਰਿਆਂ ਮਰਿਆਂ ਜੀਵਦਿਆਂ ਆਪਣਾ ਸੰਗ ਨਿਭਾਈਆ। ਮੈਂ ਰਵਦਾਸ ਕੀ ਮੰਨਾਂ ਆਖੀ, ਆਪੇ ਰਿਹਾ ਸਮਝਾਈਆ। ਇਹ ਮੇਰਾ ਪੁਰਖ ਅਬਿਨਾਸ਼ੀ, ਮਿਹਰਵਾਨ ਵਡਿਆਈਆ। ਮੈਂ ਇਸ ਦਾ ਬਣਿਆ ਰਾਗੀ, ਸੋਹਣੀ ਸੇਵ ਕਮਾਈਆ। ਕਹਾਰੋ ਤੁਹਾਡੀ ਪ੍ਰੀਤ ਮੇਰੇ ਨਾਲ ਲਾਗੀ, ਮੈਂ ਅੱਗੇ ਦਿਆਂ ਜੁੜਾਈਆ। ਜਿਹੜਾ ਸਭ ਦਾ ਕੰਤ ਸੁਹਾਗੀ, ਸੋਹਣਾ ਰੂਪ ਵਟਾਈਆ। ਜਿਸ ਦੇ ਹੱਥ ਦੋ ਜਹਾਨਾਂ ਬਾਜ਼ੀ, ਲੱਖ ਚੁਰਾਸੀ ਆਪਣੇ ਹੁਕਮ ਭਵਾਈਆ। ਮੇਰਾ ਸਾਹਿਬ ਜੇ ਹੋਵੇ ਰਾਜ਼ੀ, ਤੁਹਾਨੂੰ ਰਾਜੇ ਨਾਲੋਂ ਉਚੇ ਦਏ ਬਣਾਈਆ। ਤੁਹਾਡੀ ਲਾ ਕੇ ਸੁਨ ਸਮਾਧੀ, ਆਪਣੇ ਵਿਚ ਸਮਾਈਆ। ਮੇਰੇ ਸਾਹਿਬ ਦੀ ਖੇਲ ਡਾਹਡੀ, ਕੋਈ ਸਮਝ ਨਾ ਸਕੇ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਚਰਜ ਖੇਲ ਰਚਾਈਆ। ਚਾਰ ਕਹਾਰ ਪੰਜਵਾਂ ਸੱਜਣ, ਬਾਂਹਵਾਂ ਪੰਜੇ ਰਹੇ ਉਠਾਈਆ। ਖਾਲੀ ਹੱਥ ਆਏ ਮੰਗਨ, ਕੂਕਨ ਦੇਣ ਦੁਹਾਈਆ। ਜਿਸ ਵੇਲੇ ਡੋਲੀ ਦੇ ਕੋਲ ਦੀ ਲੱਗੇ ਲੰਘਣ, ਉਹ ਵੀ ਕੂੰਜ ਵਾਂਗ ਕੁਰਲਾਈਆ। ਓ ਸੱਜਣੋ, ਮੈਨੂੰ ਵੀ ਲੈ ਜਾਓ ਅੰਗਨ,
❋
❋
ਆਪਣੇ ਨਾਲ ਮਿਲਾਈਆ। ਵਿਚੋਂ ਲਾੜੀ ਕਹੇ ਮੈਨੂੰ ਨਹੀਂ ਰਹੀ ਕੋਈ ਸੰਗਨ, ਨੇਤਰ ਅੱਖ ਨਾ ਕੋਈ ਸ਼ਰਮਾਈਆ। ਮੈਂ ਵੇਖਾਂ ਤੁਹਾਡਾ ਨਾਲ ਸਾਹਿਬ ਬਖ਼ਸ਼ੰਦਨ, ਜੋ ਬਖ਼ਸ਼ਿਸ਼ ਰਿਹਾ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਚਰਜ ਰੀਤ ਚਲਾਈਆ। ਰਵਦਾਸ ਕਹੇ ਰੱਖੋ ਧੀਰ, ਧੀਰਜ ਨਾਲ ਜਣਾਈਆ। ਮੈਂ ਉਹਦੇ ਔਣ ਲਈ ਆਪਣੇ ਤਨ ਦੀ ਵਿਛਾਵਾਂ ਲੀਰ, ਬਿਸਤਰ ਇਕ ਸੁਹਾਈਆ। ਉਹ ਪੀਰਾਂ ਦਾ ਪੀਰ, ਮੈਂ ਨੀਚਾਂ ਵਿਚੋਂ ਨੀਚ ਅਖਵਾਈਆ। ਮੇਰੀ ਉਹਦੇ ਨਾਲ ਜੰਜੀਰ, ਕੜੀ ਕੜੀ ਨਾਲ ਜੁੜਾਈਆ। ਸੁਣ ਕੇ ਚੌਥੇ ਕਹਾਰ ਨੱਕ ਨਾਲ ਕੱਢੀ ਲਕੀਰ, ਫੜਕੇ ਤਿੰਨਾਂ ਸੀਸ ਨਿਵਾਈਆ। ਪੰਜਵਾਂ ਝੁਕਿਆ ਨਾਲ ਅਖੀਰ, ਆਪਣਾ ਮਾਣ ਮਿਟਾਈਆ। ਜੇ ਸਾਡੀ ਬਦਲ ਜਾਵੇ ਤਕਦੀਰ, ਸਿਰ ਆਪਣਾ ਹੱਥ ਟਿਕਾਈਆ। ਜੇ ਰਵਦਾਸ ਦੀ ਪਾਟੀ ਟਾਕੀ ਮੰਜ਼ੂਰ ਕਰੇ ਲੀਰ, ਘਰ ਗ਼ਰੀਬਾਂ ਫੇਰਾ ਪਾਈਆ। ਸਾਡੇ ਕੋਲ ਨਾ ਕਪੜਾ ਨਾ ਟਾਕੀ ਨਾ ਲੀਰ, ਲਕੀਰ ਉਂਗਲੀ ਨਾਲ ਵਖਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਸਮਝਾਈਆ। ਰਵਦਾਸ ਵਛਾ ਕੇ ਸੋਹਣਾ ਸਿੰਘਾਸਣ, ਕੰਨੀਆਂ ਰਿਹਾ ਲਮਕਾਈਆ। ਜਿਸ ਵੇਲੇ ਬਹੇ ਮੇਰਾ ਪੁਰਖ ਅਬਿਨਾਸ਼ਨ, ਸੋਹਣੀ ਸੇਜ ਸੁਹਾਈਆ। ਮੈਂ ਬਣ ਕੇ ਦਾਸੀ ਦਾਸਨ, ਇਹਦੀ ਸੇਵ ਕਮਾਈਆ । ਮੈਨੂੰ ਕੋਝਾ ਕਮਲਾ ਲੋਕੀ ਆਖਨ, ਮੇਰੀਆਂ ਅੱਖੀਆਂ ਦਰਸ਼ਨ ਪਾਈਆ। ਜਿਹੜਾ ਸਖੀਆਂ ਕੋਲੋਂ ਖਾਂਦਾ ਰਿਹਾ ਮਾਖਨ, ਭਗਵਨ ਰੂਪ ਵਟਾਈਆ । ਜਿਹੜਾ ਭੀਲਨੀ ਬਣਿਆ ਸਾਥਨ, ਰਾਮ ਰਮਈਆ ਹੋ ਕੇ ਜੂਠਿਆਂ ਬੇਰਾਂ ਭੋਗ ਲਗਾਈਆ। ਜਿਹੜਾ ਵਸੇ ਉਤੇ ਅਕਾਸਨ, ਅਗੰਮ ਅਥਾਹ ਗੋਸਾਈਂਆ। ਉਹ ਮੇਰੀ ਧਰਤੀ ਉਤੇ ਲਾਵੇ ਆਸਣ, ਅਸਲ ਰੂਪ ਵਟਾਈਆ। ਰਵਦਾਸ ਕਹੇ ਮੈਂ ਪ੍ਰੇਮ ਦੀ ਕਰਕੇ ਦਾਤਨ, ਹੱਸ ਕੇ ਦੰਦਾਸਾ ਦਿਆਂ ਵਖਾਈਆ। ਜੇ ਮੇਰੇ ਵਲੇ ਇਕ ਵਾਰ ਖ਼ੁਸ਼ੀ ਨਾਲ ਝਾਕਣ, ਮੈਂ ਆਖਾਂ ਤੂੰ ਮੇਰਾ ਮੈਂ ਤੇਰਾ ਤੂੰ ਦਾਤਾ ਬੇਪਰਵਾਹੀਆ। ਤੇਰਾ ਮੋਹ ਮੰਗਾਂ ਬਾਤਨ, ਅੰਦਰ ਤੇਰਾ ਨੂਰ ਰੁਸ਼ਨਾਈਆ। ਚਰਨ ਘੁਟ ਕੇ ਕਹਾਂ ਮੈਂ ਤੇਰੀ ਬਣਾਂ ਸਾਥਨ, ਅੰਤ ਤੇਰੀ ਅਖਵਾਈਆ। ਤੂੰ ਦੀਨਾਂ ਬੰਧਪ ਨਾਥ ਅਨਾਥਨ, ਅਨਾਥਾ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਦਇਆ ਕਮਾਈਆ। ਰਵਦਾਸ ਕਹੇ ਇਹ ਸੇਜ ਅੱਜੇ ਨਹੀਂ ਹੋਈ ਸਾਫ, ਝਾੜ ਝਾੜ ਬਣਾਈਆ। ਪ੍ਰਭ ਮੇਰਾ ਗ਼ੁਸਾ ਕਰ ਦਏ ਮੁਆਫ, ਭੁੱਲ ਦੇਵੇ ਬਖ਼ਸ਼ਾਈਆ। ਜਿਹੜੀ ਮੈਨੂੰ ਬਖ਼ਸ਼ੀ ਓਸ ਦਾਤ, ਓਸੇ ਵਿਚੋਂ ਇਹ ਵੀ ਕੱਢ ਵਿਛਾਈਆ। ਜੇ ਕੁਛ ਲੁਕਾ ਕੇ ਰੱਖਾਂ ਫਿਰ ਬਣਾ ਨਾਰ ਕਮਜਾਤ, ਕੁਲਖਣੀ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਹਣੀ ਦਏ ਵਡਿਆਈਆ। ਰਵਦਾਸ ਸੇਜ ਕਰਕੇ ਸੋਹਣੀ, ਟੁੱਟੇ ਚਮੜੇ ਰਿਹਾ ਵਿਛਾਈਆ। ਪ੍ਰਭ ਮੇਰੇ ਨੂੰ ਲੱਗੇ ਸੋਹਣੀ, ਸੋਹਣੀ ਰੂਪ ਵਟਾਈਆ। ਇਕ ਟਕਾ ਜੋ ਕੀਤਾ ਬੌਹਣੀ, ਓਹੋ ਭੇਟ ਚੜ੍ਹਾਈਆ। ਨਾਲੇ ਕਹੇ ਇਹੋ ਮੇਰੀ ਹਾੜੀ ਸੌਣੀ, ਏਸੇ ਨਾਲ ਝੱਟ ਲੰਘਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖੇ ਖੇਲ ਚਾਈਂ ਚਾਈਂਆ । ਰਵਦਾਸ ਸੇਜ ਹੋਈ ਤਿਆਰ, ਸੋਹਣੀ ਬਣਤ ਬਣਾਈਆ। ਦੂਰ ਦੁਰਾਡੇ ਆਦਿ ਨਿਰੰਕਾਰ, ਉਤੇ ਆਸਣ ਲਾਈਆ। ਖ਼ੁਸ਼ੀ ਵਿਚ ਕਹੇ ਵਾਹ ਮੇਰੇ ਯਾਰ, ਕਿੱਡੀ ਸੋਹਣੀ ਬਣਤ ਬਣਾਈਆ। ਇਹੋ ਜਿਹੀ ਲੱਭੀ ਨਹੀਂ ਜੁਗ ਚਾਰ, ਚਾਰੋਂ ਕੁੰਟ ਵੇਖ ਵਖਾਈਆ। ਇਹ ਵੇਖ ਕੇ ਕਹਾਰ ਹੋਏ ਹੈਰਾਨ, ਪ੍ਰਭ ਕੀ ਖੇਲ ਰਚਾਈਆ ।
❋
❋
ਭੁੱਖੇ ਨੰਗੇ ਦੇ ਘਰ ਬੈਠਾ ਆਣ, ਆਪਣਾ ਆਸਣ ਲਾਈਆ। ਓਧਰੋਂ ਡੋਲੀ ਵਿਚੋਂ ਨਿਕਲੀ ਰਕਾਨ, ਆਪਣਾ ਪੱਲਾ ਸਾਂਭ ਸੂਤ ਕੇ ਭੱਜੀ ਵਾਹੋ ਦਾਹੀਆ। ਮੈਂ ਸੁਣਿਆ ਰਵਦਾਸ ਘਰ ਆਇਆ ਭਗਵਾਨ, ਭਗਤਨ ਹਿਤ ਫੇਰਾ ਪਾਈਆ। ਡੋਲੀ ਕਿਹਾ ਜਾ ਨੀ ਉਹ ਸਭ ਦਾ ਸੱਚਾ ਕਾਹਨ, ਧੁਰ ਦਾ ਮਾਲਕ ਮਾਹੀਆ। ਜੇ ਓਸ ਉਤੇ ਰੱਖਣਾ ਇਮਾਨ, ਫਿਰ ਓਸ ਵਲ ਅੱਖ ਉਠਾਈਆ । ਜੇ ਲੋਕਮਾਤ ਕਰਨਾ ਹਰਾਮ, ਮੇਰੇ ਪ੍ਰਭ ਦੇ ਦਰ ਨਾ ਮੁਖ ਵਖਾਈਆ। ਰਵਦਾਸ ਚੁਮਾਰ ਕਰ ਪਰਨਾਮ, ਦੋਏ ਜੋੜ ਸੀਸ ਝੁਕਾਈਆ। ਹੇ ਭੁਖਿਆਂ ਦੇ ਭਗਵਾਨ, ਦੁਖੀਆਂ ਦੇ ਸਹਾਈਆ। ਇਹ ਚਾਰ ਕਹਾਰ ਤੈਥੋਂ ਮੰਗਦੇ ਰਹੇ ਪਕਵਾਨ, ਮੇਰੇ ਘਰ ਰੋਟੀ ਨਜ਼ਰ ਨਾ ਆਈਆ। ਏਹਨਾਂ ਨੂੰ ਮਿਲਿਆ ਬ੍ਰਾਹਮਣ ਸ਼ੈਤਾਨ, ਰਹਿੰਦੀ ਪੂੰਜੀ ਲੁਟ ਕੇ ਨਾਲ ਲੈ ਜਾਈਆ। ਓਧਰ ਕਸੀਰਾ ਮੈਂ ਭੇਜਿਆ ਮਹਾਨ, ਜਿਹੜਾ ਜੋਬਨਵੰਤੀ ਮੈਨੂੰ ਦੇ ਕੇ ਗਈ ਖ਼ੁਸ਼ੀ ਮਨਾਈਆ। ਸ਼ਹਿਨਸ਼ਾਹ ਕਹੇ ਰਵਦਾਸ ਮੈਂ ਕਿਹੜਾ ਅਨਜਾਣ, ਮੈਂ ਵੇਖਾਂ ਥਾਉਂ ਥਾਈਂਆ। ਮੈਂ ਬ੍ਰਾਹਮਣਾਂ ਦਾ ਬ੍ਰਾਹਮਣ ਸ਼ਤਾਨ, ਸ਼ਤਾਨੀ ਵਿਚ ਉਹਨੂੰ ਦੇਵਾਂ ਫਸਾਈਆ। ਮੇਰਾ ਦੇਖ ਖੇਲ ਮਹਾਨ, ਲੇਖਾ ਰਾਜੇ ਨਾਲ ਜੁੜਾਈਆ। ਦੋਵੇ ਚਲ ਕੇ ਔਣ ਬਣ ਦਰਬਾਨ, ਦਰ ਤੇਰੇ ਸੀਸ ਨਿਵਾਈਆ। ਤੇਰਾ ਕਸੀਰਾ ਤੇਰਾ ਕੰਗਣ ਤੇਰੀ ਆਏ ਪਛਾਣ, ਦੂਜਾ ਸਮਝ ਸਕੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਧਾਰ ਜਣਾਈਆ। ਭਗਵਨ ਬੈਠਾ ਚੁਪ ਚਪੀਤਾ, ਰਵਦਾਸ ਆਪਣੇ ਕੋਲ ਬੈਠਾਈਆ। ਪ੍ਰਭੂ ਮੈਂ ਅਜੇ ਜੋੜਾ ਇਕੋ ਗੰਢ ਕੇ ਸੀਤਾ, ਟਕਾ ਆਪਣੀ ਝੋਲੀ ਪਾਈਆ। ਨਵਾਂ ਦੀ ਬਾਕੀ ਰਹਿ ਗਈ ਰੀਤਾ, ਦਸ ਕਰਕੇ ਝੱਟ ਲੰਘਾਈਆ। ਮੇਰੀ ਤੇਰੇ ਨਾਲ ਠੀਕ ਪ੍ਰੀਤਾ, ਬੱਚਿਆਂ ਵਾਸਤੇ ਇਹ ਵੀ ਕਾਰ ਕਮਾਈਆ। ਬੜੀ ਖ਼ੁਸ਼ੀ ਤੂੰ ਆਇਉਂ ਘਰ ਨੀਚਾਂ, ਆਪਣਾ ਫੇਰਾ ਪਾਈਆ। ਮੇਰਾ ਵੇਖ ਖਾਲੀ ਖੀਸਾ, ਖਾਲੀ ਹੱਥ ਵਖਾਈਆ। ਉਧਰੋਂ ਬ੍ਰਾਹਮਣ ਰਾਜਾ ਆ ਗਏ ਮਾਰ ਕੇ ਚੀਕਾਂ, ਮਹਾਂਰਾਣੀ ਨਾਲ ਲਿਆਈਆ। ਡੰਡੌਤ ਕਰੇ ਹੋ ਕੇ ਨੀਕਨ ਨੀਕਾ, ਰਾਜਨ ਸੀਸ ਰਿਹਾ ਝੁਕਾਈਆ। ਰਵਦਾਸ ਜਾਣੇ ਭੇਵ ਜੀਵ ਜੀ ਕਾ, ਜੁਗਤੀ ਨਾਲ ਪੁੱਛੇ ਚਾਈਂ ਚਾਈਂਆ। ਸ਼ਹਿਨਸ਼ਾਹ ਮੈਂ ਕਮੀਨੀ ਜਾਤ ਹੋਛਾ ਨੀਚਾ, ਤੂੰ ਸ਼ਹਿਨਸ਼ਾਹ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਹਣਾ ਰੰਗ ਵਖਾਈਆ। ਅੰਦਰ ਬੈਠਾ ਭਗਵਾਨ ਕਹੇ ਰਵਦਾਸ ਚੁੱਪ, ਚੁੱਪ ਚਪੀਤਾ ਜਣਾਈਆ। ਪਹਿਲੋਂ ਇਨ੍ਹਾਂ ਕੋਲੋਂ ਪੁੱਛ, ਬ੍ਰਾਹਮਣ ਕੀ ਕੀ ਖੇਲ ਰਚਾਈਆ। ਬ੍ਰਾਹਮਣ ਡਰਦਾ ਮੌਤ ਤੋਂ ਗਿਆ ਝੁਕ, ਨੇਤਰ ਨੈਣਾਂ ਨੀਰ ਵਹਾਈਆ। ਮੈਂ ਕੰਗਣ ਲੈ ਕੇ ਰਵਦਾਸ ਤੈਥੋਂ ਗਿਆ ਲੁਕ, ਚੋਰੀ ਰਿਹਾ ਕਮਾਈਆ। ਰਾਜੇ ਕੋਲ ਜਾ ਕੇ ਦਿਤਾ ਸੁੱਟ, ਬਹੁਤਾ ਧਨ ਦੌਲਤ ਆਪਣੀ ਝੋਲੀ ਪਾਈਆ। ਏਸੇ ਕੰਗਣ ਮੇਰੀ ਜੜ ਦਿਤੀ ਪੁੱਟ, ਰਾਜਾ ਦੇਵਣਹਾਰਾ ਸਜਾਈਆ। ਮੇਰਾ ਕਾਲਾ ਕਰਕੇ ਮੁੱਖ, ਗਲੀਆਂ ਵਿਚ ਫਿਰਾਈਆ। ਮੈਨੂੰ ਧੀਆਂ ਪੁਤਾਂ ਦਾ ਪਿਛੇ ਲੱਗਾ ਦੁਖ, ਮਿਸ਼ਰਾਣੀ ਰੋਵੇ ਮਾਰੇ ਧਾਈਆ। ਜੇ ਮੈਂ ਸਿੱਧਾ ਆ ਕੇ ਤੇਰੀ ਚਰਨੀ ਜਾਂਦਾ ਝੁਕ, ਕਸੀਰੇ ਪਿਛੇ ਕੰਗਣ ਦਿੰਦਾ ਫੜਾਈਆ। ਫਿਰ ਮੈਨੂੰ ਹੋਣਾ ਨਹੀਂ ਸੀ ਕੋਈ ਦੁੱਖ, ਜੋ ਕੁਛ ਮਰਜੀ ਹੁੰਦੀ ਤੈਥੋਂ ਮੰਗਦਾ ਚਾਈਂ ਚਾਈਂਆ। ਸ੍ਰੀ ਭਗਵਾਨ ਹੌਲੀ ਜਿਹੀ ਕਿਹਾ ਬ੍ਰਾਹਮਣਾ ਕਿਹੜੀ ਗੱਲੇ ਖ਼ੁਸ਼, ਮੈਂ ਫੈਸਲਾ ਦਿਆਂ ਕਰਾਈਆ। ਬ੍ਰਾਹਮਣ ਕਹੇ ਤੇਰੇ ਜੀਂਦੇ ਰਹਿਣ ਪੁੱਤ, ਤੂੰ ਵੱਡਾ ਜਜਮਾਨ ਮੇਰਾ ਹੋ ਸਹਾਈਆ। ਇਹੋ ਜਿਹਾ ਕੰਗਣ ਮੈਨੂੰ ਇਕ ਹੋਰ ਦੇ ਦੇ ਚੁੱਕ, ਮੇਰਾ ਖੈਹੜਾ ਦੇ ਛੁਡਾਈਆ।
❋
❋
ਸ੍ਰੀ ਭਗਵਾਨ ਰਵਦਾਸ ਵੱਲੇ ਕੀਤਾ ਮੁਖ, ਨੈਣ ਨੈਣਾਂ ਨਾਲ ਮਿਲਾਈਆ। ਓਥੇ ਉਹਦੇ ਫੂੜੀ ਹੋਠੋਂ ਕੋਟਨ ਕੋਟ ਕੰਗਣ ਲਏ ਪੁਟ, ਜਿਹੜਾ ਚੰਮ ਰੰਬੀਆਂ ਨਾਲ ਲਾਹ ਕੇ ਥੱਲੇ ਦਬਾਈਆ। ਬ੍ਰਾਹਮਣ ਖ਼ੁਸ਼ੀਆਂ ਨਾਲ ਹੋ ਕੇ ਖ਼ੁਸ਼, ਬੋਦੀ ਉਤੇ ਹੱਥ ਫਿਰਾਈਆ। ਮੈਂ ਹੁਣ ਵੇਖਾਂ ਆਪਣੇ ਪੁੱਤ, ਜਿਹੜੇ ਬ੍ਰਾਹਮਣੀ ਗੋਦ ਵਿਚ ਟਿਕਾਈਆ। ਏਥੋਂ ਭੱਜਾਂ ਓਹਲੇ ਜਾਵਾਂ ਲੁਕ, ਫਿਰ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੱਚ ਸਮਝਾਈਆ। ਵੇਖ ਕੇ ਬ੍ਰਾਹਮਣ ਮਿਲਦਾ ਕੰਗਣ, ਚਾਰ ਕਹਾਰ ਖ਼ੁਸ਼ੀ ਮਨਾਈਆ। ਚਲੋ ਪੰਜ ਉਠ ਕੇ ਚਲੀਏ ਮੰਗਣ, ਆਪਣੀ ਝੋਲੀ ਡਾਹੀਆ। ਜੇ ਸਾਨੂੰ ਚਾੜ੍ਹੇ ਰੰਗਣ, ਭੁੱਖਿਆਂ ਭੁੱਖ ਦਏ ਗਵਾਈਆ। ਡੋਲ ਕਹੇ ਮੈਂ ਕਿਹੜੀ ਭਾਗਾਂ ਮੰਦਨ, ਮੈਂ ਵੀ ਚਲਾਂ ਚਾਈਂ ਚਾਈਂਆ। ਲਾੜੀ ਖੜਕਾਉਂਦੀ ਆਈ ਛਣਕੰਗਣ, ਦੋਵੇਂ ਬਾਹਵਾਂ ਹਿਲਾਈਆ। ਮੈਂ ਵੇਖਾਂ ਸੂਰਾ ਸਰਬੰਗਨ, ਧੁਰ ਦਾ ਸਚ ਗੋਸਾਈਂਆ। ਜੇ ਲਾਵੇ ਆਪਣੇ ਅੰਗਣ, ਅੰਗੀਕਾਰ ਕਰਾਈਆ। ਮੈਂ ਖ਼ੁਸ਼ੀਆਂ ਨਾਲ ਹਿਲਾਵਾਂ ਕੰਧਨ, ਚਾਰੋਂ ਕੁੰਟ ਵੇਖਾਂ ਚਾਈਂ ਚਾਈਂਆ। ਚਾਰ ਕਹਾਰ ਕਹਿਣ ਫਿਰ ਅਸੀਂ ਵੀ ਤੇਰੇ ਮੱਥੇ ਲਾਏ ਚੰਦਨ, ਸੋਹਣਾ ਟਿੱਕਾ ਸੁਹਾਈਆ। ਪੰਜਵਾਂ ਕਹੇ ਮੈਂ ਫਿਰ ਖ਼ੁਸ਼ੀ ਵਿਚ ਤੈਥੋਂ ਕੁਛ ਆਵਾਂ ਮੰਗਣ, ਭਾਗਾ ਭਰੀਏ ਮਿੱਠਾ ਮੂੰਹ ਦੇ ਕਰਾਈਆ। ਸਾਰੇ ਸਲਾਹ ਕਰਕੇ ਅੱਗੇ ਲੰਘਣ, ਰਵਦਾਸ ਦਵਾਰੇ ਸੀਸ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਹਣੀ ਬਣਤ ਬਣਾਈਆ । ਰਵਦਾਸ ਕਹੇ ਇਹ ਮੇਰਾ ਸ਼ਾਹ, ਸ਼ਹਿਨਸ਼ਾਹ ਅਖਵਾਈਆ। ਜਿਸ ਦੇ ਚਰਨਾਂ ਮਿਲੇ ਪਨਾਹ, ਰਹਿਮਤ ਹੱਥ ਉਠਾਈਆ। ਕੋਟ ਜਨਮ ਦੇ ਬਖ਼ਸ਼ ਗੁਨਾਹ, ਦੁਰਮਤ ਮੈਲ ਧਵਾਈਆ। ਜੇ ਏਹਨੂੰ ਸਚ ਦੇਵੋ ਸੁਣਾ, ਦੁਖੀਆਂ ਦੁੱਖ ਮਿਟਾਈਆ। ਜੇ ਪਰਦਾ ਲਉਂ ਰਖਾ, ਲੱਖ ਚੁਰਾਸੀ ਵਿਚ ਭਵਾਈਆ। ਜੇ ਬਣਾਉਂ ਪਿਤਾ ਮਾਂ, ਗੋਦੀ ਰੱਖੇ ਚਾਈਂ ਚਾਈਂਆ। ਜੇ ਕੰਤ ਕਰਕੇ ਲਓ ਹੰਢਾ, ਸੋਹਣੀ ਸੇਜ ਸੁਹਾਈਆ। ਜੇ ਮਾਂਗਤ ਬਣ ਕੇ ਅੱਗੇ ਝੋਲੀ ਦੇਵੋਂ ਡਾਹ, ਅਨਮੁਲੜੀ ਦਾਤ ਝੋਲੀ ਪਾਈਆ। ਇਹ ਦਾਤਾ ਬੇਪਰਵਾਹ, ਬੇਪਰਵਾਹੀ ਵਿਚ ਸਮਾਈਆ। ਇਸ ਦੇ ਅੱਗੇ ਕਰੋ ਦੁਆ, ਦੋਏ ਜੋੜ ਵਾਸਤਾ ਪਾਈਆ। ਸਾਡਾ ਸੱਚਾ ਸੰਗ ਨਿਭਾ, ਵਿਛੜ ਕਦੇ ਨਾ ਜਾਈਆ। ਉਹ ਸੱਜਣੋ ਮੈਂ ਭੀ ਤੁਹਾਡਾ ਬਣਾਂ ਗਵਾਹ, ਮੇਰੇ ਘਰ ਜੋ ਬੈਠਾ ਡੇਰਾ ਲਾਈਆ। ਸਾਰੇ ਕਹਿਣ ਵਾਹ ਵਾਹ, ਰਵਦਾਸ ਤੇਰੀ ਵਡ ਵਡਿਆਈਆ। ਪਹਿਲੋਂ ਸਾਨੂੰ ਭੁੱਖਿਆਂ ਨੂੰ ਕੁਛ ਖਵਾ, ਭੁਖ ਰਹੀ ਸਤਾਈਆ। ਰਵਦਾਸ ਉਹ ਸੁੱਕੇ ਟੁੱਕੜੇ ਕੱਢ ਕੇ ਦਿਤੇ ਵਖਾ, ਇਹ ਮੇਰਾ ਭੋਜਨ ਸਹਿਜ ਸੁਭਾਈਆ। ਸ੍ਰੀ ਭਗਵਾਨ ਵੇਖ ਕੇ ਚੜ੍ਹਿਆ ਚਾ, ਖ਼ੁਸ਼ੀ ਵਿਚੋਂ ਖ਼ੁਸ਼ੀ ਪਰਗਟਾਈਆ। ਰਵਦਾਸ ਮੈਨੂੰ ਵੀ ਥੋੜਾ ਜਿਹਾ ਸਵਾਦ ਵਖਾ, ਮੈਂ ਆਪਣਾ ਆਪ ਪੂਰ ਕਰਾਈਆ । ਰਵਦਾਸ ਕਿਹਾ ਮੈਂ ਖਵੌਣਾ ਨਹੀਂ ਤੂੰ ਭੋਗ ਲਗਾ, ਇਹੋ ਤੇਰੀ ਵਡਿਆਈਆ। ਸ੍ਰੀ ਭਗਵਾਨ ਕਿਹਾ ਬੇਹੇ ਟੁਕਰ ਨਹੀਂ ਏ ਸ਼ੁਕਰ ਖ਼ੁਦਾ, ਸ਼ੁਕਰੀਏ ਨਾਲ ਸਮਝਾਈਆ। ਦਾਣੇ ਦਾਣੇ ਉਤੇ ਮੋਹਰ ਲਗਾ, ਭਗਤਾਂ ਹੱਥ ਫੜਾਈਆ। ਮਿਹਰ ਦ੍ਰਿਸ਼ਟੀ ਇਕੋ ਵਾਰ ਪਾ, ਸੁੱਕੇ ਟੁੱਕੜੇ ਸੋਹਣਾ ਪਲਾਓ ਬਣਾਈਆ। ਕਿਹਾ ਸਾਰੇ ਰਲ ਮਿਲ ਲਓ ਖਾ, ਭੁੱਖ ਰਹੇ ਨਾ ਰਾਈਆ। ਰਵਦਾਸ ਥੋੜੇ ਵਰਤਾ, ਉਂਗਲਾਂ ਪੰਜੇ ਨਾਲ ਛੁਹਾਈਆ। ਇਸ ਦੇ ਖਾਣ ਨਾਲ ਇਹਨਾਂ ਦਾ ਜਾਮਾਂ ਦਿਆਂ ਬਦਲਾਂ, ਜੋ ਤੇਰੇ ਕੋਲ ਦਿਤਾ ਸੁਣਾਈਆ। ਫਿਰ ਵੇਖਾਂ ਆਪ ਆ, ਲੋਕਮਾਤ ਫੇਰਾ ਪਾਈਆ। ਰਵਦਾਸ ਕਿਹਾ ਸਾਹਿਬ ਤੂੰ ਦਾਤਾ ਬੇਪਰਵਾਹ, ਤੇਰੇ
❋
❋
ਹੱਥ ਵਡਿਆਈਆ। ਮੈਂ ਚਲਾਂ ਤੇਰੀ ਰਜਾ, ਹੁਕਮ ਵਿਚ ਸਰਨਾਈਆ। ਸ੍ਰੀ ਭਗਵਾਨ ਕਹੇ ਹੁਣ ਬਣ ਗਵਾਹ, ਫਿਰ ਸਹਾਦਤ ਦਿਆਂ ਭੁਗਤਾਈਆ। ਤੇਰੇ ਹੱਥੋਂ ਲੇਖ ਲਿਖਾ, ਮੇਖ ਮਸਤਕ ਦਿਆਂ ਲਗਾਈਆ। ਪੰਜਾ ਚਰਨਾਂ ਨਾਲ ਛੁਹਾ, ਜਨਮ ਮਰਨ ਦਿਆਂ ਕਟਾਈਆ। ਸੋਹਣੀ ਡੋਲੀ ਇਕ ਸੁਹਾ, ਧੁਰ ਦੀ ਬਣਤ ਬਣਾਈਆ। ਚਾਰੇ ਜੁਗ ਕਹਾਰ ਲਗਾ, ਕੰਧਿਆਂ ਉਤੇ ਦਿਆਂ ਟਿਕਾਈਆ। ਸੋਹਣੀ ਲਾੜੀ ਰੂਪ ਵਟਾ, ਗੁਰਮੁਖ ਵਿਚ ਸਮਾਈਆ। ਹਾਰ ਸ਼ਿੰਗਾਰ ਖੂਬ ਕਰਾ, ਭੂਸ਼ਣ ਬਸਤਰ ਅੰਗਨ ਤਨ ਛੁਹਾਈਆ। ਰਵਦਾਸ ਚੁਮਿਆਰਾ ਨਾਲ ਰਲਾ, ਵੇਖਾਂ ਚਾਈਂ ਚਾਈਂਆ। ਸੁੱਕੇ ਟੁੱਕੜ ਤੋਂ ਜਿਸ ਪਕਵਾਨ ਦਿਤਾ ਬਦਲਾ, ਸੋਹਣਾ ਪਲਾਓ ਵਖਾਈਆ। ਉਸ ਪਲਾਓ ਵਿਚੋਂ ਥੋੜਾ ਰੱਖਾਂ ਛੁਪਾ, ਆਪਣੇ ਵਿਚ ਛੁਪਾਈਆ। ਜਿਸ ਵੇਲੇ ਫੇਰ ਜਾਵਾਂ ਆ, ਸੋਹਣੀ ਬਣਤ ਵਖਾਈਆ। ਸਾਰੇ ਸੰਤ ਭਗਤ ਅਕੱਠੇ ਲਵਾਂ ਕਰਾਂ, ਜੁਗ ਵਿਛੜੇ ਮੇਲ ਮਿਲਾਈਆ। ਧੁਰ ਦਾ ਹੁਕਮ ਦੇਵਾਂ ਸੁਣਾ, ਸੱਚੋ ਸਚ ਦਰਸਾਈਆ। ਹਰਿਸੰਗਤ ਰਲਕੇ ਮੇਰੇ ਪਿਛਲੇ ਚੌਲ ਲਓ ਬਣਾ, ਸੋਹਣੀ ਭੱਠੀ ਉਤੇ ਚੜ੍ਹਾਈਆ। ਥੋੜੇ ਜਿਹੇ ਵਿਚੋਂ ਲਾਲੋ ਗਿਆ ਖਾ, ਨਾਨਕ ਘਰ ਆਈਆ। ਓਦੋਂ ਬਣਿਆ ਗਵਾਹ, ਸਫਾਈ ਦੇਵੇ ਚਾਈਂ ਚਾਈਂਆ। ਗੁਰਮੁਖੋ ਤੁਹਾਡੇ ਸਿਰ ਤੋਂ ਲਾਹੇ ਕਜਾ, ਰਾਏ ਧਰਮ ਨੇੜ ਕੋਈ ਨਾ ਆਈਆ। ਇਸ ਦਾ ਵੇਖੋ ਇਕ ਮਜ਼ਾ, ਮੰਜ਼ਲ ਅਗਲੀ ਦਏ ਮੁਕਾਈਆ। ਖਾਣਾ ਖੁਰਾਕ ਨਹੀਂ ਗਜ਼ਾ, ਗਹਿਰ ਗੰਭੀਰ ਦਇਆ ਕਮਾਈਆ। ਫਿਰ ਵੀ ਇਹਦੇ ਵਿਚੋਂ ਲਏ ਬਚਾ, ਰਵਦਾਸ ਦਾ ਸੁੱਕਾ ਟੁੱਕੜਾ ਚੇਤੇ ਆਈਆ। ਸੰਗਤ ਸਾਰੀ ਨੂੰ ਆਪ ਖਵਾ, ਵਿਚੋਂ ਇਕ ਦਾਣਾ ਆਪਣੇ ਸੀਸ ਲੁਕਾਈਆ। ਜਿਹੜਾ ਫੇਰ ਆਪਣੇ ਵਿਚ ਲਿਆ ਛੁਪਾ, ਅੱਗੇ ਵਾਸਤੇ ਭੰਡਾਰਾ ਲਿਆ ਬਣਾਈਆ। ਤਿੰਨਾਂ ਲੋਕਾਂ ਵਲ ਤਿੰਨ ਦਿਨ ਤੱਕਦਾ ਰਿਹਾ ਰਾਹ, ਆਪਣਾ ਧਿਆਨ ਲਗਾਈਆ। ਤੀਜੇ ਦਿਨ ਇਕ ਅਵਾਜ਼ ਦਿਤੀ ਸੁਣਾ, ਸੋਹਣੀ ਆਪ ਜਣਾਈਆ। ਗੁਰ ਅਵਤਾਰ ਪੀਰ ਪੈਗੰਬਰੋ ਅਕੱਠੇ ਹੋਵੋ ਆ, ਆਪਣਾ ਪੰਧ ਮੁਕਾਈਆ। ਜਨ ਭਗਤੋ ਤੁਸੀਂ ਵੀ ਦਿਓ ਸਲਾਹ, ਸਭ ਨੂੰ ਪੁੱਛੇ ਬੇਪਰਵਾਹੀਆ। ਹਰਿਸੰਗਤ ਲਿਆ ਪਹਿਲੋਂ ਲਿਆ ਖਵਾ, ਬਚਿਆ ਤੁਹਾਡਾ ਹਿੱਸਾ ਬੇਹਾ ਰਖਾਈਆ। ਗੁਰ ਅਵਤਾਰਾਂ ਪੀਰ ਪੈਗੰਬਰਾਂ ਸੁਣ ਕੇ ਚੜ੍ਹਿਆ ਚਾ, ਵਾਹ ਵਾਹ ਤੇਰੀ ਵਡਿਆਈਆ । ਸ੍ਰੀ ਭਗਵਾਨ ਕਿਹਾ ਨਹੀਂ ਉਹਨਾਂ ਨੂੰ ਦਿਓ ਸਲਾਹ, ਜੋ ਮਿਟੀ ਗਾਰੇ ਚਿਕੜ ਵਿਚ ਸੱਚੀ ਸੇਵ ਕਮਾਈਆ। ਸਾਰੇ ਕਹਿਣ ਪ੍ਰਭੂ ਉਹਨਾ ਪੰਜਾਂ ਦੀ ਕੁਝ ਝੋਲੀ ਪਾ, ਜਿਹੜੇ ਤੇਰਾ ਧਿਆਨ ਲਗਾਈਆ। ਸ੍ਰੀ ਭਗਵਾਨ ਕਹੇ ਆਓ ਖੱਟਾ ਮਿੱਠਾ ਰਲਾਈਏ ਪਲਾ, ਸੋਹਣਾ ਜੋੜ ਜੁੜਾਈਆ । ਚੌਥਾ ਕਹਾਰ ਕਹੇ ਮੇਰੀ ਵਾਰੀ ਗਈ ਆ, ਮੇਰੀ ਆਸਾ ਪੂਰ ਕਰਾਈਆ। ਰਵਦਾਸ ਪਾਟਾ ਚੀਥੜ ਦਿਤਾ ਵਿਛਾ, ਮੇਰੇ ਕੋਲ ਉਹ ਵੀ ਨਜ਼ਰ ਨਾ ਆਈਆ। ਕਿਉਂ ਮੇਰੇ ਬਾਪੂ ਦਾ ਬਾਪੂ ਨਾਤਾ ਪਹਿਲੋਂ ਦਿਤਾ ਤੁੜਾ, ਦੇਵਣਹਾਰਾ ਤੁਧ ਬਿਨ ਨਜ਼ਰ ਕੋਇ ਨਾ ਆਈਆ। ਮੈਂ ਪ੍ਰੇਮ ਪਿਆਰ ਦਾ ਵਿਛੋਣਾ ਦਿਤਾ ਵਿਛਾ, ਸੋਹਣਾ ਰੰਗ ਰੰਗਾਈਆ। ਜਿਸ ਉਤੇ ਬਹਿ ਜੇ ਖਾਣਾ ਲਵੇ ਖਾ, ਗੁਰ ਅਵਤਾਰਾਂ ਨਾਲ ਮਿਲਾਈਆ। ਫੇਰ ਵੇਖੇ ਧਿਆਨ ਲਗਾ, ਪਿਛਲੀ ਯਾਦ ਕਰਾਈਆ। ਜਿਹੜੀ ਡੋਲੀ ਵਿਚ ਜਾਂਦੀ ਰੰਡੀ ਹੋਈ ਘੜੀਆਂ ਢਾਈ ਸੌਹਰੇ ਸੋਭਾ ਨਾ ਪਾਈਆ। ਉਸ ਦਾ ਲੇਖਾ ਸੋਹਣਾ ਦਿਤਾ ਬਣਾ, ਲਾਲੋ ਨਾਲ ਜੋੜ ਜੁੜਾਈਆ। ਰਵਦਾਸ ਚੁਮਿਆਰ ਵਲੇ ਰਹੀ ਤਕਾ, ਮੇਰਾ ਵਿਚੋਲਾ ਨਜ਼ਰੀ ਆਈਆ । ਜਿਸ ਝੂਠੇ ਸੌਹਰੇ ਦਿਤੇ ਛੁਡਾ, ਨਾਤਾ ਜਗਤ ਮੁਕਾਈਆ। ਫੇਰ
❋
❋
ਓਸ ਨਾਲ ਦਿਤਾ ਮਿਲਾ, ਜਿਸ ਨੂੰ ਮਿਲਕੇ ਮਿਲਿਆ ਬੇਪਰਵਾਹੀਆ। ਉਹ ਪਿਛਲਾ ਭਾਤ ਰਹੀ ਸੁਹਾ, ਚੌਕੀ ਉਂਗਲਾ ਨਾਲ ਹਿਲਾਈਆ। ਚੌਥੇ ਕਹਾਰ ਰਹੀ ਸਮਝਾ ਮਿੱਠਾ ਥੋੜਾ ਨਾਲ ਰਲਾਈਆ। ਜੋ ਸੰਗਤ ਕੋਲੋ ਬਚਾ ਕੇ ਦੁੱਧ ਰਿੜਕ ਕੇ ਘਿਓ ਲਿਆ ਕੱਢਾ, ਕਲ ਪਰਸੋਂ ਕੰਮ ਕਿਸੇ ਨਾ ਆਈਆ। ਅੱਜ ਓਸ ਨੂੰ ਵਿਚ ਦਿਤਾ ਰਲਾ, ਸੋਹਣਾ ਜੋੜ ਜੁੜਾਈਆ । ਖ਼ੁਸ਼ੀਆ ਨਾਲ ਪ੍ਰਭ ਅੱਗੇ ਦਿਓ ਟਿਕਾ, ਭੋਜਨ ਭਗਵਾਨ ਭਗਵਾਨ ਭੋਜਨ ਰੂਪ ਵਟਾਈਆ। ਦੋਹਾਂ ਬਿਨਾ ਨਾ ਜੀਵੇ ਜਹਾਂ, ਜਗਤ ਜੀਵਣ ਨਾ ਕੋਇ ਵਖਾਈਆ। ਖ਼ੁਸ਼ੀਆਂ ਨਾਲ ਰਿਹਾ ਖਾ, ਖਾ ਖਾ ਆਪਣਾ ਝੱਟ ਲੰਘਾਈਆ। ਲੈ ਰਵਦਾਸ ਜਿਹੜਾ ਪਿਛਲਾ ਸੁੱਕਾ ਟੁੱਕੜਾ ਲਿਆ ਬਚਾ, ਤੇਰੇ ਅੰਦਰ ਦਿਆਂ ਟਿਕਾਈਆ। ਜਿਥੇ ਗੋਬਿੰਦ ਬੱਚੇ ਰਿਹਾ ਸੁਹਾ, ਓਥੇ ਤੈਨੂੰ ਮਿਲੇ ਵਡਿਆਈਆ। ਤੇਰੇ ਪਿਛੇ ਪੰਜਾਂ ਬਖ਼ਸ਼ ਗੁਨਾਹ, ਪੰਚਮ ਸੋਭਾ ਪਾਈਆ। ਵਾਰੀ ਵਾਰੀ ਸਾਰੇ ਗਲੇ ਲਗਾ, ਇਕੋ ਰੰਗ ਚੜ੍ਹਾਈਆ। ਸੋਹਣੀ ਡੋਲੀ ਲਵੇ ਪਾ, ਆਪਣਾ ਖੇਲ ਵਖਾਈਆ। ਅੰਤ ਕੰਤ ਭਗਵੰਤ ਗੁਰਮੁਖ ਦੂਲਹਨ ਬਣਕੇ ਦੂਲ੍ਹਾ ਲਏ ਪ੍ਰਨਾ, ਪਰਮਾਤਮ ਆਤਮ ਜੋੜ ਜੁੜਾਈਆ। ਹਰਿਸੰਗਤ ਇਹ ਪਕਵਾਨ ਇਕ ਇਕ ਕਿਨਕਾ ਸਭ ਨੇ ਲੈਣਾ ਖਾ, ਖਾਂਦਿਆਂ ਖਾਂਦਿਆਂ ਖਾਂਦਿਆਂ ਖਾਹਿਸ਼ ਪੂਰੀ ਦਏ ਕਰਾਈਆ। ਖਾ ਪੀ ਕੇ ਫੇਰ ਕਹੋ ਇਹੋ ਪਿਤਾ ਇਹੋ ਮਾਂ, ਇਕੋ ਗੋਦ ਉਠਾਈਆ। ਖ਼ੁਸ਼ੀ ਨਾਲ ਕਹਿਣਾ ਸਾਡੇ ਬਖ਼ਸ਼ੇ ਗਏ ਗੁਨਾਹ, ਪਾਪ ਨਜ਼ਰ ਕੋਇ ਨਾ ਆਈਆ। ਰਵਦਾਸ ਨਾਲ ਮਿਲ ਕੇ ਪਕੜੀ ਬਾਂਹ, ਸੱਚਾ ਸੰਗ ਵਖਾਈਆ। ਰੰਬੀ ਕਹੇ ਮੈਨੂੰ ਚੜਿਆ ਚਾ, ਖ਼ੁਸ਼ੀਆਂ ਹਾਲ ਸੁਣਾਈਆ। ਆਰ ਕਹੇ ਮੈਂ ਭੁਲਾ ਨਾ, ਤਿਖੀ ਧਾਰ ਪ੍ਰਭ ਦੀ ਓਹੀ ਨਜ਼ਰੀ ਆਈਆ। ਕੱਚਾ ਤੰਦ ਕਹੇ ਰਵਦਾਸ ਜੋੜਾ ਦਿਤਾ ਜੁੜਾ, ਹੱਥੀਂ ਗੰਢ ਪੁਆਈਆ। ਧਾਗਾ ਕੋਰਾ ਦਿਤਾ ਲਾ, ਡੋਰਾ ਵਿਚ ਨਾ ਕੋਇ ਰਖਾਈਆ। ਕਲਜੁਗ ਰੁੜਦਿਆਂ ਰੁੜਦਿਆਂ ਜਾਦਿਆਂ ਮੋੜਾ ਦਿਤਾ ਪਾ, ਅੱਗੇ ਆਪਣਾ ਚਰਨ ਟਿਕਾਈਆ। ਜਿਸ ਵੇਲੇ ਭੋਰਾ ਭੋਰਾ ਦਿਤਾ ਖਵਾ, ਅੰਦਰੋ ਤ੍ਰਿਸਨਾ ਭੁੱਖ ਮਿਟਾਈਆ। ਫੇਰ ਇਕੋ ਜਪੀਏ ਇਹਦਾ ਨਾਂ, ਜਿਸ ਦੀ ਨਾਮ ਵਿਚ ਵਡਿਆਈਆ। ਧਾਮ ਸੋਹਣਾ ਲੱਗੇ ਮਕਾਮ, ਮੁਕਾਮੇ ਹੱਕ ਨੂਰ ਅਲਾਈਆ। ਸਭ ਨੂੰ ਦਏ ਪੈਗ਼ਾਮ, ਪੀਰ ਪੈਗੰਬਰਾਂ ਕਰੇ ਪੜ੍ਹਾਈਆ। ਔਖੀ ਮੁਸ਼ਕਲ ਕਰੇ ਆਸਾਨ, ਸੋਹਣਾ ਰਾਹ ਵਖਾਈਆ। ਇਕੋ ਦੱਸੇ ਗੁਰਮੁਖੋ ਬੋਲੋ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੂਜੀ ਕਰੇ ਨਾ ਕੋਈ ਪੜ੍ਹਾਈਆ। ਏਸੇ ਨਾਲ ਸਾਡੀ ਏਥੇ ਓਥੇ ਪਤ ਜਾਏ ਰਹਿ, ਪਰਮੇਸ਼ਵਰ ਹੋਵੇ ਆਪ ਸਹਾਈਆ। ਇਕੀਆਂ ਦਾ ਜੋ ਲੇਖਾ ਬਾਕੀ ਰਹੇ, ਅਗਲੇ ਲੇਖੇ ਵਿਚ ਲਿਖਾਈਆ। ਪੰਜਾਂ ਅੰਦਰ ਆਪੇ ਬਹੇ, ਆਪਣਾ ਬੰਕ ਸੁਹਾਈਆ। ਗੋਤਮ ਉਠ ਕੇ ਅੱਗੋ ਕਹੇ, ਵਾਹ ਵਾਹ ਤੇਰੀ ਵਡਿਆਈਆ। ਲੰਙਾ ਹੋ ਕੇ ਚੈਨ ਨਾਲ ਨਾ ਬਹੇ, ਭੱਜੇ ਵਾਹੋ ਦਾਹੀਆ। ਰੰਗੜ ਜਿਹੜਾ ਸੰਡੇ ਸੋਟਾ ਮਾਰੇ ਧੈ, ਜੋਰ ਨਾਲ ਲਗਾਈਆ। ਜਿਹੜਾ ਅਨਾਇਤ ਨਾਲ ਗੰਢੇ ਪੁੱਟ ਕੇ ਕਹੇ, ਇਹ ਵੀ ਤੇਰੀ ਵਡਿਆਈਆ। ਉਹਦੀ ਮੁਕਾ ਕੇ ਆਪਣੀ ਮੈਂ, ਮਮਤਾ ਵਿਚੋਂ ਚੁਕਾਈਆ। ਲੰਗਰ ਵਿਚ ਲਾਗਰੀ ਹੋ ਕੇ ਰਹੇ, ਲੰਗਰ ਮੰਦਰਾਂ ਨਾਲੋਂ ਚੰਗਾ ਨਜ਼ਰੀ ਆਈਆ। ਰਵਦਾਸ ਸੁੱਕਾ ਟੁਕੜਾ ਦੇ ਕੇ ਗਿਆ ਕਹਿ, ਸਭ ਨੂੰ ਸਚ ਸੁਣਾਈਆ। ਜਿਸ ਪਕਵਾਨ ਨੂੰ ਭਗਵਾਨ ਬੇਹਾ ਕਦੇ ਨਾ ਕਹੇ, ਸਦ ਅੰਮ੍ਰਿਤ ਰੂਪ ਵਖਾਈਆ। ਏਥੇ ਓਥੇ ਇਕੋ ਜਿਹਾ ਰਹੇ, ਹਰਿਸੰਗਤ ਲੰਗਰ ਕੂਕਰਾਂ ਸ਼ੂਕਰਾਂ ਅੱਗੇ ਨਾ ਕੋਈ ਸੁਟਾਈਆ। ਓਸ ਲੰਗਰ ਵਿਚ ਪਰਮਾਤਮਾ
❋
❋
ਬਹੇ, ਅੱਗ ਉਤੇ ਸੜ ਕੇ ਤਵੇ ਉਤੇ ਆਪਣਾ ਆਪ ਤਲ ਕੇ, ਪ੍ਰੇਮ ਪ੍ਰੀਤੀ ਵਿਚ ਰਲ ਕੇ, ਆਪਣਾ ਰੰਗ ਵਖਾਈਆ। ਗੁਰਮੁਖ ਜਿਹੜੇ ਆਵਣ ਚਲ ਕੇ, ਉਹਨਾ ਦਾ ਅੰਦਰ ਬਹੇ ਮਲ ਕੇ, ਸੋਹਣਾ ਆਸਣ ਲਾਈਆ। ਹਰਿਸੰਗਤ ਖਾਏ ਰਲ ਮਿਲ ਕੇ, ਵਿਛੜਿਆਂ ਜੋੜ ਜੁੜਾਈਆ। ਇਹ ਖੇਲ ਦਿਲਦਾਰ ਦਿਲ ਦੇ, ਦਿਲ ਵਿਚੋਂ ਦਲੀਲ ਦਲੀਲ ਨਾਲ ਮਿਲਾਈਆ । ਗੁਰਮੁਖ ਗੁਰ ਦੀ ਰਹਿਣੀਉਂ ਕਦੇ ਨਾ ਹਿਲਦੇ, ਡੁੱਲੇ ਸਰਬ ਲੋਕਾਈਆ। ਗੁਰਮੁਖ ਪ੍ਰਭ ਦੇ ਮੇਲੇ ਸਦਾ ਨਹੀਂ ਮਿਲਦੇ, ਜਿਸ ਮਿਲਿਆਂ ਵਿਛੋੜਾ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਹਣਾ ਭਾਤ ਰਿਹਾ ਖਾਈਆ। ਭਾਤ ਕਹੇ ਮੈਂ ਭਾਗਾਂ ਭਰਿਆ, ਪ੍ਰਭ ਮਿਹਰ ਨਜ਼ਰ ਉਠਾਈਆ। ਪਿਛਲੇ ਭੁੱਖੇ ਅੱਜ ਪੇਟ ਆਪਣਾ ਭਰਿਆ, ਨਾਲ ਰਵਦਾਸ ਦਿਤਾ ਰਜਾਈਆ। ਬਾਕੀ ਸੰਗਤ ਅੰਦਰ ਧਰਿਆ, ਭੋਰਾ ਭੋਰਾ ਚਖਾਈਆ। ਸਚ ਪ੍ਰੀਤੀ ਨਾਲ ਜੜਿਆ, ਸੋਹਣਾ ਜੋੜ ਬਣਾਈਆ। ਨਾ ਜੀਉਂਦਾ ਨਾ ਮਰਿਆ, ਮਰਨ ਜਨਮ ਵਿਚ ਨਜ਼ਰ ਕਦੇ ਨਾ ਆਈਆ। ਆਪਣਾ ਕਾਰਜ ਆਪੇ ਰਿਹਾ ਕਰਿਆ, ਕਰਨ ਕਰਾਵਨਹਾਰ ਅਖਵਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜਨ ਭਗਤਾਂ ਸੇਜੇ ਆਪੇ ਚੜਿਆ, ਪਿਰ ਧਨ ਰਾਵੇ ਚਾਈਂ ਚਾਈਂਆ।