੨੬ ਮਾਘ ੨੦੨੦ ਬਿਕ੍ਰਮੀ ਚਰਨ ਕੌਰ ਦੇ ਘਰ ਅਲੱੜਪਿੰਡੀ ਜ਼ਿਲਾ ਗੁਰਦਾਸਪੁਰ
ਰਵਦਾਸ ਦਵਾਰੇ ਮਿਲ ਭਗਵਾਨ, ਸਭ ਨੇ ਖ਼ੁਸ਼ੀ ਮਨਾਈਆ। ਭੋਗ ਲੱਗ ਸੋਹਣਾ ਬਣਿਆ ਪਕਵਾਨ, ਸੁੱਕੇ ਟੁੱਕੜੇ ਰੂਪ ਵਟਾਈਆ। ਚਾਰ ਕਹਾਰ ਮਿਲ ਕੇ ਖਾਣ, ਪੰਜਵਾਂ ਯਾਰ ਨਾਲ ਮਿਲਾਈਆ। ਖਾਂਦਿਆਂ ਖਾਂਦਿਆਂ ਆਇਆ ਧਿਆਨ, ਅੰਦਰ ਦਲੀਲ ਬਣਾਈਆ। ਇਹਦਾ ਮਿੱਠਾ ਰਸ ਮਹਾਨ, ਸੋਹਣਾ ਨਜ਼ਰੀ ਆਈਆ। ਸਾਰੇ ਆਪਣੇ ਪੱਲੇ ਥੋੜੀ ਥੋੜੀ ਗੰਢ ਬੰਧਾਣ, ਇਹਨੂੰ ਨਾਲ ਲੈ ਕੇ ਜਾਈਆ। ਜਿਸ ਵੇਲੇ ਭੁੱਖ ਫੇਰ ਸਤਾਵੇ ਆਣ, ਉਸ ਵੇਲੇ ਲਈਏ ਖਾਈਆ। ਕਰੋ ਨਿਮਸਕਾਰ ਵਾਲੀ ਦੋ ਜਹਾਨ, ਜਿਸ ਸੋਹਣੀ ਬਣਤ ਬਣਾਈਆ। ਚੌਥਾ ਕਹੇ ਤੁਸੀਂ ਬਾਲ ਨਿਧਾਨ, ਰਸਨਾ ਮੰਗ ਨਾ ਮੰਗਾਈਆ। ਖ਼ੁਸ਼ੀ ਹੋ ਗਏ ਖਾ ਕੇ ਖਾਣ, ਆਪਣਾ ਪੇਟ ਭਰਾਈਆ। ਇਹੋ ਜਿਹਾ ਸਾਰਾ ਜਹਾਨ ਮੰਗੇ ਦਾਨ, ਦੇਵਣਹਾਰ ਸਦਾ ਸਦਾ ਵਰਤਾਈਆ। ਰਲ ਕੇ ਇਹਦੇ ਕੋਲੋਂ ਮੰਗ ਲਓ ਨਾਮ, ਜਿਸ ਵਿਚ ਮਿਲੇ ਵਡਿਆਈਆ । ਜੇ ਹੋਵੇ ਮਿਹਰਵਾਨ, ਸੋਹਣੀ ਵਸਤ ਦਏ ਵਰਤਾਈਆ। ਜੇ ਰਵਦਾਸ ਘਰ ਭੋਗ ਲਗਾਵੇ ਆਣ, ਸਾਡੇ ਘਰ ਕਿਉਂ ਨਾ ਆਈਆ। ਸਾਰੇ ਸੁਣ ਕੇ ਖ਼ੁਸ਼ੀਆਂ ਮੰਨਾਣ, ਅੰਦਰੇ ਅੰਦਰ ਧਿਆਈਆ। ਇਕੱਠੇ ਚਰਨੀ ਡਿਗੇ ਆਣ, ਨਿਉਂ ਨਿਉਂ ਸੀਸ ਝੁਕਾਈਆ। ਕਿਰਪਾ ਕਰ ਗੁਣ ਨਿਧਾਨ, ਤੇਰੇ ਹੱਥ ਵਡਿਆਈਆ । ਹਉਂ ਮੂਰਖ ਬਾਲ ਅਞਾਣ, ਸਮਝ ਸੋਚ ਨਾ ਰਾਈਆ। ਤੂੰ ਵੱਡਾ ਸ਼ਾਹ ਸੁਲਤਾਨ, ਸ਼ਹਿਨਸ਼ਾਹ ਅਖਵਾਈਆ। ਪੰਜਵਾਂ ਕਹੇ ਮੈਂ ਇਨ੍ਹਾਂ ਨਾਲੋਂ ਅਞਾਣ, ਜਗਤ ਯਰਾਨਾ ਚਮਰੇਟੇ ਨਾਲ ਰਖਾਈਆ। ਹੁਣ ਥੋੜੀ ਜਿਹੀ ਆਈ ਪਛਾਣ, ਜਿਸ ਵੇਲੇ ਪ੍ਰਭ ਤੇਰਾ ਦਰਸ਼ਨ ਪਾਈਆ। ਤੁਹਾਡਾ ਦੋਵਾਂ ਦਾ ਇਕੋ ਦਿਸੇ ਨਿਸ਼ਾਨ, ਇਕੋ ਰੰਗ ਵਖਾਈਆ। ਖ਼ਬਰੇ ਕੀ ਖਵਾਇਆ ਵਿਚ ਪਕਵਾਨ, ਮੈਨੂੰ ਅੰਦਰੋਂ
❋
❋
ਪੱਕਾ ਦਿਤਾ ਬਣਾਈਆ। ਮੈਂ ਵੀ ਮੰਗਾਂ ਇਨ੍ਹਾਂ ਨਾਲ, ਆਪਣੀ ਝੋਲੀ ਅੱਗੇ ਡਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਣਾ ਸਹਾਈਆ । ਪੰਜਾਂ ਸੁਣ ਕੇ ਸਚ ਅਰਦਾਸ, ਡੋਲੀ ਧਿਆਨ ਲਗਾਈਆ। ਮੈਂ ਵੀ ਸਦਾ ਇਨਾਂ ਸਾਥ, ਸੋਹਣਾ ਕਾਜ ਰਚਾਈਆ। ਮਾਪਿਆਂ ਘਰੋਂ ਚੁਕ ਕੇ ਧੀਆਂ ਵਰਗੀ ਦਾਤ, ਸੌਹਰਿਆਂ ਘਰ ਪੁਚਾਈਆ। ਲਾੜੀ ਲਾੜੇ ਦੀ ਪੂਰੀ ਕਰਕੇ ਆਸ, ਜੋੜੀ ਜਗਤ ਬਣਾਈਆ। ਡੋਲੀ ਵਿਚੋਂ ਲਾੜੀ ਮਾਰ ਆਵਾਜ਼, ਹੌਕੇ ਨਾਲ ਜਣਾਈਆ। ਮੈਂ ਵੀ ਤੇਰੇ ਦਰ ਦੀ ਮੁਹਤਾਜ, ਇਕੋ ਓਟ ਰਖਾਈਆ। ਮੇਰੇ ਬਿਨਾਂ ਕਿਸੇ ਕੰਮ ਨਾ ਆਵੇ ਸਾਜ ਬਾਜ, ਕਹਾਰਾਂ ਸੇਵ ਨਾ ਕੋਈ ਲਗਾਈਆ। ਕਿਉਂ ਪ੍ਰਭੂ ਮੇਰੇ ਨਾਲ ਨਰਾਜ, ਕਿਸ ਬਿਧ ਮੁਖ ਭਵਾਈਆ। ਜਾਂ ਮੈਨੂੰ ਮੰਗਣ ਦੀ ਨਹੀ ਜਾਚ, ਜਾਂ ਤੂੰ ਦੇਣ ਵਾਲਾ ਦੇ ਨਾ ਖ਼ੁਸ਼ੀ ਮਨਾਈਆ। ਮੈਂ ਜੋ ਕਿਹਾ ਸੋ ਸਾਚ, ਸੱਚੇ ਸਚ ਸਮਝਾਈਆ। ਸਭ ਦੀ ਪੂਰੀ ਕਰਦੇ ਆਸ, ਬੈਠੇ ਧਿਆਨ ਲਗਾਈਆ। ਚਰਨ ਪ੍ਰੀਤੀ ਤੇਰੀ ਖਾਹਸ਼, ਦੂਜੀ ਵਸਤ ਨਾ ਮੰਗ ਮੰਗਾਈਆ। ਰਵਦਾਸ ਕਿਹਾ ਸ਼ਾਬਾਸ਼, ਧੰਨ ਤੁਹਾਡੀ ਵਡਿਆਈਆ । ਜਿਨ੍ਹਾਂ ਮੇਰਾ ਦਿਤਾ ਸਾਥ, ਸਿਖਿਆ ਸਿਖ ਕੇ ਝੋਲੀ ਪਾਈਆ। ਉਧਰੋਂ ਬ੍ਰਾਹਮਣ ਝਾੜੀ ਉਹਲੇ ਬੈਠਾ ਰਿਹਾ ਝਾਕ, ਹਰਿ ਜੀ ਕੀ ਕੀ ਵਰਤਾਈਆ । ਜਾਂ ਮਿਲਦੀ ਵੇਖੀ ਦਾਤ, ਧੋਤੀ ਬੋਦੀ ਸਾਂਭ ਕੇ ਨੇੜੇ ਆਈਆ। ਡੰਡੌਤ ਕਰਕੇ ਕਹੇ ਗੁਰੂ ਮਹਾਰਾਜ, ਠਾਕਰ ਸਵਾਮੀ ਤੇਰੀ ਸੱਚੀ ਸ਼ਰਨਾਈਆ । ਮੈਨੂੰ ਭਾਤ ਵਿਚੋਂ ਦੇ ਖਾਜ, ਖਾਵਨ ਨੂੰ ਚਿਤ ਲਾਈਆ। ਰਵਦਾਸ ਕਿਹਾ ਤੂੰ ਰਲ ਉਸ ਜਮਾਤ, ਜੋ ਪੰਗਤ ਰੂਪ ਵਟਾਈਆ। ਬ੍ਰਾਹਮਣ ਇਦਰ ਉਦਰ ਵੇਖ ਕੇ ਕਹੇ ਮੈਨੂੰ ਤੱਕੇ ਨਾ ਮੇਰਾ ਸਾਕ, ਬ੍ਰਾਹਮਣ ਸ਼ੂਦਰਾਂ ਘਰ ਡੇਰਾ ਲਾਈਆ। ਪਹਿਲੋਂ ਪੇਟ ਭਰੀਏ ਪੂਰੀ ਕਰੀਏ ਆਸ, ਫਿਰ ਪਾਪ ਆਪਣੀ ਗਠੜੀ ਵਿਚ ਲੀਜੇ ਬੰਧਾਈਆ। ਜਿਸ ਵੇਲੇ ਗੰਗਾ ਕਿਨਾਰੇ ਜਾ ਕੇ ਓਮ ਕਰੂੰ ਜਾਪ, ਹਰੀਓਮ ਕਹਿਕੇ ਗੰਗਾ ਵਿਚ ਰੁੜ੍ਹਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਵਡਿਆਈਆ । ਬ੍ਰਾਹਮਣ ਕੋਲ ਬਠਾ ਲਿਆ ਏਕ, ਚਾਰ ਕਹਾਰ ਬਾਹਵਾਂ ਰਹੇ ਫਰਕਾਈਆ। ਜਿਸ ਨੇ ਕੀਤਾ ਸਾਡੇ ਨਾਲ ਵੇਸ, ਉਹ ਅੜਿਕੇ ਗਿਆ ਆਈਆ। ਹੁਣ ਪੈਸਿਆਂ ਨਾਲ ਜਿੰਨਾਂ ਚਿਰ ਬਾਹਮਣੀ ਨਾ ਦੇਵੇ ਭੇਤ, ਪੱਲਾ ਸਕੇ ਨਾ ਸਾਥੋਂ ਛੁਡਾਈਆ। ਜੇ ਨਾ ਮੰਨੇ ਕਪੜਿਆਂ ਵਿਚ ਲਪੇਟ, ਡੋਲੀ ਵਿਚ ਲਈਏ ਟਿਕਾਈਆ। ਜੇ ਕੋਈ ਪੁੱਛੇ ਕਹੀਏ ਇਹ ਰਾਜੇ ਦੀ ਬੇਟ, ਇਹਦਾ ਮੂੰਹ ਵੇਖਣ ਕੋਈ ਨਾ ਆਈਆ। ਗੰਗਾ ਕਿਨਾਰੇ ਜਾ ਕੇ ਖੇਡੀਏ ਇਹਦੇ ਨਾਲ ਖੇਡ, ਫੜ ਬੋਦੀਉਂ ਰੇਤਾ ਉਤੇ ਫਿਰਾਈਆ। ਧੁਪ ਕੜਾਕੇ ਦੀ ਹੋਏ ਮਹੀਨਾਂ ਜੇਠ, ਉਤੇ ਮੁਠੀਆਂ ਨਾਲ ਟਿਕਾਈਆ। ਜਿਨਾਂ ਚਿਰ ਨਾ ਦੱਸੇ ਅੰਦਰਲਾ ਭੇਤ, ਮਾਰੀਏ ਕੁਟੀਏ ਵਾਹੋ ਦਾਹੀਆ। ਇਨੇ ਚਿਰ ਨੂੰ ਬ੍ਰਾਹਮਣ ਓਨ੍ਹਾਂ ਵਲ ਲਿਆ ਵੇਖ, ਹੌਲੀ ਹੌਲੀ ਗੱਲਾਂ ਕਰਦੇ ਨਜ਼ਰੀ ਆਈਆ। ਉਸੇ ਵੇਲੇ ਖੋਲ੍ਹ ਕੇ ਆਪਣੀ ਜੇਬ, ਦੂਣੇ ਪੈਸੇ ਦਿਤੇ ਫੜਾਈਆ। ਮੇਰੇ ਜਜਮਾਨਾਂ ਮੈਨੂੰ ਦਿਤੇ ਭੇਜ, ਮੈਂ ਤੁਹਾਡੇ ਵਾਸਤੇ ਲੈ ਕੇ ਆਈਆ। ਸਾਰੇ ਹੱਸ ਕੇ ਕਹਿਣ ਇਹ ਬੜਾ ਚੰਗਾ ਨਾ ਕਰੇ ਫਰੇਬ, ਏਸੇ ਨੂੰ ਦਿਉਂ ਫੜਾਈਆ। ਬ੍ਰਾਹਮਣ ਉਸੇ ਵੇਲੇ ਆਪਣੀ ਜੰਤਰੀ ਕੱਢ ਕੇ ਲਿਖੇ ਉਤੇ ਕਤੇਬ, ਹਿੰਨਸਿਆਂ ਵਿਚ ਗਣਾਈਆ। ਜਿਸ ਵੇਲੇ ਮੰਗੋ ਮੈਂ ਤੁਹਾਡੇ ਘਰੀਂ ਦੇਵਾਂ ਭੇਜ, ਸਵਾਏ ਡਿਉੜੇ ਨਾਲ ਰਲਾਈਆ। ਕਹਾਰਾਂ ਕਿਹਾ ਤੂੰ ਬ੍ਰਾਹਮਣ ਇਹਦਾ ਬਣਾਈਂ ਖੇਸ, ਉਤੇ ਲੈ ਕੇ ਜਗਤ ਹੰਡਾਈਆ। ਅਸੀਂ ਤੇਰੇ
❋
❋
ਜਜਮਾਨ ਤੂੰ ਸਾਨੂੰ ਦਈਂ ਆਦੇਸ਼, ਤੇਰੇ ਵਰਗਾ ਬ੍ਰਾਹਮਣ ਕੀਤੀ ਵਾਲਾ ਨਜ਼ਰ ਕੋਈ ਨਾ ਆਈਆ। ਓਧਰ ਰਵਦਾਸ ਕਿਹਾ ਤੂੰ ਕਿਹੜੀ ਖੇਲੇਂ ਖੇਲ, ਅੰਦਰੇ ਅੰਦਰ ਧਿਆਨ ਲਗਾਈਆ। ਸਾਰੇ ਮੰਗੋ ਇਹਦਾ ਮੇਲ, ਜੋ ਮਿਲਿਆ ਬੇਪਰਵਾਹੀਆ। ਖ਼ੁਸ਼ੀਆਂ ਨਾਲ ਇਕ ਦੂਜੇ ਦੀ ਝੋਲੀ ਪਾਓ ਵੇਲ, ਮੁੱਠੀ ਮੁੱਠੀ ਸੋਹਣੀ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਸਾਰੇ ਕਹਿਣ ਰਵਦਾਸ ਅਸੀਂ ਕੁਛ ਲਈਏ ਸੋਚ, ਆਪਣਾ ਮਤਾ ਪਕਾਈਆ। ਸਾਨੂੰ ਪੂਰੀ ਨਹੀਂ ਹੋਸ਼, ਸਮਝ ਨਾ ਕੋਈ ਵਡਿਆਈਆ। ਕਿਤੇ ਠੱਠਾ ਕਰਨ ਨਾ ਲੋਕ, ਮਖੌਲ ਨਾ ਦੇਣ ਉਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਨੂੰ ਸਚ ਮਤ ਦੇ ਜਣਾਈਆ। ਰਵਦਾਸ ਕਿਹਾ ਥੋੜੀ ਦੇਰ ਬਾਹਰ ਜਾ ਕੇ ਕਰੋ ਸਲਾਹ, ਮਤਾ ਆਪਣੇ ਨਾਲ ਪਕਾਈਆ। ਉਨ੍ਹਾਂ ਚਿਰ ਮੇਰੇ ਘਰ ਸੁੱਤਾ ਰਹੇ ਬੇਪਰਵਾਹ, ਮੇਰੀ ਸੇਜਾ ਸੋਹਣੀ ਇਸ ਨੂੰ ਭਾਈਆ। ਮੈਂ ਇਸਦੇ ਉਤੇ ਕੱਚੇ ਚਮੜੇ ਦਾ ਦਸਾਲਾ ਦੇਵਾਂ ਪਾ, ਜਿਸ ਨੂੰ ਸੋਹਣਾ ਰੰਗ ਚੜ੍ਹਾਈਆ। ਥੋੜਾ ਚਿਰ ਕਰ ਲਈਏ ਆਰਾਮ, ਆਰਾਮਗਾਹ ਇਕੋ ਇਕ ਵਖਾਈਆ । ਫਿਰ ਤੁਹਾਡਾ ਕਰੇ ਕਾਮ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਚਰਜ ਖੇਲ ਰਚਾਈਆ। ਸਾਰੇ ਘਰੋਂ ਗਏ ਬਾਹਰ, ਕਦਮ ਕਦਮ ਉਠਾਈਆ। ਚਾਰ ਕਹਾਰਾਂ ਨਾਲ ਪੰਜਵਾਂ ਯਾਰ, ਸੋਹਣਾ ਸੰਗ ਬਣਾਈਆ। ਬ੍ਰਾਹਮਣ ਗੜਵੀ ਲੈ ਕੇ ਚੜ੍ਹਦੀ ਦਿਸ਼ਾ ਵਿਚਾਰ, ਗਿਆ ਵਾਹੋ ਦਾਹੀਆ। ਕਰੇ ਖੇਲ ਕਰਤਾਰ, ਸਮਝ ਕਿਸੇ ਨਾ ਆਈਆ। ਉਧਰੋਂ ਖੋਤੇ ਉਤੇ ਚੜ੍ਹਿਆ ਆਵੇ ਘਮਿਆਰ, ਪਗੜੀ ਲਾਲ ਰੰਗ ਰੰਗਾਈਆ। ਵੱਟ ਚਾੜ੍ਹ ਬੰਨੀ ਦਸਤਾਰ, ਵੱਡਾ ਸਿਰ ਵਖਾਈਆ। ਹੱਥ ਵਿਚ ਡੰਡਾ ਰਿਹਾ ਹੁਲਾਰ, ਡਿਚਕਰ ਮਾਰੇ ਚਾਈਂ ਚਾਈਂਆ। ਉਸਦੇ ਨਾਲ ਖੋਤੇ ਹੋਰ ਚਾਰ, ਹਿਣਕ ਹਿਣਕ ਕੇ ਰੌਲਾ ਪਾਈਆ। ਚੌਵਾਂ ਉਤੇ ਚਾਰ ਹੋਰ ਅਸਵਾਰ, ਨਿੱਕੇ ਬਾਲੇ ਨਜ਼ਰੀ ਆਈਆ। ਉਨ੍ਹਾਂ ਵਿਚੋਂ ਇਕ ਰੋ ਪਿਆ ਜ਼ਾਰੋ ਜ਼ਾਰ, ਨੇਤਰ ਨੈਣਾਂ ਨੀਰ ਵਹਾਈਆ। ਅੱਗੋਂ ਮਿਲ ਪਏ ਚਾਰ ਕਹਾਰ ਪੰਜਵਾਂ ਸੱਚਾ ਯਾਰ, ਸੋਹਣਾ ਜੋੜ ਜੁੜਾਈਆ । ਚੌਥੇ ਕਿਹਾ ਉਹ ਜਾਣ ਵਾਲੇ ਘੁਮਿਆਰ, ਕਿਉਂ ਬੱਚਿਆਂ ਰਿਹਾ ਰਵਾਈਆ। ਜਰਾ ਖੋਤੇ ਤੇ ਘਲਿਆਰ, ਖ਼ੁਸਿਆ ਟੁੱਟਿਆ ਭੱਜਾ ਜਾਵੇਂ ਵਾਹੋ ਦਾਹੀਆ। ਉਸ ਉਤੋਂ ਉਤਰ ਅੱਗੋਂ ਰੋਕੇ ਚਾਰ, ਡੰਡੇ ਨਾਲ ਡਰਾਈਆ। ਗਧੇ ਇਕ ਦੂਜੇ ਵਲ ਨੈਣ ਰਹੇ ਉਠਾਲ, ਵੇਖਣ ਚਾਈਂ ਚਾਈਂਆ । ਉਨ੍ਹੇ ਚਿਰ ਨੂੰ ਬੱਚੇ ਮਾਰੀ ਆਵਾਜ਼, ਉਚੀ ਕੂਕ ਸੁਣਾਈਆ। ਸਾਨੂੰ ਭੁੱਖ ਲੱਗੀ ਆਜ, ਬਹੁੜੀ ਰਹੀ ਸਤਾਈਆ। ਨਾ ਕੋਈ ਰੋਟੀ ਨਾ ਕੋਈ ਦਾਲ, ਕੁਲਰ ਕੁਟ ਨਾ ਕੋਈ ਬੰਧਾਈਆ। ਘੁਮਿਆਰ ਗੁੱਸੇ ਵਿਚ ਕਹੇ ਮੈਂ ਕੀ ਤੁਹਾਨੂੰ ਦੇਵਾਂ ਖਵਾਲ, ਨਾਲ ਲੈ ਕੇ ਕੁਛ ਨਾ ਆਈਆ । ਇਹ ਸੁਣਕੇ ਪੰਜਾਂ ਸਮਝਿਆ ਇਹ ਨਿੱਕੇ ਬਾਲ, ਸਭ ਨੂੰ ਇਕੋ ਜਿਹੇ ਨਜ਼ਰੀ ਆਈਆ। ਇਕ ਦੂਜੇ ਨੂੰ ਮਾਰ ਕੇ ਅਰਕ ਦੱਸਣ ਇਸ਼ਾਰੇ ਨਾਲ, ਹੌਲੀ ਹੌਲੀ ਸਮਝਾਈਆ। ਆਪਣੇ ਖੋਲ੍ਹੋ ਗੰਢ ਰੁਮਾਲ, ਜੋ ਰਵਦਾਸ ਦਵਾਰਿਉਂ ਭਾਤ ਲਿਆਂਦਾ ਬੰਧਾਈਆ। ਵਿਚੋਂ ਥੋੜਾ ਥੋੜਾ ਇਨ੍ਹਾਂ ਨੂੰ ਦਈਏ ਖਵਾਲ, ਸਾਡਾ ਕੀ ਘਟ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਦਏ ਵਡਿਆਈਆ। ਸਾਰਿਆਂ ਖੋਲ੍ਹੀ ਰੁਮਾਲ ਗੰਢ, ਵਿਚੋਂ ਖਾਣਾ ਇਕ ਇਕ ਉਠਾਈਆ। ਇਕ ਇਕ ਸਭ ਨੂੰ ਦਿਤਾ ਵੰਡ, ਪਿਉਂ ਪੁਤ ਰਲ ਕੇ ਖਾਈਆ। ਖਾਦਿਆਂ ਆਇਆ ਅਨੰਦ, ਖ਼ੁਸ਼ੀਆਂ ਢੋਲੇ ਗਾਈਆ। ਘੁਮਿਆਰ ਕਹੇ
❋
❋
ਕੁਛ ਮੈਥੋਂ ਲਓ ਮੰਗ, ਮੈਂ ਖੋਤੇ ਤੁਹਾਡੀ ਭੇਟ ਚੜ੍ਹਾਈਆ। ਉਨ੍ਹਾਂ ਕਿਹਾ ਤੂੰ ਪਹਿਲੋਂ ਸਾਡਾ ਕਰ ਸੰਗ, ਰਵਦਾਸ ਦਵਾਰੇ ਫੇਰਾ ਪਾਈਆ। ਓਥੇ ਵੇਖ ਖੇਲ ਅਗੰਮ, ਅਗੰਮੜੀ ਕਾਰ ਕਮਾਈਆ। ਤੇਰੇ ਕੋਲ ਖੋਤੇ, ਉਹ ਟੁੱਟੇ ਗੰਡੇ ਚੰਮ, ਇਹ ਓਹਦੀ ਵਡ ਵਡਿਆਈਆ। ਅਸੀਂ ਉਸੇ ਦੇ ਘਰੋਂ ਲਿਆਏ ਬੰਨ੍ਹ, ਜੋ ਤੁਹਾਨੂੰ ਦਿਤਾ ਖਵਾਈਆ। ਜੇ ਉਹਵੀ ਤੇਰੇ ਨਾਲ ਜਾਏ ਮੰਨ, ਤੇਰੇ ਬੱਚਿਆਂ ਨੂੰ ਭੁੱਖ ਰਹੇ ਨਾ ਰਾਈਆ। ਘੁਮਿਆਰ ਕਹੇ ਇਹੋ ਜਿਹਾ ਸੌਦਾ ਜੇ ਜਾਏ ਬਣ, ਮੈਂ ਵੀ ਲਵਾਂ ਚਾਈਂ ਚਾਈਂਆ। ਉਧਰੋਂ ਬ੍ਰਾਹਮਣ ਆਉਂਦੇ ਸੁਣ ਲਿਆ ਕੰਨ, ਇਹ ਕੀ ਮਤਾ ਪਕਾਈਆ। ਬ੍ਰਾਹਮਣ ਵੇਖ ਘੁਮਿਆਰ ਨੂੰ ਪੈ ਗਿਆ ਜਨ, ਕਹੇ ਇਸ ਤੋਂ ਪੁਛੀਏ ਕੀ ਇਹ ਖੇਲ ਰਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਹਣੀ ਚਾਲ ਚਲਾਈਆ। ਘੁਮਿਆਰ ਕਹੇ ਦੱਸ ਪਰੋਹਤ, ਸਾਚੀ ਮੰਗ ਮੰਗਾਈਆ। ਮੇਰੇ ਸਮਝ ਨਾ ਕੋਈ ਸੋਚ, ਗਵਾਰ ਨਜ਼ਰੀ ਆਈਆ। ਮੈਨੂੰ ਇਹ ਕੀ ਕਹਿੰਦੇ ਲੋਕ, ਚਲ ਰਵਦਾਸ ਦਵਾਰੇ ਦਰਸ਼ਨ ਪਾਈਆ। ਉਥੇ ਮਿਲਿਆ ਭੋਜਨ ਭੋਜ, ਜੋ ਭੋਰਾ ਭੋਰਾ ਮੈਨੂੰ ਬੱਚਿਆਂ ਸਮੇਤ ਦਿਤਾ ਖਵਾਈਆ। ਬੱਚੇ ਰੋਣੋਂ ਹੋ ਗਏ ਖਮੋਸ਼, ਸੋਹਣੀ ਠੰਡ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਵਲੱੜੀ ਚਾਲ ਚਲਾਈਆ। ਬ੍ਰਾਹਮਣ ਕਹੇ ਏਧਰ ਆ ਹੋ ਅਲੱਗ, ਵੱਖਰਾ ਹੋ ਸਮਝਾਈਆ। ਬਿਨ ਬ੍ਰਾਹਮਣ ਤੋਂ ਕਿਸੇ ਦਾ ਪੂਰਾ ਹੋਏ ਨਾ ਜੱਗ, ਸਮਗਰੀ ਕੰਮ ਕਿਸੇ ਨਾ ਆਈਆ । ਜੇ ਕੁਛ ਹੈ ਤਾਂ ਇਸ ਲੋਟੇ ਵਿਚ ਘੱਤ, ਪੱਲਾ ਉਤੇ ਰੱਖ ਕੇ ਚੋਰੀ ਚੋਰੀ ਵਖਾਈਆ। ਮੈਂ ਤੇਰੀ ਕੁੰਡਲੀ ਬਣਾਵਾ ਝੱਟ, ਗ੍ਰਹ ਰਹਿਣ ਕੋਇ ਨਾ ਪਾਈਆ। ਤੇਰੇ ਘਰ ਖਜਾਨੇ ਖੋਲ੍ਹਾਂ ਹੱਟ, ਵੱਡੀ ਦੇਵਾਂ ਵਡਿਆਈਆ। ਇਨ੍ਹਾਂ ਮੂਰਖਾਂ ਤੈਨੂੰ ਦੇਣਾ ਕੀ ਦੱਸ, ਬਿਨਾਂ ਬ੍ਰਾਹਮਣਾਂ ਸਮਝ ਕਿਸੇ ਨਾ ਆਈਆ। ਜੋ ਕੁਛ ਸੋ ਮੇਰੇ ਹੱਥ, ਮਣਕਾ ਮਣਕਾ ਰਿਹਾ ਭਵਾਈਆ। ਤੁਸੀਂ ਵੇਖੋ ਮੇਰੇ ਮੱਥੇ ਵਲ ਅੱਖ, ਸ਼ੰਕਰ ਤਰਸ਼ੂਲ ਲੈ ਕੇ ਬੈਠਾ ਚਾਈਂ ਚਾਈਂਆ। ਜਿਹੜੀ ਦੱਛਣਾ ਦੇਓ ਮੈਂ ਕਿਹੜੀ ਲੈਣੀ ਰੱਖ, ਮੈਂ ਸੋਹਣੇ ਕੰਮ ਲਗਾਈਆ। ਮੈਂ ਖੀਰ ਕੜਾਹ ਬਣਾ ਕੇ ਲੈਣਾ ਛੱਕ, ਤੁਹਾਡਾ ਸ਼ੁਕਰ ਮਨਾਈਆ। ਨਾਲੇ ਗੌਂਦਾ ਫਿਰਾਂ ਜਸ, ਖੋਤੇ ਵਾਲਾ ਹੋਰ ਵੀ ਕੋਈ ਨਜ਼ਰੀ ਆਈਆ। ਇਨੇ ਚਿਰ ਨੂੰ ਚੌਥਾ ਕਹਾਰ ਕਹੇ ਬ੍ਰਾਹਮਣਾ ਪਿਛਾ ਛੱਡ, ਐਵੇਂ ਰੌਲਾ ਪਾਈਆ। ਅਸੀਂ ਕੱਠਾ ਖਾਦਾ ਕਿਉਂ ਹੋਈਏ ਅੱਡ, ਜਿਹੜਾ ਰਵਦਾਸ ਦਿਤਾ ਵਰਤਾਈਆ। ਸਾਡੇ ਸਾਂਝੇ ਹੋ ਗਏ ਹੱਡ, ਨਾੜੀ ਨਾੜੀ ਜੋੜ ਜੁੜਾਈਆ। ਹੁਣ ਤੇ ਮੰਗਣ ਵਾਲੀ ਆਦਤ ਛੱਡ, ਦੇਣ ਵਾਲੇ ਨਜ਼ਰੀ ਆਈਆ। ਬ੍ਰਾਹਮਣ ਕਹੇ ਇਹ ਪਿਉ ਦਾਦੇ ਦੀ ਕਾਰ ਚਲੀ ਔਦੀ ਸਾਡੀ ਵਿਚ ਯੱਦ, ਵੱਡਿਆਂ ਦੀ ਰੀਤੀ ਦੇਵਾਂ ਕਿਵੇਂ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਹਣੀ ਬਣਤ ਬਣਾਈਆ। ਘੁਮਿਆਰ ਅੰਦਰ ਆਇਆ ਉਛਾਲ, ਸੋਹਣਾ ਦਿਲ ਬਣਾਇੰਦਾ। ਭਰਾਵੋ ਮੈਨੂੰ ਉਹ ਦਿਓ ਦਿਖਾਲ, ਜਿਹੜਾ ਭੁੱਖਿਆਂ ਨੰਗਿਆਂ ਅੰਨ ਵਰਤਾਇੰਦਾ। ਪੰਜੇ ਉਠ ਕੇ ਤੁਰ ਪਏ ਨਾਲ, ਸੋਹਣਾ ਸੰਗ ਸੋਭਾ ਪਾਇੰਦਾ। ਬੱਚੇ ਕਹਿਣ ਸਾਨੂੰ ਵੀ ਦੇ ਦਿਓ ਇਹ ਰੁਮਾਲ, ਜਿਸ ਵਿਚੋਂ ਖਾਣਾ ਖਾਦਿਆਂ ਸੁਖ ਦੁਖ ਦਰਦ ਮਿਟਾਇੰਦਾ। ਰੋਣ ਵਾਲਾ ਬੱਚਾ ਕਹੇ ਮੈਂ ਜ਼ਰੂਰ ਲੈ ਕੇ ਜਾਣਾ ਨਾਲ, ਜ਼ਿਦ ਆਪਣੀ ਨਾ ਕਦੇ ਗਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਇੰਦਾ। ਪੰਜ ਪੰਜ ਦੇ ਹੋ ਗਏ ਦਸ, ਦਹਿ ਦਿਸ਼ਾ ਖ਼ੁਸ਼ੀ ਮਨਾਈਆ। ਰਵਦਾਸ ਦਵਾਰੇ ਆਏ ਹੱਸ, ਸੋਹਣੀ
❋
❋
ਬਣਤ ਬਣਾਈਆ। ਚਮਿਆਰ ਯਾਰ ਦਿਤਾ ਦੱਸ, ਪੰਜਾਂ ਨਾਲ ਪੰਜ ਹੋਰ ਰਲਾਈਆ। ਇਨ੍ਹਾਂ ਵੀ ਖਾਦੀ ਤੇਰੀ ਭਾਤ, ਦਾਣਾ ਦਾਣਾ ਮੁਖ ਵਿਚ ਪਾਈਆ। ਇਹ ਬਣ ਗਏ ਸਾਡੇ ਸਾਕ, ਸੱਜਣਾ ਵਾਂਗੂ ਸੰਗ ਰਖਾਈਆ। ਪਰ ਇਹ ਬ੍ਰਾਹਮਣ ਬੜਾ ਚਲਾਕ, ਚਲਾਕੀ ਕਰਨ ਤੋਂ ਬਾਜ਼ ਨਾ ਆਈਆ। ਝੱਟ ਬ੍ਰਾਹਮਣ ਕਿਹਾ ਮੈਂ ਨਾਥਾਂ ਦਾ ਨਾਥ, ਗਰੀਬਾਂ ਵਿਚੋਂ ਗਰੀਬ ਗਰੀਬ ਨਜ਼ਰੀ ਆਈਆ। ਜੇ ਜਜਮਾਨ ਖ਼ੁਸ਼ੀਆਂ ਮੇਰੀ ਝੋਲੀ ਪਾਵਣ ਦਾਤ, ਮੈਂ ਖ਼ੁਸ਼ੀਆਂ ਨਾਲ ਗਾਈਆ । ਰਵਦਾਸ ਕਿਹਾ ਤੁਹਾਡੀ ਸੋਹਣੀ ਬਣੀ ਜਮਾਤ, ਦਸ ਇਕ ਗਿਆਰਾਂ ਗਿਆਰਾਂ ਦਾ ਏਕਾ ਏਕਾ ਇਕੋ ਨਜ਼ਰੀ ਆਈਆ। ਸਾਰੇ ਮੰਗੋ ਸੱਚੀ ਦਾਤ, ਮੈਂ ਸਚ ਦਿਆਂ ਸਮਝਾਈਆ। ਪ੍ਰਭ ਤੇਰੇ ਰਹੀਏ ਸਾਥ, ਸੋਹਣਾ ਸੰਗ ਨਿਭਾਈਆ। ਸਭ ਦੀ ਪੂਰੀ ਕਰੇ ਆਸ, ਹਰਿ ਵੱਡਾ ਵਡ ਵਡਿਆਈਆ। ਇਹਦੇ ਘਰ ਕਿਹੜਾ ਘਾਟ, ਦੇਦਿਆਂ ਤੋਟ ਰਹੇ ਨਾ ਰਾਈਆ। ਘੁਮਿਆਰ ਕਹੇ ਸਾਡੀ ਖੋਟੀ ਨਾ ਹੋਵੇ ਵਾਟ, ਆਉਂਣਾ ਜਾਣਾ ਲੇਖੇ ਪਾਈਆ। ਰੋਣ ਵਾਲਾ ਬੱਚਾ ਕਹੇ ਚੁਮਿਆਰ ਦਾ ਫੜ ਕੇ ਹਾਥ, ਮੈਨੂੰ ਭਾਤ ਦੇ ਖਵਾਈਆ। ਜਿਸ ਦੀ ਸੁਕਿਆਂ ਟੁਕੜਿਆਂ ਵਿਚੋਂ ਬਦਲੀ ਜਾਤ, ਮੇਰੀ ਜਾਤ ਦੇਵੇ ਵਟਾਈਆ। ਰਵਦਾਸ ਹੱਸ ਕੇ ਕਿਹਾ ਸ਼ਾਬਾਸ਼, ਕਿਡੀ ਸੋਹਣੀ ਗੱਲ ਸੁਣਾਈਆ। ਆਪਣੀ ਸਵਾਣੀ ਨੂੰ ਮਾਰ ਆਵਾਜ਼, ਨੇੜੇ ਲਿਆ ਬੁਲਾਈਆ। ਕੋਈ ਹੈ ਰੱਖਿਆ ਖਾਜ, ਬੱਚਿਆਂ ਦੇਵਾਂ ਵਰਤਾਈਆ। ਕਹੇ ਮੈਂ ਥੋੜੀ ਜਿਹੀ ਥੱਲਿਉ ਘਰੋੜੀ ਰੱਖੀ ਸਾਂਭ, ਖੁਰਪੀਆਂ ਨਾਲ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਵਖਾਈਆ। ਰਵਦਾਸ ਸਵਾਣੀ ਲੈ ਕੇ ਆਈ ਵਸਤ, ਅੱਗੇ ਦਿਤੀ ਟਕਾਈਆ। ਰਵਦਾਸ ਫੜ ਕੇ ਹਸਤ, ਥੋੜੀ ਥੋੜੀ ਵਰਤਾਈਆ। ਖਾਂਦਿਆਂ ਸਾਰ ਸਾਰੇ ਹੋ ਗਏ ਮਸਤ, ਖ਼ੁਸ਼ੀ ਵਿਚ ਨੱਚਣ ਟੱਪਣ ਢੋਲੇ ਗਾਈਆ। ਛੋਟਾ ਬਾਲਾ ਕਹੇ ਮੈਨੂੰ ਨਜ਼ਰੀ ਆਇਆ ਅਰਸ਼ ਫਰਸ਼, ਮੇਰੀ ਸੋਹਣੀ ਅੱਖ ਖੁਲ੍ਹਾਈਆ। ਰਵਦਾਸ ਖ਼ੁਸ਼ੀ ਨਾਲ ਮਾਰ ਥੱਪੜ ਉਹ ਵੇਖ ਪੁਰਖ ਅਬਿਨਾਸ਼, ਬੈਠਾ ਡੇਰਾ ਲਾਈਆ। ਓਸ ਆਪਣਿਆਂ ਭਾਈਆਂ ਦਿਤਾ ਆਖ, ਇਨ੍ਹਾਂ ਦੇਵੇ ਸਮਝਾਈਆ । ਨਾਲੇ ਤੱਕ ਕੇ ਵਲ ਬਾਪ, ਕਹੇ ਬਾਪੂ ਜੀ ਓਹ ਬਾਪੂ ਬੇਪਰਵਾਹੀਆ। ਤੇਰਾ ਮੇਰਾ ਪਿਓ ਪੁਤ ਦਾ ਸਾਕ, ਮੈਂ ਬਾਲ ਤੂੰ ਪਿਤਾ ਜਗਤ ਅਖਵਾਈਆ । ਪਰ ਓਹੋ ਜਿਹਾ ਨਾ ਜਾਣੇ ਜਾਪ, ਜਿਸ ਦੇ ਅੰਦਰ ਨੂਰ ਜ਼ਰੂਰ ਨਜ਼ਰੀ ਆਈਆ। ਮੈਂ ਤੈਨੂੰ ਰਿਹਾ ਆਖ, ਓਸ ਦੇ ਲੱਗ ਪਾਈਆ। ਘੁਮਿਆਰ ਕਹੇ ਕੀ ਇਹ ਸਚ ਬਾਤ, ਜੋ ਕੁਛ ਮੈਨੂੰ ਰਿਹਾ ਜਣਾਈਆ। ਅੰਦਰੋਂ ਆਈ ਇਕ ਆਵਾਜ਼, ਸੋਹਣੀ ਧੁੰਨ ਉਪਜਾਈਆ। ਜੋ ਕੁਛ ਹੈ ਸੋ ਏਸੇ ਦੇ ਪਾਸ, ਦੇਵਣਹਾਰ ਅਖਵਾਈਆ। ਘੁਮਿਆਰ ਆਈ ਕਿਆਸ, ਕੀ ਕੁਛ ਇਸ ਦੀ ਭੇਟ ਡਾਈਆ। ਸਾਰੇ ਹੱਥ ਮਾਰਿਆ ਕੁਛ ਨਹੀਂ ਸਾਥ, ਅੰਦਰੇ ਅੰਦਰ ਸ਼ਰਮਾਈਆ। ਫਿਰ ਆ ਗਈ ਯਾਦ, ਖੁਰਜੀ ਖੋਤੇ ਉਤੇ ਟਿਕਾਈਆ। ਜੀਹਦੇ ਵਿਚ ਵਸਤ ਖਾਸ, ਮੈਂ ਆਪਣੀ ਲਈ ਰਖਾਈਆ। ਹੁਣ ਓਹੋ ਦੇਵਾਂ ਦਾਤ, ਇਸ ਦੀ ਭੇਟ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ। ਘੁਮਿਆਰ ਉਠ ਕੇ ਖੁਰਜੀ ਰਿਹਾ ਫੋਲ, ਖ਼ੁਸ਼ੀਆਂ ਵਿਚ ਗਾਈਆ। ਏਹਦੇ ਵਿਚ ਵਸਤ ਅਨਮੋਲ, ਭੇਟਾ ਦੇਵਾਂ ਚੜ੍ਹਾਈਆ। ਇਕ ਨਿੱਕੀ ਜਹੀ ਗੁੱਛੀ ਤਮਾਕੂ ਦੀ ਜੋ ਸਦਾ ਤੋਲਾਂ ਤੋਲ, ਲੀਰਾਂ ਵਿਚ ਬੰਦ ਕਰਾਈਆ। ਚੁਪ ਕੀਤੇ ਹੌਲੀ ਜਿਹੀ ਅੱਗੇ ਰੱਖੀ ਅਡੋਲ, ਪ੍ਰਭ ਦੀ ਭੇਟ ਚੜ੍ਹਾਈਆ। ਮੂੰਹੋਂ ਕੁਛ ਨਾ ਸਕਿਆ ਬੋਲ, ਕਹਿ ਨਾ ਸਕੇ
❋
❋
ਰਾਈਆ। ਨਾਲੇ ਡਰੇ ਨਾਲੇ ਸ਼ਰਮਾਏ ਕਿਤੇ ਰਵਦਾਸ ਨਾ ਲਵੇ ਫੋਲ, ਕੀ ਕੁਛ ਰਿਹਾ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਰਚਾਈਆ। ਛੋਟਾ ਬੱਚਾ ਕਹੇ ਬਾਪੂ, ਕੀ ਪ੍ਰਭ ਨੂੰ ਭੇਟ ਚੜ੍ਹਾਈਆ। ਉਹ ਪੁਤਰ ਮੈਂ ਉਹ ਦਿਤਾ ਤਮਾਕੂ, ਜੋ ਆਪਣੇ ਲਈ ਰਖਾਈਆ। ਸਾਰੇ ਕਹਿਣ ਪਤਾ ਨਹੀਂ ਪਰਮਾਤਮਾ ਕੀ ਆਖੂ, ਗੁੱਸੇ ਵਿਚ ਕੀ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵਣਹਾਰ ਵਡਿਆਈਆ। ਤਮਾਕੂ ਭੇਟ ਚੜ੍ਹਿਆ, ਗਠੜੀ ਬੰਦ ਰਖਾਈਆ। ਸ੍ਰੀ ਭਗਵਾਨ ਹੱਥ ਫੜਿਆ, ਖ਼ੁਸ਼ੀਆਂ ਨਾਲ ਓਸੇ ਦੀ ਝੋਲੀ ਪਾਈਆ। ਤੇਰਾ ਕਾਰਜ ਪੂਰਾ ਸਰਿਆ, ਲੈਣ ਦੇਣ ਦੀ ਲੋੜ ਰਹੀ ਨਾ ਰਾਈਆ। ਜੇ ਘਮਿਆਰ ਕੋਈ ਭਾਂਡਾ ਘੜਿਆ, ਮੈਨੂੰ ਕੱਚਾ ਦੇਣਾ ਲਿਆਈਆ। ਉਸ ਵਿਚ ਪਾਣੀ ਰਹੇ ਠਰਿਆ, ਠੰਡਾ ਰੂਪ ਬਣਾਈਆ। ਘਮਿਆਰ ਕਹੇ ਮੈਂ ਚੱਕ ਤੇ ਚਾੜ੍ਹ ਆਵੀ ਵਿਚ ਧਰਿਆ, ਅਗਨ ਭੇਟ ਚੜ੍ਹਾਈਆ। ਜਿਸ ਵੇਲੇ ਘਰ ਜਾਵਾਂ ਮੁੜਿਆ, ਉਸੇ ਵੇਲੇ ਲੈ ਕੇ ਆਈਆ। ਉਧਰ ਚਾਰ ਕਹਾਰ ਪੰਜਵੇਂ ਯਾਰ ਫੁਰਨਾ ਫੁਰਿਆ, ਆਪਣੀ ਗੱਲ ਸੁਣਾਈਆ। ਘਮਿਆਰਾ ਕਿਉਂ ਲਾਲਚ ਵਿਚ ਜਾਂਦਾ ਰੁੜਿਆ, ਘੜੇ ਪਿਛੇ ਆਪਣਾ ਮੁਖ ਭਵਾਈਆ। ਓਏ ਏਥੇ ਆ ਕੇ ਨਾ ਰਹੀਂ ਨਗੁਰਿਆ, ਸਤਿਗੁਰ ਕੋਲੋਂ ਕੁਛ ਮੰਗ ਦਾਤ ਤੇਰੀ ਝੋਲੀ ਦੇਵੇ ਪਾਈਆ। ਓਨ੍ਹੇ ਚਿਰ ਨੂੰ ਨਿੱਕਾ ਬਾਲਾ ਪਾਓਣ ਡਹਿ ਪਿਆ ਡੰਡ, ਉਚੀ ਕੂਕ ਕੂਕ ਸੁਣਾਈਆ। ਜਿਨ੍ਹਾਂ ਚਿਰ ਮੇਰੇ ਮੂੰਹ ਵਿਚ ਪਾਏ ਨਾ ਮਿੱਠੀ ਖੰਡ, ਚੁਟਕੀ ਆਪਣੇ ਹੱਥ ਨਾਲ ਫੜਾਈਆ। ਮੈਂ ਰੋਣੋ ਨਹੀਂ ਹੋਣਾ ਬੰਦ, ਬਾਪੂ ਚੁੱਪ ਨਾ ਸਕੇ ਕਰਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਵਡਿਆਈਆ। ਬੱਚਾ ਰੋਵੇ ਜ਼ੋਰੋ ਜ਼ੋਰ, ਹੌਕੇ ਲੈ ਲੈ ਰਿਹਾ ਸੁਣਾਈਆ। ਸਾਨੂੰ ਭੁਖਿਆਂ ਨਾ ਤੋਰ, ਤੇਰੇ ਦਰ ਤੇ ਮੰਗਣ ਆਈਆ। ਤੇਰੇ ਬਿਨਾਂ ਨਹੀਂ ਕੋਈ ਹੋਰ, ਸਿਰ ਸਾਡੇ ਹੱਥ ਟਿਕਾਈਆ। ਸਾਨੂੰ ਇਕੋ ਤੇਰੀ ਲੋੜ, ਦੂਜੀ ਲੋੜ ਨਾ ਕੋਈ ਰਖਾਈਆ। ਪੁਰਖ ਅਕਾਲ ਪਿਤਾ ਬਾਪੂ ਸਾਡੇ ਬਾਪੂ ਦੀ ਬੱਚਿਆਂ ਸੰਗ ਬੰਨ ਆਪਣੀ ਡੋਰ, ਸੋਹਣਾ ਜੋੜ ਜੁੜਾਈਆ। ਵਿਛੋੜਾ ਦੇ ਨਾ ਜਾਵੀ ਛੋੜ, ਛੋਟੇ ਛੋਟੇ ਰਹੇ ਕੁਰਲਾਈਆ। ਘੁਮਿਆਰ ਨੇ ਉਤੋਂ ਲਾਹ ਕੇ ਆਪਣੀ ਦੋਹਰ, ਲਾਲ ਪੱਟੀ ਵਾਲੀ ਪ੍ਰਭ ਦੀ ਭੇਟ ਚੜ੍ਹਾਈਆ। ਬੱਚਿਆਂ ਹੋਰ ਮਚਾਇਆ ਸ਼ੋਰ, ਨੈਣਾਂ ਨੀਰ ਵਹਾਈਆ। ਹੌਲੀ ਜਿਹੀ ਪ੍ਰਭੂ ਉਠ ਕੇ ਆਇਆ ਕੋਲ, ਫੜ ਬਾਂਹੋਂ ਗਲੇ ਲਗਾਈਆ। ਚੁੱਕ ਕੇ ਗੋਦੀ ਕਰੇ ਚੋਲ੍ਹ, ਹਲਾਰਿਆ ਨਾਲ ਹਿਲਾਈਆ। ਮੈਂ ਸਦਾ ਤੁਹਾਡੇ ਕੋਲ, ਵਸਾਂ ਹਰ ਘਟ ਥਾਈਂਆ। ਰਵਦਾਸ ਪਿਆ ਬੋਲ, ਏਸੇ ਦੀ ਵਡ ਵਡਿਆਈਆ। ਨਿੱਕਾ ਬੱਚਾ ਖੋਤੇ ਨੂੰ ਕੁੱਟਣ ਲੱਗਾ ਵਾਂਗ ਢੋਲ, ਡੱਗਾ ਹੱਥਾਂ ਨਾਲ ਬਣਾਈਆ। ਗਧਾ ਅੱਗੋਂ ਪਿਆ ਬੋਲ, ਹੀਂਗ ਹੀਂਗ ਸੁਣਾਈਆ। ਮੇਰਾ ਪਰਦਾ ਦਿਤਾ ਖੋਲ੍ਹ, ਮੈਨੂੰ ਵੀ ਇਹੋ ਨਜ਼ਰੀ ਆਈਆ। ਜਿਹੜਾ ਤੁਹਾਡੇ ਵਸੇ ਕੋਲ, ਓਹੋ ਮੇਰਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵਣਹਾਰ ਵਡਿਆਈਆ। ਓਧਰ ਵੇਖ ਘੁਮਿਆਰ ਦੀ ਦੋਹਰ, ਪੱਟੀ ਲਾਲ ਨਜ਼ਰੀ ਆਈਆ। ਰਵਦਾਸ ਕਿਹਾ ਕੁਛ ਮੰਗ ਲਾ ਹੋਰ, ਦੇਵਣਹਾਰ ਦਇਆ ਕਮਾਈਆ। ਫੜ ਕੇ ਗਠੜੀ ਤਮਾਕੂ ਵਾਲੀ ਕਹਿੰਦਾ ਅਜੇ ਮੈਨੂੰ ਇਹੋ ਲੋੜ, ਬਾਕੀ ਆਪੇ ਦੇਵੇ ਜਿਹੜੀ ਏਹਨੂੰ ਭਾਈਆ। ਬੱਚੇ ਕਹਿਣ ਇਹਦੇ ਅੱਗੇ ਕਿਹੜਾ ਜ਼ੋਰ, ਨਿਮਾਣੇ ਹੋ ਕੇ ਸੀਸ ਝੁਕਾਈਆ । ਸਾਡਾ ਜੇ ਹੋਵੇ ਸਾਨੂੰ ਜਾਵੇ ਬੌਹੜ, ਬੌਹੜ ਲਏ ਗਲ ਲਾਈਆ।
❋
❋
ਓਧਰੋਂ ਬ੍ਰਾਹਮਣ ਉਠ ਕੇ ਆਇਆ ਕੋਲ, ਇਹ ਕੀ ਰੌਲਾ ਰਹੇ ਪਾਈਆ । ਲੈਣ ਦੇਣ ਵਾਲੀ ਵਸਤ ਦੋਹਾਂ ਦੇ ਨਹੀਂ ਕੋਲ, ਗੱਲਾਂ ਨਾਲ ਪ੍ਰਚਾਈਆ। ਆਪਣੇ ਕੋਲੋਂ ਕੱਢ ਕੇ ਥੋੜੇ ਜਿਹੇ ਤਿਲ ਥੋੜੇ ਜਿਹੇ ਚੌਲ, ਕਣਕ ਦਾਲ ਆਟੇ ਵਿਚ ਸਤਨਾਜਾ ਦਿਤਾ ਬਣਾਈਆ। ਉਤੇ ਰੱਖ ਕੇ ਤੰਦ ਮੌਲ, ਚਿਟਾ ਲਾਲ ਰੰਗ ਵਖਾਈਆ। ਆ ਵੇਖੋ ਮੈਂ ਜਜਮਾਨਾਂ ਦੇ ਲੁੱਟ ਕੇ ਲਿਆਂਦੇ ਬੋਹਲ, ਘਰ ਮਿਸ਼ਰਾਨੀ ਕੋਲ ਰੱਖੇ ਟਿਕਾਈਆ। ਥੋੜੇ ਜਿਹੇ ਤੁਹਾਨੂੰ ਵਖਾਵਣ ਲਈ ਰੱਖੇ ਕੋਲ, ਤੁਸੀਂ ਵੀ ਮੈਨੂੰ ਏਸੇ ਤਰਾਂ ਦਿਓ ਚਾਈਂ ਚਾਈਂਆ। ਫਿਰ ਆਪਣੀ ਗਠੜੀ ਵਖਾਈ ਫੋਲ, ਗੰਡਾਂ ਇਕੀ ਵਿਚੋਂ ਬਾਹਰ ਕਢਾਈਆ। ਜਿਹੜੇ ਬਹੁਤੇ ਜਜਮਾਨ ਅਨਭੋਲ, ਓਹਨਾਂ ਕੋਲੋਂ ਪਗੜੀਆਂ ਮੰਗ ਕੇ ਲਿਆਈਆ। ਇਕ ਹੋਰ ਪਰਦਾ ਲਿਆ ਖੋਲ੍ਹ, ਜਿਸ ਵਿਚ ਤੱਕੜੀ ਪਸੇਰੀ ਰਿਹਾ ਟਿਕਾਈਆ। ਜੇ ਮਾਈਆਂ ਬੀਬੀਆਂ ਮਿਲਣ ਤਾਂ ਓਹਨਾਂ ਦੇ ਬੱਚਿਆਂ ਦੇ ਤੋਲਾਂ ਤੋਲ, ਆਟਾ ਦਾਣਾ ਢਾਈ ਗੁਣਾ ਪੁਆਈਆ। ਜੇ ਮੇਰੇ ਸਾਹਮਣੇ ਕੋਠੀ ਦਾ ਬੂਹਾ ਦੇਣ ਖੋਲ੍ਹ, ਅਗੋਂ ਵੱਡਾ ਭੰਡਾਰਾ ਨਜ਼ਰੀ ਆਈਆ। ਫਿਰ ਸੱਤ ਕਰਾਂ ਪੂਰੇ ਤੋਲ, ਜੇ ਭਾਰੇ ਹੋਣ ਜਜਮਾਨਾ ਨੂੰ ਚੁੱਕਣ ਨਾਲ ਲਿਆਈਆ। ਨਾਲੇ ਕਹਿਵਾਂ ਬੈਠੇ ਰਹੋ ਅਡੋਲ, ਮੈਂ ਤੁਹਾਡੇ ਗੁੱਡੇ ਰਿਹਾ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਹਣੀ ਰਚਨ ਰਚਾਈਆ। ਸੁਣ ਕੇ ਬਚਨ ਬੋਲੇ ਚਾਰ ਕਹਾਰ, ਪੰਜਵਾਂ ਨਾਲ ਰਲਾਈਆ। ਘੁਮਿਆਰ ਦਾ ਸਾਡੇ ਨਾਲ ਕੀ ਵਿਹਾਰ, ਰਵਦਾਸ ਦੇ ਸਮਝਾਈਆ। ਰਵਦਾਸ ਕਹੇ ਇਹ ਖੇਲ ਕਰੇ ਕਰਤਾਰ, ਜੋ ਬੱਚਿਆਂ ਦਏ ਵਡਿਆਈਆ। ਬੱਚਾ ਕਹੇ ਅਸੀਂ ਭੁਖਿਆਂ ਮੰਗੀ ਦਾਤ, ਆਪਣੀ ਝੋਲੀ ਡਾਹੀਆ। ਬ੍ਰਾਹਮਣ ਕਹੇ ਮੈਂ ਮੰਗਣ ਨੂੰ ਇਕੋ ਤਕੜਾ ਤੁਸੀਂ ਮੈਨੂੰ ਕਹੋ ਸ਼ਾਬਾਸ਼, ਤੁਸੀਂ ਦੇਵਣਹਾਰ ਜਜਮਾਨ, ਮੰਗਣ ਕਿਉਂ ਆਈਆ। ਤੁਸੀਂ ਦੱਸੋ ਤੁਸਾਂ ਕਿਥੇ ਕੱਟਣੀ ਰਾਤ, ਮੈਂ ਉਥੇ ਤੁਹਾਡੇ ਕੋਲ ਆਵਾਂ ਬਣਕੇ ਪਾਂਧੀ ਰਾਹੀਆ। ਜਿਹੜੀ ਖ਼ੁਸ਼ੀ ਨਾਲ ਬਖ਼ਸ਼ੋਗੇ ਦਾਤ, ਉਸੇ ਨੂੰ ਲੈ ਕੇ ਤੁਹਾਡਾ ਜਸ ਗਾਈਆ। ਬਿਨਾਂ ਬ੍ਰਾਹਮਣਾਂ ਤੁਹਾਡੀ ਕਿਸੇ ਨਾ ਪੁਛਣੀ ਵਾਤ, ਬਿਨਾਂ ਸਾਨੂੰ ਦਿਤਾ ਦਾਨ ਅੱਗੇ ਹੱਥ ਕੋਈ ਨਾ ਆਈਆ। ਅਸੀਂ ਪਰੋਹਤ ਤੁਸੀਂ ਜਜਮਾਨ, ਪ੍ਰਭ ਨੇ ਬਣਤ ਬਣਾਈਆ। ਤੁਹਾਡਾ ਦਾਨ ਤੇ ਸਾਡਾ ਪੀਣ ਖਾਣ, ਦੋਹਾਂ ਨੂੰ ਨਜ਼ਰੀ ਆਈਆ। ਤੁਸੀਂ ਮੈਨੂੰ ਕਰੋ ਪਰਨਾਮ, ਮੈਂ ਭਗਵਾਨ ਨੂੰ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗੰਮੀ ਖੇਲ ਰਚਾਈਆ। ਘਮਿਆਰ ਦੀ ਦੋਹਰ ਗਈ ਵਿਛ, ਚਾਰੇ ਕੰਨੀਆਂ ਗਈ ਫਲਾਈਆ। ਮੇਰੇ ਉਤੇ ਬਹਿਣ ਸਾਰੇ ਰਿਖ, ਸੋਹਣੀ ਸੰਗਤ ਬਣਾਈਆ। ਸ੍ਰੀ ਭਗਵਾਨ ਸਭ ਨੂੰ ਪਏ ਦਿਸ, ਇਕੋ ਰੂਪ ਨਜ਼ਰੀ ਆਈਆ। ਵਿਚੋਂ ਬ੍ਰਾਹਮਣ ਬਾਹਰ ਹੋ ਗਿਆ ਕਰਕੇ ਜਿਦ, ਮੇਰੀ ਵੱਖਰੀ ਜਗ੍ਹਾ ਕਿਉਂ ਨਹੀਂ ਰਖਾਈਆ। ਰਵਦਾਸ ਕਿਹਾ ਇਹ ਧੁਰ ਦੀ ਬਿਧ, ਬਿਧ ਦਾਤਾ ਰਿਹਾ ਬਣਾਈਆ। ਸ੍ਰੀ ਭਗਵਾਨ ਕਿਹਾ ਰਵਦਾਸ ਕੁਛ ਲੇਖ ਲਿਖ, ਜੋ ਮੈਂ ਦਿਆਂ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ। ਛੋਟੇ ਬਾਲੇ ਕਿਹਾ ਪ੍ਰਭੂ ਲੱਗਾ ਕੀ ਲਿਖਾਉਣ, ਕਿਹੜੀ ਕਲਮ ਚਲਾਈਆ। ਕਿ ਬੱਚਿਆਂ ਵਾਂਗ ਸਾਨੂੰ ਲੱਗਾ ਪਰਚਾਉਣ, ਥੋੜੀ ਥੋੜੀ ਵਸਤ ਝੋਲੀ ਪਾਈਆ। ਜਿਨ੍ਹਾਂ ਚਿਰ ਰਵਦਾਸ ਨਾ ਆਵੇ ਸਮਝਾਉਣ, ਸਾਡੀ ਸਮਝ ਸਮਝ ਨਾਲ ਰਲਾਈਆ। ਅਸਾਂ ਕੋਈ ਅੱਖਰ ਨਹੀਂ ਦੇਣਾਂ ਪਾਉਣ, ਕਲਮ ਦੇਣੀ ਨਾ ਚਲਣ ਨਾਲ ਸਿਆਈਆ। ਮਾਰ ਦੁਹੱਥੜਾ ਲੱਗਾ ਰੋਣ ਅੱਖਾਂ ਵਿਚ ਘਸੁੰਨ ਰਖਾਈਆ। ਸਿਰ ਦੇ
❋
❋
ਵਾਲਾਂ ਲੱਗਾ ਖੋਹਣ, ਸੋਹਣਾ ਦੁੱਖ ਬਣਾਈਆ। ਮਾਰ ਟੱਕਰਾਂ ਛੁਰੀ ਲੱਗਾ ਵਖਾਉਣ, ਆਪਣਾ ਆਪ ਮਿਟਾਈਆ। ਧਰਤੀ ਉਤੇ ਲੇਟ ਕੇ ਲੰਮਾ ਪੈ ਕੇ ਲੱਗਾ ਸੌਣ, ਮੈਂ ਆਪਣਾ ਆਪ ਦੇਵਾਂ ਤਜਾਈਆ। ਅਸੀਂ ਆਏ ਪ੍ਰਭੂ ਮਨਾਉਣ, ਇਸ ਸਾਨੂੰ ਦਿਤਾ ਨਾ ਕੋਈ ਸਮਝਾਈਆ। ਕਹਾਰੋ ਕੀ ਸਾਨੂੰ ਲਿਆਏ ਖਵਾਉਣ, ਖਾਦਾ ਪੀਤਾ ਨਜ਼ਰ ਕੁਛ ਨਾ ਆਈਆ । ਅੱਗੋਂ ਬ੍ਰਾਹਮਣ ਉਠਕੇ ਆਇਆ ਪਿਛੇ ਹਟਾਉਣ, ਐਵੇਂ ਰੌਲਾ ਨਾ ਪਾਉ ਭਾਈਆ। ਘੁਮਿਆਰ ਨੂੰ ਗੁੱਸਾ ਚੜ੍ਹਿਆ ਉਨ ਮੁਕੀ ਮਾਰੀ ਧੌਣ, ਪਰਾਂ ਦਿਤਾ ਹਟਾਈਆ। ਮੈਂ ਬੱਚਿਆਂ ਰੋਦਿਆਂ ਨੂੰ ਆਇਆ ਹਸਾਉਣ, ਸੋ ਭੁੱਖੇ ਰਹੇ ਕੁਰਲਾਈਆ। ਇਹਦੇ ਕੋਲੋਂ ਆਇਆ ਕੁਛ ਦਵਾਉਣ, ਖਾਲੀ ਝੋਲੀ ਦੇਵਾਂ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਦਏ ਲਿਖਾਈਆ। ਦੂਹਰੀ ਦੋਹਰ ਹੇਠਾਂ ਪਈ ਗਈ ਥੱਕ, ਹੌਲੀ ਜਹੀ ਸੁਣਾਈਆ। ਮੇਰੇ ਭਾਰ ਬਹੁਤਾ ਆਇਆ ਲੱਕ, ਹੌਲਾ ਦਿਉ ਕਰਾਈਆ। ਮੂਧੀ ਪਈ ਦਾ ਰਗੜਿਆ ਗਿਆ ਨੱਕ, ਮਸਤਕ ਦਰਦ ਮੰਨਾਈਆ। ਮੈਨੂੰ ਕੁਛ ਤੇ ਦਿਉ ਮੇਰਾ ਹੱਕ, ਤੁਹਾਡੀ ਸੋਹਣੀ ਸੇਵ ਕਮਾਈਆ। ਓਧਰੋ ਬ੍ਰਾਹਮਣ ਬੋਲਿਆ ਝੱਟ, ਜੇ ਔਖੀ ਆ ਕੇ ਮੇਰੀ ਭੇਟ ਦਿਓ ਚੜ੍ਹਾਈਆ। ਮੈਂ ਲੈ ਕੇ ਹੋਵਾ ਪਤ, ਬ੍ਰਾਹਮਣੀ ਹੱਥ ਫੜਾਈਆ। ਫੇਰ ਆਵਾਂ ਨੱਠ, ਆਪਣਾ ਪੰਧ ਮੁਕਾਈਆ। ਆ ਕੇ ਘੁਮਿਆਰ ਦਾ ਗਾਵਾਂ ਜਸ, ਜਿਸ ਦੂਹਰੀ ਦੋਹਰ ਤੈਨੂੰ ਦਾਨ ਕਰਾਈਆ। ਗੁੱਸਾ ਗਿਲਾ ਦੇਵਾਂ ਛੱਡ, ਜਿਹੜੀ ਧੌਲ ਸਿਰ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰਾਹ ਚਲਾਈਆ। ਸੁਣਕੇ ਬ੍ਰਾਹਮਣ ਬਾਤ, ਚੌਥਾ ਕਹਾਰ ਰਿਹਾ ਸੁਣਾਈਆ । ਤੈਨੂੰ ਕਿਹੜੀ ਕਿਹੜੀ ਦਈਏ ਸੁਗਾਤ, ਤੇਰੀ ਆਸਾ ਪੂਰੀ ਨਜ਼ਰ ਨਹੀਂ ਆਈਆ। ਜੇ ਕੁਛ ਮੰਗਣਾਂ ਏਸ ਪ੍ਰਭੂ ਕੋਲੋਂ ਮੰਗ ਦਾਤ, ਤੇਰੀ ਤ੍ਰਿਖਾ ਦਏ ਬੁਝਾਈਆ। ਬ੍ਰਾਹਮਣ ਮਿਲ ਗਿਆ ਏਸ ਜਮਾਤ, ਆਪਣਾ ਆਪ ਗਵਾਈਆ। ਬ੍ਰਾਹਮਣ ਅੰਦਰੋ ਥੋੜੀ ਜਿਹੀ ਹੋਈ ਖਾਹਸ਼, ਆਪ ਆਪਣਾ ਧਿਆਨ ਲਗਾਈਆ। ਜੇ ਪਤਾ ਲੱਗ ਜਾਏ ਮੇਰੀ ਜਾਤ, ਬ੍ਰਾਹਮਣ ਸ਼ੂਦਰਾਂ ਵਿਚ ਡੇਰਾ ਲਾਈਆ। ਸਾਡੀ ਕੁਲ ਹੋ ਜਾਏ ਨਾਸ, ਅਗਾੜੀ ਝੋਲੀ ਦਾਨ ਕੋਈ ਨਾ ਪਾਈਆ। ਮੇਰੀ ਮਿਸ਼ਰਾਣੀ ਘਰ ਬੈਠੀ ਕਿਸ ਤਰ੍ਹਾ ਕਰੂ ਰਾਜ, ਖਾਣਾ ਪੀਣਾ ਸੋਹਣਾ ਬਣਾਈਆ। ਏਥੋਂ ਚੁਪ ਕਰਕੇ ਚੱਲੀਏ ਭਾਜ, ਆਪਣਾ ਪੱਲੂ ਛਡਾਈਆ। ਪਿਉਂ ਦਾਦੇ ਦਾ ਕਿਉਂ ਛੱਡੀਏ ਰਵਾਜ, ਖਾਣਾ ਪੀਣਾ ਇਹ ਰੰਗ ਹੱਥ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਸਚ ਦਏ ਵਡਿਆਈਆ। ਰਵਦਾਸ ਸਭ ਕੁਛ ਰਿਹਾ ਸੁਣਦਾ, ਆਪਣੇ ਅੰਦਰ ਧਿਆਨ ਲਗਾਈਆ। ਵੇਖੋ ਖੇਲ ਅਗੰਮੀ ਧੁਰ ਦਾ, ਧੁਰ ਦੀ ਧਾਰ ਵਡਿਆਈਆ। ਵੇਖੋ ਜੋੜ ਕਿਵੇਂ ਜੁੜਦਾ, ਪੰਜਾਂ ਹੋਵੇ ਕੁੜਮਾਈਆ । ਬ੍ਰਾਹਮਣ ਕਦੇ ਆਵੇ ਕਦੇ ਮੁੜਦਾ, ਸਲਾਹ ਵਿਚੋ ਵਿਚ ਰਖਾਈਆ। ਕਦੇ ਜੀਉਂਦਾ ਕਦੇ ਮੁਰਦਾ, ਅਪਣਾ ਰੂਪ ਵਟਾਈਆ। ਇਕ ਫੁਰਨਾਂ ਫੁਰਿਆ ਹਿਰਦਾ, ਇਹਦੇ ਵਿਚੋਂ ਅਵਾਜ਼ ਸੁਣਾਈਆ। ਜਿਸ ਨੂੰ ਲੱਭਦਾ ਫਿਰਦਾ ਚਿਰ ਦਾ, ਚਿਰੀ ਵਿਛੁੰਨਾ ਨੇੜੇ ਆਈਆ। ਵੇਖ ਕਹਾਰਾਂ ਗੇੜਾ ਗਿੜਦਾ, ਰਵਦਾਸ ਚਮਿਆਰੇ ਦਏ ਵਡਿਆਈਆ। ਘੁਮਿਆਰ ਕਿਧਰੋਂ ਆਇਆ ਫਿਰਦਾ ਫਿਰਦਾ, ਚੌਹਾਂ ਬੱਚਿਆਂ ਨਾਲ ਮਿਲਾਈਆ । ਸਚ ਦਵਾਰੇ ਘੇਰਾ ਘਿਰਦਾ, ਸੋਹਣਾ ਜੋੜ ਜੁੜਾਈਆ। ਵੇਖੋ ਅਗੰਮੀ ਗੇੜਾ ਗਿੜਦਾ, ਗੇੜੇ ਵਿਚ ਰਖਾਈਆ। ਕਿਹੜਾ ਲੇਖਾ ਅੱਗੇ ਛਿੜਦਾ, ਛੇਕੜ ਅਜੇ ਹੱਥ ਨਾ ਆਈਆ।
❋
❋
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਸਭਨਾ ਰਿਹਾ ਸਮਝਾਈਆ । ਸਾਹਿਬ ਸਤਿਗੁਰ ਕਰ ਪਿਆਰ, ਰਵਦਾਸ ਰਿਹਾ ਸੁਣਾਈਆ। ਪਹਿਲੋਂ ਸੱਦ ਚਾਰ ਕਹਾਰ, ਪੰਜਵਾਂ ਹੌਲੀ ਜਿਹੀ ਨਾਲ ਮਿਲਾਈਆ। ਉਨਾਂ ਦੇਵਾਂ ਜਗਤ ਹੁਦਾਰ, ਸਿਰ ਆਪਣਾ ਹੱਥ ਟਿਕਾਈਆ। ਟੁੱਕੜਿਆਂ ਵਿਚੋਂ ਜੇ ਟੁੱਕੜਾ ਦਿਤਾ ਖਵਾਲ, ਭਾਤ ਭਲੀ ਭੂਤ ਨਜ਼ਰੀ ਆਈਆ। ਉਨ੍ਹਾਂ ਸਿਰ ਤੇ ਦੇ ਰੁਮਾਲ, ਸੋਹਣਾ ਪਰਦਾ ਪਾਈਆ। ਮੰਗੀ ਮੰਗ ਦੇ ਕੇ ਦਾਨ, ਧੁਰ ਦੀ ਆਸ ਪੁਚਾਈਆ। ਤੇਰਾ ਸੰਗ ਨਾਲ ਮਹਾਨ, ਦੇਵਾਂ ਜੋੜ ਜੁੜਾਈਆ। ਬੇਸ਼ਕ ਬਦਲ ਦੇਵਾਂ ਜ਼ਿਮੀ ਅਸਮਾਨ, ਭਗਤ ਭਗਵੰਤ ਲੇਖਾ ਸਕੇ ਨਾ ਕੋਈ ਬਦਲਾਈਆ। ਮੇਰੀ ਤੇਰੇ ਨਾਲ ਜਬਾਨ, ਇਹਨਾਂ ਨਾਲ ਰਖਾਈਆ। ਪੰਜਾਂ ਨੂੰ ਜਾਮਾ ਮਿਲੇ ਮਹਾਨ, ਮਾਨਸ ਵਿਚੋਂ ਮਾਨਸ ਰੂਪ ਵਟਾਈਆ। ਚਿਨ੍ਹ ਬਦਲੇ ਨਿਸ਼ਾਨ, ਪੁਰਖ ਪੁਰਸ਼ ਨਾਰੀ ਨਰ ਨਰਾਇਣ ਦਰਸਾਈਆ। ਅਗਲਾ ਲੇਖਾ ਫੇਰ ਦੱਸੇ ਆਣ, ਲਹਿਣਾ ਮਾਤ ਚੁਕਾਈਆ। ਰਵਦਾਸ ਚਰਨ ਕਵਲ ਕਰ ਨਿਮਸਕਾਰ, ਦੋਵੇ ਜੋੜ ਸੀਸ ਝੁਕਾਈਆ। ਤੇਰੀਆਂ ਤੂੰ ਹੀ ਜਾਣੇਂ ਕਰਤਾਰ, ਕਰਤੇ ਤੇਰੇ ਹੱਥ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਘਰ ਵਸਾਈਆ। ਰਵਦਾਸ ਘੁਮਿਆਰ ਸੱਦ, ਜਿਸ ਦੋਹਰ ਭੇਟ ਚੜ੍ਹਾਈਆ। ਅੰਦਰ ਲੰਘੇ ਹੱਦ, ਆਪਣਾ ਚਰਨ ਟਿਕਾਈਆ। ਉਹਦੇ ਨਾਲ ਬੱਚੇ ਆਵਣ ਭੱਜ, ਸੋਹਣਾ ਬੰਸ ਸੁਹਾਈਆ। ਮੈਂ ਰੱਖਾ ਉਨ੍ਹਾਂ ਲਜ, ਸਿਰ ਆਪਣਾ ਹੱਥ ਟਿਕਾਈਆ। ਉਨ੍ਹੇ ਚਿਰ ਨੂੰ ਨਿੱਕੇ ਬਾਲੇ ਕਿਹਾ ਗੱਜ, ਜ਼ੋਰ ਜ਼ੋਰ ਨਾਲ ਚਿਲਾਈਆ। ਚਰਨ ਫੜ ਕੇ ਮੁਖ ਚੁੱਕ ਕੇ ਅੱਖ ਖੋਲ੍ਹ ਕੇ ਕਹੇ ਦਰਸ ਕਰ ਲੈਣ ਦੇ ਰੱਜ, ਅੱਜ ਵੇਲਾ ਭੁਖਿਆਂ ਹੱਥ ਆਈਆ। ਬਾਕੀ ਸਾਰੇ ਬੱਚੇ ਪਏ ਨੱਚ, ਘੱਟਾ ਪੈਰਾਂ ਨਾਲ ਉਡਾਈਆ। ਉਨ੍ਹਾਂ ਦੇ ਹਿਰਦੇ ਵਸਿਆ ਸੱਚ, ਸਚ ਸਰੂਪ ਵੇਖ ਖ਼ੁਸ਼ੀ ਮਨਾਈਆ। ਪ੍ਰਭੂ ਅਸੀਂ ਗੁਨਾਹ ਤੋਂ ਜਾਈਏ ਬਚ, ਛੋਟੇ ਹੁੰਦਿਆਂ ਮੰਗ ਮੰਗਾਈਆ। ਤੇਰੇ ਪ੍ਰੇਮ ਵਿਚ ਰੰਗੀ ਜਾਏ ਰੱਤ, ਰੱਤੀ ਰੱਤ ਸੁਕਾਈਆ। ਛੋਟੇ ਬੱਚੇ ਪ੍ਰਭ ਦਾ ਫੜਕੇ ਹੱਥ, ਚੁੰਮਿਆਂ ਚਾਈਂ ਚਾਈਂਆ। ਚੁੰਮਣ ਨਾਲ ਗਿਆ ਢੱਠ, ਆਪਣੀ ਹੋਸ਼ ਗਿਆ ਭੁਲਾਈਆ। ਘੁਮਿਆਰ ਬੱਚੇ ਦੇ ਸਿਰ ਤੇ ਹੱਥ ਲਿਆ ਰੱਖ, ਹੌਲੀ ਹੌਲੀ ਹਿਲਾਈਆ। ਉਹ ਵੀ ਹੋਇਆ ਬੇਵਸ, ਸਿਰ ਤੋਂ ਪਗੜੀ ਲਾਹੀਆ। ਮੂੰਹ ਦੇ ਭਾਰ ਡਿਗਾ ਝੱਟ, ਆਪਣੀ ਹੋਸ਼ ਭੁਲਾਈਆ। ਬੋਝੇ ਵਿਚੋਂ ਡਿਗ ਪਈ ਤਮਾਕੂ ਵਾਲੀ ਗੱਠ, ਕਤਰਾ ਕਤਰਾ ਧਰਨੀ ਵੰਡ ਵੰਡਾਈਆ। ਬੇਹੋਸ਼ੀ ਵਿਚ ਮਾਰੇ ਹੱਥ, ਏਧਰ ਓਧਰ ਭੁਆਈਆ। ਭੌਂਦਿਆਂ ਭੌਂਦਿਆਂ ਪ੍ਰਭ ਚਰਨਾਂ ਤੇ ਗਿਆ ਲੱਗ, ਸੋਹਣੀ ਖ਼ੁਸ਼ੀ ਮੰਨਾਈਆ। ਉਸੇ ਵੇਲੇ ਖੁਲ੍ਹ ਗਈ ਅੱਖ, ਨਿਰਗੁਣ ਨਜ਼ਰੀ ਆਈਆ। ਜੋੜ ਕੇ ਕਿਹਾ ਹੱਥ, ਤੇਰੇ ਹੱਥ ਵਡਿਆਈਆ। ਜੇ ਮੇਰਾ ਬੱਚਾ ਜਾਏ ਬਚ, ਜੋ ਤੇਰੀ ਭੇਟ ਚੜ੍ਹਾਈਆ। ਮੇਰਾ ਇਸ ਦੇ ਉਤੇ ਨਹੀਂ ਹੱਕ, ਦਰ ਤੇਰੇ ਸੇਵ ਕਮਾਈਆ। ਸ੍ਰੀ ਭਗਵਾਨ ਕਿਹਾ ਹੱਸ, ਇਹ ਮੁਢ ਤੋਂ ਆਦਤ ਮੇਰੀ ਚਲੀ ਆਈਆ। ਜੋ ਮੇਰਾ ਮੈਂ ਉਹਦੇ ਹੋ ਜਾਂ ਵਸ, ਵਾਰਤਾ ਆਪਣੇ ਨਾਲ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਹਣੀ ਖੇਲ ਰਚਾਈਆ। ਵੇਖ ਖੇਲ ਬ੍ਰਾਹਮਣ ਸੋਚੇ, ਅੰਦਰੇ ਅੰਦਰ ਧਿਆਨ ਲਗਾਈਆ। ਮੇਰੇ ਖਾਲੀ ਹੋਏ ਬੋਝੇ, ਭੇਟ ਨਜ਼ਰ ਕੋਈ ਨਾ ਆਈਆ। ਘੁਮਿਆਰ ਕਦੋਂ ਹਿੱਕੇ ਖੋਤੇ, ਡੇਰਾ ਅਗਲੇ ਪਿੰਡ ਲਗਾਈਆ। ਬ੍ਰਾਹਮਣ ਇਸ ਦੇ ਕੋਲੋਂ ਹੇਰਾ ਫੇਰੀ ਨਾਲ ਸਭ ਕੁਛ ਬੋਚੇ, ਖਾਲੀ ਹੱਥ ਦਏ ਕਰਾਈਆ। ਅੰਮ੍ਰਿਤ
❋
❋
ਵੇਲੇ ਉਠ ਕੇ ਧੋਤੀ ਬੰਨ੍ਹੇ ਵਾਂਗ ਲੰਗੋਟੇ, ਚੋਰੀ ਭੱਜੇ ਵਾਹੋ ਦਾਹੀਆ। ਇਹੋ ਜਿਹੇ ਘੁਮਿਆਰ ਬਹੁਤੇ, ਮੈਂ ਲੁੱਟੇ ਰਾਹ ਜਾਂਦੇ ਰਾਹੀਆ। ਜੇ ਹੋਰ ਕੁਛ ਨਾ ਦਿਊ ਇਹਦੀ ਪੈਰੀਂ ਜੋੜਾ ਦਿਸੇ ਖੋਸੇ, ਅਗੋਂ ਨੋਕ ਉਠਾਈਆ । ਜਿਸ ਦੀ ਲੰਬਾਈ ਚੌਦਾਂ ਉਂਗਲਾਂ ਦੋ ਪੋਟੇ, ਅੱਖਾਂ ਨਾਲ ਤਕਾਈਆ। ਉਤੋਂ ਕੱਢੀ ਧਾਰ ਨਾਲ ਤਿਲੇ ਸੱਚੇ ਗੋਟੇ, ਸੋਹਣਾ ਰੰਗ ਵਖਾਈਆ । ਜੇ ਵੱਡੀ ਹੋਊ ਵਿਚੋਂ ਕਰ ਲਉੂਂ ਦੋ ਟੋਟੇ, ਬਗਲ ਵਿਚ ਟਿਕਾਈਆ। ਇਹਦਾ ਤਿਲਾ ਸਾਭ ਕੇ ਰਖੂੰ ਉਸ ਕੋਠੇ, ਜਿਸ ਕੋਠੇ ਵਿਚ ਬਹੁਤਾ ਧੰਨ ਰਖਾਈਆ। ਜਿਸ ਵੇਲੇ ਮੇਰੇ ਜੰਮਣਗੇ ਪੋਤੇ, ਇਹ ਵੱਡਿਆਂ ਪੈਰਾਂ ਨਿੱਕੇ ਪੈਰ ਦੇਵਾਂ ਬਣਾਈਆ। ਜੇ ਪੋਤਿਆਂ ਪਹਿਲੋਂ ਜੰਮਣ ਦੋਹਤੇ, ਉਨ੍ਹਾਂ ਦੀ ਭੇਟ ਚੜ੍ਹਾਈਆ। ਰਵਦਾਸ ਓਸੇ ਵੇਲੇ ਸੋਚੇ, ਅੰਤਰ ਧਿਆਨ ਲਗਾਈਆ। ਉਸ ਦੀ ਪਿਠ ਹੌਲੀ ਜਿਹੀ ਠੋਕੇ, ਬ੍ਰਾਹਮਣ ਨੂੰ ਸਮਝਾਈਆ । ਕਿਸੇ ਕੰਮ ਨਹੀਂ ਆਉਣੇ ਕੋਠੇ, ਕਿਧਰ ਧਿਆਨ ਲਗਾਈਆ। ਬ੍ਰਾਹਮਣਾ ਤੇਰੇ ਘਰ ਪੁਤ ਨਾ ਪੋਤੇ, ਪਰਮੇਸ਼ਵਰ ਬੈਠਿਆਂ ਇਹੋ ਨੀਤ ਰਖਾਈਆ । ਤੂੰ ਮੰਗ ਮੇਰੇ ਪਰਾਣ ਰਹਿਣ ਸੌਖੇ, ਦੁੱਖ ਦਰਦ ਨਾ ਲਾਗੇ ਰਾਈਆ। ਇਹੋ ਜਿਹੇ ਕਦੀ ਨਹੀਂ ਮਿਲਦੇ ਮੌਕੇ, ਮਿਲੇ ਮੇਲ ਬੇਪਰਵਾਹੀਆ। ਲੱਖ ਚੁਰਾਸੀ ਗਈ ਸੌਂ ਕੇ, ਨਾਰ ਕੰਤ ਸੇਜ ਹੰਡਾਈਆ। ਮੁੜ ਕੇ ਕੋਈ ਨਹੀਂ ਆਇਆ ਭੌ ਕੇ, ਮਾਨਸ ਮਾਨਸ ਵਿਚੋਂ ਰੂਪ ਵਖਾਈਆ। ਗੁਰ ਅਵਤਾਰ ਪੀਰ ਪੈਗੰਬਰ ਗਏ ਗੌਂ ਕੇ, ਫੇਰ ਫੇਰਾ ਕੋਈ ਨਾ ਪਾਈਆ। ਬ੍ਰਾਹਮਣ ਪਿਛਾ ਵੇਖਿਆ ਭੌਂ ਕੇ, ਆਪਣਾ ਮੁਖ ਭੁਆਈਆ। ਇਕੋ ਵਾਰ ਅੰਦਰੋਂ ਨਿਕਲੇ ਹੌਕੇ, ਹੌਕਿਆਂ ਨਾਲ ਕੂੜੀ ਕਿਰਿਆ ਬਾਹਰ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ। ਕੂੜੀ ਵਾਸਨਾ ਨਿਕਲੀ ਗੰਦੀ, ਆਪਣਾ ਗਈ ਤਜਾਈਆ। ਬ੍ਰਾਹਮਣ ਮੰਗ ਇਕ ਮੰਗੀ, ਰਵਦਾਸ ਨਾਲ ਮਿਲਾਈਆ । ਮੇਰੀ ਟੁੱਟੀ ਦੇਣੀ ਗੰਢੀ, ਧਾਗਾ ਡੋਰ ਤੇਰੀ ਹੱਥੀਂ ਨਜ਼ਰੀ ਆਈਆ। ਰਵਦਾਸ ਕਹੇ ਮੈਂ ਰੰਬੀ ਤਿਖੀ ਚੰਡੀ, ਉਚੇ ਨੀਚੇ ਸਾਰੇ ਪੱਧਰ ਦੇਵਾਂ ਕਰਾਈਆ। ਆਰ ਕਹੇ ਮੇਰੇ ਅਗੇ ਨਿਕੀ ਜਿਹੀ ਕੁੰਡੀ, ਫੜਕੇ ਤੰਦ ਧਾਗਾ ਡੋਰ ਖਿਚਕੇ ਬਾਹਰ ਲਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ। ਸੁਣ ਕੇ ਬਚਨ ਬ੍ਰਾਹਮਣ ਖੁਲ੍ਹੀ ਅੱਖ, ਅੱਖਾਂ ਲਈਆਂ ਬਦਲਾਈਆ। ਮੈਨੂੰ ਕੀ ਚਮਿਆਰ ਦਿਤਾ ਦੱਸ, ਦੱਸਦਿਆਂ ਸੁਰਤ ਬਦਲਾਈਆ। ਮੇਰੇ ਕੁਛ ਨਹੀਂ ਰਹਿ ਗਿਆ ਵਸ, ਬ੍ਰਾਹਮਣੀ ਯਾਦ ਨਾ ਕੋਈ ਸਤਾਈਆ। ਹੁਣ ਮੈਂ ਕਿਸੇ ਵਸਤ ਨੂੰ ਲਾਉਣਾ ਨਹੀਂ ਹੱਥ, ਜਜਮਾਨਾਂ ਘਰ ਮੰਗਣ ਨਾ ਜਾਈਆ। ਪ੍ਰਭ ਦੀ ਚਰਨੀ ਗਿਆ ਢੱਠ, ਸੀਸ ਜਗਦੀਸ ਝੁਕਾਈਆ। ਪਤ ਮੇਰੀ ਲੈਣੀ ਰੱਖ, ਸਾਹਿਬ ਮੇਰੇ ਗੁਸਾਂਈਆ। ਉਧਰੋਂ ਚੌਥਾ ਕਹਾਰ ਪਿਆ ਹੱਸ, ਖ਼ੁਸ਼ੀ ਨਾਲ ਸੁਣਾਈਆ। ਪ੍ਰਭੂ ਇਹ ਬੜਾ ਠੱਗ, ਸਾਡੇ ਪੈਸੇ ਲੁੱਟ ਕੇ ਆਪਣੇ ਗੰਢ ਬੰਨਾਈਆ। ਬ੍ਰਾਹਮਣ ਕਹੇ ਮੈਂ ਫਿਰ ਡਰਦੇ ਇਨ੍ਹਾਂ ਅੱਗੇ ਦਿਤੇ ਰੱਖ, ਭਰੋਸਾ ਦਿਤਾ ਕਰਾਈਆ। ਇਹਨਾਂ ਭੁਖਿਆਂ ਫਿਰ ਮੇਰੇ ਅੱਗੇ ਦਿਤੇ ਸੱਟ, ਖ਼ੁਸ਼ੀਆਂ ਨਾਲ ਫੜਾਈਆ। ਮੈਂ ਬ੍ਰਾਹਮਣੀ ਦੀ ਘੜਾ ਕੇ ਆਇਆ ਨੱਥ, ਤਿੰਨ ਬਲਾਕ, ਰਖਾਈਆ । ਉਹ ਗਾਉਂਦੀ ਸਦਾ ਜਸ, ਸੋਹਣੀ ਖ਼ੁਸ਼ੀ ਮਨਾਈਆ। ਮੇਰੇ ਪ੍ਰਭੂ ਵੇਖ ਖਾਲੀ ਹੱਥ, ਮੈਂ ਏਧਰੋਂ ਲਿਆ ਏਧਰ ਦਿਤਾ ਭੇਟ ਚੜ੍ਹਾਈਆ। ਅੱਗੇ ਵਾਸਤੇ ਕੀਤੀ ਬੱਸ, ਤੇਰੇ ਅੱਗੇ ਵਾਸਤਾ ਪਾਈਆ। ਮੇਰੇ ਸਿਰ ਤੇ ਰੱਖੀਂ ਹੱਥ, ਦੇਵੀਂ ਸਚ ਸਰਨਾਈਆ। ਰਵਦਾਸ ਕਿਹਾ ਹੱਸ, ਨੌ ਦਵਾਰੇ ਵਾਸਨਾ ਦਿਤੀ ਤਜਾਈਆ। ਛੋਟਾ
❋
❋
ਬੱਚਾ ਬੋਲਿਆ ਝੱਟ, ਹੌਲੀ ਜਿਹੀ ਸਮਝਾਈਆ। ਅਜੇ ਥੋੜੀ ਜਿਹੀ ਖੁਲ੍ਹੀ ਅੱਖ, ਸਾਫ ਸੁਥਰੀ ਨਜ਼ਰ ਨਾ ਆਈਆ। ਇਹ ਚਾਹੁੰਦਾ ਸਾਰਿਆਂ ਨਾਲੋਂ ਬਹੁਤਾ ਮੈਨੂੰ ਮਿਲੇ ਹੱਕ, ਮੇਰੀ ਫੇਰ ਹੋਵੇ ਵਡਿਆਈਆ। ਇਸ ਦਾ ਕੱਢਣਾ ਚਾਹੀਏ ਸ਼ੱਕ, ਪੁਰਖ ਅਕਾਲ ਅੱਗੇ ਉਹਲਾ ਰਹਿਣ ਕੋਈ ਨਾ ਪਾਈਆ। ਸ੍ਰੀ ਭਗਵਾਨ ਖ਼ੁਸ਼ੀ ਨਾਲ ਕਿਹਾ ਹੱਸ, ਬੱਚਾ ਤੇਰੀ ਵਡ ਵਡਿਆਈਆ। ਇਸ ਸ਼ੱਕ ਵਿਚ ਨੌ ਜਨਮ ਦੇਵਾਂ ਰੱਖ, ਮਾਨਸ ਮਾਨਸ ਰੂਪ ਵਟਾਈਆ। ਅੱਗੇ ਕਰਕੇ ਪੂਰਾ ਹੱਕ, ਲੇਖਾ ਲੇਖੇ ਲਾਈਆ। ਰਵਦਾਸ ਪ੍ਰਭ ਨੂੰ ਕਿਹਾ ਝੱਟ, ਏਨੀ ਬੜੀ ਸਜਾਈਆ। ਮੇਰੇ ਸੰਗ ਇਹਨੂੰ ਲਵੀਂ ਰੱਖ, ਸੋਹਣਾ ਜੋੜ ਜੁੜਾਈਆ। ਬ੍ਰਾਹਮਣ ਕਿਹਾ ਕੰਗਣ ਪਿਛੇ ਮੈਂ ਗਿਆ ਨੱਠ, ਆਪਣਾ ਮੁਖ ਛੁਪਾਈਆ। ਵੇਖੋ ਰਵਦਾਸ ਨੇ ਫੇਰ ਵੀ ਦਿਤਾ ਛੱਡ, ਸਫਾਰਸ਼ ਕਰ ਕੇ ਮੈਨੂੰ ਰਿਹਾ ਤਰਾਈਆ। ਹੁਣ ਮੈਂ ਵੀ ਨਹੀਂ ਹੋਣਾਂ ਅੱਡ, ਸੋਹਣਾ ਸੰਗ ਨਿਭਾਈਆ। ਉਧਰੋਂ ਵੱਡੀ ਪੱਗ ਵਾਲਾ ਘੁਮਿਆਰ ਬੋਲਿਆ ਝੱਟ, ਇਕ ਵਾਰ ਸੁਣਾਈਆ। ਕੁਛ ਸਾਨੂੰ ਵੀ ਦੇ ਹੱਕ, ਚੜ੍ਹਕੇ ਖੋਤਿਆਂ ਉਤੇ ਮੰਗਣ ਆਈਆ। ਨਿੱਕਾ ਬੱਚਾ ਫੜਕੇ ਮੂੰਹ ਖੋਲਿਆ ਝੱਟ, ਆਂਦਾ ਪ੍ਰਭੂ ਇਹਦੇ ਵਿਚ ਸਭ ਕੁਛ ਦੇ ਟਿਕਾਈਆ। ਸ੍ਰੀ ਭਗਵਾਨ ਇਕ ਚੌਲਾਂ ਦਾ ਦਾਣਾ ਵਿਚ ਦਿਤਾ ਰੱਖ, ਸਿਰ ਤੇ ਹੱਥ ਟਿਕਾਈਆ। ਕਲਜੁਗ ਅੰਤਮ ਲਵਾਂ ਲੱਭ, ਆਪਣਾ ਭੇਵ ਚੁਕਾਈਆ। ਪਿਛਲਾ ਨਾਤਾ ਤੋੜ ਕੇ ਹੱਦ, ਅਗਲਾ ਜੋੜ ਜੁੜਾਈਆ। ਭਾਗ ਲਗਾ ਇਕੋ ਯਦ, ਇਕੋ ਬੰਸ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ। ਰਵਦਾਸ ਕਿਹਾ ਸੁਣ ਘੁਮਿਆਰ, ਗੁੱਥੀ ਤੇਰੀ ਰਹਿਣ ਕੋਈ ਨਾ ਪਾਈਆ। ਤੈਨੂੰ ਲਿਆਏ ਚਾਰ ਕਹਾਰ, ਪੰਜਵਾਂ ਨਾਲ ਮਿਲਾਈਆ। ਤੁਸੀਂ ਪੰਜੇ ਖੋਤਿਆਂ ਤੇ ਅਸਵਾਰ, ਨੱਠੇ ਵਾਹੋ ਦਾਹੀਆ। ਬੱਚੇ ਕੀਤੀ ਗਿਰਿਆਜਾਰ, ਭੁੱਖ ਰਹੀ ਸਤਾਈਆ। ਚੌਥੇ ਆਇਆ ਇਕ ਪਿਆਰ, ਸਭਨਾਂ ਨੂੰ ਸਮਝਾਈਆ। ਥੋੜਾ ਥੋੜਾ ਇਹਨਾਂ ਦਈਏ ਖਵਾਲ, ਜੋ ਰੁਮਾਲ ਵਿਚ ਬੰਧਾਈਆ । ਉਸ ਖਾਦਿਆਂ ਮਿਲਿਆ ਜਮਾਲ, ਨੂਰ ਜ਼ਰੂਰ ਰੁਸ਼ਨਾਈਆ। ਤੁਸੀਂ ਆਏ ਘਰ ਸੱਚੀ ਧਰਮਸਾਲ, ਧਰਮ ਦਵਾਰਾ ਸੋਭਾ ਪਾਈਆ। ਵੇਖ ਇਕ ਤੂੰ ਚਾਰ ਲਾਲ, ਪਿਉਂ ਪੁਤ ਪੰਜੇ ਇਕੋ ਰੰਗ ਸਮਾਈਆ। ਛੋਟਾ ਬੱਚਾ ਫੇਰ ਕਰੇ ਕਮਾਲ, ਆਪਣੀ ਗੱਲ ਸੁਣਾਈਆ। ਸਾਡਾ ਪਿਉਂ ਖੋਤੇ ਵਾਹ ਕੇ ਕਰੇ ਵਣਜ ਵਪਾਰ, ਜਿਣਸ ਘਰੋ ਘਰੀ ਖਰੀਦ ਲਿਆਈਆ। ਹੁਣ ਅਸੀਂ ਤੱਕਿਆ ਤੇ ਇਕੋ ਬਣਾਉਣਾ ਦਲਾਲ, ਸੌਦਾ ਇਕੇ ਘਰੋਂ ਦਏ ਬੰਧਾਈਆ। ਨਾਲੇ ਭੁਖਿਆਂ ਪੁਛੇ ਹਾਲ, ਦੁਖੀਆਂ ਦੁੱਖ ਗਵਾਈਆ। ਜੇ ਕਿਤੇ ਸੰਸਾਰ ਵਿਚ ਪੈ ਜਾਏ ਕਾਲ, ਸਾਨੂੰ ਤੋਟ ਰਹੇ ਨਾ ਰਾਈਆ। ਜਿਹੜਾ ਇਕ ਦਾਣਾ ਦਏ ਖਵਾਲ, ਬਿਨ ਖਾਦਿਆਂ ਤ੍ਰਿਪਤ ਕਰਾਈਆ। ਇਹੋ ਜਿਹਾ ਸੋਦਾ ਕਿਤੇ ਨਹੀਂ ਮਿਲਣਾ ਮਾਲ, ਨਾਲੇ ਬਿਨ ਪੈਸਿਆਂ ਟਕਿਆ ਵਰਤਾਈਆ। ਜਿੰਨਾਂ ਚਿਰ ਨਾ ਮੰਨੇ ਸਵਾਲ, ਘਰ ਮੁੜ ਕੋਈ ਨਾ ਜਾਈਆ। ਰਵਦਾਸ ਕਿਹਾ ਸੁਣ ਬਾਲ, ਪ੍ਰਭ ਦੇਵਣਹਾਰ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬਾਲ ਕਹੇ ਮੈਂ ਨਹੀਂ ਮੰਨਣਾ, ਪੱਕੀ ਜਿਦ ਰਖਾਈਆ। ਜੇ ਸਾਨੂੰ ਖਾਲੀ ਘੱਲਣਾ, ਫੇਰ ਅਸੀਂ ਏਥੇ ਬਹਿ ਕੇ ਝੱਟ ਲੰਘਾਈਆ। ਤੇਰੇ ਨਾਲ ਲਾਹੀਏ ਢੋਰਾਂ ਖੱਲਣਾ, ਜੁਤੀਆਂ ਸੀਣ ਦੀ ਜਾਚ ਦੇਣੀ ਸਿਖਾਈਆ। ਸਚ ਦਵਾਰਾ ਇਕੋ ਮੱਲਣਾ, ਬੇਸ਼ਕ ਸਾਨੂੰ ਮਲੇਸ਼ ਕਹੇ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਮਾਣ ਵਡਿਆਈਆ।
❋
❋
ਸ੍ਰੀ ਭਗਵਾਨ ਸੁਣ ਕੇ ਕਿਹਾ ਰਵਦਾਸ, ਇਹਨਾਂ ਪੂਰੀ ਆਸ ਕਰਾਈਆ। ਆਹ ਲੈ ਵਸਤ ਖਾਸ, ਇਹਨਾਂ ਦੇ ਖਵਾਈਆ। ਕੋਈ ਨਾ ਹੋਵੇ ਨਿਰਾਸ਼, ਧੀਰਜ ਧੀਰ ਦਵਾਈਆ। ਜੇ ਮੰਗਦੇ ਮੇਰਾ ਸਾਥ, ਮੈਂ ਦੇਵਾਂ ਸਾਥ ਨਿਭਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਹਣੀ ਧਾਰ ਚਲਾਈਆ। ਰਵਦਾਸ ਫੜਿਆ ਇਕ ਭੋਰਾ, ਆਪਣੇ ਹੱਥ ਰਖਾਈਆ । ਸ੍ਰੀ ਭਗਵਾਨ ਕਿਹਾ ਇਹ ਅਜੇ ਥੋੜਾ, ਇਕ ਵੇਰਾਂ ਹੋਰ ਦੂਜਾ ਹੱਥ ਲਗਾਈਆ। ਬੱਚਾ ਰੋ ਕੇ ਪਾਵਣ ਲੱਗਾ ਸ਼ੋਰ, ਪਹਿਲੋਂ ਮੇਰੀ ਝੋਲੀ ਭਰਾਈਆ । ਰਵਦਾਸ ਖ਼ੁਸ਼ੀ ਨਾਲ ਥੋੜਾ ਜਿਹਾ ਵਿਚ ਦਿਤਾ ਭੋਰ, ਪਹਿਲਾ ਹਿੱਸਾ ਵਰਤਾਈਆ। ਫੇਰ ਦੂਜੇ ਦੀ ਪਈ ਲੋੜ, ਉਹ ਵੀ ਵਿਚ ਰਖਾਈਆ । ਏਸੇ ਤਰ੍ਹਾਂ ਪੰਜਾਂ ਨੂੰ ਵਰਤਾਇਆ ਜਿੰਨੀ ਲੋੜ, ਝੋਲੀ ਸਭ ਭਰਾਈਆ। ਜਿਸ ਵੇਲੇ ਦੋਵੇਂ ਉਗਲੀਆਂ ਦਿਤੀਆਂ ਖੋਲ੍ਹ, ਆਪਣੇ ਹੱਥ ਵਖਾਈਆ । ਸ੍ਰੀ ਭਗਵਾਨ ਕਿਹਾ ਬੋਲ, ਰਵਦਾਸ ਦਾ ਪ੍ਰਸ਼ਾਦਾ ਦੋ ਦੋ ਜਨਮ ਦਵਾਈਆ। ਪਹਿਲਾਂ ਜਨਮ ਦੱਸਾਂ ਅਨਮੋਲ, ਛੋਟਾ ਬੱਚਾ ਲਾਲੋ ਰੂਪ ਵਟਾਈਆ । ਨਾਨਕ ਤੋਲੇ ਤੋਲ, ਤੱਕੜੀ ਹੱਥ ਉਠਾਈਆ। ਇਹ ਚਾਰੇ ਆਂਢੀ ਗਵਾਢੀ ਬਣ ਕੇ ਵਸਣ ਕੋਲ, ਸੋਹਣਾ ਸੰਗ ਨਿਭਾਈਆ। ਨਾਨਕ ਕਰਕੇ ਜਾਏ ਘੋਲ, ਇਕ ਇਕਰਾਰ ਰਖਾਈਆ। ਕਲਜੁਗ ਅੰਤਮ ਸ੍ਰੀ ਭਗਵਾਨ ਤੁਹਾਡੇ ਆਵੇ ਕੋਲ, ਦੂਰ ਦੁਰਾਡਾ ਪੰਧ ਮੁਕਾਈਆ। ਸਾਚਾ ਨਾਤਾ ਦੇਵੇ ਜੋੜ, ਪਿਤਾ ਪੁਤ ਪੰਜੇ ਜਣੇ ਭਾਈ ਭਾਈ ਬਣਾਈਆ। ਭੈਣਾਂ ਭਾਈਆਂ ਦੀ ਪ੍ਰਭ ਨੂੰ ਲੋੜਾ, ਵਿਚੋਂ ਲਾਲੋ ਮੁਖ ਰਖਾਈਆ। ਇਹ ਸੁਣ ਕੇ ਚਾਰ ਕਹਾਰ ਤੇ ਪੰਜਵੇਂ ਮਿੱਤਰ ਦਿਤਾ ਜ਼ੋਰ, ਰਵਦਾਸ ਫੜਕੇ ਰਹੇ ਹਿਲਾਈਆ। ਕੀ ਪ੍ਰਭ ਨੂੰ ਸਾਡੀ ਨਹੀਂ ਲੋੜ, ਜੇ ਆਵੇ ਤੇ ਕਿਉਂ ਨਾ ਸੰਗ ਲਿਆਈਆ। ਫੇਰ ਬੱਚੇ ਕਿਹਾ ਤੁਸੀਂ ਸਾਰੇ ਰੌਲਾ ਪਾਓ ਹੋਰ, ਰੋ ਰੋ ਕੇ ਲਓ ਮਨਾਈਆ। ਮੈਂ ਵੀ ਏਸੇ ਕਰਕੇ ਪਾਇਆ ਸ਼ੋਰ, ਸ਼ੋਰ ਵਿਚੋਂ ਇਹਦੀ ਰਹਿਮਤ ਨਜ਼ਰੀ ਆਈਆ। ਪੁਰਖ ਅਕਾਲ ਕਿਹਾ ਸਾਰੇ ਰਹੋ ਅਡੋਲ, ਧੀਰਜ ਧਰਵਾਸ ਬੰਧਾਈਆ। ਮੈਂ ਤੁਹਾਡੇ ਹਿਸੇ ਦਾ ਸਾਂਭ ਕੇ ਰੱਖਿਆ ਇਕ ਚੌਲ, ਦਾਣਾ ਦਾਣੇ ਵਿਚੋਂ ਬਚਾਈਆ। ਸਾਰੇ ਅਕੱਠੇ ਕਰਕੇ ਰੱਖਾਂ ਆਪਣੇ ਕੋਲ, ਵਿਛੋੜਾ ਪੰਧ ਮੁਕਾਈਆ। ਨਾਲ ਬ੍ਰਾਹਮਣ ਰੱਖਾਂ ਚੋਰ, ਠੱਗਾਂ ਵਿਚੋਂ ਠੱਗ ਦਿਆਂ ਤਰਾਈਆ। ਪ੍ਰੀਤੀ ਰਵਦਾਸੇ ਨਾਲ ਜੋੜ, ਸੋਹਣੀ ਬਣਤ ਬਣਾਈਆ। ਚਾਰ ਕਹਾਰਾਂ ਕੋਲੋਂ ਜੋ ਪੈਸੇ ਲਏ ਬਟੋਰ, ਆਪਣੀ ਗੰਢ ਟਿਕਾਈਆ। ਓਸ ਵੇਲੇ ਮੈਨੂੰ ਪਵੇ ਓਹਨਾਂ ਦੀ ਲੋੜ, ਓਹ ਰਕਮ ਤੁਹਾਡੇ ਸਾਮ੍ਹਣੇ ਮੰਗ ਮੰਗਾਈਆ। ਬੇਸ਼ਕ ਮਿਸ਼ਰਾਣੀ ਸੂਮਣੀ ਹੋ ਕੇ ਲਏ ਜੋੜ, ਆਪਣੇ ਘਰ ਟਿਕਾਈਆ। ਜੇ ਨਾ ਦੇਵੇ ਉਹਦੇ ਨੱਕ ਨੱਥ ਸੁਹਾਗ ਦੀ ਟੁੱਟ ਜਾਏ ਡੋਰ, ਬ੍ਰਾਹਮਣ ਲੋਕਮਾਤ ਨਜ਼ਰ ਨਾ ਆਈਆ। ਕਿਸੇ ਕੰਮ ਨਹੀਂ ਔਣੇ ਬਲਾਕ ਬੋਰ, ਤਿੰਨਾਂ ਲੋਕਾਂ ਮਿਲੇ ਨਾ ਢੋਈਆ। ਸਾਰਿਆ ਕਿਹਾ ਪ੍ਰਭ ਜੇ ਤੂੰ ਜਾਏਂ ਬੌਹੜ, ਬੌਹੜੀ ਬੌਹੜੀ ਸਾਰੇ ਰਹੇ ਸੁਣਾਈਆ। ਸਾਨੂੰ ਕਿਸੇ ਦੀ ਨਹੀਂ ਲੋੜ, ਘਰ ਬਾਰ ਸਾਰੇ ਦਿਤੇ ਤਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਹਣੀ ਬਣਤ ਬਣਾਈਆ। ਸ੍ਰੀ ਭਗਵਾਨ ਕਹੇ ਮੈਂ ਦਇਆਵਾਨ, ਦਇਆ ਵਿਚ ਸਮਾਈਆ। ਰਵਦਾਸ ਦੇ ਟੁੱਕੜੇ ਸੁੱਕੇ ਕਰ ਪਰਵਾਨ, ਲਹਿਜ ਫਹਿਜ ਭੱਖ ਭੋਜ ਰੂਪ ਵਟਾਈਆ। ਇਹੋ ਜਿਹਾ ਕਿਸੇ ਨਹੀਂ ਮਿਲਿਆ ਪਕਵਾਨ, ਖਾ ਖਾ ਗਈ ਜਗਤ ਲੋਕਾਈਆ। ਜਿਸ ਵਿਚੋਂ ਤੁਹਾਡੇ ਜੋਗਾ ਰੱਖ ਲਿਆ ਦਾਨ, ਆਪਣੇ ਕੋਲ ਛੁਪਾਈਆ। ਕਹਾਰੋ ਜਿਹੜੇ ਤੁਹਾਡੇ ਪੈਸੇ ਠੱਗ ਕੇ ਗਿਆ ਬੇਈਮਾਨ, ਮੇਰੇ ਸਾਮ੍ਹਣੇ ਠੱਗੀ
❋
❋
ਕਮਾਈਆ। ਰਵਦਾਸ ਨਾਲ ਨਾ ਸਾਬਤ ਰਿਹਾ ਈਮਾਨ, ਸਿਦਕ ਦਿਤਾ ਤੁੜਾਈਆ। ਇਹ ਲੇਖਾ ਕਦੀ ਨਾ ਛੱਡਾ ਵਿਚ ਜਹਾਨ, ਜਾਮਨ ਹੋ ਕੇ ਪੂਰ ਕਰਾਈਆ। ਓਸ ਵੇਲੇ ਰਵਦਾਸ ਕਿਹਾ ਸ੍ਰੀ ਭਗਵਾਨ, ਦੋਏ ਜੋੜ ਸੀਸ ਨਿਵਾਈਆ। ਜੇ ਕੁਛ ਲੇਖਾ ਹੈ ਮੈ ਵੀ ਇਸ ਬ੍ਰਾਹਮਣ ਠਗਣੇ ਨੂੰ ਦੇਵਾਂ ਦਾਨ, ਟਕਾ ਟਕਾ ਬਚਿਆ ਸਵਾ ਇਹਦੀ ਭੇਟ ਚੜ੍ਹਾਈਆ। ਪਾਰਬ੍ਰਹਮ ਕਹੇ ਇਹਦੇ ਵਲ ਮੇਰਾ ਧਿਆਨ, ਸਦ ਵੇਖਾਂ ਥਾਉਂ ਥਾਈਂਆ। ਲਹਿਣਾ ਦੇਣਾ ਚੁਕਾਵਾਂ ਆਣ, ਪਿਛਲਾ ਲੇਖਾ ਮਾਤ ਚੁਕਾਈਆ। ਓਨੇ ਚਿਰ ਨੂੰ ਘੁਮਿਆਰ ਉਠਿਆ ਬਲਵਾਨ, ਪਗੜੂ ਵਾਲਾ ਰਿਹਾ ਸੁਣਾਈਆ । ਮੈਂ ਪਹਿਲੋ ਲੈਣਾ ਤੈਥੋ ਬਿਆਨ, ਪ੍ਰਭ ਸਾਚੇ ਸਚ ਦੇ ਸੁਣਾਈਆ। ਦੂਜੇ ਜਨਮ ਵਿਚ ਕਿਥੇ ਮਿਲੇਂ ਆਣ, ਕਵਣ ਧਾਮ ਸੁਹਾਈਆ। ਪੰਜਾਂ ਕਿਵੇਂ ਕਰੇ ਪਰਵਾਨ, ਪਿਓ ਪੁੱਤ ਸਮਝ ਕਿਸੇ ਨਾ ਆਈਆ। ਭਾਈਆਂ ਨਾਲ ਭਾਈ ਮਾਤ ਸ਼ਿਕਮ ਵਿਚ ਕੱਠੇ ਕਰੇਂ ਆਣ, ਗਰਭ ਨਿਵਾਸ ਰਖਾਈਆ। ਰਵਦਾਸ ਕਿਹਾ ਇਹ ਮੇਰਾ ਮਿਹਰਵਾਨ, ਮਹਿਬੂਬ ਵਡ ਗੋਸਾਈਆ। ਘੁਮਿਆਰ ਪਿਛੇ ਆਇਆ ਧਿਆਨ, ਹੱਥ ਜੇਬ ਵਿਚ ਟਿਕਾਈਆ। ਤਮਾਕੂ ਵਾਲੀ ਗਠੜੀ ਦਾ ਨਾ ਮਿਲਿਆ ਨਿਸ਼ਾਨ, ਹੌਕੇ ਲੈ ਕੇ ਰਿਹਾ ਸੁਣਾਈਆ। ਮੇਰੀ ਇਹਦੇ ਵਿਚ ਜਾਨ, ਲੱਭੋ ਮੈਨੂੰ ਹੱਥ ਕਿਸੇ ਨਾ ਆਈਆ। ਛੋਟਾ ਬੱਚਾ ਕਹੇ ਬਾਪੂ ਕਿਡਾ ਨਿਧਾਨ, ਨਿੱਕੀ ਜਿਹੀ ਗੱਲ ਪਿੱਛੇ ਰੌਲੀ ਰਿਹਾ ਪਾਈਆ । ਅੱਗੋਂ ਗੁੱਸੇ ਨਾਲ ਕਿਹਾ ਚੱਲ ਮੇਰੇ ਸ਼ੈਤਾਨ, ਤੈਨੂੰ ਇਸ ਦੀ ਸਮਝ ਜਰਾ ਨਾ ਆਈਆ। ਜਿਸ ਵੇਲੇ ਖਾ ਪੀ ਕੇ ਇਹਦਾ ਸੂਟਾ ਲਾਵਾਂ ਧੂਆਂ ਉਡੇ ਅਸਮਾਨ, ਫੁਨਕਾਰਾ ਇਕੋ ਵਾਰ ਲਗਾਈਆ। ਗੁੜ ਗੁੜ ਕਰਕੇ ਖੇਲ ਕਰੇ ਮਹਾਨ, ਮੇਰਾ ਦਿਲ ਪ੍ਰਚਾਈਆ। ਥੱਕਿਆਂ ਟੁੱਟਿਆਂ ਦੀ ਲਾਹ ਦੇਵੇ ਥਕਾਨ, ਸੋਹਣਾ ਸੁਖ ਵਖਾਈਆ। ਜੇ ਕੋਈ ਘਰ ਵਿਚੋਂ ਸਾਥੀ ਕਰੇ ਨਾ ਬੋਲ ਚਾਲ, ਏਹਨੂੰ ਅੱਡ ਲੈ ਕੇ ਬਹਿ ਕੇ ਇਹਦੇ ਨਾਲ ਆਪਣਾ ਝੱਟ ਲੰਘਾਈਆ। ਜੀਵਣ ਬਣ ਜਾਏ ਸਾਥੀ, ਸਾਥੀਆਂ ਵਿਚੋਂ ਸਾਥੀ ਇਹੋ ਨਜ਼ਰੀ ਆਾਈਆ। ਇਸ ਤਮਾਕੂ ਪਿਛੇ ਆਪਣੀ ਦੋਹਰ ਥੱਲੇ ਦਿਤੀ ਵਿਛਾ ਭਗਵਾਨ, ਸਾਰਿਆਂ ਨੂੰ ਉਤੇ ਬਹਾਈਆ। ਤੁਸੀਂ ਮੈਨੂੰ ਸਾਰੇ ਇਹ ਮੰਗ ਦਿਓ ਨਿੱਕਾ ਜਿਹਾ ਦਾਨ, ਜੇ ਜੰਮਾਂ ਮੇਰੇ ਨਾਲ ਗਠੜੀ ਦੇਵੇ ਬੰਧਾਈਆ। ਮੇਰੇ ਏਸੇ ਵਿਚ ਪਰਾਨ, ਪਰਾਨਾਂ ਵਿਚੋਂ ਇਹੋ ਨਜ਼ਰੀ ਆਈਆ। ਜੇ ਘੁਮਿਆਰ ਨੂੰ ਤਾਰੇ ਭਗਵਾਨ, ਭਗਵਾਨ ਫਿਰ ਨਾ ਲਏ ਤਰਾਈਆ। ਇਹ ਵੇਖ ਖੇਲ ਮਹਾਨ, ਚਾਰ ਕਹਾਰ ਖ਼ੁਸ਼ੀਆਂ ਰਹੇ ਮਨਾਈਆ। ਪੰਜਵਾਂ ਬੋਲੇ ਨਾਲ ਜਬਾਨ, ਸੁਣੋ ਕੰਨ ਲਾਈਆ। ਅੱਜ ਸਾਰੇ ਇਕੋ ਪੱਕਾ ਕਰੋ ਈਮਾਨ, ਹੱਥ ਨਾਲ ਹੱਥ ਲਓ ਮਿਲਾਈਆ। ਇਕ ਦੂਜੇ ਦੀ ਬਣ ਜਾਓ ਜਾਨ, ਨਾਤਾ ਤੁਟ ਕਦੇ ਨਾ ਜਾਈਆ। ਜਿਹੜਾ ਪੰਡਤ ਸਾਥੋਂ ਲੈਦਾ ਰਿਹਾ ਦਾਨ, ਇਹਦੇ ਵਲ ਤੱਕੋ ਸਾਰੇ ਧਿਆਨ ਲਗਾਈਆ। ਫਿਰ ਸ਼ਰਾਰਤ ਕਰੇ ਨਾ ਬਣ ਸ਼ੈਤਾਨ, ਧੋਖਾ ਸਾਡੇ ਨਾਲ ਰਖਾਈਆ। ਅੱਗੋਂ ਖ਼ੁਸ਼ੀ ਹੋ ਕੇ ਕਿਹਾ ਸ੍ਰੀ ਭਗਵਾਨ, ਬੱਚਿਓ ਫਿਕਰ ਕਰੋ ਨਾ ਰਾਈਆ। ਤੁਹਾਡਾ ਦਿਤਾ ਆਪੇ ਦੇਵੇ ਆਣ, ਅਮਾਨਤ ਇਹਦੇ ਕੋਲ ਟਿਕਾਈਆ। ਕਰਾਂ ਖੇਲ ਮਹਾਨ, ਅਭੇਵ ਅਭੇਦ ਖੁਲ੍ਹਾਈਆ । ਬਣ ਕੇ ਵਾਲੀ ਦੋ ਜਹਾਨ, ਦੋਹਾਂ ਲੇਖ ਚੁਕਾਈਆ। ਪਹਿਲੋਂ ਸਾਰਿਆਂ ਨੂੰ ਰਵਦਾਸ ਦਾ ਖਵਾ ਪਕਵਾਨ, ਤ੍ਰਿਸਨਾ ਤ੍ਰਿਪਤ ਕਰਾਈਆ। ਫੇਰ ਬ੍ਰਾਹਮਣ ਕੋਲੋਂ ਰੱਖਿਆ ਲਵੇ ਦਾਨ, ਧੁਰ ਦੀ ਮੰਗ ਮੰਗਾਈਆ। ਬ੍ਰਾਹਮਣ ਹੋ ਕੇ ਕਹੇ ਹੈਰਾਨ, ਚੰਗਾ ਲੰਮਾ ਝੰਝਟ ਪਾਈਆ। ਪਤਾ ਨਹੀਂ ਫੇਰ ਮਿਸ਼ਰਾਣੀ ਸ਼ਾਇਦ ਹੋਵੇ ਮੇਰੇ ਨਾਲ, ਕੇ ਨਾਲੋਂ ਨਜ਼ਰ ਕੋਇ ਨਾ ਆਈਆ।
❋
❋
ਰਵਦਾਸ ਕਿਹਾ ਇਹ ਨਾ ਕਰ ਖਿਆਲ, ਦਲੀਲ ਦਲੀਲ ਨਾ ਕੋਈ ਰਖਾਈਆ। ਜਿਹੜੀ ਨੱਕ ਨੱਥ ਪਾ ਕੇ ਸੁਹਾਗਣ ਬਣ ਗਈ ਰਕਾਨ, ਕੱਚਾ ਤੰਦ ਡੋਰ ਪਾ ਕੇ ਕੰਨ ਨਾਲ ਲਮਕਾਈਆ। ਉਸ ਦਾ ਖਹਿੜਾ ਛੁੱਟਾ ਨਾ ਮੇਰਾ ਵਿਚ ਜਹਾਨ, ਸੋਹਣੀ ਜੋੜੀ ਜੋੜ ਜੁੜਾਈਆ। ਉਹ ਤੇਰੇ ਪਿਛੇ ਕਰੇ ਦੁਕਾਨ, ਪਿਛਲਾ ਘਾਟਾ ਪੂਰ ਕਰਾਈਆ। ਚਾਲੀਆਂ ਵਿਚੋਂ ਵੀਹ ਪਰਵਾਨ, ਵੀਹ ਨਿਸ਼ਾਨ ਸੋਹਣਾ ਰੰਗ ਰੰਗਾਈਆ। ਚਾਲੀਆਂ ਪੈਸਿਆਂ ਨਾਲ ਚਾਲੀਆਂ ਵਾਲੀ ਚਲਦੀ ਰਹੇ ਦੁਕਾਨ, ਚਾਲੀ ਚਾਲੀਆਂ ਵਿਚੋਂ ਲੇਖੇ ਪਾਈਆ। ਬੀਸ ਚਾਲੀ ਇਕ ਫ਼ਰਮਾਣ, ਇਕ ਤੋਂ ਦੋ ਨਜ਼ਰੀ ਆਈਆ। ਲਹਿਣਾ ਅੱਜ ਮੁੱਕੇ ਜਹਾਨ, ਬਾਕੀ ਫੇਰ ਰਹੇ ਨਾ ਰਾਈਆ। ਸੰਗੀ ਸਾਥੀ ਸਾਰੇ ਮਿਲ ਕੇ ਖਾਣ, ਖ਼ੁਸ਼ੀਆਂ ਰੰਗ ਵਖਾਈਆ। ਰਵਦਾਸ ਕਿਹਾ ਸ੍ਰੀ ਭਗਵਾਨ, ਤੇਰੀ ਬੇਪਰਵਾਹੀਆ। ਕੀ ਇਹਦਾ ਪੱਕੂ ਪਕਵਾਨ, ਕਿਸ ਤਰ੍ਹਾ ਵੰਡ ਵੰਡਾਈਆ। ਸ਼ਹਿਨਸ਼ਾਹ ਕਹੇ ਮੈਥੋਂ ਵੱਡਾ ਕਿਸੇ ਦਾ ਨਹੀਂ ਪੀਣ ਖਾਣ, ਦੇਵਣ ਵਾਲਾ ਨਜ਼ਰ ਕੋਈ ਨਾ ਆਈਆ। ਜਿਸ ਉਤੇ ਹੋਵਾਂ ਮਿਹਰਵਾਨ, ਮਿਹਰ ਨਜ਼ਰ ਦਿਆਂ ਟਿਕਾਈਆ। ਸੋ ਮੇਰਿਆਂ ਭਗਤਾਂ ਸੇਵਾ ਕਰੇ ਮਹਾਨ, ਭੇਟਾ ਕੜਾਹ ਪ੍ਰਸ਼ਾਦਿ ਚੜ੍ਹਾਈਆ। ਜਿਸ ਪ੍ਰਸ਼ਾਦਿ ਵਿਚੋਂ ਪ੍ਰਸ਼ਾਦੀ ਮਿਲੇ ਆਣ, ਬ੍ਰਹਮ ਬ੍ਰਹਮਾਦੀ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ। ਸੁਣ ਕੇ ਬਚਨ ਸੁਹੰਜਣਾ ਵੇਲਾ, ਘੁਮਿਆਰ ਲਏ ਅੰਗੜਾਈਆ। ਜਗਤ ਜਹਾਨੋ ਹੋ ਕੇ ਵੇਹਲਾ, ਸ਼ਬਦੀ ਫੇਰਾ ਪਾਈਆ । ਮੈਂ ਕੁਛ ਆਪਣੇ ਬੰਸ ਨੂੰ ਕਹਿਣਾ, ਕਹਿ ਕੇ ਦੇਵਾਂ ਸਮਝਾਈਆ। ਜਿਸ ਦੇ ਪਿਛੇ ਤੁਹਾਨੂੰ ਮਿਲਿਆ ਲਹਿਣਾ, ਪ੍ਰਭ ਦਰ ਮਿਲੀ ਵਡਿਆਈਆ । ਮੇਰੀ ਦੋਹਰ ਦਾ ਵਿਛੋਣਾ ਕਿਸੇ ਨਹੀਂ ਰਹਿਣਾ, ਸਚ ਸੱਚ ਦਿਆਂ ਜਣਾਈਆ। ਜਿਸ ਉਤੇ ਸ੍ਰੀ ਭਗਵਾਨ ਬਹਿਣਾ, ਸੋਹਣਾ ਆਸਣ ਲਾਈਆ । ਜੇ ਮੈਂ ਨਹੀਂ ਰਿਹਾ ਹੋਰ ਕਿਸੇ ਵੀ ਨਹੀਂ ਰਹਿਣਾ, ਸਭ ਨੇ ਔਣਾ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵਣ ਵਾਲਾ ਵਡਿਆਈਆ। ਘੁਮਿਆਰ ਕਹੇ ਮੈਂ ਆਇਆ ਘੁੰਮਦਾ, ਸੋਹਣਾ ਚੱਕਰ ਲਗਾਈਆ। ਮੈਨੂੰ ਯਾਦ ਆਇਆ ਲੇਖਾ ਪਿਛਲਾ ਗੁਣ ਦਾ, ਜੋ ਮਿਹਰਵਾਨ ਦਇਆ ਕਮਾਈਆ । ਮੇਰੇ ਬੰਸ ਵਿਚੋਂ ਕਿਸ਼ਨ ਸਿੰਘ ਵਕੀਲ ਸਿੰਘ ਅਛਰ ਸਿੰਘ ਜੇ ਹੋਵੇ ਸੁਣਦਾ, ਵੱਡਿਆਂ ਛੋਟਿਆਂ ਨਾਲ ਰਲਾਈਆ। ਵੇਖੋ ਕੀਮਤ ਚੁਕਾਵੇ ਮੁਲ ਦਾ, ਅਨਮੁਲ ਵਸਤ ਵਰਤਾਈਆ। ਜੇ ਮੈਂ ਵੱਡਾ ਨਾ ਹੁੰਦਾ ਇਸ ਕੁਲ ਦਾ, ਰਵਦਾਸ ਚਮਿਆਰ ਨਾ ਦੇਦਾਂ ਗਵਾਹੀਆ। ਪੰਜਾਂ ਦਾ ਪਰਵਾਰ ਨਾ ਏਨਾਂ ਫੁਲਦਾ, ਫੁਲਵਾੜੀ ਵਿਚ ਮਾਲੀ ਕਦੇ ਨਾ ਆਈਆ। ਗ਼ਰੀਬਾਂ ਪਿਛੇ ਗਹਿਰ ਗੰਭੀਰ ਕਦੇ ਨਾ ਰੁਲਦਾ, ਸਚਖੰਡ ਦਵਾਰ ਤਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ। ਕਿਸ਼ਨ ਸਿੰਘ ਰੱਖ ਯਾਦ, ਫੇਰ ਦਿਆਂ ਸਮਝਾਈਆ। ਜਿਸ ਵੇਲੇ ਪ੍ਰਭੂ ਦੇ ਆਖੇ ਮੈਨੂੰ ਮਾਰੀ ਸੀ ਆਵਾਜ਼, ਆਪਣਾ ਜ਼ੋਰ ਲਗਾਈਆ। ਪ੍ਰਭ ਨੇ ਉਸੇ ਵੇਲੇ ਮੇਰਾ ਖੋਲ੍ਹ ਦਿਤਾ ਰਾਜ਼, ਰਵਦਾਸ ਵੇਲੇ ਦਾ ਚੇਤਾ ਦਿਤਾ ਕਰਾਈਆ। ਇਹ ਕੋਈ ਕੰਮ ਖਾਸ, ਜਿਸ ਦੇ ਪਿਛੇ ਫਿਰੇ ਬੇਪਰਵਾਹੀਆ । ਉਹ ਦੂਜੇ ਜਨਮ ਦੀ ਦੂਜੀ ਮਾਰੇ ਆਵਾਜ਼, ਪਿਛਲਾ ਲੇਖ ਮੁਕਾਈਆ। ਆਪਣੇ ਸਿਰੋ ਲਾਹ ਕੇ ਤਾਜ, ਗੁਰਸਿਖਾਂ ਸਿਰ ਪਹਿਨਾਈਆ। ਮੈਂ ਇਕੋ ਮੰਗ ਮੰਗਾਂ ਬਣ ਮੁਹਤਾਜ, ਸਭ ਪਰਵਾਰ ਅੱਗੇ ਝੋਲੀ ਡਾਹੀਆ। ਜਿਸ ਰੱਖੀ ਸਾਡੀ ਲਾਜ, ਓਸ ਦਾ ਸੰਗ ਲੈਣਾ ਰਖਾਈਆ। ਮੈਂ ਸਚ ਦੱਸਾਂ ਬਾਤ, ਤੁਹਾਨੂੰ ਦਿਆਂ ਸਮਝਾਈਆ।
❋
❋
ਜਿਸ ਵੇਲੇ ਤੇਈ ਮਾਘ ਦੀ ਆਈ ਰਾਤ, ਘੜੀ ਅਠ ਦਸ ਵਜਾਈਆ। ਹੌਲੀ ਹੌਲੀ ਚੱਲ ਕੇ ਆਇਆ ਮੇਰੇ ਪਾਸ, ਬੈਠ ਸਰਹਾਣੇ ਖ਼ੁਸ਼ੀ ਮਨਾਈਆ। ਤਿੰਨ ਵਾਰ ਬੈਟਰੀ ਨਾਲ ਮਾਰ ਕੇ ਲਾਟ, ਮੇਰੀ ਲਲਾਟ ਵਿਚ ਕੀਤੀ ਰੁਸ਼ਨਾਈਆ । ਮੇਰੀਆਂ ਅੱਖਾਂ ਵਲ ਅੱਖਾਂ ਨਾਲ ਝਾਕ, ਆਖਰ ਆਪਣਾ ਰੰਗ ਵਖਾਈਆ। ਜਿਸ ਵੇਲੇ ਮੈਨੂੰ ਪੁੱਛੇ ਵਾਤ, ਹੌਲੀ ਜਿਹੀ ਤਿੰਨ ਵਾਰ ਹੌਲੀ ਜਿਹੀ ਉੂਂਹ ਕਰ ਸੁਣਾਈਆ। ਓਸੇ ਵੇਲੇ ਮੇਰੇ ਲਈ ਜਾ ਕੇ ਘਲਿਆ ਸੋਹਣਾ ਰਾਥ, ਘੋੜਾ ਵੱਡਾ ਦਏ ਵਖਾਈਆ। ਕਿਉਂ, ਮੇਰੀ ਘੋੜੀ ਤੇ ਚੜਿਆ ਮਾਰ ਪਲਾਕ, ਓਸ ਦੇ ਬਦਲੇ ਮੈਨੂੰ ਦਿਤਾ ਚੜ੍ਹਾਈਆ। ਨਾਲੇ ਕਰਕੇ ਪੂਰਾ ਵਾਕ, ਆਪਣਾ ਖੇਲ ਵਖਾਈਆ। ਮੈਨੂੰ ਜਾਣ ਲੱਗੇ ਨੂੰ ਚੇਤਾ ਆਇਆ ਤਮਾਕੂ ਨਹੀਂ ਸਾਥ, ਹੱਥ ਡੱਬ ਉਤੇ ਟਿਕਾਈਆ। ਓਨੇ ਚਿਰ ਨੂੰ ਮੇਰੇ ਨਿਕਲ ਗਏ ਸਾਸ, ਸਾਥ ਬਣਿਆ ਬੇਪਰਵਾਹੀਆ। ਅੱਗੇ ਵੇਖਿਆ ਖੇਲ ਤਮਾਸ਼, ਸੋਹਣਾ ਰੰਗ ਨਜ਼ਰੀ ਆਈਆ। ਨੱਚਣ ਕੁੱਦਣ ਟੱਪਣ ਪਰੀਆਂ ਕਰਨ ਨਾਚ, ਮੈਂ ਵੇਖਾਂ ਅਧਵਿਚਕਾਰ ਬੈਠਾ ਚਾਈਂ ਚਾਈਂਆ । ਓਨੇ ਚਿਰ ਨੂੰ ਪ੍ਰਭ ਨੇ ਵਿਚੋਂ ਸਮਝ ਲਿਆ ਰਾਜ਼, ਮੋਹਣੀ ਰੂਪ ਹੋ ਕੇ ਮੋਹਣੀਆਂ ਵਿਚ ਲੁਭਾਈਆ। ਛੋਟੇ ਬੱਚੇ ਪਿਛਲੇ ਜਨਮ ਦੇ ਲਾਲੋ ਦੂਜੇ ਜਨਮ ਦੇ ਕਿਸ਼ਨ ਸਿੰਘ ਨੂੰ ਸੁਣਾਈ ਆਵਾਜ਼, ਸੁਰਤੀ ਸੁਰਤ ਵਿਚੋਂ ਬਦਲਾਈਆ। ਹਰਿਸੰਗਤ ਵਿਚ ਸੱਦ ਕੇ ਰੱਖ ਚਰਨਾਂ ਪਾਸ, ਮਸਤਕ ਧੂੜੀ ਟਿੱਕਾ ਦਿਤਾ ਲਾਈਆ। ਪਿਠ ਤੇ ਰੱਖ ਕੇ ਹਾਥ, ਠੋਕਰ ਠੋਕ ਠੋਕ ਦਿਤਾ ਸਮਝਾਈਆ। ਹੁਣ ਚੜ ਜਾ ਉਤੇ ਅਕਾਸ਼, ਪਰਕਾਸ਼ ਵਿਚ ਸਮਾਈਆ। ਮੈਂ ਕਿਹਾ ਮੈਨੂੰ ਫਿਰ ਵੀ ਕਰੇਂਗਾ ਯਾਦ, ਆਪਣੇ ਕੋਲ ਬਹਾਈਆ। ਉਸ ਵੇਲੇ ਕਹਿਣਾ ਪਿਆ ਤੇਰਾ ਦੇਵਾਂ ਸਾਥ, ਸੋਹਣਾ ਸੰਗ ਨਿਭਾਈਆ। ਜੇ ਸਚ ਪੁੱਛੋ ਜਿਹੜੀ ਇਸ ਨੇ ਰਾਤ ਖਾਦੀ ਭਾਤ, ਓਸ ਵਿਚੋਂ ਥੋੜਾ ਜਿਹਾ ਹਿੱਸਾ ਸਾਨੂੰ ਦਿਤਾ ਪੁਚਾਈਆ। ਅਸੀਂ ਚਲਦੇ ਰਹੇ ਸਾਰੀ ਰਾਤ, ਖ਼ੁਸ਼ੀਆਂ ਪੰਧ ਮੁਕਾਈਆ। ਮੇਰੇ ਨਾਲ ਵੇਖੋ ਗੁਰਮੁਖ ਗੁਰਸਿਖ ਸਾਰੇ ਓਥੋਂ ਆਈ ਬਣ ਜਮਾਤ, ਸੋਹਣਾ ਜੋੜ ਜੁੜਾਈਆ । ਇਹਨਾਂ ਸਾਰਿਆਂ ਦੀ ਖਾਹਿਸ਼, ਰੱਜ ਬ੍ਰਾਹਮਣ ਦਾ ਭੋਜਨ ਖਾਈਆ। ਜੇ ਘਰ ਦੇ ਪੁੱਛਣ ਸਾਡੀ ਵਾਤ, ਅਸੀਂ ਖੇਲ ਵੇਖੀਏ ਚਾਈਂ ਚਾਈਂਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਰਿਹਾ ਖਿਲਾਈਆ। ਘੁਮਿਆਰ ਕਹੇ ਮੈਨੂੰ ਤੇਰੀ ਤਾਂਘ, ਤੇਰਾ ਧਿਆਨ ਲਗਾਈਆ। ਜੇ ਕੋਈ ਮੈਨੂੰ ਰੋਕੇ ਮੈਂ ਫੜ ਲਵਾਂ ਡਾਂਗ, ਚੌਧਰੀ ਸਾਰਿਆਂ ਨੂੰ ਦਏ ਡਰਾਈਆ। ਮੇਰੀ ਪੈਂਦੀ ਸੀ ਕਦੇ ਧਾਂਗ, ਜੋੜਿਆਂ ਸਿਰ ਹਿਲਾਈਆ। ਕਦੇ ਦੇਦਾਂ ਸਾ ਕੁਕੜ ਬਣ ਕੇ ਬਾਂਗ, ਸੰਤਾਂ ਸੁਤਿਆਂ ਦੇਵਾਂ ਉਠਾਈਆ। ਜੇ ਅਜ ਸਵਾਗੀ ਬਣ ਕੇ ਰਚਿਆ ਸਵਾਂਗ, ਸੋਹਣਾ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਓਧਰ ਬ੍ਰਾਹਮਣ ਰਿਹਾ ਸੋਚ, ਅੰਦਰੇ ਅੰਦਰ ਧਿਆਨ ਲਗਾਈਆ। ਅੱਗੇ ਵਸਤ ਖਾਣ ਪੀਣ ਦੀ ਮੌਜ, ਹੁਣ ਵਾਰੀ ਦੇਣ ਦੀ ਆਈਆ। ਮੈਂ ਕਿਥੋਂ ਖੋਜਿਆ ਖੋਜ, ਪਿਛਲਾ ਚੇਤਾ ਰਿਹਾ ਕਰਾਈਆ। ਪਰਦਾ ਲਾਹ ਕੇ ਗੋਝ, ਮੇਰੀ ਕਰਨੀ ਰਿਹਾ ਸਮਝਾਈਆ। ਅੱਜ ਮੈਨੂੰ ਕਿਸੇ ਨਹੀਂ ਦੇਣੀ ਮੋਖ, ਮੇਰੇ ਪੱਲੇ ਖਾਲੀ ਦੇਣ ਕਰਾਈਆ। ਫਿਰ ਬ੍ਰਾਹਮਣੀ ਦੀ ਟਿਕਾਣੇ ਆਊ ਹੋਸ਼, ਨੱਥ ਵੇਚ ਕੇ ਘਾਟਾ ਪੂਰ ਕਰਾਈਆ। ਕੀ ਕਹਿਣਗੇ ਲੋਕ, ਦੋਵੇਂ ਹੋਏ ਸ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ। ਸੁਣ ਕੇ ਬਚਨ ਉਠੇ ਪੰਜ, ਚਾਰ ਕਹਾਰ ਪੰਜਵਾਂ ਮਿੱਤਰ ਨਜ਼ਰੀ ਆਈਆ।
❋
❋
ਸਾਨੂੰ ਬ੍ਰਾਹਮਣ ਉਤੇ ਅਜੇ ਰੰਜ, ਗੁੱਸਾ ਅਜੇ ਨਿਕਲ ਨਾ ਜਾਈਆ। ਜੀ ਕਰਦਾ ਪਹਿਲੋਂ ਇਹਦਾ ਭੰਨੀਏ ਗੰਜ, ਠੋਕਰ ਸੀਸ ਲਗਾਈਆ। ਚੌਥਾ ਕਹੇ ਉਹ ਸਾਡੀ ਤਤ ਵਿਚੋਂ ਕੱਢੋ ਲੰਬੇ ਲੰਬੇ ਵੰਝ, ਮੈ ਵੀ ਮੋਟਾ ਤਾਜਾ ਨਜ਼ਰੀ ਆਈਆ। ਵੇਖੋ ਫਿਰ ਕਿਵੇਂ ਖੋਲ੍ਹਦਾ ਗੰਢ, ਬਾਕੀ ਬਚੇ ਵੀ ਨਾਲ ਰਖਾਈਆ। ਸਾਨੂੰ ਫਿਰ ਪਊਗੀ ਠੰਡ, ਜਿਸ ਵੇਲੇ ਕਹੇ ਛੱਡੋ ਮੇਰੇ ਭਾਈਆ। ਮੈਂ ਮੁੜਕੇ ਨਹੀਂ ਕਰਦਾ ਪਖੰਡ, ਪਖੰਡੀ ਰੂਪ ਨਾ ਕੋਈ ਵਟਾਈਆ। ਨਾਲੇ ਰੋਵੇ ਨਾਲੇ ਪਾਵੇ ਡੰਡ, ਹੌਕੇ ਲੈ ਸੁਣਾਈਆ। ਦੂਜਾ ਕਹੇ ਜੇ ਇਸ ਨੂੰ ਆਵੇ ਖੰਘ, ਇਹਦੀ ਸੰਘੀ ਦਿਓ ਦਬਾਈਆ। ਤੀਜਾ ਕਹੇ ਜੇ ਸਾਡੇ ਸਾਮ੍ਹਣੇ ਬਹੇ ਉਤੇ ਪਲੰਘ, ਏਹਨੂੰ ਥੱਲੇ ਦੇਓ ਲਾਹੀਆ। ਚੌਥਾ ਕਹੇ ਜੇ ਭੁੱਲ ਜਾਏ ਮੰਨ, ਬਖ਼ਸ਼ਸ਼ ਦਿਓ ਕਰਾਈਆ। ਪੰਜਵਾਂ ਕਹੇ ਚੋਰ ਕਦੀ ਨਾ ਛੱਡੋ ਫੜਿਆ ਸੰਨ, ਮੁਲਜਮ ਲਓ ਬਣਾਈਆ। ਜਿੰਨਾਂ ਚਿਰ ਕੱਢ ਕੇ ਨਾ ਦੇਵੇ ਜਨਮ ਦਾ ਲੁੱਟਿਆ ਧੰਨ, ਪ੍ਰਭ ਅੱਗੇ ਡੇਰਾ ਲਾਈਆ। ਓਨਾਂ ਚਿਰ ਇਹਦੇ ਪਕੜੇ ਛੱਡੋ ਨਾ ਕੰਨ, ਹੌਲੀ ਹੌਲੀ ਦਿਓ ਹਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਦਏ ਮੁਕਾਈਆ। ਬ੍ਰਾਹਮਣ ਕਹੇ ਮੈਨੂੰ ਪੈਂਦੀ ਦਿਸਦੀ ਬਿਪਤਾ, ਸੱਜਣ ਨਜ਼ਰ ਕੋਈ ਨਾ ਆਈਆ। ਓਸ ਵੇਲੇ ਪਤਾ ਨਹੀਂ ਇਸ ਕਿਹੜੇ ਵੇਲੇ ਕੀਤੀ ਲਿਖਤਾ, ਰਵਦਾਸ ਦਿਤਾ ਸਮਝਾਈਆ। ਮੇਰਾ ਰੂਪ ਬਣਾਇਆ ਸਿਖ ਦਾ, ਮੇਰਾ ਗੁਨਾਹ ਰਿਹਾ ਨਾ ਰਾਈਆ। ਤੇਈ ਮਾਘ ਮੈਨੂੰ ਭਾਤ ਉਤੇ ਨਹੀਂ ਦਿਸਿਆ ਪਿਸਤਾ, ਮੇਰਾ ਮਨ ਫੇਰ ਲਲਚਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਲੇਖੇ ਵਿਚੋਂ ਕਢਾਈਆ। ਏਧਰੋਂ ਘੁਮਿਆਰ ਫੜ ਕੇ ਸੋਟਾ, ਡੰਡਾ ਬੇਰੀ ਰਿਹਾ ਉਠਾਈਆ। ਢਾਈ ਗਜ ਦੁਪੱਟੇ ਦਾ ਬੰਨ ਲੇਗੋਟਾ, ਸਾਂਭ ਸੂਤ ਲੱਕ ਰਖਾਈਆ। ਬ੍ਰਾਹਮਣ ਰਹਿਣ ਨਹੀਂ ਦੇਣਾ ਖੋਟਾ, ਖੋਟੀ ਮਤ ਕਢਾਈਆ । ਮੈਂ ਵੇਖਕੇ ਆਇਆ ਉਪਰ ਚੌਦਾਂ ਲੋਕਾ, ਜਿਸ ਘਰ ਵਸੇ ਬੇਪਰਵਾਹੀਆ। ਓਹਨੂੰ ਮਿਲਣਾ ਨਹੀਂ ਸੌਖਾ, ਲੱਭਿਆ ਹੱਥ ਕਿਸੇ ਨਾ ਆਈਆ । ਜੇ ਓਸ ਵੇਲੇ ਤੇਈ ਮਾਘ ਪਕਵਾਨ ਵਾਲਾ ਹੱਥ ਔਦਾ ਖੌਂਚਾ, ਮੈਂ ਪੰਡਤ ਦੇ ਸਿਰ ਵਿਚ ਮਾਰਨਾ ਸੀ ਚਾਈਂ ਚਾਈਂਆ। ਫੇਰ ਮੈਨੂੰ ਪਤਾ ਲੱਗਾ ਉਹਦਾ ਪ੍ਰਭ ਦੇ ਹੱਥ ਪੌਚਾ, ਹੱਥ ਨਾਲ ਹੱਥ ਮਿਲਾਈਆ। ਮੈਂ ਮੁੜ ਆਇਆ ਜਾ ਕੇ ਕੋਲ ਚੌਕਾ, ਆਪਣਾ ਮੁਖ ਭਵਾਈਆ। ਜੇ ਬ੍ਰਾਹਮਣ ਮਰ ਗਿਆ ਮੈਨੂੰ ਬ੍ਰਾਹਮਣੀ ਨਾ ਕਹੇ ਔਤਾ, ਔਤਰ ਜਾਏ ਮੇਰਾ ਘਰ ਦਿਤਾ ਡੁਬਾਈਆ। ਜੇ ਵੇਖਿਆ ਮੇਰਾ ਪਰਵਾਰ ਬਹੁਤਾ, ਵੱਡਾ ਘਰਾਨਾ ਨਜ਼ਰੀ ਆਈਆ । ਮੈਂ ਏਸੇ ਕਰਕੇ ਫੇਰ ਦੇਣ ਆਇਆ ਹੋਕਾ, ਸਭ ਨੂੰ ਰਿਹਾ ਸੁਣਾਈਆ। ਜੇ ਆਖੋ ਭਗਵਾਨ ਕੋਲੋਂ ਤੁਹਾਡੇ ਘਰ ਲੁਆ ਦਿਆ ਟੋਕਾ, ਪੱਠੇ ਦਿਆਂ ਕੁਤਰਾਈਆ। ਜੇ ਮਾੜਾ ਦਿਸੇ ਕੋਠਾ, ਨਵਾਂ ਦਿਆਂ ਬਣਵਾਈਆ। ਜੇ ਕੋਈ ਕਪੜਾ ਨਹੀਂ ਸੂਸਾ, ਸੋਹਣੇ ਬਸਤਰ ਦਿਆਂ ਸਵਾਈਆ। ਇਕ ਦੁੱਖ ਤੁਸਾਂ ਮੇਰਾ ਹੁੱਕਾ ਰੋਕਾ, ਇਸ ਹੁੱਕੇ ਪਿਛੇ ਤੁਹਾਨੂੰ ਮਿਲੀ ਵਡਿਆਈਆ। ਮੇਰੇ ਯਾਰ ਕੋਲ ਤਮਾਕੂ ਬਹੁਤਾ, ਵੇਖ ਵੇਖ ਕੇ ਖ਼ੁਸ਼ੀ ਮਨਾਈਆ। ਓਹ ਮੈਨੂੰ ਹੋਣ ਨਹੀਂ ਦੇਦਾ ਔਖਾ, ਔਖਿਆਂ ਸੌਖਿਆਂ ਕਰ ਵਖਾਈਆ। ਬੱਚਿਆਂ ਨਾਲੋਂ ਲਾਡ ਕਰੇ ਬਹੁਤਾ, ਮਿਹਰ ਨਜ਼ਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮੈਨੂੰ ਸਭ ਕੁਛ ਰਿਹਾ ਵਖਾਈਆ। ਅਜ ਮੈਂ ਵੇਖਣੇ ਉਹ ਬਲਾਕ ਤਿੰਨ, ਜਿਹੜੇ ਹੱਥ ਨਾਲ ਜੁੜਾਈਆ। ਜਿਨ੍ਹਾਂ ਨੂੰ ਸਵੇਰੇ ਉਠਕੇ ਬ੍ਰਾਹਮਣੀ ਲੈਂਦੀ ਗਿਨ, ਕੋਈ ਟੁੱਟ ਕੇ ਸਵੇਰੇ ਮੰਜੀ ਉਤੇ ਰਹਿ ਨਾ ਜਾਈਆ।
❋
❋
ਕੋਈ ਮੈਨੂੰ ਨਾ ਲੈ ਜਾਏ ਲੁਟ ਪੁਟ ਕੇ, ਮੇਰਾ ਝੁਗਾ ਚੌੜ ਕਰਾਈਆ। ਜਿਸ ਵੇਲੇ ਬ੍ਰਾਹਮਣ ਲੜੇ ਮੈਂ ਪੇਕੇ ਜਾਊਂ ਰੁੱਸ ਕੇ, ਓਸ ਵੇਲੇ ਨੱਕ ਵਿਚ ਲਵਾਂ ਲਟਕਾਈਆ। ਘਰੋਂ ਨਿਕਲੂੰ ਹੌਲੀ ਚੁਪਕੇ, ਚੋਰੀ ਚੋਰੀ ਜਾਈਆ। ਜਿਹੜੇ ਮੇਰੀ ਮਾਂ ਨੇ ਪਾਏ ਝੁਮਕੇ, ਉਹ ਵੀ ਬਗਲ ਵਿਚ ਟਿਕਾਈਆ। ਜਿਹੜੀਆਂ ਪਤਰੀਆਂ ਆਦੀਆਂ ਲੁੱਟ ਕੇ, ਚਾਂਦੀ ਤੋਲ ਇਕੀ ਤੋਲੇ ਸਮਝਾਈਆ। ਮੈਂ ਉਹ ਵੀ ਨਹੀਂ ਜਾਣਾ ਪਿਛੇ ਸੁੱਟ ਕੇ, ਸੰਭਾਲ ਸੂਤ ਆਪਣੀ ਝੋਲੀ ਪਾਈਆ। ਜਿਸ ਵੇਲੇ ਘਰੋਂ ਗਈ ਉਠ ਕੇ, ਘਰ ਦੀ ਕਰ ਜਾਉਂ ਸਫਾਈਆ। ਮਾਪਿਆਂ ਕੋਲੋਂ ਪੁਛ ਕੇ, ਮਹੀਨੇ ਛੇ ਉਹਨਾਂ ਘਰ ਝੱਟ ਲੰਘਾਈਆ। ਫੇਰ ਬ੍ਰਾਹਮਣ ਚੋਰੀ ਚੋਰੀ ਮੇਰੇ ਕੋਲ ਆਊ ਲੁਕ ਕੇ, ਦੋਹਾਂ ਅੱਖਾਂ ਵਿਚੋਂ ਨੀਰ ਵਹਾਈਆ। ਚਲ ਮੈਂ ਤੇਰੀ ਗਠੜੀ ਲੈ ਜਾਵਾਂ ਚੁੱਕ ਕੇ, ਕਿਉਂ ਬੈਠੀ ਘਰ ਭੁਲਾਈਆ। ਤੂੰ ਕਮਲੀਏ ਮੈਨੂੰ ਤੇ ਔਦੀ ਪੁੱਛ ਕੇ, ਕਿਉਂ ਪਿਛਾ ਦੇ ਕੇ ਪੱਲੂ ਆਈ ਛੁਡਾਈਆ। ਮੇਰੇ ਤਾਅ ਮੱਠੇ ਕੀਤੇ ਮੁੱਛ ਦੇ, ਆਕੜ ਰਹੀ ਨਾ ਰਾਈਆ। ਬ੍ਰਾਹਮਣੀ ਕਹਿੰਦੀ ਹੁਣ ਬਚਨ ਨਹੀਂ ਲੁੱਕਦੇ, ਤੈਨੂੰ ਸਚ ਦਿਆਂ ਸਮਝਾਈਆ। ਸਾਡੇ ਸ਼ੌਕ ਪੂਰੇ ਕੌਣ ਕਰੇ ਪੁੱਤ ਦੇ, ਪੁੱਤਰ ਗੋਦ ਨਾ ਕੋਈ ਸੁਹਾਈਆ। ਮੇਰੇ ਅੰਦਰੋਂ ਉਬਾਲੇ ਉਠ ਦੇ, ਅਗਨ ਵਾਂਗ ਤਪਾਈਆ। ਤੂੰ ਵੇਖ ਤੇ ਸਹੀ ਉਹਨੂੰ ਪੁੱਛੇ ਕੇ, ਕਿਉਂ ਖਾਲੀ ਝੋਲੀ ਰਖਾਈਆ। ਓਧਰੋਂ ਰਵਦਾਸ ਆਇਆ ਉਠ ਕੇ, ਪਹਿਲਾ ਚੇਤਾ ਯਾਦ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸ਼ਹਿਨਸ਼ਾਹ ਸ਼ਾਹ ਪਾਤਸ਼ਾਹ ਇਕੋ ਨਜ਼ਰੀ ਆਈਆ। ਚਾਰ ਕਹਾਰ ਹੋਏ ਤਕੜੇ, ਪੰਜਵੇ ਨਾਲ ਰਲਾਈਆ। ਅੱਗੇ ਹੋ ਕੇ ਲੈਣ ਖ਼ਬਰੇ, ਆਪਣਾ ਬਲ ਧਰਾਈਆ। ਦੱਸੋ ਪੰਡਤ ਜੀ ਹੁਣ ਕਿਸ ਤਰ੍ਹਾ ਬਣੋਗੇ ਮਕਰੇ, ਫਰੇਬਾਂ ਨਾਲ ਪ੍ਰਚਾਈਆ। ਅਸੀਂ ਅਕੱਠੇ ਹੋਏ ਸਣੇ ਟੱਬਰੇ, ਵੱਡਾ ਜੋੜ ਜੁੜਾਈਆ। ਥੱਕ ਗਏ ਤੈਨੂੰ ਲੱਭਦੇ ਲੱਭਦੇ, ਹੁਣ ਹੱਥ ਅਸਾਡੇ ਆਈਆ। ਛੇਤੀ ਦੱਸਦੇ ਝੱਬ ਦੇ, ਕਿਸ ਵੇਲੇ ਧਰ ਲਈਏ ਕੜਾਹੀਆ। ਜਿਹੜੇ ਵੀਹ ਰੁਪਈਏ ਤੇਰੇ ਅੱਧ ਦੇ, ਉਹ ਅੱਧੇ ਸਾਡਾ ਹਿੱਸਾ ਨਜ਼ਰੀ ਆਈਆ। ਪੰਜ ਚੇਤ ਨੂੰ ਤੈਨੂੰ ਫੇਰ ਸੱਦ ਦੇ, ਚਾਰ ਚਾਰ ਪੰਜਾਂ ਹੱਥ ਫੜਾਈਆ। ਫੇਰ ਵੇਖੀਂ ਦੀਪਕ ਜਗਦੇ, ਘਰ ਸੱਚੇ ਹੋਏ ਰੁਸ਼ਨਾਈਆ। ਇਹ ਲੇਖੇ ਨਹੀਂ ਅੱਜ ਦੇ, ਰਵਦਾਸ ਦਏ ਗਵਾਹੀਆ। ਬੇਸ਼ਕ ਅਸੀਂ ਕੰਨਿਆਂ ਰੂਪ ਹੋ ਗਏ ਫਿਰ ਵੀ ਨਹੀਂ ਭੱਜਦੇ, ਸੋਹਣਾ ਬੈਠੇ ਜੋੜ ਜੁੜਾਈਆ। ਤੈਨੂੰ ਸੱਚੀ ਸੱਚੀ ਦੱਸਦੇ, ਆਪਣਾ ਹਾਲ ਸੁਣਾਈਆ । ਅਸੀਂ ਉਦੋਂ ਦੇ ਅੱਠੇ ਪਹਿਰ ਪ੍ਰਭ ਨਾਲ ਵਸਦੇ, ਰਵਦਾਸ ਚਮਿਆਰ ਸਾਡੀਆਂ ਫੜ ਫੜ ਰੱਖੇ ਬਾਂਹੀਆ। ਲੋਕੀ ਸੌਂਦੇ ਤੇ ਅਸੀਂ ਹੱਸਦੇ, ਹੱਸਦਿਆਂ ਵਿਚੋ ਹਸਤੀ ਇਕੋ ਨਜ਼ਰੀ ਆਈਆ। ਜਿਸ ਦੇ ਚਰਨ ਕਵਲਾਂ ਵਿਚ ਵਸਦੇ, ਸੋਹਣੀ ਸੇਵ ਕਮਾਈਆ। ਹੁਣ ਵੇਖੀਏ ਤੇਰੇ ਭੱਠ ਤਪਦੇ, ਕੜਾਹੀ ਕਿਹੜੀ ਲਏਂ ਚੜ੍ਹਾਈਆ। ਪਹਿਲੋਂ ਮੈਨੂੰ ਦਰਸ਼ਨ ਕਰਾਂ ਹੁਣ ਨਾਲ ਅੱਖ ਦੇ, ਤੇਰੇ ਕੋਲੋਂ ਮੰਗਾਂ ਸਫਾਈਆ । ਉਹ ਸਾਡੇ ਪੈਸੇ ਹੱਕ ਦੇ, ਜੋ ਲੁੱਟ ਕੇ ਘਰ ਦਏ ਪੁਚਾਈਆ। ਫਿਰ ਵੀ ਐਨਿਆਂ ਚਿਰਾਂ ਪਿਛੋਂ ਓਨੇ ਹੀ ਮੰਗਦੇ, ਵਾਧਾ ਲਾਇਆ ਕੋਈ ਨਾ ਰਾਈਆ। ਇਹ ਵੀ ਪ੍ਰਭ ਚਰਨਾਂ ਵਿਚ ਰੱਖਦੇ, ਤੈਨੂੰ ਸਤਿ ਸਮਝਾਈਆ। ਬ੍ਰਾਹਮਣ ਕਿਹਾ ਹੱਸਦੇ ਹੱਸਦੇ, ਆਪਣੀ ਖ਼ੁਸ਼ੀ ਵਖਾਈਆ। ਹੁਣ ਵੇਖੋ ਅਸੀਂ ਅਕੱਠੇ ਕਿਸ ਤਰ੍ਹਾ ਵਸਦੇ, ਪ੍ਰਭ ਸੋਹਣੀ ਖੇਲ ਰਚਾਈਆ। ਗੀਤ ਗੌਦੇ ਉਹਦੇ ਜਸ ਦੇ, ਸੋਹਣਾ ਨਾਦ ਸੁਣਾਈਆ। ਸਾਰੇ ਅਕੱਠੇ ਹੋ ਕੇ ਪ੍ਰੇਮ ਪ੍ਰੀਤੀ ਵਿਚ ਫਸਦੇ, ਪੱਲਾ ਸਕੇ ਨਾ ਕੋਈ ਛੁਡਾਈਆ। ਰਵਦਾਸ
❋
❋
ਗੁਰਮੁਖ ਸਿੰਘ ਰੂਪ ਆਇਆ ਬਣਕੇ, ਸੋਹਣੀ ਸੇਵ ਕਮਾਈਆ। ਬ੍ਰਾਹਮਣ ਤਾਰਾ ਸਿੰਘ ਘੱਲਿਆਂ ਮਾਂ ਜਣਕੇ, ਪੰਜ ਤਤ ਦਿਤੀ ਵਡਿਆਈਆ। ਓਧਰੋਂ ਗੋਤਮ ਆਇਆ ਗਿਰਧਾਰਾ ਬਣ ਕੇ, ਸੋਹਣੀ ਸੇਵ ਕਮਾਈਆ । ਰੰਗੜ ਆਇਆ ਇਰਾਦਾ ਤਣ ਕੇ, ਸਿੰਘ ਬਖ਼ਸ਼ੀਸ਼ ਰੂਪ ਵਟਾਈਆ। ਅਨਾਇਤ ਯਾਰ ਆਇਆ ਗੰਡੇ ਪੱਟਕੇ, ਪਾਲ ਪ੍ਰਿਤਪਾਲ ਪੱਲੂ ਫਿਰਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਮਗਰੀ ਰਹੀ ਬਣਾਈਆ। ਸੁਣ ਬਚਨ ਰੋਵੇ ਕੜਾਹੀ, ਦੇਣ ਲੱਗੀ ਦੁਹਾਈਆ । ਮੇਰਾ ਹੱਥਾ ਵੇਖ ਮੇਰੇ ਅੰਦਰ ਤੇਰੇ ਵਰਗੀ ਛਾਹੀ, ਸਾਫ ਨੌ ਵੇਰਾ ਕਰਾਈਆ। ਮੇਰੀ ਤੇਰੇ ਅੱਗੇ ਦੁਹਾਈ, ਮੈਂ ਵਾਸਤਾ ਪਾ ਸੁਣਾਈਆ। ਪੰਜਾਂ ਨਾਲ ਲੈਣਾ ਰਲਾਈ, ਸੋਹਣਾ ਰੰਗ ਚੜ੍ਹਾਈਆ। ਮੈਨੂੰ ਲੈ ਕੇ ਸਾਫ ਧੋ ਕੇ ਪ੍ਰਭ ਚਰਨ ਦੇਣਾ ਟਿਕਾਈ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਲਏ ਉਠਾਈਆ। ਕੜਾਹੀ ਕਹੇ ਮੇਰੀ ਸੁਣ ਅਰਦਾਸ, ਬ੍ਰਾਹਮਣ ਭੁੱਲ ਕਦੇ ਨਾ ਜਾਈਆ। ਜਿਸ ਵੇਲੇ ਪ੍ਰਭ ਚਰਨ ਖੜੋ ਪਾਸ, ਪਾਸਾ ਬਦਲੀ ਲੈਣੀ ਕਰਾਈਆ। ਮੈਂ ਚਰਨ ਕਵਲ ਲੱਗ ਬੁਝਾਵਾਂ ਪਿਆਸ, ਆਪਣੀ ਤ੍ਰਿਸਨਾ ਤ੍ਰਿਖਾ ਬੁਝਾਈਆ। ਪੰਜਾਂ ਕੋਲ ਪੰਜ ਗਲਾਸ, ਸੇਵਾ ਕਰਨੀ ਤੇਰੇ ਦੋਵੇਂ ਹੱਥ ਧਾਰ ਵਾਰੋ ਵਾਰੀ ਪਾਈਆ। ਓਸ ਵੇਲੇ ਰਵਦਾਸ ਨੂੰ ਨਾਲ ਚਾਹੀਦੀ ਕਲਮ ਦਵਾਤ, ਲੇਖਾ ਲਿਖੇ ਛਾਹੀਆ। ਫਿਰ ਵੇਖੋ ਬਣਦਾ ਆਬੇ ਹਯਾਤ, ਅੰਮ੍ਰਿਤ ਵਿਚੋਂ ਅੰਮ੍ਰਿਤ ਨਜ਼ਰੀ ਆਈਆ। ਉਸ ਨੂੰ ਪੀ ਕੇ ਸਾਰੇ ਹੋ ਜਾਣ ਲਾਜਵਾਬ, ਮੇਰਾ ਦੁੱਖ ਰਹੇ ਨਾ ਰਾਈਆ। ਮੈਂ ਅੱਗ ਤੇ ਚੜ੍ਹ ਕੇ ਝੱਲਦੀ ਰਹੀ ਅਜਾਬ, ਭੱਠੀਆਂ ਉਤੇ ਦਿਤਾ ਤਪਾਈਆ। ਜਿਸ ਵੇਲੇ ਜਨ ਭਗਤ ਕਰਨ ਕੜਾਹ ਪ੍ਰਸ਼ਾਦਿ, ਤਿੰਨ ਵਸਤੂ ਦੇਣ ਮਿਲਾਈਆ। ਓਸ ਵੇਲੇ ਤਿੰਨ ਪਰਗਟ ਹੋਵਨ ਬਲਾਕ, ਜਿਹੜੇ ਬ੍ਰਾਹਮਣੀ ਨੱਥ ਸੁਹਾਈਆ। ਤੂੰ ਕਰੀਂ ਓਸ ਵੇਲੇ ਸੋਹੰ ਜਾਪ, ਆਪਣਾ ਮਾਣ ਮਿਟਾਈਆ। ਤੇਰੇ ਨਾਲ ਮੇਰਾ ਮਿਲ ਜਾਏ ਬਾਪ, ਪਤਤ ਪੁਨੀਤ ਦਏ ਕਰਾਈਆ। ਮੈਂ ਵੀ ਉਂਦੋ ਦਾ ਤੁਹਾਡਾ ਸਾਕ, ਸੱਜਣ ਪਹਿਲਾ ਨਜ਼ਰੀ ਆਈਆ। ਜੇ ਖੌਚਾ ਫਿਰੇ ਨਾਲ ਹਾਥ, ਚਾਰੋਂ ਕੁੰਟ ਭਵਾਈਆ। ਓਧਰੋਂ ਮੁੱਕੇ ਵਾਟ, ਸੇਵਾ ਕਰ ਕਰ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਚਰਜ ਖੇਲ ਰਚਾਈਆ। ਖੌਚਾ ਕਹੇ ਮੇਰਾ ਸਾਥੀ ਰੁਮਾਲ, ਜਿਹੜਾ ਹੱਥਾਂ ਵਿਚ ਸੇਵ ਕਮਾਈਆ। ਗੁਰਮੁਖ ਜਿਸ ਵੇਲੇ ਕੜਾਹੀ ਚੁੱਕਣ ਉਹਨੂੰ ਰੱਖਣ ਨਾਲ, ਅਗਨੀ ਤਪਤ ਤੋਂ ਦਏ ਬਚਾਈਆ । ਤਿੰਨਾਂ ਮਿਲ ਕੇ ਇਕ ਦੱਸਣੀ ਬਾਤ, ਵੇਲੇ ਨਾਲ ਸੁਣਾਈਆ। ਪਤਾ ਨਹੀਂ ਅੱਜ ਦੀ ਕੋਈ ਕੱਟਣ ਦੇਵੇ ਏਥੇ ਰਾਤ, ਜੇ ਨਾ ਮੰਨਣ ਚਲੇ ਜਾਣਾ ਬਣ ਕੇ ਰਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਬੇਪਰਵਾਹ ਬੇਪਰਵਾਹੀ ਵਿਚ ਸਮਾਈਆ । ਓਧਰੋਂ ਵੇਖੋ ਚੌਧਰੀ ਆਇਆ ਨੱਠਾ, ਖਲੜੀ ਸਾਹ ਨਾਲ ਭਰਾਈਆ। ਮੈਂ ਵੇਖਿਆ ਪਲੰਘ ਡੱਠਾ, ਮੇਰਾ ਅੰਤਰ ਖ਼ੁਸ਼ੀ ਮਨਾਈਆ। ਮੈਂ ਅਜੇ ਨਹੀਂ ਕੀਤਾ ਅੱਛਾ, ਤੈਨੂੰ ਕੱਲੇ ਨੂੰ ਦਿਆਂ ਜਣਾਈਆ। ਜਿੰਨਾਂ ਚਿਰ ਰਵਦਾਸ ਵਾਲਾ ਪਾਟਾ ਚੋਲਾ ਉਤੇ ਨਾ ਵਿਛਾ, ਸੋਹਣੀ ਸੇਜ ਸਹਾਈਆ । ਤੇਰਾ ਅੱਜੇ ਨਹੀਂ ਛੱਡਣਾ ਪਿਛਾ, ਚੌਥੀ ਰਾਤ ਚੌਥੇ ਘਰ ਨਾ ਹੋਏ ਜੁਦਾਈਆ। ਜਦੋਂ ਸਭ ਤੇ ਕਰਕੇ ਜਾਏਂ ਰਿਛਾ, ਰਿਛਕ ਤੇਰੇ ਨਾਮ ਵਡਿਆਈਆ । ਮੇਰੀ ਪਾਟੀ ਚਾਦਰ ਪਾ ਭਿਛਾ, ਜਿਹੜੀ ਗੰਢਾਂ ਨਾਲ ਜੋੜ ਜੁੜਾਈਆ। ਮੇਰੇ ਪਰਵਾਰ ਦਾ ਜ਼ਰੂਰ ਕੱਢ ਕੇ ਜਾਈਂ ਸਿਟਾ, ਚੋਟੀ ਤੇਰੇ ਹੱਥ ਨਜ਼ਰੀ ਆਈਆ। ਜੇ ਭੱਜੇਂ ਮੈਂ ਵੱਡਾ ਜਣਾ
❋
❋
ਤੇਰਾ ਫੜ ਲਉੂਂ ਗਿਟਾ, ਦੋਵੇਂ ਹੱਥ ਲਗਾਈਆ। ਆਹ ਵੇਖ ਘੁਮਿਆਰ ਵੇਲੇ ਦਾ ਚਿੱਠਾ, ਜੋ ਬੱਚਿਆਂ ਨਾਲ ਦਿਤਾ ਰਖਾਈਆ। ਹੁਣ ਕਿਉਂ ਪੈਨਾ ਫਿਕਾ, ਆਪਣਾ ਮੁਖ ਭਵਾਈਆ। ਇਹਨੂੰ ਤੂੰ ਦੱਸ ਜਾਈਂ ਤੁਹਾਡਾ ਪਿਤਾ, ਪਰਮ ਪੁਰਖ ਅਖਵਾਈਆ। ਮੈਨੂੰ ਇਕੋ ਜਿਹਾ ਵੱਡਾ ਨਿੱਕਾ, ਛੋਟੇ ਬਾਲੇ ਸਾਰੇ ਗਲੇ ਲਗਾਈਆ। ਆਪ ਬੜਾ ਸੋਹਣਾ ਬਣ ਕੇ ਬੈਠਾ ਰਹੀਂ ਚਿਟਾ, ਸਾਨੂੰ ਕੱਖਾਂ ਵਿਚ ਰੁਲਾਈਆ। ਹੁਣ ਮੈਨੂੰ ਤੇਰਾ ਦਰਬਾਰ ਦਿਸਾ, ਬਹੁਤਾ ਚੰਗਾ ਨਜ਼ਰੀ ਆਈਆ। ਜਿਸ ਵੇਲੇ ਵੇਖਿਆ ਬਿਸਤਰ ਵਿਛਾ, ਮੈਂ ਲੱਤਾਂ ਬਾਹਵਾਂ ਖਿਲਾਰਕੇ ਸੌ ਗਿਆ ਚਾਈਂ ਚਾਈਂਆ। ਮੈਨੂੰ ਭੁੱਲ ਗਿਆ ਪਿਛਾ, ਫੇਰ ਤੇਰੀ ਯਾਦ ਸਤਾਈਆ। ਅਜੇ ਮੈਂ ਵੀ ਬ੍ਰਾਹਮਣ ਦਾ ਖਾਣ ਔਣਾ ਹਿੱਸਾ, ਲੈ ਕੇ ਤੇਰੇ ਕੋਲੋਂ ਖਾਈਆ। ਜੇ ਨਾ ਦੇਵੇ ਜ਼ੋਰ ਵਖਾਉੂਂ ਹਿੱਕਾ, ਆਪਣਾ ਬਲ ਧਰਾਈਆ। ਸਾਰੀ ਰਾਤ ਸੋਣ ਨਾ ਦਉੂਂ ਕਰੂੰ ਜਿਚਾ, ਹੌਲੀ ਹੌਲੀ ਹਿਲਾਈਆ। ਜੇ ਮੁਕਰੇਂ ਫਿਰ ਵਖਾਉਂ ਲੇਖ ਧੁਰ ਦਾ ਲਿਖਾ, ਰਵਦਾਸ ਚਮਿਆਰ ਨਾਲ ਰਲਾਈਆ। ਰਵਦਾਸ ਨੂੰ ਕਹੂੰ ਗੁਰਮੁਖ ਸਿੰਘਾ ਤੂੰ ਮੇਰਾ ਭਰਾ ਨਿੱਕਾ, ਮੇਰੀ ਮਦਦ ਕਰਾਈਆ। ਜੇ ਇਕ ਵੇਰਾਂ ਕਾਲਾ ਪਾ ਦਏਂ ਉਤੇ ਚਿਟਾ, ਲਿਖ ਕੇ ਕਲਮ ਛਾਹੀਆ। ਮੈਂ ਬਦੋ ਬਦੀ ਵੰਡਾ ਲਵਾਂ ਹਿੱਸਾ, ਦਰਗਾਹ ਸਾਚੀ ਸਚ ਅਦਾਲਤ ਦਿਆਂ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਹਿਬ ਸਤਿਗੁਰ ਸਾਚੀ ਕਾਰ ਕਮਾਈਆ।
ਕੜਾਹੀ ਕਹੇ ਪ੍ਰਭ ਸੁਣ ਹਾਲਤ, ਬਿਨਾਂ ਹਰਖ਼ ਸੋਗ ਸੁਣਾਈਆ। ਮੇਰੀ ਰਵਦਾਸ ਦੇਵੇ ਜ਼ਮਾਨਤ, ਜਾਮਨੀ ਕਾਗਜ਼ਾਂ ਉਤੇ ਭਰਾਈਆ। ਮੈਂ ਬਣੀ ਰਹੀ ਅਮਾਨਤ, ਦਰ ਘਰ ਡੇਰਾ ਲਾਈਆ। ਜਾਂ ਵੇਖਿਆ ਬ੍ਰਾਹਮਣ ਬਾਹਰੋਂ ਚਿਟਾ ਅੰਦਰੋਂ ਕਾਲਖ, ਨਾੜੀ ਨਾੜੀ ਨਜ਼ਰੀ ਆਈਆ । ਮੇਰਾ ਆਪ ਬਣੀਂ ਸਾਲਸ, ਬੇਪਰਵਾਹ ਹੋ ਸਹਾਈਆ । ਜੇ ਰਵਦਾਸ ਕਰੇ ਸਫਾਰਸ਼, ਰਸਨਾ ਬੋਲ ਜਣਾਈਆ। ਇਹਦਾ ਰੂਪ ਬਣੇ ਖਾਲਸ, ਖਾਲਸ ਤੇਰਾ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਵੇਖ ਧੁਰਦਰਗਾਹੀਆ। ਕੜਾਹੀ ਕਹੇ ਮੇਰਾ ਵੇਖ ਬਾਹਰੋਂ ਕਾਲਾ ਰੰਗ, ਛਾਹੀ ਮੁਖ ਲਗਾਈਆ। ਮੈਨੂੰ ਅਗਨੀ ਡਾਹ ਡਾਹ ਕਰਦੇ ਤੰਗ, ਭਠੀਆਂ ਉਤੇ ਤਪਾਈਆ। ਮੇਰੀ ਅੰਦਰ ਇਕ ਉਮੰਗ, ਸਦਾ ਧਿਆਨ ਲਗਾਈਆ। ਜਿਹੜੀ ਵਸਤ ਸਭ ਦਾ ਦੇਵੇ ਸੰਗ, ਉਹ ਮੇਰੇ ਵਿਚ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਣੀ ਮਾਣ ਵਡਿਆਈਆ। ਕੜਾਹੀ ਕਹੇ ਬਾਹਰੋਂ ਕਾਲੀ ਅੰਦਰੋਂ ਚਿਟੀ, ਸੋਹਣੀ ਸਾਫ ਨਜ਼ਰੀ ਆਈਆ। ਮੇਰੇ ਪੇਟ ਵਿਚ ਕੋਈ ਨਹੀਂ ਖੇਤ ਮਿੱਟੀ, ਕੂੜਾ ਕਿਰਕਟ ਨਾ ਕੋਈ ਰਖਾਈਆ। ਮੈਂ ਭਗਤਾਂ ਕੋਲੋਂ ਪਹਿਲਾਂ ਗੱਲ ਸਿਖੀ, ਸਿਖਿਆ ਆਪਣੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖ ਹਾਲ ਬੇਪਰਵਾਹੀਆ। ਕੜਾਹੀ ਕਹੇ ਮੇਰਾ ਅੰਦਰ ਲਓ ਤੱਕ, ਸੋਹਣਾ ਸਾਫ ਨਜ਼ਰੀ ਆਈਆ। ਇਹੋ ਜਿਹਾ ਕੋਈ ਨਾ ਸਕੇ ਰੱਖ, ਮਲ ਮੂਤ ਭਰੀ ਲੋਕਾਈਆ। ਇਕੋ ਘਾਟਾ ਮੇਰੇ ਕੋਲ ਨਹੀਂ ਅੱਖ, ਤੇਰਾ ਦਰਸ਼ਨ ਪਾਈਆ। ਧੰਨ ਭਾਗ ਜਿਹਨਾਂ ਮੈਨੂੰ ਲਿਆਂਦਾ ਚੱਕ, ਚਰਨਾਂ ਵਿਚ ਰਖਾਈਆ। ਹੁਣ ਦੇਵੀਂ ਪੂਰਾ ਹੱਕ, ਦੂਸਰ ਕੋਈ ਰਹਿਣ ਨਾ
❋
❋
ਪਾਈਆ। ਮੈਂ ਤਪਦੀ ਸੜਦੀ ਗਈ ਥੱਕ, ਆਪਣਾ ਆਪ ਭੇਟ ਚੜ੍ਹਾਈਆ। ਅੱਜੇ ਤੱਕ ਮੇਰੇ ਵਿਚ ਸ੍ਰੀ ਭਗਵਾਨ ਚਰਨ ਨਾ ਦਿਤੇ ਰੱਖ, ਜੁਗ ਚੌਕੜੀ ਬੀਤੇ ਵਿਚ ਜਗਤ ਜਹਾਨ ਵਿਚ ਲੋਕਾਈਆ। ਜੇ ਪ੍ਰਭ ਮੇਰੇ ਹੋਣ ਹੱਥ, ਖ਼ੁਸ਼ੀਆਂ ਨਾਲ ਸੇਵ ਕਮਾਈਆ। ਇਹ ਵੀ ਮੇਰਾ ਨਹੀਂ ਵਸ, ਤੇਰੇ ਹੱਥ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇ ਮਾਣ ਵਡਿਆਈਆ। ਕੜਾਹੀ ਕਹੇ ਮੇਰਾ ਵੇਖ ਅੰਦਰ, ਆਪਣਾ ਧਿਆਨ ਲਗਾਈਆ। ਨਾ ਕੋਈ ਕੁਫਲ ਨਾ ਕੋਈ ਜੰਦਰ, ਤਖਤਾ ਚੁਗਾਠ ਨਾ ਕੋਈ ਸਹਾਈਆ। ਇਸ ਕਾਰਨ ਇਹ ਸੋਹਣਾ ਬਣਿਆ ਮੰਦਰ, ਪ੍ਰਭ ਦਿਤਾ ਚਰਨ ਟਿਕਾਈਆ। ਇਹ ਦਾਤ ਭੀਲਣੀ ਲੱਗੀ ਸੀ ਮੰਗਣ, ਰਾਮ ਆਪਣਾ ਚਰਨ ਟਿਕਾਈਆ । ਉਹ ਭਰਾ ਕੇ ਕੋਝੀ ਕਮਲੀ, ਉਹਦੇ ਪੈਰ ਦਿਤੇ ਧੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋ ਸਹਾਈਆ । ਕੜਾਹੀ ਕਹੇ ਕਰ ਧਿਆਨ, ਘਨੱਈਆ ਤੈਨੂੰ ਰਹੀ ਜਣਾਈਆ। ਦ੍ਰੋਪਤੀ ਕੋਲੋਂ ਸਿਖਿਆ ਮੈਂ ਗਿਆਨ, ਜਿਹੜੀ ਪੰਜਾਂ ਵਿਚੋਂ ਪਦਮ ਵਾਲਾ ਇਕ ਧਿਆਈਆ। ਉਸ ਵੇਲੇ ਉਹਦੇ ਆਪਣੇ ਨੈਣ ਨੀਰ ਵਹਾਨ, ਰੋਵੇ ਵਾਹੋ ਦਾਹੀਆ। ਮੈਂ ਕਿਥੇਂ ਵੇਖਾਂ ਭਗਵਾਨ, ਮੇਰਾ ਸਾਹਿਬ ਨਜ਼ਰ ਨਾ ਆਈਆ। ਮੇਰੀ ਕੋਝੀ ਵਲ ਪਿਆ ਧਿਆਨ, ਜੋ ਪਾਣੀ ਵਿਚ ਰੱਖਕੇ ਬੈਠੀ ਡੇਰਾ ਲਾਈਆ। ਓਸ ਜਲ ਵਿਚੋਂ ਨਜ਼ਰੀ ਆਇਆ ਲੱਖਮੀ ਨਰਾਇਣ, ਮਕੰਦ ਮਨੋਹਰ ਰੂਪ ਵਟਾਈਆ। ਮੈਂ ਰੋ ਕੇ ਪਾਇਆ ਵੈਣ, ਦੁਖੀ ਹਾਲ ਸੁਣਾਈਆ। ਵੇਖ ਦ੍ਰੋਪਤੀ ਮੇਰੀ ਭੈਣ, ਪੰਜਾਂ ਹੁੰਦਿਆਂ ਸ਼ਰਮਾਈਆ। ਇਹ ਸਭ ਦਾ ਦੇਵੇ ਦੇਣ, ਲਹਿਣਾ ਰਿਹਾ ਚੁਕਾਈਆ। ਜੇ ਚਰਨ ਕਵਲ ਇਹਦੇ ਮੇਰੇ ਵਿਚ ਰਹਿਣ, ਮੈਂ ਤੈਨੂੰ ਦਵਾਂ ਛੁਡਵਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਰਿਹਾ ਖੁਲ੍ਹਾਈਆ। ਦ੍ਰੋਪਤੀ ਤੱਕਿਆ ਵਲ ਪਾਣੀ, ਕੜਾਹੀ ਵਿਚ ਨਜ਼ਰੀ ਆਈਆ। ਵਿਚ ਬੈਠਾ ਜਾਣ ਜਾਣੀ, ਜਾਨਣਹਾਰ ਗੋਸਾਈਂਆ। ਨੇਤਰਾਂ ਨਾਲ ਕਿਹਾ ਮੈਂ ਨਿਮਾਣੀ, ਅੱਖਾਂ ਨਾਲ ਸ਼ਰਮਾਈਆ। ਇਕੋ ਤੇਰੇ ਨਾਮ ਦੀ ਪੜ੍ਹਾਂ ਬਾਣੀ, ਦੂਜੀ ਓਟ ਨਾ ਕੋਈ ਤਕਾਈਆ। ਇਹ ਸੇਵਾ ਮੈਂ ਕਮਾਣੀ, ਮੇਰੇ ਵੰਡੇ ਆਈਆ। ਕੜਾਹੀ ਕਿਹਾ ਮੈਂ ਭਾਗਾਂ ਵਾਲੀ, ਜਿਸ ਘਰ ਬਿਨ ਸੱਦਿਆਂ ਪੁੱਛਿਆਂ ਫੇਰਾ ਪਾਈਆ। ਮੈਂ ਸੋਹਣੀ ਬਣ ਗਈ ਸਵਾਣੀ, ਆਪਣੇ ਕੰਤ ਨਾਲ ਸੋਭਾ ਪਾਈਆ। ਓਸ ਵੇਲੇ ਕ੍ਰਿਸ਼ਨ ਕਹਿ ਕੇ ਗਿਆ ਤੂੰ ਬਾਲ ਅਞਾਣੀ, ਤੈਨੂੰ ਅਗਲਾ ਲੇਖਾ ਦਿਆਂ ਜਣਾਈਆ। ਜਿਸ ਵੇਲੇ ਆਵੇ ਜੋਤੀ ਨੂਰ ਸ਼ਾਹ ਸੁਲਤਾਨੀ, ਦਾਤਾ ਬੇਪਰਵਾਹੀਆ। ਤੇਰੀ ਲੇਖੇ ਲਾਏ ਕੁਰਬਾਨੀ, ਜੋ ਆਪਣਾ ਆਪ ਮੇਰੇ ਭੇਟ ਚੜ੍ਹਾਈਆ। ਕੜਾਹੀ ਕਹੇ ਪ੍ਰਭ ਦੱਸ ਕੇ ਜਾ ਨਿਸ਼ਾਨੀ, ਕਿਸ ਬਿਧ ਹੋਏ ਸਹਾਈਆ। ਓਸ ਕਿਹਾ ਬ੍ਰਾਹਮਣ ਫੜੇ ਵੱਡਾ ਵਿਦਵਾਨੀ, ਠੱਗ ਚੋਰ ਬੰਨ ਲਿਆਈਆ। ਰਵਦਾਸ ਨਾਲ ਹੋਵੇ ਨਿਸ਼ਾਨੀ, ਲੇਖਾ ਲਿਖੇ ਕਲਮ ਛਾਹੀਆ। ਪੰਜਾਂ ਦਾ ਪੰਜ ਖੇਲ ਮਹਾਨੀ, ਪੰਜ ਅਗਲਾ ਜੋੜ ਜੁੜਾਈਆ। ਸਭ ਦਾ ਲੇਖਾ ਦੇਵੇ ਦੋ ਜਹਾਨੀ, ਬਚਿਆ ਕੋਇ ਰਹਿਣ ਨਾ ਪਾਈਆ। ਕੜਾਹੀ ਕਹੇ ਕੁਛ ਹੋਰ ਦੱਸ ਭਗਵਾਨੀ, ਭਗਵਨ ਭੇਵ ਖੁਲਾਈਆ। ਅਵਾਜ਼ ਆਈ ਜਿਸ ਵੇਲੇ ਤੇਰੇ ਵਿਚ ਤੱਤੀ ਰੇਤ ਪੈ ਕੇ ਪਏ ਸਿਰ ਸੁਤ ਭਾਨੀ, ਕੜਛੀਆਂ ਧਾਰ ਵਹਾਈਆ। ਉਹ ਦੇ ਕੇ ਸਚ ਕੁਰਬਾਨੀ, ਮੁਖੋ ਆਖ ਸੁਣਾਈਆ। ਕਰਮਾਂ ਵਾਲੀਏ ਕਦੇ ਤੇਰੇ ਵਿਚ ਸ੍ਰੀ ਭਗਵਾਨ ਚਰਨ ਰੱਖ ਕੇ ਪਵਾਏ ਠੰਡਾ ਪਾਣੀ, ਪੰਜ ਆਪਣੇ ਨਾਲ ਰਲਾਈਆ। ਜਿਨ੍ਹਾਂ ਜਾਮਾ ਬਦਲ ਕੇ ਰਾਵੀ
❋
❋
ਕੰਢੇ ਕਰਾਇਆ ਅਸ਼ਨਾਨੀ, ਆਸਾ ਆਪਣੇ ਨਾਲ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਦਏ ਚੁਕਾਈਆ । ਕੜਾਹੀ ਕਹੇ ਮੇਰਾ ਅੰਦਰ ਛੋਟਾ, ਤਿਲ ਰੱਤੀ ਨਜ਼ਰ ਨਾ ਆਈਆ। ਇਹੋ ਜਿਹਾ ਕਦੇ ਕਿਸੇ ਸਵਾਣੀ ਨਹੀਂ ਫੇਰਿਆ ਪੋਚਾ, ਆਪਣਾ ਘਰ ਬਣਾਈਆ। ਦੂਜੇ ਨੂੰ ਮਾਂਜਣਾ ਬੜਾ ਸੌਖਾ, ਆਪਣਾ ਰੋਗ ਨਾ ਕੋਈ ਮਿਟਾਈਆ। ਜਿਹੜਾ ਠੱਗਦਾ ਰਿਹਾ ਲੋਕਾਂ, ਧੋਤੀ ਟਿੱਕਾ ਬੋਦੀ ਖੂਬ ਸੁਹਾਈਆ। ਤੇਰੀ ਵਡਿਆਈ ਤੂੰ ਓਸ ਨੂੰ ਦਿਤਾ ਮੌਕਾ, ਜਨਮ ਜਨਮ ਦਾ ਰੋਗ ਗਵਾਈਆ। ਭਗਤੀਆਂ ਨਾਲੋ ਕਹਿੰਦਾ ਕੰਮ ਸੌਖਾ, ਘੜੀ ਪਲ ਵਿਚ ਆਪਣਾ ਲੇਖਾ ਪੂਰ ਕਰਾਈਆ। ਥੋੜੀ ਕਰਨੀ ਲਹਿਣਾ ਬਹੁਤਾ, ਬ੍ਰਾਹਮਣੀ ਦੀ ਆਦਤ ਅਜੇ ਨਾ ਜਾਈਆ। ਬ੍ਰਾਹਮਣ ਕਹੇ ਮੈਂ ਏਸੇ ਤਰ੍ਹਾ ਸਾਫ ਕਰਦਾ ਰਿਹਾ ਆਪਣਾ ਚੌਕਾ, ਜਿਸ ਉਤੇ ਬਹਿਕੇ ਜਜਮਾਨਾਂ ਘਰੋਂ ਖਾਈਆ। ਹੁਣ ਦੇਣ ਦਾ ਆ ਗਿਆ ਮੌਕਾ, ਮੁਕੀਆਂ ਵਾਲੇ ਰਹੇ ਡਰਾਈਆ। ਘੇਰੇ ਵਿਚ ਵੜ ਗਿਆ ਉਹਨਾਂ ਦੇ ਕੋਠਾ, ਚਾਰ ਦਿਵਾਰੀ ਬੰਦ ਕਰਾਈਆ। ਮੈਨੂੰ ਡਰ ਮੇਰੇ ਉਤੇ ਵੱਜਣ ਵਾਲਾ ਸੋਟਾ, ਆਪਣਾ ਬਲ ਧਰਾਈਆ। ਚੌਥਾ ਕਹਾਰ ਤਾਜਾ ਮੋਟਾ, ਪਿਛਲਾ ਰੂਪ ਨਜ਼ਰੀ ਆਈਆ। ਜਿਸ ਦੇ ਅੰਦਰ ਡੂੰਘੀ ਸੋਚਾ, ਸੋਚ ਕੇ ਦੂਜਿਆਂ ਦਏ ਸਮਝਾਈਆ। ਮੈਂ ਹੁਣ ਨਹੀਂ ਹੋਣਾ ਹੋਛਾ, ਚੁੱਪ ਕਰਕੇ ਵਕਤ ਲੰਘਾਈਆ। ਨਾ ਕੋਈ ਦੋਹਤਾ ਨਾ ਕੋਈ ਪੋਤਾ, ਰਵਦਾਸ ਵੇਖ ਲਾ ਖਾਲੀ ਘਰ ਨਜ਼ਰੀ ਆਈਆ। ਮੇਰੇ ਨਾਲ ਹੁਣ ਨਾ ਕਰੇਂ ਰੋਸਾ, ਰੁਸਿਆ ਲੈ ਮਨਾਈਆ। ਮੈਂ ਵਿਛੋੜਾ ਸਹਿ ਲਿਆ ਚੋਖਾ, ਨੌ ਜਨਮ ਜਨਮ ਵਿਚ ਭਵਾਈਆ। ਅੱਗੇ ਹਰਿਸੰਗਤ ਨਾਲ ਕਦੇ ਨਾ ਕਰਾਂ ਧੋਖਾ, ਧੋਖੇ ਕਰਨ ਵਾਲਿਆਂ ਦਿਆਂ ਹਟਾਈਆ। ਮੈਂ ਨਹੀਂ ਤੇ ਮੇਰੇ ਪਹਿਲੇ ਜਨਮ ਦਾ ਪੜ੍ਹ ਕੇ ਵੇਖ ਲਓ ਪੋਥਾ, ਪੁਸਤਕ ਸਭ ਨੂੰ ਦਿਆਂ ਵਖਾਈਆ। ਕੂੜੀ ਕਰਨੀ ਮੈਨੂੰ ਕੀਤਾ ਥੋਥਾ, ਹੋਛੀ ਮਤ ਬਣਾਈਆ । ਜੇ ਹੁਣ ਲੰਘ ਜਾਂਦਾ ਹੱਥੋਂ ਮੌਕਾ, ਫਿਰ ਲੱਖ ਚੁਰਾਸੀ ਪਾਰ ਨਾ ਕੋਈ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ। ਕੜਾਹੀ ਕਹੇ ਮੇਰਾ ਵੇਖੋ ਘੇਰਾ, ਇਕੋ ਜਿਹਾ ਨਜ਼ਰੀ ਆਈਆ। ਇਹਦੇ ਵਿਚ ਵੜੇ ਕਿਹੜਾ, ਜਿਹੜਾ ਵੜੇ ਅਗਨੀ ਨਾਲ ਤਪਾਈਆ। ਮੇਰੇ ਕੋਈ ਨਾ ਆਵੇ ਨੇੜਾ, ਦੂਰੋਂ ਖੌਚਿਆਂ ਨਾਲ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖ ਬਣਾਈਆ। ਕੜਾਹੀ ਕਹੇ ਮੇਰੇ ਅੰਦਰ ਲੱਗਾ ਜੋੜ, ਜੋੜ ਜੋੜ ਰਿਹਾ ਦਰਸਾਈਆ। ਜਿਵੇਂ ਮੈਨੂੰ ਇਕ ਦੂਜੇ ਦੀ ਪਈ ਲੋੜ, ਸੋਹਣਾ ਸੰਗ ਬਣਾਈਆ। ਤੁਸੀਂ ਕਿਉਂ ਆਪਣਾ ਪ੍ਰਭੂ ਰਹੇ ਵਿਛੋੜ, ਜਿਸ ਵਿਛੜਿਆਂ ਸਾਥੀ ਕੋਈ ਰਹਿਣ ਨਾ ਪਾਈਆ। ਜਿਵੇਂ ਅੱਜ ਬ੍ਰਾਹਮਣ ਨੂੰ ਪੈ ਗਈ ਮੇਰੀ ਲੋੜ, ਪ੍ਰਭ ਮੇਰੇ ਵਿਚ ਚਰਨ ਟਿਕਾਈਆ। ਬਾਹਰੋਂ ਕਾਲੀ ਅੰਧ ਘੋਰ, ਕਾਲਖ ਟਿੱਕਾ ਨਜ਼ਰੀ ਆਈਆ । ਅੰਦਰੋਂ ਦਿਸਾਂ ਨਵੀ ਨਕੋਰ, ਸੋਹਣਾ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਆਸਾ ਪੂਰ ਕਰਾਈਆ । ਕੜਾਹੀ ਕਹੇ ਮੇਰੇ ਜਾਗੇ ਕਰਮ, ਸਭਨਾ ਰਹੀ ਸੁਣਾਈਆ। ਮੈਂ ਪ੍ਰਭ ਦੀ ਆਈ ਸਰਨ, ਛਾਤੀ ਚਰਨਾਂ ਹੇਠ ਰਖਾਈਆ। ਮੈਂ ਦੋ ਜਹਾਨਾਂ ਆਈ ਤਰਨ, ਤਾਰੀ ਇਕ ਲਗਾਈਆ। ਮੈਂ ਠੱਗ ਚੋਰ ਆਈ ਫੜਨ, ਵਿਛੜੇ ਨਾਲ ਮਿਲਾਈਆ। ਸਚ ਪੁੱਛੋ ਮੈਂ ਸੇਵਾ ਆਈ ਕਰਨ, ਸੇਵਕ ਰੂਪ ਵਟਾਈਆ। ਥੱਲਿਉਂ ਖ਼ੁਸ਼ੀ ਹੋਵੇ ਧਰਤੀ ਧਰਨ, ਧੋਲ ਰਹੀ ਜਸ ਗਾਈਆ। ਧੰਨ ਭਾਗ ਤੇਰੇ ਅੰਦਰ ਕਵਲ ਚਰਨ, ਪ੍ਰਭ ਦਿਤਾ
❋
❋
ਟਿਕਾਈਆ। ਮੈਂ ਕਿਹੜੇ ਦਵਾਰਿਉਂ ਆਵਾਂ ਫੜਨ, ਦਰਵਾਜ਼ਾ ਨਜ਼ਰ ਕੋਇ ਨਾ ਆਈਆ। ਜੇ ਬਾਹਰੋਂ ਲੱਗਾ ਚੜ੍ਹਨ, ਜਨ ਭਗਤ ਘੇਰਾ ਬੈਠੇ ਪਾਈਆ। ਮੈਂ ਤੇਰੇ ਥੱਲੇ ਪਈ ਮੰਗਾਂ ਸਰਨ, ਆਪਣਾ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖੇ ਦੇ ਮੁਕਾਈਆ। ਰਵਦਾਸ ਨਾਲ ਲਾ ਕੇ ਆਇਆ ਸ਼ਰਤ, ਸੋਹਣਾ ਮਤਾ ਪਕਾਈਆ। ਬ੍ਰਾਹਮਣ ਨੂੰ ਹੋਣ ਨਹੀਂ ਦੇਣਾ ਗਰਕ, ਮੇਰਾ ਦਰਸ਼ਨ ਗਿਆ ਪਾਈਆ। ਅੰਤਮ ਕਢਾ ਪਿਛਲੀ ਰੜਕ, ਰੇੜਕਾ ਨਜ਼ਰ ਕੋਈ ਨਾ ਆਈਆ। ਦੁਨੀਆ ਕੋਲੋਂ ਬਣਿਆ ਰਿਹਾ ਚਟਕ, ਏਥੇ ਚਲੇ ਨਾ ਕੋਈ ਚਤਰਾਈਆ। ਜਜਮਾਨਾਂ ਡਰੌਦਾ ਰਿਹਾ ਬਣ ਕੇ ਸਖ਼ਤ, ਆਪਣਾ ਭੈ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਰਿਹਾ ਚੁਕਾਈਆ। ਬ੍ਰਾਹਮਣ ਕਹੇ ਸੁਣ ਕੜਾਹੀ, ਤੂੰ ਕਿਉਂ ਦਏ ਦੁਹਾਈਆ। ਮੈਂ ਤੇਰੀ ਸੇਵ ਵੇਖ ਕਮਾਈ, ਮਾਂਜ ਸਾਫ ਧੋ ਕਰਕੇ ਲਿਆਂਦਾ ਉਠਾਈਆ। ਤੂੰ ਮੇਰੇ ਵਲ ਦੀ ਹੋ, ਆਪਣਾ ਸੰਗ ਬਣਾਈਆ। ਤੇਰੇ ਵਿਚ ਚਰਨ ਗਿਆ ਛੋਹ, ਤੈਨੂੰ ਮਿਲੀ ਵਡਿਆਈਆ । ਮੈਨੂੰ ਥੋੜੀ ਥੋੜੀ ਹੋਈ ਲੋ, ਪਿਛਲਾ ਅੰਧੇਰਾ ਰਿਹਾ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ । ਕੜਾਹੀ ਕਹੇ ਸੁਣੋ ਪਰੋਹਤ, ਪੱਤਰੀ ਕਿਥੇ ਰਖਾਈਆ। ਕਿਥੇ ਗਈ ਚੌਮੁਖੀਏ ਵਿਚ ਜਗਣ ਵਾਲੀ ਜੋਤ, ਲਾਟਾਂ ਵਾਲੀ ਮੁਖ ਛੁਪਾਈਆ। ਕਿਧਰ ਗਏ ਖੀਰ ਖਾਣ ਵਾਲੇ ਹੋਂਟ, ਦੰਦ ਘਸਾਈ ਕਿਥੇ ਰਹਿਉਂ ਰਖਾਈਆ। ਕੀ ਇਹਨੂੰ ਸੋਚ, ਸਮਝ ਚਲੇ ਨਾ ਕੋਈ ਚਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਆਪ ਸਮਝਾਈਆ। ਕੜਾਹੀ ਕਹੇ ਬ੍ਰਾਹਮਣ ਜੀ, ਜੀ ਜੀ ਵਡਿਆਈਆ। ਪਿਛੇ ਕੀਤਾ ਕੀ, ਹੁਣ ਕੀ ਆਸ ਰਖਾਈਆ। ਹੁਣ ਨਾ ਪੁੱਤ ਨਾ ਧੀ, ਕੱਲੀ ਨਾਰ ਰਹੀ ਕੁਰਲਾਈਆ। ਕਿਸ ਸਹਾਰੇ ਰਿਹੋਂ ਜੀ, ਕੀ ਮਿਲੀ ਵਡਿਆਈਆ। ਪ੍ਰਭ ਚਰਨ ਸਹਾਰੇ ਥੀ, ਆਪਣਾ ਮਾਣ ਮਿਟਾਈਆ। ਤੇਰੇ ਲੇਖੇ ਲੱਗੇ ਸਾਡੇ ਤਿੰਨ ਹੱਥ ਸੀਂ, ਰਵਦਾਸ ਚਮਿਆਰਾ ਦੋਹਰੀ ਕਰੇ ਲਿਖਾਈਆ। ਫਲ ਸੋਹਣਾ ਸੁੱਚਾ ਬੀ, ਤਨ ਕਿਆਰੀ ਦਏ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਮਾਣ ਵਡਿਆਈਆ। ਬ੍ਰਾਹਮਣ ਕਹੇ ਮੈਂ ਆਵਾਂ ਅੱਗੇ, ਹੌਲੀ ਹੌਲੀ ਹੱਥ ਉਠਾਈਆ। ਪ੍ਰਭ ਚਰਨ ਜੇ ਮੇਰੀ ਉਂਗਲੀ ਲੱਗੇ, ਆਪਣੀ ਖ਼ੁਸ਼ੀ ਮਨਾਈਆ। ਸੁਣ ਕੇ ਬਚਨ ਖੌਂਚਾ ਅੱਗੋਂ ਉਠ ਕੇ ਭੱਜੇ, ਦੂਰੋਂ ਸੀਸ ਨਿਵਾਈਆ। ਫਿਰਦਾ ਸੱਜੇ ਖੱਬੇ, ਬਾਹਾਂ ਟੰਗ ਟੰਗ ਫੇਰੀਆਂ ਪਾਈਆ। ਜੇ ਕਿਤੇ ਮੈਨੂੰ ਬ੍ਰਾਹਮਣ ਲੱਭੇ, ਮੈਂ ਖੋਪਰੀ ਦਿਆਂ ਸਜਾਈਆ। ਜਿਹੜਾ ਖੀਰ ਮੇਰੇ ਉਤੋਂ ਰਸਨਾ ਲਾਲ ਚੱਟੇ, ਮੇਰਾ ਹਿੱਸਾ ਵੀ ਆਪਣੀ ਝੋਲੀ ਪਾਈਆ। ਮੈਂ ਉਹਨੂੰ ਦੱਸਾਂ ਸਾਰੇ ਪਤੇ, ਅਗਲੀ ਹੋਸ਼ ਭੁਲਾਈਆ। ਮੇਰੇ ਅੱਗੇ ਉਹਨੂੰ ਕਿਹੜਾ ਰੱਖੇ, ਸਕੇ ਕੌਣ ਬਚਾਈਆ । ਮੈਂ ਕੜਾਹੀ ਵਿਚ ਵੜ ਕੇ ਅੱਗ ਵਿਚ ਸੜਕੇ ਅੱਗੇ ਪਿਛੇ ਖਾਧੇ ਧੱਕੇ, ਚਾਰੋਂ ਕੁੰਟ ਆਪਣਾ ਆਪ ਭਵਾਈਆ। ਜਿਸ ਵੇਲੇ ਮੈਨੂੰ ਕੋਈ ਬਾਹਰ ਕੱਢੇ, ਮੇਰਾ ਹਿੱਸਾ ਉਤੇ ਠੋਕ ਠੋਕ ਵਿਚੇ ਦੇਣ ਸੁਟਾਈਆ। ਜੇ ਕੋਈ ਥੋੜਾ ਬਹੁਤਾ ਜਾਏ ਬਚੇ, ਬ੍ਰਾਹਮਣ ਉਂਗਲਾਂ ਨਾਲ ਲਾਹ ਕੇ ਮੂੰਹ ਦੇ ਵਿਚ ਲੈਣ ਪਾਈਆ। ਮੈਂ ਬਚਨ ਸੁਣਾਵਾਂ ਸੱਚੇ, ਝੂਠ ਜਰਾ ਨਾ ਕੋਈ ਰਖਾਈਆ। ਏਸੇ ਕਰਕੇ ਮੈਂ ਆਪਣੇ ਸਾਥੀ ਕੀਤੇ ਅਕੱਠੇ, ਰਲ ਮਿਲ ਖਾ ਕੇ ਖ਼ੁਸ਼ੀ ਬਣਾਈਆ। ਜੇ ਮੇਰੇ ਕੋਲੋਂ ਬਚੇ, ਮੈਂ ਭਰਾਵਾਂ ਵਾਜ ਲਗਾਈਆ। ਚਾਰ ਕਹਾਰ ਔਣ ਨੱਠੇ, ਡਾਗਾਂ
❋
❋
ਸੋਟੇ ਸੰਭਾਲ ਹੱਥਾਂ ਵਿਚ ਉਠਾਈਆ। ਪੰਜਵਾਂ ਯਾਰ ਕਹੇ ਇਹਦੇ ਖੋਹ ਦਿਓ ਪਟੇ, ਮਾਰੋ ਵਾਹੋ ਦਾਹੀਆ। ਬ੍ਰਾਹਮਣ ਕਹੇ ਹੁਣ ਕੌਣ ਪਤ ਰੱਖੇ, ਚਾਰੋ ਕੁੰਟ ਧਿਆਨ ਲਗਾਈਆ। ਰਵਦਾਸ ਹੌਲੀ ਜਿਹੀ ਖੋਲ੍ਹ ਆਪਣੀ ਅੱਖੇ, ਸਾਰਿਆਂ ਵਲ ਤਕਾਈਆ। ਗੁੱਸੇ ਵਾਲੇ ਸਾਰੇ ਹੋ ਗਏ ਅੱਛੇ, ਗੁੱਸਾ ਖ਼ੁਸ਼ੀ ਵਿਚ ਬਦਲਾਈਆ। ਨਾਲ ਇਸ਼ਾਰੇ ਦੱਸੇ, ਸ੍ਰੀ ਭਗਵਾਨ ਬੈਠਾ ਬੇਪਰਵਾਹੀਆ। ਪੰਜੇ ਪ੍ਰੇਮ ਨਾਲ ਰੱਤੇ, ਪ੍ਰੇਮੀ ਰੂਪ ਨਜ਼ਰੀ ਆਈਆ । ਕੜਛਾ ਵੇਖ ਵੇਖ ਹੱਸੇ, ਬ੍ਰਾਹਮਣ ਨੀਵੀਂ ਪਾਈਆ। ਕੜਾਹੀ ਕਹੇ ਮੇਰੇ ਵਿਚ ਸੋਹਣੇ ਖਾਦੇ ਭੱਤੇ, ਖੀਰ ਕੜਾਹ ਬਣਾਈਆ। ਹੁਣ ਕਿਉਂ ਪਿਛੇ ਹਟੇ, ਵਾਰੀ ਦੇਵਣ ਦੀ ਆਈਆ। ਬ੍ਰਾਹਮਣ ਸਿਰ ਚਰਨਾਂ ਤੇ ਰੱਖੇ, ਰੋ ਕੇ ਹਾਲ ਸੁਣਾਈਆ। ਭਈ ਤੁਸੀਂ ਸਾਰੇ ਹੋ ਗਏ ਅਕੱਠੇ, ਮੇਰੇ ਕੱਲੇ ਦੀ ਚਲੇ ਨਾ ਕੋਈ ਚਤੁਰਾਈਆ। ਮੈਂ ਵੀ ਯਾਦ ਕਰਾਵਾਂ ਤੂੰ ਧੰਨੇ ਦੇ ਚਾਰੇ ਵੱਛੇ, ਨਾਮੇ ਛੰਨ ਛੁਹਾਈਆ। ਤ੍ਰਲੋਚਣ ਬਹਿ ਕੇ ਹੱਟੇ, ਸੌਦਾ ਦਿਤਾ ਵਿਕਾਈਆ। ਸੁਦਾਮੇ ਤੰਦਲ ਚੱਬੇ, ਸੋਹਣੇ ਮਹਲ ਵਖਾਈਆ। ਬਿਦਰ ਅਲੂਣੇ ਸਾਗ ਭੋਗ ਲੱਗੇ, ਕੇਲਾ ਛਿਲਕਾ ਮੁਖ ਰਖਾਈਆ। ਦ੍ਰੋਪਤੀ ਪਿਛੇ ਦੋ ਜਹਾਨ ਛੱਡੇ, ਸਿਰ ਆਪਣਾ ਹੱਥ ਟਿਕਾਈਆ। ਭੀਲਣੀ ਤੈਨੂੰ ਕਿਥੋਂ ਲੱਭੇਂ, ਆਪੇ ਆਇਉਂ ਬੇਪਰਵਾਹੀਆ। ਗਜ ਦੀਆਂ ਤਾਰਾਂ ਆ ਕੇ ਕੱਟੇ, ਹੋਵੇਂ ਸਦਾ ਸਹਾਈਆ। ਪ੍ਰਹਲਾਦ ਅਗਨੀ ਵਿਚੋਂ ਰੱਖੇਂ, ਹਰਨਾਕਸ਼ ਦਿਤਾ ਖਪਾਈਆ। ਕਬੀਰ ਪਾਣੀ ਵਿਚ ਨਾ ਡੁੱਬੇ, ਜਲਧਾਰਾ ਦਿਤਾ ਰੁੜ੍ਹਾਈਆ। ਸੈਣ ਪਿਛੇ ਰਾਜੇ ਨੂੰ ਮੁਠੀਆਂ ਨਾਲ ਦੱਬੇਂ, ਘਰ ਘਰ ਸੇਵ ਕਮਾਈਆ। ਪ੍ਰਭੂ ਮੈਥੋਂ ਕਿਉਂ ਭੱਜੇਂ, ਮੇਰੀ ਲੱਜਿਆ ਤੈਨੂੰ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵਣਹਾਰ ਵਡਿਆਈਆ। ਬ੍ਰਾਹਮਣ ਕਹੇ ਸੁਣੋ ਯਾਰ, ਮੈਂ ਪੰਜਾਂ ਰਿਹਾ ਸੁਣਾਈਆ। ਸਾਰੇ ਮਿਲ ਕੇ ਕਰੋ ਵਿਚਾਰ, ਮੇਰਾ ਸੰਗ ਨਿਭਾਈਆ। ਮੈਥੋ ਝੱਲੀ ਨਹੀਂ ਜਾਣੀ ਤੁਹਾਡੀ ਮਾਰ, ਡਾਗਾਂ ਸੋਟਿਆਂ ਕੋਲੋਂ ਡਰ ਆਈਆ। ਜੇ ਮੇਰਾ ਸਿਰ ਦਿਤਾ ਪਾੜ, ਬ੍ਰਾਹਮਣੀ ਪੱਟੀ ਨਾ ਕੋਈ ਬੰਧਾਈਆ। ਓਧਰੋਂ ਚਲ ਕੇ ਆ ਗਿਆ ਘੁਮਿਆਰ, ਆਪਣਾ ਡੰਡਾ ਰਿਹਾ ਖੜਕਾਈਆ। ਬ੍ਰਾਹਮਣਾ ਹੋ ਜਾ ਖ਼ਬਰਦਾਰ, ਵਾਰੀ ਤੇਰੀ ਹੁਣ ਆਈਆ। ਨਹੀਂ ਤੇ ਕੱਢਦੇ ਪਿਛਲੇ ਲੁਕਾਏ ਹਾਰ, ਚਾਂਦੀ ਸਾਡੀ ਝੋਲੀ ਪਾਈਆ। ਨਹੀਂ ਤੇ ਆਵੀ ਵਿਚ ਦੇਉੂਂ ਚਾੜ੍ਹ, ਭਾਡਿਆਂ ਵਿਚ ਤਪਾਈਆ। ਫੇਰ ਕਰੀਂ ਪੁਕਾਰ, ਕੂਕੀ ਮਾਰੀਂ ਧਾਈਆ। ਬ੍ਰਾਹਮਣ ਓਸ ਵੇਲੇ ਆਈ ਵਿਚਾਰ, ਆਪਣਾ ਹਾਲ ਸੁਣਾਈਆ। ਅਸੀਂ ਅਕੱਠੇ ਯਾਰ ਯਾਰ, ਕਿਉਂ ਗੁੱਸੇ ਨਾਲ ਡਰਾਈਆ। ਸਾਡਾ ਓਸ ਦੇ ਨਾਲ ਪਿਆਰ, ਜਿਸ ਪ੍ਰਹਲਾਦ ਭੱਠੀ ਆਵੀ ਵਿਚੋਂ ਲਿਆ ਬਚਾਈਆ। ਘਰ ਆਇਆਂ ਨੂੰ ਨਾ ਮਾਰ, ਘਰ ਆਇਆ ਦੁਸ਼ਮਣ ਸੱਜਣ ਨਜ਼ਰੀ ਆਈਆ । ਸੋਟਾ ਸੁੱਟਕੇ ਪਰੇ ਘੁਮਿਆਰ, ਹੱਸ ਕੇ ਕਿਹਾ ਚਾਈਂ ਚਾਈਂਆ। ਮੈਂ ਵੇਖਿਆ ਤੇਰੇ ਨਾਲ ਮੈਨੂੰ ਨਜ਼ਰ ਆਇਆ ਮੇਰਾ ਪਰਵਾਰ, ਏਸੇ ਕਰਕੇ ਖਾਲੀ ਹੱਥ ਕਰਾਈਆ। ਨਹੀਂ ਤੇ ਖੋਤੇ ਉਤੇ ਦੇਣਾ ਸੀ ਚਾੜ੍ਹ, ਮੁਖ ਕਾਲਾ ਕਰ ਭਵਾਈਆ। ਤੈਨੂੰ ਛੱਡ ਕੇ ਔਣਾ ਸੀ ਓਸ ਉਜਾੜ, ਜਿਸ ਜੰਗਲ ਵਿਚ ਮਨੁਸ਼ ਨਜ਼ਰ ਕੋਇ ਨਾ ਆਈਆ। ਬ੍ਰਾਹਮਣ ਮਿੱਠਾ ਹੋ ਕੇ ਫਿਰ ਕਰੇ ਪਿਆਰ, ਹੌਲੀ ਹੌਲੀ ਰਿਹਾ ਸੁਣਾਈਆ। ਤੂੰ ਤੇਜਾ ਸਿੰਘ ਨਹੀਂ ਤਾਰਾ ਸਿੰਘ ਦੋਹਾਂ ਦਾ ਇਕੋ ਸਾਂਝਾ ਯਾਰ, ਤੇਰੇ ਘਰ ਬੈਠਾ ਚਾਈਂ ਚਾਈਂਆ। ਹੱਸ ਕੇ ਕਿਹਾ ਇਹ ਬੜਾ ਦਿਆਲ, ਮੇਰੇ ਉਤੇ ਗਿਆ ਤਰਸ ਕਮਾਈਆ। ਹੁਣ ਵੀ ਬ੍ਰਾਹਮਣਾ ਤੇਰੇ ਨਾਲ, ਸਫਾਰਸ਼ ਕਰਨ ਆਈਆ। ਜੋਤੀ ਜੋਤ ਸਰੂਪ
❋
❋
ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਮਾਣ ਵਡਿਆਈਆ। ਤੇਰੀ ਕਰਾਂ ਸਫਾਰਸ਼ ਬਹੁਤੀ, ਦੋ ਅੱਖਰਾਂ ਵਿਚ ਬਤਾਈਆ। ਪਹਿਲੋਂ ਆਪਣੀ ਮੈਨੂੰ ਦੇ ਦੇ ਧੋਤੀ, ਆਪਣਾ ਪਿਛਲਾ ਲੇਖ ਚੁਕਾਈਆ। ਮੈਨੂੰ ਇਕ ਵਾਰੀ ਹੱਥ ਲਾ ਲੈਣ ਦੇ ਬੋਦੀ, ਮੁੱਕੇ ਤੇਰੀ ਚਤਰਾਈਆ। ਮੈਨੂੰ ਹੁਣੇ ਚਾਰ ਦਿਨ ਪਿਛੋਂ ਆਈ ਸੋਝੀ, ਪਹਿਲੋਂ ਸਮਝ ਕੋਇ ਨਾ ਆਈਆ। ਹੁਣ ਇਕੋ ਗੱਲ ਸੋਚੀ, ਤੈਨੂੰ ਦਿਆਂ ਸਮਝਾਈਆ। ਚਮਿਆਰ ਨਹੀਂ ਏਹ ਮੋਚੀ, ਮੋਚੀ ਚਮਿਆਰ ਗੁਰਮੁਖ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ। ਕੜਾਹੀ ਕਹੇ ਮੈਂ ਕੀ ਕੁਛ ਸੁਣਦੀ, ਹੈਰਾਨੀ ਮੇਰੇ ਉਤੇ ਛਾਈਆ। ਮੈਂ ਸਭ ਨੂੰ ਆਪਣੇ ਵਿਚ ਪੁਣਦੀ, ਸਾਫ ਸੁਥਰਾ ਬਣਾਈਆ। ਮੈਂ ਕੀ ਸਾਰ ਜਾਣਾ ਬ੍ਰਾਹਮਣ ਗੁਣ ਦੀ, ਠੱਗ ਚੋਰ ਕਹਿ ਭਗਤ ਨਜ਼ਰੀ ਆਈਆ। ਜੇ ਮੇਰੇ ਅੰਦਰ ਵੜੇ ਮੈਂ ਕਬਾਬ ਵਾਂਗੂ ਭੁੰਨਦੀ, ਅਗਨੀ ਤਤ ਜਲਾਈਆ। ਜੇ ਰੋਂਦਾ ਪੁਕਾਰ ਕਦੇ ਨਾ ਸੁਣਦੀ, ਗਹਿਰ ਗੰਭੀਰ ਹੋ ਕੇ ਬਹਿੰਦੀ ਪੀੜਾ ਡਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਲੇਖ ਵਖਾਈਆ। ਬ੍ਰਾਹਮਣ ਕਹੇ ਬਹੁਤ ਕੁਛ ਹੋਇਆ, ਹੌਕਾ ਲੈ ਕੇ ਰਿਹਾ ਸੁਣਾਈਆ। ਨੇਤਰ ਨੈਣਾਂ ਨਾਲ ਰੋਇਆ, ਰੋ ਰੋ ਦਏ ਦੁਹਾਈਆ। ਬਿਨ ਮਾਰਿਆਂ ਹੋਇਆ ਅਧ ਮੋਇਆ, ਬਲਹੀਣ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਪਿਤਾ ਮਾਈਆ। ਕੜਾਹੀ ਕਹੇ ਸੁਣੋ ਸਾਰੇ, ਪੰਜਾਂ ਰਹੀ ਜਣਾਈਆ। ਹੁਣ ਅਕੱਠੇ ਹੋ ਕੇ ਆ ਗਏ ਪ੍ਰਭੂ ਦਵਾਰੇ, ਪਿਛਲੇ ਗੁੱਸੇ ਦਿਓ ਮਿਟਾਈਆ। ਤੁਸੀਂ ਦੋਵੇਂ ਇਹਦੇ ਸਹਾਰੇ, ਸਭ ਦਾ ਸੱਚਾ ਸਾਈਂਆ। ਕੋਈ ਵਿਆਹੇ ਕੋਈ ਕਵਾਰੇ, ਰੰਗ ਇਕੋ ਜਿਹਾ ਚੜ੍ਹਾਈਆ। ਪ੍ਰੇਮ ਪ੍ਰੀਤੀ ਅੰਦਰ ਕਿਰਪਾ ਕਰੇ ਚਰਨ ਕਵਲਾਰੇ, ਚਰਨ ਚਰਨ ਨਾਲ ਮਿਲਾਈਆ। ਬ੍ਰਾਹਮਣ ਬਣੇ ਸੇਵਾਦਾਰੇ, ਦੋਹਾਂ ਹੱਥਾਂ ਸੇਵ ਕਮਾਈਆ । ਚੌਥਾ ਕਹਾਰ ਪਾਣੀ ਧਾਰ ਡਾਰੇ, ਸੁਲਖਣੀ ਸੁਖ ਸੰਦੇਸ਼ ਸੁਣਾਈਆ। ਬਾਵੀ ਜੀਤਾ ਚਰਨੋ ਚਰਨ ਦਵਾਰੇ, ਚਰਨੋਦਕ ਮੁਖ ਚੁਆਈਆ। ਪੰਜਵਾਂ ਪੰਜ ਪਿਆਰੀ ਪਿਆਰੀ ਨਾਮ ਉਚਾਰੇ, ਦੇਵੇ ਮਾਣ ਵਡਿਆਈਆ। ਬ੍ਰਾਹਮਣ ਖ਼ੁਸ਼ੀਆਂ ਨਾਲ ਹੱਥ ਮਾਰੇ, ਉਂਗਲਾਂ ਅੰਗੂਠੇ ਨਾਲ ਮਿਲਾਈਆ । ਸੰਗਤ ਵੇਖੇ ਇਹ ਨਜਾਰੇ, ਪ੍ਰਭ ਆਪੇ ਰਿਹਾ ਵਖਾਈਆ। ਗੰਗਾ ਜਮਨਾ ਸੁਰਸਤੀ ਗੋਦਾਵਰੀ ਵੇਖੋ ਆਈਆਂ ਦਵਾਰੇ, ਆਪਣਾ ਧਿਆਨ ਲਗਾਈਆ । ਜੋ ਤ੍ਰਬੈਣੀ ਦੇ ਕੇ ਆਇਉਂ ਲਾਰੇ, ਇਕੀਆਂ ਸਿਖਾਂ ਕੋਲੋਂ ਚੁਲੀ ਚੁਲੀ ਆਪਣੇ ਚਰਨਾਂ ਉਤੇ ਪਵਾਈਆ। ਅਸੀਂ ਹੁਣ ਤੱਕ ਰਹੀਆਂ ਉਸੇ ਦੇ ਸਹਾਰੇ, ਦੂਜੀ ਆਸ ਨਾ ਕੋਈ ਰਖਾਈਆ। ਗੰਗਾ ਉਠਕੇ ਵਿਚੋਂ ਵਾਜ ਮਾਰੇ, ਰਵਦਾਸ ਸਾਡੀ ਦੇ ਗਵਾਹੀਆ। ਲੈ ਲਾ ਕੰਗਨ ਹੋਰ ਕੋਟ ਹਜਾਰੇ, ਮੇਰਾ ਪ੍ਰਭੂ ਦੇ ਮੰਨਾਈਆ। ਜੋ ਬ੍ਰਾਹਮਣ ਪੈਜ ਸਵਾਰੇ, ਚੋਰਾਂ ਠੱਗਾਂ ਰਿਹਾ ਤਰਾਈਆ। ਸਾਡੀ ਅਰਜ਼ ਮੰਜ਼ੂਰ ਕਰੇ ਦਰਬਾਰੇ, ਬੇਨੰਤੀ ਕਹੇ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਹਣੀ ਬਣਤ ਬਣਾਈਆ। ਗੰਗਾ ਕਹੇ ਮੈਂ ਲੈ ਕੇ ਆਈ ਗੰਗਾ ਸਾਗਰ, ਫੁੱਲ ਠੂਠੀ ਸਿਰ ਨਾ ਕੋਈ ਰਖਾਈਆ। ਜਮਨਾ ਕਹੇ ਮੈਂ ਵੱਡੀ ਚੁੱਕੀ ਗਾਗਰ, ਸੋਹਣਾ ਬਿਨੂ ਹੇਠਾਂ ਬਣਾਈਆ। ਸੁਰਸਤੀ ਕਹੇ ਮੈਂ ਧੋ ਕੇ ਲਿਆਈ ਆਪਣੇ ਪ੍ਰੇਮ ਨਾਲ ਚਿਟੀ ਚਾਦਰ, ਜਿਹੜੀ ਤ੍ਰਬੈਣੀ ਕੰਢੇ ਵਿਛਾਈਆ। ਗੋਦਾਵਰੀ ਕਹੇ ਮੈਂ ਗੁਫਾ ਵਿਚ ਵੜਕੇ ਆਪਣਾ ਕਰਮ ਕਰਕੇ ਆਈ ਉਜਾਗਰ, ਜਿਸ ਵਿਚ ਸਿੰਘ ਗਿਰਧਾਰਾ ਦਿਤਾ ਲੰਘਾਈਆ। ਤੇਰੇ ਦਰ ਵਣਜ ਕਰੀਏ ਬਣ ਸੁਦਾਗਰ, ਵਸਤ ਅਮੋਲਕ
❋
❋
ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਮਾਣ ਵਡਿਆਈਆ। ਗੰਗਾ ਕਹੇ ਮੇਰਾ ਸੋਹਣਾ ਨੀਰ, ਨਿਰਮਲ ਨਜ਼ਰੀ ਆਈਆ। ਔਹ ਵੇਖੋ ਆ ਗਿਆ ਕਬੀਰ, ਸ਼ਹਾਦਤ ਖ਼ੁਸ਼ੀਆਂ ਨਾਲ ਪਾਈਆ। ਏਸੇ ਮੈਨੂੰ ਡੁੱਬਦੀ ਦਿਤੀ ਧੀਰ, ਜਿਸ ਵਿਚ ਤੇਰਾ ਰੂਪ ਨਜ਼ਰੀ ਆਈਆ। ਮੇਰੇ ਕੱਟ ਦਿਤੇ ਜ਼ੰਜੀਰ, ਦੁੱਖ ਦਰਦ ਰਿਹਾ ਨਾ ਰਾਈਆ। ਪ੍ਰਭ ਏਹਨੂੰ ਹੋਣ ਨਾ ਦੇਵੀਂ ਦਿਲਗੀਰ, ਵੇਖ ਕਿੱਡੀ ਸੋਹਣੀ ਆਪਣਾ ਆਪ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ। ਜਮਨਾ ਚਲ ਕੇ ਆਈ ਨੇੜੇ, ਕਹਿ ਕਹਿ ਰਹੀ ਸੁਣਾਈਆ। ਮੇਰੇ ਕੰਢੇ ਘਨੱਈਏ ਲਾਏ ਡੇਰੇ, ਮਥਰਾ ਬਿੰਦਰਾਬਨ ਰਾਸ ਪਵਾਈਆ। ਸਖੀਆਂ ਨਾਲ ਕੀਤੇ ਖੇਲ ਬਥੇਰੇ, ਗੋਪੀਆਂ ਨਾਲ ਖ਼ੁਸ਼ੀ ਹੰਡਾਈਆ। ਮੇਰੇ ਅੰਦਰ ਵੜਕੇ ਕਰੇ ਕਲੋਲ ਬਥੇਰੇ, ਨਾਗਾਂ ਨੱਥ ਪਵਾਈਆ। ਹੁਣ ਪ੍ਰਭ ਆਈ ਤੇਰੇ ਖੇੜੇ, ਬਣ ਕੇ ਪਾਂਧੀ ਰਾਹੀਆ। ਮੇਰੀ ਗਾਗਰ ਉਛਲ ਉਛਲ ਕੇ ਮੇਰੇ ਕਪੜੇ ਲਬੇੜੇ, ਮੇਰੀ ਸਾੜੀ ਹਵਾ ਨਾਲ ਉਡ ਉਡ ਕੰਡਿਆਂ ਵਿਚ ਅੜ ਕੇ, ਲੀਰੋ ਲੀਰ ਵਖਾਈਆ। ਉਧਰੋਂ ਰਵਦਾਸ ਬੋਲਿਆਂ ਨਾਲ ਕੜਕੇ, ਉਚੀ ਦੇ ਸਮਝਾਈਆ। ਮੈਂ ਵੇਖਿਆ ਸਵੇਰੇ ਤੈਨੂੰ ਤੜਕੇ, ਤੂੰ ਸੁੱਤੀ ਹੋ ਕੇ ਗੁਮਰਾਹੀਆ। ਮੇਰੇ ਪ੍ਰਭੂ ਦਾ ਦਰ ਮਿਲਦਾ ਮਰ ਕੇ, ਜੀਵਦਿਆਂ ਹੱਥ ਕਿਸੇ ਨਾ ਆਈਆ। ਜਿਹੜੀ ਸੀਸ ਉਤੇ ਆਈ ਧਰਕੇ, ਸੋਹਣੀ ਮੈਂਡੀ ਥੱਲੇ ਗੁੰਦਾਈਆ। ਇਸ ਨੂੰ ਖੋਲ੍ਹ ਰਵਦਾਸ ਕਿਹਾ ਅੱਗੇ ਆ ਚੱਲ ਕੇ, ਤੈਨੂੰ ਦਿਆਂ ਸਮਝਾਈਆ। ਜਮਨਾ ਆਪਣਿਆਂ ਕੇਸਾਂ ਨਾਲ ਚੌਰ ਵੇਖ ਝੱਲ ਕੇ, ਏਹਨਾਂ ਮਿਲੇ ਵਡਿਆਈਆ। ਫੇਰ ਹੱਥ ਨਹੀਂ ਔਣਾ ਭਲਕੇ, ਵੇਲਾ ਇਕ ਸੁਹਾਈਆ। ਇਹ ਖ਼ੁਸ਼ੀ ਨਹੀਂ ਹੁੰਦਾ ਰੋਟੀ ਪਾਣੀ ਜਲ ਤੇ, ਪ੍ਰੇਮ ਪ੍ਰੀਤੀ ਅੰਦਰ ਸਮਾਈਆ। ਜਮਨਾ ਨੇਤਰ ਨੈਣਾਂ ਨੀਰ ਸੁੱਟ ਕੇ, ਹੰਝੂਆਂ ਹਾਰ ਬਣਾਈਆ। ਸੋਹਣੀ ਮੇਂਢੀ ਹੱਥਾਂ ਨਾਲ ਪੁਟ ਕੇ, ਖੁਲ੍ਹੀ ਗੁਤ ਵਖਾਈਆ। ਸਿਰ ਚਰਨਾਂ ਉਤੇ ਸੁੱਟ ਕੇ, ਧੂੜੀ ਟਿੱਕਾ ਮਸਤਕ ਲਾਈਆ। ਪ੍ਰਭੂ ਮੇਰਾ ਬ੍ਰਾਹਮਣ ਸਭ ਕੁਛ ਲੈ ਗਿਆ ਲੁਟ ਪੁਟ ਕੇ, ਰੋ ਕੇ ਦਏ ਦੁਹਾਈਆ। ਓਧਰੋਂ ਗੰਗਾ ਬੋਲੇ ਉਠ ਕੇ, ਨੀ ਤੇਰਾ ਕੀ ਖੜਿਆ ਮੇਰੇ ਬਾਹਵਾਂ ਕੰਗਨ ਗਿਆ ਚੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਚਰਜ ਖੇਲ ਵਖਾਈਆ। ਸੁਰਸਤੀ ਕਹੇ ਮੈਂ ਲਿਆਈ ਚਾਦਰ, ਬਣ ਧੋਬਨ ਸੇਵ ਕਮਾਈਆ। ਮੈਨੂੰ ਏਥੇ ਮਿਲੇ ਆਦਰ, ਚਰਨ ਕਵਲ ਸਰਨਾਈਆ। ਰਵਦਾਸ ਕਿਹਾ ਨਹੀਂ ਇਹ ਮਾਣ ਤੇਗ ਬਹਾਦਰ, ਜਿਸ ਦਾ ਰੂਪ ਚਿਟੀ ਧਾਰ ਨਜ਼ਰੀ ਆਈਆ। ਤੇਰਾ ਗੰਗਾ ਜਮਨਾ ਵਿਚ ਮਿਲ ਕੇ ਹੋਵੇ ਆਦਰ, ਨਰਾਇਣ ਤਿੰਨਾਂ ਲਏ ਮਿਲਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਮਾਣ ਵਡਿਆਈਆ। ਗੋਦਾਵਰੀ ਕਹੇ ਮੈਂ ਆਈ ਭੱਜੀ, ਆਪਣਾ ਪੰਧ ਮੁਕਾਈਆ । ਗੋਤਮ ਕਹੇ ਨੀ ਤੂੰ ਗੰਜੀ, ਮੈਂਡੀ ਸੀਸ ਨਾ ਕੋਈ ਗੁੰਦਾਈਆ। ਤੇਰੇ ਕੰਢੇ ਗਿਆ ਪੁਰਖ ਅਕਾਲ ਤੂੰ ਕੋਈ ਨਾ ਡਾਹ ਕੇ ਦਿਤੀ ਮੰਜੀ, ਕੰਢੀ ਉਤੇ ਡੇਰਾ ਲਾਈਆ। ਆਪਣੀ ਵੌਹਦੀ ਰਹੀਉਂ ਕੰਘੀ, ਪੱਟੀ ਮੁਖ ਸੀਸੇ ਨਾਲ ਸੁਹਾਈਆ। ਨੇਤਰ ਨੈਣ ਰਹੀਉਂ ਅੰਧੀ, ਅੱਖ ਨਾ ਕੋਈ ਖੁਲ੍ਹਾਈਆ। ਇਕ ਗੱਲੋਂ ਤੂੰ ਚੰਗੀ, ਤੇਰੇ ਅੰਦਰ ਗੁਰ ਗੋਬਿੰਦ ਚਰਨ ਗਿਆ ਟਿਕਾਈਆ। ਨਹੀਂ ਤੇ ਸਦਾ ਰਹਿੰਦੀਓ ਰੰਡੀ, ਸੁਹਾਗੀ ਕੰਤ ਨਾ ਕੋਈ ਹੰਢਾਈਆ। ਗੋਦਾਵਰੀ ਕਹੇ ਮੈਂ ਪੌਣ ਦਿਤੀ ਠੰਡੀ, ਜਿਸ ਵੇਲੇ ਹਰਿਸੰਗਤ ਮੇਰੇ ਅੰਦਰ ਨਹਾਵਣ ਜਾਈਆ। ਮੈਂ ਉਹਨਾਂ
❋
❋
ਦੇ ਅੰਦਰੋ ਪ੍ਰੇਮ ਦੀ ਲਈ ਸੁਗੰਧੀ, ਉਹ ਮੇਰੇ ਲੂੰ ਲੂੰ ਵਿਚ ਸਮਾਈਆ। ਭਾਵੇ ਚੰਗੀ ਭਾਵੇ ਮੰਦੀ, ਉਹਨਾਂ ਗੁਰਸਿਖਾਂ ਘਰ ਆਈਆ। ਇਕੀਆਂ ਵਿਚੋਂ ਕਿਸ਼ਨ ਸਿੰਘ ਦੇ ਘਰ ਦੀ ਲੱਭੀ ਡੰਡੀ, ਮੈਂ ਭੱਜੀ ਵਾਹੋ ਦਾਹੀਆ। ਰਾਹ ਵਿਚ ਤੀਰਥਾਂ ਉਤੇ ਵੇਖੀ ਗੁੰਡਿਆਂ ਦੀ ਲੱਗੀ ਮੰਡੀ, ਸੰਤ ਸਾਧ ਸਾਧਨਾ ਵਾਲਾ ਨਜ਼ਰ ਕੋਈ ਨਾ ਆਈਆ। ਏਥੇ ਆ ਕੇ ਵੇਖਿਆ ਹਰਿਸੰਗਤ ਸਾਰੀ ਲੱਗੀ ਚੰਗੀ, ਜੋ ਪ੍ਰਭ ਚਰਨ ਧਿਆਨ ਲਗਾਈਆ । ਚਰਨਾਂ ਵਿਚ ਬੈਠੀਆਂ ਜਮਨਾ ਗੰਗੀ, ਸੁਰਸਤੀ ਨਾਲ ਮਿਲਾਈਆ। ਮੈਂ ਇਕ ਨਾਲ ਲਿਆਈ ਰਬਾਬ ਤੰਦੀ, ਸੋਹਣੀ ਤਾਰ ਬਣਾਈਆ। ਜਿਸ ਵਿਚੋਂ ਗੋਬਿੰਦ ਗੀਤ ਨਿਕਲੇ ਪ੍ਰਭ ਤੋੜਣਹਾਰਾ ਖਾਨਾਬੰਦੀ, ਬੰਧਨ ਦਏ ਕਟਾਈਆ। ਵੇਖੋ ਮੇਰੀ ਭੱਜਦਿਆਂ ਭੱਜਦਿਆਂ ਤਣੀ ਟੁਟ ਗਈ ਅੰਗੀ, ਸੂਈ ਧਾਗਾ ਹੱਥ ਕੋਈ ਨਾ ਆਈਆ। ਮੇਰੀ ਅੱਧੀ ਛਾਤੀ ਨੰਗੀ, ਅੱਖਾਂ ਸ਼ਰਮ ਨਾਲ ਸ਼ਰਮਾਈਆ। ਪ੍ਰਭੂ ਧੰਨ ਭਾਗ ਇਹ ਗੁਰਮੁਖਾਂ ਦੀ ਸੰਗਤ ਚੰਗੀ, ਮੇਰੇ ਨਗਨ ਵਲ ਅੱਖ ਨਾ ਕਿਸੇ ਤਕਾਈਆ। ਮੈਂ ਹੋ ਗਈ ਠਾਰ ਠੰਡੀ, ਠੰਡਕ ਇਕ ਵਰਤਾਈਆ। ਜੇ ਸਚ ਪੁਛੇ ਏਥੇ ਇਕ ਬੈਠਾ ਪੋਸਤੀ ਭੰਗੀ, ਸਿੰਘ ਜਸਬੀਰ ਨਾਉਂ ਰਖਾਈਆ। ਜਿਸ ਨੂੰ ਘਰ ਮਿਲੀ ਸੀ ਤੰਗੀ, ਗੋਬਿੰਦ ਨਾਲ ਗੋਦਾਵਰੀ ਗਿਆ ਚਾਈਂ ਚਾਈਂਆ। ਮੈਂ ਉਹਦੇ ਲਈ ਇਕ ਮੰਗ ਮੰਗਣ ਲੱਗੀ, ਆਪਣੀ ਝੋਲੀ ਅੱਗੇ ਡਾਹੀਆ। ਵੀਹ ਸੌ ਇਕੀ ਬਿਕ੍ਰਮੀ ਇਹਦੀ ਸਵਾਣੀ ਹੋਣੀ ਰੰਡੀ, ਕੰਤ ਸੁਹਾਗ ਗਵਾਈਆ। ਜੇ ਸੰਗਤ ਹੋਵੇ ਚੰਗੀ, ਗਲ ਪੱਲੂ ਲਵੇ ਪਾਈਆ। ਤਿੰਨ ਦਿਨ ਪਹਿਲੋਂ ਅੱਠ ਫੱਗਣ ਸੰਗਤ ਹੋਏ ਅਕੱਠੀ, ਫਿਰ ਅਗਲਾ ਲੇਖਾ ਦਿਆਂ ਜਣਾਈਆ। ਓਨਾ ਚਿਰ ਮੈਂ ਨਹੀਂ ਕਰਨੀ ਪੱਕੀ, ਪੱਕਾ ਲੇਖ ਨਾ ਕੋਈ ਲਿਖਾਈਆ। ਮੈਂ ਏਸੇ ਕਰਕੇ ਆਈ ਨੱਸੀ, ਗੁਰਸਿਖ ਗੁਰਸਿਖਾਂ ਨਾਲੋ ਕਰੇ ਨਾ ਕਦੇ ਜੁਦਾਈਆ। ਮੈਂ ਤਿੰਨ ਵਾਰਾਂ ਡਿਗੀ ਵਿਚ ਪਾਣੀ ਕੱਸੀ, ਆਪਣੀ ਧੋਤੀ ਰਹੀ ਵਖਾਈਆ । ਇਕ ਦੋ ਵਾਰ ਤਰ ਗਈ ਵਾਂਗ ਮੱਛੀ, ਮੇਰੇ ਪੈਰ ਥੱਲੇ ਉਤੇ ਨਜ਼ਰੀ ਆਈਆ। ਗੁਰਮੁਖੋ ਮੈਂ ਇਹਦੀ ਕਿਰਪਾ ਨਾਲ ਬਚੀ, ਬੱਚਿਆਂ ਵਾਲਿਓ ਏਸੇ ਲਿਆ ਮੰਗਾਈਆ। ਮੈਂ ਕਰਾਂ ਗੱਲ ਸੱਚੀ, ਅੱਛੀ ਤਰ੍ਹਾ ਸਮਝਾਈਆ। ਪੈਰ ਖਿਚਣ ਲੱਗਾ ਮੈਨੂੰ ਕੰਢੇ ਉਤੇ ਕਰਕੇ ਗਿਆ ਪੱਕੀ, ਹੌਲੀ ਜਿਹੀ ਸਮਝਾਈਆ। ਮੇਰੇ ਭਗਤਾਂ ਦਾ ਸੰਗ ਰੱਖੀਂ, ਗੁਰਮੁਖਾਂ ਨਾਲ ਕਰੀਂ ਕੁੜਮਾਈਆ। ਫਿਰ ਪੁਰਖ ਅਕਾਲ ਤੈਨੂੰ ਦਿਸੇ ਅੱਖੀਂ, ਦਰ ਜਾ ਕੇ ਦਰਸ਼ਨ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਕੜਾਹੀ ਕਹੇ ਮੇਰਾ ਲੇਖ ਧੁਰ ਦਾ, ਰਵਦਾਸ ਰਿਹਾ ਜਣਾਈਆ। ਜਿਸ ਦੇ ਪਿਛੇ ਪਾੜ ਕੇ ਕੁੜਤਾ, ਕੂੜੀ ਕਿਰਿਆ ਗਲੋਂ ਲਾਹੀਆ। ਗੁਰਮੁਖ ਹੋਣ ਨਾ ਦੇਵੇ ਮੁਰਦਾ, ਮੁਰਸ਼ਦ ਬੇਪਰਵਾਹੀਆ। ਮੈਨੂੰ ਇਕੋ ਫੁਰਨਾ ਫੁਰਦਾ, ਦੋਹਾ ਕੁੰਡਿਆਂ ਵਾਲੀ ਰਹੀ ਸਮਝਾਈਆ। ਜਿਹੜਾ ਇਹਦੇ ਚਰਨਾਂ ਜੁੜਦਾ, ਜੋੜੀ ਦੋ ਜਹਾਨਾਂ ਵਖਾਈਆ। ਗੁਰਮੁਖੋ ਅੱਗੇ ਗਿਆ ਫੇਰ ਕੋਈ ਨਹੀਂ ਮੁੜਦਾ, ਘਰ ਸਾਚੇ ਲਏ ਬਹਾਈਆ। ਓਧਰੋ ਤੇਜਾ ਸਿੰਘ ਆ ਗਿਆ ਫਿਰਦਾ ਤੁਰਦਾ, ਹੌਲੀ ਜਿਹੀ ਸੁਣਾਈਆ। ਉਹ ਮੁੰਡਿਓ ਭਾ ਕੀ ਆ ਗੁੜ ਦਾ, ਸਾਰੇ ਦਿਓ ਸੁਣਾਈਆ। ਇਹ ਲੇਖਾ ਮੇਰਾ ਧੁਰ ਦਾ, ਜਿਸ ਕਾਰਨ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਮਾਣ ਵਡਿਆਈਆ। ਰਵਦਾਸ ਕਹੇ ਗੁੜ ਕਿਹੜੇ ਕੰਮ, ਸਚ ਦੇ ਸਮਝਾਈਆ। ਘੁਮਿਆਰ ਕਹੇ ਤਮਾਕੂ ਕਿਹੜੇ ਕੰਮ, ਬਿਨਾਂ ਗੁੜ ਰਸ ਨਾ ਕੋਈ ਭਰਾਈਆ। ਮੇਰਾ ਹਲਕ ਨਾ ਸੁੱਕੇ ਦਮ,
❋
❋
ਸੌਖਾ ਸਾਹ ਰਖਾਈਆ। ਹਰਖ਼ ਸੋਗ ਨਾ ਗ਼ਮ, ਖ਼ੁਸ਼ੀਆਂ ਰੰਗ ਰੰਗਾਈਆ। ਰਵਦਾਸ ਪ੍ਰੇਮ ਨਾਲ ਕਿਹਾ ਤੇਰਾ ਚੰਗਾ ਲੱਗੇ ਚੰਮ, ਸੋਹਣਾ ਰੂਪ ਵਟਾਈਆ। ਘੁਮਿਆਰ ਕਹੇ ਮੇਰਾ ਬੇੜਾ ਦਿਤਾ ਬੰਨ, ਤਮਾਕੂ ਲੈਣ ਦੀ ਲੋੜ ਰਹੀ ਨਾ ਰਾਈਆ। ਮੇਰੇ ਵੰਡੇ ਦਾ ਗੁੜ ਸੰਗਤ ਵਿਚ ਦੇਣਾ ਵੰਡ, ਇਕੋ ਵਾਰ ਦੇਣਾ ਵਰਤਾਈਆ। ਨਾਲ ਬ੍ਰਾਹਮਣ ਨੂੰ ਪੈ ਜਾਏ ਠੰਡ, ਗੱਠੜੀ ਪਰਾਂ ਦਏ ਸੁਟਾਈਆ। ਅੰਮ੍ਰਿਤ ਧਾਰ ਬਣੇ ਜਲ, ਚਰਨਾਂ ਨਾਲ ਛੁਹਾਈਆ। ਗੰਗਾ ਜਮਨਾ ਸੁਰਸਤੀ ਗੋਦਾਵਰੀ ਅੱਖਾਂ ਚੁੱਕ ਕੇ ਵੇਖਣ ਪਲ ਪਲ, ਪ੍ਰਭ ਇਹ ਕੀ ਖੇਲ ਰਚਾਈਆ। ਖੌਚਾ ਕਹੇ ਪ੍ਰਭ ਡਾਂਗਾ ਵਾਲੇ ਘਲ, ਸੋਹਣਾ ਸੰਗ ਬਣਾਈਆ। ਇਸ ਬ੍ਰਾਹਮਣ ਨੂੰ ਲਈਏ ਭੰਨ, ਹੰਕਾਰ ਵਿਕਾਰ ਗਵਾਈਆ। ਰਵਦਾਸ ਹੌਲੀ ਜਿਹੀ ਸਾਰਿਆਂ ਨੂੰ ਕਿਹਾ ਵਿਚ ਕੰਨ, ਪ੍ਰਭ ਅੱਗੇ ਦਿਓ ਸੀਸ ਨਿਵਾਈਆ। ਤੁਸੀ ਕਿਉਂ ਡਾਗਾਂ ਸੋਟੇ ਰਹੇ ਭੰਨ, ਪ੍ਰਭ ਕਿਰਪਾ ਨਾਲ ਦਏ ਸਮਝਾਈਆ। ਸਾਰੇ ਅਕੱਠੇ ਗਏ ਮੰਨ, ਦੋਏ ਜੋੜ ਪ੍ਰਭ ਚਰਨ ਸੀਸ ਨਿਵਾਈਆ। ਰਵਦਾਸ ਪੁੱਛੇ ਬ੍ਰਾਹਮਣਾ ਕੀ ਨਿਕਲਿਆ ਜਨ, ਕੇ ਬਾਕੀ ਕੁਛ ਰਖਾਈਆ। ਬ੍ਰਾਹਮਣ ਕਹੇ ਮੇਰੇ ਹੁਣ ਕੁਛ ਨਹੀਂ ਵਿਚ ਤਨ, ਸਾਫ ਭਾਂਡਾ ਦਿਤਾ ਕਰਾਈਆ। ਕੜਾਹੀ ਕਹੇ ਇਹ ਮੇਰੇ ਵਰਗਾ ਅੰਦਰੋਂ ਹੋ ਗਿਆ ਚੰਨ, ਸੋਹਣਾ ਰੂਪ ਵਟਾਈਆ। ਖੋਂਚਾ ਕਹੇ ਮੈਂ ਰਗੜ ਰਗੜ ਕੇ ਸਾਫ ਕੀਤੀ ਖਲ, ਸੋਹਣੀ ਸੇਵ ਕਮਾਈਆ। ਗੰਗਾ ਜਮਨਾ ਸੁਰਸਤੀ ਗੋਦਾਵਰੀ ਕਹਿਣ ਅਸੀਂ ਵੇਖੀਏ ਅੰਮ੍ਰਿਤ ਚਰਨਾ ਵਿਚ ਜਲ, ਧੁਰ ਦਾ ਨੂਰ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਗੰਗਾ ਕਹੇ ਮੈਂ ਲਿਆਈ ਗੰਗਾ ਸਾਗਰ, ਲੁਟੀਆ ਨਜ਼ਰੀ ਆਈਆ। ਔਦੀ ਮਿਲਿਆ ਦਰ ਆਦਰ, ਮਿਹਰਵਾਨ ਮਿਹਰ ਨਜ਼ਰ ਟਿਕਾਈਆ । ਓਧਰੋਂ ਜਮਨਾ ਦੀ ਬੋਲੀ ਗਾਗਰ, ਉਚੀ ਉਚੀ ਸੁਣਾਈਆ। ਮੇਰਾ ਨਿਰਮਲ ਕਰਮ ਹੋਇਆ ਉਜਾਗਰ, ਸੋਹਣਾ ਰੂਪ ਵਟਾਈਆ। ਸੁਰਸਤੀ ਕਹੇ ਮੇਰੀ ਸੁਰਤੀ ਬਣੀ ਚਿਟੀ ਚਾਦਰ, ਕਿਸੇ ਸੂਤ ਤਾਣਾ ਪੇਟਾ ਨਾ ਕਰ ਉਣਾਈਆ । ਗੋਦਾਵਰੀ ਕਹੇ ਪ੍ਰਭ ਵੇਖਿਆ ਕਰਦਾ ਆਦਲ, ਅਦਾਲਤ ਇਕੋ ਇਕ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਮਾਣ ਵਡਿਆਈਆ। ਰਵਦਾਸ ਕਹੇ ਪੰਜੇ ਫੜੋ ਸੋਟੇ, ਸੱਜੇ ਹੱਥ ਰਖਾਈਆ। ਇਕ ਦੇ ਦੋ ਦੋ ਕਰੋ ਟੋਟੇ, ਦੋਹਾਂ ਮਿਲੇ ਵਡਿਆਈਆ । ਬ੍ਰਾਹਮਣ ਨਾਲ ਕਾਹਦੇ ਰੋਸੇ, ਪ੍ਰਭ ਰੁਸਿਆਂ ਲਿਆ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਲਹਿਣੇ ਪਾਈਆ। ਇਕ ਦੇ ਟੋਟੇ ਕੀਤੇ ਦੋ, ਪੰਜਾਂ ਦਸ ਬਣਾਈਆ। ਦੱਸਾਂ ਵਿਚ ਪ੍ਰਭ ਆਪੇ ਹੋ, ਸੋਹਣਾ ਰੰਗ ਵਖਾਈਆ। ਗੰਗਾ ਜਮਨਾ ਸੁਰਸਤੀ ਗੋਦਾਵਰੀ ਬ੍ਰਾਹਮਣ ਪੰਜੇ ਇਹਦੀ ਕੱਠੇ ਹੋ ਕੇ ਸੁਣੀ ਸੱਚੀ ਸੋ, ਸਚ ਧਿਆਨ ਲਗਾਈਆ। ਗੰਗਾ ਕਹੇ ਬੇਸ਼ਕ ਸਾਡੇ ਨਾਲ ਕਰਦਾ ਰਿਹਾ ਧਰੋ, ਪਰ ਤੇਰੇ ਚਰਨਾਂ ਬੈਠਾ ਚੰਗਾ ਨਜ਼ਰੀ ਆਈਆ। ਜਮਨਾ ਕਹੇ ਮੇਰਾ ਸਭ ਕੁਛ ਲਿਆ ਖੋਹ, ਠੱਗੀ ਚੋਰੀ ਨਾਲ ਰਲਾਈਆ। ਪ੍ਰਭ ਇਹਦਾ ਭਗਤ ਨਾਲ ਮੋਹ, ਇਸ ਕਰਕੇ ਕੁਛ ਕਹਿ ਨਾ ਸਕਾਂ ਰਾਈਆ। ਸੁਰਸਤੀ ਕਹੇ ਮੇਰੇ ਅੰਦਰ ਵੜ ਕੇ ਮੈਨੂੰ ਆਇਆ ਟੋਹ, ਮੇਰੀਆਂ ਡੰਡੀਆਂ ਲਿਆਇਆ ਚੁਰਾਈਆ। ਜੀ ਕਰਦਾ ਇਹਦੀ ਬੋਦੀ ਦੇਵਾਂ ਖੋਹ, ਪਰ ਤੇਰੇ ਦੁਆਰੇ ਬੈਠਾ ਤੇਰਾ ਨੂਰ ਨਜ਼ਰੀ ਆਈਆ। ਗੋਦਾਵਰੀ ਕਹੇ ਜਿਸ ਵੇਲੇ ਸੱਤ ਸੌ ਪੌੜੀ ਚੜ੍ਹ ਕੇ ਮੇਰੇ ਨਾਲ ਕੀਤਾ ਧਰੋਹ, ਮੇਰਾ ਲਹਿੰਗਾ ਲਿਆ ਉਠਾਈਆ। ਜੀ ਕਰਦਾ ਭੱਠੀ ਵਾਲਾ ਮਾਰਾਂ ਇਹਦੇ
❋
❋
ਸਿਰ ਵਿਚ ਚੋ, ਪਿਛਲਾ ਲੇਖਾ ਦਿਆਂ ਮੁਕਾਈਆ। ਪ੍ਰਭੂ ਤੇਰੇ ਚਰਨਾਂ ਵਲ ਤੱਕ ਕੇ ਮੈਂ ਪਈ ਰੋ, ਐਂ ਜਾਪੇ ਜਿਵੇਂ ਤੇਰੇ ਚਰਨਾਂ ਸੇਵ ਕਮਾਈਆ। ਚਾਰੇ ਕਹਿਣ ਨੀਂ ਹੁਣ ਇਹਦੇ ਨਾਲ ਜਾਏ ਛੋਹ, ਖਵਰੇ ਸਾਨੂੰ ਏਹਦੇ ਨਾਲ ਮਿਲਾਈਆ। ਜੋ ਦੋ ਜਹਾਨਾਂ ਦਾ ਵਾਲੀ ਬਣਿਆ ਛੱਬੀ ਪੋਹ, ਰੂਪ ਰੰਗ ਰੇਖ ਨਾ ਕੋਇ ਵਖਾਈਆ। ਜਨ ਭਗਤਾਂ ਦੇਵਣ ਆਇਆ ਢੋਆ ਢੋ, ਧੁਰ ਦੀ ਵਸਤ ਵਰਤਾਈਆ। ਗੰਗਾ ਕਹੇ ਇਨ੍ਹਾਂ ਪੰਜਾਂ ਕੋਲੋਂ ਸੋਟੇ ਲਈਏ ਖੋਹ, ਪ੍ਰਭ ਚਰਨ ਭੇਟ ਚੜ੍ਹਾਈਆ। ਸਾਰੇ ਇਕੋ ਜਿਹੇ ਜਾਈਏ ਹੋ, ਹੋਕਾ ਦੇ ਕੇ ਇਕੋ ਅਵਾਜ਼ ਲਗਾਈਆ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਹਦੇ ਜਾਮੇ ਕੱਟ ਦੇ ਪੂਰੇ ਨੌ, ਨੌਕਾ ਨਈਆ ਆਪਣੇ ਨਾਮ ਚੜ੍ਹਾਈਆ। ਹੁਣ ਬ੍ਰਾਹਮਣ ਨੂੰ ਘਰ ਦਾ ਨਹੀਂ ਗੌ, ਬ੍ਰਾਹਮਣੀ ਯਾਦ ਕਦੇ ਨਾ ਆਈਆ। ਕੱਖਾਂ ਉਤੇ ਜਾਂਦਾ ਸੌਂ, ਮੰਗੇ ਨਾ ਲੇਫ ਤੁਲਾਈਆ। ਸਾਡੇ ਵਿਚ ਬਹਿ ਕੇ ਜਾਂਦਾ ਗਾਓ, ਸੋਹਣਾ ਰਾਗ ਸੁਣਾਈਆ। ਲੇਖਾ ਛੱਡਿਆ ਮੈਂ ਹਉਂ, ਹੰਕਾਰ ਵਿਚੋਂ ਤਜਾਈਆ। ਹੰਸ ਬਣਿਆ ਕਾਉਂ, ਕਾਗ ਹੰਸ ਰੂਪ ਵਟਾਈਆ । ਰਵਦਾਸ ਕਹੇ ਪ੍ਰਭ ਇਹਦੇ ਸਿਰ ਤੇ ਰੱਖ ਠੰਡੀ ਛਾਉਂ, ਹਰਿਸੰਗਤ ਨਾਲ ਮਿਲਾਈਆ। ਤੂੰ ਹੀ ਮਾਤਾ ਤੂੰ ਹੀ ਪਿਤਾ ਮਾਉਂ, ਮਾਪਿਆ ਵਿਚੋਂ ਮਾਪਾ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਪਿਛਲੀ ਭੁੱਲ ਸਰਬ ਬਖ਼ਸ਼ਾਈਆ । ਰਵਦਾਸ ਕਹੇ ਮੈਂ ਫੇਰਾਂ ਲੀਕ, ਕਲਮ ਸ਼ਾਹੀ ਨਾਲ ਲਗਾਈਆ। ਕੀ ਪ੍ਰਭੂ ਇਹ ਉਹੋ ਤਰੀਕ, ਜਿਹੜੀ ਪਿਛੇ ਗਿਆ ਸਮਝਾਈਆ। ਗੰਗਾ ਮਾਤਾ ਕਹੇ ਠੀਕ, ਮੈਂ ਏਸੇ ਕਰਕੇ ਵੇਖਣ ਆਈਆ। ਜਮਨਾ ਕਹੇ ਧੰਨ ਭਾਗ ਜੇ ਬ੍ਰਾਹਮਣ ਹੋਇਆ ਸੁਰਜੀਤ, ਸੋਈ ਸੁਰਤ ਜਗਾਈਆ। ਸੁਰਸਤੀ ਕਹੇ ਇਹ ਬਣਿਆ ਰਹੇ ਅਤੀਤ, ਤ੍ਰੈਗੁਣ ਡੇਰਾ ਢਾਹੀਆ। ਗੋਦਾਵਰੀ ਕਹੇ ਬਣੀ ਰਹੇ ਪ੍ਰੀਤ, ਪ੍ਰਭ ਚਰਨ ਮਿਲੇ ਸਰਨਾਈਆ। ਪੰਜ ਕਹਿਣ ਹੁਣ ਨਹੀਂ ਤੇਰੇ ਸ਼ਰੀਕ, ਸੋਟੇ ਪ੍ਰਭ ਦੇ ਹੱਥ ਫੜਾਈਆ। ਰਵਦਾਸ ਕਹੇ ਓਹ ਸਾਰੇ ਕੱਠੇ ਹੋ ਕੇ ਮੰਗ ਲਓ ਭੀਖ, ਆਪਣੀ ਝੋਲੀ ਅੱਗੇ ਡਾਹੀਆ। ਜੇ ਨੀਚੋਂ ਕਰ ਜਾਏ ਊਚ, ਆਪਣੇ ਰੰਗ ਰੰਗਾਈਆ। ਸਾਰੇ ਬਣ ਜਾਓ ਏਸੇ ਦੇ ਪੂਤ, ਪਿਤਾ ਇਕੋ ਬੇਪਰਵਾਹੀਆ। ਕਬੀਰ ਕਹੇ ਹੁਣ ਕੱਢਣਾ ਨਹੀਂ ਪੈਂਦਾ ਤਾਗਾ ਤਾਣਾ ਪੇਟਾ ਸੂਤ, ਕੁਛ ਨਾਲ ਕਰਨੀ ਨਾ ਪਏ ਸਫਾਈਆ। ਖੱਡੀਆਂ ਵਿਚ ਰਲਾਉਣਾ ਨਾ ਪਏ ਪੰਜ ਤਤ ਕਲਬੂਤ, ਨਲੀਆਂ ਵੱਟ ਚਰਖੇ ਉਤੇ ਨਾ ਕੋਈ ਚੜ੍ਹਾਈਆ। ਉਏ ਜਨ ਭਗਤੋ ਤੁਹਾਡਾ ਕਿਡਾ ਸੋਹਣਾ ਕੰਮ ਆਇਆ ਸੂਤ, ਵੇਲਾ ਵਕਤ ਲਉ ਸੁਹਾਈਆ। ਚੁਲ੍ਹਾ ਸਮਝੋ ਨਾ ਪੰਜ ਤਤ ਭੂਤ, ਬੇਅੰਤ ਬੇਪਰਵਾਹ ਨਰ ਨਿਰੰਕਾਰ ਨਜ਼ਰੀ ਆਈਆ। ਜਿਸ ਦਾ ਲੇਖਾ ਚਾਰ ਕੂਟ, ਦਹਿ ਦਿਸ਼ਾ ਵੇਖ ਵਖਾਈਆ। ਇਸ ਦੀ ਝੋਲੀ ਪਾਓ ਜੂਠ ਝੂਠ, ਸਾਫ ਆਪਣਾ ਆਪ ਕਰਾਈਆ। ਧੁਰ ਦਾ ਮਾਹੀ ਸੱਚਾ ਮਹਿਬੂਬ, ਮੁਹੱਬਤ ਕਰਨ ਲੋਕਮਾਤ ਆਈਆ। ਹਜ਼ਰ ਵਲੋ ਹਜ਼ੂਰ ਮੌਜੂਦ, ਹਜ਼ਰਤ ਦਰਸ ਦਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰਹਿਮਤ ਰਿਹਾ ਕਮਾਈਆ। ਕੜਾਹੀ ਕੜਛਾ ਉਠੇ ਬੋਲ, ਇਕੱਠ ਰਹੇ ਸੁਣਾਈਆ। ਪ੍ਰਭ ਮਿੱਠਾ ਰਸ ਸਾਡੇ ਵਿਚ ਦਿਤਾ ਘੋਲ, ਅੰਮ੍ਰਿਤ ਅਮਰ ਰੂਪ ਵਖਾਈਆ। ਇਸ ਵਿਚ ਰਸਤ ਚੀਨੀ ਕਿਉਂ ਨਹੀਂ ਪੌਂਦੇ ਤੋਲ, ਤਕੜੀਆਂ ਵਟਿਆਂ ਲੇਖਾ ਦਏ ਚੁਕਾਈਆ। ਫੇਰ ਪੰਡਤ ਤੇਰੇ ਕੜਾਹ ਪਰਸ਼ਾਦ ਦੀ ਸਭ ਨੂੰ ਖਵਾਵੇ ਪੌਲ੍ਹ, ਵਿਚ ਆਪਣਾ ਹਿੱਸਾ ਰਖਾਈਆ। ਬੰਦ ਦਰਵਾਜੇ ਦੇਵੇ ਖੋਲ੍ਹ, ਖੁਲ੍ਹਾ ਰਾਹ ਸਮਝਾਈਆ। ਜੋਤੀ
❋
❋
ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ। ਏਧਰੋਂ ਕੜਾਹੀ ਨੀਰ ਕਰੇ ਪੁਕਾਰ, ਇਕੋ ਵਾਰ ਸੁਣਾਈਆ। ਪ੍ਰਭੂ ਤੇਰੇ ਚਰਨ ਬਲਹਾਰ, ਜਿਸ ਦਿਤੀ ਮਾਣ ਵਡਿਆਈਆ। ਮੈਂ ਮੰਗਾਂ ਮੰਗ ਬਣ ਭਿਖਾਰ, ਤੇਰੇ ਅੱਗੇ ਝੋਲੀ ਡਾਹੀਆ। ਜੇ ਆਪਣਿਆਂ ਭਗਤਾਂ ਕਰਾਏ ਮੈਨੂੰ ਦੀਦਾਰ, ਮੈਂ ਖ਼ੁਸ਼ੀਆਂ ਵਿਚ ਸੱਚਾ ਗੀਤ ਗਾਈਆ। ਅਬਿਨਾਸ਼ੀ ਕਰਤਾ ਦੀਨ ਦਿਆਲ, ਮਿਹਰ ਨਜ਼ਰ ਉਠਾਈਆ। ਆਪਣੇ ਹੱਥ ਦੇ ਉਤੇ ਲਏ ਬਹਾਲ, ਹਰਿਸੰਗਤ ਤੇਰਾ ਦਰਸ਼ਨ ਦਏ ਵਖਾਈਆ। ਜਿਸ ਵਿਚ ਬੈਠੇ ਸ਼ਾਹ ਕੰਗਾਲ, ਸ਼ਹਿਨਸ਼ਾਹ ਆਪਣਾ ਰੂਪ ਰਖਾਈਆ। ਥੋੜਾ ਥੋੜਾ ਛਿਟਾ ਦੇਵੇ ਮਾਰ, ਤਨ ਮਾਟੀ ਸਾਫ ਕਰਾਈਆ। ਓਧਰੋਂ ਆਇਆ ਗੁਜਰੀ ਲਾਲ, ਗੋਬਿੰਦ ਸੱਚਾ ਮਾਹੀਆ। ਕੱਢ ਕੇ ਗੜ੍ਹੀ ਵਾਲਾ ਰੁਮਾਲ, ਮੁਖ ਸਿੱਖਾਂ ਸਾਫ ਕਰਾਈਆ। ਨੇਤਰ ਖੋਲ੍ਹੋ ਵੇਖੋ ਦੀਨ ਦਿਆਲ, ਪਾਰਬ੍ਰਹਮ ਪਤਿਪਰਮੇਸ਼ਵਰ ਬੈਠਾ ਆਸਣ ਲਾਈਆ। ਕਿਸੇ ਹੱਥ ਨਹੀਂ ਆਉਂਦਾ ਮੰਦਰ ਮਸਜਦ ਗੁਰਦਵਾਰ ਧਰਮਸਾਲ, ਤਟ ਤੀਰਥ ਰਹੇ ਕੁਰਲਾਈਆ। ਛੇਤੀ ਛੇਤੀ ਕੜਾਹੀ ਕਹੇ ਮੇਰੀ ਅਗਨ ਦਿਓ ਬਾਲ, ਮੈਂ ਉਤੇ ਆਵਾਂ ਚਾਈਂ ਚਾਈਂਆ। ਹੋਰ ਪਾਣੀ ਦੇਣਾ ਨਾਲ ਡਾਲ, ਤਿੰਨ ਲਾਗਰੀ ਇਕੋ ਜਿਹੀ ਸੇਵ ਕਮਾਈਆ । ਅਗਲਾ ਫੇਰ ਦੱਸਾਂ ਹਵਾਲ, ਬਾਕੀ ਕੀ ਕੁਛ ਦੇਣਾ ਵਰਤਾਈਆ। ਕਿਤੇ ਭੁੱਲ ਕੇ ਨਾ ਕਹੋਂ ਸਾਨੂੰ ਕਰਨ ਆਇਆ ਕੰਗਾਲ, ਖਾ ਪੀ ਆਪਣਾ ਝੱਟ ਲੰਘਾਈਆ। ਨਹੀਂ, ਇਹ ਧੁਰ ਦਾ ਬਣ ਦਲਾਲ, ਬੇੜਾ ਪਾਰ ਕਰਾਈਆ। ਏਥੇ ਓਥੇ ਏਸ ਦੇ ਅੱਗੇ ਕਿਸੇ ਦੀ ਕੀ ਮਜਾਲ, ਗੁਰਮੁਖਾਂ ਵਲ ਅੱਖ ਤੱਕ ਕੇ ਲਏ ਉਠਾਈਆ। ਏਥੋਂ ਚੁਕ ਕੇ ਸਚਖੰਡ ਦਏ ਬਹਾਲ, ਦਰਗਾਹ ਸਾਚੀ ਧਾਮ ਸੁਹਾਈਆ। ਗੁਰਸਿਖੋ ਥੋੜਾ ਚਿਰ ਖਾ ਪੀ ਕਰ ਲੋ ਕੁਛ ਆਰਾਮ, ਤੁਹਾਡੇ ਜੋਗੀ ਹੋਰ ਵਸਤੂ ਲੈ ਕੇ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਬਣ ਸੇਵਕ ਸੇਵ ਕਮਾਈਆ। ਕੜਾਹੀ ਕਹੇ ਕਿਰਪਾ ਕਰੀ ਪੁਰਖ ਸਮਰਥ, ਮਿਹਰਵਾਨ ਹੋ ਕੇ ਦਇਆ ਕਮਾਈਆ। ਚਰਨ ਕਵਲ ਦਿਤੇ ਰੱਖ, ਮੇਰੀ ਸੁਣ ਕੇ ਹਾਲ ਦੁਹਾਈਆ। ਸਭ ਨੇ ਵੇਖਿਆ ਆਪਣੀ ਅੱਖ, ਪੱਲਾ ਉਹਲਾ ਨਾ ਕੋਈ ਜਣਾਈਆ। ਬ੍ਰਾਹਮਣ ਦੋਵੇਂ ਲਾਏ ਹੱਥ, ਪਾਣੀ ਪੰਜਾਂ ਕੋਲੋਂ ਪੁਆਈਆ। ਨੌ ਜਨਮ ਦੇ ਗ੍ਰਹ ਇਕੋ ਵਾਰ ਕਰ ਅਕੱਠ, ਪ੍ਰਭ ਚਰਨ ਡਿਗੇ ਮਾਰਨ ਧਾਈਆ। ਹੁਣ ਅਸੀਂ ਪਿਛੇ ਆਏ ਹਟ, ਆਪਣਾ ਪੰਧ ਮੁਕਾਈਆ। ਬ੍ਰਾਹਮਣ ਦੀ ਗਠੜੀ ਵੀ ਖਾਲੀ ਰਹਿ ਗਈ ਗੱਠ, ਆਪਣਾ ਪੱਲੂ ਆਏ ਛੁਡਾਈਆ। ਤੇਰੇ ਚਰਨਾਂ ਜਾਏ ਵਸ, ਨਾਤਾ ਅਵਰ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਲੱਜਿਆ ਦਏ ਰਖਾਈਆ । ਗ੍ਰਹ ਕਹਿਣ ਅਸੀਂ ਪਏ ਗਿਰ, ਸਿਰ ਸਕੇ ਨਾ ਕੋਈ ਉਠਾਈਆ। ਨੌ ਜਨਮ ਵਥੇਰਾ ਲਿਆ ਫਿਰ, ਬ੍ਰਾਹਮਣ ਨਾਲ ਯਰਾਨਾ ਲਾਈਆ। ਅੰਤਮ ਢੈ ਢੇਰੀ ਹੋਏ ਢੇਰ, ਆਪਣਾ ਮਾਣ ਮਿਟਾਈਆ। ਸਾਡੇ ਲੇਖੇ ਆਂਦਾ ਢੇਰ, ਭੁਲੇਖੇ ਦਿਤੇ ਚੁਕਾਈਆ। ਕਿਥੋਂ ਚੇਤੇ ਰੱਖੇ ਸਿੰਘ ਸ਼ੇਰ, ਪਹਿਲੇ ਲਹਿਣੇ ਯਾਦ ਕਰਾਈਆ। ਲੱਖ ਸ਼ੁਕਰ ਜੇ ਹੁਣ ਦੇਵੇ ਨਬੇੜ, ਅੱਗੇ ਕੋਈ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਪੂਰਾ ਦਏ ਕਰਾਈਆ। ਗ੍ਰਹ ਕਹਿਣ ਅਸੀਂ ਵੜ ਗਏ ਵਿਚ ਕੜਾਹੀ, ਪ੍ਰਭ ਚਰਨਾਂ ਸੀਸ ਨਿਵਾਈਆ। ਨਾਲੇ ਰੋਈਏ ਸਾਡੀ ਹੁੰਦੀ ਜਾਏ ਤਬਾਹੀ, ਸੰਗੀ ਸੰਗ ਨਾ ਕੋਈ ਨਿਭਾਈਆ। ਵੇਂਹਦਿਆਂ ਵੇਂਹਦਿਆਂ ਬ੍ਰਾਹਮਣ ਦੀ ਸਾਰੇ ਦੇ ਗਏ ਗਵਾਹੀ,
❋
❋
ਸ਼ਹਾਦਤ ਰਵਦਾਸ ਨਾਲ ਰਲਾਈਆ। ਸਾਡੀਆਂ ਉਸ ਵੇਲੇ ਨਿਕਲਣ ਹਾਈਂ, ਸਾਨੂੰ ਖੀਰ ਕੜਾਹ ਕਵਣ ਖਵਾਈਆ। ਏਥੋਂ ਚਲੀਏ ਨੱਠ ਕੇ ਬਣ ਕੇ ਪਾਂਧੀ ਰਾਹੀ, ਆਪਣਾ ਪੱਲੂ ਛੁਡਾਈਆ। ਓਧਰੋਂ ਕੜਾਹੀ ਘੁਟ ਕੇ ਫੜਿਆ ਬਾਹੀਂ, ਬ੍ਰਾਹਮਣ ਬਦੋ ਬਦੀ ਵਿਚ ਟਿਕਾਈਆ। ਮੈਂ ਤੁਹਾਨੂੰ ਨਾਲ ਲੈ ਕੇ ਬੈਠੀ ਚੜਨਾ ਚਾਈਂ ਚਾਈਂ, ਸੋਹਣੀ ਅੱਗ ਤਪਾਈਆ। ਤੁਸੀਂ ਮਨਾਉਂਦੇ ਰਹੇ ਗਾਈਂ, ਧਾਨਾਂ ਨਾਲ ਘਰ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖ ਵੇਖ ਵਖਾਈਆ। ਕੜਾਹੀ ਕਹੇ ਮੈਂ ਕੀਤੇ ਕਾਬੂ, ਆਪਣਾ ਘੇਰਾ ਪਾਈਆ। ਲਾਂਗਰੀ ਛੇਤੀ ਲਾਓ ਅੱਗ ਨੂੰ ਲਾਂਬੂ, ਅਗਨੀ ਰੂਪ ਵਟਾਈਆ। ਵੇਖਾਂ ਕਵਣ ਛੁਡਾਵੇ ਇਹਨਾਂ ਦਾ ਬਾਪੂ, ਬ੍ਰਾਹਮਣ ਬੈਠਾ ਮੁਖ ਭਵਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਪੂਰਾ ਰਿਹਾ ਕਰਾਈਆ। ਕੜਾਹੀ ਮਾਰ ਕੇ ਛਾਲ ਚੜ੍ਹ ਗਈ ਉਤੇ ਭੱਠੀ, ਆਪਣਾ ਆਸਣ ਲਾਈਆ। ਥੱਲੇ ਅੱਗ ਲੱਗੀ ਮੱਠੀ ਮੱਠੀ, ਆਪਣੀ ਲਾਟ ਵਖਾਈਆ। ਗ੍ਰਹ ਕਹਿਣ ਅਸੀਂ ਕਿਹੜੀ ਖੱਟੀ ਖੱਟੀ, ਬ੍ਰਾਹਮਣ ਕਿਥੇ ਗਿਆ ਫਸਾਈਆ। ਅਸੀਂ ਇਹਦੇ ਪਿਛੇ ਭਰਦੇ ਰਹੇ ਚੱਟੀ, ਘਰ ਘਰ ਫੇਰਾ ਪਾਈਆ। ਇਹਦੇ ਕਿੱਲੇ ਬੰਨਦੇ ਰਹੇ ਢੱਗੀ ਵੱਛੀ, ਦਾਣੇ ਧੜਤਾਂ ਨਾਲ ਤੁਲਾਈਆ। ਓਧਰੋਂ ਇਕ ਚਲ ਕੇ ਆਇਆ ਵੱਛਾ ਖੱਸੀ, ਉਚੀ ਕੂਕ ਸੁਣਾਈਆ। ਮੈਂ ਵੀ ਵੇਖਿਆ ਅੱਖੀਂ, ਮੇਰੀ ਮਾਂ ਏਸੇ ਬ੍ਰਾਹਮਣ ਜਜਮਾਨਾਂ ਕੋਲੋ ਲੈ ਕੇ ਮੇਰਾ ਨਾਤਾ ਦਿਤਾ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖੇ ਖੇਲ ਬੇਪਰਵਾਹੀਆ। ਕੜਾਹੀ ਕਹੇ ਮੇਰੇ ਅੰਦਰ ਗ੍ਰਹ, ਬ੍ਰਾਹਮਣ ਮੇਰੇ ਅੰਦਰ ਗਿਆ ਟਿਕਾਈਆ। ਤੁਸੀਂ ਭਰਾਵੋ ਏਥੇ ਬਹੋ, ਮੈਂ ਫਿਰ ਆਵਾਂ ਚਾਈਂ ਚਾਈਂਆ। ਘਰੋ ਆਵਾਂ ਭੌਂ, ਆਪਣਾ ਫੇਰਾ ਪਾਈਆ। ਹੌਲੀ ਜਿਹੀ ਦੱਸ ਕੇ ਗਿਆ ਹੁਣ ਨਹੀਂ ਮੈਨੂੰ ਤੁਹਾਡਾ ਕੋਈ ਗੌਂ, ਮੇਰਾ ਮਿਲਿਆ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬੇਅੰਤ ਖੇਲ ਖਿਲਾਈਆ। ਗ੍ਰਹ ਕਹਿਣ ਅਸੀਂ ਜਾਈਏ ਸੜ, ਲੇਖਾ ਲੋਕਮਾਤ ਰਹਿਣ ਨਾ ਪਾਈਆ। ਸੜਨ ਤੋਂ ਪਹਿਲੋਂ ਜੇ ਜਾਈਏ ਮਰ, ਆਪਣਾ ਆਪ ਮਿਟਾਈਆ। ਮਰਨ ਤੋਂ ਪਹਿਲੋਂ ਜੇ ਗੁਰਮੁਖਾਂ ਦਰਸ਼ਨ ਲਈਏ ਕਰ, ਆਪਣਾ ਰੋਗ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦੀ ਆਸਾ ਪੂਰ ਕਰਾਈਆ। ਗ੍ਰਹ ਕਹਿਣ ਕੜਾਹੀ ਸੁਣ ਫਰਿਆਦ, ਤੇਰੇ ਅੱਗੇ ਅਵਾਜ਼ ਲਗਾਈਆ। ਸਾਨੂੰ ਥੋਹੜੀ ਜਿਹੀ ਦੇ ਦਾਦ, ਆਪਣੀ ਮਿਹਰ ਨਜ਼ਰ ਉਠਾਈਆ। ਇਕ ਵਾਰ ਦੱਸ ਕੇ ਖੋਲ੍ਹ ਰਾਜ਼, ਕਵਣ ਤੇਰੇ ਵਿਚ ਚਰਨ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦ ਖੁਲ੍ਹਾਈਆ। ਕੜਾਹੀ ਕਿਹਾ ਸੁਣੋ ਭੁੱਖੇ ਨੰਗੇ, ਸਚ ਦਿਆਂ ਸੁਣਾਈਆ। ਕਰਿਆ ਖੇਲ ਸੂਰੇ ਸਰਬੰਗੇ, ਸੂਰਬੀਰ ਵਡਿਆਈਆ। ਤੁਸੀਂ ਕਿਉਂ ਬੈਠੇ ਰਹੇ ਅੰਧੇ, ਨੇਤਰ ਅੱਖ ਨਾ ਕੋਇ ਖੁਲ੍ਹਾਈਆ। ਬ੍ਰਾਹਮਣ ਨੂੰ ਵੱਜਦੇ ਵੇਖੇ ਨਹੀ ਡੰਡੇ, ਜਿਨਾਂ ਨਾਲ ਤੁਹਾਨੂੰ ਸਿਰ ਤੋਂ ਦਿਤਾ ਲਾਹੀਆ । ਤੁਸੀਂ ਇਸ ਕਰਕੇ ਠੰਡੇ, ਗੁਰਮੁਖਾਂ ਦਿਤੀ ਸਜ਼ਾਈਆ। ਏਸੇ ਕਾਰਨ ਚੰਗੇ, ਮੇਰੇ ਵਿਚ ਡਿਗ ਕੇ ਪ੍ਰਭ ਚਰਨਾਂ ਨਾਲ ਆਪਣਾ ਆਪ ਛੁਹਾਈਆ । ਗ੍ਰਹ ਕਹਿਣ ਕੀ ਇਹ ਮਾਤਾ ਗੰਗਾ ਨਾਲੋਂ ਚੰਗੇ, ਚੰਗੀ ਤਰ੍ਹਾਂ ਜਣਾਈਆ। ਕੜਾਹੀ ਕਹੇ ਉਹ ਤੁਹਾਡੀ ਮਾਤਾ ਫਿਰ ਫਿਰ ਪੈਰੀਂ ਨੰਗੇ, ਗੰਗਾ ਮਈਆ ਵੇਸ ਵਟਾਈਆ। ਕੀ ਤੁਸੀਂ ਜਾਣਾ ਉਹਦੇ ਕੰਡੇ, ਓਸ ਦੇ ਲੁਟੀਆ ਵਿਚ ਬੰਦ ਕਰਾਈਆ। ਓਥੇ ਜਾ ਕੇ ਫੇਰ ਬਣੋ ਮੁਸ਼ਟੰਡੇ, ਕੂੜੀ
❋
❋
ਕਾਰ ਕਮਾਈਆ। ਗ੍ਰਹ ਕਹਿਣ ਨਹੀਂ ਅਸੀਂ ਹੁਣ ਏਥੇ ਚੰਗੇ, ਪ੍ਰੀਤੀ ਤੇਰੇ ਨਾਲ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖੇ ਚਾਈਂ ਚਾਈਂਆ। ਕੜਾਹੀ ਕਹੇ ਮੇਰੇ ਨਾਲ ਜੇ ਦੇਣਾ ਸਾਥ, ਸਚ ਦਿਆਂ ਸਮਝਾਈਆ। ਪਹਿਲੋਂ ਆਪਣਾ ਆਪ ਬਣਾਓ ਖ਼ਾਕ, ਖ਼ਾਕੀ ਰੂਪ ਵਟਾਈਆ। ਫਿਰ ਭਗਤ ਬਣੋ ਸਾਕ, ਸੱਜਣ ਨਜ਼ਰੀ ਆਈਆ। ਸਚ ਦੁਆਰਿਉਂ ਮੰਗੋ ਦਾਤ, ਪ੍ਰਭ ਅੱਗੇ ਝੋਲੀ ਡਾਹੀਆ । ਕਿਰਪਾ ਕਰੇ ਜੇ ਪੁਰਖ ਅਬਿਨਾਸ਼, ਆਪਣੀ ਦਇਆ ਕਮਾਈਆ। ਤੁਹਾਡੇ ਮੁਖ ਵਿਚ ਪਾਵੇ ਥੋੜੀ ਜਿਹੀ ਭਾਤ, ਕਤਰਾ ਕਤਰਾ ਵਰਤਾਈਆ । ਓਧਰੋਂ ਪੰਜੇ ਉਠ ਕੇ ਕਹਿਣ ਇਹ ਠੀਕ ਬਾਤ, ਏਸੇ ਨਾਲ ਸਾਨੂੰ ਮਿਲੀ ਵਡਿਆਈਆ। ਸਾਡੀ ਪਵਿਤ ਹੋਈ ਜਾਤ, ਪਾਕ ਦਿਤਾ ਕਰਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਬੇਪਰਵਾਹੀਆ। ਗ੍ਰਹ ਕਹਿਣ ਅਸੀਂ ਜਾਣਾ ਮਰ, ਨਾਤਾ ਅਵਰ ਰਹਿਣ ਨਾ ਪਾਈਆ। ਬ੍ਰਾਹਮਣ ਮਿਲ ਗਿਆ ਨਾਲ ਹਰਿ, ਹਰੀ ਰੂਪ ਸਮਾਈਆ। ਅਸੀਂ ਓਸੇ ਦੁਆਰੇ ਜਾਣਾ ਖੜ, ਇਕੇ ਓਟ ਤਕਾਈਆ। ਓਧਰੋਂ ਬ੍ਰਾਹਮਣ ਆਇਆ ਕੁਛ ਹੌਲੀ ਹੌਲੀ ਰਿਹਾ ਪੜ੍ਹ, ਨਿੰਮਾਂ ਨਿੰਮਾਂ ਰਾਗ ਅਲਾਈਆ। ਗ੍ਰਹ ਕਹਿਣ ਇਹ ਕੀ ਰਿਹਾ ਕਰ, ਸਮਝ ਨਾ ਕੋਈ ਸਮਝਾਈਆ। ਓਧਰੋਂ ਸੰਗਤ ਆ ਗਈ ਘਰ, ਕੱਠੀ ਹੋ ਕੇ ਸੋਭਾ ਪਾਈਆ। ਸਾਰਿਆ ਮਿਲ ਕੇ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਲਿਆ ਪੜ੍ਹ, ਗ੍ਰਹ ਸੁਣ ਕੇ ਖ਼ੁਸ਼ੀ ਮਨਾਈਆ। ਸੁਣਦਿਆਂ ਸਾਰ ਡਿਗੇ ਦੜ, ਆਪਣਾ ਆਪ ਗਏ ਤਜਾਈਆ। ਬ੍ਰਾਹਮਣ ਦਾ ਖਾਲੀ ਹੋਇਆ ਘਰ, ਸਾਥੀ ਗਏ ਮੁਖ ਛੁਪਾਈਆ। ਅੱਗੇ ਮਿਲੇ ਇਕੋ ਵਰ, ਜਿਸ ਘਰ ਵੱਜਦੀ ਰਹੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਿਛਲਾ ਲੇਖਾ ਦਿਤਾ ਚੁਕਾਈਆ। ਗ੍ਰਹ ਗਏ ਕੜਾਹੀ ਹੋਈ ਖ਼ੁਸ਼, ਖੌਂਚਾ ਰਿਹਾ ਹਸਾਈਆ। ਮੈਂ ਪਹਿਲੋਂ ਰਿਹਾ ਚੁੱਪ, ਬੈਠਾ ਮੁਖ ਛੁਪਾਈਆ। ਓਹਲੇ ਰਿਹਾ ਲੁਕ, ਪਰਦਾ ਅੱਗੇ ਟਿਕਾਈਆ। ਹੁਣ ਤਕੜਾ ਹੋ ਕੇ ਪਵਾ ਉਠ, ਆਪਣਾ ਬਲ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੈਨੂੰ ਦੇਵੇ ਮਾਣ ਵਡਿਆਈਆ। ਖੌਂਚਾ ਕਹੇ ਮੈਂ ਕੜਾਹੀ ਸਾਥ, ਸੋਹਣਾ ਜੋੜ ਜੁੜਾਈਆ। ਘਿਰਤ ਪਾਣੀ ਆਟਾ ਬਣਾ ਪਰਸ਼ਾਦ, ਪਰਸ਼ਾਦੀ ਅੱਗੇ ਟਿਕਾਈਆ। ਜਿਸ ਦਾ ਡੂੰਘਾ ਰਾਜ਼, ਸਮਝ ਸਕੇ ਕੋਇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਆਪਣੇ ਹੱਥ ਰਖਾਈਆ। ਪਰਸ਼ਾਦ ਕਹੇ ਪੰਜਾਂ ਦੀ ਧਾਰ, ਪਹਿਲੀ ਯਾਦ ਕਰਾਈਆ। ਬ੍ਰਾਹਮਣ ਦਾ ਚੁਕਿਆ ਉਧਾਰ, ਵੀਹ ਚਾਲੀ ਝੋਲੀ ਪਾਈਆ। ਅੱਗੇ ਨਾ ਹੋਵੇ ਖਵਾਰ, ਦੁੱਖ ਨਾ ਕੋਇ ਸਤਾਈਆ । ਜਿਸ ਦਾ ਲੇਖਾ ਨਾਲ ਘੁਮਿਆਰ, ਪੰਚ ਮਿਲੀ ਵਡਿਆਈਆ। ਬਣ ਵਿਚੋਲਾ ਚਮਿਆਰ, ਸਭ ਦਾ ਲੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਥਾਉਂ ਥਾਈਂਆ। ਵੀਹ ਕਹਿਣ ਅਸਾਂ ਪੁਜਾਈ ਵੀਹ, ਬੀਸ ਬੀਸ ਮਿਲੀ ਵਡਿਆਈਆ। ਸਾਡੇ ਪਿਛੇ ਨਾ ਘਰ ਪੁੱਤ ਨਾ ਧੀ, ਮਾਇਆ ਪਿਛੇ ਆਪਣਾ ਆਪ ਗਵਾਈਆ। ਅੱਗੇ ਵਾਸਤੇ ਗੁਰਮੁਖ ਕੋਈ ਨਾ ਬੀਜਿਓ ਇਹੋ ਜਿਹਾ ਬੀ, ਜਿਸ ਦਾ ਫਲ ਨਜ਼ਰ ਕੋਇ ਨਾ ਆਈਆ। ਬ੍ਰਾਹਮਣ ਤੁਹਾਨੂੰ ਦੱਸਣ ਆਇਆ ਅਗਲੀ ਲੀਹ, ਲਕੀਰ ਪਿਛਲੇ ਉਤੇ ਫਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖੇ ਆਪਣੇ ਨੈਣ ਉਠਾਈਆ। ਚਾਲੀ ਕਹਿਣ ਅਸੀਂ ਸਾਰੇ ਚੰਗੇ, ਚੰਗੀ ਤਰ੍ਹਾ ਸਮਝਾਈਆ।
❋
❋
ਬ੍ਰਾਹਮਣ ਸਾਨੂੰ ਖ਼ੁਸ਼ੀਆਂ ਨਾਲ ਮੰਗੇ, ਮੰਗ ਮੰਗ ਕੱਠਾ ਦਿਤਾ ਬਠਾਈਆ। ਜੇ ਵੱਜਦੇ ਨਾ ਇਸ ਦੇ ਡੰਡੇ, ਆਪਣੀ ਗੰਢ ਨਾ ਕਦੇ ਖੁਲ੍ਹਾਈਆ। ਵੇਖੋ ਜੇ ਖਾਂਦਾ ਰਿਹਾ ਖੀਰ ਮੰਡੇ, ਓਨਾਂ ਪਿਛੇ ਕੜਾਹ ਪਰਸ਼ਾਦ ਵਰਤਾਈਆ। ਜਿਸ ਨੂੰ ਖਾ ਕੇ ਮੰਦੇ ਹੋ ਜਾਣ ਚੰਗੇ, ਚੰਗੀ ਤਰ੍ਹਾਂ ਦੇਵੇ ਪ੍ਰਭ ਵਡਿਆਈਆ। ਕੋਈ ਵਿਚ ਧਾਰ ਨਹੀਂ ਫੇਰੀ ਖੰਡੇ, ਸ਼ਬਦੀ ਰੂਪ ਵਿਚ ਸਮਾਈਆ। ਇਸ ਨੇ ਸੋਹਣੇ ਬਣੌਣੇ ਬੰਦੇ, ਬੰਦਨਾ ਪ੍ਰਭ ਦੀ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ। ਪਰਸ਼ਾਦ ਕਹੇ ਮੈਂ ਹੋਇਆ ਪਾਰਸ, ਆਪਣਾ ਆਪ ਬਦਲਾਈਆ। ਪੰਡਤ ਦੀ ਰਵਦਾਸ ਕਹਿਣ ਸਫਾਰਸ਼, ਬਣ ਵਿਚੋਲਾ ਲਿਆ ਛੁਡਾਈਆ। ਨਾਲੇ ਲਿਖੇ ਸੋਹਣੀ ਅਬਾਰਤ, ਕਲਮ ਸ਼ਾਹੀ ਨਾਲ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖ ਬੇਪਰਵਾਹੀਆ। ਵੀਹਾਂ ਦਾ ਲੇਖਾ ਚਾਲੀਆਂ ਦੀ ਪੱਤੀ, ਪਿਛਲਾ ਲਹਿਣਾ ਚੁਕਾਈਆ। ਜਿਸ ਦੀ ਰਸਦ ਲਈ ਪੱਕੀ, ਸੋਹਣਾ ਤੋਲ ਤੁਲਾਈਆ। ਚੱਲ ਕੇ ਵੇਖਣ ਆਈ ਅੱਖੀਂ, ਰਵਦਾਸ ਦੀ ਸਪੁਤ੍ਰੀ ਚਾਈਂ ਚਾਈਂਆ। ਜਿਸ ਨੂੰ ਪਰਸ਼ਾਦ ਦਿਤਾ ਸੀ ਹੱਥੀਂ, ਖ਼ੁਸ਼ੀਆਂ ਨਾਲ ਵਰਤਾਈਆ। ਦੁਆਰੇ ਆ ਕੇ ਚਰਨੀ ਢੱਠੀ, ਕਹਿ ਕੇ ਰਹੀ ਸੁਣਾਈਆ। ਪ੍ਰਭੂ ਮੈਂ ਤੇਰੀ ਉਹ ਸਵਰਨ ਬੱਚੀ, ਜਿਹੜੀ ਬੱਚਿਆਂ ਵਾਂਗ ਗੋਦ ਖਿਡਾਈਆ। ਮੇਰੇ ਹੱਥ ਵਿਚ ਵੇਖ ਕੱਚੀ ਲੱਸੀ, ਦੁਧ ਪਾਣੀ ਰਹੀ ਮਿਲਾਈਆ। ਇਹ ਦਾਤ ਓਦੋ ਦੀ ਸਾਂਭ ਕੇ ਰੱਖੀ ਜਿਸ ਵੇਲੇ ਘਰ ਸਾਡੇ ਚਲ ਕੇ ਆਇਉਂ ਬੇਪਰਵਾਹੀਆ। ਮੈਂ ਇਹਦੇ ਉਤੇ ਬਹਿਣ ਨਹੀਂ ਦਿਤੀ ਮੱਖੀ, ਪਰਦੇ ਨਾਲ ਢਕ ਵਖਾਈਆ। ਪਾਣੇ ਵਿਚੋਂ ਮੈਨੂੰ ਮਿਲੀ ਸੀ ਬੂੰਦ ਰੱਤੀ, ਮੇਰੀ ਅਗਲੀ ਪਿਛਲੀ ਸੁਰਤ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਮੈਂ ਦਰ ਤੋਂ ਮੰਗਣ ਆਈਆ। ਸਚ ਕਹੇ ਰਵਦਾਸ ਸਪੁਤਰੀ, ਆਪਣਾ ਹਾਲ ਸੁਣਾਈਆ। ਪ੍ਰਭੂ ਵੇਖ ਮੈਂ ਕਿਥੋਂ ਸਚਖੰਡ ਦਵਾਰਿਉਂ ਉਤਰੀ, ਤੇਰੇ ਕੋਲ ਆਈਆ। ਮੈਂ ਨਿੱਕੀ ਜਿਹੀ ਪੁਤਲੀ, ਵੱਡੀ ਝੋਲੀ ਡਾਹੀਆ। ਆਪਣੇ ਲੇਖਿਉਂ ਆਪ ਨਾ ਮੁਕਰੀ, ਏਸੇ ਕਰਕੇ ਫੇਰਾ ਪਾਈਆ। ਲੋਕਮਾਤ ਨਾ ਹੋਈ ਨਾਸ਼ਕਰੀ, ਸ਼ੁਕਰ ਕਹਿ ਕਹਿ ਖ਼ੁਸ਼ੀ ਮਨਾਈਆ। ਸ਼ਬਦੀ ਧਾਰ ਵੇਖਾ ਮੁਢਲੀ, ਕੀ ਓਹੋ ਕਾਰ ਕਮਾਈਆ। ਤੂੰ ਪਿਛਲੀ ਖੇਲ ਕਿਵੇਂ ਪੁੱਛ ਲਈ, ਕਹਾਰ ਯਾਰ ਘੁਮਿਆਰ ਕੱਠੇ ਕੀਤੇ ਆਈਆ। ਮੇਰਾ ਪਿਤਾ ਨਾਲ ਚਮਿਆਰ, ਤੇਰਾ ਸੰਗ ਰਖਾਈਆ। ਮੈਂ ਵੇਖਣ ਆਈ ਦਰਬਾਰ, ਆਪਣਾ ਪੰਧ ਮੁਕਾਈਆ। ਕੀ ਓਸੇ ਤਰ੍ਹਾਂ ਰਿਹਾ ਤਾਰ, ਜਿਸ ਤਰ੍ਹਾਂ ਮੇਰੇ ਉਤੇ ਦਇਆ ਕਮਾਈਆ। ਇਹ ਪੰਜੇ ਮੇਰੇ ਵਾਂਗ ਮੁਟਿਆਰ, ਲੋਕਮਾਤ ਨਜ਼ਰੀ ਆਈਆ। ਮੈਨੂੰ ਚੁਪ ਕੀਤਿਆਂ ਗੋਦੀ ਦਿਤਾ ਸੁਆਲ, ਸਿਰ ਆਪਣਾ ਹੱਥ ਟਿਕਾਈਆ। ਕੀ ਇਨ੍ਹਾਂ ਨੂੰ ਤੋਰੇਗਾ ਮੇਰੇ ਨਾਲ, ਸੋਹਣਾ ਸੰਗ ਬਣਾਈਆ। ਸੱਤ ਮਹੀਨੇ ਲੰਘਦਿਆਂ ਕਿਹੜੇ ਬੀਤਣੇ ਸਾਲ, ਘੜੀ ਪਲ ਐਵੇਂ ਜਾਣ ਵਿਹਾਈਆ। ਆਹ ਵੇਖ ਮੈਂ ਲੈ ਕੇ ਆਈ ਦੁਸ਼ਾਲ, ਸੋਹਣੇ ਪੱਟੂ ਉਣਾਈਆ । ਜੇ ਮੇਰਾ ਮੰਨੇ ਸਵਾਲ, ਹੁਣੇ ਜਾਵਾਂ ਫੜਾਈਆ। ਮੈਨੂੰ ਉਹ ਵੇਲਾ ਯਾਦ, ਭੁੱਲ ਕਦੇ ਨਾ ਜਾਈਆ। ਨਰੰਗਬਾਦ ਦਿਤੀ ਦਾਦ, ਪਰਸ਼ਾਦ ਆਪਣੇ ਹੱਥ ਦਾ ਘਲਾਈਆ। ਮੈਨੂੰ ਅਜੇ ਤੱਕ ਓਹੋ ਆਵੇ ਸੁਆਦ, ਓਸੇ ਸੁਆਦ ਦੀ ਮਾਰੀ ਚਲ ਕੇ ਆਈਆ। ਨਾਲੇ ਜਾਏ ਵੇਖਾਂ ਆਪਣਾ ਬਾਪ, ਕਿਹੜੀਆਂ ਖ਼ੁਸ਼ੀਆਂ ਵਿਚ ਸੋਭਾ ਪਾਈਆ। ਨਾਲੇ ਤੱਕਾਂ ਬਾਪ ਦਾ ਬਾਪ, ਜਿਸ ਸਭ ਦੀ ਬਣਤ ਬਣਾਈਆ। ਭਗਤ ਨਾਲ ਮਿਲਣ
❋
❋
ਦੀ ਦੱਸੀ ਜਾਚ, ਸਿਖਿਆ ਸਚ ਸਮਝਾਈਆ। ਜਿਸ ਦਾ ਲੇਖਾ ਆਦਿ ਜੁਗਾਦਿ, ਜੁਗ ਜੁਗ ਝੋਲੀ ਪਾਈਆ। ਸੰਤ ਸੁਹੇਲੇ ਲਏ ਲਾਧ, ਘਰ ਘਰ ਫੋਲ ਫੁਲਾਈਆ। ਮੈਂ ਵੇਖਣ ਆਈ ਕੀ ਇਹਦਾ ਅਜੇ ਵੀ ਓਹੋ ਰਵਾਜ, ਗ਼ਰੀਬ ਨਿਮਾਣਿਆਂ ਰਿਹਾ ਤਰਾਈਆ। ਏਥੇ ਆਣ ਕੇ ਵੇਖਿਆ ਇਹ ਓਦੂੰ ਚੰਗਾ ਕਰੇ ਕਾਜ, ਸੋਹਣੀ ਬਣਤ ਬਣਾਈਆ। ਖ਼ੁਸ਼ੀਆਂ ਨਾਲ ਝੋਲੀ ਪਾਵੇ ਦਾਤ, ਅਨਮੁਲੜੀ ਦਾਤ ਆਪ ਵਰਤਾਈਆ । ਖਾ ਕੇ ਰੁੱਖਾ ਸੁੱਕਾ ਭਾਤ, ਭਾਂਡੇ ਸਭ ਦੇ ਪੋਚ ਵਖਾਈਆ। ਹੋਰ ਕੁਛ ਵੇਖਿਆ ਪੰਜਾਂ ਹੱਥ ਗਲਾਸ, ਅੰਮ੍ਰਿਤ ਧਾਰ ਵਹਾਈਆ। ਮੇਰੀ ਵੇਖ ਕੇ ਬੁਝ ਗਈ ਪਿਆਸ, ਤ੍ਰਿਸ਼ਨਾ ਰਹੀ ਨਾ ਰਾਈਆ। ਵਾਜ ਆਈ ਉਤੋਂ ਆਕਾਸ, ਮੈਂ ਲਿਆ ਧਿਆਨ ਲਗਾਈਆ। ਗੁਰ ਅਵਤਾਰ ਪੀਰ ਪੈਗੰਬਰ ਭਗਤ ਸੰਤ ਸਾਰੇ ਹੱਥ ਜੋੜ ਕੇ ਕਰਨ ਅਰਦਾਸ, ਪ੍ਰਭੂ ਤੇਰੀ ਵਡਿਆਈਆ। ਥੱਲੇ ਤੱਕਿਆ ਗੁਰਮੁਖਾਂ ਦੀ ਸੋਹਣੀ ਨਜ਼ਰੀ ਆਈ ਜਮਾਤ, ਜਿਹੜੀ ਇਕੋ ਕਰਨ ਪੜ੍ਹਾਈਆ। ਅੱਖ ਖੋਲ੍ਹੀ ਨਜ਼ਰੀ ਆਇਆ ਸਾਖਿਆਤ, ਸਭ ਦਾ ਸੱਚਾ ਮਾਹੀਆ। ਅੱਗੇ ਹੋ ਕੇ ਵੇਖਿਆ ਮੇਰਾ ਪਿਤਾ ਲਿਖੇ ਕਲਮ ਦਵਾਤ, ਚਿਟੇ ਉਤੇ ਕਾਲਾ ਪਾਈਆ। ਮੈਨੂੰ ਇਕ ਹੋਰ ਗੱਲ ਆ ਗਈ ਯਾਦ, ਜਿਸ ਵੇਲੇ ਪਿਤਾ ਕੋਲ ਬੈਠੀ ਰੋਟੀ ਰਹੀ ਖਵਾਈਆ। ਬ੍ਰਾਹਮਣ ਗੱਲਾਂ ਕਰਨ ਵਾਲਾ ਬਦਮਾਸ਼, ਏਥੇ ਗਿਆ ਆਈਆ। ਮੈਂ ਹੁਣ ਚੰਗੀ ਤਰ੍ਹਾ ਲਿਆ ਜਾਚ, ਇਹ ਓਹੋ ਨਜ਼ਰੀ ਆਈਆ। ਹੁਣ ਪਤਾ ਨਹੀਂ ਕਿਸ ਤਰ੍ਹਾ ਬਣ ਗਿਆ ਸਾਧ, ਸਿਖਿਆ ਕਿਥੋਂ ਪਾਈਆ। ਓਧਰੋ ਪੰਜੇ ਬੋਲੇ ਅਸੀਂ ਡਾਗਾਂ ਨਾਲ ਇਹਦੇ ਨਾਲ ਕੀਤਾ ਫਸਾਦ, ਕੁੱਟ ਕੁੱਟ ਕੇ ਸਿਧਾ ਲਿਆ ਕਰਾਈਆ। ਓਧਰੋਂ ਘੁਮਿਆਰ ਕਹੇ ਮੈਂ ਦੱਸੀ ਜਾਚ, ਆਪਣਾ ਡਰ ਵਖਾਈਆ। ਰਵਦਾਸ ਕਹੇ ਬੱਚੀ ਨਹੀਂ ਮੇਰੇ ਪ੍ਰਭ ਨੇ ਚਰਨ ਧੂੜ ਦਿਤੀ ਦਾਤ, ਦੁਰਮਤ ਮੈਲ ਧਵਾਈਆ। ਬੱਚੀ ਕਹੇ ਪਿਤਾ ਜੀ ਕਦੋਂ, ਰਵਦਾਸ ਕਹੇ ਆਜ, ਹੁਣੇ ਲੇਖ ਮੁਕਾਈਆ। ਨਿੱਕੀ ਨੰਨ੍ਹੀ ਕਹੇ ਬ੍ਰਾਹਮਣਾ ਤੇਰੇ ਵੱਡੇ ਭਾਗ, ਬੁਢਿਆ ਤੇਰੀ ਲਾਜ ਰਖਾਈਆ । ਮੈਨੂੰ ਬੜੀ ਖ਼ੁਸ਼ੀ ਹੋਈ ਤੂੰ ਚੜ੍ਹਿਉਂ ਇਸ ਜਹਾਜ਼, ਜਿਸ ਦਾ ਮਲਾਹ ਬੇਪਰਵਾਹੀਆ। ਬ੍ਰਾਹਮਣ ਅੱਗੋਂ ਰਿਹਾ ਆਖ, ਖ਼ੁਸ਼ੀਆਂ ਨਾਲ ਸੁਣਾਈਆ। ਲੋਕੀ ਪਤਾ ਨਹੀਂ ਕਿਹੋ ਜਿਹਾ ਮਜਨ ਕਰਦੇ ਮਾਘ, ਮੇਰੇ ਵਰਗਾ ਮਜਨ ਹੱਥ ਕਿਸੇ ਨਾ ਆਈਆ। ਵੀਹਾਂ ਨਾਲ ਚਾਲੀ ਰਲਾਏ ਹੋ ਗਈ ਬੰਧ ਖਲਾਸ, ਪਿਛਲਾ ਲੇਖਾ ਦਿਤਾ ਮੁਕਾਈਆ । ਨਾਲੇ ਪ੍ਰਭੂ ਮਿਲ ਗਿਆ ਸਾਥ, ਨਾਲ ਹਰਿਸੰਗਤ ਜੋੜ ਜੁੜਾਈਆ। ਮੇਰੀ ਪੂੰਜੀ ਆਈ ਰਾਸ, ਪ੍ਰਭ ਮਿਲੀ ਸਰਨਾਈਆ। ਮੇਰੇ ਹੌਕਿਆਂ ਤੋਂ ਛੁਟੋ ਸਵਾਸ, ਖ਼ੁਸ਼ੀਆਂ ਰੰਗ ਵਟਾਈਆ। ਹੁਣ ਮੇਰੇ ਕੁਛ ਨਹੀਂ ਪਾਸ, ਖਾਲੀ ਹੱਥ ਰਖਾਈਆ। ਬੱਚੀ ਮੈਂ ਭੀ ਤੇਰੇ ਨਾਲ ਰੱਲ ਕੇ ਇਹਨੂੰ ਆਖਿਆ ਬਾਪ, ਖਾਣਾ ਪੀਣਾ ਇਹਦੀ ਝੋਲੀ ਪਾਈਆ। ਤੇਰੇ ਨਾਲੋਂ ਹੁਣ ਰਵਦਾਸ ਮੇਰਾ ਵੱਡਾ ਬਣ ਗਿਆ ਸਾਕ, ਜਿਸ ਸੱਜਣ ਦਿਤਾ ਮਿਲਾਈਆ। ਛੋਟੀ ਬੱਚੀ ਬ੍ਰਾਹਮਣ ਦੇ ਮੋਡਿਆਂ ਉਤੇ ਚੜ੍ਹ ਗਈ ਮਾਰ ਪਲਾਕ, ਫੜ ਕੇ ਸਿਰ ਰਹੀ ਹਿਲਾਈਆ। ਚਲ ਵਖੀਏ ਓਹ ਪਤਣ ਘਾਟ, ਜਿਸ ਕਨਾਰੇ ਉਤੇ ਬਾਪੂ ਓਥੇ ਕਿਹੋ ਜਿਹੀ ਪਾਣੀ ਦੀ ਵੱਜੇ ਠਾਠ, ਲਹਿਰ ਲਹਿਰ ਨਾਲ ਟਕਰਾਈਆ। ਨਾਲ ਵੇਖੀਏ ਬਚਨ ਸਿੰਘ ਕਿਹੋ ਜਿਹਾ ਰਾਠ, ਸੂਰਮਾ ਡੇਰਾ ਲਾਈਆ। ਆਰ ਪਾਰ ਦੋਵੇਂ ਉਸ ਦੇ ਘਾਟ, ਖ਼ੁਸ਼ੀਆਂ ਰੰਗ ਵਖਾਈਆ। ਫਿਰ ਭਠਿਆਰੇ ਦੀ ਕਰੀਏ ਤਲਾਸ਼, ਜਿਨ ਅਰਜਨ ਹੇਠਾਂ ਅਗਨੀ ਡਾਹ ਕੇ ਸੇਵ ਕਮਾਈਆ। ਕੜਾਹੀ ਕਹੇ ਮੈਨੂੰ ਪੁੱਛੋ ਬਾਤ, ਮੈਂ ਭੀ ਆਪਣਾ ਆਪ ਭੇਟ ਚੜ੍ਹਾਈਆ।
❋
❋
ਜਿਸ ਵਿਚ ਸੋਹਣੀ ਬਣ ਗਈ ਸੁਗਾਤ, ਅੰਮ੍ਰਿਤ ਰੂਪ ਨਜ਼ਰੀ ਆਈਆ। ਜਿਸ ਦਾ ਸਵਾਦ ਤੋਂ ਪਰੇ ਸਵਾਦ, ਸਵਾਦ ਵਿਚੋਂ ਆਦਿ ਦਏ ਵਖਾਈਆ। ਸਵਾਦ ਨੂੰ ਸੁਣ ਕੇ ਉਹ ਵੇਖੋ ਹਿੱਸਾ ਵੰਡਾਵਣ ਆਇਆ ਕਮਾਦ, ਨਾਨਕ ਬਾਲਾ ਮਰਦਾਨਾ ਆਪਣੇ ਨਾਲ ਰਲਾਈਆ। ਹੌਲੀ ਜਿਹੀ ਮਾਰੀ ਅਵਾਜ਼, ਸ਼ਹਿਨਸ਼ਾਹ ਮੇਰੇ ਸ਼ਾਹ ਪਾਤਸ਼ਾਹ ਬੇਪਰਵਾਹੀਆ। ਮੈਂ ਵੀ ਸਰਨ ਜਾਵਾਂ ਲਾਗ, ਆਪਣਾ ਆਪ ਭੇਟ ਚੜ੍ਹਾਈਆ। ਬੇਸ਼ਕ ਮੇਰਾ ਸੁੱਕਾ ਉਤੋਂ ਆਗ, ਥੱਲੇ ਤੇਰਾ ਰਸ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਖੇਲ ਰਿਹਾ ਵਖਾਈਆ। ਬੱਚੀ ਕਹੇ ਬ੍ਰਾਹਮਣ ਬੁਢੇ, ਉਠ ਲੈ ਅੰਗੜਾਈਆ। ਵੇਖ ਰਵਦਾਸ ਭਗਵਾਨ ਦੋਵੇਂ ਰੁੱਝੇ, ਆਪਣੀ ਕਾਰ ਕਮਾਈਆ। ਇਨ੍ਹਾਂ ਦੀ ਜੇ ਕੋਈ ਰਮਜ਼ ਬੁਝੇ, ਆਪਣਾ ਆਪ ਦੇਵੇ ਮਿਟਾਈਆ। ਓਸ ਨੂੰ ਫਿਰ ਸਭ ਕੁਛ ਏਥੇ ਬੈਠਿਆ ਸੁਝੇ, ਦੋ ਜਹਾਨ ਨਜ਼ਰੀ ਆਈਆ। ਇਹਦੇ ਕੋਲ ਬੜੇ ਭੇਤ ਗੁੱਝੇ, ਬਿਨ ਗੁਰਮੁਖਾਂ ਹੱਥ ਨਾ ਕਿਸੇ ਫੜਾਈਆ। ਬੇਸ਼ਕ ਗਿਰਧਾਰੇ ਵਰਗੇ ਫਿਰਨ ਡੁੱਡੇ, ਲੰਗੜਿਆਂ ਲੂਲਿਆਂ ਦਏ ਵਡਿਆਈਆ। ਜਿਸ ਤਰਾਂ ਮੈਨੂੰ ਗੋਦੀ ਚੁੱਕੇ, ਆਪਣੀ ਛਾਤੀ ਲਾਈਆ। ਅੱਗੇ ਦਿਸਦਾ ਪੰਜਾਂ ਦਾ ਦਾਣਾ ਪਾਣੀ ਮੁੱਕੇ, ਮਹੀਨਾਂ ਸਾਵਣ ਰਾਹ ਤਕਾਈਆ। ਟਾਣੀਆਂ ਨਾਲੋਂ ਟਾਣੀ ਵਾਲੇ ਗੁੱਛੇ, ਕੱਚੇ ਫਲ ਰਹੇ ਕਮਲਾਈਆ। ਜੇ ਕੋਈ ਮੇਰੇ ਕੋਲੋਂ ਪੁੱਛੇ, ਮੈਂ ਸਚ ਦਿਆਂ ਸਮਝਾਈਆ । ਬਾਪੂ ਜੇ ਤੇਰਾ ਹੱਥ ਹੋਵੇ ਸਾਡੇ ਸਿਰ ਉਤੇ, ਲਾੜੀ ਮੌਤ ਕਿਉਂ ਲਏ ਪਰਨਾਈਆ। ਏਥੇ ਓਥੇ ਤੇਰੇ ਬੂਟੇ ਫੁੱਟੇ, ਪੱਤ ਡਾਲੀ ਰਹੀ ਮਹਿਕਾਈਆ । ਕਿਉਂ ਭੇਤ ਰੱਖਦਾ ਗੁੱਝੇ, ਸਚ ਸੱਚ ਦੇ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੰਨ ਅਰਜ਼ੋਈਆ। ਰਵਦਾਸ ਸਪੁੱਤਰੀ ਕਰੇ ਇਸ਼ਾਰਾ, ਚਰਨ ਧਿਆਨ ਲਗਾਈਆ। ਪ੍ਰਭ ਤੈਥੋਂ ਵੱਡਾ ਕੀਹਦਾ ਦੁਆਰਾ, ਕਿਸ ਘਰ ਮੰਗਣ ਜਾਈਆ। ਜਨ ਭਗਤ ਦਿਸੇ ਤੇਰਾ ਸਹਾਰਾ, ਦੂਜੀ ਓਟ ਨਾ ਕੋਇ ਰਖਾਈਆ। ਕੀ ਹੋਇਆ ਜੇ ਇਨ੍ਹਾਂ ਨੇੜੇ ਆਇਆ ਕਿਨਾਰਾ, ਬੈਠੇ ਪੰਧ ਮੁਕਾਈਆ। ਤੂੰ ਦੇਵਣਹਾਰ ਅਤੁਟ ਭੰਡਾਰਾ, ਆਪਣੀ ਦਾਤ ਦੇ ਵਰਤਾਈਆ। ਸਚ ਸੱਚਾ ਹੋ ਕੇ ਕਰ ਤਿਆਰਾ, ਸਚ ਤੇਰੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ। ਸਪੁੱਤਰੀ ਮੈਂ ਸਭ ਕੁਛ ਕਰਨਜੋਗ, ਜਗਤ ਦਾਤਾ ਅਖਵਾਇੰਦਾ। ਮੇਰੇ ਹੱਥ ਸੰਜੋਗ ਵਜੋਗ, ਦੋਵੇਂ ਰਾਹ ਚਲਾਇੰਦਾ। ਜਿੰਨਾਂ ਚਿਰ ਚਾਹਾਂ ਖਵਾਵਾਂ ਚੋਗ, ਜਿਸ ਵੇਲੇ ਚਾਹਾਂ ਪੰਧ ਮੁਕਾਇੰਦਾ। ਮੇਰੇ ਹੱਥ ਦੁੱਖ ਚਿੰਤਾ ਰੋਗ, ਸੁਖ ਸਭ ਦੀ ਝੋਲੀ ਪਾਇੰਦਾ। ਮੇਰਾ ਲਹਿਣਾ ਲੋਕ ਪਰਲੋਕ, ਦੋਏ ਜਹਾਨ ਚਰਨਾਂ ਹੇਠ ਦਬਾਇੰਦਾ। ਮੇਰਾ ਨਾਉਂ ਸਤਿ ਕਿਲਾ ਕੋਟ, ਲੱਖ ਚੁਰਾਸੀ ਵਿਚ ਟਕਾਇੰਦਾ। ਮੇਰਾ ਪਰਕਾਸ਼ ਨਿਰਮਲ ਜੋਤ, ਜੋ ਘਟ ਘਟ ਨਜ਼ਰੀ ਆਇੰਦਾ। ਮੇਰਾ ਸ਼ਬਦ ਨਗਾਰਾ ਚੋਟ, ਜੋ ਤਨ ਰਬਾਬ ਵਜਾਇੰਦਾ । ਮੇਰਾ ਲੇਖ ਕੋਈ ਨਾ ਸਕੇ ਸੋਚ, ਸੋਚ ਵਿਚ ਕਦੇ ਨਾ ਲਿਆਇੰਦਾ। ਜੇ ਭਗਤਾਂ ਦੇਵਾ ਆਪਣੀ ਮੌਜ, ਮੁਫ਼ਤ ਆਪਣਾ ਨਾਮ ਵਰਤਾਇੰਦਾ। ਮੰਗਣ ਵਾਲੀ ਦੇ ਦੇ ਹੋਸ਼, ਸੁਰਤੀ ਸ਼ਬਦ ਖੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਵਰਤਾਇੰਦਾ। ਬੱਚੀ ਕਹੇ ਸਭ ਕੁਛ ਤੇਰੇ ਹੱਥ, ਵੱਡੀ ਤੇਰੀ ਵਡਿਆਈਆ। ਮੈਨੂੰ ਦੇਦੇ ਕੁਛ ਹੱਕ, ਦਰ ਤੇਰੇ ਮੰਗਣ ਆਈਆ । ਪੰਜਾਂ ਮੇਰੀ ਖਾਤਰ ਲੈ ਰੱਖ, ਦੋਏ ਜੋੜ ਸੀਸ ਨਿਵਾਈਆ। ਏਥੇ ਓਥੇ ਤੇਰੇ ਵੱਸ, ਦੂਜਾ ਹੁਕਮ ਨਾ ਕੋਇ ਵਰਤਾਈਆ। ਤੇਰੇ ਚਰਨਾਂ ਦਾ ਚਰਨਾਮਤ ਚੜ੍ਹਿਆ
❋
❋
ਉਤੇ ਭੱਠ, ਜੋ ਪੰਜਾਂ ਧਾਰ ਵਹਾਈਆ। ਓਸ ਪਿਛੇ ਇਨ੍ਹਾਂ ਰੱਖ, ਤੇਰੀ ਕਰਨ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਹੋ ਸਹਾਈਆ। ਬੱਚੀ ਤੂੰ ਨਿੱਕੀ ਜਿਹੀ ਗੁਸਤਾਖ, ਅਚਰਜ ਗੱਲ ਸੁਣਾਈਆ। ਬੱਚੀ ਕਹੇ ਨਹੀਂ ਮੈਂ ਰਵਦਾਸ ਦੀ ਉਹ ਸ਼ਾਖ, ਜਿਸ ਵਿਚੋਂ ਤੇਰਾ ਨੂਰ ਨਜ਼ਰੀ ਆਈਆ। ਤੂੰ ਏਡਾ ਵੱਡਾ ਸਾਡਾ ਬਾਪ, ਕਿਉਂ ਨਾ ਮੰਗੀਏ ਚਾਈਂ ਚਾਈਂਆ। ਤੇਰੇ ਘਰ ਕੀ ਘਾਟ, ਦਿੰਦਿਆ ਤੋਟ ਰਹੇ ਨਾ ਰਾਈਆ। ਮੈਂ ਨੰਗੀਂ ਪੈਰੀਂ ਕੱਟ ਕੇ ਆਈ ਵਾਟ, ਤਾਜੇ ਛਾਲੇ ਰਹੀ ਵਖਾਈਆ। ਕਾਹੀ ਕਾਨੇ ਵੇਖੇ ਉਤੇ ਰਹਵਾਂ ਘਾਟ, ਸੋਹਣਾ ਰਸਤਾ ਨਜ਼ਰੀ ਨਾ ਆਈਆ। ਸਿਧੀ ਆਈ ਸੁਣ ਕੇ ਆਵਾਜ਼, ਗੁਰਮੁਖ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਰਹੇ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇ ਮਾਣ ਵਡਿਆਈਆ। ਭਗਵਾਨ ਕਹੇ ਇਹ ਨਿੱਕੀ ਨੱਨ੍ਹੀ, ਬੱਚੀਆਂ ਵਿਚ ਬੱਚੀ ਨਜ਼ਰੀ ਆਈਆ। ਕਿਥੋ ਆਈ ਭੰਨੀ, ਆਪਣਾ ਪੰਧ ਮੁਕਾਈਆ। ਕੋਈ ਕਹੇ ਬਾਬੂ ਪੂਰੋਂ ਕੋਈ ਕਹੇ ਹਰਦੋ ਛੰਨੀ, ਇਹੋ ਰਾਹ ਤਕਾਈਆ। ਬੱਚੀ ਕਹੇ ਪ੍ਰਭ ਕਿਰਪਾ ਨਾਲ ਮੈਂ ਕਿਡੀ ਹੋਈ ਲੰਮੀ, ਪਹਿਲਾ ਕਦਮ ਏਥੇ ਦਿਤਾ ਰਖਾਈਆ। ਕਿਉਂ ਰਵਦਾਸ ਘਰ ਜੰਮੀਂ, ਦਰ ਮਿਲੀ ਵਡਿਆਈਆ। ਮੇਰੀ ਵੜੀ ਪ੍ਰੇਮਣ ਅੰਮੀ, ਸੱਚੀ ਸੇਵ ਕਰਾਈਆ। ਚੰਗਿਆਂ ਮਾਪਿਆਂ ਦੀ ਧੀ ਕਦੇ ਨਾ ਹੋਵੇ ਨਿਕੰਮੀ, ਏਥੇ ਓਥੇ ਦੋਹਾਂ ਘਰਾਂ ਮਿਲੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਖੇਲ ਰਿਹਾ ਵਖਾਈਆ। ਬੱਚੀ ਕਹੇ ਮੈਨੂੰ ਆਇਆ ਚੇਤਾ, ਪਿਛਲੀ ਯਾਦ ਕਰਾਈਆ। ਜਿਸ ਵੇਲੇ ਮੇਰੇ ਬਾਪੂ ਢੋਰ ਢੋਣ ਦਾ ਲਿਆ ਠੇਕਾ, ਚਾਲੀਆਂ ਉਤੇ ਮੁਕਾਈਆ। ਪਹਿਲੋਂ ਵੀਹ ਕੀਤੇ ਭੇਟਾ, ਵੀਹ ਅਗਲੀ ਦੇਣ ਛਿਮਾਹੀਆ। ਓਧਰੋਂ ਸੰਗ ਆਇਆ ਬਨਾਰਸ ਥੇਟਾ, ਬ੍ਰਾਹਮਣ ਨਾਲ ਰਲਾਈਆ । ਮੇਰੇ ਪਿਉਂ ਨੂੰ ਕਹਿਣ ਰਵਦਾਸ ਚਮਰੇਟਾ, ਚਮੜੇ ਗੰਢ ਵਖਾਈਆ। ਓਸ ਵੇਲੇ ਪਿਤਾ ਨੇ ਕਿਹਾ ਮੇਰਾ ਪ੍ਰਭ ਦੇ ਨਾਲ ਲੇਖਾ, ਕੋਈ ਸਮਝ ਨਾ ਸਕੇ ਰਾਈਆ। ਇਹ ਭੀ ਪ੍ਰਭ ਨੇ ਪਾਇਆ ਭੁਲੇਖਾ, ਪਰਦਾ ਸਕੇ ਨਾ ਕੋਇ ਉਠਾਈਆ। ਮੈਨੂੰ ਨਾਲ ਜਾਂਦੀ ਨੂੰ ਲੱਗਾ ਠੇਡਾ, ਮੂੰਹ ਦੇ ਭਾਰ ਸੁਟਾਈਆ। ਰਵਦਾਸ ਬਾਂਹੋਂ ਫੜ ਕੇ ਕਿਹਾ ਉਠ ਬੇਟਾ, ਬੱਚੀ ਕੋਈ ਸੱਟ ਨਹੀਂ ਲੱਗੀ ਰਾਈਆ। ਮੈਂ ਕਿਹਾ ਪ੍ਰਭੂ ਪਿਤਾ ਮੈਂ ਇਕ ਇਹੋ ਜਿਹਾ ਵੇਖਾ, ਜਿਸ ਵਿਚੋਂ ਇਕੋ ਨੂਰ ਹੋਵੇ ਰੁਸ਼ਨਾਈਆ। ਓਸ ਮੇਰੇ ਮਸਤਕ ਲਾਈ ਮੇਖਾ, ਹੌਲੀ ਜਿਹੀ ਉਂਗਲੀ ਦਿਤੀ ਛੁਹਾਈਆ। ਮੈਂ ਡਿਗੀ ਨਹੀਂ ਮੈਂ ਉਸ ਦੀ ਗੋਦ ਵਿਚ ਖੇਡਾ, ਦੋਹਾ ਭੁਜਾਂ ਉਤੇ ਹਿਲਾਈਆ। ਮੈਨੂੰ ਵੜੀ ਸੋਹਣੀ ਲੱਗੀ ਸੇਜਾ, ਮੇਰੀ ਮਾਂ ਓਹੋ ਜਿਹੀ ਕਦੀ ਨਾ ਬਣਾਈਆ। ਜੀ ਕਰੇ ਮੈਂ ਏਥੇ ਖ਼ੁਸ਼ੀਆਂ ਨਾਲ ਰੱਜ ਖੇਡਾਂ, ਕੱਲੀ ਬਹਿ ਕੇ ਝੱਟ ਲੰਘਾਈਆ। ਨਾਲੇ ਨੇਤਰਾਂ ਨਾਲ ਵੇਖਾਂ, ਜਿਸ ਦਾ ਨੂਰ ਸੋਹਣੀ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਹਣੀ ਰਚਨ ਰਚਾਈਆ। ਬੱਚੀ ਕਹੇ ਰਵਦਾਸ ਬਾਪ, ਮੈਂ ਨਿੱਕੀ ਮੰਗ ਮੰਗਾਈਆ। ਤੂੰ ਦੱਸ ਕੀਹਦਾ ਕਰਦਾ ਐਂ ਜਾਪ, ਮੈਨੂੰ ਦੇ ਸਮਝਾਈਆ। ਸਾਰੇ ਛੱਡ ਗਏ ਸੱਜਣ ਸਾਕ, ਬੈਠਾ ਮੁਖ ਭਵਾਈਆ। ਮਾਪਿਆਂ ਨਾਲ ਨਹੀਂ ਕੋਈ ਮਿਲਾਪ, ਚਾਚਿਆਂ ਨਾਲ ਨਾ ਕੋਈ ਵਡਿਆਈਆ। ਸਜਣਾਂ ਨਾਲ ਨਾ ਜਾਵੇਂ ਸਾਥ, ਹਾਣੀਆਂ ਨਾਲ ਨਾ ਖੇਡ ਵਖਾਈਆ। ਪੈਸਾ ਧੇਲਾ ਨਹੀਂ ਕੁਛ ਪਾਸ, ਪੂੰਜੀ ਰਾਸ ਨਾ ਕੋਈ ਬਣਾਈਆ। ਤੈਨੂੰ ਦੱਸ ਕੀਹਦੀ ਆਸ, ਜਿਸ
❋
❋
ਪਿਛੇ ਸਭ ਕੁਛ ਦਿਤਾ ਤਜਾਈਆ। ਰਵਦਾਸ ਹੱਸ ਕੇ ਗਿਚੀਉਂ ਫੜ ਕੇ ਥੱਲੇ ਨੱਪ ਕੇ ਆਖੇ ਬੱਚੀ ਏਧਰ ਵੇਖ ਖਾਸ, ਦੋਵੇਂ ਅੱਖ ਖੁਲ੍ਹਾਈਆ। ਜਾਂ ਤੱਕਿਆ ਰਘੁਨਾਥ, ਹਰ ਘਟ ਵਸਿਆ ਸਾਖਿਆਤ, ਸਚ ਸਿੰਘਾਸਣ ਸੋਹਣਾ ਆਸਣ ਲਾਈਆ। ਬੱਚੀ ਕਹੇ ਮੈਂ ਕੀਹਦੀ ਕਰਾਂ ਤਲਾਸ਼, ਅੱਗੇ ਬੈਠਾ ਕੋਈ ਵੱਡਾ ਬੇਪਰਵਾਹੀਆ। ਰਵਦਾਸ ਕਿਹਾ ਇਹੋ ਸਭ ਦਾ ਬਾਪ, ਤੇਰਾ ਮੇਰਾ ਦੋਹਾਂ ਦਾ ਪਿਤਾ ਮਾਈਆ । ਬੱਚੀ ਕਹੇ ਕੀ ਮੈਨੂੰ ਅੱਗੇ ਵੀ ਰੱਖੋ ਸਾਥ, ਆਪਣੇ ਨਾਲ ਰਲਾਈਆ। ਰਵਦਾਸ ਕਿਹਾ ਇਹ ਇਹਦਾ ਖੇਲ ਤਮਾਸ਼, ਸਦ ਚਲੇ ਆਪਣੀ ਸਚ ਰਜ਼ਾਈਆ। ਓਸ ਰੋ ਕੇ ਦਿਤਾ ਆਖ, ਨੇਤਰ ਨੈਣਾਂ ਨੀਰ ਵਹਾਈਆ। ਮੈਂ ਨਹੀਂ ਆਪਣਾ ਮੇਟਣ ਦੇਣਾ ਸਾਕ, ਪਿਉਂ ਧੀ ਨਾ ਹੋਏ ਜੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਸਦਾ ਮਾਣ ਵਡਿਆਈਆ। ਨਿੱਕੀ ਨੱਢੀ ਪੰਜਾਂ ਵਲ ਰਹੀ ਤੱਕ, ਆਪਣਾ ਧਿਆਨ ਲਗਾਈਆ। ਤੁਸੀਂ ਵੀ ਭੈਣੋ ਮੰਗੋ ਆਪਣਾ ਹੱਕ, ਤੁਹਾਡੀ ਝੋਲੀ ਦਏ ਭਰਾਈਆ। ਇਹਦੇ ਸਭ ਕੁਛ ਦਿਸਦਾ ਹੱਥ, ਜਨਮ ਮਰਨ ਦੋਵੇਂ ਵੇਖ ਵਖਾਈਆ। ਜੇ ਪੁੱਛਣ ਤੋਂ ਪਹਿਲਾ ਗਿਆ ਨੱਠ, ਫਿਰ ਚਲੇ ਨਾ ਕੋਈ ਚਤੁਰਾਈਆ। ਮੈਂ ਤੁਹਾਨੂੰ ਜਾਚ ਦੇਵਾਂ ਦੱਸ, ਬੀਤੀ ਕਹਾਣੀ ਆਪਣੀ ਨਾਲ ਰਲਾਈਆ। ਜੇ ਮਰਨੋ ਜਾਣਾ ਜੇ ਬਚ, ਸਚ ਸੰਦੇਸਾ ਦਿਆਂ ਚਾਈਂ ਚਾਈਂਆ। ਹੱਸ ਕੇ ਰੋ ਕੇ ਚਰਨੀ ਢੱਠ ਕੇ ਕਰੋ ਹੱਠ, ਨੇਤਰ ਨੈਣਾਂ ਨੀਰ ਵਹਾਈਆ। ਜੇ ਸੀਤ ਪਰਸਾਦ ਦੇਵੇ ਆਪਣੇ ਹੱਥ, ਫਿਰ ਮਿਲੇ ਮਾਣ ਵਡਿਆਈਆ। ਮੈਂ ਵੀ ਤੁਹਾਡੇ ਨਾਲ ਰਲੂ ਨੱਠ, ਅੱਗੇ ਹੋ ਕੇ ਸੀਸ ਨਿਵਾਈਆ। ਜੇ ਪ੍ਰਭ ਕਿਰਪਾ ਕਰੇ ਪੁਰਖ ਸਮਰਥ, ਮਿਹਰ ਨਜ਼ਰ ਉਠਾਈਆ। ਏਥੇ ਓਥੇ ਸਭ ਦੀ ਰਹਿ ਜਾਏ ਪਤ, ਪਰਮੇਸ਼ਵਰ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਮਾਣ ਵਡਿਆਈਆ। ਵੇਖਿਓ ਜਾਇਓ ਨਾ ਸੰਗ, ਮੈਂ ਇਕੋ ਵਾਰ ਜਣਾਈਆ। ਪ੍ਰਭ ਦੇ ਕੋਲੋਂ ਗੁਰ ਅਵਤਾਰ ਪੀਰ ਪੈਗੰਬਰ ਸਾਰੇ ਰਹੇ ਮੰਗ, ਝੋਲੀਆਂ ਆਪਣੀਆ ਅੱਗੇ ਡਾਹੀਆ। ਤੁਸੀਂ ਜੇ ਹੋਰ ਕੁਛ ਨਹੀਂ ਮੰਗਣਾ ਇਹੋ ਮੰਗੋ ਸਾਡਾ ਰਹੇ ਤੇਰੇ ਨਾਲ ਸੰਗ, ਹੋਏ ਨਾ ਕਦੇ ਜੁਦਾਈਆ। ਸਾਧ ਸੰਗਤ ਵਿਚ ਬਹਿ ਕੇ ਮਾਣੀਏ ਅਨੰਦ, ਸਚਖੰਡ ਇਹੋ ਨਜ਼ਰੀ ਆਈਆ। ਫੇਰ ਆਪੇ ਟੁਟੀ ਦੇਵੇ ਗੰਢ, ਅਗਲੀ ਬਣਤ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਰਵਦਾਸ ਸਪੁਤ੍ਰੀ ਕਹਿ ਕੇ ਰਹੀ ਸੁਣਾਈਆ। ਨੀ ਬੈਠੋ ਕਰੋ ਸਲਾਹ, ਮੈਂ ਸਚ ਸੱਚ ਦ੍ਰਿੜਾਈਆ । ਜੇ ਹੋਰ ਨਹੀਂ ਮੇਰਾ ਪਿਤਾ ਬਣਾ ਲਓ ਗਵਾਹ, ਜਿਹੜਾ ਲੇਖਾ ਰਿਹਾ ਲਿਖਾਈਆ। ਇਹਦੇ ਕੋਲੋਂ ਕਦੀ ਨਾ ਕਰੇ ਨਾਹ, ਸਦਾ ਹਾਂ ਵਿਚ ਹਾਂ ਮਿਲਾਈਆ। ਜੇ ਨਹੀਂ ਮੰਨਦਾ ਤੇ ਫੜ ਲਓ ਬਾਂਹ, ਆਪਣਾ ਪ੍ਰੇਮ ਵਖਾਈਆ। ਏਥੇ ਲੋੜ ਨਹੀਂ ਕਿਸੇ ਨੂੰ ਪਿਤਾ ਮਾਂ, ਭੈਣ ਭਾਈ ਸੰਗ ਨਾ ਕੋਈ ਰਖਾਈਆ। ਮਿਹਰਵਾਨ ਇਕੋ ਦੇਵਣ ਵਾਲਾ ਠੰਡੀ ਛਾਂ, ਸਿਰ ਆਪਣਾ ਹੱਥ ਟਕਾਈਆ। ਭੁੱਲਿਆਂ ਭਟਕਿਆਂ ਬੱਚਿਆਂ ਆਪਣੀ ਛਾਤੀ ਲਏ ਲਗਾ, ਸਤਿ ਸਰੂਪ ਨਜ਼ਰੀ ਆਈਆ। ਮੈਂ ਇਕ ਤੁਹਾਨੂੰ ਪੰਜਾਂ ਨੂੰ ਉਹ ਚਿਠੀ ਦੇਵਾਂ ਵਖਾ, ਜਿਹੜੀ ਸੁੱਕੇ ਟੁੱਕੜੇ ਖਾਣ ਲੱਗਿਆਂ ਲੇਖ ਦਿਤਾ ਲਿਖਾਈਆ। ਮੈਂ ਉਹ ਫੜ ਕੇ ਆਪਣੀ ਮਾਂ ਨੂੰ ਆਈ ਫੜਾ, ਜਿਸ ਸਾਂਭ ਕੇ ਮੇਰੀ ਝੋਲੀ ਪਾਈਆ। ਉਹਦੇ ਵਿਚ ਚਾਰ ਕਹਾਰ ਪੰਜਵੇਂ ਯਾਰ ਦਾ ਨਾਂ, ਸੋਹਣੀ ਮੋਹਰ ਲਗਾਈਆ। ਮੈਂ ਵੇਖੋ ਨਿੱਕੀ ਜਿਹੀ ਨੇ ਕਿੰਨਾਂ ਚਿਰ ਰੱਖੀ ਛੁਪਾ, ਅੱਜ ਤੁਹਾਡੇ ਪਿਛੇ ਲੈ ਕੇ ਏਥੇ ਆਈਆ। ਮੈਂ ਅੱਗੇ ਕਦੀ
❋
❋
ਨਾ ਜਾਣਾ ਕਿਸੇ ਅਲੜਪਿੰਡੀ ਦਾ ਰਾਹ, ਦੂਜਾ ਸੰਗ ਨਾ ਕੋਈ ਰਖਾਈਆ। ਮੈਨੂੰ ਚੇਤਾ ਕਰਾਇਆ ਉਸ ਵੱਛੇ ਵਾਲੇ ਗਾਂ, ਜਿਹੜਾ ਬ੍ਰਾਹਮਣ ਆਪਣੀ ਭਿਛਿਆ ਵਿਚ ਮੰਗ ਲਿਆਈਆ। ਮੈਂ ਭੀ ਹੁੰਦੀ ਸੀ ਕਿਸੇ ਦੀ ਮਾਂ, ਪੁੱਤਰ ਨਾਲੋਂ ਕੀਤੀ ਜੁਦਾਈਆ। ਬੱਚਿਆਂ ਬਿਨਾਂ ਨਾ ਰਹੇ ਨਾਂ, ਮਿਲੇ ਨਾ ਮਾਣ ਵਡਿਆਈਆ। ਖਾਣਾ ਪੀਣਾ ਖੇਲ ਸਰਬ ਜਹਾਂ, ਚਾਰੇ ਖਾਣੀ ਪੇਟ ਭਰ ਕੇ ਵਕਤ ਲੰਘਾਈਆ । ਜਿਨ੍ਹਾਂ ਚਿਰ ਕੋਈ ਮਾਲਕ ਨਾ ਹੋਵੇ ਪਕੜਣ ਵਾਲਾ ਬਾਂਹ, ਸਾਈਂ ਸਿਰ ਹੱਥ ਨਾ ਕੋਇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਭੇਵ ਖੁਲ੍ਹਾਈਆ। ਗਾਂ ਦਾ ਸੁਣ ਕੇ ਮੈਂ ਅੜਾਟ, ਆਪਣੀ ਅੱਖ ਖੁਲ੍ਹਾਈਆ। ਮੇਰੀ ਨਜ਼ਰ ਪਈ ਰਾਵੀ ਘਾਟ, ਜਿਥੇ ਕੰਡੇ ਬੇਲੇ ਕਾਨੇ ਕਾਹੀਆ। ਓਥੇ ਨਜ਼ਰੀ ਆਈ ਇਕ ਜਮਾਤ, ਪੰਜਾਂ ਜੋੜ ਜੁੜਾਈਆ। ਫੜੇ ਹੱਥਾਂ ਵਿਚ ਗਲਾਸ, ਹਿਰਦੇ ਅੰਦਰ ਰਾਮ ਧਿਆਈਆ। ਨਾਲੇ ਡੰਡੇ ਘੜੇ ਖਾਸ, ਵੰਜਾਂ ਵਾਂਗ ਵਡਿਆਈਆ। ਉਧਰੇ ਬ੍ਰਾਹਮਣ ਤੱਕਿਆ ਚਰਨ ਧੋਵੇ ਨਾਲ ਹਾਥ, ਆਪਣੀ ਸੇਵ ਕਮਾਈਆ। ਦੂਜੇ ਪਾਸੇ ਘੁਮਿਆਰ ਰਿਹਾ ਤਾਂਘ, ਆਪਣਾ ਬਲ ਧਰਾਈਆ। ਏਧਰ ਰਵਦਾਸ ਲਿਖੇ ਨਾਲ ਕਲਮ ਦਵਾਤ, ਸ਼ਾਹੀ ਚਿਟੇ ਉਤੇ ਸੋਹਣਾ ਰੰਗ ਚੜ੍ਹਾਈਆ। ਜਿਸ ਵੇਲੇ ਚੰਗੀ ਤਰ੍ਹਾਂ ਕੀਤੀ ਜਾਚ, ਬੇਪਰਵਾਹ ਵਿਚ ਬੈਠਾ ਸੋਭਾ ਪਾਈਆ। ਮੇਰੇ ਅੰਦਰ ਆਈ ਖ਼ਾਹਸ਼, ਮੈਂ ਵੇਖਾਂ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਆਸਾ ਪੂਰ ਕਰਾਈਆ। ਸਚ ਬੱਚੀ ਤੇਰੀ ਆਸਾ ਕੀ, ਸ੍ਰੀ ਭਗਵਾਨ ਜਣਾਇੰਦਾ। ਤੂੰ ਰਵਦਾਸ ਦੀ ਪਿਆਰੀ ਜਿਹੀ ਧੀ, ਮੈਂ ਪੁਤਾਂ ਵਾਂਗ ਉਠਾਇੰਦਾ। ਉਹ ਕਹੇ ਹਾਂ ਜੀ, ਹਾਂ ਜੀ ਵਿਚੋਂ ਤੇਰਾ ਰੂਪ ਨਜ਼ਰੀ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦ ਖੁਲਾਇੰਦਾ। ਬੱਚੀ ਸਚ ਕੁਛ ਮੰਗ, ਜੇ ਮੰਗਣ ਦਰ ਤੇ ਆਈਆ। ਮੈਂ ਦੇਵਣਹਾਰ ਸੂਰਾ ਸਰਬੰਗ, ਸ਼ਹਿਨਸ਼ਾਹ ਅਖਵਾਈਆ। ਤੇਰਾ ਬਚਨ ਹੋਣ ਨਾ ਦੇਵਾਂ ਭੰਗ, ਮੂੰਹੋ ਮੰਗਿਆ ਝੋਲੀ ਪਾਈਆ। ਰਵਦਾਸ ਸਪੁਤ੍ਰੀ ਕਹੇ ਮੈਨੂੰ ਫੇਰ ਪਵੇ ਠੰਡ, ਜੇ ਮੇਰੀਆਂ ਭੈਣਾਂ ਉਤੇ ਦਇਆ ਕਮਾਈਆ। ਚਰਨ ਫੜ ਕੇ ਘੁਟ ਕੇ ਕਹੇ ਇਨ੍ਹਾਂ ਦੀ ਟੁੱਟੀ ਗੰਢ, ਤੇਰੇ ਨਾਲੋਂ ਨਾ ਹੋਏ ਜੁਦਾਈਆ। ਇਹ ਗਊਂਆਂ ਨਿਮਾਣੀਆਂ ਮਿਟੀ ਦੀ ਕੰਧ, ਆਪਣਾ ਜੋਰ ਨਾ ਕੋਈ ਵਖਾਈਆ। ਤੇਰੀ ਕਿਰਪਾ ਨਾਲ ਮੈਂ ਜਦੋਂ ਵੇਖਾਂ ਤੇਰਾ ਗੌਂਦੀਆਂ ਛੰਦ, ਤੇਰਾ ਨਾਮ ਧਿਆਈਆ। ਧੰਨ ਭਾਗ ਇਨ੍ਹਾਂ ਦੇ ਵੱਡੇ ਵੱਡਿਆਂ ਵਾਲੇ ਦੰਦ, ਬੱਤੀਆਂ ਵਿਚੋਂ ਬੱਤੀ ਸਿਫਤ ਸਾਲਾਹੀਆ। ਪੰਜਾਂ ਦਾ ਤੂੰ ਇਕੋ ਨੂਰੀ ਚੰਦ, ਤੇਰੀ ਕਿਰਨ ਕਿਰਨ ਰੁਸ਼ਨਾਈਆ। ਜੇ ਪਰਸ਼ਾਦ ਇਨ੍ਹਾਂ ਨੂੰ ਦੇਵੇਂ ਵੰਡ, ਕਰ ਕਿਰਪਾ ਆਪਣਾ ਹੱਥ ਰਖਾਈਆ। ਫਿਰ ਸਾਰੀ ਸੰਗਤ ਨੂੰ ਪੈ ਜਾਏ ਠੰਡ, ਹੌਕਾ ਲੈ ਨਾ ਕੋਈ ਸੁਣਾਈਆ। ਜੇ ਤਾਰਿਆ ਬ੍ਰਾਹਮਣ ਦਾ ਐਡਾ ਵੱਡਾ ਪਖੰਡ, ਗ੍ਰਹ ਏਸੇ ਕੜਾਹੀ ਵਿਚ ਤਪਾਈਆ। ਆਪਣਿਆਂ ਭਗਤਾਂ ਪ੍ਰਭ ਤੁੂੰ ਕਦੀ ਨਾ ਦੇਵੀਂ ਦੰਡ, ਭੁਲਿਆਂ ਭਟਕਿਆਂ ਸਦਾ ਗਲੇ ਲਗਾਈਆ। ਮੇਰੀ ਇਹੋ ਨਿਕੀ ਜਿਹੀ ਮੰਗ, ਪੂਰੀ ਕਰ ਦੇਈਂ ਹੁਣੇ ਉਠ ਕੇ ਅਪਣੇ ਘਰ ਤੁਰ ਜਾਈਆ। ਮੈਂ ਆਸਾ ਪੂਰੀ ਕਰਾਂ ਜਰੂਰ, ਮਿਹਰਵਾਨ ਹੋ ਕੇ ਦਇਆ ਕਮਾਈਆ। ਬ੍ਰਾਹਮਣ ਬਖ਼ਸ਼ੇ ਸਰਬ ਕਸੂਰ, ਸਾਫ ਸੁਥਰਾ ਦਿਤਾ ਬਣਾਈਆ। ਪੰਜਾਂ ਦਾ ਡੁੱਬਣ ਨਹੀਂ ਦੇਂਦਾ ਪੂਰ, ਬੇੜਾ ਲਵਾਂ ਤਰਾਈਆ। ਪਰ ਓਸ ਦਿਨ ਅਉਂਣਾ ਪਊ ਜਰੂਰ, ਆਪਣੀ ਰਹਿਮਤ ਨਾਲ ਲਿਆਈਆ। ਪੰਜਾਂ ਨਾਲ ਪੰਜਾਂ ਦਾ ਹੋਰ ਮੁਆਫ ਕਰਕੇ ਜਾਊਂ ਕਸੂਰ, ਜਿਨ੍ਹਾਂ ਦਾ ਅੱਗਾ
❋
❋
ਨੇੜੇ ਆਈਆ। ਜੋ ਲਿਖਿਆ ਨਾ ਹੋਵੇ ਕੂੜ, ਸਚ ਏਸੇ ਦੀ ਵਡਿਆਈਆ। ਭਗਤਾਂ ਪਿਛੇ ਮੈਨੂੰ ਹੋਣਾ ਪਏ ਮਜਬੂਰ, ਜੁਗ ਜੁਗ ਆਪਣੀ ਖੇਲ ਰਚਾਈਆ। ਜੇ ਭਗਤ ਨਾ ਹੋਣ ਮੈਨੂੰ ਕੌਣ ਕਰੇ ਮਸ਼ਹੂਰ, ਕਵਣ ਮੇਰਾ ਢੋਲਾ ਨਾਮ ਗਾਈਆ। ਏਸੇ ਕਰਕੇ ਮੈਂ ਤੁਹਾਡਾ ਬਣਿਆ ਮਸ਼ਕੂਰ, ਮੁਸ਼ਕਲ ਨਜ਼ਰ ਕੋਇ ਨਾ ਆਈਆ। ਪਰਮਾਤਮਾ ਸਮਝੋ ਭਾਵੇਂ ਸਮਝੋ ਮਜਦੂਰ, ਦੋਹਾਂ ਰੰਗਾਂ ਵਿਚ ਆਪਣਾ ਰੰਗ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਮਾਣ ਵਡਿਆਈਆ। ਬੱਚੀ ਕਹੇ ਮੈਂ ਕਰਾਂ ਨਿੱਕੀ ਜਿਹੀ ਗੱਲ, ਹੌਲੀ ਜਿਹੀ ਸੁਣਾਈਆ । ਵੇਖੀਂ ਕਿਤੇ ਕਰ ਨਾ ਜਾਈਂ ਵਲ ਛਲ, ਅਛਲ ਅਛੱਲ ਤੇਰੇ ਅੱਗੇ ਵਾਸਤਾ ਪਾਈਆ। ਅੰਮ੍ਰਿਤ ਬਣਿਆ ਜੋ ਤੇਰੇ ਚਰਨਾਂ ਨਾਲ ਲੱਗਾ ਜਲ, ਵਿਚ ਕੜਾਹੀ ਸੋਭਾ ਪਾਈਆ । ਜਿਸ ਦੇ ਥੱਲੇ ਅਗਨੀ ਗਈ ਬਲ, ਆਪਣਾ ਜ਼ੋਰ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇ ਸੱਚਾ ਵਰ, ਕੀ ਤਰਸ ਰਿਹਾ ਕਮਾਈਆ । ਮੈਂ ਜ਼ਰੂਰ ਕਰਾਂ ਤਰਸ, ਦਇਆਵਾਨ ਅਖਵਾਈਆ। ਅੱਗੇ ਰਹਿਣ ਨਾ ਦੇਵਾਂ ਫ਼ਰਕ, ਪਿਛਲਾ ਲੇਖ ਚੁਕਾਈਆ। ਲਹਿਣਾ ਚੁਕਾ ਕੇ ਸੋਗ ਹਰਖ਼, ਚਿੰਤਾ ਗ਼ਮ ਮਿਟਾਈਆ । ਮਰਨ ਦੇ ਬਦਲੇ ਆ ਕੇ ਦੇਵਾਂ ਦਰਸ, ਸੱਚਾ ਨੂਰ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ। ਸਪੁੱਤਰੀ ਕਹੇ ਰਵਦਾਸ ਪਿਤਾ, ਇਕ ਗੱਲ ਪ੍ਰਭ ਤੋਂ ਦੇ ਮਨਾਈਆ। ਸਭ ਨਾਲ ਕਰੀਂ ਇਕੋ ਜਿਹਾ ਹਿਤਾ, ਰਾਓ ਰੰਕ ਨਾ ਕੋਈ ਰਖਾਈਆ। ਤੇਰੇ ਘਰ ਨਾ ਕੋਈ ਵੱਡਾ ਨਾ ਕੋਈ ਨਿੱਕਾ, ਮਾਤ ਗਰਭ ਤੇਰੀ ਸਰਨਾਈਆ। ਵੇਖੀਂ ਭਗਤਾਂ ਨੂੰ ਕਦੀ ਨਾ ਦੇਵੀਂ ਪਿਛਾ, ਆਪਣਾ ਮੁਖ ਭਵਾਈਆ। ਜੇ ਕਰੇਂ ਤਾਂ ਕਰੀਂ ਸਦਾ ਰੱਛਿਆ, ਭਿਛਿਆ ਆਪਣੀ ਝੋਲੀ ਪਾਈਆ। ਜਗਤ ਜਹਾਨ ਦਿਸੇ ਮਿਥਿਆ, ਥਿਰ ਕੋਇ ਰਹਿਣ ਨਾ ਪਾਈਆ। ਤੇਰਾ ਲੇਖ ਪ੍ਰਭੂ ਕਦੇ ਨਾ ਮਿਟੇ ਲਿਖਿਆ, ਮਿਟਾਵਣਹਾਰਾ ਹੋਰ ਨਾ ਕੋਈ ਅਖਵਾਈਆ। ਵੇਖ ਰਵਦਾਸ ਦਾਸ ਚੀਥੜ ਪੁਰਾਣਾ ਤੇਰੇ ਸਿੰਘਾਸਣ ਉਤੇ ਵਿਛਿਆ, ਸੋਹਣੀ ਸੋਭਾ ਰਿਹਾ ਪਾਈਆ। ਇਹ ਕਦੀ ਨਾ ਜਾਵੇ ਭਿਟਿਆ, ਛੂਤ ਛਾਤ ਜਾਤ ਪਾਤ ਵਿਚ ਆਪਣਾ ਪੈਰ ਨਾ ਕਦੇ ਰਖਾਈਆ। ਦੋਹਰ ਵਾਲਾ ਆਇਆ ਨੱਸਿਆ, ਆਪਣਾ ਪੰਧ ਮੁਕਾਈਆ। ਬੱਲੇ ਕਿਡਾ ਸੋਹਣਾ ਲੱਗਦਾ ਫਬਿਆ, ਘਰ ਮੇਰੇ ਡੇਰਾ ਲਾਈਆ। ਮੈਨੂੰ ਪਹਿਲੋਂ ਕਿਉਂ ਨਾ ਤੂੰ ਲੱਭਿਆ, ਬੈਠਾ ਰਿਹੋਂ ਮੁਖ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ। ਮੇਰੀ ਦੋਹਰ ਵੇਖ ਧੋਤੀ, ਮੈਲ ਨਜ਼ਰ ਕੋਇ ਨਾ ਆਈਆ। ਇਸ ਨੂੰ ਲਾ ਕੇ ਦੱਸੇ ਆਪਣੀ ਸੋਟੀ, ਹੌਲੀ ਜਿਹੀ ਛੁਹਾਈਆ। ਓਧਰੋਂ ਬ੍ਰਾਹਮਣ ਦੀ ਹਿਲਣ ਲੱਗੀ ਬੋਦੀ, ਹੌਲੀ ਹੌਲੀ ਆਪਣਾ ਸਿਰ ਉਠਾਈਆ। ਦੂਜੇ ਪਾਸੇ ਪੰਜਾਂ ਆ ਗਈ ਸੋਝੀ, ਆਪਣਾ ਧਿਆਨ ਲਗਾਈਆ। ਓਧਰੋਂ ਰਵਦਾਸ ਦੀ ਬੱਚੀ ਬਣ ਗਈ ਮੋਢੀ, ਅੱਗੇ ਕਦਮ ਉਠਾਈਆ। ਉਹ ਗੁਰਮੁਖੋ ਗੁਰਸਿਖੋ ਸੁਣੋ ਏਸੇ ਨੂੰ ਮੰਨਦੇ ਗਏ ਵੇਦੀ ਸੋਢੀ, ਇਹੋ ਪੁਰਖ ਅਕਾਲ ਨਜ਼ਰੀ ਆਈਆ। ਰਾਮ ਕ੍ਰਿਸ਼ਨ ਏਸੇ ਦੀ ਨੂਰੀ ਜੋਤੀ, ਜੋਤ ਜੋਤ ਵਿਚੋਂ ਰੁਸ਼ਨਾਈਆ । ਆਦਿ ਸ਼ਕਤ ਵੇਖੋ ਸੱਜੇ ਪਾਸੇ ਹੱਥ ਰੱਖ ਕੇ ਬੈਠੀ ਉਤੇ ਠੋਡੀ, ਅੱਖਾਂ ਨਾਲ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਰੰਗਾਈਆ। ਆਦਿ ਸ਼ਕਤ ਕਹੇ ਮੈਂ ਦੱਸਾਂ ਕਹਾਣੀ, ਕਹਾਵਤ ਵਿਚ ਕਦੇ ਨਾ ਆਈਆ। ਬਾਣੀਆਂ ਤੋਂ ਵੱਖਰੀ ਬਾਣੀ, ਬਾਣ ਨਿਰਾਲਾ ਤੀਰ ਚਲਾਈਆ।
❋
❋
ਖਾਣੀਆਂ ਦਾ ਜਾਣ ਜਾਣੀ, ਜਾਨਣਹਾਰ ਵੱਡੀ ਵਡਿਆਈਆ। ਸਾਰੇ ਪਿਛਲੇ ਕੱਠੇ ਕੀਤੇ ਪਿਛਲੇ ਹਾਣੀ, ਸੋਹਣਾ ਮੇਲ ਮਿਲਾਈਆ। ਕਿਸੇ ਹੱਥ ਫੜਾਇਆ ਪਾਣੀ, ਕੋਈ ਚਰਨ ਧੋਵਣ ਡਾਹੀਆ। ਕੋਈ ਕਲਮ ਨਾਲ ਲਿਖੇ ਨਿਸ਼ਾਨੀ, ਸੋਹਣਾ ਲੇਖ ਬਣਾਈਆ। ਕੋਈ ਖੇਲ ਕਰੇ ਬਣ ਕੇ ਵਾਲੀ ਦੋ ਜਹਾਨੀ, ਨਿਰਗੁਣ ਆਪਣੀ ਕਾਰ ਕਰਾਈਆ। ਕਿਸੇ ਨੂੰ ਬੱਚੀ ਬਣਾ ਕੇ ਦਿਤਾ ਪਦ ਨਿਰਬਾਣੀ, ਘਰ ਸਾਚੇ ਮਿਲੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਘਰ ਰਿਹਾ ਦਰਸਾਈਆ। ਸਾਰੇ ਕੱਠੇ ਹੋ ਕੇ ਲੱਗੇ ਕਹਿਣ, ਇਕੋ ਵਾਰ ਜਣਾਈਆ। ਪ੍ਰਭ ਦਰਸ਼ਨ ਦੇ ਦੇ ਨੈਣ, ਨੇਤਰ ਲੋਚਾ ਪੂਰ ਕਰਾਈਆ। ਜੇ ਤੁਠਾ ਅਇਉਂ ਦੇਣ ਦੇਣ, ਖੁਲ੍ਹੇ ਭੰਡਾਰੇ ਦੇ ਵਰਤਾਈਆ। ਚਰਨਾਂ ਵਿਚ ਬਖ਼ਸ਼ ਸੱਚਾ ਬਹਿਣ, ਹੋਵੇ ਨਾ ਕਦੇ ਜੁਦਾਈਆ। ਹਰਿਸੰਗਤ ਨਾਤਾ ਜੁੜਿਆ ਰਹੇ ਭਾਈ ਭੈਣ, ਬੁਰੀ ਅੱਖ ਨਾ ਕੋਇ ਤਕਾਈਆ। ਤੇਰਾ ਸਹਾਰਾ ਸਾਰੇ ਲੈਣ, ਕਨਾਰਾ ਇਕੋ ਨਜ਼ਰੀ ਆਈਆ। ਜੇ ਕੋਈ ਰੋਵੇ ਗੁਰਮੁਖ ਤੇਰੇ ਵਿਛੋੜੇ ਦਾ ਪਾਵੇ ਵੈਣ, ਮਰਿਆਂ ਨੀਰ ਨਾ ਕੋਇ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਨੂੰ ਦੇ ਇਕੋ ਜਿਹੀ ਵਡਿਆਈਆ। ਸਭ ਨੂੰ ਵਡਿਆਈ ਦੇਵਾਂ ਕਿਹੜੀ, ਸਚ ਦੇ ਸੁਣਾਈਆ। ਗੁਰਮੁਖ ਕਹਿਣ ਅਸੀਂ ਚੜ੍ਹਨਾ ਤੇਰੀ ਬੇੜੀ, ਮਲਾਹ ਤੈਨੂੰ ਲੈਣਾ ਬਣਾਈਆ। ਤੇਰੇ ਅੱਗੇ ਗੱਲ ਕਿਹੜੀ, ਡੁੱਬਦਿਆਂ ਲਏਂ ਤਰਾਈਆ। ਤੇਰੀ ਪ੍ਰੀਤੀ ਸਦ ਲੱਗੀ ਰਹੇ ਬਥੇਰੀ, ਬਿਰਥਾ ਜਨਮ ਨਾ ਕੋਇ ਗਵਾਈਆ। ਰਵਦਾਸ ਸਪੁਤਰੀ ਤੇਰੀ ਚੇਰੀ, ਚੇਲਿਆਂ ਸਾਰਿਆਂ ਰਹੀ ਸਮਝਾਈਆ। ਇਸ ਦੇ ਹੱਥ ਸਾਢੇ ਤਿੰਨ ਹੱਥ ਢੇਰੀ, ਸਭ ਨੂੰ ਦੇਵਣਹਾਰ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ। ਮਿਹਰ ਨਜ਼ਰ ਕਰਕੇ ਲਾ ਭੋਗ, ਭਗਤ ਰਹੇ ਜਸ ਗਾਈਆ। ਪ੍ਰੇਮ ਦਾ ਦੇਦੇ ਸੱਚਾ ਜੋਗ, ਜੋਗੀ ਬਣ ਕੇ ਅਲਖ ਜਗਾਈਆ। ਤੇਰੇ ਨਾਲ ਹੋਵੇ ਸੰਜੋਗ, ਧੁਰ ਦੀ ਸਚ ਕੁੜਮਾਈਆ। ਆਤਮ ਪਰਮਾਤਮ ਤੇਰੀ ਸੇਜਾ ਲਏ ਭੋਗ, ਸੋਹਣਾ ਰੰਗ ਸੁਹਾਈਆ। ਘਰੋਂ ਕੱਢਦੇ ਹਰਖ਼ ਸੋਗ, ਚਿੰਤਾ ਗ਼ਮ ਗੁਆਈਆ। ਆਪਣੇ ਪ੍ਰੇਮ ਪਿਆਰ ਦੀ ਦੇਦੇ ਚੋਗ, ਤ੍ਰਿਸਨਾ ਭੁੱਖ ਮਿਟਾਈਆ। ਸਾਰੇ ਰਲ ਮਿਲ ਗਾਈਏ ਇਕ ਸਲੋਕ, ਤੇਰਾ ਨਾਮ ਵਡਿਆਈਆ। ਤੇਰੀ ਕਿਰਪਾ ਨਾਲ ਅੰਤ ਮਿਲੀਏ ਤੇਰੀ ਜੋਤ, ਜੋਤ ਜੋਤ ਵਿਚ ਸਮਾਈਆ। ਸਾਡੇ ਲਈ ਹੁਣ ਪ੍ਰਭ ਆਪ ਸਮਝ ਸੋਚ, ਸਭ ਕੁਛ ਤੇਰੀ ਝੋਲੀ ਪਾਈਆ। ਸਾਡੇ ਕੋਲੋਂ ਬ੍ਰਾਹਮਣ ਵਾਂਗਰਾਂ ਦਿਤੀ ਨਹੀਂ ਜਾਣੀ ਦੱਛਣਾ ਮੋਖ, ਨਾ ਕੋਈ ਭਿਛਾ ਭੇਟਾ ਦਈਏ ਚੜ੍ਹਾਈਆ। ਨਾ ਕੋਈ ਪਕਾ ਕੇ ਰੱਖੀਏ ਅੱਗੇ ਰੋਟ, ਪੀਰਾਂ ਵਾਂਗ ਮਨਾਈਆ। ਥਾਲ ਸੇਮੀਆਂ ਨਾ ਦਈਏ ਪਰੋਸ, ਘਿਰਤ ਪਾ ਨਾ ਖ਼ੁਸ਼ੀ ਮਨਾਈਆ। ਖੰਡ ਖੀਰ ਨਾ ਦਈਏ ਰੋਜ, ਦੁੱਧ ਨਾਲ ਨਾ ਮਿਲੇ ਮਲਾਈਆ। ਰੋਜ਼ ਥਾਂ ਨਾ ਬਹਾਈਏ ਪੋਚ, ਸਾਥੋਂ ਹੱਥ ਨਾ ਜਾਣ ਘਸਾਈਆ। ਦੰਦ ਘਸਾਈ ਨਹੀ ਦੇਣੀ ਕੋਈ ਹੋਂਟ, ਪੈਸਾ ਟਕਾ ਨਾ ਝੋਲੀ ਪਾਈਆ। ਜੇ ਘਰ ਆਵੇਂ ਤੇ ਬਹਿਣ ਨਹੀਂ ਦੇਣਾ ਖਮੋਸ਼, ਤੇਥੋਂ ਆਪਣਾ ਨਾਮ ਜਪੌਣ ਦੀ ਸੇਵਾ ਲਾਈਆ। ਤੇਰੀ ਫੇਰ ਟਕਾਣੇ ਆਊ ਹੋਸ਼, ਆਪਣੇ ਆਪ ਵੇਖੇ ਨੈਣ ਉਠਾਈਆ। ਜੇ ਮੈਂ ਭਗਤਾਂ ਦੀ ਲਾਜ ਨਾ ਰੱਖੀ ਮੈਨੂੰ ਕੀ ਕਹਿਣਗੇ ਲੋਗ, ਲੋਕਾਂ ਵਿਚ ਨਾ ਕੋਈ ਚਤੁਰਾਈਆ। ਜਨ ਭਗਤੋ ਤੁਸੀਂ ਕੁਛ ਨਾ ਸੋਚੋ ਸੋਚ, ਮੈਂ ਸਭ ਕੁਛ ਆਪੇ ਦਿਆਂ ਵਰਤਾਈਆ। ਤੁਹਾਨੂੰ ਮਾਣਦਿਆਂ ਵੇਖਾਂ ਮੌਜ, ਆਪ ਨੰਗੀ ਪੈਰੀਂ ਵੇਖਾਂ ਚਾਈਂ ਚਾਈਂਆ।
❋
❋
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਵਡਿਆਈਆ । ਸਚ ਕਹੇ ਤੂੰ ਕਿਹੜਾ ਸੱਚਾ, ਕੀ ਤੇਰੀ ਵਡਿਆਈਆ। ਸ੍ਰੀ ਭਗਵਾਨ ਬਾਂਹੋਂ ਫੜ ਵਖਾਇਆ ਵੇਖੋ ਰਵਦਾਸ ਦਾ ਬੱਚਾ, ਇਹੋ ਸੱਚਾ ਨਜ਼ਰੀ ਆਈਆ। ਜੇ ਹੋਰ ਕੁਛ ਵੇਖਣਾ ਲਿਖਿਆ ਲੇਖ ਨਾ ਹੋਵੇ ਕੱਚਾ, ਨਾ ਕੋਈ ਮੇਟੇ ਮੇਟ ਮਿਟਾਈਆ। ਸਾਰੇ ਕਹਿਣ ਪ੍ਰਭੂ ਜੋ ਕੁਛ ਹੈ ਸੋਈ ਅੱਛਾ, ਅੱਛਾ ਬੁਰਾ ਤੇਰਾ ਨਜ਼ਰੀ ਆਈਆ। ਰੋ ਕੇ ਕਹੇ ਉਹ ਗਾਂ ਵਾਲਾ ਵੱਛਾ, ਨੈਣਾਂ ਨੀਰ ਵਹਾਈਆ। ਮੈਂ ਤੇਰੇ ਭਗਤ ਦੇ ਕਿੱਲੇ ਬੱਧਾ, ਉਮਰ ਥੋੜੀ ਅਜੇ ਲੰਘਾਈਆ। ਜੋ ਛੇਤੀ ਦੇ ਦੇਵੇਂ ਸੱਦਾ, ਆਵਾਂ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਲੇਖਾ ਹੌਲੀ ਹੌਲੀ ਮੁਕਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਸੇ ਖੇਲ ਅੰਦਰ ਫਿਰੇ ਭੱਜਾ, ਹੋਰ ਕੰਮ ਕਾਜ ਨਾ ਕੋਈ ਰਖਾਈਆ। ਪਰਸਾਦ ਚੁਕੋ ਉਤੇ ਹੱਥ ਸੱਜਾ, ਨੇੜੇ ਲਿਆਉਂ ਚਾਈਂ ਚਾਈਂਆ। ਪਰਦਾ ਲਾਹੋ ਜੇ ਦੇ ਕੇ ਕੱਜਾ, ਸੋਹਣਾ ਰੂਪ ਪਰਗਟਾਈਆ। ਵੇਖਣ ਆਏ ਮਨਜੀਤ ਜੱਗਾ, ਸਵਰਨ ਗੁਰਦਿਆਲ ਨਾਲ ਮਿਲਾਈਆ। ਪਾਲ ਸਿੰਘ ਸੋਹਣਾ ਦਸਤਾਰ ਸੀਸ ਬੱਧਾ, ਖ਼ੁਸ਼ੀਆਂ ਰੰਗ ਚੜ੍ਹਾਈਆ। ਮਹਾਰਾਜ ਸ਼ੇਰ ਸਿੰਘ ਗੋਬਿੰਦ ਨਾਲ ਰਲਾਇਆ ਬੱਚਾ, ਆਪਣਾ ਜੋੜ ਜੁੜਾਈਆ। ਖੱਬਾ ਹੱਥ ਰੱਖ ਕੇ ਉਤੇ ਮੱਥਾ, ਮਸਤੀ ਇਕ ਵਖਾਈਆ। ਹੱਥ ਨੀਵਾਂ ਕਰਕੇ ਸੱਜਾ, ਪੰਜਾਂ ਦਏ ਬਹਾਈਆ। ਵੇਖੋ ਐਸ ਪਰਸਾਦ ਦਾ ਮਜ਼ਾ, ਜਿਸ ਦਾ ਹਿੱਸਾ ਵਿਚ ਪਾਈਆ। ਅੱਗੇ ਕੋਈ ਨਾ ਦੇਵੇ ਸਜ਼ਾ, ਜੋ ਇਸ ਨੂੰ ਗਿਆ ਖਾਈਆ। ਘੁਮਿਆਰ ਆਪਣੇ ਲੈ ਕੇ ਆਇਆ ਪੰਜੇ ਗਧਾ, ਦਰਵਾਜਿਉਂ ਬਾਹਰ ਰਿਹਾ ਵਖਾਈਆ। ਮੇਰਾ ਨੇੜੇ ਲੱਗਾ ਅੱਡਾ, ਥੋੜੀ ਵਾਟ ਪੰਧ ਮੁਕਾਈਆ। ਓਧਰੋਂ ਸੰਡਿਆਂ ਵਾਲਾ ਆਵੇ ਗੱਡਾ, ਸ੍ਰੀ ਭਗਵਾਨ ਹਿੱਕੇ ਵਾਹੋ ਦਾਹੀਆ । ਸਾਰਿਆਂ ਦਾ ਜੋੜ ਇਕੇ ਥਾਂ ਬੱਝਾ, ਕੱਠਾ ਮੇਲ ਮਿਲਾਈਆ। ਮੇਲ ਮਿਲਾ ਕੇ ਕਹੇ ਗੁਰਮੁਖੋ ਤੁਹਾਡਾ ਵਧੇ ਅੱਗਾ, ਪਿਛਲਾ ਲੇਖ ਮੁਕਾਈਆ । ਥੱਲੇ ਰਵਦਾਸ ਦਾ ਪਿਛਲਾ ਵਛਾਇਆ ਝੱਗਾ, ਸੋਹਣੀ ਸੇਜ ਸੁਹਾਈਆ। ਉਪਰ ਸਾਹਿਬ ਸੁਲਤਾਨ ਸਜਾ, ਆਪਣਾ ਆਸਣ ਲਾਈਆ। ਤੁਹਾਡੇ ਨਾਲ ਕਦੇ ਨਾ ਕਰੇ ਦਗਾ, ਬ੍ਰਾਹਮਣ ਧੋਖਿਓ ਦਿਤਾ ਹਟਾਈਆ। ਜਦ ਵੇਖੋ ਤੇ ਦਿਸੇ ਉਪਰ ਸ਼ਾਹ ਰਗਾ, ਨਿਜ ਨੇਤਰ ਨਜ਼ਰੀ ਆਈਆ। ਪ੍ਰੇਮ ਪ੍ਰੀਤੀ ਅੰਦਰ ਫਿਰੇ ਭੱਜਾ, ਸੋਹਣਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਹਰਿਸੰਗਤ ਸੀਤ ਪਰਸਾਦ ਮੁਖ ਵਿਚ ਦੇਵੇ ਪਾਈਆ । ਪੰਜੇ ਅੱਗੇ ਆਓ, ਪ੍ਰਭ ਦੇਵੇ ਮਾਣ ਵਡਿਆਈਆ। ਧੁਰ ਦੀ ਵਸਤ ਝੋਲੀ ਪਾਓ, ਭਿਛਿਆ ਇਕ ਵਰਤਾਈਆ। ਜਨਮ ਮਰਨ ਦਾ ਰੋਗ ਮਿਟਾਓ, ਸੋਹਣਾ ਰੰਗ ਵਖਾਈਆ। ਧੁਰਦਰਗਾਹੀ ਢੋਲਾ ਗਾਓ, ਇਕੋ ਰਾਗ ਅਲਾਈਆ। ਨੇਤਰ ਲੋਚਣ ਦਰਸ਼ਨ ਪਾਓ, ਪੁਰਖ ਅਬਿਨਾਸ਼ੀ ਨਜ਼ਰੀ ਆਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸਦਾ ਧਿਆਓ, ਸਿਮਰਨ ਵਿਚੋ ਸਿਮਰਨ ਨਜ਼ਰੀ ਆਈਆ।