ਪੁਸਤਕਾਲਾਭਾਗ ੧੬

੨੭ ਮਾਘ ੨੦੨੦ ਬਿਕ੍ਰਮੀ ਕਿਸ਼ਨ ਸਿੰਘ ਦੇ ਗ੍ਰਹਿ ਅੱਲੜਪਿੰਡੀ ਜ਼ਿਲਾ ਗੁਰਦਾਸ ਪੁਰ

ਬੱਚਿਓ ਸਦਾ ਰਹੇ ਤੁਹਾਡਾ ਘੇਰਾ, ਘੇਰੇ ਅੰਦਰ ਸਾਹਿਬ ਸੋਭਾ ਪਾਇੰਦਾ। ਦੋ ਜਹਾਨਾਂ ਛੱਡਿਆ ਡੇਰਾ, ਡੇਰਿਆਂ ਵਿਚੋਂ ਡੇਰਾ ਗੁਰਮੁਖ

❋

❋

ਨਜ਼ਰੀ ਆਇੰਦਾ। ਸਭ ਦਾ ਕੱਠਾ ਬੰਨੇ ਬੇੜਾ, ਜਗਤ ਵਹਿਣ ਨਾ ਕੋਈ ਰੁੜਾਇੰਦਾ। ਅਜੇ ਅੱਗੇ ਲੇਖਾ ਬਥੇਰਾ, ਹੌਲੀ ਹੌਲੀ ਵਰਤਾਇੰਦਾ । ਪਹਿਲੀ ਚੇਤ ਦਾ ਆਏ ਸਵੇਰਾ, ਸੋਹਣਾ ਵਕਤ ਸੁਹਾਇੰਦਾ। ਮਿਹਰਵਾਨ ਕਰੇ ਆਪਣੀ ਮਿਹਰਾ, ਮਿਹਰ ਨਜ਼ਰ ਉਠਾਇੰਦਾ। ਜਨਮ ਜਨਮ ਚੁਕਾ ਝੇੜਾ, ਝਗੜਾ ਅਵਰ ਗਵਾਇੰਦਾ। ਦਰਸ ਦਿਖਾਏ ਹੋ ਕੇ ਨੇੜਾ, ਦੂਰ ਦੁਰਾਡਾ ਪੰਧ ਮੁਕਾਇੰਦਾ। ਜਿਸ ਰਾਹ ਨੂੰ ਤੱਕੇ ਚਿੱਟਾ ਘੋੜਾ ਵਛੇਰਾ, ਆਪਣਾ ਨੈਣ ਉਠਾਇੰਦਾ। ਓਸ ਵੇਲੇ ਫੇਰ ਸੋਹਣਾ ਲੱਗੇ ਘੇਰਾ, ਚਾਰੋਂ ਕੁੰਟ ਗੁਰਮੁਖ ਗੁਰਮੁਖ ਗੁਰਮੁਖ ਨਜ਼ਰੀ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਇੰਦਾ। ਘੇਰੇ ਵਾਲਿਓ ਰਹੋ ਖ਼ਬਰਦਾਰ, ਧੁਰ ਦੀ ਖ਼ਬਰ ਸੁਣਾਈਆ । ਪੰਜਾਂ ਅਜੇ ਹੋਰ ਉਧਾਰ, ਦੇਣਾ ਬਾਕੀ ਨਜ਼ਰੀ ਆਈਆ। ਪਹਿਲੀ ਚੇਤ ਕਿਰਪਾ ਕਰੇ ਨਿਰੰਕਾਰ, ਨਿਰਵੈਰ ਹੋਏ ਸਹਾਈਆ। ਚਿਟੇ ਬਸਤਰ ਕਰ ਤਿਆਰ, ਪੰਜਾਂ ਦੇਵੇ ਪਹਿਨਾਈਆ। ਇਕ ਇਕ ਨਾਲ ਰੱਖੇ ਰੁਮਾਲ, ਸੋਹਣੀ ਭੇਟ ਚੜ੍ਹਾਈਆ। ਪੰਜਾਂ ਬਹਾ ਕੇ ਖਵਾਏ ਇਕੋ ਥਾਲ, ਬ੍ਰਾਹਮਣ ਕੋਲੋਂ ਅੱਗੇ ਰਖਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਸਿਰ ਆਪਣਾ ਹੱਥ ਟਿਕਾਈਆ । ਬਸਤਰ ਪਾਵੇ ਸੋਹਣੇ ਚਿੱਟੇ ਰੰਗ, ਰੰਗਤ ਆਪਣਾ ਨਾਮ ਰੰਗਾਈਆ। ਓਸ ਵੇਲੇ ਜਲ ਲੈ ਕੇ ਆਈ ਮਾਈ ਗੰਗ, ਜਮਨਾ ਸੁਰਸਤੀ ਨਾਲ ਰਲਾਈਆ। ਗੋਦਾਵਰੀ ਆ ਕੇ ਗਾਵੇ ਛੰਦ, ਸੋਹਣਾ ਰਾਗ ਅਲਾਈਆ। ਰਵਦਾਸ ਫੇਰ ਮੰਗੇ ਇਕ ਮੰਗ, ਪਿਛਲੀ ਯਾਦ ਕਰਾਈਆ। ਓਧਰੋ ਅਜੀਤ ਜੁਝਾਰ ਆ ਜਾਣ ਕਰਦੇ ਜੰਗ, ਆਪਣਾ ਸੰਗ ਵਖਾਈਆ। ਏਧਰੋ ਰੋ ਪਏ ਗੜ੍ਹੀ ਚਮਕੌਰ ਕੰਧ, ਨੈਣਾਂ ਨੀਰ ਵਹਾਈਆ। ਇਹ ਉਹ ਦਿਸਦੇ ਪੰਜ, ਜਿਨ੍ਹਾਂ ਗੋਬਿੰਦ ਦਿਤੀ ਵਡਿਆਈਆ। ਅੱਗੇ ਦੱਸਣਾ ਕਰਨਾ ਬੰਦ, ਲੇਖਾ ਫੇਰ ਦੇਵੇ ਸਮਝਾਈਆ। ਹੁਣ ਖ਼ੁਸ਼ੀਆਂ ਨਾਲ ਗਾ ਲਓ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਛੰਦ।

੨੮ ਮਾਘ ੨੦੨੦ ਬਿਕ੍ਰਮੀ ਹਰਿ ਭਗਤ ਦਵਾਰ ਜੇਠੂਵਾਲ ਵਿਚ ਅਜੀਤ ਸਿੰਘ ਦੇ ਨਵਿਤ

ਬੀਸ ਚਾਲੀ ਕਹੇ ਸਾਡਾ ਪਿਆ ਮੁਲ, ਕੀਮਤ ਕਰਤੇ ਅੰਤ ਚੁਕਾਈਆ। ਸਾਡਾ ਉਧਾਰ ਉਬਲਿਆ ਉਤੇ ਚੁਲ, ਅਗਨੀ ਪ੍ਰੇਮ ਪਿਆਰ ਵਧਾਈਆ। ਪਾਨ ਜਲ ਗਏ ਭੁੱਲ, ਆਪਣਾ ਆਪ ਛੁਪਾਈਆ। ਘਿਰਤ ਤੁਲ ਕੇ ਆਪਣੇ ਤੋਲ, ਤੁਰਤ ਆਪਣਾ ਰੂਪ ਵਟਾਈਆ। ਖ਼ੁਸ਼ੀਆਂ ਨਾਲ ਵਿਚ ਕੜਾਹੀ ਫਰਕਣ ਲਗੇ ਮੇਰੇ ਬੁੱਲ, ਸੋਹਣੀ ਅਵਾਜ਼ ਸੁਣਾਈਆ। ਇਕ ਦੂਜੇ ਨਾਲ ਰਹੇ ਘੁਲ, ਉਠ ਉਠ ਬਲ ਵਖਾਈਆ। ਕਰਿਆ ਖੇਲ ਪ੍ਰਭੂ ਅਨਮੁਲ, ਮਿਹਰ ਨਜ਼ਰ ਉਠਾਈਆ। ਭਾਗ ਲਗਾ ਕੇ ਭਗਵਨ ਕੁਲ, ਭਗਤਾਂ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੋਹੇ ਦਿਤੀ ਮਾਣ ਵਡਿਆਈਆ। ਪਰਸਾਦ ਕਹੇ ਮੈਂ ਸਤਿਗੁਰ ਕਿਰਪਾ, ਮਿਹਰ ਰੂਪ ਵਟਾਈਆ। ਮੇਰਾ ਰਸ ਨਾ ਜਾਏ ਬਿਰਥਾ, ਬਿਨ ਗੁਰਮੁਖਾਂ ਹੱਥ ਕਿਸੇ ਨਾ ਆਈਆ। ਇਹ ਲੇਖਾ ਪੂਰਬ ਦੇਰ ਦਾ, ਪਿਛਲਾ ਲਹਿਣਾ ਚੁਕਾਈਆ। ਸਾਂਭ ਰੱਖੀ ਜੋ ਬਣਾ ਕੇ ਵਿਰਸਾ, ਧੰਨ ਦੌਲਤ ਜਗਤ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਇਆ

❋

❋

ਕਮਾਈਆ। ਪਰਸਾਦ ਕਹੇ ਪ੍ਰਭ ਕੀਤੀ ਕਿਰਪਾ, ਕਿਰਪਾਨਿਧ ਦਇਆ ਕਮਾਈਆ। ਜਨ ਭਗਤਾਂ ਕੱਟਣਹਾਰਾ ਬਿਪਤਾ, ਪੂਰਬ ਵਜੋਗ ਚੁਕਾਈਆ। ਅੱਗੋ ਬੰਧਾਵੇ ਸੱਚਾ ਨਿਸਚਾ, ਚਰਨ ਪ੍ਰੀਤ ਜਣਾਈਆ । ਦੋ ਜਹਾਨਾਂ ਬਦਲਣਹਾਰਾ ਫਿਰਕਾ, ਹੁਕਮ ਹਾਕਮ ਇਕ ਸੁਣਾਈਆ। ਵੇਖੋ ਖੇਲ ਸਾਚੇ ਪਿਰ ਕਾ, ਪਰਮ ਪੁਰਖ ਰਿਹਾ ਜਣਾਈਆ। ਉਲਟਾ ਗੇੜ ਨਿਰਗੁਣ ਗਿੜਦਾ, ਸਰਗੁਣ ਧਾਰ ਜਣਾਈਆ। ਜਨ ਭਗਤਾਂ ਸਭ ਤੋਂ ਵੱਖਰਾ ਰੱਖੇ ਹਿਰਦਾ, ਸੰਤਾਂ ਹਿਰਦਾ ਸਮਝ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ। ਪਰਸਾਦ ਕਹੇ ਮੇਰੀ ਬਣੀ ਬਣਤ, ਪੁਰਖ ਅਕਾਲ ਦਿਤੀ ਵਡਿਆਈਆ। ਗੁਰਮੁਖ ਖਾਏ ਵਿਰਲਾ ਸੰਤ, ਜਿਸ ਮਿਹਰ ਨਜ਼ਰ ਉਠਾਈਆ। ਮੇਲ ਮਿਲਾਵੇ ਨਰ ਹਰਿ ਕੰਤ, ਨਰ ਨਰਾਇਣ ਹੋਏ ਸਹਾਈਆ। ਉਤਮ ਸ੍ਰੇਸ਼ਟ ਵਿਚੋਂ ਜੰਤ, ਲੱਖ ਚੁਰਾਸੀ ਮਾਣ ਰਖਾਈਆ। ਲੇਖਾ ਜਾਣੇ ਬ੍ਰਾਹਮਣ ਪੰਡਤ, ਜਜਮਾਨ ਠਾਕਰ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਵਡਿਆਈਆ। ਪਰਸਾਦ ਕਹੇ ਪ੍ਰਭ ਭਏ ਦਿਆਲ, ਦਿਤੀ ਮਾਣ ਵਡਿਆਈਆ। ਗੁਰਮੁਖ ਸੰਤ ਸੁਹੇਲੇ ਉਪਜਾ ਆਪਣੇ ਲਾਲ, ਲਾਲਨ ਰੰਗ ਰੰਗਾਈਆ। ਪ੍ਰੇਮ ਪ੍ਰੀਤੀ ਪਰੋਸ ਥਾਲ, ਸੋਹਣੀ ਵੰਡ ਵੰਡਾਈਆ। ਧੁਰ ਦੇ ਵਿਛੜੇ ਮੇਲ ਨਾਲ, ਧੁਰ ਦਾ ਸੰਗ ਰਖਾਈਆ। ਜਗਤ ਅਵਲੜੀ ਚਲ ਕੇ ਚਾਲ, ਜਰਾ ਦਏ ਸਮਝਾਈਆ। ਭਗਤ ਵਛਲ ਬਣ ਕਿਰਪਾਲ, ਭਗਵਨ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੋਹੇ ਦੇਵੇ ਮਾਣ ਵਡਿਆਈਆ। ਪਰਸਾਦ ਕਹੇ ਮੋਹੇ ਰੱਖਾ ਪਰਾਤ ਵਿਚ ਢਕ, ਓਡਣ ਉਤੇ ਪਾਈਆ। ਮੈਂ ਅੰਦਰ ਬੈਠਾ ਰਿਹਾ ਹੱਸ, ਖ਼ੁਸ਼ੀਆਂ ਰੰਗ ਚੜ੍ਹਾਈਆ। ਪ੍ਰਭ ਅੰਦਰੇ ਅੰਦਰ ਮੈਨੂੰ ਦੇਵੇ ਰਸ, ਆਪਣੀ ਧਾਰ ਚੁਆਈਆ। ਮੈਂ ਚਰਨੀ ਗਿਆ ਢੱਠ, ਨਿਉਂ ਨਿਉਂ ਸੀਸ ਝੁਕਾਈਆ। ਕਿਰਪਾ ਕਰ ਪੁਰਖ ਸਮਰਥ, ਸ਼ਬਦ ਇਸ਼ਾਰੇ ਨਾਲ ਉਠਾਈਆ। ਉਠ ਲਵਾ ਮੇਰਾ ਧੁਰ ਦਾ ਹੱਥ, ਜਿਸ ਲੱਗਿਆਂ ਤੇਰੀ ਲਾਗਤ ਕੀਮਤ ਦਿਆਂ ਬਦਲਾਈਆ। ਤੇਰਾ ਗ੍ਰਹਿ ਤੇਰਾ ਮੰਦਰ ਤੇਰਾ ਘਰ ਗੁਰਮੁਖਾਂ ਅੰਦਰ ਵਸਿਆ, ਤੇਰਾ ਬੰਕ ਦਏ ਸਮਝਾਈਆ। ਉਥੇ ਜਾਵੀਂ ਨਾਲ ਚਾਵਾਂ ਨੱਠਿਆ, ਖ਼ੁਸ਼ੀਆਂ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ। ਪਰਸਾਦ ਕਹੇ ਪ੍ਰਭ ਕੀਤੀ ਮਿਹਰ, ਮਿਹਰ ਨਜ਼ਰ ਉਠਾਈਆ। ਨਜ਼ਰੀ ਆਇਆ ਨੇੜਨ ਨੇੜ, ਦੂਰ ਦੁਰਾਡਾ ਪੰਧ ਮੁਕਾਈਆ। ਜਾਂ ਵੇਖਿਆ ਸ਼ਬਦ ਸਰੂਪ ਧੁਰ ਦਾ ਸ਼ੇਰ, ਭਬਕ ਆਪਣਾ ਨਾਮ ਲਗਾਈਆ। ਗੁਰ ਅਵਤਾਰ ਪੀਰ ਪੈਗੰਬਰ ਆ ਲਿਆਂਦੇ ਘੇਰ, ਵਿਸ਼ਨ ਬ੍ਰਹਮਾ ਸ਼ਿਵ ਨਾਲ ਮਿਲਾਈਆ। ਆਓ ਵੇਖੋ ਪ੍ਰਭ ਦਾ ਖੇਲ, ਨਿਰਵੈਰ ਨਿਰਾਕਾਰ ਨਿਰੰਕਾਰ ਰਿਹਾ ਵਖਾਈਆ। ਸਚ ਕਟਾਰ ਆਪਣਾ ਨਾਮ ਵਿਚ ਫੇਰ, ਚਾਰੋਂ ਕੁੰਟ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵਣਹਾਰ ਵਡਿਆਈਆ । ਗੁਰ ਅਵਤਾਰ ਪੀਰ ਪੈਗੰਬਰ ਵੇਖ ਪਰਸਾਦ, ਸਾਰੇ ਖ਼ੁਸ਼ੀਆਂ ਮਨਾਈਆ। ਪ੍ਰਭ ਏਸ ਵਿਚੋਂ ਜੇ ਥੋੜੀ ਥੋੜੀ ਦੇਵੇ ਦਾਦ, ਵਸਤ ਅਗੰਮੀ ਝੋਲੀ ਪਾਈਆ। ਅਸੀਂ ਏਥੇ ਓਥੇ ਰੱਖੀਏ ਯਾਦ, ਭੁੱਲ ਕਦੇ ਨਾ ਜਾਈਆ। ਅਗੰਮ ਅਗੰਮੜਾ ਆਵੇ ਸੁਆਦ, ਰਸਨਾ ਜਿਹਵਾ ਨਾ ਕੋਇ ਸਮਝਾਈਆ । ਸ੍ਰੀ ਭਗਵਾਨ ਵੇਖਣਹਾਰਾ ਖੇਲ ਤਮਾਸ਼, ਤਰ੍ਹਾ ਤਰ੍ਹਾ ਸਮਝਾਈਆ। ਜੁਗ ਚੌਕੜੀ ਪਾ ਕੇ ਗਏ ਗੋਪੀ ਕਾਹਨ ਰਾਸ, ਰਾਮ ਸੀਤਾ ਮਾਤ ਹੰਢਾਈਆ ।

❋

❋

ਰਸਨਾ ਜਿਹਵਾ ਬੱਤੀ ਦੰਦ ਕਰਦੇ ਗਏ ਬਲਾਸ, ਕਾਗਜ ਕਲਮ ਸ਼ਾਹੀ ਢੋਲ ਨਾਲ ਭਰਾਈਆ। ਲੱਖ ਚੁਰਾਸੀ ਜੀਵਾਂ ਜੰਤਾਂ ਗਏ ਆਖ, ਧੁਰ ਸੰਦੇਸਾ ਇਕ ਸੁਣਾਈਆ। ਚਾਰੋਂ ਕੁੰਟ ਕਹਿੰਦੇ ਗਏ ਅਸੀਂ ਪ੍ਰਭ ਦੀ ਜਾਤ, ਚਾਕਰ ਸੇਵਕ ਰੂਪ ਅਖਵਾਈਆ। ਨਿਤ ਨਵਿਤ ਧੁਰ ਦੀ ਰੱਖਦੇ ਗਏ ਆਸ, ਬੇਪਰਵਾਹ ਪਰਵਰਦਗਾਰ ਗੁਸਾਈਂਆ। ਸਭ ਦੀ ਪੂਰੀ ਕਰੇ ਖ਼ਾਹਸ਼, ਨਿਰਗੁਣ ਨਿਰਵੈਰ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਵਡਿਆਈਆ। ਪਰਾਤ ਕਹੇ ਮੇਰਾ ਧੰਨ ਭਾਗ, ਭਾਗਾਂ ਭਰੀ ਆਪਣਾ ਨਾਮ ਰਖਾਈਆ। ਪੁਰਖ ਅਬਿਨਾਸ਼ੀ ਰੱਖੇ ਲਾਜ, ਸਿਰ ਆਪਣਾ ਹੱਥ ਟਿਕਾਈਆ। ਜਿਸ ਅੰਦਰ ਹਰਿ ਕਿਰਪਾ ਭਰਿਆ ਪਰਸਾਦ, ਪਰਸਾਦ ਆਪਣੀ ਮਿਹਰ ਸਮਝਾਈਆ। ਜਿਸ ਪਰਸਾਦ ਦਾ ਅੰਦਰ ਵੜ ਵੇਖਿਆ ਕਿਸੇ ਨਾ ਰਾਜ਼, ਪਰਦਾ ਸਕੇ ਨਾ ਕੋਇ ਰਖਾਈਆ। ਸਾਧ ਸੰਤ ਜੀਵ ਜੰਤ ਰਸਨਾ ਜਿਹਵਾ ਇਸ ਤੋਂ ਲੱਭਣ ਸੁਆਦ, ਮਨ ਵਾਸਨਾ ਖ਼ੁਸ਼ੀ ਮਨਾਈਆ। ਸਤਿ ਪਰਸਾਦ ਸਤਿਗੁਰ ਪਰਸਾਦ ਗੁਰ ਪਰਸਾਦ ਕਿਸੇ ਹੱਥ ਨਾ ਆਵੇ ਹਾਥ, ਪ੍ਰਿਥਮੀ ਆਕਾਸ਼ ਗਗਨ ਮੰਡਲ ਨਾ ਕੋਇ ਵਰਤਾਈਆ। ਜੇ ਵਰਤਾਵੇ ਤਾਂ ਪੁਰਖ ਅਬਿਨਾਸ਼, ਗੁਰ ਅਵਤਾਰਾਂ ਭੋਰਾ ਭੋਰਾ ਝੋਲੀ ਪਾਈਆ । ਦੂਜੀ ਵਾਰ ਕਿਸੇ ਫੇਰ ਲੱਭੇ ਨਾ ਉਹ ਸਵਾਦ, ਰਸ ਵਿਚੋਂ ਰਸ ਨਾ ਕੋਇ ਜਣਾਈਆ। ਜੁਗ ਚੌਕੜੀ ਕਰਦੇ ਫਿਰਨ ਤਲਾਸ਼, ਚਾਰੋਂ ਕੁੰਟ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਵਡਿਆਈਆ। ਪਰਾਤ ਕਹੇ ਜਿਸ ਵੇਲੇ ਮੇਰੇ ਅੰਦਰ ਵੜਿਆ, ਪਰਸਾਦੀ ਆਪਣਾ ਰੂਪ ਵਟਾਈਆ। ਚਾਓ ਘਨੇਰਾ ਮੈਨੂੰ ਇਕੋ ਚੜ੍ਹਿਆ, ਖ਼ੁਸ਼ੀਆਂ ਰੰਗ ਵਖਾਈਆ। ਤਪਦਾ ਤਪਦਾ ਮੇਰੇ ਵਿਚ ਬਹਿ ਕੇ ਠਰਿਆ, ਆਪਣਾ ਰੂਪ ਵਟਾਈਆ। ਮੈਂ ਹੱਸ ਕੇ ਕਿਹਾ ਕਿਉਂ ਮੇਰੀ ਛਾਤੀ ਚੜ੍ਹਿਆ, ਆਪਣਾ ਭਾਰ ਟਿਕਾਈਆ। ਪਰਸਾਦ ਕਹੇ ਮੈਂ ਨਾ ਜੀਂਦਾ ਨਾ ਮਰਿਆ, ਖੌਂਚੇ ਮਾਰ ਮਾਰ ਮੇਰਾ ਅੱਗਾ ਪਿਛਾ ਦਿਤਾ ਹਿਲਾਈਆ। ਸਚ ਪੁੱਛੇਂ ਕੜਾਹੀ ਵਿਚ ਸੜਿਆ, ਅਗਨੀ ਭੇਟ ਚੜ੍ਹਾਈਆ । ਬਲ ਸੜ ਫੇਰ ਤੇਰੇ ਘਰ ਵੜਿਆ, ਆਪਣਾ ਵੇਸ ਵਟਾਈਆ। ਗੁਰਮੁਖਾਂ ਆਪਣੇ ਹੱਥ ਫੜਿਆ, ਸਚ ਦਵਾਰੇ ਦਿਤਾ ਟਿਕਾਈਆ। ਸਚ ਪੁੱਛੇਂ ਮੈਂ ਖ਼ੁਸ਼ੀਆਂ ਨਾਲ ਭਰਿਆ, ਪ੍ਰਭ ਦਰਸ਼ਨ ਸੱਚਾ ਪਾਈਆ। ਏਸੇ ਕਾਰਨ ਵੱਡਾ ਦੁੱਖ ਜਰਿਆ, ਚਿੰਤਾ ਗ਼ਮ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਆਪ ਬਣਾਈਆ। ਪਰਾਤ ਕਹੇ ਸੁਣ ਮੇਰਾ ਬਲ, ਮੈਂ ਸਚ ਦਿਆਂ ਸੁਣਾਈਆ । ਸੜਦੇ ਬਲਦੇ ਨੂੰ ਆਪਣੇ ਉਤੇ ਲਿਆ ਝੱਲ, ਸੀ ਕੀਤੀ ਜਰਾ ਨਾ ਰਾਈਆ। ਉਤੋਂ ਵੇਖ ਮੇਰੀ ਸੜ ਗਈ ਖੱਲ, ਮਨਸੂਰ ਵੇਖ ਨੈਣ ਸ਼ਰਮਾਈਆ । ਥੱਲਿਉਂ ਅਜੇ ਨਾ ਜਾਵਾਂ ਹੱਲ, ਸੋਹਣੀ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਮਾਣ ਵਡਿਆਈਆ । ਪਰਸਾਦ ਕਹੇ ਤੇਰੇ ਮੇਰੇ ਕਿਛ ਨਹੀਂ ਵੱਸ, ਕਰਨ ਕਰਾਵਣਹਾਰ ਅਵਰ ਅਖਵਾਈਆ। ਮੈਂ ਤੱਕਾਂ ਕਿਸ ਵੇਲੇ ਪ੍ਰਭ ਮੇਰੇ ਉਤੇ ਰੱਖੇ ਹੱਥ, ਆਪਣੀ ਦਇਆ ਕਮਾਈਆ। ਮੇਰਾ ਪ੍ਰੇਮ ਭਰਿਆ ਸੁਆਦ ਲਏ ਚੱਖ, ਆਪਣੇ ਮੁਖ ਲਗਾਈਆ। ਪਰਾਤ ਕਹੇ ਮੈਂ ਵੇਖਾਂ ਆਪਣੀ ਅੱਖ, ਨੇਤਰ ਨੈਣ ਉਠਾਈਆ। ਘਿਰਤ ਕਹੇ ਮੇਰੀ ਪੂਰੀ ਹੋਵੇ ਆਸ, ਤ੍ਰਿਸਨਾ ਮੇਟ ਮਿਟਾਈਆ। ਜਲ ਕਹੇ ਮੈਂ ਧਰਾਂ ਧਰਵਾਸ, ਅੰਨ ਕਹੇ ਮਿਲੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਪਰਸਾਦ ਕਹੇ ਮੇਰੇ ਉਤੇ ਪ੍ਰਭ ਰਖਿਆ ਹੱਥ, ਹੌਲੀ

❋

❋

ਜਿਹੀ ਟਿਕਾਈਆ। ਮੇਰੀ ਸੁੱਤੇ ਦੀ ਖੁੱਲੀ ਅੱਖ, ਨੇਤਰ ਨੈਣਾਂ ਲਈ ਅੰਗੜਾਈਆ। ਜਾਂ ਵੇਖਿਆ ਪ੍ਰਭ ਨਿਰਗੁਣ ਰੂਪ ਲਿਆ ਤੱਕ, ਜੋਤੀ ਜਾਤਾ ਨਜ਼ਰੀ ਆਈਆ। ਮੈਂ ਚਰਨ ਕਵਲ ਗਿਆ ਢੱਠ, ਸੀਸ ਜਗਦੀਸ ਝੁਕਾਈਆ। ਨੇਤਰ ਰੋ ਕੇ ਕਿਹਾ ਮੈਨੂੰ ਦੇ ਮੇਰਾ ਹੱਕ, ਤੇਰੇ ਹੱਥ ਵਡਿਆਈਆ। ਮੈਂ ਜੁਗ ਚੌਕੜੀ ਕੌਲਿਆਂ ਵਿਚ ਵੜ ਵੜ ਗਿਆ ਥੱਕ, ਮੈਨੂੰ ਭੋਗ ਲਾਉਣ ਵਾਲਾ ਨਜ਼ਰ ਕੋਇ ਨਾ ਆਈਆ। ਚੋਰਾਂ ਵਾਂਗ ਪੀੜ੍ਹਿਆਂ ਥੱਲੇ ਛੱਡਿਆ ਰੱਖ, ਠੱਗਾਂ ਵਾਂਗ ਚੁਰਾਈਆ। ਪਿਛੇ ਹੋ ਕੇ ਖਾਵਣ ਝੱਟ, ਵੱਡੇ ਵੱਡੇ ਬਹਿ ਕੇ ਥਾਈਂਆ। ਜੇ ਭੌਂ ਤੇ ਜਾਂਵਾਂ ਢੱਠ, ਡਰਦੇ ਪੈਰਾਂ ਹੇਠ ਦੇਣ ਦਬਾਈਆ। ਏਸੇ ਕਰਕੇ ਮੈਂ ਗੋਬਿੰਦ ਇਕ ਵਾਰ ਦਿਤਾ ਦੱਸ, ਸੱਚੀ ਤਰ੍ਹਾਂ ਜਣਾਈਆ। ਕੁਛ ਮੈਨੂੰ ਸਭ ਤੇ ਹੋ ਗਿਆ ਸ਼ੱਕ, ਸਹਿਸਾ ਘਰ ਘਰ ਨਜ਼ਰੀ ਆਈਆ। ਕਸਾਈ ਕੋਈ ਨਾ ਲਾਵੇ ਮੈਨੂੰ ਹੱਥ, ਖਾਵੇ ਉਹ ਨਾ ਜਿਸ ਹੋਈ ਤੇਰੀ ਜੁਦਾਈਆ । ਮੈਂ ਵਿਕਣਾ ਨਹੀਂ ਕਿਸੇ ਹੱਟ, ਕੀਮਤ ਕੋਇ ਨਾ ਮੇਰੀ ਰਖਾਈਆ। ਇਕੋ ਆਸ ਪੁਰਖ ਸਮਰਥ, ਤੇਰੇ ਚਰਨ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਣੀ ਇਕ ਵਡਿਆਈਆ। ਸ੍ਰੀ ਭਗਵਾਨ ਕਹੇ ਸੁਣ ਸਮਗਰੀ ਬੱਚੇ, ਸਗਲੀ ਚਿੰਤ ਮਿਟਾਈਆ। ਤੇਰੇ ਰਿੰਨ ਨਾ ਖਾਵੇ ਕੋਈ ਭੱਤੇ, ਖ਼ੁਸ਼ੀਆਂ ਰੰਗ ਉਡਾਈਆ। ਤੈਨੂੰ ਵੇਖ ਸਾਧ ਸੰਤ ਨਾ ਕੋਈ ਨੱਚੇ, ਬਾਟਿਆਂ ਵਿਚ ਨਾ ਕੋਈ ਛੁਪਾਈਆ । ਉਹਲੇ ਹੋ ਨਾ ਮਾਰੇ ਫੱਕੇ, ਮੂਠੀਆਂ ਨਾਲ ਅੰਦਰ ਧਕਾਈਆ। ਸਭ ਦੇ ਨਕੇਲ ਪਾਉਂ ਨੱਕੇ, ਬੰਦਰ ਕਲੰਦਰਾ ਵਾਂਗ ਨਚਾਈਆ। ਲੱਖ ਚੁਰਾਸੀ ਵਿਚੋਂ ਥੋੜੇ ਕੱਢਾਂ ਅੱਛੇ, ਜਿਨ੍ਹਾਂ ਅੱਛੀ ਤਰ੍ਹਾਂ ਸਮਝਾਈਆ। ਪਹਿਲੋਂ ਕੱਟ ਕੇ ਫਾਸੀ ਰੱਸੇ, ਜਮ ਕਾ ਤਰਾਸ ਗੁਆਈਆ। ਧੁਰ ਦਾ ਮਾਰਗ ਇਕੋ ਦੱਸੇ, ਸਚ ਕਰਾਂ ਪੜ੍ਹਾਾਈਆ। ਫੇਰ ਤੇਰੇ ਵੱਲ ਤੱਕੇ, ਆਪਣਾ ਧਿਆਨ ਲਗਾਈਆ। ਗੁਰ ਅਵਤਾਰ ਪੀਰ ਪੈਗੰਬਰ ਕਰ ਅਕੱਠੇ, ਸਭਨਾ ਦਏ ਦਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਦੇਣਾ ਝੋਲੀ ਪਾਈਆ। ਪਰਸਾਦ ਕਹੇ ਪ੍ਰਭੂ ਤੇਰੀ ਓਟ, ਦੂਜਾ ਨਜ਼ਰ ਕੋਈ ਨਾ ਆਇੰਦਾ। ਤੇਰੀ ਕਿਰਪਾ ਇਕੋ ਬਹੁਤ, ਦੂਜੀ ਆਸ ਨਾ ਕੋਈ ਰਖਾਇੰਦਾ। ਤੇਰੀ ਵੱਡੀ ਸਭ ਤੋਂ ਸੋਚ, ਦੂਜਾ ਸੋਚ ਸਮਝ ਨਾ ਕੋਇ ਰਖਾਇੰਦਾ। ਬਿਨ ਤੇਰੀ ਕਿਰਪਾ ਮੇਰੇ ਖਾਦਿਆਂ ਕਿਸੇ ਨਾ ਆਵੇ ਮੌਜ, ਮੁਫਲਸ ਸ਼ਾਹ ਨਾ ਰੂਪ ਵਟਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਤੇਰੇ ਦਰ ਮੰਗ ਮੰਗਾਇੰਦਾ। ਸ੍ਰੀ ਭਗਵਾਨ ਬਖ਼ਸ਼ੇ ਟੇਕ, ਸਚ ਦੇਵਾਂ ਸਰਨਾਈਆ । ਜਿਸ ਵੇਲੇ ਗੁਰਮੁਖ ਮੇਰੀ ਕਰਨ ਭੇਟ, ਤੇਰਾ ਸੋਹਣਾ ਰੂਪ ਬਣਾਈਆ। ਮਿਹਰਵਾਨ ਹੋ ਕੇ ਅਗੰਮੇ ਨੇਤਰ ਲਵਾਂ ਵੇਖ, ਜਗਤ ਨੋਚਣ ਬੰਦ ਕਰਾਈਆ। ਤੈਨੂੰ ਅੱਗ ਕੜਾਹੀ ਦਾ ਲੱਗਿਆ ਭੁੱਲ ਜਾਏ ਸੇਕ, ਸਾਂਤਕ ਸਤਿ ਸਤਿ ਸਮਾਈਆ। ਸਚ ਪ੍ਰੇਮ ਕਰੇ ਹੇਤ, ਪ੍ਰੀਤੀ ਇਕੋ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਇਆਵਾਨ ਦਇਆ ਕਮਾਈਆ। ਪਰਸਾਦ ਕਹੇ ਪ੍ਰਭ ਤੇਰਾ ਭੋਗ, ਭਗਵਨ ਮੋਹੇ ਭਾਈਆ। ਧੁਰ ਦਾ ਹੋਵੇ ਸਚ ਸੰਜੋਗ, ਮਿਲੇ ਨਾ ਕੋਇ ਜੁਦਾਈਆ। ਪੂਰਬ ਕੱਟਿਆ ਜਾਏ ਰੋਗ, ਅੱਗੇ ਚਿੰਤ ਨਾ ਕੋਇ ਰਖਾਈਆ। ਮੈਂ ਹੱਥ ਨਹੀਂ ਔਣਾ ਰੋਜ, ਬਿਨ ਤੇਰੀ ਕਿਰਪਾ ਮੇਰੀ ਬਣਤ ਨਾ ਕੋਇ ਬਣਾਈਆ। ਕੋਟ ਜਨਮ ਦੇ ਵਿਛੜੇ ਜੋ ਗੁਰਮੁਖ ਰਹੇ ਲੋਚ, ਤਿਨ੍ਹਾਂ ਦੇਣਾ ਆਪ ਵਰਤਾਈਆ। ਬਾਕੀ ਵਾਸਤੇ ਪ੍ਰਭ ਹੋ ਜਾਵੇ ਖਮੋਸ਼, ਸੱਦਾ ਦੇ ਨਾ ਕਿਸੇ ਖਵਾਈਆ। ਜੋਤੀ ਜੋਤ ਸਰੂਪ ਹਰਿ,

❋

❋

ਆਪ ਆਪਣੀ ਕਿਰਪਾ ਕਰ, ਸਦਾ ਸਦ ਹੋਣਾ ਸਹਾਈਆ। ਸੁਣ ਪਰਸਾਦ ਮੇਰੇ ਲਾਲ, ਬੱਚੂ ਅੱਛੀ ਤਰ੍ਹਾਂ ਜਣਾਈਆ। ਤੇਰਾ ਵਿਚੋਲਾ ਦੀਨ ਦਿਆਲ, ਦਇਆ ਰੂਪ ਸਮਾਈਆ। ਤੇਰੇ ਉਤੇ ਪਰਦਾ ਪਾਇਆ ਚਿਟਾ ਰੁਮਾਲ, ਧੁਰ ਦੀ ਧਾਰ ਵਖਾਈਆ। ਅੰਦਰ ਰੱਖਿਆ ਤੈਨੂੰ ਸੰਭਾਲ, ਸੋਹਣਾ ਘਰ ਵਖਾਈਆ। ਸਹਿਜ ਸਹਿਜ ਆਪਣੀ ਉਂਗਲੀ ਲਾਏ ਨਾਲ, ਤੇਰਾ ਜੋੜ ਜੁੜਾਈਆ। ਛੋਟਾ ਭੋਰਾ ਲਏ ਉਠਾਲ, ਆਪਣੇ ਮੁਖ ਲਗਾਈਆ। ਉਹ ਮੰਦਰ ਗੁਰੂਦਵਾਰਾ ਸੱਚੀ ਧਰਮਸਾਲ, ਜਿਸ ਗ੍ਰਹਿ ਸਾਹਿਬ ਸਤਿਗੁਰ ਪੁਰਖ ਅਕਾਲ ਪਰਗਟ ਹੋ ਕੇ ਤੇਰਾ ਰਸ ਬਣਾਈਆ । ਓਸੇ ਵੇਲੇ ਪਰਸਾਦ ਖ਼ੁਸ਼ੀ ਨਾਲ ਮਾਰੀ ਛਾਲ, ਪਰਾਤ ਵਿਚੋਂ ਥਾਲੀਆਂ ਵਿਚ ਆਈਆ। ਕਹੇ ਮੈਨੂੰ ਛੇਤੀ ਛੇਤੀ ਭਗਤਾਂ ਦਿਓ ਖਵਾਲ, ਮੈਂ ਭਗਤਾਂ ਅੰਦਰ ਰਲ ਕੇ ਭਗਤਾਂ ਵਿਚ ਸਮਾਈਆ। ਮੇਰੀ ਲੇਖੇ ਲੱਗੇ ਘਾਲ, ਪੁਰਖ ਅਬਿਨਾਸ਼ੀ ਥਾਏਂ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਵਡਿਆਈਆ। ਸੁਣ ਪਰਸ਼ਾਦ ਪ੍ਰਭ ਦੱਸੇ ਸੱਚ, ਸਚ ਸੱਚ ਰਿਹਾ ਜਣਾਈਆ। ਤੇਰੇ ਅੰਦਰ ਮੇਰਾ ਰਸ, ਰਸੀਆ ਹੋ ਕੇ ਦਿਤਾ ਭਰਾਈਆ। ਜਨ ਭਗਤਾਂ ਹਿਰਦੇ ਜਾ ਕੇ ਵਸ, ਸੋਹਣਾ ਧਾਮ ਸੁਹਾਈਆ। ਕੂੜ ਅੰਧੇਰਾ ਮੇਟ ਹੱਸ, ਸੱਚਾ ਚੰਦ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਸੰਦੇਸ ਅਲਾਈਆ। ਪਰਸਾਦ ਕਹੇ ਮੈਂ ਅੰਦਰ ਵੜਦਾ ਹਾਂ। ਜਨ ਭਗਤਾਂ ਜਾ ਕੇ ਦੱਸਦਾ ਹਾਂ। ਸੋਹਣਾ ਰਸ ਭਰਦਾ ਹਾਂ। ਦਰ ਦਰ ਸੇਵਾ ਕਰਦਾ ਹਾਂ। ਪੰਚ ਵਿਕਾਰੇ ਨਾਲ ਲੜਦਾ ਹਾਂ। ਸੋਹਣੇ ਪੌੜੇ ਚੜ੍ਹਦਾ ਹਾਂ। ਨਾੜੀ ਨਾੜੀ ਫਿਰਦਾ ਹਾਂ। ਘੁੰਮਣ ਘੇਰੀ ਵਿਚ ਘਿਰਦਾ ਹਾਂ। ਫੇਰ ਜਨ ਭਗਤਾਂ ਹਿਰਦੇ ਵਿਚ ਖੜਦਾ ਹਾਂ। ਜਿਥੇ ਇਕੋ ਤੇਰਾ ਨਾਮ ਪੜ੍ਹਦਾ ਹਾਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਦੇਣਾ ਸੱਚਾ ਵਰ, ਮੈਂ ਸੱਚੀ ਆਸਾ ਰਖਦਾ ਹਾਂ। ਸੱਚੀ ਆਸ ਪ੍ਰਭੂ ਮੇਰੀ ਏਕ, ਏਕੰਕਾਰ ਤੇਰੇ ਅੱਗੇ ਅਰਜ਼ੋਈਆ। ਮੇਰਾ ਲਿਖ ਅੱਗੇ ਲੇਖ, ਪਿਛਲਾ ਲੇਖ ਚੁਕਾਈਆ। ਜੋ ਤੇਰਾ ਕਰਨ ਹੇਤ, ਸਦ ਤੇਰੇ ਵਿਚ ਸਮਾਈਆ। ਮੈਨੂੰ ਓਨ੍ਹਾਂ ਕੋਲ ਭੇਜ, ਬਾਕੀ ਹੱਥ ਨਾ ਕਿਸੇ ਫੜਾਈਆ। ਮੈਂ ਮਾਣਾਂ ਭਗਤਾਂ ਸੇਜ, ਘਰ ਸੋਹਣੇ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਮਾਣ ਵਡਿਆਈਆ। ਸੁਣ ਪਰਸਾਦ, ਪਰਮ ਪੁਰਖ ਜਣਾਈਆ। ਜਨ ਭਗਤਾਂ ਦੇ ਕੇ ਸੱਚੀ ਦਾਦ, ਤੇਰਾ ਸੰਗ ਬਣਾਈਆ। ਅੱਡਰਾ ਵੱਖਰਾ ਸਭ ਤੋਂ ਸਵਾਦ, ਆਪਣਾ ਨਾਮ ਭਰਾਈਆ। ਦੀਨ ਦਿਆਲ ਰਚ ਕੇ ਕਾਜ, ਕਰਨੀ ਰਿਹਾ ਕਮਾਈਆ। ਪੂਰਬ ਲੇਖਾ ਪੂਰੀ ਕਰ ਕੇ ਖ਼ਾਹਸ਼, ਖ਼ਾਲਸ ਧਾਰ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖੇ ਖੇਲ ਥਾਉਂ ਥਾਈਂਆ। ਪਰਸਾਦ ਕਹੇ ਮੈਂ ਭਗਤਾਂ ਰੰਗ ਰੰਗਾਵਾਂਗਾ। ਅੰਦਰ ਵੜ ਕੇ ਸਚ ਸਮਝਾਵਾਂਗਾ। ਪੌੜੇ ਚੜ੍ਹ ਕੇ ਕੁੰਡਾ ਲਾਹਵਾਂਗਾ। ਦਰ ਦਵਾਰੇ ਖੜ ਕੇ ਅਲਖ ਜਗਾਵਾਂਗਾ। ਪਰਤੱਖ ਤੇਰਾ ਰੂਪ ਦਰਸਾਵਾਂਗਾ । ਹੱਕ ਹਕੀਕਤ ਖੋਲ੍ਹ ਅੱਖ, ਨੇਤਰ ਨੈਣਾਂ ਨੈਣ ਮਿਲਾਵਾਂਗਾ। ਸਚ ਪ੍ਰੀਤੀ ਦੇ ਰਸ, ਅੰਮ੍ਰਿਤ ਇਕ ਚਵਾਵਾਂਗਾ। ਜੋ ਮੈਨੂੰ ਖਾਏ ਸੋ ਤੇਰਾ ਗਾਏ ਜਸ, ਜਸ ਵੇਦ ਪੁਰਾਨਾਂ ਨਾਲੋਂ ਵੱਖਰਾ, ਤੇਰਾ ਨਿਸ਼ਅੱਖਰਾਂ ਵਿਚ ਦ੍ਰਿੜਾਵਾਂਗਾ। ਵੇਖੀਂ ਮੇਰੀ ਭੇਟਾ ਨਾ ਕਰਾਈਂ ਅੱਗੇ ਪੱਥਰਾਂ, ਕੀਮਤ ਕਾਗ਼ਜ਼ਾਂ ਉਤੇ ਨਾ ਪਾਈਆ। ਮੈਂ ਵੀ ਵੱਖਰਾਂ ਤੂੰ ਵੀ ਵੱਖਰਾ ਤੇਰਾ ਭਗਤ ਵੱਖਰਾ, ਵੱਖਰਿਆਂ ਦੀ ਵੱਖਰੀ ਰਾਹ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ

❋

❋

ਕਰ, ਸਚ ਦੇ ਵਡਿਆਈਆ। ਪਰਸਾਦ ਸੋਹਣੇ ਸੁਤ, ਅੱਛੀ ਤਰ੍ਹਾ ਜਣਾਈਆ। ਅੱਛਾ ਹੋਇਆ ਤੂੰ ਲਿਆ ਪੁਛ, ਆਪਣਾ ਦੁੱਖ ਸੁਣਾਈਆ। ਹੁਣ ਨਾ ਉਹਲਾ ਨਾ ਕੋਈ ਲੁਕ, ਪਰਦਾ ਉਪਰ ਨਾ ਕੋਇ ਰਖਾਈਆ। ਕਰ ਕਿਰਪਾ ਤੈਨੂੰ ਆਪ ਪਾਵਾਂ ਭਗਤਾਂ ਮੁਖ, ਆਪਣੀ ਸੇਵ ਕਮਾਈਆ। ਜਿਨ੍ਹਾਂ ਦੇਵਾਂ ਸਦਾ ਸੁਖ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਿਗਹ ਉਠਾਈਆ। ਪ੍ਰਭੂ ਜੇ ਭਗਤਾਂ ਮੁਖ ਪਾਵੇਂਗਾ। ਮੇਰਾ ਧਿਆਨ ਰਖਾਵੇਂਗਾ। ਸੋਹਣਾ ਸੰਗ ਬਣਾਵੇਂਗਾ। ਆਪਣਾ ਰੰਗ ਚੜ੍ਹਾਵੇਂਗਾ। ਅੰਦਰ ਲੰਘ ਕੀ ਮੇਰੇ ਕੋਲ ਆਵੇਂਗਾ। ਸੋਹਣੀ ਸੇਜ ਪਲੰਘ ਹੰਢਾਵੇਂਗਾ। ਪ੍ਰੇਮ ਰਸ ਕਿਸ ਵੇਲੇ ਮੇਰਾ ਮੇਰੇ ਵਿਚੋਂ ਪਰਗਟਾਵੇਂਗਾ। ਸਚ ਦੱਸ ਆਪਣਾ ਦਸਤ ਮੁਬਾਰਕ ਹੱਥ, ਕਿਸ ਵੇਲੇ ਮੇਰੇ ਉਪਰ ਟਿਕਾਵੇਂਗਾ। ਆਪਣੇ ਪ੍ਰੇਮ ਪਿਆਰ ਦੀ ਖੋਲ੍ਹ ਕੇ ਅੱਖ, ਨੇਤਰ ਨੈਣ ਆਪਣੀ ਝਲਕ ਵਖਾਵੇਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਵੇਂਗਾ। ਸਚ ਕਰਨੀ ਜ਼ਰੂਰ ਕਰਾਵਾਂਗਾ। ਜੋ ਜਨ ਆਏ ਸਰਨੀ, ਤਿਨ੍ਹਾਂ ਤੇਰਾ ਰਸ ਚਖਾਵਾਂਗਾ। ਰਸ ਖਾ ਕੇ ਚੁੱਕੇ ਮਰਨੀ ਡਰਨੀ, ਲੱਖ ਚੁਰਾਸੀ ਡੇਰਾ ਢਾਹਵਾਂਗਾ। ਸਚ ਤਰਾਵਾਂ ਇਕੋ ਤਰਨੀ, ਸ਼ੌਹ ਦਰਿਆ ਪਾਰ ਵਖਾਵਾਂਗਾ। ਲਹਿਣਾ ਚੁਕਾ ਵਰਨੀ ਬਰਨੀ, ਜਾਤ ਪਾਤ ਮੇਟ ਮਿਟਾਵਾਂਗਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਤੇਰਾ ਸੰਗ ਰਖਾਵਾਂਗਾ। ਪਰਸਾਦ ਕਹੇ ਮੈਂ ਜਾਵਾਂ ਮੰਨ, ਮਨ ਮਨਸਾ ਰਹਿਣ ਨਾ ਪਾਈਆ। ਜਿਸ ਵੇਲੇ ਗੁਰਮੁਖ ਅੰਦਰ ਵਸਾਂ ਤਨ, ਤਪਦੇ ਹਿਰਦੇ ਠੰਡੇ ਦਿਆਂ ਕਰਾਈਆ। ਜੋ ਤੇਰੇ ਸੱਚੇ ਜਨ, ਤਿਨ੍ਹਾਂ ਭਰਮ ਭੁਲੇਖਾ ਮੇਟ ਮਿਟਾਈਆ। ਜੋ ਪ੍ਰਭੂ ਸਿਧੇ ਤੈਨੂੰ ਰਹੇ ਮੰਨ, ਤਿਨ੍ਹਾਂ ਮਿਲ ਕੇ ਤੇਰਾ ਰੂਪ ਵੇਖਾਂ ਚਾਈਂ ਚਾਈਂਆ। ਫੇਰ ਮੈਂ ਹੋਵਾਂ ਬੜਾ ਪਰਸੰਨ, ਪਰਸੰਤਾ ਵਿਚ ਗੁਰਮੁਖ ਸਾਰੇ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਲੇਖੇ ਲਾਈਆ। ਪ੍ਰਭ ਕਹੇ ਪਰਸਾਦ ਤੇਰੀ ਸਚ ਵੰਡ, ਹਰਿ ਕਰਤਾ ਆਪ ਕਰਾਇੰਦਾ। ਭਗਤਾਂ ਨਾਲ ਨਾਤਾ ਗੰਢ, ਸੋਹਣਾ ਜੋੜ ਜੁੜਾਇੰਦਾ। ਦੋਹਾ ਮੇਲ ਮਿਲਾ ਕੇ ਪਾਵੇ ਠੰਡ, ਆਪਣੀ ਨਿਗਹ ਨਾਲ ਤਰਾਇੰਦਾ। ਜੇ ਤੈਨੂੰ ਗੁਰਮੁਖ ਖਾਵੇ ਬੱਤੀ ਦੰਦ, ਰਸ ਨਾਲ ਰਸਨਾ ਸੋਭਾ ਪਾਇੰਦਾ। ਸੋ ਸੰਤ ਸੁਹੇਲਾ ਮੇਰਾ ਚੰਦ, ਨੂਰੀ ਜੋਤ ਜਗਤ ਚਮਕਾਇੰਦਾ। ਜਨਮ ਮਰਨ ਦਾ ਤੋੜ ਕੇ ਫੰਦ, ਬੰਧਨ ਕੂੜ ਸਰਬ ਗੁਆਇੰਦਾ। ਦੀਨ ਦਿਆਲ ਠਾਕਰ ਸਵਾਮੀ ਹੋ ਬਖ਼ਸ਼ੰਦ, ਰਹਿਮਤ ਆਪਣਾ ਨਾਮ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਇੰਦਾ । ਪਰਸਾਦ ਕਹੇ ਮੇਰਾ ਪੂਰਬ ਲੇਖਾ, ਰਵਦਾਸ ਰਿਹਾ ਚੁਕਾਈਆ। ਸ੍ਰੀ ਭਗਵਾਨ ਤੂੰ ਵੀ ਰੱਖਿਆ ਚੇਤਾ, ਅਭੁੱਲ ਭੁੱਲ ਕਦੇ ਨਾ ਜਾਈਆ। ਹੁਣ ਪਰੋਹਤ ਬਣ ਕਿਸੇ ਨਾ ਵਰਜਿਆ ਨੇਂਦਾ, ਘਰ ਸੱਦਣ ਕੋਇ ਨਾ ਜਾਈਆ। ਬ੍ਰਾਹਮਣ ਚਾਰੇ ਕੁੰਟ ਵੇਂਹਦਾ, ਨੇਤਰ ਨੈਣ ਉਠਾਈਆ। ਅਬਿਨਾਸ਼ੀ ਕਰਤਾ ਦੂਰ ਦੁਰਾਡਾ ਸਭ ਤਕੇਂਦਾ, ਬਿਨ ਅੱਖਾਂ ਨੈਣ ਉਠਾਈਆ। ਲਹਿਣਾ ਦੇਣਾ ਸਭ ਦਾ ਦੇਂਦਾ, ਦੇਵਣਹਾਰ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਵੇਖਣਹਾਰਾ ਥਾਉਂ ਥਾਈਂਆ। ਪਰਸਾਦ ਕਹੇ ਪ੍ਰਭ ਮੈਂ ਤੇਰੇ ਨਵਿਤ, ਆਪਣਾ ਆਪ ਭੇਟ ਚੜ੍ਹਾਇੰਦਾ। ਮੈਨੂੰ ਕਿਸੇ ਗੋਚਰਾ ਨਾ ਦੇਵੀਂ ਸੁੱਟ, ਤੁਧ ਬਿਨ ਨਜ਼ਰ ਕੋਇ ਨਾ ਆਇੰਦਾ। ਜਿਨ੍ਹਾਂ ਚਿਰ ਹਾਜਰ ਹੋ ਨਾ ਲਾਵੇਂ ਮੁੱਖ, ਓਨ੍ਹਾਂ ਚਿਰ ਮੈਨੂੰ ਪਰਸਾਦ ਨਾ ਕੋਇ ਅਖਵਾਇੰਦਾ।

❋

❋

ਇਹੋ ਮੈਨੂੰ ਵੱਡਾ ਦੁੱਖ, ਪੰਡਤ ਪਾਂਧਾ ਸਾਧੂ ਸੰਤ ਤੇਰਾ ਨਾਮ ਲੈ ਕੇ ਮੁੜਕੇ ਆਪੇ ਬਹਿ ਕੇ ਖਾਇੰਦਾ। ਵੱਡਾ ਕੱਢ ਕੇ ਬੁੱਕ, ਬੱਚਿਆਂ ਲਈ ਲੁਕਾਇੰਦਾ। ਸਾਹਿਬ ਤੇਰੇ ਅੱਗੇ ਕਾਹਦਾ ਲੁਕ, ਪਿਛਲਾ ਹਾਲ ਸੁਣਾਇੰਦਾ। ਵੱਡੀ ਗੱਲ ਛੋਟਾ ਮੁੱਖ, ਦੱਸਦਿਆਂ ਨੈਣ ਸ਼ਰਮਾਇੰਦਾ। ਤੇਰੇ ਬਿਨਾਂ ਕੋਈ ਨਹੀਂ ਰਿਹਾ ਪੁੱਛ, ਸਿਰ ਹੱਥ ਨਾ ਕੋਇ ਟਿਕਾਇੰਦਾ । ਗੁਰ ਅਵਤਾਰਾਂ ਪੀਰ ਪੈਗੰਬਰਾਂ ਦਾ ਜੇ ਲੋਕਮਾਤ ਠੇਕਾ ਗਿਆ ਮੁੱਕ, ਮੇਰਾ ਲੇਖ ਕਿਉਂ ਨਹੀਂ ਆਪਣੀ ਝੋਲੀ ਪਾਇੰਦਾ। ਬਿਨ ਤੇਰੇ ਕਿਤੋਂ ਨਾ ਮਿਲੇ ਸਚ ਸੁੱਚ, ਜੂਠ ਝੂਠ ਜਗਤ ਜਹਾਨ ਨਜ਼ਰੀ ਆਇੰਦਾ। ਜਨ ਭਗਤਾਂ ਸਦਾ ਪਾ ਮੁਖ, ਦੋਏ ਜੋੜ ਇਹੋ ਮੰਗ ਮੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਉਠਾਇੰਦਾ।

੨੯ ਮਾਘ ੨੦੨੦ ਬਿਕ੍ਰਮੀ ਹਰਿ ਭਗਤ ਦਵਾਰ ਜੇਠੂਵਾਲ ਦਰਬਾਰ ਵਿਚ

ਜਨ ਭਗਤ ਕਹੇ ਪ੍ਰਭ ਸੱਚਾ, ਘਰ ਸਚ ਦੇਵੇ ਵਡਿਆਈਆ। ਹਰਿ ਸੰਤ ਕਹੇ ਪ੍ਰਭ ਪ੍ਰੇਮ ਰੱਤਾ, ਰੰਗ ਰੰਗੀਲਾ ਰੰਗ ਰੰਗਾਈਆ। ਗੁਰਮੁਖ ਕਹੇ ਸਦ ਖਵਾਏ ਅਗੰਮੀ ਭੱਤਾ, ਰਾਜ਼ਕ ਰਹੀਮ ਵੱਡੀ ਵਡਿਆਈਆ। ਗੁਰਸਿਖ ਕਹੇ ਸੀਤ ਪਰਸਾਦ ਜਿਸ ਵੇਲੇ ਚੱਖਾ, ਰਸਨਾ ਜਿਹਵਾ ਬੱਤੀ ਦੰਦ ਜੋੜ ਜੁੜਾਈਆ। ਕਾਇਆ ਦੁਆਰ ਡੂੰਘੀ ਭਵਰੀ ਰੱਖਾ, ਗ੍ਰਹਿ ਮੰਦਰ ਟਿਕਾਈਆ। ਸੋਹਣਾ ਰਸ ਵੇਖਿਆ ਮਿੱਠਾ, ਅਨਰਸ ਰੂਪ ਵਖਾਈਆ। ਅੰਤਰ ਖੁੱਲ ਗਈ ਇਕੋ ਅੱਖਾ, ਦੋਏ ਲੋਚਣ ਬੰਦ ਰਖਾਈਆ। ਆਤਮ ਪਰਮਾਤਮ ਗਾਵੇ ਜਸਾ, ਸੋਹਣਾ ਰਾਗ ਅਲਾਈਆ । ਮਿਟ ਗਈ ਰੈਣ ਅੰਧੇਰੀ ਮੱਸਾ, ਜੋਤੀ ਚੰਦ ਨੂਰ ਰੁਸ਼ਨਾਈਆ। ਠਾਕਰ ਮਿਲਿਆ ਅਲਖ ਅਲੱਖਾ, ਬੇਅੰਤ ਬੇਪਰਵਾਹੀਆ। ਰੋਮ ਰੋਮ ਅੰਦਰ ਰਚਾ, ਰਚਨਾ ਆਪਣੀ ਦਏ ਸਮਝਾਈਆ। ਪ੍ਰੇਮ ਪ੍ਰੀਤੀ ਅੰਦਰ ਕਹੇ ਉਠ ਮੇਰੇ ਬੱਚਾ, ਮਿਹਰ ਨਜ਼ਰ ਉਠਾਈਆ। ਵੇਖ ਵਖਾਇਆ ਕਾਇਆ ਮਾਟੀ ਪੰਜ ਤਤ ਭਾਂਡਾ ਕੱਚਾ, ਸਾਢੇ ਤਿੰਨ ਹੱਥ ਫੋਲ ਫੁਲਾਈਆ। ਮਨ ਮਨੂਆ ਦਹਿ ਦਿਸ਼ਾ ਚਾਰ ਕੁੰਟ ਉਠ ਉਠ ਨੱਠਾ, ਦਿਵਸ ਰੈਣ ਭੱਜਾ ਵਾਹੋ ਦਾਹੀਆ। ਅੰਧ ਅੰਧੇਰੇ ਸੰਝ ਸਵੇਰ ਵਗਾ, ਸੀਤਲ ਪੌਣ ਨਾ ਕੋਈ ਵਖਾਈਆ। ਕੂੜੀ ਕਿਰਿਆ ਤਤ ਵਕਾਰੀ ਜਗਤ ਹੰਕਾਰੀ ਗੰਦਾ, ਵਾਸਨਾ ਮਮਤਾ ਮੋਹ ਜਣਾਈਆ। ਕਾਇਆ ਮਾਟੀ ਪੋਚ ਬਸਤਰ ਪਾ ਕੇ ਚੰਗਾ, ਸ਼ਸਤਰ ਆਪਣਾ ਅੰਗ ਬਣਾਈਆ। ਬਿਨ ਸਾਹਿਬ ਸਤਿਗੁਰ ਕਿਰਪਾ ਦਿਸੇ ਨੰਗਾ, ਓਡਣ ਸੀਸ ਨਾ ਕੋਇ ਟਿਕਾਈਆ। ਲੇਖਾ ਜਾਣੇ ਨਾ ਬ੍ਰਹਮ ਬ੍ਰਹਿਮੰਡਾ, ਭੇਵ ਅਭੇਦ ਨਾ ਕੋਈ ਖੁਲ੍ਹਾਈਆ। ਉਤਮ ਸ੍ਰੇਸ਼ਟ ਗੁਰਮੁਖ ਗੁਰਸਿਖ ਗੁਰਪਰਸਾਦ ਬਣਾਏ ਚੰਗਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ। ਪਰਸਾਦ ਕਹੇ ਮੇਰਾ ਗੁਰਮੁਖ ਸੰਗ, ਨਿਤ ਨਵਿਤ ਵਡਿਆਈਆ। ਗੁਰਸਿਖ ਕਹੇ ਮੇਰੀ ਸਤਿਗੁਰ ਕੋਲੋਂ ਮੰਗ, ਧੁਰ ਕਿਰਪਾ ਝੋਲੀ ਪਾਈਆ। ਦੋਹਾ ਮਿਲ ਕੇ ਆਵੇ ਅਨੰਦ, ਅਨੰਦ ਅਨੰਦ ਵਿਚੋਂ ਪਰਗਟਾਈਆ। ਮਿਲ ਕੇ ਢੋਲਾ ਗਾਵਣ ਛੰਦ, ਸ਼ਬਦ ਨਾਲ ਸ਼ਨਵਾਈਆ। ਕਰੇ ਖੇਲ ਸੂਰਾ ਸਰਬੰਗ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ। ਗੁਰਮੁਖ

❋

❋

ਕਹੇ ਮੈਂ ਸੀਤ ਪਰਸਾਦ ਖਾਦਾ, ਸਾਹਿਬ ਸਤਿਗੁਰ ਦਿਤਾ ਵਰਤਾਈਆ। ਮੈਨੂੰ ਨਜ਼ਰੀ ਆਇਆ ਗੋਬਿੰਦ ਪਿਤਾ ਪੁਰਖ ਅਕਾਲ ਦਾਦਾ, ਦੋ ਜਹਾਨਾਂ ਵੇਖ ਵਖਾਈਆ। ਉਪਰ ਤੱਕਿਆ ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਦਿਸੇ ਰਾਜਾ, ਭੂਪਤ ਭੂਪ ਬੇਪਰਵਾਹੀਆ। ਚਾਰ ਕੁੰਟ ਪੇਖਿਆ ਨਿਰਗੁਣ ਸਰਗੁਣ ਕਰੇ ਕਾਜਾ, ਲੱਖ ਚੁਰਾਸੀ ਜੋੜ ਜੁੜਾਈਆ। ਭਵਿਖਤ ਵੇਖਿਆ ਨਿਰਗੁਣ ਨਿਰਵੈਰ ਨਿਰਾਕਾਰ ਜੋਤ ਪਰਕਾਸ਼ਾ, ਅਜੂਨੀ ਰਹਿਤ ਰੂਪ ਰੰਗ ਰੇਖ ਨਾ ਕੋਈ ਵਖਾਈਆ। ਅੰਦਰ ਤੱਕਿਆ ਘਰ ਸੱਜਣ ਬਣੇ ਸਾਥਾ, ਸੋਹਣਾ ਸੰਗ ਨਿਭਾਈਆ। ਪਰਦਾ ਚੁਕਿਆ ਧੁਰ ਦਾ ਰਾਗ ਸੁਣਾਈ ਗਾਥਾ, ਅਨਹਦ ਨਾਦੀ ਨਾਦ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦੇਵੇ ਮਾਣ ਵਡਿਆਈਆ । ਗੁਰਮੁਖ ਕਹੇ ਗੁਰ ਪਰਸਾਦ, ਹਰਿ ਕਿਰਪਾ ਨਜ਼ਰੀ ਆਈਆ। ਬਿਨ ਭਗਤਾਂ ਕਿਸੇ ਨਾ ਆਵੇ ਹਾਥ, ਲੱਖ ਚੁਰਾਸੀ ਰਹੀ ਕੁਰਲਾਈਆ। ਕੋਟਨ ਕੋਟ ਖਾ ਖਾ ਥੱਕੇ ਸਾਧ, ਸਾਧਨਾ ਸਕੇ ਨਾ ਕੋਇ ਕਰਾਈਆ। ਨੇਤਰ ਅੱਖ ਖੋਲ੍ਹ ਨਾ ਸਕੇ ਜਾਗ, ਆਲਸ ਨਿੰਦਰਾ ਨਾ ਦੂਰ ਕਰਾਈਆ । ਘਰ ਮੰਦਰ ਮਹਲ ਦੀਪਕ ਜੋਤ ਨਾ ਜਗੇ ਚਰਾਗ, ਹਵਣ ਪੌਣ ਸੁਗੰਦੀ ਸਤਿ ਨਾ ਕੋਇ ਸਮਾਈਆ। ਆਤਮ ਪਰਮਾਤਮ ਮਿਲ ਕੇ ਪੂਰੀ ਕਰੇ ਨਾ ਕੋਈ ਖਾਹਿਸ਼, ਖ਼ਾਲਸ਼ ਰੂਪ ਨਾ ਕੋਇ ਸਮਾਈਆ। ਕਰ ਕਿਰਪਾ ਜਿਸ ਦੇਵੇ ਦਾਤ, ਪ੍ਰਭ ਆਪਣੀ ਵਸਤ ਵਰਤਾਈਆ। ਗੁਰਮੁਖ ਗੁਰਸਿਖ ਹਰਿਜਨ ਬਣਾਏ ਸੱਜਣ ਸਾਕ, ਭਗਤ ਭਗਵਾਨ ਮੇਲ ਮਿਲਾਈਆ। ਬਜਰ ਕਪਾਟੀ ਖੋਲ੍ਹ ਤਾਕ, ਤਰ੍ਹਾਂ ਤਰ੍ਹਾਂ ਸਮਝਾਈਆ। ਸੰਤ ਸੁਹੇਲਾ ਬਣਕੇ ਪੁੱਛੇ ਬਾਤ, ਦਰ ਦਰਵੇਸ਼ ਅਲਖ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵਣਹਾਰ ਵਡਿਆਈਆ । ਪਰਸਾਦ ਕਹੇ ਪ੍ਰਭ ਹੋਏ ਮਿਹਰਵਾਨ, ਹੱਥ ਤੇਰੇ ਵਡਿਆਈਆ। ਲੋਕਮਾਤ ਨਾ ਕੋਈ ਮਾਣ, ਨਵ ਖੰਡ ਨਾ ਕੋਈ ਚਤੁਰਾਈਆ। ਮੈਨੂੰ ਤੇਰੀ ਭੇਟ ਚਾੜ੍ਹਨ ਵਾਲੇ ਬੇਈਮਾਨ, ਹਿਰਦੇ ਹਰਿ ਨਾ ਕੋਈ ਵਸਾਈਆ। ਠੱਗ ਚੋਰ ਯਾਰ ਮੇਰਾ ਹਿੱਸਾ ਪਾਣ, ਪੈਸਿਆਂ ਟਕਿਆਂ ਨਾਲ ਤੈਨੂੰ ਰਹੇ ਮਨਾਈਆ। ਦਿਨੇ ਠੱਗੀ ਰਾਤ ਹਰਾਮ, ਸਤਿ ਸੰਤੋਖ ਨਾ ਕੋਈ ਵਖਾਈਆ। ਦਿਨੇ ਕਲਮਾ ਰਾਤ ਬੇਈਮਾਨ, ਸ਼ਰਅ ਸ਼ਰੀਅਤ ਝੂਠਾ ਰੰਗ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖ ਦੇ ਚੁਕਾਈਆ। ਪਰਸਾਦ ਕਹੇ ਪ੍ਰਭ ਮੇਰੇ ਠਾਕਰ, ਦਰ ਤੇਰੇ ਅਰਜ਼ੋਈਆ। ਕਲਜੁਗ ਜੀਵ ਬਣੇ ਸੁਦਾਗਰ, ਤੇਰਾ ਨਾਉਂ ਹੱਟ ਚਲਾਈਆ। ਨਿਰਮਲ ਕਰਮ ਕਰੇ ਨਾ ਕੋਈ ਉਜਾਗਰ, ਦੁਰਮਤ ਮੈਲ ਪਾਪਾਂ ਭਰੀ ਲੋਕਾਈਆ। ਕਿਸੇ ਦੁਆਰੇ ਮਿਲੇ ਨਾ ਮੈਨੂੰ ਆਦਰ, ਸਾਧ ਸੰਤ ਸੰਗ ਨਾ ਕੋਈ ਨਿਭਾਈਆ। ਕਿਸੇ ਗ੍ਰਹਿ ਕਿਸੇ ਮੰਦਰ ਕਿਸੇ ਗੁਰੂਦਵਾਰ ਸਾਹਿਬ ਸਤਿਗੁਰ ਆਪ ਕਦੇ ਨਾ ਹੋਇਓ ਹਾਜਰ, ਭੋਗ ਲਾ ਨਾ ਖ਼ੁਸ਼ੀ ਮਨਾਈਆ। ਤੇਰੇ ਸਾਮ੍ਹਣੇ ਤੇਰੇ ਦਵਾਰ ਤੇਰੇ ਨਾਲ ਕਰਦੇ ਸਾਜ਼ਸ਼, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਸ਼ਹਿਨਸ਼ਾਹ ਤੇਰੀ ਸ਼ਰਨਾਈਆ। ਪਰਸਾਦ ਕਹੇ ਮੇਰੇ ਸਚ ਭਗਵੰਤ, ਹੱਥ ਤੇਰੇ ਵਡਿਆਈਆ। ਉਠ ਕੇ ਵੇਖ ਕਲਜੁਗ ਸੰਤ, ਕੂੜੀ ਕਿਰਿਆ ਰਹੇ ਕਮਾਈਆ। ਗੁਰਮੁਖ ਗੁਰਸਿਖ ਗ਼ਰੀਬ ਨਿਮਾਣੇ ਤੇਰੀ ਭੇਟ ਚੜ੍ਹਾਵਣ ਸੰਤ, ਅੰਤਰ ਆਤਮ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੋਹੇ ਸਚ ਦੇ ਵਡਿਆਈਆ। ਪ੍ਰਭੂ ਮੇਰੇ ਨਾਲ ਕਿਉਂ ਕਰੇਂ ਧਰੋਹ, ਦੁਖੀ ਹੋ ਕੇ ਹਾਲ ਸੁਣਾਈਆ। ਗੋਬਿੰਦ ਪਿਛੋਂ ਮੇਰੇ ਨਾਲੋਂ ਤੋੜਿਆ ਮੋਹ, ਢਈਆ

❋

❋

ਨਜ਼ਰ ਕਿਸੇ ਨਾ ਆਈਆ। ਜੂਠੇ ਝੂਠੇ ਮੇਰੇ ਨਾਲ ਰਹੇ ਛੋਹ, ਹੱਥਾਂ ਉਗਲੀਆਂ ਨਾਲ ਹਿਲਾਈਆ। ਨਾਲ ਪੋਟਿਆਂ ਰਹੇ ਕੋਹ, ਬਣੇ ਜਗਤ ਕਸਾਈਆ। ਸੰਗਤ ਤੇਰੀ ਕੋਲੋਂ ਖੋਹ, ਘਰ ਬੱਚਿਆ ਰਹੇ ਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਚ ਵਰ, ਸਚ ਤੇਰੀ ਸ਼ਰਨਾਈਆ। ਪਰਸਾਦ ਕਹੇ ਮੇਰੇ ਸੁਲਤਾਨ, ਸ਼ਹਿਨਸ਼ਾਹ ਤੇਰੀ ਸਰਨਾਈਆ। ਕਲਜੁਗ ਵੇਖ ਮਾਰ ਧਿਆਨ, ਚਾਰੋਂ ਕੁੰਟ ਅੰਧੇਰਾ ਛਾਈਆ। ਸਾਧ ਸੰਤ ਬੇਈਮਾਨ, ਬੇਵਾ ਰੂਪ ਨਜ਼ਰੀ ਆਈਆ। ਸਾਬਤ ਦਿਸੇ ਨਾ ਕਿਸੇ ਈਮਾਨ, ਸਬਰ ਸਬੂਰੀ ਨਾ ਕੋਇ ਰਖਾਈਆ। ਰਸਨਾ ਜਿਹਵਾ ਕਰਨ ਕਲਾਮ, ਕਾਇਨਾਤ ਸੁਣਾਈਆ। ਬੱਤੀ ਦੰਦ ਪੜ੍ਹਨ ਨਾਮ, ਹਿਰਦੇ ਹਰਿ ਨਾ ਕੋਇ ਵਸਾਈਆ । ਕੂੜੀ ਕਿਰਿਆ ਸੰਗ ਸ਼ੈਤਾਨ, ਕਾਮ ਕਰੋਧ ਲੋਭ ਮੋਹ ਹੰਕਾਰ ਹਲਕਾਈਆ। ਦਲਾਸੇ ਧੀਰਜ ਦੇ ਦੇ ਸਰਬ ਪਰਚਾਣ, ਗਲ ਵਿਚ ਪੱਲੂ ਪਾਈਆ । ਰਸਨਾ ਬੋਲ ਭੋਗ ਲਗਵਾਣ, ਭੋਗਾਂ ਵਾਲਾ ਨਜ਼ਰ ਕਿਸੇ ਨਾ ਆਈਆ। ਝੂਠੀ ਕਿਰਿਆ ਵਿਚ ਆਪਣਾ ਝੱਟ ਲੰਘਾਣ, ਤੇਰੀ ਕਰੇ ਨਾ ਕੋਇ ਵਡਿਆਈਆ। ਆਪਣਾ ਪੀਣ ਆਪਣਾ ਖਾਣ, ਆਪਣਾ ਹੁਕਮ ਰਹੇ ਵਰਤਾਈਆ। ਸਾਹਿਬ ਤੂੰ ਕਿਹੜਾ ਅਣਜਾਣ, ਸਮਝ ਸੋਚ ਰੱਖੇਂ ਨਾ ਰਾਈਆ। ਲੱਖ ਚੁਰਾਸੀ ਭੁੱਲਿਆ ਤੇਰਾ ਗਿਆਨ, ਸ਼ਾਸਤਰ ਸਿਮਰਤ ਵੇਦ ਪੁਰਾਨ ਰਹੇ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇ ਵਡਿਆਈਆ। ਪਰਸਾਦ ਕਹੇ ਤੇਰੀ ਮੰਗਦੇ ਮੋਖ, ਮੁਫਤ ਆਪਣਾ ਪੇਟ ਭਰਾਈਆ। ਪੇਟ ਕਾਰਨ ਜਗਾਵਣ ਜੋਤ, ਹਵਨ ਦੀਪ ਰੁਸ਼ਨਾਈਆ। ਮਾਇਆ ਕਾਰਨ ਅਰਦਾਸਾ ਸੋਧ, ਨੇਤਰ ਮੀਟ ਧਿਆਨ ਲਗਾਈਆ। ਉਚੀ ਬੋਲ ਨਾਲ ਜੋਸ਼, ਨਾਅਰਿਆਂ ਨਾਲ ਸੁਣਾਈਆ। ਜਿਸ ਵੇਲੇ ਮੈਂ ਤੱਕਾਂ ਤੇਰੇ ਮਿਲਣ ਦੀ ਕਿਸੇ ਨਾ ਆਵੇ ਸੋਚ, ਮਿਲ ਕੇ ਮੇਲ ਨਾ ਖ਼ੁਸ਼ੀ ਮਨਾਈਆ। ਰੋਜ਼ ਕਹਿਣ ਭਗਵਾਨ ਲਗਾਵੇ ਭੋਗ, ਥਾਲੇ ਬਾਟੇ ਅੱਗੇ ਡਾਹੀਆ। ਭਗਵਾਨ ਬਣ ਆਪ ਉਡਾਵਣ ਮੌਜ, ਮੌਜੂਦਾ ਆਪਣਾ ਆਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਣੀ ਵਡਿਆਈਆ। ਪਰਸਾਦ ਕਹੇ ਪ੍ਰਭ ਪਾ ਪਰਦਾ, ਮੈਂ ਅੰਤਰ ਮੰਗ ਮੰਗਾਈਆ। ਚਾਰ ਜੁਗ ਤੈਥੋਂ ਰਿਹਾ ਡਰਦਾ, ਨਿਉਂ ਨਿਉਂ ਸੀਸ ਨਿਵਾਈਆ। ਅਗਨੀ ਉਤੇ ਰਿਹਾ ਸੜਦਾ, ਕੜਾਹੀ ਵਿਚ ਤਪਾਈਆ। ਬਿਨ ਤੇਰੇ ਮਿਲਿਆਂ ਜੀਵ ਜਹਾਨ ਰਿਹਾ ਪੜ੍ਹਦਾ, ਗਾ ਗਾ ਰਿਹਾ ਸਮਝਾਈਆ। ਕਿਸੇ ਦਰ ਨਾ ਵੇਖਿਆ ਤੇਰੇ ਘਰ ਦਾ, ਪਰਦਾ ਸਕੇ ਨਾ ਕੋਇ ਉਠਾਈਆ। ਦਰ ਦਰਵੇਸ਼ ਭਿਖਾਰੀ ਮੈਂ ਬਣਿਆ ਬਰਦਾ, ਨੀਵਾਂ ਹੋ ਕੇ ਸੀਸ ਝੁਕਾਈਆ। ਕਰੇਂ ਖੇਲ ਨਰ ਹਰਿ ਦਾ, ਨਰਾਇਣ ਤੇਰੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਪਰਸਾਦ ਕਹੇ ਮੈਂ ਕਹਾਂ ਹੱਕ, ਹਕੀਕਤ ਤੇਰੇ ਅੱਗੇ ਸੁਣਾਈਆ। ਮੈਂ ਬਹਿ ਬਹਿ ਗਿਆ ਥੱਕ, ਪਰਾਤਾਂ ਵਿਚ ਆਸਣ ਲਾਈਆ। ਕੋਟਨ ਕੋਟ ਸਾਧ ਸੰਤ ਮੇਰਾ ਲਾਹਾ ਖੱਟ, ਆਪਣੇ ਘਰ ਬਾਰ ਬਣਾਈਆ। ਮੈਨੂੰ ਵੇਚ ਕੇ ਕੂੜੇ ਹੱਟ, ਭੇਟਾ ਆਪਣੀ ਝੋਲੀ ਪਾਈਆ। ਮੈਂ ਔਖਾ ਹੋ ਕੇ ਸਾਹਿਬ ਤੈਨੂੰ ਰਿਹਾ ਦੱਸ, ਕਲਜੁਗ ਅੰਤਮ ਹਾਲ ਸੁਣਾਈਆ। ਮੇਰਾ ਹੁਣ ਨਹੀਂ ਕਿਛ ਵਸ, ਕੁਛ ਵਸਤ ਨਾ ਕੋਲ ਟਿਕਾਈਆ। ਮੇਰੇ ਖ਼ਾਲੀ ਦਿਸੇ ਹੱਥ, ਬਿਨ ਹਰਿ ਨਾਮੇ ਖ਼ਾਲੀ ਹੋਈ ਲੋਕਾਈਆ। ਨਾ ਪ੍ਰੇਮ ਨਾ ਰਸ, ਸਵਾਦ ਸਚ ਨਾ ਕੋਇ ਸਮਝਾਈਆ। ਤੇਰੇ ਨਾਲੋਂ ਕੀਤਾ ਵੱਖ, ਵੱਖਰੀ ਵੰਡ ਵੰਡਾਈਆ। ਪਰਦੇ ਨਾਲ

❋

❋

ਮੈਨੂੰ ਢਕ, ਬੈਠਣ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਵਖਾਉਣਾ ਸਚ ਦਰ, ਜਿਸ ਗ੍ਰਹਿ ਮਿਲੇ ਮਾਣ ਵਡਿਆਈਆ। ਪਰਸਾਦ ਕਹੇ ਮੇਰਾ ਆਖ਼ਰੀ ਪਰਚਾ, ਪਾਰਬ੍ਰਹਮ ਤੇਰੀ ਸਰਨਾਈਆ। ਬਿਨ ਭਗਤਾਂ ਮੇਰਾ ਕਿਤੇ ਨਾ ਬੰਨ੍ਹ ਖ਼ਰਚਾ, ਗਠੜੀ ਸੀਸ ਨਾ ਕੋਇ ਟਿਕਾਈਆ। ਮੰਦਰਾਂ ਮਸਜਦਾਂ ਸ਼ਿਵਦਵਾਲਿਆਂ ਮੱਠਾਂ ਵਿਚ ਮੇਰਾ ਚਰਚਾ, ਖਾਣ ਪੀਣ ਮਜ਼ਾ ਉਡਾਈਆ। ਇਸ ਵਿਚ ਪ੍ਰਭ ਮੇਰਾ ਹੋਵੇ ਹਰਜਾ, ਤੇਰਾ ਵਿਛੋੜਾ ਦੁੱਖ ਸਤਾਈਆ। ਨੇਤਰ ਰੋਇਆ ਅੰਤ ਮਰਦਾ ਮਰਦਾ, ਦਿਤੀ ਸਚ ਦੁਹਾਈਆ। ਮੈਂ ਮਿਲਾਪੀ ਸੰਤਾਂ ਦਰ ਦਾ, ਗੁਰਮੁਖਾਂ ਜੋੜ ਜੁੜਾਈਆ। ਗੁਰਸਿਖਾਂ ਲੜ ਫੜਦਾ, ਧੁਰ ਦਾ ਸੰਗ ਰਖਾਈਆ। ਜਿਸ ਵੇਲੇ ਗੁਰਮੁਖਾਂ ਅੰਦਰ ਵੜਦਾ, ਪ੍ਰੇਮ ਪ੍ਰੀਤੀ ਨਜ਼ਰੀ ਆਈਆ। ਓਨ੍ਹਾਂ ਨਾਲ ਮਿਲ ਕੇ ਤੇਰਾ ਨਾਉਂ ਪੜ੍ਹਦਾ, ਸੋਹਣੀ ਕਰਾਂ ਪੜ੍ਹਾਈਆ। ਵੇਖ ਗ੍ਰਹਿ ਨਰਾਇਣ ਨਰ ਦਾ, ਨਰ ਹਰਿ ਇਕੋ ਨਜ਼ਰੀ ਆਈਆ। ਲੇਖਾ ਚੁੱਕੇ ਚੋਟੀ ਜੜਦਾ, ਭੇਵ ਅਭੇਦ ਆਪ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਮੇਰੇ ਹੱਥ ਟਿਕਾਈਆ। ਸਿਰ ਮੇਰੇ ਹੱਥ ਰੱਖ ਮਹਿਬੂਬ, ਮੁਹੱਬਤ ਤੇਰੇ ਨਾਲ ਲਗਾਈਆ। ਮਹਲ ਅਟੱਲ ਅਗੰਮ ਅਥਾਹ ਤੇਰਾ ਅਰੂਜ, ਅਰਸ਼ ਫ਼ਰਸ਼ ਦੋਵੇਂ ਸੀਸ ਨਿਵਾਈਆ। ਤੇਰਾ ਧਾਮ ਸਚ ਮੰਜ਼ਲ ਮਕਸੂਦ, ਮਹਿਫ਼ਲ ਇਕੋ ਸੋਭਾ ਪਾਈਆ। ਪਰਵਰਦਗਾਰ ਨਾ ਕੋਈ ਦੂਜ, ਵਾਹਦ ਨੂਰ ਨੂਰ ਖ਼ੁਦਾਈਆ। ਤੁਧ ਬਿਨ ਸਚ ਦੇਵੇ ਨਾ ਕੋਇ ਸਬੂਤ, ਸਾਜ਼ਸ਼ ਭਰੀ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਉਠਾਈਆ। ਸੁਣ ਪਰਸਾਦ ਧੁਰ ਦੇ ਰਸ, ਹਰਿ ਰਸੀਆ ਸਚ ਦ੍ਰਿੜਾਇੰਦਾ । ਪਰਮ ਪੁਰਖ ਪਰਮਾਤਮ ਸਭ ਦਾ ਦੇਵੇ ਹੱਕ, ਜੁਗ ਜੁਗ ਝੋਲੀ ਆਪ ਵਰਤਾਇੰਦਾ। ਕੂੜੀ ਕਿਰਿਆ ਜਗਤ ਖੇੜਾ ਹੋਵੇ ਭੱਠ, ਕਲਜੁਗ ਭਾਂਡਾ ਭਰਮ ਭੰਨਾਇੰਦਾ। ਲੇਖਾ ਚੁੱਕੇ ਮੰਦਰ ਮਸੀਤ ਸ਼ਿਵਦਵਾਲੇ ਮੱਠ, ਮਸਤ ਅਲਮਸਤ ਆਪਣੀ ਕਾਰ ਕਮਾਇੰਦਾ। ਪਰਗਟ ਹੋ ਪੁਰਖ ਸਮਰਥ, ਮੂਰਤ ਅਕਾਲ ਇਕੋ ਨੂਰ ਦਰਸਾਇੰਦਾ । ਸ਼ਬਦ ਸਤਿਗੁਰ ਸਭ ਕੁਛ ਲੈ ਕੇ ਆਪਣੇ ਹੱਥ, ਖ਼ਾਲੀ ਹੱਥ ਸਰਬ ਫਿਰਾਇੰਦਾ। ਦੋ ਜਹਾਨ ਬ੍ਰਹਿਮੰਡ ਖੰਡ ਜ਼ਿਮੀ ਅਸਮਾਨ ਜੇਰਜ ਅੰਡ ਉਤਭੁਜ ਸੇਤਜ ਖੋਲ੍ਹਣਹਾਰਾ ਅੱਖ, ਆਖਰ ਆਪਣਾ ਭੇਵ ਚੁਕਾਇੰਦਾ। ਆਤਮ ਪਰਮਾਤਮ ਸ੍ਰਿਸ਼ਟ ਸਬਾਈ ਦੇ ਬ੍ਰਹਮ ਮਤ, ਪਾਰਬ੍ਰਹਮ ਬ੍ਰਹਮ ਵਿਦਿਆ ਇਕ ਪੜ੍ਹਾਇੰਦਾ। ਕੂੜ ਕੂੜਿਆਰੇ ਤੇਰਾ ਸਾਥ ਜਾਇਣ ਛੱਡ, ਸਗਲਾ ਸੰਗ ਆਪ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਧੁਰ ਦਾ ਲੇਖਾ ਲੇਖੇ ਵਿਚ ਰਖਾਇੰਦਾ।