ਪੁਸਤਕਾਲਾਭਾਗ ੧੬

ਪਹਿਲੀ ਫੱਗਣ ੨੦੨੦ ਬਿਕ੍ਰਮੀ ਹਰਿ ਭਗਤ ਦਵਾਰ ਜੇਠੂਵਾਲ

ਪਰਸਾਦ ਕਹੇ ਪੁਰਖ ਸਮਰਥ, ਪੁਰਖ ਅਕਾਲ ਤੇਰੀ ਸਰਨਾਈਆ। ਆਦਿ ਜੁਗਾਦੀ ਧੁਰ ਦੀ ਵੱਥ, ਵਸਤ ਅਮੋਲਕ ਬੇਪਰਵਾਹੀਆ। ਜੁਗ ਚੌਕੜੀ ਸਤਿਜੁਗ ਤ੍ਰੇਤਾ ਦਵਾਪਰ ਕਰਦਾ ਰਿਹਾ ਆਸ, ਨਿਤ ਨਵਿਤ ਤੇਰਾ ਧਿਆਨ ਲਗਾਈਆ। ਗੁਰ ਅਵਤਾਰ ਪੀਰ ਪੈਗੰਬਰ ਲੋਕਮਾਤ ਕੱਟ ਕੇ ਗਏ ਵਾਟ, ਬਣ ਪਾਂਧੀ ਪੰਧ ਮੁਕਾਈਆ। ਪੀਰਨ ਪੀਰ ਸਰਗੁਣ ਕਰਦੇ ਗਏ ਤਲਾਸ਼, ਲੋਕ ਪਰਲੋਕ ਤੇਰਾ ਧਿਆਨ ਲਗਾਈਆ।

❋

❋

ਸਾਹਿਬ ਸਵਾਮੀ ਤੇਰੀ ਕਿਸੇ ਨਾ ਲੱਭੀ ਜਾਤ, ਜਾਤੀ ਰੂਪ ਨਾ ਕੋਇ ਜਣਾਈਆ। ਰਸਨਾ ਜਿਹਵਾ ਬੱਤੀ ਦੰਦ ਧੁਰ ਸੰਦੇਸਾ ਗਾ ਕੇ ਗਾਥ, ਸ਼ਬਦ ਅਨਾਦੀ ਨਾਦ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੋਹੇ ਸਚ ਦੇ ਵਡਿਆਈਆ। ਪਰਸਾਦ ਕਹੇ ਪ੍ਰਭ ਮੇਰੇ ਠਾਕਰ, ਤੇਰੇ ਹੱਥ ਵਡਿਆਈਆ। · ਜੁਗ ਚੌਕੜੀ ਲੋਕਮਾਤ ਫੇਰਾ ਪਾਈਆ। ਗੁਰ ਅਵਤਾਰ ਪੀਰ ਪੈਗੰਬਰ ਮੇਰਾ ਕਰਦੇ ਗਏ

ਆਦਰ, ਥੋੜਾ ਥੋੜਾ ਪਰਦਾ ਪਾਈਆ। ਨਿਰਮਲ ਕਰਮ ਨਾ ਹੋਇਆ ਉਜਾਗਰ, ਮਿਹਰ ਨਜ਼ਰ ਨਾ ਕੋਇ ਉਠਾਈਆ। ਸਾਚਾ ਵਣਜ ਨਾ ਕੀਤਾ ਬਣ ਸੁਦਾਗਰ, ਬਣ ਵਣਜਾਰਾ ਹੱਟ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇ ਮਾਣ ਵਡਿਆਈਆ । ਪਰਸਾਦ ਕਹੇ ਮੇਰੇ ਅੰਤਰਜਾਮੀ, ਪਾਰਬ੍ਰਹਮ ਤੇਰੀ ਸਰਨਾਈਆ। ਤੇਰਾ ਖੇਲ ਖ਼ਾਲਕ ਖ਼ਲਕ ਮਹਾਨੀ, ਬੇਪਰਵਾਹ ਬੇਅੰਤ ਅੰਤ ਕਹਿਣ ਕੋਇ ਨਾ ਆਈਆ। ਜੁਗ ਚੌਕੜੀ ਗਾਵਤ ਗਾ ਗਏ ਸਚ ਗਿਆਨੀ, ਧੁਰ ਦਾ ਢੋਲਾ ਰਾਗ ਸੁਣਾਈਆ। ਰਸ ਅੰਮਿਉਂ ਰਸ ਠੰਡਾ ਪਾਣੀ, ਧਾਰਾ ਤੇਰੀ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਭੇਵ ਦਏ ਖੁਲ੍ਹਾਈਆ। ਸਾਚਾ ਭੇਵ ਖੋਲ੍ਹ ਨਿਰੰਕਾਰ, ਨਿਰਗੁਣ ਹੱਥ ਤੇਰੇ ਵਡਿਆਈਆ। ਜੁਗ ਚੌਕੜੀ ਬੀਤੇ ਵਿਚ ਸੰਸਾਰ, ਨਵ ਨੌ ਚਾਰ ਪੰਧ ਮੁਕਾਈਆ। ਵਿਸ਼ਨ ਬ੍ਰਹਮਾ ਸ਼ਿਵ ਬਣ ਕੇ ਸੇਵਾਦਾਰ, ਨਿਤ ਸੇਵਾ ਰਹੇ ਕਮਾਈਆ। ਤ੍ਰੈਗੁਣ ਮਾਇਆ ਖੋਲ੍ਹ ਭੰਡਾਰ, ਪੰਜ ਤਤ ਕਰੀ ਕੁੜਮਾਈਆ। ਘਾੜਤ ਘੜ ਬਣ ਠਠਿਆਰ, ਲੱਖ ਚੁਰਾਸੀ ਰੰਗ ਰੰਗਾਈਆ। ਨਿਰਗੁਣ ਸਰਗੁਣ ਕਰ ਤਿਆਰ, ਨਾਤਾ ਜੋੜ ਜੁੜਾਈਆ। ਦੀਆ ਬਾਤੀ ਕਰ ਉਜਿਆਰ, ਕਮਲਾਪਾਤੀ ਸੋਭਾ ਪਾਈਆ। ਮਨ ਮਤ ਬੁਧ ਦਏ ਆਧਾਰ, ਨੌ ਦਰ ਜਗਤ ਰਸ ਵਖਾਈਆ। ਲੇਖਾ ਜਾਣ ਧੁਰ ਦਰਬਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਦੇ ਵਖਾਈਆ। ਸਾਚਾ ਲੇਖਾ ਦੱਸ ਸ੍ਰੀ ਭਗਵੰਤ, ਬੇਅੰਤ ਤੇਰੀ ਸਰਨਾਈਆ। ਕਿਸ ਬਿਧ ਬਣਾਈ ਮੇਰੀ ਬਣਤ, ਕਵਣ ਧਾਰਾ ਰੰਗ ਰੰਗਾਈਆ। ਕਵਣ ਲੇਖਾ ਜਾਣੇ ਸਾਧ ਸੰਤ, ਗੁਰ ਅਵਤਾਰਾਂ ਕਵਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਪਰਦਾ ਦੇ ਉਠਾਈਆ। ਸਾਚਾ ਪਰਦਾ ਦੇਣਾ ਖੋਲ੍ਹ, ਪ੍ਰਭ ਤੇਰੇ ਹੱਥ ਵਡਿਆਈਆ। ਦਰ ਦਰਵੇਸ਼ ਮੰਗਾਂ ਬੋਲ, ਅਲੱਖ ਨਿਰੰਜਣ ਇਕੋ ਅਲਖ ਜਗਾਈਆ। ਕਵਣ ਕੰਡੇ ਤੋਲੇਂ ਤੋਲ, ਤਰਾਜ਼ੂ ਕਵਣ ਹੱਥ ਉਠਾਈਆ। ਕਵਣ ਦਵਾਰਾ ਦੇਵੇਂ ਖੋਲ੍ਹ, ਬੰਦ ਕਿਵਾੜੀ ਕੁੰਡਾ ਲਾਹੀਆ। ਕਵਣ ਵਸਤ ਦੇਵੇਂ ਵਰੋਲ, ਅਨਮੁਲੜੀ ਦਾਤ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਸ਼ਾਹ ਪਾਤਸ਼ਾਹ ਸੱਚੇ ਸ਼ਹਿਨਸ਼ਾਹੀਆ। ਸ਼ਹਿਨਸ਼ਾਹ ਪ੍ਰਭ ਠਾਕਰ ਸਵਾਮੀ, ਦਰ ਤੇਰੇ ਇਕ ਅਰਜ਼ੋਈਆ। ਆਦਿ ਜੁਗਾਦੀ ਅੰਤਰਜਾਮੀ, ਦੇਣੀ ਦਰ ਦਵਾਰੇ ਸੱਚੀ ਢੋਈਆ। ਲੇਖਾ ਵੇਖਿਆ ਚਾਰੇ ਖਾਣੀ, ਚਾਰੇ ਬਾਣੀ ਕਰੇ ਰੁਸ਼ਨਾਈਆ । ਅੰਮ੍ਰਿਤ ਭਰੇ ਠੰਡਾ ਪਾਣੀ, ਸ਼ਬਦ ਸੁਰਤ ਰਿਹਾ ਢੋਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਦੂਜਾ ਨਜ਼ਰ ਨਾ ਆਵੇ ਕੋਈ ਆ। ਪਰਸਾਦ ਕਹੇ ਮੇਰੀ ਦੱਸ ਰੀਤਾ, ਕਿਸ ਬਿਧ ਮਾਤ ਬਣਾਈਆ। ਕਵਣ ਦਵਾਰੇ ਮੋਹੇ ਰਖੀਤਾ, ਕਵਣ ਮੰਦਰ ਸੁਹਾਈਆ। ਕਵਣ ਮਿਲੇ ਧੁਰ ਦੀ ਦੀਛਾ, ਝੋਲੀ ਕਵਣ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਵਡਿਆਈਆ। ਸੁਣ

❋

❋

ਪਰਸਾਦ ਧੁਰ ਦੇ ਸੱਚੇ, ਹਰਿ ਸਚ ਸੱਚ ਜਣਾਈਆ। ਕਿਰਪਾ ਕਰੀ ਪੁਰਖ ਅਕਾਲ ਆਪਣੇ ਉਤੇ ਸ਼ਬਦੀ ਬੱਚੇ, ਮਿਹਰ ਨਜ਼ਰ ਨੈਣ ਉਠਾਈਆ। ਚਰਨ ਪ੍ਰੀਤੀ ਨਾਲ ਰੱਤੇ, ਰੰਗ ਇਕੋ ਇਕ ਰੰਗਾਈਆ। ਸਾਹਿਬ ਸਵਾਮੀ ਸਿਰ ਹੱਥ ਰੱਖੇ, ਸਮਰਥ ਦਏ ਵਡਿਆਈਆ। ਚਰਨਾਂ ਨਾਲ ਚਰਨ ਕਰ ਇਕੱਠੇ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ। ਮਿਹਰ ਨਜ਼ਰ ਕਰ ਪਾਰਬ੍ਰਹਮ, ਹਰਿ ਕਰਤਾ ਆਪ ਜਣਾਈਆ। ਸਤਿ ਪਰਸਾਦ ਸੁਣ ਲਾ ਕਰ ਕੰਨ, ਕਰਨਹਾਰ ਦ੍ਰਿੜਾਈਆ। ਹਰਖ਼ ਸੋਗ ਨਾ ਕੋਇ ਗ਼ਮ, ਚਿੰਤਾ ਚਿਖਾ ਨਾ ਕੋਇ ਜਣਾਈਆ। ਹਉਮੇਂ ਰੋਗ ਨਾ ਤ੍ਰਿਸਨਾ ਤਮ, ਮਾਇਆ ਮਮਤਾ ਨਾ ਕੋਇ ਵਡਿਆਈਆ। ਜਿਸ ਦਵਾਰੇ ਸ਼ਬਦ ਸੁਤ ਬਿਨ ਜਨਨੀ ਲਿਆ ਜਣ, ਨਿਰਗੁਣ ਬਣਿਆ ਪਿਤਾ ਮਾਈਆ। ਓਸੇ ਦਰ ਬੇੜਾ ਦਿਤਾ ਬੰਨ੍ਹ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਲੇਖਾ ਦਏ ਸਮਝਾਈਆ। ਸਾਚਾ ਲੇਖਾ ਸੁਣ ਲੈ ਮੀਤ, ਮਿੱਤਰ ਪਿਆਰਾ ਆਪ ਜਣਾਇੰਦਾ। ਥਿਰ ਘਰ ਚਲਾਈ ਤੇਰੀ ਰੀਤ, ਨਿਰਗੁਣ ਨਿਰਵੈਰ ਕਾਰ ਕਮਾਇੰਦਾ। ਸ਼ਬਦੀ ਝੋਲੀ ਪਾਇਆ ਠੀਕ, ਸੋਹਣੀ ਵਸਤ ਵਰਤਾਇੰਦਾ। ਰਸ ਦੇ ਕੇ ਅਗੰਮੀ ਸੀਤ, ਸਾਂਤਕ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਇੰਦਾ। ਸਾਚੀ ਕਰਨੀ ਹਰਿ ਕਰਤਾਰ, ਆਦਿ ਪੁਰਖ ਆਪ ਕਮਾਈਆ। ਨਿਰਗੁਣ ਨਿਰਵੈਰ ਨਿਰਾਕਾਰ ਕਿਰਪਾ ਧਾਰ, ਅਜੂਨੀ ਰਹਿਤ ਦਿਤੀ ਵਡਿਆਈਆ। ਬਖ਼ਸ਼ਿਸ਼ ਕਰ ਅਗੰਮ ਅਪਾਰ, ਅਲੱਖ ਅਗੋਚਰ ਦਿਤਾ ਵਰਤਾਈਆ। ਆਪਣੇ ਚਰਨਾਂ ਦੀ ਲੈ ਕੇ ਧੂੜੀ ਛਾਰ, ਸ਼ਬਦੀ ਸੁਤ ਮੁਖ ਲਗਾਈਆ। ਇਹ ਪਰਸਾਦ ਸਦਾ ਨਿਰਾਹਾਰ, ਨਿਰਾਕਾਰ ਰਿਹਾ ਜਣਾਈਆ। ਜਿਸ ਦਾ ਭੇਵ ਪਾਏ ਨਾ ਕੋਇ ਜੁਗ ਚਾਰ, ਚੌਕੜ ਸਮਝ ਕੋਇ ਨਾ ਆਈਆ। ਏਸੇ ਪਰਸਾਦ ਵਿਚੋਂ ਪਰਗਟ ਕਰ ਗੁਰੂ ਅਵਤਾਰ, ਪੀਰ ਪੈਗੰਬਰ ਰੂਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਦਏ ਸਮਝਾਈਆ । ਪਰਸਾਦ ਕਹੇ ਮੇਰੀ ਨਿਮਸਕਾਰ, ਦੋਏ ਜੋੜ ਜੋੜ ਸਰਨਾਈਆ। ਦਰ ਠਾਂਡਾ ਦਿਤਾ ਦਰਬਾਰ, ਥਿਰ ਘਰ ਵੱਜੀ ਵਧਾਈਆ। ਤੇਰਾ ਸ਼ਬਦੀ ਸੁਤ ਰੱਖੇ ਸੰਭਾਲ, ਆਪਣੇ ਨਾਲ ਨਿਭਾਈਆ। ਜੁਗ ਚੌਕੜੀ ਦੇ ਅਧਾਰ, ਲੋਕਮਾਤ ਦਏ ਵਰਤਾਈਆ। ਮੇਰਾ ਲੇਖਾ ਹੋਵੇ ਸ਼ਾਹ ਕੰਗਾਲ, ਊਚ ਨੀਚ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ। ਸੁਣ ਪਰਸਾਦ ਬਾਲੇ ਨਿੱਕੇ, ਸ੍ਰੀ ਭਗਵਾਨ ਆਪ ਜਣਾਇੰਦਾ। ਚਾਰੋਂ ਕੁੰਟ ਸਾਹਿਬ ਸਵਾਮੀ ਤੇਰੇ ਅੰਦਰ ਦਿਸੇ, ਗ੍ਰਹਿ ਮੰਦਰ ਡੇਰਾ ਲਾਇੰਦਾ। ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਕੀਤੇ ਤੇਰੇ ਹਿੱਸੇ, ਸੋਹਣਾ ਹਿੱਸਾ ਵੰਡ ਵੰਡਾਇੰਦਾ। ਸਚ ਬੰਧਾਵੇ ਧੁਰ ਦੇ ਨਿਸਚੇ, ਦੂਜਾ ਇਸ਼ਟ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਸੁਣ ਪਰਸਾਦ ਚੜ੍ਹਿਆ ਚਾ, ਥਿਰ ਘਰ ਸਾਚੇ ਵੱਜੇ ਵਧਾਈਆ। ਸ਼ਬਦੀ ਸ਼ਬਦ ਬਣੇ ਗਵਾਹ, ਤੇਰੀ ਸ਼ਹਾਦਤ ਰਿਹਾ ਰਖਾਈਆ। ਅੱਗੇ ਮੰਗਾਂ ਮੰਗ ਬੇਪਰਵਾਹ, ਤੇਰੇ ਅੱਗੇ ਝੋਲੀ ਡਾਹੀਆ। ਜੁਗ ਚੌਕੜੀ ਸੇਵਾ ਲਵਾਂ ਕਮਾ, ਲੋਕਮਾਤ ਵੇਸ ਵਟਾਈਆ। ਗੁਰ ਅਵਤਾਰਾਂ ਪੀਰ ਪੈਗੰਬਰਾਂ ਲੇਖਾ ਦੇਵਾਂ ਲਿਖਾ, ਜਿਸ ਲੇਖੇ ਵਿਚੋਂ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੱਚ ਦੇ ਸਮਝਾਈਆ। ਸੁਣ ਲਾਲ ਸੋਹਣੇ ਸੁਚੱਜੇ, ਸਾਹਿਬ ਦੇਵੇ ਵਡਿਆਈਆ।

❋

❋

ਅੰਤਕਾਲ ਤੇਰਾ ਪਰਦਾ ਕੱਜੇ, ਸਿਰ ਆਪਣਾ ਹੱਥ ਟਿਕਾਈਆ। ਗੁਰ ਅਵਤਾਰ ਪੀਰ ਪੈਗੰਬਰ ਹੁਕਮੇ ਬੱਧੇ, ਜੁਗ ਚੌਕੜੀ ਕਾਰ ਕਮਾਈਆ। ਗੁਰਮੁਖ ਗੁਰਸਿਖ ਹਰਿਸੰਤ ਭਗਤ ਤੇਰੀ ਆਸ ਰੱਖੇ, ਨੇਤਰ ਨੈਣ ਨੈਣ ਉਠਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਚ ਵਰ, ਸਚ ਮਿਲੇ ਤੇਰੀ ਸਰਨਾਈਆ। ਸਚ ਸਰਨਾਈ ਦੇ ਭਗਵੰਤ, ਇਕੋ ਓਟ ਤਕਾਈਆ। ਕਵਣ ਵੇਲਾ ਬਣੇ ਸਾਚਾ ਕੰਤ, ਘਰ ਆਪਣਾ ਮੇਲ ਮਿਲਾਈਆ। ਬੋਧ ਅਗਾਧ ਬਣ ਕੇ ਪੰਡਤ, ਨਿਰਅੱਖਰ ਦਏ ਸਮਝਾਈਆ। ਸਤਿ ਸਤਿਵਾਦੀ ਦੇਵੇ ਸੰਗਤ, ਵਿਦਿਆ ਪਾਰਬ੍ਰਹਮ ਪੜ੍ਹਾਈਆ। ਦਰ ਦਰਵੇਸ਼ ਬਣ ਕੇ ਮੰਗਤ, ਇਕੋ ਅਲਖ ਜਗਾਈਆ । ਗੜ੍ਹ ਤੋੜ ਹਉਮੇਂ ਹੰਗਤ, ਹੰ ਬ੍ਰਹਮ ਸਮਝਾਈਆ। ਲੇਖਾ ਜਾਣੇ ਪੰਕਜ, ਪਵਿਤ ਤੇਰੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਸਾਹਿਬ ਤੇਰੀ ਵਡਿਆਈਆ। ਸਾਹਿਬ ਦੱਸ ਪੁਰਖ ਅਕਾਲ, ਦਰ ਕਰਤੇ ਮੰਗ ਮੰਗਾਈਆ। ਕਵਣ ਵੇਲੇ ਹੋਏ ਦਿਆਲ, ਦੀਨਨ ਆਪੇ ਹੋਏ ਸਹਾਈਆ। ਜੁਗ ਚੌਕੜੀ ਕਿਹੜੀ ਚਾਲ, ਕਵਣ ਧਾਰ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਏ ਸਮਝਾਈਆ। ਸ੍ਰੀ ਭਗਵਾਨ ਕਹੇ ਸੁਣ ਏਕ, ਏਕੰਕਾਰ ਜਣਾਈਆ। ਜੁਗ ਚੌਕੜੀ ਤੇਰੀ ਟੇਕ, ਗੁਰ ਅਵਤਾਰ ਪੀਰ ਪੈਗੰਬਰ ਨਾਲ ਮਿਲਾਈਆ। ਬਿਨ ਭਗਤਾਂ ਕਿਸੇ ਨਾ ਦੇਵਾਂ ਭੇਤ, ਪਰਦਾ ਸਕੇ ਨਾ ਕੋਇ ਖੁਲ੍ਹਾਈਆ। ਘਰ ਨਾਮੇ ਆ ਕੇ ਲਵਾਂ ਵੇਖ, ਧੰਨੇ ਲੇਖਾ ਦਿਆਂ ਚੁਕਾਈਆ। ਰਵਦਾਸ ਚੁਮਾਰੇ ਕਰਕੇ ਚੇਤਨ ਚੇਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਮਾਣ ਵਡਿਆਈਆ। ਸੁਣ ਪਰਸਾਦ ਬਾਤ ਅਗੰਮ, ਲਿਖਣ ਪੜ੍ਹਨ ਵਿਚ ਨਾ ਆਈਆ। ਮੇਰੇ ਲਾਡਲੇ ਸੱਚੇ ਚੰਨ, ਚਮਤਕਾਰ ਦਿਆਂ ਚਮਕਾਈਆ। ਭੋਗ ਲਾ ਕੇ ਨਾਮੇ ਛੰਨ, ਛੰਨਾਂ ਸੋਭਾ ਪਾਈਆ। ਧੰਨੇ ਦੇਵਾਂ ਇਕੋ ਧੰਨ, ਆਪਣਾ ਆਪ ਝੋਲੀ ਪਾਈਆ। ਰਵਦਾਸ ਦਵਾਰੇ ਜਾਵਾਂ ਮੰਨ, ਸੋਹਣੀ ਬਣਤ ਬਣਾਈਆ। ਸਚ ਸੰਦੇਸਾ ਸੁਣ ਲੈ ਕੰਨ, ਹਰਿ ਕਰਤਾ ਆਪ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਵਡਿਆਈਆ। ਸੁਣ ਕੇ ਬਚਨ ਹੋਇਆ ਚੁਪ, ਪਰਸਾਦ ਆਪਣਾ ਸੀਸ ਨਿਵਾਈਆ। ਸ੍ਰੀ ਭਗਵਾਨ ਕਵਣ ਵੇਲੇ ਵੇਖਾਂ ਮੁੱਖ, ਤੇਰਾ ਸਚ ਸਰੂਪੀ ਦਰਸ਼ਨ ਪਾਈਆ। ਪੁਰਖ ਅਕਾਲ ਕਿਹਾ ਤੁਠ, ਸਚ ਦਿਆਂ ਦਰਸਾਈਆ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਹੋਣਾ ਚੁਪ, ਨਵ ਨਵ ਚਾਰ ਚੌਕੜੀ ਜੁਗ ਪਾਰ ਕਰਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਤੈਨੂੰ ਆਪੇ ਲਏ ਪੁੱਛ, ਪਰਦਾ ਉਹਲਾ ਆਪ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਪਰਸਾਦ ਕਿਹਾ ਮੇਰੀ ਅਰਦਾਸ, ਸਾਹਿਬ ਤੇਰੀ ਸਰਨਾਈਆ। ਤੇਰੇ ਮਿਲਣ ਦੀ ਇਕੋ ਖ਼ਾਹਸ਼, ਦੂਜੀ ਓਟ ਨਾ ਕੋਈ ਤਕਾਈਆ। ਜੁਗ ਚੌਕੜੀ ਕੀ ਰਵਾਜ, ਕਵਣ ਧਾਰ ਬੰਧਾਈਆ। ਸਾਹਿਬ ਸਮਰਥ ਮਾਰ ਅਵਾਜ਼, ਇਕੋ ਵਾਰ ਜਣਾਈਆ। ਛੱਤਰੀ ਬ੍ਰਾਹਮਣ ਸ਼ੂਦਰ ਵੈਸ਼ ਬਣੇ ਸਮਾਜ, ਸੋਹਣੀ ਬਣਤ ਬਣਾਈਆ। ਗੁਰ ਅਵਤਾਰ ਪੀਰ ਪੈਗੰਬਰ ਦੇਵਾਂ ਸਾਥ, ਨਿਰਗੁਣ ਸਰਗੁਣ ਜੋੜ ਜੁੜਾਈਆ। ਤੇਰੀ ਵੱਖਰੀ ਮੰਡਲ ਬਣਾਵਾਂ ਰਾਸ, ਸੋਭਾਵੰਤ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਲੇਖਾ ਦਏ ਵਖਾਈਆ। ਤੇਰਾ ਲੇਖ ਪ੍ਰਭ ਜਣਾਉਂਦਾ ਏ। ਧੁਰ ਦੀ ਧਾਰ ਆਪ ਸਮਝਾਉਂਦਾ ਏ। ਲੋਕਮਾਤੀ ਵੰਡ ਵੰਡੌਂਦਾ ਏ। ਸਾਚਾ

❋

❋

ਮੇਲਾ ਮੇਲ ਮਿਲੌਂਦਾ ਏ। ਜਲ ਅੰਮ੍ਰਿਤ ਰੂਪ ਵਟਾਉਂਦਾ ਏ। ਘਿਰਤ ਅਗੰਮੀ ਇਕੋ ਪਾਉਂਦਾ ਏ। ਅੰਨ ਝੋਲੀ ਦਾਨ ਵਖਾਉਂਦਾ ਏ। ਤਿੰਨਾਂ ਸਚ ਮੇਲ ਮਿਲਾਉਂਦਾ ਏ। ਫੜ ਅਗਨੀ ਭੇਟ ਚੜ੍ਹਾਉਂਦਾ ਏ। ਧੁਰ ਦਾ ਲੇਖਾ ਆਪ ਵਖਾਉਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰੀ ਡੋਰ ਲੋਕਮਾਤ ਗੁਰ ਅਵਤਾਰਾਂ ਪੀਰ ਪੈਗੰਬਰਾਂ ਹੱਥ ਰਖਾਉਂਦਾ ਏ। ਪੀਰ ਪੈਗੰਬਰ ਮਾਤ ਆਉਣਗੇ। ਗੁਰ ਅਵਤਾਰ ਰੂਪ ਵਟੌਣਗੇ। ਮੇਰਾ ਧੁਰ ਦਾ ਨਾਮ ਜਪੌਣਗੇ। ਸਚ ਸੰਦੇਸ਼ ਇਕ ਸਨੌਣਗੇ। ਕਰ ਕੇ ਦੇਹੀ ਖੇਲ ਖਿਲਾਉਣਗੇ। ਬਣ ਨਰੇਸ਼ ਹੁਕਮ ਵਰਤੌਣਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਸਾਚੀ ਕਰਨੀ ਮਾਤ ਕਮੌਣਗੇ। ਸਾਚੀ ਕਰਨੀ ਮਾਤ ਕਮਾਵਣਗੇ। ਗੁਰ ਅਵਤਾਰ ਪੀਰ ਪੈਗੰਬਰ ਫੇਰਾ ਪਾਵਣਗੇ। ਧੁਰ ਸੰਦੇਸ ਇਕ ਸੁਣਾਵਣਗੇ। ਬਣ ਕਾਤਬ ਲੇਖ ਲਿਖਾਵਣਗੇ। ਸ਼ਾਸਤਰ ਸਿਮਰਤ ਵੇਦ ਪੁਰਨ, ਗੀਤਾ ਗਿਆਨ ਅੰਕ ਬਣਾਵਣਗੇ। ਅੰਜੀਲ ਕੁਰਾਨਾ ਕਰ ਪਰਵਾਨ, ਮਸਲਾ ਹੱਕ ਹੱਕ ਸੁਣਾਵਣਗੇ। ਗੁਰੂ ਗੁਰੂ ਗੁਰਦੇਵ ਅਗੰਮੀ ਬਾਣ, ਤੀਰ ਨਿਰਾਲਾ ਇਕ ਚਲਾਵਣਗੇ। ਲਾਲਚ ਦੇ ਕੇ ਜੀਵ ਜਹਾਨ, ਸੋਹਣੀ ਰੀਤੀ ਮਾਤ ਵਖਾਵਣਗੇ। ਮੰਦਰ ਮਸਜਿਦ ਸ਼ਿਵਦਵਾਲੇ ਮੱਠ ਬਣਾ ਮਕਾਨ, ਸੋਹਣਾ ਬੰਕ ਵਡਿਆਵਣਗੇ। ਅੰਦਰ ਰੱਖ ਚਾਰ ਜੁਗ ਦੀ ਖਾਣੀ ਬਾਣੀ ਕਰ ਪਰਧਾਨ, ਸੋਹਣਾ ਰਾਹ ਵਖਾਵਣਗੇ। ਮਾਇਆ ਨਾਲ ਕਰ ਪਕਵਾਨ, ਪੱਕੀ ਤਰ੍ਹਾਂ ਜਗਤ ਸਮਝਾਵਣਗੇ। ਸਭ ਤੋਂ ਉਤਮ ਇਹ ਖਾਣ, ਸ੍ਰਿਸ਼ਟੀ ਇਸ਼ਟ ਦ੍ਰਿਸ਼ਟ ਇਹਦੇ ਵਿਚ ਵਖਾਵਣਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਕਰਨੀ ਕਾਰ ਕਮਾਵਣਗੇ। ਧੁਰ ਪਰਸਾਦ ਪਿਆ ਹੱਸ, ਪ੍ਰਭ ਅੱਗੇ ਆਖ ਸੁਣਾਈਆ। ਵੇਖੀਂ ਪ੍ਰਭ ਮੈਨੂੰ ਹੋਰ ਕਿਸੇ ਨਾ ਪਾਵੀਂ ਵਸ, ਵਾਸਤਾ ਤੇਰੇ ਨਾਲ ਰਖਾਵਾਂਗਾ। ਗੁਰ ਅਵਤਾਰ ਪੀਰ ਪੈਗੰਬਰ ਜੋ ਮੈਨੂੰ ਲਾਏ ਹੱਥ, ਉਸ ਹੱਥ ਵਿਚੋਂ ਤੇਰਾ ਰਸ ਆਪਣੇ ਮੁਖ ਲਗਾਵਾਂਗਾ। ਉਹ ਤੇਰੇ ਵਸ ਮੈਂ ਓਨ੍ਹਾਂ ਵਸ, ਫਿਰ ਭੀ ਵਾਸਤਾ ਤੇਰੇ ਅੱਗੇ ਪਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਦਰ ਤੇਰੇ ਸੀਸ ਨਿਵਾਵਾਂਗਾ। ਦਰ ਤੇਰੇ ਸੀਸ ਨਿਵਾਵਾਂਗਾ। ਅਲੱਖ ਅਗੋਚਰ ਇਕੋ ਸੰਗ ਨਿਭਾਵਾਂਗਾ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਦੇ ਕੇ ਸੰਗ, ਲੱਗੀ ਤੋੜ ਨਿਭਾਵਾਂਗਾ। ਸ੍ਰਿਸ਼ਟ ਸਬਾਈ ਕਰ ਕੇ ਨੰਗ, ਚਾਰੋਂ ਕੁੰਟ ਖੇਲ ਕਰਾਵਾਂਗਾ। ਫਿਰੇ ਦਰੋਹੀ ਵਿਚ ਵਰਭੰਡ, ਬ੍ਰਹਿਮੰਡੀ ਨਾਦ ਵਜਾਵਾਂਗਾ। ਕਲਜੁਗ ਕੂੜੀ ਕਿਰਿਆ ਘਰ ਘਰ ਹੋਏ ਘਮੰਡ, ਮਾਇਆ ਮਮਤਾ ਮੋਹ ਵਧਾਵਾਂਗਾ। ਗੁਰ ਮਰਿਆਦਾ ਕਰ ਕੇ ਭੰਗ, ਭੰਗੜਾ ਆਪਣਾ ਫੇਰ ਵਖਾਵਾਂਗਾ। ਸਾਧ ਸੰਤ ਪੰਡਤ ਬ੍ਰਾਹਮਣ ਮੁੱਲਾ ਕਾਜ਼ੀ ਮੇਰੇ ਉਤੋਂ ਲੰਘਾਵਣ ਡੰਗ, ਸੋਹਣੀ ਕੂੜੀ ਵੰਡ ਵੰਡਾਵਾਂਗਾ। ਚਾਰੋਂ ਕੁੰਟ ਭੇਖ ਪਖੰਡ, ਆਤਮ ਪਰਮਾਤਮ ਭਰਮ ਭੁਲਾਵਾਂਗਾ। ਮੈਨੂੰ ਖਾ ਕੇ ਕਿਸੇ ਨਾ ਆਵੇ ਅਨੰਦ, ਅਨੰਦ ਵਿਚੋਂ ਅਨੰਦ ਬਾਹਰ ਕਢਾਵਾਂਗਾ। ਮੈਨੂੰ ਕਹਿ ਕੇ ਗਿਆ ਗੁਜਰੀ ਚੰਦ, ਸਚ ਸੰਦੇਸਾ ਇਕ ਸਮਝਾਵਾਂਗਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਦਰ ਤੇਰੇ ਸੀਸ ਨਿਵਾਵਾਂਗਾ। ਦਰ ਤੇਰੇ ਸੀਸ ਨਿਵਾਵਾਂਗਾ । ਦੋਏ ਜੋੜ ਵਾਸਤਾ ਪਾਵਾਂਗਾ। ਧੁਰ ਦਾ ਸਾਥ ਇਕ ਰਖਾਵਾਂਗਾ। ਪੁਰਖ ਅਕਾਲ ਓਟ ਤਕਾਵਾਂਗਾ। ਦੀਨ ਦਿਆਲ ਦਰਸ਼ਨ ਪਾਵਾਂਗਾ । ਤੋੜ ਜੰਜਾਲ ਜਗਤ, ਭਗਤ ਭਗਵਾਨ ਮਨਾਵਾਂਗਾ। ਮੰਦਰ ਮਸਜਦ ਬੇਸ਼ਕ ਮੇਰੀ ਸਾਰੇ ਚਾੜ੍ਹਨ ਰਸਦ, ਰਸਤਾ

❋

❋

ਸਭ ਦਾ ਬੰਦ ਕਰਾਵਾਂਗਾ। ਬਿਨ ਪੂਰੇ ਗੁਰਮੁਖ ਮੈਨੂੰ ਖਾ ਕੇ ਕੋਈ ਨਾ ਹੋਵੇ ਮਸਤ, ਗਧਿਆਂ ਵਾਂਗ ਸਰਬ ਲਿਟਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਦਰ ਤੇਰੇ ਮੰਗ ਮੰਗਾਵਾਂਗਾ। ਦਰ ਤੇਰੇ ਮੰਗ ਮੰਗੌਦਾ ਹਾਂ। ਦੋਏ ਜੋੜ ਵਾਸਤਾ ਪੌਂਦਾ ਹਾਂ। ਅੰਤਰ ਆਪਣੀ ਆਵਾਜ਼ ਸੁਣੌਂਦਾ ਹਾਂ। ਜੁਗ ਚੌਕੜੀ ਵੇਖ ਵਖੌਂਦਾ ਹਾਂ। ਗੁਰ ਅਵਤਾਰਾਂ ਪੀਰ ਪੈਗੰਬਰਾਂ ਨਾਲ ਤੋੜ ਨਿਭੌਂਦਾ ਹਾਂ। ਮੰਦਰ ਮਸਜਦ ਸ਼ਿਵਦਵਾਲੇ ਮੱਠ ਗੁਰੂਦਵਾਰੇ ਸੋਭਾ ਪੌਂਦਾ ਹਾਂ। ਜਿੰਨਾਂ ਚਿਰ ਪਾਰਬ੍ਰਹਮ ਪਤਿਪਰਮੇਸ਼ਵਰ ਪਰਗਟ ਹੋ ਨਾ ਲਾਵੇਂ ਹੱਥ, ਪਰਸਾਦ ਰੂਪ ਨਾ ਮੈਂ ਵਖੌਂਦਾ ਹਾਂ। ਬੇਸ਼ਕ ਮੈਨੂੰ ਰੁਮਾਲਿਆਂ ਹੇਠ ਦੇਣ ਢਕ, ਓਪਰ ਪੱਖਿਆਂ ਚੌਰ ਝੁਲੌਂਦਾ ਹਾਂ। ਜਿੰਨਾਂ ਚਿਰ ਮਿਲੇ ਨਾ ਪੁਰਖ ਸਮਰਥ, ਆਪਣੀ ਭੇਟ ਨਾ ਕਿਸੇ ਚੜ੍ਹੌਂਦਾ ਹਾਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਦਰ ਤੇਰੇ ਸੀਸ ਨਿਵੌਂਦਾ ਹਾਂ। ਸੁਣ ਪਰਸਾਦ ਸੱਚੀ ਬਾਤ, ਪਾਰਬ੍ਰਹਮ ਪ੍ਰਭ ਆਪ ਜਣਾਈਆ। ਤੇਰਾ ਲਹਿਣਾ ਕੋਇ ਨਾ ਜਾਣੇ ਵਿਚ ਪਰਾਤ, ਭੇਵ ਅਭੇਵ ਨਾ ਕੋਇ ਖੁਲ੍ਹਾਈਆ । ਗੁਰ ਅਵਤਾਰ ਪੀਰ ਪੈਗੰਬਰ ਦੇਵਣ ਸਾਥ, ਲੋਕਮਾਤ ਸੰਗ ਨਿਭਾਈਆ। ਸਾਚਾ ਖੇਲ ਵੇਖੋ ਤਮਾਸ਼, ਸ਼ਬਦ ਸੁਤ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖ ਇਕੋ ਰਿਹਾ ਦ੍ਰਿੜਾਈਆ। ਜੋ ਕਿਹਾ ਪੁਰਖ ਅਕਾਲ, ਧੁਰ ਦੀ ਬਾਤ ਸੁਣਾਈਆ। ਕਿਰਪਾ ਕਰੇ ਦੀਨ ਦਿਆਲ, ਦਇਆਨਿਧ ਵਡਿਆਈਆ। ਨਿਰਗੁਣ ਚਲੇ ਅਵਲੜੀ ਚਾਲ, ਲਿਖਣ ਪੜ੍ਹਨ ਵਿਚ ਲੇਖ ਨਾ ਕੋਈ ਬਣਾਈਆ । ਸਚਖੰਡ ਬੈਠ ਸੱਚੀ ਧਰਮਸਾਲ, ਸਚ ਪਰਸਾਦ ਤੈਨੂੰ ਦਏ ਪਰਗਟਾਈਆ। ਆ ਕੇ ਸੁਣੇ ਮੁਰੀਦਾਂ ਹਾਲ, ਮੁਰਸ਼ਦ ਆਪਣਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੋਹੇ ਦੇਵੇ ਸਚ ਵਡਿਆਈਆ। ਸਚ ਵਡਿਆਈ ਆਪ ਦਵਾਵਾਂਗਾ। ਨਿਰਗੁਣ ਹੇ ਕੇ ਵੇਸ ਵਟਾਵਾਂਗਾ। ਰਵਦਾਸ ਦਵਾਰੇ ਚੱਲ ਕੇ ਆਵਾਂਗਾ। ਸਚ ਸਿੰਘਾਸਣ ਸੋਭਾ ਪਾਵਾਂਗਾ। ਪਾਟਾ ਚੀਥੜ ਉਪਰ ਵਿਛਾਵਾਂਗਾ। ਬਣ ਕੇ ਮੀਤਲ, ਮਿੱਤਰ ਪਿਆਰ ਅਖਵਾਵਾਂਗਾ। ਕਰ ਕੇ ਠਾਂਡਾ ਸੀਤਲ, ਅੰਮ੍ਰਿਤ ਮੇਘ ਬਰਸਾਵਾਂਗਾ। ਤੂੰ ਰੱਖੀਂ ਮੇਰੀ ਉਡੀਕਣ, ਮੈਂ ਆਪਣਾ ਵੇਸ ਵਟਾਵਾਂਗਾ। ਭੁੱਲ ਨਾ ਜਾਈ ਤਰੀਕਣ, ਤਰੀਕੇ ਨਾਲ ਸਮਝਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਵਾਂਗਾ। ਕੀ ਪ੍ਰਭੂ ਕਾਰ ਕਮਾਵੇਂਗਾ। ਜਿਸ ਵੇਲੇ ਰਵਦਾਸ ਕੋਲ ਆਵੇਂਗਾ। ਕਵਣ ਰੂਪ ਅਨੂਪ ਵਟਾਵੇਂਗਾ। ਕਵਣ ਕੂਟ ਸੋਭਾ ਪਾਵੇਂਗਾ। ਕਵਣ ਜੋਤ ਨੂਰ ਚਮਕਾਵੇਂਗਾ। ਕਵਣ ਸ਼ਬਦ ਚੋਟ ਨਗਾਰੇ ਲਾਵੇਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਕਿਸ ਬਿਧ ਆਪਣਾ ਮੇਲ ਮਿਲਾਵੇਂਗਾ। ਰਵਦਾਸ ਚਮਾਰੇ ਜਦੋਂ ਆਵਾਂਗਾ। ਨਿਰਵੈਰ ਨਿਰੰਕਾਰ ਨਿਰਾਕਾਰ ਅਖਵਾਵਾਂਗਾ। ਜੋਤੀ ਧਾਰ ਰੂਪ ਪਰਗਟਾਵਾਂਗਾ। ਸ਼ਬਦੀ ਤੂਰ ਨਾਦ ਇਕ ਵਜਾਵਾਂਗਾ। ਬ੍ਰਹਮ ਬ੍ਰਹਿਮਾਦ ਆਪ ਉਠਾਵਾਂਗਾ । ਵਿਸ਼ਨ ਬ੍ਰਹਮਾ ਸ਼ਿਵ ਅੱਖ ਖੁਲ੍ਹਾਵਾਂਗਾ। ਸਵੱਛ ਸਰੂਪੀ ਹੋ ਪਰਤੱਖ, ਗ੍ਰਹਿ ਮੰਦਰ ਨਜ਼ਰੀ ਆਵਾਂਗਾ। ਲੈ ਕੇ ਵਸਤ ਇਕ ਅਕੱਥ, ਘਰ ਸਾਚੇ ਫੇਰਾ ਪਾਵਾਂਗਾ। ਅਗਲਾ ਮਾਰਗ ਦੇਵਾਂ ਦੱਸ, ਪਿਛਲਾ ਪੰਧ ਮੁਕਾਵਾਂਗਾ। ਸਚ ਪਰਸਾਦ ਤੇਰਾ ਰਸ, ਆਪਣੇ ਰਸ ਵਿਚੋਂ ਪਰਗਟਾਵਾਂਗਾ। ਜਿਸ ਦਾ ਕੋਈ ਗਾ ਨਾ ਸਕੇ ਜਸ, ਸ਼ਾਸਤਰ ਸਿਮਰਤ ਵੇਦ ਪੁਰਾਨ ਭੇਵ ਨਾ ਕਿਸੇ ਦ੍ਰਿੜਾਵਾਂਗਾ। ਜੋਤੀ ਜੋਤ

❋

❋

ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਵਾਂਗਾ। ਪਰਸਾਦ ਕਹੇ ਮੋਏ ਚਾਓ ਘਨੇਰਾ, ਪ੍ਰਭ ਵੱਜੇ ਇਕ ਵਧਾਈਆ। ਨਾਤਾ ਜੁੜੇ ਤੇਰਾ ਮੇਰਾ, ਦੂਜਾ ਨਜ਼ਰ ਕੋਇ ਨਾ ਆਈਆ। ਧੰਨ ਭਾਗ ਮੇਰਾ ਬੰਨੇ ਬੇੜਾ, ਲੋਕਮਾਤ ਆਪਣੇ ਕੰਧ ਟਿਕਾਈਆ। ਮੈਂ ਵਸਦਾ ਵੇਖਾਂ ਸੋਹਣਾ ਖੇੜਾ, ਜਿਸ ਗ੍ਰਹਿ ਬਹਿ ਕੇ ਸੋਭਾ ਪਾਈਆ। ਜੁਗ ਚੌਕੜੀ ਰੱਖਾਂ ਜੇਰਾ, ਚਰਨ ਕਵਲ ਓਟ ਤਕਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਪਾਵੇ ਫੇਰਾ, ਆਪਣੀ ਬਣਤ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚੇ ਦੇਣੀ ਵਡਿਆਈਆ। ਸੁਣ ਪਰਸਾਦ ਮੇਰੇ ਲਾਲ, ਹਰਿ ਲਾਲਨ ਦਏ ਜਣਾਈਆ। ਸਚ ਦਵਾਰ ਸੋਹੇ ਸੱਚੀ ਧਰਮਸਾਲ, ਸ੍ਰੀ ਭਗਵਾਨ ਸੋਭਾ ਪਾਈਆ। ਇਕੋ ਖੇਲ ਕਰਾਂ ਮਹਾਨ, ਮਹਿਮਾ ਕਥ ਅਕੱਥ ਵਡਿਆਈਆ। ਰਵਦਾਸ ਦਾ ਲੈ ਸੁੱਕਾ ਪਕਵਾਨ, ਸਚ ਪਰਸਾਦ ਦਿਆਂ ਬਣਾਈਆ। ਗੁਰਮੁਖ ਵਿਰਲੇ ਗੁਰਸਿਖ ਖਾਣ, ਹਰਿਭਗਤ ਰਸਨਾ ਲੈਣ ਲਗਾਈਆ। ਖਾਦਿਆਂ ਲੇਖਾ ਚੁੱਕੇ ਦੋ ਜਹਾਨ, ਆਵਣ ਜਾਵਣ ਰਹਿਣ ਨਾ ਪਾਈਆ। ਸੋ ਪਰਸਾਦ ਮੋਹੇ ਪਰਵਾਨ, ਜੋ ਮੇਰਾ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ। ਪਰਸਾਦ ਕਹੇ ਪ੍ਰਭ ਉਹ ਕਿਹੜਾ ਪਰਸਾਦ, ਜੋ ਜਗਤ ਨਾਲ ਬੰਧਾਈਆ। ਜਿਹਨੂੰ ਖਾ ਖਾ ਕਹਿਣ ਜੀਵ ਜੰਤ ਬੜਾ ਸੁਆਦ, ਸਾਧ ਸੰਤ ਖ਼ੁਸ਼ੀਆਂ ਰਹੇ ਮੰਨਾਈਆ। ਰਸਨਾ ਕਹਿਣ ਅੱਜ ਵੱਡੇ ਹੋਏ ਭਾਗ, ਸੋਹਣਾ ਪੇਟ ਭਰਾਈਆ। ਐਹੋ ਜਿਹਾ ਮਿਲੇ ਰੋਜ਼ ਖਾਜ, ਪ੍ਰਭ ਆਸਾ ਪੂਰ ਕਰਾਈਆ। ਕਿਸ ਬਿਧ ਚਲਾਇਆ ਓਹ ਰਵਾਜ, ਜਗਤ ਜੀਵ ਦੇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦੇ ਖੁਲ੍ਹਾਈਆ । ਸੁਣ ਪਰਸਾਦ ਜਗਤ ਦਾ ਜਸ, ਜਗਜੀਵਣ ਦਾਤਾ ਆਪ ਜਣਾਈਆ। ਨੌ ਦਵਾਰੇ ਨੌ ਰਸ ਨੌ ਖੰਡ ਗਏ ਲੱਗ, ਮਨ ਵਾਸਨਾ ਧਿਆਨ ਲਗਾਈਆ । ਮਾਇਆ ਮਮਤਾ ਰਸਨ ਪਿਆਰ ਕਰਨ ਹੱਜ, ਹੁਜਰਾ ਹੱਕ ਨਾ ਕੋਇ ਵਖਾਈਆ। ਮਿੱਠਾ ਰਸ ਸ੍ਰਿਸ਼ਟ ਸਬਾਈ ਲਏ ਛਕ, ਸਿਕਵਾ ਅੰਦਰ ਨਾ ਕੋਇ ਮਿਟਾਈਆ। ਗੁਰ ਪਰਸਾਦ ਕਹਿ ਕੇ ਕਰਨ ਆਪਣਾ ਹੱਕ, ਹਕੀਕਤ ਵਿਚੋਂ ਸਾਰ ਕਿਸੇ ਨਾ ਆਈਆ। ਬਿਨ ਭੋਗ ਲਗਾਇਆ ਵਿਚੋਂ ਹਿੱਸਾ ਕੱਢ ਕੇ ਲੈਣ ਰੱਖ, ਆਪਣੀ ਵੰਡ ਵੰਡਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਕਿਸੇ ਨਜ਼ਰ ਨਾ ਆਵੇ ਪਰਤੱਖ, ਜਾਹਰ ਜਹੂਰ ਨੂਰ ਨਾ ਕੋਈ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਚ ਦਿਤਾ ਸਮਝਾਈਆ। ਪਰਸਾਦ ਕਹੇ ਓਹ ਵੇਲਾ ਕਿਹੜਾ, ਪ੍ਰਭ ਦੇਵੇਂ ਮਾਣ ਵਡਿਆਈਆ। ਲੋਕਮਾਤ ਚੁੱਕੇ ਝੇੜਾ, ਖਹਿੜਾ ਦਏਂ ਛੁਡਾਈਆ। ਨਜ਼ਰੀ ਆਵੇਂ ਨੇੜਨ ਨੇੜਾ, ਦੂਰ ਦੁਰਾਡਾ ਪੰਧ ਮੁਕਾਈਆ। ਮਿਹਰਵਾਨ ਹੋ ਕੇ ਕਰੇ ਮਿਹਰਾਂ, ਮਿਹਰ ਨਜ਼ਰ ਉਠਾਈਆ। ਕੂੜੀ ਕਿਰਿਆ ਚੁਕੇ ਝੇੜਾ, ਝੰਜਟ ਰਹਿਣ ਕੋਈ ਨਾ ਪਾਈਆ । ਇਕੋ ਮੰਦਰ ਇਕੋ ਗੁਰੂਦਵਾਰ ਪ੍ਰਭੂ ਤੇਰਾ, ਸ੍ਰੀ ਭਗਵਾਨ ਨਜ਼ਰੀ ਆਈਆ। ਉਸ ਗ੍ਰਹਿ ਲੱਗੇ ਮੇਰਾ ਡੇਰਾ, ਘਰ ਬਹਿ ਬਹਿ ਖ਼ੁਸ਼ੀ ਮਨਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਹਿਬ ਸਚ ਦੇਵਾਂ ਸਮਝਾਈਆ । ਸੁਣ ਪਰਸਾਦ ਕਰ ਧਿਆਨ, ਹਰਿ ਧਿਆਨੀ ਆਪ ਜਣਾਇੰਦਾ। ਰਵਦਾਸ ਦਵਾਰੇ ਖੇਲ ਮਹਾਨ, ਹਰਿ ਕਰਤਾ ਆਪ ਕਰਾਇੰਦਾ। ਪਿਛਲਾ ਲੇਖਾ ਜਾਣੇ ਜੀਵ ਜਹਾਨ, ਪਰਮ ਪੁਰਖ ਪਰਦਾ ਲਾਹਿੰਦਾ। ਵੇਦ ਵਿਆਸਾ ਦੇ ਕੇ ਗਿਆ ਬਿਆਨ, ਨਾਰਦ ਮੁਨ ਸਮਝਾਇੰਦਾ। ਕਵਾਰੀ ਕੰਨਿਆ ਜੰਮਿਆਂ ਬਾਲ, ਪੂਤ ਸਪੂਤਾ ਆਪ ਅਖਵਾਇੰਦਾ । ਧੁਰ

❋

❋

ਦਾ ਬਣ ਵੱਡਾ ਵਿਦਵਾਨ, ਬੋਧ ਅਗਾਧਾ ਲੇਖ ਜਣਾਇੰਦਾ। ਮਛੰਦਰੀ ਵੇਖ ਨੈਣ ਸਰਮਾਣ, ਨੇਤਰ ਨੈਣਾਂ ਨੀਰ ਵਹਾਇੰਦਾ। ਕਿਧਰੋਂ ਆਇਆ ਅਗੰਮੀ ਬਾਲ, ਰੂਪ ਅਨੂਪ ਕਵਣ ਵਖਾਇੰਦਾ। ਵੇਦ ਵਿਆਸ ਕਰ ਪਰਨਾਮ, ਮਾਤਾ ਕਹਿ ਕੇ ਸਚ ਸੁਣਾਇੰਦਾ। ਸਪਤ ਰਿਖੀ ਹੋਇਆ ਮਿਹਰਵਾਨ, ਨੌਕਾ ਨਈਆ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦ ਖੁਲ੍ਹਾਇੰਦਾ। ਵੇਦ ਵਿਆਸ ਫੜ ਕੇ ਲੋਟਾ, ਆਪਣਾ ਕਦਮ ਉਠਾਈਆ। ਬਣਿਆ ਬਾਲ ਨਾ ਵੱਡਾ ਨਾ ਛੋਟਾ, ਉਚਾ ਲੰਮਾ ਸਮਝ ਕਿਸੇ ਨਾ ਪਾਈਆ। ਢਾਈ ਗਜ ਤੇੜ ਬੱਧਾ ਧੋਤਾ, ਦੁਪੱਟਾ ਲਾਲ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਏ ਵਡਿਆਈਆ। ਵੇਦ ਵਿਆਸ ਫੜ ਕਰਮੰਡਲ, ਡੋਰੀ ਹੱਥ ਉਠਾਈਆ। ਵੇਖ ਬ੍ਰਹਿਮਾਂਡ ਧੁਰ ਦਾ ਮੰਡਲ, ਆਪਣੀ ਖ਼ੁਸ਼ੀ ਮਨਾਈਆ। ਮਸਤਕ ਲਗਾਇਆ ਅਗੰਮੀ ਚੰਦਨ, ਤਿਲਕ ਲਲਾਟ ਰੁਸ਼ਨਾਈਆ। ਮਿਲਿਆ ਮੇਲ ਅਗੰਮੀ ਨੰਦਨ, ਅਨੰਦ ਵਿਚ ਸਮਾਈਆ। ਕਰ ਕੇ ਆਪਣੀ ਬੰਦਗੀ ਬੰਦਨ, ਬੰਦੀਖਾਨਾ ਤੋੜ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਵਡਿਆਈਆ। ਵੇਦ ਵਿਆਸ ਚਲਿਆ ਅੱਗੇ, ਆਪਣਾ ਕਦਮ ਉਠਾਈਆ। ਅੱਗੋਂ ਆਏ ਸ਼ੇਰ ਬੱਗੇ, ਪੰਜ ਰੂਪ ਵਖਾਈਆ। ਜਨਮ ਦੇ ਦਿਸਣ ਭਾਈ ਸਕੇ, ਭਈਆ ਰੂਪ ਵਟਾਈਆ। ਜਿਨ੍ਹਾਂ ਲੱਗੇ ਮਸਤਕ ਟਿੱਕੇ, ਸੋਹਣਾ ਰੰਗ ਵਖਾਈਆ। ਸਭ ਤੋਂ ਪਹਿਲਾ ਕਿਹਾ ਨਿੱਕੇ, ਕੀ ਤੇਰੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਚਰਜ ਖੇਲ ਵਖਾਈਆ। ਵੇਦ ਵਿਆਸ ਕਹੇ ਮੈਂ ਦੱਸਾਂ ਏਕ, ਇਕੋ ਵਾਰ ਜਣਾਈਆ। ਪਹਿਲੀ ਵਾਰ ਤੁਸਾਂ ਮੈਨੂੰ ਲਿਆ ਵੇਖ, ਦੂਜਾ ਨਜ਼ਰ ਕੋਇ ਨਾ ਆਈਆ। ਇਧਰ ਤੱਕੋ ਓਹ ਮਾਤਾ ਮੇਰੀ ਅਚਨ ਚੇਤ, ਪਿਤਾ ਰੂਪ ਨਾ ਕੋਇ ਵਖਾਈਆ। ਜਿਸ ਦੇ ਜੰਮਿਆ ਪੇਟ, ਜਨਮ ਵਾਲੀ ਸਮਝ ਕੋਇ ਨਾ ਪਾਈਆ। ਆਪਣਾ ਆਪ ਲਿਆ ਲਪੇਟ, ਉਠ ਕੇ ਤੁਰਿਆ ਪਾਂਧੀ ਰਾਹੀਆ। ਪੁਰਖ ਅਕਾਲ ਅਗੰਮੀ ਖੇਲੇ ਖੇਲ, ਖ਼ਾਲਕ ਖ਼ਲਕ ਵੱਡੀ ਵਡਿਆਈਆ। ਨਾ ਕੋਈ ਰੂਪ ਰੰਗ ਨਾ ਰੇਖ, ਚੱਕਰ ਚਿਹਨ ਨਾ ਕੋਇ ਜਣਾਈਆ। ਸਪਤ ਰਿਖੀਆਂ ਕੀਤਾ ਹੇਤ, ਸਚ ਸੰਦੇਸਾ ਗਏ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਸ਼ੇਰ ਕਹਿਣ ਉਹ ਮਾਤਾ ਚੰਗੀ, ਜਿਸ ਮਿਲੇ ਮਾਣ ਵਡਿਆਈਆ। ਸਾਡੀ ਕਿਸਮਤ ਤੈਥੋਂ ਮੰਦੀ, ਜੰਗਲ ਜੂਹ ਬੇਲੇ ਫੇਰਾ ਪਾਈਆ। ਅਸੀਂ ਵੇਖਿਆ ਕਿਨਾਰੇ ਨਦੀ, ਬੇੜਾ ਆਪਣਾ ਰਹੀ ਟਿਕਾਈਆ। ਜੋ ਆਰ ਪਾਰ ਕਰਕੇ ਹੱਦੀ, ਸੋਹਣੀ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਵਖਾਈਆ। ਸ਼ੇਰਾਂ ਅੰਦਰ ਆਇਆ ਧਿਆਨ, ਅੰਦਰੇ ਅੰਦਰ ਮਿਲੇ ਵਡਿਆਈਆ। ਕਿਰਪਾ ਕਰੇ ਸ੍ਰੀ ਭਗਵਾਨ, ਸੋਹਣੀ ਸਾਡੀ ਬਣਤ ਬਣਾਈਆ। ਇਹੋ ਜਿਹਾ ਬਾਲ ਜੇ ਸਾਡੇ ਘਰ ਜਨਮੇ ਆਣ, ਦੋ ਜਹਾਨ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਚਰਜ ਖੇਲ ਰਚਾਈਆ। ਵੇਦ ਵਿਆਸ ਅੰਤਰਗਤ ਗਿਆ ਬੁਝ, ਸਭਨਾ ਸਚ ਸੁਣਾਈਆ। ਕਿਹੜੀ ਕਰਨੀ ਗਏ ਰੁਝ, ਨੀਤੀ ਵਿਚੋਂ ਬਦਲਾਈਆ। ਤੁਸੀਂ ਸ਼ੇਰ ਹੋ ਕੇ ਮਾਰੋ ਭਬਕ ਭੁੱਬ, ਉਚੀ ਕੂਕ ਸੁਣਾਈਆ। ਸਭ ਤੁਹਾਨੂੰ ਜਾਵਣ ਝੁਕ, ਆਪਣਾ ਸੀਸ ਨਿਵਾਈਆ। ਤੁਹਾਡੀ ਸੋਹਣੀ ਲੱਗੇ ਬੱਗੀ ਮੁੱਛ, ਮੁਖੜੇ ਉਤੇ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ

❋

❋

ਕਿਰਪਾ ਕਰ, ਸਚ ਦੇਵੇ ਵਡਿਆਈਆ। ਪੰਜੇ ਕਹਿਣ ਨੇਤਰ ਰੋ, ਨੈਣਾਂ ਨੀਰ ਵਹਾਈਆ। ਬੌਹੜੀ ਸਾਨੂੰ ਕੀ ਗਿਆ ਹੋ, ਸੋਚ ਸਮਝ ਰਹੀ ਨਾ ਰਾਈਆ। ਕਿਧਰ ਗਿਆ ਸਾਡਾ ਮੋਹ, ਮੁਹੱਬਤ ਕਵਣ ਰਖਾਈਆ। ਕਿਸ ਬਿਧ ਨਾਰੀ ਰੂਪ ਜਾਈਏ ਹੋ, ਜਾਮਾ ਆਪਣਾ ਆਪ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੱਚ ਦਏ ਸਮਝਾਈਆ। ਸਚ ਸੰਦੇਸਾ ਦੇ ਕੇ ਏਕ, ਵੇਦ ਵਿਆਸ ਜਣਾਇੰਦਾ। ਅੰਤਰ ਆਤਮ ਲਓ ਵੇਖ, ਭੇਵ ਅਭੇਦ ਖੁਲ੍ਹਾਇੰਦਾ। ਸਰਬ ਸਵਾਮੀ ਇਕੋ ਟੇਕ, ਰਘੁਨਾਥ ਇਕ ਵਡਿਆਇੰਦਾ। ਸਾਹਿਬ ਨਾਲ ਕਰੋ ਹੇਤ, ਮਿੱਤਰ ਪਿਆਰਾ ਸੋਭਾ ਪਾਇੰਦਾ। ਜੁਗ ਚੌਕੜੀ ਬਦਲਣਹਾਰਾ ਭੇਸ, ਵੇਸ ਅਨੇਕਾ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਹਣੀ ਬਣਤ ਬਣਾਇੰਦਾ। ਨਿੱਕਾ ਸ਼ੇਰ ਖੋਲ੍ਹ ਕੇ ਅੱਖ, ਵੇਦ ਵਿਆਸ ਵਲ ਤਕਾਈਆ। ਕਿਵੇਂ ਪਰਗਟ ਹੋਇਉਂ ਪਰਤੱਖ, ਸਾਖਿਆਤ ਨਜ਼ਰੀ ਆਈਆ। ਭੇਵ ਆਪਣਾ ਖੋਲ੍ਹ ਦੱਸ, ਮਛੋਦਰੀ ਕਿਹੜੀ ਮਾਈਆ। ਝੀਵਰ ਕੰਨਿਆ ਹੋ ਕੇ ਵਸ, ਮਲਾਹ ਬੇਟੀ ਜਨਮ ਦਵਾਈਆ। ਸਪਤ ਰਿਖੀ ਗਏ ਨੱਠ, ਆਪਣਾ ਪੱਲੂ ਛੁਡਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇ ਦ੍ਰਿੜਾਈਆ। ਵੇਦ ਵਿਆਸ ਕਹੇ ਮੈਂ ਦੱਸਾਂ ਬਾਤ, ਬਾਤਨ ਦਿਆਂ ਜਣਾਈਆ । ਜਿਸ ਦਿਤੀ ਮੇਰੀ ਜਾਤ, ਸੋ ਮੇਰਾ ਜਾਹਰ ਜਹੂਰ ਨਜ਼ਰੀ ਆਈਆ। ਆਦਿ ਜੁਗਾਦਿ ਜੁਗ ਚੌਕੜੀ ਦੇਵਣਹਾਰਾ ਸਾਥ, ਸਗਲਾ ਸੰਗ ਨਿਭਾਈਆ । ਲੇਖਾ ਜਾਣੇ ਪ੍ਰਿਥਮੀ ਆਕਾਸ਼, ਗਗਨ ਮੰਡਲ ਵੇਖ ਵਖਾਈਆ। ਦੋ ਜਹਾਨਾਂ ਪਾਵੇ ਰਾਸ, ਗੋਪੀ ਕਾਹਨ ਨਚਾਈਆ। ਅਲੱਖ ਅਗੋਚਰ ਅਗੰਮ ਅਥਾਹ ਕਰੇ ਖੇਲ ਤਮਾਸ਼, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਉਠਾਈਆ । ਸ਼ੇਰ ਕਹਿਣ ਪੰਜ ਉਠਾ ਪੰਜਾ, ਇਕੋ ਵਾਰ ਜਣਾਈਆ। ਵੇਦ ਵਿਆਸ ਤੂੰ ਸਿਰੋਂ ਦਿਸੇਂ ਗੰਜਾ, ਜਟਾ ਜੂਟ ਨਾ ਕੋਇ ਵਡਿਆਈਆ। ਬਚਨ ਇਕੋ ਤੈਥੋਂ ਮੰਗਾ, ਸਚ ਸੱਚ ਦੇ ਸਮਝਾਈਆ। ਕਵਣ ਵੇਲੇ ਮਿਲੇ ਸੂਰਾ ਸਰਬੰਗਾ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਜਿਸ ਦੇ ਘਰ ਇਕੋ ਵੱਜੇ ਮਰਦੰਗਾ, ਢੋਲਕ ਛੈਣਾ ਨਜ਼ਰ ਕੋਇ ਨਾ ਆਈਆ। ਗੁਰ ਅਵਤਾਰ ਪੀਰ ਪੈਗੰਬਰ ਜਿਸ ਦਾ ਗਾਵੇ ਛੰਦਾ, ਢੋਲਾ ਸਿਫ਼ਤ ਸਾਲਾਹੀਆ । ਆਦਿ ਜੁਗਾਦਿ ਜੁਗ ਚੌਕੜੀ ਜੋ ਲੱਖ ਚੁਰਾਸੀ ਨਾਲ ਹੰਢਾ, ਨਾ ਮਰੇ ਨਾ ਜਾਈਆ। ਸਾਡੀ ਓਸ ਨਾਲ ਪਵੇ ਗੰਢਾ, ਨਾਤਾ ਸਕੇ ਨਾ ਕੋਇ ਤੁੜਾਈਆ। ਵੇਦ ਵਿਆਸ ਕਿਹਾ ਸੁਣੋ ਸਚ ਪਾਰਬ੍ਰਹਮ ਪਤਿਪਰਮੇਸ਼ਵਰ ਨਿਰਗੁਣ ਸਰਗੁਣ ਹੋਏ ਬੰਦਾ, ਬੰਦਗੀ ਆਪਣੀ ਦਏ ਜਣਾਈਆ। ਦੋ ਜਹਾਨਾਂ ਨੂਰੀ ਚੰਦਾ, ਜੋਤੀ ਜੋਤ ਕਰੇ ਰੁਸ਼ਨਾਈਆ। ਖ਼ੁਸ਼ੀਆਂ ਵਿਚ ਸਤਿ ਧਰਮ ਦਾ ਫੜ ਕੇ ਖੰਡਾ, ਇਕੋ ਰੰਗ ਚਮਕਾਈਆ। ਲੱਖ ਚੁਰਾਸੀ ਜੀਵ ਜੰਤ ਵੇਖੇ ਗੰਦਾ, ਕੂੜੀ ਕਿਰਿਆ ਫੋਲ ਫੁਲਾਈਆ। ਮਿਹਰਵਾਨ ਹੋ ਕੇ ਜਨ ਭਗਤਾਂ ਦੇਵੇ ਉਚਾ ਡੰਡਾ, ਚੌਥੇ ਪਦ ਆਪਣੇ ਘਰ ਬਹਾਈਆ। ਦੀਨ ਦਿਆਲ ਹੋ ਬਖ਼ਸ਼ੰਦਾ, ਮਿਹਰ ਨਜ਼ਰ ਉਠਾਈਆ। ਅੰਦਰ ਵੜ ਕੇ ਪਾਵੇ ਠੰਡਾ, ਅਗਨੀ ਤਪਤ ਬੁਝਾਈਆ। ਆਸਾ ਮਨਸਾ ਪੂਰੀ ਕਰੇ ਮੰਗਾ, ਜੋ ਬੈਠੇ ਧਿਆਨ ਲਗਾਈਆ। ਨਿਕਿਆਂ ਨਾਲੋਂ ਕਹੇ ਵੱਡਾ, ਮੈਂ ਇਕੋ ਵਾਰ ਸੁਣਾਈਆ। ਪੁਰਖ ਅਬਿਨਾਸ਼ੀ ਜੇ ਪਹਿਲੀ ਵਾਰ ਦੇਵੇ ਸੱਦਾ, ਅੱਧਾ ਨਿਉਂ ਕੇ ਸੀਸ ਨਿਵਾਈਆ। ਦੂਜਾ ਕਹੇ ਮੈਂ ਫੜ ਕੇ ਪਾੜਾਂ ਉਹਦਾ ਝੱਗਾ, ਚੋਲੀ ਸੋਹਣੀ ਨਾ ਕੋਇ

❋

❋

ਵਖਾਈਆ। ਤੀਜਾ ਕਹੇ ਮੈਂ ਵੇਖਾਂ ਉਹਦਿਆਂ ਹੱਡਾਂ, ਤਨ ਮਾਟੀ ਨਜ਼ਰੀ ਆਈਆ। ਚੌਥਾ ਕਹੇ ਮੈਂ ਚਰਨਾਂ ਵਿਚ ਢੱਠਾਂ, ਨਿਉਂ ਨਿਉਂ ਸੀਸ ਨਿਵਾਈਆ। ਪੰਜਵਾਂ ਕਹੇ ਮੈਂ ਨਿੱਕਾ ਹੋ ਕੇ ਉਹ ਦੀ ਸੋਹਣੀ ਗੋਦੀ ਵਸਾਂ, ਵਾਸਤਾ ਆਪਣੇ ਨਾਲ ਰਖਾਈਆ। ਦਰਸ਼ਨ ਕਰਾਂ ਆਪਣੀਆਂ ਅੱਖਾਂ, ਲੋਚਣ ਨੈਣਾਂ ਵਾਂਗ ਚਮਕਾਈਆ। ਨਾਲੇ ਰੋਵਾਂ ਨਾਲੇ ਹੱਸਾਂ, ਖ਼ੁਸ਼ੀਆਂ ਰੰਗ ਵਖਾਈਆ। ਪ੍ਰੇਮ ਪ੍ਰੀਤੀ ਅੰਦਰ ਨੱਠਾਂ, ਭੱਜਾਂ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਵੇਦ ਵਿਆਸਾ ਕਹੇ ਸੁਣੋ ਸ਼ੇਰ, ਸ਼ੇਰ ਸ਼ੇਰਾਂ ਵਾਂਗ ਜਣਾਈਆ। ਪਰਮ ਪੁਰਖ ਪਰਮਾਤਮਾ ਕਲਜੁਗ ਅੰਤਮ ਆਵੇ ਫੇਰ, ਫੇਰਾ ਆਪਣਾ ਇਕ ਵਖਾਈਆ। ਜਿਸ ਨੂੰ ਕਹਿੰਦੇ ਬਬਰ ਕੇਹਰ, ਕੇਹਰਾਂ ਨਾਲੋਂ ਕੇਹਰ ਹੋ ਦਲੇਰ ਵੇਸ ਵਟਾਈਆ। ਲਹਿਣਾ ਦੇਣਾ ਦਏ ਨਬੇੜ, ਲੇਖਾ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਵਡਿਆਈਆ । ਛੋਟਾ ਕਹੇ ਮੈਂ ਸੁਣੀ ਬਾਤ ਧੁਰ ਪਰਸਾਦ, ਹੌਲੀ ਹੌਲੀ ਜਣਾਈਆ। ਸ੍ਰੀ ਭਗਵਾਨ ਘਰ ਔਣਾ ਰਵਦਾਸ, ਚਮਰੇਟੇ ਦਏ ਵਡਿਆਈਆ। ਓਥੇ ਕੰਮ ਕੋਈ ਖ਼ਾਸ਼, ਜਿਸ ਦੀ ਲਿਖਤ ਨਾ ਕੋਇ ਲਿਖਾਈਆ। ਉਸ ਦੇ ਕੋਲ ਵਸਤ ਅਗੰਮੀ ਹੋਣੀ ਸਾਥ, ਸਚ ਪਰਸਾਦ ਆਪਣਾ ਲੈ ਕੇ ਆਈਆ। ਓਨ੍ਹਾਂ ਦੇਣੀ ਦਾਦ, ਜਿਨ੍ਹਾਂ ਲੇਖਾ ਆਪਣੇ ਲੇਖੇ ਪਾਈਆ। ਵੇਦ ਵਿਆਸ ਕਿਹਾ ਮਾਰ ਆਵਾਜ਼, ਸੁਣੋ ਸਚ ਦਿਆਂ ਸੁਣਾਈਆ। ਪੰਜਾਂ ਪੰਜਾਂ ਦੇਵੇ ਦਾਤ, ਇਕ ਦੋ ਮਿਲੇ ਵਡਿਆਈਆ। ਸੋਹਣੀ ਬਣਾ ਕੇ ਆਪਣੀ ਭਾਤ, ਭਾਂਡਾ ਭਰਮ ਭੌ ਭੰਨਾਈਆ। ਆਤਮ ਪਰਮਾਤਮ ਦੇ ਕੇ ਖਾਜ, ਭਰਪੂਰ ਦਏ ਕਰਾਈਆ। ਮਾਰ ਕੇ ਇਕ ਆਵਾਜ਼, ਧੁਰ ਵਿਛੜੇ ਲਏ ਮਿਲਾਈਆ। ਬ੍ਰਾਹਮਣ ਕਹਾਰ ਦੇ ਕੇ ਅਵਾਜ਼, ਘੁਮਿਆਰ ਖ਼ੁਸ਼ੀ ਕਰਾਈਆ। ਡੋਲੀ ਡੰਡੇ ਰੱਸੇ ਦੇਵੇ ਲਾਗ, ਸੋਹਣਾ ਮੁੱਲ ਪਵਾਈਆ। ਲਾੜੀ ਵੇਖ ਨੱਕ ਨੱਥ ਸੁਹਾਗ, ਸਾਚਾ ਕੰਤ ਮਿਲਾਈਆ । ਪੰਜ ਸ਼ੇਰ ਓਸ ਵੇਲੇ ਜਾਣਾ ਜਾਗ, ਨੇਤਰ ਅੱਖ ਖੁਲ੍ਹਾਈਆ। ਜਨਮ ਵਿਚ ਜਨਮ ਨਾ ਹੋਵੇ ਕਰਮ ਵਿਚ ਕਰਮ ਨਾ ਹੋਵੇ ਕਰੇ ਖੇਲ ਤਮਾਸ਼, ਵਡ ਵੱਡਾ ਬੇਪਰਵਾਹੀਆ । ਸ਼ਬਦੀ ਸ਼ਬਦ ਹੋਏ ਮੁਹਤਾਜ, ਸ਼ਬਦੀ ਪੂਰੀ ਕਰੇ ਆਸ, ਖ਼ਾਹਸ਼ ਸ਼ਬਦ ਵਿਚ ਰਖਾਈਆ। ਘਰ ਸੱਦੇ ਦਰ ਰਵਦਾਸ, ਬਣ ਦਾਸ ਖ਼ੁਸ਼ੀ ਮਨਾਈਆ। ਥੋੜੀ ਜਿਹੀ ਖਵਾਵੇ ਤੁਹਾਨੂੰ ਭਾਤ, ਬਿਨ ਤੱਤਾਂ ਮੁਖ ਪਵਾਈਆ। ਨਿਰਗੁਣ ਹੋ ਕੇ ਆਪ, ਨਿਰਗੁਣ ਤੁਹਾਡੇ ਲੇਖੇ ਲਾਈਆ। ਓਸ ਵੇਲੇ ਖ਼ੁਸ਼ੀ ਨਾਲ ਕਹਿਣਾ ਬਾਪ, ਪਿਤਾ ਪੁਰਖ ਤੇਰੀ ਸਰਨਾਈਆ। ਚੌਥਾ ਕਹੇ ਮੈਂ ਮੰਨਾਂ ਇਕੋ ਸਾਕ, ਦੂਜਾ ਨਜ਼ਰ ਕੋਇ ਨਾ ਆਈਆ। ਪੰਜਵਾਂ ਕਹੇ ਮੈਂ ਫੜ ਲੈਣਾਂ ਹਾਥ, ਘੁਟ ਕੇ ਆਪਣੇ ਹੱਥਾਂ ਵਿਚ ਦਬਾਈਆ। ਹੁਣ ਨਹੀਂ ਛੱਡਣਾ ਤੇਰਾ ਸਾਥ, ਝੱਲੀ ਨਾ ਜਾਏ ਜੁਦਾਈਆ। ਸ੍ਰੀ ਭਗਵਾਨ ਸ਼ਬਦੀ ਧਾਰ ਜਾਏ ਆਖ, ਸੋਹਣਾ ਰਾਗ ਅਲਾਈਆ। ਵੇਦ ਵਿਆਸਾ ਵੇਖੇ ਮਾਰ ਝਾਤ, ਆਪਣੀ ਅੱਖ ਖੁਲ੍ਹਾਈਆ। ਪਰਮ ਪੁਰਖ ਪਰਮੇਸ਼ਵਰ ਕਿਸ ਬਿਧ ਰੱਖੇ ਯਾਦ, ਕਿਤਾਬ ਹੱਥ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਵਡਿਆਈਆ। ਸੁਣ ਕੇ ਬਚਨ ਅਗੰਮੀ ਧੁਰ, ਧੁਨ ਵੱਜਦੀ ਸੋਭਾ ਪਾਈਆ। ਓਧਰੋਂ ਬ੍ਰਾਹਮਣ ਖੋਲ੍ਹ ਮੁਨ, ਆਪਣੇ ਨੈਣ ਉਠਾਈਆ। ਕਿਸ ਨਾਲ ਕਵਣ ਕਰੇ ਗੁਣ, ਗੁਣ ਨੇਤਰ ਨਜ਼ਰ ਨਾ ਕੋਈ ਵਖਾਈਆ। ਜੇ ਕੋਈ ਲੱਭੇ ਮੈਂ ਬਣਾ ਕੇ ਜਜਮਾਨ ਚੋਟੀ ਲਵਾਂ ਮੁੰਨ, ਖ਼ਾਲੀ ਹੱਥ ਫਿਰਾਈਆ। ਜੋ ਮੇਰੇ ਕੋਲ

❋

❋

ਆ ਜਾਏ ਭੁੱਲ, ਗ੍ਰਹਿ ਜਾਵੇ ਰੋਂਦਾ ਮਾਰਦਾ ਧਾਹੀਂਆ। ਮੇਰਾ ਭੰਡਾਰਾ ਜਾਵੇ ਖੁਲ੍ਹ, ਝੋਲੀ ਭਰੀ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਵਡਿਆਈਆ। ਬ੍ਰਾਹਮਣ ਵੇਖ ਆਤਮ ਅੰਤਰ, ਰਵਦਾਸ ਰਿਹਾ ਸੁਣਾਈਆ। ਕਿਥੋਂ ਲੱਗੀ ਤੈਨੂੰ ਬਸੰਤਰ, ਤ੍ਰਿਖਾ ਰਹੀ ਤਪਾਈਆ। ਗੁਰਦੇਵ ਸਵਾਮੀ ਜੀਵ ਮੰਤਰ, ਨਮੋ ਸਤਿ ਵਡਿਆਈਆ। ਜਿਸ ਦਾ ਲੇਖਾ ਜੁਗਾ ਜੁਗੰਤਰ, ਜੁਗ ਚੌਕੜੀ ਰਚਨ ਰਚਾਈਆ। ਸਰਬ ਜੀਆਂ ਬਿਧ ਜਾਣੇ ਅੰਤਰ, ਪਰਦਾ ਸਕੇ ਨਾ ਕੋਇ ਲੁਕਾਈਆ। ਖੇਲੇ ਖੇਲ ਗਗਨ ਗਗਨੰਤਰ, ਦੋ ਜਹਾਨਾਂ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਵਡਿਆਈਆ। ਬ੍ਰਾਹਮਣ ਕਹੇ ਸੁਣ ਰਵਦਾਸ, ਮੈਂ ਆਪਣੀ ਨੀਤੀ ਦਿਆਂ ਜਣਾਈਆ। ਚਾਰ ਕਹਾਰਾਂ ਕੋਲ ਆਇਆ ਖ਼ਾਸ, ਪੱਲੂ ਸਭ ਦੇ ਖ਼ਾਲੀ ਗਿਆ ਕਰਾਈਆ। ਘੁਮਿਆਰ ਕੋਲ ਜਿਹੜੀ ਦਾਤ, ਜੋੜਾ ਚੁੱਕ ਕੇ ਆਪਣੀ ਗਠੜੀ ਬੰਧਾਈਆ। ਹੋਰ ਜਿਹੜੇ ਸੱਜਣ ਸਾਕ, ਸਾਰੇ ਠੱਗ ਕੇ ਖਾਈਆ। ਗੰਗਾ ਮਾਤਾ ਦੇ ਧਰਵਾਸ, ਤੇਰਾ ਕੰਗਣ ਲੈ ਕੇ ਆਈਆ। ਜੇ ਰਾਜਾ ਨਾ ਹੁੰਦਾ ਬਦਮਾਸ਼, ਫਿਰ ਮੇਰੀ ਵੱਜਦੀ ਰਹਿੰਦੀ ਵਧਾਈਆ। ਵੇਖ ਮੇਰਾ ਖੇਲ ਤਮਾਸ਼, ਮੈਂ ਸਭ ਦਾ ਭਲਾ ਤਕਾਈਆ। ਡੋਲੀ ਵਾਲੀ ਲਾੜੀ ਦੇ ਵੇਖ ਨੱਥ ਬਲਾਕ, ਮੇਰਾ ਮਨ ਗੋਤੇ ਖਾਈਆ। ਕਿਸ ਵੇਲੇ ਮੇਰਾ ਪਵੇ ਹਾਥ, ਜ਼ੋਰ ਆਪਣਾ ਦਿਆਂ ਵਖਾਈਆ। ਇਹ ਕਿਹੜੇ ਪੰਜ ਜਿਹੜੇ ਉਹਲੇ ਕਰਦੇ ਗੱਲ ਬਾਤ, ਅੱਖਾਂ ਵਿਚ ਨਜ਼ਰ ਨਾ ਆਈਆ। ਕਿਥੇ ਬੈਠਾ ਪੁਰਖ ਅਬਿਨਾਸ਼, ਨਿਰਗੁਣ ਆਪਣਾ ਡੇਰਾ ਲਾਈਆ। ਮੈਂ ਉਹਦੀ ਰੱਖਾਂ ਆਸ, ਜੇ ਕੁਛ ਮੇਰੀ ਝੋਲੀ ਦੇਵੇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ। ਸਾਹਿਬ ਪੁੱਛੇ ਰਵਦਾਸ ਕੀ, ਕੌਣ ਸੋਭਾ ਪਾਈਆ। ਰਵਦਾਸ ਕਿਹਾ ਜੀ, ਇਹ ਸਾਹਿਬ ਤੇਰੀ ਵਡਿਆਈਆ। ਸਾਹਿਬ ਕਿਹਾ ਵੰਡਾਂ ਵੰਡ ਸਾਢੇ ਤਿੰਨ ਹੱਥ ਸੀਂ, ਸਭ ਦੀ ਦਾਤ ਝੋਲੀ ਪਾਈਆ। ਰਵਦਾਸ ਕਹੇ ਤੇਰੀ ਮਿਹਰ ਅੰਮ੍ਰਿਤ ਮੀਂਹ, ਮੇਘ ਦੇ ਬਰਸਾਈਆ। ਭਗਵਾਨ ਕਿਹਾ ਕੀ ਸ਼ੇਰ ਬਣੇ ਧੀ, ਵੇਦ ਵਿਆਸਾ ਝੱਟ ਦੇਵੇ ਗਵਾਹੀਆ। ਸਾਹਿਬ ਪ੍ਰਭੂ ਇਹ ਠੀਕ, ਪਿਛਲਾ ਲਹਿਣਾ ਦਏ ਜਣਾਈਆ। ਸ਼ੇਰ ਕਹਿਣ ਅਸਾਂ ਮੰਗੀ ਭੀਖ, ਝੋਲੀ ਇਕੋ ਅੱਗੇ ਡਾਹੀਆ। ਤੇਰੇ ਨਾਲ ਮਿਲਣ ਦੀ ਰੱਖੀ ਉਡੀਕ, ਸਚ ਵਕਤ ਦੇ ਸੁਹਾਈਆ। ਰਵਦਾਸ ਕਹੇ ਪ੍ਰਭ ਚਰਨ ਕਰੋ ਪ੍ਰੀਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਸਚ ਸੱਚ ਦਏ ਦ੍ਰਿੜਾਈਆ। ਪੰਜੇ ਕਹਿਣ ਪ੍ਰਭ ਪ੍ਰੀਤੀ ਗਈ ਲੱਗ, ਸਰਨ ਤੇਰੀ ਸਰਨਾਈਆ। ਸਾਨੂੰ ਮਾਤ ਜਨਮ ਦਵੌਣਾ ਜਗ, ਜਗਦੀਸ਼ਰ ਤੇਰੇ ਹੱਥ ਵਡਿਆਈਆ। ਜਨਮ ਜਨਮ ਦੀ ਬੁਝੇ ਅੱਗ, ਤ੍ਰਿਸਨਾ ਰੋਗ ਮਿਟਾਈਆ। ਤੇਰਾ ਦਰਸ਼ਨ ਕਰ ਕੇ ਅੱਜ, ਘਰ ਸਾਚੇ ਖ਼ੁਸ਼ੀ ਵਖਾਈਆ। ਜਨਮ ਜਨਮ ਦੀ ਪਾਰ ਹੋਵੇ ਹੱਦ, ਕਰਮ ਕਰਮ ਦਾ ਰੋਗ ਗਵਾਈਆ। ਸਾਡੇ ਨਾਲ ਲਡੌਂਣਾ ਲਡ, ਆਪਣੀ ਗੋਦ ਬਹਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਸਾਹਿਬ ਤੇਰੀ ਸਰਨਾਈਆ। ਰਵਦਾਸ ਕਿਹਾ ਝੁਕਾਓ ਸੀਸ, ਚਰਨ ਕਵਲ ਸਰਨਾਈਆ। ਕਿਰਪਾ ਕਰੇ ਮੇਰਾ ਜਗਦੀਸ਼, ਜਗਦੀਸ਼ਰ ਹੱਥ ਵਡਿਆਈਆ। ਮਾਣ ਦਵਾਏ ਨੀਚਾਂ ਨੀਚ, ਊਚੋ ਊਚ ਰੂਪ ਨਜ਼ਰੀ ਆਈਆ। ਜੋ ਲੰਘ ਕੇ ਆਇਆ ਇਹਦੀ ਦਹਿਲੀਜ਼, ਦਰ ਦਰਵਾਜ਼ਾ ਦਏ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ,

❋

❋

ਆਪ ਆਪਣੀ ਕਿਰਪਾ ਕਰ, ਸੋਹਣਾ ਰੰਗ ਵਖਾਈਆ। ਸ੍ਰੀ ਭਗਵਾਨ ਕਹੇ ਸਚ ਰਵਦਾਸ, ਪੰਜਾਂ ਦਿਆਂ ਵਡਿਆਈਆ। ਵੇਦ ਵਿਆਸਾ ਲੇਖਾ ਲਿਖੇ ਖਾਸ, ਲਹਿਣਾ ਦੇਣਾ ਆਪਣਾ ਰਿਹਾ ਭੁਗਤਾਈਆ। ਪੰਜਾਂ ਦੀ ਇਕ ਜਮਾਤ, ਸੋਹਣਾ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਵਡਿਆਈਆ। ਨਿੱਕਾ ਸ਼ੇਰ ਮਾਰ ਕੇ ਚੀਕ, ਨੇਤਰ ਨੈਣਾਂ ਨੀਰ ਵਹਾਈਆ। ਜੋ ਕਿਹਾ ਪ੍ਰਭੂ ਸੋ ਠੀਕ, ਸਚ ਤੇਰੀ ਵਡਿਆਈਆ। ਤੇਰੇ ਦਰ ਤੋਂ ਮੰਗਾਂ ਭੀਖ, ਭਿਛਿਆ ਇਕੋ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਗੋਦ ਬਹਾਈਆ। ਪਾਰਬ੍ਰਹਮ ਕਹੇ ਅਬਿਨਾਸ਼, ਦੀਨ ਦਿਆਲ ਦਇਆ ਕਮਾਈਆ। ਕਲਜੁਗ ਅੰਤਮ ਰੱਖਾਂ ਪਾਸ, ਸੋਹਣਾ ਜੋੜ ਜੁੜਾਈਆ। ਦੇਵਾਂ ਵਡਿਆਈ ਧਰਤ ਧਵਲ ਉਪਰ ਆਕਾਸ਼, ਆਕਾਸ਼ ਆਕਾਸ਼ਾਂ ਵਿਚੋਂ ਆਪਣਾ ਨੂਰ ਦਰਸਾਈਆ। ਪੂਰਬ ਜਨਮ ਲਹਿਣਾ ਦੇਣਾ ਕਰਾਂ ਰਾਸ, ਮਿਹਰ ਨਜ਼ਰ ਉਠਾਈਆ। ਓਧਰੋਂ ਰਵਦਾਸ ਅਰਜ਼ ਕੀਤੀ ਖ਼ਾਸ, ਖ਼ਾਹਸ਼ ਆਪਣੀ ਨਾਲ ਮਿਲਾਈਆ। ਛੋਟੀ ਸਪੁਤਰੀ ਆਈ ਭਾਜ, ਰਵਦਾਸ ਰਹੀ ਜਣਾਈਆ। ਪਿਤਾ ਅਜ ਮੈਂ ਦਰਸ਼ਨ ਕੀਤਾ ਜਿਸ ਦੇ ਸੀਸ ਉਤੇ ਅਗੰਮੀ ਤਾਜ, ਪੰਚਮ ਮੁਖ ਸੁਹਾਈਆ । ਕੋਟਨ ਕੋਟ ਗੁਰੂ ਅਵਤਾਰ ਪੀਰ ਪੈਗ਼ੰਬਰ ਵਿਸ਼ਨ ਬ੍ਰਹਮਾ ਸ਼ਿਵ ਉਸ ਦੇ ਚਰਨ ਕਰਨ ਅਰਦਾਸ, ਸਜਦਾ ਸੀਸ ਰਹੇ ਝੁਕਾਈਆ। ਸ਼ਬਦ ਅਗੰਮੀ ਵਡ ਸੁਰੀਲੀ ਉਹਦੀ ਆਵਾਜ਼, ਤੰਦੀ ਤੰਦ ਸਤਾਰ ਕਿਸੇ ਨਾ ਬਾਹਰ ਕਢਾਈਆ। ਮੈਂ ਆਖਿਆ ਮੈਂ ਪੁਛਾਂ ਆਪਣੇ ਬਾਪ ਕੋਲੋਂ ਰਾਜ਼, ਜੋ ਪਾਣਾ ਗੰਢ ਕੇ ਆਪਣਾ ਯਾਰ ਮਨਾਈਆ। ਜਿਸ ਦੇ ਕੋਲ ਆਰ ਰੰਬੀ ਸੱਚਾ ਸਾਜ, ਕੱਚੇ ਤੰਦ ਗੰਢ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦ ਦਏ ਖੁਲ੍ਹਾਈਆ। ਰਵਦਾਸ ਕਹੇ ਸੁਣ ਸਪੁਤਰੀ, ਸਚ ਸੱਚ ਸਚ ਦਿਆਂ ਦ੍ਰਿੜਾਈਆ। ਇਹ ਧਾਰ ਧੁਰਦਰਗਾਹੋਂ ਉਤਰੀ, ਜਿਸ ਦੀ ਸਮਝ ਕਿਸੇ ਨਾ ਪਾਈਆ। ਮੇਰੀ ਏਸੇ ਸਾਹਿਬ ਸੁਹਾਈ ਰੁਤੜੀ, ਰੁੱਤ ਆਪਣੇ ਨਾਮ ਮਹਿਕਾਈਆ । ਦਰ ਆਇਆ ਵੇਖ ਕੇ ਕੋਹੜੀ ਚਮੜੀ, ਮੇਰੇ ਪਾਟੇ ਚੀਥੜ ਉਤੇ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਵਡਿਆਈਆ। ਬੱਚੀ ਕਹੇ ਸੁਣ ਪਿਤਾ ਕਰ ਧਿਆਨ, ਹੋਲੀ ਜਿਹੀ ਜਣਾਈਆ। ਉਹ ਇਕੋ ਵਾਰ ਦੇਵੇ ਇਕ ਗਿਆਨ, ਇਕ ਆਪਣੇ ਨਾਲ ਮਿਲਾਈਆ। ਮੈਂ ਵੇਖਿਆ ਓਥੇ ਲੋੜ ਨਹੀਂ ਪੜ੍ਹਨ ਦੀ ਵੇਦ ਪੁਰਾਨ, ਸ਼ਾਸਤਰ ਸਿਮਰਤ ਗੀਤਾ ਗਿਆਨ ਕੰਮ ਕਿਸੇ ਨਾ ਆਈਆ । ਮੁੱਲਾ ਸ਼ੇਖ਼ ਮਸਾਇਕ ਪੰਡਤ ਪੀਰ ਫ਼ਕੀਰ ਸਰਬ ਸੀਸ ਨਿਵਾਣ, ਉਪਰ ਅੱਖ ਨਾ ਕੋਇ ਉਠਾਈਆ। ਤੂੰ ਹੀ ਤੂੰ ਹੀ ਰਾਗ ਗਾਣ, ਮੈਂ ਮਮਤਾ ਡੇਰਾ ਢਾਹੀਆ। ਮੈਂ ਵੇਖ ਕੇ ਹੋਈ ਹੈਰਾਨ, ਪ੍ਰਭ ਨਿੱਕਾ ਜਿਹਾ ਕਿੱਡੀ ਵੱਡੀ ਰਚਨ ਰਚਾਈਆ। ਜਗ ਨੇਤਰ ਖੋਲ੍ਹ ਕੇ ਵੇਖਿਆ ਨਜ਼ਰ ਨਾ ਆਇਆ ਨਿਸ਼ਾਨ, ਬੈਠਾ ਮੁਖ ਛੁਪਾਈਆ। ਅੰਦਰ ਵੜ ਕੇ ਮੈਂ ਬੋਲ ਬੋਲਿਆਂ ਬਿਨਾਂ ਜ਼ਬਾਨ, ਇਕ ਆਵਾਜ਼ ਸੁਣਾਈਆ। ਕਰ ਕਿਰਪਾ ਮੇਰੇ ਭਗਵਾਨ, ਬੇਪਰਵਾਹ ਤੇਰੀ ਸਰਨਾਈਆ। ਝਟ ਪਟ ਨੂਰੀ ਦੀਪਕ ਜੋਤ ਜਗੀ ਮਹਾਨ, ਇਕੋ ਵਾਰ ਡਗਮਗਾਈਆ। ਜਾਂ ਤੱਕਿਆ ਭਗਤ ਭਗਵਾਨ ਕੱਠੇ ਬਹਿ ਕੇ ਖ਼ੁਸ਼ੀ ਮਨਾਣ, ਸੇਜਾ ਇਕੋ ਇਕ ਸੁਹਾਈਆ। ਬਾਪੂ ਤੇਰੇ ਸੁੱਕੇ ਟੁਕੜਿਆਂ ਦਾ ਵੇਖਿਆ ਪਕਵਾਨ, ਦੋ ਜਹਾਨ ਖਾਧਿਆਂ ਮੁੱਕ ਕਦੇ ਨਾ ਜਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਮੰਗਦੇ ਦਾਨ, ਦੇਵਣਹਾਰਾ ਦਾਤਾ ਇਕੋ ਨਜ਼ਰੀ ਆਈਆ। ਓਨ੍ਹਾਂ

❋

❋

ਮੈਨੂੰ ਕਿਹਾ ਤੇਰੇ ਬਾਪ ਦਾ ਵੱਡਾ ਖਾਨਦਾਨ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਸਾਰੇ ਸੀਸ ਨਿਵਾਈਆ। ਵੱਡੇ ਵੱਡੇ ਸ਼ੇਰ ਜਿਸ ਦਵਾਰੇ ਬੈਠੇ ਆਣ, ਨੇਤਰ ਅੱਖ ਨਾ ਕੋਇ ਖੁਲ੍ਹਾਈਆ। ਕਿਣਕਾ ਕਿਣਕਾ ਖਾ ਕੇ ਓਨ੍ਹਾਂ ਆਇਆ ਗਿਆਨ, ਵੇਦ ਵਿਆਸਾ ਲੇਖਾ ਯਾਦ ਕਰਾਈਆ। ਕਰ ਬੇਨੰਤੀ ਮੰਗਣ ਦਾਨ, ਸੀਸ ਜਗਦੀਸ ਭੇਟ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਵਡਿਆਈਆ । ਰਵਦਾਸ ਕਿਹਾ ਪੁਤਰੀ ਤੇਰਾ ਠੀਕ ਕਹਿਣਾ, ਪ੍ਰਭ ਦਿਤੀ ਮਾਣ ਵਡਿਆਈਆ। ਸੋਹੇ ਨੇਤਰ ਜਿਨ੍ਹਾਂ ਦਰਸ਼ਨ ਕੀਤਾ ਨੈਣਾਂ, ਅੱਖ ਪਰਤੱਖ ਖ਼ੁਸ਼ੀ ਮਨਾਈਆ । ਸਤਿਗੁਰ ਪਿਆਰ ਸਦਾ ਜਗ ਰਹਿਣਾ, ਦੂਜਾ ਸੰਗ ਨਾ ਕੋਇ ਨਿਭਾਈਆ। ਸਚ ਸੰਦੇਸ ਤੈਨੂੰ ਕਹਿਣਾ, ਕਹਿ ਕੇ ਦਿਆਂ ਸੁਣਾਈਆ। ਏਨ੍ਹਾਂ ਸੰਗ ਸਦਾ ਬਹਿਣਾ, ਜਿਨ੍ਹਾਂ ਵਿਚ ਮੇਰਾ ਪਤਿਪਰਮੇਸ਼ਵਰ ਰਿਹਾ ਸਮਾਈਆ। ਅੱਗੇ ਲੇਖਾ ਹੋਰ ਦੇਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਵੰਡ ਵੰਡਾਈਆ। ਬੱਚੀ ਕਹੇ ਕੀ ਪ੍ਰਭ ਖੇਲ, ਸਚ ਦੇ ਸਮਝਾਈਆ। ਕਿਸ ਬਿਧ ਹੋਵੇ ਅਗਲਾ ਮੇਲ, ਧੁਰ ਦਾ ਜੋੜ ਜੁੜਾਈਆ। ਠਾਕਰ ਮਿਲੇ ਸੱਜਣ ਸੁਹੇਲ, ਸੋਹਣਾ ਰੂਪ ਵਟਾਈਆ। ਵਸਣਹਾਰਾ ਸਦ ਨਵੇਲ, ਘਰ ਸੱਜਣ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਏ ਵਡਿਆਈਆ। ਰਵਦਾਸ ਕਹੇ ਪ੍ਰਭ ਸਾਚਾ ਦਇਆ ਕਮਾਵੇਗਾ। ਨਿਰਗੁਣ ਨਿਰਵੈਰ ਵੇਸ ਵਟਾਵੇਗਾ। ਲੇਖਾ ਪੇਖ ਪੂਰ ਕਰਾਵੇਗਾ। ਬ੍ਰਾਹਮਣ ਗੌੜਾ ਨਾਮ ਪਰਗਟਾਵੇਗਾ। ਸੰਬਲ ਡੇਰਾ ਇਕੋ ਲਾਵੇਗਾ। ਨਿਰਗੁਣ ਜੋਤ ਜੋਤ ਰੁਸ਼ਨਾਵੇਗਾ। ਸ਼ਬਦ ਨਾਦ ਚੋਟ ਸੁਣਾਵੇਗਾ। ਬੋਧ ਅਗਾਧ ਭੇਵ ਖੁਲ੍ਹਾਵੇਗਾ। ਸਾਜਣ ਸਚ ਸੱਚ ਬਣ, ਸਾਚੀ ਸੇਵ ਕਮਾਵੇਗਾ। ਪਰਗਟ ਹੋ ਪੁਰਖ ਸਮਰਥ, ਮਹਿਮਾ ਅਕਥ ਕਥ ਦ੍ਰਿੜਾਵੇਗਾ। ਸੰਤ ਸੁਹੇਲੇ ਲਏ ਰੱਖ, ਗੁਰਮੁਖ ਆਪਣੀ ਗੋਦ ਬਹਾਵੇਗਾ। ਆਪਣੇ ਮਿਲਣ ਦੀ ਖੋਲ੍ਹ ਕੇ ਅੱਖ, ਪਰਦਾ ਅਗਲਾ ਪਿਛਲਾ ਲਾਹਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਵੇਗਾ। ਸਾਚੀ ਕਰਨੀ ਪ੍ਰਭ ਕਮਾਵੇਗਾ। ਭੇਵ ਅਭੇਦਾ ਆਪ ਖੁਲ੍ਹਾਵੇਗਾ । ਅਛਲ ਅਛੇਦਾ ਵੇਸ ਵਟਾਵੇਗਾ। ਅਚਰਜ ਖੇਲੇ ਖੇਡਾ, ਸਮਝ ਕੋਈ ਨਾ ਪਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਰੰਗਾਵੇਗਾ। ਸਾਚਾ ਰੰਗ ਪ੍ਰਭ ਰੰਗਾਏਗਾ। ਜਨ ਭਗਤਾਂ ਦਇਆ ਕਮਾਏਗਾ। ਹੋ ਪ੍ਰਿਤਪਾਲ ਵੇਖ ਵਖਾਏਗਾ। ਦਰ ਦਵਾਰਾ ਇਕ ਸੁਹਾਏਗਾ। ਗੜ੍ਹੀ ਚਮਕੌਰ ਡੇਰਾ ਲਾਏਗਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਾਣ ਤਾਣ ਆਪ ਦ੍ਰਿੜਾਏਗਾ। ਮਾਣ ਤਾਣ ਪ੍ਰਭੂ ਦਵੌਣਾ ਏਂ। ਅਚਰਜ ਖੇਲ ਖਿਲਾਉਣਾ ਏਂ। ਸ਼ਬਦ ਸੁਤ ਇਕ ਪਰਗਟੌਣਾ ਏਂ। ਅਬਿਨਾਸ਼ੀ ਅਚੁਤ ਫੇਰਾ ਪੌਣਾ ਏਂ। ਮਾਤਾ ਗੁਜਰੀ ਗੋਦ ਸੁਹੌਣਾ ਏਂ। ਤੇਗ ਬਹਾਦਰ ਮਾਣ ਦਵੌਣਾ ਏਂ। ਨੂਰ ਆਪਣਾ ਵਿਚ ਟਿਕਾਉਣਾ ਏਂ। ਗੋਬਿੰਦ ਧਾਰ ਵਿਚੋਂ ਗੋਬਿੰਦ ਆਪ ਪਰਗਟੌਣਾ ਏਂ। ਸ਼ਬਦ ਖੰਡਾ ਇਕ ਚਮਕਾਉਣਾ ਏਂ। ਬ੍ਰਹਿਮੰਡਾਂ ਖੋਜ ਖੁਜੌਣਾ ਏਂ। ਜੇਰਜ ਅੰਡਾਂ ਵੇਖ ਵਖਾਉਣਾ ਏਂ। ਉਤਭੁਜ ਸੇਤਜ ਡੇਰਾ ਢੌਣਾ ਏਂ। ਜਲ ਥਲ ਮਹੀਅਲ ਆਪ ਸਮੌਣਾ ਏਂ। ਜੰਗਲ ਜੂਹ ਉਜਾੜ ਪਹਾੜ ਉਚੇ ਟਿੱਲੇ ਪਰਬਤ ਫੋਲ ਫੁਲਾਉਣਾ ਏਂ। ਗ੍ਰਹਿ ਮੰਦਰ ਮਹਲ ਅਟੱਲ ਆਪ ਸੁਹੌਣਾ ਏਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਵੇਸ ਆਪ ਧਰੌਣਾ ਏਂ। ਸੱਚਾ ਵੇਸ ਆਪ ਧਰਾਵੇਗਾ। ਸੁਤ ਦੁਲਾਰਾ ਇਕ ਪਰਗਟਾਵੇਗਾ। ਅਬਿਨਾਸ਼ੀ ਅਚੁਤ

❋

❋

ਖੇਲ ਖਿਲਾਵੇਗਾ। ਬਣਾ ਕੇ ਆਪਣਾ ਧੁਰ ਦਾ ਪੁਤ, ਗੋਬਿੰਦ ਸੀਸ ਜਗਦੀਸ ਛਤਰ ਸੀਸ ਝੁਲਾਵੇਗਾ। ਸਹਿਜ ਸੁਭਾਉ ਗੋਦੀ ਚੁੱਕ, ਅੰਗਣ ਇਕੋ ਇਕ ਸੁਹਾਵੇਗਾ। ਉਜਲ ਕਰ ਕੇ ਮੁੱਖ, ਮੁਖ ਮੁਖੜੇ ਨਾਲ ਵਡਿਆਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਵੇਗਾ। ਸਾਚੀ ਕਰਨੀ ਗੜ੍ਹੀ ਚਮਕੌਰ, ਹਰਿ ਕਰਤਾ ਕਾਰ ਕਮਾਈਆ। ਵੇਖਣਹਾਰਾ ਕਰਕੇ ਗ਼ੌਰ, ਗਹਿਰ ਗੰਭੀਰ ਵੱਡੀ ਵਡਿਆਈਆ। ਪੰਜਾਂ ਹੱਥ ਵਿਚ ਫੜ ਕੇ ਡੋਰ, ਨਾਤਾ ਸਾਚਾ ਦਏ ਜੁੜਾਈਆ। ਇਕ ਇਕ ਨਾਲ ਜੋੜ, ਜੁਝਾਰ ਅਜੀਤ ਮੇਲ ਮਿਲਾਈਆ। ਆਪਣਾ ਮੰਤਰ ਦੱਸ ਕੇ ਫੋਰ, ਫੁਰਨਾ ਅਗਲਾ ਦਏ ਵਖਾਈਆ। ਪਾਰਬ੍ਰਹਮ ਪੁਰਖ ਅਕਾਲ ਪਤਿਪਰਮੇਸ਼ਵਰ ਤੇਰੀ ਲੋੜ, ਦੂਜਾ ਸੰਗ ਨਾ ਕੋਇ ਨਿਭਾਈਆ। ਸਚ ਪ੍ਰੀਤੀ ਸਚਖੰਡ ਦਵਾਰੇ ਜੋੜ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਚਰਨਾਂ ਹੇਠ ਦਬਾਈਆ। ਗ੍ਰਹਿ ਵੇਖੇ ਚੜ੍ਹ ਕੇ ਧੁਰ ਦੇ ਘੋੜ, ਵਾਗਾਂ ਇਕੋ ਵਾਰ ਭਵਾਈਆ। ਦੀਨਾਂ ਬੰਧੂ ਤੇਰੀ ਲੋੜ, ਬੰਧਨ ਮਾਤ ਦੇ ਤੁੜਾਈਆ। ਅਬਿਨਾਸ਼ੀ ਕਰਤੇ ਕਿਹਾ ਅਗਲਾ ਖੇਲ ਹੋਰ, ਸਮਝ ਕਿਸੇ ਨਾ ਪਾਈਆ। ਹੌਲੀ ਹੌਲੀ ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਤੇਈ ਅਵਤਾਰ ਭਗਤ ਅਠਾਰਾਂ ਈਸਾ ਮੂਸਾ ਮੁਹੰਮਦ ਗੁਰੂ ਦਸ ਦਏ ਤੋਰ, ਬੱਚਿਆਂ ਨਾਲ ਸੋਭਾ ਪਾਈਆ। ਅੰਤ ਕਾਲ ਪਤਿਪਰਮੇਸ਼ਵਰ ਨਿਰਗੁਣ ਆਪੇ ਜਾਏ ਬੌਹੜ, ਬੌਹੜੀ ਸੁਣੇ ਮਾਤ ਦੁਹਾਈਆ। ਉਧਰ ਪੰਜਾਂ ਸ਼ੇਰਾਂ ਪਾਇਆ ਸ਼ੋਰ, ਰਵਦਾਸ ਦਵਾਰੇ ਰਹੇ ਕੁਰਲਾਈਆ। ਚਾਰ ਕਹਾਰ ਪੰਜਵੇਂ ਰਹੇ ਲੋੜ, ਵਾਜਾਂ ਮਾਰ ਮਾਰ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਵਡਿਆਈਆ। ਸਚ ਵਡਿਆਈ ਦੇਵੇ ਮਾਣ, ਮਨ ਮਮਤਾ ਮੋਹ ਚੁਕਾਇੰਦਾ। ਜਿਸ ਉਪਰ ਕਿਰਪਾ ਕਰੇ ਭਗਵਾਨ, ਭਗਵਨ ਆਪਣਾ ਭੇਵ ਖੁਲ੍ਹਾਇੰਦਾ। ਆਤਮ ਪਰਮਾਤਮ ਦੇ ਦਾਨ, ਵਸਤ ਅਮੋਲਕ ਇਕ ਵਰਤਾਇੰਦਾ। ਸਭ ਦਾ ਲੇਖਾ ਦੇਖੇ ਜਹਾਨ, ਜਾਗਰਤ ਜੋਤ ਇਕ ਜਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਇੰਦਾ। ਪੰਜੇ ਸ਼ੇਰ ਨਿਵਾਵਣ ਸੀਸ, ਨੇਤਰ ਨੈਣ ਨੀਰ ਵਹਾਈਆ। ਕਿਰਪਾ ਕਰ ਪ੍ਰਭੂ ਜਗਦੀਸ਼, ਘਰ ਤੇਰੀ ਓਟ ਤਕਾਈਆ। ਵੇਦ ਵਿਆਸਾ ਲੇਖਾ ਠੀਕ, ਠੀਕਰ ਕੂੜਾ ਦਏ ਭੰਨਾਈਆ। ਤੇਰੀ ਰੱਖੀ ਇਕ ਉਡੀਕ, ਨੇਤਰ ਨੈਣ ਤਰਸਾਈਆ । ਸਾਡੀ ਕਰ ਕਾਇਆ ਠਾਂਡੀ ਸੀਤ, ਅਗਨੀ ਤਤ ਬੁਝਾਈਆ। ਅੰਮ੍ਰਿਤ ਪੀਵੇ ਲਾ ਕੇ ਝੀਕ, ਨਿਝਰ ਝਿਰਨਾ ਦੇ ਝਿਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੋਹੇ ਸਚ ਦੇ ਵਡਿਆਈਆ। ਰਵਦਾਸ ਕਹੇ ਪੰਜੇ ਲਾਵੋ ਪੰਜਾ, ਪੰਜ ਪੰਜਾਂ ਲੇਖ ਚੁਕਾਈਆ। ਵੇਦ ਵਿਆਸ ਵੇਖੇ ਸਿਰੋਂ ਗੰਜਾ, ਨਾਰਦ ਇਸ਼ਾਰੇ ਨਾਲ ਉਠਾਈਆ। ਪ੍ਰਭ ਦਾ ਖੇਲ ਲੱਗੇ ਚੰਗਾ, ਸੋਹਣੀ ਬਣਤ ਬਣਾਈਆ। ਮਿਲੇ ਜਨਮ ਮੂੰਹੋ ਮੰਗਾਂ, ਪੰਜ ਤਤ ਸੋਭਾ ਪਾਈਆ। ਕਰੇ ਖੇਲ ਸੂਰਾ ਸਰਬੰਗਾ, ਸ਼ਹਿਨਸ਼ਾਹ ਦਾਤਾ ਇਕ ਅਖਵਾਈਆ। ਵੰਡਣਵਾਲਾ ਧੁਰ ਦੀਆਂ ਵੰਡਾ, ਸੋਹਣੀ ਵੰਡ ਕਰਾਈਆ। ਦੇਵੇ ਵਡਿਆਈਆ ਵਿਚ ਵਰਭੰਡਾਂ, ਮਾਣਸ ਰੂਪ ਵਖਾਈਆ। ਗੁਰਮੁਖ ਲੱਖ ਚੁਰਾਸੀ ਵਿਚ ਕਦੇ ਨਾ ਹੋਵੇ ਗੰਦਾ, ਗੰਦਗੀ ਵਿਚ ਨਾ ਕਦੇ ਸਮਾਈਆ। ਜਦ ਆਵੇ ਪ੍ਰਭ ਦਾ ਬੰਦਾ, ਬੰਦਗੀ ਵਿਚ ਰਖਾਈਆ। ਇਸਤ੍ਰੀ ਪੁਰਸ਼ ਪ੍ਰਭ ਨੂੰ ਇਕੋ ਜਿਹਾ ਚੰਗਾ, ਵੱਡਾ ਛੋਟਾ ਨਜ਼ਰ ਕੋਇ ਨਾ ਆਈਆ। ਜਿਨ੍ਹਾਂ ਦੇਵੇ ਪਰਮਾਨੰਦਾ, ਨਿਜ ਆਤਮ ਕਰੇ ਰਸਾਈਆ। ਤਿਨ੍ਹਾਂ ਲੇਖਾ ਚੁਕੇ ਹੰ ਬ੍ਰਹਮਾ, ਬ੍ਰਹਮ ਪਾਰਬ੍ਰਹਮ ਇਕੋ ਨਜ਼ਰੀ

❋

❋

ਆਈਆ। ਪੂਰਬ ਕਰਮ ਵੇਖ ਕਰਮਾਂ, ਨਿਹਕਰਮੀ ਫੋਲ ਫੁਲਾਈਆ। ਨਾਤਾ ਤੋੜੇ ਵਰਨਾਂ ਬਰਨਾਂ, ਜਾਤ ਪਾਤ ਡੇਰਾ ਢਾਹੀਆ। ਪੁਰਖ ਅਕਾਲ ਜਿਸ ਜਨ ਲਾਏ ਆਪਣੇ ਚਰਨਾਂ, ਚਰਨੋਦਕ ਮੁਖ ਚੁਆਈਆ। ਉਸ ਖੁਲ੍ਹੇ ਹਰਨਾਂ ਫਰਨਾਂ, ਨਿਜ ਨੇਤਰ ਨਰ ਹਰਿ ਨਜ਼ਰੀ ਆਈਆ। ਭੌ ਚੁੱਕੇ ਮਰਨਾ ਡਰਨਾ, ਭਿਆਨਕ ਰੰਗ ਨਾ ਕੋਇ ਵਟਾਈਆ। ਸਾਹਿਬ ਸਤਿਗੁਰ ਸਰਨਾ ਇਕੋ ਪੜਨਾ, ਸਾਚੀ ਸਿਖਿਆ ਦਏ ਸਮਝਾਈਆ। ਸਚ ਦੁਆਰੇ ਧੁਰ ਦੇ ਵੜਨਾ, ਸਚਖੰਡ ਸਾਚੇ ਸੋਭਾ ਪਾਈਆ। ਅੰਤਮ ਜੋਤੀ ਜੋਤ ਰਲਨਾ, ਪੰਜ ਤਤ ਨਾਤਾ ਜਗਤ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਵਡਿਆਈਆ। ਰਵਦਾਸ ਕਹੇ ਸੁਣੋ ਭਾਈ ਸ਼ੇਰ, ਪ੍ਰਭ ਦੀ ਸ਼ਰਅ ਦਿਆਂ ਸਮਝਾਈਆ। ਜਿਸ ਉਪਰ ਕਰੇ ਆਪਣੀ ਮਿਹਰ, ਓਸ ਦੂਜੀ ਲੋੜ ਰਹੇ ਨਾ ਰਾਈਆ। ਸਾਰੇ ਮਿਲ ਕੇ ਏਨੂੰ ਲਵੋ ਘੇਰ, ਪ੍ਰੇਮ ਪ੍ਰੀਤੀ ਘੇਰਾ ਪਾਈਆ। ਆਪਣਾ ਲਹਿਣਾ ਦੇਣਾ ਲਵੋ ਨਿਬੇੜ, ਹੱਕ ਹਕੀਕਤ ਆਪਣੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੱਚ ਦੇਵੇ ਵਡਿਆਈਆ। ਪੰਜਾਂ ਸ਼ੇਰਾਂ ਸਿਖਿਆ ਸਬਕ, ਰਵੀਦਾਸ ਦਿਤਾ ਸਮਝਾਈਆ। ਨਿਵਾ ਕੇ ਸੀਸ ਮਾਰੀ ਭਬਕ, ਤੁਧ ਬਿਨ ਭਵਜਲ ਪਾਰ ਕਵਣ ਕਰਾਈਆ। ਅਸੀਂ ਸਾਰੇ ਰਹੇ ਤਬਕ, ਭੈ ਭੌ ਰਿਹਾ ਸਤਾਈਆ। ਸਾਡੀ ਕਰਨੀ ਵਿਚ ਰਹੇ ਨਾ ਫਰਕ, ਫੈਸਲਾ ਤੇਰੇ ਅੱਗੇ ਰਖਾਈਆ । ਲੇਖਾ ਲਿਖ ਬਿਨਾਂ ਹਰਫ਼, ਅਲਫ ਯੇ ਨਾ ਕੋਈ ਵਡਿਆਈਆ। ਤੇਰੇ ਘਰ ਇਕੋ ਜਿਹਾ ਮਾਣ ਨਾਰ ਮਰਦ, ਮਰਦ ਮਰਦਾਨੇ ਤੇਰੀ ਬੇਪਰਵਾਹੀਆ। ਪੂਰਬ ਜਨਮ ਦਾ ਸਾਡਾ ਕਰਜ਼, ਮਕਰੂਜ਼ ਹੋ ਕੇ ਦੇਣਾ ਚੁਕਾਈਆ। ਆਪਣਾ ਪੂਰਾ ਕਰਨਾਂ ਫਰਜ਼, ਫੈਸਲਾ ਹੱਕ ਹੱਕ ਸੁਣਾਈਆ। ਸਾਹਿਬ ਸੁਲਤਾਨ ਤੇਰੇ ਅੱਗੇ ਅਰਜ਼, ਅਰਜ਼ੋਈ ਇਕੋ ਵਾਰ ਸੁਣਾਈਆ। ਤੇਰਾ ਖੇਲ ਸਦਾ ਅਸਚਰਜ, ਅਚਰਜ ਰੀਤੀ ਆਪਣੀ ਇਕ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਣੀ ਮਾਣ ਵਡਿਆਈਆ। ਸ੍ਰੀ ਭਗਵਾਨ ਬੋਲਿਆ ਹੱਸ, ਖ਼ੁਸ਼ੀਆਂ ਨਾਲ ਜਣਾਈਆ। ਪੰਜਾਂ ਦੇਵਾਂ ਧੁਰ ਦਾ ਹੱਕ, ਸਭ ਦੀ ਝੋਲੀ ਪਾਈਆ। ਕਲਜੁਗ ਅੰਤਮ ਰੱਖੋ ਆਸ, ਵੇਲਾ ਵਕਤ ਸੁਹਾਈਆ। ਮਾਣਸ ਜਨਮ ਦੇਵੇ ਦਾਤ, ਪੰਜ ਤਿੰਨ ਨਾਤਾ ਜੋੜ ਜੁੜਾਈਆ। ਨਿਰਮਲ ਜੋਤ ਕਰ ਪਰਕਾਸ਼, ਆਤਮ ਬ੍ਰਹਮ ਮੇਲ ਮਿਲਾਈਆ। ਪਰਗਟ ਹੋ ਪੁਰਖ ਅਬਿਨਾਸ਼, ਨਿਰਗੁਣ ਨੂਰ ਜੋਤ ਕਰੇ ਰੁਸ਼ਨਾਈਆ। ਸੋਹਣਾ ਬਣਾਵੇ ਆਪਣਾ ਸਾਥ, ਸਗਲਾ ਸੰਗ ਰਖਾਈਆ। ਲੇਖਾ ਚੁਕਾ ਚੁਮਾਰ ਰਵਦਾਸ, ਚਾਰ ਕਹਾਰਾਂ ਜੋੜ ਜੁੜਾਈਆ। ਪੰਜਵਾਂ ਮਿੱਤਰ ਰੱਖਾਂ ਸਾਥ, ਸੋਹਣੀ ਬਣਤ ਬਣਾਈਆ। ਬ੍ਰਾਹਮਣ ਪੂਜਾ ਵੇਖਾਂ ਰਾਸ, ਚਾਲੀ ਚਾਲੀ ਹੋਏ ਸਹਾਈਆ। ਪੰਜ ਘੁਮਿਆਰਾਂ ਦੇ ਕੇ ਦਾਤ, ਜਨਮ ਜਨਮ ਵਿਚੋਂ ਬਦਲਾਈਆ। ਡੋਲੇ ਵਾਲੀ ਲਾੜੀ ਬਣਾ ਕੇ ਸਾਥ, ਸੋਹਣਾ ਸੰਗ ਵਸਾਈਆ। ਡੋਲੀ ਬਹਾ ਕੇ ਸਾਚੇ ਘਾਟ, ਪੱਤਣ ਇਕੋ ਦਿਆਂ ਜਣਾਈਆ। ਵੰਝਾਂ ਡੰਡਿਆਂ ਮੁੱਕੇ ਵਾਟ, ਰੱਸਿਆਂ ਗੰਢ ਖੁਲ੍ਹਾਈਆ। ਪਰਦਾ ਖੋਲ੍ਹ ਦੇਵਾਂ ਤਾਕ, ਮੁਖ ਨਕਾਬ ਦੇਵਾਂ ਉਠਾਈਆ। ਕੱਠੀ ਕਰਕੇ ਇਕ ਜਮਾਤ, ਰਵਦਾਸ ਸਪੁਤਰੀ ਸੋਭਾ ਪਾਈਆ। ਉਸ ਦੀ ਸੁਣ ਇਕ ਅਵਾਜ਼, ਧੁਰ ਦੀ ਲਵਾਂ ਅੰਗੜਾਈਆ। ਸਭ ਦੀ ਪੂਰੀ ਕਰੇ ਖ਼ਾਹਸ਼, ਖ਼ਾਹਸ਼ ਆਪਣੀ ਨਾਲ ਰਲਾਈਆ। ਅਗਲਾ ਚਲੇ ਖੇਲ ਤਮਾਸ਼, ਅਚਰਜ ਧਾਰ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਵਡਿਆਈਆ। ਚਾਲੀ ਚਾਲੀ ਵਿਚੋਂ ਕਹਿਣ ਚਾਲੀ ਬੀਸ, ਚਾਰੋਂ

❋

❋

ਕੁੰਟ ਸੁਣਾਈਆ। ਵੇਖੋ ਲੇਖ ਚੁੱਕੇ ਬੀਸ ਬੀਸ, ਬੀਸ ਬੀਸਾ ਫੇਰਾ ਪਾਈਆ। ਜਿਸ ਦਾ ਕਲਮਾ ਇਕ ਹਦੀਸ, ਹਜ਼ਰਤ ਕਰੇ ਪੜ੍ਹਾਈਆ। ਜਿਸ ਦਾ ਮੁਕਾਮੇ ਹੱਕ ਠੀਕ, ਪਰਵਰਦਿਗਾਰ ਡੇਰਾ ਲਾਈਆ। ਜਿਸ ਨੂੰ ਕਹਿੰਦੇ ਲਾਸ਼ਰੀਕ, ਸ਼ਹਿਨਸ਼ਾਹ ਦਾਤਾ ਨੂਰ ਖ਼ੁਦਾਈਆ। ਜਿਹੜਾ ਸਚਖੰਡ ਦੱਸੇ ਇਕ ਪ੍ਰੀਤ, ਪ੍ਰੀਤੀਵਾਨ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਬੀਸ ਕਹੇ ਮੇਰਾ ਪਿਛਲਾ ਲਹਿਣਾ, ਪਰੋਹਤ ਪੰਡਤ ਰਿਹਾ ਚੁਕਾਈਆ। ਹਰਿਸੰਗਤ ਵਿਚ ਮਿਲਿਆ ਬਹਿਣਾ, ਪੁਰਖ ਅਬਿਨਾਸ਼ੀ ਦਇਆ ਕਮਾਈਆ। ਬੀਸ ਲੇਖਾ ਅਜੇ ਲੈਣਾਂ, ਸਕੇ ਨਾ ਕੋਇ ਮੁਕਾਈਆ । ਬ੍ਰਾਹਮਣ ਦੱਬਿਆ ਕੱਢੇ ਗਹਿਣਾ, ਧਰਨੀ ਧਰਤ ਧੌਲ ਫੋਲ ਫੁਲਾਈਆ। ਵੇਲਾ ਆਇਆ ਅੰਤ ਮੀਟਣ ਵਾਲਾ ਨੈਣਾਂ, ਨਾਤਾ ਲੋਕਮਾਤ ਤੁੜਾਈਆ । ਪਿੱਛੋਂ ਸਭ ਨੇ ਕਹਿਣਾ, ਬ੍ਰਾਹਮਣ ਕਰਦਾ ਰਿਹਾ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਵਖਾਈਆ । ਅੰਦਰੋਂ ਰਵਦਾਸ ਰਿਹਾ ਤੱਕ, ਨੇਤਰ ਨੈਣ ਤਕਾਈਆ। ਵੇਖੋ ਸਭ ਨੂੰ ਮਿਲਦਾ ਹੱਕ, ਹਕੀਕਤ ਸਭ ਦੀ ਝੋਲੀ ਪਾਈਆ। ਜਿਨ੍ਹਾਂ ਨੂੰ ਅਜੇ ਰਹਿੰਦਾ ਸ਼ੱਕ, ਓਨ੍ਹਾਂ ਦੇ ਸ਼ੱਕ ਦੇਵੇ ਕਢਾਈਆ। ਜਿਸ ਵੇਲੇ ਪੰਜ ਤਤ ਕਾਇਆ ਕੀਤੀ ਫੱਕ, ਬਿਸਤਰੇ ਗੋਲ ਦੇਵੇ ਕਰਾਈਆ। ਬੇਸ਼ਕ ਅੱਗੇ ਸਚਖੰਡ ਲਵੇ ਰੱਖ, ਲੋਕਮਾਤ ਕਰੇ ਜੁਦਾਈਆ। ਪ੍ਰਭ ਕਾ ਖੇਲ ਜਗਤ ਜਹਾਨ ਜੀਵ ਨਾ ਹੱਸ, ਹੱਸੀਆਂ ਵਿਚ ਮਖੋਲ ਨਾ ਕਦੇ ਉਡਾਈਆ । ਜਿਸ ਸਾਹਿਬ ਦੇ ਹੱਥ ਨੱਥ, ਚਾਰੋਂ ਕੁੰਟ ਦਏ ਭਵਾਈਆ। ਫਰਕਣ ਨਾ ਦੇਵੇ ਕਿਸੇ ਅੱਖ, ਫੁਰਨੇ ਵਿਚ ਮੇਟੇ ਸਰਬ ਲੋਕਾਈਆ। ਉਸ ਦਾ ਕਿਆ ਕੋਈ ਦੇਵੇ ਦੱਸ, ਸਮਝਣਵਾਲਾ ਸਮਝ ਨਾ ਕੋਇ ਰਖਾਈਆ। ਕਰ ਕਿਰਪਾ ਜੇ ਮਿਹਰ ਕਰੇ ਪੁਰਖ ਸਮਰਥ, ਡੁੱਬਦੇ ਪਾਥਰ ਲਏ ਤਰਾਈਆ। ਓਧਰੋਂ ਪੰਜਾਂ ਸ਼ੇਰਾਂ ਖੋਲ੍ਹ ਅੱਖ, ਨੇਤਰ ਨੈਣ ਰਹੇ ਉਠਾਈਆ। ਪ੍ਰਭ ਸਾਡਾ ਲਹਿਣਾ ਦੇਣਾ ਦੱਸ, ਬੀਸ ਬੀਸਾ ਨੇੜੇ ਆਈਆ । ਪਹਿਲਾ ਜਨਮ ਦੇਣਾ ਹੱਕ, ਹਕੀਕਤ ਤੇਰੇ ਕੋਲ ਸਕੇ ਨਾ ਕੋਇ ਛੁਪਾਈਆ। ਅਜੀਤ ਜੁਝਾਰ ਆਵਣ ਨੱਠ, ਬਣ ਕੇ ਪਾਂਧੀ ਰਾਹੀਆ। ਤੇਰਾ ਸੋਹਣਾ ਬਣਿਆ ਸਾਥ, ਗੋਬਿੰਦ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੇਣਾ ਇਕ ਵਰ, ਸਾਹਿਬ ਤੇਰੀ ਸਰਨਾਈਆ। ਰਵਦਾਸ ਕਹੇ ਉਹ ਨਹੀਂ ਰਵਦਾਸ, ਜਿਹੜਾ ਪਾਣਾ ਗੰਢ ਕੇ ਵਕਤ ਲੰਘਾਈਆ। ਹੁਣ ਕਲਮ ਦਵਾਤ ਮੇਰੇ ਪਾਸ, ਦੋ ਜਹਾਨਾਂ ਲੇਖ ਲਿਖਾਈਆ। ਜਿਹੜੀ ਸੇਵਾ ਕਿਸੇ ਨਹੀਂ ਲੱਭੀ ਖਾਸ, ਗੁਰ ਅਵਤਾਰ ਪੀਰ ਪੈਗੰਬਰ ਥੋੜਾ ਥੋੜਾ ਗਏ ਸਮਝਾਈਆ। ਪਰਮ ਪੁਰਖ ਪਤਿਪਰਮੇਸ਼ਵਰ ਨਿਰਗੁਣ ਹੋ ਕੇ ਕਿਸੇ ਨਾ ਚਲਿਆ ਸਾਥ, ਦਿਵਸ ਰੈਣ ਬਣ ਕੇ ਪਾਂਧੀ ਰਾਹੀਆ। ਜੋ ਆਇਆ ਸੋ ਉਸੇ ਦਾ ਕਰਕੇ ਗਿਆ ਪਾਠ, ਦੋਏ ਜੋੜ ਸੀਸ ਨਿਵਾਈਆ। ਖਾਲੀ ਝੋਲੀ ਮੰਗਦੇ ਗਏ ਦਾਤ, ਨੇਤਰ ਨੈਣਾਂ ਨੀਰ ਵਹਾਈਆ। ਮੇਰੇ ਵਰਗਾ ਕਿਸੇ ਦਾ ਨਾ ਬਣਿਆ ਸਾਕ, ਸੱਜਣ ਬਣ ਕੇ ਆਪਣੀ ਉਂਗਲੀ ਲਾਈਆ। ਇਹ ਆਰ ਪਾਰ ਕਿਨਾਰਾ ਘਾਟ, ਜਿਸ ਦੇ ਨਾਲ ਲੇਖ ਰਿਹਾ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ। ਰਵਦਾਸ ਕਹੇ ਕੂਕਦੀ ਸ਼ਾਹੀ, ਸ਼ਹਿਨਸ਼ਾਹ ਸੇਵਾ ਲਾਈਆ। ਜ਼ਬਾਨੀ ਨਹੀਂ ਲਿਖ ਕੇ ਦਿਆਂ ਗੁਆਹੀ, ਨਾ ਕੋਈ ਮੇਟੇ ਮੇਟ ਮਿਟਾਈਆ। ਜਿਸ ਦਵਾਰੇ ਚਲਦੇ ਚਲਦੇ ਤਰੇ ਰਾਹੀ, ਡੋਲੀ ਵਾਲੇ ਕਹਾਰ ਪੰਜਵਾਂ ਯਾਰ ਨਾਲ ਰਲਾਈਆ। ਓਸ ਦਰ ਤੇ ਬੇਪਰਵਾਹੀ, ਬੇਅੰਤ ਨੂਰ ਖ਼ੁਦਾਈਆ।

❋

❋

ਉਹ ਸਾਹਿਬ ਧੁਰਦਰਗਾਹੀ ਪਰਵਰਦਗਾਰ ਨੂਰ ਅਲਾਹੀ ਸਚਖੰਡ ਵਸੇ ਸਾਚੀ ਥਾਈ, ਸਚ ਸਿੰਘਾਸਣ ਡੇਰਾ ਲਾਈਆ। ਕਲਜੁਗ ਅੰਤ ਆ ਕੇ ਪਕੜੇ ਬਾਹੀ, ਨਿਰਗੁਣ ਆਪਣਾ ਫੇਰਾ ਪਾਈਆ। ਸਦਾ ਸੁਹੇਲਾ ਹੋ ਕੇ ਦੇਵੇ ਸਿਰ ਠੰਡੀਆਂ ਛਾਈਂ, ਮਿਹਰ ਨਜ਼ਰ ਇਕ ਉਠਾਈਆ। ਜਿਨ੍ਹਾਂ ਮਿਲਿਆ ਤਿਨਕਾ ਰਾਈ, ਓਹ ਉਚੀ ਕੂਕ ਕੂਕ ਕੂਕ ਗਏ ਸੁਣਾਈਆ। ਸਾਡਾ ਸੰਗ ਕਰੇ ਬਣ ਕੇ ਪਾਂਧੀ ਰਾਹੀ, ਰਹਿਬਰ ਦਾਤਾ ਆਪਣਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਚਰਜ ਖੇਲ ਵਖਾਈਆ। ਰਵਦਾਸ ਕਹੇ ਉਹ ਸੁਣੋ ਪਿਛਲੇ ਸੰਗੀ, ਸਗਲਾ ਸੰਗ ਨਿਭਾਈਆ। ਇਹੋ ਦਾਤ ਜੁਗ ਜੁਗ ਜਨ ਭਗਤਾਂ ਮੰਗੀ, ਪ੍ਰਭ ਦੇਵਣਹਾਰ ਦੇ ਦੇ ਖ਼ੁਸ਼ੀ ਮਨਾਈਆ। ਨਾਮ ਭੰਡਾਰਿਉਂ ਕਦੀ ਔਣ ਨਾ ਦੇਵੇ ਤੰਗੀ, ਤੋਹਫਾ ਆਪਣੇ ਘਰੋਂ ਪਹੁੰਚਾਈਆ । ਗੁਰਮੁਖ ਕੰਡ ਹੋਣ ਨਾ ਦੇਵੇ ਨੰਗੀ, ਪੁਸ਼ਤ ਪਨਾਹ ਹੱਥ ਆਪਣਾ ਦਏ ਟਿਕਾਈਆ। ਪ੍ਰਭ ਵਡਿਆਈ ਜਿਸ ਟੁੱਟੀ ਗੰਢੀ, ਵਿਛੜਿਆਂ ਲਏ ਮਿਲਾਈਆ। ਦਰ ਔਣ ਨਾ ਦੇਵੇ ਕੋਈ ਪਖੰਡੀ, ਭੇਖੀਆਂ ਦਏ ਦੁਰਕਾਈਆ। ਸੋਭਾਵੰਤ ਗੁਰਮੁਖ ਨਾਰ ਸੁਹਾਗਣ ਚੰਗੀ, ਚੰਗੀ ਤਰ੍ਹਾਂ ਵਡਿਆਈਆ। ਮਨਮੁਖ ਕੂੜ ਕੁੜਿਆਰੀ ਫਿਰੇ ਦੁਹਾਗਣ ਰੰਡੀ, ਚਾਰੋਂ ਕੁੰਟ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਥਾਉਂ ਥਾਈਂਆ। ਰਵਦਾਸ ਕਹੇ ਸੁਣ ਭਾਈ ਮੀਤ, ਸਚ ਦਿਆਂ ਸੁਣਾਈਆ। ਉਹ ਕਿਸੇ ਹੱਥ ਨਹੀਂ ਔਂਦਾ ਮੰਦਰ ਮਸੀਤ, ਸ਼ਿਵਦਵਾਲੇ ਦੋਹਰੇ ਮੱਠ ਰਹੇ ਕੁਰਲਾਈਆ । ਪਰਮ ਪੁਰਖ ਦੀ ਅਚਰਜ ਰੀਤ, ਅਗੰਮੀ ਧਾਰ ਜਣਾਈਆ। ਜੋ ਅੰਦਰੋਂ ਹੋਵੇ ਉਸ ਦੇ ਨਜ਼ਦੀਕ, ਦੂਰ ਦੁਰਾਡਾ ਚਲ ਕੇ ਆਵੇ ਮਾਹੀਆ। ਸਚ ਬੰਧਾਏ ਚਰਨ ਪ੍ਰੀਤ, ਕਵਲ ਦਏ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਭਾਵੰਤ ਸੋਹਣੀ ਬਣਤ ਬਣਾਈਆ। ਸੋਹਣੀ ਬਣਤ ਬਣਾਏ ਆਪ, ਹੱਥ ਰੱਖੇ ਵਡਿਆਈਆ। ਦੋ ਜਹਾਨਾਂ ਮਾਈ ਬਾਪ, ਪਿਤਾ ਪੁਰਖ ਅਕਾਲ ਅਖਵਾਈਆ। ਗੁਰ ਅਵਤਾਰ ਪੀਰ ਪੈਗੰਬਰ ਜਿਸ ਦਾ ਕਰਦੇ ਗਏ ਜਾਪ, ਅੰਦਰ ਬਾਹਰ ਧਿਆਨ ਲਗਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਵਡਿਆਈਆ। ਰਵਦਾਸ ਕਹੇ ਪ੍ਰਭ ਸ਼ੇਰਾਂ ਆਇਆ ਵਕਤ, ਧੁਰ ਦਾ ਲੇਖਾ ਦੇ ਸਮਝਾਈਆ । ਕੀ ਨਾਤਾ ਬਣਿਆ ਜਗਤ, ਕਵਣ ਪਿਤਾ ਕਵਣ ਮਾਈਆ। ਕਵਣ ਬੂੰਦ ਕਵਣ ਰਕਤ, ਕਵਣ ਲੇਖਾ ਲੇਖੇ ਪਾਈਆ । ਕਵਣ ਧਾਰ ਕਵਣ ਆਏ ਪਰਤ, ਕਵਣ ਨੂਰ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇ ਮਾਣ ਵਡਿਆਈਆ । ਰਵਦਾਸ ਸਪੁਤਰੀ ਕਹੇ ਮੈਨੂੰ ਆਈ ਯਾਦ, ਸਚ ਦਿਆਂ ਸੁਣਾਈਆ। ਓਨ੍ਹਾਂ ਅੰਦਰੇ ਅੰਦਰ ਕਰੀ ਫ਼ਰਿਆਦ, ਵੇਦ ਵਿਆਸ ਭੇਵ ਖੁਲ੍ਹਾਈਆ । ਧੁਰ ਦੀ ਸੁਣ ਇਕ ਆਵਾਜ਼, ਅਗੰਮੀ ਨਾਦ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਏ ਖੁਲ੍ਹਾਈਆ । ਦੱਸ ਸਪੁੱਤਰੀ ਕੀ ਸੁਣਿਆ ਕੰਨ, ਰਸਨਾ ਦੇ ਜਣਾਈਆ। ਬੱਚੀ ਕਹੇ ਮੈਂ ਲਿਆ ਮੰਨ, ਜੋ ਧੁਰ ਦਾ ਖੇਲ ਵਖਾਈਆ । ਸ਼ੇਰਾਂ ਕਿਹਾ ਸਾਨੂੰ ਮਿਲੇ ਨਾਰੀ ਤਨ, ਪੰਜ ਤਤ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇ ਵਡਿਆਈਆ। ਰਵਦਾਸ ਕਹੇ ਪ੍ਰਭ ਲਿਖਾ ਕੇ ਸੱਚ, ਸਚ ਸੱਚ ਦ੍ਰਿੜਾਈਆ। ਪੰਜ ਤਤ ਕਾਇਆ ਮਾਟੀ ਕੱਚ, ਗਗਰੀਆ ਨਜ਼ਰੀ ਆਈਆ। ਨਿਰਗੁਣ ਅੰਦਰ ਗਿਆ ਰਚ, ਸਰਗੁਣ ਸੋਭਾ ਪਾਈਆ। ਨੇਤਰ ਲੋਚਣ ਲਾਏ

❋

❋

ਅੱਖ, ਆਪਣਾ ਦਰਸ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਹਣਾ ਰੰਗ ਰੰਗਾਈਆ। ਪੰਜ ਸ਼ੇਰ ਸ਼ਬਦੀ ਧਾਰ, ਸਾਚੀ ਮੰਗ ਮੰਗਾਈਆ। ਮਾਣਸ ਜਨਮ ਵਿਚ ਸੰਸਾਰ, ਸਚ ਦਏ ਸਮਝਾਈਆ । ਸਮਝ ਨਾ ਪਾਈ ਬਣ ਗਵਾਰ, ਪਰਦਾ ਨਾ ਕੋਇ ਉਠਾਈਆ। ਵੀਹ ਸੌ ਤਿੰਨ ਬਿਕ੍ਰਮੀ ਰੱਖੀ ਯਾਦ, ਸਾਲ ਸਤਾਰਾਂ ਪਹਿਲੇ ਦਏ ਜਣਾਈਆ । ਛੋਟੀ ਬੱਚੀ ਮਾਰ ਅਵਾਜ਼, ਆਪਣੇ ਕੋਲ ਲਿਆਂ ਬਠਾਈਆ। ਸਿਰ ਤੋਂ ਫੜ ਕੇ ਖੋਲ੍ਹਿਆ ਰਾਜ਼, ਨਿੱਕੇ ਨਿੱਕੇ ਵਾਲਾ ਰਿਹਾ ਖਿਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਨਿੱਕਾ ਸ਼ੇਰ ਨਿੱਕੀ ਬੱਚੀ, ਬਚਪਨ ਇਕ ਵਖਾਇੰਦਾ । ਪੂਰਬ ਜਨਮ ਦੀ ਧੁਰ ਦੀ ਸੱਚੀ, ਨਾਤਾ ਆਪ ਬੰਧਾਇੰਦਾ। ਪਹਿਲੋਂ ਖੇਲ ਵਖਾਇਆ ਅੱਖੀਂ, ਦਾਦੀ ਪੋਤੀ ਆਪ ਸਮਝਾਇੰਦਾ। ਜੇਠ ਮਹੀਨਾ ਫੜ ਕੇ ਲਖੀਂ, ਸੋਹਣੀ ਠੰਡ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਇੰਦਾ। ਪਹਿਲੇ ਸ਼ੇਰ ਦਿਉ ਵਧਾਈ, ਵਾਹਵਾ ਸਾਹਿਬ ਹੱਥ ਵਡਿਆਈਆ। ਕੰਨਿਆ ਜਸਬੀਰ ਪ੍ਰੀਤਮ ਸਿੰਘ ਦੀ ਜਾਈ, ਸਿਰ ਆਪਣਾ ਹੱਥ ਟਿਕਾਇੰਦਾ। ਬੀਬੀ ਛਿੰਦੋ ਸੋਹਣਾ ਲੇਖ ਲਿਖਾਈ, ਪਰਦਾ ਉਹਲਾ ਆਪ ਚੁਕਾਇੰਦਾ। ਆਤਮਾ ਸਿੰਘ ਦਿਓ ਵਧਾਈ, ਜਿਸ ਦੀ ਆਤਮਾ ਪਰਮਾਤਮਾ ਆਪਣੇ ਨਾਲ ਰਲਾਇੰਦਾ। ਤੀਜਾ ਲੇਖਾ ਦਏ ਸਮਝਾਈ, ਤ੍ਰਿਪਤ ਤ੍ਰਿਸ਼ਨਾ ਲੋਕਮਾਤ ਗੁਆਇੰਦਾ। ਸ਼ਾਨ ਬੇਟਾ ਕਹਿ ਸੁਣਾਈ, ਰਾਮ ਸਿੰਘ ਜਗਤ ਪਿਤਾ ਅਖਵਾਇੰਦਾ। ਚੌਥੇ ਸ਼ੇਰ ਮਹਿੰਮਾ ਚੁਕੇ, ਚੁਕਾਵਣਹਾਰ ਦਇਆ ਕਮਾਈਆ। ਪਿਛਲੇ ਲੇਖੇ ਪੂਰਬ ਮੁੱਕੇ, ਮੁਫ਼ਤ ਦਇਆ ਕਮਾਈਆ । ਅਗਲੇ ਪਿਛਲੇ ਬੰਧਨ ਟੁੱਟੇ, ਕੂੜੀ ਕਿਰਿਆ ਡੇਰਾ ਢਾਹੀਆ। ਉਜਲ ਕਰੇ ਮਾਤ ਮੁਖੇ, ਸੋਹਣੀ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਮਿਹਰ ਨਜ਼ਰ ਕਰੇ ਅਤੀਤ, ਹਰਿ ਕਰਤਾ ਵਡ ਵਡਿਆਈਆ। ਕਾਇਆ ਕਰੇ ਠੰਡੀ ਸੀਤ, ਮੁਖ ਅੰਮ੍ਰਿਤ ਧਾਰ ਚੁਆਈਆ। ਦਇਆਵਾਨ ਸਦਾ ਜਗਦੀਸ਼, ਜਾਗਰਤ ਜੋਤ ਕਰੇ ਰੁਸ਼ਨਾਈਆ। ਦੇਵੇ ਮਾਣ ਮਨ ਮਨਜੀਤ, ਪਿਤਾ ਅਰਜਨ ਸਿੰਘ ਅਖਵਾਈਆ। ਸਦਾ ਸਦਾ ਪ੍ਰਭ ਦੀ ਅਚਰਜ ਰੀਤ, ਕੋਈ ਸਮਝ ਨਾ ਸਕੇ ਰਾਈਆ। ਪੰਜਵਾਂ ਕਹੇ ਮੇਰਾ ਲੇਖ ਦੱਸ ਠੀਕ, ਮਿਹਰਵਾਨ ਮੇਰੇ ਗੁਸਾਈਂਆ। ਅੱਗੇ ਵੇਲਾ ਦਿਸੇ ਨਜ਼ਦੀਕ, ਦੂਰ ਦੁਰਾਡਾ ਪੰਧ ਮੁਕਾਈਆ। ਹਉਂ ਕੀਟਾਂ ਦੇ ਕੀਟ, ਸ਼ਾਹ ਪਾਤਸ਼ਾਹ ਤੇਰੇ ਹੱਥ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੱਚ ਆਪਣਾ ਰੰਗ ਰੰਗਾਈਆ। ਪੰਜਵਾਂ ਕਹੇ ਰਵਦਾਸ ਕੁਛ ਦੱਸ, ਦਹਿ ਦਿਸ਼ਾ ਵੇਖ ਵਖਾਈਆ। ਮੇਰੀ ਅਜੇ ਨਾ ਖੁਲ੍ਹੀ ਅੱਖ, ਨੇਤਰ ਨੈਣ ਨੂਰ ਨਾ ਕੋਈ ਚਮਕਾਈਆ। ਪਿਛਲਾ ਪੂਰਾ ਕਰੇ ਹੱਕ, ਪ੍ਰਭ ਮੇਰਾ ਬੇਪਰਵਾਹੀਆ। ਜੇ ਮੇਰੇ ਖਾਲੀ ਹੱਥ, ਆਪਣੇ ਕੋਲੋਂ ਦੇਵੇ ਵਰਤਾਈਆ। ਕਿਉਂ ਪਿਛੇ ਰਿਹਾ ਛੱਡ, ਖਹਿੜਾ ਮਾਤ ਚੁਕਾਈਆ । ਮੇਰਾ ਨੇਤਰ ਰੋਵੇ ਅੱਖ, ਅੱਖੀਆਂ ਦੇਣ ਦੁਹਾਈਆ। ਕਵਣ ਵੇਲੇ ਪ੍ਰਭ ਮਿਲੇ ਹੱਸ ਹੱਸ, ਸੋਹਣਾ ਰੂਪ ਵਟਾਈਆ। ਚਰਨ ਕਵਲ ਜਾਵਾਂ ਢੱਠ, ਆਪਣਾ ਮਾਣ ਨਾ ਕੋਈ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਹਿਬ ਦੇਵਣਹਾਰ ਸੱਚੀ ਵਡਿਆਈਆ । ਰਵਦਾਸ ਕਹੇ ਸੁਣ ਮੇਰੀ ਰਮਜ਼, ਇਸ਼ਾਰੇ ਨਾਲ ਜਣਾਈਆ। ਪ੍ਰਭ ਦਾ ਖੇਲ ਪ੍ਰਭ ਹੀ ਜਾਏ ਸਮਝ, ਦੂਜੇ ਸਾਰ ਕਿਸੇ ਨਾ ਪਾਈਆ। ਜਗਤ ਜਹਾਨ ਕੋਈ

❋

❋

ਨਾ ਜਾਣੇ ਮਰਜ਼, ਤਬੀਬ ਰੂਪ ਨਾ ਕੋਇ ਵਟਾਈਆ। ਪਤਾ ਨਹੀਂ ਜੁਗ ਚੌਕੜੀ ਪਿਛੋਂ ਕਿਥੋਂ ਕੱਢੇ ਫਰਦ, ਫੋਲ ਵਖਾਵੇ ਥਾਉਂ ਥਾਈਂਆ। ਹੁਣ ਮੰਨ ਕੇ ਮੇਰੀ ਅਰਜ਼, ਆਰਜ਼ੂ ਆਪਣੀ ਝੋਲੀ ਪਾਈਆ। ਪਿਛਲਾ ਦੇਵੇ ਕਰਜ਼, ਲਹਿਣਾ ਮਾਤ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਲੇਖਾ ਦਏ ਜਣਾਈਆ। ਪੰਚਮ ਸੁਣ ਪ੍ਰਭ ਸੁਣਾਏ ਆਪ, ਸੋਹਣੀ ਬਣਤ ਬਣਾਈਆ। ਤੇਰਾ ਦਿਸੇ ਧੁਰ ਦਾ ਸਾਕ, ਸਚ ਸੱਚ ਸਮਝਾਈਆ। ਵੇਦ ਵਿਆਸ ਜੋ ਗਿਆ ਆਖ, ਆਖਰ ਪੂਰ ਕਰਾਈਆ। ਰਵਦਾਸ ਚੁਮਾਰਾ ਲਿਖੇ ਖਾਸ, ਗੁਰਮੁਖ ਆਪਣੀ ਕਲਮ ਉਠਾਈਆ। ਸਭ ਤੋਂ ਵੱਡਾ ਸਾਥ, ਸਭਨਾ ਨਾਲ ਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਵਡਿਆਈਆ। ਸੁਣ ਕੇ ਬਚਨ ਜਾਵੇ ਮੰਨਣ, ਨੇਤਰ ਚਰਨਾਂ ਵਲ ਲਗਾਈਆ। ਕਰੇ ਖੇਲ ਸ੍ਰੀ ਭਗਵਾਨਨ, ਪਾਰਬ੍ਰਹਮ ਵਡਿਆਈਆ। ਧੁਰ ਸੰਦੇਸਾ ਸੁਣਾਏ ਕੰਨਣ, ਅਗੰਮੀ ਰਾਗ ਅਲਾਈਆ। ਪੰਜਵਾਂ ਸ਼ੇਰ ਕੌਰ ਚੰਨਣ, ਗੁਰਮੁਖ ਨਾਰੀ ਉਰਫ ਰਵਦਾਸ ਕਹਿ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਵਡਿਆਈਆ। ਪੰਜਾਂ ਦਸਾਂ ਮਿਲਦਾ ਮਾਣ, ਬ੍ਰਾਹਮਣ ਵੇਖ ਵੇਖ ਨੈਣ ਉਠਾਈਆ। ਪ੍ਰਭ ਕਿਹਾ ਜਿਹਾ ਜਜਮਾਨ, ਕੋਝਿਆਂ ਕਮਲਿਆਂ ਰਿਹਾ ਤਰਾਈਆ। ਮੇਰੀ ਝੋਲੀ ਅਜੇ ਨਾ ਪਾਇਆ ਕੁਛ ਦਾਨ, ਖਾਲੀ ਗੁਛੀ ਰਿਹਾ ਦਖਾਈਆ। ਮੈਨੂੰ ਚੰਗਾ ਨਾ ਲੱਗੇ ਕਰਨਾਂ ਅਸ਼ਨਾਨ, ਪੀਣ ਖਾਣ ਨਾ ਸੋਭਾ ਪਾਈਆ । ਕਿਸੇ ਘਰ ਪਕਦਾ ਨਾ ਦਿਸੇ ਪਕਵਾਨ, ਖੀਰ ਕੜਾਹ ਨਾ ਕੋਇ ਚੜ੍ਹਾਈਆ। ਪੋਚਾ ਚੌਂਕਾ ਕੋਈ ਨਾ ਕਰੇ ਆਣ, ਪੋਹਤ ਜੀ ਬੈਠੇ ਆਸਣ ਲਾਈਆ। ਮੈਂ ਫਿਰ ਕਹਾਂ ਮੇਰੇ ਵਸ ਭਗਵਾਨ, ਬਿਨ ਮੇਰੇ ਹੱਥ ਕਿਸੇ ਨਾ ਆਈਆ। ਜੇ ਚੰਗਾ ਖਵਾਓ ਪਕਵਾਨ, ਮੈਂ ਪੱਕੀ ਤਰ੍ਹਾਂ ਸਮਝਾਈਆ । ਓਧਰੋਂ ਨੇੜੇ ਆਇਆ ਰਵਦਾਸ, ਸੁਣ ਕੇ ਹੱਸੀ ਰਿਹਾ ਉਡਾਈਆ। ਬ੍ਰਾਹਮਣ ਕਿਹੜੇ ਤੇਰੇ ਸਾਥ, ਕਿਥੇ ਡੇਰਾ ਲਾਈਆ। ਬ੍ਰਾਹਮਣ ਗਈ ਭਾਖ, ਝੱਟ ਆਪਣਾ ਆਪ ਬਦਲਾਈਆ। ਇਹੋ ਜਿਹੀ ਮੈਨੂੰ ਬੜੀ ਜਾਚ, ਹੇਰਾ ਫੇਰੀ ਤੇਰਾ ਸੰਗ ਰਖਾਈਆ। ਜਿਸ ਨੂੰ ਕਹਿੰਦੇ ਕਮਲਾਪਾਤ, ਕਵਲ ਨੈਣ ਨੂਰ ਖ਼ੁਦਾਈਆ। ਉਹ ਪੰਜਾਂ ਦੱਸਾਂ ਦੇਵੇ ਦਾਤ, ਸੋਹਣੀ ਵੰਡ ਵੰਡਾਈਆ। ਪਰਗਟ ਹੋਵੇ ਸਾਖਿਆਤ, ਸੋਹਣੀ ਤਰ੍ਹਾਂ ਸਮਝਾਈਆ । ਪਹਿਲੀ ਚੇਤਰ ਰੱਖਣੀ ਯਾਦ, ਧੁਰ ਦਾ ਹੁਕਮ ਸੁਣਾਈਆ। ਖੇਲ ਕਰੇ ਪੁਰਖ ਅਬਿਨਾਸ਼, ਬੇਪਰਵਾਹ ਧਾਰ ਚਲਾਈਆ। ਚਿਟੇ ਅਸਵ ਲੈ ਕੇ ਰਾਕ, ਸੋਹਣਾ ਆਸਣ ਲਾਈਆ। ਧੂੜੀ ਮਸਤਕ ਲਾਵੇ ਖ਼ਾਕ, ਇਕੋ ਟਿੱਕਾ ਨਾਮ ਵਖਾਈਆ। ਬ੍ਰਾਹਮਣ ਆਪਣੀ ਹੱਥੀਂ ਖਵਾਏ ਭਾਤ, ਸੋਹਣਾ ਭੋਜਨ ਦਏ ਬਣਾਈਆ। ਨਾਲੇ ਉਚੀ ਕੂਕ ਮਾਰੀ ਆਵਾਜ਼, ਸੁਣ ਫਰਿਆਦ ਧੁਰ ਦੇ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਭ ਦਾ ਲਹਿਣਾ ਦਏ ਮੁਕਾਈਆ। ਬ੍ਰਾਹਮਣ ਲਾ ਕੇ ਕੰਨ ਲਿਆ ਸੁਣ, ਅੰਦਰੇ ਅੰਦਰ ਧਿਆਨ ਲਗਾਈਆ। ਮੇਰੇ ਗੁਣ ਜਾਣੇ ਕਵਣ, ਕੀ ਮੇਰੀ ਵਡਿਆਈਆ। ਮੈਂ ਝੱਟ ਪਟ ਸਾਰਿਆਂ ਲਵਾਂ ਛਾਣ ਪੁਣ, ਗੰਢਾਂ ਕਵਣ ਆਪਣੇ ਪੱਲੇ ਬੰਨ ਵਖਾਈਆ। ਜੇ ਮੌਕਾ ਮਿਲੇ ਫੁਨ, ਸਾਰਿਆਂ ਹੱਥ ਖਾਲੀ ਦਿਆਂ ਵਖਾਈਆ। ਉਧਰੋ ਰਵਦਾਸ ਕਹੇ ਸ੍ਰੀ ਭਗਵਾਨ ਡਾਹਡਾ ਤੇਰੀ ਚੋਟੀ ਦੇਵੇ ਮੁੰਨ, ਬੋਦੀ ਹਿਲਣੋ ਦਏ ਹਟਾਈਆ। ਬਣ ਕੇ ਜੱਟ ਮਾਰੇ ਘਸੁਨ, ਸੁਰਤੀ ਅਗਲੀ ਪਿਛਲੀ ਦਏ ਭੁਲਾਈਆ। ਤੇਰੀਆਂ ਰੋਵਣ

❋

❋

ਅੱਖੀਆਂ ਫਰਕਣ ਬੁਲ੍ਹ, ਹੌਕੇ ਸਿਸਕੀਆਂ ਨਾਲ ਰਲਾਈਆ। ਕੂੜੀ ਕਿਰਿਆ ਤੇਰੀ ਝੋਲੀ ਵਿਚੋਂ ਜਾਵੇ ਡੁਲ, ਬੌਹੜ ਫੇਰ ਨਾ ਕੋਈ ਟਿਕਾਈਆ। ਤੈਨੂੰ ਹਰਿਸੰਗਤ ਵਿਚ ਆਵਣ ਜਾਵਣ ਦੀ ਦੇਵੇ ਖੁਲ੍ਹ, ਖੁਲ੍ਹੀ ਤਰ੍ਹਾਂ ਸਮਝਾਈਆ। ਪਰੋਹਤ ਦਸ ਲੈ ਕੇ ਔਣੇ ਫੁੱਲ, ਫੁੱਲਾਂ ਵਿਚੋਂ ਤੇਰੇ ਅੰਦਰ ਵਾਸਨਾਂ ਦਏ ਰਖਾਈਆ। ਫੇਰ ਨਹਾਂ ਧੋ ਕੇ ਲੰਗਰ ਵਿਚ ਬਨੌਣਾ ਚੁਲ, ਸਿੰਘ ਗਿਰਧਾਰਾ ਨਾਲ ਰਲਾਈਆ। ਦਾਲ ਵਾਂਗੂ ਪਾਣੀ ਅੰਦਰ ਜਾਣਾ ਘੁਲ, ਰੇੜਕਾ ਰੋੜ ਵਿਚ ਨਾ ਕੋਇ ਰਖਾਈਆ। ਤਿਨ ਪ੍ਰੇਮ ਪਿਆਰ ਨਾਲ ਗੁਰਮੁਖ ਲੈਣ ਗੁੰਨ, ਆਟਾ ਪਾਣੀ ਇਕੋ ਵਾਰ ਦੇਣ ਮਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਕਰਨੀ ਆਪ ਕਮਾਈਆ । ਸੁਣ ਪੰਡਤ ਖੋਲ੍ਹ ਅੱਖ, ਹਰਿ ਆਖਰ ਆਪ ਜਣਾਇੰਦਾ। ਪਿਛਲਾ ਲੇਖਾ ਰਹਿ ਗਿਆ ਵੱਖ, ਅੱਗੇ ਆਪਣੀ ਧਾਰ ਸਮਝਾਇੰਦਾ। ਹਿਰਦੇ ਅੰਦਰ ਹਰਿ ਜੀ ਵਸ, ਹਰਿਮੰਦਰ ਸੋਭਾ ਪਾਇੰਦਾ। ਨੇਤਰ ਖੋਲ੍ਹ ਨਿਜ ਅੱਖ, ਆਖਰ ਆਪਣਾ ਮੇਲ ਮਲਾਇੰਦਾ। ਓਧਰੋ ਰਵਦਾਸ ਚੁਮਾਰਾ ਕਰੇ ਝੱਟ, ਸੋਹਣੀ ਸੇਵ ਕਮਾਇੰਦਾ। ਜਿਹੜਾ ਚੋਲਾ ਗਿਆ ਫਟ, ਸਚ ਸਿੰਘਾਸਣ ਉਪਰ ਵਿਛਾਇੰਦਾ। ਉਪਰ ਬੈਠ ਪੁਰਖ ਸਮਰਥ, ਪੰਜਾਂ ਪੰਜਾਂ ਜੋੜ ਜੁੜਾਇੰਦਾ। ਲੇਖਾ ਦੇਵੇ ਹੱਥੋ ਹੱਥ, ਪੂਰਬ ਲਹਿਣਾ ਝੋਲੀ ਪਾਇੰਦਾ। ਰੱਖਣਹਾਰਾ ਧੁਰ ਦੀ ਪਤ, ਪਤਿਪਰਮੇਸ਼ਵਰ ਵੇਸ ਵਟਾਇੰਦਾ । ਚਿੱਟੇ ਬਸਤਰ ਪਹਿਨਣ ਦਾ ਸਭ ਨੂੰ ਹੱਕ, ਦਸਾਂ ਇਕੋ ਰੰਗ ਰੰਗਾਇੰਦਾ। ਅਗਲਾ ਲੇਖਾ ਫੇਰ ਦੇਵੇ ਦੱਸ, ਨਿੱਕੀਆਂ ਬੱਚੀਆਂ ਹੋਰ ਨਾਲ ਮਿਲਾਇੰਦਾ। ਮਿਲੌਂਦਾ ਮਿਲੌਂਦਾ ਆਪਣਾ ਕਰਕੇ ਝੱਟ, ਝਟਕਾ ਸ਼ਬਦੀ ਜੋਤ ਤੁਣਕਾ ਇਕ ਲਗਾਇੰਦਾ। ਬਜਰ ਕਪਾਟੀ ਜਾਏ ਫਟ, ਧੁਰਦਰਗਾਹੀ ਆਪ ਖੁਲ੍ਹਾਇੰਦਾ। ਅੰਦਰ ਵੜ ਕੇ ਪੁਰਖ ਸਮਰਥ, ਸੋਹਣਾ ਰਾਗ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਲਹਿਣਾ ਸਭ ਦੀ ਝੋਲੀ ਪਾਇੰਦਾ।