ਪੁਸਤਕਾਲਾਭਾਗ ੧੬

੧੧ ਫੱਗਣ ੨੦੨੦ ਬਿਕ੍ਰਮੀ ਹਰਿ ਭਗਤ ਦਵਾਰ ਜੇਠੂਵਾਲ ਦਰਬਾਰ ਦੇ ਵਿਚ

ਪੰਚ ਪਰਮੇਸ਼ਵਰ ਜਾਣਾ ਮੰਨ, ਪਰਪੰਚ ਰਹਿਣ ਨਾ ਪਾਈਆ। ਆਤਮ ਪਰਮਾਤਮ ਭਾਗ ਲੱਗੇ ਤਨ, ਕਾਇਆ ਮੰਦਰ ਵੱਜੇ ਵਧਾਈਆ। ਪਾਰਬ੍ਰਹਮ ਬ੍ਰਹਮ ਬੇੜਾ ਦੇਵੇ ਬੰਨ੍ਹ, ਸਾਹਿਬ ਸਮਰਥ ਆਪਣੇ ਕੰਧ ਉਠਾਈਆ। ਲੇਖੇ ਲਾਏ ਭਗਤ ਭਗਵਾਨ ਜਨ, ਸਿਰ ਆਪਣਾ ਹੱਥ ਟਿਕਾਈਆ। ਕਰ ਵਸੇਰਾ ਧੁਰ ਦੀ ਛੱਪਰੀ ਛੰਨ, ਮਹਲ ਅਟੱਲ ਦਏ ਵਡਿਆਈਆ। ਧੁਰ ਦਾ ਰਾਗ ਸੁਣਾਏ ਅਗੰਮ, ਸ਼ਬਦ ਅਨਾਦ ਸੱਚੀ ਸ਼ਨਵਾਈਆ। ਕਿਰਪਾਨਿਧਾਨ ਹੋ ਮਿਹਰਵਾਨ, ਮਿਹਰ ਨਜ਼ਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੰਚਮ ਲੇਖ ਲਿਖਾਈਆ। ਪੰਚਮ ਲੇਖ ਦਰਗਾਹ ਸਚ, ਸਾਹਿਬ ਸੱਜਣ ਸਮਝਾਇੰਦਾ। ਤਨ ਮਾਟੀ ਵਿਚੋਂ ਪੰਜ ਤਤ, ਤਤਵ ਤਤ ਆਪਣਾ ਭੇਵ ਖੁਲਾਇੰਦਾ। ਵਸਤ ਅਮੋਲਕ ਬੁਧ ਮਨ ਮਤ, ਨਿਰਵੈਰ ਆਪਣੀ ਵੰਡ ਵੰਡਾਇੰਦਾ। ਧੀਰਜ ਸੰਤੋਖ ਦੇ ਸਤਿ, ਸਤਿ ਸਤਿਵਾਦੀ ਦਇਆ ਕਮਾਇੰਦਾ । ਧੁਰ ਲੇਖ

❋

❋

ਬ੍ਰਹਮ ਮਤ, ਪਾਰਬ੍ਰਹਮ ਪ੍ਰਭ ਦ੍ਰਿੜਾਇੰਦਾ। ਲੋਚਣ ਨੈਣ ਖੋਲ੍ਹੇ ਅੱਖ, ਆਖਰ ਆਪਣਾ ਪਰਦਾ ਲਾਇੰਦਾ। ਪਰਗਟ ਹੋ ਪੁਰਖ ਸਮਰਥ, ਸਚ ਕਰਨੀ ਕਾਰ ਕਮਾਇੰਦਾ । ਭਗਤ ਸੁਹੇਲੇ ਗਾਏ ਜਸ, ਸਿਫ਼ਤ ਸਾਲਾਹੀ ਰਾਗ ਅਲਾਇੰਦਾ। ਪੰਚ ਮਾਰਗ ਇਕੋ ਦੱਸ, ਦਹਿ ਦਿਸ਼ਾ ਭੇਵ ਚੁਕਾਇੰਦਾ। ਅੰਤਮ ਅੰਤਰ ਹਰਿ ਜੀ ਵਸ, ਵਸਲ ਆਪਣਾ ਸਚ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੰਚਮ ਇਕਾ ਘਰ ਵਖਾਇੰਦਾ। ਪੰਚਮ ਘਰ ਸਚ ਗਿਆਨ, ਸਾਹਿਬ ਸੁਲਤਾਨ ਦਏ ਸਮਝਾਈਆ। ਪੁਰਖ ਅਕਾਲ ਚਰਨ ਧਿਆਨ, ਮਹਲ ਅਟੱਲ ਹੋਏ ਰੁਸ਼ਨਾਈਆ। ਅੱਠੇ ਪਹਿਰ ਇਕ ਧਿਆਨ, ਅੰਤਰ ਆਤਮ ਪਰਮਾਤਮ ਲਿਵ ਲਾਈਆ। ਅੰਮ੍ਰਿਤ ਰਸ ਪੀਣ ਖਾਣ, ਨਿਝਰ ਝਿਰਨਾ ਨਾਮ ਝਿਰਾਈਆ। ਗੁਰਮੁਖ ਗੁਰ ਗੁਰ ਕਰ ਪਰਵਾਨ, ਗੁਰਸਿਖ ਵੇਖ ਵਖਾਈਆ। ਸੰਤ ਸੁਹੇਲੇ ਦੇਵੇ ਦਾਨ, ਭਗਤ ਭਗਵਾਨ ਅੰਕ ਲਗਾਈਆ। ਸਚ ਸੰਦੇਸਾ ਦੇਵੇ ਆਣ, ਦੋ ਜਹਾਨ ਵਾਲੀ ਫੇਰਾ ਪਾਈਆ। ਪੂਰਬ ਲਹਿਣਾ ਦੇਖੇ ਨੌਜਵਾਨ, ਅਭੁੱਲ ਭੁੱਲ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਇਆ ਕਮਾਈਆ। ਮਿਹਰਵਾਨ ਹਰਿ ਪੰਚਮ ਮੀਤਾ, ਮਿਹਰ ਨਜ਼ਰ ਉਠਾਇੰਦਾ। ਜੁਗ ਜਨਮ ਦੀ ਜਾਣੇ ਰੀਤਾ, ਕਰਮ ਕਰਮ ਦਾ ਪਰਦਾ ਲਾਹਿੰਦਾ। ਕਰੇ ਖੇਲ ਇਕ ਅਨਡੀਠਾ, ਜਗਤ ਨੇਤਰ ਨਜ਼ਰ ਨਾ ਆਇੰਦਾ। ਜਨ ਭਗਤਾਂ ਬਖ਼ਸ਼ ਚਰਨ ਪ੍ਰੀਤਾ, ਨਾਤਾ ਧੁਰ ਦਾ ਜੋੜ ਜੁੜਾਇੰਦਾ । ਭਾਂਣਾ ਦੱਸੇ ਆਪਣਾ ਮਿੱਠਾ, ਭੈ ਭੌ ਨਾ ਕੋਈ ਰਖਾਇੰਦਾ। ਤ੍ਰੈਗੁਣ ਤਪੇ ਨਾ ਕੋਇ ਅੰਗੀਠਾ, ਪੰਜ ਤਤ ਨਾ ਕੋਇ ਤਪਾਇੰਦਾ। ਅੰਮ੍ਰਿਤ ਮੇਘ ਠੰਡਾ ਸੀਤਾ, ਰਸ ਆਪਣਾ ਆਪ ਝਿਰਾਇੰਦਾ। ਕਰਨਹਾਰ ਪਤਤ ਪੁਨੀਤਾ, ਪਤਤ ਪਾਪੀ ਪਾਰ ਲੰਘਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਪੰਚਮ ਖੇਲ ਖਿਲਾਇੰਦਾ। ਧੁਰ ਪੰਚ ਕਹੇ ਹੋਏ ਪੰਜ, ਪੰਚਮ ਮਿਲੀ ਵਡਿਆਈਆ। ਹਰਖ਼ ਸੋਗ ਨਾ ਕੋਈ ਗ਼ਮ, ਚਿੰਤਾ ਚਿਖਾ ਨਾ ਕੋਈ ਜਲਾਈਆ। ਲੇਖਾ ਚੁਕਿਆ ਸਵੇਰ ਸੰਝ, ਅੱਠੇ ਪਹਿਰ ਇਕੋ ਨੂਰ ਜਹੂਰ ਸੋਭਾ ਪਾਈਆ। ਜਨਮ ਜਨਮ ਦਾ ਚੁੱਕਿਆ ਪੰਧ, ਜੁਗ ਜੁਗ ਦਾ ਡੇਰਾ ਢਾਹੀਆ। ਕੂੜੀ ਭਰਮਾਂ ਢਾਈ ਕੰਧ, ਭਾਂਡਾ ਭਰਮ ਨਾ ਕੋਈ ਵਖਾਈਆ। ਲਹਿਣਾ ਚੁਕਿਆ ਦੁਹਾਗਣ ਰੰਡ, ਜਗਤ ਸੰਤਾਪ ਨਾ ਕੋਈ ਸਤਾਈਆ। ਸਾਡੀ ਪੂਰੀ ਕਰਨੀ ਮੰਗ, ਮਾਂਗਤ ਹੋ ਕੇ ਸੀਸ ਝੁਕਾਈਆ। ਲੇਖਾ ਚੁਕੇ ਕੂੜ ਝੂਠ ਪਾਖੰਡ, ਮਾਇਆ ਮਮਤਾ ਮੂਲ ਤਜਾਈਆ। ਗ੍ਰਹਿ ਤੇਰੇ ਚਮਕੇ ਚੰਦ, ਭਾਨ ਕਰੇ ਰੁਸ਼ਨਾਈਆ। ਮਨਸਾ ਵਿਚ ਇਕ ਉਮੰਗ, ਮਾਨਸ ਲੇਖੇ ਲੈਣਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਪੰਚ ਸੁਣ ਸਾਹਿਬ ਫਰਿਆਦ, ਦਰਗਾਹ ਸਾਚੀ ਸਚ ਸੁਣਾਈਆ । ਪੂਰਬ ਜਨਮ ਦੀ ਦੇਵੇ ਦਾਦ, ਵਸਤ ਅਮੋਲਕ ਝੋਲੀ ਪਾਈਆ। ਵੇਖ ਵਖਾਵੇ ਬ੍ਰਹਮ ਬ੍ਰਹਿਮਾਦ, ਬ੍ਰਹਿਮਾਂਡ ਖੋਜ ਖੁਜਾਈਆ। ਲੇਖਾ ਜਾਣੇ ਆਦਿ ਜੁਗਾਦਿ, ਜੁਗ ਚੌਕੜੀ ਪਰਦਾ ਲਾਹੀਆ। ਦੀਨ ਦਿਆਲ ਗ਼ਰੀਬ ਨਿਵਾਜ਼, ਗ਼ਰੀਬ ਨਿਮਾਣਿਆਂ ਹੋਏ ਸਹਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਚਾਰ ਜੁਗ ਜੋ ਦੇ ਗਏ ਆਵਾਜ਼, ਭਵਿਖਤ ਢੋਲਾ ਅਵਾਜ਼ ਸੁਣਾਈਆ। ਪੁਰਖ ਅਕਾਲ ਵਡ ਕਿਰਪਾਲ ਖੋਲ੍ਹੇ ਰਾਜ਼, ਰਹਿਮਤ ਆਪਣੀ ਆਪ ਕਮਾਈਆ। ਜਨ ਭਗਤਾਂ ਰੱਖੇ ਲਾਜ, ਵੇਖਣਹਾਰਾ ਜਗਤ ਸਮਾਜ, ਸਮਗਰੀ ਘਟ ਘਟ ਫੋਲ ਫੁਲਾਈਆ। ਭਗਤ ਸੁਹੇਲਾ ਮੀਤ ਮੁਰਾਰ, ਸ਼ਹਿਨਸ਼ਾਹ ਦਾਤਾ ਬੇਪਰਵਾਹੀਆ। ਲੱਖ ਚੁਰਾਸੀ ਕਰੇ ਮੋਹਤਾਜ, ਗੁਰ ਅਵਤਾਰ ਪੀਰ ਪੈਗ਼ੰਬਰ ਭਿਛਿਆ ਮੰਗਣ ਝੋਲੀ

❋

❋

ਡਾਹੀਆ। ਸਚ ਮਹੱਲੇ ਹੱਕ ਮਹਿਰਾਬ, ਮਹਿਬੂਬ ਵੇਖੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਦਾਬ ਇਕੋ ਇਕ ਸਮਝਾਈਆ । ਆਦਾਬ ਸਮਝਾਏ ਧੁਰ ਦਾ ਅਦਬ, ਅਦਨੇ ਦਏ ਵਡਿਆਈਆ। ਲੇਖਾ ਜਾਣਾ ਹਰਿਜਨ ਕਦਮ, ਮੰਜ਼ਲ ਮੰਜ਼ਲ ਖੋਜ ਖੁਜਾਈਆ। ਭੇਵ ਚੁਕਾ ਅਸੰਖ ਪਦਮ, ਅਸੰਖ ਆਪਣੇ ਹੱਥ ਰਖਾਈਆ। ਲੇਖਾ ਜਾਣ ਮੂਰਤ ਅਕਾਲ ਮੋਹਨ ਮਦਨ, ਸੂਤਰਧਾਰੀ ਸਹਿਜ ਸਚ ਸੁਖਦਾਈਆ। ਜੁਗ ਚੌਕੜੀ ਦੇਵੇ ਬਦਲ, ਤਬਦੀਲੀ ਆਪਣੇ ਹੱਥ ਰਖਾਈਆ। ਤਖ਼ਤ ਨਿਵਾਸੀ ਕਰੇ ਅਦਲ, ਸਚ ਅਦਾਲਤ ਇਕ ਲਗਾਈਆ। ਕਲਜੁਗ ਕੂੜੀ ਕਿਰਿਆ ਮਿਟੇ ਗਦਰ, ਗਦਾਗਰ ਵੇਖੇ ਸਰਬ ਲੋਕਾਈਆ। ਜਨ ਭਗਤਾਂ ਪੂਰੀ ਕਰੇ ਸਧਰ, ਸਦਕੇ ਵਾਰੀ ਘੋਲੀ ਸਤਿਗੁਰ ਘੋਲੀ ਘੋਲ ਘੁਮਾਈਆ । ਨਾਮ ਪਿਆਲਾ ਪਿਆਏ ਮਧੁਰ, ਰਸ ਇਕੋ ਇਕ ਬਣਾਈਆ। ਢੋਲਾ ਸੋਹਲਾ ਰਾਗ ਸੁਣਾਏ ਗ਼ਜ਼ਲ, ਤੋਹਫਾ ਇਕੋ ਇਕ ਜਣਾਈਆ। ਸਿਰ ਕਾਲ ਨਾ ਕੂਕੇ ਅਜਲ, ਅਜਰਾਈਲ ਨਾ ਦਏ ਸਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੰਚਮ ਰੰਗ ਰੰਗਾਈਆ। ਪੰਚਮ ਰੰਗ ਗੁਰਮੁਖ ਚੋਲਾ, ਕਾਇਆ ਤਤ ਦਏ ਦ੍ਰਿੜਾਈਆ। ਜਨਮ ਕਰਮ ਦਾ ਕਰੇ ਭਾਰ ਹੌਲਾ, ਹੌਲੀ ਹੌਲੀ ਦਰਦ ਵੰਡਾਈਆ। ਲਹਿਣਾ ਦੇਣਾ ਚੁਕਾਏ ਕੀਤਾ ਕੌਲਾ, ਇਕਰਾਰ ਆਪਣਾ ਤੋੜ ਨਿਭਾਈਆ। ਵੇਖਣਹਾਰ ਜਗਤ ਕਹਾਰ ਡੋਲਾ, ਰਵਦਾਸ ਵਿਚੋਲਾ ਨਜ਼ਰੀ ਆਈਆ। ਪੰਜਾਂ ਮੁਕਾਏ ਪਰਦਾ ਉਹਲਾ, ਮੰਤਰ ਆਪਣਾ ਨਾਮ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ । ਪੰਚ ਕਹਿਣ ਪੰਚਮ ਮੇਲਾ, ਪੰਚ ਪੰਜ ਸਹਾਈਆ। ਨਜ਼ਰੀ ਆਏ ਸੱਜਣ ਸੁਹੇਲਾ, ਪੁਰਖ ਅਕਾਲ ਵੱਡੀ ਵਡਿਆਈਆ। ਦੱਸਣਹਾਰਾ ਧਾਮ ਨਵੇਲਾ, ਅਗੋਚਰ ਅਗੰਮ ਅਥਾਹ ਬੇਪਰਵਾਹੀਆ। ਵੇਖਣਹਾਰਾ ਉਚੇ ਟਿੱਲੇ ਜੰਗਲ ਜੂਹ ਪਰਬਤ ਬੇਲਾ, ਚਾਰ ਕੁੰਟ ਦਹਿ ਦਿਸ਼ਾ ਜਮੀਨ ਅਸਮਾਨ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦੇਵੇ ਵਡਿਆਈ ਪੁਰਖ ਸਮਰਥ, ਸਿਰ ਆਪਣਾ ਹੱਥ ਟਿਕਾਈਆ।

੧੨ ਫੱਗਣ ੨੦੨੦ ਬਿਕ੍ਰਮੀ ਹਰਿ ਭਗਤ ਦਵਾਰ ਜੇਠੂਵਾਲ ਦਰਬਾਰ ਵਿਚ

ਪੰਚ ਕਹਿਣ ਅੱਨਾ ਹੂ, ਅਨਾਇਤ ਤੇਰੇ ਹੱਥ ਵਡਿਆਈਆ। ਤੇਰਾ ਕਲਮਾ ਤੇਰੀ ਰੂਹ, ਬ੍ਰਹਮ ਤੇਰਾ ਨੂਰ ਰੁਸ਼ਨਾਈਆ। ਤੇਰਾ ਨਾਅਰਾ ਅੱਲਾ ਹੂ, ਹੁਕਮ ਤੇਰਾ ਸ਼ਹਿਨਸ਼ਾਹੀਆ। ਜਾਂ ਤੱਕਾਂ ਨਜ਼ਰੀ ਆਵੇਂ ਹੂਬਹੂ, ਬੇਨਜ਼ੀਰ ਫਕੀਰ ਹਕੀਰ ਵੇਸ ਵਟਾਈਆ। ਨਾਦ ਸੁਣਾ ਤੂੰ ਹੀ ਤੂੰ, ਰਾਗ ਭੇਵ ਚੁਕਾਈਆ। ਨੈਣ ਵੇਖਾਂ ਨਿਰਾਕਾਰ ਜੂਹ, ਜਿਸ ਦੀ ਹੱਦ ਹਦੂਦ ਸਮਝ ਕੋਇ ਨਾ ਪਾਈਆ। ਆਫਤਾਬ ਨਾ ਕੋਈ ਤਲੂਹ, ਕੂਟ ਦਿਸ਼ਾ ਨਾ ਕੋਈ ਵਖਾਈਆ। ਤੇਰੇ ਪ੍ਰੇਮ ਦੀ ਇਕ ਰਜ਼ੂਹ, ਰੁਜਤ ਅਵਰ ਨਾ ਕੋਈ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਵਖਾਈਆ। ਅੱਨਾ ਹੂ ਕਹੇ ਮੇਰੀ ਤੋਬਾ, ਸਬਕ ਆਪਣਾ ਰਿਹਾ ਜਣਾਈਆ। ਜੁਗ ਚੌਕੜੀ ਤੇਰੀ ਮੁੱਕੀ ਨਾ ਸੋਭਾ, ਸਿਫ਼ਤੀ ਸਾਹਿਬ ਨਾ ਕੋਈ ਸਾਲਾਹੀਆ। ਪੀਰ ਪੈਗੰਬਰ ਫਾਕੇ ਕੱਟਦੇ ਗਏ ਰੋਜ਼ਾ, ਤੇਰੇ ਰੋਜ਼ੇ ਵਿਚੋਂ ਤੇਰਾ ਨੂਰ ਜਹੂਰ ਨਾ ਕੋਈ ਦਰਸਾਈਆ ।

❋

❋

ਮੈਂ ਨਿੱਕਾ ਜਿਹਾ ਉਮਤ ਉਮਤੀ ਦੇਂਦਾ ਰਿਹਾ ਮੋਜਾ, ਮੁਅਜ਼ਜ਼ ਆਪਣਾ ਆਪ ਵਖਾਈਆ। ਤੋਫਿਆਂ ਵਿਚੋਂ ਬਣ ਕੇ ਨਿੱਕਾ ਤੋਫਾ, ਤਬੀਅਤ ਤਬਅ ਤਬਦੀਲ ਕਰਾਈਆ। ਮਿਹਰਵਾਨ ਹੋ ਕੇ ਕਰਦਾ ਰਿਹਾ ਰੋਸਾ, ਗੁੱਸਾ ਗ਼ਮ ਗ਼ਮਗੀਨ ਗ਼ਮਖ਼ਾਰ ਇਕ ਦ੍ਰਿੜਾਈਆ। ਬੇਜ਼ਬਾਨ ਬੇਦਰ ਬਣਿਆ ਰਿਹਾ ਖਮੋਸਾ, ਖਾਸ ਖਸ਼ੂਸੀਅਤ ਅਸਲੀਅਤ ਆਪਣੇ ਵਿਚ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਮੈਂ ਨਿੱਕਾ ਜਿਹਾ ਬੇਦੋਸ਼ਾ, ਦੋਸ਼ ਨਜ਼ਰ ਕੋਈ ਨਾ ਆਈਆ। ਅੱਨਾ ਹੂ ਕਹੇ ਨਾਅਰਾ ਹੱਕ, ਹਕੀਕਤ ਦੇ ਜਣਾਈਆ। ਮੈਂ ਵੇਖਾਂ ਖੁਲ੍ਹੀ ਅੱਖ, ਗ੍ਰਹਿ ਮੰਦਰ ਪਰਦਾ ਲਾਹੀਆ। ਸੋਹਣਾ ਸੁਹੰਜਣਾ ਦਿਸੇ ਹੱਟ, ਵਣਜਾਰਾ ਪਰਵਰਦਿਗਾਰ ਬੇਪਰਵਾਹੀਆ। ਮੈਂ ਓਹਲੇ ਹੋ ਕੇ ਪਈ ਹੱਸ, ਸਨਮੁਖ ਰੂਪ ਨਾ ਕੋਈ ਵਖਾਈਆ। ਅੱਲਾ ਮੀਆਂ ਮੈਨੂੰ ਰਹੇ ਲੱਭ, ਬਿਨ ਮੇਰੇ ਚਲੇ ਨਾ ਕੋਈ ਵਡਿਆਈਆ। ਮੈਂ ਬਹਿ ਕੇ ਆਪਣੀ ਹੱਦ, ਹੁਜਰਾ ਇਕੋ ਇਕ ਸੁਹਾਈਆ। ਸਾਚਾ ਢੋਲਾ ਗਾਵਾਂ ਛੰਦ, ਧਿਆਵਾਂ ਆਪਣਾ ਆਪ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਚ ਵਰ, ਰਹਿਮਤ ਰਹਿਮਾਨ ਤੇਰੀ ਸਰਨਾਈਆ। ਅੱਨਾ ਹੂ ਕਹੇ ਮੇਰੇ ਮਹਿਬੂਬ, ਮੁਹੱਬਤ ਤੇਰੇ ਨਾਲ ਲਗਾਈਆ। ਅਵਰਾ ਦਰ ਮੇਲ ਤਤਵ ਤਤ ਕਲਬੂਤ, ਕਲਮਾ ਨੂਰ ਜੋੜ ਜੁੜਾਈਆ। ਪੀਰ ਪੈਗੰਬਰਾਂ ਸੂਫੀਆਂ ਦਿਤਾ ਸਬੂਤ, ਸਫਾ ਹਸਤੀ ਮਾਤ ਮਿਟਾਈਆ। ਮੈਂ ਵਸਾਂ ਥਾਂ ਮਹਿਫੂਜ਼, ਖਾਹਮਖਾਹ ਹੱਥ ਕਿਸੇ ਨਾ ਆਈਆ। ਜੇ ਕੋਈ ਸਮਝੇ ਮੇਰਾ ਅਰੂਜ਼, ਅਰਸ਼ ਕੁਰਸ਼ ਵੇਖਣ ਜਾਈਆ। ਹੱਥ ਨਾ ਆਏ ਕਿਸੇ ਹਦੂਦ, ਚਾਰੋਂ ਕੁੰਟ ਨਜ਼ਰ ਦੌੜਾਈਆ। ਮੁਰਸ਼ਦ ਮਿਹਰ ਮੁਰੀਦਾਂ ਸਦਾ ਮੌਜੂਦ, ਹੁਜਰਾ ਘਰ ਘਰ ਦਿਆਂ ਵਖਾਈਆ। ਨਾ ਤਤ ਨਾ ਕੋਈ ਵਜੂਦ, ਵਸਲ ਅਸਲ ਆਪਣਾ ਦਿਆਂ ਕਰਾਈਆ। ਮੰਜਲ ਵਖਾ ਮੰਜਲੇ ਮਕਸੂਦ, ਮਕਸਦ ਪਿਛਲਾ ਹੱਲ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਰਵਰਦਿਗਾਰ ਪਰਦਾ ਇਕ ਕਰਾਈਆ। ਅੱਨਾ ਹੂ ਕਹੇ ਮੇਰੇ ਖ਼ੁਦਾ, ਖ਼ਾਲਕ ਖ਼ਲਕ ਮਖ਼ਲੂਕ ਖ਼ਾਲਸ ਤੇਰੇ ਨੂਰ ਖ਼ੁਦਾਈਆ। ਤੂੰ ਮੇਰਾ ਮੈਂ ਤੈਥੋਂ ਨਾ ਹੋਵਾਂ ਜੁਦਾ, ਜੁਜ਼ ਵੰਡ ਨਾ ਕੋਈ ਵੰਡਾਈਆ। ਰਹਿਮਤ ਅੰਦਰ ਰਹਿਬਰ ਰਾਹ ਦਸਾ, ਮਾਰਗ ਪੰਧ ਦਿਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਅੱਨਾ ਹੂ ਕਹੇ ਮੇਰੇ ਆਲਮੀਨ, ਨੌਬਤ ਇਕੋ ਨਜ਼ਰੀ ਆਈਆ। ਤੇਰਾ ਖੇਲ ਯਾਮੁਬੀਨ, ਮੁਹੱਬਤ ਮਹਿਫਲ ਇਕ ਦਰਸਾਈਆ। ਸੂਫੀ ਕਰਕੇ ਗਏ ਤਲਕੀਨ, ਤੁਲਬਾ ਤਾਲਬ ਜਗਤ ਪੜ੍ਹਾਈਆ। ਪਰਵਰਦਗਾਰ ਬੇਜ਼ਬੀਨ, ਅਰਸ਼ ਕੁਰਸ਼ ਰੁਸ਼ਨਾਈਆ। ਨੂਰ ਨੁਰਾਨਾ ਜਿਸ ਦਾ ਸੀਨ, ਜਲਵਾਗਰ ਜਾਹਰ ਜਹੂਰ ਬੇਪਰਵਾਹੀਆ। ਨਾ ਨਰ ਨਾ ਮਦੀਨ, ਹਸਤੀ ਬਸਤੀ ਨਾ ਕੋਈ ਵਸਾਈਆ। ਪੈਗ਼ੰਬਰਾਂ ਦਿਤੀ ਗੋਈ ਪੇਸ਼ੀਨ, ਪੋਸ਼ੀਦਾ ਰਾਜ਼ ਇਕ ਸਮਝਾਈਆ । ਹਾਜ਼ਰ ਬੇਹਾਜਰ ਕਰੋ ਯਕੀਨ, ਆਲਮ ਉਲਮਾ ਇਕ ਪੜ੍ਹਾਈਆ। ਨੂਰੀ ਇਸਮ ਸ਼ਾਹ ਮੁਤਲਕੀਨ, ਸਮਸ ਤਬਰੇਜ਼ ਇਸ਼ਾਰਿਆ ਨਾਲ ਸਮਝਾਈਆ । ਜਿਸ ਦੀ ਧਾਰ ਲਕੀਰ ਮਹੀਨ, ਚਸ਼ਮਦੀਦ ਨਾ ਕੋਈ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਨੂਰ ਅਲਾਹੀਆ । ਅੱਨਾ ਹੂ ਕਹੇ ਮੇਰੇ ਸਾਹਿਬ ਸਾਦਕ, ਸਜਦਾ ਸੀਸ ਝੁਕਾਈਆ। ਤੂੰ ਮੇਰਾ ਮੈਂ ਤੇਰੀ ਥਾਂ ਮਹਾਵਤ, ਸਾਚੀ ਸੇਵ ਕਮਾਈਆ। ਪੀਰ ਪੈਗ਼ੰਬਰ ਤੇਰੀ ਦੱਸ ਕੇ ਗਏ ਅਲਾਮਤ, ਪਰਦਾ ਓਹਲਾ ਕੁਛ ਉਠਾਈਆ। ਜਾਮਨ ਬਣ ਦੇਵੇ ਨਾ ਕੋਈ ਜ਼ਮਾਨਤ, ਬਰੀਖਾਨਾ ਨਾ ਕੋਈ ਜਣਾਈਆ।

❋

❋

ਐਨਲਹੱਕ ਕਿਹਾ ਤੇਰੀ ਮਹਾਨਤ, ਅਮਾਨਤ ਤੇਰੀ ਝੋਲੀ ਪਾਈਆ। ਮੈਂ ਕਿਹਾ ਖ਼ੁਦਾ ਸਹੀ ਸਲਾਮਤ, ਖ਼ੁਦਗਰਜ਼ੀ ਵਿਚ ਕਦੇ ਨਾ ਆਈਆ। ਅਨਾਇਤ ਕਿਹਾ ਮੈਨੂੰ ਇਕੋ ਕਰੇ ਮਮਾਨਤ, ਇਸ਼ਾਰੇ ਨਾਲ ਸਮਝਾਈਆ। ਰੂਹਾਂ ਵਿਚੋਂ ਰੂਹ ਨਬੀਆਂ ਵਿਚੋਂ ਨਬੀ ਪੈਗ਼ੰਬਰਾਂ ਵਿਚੋਂ ਪੈਗ਼ੰਬਰ ਇਨਸਾਨਾਂ ਵਿਚੋਂ ਇਨਸਾਨੀਅਤ, ਅਸਲੀਅਤ ਆਪਣੇ ਵਿਚੋਂ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨੂਰ ਨੁਰਾਨਾ ਇਕ ਅਖਵਾਈਆ। ਅੱਨਾ ਹੂ ਕਹੇ ਤੇਰੀ ਯਾਦ ਪਿਛਲੀ, ਲੇਖਾ ਧੁਰਦਰਗਾਹੀਆ। ਪਰਦਾ ਲਾਹ ਘੁੰਡੀ ਖੋਲ੍ਹ ਵਿਚਲੀ, ਜਲਵਾ ਦਿਸੇ ਨੂਰ ਇਲਾਹੀਆ। ਬੇਪਰਵਾਹ ਤੇਰੀ ਚਮਕ ਕੋਟਨ ਧਾਰ ਚਲੇ ਨਾ ਬਿਜਲੀ, ਮੰਜ਼ਲ ਆਸਾਨ ਨਾ ਕੋਈ ਰਖਾਇੰਦਾ। ਸਰਬ ਜੀਆਂ ਜਾਣੇ ਦਿਲ ਦੀ, ਦਲੇਰ ਆਪਣੀ ਖੇਲ ਖਿਲਾਇੰਦਾ। ਬਿਨ ਪਰਵਰਦਿਗਾਰ ਮੇਰੀ ਤਾਰ ਮੁਰੀਦਾਂ ਨਾਲ ਨਾ ਮਿਲਦੀ, ਬਿਨ ਮੁਰਸ਼ਦ ਤੰਦੀ ਤੰਦ ਨਾ ਕੋਈ ਜੁੜਾਇੰਦਾ । ਖੇਲ ਦਿਸੇ ਨਾ ਕੋਈ ਧੁਰਦਰਗਾਹ ਦੀ, ਧੀਰਜ ਧੀਰ ਨਾ ਕੋਈ ਵਖਾਇੰਦਾ। ਅਗੰਮੀ ਖੇਲ ਮੇਰੇ ਪਿਰ ਦੀ, ਭੇਵ ਅਭੇਵ ਨਾ ਕੋਈ ਜਣਾਇੰਦਾ । ਮਿਹਰਵਾਨ ਮਹਿਬੂਬ ਤੇਰੀ ਉਡੀਕ ਚਿਰ ਦੀ, ਚੌਦਾਂ ਸਦੀਆਂ ਤੇਰਾ ਰਾਹ ਤਕਾਇੰਦਾ। ਪੜ੍ਹਦੀ, ਜਿਥੇ ਹਸਨ ਹੁਸੈਨ ਬਿਨ ਹੁਜਰੇ ਸ਼ੁਕਰ ਮਨਾਇੰਦਾ। ਲਾਸ਼ ਧਰਨੀ ਉਤੇ ਗਿਰਦੀ, ਸ਼ੰਕਰ ਕੈਲਾਸ਼ ਬਹਿ ਕੇ ਵੇਖ ਵਖਾਇੰਦਾ। ਅੱਗੇ ਛੇੜ ਹੋਰ ਛਿੜਦੀ, ਛੇਕੜ ਸਭ ਦੀ ਆਪਣੇ ਹੱਥ ਰਖਾਇੰਦਾ। ਮੈਂ ਜੰਗਲ ਬੇਲੇ ਰਹੀ ਫਿਰਦੀ, ਸਚ ਕਹਾਣੀ ਨਾ ਕੋਇ ਸੁਣਾਇੰਦਾ। ਅੱਖੀਂ ਵੇਖੀ ਜਵਾਨੀ

ਮਸਤਾਨੀ ਮਸਤ ਨਾ ਕੋਇ ਕਰਾਇੰਦਾ। ਉਡੀਕ ਤੇਰੀ ਚਿਰ ਦੀ, ਹੰਝੂ ਆਂਸੂ ਮੋਤੀ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਕਰਾਇੰਦਾ। ਵੇਖ ਯਾਰ ਆਪਣੀ ਕਰਬਲਾ, ਕਰਵਟ ਲੈ ਬਦਲਾਈਆ। ਮਿਹਰਵਾਨ ਹੋ ਕੇ ਕਹਿ ਦਿਤਾ ਮਸੀਹ ਮਰਹਬਾ, ਮਰਦ ਮਰਦਾਨ ਅਖਵਾਈਆ। ਸਿਫ਼ਤ ਸਾਲਾਹ ਜਗਤ ਕਰਤਬਾ, ਕਰਤਬ ਕਰਤਬ ਨਾਲ ਮਿਲਾਈਆ। ਹਸਨ ਹੁਸੈਨ ਕਿਹਾ ਉਹ ਰੱਬਾ ਰਬੀਹ ਰਬੀਹ ਬਿਸਤਰ ਮਰਗ ਇਕ ਸੁਹਾਈਆ। ਨੂਰੀ ਜਹੂਰ ਹੋ ਮੌਜੂਦ, ਮਸਕੂਕ ਮੁਸ਼ਕਲ ਹੱਲ ਕਰਾਈਆ। ਓਸ ਵੇਲੇ ਅੱਨਾ ਹੂ ਕਹੇ ਜਿਸ ਦਿਤਾ ਸਚ ਸਬੂਤ, ਵਿਚਲਾ ਭੇਵ ਖੁਲ੍ਹਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਦਰ ਤੇਰਾ ਨਜ਼ਰੀ ਆਈਆ। ਅੱਨਾ ਹੂ ਕਹੇ ਮੈਂ ਬਣਿਆ ਮੁਨਸਫ, ਮੁਨਸਫੀ ਆਪ ਕਰਾਈਆ । ਦੋਹਾਂ ਮਿਲ ਕੇ ਕੀਤੀ ਉਲਫਤ, ਮੁਹੱਬਤ ਸੰਗ ਰਲਾਈਆ। ਕੋਟਾਂ ਵਿਚੋਂ ਮੈਨੂੰ ਥੋੜਿਆਂ ਨਾਲ ਮਿਲਣ ਦੀ ਮਿਲੇ ਫੁਰਸਤ, ਮੁਰੀਦਾਂ ਵਿਚੋਂ ਮੁਰੀਦ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਦੇਣਾ ਇਕੋ ਵਰ, ਸਾਚੀ ਸੇਵ ਕਮਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਜਾਣੇ ਦੋ ਜਹਾਨ।

੧੩ ਫੱਗਣ ੨੦੨੦ ਬਿਕ੍ਰਮੀ ਜਸਵੰਤ ਸਿੰਘ ਦੇ ਘਰ ਕਰਤਾਰ ਪੁਰ ਜ਼ਿਲਾ ਜਲੰਧਰ

ਪੁਰਖ ਅਕਾਲ ਬੇਪਰਵਾਹ, ਬੇਪਰਵਾਹੀ ਵਿਚ ਸਮਾਇੰਦਾ। ਸਚਖੰਡ ਨਿਵਾਸੀ ਸਾਚੀ ਧਾਰ ਚਲਾ, ਸਾਚੀ ਖੇਲ ਵਖਾਇੰਦਾ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦੇਂਦਾ ਰਿਹਾ ਸਲਾਹ, ਜੁਗ ਚੌਕੜੀ ਧੁਰ ਦਾ ਹੁਕਮ ਸੁਣਾਇੰਦਾ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਵੰਡ ਵੰਡਾ, ਚਾਰੇ ਖਾਣੀ

❋

❋

ਚਾਰੇ ਬਾਣੀ ਮੇਲ ਮਿਲਾਇੰਦਾ। ਸਾਹਿਬ ਸੁਲਤਾਨ ਬਣ ਕੇ ਸ਼ਹਿਨਸ਼ਾਹ, ਭੂਪਤ ਭੂਪ ਆਪਣੀ ਕਾਰ ਕਰਾਇੰਦਾ। ਪੰਜਾਂ ਦੇਵੇ ਮਾਣ ਵਡਿਆ, ਵਡਿਆਈ ਆਪਣੇ ਹੱਥ ਵਖਾਇੰਦਾ। ਭੇਵ ਅਭੇਦਾ ਆਪ ਖੁਲ੍ਹਾ, ਪਰਦਾ ਓਹਲਾ ਮੂਲ ਚੁਕਾਇੰਦਾ। ਗੋਬਿੰਦ ਲੇਖਾ ਸਹਿਜ ਸੁਭਾ, ਨਰ ਨਿਰੰਕਾਰਾ ਝੋਲੀ ਪਾਇੰਦਾ। ਨਾਨਕ ਲਹਿਣਾ ਪੂਰ ਕਰਾ, ਪੰਚਮ ਸਾਚਾ ਸੰਗ ਨਿਭਾਇੰਦਾ। ਨਵ ਨੌ ਚਾਰ ਪੰਧ ਮੁਕਾ, ਪਾਰਬ੍ਰਹਮ ਪ੍ਰਭ ਵੇਸ ਵਟਾਇੰਦਾ । ਨਿਹਕਰਮੀ ਆਪਣਾ ਖੇਲ ਕਰਾ, ਕੂੜੀ ਕਿਰਿਆ ਮੇਟ ਮਿਟਾਇੰਦਾ। ਸੰਤ ਸੁਹੇਲੇ ਲਏ ਉਠਾ, ਗੁਰ ਚੇਲੇ ਵੇਖ ਵਖਾਇੰਦਾ। ਜਨ ਭਗਤਾਂ ਗੋਦੀ ਲਏ ਟਿਕਾ, ਮਿਹਰਵਾਨ ਮਿਹਰ ਨਜ਼ਰ ਇਕ ਤਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਖੇਲ ਵਖਾਇੰਦਾ । ਸਾਚੀ ਕਰਨੀ ਕਰਨੇ ਆਇਆ, ਹਰਿ ਕਰਤਾ ਵਡ ਵਡਿਆਈਆ। ਨਿਰਗੁਣ ਨਿਰਗੁਣ ਵੇਸ ਵਟਾਇਆ, ਸਰਗੁਣ ਸਰਗੁਣ ਸੋਭਾ ਪਾਈਆ। ਜੋਤੀ ਜੋਤ ਨੂਰ ਰੁਸ਼ਨਾਇਆ, ਜਲਵਾ ਇਕੋ ਇਕ ਵਖਾਈਆ। ਦਸਤਗੀਰਾਂ ਦਸਤ ਫੜਾਇਆ, ਪੀਰ ਪੈਗੰਬਰਾਂ ਦਏ ਵਡਿਆਈਆ। ਬੇਨਜ਼ੀਰਾ ਨਜ਼ਰ ਨਾ ਆਇਆ, ਲਾਤਸਵੀਰ ਤਸੱਵਰ ਸਕੇ ਨਾ ਕੋਇ ਕਰਾਈਆ। ਸ਼ਾਹ ਫਕੀਰਾਂ ਵੇਖ ਵਖਾਇਆ, ਦਰਵੇਸ਼ ਦਰਦੀ ਦਰਦ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਕਰਨੀ ਕਾਰ ਕਮਾਈਆ। ਧੁਰ ਦੀ ਕਰਨੀ ਕਰੇ ਕਰਤਾਰ, ਹਰਿ ਕਰਤਾ ਖੇਲ ਕਰਾਇੰਦਾ । ਬੇਐਬ ਖ਼ੁਦਾਈ ਪਰਵਰਦਿਗਾਰ, ਮਹਿਬੂਬ ਮੁਹੱਬਤ ਇਕ ਸਮਝਾਇੰਦਾ। ਪੰਚਮ ਮੇਲਾ ਧੁਰ ਦਰਬਾਰ, ਸਚ ਦਵਾਰੇ ਸੋਭਾ ਪਾਇੰਦਾ। ਪੂਰਬ ਲੇਖਾ ਕਰਮ ਵਿਚਾਰ, ਸਚ ਸੰਦੇਸਾ ਇਕ ਸੁਣਾਇੰਦਾ। ਭਗਤਨ ਦੇਵਣਹਾਰਾ ਉਧਾਰ, ਲਹਿਣਾ ਪਿਛਲਾ ਮੂਲ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਸਤਿਵਾਦੀ ਦਇਆ ਕਮਾਇੰਦਾ। ਪੰਚ ਕਹੇ ਪ੍ਰਭ ਮਿਟੇ ਮੋਹ, ਮੁਹੱਬਤ ਜਗਤ ਰਹਿਣ ਨਾ ਪਾਈਆ। ਤੇਰੀ ਸੁਣੀਏ ਸੱਚੀ ਸੋ, ਸੋਭਾਵੰਤ ਸੱਚੀ ਸਰਨਾਈਆ। ਘਰ ਪਰਕਾਸ਼ ਕਰ ਅਗੰਮੀ ਲੋ, ਮੰਦਰ ਅੰਦਰ ਵੱਜੇ ਵਧਾਈਆ। ਅੰਮਿਉਂ ਰਸ ਅੰਮ੍ਰਿਤ ਇਕੋ ਚੋ, ਤ੍ਰਿਸਨਾ ਭੁੱਖ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਦਰ ਤੇਰਾ ਮੰਗ ਮੰਗਾਈਆ । ਪੰਚ ਕਹੇ ਸੁਣ ਪੰਚ ਮੀਤ, ਪੰਚ ਦਏ ਵਡਿਆਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਚੁੱਕੇ ਰੀਤ, ਰੀਤੀਵਾਨ ਆਪ ਚੁਕਾਈਆ। ਲੇਖਾ ਜਾਣੇ ਮੰਦਰ ਮਸੀਤ, ਮੱਠ ਸ਼ਿਵਦਵਾਲੇ ਖੋਜ ਖੁਜਾਈਆ। ਸਰਬ ਜੀਆਂ ਦਾ ਇਕੋ ਗੀਤ, ਗਹਿਰ ਗੰਭੀਰ ਕਰੇ ਪੜ੍ਹਾਈਆ । ਸਤਿ ਪੁਰਖ ਦੀ ਖੇਲ ਅਨਡੀਠ, ਜਗਤ ਨੇਤਰ ਨਜ਼ਰ ਕਿਸੇ ਨਾ ਆਈਆ। ਕਾਇਆ ਚੋਲੀ ਚਾੜ੍ਹੇ ਰੰਗ ਮਜੀਠ, ਹਰਿਜਨ ਉਤਰ ਕਦੇ ਨਾ ਜਾਈਆ। ਧਰਮ ਦੁਆਰਿਉਂ ਪਾਏ ਭੀਖ, ਦੂਜੇ ਦਰ ਨਾ ਮੰਗਣ ਜਾਈਆ। ਜਿਸ ਦੀ ਗੁਰ ਅਵਤਾਰ ਪੀਰ ਪੈਗ਼ੰਬਰ ਕਰਦੇ ਉਡੀਕ, ਨੇਤਰ ਨੈਣਾਂ ਧਿਆਨ ਲਗਾਈਆ। ਉਚੀ ਕੂਕ ਕੂਕ ਪੁਕਾਰ ਕਰਦੇ ਰਹੇ ਚੀਖ, ਨੈਣਾਂ ਨੀਰ ਨੀਰ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਖੇਲ ਆਪ ਸਮਝਾਈਆ। ਪੰਚ ਕਹਿਣ ਪ੍ਰਭ ਤੇਰੀ ਓਟ, ਤੁਧ ਬਿਨ ਨਜ਼ਰ ਕੋਇ ਨਾ ਆਇੰਦਾ । ਗੁਰ ਅਵਤਾਰ ਤੇਰੀ ਜੋਤ, ਪੀਰ ਪੈਗ਼ੰਬਰ ਤੇਰਾ ਨੂਰ ਰੁਸ਼ਨਾਇੰਦਾ। ਦੋ ਜਹਾਨਾਂ ਤੇਰਾ ਨਾਮ ਸਲੋਕ, ਸੋਹਲਾ ਢੋਲਾ ਇਕੋ ਨਜ਼ਰੀ ਆਇੰਦਾ। ਵੱਜੇ ਵਧਾਈ ਲੋਕ ਪਰਲੋਕ, ਮੰਡਲ ਮੰਡਪ ਡੰਕ ਸੁਣਾਇੰਦਾ। ਤੇਰੇ ਮਿਲਣ ਦਾ ਸਭ ਨੂੰ ਸ਼ੌਕ, ਬਿਨ ਤੇਰੀ ਕਿਰਪਾ ਜੋੜ ਨਾ ਕੋਈ ਜੁੜਾਇੰਦਾ ।

❋

❋

ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਸਚ ਤੇਰੀ ਆਸਾ ਰਖਾਇੰਦਾ। ਸੁਣ ਪੰਚ ਲੈ ਪਰਵਾਨਾ, ਪਾਰਬ੍ਰਹਮ ਜਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਵੇਖ ਦੇ ਗਏ ਜਮਾਨਾ, ਜਮਾਨਤ ਆਪਣੀ ਨਾਲ ਭਰਾਈਆ । ਕਲਜੁਗ ਅੰਤ ਸ੍ਰੀ ਭਗਵੰਤ ਲੇਖ ਜਾਣੇ ਨੌਜਵਾਨਾ, ਨੌਬਤ ਆਪਣਾ ਨਾਮ ਵਜਾਈਆ। ਲੱਖ ਚੁਰਾਸੀ ਬਣ ਕੇ ਕਾਹਨਾ, ਗੋਪੀ ਇਕੋ ਰੰਗ ਵਖਾਈਆ। ਨਾਮ ਧੁਨ ਸ਼ਬਦ ਤਰਾਨਾ, ਰਾਗੀ ਰਾਗ ਸੁਣਾਈਆ । ਦੀਆ ਜੋਤੀ ਦੀਪ ਮਹਾਨਾ, ਡਗਮਗ ਕਰੇ ਰੁਸ਼ਨਾਈਆ। ਪੰਚਮ ਮੇਲਾ ਸਾਹਿਬ ਸੁਲਤਾਨਾ, ਘਰ ਪੰਚਮ ਸੋਭਾ ਪਾਈਆ। ਭਗਤ ਦਵਾਰ ਸੁਹਾਏ ਮਕਾਨਾ, ਛੱਪਰ ਛੰਨ ਵਡਿਆਈਆ। ਚਰਨ ਪ੍ਰੀਤੀ ਦੇਵੇ ਮਾਣਾ, ਅਭਿਮਾਨ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਪੰਚ ਪੰਚ ਪੰਚ ਪੰਚ ਪੰਚ ਦਏ ਜਣਾਈਆ।

੧੩ ਫੱਗਣ ੨੦੨੦ ਬਿਕ੍ਰਮੀ ਪ੍ਰੀਤਮ ਸਿੰਘ ਦੇ ਘਰ ਧੱਨੋਵਾਲੀ ਜ਼ਿਲਾ ਜਲੰਧਰ

ਚਾਰੇ ਜੁਗ ਹੋਏ ਇਕੱਠੇ, ਪ੍ਰਭ ਦਰ ਬੈਠੇ ਸੀਸ ਝੁਕਾਈਆ। ਚਾਰ ਕੁੰਟ ਫਿਰਨ ਨੱਠੇ, ਦਹਿ ਦਿਸ਼ਾ ਪਈ ਦੁਹਾਈਆ। ਚਾਰ ਵੇਦ ਹੱਕੇ ਬੱਕੇ, ਭੇਵ ਕਿਸੇ ਨਾ ਆਈਆ। ਚਾਰ ਵਰਨ ਮਾਇਆ ਮੋਹ ਰੱਤੇ, ਆਤਮ ਪਰਮਾਤਮ ਰੰਗ ਨਾ ਕੋਇ ਰੰਗਾਈਆ। ਚਾਰ ਯਾਰੀ ਕੂੜੀ ਕਿਰਿਆ ਹੱਸੇ, ਸਚ ਸੁੱਚ ਨਾ ਕੋਇ ਸਮਝਾਈਆ। ਜੀਵਾਂ ਜੰਤਾਂ ਕਲਜੁਗ ਪੱਤ ਕੋਇ ਨਾ ਰੱਖੇ, ਪਰਮੇਸ਼ਵਰ ਸੰਗ ਨਾ ਕੋਇ ਨਿਭਾਈਆ। ਨਿਜ ਨੇਤਰ ਨੈਣ ਸਤਿਗੁਰ ਦਰਸ ਨਾ ਕੋਇ ਤੱਕੇ, ਦੋਏ ਲੋਚਣ ਵੇਖਣ ਜਗਤ ਲੋਕਾਈਆ। ਅੰਮ੍ਰਿਤ ਆਤਮ ਰਸ ਘਰ ਸਰੋਵਰ ਕੋਈ ਨਾ ਚੱਖੇ, ਅਠ ਸਠ ਭੱਜਣ ਵਾਹੋ ਦਾਹੀਆ। ਅਨਹਦ ਨਾਦ ਅਨਾਦੀ ਧੁਨ ਅਗੰਮੀ ਸੱਟ ਕੋਈ ਨਾ ਵੱਜੇ, ਢੋਲ ਛੈਣੇ ਸਰਬ ਖੜਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਦਰ ਬੈਠੇ ਸੀਸ ਝੁਕਾਈਆ। ਚਾਰੇ ਜੁਗ ਰਹੇ ਬੋਲ, ਉਚੀ ਉਚੀ ਕੂਕ ਸੁਣਾਈਆ। ਸਤਿਜੁਗ ਕਹੇ ਮੈਂ ਹੋਇਆ ਅਨਭੋਲ, ਅਨੁਭਵ ਭੇਵ ਨਾ ਕੋਇ ਖੁਲ੍ਹਾਈਆ। ਤ੍ਰੇਤਾ ਕਹੇ ਕੋਈ ਨਾ ਤੋਲਿਆ ਤੋਲ, ਕੰਡਾ ਹੱਥ ਨਾ ਕਿਸੇ ਵਖਾਈਆ । ਦਵਾਪਰ ਕਹੇ ਵੇਖਿਆ ਘੋਲ, ਦੋ ਜਹਾਨ ਨੈਣ ਉਠਾਈਆ। ਕਲਜੁਗ ਕਹੇ ਚਾਰੋਂ ਕੁੰਟ ਜੂਠ ਝੂਠ ਵੱਜੇ ਢੋਲ, ਸਚ ਮਰਦੰਗ ਨਾਮ ਨਾ ਕੋਇ ਸੁਣਾਈਆ । ਵਸਤ ਅਮੋਲਕ ਦਿਸੇ ਨਾ ਕਿਸੇ ਕੋਲ, ਖਾਲੀ ਹੱਟ ਜਗਤ ਵਣਜਾਰਾ ਨਜ਼ਰੀ ਆਈਆ। ਸਚ ਪ੍ਰੀਤੀ ਪੁਰਖ ਅਕਾਲ ਕੋਈ ਨਾ ਜਾਏ ਮੌਲ, ਆਤਮ ਪਰਮਾਤਮ ਸੰਗ ਨਾ ਕੋਇ ਰਖਾਈਆ। ਸ੍ਰਿਸ਼ਟ ਸਬਾਈ ਮਾਤ ਗਰਭ ਭੁੱਲਣਾ ਕੌਲ, ਲਿਵ ਛੁਟਕੀ ਫੇਰ ਨਾ ਕੋਇ ਲਗਾਈਆ। ਸਾਚਾ ਭੇਵ ਕੋਈ ਨਾ ਜਾਣੇ ਪੰਡਤ ਪਾਂਧਾ ਰੌਲ, ਮੁੱਲਾਂ ਸ਼ੇਖ਼ ਮੁਸ਼ਾਇਕ ਕਾਜ਼ੀ ਸਮਝ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ। ਚਾਰੇ ਜੁਗ ਚਰਨੀ ਢੱਠ, ਪ੍ਰਭ ਅੱਗੇ ਸੀਸ ਝੁਕਾਈਆ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਵੇਖੇ ਤਤ ਅੱਠ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਨ ਮਤ ਬੁਧ ਲੇਖਾ ਥਾਉਂ ਥਾਈਂਆ। ਨੌ ਖੰਡ ਪ੍ਰਿਥਮੀ ਸੱਤ ਦੀਪ ਸ੍ਰਿਸ਼ਟ ਸਬਾਈ ਨਾੜ ਬਹੱਤਰ ਉਬਲੇ ਰੱਤ, ਸਾਂਤਕ ਸਤਿ ਨਾ ਕੋਇ ਵਰਤਾਈਆ। ਹਰਿ ਚਰਨ ਪ੍ਰੀਤੀ ਕੋਈ ਨਾ ਬੰਨ੍ਹੇ ਨੱਤ, ਸਾਚਾ ਸੱਜਣ ਨਜ਼ਰ ਕੋਇ ਨਾ ਆਈਆ । ਗੁਰ ਅਵਤਾਰ ਪੀਰ ਪੈਗ਼ੰਬਰ ਜੁਗ ਜੁਗ ਮਾਰਗ ਗਏ ਦੱਸ, ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਪੜ੍ਹਾਈਆ। ਕਿਸੇ

❋

❋

ਨਾ ਮਿਲੇ ਮੁਕਾਮੇ ਹੱਕ, ਲਾਸ਼ਰੀਕ ਤੇਰਾ ਨੂਰ ਨਜ਼ਰ ਨਾ ਆਈਆ। ਮਨ ਵਾਸਨਾ ਦਰ ਦਰ ਘਰ ਘਰ ਰਹੇ ਨੱਠ, ਬਣ ਪਾਂਧੀ ਪੰਧ ਨਾ ਕੋਇ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਸ਼ਹਿਨਸ਼ਾਹ ਤੇਰੀ ਓਟ ਰਖਾਈਆ। ਚਾਰੇ ਜੁਗ ਰਹੇ ਕੁਰਲਾ, ਦਰੋਹੀ ਤੇਰੇ ਨਾਮ ਖ਼ੁਦਾਈਆ। ਗੁਰ ਅਵਤਾਰ ਦੇਂਦੇ ਰਹੇ ਸਲਾਹ, ਪੀਰ ਪੈਗ਼ੰਬਰ ਇਸ਼ਾਰਿਆਂ ਨਾਲ ਜਣਾਈਆ। ਸਰਬ ਜੀਆਂ ਦਾ ਇਕ ਮਲਾਹ, ਪਰਮ ਪੁਰਖ ਵੱਡੀ ਵਡਿਆਈਆ। ਡੁੱਬਦੇ ਪਾਥਰ ਲਏ ਤਰਾ, ਮਿਹਰ ਨਜ਼ਰ ਨੈਣ ਉਠਾਈਆ। ਆਦਿ ਅੰਤ ਹੋ ਸਹਾ, ਨਿਰਗੁਣ ਸਰਗੁਣ ਦਇਆ ਕਮਾਈਆ। ਚਾਰੋਂ ਕੁੰਟ ਅੰਧੇਰਾ ਰਿਹਾ ਛਾ, ਸਾਚਾ ਚੰਦ ਨਾ ਕੋਇ ਚਮਕਾਈਆ। ਨਾਤਾ ਤੁਟਾ ਪੁੱਤਾਂ ਮਾਂ, ਪਿਤਾ ਪੂਤ ਸੰਗ ਨਾ ਕੋਇ ਰਖਾਈਆ। ਹੰਸ ਬੁੱਧੀ ਹੋਈ ਕਾਂ, ਰਸਨਾ ਕਾਗ ਵਾਂਗ ਕੁਰਲਾਈਆ। ਹਿਰਦੇ ਵਸਾਏ ਨਾ ਕੋਈ ਹਰਿ ਕਾ ਨਾਂ, ਹਰਿ ਸਤਿਗੁਰ ਦਰਸ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਦਰ ਠਾਂਡਾ ਤੇਰਾ ਨਜ਼ਰੀ ਆਈਆ। ਚਾਰੇ ਜੁਗ ਰਹੇ ਦੱਸ, ਪੂਰਬ ਲੇਖ ਜਣਾਈਆ। ਤੇਰਾ ਖੇਲ ਪੁਰਖ ਸਮਰਥ, ਜੁਗ ਚੌਕੜੀ ਸਮਝ ਕੋਇ ਨਾ ਪਾਈਆ। ਕਲਜੁਗ ਅੰਤ ਰੈਣ ਅੰਧੇਰੀ ਮੱਸ, ਦਹਿ ਦਿਸ਼ਾ ਧਿਆਨ ਲਗਾਈਆ। ਤੇਰੇ ਮਿਲਣ ਦੀ ਕੋਇ ਨਾ ਰੱਖੇ ਆਸ, ਜਗਤ ਤ੍ਰਿਸਨਾ ਮਾਤ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਸਾਹਿਬ ਤੇਰੀ ਸਰਨਾਈਆ। ਸ੍ਰੀ ਭਗਵਾਨ ਸਰਬ ਗੁਣਵੰਤਾ, ਹਰਿ ਕਰਤਾ ਆਪ ਜਣਾਈਆ। ਜੁਗ ਚੌਕੜੀ ਖੇਲ ਖਿਲੰਤਾ, ਖ਼ਾਲਕ ਖ਼ਲਕ ਰੂਪ ਵਟਾਈਆ। ਨਿਰਗੁਣ ਸਰਗੁਣ ਬਣਾਏ ਬਣਤਾ, ਲੱਖ ਚੁਰਾਸੀ ਘਾੜਨ ਆਪ ਘੜਾਈਆ। ਕੋਟਨ ਕੋਟ ਵਿਚੋਂ ਰੱਖੇ ਗੁਰਮੁਖ ਸਾਚੇ ਸੰਤਾ, ਹਰਿਜਨ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਚਾਰੇ ਜੁਗ ਕਹਿਣ ਸੱਚ, ਕਲਜੁਗ ਆਪਣਾ ਹਾਲ ਸੁਣਾਈਆ। ਨਵ ਨੌ ਚਾਰ ਵੇਖਿਆ ਨੱਠ, ਦਹਿ ਦਿਸ਼ਾ ਫੇਰਾ ਪਾਈਆ। ਕੂੜੀ ਕਿਰਿਆ ਚਲਾਇਆ ਰਥ, ਬਲ ਰਥਵਾਹੀ ਸੇਵ ਕਮਾਈਆ। ਸਾਧਾਂ ਸੰਤਾਂ ਖੇੜਾ ਕੀਤਾ ਭੱਠ, ਬਣ ਭਠਿਆਰਾ ਅਗਨੀ ਡਾਹੀਆ। ਕਿਸੇ ਰਹਿਣ ਨਾ ਦਿਤਾ ਧੀਰਜ ਜੱਤ, ਸਤਿ ਸਰੂਪ ਨਾ ਕੋਇ ਸਮਾਈਆ। ਜੋਤੀ ਅਗਨੀ ਲਾਈ ਮੱਠ, ਅੰਮ੍ਰਿਤ ਮੇਘ ਨਾ ਕੋਈ ਬਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਤੁਧ ਬਿਨ ਨਜ਼ਰ ਕੋਇ ਨਾ ਆਈਆ। ਕਲਜੁਗ ਕਹੇ ਮੈਂ ਛੋਟਾ ਪੁੱਤ, ਪ੍ਰਭ ਤੇਰੀ ਇਕ ਸਰਨਾਈਆ। ਦੀਨ ਦਿਆਲ ਆ ਕੇ ਪੁਛ, ਲੋਕਮਾਤ ਫੇਰਾ ਪਾਈਆ। ਕਿਸੇ ਘਰ ਰਹਿਣ ਨਾ ਦਿਤੀ ਸੁੱਚ, ਸੰਜਮ ਚਲੇ ਨਾ ਕੋਇ ਚਤੁਰਾਈਆ। ਸੁਲੱਖਣੀ ਦਿਸੇ ਨਾ ਕੋਈ ਕੁੱਖ, ਭਗਤ ਜਣੇ ਨਾ ਕੋਈ ਮਾਈਆ। ਉਜਲ ਕਿਸੇ ਨਾ ਦਿਸੇ ਮੁਖ, ਮੁਖ ਕਾਲਖ ਟਿੱਕਾ ਲਾਇਆ ਸ਼ਾਹੀਆ। ਲੱਖ ਚੁਰਾਸੀ ਲੱਗਾ ਦੁੱਖ, ਹਉਮੇ ਹੰਗਤਾ ਗੜ ਬਣਾਈਆ। ਸਚ ਧਰਮ ਦਾ ਬੂਟਾ ਦਿਤਾ ਪੁੱਟ, ਸ਼ੋਹ ਦਰਿਆ ਰੁੜ੍ਹਾਈਆ। ਤੇਰੇ ਨਾਲੋਂ ਸ੍ਰੀ ਭਗਵਾਨ ਵੇਖ ਸਾਰੇ ਗਏ ਰੁੱਸ, ਗੁਰਮੁਖ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਹਰਿ ਜੀ ਤੇਰੀ ਓਟ ਰਖਾਈਆ। ਸ੍ਰੀ ਭਗਵਾਨ ਕਹੇ ਸੁਣ ਛੋਟੇ ਬਾਲ, ਕਲਜੁਗ ਆਪ ਜਣਾਈਆ। ਦੀਨਾਂ ਬੰਧਪ ਦੀਨ ਦਿਆਲ, ਦਇਆਨਿਧ ਠਾਕਰ ਸਵਾਮੀ ਆਪ ਸਮਝਾਈਆ। ਜੁਗ ਚੌਕੜੀ ਮੇਰੀ ਅਵਲੱੜੀ ਚਾਲ ਭੇਵ

❋

❋

ਅਭੇਦ ਸਮਝ ਕਿਸੇ ਨਾ ਆਈਆ। ਕਲਜੁਗ ਅੰਤ ਹੋ ਕਿਰਪਾਲ, ਕਿਰਪਨ ਆਪਣਾ ਰੰਗ ਵਖਾਈਆ। ਲੱਖ ਚੁਰਾਸੀ ਵਿਚੋਂ ਭਗਤ ਸੁਹੇਲੇ ਲਵਾਂ ਭਾਲ, ਗੁਰ ਚੇਲੇ ਵੇਖ ਵਖਾਈਆ। ਨਾਤਾ ਤੋੜ ਸ਼ਾਹ ਕੰਗਾਲ, ਊਚ ਨੀਚ ਡੇਰਾ ਢਾਹੀਆ। ਸ਼ਬਦ ਗੁਰੂ ਬਣ ਦਲਾਲ, ਘਰ ਘਰ ਆਪਣਾ ਹੱਟ ਚਲਾਈਆ। ਅੰਦਰ ਬਾਹਰ ਚਲਾ ਨਾਲ, ਗੁਪਤ ਜਾਹਰ ਸੰਗ ਰਖਾਈਆ। ਰਸ ਅੰਮ੍ਰਿਤ ਇਕ ਪਿਆਲ, ਜਗਤ ਤ੍ਰਿਸਨਾ ਭੁੱਖ ਮਿਟਾਈਆ। ਦੀਆ ਦੀਪਕ ਜੋਤੀ ਬਾਲ, ਅਗਿਆਨ ਅੰਧੇਰ ਗੁਆਈਆ। ਘਰ ਵਿਚ ਘਰ ਵਖਾ ਸੱਚੀ ਧਰਮਸਾਲ, ਮੰਦਰ ਇਕੋ ਇਕ ਸੁਹਾਈਆ । ਸਾਚੀ ਸਿਖਿਆ ਇਕ ਸਖਾਲ, ਧੁਰ ਦੀ ਧਰਮ ਕਰਾਂ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਸਚ ਸੰਦੇਸਾ ਇਕ ਸੁਣਾਈਆ। ਕਲਜੁਗ ਕਹੇ ਪ੍ਰਭ ਤੇਰੀ ਓਟ, ਸਾਹਿਬ ਤੇਰੀ ਵਡ ਵਡਿਆਈਆ। ਮੈਂ ਲੱਖ ਚੁਰਾਸੀ ਭਰਿਆ ਖੋਟ, ਬਣ ਸੇਵਕ ਸੇਵ ਕਮਾਈਆ। ਕਿਸੇ ਘਰ ਪਰਗਟ ਦਿਸੇ ਨਾ ਤੇਰੀ ਜੋਤ, ਸ਼ਬਦ ਨਾਦ ਧੁਨ ਨਾ ਕੋਈ ਸੁਣਵਾਈਆ। ਜੀਆਂ ਜੰਤਾਂ ਭੁੱਲੀ ਹੋਸ਼, ਮਦਿਰਾ ਕੂੜਾ ਪਾਨ ਕਰਾਈਆ। ਕਵਣ ਮੰਦਰ ਕਵਣ ਦਵਾਰ ਕਵਣ ਮੰਜ਼ਲ ਬੈਠੋਂ ਆਪ ਖਾਮੋਸ਼, ਸੁਨ ਸਮਾਧ ਡੇਰਾ ਲਾਈਆ। ਤੇਰੇ ਨਾਮ ਦਾ ਲੋਕਮਾਤ ਰਹਿਣ ਨਾ ਦਿਤਾ ਖੋਜ, ਖ਼ਾਲਕ ਖ਼ਲਕ ਮਖਲੂਕ ਗਈ ਭੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਤੇਰੇ ਹੱਥ ਮੇਰੀ ਵਡਿਆਈਆ। ਭਗਵਨ ਕਹੇ ਕਲਜੁਗ ਸੋਚ, ਸੋ ਸਤਿਗੁਰ ਆਪ ਜਣਾਈਆ। ਪ੍ਰਭ ਦਰਸ਼ਨ ਗੁਰਮੁਖ ਵਿਰਲੇ ਰਹੇ ਲੋਚ, ਅੰਦਰ ਅੰਦਰ ਧਿਆਨ ਲਗਾਈਆ। ਸੋ ਸੰਤ ਸੁਹੇਲੇ ਵੇਖੇ ਨਿਰਦੋਸ਼, ਦੋਸ਼ੀ ਬਣਾ ਡੰਡ ਨਾ ਕੋਇ ਲਗਾਈਆ। ਨਾਮ ਅਧਾਰੀ ਕਰੇ ਸੰਤੋਸ਼, ਸੁਖ ਸਾਗਰ ਸਾਂਤਕ ਸਤਿ ਸਰੂਪ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਧੁਰ ਦਾ ਲੇਖਾ ਆਪ ਜਣਾਈਆ। ਕਲਜੁਗ ਕਹੇ ਪ੍ਰਭ ਤੇਰੇ ਕਿਹੜੇ ਭਗਤ, ਜਿਨ੍ਹਾਂ ਦੇਵੇਂ ਵਡਿਆਈਆ। ਮੈਂ ਬਚਿਆ ਰਹਿਣ ਨਾ ਦਿਤਾ ਕੋਈ ਜਗਤ, ਘਰ ਘਰ ਆਪਣਾ ਹੁਕਮ ਵਰਤਾਈਆ। ਦਰ ਦਰ ਵੇਖੇ ਬੂੰਦ ਰਕਤ, ਰਗ ਰਗ ਆਪਣੀ ਕਾਰ ਕਮਾਈਆ। ਸੇਵਾ ਵਿਚ ਪੈਣ ਨਹੀਂ ਦਿਤਾ ਫਰਕ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਦਰ ਤੇਰਾ ਨਜ਼ਰੀ ਆਈਆ। ਭਗਵਨ ਕਹੇ ਕਲਜੁਗ ਸੁਣ, ਕਲਕਾਤੀ ਦਿਆਂ ਸਮਝਾਈਆ। ਲੱਖ ਚੁਰਾਸੀ ਵਿਚੋਂ ਗੁਰਮੁਖ ਥੋੜੇ ਚੁਣ, ਚਰਨ ਕਵਲ ਦਿਆਂ ਸਰਨਾਈਆ। ਮੇਰੇ ਹੱਥ ਗੁਣ ਅਵਗੁਣ, ਪਤਤ ਪਾਪੀ ਪਵਿਤ ਕਰ ਪਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਸਾਹਿਬ ਸੁਲਤਾਨ ਦਇਆ ਕਮਾਈਆ। ਕਲਜੁਗ ਕਹੇ ਪ੍ਰਭ ਭਗਤ ਕਿਹੜਾ, ਸਚ ਸਚ ਦੇ ਜਣਾਈਆ। ਅਬਿਨਾਸ਼ੀ ਕਰਤਾ ਕਹੇ ਜਿਸ ਗ੍ਰਹਿ ਮੰਦਰ ਅੰਦਰ ਮੇਰਾ ਡੇਰਾ, ਸਚ ਸਿੰਘਾਸਣ ਸੋਭਾ ਪਾਈਆ। ਕਲਜੁਗ ਕਹੇ ਮੈਂ ਕਰਾਂ ਝੇੜਾ, ਝਗੜਾ ਆਪਣਾ ਆਪ ਰਖਾਈਆ। ਪੁਰਖ ਅਕਾਲ ਕਹੇ ਮੈਂ ਬੰਨਾਂ ਬੇੜਾ, ਜਿਨ੍ਹਾਂ ਸਿਰ ਆਪਣਾ ਹੱਥ ਟਿਕਾਈਆ। ਕਲਜੁਗ ਕਹੇ ਮੈਂ ਦੇਵਾਂ ਗੇੜਾ, ਉਲਟੀ ਲੱਠ ਭਵਾਈਆ। ਸ੍ਰੀ ਭਗਵਾਨ ਕਹੇ ਮੈਂ ਨੇੜਨ ਨੇੜਾ, ਸੰਤ ਸੁਹੇਲੇ ਰਿਹਾ ਤਰਾਈਆ। ਕਲਜੁਗ ਕਹੇ ਮੈਂ ਤੇਰਾ ਛੋਟਾ ਪੁੱਤ ਨੌਜਵਾਨ ਇਕ ਬਥੇਰਾ, ਲੱਖ ਚੁਰਾਸੀ ਭਰਮ ਭੁਲਾਈਆ। ਦੀਨ ਦਿਆਲ ਕਹੇ ਮੈਂ ਸ਼ਾਹ ਸੁਲਤਾਨ ਸ਼ਹਿਨਸ਼ਾਹ ਸ਼ੇਰਾ, ਭਬਕ ਆਪਣਾ ਨਾਮ ਲਗਾਈਆ। ਕਲਜੁਗ ਕਹੇ ਪਾਰਬ੍ਰਹਮ ਪਤਿਪਰਮੇਸ਼ਵਰ ਤੇਰੇ

❋

❋

ਹੱਥ ਸਚ ਨਬੇੜਾ, ਦੂਜਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਕਾਰ ਕਮਾਈਆ। ਕਲਜੁਗ ਕਹੇ ਪ੍ਰਭ ਤੇਰੀ ਸਰਨ, ਸਰਨਗਤ ਇਕ ਰਖਾਈਆ। ਦੇ ਵਡਿਆਈ ਆਪਣੇ ਚਰਨ, ਧੂੜੀ ਟਿੱਕਾ ਮਸਤਕ ਇਕ ਲਗਾਈਆ। ਲੇਖਾ ਚੁੱਕੇ ਵਰਨ ਬਰਨ, ਜਾਤ ਪਾਤ ਨਜ਼ਰ ਨਾ ਆਈਆ। ਗੁਰਮੁਖ ਤੇਰੇ ਤੇਰੇ ਪੌੜੇ ਚੜ੍ਹਨ, ਦੂਜੀ ਮੰਜ਼ਲ ਨਾ ਕੋਇ ਵਡਿਆਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਆਪਣਾ ਵਰ, ਜਿਸ ਵਿਚ ਮੇਲਾ ਸਹਿਜ ਸੁਭਾਈਆ। ਪਰਮ ਪੁਰਖ ਕਹੇ ਸੁਲਤਾਨ, ਸੋ ਸਤਿਗੁਰ ਆਪ ਜਣਾਈਆ। ਸਾਚੇ ਭਗਤ ਮੋਹੇ ਪਰਵਾਨ, ਅੰਗੀਕਾਰ ਆਪ ਲਗਾਈਆ। ਕਿਰਪਾਨਿਧਾਨ ਹੋ ਕੇ ਦੇਵਾਂ ਦਾਨ, ਵਸਤ ਅਮੋਲਕ ਝੋਲੀ ਪਾਈਆ। ਆਤਮ ਪਰਮਾਤਮ ਸੱਚਾ ਗਾਨ, ਗੀਤ ਗੋਬਿੰਦ ਇਕ ਸਮਝਾਈਆ। ਕੂੜੀ ਕਿਰਿਆ ਝਗੜੇ ਸਭ ਮਿਟ ਜਾਣ, ਜੂਠ ਝੂਠ ਨਜ਼ਰ ਕੋਇ ਨਾ ਆਈਆ। ਜਿਸ ਘਰ ਠਾਕਰ ਸਵਾਮੀ ਹਰਿ ਸਤਿਗੁਰ ਮਿਲੇ ਆਣ, ਬੇਪਰਵਾਹ ਆਪਣਾ ਫੇਰਾ ਪਾਈਆ। ਸੋ ਗੁਰਮੁਖ ਗੁਰਸਿਖ ਹਰਿਜਨ ਚਤਰ ਸੁਘੜ ਸੁਜਾਨ, ਸੋਭਾਵੰਤ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਸਚ ਸੰਦੇਸਾ ਇਕ ਸੁਣਾਈਆ। ਸਚ ਸੰਦੇਸਾ ਸੁਣਾਏ ਕਲਜੁਗ, ਸ੍ਰੀ ਭਗਵਾਨ ਹੁਕਮ ਵਰਤਾਇੰਦਾ। ਜੁਗ ਚੌਕੜੀ ਔਧ ਜਾਏ ਪੁਗ, ਨਵ ਨੌ ਚਾਰ ਡੇਰਾ ਢਾਹਿੰਦਾ। ਆਪਣੀ ਧਾਰੋਂ ਨਿਰਗੁਣ ਉਠ, ਸਰਗੁਣ ਸਾਖਿਆਤ ਵੇਖ ਵਖਾਇੰਦਾ। ਜਨ ਭਗਤਾਂ ਉਪਰ ਜਾਏ ਤੁਠ, ਵਸਤ ਅਮੋਲਕ ਝੋਲੀ ਪਾਇੰਦਾ । ਅੰਮ੍ਰਿਤ ਜਾਮ ਪਿਆਏ ਘੁੱਟ, ਰਸ ਇਕੋ ਇਕ ਵਖਾਇੰਦਾ। ਜਨਮ ਕਰਮ ਜੋ ਗਏ ਰੁੱਠ, ਫੜ ਬਾਂਹੋਂ ਗਲੇ ਲਗਾਇੰਦਾ। ਧੁਰ ਦਵਾਰੇ ਬਣਾ ਸਾਚੇ ਸੁਤ, ਜਨ ਜਨਨੀ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਇੰਦਾ । ਹਰਿਜਨ ਵੇਖੇ ਆਪ ਪ੍ਰਭ, ਜੁਗ ਚੌਕੜੀ ਦਇਆ ਕਮਾਈਆ। ਗੁਰ ਗੁਰ ਸੱਜਣ ਲੱਭ, ਠਗੋਰੀ ਰਹਿਣ ਕੋਇ ਨਾ ਪਾਈਆ। ਕੂੜੀ ਕਿਰਿਆ ਜਗਤ ਦੁਆਰ ਪਾਰ ਹੱਦ, ਨੌ ਦਰ ਡੇਰਾ ਢਾਹੀਆ। ਸਚ ਦੁਆਰੇ ਆਪੇ ਸੱਦ, ਸੁਨੇਹੜਾ ਆਪ ਇਕੋ ਨਾਮ ਸੁਣਾਈਆ। ਬਿਨ ਮੱਕੇ ਕਾਅਬਿਉਂ ਕਾਇਆ ਹੁਜਰੇ ਕਰਾਏ ਹੱਜ, ਮਹਿਬੂਬ ਇਕੋ ਨਜ਼ਰੀ ਆਈਆ। ਵਰਨ ਬਰਨ ਜਾਤ ਪਾਤ ਊਚ ਨੀਚ ਸ਼ਰਅ ਸ਼ਰੀਅਤ ਦੇਵੇ ਤਜ, ਲਾਸ਼ਰੀਕ ਤੌਫੀਕ ਇਕ ਖ਼ੁਦਾਈਆ। ਸਾਚੇ ਮੰਦਰ ਸ਼ਿਵਦਵਾਲੇ ਮੱਠ ਬਹੇ ਸਜ, ਇਸ਼ਟ ਦੇਵ ਸਵਾਮੀ ਚਤੁਰਭੁਜ ਬੇਪਰਵਾਹੀਆ। ਨਿਰਗੁਣ ਨੂਰ ਜੋਤ ਕਰ ਪਰਕਾਸ਼, ਪੁਰਖ ਅਬਿਨਾਸ਼ੀ ਸੋਭਾ ਪਾਈਆ। ਜਨ ਭਗਤਾਂ ਬਣ ਜਾਏ ਦਾਸੀ ਦਾਸ, ਸੇਵਕ ਸੇਵਾ ਆਪ ਕਮਾਈਆ। ਜਨਮ ਜਨਮ ਦੀ ਪੂਰੀ ਕਰੇ ਆਸ, ਸਵੱਛ ਸਰੂਪੀ ਰੂਪ ਵਖਾਈਆ। ਲਹਿਣਾ ਦੇਣਾ ਚੁਕਾ ਪ੍ਰਿਥਮੀ ਆਕਾਸ਼, ਗਗਨ ਮੰਡਲ ਬ੍ਰਹਿਮੰਡ ਖੰਡ ਜੇਰਜ ਅੰਡ ਉਤਭੁਜ ਸੇਤਜ ਪੰਧ ਮੁਕਾਈਆ । ਸਚ ਦਵਾਰ ਚਰਨ ਕਵਲ ਕਰਾਏ ਨਿਵਾਸ, ਆਸਣ ਸਿੰਘਾਸਣ ਇਕ ਦਰਸਾਈਆ। ਕਲਜੁਗ ਜਨ ਭਗਤਾਂ ਕਦੇ ਨਾ ਆਵੇ ਪਾਸ, ਦੂਰ ਦੁਰਾਡਾ ਬਹਿ ਬਹਿ ਆਪਣਾ ਸੀਸ ਨਿਵਾਈਆ। ਕਲਜੁਗ ਜੀਵਾਂ ਕੂੜੀ ਕਿਰਿਆ ਪੂੰਜੀ ਦੇਵੇ ਰਾਸ, ਮਨਮੁਖਾਂ ਝੋਲੀ ਜਗਤ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਗੁਰਮੁਖਾਂ ਵਸੇ ਸਦਾ ਸਾਥ, ਸਗਲਾ ਸੰਗ ਆਪ ਨਿਭਾਈਆ।

❋

❋