੧੩ ਫੱਗਣ ੨੦੨੦ ਬਿਕ੍ਰਮੀ ਮੱਸਾ ਸਿੰਘ ਦੇ ਘਰ ਕੋਟਲੀ ਥਾਨ ਸਿੰਘ ਜ਼ਿਲਾ ਜਲੰਧਰ
ਜਨ ਭਗਤ ਮੰਗਣ ਮੰਗ, ਪ੍ਰਭ ਅੱਗੇ ਸੀਸ ਨਿਵਾਈਆ। ਕਲਜੁਗ ਵੇਖ ਕੂੜ ਪਖੰਡ, ਚਾਰੋਂ ਕੁੰਟ ਅੰਧੇਰਾ ਛਾਈਆ। ਸਾਚਾ ਮਿਲੇ ਨਾ ਕੋਈ ਸੰਗ, ਸੱਜਣ ਸੈਣ ਨਾ ਕੋਇ ਵਡਿਆਈਆ। ਮਾਇਆ ਮਮਤਾ ਹਉਮੇ ਹੰਗਤਾ ਪਾਏ ਡੰਡ, ਜੂਠ ਝੂਠ ਦਏ ਦੁਹਾਈਆ। ਆਤਮ ਪਰਮਾਤਮ ਤੇਰਾ ਕੋਈ ਨਾ ਗਾਵੇ ਛੰਦ, ਸਾਚਾ ਰਾਗ ਨਾ ਕੋਇ ਅਲਾਈਆ। ਦੂਈ ਦਵੈਤੀ ਘਰ ਨਾ ਢਾਹੇ ਕੰਧ, ਮਨ ਕਾ ਮਣਕਾ ਨਾ ਕੋਇ ਭਵਾਈਆ । ਕਿਰਪਾ ਕਰ ਸਾਹਿਬ ਬਖ਼ਸ਼ੰਦ, ਤੇਰੇ ਹੱਥ ਪ੍ਰਭ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਹਰਿਜਨ ਬੈਠੇ ਧਿਆਨ ਲਗਾਈਆ। ਹਰਿਜਨ ਮੰਗਣ ਧੁਰ ਦੀ ਦਾਤ, ਦਰ ਠਾਂਡੇ ਸੀਸ ਨਿਵਾਈਆ। ਠਾਕਰ ਸਵਾਮੀ ਵੇਖ ਅੰਧੇਰੀ ਰਾਤ, ਕਲਜੁਗ ਰੈਣ ਅੰਧੇਰਾ ਛਾਈਆ। ਝਗੜਾ ਪਿਆ ਜਾਤ ਪਾਤ, ਦੀਨ ਮਜ਼੍ਹਬ ਕਰੇ ਲੜਾਈਆ। ਗੁਰ ਅਵਤਾਰ ਪੀਰ ਪੈਗੰਬਰ ਸਾਰੇ ਗਏ ਆਖ, ਪੁਰਖ ਅਕਾਲ ਇਕੋ ਨੂਰ ਖ਼ੁਦਾਈਆ। ਕਾਇਆ ਮੰਦਰ ਸਚ ਦੁਆਰੇ ਕੋਈ ਨਾ ਖੋਲ੍ਹੇ ਤਾਕ, ਨਿਜ ਨੇਤਰ ਤੇਰਾ ਦਰਸ ਕੋਇ ਨਾ ਪਾਈਆ । ਲੱਖ ਚੁਰਾਸੀ ਜੀਵ ਜੰਤ ਆਵਣ ਜਾਵਣ ਕੱਟਣ ਵਾਟ, ਧੁਰ ਪਾਂਧੀ ਨਜ਼ਰ ਕੋਇ ਨਾ ਆਈਆ। ਸਾਹਿਬ ਸੁਲਤਾਨ ਸਚ ਸਵਾਮੀ ਜਾਹਰ ਬਾਤਨ ਕਰ ਬਾਤ, ਗਹਿਰ ਗੰਭੀਰ ਹਉਂ ਸਰਨਾਈਆ। ਨਾਮ ਅਮੋਲਕ ਸ਼ਬਦ ਅਗੰਮੀ ਦੇ ਦਾਤ, ਵਸਤੂ ਇਕੋ ਘਰ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਸ਼ਹਿਨਸ਼ਾਹ ਤੇਰੀ ਸਰਨਾਈਆ। ਭਗਤ ਕਹਿਣ ਪ੍ਰਭ ਠਾਕਰ ਸਵਾਮੀ, ਤੁਧ ਬਿਨ ਨਜ਼ਰ ਕੋਇ ਆਈਆ। ਫਿਰ ਫਿਰ ਥੱਕੇ ਚਾਰੇ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਪੰਧ ਨਾ ਕੋਇ ਮੁਕਾਈਆ। ਪੜ੍ਹ ਪੜ੍ਹ ਥੱਕੇ ਚਾਰੇ ਬਾਣੀ, ਨਿਰਗੁਣ ਤੇਰਾ ਮੇਲ ਨਾ ਕੋਇ ਮਿਲਾਇੰਦਾ। ਫਿਰ ਫਿਰ ਥੱਕੇ ਅੱਠ ਸੱਠ ਤੀਰਥ ਪਾਣੀ, ਅੰਮ੍ਰਿਤ ਸਰੋਵਰ ਘਰ ਸਾਚਾ ਜਾਮ ਨਾ ਕੋਇ ਪਿਆਇੰਦਾ । ਵੇਖ ਵੇਖ ਥੱਕੇ ਜਗਤ ਨਿਸ਼ਾਨੀ, ਧਰਮ ਨਿਸ਼ਾਨ ਨਜ਼ਰ ਕੋਇ ਨਾ ਆਇੰਦਾ। ਸ਼ਾਹ ਪਾਤਸ਼ਾਹ ਨਿਰਗੁਣ ਨੂਰ ਜੋਤ ਨੁਰਾਨੀ, ਨਿਰਵੈਰ ਨਿਰਾਕਾਰ ਤੇਰੀ ਕਰਨੀ ਨਾ ਕੋਇ ਦ੍ਰਿੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਆਪਣਾ ਵਰ, ਹਰਿਜਨ ਪੰਚਮ ਧਿਆਨ ਲਗਾਇੰਦਾ। ਭਗਤ ਕਹੇ ਪ੍ਰਭ ਠਾਕਰ ਸਤਿ, ਸਤਿਗੁਰ ਤੇਰੇ ਹੱਥ ਵਡਿਆਈਆ। ਇਕੋ ਦੇ ਬ੍ਰਹਮ ਮਤ, ਬ੍ਰਹਮ ਵਿਦਿਆ ਸਚ ਪੜ੍ਹਾਈਆ। ਨਾੜ ਬਹੱਤਰ ਨਾ ਉਬਲੇ ਰੱਤ, ਅੰਮ੍ਰਿਤ ਮੇਘ ਇਕ ਬਰਸਾਈਆ। ਸਿਰ ਠਾਕਰ ਰੱਖ ਆਪਣਾ ਹੱਥ, ਮਿਹਰ ਨਜ਼ਰ ਉਠਾਈਆ। ਵਸਤ ਅਗੰਮੀ ਇਕੋ ਘਤ, ਕਾਇਆ ਚੋਲੀ ਦੇ ਭਰਾਈਆ। ਲਹਿਣਾ ਚੁੱਕੇ ਮਨਮਤ, ਗੁਰਮਤ ਇਕੋ ਇਕ ਸਮਝਾਈਆ। ਆਪਣੇ ਮਿਲਣ ਦੀ ਦੇ ਅੱਖ, ਜਗਤ ਲੋਚਣ ਬੰਦ ਕਰਾਈਆ। ਸਤਿਗੁਰ ਸਵਾਮੀ ਕਮਲਾਪਤ, ਪਤਿਪਰਮੇਸ਼ਵਰ ਤੇਰੇ ਹੱਥ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਹਰਿਜਨ ਬੈਠੇ ਸੀਸ ਨਿਵਾਈਆ । ਪਾਰਬ੍ਰਹਮ ਹਰਿ ਸਤਿਗੁਰ ਮੀਤ, ਸੱਜਣ ਤੇਰੇ ਹੱਥ ਵਡਿਆਈਆ। ਕਿਸੇ ਹੱਥ ਨਾ ਆਇਉਂ ਮੰਦਰ ਮਸੀਤ, ਸ਼ਿਵਦਵਾਲੇ ਮੱਠ ਖੋਜੇ ਥਾਉਂ ਥਾਈਂਆ। ਕਵਣ ਦੁਆਰ ਧਾਮ ਅਨਡਿਠੜੇ ਵਸਿਉਂ ਠਾਂਡਾ ਸੀਤ, ਸੀਤਲ ਧਾਰ ਆਪਣੀ ਇਕ ਪਰਗਟਾਈਆ। ਰਸਨਾ ਜਿਹਵਾ ਬੱਤੀ ਦੰਦ ਗਾ ਗਾ ਥੱਕੇ ਗੀਤ, ਗੋਬਿੰਦ ਮਿਲਣ ਕਦੇ ਨਾ ਆਈਆ। ਜੋਤੀ ਜੋਤ ਸਰੂਪ
❋
❋
ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਸਚ ਤੇਰੀ ਸਰਨਾਈਆ। ਭਗਤ ਕਹੇ ਪ੍ਰਭ ਆ ਜਾ ਘਰ, ਘਰ ਘਰ ਵਿਚ ਰਾਹ ਤਕਾਇੰਦਾ। ਨਿਰਭੌ ਚੁਕਾ ਭੈ ਡਰ, ਭਿਆਨਕ ਤੇਰੀ ਝੋਲੀ ਪਾਇੰਦਾ। ਦਰਸ ਵਖਾ ਅੱਗੇ ਖੜ, ਨੇਤਰ ਲੋਚਣ ਨੈਣ ਇਕ ਉਠਾਇੰਦਾ। ਸਚ ਸਤਿਵਾਦੀ ਦੇ ਵਰ, ਵਰਦਾਤਾ ਤੇਰੀ ਓਟ ਤਕਾਇੰਦਾ। ਆਤਮ ਪਰਮਾਤਮ ਲਾ ਲੜ, ਪੱਲੂ ਤੇਰੀ ਗੰਢ ਬੰਧਾਇੰਦਾ। ਸਿਫ਼ਤ ਸਾਲਾਹੀ ਢੋਲਾ ਪੜ੍ਹ, ਸੋਹਣਾ ਰਾਗ ਅਲਾਇੰਦਾ। ਤੇਰਾ ਲੇਖਾ ਚੋਟੀ ਜੜ੍ਹ, ਮਧ ਤੇਰਾ ਨੂਰ ਵਿਚੋਂ ਟਪਕਾਇੰਦਾ। ਗੁਰ ਪੀਰ ਪੈਗ਼ੰਬਰ ਗੁਰ ਅਵਤਾਰ ਵੇਖਣ ਦਰ, ਦਰ ਦਰਵਾਜ਼ਾ ਇਕ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਹਰਿਜਨ ਸਚ ਸਚ ਧਿਆਨ ਲਗਾਇੰਦਾ। ਭਗਤ ਮੰਗਣ ਤੇਰਾ ਨਾਉਂ, ਰਸਨਾਂ ਜਿਹਵਾ ਨਾ ਕੋਈ ਵਡਿਆਈਆ। ਮਿਲੇ ਮੇਲ ਅਗੰਮ ਅਥਾਹੋ, ਬੇਪਰਵਾਹ ਸਹਿਜ ਸੁਖਦਾਈਆ। ਨਿਰਧਨ ਪਕੜੇ ਆ ਕੇ ਬਾਂਹੋ, ਸਰਧਨ ਹੋਏ ਸਹਾਈਆ। ਬਣ ਸੁਹੇਲਾ ਦੇਵੇ ਠੰਡੀ ਛਾਉਂ, ਮਿਹਰਵਾਨ ਆਪਣਾ ਹੱਥ ਰਖਾਈਆ। ਫੜ ਹੰਸ ਬਣਾਏ ਕਾਉਂ, ਸੋਹੰ ਹੰਸਾ ਮਾਣਕ ਮੋਤੀ ਚੋਗ ਚੁਗਾਈਆ। ਲੱਖ ਚੁਰਾਸੀ ਹੱਕ ਨਿਆਉਂ, ਹਕੀਕਤ ਵੇਖੇ ਬੇਪਰਵਾਹੀਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਦਰ ਤੇਰੇ ਅਲਖ ਜਗਾਈਆ। ਦੂਰ ਦੁਰਾਡੇ ਸਾਹਿਬ ਸੁਲਤਾਨ, ਜਨ ਭਗਤਾਂ ਤੇਰੀ ਓਟ ਤਕਾਈਆ। ਆ ਕੇ ਵੇਖ ਸਾਢੇ ਤਿੰਨ ਹੱਥ ਮਕਾਨ, ਘਰ ਘਰ ਵਿਚ ਡੇਰਾ ਲਾਈਆ। ਦੀਆ ਦੀਪਕ ਜੋਤੀ ਏਕਾ ਜਗੇ ਮਹਾਨ, ਤੇਰਾ ਨੂਰ ਹੋਏ ਰੁਸ਼ਨਾਈਆ। ਅੰਮ੍ਰਿਤ ਆਤਮ ਮਿਲੇ ਪੀਣ ਖਾਣ, ਜਗਤ ਤ੍ਰਿਸਨਾ ਭੁੱਖ ਰਹਿਣ ਨਾ ਪਾਈਆ। ਸ਼ਬਦ ਅਨਾਦ ਸੁਣਾ ਸੱਚੀ ਧੁਨਕਾਨ, ਅਨਹਦ ਨਾਦੀ ਰਾਗ ਸੁਣਾਈਆ। ਸਾਚੀ ਸਖੀ ਪ੍ਰਭੂ ਮਿਲ ਆ ਕੇ ਕਾਹਨ, ਗੋਪੀ ਤੇਰੀ ਰਹੀ ਕੁਰਲਾਈਆ। ਨੈਣ ਖੋਲ੍ਹ ਕਰ ਧਿਆਨ, ਬਿਨ ਅੱਖਾਂ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਸਚ ਤੇਰੀ ਸਰਨਾਈਆ। ਸਾਹਿਬ ਸਤਿਗੁਰ ਆ ਪ੍ਰਭ ਨੇੜੇ, ਹਰਿਜਨ ਚਰਨ ਕਵਲ ਧਿਆਨ ਲਗਾਈਆ। ਤੁਧ ਬਿਨ ਉਜੜੇ ਖਾਲੀ ਖੇੜੇ, ਮੰਦਰ ਸੋਭਾ ਕੋਈ ਨਾ ਪਾਈਆ। ਨੌ ਦੁਆਰੇ ਲੱਗੇ ਝੇੜੇ, ਪੰਚ ਵਕਾਰ ਕਰਨ ਲੜਾਈਆ। ਸਾਚੀ ਨਈਆ ਚੜ੍ਹਾਏ ਨਾ ਕੋਈ ਬੇੜੇ, ਪਾਰ ਕਿਨਾਰਾ ਸਕੇ ਨਾ ਕੋਇ ਦਿਖਾਈਆ। ਕੋਟਨ ਕੋਟ ਬੈਠੇ ਲਾ ਕੇ ਡੇਰੇ, ਸਾਧ ਸੰਤ ਕਲਜੁਗ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਹਰਿ ਸਾਹਿਬ ਸਚ ਗੋਸਾਈਆ। ਵੇਖ ਗੋਸਾਈਂ ਭਗਤ ਰੰਗ, ਜਿਨ ਤੇਰਾ ਧਿਆਨ ਲਗਾਈਆ। ਖਾਲੀ ਦਿਸੇ ਸੇਜ ਪਲੰਘ, ਸੁੰਞੀ ਸੇਜ ਨਾ ਕੋਈ ਸੁਹਾਈਆ। ਤੁਧ ਬਿਨ ਮਿਲੇ ਨਾ ਕੋਈ ਅਨੰਦ, ਅਨੰਦ ਅਨੰਦ ਵਿਚੋਂ ਨਾ ਕੋਈ ਪਰਗਟਾਈਆ। ਘਰ ਪਰਕਾਸ਼ ਨਾ ਦਿਸੇ ਚੰਦ, ਜੋਤੀ ਨੂਰ ਨਾ ਕੋਇ ਰੁਸ਼ਨਾਈਆ। ਅੰਮ੍ਰਿਤ ਸੀਰ ਨਾ ਪਾਵੇ ਠੰਡ, ਝਿਰਨਾ ਨਿਝਰ ਨਾ ਕੋਇ ਝਿਰਾਈਆ। ਜੁਗ ਜਨਮ ਦੇ ਵਿਛੜਿਆਂ ਕੋਈ ਨਾ ਪਾਵੇ ਗੰਢ, ਆਤਮ ਪਰਮਾਤਮ ਮੇਲ ਨਾ ਕੋਇ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਵਖਾਲ ਸਾਚਾ ਘਰ, ਜਿਸ ਘਰ ਆਪਣਾ ਆਸਣ ਲਾਈਆ। ਭਗਤ ਕਹੇ ਪ੍ਰਭ ਖੋਲ੍ਹ ਪਰਦਾ, ਉਹਲਾ ਰਹਿਣ ਕੋਇ ਨਾ ਪਾਈਆ। ਤੇਰੇ ਬਿਰਹੋਂ ਵੈਰਾਗ ਅੰਦਰ ਮਰਦਾ, ਮੁਰਦਾ ਗੋਰ ਨਜ਼ਰੀ ਆਈਆ। ਵਿਛੋੜੇ ਅੰਦਰ ਰਿਹਾ ਸੜਦਾ, ਅਗਨੀ ਤਤ ਜਲਾਈਆ। ਬਿਨ ਤੇਰੀ
❋
❋
ਕਿਰਪਾ ਸਾਚੀ ਮੰਜ਼ਲ ਕੋਈ ਨਾ ਚੜ੍ਹਦਾ, ਚੌਥੇ ਪਦ ਹੱਦ ਨਜ਼ਰ ਕਿਸੇ ਨਾ ਆਈਆ। ਹਉਂ ਗ਼ੁਲਾਮ ਸੇਵਕ ਤੇਰੇ ਦਰ ਦਾ ਬਰਦਾ, ਬੰਦੀਖਾਨਾ ਦੇ ਤੁੜਾਈਆ। ਆਦਿ ਜੁਗਾਦਿ ਜੁਗ ਚੌਕੜੀ ਨਿਰਗੁਣ ਸਰਗੁਣ ਘਾੜਨ ਘੜਦਾ, ਘੜ ਘੜ ਵੇਖੇ ਥਾਉਂ ਥਾਈਂਆ। ਕਰ ਖੇਲ ਨਰਾਇਣ ਨਰ ਦਾ, ਨਰ ਹਰਿ ਤੇਰੀ ਇਕ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਨੇਤਰ ਲੋਚਣ ਅੱਖ ਖੁਲ੍ਹਾਈਆ। ਸਾਹਿਬ ਪ੍ਰਭੂ ਖੋਲ ਅੱਖ, ਭਗਤ ਜਨ ਰਹੇ ਜਣਾਈਆ। ਘਰ ਮੇਲ ਮਿਲਾ ਪੁਰਖ ਸਮਰਥ, ਸਮਰਥ ਤੇਰੀ ਸਰਨਾਈਆ। ਪੂਰਬ ਲਹਿਣਾ ਦੇਵੇ ਹੱਥੋ ਹੱਥ, ਸੌਦਾ ਇਕੋ ਹੱਟ ਵਿਕਾਈਆ। ਜਿਉਂ ਭਾਵੇ ਤਿਉਂ ਲੈ ਰੱਖ, ਸਿਰ ਆਪਣਾ ਹੱਥ ਟਿਕਾਈਆ। ਦੂਰ ਦੁਰਾਡੇ ਨੇੜਨ ਨੇੜੇ ਘਰ ਆ ਕੇ ਮਾਰਗ ਸਚ ਦੱਸ, ਸਾਚੀ ਸਿਖਿਆ ਇਕ ਸਮਝਾਈਆ। ਤੂੰ ਮੇਰਾ ਮੈਂ ਤੇਰੇ ਵਸ, ਦੂਜਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਦੇਣਾ ਧੁਰ ਦਾ ਵਰ, ਧੁਰ ਮਸਤਕ ਲੇਖ ਵਖਾਈਆ। ਭਗਤ ਕਹੇ ਪ੍ਰਭ ਕਿਉਂ ਰੱਖਿਆ ਓਹਲਾ, ਓਹਲੇ ਵਿਚ ਤੇਰੀ ਨਾ ਕੋਇ ਵਡਿਆਈਆ। ਧੁਰ ਸੁਣਾ ਸਚ ਬੋਲਾ, ਅਣਬੋਲਤ ਰਾਗ ਅਲਾਈਆ। ਤੇਰਾ ਨਾਉਂ ਪੀਰ ਪੈਗੰਬਰ ਕਹਿਣ ਮੌਲਾ, ਮੌਲਿਆ ਹਰ ਘਟ ਥਾਈਂਆ। ਤੇਰਾ ਆਦਿ ਜੁਗਾਦੀ ਧੁਰ ਦਾ ਸੋਹਲਾ, ਗੁਰ ਅਵਤਾਰ ਰਹੇ ਜਸ ਗਾਈਆ। ਈਸਾ ਮੂਸਾ ਮੁਹੰਮਦ ਗਾਇਆ ਢੋਲਾ, ਹੁਜਰਾ ਹੱਕ ਰਹੇ ਸੁਣਾਈਆ। ਸ਼ਬਦੀ ਧਾਰ ਬਣ ਵਿਚੋਲਾ, ਗੁਰ ਗੁਰ ਆਪਣਾ ਵੇਸ ਵਟਾਈਆ। ਕਲਜੁਗ ਵੇਖ ਚਾਰੋਂ ਕੁੰਟ ਪਿਆ ਰੌਲਾ, ਝਗੜਾ ਸਕੇ ਨਾ ਕੋਇ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਸ਼ਾਹ ਪਾਤਸ਼ਾਹ ਆਪਣੀ ਦਇਆ ਕਮਾਈਆ। ਝਗੜਾ ਵੇਖ ਲੋਕਮਾਤ, ਜਨ ਭਗਤ ਰਹੇ ਜਣਾਈਆ। ਪੁਰਖ ਅਬਿਨਾਸ਼ੀ ਮਾਰ ਝਾਤ, ਝਾਕੀ ਆਪਣੀ ਅੱਖ ਖੁਲ੍ਹਾਈਆ। ਤੇਰੀ ਕੋਈ ਨਾ ਗਾਏ ਸਾਚੀ ਗਾਥ, ਹਿਰਦੇ ਸਚ ਨਾ ਕੋਇ ਵਸਾਈਆ। ਤੇਈ ਅਵਤਾਰ ਬਣ ਜ਼ਮਾਤ, ਭਗਤ ਅਠਾਰਾਂ ਜੋੜ ਜੁੜਾਈਆ। ਈਸਾ ਮੂਸਾ ਮੁਹੰਮਦ ਦੱਸਣ ਬਾਤਨ ਬਾਤ, ਜਾਹਰ ਜਹੂਰ ਕਰ ਰੁਸ਼ਨਾਈਆ। ਨਾਨਕ ਗੋਬਿੰਦ ਸਾਖਿਆਤ, ਨਿਰਗੁਣ ਸਰਗੁਣ ਰੂਪ ਦਰਸਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਦੱਸੇ ਹਾਲਾਤ, ਤੀਸ ਬਤੀਸਾ ਢੋਲਾ ਗਾਈਆ। ਖਾਣੀ ਬਾਣੀ ਪੂਰੀ ਕਰ ਆਸ, ਆਸਾਵੰਤ ਤੇਰੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਚ ਵਰ, ਬੇਪਰਵਾਹ ਤੇਰੀ ਨਜ਼ਰੀ ਆਏ ਬੇਪਰਵਾਹੀਆ। ਭਗਤ ਕਹਿਣ ਪ੍ਰਭ ਉਠ ਕੇ ਵੇਖ, ਆਪਣੀ ਲੈ ਅੰਗੜਾਈਆ। ਸ੍ਰਿਸ਼ਟ ਸਬਾਈ ਕੂੜਾ ਭੇਖ, ਸਤਿ ਸਰੂਪ ਨਾ ਕੋਇ ਸਮਾਈਆ । ਮਾਇਆ ਮਮਤਾ ਰਹੇ ਖੇਡ, ਕਾਮ ਕਰੋਧ ਲੋਭ ਮੋਹ ਹੰਕਾਰ ਹਲਕਾਈਆ। ਸਚ ਸੰਦੇਸਾ ਧੁਰ ਦਾ ਭੇਜ, ਅਲੱਖ ਅਗੋਚਰ ਆਪਣਾ ਨਾਮ ਦ੍ਰਿੜਾਈਆ । ਜੋਤੀ ਜਲਵਾ ਦੇ ਤੇਜ, ਨੂਰੋ ਨੂਰ ਰੁਸ਼ਨਾਈਆ। ਸੁਹੰਜਣੀ ਸੋਭਾਵੰਤ ਕਰ ਸੇਜ, ਸਚ ਸਿੰਘਾਸਣ ਡੇਰਾ ਲਾਈਆ। ਚਾਰ ਜੁਗ ਦਾ ਪਿਛਲਾ ਵੇਖ ਲੇਖ, ਗੁਰ ਅਵਤਾਰ ਪੀਰ ਪੈਗੰਬਰ ਜੋ ਲੋਕਮਾਤ ਗਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਣਾ ਇਕ ਵਰ, ਬਣ ਦਰਦੀ ਦਰਦੀਆਂ ਦਰਦ ਵੰਡਾਈਆ। ਭਗਤ ਕਹਿਣ ਨਾਲ ਗੁੱਸੇ, ਸ੍ਰੀ ਭਗਵਾਨ ਸਚ ਜਣਾਈਆ। ਤੇਰੇ ਨਾਲੋਂ ਸਾਰੇ ਰੁੱਸੇ, ਬੈਠੇ ਮੁਖ ਭਵਾਈਆ। ਸਤਿ ਧਰਮ ਪੈਂਡੇ ਮੁੱਕੇ, ਪਾਂਧੀ ਨਜ਼ਰ ਕੋਇ ਨਾ ਆਈਆ। ਖਾਲੀ ਦਿਸਣ ਪਾਣੀਉਂ ਹੁੱਕੇ, ਗਟਾ ਨੇਜ਼ਾ ਨਾ ਕੋਇ ਵਡਿਆਈਆ ।
❋
❋
ਨਬੀ ਰਸੂਲ ਸਾਰੇ ਰੁੱਠੇ, ਪਰਵਰਦਿਗਾਰ ਨਾ ਕੋਇ ਸਹਾਈਆ। ਗੁਰ ਅਵਤਾਰ ਕਿਸੇ ਨਾ ਪੁਛੇ, ਅੰਤਰ ਸਾਰ ਕੋਇ ਨਾ ਆਈਆ। ਬੇਪਰਵਾਹ ਤੇਰੇ ਦਰ ਸੀਸ ਕੋਇ ਨਾ ਝੁਕੇ, ਸਜਦਾ ਹੱਕ ਨਾ ਕੋਇ ਵਖਾਈਆ। ਕਲਜੁਗ ਕੂੜੀ ਕਿਰਿਆ ਰਾਹ ਪਏ ਪੁੱਠੇ, ਭਰਮੀ ਭਰਮ ਕਰੇ ਲੜਾਈਆ । ਨਾਤੇ ਤੁਟੇ ਮਾਤ ਪੁੱਤੇ, ਪਿਤਾ ਪੂਤ ਸੰਗ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕੀ ਖੇਲ ਵਰਤਾਈਆ। ਪੰਜ ਤਤ ਕਾਇਆ ਜੁੱਸੇ ਅੱਠ ਤੱਤ, ਬ੍ਰਹਮ ਮਤ ਨਜ਼ਰ ਕੋਇ ਨਾ ਆਈਆ। ਭਗਤ ਕਹੇ ਭਗਵਾਨ ਦੱਸ ਸੱਚ, ਦਰ ਤੇਰੇ ਮੰਗ ਮੰਗਾਈਆ। ਕਾਇਆ ਮਾਟੀ ਦੇ ਕੇ ਭਾਂਡਾ ਕਚ, ਸੋਹਣਾ ਪੋਚ ਪੁਚਾਈਆ। ਡੂੰਘੀ ਕੰਦਰ ਬੈਠੋਂ ਰਚ, ਰਚਨਾ ਆਪਣੀ ਆਪ ਰਚਾਈਆ। ਕਿਉਂ ਸਾਥੋਂ ਹੋਇਉਂ ਵੱਖ, ਆਪਣਾ ਮੁਖ ਭਵਾਈਆ। ਠਾਕਰ ਹੋ ਕੇ ਦੇਦੇ ਹੱਕ, ਹਕੀਕਤ ਸਾਚੀ ਝੋਲੀ ਪਾਈਆ। ਚਰਨ ਪ੍ਰੀਤੀ ਜੋੜ ਨੱਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਸਚ ਸਚ ਸਰਨਾਈਆ। ਭਗਤਾਂ ਸੁਣ ਅਵਾਜ਼, ਕਲਜੁਗ ਲਏ ਅੰਗੜਾਈਆ। ਸਚ ਦੁਆਰੇ ਆਇਆ ਭਾਜ, ਉਚੀ ਕੂਕ ਕੂਕ ਸੁਣਾਈਆ। ਨਿਉਂ ਨਿਉਂ ਸਜਦਾ ਪੜ੍ਹੇ ਨਮਾਜ਼, ਸੀਸ ਜਗਦੀਸ਼ ਝੁਕਾਈਆ। ਸਾਹਿਬ ਮੇਰੇ ਇਸ ਦੇ ਵਿਚ ਕੋਈ ਰਾਜ਼, ਪਰਦਾ ਸਕੇ ਨਾ ਕੋਇ ਉਠਾਈਆ। ਮੇਰਾ ਬੇੜਾ ਭਰਿਆ ਜਹਾਜ਼, ਲੱਖ ਚੁਰਾਸੀ ਉਪਰ ਡੇਰਾ ਲਾਈਆ। ਕਿਸੇ ਮੰਦਰ ਅੰਦਰ ਰਹਿਣ ਨਾ ਦਿਤਾ ਕੋਈ ਰਾਗ, ਰਾਗਣ ਚਲੇ ਨਾ ਕੋਇ ਚਤੁਰਾਈਆ। ਭਰਮ ਭੁਲਾਇਆ ਜਗਤ ਸਮਾਜ, ਸਮਾਜੀ ਦੇਵੇ ਨਾ ਕੋਇ ਵਡਿਆਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਦਰ ਤੇਰੇ ਆਸ ਰਖਾਈਆ। ਕਲਜੁਗ ਕਹੇ ਪ੍ਰਭ ਮੇਰੀ ਅਰਜ਼ੋਈ, ਧੁਰਦਰਗਾਹੀ ਇਕ ਜਣਾਇੰਦਾ। ਤੇਰੀ ਲਿਖਤ ਨਾ ਮੇਟੇ ਕੋਈ, ਮਿਟਾਵਣਹਾਰਾ ਨਜ਼ਰ ਕੋਇ ਨਾ ਆਇੰਦਾ। ਤੁਧ ਬਿਨ ਦੇਵੇ ਨਾ ਕੋਈ ਢੋਈ, ਸਿਰ ਹੱਥ ਨਾ ਕੋਇ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਤੇਰਾ ਤੇਰੇ ਅੱਗੇ ਝੋਲੀ ਡਾਹਿੰਦਾ । ਕਲਜੁਗ ਕਹੇ ਸੁਣ ਭਗਵੰਤ, ਵੇਖ ਮੇਰੀ ਚਤੁਰਾਈਆ। ਤੇਰੇ ਹੁਕਮੇ ਅੰਦਰ ਸੇਵਾ ਕੀਤੀ ਬੇਅੰਤ, ਚਾਕਰ ਆਪਣਾ ਆਪ ਬਣਾਈਆ। ਨਾਤਾ ਜੁੜਿਆ ਰਹਿਣ ਨਾ ਦਿਤਾ ਨਾਰ ਕੰਤ, ਸਚ ਸਰੂਪ ਸਚ ਨਾ ਕੋਇ ਸਮਾਈਆ। ਘਰ ਘਰ ਦਰ ਦਰ ਗੜ੍ਹ ਬਣਾਇਆ ਹਉਮੇ ਹੰਗਤ, ਕੂੜੀ ਕਿਰਿਆ ਕਰੇ ਲੜਾਈਆ। ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਚਾਰ ਵਰਨ ਬਣਨ ਨਾ ਦਿਤੀ ਸੰਗਤ, ਸਾਂਝਾ ਯਾਰ ਸਚ ਨਾ ਕਿਸੇ ਦਰਸਾਈਆ। ਖੇਲ ਖਿਲਾਇਆ ਮੁੱਲਾਂ ਸ਼ੇਖ਼ ਪੰਡਤ ਸੰਤ, ਗ੍ਰੰਥੀ ਪੰਥੀ ਧਾਰ ਜਣਾਈਆ। ਮਾਇਆ ਪਾਈ ਬੇਅੰਤ, ਤ੍ਰੈਗੁਣ ਨਾਲ ਮਿਲਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੇਣਾ ਇਕ ਵਰ, ਮੇਰਾ ਲੇਖਾ ਪੂਰ ਕਰਾਈਆ। ਕਲਜੁਗ ਕਹੇ ਪ੍ਰਭ ਲੇਖਾ ਦੇਣਾ, ਦੇਵਣਹਾਰ ਇਕ ਅਖਵਾਇੰਦਾ। ਸਦੀ ਚੌਧਵੀਂ ਵੇਖਾਂ ਨੈਣਾਂ, ਨੇਤਰ ਨੈਣ ਇਕ ਉਠਾਇੰਦਾ। ਮੈਂ ਨਾਤਾ ਤੋੜਾਂ ਭਾਈ ਭੈਣਾਂ, ਸੱਜਣ ਸੰਗ ਨਾ ਕੋਇ ਰਖਾਇੰਦਾ । ਨੌ ਖੰਡ ਪ੍ਰਿਥਮੀ ਉਚਾ ਬੁਰਜ ਹੰਕਾਰੀ ਢਹਿਣਾ, ਚਾਰੋ ਕੁੰਟ ਨਜ਼ਰ ਕੋਇ ਨਾ ਆਇੰਦਾ। ਕੂੜੀ ਕਿਰਿਆ ਵਹਿਣ ਵਹਿਣਾ, ਬੱਚਿਆ ਕੋਇ ਰਹਿਣ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਖਾਲੀ ਝੋਲੀ ਆਪਣੀ ਡਾਹਿੰਦਾ। ਪੁਰਖ ਅਬਿਨਾਸ਼ੀ ਦਏ ਦਲਾਸਾ, ਹੱਕੋ ਹੱਕ ਜਣਾਈਆ। ਲੱਖ ਚੁਰਾਸੀ ਤੇਰਾ ਸਾਥਾ, ਸੋਹਣਾ ਸੰਗ ਬਣਾਈਆ। ਕੋਟਾਂ ਵਿਚੋਂ
❋
❋
ਗੁਰਮੁਖ ਵਿਰਲੇ ਬਣਾਂ ਰਾਖਾ, ਜਿਸ ਸਿਰ ਆਪਣਾ ਹੱਥ ਟਿਕਾਈਆ। ਗੋਦੀ ਚੁੱਕਾਂ ਬਣ ਕੇ ਪਿਤਾ ਮਾਤਾ, ਸੋਹਣੀ ਸੇਵ ਕਮਾਈਆ। ਚਰਨ ਪ੍ਰੀਤੀ ਜੋੜਾਂ ਨਾਤਾ, ਧੁਰ ਦਾ ਮੇਲ ਮਿਲਾਈਆ। ਆਤਮ ਪਰਮਾਤਮ ਦੱਸਾਂ ਗਾਥਾ, ਪੂਜਾ ਪਾਠ ਇਕੋ ਇਕ ਸਮਝਾਈਆ। ਆਤਮ ਸਰੋਵਰ ਤੀਰਥ ਤਾਟਾ, ਘਰ ਇਸ਼ਨਾਨ ਇਕ ਨੁਹਾਈਆ। ਮੁੱਕੀ ਰੈਣ ਅੰਧੇਰੀ ਰਾਤਾ, ਜੋਤੀ ਨੂਰ ਚੰਦ ਚਮਕਾਈਆ। ਸ਼ਬਦ ਅਗੰਮੀ ਦੇਵਾਂ ਦਾਤਾ, ਨਿਰਅੱਖਰ ਇਕ ਸਮਝਾਈਆ। ਭਾਗ ਲਗਾਵਾਂ ਕਾਇਆ ਕਾਸਾ, ਖਾਲੀ ਭੰਡਾਰਾ ਇਕ ਭਰਾਈਆ। ਜਨਮ ਜਨਮ ਦੀ ਪੂਰੀ ਕਰਾਂ ਆਸਾ, ਕਰਮ ਕਰਮ ਦਾ ਰੋਗ ਗਵਾਈਆ। ਆਤਮ ਸੇਜਾ ਭੋਗ ਬਿਲਾਸਾ, ਸੋਹਣੀ ਰੁੱਤ ਸੁਹਾਈਆ। ਸੇਵਾ ਕਰਾਂ ਬਣ ਦਾਸੀ ਦਾਸਾ, ਘਰ ਘਰ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਕਲਜੁਗ ਰਿਹਾ ਜਣਾਈਆ। ਕਲਜੁਗ ਕਹੇ ਪ੍ਰਭ ਮੇਰੀ ਨਿਮਸਕਾਰ, ਜਗਦੀਸ ਤੇਰੀ ਸਰਨਾਈਆ । ਤੇਰਾ ਭਗਤ ਸੋਹੇ ਤੇਰੇ ਦੁਆਰ, ਦਰ ਠਾਂਡੇ ਡੇਰਾ ਲਾਈਆ। ਮੈਂ ਦੂਰ ਦੁਰਾਡਾ ਵਸਾ ਬਾਹਰ, ਗੁਰਮੁਖ ਨੇੜ ਕਦੇ ਨਾ ਆਈਆ। ਲੱਖ ਚੁਰਾਸੀ ਕਰਾਂ ਖਵਾਰ, ਜੀਵ ਜੰਤ ਜਗਤ ਹਲਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਦੇਣਾ ਇਕ ਵਰ, ਤੇਰੀ ਸਾਚੀ ਸੇਵ ਕਮਾਈਆ। ਸ੍ਰੀ ਭਗਵਾਨ ਕਹੇ ਸੁਣ ਕਲਜੁਗ ਅੰਤ, ਸੋ ਪੁਰਖ ਨਿਰੰਜਣ ਆਪ ਜਣਾਈਆ। ਜਨ ਭਗਤਾਂ ਮੇਲਾ ਜਿਉਂ ਨਾਰ ਕੰਤ, ਹਰਿ ਪੁਰਖ ਨਿਰੰਜਣ ਜੋੜ ਜੁੜਾਈਆ। ਆਤਮ ਪਰਮਾਤਮ ਚਾੜ੍ਹੇ ਰੰਗ ਬਸੰਤ, ਇਕਉਂਕਾਰ ਦਏ ਵਡਿਆਈਆ। ਬੋਧ ਅਗਾਧਾ ਬਣ ਕੇ ਪੰਡਤ, ਜੋਤੀ ਜਾਤਾ ਦਏ ਪੜ੍ਹਾਈਆ। ਚਰਨ ਕਵਲ ਲਗਾਏ ਅੰਗਤ, ਅਬਿਨਾਸ਼ੀ ਕਰਤਾ ਹੋਏ ਸਹਾਈਆ। ਮੇਲ ਮਿਲਾਵਾ ਸਾਚੀ ਸੰਗਤ, ਸ੍ਰੀ ਭਗਵਾਨ ਭੇਵ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਬ੍ਰਹਮ ਪਾਰਬ੍ਰਹਮ ਦਰਸਾਈਆ। ਕਲਜੁਗ ਕਹੇ ਮੇਰੇ ਵਖਾਏ ਭਾਗ, ਪ੍ਰਭ ਸਚ ਸਚ ਦ੍ਰਿੜਾਈਆ। ਜਨ ਭਗਤਾਂ ਮਿਲੇ ਕੰਤ ਸੁਹਾਗ, ਕਲ ਸੋਹਣੀ ਰੁੱਤ ਸੁਹਾਈਆ। ਦੀਪਕ ਜੋਤ ਜਗਾਏ ਚਿਰਾਗ, ਕਮਲਾਪਾਤੀ ਬੇਪਰਵਾਹੀਆ। ਅਗਨੀ ਤਤ ਬੁਝਾਏ ਆਗ, ਸਾਂਤਕ ਸਤਿ ਰੂਪ ਸਮਾਈਆ। ਸਰਗੁਣ ਨਿੰਦਰਾ ਖੋਲ੍ਹੇ ਜਾਗ, ਜਾਗਰਤ ਜੀਵਣ ਇਕ ਦ੍ਰਿੜਾਈਆ। ਘਰ ਵਿਚ ਘਰ ਖੁਲ੍ਹਾਏ ਰਾਜ਼, ਪਰਦਾ ਓਹਲਾ ਪਰੇ ਹਟਾਈਆ। ਨਾਤਾ ਤੋੜ ਕੂੜ ਸਮਾਜ, ਆਤਮ ਪਰਮਾਤਮ ਜੋੜ ਜੁੜਾਈਆ। ਸਚ ਸੁਣਾ ਅਗੰਮੀ ਅਵਾਜ਼, ਧੁਰ ਸੰਦੇਸਾ ਦਏ ਸਮਝਾਈਆ। ਬਣ ਸੁਹੇਲਾ ਵਸੇ ਪਾਸ, ਘਰ ਗੁਰਮੁਖ ਡੇਰਾ ਲਾਈਆ। ਜਨ ਭਗਤ ਕਹੇ ਸ਼ਾਬਾਸ਼, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿਜਨ ਮੇਲਾ ਸਹਿਜ ਸੁਭਾਈਆ। ਭਗਤ ਕਹੇ ਪ੍ਰਭ ਮਿਲਾਏ ਕੌਣ, ਧੁਰ ਦਾ ਜੋੜ ਜੁੜਾਈਆ। ਭਗਵਨ ਕਹੇ ਜਨ ਭਗਤ ਗੂੜ੍ਹੀ ਨੀਂਦੇ ਸੌਣ, ਸੁਖ ਆਸਣ ਸੇਜ ਸੁਹਾਈਆ। ਅਬਿਨਾਸ਼ੀ ਕਰਤਾ ਨਿਰਗੁਣ ਆਏ ਆਪ ਉਠੌਣ, ਸਤਿ ਸਤਿਵਾਦੀ ਫੇਰਾ ਪਾਈਆ। ਮਹਲ ਅਟੱਲ ਸਚ ਦੁਆਰ ਆਏ ਬਹੌਣ, ਪਰਦਾ ਉਹਲਾ ਆਪ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਸੱਚੀ ਵਡਿਆਈਆ। ਸਚ ਵਡਿਆਈ ਇਕ ਦਵਾਵਾਂਗਾ। ਹਰਿਜਨ ਸਾਚੇ ਸਚ ਉਠਾਵਾਂਗਾ। ਭਗਤ ਵਛਲ ਰੂਪ ਧਰਾਵਾਂਗਾ। ਅਛਲ ਅਛੱਲ ਖੇਲ ਖਿਲਾਵਾਂਗਾ । ਉਜਲ ਧਾਮ ਅਟੱਲ ਵਸਾਵਾਂਗਾ। ਦੀਪਕ ਜੋਤੀ ਜਾਏ ਬਲ, ਤੇਲ ਬਾਤੀ ਨਾ ਕੋਇ ਰਖਾਵਾਂਗਾ। ਧੁਰ ਸੰਦੇਸਾ ਸ਼ਬਦੀ
❋
❋
ਘੱਲ, ਗੁਰਮੁਖ ਆਪਣੇ ਨਾਲ ਮਿਲਾਵਾਂਗਾ। ਸੁੱਕੇ ਕਾਸ਼ਟ ਲਾਹ ਕੇ ਫਲ, ਅੰਮ੍ਰਿਤ ਰਸ ਚੁਆਵਾਂਗਾ। ਚਰਨ ਚਰਨੋਦਕ ਧੁਰ ਦਾ ਜਲ, ਅਮਿਉਂ ਰਸ ਇਕੋ ਮੁਖ ਚੁਆਵਾਂਗਾ। ਜੋਤੀ ਸ਼ਬਦੀ ਧਾਰ ਰਲ, ਨਿਰਗੁਣ ਨਿਰਵੈਰ ਖੇਲ ਵਖਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਜਨ ਭਗਤਾਂ ਰੰਗ ਰੰਗਾਵਾਂਗਾ। ਜਨ ਭਗਤ ਕਹੇ ਤੇਰਾ ਰੰਗ ਅਵੱਲਾ, ਨੇਤਰ ਜਗਤ ਨਜ਼ਰ ਨਾ ਆਈਆ। ਪੁਰਖ ਅਬਿਨਾਸ਼ੀ ਕਹੇ ਮੇਰਾ ਉਚ ਮਹੱਲਾ, ਬਿਨ ਭਗਤਾਂ ਵੇਖਣ ਕੋਇ ਨਾ ਪਾਈਆ। ਜਨ ਭਗਤ ਕਹੇ ਤੇਰੀ ਡੂੰਘੀ ਡੱਲਾ, ਪਾਰ ਸਕੇ ਨਾ ਕੋਇ ਕਰਾਈਆ। ਸ੍ਰੀ ਭਗਵਾਨ ਕਹੇ ਜਿਸ ਫੜਾਵਾਂ ਪੱਲਾ, ਦੋ ਜਹਾਨਾਂ ਚਰਨਾਂ ਹੇਠ ਰਖਾਈਆ। ਭਗਤ ਕਹੇ ਤੂੰ ਅਛਲ ਅਛੱਲਾ, ਵਲ ਛਲਧਾਰੀ ਆਪਣਾ ਨਾਉਂ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਦਾ ਲੇਖਾ ਦਏ ਜਣਾਈਆ। ਭਗਤ ਕਹੇ ਘਰ ਆ ਠਾਕਰ, ਠੋਕਰ ਆਪਣਾ ਨਾਮ ਲਗਾਈਆ । ਕਲਜੁਗ ਭਵਰੀ ਡੂੰਘਾ ਸਾਗਰ, ਤੁਧ ਬਿਨ ਤਰਨ ਕੋਇ ਨਾ ਪਾਈਆ। ਕਿਰਪਾ ਕਰ ਕਰਤੇ ਕਾਦਰ, ਕਰੀਮ ਰਹੀਮ ਤੇਰੀ ਸਰਨਾਈਆ। ਨਿਰਮਲ ਕਰਮ ਹੋਣ ਉਜਾਗਰ, ਦੁਰਮਤ ਮੈਲ ਧਵਾਈਆ। ਬਣੀਏ ਤੇਰੇ ਦਰ ਸੁਦਾਗਰ, ਵਣਜ ਇਕੋ ਨਾਮ ਵਖਾਈਆ। ਗ਼ਰੀਬ ਨਿਮਣਿਆਂ ਦੇ ਆਦਰ, ਸਿਰ ਆਪਣਾ ਹੱਥ ਟਿਕਾਈਆ। ਸਿਦਕ ਸਬੂਰੀ ਬਖ਼ਸ਼ ਸਾਬਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਜਨ ਭਗਤੋ ਸਦ ਰੱਖੋ ਯਾਦ, ਸੋ ਸਾਹਿਬ ਆਪ ਜਣਾਈਆ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਨਵ ਨੌ ਚਾਰ ਸੁਣੇ ਫਰਿਆਦ, ਅਭੁੱਲ ਭੁੱਲ ਕਦੇ ਨਾ ਜਾਈਆ। ਜਾਨਣਹਾਰਾ ਅੰਦਰੇ ਅੰਦਰ ਅੰਤਰ ਆਵਾਜ਼, ਰਸਨਾ ਜਿਹਵਾ ਬੱਤੀ ਦੰਦ ਨਾ ਕੋਇ ਵਡਿਆਈਆ। ਵੇਖਣਹਾਰਾ ਅਗੰਮ ਅਗੰਮੜਾ ਰਾਜ਼, ਪਰਦਾ ਉਹਲਾ ਦਏ ਚੁਕਾਈਆ। ਨਿਰਗੁਣ ਸਰਗੁਣ ਵਸੇ ਸਾਥ, ਸਗਲਾ ਸੰਗ ਨਿਭਾਈਆ। ਇਕੋ ਮੰਤਰ ਇਕੋ ਪੂਜਾ ਪਾਠ, ਇਸ਼ਟਦੇਵ ਸਵਾਮੀ ਇਕੋ ਇਕ ਦਰਸਾਈਆ। ਸੋ ਸਾਹਿਬ ਸਭ ਦੀ ਪਤ ਲਏ ਰਾਖ, ਪਰਮੇਸ਼ਵਰ ਪਰਮਾਤਮਾ ਆਤਮਾ ਬੰਧਨ ਪਾਈਆ । ਸਦਾ ਸੁਹੇਲਾ ਅਨਾਥਾਂ ਨਾਥ, ਦੀਨਨ ਦੀਨ ਗਲੇ ਲਗਾਈਆ। ਪੱਤਣ ਬਹਿ ਕੇ ਵੇਖੇ ਘਾਟ, ਮਾਹੀ ਆਪਣਾ ਡੇਰਾ ਲਾਈਆ। ਜਨ ਭਗਤਾਂ ਬਖ਼ਸ਼ ਸਚ ਪ੍ਰੀਤੀ ਦਾਤ, ਵਸਤ ਅਮੋਲਕ ਆਪ ਵਰਤਾਈਆ। ਲੇਖਾ ਚੁਕਾ ਜਾਤ ਪਾਤ, ਦੀਨ ਮਜ਼੍ਹਬ ਡੇਰਾ ਢਾਹੀਆ। ਊਚਾਂ ਨੀਚਾਂ ਰਾਓ ਰੰਕਾਂ ਦੇਵੇ ਸਗਲਾ ਸਾਥ, ਸਾਂਝਾ ਯਾਰ ਬੇਪਰਵਾਹੀਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿਜਨ ਹਰਿਭਗਤ ਸਦ ਦੇਵੇ ਮਾਣ ਵਡਿਆਈਆ ।
੧੪ ਫੱਗਣ ੨੦੨੦ ਬਿਕ੍ਰਮੀ ਗੁਰਮੀਤ ਸਿੰਘ ਦੇ ਗ੍ਰਹਿ ਹਰਦੋ ਫਰਾਲਾ ਜ਼ਿਲਾ ਜਲੰਧਰ
ਵੇਖ ਖੇਲ ਪੁਰਖ ਸਮਰਥ, ਗੁਰ ਅਵਤਾਰ ਲੈਣ ਅੰਗੜਾਈਆ। ਪੀਰ ਪੈਗੰਬਰ ਖੋਲ੍ਹ ਅੱਖ, ਨੇਤਰ ਲੋਚਣ ਰਾਹ ਤਕਾਈਆ। ਨਿਰਗੁਣ ਧਾਰ ਰਹੇ ਦੱਸ, ਧੁਰ ਸੰਦੇਸ ਸ਼ਬਦ ਅਲਾਈਆ। ਸਚ ਦਵਾਰੇ ਕਰੋ ਇਕੱਠ, ਦਰਗਾਹ ਸਾਚੀ ਸੋਭਾ ਪਾਈਆ। ਖਾਲੀ ਵਖਾਓ ਆਪਣੇ ਹੱਥ, ਦੋਏ ਦੋਏ ਦੋਏ ਉਠਾਈਆ। ਜੁਗ ਚੌਕੜੀ ਜੋ ਮਾਰਗ ਆਏ ਦੱਸ, ਲੋਕਮਾਤ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ
❋
❋
ਕਰ, ਸਚ ਦੇ ਇਕ ਵਡਿਆਈਆ। ਵੇਖੋ ਖੇਲ ਪੁਰਖ ਅਕਾਲ, ਗੁਰ ਅਵਤਾਰ ਪੀਰ ਪੈਗੰਬਰ ਧਿਆਨ ਲਗਾਈਆ। ਨਿਰਗੁਣ ਜੋਤ ਸਤਿ ਸਰੂਪ ਸਚਖੰਡ ਬੈਠ ਸੱਚੀ ਧਰਮਸਾਲ, ਧਰਮ ਦੁਆਰਾ ਇਕ ਸੁਹਾਈਆ। ਸਚ ਸਿੰਘਾਸਣ ਪੁਰਖ ਅਬਿਨਾਸ਼ਨ ਬੈਠ ਦੀਨ ਦਿਆਲ, ਦਇਆਨਿਧ ਆਪਣੀ ਕਾਰ ਕਮਾਈਆ। ਸ਼ਬਦੀ ਸੁਤ ਸਚ ਦੁਲਾਰਾ ਵੇਖੇ ਆਪਣਾ ਲਾਲ, ਲਾਲਣ ਇਕੋ ਇਕ ਜਗਾਈਆ। ਚਾਰ ਜੁਗ ਦੀ ਦੱਸ ਘਾਲ, ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਮਾਤ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦਰਗਾਹ ਸਾਚੇ ਖ਼ੁਸ਼ੀ ਵਖਾਈਆ। ਗੁਰ ਅਵਤਾਰ ਪੀਰ ਪੈਗੰਬਰ ਰਹੇ ਸੋਚ, ਅੰਤਰ ਅੰਤਰ ਧਿਆਨ ਲਗਾਈਆ। ਜਿਸ ਦਾ ਖੇਲ ਲੋਕ ਪਰਲੋਕ, ਦੋ ਜਹਾਨਾਂ ਵੇਖ ਵਖਾਈਆ। ਆਦਿ ਜੁਗਾਦਿ ਜੁਗ ਚੌਕੜੀ ਜਿਸ ਦਾ ਢੋਲਾ ਗੌਂਦੇ ਰਹੇ ਸਲੋਕ, ਨਾਮ ਨਿਧਾਨਾ ਮਾਤ ਪਰਗਟਾਈਆ। ਤਤ ਤਤਵ ਤੱਕਦੇ ਰਹੇ ਓਟ, ਨਿਉਂ ਨਿਉਂ ਚਰਨ ਕਵਲ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਈਆ । ਗੁਰ ਅਵਤਾਰ ਪੀਰ ਪੈਗ਼ੰਬਰ ਰਹੇ ਤੱਕ, ਨੇਤਰ ਲੋਚਣ ਨੈਣ ਉਠਾਈਆ। ਨਿਰਗੁਣ ਨਿਰਵੈਰ ਨਿਰਾਕਾਰ ਬੈਠਾ ਅਲੱਗ, ਸਚਖੰਡ ਸਾਚੇ ਡੇਰਾ ਲਾਈਆ । ਦਰਗਾਹ ਸਾਚੀ ਨੂਰ ਪਰਗਟ, ਜਹੂਰ ਇਕੋ ਇਕ ਰੁਸ਼ਨਾਈਆ। ਪਰਵਰਦਿਗਾਰ ਮੁਕਾਮੇ ਹੱਕ, ਲਾਸ਼ਰੀਕ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਰਚਾਈਆ। ਪੀਰ ਪੈਗ਼ੰਬਰ ਮਾਰਨ ਝਾਕ, ਪਰਦਾ ਉਹਲਾ ਇਕ ਉਠਾਈਆ। ਆਦਿ ਜੁਗਾਦੀ ਸੱਜਣ ਸਾਕ, ਸਾਹਿਬ ਸੁਲਤਾਨ ਇਕੋ ਨਜ਼ਰੀ ਆਈਆ। ਨਿਤ ਨਵਿਤ ਲੋਕਮਾਤ ਜੋ ਲੇਖਾ ਕਰੇ ਬੇਬਾਕ, ਲਹਿਣਾ ਦੇਣਾ ਮੂਲ ਚੁਕਾਈਆ । ਜੁਗ ਚੌਕੜੀ ਜਿਸ ਦੇ ਹਾਥ, ਬ੍ਰਹਿਮੰਡ ਖੰਡ ਆਪਣਾ ਹੁਕਮ ਵਰਤਾਈਆ। ਕਲਮਾ ਕਲਾਮ ਜਿਸ ਦੀ ਗਾਥ, ਰਸਨਾ ਜਿਹਵਾ ਸਿਫ਼ਤ ਸਾਲਾਹੀਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਪੀਰ ਪੈਗ਼ੰਬਰ ਸਜਦਾ ਸੀਸ, ਦਰ ਸਾਚੇ ਇਕ ਕਰਾਈਆ। ਚਰਨ ਕਵਲ ਤੇਰੇ ਜਗਦੀਸ਼, ਜਗਦੀਸ਼ਰ ਸਚ ਸਰਨਾਈਆ। ਪਰਵਰਦਿਗਾਰ ਤੇਰੀ ਹਦੀਸ, ਹਕੀਕਤ ਹੱਕ ਦ੍ਰਿੜਾਈਆ। ਗਾ ਗਾ ਥੱਕੇ ਤੀਸ ਬਤੀਸ, ਲੋਕਮਾਤ ਰਸਨਾ ਜਿਹਵਾ ਬੱਤੀ ਦੰਦ ਹਲਕਾਈਆ। ਤੇਰਾ ਨਿਸ਼ਾਨਾ ਤੇਰੀ ਰਹਿਮਤ ਦੱਸਦੇ ਗਏ ਠੀਕ, ਠੋਕਰ ਤੇਰਾ ਨਾਮ ਲਗਾਈਆ। ਜਗਤ ਅੰਧੇਰਾ ਵੇਖ ਤਾਰੀਕ, ਨਵਾਂ ਚੰਦ ਸਚ ਚਮਕਾਈਆ। ਦੱਸਿਆ ਸਦਾ ਵਾਹਦ ਲਾਸ਼ਰੀਕ, ਸਚ ਤੌਫ਼ੀਕ ਇਕ ਖ਼ੁਦਾਈਆ । ਗ੍ਰਹਿ ਗ੍ਰਹਿ ਵਸੇ ਸਦਾ ਨਜ਼ਦੀਕ, ਸਚ ਮਹਿਰਾਬ ਡੇਰਾ ਲਾਈਆ। ਕਾਇਆ ਕਾਅਬੇ ਤੇਰੀ ਉਡੀਕ, ਹੁਜਰਾ ਇਕੋ ਇਕ ਵਡਿਆਈਆ। ਦਰ ਦਰਵੇਸ਼ ਮੰਗਦੇ ਭੀਖ, ਖਾਲੀ ਝੋਲੀ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ। ਗੁਰ ਅਵਤਾਰ ਨੇਤਰ ਖੋਲ੍ਹ, ਦੋ ਜਹਾਨ ਧਿਆਨ ਲਗਾਈਆ। ਪਤਿਪਰਮੇਸ਼ਵਰ ਬੈਠਾ ਸਦਾ ਅਡੋਲ, ਡੁਲ ਕਦੇ ਨਾ ਜਾਈਆ। ਸਚ ਦੁਆਰੇ ਤੋਲੇ ਇਕੋ ਤੋਲ, ਨਾਮ ਕੰਡਾ ਹੱਥ ਉਠਾਈਆ। ਸ਼ਬਦ ਅਗੰਮੀ ਇਕੋ ਬੋਲ, ਬ੍ਰਹਿਮੰਡ ਖੰਡ ਪੁਰੀਆਂ ਲੋਆਂ ਪਤਾਲ ਅਕਾਸ਼ ਕਰੇ ਸ਼ਨਵਾਈਆ। ਲੱਖ ਚੁਰਾਸੀ ਅੰਦਰ ਕਾਇਆ ਮੰਦਰ ਵਜਾਵੇ ਢੋਲ, ਸੋਹਲਾ ਇਕੋ ਰਾਗ ਸੁਣਾਈਆ। ਸਚ ਦਵਾਰਾ ਜੁਗ ਜੁਗ ਖੋਲ੍ਹ, ਰਹਿਬਰ ਇਕੋ ਰਾਹ ਵਖਾਈਆ। ਦੇ ਵਸਤ ਨਾਮ ਅਨਮੋਲ, ਵਸਤ ਅਮੋਲਕ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ,
❋
❋
ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਪ੍ਰਭ ਬੇਨਜ਼ੀਰ, ਨੇਤਰ ਨਜ਼ਰ ਕਿਸੇ ਨਾ ਆਇੰਦਾ। ਸਚ ਦਿਸੇ ਨਾ ਕੋਇ ਤਸਵੀਰ, ਮਸੱਵਰ ਰੰਗ ਨਾ ਕੋਇ ਰੰਗਾਇੰਦਾ। ਚੋਟੀ ਜਾਣੇ ਨਾ ਕੋਈ ਅਖ਼ੀਰ, ਆਖਰ ਹੱਦ ਨਾ ਕੋਇ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਵਖਾਇੰਦਾ। ਗੁਰ ਅਵਤਾਰ ਰਹੇ ਆਖ, ਹੋਕਾ ਇਕੋ ਨਾਮ ਜਣਾਇੰਦਾ। ਪਰਮ ਪੁਰਖ ਪਤਿਪਰਮੇਸ਼ਵਰ ਦੀਨ ਦਿਆਲ ਸਾਹਿਬ ਸਮਰਾਥ, ਬੇਅੰਤ ਵੱਡੀ ਵਡਿਆਈਆ। ਨਿਰਗੁਣ ਸਰਗੁਣ ਸ਼ਬਦ ਅਗੰਮੀ ਦੇਵੇ ਗਾਥ, ਧੁਰ ਦਾ ਰਾਗੀ ਰਾਗ ਸੁਣਾਈਆ । ਆਤਮ ਪਰਮਾਤਮ ਦੇਵੇ ਸਾਥ, ਸੱਚਾ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਏ ਵਡਿਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਰਨ ਸਲਾਹ, ਘਰ ਸਾਚੇ ਮਤਾ ਪਕਾਈਆ। ਉਠੋ ਵੇਖੋ ਬੇਪਰਵਾਹ, ਪਰਦਾ ਓਹਲਾ ਰਿਹਾ ਚੁਕਾਈਆ। ਮੁਖ ਨਕ਼ਾਬ ਰਿਹਾ ਉਠਾ, ਘੁੰਗਟ ਰਹਿਣ ਕੋਈ ਨਾ ਪਾਈਆ। ਸਾਚਾ ਕਲਮਾ ਰਿਹਾ ਪੜ੍ਹਾ, ਮਹਿਬੂਬ ਇਕੋ ਹੁਕਮ ਵਰਤਾਈਆ । ਰਹਿਮਤ ਕਰੇ ਆਪ ਖ਼ੁਦਾ, ਮਿਹਰ ਨਜ਼ਰ ਉਠਾਈਆ। ਨਿਝ ਨੇਤਰ ਦਰਸ਼ਨ ਲਵਾਂ ਪਾ, ਸਾਚਾ ਦੀਦ ਕਰੇ ਰੁਸ਼ਨਾਈਆ। ਮੁਹੱਬਤ ਇਕੋ ਰਿਹਾ ਸਖਾ, ਸਖਾਵਤ ਆਪਣੀ ਰਿਹਾ ਵਰਤਾਈਆ। ਇਬਾਦਤ ਇਕੋ ਰਿਹਾ ਜਣਾ, ਅਵਲ ਅਲਾਹੀ ਨੂਰ ਇਕੋ ਨੂਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵੇ ਮਾਣ ਵਡਿਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕੱਠੇ ਹੋਏ ਦੋਏ ਜੋੜ, ਹਰਿ ਜੋੜੀ ਜੋੜ ਜੁੜਾਈਆ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਪਈ ਲੋੜ, ਆਸਾ ਆਸਾ ਨਾਲ ਵਧਾਈਆ। ਬਿਨ ਅੱਖਾਂ ਵੇਖੋ ਕਰ ਕੇ ਗੌਰ, ਗਹਿਰ ਗੰਭੀਰ ਸੋਭਾ ਪਾਈਆ। ਜਿਸ ਮੰਜ਼ਲ ਜਿਸ ਦੁਆਰੇ ਗ੍ਰਹਿ ਕੋਈ ਨਾ ਸਕੇ ਬੌਹੜ, ਤਿਸ ਮਹਲ ਅਟੱਲ ਬੈਠਾ ਡੇਰਾ ਲਾਈਆ। ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਨਿਰਗੁਣ ਜੋਤ ਨਾ ਕੋਈ ਔਰ, ਅਵਰ ਰੂਪ ਨਾ ਕੋਇ ਜਣਾਈਆ। ਜਿਸ ਦਾ ਮੰਤਰ ਆਦਿ ਜੁਗਾਦਿ ਸ਼ਬਦੀ ਫੋਰ, ਫੁਰਨਾ ਇਕੋ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰਗਾਹ ਸਾਚੀ ਖ਼ੁਸ਼ੀ ਮਨਾਈਆ। ਗੁਰ ਅਵਤਾਰ ਕਹਿਣ ਵੇਖੋ ਮੀਤ, ਮਿੱਤਰ ਪਿਆਰਾ ਇਕੋ ਨਜ਼ਰੀ ਆਈਆ। ਸਾਚੇ ਗ੍ਰਹਿ ਬੈਠਾ ਅਤੀਤ, ਸਚ ਸਿੰਘਾਸਣ ਸੋਭਾ ਪਾਈਆ। ਨਾ ਕੋਈ ਮੰਦਰ ਨਾ ਕੋਈ ਮਸੀਤ, ਸ਼ਿਵਦਵਾਲਾ ਮੱਠ ਨਜ਼ਰ ਕੋਇ ਨਾ ਆਈਆ। ਆਦਿ ਜੁਗਾਦੀ ਇਕਉਂਕਾਰ ਇਕੋ ਜਾਣੇ ਗੀਤ, ਨਾਮ ਨਿਰੰਕਾਰਾ ਆਪ ਸੁਣਾਈਆ। ਜੁਗ ਚੌਕੜੀ ਨਿਤ ਨਵਿਤ ਜਾਣੇ ਸਾਚੀ ਰੀਤ, ਰੀਤੀਵਾਨ ਵੱਡੀ ਵਡਿਆਈਆ। ਸਤਿ ਸਚ ਦੱਸੇ ਇਕ ਪ੍ਰੀਤ, ਕੂੜਾ ਰਾਹ ਨਾ ਕੋਇ ਚਲਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਬੇਪਰਵਾਹੀਆ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਰਹੇ ਜਣਾ, ਜਾਨਣਹਾਰ ਵਡਿਆਈਆ। ਇਕੋ ਢੋਲਾ ਰਹੇ ਗਾ, ਤੂੰ ਹੀ ਤੂੰ ਹੀ ਰਾਗ ਅਲਾਈਆ। ਮੌਲਾ ਨੂਰੀ ਇਕ ਖ਼ੁਦਾ, ਹਜ਼ਰਤ ਵੱਡਾ ਬੇਪਰਵਾਹੀਆ। ਪੁਰਖ ਅਕਾਲ ਸ਼ਹਿਨਸ਼ਾਹ, ਰਾਜ ਰਾਜਾਨ ਆਪ ਅਖਵਾਈਆ। ਪਾਰਬ੍ਰਹਮ ਬੇਪਰਵਾਹ, ਬੇਅੰਤ ਨਾਮ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਰਿਹਾ ਵਰਤਾਈਆ। ਗੁਰ ਅਵਤਾਰਾਂ ਸੁਣ ਸੁਣ ਬਾਤ, ਬਾਤਨ ਭੇਵ ਜਣਾਇੰਦਾ। ਉਠੋ ਵੇਖੋ ਲੋਕਮਾਤ ਮਾਰੋ ਝਾਤ, ਚਾਰੋਂ ਕੁੰਟ ਅੰਧ ਅੰਧੇਰਾ ਛਾਇੰਦਾ। ਤੇਈ ਅਵਤਾਰ ਖੋਲ੍ਹੋ ਆਖ, ਈਸਾ ਮੂਸਾ ਮੁਹੰਮਦ
❋
❋
ਨੈਣ ਉਠਾਇੰਦਾ। ਨਾਨਕ ਗੋਬਿੰਦ ਵੇਖੋ ਤਾਕ, ਦਹਿ ਦਿਸ਼ਾ ਭੇਵ ਚੁਕਾਇੰਦਾ। ਲੇਖਾ ਲਿਖ ਕੇ ਆਏ ਕਲਮ ਦਵਾਤ, ਕਾਗ਼ਜ਼ ਸ਼ਾਹੀ ਵੰਡ ਵੰਡਾਇੰਦਾ। ਨੇਤਰ ਰੋਵੇ ਜੀਵ ਜੰਤ ਸਾਧ ਸੰਤ, ਸੁਖ ਆਤਮ ਨਜ਼ਰ ਕਿਸੇ ਨਾ ਆਇੰਦਾ। ਨਾਰ ਵਿਛੋੜਾ ਹੋਇਆ ਕੰਤ, ਸੇਜ ਸੁਹੰਜਣੀ ਸੋਭਾ ਕੋਇ ਨਾ ਪਾਇੰਦਾ। ਗੁਰ ਕਾ ਮੰਤਰ ਨਾ ਕੋਈ ਮੰਤ, ਹਿਰਦੇ ਹਰਿ ਨਾ ਕੋਇ ਵਸਾਇੰਦਾ। ਲੱਖ ਚੁਰਾਸੀ ਗੜ੍ਹ ਬਣਿਆ ਹਉਮੇ ਹੰਗਤ, ਹੰ ਬ੍ਰਹਮ ਨਾ ਕੋਇ ਦ੍ਰਿੜਾਇੰਦਾ। ਚਾਰ ਵਰਨ ਦਿਸੇ ਨਾ ਕੋਈ ਸਾਚੀ ਸੰਗਤ, ਸ਼ੱਤਰੀ ਬ੍ਰਾਹਮਣ ਸ਼ੁਦਰ ਵੈਸ਼ ਜੋੜ ਨਾ ਕੋਇ ਜੁੜਾਇੰਦਾ। ਧੁਰ ਦਾ ਦਿਸੇ ਨਾ ਕੋਈ ਪੰਡਤ, ਬ੍ਰਹਮ ਵਿਦਿਆ ਨਾ ਕੋਇ ਸਿਖਾਇੰਦਾ। ਦੂਈ ਦਵੈਤ ਕੋਈ ਨਾ ਕਰੇ ਖੰਡਤ, ਖੰਡਾ ਖੜਗ ਨਾਮ ਨਾ ਕੋਇ ਚਮਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਧੁਰ ਦਾ ਹੁਕਮ ਇਕ ਸੁਣਾਇੰਦਾ। ਗੁਰ ਅਵਤਾਰ ਪੀਰ ਪੈਗੰਬਰ ਕਰੋ ਖਿਆਲ, ਹਰਿ ਕਰਤਾ ਆਪ ਜਣਾਈਆ। ਲੋਕਮਾਤ ਕਲਜੁਗ ਅੰਤ ਅੰਤ ਅੰਤ ਸਚ ਨਾ ਕੋਇ ਦਲਾਲ, ਸਾਚਾ ਵਣਜ ਨਾ ਕੋਇ ਕਰਾਈਆ। ਹਕੀਕਤ ਨਜ਼ਰ ਨਾ ਆਏ ਹਲਾਲ, ਹੱਕ ਝੋਲੀ ਨਾ ਕੋਇ ਪਾਈਆ। ਬਿਨ ਹਰਿ ਨਾਮੇ ਕਾਇਆ ਮਾਟੀ ਖਾਲੀ ਦਿਸੇ ਖਾਲ, ਖ਼ਾਲਕ ਖ਼ਲਕ ਗਈ ਭੁਲਾਈਆ। ਮੁਰੀਦਾਂ ਮੁਰਸ਼ਦ ਪੁਛੇ ਨਾ ਜਾਂ ਕੇ ਹਾਲ, ਫੇਰਾ ਮਾਰੇ ਨਾ ਚਾਈਂ ਚਾਈਂਆ। ਫਲ ਦਿਸੇ ਨਾ ਕਿਸੇ ਡਾਲ, ਸਿੰਮਲ ਰੁੱਖ ਨਜ਼ਰੀ ਆਈਆ। ਚਾਰੋਂ ਕੁੰਟ ਕੂਕੇ ਕਾਲ, ਦਹਿ ਦਿਸ਼ਾ ਮਹਾਂਕਾਲ ਦਏ ਦੁਹਾਈਆ। ਮੰਦਰ ਮਸਜਦ ਸ਼ਿਵਦਵਾਲੇ ਮੱਠ ਨੇਤਰ ਰੋਵੇ ਧਰਮਸਾਲ, ਉਚੀ ਕੂਕ ਕੂਕ ਸੁਣਾਈਆ। ਆਤਮ ਪਰਮਾਤਮ ਘਾਲਣ ਕੋਈ ਨਾ ਰਿਹਾ ਘਾਲ, ਸੁਰਤੀ ਸ਼ਬਦ ਨਾ ਕੋਇ ਜੁੜਾਈਆ। ਗੁਰਮੁਖ ਲੱਭੇ ਨਾ ਸੱਚਾ ਲਾਲ, ਗੋਬਿੰਦ ਗੋਦ ਨਾ ਕੋਇ ਸੁਹਾਈਆ। ਮਾਇਆ ਮਮਤਾ ਕੂੜਾ ਪਿਆ ਜੰਜਾਲ, ਜਾਗਰਤ ਜੋਤ ਨਾ ਕੋਇ ਰੁਸ਼ਨਾਈਆ। ਸਾਹਿਬ ਸਤਿਗੁਰ ਅੰਤਰਜਾਮੀ ਸ਼ਬਦ ਸਵਾਮੀ ਕਿਸੇ ਨਾ ਵਸੇ ਨਾਲ, ਘਰ ਘਰ ਵਿਚ ਬੈਠਾ ਮੁਖ ਛੁਪਾਈਆ। ਆਤਮ ਦੀਪਕ ਦੀਆ ਜੋਤੀ ਦੇਵੇ ਨਾ ਕੋਇ ਬਾਲ, ਅਗਿਆਨ ਅੰਧੇਰ ਨਾ ਕੋਇ ਮੁਕਾਈਆ। ਅੰਮ੍ਰਿਤ ਜਾਮ ਸਚ ਪਿਆਲਾ ਦੇਵੇ ਨਾ ਕੋਇ ਆਣ, ਅੰਮ੍ਰਿਤ ਰਸ ਨਾ ਕੋਇ ਚਖਾਈਆ। ਸਾਚਾ ਖੰਡਾ ਖੜਗ ਤਨ ਗਾਤਰੇ ਪਾਏ ਨਾ ਕੋਈ ਕਿਰਪਾਨ, ਰੱਖਿਆ ਕਰੇ ਨਾ ਥਾਉਂ ਥਾਈਂਆ। ਨਾਤਾ ਤੁਟੇ ਨਾ ਪੰਜ ਸ਼ੈਤਾਨ, ਕਾਮ ਕਰੋਧ ਲੋਭ ਮੋਹ ਹੰਕਾਰ ਕਰੇ ਲੜਾਈਆ। ਸਾਧ ਸੰਤ ਕੂੜੀ ਕਿਰਿਆ ਖੋਲ੍ਹ ਕੇ ਬੈਠੇ ਦੁਕਾਨ, ਹਰਿ ਕਾ ਨਾਮ ਹੱਟ ਨਾ ਕੋਇ ਵਿਕਾਈਆ । ਮੁੱਲਾ ਸ਼ੇਖ਼ ਮੁਸ਼ਾਇਕ ਸਰਬ ਕੁਰਲਾਣ, ਤਸਬੀ ਮਾਲਾ ਤਬਅ ਸਕੇ ਨਾ ਕੋਇ ਬਦਲਾਈਆ। ਨੂਰੀ ਜਲਵਾ ਨਾ ਕੋਈ ਜਲਾਲ, ਜਾਹਰ ਜਹੂਰ ਨਾ ਕੋਇ ਰੁਸ਼ਨਾਈਆ । ਮਹਿਬਾਨ ਬੀਦੋ ਹੱਲ ਕਰੇ ਨਾ ਕੋਈ ਸਵਾਲ, ਮਜਲਸ ਕੂੜੀ ਡੇਰਾ ਕੋਇ ਨਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਗੁਰ ਅਵਤਾਰਾਂ ਰਿਹਾ ਵਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਵੇਖਣ ਮਾਤ, ਚਾਰੋਂ ਕੁੰਟ ਧਿਆਨ ਲਗਾਈਆ। ਦਹਿ ਦਿਸ਼ਾ ਦਿਸੇ ਅੰਧੇਰੀ ਰਾਤ, ਉਤਰ ਪੂਰਬ ਪੱਛਮ ਦੱਖਣ ਨੂਰੀ ਚੰਦ ਨਾ ਕੋਈ ਚਮਕਾਈਆ। ਭਗਤ ਭਗਵੰਤ ਦਿਸੇ ਨਾ ਕੋਈ ਸਾਥ, ਮੁਰੀਦ ਮੁਰਸ਼ਦ ਜੋੜ ਨਾ ਕੋਇ ਜੁੜਾਈਆ। ਸਚੇ ਪੱਤਣ ਬਹੇ ਨਾ ਕੋਈ ਘਾਟ, ਮਿਲੇ ਮੇਲ ਨਾ ਬੇਪਰਵਾਹੀਆ। ਆਤਮ ਪਰਮਾਤਮ ਪੂਰੀ ਹੋਏ ਨਾ ਆਸ, ਬ੍ਰਹਮ ਪਾਰਬ੍ਰਹਮ ਨਾ ਕੋਇ ਸਮਾਈਆ। ਲੇਖਾ ਛੁੱਟੇ ਨਾ ਪ੍ਰਿਥਮੀ ਆਕਾਸ਼, ਗਗਨ ਮੰਡਲ ਬ੍ਰਹਿਮੰਡ ਖੰਡ ਪੰਧ ਨਾ ਕੋਇ ਮੁਕਾਈਆ।
❋
❋
ਸੁਰਤੀ ਸ਼ਬਦ ਨਾ ਪਾਏ ਰਾਸ, ਗੋਪੀ ਕਾਹਨ ਨਾ ਕੋਇ ਨਚਾਈਆ। ਸੀਤਾ ਰਾਮ ਨਾ ਵਸੇ ਪਾਸ, ਮਹਲ ਅਟੱਲ ਨਾ ਕੋਇ ਵਡਿਆਈਆ। ਨਿਰਗੁਣ ਜੋਤ ਨਾ ਕੋਇ ਪਰਕਾਸ਼, ਨਾਨਕ ਨਿਰਵੈਰ ਦਰਸ ਨਾ ਕੋਇ ਕਰਾਈਆ। ਗੋਬਿੰਦ ਨਜ਼ਰ ਨਾ ਆਏ ਸਾਖਿਆਤ, ਸਾਹਿਬ ਸਤਿਗੁਰ ਬੇਪਰਵਾਹੀਆ । ਕਲਜੁਗ ਕੂੜੀ ਕਿਰਿਆ ਤ੍ਰੈਗੁਣ ਮਾਇਆ ਮਮਤਾ ਪਈ ਦਾਤ, ਜੀਵ ਜੰਤ ਝੋਲੀ ਰਹੇ ਭਰਾਈਆ। ਨਾਤਾ ਜੁੜਿਆ ਕੂੜੇ ਸੱਜਣ ਸਾਕ, ਸੱਚਾ ਸੱਜਣ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨੀ ਆਪਣੇ ਹੱਥ ਰਖਾਈਆ। ਗੁਰ ਅਵਤਾਰ ਇਕੱਠੇ ਹੋਏ ਪਏ ਹੱਸ, ਸਚ ਦੁਆਰੇ ਖ਼ੁਸ਼ੀ ਮਨਾਈਆ। ਸਭ ਕੁਛ ਪੁਰਖ ਅਕਾਲ ਤੇਰੇ ਵਸ, ਪਰਵਰਦਿਗਾਰ ਤੇਰੀ ਵਡਿਆਈਆ। ਤੇਰਾ ਹੁਕਮ ਫ਼ਰਮਾਣ ਮਾਰਗ ਆਏ ਦੱਸ, ਲੋਕਮਾਤ ਜੀਵ ਜੰਤ ਜਣਾਈਆ । ਤੇਰੇ ਮਿਲਣ ਦੀ ਜਣਾ ਕੇ ਆਏ ਅੱਖ, ਨਿਝ ਨੇਤਰ ਇਕ ਸਮਝਾਈਆ। ਤੇਰੇ ਪ੍ਰੇਮ ਦਾ ਖੋਲ੍ਹ ਕੇ ਆਏ ਹੱਟ, ਬਣ ਵਣਜਾਰੇ ਹੱਟ ਚਲਾਈਆ। ਤੇਰੇ ਨਾਮ ਦੀ ਗਾ ਕੇ ਆਏ ਗਾਥ, ਸੋਹਣਾ ਢੋਲਾ ਕਲਮਾ ਰਾਗ ਸੁਣਾਈਆ। ਉਚੀ ਕੂਕ ਕਹਿ ਕੇ ਆਏ ਪਾਰਬ੍ਰਹਮ ਸਭ ਦਾ ਕਮਲਾਪਾਤ, ਪਤਿਪਰਮੇਸ਼ਵਰ ਇਕੋ ਇਕ ਅਖਵਾਈਆ। ਲੱਖ ਚੁਰਾਸੀ ਦੇਵੇ ਸਾਥ, ਸਗਲਾ ਸੰਗ ਨਿਭਾਈਆ । ਭਰਮੇ ਭੁੱਲੇ ਨਾ ਕੋਈ ਜਾਤ ਪਾਤ, ਦੀਨ ਮਜ਼੍ਹਬ ਨਾ ਕੋਇ ਲੜਾਈਆ। ਹਰ ਘਟ ਅੰਦਰ ਹਰਿ ਸਵਾਮੀ ਪੁਛੇ ਵਾਤ, ਘਟ ਘਟ ਵੇਖ ਵਖਾਈਆ । ਅਗੰਮ ਅਥਾਹ ਬੇਪਰਵਾਹ ਅਲੱਖਣਾ ਅਲਾਖ, ਅਲਖ ਨਿੰਰਜਣ ਨਰ ਨਰਾਇਣ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਜਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਪ੍ਰਭ ਸਾਡੇ ਖਾਲੀ ਹੱਥ, ਦਰ ਤੇਰੇ ਇਕ ਅਰਜ਼ੋਈਆ। ਸਦੀ ਬੀਸਵੀਂ ਸਾਡੀ ਹੋਈ ਬਸ, ਵਾਸਤਾ ਤੇਰੇ ਅੱਗੇ ਪਾਈਆ। ਤੇਰਾ ਨਾਉਂ ਨਰ ਨਿਰੰਕਾਰ ਇਕੋ ਆਏ ਦੱਸ, ਦਹਿ ਦਿਸ਼ਾ ਕਰ ਪੜ੍ਹਾਈਆ। ਕਲ ਕਲਕੀ ਹੋਵੇ ਪਰਗਟ, ਨਿਹਕਲੰਕਾ ਨਾਉਂ ਧਰਾਈਆ। ਅਮਾਮ ਅਮਾਮਾ ਆਵੇ ਨੱਸ, ਦੋ ਜਹਾਨਾਂ ਰੰਗ ਰੰਗਾਈਆ। ਸਚ ਜਣਾਏ ਇਕ ਗਾਥ, ਕਥਨੀ ਕਥ ਨਾ ਸਕੇ ਰਾਈਆ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਪੁਛੇ ਵਾਤ, ਭੇਵ ਅਭੇਦਾ ਦਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਸਾਹਿਬ ਤੇਰੀ ਸਰਨਾਈਆ। ਗੁਰ ਅਵਤਾਰ ਪੀਰ ਪੈਗੰਬਰ ਕਹਿਣ ਤੇਰੀ ਓਟ, ਪਾਰਬ੍ਰਹਮ ਤੇਰੀ ਸਰਨਾਈਆ। ਸਰਗੁਣ ਨਿਰਗੁਣ ਹੋ ਕੇ ਮਿਲੇ ਤੇਰੀ ਜੋਤ, ਕਾਇਆ ਨਾਤਾ ਪੰਜ ਤਤ ਤੁੜਾਈਆ। ਅੱਗੇ ਰਹੀ ਨਾ ਕੋਈ ਸੋਚ, ਸੋਚ ਸਮਝ ਤੇਰੇ ਵਿਚ ਛੁਪਾਈਆ। ਤੇਰਾ ਦਰਸ਼ਨ ਰਹੇ ਲੋਚ, ਦੂਜੀ ਲੋਚਾ ਨਾ ਕੋਇ ਵਧਾਈਆ। ਬ੍ਰਹਿਮੰਡ ਖੰਡ ਤੇਰੇ ਕਿਲੇ ਕੋਟ, ਗਗਨ ਮੰਡਲ ਤੇਰੀ ਵਡਿਆਈਆ। ਤੇਰਾ ਖੇਲ ਚੌਦਾਂ ਲੋਕ, ਤੇਰਾ ਹੁਕਮ ਚੌਦਾਂ ਤਬਕ ਮਨਾਈਆ। ਤੇਰੇ ਦਰ ਕੋਈ ਨਾ ਸਕੇ ਪਹੁੰਚ, ਅੰਤ ਦਿਸੇ ਨਾ ਕੋਈ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਘਰ ਤੇਰੇ ਆਸ ਰਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਬਚਨ ਕਹਿਣ ਸੱਚਾ, ਸਚ ਸਚ ਜਣਾਈਆ। ਆਹ ਵੇਖ ਨੌ ਸੌ ਚੁਰਾਨਵੇਂ ਚੌਕੜੀ ਜੁਗ ਦਾ ਪਿਛਲਾ ਪਤਾ, ਤੇਰੇ ਅੱਗੇ ਧਰਾਈਆ। ਅੱਗੇ ਦਾ ਸਾਨੂੰ ਨਹੀਂ ਕੁਛ ਪਤਾ, ਬੇਅੰਤ ਤੇਰੀ ਬੇਪਰਵਾਹੀਆ। ਗੁਰ ਅਵਤਾਰ ਪੀਰ ਪੈਗੰਬਰ ਬਣਿਆ ਭਾਈ ਸਕਾ, ਪੂਤ ਸਪੂਤਾ ਤੇਰਾ ਇਕ ਅਖਵਾਈਆ। ਸਚ ਦੁਆਰੇ ਖੋਲ੍ਹ ਖਾਤਾ, ਖਤਾ ਸਭ ਦੀ ਦੇ ਸਮਝਾਈਆ। ਪਰਮ ਪੁਰਖ ਤੂੰ ਉਹ ਆਕਾ, ਮਾਲਕ ਵੱਡਾ
❋
❋
ਵਡ ਵਡਿਆਈਆ। ਦੋ ਜਹਾਨਾਂ ਖੋਲ੍ਹੀਂ ਤਾਕਾ, ਕੋਟਨ ਕੋਟ ਬ੍ਰਹਿਮੰਡ ਆਪਣੀ ਧਾਰ ਚਲਾਈਆ। ਚਾਰ ਜੁਗ ਤੇਰੇ ਨਾਮ ਦਾ ਗਾਇਆ ਸਾਕਾ, ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਖਾਣੀ ਬਾਣੀ ਰੰਗ ਵਖਾਈਆ। ਰਸਨਾ ਜਿਹਵਾ ਬੱਤੀ ਦੰਦ ਸਿਮਰਨ ਪੂਜਾ ਦੱਸਿਆ ਪਾਠਾ, ਜੋਗ ਅਭਿਆਸ ਜੁਗਤ ਜਣਾਈਆ। ਅੰਮ੍ਰਿਤ ਸਰੋਵਰ ਖੇਲ ਵਖਾਇਆ ਤੀਰਥ ਅੱਠ ਸਾਠਾ, ਗੰਗਾ ਗੋਦਾਵਰੀ ਜਮਨਾ ਸੁਰਸਤੀ ਮਾਣ ਵਖਾਈਆ। ਘਰ ਵਿਚ ਘਰ ਸਚ ਵਖਾਇਆ ਤਮਾਸ਼ਾ, ਬ੍ਰਹਿਮੰਡ ਖੰਡ ਪਿੰਡੇ ਇਕ ਦਰਸਾਈਆ। ਨਿਰਮਲ ਨੂਰ ਤੇਰਾ ਪਰਕਾਸ਼ਾ, ਜੋਤੀ ਜੋਤ ਜੋਤ ਰੁਸ਼ਨਾਈਆ। ਅਨਹਦ ਵੱਜੇ ਨਾਮ ਅਨਾਦਾ, ਧੁਨ ਆਤਮਕ ਰਾਗ ਸੁਣਾਈਆ। ਸ਼ਬਦੀ ਢੋਲ ਬੋਧ ਅਗਾਧਾ, ਅਗੰਮ ਅਥਾਹ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਤੇਰਾ ਲੇਖਾ ਇਕੋ ਨਜ਼ਰੀ ਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਵਖਾਵਣ ਝੋਲੀ, ਕਲਜੁਗ ਖਾਲੀ ਨਜ਼ਰੀ ਆਈਆ। ਨੌ ਖੰਡ ਪ੍ਰਿਥਮੀ ਕੂੜੀ ਚੁਕੀ ਪੰਜ ਤਤ ਡੋਲੀ, ਸੱਚਾ ਸੰਗ ਨਾ ਕੋਇ ਨਿਭਾਈਆ। ਹੋ ਸੇਵਕ ਚਾਕਰ ਤੇਰੇ ਦਰ ਦੀ ਗੋਲੀ, ਫਰਮਾਬਰਦਾਰ ਬਰਖ਼ੁਰਦਾਰ ਰੂਪ ਵਟਾਈਆ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਤੇਰੇ ਹੁਕਮੇ ਅੰਦਰ ਗਾਈ ਬੋਲੀ, ਅਨਬੋਲਤ ਤੇਰਾ ਰਾਗ ਸੁਣਾਈਆ। ਲੱਖ ਚੁਰਾਸੀ ਫੁਲਵਾੜੀ ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਮਾਤ ਮੌਲੀ, ਮੌਲਾ ਵੇਖੀ ਰੁਤ ਬਸੰਤ ਬਹਾਰ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇ ਸੱਚਾ ਵਰ, ਸਦ ਤੇਰੇ ਦਰ ਸੀਸ ਝੁਕਾਈਆ। ਗੁਰ ਅਵਤਾਰ ਕਹਿਣ ਤੇਰੀ ਰਜ਼ਾ, ਪੀਰ ਪੈਗ਼ੰਬਰ ਸਜਦਾ ਇਕ ਕਰਾਈਆ। ਤੇਰੇ ਨਾਮ ਦਾ ਕਲਜੁਗ ਅੰਤ ਕਿਸੇ ਨਾ ਆਏ ਮਜ਼ਾ, ਮਜ਼ਾਕ ਰਹੇ ਉਡਾਈਆ। ਦੀਨ ਮਜ਼੍ਹਬ ਦੀਆਂ ਲੰਘ ਕੇ ਹੱਦਾ, ਆਪਣੀ ਵੰਡ ਰਹੇ ਵਖਾਈਆ। ਤੇਰੇ ਨਾਮ ਦਾ ਦੇਵੇ ਕੋਈ ਨਾ ਸੱਦਾ, ਸਾਧ ਸੰਤ ਮੁੱਲਾ ਸ਼ੇਖ਼ ਪੰਡਤ ਪਾਂਧੇ ਆਪਣੀ ਕਰਨ ਚਤੁਰਾਈਆ। ਧੁਰ ਦਾ ਨਾਦ ਕਿਤੇ ਨਾ ਵੱਜਾ, ਸਾਚਾ ਰੰਗ ਨਾ ਕੋਇ ਵਖਾਈਆ। ਗ਼ਰੀਬ ਨਿਮਾਣਿਆਂ ਪਰਦਾ ਨਾ ਕਿਸੇ ਕੱਜਾ, ਕੂੜੀ ਦਿਸੇ ਜਗਤ ਸ਼ਾਹੀਆ। ਮੱਕੇ ਕਾਅਬੇ ਕੋਈ ਨਾ ਹੱਜਾ, ਹੱਕ ਮਹਿਬੂਬ ਨਾ ਕੋਇ ਮਿਲਾਈਆ। ਮਨ ਵਾਸਨਾ ਮੰਦਰ ਸ਼ਿਵਦਵਾਲੇ ਮੱਠ ਫਿਰੇ ਭੱਜਾ, ਮਨ ਕਾ ਮਣਕਾ ਨਾ ਕੋਇ ਭਵਾਈਆ। ਗੁਰਦਵਾਰ ਗੁਰ ਸਤਿ ਸਰੂਪ ਕਿਸੇ ਨਾ ਲੱਭਾ, ਨਿਝ ਨੇਤਰ ਲੋਚਣ ਨਿਰਵੈਰ ਤੇਰਾ ਦਰਸ਼ਨ ਕੋਇ ਨਾ ਪਾਈਆ। ਸਤਿ ਧਰਮ ਸਚ ਦਾ ਸਭ ਨੇ ਖਹਿੜਾ ਛੱਡਾ, ਭਰਮੇ ਭੁੱਲੀ ਮਾਤ ਲੋਕਾਈਆ। ਪ੍ਰੇਮ ਅੰਦਰ ਪ੍ਰੇਮ ਕਿਸੇ ਨਾ ਬੱਧਾ, ਪ੍ਰੀਤੀਵਾਨ ਹੋ ਕੇ ਪ੍ਰੀਤ ਨਾ ਕੋਇ ਲਗਾਈਆ। ਕੂੜੀ ਰਸਨਾ ਲੈਣ ਮਜ਼ਾ, ਆਤਮ ਰਸ ਨਿਝਰ ਝਿਰਨਾ ਨਾ ਕੋਇ ਝਿਰਾਈਆ। ਜਿਉਂ ਭਾਵੇ ਤਿਉਂ ਲੱਖ ਚੁਰਾਸੀ ਦੇ ਸਜ਼ਾ, ਗੁਰ ਅਵਤਾਰ ਪੀਰ ਪੈਗੰਬਰ ਅੱਗੇ ਦੇਵੇ ਨਾ ਕਿਸੇ ਗਵਾਹੀਆ। ਗੁਰ ਅਵਤਾਰ ਪੀਰ ਪੈਗ਼ੰਬਰ ਦੇਵੇ ਨਾ ਕੋਈ ਸ਼ਹਾਦਤ, ਵੇਲੇ ਅੰਤ ਨਾ ਕੋਇ ਸਹਾਈਆ। ਜਿਨ੍ਹਾਂ ਭੁੱਲੀ ਤੇਰੀ ਇਬਾਦਤ, ਕਲਮਾ ਮਿਲੇ ਨਾ ਕੋਇ ਵਡਿਆਈਆ। ਅੱਗੇ ਦੇਵੇ ਨਾ ਕੋਈ ਜ਼ਮਾਨਤ, ਬਰੀਖ਼ਾਨਾ ਨਾ ਕੋਇ ਜਣਾਈਆ। ਤੂੰ ਸਾਹਿਬ ਸਦਾ ਸਲਾਮਤ, ਸਚ ਤੇਰੀ ਸ਼ਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਸਭ ਦਾ ਲਹਿਣਾ ਝੋਲੀ ਪਾਈਆ। ਗੁਰ ਅਵਤਾਰ ਕਹਿਣ ਪੁਰਖ ਸਮਰਥ, ਸਾਹਿਬ ਇਕ ਅਰਜ਼ੋਈਆ। ਆਦਿ ਜੁਗਾਦਿ ਜੁਗ ਚੌਕੜੀ ਤੇਰੇ ਹੱਥ, ਜਿਉਂ ਭਾਵੇ ਲਏ ਚਲਾਈਆ। ਸ੍ਰਿਸ਼ਟ ਸਬਾਈ ਤੇਰੇ ਮਿਲਣ ਦੀ ਖੋਲ੍ਹੇ ਨਾ ਕੋਈ ਅੱਖ, ਦੋਏ ਲੋਚਣ
❋
❋
ਜਗਤ ਤਕਾਈਆ । ਤੇਰੇ ਨਾਮ ਦਾ ਕਿਸੇ ਨਾ ਆਵੇ ਰਸ, ਰਸਨਾ ਕੂੜੀ ਕਿਰਿਆ ਮਧ ਹਲਕਾਈਆ। ਧੀਰਜ ਦਿਸੇ ਨਾ ਕੋਈ ਜਤ, ਗੋਬਿੰਦ ਸਕੇ ਸੀਸ ਨਾ ਕੋਏ ਟਿਕਾਈਆ। ਅੰਮ੍ਰਿਤ ਜਾਮ ਪੀਏ ਨਾ ਕੋਈ ਘੁੱਟ, ਸਾਚਾ ਰਸ ਨਾ ਕੋਈ ਵਖਾਈਆ। ਬਿਨ ਸਖਾਵਤ ਖਾਲੀ ਹੱਥ, ਬਗ਼ਾਵਤ ਪੰਜ ਤਤ ਕਰੇ ਲੜਾਈਆ। ਨਾਮ ਅਮਾਨਤ ਸਭ ਤੋਂ ਗਈ ਨੱਸ, ਬੈਠੀ ਮੁਖ ਭਵਾਈਆ। ਨਾੜ ਨਾੜ ਉਬਲੇ ਰੱਤ, ਸਾਂਤਕ ਸਤਿ ਨਾ ਕੋਇ ਕਰਾਈਆ। ਨਾਨਕ ਗੋਬਿੰਦ ਭੁੱਲੀ ਗੁਰਮਤ, ਬ੍ਰਹਮਤ ਸੰਗ ਨਾ ਕੋਇ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਦਰ ਤੇਰੇ ਮੰਗ ਮੰਗਾਈਆ। ਗੁਰ ਅਵਤਾਰ ਕਹਿਣ ਪ੍ਰਭ ਠਾਕਰ, ਵਡ ਤੇਰੀ ਵਡਿਆਈਆ। ਕਲਜੁਗ ਵੇਖ ਡੂੰਘਾ ਸਾਗਰ, ਭਵਰ ਭੌਰੀ ਖੋਜ ਖੁਜਾਈਆ। ਤੇਰਿਆਂ ਭਗਤਾਂ ਮਿਲੇ ਕੋਈ ਨਾ ਆਦਰ, ਅਦਲ ਕਰੇ ਨਾ ਕੋਇ ਜਗਤ ਲੋਕਾਈਆ। ਚਾਰੋਂ ਕੁੰਟ ਕੂੜੀ ਸਾਜ਼ਸ਼, ਦਰ ਦਰ ਘਰ ਘਰ ਬੈਠੀ ਆਸਣ ਲਾਈਆ। ਤੇਰੇ ਨਾਮ ਦੀ ਕਰੇ ਨਾ ਕੋਇ ਨਵਾਜ਼ਸ਼, ਨਗ਼ਮਾ ਸਚ ਨਾ ਕੋਇ ਸੁਣਾਈਆ। ਸਚ ਦੁਆਰਿਉਂ ਕਰਨ ਮਮਾਨਤ, ਰਹਿਮਤ ਰਹੀਮ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆ ਕੇ ਵੇਖ ਆਪਣਾ ਘਰ, ਜਿਸ ਘਰ ਵਿਚ ਵਸੇ ਜਗਤ ਲੋਕਾਈਆ। ਆ ਕੇ ਵੇਖ ਗ਼ਰੀਬ ਨਵਾਜ਼ਾ, ਨਿਰਗੁਣ ਆਪਣਾ ਫੇਰਾ ਪਾਈਆ। ਲੋਕਮਾਤ ਦਾ ਖੋਲ੍ਹ ਦਰਵਾਜ਼ਾ, ਵਾਹਦ ਆਪਣਾ ਭੇਵ ਚੁਕਾਈਆ। ਸ਼ਾਹ ਭੂਪ ਵਡ ਰਾਜਨ ਰਾਜਾ, ਸ਼ਹਿਨਸ਼ਾਹ ਆਪਣਾ ਵੇਸ ਵਟਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜੁਗ ਚੌਕੜੀ ਜੋ ਦੱਸ ਕੇ ਗਏ ਗਾਥਾ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਸਾਰੇ ਗਏ ਭੁਲਾਈਆ। ਸਤਿਗੁਰ ਸ਼ਬਦ ਕੋਈ ਨਾ ਮੰਨੇ ਆਖਾ, ਮਨਮਤ ਚਲੇ ਜਗਤ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖ ਖੇਲ ਬੇਪਰਵਾਹੀਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਸੁਣ ਕੇ ਬਾਤ, ਕਲਜੁਗ ਭੱਜਿਆ ਵਾਹੋ ਦਾਹੀਆ। ਦੂਰ ਦੁਰਾਡਾ ਕਰੇ ਅਰਦਾਸ, ਨਿਉਂ ਨਿਉਂ ਆਪਣਾ ਸੀਸ ਝੁਕਾਈਆ। ਕਿਰਪਾ ਕਰ ਪੁਰਖ ਅਬਿਨਾਸ਼, ਮਿਹਰਵਾਨ ਤੇਰੀ ਸਰਨਾਈਆ। ਮੈਂ ਛੋਟਾ ਪੁੱਤ ਤੇਰਾ ਉਦਾਸ, ਬਣ ਸੇਵਕ ਸੇਵ ਕਮਾਈਆ। ਨੌ ਖੰਡ ਪ੍ਰਿਥਮੀ ਪਾਈ ਰਾਸ, ਸੱਤ ਦੀਪ ਕੂੜੀ ਕਿਰਿਆ ਗੋਪੀ ਕਾਹਨ ਨਚਾਈਆ। ਮੇਰਾ ਵੇਖ ਖੇਲ ਤਮਾਸ਼, ਸ੍ਰਿਸ਼ਟ ਸਬਾਈ ਰਿਹਾ ਜਣਾਈਆ। ਝਗੜਾ ਪਾਇਆ ਜਾਤ ਪਾਤ, ਦੀਨ ਮਜ਼੍ਹਬ ਕਰੇ ਲੜਾਈਆ। ਮੈਂ ਵੇਖਾਂ ਖੇਲ ਖ਼ਾਸ਼, ਖ਼ਾਹਿਸ਼ ਆਪਣੀ ਨਾਲ ਮਿਲਾਈਆ। ਮੇਰਾ ਮੁਹੰਮਦ ਦੇਵੇ ਸਾਥ, ਅੱਲਾ ਰਾਣੀ ਗੰਢ ਪਵਾਈਆ। ਚੌਦਾਂ ਤਬਕਾਂ ਫਿਰ ਕੇ ਵੇਖੀ ਵਾਟ, ਆਪਣਾ ਪੰਧ ਮੁਕਾਈਆ। ਅਲਫ ਯੇ ਸੁਣਕੇ ਆਇਆ ਅਵਾਜ਼, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਕਲਜੁਗ ਦਰ ਤੇ ਮੰਗ ਮੰਗਾਈਆ । ਕਲਜੁਗ ਕਹੇ ਮੇਰੇ ਭਗਵਾਨ, ਹੱਥ ਤੇਰੇ ਵਡਿਆਈਆ। ਜਿਹੜਾ ਮੈਨੂੰ ਬਖ਼ਸ਼ਿਆ ਦਾਨ, ਸੋ ਮੇਰਾ ਪੂਰਾ ਦੇ ਕਰਾਈਆ। ਆ ਵੇਖ ਪੰਜ ਸ਼ੈਤਾਨ, ਪੰਜਾਂ ਤੱਤਾਂ ਨਾਲ ਮਿਲਾਈਆ। ਚਾਰੇ ਕੁੰਟ ਕਰਾਂ ਹਰਾਮ, ਸਤਿ ਧਰਮ ਨਾ ਕੋਇ ਜਣਾਈਆ। ਕੂੜੀ ਕਿਰਿਆ ਪੀਣ ਖਾਣ, ਸਚ ਸੁੱਚ ਨਾ ਕੋਇ ਸਮਝਾਈਆ। ਕਾਮ ਕਰੋਧ ਚਲੇ ਦੁਕਾਨ, ਕਲਜੁਗ ਸੰਤਾਂ ਹੱਟ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਦਰ ਤੇਰੇ ਆਸ ਰਖਾਈਆ। ਕਲਜੁਗ ਕਹੇ ਪ੍ਰਭ ਮੇਰੀ ਮੰਗ, ਸਚ ਸਚ ਦ੍ਰਿੜਾਈਆ। ਕਾਇਆ ਚੋਲੀ ਚਾੜ੍ਹਿਆ ਸਭ ਨੂੰ ਰੰਗ, ਕੂੜਾ ਉਤਰ ਕਦੇ ਨਾ ਜਾਈਆ।
❋
❋
ਘਰ ਘਰ ਨੱਚਦੇ ਵੇਖ ਮਲੰਗ, ਡੌਰੂ ਡੰਕਾ ਰਹੇ ਵਜਾਈਆ। ਕਿਸੇ ਨਾ ਆਵੇ ਪਰਮਾਨੰਦ, ਨਿਜ਼ਾ ਨੰਦ ਨਾ ਕੋਇ ਰਸਾਈਆ। ਮਦਿਰਾ ਮਾਸ ਪਾਨ ਕਰਨ ਗੰਦ, ਅੰਮ੍ਰਿਤ ਧਾਰ ਮੁਖ ਨਾ ਕੋਇ ਚੁਆਈਆ। ਸੁਰਤ ਦੁਹਾਗਣ ਹੋਈ ਸਭ ਦੀ ਰੰਡ, ਕੰਤ ਸੁਹਾਗੀ ਮੇਲ ਨਾ ਕੋਇ ਮਿਲਾਈਆ। ਜਿਧਰ ਵੇਖਾਂ ਨਜ਼ਰੀ ਆਵੇ ਭੇਖ ਪਖੰਡ, ਏਸੇ ਅੰਦਰ ਖ਼ੁਸ਼ੀ ਮਨਾਈਆ । ਮੈਂ ਤੇਰਾ ਨਿੱਕਾ ਪੁੱਤ ਸੋਹਣਾ ਚੰਦ, ਸੋਹਣੀ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਦਰ ਤੇਰੇ ਅਲੱਖ ਜਗਾਈਆ । ਦੀਨ ਦਿਆਲ ਪ੍ਰਭ ਵੇਖ ਮੇਰੀ ਸੇਵਾ, ਕਲਕਾਤੀ ਆਪ ਜਣਾਇੰਦਾ। ਅੰਮ੍ਰਿਤ ਫਲ ਕਿਸੇ ਨਾ ਦਿਸੇ ਮੇਵਾ, ਕੂੜਾ ਰੀਠਾ ਜਗਤ ਬਣਾਇੰਦਾ। ਸੰਗ ਤੁੜਾਇਆ ਦੇਵੀ ਦੇਵਾ, ਦੇਵਤ ਸੁਰ ਮੇਲ ਨਾ ਕੋਇ ਮਿਲਾਇੰਦਾ। ਨਾਤ ਤੁੜਾਇਆ ਅਲੱਖ ਅਭੇਵਾ, ਅਭੇਵ ਅਭੇਦਾ ਨਾ ਕੋਇ ਸਮਝਾਇੰਦਾ। ਸ੍ਰਿਸ਼ਟ ਸਬਾਈ ਗਾਵੇ ਰਸਨਾ ਜਿਹਵਾ, ਘਰ ਮੇਲ ਨਾ ਕੋਇ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਤੇਰੇ ਵਾਸਤਾ ਪਾਇੰਦਾ। ਪੁਰਖ ਅਕਾਲ ਸੁਣਾਏ ਇਕ, ਏਕਉਂਕਾਰ ਜਣਾਈਆ। ਕਲਜੁਗ ਤੇਰਾ ਲੇਖ ਦਿਤਾ ਲਿਖ, ਲਿਖਿਆ ਲੇਖ ਨਾ ਕੋਇ ਮਿਟਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਾਹਮਣੇ ਰਹੇ ਵੇਖ, ਨੇਤਰ ਲੋਚਣ ਨੈਣ ਉਠਾਈਆ। ਕੋਈ ਨਾ ਕਰੇ ਸਾਚਾ ਹੇਤ, ਹਿਤਕਾਰੀ ਰੂਪ ਨਾ ਕੋਇ ਵਟਾਈਆ। ਅੰਤਰ ਅੰਤਰ ਦੇਵੇ ਨਾ ਸੱਚਾ ਭੇਤ, ਪਰਦਾ ਸਕੇ ਨਾ ਕੋਇ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਰਿਹਾ ਜਣਾਈਆ। ਕਲਜੁਗ ਕਹੇ ਮੈਂ ਵੇਖਾ ਏਕ, ਏਕਉਂਕਾਰ ਤੇਰੀ ਸਰਨਾਈਆ। ਕੀਤੀ ਇਕ ਅਗੰਮੀ ਖੇਡ, ਦਰ ਤੇਰੀ ਓਟ ਤਕਾਈਆ। ਲਹਿਣਾ ਚੁਕਾਇਆ ਸ਼ਮਸ ਤਬਰੇਜ਼, ਮਨਸੂਰ ਸੂਲੀ ਉਤੇ ਚੜ੍ਹਾਈਆ। ਅਰਜਨ ਸੀਸ ਪਵਾਈ ਤੱਤੀ ਰੇਤ, ਗੋਬਿੰਦ ਬਾਲੇ ਨੀਹਾਂ ਹੇਠ ਰਖਾਈਆ। ਸੋਹਣੀ ਸੁਹੰਜਣੀ ਬਣਾ ਸੇਜ, ਸਚ ਸਿੰਘਾਸਣ ਦਿਤੇ ਸਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਤੇਰੀ ਸੋਹਣੀ ਸੇਵ ਕਮਾਈਆ । ਕਿਰਪਾ ਕਰ ਅਬਿਨਾਸ਼ੀ ਅਚੁਤਾ, ਸ਼ਹਿਨਸ਼ਾਹ ਦਰ ਤੇਰੇ ਮੰਗ ਮੰਗਾਇੰਦਾ। ਮੈਂ ਸੁਹਾਈ ਆਪਣੀ ਰੁੱਤਾ, ਰੁੱਤ ਰੁਤੜੀ ਵੇਖ ਵਖਾਇੰਦਾ । ਗੋਬਿੰਦ ਸੂਲਾ ਸੇਜ ਮੇਰੇ ਵਿਚ ਸੁੱਤਾ, ਸੱਥਰ ਯਾਰੜੇ ਤੇਰਾ ਇਕ ਹੰਢਾਇੰਦਾ। ਤੂੰ ਮੇਰੇ ਉਤੇ ਕਾਹਦਾ ਕਰੇ ਗੁੱਸਾ, ਤੇਰਾ ਹੁਕਮ ਠੀਕ ਠੀਕ ਆਪਣੇ ਸਿਰ ਰਖਾਇੰਦਾ। ਪੁਰਖ ਅਕਾਲ ਕਰ ਪਿਆਰ ਮੈਨੂੰ ਕਹਿ ਆ ਮੇਰੇ ਲਾਡਲੇ ਪੁੱਤਾ, ਮੈਂ ਸਿਰ ਤੇਰੇ ਹੱਥ ਟਿਕਾਇੰਦਾ। ਮੈਂ ਤੇਰੇ ਦਰਸ ਦਾ ਭੁੱਖਾ, ਦੂਜੀ ਓਟ ਨਾ ਕੋਇ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਦਰ ਤੇਰੇ ਵਾਸਤਾ ਪਾਇੰਦਾ। ਪੁਰਖ ਅਕਾਲ ਮੈਂ ਤੇਰਾ ਬੀ, ਚੌਥਾ ਜੁਗ ਨਾਮ ਧਰਾਈਆ। ਰਵਿਦਾਸ ਚੁਮਾਰੇ ਸਾਢੇ ਤਿੰਨ ਹੱਥ ਵੰਡੀ ਸੀਂ, ਸੋਹਣੀ ਬਣਤ ਬਣਾਈਆ। ਗੋਬਿੰਦ ਡੂੰਘੀ ਰੱਖੀ ਨੀਂ, ਬਾਲੇ ਇਕੋ ਰੰਗ ਰੰਗਾਈਆ। ਔਹ ਵੇਖ ਤੇਰੀ ਨੇਤਰ ਰੋਵੇ ਮੁਹੰਮਦ ਖ਼ਾਹਿਸ਼ ਅੱਲਾ ਰਾਣੀ ਧੀ, ਖੁਲ੍ਹੀ ਮੀਂਡੀ ਸੀਸ ਸਾਚ ਨਾ ਕੋਇ ਗੁੰਦਾਈਆ। ਮੈਨੂੰ ਬਰਖ਼ੁਰਦਾਰ ਕਹੇ ਤੂੰ ਸਦਾ ਜੀ, ਦਰ ਸਾਚੇ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਪ੍ਰਭ ਤੇਰੀ ਸਰਨ ਮਿਲੇ ਸਰਨਾਈਆ। ਪੁਰਖ ਅਕਾਲ ਪਿਆ ਹੱਸ, ਧੁਰਦਰਗਾਹੀ ਸਚ ਜਣਾਇੰਦਾ। ਕਲਜੁਗ ਤੇਰਾ ਵੇਖਿਆ ਰਥ, ਚਾਰੋਂ ਕੁੰਟ ਖੋਜ ਖੁਜਾਇੰਦਾ। ਪੰਧ ਮੁਕਾਵੀਂ ਨੱਠ ਨੱਠ, ਦਿਵਸ ਰੈਣ ਪਾਂਧੀ ਨਜ਼ਰੀ ਆਇੰਦਾ।
❋
❋
ਆਪਣੀ ਪੱਤ ਤੂੰ ਆਪੇ ਲਈਂ ਰੱਖ, ਬਣ ਸੇਵਕ ਸੇਵ ਕਮਾਇੰਦਾ। ਤੇਰੀ ਝੋਲੀ ਪਾਵਾਂ ਤੇਰਾ ਹੱਕ, ਹਕੀਕਤ ਸਭ ਦੇ ਨਾਲ ਮਿਲਾਇੰਦਾ। ਉਠ ਵੇਖ ਖੋਲ੍ਹ ਅੱਖ, ਗੋਬਿੰਦ ਇਕੋ ਨਜ਼ਰੀ ਆਇੰਦਾ। ਜਿਸ ਦੀ ਲੇਖੇ ਲੱਗੀ ਰੱਤ, ਰਤ ਆਪਣੇ ਰੰਗ ਰੰਗਾਇੰਦਾ। ਜਿਸ ਦਾ ਆਦਿ ਜੁਗਾਦਿ ਜੁਗ ਚੌਕੜੀ ਇਕੋ ਮੱਤ, ਦੂਜੀ ਵੰਡ ਨਾ ਕੋਇ ਵੰਡਾਇੰਦਾ। ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਮਾਰਗ ਦੇਵੇਂ ਦੱਸ, ਰਹਿਬਰ ਇਕ ਅਖਵਾਇੰਦਾ। ਮੁਕਾਮੇ ਹੱਕ ਸਚਖੰਡ ਥਿਰ ਘਰ ਦੁਆਰੇ ਰਿਹਾ ਵਸ, ਸੁੰਨ ਅਗੰਮ ਬੇਪਰਵਾਹ ਆਪਣਾ ਰਾਹ ਚਲਾਇੰਦਾ। ਔਹ ਵੇਖ ਵਿਸ਼ਨ ਬ੍ਰਹਮਾ ਸ਼ਿਵ ਰੋਂਦੇ ਨੇਤਰ ਨੈਣ ਅੱਖ, ਹੰਝੂਆਂ ਹਾਰ ਸਰਬ ਬਣਾਇੰਦਾ। ਕਰੋੜ ਤੇਤੀਸਾ ਲੱਥਾ ਸੱਥ, ਸੀਸ ਉਪਰ ਨਾ ਕੋਇ ਉਠਾਇੰਦਾ । ਭਗਤ ਅਠਾਰਾਂ ਚਰਨੀ ਰਹੇ ਢੱਠ, ਦੋਏ ਜੋੜ ਸਰਬ ਵਾਸਤਾ ਪਾਇੰਦਾ। ਤ੍ਰੈਗੁਣ ਮਾਇਆ ਕਹੇ ਮੇਰਾ ਖੇੜਾ ਹੋਇਆ ਭੱਠ, ਪੰਜ ਤਤ ਸੰਗ ਨਾ ਕੋਇ ਨਿਭਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਕਹਿ ਗਏ ਬੱਸ, ਅੱਗੇ ਹੁਕਮ ਨਾ ਕੋਇ ਵਰਤਾਇੰਦਾ। ਸਦੀ ਬੀਸਵੀਂ ਜੋ ਕੁਛ ਸੋ ਪ੍ਰਭ ਦਾ ਹੋਇਆ ਹੱਕ, ਹਕੂਕ ਆਪਣੇ ਹੱਥ ਰਖਾਇੰਦਾ। ਗੋਬਿੰਦ ਰਹਿਣ ਨਾ ਦਿਤਾ ਸ਼ੱਕ, ਸ਼ਿਕਵਾ ਸਰਬ ਮਿਟਾਇੰਦਾ। ਨਿਰਗੁਣ ਨਿਰਵੈਰ ਨਿਰੰਕਾਰ ਪੁਰਖ ਹੋ ਪਰਗਟ, ਜੋਤੀ ਜਾਮਾ ਵੇਸ ਵਟਾਇੰਦਾ। ਸੰਬਲ ਨਗਰੀ ਖੇਲ ਸਮਰਥ, ਮਹਿਮਾ ਅਕੱਥ ਆਪ ਦ੍ਰਿੜਾਇੰਦਾ। ਸ਼ਬਦ ਅਗੰਮ ਦੋ ਜਹਾਨ ਮਾਰੇ ਸੱਟ, ਆਲਸ ਨਿੰਦਰਾ ਸਰਬ ਗਵਾਇੰਦਾ। ਕਰੇ ਨਬੇੜਾ ਹੱਕੋ ਹੱਕ, ਲਾਸ਼ਰੀਕ ਸਚ ਤੌਫੀਕ ਵਡ ਮਿਹਰਵਾਨ ਮਹਿਬਾਨ ਆਪਣਾ ਹੁਕਮ ਵਰਤਾਇੰਦਾ। ਜਨ ਭਗਤ ਭਗਵੰਤ ਲਏ ਰੱਖ, ਸੰਤ ਸੁਹੇਲੇ ਕਰੇ ਵੱਖ, ਗੁਰਮੁਖਾਂ ਖੋਲ੍ਹ ਨਿਜ ਨੇਤਰ ਅੱਖ, ਗੁਰਸਿਖ ਆਪਣੇ ਰੰਗ ਰੰਗਾਇੰਦਾ। ਲੱਖ ਚੁਰਾਸੀ ਕੂੜਾ ਬੁਰਜ ਹੰਕਾਰੀ ਜਾਏ ਢੱਠ, ਭਾਂਡਾ ਭਰਮ ਭੌ ਭੰਨਾਇੰਦਾ। ਲੇਖਾ ਚੁੱਕੇ ਤਤ ਅੱਠ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਨ ਮਤ ਬੁਧ ਆਪਣਾ ਹੁਕਮ ਵਰਤਾਇੰਦਾ । ਧੁਰਦਰਗਾਹੀ ਬੇਪਰਵਾਹੀ ਦੋ ਜਹਾਨ ਬ੍ਰਹਿਮੰਡ ਖੰਡ ਪੁਰੀਆਂ ਲੋਆਂ ਆਕਾਸ਼ ਪਾਤਾਲ ਗਗਨ ਗਗਨੰਤਰ ਇਕੋ ਨਾਮ ਦੇਵੇ ਦੱਸ, ਰਿਖ ਮੁਨ ਦੇਵਤ ਸੁਰ ਵਿਸ਼ਨ ਬ੍ਰਹਮਾ ਸ਼ਿਵ ਆਪ ਪੜ੍ਹਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਗਾਵਣ ਹੱਸ ਹੱਸ, ਸੋਹੰ ਹੰਸਾ ਆਤਮ ਪਰਮਾਤਮ ਇਕੋ ਭੇਵ ਖੁਲ੍ਹਾਇੰਦਾ। ਪਾਰਬ੍ਰਹਮ ਬ੍ਰਹਮ ਇਕੋ ਮੰਦਰ ਇਕੋ ਘਰ ਗ੍ਰਹਿ ਇਕੋ ਮਹਲ ਅਟੱਲ ਜਾਣਾ ਵਸ, ਸਾਢੇ ਤਿੰਨ ਹੱਥ ਅੰਦਰ ਘਰ ਘਰ ਵਿਚ ਮੇਲ ਮਿਲਾਇੰਦਾ। ਕੂੜੀ ਕਿਰਿਆ ਜਗਤ ਵਿਕਾਰ ਦਰ ਤੋਂ ਜਾਏ ਨੱਠ, ਜਿਸ ਜਨ ਆਪਣਾ ਰਾਹ ਵਖਾਇੰਦਾ। ਕਰੇ ਖੇਲ ਪੁਰਖ ਸਮਰਥ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਰ ਹਰਿ ਨਿਰਗੁਣ ਨਿਰਵੈਰ ਨਿਰਾਕਾਰ ਅਜੂਨੀ ਰਹਿਤ ਅਨੁਭਵ ਪਰਕਾਸ਼ ਆਪਣਾ ਇਕ ਰਖਾਇੰਦਾ।