੧੫ ਫੱਗਣ ੨੦੨੦ ਬਿਕ੍ਰਮੀ ਮਨਸਾ ਸਿੰਘ ਰਾਮ ਸਿੰਘ ਦੇ ਗ੍ਰਹਿ ਹਰਦੋ ਫਰਾਲਾ ਜ਼ਿਲਾ ਜਲੰਧਰ
ਪਰਮ ਪੁਰਖ ਪ੍ਰਭ ਧੁਰ ਦਾ ਮਾਲਕ, ਸ਼ਾਹ ਪਾਤਸ਼ਾਹ ਦਇਆ ਕਮਾਇੰਦਾ। ਆਦਿ ਜੁਗਾਦੀ ਖ਼ਲਕ ਖ਼ਾਲਕ, ਨਿਰਗੁਣ ਸਰਗੁਣ ਖੇਲ ਵਖਾਇੰਦਾ। ਕਲਜੁਗ ਅੰਤਮ ਬਣੇ ਸਾਲਸ, ਸਚ ਸਾਲਸੀ ਆਪ ਕਮਾਇੰਦਾ। ਲੱਖ ਚੁਰਾਸੀ ਵਿਚੋਂ ਗੁਰਮੁਖ ਕੱਢੇ ਖ਼ਾਲਸ, ਖ਼ਾਲਸ ਆਪਣਾ
❋
❋
ਸੰਗ ਵਖਾਇੰਦਾ। ਕੂੜੀ ਕਿਰਿਆ ਨਿੰਦਰਾ ਮੇਟੇ ਆਲਸ, ਦੁਰਮਤ ਮੈਲ ਧਵਾਇੰਦਾ। ਸਚ ਦੁਆਰੇ ਬਹਿ ਕਰੇ ਅਦਾਲਤ, ਹੱਕ ਹੁਕਮ ਇਕ ਦ੍ਰਿੜਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਕਿਸੇ ਕਰੇ ਨਾ ਕੋਈ ਸ਼ਫਾਰਸ਼, ਅੱਗੇ ਹੋ ਨਾ ਕੋਇ ਬਚਾਇੰਦਾ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਕਰੇ ਕੋਇ ਨਾ ਅਲਾਮਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਵਖਾਇੰਦਾ। ਸਾਚਾ ਖੇਲ ਸ੍ਰੀ ਭਗਵਾਨ, ਹਰਿ ਕਰਤਾ ਆਪ ਕਰਾਈਆ। ਲੇਖਾ ਜਾਣ ਦੋ ਜਹਾਨ, ਬ੍ਰਹਿਮੰਡ ਖੰਡ ਡੰਕ ਸੁਣਾਈਆ। ਸ਼ਬਦ ਸੰਦੇਸਾ ਸੁਣੋ ਕਾਨ, ਧੁਰ ਦਾ ਰਾਗੀ ਰਾਗ ਅਲਾਈਆ। ਕਲਜੁਗ ਅੰਤ ਮਿਟੇ ਨਿਸ਼ਾਨ, ਕੂੜੀ ਕਿਰਿਆ ਡੇਰਾ ਢਾਹੀਆ। ਸਤਿਜੁਗ ਸਤਿ ਹੋਏ ਪਰਧਾਨ, ਸਚ ਸੁਚ ਵੱਜੇ ਵਧਾਈਆ। ਜੀਵ ਜੰਤ ਸਾਧ ਸੰਤ ਸਾਚਾ ਢੋਲਾ ਇਕੋ ਗਾਣ, ਕਲਮਾ ਕਾਇਨਾਤ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਦਾ ਲੇਖਾ ਇਕ ਦ੍ਰਿੜਾਈਆ। ਧੁਰ ਦਾ ਲੇਖਾ ਸ੍ਰੀ ਭਗਵੰਤ, ਹਰਿ ਕਰਤਾ ਆਪ ਜਣਾਇੰਦਾ। ਜੁਗ ਚੌਕੜੀ ਮਹਿਮਾ ਅਗਣਤ ਆਦਿ ਅੰਤ ਭੇਵ ਨਾ ਕੋਇ ਵਖਾਇੰਦਾ। ਹਰਿਜਨ ਉਠਾਏ ਗੁਰਮੁਖ ਸੰਤ, ਸੱਜਣ ਆਪਣੇ ਘਰ ਵਸਾਇੰਦਾ। ਮਾਨਸ ਜਨਮ ਬਣਾਏ ਬਣਤ, ਮਾਨੁਖ ਮਾਨਵ ਆਪਣੇ ਦਰ ਸੁਹਾਇੰਦਾ। ਗੁਰਮੁਖ ਨਾਰੀ ਸ਼ਬਦ ਪਿਆਰੀ ਮੇਲ ਮਿਲਾਵਾ ਨਰ ਹਰਿ ਨਰਾਇਣ ਕੰਤ, ਆਵਣ ਜਾਵਣ ਜਗਤ ਵਿਛੋੜਾ ਨਿਰਗੁਣ ਸਰਗੁਣ ਆਪ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਆਪ ਕਰਾਇੰਦਾ। ਸਾਚੀ ਕਰਨੀ ਸਾਹਿਬ ਸੁਲਤਾਨ, ਕਰਤਾ ਪੁਰਖ ਆਪ ਕਰਾਈਆ। ਲੇਖ ਜਾਣ ਜ਼ਿਮੀ ਅਸਮਾਨ, ਰਵਦਾਸ ਹੁਕਮ ਮਨਾਈਆ। ਬ੍ਰਹਿਮੰਡ ਖੰਡ ਹੋ ਪਰਧਾਨ, ਜੇਰਜ ਅੰਡ ਦਏ ਸਮਝਾਈਆ। ਉਤਭੁਜ ਸੇਤਜ ਦੇ ਗਿਆਨ, ਸਚ ਸੰਦੇਸਾ ਇਕ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖ ਜਾਣੇ ਥਾਉਂ ਥਾਈਂਆ। ਲੇਖਾ ਜਾਣੇ ਥਾਨ ਥਨੰਤਰ, ਦੋ ਜਹਾਨਾਂ ਵੇਖ ਵਖਾਇੰਦਾ। ਭੇਵ ਖੁਲ੍ਹਾਏ ਗਗਨ ਗਗਨੰਤਰ, ਗ੍ਰਹਿ ਮੰਦਰ ਸੋਭਾ ਪਾਇੰਦਾ। ਸ਼ਬਦ ਅਨਾਦੀ ਧੁਰ ਦਾ ਮੰਤਰ, ਸਤਿ ਸਤਿਵਾਦੀ ਆਪ ਪੜ੍ਹਾਇੰਦਾ। ਸਰਬ ਜੀਆਂ ਬਿਧ ਜਾਣੇ ਅੰਤਰ, ਲੱਖ ਚੁਰਾਸੀ ਘਟ ਘਟ ਅੰਦਰ ਵੇਖ ਵਖਾਇੰਦਾ। ਬੋਧ ਆਗਾਧਾ ਬਣ ਕੇ ਪੰਡਤ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਆਪ ਪੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤਤ ਤਤਵ ਸਦਾ ਅਖੰਡਤ, ਖੰਡ ਖੰਡ ਨਾ ਕੋਇ ਕਰਾਇੰਦਾ। ਖੰਡ ਖੰਡ ਨਾ ਕੋਈ ਵੰਡ, ਦੂਜੀ ਧਾਰ ਨਾ ਕੋਈ ਚਲਾਈਆ। ਕਰੇ ਖੇਲ ਸੂਰਾ ਸਰਬੰਗ, ਰਾਜਨ ਰਾਜ ਬੇਪਰਵਾਹੀਆ। ਸਤਿ ਚੜ੍ਹਾਏ ਸਦਾ ਸੱਚਾ ਚੰਦ, ਜੋਤੀ ਨੂਰ ਨੂਰ ਰੁਸ਼ਨਾਈਆ। ਵਿਸ਼ਨ ਬ੍ਰਹਮਾ ਸ਼ਿਵ ਸੁਣਾਏ ਛੰਦ, ਸੋਹਣਾ ਢੋਲਾ ਇਕੋ ਗਾਈਆ। ਗੁਰ ਅਵਤਾਰ ਪੀਰ ਪੈਗੰਬਰ ਮੰਗ ਮੰਗ, ਖਾਲੀ ਝੋਲੀ ਰਹੇ ਭਰਾਈਆ। ਨਿਰਗੁਣ ਸਰਗੁਣ ਵਸੇ ਸੰਗ, ਆਤਮ ਪਰਮਾਤਮ ਲੱਗੀ ਤੋੜ ਨਿਭਾਈਆ। ਆਵਣ ਜਾਵਣ ਪਤਤ ਪਾਵਣ ਗਿੜੌਂਦਾ ਰਹੇ ਪੰਧ, ਰਹਿਬਰ ਆਪਣਾ ਨਾਉਂ ਰਖਾਈਆ। ਦੀਨ ਦਿਆਲ ਹੋ ਬਖ਼ਸ਼ੰਦ, ਗੁਰਮੁਖ ਗੁਰ ਗੁਰ ਸੱਜਣ ਲਏ ਤਰਾਈਆ। ਲੇਖਾ ਜਾਣੇ ਜੀਉਂ ਪਿੰਡ, ਪੰਜ ਤਤ ਬ੍ਰਹਮ ਮਤ ਇਕ ਸਮਝਾਈਆ। ਅੰਮ੍ਰਿਤ ਧਾਰ ਵਹਾਏ ਸਾਗਰ ਸਿੰਧ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵਣਹਾਰ ਵਡਿਆਈਆ। ਦੇਵੇ ਵਡਿਆਈ ਗੁਰਮੁਖ ਗੁਰਸਿਖ, ਗੁਰ ਮੰਤਰ ਨਾਮ
❋
❋
ਦ੍ਰਿੜਾਇੰਦਾ। ਨਾਮ ਅਨਾਦੀ ਪਾ ਭਿਖ, ਭਰਮ ਭੁਲੇਖਾ ਦੂਰ ਕਰਾਇੰਦਾ। ਪਾਰਬ੍ਰਹਮ ਬ੍ਰਹਮ ਦੇਵੇ ਹਿਤ, ਘਰ ਸੱਜਣ ਮੇਲ ਮਿਲਾਇੰਦਾ। ਕਰਤਾ ਅਬਿਨਾਸ਼ੀ ਵਸੇ ਚਿਤ, ਚਿਤਵਤ ਠਗੌਰੀ ਮਨ ਨਾ ਕੋਈ ਰਖਾਇੰਦਾ। ਏਥੇ ਓਥੇ ਬਣ ਕੇ ਪਿਤ, ਪੂਤ ਸਪੂਤੇ ਗੋਦ ਬਹਾਇੰਦਾ। ਦਰਸ ਵਖਾਵੇ ਨਿਤ ਨਵਿਤ, ਨੇਤਰ ਲੋਚਣ ਨੈਣ ਅੱਖ ਖੁਲ੍ਹਾਇੰਦਾ। ਕਰੇ ਖੇਲ ਸਾਹਿਬ ਅਨਡਿਠ, ਅਨੁਭਵ ਆਪਣੀ ਧਾਰ ਵਖਾਇੰਦਾ। ਲੱਖ ਚੁਰਾਸੀ ਜਿਤ, ਹਾਰ ਸਭ ਦੀ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸ਼ਹਿਨਸ਼ਾਹ ਆਪਣਾ ਹੁਕਮ ਵਰਤਾਇੰਦਾ। ਹੁਕਮ ਵਰਤਾਏ ਇਕਉਂਕਾਰ, ਨਾ ਕੋਇ ਮੇਟੇ ਮੇਟ ਮਿਟਾਈਆ। ਲੇਖਾ ਜਾਣ ਜੁਗ ਚੌਕੜੀ ਚਾਰ, ਕੋਟਨ ਕੋਟ ਬ੍ਰਹਿਮੰਡ ਖੰਡ ਫੋਲ ਫੁਲਾਈਆ। ਵਿਸ਼ਨ ਬ੍ਰਹਮਾ ਸ਼ਿਵ ਦਏ ਹੁਲਾਰ, ਕਰੋੜ ਤੇਤੀਸਾ ਨਾਲ ਮਿਲਾਈਆ। ਸੁਰਪਤ ਰੋਵੇ ਜ਼ਾਰੋ ਜ਼ਾਰ, ਨੇਤਰ ਨੈਣਾਂ ਛਹਿਬਰ ਰਿਹਾ ਵਖਾਈਆ। ਚਾਰੋਂ ਕੁੰਟ ਧੂਅੰਧਾਰ, ਦਹਿ ਦਿਸ਼ਾ ਨਾ ਕੋਈ ਰੁਸ਼ਨਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਕਰਨ ਪੁਕਾਰ, ਉਚੀ ਕੂਕ ਕੂਕ ਸੁਣਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਸਾਡਾ ਕੋਈ ਨਾ ਕਰੇ ਇਤਬਾਰ, ਕਲਜੁਗ ਜੀਵ ਭਰਮੇ ਭੁੱਲੇ ਮਾਇਆ ਪਰਦਾ ਨਾ ਕੋਇ ਉਠਾਈਆ । ਜਾ ਕੇ ਵੇਖ ਆਪਣਾ ਸੰਸਾਰ, ਲੋਕਮਾਤ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਵਾਹਵਾ ਤੇਰੇ ਹੱਥ ਵਡਿਆਈਆ। ਸ੍ਰੀ ਭਗਵਾਨ ਦਇਆ ਕਮੌਦਾ ਏ। ਨਿਰਗੁਣ ਨਿਰਵੈਰ ਆਖ ਸਣੌਦਾ ਏ। ਲੋਕਮਾਤ ਕੂੜੀ ਕਿਰਿਆ ਚੜ੍ਹਿਆ ਕਹਿਰ, ਚਾਰੋਂ ਕੁੰਟ ਅੰਧੇਰਾ ਪੌਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸਾ ਇਕ ਸਣੌਂਦਾ ਏ। ਸਚ ਸੰਦੇਸਾ ਇਕ ਸੁਣਾਵਾਂਗਾ। ਹੋ ਕੇ ਨਿਰਵੈਰ ਕਾਰ ਕਮਾਵਾਂਗਾ। ਗੁਰਮੁਖ ਗੁਰਸਿਖ ਸੱਜਣ ਸੰਤ ਦੁਰਮਤ ਮੈਲ ਧੋ ਕੇ, ਆਤਮ ਪਰਮਾਤਮ ਜੋੜ ਜੁੜਾਵਾਂਗਾ । ਲੱਖ ਚੁਰਾਸੀ ਕੋਲੋਂ ਸਾਚੀ ਵਸਤ ਖੋਹ ਕੇ, ਹਰਿ ਭਗਤਾਂ ਝੋਲੀ ਆਪ ਭਰਾਵਾਂਗਾ। ਦੋ ਜਹਾਨਾਂ ਜ਼ਿਮੀ ਅਸਮਾਨਾਂ ਅੰਦਰ ਵੜਕੇ ਟੋਹ ਕੇ, ਕੁੰਡਾ ਖਿੜਕੀ ਸਭ ਦਾ ਆਪੇ ਲਾਹਵਾਂਗਾ। ਸਤਿ ਸਤਿਵਾਦੀ ਆਪੇ ਹੋ ਕੇ, ਹੋਕਾ ਦੇ ਕੇ ਨਾਮ ਦ੍ਰਿੜਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਕਰਨੀ ਕਾਰ ਕਮਾਵਾਂਗਾ। ਸਾਚੀ ਕਰਨੀ ਕਾਰ ਕਮਾਵੇਗਾ। ਪ੍ਰਭ ਆਪਣਾ ਵੇਸ ਵਟਾਵੇਗਾ। ਜੋਤੀ ਨੂਰ ਡਗਮਗਾਵੇਗਾ। ਸ਼ਬਦ ਨਾਦ ਤੂਰ ਸੁਣਾਵੇਗਾ। ਸਰਬ ਕਲਾ ਭਰਪੂਰ, ਸਮਰਥ ਆਪਣਾ ਹੁਕਮ ਦ੍ਰਿੜਾਵੇਗਾ। ਕਲਜੁਗ ਨਾਤਾ ਤੋੜੇ ਕੂੜੋ ਕੂੜ, ਕੂੜੀ ਕਿਰਿਆ ਮੇਟ ਮਿਟਾਵੇਗਾ। ਬਣ ਕੇ ਦਾਤਾ ਜੋਧਾ ਸੂਰ, ਗੁਰਮੁਖ ਸੂਰੇ ਆਪ ਉਠਾਵੇਗਾ । ਜਨਮ ਜਨਮ ਦੀ ਆਸਾ ਮਨਸਾ ਪੂਰ, ਕਰਮ ਕਰਮ ਦਾ ਰੋਗ ਗਵਾਵੇਗਾ। ਅੱਠੇ ਪਹਿਰ ਹਾਜ਼ਰ ਹਜ਼ੂਰ, ਸਵੱਛ ਸਰੂਪੀ ਦਰਸ ਵਖਾਵੇਗਾ। ਚਤੁਰ ਸੁਘੜ ਬਣਾਏ ਮੂਰਖ ਮੂੜ੍ਹ, ਸ਼ਬਦ ਗਿਆਨ ਇਕ ਦ੍ਰਿੜਾਵੇਗਾ। ਜਿਨ੍ਹਾਂ ਬਖ਼ਸ਼ੇ ਚਰਨ ਧੂੜ, ਮਸਤਕ ਟਿੱਕਾ ਇਕੋ ਨਾਮ ਲਗਾਵੇਗਾ। ਚਾਰ ਜੁਗ ਹੋਣ ਮਸ਼ਹੂਰ, ਮਸ਼ਵਰਾ ਆਪਣੇ ਨਾਲ ਰਖਾਵੇਗਾ। ਆਦਿ ਜੁਗਾਦੀ ਕਦੀ ਨਾ ਤੋੜੇ ਆਪਣਾ ਦਸਤੂਰ, ਦਸਤ ਬਦਸਤ ਆਪਣੀ ਵਸਤ ਹੱਥ ਫੜਾਵੇਗਾ। ਜਨ ਭਗਤ ਅਰਜ਼ੋਈ ਕਰ ਮਨਜ਼ੂਰ, ਮੰਜ਼ਲ ਆਪਣੀ ਸਚ ਚੜ੍ਹਾਵੇਗਾ। ਕੋਟ ਜਨਮ ਦੇ ਮੁਆਫ ਕਰ ਕਸੂਰ, ਪਤਤ ਪਾਪੀ ਪਾਰ ਕਰਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਅਨੰਦ ਚੰਦ ਚੰਦ ਅਨੰਦ ਇਕ ਰੰਗ ਰੰਗਾਵੇਗਾ।
❋
❋
ਅਨੰਦ ਚੰਦ ਗੁਜਰੀ ਲਾਲ, ਗੋਬਿੰਦ ਵੇਸ ਵਟਾਈਆ। ਸਚ ਦੁਆਰ ਸੱਚੀ ਧਰਮਸਾਲ, ਸੰਬਲ ਬੈਠਾ ਸੋਭਾ ਪਾਈਆ। ਨਾ ਸ਼ਾਹ ਨਾ ਦਿਸੇ ਕੰਗਾਲ, ਅਦਨੇ ਰੂਪ ਨਾ ਕੋਇ ਵਖਾਈਆ। ਸ਼ਬਦ ਅਗੰਮੀ ਵੱਜੇ ਤਾਲ, ਨਾੜ ਬਹੱਤਰ ਤਲਵਾੜਾ ਰਿਹਾ ਵਜਾਈਆ। ਅੰਮ੍ਰਿਤ ਸਰੋਵਰ ਸੁਹਾਏ ਤਾਲ, ਸਾਚਾ ਝਿਰਨਾ ਇਕ ਝਿਰਾਈਆ। ਸੁਣ ਮੁਰੀਦਾਂ ਹਾਲ, ਪੁਛਣਹਾਰਾ ਥਾਉਂ ਥਾਈਂਆ। ਨਾਤਾ ਤੋੜ ਕਾਲ ਮਹਾਂਕਾਲ, ਚਰਨ ਕਵਲ ਦਏ ਸਰਨਾਈਆ। ਠਾਕਰ ਸਵਾਮੀ ਹੋ ਦਿਆਲ, ਮਿਹਰ ਨਜ਼ਰ ਨੈਣ ਉਠਾਈਆ। ਜਨਮ ਜਨਮ ਦੀ ਪੂਰੀ ਕਰੇ ਘਾਲ, ਕੀਤੀ ਘਾਲ ਲੇਖੇ ਲਾਈਆ । ਨਿਰਗੁਣ ਸਰਗੁਣ ਮੰਨ ਸਵਾਲ, ਸੋਹਣਾ ਆਪਣਾ ਮੇਲ ਮਿਲਾਈਆ। ਵੇਲੇ ਅੰਤ ਨਾ ਹੋਏ ਜ਼ਵਾਲ, ਜਾਹਰ ਜਹੂਰ ਆਪਣਾ ਘਰ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਵਡਿਆਈਆ। ਗੁਰਮੁਖ ਸੱਚੀ ਮੰਗ ਮੰਗੌਂਦਾ ਏ। ਪ੍ਰਭ ਦਰ ਅਲੱਖ ਜਗੌਂਦਾ ਏ। ਕਵਣ ਵੇਲਾ ਹੋਏ ਪਰਤੱਖ, ਭੇਵ ਅਭੇਦਾ ਕਵਣ ਸਖੌਂਦਾ ਏ। ਲੱਖ ਚੁਰਾਸੀ ਵਿਚੋਂ ਰੱਖ, ਸਿਰ ਆਪਣਾ ਹੱਥ ਟਿਕੌਂਦਾ ਏ। ਨਾਮ ਅਮੋਲਕ ਦੇ ਕੇ ਵੱਥ, ਸਚ ਖਜੀਨਾ ਆਪ ਭਰੌਂਦਾ ਏ। ਆਪਣੇ ਮਿਲਣ ਦੀ ਦੇ ਕੇ ਅੱਖ, ਆਖਰ ਆਪਣਾ ਮੇਲ ਕਰੌਂਦਾ ਏ। ਹਕੀਕਤ ਜਾਣ ਹੱਕੋ ਹੱਕ, ਦੂਈ ਦਵੈਤ ਡੇਰਾ ਢੌਂਦਾ ਏ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਲੱਭਦੇ ਲੱਭਦੇ ਗਏ ਥੱਕ, ਲੱਭਿਆਂ ਹੱਥ ਕਿਸੇ ਨਾ ਔਂਦਾ ਏ। ਨੇਤਰ ਰੋਵੇ ਤੀਰਥ ਅੱਠ ਸੱਠ, ਗੰਗਾ ਗੋਦਾਵਰੀ ਜਮਨਾ ਸੁਰਸਤੀ ਨੈਣ ਸ਼ਰਮੌਂਦਾ ਏ। ਉਚੇ ਟਿੱਲੇ ਪਰਬਤ ਸੱਥਰ ਬੈਠੇ ਘੱਤ, ਜੰਗਲ ਜੂਹ ਉਜਾੜ ਪਹਾੜ ਡੂੰਘੀ ਕੰਦਰ ਰੰਗ ਨਾ ਕੋਇ ਰੰਗੌਂਦਾ ਏ। ਨੌ ਖੰਡ ਪ੍ਰਿਥਮੀ ਸੱਤ ਦੀਪ ਖਾਲੀ ਦਿਸਣ ਹੱਟ, ਸਤਿ ਵਣਜਾਰਾ ਸੌਦਾ ਸਚ ਨਾ ਕੋਇ ਵਕੌਂਦਾ ਏ। ਚਲੇ ਚਤੁਰਾਈ ਨਾ ਕੋਇ ਮਨ ਬੁਧ ਮਤ, ਸੋਚ ਸਮਝ ਨਾ ਕੋਇ ਰਖੌਂਦਾ ਏ। ਕਿਰਪਾ ਕਰ ਪੁਰਖ ਸਮਰਥ, ਹਰਿਜਨ ਇਕੋ ਧਿਆਨ ਲਗੌਂਦਾ ਏ। ਤੇਰੀ ਮਿਹਰ ਕਿਰਪਾ ਨਾਲ ਚਰਨ ਜਾਏ ਢੱਠ, ਮਸਤਕ ਟਿੱਕਾ ਧੂੜੀ ਖ਼ਾਕ ਰਮੌਂਦਾ ਏ। ਸਚ ਸਰਨਾਈ ਜਾਏ ਲੱਗ, ਅਗਲਾ ਲੇਖਾ ਤੇਰੀ ਝੋਲੀ ਪੌਂਦਾ ਏ। ਦਰਸ ਵਖਾ ਉਪਰ ਸ਼ਾਹ ਰਗ, ਸ਼ਹਿਨਸ਼ਾਹ ਤੇਰਾ ਨੂਰ ਇਕੋ ਇਕ ਡਗਮਗੌਂਦਾ ਏ। ਤ੍ਰੈਗੁਣ ਮਾਇਆ ਅਗਨੀ ਬੁਝੇ ਅੱਗ, ਕਾਮ ਕਰੋਧ ਲੋਭ ਮੋਹ ਹੰਕਾਰ ਨਾ ਕੋਇ ਸਤੌਂਦਾ ਏ। ਕੂੜੀ ਕਿਰਿਆ ਜਾਵੇ ਛੱਡ, ਭਾਂਡਾ ਭਰਮ ਭੌ ਭੰਨੌਂਦਾ ਏ। ਤੇਰੀ ਆਤਮ ਪਰਮਾਤਮ ਕਿਉਂ ਹੋਵੇ ਤੈਥੋਂ ਅੱਡ, ਤੁਧ ਬਿਨ ਵਿਛੜੇ ਮੇਲ ਨਾ ਕੋਇ ਮਲੌਂਦਾ ਏ। ਨੌ ਦੁਆਰੇ ਜਗਤ ਵਾਸਨਾ ਚੁੱਕੇ ਹੱਦ, ਮਾਇਆ ਮਮਤਾ ਤ੍ਰਿਸਨਾ ਤ੍ਰਿਖਾ ਆਪ ਭਜੌਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਗੁਰਮੁਖ ਝੋਲੀ ਇਕ ਵਖੌਂਦਾ ਏ। ਪੁਰਖ ਅਬਿਨਾਸ਼ੀ ਦਇਆ ਕਮੌਂਦਾ ਏ। ਮਿਹਰ ਨਜ਼ਰ ਇਕ ਉਠੌਂਦਾ ਏ। ਸਾਚਾ ਫਜ਼ਲ ਆਪ ਕਮੌਂਦਾ ਏ। ਧੁਰ ਦਾ ਨਾਮ ਗਜ਼ਲ ਸੁਣੌਂਦਾ ਏ। ਮੰਜ਼ਲ ਮੰਜ਼ਲ ਆਪ ਚੜ੍ਹੌਂਦਾ ਏ। ਹਰਦਿਲ ਬਣ ਸੇਵ ਕਮੌਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸੰਤ ਸੁਹੇਲੇ ਗੁਰੂ ਗੁਰ ਚੇਲੇ ਗੁਰ ਆਪਣੀ ਧਾਰ ਮਲੌਂਦਾ ਏ। ਗੁਰਮੁਖ ਗੁਰ ਗੁਰ, ਸਾਚਾ ਮੇਲ ਮਿਲੌਂਦਾ ਏ। ਲੇਖਾ ਜਾਣੇ ਲਿਖਿਆ ਧੁਰ, ਮਸਤਕ ਰੇਖਾ ਪਿਛਲੀ ਮੇਟ ਮਟੌਂਦਾ ਏ। ਸਚ ਪ੍ਰੀਤੀ ਜਾਏ ਜੁੜ, ਜੋੜੀ ਆਪਣੇ ਨਾਲ ਰਖੌਂਦਾ ਏ। ਸ਼ਬਦ ਅਗੰਮੀ ਚੜ੍ਹ ਕੇ ਘੁੜ, ਚਾਰੋਂ ਕੁੰਟ ਵੇਖ ਵਖੌਂਦਾ ਏ। ਜਨ ਭਗਤਾਂ ਪ੍ਰਭ ਰੱਖੀ ਲੋੜ, ਬਿਨ ਭਗਤਾਂ ਪ੍ਰਭੂ ਕੰਮ ਕਿਸੇ ਨਾ ਆਉਂਦਾ ਏ। ਲੱਖ ਚੁਰਾਸੀ ਕੂੜਾ
❋
❋
ਮੇਟੇ ਸ਼ੋਰ, ਸਾਚਾ ਕਲਮਾ ਇਕ ਸਮਝੌਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਗੁਰਸਿਖ ਗੁਰ ਗੁਰ ਗੋਦ ਬਹੌਂਦਾ ਏ। ਗੁਰਸਿਖ ਕਹੇ ਪ੍ਰਭ ਤੇਰੀ ਗੋਦੀ, ਸਾਹਿਬ ਸਤਿਗੁਰ ਮੋਹੇ ਭਾਈਆ। ਜਿਥੇ ਬਹਿ ਕੇ ਆਵੇ ਧੁਰ ਦੀ ਸੋਝੀ, ਕੂੜੀ ਸੋਚ ਸਮਝ ਗਵਾਈਆ। ਨਾਮ ਭੰਡਾਰਾ ਅੰਮ੍ਰਿਤ ਮਿਲੇ ਰੋਜ਼ੀ, ਰਾਜਕ ਰਹੀਮ ਦਏ ਪੁਚਾਈਆ। ਲੇਖਾ ਚੁਕੇ ਲੋਕ ਪਰਲੋਕੀ, ਦੋ ਜਹਾਨਾਂ ਡੇਰਾ ਢਾਹੀਆ। ਸ਼ਬਦ ਸੁਣਾ ਸਚ ਸਲੋਕੀ, ਤੂੰ ਮੇਰਾ ਮੈਂ ਤੇਰਾ ਸੋਹੰ ਇਕੋ ਰਾਗ ਅਲਾਈਆ। ਨਾਤਾ ਤੁਟੇ ਜਗਤ ਪੋਥੀ, ਪੁਸਤਕ ਹੱਥ ਨਾ ਕੋਇ ਉਠਾਈਆ। ਘਾਟੀ ਚੜ੍ਹਾਂ ਦਸ਼ਵਾਰ ਔਖੀ, ਦਰ ਤੇਰੇ ਸੋਭਾ ਪਾਈਆ। ਜਗਤ ਵਾਸਨਾ ਰਹੇ ਨਾ ਖੋਟੀ, ਕੂੜੀ ਕਿਰਿਆ ਡੇਰਾ ਢਾਹੀਆ। ਘਰ ਵੇਖਾਂ ਉਪਰ ਚੋਟੀ, ਚੋਟ ਨਗਾਰੇ ਨਾਮ ਲਗਾਈਆ। ਜਿਸ ਮੰਦਰ ਘਰ ਜਗੇ ਨਿਰਮਲ ਜੋਤੀ, ਦੀਵਾ ਬਾਤੀ ਨਜ਼ਰ ਕੋਇ ਨਾ ਆਈਆ। ਜਿਸ ਗ੍ਰਹਿ ਬਹਿ ਕੇ ਪੁਰਖ ਅਕਾਲ ਸੋਚ ਸੋਚੀ, ਜਨ ਭਗਤਾਂ ਦਿਆਂ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਦੇਣਾ ਨਾਮ ਵਰ, ਵਰ ਦਾਤੇ ਤੇਰੀ ਇਕ ਸਰਨਾਈਆ। ਗੁਰਸਿਖ ਕਹੇ ਪ੍ਰਭ ਤੇਰਾ ਸੰਗ, ਸਾਹਿਬ ਸਤਿਗੁਰ ਸੱਚਾ ਨਜ਼ਰੀ ਆਇੰਦਾ। ਜਿਸ ਵਿਚ ਇਕੋ ਪ੍ਰੇਮ ਅਨੰਦ, ਅਨੰਦ ਆਤਮ ਪਰਮਾਤਮ ਮੇਲ ਮਿਲਾਇੰਦਾ। ਪਾਰਬ੍ਰਹਮ ਬ੍ਰਹਮ ਪਾਏ ਗੰਢ, ਨਾਤਾ ਧੁਰ ਦਾ ਜੋੜ ਜੁੜਾਇੰਦਾ। ਸਾਂਤਕ ਸਤਿ ਸਰੂਪ ਪਾਏ ਠੰਡ, ਅਗਨ ਤਤ ਨਾ ਕੋਇ ਰਖਾਇੰਦਾ। ਏਥੇ ਓਥੇ ਦੋ ਜਹਾਨ ਚਰਨ ਪ੍ਰੀਤੀ ਜਾਏ ਹੰਢ, ਅੱਧਵਿਚਕਾਰ ਨਾ ਕੋਇ ਤੁੜਾਇੰਦਾ। ਨਿਤ ਨਵਿਤ ਭਗਤ ਭਗਵੰਤ ਦਰ ਦਰਵੇਸ਼ ਮੰਗਣ ਮੰਗ, ਮਾਂਗਤ ਗੁਰਮੁਖ ਇਕ ਅਖਵਾਇੰਦਾ। ਤੂੰ ਸਾਹਿਬ ਸਤਿਗੁਰ ਦੇਵਣਹਾਰ ਸੂਰਾ ਸਰਬੰਗ, ਭੰਡਾਰਾ ਅਤੋਟ ਅਤੁਟ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇ ਧੁਰ ਦਾ ਵਰ, ਵਸਤ ਵਾਸਤਵ ਆਪਣੀ ਇਕ ਵਰਤਾਇੰਦਾ।
੧੫ ਫੱਗਣ ੨੦੨੦ ਬਿਕ੍ਰਮੀ ਗੁਰਬਚਨ ਸਿੰਘ ਦੇ ਗ੍ਰਹਿ ਹਰਦੋ ਫਰਾਲਾ ਜ਼ਿਲਾ ਜਲੰਧਰ
ਸ੍ਰੀ ਭਗਵਾਨ ਕਹੇ ਮੇਰਾ ਧੁਰ ਦਾ ਕਰਮ, ਨਿਹਕਰਮੀ ਹੋ ਕੇ ਦਇਆ ਕਮਾਇੰਦਾ। ਭਗਤ ਉਧਾਰਨਾ ਮੇਰਾ ਧਰਮ, ਸਚ ਧਰਮੀ ਧਰਮ ਰਖਾਇੰਦਾ। ਸਰਨ ਸਰਨਾਈ ਦੇਵਾਂ ਸਰਨ, ਸਰਨਗਤ ਇਕ ਸਮਝਾਇੰਦਾ। ਭੇਵ ਚੁਕਾ ਵਰਨ ਬਰਨ, ਜਾਤ ਪਾਤ ਡੇਰਾ ਢਾਇੰਦਾ। ਗੇੜ ਨਿਵਾਰ ਮਰਨ ਡਰਨ, ਲੱਖ ਚੁਰਾਸੀ ਪੰਧ ਮੁਕਾਇੰਦਾ। ਦਿਆਲ ਬਣਕੇ ਤਾਰਨ ਤਰਨ, ਸਿਰ ਆਪਣਾ ਹੱਥ ਰਖਾਇੰਦਾ। ਗੁਰਮੁਖ ਪੋੜ੍ਹੇ ਸਾਚੇ ਚੜ੍ਹਨ, ਫੜ ਬਾਂਹੋਂ ਆਪ ਉਠਾਇੰਦਾ। ਸਾਚਾ ਢੋਲਾ ਇਕੋ ਪੜ੍ਹਨ, ਜੁਗ ਚੌਕੜੀ ਸੋਹੰ ਰਾਗ ਸੁਣਾਇੰਦਾ। ਸਚਖੰਡ ਦੁਆਰੇ ਸਾਚੇ ਵੜਨ, ਅਧਵਿਚਕਾਰ ਨਾ ਕੋਇ ਅਟਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਹਰਿ ਜਨ ਜਨ ਸਾਚੇ ਆਪ ਸਮਝਾਇੰਦਾ। ਆਦਿ ਜੁਗਾਦੀ ਮੇਰੀ ਕਾਰ, ਹਰਿ ਕਰਤਾ ਆਪ ਜਣਾਇੰਦਾ। ਸੰਤ ਸੁਹੇਲੇ ਦੇਵਾਂ ਤਾਰ, ਭਵਜਲ ਪਾਰ ਕਨਾਰਾ ਆਪ ਵਖਾਇੰਦਾ । ਜਗਤ ਵਿਛੋੜਾ
❋
❋
ਦੇਵਾਂ ਨਵਾਰ, ਸਰਗੁਣ ਨਿਰਗੁਣ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਆਪ ਵਖਾਇੰਦਾ। ਭਗਤ ਕਹੇ ਪ੍ਰਭ ਦੱਸ ਬਿਧ, ਦਰ ਇਕੋ ਮੰਗ ਮੰਗਾਈਆ। ਕਾਰਜ ਕਰ ਗੁਰਮੁਖ ਸਿਧ, ਸਿਧ ਸਾਧਕ ਤੇਰੀ ਸਰਨਾਈਆ। ਲੇਖਾ ਚੁੱਕੇ ਨੌ ਨਿਧ, ਸਿਧ ਅਠਾਰਾਂ ਡੇਰਾ ਢਾਹੀਆ। ਇਕੋ ਉਪਜੇ ਤੇਰਾ ਹਿਤ, ਸਚ ਪ੍ਰੇਮ ਦੇ ਪਰਗਟਾਈਆ। ਅੱਠੇ ਪਹਿਰ ਵਸੇਂ ਚਿਤ, ਨਿਤ ਨਵਿਤ ਆਪਣਾ ਨਾਮ ਜਪਾਈਆ। ਬਣ ਕੇ ਧੁਰਦਰਗਾਹੀ ਪਿਤ, ਪਤਿਪਰਮੇਸ਼ਵਰ ਗੋਦ ਉਠਾਈਆ। ਅਗਲਾ ਲੇਖਾ ਦੇ ਲਿਖ, ਪਿਛਲਾ ਲਹਿਣਾ ਦੇ ਮੁਕਾਈਆ। ਘਰ ਦਰਸ਼ਨ ਦੇਣਾ ਨਿਜ, ਨਿਜ ਗ੍ਰਹਿ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਮੇਲਾ ਲੈ ਮਲਾਈਆ। ਜਨ ਭਗਤ ਮਿਲਾਉਣਾ ਮੇਰਾ ਖੇਲ, ਜੁਗ ਚੌਕੜੀ ਵੇਖ ਵਖਾਇੰਦਾ। ਆਦਿ ਜੁਗਾਦਿ ਬਣ ਕੇ ਸੱਜਣ ਸੁਹੇਲ, ਘਰ ਸੱਚਾ ਸੰਗ ਨਿਭਾਇੰਦਾ। ਪਰਦਾ ਲਾਹ ਧਾਮ ਨਵੇਲ, ਗ੍ਰਹਿ ਮੰਦਰ ਇਕ ਵਖਾਇੰਦਾ। ਕੂੜੀ ਕਿਰਿਆ ਕੱਟੇ ਜੇਲ, ਬੰਦੀਖਾਨਾ ਬੰਦ ਨਜ਼ਰ ਕੋਇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਇੰਦਾ। ਭਗਤ ਕਹੇ ਪ੍ਰਭ ਤੂੰ ਬੰਦੀ ਛੋੜ, ਸਾਡੇ ਬੰਧਨ ਦੇ ਕਟਾਈਆ। ਤੇਰੇ ਹੱਥ ਫੜਾਈ ਡੋਰ, ਦੂਜਾ ਨਜ਼ਰ ਕੋਈ ਨਾ ਆਈਆ। ਕਰ ਪਰਕਾਸ਼ ਅੰਧ ਘੋਰ, ਜਗਤ ਅੰਧੇਰ ਦੇ ਮਿਟਾਈਆ। ਨਾਦ ਸੁਣਾ ਸੱਚੀ ਘਨਘੋਰ, ਅਨਹਦ ਆਪਣਾ ਰਾਗ ਅਲਾਈਆ । ਲੇਖ ਚੁੱਕੇ ਮੋਰ ਤੋਰ, ਤੇਰਾ ਮੇਰਾ ਇਕੋ ਰੂਪ ਸਮਾਈਆ। ਦੀਨ ਦਿਆਲ ਤੇਰੀ ਲੋੜ, ਭਗਤ ਵਛਲ ਤੇਰੀ ਸਰਨਾਈਆ। ਤੇਰੇ ਅੱਗੇ ਨਹੀਂ ਕੋਈ ਜ਼ੋਰ, ਦੋਏ ਜੋੜ ਵਾਸਤਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇ ਆਪਣਾ ਵਰ, ਜਿਸ ਵਿਚ ਤੇਰਾ ਨੂਰ ਨਜ਼ਰੀ ਆਈਆ। ਸ੍ਰੀ ਭਗਵਾਨ ਕਹੇ ਮੇਰਾ ਸੱਚਾ ਰਾਹ, ਨਿਰਗੁਣ ਸਰਗੁਣ ਵੇਖ ਵਖਾਇੰਦਾ। ਸਦਾ ਸੁਹੇਲਾ ਬਣ ਮਲਾਹ, ਖੇਵਟ ਖੇਟ ਸੇਵ ਕਮਾਇੰਦਾ। ਧੁਰ ਦੀ ਦੇਵਾਂ ਸਚ ਸਲਾਹ, ਸਾਚੀ ਸਿਖਿਆ ਇਕ ਦ੍ਰਿੜਾਇੰਦਾ। ਸੰਤ ਸੁਹੇਲੇ ਆਪ ਜਗਾ, ਜਾਗਰਤ ਜੋਤ ਇਕ ਜਗਾਇੰਦਾ। ਪਰਮ ਪੁਰਖ ਦਾ ਸਿਮਰੋ ਨਾਂ, ਦੂਜਾ ਇਸ਼ਟ ਨਾ ਕੋਇ ਰਖਾਇੰਦਾ। ਦੀਨ ਦਿਆਲ ਹੋ ਕੇ ਮਿਹਰਵਾਂ, ਮਿਹਰ ਨਜ਼ਰ ਉਠਾਇੰਦਾ। ਕੋਟ ਜਨਮ ਦੇ ਪਾਪ ਗਵਾ, ਦੁਰਮਤ ਮੈਲ ਧਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਸਿਰ ਆਪਣਾ ਹੱਥ ਰਖਾਇੰਦਾ। ਜਨ ਭਗਤ ਕਹੇ ਪ੍ਰਭ ਤੇਰੀ ਆਸ, ਇਕ ਧਿਆਨ ਲਗਾਈਆ। ਜਨਮ ਜਨਮ ਦੀ ਮਿਟੇ ਪਿਆਸ, ਤ੍ਰਿਸਨਾ ਤ੍ਰਿਖਾ ਰਹਿਣ ਨਾ ਪਾਈਆ। ਸਦਾ ਸਦਾ ਸਦ ਵਸੋ ਪਾਸ, ਜਗਤ ਵਿਛੋੜਾ ਪੰਧ ਮੁਕਾਈਆ। ਆਤਮ ਪਰਮਾਤਮ ਕਾਰਜ ਕਰੀਂ ਰਾਸ, ਮੰਡਲ ਰਾਸ ਆਪ ਰਚਾਈਆ। ਸਭ ਕੁਛ ਪ੍ਰਭ ਤੇਰੇ ਹਾਥ, ਬੇਪਰਵਾਹ ਤੇਰੀ ਵਡਿਆਈਆ। ਹਉਂ ਬਾਲਕ ਦੀਨ ਅਨਾਥਾਂ ਨਾਥ, ਚਾਕਰ ਖ਼ਾਕ ਰੂਪ ਅਖਵਾਈਆ। ਸਦਾ ਸਦਾ ਸਦ ਮੰਗਾਂ ਤੇਰਾ ਸਾਥ, ਸਚ ਤੇਰੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇ ਧੁਰ ਦਾ ਵਰ, ਜਿਸ ਵਿਚ ਤੇਰਾ ਵਿਚਲਾ ਘਰ ਨਜ਼ਰੀ ਆਈਆ।
❋
❋
੧੫ ਫੱਗਣ ੨੦੨੦ ਬਿਕ੍ਰਮੀ ਬੀਬੀ ਚਰਨ ਕੌਰ ਦੇ ਗ੍ਰਹਿ ਹਰਦੋ ਫਰਾਲਾ ਜ਼ਿਲਾ ਜਲੰਧਰ
ਜਨ ਭਗਤਾਂ ਦੇ ਨਾਮ ਵਸਤ, ਪ੍ਰਭੂ ਆਪਣੇ ਰੰਗ ਰੰਗਾਇੰਦਾ। ਨਾਮ ਖੁਮਾਰੀ ਕਰੇ ਮਸਤ, ਸਾਚਾ ਰਸ ਇਕ ਜਣਾਇੰਦਾ। ਲੇਖਾ ਚੁਕਾ ਕੀਟ ਹਸਤ, ਊਚ ਨੀਚ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੀਨਨ ਆਪਣੇ ਗਲੇ ਲਗਾਇੰਦਾ। ਨਾਮ ਵਸਤ ਸ਼ਬਦ ਖੁਮਾਰੀ, ਰੰਗ ਸੱਚਾ ਇਕ ਚੜ੍ਹਾਈਆ। ਸਚ ਪ੍ਰੀਤੀ ਦਰਸ ਦੀਦਾਰੀ, ਦੀਦ ਈਦ ਚੰਦ ਰੁਸ਼ਨਾਈਆ। ਹੋਏ ਸਹਾਈ ਜੰਗਲ ਜੂਹ ਉਜਾੜ ਪਹਾੜੀ, ਡੂੰਘੀ ਕੰਦਰ ਫੋਲ ਫੋਲਾਈਆ। ਨੌ ਸੌ ਚੁਰਾਨਵੇ ਜੁਗ ਪਿਛੋਂ ਜਨ ਭਗਤਾਂ ਆਈ ਇਕੋ ਵਾਰੀ, ਵਾਰ ਥਿਤ ਸਚ ਸਮਝਾਇੰਦਾ । ਗੁਰ ਅਵਤਾਰ ਪੀਰ ਪੈਗੰਬਰ ਜੋ ਸਤਿ ਸਰੂਪ ਲਾ ਕੇ ਗਏ ਫੁਲਵਾੜੀ, ਸੋ ਪੁਰਖ ਅਕਾਲ ਪਤ ਡਾਲੀ ਵੇਖ ਵਖਾਇੰਦਾ। ਕਵਣ ਬੂਟਾ ਰੁੱਤ ਬਸੰਤ ਲਏ ਬਹਾਰੀ, ਕਵਣ ਖਿਜਾਂ ਵਿਚ ਸਮਾਇੰਦਾ। ਕਵਣ ਗੁਲਸ਼ਨ ਖਿਲੀ ਸਚ ਕਿਆਰੀ, ਕਵਣ ਗੁਲ ਫੁੱਲ ਮਹਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਇੰਦਾ। ਹਰਿਜਨ ਸਾਚੇ ਵੇਖਣ ਆਇਆ, ਪਾਰਬ੍ਰਹਮ ਵੱਡੀ ਵਡਿਆਈਆ। ਗੁਰਮੁਖ ਗੁਰ ਗੁਰ ਲਏ ਜਗਾਇਆ, ਸੰਤ ਸੁਹੇਲੇ ਲਏ ਉਠਾਈਆ। ਤ੍ਰੈਗੁਣ ਮਾਇਆ ਪਰਦਾ ਲਾਹਿਆ, ਸਚ ਮੇਲਾ ਸਹਿਜ ਸੁਭਾਈਆ। ਸੱਜਣ ਸੁਹੇਲਾ ਅੱਖ ਖੁਲ੍ਹਾਇਆ, ਨੇਤਰ ਨੈਣ ਕਰੇ ਰੁਸ਼ਨਾਈਆ। ਮਹਲ ਅਟੱਲ ਇਕ ਦਰਸਾਇਆ, ਛੱਪਰ ਛੰਨ ਨਾ ਕੋਇ ਛੁਹਾਈਆ। ਦੀਆ ਬਾਤੀ ਕਮਲਾਪਾਤੀ ਇਕ ਜਗਾਇਆ, ਜੋਤੀ ਨੂਰ ਕਰੇ ਰੁਸ਼ਨਾਈਆ। ਬਣ ਕੇ ਸਾਕੀ ਜਾਮ ਪਿਆਇਆ, ਸਚ ਸੁਰਾਹੀ ਹੱਥ ਉਠਾਈਆ। ਨਾਮ ਖੁਮਾਰੀ ਨਸ਼ਾ ਚੜ੍ਹਾਇਆ, ਉਤਰ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵੇ ਮਾਣ ਵਡਿਆਈਆ। ਹਰਿਜਨ ਕਹੇ ਮੇਰੇ ਮਹਿਬੂਬ, ਮੁਹੱਬਤ ਤੇਰੀ ਨਜ਼ਰੀ ਆਈਆ। ਮਹਲ ਅਟੱਲ ਤੇਰਾ ਅਰੂਜ਼, ਅਰਸ਼ ਕੁਰਸ਼ ਤੇਰੀ ਰੁਸ਼ਨਾਈਆ। ਤੇਰੇ ਚਰਨ ਦੁਆਰੇ ਸਦਾ ਮਹਿਫੂਜ਼, ਦੁੱਖ ਦਰਦ ਨਾ ਲਾਗੇ ਰਾਈਆ। ਸਾਚਾ ਦੇ ਇਕ ਹਕੂਕ, ਦਰ ਤੇਰੇ ਮੰਗ ਮੰਗਾਈਆ। ਤੇਰੇ ਹੋਈਏ ਸਦਾ ਮਸ਼ਕੂਰ, ਮੁਸ਼ਕਲ ਡੇਰਾ ਦੇ ਢਾਹੀਆ। ਨਾਮ ਜਣਾ ਬਿਨਾਂ ਹਰੂਫ਼, ਹਰਫ਼ ਤੇਰੀ ਸਿਫ਼ਤ ਸਾਲਾਹੀਆ। ਤੇਰੇ ਪ੍ਰੇਮ ਅੰਦਰ ਰਹੀਏ ਮਸਰੂਫ਼, ਅੱਠੇ ਪਹਿਰ ਧਿਆਨ ਲਗਾਈਆ। ਮੰਜ਼ਲ ਚੜ੍ਹੀਏ ਸਚ ਮਕਸੂਦ, ਸਾਹਿਬ ਤੇਰਾ ਦਰਸ਼ਨ ਪਾਈਆ। ਭੇਵ ਖੁਲ੍ਹਾ ਅਗੰਮੀ ਗੂਝ, ਗੁਰ ਪਰਦਾ ਦਏ ਉਠਾਈਆ। ਚਾਰੋਂ ਕੁੰਟ ਦਿਸੇ ਮੌਜੂਦ, ਹਰ ਘਟ ਬੈਠਾ ਨਜ਼ਰੀ ਆਈਆ। ਤੇਰੇ ਮਿਲਣ ਦੀ ਲੱਗੀ ਭੂਖ, ਭੁਖਿਆਂ ਤ੍ਰਿਪਤ ਦੇ ਕਰਾਈਆ। ਪਿਛਲਾ ਲਹਿਣਾ ਕਰ ਮਨਸੂਖ, ਅਗਲਾ ਲੇਖਾ ਦੇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਮਾਰਗ ਇਕ ਲਗਾਈਆ। ਸਾਹਿਬ ਸਤਿਗੁਰ ਦੇਵੇ ਦੱਸ, ਪ੍ਰਭ ਹੱਥ ਵੱਡੀ ਵਡਿਆਈਆ। ਭਗਤ ਸੁਹੇਲਾ ਭਗਤਾਂ ਵਸ, ਵਾਸਤਾ ਆਪਣੇ ਨਾਲ ਰਖਾਈਆ । ਹਰਿਜਨ ਮੰਨੋਂ ਧੁਰ ਦਾ ਸੱਚ, ਸਚ ਸ਼ਬਦ ਗੁਰੂ ਸ਼ਨਵਾਈਆ। ਕਾਇਆ ਮਾਟੀ ਭਾਡਾ ਕੱਚ, ਪੰਜ ਤਤ ਵੱਜੇ ਵਧਾਈਆ। ਦੋਏ ਜੋੜ ਬੰਦਨ ਖੋਲ੍ਹ ਹੱਥ, ਸਰਨ ਧੂੜ ਚਰਨ ਰਮਾਈਆ। ਬਿਨ ਰਸਨਾ ਜਿਹਵਾ ਗਾਓ ਗਥ, ਆਤਮ ਪਰਮਾਤਮ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਦੇ ਵਡਿਆਈਆ। ਜਨ ਭਗਤ ਕਹੇ ਪ੍ਰਭ ਦੇਣਾ ਕੀ, ਤੇਰੇ ਹੱਥ ਕੁਛ ਨਹੀਂ ਆਇੰਦਾ। ਪੁਰਖ ਅਬਿਨਾਸ਼ੀ
❋
❋
ਕਹੇ ਮੇਰਾ ਉਤਮ ਜੀ, ਬ੍ਰਹਮ ਮੇਰਾ ਰੂਪ ਸੋਭਾ ਪਾਇੰਦਾ। ਗੁਰਮੁਖ ਕਹੇ ਇਹ ਨਹੀਂ ਠੀਕ, ਤੇਰਾ ਭੇਵ ਸਚ ਨਾ ਕੋਇ ਸਮਝਾਇੰਦਾ। ਸ੍ਰੀ ਭਗਵਾਨ ਕਹੇ ਉਹ ਵੇਲਾ ਅੰਤ ਤਾਰੀਖ, ਥਿਤ ਵਾਰ ਵੇਖ ਵਖਾਇੰਦਾ। ਜਿਸ ਵੇਲੇ ਲੇਖਾ ਚੁਕਾਵੇ ਲਾਸ਼ਰੀਕ, ਸ਼ਰਾਰਤ ਸਭ ਦੀ ਆਪ ਗਵਾਇੰਦਾ। ਆਪਣੇ ਹੱਥ ਰੱਖ ਤੋਫੀਕ, ਤਾਬਿਆਦਾਰ ਸਰਬ ਬਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਵਰਤਾਇੰਦਾ। ਪਾਰਬ੍ਰਹਮ ਕੀ ਤੇਰਾ ਹੁਕਮ, ਹੁਕਮੇ ਅੰਦਰ ਸਰਬ ਲੋਕਾਈਆ। ਸ੍ਰੀ ਭਗਵਾਨ ਕਹੇ ਜਨ ਭਗਤ ਮੇਰਾ ਤੁਖ਼ਮ, ਤਾਸੀਰ ਆਪਣੇ ਨਾਲ ਮਿਲਾਈਆ। ਭਗਤ ਕਹੇ ਮੇਰਾ ਰੂਪ ਸੂਖਮ, ਸਤਿ ਸਤਿ ਤੇਰੀ ਵਡਿਆਈਆ। ਭਗਵਾਨ ਕਹੇ ਮੇਰਾ ਗੁਰਮੁਖ ਉਤਮ, ਸ੍ਰੇਸ਼ਟ ਇਕੋ ਨਜ਼ਰੀ ਆਈਆ। ਭਗਤ ਕਹੇ ਮੈਂ ਤੇਰਾ ਪੁੱਤਰ, ਪਿਤਾ ਪੁਰਖ ਅਕਾਲ ਮਨਾਈਆ। ਅਬਿਨਾਸ਼ੀ ਕਰਤਾ ਕਹੇ ਮੈਂ ਕਰਾਂ ਸ਼ੁਕਰ, ਘਰ ਸਾਚੇ ਖ਼ੁਸ਼ੀ ਮਨਾਈਆ। ਗੁਰਮੁਖ ਕਹੇ ਮੈਂ ਤੇਰੀ ਧਾਰੋਂ ਆਇਆ ਉਤਰ, ਘਰ ਘਰ ਵਿਚ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਖੇਲ ਰਿਹਾ ਵਖਾਈਆ। ਪੁਰਖ ਅਕਾਲ ਕਹੇ ਜਨ ਵੇਖ ਭਗਤ, ਸੁਰਤ ਤੇਰੀ ਖੁਲ੍ਹਾਈਆ। ਭਗਤ ਕਹੇ ਮੈਂ ਛੱਡਿਆ ਜਗਤ, ਪ੍ਰਭੂ ਤੇਰੀ ਓਟ ਤਕਾਈਆ। ਦੋਹਾਂ ਸੁਹੇਲਾ ਹੋਏ ਵਕਤ, ਘੜੀ ਸੁਹੰਜਣੀ ਸੋਭਾ ਪਾਈਆ। ਪ੍ਰੇਮ ਪਿਆਰ ਪ੍ਰੀਤੀ ਅੰਦਰ ਰਹੇ ਕੋਈ ਨਾ ਫਰਕ, ਫੈਸਲਾ ਇਕੋ ਵਾਰ ਸਮਝਾਈਆ । ਜੁਗ ਚੌਕੜੀ ਜਿਸ ਦੀ ਲੌਂਦੇ ਗਏ ਸ਼ਰਤ, ਸੋ ਸ਼ਹਿਨਸ਼ਾਹ ਵੇਖ ਵਖਾਈਆ। ਨਿਰਗੁਣ ਹੋ ਕੇ ਆਇਆ ਪਰਤ, ਸਰਗੁਣ ਦੇਵਣਹਾਰ ਵਡਿਆਈਆ । ਪਿਛਲੀ ਵੇਖ ਲਿਖਤ ਪੜ੍ਹਤ, ਪਰਦੇ ਸਭ ਦੇ ਫੋਲ ਫੁਲਾਈਆ। ਕਰੇ ਖੇਲ ਆਪ ਨਧੜਕ, ਭੈ ਭੌ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਹੋਣ ਨਾ ਦੇਵੇ ਹਰਜ, ਹਰਜਾਨਾ ਪਿਛਲਾ ਪੂਰ ਕਰਾਈਆ।
੧੫ ਫੱਗਣ ੨੦੨੦ ਬਿਕ੍ਰਮੀ ਬੀਬੀ ਹਰਬੰਸ ਕੌਰ ਦੇ ਗ੍ਰਹਿ ਆਰੀਆ ਮਹੱਲਾ ਲੁਧਿਆਣਾ
ਜੁਗ ਜੁਗ ਮੇਲਾ ਭਗਤ ਭਗਵੰਤ, ਹਰਿ ਕਰਤਾ ਆਪ ਕਰਾਇੰਦਾ। ਕੂੜੀ ਕਿਰਿਆ ਤੋੜ ਗੜ੍ਹ ਹਉਮੇ ਹੰਗਤ, ਹੰ ਬ੍ਰਹਮ ਇਕ ਸਮਝਾਇੰਦਾ । ਲਹਿਣਾ ਦੇਣਾ ਚੁਕਾ ਮਾਇਆ ਮਮਤ, ਤ੍ਰਿਸਨਾ ਭੁੱਖ ਸਰਬ ਗਵਾਇੰਦਾ। ਕਾਇਆ ਚੋਲੀ ਚਾੜ੍ਹ ਸਾਚਾ ਰੰਗਤ, ਰੰਗ ਅਗੰਮੜਾ ਆਪ ਰੰਗਾਇੰਦਾ । ਗੁਰਮੁਖ ਬਣਾ ਸਾਚੇ ਸੰਤ, ਸਤਿ ਸਤਿਵਾਦੀ ਵੇਖ ਵਖਾਇੰਦਾ। ਸੁਰਤੀ ਸ਼ਬਦੀ ਮੇਲ ਕਰਾਏ ਨਾਰ ਕੰਤ, ਘਰ ਘਰ ਸੇਜ ਸੁਹੰਜਣੀ ਆਪ ਸੁਹਾਇੰਦਾ । ਲਹਿਣਾ ਦੇਣਾ ਤੋੜ ਬਹਿਸ਼ਤ ਜਨਤ, ਸਵਰਗ ਚਰਨਾਂ ਹੇਠ ਰਖਾਇੰਦਾ। ਜੋਤ ਮਿਲਾਵਾ ਦੇਵੇ ਅੰਤ, ਜੋਤੀ ਜਾਤਾ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵੇ ਸਾਚਾ ਵਰ, ਭਗਵਨ ਆਪਣਾ ਖੇਲ ਵਖਾਇੰਦਾ। ਭਗਤ ਭਗਵਾਨ ਸਦਾ ਜਗ ਮੇਲਾ, ਨਿਰਗੁਣ ਸਰਗੁਣ ਵੇਖ ਵਖਾਈਆ। ਆਦਿ ਜੁਗਾਦਿ ਇਕ ਅਕੇਲਾ, ਵੇਸ ਅਵੱਲੜਾ ਰੂਪ ਵਟਾਈਆ। ਜਨ ਭਗਤ ਬਣਾ ਕੇ ਸੱਜਣ ਸੁਹੇਲਾ, ਧੁਰ ਦਾ ਸੰਗੀ ਸੰਗ ਨਿਭਾਈਆ। ਲੇਖਾ ਜਾਣੇ ਗੁਰੂ ਗੁਰ ਚੇਲਾ, ਧੁਰ ਦਾ ਲਹਿਣਾ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ
❋
❋
ਕਿਰਪਾ ਕਰ, ਜਨ ਭਗਤ ਦਏ ਵਡਿਆਈਆ। ਜਨ ਭਗਤ ਮਿਲੇ ਪ੍ਰਭ ਠਾਕਰ ਸਵਾਮੀ, ਦੀਨ ਦਿਆਲ ਦਇਆ ਕਮਾਇੰਦਾ। ਲੱਖ ਚੁਰਾਸੀ ਅੰਤਰਜਾਮੀ, ਘਟ ਘਟ ਅੰਤਰ ਫੋਲ ਫੁਲਾਇੰਦਾ। ਬੋਧ ਅਗਾਧ ਅਗੰਮੀ ਸੁਣਾਏ ਬਾਣੀ, ਸ਼ਬਦ ਅਨਾਦੀ ਰਾਗ ਅਲਾਇੰਦਾ। ਅੰਮ੍ਰਿਤ ਆਤਮ ਪੀਏ ਠੰਡਾ ਪਾਣੀ, ਨਿਝਰ ਝਿਰਨਾ ਆਪ ਝਿਰਾਇੰਦਾ। ਪਰਦਾ ਲਾਹੇ ਚਾਰੇ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਵੇਖ ਵਖਾਇੰਦਾ। ਆਤਮ ਪਰਮਾਤਮ ਮੇਲ ਮਿਲਾਏ ਹਾਣੀਆਂ ਹਾਣੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਪਣੇ ਘਰ ਵਸਾਇੰਦਾ। ਆਤਮ ਪਰਮਾਤਮ ਕਰੇ ਮਿਲਾਪ, ਘਰ ਸਾਚੇ ਵੱਜੇ ਵਧਾਈਆ। ਬੰਦ ਕਿਵਾੜੀ ਖੋਲ੍ਹ ਤਾਕ, ਬਜਰ ਕਪਾਟੀ ਤੋੜ ਤੁੜਾਈਆ। ਬਿਨ ਰਸਨਾ ਜਿਹਵਾ ਜਪਾਏ ਜਾਪ, ਬੱਤੀ ਦੰਦ ਨਾ ਕੋਇ ਹਿਲਾਈਆ। ਸ਼ਬਦ ਅਗੰਮੀ ਧੁਰ ਦਾ ਪਾਠ, ਪੂਜਾ ਸਿਮਰਨ ਇਕ ਰਖਾਈਆ। ਮਹਲ ਅਟੱਲ ਕਰ ਪਰਕਾਸ਼, ਜੋਤੀ ਨੂਰ ਕਰੇ ਰੁਸ਼ਨਾਈਆ। ਧੁਨ ਆਤਮਕ ਵੱਜੇ ਨਾਦ, ਅਨਹਦ ਸੇਵ ਕਮਾਈਆ। ਸੁਰਤ ਸ਼ਬਦ ਦੇਵੇ ਦਾਤ, ਦਾਤਾ ਦਾਨੀ ਦਇਆ ਕਮਾਈਆ। ਕੂੜੀ ਕਿਰਿਆ ਮੇਟ ਅੰਧੇਰੀ ਰਾਤ, ਸਾਚਾ ਨੂਰ ਕਰੇ ਰੁਸ਼ਨਾਈਆ। ਅੰਦਰ ਬਾਹਰ ਗੁਪਤ ਜਾਹਰ ਪੁਛੇ ਬਾਤ, ਸਦਾ ਸੁਹੇਲਾ ਹੋਏ ਸਹਾਈਆ। ਲੇਖਾ ਜਾਣ ਤ੍ਰਲੋਕੀ ਨਾਥ, ਬ੍ਰਹਿਮੰਡ ਖੰਡ ਖੋਜ ਖੁਜਾਈਆ। ਜਨ ਭਗਤਾਂ ਸੰਗ ਪਾਵੇ ਰਾਸ, ਗੋਪੀ ਕਾਹਨ ਰੂਪ ਵਟਾਈਆ। ਕਾਇਆ ਮੰਦਰ ਅੰਦਰ ਸਦ ਵਸੇ ਪਾਸ, ਬਾਹਰ ਖੋਜਣ ਕੋਇ ਨਾ ਜਾਈਆ। ਆਤਮ ਪਰਮਾਤਮ ਦੱਸੇ ਇਕੋ ਜਾਤ, ਪਾਰਬ੍ਰਹਮ ਬ੍ਰਹਮ ਨੂਰ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਵੇਖ ਵਖਾਈਆ। ਭਗਤ ਸੁਹੇਲਾ ਸਾਹਿਬ ਠਾਕਰ, ਹਰਿ ਕਰਤਾ ਖੇਲ ਕਰਾਇੰਦਾ। ਜੁਗ ਚੌਕੜੀ ਦੇਵੇ ਆਦਰ, ਸਿਰ ਆਪਣਾ ਹੱਥ ਟਿਕਾਇੰਦਾ। ਭਾਗ ਲਗਾਏ ਸਾਢੇ ਤਿੰਨ ਹੱਥ ਕਾਇਆ ਗਾਗਰ, ਗਹਿਰ ਗੰਭੀਰ ਖੋਜ ਖੁਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਵੇਖ ਵਖਾਇੰਦਾ। ਜਨ ਭਗਤਾਂ ਵੇਖ ਹੋਏ ਦਿਆਲ, ਸਾਹਿਬ ਸਵਾਮੀ ਵਡ ਵਡਿਆਈਆ। ਹਰਿਜਨ ਬਣਾਏ ਆਪਣੇ ਲਾਲ, ਲਾਲਨ ਆਪਣਾ ਰੰਗ ਰੰਗਾਈਆ। ਤ੍ਰੈਗੁਣ ਮਾਇਆ ਤੋੜ ਜੰਜਾਲ, ਪੰਜ ਤਤ ਕਰੇ ਸਫ਼ਾਈਆ। ਦੀਆ ਬਾਤੀ ਜੋਤੀ ਨੂਰ ਇਕੋ ਬਾਲ, ਅੰਧ ਅੰਧੇਰ ਮਿਟਾਈਆ। ਭਾਗ ਲਗਾ ਸੱਚੀ ਧਰਮਸਾਲ, ਧਰਮ ਦਵਾਰਾ ਇਕ ਜਣਾਈਆ। ਜਿਸ ਗ੍ਰਹਿ ਪੋਹ ਨਾ ਸਕੇ ਕਾਲ, ਮਹਾਂਕਾਲ ਨੇੜ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਹੋਏ ਸਹਾਈਆ। ਜਨ ਭਗਤਾਂ ਸਹਾਈ ਸਾਹਿਬ ਸੁਖ ਦਾਤਾ, ਭਗਵਨ ਆਪਣੀ ਖੇਲ ਵਰਤਾਇੰਦਾ। ਲੱਖ ਚੁਰਾਸੀ ਵਿਚੋਂ ਉਤਮ ਜਾਤਾ, ਅਜਾਤੀ ਰੂਪ ਨਾ ਕੋਇ ਵਟਾਇੰਦਾ। ਨਜ਼ਰੀ ਆਏ ਇਕ ਇਕਾਂਤਾ, ਇਕ ਇਕੱਲਾ ਸੋਭਾ ਪਾਇੰਦਾ। ਬਾਤਨ ਜਾਹਰ ਕਰੇ ਬਾਤਾਂ, ਗੁਫਤ ਸ਼ਨੀਦ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਪਣੇ ਘਰ ਵਸਾਇੰਦਾ। ਹਰਿਜਨ ਵਸਾਏ ਸਾਚੇ ਮੰਦਰ, ਮਹਲ ਅਟੱਲ ਕਰੇ ਰੁਸ਼ਨਾਈਆ। ਭਾਗ ਲਗਾਏ ਕਾਇਆ ਕੰਦਰ, ਡੂੰਘੀ ਭਵਰੀ ਫੋਲ ਫੁਲਾਈਆ। ਆਪੇ ਤੋੜ ਹੰਕਾਰੀ ਜੰਦਰ, ਮਿਹਰ ਨਜ਼ਰ ਨੈਣ ਉਠਾਈਆ । ਮਨ ਵਾਸਨਾ ਭੱਜੇ ਨਾ ਬੰਦਰ, ਦਹਿ ਦਿਸ਼ਾ ਨਾ ਉਠ ਉਠ ਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵੇ ਮਾਣ ਵਡਿਆਈਆ। ਹਰਿਜਨ ਦੇਵੇ ਹਰਿਜੂ ਜੋਗ, ਜੁਗਤ ਆਪਣੀ ਇਕ ਜਣਾਇੰਦਾ। ਆਤਮ ਪਰਮਾਤਮ ਧੁਰ
❋
❋
ਸੰਜੋਗ, ਬਣ ਸੰਜੋਗੀ ਮੇਲ ਮਲਾਇੰਦਾ। ਜਨਮ ਕਰਮ ਦਾ ਕੱਟੇ ਰੋਗ, ਚਿੰਤਾ ਰੋਗ ਸਰਬ ਚੁਕਾਇੰਦਾ। ਨਿਜ ਨੇਤਰ ਦੇਵੇ ਦਰਸ ਅਮੋਘ, ਦੋਏ ਲੋਚਣ ਬੰਦ ਵਖਾਇੰਦਾ। ਨਾਮ ਸੁਣਾਏ ਸਚ ਸਲੋਕ, ਸੋਹਲਾ ਇਕੋ ਰਾਗ ਅਲਾਇੰਦਾ। ਭੇਵ ਮਿਟਾਏ ਚੌਦਾਂ ਲੋਕ, ਚੌਦਾਂ ਤਬਕ ਡੇਰਾ ਢਾਇੰਦਾ। ਪੁਰਖ ਅਕਾਲ ਦੱਸੇ ਓਟ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਭਗਤ ਆਪਣੇ ਰੰਗ ਰੰਗਾਇੰਦਾ। ਹਰਿ ਭਗਤ ਰੰਗੇ ਰੰਗ ਏਕ, ਇਕਉਂਕਾਰ ਵੱਡੀ ਵਡਿਆਈਆ। ਚਰਨ ਕਵਲ ਬਖ਼ਸ਼ੇ ਟੇਕ, ਦੂਜਾ ਇਸ਼ਟ ਨਾ ਕੋਇ ਵਖਾਈਆ। ਬੁਧੀ ਕਰੇ ਆਪ ਬਿਬੇਕ, ਵਿਵੇਕੀ ਆਪਣਾ ਕਰਮ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਭਗਤ ਦਏ ਵਡਿਆਈਆ। ਹਰਿ ਭਗਤ ਕਲਜੁਗ ਅੰਤ, ਸੋ ਸਾਹਿਬ ਸਤਿਗੁਰ ਆਪ ਬਣਾਈਆ। ਬੋਧ ਅਗਾਧਾ ਬਣ ਕੇ ਪੰਡਤ, ਧੁਰ ਦੀ ਕਰੇ ਨਾਮ ਪੜ੍ਹਾਈਆ। ਕੂੜੀ ਕਿਰਿਆ ਕਰਕੇ ਖੰਡਤ, ਅਖੰਡ ਰੂਪ ਦਰਸਾਈਆ। ਦਰ ਬਣ ਕੇ ਮੰਗਤ, ਸਾਚੀ ਭਿਛਿਆ ਇਕੋ ਇਕ ਸਮਝਾਈਆ। ਸਚ ਦਵਾਰਾ ਹਰਿ ਕੀ ਸੰਗਤ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਰਾਹ ਜਣਾਈਆ। ਜਨ ਭਗਤਾਂ ਰਾਹ ਦੱਸੇ ਅਵੱਲਾ, ਅਵੱਲ ਆਪਣਾ ਨੂਰ ਦ੍ਰਿੜਾਈਆ। ਪਰਵਰਦਿਗਾਰ ਫੜਾਏ ਪੱਲਾ, ਮੁਰੀਦ ਮੁਰਸ਼ਦ ਹੋਏ ਸਹਾਈਆ। ਵਸਣਹਾਰਾ ਨਿਹਚਲ ਧਾਮ ਅਟੱਲਾ, ਅਗੰਮ ਅਥਾਹ ਫੇਰਾ ਪਾਈਆ। ਜੋਤੀ ਸ਼ਬਦੀ ਧਾਰ ਰੱਲਾ, ਪੰਜ ਤਤ ਨਜ਼ਰ ਕੋਇ ਨਾ ਆਈਆ। ਵੇਖਣਹਾਰਾ ਜਲਾਂ ਥਲਾਂ, ਜੰਗਲ ਜੂਹ ਉਜਾੜ ਪਹਾੜ ਉਚੇ ਟਿੱਲੇ ਪਰਬਤ ਫੋਲ ਫੁਲਾਈਆ। ਸਚ ਸਿੰਘਾਸਣ ਜਿਸ ਨੇ ਮੱਲਾ, ਸਚਖੰਡ ਵਸੇ ਬੇਪਰਵਾਹੀਆ। ਜਨ ਭਗਤ ਦਵਾਰ ਫਿਰੇ ਹੋ ਕੇ ਝੱਲਾ, ਨਿਰਧਨ ਆਪਣੀ ਝਲਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਲੇਖਾ ਦੇਵੇ ਥਾਉਂ ਥਾਈਂਆ। ਹਰਿਜਨ ਲੇਖਾ ਦੇਵੇ ਆਪ, ਆਪਣੇ ਹੱਥ ਰੱਖੇ ਵਡਿਆਈਆ। ਪਰਮ ਪੁਰਖ ਪ੍ਰਭ ਮਾਈ ਬਾਪ, ਪਿਤਾ ਪੂਤ ਗੋਦ ਸੁਹਾਈਆ। ਅੰਤਰ ਅੰਤਰ ਜਪਾਏ ਜਾਪ, ਸੋਹਣਾ ਮੰਤਰ ਇਕ ਸਮਝਾਈਆ। ਮੇਟ ਮਿਟਾਏ ਤੀਨੋ ਤਾਪ, ਤ੍ਰੈਭਵਣ ਧਨੀ ਆਪਣਾ ਫੇਰਾ ਪਾਈਆ । ਪਤਤ ਪੁਨੀਤ ਕਰੇ ਪਾਕ, ਪਵਿਤ ਆਪਣਾ ਰੰਗ ਵਖਾਈਆ। ਨਿਰਗੁਣ ਸਰਗੁਣ ਬਣ ਬਣ ਸੱਜਣ ਸਾਕ, ਬੰਧਪ ਬੰਦਨ ਇਕੋ ਇਕ ਰਖਾਈਆ । ਘਰ ਦਰਵਾਜ਼ਾ ਖੋਲ੍ਹ ਤਾਕ, ਪਰਦਾ ਓਹਲਾ ਦਏ ਉਠਾਈਆ। ਜੋਤੀ ਨੂਰ ਕਰ ਪਰਕਾਸ਼, ਸਾਚਾ ਚੰਦ ਇਕ ਚਮਕਾਈਆ। ਲੇਖੇ ਲਾ ਪਵਣ ਸਵਾਸ, ਪਵਣ ਪਵਣਾ ਰੰਗ ਰੰਗਾਈਆ। ਪ੍ਰੀਤਮ ਹੋ ਕੇ ਵਸੇ ਪਾਸ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਦਏ ਵਡਿਆਈਆ। ਜਨ ਭਗਤ ਵਡਿਆਈ ਅੰਤਮ ਕਲ, ਹਰਿ ਕਰਤਾ ਆਪ ਜਣਾਇੰਦਾ। ਲੱਖ ਚੁਰਾਸੀ ਵਲ ਛਲ, ਅਛਲ ਅਛੱਲ ਆਪਣਾ ਖੇਲ ਵਖਾਇੰਦਾ। ਗੁਰਮੁਖਾਂ ਅੰਦਰ ਜਾਏ ਰਲ, ਰਚਿਆ ਨਜ਼ਰ ਕਿਸੇ ਨਾ ਆਇੰਦਾ। ਭਾਗ ਲਗਾ ਕਾਇਆ ਮਾਟੀ ਪੰਜ ਤਤ ਖੱਲ, ਦਰ ਮੰਦਰ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸੱਚੇ ਲਏ ਫੜ, ਸ਼ਬਦੀ ਡੋਰੀ ਤੰਦ ਬੰਧਾਇੰਦਾ। ਭਗਤ ਭਗਵਾਨ ਆਪ ਫੜ, ਲੱਖ ਚੁਰਾਸੀ ਵਿਚੋਂ ਵੇਖ ਵਖਾਈਆ। ਕਿਲਾ ਤੋੜ ਹੰਕਾਰੀ ਗੜ੍ਹ, ਕੂੜੀ ਕਿਰਿਆ ਡੇਰਾ ਢਾਹੀਆ। ਨਿਰਗੁਣ ਨਿਰਵੈਰ ਹੋਏ ਅੰਦਰ ਜਾਏ ਵੜ, ਸੁਖਮਣ ਟੇਢੀ ਬੰਕ ਪਾਰ ਕਰਾਈਆ। ਸਾਚਾ ਢੋਲਾ ਸੁਣਾਏ ਪੜ੍ਹ, ਤੂੰ ਮੇਰਾ ਮੈਂ ਤੇਰਾ ਇਕੋ ਰੂਪ ਨਜ਼ਰੀ ਆਈਆ। ਦਰਸ ਦਖਾਏ ਸਚ ਦਵਾਰੇ
❋
❋
ਖੜ੍ਹ, ਸਤਿ ਸਰੂਪੀ ਰੂਪ ਪਰਗਟਾਈਆ। ਨਾ ਜਨਮੇ ਨਾ ਜਾਏ ਮਰ, ਸਤਿਗੁਰ ਪੂਰੇ ਵਡ ਵਡਿਆਈਆ। ਨਿਰਭੌ ਚੁਕਾਏ ਭੈ ਡਰ, ਭਿਆਨਕ ਰਹਿਣ ਕੋਇ ਨਾ ਪਾਈਆ। ਸੰਤ ਸੁਹੇਲਾ ਲਗਾਏ ਲੜ, ਪੱਲੂ ਆਪਣੇ ਗੰਢ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਜੁਗ ਜੁਗ ਭਗਤਾਂ ਲਏ ਤਰਾਈਆ। ਜੁਗ ਚੌਕੜੀ ਭਗਤਨ ਰੀਤਾ, ਕਲਜੁਗ ਅੰਤਮ ਵੇਖ ਵਖਾਈਆ। ਪੁਰਖ ਅਬਿਨਾਸ਼ੀ ਅਚਰਜ ਰੀਤਾ, ਅਸਚਰਜ ਆਪ ਸਮਝਾਈਆ। ਜਿਸ ਦੀ ਸਿਫ਼ਤ ਸ਼ਾਸਤਰ ਵੇਦ ਪੁਰਾਨ ਕਰੇ ਗੀਤਾ, ਅੰਜੀਲ ਕੁਰਾਨ ਮਸਲਾ ਹੱਕ ਸੁਣਾਈਆ। ਸੋ ਸਾਹਿਬ ਪੁਰਖ ਅਕਾਲ ਪਵਰਦਿਗਾਰ ਸਦਾ ਅਨਡੀਠਾ, ਜਗਤ ਨੇਤਰ ਨਜ਼ਰ ਕਿਸੇ ਨਾ ਆਈਆ। ਹਰ ਘਟ ਵਸਿਆ ਲੇਖਾ ਜਾਣੇ ਹਸਤ ਕੀਟਾ, ਊਚ ਨੀਚਾਂ ਮੇਲ ਮਲਾਈਆ। ਪੀਰ ਪੈਗ਼ੰਬਰ ਗੁਰ ਅਵਤਾਰ ਜਿਸ ਪਰਗਟ ਕੀਤਾ, ਪੰਜ ਤਤ ਦਿਤੀ ਵਡਿਆਈਆ। ਸੋ ਸਾਹਿਬ ਸਤਿਗੁਰ ਠਾਂਡਾ ਸੀਤਾ, ਅਗਨੀ ਤਤ ਨਾ ਕੋਇ ਤਪਾਈਆ। ਕਲਜੁਗ ਅੰਤ ਸਰਬ ਜੀਆਂ ਪਰਖੇ ਨੀਤਾ, ਨੀਤੀਵਾਨ ਘਰ ਘਰ ਵੇਖ ਵਖਾਈਆ। ਫੋਲ ਫੁਲਾਏ ਮੰਦਰ ਮਸਜਿਦ ਮੱਠ ਸ਼ਿਵਦਵਾਲਾ ਮਸੀਤਾ, ਗੁਰਦਵਾਰਾ ਪਰਦਾ ਲਾਹੀਆ। ਗੁਰਮੁਖ ਵਿਰਲਾ ਜਿਸ ਹਰਿ ਹਿਰਦੇ ਵਸਿਆ ਚੀਤਾ, ਅੰਤਰ ਇਕ ਧਿਆਨ ਲਗਾਈਆ। ਤੱਤਾਂ ਪੁਰਖ ਅਕਾਲ ਚਾੜ੍ਹੇ ਰੰਗ ਇਕ ਮਜੀਠਾ, ਲੋਕਮਾਤ ਉਤਰ ਕਦੇ ਨਾ ਜਾਈਆ। ਕੂੜੀ ਕਿਰਿਆ ਤਪੇ ਨਾ ਕੋਇ ਅੰਗੀਠਾ, ਪੰਜ ਤਤ ਨਾ ਕੋਇ ਜਲਾਈਆ। ਮਿਹਰ ਨਜ਼ਰ ਮਿਹਰਵਾਨ ਕਰਕੇ ਹਰਿ ਭਗਤ ਕਰੇ ਠੰਡਾ ਸੀਤਾ, ਅੰਮ੍ਰਿਤ ਧਾਰ ਇਕ ਵਹਾਈਆ। ਏਥੇ ਓਥੇ ਦੋ ਜਹਾਨ ਰੱਖੇ ਅਤੀਤਾ, ਲੋਕ ਪਰਲੋਕ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇਵੇ ਇਕ ਵਰ, ਸਚ ਪ੍ਰੀਤੀ ਸ੍ਰੀ ਭਗਵਾਨ ਆਪਣੇ ਨਾਲ ਰਖਾਈਆ।
੧੫ ਫੱਗਣ ੨੦੨੦ ਬਿਕ੍ਰਮੀ ਨਛਤਰ ਸਿੰਘ ਦੇ ਗ੍ਰਹਿ ਦੋਰਾਹਾ ਜ਼ਿਲਾ ਲੁਧਿਆਣਾ
ਸੋ ਪੁਰਖ ਨਿਰੰਜਣ ਠਾਂਡਾ ਦਰਬਾਰ, ਸਤਿ ਸਤਿਵਾਦੀ ਆਪ ਲਗਾਇੰਦਾ। ਹਰਿ ਪੁਰਖ ਨਿਰੰਜਣ ਸ਼ਾਹ ਸਿਕਦਾਰ, ਸ਼ਹਿਨਸ਼ਾਹ ਆਪਣੀ ਖੇਲ ਕਰਾਇੰਦਾ। ਇਕਉਂਕਾਰ ਹੋ ਤਿਆਰ, ਧੁਰ ਦੀ ਧਾਰ ਆਪ ਪਰਗਟਾਇੰਦਾ। ਆਦਿ ਨਿਰੰਜਨ ਨੂਰ ਉਜਿਆਰ, ਜੋਤੀ ਜੋਤ ਜੋਤ ਰੁਸ਼ਨਾਇੰਦਾ । ਅਬਿਨਾਸ਼ੀ ਕਰਤਾ ਪਾਵੇ ਸਾਰ, ਬੇਪਰਵਾਹ ਭੇਵ ਅਭੇਦ ਆਪਣੇ ਹੱਥ ਰਖਾਇੰਦਾ। ਸ੍ਰੀ ਭਗਵਾਨ ਵੇਖੇ ਵਿਗਸੇ ਵੇਖਣਹਾਰ, ਦੂਜਾ ਨਜ਼ਰ ਕੋਈ ਨਾ ਆਇੰਦਾ। ਪਾਰਬ੍ਰਹਮ ਪ੍ਰਭ ਖੋਲ੍ਹ ਕਿਵਾੜ, ਦਰ ਘਰ ਸਾਚਾ ਇਕ ਸੁਹਾਇੰਦਾ। ਸਚਖੰਡ ਦਵਾਰੇ ਖੇਲ ਨਿਆਰ, ਪਤਿਪਰਮੇਸ਼ਵਰ ਆਪ ਵਖਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਨਿਰਵੈਰ ਨਿਰਾਕਾਰ ਨਰ ਹਰਿ ਆਪਣਾ ਭੇਵ ਖੁਲ੍ਹਾਇੰਦਾ। ਸਚਖੰਡ ਦਵਾਰੇ ਸਚ ਮਹੱਲੇ, ਹਰਿ ਸਾਚੀ ਰਚਨ ਰਚਾਈਆ। ਦੀਆ ਦੀਪਕ ਜੋਤੀ ਆਪੇ ਬਲੇ, ਸੂਰਜ ਚੰਦ ਨਾ ਕੋਇ ਰੁਸ਼ਨਾਈਆ। ਸਚ ਸੰਦੇਸੇ ਬੋਧ ਅਗਾਧੀ ਆਪੇ ਘੱਲੇ, ਧੁਰ ਦੀ ਕਰੇ ਇਕ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪਣੇ ਹੱਥ ਰਖਾਈਆ। ਸਚਖੰਡ ਦਵਾਰੇ ਸਚ ਸਿੰਘਾਸਣ, ਸੋਭਾਵੰਤ ਸੋਭਾ ਪਾਈਆ। ਕਰੇ ਖੇਲ ਪੁਰਖ ਅਬਿਨਾਸ਼ਨ, ਅਬਿਨਾਸ਼ੀ ਕਰਤਾ ਵੇਸ ਵਟਾਈਆ। ਨਿਰਮਲ
❋
❋
ਨੂਰ ਜੋਤ ਪਰਕਾਸ਼ਨ, ਨੂਰ ਜਹੂਰ ਇਕ ਜਣਾਈਆ। ਨਿਰਗੁਣ ਨਿਰਗੁਣ ਬਣਿਆ ਸਾਥਨ, ਦੂਜਾ ਸੰਗ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰੇ ਦਏ ਵਡਿਆਈਆ। ਸਚ ਦਵਾਰਾ ਧੁਰਦਰਗਾਹ, ਮੁਕਾਮੇ ਹੱਕ ਸੋਭਾ ਪਾਇੰਦਾ। ਲਾਸ਼ਰੀਕ ਇਕ ਖ਼ੁਦਾ, ਨੂਰੀ ਜਲਵਾ ਨੂਰ ਡਗਮਗਾਇੰਦਾ। ਸਤਿ ਸਤਿਵਾਦੀ ਵੇਸ ਵਟਾ, ਰੂਪ ਰੰਗ ਰੇਖ ਨਜ਼ਰ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਰਬਾਰ ਇਕ ਲਗਾਇੰਦਾ। ਸਚ ਦਰਬਾਰਾ ਗਿਆ ਲੱਗ, ਸਚਖੰਡ ਵੱਜੇ ਵਧਾਈਆ। ਤਖ਼ਤ ਨਿਵਾਸੀ ਸੂਰਾ ਸਰਬੱਗ, ਸ਼ਹਿਨਸ਼ਾਹ ਆਪਣਾ ਖੇਲ ਰਚਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਲਏ ਸੱਦ, ਸੱਦਾ ਇਕੋ ਨਾਮ ਸੁਣਾਈਆ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਜੀਵ ਜਗਤ ਵਖਾਈ ਹੱਦ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਸਮਝਾਈਆ। ਗੁਰ ਅਵਤਾਰ ਪੀਰ ਪੈਗੰਬਰ ਆਓ ਦਰ, ਦਰ ਦਰਵਾਜ਼ਾ ਇਕ ਖੁਲ੍ਹਾਈਆ। ਨਿਰਭੈ ਚੁਕਾਏ ਭੈ ਡਰ, ਭਿਆਨਕ ਰੂਪ ਨਾ ਕੋਇ ਵਖਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਲੋਕਮਾਤ ਜੋ ਆਏ ਧਰ, ਧਰਨੀ ਧਰਤ ਧਵਲ ਦੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਦਵਾਰਾ ਇਕ ਸੁਹਾਈਆ। ਸਚਖੰਡ ਦਵਾਰੇ ਬੈਠ ਨਿਰੰਕਾਰ, ਨਿਰਗੁਣ ਆਪਣਾ ਹੁਕਮ ਮਨਾਈਆ। ਵਿਸ਼ਨੂੰ ਵੇਖ ਕਰ ਧਿਆਨ, ਨੇਤਰ ਲੋਚਣ ਨੈਣ ਇਕ ਖੁਲ੍ਹਾਈਆ। ਬ੍ਰਹਮੇ ਹੋ ਖ਼ਬਰਦਾਰ, ਬੇਖ਼ਬਰ ਖ਼ਬਰ ਸੁਣਾਈਆ । ਸ਼ੰਕਰ ਨੇਤਰ ਨੈਣ ਉਘਾੜ, ਜਟਾ ਜੂਟ ਦਏ ਸਮਝਾਈਆ। ਭਗਤ ਭਗਵਾਨ ਲਏ ਉਠਾਲ, ਭੇਵ ਅਭੇਦ ਆਪਣਾ ਆਪ ਖੁਲ੍ਹਾਈਆ। ਲੇਖਾ ਜਾਣੇ ਦੋ ਜਹਾਨ, ਬ੍ਰਹਿਮੰਡ ਖੰਡ ਪਰਦਾ ਓਹਲਾ ਦਏ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਥਾਉਂ ਥਾਈਂਆ । ਸਚਖੰਡ ਦਵਾਰੇ ਪੁਰਖ ਅਬਿਨਾਸ਼ਾ, ਹਰਿ ਕਰਤਾ ਖੇਲ ਰਚਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਲੋਕਮਾਤ ਵੇਖੋ ਤਮਾਸ਼ਾ, ਕਲਜੁਗ ਅੰਤਮ ਰਿਹਾ ਜਣਾਈਆ। ਚਾਰੋ ਕੁੰਟ ਅੰਧੇਰੀ ਰਾਤਾ, ਸਾਚਾ ਚੰਦ ਨਾ ਕੋਇ ਚਮਕਾਈਆ। ਜੀਵ ਜੰਤ ਧੁਰ ਦਾ ਭੁੱਲਿਆ ਪੂਜਾ ਪਾਠਾ, ਗੁਰ ਕਾ ਸ਼ਬਦ ਨਾ ਕੋਇ ਕਮਾਈਆ। ਆਤਮ ਪਰਮਾਤਮ ਦੇਵੇ ਕਿਸੇ ਨਾ ਸਾਥਾ, ਪਾਰਬ੍ਰਹਮ ਬ੍ਰਹਮ ਮੇਲ ਨਾ ਕੋਇ ਮਲਾਈਆ। ਸਾਹਿਬ ਸਰਨਾਈ ਚਰਨ ਕਵਲ ਜੋੜੇ ਨਾ ਕੋਈ ਨਾਤਾ, ਬਿਧਾਤਾ ਸੀਸ ਨਾ ਕੋਇ ਝੁਕਾਈਆ। ਕੂੜੀ ਕਿਰਿਆ ਮਾਇਆ ਮਮਤਾ ਹਉਮੇ ਹੰਗਤਾ ਕਾਇਆ ਭਰਿਆ ਬਾਟਾ, ਅੰਮ੍ਰਿਤ ਰਸ ਨਿਝਰ ਝਿਰਨਾ ਘਰ ਘਰ ਨਾ ਕੋਇ ਝਿਰਾਈਆ। ਨੇਤਰ ਰੋਵੇ ਤੀਰਥ ਅਠ ਸਾਠਾ, ਸਗਲਾ ਸੰਗ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਨਿਵਾਸੀ ਭੇਵ ਖੁਲ੍ਹਾਈਆ। ਜਨ ਭਗਤ ਕਰੋ ਵਿਚਾਰ, ਸਾਹਿਬ ਸਤਿਗੁਰ ਆਪ ਜਣਾਈਆ। ਸ੍ਰਿਸ਼ਟ ਸਬਾਈ ਧੂਅੰਧਾਰ, ਸਾਚਾ ਨੂਰ ਨਾ ਕੋਇ ਚਮਕਾਈਆ। ਦਰ ਦਰ ਘਰ ਘਰ ਕਾਮ ਕਰੋਧ ਲੋਭ ਮੋਹ ਹੰਕਾਰ, ਆਸਾ ਤ੍ਰਿਸਨਾ ਮਾਇਆ ਮਮਤਾ ਕਰੇ ਲੜਾਈਆ। ਸਤਿਗੁਰ ਸ਼ਬਦ ਨਾ ਕੋਇ ਪਿਆਰ, ਸੁਰਤ ਸੁਆਣੀ ਸਾਚਾ ਸੰਗ ਨਾ ਕੋਇ ਰਖਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਘਰ ਬੈਠਾ ਸੋਭਾ ਪਾਈਆ। ਸਚਖੰਡ ਦਵਾਰੇ ਹਰਿ ਜੂ ਚੜ੍ਹ, ਗੁਰ ਅਵਤਾਰ ਪੀਰ ਪੈਗ਼ੰਬਰਾਂ ਰਿਹਾ ਜਣਾਈਆ। ਲੱਖ ਚੁਰਾਸੀ ਵੇਖੇ ਖੜ੍ਹ, ਨਿਰਗੁਣ ਸਰਗੁਣ ਪਰਦਾ ਸਰਬ ਉਠਾਈਆ। ਜਾਨਣਹਾਰਾ ਚੋਟੀ
❋
❋
ਜੜ੍ਹ, ਮਧ ਆਪਣੀ ਧਾਰ ਪਰਗਟਾਈਆ। ਜੀਵ ਜੰਤ ਨੌ ਦਵਾਰੇ ਪਾਰ ਕਰੇ ਨਾ ਕੋਈ ਹੱਦ, ਘਰ ਵਿਚ ਘਰ ਹੋਏ ਨਾ ਕਿਸੇ ਰਸਾਈਆ। ਗੁਰਮਤ ਸਾਰੇ ਗਏ ਛੱਡ, ਮਨ ਮਤ ਫਿਰੇ ਜਗਤ ਹਲਕਾਈਆ। ਆਤਮ ਪਰਮਾਤਮ ਹੋਈ ਅੱਡ, ਧੁਰ ਦਾ ਮੇਲ ਨਾ ਕੋਇ ਮਲਾਈਆ। ਧੁਰ ਨਿਸ਼ਾਨਾ ਕੋਈ ਨਾ ਦੇਵੇ ਗੱਡ, ਸਾਚੇ ਤਖ਼ਤ ਸੋਭਾ ਕੋਇ ਨਾ ਪਾਈਆ। ਅਨਹਦ ਸ਼ਬਦ ਨਾਦ ਧੁਨ ਕੋਈ ਨਾ ਵਜਾਵੇ ਨਦ, ਆਤਮਕ ਰਾਗ ਨਾ ਕੋਇ ਸੁਣਾਈਆ। ਪੰਚ ਵਿਕਾਰਾ ਪਰਦਾ ਕੋਈ ਨਾ ਦੇਵੇ ਕੱਜ, ਓਢਣ ਨਜ਼ਰ ਕੋਇ ਨਾ ਆਈਆ। ਵਿਸ਼ਨੂੰ ਦਿਸੇ ਕੋਇ ਨਾ ਯਦ, ਜਾਤ ਪਾਤ ਕਰੇ ਲੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਨਿਵਾਸੀ ਸਾਚਾ ਪਰਦਾ ਆਪ ਉਠਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਤੱਕੇ ਰਾਹ, ਹਰਿ ਕਰਤਾ ਆਪ ਜਣਾਇੰਦਾ। ਨਿਰਗੁਣ ਸਰਗੁਣ ਬਣ ਕੇ ਆਏ ਮਲਾਹ, ਬੇੜਾ ਲੋਕਮਾਤ ਇਕੋ ਕੰਧ ਉਠਾਇੰਦਾ। ਸ਼ਬਦ ਅਨਾਦੀ ਬ੍ਰਹਮ ਬ੍ਰਹਮਾਦੀ ਜੀਵਾਂ ਜੰਤਾਂ ਆਏ ਸੁਣਾ, ਸੋਹਲਾ ਢੋਲਾ ਰਾਗ ਅਲਾਇੰਦਾ। ਕਾਗਦ ਕਲਮ ਲਿਖ ਕੇ ਛਾਹ, ਨਾਤਾ ਜਗਤ ਮਾਤ ਜੁੜਾਇੰਦਾ। ਸਭ ਦਾ ਦਾਤਾ ਬੇਪਰਵਾਹ, ਦੂਜਾ ਨਜ਼ਰ ਕੋਇ ਨਾ ਆਇੰਦਾ। ਜੋ ਵਸੇ ਉਚੇ ਟਿੱਲੇ ਪਰਬਤ ਜਲ ਅਸਗਾਹ, ਡੂੰਘੀ ਕੰਦਰ ਸਮੁੰਦ ਸਾਗਰ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਆਪ ਦ੍ਰਿੜਾਇੰਦਾ । ਸਚਖੰਡ ਨਿਵਾਸੀ ਪੁਰਖ ਅਗੰਮ, ਅਗੰਮੜਾ ਆਪ ਜਣਾਈਆ। ਕਲਜੁਗ ਕੂੜੀ ਕਿਰਿਆ ਵੇਖੋ ਕੰਮ, ਚਾਰੋਂ ਕੁੰਟ ਪਈ ਦੁਹਾਈਆ। ਹਰਿ ਕਾ ਨਾਮ ਕੋਈ ਨਾ ਗਾਏ ਦਮਾਂ ਦਮ, ਰਸਨਾ ਜਿਹਵਾ ਬੰਤੀ ਦੰਦ ਸੰਗ ਨਾ ਕੋਇ ਨਿਭਾਈਆ। ਮਾਇਆ ਮਮਤਾ ਹਉਮੇ ਹੰਗਤਾ ਪਿਆ ਜਨ, ਭਾਂਡਾ ਭਰਮ ਨਾ ਕੋਇ ਭੰਨਾਈਆ। ਕੂੜ ਵਿਕਾਰਾ ਦੇਵੇ ਡੰਨ, ਡੰਕਾ ਨਾਮ ਨਾ ਕੋਇ ਸੁਣਾਈਆ। ਦੋਏ ਲੋਚਣ ਹੋਏ ਅੰਨ੍ਹ, ਨਿਜ ਨੇਤਰ ਨਾ ਕੋਇ ਰੁਸ਼ਨਾਈਆ। ਸਚ ਸੰਗੀਤ ਨਾ ਸਰਵਣ ਸੁਣਨ ਕੰਨ, ਦੀਦ ਈਦ ਚੰਦ ਨਾ ਕੋਇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਲਜੁਗ ਦਿਸ਼ਾ ਰਿਹਾ ਵਖਾਈਆ। ਪੀਰ ਪੈਗ਼ੰਬਰ ਵੇਖੋ ਹਾਲਾਤ, ਪਰਵਰਦਿਗਾਰ ਆਪ ਜਣਾਈਆ। ਚੌਦਾਂ ਤਬਕ ਖੇਲ ਤਮਾਸ਼, ਹਰਿ ਕਰਤਾ ਆਪ ਦ੍ਰਿੜਾਈਆ। ਲੇਖ ਵੇਖੋ ਲਿਖਿਆ ਕਲਮ ਦਵਾਤ, ਸ਼ਾਹੀ ਦੇਵੇ ਆਪ ਗਵਾਹੀਆ। ਅਲਫ਼ ਯੇ ਅੰਤ ਨਾ ਦੇਵੇ ਸਾਥ, ਨਾਤਾ ਲੋਕਮਾਤ ਤੁੜਾਈਆ। ਕਲਮਾ ਨਬੀ ਰਸੂਲ ਪਾਕ, ਬੇਪਰਵਾਹ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਧੁਰ ਦਾ ਰਿਹਾ ਸਮਝਾਈਆ। ਪੀਰ ਪੈਗ਼ੰਬਰ ਖੋਲ੍ਹੋ ਤਾਕ, ਹਰਿ ਤਕਵਾ ਇਕ ਜਣਾਇੰਦਾ। ਸਦੀ ਚੌਧਵੀਂ ਸਾਚਾ ਕਲਮਾ ਕਿਸੇ ਨਾ ਸਾਥ, ਕਾਇਮ ਨਜ਼ਰ ਕੋਇ ਨਾ ਆਇੰਦਾ। ਲਹਿਣਾ ਦੇਣਾ ਕੋਈ ਨਾ ਕਰੇ ਬੇਬਾਕ, ਹਿਸਾਬ ਕਤਾਬ ਨਾ ਕੋਇ ਚੁਕਾਇੰਦਾ। ਸਾਚੇ ਹੁਜਰੇ ਮਿਲੇ ਨਾ ਕੋਇ ਖਤਾਬ, ਮਹਿਰਾਬ ਹੱਕ ਨਾ ਕੋਇ ਵਖਾਇੰਦਾ। ਉਚੀ ਕੂਕ ਦੇਵੇ ਨਾ ਕੋਇ ਆਵਾਜ਼, ਬਾਂਗ ਸਦਾ ਨਾ ਕੋਇ ਅਲਾਇੰਦਾ । ਸਾਚੀ ਪੜ੍ਹੇ ਨਾ ਕੋਈ ਨਿਮਾਜ਼, ਰੋਜਾ ਹੱਕ ਨਾ ਕੋਇ ਵਖਾਇੰਦਾ। ਦਰਗਾਹ ਸਾਚੀ ਮਿਲੇ ਨਾ ਕੋਇ ਖਤਾਬ, ਖਤਾ ਮਾਫ਼ ਨਾ ਕੋਇ ਕਰਾਇੰਦਾ। ਸਜਦਾ ਸੀਸ ਨਾ ਝੁਕੇ ਆਦਾਬ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪ ਜਣਾਇੰਦਾ। ਪੀਰ ਪੈਗ਼ੰਬਰ ਲਾਹੋ ਪੜਦਾ, ਪਰਵਰਦਗਾਰ ਆਪ ਜਣਾਈਆ। ਮੁੱਲਾ ਸ਼ੇਖ਼ ਮੁਸ਼ਾਇਕ ਵੇਖੋ ਸੜਦਾ, ਕੂੜੀ ਕਿਰਿਆ ਕਲਜੁਗ ਅਗਨੀ ਲਾਈਆ। ਸਾਚੀ ਦਰਗਾਹ
❋
❋
ਕੋਈ ਨਾ ਵੜਦਾ, ਦੋਜ਼ਖ ਬਹਿਸ਼ਤ ਦੋਵੇਂ ਰਹੇ ਡਰਾਈਆ। ਦੀਨ ਦਿਆਲ ਕਰਤਾ ਪੁਰਖ ਹਰਿ ਕਰਨੀ ਆਪੇ ਕਰਦਾ, ਕੁਦਰਤ ਕਾਦਰ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰਗਾਹ ਸਾਚਾ ਧਾਮ ਅਵੱਲਾ, ਵਸਣਹਾਰਾ ਇਕ ਅਕੱਲਾ, ਆਲਮੀਨ ਰਿਹਾ ਸਮਝਾਈਆ। ਗੁਰ ਅਵਤਾਰ ਲਉਂ ਤੱਕ, ਸੋ ਸਾਹਿਬ ਸਚ ਸਚ ਜਣਾਈਆ। ਸ੍ਰਿਸ਼ਟ ਸਬਾਈ ਪਿਆ ਸ਼ੱਕ, ਪੁਰਖ ਅਕਾਲ ਧਿਆਨ ਨਾ ਕੋਇ ਲਗਾਈਆ। ਭੇਖ ਪਖੰਡ ਚਾਰੋਂ ਕੁੰਟ ਰਿਹਾ ਨੱਠ, ਭੱਜੇ ਵਾਹੋ ਦਾਹੀਆ। ਨਾ ਕੋਈ ਤੀਰਥ ਨਾ ਕੋਈ ਤੱਟ, ਸਰ ਸਰੋਵਰ ਸੋਭਾ ਕੋਇ ਨਾ ਪਾਈਆ। ਕਾਮ ਵਾਸਨਾ ਖੁਲ੍ਹਿਆ ਹੱਟ, ਲੱਖ ਚੁਰਾਸੀ ਜਗਤ ਵਣਜਾਰਾ ਨਜ਼ਰੀ ਆਈਆ। ਹਿਰਦੇ ਹਰਿ ਕਾ ਨਾਮ ਕੋਈ ਨਾ ਲਏ ਰਟ, ਮਨ ਕਾ ਮਣਕਾ ਨਾ ਕੋਇ ਭਵਾਈਆ। ਮਿਲੇ ਮੇਲ ਨਾ ਕਮਲਾਪਤਿ, ਕੰਤ ਕੰਤੂਹਲ ਘਰ ਸੇਜ ਨਾ ਕੋਈ ਸੁਹਾਈਆ। ਨਾੜ ਬਹੱਤਰ ਉਬਲੇ ਰੱਤ, ਅਗਨੀ ਤਤ ਨਾ ਕੋਇ ਬੁਝਾਈਆ। ਸਭ ਨੂੰ ਭੁੱਲੀ ਧੁਰ ਦੀ ਮਤ, ਗੁਰਮਤ ਹੱਥ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੋ ਜਹਾਨਾਂ ਰਿਹਾ ਤੱਕ, ਚਾਰ ਕੁੰਟ ਦਹਿ ਦਿਸ਼ਾ ਆਪਣਾ ਧਿਆਨ ਲਗਾਈਆ। ਸਚਖੰਡ ਨਿਵਾਸੀ ਹਰਿ ਨਿਰੰਕਾਰ, ਜਨ ਭਗਤਾਂ ਆਖ ਜਣਾਈਆ। ਉਠੋ ਵੇਖੋ ਮਾਤ ਸੰਸਾਰ, ਸਗਲ ਸ੍ਰਿਸ਼ਟੀ ਰਿਹਾ ਦ੍ਰਿੜਾਈਆ। ਘਰ ਘਰ ਦਿਸੇ ਕੂੜ ਵਿਭਚਾਰ, ਨਾਰ ਦੁਹਾਗਣ ਨਜ਼ਰੀ ਆਈਆ। ਹਰਿ ਕੰਤ ਨਾ ਕੋਇ ਪਿਆਰ, ਸੁਹੰਜਣੀ ਸੇਜ ਸੋਭਾ ਕੋਇ ਨਾ ਪਾਈਆ। ਮਿਲ ਸਖੀਆਂ ਕੋਈ ਨਾ ਮੰਗਲਾਚਾਰ, ਗੀਤ ਗੋਬਿੰਦ ਨਾ ਕੋਇ ਅਲਾਈਆ। ਗੁਰਦਵਾਰ ਮੰਦਰ ਮਸਜਦ ਮੱਠ ਸ਼ਿਵਦਵਾਲੇ ਹਾਹਾਕਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਖਾਵਣਹਾਰਾ ਸਾਚਾ ਘਰ, ਧੁਰਦਰਬਾਰੀ ਪਰਦਾ ਆਪ ਉਠਾਈਆ। ਗੁਰ ਅਵਤਾਰ ਪੀਰ ਪੈਗੰਬਰ ਕਰਨ ਸਲਾਹ, ਮਤਾ ਇਕੋ ਵਾਰ ਪਕਾਈਆ । ਕਲਜੁਗ ਅੰਤਮ ਭੁੱਲੇ ਸਾਰੇ ਰਾਹ, ਸਾਚਾ ਮਾਰਗ ਸਕੇ ਨਾ ਕੋਇ ਸਮਝਾਈਆ। ਨਾਨਕ ਨਿਰਗੁਣ ਨਿਰੰਕਾਰ ਦੱਸ ਕੇ ਆਇਆ ਇਕੋ ਬੇਪਰਵਾਹ, ਪਰਵਰਦਗਾਰ ਸੱਚਾ ਸ਼ਹਿਨਸ਼ਾਹੀਆ। ਗੋਬਿੰਦ ਗੁਰ ਕਿਹਾ ਪੁਰਖ ਅਕਾਲ ਲਓ ਮਨਾ, ਦੂਜਾ ਇਸ਼ਟ ਦ੍ਰਿਸ਼ਟ ਨਾ ਕੋਈ ਖੁਲ੍ਹਾਈਆ। ਹਰ ਘਟ ਹਰ ਥਾਂ ਹੋਏ ਸਹਾ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣੀ ਰਚਨ ਰਚਾਈਆ। ਆਦਿ ਜੁਗਾਦਿ ਜੁਗਾਂ ਜੁਗੰਤਰ ਸਰਬ ਜੀਆਂ ਦਾ ਪਿਤਾ ਮਾਂ, ਪੂਤ ਸਪੂਤੇ ਗੋਦ ਉਠਾਈਆ। ਫੜ ਫੜ ਹੰਸ ਬਣਾਏ ਕਾਂ, ਕਾਗੋਂ ਹੰਸ ਉਡਾਈਆ। ਇਕ ਜਣਾਏ ਧੁਰ ਦਾ ਨਾਂ, ਦੂਜੀ ਕਰੇ ਨਾ ਕੋਇ ਪੜ੍ਹਾਈਆ। ਚਾਰ ਵਰਨਾਂ ਦੇਵੇ ਸਚ ਪਨਾਹ, ਛੱਤਰੀ ਬ੍ਰਾਹਮਣ ਸ਼ੂਦਰ ਵੈਸ਼ ਇਕ ਘਰ ਵਖਾਈਆ। ਨਿਮਾਣਿਆਂ ਨਿਤਾਣਿਆਂ ਗ਼ਰੀਬਾਂ ਪਕੜੇ ਬਾਂਹ, ਕੋਝਿਆਂ ਕਮਲਿਆਂ ਆਪਣੇ ਗਲੇ ਲਗਾਈਆ। ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਹਰਿ ਸਤਿਗੁਰ ਪੁਰਖ ਆਪ ਲਏ ਮਿਲਾ, ਘਰ ਮਿਲਣੀ ਜਗਦੀਸ਼ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਘਟ ਘਟ ਵਾਸੀ ਜੋਤ ਪਰਕਾਸ਼ੀ, ਨੂਰ ਨੁਰਾਨਾ ਸ਼ਾਹ ਸੁਲਤਾਨਾ ਵਡ ਰਹਿਮਾਨਾ ਰਹੀਮ ਰਹਿਮਤ ਆਪਣੀ ਆਪ ਕਮਾਈਆ।
❋
❋
੧੫ ਫੱਗਣ ੨੦੨੦ ਬਿਕ੍ਰਮੀ ਸਵਰਨ ਸਿੰਘ ਦੇ ਗ੍ਰਹਿ ਬਰਕਤ ਪੁਰਾ ਜ਼ਿਲਾ ਪਟਿਆਲਾ
ਸਤਿਗੁਰ ਪਾਸ ਨਾ ਰਹੇ ਅੜਕ, ਅੜਿਕਣਾ ਕੂੜ ਨਾ ਕੋਇ ਵਖਾਇੰਦਾ। ਜੁਗ ਜਨਮ ਦੇ ਜੋ ਰਹੇ ਭਟਕ, ਕਰ ਕਿਰਪਾ ਭਟਕਣਾ ਸਰਬ ਮਿਟਾਇੰਦਾ। ਨੇਤਰ ਨਿਜ ਦਰਸ ਰਹੇ ਤੜਪ, ਤਿਨ੍ਹਾਂ ਆਪਣਾ ਰੰਗ ਵਖਾਇੰਦਾ। ਅਧਵਿਚਕਾਰ ਨਾ ਜਾਏ ਅਟਕ, ਫੜ ਬਾਂਹੋ ਪਾਰ ਕਰਾਇੰਦਾ । ਸਚ ਦੁਆਰ ਦੀ ਸਿਧੀ ਸੜਕ, ਸ਼ਬਦ ਇਸ਼ਾਰੇ ਨਾਲ ਵਖਾਇੰਦਾ। ਸ਼ਹਿਨਸ਼ਾਹ ਸੁਲਤਾਨ ਪਰਮ ਪੁਰਖ ਪ੍ਰਭ ਇਕੋ ਮਰਦ, ਮਰਦ ਮਰਦਾਨਾ ਇਕ ਅਖਵਾਇੰਦਾ। ਗੁਰਮੁਖਾਂ ਗੁਰਸਿਖਾਂ ਜਨ ਭਗਤਾਂ ਸਾਚੇ ਸੰਤਾਂ ਜੁਗ ਜੁਗ ਵੰਡੇ ਦਰਦ, ਦਰਦੀ ਹੋਏ ਫੇਰਾ ਪਾਇੰਦਾ। ਮਾਨਸ ਜਨਮ ਲੱਖ ਚੁਰਾਸੀ ਵਿਚੋਂ ਹੋਣ ਨਾ ਦੇਵੇ ਹਰਜ, ਪੂਰਬ ਹਰਜਾਨਾਂ ਝੋਲੀ ਪਾਇੰਦਾ। ਘਰ ਮੁਕਾਮ ਮਹਿਬੂਬ ਵਖਾਏ ਅਸਚਰਜ, ਪਰਦਾ ਉਹਲਾ ਆਪ ਉਠਾਇੰਦਾ। ਆਸਾ ਤ੍ਰਿਸਨਾ ਪੂਰੀ ਕਰੇ ਗਰਜ਼, ਗਜ਼ਲ ਨਗਮਾ ਨਾਮ ਨਿਧਾਨ ਇਕ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰਮੁਖ ਅੰਦਰ ਅੜਕ ਨਾ ਕੋਇ ਰਖਾਇੰਦਾ। ਅੜਕ ਕੱਢੇ ਪ੍ਰਭ ਸੱਚਾ ਆਪ, ਪੂਰੇ ਸਤਿਗੁਰ ਹੱਥ ਵਡਿਆਈਆ। ਜਿਸ ਆਦਿ ਜੁਗਾਦਿ ਜੁਗ ਚੌਕੜੀ ਆਤਮ ਪਰਮਾਤਮ ਸਤਿ ਸਰੂਪ ਜਪਾਇਆ ਜਾਪ, ਸੋਹੰ ਸਚ ਵਡਿਆਈਆ। ਪਾਰਬ੍ਰਹਮ ਬ੍ਰਹਮ ਕਰੇ ਮਿਲਾਪ, ਦੂਈ ਦਵੈਤੀ ਡੇਰਾ ਢਾਹੀਆ। ਨਿਝ ਘਰ ਨਿਝ ਗ੍ਰਹਿ ਘਰ ਮਿਲੇ ਸੱਜਣ ਸਾਕ, ਸਗਲਾ ਸੰਗ ਵਖਾਈਆ। ਬੰਦ ਕਿਵਾੜੀ ਖੋਲ੍ਹ ਤਾਕ, ਬਜਰ ਕਪਾਟੀ ਕੁੰਡਾ ਲਾਹੀਆ। ਵਸਤ ਵਕਾਏ ਇਕੋ ਹਾਟ, ਨਾਮ ਵਣਜਾਰਾ ਬੇਪਰਵਾਹੀਆ। ਜਗਤ ਮੇਟ ਅੰਧੇਰੀ ਰਾਤ, ਸ਼ਬਦੀ ਚੰਦ ਨੂਰ ਚਮਕਾਈਆ। ਤੂੰ ਮੇਰਾ ਮੈਂ ਤੇਰੀ ਦੋਹਾ ਦੀ ਇਕੋ ਗਾਥ, ਦੂਜੀ ਕਰੇ ਨਾ ਕੋਈ ਪੜ੍ਹਾਈਆ। ਏਥੇ ਓਥੇ ਮੁਕੇ ਵਾਟ, ਦੋ ਜਹਾਨਾਂ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਨਾਮ ਵਰ, ਤਿਸ ਅੜਕ ਅਟਕ ਰਹਿਣ ਕੋਇ ਨਾ ਪਾਈਆ । ਅੜਕ ਨਿਮਾਣੀ ਪਵੇ ਰੋ, ਨੇਤਰ ਨੈਣਾਂ ਮਾਰੇ ਧਾਈਆ। ਜਿਨ੍ਹਾਂ ਗੁਰਮੁਖਾਂ ਸਾਹਿਬ ਸਤਿਗੁਰ ਨਿਰਗੁਣ ਸਰਗੁਣ ਰੂਪ ਮਿਲਿਆ ਆਪੇ ਹੋ, ਪੰਜ ਤਤ ਕਾਇਆ ਚੋਲਾ ਵੇਖੇ ਚਾਈਂ ਚਾਈਂਆ। ਸ਼ਬਦ ਅਗੰਮ ਧੁਰਦਰਗਾਹੀ ਸੁਣਾਏ ਸੋ, ਸੋਹਲਾ ਢੋਲਾ ਰਾਗ ਅਲਾਹੀਆ। ਹੰ ਬ੍ਰਹਮ ਆਪੇ ਹੋ, ਘਰ ਮੇਲਾ ਸਹਿਜ ਸੁਭਾਈਆ। ਅੰਮ੍ਰਿਤ ਆਤਮ ਨਿਝਰ ਝਿਰਨਾ ਦੇਵੇ ਚੋ, ਰਸ ਇਕੋ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵੇ ਮਾਣ ਵਡਿਆਈਆ। ਸਤਿਗੁਰ ਮਿਲਿਆਂ ਅੜਕ ਹੋ ਜਾਏ ਚੂਰ, ਆਪਣਾ ਆਪ ਮਿਟਾਈਆ। ਨਜ਼ਰੀ ਆਏ ਹਾਜ਼ਰ ਹਜ਼ੂਰ, ਹਿਰਦੇ ਅੰਦਰ ਵਸਿਆ ਬੇਪਰਵਾਹੀਆ। ਸ਼ਬਦ ਨਾਦ ਧੁਨ ਉਪਜਾਏ ਸਾਚੀ ਤੂਰ, ਅਨਹਦ ਰਾਗੀ ਰਾਗ ਸੁਣਾਈਆ। ਕੂੜੀ ਕਿਰਿਆ ਨਾਤਾ ਤੋੜੇ ਕੂੜ, ਸਚ ਸੁੱਚ ਦਏ ਸਮਝਾਈਆ। ਆਸਾ ਮਨਸਾ ਕਰੇ ਪੂਰ, ਤ੍ਰਿਸਨਾ ਜਗਤ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਮਾਰਗ ਸਿਧ ਇਕੋ ਇਕ ਰਖਾਈਆ। ਅੜਕ ਕਹੇ ਮੈਂ ਹੋ ਨਿਮਾਣੀ, ਬਲਹੀਣ ਦਿਆਂ ਦੁਹਾਈਆ। ਜਿਨ੍ਹਾਂ ਗੁਰਮੁਖਾਂ ਸਾਹਿਬ ਸਤਿਗੁਰ ਦੇਵੇ ਪਦ ਨਿਰਬਾਣੀ, ਨਿਰਬਾਣ ਪਦ ਇਕ ਦਰਸਾਈਆ। ਸੋ ਗੁਰਮੁਖ ਸਚ ਦਵਾਰ ਦੀ ਵੇਖਣ ਸਚ ਨਿਸ਼ਾਨੀ, ਸਚਖੰਡ ਹਰਿ ਸਾਚਾ ਨਜ਼ਰੀ ਆਈਆ। ਆਤਮ ਪਰਮਾਤਮ ਮਿਲ ਕੇ ਗਾਇਨ ਕਹਾਣੀ, ਕਥਾ ਵਾਰਤਾ ਇਕੋ ਇਕ
❋
❋
ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਫ਼ਤ ਸਾਲਾਹੀ ਜਗਤ ਬਾਣੀ, ਖਾਣੀ ਚਾਰੇ ਦਏ ਵਡਿਆਈਆ।