ਪੁਸਤਕਾਲਾਭਾਗ ੧੬

੧੫ ਫੱਗਣ ੨੦੨੦ ਬਿਕਰਮੀ ਹਰਬੰਸ ਸਿੰਘ ਦੇ ਗ੍ਰਹਿ ਠੀਕਰੀ ਛੰਨਾ ਜ਼ਿਲਾ ਕਰਨਾਲ

ਪਾਰਬ੍ਰਹਮ ਤੇਰਾ ਵੇਖਿਆ ਜੱਗ, ਜਨ ਭਗਤ ਰਹੇ ਸੁਣਾਈਆ। ਨਵ ਨੌ ਚਾਰ ਲੱਗੀ ਅੱਗ, ਅੰਮ੍ਰਿਤ ਮੇਘ ਨਾ ਕੋਇ ਵਰਸਾਈਆ। ਕੂੜੀ ਕਿਰਿਆ ਸ੍ਰਿਸ਼ਟੀ ਰਹੀ ਭੱਜ, ਸਚ ਸੁੱਚ ਨਾ ਕੋਇ ਦ੍ਰਿੜਾਈਆ। ਤੇਰਾ ਦਰਸ ਮਿਲੇ ਨਾ ਕਿਸੇ ਉਪਰ ਸ਼ਾਹ ਰਗ, ਸ਼ਾਹ ਪਾਤਸ਼ਾਹ ਨਜ਼ਰ ਕਿਸੇ ਨਾ ਆਈਆ। ਸੂਫੀ ਕਰੇ ਕੋਈ ਨਾ ਹੱਜ, ਹਕੀਕਤ ਹੱਕ ਨਾ ਕੋਇ ਵਡਿਆਈਆ। ਸੰਤ ਖੋਲ੍ਹੇ ਕੋਈ ਨਾ ਅੱਖ, ਲੋਚਣ ਨੈਣ ਨਾ ਕੋਇ ਜਣਾਈਆ। ਦਹਿ ਦਿਸ਼ਾ ਖੇੜਾ ਦਿਸੇ ਭੱਠ, ਕਲਜੁਗ ਅਗਨੀ ਤਤ ਤਪਾਈਆ। ਫਿਰੀ ਦਰੋਹੀ ਅਠਸਠ, ਮੱਕਾ ਕਾਅਬਾ ਰਿਹਾ ਕੁਰਲਾਈਆ। ਕੂੜ ਨਗਾਰਾ ਰਿਹਾ ਵੱਜ, ਸਾਚਾ ਨਦ ਨਾ ਕੋਇ ਸ਼ਨਵਾਈਆ। ਮਿਲੇ ਮੇਲ ਨਾ ਸੂਰੇ ਸਰਬੱਗ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇ ਧੁਰ ਦਾ ਵਰ, ਮਿਲੇ ਤੇਰੀ ਸਰਨ ਸਰਨਾਈਆ। ਭਗਤ ਕਹਿਣ ਪ੍ਰਭ ਵੇਖਿਆ ਲੋਕਮਾਤ, ਤੇਰੇ ਹੁਕਮੇ ਅੰਦਰ ਫੇਰਾ ਪਾਈਆ। ਸਾਚੀ ਦਿਸੇ ਨਾ ਕੋਈ ਜਮਾਤ, ਵਰਨ ਬਰਨ ਕਰੇ ਲੜਾਈਆ। ਮੰਤਰ ਜਾਣੇ ਨਾ ਕੋਈ ਪਾਠ, ਪੂਜਾ ਕਰੇ ਸਰਬ ਲੋਕਾਈਆ। ਮੰਡਲ ਵੇਖੀ ਨਾ ਪੈਂਦੀ ਰਾਸ, ਗੋਪੀ ਕਾਹਨ ਨਾ ਕੋਇ ਨਚਾਈਆ। ਤੇਰੇ ਭਗਤ ਹੋਏ ਉਦਾਸ, ਬਿਨ ਤੇਰੇ ਰਹੇ ਕੁਰਲਾਈਆ। ਕਰ ਕਿਰਪਾ ਪੂਰੀ ਕਰ ਆਸ, ਕੂੜੀ ਤ੍ਰਿਸਨਾ ਦੇ ਮਿਟਾਈਆ। ਪਵਣਾਂ ਵਿਚੋਂ ਪਵਣ ਸਵਾਸ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇ ਅਗੰਮੀ ਵਰ, ਜਿਸ ਦਾ ਭੇਵ ਕੋਇ ਨਾ ਪਾਈਆ। ਜਨ ਭਗਤ ਕਹਿਣ ਪ੍ਰਭ ਦਰ ਤੇਰੇ ਕੂਕ, ਚਾਰ ਕੁੰਟ ਜਣਾਈਆ। ਕਿਹੜੀ ਨੀਂਦੇ ਸੁੱਤਾ ਘੂਕ, ਨਿਰਗੁਣ ਨਿਰਵੈਰ ਲੈ ਅੰਗੜਾਈਆ। ਨੇਤਰ ਵੇਖ ਚਾਰੇ ਕੂਟ, ਉਤਰ ਪੂਰਬ ਪੱਛਮ ਦੱਖਣ ਫੇਰਾ ਪਾਈਆ। ਘਰ ਘਰ ਅੰਦਰ ਦਿਸੇ ਝੂਠ, ਕੂੜੀ ਕਿਰਿਆ ਕਰੀ ਕੁੜਮਾਈਆ। ਜੀਵ ਜੰਤ ਬਣੇ ਕਪੂਤ, ਸਚ ਸਪੂਤ ਨਜ਼ਰ ਕੋਇ ਨਾ ਆਈਆ। ਭਾਗ ਲੱਗੇ ਨਾ ਪੰਜ ਤਤ ਕਾਇਆ ਭੂਤ, ਭੇਵ ਭਵਿਖਤ ਨਾ ਕੋਈ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆ ਕੇ ਵੇਖ ਆਪਣਾ ਘਰ, ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਕਰਕੇ ਗਏ ਕੂਚ, ਕੂਚਾ ਗਲੀ ਖਾਲੀ ਨਜ਼ਰੀ ਆਈਆ। ਜਨ ਭਗਤ ਕਹਿਣ ਪ੍ਰਭ ਨੇਤਰ ਖੋਲ੍ਹ, ਬੇਨਜ਼ੀਰ ਆਪਣੀ ਨਜ਼ਰ ਉਠਾਈਆ। ਸਾਚੀ ਵਸਤ ਨਾ ਕਿਸੇ ਕੋਲ, ਚੌਦਾਂ ਲੋਕ ਖਾਲੀ ਦੇਣ ਦੁਹਾਈਆ। ਚੌਦਾਂ ਤਬਕ ਵੱਜਿਆ ਢੋਲ, ਪੀਰ ਪੈਗੰਬਰ ਹਾਹਾਕਾਰ ਰਹੇ ਸੁਣਾਈਆ। ਸਤਿ ਸਰੂਪੀ ਪੂਰਾ ਕਰ ਆਪਣਾ ਕੌਲ, ਅਭੁਲ ਭੁੱਲ ਕਦੇ ਨਾ ਜਾਈਆ। ਨੇਤਰ ਰੋਵੇ ਧਰਨੀ ਧਰਤ ਧੌਲ, ਧਵਲਾ ਹੌਲਾ ਭਾਰ ਨਾ ਕੋਇ ਕਰਾਈਆ । ਤੇਰਾ ਭੇਵ ਕੋਈ ਨਾ ਜਾਣੇ ਪੰਡਤ ਪਾਂਧਾ ਰੌਲ, ਗ੍ਰੰਥੀ ਪੰਥੀ ਮੁੱਲਾਂ ਸ਼ੇਖ਼ ਮੁਸ਼ਾਇਕ ਸਮਝ ਕੋਇ ਨਾ ਪਾਈਆ। ਤ੍ਰੈਗੁਣ ਮਾਇਆ ਕੂੜੀ ਕਿਰਿਆ ਪੰਜ ਤਤ ਪਿਆ ਘੋਲ, ਆਸਾ ਤ੍ਰਿਸ਼ਨਾ ਮਾਇਆ ਮਮਤਾ ਹਉਮੇ ਹੰਗਤਾ ਕਰੇ ਲੜਾਈਆ। ਗੁਰਦਰ ਮੰਦਰ ਮਸਜਦ ਮੱਠ ਸ਼ਿਵਦਵਾਲੇ ਠੱਗਾਂ ਚੋਰਾਂ ਲਏ ਫੋਲ, ਦਿਵਸ ਰੈਣ ਵੇਖ ਵਖਾਈਆ। ਤੇਰੇ ਗੁਰਮੁਖ ਗੁਰਸਿਖ ਸੰਤ ਸੁਹੇਲੇ ਹੋਏ ਅਨਭੋਲ, ਬਿਨ ਤੇਰੀ ਕਿਰਪਾ

❋

❋

ਸੁਰਤ ਨਾ ਕੋਇ ਖੁਲ੍ਹਾਈਆ । ਪਰਮ ਪੁਰਖ ਪਰਮਾਤਮ ਆਤਮ ਵਸ ਕੋਲ, ਦੂਰ ਦੁਰਾਡਾ ਨੇਰਨ ਨੇਰਾ ਨਜ਼ਰੀ ਆਈਆ। ਆਦਿ ਜੁਗਾਦੀ ਸ਼ਬਦ ਅਨਾਦੀ ਬ੍ਰਹਮ ਬ੍ਰਹਿਮਾਦੀ ਸਦਾ ਅਡੋਲ, ਅਡੁਲ ਤੇਰੀ ਸ਼ਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਜਨ ਭਗਤ ਕਹਿਣ ਪ੍ਰਭ ਠਾਕਰ ਸਵਾਮੀ, ਸਚ ਤੇਰੀ ਓਟ ਤਕਾਈਆ। ਘਟ ਘਟ ਵੇਖੀਂ ਅੰਤਰਜਾਮੀ, ਭੇਵ ਅਭੇਦਾ ਨੈਣ ਖੁਲ੍ਹਾਈਆ। ਇਕੋ ਸੁਣੀਏ ਤੇਰੀ ਬੋਧ ਅਗਾਧ ਅਗੰਮੀ ਬਾਣੀ, ਦੂਜਾ ਰਾਗ ਨਾਦ ਨਾ ਕੋਇ ਵਡਿਆਈਆ। ਨਿਰਮਲ ਨੂਰੀ ਜੋਤ ਦਰਸ ਤੇਰਾ ਮਹਾਨੀ, ਸਵੱਛ ਸਰੂਪੀ ਨਜ਼ਰੀ ਆਈਆ । ਲੇਖਾ ਚੁੱਕੇ ਚਾਰੇ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਨਾਤਾ ਦੇ ਤੁੜਾਈਆ। ਅੰਮ੍ਰਿਤ ਆਤਮ ਸਚ ਸਰੋਵਰ ਠੰਡਾ ਰਹੇ ਪਾਣੀ, ਅੰਮਿਉਂ ਰਸ ਇਕੋ ਬੂੰਦ ਚੁਆਈਆ। ਸ਼ਬਦ ਮਿਲਾਵਾ ਸੁਰਤੀ ਹਾਣੀ, ਘਰ ਸਾਚਾ ਜੋੜ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇ ਆਪਣਾ ਘਰ, ਜਿਸ ਗ੍ਰਹਿ ਬਹਿ ਕੇ ਖ਼ੁਸ਼ੀ ਮਨਾਈਆ। ਪਾਰਬ੍ਰਹਮ ਅਬਿਨਾਸ਼ੀ ਅਚੁਤ, ਕੀ ਤੇਰੀ ਵਡਿਆਈਆ। ਕਲਜੁਗ ਵੇਖ ਜਗਤ ਰੁੱਤ, ਤੇਰੇ ਭਗਤਾਂ ਮੂਲ ਨਾ ਭਾਈਆ। ਬੇਪਰਵਾਹ ਕਿਉਂ ਬੈਠੋਂ ਲੁਕ, ਆਪਣਾ ਮੁਖ ਛੁਪਾਈਆ। ਨਿਰਗੁਣ ਨਿਰਗੁਣ ਧਾਰੋਂ ਉਠ, ਜੋਤੀ ਜੋਤ ਜੋਤ ਰੁਸ਼ਨਾਈਆ। ਤੇਰੇ ਦਵਾਰੇ ਮਿਲੇ ਸਚ ਸੁਚ, ਤੇਰਾ ਰੂਪ ਨਜ਼ਰੀ ਆਈਆ। ਗ਼ਰੀਬ ਨਿਮਾਣਿਆਂ ਕੋਝਿਆ ਕਮਲਿਆਂ ਆ ਕੇ ਪੁਛ, ਬੇਨਜ਼ੀਰ ਆਪਣਾ ਪੰਧ ਮੁਕਾਈਆ। ਅਸੀਂ ਦਰਸ ਕਰੀਏ ਨੇਤਰ ਨੈਣ ਝੁਕ, ਚਰਨ ਕਵਲ ਸੀਸ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖਾ ਦੇ ਮੁਕਾਈਆ। ਜਨ ਭਗਤ ਕਹਿਣ ਪ੍ਰਭ ਉਠ ਜਾਗ, ਸਚਖੰਡ ਨਿਵਾਸੀ ਆਪਣੀ ਲੈ ਅੰਗੜਾਈਆ। ਬਿਰਹੋਂ ਵਿਛੋੜਾ ਲੱਗਾ ਇਕ ਵਿਰਾਗ, ਧੀਰਜ ਧੀਰ ਨਾ ਕੋਇ ਰਖਾਈਆ। ਕਲਜੁਗ ਕੂੜਾ ਲੱਗੇ ਸਮਾਜ, ਸਚ ਸਮਗਰੀ ਹੱਥ ਕਿਸੇ ਨਾ ਆਈਆ। ਆਤਮ ਪਰਮਾਤਮ ਕਿਸੇ ਨਾ ਰਚਿਆ ਕਾਜ, ਲੱਖ ਚੁਰਾਸੀ ਘਰ ਘਰ ਕਰੇ ਕੁੜਮਾਈਆ। ਤੇਰਾ ਨਾਮ ਦੌਲਤ ਕੋਈ ਨਾ ਦੇਵੇ ਦਾਜ, ਵਸਤ ਅਮੋਲਕ ਹੱਥ ਨਾ ਕੋਇ ਫੜਾਈਆ। ਸ਼ਬਦ ਅਗੰਮ ਧੁਨ ਅਨਾਦ ਆਤਮ ਬੋਧ ਕੋਈ ਨਾ ਲਾਵੇ ਆਵਾਜ਼, ਰਸਨਾ ਜਿਹਵਾ ਬੱਤੀ ਦੰਦ ਸਰਬ ਹਿਲਾਈਆ । ਬਿਨ ਤੇਰੀ ਕਿਰਪਾ ਕੋਈ ਨਾ ਕਰੇ ਵਿਸਮਾਦ, ਬਿਸਮਲ ਰੂਪ ਨਾ ਕੋਇ ਵਟਾਈਆ। ਕੂੜੀ ਕਿਰਿਆ ਕਲਜੁਗ ਭਰਿਆ ਜਹਾਜ, ਡੂੰਘਾ ਸਾਗਰ ਪਾਰ ਨਾ ਕੋਇ ਕਰਾਈਆ। ਜਨ ਭਗਤ ਤੇਰਾ ਮੁਹਤਾਜ, ਮੁਹੱਬਤ ਤੇਰੇ ਨਾਲ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇ ਸੱਚਾ ਵਰ, ਦਰ ਤੇਰੇ ਅਲਖ ਜਗਾਈਆ। ਜਨ ਭਗਤ ਕਹੇ ਪ੍ਰਭ ਮੈਂ ਗ਼ਰੀਬ, ਮੇਰੇ ਵਿਚ ਨਾ ਕੋਇ ਵਡਿਆਈਆ। ਬਾਲਾ ਨੱਢਾ ਤੇਰਾ ਅਜ਼ੀਜ਼, ਬਾਲੀ ਬੁਧ ਰਖਾਈਆ। ਬੋਲਣ ਦੀ ਦੱਸੀ ਨਾ ਕਿਸੇ ਤਮੀਜ਼, ਤਬਅ ਦੇਵੇ ਨਾ ਕੋਇ ਬਦਲਾਈਆ। ਇਕੋ ਤੇਰੇ ਮਿਲਣ ਦੀ ਰੀਝ, ਦੂਜੀ ਆਸ ਨਾ ਕੋਇ ਤਕਾਈਆ। ਠਾਕਰ ਸਵਾਮੀ ਮੰਗਾਂ ਭੀਖ, ਭਿਖਕ ਭਿਛਿਆ ਝੋਲੀ ਦੇ ਭਰਾਈਆ। ਦੂਰ ਦੁਰਾਡੇ ਨਜ਼ਰ ਆ ਨਜ਼ਦੀਕ, ਬਣ ਪਾਂਧੀ ਪੰਧ ਮੁਕਾਈਆ। ਤੇਰਾ ਪੰਧ ਮਾਰਗ ਰਹਿਬਰ ਰਾਹ ਤੇਰਾ ਬਾਰੀਕ, ਰਸਤਾ ਸਮਝ ਕਿਸੇ ਨਾ ਆਈਆ। ਸਚਖੰਡ ਨਿਵਾਸੀ ਮੁਕਾਮੇ ਹੱਕ ਵਸੇਂ ਠੀਕ, ਲਾਸ਼ਰੀਕ ਆਪਣਾ ਨਾਉਂ ਰਖਾਈਆ। ਪਰਵਰਦਿਗਾਰਾ ਤੇਰੀ ਤੌਫ਼ੀਕ, ਤੁਆਰਫ ਕਰੇ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਹਰਿਜਨ ਤੇਰਾ ਧਿਆਨ

❋

❋

ਲਗਾਈਆ। ਭਗਤ ਕਹੇ ਪ੍ਰਭ ਮੇਰੇ ਠਾਕਰ, ਸਚ ਸਚ ਦਿਆਂ ਦ੍ਰਿੜਾਈਆ। ਉਠ ਵੇਖ ਆਪਣਾ ਕਲਜੁਗ ਸਾਗਰ, ਭਵਰੀ ਇਕੋ ਨਜ਼ਰੀ ਆਈਆ। ਸਾਚਾ ਵਣਜ ਕਰੇ ਨਾ ਕੋਇ ਸੁਦਾਗਰ, ਕੂੜਾ ਹੱਟ ਜਗਤ ਲੋਕਾਈਆ। ਭਾਗ ਲੱਗੇ ਨਾ ਕਾਇਆ ਗਾਗਰ, ਗਹਿਰ ਗੰਭੀਰ ਨਜ਼ਰ ਕੋਇ ਨਾ ਉਠਾਈਆ । ਤੁਧ ਬਿਨ ਦੇਵੇ ਕੋਈ ਨਾ ਆਦਰ, ਸਿਰ ਹੱਥ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਦਰ ਠਾਂਡੇ ਮੰਗ ਮੰਗਾਈਆ। ਸ੍ਰੀ ਭਗਵਾਨ ਕਹੇ ਜਨ ਭਗਤ, ਧੁਰ ਦਾ ਲੇਖ ਜਣਾਈਆ। ਸਚ ਵਡਿਆਈ ਦੇਵਾਂ ਜਗਤ, ਜਾਗਰਤ ਜੋਤ ਇਕ ਰੁਸ਼ਨਾਈਆ। ਲੱਖ ਚੁਰਾਸੀ ਵਿਚੋਂ ਕੱਢ ਕੇ ਫਕਤ, ਫਿਕਰਾ ਆਪਣਾ ਨਾਮ ਸੁਣਾਈਆ। ਲੇਖੇ ਲਾ ਬੂੰਦ ਰਕਤ, ਰੱਤੀ ਰਤ ਆਪਣੇ ਰੰਗ ਰੰਗਾਈਆ। ਆਤਮ ਪਰਮਾਤਮ ਦੇਵਾਂ ਸ਼ਕਤ, ਸ਼ਖ਼ਸੀਅਤ ਇਕੋ ਇਕ ਸਮਝਾਈਆ। ਸੋ ਵੇਲਾ ਸੁਹੰਜਣਾ ਆਏ ਵਕਤ, ਜੁਗ ਜਨਮ ਦੇ ਵਿਛੜੇ ਮੇਲ ਮਿਲਾਈਆ। ਲੇਖਾ ਚੁੱਕੇ ਚਿੰਤਾ ਸੋਗ ਹਰਖ਼, ਗ਼ਮੀ ਗ਼ਮ ਨਾ ਕੋਇ ਵਖਾਈਆ। ਸੰਤ ਸੁਹੇਲੇ ਗੁਰੂ ਗੁਰ ਚੇਲੇ ਕਰੇ ਪਰਖ, ਨਾਮ ਘਸਵਟੀ ਹੱਥ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦਏ ਵਡਿਆਈਆ। ਜਨ ਭਗਤਾਂ ਦੇਵੇ ਪ੍ਰਭੂ ਦਿਲਾਸਾ, ਸਿਰ ਆਪਣਾ ਹੱਥ ਟਿਕਾਈਆ। ਤੁਹਾਡੇ ਅੰਦਰ ਨਿਰਗੁਣ ਵਾਸਾ, ਸਰਗੁਣ ਸੋਭਾ ਪਾਈਆ। ਦੀਆ ਦੀਪਕ ਨਿਰਗੁਣ ਜੋਤ ਕਰੇ ਪਰਕਾਸ਼ਾ, ਅੰਧ ਅਗਿਆਨ ਮਿਟਾਈਆ। ਅੰਮ੍ਰਿਤ ਆਤਮ ਭਰ ਪਿਆਏ ਕਾਸਾ, ਸਾਚਾ ਜਾਮ ਇਕ ਰਖਾਈਆ। ਜਨਮ ਜਨਮ ਦਾ ਕੱਟੇ ਫਾਸਾ, ਕਰਮ ਕਰਮ ਦਾ ਰੋਗ ਗੁਆਈਆ। ਲੇਖਾ ਜਾਣੇ ਪਵਣ ਸਵਾਸਾ, ਪਵਣ ਪਵਣਾਂ ਵੇਖ ਵਖਾਈਆ। ਡੇਰਾ ਢਾਹੇ ਪ੍ਰਿਥਮੀ ਅਕਾਸ਼ਾ, ਮੰਡਲ ਮੰਡਪ ਚਰਨਾਂ ਹੇਠ ਰਖਾਈਆ । ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਪੂਰਾ ਕਰੇ ਘਾਟਾ, ਲੇਖਾ ਲੇਖੇ ਵਿਚੋਂ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਦਏ ਵਡਿਆਈਆ। ਜਨ ਭਗਤ ਹਰਿ ਭਗਵਨ ਬੱਚਾ, ਬਚਪਣ ਆਪਣੀ ਝੋਲੀ ਪਾਈਆ। ਜਨਮ ਕਰਮ ਦਾ ਹੋਇਆ ਸੱਚਾ, ਨਿਹਕਰਮੀ ਵੇਖ ਵਖਾਈਆ। ਕਾਇਆ ਮਾਟੀ ਭਾਂਡਾ ਕੱਚਾ, ਕੰਚਨ ਰੂਪ ਆਪ ਵਟਾਈਆ। ਲੂੰ ਲੂੰ ਅੰਦਰ ਨਿਰਗੁਣ ਰਚਾ, ਸਾਢੇ ਤਿੰਨ ਕਰੋੜ ਦਏ ਵਡਿਆਈਆ। ਪ੍ਰੇਮ ਪ੍ਰੀਤੀ ਅੰਦਰ ਕਹੇ ਗੁਰਮੁਖ ਅੱਛਾ, ਦੂਜਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵੇ ਮਾਣ ਵਡਿਆਈਆ। ਜਨ ਭਗਤ ਤੇਰਾ ਧੁਰ ਦਾ ਨਾਤਾ, ਹਰਿ ਸਤਿਗੁਰ ਆਪ ਬੰਧਾਈਆ। ਨਿਰਵੈਰ ਨਿਰਾਕਾਰ ਨਿਰਗੁਣ ਦੇਵੇ ਸਾਥਾ, ਸਗਲਾ ਸੰਗ ਨਿਭਾਈਆ। ਗ੍ਰਹਿ ਮੰਦਰ ਘਰ ਸਵਾਮੀ ਕਰੇ ਹਾਸਾ, ਖ਼ੁਸ਼ੀਆਂ ਗੀਤ ਅਲਾਈਆ। ਧੁਰਦਰਗਾਹੀ ਬੇਪਰਵਾਹੀ ਆਪਣੀ ਮੰਜ਼ਲ ਆਏ ਨਾਠਾ, ਬਣ ਪਾਂਧੀ ਪੰਧ ਮੁਕਾਈਆ। ਕਲਜੁਗ ਕੂੜੀ ਕਿਰਿਆ ਮਿਟੇ ਅੰਧੇਰੀ ਰਾਤਾ, ਸਤਿ ਸਤਿਵਾਦੀ ਚੰਦ ਚਮਕਾਈਆ। ਦੋ ਜਹਾਨਾਂ ਬਣਕੇ ਪਿਤਾ ਮਾਤਾ, ਹਰਿਜਨ ਆਪਣੀ ਗੋਦ ਉਠਾਈਆ। ਨਾਮ ਭੰਡਾਰਾ ਦੇ ਕੇ ਦਾਤਾ, ਦਾਤਾਰ ਵੇਖੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਭਗਵਾਨ ਕਹੇ ਜਨ ਭਗਤ ਸੁਤ, ਸੁਤ ਦੁਲਾਰਾ ਇਕ ਅਖਵਾਈਆ। ਦੋ ਜਹਾਨ ਸੁਹਾਏ ਰੁੱਤ, ਬਸੰਤ ਬਹਾਰ ਨੈਣ ਸ਼ਰਮਾਈਆ। ਵਿਸ਼ਨ ਬ੍ਰਹਮਾ ਸ਼ਿਵ ਜਿਸ ਦੀ ਸੋ ਰਹੇ ਪੁਛ, ਸੁਰਪਤ ਇੰਦ ਕਰੋੜ ਤਤੀਸਾ ਧਿਆਨ ਲਗਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਵੇਖਣ ਝੁਕ, ਨੇਤਰ ਨੈਣ ਨੈਣ ਉਠਾਈਆ।

❋

❋

ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਦਏ ਵਡਿਆਈਆ। ਜਨ ਭਗਤ ਰੱਖੋ ਸਦਾ ਯਾਦ, ਹਰਿ ਕਰਤਾਰ ਆਪ ਜਣਾਈਆ। ਨੌ ਸੌ ਚੁਰਾਨਵੇ ਚੌਕੜੀ ਜੁਗ ਪਿਛੋਂ ਸੁਣੀ ਫਰਿਆਦ, ਪਾਰਬ੍ਰਹਮ ਪ੍ਰਭ ਆਪਣੀ ਦਇਆ ਕਮਾਈਆ। ਲੱਖ ਚੁਰਾਸੀ ਵਿਚੋਂ ਕਾਢ, ਬਿਨ ਨੇਤਰ ਅੱਖਾਂ ਵੇਖੇ ਚਾਈਂ ਚਾਈਂਆ। ਅੰਦਰ ਵੜ ਕੇ ਖੋਲ੍ਹੇ ਰਾਜ਼, ਗ੍ਰਹਿ ਮੰਦਰ ਭੇਵ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਵਡਿਆਈਆ। ਜਨ ਭਗਤ ਅੱਗੋਂ ਸੁਣੌਂਦਾ ਏ। ਉਚੀ ਕੂਕ ਕੂਕ ਅਲੌਂਦਾ ਏ। ਪਿਛਲਾ ਦੁੱਖ ਆਪ

ਏ। ਸੁਖ ਤੇਰੀ ਝੋਲੀ ਪੌਂਦਾ ਏ। ਕਿਸ ਦਵਾਰੇ ਬੈਠਾ ਲੁਕ, ਪ੍ਰਭ ਨਜ਼ਰ ਮੂਲ ਨਾ ਔਂਦਾ ਏ। ਸਾਡੇ ਕੋਲ ਨਹੀਂ ਕਿਛ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਰਦਾ ਇਕ ਰਖੌਂਦਾ ਏ। ਸ੍ਰੀ ਭਗਵਾਨ ਆਖ ਸੁਣਾਇਆ ਏ। ਧੁਰ ਦਾ ਬੋਲ ਇਕ ਜਣਾਇਆ ਏ। ਅਡੋਲ ਅਡੁਲ ਵੇਸ ਵਟਾਇਆ ਏ। ਹਰਿਜਨ ਵਸੇ ਸਦਾ ਕੋਲ, ਘਰ ਮੰਦਰ ਸੋਭਾ ਪਾਇਆ ਏ। ਸ਼ਬਦ ਅਗੰਮੀ ਕੰਡੇ ਤੋਲ, ਤਰਾਜ਼ੂ ਇਕੋ ਹੱਥ ਉਠਾਇਆ ਏ। ਸਚ ਭੰਡਾਰਾ ਦਏ ਅਨਮੋਲ, ਅਨਮੁਲੜੀ ਦਾਤ ਵਰਤਾਇਆ ਏ। ਹਿਰਦੇ ਅੰਤਰ ਆਤਮ ਜਾਏ ਮੌਲ, ਮੌਲਾ ਆਪਣਾ ਰੰਗ ਰੰਗਾਇਆ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਭਗਤ ਆਪ ਵਡਿਆਇਆ ਏ। ਜਨ ਭਗਤ ਕਹੇ ਮੈਂ ਮੂਲ ਨਾ ਮੰਨਾਂ, ਮਨਸਾ ਤੇਰੇ ਨਾਲ ਮਿਲਾਈਆ। ਜਿੰਨਾਂ ਚਿਰ ਨਾ ਆਵੇਂ ਭੰਨਾਂ, ਘਰ ਮੈਂਡੇ ਫੇਰਾ ਪਾਈਆ। ਕੀ ਸਾਡੇ ਨਾਲੋਂ ਚੰਗਾ ਜਟ ਧੰਨਾ, ਜਿਸ ਗ੍ਰਹਿ ਆਪਣੀ ਖ਼ੁਸ਼ੀ ਮਨਾਈਆ। ਨਾਮੇ ਛੁਹਾਈ ਛੱਪਰ ਛੰਨਾ, ਮਿਹਰ ਨਜ਼ਰ ਟਿਕਾਈਆ। ਰਵਦਾਸ ਚੁਮਾਰੇ ਮੇਲ ਮਿਲਾਇਆ ਬਣ ਕੇ ਅੰਨਾ, ਨੇਤਰ ਨੈਣ · ਵੇਸ ਵਟਾਈਆ। ਜੁਗ ਚੌਕੜੀ ਤੇਰੀਆਂ ਸੁਣਦੇ ਰਹੇ ਗੱਲਾਂ, ਵਲ ਛਲਧਾਰੀ ਬੇਪਰਵਾਹੀਆ। ਮੁਰੀਦ ਮੁਰਸ਼ਦ

ਸੁਣੌਂਦੇ ਰਹੇ ਅੱਲਾ, ਅਲਾਹੀ ਨੂਰ ਧੁਰਦਰਗਾਹੀਆ। ਗੁਰ ਅਵਤਾਰ ਫੜੌਂਦੇ ਰਹੇ ਪੱਲਾ, ਪੱਲੂ ਤੇਰੀ ਗੰਢ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰਸ਼ਨ ਦੇ ਸਹਿਜ ਸੁਖਦਾਈਆ। ਭਗਤ ਕਹੇ ਪ੍ਰਭ ਮੈਂ ਹੋਇਆ ਹੈਰਾਨ, ਕੀ ਤੇਰੀ ਵਡਿਆਈਆ। ਜੁਗ ਚੌਕੜੀ ਬਣਿਆ ਰਿਹੋਂ ਸ਼ੈਤਾਨ, ਸ਼ਰਅ ਮਜ਼੍ਹਬ ਕਰੇ ਲੜਾਈਆ । ਚਾਰੋਂ ਕੁੰਟ ਕਰ ਵੈਰਾਨ, ਜੁਗ ਚੋਕੜੀ ਖੇਹ ਉਡਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਬਾਲ ਨਿਧਾਨ, ਧੁਰ ਦਾ ਹੁਕਮ ਆਪ ਜਣਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਲੇਖਾ ਲਿਖ ਕੇ ਅੰਜੀਲ ਕੁਰਾਨ, ਤਰੈਤ ਸ਼ਰਾਇਤ ਇਕ ਦ੍ਰਿੜਾਈਆ। ਖਾਣੀ ਬਾਣੀ ਬੋਧ ਅਗਾਧ ਦੇ ਮਿਹਰਵਾਨ, ਪਰਵਾਨਾ ਆਪਣਾ ਨਾਮ ਹੱਥ ਫੜਾਈਆ। ਸੰਗ ਰਲਾ ਗੋਪੀ ਕਾਹਨ, ਮੰਡਲ ਮੰਡਪ ਰਾਸ ਰਚਾਈਆ। ਮਾਣ ਦੇ ਸੀਤਾ ਰਾਮ, ਸਖੀਆਂ ਮੰਗਲ ਇਕ ਸੁਣਾਈਆ। ਆਪ ਸਚਖੰਡ ਦਵਾਰੇ ਕਰਦਾ ਰਿਹੋਂ ਆਰਾਮ, ਸੇਜ ਸੁਹੰਜਣੀ ਸੋਭਾ ਪਾਈਆ। ਈਸਾ ਮੂਸਾ ਮੁਹੰਮਦ ਦੇ ਪੈਗ਼ਾਮ, ਕਲਮਾ ਕਾਇਨਾਤ ਪੜ੍ਹਾਈਆ। ਨਾਨਕ ਨਿਰਗੁਣ ਮੰਤਰ ਸਤਿਨਾਮ, ਸਤਿ ਸਤਿਵਾਦੀ ਇਕ ਸਮਝਾਈਆ। ਗੋਬਿੰਦ ਅੰਮ੍ਰਿਤ ਪਿਆ ਜਾਮ, ਰਸ ਇਕੋ ਇਕ ਵਖਾਈਆ। ਫਤਹਿ ਡੰਕਾ ਵਿਚ ਜਹਾਨ, ਵਾਹ ਵਾਹ ਗੁਰੂ ਕਰੀ ਸ਼ਨਵਾਈਆ। ਆਪਣਾ ਦੱਸਿਆ ਨਾ ਕਿਸੇ ਨਿਸ਼ਾਨ, ਬੇਅੰਤ ਬੇਅੰਤ ਬੇਅੰਤ ਕਹਿ ਕਹਿ ਸਾਰੇ ਗਏ ਸੁਣਾਈਆ। ਕਲਜੁਗ ਅੰਤ ਹੋ ਮਿਹਰਵਾਨ, ਮਿਹਰ ਨਜ਼ਰ ਇਕ ਉਠਾਈਆ। ਆ ਕੇ ਵੇਖ ਆਪਣਾ ਜਹਾਨ, ਜਹਾਲਤ ਘਰ ਘਰ ਨਜ਼ਰੀ ਆਈਆ। ਕੂੜੀ ਕਿਰਿਆ

❋

❋

ਝੂਠ ਤੁਫਾਨ, ਤੋਹਫਾ ਕਲਜੁਗ ਰਿਹਾ ਵਰਤਾਈਆ। ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਨਾ ਕਿਸੇ ਗਿਆਨ, ਆਤਮ ਪਰਮਾਤਮ ਪਰਦਾ ਕੋਇ ਨਾ ਲਾਹੀਆ। ਸਤਿ ਧਰਮ ਦਾ ਦਿਸੇ ਨਾ ਕੋਇ ਵਿਧਾਨ, ਰਾਓ ਰੰਕ ਰਾਜ ਰਾਜਾਨ ਬੈਠੇ ਢੇਰੀਆਂ ਢਾਹੀਆ। ਮੰਦਰ ਮਸਜਦ ਸ਼ਿਵਦਵਾਲੇ ਮੱਠ ਪੰਡਤ ਪਾਂਧੇ ਗ੍ਰੰਥੀ ਪੰਥੀ ਧੀਆਂ ਭੈਣਾਂ ਤਕਾਣ, ਨੇਤਰ ਲੋਚਣ ਨੈਣ ਅੱਖ ਨਾ ਕਿਸੇ ਸ਼ਰਮਾਈਆ । ਅੱਠ ਸੱਠ ਤੀਰਥ ਕੂੜੀ ਕਿਰਿਆ ਖੁਲ੍ਹੀ ਦੁਕਾਨ, ਨਾਰੀ ਪੁਰਸ਼ ਨਰ ਨਰਾਇਣ ਸਾਰ ਕਿਸੇ ਨਾ ਆਈਆ। ਸਾਧ ਸੰਤ ਬੇਈਮਾਨ, ਹਿਰਦੇ ਹਰਿ ਨਾ ਕੋਇ ਵਸਾਈਆ। ਕਰ ਕਿਰਪਾ ਸ੍ਰੀ ਭਗਵਾਨ, ਇਕੋ ਤੇਰੀ ਓਟ ਤਕਾਈਆ। ਪੜ੍ਹ ਪੜ੍ਹ ਥੱਕਾ ਜੀਵ ਜਹਾਨ, ਪੜ੍ਹਿਆਂ ਹੱਥ ਕਿਸੇ ਨਾ ਆਈਆ। ਫਿਰ ਫਿਰ ਥੱਕੇ ਜੰਗਲ ਜੂਹ ਉਜਾੜ ਪਹਾੜ ਬੀਆਬਾਨ, ਸਮੁੰਦ ਸਾਗਰ ਡੂੰਘੀ ਕੰਦਰ ਫੋਲ ਫੁਲਾਈਆ। ਪਰਮ ਪੁਰਖ ਪਤਿਪਰਮੇਸ਼ਵਰ ਤੇਰਾ ਮਿਲਿਆ ਨਾ ਕਿਸੇ ਨਿਸ਼ਾਨ, ਸਚ ਦਵਾਰਾ ਵੇਖਣ ਕੋਈ ਨਾ ਪਾਈਆ। ਸਿਦਕ ਸਬੂਰੀ ਸਤਿ ਸੰਤੋਖ ਨਾ ਰਿਹਾ ਈਮਾਨ, ਹਠ ਤਪ ਨਾ ਕੋਈ ਵਡਿਆਈਆ। ਉਠ ਵੇਖ ਸ਼ਾਸਤਰ ਸਿਮਰਤ ਚਾਰੇ ਵੇਦ ਸਰਬ ਕੁਰਲਾਣ, ਚਾਰੇ ਜੁਗ ਨਾਲ ਰਲਾਈਆ। ਹਾਹਾਕਾਰ ਕਰੇ ਅੰਜੀਲ ਕੁਰਾਨ, ਅੱਲਾ ਰਾਣੀ ਨੇਤਰ ਨੈਣਾਂ ਨੀਰ ਵਹਾਈਆ। ਚਾਰੇ ਖਾਣੀ ਕਰੇ ਨਾ ਕੋਇ ਪਰਵਾਨ, ਚਾਰੇ ਬਾਣੀ ਪਰਾ ਪਸੰਤੀ ਮਧਮ ਬੈਖਰੀ ਢੋਲਾ ਨਾ ਕੋਈ ਸੁਣਾਈਆ। ਕਲਜੁਗ ਬੁਧੀ ਹੋਈ ਨਿਧਾਨ, ਮਨ ਮਨੂਆ ਭੱਜੇ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆ ਕੇ ਵੇਖ ਆਪਣਾ ਘਰ, ਜਨ ਭਗਤ ਦੇਣ ਦੁਹਾਈਆ। ਜਨ ਭਗਤ ਦੁਹਾਈ ਦੇਵਣ ਤੇਰੇ ਦਰ, ਦਰ ਠਾਂਡੇ ਅਲਖ ਜਗਾਈਆ। ਪੁਰਖ ਅਬਿਨਾਸ਼ੀ ਕਿਰਪਾ ਕਰ, ਬੇਪਰਵਾਹ ਫੇਰਾ ਪਾਈਆ। ਚਾਰੋਂ ਕੁੰਟ ਆਵੇ ਡਰ, ਚੌਥੇ ਪਦ ਨਾ ਕੋਈ ਸਮਾਈਆ। ਕੂੜੀ ਕਿਰਿਆ ਕੋਟ ਗੜ੍ਹ, ਕਾਇਆ ਕੰਚਨ ਰੂਪ ਨਾ ਕੋਇ ਵਟਾਈਆ। ਸ੍ਰਿਸ਼ਟ ਸਬਾਈ ਰਹੀ ਸੜ, ਤ੍ਰੈਗੁਣ ਅਗਨੀ ਤਤ ਤਪਾਈਆ। ਗੁਰਮੁਖ ਗੁਰਸਿਖ ਤੇਰਾ ਭਾਣਾ ਰਹੇ ਜਰ, ਅੰਤਰ ਅੰਤਰ ਧਿਆਨ ਲਗਾਈਆ। ਨਾ ਜਿਉਂਦੇ ਨਾ ਗਏ ਮਰ, ਇਕੋ ਤੇਰੀ ਆਸ ਤਕਾਈਆ। ਮਿਹਰਵਾਨ ਮਿਹਰਵਾਨ ਮਿਹਰਵਾਨ ਘਰ ਸਵਾਮੀ ਆ ਕੇ ਵੜ, ਗ੍ਰਹਿ ਮੰਦਰ ਕੁੰਡਾ ਲਾਹੀਆ। ਹੌਲੀ ਹੌਲੀ ਸਚ ਦਵਾਰੇ ਚੜ੍ਹ, ਘਰ ਘਰ ਵਿਚ ਸੋਭਾ ਪਾਈਆ। ਆਪਣਾ ਮੰਤਰ ਅੰਤਰ ਆ ਕੇ ਪੜ੍ਹ, ਸਾਚਾ ਢੋਲਾ ਦੇ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਵਖਾ ਇਕੋ ਘਰ, ਜਿਸ ਘਰ ਤੇਰਾ ਨੂਰ ਨਜ਼ਰੀ ਆਈਆ। ਪੁਰਖ ਅਬਿਨਾਸ਼ੀ ਜਨ ਭਗਤਾਂ ਤੇਰੀ ਉਡੀਕ, ਧਿਆਨ ਇਕੋ ਇਕ ਲਗਾਈਆ। ਮਿਹਰ ਨਜ਼ਰ ਕਰ ਲਾਸ਼ਰੀਕ, ਸ਼ਰਕਤ ਪਿਛਲੀ ਦੇ ਗੁਆਈਆ। ਤੇਰੇ ਵਿਚ ਇਕ ਤੌਫੀਕ, ਤਾਰੀਫ਼ ਤੇਰੀ ਵੱਡੀ ਵਡ ਵਡਿਆਈਆ। ਚਰਨ ਕਵਲ ਦੇ ਪ੍ਰੀਤ, ਪ੍ਰੀਤੀਵਾਨ ਪਰਮ ਪੁਰਖ ਤੇਰੀ ਸਰਨਾਈਆ। ਸਾਚਾ ਢੋਲਾ ਸੁਣਾ ਅਗੰਮੀ ਗੀਤ, ਧੁਰ ਦਾ ਰਾਗ ਇਕ ਸ਼ਨਵਾਈਆ। ਲੇਖਾ ਚੁੱਕੇ ਹਸਤ ਕੀਟ, ਊਚ ਨੀਚ ਡੇਰਾ ਢਾਹੀਆ। ਘਰ ਨਜ਼ਰੀ ਆਏ ਮੱਕਾ ਕਾਅਬਾ ਮੰਦਰ ਮਸੀਤ, ਸ਼ਿਵਦਵਾਲੇ ਮੱਠ ਇਕੋ ਇਕ ਜਣਾਈਆ। ਆਦਿ ਅੰਤ ਦੀ ਤੇਰੀ ਰੀਤ, ਜੁਗਾ ਜੁਗੰਤ ਵੇਖ ਵਖਾਈਆ। ਤੇਰਾ ਲੇਖਾ ਬੀਸ ਬੀਸ, ਨਿਰਗੁਣ ਸਰਗੁਣ ਕਾਰ ਕਮਾਈਆ। ਤੇਰਾ ਕਲਮਾ ਇਕ ਹਦੀਸ, ਹਜ਼ਰਤ ਤੇਰੀ ਪੜ੍ਹਾਈਆ। ਤੇਰਾ ਅੰਕ ਸਚ ਇਕੀਸ, ਦੂਆ ਏਕਾ ਬੰਧਨ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਲਏ ਤਰਾਈਆ। ਜਨ ਭਗਤ ਵੇਖ ਮੁਰਸ਼ਦ ਮੁਰੀਦ, ਮਦਦ ਤੇਰੀ ਇਕ ਤਕਾਈਆ।

❋

❋

ਸਾਚਾ ਜਲਵਾ ਦੇ ਨੂਰੀ ਦੀਦ, ਦੀਦਾ ਦਾਨਿਸਤਾ ਨਜ਼ਰੀ ਆਈਆ। ਈਸਾ ਮੂਸਾ ਮੁਹੰਮਦ ਦੇ ਕੇ ਗਏ ਰਸੀਦ, ਉਮਤ ਉਮਤੀ ਆਪ ਸਮਝਾਈਆ। ਸਦੀ ਚੌਧਵੀਂ ਵਕਤ ਕਰੀਬ, ਪਰਵਰਦਿਗਾਰ ਵੇਸ ਵਟਾਈਆ। ਦੋ ਜਹਾਨਾਂ ਬਣ ਤਬੀਬ, ਲੱਖ ਚੁਰਾਸੀ ਵੇਖ ਵਖਾਈਆ। ਕਰੇ ਖੇਲ ਇਕ ਅਜੀਬ, ਨੂਰ ਨੁਰਾਨਾ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲਹਿਣਾ ਝੋਲੀ ਪਾਈਆ। ਮੁਰੀਦ ਮੁਰਸ਼ਦ ਆ ਕੇ ਤੱਕ, ਤਾਕਤਵਰ ਤੇਰੀ ਸਰਨਾਈਆ। ਕਰ ਨਿਵੇੜਾ ਹੱਕੋ ਹੱਕ, ਹਕੀਕਤ ਤੇਰੇ ਵਿਚ ਨਜ਼ਰੀ ਆਈਆ। ਲੇਖਾ ਚੁੱਕੇ ਤਤ ਅੱਠ, ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਮਨ ਮਤ ਬੁਧ ਡੇਰਾ ਢਾਹੀਆ। ਸੱਚਾ ਮਾਰਗ ਇਕ ਦੱਸ, ਚਾਰ ਵਰਨ ਇਕ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧਰਮ ਜੈਕਾਰਾ ਬੋਲ ਅਲੱਖ, ਅਲਖ ਅਗੋਚਰ ਅਗੰਮ ਅਥਾਹ ਤੇਰੇ ਹੱਥ ਵਡਿਆਈਆ। ਸ੍ਰੀ ਭਗਵਾਨ ਪਿਆ ਹੱਸ, ਜਨ ਭਗਤਾਂ ਆਖ ਜਣਾਈਆ । ਆਦਿ ਜੁਗਾਦਿ ਮੇਰੇ ਵਸ, ਜੁਗ ਚੌਕੜੀ ਹੁਕਮ ਵਰਤਾਈਆ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਮਾਰਗ ਦੱਸ, ਇਕਾਵਨ ਬਾਵਨ ਬੰਧਨ ਇਕ ਪਵਾਈਆ। ਸ਼ਬਦ ਸਰੂਪੀ ਖੇਲ ਸਮਰਥ, ਪਿਤਾ ਪੂਤ ਦਏ ਵਡਿਆਈਆ। ਅੰਤਮ ਸਭ ਦੇ ਖਾਲੀ ਕਰ ਕੇ ਹੱਥ, ਖ਼ਾਲਕ ਖ਼ਲਕ ਦਏ ਵਖਾਈਆ। ਜਨ ਭਗਤਾਂ ਦੇ ਅਗੰਮੀ ਵਥ, ਵਸਲ ਆਪਣਾ ਇਕ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਥਾਉਂ ਥਾਈਂਆ। ਜਨ ਭਗਤ ਮਾਰੋ ਤਾਲੀ, ਹਰਿ ਕਰਤਾ ਖ਼ੁਸ਼ੀ ਵਖਾਇੰਦਾ। ਪੁਰਖ ਅਬਿਨਾਸ਼ੀ ਕਰੇ ਦਲਾਲੀ, ਨਿਰਗੁਣ ਸਰਗੁਣ ਮੇਲ ਮਿਲਾਇੰਦਾ। ਜਲਵਾ ਨੂਰ ਜੋਤ ਜਲਾਲੀ, ਜਾਹਰ ਜਹੂਰ ਪਰਦਾ ਲਾਹਿੰਦਾ। ਜਗਤ ਵੇਖ ਹੱਕ ਹਲਾਲੀ, ਚਾਰੋ ਕੁੰਟ ਖੋਜ ਖੁਜਾਇੰਦਾ। ਹਰ ਘਟ ਹੋ ਕੇ ਧੁਰ ਦਾ ਮਾਲੀ, ਗੁਰਮੁਖ ਸਾਚੇ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵਡ ਵਡਿਆਇੰਦਾ। ਜਨ ਭਗਤੋ ਗਾਵੋ ਗੀਤ, ਸਦ ਢੋਲਾ ਇਕ ਜਣਾਈਆ। ਆਦਿ ਜੁਗਾਦੀ ਜਿਸ ਦੀ ਰੀਤ, ਸੋ ਰੀਤੀਵਾਨ ਫੇਰਾ ਪਾਈਆ। ਇਕੋ ਦੱਸੇ ਚਰਨ ਪ੍ਰੀਤ, ਦੂਜੀ ਕਰੇ ਨਾ ਕੋਇ ਪੜ੍ਹਾਈਆ। ਸਚ ਦਵਾਰਾ ਮੰਦਰ ਮਸੀਤ, ਸਚਖੰਡ ਨਿਵਾਸੀ ਇਕ ਵਖਾਈਆ। ਜਿਸ ਘਰ ਵਸੇ ਊਚ ਨੀਚ, ਰਾਓ ਰੰਕ ਮਿਲੇ ਵਡਿਆਈਆ। ਸੋ ਸਾਹਿਬ ਭਿਛਿਆ ਪਾਏ ਭੀਖ, ਧੁਰ ਦੀ ਵਸਤ ਆਪ ਵਰਤਾਈਆ । ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਦੀ ਕਰਦੇ ਗਏ ਉਡੀਕ, ਤਾਰੀਫ਼ ਅੱਖਰਾਂ ਨਾਲ ਲਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਰਿਹਾ ਤਰਾਈਆ। ਹਰਿਜਨ ਗਾਓ ਗਹਿਰ ਗੰਭੀਰ, ਗੁਣਵੰਤਾ ਆਪ ਜਣਾਈਆ। ਨਜ਼ਰੀ ਆਏ ਵਡ ਪੀਰਨ ਪੀਰ, ਦਸਤਗੀਰ ਇਕ ਅਖਵਾਈਆ। ਸ਼ਰਅ ਕੱਟ ਜਗਤ ਜ਼ੰਜੀਰ, ਤਕਦੀਰ ਦਏ ਬਦਲਾਈਆ। ਆਪਣੇ ਹੱਥ ਰੱਖ ਨਾਮ ਸ਼ਮਸ਼ੀਰ, ਦੋਹਰੀ ਧਾਰ ਰਿਹਾ ਚਮਕਾਈਆ। ਲੇਖਾ ਜਾਣ ਸ਼ਾਹ ਹਕੀਰ, ਸ਼ਹਿਨਸ਼ਾਹ ਆਪਣਾ ਹੁਕਮ ਵਰਤਾਈਆ। ਜਿਸ ਨੂੰ ਲੱਭਦੇ ਪੀਰ ਫ਼ਕੀਰ, ਚਾਰੋਂ ਕੁੰਟ ਵਾਹੋ ਦਾਹੀਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸੱਚੇ ਦਏ ਵਡਿਆਈਆ । ਹਰਿਜਨ ਵੇਖੋ ਹਰਿ ਕਾ ਰੰਗ, ਰੰਗ ਰੰਗੀਲਾ ਆਪ ਰੰਗਾਈਆ । ਜਨ ਭਗਤਾਂ ਆਪਣੀ ਸੇਜ ਪਲੰਘ, ਸੋਹਣੀ ਸਚ ਹੰਢਾਈਆ। ਉਪਰ ਬੈਠ ਸੂਰਾ ਸਰਬੰਗ, ਸ਼ਾਹ ਪਾਤਸ਼ਾਹ ਆਪਣਾ ਆਸਣ ਲਾਈਆ। ਨਾਮ ਨਿਧਾਨ ਵਜਾਏ ਮਰਦੰਗ, ਤਾਰ ਸਤਾਰ ਨਾ ਕੋਇ ਹਿਲਾਈਆ। ਨਿਜ ਦੇਵੇ ਇਕ

❋

❋

ਅਨੰਦ, ਅਨੰਦ ਅਨੰਦ ਵਿਚੋ ਪਰਗਟਾਈਆ । ਸੁਰਤੀ ਸ਼ਬਦ ਮਿਲ ਕੇ ਗਾਏ ਛੰਦ, ਸੋਹੰ ਢੋਲਾ ਇਕ ਸੁਣਾਈਆ। ਜਨਮ ਜਨਮ ਦਾ ਮੁਕਾਵੇ ਪੰਧ, ਲੱਖ ਚੁਰਾਸੀ ਡੇਰਾ ਢਾਹੀਆ। ਕਲਜੁਗ ਅਗਨੀ ਪਾਵੇ ਠੰਡ, ਅੰਮ੍ਰਿਤ ਮੇਘ ਬੂੰਦ ਬਰਸਾਈਆ। ਦੂਈ ਦਵੈਤੀ ਮੇਟੇ ਕੰਧ, ਭਾਂਡਾ ਭਰਮ ਭੌ ਭੰਨਾਈਆ। ਗੁਰਮੁਖ ਗੁਰ ਗੁਰ ਚਾੜ੍ਹੇ ਚੰਦ, ਸੂਰਜ ਚੰਦ ਨੈਣ ਸ਼ਰਮਾਈਆ। ਦੀਨ ਦਿਆਲ ਹੋ ਬਖ਼ਸ਼ੰਦ, ਬਖ਼ਸ਼ਿਸ਼ ਰਹਿਮਤ ਆਪਣੀ ਆਪ ਵਰਤਾਈਆ। ਸਦਾ ਸੁਹੇਲਾ ਨਿਭਾਏ ਧੁਰ ਦਾ ਸੰਗ, ਲੱਗੀ ਪ੍ਰੀਤ ਨਾ ਕੋਇ ਤੁੜਾਈਆ। ਦੇਵੇ ਵਡਿਆਈ ਵਿਚ ਵਰਭੰਡ, ਬ੍ਰਹਿਮੰਡ ਪਾਰ ਕਰਾਈਆ। ਅੰਤਮ ਲੈ ਕੇ ਜਾਏ ਵਿਚ ਸਚਖੰਡ, ਸਚ ਦਵਾਰੇ ਆਪ ਟਿਕਾਈਆ। ਪਰਮ ਪੁਰਖ ਦਾ ਪਰਮਾਨੰਦ, ਬਿਨ ਭਗਤਾਂ ਹੱਥ ਕਿਸੇ ਨਾ ਆਈਆ। ਜੁਗ ਜਨਮ ਦੇ ਵਿਛੜਿਆਂ ਟੁੱਟੀ ਦੇਵੇ ਗੰਢ, ਗੰਢਣਹਾਰ ਗੋਪਾਲ ਸਵਾਮੀ ਮਿਹਰ ਨਜ਼ਰ ਇਕ ਉਠਾਈਆ। ਪੂਰੀ ਕਰੇ ਆਸਾ ਮਨਸਾ ਮੰਗ, ਮਾਂਗਤ ਭਿਛਿਆ ਇਕੋ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਲੇਖੇ ਲਏ ਲਗਾਈਆ। ਜਨ ਭਗਤ ਕਹੇ ਪ੍ਰਭ ਕੀ ਦੇਵੇਂਗਾ ਦਾਤ, ਦਰ ਤੇਰੇ ਅਲਖ ਜਗਾਈਆ। ਸਚ ਮੇਟੇਂਗਾ ਅੰਧੇਰੀ ਰਾਤ, ਕਲਜੁਗ ਕੂੜੀ ਕਿਰਿਆ ਪਰੇ ਹਟਾਈਆ। ਚਾਰ ਵਰਨ ਬਣਾਏਂਗਾ ਇਕ ਜਮਾਤ, ਦੀਨ ਮਜ਼੍ਹਬ ਜਾਤ ਪਾਤ ਡੇਰਾ ਢਾਹੀਆ। ਨਿਰਗੁਣ ਹੋ ਕੇ ਸਰਗੁਣ ਦੇਵੇਂ ਆਪਣਾ ਸਾਥ, ਸਗਲਾ ਸੰਗ ਰਖਾਈਆ। ਸਚ ਦੱਸ ਕਵਣ ਮੰਤਰ ਦੱਸੇਂ ਪਾਠ, ਪੂਜਾ ਇਕੋ ਇਕ ਸਮਝਾਈਆ। ਸ੍ਰੀ ਭਗਵਾਨ ਕਹੇ ਸ਼ਾਬਾਸ਼, ਜਨ ਭਗਤ ਤੇਰੀ ਵਡਿਆਈਆ। ਨੌ ਸੌ ਚੁਰਾਨਵੇਂ ਚੌਕੜੀ ਜੁਗ ਪਿਛੋਂ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜਪਾਇਆ ਜਾਪ, ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਜੁਗ ਚੌਕੜੀ ਹੱਥ ਕਿਸੇ ਨਾ ਆਈਆ। ਜਿਸ ਜਪਿਆਂ ਜਨਮ ਜਨਮ ਦਾ ਰਹੇ ਕੋਈ ਨਾ ਪਾਪ, ਪਤਿਤ ਪਾਪੀ ਪੁਨੀਤ ਰੂਪ ਵਟਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਪ੍ਰਭ ਦਵਾਰੇ ਸਾਰੇ ਰਹੇ ਆਖ, ਵਾਹ ਵਾਹ ਸ਼ਹਿਨਸ਼ਾਹ ਸ਼ਾਹ ਪਾਤਸ਼ਾਹ ਤੇਰੀ ਸਚ ਸਰਨਾਈਆ। ਜਨ ਭਗਤ ਉਤਾਰੇ ਆਪਣੇ ਘਾਟ, ਪੱਤਣ ਬਹਿ ਕੇ ਸੱਚੇ ਮਾਹੀਆ। ਕਲਜੁਗ ਅੰਤਰ ਆਤਮ ਮਾਰ ਆਵਾਜ਼, ਗੁਰਮੁਖ ਸੋਏ ਰਿਹਾ ਜਗਾਈਆ। ਕੋਟਾਂ ਵਿਚੋਂ ਵਿਰਲੇ ਦੱਸੇ ਰਾਜ਼, ਆਪਣਾ ਭੇਵ ਖੁਲ੍ਹਾਈਆ। ਤਿਨ੍ਹਾਂ ਭੁੱਲ ਜਾਏ ਪੂਜਾ ਪਾਠ ਪੜ੍ਹਨੀ ਨਮਾਜ਼, ਸਜਦਾ ਸੀਸ ਜਗਦੀਸ਼ ਇਕ ਕਰਾਈਆ। ਮੱਕਾ ਕਾਅਬਾ ਛੱਡ ਕੇ ਹਾਜੀ ਹਾਜ, ਹੁਜਰਾ ਤੇਰਾ ਵੇਖ ਵਖਾਈਆ। ਜਿਸ ਘਰ ਮੰਦਰ ਮਹਲ ਅਟੱਲ ਮਹਿਬੂਬ ਮੁਹੱਬਤ ਕਰੇ ਸਾਚ, ਸਚ ਸਾਚਾ ਮੇਲ ਮਿਲਾਈਆ। ਸੋ ਸਾਹਿਬ ਬਣ ਗ਼ਰੀਬ ਨਿਵਾਜ਼, ਗ਼ਰੀਬ ਨਿਮਾਣੇ ਲਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਲਏ ਤਰਾਈਆ। ਭਗਤ ਕਹੇ ਪ੍ਰਭ ਵੇਲਾ ਕਿਹੜਾ, ਸਚ ਸਚ ਦੇ ਦ੍ਰਿੜਾਈਆ। ਜਿਸ ਵੇਲੇ ਮੇਟੇਂ ਝੂਠਾ ਝੇੜਾ, ਕਲਜੁਗ ਝਗੜਾ ਰਹਿਣ ਨਾ ਪਾਈਆ। ਉਜੜਿਆਂ ਵਸਾਵੇਂ ਫੇਰ ਖੇੜਾ, ਰੁੱਤ ਬਸੰਤੀ ਗੁਲਸ਼ਨ ਵਿਚ ਗੁਲ ਆਪ ਮਹਿਕਾਈਆ। ਡੁੱਬਦਾ ਤਾਰੇਂ ਫੜ ਕੇ ਬੇੜਾ, ਭਾਰ ਆਪਣੇ ਕੰਧ ਉਠਾਈਆ। ਬੇਪਰਵਾਹ ਨੌ ਸੌ ਚੁਰਾਨਵੇਂ ਚੌਕੜੀ ਜੁਗ ਦੇਂਦਾ ਰਿਹੋਂ ਕਰਕੇ ਵੱਡਾ ਜੇਰਾ, ਬੇਤਰਸ ਤੈਨੂੰ ਤਰਸ ਕੋਇ ਨਾ ਆਈਆ। ਲੱਖ ਚੁਰਾਸੀ ਫੇਰਦਾ ਰਿਹਾ ਗੇੜਾ, ਗੇੜਾ ਗੇੜੇ ਨਾਲ ਭਵਾਈਆ । ਮਿਹਰਵਾਨ ਸ੍ਰੀ ਭਗਵਾਨ ਹੁਣ ਕਰ ਆਪਣੀ ਮਿਹਰਾ, ਮਿਹਰਵਾਨ ਕਿਉਂ ਬੈਠਾ ਮੁਖ ਛੁਪਾਈਆ। ਤੇਰਿਆਂ ਭਗਤਾਂ ਤੇਰੇ ਚਰਨ ਲਾਇਆ ਡੇਰਾ, ਦੂਜੀ ਓਟ ਨਾ ਕੋਇ ਰਖਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਕਹੇ ਮੈਂ ਖੁਲ੍ਹਾ ਕਰਾਂ ਵਿਹੜਾ, ਦੋ ਜਹਾਨ

❋

❋

ਇਕ ਘਰ ਵਖਾਈਆ। ਸਚਖੰਡ ਜਨ ਭਗਤ ਕਹੇ ਤੂੰ ਮੇਰਾ ਮੈਂ ਤੇਰਾ, ਦੂਜਾ ਨਜ਼ਰ ਕੋਇ ਨਾ ਆਈਆ। ਬਹੁਤਿਆਂ ਵਿਚੋਂ ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਸੱਚਾ ਸਚ ਬਥੇਰਾ, ਜਿਸ ਦਾ ਮਾਰਗ ਵੇਖੇ ਜਗਤ ਲੋਕਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਸ਼ਬਦੀ ਸ਼ੇਰਾ, ਪੰਜ ਤਤ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਜਨ ਭਗਤਾਂ ਬਿਨ ਭਗਤੀ ਪਾਰ ਕਰਾਈਆ। ਭਗਤ ਕਹੇ ਕੀ ਭਗਤੀ ਲੋੜ, ਲੋਹੜਾ ਭਗਤੀ ਕੰਮ ਕਿਸੇ ਨਾ ਆਈਆ। ਜਿਸ ਜਨ ਆਪਣੇ ਚਰਨ ਕਵਲ ਲਏ ਜੋੜ, ਦਰਗਾਹ ਸਾਚੀ ਮਿਲੇ ਮਾਣ ਵਡਿਆਈਆ। ਤੁਧ ਬਿਨ ਦੱਸ ਕਿਹੜਾ ਹੋਰ, ਜਿਸ ਦੀ ਮੰਗੀਏ ਜਾ ਸ਼ਰਨਾਈਆ। ਤੇਰਾ ਮੰਤਰ ਆਦਿ ਜੁਗਾਦਿ ਫੁਰਨਾ ਫੋਰ, ਕੂੜੀ ਕਿਰਿਆ ਦਏ ਮੁਕਾਈਆ। ਤੇਰਾ ਪਰਕਾਸ਼ ਅੰਧ ਘੋਰ, ਸਾਚਾ ਨੂਰ ਤੇਰੀ ਰੁਸ਼ਨਾਈਆ। ਪ੍ਰਭੂ ਸਦ ਤੈਨੂੰ ਭਗਤਾਂ ਲੋੜ, ਜਨ ਭਗਤਾਂ ਤੇਰੀ ਆਸ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਕਾਰ ਕਮਾਈਆ। ਜਨ ਭਗਤੋ ਮੈਂ ਸੇਵਕ ਇਕ, ਪੁਰਖ ਅਕਾਲ ਦਏ ਜਣਾਈਆ। ਨਿਤ ਨਵਿਤ ਤੁਹਾਡਾ ਲੇਖਾ ਦੇਵਾਂ ਲਿਖ, ਲਿਖਿਆ ਲੇਖ ਨਾ ਕੋਇ ਮਿਟਾਈਆ। ਲੱਖ ਚੁਰਾਸੀ ਦੇ ਕੇ ਪਿਠ, ਜੁਗ ਚੌਕੜੀ ਕਰਵਟ ਨਾ ਕਦੇ ਬਦਲਾਈਆ। ਸੰਤ ਸੁਹੇਲੇ ਰੱਖਾਂ ਸਾਇਆ ਹੇਠ, ਸਿਰ ਆਪਣਾ ਹੱਥ ਟਿਕਾਈਆ। ਕਲਜੁਗ ਅੰਤ ਅੰਦਰ ਵੜ ਕੇ ਦੱਸਿਆ ਭੇਤ, ਬਾਹਰੋਂ ਕਰੀ ਨਾ ਕੋਈ ਪੜ੍ਹਾਈਆ । ਇਹੋ ਪ੍ਰਭੂ ਦੀ ਅਚਰਜ ਖੇਡ, ਜਿਹੜੀ ਹੱਥ ਕਿਸੇ ਨਾ ਆਈਆ। ਜਗਤ ਨੇਤਰ ਸਾਰੇ ਰਹੇ ਵੇਖ, ਬਿਨ ਸਤਿਗੁਰ ਨੇਤਰ ਸਾਰ ਕੋਇ ਨਾ ਪਾਈਆ। ਜਨ ਭਗਤੋ ਲੋਕਮਾਤ ਪ੍ਰਭ ਪਹਿਲੋਂ ਭੇਜ, ਫੇਰ ਆਪਣੇ ਨਾਲ ਮਿਲਾਈਆ। ਕਾਇਆ ਮੰਦਰ ਅੰਦਰ ਚੜ੍ਹ ਕੇ ਮਾਣੇ ਸੋਹਣੀ ਸੇਜ, ਛੈਲ ਛਬੀਲਾ ਬੇਪਰਵਾਹੀਆ। ਉਠੋ ਵੇਖੋ ਨੇਤਰ ਲੋਚਣ ਨੈਣ ਲਓ ਪੇਖ, ਪਾਰਬ੍ਰਹਮ ਪਤਿਪਰਮੇਸ਼ਵਰ ਨੂਰ ਨੁਰਾਨਾ ਨਿਰਗੁਣ ਇਕੋ ਨਜ਼ਰੀ ਆਈਆ। ਹਰਿਜਨ ਕਰੇ ਸਾਚਾ ਹੇਤ, ਹਿਤਕਾਰੀ ਆਪਣਾ ਮੇਲ ਮਿਲਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜਨ ਭਗਤਾਂ ਕਰ ਆਪਣੀ ਭੇਟ, ਭੇਟਾ ਗੁਰਮੁਖ ਲਏ ਚੜ੍ਹਾਈਆ।