ਪੁਸਤਕਾਲਾਭਾਗ ੧੬

੧੬ ਫੱਗਣ ੨੦੨੦ ਬਿਕ੍ਰਮੀ ਜੱਸਾ ਸਿੰਘ ਦੇ ਗ੍ਰਹਿ ਪਹੇਵਾ ਨਹਿਰ ਕਾਲੋਨੀ ਜ਼ਿਲਾ ਕਰਨਾਲ

ਜੁਗ ਚੌਕੜੀ ਖੇਲ ਮਹਾਨ, ਹਰਿ ਕਰਤਾ ਆਪ ਕਰਾਇੰਦਾ। ਨਿਰਗੁਣ ਸਰਗੁਣ ਦੇਵੇ ਦਾਨ, ਗੁਰ ਅਵਤਾਰ ਪੀਰ ਪੈਗੰਬਰ ਭੇਵ ਚੁਕਾਇੰਦਾ । ਜਨ ਭਗਤਾਂ ਉਪਰ ਹੋ ਮਿਹਰਵਾਨ, ਨੇਤਰ ਲੋਚਣ ਅੱਖ ਇਕ ਖੁਲ੍ਹਾਇੰਦਾ। ਆਤਮ ਪਰਮਾਤਮ ਦੇ ਕੇ ਦਾਨ, ਬ੍ਰਹਮ ਵਿਦਿਆ ਇਕ ਪੜ੍ਹਾਇੰਦਾ । ਲੱਖ ਚੁਰਾਸੀ ਦੇਵੇ ਇਕ ਗਿਆਨ, ਸ਼ਬਦ ਅਨਾਦੀ ਬੋਧ ਅਗਾਧ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜੁਗ ਜੁਗ ਕਰਨੀ ਆਪਣੇ ਹੱਥ ਰਖਾਇੰਦਾ। ਜੁਗ ਚੌਕੜੀ ਖੇਲ ਨਿਰੰਕਾਰ, ਹਰਿ ਕਰਤਾ ਆਪ ਕਰਾਈਆ। ਸਚਖੰਡ ਨਿਵਾਸੀ ਬੈਠ ਸੱਚੇ ਦਰਬਾਰ, ਤਖ਼ਤ ਨਿਵਾਸੀ ਸੋਭਾ ਪਾਈਆ। ਹੁਕਮੀ ਹੁਕਮ ਇਕ ਵਰਤਾਰ, ਦੋ ਜਹਾਨਾਂ ਵਾਲੀ ਆਪ ਜਣਾਈਆ। ਸ਼ਬਦ ਦੁਲਾਰਾ ਕਰ ਸਿਕਦਾਰ, ਬ੍ਰਹਿਮੰਡ ਖੰਡ ਗਗਨ ਗਗਨੰਤਰ ਵੇਖ ਵਖਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰ ਪਿਆਰ, ਪ੍ਰੇਮ ਪ੍ਰੀਤੀ ਇਕ ਦ੍ਰਿੜਾਈਆ। ਤ੍ਰੈਗੁਣ

❋

❋

ਮਾਇਆ ਭਰ ਭੰਡਾਰ, ਪੰਚਮ ਮੇਲਾ ਸਹਿਜ ਸੁਭਾਈਆ। ਘਾੜਤ ਘੜ ਅਗੰਮ ਅਪਾਰ, ਚਾਰੇ ਖਾਣੀ ਸੋਭਾ ਪਾਈਆ। ਚਾਰੇ ਬਾਣੀ ਬੋਲ ਜੈਕਾਰ, ਸ਼ਬਦ ਅਨਾਦੀ ਰਾਗ ਸੁਣਾਈਆ। ਭੇਵ ਅਭੇਦਾ ਖੋਲ੍ਹ ਧੁਰ ਦਰਬਾਰ, ਅਨੁਭਵ ਆਪਣਾ ਰਾਹ ਜਣਾਈਆ। ਲੇਖਾ ਜਾਣ ਗੁਰ ਅਵਤਾਰ, ਪੀਰ ਪੈਗ਼ੰਬਰ ਮੁਰੀਦ ਮੁਰਸ਼ਦ ਪਰਦਾ ਆਪ ਉਠਾਈਆ। ਧੁਰ ਸੰਦੇਸਾ ਨਰ ਨਰੇਸ਼ਾ ਦੇਵੇ ਵਾਰੋ ਵਾਰ, ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਵੇਖ ਵਖਾਈਆ । ਨਵ ਨੌ ਚਾਰ ਜਾਣੇ ਕਾਰ, ਦਹਿ ਦਿਸ਼ਾ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਈਆ। ਸਾਚੀ ਕਰਨੀ ਸ੍ਰੀ ਭਗਵਾਨ, ਜੁਗ ਚੌਕੜੀ ਆਪ ਕਰਾਇੰਦਾ। ਦੇਵਣਹਾਰਾ ਧੁਰ ਦਾ ਦਾਨ, ਵਸਤ ਅਮੋਲਕ ਆਪ ਵਰਤਾਇੰਦਾ। ਨਿਤ ਨਵਿਤ ਹੋ ਪਰਧਾਨ, ਨਿਰਗੁਣ ਸਰਗੁਣ ਖੇਲ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਵਰਤਾਇੰਦਾ । ਸਾਚਾ ਹੁਕਮ ਹਰਿ ਜਗਦੀਸ਼, ਜਗ ਜੀਵਣ ਦਾਤਾ ਆਪ ਵਰਤਾਈਆ। ਜੁਗ ਚੌਕੜੀ ਨਾਮ ਹਦੀਸ, ਕਲਮਾ ਹੱਕ ਹੱਕ ਸਮਝਾਈਆ। ਲੱਖ ਚੁਰਾਸੀ ਪੀਸਣ ਪੀਸ, ਘਟ ਘਟ ਵੇਖੇ ਥਾਉਂ ਥਾਈਂਆ। ਆਤਮ ਪਰਮਾਤਮ ਪਾਰਬ੍ਰਹਮ ਬ੍ਰਹਮ ਦੱਸੇ ਸੱਚੀ ਰੀਤ, ਸਾਚੀ ਸਿਖਿਆ ਇਕ ਸਮਝਾਈਆ। ਖੇਲਾਂ ਖੇਲ ਮੰਦਰ ਮਸੀਤ, ਸ਼ਿਵਦਵਾਲੇ ਮੱਠ ਗੁਰੂਦਵਾਰ ਰੰਗ ਵਖਾਈਆ। ਲੇਖਾ ਜਾਣ ਊਚ ਨੀਚ, ਰਾਓ ਰੰਕ ਦੇਵਣਹਾਰ ਵਡਿਆਈਆ। ਸਭ ਤੋਂ ਉਤਮ ਦੱਸੇ ਪਾਰਬ੍ਰਹਮ ਪਤਿਪਰਮੇਸ਼ਵਰ ਚਰਨ ਪ੍ਰੀਤ, ਪਰਵਰਦਿਗਾਰ ਸੱਚੀ ਸਰਨਾਈਆ। ਜਿਸ ਘਰ ਲੇਖਾ ਚੁੱਕੇ ਹਸਤ ਕੀਟ, ਨਿਰਧਨ ਸਰਧਨ ਇਕੋ ਰੰਗ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਸਤਿਵਾਦੀ ਆਪਣੇ ਹੱਥ ਰੱਖੇ ਵਡਿਆਈਆ। ਸਤਿ ਸਤਿਵਾਦੀ ਪਾਰਬ੍ਰਹਮ, ਪਰਮ ਪੁਰਖ ਇਕ ਅਖਵਾਇੰਦਾ। ਹਰਖ਼ ਸੋਗ ਨਾ ਕੋਇ ਗ਼ਮ, ਚਿੰਤਾ ਚਿਖਾ ਨਾ ਕੋਇ ਜਲਾਇੰਦਾ। ਜੁਗ ਚੌਕੜੀ ਜਾਣੇ ਕੰਮ, ਨਿਹਕਰਮੀ ਕਰਮ ਕਮਾਇੰਦਾ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਬੇੜਾ ਬੰਨ੍ਹ, ਧੁਰ ਫੁਰਮਾਨਾ ਹੁਕਮ ਸੁਣਾਇੰਦਾ । ਏਕਾ ਰਾਗ ਨਾਦ ਸੁਣਾਏ ਬਿਨ ਕੰਨ, ਧੁਨ ਅਨਾਦੀ ਨਾਦ ਵਜਾਇੰਦਾ। ਨਿਰਮਲ ਜੋਤ ਪਰਕਾਸ਼ ਕਰੇ ਧੁਰ ਦਾ ਚੰਨ, ਸੂਰਜ ਚੰਨ ਨੈਣ ਸ਼ਰਮਾਇੰਦਾ । ਲੇਖਾ ਜਾਣ ਕਾਇਆ ਪੰਜ ਤਤ ਤਨ, ਗ੍ਰਹਿ ਮੰਦਰ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਵਖਾਇੰਦਾ। ਸਾਚਾ ਖੇਲ ਕਰੇ ਨਿਰੰਕਾਰ, ਨਿਰਗੁਣ ਨਿਰਵੈਰ ਬੇਪਰਵਾਹੀਆ। ਜੁਗ ਚੌਕੜੀ ਵੇਖੇ ਚਾਰ, ਚਾਰੇ ਵੇਦ ਸੰਗ ਨਿਭਾਈਆ। ਚਾਰੇ ਵਰਨ ਕਰ ਪਿਆਰ, ਚਾਰੇ ਖਾਣੀ ਖੋਜ ਖੁਜਾਈਆ। ਚਾਰੇ ਬਾਣੀ ਬੋਲ ਜੈਕਾਰ, ਪਰਾ ਪਸੰਤੀ ਮਧਮ ਬੈਖਰੀ ਆਪਣੀ ਧਾਰ ਜਣਾਈਆ। ਚਾਰੋਂ ਕੁੰਟ ਹੋ ਉਜਿਆਰ, ਚਾਰ ਯਾਰੀ ਜੋੜ ਜੁੜਾਈਆ। ਚੌਥੇ ਪਦ ਸੱਚੀ ਸਰਕਾਰ, ਸ਼ਹਿਨਸ਼ਾਹ ਆਪਣਾ ਡੇਰਾ ਲਾਈਆ। ਗੁਰਮੁਖ ਹਰਿਜਨ ਭਗਤ ਸੁਹੇਲੇ ਸੱਦੇ ਕਰ ਪਿਆਰ, ਨਾਮ ਸੰਦੇਸਾ ਇਕ ਸੁਣਾਈਆ। ਕਾਗਦ ਕਲਮ ਨਾ ਲਿਖਣਹਾਰ, ਕਾਤਬ ਕਰੇ ਨਾ ਕੋਇ ਲਿਖਾਈਆ। ਜਗਤ ਮਜਲਸ ਨਾ ਕੋਇ ਗੁਫਤਾਰ, ਰਸਨਾ ਜਿਹਵਾ ਬੱਤੀ ਦੰਦ ਨਾ ਕੋਇ ਵਡਿਆਈਆ। ਮਨ ਮਤ ਬੁਧ ਨਾ ਪਾਵੇ ਸਾਰ, ਜੀਵ ਜੰਤ ਚਲੇ ਨਾ ਕੋਇ ਚਤੁਰਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਕਰ ਕਰ ਖ਼ਬਰਦਾਰ, ਬੇਖ਼ਬਰ ਖ਼ਬਰ ਇਕ ਸੁਣਾਈਆ। ਵਿਸ਼ਨ ਬ੍ਰਹਮਾ ਸ਼ਿਵ ਲਾ ਕੇ ਸੇਵਾਦਾਰ, ਸਾਚੀ ਸੇਵਾ ਇਕ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਕਰਤਾ ਬੇਪਰਵਾਹੀਆ।

❋

❋

ਹਰਿ ਕਰਤਾ ਆਦਿ ਜੁਗਾਦੀ ਬੇਪਰਵਾਹ, ਬੇਅੰਤ ਬੇਅੰਤ ਬੇਅੰਤ ਅਖਵਾਇੰਦਾ। ਨਿਰਗੁਣ ਸਰਗੁਣ ਬਣ ਮਲਾਹ, ਬੇੜਾ ਦੋ ਜਹਾਨ ਚਲਾਇੰਦਾ। ਸ਼ਬਦ ਅਗੰਮੀ ਦੇ ਸਲਾਹ, ਸਤਿ ਸਤਿਵਾਦੀ ਆਪ ਪੜ੍ਹਾਇੰਦਾ। ਬ੍ਰਹਮ ਬ੍ਰਹਿਮਾਦੀ ਭੇਵ ਖੁਲ੍ਹਾ, ਪੜਦਾ ਉਹਲਾ ਆਪ ਉਠਾਇੰਦਾ। ਜੋਤੀ ਜਲਵਾ ਨੂਰ ਕਰ ਰੁਸ਼ਨਾ, ਹੱਕ ਹਕੀਕਤ ਲਾਸ਼ਰੀਕ ਆਪ ਜਣਾਇੰਦਾ। ਦਰਗਾਹ ਸਾਚੀ ਸੋਭਾ ਪਾ, ਮੁਕਾਮੇ ਹੱਕ ਡੇਰਾ ਲਾਇੰਦਾ। ਨੌਬਤ ਨਾਮ ਇਕ ਵਜਾ, ਕਲਮਾ ਨਬੀ ਰਸੂਲ ਸੁਣਾਇੰਦਾ। ਮਹਿਬੂਬ ਖੇਲ ਕਰੇ ਇਕ ਖ਼ੁਦਾ, ਵਾਹਦ ਆਪਣੀ ਕਾਰ ਕਮਾਇੰਦਾ। ਸਚਖੰਡ ਨਿਵਾਸੀ ਨਿਰਗੁਣ ਜੋਤ ਕਰ ਰੁਸ਼ਨਾ, ਮਹਲ ਅਟੱਲ ਸੋਭਾ ਪਾਇੰਦਾ। ਦੀਵਾ ਬਾਤੀ ਕਮਲਾਪਾਤੀ ਇਕ ਜਗਾ, ਅੰਧ ਅੰਧੇਰ ਨਾ ਕੋਇ ਰਖਾਇੰਦਾ। ਲੇਖਾ ਜਾਣੇ ਦੋ ਜਹਾਂ, ਬ੍ਰਹਿਮੰਡ ਖੰਡ ਆਪਣਾ ਹੁਕਮ ਵਰਤਾਇੰਦਾ। ਜੇਰਜ ਅੰਡ ਰਚਨ ਰਚਾ, ਉਤਭੁਜ ਸੇਤਜ ਆਪਣਾ ਰੰਗ ਵਖਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਸਚ ਸੰਦੇਸਾ ਇਕ ਸੁਣਾ, ਲੋਕਮਾਤ ਮਾਤ ਵਡਿਆਇੰਦਾ। ਤੇਈ ਅਵਤਾਰਾਂ ਬੰਧਨ ਪਾ, ਭਗਤ ਅਠਾਰਾਂ ਰੰਗ ਵਖਾਇੰਦਾ। ਈਸਾ ਮੂਸਾ ਮੁਹੰਮਦ ਨੇਤਰ ਨੈਣ ਖੁਲ੍ਹਾ, ਕਲਮਾ ਕਾਇਨਾਤ ਦ੍ਰਿੜਾਇੰਦਾ। ਨਾਨਕ ਨਿਰਗੁਣ ਗੋਬਿੰਦ ਜੋਤੀ ਜੋਤ ਜਗਾ, ਜੋਤੀ ਜਾਤਾ ਡਗਮਗਾਇੰਦਾ। ਧੁਰ ਸੰਦੇਸਾ ਇਕ ਸੁਣਾ, ਸਾਹਿਬ ਸੁਲਤਾਨ ਆਪਣਾ ਰਾਹ ਵਖਾਇੰਦਾ। ਜੁਗ ਚੌਕੜੀ ਬੀਤੇ ਵਿਚ ਜਹਾਨ, ਥਿਰ ਕੋਇ ਰਹਿਣ ਨਾ ਪਾਇੰਦਾ। ਕਲਜੁਗ ਕਲਕਾਤੀ ਜਾਏ ਆ, ਸ੍ਰਿਸ਼ਟ ਸਬਾਈ ਅੰਧੇਰਾ ਛਾਇੰਦਾ। ਸਤਿ ਧਰਮ ਨਾ ਦੀਸੇ ਨਾਂ, ਸਚ ਸੁੱਚ ਨਾ ਕੋਇ ਵਡਿਆਇੰਦਾ। ਜਨ ਭਗਤਾਂ ਮਿਲੇ ਨਾ ਕੋਈ ਥਾਂ, ਥਾਨ ਥਨੰਤਰ ਸੋਭਾ ਕੋਇ ਨਾ ਪਾਇੰਦਾ। ਪਿਆਰ ਰਹੇ ਨਾ ਪੁੱਤਰ ਮਾਂ, ਪਿਤਾ ਪੂਤ ਨਾ ਗੋਦ ਸੁਹਾਇੰਦਾ। ਹੰਸ ਬੁਧੀ ਹੋਏ ਕਾਂ, ਕਲਜੁਗ ਜੀਵ ਕਾਗ ਵਾਂਗ ਕੁਰਲਾਇੰਦਾ। ਪਾਰਬ੍ਰਹਮ ਤੇਰਾ ਨਾਉਂ ਸਾਰੇ ਜਾਣ ਭੁੱਲਾ, ਹਰਿ ਮੰਦਰ ਅੰਦਰ ਬਹਿ ਕੇ ਦਰਸ ਕੋਇ ਨਾ ਪਾਇੰਦਾ। ਗੰਗਾ ਗੋਦਾਵਰੀ ਜਮਨਾ ਸੁਰਸਤੀ ਰੋਵੇ ਮਾਰੇ ਧਾਹ, ਅਠਸਠ ਮਾਣ ਨਾ ਕੋਇ ਰਖਾਇੰਦਾ। ਕੂੜੀ ਕਿਰਿਆ ਚਾਰੋਂ ਕੁੰਟ ਚੜ੍ਹੇ ਚਾ, ਕਾਮ ਕਰੋਧ ਲੋਭ ਮੋਹ ਹੰਕਾਰ ਘਰ ਘਰ ਨਜ਼ਰੀ ਆਇੰਦਾ। ਸਾਚਾ ਇਸ਼ਟ ਦੇਵ ਸਵਾਮੀ ਕੋਈ ਨਾ ਸਕੇ ਮਨਾ, ਬੰਸਰੀ ਘਨੱਈਆ ਸ਼ਾਮ ਨਾਮ ਨਾਦ ਨਾ ਕੋਇ ਸੁਣਾਇੰਦਾ। ਸੀਤਾ ਸੁਰਤੀ ਰਾਮ ਸਕੇ ਨਾ ਕੋਇ ਪਰਨਾ, ਸੇਜ ਸੁਹੰਜਣੀ ਸੋਭਾ ਕੋਇ ਨਾ ਪਾਇੰਦਾ। ਨਿਰਗੁਣ ਮੇਲਾ ਸਕੇ ਨਾ ਕੋਇ ਮਿਲਾ, ਗੁਰ ਚੇਲਾ ਰੂਪ ਨਾ ਕੋਇ ਵਟਾਇੰਦਾ। ਮੰਦਰ ਮਸਜਦ ਸ਼ਿਵਦਵਾਲੇ ਮੱਠ ਗੁਰੂਦਵਾਰ ਧੀਆਂ ਭੈਣਾਂ ਰਹੇ ਤਕਾ, ਕੂੜੀ ਕਿਰਿਆ ਤਨ ਦੂਰ ਨਾ ਕੋਇ ਕਰਾਇੰਦਾ। ਮਨ ਵਾਸਨਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਆਪ ਕਮਾਇੰਦਾ। ਸਾਚੀ ਕਰਨੀ ਵੇਖ ਜਗ, ਚਾਰੋਂ ਕੁੰਟ ਧਿਆਨ ਲਗਾਈਆ। ਸ੍ਰਿਸ਼ਟ ਸਬਾਈ ਲੱਗੀ ਅੱਗ, ਤ੍ਰੈ ਪੰਜ ਕਰੇ ਲੜਾਈਆ। ਵਰਨ ਬਰਨ ਰਹੇ ਭੱਜ, ਜਾਤ ਪਾਤ ਨਾਲ ਮਿਲਾਈਆ। ਨਾੜ ਬਹੱਤਰ ਉਬਲੇ ਰੱਤ, ਸਾਂਤਕ ਸਤਿ ਨਾ ਕੋਇ ਕਰਾਈਆ। ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਭੁੱਲੀ ਬ੍ਰਹਮ ਮਤ, ਵਿਦਿਆ ਬ੍ਰਹਮ ਨਾ ਕੋਇ ਪੜ੍ਹਾਈਆ। ਪਰਮ ਪੁਰਖ ਪਰਮਾਤਮ ਚਰਨ ਕਵਲ ਨਾ ਕੋਇ ਨਤ, ਨਾਤਾ ਬਿਧਾਤਾ ਨਾ ਕੋਇ ਜੁੜਾਈਆ। ਪ੍ਰਭ ਮਿਲਣ ਦੀ ਕਿਸੇ ਨਾ ਖੁਲ੍ਹੇ ਅੱਖ, ਨਿਜ ਨੇਤਰ ਕਰੇ ਨਾ ਕੋਇ ਰੁਸ਼ਨਾਈਆ। ਕਾਮ ਵਾਸਨਾ ਜਗਤ ਜਵਾਨੀ ਰਹੀ ਨੱਠ, ਜੋਬਨ ਸਚ ਨਾ ਕੋਇ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਵੇਖਣਹਾਰਾ

❋

❋

ਜਗਤ ਲੋਕਾਈਆ। ਵੇਖ ਲੋਕਾਈ ਲੋਕਮਾਤ, ਜਨ ਭਗਤ ਰਹੇ ਕੁਰਲਾਈਆ। ਕਿਰਪਾ ਕਰ ਪੁਰਖ ਅਬਿਨਾਸ਼, ਬੇਅੰਤ ਤੇਰੀ ਸਰਨਾਈਆ। ਚਾਰੋਂ ਕੁੰਟ ਅੰਧੇਰੀ ਰਾਤ, ਸਾਚਾ ਚੰਦ ਨਾ ਕੋਇ ਚਮਕਾਈਆ। ਰਸਨਾ ਜਿਹਵਾ ਬੱਤੀ ਦੰਦ ਘਰ ਘਰ ਪੜ੍ਹਦੇ ਤੇਰਾ ਪਾਠ, ਹਿਰਦੇ ਹਰਿ ਨਾ ਕੋਇ ਵਸਾਈਆ। ਜੀਵਾਂ ਜੰਤਾਂ ਕਰਦੇ ਘਾਤ, ਸਚ ਸੁੱਚ ਨਾ ਕੋਇ ਸਮਾਈਆ। ਗਿਆਨੀ ਧਿਆਨੀ ਰਹੇ ਆਖ, ਉਚੀ ਕੂਕ ਕੂਕ ਸਮਝਾਈਆ। ਪੰਡਤ ਪਾਂਧੇ ਕਰਨ ਬਾਤ, ਜਗਤ ਵਿਦਿਆ ਕਰੇ ਲੜਾਈਆ। ਮੁੱਲਾਂ ਸ਼ੇਖ਼ ਦੱਸਣ ਕਾਇਨਾਤ, ਕਲਮਾ ਹੱਕ ਰਸੂਲ ਸਮਝਾਈਆ। ਕੂੜੀ ਕਿਰਿਆ ਮਾਇਆ ਮਮਤਾ ਸਾਰੇ ਹੋਏ ਮੁਹਤਾਜ, ਮੁਹੱਬਤ ਤੇਰੇ ਨਾਲ ਨਾ ਕੋਇ ਰਖਾਈਆ। ਕਿਰਪਾ ਕਰ ਗ਼ਰੀਬ ਨਿਵਾਜ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇ ਸਾਚਾ ਵਰ, ਸ਼ਹਿਨਸ਼ਾਹ ਤੇਰੇ ਹੱਥ ਵਡਿਆਈਆ। ਕਲਜੁਗ ਵੇਖ ਕੂੜਾ ਰੰਗ, ਹਰਿਜਨ ਕੂਕਣ ਦੇਣ ਦੁਹਾਈਆ। ਸ੍ਰੀ ਭਗਵਾਨ ਤੇਰਾ ਦੇਵੇ ਨਾ ਕੋਈ ਸੰਗ, ਨਾਤਾ ਜੁੜਿਆ ਕੂੜ ਲੋਕਾਈਆ। ਘਰ ਆਤਮ ਪਰਮਾਤਮ ਵੱਜੇ ਨਾ ਕੋਇ ਮਰਦੰਗ, ਸ੍ਰਿਸ਼ਟ ਸਬਾਈ ਕੂੜੇ ਤਾਲ ਰਹੀ ਵਜਾਈਆ। ਭੇਵ ਚੁੱਕੇ ਨਾ ਬ੍ਰਹਮ ਹੰ, ਸੋ ਸਚ ਨਾ ਕੋਇ ਸੁਹਾਈਆ। ਨਿਹਕਰਮੀ ਤੇਰਾ ਕਰੇ ਨਾ ਕੋਈ ਕਰਮ, ਕਰਮ ਕਾਂਡ ਫਸੀ ਸਰਬ ਲੋਕਾਈਆ। ਲੱਖ ਚੁਰਾਸੀ ਆਵੇ ਜਾਵੇ ਮਰੇ ਪਏ ਜੰਮ, ਜੰਮਣ ਮਰਨ ਗੇੜ ਨਾ ਕੋਇ ਕਟਾਈਆ। ਸਾਚਾ ਬੇੜਾ ਕੋਈ ਨਾ ਦੇਵੇ ਬੰਨ੍ਹ, ਗੁਰ ਅਵਤਾਰ ਪੀਰ ਪੈਗ਼ੰਬਰ ਕਲਜੁਗ ਅੰਤ ਸਾਚਾ ਸੰਗ ਨਾ ਕੋਇ ਰਖਾਈਆ। ਲੱਗੀ ਅੱਗ ਪੰਜ ਤਤ ਤਨ, ਤਤਵ ਤਤ ਰਿਹਾ ਜਲਾਈਆ। ਦੋਏ ਨੇਤਰ ਹੋਏ ਅੰਨ੍ਹ, ਸਾਹਿਬ ਸਤਿਗੁਰ ਤੇਰਾ ਦਰਸ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇ ਸੱਚਾ ਵਰ, ਸਚ ਦਵਾਰੇ ਤੇਰੀ ਓਟ ਤਕਾਈਆ। ਜਨ ਭਗਤ ਕਹਿਣ ਪ੍ਰਭ ਕਲ ਵੇਖ ਅੰਧੇਰਾ, ਕਿਉਂ ਬੈਠਾ ਮੁਖ ਛੁਪਾਈਆ। ਕੂੜੀ ਕਿਰਿਆ ਲੱਗਾ ਡੇਰਾ, ਸਫ਼ਾ ਸਕੇ ਨਾ ਕੋਇ ਉਠਾਈਆ। ਮਾਇਆ ਮਮਤਾ ਪਾਇਆ ਘੇਰਾ, ਸਾਧ ਸੰਤ ਬਚਿਆ ਨਜ਼ਰ ਕੋਇ ਨਾ ਆਈਆ। ਹਉਮੇਂ ਹੰਗਤਾ ਦਿਤਾ ਗੇੜਾ, ਲੱਖ ਚੁਰਾਸੀ ਰਹੀ ਭਵਾਈਆ। ਸਾਢੇ ਤਿੰਨ ਹੱਥ ਕਾਇਆ ਮੰਦਰ ਉਜੜਿਆ ਖੇੜਾ, ਬੰਦ ਕਿਵਾੜੀ ਕੁੰਡਾ ਕੋਇ ਨਾ ਲਾਹੀਆ। ਭੇਵ ਨਾ ਪਾਏ ਮੇਰਾ ਤੇਰਾ, ਤੇਰਾ ਮੇਰਾ ਭੇਵ ਨਾ ਕੋਇ ਚੁਕਾਈਆ। ਲਹਿਣਾ ਦੇਣਾ ਚੁਕਿਆ ਸੰਝ ਸਵੇਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਸਾਚਾ ਵਰ, ਸ੍ਰੀ ਭਗਵਾਨ ਤੇਰੀ ਸਰਨਾਈਆ। ਭਗਤ ਕਹਿਣ ਪ੍ਰਭ ਵੇਖ ਅੰਧੇਰਾ ਅੰਧ, ਵਰਭੰਡ ਧਿਆਨ ਲਗਾਈਆ। ਕਿਉਂ ਸੁੱਤਾ ਦੇ ਕਰ ਕੰਡ, ਕਰਵਟ ਆਪਣੀ ਲੈ ਬਦਲਾਈਆ। ਤੇਰੀ ਆਤਮ ਪਰਮਾਤਮ ਹੋਈ ਰੰਡ, ਸੁਹਾਗੀ ਕੰਤ ਸਚ ਨਾ ਕੋਇ ਹੰਢਾਈਆ। ਮਨ ਵਾਸਨਾ ਪੌਂਦੇ ਸਾਰੇ ਡੰਡ, ਡੰਕਾ ਨਾਮ ਨਾ ਕੋਇ ਲਗਾਈਆ। ਭਰਮ ਭੁਲੇਖਾ ਦੂਈ ਦਵੈਤੀ ਕੋਈ ਨਾ ਢਾਹੇ ਕੰਧ, ਦੀਨ ਮਜ਼੍ਹਬ ਜਾਤ ਪਾਤ ਲੇਖਾ ਨਾ ਕੋਇ ਮੁਕਾਈਆ। ਤੇਰਾ ਆਤਮ ਗਾਏ ਕੋਈ ਨਾ ਛੰਦ, ਸੋਹੰ ਢੋਲਾ ਰਾਗ ਨਾ ਕੋਇ ਸੁਣਾਈਆ। ਜਨਮ ਜਨਮ ਦਾ ਮਿਟੇ ਨਾ ਕਿਸੇ ਪੰਧ, ਮੰਜ਼ਲ ਹੱਕ ਨਾ ਕੋਇ ਪੁਚਾਈਆ। ਦੀਨ ਦਿਆਲ ਸਾਹਿਬ ਬਖ਼ਸ਼ੰਦ, ਬਖ਼ਸ਼ਿਸ਼ ਰਹਿਮਤ ਆਪਣੀ ਦੇ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਵੇਖ ਵਖਾਈਆ। ਕਲਜੁਗ ਅੰਤ ਵੇਖ ਨਿਰੰਕਾਰ, ਨਿਰਗੁਣ ਆਪਣਾ ਵੇਸ ਵਟਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਰਨ ਨਿਮਸਕਾਰ, ਸਜਦਾ ਸੀਸ ਜਗਦੀਸ ਝੁਕਾਈਆ ।

❋

❋

ਸ੍ਰਿਸ਼ਟ ਸਬਾਈ ਸਚ ਨਾ ਦਿਸੇ ਕੋਈ ਪਿਆਰ, ਨਾਤਾ ਪ੍ਰੇਮ ਨਾ ਕੋਇ ਜੁੜਾਈਆ। ਲੇਖਾ ਲਿਖ ਲਿਖ ਜੋ ਦੇ ਕੇ ਆਏ ਜੁਗ ਚਾਰ, ਚਾਰੇ ਵਰਨਾਂ ਝੋਲੀ ਪਾਈਆ। ਤਿਸ ਦਾ ਕਰੇ ਨਾ ਕੋਇ ਵਿਚਾਰ, ਸਚ ਸਮਝ ਨਾ ਕੋਇ ਸਮਝਾਈਆ। ਪੂਜਾ ਪਾਠ ਕਰਨ ਕੱਢਣ ਮਾਤ ਵਗਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਦਰ ਤੇਰੇ ਅਲਖ ਜਗਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਦੇਵੇ ਹੋਕਾ, ਦਰ ਸਾਚੇ ਕੂਕ ਕੂਕ ਸੁਣਾਈਆ। ਫਿਰੀ ਦਰੋਹੀ ਚੌਦਾਂ ਲੋਕਾ, ਚੌਦਾਂ ਤਬਕ ਰਹੇ ਕੁਰਲਾਈਆ। ਸਚ ਗਾਏ ਨਾ ਕੋਈ ਸਲੋਕਾ, ਸੱਚਾ ਰਾਗ ਨਾ ਕੋਇ ਅਲਾਈਆ। ਜੀਵ ਜੰਤ ਸਾਧ ਸੰਤ ਮਨਮਤ ਹੋਇਆ ਹੋਛਾ, ਗੁਰਮਤ ਬੈਠੇ ਸਰਬ ਭੁਲਾਈਆ। ਪਾਰਬ੍ਰਹਮ ਪ੍ਰਭ ਤੇਰੇ ਨਾਲ ਕਰ ਕੇ ਰੋਸਾ, ਦੀਨ ਮਜ਼੍ਹਬ ਕਰਨ ਲੜਾਈਆ। ਮਨ ਵਾਸਨਾ ਜਗਤ ਜਹਾਨ ਹੋਇਆ ਖੋਟਾ, ਖ਼ੁਦੀ ਭਰੀ ਸਰਬ ਲੋਕਾਈਆ। ਤੇਰਾ ਨੂਰ ਨਜ਼ਰ ਨਾ ਆਏ ਨਿਰਮਲ ਜੋਤਾ, ਅਗਿਆਨ ਅੰਧੇਰ ਨਾ ਕੋਇ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆ ਕੇ ਵੇਖ ਆਪਣਾ ਘਰ, ਜਿਸ ਘਰ ਰਚਨਾ ਆਪ ਰਚਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਰਹੇ ਦੱਸ, ਸ੍ਰੀ ਭਗਵਾਨ ਸਾਡੀ ਅਰਜ਼ੋਈਆ। ਕਲਜੁਗ ਅੰਤਮ ਸਾਡਾ ਨਹੀਂ ਕੋਈ ਵਸ, ਲੋਕਮਾਤ ਮਿਲੇ ਨਾ ਢੋਈਆ। ਸ੍ਰਿਸ਼ਟ ਸਬਾਈ ਖੇੜਾ ਦਿਸੇ ਭੱਠ, ਕਲਜੁਗ ਅਗਨੀ ਤਤ ਤਪਾਈਆ। ਧੀਰਜ ਜਤ ਸਤਿ ਸੰਤੋਖ ਕੋਈ ਨਾ ਸਕੇ ਰੱਖ, ਸਤਿ ਸਤਿਵਾਦੀ ਰੂਪ ਨਾ ਕੋਇ ਵਟਾਈਆ। ਕੂੜੀ ਕਿਰਿਆ ਖੁਲ੍ਹਿਆ ਹੱਟ, ਨਾਮ ਵਣਜਾਰਾ ਨਜ਼ਰ ਕੋਇ ਨਾ ਆਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਖਾਣੀ ਬਾਣੀ ਜੋ ਮਾਰਗ ਰਹੀ ਦੱਸ, ਤਿਸ ਭੁੱਲੀ ਜਗਤ ਲੋਕਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇ ਧੁਰ ਦਾ ਵਰ, ਧੁਰ ਦੀ ਧਾਰ ਆਪ ਪਰਗਟਾਈਆ। ਗੁਰ ਅਵਤਾਰ ਪੀਰ ਪੈਗੰਬਰ ਦੱਸਣ ਹਾਲ, ਹਾਲਤ ਸਭ ਦੀ ਰਹੇ ਜਣਾਈਆ। ਸ੍ਰਿਸ਼ਟ ਸਬਾਈ ਸਚ ਵਸਤ ਰੱਖੇ ਨਾ ਕੋਈ ਧਨ ਮਾਲ, ਨਾਮ ਖ਼ਜ਼ਾਨਾ ਘਰ ਨਾ ਕੋਇ ਟਿਕਾਈਆ। ਕਾਇਆ ਮੰਦਰ ਅੰਦਰ ਨਾ ਵੇਖੇ ਕੋਈ ਧਰਮਸਾਲ, ਗ੍ਰਹਿ ਸੋਭਾ ਕੋਇ ਨਾ ਪਾਈਆ। ਦੀਆ ਬਾਤੀ ਕਮਲਾਪਾਤੀ ਮਹਲ ਅਟੱਲ ਸਕੇ ਕੋਈ ਨਾ ਬਾਲ, ਸਚ ਕਰੇ ਨਾ ਕੋਇ ਰੁਸ਼ਨਾਈਆ। ਅੰਮ੍ਰਿਤ ਆਤਮ ਸੁਹਾਏ ਨਾ ਕੋਈ ਤਾਲ, ਨਿਝਰ ਝਿਰਨਾ ਨਾ ਕੋਇ ਝਿਰਾਈਆ। ਚਾਰ ਕੁੰਟ ਦਹਿ ਦਿਸ਼ਾ ਮਨ ਵਾਸਨਾ ਤੇਰੀ ਕਰਨ ਭਾਲ, ਆਤਮ ਪਰਮਾਤਮ ਧਿਆਨ ਨਾ ਕੋਇ ਲਗਾਈਆ। ਭਾਗ ਲੱਗਾ ਕਿਸੇ ਨਾ ਦਿਸੇ ਕਾਇਆ ਮਾਟੀ ਖਾਲ, ਚੰਮ ਦ੍ਰਿਸ਼ਟੀ ਜਗਤ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇ ਸੱਚਾ ਵਰ, ਤੇਰੇ ਹੱਥ ਵੱਡੀ ਵਡਿਆਈਆ। ਗੁਰ ਅਵਤਾਰ ਪੀਰ ਪੈਗੰਬਰ ਦੱਸਣ ਬੋਲ, ਅਨਬੋਲਤ ਰਾਗ ਜਣਾਈਆ। ਚਾਰੋਂ ਕੁੰਟ ਡੌਰੂ ਡੰਕਾ ਵੱਜੇ ਢੋਲ, ਨਾਮ ਮਰਦੰਗ ਨਾ ਕੋਇ ਸੁਣਾਈਆ। ਸਾਚਾ ਤੋਲੇ ਨਾ ਕੋਇ ਤੋਲ, ਨਾਮ ਤਰਾਜ਼ੂ ਹੱਥ ਨਾ ਕੋਇ ਉਠਾਈਆ। ਅੰਤਰ ਆਤਮ ਪ੍ਰੇਮ ਰਸ ਦੇਵੇ ਨਾ ਕੋਈ ਪੌਹਲ, ਅੰਮ੍ਰਿਤ ਜਾਮ ਨਾ ਕੋਇ ਪਿਆਈਆ। ਸਾਹਿਬ ਸਤਿਗੁਰ ਕਿਸੇ ਨਾ ਵਸੇ ਕੋਲ, ਘਰ ਮੰਦਰ ਬਹਿ ਖ਼ੁਸ਼ੀ ਨਾ ਕੋਇ ਮਨਾਈਆ। ਮਾਇਆ ਮਮਤਾ ਪਿਆ ਘੋਲ, ਦਿਵਸ ਰੈਣ ਕਰੇ ਲੜਾਈਆ। ਜਨ ਭਗਤ ਚੋਰੀ ਚੋਰੀ ਡਰ ਡਰ ਤੇਰਾ ਨਾਮ ਰਹੇ ਬੋਲ, ਨੇਤਰ ਨੈਣਾਂ ਨੀਰ ਨੀਰ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਵੇਲਾ ਅੰਤਮ ਵੇਖ ਵਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ

❋

❋

ਕਹੇ ਵੇਲਾ ਅੰਤਮ ਆਇਆ, ਚਾਰ ਜੁਗ ਪ੍ਰਭ ਤੇਰੀ ਓਟ ਤਕਾਈਆ। ਸ੍ਰਿਸ਼ਟ ਸਬਾਈ ਤ੍ਰੈਗੁਣ ਮਾਇਆ ਘੇਰਾ ਪਾਇਆ, ਪੱਲੂ ਸਕੇ ਨਾ ਕੋਇ ਛੁਡਾਈਆ। ਜਗਤ ਜੰਜਾਲ ਨਾ ਕੋਇ ਤੁੜਾਇਆ। ਸਿਰ ਹੱਥ ਨਾ ਕੋਇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਸਚ ਦਵਾਰੇ ਮੰਗ ਮੰਗਾਈਆ। ਸਚ ਦਵਾਰੇ ਮਾਂਗਤ ਏਕ, ਭਿਛਿਆ ਦੇ ਵਰਤਾਈਆ। ਸ੍ਰਿਸ਼ਟ ਸਬਾਈ ਕਰ ਬੁਧ ਬਿਬੇਕ, ਵਿਵੇਕੀ ਆਪਣੀ ਕਾਰ ਕਮਾਈਆ। ਸਤਿ ਸਤਿਵਾਦੀ ਲਿਖ ਲੇਖ, ਲੇਖਾ ਲਿਖਤ ਦੇ ਬਦਲਾਈਆ। ਸਰਬ ਜੀਆਂ ਸਚ ਦੇਣੀ ਟੇਕ, ਚਰਨ ਕਵਲ ਸਰਨਾਈਆ। ਕੂੜੀ ਕਿਰਿਆ ਨਾ ਲਾਏ ਸੇਕ, ਅਗਨੀ ਅੱਗ ਨਾ ਕੋਇ ਤਪਾਈਆ। ਨਿਰਗੁਣ ਨਿਰਵੈਰ ਨਿਰੰਕਾਰ ਦੱਸ ਆਪਣਾ ਭੇਤ, ਪਰਦਾ ਉਹਲਾ ਆਪ ਚੁਕਾਈਆ। ਆਤਮ ਪਰਮਾਤਮ ਬਖ਼ਸ਼ ਹੇਤ, ਸਚ ਪ੍ਰੀਤੀ ਇਕ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਾਰ ਵਰਨ ਦੇ ਵਡਿਆਈਆ। ਚਾਰ ਵਰਨ ਤੇਰਾ ਰੂਪ, ਦੂਜਾ ਨਜ਼ਰ ਕੋਇ ਨਾ ਆਇੰਦਾ। ਤੂੰ ਸਾਹਿਬ ਸੁਲਤਾਨ ਆਦਿ ਜੁਗਾਦੀ ਭੂਪ, ਸਚਖੰਡ ਸਾਚੇ ਸੋਭਾ ਪਾਇੰਦਾ। ਤੇਰਾ ਖੇਲ ਚਾਰੇ ਕੂਟ, ਦਹਿ ਦਿਸ਼ਾ ਤੂੰ ਹੀ ਨਜ਼ਰੀ ਆਇੰਦਾ। ਪਹਿਲਾ ਲੇਖਾ ਕਰ ਮਨਸੂਖ਼, ਗੁਰ ਅਵਤਾਰ ਪੀਰ ਪੈਗ਼ੰਬਰ ਸਰਬ ਧਿਆਨ ਲਗਾਇੰਦਾ। ਭਗਤ ਭਗਵਾਨ ਬਣਾ ਸਾਚੇ ਪੂਤ, ਗੋਦ ਸੁਹੰਜਣੀ ਇਕ ਸੁਹਾਇੰਦਾ। ਇਕੋ ਤਾਣਾ ਪੇਟਾ ਸੂਤ, ਇਕੋ ਨੂਰ ਨਜ਼ਰੀ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੇ ਧੁਰ ਦਾ ਵਰ, ਜਿਸ ਵਿਚੋਂ ਤੇਰਾ ਨੂਰ ਨਜ਼ਰੀ ਆਇੰਦਾ। ਪਰਮ ਪੁਰਖ ਪ੍ਰਭ ਦੇ ਗਿਆਨ, ਬੋਧ ਅਗਾਧ ਤੇਰੀ ਪੜ੍ਹਾਈਆ। ਕੂੜੀ ਕਿਰਿਆ ਝਗੜੇ ਸਰਬ ਮਿਟ ਜਾਣ, ਮਮਤਾ ਮੋਹ ਨਾ ਕਰੇ ਲੜਾਈਆ। ਚਾਰ ਵਰਨ ਮੰਨੇ ਤੇਰੀ ਆਣ, ਮਿਲੇ ਸਚ ਸਰਨਾਈਆ। ਇਕੋ ਨਾਮ ਸ੍ਰੀ ਭਗਵਾਨ, ਵਾਹਦ ਕਲਮਾ ਦੇ ਪੜ੍ਹਾਈਆ। ਪਰਵਰਦਿਗਾਰ ਤੇਰਾ ਈਮਾਨ, ਸਿਦਕ ਸਬੂਰੀ ਨਜ਼ਰੀ ਆਈਆ। ਪੁਰਖ ਅਕਾਲ ਤੇਰਾ ਮਕਾਨ, ਮੰਦਰ ਸੋਹਣਾ ਸੋਭਾ ਪਾਈਆ। ਅਬਿਨਾਸ਼ੀ ਕਰਤੇ ਤੇਰਾ ਨਿਸ਼ਾਨ, ਦੋ ਜਹਾਨ ਇਕ ਝੁਲਾਈਆ। ਪਾਰਬ੍ਰਹਮ ਕਰ ਪਰਵਾਨ, ਬ੍ਰਹਮ ਤੇਰਾ ਰੂਪ ਨਜ਼ਰੀ ਆਈਆ। ਵਿਚੋਲਾ ਬਣ ਨਿਗਹਬਾਨ, ਬਿਨ ਨੇਤਰ ਨੈਣ ਅੱਖ ਖੁਲ੍ਹਾਈਆ। ਸੰਤ ਸੁਹੇਲੇ ਗੁਰੂ ਗੁਰ ਚੇਲੇ ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਸਭ ਤੇਰਾ ਰਾਹ ਤਕਾਣ, ਤਕਵਾ ਤੇਰੇ ਉਪਰ ਰਖਾਈਆ। ਤੇਰੇ ਮਿਲਿਆਂ ਰੋਗ ਸੋਗ ਚਿੰਤਾ ਦੁੱਖ ਸਰਬ ਮਿਟ ਜਾਣ, ਭਰਮ ਭੈ ਭੌ ਰਹਿਣ ਨਾ ਪਾਈਆ। ਅੰਤਰ ਆ ਕੇ ਮਿਲ ਸ੍ਰੀ ਭਗਵਾਨ, ਬਾਹਰ ਮਿਲਣ ਦੀ ਲੋੜ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆ ਕੇ ਵੇਖ ਆਪਣਾ ਘਰ, ਜੋ ਘਰ ਵਿਚ ਘਰ ਰਿਹਾ ਬਣਾਈਆ। ਵੇਖ ਘਰ ਆ ਕੇ ਠਾਕਰ, ਹਰਿਭਗਤ ਰਾਹ ਤਕਾਇੰਦਾ। ਕਾਇਆ ਡੂੰਘੀ ਭਵਰ ਦਿਸੇ ਸਾਗਰ, ਪਾਰ ਕਿਨਾਰਾ ਨਾ ਕੋਇ ਵਖਾਇੰਦਾ। ਕਿਰਪਾ ਨਿਧਾਨ ਨਿਰਮਲ ਕਰਮ ਕਰ ਉਜਾਗਰ, ਦਰ ਦਰਵੇਸ਼ ਮੰਗ ਮੰਗਾਇੰਦਾ। ਕੋਝਿਆਂ ਕਮਲਿਆਂ ਗ਼ਰੀਬ ਨਿਮਾਣਿਆਂ ਦੇ ਆਦਰ, ਆਦਰਸ਼ ਤੇਰਾ ਇਕੋ ਨਜ਼ਰੀ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਵਖਾ ਆਪਣਾ ਘਰ, ਜਿਸ ਗ੍ਰਹਿ ਬਹਿ ਕੇ ਜੋਤੀ ਜੋਤ ਡਗਮਗਾਇੰਦਾ। ਭਗਤ ਕਹੇ ਪ੍ਰਭ ਘਰ ਦੱਸ ਆਪ, ਆਪਣਾ ਪਰਦਾ ਲਾਹੀਆ। ਜਿਸ ਮੰਦਰ ਤੇਰਾ ਮੇਰਾ ਇਕੋ ਜਾਪ, ਦੂਜੀ ਅਵਰ ਨਾ ਕੋਇ ਪੜ੍ਹਾਈਆ। ਮੈਂ ਪੂਤ ਤੂੰ ਮੇਰਾ ਬਾਪ, ਪਿਤਾ ਪੁਰਖ ਅਕਾਲ ਤੇਰੀ ਸਰਨਾਈਆ। ਆਦਿ

❋

❋

ਜੁਗਾਦਿ ਜੁਗ ਚੌਕੜੀ ਸਭ ਕੁਛ ਤੇਰੇ ਹਾਥ, ਗੁਰ ਅਵਤਾਰ ਪੀਰ ਪੈਗ਼ੰਬਰ ਤੇਰੇ ਹੁਕਮੇ ਅੰਦਰ ਸੇਵ ਕਮਾਈਆ। ਤੇਰੇ ਹੁਕਮੇ ਅੰਦਰ ਤ੍ਰਿਲੋਕੀ ਨਾਥ, ਰਾਮ ਰਮਈਆ ਸ਼ਾਮ ਘਨਈਆ ਲੋਕਮਾਤ ਸੋਭਾ ਪਾਈਆ। ਤੇਰਾ ਖੇਲ ਵਾਸਤਕ ਵਾਸ, ਦੇਵ ਆਤਮਾ ਤੇਰੀ ਓਟ ਰਖਾਈਆ। ਪਰਵਰਦਿਗਾਰ ਦੇ ਸਾਥ, ਬੇਪਰਵਾਹ ਤੇਰੀ ਇਕ ਸ਼ਰਨਾਈਆ। ਲੇਖਾ ਚੁੱਕੇ ਪ੍ਰਿਥਮੀ ਆਕਾਸ਼, ਗਗਨ ਗਗਨੰਤਰ ਡੇਰਾ ਢਾਹੀਆ। ਸਚ ਦਵਾਰ ਮਿਲੇ ਨਿਵਾਸ, ਚਰਨ ਕਵਲ ਸਰਨਾਈਆ। ਤੇਰਾ ਮਹਲ ਅਟੱਲ ਸੋਹਣਾ ਪੁਰਖ ਅਬਿਨਾਸ਼, ਸਚਖੰਡ ਸਾਚਾ ਨਜ਼ਰੀ ਆਈਆ। ਜਿਥੇ ਨਿਰਗੁਣ ਨਿਰਗੁਣ ਗੋਪੀ ਕਾਹਨ ਪਾਵੇ ਰਾਸ, ਸਰਗੁਣ ਸਰੂਪ ਨਾ ਕੋਇ ਵਖਾਈਆ। ਪਰਮ ਪੁਰਖ ਪਤਿਪਰਮੇਸ਼ਵਰ ਤੇਰੇ ਮਿਲਣ ਦੀ ਇਕੋ ਆਸ, ਹਰਿਜਨ ਤੇਰੀ ਓਟ ਤਕਾਈਆ। ਸਦਾ ਸੁਹੇਲੇ ਇਕ ਇਕੱਲੇ ਰੱਖ ਆਪਣੇ ਪਾਸ, ਜਗਤ ਵਿਛੋੜਾ ਦੇ ਚੁਕਾਈਆ। ਆਵਣ ਜਾਵਣ ਲੱਖ ਚੁਰਾਸੀ ਮੁੱਕੇ ਵਾਟ, ਜਨਮ ਅਜਨਮ ਨਾ ਕੋਇ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਵਖਾਲ ਆਪਣਾ ਘਰ, ਜਿਸ ਘਰ ਤੇਰਾ ਨੂਰ ਜਹੂਰ ਰੁਸ਼ਨਾਈਆ।

੧੬ ਫੱਗਣ ੨੦੨੦ ਬਿਕ੍ਰਮੀ ਮੋਹਣ ਸਿੰਘ ਦੇ ਗ੍ਰਹਿ ਗੜ੍ਹੀ ਲਾਂਗਰੀ ਜ਼ਿਲਾ ਕਰਨਾਲ

ਜਨ ਭਗਤ ਤੇਰਾ ਸੋਹਣਾ ਮੰਦਰ, ਸੋ ਸਾਹਿਬ ਸਤਿਗੁਰ ਆਪ ਸੁਹਾਇੰਦਾ। ਭਾਗ ਲੱਗੇ ਡੂੰਘੀ ਕੰਦਰ, ਕਾਇਆ ਕਾਅਬਾ ਹੁਜਰਾ ਹੱਕ ਵਡਿਆਇੰਦਾ। ਮਨ ਵਾਸਨਾ ਬੰਨ੍ਹੇ ਬੰਦਰ, ਨਾਮ ਡੋਰੀ ਤੰਦ ਵਖਾਇੰਦਾ। ਸਚ ਦਵਾਰ ਵਖਾਏ ਅਗੰਮੀ ਮੰਜ਼ਲ, ਦੋ ਜਹਾਨਾਂ ਪੰਧ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗ ਚੌਕੜੀ ਹਰਿਜਨ ਸਾਚੇ ਵੇਖ ਵਖਾਇੰਦਾ। ਜਨ ਭਗਤ ਤੇਰਾ ਸੋਹਣਾ ਦਵਾਰ, ਸਾਢੇ ਤਿੰਨ ਹੱਥ ਅੰਦਰ ਨਜ਼ਰੀ ਆਈਆ। ਕਾਇਆ ਮਾਟੀ ਖੇਲ ਕਰੇ ਕਰਤਾਰ, ਗ੍ਰਹਿ ਸਾਚਾ ਵੇਖ ਵਖਾਈਆ। ਦੀਆ ਬਾਤੀ ਕਮਲਾਪਾਤੀ ਕਰ ਉਜਿਆਰ, ਜੋਤ ਨੂਰ ਕਰੇ ਰੁਸ਼ਨਾਈਆ। ਦਿਵਸ ਰੈਣ ਅੱਠੇ ਪਹਿਰ ਘੜੀ ਪਲ ਸ਼ਬਦ ਅਨਾਦ ਸੱਚੀ ਧੁਨਕਾਰ, ਅਨਰਾਗੀ ਆਪਣਾ ਰਾਗ ਸੁਣਾਈਆ। ਦਰ ਦਰਵਾਜ਼ਾ ਗ਼ਰੀਬ ਨਿਵਾਜਾ ਬੰਦ ਕਿਵਾੜੀ ਖੋਲ੍ਹ ਦੇਵੇ ਦੀਦਾਰ, ਨੂਰ ਨੁਰਾਨਾ ਸ਼ਾਹ ਸੁਲਤਾਨਾ ਇਕੋ ਨਜ਼ਰੀ ਆਈਆ। ਆਤਮ ਪਰਮਾਤਮ ਸਚ ਪ੍ਰੀਤੀ ਕਰੇ ਪਿਆਰ, ਸੁਰਤੀ ਸ਼ਬਦੀ ਸਾਚਾ ਜੋੜ ਜੁੜਾਈਆ। ਗੁਰਮੁਖ ਸਖੀਆਂ ਮਿਲ ਕੇ ਮੰਗਲਾਚਾਰ, ਅਨੰਦ ਮੰਗਲ ਇਕੋ ਗਾਈਆ। ਗੁਰਮੁਖ ਮਹਿਮਾਂ ਅਪਰ ਅਪਾਰ, ਸ਼ਾਸਤਰ ਸਿਮਰਤ ਵੇਦ ਪੁਰਾਨ ਰਹੇ ਪੁਕਾਰ, ਖਾਣੀ ਬਾਣੀ ਕੂਕ ਕੂਕ ਸੁਣਾਈਆ। ਜਿਨ੍ਹਾਂ ਸਾਹਿਬ ਸਤਿਗੁਰ ਮਿਲਿਆ ਆਣ, ਲੇਖਾ ਚੁੱਕੇ ਦੋ ਜਹਾਨ, ਆਵਣ ਜਾਵਣ ਲੱਖ ਚੁਰਾਸੀ ਜਮ ਕੀ ਫਾਸੀ ਦਏ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਸੱਚਾ ਘਰ, ਹਰਿਜਨ ਅੰਤਰ ਫੋਲ ਫੁਲਾਈਆ। ਗੁਰਮੁਖ ਤੇਰਾ ਮੰਦਰ ਉਚਾ, ਸਾਹਿਬ ਸਤਿਗੁਰ ਸੋਭਾ ਪਾਈਆ। ਲੱਖ ਚੁਰਾਸੀ ਨਾਲੋਂ ਸੁੱਚਾ, ਨਿਰਮਲ ਰੂਪ ਇਕ ਦਰਸਾਈਆ। ਜਿਸ ਮੰਜ਼ਲ ਪੁਰਖ ਅਕਾਲ ਦੀਨ ਦਿਆਲ ਪੁੱਜਾ, ਔਂਦਾ ਜਾਂਦਾ ਨਜ਼ਰ ਕਿਸੇ ਨਾ ਆਈਆ। ਸੇਜ ਸੁਹੰਜਣੀ ਸੋਹਣੀ ਸੁੱਤਾ, ਸਚ ਸਿੰਘਾਸਣ ਆਸਣ ਲਾਈਆ। ਕਰੇ ਖੇਲ ਅਬਿਨਾਸ਼ੀ ਅਚੁੱਤਾ, ਚੇਤਨ ਆਪਣੀ ਧਾਰ ਜਣਾਈਆ। ਗੁਰਮੁਖ ਗੁਰਸਿਖ ਹਰਿਜਨ ਸੰਤ ਸੁਹੇਲਾ ਬਣਾਏ ਨਾਦੀ ਸੁੱਤਾ, ਪਿਤਾ ਪੂਤ ਦਏ ਵਡਿਆਈਆ। ਉਜਲ ਕਰੇ ਮਾਤ ਮੁਖਾ,

❋

❋

ਦੁਰਮਤ ਮੈਲ ਧਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਦਏ ਵਡਿਆਈਆ। ਜਨ ਭਗਤ ਤੇਰੀ ਸਚ ਅਟਾਰੀ, ਛੱਪਰ ਛੰਨ ਮਿਲੇ ਵਡਿਆਈਆ। ਜਿਸ ਘਰ ਨਿਰਮਲ ਜੋਤ ਜਗੇ ਨਿਰੰਕਾਰੀ, ਨਿਰਵੈਰ ਆਪਣਾ ਰੂਪ ਵਖਾਈਆ। ਲੇਖਾ ਜਾਣੇ ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਸੱਚਾ ਸਿਕਦਾਰੀ, ਭੂਪਤ ਭੂਪ ਰਾਜ ਰਾਜਾਨ ਵੱਡਾ ਬੇਪਰਵਾਹੀਆ। ਸਾਚੇ ਮੰਦਰ ਸਚਖੰਡ ਨਿਵਾਸੀ ਖੇਲ ਕਰੇ ਨਿਆਰੀ, ਤ੍ਰੈਗੁਣ ਅਤੀਤਾ ਠਾਂਡਾ ਸੀਤਾ ਆਪਣੀ ਧਾਰ ਜਣਾਈਆ। ਆਤਮ ਪਰਮਾਤਮ ਨਾਮ ਰਸ ਦਏ ਖ਼ੁਮਾਰੀ, ਦਿਵਸ ਰੈਣ ਇਕੋ ਰੰਗ ਚੜ੍ਹਾਈਆ। ਕਾਗਦ ਕਲਮ ਨਾ ਕੋਈ ਲਿਖੇ ਲਿਖਾਰੀ, ਕਾਤਬ ਸ਼ਾਹੀ ਦੇਵੇ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਦਵਾਰੇ ਸੋਭਾ ਪਾਈਆ। ਜਨ ਭਗਤ ਦਵਾਰੇ ਸੋਹੇ ਸ੍ਰੀ ਭਗਵੰਤ, ਪੁਰਖ ਅਕਾਲ ਸੋਭਾ ਪਾਇੰਦਾ। ਨਿਰਗੁਣ ਸਰਗੁਣ ਸੁਹਾਏ ਮਹਿਮਾ ਅਗਣਤ, ਅਲਖ ਅਗੋਚਰ ਅਗੰਮ ਅਥਾਹ ਆਪਣੀ ਕਾਰ ਕਮਾਇੰਦਾ। ਲੱਖ ਚੁਰਾਸੀ ਵਿਚੋਂ ਗੁਰਮੁਖ ਉਠਾਏ ਸੰਤ, ਸਤਿ ਸਤਿਵਾਦੀ ਆਪਣਾ ਮੇਲ ਮਿਲਾਇੰਦਾ। ਕੂੜੀ ਕਿਰਿਆ ਗੜ੍ਹ ਤੋੜ ਹਉਮੇਂ ਹੰਗਤ, ਹੰ ਬ੍ਰਹਮ ਇਕ ਸਮਝਾਇੰਦਾ। ਬੋਧ ਅਗਾਧਾ ਬਣ ਕੇ ਪੰਡਤ, ਧੁਰ ਦਾ ਰਾਗ ਆਪ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਦਵਾਰਾ ਇਕ ਵਡਿਆਇੰਦਾ। ਜਨ ਭਗਤ ਦਵਾਰਾ ਸਾਚੀ ਕੂਟ, ਦਿਸ਼ਾ ਹਰਿ ਜੀ ਵੰਡ ਵੰਡਾਈਆ। ਕੂੜੀ ਕਿਰਿਆ ਕੱਢ ਕੇ ਜੂਠ ਝੂਠ, ਸਚ ਸੁੱਚ ਇਕ ਵਰਤਾਈਆ। ਜਨਮ ਕਰਮ ਦੀ ਮੇਟ ਕੇ ਭੂਖ, ਤ੍ਰਿਸਨਾ ਰੋਗ ਗਵਾਈਆ। ਵੇਖਣਹਾਰਾ ਕਾਇਆ ਪੰਜ ਤਤ ਭੂਤ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਖੋਜੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਵੇਖੇ ਘਰ ਵਧਾਈਆ। ਜਨ ਭਗਤ ਘਰ ਵੱਜੇ ਵਧਾਈ ਨਾਮ, ਸਾਚੀ ਸਖੀਆਂ ਮੰਗਲ ਗਾਇੰਦਾ। ਸਚਖੰਡ ਨਿਵਾਸੀ ਵੇਖਣ ਆਏ ਰਾਮ, ਨਿਰਗੁਣ ਆਪਣਾ ਫੇਰਾ ਪਾਇੰਦਾ। ਨਿਰਇਛਤ ਪੂਰਾ ਕਰੇ ਕਾਮ, ਮਿਹਰਵਾਨ ਮਿਹਰ ਨਜ਼ਰ ਉਠਾਇੰਦਾ। ਸੋਹਣਾ ਨਗਰ ਖੇੜਾ ਵੇਖੇ ਗਰਾਮ, ਜਿਸ ਗ੍ਰਹਿ ਆਪਣਾ ਚਰਨ ਟਿਕਾਇੰਦਾ। ਕਰ ਪਰਕਾਸ਼ ਕੋਟਨ ਭਾਨ, ਰਵ ਸਸ ਇਕੋ ਜੋਤੀ ਨੂਰ ਡਗਮਗਾਇੰਦਾ। ਸਚ ਸਿੰਘਾਸਣ ਕਰ ਆਰਾਮ, ਸੁਖ ਸਾਗਰ ਰੂਪ ਵਟਾਇੰਦਾ। ਜਨਮ ਜਨਮ ਦੀ ਮੁਸ਼ਕਲ ਕਰ ਆਸਾਨ, ਦੁੱਖ ਰੋਗ ਸੰਤਾਪ ਡੇਰਾ ਢਾਹਿੰਦਾ । ਸ਼ਬਦ ਅਗੰਮੀ ਮਾਰ ਬਾਣ, ਤੀਰ ਅਣਿਆਲਾ ਇਕ ਚਲਾਇੰਦਾ। ਅੰਮ੍ਰਿਤ ਨਿਝਰ ਝਿਰਨਾ ਝਿਰੇ ਮਹਾਨ, ਪ੍ਰੇਮ ਪਿਆਲਾ ਹੱਥ ਫੜਾਇੰਦਾ। ਨਿਰਧਨ ਦੇਵੇ ਧੁਰ ਦਾ ਮਾਣ, ਸਿਰ ਆਪਣਾ ਹੱਥ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦਵਾਰਾ ਵੇਖ ਖ਼ੁਸ਼ੀ ਮਨਾਇੰਦਾ। ਹਰਿਜਨ ਦਵਾਰਾ ਵੇਖੇ ਆਪ, ਆਪਣੇ ਹੱਥ ਰੱਖੇ ਵਡਿਆਈਆ। ਜਿਸ ਮੰਦਰ ਅੰਦਰ ਇਕੋ ਤੂੰ ਹੀ ਜਾਪ, ਦੂਜੀ ਕਰੇ ਨਾ ਕੋਇ ਪੜ੍ਹਾਈਆ। ਬਜਰ ਕਪਾਟੀ ਖੁਲ੍ਹੇ ਤਾਕ, ਘਰ ਘਰ ਵਿਚ ਹੋਏ ਰੁਸ਼ਨਾਈਆ । ਗੁਰ ਅਵਤਾਰ ਪੀਰ ਪੈਗ਼ੰਬਰ ਜੋ ਰਸਨਾ ਜਿਹਵਾ ਬੱਤੀ ਦੰਦ ਗਏ ਆਖ, ਧੁਰ ਸੰਦੇਸਾ ਹੁਕਮ ਸੁਣਾਈਆ। ਕਾਗ਼ਜ਼ ਕਲਮ ਸ਼ਾਹੀ ਲਿਖਿਆ ਭਵਿਖਤ ਵਾਕ, ਭਾਖਿਆ ਦਿਤੀ ਸਰਬ ਲੋਕਾਈਆ। ਚਾਰ ਵਰਨਾਂ ਦਾਤਾ ਇਕੋ ਪੁਰਖ ਅਬਿਨਾਸ਼, ਅਬਿਨਾਸ਼ੀ ਕਰਤਾ ਹਰਿ ਰਘੁਰਾਈਆ। ਹਰ ਘਟ ਨਿਰਗੁਣ ਜੋਤ ਕਰੇ ਪਰਕਾਸ਼, ਘਰ ਘਰ ਬੈਠਾ ਡੇਰਾ ਲਾਈਆ। ਜਾਗਤ ਸੋਵਤ ਕਰੇ ਬਾਤ, ਆਲਸ ਨਿੰਦਰਾ ਨਾ ਕੋਇ ਰਖਾਈਆ। ਸਦਾ ਸਹਾਈ ਬਾਅਦ ਵਫਾਤ, ਮਰਨ

❋

❋

ਜੀਵਤ ਇਕੋ ਰੰਗ ਜਣਾਈਆ। ਏਥੇ ਓਥੇ ਦਏ ਨਜਾਤ, ਦੋ ਜਹਾਨਾਂ ਹੋਏ ਸਹਾਈਆ। ਜਨ ਭਗਤਾਂ ਬਣੇ ਸੱਜਣ ਸਾਕ, ਬੰਧਪ ਇਕੋ ਨਜ਼ਰੀ ਆਈਆ। ਮੁਰੀਦ ਮੁਰਸ਼ਦ ਦੇਵੇ ਸਾਥ, ਪਰਵਰਦਿਗਾਰ ਨੂਰ ਇਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਦਵਾਰੇ ਦੇਵੇ ਮਾਣ ਵਡਿਆਈਆ। ਗੁਰਮੁਖ ਬੰਕ ਸੋਹਣਾ ਸੁਹੰਜਣਾ, ਚਾਰ ਜੁਗ ਰਹੇ ਜਸ ਗਾਈਆ। ਜਿਸ ਘਰ ਦੀਵਾ ਬਾਤੀ ਬਲੇ ਆਦਿ ਨਿਰੰਜਣਾ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਸਾਹਿਬ ਸਤਿਗੁਰ ਪੁਰਖ ਅਬਿਨਾਸ਼ੀ ਵਸੇ ਸਾਚਾ ਸੱਜਣਾ, ਮੀਤ ਪਿਆਰਾ ਇਕ ਅਖਵਾਈਆ। ਚਰਨ ਧੂੜ ਸਤਿ ਸਰੋਵਰ ਕਰਾਏ ਮਜਨਾ, ਦੁਰਮਤ ਮੈਲ ਧਵਾਈਆ। ਆਦਿ ਜੁਗਾਦਿ ਜਿਸ ਪਰਦਾ ਕੱਜਣਾ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਗੁਰਮੁਖ ਘਰ, ਜਿਸ ਘਰ ਦੂਜਾ ਨਜ਼ਰ ਕੋਇ ਨਾ ਆਈਆ। ਗੁਰਮੁਖ ਘਰ ਸੋਹਣਾ ਚੰਗਾ, ਪੁਰਖ ਅਬਿਨਾਸ਼ੀ ਬਣਤ ਬਣਾਈਆ। ਆਤਮ ਸੇਜਾ ਸਚ ਪਲੰਘਾ, ਪਾਵਾ ਚੂਲ ਨਜ਼ਰ ਕਿਸੇ ਨਾ ਆਈਆ। ਉਪਰ ਬੈਠ ਸੂਰਾ ਸਰਬੰਗਾ, ਸ੍ਰੀ ਭਗਵਾਨ ਆਪਣਾ ਹੁਕਮ ਵਰਤਾਈਆ। ਨਿਰਗੁਣ ਜੋਤ ਚਾੜ੍ਹੇ ਚੰਦਾ, ਅੰਧ ਅੰਧੇਰ ਨਾ ਕੋਇ ਵਖਾਈਆ। ਸਾਚਾ ਢੋਲਾ ਗਾਵੇ ਛੰਦਾ, ਤੂੰ ਮੇਰਾ ਮੈਂ ਤੇਰਾ ਧੁਰ ਦਾ ਮੇਲਾ ਸਹਿਜ ਸੁਭਾਈਆ। ਆਤਮ ਪਰਮਾਤਮ ਦੇਵੇ ਅਨੰਦਾ, ਅਨੰਦ ਅਨੰਦ ਗੁਰੂ ਗੁਰਦੇਵ ਸਮਝਾਈਆ। ਕੂੜੀ ਕਿਰਿਆ ਮਾਰੇ ਸ਼ਬਦੀ ਖੰਡਾ, ਖੜਗ ਇਕੋ ਇਕ ਚਮਕਾਈਆ। ਲੇਖੇ ਲਾਏ ਆਪਣਾ ਬੰਦਾ, ਬੰਦਗੀ ਆਪਣੀ ਇਕ ਸਮਝਾਈਆ। ਲਹਿਣਾ ਦੇਣ ਚੁਕਾਏ ਵਿਚ ਬ੍ਰਹਿਮੰਡਾ, ਵਰਭੰਡਾ ਡੇਰਾ ਦੇਵੇ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਸੱਚਾ ਘਰ, ਗੁਰਮੁਖ ਮੰਦਰ ਇਕੋ ਨਜ਼ਰੀ ਆਈਆ। ਗੁਰਮੁਖ ਮੰਦਰ ਸੋਹਣੀ ਬਣਤ, ਪੁਰਖ ਅਬਿਨਾਸ਼ੀ ਆਪ ਬਣਾਈਆ। ਜਿਸ ਘਰ ਸਾਹਿਬ ਸਤਿਗੁਰ ਮਿਲੇ ਕੰਤ, ਨਿਰਗੁਣ ਆਪਣਾ ਫੇਰਾ ਪਾਈਆ। ਹਰਿਜਨ ਕਾਇਆ ਚੋਲੀ ਚਾੜ੍ਹੇ ਰੰਗ ਬਸੰਤ, ਦੋ ਜਹਾਨਾਂ ਉਤਰ ਕਦੇ ਨਾ ਜਾਈਆ। ਦੇਵੇ ਵਡਿਆਈ ਵਿਚੋਂ ਜੀਵ ਜੰਤ, ਜਾਗਰਤ ਜੋਤ ਕਰੇ ਰੁਸ਼ਨਾਈਆ। ਸੋ ਗੁਰਮੁਖ ਗੁਰਸਿਖ ਕਹੀਏ ਸੰਤ, ਜਿਸ ਮਿਲਿਆ ਬੇਪਰਵਾਹੀਆ। ਲੇਖ ਚੁਕਾਏ ਆਦਿ ਅੰਤ, ਅੰਤਸ਼ਕਰਨ ਵੇਖੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਮੰਦਰ ਦਏ ਸੁਹਾਈਆ। ਗੁਰਮੁਖ ਮੰਦਰ ਕੱਖਾਂ ਕੁਲੀ, ਕੁਲਵੰਤਾ ਵੇਖ ਵਖਾਇੰਦਾ। ਆਦਿ ਜੁਗਾਦਿ ਕੀਮਤ ਰੱਖੇ ਅਨਮੁਲੀ, ਜੁਗ ਚੌਕੜੀ ਖੇਲ ਕਰਾਇੰਦਾ। ਸ੍ਰਿਸ਼ਟ ਸਬਾਈ ਮਾਇਆ ਭਰਮ ਭੁੱਲੀ, ਭਾਂਡਾ ਭਰਮ ਨਾ ਕੋਇ ਭੰਨਾਇੰਦਾ । ਕਾਇਆ ਫਲਵਾੜੀ ਸਭ ਦੀ ਹੁਲੀ, ਪੱਤ ਡਾਲੀ ਨਜ਼ਰ ਕੋਇ ਨਾ ਆਇੰਦਾ। ਗੁਰਮੁਖ ਵਿਰਲੇ ਆਤਮ ਪ੍ਰਭ ਚਰਨ ਪ੍ਰੀਤੀ ਘੋਲ ਘੁਲੀ, ਘੋਲ ਘੁਮਾਈ ਆਪਣੇ ਲੇਖੇ ਲਾਇੰਦਾ। ਏਥੇ ਓਥੇ ਦੋ ਜਹਾਨ ਫਲੀ ਫੁਲੀ, ਰੁੱਤ ਬਸੰਤ ਬਹਾਰ ਖ਼ਿਜ਼ਾਂ ਰੂਪ ਵਿਚੋਂ ਪਰਗਟਾਇੰਦਾ। ਨਾਦ ਸ਼ਬਦ ਸੁਣਾਏ ਧੁਰ ਦੀ ਧੁਨੀ, ਆਤਮਕ ਇਕੋ ਰਾਗ ਅਲਾਇੰਦਾ। ਦਾਤਾ ਜੋਧਾ ਸੂਰਬੀਰ ਵਡ ਗੁਣ ਗੁਣੀ, ਗਹਿਰ ਗੰਭੀਰ ਮਿਹਰ ਨਜ਼ਰ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਦਵਾਰਾ ਇਕ ਸੁਹਾਇੰਦਾ। ਕੁਲੀ ਕੱਖ ਰਹੇ ਹੱਸ, ਖ਼ੁਸ਼ੀਆਂ ਗੀਤ ਗਾਈਆ। ਸ੍ਰੀ ਭਗਵਾਨ ਰਹੇ ਦੱਸ, ਆਪਣਾ ਹਾਲ ਜਣਾਈਆ। ਬੇਪਰਵਾਹ ਕਿਧਰੋਂ ਆਇਓ ਨੱਸ, ਬੇਅੰਤ ਆਪਣਾ ਪੰਧ ਮੁਕਾਈਆ। ਸਚਖੰਡ ਦਵਾਰਾ ਛੱਡ, ਲੋਕਮਾਤ ਵੇਖੇਂ ਚਾਈਂ ਚਾਈਂਆ। ਕੋਟਨ ਕੋਟ ਰਾਜ ਰਾਜਾਨ ਸ਼ਾਹ

❋

❋

ਸੁਲਤਾਨ ਏਥੋਂ ਗਏ ਲੱਦ, ਥਿਰ ਕੋਇ ਰਹਿਣ ਨਾ ਪਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਗਏ ਦੱਸ, ਲੇਖਾ ਲਿਖਤ ਵਿਚ ਲਿਆਈਆ। ਕਲਜੁਗ ਅੰਤ ਸ੍ਰੀ ਭਗਵੰਤ ਨਿਰਗੁਣ ਨਿਰਵੈਰ ਪੁਰਖ ਅਕਾਲ ਹੋਵੇ ਪਰਗਟ, ਹਰ ਘਟ ਵਾਸੀ ਆਪਣਾ ਫੇਰਾ ਪਾਈਆ। ਸੰਤ ਸੁਹੇਲੇ ਗੁਰੂ ਗੁਰ ਚੇਲੇ ਭਗਤ ਭਗਵਾਨ ਮੇਲੇ ਨੱਠ ਨੱਠ, ਦਰ ਦਰ ਘਰ ਘਰ ਬਣ ਬਣ ਪਾਂਧੀ ਰਾਹੀਆ। ਵਸਤ ਅਮੋਲਕ ਨਾਮ ਨਿਧਾਨ ਦੇਵੇ ਵੱਥ, ਧੁਰ ਦੀ ਦਾਤ ਆਪ ਵਰਤਾਈਆ। ਅੰਮ੍ਰਿਤ ਸਾਚਾ ਦੇਵੇ ਰਸ, ਨਿਝਰ ਝਿਰਨਾ ਇਕ ਝਿਰਾਈਆ। ਆਪਣੇ ਮਿਲਣ ਦੀ ਖੋਲ੍ਹ ਕੇ ਆਪ ਅੱਖ, ਘਰ ਘਰ ਵਿਚ ਕਰੇ ਰੁਸ਼ਨਾਈਆ। ਸਤਿ ਸਤਿਵਾਦੀ ਸ਼ਬਦ ਅਨਾਦੀ ਬ੍ਰਹਮ ਬ੍ਰਹਿਮਾਦੀ ਪ੍ਰੇਮ ਪ੍ਰੀਤੀ ਗਾਏ ਜਸ, ਜਸ ਵੇਦ ਪੁਰਾਨ ਸਿਫ਼ਤ ਨਾ ਕੋਇ ਸਾਲਾਹਿੰਦਾ। ਜਿਸ ਨਾਲੋਂ ਧਾਰ ਬਣ ਕੇ ਹੋਏ ਅੱਡ, ਕਰ ਕਿਰਪਾ ਅੰਤ ਓਸੇ ਵਿਚ ਮਿਲਾਇੰਦਾ। ਗੁਰਮੁਖ ਦਵਾਰਾ ਆਦਿ ਜੁਗਾਦਿ ਜੁਗ ਚੋਕੜੀ ਸਾਹਿਬ ਸਤਿਗੁਰ ਦੀ ਸਾਚੀ ਹੱਦ, ਦੂਜਾ ਦਰ ਵੇਖਣ ਕਦੇ ਨਾ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਵਰ ਦਾਤਾ ਇਕੋ ਏਕ ਏਕੰਕਾਰ ਅਖਵਾਇੰਦਾ।