੧੬ ਫੱਗਣ ੨੦੨੦ ਬਿਕ੍ਰਮੀ ਮਹਿੰਦਰ ਸਿੰਘ ਦੇ ਗ੍ਰਹਿ ਗੜ੍ਹੀ ਲਾਂਗਰੀ ਜ਼ਿਲਾ ਕਰਨਾਲ
ਜੁਗ ਚੌਕੜੀ ਮੁਕਿਆ ਪੰਧ, ਦੋ ਜਹਾਨ ਰਹੇ ਕੁਰਲਾਈਆ। ਗੁਰ ਅਵਤਾਰ ਮੰਗਾਂ ਰਹੇ ਮੰਗ, ਖ਼ਾਲੀ ਝੋਲੀ ਇਕ ਵਖਾਈਆ। ਪੀਰ ਪੈਗ਼ੰਬਰ ਸੀਸ ਸਜਦਾ ਕਰਨ ਨੰਗ, ਸਿਰ ਹੱਥ ਨਾ ਕੋਇ ਟਿਕਾਈਆ। ਭਗਤ ਭਗਵਾਨ ਗਾਵਣ ਛੰਦ, ਸਾਚਾ ਢੋਲਾ ਇਕ ਇਲਾਹੀਆ। ਕਿਰਪਾ ਕਰ ਸੂਰੇ ਸਰਬੰਗ, ਸ਼ਾਹ ਪਾਤਸ਼ਾਹ ਤੇਰੀ ਵਡਿਆਈਆ। ਸ੍ਰਿਸ਼ਟ ਸਬਾਈ ਆਤਮ ਦਿਸੇ ਰੰਡ, ਸਾਚਾ ਕੰਤ ਨਾ ਕੋਇ ਹੰਢਾਈਆ। ਨਵ ਨੌ ਚਾਰ ਭੇਖ ਪਖੰਡ, ਧਰਮੀ ਧਰਮ ਨਾ ਕੋਇ ਕਮਾਈਆ। ਆਤਮ ਪਰਮਾਤਮ ਕਿਸੇ ਨਾ ਮਿਲੇ ਅਨੰਦ, ਚਾਰੇ ਖਾਣੀ ਬੈਠੀ ਮੁਖ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇ ਸੱਚਾ ਵਰ, ਸ਼ਾਹ ਪਾਤਸ਼ਾਹ ਦਰ ਤੇਰੇ ਆਸ ਰਖਾਈਆ। ਜੁਗ ਚੌਕੜੀ ਰਹੀ ਲੰਘ, ਥਿਰ ਕੋਇ ਰਹਿਣ ਨਾ ਪਾਈਆ। ਸਾਚਾ ਦਿਸੇ ਨਾ ਕੋਇ ਸਚ ਪਲੰਘ, ਸਿੰਘਾਸਣ ਆਸਣ ਕੋਇ ਨਾ ਲਾਈਆ। ਸਤਿਗੁਰ ਸ਼ਬਦ ਨਾ ਕੋਇ ਮਰਦੰਗ, ਤਾਲ ਤਲਵਾੜਾ ਨਾ ਕੋਇ ਵਜਾਈਆ। ਸੁਰਤੀ ਸ਼ਬਦੀ ਕੋਈ ਨਾ ਪਾਏ ਗੰਢ, ਗੰਢਣਹਾਰ ਗੋਪਾਲ ਸਵਾਮੀ ਨਜ਼ਰ ਨਾ ਕੋਇ ਜਣਾਈਆ । ਦਹਿ ਦਿਸ਼ਾ ਨਵ ਖੰਡ ਸੱਤ ਦੀਪ ਨੂਰੀ ਚਮਕੇ ਕੋਈ ਨਾ ਚੰਦ, ਘਟ ਅੰਧੇਰਾ ਨਜ਼ਰੀ ਆਈਆ। ਕਲਜੁਗ ਔਧ ਰਹੀ ਹੰਢ, ਸਦੀ ਸਦੀਵੀ ਵਕਤ ਚੁਕਾਈਆ। ਸਾਹਿਬ ਸਤਿਗੁਰ ਠਾਕਰ ਸਵਾਮੀ ਸਚ ਦਵਾਰ ਆਪਣਾ ਲੰਘ, ਮੰਜ਼ਲ ਮੰਜ਼ਲ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋ ਸਹਾਈਆ। ਜੁਗ ਚੌਕੜੀ ਗਈ ਬੀਤ, ਬੀਤੀ ਕਹਾਣੀ ਸਮਝ ਕਿਸੇ ਨਾ ਆਈਆ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਪਾਰਬ੍ਰਹਮ ਚਲਾਈ ਰੀਤ, ਗੁਰ ਅਵਤਾਰ ਪੀਰ ਪੈਗ਼ੰਬਰ ਸੇਵ ਕਮਾਈਆ। ਭੇਵ ਅਭੇਦਾ ਅਛਲ ਅਛੇਦਾ ਮਾਰਗ ਦੱਸਦਾ ਰਿਹਾ ਠੀਕ, ਠੀਕਰ ਕੂੜਾ ਭੰਨ ਵਖਾਈਆ। ਲੇਖ ਜਣੌਂਦਾ ਰਿਹਾ ਊਚ ਨੀਚ, ਰਾਓ ਰੰਕ ਆਪ ਸਮਝਾਈਆ। ਪੰਜ ਤਤ ਕਾਇਆ ਸਾਢੇ
❋
❋
ਤਿੰਨ ਹੱਥ ਮੰਦਰ ਵਸਦਾ ਰਿਹਾ ਬੀਚ, ਘਰ ਘਰ ਵਿਚ ਡੇਰਾ ਲਾਈਆ। ਜਨ ਭਗਤਾਂ ਸਦਾ ਸੁਹੇਲਾ ਕਰਦਾ ਰਿਹਾ ਸ਼ਬਦੀ ਰੀਝ, ਸੋਹਣੀ ਆਪਣੀ ਸੇਵ ਕਮਾਈਆ। ਚਰਨ ਪ੍ਰੀਤੀ ਧੁਰ ਦੀ ਨੀਤੀ ਦੱਸਦਾ ਰਿਹਾ ਰੀਤ, ਰੀਤੀਵਾਨ ਆਪ ਅਖਵਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਦਰ ਦਰਵੇਸ਼ ਮੰਗਦੇ ਰਹੇ ਭੀਖ, ਭਿਛਿਆ ਇਕੋ ਨਾਮ ਵਰਤਾਈਆ। ਆਦਿ ਜੁਗਾਦਿ ਜੁਗ ਚੌਕੜੀ ਨਿਰਗੁਣ ਬਣਿਆ ਰਿਹਾ ਸੁਰਜੀਤ, ਜੀਵਣ ਮਰਨ ਨਾ ਕੋਇ ਰਖਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਜੁਗ ਚੌਕੜੀ ਜਾਏ ਨੱਠ, ਲੋਕਮਾਤ ਰਹਿਣ ਨਾ ਪਾਈਆ। ਕਿਰਪਾ ਕਰ ਪੁਰਖ ਸਮਰਥ, ਮਿਹਰ ਨਜ਼ਰ ਇਕ ਉਠਾਈਆ। ਸ੍ਰਿਸ਼ਟ ਸਬਾਈ ਖੇੜਾ ਦਿਸੇ ਭੱਠ, ਕਲਜੁਗ ਅਗਨੀ ਤਤ ਤਪਾਈਆ। ਗੁਰ ਅਵਤਾਰ ਜੋ ਮਾਰਗ ਗਏ ਦੱਸ, ਜੀਵ ਜੰਤ ਗਏ ਭੁਲਾਈਆ। ਪੀਰ ਪੈਗ਼ੰਬਰ ਮੇਲ ਮਿਲੇ ਨਾ ਹੱਕ, ਹਕੀਕਤ ਹੱਥ ਕਿਸੇ ਨਾ ਆਈਆ। ਜਗਤ ਵਾਸਨਾ ਕੂੜੀ ਕਿਰਿਆ ਹੋਏ ਵੱਸ, ਹਰਿ ਕਾ ਸ਼ਬਦ ਸਚ ਨਾ ਕੋਇ ਕਮਾਈਆ। ਕਾਮ ਕਰੋਧ ਲੋਭ ਮੋਹ ਹੰਕਾਰ ਪਾਈ ਨੱਥ, ਡੋਰੀ ਤੰਦ ਹੱਥ ਉਠਾਈਆ। ਲੇਖਾ ਚੁੱਕੇ ਨਾ ਤਤ ਅੱਠ, ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਮਨ ਮਤ ਬੁਧ ਸਾਰ ਨਾ ਕੋਇ ਜਣਾਈਆ । ਨਿਜ ਆਤਮ ਨਿਜ ਘਰ ਨਿਝਰ ਮਿਲੇ ਨਾ ਕੋਇ ਰਸ, ਰਸਨਾ ਕੂੜ ਰੂਪ ਹਲਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇ ਧੁਰ ਦਾ ਵਰ, ਦਰ ਠਾਂਡੇ ਭੀਖ ਇਕੋ ਮੰਗ ਮੰਗਾਈਆ। ਜੁਗ ਚੌਕੜੀ ਰਿਹਾ ਮੁੱਕ, ਕਲਜੁਗ ਵੇਲਾ ਅੰਤਮ ਆਈਆ। ਆਤਮ ਮਿਲੇ ਨਾ ਕਿਸੇ ਸੁਖ, ਪਰਮਾਤਮ ਰੰਗ ਨਾ ਕੋਇ ਰੰਗਾਈਆ। ਮਾਇਆ ਮਮਤਾ ਲੱਗੀ ਭੁੱਖ, ਤ੍ਰਿਸਨਾ ਸਕੇ ਨਾ ਕੋਇ ਬੁਝਾਈਆ। ਸਫ਼ਲ ਹੋਏ ਨਾ ਕੋਈ ਕੁੱਖ, ਜਨਨੀ ਜਨ ਨਾ ਕੋਇ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਰ ਹਰਿ ਨਰਾਇਣ ਵੇਖ ਲੋਕਮਾਤ ਥਾਉਂ ਥਾਈਂਆ। ਜੁਗ ਚੌਕੜੀ ਅੰਤਮ ਵੇਲਾ, ਵੇਲਾ ਵਕਤ ਸਰਬ ਜਣਾਈਆ। ਵਰਨ ਬਰਨ ਨਾ ਕੋਇ ਸੱਜਣ ਸੁਹੇਲਾ, ਸਰਨਗਤ ਨਾ ਕੋਇ ਰਖਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਕਿਉਂ ਵਸਿਉਂ ਘਰ ਨਵੇਲਾ, ਸਚਖੰਡ ਬੈਠਾ ਮੁਖ ਛੁਪਾਈਆ। ਜੋਤ ਨਿਰੰਜਣ ਚਾੜ੍ਹੇ ਕੋਈ ਨਾ ਤੇਲਾ, ਆਦਿ ਨਿਰੰਜਣ ਸਗਨ ਨਾ ਕੋਇ ਮਨਾਈਆ। ਜੁਗ ਚੌਕੜੀ ਅਚਰਜ ਤੇਰੀ ਖੇਲਾ, ਗੁਰ ਅਵਤਾਰ ਪੀਰ ਪੈਗ਼ੰਬਰ ਬੈਠੇ ਆਸ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਵੇਖ ਆਪਣੀ ਮਾਤ ਲੋਕਾਈਆ। ਜੁਗ ਚੌਕੜੀ ਰਹੀ ਰੋ, ਕਲ ਅੰਤ ਧਿਆਨ ਲਗਾਈਆ । ਪਤਿਪਰਮੇਸ਼ਵਰ ਤੇਰਾ ਤੁਟਾ ਮੋਹ, ਮੁਹੱਬਤ ਮਹਿਬੂਬ ਨਾ ਕੋਇ ਕਮਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਤੇਰੀ ਦੇ ਕੇ ਗਏ ਸੋ, ਹੰ ਬ੍ਰਹਮ ਕਰ ਪੜ੍ਹਾਈਆ। ਕਲਜੁਗ ਅੰਤ ਸ੍ਰੀ ਭਗਵੰਤ ਨਿਰਗੁਣ ਨੂਰ ਆਪੇ ਜਾਏ ਹੋ, ਹੋਕਾ ਆਪਣਾ ਨਾਮ ਸੁਣਾਈਆ। ਬ੍ਰਹਿਮੰਡ ਖੰਡ ਵੇਖੇ ਪੁਰੀ ਲੋਅ, ਬਿਨ ਅੱਖਾਂ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਧੁਰ ਦੇ ਘਰ, ਦੋ ਜਹਾਨ ਤੇਰੀ ਵਡਿਆਈਆ । ਜੁਗ ਚੌਕੜੀ ਵੇਖ ਹਾਲ, ਪੁਰਖ ਅਕਾਲ ਤੇਰੀ ਸਰਨਾਈਆ। ਕੂੜੀ ਕਿਰਿਆ ਕਰ ਬਹਾਲ, ਮਿਹਰਵਾਨ ਦਇਆ ਕਮਾਈਆ। ਤ੍ਰੈਗੁਣ ਮਾਇਆ ਤੋੜ ਜੰਜਾਲ, ਜਾਗਰਤ ਜੋਤ ਕਰ ਰੁਸ਼ਨਾਈਆ। ਆ ਕੇ ਵੇਖ ਮੁਰੀਦਾਂ ਹਾਲ, ਮੁਰਸ਼ਦ ਬਣ ਕੇ ਫੇਰਾ ਪਾਈਆ। ਸਾਚਾ ਸੋਹੇ ਨਾ ਕੋਈ ਤਾਲ, ਅਠਸਠ ਅੰਮ੍ਰਿਤ ਸੀਰ ਨਾ ਕੋਇ ਜਣਾਈਆ। ਮੰਦਰ ਮਸਜਿਦ ਸ਼ਿਵਦਵਾਲੇ ਮੱਠ ਨਾ ਕੋਈ ਧਰਮਸਾਲ, ਧਰਮ ਦਵਾਰਾ ਨਜ਼ਰ ਕੋਇ ਨਾ ਆਈਆ ।
❋
❋
ਸ੍ਰਿਸ਼ਟ ਸਬਾਈ ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਸਭ ਦੇ ਸਿਰ ਤੇ ਕੂਕੇ ਕਾਲ, ਕਲਜੁਗ ਡੌਰੂ ਡੰਕ ਨਗਾਰਾ ਰਿਹਾ ਵਜਾਈਆ। ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਬਿਨ ਤੇਰੇ ਹੋਏ ਬੇਹਾਲ, ਬਿਹਬਲ ਹੋ ਕੇ ਦੇਣ ਦੁਹਾਈਆ। ਗੁਰ ਅਵਤਾਰ ਕਰਨ ਸਵਾਲ, ਪੀਰ ਪੈਗ਼ੰਬਰ ਸਜਦਾ ਸੀਸ ਝੁਕਾਈਆ। ਭਗਤ ਵਛਲ ਭਗਵਨ ਕਰ ਖਿਆਲ, ਨੇਤਰ ਲੋਚਣ ਨੈਣ ਅੱਖ ਖੁਲ੍ਹਾਈਆ। ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਦਿਸੇ ਨਾ ਕੋਇ ਦਲਾਲ, ਰਹਿਬਰ ਰਾਹ ਨਾ ਕੋਇ ਵਖਾਈਆ। ਦੀਆ ਦੀਪਕ ਜੋਤੀ ਘਰ ਮੰਦਰ ਦੇਵੇ ਕੋਈ ਨਾ ਬਾਲ, ਰੈਣ ਅੰਧੇਰੀ ਨਜ਼ਰੀ ਆਈਆ। ਪੁਰਖ ਅਗੰਮ ਅਥਾਹ ਕਰ ਖੇਲ ਬੇਮਿਸਾਲ, ਤੇਰੀ ਮਿਸਲ ਸਕੇ ਨਾ ਕੋਇ ਸਮਝਾਈਆ। ਲੇਖਾ ਕੋਈ ਨਾ ਜਾਣੇ ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ, ਅੰਤ ਕਹਿਣ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਉਠ ਵੇਖ ਆਪਣਾ ਘਰ, ਜਿਸ ਘਰ ਲੱਖ ਚੁਰਾਸੀ ਰਚਨ ਰਚਾਈਆ। ਜੁਗ ਚੌਕੜੀ ਮੁੱਕੇ ਝੇੜਾ, ਲੋਕਮਾਤ ਰਹਿਣ ਨਾ ਪਾਈਆ। ਪਰਵਰਦਿਗਾਰ ਕਰ ਹੱਕ ਨਿਬੇੜਾ, ਲਾਸ਼ਰੀਕ ਤੇਰੀ ਸਰਨਾਈਆ । ਸ੍ਰੀ ਭਗਵਾਨ ਆਪਣਾ ਵਸਾ ਧੁਰ ਦਾ ਖੇੜਾ, ਘਰ ਮੰਦਰ ਦੇ ਵਡਿਆਈਆ। ਦੂਰ ਦੁਰਾਡੇ ਨਜ਼ਰੀ ਆ ਨੇਰਨ ਨੇਰਾ, ਨਿਰਗੁਣ ਆਪਣਾ ਪੰਧ ਮੁਕਾਈਆ। ਚਾਰੋਂ ਕੁੰਟ ਦਿਸੇ ਅੰਧੇਰਾ, ਤੁਧ ਬਿਨ ਨੂਰ ਨਾ ਕੋਇ ਰੁਸ਼ਨਾਈਆ। ਧਰਤ ਮਾਤ ਦਾ ਖੁਲ੍ਹਾ ਕਰ ਵਿਹੜਾ, ਧਰਨੀ ਧਵਲ ਰਹੀ ਕੁਰਲਾਈਆ। ਜਨ ਭਗਤਾਂ ਪਾਰ ਕਰ ਬੇੜਾ, ਸ਼ੌਹ ਦਰਿਆ ਨਾ ਕੋਇ ਰੁੜ੍ਹਾਈਆ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਗੁਰ ਅਵਤਾਰ ਪੀਰ ਪੈਗ਼ੰਬਰ ਲੇਖਾ ਲਿਖ ਕੇ ਗਏ ਬਥੇਰਾ, ਨਾਤਾ ਜੋੜ ਕਲਮ ਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਤੁਧ ਬਿਨ ਨਜ਼ਰ ਕੋਇ ਨਾ ਆਈਆ। ਜੁਗ ਚੌਕੜੀ ਕਰੇ ਪੁਕਾਰ, ਨੇਤਰ ਰੋ ਰੋ ਦਏ ਦੁਹਾਈਆ। ਉਠ ਵੇਖ ਦੀਨ ਦਿਆਲ, ਦੀਨਨ ਸਾਰੇ ਰਹੇ ਕੁਰਲਾਈਆ। ਲੇਖਾ ਲਿਖ ਕੇ ਕਿਉਂ ਰੱਖਿਆ ਸੰਭਾਲ, ਸਚਖੰਡ ਦਵਾਰੇ ਆਪਣੇ ਵਿਚ ਛੁਪਾਈਆ। ਮੰਗੀ ਮੰਗ ਗੋਬਿੰਦ ਸੁਤ ਦੁਲਾਰ, ਦੋਏ ਜੋੜ ਸੀਸ ਝੁਕਾਈਆ। ਕਿਰਪਾ ਕਰ ਹਰਿ ਨਿਰੰਕਾਰ, ਨਿਰਗੁਣ ਨਿਰਵੈਰ ਤੇਰੀ ਵਡਿਆਈਆ। ਜੋਤੀ ਜਾਮਾ ਖੇਲ ਅਪਾਰ, ਨੂਰ ਜਹੂਰ ਇਕ ਰੁਸ਼ਨਾਈਆ। ਸਚਖੰਡ ਸੋਹੇ ਸਚ ਦਵਾਰ, ਥਿਰ ਘਰ ਵੱਜੇ ਤੇਰੀ ਵਧਾਈਆ। ਸੁਨ ਅਗੰਮ ਪਾਰ ਕਿਨਾਰ, ਮੰਡਲ ਮੰਡਪ ਸੋਭਾ ਪਾਈਆ। ਸਾਚਾ ਦੇ ਆਪ ਦੀਦਾਰ, ਦੀਦ ਈਦ ਚੰਦ ਰੁਸ਼ਨਾਈਆ। ਪੀਰ ਪੈਗੰਬਰ ਸਜਦਾ ਕਰਨ ਵਾਰੋ ਵਾਰ, ਮਸਤਕ ਟਿੱਕਾ ਧੂੜੀ ਲਾਈਆ। ਕਲਮਾ ਨਬੀ ਰਸੂਲ ਕੂਕ ਕਰਨ ਪੁਕਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਤੁਧ ਬਿਨ ਸਾਰ ਕੋਇ ਨਾ ਪਾਈਆ। ਆ ਕੇ ਵੇਖ ਪ੍ਰਭ ਲੋਕਮਾਤ, ਮਾਤਰ ਭੂਮੀ ਦਏ ਦੁਹਾਈਆ। ਸਚ ਦਿਸੇ ਨਾ ਕੋਈ ਜਮਾਤ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਏਕਾ ਰੰਗ ਨਾ ਕੋਇ ਰੰਗਾਈਆ । ਨਿਰਧਨ ਸਰਧਨ ਦੇਵੇ ਨਾ ਕੋਇ ਸਾਥ, ਰਾਓ ਰੰਕ ਊਚ ਨੀਚ ਮੇਲ ਨਾ ਕੋਇ ਮਿਲਾਈਆ। ਆਤਮ ਪਰਮਾਤਮ ਕੋਇ ਨਾ ਪੂਜਾ ਪਾਠ, ਜਗਤ ਵਿਦਿਆ ਕਰੇ ਲੜਾਈਆ । ਚੌਦਾਂ ਲੋਕ ਵੇਖ ਖੇਲ ਤਮਾਸ਼, ਚੌਦਾਂ ਤਬਕਾਂ ਪਰਦਾ ਲਾਹੀਆ। ਅਲਿਫ਼ ਯੇ ਲੇਖਾ ਬਣਿਆ ਜਗਤ ਲੁਗ਼ਾਤ, ਤੇਰਾ ਹਰਫ਼ ਹਰੂਫ਼ ਹਾਸਲ ਹੱਕ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਵੇਖ ਜਗਤ ਲੋਕਾਈਆ। ਜਗਤ ਲੋਕਾਈ ਵੇਖ ਆਪ, ਨਿਰਗੁਣ ਆਪਣਾ ਵੇਸ ਵਟਾਈਆ। ਚਾਰੋਂ ਕੁੰਟ ਦਿਸੇ ਪਾਪ, ਸਤਿ
❋
❋
ਧਰਮ ਨਾ ਕੋਇ ਰਖਾਈਆ। ਰੂਹ ਬੁਤ ਨਾ ਕੋਈ ਪਾਕ, ਪਵਿਤ ਰੂਪ ਨਾ ਕੋਇ ਜਣਾਈਆ। ਘਰ ਮੰਦਰ ਖੋਲ੍ਹੇ ਨਾ ਕੋਈ ਤਾਕ, ਹਰਿਮੰਦਰ ਸੋਭਾ ਕੋਇ ਨਾ ਪਾਈਆ। ਗੁਰ ਅਵਤਾਰ ਪੀਰ ਪੈਗੰਬਰ ਜੋ ਧੁਰ ਸੰਦੇਸਾ ਗਏ ਆਖ, ਕਲਜੁਗ ਅੰਤਮ ਭੁਲੀ ਸਰਬ ਲੋਕਾਈਆ। ਸਚ ਕਿਨਾਰਾ ਹੱਥ ਨਾ ਆਵੇ ਘਾਟ, ਪਤਣ ਮਿਲੇ ਨਾ ਬੇਪਰਵਾਹੀਆ। ਜਨਮ ਜਨਮ ਦੀ ਮੇਟੇ ਕੋਈ ਨਾ ਵਾਟ, ਕਰਮ ਕਰਮ ਦਾ ਰੋਗ ਨਾ ਕੋਇ ਗਵਾਈਆ । ਘਰ ਦੀਪ ਨਾ ਕੋਇ ਪਰਕਾਸ਼, ਅਨਹਦ ਨਾਦ ਸ਼ਬਦੀ ਧੁਨ ਨਾ ਕੋਇ ਸ਼ਨਵਾਈਆ। ਕੂੜੀ ਕਿਰਿਆ ਭੋਗ ਬਲਾਸ, ਸ੍ਰਿਸ਼ਟ ਸਬਾਈ ਹੋਈ ਹਲਕਾਈਆ। ਸਾਚਾ ਸ਼ਬਦ ਨਾ ਕੋਇ ਬਲਾਸ, ਰਸ ਅਨਡਿਠਾ ਹੱਥ ਕਿਸੇ ਨਾ ਆਈਆ। ਜਗਤ ਮਦਿਰਾ ਹੱਥ ਗਲਾਸ, ਅੰਮ੍ਰਿਤ ਝਿਰਨਾ ਸੀਰ ਨਾ ਕੋਇ ਪਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆ ਕੇ ਵੇਖ ਅਗੰਮੀ ਘਰ, ਜਿਸ ਦੀ ਬਣਤ ਨਜ਼ਰ ਕਿਸੇ ਨਾ ਆਈਆ। ਗੁਰ ਅਵਤਾਰ ਪੀਰ ਪੈਗੰਬਰ ਰਹੇ ਬੋਲ, ਧੁਰ ਦੀ ਆਵਾਜ਼ ਸੁਣਾਈਆ। ਸ੍ਰਿਸ਼ਟ ਸਬਾਈ ਰਹੀ ਡੋਲ, ਧੀਰਜ ਧੀਰ ਨਾ ਕੋਇ ਰਖਾਈਆ। ਸਚ ਵਸਤ ਨਾ ਕਿਸੇ ਕੋਲ, ਖ਼ਾਲੀ ਠੂਠੇ ਜਗਤ ਲੋਕਾਈਆ। ਪਰਮ ਪੁਰਖ ਤੇਰੀ ਪ੍ਰੀਤੀ ਕੋਈ ਨਾ ਜਾਏ ਮੌਲ, ਬਿਸਮਲ ਰੂਪ ਨਾ ਕੋਇ ਸਮਾਈਆ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਜੋ ਪੂਰਬ ਕੀਤਾ ਕੋਲ, ਇਕਰਾਰ ਆਪਣਾ ਪੂਰਾ ਦੇ ਕਰਾਈਆ। ਪਰਗਟ ਹੋ ਕੇ ਉਪਰ ਧੌਲ, ਧਰਨੀ ਧਰਤ ਧਵਲ ਦੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰਾ ਇਕੋ ਖੋਲ੍ਹ, ਜਿਸ ਘਰ ਤੇਰਾ ਰੂਪ ਨਜ਼ਰੀ ਆਈਆ। ਸਚ ਦਵਾਰ ਖੋਲ੍ਹ ਪ੍ਰਭ ਮਾਤ, ਦਰ ਤੇਰੇ ਮੰਗ ਮੰਗਾਈਆ। ਚਾਰ ਵਰਨਾਂ ਦੇ ਦਾਤ, ਬਰਨ ਅਠਾਰਾਂ ਆਪ ਸਮਝਾਈਆ। ਮਨਮਤ ਨਾਤਾ ਤੋੜ ਨਾਰ ਕਮਜਾਤ, ਗੁਰਮਤ ਇਕੋ ਇਕ ਵਖਾਈਆ । ਅੰਤਰ ਆਤਮ ਦੇ ਸਾਥ, ਪਰਮਾਤਮ ਆਪਣਾ ਮੇਲ ਮਿਲਾਈਆ। ਲੇਖਾ ਚੁੱਕੇ ਜਾਤ ਪਾਤ, ਦੀਨ ਮਜ਼੍ਹਬ ਨਾ ਕੋਇ ਲੜਾਈਆ। ਨਜ਼ਰੀ ਆਏਂ ਸਾਖਿਆਤ, ਹਰ ਘਟ ਬੈਠਾ ਡੇਰਾ ਲਾਈਆ। ਪੂਰਾ ਕਰ ਭਵਿਖਤ ਵਾਕ, ਸਦੀ ਬੀਸਵੀਂ ਰਹੀ ਕੁਰਲਾਈਆ। ਨੇਤਰ ਖੋਲ੍ਹ ਮਾਰ ਝਾਕ, ਝਲਕ ਆਪਣੀ ਦੇ ਜਣਾਈਆ। ਜੁਗ ਚੌਕੜੀ ਤੇਰੀ ਕਰਦੇ ਰਹੇ ਤਲਾਸ਼, ਲੱਭਿਆਂ ਹੱਥ ਕਿਸੇ ਨਾ ਆਈਆ। ਸ਼ਿਵ ਜੀ ਰੋਵੇ ਉਤੇ ਕੈਲਾਸ਼, ਹੱਥ ਤ੍ਰਿਸੂਲ ਰਿਹਾ ਸੁਟਾਈਆ। ਬ੍ਰਹਮਾ ਲੱਭਦਾ ਫਿਰੇ ਪਰਕਾਸ਼, ਬ੍ਰਹਮ ਪਾਰਬ੍ਰਹਮ ਨਾ ਕੋਇ ਸਮਾਈਆ। ਵਿਸ਼ਨ ਬਣ ਕੇ ਦਾਸੀ ਦਾਸ, ਸੇਵਾ ਕਰੇ ਸੇਵਕ ਰੂਪ ਵਟਾਈਆ। ਗੁਰ ਅਵਤਾਰਾਂ ਪੂਰੀ ਕਰ ਖ਼ਾਹਸ਼, ਖ਼ਾਹਸ਼ ਆਪਣੀ ਨਾਲ ਮਿਲਾਈਆ। ਪੀਰ ਪੈਗੰਬਰਾਂ ਦੇ ਸਾਥ, ਪਰਵਰਦਿਗਾਰ ਹੋ ਸਹਾਈਆ। ਤ੍ਰੈਗੁਣ ਮਾਇਆ ਵੇਖ ਘਾਟ, ਘਾਟਾ ਪੂਰਾ ਦੇ ਕਰਾਈਆ। ਪੰਜ ਤਤ ਕੂੜੀ ਮਿਟੇ ਵਾਟ, ਸਾਚਾ ਮਾਰਗ ਪੰਥ ਦੇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋ ਸਹਾਈਆ। ਮਿਹਰਵਾਨ ਪ੍ਰਭ ਨਿਰਗੁਣ ਆ, ਆਦਤ ਆਪਣੀ ਦੇ ਬਦਲਾਈਆ। ਦੋ ਜਹਾਨਾਂ ਬਣ ਮਲਾਹ, ਬੇੜਾ ਆਪਣੇ ਕੰਧ ਉਠਾਈਆ। ਗੁਰ ਅਵਤਾਰ ਦੇ ਕੇ ਗਏ ਸਲਾਹ, ਪੀਰ ਪੈਗ਼ੰਬਰ ਇਸ਼ਾਰੇ ਨਾਲ ਸਮਝਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਗੀਤਾ ਗਿਆਨ ਬਣੇ ਗਵਾਹ, ਖਾਣੀ ਬਾਣੀ ਸ਼ਹਾਦਤ ਇਕੋ ਵਾਰ ਭੁਗਤਾਈਆ। ਪਰਮ ਪੁਰਖ ਪਤਿਪਰਮੇਸ਼ਵਰ ਕਲ ਆਵੇ ਵੇਸ ਵਟਾ, ਕਲ ਕਲਕੀ ਫੇਰਾ ਪਾਈਆ। ਨਾ ਕੋਈ ਪਿਤਾ ਨਾ ਕੋਈ ਮਾਂ, ਭੈਣ ਭਾਈ ਨਜ਼ਰ ਕੋਇ ਨਾ ਆਈਆ। ਸਾਕ ਸੱਜਣ ਸਕੇ ਨਾ ਕੋਇ ਬਣਾ, ਬੰਧਨ
❋
❋
ਬੰਧਪ ਅਵਰ ਨਾ ਕੋਇ ਰਖਾਈਆ। ਸਾਚੇ ਮੰਦਰ ਸਚ ਸਿੰਘਾਸਣ ਲਏ ਰਖਾ, ਸਾਢੇ ਤਿੰਨ ਹੱਥ ਦੇਵੇ ਮਾਣ ਵਡਿਆਈਆ। ਸੰਬਲ ਰੱਖੇ ਸੋਹਣਾ ਨਾਂ, ਨਾਉਂ ਨਿਰੰਕਾਰਾ ਆਪ ਸਮਝਾਈਆ। ਵੇਦ ਵਿਆਸਾ ਚਰਨੀ ਡਿਗੇ ਆ, ਮੂਸਾ ਈਸਾ ਨੇਤਰ ਨੈਣਾਂ ਦਰਸ਼ਨ ਪਾਈਆ। ਮੁਹੰਮਦ ਰੋ ਕੇ ਮਾਰੇ ਧਾਹ, ਉਚੀ ਕੂਕ ਕੂਕ ਸੁਣਾਈਆ। ਨਾਨਕ ਨਿਰਗੁਣ ਕਹੇ ਮੇਰਾ ਸਾਹਿਬ ਬੇਪਰਵਾਹ, ਪੁਰਖ ਅਕਾਲ ਸੱਚਾ ਸ਼ਹਿਨਸ਼ਾਹੀਆ। ਗੋਬਿੰਦ ਕਹੇ ਮੇਰਾ ਨਾਤਾ ਲਏ ਜੁੜਾ, ਪਿਤਾ ਪੂਤ ਦੇਵੇ ਮਾਣ ਵਡਿਆਈਆ। ਚਾਰੇ ਜੁਗ ਕਹਿਣ ਪੁਰਖ ਅਬਿਨਾਸ਼ੀ ਹੋਏ ਸਹਾ, ਮਿਹਰ ਨਜ਼ਰ ਇਕ ਉਠਾਈਆ। ਵਿਸ਼ਨ ਬ੍ਰਹਮਾ ਸ਼ਿਵ ਗੀਤ ਸੁਹਾਗੀ ਲੈਣ ਗਾ, ਸੋਹਲਾ ਢੋਲਾ ਰਾਗ ਅਲਾਈਆ। ਕਰੋੜ ਤੇਤੀਸ ਸੁਰਪਤ ਇੰਦ ਸਾਚੀ ਛਹਿਬਰ ਲੈਣ ਲਾ, ਬਰਖਾ ਇਕੋ ਪ੍ਰੇਮ ਕਰਾਈਆ। ਧਰਨੀ ਧਰਤ ਧਵਲ ਚੜ੍ਹੇ ਚਾ, ਚਾਓ ਘਨੇਰਾ ਦਏ ਵਡਿਆਈਆ। ਬ੍ਰਹਿਮੰਡ ਖੰਡ ਨੇਤਰ ਨੈਣ ਲੈਣ ਖੁਲ੍ਹਾ, ਰਵ ਸਸ ਨਿਉਂ ਨਿਉਂ ਸੀਸ ਝੁਕਾਈਆ। ਸਮੁੰਦ ਸਾਗਰ ਉਛਾਲੇ ਲੈਣ ਲਗਾ, ਅਠਸਠ ਤੀਰਥ ਆਪਣਾ ਸੀਸ ਭੇਟ ਕਰਾਈਆ। ਗੁਰਦਰ ਮੰਦਰ ਮਸਜਦ ਮੱਠ ਸ਼ਿਵਦਵਾਲੇ ਖ਼ੁਸ਼ੀਆਂ ਨਾਲ ਲੈਣ ਧਿਆਨ ਲਗਾ, ਸਾਡਾ ਆਏ ਬੇਪਰਵਾਹੀਆ। ਹਕੀਰ ਫ਼ਕੀਰ ਬੇਨਜ਼ੀਰ ਤੱਕਣ ਰਾਹ, ਨੇਤਰ ਨੈਣ ਨੈਣ ਉਠਾਈਆ। ਸੂਫੀ ਕਹਿਣ ਸਾਡਾ ਮਿਲੇ ਇਕ ਖ਼ੁਦਾ, ਮਹਿਬੂਬ ਇਕੋ ਨਜ਼ਰੀ ਆਈਆ। ਭਗਤ ਕਹਿਣ ਭਗਵਨ ਹੋਏ ਨਾ ਕਦੇ ਜੁਦਾ, ਸਦਾ ਸੁਹੇਲਾ ਸੱਚਾ ਮਾਹੀਆ। ਸੰਤ ਕਹਿਣ ਸਚ ਸਵਾਮੀ ਮਿਲੇ ਆ, ਜਿਸ ਦਾ ਰੂਪ ਰੰਗ ਨਜ਼ਰ ਕਿਸੇ ਨਾ ਆਈਆ। ਗੁਰਮੁਖ ਕਹਿਣ ਗੁਰ ਸਤਿਗੁਰ ਡੇਰਾ ਦੇਵੇ ਲਾ, ਘਰ ਸਾਚੇ ਸੋਭਾ ਪਾਈਆ। ਗੁਰਸਿਖ ਕਹਿਣ ਗੁਰ ਗੁਰ ਦਰਸ਼ਨ ਲਈਏ ਪਾ, ਨਿਜ ਨੇਤਰ ਨੈਣ ਖੁਲ੍ਹਾਈਆ। ਪਾਰਬ੍ਰਹਮ ਪੁਰਖ ਅਕਾਲ ਦੀਨ ਦਿਆਲ ਸਰਬ ਦਏ ਸਮਝਾ, ਜੀਵ ਜੰਤ ਲੱਖ ਚੁਰਾਸੀ ਏਕਾ ਨਾਮ ਨਗਾਰੇ ਚੋਟ ਲਗਾਈਆ। ਨਵ ਨੌ ਚਾਰ ਕਰੋ ਧਿਆਂ, ਸਤਿ ਸਤਿਵਾਦੀ ਦਏ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜੁਗ ਜੁਗ ਆਪਣਾ ਹੁਕਮ ਵਰਤਾਈਆ। ਜੁਗ ਚੌਕੜੀ ਰਹੀ ਕੂਕ, ਦਰੋਹੀ ਤੇਰੇ ਨਾਮ ਖ਼ੁਦਾਈਆ। ਕਲਜੁਗ ਮਾਇਆ ਰਹੀ ਫੂਕ, ਅਗਨੀ ਤਤ ਤੱਤ ਜਲਾਈਆ। ਉਠ ਕੇ ਵੇਖ ਆਪਣੀ ਕੂਟ, ਚਾਰੋਂ ਕੁੰਟਾਂ ਖੋਜ ਖੁਜਾਈਆ। ਜਿਧਰ ਵੇਖੇਂ ਨਜ਼ਰੀ ਆਏ ਝੂਠ, ਇਹ ਵੀ ਤੇਰੇ ਹੱਥ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਰਾਹ ਤੱਕੇ ਖ਼ਲਕ ਖ਼ੁਦਾਈਆ। ਰਾਹ ਤੱਕੇ ਖ਼ਾਲਕ ਮਖ਼ਲੂਕ, ਬੇਨਜ਼ੀਰ ਨੈਣ ਉਠਾਈਆ। ਤੇਰਾ ਮਿਲੇ ਨਾ ਕੋਇ ਸਬੂਤ, ਸਚ ਤਸਵੀਰ ਨਾ ਕੋਇ ਵਖਾਈਆ। ਭਾਗ ਲੱਗੇ ਨਾ ਤਤ ਕਲਬੂਤ, ਕਾਇਆ ਕਾਅਬਾ ਨਾ ਕੋਇ ਜਣਾਈਆ। ਸਚ ਦਿਸੇ ਨਾ ਕੋਇ ਅਰੂਜ, ਅਰਸ਼ ਕੁਰਸ਼ ਪਰਦਾ ਨਾ ਕੋਇ ਉਠਾਈਆ। ਮਿਲੇ ਕਿਸੇ ਨਾ ਆਪ ਮਹਿਬੂਬ, ਮੁਹੱਬਤ ਸਚ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਸਚ ਆਪਣਾ ਮੇਲ ਮਿਲਾਈਆ। ਸ੍ਰੀ ਭਗਵਾਨ ਸਚ ਜਣੌਂਦਾ ਏ। ਵਿਸ਼ਨ ਬ੍ਰਹਮਾ ਸ਼ਿਵ ਸਮਝੌਂਦਾ ਏ। ਸੁਰਪਤ ਇੰਦ ਆਪ ਉਠੌਂਦਾ ਏ। ਗੁਰ ਅਵਤਾਰ ਰੰਗ ਰੰਗੌਂਦਾ ਏ। ਪੀਰ ਪੈਗੰਬਰ ਸੰਗ ਬਣੌਂਦਾ ਏ। ਭਗਤ ਭਗਵੰਤ ਛੰਦ ਅਲੌਂਦਾ ਏ। ਸਚ ਅਨੰਦ ਇਕ ਦਰਸੌਂਦਾ ਏ। ਜੁਗ ਜਨਮ ਦੀ ਟੁੱਟੀ ਗੰਢ, ਧੁਰ ਦਾ ਜੋੜ ਜੁੜੌਂਦਾ ਏ। ਚਾਰ ਜੁਗ ਦੀ ਮੰਗੀ ਮੰਗ, ਕਲਜੁਗ ਅੰਤਮ ਪੂਰ ਕਰੌਂਦਾ ਏ। ਪਰਗਟ ਹੋ ਸੂਰਾ ਸਰਬੰਗ,
❋
❋
ਸ਼ਹਿਨਸ਼ਾਹ ਆਪਣਾ ਹੁਕਮ ਵਰਤੌਂਦਾ ਏ। ਪੁਰੀ ਲੋਅ ਬ੍ਰਹਿਮੰਡ ਖੰਡ ਆਪੇ ਲੰਘ, ਲੋਕਮਾਤ ਵੇਖਣ ਔਂਦਾ ਏ। ਸਚ ਸੁਹੰਜਣਾ ਵੇਖ ਪਲੰਘ, ਸਚ ਸਿੰਘਾਸਣ ਸੋਭਾ ਪੌਂਦਾ ਏ। ਧੁਰ ਦਾ ਢੋਲਾ ਇਕੋ ਗਾਏ ਛੰਦ, ਤੂੰ ਮੇਰਾ ਮੈਂ ਤੇਰਾ ਸੋਹੰ ਸਾਚਾ ਰਾਗ ਸਮਝੌਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨੀ ਕਰਤਾ ਆਪ ਅਖਵੌਂਦਾ ਏ। ਕਰਨੀ ਕਰਤਾ ਹਰਿ ਅਖਵੌਂਦਾ ਏ। ਨਿਰਗੁਣ ਨਿਰਵੈਰ ਵੇਸ ਵਟੌਂਦਾ ਏ। ਜੋਤੀ ਜਾਮਾ ਨੂਰ ਚਮਕੌਂਦਾ ਏ। ਸ਼ਬਦ ਦਮਾਮਾਂ ਇਕ ਸੁਣੌਂਦਾ ਏ। ਵਡ ਅਮਾਮ ਫੇਰਾ ਪੌਂਦਾ ਏ। ਮੁਕਾਮੇ ਹੱਕ ਸੋਭਾ ਪੌਂਦਾ ਏ। ਕਲਜੁਗ ਅੰਤ ਹੋ ਪਰਗਟ, ਹਰ ਘਟ ਆਪਣਾ ਡੇਰਾ ਲੌਂਦਾ ਏ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਪਿਛਲੀ ਖੋਲ੍ਹ ਅੱਖ, ਨੇਤਰ ਲੋਚਣ ਸਰਬ ਦਰਸੌਂਦਾ ਏ। ਸਚ ਦਵਾਰੇ ਹੋਇਆ ਇਕੱਠ, ਸੋਹਣਾ ਮੇਲਾ ਮੇਲ ਮਿਲੌਂਦਾ ਏ। ਕਲਜੁਗ ਕੂੜੀ ਕਿਰਿਆ ਦੇਵੇ ਕੱਟ, ਬਿਨ ਕਲਮ ਸ਼ਾਹੀ ਲੇਖ ਲਿਖੌਂਦਾ ਏ। ਸਚ ਦਵਾਰਾ ਖੋਲ੍ਹੇ ਹੱਟ, ਸਤਿਗੁਰ ਇਕੋ ਘਰ ਦਸੌਂਦਾ ਏ। ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਨਾ ਉਬਲੇ ਰੱਤ, ਅੰਮ੍ਰਿਤ ਮੇਘ ਇਕ ਬਰਸੌਂਦਾ ਏ। ਚਾਰ ਵਰਨਾਂ ਇਕੋ ਮਤ, ਸਾਚਾ ਨਤ ਆਪ ਜੁੜੌਂਦਾ ਏ। ਅੰਦਰ ਵੜ ਚਲਾਏ ਰਥ, ਬਾਹਰੋਂ ਨਜ਼ਰ ਕਿਸੇ ਨਾ ਔਂਦਾ ਏ। ਕਿਰਪਾ ਕਰੇ ਪੁਰਖ ਸਮਰਥ, ਸਾਹਿਬ ਸਤਿਗੁਰ ਦਇਆ ਕਮੌਂਦਾ ਏ। ਸਤਿਜੁਗ ਪੂਰਾ ਦੇ ਕੇ ਹੱਕ, ਉਪਰ ਆਪਣੀ ਮੋਹਰ ਲਗੌਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮੌਂਦਾ ਏ। ਸਾਚੀ ਕਰਨੀ ਕਾਰ ਕਮਾਵਾਂਗਾ। ਮਿਹਰ ਨਜ਼ਰ ਇਕ ਉਠਾਵਾਂਗਾ। ਗੁਰ ਅਵਤਾਰ ਪੀਰ ਪੈਗ਼ੰਬਰ ਲਿਖਿਆ ਲੇਖ ਪੂਰ ਕਰਾਵਾਂਗਾ। ਲੋਕਮਾਤ ਰਚ ਸਵੰਬਰ, ਸੋਹਣੀ ਸਾਚੀ ਬਣਤ ਬਣਾਵਾਂਗਾ। ਸਰਬ ਕਲਾਂ ਬਣ ਭਰਤੰਬਰ, ਭਰਪੂਰ ਹਰ ਘਟ ਨਜ਼ਰੀ ਆਵਾਂਗਾ। ਕੂੜੀ ਕਿਰਿਆ ਮੇਟ ਅਡੰਬਰ, ਸਚ ਸੁਚ ਇਕ ਦ੍ਰਿੜਾਵਾਂਗਾ । ਕਰ ਪਰਕਾਸ਼ ਅੰਧੇਰੀ ਕੰਦਰ, ਜੋਤੀ ਨੂਰ ਇਕ ਚਮਕਾਵਾਂਗਾ। ਮਨ ਵਾਸਨਾ ਮਿਟੇ ਬੰਦਰ, ਦਹਿ ਦਿਸ਼ਾ ਵੇਖ ਵਖਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਕਰਨੀ ਆਪਣੇ ਹੱਥ ਰਖਾਵਾਂਗਾ। ਸਾਚੀ ਕਰਨੀ ਆਪਣੇ ਹੱਥ ਰਖਾਵੇਗਾ। ਪੁਰਖ ਅਬਿਨਾਸ਼ੀ ਰਾਹ ਚਲਾਵੇਗਾ। ਘਟ ਘਟ ਵਾਸੀ ਵੇਖ ਵਖਾਵੇਗਾ। ਮੁਲਾਂ ਸ਼ੇਖ਼ ਮਸਾਇਕ ਪੀਰ ਫ਼ਕੀਰ ਪੰਡਤ, ਪਾਂਧਾ ਗ੍ਰੰਥੀ ਪੰਥੀ ਆਪ ਸਮਝਾਵੇਗਾ। ਲੱਖ ਚੁਰਾਸੀ ਸ੍ਰਿਸ਼ਟ ਸਬਾਈ ਬਣਾਏ ਨਾਇਕ, ਹੁਕਮ ਇਕੋ ਇਕ ਵਰਤਾਵੇਗਾ। ਨਾਮ ਨਿਧਾਨਾ ਕਰ ਅਨਾਇਤ, ਰਹਿਮਤ ਫ਼ਜ਼ਲ ਆਪ ਰਖਾਵੇਗਾ। ਚਾਰ ਜੁਗ ਦੀ ਪੂਰੀ ਕਰ ਸ਼ਰਾਇਤ, ਸ਼ਿਰਕਤ ਪਿਛਲੀ ਮੇਟ ਮਿਟਾਵੇਗਾ। ਅੱਗੇ ਕਰੇ ਇਕ ਹਦਾਇਤ, ਹਜ਼ਰਤ ਇਕੋ ਨਾਮ ਸਮਝਾਵੇਗਾ। ਜਿਸ ਦੀ ਕੋਈ ਨਾ ਕਰੇ ਅਜ਼ਮਾਇਸ਼, ਆਲਮ ਉਲਮਾ ਸਮਝ ਨਾ ਕੋਇ ਰਖਾਵੇਗਾ। ਜਿਸ ਦੀ ਦੋ ਜਹਾਨ ਨੁਮਾਇਸ਼, ਫੁਲ ਫੁਲਵਾੜੀ ਲੱਖ ਚੁਰਾਸੀ ਵੇਖ ਵਖਾਵੇਗਾ। ਜਿਸ ਦੀ ਸਚਖੰਡ ਮੁਕਾਮੇ ਹੱਕ ਰਿਹਾਇਸ਼, ਦਰਗਾਹ ਸਾਚੀ ਸੋਭਾ ਪਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਹੁਕਮ ਇਕ ਦ੍ਰਿੜਾਵੇਗਾ। ਸਾਚਾ ਹੁਕਮ ਪ੍ਰਭੂ ਦ੍ਰਿੜਾਵੇਗਾ। ਸਤਿਜੁਗ ਸਾਚਾ ਰਾਹ ਵਖਾਵੇਗਾ। ਵੇਖਣਹਾਰਾ ਜਲ ਥਲ ਅਸਗਾਹ, ਉਚੇ ਟਿੱਲੇ ਪਰਬਤ ਖੋਜ ਖੁਜਾਵੇਗਾ। ਜਪਾਵਣਹਾਰਾ ਧੁਰ ਦਾ ਨਾਂ, ਨਾਉਂ ਨਿਰੰਕਾਰਾ ਇਕ ਦ੍ਰਿੜਾਵੇਗਾ। ਵਸਾਵਣਹਾਰਾ ਸੱਚਾ ਥਾਂ, ਮਹਲ ਅਟੱਲ ਇਕ ਸੁਹਾਵੇਗਾ। ਕਾਇਆ ਮੰਦਰ ਭਾਗ ਲਗਾ, ਵੱਜਾ ਜੰਦਰ ਆਪ ਤੁੜਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ
❋
❋
ਕਰ, ਸਾਚਾ ਮਾਰਗ ਇਕ ਸਮਝਾਵੇਗਾ। ਸਾਚਾ ਮਾਰਗ ਪ੍ਰਭੂ ਸਮਝਾਉਣਾ ਏਂ। ਕਲਜੁਗ ਅੰਤਮ ਵੇਖ ਵਖਾਉਣਾ ਏਂ। ਪਿਛਲਾ ਲੇਖਾ ਸਰਬ ਚੁਕਾਉਣਾ ਏਂ। ਕੂੜੀ ਕਿਰਿਆ ਡੇਰਾ ਢੌਣਾ ਏਂ। ਸਤਿਜੁਗ ਮਾਰਗ ਇਕੋ ਲਾਉਣਾ ਏਂ। ਚਾਰ ਵਰਨ ਹਰਿ ਕੀ ਸਰਨ ਇਕ ਤਕਾਉਣਾ ਏਂ। ਪੁਰਖ ਅਕਾਲ ਇਸ਼ਟ ਗੁਰਦੇਵ ਸਵਾਮੀ ਇਕੋ ਨਜ਼ਰੀ ਔਣਾ ਏਂ। ਕੂੜੀ ਕਿਰਿਆ ਤੋੜ ਜੰਜਾਲ, ਜੀਵਣ ਜੁਗਤ ਸਰਬ ਸਮਝਾਉਣਾ ਏਂ। ਨਾਮ ਅਨਮੁਲੜੀ ਦੇ ਕੇ ਦਾਤ, ਖ਼ਾਲੀ ਭੰਡਾਰਾ ਪੂਰ ਕਰੌਣਾ ਏਂ। ਮੇਲ ਮਿਲਾ ਕੇ ਕਮਲਾਪਾਤ, ਆਵਣ ਜਾਵਣ ਜਗਤ ਵਿਛੋੜਾ ਪੰਧ ਮੁਕਾਉਣਾ ਏਂ। ਜਨ ਭਗਤਾਂ ਦੇ ਕੇ ਧੁਰ ਦਾ ਸਾਥ, ਸਗਲਾ ਸੰਗ ਨਿਭੌਣਾ ਏਂ। ਸਤਿਜੁਗ ਪੁਛੇ ਤੇਰੀ ਵਾਤ, ਵਾਸਤਾ ਤੇਰੇ ਨਾਲ ਰਖਾਉਣਾ ਏਂ। ਆਦਿ ਅੰਤ ਦਾ ਸੋਹੰ ਜਾਪ, ਜਪ ਜੀਵਤ ਜੀਵ ਜਗਤ ਦ੍ਰਿੜੌਣਾ ਏਂ। ਨਾਨਕ ਗੋਬਿੰਦ ਅੰਤਮ ਗਏ ਆਖ, ਬਿਨ ਆਤਮ ਪਰਮਾਤਮ ਮੇਲ ਕਿਸੇ ਨਾ ਮਿਲਾਉਣਾ ਏਂ। ਜੁਗ ਚੌਕੜੀ ਜਿਸ ਦਾ ਕਰਦੇ ਪਾਠ, ਪੂਜਾ ਸਿਮਰਨ ਜੋਗ ਅਭਿਆਸ ਹਠ ਤਪ ਜਿਸ ਦਾ ਨਾਦ ਵਜੌਣਾ ਏਂ। ਸੋ ਸਾਹਿਬ ਸਤਿਗੁਰ ਪੁਰਖ ਅਕਾਲ ਜੋਤ ਸਰੂਪੀ ਵੇਖੇ ਆਪ, ਪਰਦਾ ਆਪਣਾ ਆਪ ਉਠੌਣਾ ਏਂ। ਜਨ ਭਗਤਾਂ ਕੋਟ ਜਨਮ ਦੇ ਲਾਹ ਕੇ ਪਾਪ, ਪਤਤ ਪਾਪੀ ਪਾਰ ਕਰੌਣਾ ਏਂ। ਮੁਰੀਦਾਂ ਮੁਰਸ਼ਦ ਖੋਲ੍ਹੇ ਤਾਕ, ਤਸਬੀ ਮਾਲਾ ਗਲ ਨਾ ਕੋਇ ਲਟਕਾਉਣਾ ਏਂ। ਕਰ ਕਿਰਪਾ ਕਰੇ ਪਾਕ, ਪਾਕ ਰਸੂਲ ਰੰਗ ਚੜ੍ਹੌਣਾ ਏਂ। ਪਰਮ ਪੁਰਖ ਦੀ ਇਕੋ ਜਾਤ, ਲੱਖ ਚੁਰਾਸੀ ਆਪਣੀ ਜਾਤ ਵਿਚ ਰਲਾਉਣਾ ਏਂ। ਪਿਛਲਾ ਲੇਖਾ ਜੋ ਲਿਖਿਆ ਕਲਮ ਦਵਾਤ, ਕਾਗ਼ਜ਼ ਸ਼ਾਹੀ ਵੰਡ ਵੰਡੌਣਾ ਏਂ। ਅੰਤਮ ਸਭ ਨੂੰ ਦੇ ਨਜਾਤ, ਸਚ ਘਰ ਸਾਚੇ ਆਪ ਬਹੌਣਾ ਏਂ। ਸਤਿਜੁਗ ਸਤਿ ਸਤਿਵਾਦੀ ਤੇਰਾ ਇਕੋ ਸਿਮਰਨ ਪੂਜਾ ਚਲੇ ਪਾਠ, ਪਾਠਸ਼ਾਲਾ ਅੰਦਰ ਸਵਾਮੀ ਇਕੋ ਨਜ਼ਰੀ ਔਣਾ ਏਂ। ਇਕੋ ਸਰੋਵਰ ਤੀਰਥ ਤਟ ਘਾਟ, ਸਚ ਕਿਨਾਰਾ ਆਪ ਵਡਿਔਣਾ ਏਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸਭ ਦੀ ਪੂਰੀ ਕਰੇ ਆਸ, ਨਿਰਾਸਾ ਦੋ ਜਹਾਨ ਨਜ਼ਰ ਕੋਇ ਨਾ ਔਣਾ ਏਂ। ਆਦਿ ਪੁਰਖ ਜਿਸ ਰਚਨ ਰਚਾਈ, ਸੋ ਪੁਰਖ ਨਿਰੰਜਣ ਖੇਲ ਕਰਾਇੰਦਾ। ਹਰਿ ਪੁਰਖ ਨਿਰੰਜਣ ਜਿਸ ਬਣਤ ਬਣਾਈ, ਏਕੰਕਾਰ ਰਾਹ ਚਲਾਇੰਦਾ। ਆਦਿ ਨਿਰੰਜਣ ਜਿਸ ਜੋਤ ਜਗਾਈ, ਅਬਿਨਾਸ਼ੀ ਕਰਤਾ ਵੇਖ ਵਖਾਇੰਦਾ। ਸ੍ਰੀ ਭਗਵਾਨ ਜਿਸ ਕਰੀ ਪੜ੍ਹਾਈ, ਪਾਰਬ੍ਰਹਮ ਬ੍ਰਹਮ ਵਿਦਿਆ ਆਪ ਸਮਝਾਇੰਦਾ। ਸਚਖੰਡ ਜਿਸ ਜੋਤ ਟਿਕਾਈ, ਥਿਰ ਘਰ ਆਪਣੀ ਵੰਡ ਵੰਡਾਇੰਦਾ। ਨਾਰ ਕੰਤ ਜਿਸ ਕਰੀ ਕੁੜਮਾਈ, ਸੋ ਨਿਰਗੁਣ ਨਿਰਵੈਰ ਆਪਣੀ ਕਾਰ ਕਮਾਇੰਦਾ। ਸੁਤ ਦੁਲਾਰਾ ਜੋ ਰਿਹਾ ਜਾਈ, ਸ਼ਬਦੀ ਨਾਉਂ ਵਡਿਆਇੰਦਾ। ਆਪਣੀ ਇਛਿਆ ਜਿਸ ਪਰਗਟਾਈ, ਵਿਸ਼ਨ ਬ੍ਰਹਮਾ ਸ਼ਿਵ ਧਾਰ ਉਪਾਇੰਦਾ। ਸਾਚੀ ਭਿਛਿਆ ਜਿਸ ਵਰਤਾਈ, ਤ੍ਰੈਗੁਣ ਮਾਇਆ ਪੰਜ ਤਤ ਵੰਡ ਵਖਾਇੰਦਾ। ਕਿਰਪਾ ਕਰੀ ਜਿਸ ਰਘੁਰਾਈ, ਲੱਖ ਚੁਰਾਸੀ ਘਾੜਤ ਘੜਤ ਘੜਾਇੰਦਾ। ਨਵ ਦਰ ਜਿਸ ਨੇ ਖੇਲ ਰਚਾਈ, ਘਰ ਘਰ ਵਿਚ ਆਪਣਾ ਨੂਰ ਟਿਕਾਇੰਦਾ। ਕਰਮ ਕਾਂਡ ਜਿਸ ਬਣਤ ਬਣਾਈ, ਪਰਕਿਰਤੀ ਆਪਣੀ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਸਾਚੀ ਕਰਨੀ ਕਰੇ ਕਰਤਾਰ, ਹਰਿ ਕਰਤੇ ਹੱਥ ਵਡਿਆਈਆ। ਲੇਖਾ ਲਿਖ ਕੇ ਅਗੰਮ ਅਪਾਰ, ਘਰ ਆਪਣੇ ਲਿਆ ਟਿਕਾਈਆ। ਵਿਸ਼ਨ ਬ੍ਰਹਮਾ ਸ਼ਿਵ ਸੇਵਾਦਾਰ, ਸਾਚੀ ਸੇਵਾ ਹੁਕਮ ਵਰਤਾਈਆ। ਲੱਖ ਚੁਰਾਸੀ ਕਰ ਉਜਿਆਰ, ਨਿਰਗੁਣ ਸਰਗੁਣ ਰੂਪ ਵਖਾਈਆ। ਆਪਣੀ
❋
❋
ਕਿਰਪਾ ਆਪੇ ਕਰ ਪਿਆਰ, ਆਪ ਆਪਣਾ ਭੇਵ ਖੁਲ੍ਹਾਈਆ। ਨਿਰਗੁਣ ਸਰਗੁਣ ਲੈ ਅਵਤਾਰ, ਗੁਰ ਗੁਰ ਸ਼ਬਦ ਰੂਪ ਸਮਝਾਈਆ। ਲੇਖਾ ਲਿਖ ਕੇ ਅਗੰਮ ਅਪਾਰ, ਕਾਤਬ ਬਣ ਕੇ ਕਲਮ ਚਲਾਈਆ। ਸਿਖਿਆ ਦੇ ਸਰਬ ਸੰਸਾਰ, ਸ੍ਰਿਸ਼ਟੀ ਕਰੀ ਜਗਤ ਪੜ੍ਹਾਈਆ। ਉਹਲੇ ਬੈਠ ਸਿਰਜਣਹਾਰ, ਸੋਹਣੀ ਆਪਣੀ ਖੇਲ ਖਿਲਾਈਆ। ਨਿਹਕਰਮੀ ਕਰਮ ਕਰੇ ਅਪਾਰ, ਅਪਰੰਪਰ ਸਮਝ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਥਾਉਂ ਥਾਈਂਆ। ਰਚਨਾ ਰਚ ਕੇ ਹਰਿ ਮੀਤ, ਪ੍ਰਭ ਆਪਣੀ ਖੇਲ ਰਚਾਈਆ। ਸ੍ਰਿਸ਼ਟ ਸਬਾਈ ਦੱਸ ਕੇ ਰੀਤ, ਗੁਣ ਅਵਗੁਣ ਦੋਵੇਂ ਦਏ ਸਮਝਾਈਆ। ਮਨ ਮਤ ਬੁਧ ਘਰ ਘਰ ਵਿਚ ਪਾਈ ਠੀਕ, ਬੱਚਿਆ ਕੋਇ ਰਹਿਣ ਨਾ ਪਾਈਆ। ਆਤਮ ਪਰਮਾਤਮ ਸਭ ਦੀ ਕੀਤੀ ਰੀਝ, ਸਿਰ ਆਪਣਾ ਹੱਥ ਟਿਕਾਈਆ। ਮਾਤ ਗਰਭ ਸਭ ਦੇ ਨਾਲ ਕੀਤੀ ਪ੍ਰੀਤ, ਪ੍ਰੇਮ ਪ੍ਰੀਤੀ ਇਕ ਜੁੜਾਈਆ। ਜਨਮ ਤੋਂ ਪਹਿਲੋਂ ਦੱਸਿਆ ਠੀਕ, ਸਾਚੀ ਸਮਝ ਇਕ ਸਮਝਾਈਆ। ਪ੍ਰਭ ਦਾ ਗੌਣਾ ਗੀਤ, ਢੋਲਾ ਇਕੋ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਸ਼ਹਿਨਸ਼ਾਹ ਹਰਿ ਖੇਲ ਕਰਦਾ, ਕਰਨਹਾਰਾ ਆਪ ਅਖਵਾਇੰਦਾ। ਲੱਖ ਚੁਰਾਸੀ ਘਾੜਨ ਘੜਦਾ, ਘੜ ਘੜ ਆਪੇ ਵੇਖ ਵਖਾਇੰਦਾ। ਨਿਰਗੁਣ ਹੋ ਕੇ ਅੰਦਰ ਵੜਦਾ, ਸਰਗੁਣ ਸਾਚੇ ਸੋਭਾ ਪਾਇੰਦਾ। ਮਹਲ ਅਟੱਲ ਅਗੰਮੀ ਚੜ੍ਹਦਾ, ਜਿਸ ਘਰ ਨਜ਼ਰ ਕਿਸੇ ਨਾ ਆਇੰਦਾ। ਪਿਆਰ ਵਿਕਾਰ ਦੋਵੇਂ ਘੱਲਦਾ, ਕਾਇਆ ਤਤ ਸ਼ੰਗਾਰ ਬਣਾਇੰਦਾ। ਸ੍ਰਿਸ਼ਟ ਸਬਾਈ ਆਪੇ ਰਲਦਾ, ਰਲ ਮਿਲ ਆਪਣਾ ਖੇਲ ਵਖਾਇੰਦਾ। ਗੁਰ ਅਵਤਾਰ ਬਣ ਕੇ ਆਪਣਾ ਸੰਦੇਸਾ ਘੱਲਦਾ, ਧੁਰ ਹੁਕਮ ਆਪ ਵਰਤਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਇੰਦਾ । ਸਾਚੀ ਕਰਨੀ ਹਰਿ ਕਰਤਾਰ, ਨਿਰਗੁਣ ਸਰਗੁਣ ਆਪ ਜਣਾਈਆ। ਦੋਵੇਂ ਰੂਪ ਧਰੇ ਸੰਸਾਰ, ਵਡ ਸੰਸਾਰੀ ਭੇਵ ਕੋਇ ਨਾ ਪਾਈਆ। ਲੱਖ ਚੁਰਾਸੀ ਕਰ ਤਿਆਰ, ਗੇੜਾ ਗੇੜੇ ਵਿਚ ਰਖਾਈਆ। ਕਰਮ ਕਰਮ ਦਾ ਕਰ ਵਿਹਾਰ, ਜਨਮ ਜਨਮ ਦਾ ਮੇਲ ਮਿਲਾਈਆ। ਧਰਮ ਧਰਮ ਦਾ ਕਰ ਪਰਚਾਰ, ਸੋਹਣੀ ਕਰੇ ਪੜ੍ਹਾਈਆ। ਵਰਨ ਵਰਨ ਦਾ ਲੱਗੇ ਅਖਾੜ, ਬਰਨ ਬਰਨ ਦੀ ਵੰਡ ਵੰਡਾਈਆ। ਗੁਰ ਅਵਤਾਰ ਭੇਜ ਵਾਰੋ ਵਾਰ, ਜੁਗ ਚੌਕੜੀ ਹੁਕਮ ਸੁਣਾਈਆ। ਅੰਦਰੋਂ ਦੱਸੇ ਮੈਂ ਸਭ ਦਾ ਸਾਂਝਾ ਯਾਰ, ਬਾਹਰੋਂ ਦੀਨ ਮਜ਼੍ਹਬ ਸਮਝਾਈਆ। ਅੰਦਰੋਂ ਦੱਸੇ ਨਿਰਗੁਣ ਨੂਰ ਜੋਤ ਉਜਿਆਰ, ਸ਼ਬਦੀ ਨਾਦ ਧੁਨ ਸ਼ਨਵਾਈਆ। ਬਾਹਰੋਂ ਦੱਸੇ ਚੰਮ ਦਿਸ਼ਟੀ ਚੰਗੀ ਬਹਾਰ, ਮਾਇਆ ਮਮਤਾ ਕਾਮ ਕਰੋਧ ਲੋਭ ਮੋਹ ਹੰਕਾਰ ਨਾਲ ਪਰਨਾਈਆ। ਦੋਹਾਂ ਅੰਦਰ ਵਸ ਕੇ ਕਰੇ ਖੇਲ ਆਪ ਕਰਤਾਰ, ਆਪਣੀ ਖ਼ੁਸ਼ੀ ਵਿਚ ਸਮਾਈਆ। ਸਾਚਾ ਮਾਰਗ ਆਪੇ ਦੱਸ ਕੇ, ਭਰਮ ਭੁਲੇਖੇ ਆਪਣੇ ਇਸ਼ਾਰੇ ਨਾਲ ਜਣਾਈਆ। ਗੁਰਮੁਖਾਂ ਅੰਦਰ ਰਲ ਕੇ, ਗੁਰ ਗੁਰ ਆਪਣੀ ਧਾਰ ਪਰਗਟਾਈਆ। ਜਿਨ੍ਹਾਂ ਕੋਲੋਂ ਜਾਏ ਨੱਠ ਕੇ, ਜਾਂਦਾ ਔਂਦਾ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪਣੀ ਕਰਨੀ ਆਪ ਕਮਾਈਆ। ਆਪੇ ਰਹਿਬਰ ਬਣੇ ਖ਼ੁਦਾ, ਪੀਰ ਪੈਗ਼ੰਬਰ ਆਪ ਅਖਵਾਇੰਦਾ। ਆਪੇ ਬੈਠੇ ਹੋ ਜੁਦਾ, ਪਰਦਾ ਉਹਲਾ ਵਿਚ ਟਿਕਾਇੰਦਾ। ਆਪੇ ਫ਼ਿਤਰਤ ਦਏ ਵਖਾ, ਆਪੇ ਸੰਬਲ ਰੂਪ ਸਮਾਇੰਦਾ। ਆਪ ਕਲਮਾ ਦਏ ਪੜ੍ਹਾ, ਆਪੇ ਮੁਖ ਭਵਾਇੰਦਾ। ਦੋਹਾਂ ਵਿਚੋਲਾ ਬਣ ਕੇ ਬੇਪਰਵਾਹ, ਹਰਿ ਕਰਨੀ ਕਾਰ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ
❋
❋
ਆਪਣੀ ਕਿਰਪਾ ਕਰ, ਗੁਰ ਅਵਤਾਰ ਆਪਣਾ ਹੁਕਮ ਵਖਾਇੰਦਾ। ਗੁਰ ਅਵਤਾਰ ਬਣਦਾ ਆਇਆ, ਨਿਰਗੁਣ ਸਰਗੁਣ ਲੈ ਅੰਗੜਾਈਆ। ਆਪੇ ਰਾਮ ਕ੍ਰਿਸ਼ਨ ਅਖਵਾਇਆ, ਤੇਈ ਅਵਤਾਰ ਆਪੇ ਗੰਢ ਪਵਾਈਆ। ਆਪੇ ਈਸਾ ਮੂਸਾ ਮੁਹੰਮਦ ਹੋ ਕੇ ਕਲਮਾ ਪੜ੍ਹਾਇਆ, ਦੂਈ ਦਵੈਤ ਵਿਚੋਂ ਗੰਢ ਜਣਾਈਆ। ਆਪੇ ਨਾਨਕ ਹੋ ਕੇ ਮੰਤਰ ਸਤਿਨਾਮ ਦ੍ਰਿੜਾਇਆ, ਆਪੇ ਗੋਬਿੰਦ ਹੋ ਕੇ ਫ਼ਤਹਿ ਡੰਕਾ ਇਕ ਸੁਣਾਈਆ। ਆਪੇ ਸ਼ਾਸਤਰ ਸਿਮਰਤ ਵੇਦ ਪੁਰਾਨ ਲਿਖਾਇਆ, ਆਪੇ ਅੰਜੀਲ ਕੁਰਾਨਾ ਵੰਡ ਵੰਡਾਈਆ । ਆਪੇ ਸ਼ਬਦੀ ਰਾਗ ਅਲਾਇਆ, ਗੁਰੂ ਗ੍ਰੰਥ ਗੁਰਦੇਵ ਸਵਾਮੀ ਇਕੋ ਰੂਪ ਵਖਾਈਆ। ਆਪੇ ਭਰਮ ਭੁਲੇਖਾ ਪਾਇਆ, ਹਰ ਘਟ ਆਪਣਾ ਖੇਲ ਰਚਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਏਸੇ ਕਰਨੀ ਵਿਚ ਸਭ ਦਾ ਮਾਣ ਗਵਾਇਆ, ਮਾਲਕ ਕੋਇ ਨਜ਼ਰ ਨਾ ਆਈਆ। ਜੋ ਆਇਆ ਸੋ ਪ੍ਰਭੂ ਧਿਆਇਆ, ਪੁਰਖ ਅਕਾਲ ਸੀਸ ਨਿਵਾਈਆ। ਜੇ ਸਭ ਨੂੰ ਦੇਂਦਾ ਹੁਕਮ ਮਨਾਇਆ, ਹਰਿ ਕਾ ਜਸ ਫੇਰ ਕੋਈ ਨਾ ਗਾਈਆ। ਇਹੋ ਪ੍ਰਭ ਨੇ ਭੇਵ ਛੁਪਾਇਆ, ਜੁਗ ਜੁਗ ਗੁਰਮੁਖ ਵਿਰਲੇ ਲਏ ਜਗਾਈਆ। ਜਿਨ੍ਹਾਂ ਸਿੱਧਾ ਆਪਣਾ ਮੇਲ ਮਿਲਾਇਆ, ਲਿਖਣ ਪੜ੍ਹਨ ਦੀ ਗੱਲ ਰਹੀ ਨਾ ਰਾਈਆ। ਜਿਨ੍ਹਾਂ ਮਿਲਿਆ ਓ੍ਹਨਾਂ ਗਾਇਆ, ਓਨ੍ਹਾਂ ਦਾ ਗਾਇਆ ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਰਿਹਾ ਨਾਉਂ ਰਖਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਰਚਨਾ ਆਪੇ ਵੇਖ ਵੇਖ ਆਪਣੀ ਖ਼ੁਸ਼ੀ ਮਨਾਈਆ। ਗੁਰ ਅਵਤਾਰ ਜੋ ਰਿਹਾ ਘੱਲਦਾ, ਲੋਕਮਾਤ ਦਏ ਵਡਿਆਈਆ। ਚਰਨ ਸਾਇਆ ਹੇਠਾਂ ਰਿਹਾ ਪਲਦਾ, ਦੂਜੀ ਓਟ ਨਾ ਕੋਇ ਤਕਾਈਆ। ਦਿਵਸ ਰੈਣ ਰਿਹਾ ਡਰਦਾ, ਪ੍ਰਭ ਨਿਉਂ ਨਿਉਂ ਸੀਸ ਝੁਕਾਈਆ। ਲੇਖਾ ਸਮਝਾ ਘੜੀ ਘੜੀ ਪਲ ਪਲ ਦਾ, ਛਿਨ ਛਿਨ ਰਿਹਾ ਦ੍ਰਿੜਾਈਆ। ਸਭ ਦਾ ਡੇਰਾ ਅਜ ਕਲ ਦਾ, ਥਿਰ ਕੋਇ ਰਹਿਣ ਨਾ ਪਾਈਆ। ਕਰਿਆ ਖੇਲ ਅਛਲ ਅਛੱਲ ਦਾ, ਵਲ ਛਲ ਧਾਰੀ ਆਪਣੀ ਰਚਨ ਰਚਾਈਆ। ਪਰਮ ਪੁਰਖ ਦਾ ਦੀਪਕ ਇਕੋ ਬਲਦਾ, ਜਿਸ ਘਰ ਵਿਚੋਂ ਕੋਟਨ ਕੋਟ ਸ਼ਮਾ ਗੁਰੂ ਅਵਤਾਰ ਪੀਰ ਪੈਗੰਬਰ ਮਾਤ ਪਰਗਟਾਈਆ। ਲੇਖਾ ਜਾਣੇ ਮਹਲ ਅਟੱਲ ਦਾ, ਜਿਸ ਘਰ ਸੱਚਾ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਭਰਮ ਭੁਲੇਖਾ ਆਪਣਾ ਰੰਗ ਰੰਗਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਆਇਆ ਜਗ, ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਕਰੀ ਪੜ੍ਹਾਈਆ। ਮੰਦਰ ਮਸਜਦ ਸ਼ਿਵਦਵਾਲੇ ਬਣਾਏ ਮੱਠ, ਤੀਰਥ ਤਟ ਗਏ ਜਣਾਈਆ। ਸ੍ਰਿਸ਼ਟ ਸਬਾਈ ਦੱਸਦੇ ਗਏ ਪੁਰਖ ਅਕਾਲ ਅੱਗੇ ਜੋੜ ਕੇ ਹੱਥ, ਸਮਰਥ ਇਕੋ ਨਜ਼ਰੀ ਆਈਆ । ਨਾਨਕ ਗੋਬਿੰਦ ਕਿਹਾ ਸੱਚ, ਪੁਰਖ ਅਕਾਲ ਲਓ ਮਨਾਈਆ। ਜੋ ਆਦਿ ਜੁਗਾਦਿ ਜੁਗ ਚੌਕੜੀ ਸਭ ਤੋਂ ਬੈਠਾ ਵੱਖ, ਜੇ ਵੇਖੋਂ ਤਾਂ ਘਟ ਘਟ ਨਜ਼ਰੀ ਆਈਆ। ਜਿਨ੍ਹਾਂ ਦੇਵੇ ਆਪਣੀ ਅੱਖ, ਤਿਨ੍ਹਾਂ ਅਸਲ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਖੇਲ ਆਪ ਰਚਾਈਆ। ਸਾਚਾ ਖੇਲ ਗੁਰਮੁਖ ਮਨਮੁਖ, ਹਰਿ ਕਰਤੇ ਧਾਰ ਚਲਾਈਆ। ਦੋਹਾਂ ਵਿਚ ਇਕੋ ਸੁਖ, ਸ੍ਰੀ ਭਗਵਾਨ ਰੋਗ ਸੋਗ ਨਾ ਕੋਇ ਸਤਾਈਆ। ਜੇ ਸਾਰੇ ਸੰਤ ਭਗਤ ਬਣਾ ਕੇ ਗੋਦੀ ਲਏ ਚੁਕ, ਲੱਖ ਚੁਰਾਸੀ ਕਾਇਮ ਰਹਿਣ ਨਾ ਪਾਈਆ । ਅੰਤ ਨੂੰ ਸ੍ਰਿਸ਼ਟੀ ਜਾਏ ਮੁਕ, ਜੂਨੀ ਜੂਨ ਨਾ ਕੋਇ ਭਵਾਈਆ। ਇਹ ਪ੍ਰਭ ਨੇ ਪਹਿਲੋਂ ਸੋਚੀ ਸੋਚ, ਬਿਨ ਭਗਤਾਂ ਨਜ਼ਰ ਕਿਸੇ ਨਾ ਆਈਆ। ਬੇਸ਼ਕ ਸਚਖੰਡ ਦਵਾਰੇ ਬੈਠਾ ਰਹੇ ਖ਼ਮੋਸ਼, ਜਨ
❋
❋
ਭਗਤਾਂ ਅੱਠੇ ਪਹਿਰ ਗੀਤ ਗਾਏ ਚਾਈਂ ਚਾਈਂਆ। ਗੁਰ ਅਵਤਾਰ ਪੀਰ ਪੈਗ਼ੰਬਰ ਇਸ ਦੇ ਵਿਚ ਸਾਰੇ ਨਿਰਦੋਸ਼, ਪਰਮ ਪੁਰਖ ਅਕਾਲ ਹੁਕਮੇ ਅੰਦਰ ਸਾਰੀ ਖੇਲ ਰਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਰਨੀ ਕਰਤਾ ਕਰਤਾਰ ਕੁਦਰਤ ਕਾਦਰ ਵੇਖਣਹਾਰਾ ਵੇਖੇ ਵਿਗਸੇ ਬੇਪਰਵਾਹੀਆ।
੧੬ ਫੱਗਣ ੨੦੨੦ ਬਿਕ੍ਰਮੀ ਕਰਤਾਰ ਸਿੰਘ ਦੇ ਗ੍ਰਹਿ ਕੌਮੀ ਫ਼ਾਰਮ ਜ਼ਿਲਾ ਕਰਨਾਲ
ਖ਼ੁਸ਼ੀ ਮਨਾਏ ਧਰਨੀ ਧਰਤ ਧਵਲ, ਜਨ ਭਗਤਾਂ ਰਹੀ ਜਣਾਈਆ। ਉਠੋ ਵੇਖੋ ਜੋਧਾ ਸੂਰਬੀਰ ਹਰਿ ਮਰਦ, ਮਰਦ ਮਰਦਾਨਗੀ ਇਕ ਵਖਾਈਆ। ਕਲਜੁਗ ਅੰਤ ਸ੍ਰੀ ਭਗਵੰਤ ਗ਼ਰੀਬ ਨਿਮਾਣਿਆਂ ਵੰਡੇ ਦਰਦ, ਦਰ ਦਰਵੇਸ਼ਾ ਰੂਪ ਵਟਾਈਆ। ਨਿਰਗੁਣ ਨਿਰਗੁਣ ਪੁਰਖ ਅਕਾਲ ਆਇਆ ਪਰਤ, ਪਤਿਪਰਮੇਸ਼ਵਰ ਫੇਰਾ ਪਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਦੇ ਨਾਮ ਦੀ ਲਾ ਕੇ ਗਏ ਸ਼ਰਤ, ਲੱਖ ਚੁਰਾਸੀ ਜੀਵ ਜੰਤ ਜਣਾਈਆ। ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਲੋਕਮਾਤ ਆਏ ਨਿਧੜਕ, ਨਿਰਗੁਣ ਆਪਣਾ ਵੇਸ ਵਟਾਈਆ। ਸ਼ਬਦ ਖੰਡਾ ਅਗੰਮੀ ਖੜਗ, ਤਿਖੀ ਧਾਰ ਆਪ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਦਇਆ ਆਪ ਕਮਾਈਆ। ਧਰਨੀ ਕਹੇ ਮੋਹੇ ਚਾਓ ਘਨੇਰਾ, ਘਰ ਵੱਜੇ ਨਾਮ ਵਧਾਈਆ। ਪੁਰਖ ਅਬਿਨਾਸ਼ੀ ਪਾਇਆ ਫੇਰਾ, ਪਰਵਰਦਿਗਾਰ ਵੇਸ ਵਟਾਈਆ। ਕੂੜੀ ਕਿਰਿਆ ਢਾਹੇ ਢੇਰਾ, ਮਾਇਆ ਮਮਤਾ ਮੋਹ ਚੁਕਾਈਆ। ਕਲਜੁਗ ਅੰਤਮ ਦੇਵੇ ਗੇੜਾ, ਲੱਖ ਚੁਰਾਸੀ ਲੱਠ ਭਵਾਈਆ। ਬ੍ਰਹਿਮੰਡ ਖੰਡ ਵੇਖੇ ਖੇੜਾ, ਦੋ ਜਹਾਨਾਂ ਖੋਜ ਖੁਜਾਈਆ। ਲਹਿਣਾ ਦੇਣ ਚੁਕਾਏ ਗੁਰੂ ਗੁਰ ਚੇਰਾ, ਚੇਲਾ ਗੁਰ ਭੇਵ ਖੁਲ੍ਹਾਈਆ। ਜਨ ਭਗਤਾਂ ਉਤੇ ਕਰੇ ਮਿਹਰਾ, ਮਿਹਰ ਨਜ਼ਰ ਉਠਾਈਆ। ਲੇਖ ਚੁਕਾਏ ਤੇਰਾ ਮੇਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਦਇਆ ਕਮਾਈਆ। ਧਰਨੀ ਕਹੇ ਮੋਹੇ ਦਿਓ ਵਧਾਈ, ਗੁਰਮੁਖਾਂ ਰਹੀ ਸਮਝਾਈਆ। ਪਰਮ ਪੁਰਖ ਪ੍ਰਭ ਜੋਤ ਜਗਾਈ, ਨੂਰੀ ਜਲਵਾ ਇਕ ਰੁਸ਼ਨਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਵੇਖਣ ਚਾਈਂ ਚਾਈਂ, ਬਿਨ ਅੱਖਾਂ ਨੈਣ ਖੁਲ੍ਹਾਈਆ। ਵਿਸ਼ਨ ਬ੍ਰਹਮਾ ਸ਼ਿਵ ਬਣਨ ਰਾਹੀ, ਪਾਂਧੀ ਆਪਣਾ ਪੰਧ ਮੁਕਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਢੋਲਾ ਜਸ ਰਹੇ ਗਾਈ, ਅੰਜੀਲ ਕੁਰਾਨ ਸਿਫ਼ਤ ਸਾਲਾਹੀਆ। ਮੁਲਾਂ ਸ਼ੇਖ਼ ਮੁਸਾਇਕ ਵੇਖਣ ਨੂਰ ਇਲਾਹੀ, ਜਲਵਾਗਰ ਇਕੋ ਨਜ਼ਰੀ ਆਈਆ। ਨੇਤਰ ਤੱਕੋ ਖ਼ਲਕ ਖ਼ੁਦਾਈ, ਖ਼ਾਲਕ ਖ਼ਲਕ ਵੇਸ ਵਟਾਈਆ। ਦੀਦ ਈਦ ਕਰੇ ਰੁਸ਼ਨਾਈ, ਨੂਰੀ ਚੰਦ ਇਕ ਚਮਕਾਈਆ। ਗੁਰਸਿਖ ਗੁਰਮੁਖ ਹਰਿਜਨ ਸੁੱਤੇ ਰਿਹਾ ਉਠਾਈ, ਕੂੜੀ ਨਿੰਦਰਾ ਆਲਸ ਲਾਹੀਆ। ਆਤਮ ਅੰਤਰ ਨਾਦ ਧੁਨ ਕਰੇ ਸ਼ਨਵਾਈ, ਅਨਹਦ ਰਾਗੀ ਰਾਗ ਸੁਣਾਈਆ। ਅੰਮ੍ਰਿਤ ਆਤਮ ਜਾਮ ਰਿਹਾ ਪਿਆਈ, ਨਿਝਰ ਝਿਰਨਾ ਇਕ ਝਿਰਾਈਆ। ਜੁਗ ਜਨਮ ਦੇ ਵਿਛੜੇ ਰਿਹਾ ਮਿਲਾਈ, ਘਰ ਮੇਲਾ ਸਹਿਜ ਸੁਭਾਈਆ। ਨਿਰਗੁਣ ਸਰਗੁਣ ਦਰਸ਼ਨ ਰਿਹਾ ਦਿਖਾਈ, ਸਵੱਛ ਸਰੂਪੀ ਨਜ਼ਰੀ ਆਈਆ। ਚਾਰ ਵਰਨ ਬਣਾਏ ਭਾਈ ਭਾਈ, ਜਾਤ ਪਾਤ ਡੇਰਾ ਢਾਹੀਆ। ਸਾਚਾ ਕਲਮਾ ਰਿਹਾ ਸਮਝਾਈ, ਨੌਬਤ ਆਪਣਾ ਨਾਮ ਵਜਾਈਆ। ਸਾਚਾ ਨਗ਼ਮਾ ਰਿਹਾ ਗਾਈ, ਧੁਰ ਦਾ ਰਾਗ ਆਪ ਸੁਣਾਈਆ। ਸਾਚਾ ਮੰਤਰ ਰਿਹਾ ਸਮਝਾਈ, ਭੇਵ ਅਭੇਦਾ ਆਪ ਖੁਲ੍ਹਾਈਆ। ਸਾਚਾ ਮੰਦਰ ਰਿਹਾ ਵਖਾਈ, ਘਰ ਘਰ
❋
❋
ਵਿਚ ਡੇਰਾ ਲਾਈਆ। ਸਾਚਾ ਦੀਪਕ ਕਰ ਰਿਹਾ ਰੁਸ਼ਨਾਈ, ਜੋਤੀ ਜਾਤਾ ਡਗਮਗਾਈਆ। ਸੁਰਤੀ ਸ਼ਬਦ ਕਰੇ ਕੁੜਮਾਈ, ਸਚਖੰਡ ਵਾਸੀ ਇਕੋ ਸਗਨ ਮਨਾਈਆ। ਉਠੋ ਵੇਖੋ ਚਾਈਂ ਚਾਈਂ, ਚਾਉਂ ਘਨੇਰਾ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਧਰਨੀ ਕਹੇ ਗਾਓ ਗੀਤ, ਸਾਹਿਬ ਸਤਿਗੁਰ ਸੋਭਾ ਪਾਈਆ। ਆਦਿ ਜੁਗਾਦੀ ਜਿਸ ਦੀ ਰੀਤ, ਜੁਗ ਚੌਕੜੀ ਵੇਸ ਵਟਾਈਆ । ਜਿਸ ਦੇ ਮੰਦਰ ਮਸਜਦ ਸ਼ਿਵਦਵਾਲੇ ਮੱਠ ਮਸੀਤ, ਸੋ ਸਾਹਿਬ ਨੂਰੀ ਨੂਰ ਕਰੇ ਰੁਸ਼ਨਾਈਆ। ਸਚਖੰਡ ਨਿਵਾਸੀ ਸਦਾ ਅਤੀਤ, ਤ੍ਰੈਗੁਣ ਅਤੀਤਾ ਨਜ਼ਰੀ ਆਈਆ। ਦੇਵੇ ਵਡਿਆਈ ਹਸਤ ਕੀਟ, ਊਚਾਂ ਨੀਚਾਂ ਵੇਖ ਵਖਾਈਆ। ਸਚ ਪ੍ਰੀਤੀ ਬਖ਼ਸ਼ੇ ਹਰਿ ਚਰਨ ਕਵਲ ਪ੍ਰੀਤ, ਦੂਜਾ ਇਸ਼ਟ ਨਾ ਕੋਇ ਦ੍ਰਿੜਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਨੂੰ ਕਹਿੰਦੇ ਰਹੇ ਅਨਡੀਠ, ਰੂਪ ਰੰਗ ਰੇਖ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਧਰਨੀ ਕਹੇ ਮੈਂ ਦੱਸਾਂ ਸੱਚ, ਸਚ ਸਚ ਜਣਾਈਆ। ਜਨ ਭਗਤੋ ਵੇਖੋ ਨਿਰਗੁਣ ਸਰਗੁਣ ਰਿਹਾ ਵਸ, ਸਾਚੀ ਕਰਨੀ ਕਾਰ ਕਮਾਈਆ। ਸ਼ਬਦ ਅਗੰਮੀ ਦੇਵੇ ਰਸ, ਅੰਮ੍ਰਿਤ ਆਤਮ ਜਾਮ ਪਿਆਈਆ। ਨਾਮ ਅਮੋਲਕ ਧੁਰ ਦੀ ਵੱਥ, ਹਰਿ ਕਰਤਾ ਇਕ ਵਰਤਾਈਆ। ਸਤਿ ਸਤਿਵਾਦੀ ਮਾਰਗ ਦੱਸ, ਕਰੇ ਹੱਕ ਪੜ੍ਹਾਈਆ। ਪ੍ਰਭ ਮਿਲਣ ਦੀ ਖੋਲ੍ਹੇ ਅੱਖ, ਤੀਜੇ ਲੋਚਣ ਕਰ ਰੁਸ਼ਨਾਈਆ। ਕੂੜੀ ਰੈਣ ਮੇਟੇ ਅੰਧੇਰੀ ਮਸ, ਸਾਚੇ ਘਰ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਆਪਣਾ ਵੇਸ ਵਟਾਈਆ। ਧਰਨੀ ਕਹੇ ਆਓ ਵੇਖੋ ਮੇਰਾ ਘਰ, ਜਿਸ ਗ੍ਰਹਿ ਹਰਿ ਜੂ ਸੋਭਾ ਪਾਈਆ। ਨਿਰਭੌ ਚੁਕਾਏ ਭੈ ਡਰ, ਭਿਆਨਕ ਡੇਰਾ ਦੇਵੇ ਢਾਹੀਆ। ਸੰਤ ਸੁਹੇਲੇ ਲਾਏ ਲੜ, ਸ਼ਬਦੀ ਡੋਰੀ ਗੰਢ ਬੰਧਾਈਆ। ਚਰਨ ਧੂੜ ਨੁਹਾਏ ਸਾਚੇ ਸਰ, ਦੁਰਮਤ ਮੈਲ ਧਵਾਈਆ। ਆਤਮ ਪਰਮਾਤਮ ਢੋਲਾ ਲੈਣਾ ਪੜ੍ਹ, ਗੀਤ ਸੁਹਾਗੀ ਇਕ ਜਣਾਈਆ। ਕਲਜੁਗ ਅਗਨ ਨਾ ਜਾਣਾ ਸੜ, ਤ੍ਰੈਗੁਣ ਲੇਖਾ ਦਏ ਮੁਕਾਈਆ। ਵੇਖ ਵਖਾਏ ਕਾਇਆ ਮਾਟੀ ਪੰਜ ਤਤ ਧੜ, ਮਾਸ ਨਾੜੀ ਹੱਡ ਫੋਲ ਫੁਲਾਈਆ । ਡੂੰਘੀ ਭਵਰੀ ਕਵਰੀ ਕਾਇਆ ਮੰਦਰ ਅੰਦਰ ਜਾਏ ਚੜ੍ਹ, ਸਚ ਸਿੰਘਾਸਣ ਸੋਭਾ ਪਾਈਆ। ਕਰੇ ਖੇਲ ਨਰਾਇਣ ਨਰ, ਨਰ ਹਰਿ ਆਪਣਾ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਧਰਨੀ ਕਹੇ ਮੇਰਾ ਵੇਖੋ ਰੰਗ, ਪੁਰਖ ਅਕਾਲ ਆਪ ਰੰਗਾਈਆ। ਪਰਗਟ ਹੋ ਸੂਰਾ ਸਰਬੰਗ, ਸ਼ਹਿਨਸ਼ਾਹ ਆਪਣਾ ਵੇਸ ਵਟਾਈਆ। ਸਤਿ ਸਤਿਵਾਦੀ ਸ਼ਬਦ ਪਲੰਘ, ਪਾਵਾ ਚੂਲ ਨਾ ਕੋਇ ਵਖਾਈਆ। ਭਗਤਾਂ ਦੇਵੇ ਇਕ ਅਨੰਦ, ਨਿਜ ਆਤਮ ਰਸ ਚਖਾਈਆ। ਪੰਚ ਵਿਕਾਰ ਨਾ ਪਾਵੇ ਡੰਡ, ਕੂੜੀ ਕਿਰਿਆ ਨਾ ਕੋਇ ਹਲਕਾਈਆ। ਨਾਤਾ ਤੋੜੇ ਭੇਖ ਪਖੰਡ, ਸਚ ਸੁਚ ਦਏ ਸਮਝਾਈਆ। ਭਗਤਾਂ ਨਾਲ ਮਿਲ ਕੇ ਗਾਵੇ ਛੰਦ, ਤੂੰ ਮੇਰਾ ਮੈਂ ਤੇਰਾ ਇਕੋ ਰੂਪ ਦਰਸਾਈਆ। ਸੁਖੀ ਕਰੇ ਬੰਦ ਬੰਦ, ਬੰਦਗੀ ਹਰਿ ਹਰਿ ਨਾਮ ਜਣਾਈਆ। ਸੁਰਤ ਸਵਾਣੀ ਨਾ ਹੋਵੇ ਰੰਡ, ਸ਼ਬਦੀ ਕੰਤ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ। ਧਰਨੀ ਕਹੇ ਉਠ ਵੇਖੋ ਸਖੀ, ਸਾਹਿਬ ਸਤਿਗੁਰ ਫੇਰਾ ਪਾਈਆ । ਨੂਰ ਜਹੂਰ ਤੱਕੋ ਅੱਖੀਂ, ਆਖ਼ਰ ਆਪਣਾ ਰੰਗ ਰੰਗਾਈਆ। ਘਰ ਮੰਦਰ ਜਗਾਵੇ ਦੀਆ ਬੱਤੀ, ਜੋਤੀ ਨੂਰ ਕਰੇ ਰੁਸ਼ਨਾਈਆ। ਨਜ਼ਰੀ ਆਏ ਕਮਲਾਪਤੀ, ਪਤਿਪਰਮੇਸ਼ਵਰ ਸ਼ਹਿਨਸ਼ਾਹੀਆ।
❋
❋
ਜੁਗ ਚੌਕੜੀ ਗੁਰ ਅਵਤਾਰ ਕਹਾਣੀ ਜਿਸ ਨੇ ਦੱਸੀ, ਪੀਰ ਪੈਗ਼ੰਬਰ ਭੇਵ ਖੁਲ੍ਹਾਈਆ। ਜਿਸ ਦਾ ਨਾਮ ਅਨੋਖਾ ਰੱਤੀ, ਰੱਤੀ ਰੰਗ ਦਏ ਚੜ੍ਹਾਈਆ । ਭੇਵ ਚੁਕਾਏ ਕੂੜੀ ਕਿਰਿਆ ਮਨਮਤੀ, ਗੁਰਮਤ ਇਕੋ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ। ਧਰਨੀ ਕਹੇ ਜਨ ਭਗਤ ਜਾਗ, ਸਚ ਸੰਦੇਸਾ ਇਕ ਸੁਣਾਈਆ। ਸੰਤ ਸੁਹੇਲੇ ਕਰ ਵੈਰਾਗ, ਵੈਰਾਗੀ ਰੂਪ ਵਟਾਈਆ। ਗੁਰਮੁਖ ਬੁਝਾ ਆਪਣੀ ਆਗ, ਤ੍ਰਿਸਨਾ ਤ੍ਰਿਖਾ ਤ੍ਰਿਪਤ ਕਰਾਈਆ। ਗੁਰਸਿਖ ਸਰਨਾਈ ਸਾਚੀ ਲਾਗ, ਚਰਨ ਕਵਲ ਮਿਲੇ ਵਡਿਆਈਆ। ਲੱਖ ਚੁਰਾਸੀ ਉਠ ਉਠ ਭਾਗ, ਸਦਾ ਹਰਿ ਹਰਿ ਨਾਮ ਸੁਣਾਈਆ। ਨਿਰਗੁਣ ਸਰਗੁਣ ਰਚਿਆ ਕਾਜ, ਹਰਿ ਕਰਤਾ ਖੇਲ ਕਰਾਈਆ। ਵਿਸ਼ਨ ਬ੍ਰਹਮਾ ਸ਼ਿਵ ਦੇਵੇ ਦਾਤ, ਦਾਤਾ ਦਾਨੀ ਇਕ ਅਖਵਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਬਖ਼ਸ਼ੇ ਸਾਥ, ਸਗਲਾ ਸੰਗ ਨਿਭਾਈਆ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਚਲਾਏ ਰਾਥ, ਬਣ ਰਥਵਾਹੀ ਸੇਵ ਕਮਾਈਆ। ਜੁਗ ਚੌਕੜੀ ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਦੱਸੇ ਪੂਜਾ ਪਾਠ, ਸਿਮਰਨ ਜੋਗ ਅਭਿਆਸ ਆਪ ਸਮਝਾਈਆ। ਨਿਤ ਨਵਿਤ ਨਿਰਗੁਣ ਜੋਤ ਕਰ ਪਰਕਾਸ਼, ਸਰਗੁਣ ਭੇਵ ਅਭੇਦ ਖੁਲ੍ਹਾਈਆ। ਲਹਿਣਾ ਜਾਣੇ ਪ੍ਰਿਥਮੀ ਆਕਾਸ਼, ਗਗਨ ਮੰਡਲ ਵੇਖ ਵਖਾਈਆ। ਜਨ ਭਗਤਾਂ ਬਣ ਕੇ ਜੁਗ ਜੁਗ ਦਾਸ, ਸੇਵਕ ਸੇਵਾ ਸਚ ਕਮਾਈਆ। ਆਪਣੇ ਰੱਖੇ ਖ਼ਾਲੀ ਹਾਥ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਰਚਨਾ ਵੇਖ ਵਖਾਈਆ। ਧਰਨੀ ਕਹੇ ਮੈਂ ਦਿਆਂ ਸੰਦੇਸਾ, ਸਚ ਸਚ ਦ੍ਰਿੜਾਈਆ । ਪਰਮ ਪੁਰਖ ਪ੍ਰਭ ਇਕ ਨਰੇਸਾ, ਨਰ ਨਿਰੰਕਾਰ ਵੇਸ ਵਟਾਈਆ। ਸੰਬਲ ਨਗਰ ਸਾਚਾ ਦੇਸਾ, ਮਹਲ ਅਟੱਲ ਸੋਭਾ ਪਾਈਆ। ਬਿਨ ਗੋਬਿੰਦ ਜਾਣੇ ਨਾ ਕੋਈ ਭੇਤਾ, ਭੇਵ ਸਕੇ ਨਾ ਕੋਇ ਖੁਲ੍ਹਾਈਆ। ਜਨ ਭਗਤਾਂ ਕਰੇ ਸਾਚਾ ਹੇਤਾ, ਗੁਰਮੁਖ ਆਪ ਉਠਾਈਆ। ਦੋ ਜਹਾਨਾਂ ਬਣ ਕੇ ਨੇਤਾ, ਸੱਚਾ ਹੁਕਮ ਮਨਾਈਆ। ਲਹਿਣਾ ਦੇਣਾ ਮੁਕਾਏ ਮੁਲਾਂ ਸ਼ੇਖ਼ ਮਸਾਇਕ ਪੂਰਬ ਕਰਾਏ ਚੇਤਾ, ਅਭੁੱਲ ਭੁੱਲ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਧਰਨੀ ਕਹੇ ਮੈਂ ਦੱਸਾਂ ਏਕ, ਏਕਾ ਵਾਰ ਜਣਾਈਆ। ਜੁਗ ਚੌਕੜੀ ਜਿਸ ਦੀ ਟੇਕ, ਸੋ ਕਰਤਾ ਖੇਲ ਵਖਾਈਆ। ਜੋਤੀ ਜਾਮਾ ਧਰ ਕੇ ਭੇਖ, ਵੇਸ ਅਵਲੱੜਾ ਲਿਆ ਵਟਾਈਆ। ਨਾ ਕੋਈ ਰੂਪ ਰੰਗ ਨਾ ਰੇਖ, ਚੱਕਰ ਚਿਨ੍ਹ ਨਾ ਕੋਇ ਸਮਝਾਈਆ। ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਮਹਲ ਅਟੱਲ ਵਸੇ ਅਗੰਮੀ ਦੇਸ, ਅਗੰਮ ਅਗੰਮੜੀ ਕਾਰ ਕਮਾਈਆ। ਲੱਖ ਚੁਰਾਸੀ ਰਿਹਾ ਵੇਖ, ਵੇਖਣਹਾਰਾ ਨਜ਼ਰ ਕਿਸੇ ਨਾ ਆਈਆ। ਸੇਵਾ ਲਾ ਵਿਸ਼ਨ ਬ੍ਰਹਮ ਸ਼ਿਵ ਮਹੇਸ਼, ਮਸ਼ਵਰਾ ਆਪਣਾ ਨਾਮ ਜਣਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦੇਵੇ ਭੇਜ, ਧੁਰ ਸੰਦੇਸਾ ਇਕ ਸੁਣਾਈਆ। ਬੋਧ ਅਗਾਧਾ ਸ਼ਬਦ ਅਨਾਦਾ ਦੱਸੇ ਲੇਖ, ਜੁਗ ਚੌਕੜੀ ਹੁਕਮ ਮਨਾਈਆ। ਘਟ ਘਟ ਅੰਦਰ ਲੱਖ ਚੁਰਾਸੀ ਮਾਣੇ ਸੇਜ, ਗ੍ਰਹਿ ਗ੍ਰਹਿ ਆਪਣਾ ਡੇਰਾ ਲਾਈਆ। ਗੁਰਮੁਖ ਵਿਰਲੇ ਦੱਸੇ ਭੇਤ, ਭਗਤ ਭਗਵਾਨ ਪਰਦਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲਹਿਣਾ ਰਿਹਾ ਚੁਕਾਈਆ। ਧਰਨੀ ਕਹੇ ਉਠ ਜੀਵ ਜਗ, ਧੁਰ ਦੀ ਬਾਤ ਸੁਣਾਈਆ। ਸਾਹਿਬ ਸੁਲਤਾਨ ਦਰਸ ਦਿਖਾਏ ਉਪਰ ਸ਼ਾਹ ਰਗ, ਸ਼ਹਿਨਸ਼ਾਹ ਇਕੋ ਨਜ਼ਰੀ ਆਈਆ। ਘਰ ਘਰ ਮੱਕਾ ਕਾਅਬਾ ਵਖਾ ਕਰਾਏ ਹੱਜ, ਹੁਜਰਾ ਇਕੋ ਇਕ ਸੁਹਾਈਆ। ਆਤਮ ਸੇਜਾ ਚੜ੍ਹੇ ਭੱਜ, ਦੂਰ ਦੁਰਾਡਾ ਸੱਚਾ ਮਾਹੀਆ। ਨਿਜ
❋
❋
ਨੇਤਰ ਦਰਸ਼ਨ ਕਰੋ ਰੱਜ, ਜਗ ਲੋਚਣ ਨਜ਼ਰ ਕਿਸੇ ਨਾ ਆਈਆ। ਸਚ ਪ੍ਰੀਤੀ ਜਾਓ ਬੱਝ, ਨਾਤਾ ਸਕੇ ਨਾ ਕੋਇ ਤੁੜਾਈਆ। ਅੰਮ੍ਰਿਤ ਜਾਮ ਪੀਓ ਮਦਿ, ਰਸਨਾ ਜਿਹਵਾ ਨਾ ਹੋਏ ਹਲਕਾਈਆ। ਨਾਮ ਜੈਕਾਰਾ ਬੋਲੋ ਗੱਜ, ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਇ ਨਾ ਆਈਆ। ਕੂੜੀ ਕਿਰਿਆ ਭਰਮ ਭੁਲੇਖਾ ਦਿਓ ਕੱਢ, ਭਾਂਡਾ ਭਰਮ ਭੌ ਭੰਨਾਈਆ। ਜਿਸ ਪਰਮਾਤਮ ਨਾਲੋਂ ਹੋਏ ਅੱਡ, ਸੋ ਆਤਮ ਆਪਣੇ ਨਾਲ ਮਿਲਾਈਆ। ਕੂੜੀ ਕਿਰਿਆ ਜਗਤ ਦਵਾਰ ਪਾਰ ਕਰਾਏ ਹੱਦ, ਘਰ ਮੇਲਾ ਸਹਿਜ ਸੁਭਾਈਆ। ਸਚ ਸਰਨਾਈ ਜਾਓ ਲੱਗ, ਲਾਗਤ ਮੰਗੇ ਕੋਈ ਨਾ ਰਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੋਹੇ ਦੇਵੇ ਮਾਣ ਵਡਿਆਈਆ। ਧਰਤੀ ਕਹੇ ਮੈਂ ਮਿੱਟੀ ਖ਼ਾਕ, ਕੋਝੀ ਕਮਲੀ ਨਜ਼ਰੀ ਆਈਆ। ਨੌ ਸੌ ਚੁਰਾਨਵੇ ਚੌਕੜੀ ਜੁਗ ਪਿਛੋਂ ਮੇਰੇ ਜਾਗੇ ਭਾਗ, ਭਾਗਾਂ ਭਰੀ ਖ਼ੁਸ਼ੀ ਮਨਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਜਗੇ ਚਿਰਾਗ, ਦੀਆ ਬਾਤੀ ਇਕੋ ਇਕ ਰੁਸ਼ਨਾਈਆ। ਮੈਂ ਸਾਧਾਂ ਸੰਤਾਂ ਸੂਫੀਆਂ ਰਹੀ ਆਖ, ਗੁਰਮੁਖ ਉਠੋ ਚਾਈਂ ਚਾਈਂਆ। ਕਾਇਆ ਮੰਦਰ ਅੰਦਰ ਬੰਦ ਕਿਵਾੜੀ ਖੋਲ੍ਹੋ ਤਾਕ, ਬਜਰ ਕਪਾਟੀ ਪਰਦਾ ਲਾਹੀਆ। ਪਤਿਪਰਮੇਸ਼ਵਰ ਪੁਰਖ ਅਕਾਲ ਆਪਣੇ ਅੰਦਰ ਵੇਖੋ ਸਾਥ, ਬਾਹਰੋਂ ਨਜ਼ਰ ਕਿਸੇ ਨਾ ਆਈਆ। ਗੁਪਤ ਜਾਹਰ ਬਾਤਨ ਕਰੇ ਬਾਤ, ਦੀਦ ਸ਼ੁਨੀਦ ਇਕ ਸ਼ਨਵਾਈਆ। ਡੂੰਘੀ ਭਵਰੀ ਖੋਲ੍ਹੇ ਰਾਜ਼, ਰਹਿਮਤ ਆਪਣੀ ਆਪ ਕਮਾਈਆ । ਲੇਖਾ ਚੁੱਕੇ ਰੋਜ਼ਾ ਨਿਮਾਜ਼, ਵੁਜ਼ੂ ਬਾਂਗ ਨਾ ਕੋਇ ਸੁਣਾਈਆ। ਨਜ਼ਰੀ ਆਏ ਸਾਖਿਆਤ, ਪੀਰ ਪੀਰਾਂ ਬੇਪਰਵਾਹੀਆ। ਸਚ ਪਿਆਏ ਆਬੇ ਹਯਾਤ, ਹਯਾਤੀ ਦੇਵੇ ਆਪ ਬਦਲਾਈਆ। ਧੁਰ ਦਾ ਦੇਵੇ ਸਚ ਖ਼ਤਾਬ, ਖ਼ਤਾ ਪਿਛਲੀ ਮੁਆਫ ਕਰਾਈਆ। ਮੇਲ ਮਿਲਾਏ ਹੱਕ ਜਨਾਬ, ਪਰਵਰਦਿਗਾਰ ਨੂਰ ਇਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਚ ਦੇਵੇ ਵਡਿਆਈਆ। ਧਰਨੀ ਕਹੇ ਮੇਰੀ ਵੇਖੋ ਧੂੜੀ, ਚਾਰ ਕੁੰਟ ਨਜ਼ਰੀ ਆਈਆ। ਪੁਰਖ ਅਬਿਨਾਸ਼ੀ ਆਸਾ ਕਰੀ ਪੂਰੀ, ਮਨਸਾ ਅਵਰ ਨਾ ਕੋਇ ਵਧਾਈਆ। ਦਰਸ਼ਨ ਦਿਤਾ ਇਕੋ ਨੂਰੀ, ਨੂਰ ਨੁਰਾਨਾ ਨਜ਼ਰੀ ਆਈਆ। ਰੰਗ ਚਾੜ੍ਹ ਅਗੰਮੀ ਗੂੜ੍ਹੀ, ਲੋਕਮਾਤ ਉਤਰ ਕਦੇ ਨਾ ਜਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਦੀ ਸਿਫ਼ਤਾਂ ਨਾਲ ਕਰਦੇ ਰਹੇ ਮਸ਼ਹੂਰੀ, ਅੰਜੀਲ ਕੁਰਾਨਾ ਲੇਖ ਲਿਖਾਈਆ। ਸੋ ਸਾਹਿਬ ਸਤਿਗੁਰ ਦੀਨ ਦਿਆਲ ਜੁਗ ਚੌਕੜੀ ਬੜਾ ਦਸਤੂਰੀ, ਹੁਕਮ ਆਪਣਾ ਆਪ ਵਰਤਾਈਆ। ਜਿਸ ਦੇ ਪਿਛੇ ਸਰਗੁਣ ਨਾਨਕ ਨਿਰਗੁਣ ਚੁੱਕੀ ਭੂਰੀ, ਚਾਰੇ ਕੁੰਟਾਂ ਵੇਖ ਵਖਾਈਆ। ਸੋ ਪੁਰਖ ਅਕਾਲ ਜਨ ਭਗਤਾਂ ਪਿਛੇ ਕਰੇ ਮਜ਼ਦੂਰੀ, ਬਣ ਸੇਵਕ ਸੇਵ ਕਮਾਈਆ। ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਹਾਜ਼ਰ ਹਜ਼ੂਰੀ, ਹਜ਼ਰਤ ਆਪਣਾ ਫੇਰਾ ਪਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਧਰਨੀ ਕਹੇ ਮੇਰਾ ਰੂਪ ਮਿੱਟੀ ਘੱਟਾ, ਸੋਹਣਾ ਰੰਗ ਨਾ ਕੋਇ ਵਖਾਈਆ। ਪਰਮ ਪੁਰਖ ਮੈਨੂੰ ਲੱਗੇ ਅੱਛਾ, ਚਰਨ ਮੇਰੇ ਉਤੇ ਟਿਕਾਈਆ। ਜਾਂ ਨੈਣਾਂ ਤੱਕਾਂ ਗੋਬਿੰਦ ਦਿਸੇ ਉਸ ਦਾ ਬੱਚਾ, ਜਿਸ ਵਿਚ ਵੱਡੀ ਵਡਿਆਈਆ। ਚਾਰੋਂ ਕੁੰਟ ਵੇਖਾਂ ਗੁਰਸਿਖ ਮੈਨੂੰ ਲੱਗੇ ਅੱਛਾ, ਜੋ ਸਤਿਗੁਰ ਸਤਿ ਰਿਹਾ ਧਿਆਈਆ। ਗੁਰਮੁਖਾਂ ਵੇਖ ਮੈਂ ਖ਼ੁਸ਼ੀ ਖ਼ੁਸ਼ੀ ਹੱਸਾਂ, ਘਰ ਖ਼ੁਸ਼ੀਆਂ ਰੰਗ ਵਖਾਈਆ। ਜਨ ਸੰਤਾਂ ਵੇਖ ਬਣ ਨਿਮਾਣੀ ਹੋ ਹੋ ਨੱਠਾਂ, ਭੱਜਾਂ ਵਾਹੋ ਦਾਹੀਆ। ਜਨ ਭਗਤਾਂ ਵੇਖ ਸੀਸ ਪੈਰਾਂ ਹੇਠਾਂ ਰੱਖਾਂ, ਬਣ ਨਿਮਾਣੀ ਆਪਣਾ ਆਪ ਮਿਟਾਈਆ। ਸਚ ਸੰਦੇਸਾ ਕਲਜੁਗ ਅੰਤਮ ਵਾਰ ਦੱਸਾਂ, ਜੁਗ ਚੌਕੜੀ ਹਾਲ ਸੁਣਾਈਆ। ਨਵ
❋
❋
ਨੌ ਚਾਰ ਪਿਛੋਂ ਵੇਲਾ ਆਇਆ ਮਸਾਂ, ਮਸਤੀ ਨਾਮ ਇਕੋ ਇਕ ਚੜ੍ਹਾਈਆ। ਚਰਨ ਕਵਲ ਸਰਨਾਈ ਢੱਠਾਂ, ਪ੍ਰਭ ਮਿਲੇ ਬੇਪਰਵਾਹੀਆ। ਜਿਸ ਦਾ ਰਾਗ ਸਵੱਯਾਂ ਵਿਚ ਗਾਇਆ ਭੱਟਾਂ, ਰਸਨਾ ਜਿਹਵਾ ਸਿਫ਼ਤ ਸਾਲਾਹੀਆ। ਜਿਸ ਦਾ ਖੇਲ ਤੀਰਥ ਤੱਟਾਂ, ਅਠਸਠ ਆਪਣਾ ਭੇਵ ਚੁਕਾਈਆ । ਜਿਸ ਦਾ ਨਾਮ ਦਿਵਸ ਰੈਣ ਅੰਤਰ ਅੰਤਰ ਰਟਾਂ, ਸੋਹਣਾ ਰਾਗ ਸੁਣਾਈਆ। ਜਿਸ ਦਾ ਖੇਲ ਵੇਖਾਂ ਚੌਦਾਂ ਲੋਕ ਹੱਟਾਂ, ਚੌਦਾਂ ਤਬਕ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਮੇਰੀ ਆਸਾ ਪੂਰ ਕਰਾਈਆ। ਧਰਨੀ ਕਹੇ ਮੈਂ ਵੇਖਾਂ ਸਨਮੁਖ, ਹਰਿ ਸਤਿਗੁਰ ਦਰਸਨ ਪਾਈਆ। ਨੇਤਰ ਰੋ ਕੇ ਦੱਸਾਂ ਦੁੱਖ, ਦੁਖੀਆਂ ਹਾਲ ਜਣਾਈਆ। ਮੇਰੀ ਸਫ਼ਲ ਨਾ ਹੋਏ ਕੁੱਖ, ਜਨਨੀ ਰੂਪ ਨਾ ਕੋਇ ਵਟਾਈਆ। ਗੋਦ ਸੋਹੇ ਨਾ ਸੋਹਣਾ ਪੁੱਤ, ਸੁਹੰਜਣਾ ਰੰਗ ਨਾ ਕੋਇ ਵਖਾਈਆ। ਕਲਜੁਗ ਅੰਤਮ ਪਈ ਲੁੱਟ, ਲੁੱਟੀ ਜਾਏ ਖ਼ਲਕ ਖ਼ੁਦਾਈਆ। ਸਾਧਾਂ ਸੰਤਾਂ ਅੰਦਰ ਫੁੱਟ, ਗੁਰਮੁਖ ਰੂਪ ਨਜ਼ਰ ਕੋਇ ਨਾ ਆਈਆ। ਪੁਰਖ ਅਬਿਨਾਸ਼ੀ ਆ ਕੇ ਪੁਛ, ਆਪਣੀ ਅੱਖ ਖੁਲ੍ਹਾਈਆ। ਤੇਰੇ ਤੇਰੇ ਨਾਲੋਂ ਗਏ ਰੁਠ, ਸਚ ਧਿਆਨ ਨਾ ਕੋਇ ਲਗਾਈਆ। ਮੈਂ ਓਨ੍ਹਾਂ ਦਾ ਭਾਰ ਰਹੀ ਚੁੱਕ, ਜੋ ਤੈਨੂੰ ਰਹੇ ਭੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਧਰਨੀ ਕਹੇ ਆ ਪ੍ਰਭ ਵੇਖ ਹਾਲ, ਹਾਲਤ ਆਪਣੀ ਦਿਆਂ ਜਣਾਈਆ । ਕਲਜੁਗ ਅੰਤ ਹੋਈ ਬੇਹਾਲ, ਬਿਹਬਲ ਹੋ ਕੇ ਰਹੀ ਕੁਰਲਾਈਆ। ਸਾਚੀ ਦਿਸੇ ਨਾ ਕੋਈ ਧਰਮਸਾਲ, ਮੰਦਰ ਮਸਜਦ ਮੱਠ ਕੂੜੀ ਕਿਰਿਆ ਹੋਈ ਹਲਕਾਈਆ। ਹਕੀਕਤ ਜਾਣੇ ਨਾ ਕੋਈ ਹਲਾਲ, ਹੱਕ ਹੱਕ ਨਾ ਕੋਇ ਸਮਝਾਈਆ। ਸਾਧਾਂ ਸੰਤਾਂ ਉਲਟੀ ਪਕੜੀ ਚਾਲ, ਆਪਣਾ ਆਪਣਾ ਨਾਉਂ ਰਹੇ ਦ੍ਰਿੜਾਈਆ। ਧੁਰ ਦਾ ਬਣੇ ਨਾ ਕੋਈ ਦਲਾਲ, ਸੱਚਾ ਸੰਗ ਨਾ ਕੋਇ ਰਖਾਈਆ। ਠੱਗ ਚੋਰ ਲੁੱਟਣ ਧਨ ਮਾਲ, ਕੂੜ ਕੁੜਿਆਰ ਭੱਜਣ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੋਹੇ ਦੇ ਇਕ ਵਡਿਆਈਆ। ਧਰਨੀ ਕਹੇ ਮੈਂ ਰੋਵਾਂ ਨੇਤਰ, ਨੈਣਾਂ ਨੀਰ ਵਹਾਈਆ। ਕਲਜੁਗ ਅੰਤ ਵੇਖ ਝੱਖੜ, ਜਗਤ ਰੈਣ ਅੰਧੇਰੀ ਛਾਈਆ। ਰੁੱਤ ਬਸੰਤੀ ਦਿਸੇ ਨਾ ਕੋਈ ਚੇਤਰ, ਗੁਰਮੁਖ ਫੁਲਵਾੜੀ ਨਾ ਕੋਇ ਮਹਿਕਾਈਆ। ਕਾਮ ਵਾਸਨਾ ਸਾਰੇ ਖੇਡਣ, ਹੰਕਾਰ ਕਰੇ ਲੜਾਈਆ। ਸੁਹੰਜਣੀ ਦਿਸੇ ਨਾ ਕੋਇ ਸੇਜਣ, ਨਾਰ ਕੰਤ ਨਾ ਕੋਇ ਵਡਿਆਈਆ। ਮਸਤਕ ਲਾਏ ਨਾ ਕੋਈ ਮੇਖਨ, ਜੋਤ ਲਲਾਟ ਨਾ ਕੋਇ ਰੁਸ਼ਨਾਈਆ। ਭਰਮੇ ਭੁੱਲੇ ਮੁਲਾਂ ਸ਼ੇਖ਼ਣ, ਮਸਲਾ ਸਚ ਨਾ ਕੋਇ ਸਮਝਾਈਆ। ਪੰਡਤ ਪਾਂਧੇ ਧੀਆਂ ਭੈਣਾਂ ਵੇਖਣ, ਨੇਤਰ ਨੈਣ ਨਾ ਕੋਇ ਸ਼ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋ ਸਹਾਈਆ। ਆ ਕੇ ਵੇਖ ਮੇਰੀ ਹਾਲਤ, ਧਰਨੀ ਸਚ ਸਚ ਜਣਾਈਆ। ਤੁਧ ਬਿਨ ਕਰੇ ਨਾ ਕੋਈ ਧੁਰ ਅਦਾਲਤ, ਅਦਲੀ ਨਜ਼ਰ ਕੋਇ ਨਾ ਆਈਆ। ਕੂੜੀ ਕਿਰਿਆ ਕਰੇ ਬਗ਼ਾਵਤ, ਬਗਲਗੀਰ ਸੱਜਣ ਨਾ ਕੋਇ ਅਖਵਾਈਆ। ਸਤਿ ਧਰਮ ਦੀ ਦੇਵੇ ਨਾ ਕੋਈ ਜ਼ਮਾਨਤ, ਗੁਰ ਅਵਤਾਰ ਪੀਰ ਪੈਗ਼ੰਬਰ ਪੱਲੂ ਗਏ ਛੁਡਾਈਆ। ਤੁਧ ਬਿਨ ਦਿਸੇ ਨਾ ਕੋਈ ਸਹੀ ਸਲਾਮਤ, ਸਾਹਿਬ ਸਤਿਗੁਰ ਤੇਰੀ ਸਰਨਾਈਆ । ਕੂੜੀ ਕਿਰਿਆ ਮੇਟ ਅਲਾਮਤ, ਆਲਮ ਉਲਮਾ ਕਰ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਧਰਨੀ ਕਹੇ ਪ੍ਰਭ ਨੇਤਰ ਵੇਖ, ਕਿਉਂ ਬੈਠਾ ਮੁਖ ਛੁਪਾਈਆ। ਕਲਜੁਗ ਅੰਤਮ ਮੇਰੇ ਖੁਲ੍ਹੜੇ ਕੇਸ, ਮੀਂਢੀ ਸੀਸ ਨਾ ਕੋਇ ਗੁੰਦਾਈਆ। ਮੈਨੂੰ ਹੌਲੀ ਜਿਹੀ
❋
❋
ਦੱਸ ਕੇ ਗਿਆ ਗੁਰੂ ਦਸਮੇਸ, ਸ਼ਬਦ ਇਸ਼ਾਰੇ ਨਾਲ ਸਮਝਾਈਆ। ਤੇਰੀ ਸੋਹਣੀ ਲੱਗੇ ਸੇਜ, ਮਾਛੂਵਾੜੇ ਜੋ ਹੰਢਾਈਆ। ਮੈਂ ਤੇਰਾ ਸੁਨੇਹੜਾ ਦੇਵਾਂ ਭੇਜ, ਪੁਰਖ ਅਕਾਲ ਜਣਾਈਆ। ਕਲਜੁਗ ਅੰਤਮ ਬਦਲੇ ਤੇਰੀ ਰੇਖ, ਲੇਖਾ ਆਪਣੇ ਹੱਥ ਰਖਾਈਆ। ਸਚ ਦਵਾਰ ਵਸਾਏ ਤੇਰਾ ਦੇਸ, ਦੇਸ ਦਸੰਤਰ ਖੋਜ ਖੁਜਾਈਆ। ਜੋਤੀ ਜਾਮਾ ਧਰ ਕੇ ਭੇਸ, ਸੰਬਲ ਬੈਠੇ ਡੇਰਾ ਲਾਈਆ। ਸਚ ਸੁਨੇਹੜਾ ਤੈਨੂੰ ਦੇਵੇ ਭੇਜ, ਕੋਝੀ ਕਮਲੀ ਲਏ ਬੁਲਾਈਆ। ਪੂਰਬ ਲੇਖਾ ਵਖਾਏ ਲੇਖ, ਦੇਵਣਹਾਰ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਦਏ ਦ੍ਰਿੜਾਈਆ। ਗੋਬਿੰਦ ਕਿਹਾ ਸੁਣ ਧਰਨੀ ਬਾਤ, ਇਕੋ ਵਾਰ ਜਣਾਈਆ। ਸਦੀ ਬੀਸਵੀਂ ਮਾਰ ਝਾਤ, ਝਾਕੀ ਹਰਿ ਹਰਿ ਆਪ ਵਖਾਈਆ। ਤੇਰੀ ਆ ਕੇ ਪੁਛੇ ਵਾਤ, ਦਾਤਾ ਦਾਨੀ ਖੋਜ ਖੁਜਾਈਆ। ਜਿਉਂ ਭਾਵੇ ਪੱਤ ਲਏ ਰਾਖ, ਪਤਿਪਰਮੇਸ਼ਵਰ ਹੱਥ ਵਡਿਆਈਆ। ਤੇਰਾ ਭਗਤਾਂ ਨਾਲ ਬਣਾਏ ਸਾਥ, ਸੋਹਣਾ ਸੰਗ ਰਚਾਈਆ। ਆਪੇ ਵੇਖੇ ਖੇਲ ਤਮਾਸ਼, ਚਾਰੋਂ ਕੁੰਟ ਧਿਆਨ ਲਗਾਈਆ। ਤੇਰੀ ਪੂਰੀ ਕਰੇ ਆਸ, ਆਸਾ ਤ੍ਰਿਸਨਾ ਮੇਟ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ । ਧਰਨੀ ਤੈਨੂੰ ਦੇਵੇ ਮਾਣ, ਹਰਿ ਕਰਤੇ ਹੱਥ ਵਡਿਆਈਆ। ਸਤਿ ਧਰਮ ਦਾ ਸਚ ਨਿਸ਼ਾਨ, ਤੇਰੇ ਉਤੇ ਦਏ ਝੁਲਾਈਆ। ਤੇਰੀ ਭੇਟਾ ਕਰ ਕੇ ਨੀਹਾਂ ਹੇਠ ਦਬਾਏ ਬਾਲ, ਸੋਹਣੀ ਸਾਚੀ ਸੇਵ ਕਮਾਈਆ। ਉਪਰ ਮੰਦਰ ਬਣਾਏ ਮਹਾਨ, ਮਹਿਫਲ ਆਪਣਾ ਨਾਮ ਲਗਾਈਆ। ਦੋ ਜਹਾਨ ਝੁਲਾਏ ਨਿਸ਼ਾਨ, ਸਤਿ ਸਤਿਵਾਦੀ ਆਪ ਉਠਾਈਆ । ਖ਼ੁਸ਼ੀਆਂ ਗਾਏ ਸੱਚਾ ਗਾਣ, ਗੀਤ ਗੋਬਿੰਦ ਸੁਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਖ਼ੁਸ਼ੀ ਮਨਾਣ, ਦਰ ਦਰ ਘਰ ਘਰ ਦੇਣ ਵਧਾਈਆ। ਭਗਤਨ ਮੇਲਾ ਵਿਚ ਜਹਾਨ, ਸੋਹਣਾ ਸੰਗ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਸਚ ਵਡਿਆਈ ਮਿਲੇ ਮਾਤ, ਕਲਜੁਗ ਅੰਤਮ ਸੋਭਾ ਪਾਈਆ। ਸਚ ਸੁਹੰਜਣੀ ਦੇਵੇ ਦਾਤ, ਵਸਤ ਅਮੋਲਕ ਇਕ ਵਰਤਾਈਆ। ਚਰਨ ਕਵਲ ਬੰਧਾਏ ਨਾਤ, ਬਿਧ ਆਪਣੀ ਇਕ ਸਮਝਾਈਆ। ਲੇਖਾ ਲਿਖ ਬਿਨ ਕਲਮ ਦਵਾਤ, ਸ਼ਾਹੀ ਆਪਣਾ ਪ੍ਰੇਮ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚਾ ਵੇਖ ਵਖਾਈਆ। ਸੁਣ ਕੇ ਹੁਕਮ ਧੁਰ ਫ਼ਰਮਾਣਾ, ਧਰਨੀ ਖ਼ੁਸ਼ੀ ਮਨਾਈਆ। ਕਿਰਪਾ ਕਰੇ ਸ੍ਰੀ ਭਗਵਾਨਾ, ਭਗਵਨ ਆਪੇ ਹੋਏ ਸਹਾਈਆ। ਗੁਰਮੁਖ ਗੁਰਸਿਖ ਕਰੇ ਪਰਵਾਨਾ, ਹਰਿਜਨ ਮੇਲਾ ਸਹਿਜ ਸੁਭਾਈਆ। ਸਚ ਸੁਣਾਏ ਇਕੋ ਗਾਣਾ, ਧੁਰ ਦਾ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਸਾਚੀ ਕਰਨੀ ਹਰਿ ਗੋਬਿੰਦ, ਗਹਿਰ ਗੰਭੀਰ ਕਰਾਇੰਦਾ। ਜੁਗ ਚੌਕੜੀ ਮੇਟੇ ਚਿੰਦ, ਚਿੰਤਾ ਰੋਗ ਗਵਾਇੰਦਾ। ਦੀਨ ਦਿਆਲ ਬਣ ਬਖ਼ਸ਼ਿੰਦ, ਬਖ਼ਸ਼ਿਸ਼ ਆਪਣਾ ਨਾਮ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧਰਨੀ ਧਰਤ ਧਵਲ ਧੌਲ ਵਡਿਆਇੰਦਾ। ਧਰਨੀ ਕਹੇ ਮੇਰੀ ਆਸਾ ਪੂਰ, ਹਰਿ ਤੇਰੀ ਸਰਨਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਮੇਰੇ ਉਤੇ ਫਿਰਨ ਜ਼ਰੂਰ, ਪੰਜ ਤਤ ਕਾਇਆ ਚੋਲਾ ਜਗਤ ਹੰਢਾਈਆ। ਰਸਨਾ ਜਿਹਵਾ ਬੱਤੀ ਦੰਦ ਬੋਲ ਕੇ ਤੇਰਾ ਗਾਇਣ ਜਹੂਰ, ਨੂਰ ਤੇਰਾ ਕਰਨ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲਹਿਣਾ ਝੋਲੀ ਪਾਈਆ। ਤੇਰਾ ਲਹਿਣਾ ਦੇਵੇ ਹੱਥ, ਹਰਿ ਕਰਤਾ ਦਇਆ ਕਮਾਇੰਦਾ।
❋
❋
ਮਿਹਰਵਾਨ ਪੁਰਖ ਸਮਰਥ, ਜੁਗ ਜੁਗ ਲੇਖਾ ਆਪ ਚੁਕਾਇੰਦਾ। ਭਗਤ ਸੱਜਣ ਦੇਵਣ ਸਾਥ, ਸੋਹਣਾ ਸੰਗ ਬਣਾਇੰਦਾ। ਦੋਹਾਂ ਮਿਲ ਕੇ ਗੌਣੀ ਸੱਚੀ ਗਾਥ, ਸੱਚਾ ਮਾਰਗ ਇਕ ਸਮਝਾਇੰਦਾ। ਆਤਮ ਪਰਮਾਤਮ ਪਰਮਾਤਮ ਆਤਮ ਪੁਰਖ ਅਬਿਨਾਸ਼, ਦੂਜਾ ਨਜ਼ਰ ਕੋਇ ਨਾ ਆਇੰਦਾ। ਧਰਨੀ ਧਰਤ ਧਵਲ ਨਿਰਗੁਣ ਸਰਗੁਣ ਤੇਰੇ ਉਤੇ ਪਾਏ ਰਾਸ, ਗੋਪੀ ਕਾਹਨ ਵੇਸ ਵਟਾਇੰਦਾ। ਜੰਗਲ ਜੂਹ ਉਜਾੜ ਪਹਾੜ ਸੁਹਾਏ ਪਰਭਾਸ, ਟਿੱਲੇ ਪਰਬਤ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਜੁਗ ਜੁਗ ਆਸਾ ਮਨਸਾ ਮਨਸਾ ਆਸਾ ਸਭ ਦੀ ਪੂਰ ਕਰਾਇੰਦਾ।