ਪੁਸਤਕਾਲਾਭਾਗ ੧੬

੧੭ ਫੱਗਣ ੨੦੨੦ ਬਿਕ੍ਰਮੀ ਗੁਰਮੇਜ ਸਿੰਘ ਦੇ ਗ੍ਰਹਿ ਪਿੰਡ ਖਰਕਾ ਜ਼ਿਲਾ ਕਰਨਾਲ

ਸੋ ਪੁਰਖ ਨਿਰੰਜਣ ਆਦਿ ਜੁਗਾਦੀ, ਹਰਿ ਕਰਤਾ ਖੇਲ ਰਚਾਇੰਦਾ। ਸਚਖੰਡ ਨਿਵਾਸੀ ਖੇਲੇ ਖੇਲ ਬ੍ਰਹਮ ਬ੍ਰਹਿਮਾਦੀ, ਬ੍ਰਹਿਮੰਡ ਖੰਡ ਆਪਣੀ ਧਾਰ ਚਲਾਇੰਦਾ। ਬੋਧ ਅਗਾਧ ਇਕ ਚਲਾਏ ਸ਼ਬਦ ਅਨਾਦੀ, ਨਿਰਗੁਣ ਨਿਰਵੈਰ ਹੁਕਮ ਵਰਤਾਇੰਦਾ। ਥਿਰ ਘਰ ਸਾਜਣਾ ਸਚ ਸਵਾਮੀ ਸਾਜੀ, ਮਹਲ ਅਟੱਲ ਸੋਭਾ ਪਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਕਰ ਆਬਾਦੀ, ਸੋਹਣੀ ਰਚਨਾ ਆਪ ਰਚਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਕਰਾਇੰਦਾ। ਹਰਿ ਪੁਰਖ ਨਿਰੰਜਣ ਠਾਂਡਾ ਸੀਤਾ, ਸਾਹਿਬ ਸਤਿਗੁਰ ਬੇਪਰਵਾਹੀਆ। ਕਰੇ ਖੇਲ ਸਦਾ ਅਨਡੀਠਾ, ਸਮਝ ਸਕੇ ਕੋਇ ਨਾ ਰਾਈਆ। ਨਿਰਗੁਣ ਨਿਰਗੁਣ ਬੈਠਾ ਰਹੇ ਅਤੀਤਾ, ਸਚਖੰਡ ਦਵਾਰੇ ਸੋਭਾ ਪਾਈਆ। ਮਿਹਰਵਾਨ ਹੋ ਕੇ ਦੇਵੇ ਭੀਖਾ, ਭਿਛਿਆ ਆਪਣੀ ਆਪ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਵਖਾਈਆ। ਏਕੰਕਾਰ ਖੇਲ ਅਪਾਰ, ਹਰਿ ਕਰਤਾ ਆਪ ਕਰਾਇੰਦਾ। ਸਚਖੰਡ ਦਵਾਰੇ ਹੋ ਉਜਿਆਰ, ਥਿਰ ਘਰ ਆਪਣਾ ਨੂਰ ਵਖਾਇੰਦਾ। ਸ਼ਬਦੀ ਸੁਤ ਵਡ ਸਿਕਦਾਰ, ਸ਼ਾਹ ਪਾਤਸ਼ਾਹ ਆਪ ਪਰਗਟਾਇੰਦਾ। ਧੁਰ ਦਾ ਹੁਕਮ ਸੱਚੀ ਸਰਕਾਰ, ਪੁਰਖ ਅਕਾਲ ਆਪ ਦ੍ਰਿੜਾਇੰਦਾ। ਆਦਿ ਜੁਗਾਦੀ ਤੇਰੀ ਧਾਰ, ਦੋ ਜਹਾਨਾਂ ਆਪ ਸਮਝਾਇੰਦਾ। ਭੇਵ ਅਭੇਦਾ ਖੋਲ੍ਹ ਜ਼ਿਮੀਂ ਅਸਮਾਨ, ਬ੍ਰਹਿਮੰਡ ਖੰਡ ਤੇਰਾ ਰੰਗ ਵਖਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਸੇਵਾਦਾਰ, ਰਵ ਸਸ ਤੇਰਾ ਨੂਰ ਚਮਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਆਪ ਖੁਲ੍ਹਾਇੰਦਾ। ਸਾਚਾ ਭੇਵ ਸ਼ਬਦੀ ਸੁਤ, ਹਰਿ ਕਰਤਾ ਆਪ ਖੁਲ੍ਹਾਈਆ। ਮਿਹਰਵਾਨ ਮਿਹਰ ਕਰ ਅਬਿਨਾਸ਼ੀ ਅਚੁੱਤ, ਦੇਵਣਹਾਰ ਸਤਿ ਵਡਿਆਈਆ। ਸਾਚੀ ਧਾਰੋਂ ਪੈਣਾ ਉਠ, ਥਿਰ ਘਰ ਸਾਚੇ ਸੋਭਾ ਪਾਈਆ। ਲੱਖ ਚੁਰਾਸੀ ਅੰਦਰ ਤੇਰਾ ਨੂਰੀ ਇਕੋ ਮੁਖ, ਰੂਪ ਰੰਗ ਰੇਖ ਨਾ ਕੋਇ ਵਖਾਈਆ। ਸਚ ਪ੍ਰੀਤੀ ਉਤਮ ਸੁਖ, ਸਤਿ ਸਤਿਵਾਦੀ ਆਪ ਦ੍ਰਿੜਾਈਆ। ਘਟ ਘਟ ਅੰਦਰ ਬੈਠਾ ਲੁਕ, ਆਪਣਾ ਆਪ ਛੁਪਾਈਆ। ਪੁਰਖ ਅਕਾਲ ਦੀਨ ਦਿਆਲ ਜੁਗ ਚੌਕੜੀ ਲਏ ਪੁਛ, ਦੂਰ ਦੁਰਾਡਾ ਫੇਰਾ ਪਾਈਆ। ਤੇਰਾ ਪੈਂਡਾ ਨਾ ਜਾਏ ਮੁੱਕ, ਪਾਂਧੀ ਬਣੇ ਜਗਤ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਵਡਿਆਈਆ। ਸੁਤ ਸ਼ਬਦ ਸੁਣ ਧੁਰ ਦੀ ਧਾਰ, ਹਰਿ ਕਰਤਾ ਆਪ ਜਣਾਈਆ। ਲੱਖ

❋

❋

ਚੁਰਾਸੀ ਤੇਰਾ ਪਸਾਰ, ਅੰਡਜ ਜੇਰਜ ਉਤਭੁਜ ਸੇਤਜ ਵੰਡ ਵੰਡਾਈਆ। ਚਾਰੋਂ ਕੁੰਟ ਤੇਰਾ ਜੈਕਾਰ, ਦਹਿ ਦਿਸ਼ਾ ਤੇਰੀ ਸ਼ਨਵਾਈਆ। ਤੇਰਾ ਰੂਪ ਗੁਰੂ ਅਵਤਾਰ, ਪੀਰ ਪੈਗ਼ੰਬਰ ਵੇਸ ਵਟਾਈਆ। ਤੇਰਾ ਪ੍ਰੇਮ ਭਗਤ ਭੰਡਾਰ, ਤੇਰਾ ਨਾਮ ਸੰਤਨ ਢੋਲਾ ਗਾਈਆ। ਤੇਰਾ ਰੰਗ ਗੁਰਮੁਖ ਲੈਣ ਚਾੜ੍ਹ, ਗੁਰਸਿਖ ਤੇਰੇ ਵਿਚ ਸਮਾਈਆ। ਤੇਰਾ ਹੁਕਮ ਜੁਗ ਚੌਕੜੀ ਚਾਰ, ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਆਪ ਜਣਾਈਆ। ਤੇਰਾ ਲੇਖਾ ਸ਼ਾਸਤਰ ਸਿਮਰਤ ਵੇਦ ਪੁਰਾਨ ਕੁਰਾਨ, ਗੀਤਾ ਗਿਆਨ ਅੰਜੀਲ ਨਾਲ ਕੁੜਮਾਈਆ। ਤੇਰਾ ਮੰਦਰ ਕਾਇਆ ਬੰਕ ਸਾਢੇ ਤਿੰਨ ਹੱਥ ਮਨਾਰ, ਮਹਲ ਅਟੱਲ ਨਜ਼ਰੀ ਆਈਆ। ਤੇਰਾ ਨਾਦ ਸੱਚੀ ਧੁਨਕਾਰ, ਘਰ ਘਰ ਆਪਣਾ ਰਾਗ ਸੁਣਾਈਆ। ਤੇਰਾ ਸਰੋਵਰ ਅੰਮ੍ਰਿਤ ਠੰਡਾ ਠਾਰ, ਨਿਝਰ ਝਿਰਨਾ ਇਕ ਵਖਾਈਆ। ਤੇਰਾ ਨੂਰ ਜੋਤ ਉਜਿਆਰ, ਜੋਤ ਨਿਰੰਜਣ ਕਰੇ ਰੁਸ਼ਨਾਈਆ। ਤੇਰਾ ਘਰ ਵਿਚ ਘਰ ਸੋਹੇ ਸਚ ਦਰਬਾਰ, ਧੁਰ ਦਰਬਾਰੀ ਆਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਸੁਤ ਦਏ ਵਡਿਆਈਆ। ਸ਼ਬਦ ਸੁਤ ਵੱਡ ਬਲਵਾਨ, ਹਰਿ ਕਰਤਾ ਆਪ ਕਰਾਈਆ। ਦੋ ਜਹਾਨ ਤੇਰਾ ਨਿਸ਼ਾਨ, ਬ੍ਰਹਿਮੰਡ ਖੰਡ ਵਖਾਈਆ। ਗੁਰ ਅਵਤਾਰ ਮੰਨਣ ਆਣ, ਪੀਰ ਪੈਗ਼ੰਬਰ ਸੀਸ ਝੁਕਾਈਆ । ਸ਼ਾਹ ਸੁਲਤਾਨ ਵੇਖਣ ਆਣ, ਰਾਓ ਰੰਕ ਸੇਵ ਕਮਾਈਆ। ਦਰੋਹੀ ਫਿਰੇ ਜ਼ਿਮੀਂ ਅਸਮਾਨ, ਚੌਦਾਂ ਤਬਕ ਧੂੜੀ ਖ਼ਾਕ ਰਮਾਈਆ। ਚੌਦਾਂ ਤਬਕ ਮੰਨਣ ਈਮਾਨ, ਸਿਦਕ ਸਬੂਰੀ ਤੇਰੇ ਨਾਲ ਹੰਡਾਈਆ। ਲੇਖਾ ਜਾਣੇ ਸ੍ਰੀ ਭਗਵਾਨ, ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਸ਼ਬਦ ਸੁਤ ਸਚ ਤੇਰਾ ਜ਼ੋਰ, ਹਰਿ ਕਰਤਾ ਆਪ ਰਖਾਇੰਦਾ। ਦੋ ਜਹਾਨਾਂ ਤੇਰੀ ਲੋੜ, ਦੂਜਾ ਨਜ਼ਰ ਕੋਇ ਨਾ ਆਇੰਦਾ। ਨੌ ਖੰਡ ਪ੍ਰਿਥਮੀ ਸੱਤ ਦੀਪ ਤੇਰੇ ਹੱਥ ਡੋਰ, ਵਾਗਾਂ ਚਾਰੋਂ ਕੁੰਟ ਭਵਾਇੰਦਾ। ਆਦਿ ਜੁਗਾਦਿ ਜੁਗ ਚੌਕੜੀ ਪੁਰਖ ਅਕਾਲ ਜਾਏ ਬੌਹੜ, ਨਿਰਗੁਣ ਨਿਰਵੈਰ ਮੇਲ ਮਿਲਾਇੰਦਾ। ਤੇਰਾ ਮੰਤਰ ਫੁਰਨਾ ਫੋਰ, ਸਾਹਿਬ ਸੁਲਤਾਨ ਆਪ ਦ੍ਰਿੜਾਇੰਦਾ। ਨਿਜ ਘਰ ਵਾਸੀ ਵਸੇ ਕੋਲ, ਦੂਰ ਦੁਰਾਡਾ ਪੰਧ ਮੁਕਾਇੰਦਾ। ਚਾਰ ਜੁਗ ਵੱਜਦਾ ਰਹੇ ਢੋਲ, ਚਾਰ ਵਰਨਾਂ ਆਪ ਸੁਣਾਇੰਦਾ। ਨਿਤ ਨਵਿਤ ਅਵਲੜਾ ਬੋਲ, ਅਨਬੋਲਤ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਵਡਿਆਈ ਇਕ ਵਖਾਇੰਦਾ। ਸ਼ਬਦ ਸੁਤ ਅੱਗੋਂ ਪਿਆ ਹੱਸ, ਪੁਰਖ ਅਕਾਲ ਸੀਸ ਨਿਵਾਈਆ। ਸਚਖੰਡ ਨਿਵਾਸੀ ਸਚ ਦੱਸ, ਕੀ ਅਚਰਜ ਖੇਲ ਰਚਾਈਆ। ਜੁਗ ਚੌਕੜੀ ਵੇਖਾਂ ਨੱਸ ਨੱਸ, ਬਣ ਪਾਂਧੀ ਪੰਧ ਮੁਕਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਮਾਰਗ ਦੇਵਾਂ ਦੱਸ, ਤੇਰਾ ਕੋਟਨ ਕੋਟ ਨਾਮ ਸਮਝਾਈਆ। ਸਤਿ ਧਰਮ ਦਾ ਖੋਲ੍ਹਾਂ ਹੱਟ, ਕੂੜੀ ਕਿਰਿਆ ਨਾਲ ਮਿਲਾਈਆ। ਲੱਖ ਚੁਰਾਸੀ ਚਲਾਵਾਂ ਰਥ, ਬਣ ਰਥਵਾਹੀ ਸੇਵ ਕਮਾਈਆ। ਤੇਰਾ ਪ੍ਰੇਮ ਦੇਵਾਂ ਰਸ, ਰਸੀਆ ਇਕੋ ਰੂਪ ਵਟਾਈਆ। ਸਭ ਦੀ ਝੋਲੀ ਪਾਵਾਂ ਹੱਕ, ਹਕੀਕਤ ਵੇਖਾਂ ਥਾਉਂ ਥਾਈਂਆ। ਤੇਰੇ ਅੱਗੇ ਜੋੜ ਕੇ ਦੋਵੇਂ ਹੱਥ, ਕਵਲ ਚਰਨ ਸੀਸ ਨਿਵਾਈਆ। ਕਿਰਪਾ ਕਰ ਪੁਰਖ ਸਮਰਥ, ਬੇਪਰਵਾਹ ਦੇ ਸਮਝਾਈਆ। ਕਵਣ ਵੇਲਾ ਮੇਰੀ ਪੂਰੀ ਕਰੇਂ ਆਸ, ਜੁਗ ਚੌਕੜੀ ਤ੍ਰਿਸ਼ਨਾ ਦਏਂ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਵਰ ਦਾਤੇ ਤੇਰੀ ਵਡਿਆਈਆ। ਸ਼ਬਦ ਕਹੇ ਪ੍ਰਭ ਮੇਰੇ ਪਿਤ, ਪਤਿਪਰਮੇਸ਼ਵਰ ਤੇਰੀ ਸਰਨਾਈਆ। ਸੱਚਾ ਲੇਖਾ ਮੇਰਾ ਲਿਖ, ਆਦਿ ਜੁਗਾਦਿ ਸਕੇ ਨਾ ਕੋਇ ਮਿਟਾਈਆ। ਕਵਣ

❋

❋

ਵੇਲਾ ਕਰੇਂ ਹਿਤ, ਸੁਹੰਜਣੀ ਘੜੀ ਸੁਹਾਈਆ। ਦਰਸ ਦੀਦਾਰ ਦੀ ਪਾਵੇਂ ਭਿਖ, ਪਰਦਾ ਮੁਖ ਨਕ਼ਾਬ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਮੇਲਾ ਸਹਿਜ ਸੁਭਾਈਆ। ਸ੍ਰੀ ਭਗਵਾਨ ਦੱਸੇ ਬੋਲ, ਬਿਨ ਰਸਨਾ ਜਿਹਵਾ ਗਾਈਆ। ਜੁਗ ਚੌਕੜੀ ਤੋਲਾਂ ਤੋਲ, ਨਿਰਗੁਣ ਕੰਡਾ ਨਾਮ ਉਠਾਈਆ। ਲੱਖ ਚੁਰਾਸੀ ਜੀਵ ਜੰਤ ਕਰਾਂ ਅਨਭੋਲ, ਕੋਟਾਂ ਵਿਚੋਂ ਗੁਰਮੁਖ ਵਿਰਲੇ ਸੋਝੀ ਪਾਈਆ। ਅੰਤਰ ਆਤਮ ਪਰਦਾ ਦੇਵਾਂ ਖੋਲ੍ਹ, ਦੂਈ ਦਵੈਤੀ ਪਰੇ ਹਟਾਈਆ। ਅੰਮ੍ਰਿਤ ਆਤਮ ਬਖ਼ਸ਼ਾਂ ਪੌਹਲ, ਨਿਝਰ ਝਿਰਨਾ ਇਕ ਝਿਰਾਈਆ। ਸੁਰਤੀ ਸ਼ਬਦੀ ਜਾਵਾਂ ਮੌਲ, ਮੌਲਾ ਆਪਣਾ ਨਾਮ ਸਮਝਾਈਆ। ਉਲਟਾ ਕਰਾਂ ਨਾਭ ਕਵਲ, ਕਵਲਾ ਮੁਖ ਆਪ ਭਵਾਈਆ। ਦੇਵਾਂ ਵਡਿਆਈ ਉਪਰ ਧੌਲ, ਧਰਨੀ ਧਰਤ ਖ਼ਸ਼ੀ ਮਨਾਈਆ। ਭੇਵ ਚੁਕਾਵਾਂ ਪਰਦਾ ਓਹਲ, ਓਢਣ ਨਜ਼ਰ ਕੋਇ ਨਾ ਆਈਆ। ਸਾਰ ਪਾਏ ਨਾ ਕੋਈ ਪੰਡਤ ਪਾਂਧਾ ਰੌਲ, ਮੁੱਲਾਂ ਸ਼ੇਖ਼ ਸਮਝ ਕੋਇ ਨਾ ਆਈਆ। ਨਿਰਗੁਣ ਪਰਗਟ ਹੋਵਾਂ ਅਡੋਲ, ਜੋਤੀ ਜੋਤ ਜੋਤ ਰੁਸ਼ਨਾਈਆ। ਜਨ ਭਗਤਾਂ ਵਸਾਂ ਕੋਲ, ਦੂਰ ਦੁਰਾਡਾ ਨੇੜੇ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵਣਹਾਰ ਵਡਿਆਈਆ। ਸ਼ਬਦ ਕਹੇ ਪ੍ਰਭ ਤੇਰੀ ਵਡਿਆਈ, ਹਉਂ ਸੇਵਕ ਚਾਕਰ ਸੇਵ ਕਮਾਈਆ। ਆਦਿ ਜੁਗਾਦਿ ਜੁਗ ਚੌਕੜੀ ਤੇਰਾ ਧਿਆਨ ਲਗਾਈ, ਚਰਨ ਕਵਲ ਮੰਗਾਂ ਸਰਨਾਈਆ। ਦੋਏ ਜੋੜ ਨਮਸਕਾਰ ਨਮੋ ਸੀਸ ਨਿਵਾਈ, ਵਾਹਦ ਤੇਰੀ ਓਟ ਤਕਾਈਆ। ਪਰਵਰਦਿਗਾਰ ਨੂਰ ਖ਼ੁਦਾਈ, ਲਾਸ਼ਰੀਕ ਤੂੰ ਹੀ ਤੂੰ ਹੀ ਗਾਈਆ। ਜੁਗ ਚੌਕੜੀ ਵੇਖਾਂ ਚਾਈਂ ਚਾਈਂ, ਨਵ ਨੌ ਚਾਰ ਪੰਧ ਮੁਕਾਈਆ। ਗੁਰ ਅਵਤਾਰ ਪੀਰ ਪੈਗੰਬਰ ਤੇਰਾ ਨਾਮ ਨਾਦ ਵਜਾਈ, ਸ੍ਰਿਸ਼ਟ ਸਬਾਈ ਕਰਨ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਘਰ ਲੇਖਾ ਲੇਖੇ ਪਾਈਆ। ਪੁਰਖ ਅਬਿਨਾਸ਼ੀ ਦੱਸੇ ਸਤਿ, ਸਤਿ ਸਤਿਵਾਦੀ ਦਇਆ ਕਮਾਇੰਦਾ। ਕਲਜੁਗ ਅੰਤ ਹੋਵਾਂ ਪਰਗਟ, ਨਿਰਗੁਣ ਨੂਰ ਡਗਮਗਾਇੰਦਾ। ਧਰਮ ਦਵਾਰਾ ਖੋਲ੍ਹਾਂ ਹੱਟ, ਵਸਤ ਨਾਮ ਇਕ ਵਰਤਾਇੰਦਾ। ਸ੍ਰਿਸ਼ਟ ਸਬਾਈ ਬ੍ਰਹਮ ਮਤ, ਵਿਦਿਆ ਧੁਰ ਦੀ ਇਕ ਪੜ੍ਹਾਇੰਦਾ। ਨਿਜ ਨੇਤਰ ਖੋਲ੍ਹ ਅੱਖ, ਪਰਤੱਖ ਆਪਣਾ ਰੂਪ ਦਰਸਾਇੰਦਾ। ਦੁਰਮਤ ਮੈਲ ਦੇਵਾਂ ਕੱਟ, ਪਤਤ ਪਾਪੀ ਪਾਰ ਕਰਾਇੰਦਾ। ਸ਼ਬਦ ਅਗੰਮੀ ਮਾਰਾਂ ਸੱਟ, ਤੇਰਾ ਨਾਦ ਰਾਗ ਅਲਾਇੰਦਾ। ਨਿਰਮਲ ਜੋਤ ਕਰ ਪਰਕਾਸ਼, ਅਗਿਆਨ ਅੰਧੇਰ ਗਵਾਇੰਦਾ। ਲੇਖੇ ਲਾ ਪਵਣ ਸਵਾਸ, ਸਵਾਸ ਸਵਾਸਾਂ ਵੰਡ ਆਪਣਾ ਮੇਲ ਮਿਲਾਇੰਦਾ। ਜਨ ਭਗਤਾਂ ਪੂਰੀ ਕਰ ਕੇ ਆਸ, ਜਨਮ ਜਨਮ ਦਾ ਤ੍ਰਿਸਨਾ ਰੋਗ ਗਵਾਇੰਦਾ। ਨਿਰਗੁਣ ਸਰਗੁਣ ਰੱਖਾਂ ਪਾਸ, ਆਤਮ ਪਰਮਾਤਮ ਮਿਲ ਮਿਲ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਇੰਦਾ। ਸ਼ਬਦ ਸੁਤ ਕਹੇ ਪ੍ਰਭ ਮੋਹੇ ਤੇਰਾ ਮਾਣ, ਅਭਿਮਾਨ ਨਜ਼ਰ ਕੋਇ ਨਾ ਆਈਆ। ਤੂੰ ਪਿਤਾ ਹਉਂ ਬਾਲ ਅਞਾਣ, ਠਾਕਰ ਸਵਾਮੀ ਤੇਰੀ ਇਕ ਸਰਨਾਈਆ। ਤੂੰ ਘਾੜਤ ਘੜੇਂ ਮਹਾਨ, ਲੱਖ ਚੁਰਾਸੀ ਬਣਤ ਬਣਾਈਆ। ਮੈਂ ਅੰਦਰ ਵੜਿਆ ਆਣ, ਘਰ ਘਰ ਵਿਚ ਡੇਰਾ ਲਾਈਆ। ਅੱਠੇ ਪਹਿਰ ਕਰਾਂ ਫ਼ਰਮਾਣ, ਲੱਖ ਚੁਰਾਸੀ ਜੀਵ ਜੰਤ ਸਮਝਾਈਆ। ਲੋਕਮਾਤ ਨਾ ਬਣੋ ਅਣਜਾਣ, ਧੁਰ ਸੰਦੇਸਾ ਇਕ ਅਲਾਈਆ। ਪਰਮ ਪੁਰਖ ਪਤਿਪਰਮੇਸ਼ਵਰ ਮਿਲੋ ਆਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਹਰਿ ਸਚ ਤੇਰੀ ਸਰਨਾਈਆ। ਸ਼ਬਦ ਸੁਤ ਤੇਰੀ ਸੇਵਾ ਸੱਚ, ਹਰਿ

❋

❋

ਕਰਤਾ ਆਪ ਜਣਾਇੰਦਾ। ਭਾਗ ਲਗਾਏ ਕਾਇਆ ਮਾਟੀ ਕੱਚ, ਪੰਜ ਤਤ ਮੰਦਰ ਵੇਖ ਵਖਾਇੰਦਾ । ਸ਼ਬਦ ਅਗੰਮੀ ਗਾਏ ਗਾਥ, ਧੁਰ ਦਾ ਰਾਗ ਅਲਾਇੰਦਾ। ਜਨ ਭਗਤਾਂ ਮਾਰਗ ਦੇਵੇਂ ਦੱਸ, ਸਚ ਸੰਤਾਂ ਰਾਹ ਜਣਾਇੰਦਾ। ਗੁਰਮੁਖਾਂ ਦੇਵੇਂ ਅੰਮ੍ਰਿਤ ਰਸ, ਨਿਝਰ ਝਿਰਨਾ ਇਕ ਝਿਰਾਇੰਦਾ। ਗੁਰਸਿਖਾਂ ਪ੍ਰਭ ਮਿਲਣ ਦੀ ਦੇ ਕੇ ਅੱਖ, ਘਰ ਸੱਚਾ ਇਕ ਜਣਾਇੰਦਾ। ਜਿਨ੍ਹਾਂ ਉਤੇ ਪੈ ਜਾਏ ਸ਼ੱਕ, ਤਿਨ੍ਹਾਂ ਲੱਖ ਚੁਰਾਸੀ ਵਿਚ ਭਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਤੇਰੇ ਹੱਥ ਰਖਾਇੰਦਾ। ਸ਼ਬਦ ਕਹੇ ਮੈਂ ਮੰਗਾਂ ਚਰਨ ਧੂੜੀ ਖ਼ਾਕ, ਪ੍ਰਭ ਅਵਰ ਨਾ ਕੋਇ ਵਡਿਆਈਆ। ਜਨ ਭਗਤਾਂ ਬਣਾਂ ਸੱਜਣ ਸਾਕ, ਸਗਲਾ ਸੰਗ ਨਿਭਾਈਆ। ਨਿਰਮਾਣਤਾ ਵਿਚ ਧੂੜੀ ਟਿੱਕਾ ਮਸਤਕ ਲਾਵਾਂ ਖ਼ਾਕ, ਅਭਿਮਾਨ ਰਹਿਣ ਕੋਇ ਨਾ ਪਾਈਆ। ਤੇਰਾ ਦਰਸ ਮੰਗਾਂ ਕਮਲਾਪਾਤ, ਨਿਜ ਨੇਤਰ ਧਿਆਨ ਲਗਾਈਆ। ਸਚ ਪ੍ਰੀਤੀ ਪੂਜਾ ਪਾਠ, ਸਿਮਰਨ ਇਕੋ ਇਕ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਸਾਹਿਬ ਤੇਰੀ ਸਰਨਾਈਆ। ਸ੍ਰੀ ਭਗਵਾਨ ਦੇਵੇ ਦਾਨ, ਦਇਆਵਾਨ ਦਇਆ ਕਮਾਈਆ। ਜੁਗ ਚੌਕੜੀ ਵੇਖਾਂ ਆਣ, ਨਿਤ ਨਵਿਤ ਵੇਸ ਵਟਾਈਆ। ਸਤਿ ਧਰਮ ਦਾ ਸਚ ਨਿਸ਼ਾਨ, ਗੁਰਮੁਖ ਸਾਚੇ ਦਿਆਂ ਪਰਗਟਾਈਆ। ਭਗਤਾਂ ਦੇਵਾਂ ਭਗਤੀ ਗਿਆਨ, ਨਾਮ ਨਿਧਾਨ ਝੋਲੀ ਪਾਈਆ। ਮਿਲ ਮਿਲ ਸੋਹਲਾ ਇਕੋ ਗਾਣ, ਤੂੰ ਮੇਰਾ ਮੈਂ ਤੇਰਾ ਦੂਜਾ ਰੂਪ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਚ ਵਡਿਆਈਆ। ਸ਼ਬਦ ਕਹੇ ਪ੍ਰਭ ਦੱਸ ਸਚ ਸਵਾਮੀ, ਦਹਿ ਦਿਸ਼ਾ ਤੇਰੀ ਸਰਨਾਈਆ। ਆਦਿ ਜੁਗਾਦੀ ਅੰਤਰਜਾਮੀ, ਅੰਤਰਗਤ ਸਭ ਦੀ ਵੇਖ ਵਖਾਈਆ। ਬੋਧ ਅਗਾਧ ਅਗੰਮੀ ਤੇਰੀ ਬਾਣੀ, ਸ਼ਬਦ ਨਾਦ ਸੱਚੀ ਸ਼ਨਵਾਈਆ। ਗੁਰਮੁਖ ਵਿਰਲੇ ਮਾਤ ਪਹਿਚਾਨੀ, ਜਿਸ ਆਪਣੀ ਬੂਝ ਬੁਝਾਈਆ। ਭਰਮੇ ਭੁੱਲੀ ਚਾਰੇ ਖਾਣੀ, ਹਰਿ ਕਾ ਭੇਵ ਕਿਸੇ ਨਾ ਆਈਆ। ਸ੍ਰੀ ਭਗਵਾਨ ਕਹੇ ਦੇਵਾਂ ਧੁਰ ਫ਼ਰਮਾਨੀ, ਸਚ ਸੰਦੇਸਾ ਇਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਸ੍ਰੀ ਭਗਵਾਨ ਕਹੇ ਤੇਰਾ ਨਿਸ਼ਾਨਾ ਭਗਤ, ਬਿਨ ਭਗਤਾਂ ਪ੍ਰਭ ਜੂ ਨਜ਼ਰ ਕਿਤੇ ਨਾ ਆਈਆ। ਦੇਵੇ ਵਡਿਆਈ ਵਿਚ ਜਗਤ, ਜਾਗਰਤ ਜੋਤ ਕਰੇ ਰੁਸ਼ਨਾਈਆ। ਆਤਮ ਪਰਮਾਤਮ ਇਕੋ ਸ਼ਕਤ, ਸ਼ਖ਼ਸ਼ੀਅਤ ਆਪਣੀ ਦਏ ਸਮਝਾਈਆ। ਚਿੰਤਾ ਸੋਗ ਰਹੇ ਨਾ ਹਰਖ਼, ਗ਼ਮ ਨੇੜ ਕੋਇ ਨਾ ਆਈਆ। ਮਨ ਵਾਸਨਾ ਮੂਲ ਨਾ ਜਾਏ ਭਟਕ, ਮਤ ਮਤਵਾਲੀ ਨਾ ਦਏ ਦੁਹਾਈਆ। ਬੁਧੀ ਵਿਚ ਨਾ ਰਹੇ ਫ਼ਰਕ, ਫ਼ੈਸਲਾ ਇਕੋ ਨਾਮ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵੇ ਮਾਣ ਵਡਿਆਈਆ। ਸ਼ਬਦ ਕਹੇ ਪ੍ਰਭ ਤੇਰਾ ਭਗਤ ਚੰਗਾ, ਚਾਰੋਂ ਕੁੰਟ ਨਜ਼ਰੀ ਆਈਆ। ਜਿਸ ਦੇ ਅੰਦਰ ਤੇਰਾ ਮਰਦੰਗਾ, ਸਾਚਾ ਨਾਮ ਢੋਲਾ ਰਾਗ ਸੁਣਾਈਆ। ਦੂਈ ਦਵੈਤੀ ਢਾਏ ਕੰਧਾ, ਭਾਂਡਾ ਭਰਮ ਭੌ ਭੰਨਾਈਆ। ਸਚ ਪ੍ਰੀਤੀ ਗਾਏ ਛੰਦਾ, ਇਕੋ ਨਾਮ ਧਿਆਈਆ। ਅੱਠੇ ਪਹਿਰ ਪਰਮਾਨੰਦਾ, ਨਿਜ ਆਤਮ ਕਰੇ ਰਸਾਈਆ। ਰਸਨਾ ਜਿਹਵਾ ਹੋਏ ਨਾ ਗੰਦਾ, ਕੂੜੀ ਕਿਰਿਆ ਨਾ ਕੋਇ ਪਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੇਣਾ ਇਕ ਵਰ, ਗ੍ਰਹਿ ਸ਼ਬਦੀ ਮੰਗ ਮੰਗਾਈਆ। ਸ਼ਬਦ ਕਹੇ ਪ੍ਰਭ ਤੇਰਾ ਭਗਤ ਅਮੋਲਾ, ਅਮੁਲੜਾ ਨਜ਼ਰੀ ਆਈਆ। ਤੇਰੇ ਘਰ ਦਾ ਹੋਇਆ ਗੋਲਾ, ਸਾਚੀ ਸੇਵ ਕਮਾਈਆ। ਆਪਣਾ ਆਪ ਨਾਮ ਕੰਡੇ ਤੋਲਾ, ਤਰਾਜ਼ੂ ਅਵਰ ਨਾ

❋

❋

ਕੋਇ ਰਖਾਈਆ। ਸਚ ਦਵਾਰਾ ਇਕੋ ਖੋਲ੍ਹਾ, ਜਿਸ ਘਰ ਵਸੇ ਬੇਪਰਵਾਹੀਆ। ਸ਼ਬਦ ਅਨਾਦੀ ਗਾਵੇ ਢੋਲਾ, ਅਨਹਦ ਨਾਦੀ ਰਾਗ ਅਲਾਈਆ । ਏਥੇ ਓਥੇ ਦੋ ਜਹਾਨ ਸਾਹਿਬ ਸਤਿਗੁਰ ਲੱਭੇ ਵਿਚੋਲਾ, ਦੂਜਾ ਬੰਧਨ ਨਾ ਕੋਇ ਪਾਈਆ। ਕੂੜੀ ਕਿਰਿਆ ਮਨ ਵਾਸਨਾ ਜਗਤ ਨਾ ਪਾਏ ਰੌਲਾ, ਕੂਕ ਕੂਕ ਨਾ ਕੋਇ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਤਰਾਈਆ। ਸ਼ਬਦ ਕਹੇ ਪ੍ਰਭ ਹਰਿਜਨ ਤੇਰਾ, ਤੇਰਾ ਰੂਪ ਨਜ਼ਰੀ ਆਈਆ। ਧੰਨ ਭਾਗ ਉਹ ਵਸੇ ਖੇੜਾ, ਜਿਸ ਗ੍ਰਹਿ ਤੇਰਾ ਨੂਰ ਰੁਸ਼ਨਾਈਆ। ਮਾਇਆ ਮਮਤਾ ਚੁੱਕੇ ਝੇੜਾ, ਹਉਮੇਂ ਹੰਗਤਾ ਗੜ੍ਹ ਨਾ ਕੋਇ ਵਖਾਈਆ। ਦੂਰ ਦੁਰਾਡਾ ਨਜ਼ਰੀ ਆਏ ਨੇਰਨ ਨੇਰਾ, ਪਾਂਧੀ ਪੰਧ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਸਚ ਤੇਰੀ ਸਰਨਾਈਆ । ਸਚ ਸਰਨਾਈ ਰਾਖੋ ਏਕ, ਹਰਿ ਕਰਤਾ ਆਪ ਜਣਾਇੰਦਾ। ਸ਼ਬਦ ਸਵਾਮੀ ਦੇਵੇ ਟੇਕ, ਸਿਰ ਆਪਣਾ ਹੱਥ ਟਿਕਾਇੰਦਾ। ਮਨ ਮਤ ਬੁਧ ਕਰੇ ਬਿਬੇਕ, ਖ਼ਾਲਸ ਆਪਣਾ ਰੂਪ ਵਟਾਇੰਦਾ। ਕੂੜੀ ਕਿਰਿਆ ਲੇਖ ਚੁਕਾਏ ਭੇਖ, ਸਤਿ ਸਰੂਪੀ ਨਜ਼ਰੀ ਆਇੰਦਾ। ਆਤਮ ਪਰਮਾਤਮ ਕਰੇ ਹੇਤ, ਬ੍ਰਹਮ ਪਾਰਬ੍ਰਹਮ ਮਿਲਾਇੰਦਾ। ਸੁਰਤੀ ਸ਼ਬਦੀ ਖੇਲੇ ਖੇਡ, ਗੋਪੀ ਕਾਹਨ ਰਾਸ ਰਚਾਇੰਦਾ। ਭਾਗ ਲਗਾਏ ਸੁਹੰਜਣੀ ਸੇਜ, ਹਰਿ ਕੰਤ ਕੰਤੂਲਹ ਸੋਭਾ ਪਾਇੰਦਾ। ਜੋਤੀ ਜਲਵਾ ਨੂਰੀ ਤੇਜ, ਦੀਆ ਬਾਤੀ ਇਕੋ ਡਗਮਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਅੰਦਰ ਵੜ ਕੇ ਦੱਸੇ ਭੇਤ, ਭੇਵ ਅਭੇਵ ਅਭੇਦ ਆਪ ਖੁਲ੍ਹਾਇੰਦਾ।

੧੭ ਫੱਗਣ ੨੦੨੦ ਬਿਕ੍ਰਮੀ ਕਰਨੈਲ ਸਿੰਘ, ਜਰਨੈਲ ਸਿੰਘ ਦੇ ਗ੍ਰਹਿ ਖਰਕਾ ਜ਼ਿਲਾ ਕਰਨਾਲ

ਧੁਰ ਦਾ ਸ਼ਬਦ ਸਤਿਗੁਰ ਪਿਆਰ, ਹਰੀ ਨਾਮ ਮਿਲੇ ਵਡਿਆਈਆ। ਦੋ ਜਹਾਨਾਂ ਬਣੇ ਸਹਾਰ, ਏਥੇ ਓਥੇ ਵੇਖ ਵਖਾਈਆ। ਡੂੰਘੀ ਭਵਰੀ ਕਰੇ ਪਾਰ, ਭਵ ਸਾਗਰ ਪੰਧ ਮੁਕਾਈਆ। ਲੱਖ ਚੁਰਾਸੀ ਗੇੜ ਨਿਵਾਰ, ਆਵਣ ਜਾਵਣ ਦਏ ਕਟਾਈਆ। ਮਾਣਸ ਜਨਮ ਪੈਜ ਸੁਆਰ, ਦੇਵਤ ਸੁਰ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਆਪਣਾ ਨਾਮ ਬੁਝਾਈਆ। ਹਰਿ ਕਾ ਸ਼ਬਦ ਸਤਿਗੁਰ ਰੂਪ, ਆਦਿ ਜੁਗਾਦੀ ਨਜ਼ਰੀ ਆਇੰਦਾ। ਕੂੜੀ ਕਿਰਿਆ ਮਿਟਾਏ ਝੂਠ, ਸਚ ਸੁਚ ਇਕ ਸਮਝਾਇੰਦਾ। ਭੇਵ ਚੁਕਾਏ ਚਾਰੇ ਕੂਟ, ਦਹਿ ਦਿਸ਼ਾ ਪਰਦਾ ਲਾਹਿੰਦਾ। ਘਰ ਆਤਮ ਦੇਵੇ ਸੂਖ, ਪਰਮਾਤਮ ਮੇਲ ਮਿਲਾਇੰਦਾ। ਜੁਗ ਜਨਮ ਦੀ ਮੇਟੇ ਭੂਖ, ਸਚ ਭੰਡਾਰ ਵਰਤਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਨਾਮ ਇਕ ਵਡਿਆਇੰਦਾ। ਹਰਿ ਕਾ ਨਾਮ ਠਾਂਡਾ ਸੀਤਾ, ਅਗਨੀ ਤਤ ਬੁਝਾਈਆ । ਘਰ ਸਵਾਮੀ ਮਿਲੇ ਧੁਰ ਦਾ ਮੀਤਾ, ਪੁਰਖ ਅਕਾਲ ਨਜ਼ਰੀ ਆਈਆ। ਲੇਖਾ ਚੁੱਕੇ ਮੰਦਰ ਮਸੀਤਾ, ਸ਼ਿਵਦਵਾਲਾ ਮੱਠ ਇਕੋ ਰੂਪ ਦਰਸਾਈਆ । ਦੇਵੇ ਵਡਿਆਈ ਊਚਾਂ ਨੀਚਾਂ, ਰਾਉ ਰੰਕਾਂ ਗਲੇ ਲਗਾਈਆ। ਸਚ ਦਵਾਰ ਮਾਰਗ ਦੱਸੇ ਸੀਧਾ, ਸਿਧ ਸਾਧਕ ਆਪ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਨਾਮ ਦੇਵੇ ਵਡਿਆਈਆ। ਸਤਿਗੁਰ ਨਾਮ ਸਰਬ ਸੁਖ ਸਾਗਰ, ਚਿੰਤਾ ਰੋਗ ਸੋਗ ਗਵਾਇੰਦਾ ।

❋

❋

ਤਾਲ ਸੁਹਾਏ ਅੰਮ੍ਰਿਤ ਗਾਗਰ, ਕਾਇਆ ਬੰਕ ਵਡਿਆਇੰਦਾ। ਭਗਤ ਵਛਲ ਨਿਰਮਲ ਕਰਮ ਕਰੇ ਉਜਾਗਰ, ਦੁਰਮਤ ਮੈਲ ਧਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਮੰਤਰ ਨਾਮ ਸਮਝਾਇੰਦਾ। ਸਤਿਗੁਰ ਨਾਮ ਸਾਹਿਬ ਦੇਵੇ ਸਚ ਮੰਤਰ, ਅੰਤਸ਼ਕਰਨ ਵੇਖ ਵਖਾਈਆ। ਸਰਬ ਜੀਆਂ ਬਿਧ ਜਾਣੇ ਅੰਤਰ, ਘਟ ਘਟ ਪਰਦਾ ਉਹਲਾ ਦਏ ਚੁਕਾਈਆ। ਵੇਖ ਵਖਾਏ ਊਚ ਅਗੰਮ ਗਗਨ ਗਗਨੰਤਰ, ਮੰਡਲ ਮੰਡਪ ਖੋਜ ਖੁਜਾਈਆ। ਜੁਗ ਚੌਕੜੀ ਜਗਤ ਵਾਸਨਾ ਮੇਟੇ ਬਸੰਤਰ, ਅਗਨੀ ਅੱਗ ਬੁਝਾਈਆ। ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਆਤਮ ਕਰੇ ਸੁਤੰਤਰ, ਸੁਰਤੀ ਸ਼ਬਦ ਨਾਲ ਮਿਲਾਈਆ। ਸਤਿ ਧਰਮ ਬਣਾਏ ਬਣਤਰ, ਘੜਨ ਭੰਨਣਹਾਰ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸ਼ਬਦ ਇਕ ਦਰਸਾਈਆ। ਸਤਿਗੁਰ ਸ਼ਬਦ ਅਲੱਖ ਅਭੇਵਾ, ਅਨੁਭਵ ਧਾਰ ਚਲਾਇੰਦਾ। ਅੰਮ੍ਰਿਤ ਰਸ ਅਗੰਮੀ ਮੇਵਾ, ਦੋ ਜਹਾਨਾਂ ਹੱਥ ਕਿਸੇ ਨਾ ਆਇੰਦਾ। ਕਰ ਕਿਰਪਾ ਜਿਸ ਦੇਵੇ ਵੱਡ ਦੇਵੀ ਦੇਵਾ, ਦੇਵਤ ਸੁਰ ਸਰਬ ਧਿਆਨ ਲਗਾਇੰਦਾ । ਗੁਰਮੁਖ ਵਿਰਲਾ ਰਸ ਵੇਖੇ ਬਿਨ ਰਸਨਾ ਜਿਹਵਾ, ਬੱਤੀ ਦੰਦ ਨਾ ਕੋਇ ਵਡਿਆਇੰਦਾ। ਭੇਵ ਖੁਲ੍ਹਾਏ ਵਸਣਹਾਰਾ ਨਿਹਚਲ ਧਾਮ ਸਦਾ ਨਿਹਕੇਵਾ, ਨਿਰਗੁਣ ਆਪਣਾ ਭੇਵ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਹਰਿ ਨਾਮ ਆਪ ਸਾਲਾਹਿੰਦਾ। ਸਤਿਗੁਰ ਨਾਮ ਸਤਿ ਸਰੂਪ, ਜਗ ਨੇਤਰ ਨਜ਼ਰ ਨਾ ਆਈਆ। ਰੂਪ ਰੰਗ ਕੋਈ ਨਾ ਜਾਣੇ ਭੂਪ, ਰਾਜ ਰਾਜਾਨ ਵੇਖਣ ਕੋਇ ਨਾ ਆਈਆ। ਗ਼ਰੀਬ ਨਿਮਾਣਿਆਂ ਉਪਰ ਜਾਏ ਤੂਠ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਦੂਈ ਦਵੈਤ ਪੰਚ ਵਿਕਾਰਾ ਕਾਮ ਕਰੋਧ ਲੋਭ ਮੋਹ ਹੰਕਾਰਾ ਕੱਢੇ ਕੁੱਟ, ਖੰਡਾ ਖੜਗ ਨਾਮ ਚਮਕਾਈਆ। ਮਿਹਰਵਾਨ ਸ੍ਰੀ ਭਗਵਾਨ ਸੁਹਾਏ ਸਾਚੀ ਰੁੱਤ, ਪਤ ਡਾਲੀ ਫੁਲ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਨਾਮ ਇਕ ਉਪਜਾਈਆ। ਸਚ ਨਾਮ ਸਤਿਗੁਰ ਬਾਣ, ਅਣਿਆਲਾ ਤੀਰ ਲਗਾਇੰਦਾ। ਗੁਰਮੁਖ ਵਿਰਲਾ ਕਰੇ ਪਛਾਣ, ਜਿਸ ਸਿਰ ਆਪਣਾ ਹੱਥ ਟਿਕਾਇੰਦਾ। ਲੱਖ ਚੁਰਾਸੀ ਜੀਵ ਜੰਤ ਸ਼ੈਤਾਨ, ਸ਼ਰਅ ਵਿਚ ਸਰਬ ਲੜਾਇੰਦਾ। ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਸਰਬ ਕੁਰਲਾਣ, ਧੀਰਜ ਧੀਰ ਨਾ ਕੋਇ ਰਖਾਇੰਦਾ। ਦੀਨ ਮਜ਼੍ਹਬ ਦਿਸੇ ਨਾ ਕੋਇ ਈਮਾਨ, ਇਸ਼ਟ ਦੇਵ ਨਾ ਕੋਇ ਜਣਾਇੰਦਾ। ਕਾਗ਼ਜ਼ ਕਲਮ ਸ਼ਾਹੀ ਨੇਤਰ ਨੈਣਾਂ ਨੀਰ ਵਹਾਣ, ਮਿਹਰਵਾਨ ਮਿਹਰ ਨਜ਼ਰ ਨਾ ਕੋਇ ਉਠਾਇੰਦਾ। ਗੁਰਮੁਖ ਵਿਰਲੇ ਆਦਿ ਜੁਗਾਦਿ ਹਰਿ ਕਾ ਨਾਮ ਮਿਲੇ ਦਾਨ, ਹਰਿ ਕਰਤਾ ਵਸਤ ਅਮੋਲਕ ਝੋਲੀ ਪਾਇੰਦਾ। ਸੋ ਗੁਰਮੁਖ ਗੁਰਸਿਖ ਚਤਰ ਸੁਘੜ ਸੁਜਾਨ, ਮੂਰਖ ਮੂੜ੍ਹ ਨਜ਼ਰ ਕੋਇ ਨਾ ਆਇੰਦਾ। ਅੰਤਰ ਆਤਮ ਬਿਨ ਪੜ੍ਹਿਆਂ ਉਪਜੇ ਗਿਆਨ, ਅਲਫ਼ ਯੇ ਪੱਟੀ ਨਾ ਕੋਇ ਸਿਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਆਪਣਾ ਨਾਮ ਵਖਾਇੰਦਾ। ਸਤਿਗੁਰ ਨਾਮ ਸਦਾ ਅਨਡਿਠ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਲੱਖ ਚੁਰਾਸੀ ਦੇ ਕਰ ਪਿਠ, ਘਰ ਘਰ ਵਿਚ ਰਿਹਾ ਡੇਰਾ ਲਾਈਆ। ਭਗਤਾਂ ਕਰੇ ਸਾਚਾ ਹਿਤ, ਹਿਤਕਾਰੀ ਲਏ ਅੰਗੜਾਈਆ। ਕਰ ਪਰਕਾਸ਼ ਘਰ ਨਿਜ, ਨਿਜ ਮੰਤਰ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਮ ਆਪ ਉਪਾਈਆ। ਸਾਚਾ ਨਾਮ ਹਰਿ ਦੀ ਉਪਮਾ, ਮਹਿਮਾ ਅਕਥ ਕਥ ਦ੍ਰਿੜਾਈਆ। ਸ੍ਰਿਸ਼ਟ ਸਬਾਈ ਦੀਸੇ ਸੁਫਨਾ, ਥਿਰ ਕੋਇ ਰਹਿਣ ਨਾ ਪਾਈਆ। ਜੁਗ ਚੌਕੜੀ ਪੰਧ ਅੰਤਮ ਮੁਕਣਾ,

❋

❋

ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਭੱਜਣ ਵਾਹੋ ਦਾਹੀਆ। ਕੂੜੀ ਕਿਰਿਆ ਬੂਟਾ ਸੁੱਕਣਾ, ਹਰਿਆ ਸਿੰਚ ਨਾ ਕੋਇ ਕਰਾਈਆ। ਲੱਖ ਚੁਰਾਸੀ ਜੀਵ ਜੰਤ ਮਾਤ ਗਰਭ ਉਲਟਾ ਰੁੱਖਣਾ, ਜਮ ਕੀ ਫਾਸੀ ਸਕੇ ਨਾ ਕੋਇ ਤੁੜਾਈਆ। ਗੁਰਮੁਖ ਵਿਰਲੇ ਸਤਿਗੁਰ ਮਾਰਗ ਪੁੱਛਣਾ, ਨੇਤਰ ਰੋ ਰੋ ਨੈਣਾਂ ਨੀਰ ਵਹਾਈਆ। ਕਵਣ ਪ੍ਰਭ ਜਿਸ ਠਾਕਰ ਅੰਤਮ ਗੋਦੀ ਚੁੱਕਣਾ, ਜਨਮ ਮਰਨ ਦੋਵੇਂ ਦਏ ਮੁਕਾਈਆ। ਸਚ ਦਵਾਰੇ ਸਚਖੰਡ ਜਿਸ ਦੇ ਚਰਨਾਂ ਹੇਠਾਂ ਲੁਕਣਾ, ਬ੍ਰਹਿਮੰਡ ਖੰਡ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਕਰਨੀ ਖੇਲ ਵਖਾਈਆ । ਸਤਿਗੁਰ ਸ਼ਬਦ ਕਹੇ ਮੈਂ ਸਭ ਤੋਂ ਉਚਾ, ਪ੍ਰਭ ਦਿਤੀ ਮੋਹੇ ਵਡਿਆਈਆ। ਆਦਿ ਜੁਗਾਦਿ ਮੇਰਾ ਪੈਂਡਾ ਨਾ ਮੁੱਕਾ, ਕੋਟਨ ਕੋਟ ਗੁਰ ਅਵਤਾਰ ਪੀਰ ਪੈਗ਼ੰਬਰ ਬਣ ਕੇ ਆਏ ਰਾਹੀਆ। ਦੋ ਜਹਾਨ ਉਜਲ ਮੁਖਾ, ਦੁਰਮਤ ਮੈਲ ਨਾ ਕੋਇ ਲਗਾਈਆ। ਮੇਰਾ ਬੂਟਾ ਕਦੇ ਨਾ ਸੁੱਕਾ, ਸਿਮਲ ਰੂਪ ਨਾ ਕੋਇ ਵਟਾਈਆ। ਫੁਲ ਫਲਵਾੜੀ ਨਾਲ ਝੁਕਾ, ਚਾਰੋਂ ਕੁੰਟ ਸੋਭਾ ਪਾਈਆ। ਦੀਨ ਦਿਆਲ ਹਰਿ ਕਿਰਪਾਲ ਹੋ ਕੇ ਤੁਠਾ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਾਚੀ ਕਾਰ ਕਮਾਈਆ। ਸਤਿਗੁਰ ਸ਼ਬਦ ਕਹੇ ਮੇਰਾ ਸੋਹਣਾ ਮਹੱਲਾ, ਛੱਪਰ ਛੰਨ ਨਾ ਕੋਇ ਛੁਹਾਈਆ। ਸਚ ਦਵਾਰੇ ਰਹਿਵਾਂ ਇਕੱਲਾ, ਏਕੰਕਾਰ ਦਿਤੀ ਵਡਿਆਈਆ। ਜੋਤੀ ਨੂਰ ਆਪੇ ਬਲਾ, ਢੋਲਾ ਰਾਗ ਸ਼ਬਦੀ ਆਪੇ ਗਾਈਆ। ਪਾਵਾਂ ਸਾਰ ਜਲਾਂ ਥਲਾਂ, ਡੂੰਘੇ ਸਾਗਰ ਵੇਖ ਵਖਾਈਆ। ਜੁਗ ਚੌਕੜੀ ਜਨ ਭਗਤ ਫੜਾਵਾਂ ਪੱਲਾ, ਨਿਰਗੁਣ ਸਰਗੁਣ ਮੇਲ ਮਿਲਾਈਆ। ਸੂਫੀਆਂ ਮੈਨੂੰ ਕਿਹਾ ਹਕੀਕਤ ਵਿਚ ਅੱਲਾ, ਆਲਮੀਨ ਨੂਰ ਖ਼ੁਦਾਈਆ। ਮੇਰੀ ਧਾਰ ਸਦਾ ਬਿਸਮਿੱਲਾ, ਬਿਸਮਿਲ ਆਪਣਾ ਆਪ ਵਖਾਈਆ। ਮੇਰਾ ਨਾਅਰਾ ਇਲਲਿੱਲਾ, ਲਾਸ਼ਰੀਕ ਖ਼ੁਸ਼ੀਆਂ ਨਾਲ ਸੁਣਾਈਆ। ਊਚ ਅਗੰਮ ਅਥਾਹ ਮੇਰਾ ਟਿੱਲਾ, ਮੁਕਾਮੇ ਹੱਕ ਮਿਲੇ ਵਡਿਆਈਆ। ਜੁਗ ਚੌਕੜੀ ਕੋਈ ਨਾ ਕੱਟਿਆ ਛਿਲਾ, ਸਚ ਦਵਾਰੇ ਸੋਭਾ ਪਾਈਆ। ਪੀਰ ਪੈਗ਼ੰਬਰ ਮੁਰਸ਼ਦ ਮੁਰੀਦਾਂ ਆ ਕੇ ਮਿਲਾ, ਨੂਰ ਜਹੂਰ ਕਰ ਰੁਸ਼ਨਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਸਤਿਗੁਰ ਸ਼ਬਦ ਕਹੇ ਮੈਂ ਧੁਰ ਦਾ ਕਲਮਾ, ਕਲਮ ਸ਼ਾਹੀ ਨਾ ਕੋਇ ਵਡਿਆਈਆ । ਮੇਰਾ ਭੇਵ ਨਾ ਪਾਏ ਆਲਮ ਉਲਮਾ, ਚੌਦਾਂ ਵਿਦਿਆ ਦਏ ਦੁਹਾਈਆ । ਬਿਨ ਪਰਵਰਦਿਗਾਰ ਕਿਸੇ ਦਵਾਰਿਉਂ ਮੂਲ ਨਾ ਮਿਲਣਾ, ਹੱਟ ਬਾਜ਼ਾਰ ਨਾ ਕੋਇ ਵਿਕਾਈਆ । ਅਗੰਮ ਅਥਾਹ ਲੋਕ ਪਰਲੋਕ ਖੇਲ ਖੇਲਣਾ, ਖ਼ਾਲਕ ਖ਼ਲਕ ਰੂਪ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸ਼ਬਦ ਇਕ ਸਮਝਾਈਆ। ਸਚ ਸ਼ਬਦ ਕਹੇ ਮੇਰਾ ਪਿਤਾ ਪਰਵਰਦਿਗਾਰ, ਨੂਰ ਨੁਰਾਨਾ ਨਜ਼ਰੀ ਆਈਆ। ਜਿਸ ਦਾ ਲੇਖਾ ਧੁਰ ਦਰਬਾਰ, ਦਰਗਾਹ ਸਾਚੀ ਖ਼ੁਸ਼ੀ ਮਨਾਈਆ। ਮੱਕਾ ਕਾਅਬਾ ਜਿਸ ਖੁਲ੍ਹਾਇਆ ਕਿਵਾੜ, ਜਗਤ ਹੁਜਰਾ ਇਕ ਵਖਾਈਆ। ਸੋ ਮਹਿਬੂਬ ਮੁਹੱਬਤ ਕਰੇ ਅਪਾਰ, ਮਹਿਵ ਆਪਣਾ ਮੇਲ ਮਿਲਾਈਆ। ਤਾਲਬ ਤੁਲਬਾ ਕਰੇ ਵਿਚਾਰ, ਭੇਵ ਅਭੇਦ ਆਪਣਾ ਆਪ ਜਣਾਈਆ। ਕਾਗਦ ਕਲਮ ਨਾ ਲਿਖਣਹਾਰ, ਅੰਜੀਲ ਕੁਰਾਨ ਨਾ ਸਕੇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਸਾਚੇ ਘਰ, ਆਪਣਾ ਸ਼ਬਦ ਨਾਮ ਕਲਮਾ ਇਕੋ ਇਕ ਦ੍ਰਿੜਾਈਆ। ਕਲਮਾ ਸ਼ਬਦ ਨਾਮ ਕਰੇ ਪਰਸਿਧ, ਪੁਸ਼ਤ ਦਰ ਪੁਸ਼ਤ ਵੇਖ ਵਖਾਇੰਦਾ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਨਾਮ ਜਪਣ ਦੀ ਦੱਸੀ ਬਿਧ, ਮਾਰਗ ਧੁਰ

❋

❋

ਦਾ ਆਪ ਸਮਝਾਇੰਦਾ। ਆਤਮ ਪਰਮਾਤਮ ਤੀਰ ਨਿਸ਼ਾਨੇ ਦਿਤਾ ਵਿਧ, ਮੁਖੀ ਤਿਖੀ ਧਾਰ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਆਪ ਪਰਗਟਾਈਆ। ਸਤਿਗੁਰ ਸ਼ਬਦ ਕਹੇ ਮੈਂ ਭਗਤਾਂ ਮਿੱਤਰ, ਗੁਰਮੁਖਾਂ ਸੰਗ ਨਿਭਾਈਆ। ਸਚ ਦਵਾਰਿਉਂ ਆਵਾਂ ਨਿਕਲ, ਘਰ ਘਰ ਵਿਚ ਪਰਦਾ ਲਾਹੀਆ। ਖਾਣੀ ਬਾਣੀ ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਮੇਰਾ ਕਰੇ ਜ਼ਿਕਰ, ਜ਼ਿਕਰੀਆ ਮੇਰੇ ਪਿਛੇ ਆਪਣਾ ਆਪ ਬੈਠਾ ਚਿਰਾਈਆ। ਸਾਚੇ ਸੰਤਾਂ ਮੈਨੂੰ ਸਦਾ ਫਿਕਰ, ਫਿਕਰੇ ਅੰਦਰ ਸਿਫ਼ਤੀ ਨਾਮ ਪੜ੍ਹਾਈਆ। ਦੋ ਜਹਾਨਾਂ ਲੋਕਮਾਤ ਬਣ ਕੇ ਸਾਚਾ ਮਿੱਤਰ, ਮੀਤ ਮੁਰਾਰਾ ਰੂਪ ਵਟਾਈਆ। ਆਤਮ ਪਰਮਾਤਮ ਮਿਲਾਉਣ ਦਾ ਨਿਤ ਨਵਿਤ ਮੈਨੂੰ ਇਸ਼ਕ, ਆਸ਼ਕ ਮਾਸ਼ੂਕ ਹਕੂਕ ਇਕੋ ਜਿਹਾ ਰਖਾਈਆ। ਸਰਬ ਜੀਆਂ ਦਾ ਬਣ ਸਵਾਮੀ ਇਸ਼ਟ, ਦ੍ਰਿਸ਼ਟ ਦੇਵਾਂ ਪਰਦਾ ਲਾਹੀਆ। ਜਿਸ ਨੂੰ ਰਾਮ ਗੁਰੂ ਦੋਵੇਂ ਮੰਨਦੇ ਰਹੇ ਵਸ਼ਿਸ਼ਟ, ਵਿਸ਼ੇਸ਼ਤਾ ਸਭ ਨੂੰ ਦਿਆਂ ਜਣਾਈਆ। ਜਿਸ ਦਾ ਖੇਲ ਸਵਰਗ ਬਹਿਸ਼ਤ, ਦੋਜ਼ਖ਼ ਅਗਨੀ ਭਾ ਤਪਾਈਆ। ਸੋ ਸਤਿਗੁਰ ਸ਼ਬਦ ਗੁਰਮੁਖਾਂ ਦੇਵੇ ਅੰਤਰ ਸਿਦਕ, ਭਰੋਸਾ ਸਚ ਸਚ ਸਚ ਦ੍ਰਿੜਾਈਆ। ਕੂੜੀ ਕਿਰਿਆ ਨੇੜ ਨਾ ਆਵੇ ਨਿੰਦਿਆ ਨਿੰਦਕ, ਰਸਨਾ ਜਿਹਵਾ ਹਰਿ ਹਰਿ ਨਾਮ ਧਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸੱਚਾ ਵਰ, ਹਰਿਜਨ ਹਰਿ ਹਰਿ ਰੂਪ ਸਮਾਈਆ।

੧੭ ਫੱਗਣ ੨੦੨੦ ਬਿਕ੍ਰਮੀ ਚਾਨਣ ਸਿੰਘ ਦੇ ਗ੍ਰਹਿ ਪਿੰਡ ਹੰਡੋਲਾ ਜ਼ਿਲਾ ਕਰਨਾਲ

ਸਚਖੰਡ ਨਿਵਾਸੀ ਤੇਰੀ ਓਟ, ਪੁਰਖ ਅਕਾਲ ਤੇਰੀ ਸਰਨਾਈਆ। ਫਿਰੀ ਦਰੋਹੀ ਲੋਕ ਪਰਲੋਕ, ਦੋ ਜਹਾਨ ਰਹੇ ਕੁਰਲਾਈਆ। ਬ੍ਰਹਿਮੰਡ ਖੰਡ ਕਰੇ ਨਾ ਕੋਈ ਸੋਚ, ਜ਼ਿਮੀ ਅਸਮਾਨ ਧੀਰ ਨਾ ਕੋਇ ਧਰਾਈਆ। ਸਚ ਪਰਕਾਸ਼ ਨਜ਼ਰ ਨਾ ਆਵੇ ਨਿਰਮਲ ਜੋਤ, ਅੰਧ ਅਗਿਆਨ ਨਾ ਕੋਇ ਮਿਟਾਈਆ। ਲੱਖ ਚੁਰਾਸੀ ਜੀਵ ਜੰਤ ਤਨ ਮਾਟੀ ਭਰਿਆ ਖੋਟ, ਸਚ ਸੁੱਚ ਨਾ ਕੋਇ ਦ੍ਰਿੜਾਈਆ। ਸਾਹਿਬ ਸਤਿਗੁਰ ਪਾਰਬ੍ਰਹਮ ਕਿਉਂ ਬੈਠਾ ਅੰਤ ਖ਼ਮੋਸ਼, ਨਿਰਵੈਰ ਆਪਣਾ ਮੁਖ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਹਿਨਸ਼ਾਹ ਤੇਰੀ ਆਸ ਰਖਾਈਆ । ਸਚਖੰਡ ਨਿਵਾਸੀ ਆ ਕੇ ਵੇਖ, ਗੁਰ ਅਵਤਾਰ ਮੰਗ ਮੰਗਾਈਆ। ਸ੍ਰਿਸ਼ਟ ਸਬਾਈ ਕੂੜਾ ਭੇਖ, ਚਾਰੋਂ ਕੁੰਟ ਅੰਧੇਰਾ ਛਾਈਆ। ਹਰਿ ਕਾ ਨਾਉਂ ਕੋਈ ਨਾ ਲਏ ਚੇਤ, ਚੇਤਨ ਰੂਪ ਨਾ ਕੋਇ ਵਟਾਈਆ। ਮਾਇਆ ਮਮਤਾ ਰਹੇ ਖੇਡ, ਹਉਮੇਂ ਹੰਗਤਾ ਗੜ੍ਹ ਬਣਾਈਆ। ਕਿਸੇ ਨਜ਼ਰ ਨਾ ਆਵੇ ਨੇਤਨ ਨੇਤ, ਨਿਜ ਘਰ ਦਰਸ ਕੋਇ ਨਾ ਪਾਈਆ। ਕੋਈ ਨਾ ਜਾਣੇ ਤੇਰਾ ਭੇਤ, ਭਰਮੇ ਭੁਲੀ ਸਰਬ ਲੋਕਾਈਆ। ਲੱਖ ਚੁਰਾਸੀ ਸੁੰਞਾਂ ਖੇਤ, ਤੁਧ ਬਿਨ ਹੋਵੇ ਨਾ ਕੋਇ ਸਹਾਈਆ। ਆਤਮ ਪਰਮਾਤਮ ਮਾਣੇ ਨਾ ਕੋਈ ਸੇਜ, ਘਰ ਵੱਜੇ ਨਾ ਨਾਮ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋ ਸਹਾਈਆ। ਪੀਰ ਪੈਗ਼ੰਬਰ ਤੱਕਣ ਰਾਹ, ਨੇਤਰ ਨੈਣ ਉਠਾਈਆ। ਪਰਵਰਦਿਗਾਰ ਬਣ ਮਲਾਹ, ਬੇਨਜ਼ੀਰ ਨਿਰਗੁਣ ਨੂਰ ਜਹੂਰ ਕਰੇ ਰੁਸ਼ਨਾਈਆ। ਉਮਤ ਉਮਤੀ ਭਰੀ ਗੁਨਾਹ, ਮੁਹੱਬਤ ਸਚ ਨਾ ਕੋਇ ਸਮਝਾਈਆ। ਸਾਚਾ ਦਿਸੇ ਨਾ ਕੋਈ ਮਲਾਹ, ਬੇੜਾ ਕੰਧ ਨਾ ਕੋਇ ਉਠਾਈਆ। ਤੇਰਾ ਕਲਮਾ ਗਏ ਭੁਲਾ, ਸਚ ਸਜਦਾ ਸੀਸ ਨਾ ਕੋਇ ਝੁਕਾਈਆ। ਮੱਕਾ

❋

❋

ਕਾਅਬਾ ਕੋਈ ਨਾ ਪੜ੍ਹੇ ਦੁਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਨਿਰਵੈਰ ਜੋਤੀ ਜੋਤ ਕਰ ਰੁਸ਼ਨਾਈਆ। ਪੀਰ ਪੈਗ਼ੰਬਰ ਮਾਰਨ ਤਾਅਨਾ, ਪਰਵਰਦਿਗਾਰ ਸਚ ਜਣਾਈਆ। ਚੌਦਾਂ ਤਬਕ ਦਿਸੇ ਵੈਰਾਨਾ, ਸਚ ਫੁਲਵਾੜੀ ਰੰਗ ਨਾ ਕੋਇ ਵਖਾਈਆ। ਨਾ ਕੋਈ ਦਿਸੇ ਮੁਲਾਂ ਸ਼ੇਖ਼ ਮੁਸਾਇਕ ਮੌਲਾਨਾ, ਮੁਹੱਬਤ ਹੱਕ ਨਾ ਕੋਇ ਰਖਾਈਆ। ਚਾਰ ਕੁੰਟ ਦਹਿ ਦਿਸ਼ਾ ਪੰਚ ਵਿਕਾਰੀ ਫਿਰੇ ਸ਼ੈਤਾਨਾ, ਘਰ ਘਰ ਸ਼ਰਅ ਕਰੇ ਲੜਾਈਆ। ਸਾਬਤ ਰਿਹਾ ਨਾ ਕੋਈ ਈਮਾਨਾ, ਅਮਲ ਆਲਮ ਕਰੇ ਨਾ ਕੋਇ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਆਪਣਾ ਵੇਸ ਵਟਾਈਆ। ਭਗਤ ਜਨ ਰਹੇ ਚੀਕ, ਅੰਤਰ ਰੋ ਰੋ ਰਹੇ ਜਣਾਈਆ। ਪਰਮ ਪੁਰਖ ਤੇਰੀ ਇਕ ਉਡੀਕ, ਨੇਤਰ ਨੈਣ ਧਿਆਨ ਲਗਾਈਆ। ਦਰਸ ਦੇ ਸ਼ਾਹ ਪਾਤਸ਼ਾਹ ਮੰਗਣ ਭੀਖ, ਭਿਛਿਆ ਇਕੋ ਨਾਮ ਝੋਲੀ ਪਾਈਆ। ਮਿਹਰ ਨਜ਼ਰ ਮਿਹਰਵਾਨ ਕਰ ਬਖ਼ਸ਼ੀਸ਼, ਰਹਿਮਤ ਤੇਰੇ ਹੱਥ ਵਡਿਆਈਆ। ਭਗਤ ਨਵ ਨੌ ਚਾਰ ਕਰਦੇ ਰਹੇ ਉਡੀਕ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਸੰਤ ਕਹਿਣ ਪ੍ਰਭ ਮਾਰ ਝਾਤ, ਝਾਕੀ ਆਪਣੀ ਆਪ ਜਣਾਈਆ। ਕਲਜੁਗ ਵੇਖ ਅੰਧੇਰੀ ਰਾਤ, ਸਾਚਾ ਚੰਦ ਨਾ ਕੋਇ ਚਮਕਾਈਆ। ਆਤਮ ਪਰਮਾਤਮ ਪੜ੍ਹੇ ਕੋਈ ਨਾ ਗਾਥ, ਰਸਨਾ ਜਿਹਵਾ ਬੱਤੀ ਦੰਦ ਸਰਬ ਹਲਕਾਈਆ। ਸਚ ਪ੍ਰੀਤੀ ਕੋਈ ਨਾ ਜੋੜੇ ਨਾਤ, ਨਾਤਾ ਬਿਧਾਤਾ ਮੇਲ ਨਾ ਕੋਇ ਮਿਲਾਈਆ। ਗੁਰ ਅਵਤਾਰ ਪੀਰ ਪੈਗੰਬਰ ਜੋ ਗਏ ਆਖ, ਧੁਰ ਸੰਦੇਸਾ ਤੇਰਾ ਨਾਮ ਸੁਣਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆ ਕੇ ਵੇਖ ਆਪਣਾ ਘਰ, ਲੋਕਮਾਤ ਫੇਰਾ ਪਾਈਆ। ਗੁਰਮੁਖ ਕਹਿਣ ਪ੍ਰਭ ਖੋਲ੍ਹ ਅੱਖ, ਨੇਤਰ ਨੈਣ ਨੈਣ ਉਘੜਾਈਆ। ਤੇਰੇ ਉਤੇ ਸਭ ਨੂੰ ਪਿਆ ਸ਼ੱਕ, ਤੇਰਾ ਇਸ਼ਟ ਨਾ ਕੋਇ ਮਨਾਈਆ। ਕੂੜੀ ਵਾਸਨਾ ਜਗਤ ਖੁੱਲ੍ਹਿਆ ਹੱਟ, ਤੇਰਾ ਨਾਉਂ ਸਚ ਨਾ ਕੋਇ ਜਣਾਈਆ। ਸਾਧ ਸੰਤ ਕਲਜੁਗ ਅੰਤ ਧੀਆਂ ਭੈਣਾਂ ਰਹੇ ਤੱਕ, ਨੇਤਰ ਲੱਜਿਆ ਸ਼ਰਮ ਹਯਾ ਨਾ ਕੋਇ ਰਖਾਈਆ । ਕੂੜੀ ਕਿਰਿਆ ਨੱਚੇ ਮੰਦਰ ਮਸਜਦ ਮੱਠ, ਸ਼ਿਵਦਵਾਲੇ ਦੇਣ ਦੁਹਾਈਆ। ਧਾਹੀਂ ਮਾਰੇ ਤੀਰਥ ਤਟ, ਇਸਤਰੀ ਪੁਰਸ਼ ਨੰਗੇ ਤਾਰੀਆਂ ਰਹੇ ਲਾਈਆ । ਘਰ ਘਰ ਦਰ ਦਰ ਉਬਲੇ ਬਹੱਤਰ ਨਾੜੀ ਰਤ, ਅਮ੍ਰਿਤ ਮੇਘ ਨਾ ਕੋਇ ਬਰਸਾਈਆ। ਤੇਰੇ ਮਿਲਣ ਦੀ ਕਿਸੇ ਨਾ ਖੁਲ੍ਹੀ ਅੱਖ, ਨਿਜ ਨੇਤਰ ਦਰਸਨ ਕੋਇ ਨਾ ਪਾਈਆ। ਮਣਕਾ ਮਣਕਾ ਮਾਲਾ ਸਾਰੇ ਰਹੇ ਰਟ, ਮਨ ਕਾ ਮਣਕਾ ਨਾ ਕੋਇ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇ ਧੁਰ ਦਾ ਵਰ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਗੁਰਸਿਖ ਕਹਿਣ ਪ੍ਰਭ ਫੇਰਾ ਪਾ, ਸਤਿਗੁਰ ਤੇਰੇ ਹੱਥ ਵਡਿਆਈਆ। ਨਾਤਾ ਤੁਟਾ ਪੁਤਰਾਂ ਮਾਂ, ਪਿਤਾ ਪੂਤ ਨਾ ਕੋਇ ਵਡਿਆਈਆ। ਭਾਈ ਭੈਣਾਂ ਰਹੇ ਤਕਾ, ਨਾਰ ਕੰਤ ਸੇਜ ਸੁਹੰਜਣੀ ਸੋਭਾ ਕੋਈ ਨਾ ਪਾਈਆ। ਹਰਿ ਹਰਿ ਭੁਲਿਆ ਘਰ ਘਰ ਨਾਂ, ਕੂੜੀ ਕਿਰਿਆ ਨਾਚ ਨਚਾਈਆ। ਸਾਚਾ ਇਸ਼ਟ ਲਵੇ ਨਾ ਕੋਈ ਮਨਾ, ਦ੍ਰਿਸ਼ਟ ਸਕੇ ਨਾ ਕੋਇ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇ ਧੁਰ ਦਾ ਵਰ, ਦਰ ਤੇਰੇ ਅਲਖ ਜਗਾਈਆ। ਧਰਨੀ ਰੋਵੇ ਕਰੇ ਪੁਕਾਰ, ਨੇਤਰ ਨੈਣਾਂ ਨੀਰ ਵਹਾਈਆ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਤੇਰੀ ਓਟ ਤਕਾਈਆ। ਜੁਗ ਚੌਕੜੀ ਬੀਤੇ ਚਾਰ, ਚਾਰੋਂ ਕੁੰਟ ਵੇਖ ਵਖਾਈਆ। ਸੱਜਣ ਮਿਲੇ ਨਾ ਕੋਈ ਯਾਰ, ਮੀਤ ਮੁਰਾਰਾ ਨਜ਼ਰ ਕੋਇ ਨਾ ਆਈਆ। ਆਏ

❋

❋

ਗਏ ਗੁਰੂ ਅਵਤਾਰ ਪੀਰ ਪੈਗ਼ੰਬਰ ਫੇਰਾ ਪਾਈਆ। ਲਿਖ ਲਿਖ ਲੇਖਾ ਕਲਮ ਦਵਾਤ, ਕਲਮ ਸ਼ਾਹੀ ਜੋੜ ਜੁੜਾਈਆ। ਅੰਤ ਕਿਸੇ ਨਾ ਦਿਤਾ ਸਾਥ, ਪੱਲੂ ਸਾਰੇ ਗਏ ਛੁਡਾਈਆ । ਮੇਰਾ ਵੇਖ ਲੇਖ ਮਸਤਕ ਮਾਥ, ਮੁਖ ਘੁੰਗਟ ਰਹੀ ਉਠਾਈਆ। ਬਣ ਨਿਮਾਣੀ ਹੋ ਅਨਾਥ, ਨਾਥ ਅਨਾਥਾਂ ਸੀਸ ਝੁਕਾਈਆ। ਜਿਉਂ ਭਾਵੇ ਪਤ ਲੈ ਰਾਖ, ਪਤਿਪਰਮੇਸ਼ਵਰ ਤੇਰੀ ਇਕ ਸਰਨਾਈਆ। ਕੂੜੀ ਕਿਰਿਆ ਮੇਰੇ ਉਤੇ ਕਰੇ ਨਾਚ, ਸਤਿ ਧਰਮ ਬੈਠਾ ਮੁਖ ਛੁਪਾਈਆ। ਮਾਇਆ ਮਮਤਾ ਲੱਗੀ ਆਂਚ, ਅਗਨੀ ਤਤ ਨਾ ਕੋਇ ਬੁਝਾਈਆ। ਠੱਗ ਚੋਰ ਯਾਰ ਪਾਇਣ ਰਾਸ, ਗੋਪੀ ਕਾਹਨ ਤੇਰਾ ਰੂਪ ਨਜ਼ਰ ਕੋਇ ਨਾ ਆਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਦਰ ਤੇਰੇ ਇਕ ਅਰਜ਼ੋਈਆ। ਗੁਰਦਰ ਮੰਦਰ ਮਸਜਦ ਮੱਠ ਸ਼ਿਵਦਵਾਲੇ ਮਾਰਨ ਧਾਹ, ਸ੍ਰੀ ਭਗਵਾਨ ਰਹੇ ਜਣਾਈਆ। ਪੰਡਤ ਪਾਂਧੇ ਮੁਲਾਂ ਸ਼ੇਖ਼ ਹੋਏ ਬੇਵਫ਼ਾ, ਵਫ਼ਾਦਾਰੀ ਸਚ ਨਾ ਕੋਇ ਕਮਾਈਆ। ਤੇਰੇ ਦਰ ਦਿਵਸ ਰੈਣ ਹੋਵਣ ਗੁਨਾਹ, ਪਾਕ ਪਵਿਤ ਨਜ਼ਰ ਕੋਇ ਨਾ ਆਈਆ। ਤੁਧ ਬਿਨ ਪਕੜੇ ਕੋਈ ਨਾ ਬਾਂਹ, ਫੜ ਬਾਂਹੋਂ ਗਲੇ ਨਾ ਕੋਇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇ ਆਪਣਾ ਵਰ, ਦਰ ਠਾਂਡਾ ਮੰਗ ਮੰਗਾਈਆ। ਤੀਰਥ ਤਟ ਰਹੇ ਦੱਸ, ਆਪਣਾ ਹਾਲ ਜਣਾਈਆ। ਸਾਡੇ ਰਿਹਾ ਨਹੀਂ ਕਿਛ ਵਸ, ਵਾਸਤਾ ਤੇਰੇ ਅੱਗੇ ਪਾਈਆ। ਰੈਣ ਅੰਧੇਰੀ ਕਲਜੁਗ ਦਿਸੇ ਮਸ, ਮਸਤੀ ਕੂੜੀ ਚੜ੍ਹੀ ਲੋਕਾਈਆ । ਲੇਖਾ ਕੋਈ ਨਾ ਜਾਣੇ ਤਤ ਅੱਠ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਨ ਮਤ ਬੁਧ ਖੋਜ ਨਾ ਕੋਇ ਖੁਜਾਈਆ। ਸਚ ਦਵਾਰ ਨਜ਼ਰ ਨਾ ਆਵੇ ਹੱਟ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਦੇ ਇਕ ਵਰ, ਸਚ ਤੇਰੀ ਸਰਨਾਈਆ । ਸਚ ਸਰਨਾਈ ਤੇਰੀ ਏਕ, ਏਕੰਕਾਰ ਦਇਆ ਕਮਾਈਆ। ਵਿਸ਼ਨ ਬ੍ਰਹਮਾ ਸ਼ਿਵ ਰਹੇ ਚੇਤ, ਚੇਤਨ ਹੋ ਕੇ ਧਿਆਨ ਲਗਾਈਆ। ਪਰਮ ਪੁਰਖ ਪ੍ਰਭ ਆ ਕੇ ਵੇਖ, ਵਾਸਤਾ ਇਕੋ ਵਾਰ ਪਾਈਆ। ਕੋਈ ਨਾ ਕਰੇ ਸਾਚਾ ਹੇਤਾ, ਹਿਤਕਾਰੀ ਨਜ਼ਰ ਕੋਇ ਨਾ ਆਈਆ। ਨੌ ਖੰਡ ਪ੍ਰਿਥਮੀ ਕੂੜਾ ਭੇਖ, ਸੱਤ ਦੀਪ ਸਤਿ ਰੰਗ ਨਾ ਕੋਇ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆ ਕੇ ਵੇਖ ਆਪਣਾ ਘਰ, ਜਿਸ ਘਰ ਕਲਜੁਗ ਡੇਰਾ ਲਾਈਆ । ਸੁਣ ਕੇ ਕਲਜੁਗ ਪਿਆ ਉਠ, ਆਪਣੀ ਲੈ ਅੰਗੜਾਈਆ। ਪਾਰਬ੍ਰਹਮ ਪ੍ਰਭ ਅੱਗੇ ਝੁਕ, ਨਿਉਂ ਨਿਉਂ ਸੀਸ ਨਿਵਾਈਆ। ਮੈਂ ਤੇਰਾ ਪ੍ਰਭੂ ਛੋਟਾ ਪੁਤ, ਚੌਥਾ ਜੁਗ ਨਾਉਂ ਰਖਾਈਆ। ਕਿਸੇ ਘਰ ਰਹਿਣ ਨਾ ਦਿਤਾ ਸੁਖ, ਵੇਖ ਮੇਰੀ ਵੱਡੀ ਵਡਿਆਈਆ। ਮਾਵਾਂ ਪੁੱਤਰਾਂ ਲੱਗਾ ਦੁੱਖ, ਨੇਤਰ ਨੈਣਾਂ ਨੀਰ ਵਹਾਈਆ। ਕਾਮ ਕਰੋਧ ਲੋਭ ਮੋਹ ਹੰਕਾਰ ਪਾਈ ਲੁੱਟ, ਬਚਿਆ ਕੋਈ ਰਹਿਣ ਨਾ ਪਾਈਆ। ਤੇਰੀ ਪ੍ਰੀਤੀ ਸਭ ਦੇ ਕੋਲੋਂ ਗਈ ਛੁਟ, ਹਿਰਦੇ ਤੇਰਾ ਨਾਮ ਨਾ ਕੋਇ ਧਿਆਈਆ। ਸਤਿ ਧਰਮ ਦਾ ਬੂਟਾ ਪੁੱਟ, ਮੈਂ ਦਿਤੀ ਜੜ ਉਖੜਾਈਆ। ਪੁਰਖ ਅਕਾਲ ਤੂੰ ਮੇਰੇ ਉਤੇ ਹੋ ਖ਼ੁਸ਼, ਤੇਰੀ ਸੋਹਣੀ ਸੇਵ ਕਮਾਈਆ। ਗੋਬਿੰਦ ਸੁਤ ਨੀਹਾਂ ਹੇਠਾਂ ਦਿਤੇ ਸੁੱਟ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇ ਮੋਹੇ ਵਰ, ਦਰ ਤੇਰੇ ਆਸ ਰਖਾਈਆ। ਕਲਜੁਗ ਕਹੇ ਮੈਂ ਕੀਤਾ ਕੰਮ, ਪ੍ਰਭ ਤੇਰੀ ਕਰਨੀ ਕਾਰ ਕਮਾਈਆ। ਕਿਸੇ ਨਾਮ ਜਪਣ ਨਾ ਦੇਵਾਂ ਦਮੋ ਦਮ, ਪਵਣ ਵਾਸਨਾ ਆਪਣਾ ਰੂਪ ਵਖਾਈਆ। ਧੰਨ ਭਾਗ ਮੈਂ ਤੇਰੇ ਘਰ ਪਿਆ ਜੰਮ, ਧਰਨੀ ਧਰਤ ਧਵਲ ਉਪਰ ਡੇਰਾ ਲਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇ ਸੱਚਾ ਵਰ, ਤੇਰੀ ਸਾਚੀ ਸੇਵ ਕਮਾਈਆ। ਸੁਣ

❋

❋

ਕੇ ਕਲਜੁਗ ਕਲ ਦੀ ਬਾਤ, ਸਤਿਜੁਗ ਨੈਣ ਖੁਲ੍ਹਾਈਆ। ਪਰਮ ਪੁਰਖ ਉਠ ਵੇਖ ਮਾਰ ਝਾਤ, ਸ੍ਰਿਸ਼ਟ ਸਬਾਈ ਰਹੀ ਕੁਰਲਾਈਆ। ਗੋਬਿੰਦ ਸੂਰਾ ਅੰਤਮ ਗਿਆ ਆਖ, ਸਚ ਸੰਦੇਸਾ ਜਗਤ ਸੁਣਾਈਆ। ਕਲ ਕਲਕੀ ਹੋਵੇ ਪਰਗਟ, ਨਿਰਗੁਣ ਨਿਰਵੈਰ ਰੂਪ ਵਟਾਈਆ। ਸ਼ਬਦ ਅਗੰਮੀ ਮਾਰੇ ਸੱਟ, ਦੋ ਜਹਾਨਾਂ ਡੇਰਾ ਢਾਹੀਆ। ਸਤਿ ਧਰਮ ਦਾ ਖੋਲ੍ਹੇ ਹੱਟ, ਬਣ ਹਟਵਾਣਾ ਹੱਟ ਚਲਾਈਆ। ਕਲਜੁਗ ਕੂੜੀ ਕਿਰਿਆ ਖੇੜਾ ਕਰੇ ਭੱਠ, ਜੋਤੀ ਲੰਬੂ ਅਗਨੀ ਲਾਈਆ। ਸ੍ਰਿਸ਼ਟ ਸਬਾਈ ਇਕੋ ਮਾਰਗ ਦੇਵੇ ਦੱਸ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਕਰੇ ਪੜ੍ਹਾਈਆ। ਊਚਾਂ ਨੀਚਾਂ ਰਾਉ ਰੰਕਾਂ ਦੇਵੇ ਬ੍ਰਹਮ ਮਤ, ਬ੍ਰਹਮ ਵਿਦਿਆ ਇਕ ਸਮਝਾਈਆ। ਨਿਜ ਨੇਤਰ ਖੋਲ੍ਹੇ ਅੱਖ, ਦੋਏ ਲੋਚਣ ਮਿਲੇ ਵਡਿਆਈਆ। ਸਤਿ ਸੰਤੋਖ ਧੀਰਜ ਦੇਵੇ ਜਤ, ਰੱਤੀ ਰਤ ਆਪਣੇ ਰੰਗ ਰੰਗਾਈਆ। ਭਗਤ ਸੁਹੇਲੇ ਮੇਲੇ ਪੁਰਖ ਸਮਰਥ, ਮਿਹਰ ਨਜ਼ਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇ ਵਡਿਆਈਆ। ਸਤਿਜੁਗ ਬਾਤ ਸੁਣ, ਗੁਰ ਅਵਤਾਰ ਪੀਰ ਪੈਗੰਬਰ ਸ੍ਰੀ ਭਗਵਾਨ ਰਹੇ ਜਣਾਈਆ। ਅਬਿਨਾਸ਼ੀ ਕਰਤੇ ਤੇਰੇ ਗੁਣ, ਹੱਥ ਤੇਰੇ ਵਡਿਆਈਆ। ਲੱਖ ਚੁਰਾਸੀ ਵੇਖ ਛਾਣ ਪੁਣ, ਨਾਮ ਮਧਾਣਾ ਇਕੋ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਜੂ ਤੇਰੇ ਹੱਥ ਵਡਿਆਈਆ। ਸ੍ਰੀ ਭਗਵਾਨ ਪਿਆ ਹੱਸ, ਸਚਖੰਡ ਨਿਵਾਸੀ ਖ਼ੁਸ਼ੀ ਮਨਾਇੰਦਾ। ਸੋ ਪੁਰਖ ਨਿਰੰਜਣ ਆਪ ਸਮਰਥ, ਹਰਿ ਪੁਰਖ ਨਿਰੰਜਣ ਕਾਰ ਕਮਾਇੰਦਾ। ਏਕੰਕਾਰ ਚਲਾਏ ਰਥ, ਆਦਿ ਨਿਰੰਜਣ ਸੇਵ ਕਮਾਇੰਦਾ। ਅਬਿਨਾਸ਼ੀ ਕਰਤਾ ਦੇਵਣਹਾਰਾ ਵੱਥ, ਸ੍ਰੀ ਭਗਵਾਨ ਸੋਭਾ ਪਾਇੰਦਾ। ਪਾਰਬ੍ਰਹਮ ਪ੍ਰਭ ਹੋ ਪਰਗਟ, ਬ੍ਰਹਮ ਆਪਣਾ ਭੇਵ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸੰਦੇਸਾ ਇਕ ਸੁਣਾਇੰਦਾ। ਸ਼ਬਦ ਸੰਦੇਸਾ ਸ੍ਰੀ ਭਗਵਾਨ, ਆਦਿ ਜੁਗਾਦੀ ਇਕ ਜਣਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰੋ ਧਿਆਨ, ਨੇਤਰ ਨੈਣ ਅੱਖ ਖੁਲ੍ਹਾਈਆ। ਗੁਰ ਅਵਤਾਰੋ ਤੁਹਾਡਾ ਲੇਖ ਕਰੇ ਪਰਵਾਨ, ਲਿਖਿਆ ਲੇਖ ਨਾ ਕੋਇ ਮਿਟਾਈਆ । ਪੀਰ ਪੈਗ਼ੰਬਰ ਸਜਦਾ ਸੀਸ ਕਰੋ ਸਲਾਮ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਥਾਉਂ ਥਾਈਂਆ। ਪੀਰ ਪੈਗ਼ੰਬਰ ਰੱਖਣਾ ਯਾਦ, ਯਾਦਦਾਸ਼ਤ ਹਰਿ ਜਣਾਈਆ। ਪੁਰਖ ਅਬਿਨਾਸ਼ੀ ਆਦਿ ਜੁਗਾਦੀ ਧੁਰਦਰਗਾਹੀ ਗਾਡ, ਵਾਹਦ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਸਭ ਦਾ ਦਏ ਚੁਕਾਈਆ। ਲਹਿਣਾ ਚੁਕਾਏ ਸ੍ਰੀ ਭਗਵੰਤ, ਆਪਣੇ ਹੱਥ ਰੱਖੇ ਵਡਿਆਈਆ । ਮਾਣ ਦਿਵਾਏ ਜਨ ਭਗਤਾਂ ਜਗਤ, ਜੁਗ ਚੌਕੜੀ ਹੋਏ ਸਹਾਈਆ। ਸੰਤਾਂ ਸੁਹੇਲਾ ਕਰੇ ਵਕਤ, ਵਾਰ ਥਿਤ ਆਪਣੇ ਹੱਥ ਰਖਾਈਆ। ਗੁਰਮੁਖਾਂ ਲੇਖੇ ਲਾਏ ਬੂੰਦ ਰਕਤ, ਸੁਤ ਨਾਦੀ ਰੂਪ ਵਟਾਈਆ। ਗੁਰਸਿਖਾਂ ਦੇਵੇ ਸ਼ਬਦੀ ਸ਼ਕਤ, ਸ਼ਹਿਨਸ਼ਾਹ ਆਪਣੀ ਦਇਆ ਕਮਾਈਆ । ਲਹਿਣਾ ਦੇਣਾ ਚੁਕਾਏ ਧਰਨੀ ਧਵਲ ਧਰਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਬੇਪਰਵਾਹੀਆ। ਵੇਖ ਵਖਾਏ ਆਪ ਪ੍ਰਭ, ਬੇਅੰਤ ਖੇਲ ਕਰਾਇੰਦਾ। ਕਲਜੁਗ ਕੂੜੀ ਕਿਰਿਆ ਮੇਟੇ ਹੱਦ, ਲਹਿਣਾ ਦੇਣਾ ਝੋਲੀ ਪਾਇੰਦਾ। ਵੇਖ ਵਖਾਣੇ ਮੱਕਾ ਕਾਅਬਾ ਹੁਜਰਾ ਹੱਜ, ਹੱਕ ਹਕੀਕਤ ਖੋਜ ਖੁਜਾਇੰਦਾ। ਕੂੜੀ ਕਿਰਿਆ ਮਾਇਆ ਮਮਤਾ ਹਉਮੇਂ ਹੰਗਤਾ ਗੜ੍ਹ ਜਾਏ ਭੱਜ, ਆਸਾ ਤ੍ਰਿਸਨਾ ਮੇਟ ਮਿਟਾਇੰਦਾ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਇਕ ਸੁਣਾਏ ਅਗੰਮੀ ਨਦ, ਅਨਹਦ ਰਾਗੀ ਰਾਗ ਸੁਣਾਇੰਦਾ। ਗ਼ਰੀਬ ਨਿਮਾਣਿਆਂ ਕੋਝਿਆਂ

❋

❋

ਕਮਲਿਆਂ ਪਰਦੇ ਲਏ ਕਜ, ਸ਼ਾਹ ਸੁਲਤਾਨਾਂ ਖ਼ਾਕ ਮਿਲਾਇੰਦਾ। ਸਤਿਜੁਗ ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਆਦਿ ਜੁਗਾਦੀ ਲਏ ਸੱਦ, ਸੱਦਾ ਸਾਚਾ ਨਾਮ ਸੁਣਾਇੰਦਾ। ਧਰਤ ਮਾਤ ਦੀ ਗੋਦੀ ਬਹਿਣਾ ਭੱਜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਕਰਾਇੰਦਾ। ਸਾਚੀ ਖੇਲ ਕਰਾਂ ਸੰਸਾਰ, ਸੋ ਪੁਰਖ ਨਿਰੰਜਣ ਆਪ ਜਣਾਈਆ। ਧੀਰਜ ਰੱਖੋ ਗੁਰੂ ਅਵਤਾਰ, ਪੀਰ ਪੈਗ਼ੰਬਰ ਧਰਵਾਸ ਰਿਹਾ ਰਖਾਈਆ। ਜਨ ਭਗਤੋ ਨੇਤਰ ਨੈਣ ਵੇਖੋ ਉਘਾੜ, ਘਰ ਬੈਠਾ ਬੇਪਰਵਾਹੀਆ। ਸੰਤੋ ਸ਼ਬਦ ਅਗੰਮੀ ਮਾਰੋ ਆਵਾਜ਼, ਰਸਨਾ ਜਿਹਵਾ ਬੱਤੀ ਦੰਦ ਨਾ ਕੋਇ ਹਿਲਾਈਆ। ਗੁਰਮੁਖੋ ਅੰਦਰ ਵੜ ਕੇ ਸਮਝੋ ਰਾਜ਼, ਬਾਹਰ ਢੂੰਡਣ ਕੋਇ ਨਾ ਜਾਈਆ। ਗੁਰਸਿਖ ਤੇਰੀ ਕਾਇਆ ਅੰਦਰ ਵਸੇ ਸਾਥ, ਘਰ ਘਰ ਵਿਚ ਡੇਰਾ ਲਾਈਆ । ਤੂੰ ਮੇਰਾ ਮੈਂ ਤੇਰਾ ਪਰਮ ਪੁਰਖ ਸਦ ਗਾਏ ਗਾਥ, ਆਤਮ ਪਰਮਾਤਮ ਭੁੱਲ ਕਦੇ ਨਾ ਜਾਈਆ। ਕਰੇ ਖੇਲ ਪੁਰਖ ਅਬਿਨਾਸ਼, ਨਿਰਗੁਣ ਜੋਤ ਕਰ ਪਰਕਾਸ਼, ਲੇਖਾ ਜਾਣ ਪ੍ਰਿਥਮੀ ਆਕਾਸ਼, ਗਗਨ ਮੰਡਲ ਵੇਖੇ ਚਾਈਂ ਚਾਈਂਆ। ਕਲਜੁਗ ਮਿਟੇ ਅੰਧੇਰੀ ਰਾਤ, ਸਤਿਜੁਗ ਦੇਵੇ ਸਾਚੀ ਦਾਤ, ਕਿਰਪਾ ਕਰੇ ਪੁਰਖ ਸਮਰਾਥ, ਨਾਮ ਅਨਮੁਲੜੀ ਦੌਲਤ ਆਪ ਵਰਤਾਈਆ। ਵਿਸ਼ਨ ਬ੍ਰਹਮਾ ਸ਼ਿਵ ਵਖਾਏ ਕਾਜ, ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਨਜ਼ਰੀ ਆਏ ਗੁਰੂ ਮਹਾਰਾਜ, ਭਗਤਾਂ ਸੰਤਾਂ ਰੱਖੇ ਮਾਤ ਲਾਜ ਗੁਰਮੁਖ ਗੁਰਸਿਖ ਆਪਣੀ ਗੋਦ ਉਠਾਈਆ। ਨੌ ਖੰਡ ਪ੍ਰਿਥਮੀ ਵੇਖੇ ਮਾਰ ਝਾਤ, ਸੱਤਾਂ ਦੀਪਾਂ ਡੂੰਘਾ ਫੋਲੇ ਖਾਤ, ਜ਼ਿਮੀਂ ਅਸਮਾਨਾਂ ਪਰਦਾ ਆਪ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜੁਗ ਚੌਕੜੀ ਆਪਣੇ ਹੱਥ ਰਖਾਈਆ। ਸ੍ਰੀ ਭਗਵਾਨ ਦਏ ਦਿਲਾਸਾ, ਸਚ ਸਵਾਮੀ ਆਪ ਜਣਾਈਆ। ਪਰਮ ਪੁਰਖ ਤੇ ਰੱਖੋ ਭਰਵਾਸਾ, ਦੂਜੀ ਓਟ ਨਾ ਕੋਇ ਤਕਾਈਆ। ਆਦਿ ਜੁਗਾਦਿ ਜਿਸ ਸਾਜਣ ਸਾਜਾ, ਨਿਤ ਨਵਿਤ ਵੇਖ ਵਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਦਾਸੀ ਦਾਸਾ, ਸਰਗੁਣ ਨਿਰਗੁਣ ਸੇਵ ਕਮਾਈਆ। ਕਲਜੁਗ ਅੰਤ ਸਭ ਦੀ ਪੂਰੀ ਕਰੇ ਆਸਾ, ਨਿਰਾਸਾ ਕੋਇ ਰਹਿਣ ਨਾ ਪਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਜਿਸ ਦਾ ਗਾਏ ਖ਼ੁਲਾਸਾ, ਖਾਣੀ ਬਾਣੀ ਜਿਸ ਦਾ ਨਾਮ ਧਿਆਈਆ। ਸੋ ਸਾਹਿਬ ਸੁਲਤਾਨ ਸ੍ਰੀ ਭਗਵਾਨ ਸਰਬ ਜੀਆਂ ਦਾ ਸੱਜਣ ਸਾਕਾ, ਘਰ ਘਰ ਨਾਤਾ ਜੋੜ ਜੁੜਾਈਆ। ਜਨ ਭਗਤਾਂ ਸੰਤਾਂ ਗੁਰਮੁਖਾਂ ਗੁਰਸਿਖਾਂ ਜਨਮ ਜਨਮ ਦਾ ਪੂਰਾ ਕਰੇ ਘਾਟਾ, ਨਾਮ ਅਮੋਲਕ ਝੋਲੀ ਪਾਈਆ। ਬੰਦ ਕਿਵਾੜੀ ਖੋਲ੍ਹੇ ਤਾਕਾ, ਨਿਰਮਲ ਜੋਤ ਕਰੇ ਪਰਕਾਸ਼ਾ, ਆਤਮ ਸੇਜਾ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸਾ ਇਕ ਸੁਣਾਈਆ। ਸਚ ਸੰਦੇਸਾ ਸੁਣ ਨਿਰੰਕਾਰ, ਸਾਰੇ ਖ਼ੁਸ਼ੀ ਮਨਾਈਆ । ਵਿਸ਼ਨ ਬ੍ਰਹਮਾ ਸ਼ਿਵ ਇਕ ਦੂਜੇ ਨੂੰ ਵਾਜਾਂ ਰਹੇ ਮਾਰ, ਇਸ਼ਾਰਿਆਂ ਨਾਲ ਸਮਝਾਈਆ। ਗੁਰ ਅਵਤਾਰ ਕਰਨ ਪਿਆਰ, ਪ੍ਰੇਮ ਪ੍ਰੀਤੀ ਇਕ ਵਖਾਈਆ । ਪੀਰ ਪੈਗੰਬਰ ਕਰਨ ਗੁਫਤਾਰ, ਗੁਫਤ ਸ਼ੁਨੀਦ ਖ਼ੁਸ਼ੀ ਮਨਾਈਆ। ਭਗਤ ਕਹਿਣ ਸੱਚੀ ਸਰਕਾਰ, ਕਰਤਾ ਪੁਰਖ ਦੇਵੇ ਵਡਿਆਈਆ। ਸੰਤ ਕਹਿਣ ਹਰਿ ਸਤਿਗੁਰ ਮਿਲੇ ਆਣ, ਨਿਰਗੁਣ ਆਪਣਾ ਫੇਰਾ ਪਾਈਆ। ਗੁਰਮੁਖ ਕਹਿਣ ਮਿਲੇ ਇਕੋ ਸਚ ਧਿਆਨ, ਲਿਵ ਛੁਟਕੀ ਫੇਰ ਲਗਾਈਆ । ਗੁਰਸਿਖ ਕਹਿਣ ਲੱਖ ਚੁਰਾਸੀ ਮਿਟੇ ਨਿਸ਼ਾਨ, ਮਾਤ ਗਰਭ ਅਗਨੀ ਤਤ ਨਾ ਕੋਇ ਤਪਾਈਆ। ਅਬਿਨਾਸ਼ੀ ਕਰਤਾ ਕਹੇ ਮੈਂ ਸਭ ਦਾ ਜਾਣੀ ਜਾਣ, ਅਭੁੱਲ ਭੁੱਲ ਕਦੇ ਨਾ ਜਾਈਆ। ਸਚਖੰਡ ਦਵਾਰ ਸਚ ਬੇਨੰਤੀ ਕਰਾਂ ਪਰਵਾਨ,

❋

❋

ਪਰਵਾਨਾ ਆਪਣੇ ਲੇਖੇ ਲਾਈਆ। ਕਲਜੁਗ ਅੰਤ ਹੋ ਪਰਧਾਨ, ਸ਼ਬਦ ਪਰਧਾਨਗੀ ਇਕ ਕਮਾਈਆ। ਸ਼ਾਹੋ ਭੂਪ ਬਣ ਰਾਜਾਨ, ਡੰਕਾ ਆਪਣਾ ਨਾਮ ਵਜਾਈਆ। ਬ੍ਰਹਿਮੰਡ ਖੰਡ ਲੋਕ ਪਰਲੋਕ ਪੁਰੀ ਲੋਅ ਆਕਾਸ਼ ਸੀਸ ਝੁਕਾਣ, ਸਿਰ ਸਕੇ ਨਾ ਕੋਇ ਉਠਾਈਆ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਆਤਮ ਪਰਮਾਤਮ ਢੋਲਾ ਇਕੋ ਗਾਣ, ਤੂੰ ਹੀ ਤੂੰ ਹੀ ਰਾਗ ਸੁਣਾਈਆ। ਸਤਿ ਧਰਮ ਦੀ ਖੋਲ੍ਹਾਂ ਇਕ ਦੁਕਾਨ, ਮਜਲਸ ਆਪਣਾ ਨਾਮ ਵਖਾਈਆ। ਲੇਖਾ ਚੁੱਕੇ ਕੂੜੀ ਕਿਰਿਆ ਜਗਤ ਸ਼ੈਤਾਨ, ਦੀਨ ਮਜ਼੍ਹਬ ਨਾ ਕੋਇ ਲੜਾਈਆ। ਜਾਤ ਪਾਤ ਊਚ ਨੀਚ ਰਾਉ ਰੰਕ ਸਰਬ ਮਿਟ ਜਾਣ, ਸੀਸ ਤਾਜ ਨਾ ਕੋਇ ਰਖਾਈਆ । ਕਰੇ ਖੇਲ ਸ੍ਰੀ ਭਗਵਾਨ, ਲੇਖਾ ਜਾਣੇ ਦੋ ਜਹਾਨ, ਦੋ ਜਹਾਨਾਂ ਵਾਲੀ ਜੋਤ ਅਕਾਲੀ ਰੂਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕੂੜਾ ਝਗੜਾ ਦਏ ਚੁਕਾਈਆ। ਕੂੜਾ ਝਗੜਾ ਜਾਏ ਮੁੱਕ, ਲੋਕਮਾਤ ਰਹਿਣ ਨਾ ਪਾਈਆ। ਪੁਰਖ ਅਕਾਲ ਆਪੇ ਤੁਠ, ਮਿਹਰ ਨਜ਼ਰ ਇਕ ਉਠਾਈਆ। ਕਲਜੁਗ ਕੂੜਾ ਕੱਢੇ ਕੁੱਟ, ਨਾਮ ਖੰਡਾ ਸਚ ਚਮਕਾਈਆ। ਸਤਿਜੁਗ ਉਪਜਾਏ ਸਾਚਾ ਸੁਤ, ਧਰਮ ਵਸਤ ਝੋਲੀ ਪਾਈਆ। ਦਰ ਦਰ ਘਰ ਘਰ ਜਾ ਜਾ ਗੁਰਮੁਖਾਂ ਲਏ ਪੁਛ, ਗੁਰਸਿਖਾਂ ਮੇਲ ਮਿਲਾਈਆ। ਉਜਲ ਕਰੋ ਸਾਰੇ ਮੁਖ, ਲੱਖ ਚੁਰਾਸੀ ਵਿਚੋਂ ਮਾਨਸ ਜਨਮ ਉਤਮ ਨਜ਼ਰੀ ਆਈਆ। ਪ੍ਰਭ ਮਿਲਣ ਦੀ ਇਕੋ ਭੁੱਖ, ਦੂਜੀ ਤ੍ਰਿਸਨਾ ਨਾ ਕੋਇ ਵਧਾਈਆ। ਸਫਲ ਕਰੋ ਮਾਤ ਕੁਖ, ਜਨ ਜਨਨੀ ਮਿਲੇ ਵਡਿਆਈਆ। ਦੂਜੀ ਵਾਰ ਨਾ ਹੋਵੇ ਉਲਟਾ ਰੁੱਖ, ਦਸ ਦਸ ਮਾਸ ਨਾ ਅਗਨ ਤਪਾਈਆ। ਗੁਰਮੁਖ ਬਣੋ ਸਾਚੇ ਗੁਰਸਿਖ, ਸਿਖਿਆ ਗੋਬਿੰਦ ਇਕ ਦ੍ਰਿੜਾਈਆ। ਤੁਹਾਡੇ ਪਿਛੇ ਨੀਂਹਾਂ ਹੇਠ ਰਖਾਏ ਪੁਤ, ਪਿਤਾ ਮਾਤ ਭੇਟ ਚੜ੍ਹਾਈਆ। ਉਸ ਕੋਲੋਂ ਜਾ ਕੇ ਲਵੋ ਪੁਛ, ਜੋ ਦੁਖੀਆਂ ਦੁੱਖ ਦਰਦੀਆਂ ਦਰਦ ਰਿਹਾ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਕਰਨੀ ਕਾਰ ਕਮਾਈਆ। ਗੁਰਮੁਖ ਵੇਖ ਗੁਰ ਕਾ ਰੰਗ, ਹਰਿ ਸਤਿਗੁਰ ਆਪ ਜਣਾਈਆ। ਆਤਮ ਸੇਜਾ ਬੈਠਾ ਪਲੰਘ, ਸੋਹਣਾ ਆਸਣ ਲਾਈਆ। ਦਿਵਸ ਰੈਣ ਵਜਾਏ ਮਰਦੰਗ, ਅਨਹਦ ਨਾਦੀ ਨਾਦ ਸੁਣਾਈਆ। ਅੰਮ੍ਰਿਤ ਧਾਰਾ ਦੇਵੇ ਗੰਗ, ਨਿਝਰ ਝਿਰਨਾ ਇਕ ਝਿਰਾਈਆ । ਨਿਰਗੁਣ ਜੋਤ ਪਰਕਾਸ਼ ਕਰੇ ਚੰਦ, ਕੋਟਨ ਕੋਟ ਰਵ ਸਸ ਨੈਣ ਸ਼ਰਮਾਈਆ। ਪੁਰੀ ਅਨੰਦ ਵਾਲਾ ਦੇਵੇ ਇਕ ਅਨੰਦ, ਜਿਸ ਅਨੰਦ ਵਿਚੋਂ ਆਪਾ ਨਜ਼ਰੀ ਆਈਆ। ਕੂੜੀ ਕਿਰਿਆ ਰਸਨਾ ਜਿਹਵਾ ਬੱਤੀ ਦੰਦ ਨਾ ਲਾਏ ਗੰਦ, ਅੰਮ੍ਰਿਤ ਬਾਣੀ ਇਕੋ ਜਾਮ ਪਿਆਈਆ। ਪੰਚ ਵਿਕਾਰਾ ਕਰੇ ਖੰਡ ਖੰਡ, ਨਾਮ ਖੰਡਾ ਸਚ ਚਮਕਾਈਆ। ਆਤਮ ਹੋਣ ਨਾ ਦੇਵੇ ਰੰਡ, ਪਰਮਾਤਮ ਮੇਲਾ ਸਹਿਜ ਸੁਭਾਈਆ। ਜੁਗ ਜਨਮ ਦੀ ਟੁੱਟੀ ਗੁਰਮੁਖ ਗੰਢ, ਬਿਨ ਸਤਿਗੁਰ ਪੂਰੇ ਤੋੜ ਨਾ ਕੋਇ ਨਿਭਾਈਆ। ਸਚ ਵਸਤ ਅਮੋਲਕ ਦਾਤ ਧੁਰਦਰਗਾਹੋਂ ਮੰਗ, ਦੇਵਣਹਾਰ ਦਾਤਾਰ ਅਤੋਟ ਅਤੁਟ ਵਰਤਾਈਆ । ਸਚ ਦੁਆਰਿਉਂ ਕਦੇ ਨਾ ਸੰਗ, ਭੱਜਾ ਜਾ ਵਾਹੋ ਦਾਹੀਆ। ਕਰ ਕਿਰਪਾ ਗੁਰ ਸ਼ਬਦੀ ਕਾਇਆ ਚੋਲੀ ਚਾੜ੍ਹੇ ਰੰਗ, ਏਥੇ ਓਥੇ ਉਤਰ ਕਦੇ ਨਾ ਜਾਈਆ। ਜਗਤ ਨਾਤਾ ਤੁਟੇ ਸੰਗ, ਸਤਿਗੁਰ ਮੇਲਾ ਗੁਰ ਚੇਲਾ ਸਹਿਜ ਸੁਭਾਈਆ। ਮਿਲ ਪਏ ਸੀਤਲ ਧਾਰ ਠੰਡ, ਅਗਨੀ ਅੱਗ ਬੁਝਾਈਆ । ਗੁਰਸਿਖ ਤੂੰ ਸਦਾ ਸਦਾ ਗੁਰ ਪੂਰੇ ਦਾ ਸਿਖੀ ਚੰਦ, ਦੋ ਜਹਾਨ ਤੇਰੀ ਚਮਕ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਚ ਵਰ, ਆਦਿ ਜੁਗਾਦਿ ਜੁਗਾ ਜੁਗੰਤਰ ਸਚ ਮੰਤਰ ਇਕ ਆਪਣਾ ਨਾਮ ਦ੍ਰਿੜਾਈਆ।

❋

❋