੧੮ ਫੱਗਣ ੨੦੨੦ ਬਿਕ੍ਰਮੀ ਅਰਜਨ ਸਿੰਘ, ਗੁਰਦੀਪ ਸਿੰਘ ਦੇ ਗ੍ਰਹਿ ਬਲੋਚਪੁਰਾ ਜ਼ਿਲਾ ਕਰਨਾਲ
ਸਚਖੰਡ ਨਿਵਾਸੀ ਪੁਰਖ ਸੁਲਤਾਨ, ਆਦਿ ਜੁਗਾਦੀ ਇਕ ਅਖਵਾਇੰਦਾ। ਸ਼ਾਹੋ ਭੂਪ ਰਾਜ ਰਾਜਾਨ, ਸ਼ਾਹ ਪਾਤਸ਼ਾਹ ਨਾਉਂ ਵਡਿਆਇੰਦਾ । ਤਖ਼ਤ ਨਿਵਾਸੀ ਹੁਕਮਰਾਨ, ਧੁਰ ਦੀ ਧਾਰ ਆਪ ਸਮਝਾਇੰਦਾ। ਸੋ ਪੁਰਖ ਨਿਰੰਜਣ ਹੋ ਮਿਹਰਵਾਨ, ਮਿਹਰ ਨਜ਼ਰ ਇਕ ਉਠਾਇੰਦਾ। ਹਰਿ ਪੁਰਖ ਨਿਰੰਜਣ ਦੇਵੇ ਦਾਨ, ਵਸਤ ਅਗੰਮ ਆਪ ਵਰਤਾਇੰਦਾ। ਏਕੰਕਾਰਾ ਵੱਡ ਬਲਵਾਨ, ਬਲਧਾਰੀ ਭੇਵ ਕੋਇ ਨਾ ਪਾਇੰਦਾ। ਆਦਿ ਨਿਰੰਜਣ ਨੂਰ ਮਹਾਨ, ਜੋਤੀ ਜਾਤਾ ਡਗਮਗਾਇੰਦਾ। ਅਬਿਨਾਸ਼ੀ ਕਰਤਾ ਨੌਜਵਾਨ, ਬਿਰਧ ਬਾਲ ਰੂਪ ਨਾ ਕੋਇ ਵਖਾਇੰਦਾ। ਸ੍ਰੀ ਭਗਵਾਨ ਵਸਣਹਾਰਾ ਸਚ ਮੁਕਾਮ, ਮਹਲ ਅਟੱਲ ਡੇਰਾ ਲਾਇੰਦਾ। ਪਾਰਬ੍ਰਹਮ ਪ੍ਰਭ ਹੋ ਪਰਧਾਨ, ਸਤਿ ਪਰਧਾਨਗੀ ਇਕ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਰਾਇੰਦਾ। ਸਾਚੀ ਕਰਨੀ ਪਰਵਰਦਿਗਾਰ, ਹਰਿ ਕਰਤਾ ਆਪ ਕਰਾਈਆ। ਨੂਰ ਨੁਰਾਨਾ ਹੋ ਉਜਿਆਰ, ਰੂਪ ਰੰਗ ਰੇਖ ਨਾ ਕੋਇ ਵਖਾਈਆ। ਦਰਗਾਹ ਸਾਚੀ ਧਾਮ ਨਿਆਰ, ਮੁਕਾਮੇ ਹੱਕ ਡੇਰਾ ਲਾਈਆ। ਸਚ ਤੌਫ਼ੀਕ ਹਰਿ ਸਾਂਝੇ ਯਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨੀ ਕਰਤਾ ਰਿਹਾ ਕਮਾਈਆ। ਸਚਖੰਡ ਨਿਵਾਸੀ ਏਕੰਕਾਰ, ਆਪਣੇ ਹੱਥ ਰੱਖੇ ਵਡਿਆਈਆ। ਮਹਲ ਅਟੱਲ ਇਕ ਉਸਾਰ, ਮਹਿਫ਼ਲ ਆਪਣੀ ਆਪ ਲਗਾਈਆ। ਦੂਜਾ ਨਾ ਕੋਈ ਮੀਤ ਮੁਰਾਰ, ਸੰਗੀ ਸੰਗ ਨਾ ਕੋਇ ਨਿਭਾਈਆ। ਕਮਲਾਪਾਤੀ ਹੋ ਉਜਿਆਰ, ਜੋਤੀ ਨੂਰ ਕਰੇ ਰੁਸ਼ਨਾਈਆ। ਵਸਣਹਾਰਾ ਠਾਂਡੇ ਦਰਬਾਰ, ਦਰ ਘਰ ਸਾਚਾ ਇਕ ਸੁਹਾਈਆ। ਆਪਣੀ ਇਛਿਆ ਆਪੇ ਧਾਰ, ਭਿਛਿਆ ਦੇਵਣਹਾਰ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਸਾਚੀ ਕਰਨੀ ਪੁਰਖ ਸਮਰਥ, ਹਰਿ ਕਰਤਾ ਆਪ ਕਰਾਇੰਦਾ। ਨਿਰਗੁਣ ਨਿਰਵੈਰ ਹੋ ਪਰਗਟ, ਅਜੂਨੀ ਰਹਿਤ ਆਪਣਾ ਵੇਸ ਵਟਾਇੰਦਾ। ਸਚਖੰਡ ਦਵਾਰਾ ਖੋਲ੍ਹ ਹੱਟ, ਦਰਗਾਹ ਸਾਚੀ ਸੋਭਾ ਪਾਇੰਦਾ। ਸਤਿ ਸਤਿ ਬੋਲ ਅਲੱਖ, ਅਲੱਖ ਅਗੋਚਰ ਅਗੰਮ ਅਥਾਹ ਆਪਣਾ ਭੇਵ ਆਪ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਆਪ ਕਮਾਇੰਦਾ । ਸਾਚੀ ਕਰਨੀ ਸ੍ਰੀ ਭਗਵਾਨ, ਸੋ ਪੁਰਖ ਨਿਰੰਜਣ ਆਪ ਕਰਾਈਆ। ਲੇਖਾ ਜਾਣ ਸਚ ਮਹਾਨ, ਮਹਿਮਾ ਕਥਨੀ ਕਥ ਸਕੇ ਕੋਇ ਨਾ ਰਾਈਆ । ਮਹਲ ਅਟੱਲ ਇਕ ਮਕਾਨ, ਸਚ ਦਵਾਰ ਦਏ ਵਡਿਆਈਆ। ਨਿਰਗੁਣ ਰੂਪ ਨਿਰਗੁਣ ਜੋਤ ਨਿਰਗੁਣ ਨਿਸ਼ਾਨ, ਨਿਰਗੁਣ ਵੇਖੇ ਚਾਈਂ ਚਾਈਂਅ । ਨਿਰਗੁਣ ਮਰਦ ਨਿਰਗੁਣ ਮਰਦਾਨ, ਨਿਰਗੁਣ ਦਇਆ ਇਕ ਕਮਾਈਆ। ਨਿਰਗੁਣ ਵਸਤ ਨਿਰਗੁਣ ਦੇਵਣਹਾਰ, ਨਿਰਗੁਣ ਝੋਲੀ ਆਪਣੀ ਆਪ ਭਰਾਈਆ। ਨਿਰਗੁਣ ਗੋਪੀ ਨਿਰਗੁਣ ਕਾਹਨ, ਸੁਰਤੀ ਸ਼ਬਦੀ ਸੋਭਾ ਪਾਈਆ। ਨਿਰਗੁਣ ਮੇਲਾ ਮੇਲ ਮਿਲਾਏ ਆਣ, ਦੂਜਾ ਵਿਚੋਲਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਹਿਬ ਸੱਚਾ ਇਕੋ ਇਕ ਅਖਵਾਈਆ। ਨਿਰਗੁਣ ਦਾਤਾ ਗਹਿਰ ਗੰਭੀਰ, ਬੇਨਜ਼ੀਰ ਨਜ਼ਰ ਕਿਸੇ ਨਾ ਆਇੰਦਾ। ਆਦਿ ਜੁਗਾਦਿ ਨਾ ਹੋਏ ਦਿਲਗੀਰ, ਦੁਤੀਆ ਰੂਪ ਨਾ ਕੋਇ ਵਟਾਇੰਦਾ । ਨਿਰਗੁਣ ਦੇਵੇ ਆਪੇ ਧੀਰ, ਧੀਰਜਵਾਨ ਆਪ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਇੰਦਾ ।
❋
❋
ਸਾਚੀ ਕਰਨੀ ਕਰ ਨਿਰੰਕਾਰ, ਨਿਰਗੁਣ ਨਿਰਗੁਣ ਮੇਲ ਮਿਲਾਈਆ। ਆਪਣੀ ਇਛਿਆ ਕਰ ਵਿਚਾਰ, ਭਿਛਿਆ ਇਕ ਵਰਤਾਈਆ। ਪ੍ਰੇਮ ਪ੍ਰੀਤੀ ਬੰਨ੍ਹ ਪਿਆਰ, ਨਾਤਾ ਆਪਣੇ ਨਾਲ ਜੁੜਾਈਆ। ਆਪੇ ਪੁਰਖ ਆਪੇ ਨਾਰ, ਕੰਤ ਕੰਤੂਹਲ ਆਪਣਾ ਵੇਸ ਵਟਾਈਆ। ਆਪੇ ਸੇਜ ਸੁਹੰਜਣੀ ਪਾਵੇ ਸਾਰ, ਸੋਭਾਵੰਤੀ ਹੋ ਖ਼ੁਸ਼ੀ ਮਨਾਈਆ। ਆਪੇ ਗਾਵੇ ਮੰਗਲਾਚਾਰ, ਗੀਤ ਗੋਬਿੰਦ ਅਲਾਈਆ। ਆਪੇ ਦੀਆ ਬਾਤੀ ਕਰ ਉਜਿਆਰ, ਘਰ ਵੇਖੇ ਬੇਪਰਵਾਹੀਆ। ਆਪੇ ਮਹਲ ਅਟੱਲ ਪਾਵੇ ਸਾਰ, ਛੱਪਰ ਛੰਨ ਨਾ ਕੋਇ ਛੁਹਾਈਆ। ਸਚਖੰਡ ਦਵਾਰੇ ਇਕ ਜੈਕਾਰ, ਨਰ ਹਰਿ ਕਰਤਾ ਆਪ ਕਰਾਈਆ। ਵੇਖੇ ਵਿਗਸੇ ਵੇਖਣਹਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਉਠਾਈਆ। ਸਚਖੰਡ ਦਵਾਰੇ ਪੁਰਖ ਅਬਿਨਾਸ਼ਾ, ਅਬਿਨਾਸ਼ੀ ਕਰਤਾ ਧਾਰ ਚਲਾਇੰਦਾ। ਵੇਖਣਹਾਰਾ ਖੇਲ ਤਮਾਸ਼ਾ, ਨਿਰਗੁਣ ਨਿਰਗੁਣ ਪਰਦਾ ਆਪੇ ਲਾਹਿੰਦਾ। ਆਪਣੇ ਅੰਦਰ ਆਪੇ ਕਰ ਕੇ ਵਾਸਾ, ਗ੍ਰਹਿ ਮੰਦਰ ਸੋਭਾ ਪਾਇੰਦਾ। ਘਰ ਵਿਚ ਘਰ ਕਰ ਪਰਕਾਸ਼ਾ, ਜੋਤੀ ਨੂਰ ਡਗਮਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਦਵਾਰਾ ਇਕ ਵਡਿਆਇੰਦਾ। ਸਚਖੰਡ ਦਵਾਰਾ ਕਹੇ ਮੋਹੇ ਚਾਉ ਘਨੇਰਾ, ਘਰ ਵੱਜੀ ਇਕ ਵਧਾਈਆ। ਸ੍ਰੀ ਭਗਵਾਨ ਬੱਧਾ ਬੇੜਾ, ਆਪਣੇ ਕੰਧ ਉਠਾਈਆ। ਦੂਜਾ ਅਵਰ ਨਾ ਦਿਸੇ ਕੋਈ ਡੇਰਾ, ਚਾਰ ਦੀਵਾਰ ਨਜ਼ਰ ਕੋਇ ਨਾ ਆਈਆ। ਪੁਰਖ ਅਕਾਲ ਵਸਾਇਆ ਖੇੜਾ,ਗ੍ਰਹਿ ਮੰਦਰ ਸੋਭਾ ਪਾਈਆ। ਨਜ਼ਰੀ ਆਏ ਨੇਰਨ ਨੇਰਾ, ਦੂਰ ਦੁਰਾਡਾ ਪੰਧ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੋਹੇ ਸਚ ਦੇਵੇ ਵਡਿਆਈਆ। ਸਚਖੰਡ ਕਹੇ ਮੈਂ ਕਰਾਂ ਦੀਦਾਰ, ਨਿਤ ਨਿਤ ਹਰਿ ਹਰਿ ਦਰਸ਼ਨ ਪਾਈਆ। ਅੱਠੇ ਪਹਿਰ ਇਕ ਪਿਆਰ, ਅਭੁੱਲ ਭੁੱਲ ਕਦੇ ਨਾ ਜਾਈਆ। ਸੱਜਣ ਮਿਲਿਆ ਮੀਤ ਮੁਰਾਰ, ਸਾਹਿਬ ਸੱਚਾ ਬੇਪਰਵਾਹੀਆ। ਸਚ ਦਵਾਰੇ ਜੋ ਬੈਠਾ ਆਣ, ਸਚ ਸਿੰਘਾਸਣ ਸੋਭਾ ਪਾਈਆ। ਦੀਵਾ ਬਾਤੀ ਜਗਿਆ ਮਹਾਨ, ਨੂਰ ਇਕੋ ਇਕ ਰੁਸ਼ਨਾਈਆ। ਬਾਢੀ ਘਾੜਤ ਘੜੇ ਨਾ ਕੋਇ ਤਰਖਾਣ, ਬਣਾਵਣਹਾਰ ਆਪ ਅਖਵਾਈਆ। ਮਹਲ ਅਟੱਲ ਬਣਾਈ ਮੇਰੀ ਸ਼ਾਨ, ਸ਼ਹਿਨਸ਼ਾਹ ਰਹਿਮਤ ਆਪ ਕਮਾਈਆ। ਚਰਨ ਕਵਲ ਧਰੇ ਉਪਰ ਮਹਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਦੇਵੇ ਵਡਿਆਈਆ। ਸਚਖੰਡ ਕਹੇ ਮੈਂ ਕਹਾਂ ਸਤਿ, ਸਤਿ ਸਤਿ ਜਣਾਈਆ। ਪੁਰਖ ਅਬਿਨਾਸ਼ੀ ਰੱਖੀ ਪੱਤ, ਸਿਰ ਮੇਰੇ ਹੱਥ ਟਿਕਾਈਆ । ਅੰਦਰ ਵੜ ਪੁਰਖ ਸਮਰਥ, ਸੋਹਣੀ ਸੇਜ ਹੰਢਾਈਆ। ਹੌਲੀ ਹੌਲੀ ਮੈਨੂੰ ਰਿਹਾ ਦੱਸ, ਬਿਨ ਰਸਨਾ ਜਿਹਵਾ ਬੋਲ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਸਚਖੰਡ ਦਵਾਰਾ ਕਹੇ ਮੋਹੇ ਚੜ੍ਹਿਆ ਚਾ, ਘਰ ਮੇਰੇ ਵੱਜੀ ਵਧਾਈਆ। ਪਰਮ ਪੁਰਖ ਮੇਰੀ ਬਣਤ ਲਈ ਬਣਾ, ਆਦਿ ਜੁਗਾਦਿ ਸਕੇ ਨਾ ਕੋਇ ਮਿਟਾਈਆ। ਨਿਰਗੁਣ ਨਿਰਵੈਰ ਹੋ ਕੇ ਬੈਠਾ ਆ, ਮੂਰਤ ਅਕਾਲ ਜੋਤ ਰੁਸ਼ਨਾਈਆ। ਪਰਦਾ ਓਹਲਾ ਦਿਤਾ ਚੁਕਾ, ਮੁਖ ਨਕ਼ਾਬ ਨਾ ਕੋਇ ਟਿਕਾਈਆ। ਨੂਰੋ ਨੁਰ ਪਰਵਰਦਿਗਾਰ ਸਚ ਖ਼ੁਦਾ, ਬੇਪਰਵਾਹ ਬੇਪਰਵਾਹੀ ਵਿਚ ਸਮਾਈਆ। ਮੇਰੇ ਨਾਲ ਨਾ ਹੋਏ ਜੁਦਾ, ਜੁਜ਼ ਅੰਗ ਨਾ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਸਚਖੰਡ ਅੰਦਰ ਖ਼ੁਸ਼ੀ ਕਰੇ ਸਿੰਘਾਸਣ, ਹੱਸ ਹੱਸ ਰਿਹਾ ਸੁਣਾਈਆ। ਮੈਂ ਸੇਵਕ ਸੇਵਾ ਕਰਾਂ ਬਣ ਕੇ ਦਾਸੀ ਦਾਸਣ,
❋
❋
ਚਾਕਰ ਖ਼ਾਕ ਰੂਪ ਵਟਾਈਆ। ਮੇਰੇ ਉਤੇ ਬਹੇ ਪੁਰਖ ਸਮਰਾਥਣ, ਮਿਹਰਵਾਨ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹੀ ਪੁਰਖ ਅਗੰਮ ਨਿਰਗੁਣ ਧਾਰ ਆਪੇ ਬੋਲ, ਸਚ ਸੰਦੇਸਾ ਇਕ ਜਣਾਈਆ। ਸਚ ਸਿੰਘਾਸਣ ਰਹਿਣਾ ਅਡੋਲ, ਡੁਲ ਕਦੇ ਨਾ ਜਾਈਆ। ਸਚਖੰਡ ਵਸਾਂ ਤੇਰੇ ਕੋਲ, ਸਦ ਤੇਰਾ ਸੰਗ ਨਿਭਾਈਆ। ਬਣਤ ਬਣਾਈ ਆਪ ਅਨਮੋਲ, ਅਨਮੁਲੜੀ ਖੇਲ ਰਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੋਹਾਂ ਦ੍ਰਿਸ਼ਟੀ ਇਕ ਜਣਾਈਆ। ਦੋਹਾਂ ਦ੍ਰਿਸ਼ਟੀ ਦੇ ਇਕ, ਇਕਉਂਕਾਰ ਦਏ ਵਡਿਆਈਆ। ਮੇਰਾ ਲੇਖਾ ਕੋਈ ਨਾ ਸਕੇ ਲਿਖ, ਇਕੋ ਵਾਰ ਦਿਆਂ ਜਣਾਈਆ। ਮੇਰਾ ਸਦਾ ਰਹੇ ਹਿਤ, ਹਿਤਕਾਰੀ ਹੋ ਕੇ ਵੇਖ ਵਖਾਈਆ । ਆਦਿ ਜੁਗਾਦਿ ਨਾ ਦੇਵਾਂ ਪਿਠ, ਕਰਵਟ ਸਦ ਨਾ ਕਦੇ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਵਡਿਆਈਆ । ਸਚਖੰਡ ਕਹੇ ਪ੍ਰਭ ਤੇਰਾ ਮੇਰੇ ਨਾਲ ਪਿਆਰ, ਅੰਤਰ ਅੰਤਰ ਨਜ਼ਰੀ ਆਈਆ। ਅਗੰਮ ਅਥਾਹ ਤੇਰਾ ਵਿਹਾਰ, ਸੋਚ ਸਮਝ ਸਕੇ ਨਾ ਰਾਈਆ । ਤੇਰਾ ਮੰਦਰ ਤੇਰਾ ਮਨਾਰ, ਤੇਰਾ ਮਹਲ ਕਰੇ ਰੁਸ਼ਨਾਈਆ। ਤੇਰਾ ਰੂਪ ਸੱਚੀ ਸਰਕਾਰ, ਸ਼ਹਿਨਸ਼ਾਹ ਵੇਖਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇ ਮਾਣ ਵਡਿਆਈਆ। ਪੁਰਖ ਅਬਿਨਾਸ਼ੀ ਪਿਆ ਹੱਸ, ਖ਼ੁਸ਼ੀ ਖ਼ੁਸ਼ੀ ਜਣਾਇੰਦਾ। ਤੂੰ ਮੇਰਾ ਮੈਂ ਤੇਰੇ ਵਸ, ਦੂਜਾ ਨਜ਼ਰ ਕੋਇ ਨਾ ਆਇੰਦਾ। ਸਚ ਕਹਾਣੀ ਦੇਵਾਂ ਦੱਸ, ਭੇਵ ਅਭੇਦ ਖੁਲ੍ਹਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਦੇਵਾਂ ਵੱਥ, ਤੇਰੀ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਰਾਇੰਦਾ। ਪੁਰਖ ਅਕਾਲ ਕਹੇ ਕਰਤਾਰ, ਹਰਿ ਕਰਤਾ ਆਪ ਜਣਾਈਆ। ਕਰਾਂ ਖੇਲ ਪੁਰਖ ਨਾਰ, ਆਪ ਆਪਣਾ ਭੇਵ ਚੁਕਾਈਆ। ਬਾਲ ਜਨਮਾਂ ਅਪਰ ਅਪਾਰ, ਜਨਨੀ ਜਨ ਨਾਉਂ ਧਰਾਈਆ । ਸ਼ਬਦੀ ਸੁਤ ਇਕ ਅਧਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੇਵੇ ਤੋਹੇ ਮਾਣ ਵਡਿਆਈਆ। ਸਚਖੰਡ ਸੁਣ ਧੁਰ ਦੀ ਗਾਥ, ਹਰਿ ਕਰਤਾ ਆਪ ਜਣਾਈਆ। ਪੁੱਤਰ ਜਨਮੇ ਕਮਲਾਪਾਤ, ਸਪੂਤ ਇਕੋ ਨਜ਼ਰੀ ਆਈਆ। ਸ਼ਬਦ ਦੁਲਾਰਾ ਤੇਰਾ ਦੇਵੇ ਸਾਥ, ਸਗਲਾ ਸੰਗ ਨਿਭਾਈਆ। ਜਿਸ ਦਾ ਸਚ ਦਵਾਰੇ ਕਰੇ ਵਾਸ, ਵਾਸਤਾ ਆਪਣੇ ਨਾਲ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਸਚਖੰਡ ਕਹੇ ਪ੍ਰਭ ਉਹ ਕਿਹੜਾ ਘਰ, ਜਿਸ ਘਰ ਮਿਲੇ ਮਾਣ ਵਡਿਆਈਆ। ਸੁਤ ਦੁਲਾਰਾ ਜਾਵੇ ਵੜ, ਸੋਭਾਵੰਤ ਸੋਭਾ ਪਾਈਆ। ਨਿਤ ਨਵਿਤ ਤੇਰਾ ਦਰਸ਼ਨ ਲਏ ਕਰ, ਬਿਨ ਅੱਖਾਂ ਨਜ਼ਰੀ ਆਈਆ। ਕਵਣ ਕੂਟੇ ਜਾਏ ਚੜ੍ਹ, ਕਵਣ ਮਹਲ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਦੇਣਾ ਇਕ ਵਰ, ਦਰ ਤੇਰੇ ਮੰਗ ਮੰਗਾਈਆ। ਸ੍ਰੀ ਭਗਵਾਨ ਕਹੇ ਸਚਖੰਡ, ਸਚ ਸਚ ਦ੍ਰਿੜਾਈਆ। ਘਰ ਵਿਚ ਘਰ ਵੰਡਾਂ ਵੰਡ, ਤੇਰੇ ਅੰਦਰ ਥਿਰ ਘਰ ਰੂਪ ਵਟਾਈਆ। ਉਸ ਵਿਚ ਵੜੇ ਮੇਰਾ ਚੰਦ, ਸ਼ਬਦੀ ਡੇਰਾ ਲਾਈਆ। ਪੂਰੀ ਕਰਾਂ ਧੁਰ ਦੀ ਮੰਗ, ਵਸਤ ਆਪਣੀ ਝੋਲੀ ਪਾਈਆ। ਆਦਿ ਜੁਗਾਦੀ ਇਕੋ ਅਨੰਦ, ਅਨੰਦ ਅਨੰਦ ਵਿਚ ਸਮਾਈਆ। ਕਿਰਪਾ ਕਰਾਂ ਹੋ ਸੂਰਾ ਸਰਬੰਗ, ਸ਼ਹਿਨਸ਼ਾਹ ਹੋ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਵਡਿਆਈਆ। ਘਰ ਵਿਚ ਘਰ ਬਣੇ ਅਵੱਲਾ, ਸੋ ਸਾਹਿਬ ਆਪ ਜਣਾਈਆ। ਥਿਰ ਘਰ ਵਸੇ ਇਕ ਮਹੱਲਾ, ਪੁਰਖ
❋
❋
ਅਬਿਨਾਸ਼ੀ ਸੋਭਾ ਪਾਈਆ। ਸ਼ਬਦੀ ਸੁਤ ਫੜਾਏ ਪੱਲਾ, ਸੋਹਣਾ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਬੇਪਰਵਾਹੀਆ। ਸੁਤ ਜੰਮਿਆ ਹਰਿ ਜੂ ਬਾਲ, ਜਨ ਜਨਨੀ ਨਾਉਂ ਧਰਾਇੰਦਾ। ਜਿਸ ਨੂੰ ਆਦਿ ਜੁਗਾਦਿ ਕੋਈ ਨਾ ਖਾਏ ਕਾਲ, ਮਹਾਂਕਾਲ ਨੇੜ ਕੋਇ ਨਾ ਆਇੰਦਾ। ਸਚ ਦਵਾਰੇ ਵਸੇ ਸੱਚੀ ਧਰਮਸਾਲ, ਘਰ ਘਰ ਵਿਚ ਡੇਰਾ ਲਾਇੰਦਾ। ਥਿਰ ਘਰ ਸਾਚੇ ਦਏ ਬਹਾਲ, ਸਚਖੰਡ ਆਪਣਾ ਆਸਣ ਲਾਇੰਦਾ। ਚਰਨ ਕਵਲ ਦਏ ਧਿਆਨ, ਸਾਚਾ ਮੇਲਾ ਮੇਲ ਮਿਲਾਇੰਦਾ। ਕਿਰਪਾ ਕਰ ਸ੍ਰੀ ਭਗਵਾਨ, ਭਗਵਨ ਆਪਣੀ ਕਾਰੇ ਲਾਇੰਦਾ। ਧੁਰ ਦਾ ਦੇ ਇਕ ਫ਼ਰਮਾਨ, ਸਚ ਸੰਦੇਸਾ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਇੰਦਾ। ਸਾਚੀ ਕਰਨੀ ਕਰੇ ਪੁਰਖ ਸਮਰਥ, ਬੇਪਰਵਾਹ ਦਇਆ ਕਮਾਈਆ। ਧੁਰ ਦਾ ਮਾਰਗ ਅਗੰਮੀ ਦੱਸ, ਕਰੇ ਸਤਿ ਪੜ੍ਹਾਈਆ । ਵਸਤ ਅਮੋਲਕ ਦੇ ਕੇ ਵੱਥ, ਵਾਹ ਵਾਹ ਬਣਤ ਬਣਾਈਆ। ਸ਼ਬਦ ਸੁਤ ਖੋਲ੍ਹ ਅੱਖ, ਹਰਿ ਸਤਿਗੁਰ ਨੇਤਰ ਆਪ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰੇ ਹੱਥ ਦਏ ਵਡਿਆਈਆ। ਸੁਤ ਦੁਲਾਰਾ ਛੋਟਾ ਬਾਲਾ ਰਿਹਾ ਕੂਕ, ਪ੍ਰਭ ਅੱਗੇ ਸੀਸ ਨਿਵਾਈਆ । ਮੈਂ ਤੇਰੀ ਗੋਦੀ ਸੁੱਤਾ ਰਹਾਂ ਘੂਕ, ਸੁਖ ਆਸਣ ਡੇਰਾ ਲਾਈਆ। ਸਾਹਿਬ ਸੁਲਤਾਨ ਤੇਰਾ ਬਣ ਕੇ ਪੂਤ, ਦੁੱਖ ਰੋਗ ਨਾ ਲਾਗੇ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੋਹੇ ਦੇ ਇਕ ਵਡਿਆਈਆ । ਸ੍ਰੀ ਭਗਵਾਨ ਕਹੇ ਤੂੰ ਬਾਲਾ ਸੱਚਾ, ਬਚਪਨ ਤੇਰਾ ਆਪਣੀ ਝੋਲੀ ਪਾਈਆ। ਸਚ ਦਵਾਰ ਦਾ ਦੇਵਾਂ ਪਤਾ, ਪਤਣ ਬਹਿ ਕੇ ਬੇਪਰਵਾਹੀਆ। ਤੇਰੀ ਲੱਜਿਆ ਸਦਾ ਰੱਖਾਂ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੁਤ ਦੁਲਾਰੇ ਰਿਹਾ ਸਮਝਾਈਆ। ਸੁਤ ਦੁਲਾਰਾ ਕਰ ਨਿਮਸਕਾਰ, ਨਿਉਂ ਨਿਉਂ ਸੀਸ ਝੁਕਾਈਆ । ਤੂੰ ਸਾਹਿਬ ਸਤਿਗੁਰ ਸਿਰਜਣਹਾਰ, ਪਾਰਬ੍ਰਹਮ ਤੇਰੀ ਸਰਨਾਈਆ। ਹਉਂ ਬਾਲਕ ਨੱਢਾ ਇਕ ਅਞਾਣ, ਤੇਰਾ ਭੇਵ ਕੋਇ ਨਾ ਪਾਈਆ। ਤੇਰੀ ਕਿਰਪਾ ਮੰਗਾਂ ਮਹਾਨ, ਤੇਰੀ ਮਹਿਮਾ ਸਿਫ਼ਤ ਸਾਲਾਹੀਆ। ਤੇਰੀ ਭਿਛਿਆ ਮਿਲੇ ਦਾਨ, ਮੇਰੀ ਇਛਿਆ ਪੂਰ ਕਰਾਈਆ। ਤੇਰਾ ਮੇਰਾ ਇਕ ਮਕਾਨ, ਘਰ ਇਕੋ ਸੋਭਾ ਪਾਈਆ। ਤੂੰ ਸਚਖੰਡ ਨਿਵਾਸੀ ਨੌਜਵਾਨ, ਮੈਂ ਥਿਰ ਘਰ ਤੇਰੇ ਮੰਦਰ ਡੇਰਾ ਲਾਈਆ। ਤੂੰ ਦੇਵਣਹਾਰਾ ਦਾਨ, ਮੈਂ ਮਾਂਗਤ ਰੂਪ ਵਟਾਈਆ। ਤੇਰਾ ਸੁਣ ਸੱਚਾ ਫ਼ਰਮਾਨ, ਹਉਂ ਖ਼ੁਸ਼ੀਆਂ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਦੇਣਾ ਇਕ ਵਰ, ਮਿਹਰਵਾਨ ਦਇਆ ਕਮਾਈਆ। ਸ੍ਰੀ ਭਗਵਾਨ ਦਇਆ ਕਮਾਉਂਦਾ ਏ। ਸੋ ਪੁਰਖ ਨਿਰੰਜਣ ਭੇਵ ਖੁਲ੍ਹਾਉਂਦਾ ਏ। ਹਰਿ ਪੁਰਖ ਨਿਰੰਜਣ ਰਾਹ ਜਣਾਉਂਦਾ ਏ। ਏਕੰਕਾਰਾ ਰੰਗ ਚੜ੍ਹਾਉਂਦਾ ਏ। ਆਦਿ ਨਿਰੰਜਣ ਨੂਰ ਰੁਸ਼ਨਾਉਂਦਾ ਏ। ਅਬਿਨਾਸ਼ੀ ਕਰਤਾ ਵਡ ਵਡਿਆਉਂਦਾ ਏ। ਸ੍ਰੀ ਭਗਵਾਨ ਪਕੜ ਉਠਾਉਂਦਾ ਏ। ਪਾਰਬ੍ਰਹਮ ਪੜਦਾ ਲਾਹਉਂਦਾ ਏ। ਸਚਖੰਡ ਨਿਵਾਸੀ ਸਾਚੀ ਕਰਨੀ ਕਾਰ ਆਪ ਸਮਝਾਉਂਦਾ ਏ। ਧੁਰ ਦਾ ਕਰਨਾ ਇਕੋ ਕੰਮ, ਨਿਹਕਰਮੀ ਆਪ ਦ੍ਰਿੜਾਉਂਦਾ ਏ। ਵਿਸ਼ਨ ਬ੍ਰਹਮਾ ਸ਼ਿਵ ਬੇੜਾ ਬੰਨ੍ਹ, ਸਾਚਾ ਮਾਰਗ ਇਕ ਵਖਾਉਂਦਾ ਏ। ਤ੍ਰੈਗੁਣ ਮਾਇਆ ਦੇਵੇ ਬੰਨ੍ਹ, ਪੰਚਮ ਮੇਲਾ ਮੇਲ ਮਿਲਾਉਂਦਾ ਏ। ਬ੍ਰਹਿਮੰਡ ਖੰਡ ਬੇੜਾ ਦੇਣਾ ਬੰਨ੍ਹ, ਜ਼ਿਮੀ ਅਸਮਾਨ ਸੂਰਜ ਚੰਨ ਨੂਰੀ ਨੂਰ ਰੁਸ਼ਨਾਉਂਦਾ ਏ। ਮੰਡਲ ਮੰਡਪ ਖੇਲ ਕਰੇ ਭਗਵਨ, ਸ੍ਰੀ ਭਗਵਾਨ ਸਾਚਾ ਰਾਹ ਚਲਾਉਂਦਾ ਏ। ਲੱਖ ਚੁਰਾਸੀ ਦੇਵੇ ਦਾਨ,
❋
❋
ਚਾਰੇ ਖਾਣੀ ਤੇਰੀ ਝੋਲੀ ਪਾਉਂਦਾ ਏ। ਚਾਰੇ ਬਾਣੀ ਗਾਉਂਣਾ ਗਾਣ, ਸੋਹਲਾ ਢੋਲਾ ਰਾਗ ਅਲਾਉਂਦਾ ਏ। ਨਿਰਗੁਣ ਸਰਗੁਣ ਕਰ ਪਰਧਾਨ, ਪੰਚ ਤਤ ਚੋਲਾ ਜਗਤ ਵਖਾਉਂਦਾ ਏ। ਨੌ ਦਵਾਰੇ ਖੋਲ੍ਹ ਦੁਕਾਨ, ਘਰ ਵਿਚ ਘਰ ਦਸਵੇਂ ਧਾਰ ਬੰਧਾਉਂਦਾ ਏ। ਗੁਰ ਅਵਤਾਰ ਪੀਰ ਪੈਗ਼ੰਬਰ ਕਰੇ ਖੇਲ ਮਹਾਨ, ਖ਼ਾਲਕ ਖ਼ਲਕ ਵੇਖ ਵਖਾਉਂਦਾ ਏ। ਸ਼ਾਸਤਰ ਸਿਮਰਤ ਵੇਦ ਪੁਰਾਨ, ਗੀਤਾ ਗਿਆਨ ਜਗਤ ਦ੍ਰਿੜਾਉਂਦਾ ਏ। ਤੇਰਾ ਨਾਉਂ ਇਕ ਪਰਧਾਨ, ਜੁਗ ਜੁਗ ਸੋਹਣਾ ਰਾਗ ਸੁਣਾਉਂਦਾ ਏ। ਈਸਾ ਮੂਸਾ ਮੁਹੰਮਦ ਕਰ ਪਰਵਾਨ, ਕਲਮਾ ਨਬੀ ਰਸੂਲ ਪੜ੍ਹਾਉਂਦਾ ਏ। ਮੁਕਾਮੇ ਹੱਕ ਇਕ ਨਿਸ਼ਾਨ, ਨੌਬਤ ਇਕੋ ਨਾਮ ਵਜਾਉਂਦਾ ਏ। ਭਗਤ ਭਗਵਾਨ ਬਖ਼ਸ਼ ਧਿਆਨ, ਸਚ ਪ੍ਰੀਤੀ ਜੋੜ ਜੁੜਾਉਂਦਾ ਏ। ਸੰਤਨ ਦੇ ਕੇ ਬ੍ਰਹਮ ਗਿਆਨ, ਬ੍ਰਹਮ ਵਿਦਿਆ ਇਕ ਸਮਝਾਉਂਦਾ ਏ। ਗੁਰਮੁਖ ਗੁਰ ਗੁਰ ਮੇਲੇ ਆਣ, ਗੁਰ ਸਤਿਗੁਰ ਸੱਚਾ ਸੰਗ ਨਿਭਾਉਂਦਾ ਏ। ਗੁਰਸਿਖ ਅੱਠੇ ਪਹਿਰ ਮੰਗੇ ਧਿਆਨ, ਸਦ ਤੇਰਾ ਰਾਹ ਤਕਾਉਂਦਾ ਏ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਤੇਰੀ ਸਿਫ਼ਤ ਦੀ ਕਰਨ ਕਲਿਆਣ, ਰਸਨਾ ਜਿਹਵਾ ਬੱਤੀ ਦੰਦ ਜੀਵ ਜੰਤ ਸਾਧ ਸੰਤ ਬੱਤੀ ਦੰਦ ਸਿਫ਼ਤ ਸਲਾਉਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸ਼ਬਦੀ ਸੁਤ ਤੇਰਾ ਮਾਣ ਰਖਾਉਂਦਾ ਏ। ਸੁਣ ਸੰਦੇਸਾ ਸ੍ਰੀ ਭਗਵੰਤ, ਸੁਤ ਸ਼ਬਦੀ ਖ਼ੁਸ਼ੀ ਮਨਾਈਆ। ਪਾਰਬ੍ਰਹਮ ਤੇਰੀ ਮਹਿਮਾ ਅਗਣਤ, ਹਉਂ ਸੇਵਕ ਕਹਿਣ ਕਿਛ ਨਾ ਪਾਈਆ। ਜੁਗ ਚੌਕੜੀ ਮਹਿਮਾ ਅਗਣਤ, ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਤੇਰੀ ਧਾਰ ਨਜ਼ਰੀ ਆਈਆ । ਦਰ ਦਰਵੇਸ਼ ਰਹਾਂ ਮੰਗਤ, ਬਣ ਭਿਖਾਰੀ ਅਲਖ ਜਗਾਈਆ। ਬੋਧ ਅਗਾਧੇ ਹਰਿ ਜੂ ਪੰਡਤ, ਸਾਚੀ ਸਿਖਿਆ ਦੇਣੀ ਪੜ੍ਹਾਈਆ। ਦੂਜੇ ਦਰ ਨਾ ਜਾਵਾਂ ਮੰਗਤ, ਤੇਰਾ ਮੰਦਰ ਸੋਹਣਾ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਸਚ ਤੇਰੀ ਸਰਨਾਈਆ। ਸ੍ਰੀ ਭਗਵਾਨ ਦਇਆ ਕਮਾਉਂਦਾ ਏ। ਸੁਤ ਦੁਲਾਰੇ ਆਪ ਸਮਝਾਉਂਦਾ ਏ। ਸਿਰ ਆਪਣਾ ਹੱਥ ਟਿਕਾਉਂਦਾ ਏ। ਮਿਹਰ ਨਜ਼ਰ ਇਕ ਤਕਾਉਂਦਾ ਏ। ਵਿਸ਼ਨ ਬ੍ਰਹਮਾ ਸ਼ਿਵ ਸਾਚੀ ਸੇਵ ਲਗਾਉਂਦਾ ਏ। ਤ੍ਰੈ ਪੰਜ ਸੋਹਣਾ ਜੋੜ ਜੁੜਾਉਂਦਾ ਏ। ਨੌ ਅੱਠ ਗੰਢ ਪਵਾਉਂਦਾ ਏ। ਦਸਵੇਂ ਤੇਰੀ ਧਾਰ ਪਰਗਟਾਉਂਦਾ ਏ। ਗੁਰ ਅਵਤਾਰ ਹੁਕਮ ਮਨਾਉਂਦਾ ਏ। ਜੁਗ ਚੌਕੜੀ ਵੇਖ ਸੰਸਾਰ, ਨਿਰਗੁਣ ਸਰਗੁਣ ਵੇਸ ਧਰਾਉਂਦਾ ਏ। ਕਾਗ਼ਜ਼ ਕਲਮ ਦੇ ਅਧਾਰ, ਸ਼ਾਹੀ ਨਾਤਾ ਜੋੜ ਜੁੜਾਉਂਦਾ ਏ। ਰਸਨਾ ਜਿਹਵਾ ਬੋਲ ਜੈਕਾਰ, ਮਾਨਸ ਮਾਨੁਖ ਆਪ ਦ੍ਰਿੜਾਉਂਦਾ ਏ। ਅਠਸਠ ਤੀਰਥ ਖੋਲ੍ਹ ਕਿਵਾੜ, ਤਟ ਕਿਨਾਰੇ ਸੋਭਾ ਪਾਉਂਦਾ ਏ। ਲੇਖਾ ਜਾਣੇ ਜੰਗਲ ਜੂਹ ਉਜਾੜ ਪਹਾੜ, ਉਚੇ ਟਿੱਲੇ ਪਰਬਤ ਵੇਖ ਵਖਾਉਂਦਾ ਏ। ਜਲ ਥਲ ਮਹੀਅਲ ਪਾਵੇ ਸਾਰ, ਸਮੁੰਦ ਸਾਗਰ ਵਿਰੋਲ ਆਪਣੀ ਕਾਰ ਕਮਾਉਂਦਾ ਏ। ਵਸਣਹਾਰਾ ਨਿਹਚਲ ਧਾਮ ਅਟੱਲ ਅਪਾਰ, ਦੋ ਜਹਾਨਾਂ ਹੁਕਮ ਵਰਤਾਉਂਦਾ ਏ। ਵਿਸ਼ਨ ਬ੍ਰਹਮਾ ਸ਼ਿਵ ਕਰਨ ਨਿਮਸਕਾਰ, ਕਰੋੜ ਤੇਤੀਸਾ ਸੀਸ ਝੁਕਾਉਂਦਾ ਏ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਮਦਦਗਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੁਤ ਸ਼ਬਦ ਇਕੋ ਤੇਰਾ ਨਾਮ ਵਡਿਆਉਂਦਾ ਏ। ਸੁਤ ਸ਼ਬਦ ਗਿਆ ਝੁਕ, ਪ੍ਰਭ ਚਰਨ ਸੀਸ ਨਿਵਾਈਆ। ਤੇਰਾ ਲੇਖਾ ਨਾ ਜਾਏ ਮੁੱਕ, ਅਗਣਤ ਗਣਤ ਨਾ ਕੋਇ ਕਰਾਈਆ। ਜੁਗ ਚੌਕੜੀ ਵੇਖਣ ਲੁਕ ਲੁਕ, ਨਿਰਗੁਣ ਸਰਗੁਣ ਧਿਆਨ ਲਗਾਈਆ। ਸਦਾ ਸਦਾ ਸਦ ਤੈਨੂੰ ਲਵਾਂ ਪੁਛ, ਭੇਵ ਅਭੇਦਾ ਦੇਣਾ ਖੁਲ੍ਹਾਈਆ। ਗੁਰ ਅਵਤਾਰ
❋
❋
ਪੀਰ ਪੈਗੰਬਰ ਜਣਾਂ ਆਪਣੀ ਕੁੱਖ, ਜਨਨੀ ਨਾਉਂ ਧਰਾਈਆ। ਵਸਤ ਅਮੋਲਕ ਅੰਮ੍ਰਿਤ ਧਾਰਾ ਦੇਵਾਂ ਘੁਟ, ਨਿਝਰ ਝਿਰਨਾ ਇਕ ਝਿਰਾਈਆ। ਨਿਰਮਲ ਜੋਤ ਕਰ ਪਰਕਾਸ਼ ਆਪਣੀ ਧਾਰੋਂ ਪਵਾਂ ਉਠ, ਆਉਂਦਾ ਜਾਂਦਾ ਨਜ਼ਰ ਕਿਸੇ ਨਾ ਆਈਆ। ਕਾਲ ਨਗਾਰਾ ਪੰਜ ਤਤ ਅਗੰਮੀ ਮਾਰਾਂ ਸੱਟ, ਦੂਈ ਦਵੈਤੀ ਡੇਰਾ ਢਾਹੀਆ। ਸਾਚਾ ਮੰਦਰ ਖੋਲ੍ਹ ਹੱਟ, ਵਸਤ ਇਕੋ ਨਾਮ ਵਰਤਾਈਆ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਵੇਖਾਂ ਨੱਠ ਨੱਠ, ਬਣ ਪਾਂਧੀ ਪੰਧ ਮੁਕਾਈਆ। ਸ੍ਰੀ ਭਗਵਾਨ ਤੇਰੇ ਭਗਤਾਂ ਦੀ ਖੋਲ੍ਹ ਕੇ ਅੰਤਰ ਅੱਖ, ਨਿਝ ਨੇਤਰ ਪੜਦਾ ਲਾਹੀਆ। ਸਾਚਾ ਮਾਰਗ ਦੇਵਾਂ ਦੱਸ, ਬੋਧ ਅਗਾਧ ਕਰ ਪੜ੍ਹਾਈਆ। ਚੌਦਾਂ ਵਿਦਿਆ ਕਰ ਕੇ ਭੱਠ, ਪ੍ਰੇਮ ਵਿਦਿਆ ਇਕ ਸਮਝਾਈਆ। ਨਾੜ ਬਹੱਤਰ ਨਾ ਉਬਲੇ ਰੱਤ, ਰੱਤੀ ਰੱਤ ਦਿਆਂ ਸੁਕਾਈਆ। ਸਭ ਦੀ ਝੋਲੀ ਪਾਵਾਂ ਹਕੀਕਤ ਹੱਕ, ਅਦਾਲਤ ਇਕੋ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ। ਮੰਗੇ ਮੰਗ ਸ਼ਬਦ ਦੁਲਾਰਾ, ਆਦਿ ਆਦੀ ਸੀਸ ਨਿਵਾਇੰਦਾ। ਸਚ ਦਸ ਮੇਰੇ ਨਿਰੰਕਾਰਾ, ਦਰ ਤੇਰੇ ਵਾਸਤਾ ਪਾਇੰਦਾ। ਜੁਗ ਚੌਕੜੀ ਸੇਵਾ ਕਰਾਂ ਵਿਚ ਸੰਸਾਰਾ, ਲੋਕ ਪਰਲੋਕ ਬ੍ਰਹਿਮੰਡ ਖੰਡ ਵੇਖ ਵਖਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਦਿਆਂ ਸਹਾਰਾ, ਨਿਤ ਨਿਤ ਆਪਣੀ ਕਾਰ ਕਮਾਇੰਦਾ। ਲੱਖ ਚੁਰਾਸੀ ਬਣ ਵਣਜਾਰਾ, ਘਟ ਘਟ ਤੇਰਾ ਵਣਜ ਕਰਾਇੰਦਾ। ਸ਼ਬਦ ਅਨਾਦ ਸੱਚੀ ਧੁਨਕਾਰਾ, ਗ੍ਰਹਿ ਮੰਦਰ ਰਾਗ ਸੁਣਾਇੰਦਾ। ਸ਼ਾਸਤਰ ਸਿਮਰਤ ਵੇਦ ਪੁਰਾਨ ਦਰ ਲਿਖਾਰਾ, ਕਾਤਬ ਇਕੋ ਕਲਮ ਚਲਾਇੰਦਾ। ਮਹਲ ਅਟੱਲ ਕਰ ਉਜਿਆਰਾ, ਭਗਤ ਦਵਾਰਾ ਸੋਭਾ ਪਾਇੰਦਾ। ਤੀਰਥ ਤਟ ਵੇਖ ਕਿਨਾਰਾ, ਗੰਗਾ ਗੋਦਾਵਰੀ ਜਮਨਾ ਸੁਰਸਤੀ ਮਾਣ ਦੁਆਇੰਦਾ। ਨਿਸ਼ਾਨ ਜਣਾ ਮੰਦਰ ਮਸਜਦ ਸ਼ਿਵਦਵਾਲੇ ਮੱਠ ਗੁਰਦਵਾਰਾ, ਤੇਰਾ ਹੱਕ ਇਕ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਕਵਣ ਵੇਲੇ ਪ੍ਰਭ ਤੇਰਾ ਸੰਗ ਰਖਾਇੰਦਾ। ਸਚ ਦੱਸ ਪ੍ਰਭ ਮੇਰੇ ਠਾਕਰ, ਸੁਤ ਸ਼ਬਦ ਰਿਹਾ ਸੁਣਾਈਆ। ਦੋ ਜਹਾਨ ਤੇਰਾ ਵੱਡਾ ਸਾਗਰ, ਮੈਂ ਅਣਤਾਰੂ ਤਰਨ ਨਾ ਪਾਈਆ। ਜੁਗ ਚੌਕੜੀ ਬਣ ਸੁਦਾਗਰ, ਤੇਰਾ ਵਣਜ ਹੱਟ ਚਲਾਈਆ। ਮਿਹਰਵਾਨ ਕਿਰਪਾ ਕਰ ਕਰੀਮ ਕਾਦਰ, ਕੁਦਰਤ ਤੇਰੀ ਵੇਖਾਂ ਚਾਈਂ ਚਾਈਂਆ। ਸਚ ਦੱਸ ਕਵਣ ਵੇਲਾ ਕਵਣ ਵਕਤ ਕਵਣ ਰੁੱਤ ਦੇਵੇਂ ਆਦਰ, ਅਦਰਸ਼ ਆਪਣਾ ਇਕ ਵਖਾਈਆ। ਸਭ ਤੋਂ ਵੱਡਾ ਸਾਹਿਬ ਸੁਲਤਾਨ ਜੋਧਾ ਸੂਰਬੀਰ ਬਹਾਦਰ, ਸ਼ਹਿਨਸ਼ਾਹ ਇਕੋ ਨਜ਼ਰੀ ਆਈਆ। ਮੇਰਾ ਨਿਹਕਰਮੀ ਕਰਮ ਕਰੇਂ ਉਜਾਗਰ, ਕਰਮ ਕਾਂਡ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਣੀ ਮਾਣ ਵਡਿਆਈਆ। ਸਚ ਦੱਸ ਮੇਰੇ ਭਗਵੰਤ, ਤੇਰੇ ਅੱਗੇ ਮੇਰੀ ਅਰਜ਼ੋਈਆ। ਕਵਣ ਵੇਲਾ ਮਿਲੇਂ ਕੰਤ, ਘਰ ਸਾਚੇ ਸੋਭਾ ਪਾਈਆ। ਮੈਂ ਸੇਵਾ ਕਰਾਂ ਤੇਰੀ ਲੱਖ ਚੁਰਾਸੀ ਜੀਵ ਜੰਤ, ਜਾਗਰਤ ਜੋਤ ਕਰ ਰੁਸ਼ਨਾਈਆ। ਲੇਖਾ ਜਾਣਾਂ ਜੇਰਜ ਅੰਡਜ, ਉਤਭੁਜ ਸੇਤਜ ਸੋਭਾ ਪਾਈਆ। ਚਾਰੇ ਖਾਣੀ ਚਾਰੇ ਬਾਣੀ ਦੱਸਾਂ ਮੰਤ, ਸੋਹਲਾ ਢੋਲਾ ਰਾਗ ਅਲਾਈਆ। ਤੇਰਾ ਖੇਲ ਵੇਖਾਂ ਉਪਰ ਗਗਨ ਗਗਨੰਤ, ਪਾਤਾਲ ਆਕਾਸ਼ਾਂ ਤੇਰਾ ਰੂਪ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਮੇਰੀ ਪੂਰੀ ਆਸ ਕਰਾਈਆ । ਸ੍ਰੀ ਭਗਵਾਨ ਸਚ ਦ੍ਰਿੜੌਂਦਾ ਏ। ਪੁਰਖ ਅਕਾਲ ਆਪ ਸਮਝੌਂਦਾ ਏ। ਦੀਨ ਦਿਆਲ ਦਿਆਲਤਾ ਵਿਚ ਔਂਦਾ ਏ। ਸੁਤ ਦੁਲਾਰੇ ਲਾਲ, ਗੋਦੀ ਆਪਣੀ ਵਿਚ
❋
❋
ਬਹੌਂਦਾ ਏ। ਉਠ ਵੇਖ ਕਰ ਧਿਆਨ, ਹਰਿ ਧਿਆਨੀ ਧਿਆਨ ਲਗੌਂਦਾ ਏ। ਸਚਖੰਡ ਦਵਾਰ ਸਚ ਨਿਸ਼ਾਨ, ਸਤਿ ਸਤਿਵਾਦੀ ਆਪ ਉਠੌਂਦਾ ਏ। ਸੁਤ ਸ਼ਬਦ ਤੇਰੀ ਬੇਨੰਤੀ ਕਰ ਪਰਵਾਨ, ਬੇੜਾ ਆਪਣੇ ਕੰਧ ਟਿਕੌਂਦਾ ਏ। ਜੁਗ ਚੌਕੜੀ ਬੀਤੇ ਵਿਚ ਜਹਾਨ, ਨਵ ਨੌ ਚਾਰ ਪੰਧ ਮੁਕੌਂਦਾ ਏ। ਵਿਸ਼ਨ ਬ੍ਰਹਮਾ ਸ਼ਿਵ ਸਰਬ ਮਨਾਣ, ਢੋਲਾ ਸੋਹਲਾ ਹਰ ਘਟ ਰਾਗ ਦ੍ਰਿੜੌਂਦਾ ਏ। ਤੇਈ ਅਵਤਾਰ ਕਰ ਕੇ ਜਾਣੀ ਜਾਣ, ਭਗਤ ਅਠਾਰਾਂ ਜੋੜ ਜੁੜੌਂਦਾ ਏ। ਈਸਾ ਮੂਸਾ ਮੁਹੰਮਦ ਕਰੇ ਕਲਿਆਣ, ਕਲਮਾ ਨਬੀ ਰਸੂਲ ਪੜ੍ਹੌਂਦਾ ਏ। ਪਰਵਰਦਿਗਾਰ ਵਡ ਅਮਾਮ, ਜੋਤੀ ਨੂਰ ਨੂਰ ਰੁਸ਼ਨੌਂਦਾ ਏ। ਨਾਨਕ ਗੋਬਿੰਦ ਰਸਨਾ ਜਿਹਵਾ ਬੋਲ ਜ਼ਬਾਨ, ਧੁਰ ਦਾ ਸ਼ਬਦ ਰਾਗ ਅਲੌਂਦਾ ਏ। ਲੇਖਾ ਚੁੱਕੇ ਜਗਤ ਜਹਾਨ, ਪੁਰਖ ਅਕਾਲ ਵੇਸ ਵਟੌਂਦਾ ਏ। ਜੋਤੀ ਜਾਮਾ ਨੌਜਵਾਨ, ਬਿਰਧ ਬਾਲ ਨਜ਼ਰ ਕੋਇ ਨਾ ਔਂਦਾ ਏ। ਸ਼ਬਦੀ ਨਾਦ ਵੱਜੇ ਮਹਾਨ, ਬ੍ਰਹਮ ਬ੍ਰਹਿਮਾਦ ਆਪ ਸੁਣੌਂਦਾ ਏ। ਵਸਣਹਾਰਾ ਸਚ ਮਕਾਨ, ਸਾਚੇ ਮੰਦਰ ਡੇਰਾ ਲੌਂਦਾ ਏ। ਜਿਸ ਦੀ ਕਰੇ ਨਾ ਕੋਈ ਪਹਿਚਾਨ, ਬੇਪਹਿਚਾਨ ਫੇਰਾ ਪੌਂਦਾ ਏ। ਸੁਤ ਸ਼ਬਦ ਤੇਰਾ ਲੇਖਾ ਵੇਖੇ ਆਣ, ਅਲੇਖ ਲਿਖਿਆ ਨਾ ਕੋਇ ਮਿਟੌਂਦਾ ਏ। ਕਲਜੁਗ ਅੰਤ ਹੋਏ ਪਰਧਾਨ, ਸਤਿ ਪਰਧਾਨਗੀ ਆਪ ਕਮੌਂਦਾ ਏ। ਮਹਾਂਬਲੀ ਸ੍ਰੀ ਭਗਵਾਨ, ਜੋਤੀ ਜਾਮਾ ਡਗਮਗੌਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸਾ ਇਕ ਸੁਣੌਂਦਾ ਏ। ਸਚ ਸੰਦੇਸਾ ਇਕ ਜਣਾਇਆ ਏ। ਸ੍ਰੀ ਭਗਵਾਨ ਸਚ ਸੁਣਾਇਆ ਏ। ਸੁਤ ਦੁਲਾਰੇ ਧੀਰਜ ਧੀਰ ਰਖਾਇਆ ਏ, ਜੁਗ ਚੌਕੜੀ ਤੇਰੀ ਸੇਵ ਲਗਾਇਆ ਏ। ਵਡ ਦੇਵੀ ਦੇਵ, ਭੇਵ ਅਭੇਦਾ ਆਪ ਖੁਲ੍ਹਾਇਆ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਇਆ ਏ। ਸੁਤ ਦੁਲਾਰੇ ਅੰਤਮ ਆਵਾਂਗਾ। ਨਿਰਗੁਣ ਨੂਰੀ ਜੋਤ ਚਮਕਾਵਾਂਗਾ। ਵਰਨ ਗੋਤ ਨਾ ਕੋਇ ਵਖਾਵਾਂਗਾ। ਜਾਤ ਪਾਤ ਨਾ ਕੋਇ ਵਡਿਆਵਾਂਗਾ। ਬ੍ਰਹਮ ਬ੍ਰਹਿਮਾਦ ਵੇਖ ਵਖਾਵਾਂਗਾ। ਵਿਸ਼ਨ ਬ੍ਰਹਮਾ ਸ਼ਿਵ ਉਠਾਵਾਂਗਾ। ਤ੍ਰੈਗੁਣ ਪਰਦਾ ਆਪੇ ਲਾਹਵਾਂਗਾ। ਪੰਜ ਤਤ ਨੇਤਰ ਅੱਖ ਖੁਲ੍ਹਾਵਾਂਗਾ। ਸਚ ਦਰਬਾਰ ਇਕ ਲਗਾਵਾਂਗਾ। ਗੁਰ ਅਵਤਾਰ ਵਿਚ ਬਹਾਵਾਂਗਾ । ਪੀਰ ਪੈਗ਼ੰਬਰ ਵੇਖ ਵਖਾਵਾਂਗਾ। ਭਗਤ ਅਠਾਰਾਂ ਆਖ ਜਣਾਵਾਂਗਾ। ਸਾਖਿਆਤ ਨਜ਼ਰੀ ਆਵਾਂਗਾ। ਬਿਨ ਕਲਮ ਦਵਾਤ ਲਿਖਿਆ ਲੇਖ ਪੂਰ ਕਰਾਵਾਂਗਾ। ਕਲਜੁਗ ਅੰਤ ਨੇਤਰ ਪੇਖ, ਦੋਏ ਲੋਚਣ ਡੇਰਾ ਢਾਵਾਂਗਾ। ਸਚਖੰਡ ਦੀ ਸਾਚੀ ਖੇਡ, ਲੋਕਮਾਤ ਆਪ ਕਰਾਵਾਂਗਾ। ਜਿਸ ਕਾਰਨ ਤੈਨੂੰ ਦਿਤਾ ਭੇਜ, ਸੋ ਅਨੰਦ ਆਪਣੀ ਝੋਲੀ ਪਾਵਾਂਗਾ। ਸੋਹਣੀ ਸੁਹੰਜਣੀ ਮਾਣਾਂ ਸੇਜ, ਗੋਬਿੰਦ ਆਸਣ ਇਕ ਸੁਹਾਵਾਂਗਾ। ਜੋਤੀ ਜਲਵਾ ਚਮਕੇ ਤੇਜ, ਨੂਰੀ ਚੰਦ ਇਕ ਚਮਕਾਵਾਂਗਾ। ਕੋਈ ਨਾ ਜਾਣੇ ਹਰਿ ਕਾ ਭੇਖ, ਜਗਤ ਅਵੱਲੜੀ ਕਾਰ ਕਮਾਵਾਂਗਾ। ਨਜ਼ਰ ਆਏ ਰੂਪ ਰੰਗ ਨਾ ਰੇਖ, ਅਨਡਿਠੜਾ ਆਪਣਾ ਖੇਲ ਵਖਾਵਾਂਗਾ। ਜਨ ਭਗਤਾਂ ਦੱਸ ਕੇ ਅੰਦਰੇ ਅੰਦਰ ਭੇਤ, ਪਰਦਾ ਉਹਲਾ ਆਪ ਚੁਕਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸੁਤ ਤੇਰੀ ਪੈਜ ਰਖਾਵਾਂਗਾ । ਸਦ ਤੇਰੀ ਪੈਜ ਰਖਾਵਾਂਗਾ। ਦਾਤਾ ਦਾਨੀ ਹੋ ਕੇ ਆਵਾਂਗਾ। ਬ੍ਰਹਮ ਗਿਆਨੀ ਹੋ ਕੇ ਸਮਝਾਵਾਂਗਾ। ਸ਼ਬਦ ਨਿਸ਼ਾਨ ਇਕ ਵਖਾਵਾਂਗਾ। ਜੋਤ ਮਹਾਨੀ ਨੂਰ ਚਮਕਾਵਾਂਗਾ । ਚੌਦਾਂ ਲੋਕਾਂ ਵੇਖ ਵਖਾਵਾਂਗਾ । ਚੌਦਾਂ ਤਬਕਾਂ ਪੜਦਾ ਲਾਹਵਾਂਗਾ। ਚੌਦਾਂ ਵਿਦਿਆ ਮਾਣ ਗਵਾਵਾਂਗਾ। ਚੌਧਵੀਂ ਚੰਦ ਨੈਣ ਸ਼ਰਮਵਾਂਗਾ। ਸਾਚਾ ਭਗਤਾਂ ਦੇ ਅਨੰਦ, ਅਨੰਦ ਤੇਰੇ ਨਾਲ ਮਿਲਾਵਾਂਗਾ।
❋
❋
ਜੁਗ ਚੌਕੜੀ ਮੇਟ ਪੰਧ, ਅੰਤਮ ਆਪਣਾ ਖੇਲ ਵਖਾਵਾਂਗਾ। ਕੂੜੀ ਕਿਰਿਆ ਢਾਵਾਂ ਕੰਧ, ਭਾਂਡਾ ਭਰਮ ਭੌ ਭੰਨਾਵਾਂਗਾ । ਗੁਰਮੁਖ ਆਤਮ ਕੋਈ ਨਾ ਹੋਵੇ ਰੰਡ, ਕੰਤ ਸੁਹਾਗੀ ਮੇਲ ਮਿਲਾਵਾਂਗਾ। ਸਚ ਸੁਣਾਵਾਂ ਧੁਰ ਦਾ ਛੰਦ, ਸੋਹੰ ਢੋਲਾ ਇਕ ਦ੍ਰਿੜਾਵਾਂਗਾ। ਦੀਨ ਦਿਆਲ ਹੋ ਬਖ਼ਸ਼ੰਦ, ਬਖ਼ਸ਼ਿਸ਼ ਰਹਿਮਤ ਆਪਣੀ ਆਪ ਵਰਤਾਵਾਂਗਾ। ਗੁਰ ਅਵਤਾਰ ਪੀਰ ਪੈਗੰਬਰ ਜੋ ਮੰਗਾਂ ਗਏ ਮੰਗ, ਸਭ ਦੀ ਇਛਿਆ ਪੂਰ ਕਰਾਵਾਂਗਾ। ਵੇਖ ਵਖਾਵਾਂ ਨਵ ਖੰਡ, ਸੱਤ ਦੀਪ ਇਕੋ ਧਾਰ ਚਲਾਵਾਂਗਾ। ਚਾਰ ਵਰਨ ਮੇਟਾਂ ਭੇਖ ਪਖੰਡ, ਅਠਾਰਾਂ ਬਰਨ ਇਕੋ ਘਰ ਵਖਾਵਾਂਗਾ। ਪਿਛਲੀ ਕੀਤੀ ਜੋ ਗਈ ਲੰਘ, ਉਸ ਦਾ ਲੇਖਾ ਸਭ ਦੀ ਝੋਲੀ ਪਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸ਼ਬਦ ਸੁਤ ਬਿਨ ਲਿਖਿਆਂ ਲੇਖ ਤੈਨੂੰ ਆਪ ਸਮਝਾਵਾਂਗਾ। ਬਿਨ ਲਿਖਿਆਂ ਲੇਖ ਤੈਨੂੰ ਦ੍ਰਿੜਾਵਾਂਗਾ। ਸ਼ਾਸਤਰ ਸਿਮਰਤ ਵੇਦ ਵਿਚੋਂ ਹੱਥ ਨਾ ਆਵਾਂਗਾ। ਹੋ ਕੇ ਪੁਰਖ ਸਮਰਥ, ਅਗੰਮੀ ਕਾਰ ਕਰਾਵਾਂਗਾ। ਸਤਿ ਸਤਿ ਬੋਲ ਅਲੱਖ, ਨਾਅਰਾ ਇਕੋ ਇਕ ਜਣਾਵਾਂਗਾ। ਸਭ ਦੀ ਝੋਲੀ ਪਾ ਕੇ ਹੱਕ, ਤੇਰਾ ਧੁਰ ਦਾ ਮੇਲ ਮਿਲਾਵਾਂਗਾ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਜਾਣ ਥੱਕ, ਕਲਜੁਗ ਵੇਲਾ ਵਕਤ ਵਖਾਵਾਂਗਾ। ਲੋਕਮਾਤ ਵਿਚੋਂ ਜਾਣ ਨੱਠ, ਪੰਜ ਤਤ ਨਾਤਾ ਚੋਲਾ ਜਗਤ ਤੁੜਾਵਾਂਗਾ। ਪੁਰਖ ਅਬਿਨਾਸ਼ੀ ਸਰਨ ਸਰਨਾਈ ਸਚਖੰਡ ਦਵਾਰੇ ਜਾਵਣ ਢੱਠ, ਜਾਹਰ ਜਹੂਰ ਪਰਦਾ ਲਾਹਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਸਚ ਤੇਰਾ ਸੰਗ ਨਿਭਾਵਾਂਗਾ। ਸ਼ਬਦ ਸੁਤ ਕਹੇ ਮੇਰੇ ਭਗਵਾਨ, ਵਾਹ ਵਾ ਤੇਰੀ ਵੱਡੀ ਵਡਿਆਈਆ। ਮੇਰਾ ਲੇਖਾ ਪੂਰਾ ਕਰੇਂ ਆਣ, ਅਲੇਖ ਤੇਰੀ ਸ਼ਰਨਾਈਆ। ਹਉਂ ਯਾਚਕ ਮੰਗਿਆ ਦਾਨ, ਤੂੰ ਦੇਵਣਹਾਰ ਬੇਪਰਵਾਹੀਆ। ਕਲਜੁਗ ਅੰਤਮ ਆਪਣਾ ਮੇਲਾ ਮੇਲੇਂ ਆਣ, ਮਿਲਣੀ ਜਗਦੀਸ਼ ਆਪ ਕਰਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਹੋਏ ਹੈਰਾਨ, ਨੇਤਰ ਨੈਣ ਤੱਕਣ ਧਿਆਨ ਲਗਾਈਆ। ਵੇਖੋ ਕੀ ਖੇਲ ਕਰੇ ਮਿਹਰਵਾਨ, ਜਿਸ ਦੀ ਸਮਝ ਕੋਇ ਨਾ ਪਾਈਆ। ਅਸੀਂ ਚਾਰ ਜੁਗ ਲਿਖ ਲਿਖ ਸਿਫ਼ਤੀ ਕਰਦੇ ਰਹੇ ਬਿਆਨ, ਨਾਤਾ ਜੋੜ ਕਲਮ ਸ਼ਾਹੀਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਤੇਰਾ ਲਹਿਣਾ ਤੇਰੀ ਝੋਲੀ ਪਾਈਆ। ਜਿਸ ਵੇਲੇ ਪ੍ਰਭੂ ਆਵੇਂਗਾ । ਸਚ ਦੱਸ ਕੀ ਕੀ ਖੇਲ ਖਿਲਾਵੇਂਗਾ। ਕਵਣ ਰੂਪ ਨਜ਼ਰੀ ਆਵੇਂਗਾ। ਕਵਣ ਕੂਟ ਡੇਰਾ ਲਾਵੇਂਗਾ। ਪੂਤ ਸਪੂਤ ਮਾਤ ਪਰਗਟਾਵੇਂਗਾ। ਕਵਣ ਕੂਟ ਦੂਤ ਦੁਸ਼ਟ ਦੌੜਾਵੇਂਗਾ। ਕਵਣ ਤੇਰਾ ਦਏ ਸਚ ਸਬੂਤ, ਸਾਬਤ ਸੂਰਤ ਕਿਸ ਦਵਾਰੇ ਨਜ਼ਰੀ ਆਵੇਂਗਾ। ਕੀ ਵਸੇਂ ਪੰਜ ਤਤ ਕਾਇਆ ਕਲਬੂਤ, ਮਾਤ ਪਿਤ ਕਵਣ ਬਣਾਵੇਂਗਾ। ਕੀ ਉਲਟਾ ਹੋਵੇਂ ਰੁੱਖ, ਦਸ ਦਸ ਮਾਸ ਆਪਣਾ ਆਪ ਅਗਨ ਤਪਾਵੇਂਗਾ। ਕੀ ਤੇਰਾ ਸੋਹਣਾ ਹੋਵੇ ਮੁਖ, ਕੀ ਕਰੂਪ ਨਜ਼ਰੀ ਆਵੇਂਗਾ। ਸਚ ਦੱਸ ਅਬਿਨਾਸ਼ੀ ਅਚੁਤ, ਚੇਤਨ ਕਿਹੜੀ ਕਾਰ ਕਮਾਵੇਂਗਾ। ਕਿ ਬੈਠਾ ਰਹੇਂ ਲੁਕ, ਪੜਦਾ ਉਹਲਾ ਇਕ ਉਠਾਵੇਂਗਾ। ਕਿ ਸ਼ਬਦ ਮਾਲਕ ਹੋ ਕੇ ਪਏਂ ਬੁੱਕ, ਭਬਕ ਆਪਣੀ ਇਕ ਲਗਾਵੇਂਗਾ। ਬਾਲੇ ਨਿੱਕੇ ਛੋਟੇ ਗੋਦੀ ਲਏਂ ਚੁੱਕ, ਫੜ ਬਾਂਹੋਂ ਗਲੇ ਲਗਾਵੇਂਗਾ। ਪ੍ਰੇਮ ਪ੍ਰੀਤੀ ਨਾਲ ਚੁੰਮੇਂ ਮੁਖ, ਸਿਰ ਆਪਣਾ ਹੱਥ ਟਿਕਾਵੇਂਗਾ। ਕਰ ਨਿਮਸਕਾਰ ਦਰ ਭਿਖਾਰ ਰਿਹਾ ਪੁਛ, ਭਿਛਿਆ ਭਿਖਕ ਕਵਣ ਵਸਤ ਝੋਲੀ ਪਾਵੇਂਗਾ। ਸ੍ਰੀ ਭਗਵਾਨ ਸਚ ਦ੍ਰਿੜੌਂਦਾ ਏ। ਸ਼ਬਦੀ ਧਾਰ ਆਪ ਸੁਣੌਂਦਾ ਏ। ਭੇਵ ਅਭੇਦਾ ਭੇਵ ਖੁਲੌਂਦਾ ਏ। ਜੋਤੀ ਜੋਤ ਸਰੂਪ
❋
❋
ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠੌਂਦਾ ਏ। ਸੁਤ ਸ਼ਬਦ ਨਿਰਗੁਣ ਨੂਰ ਰੂਪ ਹੋ ਕੇ ਆਵਾਂਗਾ। ਸਤਿ ਸਰੂਪ ਸਮਾਵਾਂਗਾ। ਮਾਤ ਪਿਤ ਨਾ ਕੋਈ ਬਣਾਵਾਂਗਾ। ਪੂਤ ਹੋ ਕੇ ਗੋਦੀ ਨਾ ਡੇਰਾ ਲਾਵਾਂਗਾ। ਜਨਨੀ ਕੁੱਖ ਨਾ ਕੋਈ ਸੁਹਾਵਾਂਗਾ । ਉਲਟਾ ਰੁੱਖ ਨਾ ਦੁੱਖ ਉਠਾਵਾਂਗਾ। ਹੱਥ ਪੈਰ ਨਾ ਕੋਇ ਮੁਖ, ਨੱਕ ਕੰਨ ਨਾ ਕੋਇ ਪਰਗਟਾਵਾਂਗਾ। ਜੋਤ ਸਰੂਪੀ ਆਪਣੀ ਧਾਰੋਂ ਉਠ, ਜੋਤੀ ਜਾਮਾ ਵੇਸ ਵਟਾਵਾਂਗਾ। ਭਗਤ ਸੁਹੇਲੇ ਗੋਦੀ ਚੁੱਕ, ਫੜ ਬਾਂਹੋਂ ਗਲੇ ਲਗਾਵਾਂਗਾ। ਇਕੋ ਲਾਡਲਾ ਗੋਬਿੰਦ ਹੋਵੇ ਸੁਤ, ਗੋਬਿੰਦ ਸ਼ਬਦੀ ਸ਼ਬਦ ਆਪਣਾ ਨਾਉਂ ਪਰਗਟਾਵਾਂਗਾ। ਜਿਸ ਮੰਦਰ ਬਹਿਵਾਂ ਲੁਕ, ਤਿਸ ਸੰਬਲ ਨਾਮ ਰਖਾਵਾਂਗਾ। ਕਰ ਪਰਕਾਸ਼ ਅਗੰਮੀ ਜੋਤ, ਦੀਪਕ ਇਕੋ ਡਗਮਗਾਵਾਂਗਾ। ਤੇਰੇ ਪ੍ਰੇਮ ਦੀ ਵੱਜੇ ਚੋਟ, ਸ਼ਬਦੀ ਨਾਦ ਇਕ ਅਲਾਵਾਂਗਾ। ਜੁਗ ਚੌਕੜੀ ਗੁਰ ਅਵਤਾਰ ਪੀਰ ਪੈਗੰਬਰ ਜੇ ਕੋ ਮੇਰੀ ਸੋਚੇ ਸੋਚ, ਆਦਿ ਅੰਤ ਸੋਚ ਵਿਚ ਕਦੇ ਨਾ ਆਵਾਂਗਾ। ਹਰ ਘਟ ਬੈਠਾ ਰਹਾਂ ਖ਼ਾਮੋਸ਼, ਖ਼ਾਲਸ ਆਪਣਾ ਰੂਪ ਵਖਾਵਾਂਗਾ। ਦੋ ਜਹਾਨ ਬਣਿਆ ਰਹਾਂ ਰੂਪੋਸ਼, ਜਗ ਨੇਤਰ ਨਜ਼ਰ ਕਿਸੇ ਨਾ ਆਵਾਂਗਾ। ਜੋ ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਦਰਸ਼ਨ ਰਹੇ ਲੋਚ, ਤਿਨ੍ਹਾਂ ਲੋਚਾ ਆਸਾ ਪੂਰ ਕਰਾਵਾਂਗਾ। ਪ੍ਰੇਮ ਪ੍ਰੀਤੀ ਪਿਆਰ ਅੰਦਰ ਹੋ ਕੇ ਮੋਹਤ, ਮੁਹੱਬਤ ਆਪਣੇ ਨਾਮ ਰਖਾਵਾਂਗਾ। ਘਰ ਵਿਚ ਘਰ ਪਰਕਾਸ਼ ਕਰ ਕੇ ਆਪਣੀ ਜੋਤ, ਜੋਤੀ ਜੋਤ ਜੋਤ ਰੁਸ਼ਨਾਵਾਂਗਾ। ਸੁਤ ਸ਼ਬਦ ਤੇਰੀ ਮੇਰੀ ਨਾ ਕੋਈ ਗੋਤ, ਬਿਨ ਗੋਤ ਵਰਨ ਤੋਂ ਗੁਰਮੁਖ ਆਪ ਪਰਗਟਾਵਾਂਗਾ। ਕੂੜੀ ਕਿਰਿਆ ਕੱਢ ਕੇ ਖੋਟ, ਨਾਮ ਕਸਵਟੀ ਇਕ ਲਗਾਵਾਂਗਾ। ਸਚ ਸਚ ਸਚ ਦੇ ਇਕ ਓਟ, ਆਸਰਾ ਇਕ ਰਖਾਵਾਂਗਾ। ਸਜਦਾ ਕਰੇ ਲੋਕ ਪਰਲੋਕ, ਬ੍ਰਹਿਮੰਡ ਖੰਡ ਵੇਖ ਵਖਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਦਿ ਜੁਗਾਦੀ ਸ਼ਬਦ ਅਨਾਦੀ ਬ੍ਰਹਮ ਬ੍ਰਹਿਮਾਦੀ ਪਿਤਾ ਪੂਤ ਪੁਰਖ ਅਕਾਲ ਸੁਤ ਦੁਲਾਰਾ ਕਰ ਪਿਆਰਾ ਕਲਜੁਗ ਅੰਤ ਸ੍ਰੀ ਭਗਵੰਤ ਸਾਹਿਬ ਸਤਿਗੁਰ ਸੱਚਾ ਸੰਗੀ ਸੰਗ ਨਿਭਾਵਾਂਗਾ।
੧੮ ਫੱਗਣ ੨੦੨੦ ਬਿਕ੍ਰਮੀ ਪ੍ਰੀਤਮ ਸਿੰਘ ਦੇ ਗ੍ਰਹਿ ਨਾਨਕ ਪੁਰਾ ਜ਼ਿਲਾ ਕਰਨਾਲ
ਆਦਿ ਜੁਗਾਦੀ ਪਿਤਾ ਪੁਰਖ ਅਕਾਲ, ਹਰਿ ਕਰਤਾ ਨਰ ਨਰਾਇਣ ਅਖਵਾਇੰਦਾ। ਸਚਖੰਡ ਵਸੇ ਸਚ ਸੱਚੀ ਧਰਮਸਾਲ, ਥਿਰ ਘਰ ਪਰਦਾ ਉਹਲਾ ਆਪ ਚੁਕਾਇੰਦਾ। ਜੁਗ ਚੌਕੜੀ ਵੇਖੇ ਵਿਗਸੇ ਦੋ ਜਹਾਨ, ਬ੍ਰਹਿਮੰਡ ਖੰਡ ਭੇਵ ਅਭੇਦ ਆਪ ਖੁਲ੍ਹਾਇੰਦਾ। ਲੱਖ ਚੁਰਾਸੀ ਨਿਰਗੁਣ ਸਰਗੁਣ ਬਣੇ ਦਲਾਲ, ਨਿਰਵੈਰ ਨਿਰਾਕਾਰ ਖੇਲ ਖਿਲਾਇੰਦਾ। ਲੱਖ ਚੁਰਾਸੀ ਵਿਚੋਂ ਗੁਰਮੁਖ ਲੱਭੇ ਸਾਚੇ ਲਾਲ, ਲਾਲ ਅਨਮੋਲਾ ਰੰਗ ਚੜ੍ਹਾਇੰਦਾ। ਜੋਤੀ ਜਲਵਾ ਨੂਰੀ ਦੇ ਜਲਾਲ, ਅਗਿਆਨ ਅੰਧੇਰ ਮਿਟਾਇੰਦਾ। ਦੀਆ ਬਾਤੀ ਕਮਲਾਪਾਤੀ ਏਕਾ ਬਾਲ, ਸਤਿ ਸਰੂਪ ਅਨੂਪ ਵਟਾਇੰਦਾ। ਸ਼ਬਦ ਅਗੰਮੀ ਵਜਾਏ ਤਾਲ, ਅਨਹਦ ਨਾਦੀ ਰਾਗ ਸੁਣਾਇੰਦਾ। ਅੰਮ੍ਰਿਤ ਆਤਮ ਨਿਝਰ ਰਸ ਦਏ ਪਿਆਲ, ਸਚ ਪਿਆਲਾ ਜਾਮ ਹੱਥ ਉਠਾਇੰਦਾ। ਲੇਖਾ ਤੋੜ ਕਾਲ ਮਹਾਂਕਾਲ, ਦੀਨ ਦਿਆਲ ਸਿਰ ਆਪਣਾ ਹੱਥ ਟਿਕਾਇੰਦਾ। ਜੁਗ ਜਨਮ ਦੀ ਵੇਖੇ ਕੀਤੀ ਘਾਲ, ਪੂਰਬ ਲਹਿਣਾ ਝੋਲੀ ਪਾਇੰਦਾ। ਅੰਦਰ ਬਾਹਰ ਚਲੇ ਨਾਲ, ਗੁਪਤ ਜਾਹਰ ਖੇਲ ਖਿਲਾਇੰਦਾ। ਨਿਤ ਨਵਿਤ ਅਵੱਲੜੀ ਚਾਲ, ਜੋਤੀ ਜਾਤਾ
❋
❋
ਪੁਰਖ ਬਿਧਾਤਾ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਸਾਚੀ ਕਰਨੀ ਸ੍ਰੀ ਭਗਵੰਤ, ਹਰਿ ਕਰਤਾ ਆਪ ਕਰਾਈਆ। ਲੇਖਾ ਜਾਣੇ ਜੁਗੋ ਜੁਗੰਤ, ਜੁਗ ਚੌਕੜੀ ਵੇਖ ਵਖਾਈਆ। ਬੋਧ ਅਗਾਧਾ ਧੁਰ ਦਾ ਮੰਤ, ਹਰਿ ਸਤਿਗੁਰ ਨਾਮ ਦ੍ਰਿੜਾਈਆ। ਨਿਤ ਨਵਿਤ ਮਹਿਮਾ ਅਗਣਤ, ਸ਼ਾਸਤਰ ਸਿਮਰਤ ਵੇਦ ਪੁਰਾਨ ਰਹੇ ਜਸ ਗਾਈਆ। ਧੁਰਦਰਗਾਹੀ ਬਣ ਕੇ ਪੰਡਤ, ਪਰਮ ਪੁਰਖ ਪ੍ਰਭ ਕਰੇ ਸਚ ਪੜ੍ਹਾਈਆ। ਗੁਰਮੁਖਾਂ ਗੁਰਸਿਖਾਂ ਗੜ੍ਹ ਤੋੜ ਹਉਮੇ ਹੰਗਤ, ਹੰ ਬ੍ਰਹਮ ਦਏ ਬਣਾਈਆ। ਮਾਣਸ ਜਨਮ ਬਣਾਏ ਬਣਤ, ਸਾਢੇ ਤਿੰਨ ਹੱਥ ਸੋਭਾ ਪਾਈਆ। ਸੁਰਤ ਸਵਾਣੀ ਸ਼ਬਦ ਹਾਣੀ ਮਿਲੇ ਕੰਤ, ਘਰ ਮੇਲਾ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵੇ ਮਾਣ ਵਡਿਆਈਆ। ਦੇਵੇ ਵਡਿਆਈ ਸਾਹਿਬ ਸਮਰਥ, ਹਰਿ ਕਰਤਾ ਦਇਆ ਕਮਾਇੰਦਾ । ਜੁਗ ਚੌਕੜੀ ਚਲਾਏ ਰਥ, ਬਣ ਰਥਵਾਹੀ ਸੇਵ ਕਮਾਇੰਦਾ। ਨਿਰਗੁਣ ਸਰਗੁਣ ਮਾਰਗ ਦੱਸ, ਰਹਿਬਰ ਆਪਣਾ ਹੁਕਮ ਵਰਤਾਇੰਦਾ। ਸਚ ਦਵਾਰ ਖੋਲ੍ਹ ਹੱਟ, ਨਾਮ ਵਣਜਾਰਾ ਰੂਪ ਧਰਾਇੰਦਾ। ਇਕੋ ਦੇਵੇ ਬ੍ਰਹਮ ਮਤ, ਸਚ ਵਿਦਿਆ ਆਪ ਪੜ੍ਹਾਇੰਦਾ। ਨਾੜ ਬਹੱਤਰ ਨਾ ਉਬਲੇ ਰੱਤ, ਅੰਮ੍ਰਿਤ ਮੇਘ ਇਕ ਬਰਸਾਇੰਦਾ। ਲੇਖਾ ਜਾਣੇ ਹਕੀਕਤ ਹੱਕ, ਹੱਕ ਹਕੂਕ ਸਭ ਦੀ ਝੋਲੀ ਪਾਇੰਦਾ। ਸੰਤ ਸੁਹੇਲੇ ਗੁਰੂ ਗੁਰ ਚੇਲੇ ਲਏ ਰੱਖ, ਲੱਖ ਚੁਰਾਸੀ ਵਿਚੋਂ ਪਾਰ ਕਰਾਇੰਦਾ। ਚਰਨ ਕਵਲ ਬੰਧਾਏ ਨੱਤ, ਨਾਤਾ ਬਿਧਾਤਾ ਜੋੜ ਜੁੜਾਇੰਦਾ। ਪ੍ਰਭ ਮਿਲਣ ਦੀ ਖੋਲ੍ਹ ਕੇ ਅੱਖ, ਨਿਜ ਨੇਤਰ ਪੜਦਾ ਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਤਰਾਇੰਦਾ। ਹਰਿਜਨ ਤਾਰੇ ਪਾਰਬ੍ਰਹਮ, ਬ੍ਰਹਮਵੇਤਾ ਵਡ ਵਡਿਆਈਆ। ਨਿਹਕਰਮੀ ਕਰੇ ਆਪਣਾ ਕਰਮ, ਕਰਮ ਕਾਂਡ ਡੇਰਾ ਢਾਹੀਆ। ਲੇਖਾ ਜਾਣੇ ਪੂਰਬ ਜਨਮ, ਜਨਮ ਅਜਨਮ ਦੋਵੇਂ ਫੋਲ ਫੁਲਾਈਆ। ਨਾਤਾ ਤੋੜ ਵਰਨ ਬਰਨ, ਸਾਚੀ ਸਰਨ ਇਕ ਦਰਸਾਈਆ। ਕਰਤਾ ਪੁਰਖ ਹਰਿ ਕਰਨੀ ਕਰਨ, ਕਰਨਹਾਰ ਹੋਏ ਸਹਾਈਆ। ਆਦਿ ਜੁਗਾਦੀ ਘਾੜਨ ਘੜਨ, ਘੜ ਵੇਖੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਸਦਾ ਤਰਾਈਆ। ਜਨ ਭਗਤਾਂ ਤਾਰੇ ਆਪ ਪ੍ਰਭ, ਬੇਅੰਤ ਬੇਪਰਵਾਹ ਅਖਵਾਇੰਦਾ। ਲੱਖ ਚੁਰਾਸੀ ਵਿਚੋਂ ਲੱਭ, ਕੋਟਨ ਕੋਟਾਂ ਵਿਚੋਂ ਆਪ ਜਗਾਇੰਦਾ। ਕੂੜੀ ਕਿਰਿਆ ਕਰ ਕੇ ਪਾਰ ਹੱਦ, ਮਹਲ ਅਟੱਲ ਇਕ ਵਖਾਇੰਦਾ। ਜਿਸ ਘਰ ਵਸੇ ਪੁਰਖ ਸਮਰਥ, ਸੋ ਦਵਾਰਾ ਸੋਭਾ ਪਾਇੰਦਾ। ਘਰ ਵਿਚ ਘਰ ਵਖਾਏ ਸਾਚਾ ਹੱਟ, ਵਸਤ ਅਮੋਲਕ ਆਪ ਵਰਤਾਇੰਦਾ। ਅੰਮ੍ਰਿਤ ਆਤਮ ਤੀਰਥ ਤੱਟ, ਸਰ ਸਰੋਵਰ ਇਕ ਨੁਹਾਇੰਦਾ। ਕੂੜੀ ਕਿਰਿਆ ਮੇਟੇ ਝੱਟ, ਨਾਮ ਖੰਡਾ ਖੜਗ ਚਮਕਾਇੰਦਾ। ਸ਼ਬਦ ਅਗੰਮੀ ਮਾਰੇ ਸੱਟ, ਬਜਰ ਕਪਾਟੀ ਤੋੜ ਤੁੜਾਇੰਦਾ। ਆਤਮ ਪਰਮਾਤਮ ਕਰ ਕੇ ਵਸ, ਸੁਰਤੀ ਸ਼ਬਦੀ ਡੋਰ ਬੰਧਾਇੰਦਾ। ਸਚ ਸਵਾਮੀ ਦੇਵੇ ਰਸ, ਅਨਰਸ ਆਪਣਾ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦਇਆ ਕਮਾਇੰਦਾ। ਜਨ ਭਗਤਾਂ ਦਇਆ ਕਮਾਏ ਪੁਰਖ ਅਬਿਨਾਸ਼ੀ, ਅਬਿਨਾਸ਼ੀ ਕਰਤਾ ਵਡ ਵਡਿਆਈਆ। ਆਵਣ ਜਾਵਣ ਗੇੜ ਚੁਕਾਏ ਲੱਖ ਚੁਰਾਸੀ, ਪਤਤ ਪਾਵਨ ਡੇਰਾ ਢਾਹੀਆ। ਗਲੋਂ ਕੱਟੇ ਜਮ ਕੀ ਫਾਸੀ, ਰਾਏ ਧਰਮ ਨਾ ਦਏ ਸਜ਼ਾਈਆ। ਜਨਮ ਜਨਮ ਦੀ ਪੂਰੀ ਕਰੇ ਆਸੀ, ਆਸਾ ਤ੍ਰਿਸਨਾ ਆਪਣੀ ਨਾਲ ਮਿਲਾਈਆ। ਔਖੀ ਚੜ੍ਹਾਏ ਸਤਿਗੁਰ ਘਾਟੀ, ਪੱਤਣ
❋
❋
ਬੈਠਾ ਬੇਪਰਵਾਹੀਆ। ਕਲਜੁਗ ਵੇਖ ਅੰਧੇਰੀ ਰਾਤੀ, ਰੰਗ ਰਾਤਾ ਫੇਰਾ ਪਾਈਆ। ਜਨ ਭਗਤਾਂ ਦੇਵੇ ਅਗੰਮੀ ਦਾਤੀ, ਵਸਤ ਅਮੋਲਕ ਆਪ ਵਰਤਾਈਆ। ਘਰ ਦੀਪਕ ਦੀਆ ਜਗਾਏ ਸੱਚੀ ਬਾਤੀ, ਤੇਲ ਵੱਟੀ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਹੋਏ ਸਹਾਈਆ। ਜਨ ਭਗਤ ਸਹਾਈ ਜੁਗ ਜੁਗ, ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਦਏ ਗਵਾਹੀਆ। ਸੰਤ ਸੁਹੇਲੇ ਗੁਰਮੁਖ ਗੋਦੀ ਲਏ ਚੁੱਕ, ਸਿਰ ਆਪਣਾ ਹੱਥ ਟਿਕਾਈਆ। ਉਜਲ ਕਰੇ ਮਾਤ ਮੁਖ, ਪ੍ਰਭ ਦੁਰਮਤ ਮੈਲ ਧਵਾਈਆ। ਸਫਲ ਕਰੇ ਜਨਨੀ ਕੁੱਖ, ਧੰਨ ਜਣੇਂਦੀ ਮਾਈਆ । ਮਾਤ ਗਰਭ ਨਾ ਹੋਵੇ ਉਲਟਾ ਰੁੱਖ, ਦਸ ਦਸ ਮਾਸ ਨਾ ਅਗਨ ਤਪਾਈਆ । ਸੰਤ ਸੁਹੇਲੇ ਲਏ ਪੁਛ, ਪੂਰਬ ਲਹਿਣਾ ਦਏ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗਾ ਜੁਗੰਤ ਜਨ ਭਗਤਾਂ ਦੇਵੇ ਮਾਣ ਵਡਿਆਈਆ । ਜੁਗ ਚੌਕੜੀ ਭਗਤਨ ਮੀਤਾ, ਹਰਿ ਭਗਵਨ ਇਕ ਅਖਵਾਇੰਦਾ। ਸਚਖੰਡ ਨਿਵਾਸੀ ਠਾਂਡਾ ਸੀਤਾ, ਅਗਨੀ ਤਤ ਨਾ ਕੋਇ ਤਪਾਇੰਦਾ। ਵਸਣਹਾਰਾ ਹਰ ਘਟ ਚੀਤਾ, ਗ੍ਰਹਿ ਮੰਦਰ ਸੋਭਾ ਪਾਇੰਦਾ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਇਕਰਾਰ ਜੋ ਕੀਤਾ, ਕੀਤਾ ਕੌਲ ਤੋੜ ਨਿਭਾਇੰਦਾ। ਬੇਪਰਵਾਹ ਸਦਾ ਅਨਡੀਠਾ, ਅਨਡਿਠੜੀ ਕਾਰ ਕਮਾਇੰਦਾ। ਕੂੜੀ ਕਿਰਿਆ ਤਪੇ ਅੰਗੀਠਾ, ਚਾਰੋਂ ਕੁੰਟ ਨਾ ਕੋਇ ਬੁਝਾਇੰਦਾ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਮਾਇਆ ਰਾਣੀ ਭਰੇ ਨਾ ਖੀਸਾ, ਗ਼ਰੀਬ ਨਿਮਾਣਿਆਂ ਦੁਖੀਆਂ ਦਰਦ ਨਾ ਕੋਇ ਵੰਡਾਇੰਦਾ। ਸਾਚਾ ਕਲਮਾ ਪੜ੍ਹੇ ਨਾ ਕੋਇ ਹਦੀਸਾ, ਹਜ਼ਰਤ ਨਜ਼ਰ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜਨ ਭਗਤਾਂ ਆਪ ਜਗਾਇੰਦਾ । ਜਨ ਭਗਤ ਜਗ ਜਾਣਾ ਉਠ, ਸੋ ਪੁਰਖ ਨਿਰੰਜਣ ਆਪ ਉਠਾਈਆ। ਹਰਿ ਪੁਰਖ ਨਿਰੰਜਣ ਗਿਆ ਤੁਠ, ਏਕੰਕਾਰ ਹੋਏ ਸਹਾਈਆ। ਆਦਿ ਨਿਰੰਜਣ ਕਰੇ ਪਰਕਾਸ਼ ਨਿਰਮਲ ਜੋਤ, ਅਬਿਨਾਸ਼ੀ ਕਰਤਾ ਵੇਖੇ ਚਾਈਂ ਚਾਈਂਆ। ਸ੍ਰੀ ਭਗਵਾਨ ਲਗਾਏ ਸੱਚੀ ਚੋਟ, ਨਗਾਰਾ ਇਕੋ ਇਕ ਸੁਣਾਈਆ । ਪਾਰਬ੍ਰਹਮ ਪ੍ਰਭ ਦੇਵੇ ਭੰਡਾਰ ਅਤੋਟ, ਅਤੁਟ ਆਪ ਵਰਤਾਈਆ। ਉਠ ਬ੍ਰਹਮ ਕਰ ਖੋਜ, ਹਰਿ ਖੋਜਤ ਖੋਜਤ ਰਿਹਾ ਜਣਾਈਆ। ਜਿਸ ਦਰਸ਼ਨ ਨੂੰ ਗੁਰ ਅਵਤਾਰ ਪੀਰ ਪੈਗੰਬਰ ਰਹੇ ਲੋਚ, ਸੋ ਸਾਹਿਬ ਖੇਲ ਕਰਾਈਆ। ਜਿਸ ਦੀ ਆਦਿ ਜੁਗਾਦਿ ਮਨ ਮਤ ਬੁਧ ਕੋਈ ਨਾ ਕਰੇ ਸੋਚ, ਸਮਝ ਸਮਝ ਵਿਚ ਨਾ ਆਈਆ। ਜਿਸ ਦਾ ਲੇਖਾ ਲੋਕ ਪਰਲੋਕ, ਦੋ ਜਹਾਨਾਂ ਹੁਕਮ ਵਰਤਾਈਆ। ਜਿਸ ਦਾ ਪਰਕਾਸ਼ ਨਿਰਮਲ ਜੋਤ, ਰਵ ਸਸ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਰਿਹਾ ਸਮਝਾਈਆ। ਜਨ ਭਗਤ ਉਠ ਖੋਲ੍ਹ ਅੱਖ, ਸੋ ਸਤਿਗੁਰ ਸਚ ਦ੍ਰਿੜਾਇੰਦਾ। ਨਿਰਗੁਣ ਰੂਪ ਵੇਖ ਪਰਤੱਖ, ਪਾਰਬ੍ਰਹਮ ਹਰ ਘਟ ਡੇਰਾ ਲਾਇੰਦਾ। ਆਤਮ ਉਸ ਦੇ ਕਰ ਵਸ, ਵਸਲ ਸਾਚਾ ਇਕ ਵਖਾਇੰਦਾ। ਗ੍ਰਹਿ ਮੰਦਰ ਮਿਲ ਕੇ ਹੱਸ, ਬਾਹਰੋਂ ਨਜ਼ਰ ਕਿਸੇ ਨਾ ਆਇੰਦਾ। ਆਪਣਾ ਦੁਖੜਾ ਓਹਨੂੰ ਦੱਸ, ਜੋ ਦਰਦੀਆਂ ਦਰਦ ਵੰਡਾਇੰਦਾ। ਸਚ ਸਰਨਾਈ ਸਤਿਗੁਰ ਢੱਠ, ਜੋ ਢੱਠਿਆਂ ਗਲੇ ਲਗਾਇੰਦਾ। ਜਨਮ ਮਰਨ ਦੁੱਖ ਦੇਵੇ ਕੱਟ, ਹਉਮੇ ਰੋਗ ਚੁਕਾਇੰਦਾ। ਸਾਚੀ ਦੇਵੇ ਇਕੋ ਮਤ, ਗੁਰਮਤ ਇਕ ਦ੍ਰਿੜਾਇੰਦਾ। ਅੰਤਮ ਪਤ ਲਏ ਰੱਖ, ਸਿਰ ਆਪਣਾ ਹੱਥ ਟਿਕਾਇੰਦਾ। ਸੰਤਾਂ ਭਗਤਾਂ ਸਦ ਗਾਏ ਜਸ, ਸਿਫ਼ਤ ਸਾਲਾਹੀ ਵਡ ਵਡਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,
❋
❋
ਜਨ ਭਗਤਾਂ ਆਪ ਉਠਾਇੰਦਾ। ਜਨ ਭਗਤ ਉਠ ਜਾਗ, ਹਰਿ ਜਾਗਰਤ ਜੋਤ ਕਰੇ ਰੁਸ਼ਨਾਈਆ। ਕੂੜੀ ਕਿਰਿਆ ਮਾਤ ਤਿਆਗ, ਮਾਇਆ ਮਮਤਾ ਡੇਰਾ ਢਾਹੀਆ। ਹੰਸ ਬਣ ਕਲ ਕਾਗ, ਕਾਗ ਹੰਸ ਰੂਪ ਵਟਾਈਆ। ਘਰ ਦੀਪਕ ਜਗੇ ਚਰਾਗ, ਅੰਧ ਅੰਧੇਰ ਗੁਆਈਆ। ਆਤਮ ਪਰਮਾਤਮ ਮਿਲੇ ਸਾਕ, ਸੱਜਣ ਇਕੋ ਇਕ ਅਖਵਾਈਆ । ਗੁਰ ਅਵਤਾਰ ਪੀਰ ਪੈਗ਼ੰਬਰ ਦੱਸ ਕੇ ਗਏ ਭਵਿਖਤ ਵਾਕ, ਅੱਖਰਾਂ ਨਾਲ ਕਰ ਪੜ੍ਹਾਈਆ। ਕਲਜੁਗ ਅੰਤਮ ਵੇਸ ਵਟਾਏ ਪੁਰਖ ਸਮਰਾਥ, ਜੋਤੀ ਜਾਮਾ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦਏ ਵਡਿਆਈਆ। ਜਨ ਭਗਤ ਕਹੇ ਪ੍ਰਭ ਮੈਂ ਬਾਲਾ ਨਿੱਕਾ, ਸੋਚ ਸਮਝ ਜਰਾ ਨਾ ਰਾਈਆ। ਤੂੰ ਠਾਕਰ ਸਵਾਮੀ ਮੇਰਾ ਪਿਤਾ, ਸ਼ਹਿਨਸ਼ਾਹ ਅਖਵਾਈਆ। ਮੈਂ ਕੀ ਜਾਣਾ ਕਿਹੜਾ ਰਸ ਮਿੱਠਾ ਫਿੱਕਾ, ਸਭ ਕੁਛ ਤੇਰੇ ਹੱਥ ਵਡਿਆਈਆ। ਮਿਹਰਵਾਨ ਹੋ ਕੇ ਕਰ ਹਿਤਾ, ਹਿਤਕਾਰੀ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇ ਵਡਿਆਈਆ । ਭਗਤ ਕਹੇ ਪ੍ਰਭ ਮੈਂ ਬਾਲ ਅਞਾਣਾ, ਬਾਲੀ ਬੁਧ ਅਖਵਾਈਆ। ਤੂੰ ਸਾਹਿਬ ਚਤਰ ਸੁਘੜ ਸਿਆਣਾ, ਸਮਰਥ ਤੇਰੀ ਸਰਨਾਈਆ। ਦੇ ਨਾਮ ਗੁਣ ਨਿਧਾਨਾ, ਗੁਣ ਆਪਣਾ ਝੋਲੀ ਪਾਈਆ। ਮੈਂ ਗੋਪੀ ਤੂੰ ਮੇਰਾ ਕਾਹਨਾ, ਸਾਚੀ ਬੰਸਰੀ ਨਾਮ ਸੁਣਾਈਆ। ਤੂੰ ਜੋਧਾ ਸੂਰਬੀਰ ਮਰਦ ਮਰਦਾਨਾ, ਬਲ ਤੇਰੇ ਵਿਚ ਨਜ਼ਰੀ ਆਈਆ। ਹਉਂ ਬਾਲਾ ਨੱਢਾ ਏਕਾ ਮੰਗਾਂ ਚਰਨ ਧਿਆਨਾ, ਦੂਜੀ ਆਸ ਨਾ ਕੋਇ ਰਖਾਈਆ। ਤੂੰ ਦੇਵਣਹਾਰਾ ਬੀਨਾ ਦਾਨਾ, ਦੇਂਦਿਆ ਤੋਟ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਪੂਰਬ ਲਹਿਣਾ ਝੋਲੀ ਪਾਈਆ। ਸ੍ਰੀ ਭਗਵਾਨ ਕਹੇ ਸੁਣ ਗੁਰਮੁਖ ਗੁਰਸਿਖ, ਗੁਰ ਸਤਿਗੁਰ ਦਇਆ ਕਮਾਈਆ । ਸਚ ਨਾਮ ਦੀ ਪਾਵੇ ਭਿਖ, ਭਿਛਿਆ ਇਕੋ ਵਾਰ ਵਰਤਾਈਆ। ਅਗਲਾ ਲੇਖਾ ਦੇਵੇ ਲਿਖ, ਪਿਛਲਾ ਮੂਲ ਰਹੇ ਨਾ ਰਾਈਆ। ਦਰਸ਼ਨ ਦੇਵੇ ਘਰ ਨਿਜ, ਨਿਜ ਨੇਤਰ ਨੈਣ ਖੁਲ੍ਹਾਈਆ। ਆਪਣੇ ਮਿਲਣ ਦੀ ਦੱਸ ਕੇ ਬਿਧ, ਆਤਮ ਪਰਮਾਤਮ ਜੋੜ ਜੁੜਾਈਆ। ਜਨਮ ਜਨਮ ਦੇ ਕਾਰਜ ਸਿਧ, ਕਰਮ ਕਰਮ ਦਾ ਰੋਗ ਗੁਆਈਆ। ਦਾਤਾ ਦਾਨੀ ਗੁਣੀ ਗਹਿੰਦ, ਗਹਿਰ ਗੰਭੀਰ ਹੋਏ ਸਹਾਈਆ। ਗੁਰਮੁਖ ਤੇਰਾ ਰਾਹ ਤੱਕਣ ਵਿਸ਼ਨ ਬ੍ਰਹਮਾ ਸ਼ਿਵ ਸੁਰਪਤ ਇੰਦ, ਕਰੋੜ ਤੇਤੀਸਾ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਜਨ ਭਗਤ ਕਹੇ ਪ੍ਰਭ ਕੱਟ ਦੇ ਗੇੜਾ, ਗੇੜੇ ਵਿਚ ਨਾ ਕੋਇ ਭਵਾਈਆ। ਜਨਮ ਮਰਨ ਦਾ ਚੁੱਕੇ ਝੇੜਾ, ਝਗੜਾ ਲਾੜੀ ਮੌਤ ਨਾ ਕੋਇ ਰਖਾਈਆ। ਨਜ਼ਰੀ ਆ ਨੇਰਨ ਨੇਰਾ, ਦੂਰ ਦੁਰਾਡਾ ਪੰਧ ਮੁਕਾਈਆ। ਖੁੱਲਾ ਕਰ ਗੁਰਮੁਖ ਵਿਹੜਾ, ਜਿਸ ਗ੍ਰਹਿ ਬੈਠਾ ਸੋਭਾ ਪਾਈਆ। ਕੂੜੀ ਕਿਰਿਆ ਮਿਟੇ ਨਬੇੜਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰ ਕਿਰਪਾ ਪਾਰ ਕਰਾਈਆ। ਸ੍ਰੀ ਭਗਵਾਨ ਹੋ ਮਿਹਰਵਾਨ, ਜਨ ਭਗਤ ਰਿਹਾ ਜਣਾਈਆ। ਉਠ ਵੇਖ ਬਾਲ ਅਞਾਣ, ਬਾਲੀ ਬੁਧ ਸਮਝਾਈਆ। ਤੇਰਾ ਪਿਤਾ ਪੁਰਖ ਸੁਲਤਾਨ, ਸ਼ਹਿਨਸ਼ਾਹ ਅਖਵਾਈਆ। ਜਿਸ ਦੇ ਹੁਕਮੇ ਅੰਦਰ ਦੋ ਜਹਾਨ, ਬ੍ਰਹਿਮੰਡ ਖੰਡ ਭੱਜਣ ਵਾਹੋ ਦਾਹੀਆ। ਵਿਸ਼ਨ ਬ੍ਰਹਮਾ ਸ਼ਿਵ ਸੇਵ ਕਮਾਣ, ਗੁਰ ਅਵਤਾਰ ਪੀਰ ਪੈਗੰਬਰ ਸੀਸ ਝੁਕਾਈਆ। ਜਿਸ ਦਾ ਆਦਿ ਜੁਗਾਦੀ ਇਕੋ ਨਾਮ, ਜੁਗ ਚੌਕੜੀ ਮਾਤ ਵਰਤਾਈਆ। ਜੋ ਲੱਖ ਚੁਰਾਸੀ ਸ੍ਰਿਸ਼ਟੀ ਦਿਸੇ ਕਾਹਨ, ਇਸ਼ਟੀ ਇਕੋ ਰੂਪ ਦਰਸਾਈਆ। ਸਵਰਗ ਬਹਿਸ਼ਤੀ ਜਿਸ ਦਾ
❋
❋
ਨਿਸ਼ਾਨ, ਦੋਜ਼ਖ ਅਗਨੀ ਭਾਹ ਤਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦਏ ਵਡਿਆਈਆ। ਧੰਨ ਭਾਗ ਪ੍ਰਭ ਤਾਰੇਂ ਭਗਤ, ਸਚ ਤੇਰੀ ਸਰਨਾਈਆ। ਲੇਖਾ ਚੁੱਕੇ ਦੁਨੀਆ ਜਗਤ, ਜਗ ਜੀਵਣ ਦਾਤਾ ਮਿਲਿਆ ਬੇਪਰਵਾਹੀਆ। ਸੋਹਣਾ ਸੁਹੰਜਣਾ ਹੋਵੇ ਵਕਤ, ਘੜੀ ਪਲ ਖ਼ੁਸ਼ੀ ਮਨਾਈਆ। ਨਿਰਗੁਣ ਹੋ ਕੇ ਆਇਉਂ ਪਰਤ, ਸਰਗੁਣ ਰੂਪ ਨਾ ਕੋਇ ਵਟਾਈਆ। ਅੰਮ੍ਰਿਤ ਮੇਘ ਦਿਤਾ ਬਰਸ, ਧੁਰ ਦਾ ਝਿਰਨਾ ਇਕ ਝਿਰਾਈਆ। ਮੰਜ਼ਲ ਵਿਚ ਰਹੀ ਨਾ ਅਟਕ, ਬੰਧਨ ਨਜ਼ਰ ਕੋਇ ਨਾ ਆਈਆ। ਆਤਮ ਪਰਮਾਤਮ ਵਿਚ ਰਿਹਾ ਨਾ ਫਰਕ, ਮਿਲਿਆ ਮੇਲ ਸਹਿਜ ਸੁਭਾਈਆ। ਆਵਣ ਜਾਵਣ ਕੀਤਾ ਤਰਕ, ਤੁਰਤ ਆਪਣਾ ਹੁਕਮ ਮਨਾਈਆ। ਗੋਬਿੰਦ ਨਾਲ ਲਾਈ ਸ਼ਰਤ, ਕੀਤਾ ਕੌਲ ਤੋੜ ਨਿਭਾਈਆ। ਗੁਰਮੁਖ ਤੇਰੇ ਫਿਰਨ ਨਧੜਕ, ਜਮ ਕਾਲ ਨੇੜ ਨਾ ਆਈਆ। ਹੱਥ ਫੜ ਨਾਮ ਖੰਡਾ ਸਾਚੀ ਖੜਗ, ਦੋ ਜਹਾਨਾਂ ਰਹੇ ਚਮਕਾਈਆ। ਤੇਰੇ ਪ੍ਰੇਮ ਦੀ ਗਾ ਕੇ ਤਰਜ਼, ਸੋਹੰ ਢੋਲਾ ਇਕ ਸੁਣਾਈਆ। ਚਾਰੇ ਜੁਗ ਹੋਏ ਅਸਚਰਜ, ਉਂਗਲੀਆਂ ਮੁਖ ਵਿਚ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਰਿਹਾ ਤਰਾਈਆ। ਜਨ ਭਗਤੋ ਹੋਵੋ ਖ਼ੁਸ਼, ਹਰਿ ਖ਼ੁਸ਼ੀਆਂ ਨਾਲ ਜਣਾਇੰਦਾ। ਲੱਖ ਚੁਰਾਸੀ ਵਿਚੋਂ ਤੁਹਾਡੀ ਕੀਤੀ ਪੁਛ, ਸ੍ਰਿਸ਼ਟ ਸਬਾਈ ਲੱਭਿਆਂ ਹੱਥ ਕਿਸੇ ਨਾ ਆਇੰਦਾ। ਆਵਣ ਜਾਵਣ ਲੱਖ ਚੁਰਾਸੀ ਪੈਂਡਾ ਗਿਆ ਮੁੱਕ, ਮੁਕਤੀ ਮੁਫਤ ਚਰਨਾਂ ਹੇਠ ਦਬਾਇੰਦਾ। ਗੁਰਮੁਖ ਬੂਟਾ ਕਦੇ ਨਾ ਜਾਵੇ ਸੁੱਕ, ਅੰਮ੍ਰਿਤ ਸਿੰਚ ਹਰਾ ਕਰਾਇੰਦਾ। ਨੌ ਸੌ ਚੁਰਾਨਵੇਂ ਚੌਕੜੀ ਜੁਗ ਜੋ ਬੈਠਾ ਰਿਹਾ ਲੁਕ, ਕਲਜੁਗ ਅੰਤਮ ਵੇਸ ਵਟਾਇੰਦਾ । ਦੀਨ ਅਨਾਥਾਂ ਮੇਟੇ ਆਵਣ ਜਾਵਣ ਦੁੱਖ, ਰੋਗ ਸੋਗ ਚਿੰਤਾ ਗ਼ਮ ਗੁਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਆਪ ਤਰਾਇੰਦਾ। ਜਨ ਭਗਤੋ ਦੋ ਹੱਥਾਂ ਮਾਰੋ ਤਾਲੀ, ਤਾਲ ਤਲਵਾੜਾ ਇਕ ਰਖਾਇੰਦਾ। ਮਿਲਿਆ ਮੇਲ ਜੋਤ ਅਕਾਲੀ, ਅਕਲ ਕਲਧਾਰੀ ਵੇਖ ਵਖਾਇੰਦਾ। ਲੇਖਾ ਜਾਣੇ ਧੁਰ ਦਾ ਮਾਲੀ, ਮਾਲਕ ਦੋ ਜਹਾਨਾਂ ਫੇਰਾ ਪਾਇੰਦਾ। ਗਗਨ ਮੰਡਲ ਮਸਤਕ ਵੇਖੇ ਥਾਲੀ, ਦੀਆ ਦੀਪਕ ਜੋਤੀ ਜੋਤ ਜਗਾਇੰਦਾ। ਆਤਮ ਪਰਮਾਤਮ ਬਣ ਕੇ ਪਾਲੀ, ਪਾਲਣਹਾਰਾ ਸੋਭਾ ਪਾਇੰਦਾ। ਤ੍ਰੈਗੁਣ ਮਾਇਆ ਤੋੜ ਜੰਜਾਲੀ, ਜੀਵਨ ਜੁਗਤ ਇਕ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਮਾਣ ਦਵਾਇੰਦਾ। ਜਨ ਭਗਤ ਮਾਰਨ ਗਿੱਧਾ, ਖ਼ੁਸ਼ੀਆਂ ਰਾਗ ਅਲਾਈਆ। ਪਰਮ ਪੁਰਖ ਪ੍ਰਭ ਆ ਕੇ ਮਿਲਿਆ ਸਿਧਾ, ਜਗਤ ਵਿਚੋਲਾ ਨਜ਼ਰ ਕੋਇ ਨਾ ਆਈਆ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਨਾ ਕੋਈ ਜਾਣੇ ਹਰਿ ਕਾ ਰੂਪ ਕਿਡਾ, ਰੇਖ ਰੰਗ ਨਾ ਕੋਇ ਵਖਾਈਆ। ਜਿਸ ਪਾਇਆ ਤਿਸ ਆਤਮ ਨਿਜਾ, ਨਿਜ ਘਰ ਬੈਠਾ ਡੇਰਾ ਲਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਲੇਖਾ ਦਏ ਲਿਖਾਈਆ। ਜਨ ਭਗਤ ਕਹੇ ਦੱਸ ਸਚ ਭਗਵਾਨ, ਕੀ ਤੇਰੀ ਵਡਿਆਈਆ। ਜੁਗ ਚੌਕੜੀ ਗੁਰਮੁਖਾਂ ਕਰੇਂ ਵੈਰਾਨ, ਵੈਰੀ ਘਰ ਘਰ ਦਏਂ ਬਣਾਈਆ। ਜੇ ਕੋਈ ਤੇਰਾ ਗਾਵੇ ਗਾਣ, ਸ਼ਰੀਅਤ ਸ਼ਰਅ ਕਰੇ ਲੜਾਈਆ। ਅਸੀਂ ਵੇਖ ਹੋਏ ਹੈਰਾਨ, ਹਰਿ ਜੂ ਹਰਿ ਤੈਨੂੰ ਤਰਸ ਨਾ ਆਈਆ। ਕਲਜੁਗ ਕੂੜੀ ਕਿਰਿਆ ਵੇਖ ਦੁਕਾਨ, ਚਾਰੋਂ ਕੁੰਟ ਕਾਮ ਕਰੋਧ ਲੋਭ ਮੋਹ ਹੰਕਾਰ ਹਲਕਾਈਆ। ਗੁਰ ਕਾ ਸ਼ਬਦ ਧਰੇ ਨਾ ਕੋਈ ਧਿਆਨ, ਭਰਮੇ ਭੁੱਲੀ ਸਰਬ ਲੋਕਾਈਆ। ਆਤਮ ਰਸ ਨਾ ਮਿਲੇ ਪੀਣ ਖਾਣ, ਕੂੜੀ ਕਿਰਿਆ ਰਸਨਾ ਜਿਹਵਾ ਮੁਖ
❋
❋
ਰਖਾਈਆ। ਚਾਰੋਂ ਕੁੰਟ ਫਿਰੇ ਸ਼ੈਤਾਨ, ਦਰੋਹੀ ਤੇਰਾ ਨਾਉਂ ਹਿਰਦੇ ਹੱਕ ਨਾ ਕੋਇ ਵਸਾਈਆ । ਸਾਬਤ ਦਿਸੇ ਨਾ ਕੋਈ ਈਮਾਨ, ਇਸ਼ਮ ਆਜਮ ਨੂਰ ਨਾ ਕੋਇ ਰੁਸ਼ਨਾਈਆ। ਸ਼ਾਸਤਰ ਸਿਮਰਤ ਵੇਦ ਸਰਬ ਕੁਰਲਾਣ, ਉਚੀ ਕੂਕਣ ਦੇਣ ਦੁਹਾਈਆ। ਉਠ ਵੇਖ ਭਗਤਾਂ ਦੇ ਭਗਵਾਨ, ਕਿਉਂ ਬੈਠਾ ਮੁਖ ਛੁਪਾਈਆ। ਤੇਰੇ ਵਿਛੋੜੇ ਅੰਦਰ ਵਿਛੜੇ ਸਰਬ ਕੁਰਲਾਣ, ਵਿਛੋੜਾ ਸਕੇ ਨਾ ਕੋਇ ਮਿਟਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ। ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਕਹੇ ਭਗਵੰਤ, ਜਨ ਭਗਤਾਂ ਸਚ ਦ੍ਰਿੜਾਈਆ। ਨੇਤਰ ਪੇਖੋ ਹਰਿਜਨ ਸੰਤ, ਸਤਿ ਸਤਿਵਾਦੀ ਨਜ਼ਰੀ ਆਈਆ। ਆਤਮ ਪਰਮਾਤਮ ਚਾੜ੍ਹੇ ਰੰਗ ਬਸੰਤ, ਉਤਰ ਕਦੇ ਨਾ ਜਾਈਆ। ਮਿਲਿਆ ਮੇਲ ਘਰ ਨਾਰ ਕੰਤ, ਸੁਰਤੀ ਸ਼ਬਦੀ ਕਰੇ ਕੁੜਮਾਈਆ। ਗੁਰਮੁਖ ਦੂਜੇ ਦਰ ਨਾ ਹੋਵਣਾ ਮੰਗਤ, ਵਡ ਅਨਮੁਲੀ ਦੌਲਤ ਤੇਰੀ ਕਾਇਆ ਅੰਦਰ ਦਏ ਟਿਕਾਈਆ। ਮਿਲੇ ਮਾਣ ਮਿਲ ਕੇ ਹਰਿ ਕੀ ਸੰਗਤ, ਹਰਿ ਜੂ ਆਪਣਾ ਰੰਗ ਚੜ੍ਹਾਈਆ। ਜਿਸ ਦਾ ਭੇਵ ਕੋਈ ਨਾ ਜਾਣੇ ਪਾਂਧਾ ਪੰਡਤ, ਮੁਲਾਂ ਸ਼ੇਖ਼ ਮੁਸਾਇਕ ਸਕੇ ਨਾ ਕੋਈ ਸਮਝਾਈਆ। ਜਿਸ ਦੀ ਮਹਿਮਾਂ ਆਦਿ ਅੰਤ, ਚਾਰ ਜੁਗ ਗੁਰ ਅਵਤਾਰ ਪੀਰ ਪੈਗ਼ੰਬਰ ਰਹੇ ਜਸ ਗਾਈਆ। ਸੋ ਸਾਹਿਬ ਦਿਆਲ ਹੋ ਬਣਾਏ ਤੁਹਾਡੀ ਬਣਤ, ਸਾਚੀ ਘਾੜਤ ਆਪ ਘੜਾਈਆ। ਨਾਤਾ ਤੁੜਾਏ ਬਹਿਸ਼ਤ ਜੰਨਤ, ਸਵਰਗ ਡੇਰਾ ਢਾਹੀਆ। ਮੇਲ ਮਿਲਾਵਾ ਕਰੇ ਨਿਰਗੁਣ ਜੋਤ ਅੰਤ, ਅੰਤ ਆਪਣੇ ਵਿਚ ਸਮਾਈਆ। ਸਚਖੰਡ ਦਵਾਰਾ ਸੋਭਾਵੰਤ, ਜਿਸ ਘਰ ਬਹਿ ਕੇ ਹਰਿ ਭਗਤ ਸੋਹਣੀ ਖ਼ੁਸ਼ੀ ਮਨਾਈਆ। ਮਿਲੇ ਵਡਿਆਈਆ ਵਿਚੋਂ ਜੀਵ ਜੰਤ, ਲੱਖ ਚੁਰਾਸੀ ਵਿਚੋਂ ਫੜ ਬਾਂਹੋਂ ਪਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦਏ ਵਡਿਆਈਆ । ਜਨ ਭਗਤ ਪ੍ਰਭ ਸਮਝਾਉਂਦਾ ਏ। ਵੇਲਾ ਅੰਤ ਇਕ ਦ੍ਰਿੜਾਉਂਦਾ ਏ। ਮਹਿਮਾ ਅਗਣਤ ਆਪ ਸਮਝਾਉਂਦਾ ਏ। ਠਾਕਰ ਸਵਾਮੀ ਹੋ ਬੇਅੰਤ, ਬੇਅੰਤ ਖੇਲ ਕਰਾਉਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਹਰਿ ਹਰਿ ਆਪ ਦ੍ਰਿੜਾਉਂਦਾ ਏ। ਜਨ ਭਗਤੋ ਅੰਤ ਜਦ ਆਵੇਗਾ। ਪੁਰਖ ਅਬਿਨਾਸ਼ੀ ਦਰਸ ਦਖਾਵੇਗਾ। ਸਤਿ ਸਰੂਪ ਨਜ਼ਰੀ ਆਵੇਗਾ। ਚਾਰੇ ਕੂਟ ਡੇਰਾ ਢਾਹਵੇਗਾ। ਜੂਠ ਝੂਠ ਪੰਧ ਮੁਕਾਵੇਗਾ। ਗੁਰਮੁਖ ਗੁਰਸਿਖ ਸਚ ਸਪੂਤ, ਆਪਣੀ ਗੋਦ ਬਹਾਵੇਗਾ। ਮਹਲ ਅਟੱਲ ਊਚੋ ਊਚ, ਸਚਖੰਡ ਦਵਾਰ ਇਕ ਵਖਾਵੇਗਾ। ਜਗਤ ਜਹਾਨੋਂ ਕਰ ਕੇ ਕੂਚ, ਦਰਗਾਹ ਸਾਚੀ ਆਪ ਟਿਕਾਵੇਗਾ। ਪੂਰਬ ਪਿਛਲਾ ਮੇਟ ਕੇ ਸਾਰਾ ਦੂਖ, ਦੁਖ ਸੁਖ ਵਿਚ ਬਦਲਾਵੇਗਾ। ਦੋ ਜਹਾਨਾਂ ਕਰ ਕੇ ਉਜਲ ਮੁਖ, ਸਨਮੁਖ ਆਪਣਾ ਦਰਸ ਕਰਾਵੇਗਾ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਵੇਖਣ ਉਠ, ਅਬਿਨਾਸ਼ੀ ਕਰਤਾ ਸਭ ਦੀ ਅੱਖ ਖੁਲ੍ਹਾਵੇਗਾ। ਭਗਤ ਭਗਵਾਨ ਨਿਰਗੁਣ ਨਿਰਗੁਣ ਗੋਦੀ ਲਿਆਵੇ ਚੁੱਕ, ਬਣ ਸੇਵਕ ਸੇਵ ਕਮਾਵੇਗਾ। ਪ੍ਰਭ ਨਾਲ ਮਿਲ ਕੇ ਜੋਤੀ ਜੋਤ ਰਲ ਕੇ ਸਚਖੰਡ ਦਵਾਰ ਮੱਲ ਕੇ ਹੋਣਾ ਖ਼ੁਸ਼, ਖ਼ੁਸ਼ੀਆਂ ਵਿਚੋਂ ਖ਼ੁਸ਼ੀ ਆਪਣੇ ਨਾਲ ਰਖਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਹਰਿਜਨ ਸਾਚੇ ਦਰ ਘਰ ਸਾਚੇ ਆਪ ਟਿਕਾਵੇਗਾ।
❋
❋