੧੯ ਫੱਗਣ ੨੦੨੦ ਬਿਕ੍ਰਮੀ ਸੋਹਣ ਸਿੰਘ ਦੇ ਗ੍ਰਹਿ ਨਾਨਕ ਪੁਰਾ ਜ਼ਿਲਾ ਕਰਨਾਲ
ਹੰ ਕਹੇ ਪ੍ਰਭ ਸੁਣ ਸੋ, ਪੁਰਖ ਅਕਾਲ ਨੈਣ ਖੁਲ੍ਹਾਈਆ। ਤੇਰਾ ਤੇਰੇ ਦਰ ਰਿਹਾ ਰੋ, ਧੀਰਜ ਨਜ਼ਰ ਕੋਇ ਨਾ ਆਈਆ। ਸਚ ਘਰ ਦਿਸੇ ਕੋਈ ਨਾ ਲੋਅ, ਪਰਕਾਸ਼ ਰੂਪ ਨਾ ਕੋਇ ਵਟਾਈਆ। ਮੇਰਾ ਦਰਵਾਜ਼ਾ ਦਿਤਾ ਢੋ, ਕਲਜੁਗ ਕੂੜਾ ਪਰਦਾ ਲਾਈਆ। ਤੇਰੇ ਨਾਲੋਂ ਮੁਹੱਬਤ ਚੁੱਕੀ ਮੋਹ, ਪਿਆਰ ਰਹਿਣ ਕੋਇ ਨਾ ਪਾਈਆ। ਸਚ ਪ੍ਰੀਤੀ ਲਈ ਖੋਹ, ਖਾਲੀ ਹੱਥ ਦਿਆਂ ਦੁਹਾਈਆ। ਜਗਤ ਵਾਸਨਾ ਕਰੇ ਧ੍ਰੋਹ, ਧੁਰ ਦਾ ਮੇਲ ਨਾ ਕੋਇ ਮਿਲਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਦਰਵਾਜ਼ਾ ਬੈਠੇ ਢੋ, ਬੰਦ ਕਿਵਾੜੀ ਸਕੇ ਨਾ ਕੋਇ ਖੁਲ੍ਹਾਈਆ। ਚਰਨ ਕਵਲ ਤੇਰੇ ਮੂਲ ਨਾ ਜਾਵਾਂ ਛੋਹ, ਨੇਰਨ ਨੇਰ ਨਜ਼ਰ ਨਾ ਆਈਆ। ਮਾਇਆ ਮਮਤਾ ਮੋਹ ਵਿਕਾਰ ਸਕੇ ਕੋਈ ਨਾ ਧੋ, ਅੰਮ੍ਰਿਤ ਜਲ ਨਾ ਕੋਇ ਵਹਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋ ਸਹਾਈਆ। ਸੋ ਕਹੇ ਸੁਣ ਹੰ, ਪ੍ਰਭ ਸਾਚਾ ਦਇਆ ਕਮਾਇੰਦਾ। ਵੇਖਣਹਾਰਾ ਦੋ ਜਹਾਨ ਕਰਮ, ਕਾਇਆ ਕੱਪੜ ਖੋਜ ਖੁਜਾਇੰਦਾ। ਸਤਿ ਧਰਮ ਜਾਣੇ ਵਰਨ, ਬਰਨ ਭੇਵ ਚੁਕਾਇੰਦਾ। ਦੋ ਜਹਾਨਾਂ ਵਾਲੀ ਦੇਵੇ ਏਕਾ ਸਰਨ, ਦੂਜੀ ਓਟ ਨਾ ਕੋਇ ਵਖਾਇੰਦਾ। ਪੁਰਖ ਅਕਾਲ ਦੀਨ ਦਿਆਲ ਨਿਰਗੁਣ ਹੋ ਕੇ ਤੈਨੂੰ ਆਵੇ ਫੜਣ, ਨਿਰਵੈਰ ਹੋ ਕੇ ਫੇਰਾ ਪਾਇੰਦਾ। ਸਾਚੇ ਮੰਦਰ ਆਵੇ ਚੜ੍ਹਨ, ਮਹਲ ਅਟੱਲ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਤੇਰਾ ਲੇਖ ਚੁਕਾਇੰਦਾ। ਹੰ ਕਹੇ ਪ੍ਰਭ ਮੇਰਾ ਤੁੱਟਾ ਮਾਣ, ਜ਼ੋਰ ਨਜ਼ਰ ਕੋਇ ਨਾ ਆਈਆ। ਕਲਜੁਗ ਅੰਤ ਹੋਇਆ ਹੈਰਾਨ, ਹਉਕਾ ਲੈ ਕੇ ਰਿਹਾ ਸੁਣਾਈਆ। ਚਾਰ ਵਰਨ ਨਾ ਕੋਇ ਗਿਆਨ, ਬਰਨ ਅਠਾਰਾਂ ਨਾ ਕੋਇ ਪੜ੍ਹਾਈਆ। ਕਲਜੁਗ ਸੰਤ ਹੋਏ ਸ਼ੈਤਾਨ, ਮੁਲਾਂ ਸ਼ਰਅ ਕਰੇ ਲੜਾਈਆ। ਮਸਾਇਕ ਨਿਭਾਏ ਨਾ ਕੋਈ ਈਮਾਨ, ਸਿਦਕ ਸਬੂਰੀ ਝੋਲੀ ਨਾ ਕੋਈ ਪਾਈਆ। ਬਗਲੇ ਮਾਰ ਅੰਜੀਲ ਕੁਰਾਨ, ਮਸਲੇ ਰਸਨਾ ਜਿਹਵਾ ਸੁਣਾਈਆ। ਮੰਦਰ ਮਸੀਤ ਦਿਸੇ ਹਰਾਮ, ਕਾਅਬਾ ਹੱਕ ਨਾ ਕੋਇ ਖੁਲ੍ਹਾਈਆ। ਮੈਂ ਸੁਣ ਸੁਣ ਤੇਰਾ ਪੈਗ਼ਾਮ, ਆਪਣਾ ਧਿਆਨ ਲਗਾਈਆ। ਕਿਸੇ ਨਜ਼ਰ ਨਾ ਆਵੇ ਰਾਮ, ਰਮਈਆ ਰੰਗ ਨਾ ਕੋਇ ਚੜ੍ਹਾਈਆ। ਸੰਗ ਵਸੇ ਨਾ ਕਿਸੇ ਕਾਹਨ, ਗੋਪੀ ਸੇਜ ਨਾ ਕੋਇ ਸੁਹਾਈਆ। ਧਾਈਂ ਮਾਰੇ ਵੇਦ ਪੁਰਾਨ, ਸ਼ਾਸਤਰ ਆਪਣਾ ਆਪ ਮਿਟਾਈਆ। ਤੇਰਾ ਰੰਗ ਨਾ ਚੜ੍ਹੇ ਮਹਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪ੍ਰਭੂ ਸਚ ਦੇ ਸਰਨਾਈਆ। ਹੰ ਕਹੇ ਪ੍ਰਭ ਮੇਰੇ ਭਗਵੰਤ, ਤੇਰੀ ਇਕ ਸਰਨਾਈਆ। ਉਠ ਵੇਖ ਆਪਣਾ ਜੀਵ ਜੰਤ, ਜਗਤ ਜੁਗ ਦਏ ਦੁਹਾਈਆ। ਹੋਇਆ ਵਿਛੋੜਾ ਨਾਰ ਕੰਤ, ਸਚ ਮੇਲ ਨਾ ਕੋਇ ਮਿਲਾਈਆ। ਤੇਰਾ ਘਰ ਬਣਿਆ ਹਉਮੇ ਹੰਗਤ, ਹੰ ਬ੍ਰਹਮ ਸਾਰ ਕੋਇ ਨਾ ਪਾਈਆ। ਬਣ ਭਿਖਾਰੀ ਮੰਗਾਂ ਮੰਗਤ, ਭਿਛਿਆ ਇਕੋ ਦੇ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇ ਵਡਿਆਈਆ। ਸੋ ਕਹੇ ਸੁਣ ਹੰ ਆਪ, ਹਰਿ ਕਰਤਾ ਆਪ ਜਣਾਈਆ। ਤੇਰਾ ਮੇਰਾ ਨਾਤਾ ਪੂਤ ਬਾਪ, ਪੁਰਖ ਅਕਾਲ ਦਏ ਸਮਝਾਈਆ। ਜੁਗ ਚੌਕੜੀ ਕਰਦਾ ਰਿਹਾ ਖੇਲ ਤਮਾਸ਼, ਖ਼ਾਲਕ ਖ਼ਲਕ ਰੂਪ ਵਟਾਈਆ। ਗੁਰ ਅਵਤਾਰ ਕਰ ਕਰ ਦਾਸ, ਪੀਰ ਪੈਗ਼ੰਬਰ ਬਰਖ਼ੁਰਦਾਰ ਬਾਲ ਅਞਾਣੇ ਮਾਤ ਪਰਗਟਾਈਆ । ਬੋਧ ਅਗਾਧੀ ਦੱਸਦਾ ਰਿਹਾ ਗਾਥ, ਕੋਟਨ ਕੋਟ ਸ਼ਬਦੀ ਨਾਉਂ ਪਰਗਟਾਈਆ। ਨਿਰਗੁਣ ਸਰਗੁਣ ਦੇਂਦਾ ਰਿਹਾ ਦਾਤ, ਗੁਰ ਅਵਤਾਰ ਪੀਰ
❋
❋
ਪੈਗ਼ੰਬਰ ਝੋਲੀ ਇਕ ਭਰਾਈਆ। ਆਤਮ ਜੋਤੀ ਕਰ ਪਰਕਾਸ਼, ਗ੍ਰਹਿ ਮੰਦਰ ਕਰ ਰੁਸ਼ਨਾਈਆ। ਸ਼ਬਦ ਅਗੰਮੀ ਦੇ ਨਾਦ, ਸਾਚੀ ਧੁਨ ਇਕ ਸੁਣਾਈਆ। ਸਚ ਸੰਦੇਸਾ ਭਵਿਖਤ ਵਾਕ, ਜੁਗ ਚੌਕੜੀ ਆਪ ਸਮਝਾਈਆ। ਕਲਜੁਗ ਅੰਤਮ ਵੇਖੇ ਪੁਰਖ ਸਮਰਾਥ, ਸਾਹਿਬ ਸੁਲਤਾਨ ਵੱਡੀ ਵਡਿਆਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਤੇਰੇ ਹੱਥ ਟਿਕਾਈਆ। ਹੰ ਕਹੇ ਪ੍ਰਭ ਮੈਂ ਜਾਣਾ ਕੀ, ਕੀ ਤੇਰੀ ਚਤਰਾਈਆ। ਜੁਗ ਚੌਕੜੀ ਤੇਰੀ ਨੀਂਹ, ਲੋਕਮਾਤ ਆਪ ਟਿਕਾਈਆ। ਲੱਖ ਚੁਰਾਸੀ ਬੀਜ ਬੀ, ਮੇਰਾ ਰੂਪ ਦਰਸਾਈਆ। ਕਲਜੁਗ ਅੰਤਮ ਸਾਢੇ ਤਿੰਨ ਹੱਥ ਸੀਂ, ਰਵਦਾਸ ਚਮਾਰਾ ਗਿਆ ਸਮਝਾਈਆ। ਨਾਤਾ ਤੁਟੇ ਜੀਵਨ ਜੀ, ਮਾਟੀ ਖ਼ਾਕ ਖ਼ਾਕ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇ ਸਰਨਾਈਆ। ਸੋ ਕਹੇ ਸੁਣ ਹੰ ਏਕ, ਏਕੰਕਾਰ ਜਣਾਈਆ। ਸਤਿ ਸਤਿਵਾਦੀ ਦੇਵਾਂ ਟੇਕ, ਟਿੱਕਾ ਮਸਤਕ ਨਾਮ ਲਗਾਈਆ। ਨਿਰਵੈਰ ਹੋ ਕੇ ਧਰਾਂ ਭੇਖ, ਨਿਰਾਕਾਰ ਹੋ ਕੇ ਆਈਆ। ਪਾਰਬ੍ਰਹਮ ਹੋ ਕੇ ਦੱਸਾਂ ਭੇਤ, ਬ੍ਰਹਮ ਪੜਦਾ ਆਪ ਉਠਾਈਆ । ਪਰਮਾਤਮ ਹੋ ਕੇ ਖੇਲਾ ਖੇਲ, ਆਤਮ ਹੋ ਕੇ ਮੇਲ ਮਿਲਾਈਆ। ਠਾਕਰ ਹੋ ਕੇ ਵਸਾਂ ਦੇਸ, ਸਵਾਮੀ ਹੋ ਕੇ ਖ਼ੁਸ਼ੀ ਮਨਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ। ਸੋ ਕਹੇ ਸੁਣ ਹੰ ਮੇਰੇ, ਹਰਿ ਕਰਤਾ ਆਪ ਜਣਾਈਆ। ਪੁਰਖ ਅਬਿਨਾਸ਼ੀ ਕਰੇ ਮਿਹਰੇ, ਮਿਹਰਵਾਨ ਦਇਆ ਕਮਾਈਆ। ਕਲਜੁਗ ਅੰਤਮ ਮੇਟੇ ਝੇੜੇ, ਝਗੜਾ ਵਿਚ ਰਹਿਣ ਨਾ ਪਾਈਆ। ਭਾਗ ਲਗਾਏ ਕਾਇਆ ਖੇੜੇ, ਖਿੜਕੀ ਕੁੰਡਾ ਆਪ ਖੁਲ੍ਹਾਈਆ। ਦੂਰ ਦੁਰਾਡਾ ਆਵੇ ਨੇੜੇ, ਹਰਿ ਜੂ ਬਣ ਕੇ ਪਾਂਧੀ ਰਾਹੀਆ। ਕਰੇ ਕਰਾਏ ਹੱਕ ਨਿਬੇੜੇ, ਹਕੂਕ ਸਭ ਦੀ ਝੋਲੀ ਪਾਈਆ। ਤੂੰ ਬੈਠਾ ਰਹਿਉਂ ਕਰ ਕੇ ਵੱਡੇ ਜੇਰੇ, ਨੌ ਸੌ ਚੁਰਾਨਵੇਂ ਚੌਕੜੀ ਜੁਗ ਧਿਆਨ ਲਗਾਈਆ। ਕਲਜੁਗ ਅੰਤ ਸ੍ਰੀ ਭਗਵੰਤ ਪੁਰਖ ਅਬਿਨਾਸ਼ੀ ਆਵੇ ਤੇਰੇ ਡੇਰੇ, ਮੰਦਰ ਤੇਰਾ ਇਕ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ ਰਿਹਾ ਸਮਝਾਈਆ। ਹੰ ਕਹੇ ਪ੍ਰਭ ਮੋਹੇ ਚਾਉ ਘਨੇਰਾ, ਤੇਰਾ ਸੁਣਿਆ ਇਕ ਸੰਦੇਸਾ। ਧੰਨ ਵਡਿਆਈ ਪਾਵੇਂ ਫੇਰਾ, ਮੇਰੇ ਸਾਹਿਬ ਸੁਲਤਾਨ ਨਰ ਨਰੇਸ਼ਾ। ਭਵ ਸਾਗਰ ਪਾਰ ਕਰਾਏਂ ਬੇੜਾ, ਨਿਰਗੁਣ ਨਿਰਵੈਰ ਧਾਰ ਭੇਖਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲਹਿਣਾ ਲਹਿਣ ਚੁਕਾਏਂ ਪਿਛਲਾ ਪੂਰਬ ਲੇਖਾ। ਸੋ ਕਹੇ ਸੁਣ ਹੰ ਪੁੱਤਰ, ਪਿਤਾ ਪੁਰਖ ਅਕਾਲ ਜਣਾਈਆ। ਜੋਤੀ ਧਾਰੋਂ ਆਵਾਂ ਉਤਰ, ਮਾਤ ਪਿਤਾ ਨਾ ਕੋਇ ਬਣਾਈਆ। ਤੇਰਾ ਕਰਾਂ ਸ਼ੁਕਰ, ਜਿਸ ਸੱਦਾ ਦਿਤਾ ਚਾਈਂ ਚਾਈਂਆ। ਕਰ ਪ੍ਰੀਤੀ ਚੁਕਾਂ ਕੁਛੜ, ਬਾਲ ਅਞਾਣਾ ਗੋਦ ਉਠਾਈਆ । ਸੁਹੰਜਣੀ ਸੋਹੇ ਇਕੋ ਰੁੱਤੜ, ਦੋ ਜਹਾਨ ਨਾਲ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਵਡਿਆਈਆ । ਹੰ ਕਹੇ ਮੈਂ ਦੇਵਾਂ ਹੋਕਾ, ਜਿਸ ਵੇਲੇ ਹਰਿ ਜੂ ਆਈਆ। ਢੋਲਾ ਗਾਵਾਂ ਨਾਲ ਸ਼ੌਂਕਾ, ਸੋਹਣਾ ਰਾਗ ਅਲਾਈਆ। ਜੁਗ ਚੌਕੜੀ ਪਿਛੋਂ ਮਿਲੇ ਮੌਕਾ, ਮਿਹਰਵਾਨ ਦਇਆ ਕਮਾਈਆ। ਮਾਰਗ ਦੱਸੇ ਕੋਈ ਨਾ ਔਖਾ, ਸਾਚੇ ਮਗ ਆਪ ਚਲਾਈਆ। ਮੈਂ ਘਰ ਸਾਫ਼ ਕਰ ਕੇ ਰੱਖਾਂ ਚੌਂਕਾ, ਕਾਇਆ ਮਾਟੀ ਪੋਚ ਪੁਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਮਾਣ ਵਡਿਆਈਆ। ਸੋ ਕਹੇ ਸੁਣ ਬਾਲੇ ਬੱਚੇ, ਪ੍ਰਭ ਸੱਚੀ ਤਰ੍ਹਾ ਸਮਝਾਈਆ। ਤੇਰੇ ਬੋਲ ਦਿਸਣ ਸੱਚੇ, ਕੂੜਾ ਰੰਗ ਨਾ ਕੋਇ ਵਖਾਈਆ। ਸ੍ਰੀ ਭਗਵਾਨ ਭਾਗ ਲਗਾਏ ਕਾਇਆ
❋
❋
ਮਾਟੀ ਕੱਚੇ, ਕਾਚੀ ਗਗਰੀਆਂ ਸੋਭਾ ਪਾਈਆ। ਸਾਢੇ ਤਿੰਨ ਕਰੋੜ ਅੰਤਰ ਰਚੇ, ਲੂੰ ਲੂੰ ਅੰਦਰ ਆਪਣਾ ਡੇਰਾ ਲਾਈਆ। ਪ੍ਰੇਮ ਪ੍ਰੀਤੀ ਦੇਵੇ ਸੱਦੇ, ਸੋਹਣਾ ਹੁਕਮ ਸੁਣਾਈਆ। ਸਾਚੇ ਮੰਦਰ ਬਹਿ ਕੇ ਸਜੇ, ਕਾਇਆ ਬੰਕ ਵਡਿਆਈਆ। ਸ਼ੇਰ ਰੂਪ ਹੋ ਕੇ ਸ਼ਹਿਨਸ਼ਾਹ ਗੱਜੇ, ਨਾਮ ਭਬਕ ਇਕ ਲਗਾਈਆ। ਪੰਚ ਵਿਕਾਰ ਜਾਣ ਭੱਜੇ, ਕੂੜੀ ਕਿਰਿਆ ਮੁਖ ਛੁਪਾਈਆ। ਫਿਰ ਆਵੇ ਤੇਰੀ ਹੱਦੇ, ਹਦ ਹਦੂਦ ਰਹਿਣ ਕੋਇ ਨਾ ਪਾਈਆ । ਬਣ ਸਹਾਈ ਫਿਰੇ ਸੱਜੇ ਖੱਬੇ, ਅੱਗੇ ਪਿਛੇ ਆਪਣੀ ਸੇਵ ਕਮਾਈਆ। ਪ੍ਰਿਤਪਾਲਕ ਹੋ ਕੇ ਪਰਦਾ ਕੱਜੇ, ਸਿਰ ਆਪਣਾ ਹੱਥ ਟਿਕਾਈਆ। ਹੌਲੀ ਹੌਲੀ ਤੈਨੂੰ ਲੱਭੇ, ਪਰਦਾ ਉਹਲਾ ਦਏ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਏ ਦ੍ਰਿੜਾਈਆ। ਹੰ ਕਹੇ ਮੈਂ ਗਾਵਾਂ ਗੀਤ, ਪ੍ਰਭ ਤੇਰਾ ਨਾਮ ਵਡਿਆਈਆ। ਹੱਥ ਰੱਖੇਂ ਸਾਹਿਬ ਮੇਰੇ ਸੀਸ, ਜਗਦੀਸ ਹੋਵੇਂ ਸਹਾਈਆ। ਮੈਂ ਬਾਲ ਅਞਾਣਾ ਨੀਕਨ ਨੀਕ, ਤੂੰ ਊਚੋ ਊਚ ਅਗੰਮ ਅਥਾਹ ਅਖਵਾਈਆ। ਜਿਸ ਵੇਲੇ ਮੇਰੇ ਕਾਇਆ ਮੰਦਰ ਅੰਦਰ ਲੰਘੇਂ ਦਹਿਲੀਜ਼, ਆਪਣਾ ਚਰਨ ਆਪ ਟਿਕਾਈਆ। ਮੈਂ ਪ੍ਰੇਮ ਪ੍ਰੀਤੀ ਕਰਾਂ ਰੀਝ, ਆਪ ਆਪਾ ਭੇਟ ਚੜ੍ਹਾਈਆ। ਤੇਰਾ ਦਰਸ਼ਨ ਦੇਖਾਂ ਠੀਕ, ਠਾਕਰ ਇਕੋ ਨਜ਼ਰੀ ਆਈਆ। ਤੂੰ ਮੈਨੂੰ ਪੌਣੀ ਭੀਖ, ਸਾਚੀ ਭਿਛਿਆ ਇਕ ਵਰਤਾਈਆ। ਤੇਰੇ ਚਰਨ ਲੱਗੇ ਪ੍ਰੀਤ, ਦੂਜੀ ਓਟ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਣੀ ਵਡਿਆਈਆ। ਸੋ ਕਹੇ ਸੁਣ ਹੰ ਤੇਰਾ ਪਰਤਾਪ, ਪ੍ਰਭ ਕਰਤਾ ਦਏ ਕਰਾਈਆ। ਜਿਸ ਵੇਲੇ ਮਿਲਾਂ ਆਪ, ਆਪਣਾ ਭੇਵ ਖੁਲ੍ਹਾਈਆ। ਸਾਂਝਾ ਦੱਸ ਕੇ ਸੱਚਾ ਜਾਪ, ਸੋਹੰ ਢੋਲਾ ਦਿਆਂ ਸਮਝਾਈਆ। ਤੂੰ ਕਹਿਣਾ ਮੇਰਾ ਬਾਪ, ਮੈਂ ਪੂਤ ਸਪੂਤਾ ਫੜ ਕੇ ਗੋਦ ਉਠਾਈਆ । ਹੰ ਰਹੇ ਨਾ ਕੋਇ ਸੰਤਾਪ, ਸੋ ਸਾਕ ਸੱਜਣ ਨਜ਼ਰੀ ਆਈਆ । ਦੋਹਾਂ ਮਿਲ ਕੇ ਇਕੋ ਪਏ ਰਾਸ, ਮੰਡਲ ਮੰਡਪ ਖ਼ੁਸ਼ੀ ਮਨਾਈਆ। ਤੂੰ ਮੇਰਾ ਮੈਂ ਤੇਰਾ ਦੋਹਾਂ ਦੀ ਪੂਰੀ ਹੋਵੇ ਆਸ, ਨਿਰਾਸਾ ਕੋਇ ਨਜ਼ਰ ਨਾ ਆਈਆ। ਤੂੰ ਮੇਰਾ ਮੈਂ ਤੇਰਾ ਦੇਣਾ ਸਾਥ, ਨਾਤਾ ਸਕੇ ਨਾ ਕੋਇ ਤੁੜਾਈਆ। ਤੂੰ ਮੇਰਾ ਮੈਂ ਤੇਰਾ ਗਾਵਾਂ ਗਾਥ, ਸੋਹੰ ਢੋਲਾ ਇਕ ਸੁਣਾਈਆ। ਤੂੰ ਮੇਰਾ ਮੈਂ ਤੈਨੂੰ ਦੇਵਾਂ ਆਖ, ਸਚ ਸਚ ਜਣਾਈਆ। ਤੂੰ ਮੇਰਾ ਮੈਂ ਤੇਰਾ ਦੋਹਾਂ ਦਾ ਇਕੋ ਘਰ ਵਾਸ, ਘਰ ਘਰ ਵਿਚ ਸੋਭਾ ਪਾਈਆ। ਤੂੰ ਮੇਰਾ ਮੈਂ ਤੇਰਾ ਪਰਕਾਸ਼, ਜੋਤੀ ਨੂਰ ਨੂਰ ਰੁਸ਼ਨਾਈਆ। ਤੂੰ ਮੇਰਾ ਮੈਂ ਤੇਰਾ ਪਾਠ, ਪਾਠਸ਼ਾਲਾ ਇਕੋ ਇਕ ਸਮਝਾਈਆ। ਤੂੰ ਮੇਰਾ ਮੈਂ ਤੇਰਾ ਦਾਸ, ਸੇਵਕ ਸੇਵਾ ਰੂਪ ਕਮਾਈਆ। ਤੂੰ ਮੇਰਾ ਮੈਂ ਤੇਰਾ ਤਾਟ, ਸਰ ਸਰੋਵਰ ਇਕੋ ਇਕ ਸੁਹਾਈਆ। ਤੂੰ ਮੇਰਾ ਮੈਂ ਤੇਰਾ ਘਾਟ, ਪੱਤਣ ਬਹਿ ਕੇ ਵੇਖ ਵਖਾਈਆ। ਤੂੰ ਮੇਰਾ ਮੈਂ ਤੇਰਾ ਦੋਹਾਂ ਵਸੂਰਾ ਜਾਏ ਲਾਥ, ਸੋਗ ਰਹਿਣ ਕੋਇ ਨਾ ਪਾਈਆ। ਤੂੰ ਮੇਰਾ ਮੈਂ ਤੇਰਾ ਦੋਹਾਂ ਦੀ ਇਕੋ ਜਾਤ, ਅਜਾਤੀ ਰੂਪ ਨਾ ਕੋਇ ਵਟਾਈਆ। ਤੂੰ ਮੇਰਾ ਮੈਂ ਤੇਰਾ ਦੋਹਾਂ ਦੀ ਇਕ ਪਰਭਾਤ, ਸੰਧਿਆ ਨਜ਼ਰ ਕੋਇ ਨਾ ਆਈਆ। ਤੂੰ ਮੇਰਾ ਮੈਂ ਤੇਰਾ ਦੋਹਾਂ ਦੀ ਪੂਰੀ ਹੋਵੇ ਖ਼ਾਹਸ਼, ਆਸਾ ਆਸਾ ਵਿਚ ਸਮਾਈਆ। ਸੋ ਪੁਰਖ ਨਿਰੰਜਣ ਹੰ ਬ੍ਰਹਮ ਤੇਰਾ ਜੋੜੇ ਨਾਤ, ਨਾਤਾ ਬਿਧਾਤਾ ਆਪਣੇ ਨਾਲ ਰਖਾਈਆ । ਬਿਨ ਭਗਤਾਂ ਮੌਕਾ ਕਿਸੇ ਨਾ ਆਵੇ ਹਾਥ, ਖ਼ਾਲੀ ਹੱਥ ਸਰਬ ਲੋਕਾਈਆ। ਜੁਗ ਚੌਕੜੀ ਪਿਛੋਂ ਕਿਰਪਾ ਕਰੀ ਪੁਰਖ ਅਬਿਨਾਸ਼, ਅਬਿਨਾਸ਼ੀ ਕਰਤਾ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹੰ ਬ੍ਰਹਮ ਪਾਰਬ੍ਰਹਮ ਆਤਮ ਪਰਮਾਤਮ ਪਰਮਾਤਮ ਆਤਮ ਆਪਣਾ ਮੇਲਾ ਮੇਲੇ ਸਹਿਜ ਸੁਭਾਈਆ।
❋
❋
੧੯ ਫੱਗਣ ੨੦੨੦ ਬਿਕ੍ਰਮੀ ਨਿਰੰਜਣ ਸਿੰਘ ਦੇ ਗ੍ਰਹਿ ਗੁਰੂਕੁਲ ਫ਼ਾਰਮ ਜ਼ਿਲਾ ਕਰਨਾਲ
ਸੋ ਪੁਰਖ ਨਿਰੰਜਣ ਸ਼ਾਹ ਸੁਲਤਾਨ, ਸ਼ਹਿਨਸ਼ਾਹ ਵੱਡੀ ਵਡਿਆਈਆ। ਹਰਿ ਪੁਰਖ ਨਿਰੰਜਣ ਰਾਜ ਰਾਜਾਨ, ਭੂਪਤ ਭੂਪ ਇਕ ਅਖਵਾਈਆ । ਏਕੰਕਾਰਾ ਵਡ ਬਲਵਾਨ, ਜੋਧਾ ਸੂਰਬੀਰ ਭੇਵ ਨਾ ਰਾਈਆ। ਆਦਿ ਨਿਰੰਜਣ ਜੋਤ ਮਹਾਨ, ਨੂਰ ਨੁਰਾਨਾ ਡਗਮਗਾਈਆ। ਅਬਿਨਾਸ਼ੀ ਕਰਤਾ ਮਿਹਰਵਾਨ, ਮਿਹਰ ਨਜ਼ਰ ਇਕ ਉਠਾਈਆ। ਸ੍ਰੀ ਭਗਵਾਨ ਵਸਣਹਾਰਾ ਸਚ ਮਕਾਨ, ਸਚ ਦਵਾਰੇ ਸੋਭਾ ਪਾਈਆ। ਪਾਰਬ੍ਰਹਮ ਪ੍ਰਭ ਹੋ ਪਰਧਾਨ, ਸਚ ਪਰਧਾਨਗੀ ਇਕ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਈਆ। ਸਾਚੀ ਕਰਨੀ ਪੁਰਖ ਸਮਰਥ, ਹਰਿ ਕਰਤਾ ਆਪ ਕਰਾਇੰਦਾ। ਨਿਰਗੁਣ ਜੋਤ ਨੂਰ ਪਰਗਟ, ਰੂਪ ਰੰਗ ਰੇਖ ਨਾ ਕੋਇ ਵਖਾਇੰਦਾ। ਕਰੇ ਖੇਲ ਅਲਖਨਾ ਅਲੱਖ, ਅਲੱਖ ਅਗੋਚਰ ਅਗੰਮ ਅਥਾਹ ਬੇਪਰਵਾਹ ਆਪਣੀ ਧਾਰ ਚਲਾਇੰਦਾ। ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਧੁਰ ਦਾ ਮਾਰਗ ਆਪੇ ਦੱਸ, ਰਹਿਬਰ ਆਪਣੀ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਇੰਦਾ। ਸਾਚੀ ਕਰਨੀ ਕਰੇ ਕਰਤਾਰ, ਹਰਿ ਕਰਤਾ ਵਡ ਵਡਿਆਈਆ। ਵਸਣਹਾਰਾ ਠਾਂਡੇ ਦਰਬਾਰ, ਸਚਖੰਡ ਸਾਚੇ ਸੋਭਾ ਪਾਈਆ। ਦੀਆ ਬਾਤੀ ਇਕ ਉਜਿਆਰ, ਕਮਲਾਪਾਤੀ ਕਰੇ ਰੁਸ਼ਨਾਈਆ। ਨਾ ਕੋਈ ਦੂਜਾ ਮੀਤ ਮੁਰਾਰ, ਸੰਗੀ ਸੰਗ ਨਾ ਕੋਇ ਰਖਾਈਆ। ਮਹਲ ਅਟੱਲ ਉਚ ਮਨਾਰ, ਦਰਗਾਹ ਸਾਚੀ ਸੋਭਾ ਪਾਈਆ। ਮੁਕਾਮੇ ਹੱਕ ਨੂਰ ਨਿਰੰਕਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ । ਬੇਪਰਵਾਹ ਖੇਲ ਅਵੱਲਾ, ਸੋ ਸਤਿਗੁਰ ਆਪ ਕਰਾਇੰਦਾ। ਆਦਿ ਜੁਗਾਦੀ ਇਕ ਇਕੱਲਾ, ਜੁਗ ਚੌਕੜੀ ਵੇਖ ਵਖਾਇੰਦਾ। ਵਸਣਹਾਰਾ ਸਚ ਮਹੱਲਾ, ਨਿਹਚਲ ਆਪਣਾ ਆਸਣ ਲਾਇੰਦਾ। ਨਿਰਗੁਣ ਨਿਰਗੁਣ ਫੜਾਏ ਪੱਲਾ, ਬਣ ਸੰਗੀ ਸੰਗ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰਗਾਹ ਸਾਚੀ ਸੋਭਾ ਪਾਇੰਦਾ। ਦਰਗਾਹ ਸਾਚੀ ਉਚ ਮਨਾਰ, ਮਹਲ ਅਟੱਲ ਕਰੇ ਰੁਸ਼ਨਾਈਆ । ਜੋਤੀ ਜਲਵਾ ਨੂਰ ਉਜਿਆਰ, ਪਰਵਰਦਿਗਾਰ ਇਕ ਰੁਸ਼ਨਾਈਆ। ਕਰੇ ਖੇਲ ਅਪਰ ਅਪਾਰ, ਅਪਰੰਪਰ ਭੇਵ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪਣੇ ਹੱਥ ਰਖਾਈਆ। ਸਾਚੀ ਕਰਨੀ ਕਰਤਾ ਪੁਰਖ, ਸ੍ਰੀ ਭਗਵਾਨ ਆਪਣੇ ਹੱਥ ਰਖਾਇੰਦਾ। ਆਦਿ ਜੁਗਾਦਿ ਜੁਗ ਚੌਕੜੀ ਨਾ ਕੋਈ ਸੋਗ ਨਾ ਕੋਈ ਹਰਖ਼, ਚਿੰਤਾ ਗ਼ਮ ਨਾ ਕੋਇ ਪਰਗਟਾਇੰਦਾ। ਕਰੇ ਖੇਲ ਸਦਾ ਨਿਧੜਕ, ਨਿਰਵੈਰ ਆਪਣੀ ਕਾਰ ਕਮਾਇੰਦਾ। ਨਾ ਕੋਈ ਲਿਖਤ ਨਾ ਕੋਈ ਪੜ੍ਹਤ, ਅੱਖਸ਼ਰ ਵੰਡ ਨਾ ਕੋਇ ਵੰਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਵਰਤਾਇੰਦਾ। ਸਾਚਾ ਹੁਕਮ ਸ੍ਰੀ ਭਗਵਾਨ, ਹਰਿ ਕਰਤਾ ਆਪ ਵਰਤਾਈਆ। ਲੇਖਾ ਜਾਣੇ ਦੋ ਜਹਾਨ, ਬ੍ਰਹਿਮੰਡ ਖੰਡ ਖੋਜ ਖੁਜਾਈਆ। ਵਿਸ਼ਨ ਬ੍ਰਹਮਾ ਸ਼ਿਵ ਦੇਵਣਹਾਰਾ ਦਾਨ, ਦਾਤਾ ਇਕੋ ਬੇਪਰਵਾਹੀਆ। ਤ੍ਰੈਗੁਣ ਮਾਇਆ ਕਰਨਹਾਰ ਪਰਧਾਨ, ਪੰਜ ਤਤ ਲੇਖਾ ਜਾਣੇ ਥਾਉਂ ਥਾਈਂਆ। ਲੱਖ ਚੁਰਾਸੀ ਖੇਲ ਮਹਾਨ, ਚਾਰੇ ਖਾਣੀ ਦਏ ਵਡਿਆਈਆ। ਚਾਰੇ ਬਾਣੀ ਬੋਲ ਬਿਨਾਂ ਜ਼ਬਾਨ, ਨਿਰਅੱਖਰ ਅੱਖਰ ਰੂਪ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਸਾਚੀ ਕਰਨੀ
❋
❋
ਕਰੇ ਗੋਬਿੰਦ, ਗਹਿਰ ਗੰਭੀਰ ਵੱਡੀ ਵਡਿਆਈਆ। ਆਦਿ ਜੁਗਾਦੀ ਡੂੰਘਾ ਸਾਗਰ ਸਿੰਧ, ਭੇਵ ਅਭੇਦ ਹੱਥ ਕਿਸੇ ਨਾ ਆਈਆ। ਗੁਰ ਅਵਤਾਰ ਪੀਰ ਪੈਗੰਬਰ ਬਣਾਏ ਆਪਣੀ ਬਿੰਦ, ਸੁਤ ਨਾਦੀ ਨਾਉਂ ਧਰਾਈਆ। ਦੀਨ ਦਿਆਲ ਬਣ ਬਖ਼ਸ਼ਿੰਦ, ਬਖ਼ਸ਼ਿਸ਼ ਰਹਿਮਤ ਆਪ ਵਰਤਾਈਆ। ਲੇਖਾ ਜਾਣੇ ਕਰੋੜ ਤੇਤੀਸਾ ਸੁਰਪਤ ਇੰਦ, ਨਿਰਗੁਣ ਸਰਗੁਣ ਆਪਣਾ ਖੇਲ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਕਰਤਾ ਬੇਪਰਵਾਹੀਆ। ਬੇਪਰਵਾਹ ਪਰਵਰਦਿਗਾਰ, ਦਰਗਾਹ ਸਾਚੀ ਸੋਭਾ ਪਾਇੰਦਾ। ਆਦਿ ਜੁਗਾਦੀ ਸਾਂਝਾ ਯਾਰ, ਸਾਚੀ ਕਰਨੀ ਕਾਰ ਕਮਾਇੰਦਾ । ਪੀਰ ਪੈਗੰਬਰ ਦੇ ਆਧਾਰ, ਕਲਮਾ ਨਬੀ ਰਸੂਲ ਸਮਝਾਇੰਦਾ। ਕਾਤਬ ਬਣ ਅਗੰਮ ਅਪਾਰ, ਧੁਰ ਦਾ ਲੇਖਾ ਆਪ ਦ੍ਰਿੜਾਇੰਦਾ। ਸਜਦਾ ਸੀਸ ਇਕ ਦਰਬਾਰ, ਮਹਲ ਅਟੱਲ ਹੁਜਰਾ ਇਕ ਸੁਹਾਇੰਦਾ। ਨੌਬਤ ਵੱਜੇ ਦੋ ਜਹਾਨ, ਲੋਕ ਪਰਲੋਕ ਰਾਗ ਅਲਾਇੰਦਾ। ਹੱਕ ਹਕੀਕਤ ਵੇਖੇ ਆਣ, ਲਾਸ਼ਰੀਕ ਸਿਰਕਤ ਅਵਰ ਨਾ ਕੋਇ ਰਖਾਇੰਦਾ। ਮਿਹਬਾਨ ਬੀਦੋ ਸਦਾ ਮਿਹਬਾਨ, ਮੁਹੱਬਤ ਆਪਣੇ ਨਾਲ ਜੁੜਾਇੰਦਾ। ਸਾਚਾ ਕਾਅਬਾ ਵੇਖੇ ਮਾਰ ਧਿਆਨ, ਮਹਿਬੂਬ ਹੁਜਰਾ ਹੱਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਰਚਾਇੰਦਾ । ਸਾਚਾ ਖੇਲ ਦਰਗਾਹ ਸਾਚੀ, ਹਰਿ ਕਰਤਾ ਆਪ ਜਣਾਈਆ। ਲੱਖ ਚੁਰਾਸੀ ਕਾਇਆ ਮਾਟੀ, ਕਾਚੀ ਗਗਰੀਆ ਵੇਖੇ ਥਾਉਂ ਥਾਈਂਆ। ਮੰਡਲ ਮੰਡਪ ਪਾਵੇ ਰਾਸੀ, ਨਿਰਗੁਣ ਸਰਗੁਣ ਗੋਪੀ ਕਾਹਨ ਨਾਚ ਨਚਾਈਆ। ਦੀਆ ਬਾਤੀ ਇਕੋ ਜੋਤ ਪਰਕਾਸ਼ੀ, ਘਟ ਘਟ ਕਰੇ ਰੁਸ਼ਨਾਈਆ। ਸ਼ਬਦ ਅਨਾਦ ਬੋਧ ਅਗਾਧ ਗੁਰ ਅਵਤਾਰ ਪੀਰ ਪੈਗ਼ੰਬਰ ਸੁਣਾਏ ਸਾਚੀ ਸਾਖੀ, ਸ਼ਬਦੀ ਨਾਦ ਧੁਨ ਵਜਾਈਆ। ਸਿਮਰਤ ਸ਼ਾਸਤਰ ਵੇਦ ਪੁਰਾਨ ਦੇਵੇ ਦਾਤੀ, ਗੀਤਾ ਗਿਆਨ ਗਿਆਨ ਦ੍ਰਿੜਾਈਆ। ਅੰਜੀਲ ਕੁਰਾਨ ਬਣ ਕੇ ਸਾਕੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਦਇਆਵਾਨ ਮਿਹਰ ਨਜ਼ਰ ਇਕ ਉਠਾਈਆ। ਪੁਰਖ ਅਬਿਨਾਸ਼ੀ ਏਕੰਕਾਰ, ਅਕਲ ਕਲਧਾਰੀ ਵਡ ਵਡਿਆਈਆ। ਆਦਿ ਜੁਗਾਦਿ ਜਿਸ ਦਾ ਅੰਤ ਨਾ ਪਾਰਾਵਾਰ, ਗੁਰ ਅਵਤਾਰ ਪੀਰ ਪੈਗੰਬਰ ਬੇਅੰਤ ਕਹਿ ਕਹਿ ਸੀਸ ਨਿਵਾਈਆ। ਪੰਡਤ ਪਾਂਧਾ ਮੁਲਾਂ ਸ਼ੇਖ਼ ਮੁਸਾਇਕ ਕੋਈ ਨਾ ਪਾਵੇ ਸਾਰ, ਰਸਨਾ ਜਿਹਵਾ ਬੱਤੀ ਦੰਦ ਸਿਫ਼ਤ ਨਾ ਕੋਇ ਸਾਲਾਹੀਆ। ਚੌਦਾਂ ਵਿਦਿਆ ਜਾਏ ਹਾਰ, ਚੌਦਾਂ ਲੋਕ ਹਾਹਾਕਾਰ, ਚੌਦਾਂ ਤਬਕ ਕਰਨ ਨਿਮਸਕਾਰ, ਸੀਸ ਸਕੇ ਨਾ ਕੋਇ ਉਠਾਈਆ। ਦਰ ਦਰਵੇਸ਼ ਮੰਗਣ ਬਣ ਭਿਖਾਰ, ਤੇਈ ਅਵਤਾਰ ਆਪਣੀ ਝੋਲੀ ਡਾਹੀਆ । ਗੁਰ ਗੁਰ ਸਵਾਮੀ ਮੰਨਣ ਏਕੰਕਾਰ, ਬੇਪਰਵਾਹ ਤੇਰੀ ਬੇਪਰਵਾਹੀਆ। ਈਸਾ ਮੂਸਾ ਮੁਹੰਮਦ ਦਰ ਧੂੜੀ ਮੰਗਣ ਖ਼ਾਕ ਛਾਰ, ਮਸਤਕ ਟਿੱਕਾ ਇਕੋ ਇਕ ਲਗਾਈਆ। ਸਜਦਾ ਤੋਹੇ ਪਰਵਰਦਿਗਾਰ, ਤੋਬਾ ਤੋਬਾ ਰਹੇ ਸੁਣਾਈਆ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਜੁਗ ਚੌਕੜੀ ਤੇਰੀ ਕਾਰ, ਵਿਸ਼ਨ ਬ੍ਰਹਮਾ ਸ਼ਿਵ ਸਾਚੀ ਸੇਵ ਕਮਾਈਆ। ਤੇਰੇ ਨਾਮ ਦਾ ਬੋਲ ਜੈਕਾਰ, ਜੈ ਜੈਕਾਰ ਇਕੋ ਢੋਲਾ ਰਹੇ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਬੈਠਾ ਸੋਭਾ ਪਾਈਆ। ਸਚਖੰਡ ਦਵਾਰੇ ਸਾਹਿਬ ਚੜ੍ਹ, ਨਿਰਗੁਣ ਆਪਣਾ ਡੇਰਾ ਲਾਇੰਦਾ। ਦੋ ਜਹਾਨ ਬ੍ਰਹਿਮੰਡ ਖੰਡ ਵੇਖੇ ਖੜ੍ਹ, ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਖੋਜ ਖੁਜਾਇੰਦਾ। ਲੱਖ ਚੁਰਾਸੀ ਅੰਦਰ ਵੜ, ਘਟ ਘਟ ਆਪੇ ਸੋਭਾ ਪਾਇੰਦਾ। ਸ਼ਬਦ ਅਨਾਦੀ ਏਕਾ ਪੜ੍ਹ, ਸਾਚਾ ਰਾਗ ਅਲਾਇੰਦਾ। ਸਚ ਸਰੋਵਰ ਦੇ ਕੇ ਸਰ, ਤਟ ਕਿਨਾਰਾ
❋
❋
ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਵਨ ਆਪਣਾ ਖੇਲ ਜਣਾਇੰਦਾ। ਭਗਵਨ ਕਰੇ ਖੇਲ ਅਗੰਮ, ਅਗੰਮੜੀ ਕਾਰ ਕਮਾਈਆ। ਆਦਿ ਜੁਗਾਦੀ ਬੇੜਾ ਬੰਨ੍ਹ, ਜੁਗ ਚੌਕੜੀ ਕੰਧ ਉਠਾਈਆ। ਨਿਰਮਲ ਜੋਤ ਚਾੜ੍ਹ ਚੰਨ, ਸਚ ਦਵਾਰ ਕਰੇ ਰੁਸ਼ਨਾਈਆ । ਲੇਖਾ ਜਾਣੇ ਦੋ ਜਹਾਨ, ਨਿਰਗੁਣ ਸਰਗੁਣ ਖੇਲ ਵਖਾਈਆ। ਲੱਖ ਚੁਰਾਸੀ ਵੇਖ ਵਖਾਏ ਕਾਇਆ ਮਾਟੀ ਪੰਜ ਤਤ ਤਨ, ਤ੍ਰੈਗੁਣ ਮੇਲਾ ਸਹਿਜ ਸੁਭਾਈਆ। ਨਿਰਵੈਰ ਪੁਰਖ ਬਣ ਕੇ ਜਨਨੀ ਜਨ, ਧਨ ਜਣੇਂਦੀ ਮਾਈ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਹੱਥ ਰੱਖੇ ਵਡਿਆਈਆ। ਆਪਣੇ ਹੱਥ ਰੱਖੇ ਵਡਿਆਈ, ਵੱਡਾ ਹਰਿ ਜੂ ਇਕ ਅਖਵਾਇੰਦਾ। ਜੁਗ ਚੌਕੜੀ ਖੇਲ ਰਚਾਈ, ਸਮਝ ਕੋਇ ਨਾ ਪਾਇੰਦਾ। ਘਟ ਘਟ ਅੰਦਰ ਕਰ ਰੁਸ਼ਨਾਈ, ਜੋਤੀ ਜਾਤਾ ਪੁਰਖ ਬਿਧਾਤਾ ਘਰ ਵਿਚ ਘਰ ਸੋਭਾ ਪਾਈ, ਮਹਲ ਅਟੱਲ ਵੇਖ ਵਖਾਇੰਦਾ। ਆਤਮ ਪਰਮਾਤਮ ਵੰਡ ਵੰਡਾਈ, ਰੂਪ ਅਨੂਪ ਆਪ ਜਣਾਇੰਦਾ। ਪਾਰਬ੍ਰਹਮ ਬ੍ਰਹਮ ਖੇਲ ਵਖਾਈ, ਖ਼ਾਲਕ ਖ਼ਲਕ ਵਿਚ ਸਮਾਇੰਦਾ । ਰੂਹ ਬੁਤ ਬਣਤ ਬਣਾਈ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਰਾਇੰਦਾ। ਸਾਚੀ ਕਰਨੀ ਕਰਨੇਹਾਰਾ, ਕੁਦਰਤ ਕਾਦਰ ਵੇਖ ਵਖਾਈਆ। ਆਦਿ ਜੁਗਾਦੀ ਕਰ ਪਸਾਰਾ, ਨਿਤ ਨਵਿਤ ਫੇਰਾ ਪਾਈਆ। ਕਾਗਦ ਕਲਮ ਨਾ ਲਿਖਣਹਾਰਾ, ਸ਼ਾਹੀ ਮਿਲੇ ਨਾ ਕੋਇ ਵਡਿਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਗਾ ਗਾ ਥੱਕੇ ਵਿਚ ਸੰਸਾਰਾ, ਰਸਨਾ ਜਿਹਵਾ ਬੱਤੀ ਦੰਦ ਸਿਫ਼ਤ ਸਾਲਾਹੀਆ। ਦਰ ਦਰਵੇਸ਼ ਮੰਗਦੇ ਗਏ ਬਣ ਭਿਖਾਰਾ, ਖ਼ਾਲੀ ਝੋਲੀ ਅੱਗੇ ਡਾਹੀਆ। ਤੂੰ ਸਾਹਿਬ ਸਤਿਗੁਰ ਸਿਰਜਣਹਾਰਾ, ਬੇਅੰਤ ਤੇਰੀ ਵਡਿਆਈਆ। ਸ਼ਾਹੋ ਭੂਪ ਵਡ ਸਿਕਦਾਰਾ, ਆਦਿ ਜੁਗਾਦੀ ਆਪਣਾ ਹੁਕਮ ਚਲਾਈਆ। ਨਾ ਕੋਈ ਮੇਟੇ ਮੇਟਣਹਾਰਾ, ਅਭੁੱਲ ਭੁੱਲ ਕਦੇ ਨਾ ਜਾਈਆ। ਨਾ ਕੋਈ ਤੋਲੇ ਤੋਲਣਹਾਰਾ, ਕੰਡਾ ਤਰਾਜ਼ੂ ਨਜ਼ਰ ਕਿਸੇ ਨਾ ਆਈਆ। ਆਪਣੀ ਧਾਰਨ ਬੋਲਣਹਾਰਾ, ਅਨੁਭਵ ਆਪਣਾ ਖੇਲ ਰਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਅਗੰਮ ਅਥਾਹ ਅਲੱਖ ਅਗੋਚਰ ਆਪਣਾ ਖੇਲ ਵਖਾਈਆ। ਆਪਣੀ ਖੇਲ ਕਰੇ ਭਗਵੰਤ, ਭਗਵਨ ਆਪਣੀ ਦਇਆ ਕਮਾਇੰਦਾ। ਲੇਖਾ ਜਾਣੇ ਜੀਵ ਜੰਤ, ਸਾਧ ਸੰਤ ਪੜਦਾ ਲਾਹਿੰਦਾ। ਆਤਮ ਪਰਮਾਤਮ ਮਣੀਆਂ ਮੰਤ, ਸਾਚਾ ਮੰਤਰ ਇਕ ਦ੍ਰਿੜਾਇੰਦਾ। ਨਾਰ ਸੁਹਾਗਣ ਮੇਲਾ ਨਰ ਹਰਿ ਕੰਤ, ਸੁਰਤੀ ਸ਼ਬਦੀ ਜੋੜ ਜੁੜਾਇੰਦਾ। ਪੰਜ ਤਤ ਬਣਾ ਬਣਤ, ਘਾੜਤ ਆਪਣੇ ਹੱਥ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਉਪਦੇਸ਼ ਨਰ ਨਰੇਸ਼ ਨਿਰਗੁਣ ਸਰਗੁਣ ਆਪ ਸਮਝਾਇੰਦਾ। ਨਿਰਗੁਣ ਸਰਗੁਣ ਕਰੇ ਉਪਦੇਸ਼, ਵਿਸ਼ਨ ਬ੍ਰਹਮਾ ਸ਼ਿਵ ਮਹੇਸ਼ ਨਾਲ ਰਲਾਈਆ। ਧੁਰਦਰਗਾਹੀ ਦੇਵੇ ਸਚ ਸੰਦੇਸ, ਮੰਤਰ ਸਤਿ ਸਤਿ ਪੜ੍ਹਾਈਆ। ਨਿਜ ਨੇਤਰ ਲੋਚਣ ਨੈਣ ਲੈਣਾ ਪੇਖ, ਦੋਏ ਅੱਖ ਨਾ ਕੋਇ ਵਡਿਆਈਆ। ਪਾਰਬ੍ਰਹਮ ਬ੍ਰਹਮ ਕਰ ਕੇ ਹੇਤ, ਮਿੱਤਰ ਪਿਆਰਾ ਇਕੋ ਨਜ਼ਰੀ ਆਈਆ। ਜੁਗ ਚੌਕੜੀ ਜਨ ਭਗਤਾਂ ਦੱਸਦਾ ਰਿਹਾ ਭੇਤ, ਅੰਦਰ ਵੜ ਕੇ ਆਪ ਸਮਝਾਈਆ। ਲੱਖ ਚੁਰਾਸੀ ਖਲੌਂਦਾ ਰਿਹਾ ਖੇਡ, ਆਵਣ ਜਾਵਣ ਗੇੜੇ ਵਿਚ ਭਵਾਈਆ। ਸੰਤ ਸੁਹੇਲੇ ਵਿਰਲੇ ਦੇਵੇ ਜੋਤੀ ਜਲਵਾ ਨੂਰੀ ਤੇਜ, ਅੰਧ ਅਗਿਆਨ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਸ਼ਹਿਨਸ਼ਾਹ ਹਰਿ ਕਰੇ ਖੇਲ, ਕਰਤਾ ਆਪਣੇ ਹੱਥ ਰੱਖੇ ਵਡਿਆਈਆ । ਗੁਰਮੁਖ ਗੁਰ ਗੁਰ
❋
❋
ਆਪੇ ਮੇਲ, ਜਗਤ ਵਿਛੋੜਾ ਦਏ ਕਟਾਈਆ। ਕਰ ਪਰਕਾਸ਼ ਬਿਨ ਬਾਤੀ ਤੇਲ, ਜੋਤੀ ਨੂਰ ਕਰੇ ਰੁਸ਼ਨਾਈਆ। ਸਾਹਿਬ ਸੱਜਣ ਬਣ ਸੁਹੇਲ, ਸਗਲਾ ਸੰਗ ਨਿਭਾਈਆ। ਜੁਗ ਜਨਮ ਦੇ ਵਿਛੜੇ ਲਏ ਮੇਲ, ਮਿਲਣੀ ਆਪਣੇ ਨਾਲ ਕਰਾਈਆ। ਲੱਖ ਚੁਰਾਸੀ ਕੱਟੇ ਜੇਲ, ਰਾਏ ਧਰਮ ਨਾ ਦਏ ਸਜਾਈਆ। ਲੇਖਾ ਜਾਣੇ ਗੁਰੂ ਗੁਰ ਚੇਲ, ਚੇਲਾ ਗੁਰ ਸ਼ਬਦੀ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਵੇਖਣਹਾਰਾ ਥਾਉਂ ਥਾਈਂਆ। ਵੇਖ ਵਖਾਏ ਥਾਨ ਥਨੰਤਰ, ਸਚਖੰਡ ਨਿਵਾਸੀ ਵੱਡੀ ਵਡਿਆਈਆ । ਫੋਲ ਫੁਲਾਏ ਗਗਨ ਗਗਨੰਤਰ, ਮੰਡਲ ਮੰਡਪ ਫੇਰਾ ਪਾਈਆ। ਨਾਮ ਜਣਾਏ ਧੁਰ ਦਾ ਮੰਤਰ, ਮੰਤ ਇਕੋ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਸਚ ਵਡਿਆਈ ਦੇਵੇ ਆਪ, ਹਰਿ ਕਰਤਾ ਖੇਲ ਰਚਾਇੰਦਾ। ਜਨ ਭਗਤਾਂ ਬਣ ਕੇ ਮਾਈ ਬਾਪ, ਪਿਤਾ ਪੁਰਖ ਅਕਾਲ ਗੋਦ ਉਠਾਇੰਦਾ। ਸਚ ਸੁਨੇਹੜਾ ਦੇਵੇ ਅਗੰਮੀ ਜਾਪ, ਸਤਿ ਸਤਿਵਾਦੀ ਆਪ ਸਮਝਾਇੰਦਾ । ਨਿਰਗੁਣ ਨਿਰਗੁਣ ਜਾਏ ਆਖ, ਸਰਗੁਣ ਪਰਦਾ ਆਪ ਉਠਾਇੰਦਾ। ਨਿਰਮਲ ਸਵੱਛ ਕਰ ਪਾਕ, ਪਵਿਤ ਆਪਣੇ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਖੇਲ ਵਖਾਇੰਦਾ। ਜੁਗ ਜੁਗ ਖੇਲ ਜਨ ਭਗਤਾਂ ਜੋਗ, ਜੋਗੀਸ਼ਰ ਆਪਣਾ ਭੇਵ ਚੁਕਾਈਆ। ਅੰਮ੍ਰਿਤ ਦੇਵੇ ਸਾਚੀ ਚੋਗ, ਤ੍ਰਿਸਨਾ ਭੁੱਖ ਗਵਾਈਆ। ਹਉਮੇ ਕੱਟੇ ਕੂੜਾ ਰੋਗ, ਮਾਇਆ ਮਮਤਾ ਮੋਹ ਮਿਟਾਈਆ। ਲੇਖਾ ਚੁਕੇ ਚਿੰਤਾ ਸੋਗ, ਸਾਂਤਕ ਸਤਿ ਸਤਿ ਕਰਾਈਆ। ਨਾਮ ਜਣਾਏ ਸਚ ਸਲੋਕ, ਸੋਹਲਾ ਢੋਲਾ ਇਕੋ ਗਾਈਆ। ਦਰਸ ਦੇਵੇ ਆਪ ਅਮੋਘ, ਜੋਤੀ ਜਾਤਾ ਨੂਰੀ ਨਜ਼ਰੀ ਆਈਆ। ਮਨ ਵਾਸਨਾ ਕੱਢੇ ਖੋਟ, ਕੂੜੀ ਕਿਰਿਆ ਡੇਰਾ ਢਾਹੀਆ। ਸਚ ਨਗਾਰੇ ਲਾਏ ਚੋਟ, ਹਰਿ ਸ਼ਬਦ ਡੰਕਾ ਆਪ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਭੇਵ ਖੁਲ੍ਹਾਈਆ। ਜਨ ਭਗਤਾਂ ਸਦਾ ਭੇਵ ਖੋਲ੍ਹੇ, ਪਰਦਾ ਉਹਲਾ ਨਾ ਕੋਇ ਰਖਾਈਆ। ਅੰਦਰੇ ਅੰਦਰ ਆਪੇ ਬੋਲੇ, ਬਾਹਰੋਂ ਨਜ਼ਰ ਕਿਸੇ ਨਾ ਆਈਆ। ਬਜਰ ਕਪਾਟੀ ਕੁੰਡਾ ਖੋਲ੍ਹੇ, ਖਿੜਕੀ ਬੰਦ ਨਾ ਕੋਇ ਵਖਾਈਆ। ਆਤਮ ਸੇਜਾ ਸਾਚੀ ਮੌਲੇ, ਮੌਲਾ ਆਪਣਾ ਡੇਰਾ ਲਾਈਆ। ਅੰਮ੍ਰਿਤ ਝਿਰਨਾ ਝਿਰਾਏ ਸਾਚੇ ਕੌਲੇ, ਰਸ ਇਕੋ ਇਕ ਵਖਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਹੋਏ ਸਹਾਈਆ। ਜਨ ਭਗਤ ਸਹਾਈ ਸਦਾ ਸੰਗ, ਨਿਰਗੁਣ ਸਰਗੁਣ ਵਿਛੜ ਕਦੇ ਨਾ ਜਾਇੰਦਾ। ਜੁਗ ਚੌਕੜੀ ਗਈ ਲੰਘ, ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਕੋਟਨ ਕੋਟ ਰੂਪ ਵਖਾਇੰਦਾ। ਗੁਰ ਅਵਤਾਰ ਪੀਰ ਪੈਗੰਬਰ ਮੰਗਾਂ ਗਏ ਮੰਗ, ਪੁਰਖ ਅਬਿਨਾਸ਼ੀ ਅੱਗੇ ਸੀਸ ਸਰਬ ਝੁਕਾਇੰਦਾ। ਕਰੇ ਖੇਲ ਸੂਰਾ ਸਰਬੰਗ, ਸ਼ਹਿਨਸ਼ਾਹ ਆਪਣੀ ਕਾਰ ਕਮਾਇੰਦਾ। ਪੁਰੀ ਲੋਅ ਬ੍ਰਹਿਮੰਡ ਖੰਡ ਲੰਘ, ਲੋਕਮਾਤ ਸੋਭਾ ਪਾਇੰਦਾ। ਨੌ ਖੰਡ ਪ੍ਰਿਥਮੀ ਚਾੜ੍ਹੇ ਇਕੋ ਚੰਦ, ਸੱਤ ਦੀਪ ਨਾਮ ਰੁਸ਼ਨਾਇੰਦਾ। ਕੂੜੀ ਕਿਰਿਆ ਮੇਟੇ ਭੇਖ ਪਖੰਡ, ਸਚ ਸੁੱਚ ਇਕ ਦ੍ਰਿੜਾਇੰਦਾ। ਹਰਿ ਕਾ ਨਾਮ ਵਸਤ ਅਮੋਲਕ ਘਰ ਘਰ ਦੇਵੇ ਵੰਡ, ਦੀਨ ਮਜ਼੍ਹਬ ਜਾਤ ਪਾਤ ਭੇਵ ਨਾ ਕੋਇ ਜਣਾਇੰਦਾ। ਆਤਮ ਪਰਮਾਤਮ ਢੋਲਾ ਸੁਣਾਏ ਛੰਦ, ਸੋਹਲਾ ਇਕੋ ਇਕ ਦ੍ਰਿੜਾਇੰਦਾ। ਕੋਝੇ ਕਮਲਿਆਂ ਸਿਰ ਹੋਣ ਨਾ ਦੇਵੇ ਨੰਗ, ਸੀਸ ਆਪਣਾ ਹੱਥ ਟਿਕਾਇੰਦਾ। ਪੰਚ ਵਿਕਾਰਾ ਕਰੇ ਖੰਡ ਖੰਡ, ਖੰਡਾ ਖੜਗ ਨਾਮ ਚਮਕਾਇੰਦਾ। ਭਗਤ ਸੁਹੇਲੇ ਵਖਾਏ ਆਪਣੇ ਚੰਦ, ਜੋਤੀ ਜਲਵਾ ਇਕ
❋
❋
ਜਗਾਇੰਦਾ। ਖ਼ੁਸ਼ੀ ਕਰਾਏ ਬੰਦ ਬੰਦ, ਬੰਦਗੀ ਇਕੋ ਇਕ ਸਮਝਾਇੰਦਾ। ਘਰ ਘਰ ਵਿਚ ਦੇਵੇ ਅਨੰਦ, ਗ੍ਰਹਿ ਗ੍ਰਹਿ ਵਿਚ ਖ਼ੁਸ਼ੀ ਮਨਾਇੰਦਾ । ਭਗਤ ਦਵਾਰੇ ਪਏ ਠੰਡ, ਅਗਨੀ ਤਤ ਨਾ ਕੋਇ ਤਪਾਇੰਦਾ। ਮਾਣਸ ਜਨਮ ਨਾ ਹੋਵੇ ਭੰਗ, ਮਾਨੁਖ ਆਪਣੇ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜੁਗ ਜੁਗ ਭਗਤ ਆਪ ਪਰਗਟਾਇੰਦਾ । ਜੁਗ ਜੁਗ ਭਗਤਾਂ ਬਣੇ ਮੀਤਾ, ਮਿੱਤਰ ਪਿਆਰਾ ਇਕ ਅਖਵਾਈਆ। ਕਰੇ ਖੇਲ ਸਾਹਿਬ ਅਨਡੀਠਾ, ਅਨਡਿਠੜੀ ਕਾਰ ਕਮਾਈਆ। ਵਸਣਹਾਰਾ ਹਰ ਘਟ ਚੀਤਾ, ਚੇਤਨ ਆਪਣੀ ਧਾਰ ਚਲਾਈਆ। ਜਨ ਭਗਤਾਂ ਦੱਸੇ ਸਾਚੀ ਰੀਤਾ, ਧੁਰ ਦੀ ਕਰੇ ਪੜ੍ਹਾਈਆ। ਕਾਇਆ ਮੰਦਰ ਮਸਜਦ ਸ਼ਿਵਦਵਾਲੇ ਮੱਠ ਸਚ ਮਸੀਤਾ, ਗੁਰੂਦਵਾਰ ਇਕੋ ਨਜ਼ਰੀ ਆਈਆ। ਜਿਸ ਗ੍ਰਹਿ ਬਹਿ ਕੇ ਸਵਾਮੀ ਭੇਵ ਜਾਣੇ ਜੀਵ ਜੀਅ ਕਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵਣਹਾਰ ਵਡਿਆਈਆ । ਸਚ ਵਡਿਆਈ ਦੇਵੇ ਵੱਡਾ, ਸੋ ਪੁਰਖ ਦਇਆ ਕਮਾਇੰਦਾ। ਭਗਤ ਭਗਵਾਨ ਵੇਖੇ ਬਾਲਾ ਨੱਢਾ, ਨੰਨ੍ਹਾ ਆਪਣੀ ਗੋਦ ਸੁਹਾਇੰਦਾ। ਕੂੜੀ ਕਿਰਿਆ ਪਾਰ ਕਰਾ ਕੇ ਹੱਦਾ, ਨੌ ਦਰ ਡੇਰਾ ਢਾਹਿੰਦਾ। ਘਰ ਸਾਚੇ ਦੇਵੇ ਸੱਦਾ, ਧੁਰ ਦਾ ਨਾਮ ਆਪ ਸੁਣਾਇੰਦਾ। ਆਤਮ ਰਸ ਅਗੰਮੀ ਮਜ਼ਾ, ਬਿਨ ਰਸਨਾ ਜਿਹਵਾ ਆਪ ਚਖਾਇੰਦਾ। ਸੁਰਤ ਸਵਾਣੀ ਸ਼ਬਦ ਹਾਣੀ ਰੱਖੇ ਲੱਜਾ, ਲਾਜਾਵੰਤ ਵੇਖ ਵਖਾਇੰਦਾ। ਆਤਮ ਸੇਜ ਸੁਹੰਜਣੀ ਸੋਹਣਾ ਦਿਸੇ ਮੰਜਾ, ਪਾਵਾ ਚੂਲ ਵੰਡ ਨਾ ਕੋਇ ਵੰਡਾਇੰਦਾ। ਜਿਸ ਉਪਰ ਸਚ ਸਵਾਮੀ ਇਕੋ ਸਜਾ, ਸੋਹਣਾ ਆਸਣ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਭੇਵ ਚੁਕਾਇੰਦਾ। ਭਗਤਾਂ ਭੇਵ ਚੁਕਾਏ ਪਰਦਾ, ਦੂਈ ਦਵੈਤੀ ਡੇਰਾ ਢਾਹੀਆ। ਲੇਖਾ ਸਮਝਾਏ ਘਰ ਵਿਚ ਘਰ ਦਾ, ਘਰ ਘਰ ਕਰੇ ਰੁਸ਼ਨਾਈਆ। ਪੁਰਖ ਅਕਾਲ ਬਣ ਕੇ ਬਰਦਾ, ਸੇਵਕ ਸੇਵ ਕਮਾਈਆ। ਸਚ ਦਵਾਰੇ ਆਪੇ ਖੜਦਾ, ਸਵੱਛ ਸਰੂਪੀ ਰੂਪ ਵਟਾਈਆ। ਪੰਚ ਵਿਕਾਰੇ ਨਾਲ ਲੜਦਾ, ਨਾਮ ਖੰਡਾ ਹੱਥ ਚਮਕਾਈਆ । ਜਨ ਭਗਤਾਂ ਅੰਦਰ ਹੌਲੀ ਹੌਲੀ ਵੜਦਾ, ਔਂਦਾ ਜਾਂਦਾ ਨਜ਼ਰ ਕਿਸੇ ਨਾ ਆਈਆ। ਸੁਖਮਨ ਟੇਢੀ ਬੰਕ ਪਾਰ ਕਰ ਦਾ, ਅੰਧ ਅੰਧੇਰਾ ਦਏ ਗਵਾਈਆ। ਮੰਜ਼ਲ ਮੰਜ਼ਲ ਆਪੇ ਚੜ੍ਹਦਾ, ਪੰਧ ਆਪਣਾ ਲਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਹੋਏ ਸਹਾਈਆ। ਜਨ ਭਗਤ ਮਿਲਾਏ ਮੇਲਣਹਾਰਾ, ਕਿਰਪਾਨਿਧ ਵੱਡੀ ਵਡਿਆਈਆ। ਆਦਿ ਜੁਗਾਦੀ ਖੇਲ ਨਿਆਰਾ, ਨਿਰਗੁਣ ਸਰਗੁਣ ਸੰਗ ਨਿਭਾਈਆ। ਭਗਤ ਵਛਲ ਗਿਰਵਰ ਗਿਰਧਾਰਾ, ਗਹਿਰ ਗੰਭੀਰ ਆਪਣੀ ਕਾਰ ਕਮਾਈਆ। ਸੁਰਤੀ ਸ਼ਬਦੀ ਸਚ ਪਿਆਰਾ, ਪ੍ਰੇਮ ਡੋਰ ਬੰਧਨ ਪਾਈਆ। ਨਾਦ ਧੁਨ ਸ਼ਬਦ ਜੈਕਾਰਾ, ਸੋਹਣਾ ਰਾਗ ਅਲਾਈਆ। ਘਰ ਘਰ ਦਿਸੇ ਦਰਬਾਰਾ, ਮਹਲ ਅਟੱਲ ਸੋਭਾ ਪਾਈਆ। ਦੀਆ ਬਾਤੀ ਇਕ ਉਜਿਆਰਾ, ਜੋਤੀ ਨੂਰ ਨੂਰ ਰੁਸ਼ਨਾਈਆ। ਭਗਤਨ ਮੇਲਾ ਮੇਲ ਅਪਾਰਾ, ਜਗਤ ਵਿਛੋੜਾ ਪੰਧ ਮੁਕਾਈਆ। ਦੋਹਾਂ ਮਿਲ ਕੇ ਗਾਇਆ ਇਕੋ ਨਾਅਰਾ, ਤੂੰ ਮੇਰਾ ਮੈਂ ਤੇਰਾ ਤੇਰਾ ਮੇਰਾ ਭੇਵ ਰਿਹਾ ਨਾ ਰਾਈਆ। ਤੇਰਾ ਮਹਲ ਮੇਰਾ ਮਨਾਰਾ, ਮੇਰਾ ਮਨਾਰਾ ਤੇਰੀ ਛੱਪਰੀ ਰੂਪ ਵਖਾਈਆ । ਤੇਰਾ ਨਾਉਂ ਮੇਰਾ ਧੁਨਕਾਰਾ, ਧੁਨਕਾਰਾ ਤੇਰਾ ਰਾਗ ਅਖਵਾਈਆ । ਤੇਰਾ ਸੰਗ ਸਚ ਨਿਰੰਕਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਵੇਖ ਵਖਾਈਆ। ਜਨ ਭਗਤਾਂ ਵੇਖਣ ਆਏ ਏਕ, ਏਕੰਕਾਰ ਵੱਡੀ ਵਡਿਆਈਆ। ਪੁਰਖ ਅਬਿਨਾਸ਼ੀ
❋
❋
ਦੇਵੇ ਟੇਕ, ਮਿਹਰ ਨਜ਼ਰ ਨੈਣ ਉਠਾਈਆ। ਬੁਧੀ ਕਰੇ ਜਗਤ ਬਿਬੇਕ, ਬਿਬੇਕੀ ਰੰਗ ਰੰਗਾਈਆ। ਤ੍ਰੈਗੁਣ ਮਾਇਆ ਨਾ ਲਾਏ ਸੇਕ, ਪੰਜ ਤਤ ਡੇਰਾ ਢਾਹੀਆ । ਪੂਰਬ ਲੇਖਾ ਜਾਣੇ ਲੇਖ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਲਏ ਜਗਾਈਆ। ਜਨ ਭਗਤ ਜਾਏ ਜਾਗ, ਸੋ ਸਤਿਗੁਰ ਆਪ ਜਗਾਈਆ। ਆਤਮ ਉਪਜੇ ਇਕ ਵੈਰਾਗ, ਧੀਰਜ ਸਕੇ ਨਾ ਕੋਇ ਧਰਾਈਆ। ਅੰਦਰੇ ਅੰਦਰ ਮਾਰੇ ਇਕ ਆਵਾਜ਼, ਉਚੀ ਕੂਕ ਕੂਕ ਸੁਣਾਈਆ। ਆ ਵੇਖ ਆਪਣਾ ਰਾਗ, ਰਹਿਮਤ ਇਕ ਕਮਾਈਆ। ਨਾ ਕੋਈ ਰੋਜ਼ਾ ਨਾ ਨਿਮਾਜ਼, ਸਜਦਾ ਸੀਸ ਨਾ ਕੋਇ ਨਿਵਾਈਆ । ਨਾ ਕੋਈ ਪੂਜਾ ਨਾ ਕੋਈ ਪਾਠ, ਜੋਗ ਅਭਿਆਸ ਨਾ ਕੋਇ ਸਮਝਾਈਆ। ਨਾ ਕੋਈ ਤੀਰਥ ਨਾ ਕੋਈ ਤਾਟ, ਸਰੋਵਰ ਨੁਹਾਵਣ ਨਜ਼ਰ ਕੋਈ ਨਾ ਆਈਆ। ਨਾ ਕੋਈ ਪੱਤਣ ਨਾ ਕੋਈ ਘਾਟ, ਨਾ ਕੋਈ ਵੰਝ ਮੁਹਾਣਾ ਰਿਹਾ ਵਖਾਈਆ। ਨਾ ਕੋਈ ਸ਼ਾਸਤਰ ਸਿਮਰਤ ਵੇਦ ਪੁਰਾਨ ਗਾਥ, ਅੰਜੀਲ ਕੁਰਾਨ ਨਾ ਕੋਈ ਪੜ੍ਹਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਸਚ ਸਵਾਮੀ ਇਕੋ ਮੰਗਾਂ ਤੇਰਾ ਸਾਥ, ਦੂਜੀ ਓਟ ਨਾ ਕੋਈ ਰਖਾਈਆ। ਤੂੰ ਦੀਨਨ ਦੀਨਾਂ ਸਦਾ ਨਾਥ, ਦੀਨਾਂ ਬੰਧਪ ਤੇਰੀ ਸਚ ਸਰਨਾਈਆ। ਨਿਤ ਨਵਿਤ ਦਿਵਸ ਰੈਣ ਘੜੀ ਪਲ ਤੇਰਾ ਗਾਵਾਂ ਜਸ, ਸੋਹਣਾ ਸਚ ਨਾਮ ਸਾਲਾਹੀਆ। ਜੁਗਾ ਜੁਗੰਤ ਸ੍ਰੀ ਭਗਵੰਤ ਕਲਜੁਗ ਅੰਤ ਮੇਰੀ ਪੂਰੀ ਕਰਨੀ ਆਸ, ਆਸਾ ਤ੍ਰਿਸਨਾ ਮੇਟ ਮਿਟਾਈਆ। ਮੈਂ ਕਾਗ ਬਣੌਣਾ ਹੰਸ, ਸੋਹੰ ਹੰਸਾ ਮਾਣਕ ਮੋਤੀ ਜਾਪ ਜਪਾਈਆ। ਜਨ ਭਗਤ ਤੇਰਾ ਬੰਸ, ਸਰਬੰਸ ਵੇਖਾਂ ਚਾਈਂ ਚਾਈਂਆ। ਕਾਮ ਕਰੋਧ ਕੂੜ ਕੁੜਿਆਰ ਮੇਟੇ ਕੰਸ, ਘਨੱਈਆ ਆਪਣਾ ਵੇਸ ਵਟਾਈਆ। ਤੇਰਾ ਨਾਮ ਕੋਟਨ ਕੋਟ ਮੁਖ ਗਾਏ ਸਹੰਸ, ਦੋ ਸਹੰਸਰ ਜਿਹਵਾ ਬਾਸ਼ਕ ਤਸ਼ਕਾ ਨਾਲ ਮਿਲਾਈਆ । ਆਦਿ ਜੁਗਾਦਿ ਤੇਰਾ ਕਿਸੇ ਨਾ ਪਾਇਆ ਅੰਤ, ਬੇਅੰਤ ਤੇਰੀ ਸ਼ਰਨਾਈਆ। ਜਨ ਭਗਤ ਕਰਨ ਬੇਨੰਤ, ਦੋਏ ਜੋੜ ਵਾਸਤਾ ਪਾਈਆ। ਹੇ ਪ੍ਰਭੂ ਕਲਜੁਗ ਤੇਰੇ ਮਿਲਣ ਦੀ ਸਾਡੇ ਵਿਚ ਰਹੀ ਨਾ ਹਿੰਮਤ, ਤੂੰ ਆਪੇ ਲੈਣਾ ਮਿਲਾਈਆ। ਤੇਰੇ ਨਾਮ ਦੀ ਕੋਈ ਨਾ ਪਾਵੇ ਕੀਮਤ, ਹੱਟੋ ਹੱਟ ਜਗਤ ਵਕਾਈਆ। ਲੱਖ ਚੁਰਾਸੀ ਵਿਚੋਂ ਮਾਨਸ ਜਨਮ ਮਿਲਿਆ ਗਨੀਮਤ, ਗ਼ਮੀ ਖ਼ੁਸ਼ੀ ਇਕੋ ਰੰਗ ਵਖਾਈਆ। ਤੇਰਾ ਨਿਸ਼ਾਨ ਅਜ਼ੀਮੁਲ ਅਜ਼ੀਮਤ, ਇਸਮ ਆਜ਼ਮ ਦਏ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਹਰਿਜਨ ਸਾਚੇ ਧਿਆਨ ਲਗਾਈਆ । ਹਰਿਜਨ ਧਿਆਨ ਲਗਾਏ ਇਕ, ਇਕੋ ਓਟ ਤਕਾਈਆ। ਘਰ ਆਏ ਪ੍ਰਭੂ ਪਾ ਭਿਖ, ਦੇਵਣਹਾਰ ਤੇਰੀ ਸਰਨਾਈਆ। ਅਗਲਾ ਲੇਖਾ ਆਪੇ ਦੇ ਲਿਖ, ਪੂਰਬ ਲਹਿਣਾ ਦੇ ਚੁਕਾਈਆ। ਤੇਰੇ ਨਾਲ ਪ੍ਰੇਮ ਹੋਵੇ ਹਿਤ, ਪ੍ਰੀਤੀ ਇਕੋ ਇਕ ਲਗਾਈਆ। ਆਤਮ ਪਰਮਾਤਮ ਰਹੇ ਕੋਈ ਨਾ ਭਿਤ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਤੇਰਾ ਨੂਰ ਨਜ਼ਰੀ ਆਈਆ। ਅੰਮ੍ਰਿਤ ਬੂੰਦ ਸਵਾਂਤੀ ਦੇ ਛਿਟ, ਮੇਘਲਾ ਇਕੋ ਵਾਰ ਵਰਸਾਈਆ। ਆਪਣੀ ਕਰਨੀ ਕਰਤੇ ਪੁਰਖ ਆਪੇ ਲਏ ਨਜਿਠ, ਤੇਰਾ ਮਨ ਤੇਰਾ ਤਨ ਤੇਰਾ ਧਨ ਤੇਰੀ ਭੇਟ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਕਰ ਕਾਰਜ ਸਿਧ, ਦੂਰ ਦੁਰਾਡੇ ਨੇੜਨ ਨੇੜੇ ਸੱਚੇ ਮਾਹੀ ਦੂਰ ਦੁਰਾਡਾ ਪੰਧ ਮੁਕਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਤੇਰੀ ਦੇਣ ਗਵਾਹੀ, ਅੰਜੀਲ ਕੁਰਾਨ ਸ਼ਹਾਦਤ ਰਹੀ ਭੁਗਤਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਾਚੀ ਸਿਖਿਆ ਗਏ ਦ੍ਰਿੜਾਈ, ਜੀਵਾਂ ਜੰਤਾਂ ਮਾਤ ਜਣਾਈਆ। ਬਿਨ ਸਤਿਗੁਰ ਪੂਰੇ ਪੁਰਖ ਅਕਾਲ ਕੋਈ ਨਾ ਪਕੜੇ ਬਾਂਹੀਂ, ਫੜ ਬਾਂਹੋਂ ਗਲੇ
❋
❋
ਨਾ ਕੋਇ ਲਗਾਈਆ। ਸਾਰੇ ਓਸ ਦੇ ਅੱਗੇ ਕਰਦੇ ਰਹੇ ਸਵਾਲ, ਬਣ ਸਵਾਲੀ ਅਲਖ ਜਗਾਈਆ। ਨਿਰਗੁਣ ਸਰਗੁਣ ਹੋ ਕੇ ਗਏ ਦਲਾਲ, ਜਗਤ ਦਲਾਲੀ ਇਕ ਕਮਾਈਆ। ਅੰਤ ਕਹਿ ਕੇ ਗਏ ਪਰਮ ਪੁਰਖ ਪਰਮਾਤਮ ਆਤਮ ਕਰੇ ਸਦਾ ਸੰਭਾਲ, ਨਿਤ ਨਵਿਤ ਕਰ ਕਰ ਹਿਤ, ਆਪਣਾ ਮੇਲ ਮਿਲਾਈਆ। ਜਿਸ ਦੇ ਦਰ ਨਾ ਕੋਈ ਸ਼ਾਹ ਨਾ ਕੰਗਾਲ, ਰਾਉ ਰੰਕ ਇਕੋ ਨਜ਼ਰੀ ਆਈਆ। ਊਚ ਨੀਚ ਰਾਉ ਰੰਕ ਹਰ ਘਟ ਅੰਦਰ ਜੋਤੀ ਰਿਹਾ ਬਾਲ, ਦੀਨ ਮਜ਼੍ਹਬ ਪੁਰਖ ਅਕਾਲ ਸਚਖੰਡ ਵੰਡ ਨਾ ਕੋਇ ਰਖਾਈਆ। ਜੁਗ ਚੌਕੜੀ ਭਗਤ ਭਗਵੰਤ ਲਏ ਭਾਲ, ਲੱਭਣ ਆਵੇ ਚਾਈਂ ਚਾਈਂਆ । ਕਾਇਆ ਮੰਦਰ ਵੇਖ ਸੱਚੀ ਧਰਮਸਾਲ, ਧਰਮ ਦਵਾਰੇ ਲਏ ਮਿਲਾਈਆ। ਮੇਲ ਮਿਲਾਏ ਹੋਏ ਖ਼ੁਸ਼ਹਾਲ, ਖ਼ੁਸ਼ੀਆਂ ਗੀਤ ਸੁਣਾਈਆ। ਸੰਤ ਸੁਹੇਲਾ ਮੇਰਾ ਲਾਲ, ਅਨਮੁਲੜਾ ਮਾਣਕ ਮੋਤੀ ਨਜ਼ਰੀ ਆਈਆ। ਜਿਸ ਦਾ ਗੁਰੂ ਸ਼ਬਦ ਬਣੇ ਦਲਾਲ, ਪੰਜ ਤਤ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਸੁਹੇਲਾ ਇਕ ਇਕੇਲਾ ਨਿਤ ਨਵਿਤ ਕਰੇ ਪ੍ਰਿਤਪਾਲ, ਬਣ ਪ੍ਰਿਤਪਾਲਕ ਸਾਚੀ ਸੇਵ ਕਮਾਈਆ।