ਪੁਸਤਕਾਲਾਭਾਗ ੧੬

੧੯ ਫੱਗਣ ੨੦੨੦ ਬਿਕ੍ਰਮੀ ਮਾਨ ਸਿੰਘ ਦੇ ਗ੍ਰਹਿ ਪਿੰਡ ਬੋਡੀ ਜ਼ਿਲਾ ਕਰਨਾਲ

ਨਿਰਗੁਣ ਰੂਪ ਪੁਰਖ ਸਮਰਥ, ਸੋ ਪੁਰਖ ਨਿਰੰਜਣ ਤੇਰੀ ਸਰਨਾਈਆ। ਸਚਖੰਡ ਨਿਵਾਸੀ ਖੋਲ੍ਹ ਅੱਖ, ਆਖਰ ਤੇਰੀ ਓਟ ਤਕਾਈਆ। ਗੁਰ ਅਵਤਾਰ ਜੋੜਨ ਹੱਥ, ਨਿਉਂ ਨਿਉਂ ਸੀਸ ਨਿਵਾਈਆ। ਪੀਰ ਪੈਗ਼ੰਬਰ ਚਰਨੀ ਰਹੇ ਢੱਠ, ਸਜਦਾ ਇਕੋ ਇਕ ਵਖਾਈਆ। ਵਿਸ਼ਨ ਬ੍ਰਹਮਾ ਸ਼ਿਵ ਰਹੇ ਨੱਠ, ਭੱਜਣ ਵਾਹੋ ਦਾਹੀਆ। ਤ੍ਰੈਗੁਣ ਮਾਇਆ ਵਾਸਤਾ ਰਹੀ ਘੱਤ, ਗਲ ਪੱਲੂ ਏਕਾ ਪਾਈਆ। ਪੰਜ ਤਤ ਅਗਨੀ ਰਿਹਾ ਮੱਚ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਨੌ ਖੰਡ ਪ੍ਰਿਥਮੀ ਲੱਗੀ ਅੱਗ, ਸੱਤ ਦੀਪ ਨਾ ਕੋਇ ਬੁਝਾਈਆ। ਕਿਸੇ ਦਰਸ ਮਿਲੇ ਨਾ ਉਪਰ ਸ਼ਾਹ ਰਗ, ਸ਼ਹਿਨਸ਼ਾਹ ਨਜ਼ਰ ਨਾ ਆਈਆ। ਮੱਕੇ ਕਾਅਬੇ ਭੁੱਲਾ ਸਭ ਨੂੰ ਹੱਜ, ਹੁਜਰਾ ਹੱਕ ਨਾ ਕੋਇ ਵਖਾਈਆ। ਸਚ ਈਮਾਨ ਸਾਰੇ ਗਏ ਤਜ, ਤਕਵਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਸਚਖੰਡ ਨਿਵਾਸੀ ਪੁਰਖ ਅਕਾਲ, ਸ਼ਹਿਨਸ਼ਾਹ ਤੇਰੀ ਇਕ ਸਰਨਾਈਆ। ਗੁਰ ਅਵਤਾਰ ਸੁਣਾਵਣ ਹਾਲ, ਬਿਨ ਰਸਨਾ ਜਿਹਵਾ ਬੋਲ ਅਲਾਈਆ। ਪੀਰ ਪੈਗ਼ੰਬਰ ਕਰਨ ਪੁਕਾਰ, ਉਚੀ ਕੂਕ ਕੂਕ ਸੁਣਾਈਆ। ਖ਼ਾਲਕ ਖ਼ਲਕ ਵੇਖ ਆਪਣਾ ਸੰਸਾਰ, ਮਖ਼ਲੂਕ ਰੋਵੇ ਦਏ ਦੁਹਾਈਆ। ਨਾ ਕੋਈ ਸੱਜਣ ਮੀਤ ਮੁਰਾਰ, ਸਗਲਾ ਸੰਗ ਨਾ ਕੋਇ ਨਿਭਾਈਆ। ਮਿਲੇ ਮੇਲ ਨਾ ਪਰਵਰਦਿਗਾਰ, ਸ਼ਿਰਕਤ ਸਕੇ ਨਾ ਕੋਇ ਮਿਟਾਈਆ। ਕਾਤਬ ਬਣੇ ਨਾ ਕੋਇ ਲਿਖਾਰ, ਭੇਵ ਅਭੇਦ ਨਾ ਕੋਇ ਖੁਲ੍ਹਾਈਆ। ਚਾਰੋਂ ਕੁੰਟ ਧੂਅੰਧਾਰ, ਦੀਆ ਬਾਤੀ ਚੰਦ ਨਾ ਕੋਇ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਵੇਖ ਵਖਾਈਆ। ਗੁਰ ਅਵਤਾਰ ਪੀਰ ਪੈਗੰਬਰ ਰਹੇ ਦੱਸ, ਸਚ ਸਚ ਹਾਲ ਜਣਾਈਆ। ਪੁਰਖ ਅਬਿਨਾਸ਼ੀ ਸਾਡੇ ਨਹੀਂ ਕੁਛ ਵਸ, ਵਾਸਤਾ ਤੇਰੇ ਅੱਗੇ ਪਾਈਆ। ਕਲਜੁਗ ਕੂੜੀ ਰੈਣ ਅੰਧੇਰੀ ਮਸ, ਤੇਰਾ ਨੂਰ ਨਜ਼ਰ ਕਿਸੇ ਨਾ ਆਈਆ।

❋

❋

ਫਿਰੀ ਦੁਹਾਈ ਸ਼ਿਵਦਵਾਲੇ ਮੰਦਰ ਮਸਜਦ ਮੱਠ, ਸਚ ਪ੍ਰੀਤੀ ਸੰਗ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆ ਕੇ ਵੇਖ ਆਪਣਾ ਘਰ, ਅਗੰਮ ਅਥਾਹ ਆਪਣਾ ਫੇਰਾ ਪਾਈਆ। ਵਿਸ਼ਨ ਬ੍ਰਹਮਾ ਸ਼ਿਵ ਰਹੇ ਬੋਲ, ਅਨਬੋਲਤ ਰਾਗ ਸੁਣਾਈਆ। ਸਚ ਵਸਤ ਨਾ ਸਾਡੇ ਕੋਲ, ਖ਼ਾਲੀ ਹੱਥ ਰਹੇ ਦਰਸਾਈਆ। ਕਲਜੁਗ ਕੂੜਾ ਵੱਜੇ ਢੋਲ, ਸਚ ਮਰਦੰਗ ਨਾ ਕੋਇ ਸੁਣਾਈਆ। ਚਾਰ ਵਰਨਾਂ ਬਣੇ ਨਾ ਕੋਇ ਵਿਚੋਲ, ਸਾਚਾ ਮੇਲ ਨਾ ਕੋਇ ਮਿਲਾਈਆ। ਕਾਮ ਕਰੋਧ ਲੋਭ ਮੋਹ ਹੰਕਾਰ ਮਚਾਇਆ ਘੋਲ, ਮਾਇਆ ਮਮਤਾ ਕਰੇ ਲੜਾਈਆ। ਸਾਚੇ ਕੰਡੇ ਤੋਲੇ ਕੋਈ ਨਾ ਤੋਲ, ਨਾਮ ਤਰਾਜ਼ੂ ਹੱਥ ਕਿਸੇ ਨਾ ਆਈਆ। ਆਤਮ ਪਰਮਾਤਮ ਦਵਾਰਾ ਦੇਵੇ ਨਾ ਕੋਈ ਖੋਲ੍ਹ, ਪੜ੍ਹ ਪੜ੍ਹ ਥੱਕੀ ਸਰਬ ਲੋਕਾਈਆ। ਚੌਦਾਂ ਵਿਦਿਆ ਹੋਏ ਅਨਭੋਲ, ਪੁਰਖ ਅਬਿਨਾਸ਼ੀ ਤੇਰੀ ਸਾਰ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇ ਧੁਰ ਦਾ ਵਰ, ਦਰ ਤੇਰੇ ਅਲਖ ਜਗਾਈਆ। ਤੇਈ ਅਵਤਾਰ ਮਾਰਨ ਧਾਹ, ਸਚਖੰਡ ਦਵਾਰੇ ਆਪ ਸੁਣਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਬਣੇ ਗਵਾਹ, ਸ਼ਹਾਦਤ ਦੇਵਣ ਥਾਉਂ ਥਾਈਂਆ। ਸ੍ਰਿਸ਼ਟ ਸਬਾਈ ਆਤਮ ਪਰਮਾਤਮ ਢੋਲਾ ਕੋਈ ਨਾ ਸਕੇ ਗਾ, ਨਾਉਂ ਨਿਰੰਕਾਰਾ ਹਿਰਦੇ ਹਰਿ ਨਾ ਕੋਇ ਵਸਾਈਆ। ਹੰਸ ਬੁਧੀ ਹੋਏ ਕਾਂ, ਚਾਰੋਂ ਕੁੰਟ ਕਾਗ ਵਾਂਗ ਕੁਰਲਾਈਆ। ਸਿਰ ਦੇਵੇ ਕੋਈ ਨਾ ਠੰਡੀ ਛਾਂ, ਅਗਨੀ ਤਤ ਨਾ ਕੋਇ ਬੁਝਾਈਆ। ਗ਼ਰੀਬ ਨਿਮਾਣਿਆਂ ਪਕੜੇ ਕੋਈ ਨਾ ਬਾਂਹ, ਸ਼ਾਹ ਪਾਤਸ਼ਾਹ ਰਾਜ ਰਾਜਾਨ ਸਾਚਾ ਅਦਲ ਨਾ ਕੋਇ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸੁਣੌਣ ਸੱਚ, ਸਚ ਸਚ ਦ੍ਰਿੜਾਈਆ। ਆ ਕੇ ਵੇਖ ਆਪਣੀ ਅੱਖ, ਨਿਜ ਨੇਤਰ ਇਕ ਖੁਲ੍ਹਾਈਆ। ਸ੍ਰਿਸ਼ਟ ਸਬਾਈ ਤੁਟਾ ਹਠ, ਧੀਰਜ ਜਤ ਨਜ਼ਰ ਕੋਇ ਨਾ ਆਈਆ। ਘਰ ਘਰ ਨਾੜੀ ਨਾੜੀ ਉਬਲੇ ਰਤ, ਭਾਈ ਭਾਈ ਮੇਲ ਨਾ ਕੋਇ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਹਿਬ ਸਤਿਗੁਰ ਫੇਰਾ ਪਾਈਆ। ਤ੍ਰੈਗੁਣ ਮਾਇਆ ਰਹੀ ਰੋ, ਨੇਤਰ ਨੈਣਾਂ ਨੀਰ ਵਹਾਈਆ। ਮੈਨੂੰ ਕੋਈ ਨਾ ਦੇਵੇ ਢੋਆ ਢੋ, ਸਾਚੀ ਵਸਤ ਸੰਗ ਨਾ ਕੋਇ ਨਿਭਾਈਆ। ਆਤਮ ਪਰਮਾਤਮ ਪ੍ਰਭ ਤੇਰਾ ਤੁਟਾ ਮੋਹ, ਕਲਜੁਗ ਸਦ ਅਨੰਤ ਕੂੜੀ ਕਿਰਿਆ ਡੇਰਾ ਲਾਈਆ। ਤੇਰਾ ਰੂਪ ਸਤਿ ਸਰੂਪ ਕੋਈ ਨਾ ਜਾਵੇ ਹੋ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਸਚ ਤੇਰੀ ਸਰਨਾਈਆ। ਸਾਹਿਬ ਸਤਿਗੁਰ ਦੀਨ ਦਿਆਲ, ਬੇਪਰਵਾਹ ਦਇਆ ਕਮਾਇੰਦਾ। ਸਚਖੰਡ ਨਿਵਾਸੀ ਪੁਰਖ ਅਕਾਲ, ਧੁਰ ਸੰਦੇਸਾ ਇਕ ਅਲਾਇੰਦਾ। ਨਿਰਗੁਣ ਸਰਗੁਣ ਕਰੇ ਖ਼ਿਆਲ, ਪਰਦਾ ਆਪਣਾ ਆਪ ਚੁਕਾਇੰਦਾ। ਸ਼ਬਦ ਸਰੂਪੀ ਬਣ ਦਲਾਲ, ਦੋ ਜਹਾਨਾਂ ਵੇਖ ਵਖਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਪਾਵੇ ਸਾਰ, ਮਹਾਂਸਾਰਥੀ ਵੇਸ ਵਟਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਦਏ ਅਧਾਰ, ਸਚ ਸੰਦੇਸਾ ਇਕ ਅਲਾਇੰਦਾ। ਪੂਰਬ ਲੇਖਾ ਲਓ ਵਿਚਾਰ, ਵਾਕ ਭਵਿਖਤ ਆਪ ਦ੍ਰਿੜਾਇੰਦਾ। ਕਲਮ ਸ਼ਾਹੀ ਕਰੇ ਪੁਕਾਰ, ਕਾਗ਼ਜ਼ ਆਪਣਾ ਰੰਗ ਵਖਾਇੰਦਾ। ਕਲਜੁਗ ਖੇਲ ਕਰੇ ਨਿਰੰਕਾਰ, ਅੰਤਮ ਆਪਣਾ ਵੇਸ ਵਟਾਇੰਦਾ। ਜੋਤੀ ਜਾਤਾ ਸਿਰਜਣਹਾਰ, ਰੂਪ ਰੰਗ ਰੇਖ ਨਾ ਕੋਇ ਰਖਾਇੰਦਾ। ਅਲਖ ਅਗੋਚਰ ਅਗੰਮ ਅਥਾਹ ਹੋਏ ਉਜਿਆਰ, ਦੋ ਜਹਾਨਾ ਵਾਲੀ ਫੇਰਾ ਪਾਇੰਦਾ। ਪੀਰ ਪੈਗ਼ੰਬਰਾਂ ਜਾਏ ਪੈਜ ਸੁਆਰ, ਮਿਹਬਾਨ ਬੀਦੋ ਬੀ ਖ਼ੈਰ ਯਾ ਅੱਲਾ ਇਲਾਹੀ ਨੂਰ ਆਪ

❋

❋

ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਆਪ ਜਣਾਇੰਦਾ। ਸਾਚਾ ਭੇਵ ਦੱਸੇ ਭਗਵਾਨ, ਸੋ ਸਾਹਿਬ ਸਤਿਗੁਰ ਆਪ ਜਣਾਈਆ। ਸ਼ਾਹੋ ਭੂਪ ਰਾਜ ਰਾਜਾਨ, ਬੇਪਰਵਾਹ ਆਪਣਾ ਫੇਰਾ ਪਾਈਆ। ਆਦਿ ਜੁਗਾਦੀ ਹੁਕਮਰਾਨ, ਹੁਕਮ ਹਾਕਮ ਇਕ ਦ੍ਰਿੜਾਈਆ। ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਵੇਖੇ ਮਾਰ ਧਿਆਨ, ਗਗਨ ਗਗਨੰਤਰ ਖੋਜ ਖੁਜਾਈਆ। ਲਹਿਣਾ ਦੇਣਾ ਚੁਕਾਏ ਜ਼ਿਮੀ ਅਸਮਾਨ, ਮੰਡਲ ਮੰਡਪ ਆਪਣਾ ਫੇਰਾ ਪਾਈਆ। ਗੁਰ ਅਵਤਾਰ ਕਰੋ ਧਿਆਨ, ਸਚਖੰਡ ਨਿਵਾਸੀ ਅੱਖ ਖੁਲ੍ਹਾਈਆ। ਪੀਰ ਪੈਗੰਬਰ ਕਰੋ ਪਹਿਚਾਨ, ਵਾਹਦ ਲਾਸ਼ਰੀਕ ਇਕੋ ਨਜ਼ਰੀ ਆਈਆ। ਜਿਸ ਦਾ ਕਲਮਾ ਇਲਾਹੀ ਕਲਾਮ, ਕਾਇਨਾਤ ਕਰੇ ਪੜ੍ਹਾਈਆ। ਜਿਸ ਦਾ ਮੰਤਰ ਸਤਿਨਾਮ, ਦੋ ਜਹਾਨਾਂ ਦਏ ਸੁਣਾਈਆ। ਜਿਸ ਦਾ ਫ਼ਤਹਿ ਡੰਕਾ ਵੱਜੇ ਲੱਖ ਚੁਰਾਸੀ ਸੁਣੇ ਜੀਵ ਅਞਾਣ, ਸੋਇਆ ਕੋਇ ਰਹਿਣ ਨਾ ਪਾਈਆ। ਜਿਸ ਦਾ ਪੂਤ ਸਪੂਤਾ ਗੋਬਿੰਦ ਸੂਰਬੀਰ ਬਲਵਾਨ, ਬਲਧਾਰੀ ਇਕ ਅਖਵਾਈਆ। ਜਿਸ ਦਾ ਖੜਗ ਖੰਡਾ ਤਿਖਾ ਤੇਜ਼ ਕਿਰਪਾਨ, ਦੋ ਧਾਰਾ ਮੁਖ ਵਖਾਈਆ। ਜਿਸ ਦਾ ਅੰਮ੍ਰਿਤ ਆਤਮ ਪੀਣ ਖਾਣ, ਨਿਝਰ ਝਿਰਨਾ ਦਏ ਝਿਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਭੇਵ ਅਭੇਦਾ ਆਪ ਖੁਲ੍ਹਾਈਆ। ਗੁਰ ਅਵਤਾਰ ਪੀਰ ਪੈਗੰਬਰ ਰਹੇ ਸੁਣਾ, ਪਾਰਬ੍ਰਹਮ ਤੇਰੀ ਵਡ ਵਡਿਆਈਆ। ਪੁਰਖ ਅਕਾਲ ਫੇਰਾ ਪਾ, ਅਕਲ ਕਲ ਤੇਰੀ ਇਕ ਸ਼ਰਨਾਈਆ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਬਣ ਮਲਾਹ, ਬੇੜਾ ਆਪਣੇ ਕੰਧ ਉਠਾਈਆ। ਚਾਰ ਵਰਨਾਂ ਅਠਾਰਾਂ ਬਰਨਾਂ ਦੇ ਸਲਾਹ, ਛੱਤਰੀ ਬ੍ਰਾਹਮਣ ਸ਼ੂਦਰ ਵੈਸ਼ ਆਪ ਸਮਝਾਈਆ। ਪੁਰਖ ਅਕਾਲ ਇਕੋ ਇਸ਼ਟ ਲਵੋ ਮਨਾ, ਦ੍ਰਿਸ਼ਟ ਸਭ ਦੀ ਦਏ ਖੁਲ੍ਹਾਈਆ। ਮੰਦਰ ਮਸਜਦ ਸ਼ਿਵਦਵਾਲੇ ਮੱਠ ਗੁਰੂਦਵਾਰ ਇਕੋ ਰੰਗ ਰੰਗਾ, ਰੰਗ ਤੇਰਾ ਨਜ਼ਰੀ ਆਈਆ। ਹੰ ਬ੍ਰਹਮ ਦਏ ਸਮਝਾ, ਆਤਮ ਪਰਮਾਤਮ ਮੇਲ ਮਿਲਾਈਆ। ਤੇਰਾ ਨੂਰ ਨਾ ਹੋਏ ਜੁਦਾ, ਮੁਰੀਦ ਮੁਰਸ਼ਦ ਏਕਾ ਧਾਮ ਸੋਭਾ ਪਾਈਆ। ਮੁਕਾਮੇ ਹੱਕ ਕਰ ਰੁਸ਼ਨਾ, ਨੂਰੀ ਜਲਵਾ ਇਕ ਵਖਾਈਆ। ਈਸਾ ਮੁਸਾ ਮੁਹੰਮਦ ਦਰ ਸੀਸ ਰਹੇ ਝੁਕਾ, ਮੱਥੇ ਧੂੜੀ ਟਿੱਕਾ ਖ਼ਾਕ ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇ ਇਕ ਸਰਨਾਈਆ। ਪੀਰ ਪੈਗੰਬਰ ਕਹਿਣ ਅਮਾਮ, ਹੱਕ ਤੇਰੀ ਸਰਨਾਈਆ। ਦਾਮਨਗੀਰ ਪਕੜ ਦਾਮ, ਪੱਲੂ ਆਪਣੇ ਨਾਲ ਬੰਧਾਈਆ। ਪੁਰਖ ਅਬਿਨਾਸ਼ੀ ਧੁਰ ਦੇ ਰਾਮ, ਰਮਈਆ ਤੇਰੀ ਇਕ ਸਰਨਾਈਆ। ਸਤਿ ਸਰੂਪੀ ਪੁਰਖ ਅਕਾਲ, ਅਕਲ ਕਲਧਾਰੀ ਤੇਰੀ ਵਡਿਆਈਆ। ਆਦਿ ਜੁਗਾਦਿ ਜੁਗ ਚੌਕੜੀ ਕਰੇ ਪ੍ਰਿਤਪਾਲ, ਬਣ ਪ੍ਰਿਤਪਾਲਕ ਸੇਵ ਕਮਾਈਆ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਤੇਰੇ ਅੱਗੇ ਕਰਦੇ ਗਏ ਸਵਾਲ, ਬਣ ਸਵਾਲੀ ਅਲਖ ਜਗਾਈਆ। ਕਲਜੁਗ ਅੰਤ ਸ੍ਰੀ ਭਗਵੰਤ ਨਿਰਗੁਣ ਨਿਰਵੈਰ ਪੌਣੀ ਸਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਸਚਖੰਡ ਨਿਵਾਸੀ ਤੁਧ ਬਿਨ ਨਜ਼ਰ ਕੋਈ ਨਾ ਆਈਆ। ਸਚਖੰਡ ਨਿਵਾਸੀ ਪਾਰਬ੍ਰਹਮ, ਪਤਿਪਰਮੇਸ਼ਵਰ ਤੇਰੇ ਹੱਥ ਵਡਿਆਈਆ। ਤੇਰਾ ਖੇਲ ਅਲਖ ਅਗੰਮ, ਅਗੋਚਰ ਤੇਰੀ ਸਾਰ ਕਿਸੇ ਨਾ ਆਈਆ। ਨਾ ਮਰੇ ਨਾ ਪਏ ਜੰਮ, ਅਜੂਨੀ ਰਹਿਤ ਬੇਪਰਵਾਹੀਆ। ਜੁਗ ਚੌਕੜੀ ਬੇੜਾ ਦੇਵੇ ਬੰਨ੍ਹ, ਨਵ ਨਵ ਚਾਰ ਵੇਖ ਵਖਾਈਆ। ਸ਼ਬਦ ਨਾਦ ਸੁਣਾਏ ਧੁੰਨ, ਸਾਚਾ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਕਲਜੁਗ ਚਾਰੋਂ ਕੁੰਟ ਅੰਧੇਰਾ

❋

❋

ਛਾਈਆ। ਕਲਜੁਗ ਵੇਖੋ ਅੰਧੇਰੀ ਰਾਤ, ਚੰਦ ਚਾਂਦਨਾ ਨਜ਼ਰ ਕੋਈ ਨਾ ਆਈਆ। ਨਾਤਾ ਤੁਟਾ ਪਿਤਾ ਪੂਤ ਮਾਤ, ਨਾਰ ਕੰਤ ਨਾ ਕੋਇ ਹੰਢਾਈਆ। ਮਿਲੇ ਮੇਲ ਨਾ ਸੱਜਣ ਸਾਕ, ਬੰਧਨ ਬੰਦਪ ਨਾ ਕੋਇ ਰਖਾਈਆ। ਕੂੜੀ ਕਿਰਿਆ ਉਡੇ ਖ਼ਾਕ, ਸਾਚੀ ਧੂੜ ਨਾ ਕੋਇ ਰਮਾਈਆ । ਊਚ ਨੀਚ ਨਾ ਦਿਸੇ ਕੋਈ ਪਾਕ, ਪਤਤ ਪੁਨੀਤ ਨਾ ਕੋਇ ਕਰਾਈਆ। ਕਾਇਆ ਮੰਦਰ ਖੋਲ੍ਹੇ ਕੋਈ ਨਾ ਤਾਕ, ਬਜਰ ਕਪਾਟੀ ਕੁੰਡਾ ਕੋਇ ਨਾ ਲਾਹੀਆ। ਕੋਈ ਨਾ ਜਾਣੇ ਤੇਰੇ ਭਵਿਖਤ ਵਾਕ, ਭਾਂਡਾ ਭਰਮ ਨਾ ਕੋਇ ਭੰਨਾਈਆ । ਸ੍ਰਿਸ਼ਟ ਸਬਾਈ ਭੁੱਲੀ ਜਾਤ ਪਾਤ, ਦੀਨ ਮਜ਼੍ਹਬ ਊਚ ਨੀਚ ਕਰੇ ਲੜਾਈਆ। ਨਾਨਕ ਨਿਰਗੁਣ ਸਤਿ ਸਤਿ ਸਭ ਨੂੰ ਗਿਆ ਆਖ, ਗੋਬਿੰਦ ਅੰਮ੍ਰਿਤ ਜਾਮ ਪਿਆਈਆ । ਸਰਬ ਜੀਆਂ ਦਾ ਪੁਰਖ ਅਬਿਨਾਸ਼, ਪਿਤਾ ਮਾਤਾ ਨਾਉਂ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆ ਕੇ ਵੇਖ ਸੱਚਾ ਘਰ, ਜਿਸ ਘਰ ਲੱਖ ਚੁਰਾਸੀ ਡੇਰਾ ਲਾਈਆ। ਲੱਖ ਚੁਰਾਸੀ ਵਿਚੋਂ ਜਨ ਭਗਤ, ਪ੍ਰਭ ਤੇਰੀ ਆਸ ਰਖਾਈਆ। ਆਪਣੇ ਲੇਖੇ ਲਾ ਬੂੰਦ ਰਕਤ, ਪੰਜ ਤਤ ਤੇਰੀ ਝੋਲੀ ਪਾਈਆ । ਮਾਨਸ ਜਨਮ ਵਿਚ ਰਹਿ ਨਾ ਜਾਏ ਫਰਕ, ਫੈਸਲਾ ਇਕੋ ਦੇ ਸੁਣਾਈਆ। ਕਰਮ ਕਾਂਡ ਕਰ ਤਰਕ, ਕੂੜੀ ਕਿਰਿਆ ਡੇਰਾ ਢਾਹੀਆ। ਨਾਮ ਕਸਵੱਟੀ ਲਾ ਕੇ ਪਰਖ, ਪਾਰਖੂ ਆਪੇ ਹੋਏ ਸਹਾਈਆ। ਮਰਦ ਮਰਦਾਨੇ ਸੂਰੇ ਮਰਦ, ਸਚ ਮਰਦਾਨਗੀ ਤੇਰੀ ਨਜ਼ਰੀ ਆਈਆ। ਗ਼ਰੀਬ ਨਿਮਾਣਿਆਂ ਨਾਲ ਵੰਡ ਦਰਦ, ਦਰਦੀ ਹੋ ਕੇ ਸੇਵ ਕਮਾਈਆ। ਸਚਖੰਡ ਦਵਾਰੇ ਇਕੋ ਅਰਜ਼, ਆਰਜ਼ੂ ਤੇਰੇ ਅੱਗੇ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਜਨ ਭਗਤ ਰਹੇ ਕੁਰਲਾਈਆ। ਸੰਤ ਕਹਿਣ ਸੁਣ ਸਤਿਗੁਰ ਸਤਿ, ਸਚ ਸਚ ਦ੍ਰਿੜਾਈਆ। ਕਲਜੁਗ ਜੀਵਾਂ ਭੁੱਲੀ ਬ੍ਰਹਮ ਮਤ, ਮਨਮਤ ਰਹੀ ਕੁਰਲਾਈਆ। ਘਰ ਘਰ ਉਬਲੇ ਬਹੱਤਰ ਨਾੜੀ ਰੱਤ, ਤਿੰਨ ਸੌ ਸੱਠ ਹਾਡੀ ਧੀਰ ਨਾ ਕੋਈ ਧਰਾਈਆ। ਹਰਿ ਕਾ ਨਾਮ ਕੋਈ ਨਾ ਲਏ ਰਟ, ਮਨ ਕਾ ਮਣਕਾ ਨਾ ਕੋਈ ਭਵਾਈਆ। ਤੇਰੇ ਮਿਲਣ ਦੀ ਕੋਈ ਨਾ ਰੱਖੇ ਆਸ, ਕੂੜੀ ਕਿਰਿਆ ਮੇਲਾ ਆਪਣਾ ਰਹੇ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਸਚ ਤੇਰੀ ਸਰਨਾਈਆ। ਸਾਹਿਬ ਸੁਲਤਾਨ ਹਰਿ ਸਮਝੌਂਦਾ ਏ। ਦੀਨ ਦਿਆਲ ਦਇਆ ਕਮੌਂਦਾ ਏ। ਵਿਸ਼ਨ ਵਿਸ਼ਵ ਧਾਰ ਵਖੌਂਦਾ ਏ। ਬ੍ਰਹਮਾ ਬ੍ਰਹਮ ਰੂਪ ਉਠੌਂਦਾ ਏ। ਸ਼ੰਕਰ ਤੇਰਾ ਸਹਿੰਸਾ ਰੋਗ ਚੁਕੌਂਦਾ ਏ। ਗੁਰ ਅਵਤਾਰ ਲਿਖਿਆ ਲੇਖ ਪੂਰ ਕਰੌਂਦਾ ਏ। ਪੀਰ ਪੈਗ਼ੰਬਰ ਤੇਰੀ ਆਸਾ ਮਨਸਾ ਆਪਣੇ ਨਾਲ ਮਲੌਂਦਾ ਏ। ਭਗਤ ਭਗਵਾਨ ਪਰਦਾ ਆਪ ਚੁਕੌਂਦਾ ਏ। ਸਚ ਧਰਮ ਦਾ ਇਕ ਨਿਸ਼ਾਨ, ਸਾਢੇ ਤਿੰਨ ਹੱਥ ਅੰਦਰ ਆਪ ਪਰਗਟੌਂਦਾ ਏ। ਦੀਆ ਬਾਤੀ ਜੋਤੀ ਜਗੇ ਮਹਾਨ, ਘਰ ਮੰਦਰ ਸੋਭਾ ਪੌਂਦਾ ਏ। ਸ਼ਬਦ ਅਗੰਮ ਸੁਣਾਏ ਧੁਨਕਾਨ, ਅਗੰਮੀ ਰਾਗ ਅਲੌਂਦਾ ਏ। ਕਲਜੁਗ ਕੂੜੀ ਕਿਰਿਆ ਮਿਟੇ ਸ਼ੈਤਾਨ, ਸ਼ਰਅ ਸ਼ਰੀਅਤ ਡੇਰਾ ਢੌਂਦਾ ਏ। ਸਾਚਾ ਬਦਲੇ ਆਪ ਨਜ਼ਾਮ, ਨੌਬਤ ਆਪਣਾ ਨਾਮ ਵਜੌਂਦਾ ਏ। ਚੌਦਾਂ ਲੋਕ ਹੋਣ ਹੈਰਾਨ, ਚੌਦਾਂ ਤਬਕ ਭੇਵ ਖੁਲ੍ਹੌਂਦਾ ਏ। ਚੌਦਾਂ ਸਦੀ ਕਰੇ ਪਰਨਾਮ, ਨਿਉਂ ਨਿਉਂ ਸੀਸ ਝੁਕੌਂਦਾ ਏ। ਧੁਰ ਸੰਦੇਸਾ ਇਕ ਪੈਗ਼ਾਮ, ਪੀਰ ਪੈਗ਼ੰਬਰਾਂ ਆਪ ਪੜ੍ਹਾਉਂਦਾ ਏ। ਸ਼ਬਦ ਅਗੰਮੀ ਨੌਜਵਾਨ, ਸਤਿਗੁਰ ਆਪਣਾ ਹੁਕਮ ਵਰਤੌਂਦਾ ਏ। ਸਾਚਾ ਚਿੱਲਾ ਤੀਰ ਕਮਾਨ, ਤਰਕਸ ਆਪਣੇ ਹੱਥ ਉਠੌਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੋ ਜਹਾਨਾਂ ਵਾਲੀ ਵੇਖ

❋

❋

ਵਖੌਂਦਾ ਏ। ਦੋ ਜਹਾਨਾਂ ਵੇਖ ਵਖਾਵੇਗਾ। ਸੋ ਪੁਰਖ ਨਿਰੰਜਣ ਵੇਸ ਵਟਾਵੇਗਾ। ਨਿਰਗੁਣ ਨਿਰਵੈਰ ਨਿਰੰਕਾਰ ਆਪਣਾ ਨਾਮ ਧਰਾਵੇਗਾ। ਸਚਖੰਡ ਦਵਾਰੇ ਹੋ ਉਜਿਆਰ, ਜੋਤੀ ਜਾਤਾ ਸਤਿ ਸਰੂਪ ਆਪਣਾ ਰੂਪ ਆਪ ਪਰਗਟਾਵੇਗਾ। ਲੱਖ ਚੁਰਾਸੀ ਕਰੇ ਖ਼ਬਰਦਾਰ, ਬੇਖ਼ਬਰ ਖ਼ਬਰ ਸੁਣਾਵੇਗਾ । ਕੂੜੀ ਕਿਰਿਆ ਮਾਰੇ ਮਾਰ, ਨਾਮ ਖੰਡਾ ਇਕ ਚਮਕਾਵੇਗਾ। ਨੌ ਸੌ ਚੁਰਾਨਵੇ ਜੁਗ ਕਰਨਹਾਰਾ ਪਾਰ, ਪਾਰਬ੍ਰਹਮ ਪ੍ਰਭ ਆਪਣਾ ਹੁਕਮ ਵਰਤਾਵੇਗਾ। ਸਤਿਜੁਗ ਸਾਚੇ ਦਏ ਅਧਾਰ, ਰਹਿਬਰ ਇਕੋ ਇਕ ਅਖਵਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਕਾਰ ਕਮਾਵੇਗਾ। ਸਾਚੀ ਕਰਨੀ ਪ੍ਰਭੂ ਕਰਾਵੇਗਾ। ਕਲਜੁਗ ਅੰਤਮ ਡੇਰਾ ਢਾਵੇਗਾ। ਮਾਇਆ ਮਮਤਾ ਮੋਹ ਚੁਕਾਵੇਗਾ। ਹਉਮੇਂ ਹੰਗਤਾ ਰੋਗ ਗਵਾਵੇਗਾ। ਚਾਰ ਵਰਨ ਦੀ ਇਕੋ ਸੰਗਤਾ, ਸਤਿ ਸਤਿਵਾਦੀ ਆਪ ਬਣਾਵੇਗਾ। ਹਰਿ ਕਾ ਭੇਵ ਨਾ ਪਾਵੇ ਕੋਈ ਪੰਡਤਾ, ਮੁਲਾਂ ਸ਼ੇਖ਼ ਹੱਥ ਕਿਸੇ ਨਾ ਆਵੇਗਾ। ਦੇਵੇ ਵਡਿਆਈ ਜੋ ਭੁੱਖਾ ਨੰਗਤਾ, ਗ਼ਰੀਬ ਨਿਮਾਣਿਆਂ ਆਪਣੀ ਗੋਦ ਬਹਾਵੇਗਾ। ਲੇਖਾ ਜਾਣੇ ਜੇਰਜ ਅੰਡਜਾ, ਉਤਭੁਜ ਸੇਤਜ ਪਰਦਾ ਲਾਹਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਇਕ ਇਕ ਉਠਾਵੇਗਾ। ਗੁਰ ਅਵਤਾਰ ਪੀਰ ਪੈਗ਼ੰਬਰ ਕਰਨ ਇਸ਼ਾਰਾ, ਹਰਿ ਸਾਚੇ ਸਚ ਜਣਾਈਆ। ਕਲਜੁਗ ਅੰਤਮ ਸੰਤਾਂ ਭਗਤਾਂ ਚਲੇ ਨਾ ਕੋਈ ਚਾਰਾ, ਸਾਰੇ ਬੈਠੇ ਮੁਖ ਛੁਪਾਈਆ। ਚਾਰ ਕੁੰਟ ਦਹਿ ਦਿਸ਼ਾ ਕਲਜੁਗ ਮਾਰੇ ਇਕ ਲਲਕਾਰਾ, ਉਚੀ ਕੂਕ ਕੂਕ ਸੁਣਾਈਆ। ਸਾਧ ਸੰਤ ਆਤਮ ਪਰਮਾਤਮ ਕਰੇ ਨਾ ਕੋਈ ਪਿਆਰਾ, ਪਾਰਬ੍ਰਹਮ ਮੇਲ ਨਾ ਕੋਈ ਮਿਲਾਈਆ । ਦਰ ਦਰ ਨੱਚੇ ਪੰਚ ਪੰਚ ਵਕਾਰਾ, ਪੰਚਮ ਸ਼ਬਦ ਨਾਦ ਧੁਨ ਸਚ ਕਰੇ ਨਾ ਕੋਇ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇ ਸੱਚਾ ਵਰ, ਸਚ ਤੇਰੀ ਇਕ ਸਰਨਾਈਆ। ਸਾਹਿਬ ਸਤਿਗੁਰ ਸਚ ਦ੍ਰਿੜੌਂਦਾ ਏ। ਪੁਰਖ ਅਕਾਲ ਹੁਕਮ ਸੁਣੌਂਦਾ ਏ। ਦੋ ਜਹਾਨ ਵੇਖ ਵਖੌਂਦਾ ਏ। ਬ੍ਰਹਿਮੰਡ ਖੰਡ ਖੋਜ ਖੁਜੌਂਦਾ ਏ। ਵਿਸ਼ਨ ਬ੍ਰਹਮਾ ਸ਼ਿਵ ਆਪ ਹਿਲੌਂਦਾ ਏ। ਗੁਰ ਅਵਤਾਰ ਨਾਲ ਮਿਲੌਂਦਾ ਏ। ਪੀਰ ਪੈਗ਼ੰਬਰ ਉਂਗਲੀ ਲੌਂਦਾ ਏ। ਲੋਕਮਾਤ ਵੇਖ ਵਖੌਂਦਾ ਏ। ਸਚ ਵਸਤ ਨਾ ਕਿਸੇ ਪਾਸ, ਲੱਖ ਚੁਰਾਸੀ ਫੋਲ ਫੁਲੌਂਦਾ ਏ। ਕੋਟਨ ਵਿਚੋਂ ਗੁਰਮੁਖ ਵਿਰਲੇ ਬੈਠੇ ਉਦਾਸ, ਜੋ ਹਿਰਦੇ ਹਰਿ ਹਰਿ ਧਿਆਨ ਲਗੌਂਦਾ ਏ। ਰਸਨਾ ਜਪਣ ਸਵਾਸ ਸਵਾਸ, ਪਵਣ ੳਵੰਜਾ ਡੇਰਾ ਢੌਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਜਣੌਂਦਾ ਏ। ਸਾਚਾ ਖੇਲ ਸਚ ਜਣਾਏਗਾ । ਪ੍ਰਭੂ ਆਪਣੀ ਰਚਨ ਰਚਾਏਗਾ। ਪੂਰਬ ਕੀਤਾ ਬਚਨ ਤੋੜ ਨਿਭਾਏਗਾ। ਗੁਰਮੁਖ ਹੀਰੇ ਲਾਲ ਅਮੋਲਕ ਰਤਨ, ਲੱਖ ਚੁਰਾਸੀ ਵਿਚੋਂ ਬਾਹਰ ਕਢਾਏਗਾ। ਆਪ ਬਣਾਏ ਕਾਇਆ ਮਾਟੀ ਕੰਚਨ, ਸਚ ਪਾਰਸ ਨਾਮ ਲਗਾਏਗਾ। ਕਲਜੁਗ ਅਗਨੀ ਮੂਲ ਨਾ ਮੱਚਣ, ਅੰਮ੍ਰਿਤ ਮੇਘ ਇਕ ਬਰਸਾਏਗਾ। ਕੂੜੀ ਕਿਰਿਆ ਹਰਿਜਨ ਤੱਜਣ, ਸਚ ਸੁਚ ਇਕ ਸਮਝਾਏਗਾ। ਪਰਮ ਪੁਰਖ ਦਾ ਕਰਨ ਭਜਨ, ਬੰਦਗੀ ਇਕੋ ਇਕ ਵਖਾਏਗਾ। ਅੱਠੇ ਪਹਿਰ ਰਹਿਣ ਮਗਨ, ਜੋਤੀ ਜੋਤ ਜੋਤ ਮਿਲਾਏਗਾ। ਘਰ ਠਾਕਰ ਮਿਲੇ ਸੱਜਣ, ਨਿਰਗੁਣ ਆਪਣਾ ਫੇਰਾ ਪਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਤਰਾਏਗਾ। ਹਰਿਜਨ ਵੇਖੇ ਕਲਜੁਗ ਅੰਤ, ਹਰਿ ਕਰਤਾ ਵਡ ਵਡਿਆਈਆ। ਜਿਨ੍ਹਾਂ ਹਰਿ ਹਰਿ ਹਿਰਦੇ ਮਣੀਆ ਮੰਤ,

❋

❋

ਗੁਰ ਕਾ ਸ਼ਬਦ ਰਹੇ ਕਮਾਈਆ। ਸੋ ਗੁਰਮੁਖ ਸੱਚੇ ਕਹੀਏ ਸੰਤ, ਵਡ ਮਿਲੇ ਬੇਪਰਵਾਹੀਆ। ਕਰੇ ਮਿਲਾਵਾ ਨਾਰ ਕੰਤ, ਘਰ ਸੱਜਣ ਸਹਿਜ ਸੁਭਾਈਆ । ਮਾਣਸ ਜਨਮ ਬਣਾਏ ਬਣਤ, ਕੂੜੀ ਕਿਰਿਆ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਥਾਉਂ ਥਾਈਂਆ । ਗੁਰ ਅਵਤਾਰ ਪੀਰ ਪੈਗ਼ੰਬਰ ਰਹੇ ਸਚ ਬੋਲ, ਦਰਗਾਹ ਸਾਚੀ ਸਚ ਸੁਣਾਈਆ। ਕਲਜੁਗ ਵੇਖ ਚਾਰੋਂ ਕੁੰਟ ਸ੍ਰਿਸ਼ਟ ਸਬਾਈ ਹੋਈ ਅਨਭੋਲ, ਭਾਂਡਾ ਭਰਮ ਨਾ ਕੋਇ ਭੰਨਾਈਆ। ਜੁਗ ਚੌਕੜੀ ਤੇਰਾ ਨਾਮ ਨਿਧਾਨਾ ਸ਼ਬਦ ਗਿਆਨਾ ਬੋਧ ਅਗਾਧਾ ਆਏ ਬੋਲ, ਲੇਖਾ ਲਿਖ ਕੇ ਕਲਮ ਸ਼ਾਹੀਆ । ਜੀਵ ਜੰਤ ਰਹੇ ਨਾ ਕੋਈ ਅਨਭੋਲ, ਮੂਰਖ ਮੂੜ੍ਹਾਂ ਮਿਲੇ ਵਡਿਆਈਆ। ਅੰਮ੍ਰਿਤ ਆਤਮ ਸਾਚਾ ਰਸ ਦੇ ਕੇ ਆਏ ਪੌਹਲ, ਅੰਮ੍ਰਿਤ ਝਿਰਨਾ ਇਕ ਝਿਰਾਈਆ। ਨਾਮ ਸਤਿ ਬ੍ਰਹਮ ਮਤ ਵਜਾ ਕੇ ਆਏ ਢੋਲ, ਡੰਕਾ ਫ਼ਤਹਿ ਇਕ ਸੁਣਾਈਆ। ਸਚ ਜੈਕਾਰਾ ਤੇਰਾ ਬੋਲ, ਖ਼ਬਰਦਾਰ ਕਰੀ ਲੋਕਾਈਆ । ਕਿਸੇ ਨਾਲ ਨਹੀਂ ਮਾਰਿਆ ਰੋਲ, ਧੋਖਾ ਜਗਤ ਨਾ ਕੋਇ ਜਣਾਈਆ। ਸਤਿਗੁਰ ਸ਼ਬਦ ਸਦਾ ਵਿਚੋਲ, ਵਿਚੋਲਾ ਇਕੋ ਇਕ ਦ੍ਰਿੜਾਈਆ। ਹਰ ਘਟ ਜਾਏ ਮੌਲ, ਮੌਲਾ ਆਪਣਾ ਖੇਲ ਵਖਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਤੇਰੇ ਨਾਲ ਜੋ ਕਰ ਕੇ ਗਏ ਕੌਲ, ਕੀਤਾ ਕੌਲ ਇਕਰਾਰ ਤੋੜ ਨਿਭਾਈਆ। ਪੰਜ ਤਤ ਕਾਇਆ ਚੋਲਾ ਪਾ ਕੇ ਧਰਨੀ ਧਰਤ ਉਪਰ ਧੌਲ, ਧੌਲਾ ਹੌਲਾ ਭਾਰ ਕਰਾਈਆ। ਅੰਤਮ ਆਏ ਤੇਰੇ ਕੋਲ, ਤੇਰੇ ਚਰਨ ਮਿਲੀ ਸਰਨਾਈਆ। ਸਚਖੰਡ ਦਵਾਰੇ ਬੈਠੇ ਰਹੇ ਅਡੋਲ, ਅਡੁਲ ਡੁਲ ਕਦੇ ਨਾ ਜਾਈਆ। ਉਠ ਵੇਖ ਕਲਜੁਗ ਕੂੜੀ ਕਿਰਿਆ ਤ੍ਰੈਗੁਣ ਮਾਇਆ ਪੰਜ ਤਤ ਰਚਿਆ ਘੋਲ, ਚਾਰ ਕੁੰਟ ਦਹਿ ਦਿਸ਼ਾ ਨੌ ਖੰਡ ਪ੍ਰਿਥਮੀ ਇਕ ਅਖਾੜਾ ਨਜ਼ਰੀ ਆਈਆ। ਮਨ ਮਮਤਾ ਹਉਮੇਂ ਹੰਗਤਾ ਵਜਾਏ ਢੋਲ, ਉਚੀ ਕੂਕ ਕੂਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਦੇ ਮੁਕਾਈਆ। ਸੁਣ ਕੇ ਬਚਨ ਕਲਜੁਗ ਆਇਆ ਨੱਠ, ਦੂਰ ਦੁਰਾਡਾ ਪੰਧ ਮੁਕਾਈਆ। ਸ੍ਰੀ ਭਗਵਾਨ ਸਰਨਾਈ ਗਿਆ ਢੱਠ, ਸ਼ਹਿਨਸ਼ਾਹ ਤੇਰੀ ਓਟ ਤਕਾਈਆ। ਮੇਰਾ ਦੇ ਦੇ ਮੈਨੂੰ ਹੱਕ, ਹਕੀਕਤ ਮੇਰੀ ਝੋਲੀ ਪਾਈਆ। ਮੈਂ ਸਚ ਸਚ ਦੇਵਾਂ ਦੱਸ, ਜੋ ਲੋਕਮਾਤ ਸੇਵ ਕਮਾਈਆ। ਤੇਰੇ ਮਿਲਣ ਦੀ ਖੁਲ੍ਹਣ ਨਾ ਦਿਤੀ ਕਿਸੇ ਅੱਖ, ਸਾਧ ਸੰਤ ਦਿਤੇ ਭੁਲਾਈਆ। ਮੁਲਾਂ ਸ਼ੇਖ਼ ਪੰਡਤ ਪਾਂਧੇ ਧੀਆਂ ਭੈਣਾਂ ਨੇਤਰ ਰਹੇ ਤੱਕ, ਆਤਮ ਪਰਮਾਤਮ ਤੇਰਾ ਗਿਆਨ ਨਾ ਕੋਇ ਜਣਾਈਆ । ਲੱਖ ਚੁਰਾਸੀ ਨੱਕ ਵਿਚ ਪਾਈ ਨੱਥ, ਚਾਰੋਂ ਕੁੰਟ ਰਿਹਾ ਭਵਾਈਆ। ਸਭ ਦੇ ਖੇੜੇ ਕੀਤੇ ਭੱਠ, ਜੋਤੀ ਜੋਤ ਨਾ ਕੋਇ ਰੁਸ਼ਨਾਈਆ। ਕਾਮ ਵਾਸਨਾ ਸਾਰੇ ਰਹੇ ਹੱਸ, ਲੋਭ ਮੋਹ ਹੰਕਾਰ ਕਰੇ ਲੜਾਈਆ। ਸਭ ਦੇ ਖਾਲੀ ਵੇਖ ਹੱਡ, ਰਕਤ ਬੂੰਦ ਸੋਭਾ ਕੋਇ ਨਾ ਪਾਈਆ। ਤੇਰਾ ਪਿਆਰ ਪ੍ਰਭੂ ਸਾਰੇ ਗਏ ਛੱਡ, ਕੂੜੀ ਕਿਰਿਆ ਕਰੀ ਕੁੜਮਾਈਆ। ਕੋਈ ਨਾ ਬਣੇ ਵਿਸ਼ਵ ਯੱਦ, ਵਾਸਤਾ ਤੇਰੇ ਨਾਲ ਰਖਾਈਆ। ਨੌ ਦਵਾਰੇ ਕਿਸੇ ਪਾਰ ਨਾ ਹੋਵੇ ਹੱਦ, ਦਸਵੇਂ ਮੇਲ ਨਾ ਕੋਇ ਮਿਲਾਈਆ। ਮਾਇਆ ਮਮਤਾ ਘਰ ਘਰ ਲਾਈ ਅੱਗ, ਪਿਤਾ ਪੂਤ ਸਕੇ ਨਾ ਕੋਇ ਬੁਝਾਈਆ। ਹੁਣ ਤੇਰੇ ਕੋਲ ਆਇਆ ਭੱਜ, ਸਚ ਸੰਦੇਸਾ ਦਿਆਂ ਸੁਣਾਈਆ। ਮੱਕੇ ਕਾਅਬੇ ਕਿਸੇ ਦਾ ਪੂਰਾ ਹੋਵੇ ਨਾ ਹੱਜ, ਸਚ ਅਮਾਮ ਨਜ਼ਰ ਕਿਸੇ ਨਾ ਆਈਆ। ਮੰਦਰ ਮਸਜਦ ਸ਼ਿਵਦਵਾਲੇ ਮੱਠ ਸਾਚਾ ਕਾਹਨ ਕੋਈ ਲਏ ਨਾ ਲੱਭ, ਬੰਸਰੀ ਨਾਮ ਨਾ ਕੋਇ ਸੁਣਾਈਆ। ਨਾਨਕ ਗੋਬਿੰਦ ਮਨਮੁਖਾਂ ਕੋਲੋਂ ਹੋਏ ਅਲੱਗ, ਅੰਦਰ ਵੜ ਦਰਸ ਕੋਇ ਨਾ ਪਾਈਆ।

❋

❋

ਮੈਂ ਖ਼ੁਸ਼ੀਆਂ ਨਾਲ ਰਿਹਾ ਦੱਸ, ਹਰਿ ਜੂ ਤੇਰੀ ਸੋਹਣੀ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇ ਸੱਚਾ ਵਰ, ਦਰ ਤੇਰੇ ਸੀਸ ਨਿਵਾਈਆ। ਕਲਜੁਗ ਕਹੇ ਮੈਂ ਤੇਰਾ ਛੋਟਾ ਬੱਚਾ, ਪ੍ਰਭ ਚੌਥਾ ਜੁਗ ਨਜ਼ਰੀ ਆਈਆ। ਸਭ ਨਾਲੋਂ ਨਿਕਲਿਆ ਬਹੁਤਾ ਸੱਚਾ, ਸੱਚੀ ਗੱਲ ਸਮਝਾਈਆ। ਖ਼ੁਸ਼ੀਆਂ ਨਾਲ ਮਾਰੇ ਕੱਛਾਂ, ਬਗਲਾ ਰਿਹਾ ਹਿਲਾਈਆ। ਨੌ ਖੰਡ ਪ੍ਰਿਥਮੀ ਪ੍ਰਭੂ ਮੈਂ ਨਟੂਆ ਬਣ ਕੇ ਨੱਚਾ, ਬਣ ਸਵਾਂਗੀ ਵੇਸ ਵਟਾਈਆ। ਜੀਵ ਜੰਤ ਮਨ ਮਮਤਾ ਕੀਤਾ ਕੱਚਾ, ਕੱਚਾ ਤੰਦ ਡੋਰੀ ਰੂਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੋਹੇ ਦੇ ਇਕ ਵਡਿਆਈਆ। ਪ੍ਰਭੂ ਮੈਨੂੰ ਕਹੁ ਸ਼ਾਬਾਸ਼, ਸਿਰ ਮੇਰੇ ਹੱਥ ਟਿਕਾਈਆ। ਮੈਂ ਕਿਸੇ ਮੰਦਰ ਪੈਣ ਨਾ ਦੇਵਾਂ ਰਾਸ, ਸਾਚੀ ਗੋਪੀ ਕਾਹਨ ਨਾ ਕੋਇ ਨਚਾਈਆ। ਸੀਤਾ ਸੁਰਤੀ ਰਾਮ ਨਾ ਵਸੇ ਪਾਸ, ਬਨ ਖੰਡ ਇਕੋ ਨਜ਼ਰੀ ਆਈਆ। ਨਿਰਮਲ ਜੋਤ ਹੋਣ ਨਾ ਦੇਵਾਂ ਪਰਕਾਸ਼, ਤੇਰੇ ਹੁਕਮੇ ਅੰਦਰ ਸੇਵ ਕਮਾਈਆ। ਅੰਤਰ ਆਤਮ ਕੋਈ ਨਾ ਕਰੇ ਪੂਜਾ ਪਾਠ, ਰਸਨਾ ਜਿਹਵਾ ਬੱਤੀ ਦੰਦ ਸਰਬ ਹਲਕਾਈਆ। ਗੋਬਿੰਦ ਸੂਰਾ ਇਕੋ ਇਕ ਗਿਆ ਆਖ, ਸਚ ਸੰਦੇਸਾ ਮੋਹੇ ਸੁਣਾਈਆ। ਕਲਜੁਗ ਧੂੜੀ ਉਡੇ ਰਾਖ, ਚਾਰੋਂ ਕੁੰਟ ਖ਼ਾਕ ਵਖਾਈਆ। ਸ੍ਰਿਸ਼ਟ ਸਬਾਈ ਲੱਗੇ ਆਂਚ, ਅਗਨੀ ਸਕੇ ਨਾ ਕੋਇ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਉਠ ਵੇਖ ਮੇਰੀ ਚਤਰਾਈਆ। ਕਲਜੁਗ ਕਹੇ ਪ੍ਰਭ ਮੈਂ ਜੋਧਾ ਸੂਰਬੀਰ, ਤੇਰੇ ਹੁਕਮੇ ਅੰਦਰ ਖੇਲ ਕਰਾਇੰਦਾ। ਜੂਠ ਝੂਠ ਚਲਾਇਆ ਤੀਰ, ਚਾਰ ਵਰਨਾਂ ਪਾਰ ਕਰਾਇੰਦਾ। ਸ਼ਰਅ ਪਾ ਜਗਤ ਜ਼ੰਜੀਰ, ਕੜੀ ਕੜੀ ਨਾਲ ਬੰਧਾਇੰਦਾ। ਸਭ ਦੀ ਬਦਲ ਦਿਤੀ ਤਕਦੀਰ, ਸਚ ਤਦਬੀਰ ਨਾ ਕਿਸੇ ਸਮਝਾਇੰਦਾ। ਚੋਟੀ ਚੜ੍ਹੇ ਨਾ ਕੋਈ ਅਖ਼ੀਰ, ਮੰਜ਼ਲ ਸਭ ਦੀ ਬੰਦ ਕਰਾਇੰਦਾ। ਜੋ ਕਲਮਾ ਦੱਸ ਕੇ ਗਏ ਪੀਰ ਦਸਤਗੀਰ, ਵਾਸਤਾ ਸਭ ਦੇ ਨਾਲੋਂ ਤੁੜਾਇੰਦਾ। ਭੇਵ ਰਖਾਇਆ ਹਸਤ ਕੀਟ, ਸ਼ਾਹ ਫ਼ਕੀਰ ਪਰਦਾ ਨਾ ਕੋਇ ਉਠਾਇੰਦਾ। ਰਾਜ ਰਾਜਾਨਾਂ ਕਰਾਂ ਦਿਲਗੀਰ, ਸਾਂਤਕ ਸਤਿ ਨਾ ਕੋਇ ਵਰਤਾਇੰਦਾ। ਤੇਰਾ ਨੂਰ ਨਜ਼ਰ ਨਾ ਆਏ ਬੇਨਜ਼ੀਰ, ਨਜ਼ਮ ਨਗ਼ਮਾ ਹੱਕ ਨਾ ਕੋਇ ਸੁਣਾਇੰਦਾ। ਸਭ ਨੂੰ ਭੁੱਲੇ ਸਚ ਤਸਵੀਰ, ਤਸਬੀ ਮਾਲਾ ਸਭ ਦੇ ਗਲ ਵਿਚ ਲਟਕਾਇੰਦਾ। ਘਰ ਘਰ ਹਉਮੇਂ ਲੱਗੇ ਪੀੜ, ਬਿਰਹੋਂ ਰੋਗ ਨਾ ਕੋਇ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਮੋਹੇ ਵਰ, ਦਰ ਤੇਰੇ ਮੰਗ ਮੰਗਾਇੰਦਾ । ਮੇਰੀ ਮੰਗ ਤੇਰੇ ਦਰਬਾਰ, ਸਚਖੰਡ ਨਿਵਾਸੀ ਤੇਰੀ ਸਰਨਾਈਆ। ਉਠ ਵੇਖ ਮੇਰੇ ਨਿਰੰਕਾਰ, ਨਿਰਗੁਣ ਨਿਰਵੈਰ ਧਿਆਨ ਲਗਾਈਆ। ਪੰਜ ਤਤ ਅਖਾੜਾ ਬਣਿਆ ਹੰਕਾਰ, ਗੜ੍ਹ ਦਿਤਾ ਇਕ ਸੁਹਾਈਆ। ਕੂੜੀ ਕਿਰਿਆ ਬੋਲੇ ਜੈਕਾਰ, ਇਕੋ ਰਾਗ ਅਲਾਈਆ। ਸਚ ਨਾ ਕਰੇ ਕੋਈ ਪਿਆਰ, ਮੁਹੱਬਤ ਨਾਮ ਨਾ ਕੋਇ ਜੁੜਾਈਆ। ਮੈਂ ਬਰਖ਼ੁਰਦਾਰ ਤੇਰਾ ਪੁੱਤ ਤਾਬਿਆਦਾਰ, ਸੇਵਕ ਹੋ ਕੇ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਪੂਰ ਕਰਾਈਆ। ਮੇਰਾ ਲੇਖਾ ਚੌਦਾਂ ਸਦ, ਈਸਾ ਮੂਸਾ ਮੁਹੰਮਦ ਮੰਗ ਮੰਗਾਈਆ। ਫਿਰ ਵੇਖਾਂ ਤੇਰੀ ਹੱਦ, ਹਦੂਦ ਤੇਰੇ ਚਰਨਾਂ ਹੇਠ ਦਬਾਈਆ। ਪਤਿਪਰਮੇਸ਼ਵਰ ਮੈਂ ਨਿਤ ਸੁਣਾਵਾਂ ਆਪਣਾ ਸਦ, ਸਾਚਾ ਢੋਲਾ ਇਕ ਅਲਾਈਆ। ਤੇਰੇ ਨਾਲੋ ਕਦੀ ਨਾ ਹੋਵਾਂ ਅਲੱਗ, ਵਖਰਾ ਨਾਂ ਨਾ ਕੋਇ ਵਖਾਈਆ। ਤੇਰੇ ਹੁਕਮੇ ਅੰਦਰ ਸੇਵਾ ਕਰਾਂ ਹੱਸ ਹੱਸ, ਚਾਰੋਂ ਕੁੰਟ ਵੇਖ ਵਖਾਈਆ । ਜਿਉਂ ਭਾਵੇ ਤਿਉਂ ਲੈਣਾ ਰੱਖ, ਪ੍ਰਭ ਤੇਰੀ ਓਟ ਤਕਾਈਆ। ਗੁਰ

❋

❋

ਅਵਤਾਰ ਪੀਰ ਪੈਗ਼ੰਬਰ ਅੰਤਮ ਸਾਰੇ ਕਰ ਜਾਣ ਬਸ, ਬਸਤਾ ਲੋਕਮਾਤ ਬੰਧਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੋਹੇ ਦੇਣੀ ਇਕ ਵਡਿਆਈਆ। ਪੁਰਖ ਅਕਾਲ ਕਹੇ ਸੁਣ ਕਲਜੁਗ ਨੀਕੇ, ਨੰਨ੍ਹੇ ਨੰਨ੍ਹੇ ਦਿਆਂ ਜਣਾਈਆ। ਤੇਰੇ ਖੇਲ ਵੇਖ ਅਨਡੀਠੇ, ਪ੍ਰਭ ਸਾਚਾ ਖ਼ੁਸ਼ੀ ਮਨਾਈਆ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਅੱਗੇ ਕਰਨੇ ਖ਼ਾਲੀ ਖ਼ੀਸੇ, ਸੀਸ ਤਾਜ ਨਾ ਕੋਇ ਟਿਕਾਈਆ। ਹੁਕਮ ਦੇਵੇ ਹਰਿ ਜਗਦੀਸੇ, ਨਾ ਕੋਈ ਮੇਟੇ ਮੇਟ ਮਿਟਾਈਆ। ਚਾਓ ਚੜ੍ਹੇ ਸੰਮਤ ਬੀਸੇ, ਬੀਸ ਬੀਸਾ ਪਰਦਾ ਲਾਹੀਆ। ਗੁਰ ਅਵਤਾਰ ਪੀਰ ਪੈਗ਼ੰਬਰ ਵੇਲਾ ਵਕਤ ਇਹੋ ਉਡੀਕੇ, ਬੈਠੇ ਅੱਖ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਚ ਦਏ ਸਮਝਾਈਆ। ਸੁਣ ਕਲਜੁਗ ਧੁਰ ਦਾ ਹਾਲ, ਹਰਿ ਅਗਲੀ ਹਾਲਤ ਦਏ ਜਣਾਈਆ। ਨੌ ਖੰਡ ਪ੍ਰਿਥਮੀ ਲੱਖ ਚੁਰਾਸੀ ਸਭ ਦੇ ਸਿਰ ਤੇ ਕੂਕੇ ਕਾਲ, ਮਹਾਕਾਲ ਨਗਾਰਾ ਇਕ ਵਜਾਈਆ। ਜੀਵ ਜੰਤ ਸੁਰਤ ਸਕੇ ਨਾ ਕੋਇ ਸੰਭਾਲ, ਸਾਧਨਾ ਨਜ਼ਰ ਕੋਇ ਨਾ ਆਈਆ । ਫਲ ਦਿਸੇ ਨਾ ਕਿਸੇ ਡਾਲ, ਸਿਮਲ ਬਿਨ ਫਲ ਫੁਲ ਲਹਿਰਾਈਆ। ਤ੍ਰੈਗੁਣ ਮਾਇਆ ਪਾ ਜੰਜਾਲ, ਚਾਰੋਂ ਕੁੰਟ ਘੇਰਾ ਪਾਈਆ। ਗੁਰਮੁਖ ਵਿਰਲੇ ਸੰਤ ਸੁਹੇਲੇ ਹਰਿ ਭਗਤ ਲਏ ਉਠਾਲ, ਰਾਤੀਂ ਸੁਤਿਆਂ ਚੋਰੀ ਚੋਰੀ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਵਡਿਆਈਆ। ਕਲਜੁਗ ਕਹੇ ਮੇਰੇ ਜਗਦੀਸ, ਤੇਰੇ ਅੱਗੇ ਇਕ ਅਰਜ਼ੋਈਆ। ਤੇਰਾ ਲੇਖਾ ਬੀਸ ਬੀਸ, ਬਿਸਤਰੇ ਸਭ ਦੇ ਰਿਹਾ ਬੰਧਾਈਆ। ਗੋਬਿੰਦ ਗੁਰ ਸਤਿਗੁਰ ਲਿਖ ਕੇ ਗਿਆ ਤਰੀਕ, ਤਰੀਕੇ ਨਾਲ ਸਮਝਾਈਆ। ਜਿਸ ਦੀ ਕਿਸੇ ਹੱਥ ਨਾ ਆਵੇ ਤਵਾਰੀਖ਼, ਹਿੰਸਿਆਂ ਜੋੜ ਨਾ ਕੋਇ ਜੁੜਾਈਆ। ਜਿਸ ਦਾ ਖੇਲ ਬੜਾ ਬਾਰੀਕ, ਜਗ ਨੇਤਰ ਨਜ਼ਰ ਨਾ ਆਈਆ। ਮੈਂ ਉਹਦੀ ਰੱਖੀ ਉਡੀਕ, ਕਵਣ ਵੇਲਾ ਹੋਏ ਸਹਾਈਆ। ਤੇਰੀ ਉਸ ਦੇ ਨਾਲ ਪ੍ਰੀਤ, ਨਾਤਾ ਜੁੜਿਆ ਬੇਪਰਵਾਹੀਆ। ਓਧਰ ਮੁਹੰਮਦ ਮਾਰੇ ਚੀਕ, ਨਾਅਰਾ ਇਕ ਸੁਣਾਈਆ । ਓਧਰ ਧਰਨੀ ਕਹੇ ਮੈਂ ਨੀਚਨ ਨੀਚ, ਕਮੀਨੀ ਆਪਣੀ ਝੋਲੀ ਡਾਹੀਆ। ਓਧਰ ਕਲਮਾ ਕਹੇ ਮੇਰਾ ਲਾਸ਼ਰੀਕ, ਸ਼ਹਿਨਸ਼ਾਹ ਆਪਣਾ ਵੇਸ ਵਟਾਈਆ । ਏਧਰ ਨਾਨਕ ਕਹੇ ਪੁਰਖ ਅਕਾਲ ਜੋ ਕਿਛ ਕਰੇ ਸੋ ਠੀਕ, ਕੂੜੀ ਧਾਰ ਨਜ਼ਰ ਕੋਇ ਨਾ ਆਈਆ। ਸਾਰੇ ਰਲ ਮਿਲ ਇਕ ਦਵਾਰਿਉਂ ਮੰਗੋ ਭੀਖ, ਪ੍ਰਭ ਦੇਵਣਹਾਰ ਸਚ ਗੋਸਾਈਂਆ। ਦਰ ਦਰਵੇਸ ਬਣੋ ਨੀਚੋਂ ਨੀਚ, ਊਚੋ ਊਚ ਮੇਲਾ ਲਏ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਦਏ ਕਮਾਈਆ। ਕਲਜੁਗ ਕਹੇ ਮੇਰੀ ਅਰਦਾਸ ਗੁਰ ਗੋਬਿੰਦ ਅੱਗੇ, ਪ੍ਰਭ ਸਚ ਸਚ ਦ੍ਰਿੜਾਈਆ। ਜਿਸ ਦੇ ਬੱਚੇ ਨੀਹਾਂ ਹੇਠਾਂ ਦੱਬੇ, ਮੇਰੀ ਜੜ ਗਿਆ ਉਖੜਾਈਆ। ਚਾਰ ਕੁੰਟ ਮੈਨੂੰ ਲੱਭਿਆਂ ਕਿਤੋਂ ਨਾ ਲੱਭੇ, ਜਗ ਨੇਤਰ ਨਜ਼ਰ ਨਾ ਆਈਆ। ਮੈਂ ਜਾਣਿਆ ਸਦ ਵਸੇ ਤੇਰੀ ਹੱਦੇ, ਸਚਖੰਡ ਬੈਠਾ ਡੇਰਾ ਲਾਈਆ। ਤੂੰ ਆਦਿ ਜੁਗਾਦਿ ਉਸ ਦੇ ਸੱਜੇ ਖੱਬੇ, ਅੱਗੇ ਪਿਛੇ ਫਿਰੇਂ ਚਾਈਂ ਚਾਈਂਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇ ਸੱਚਾ ਵਰ, ਮੋਹੇ ਗੋਬਿੰਦ ਦੇ ਮਿਲਾਈਆ। ਪੁਰਖ ਅਕਾਲ ਕਹੇ ਔਹ ਵੇਖ ਮੇਰਾ ਸੁਤ, ਗੋਬਿੰਦ ਸ਼ਬਦੀ ਧਾਰ ਨਜ਼ਰੀ ਆਇੰਦਾ। ਮੇਰੇ ਹੁਕਮੇ ਅੰਦਰ ਬੈਠਾ ਚੁੱਪ, ਉਚੀ ਆਵਾਜ਼ ਨਾ ਕੋਇ ਸੁਣਾਇੰਦਾ । ਉਹਦੇ ਚਰਨਾਂ ਜਾਏ ਝੁਕ, ਅਭੁੱਲ ਭੁੱਲ ਇਕ ਦ੍ਰਿੜਾਇੰਦਾ। ਜੇ ਮੈਨੂੰ ਲਏ ਪੁਛ, ਮਿਹਰ ਨਜ਼ਰ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਮੇਲਾ ਇਕ ਮਿਲਾਇੰਦਾ। ਕਲਜੁਗ

❋

❋

ਖੋਲ੍ਹ ਨੇਤਰ ਤੱਕਿਆ ਰਾਹ, ਇਕੋ ਨੂਰ ਨਜ਼ਰੀ ਆਈਆ। ਸਤਿ ਸਰੂਪੀ ਬੈਠਾ ਡੇਰਾ ਲਾ, ਗੋਬਿੰਦ ਗਹਿਰ ਗੰਭੀਰ ਬੇਪਰਵਾਹੀਆ । ਦਰ ਦਰਵੇਸ਼ ਝੋਲੀ ਅੱਗੇ ਡਾਹ, ਦੋਏ ਜੋੜ ਵਾਸਤਾ ਪਾਈਆ। ਰਹਿਮਤ ਕਰ ਦੇ ਪਨਾਹ, ਚਰਨ ਤੇਰੇ ਸਰਨਾਈਆ। ਮੇਰਾ ਪਿਛਲਾ ਬਖ਼ਸ਼ ਗੁਨਾਹ, ਗੁਨਾਹਗਾਰ ਇਕ ਅਖਵਾਈਆ। ਮੇਰੇ ਉਤੇ ਰਹਿਮਤ ਇਕ ਕਮਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਦੇ ਚੁਕਾਈਆ। ਗੋਬਿੰਦ ਅੱਗੋਂ ਪਿਆ ਹੱਸ, ਕਲਜੁਗ ਆਖ ਸੁਣਾਈਆ। ਉਠ ਛੇਤੀ ਏਥੋਂ ਨੱਠ, ਧੁਰ ਦੀ ਧਾਰ ਜਣਾਈਆ। ਪਹਿਲੋਂ ਮੁਹੰਮਦ ਜਾ ਕੇ ਦੱਸ, ਜੋ ਬੈਠਾ ਅੱਖ ਸ਼ਰਮਾਈਆ। ਅੱਲਾ ਰਾਣੀ ਵੇਖ ਨੱਕ ਨੱਥ, ਸੁਹਾਗ ਨਜ਼ਰ ਕੋਇ ਨਾ ਆਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਰਿਹਾ ਖੁਲ੍ਹਾਈਆ। ਕਲਜੁਗ ਕਹੇ ਮੋਹੇ ਦੇ ਪਿਆਰ, ਤੇਰੀ ਸਰਨ ਇਕ ਤਕਾਈਆ । ਗੋਬਿੰਦ ਕਹੇ ਕਰ ਨਿਮਸਕਾਰ, ਪੁਰਖ ਅਕਾਲ ਤੇਰਾ ਸਹਾਈਆ। ਓਧਰੋਂ ਚਲ ਕੇ ਆਏ ਮੁਹੰਮਦ ਯਾਰ, ਨੇਤਰ ਨੈਣਾਂ ਨੀਰ ਵਹਾਈਆ। ਦਰੋਹੀ ਖ਼ੁਦਾਏ ਮੇਰੀ ਕੋਈ ਨਾ ਪਾਵੇ ਸਾਰ, ਸੂਰਤ ਸਚ ਨਾ ਕੋਇ ਦਰਸਾਈਆ। ਚੌਦਾਂ ਤਬਕ ਹੋਏ ਖਵਾਰ, ਧੀਰਜ ਧੀਰ ਨਾ ਕੋਇ ਰਖਾਈਆ। ਕਲਮਾ ਕਾਇਨਾਤ ਕਰੇ ਹਾਹਾਕਾਰ, ਨਬੀ ਰਸੂਲ ਨਾ ਕੋਇ ਪੜ੍ਹਾਈਆ। ਸਚ ਦੁਆ ਨਾ ਪਰਵਰਦਿਗਾਰ, ਖ਼ੁਦਾ ਮਿਲੇ ਨਾ ਬੇਪਰਵਾਹੀਆ। ਮੇਰੀ ਇਬਾਦਤ ਹੋਈ ਬੇਜ਼ਾਰ, ਗਫਲਤ ਵਿਚ ਰਹਿਮਤ ਨਜ਼ਰੀ ਆਈਆ। ਸਫ਼ਾਰਸ਼ ਕਰੇ ਨਾ ਕੋਈ ਵਿਚ ਸੰਸਾਰ, ਅਦਾਲਤ ਹੱਕ ਨਾ ਕੋਇ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਲੇਖਾ ਸਭ ਦਾ ਰਿਹਾ ਚੁਕਾਈਆ। ਮੁਹੰਮਦ ਕਹੇ ਕਲਜੁਗ ਸੁਣ, ਅਣਡਿਠੜਾ ਹਾਲ ਜਣਾਈਆ। ਪ੍ਰਭ ਕਾ ਭੇਵ ਜਾਣੇ ਕੌਣ, ਵਲ ਛਲਧਾਰੀ ਅਛਲ ਛਲ ਕਮਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਵਿਚੋਂ ਜਿਸ ਗੋਬਿੰਦ ਸੂਰਾ ਲਿਆ ਚੁਣ, ਸੂਰਬੀਰ ਇਕ ਬਣਾਈਆ। ਓਸ ਦਾ ਸ਼ਬਦ ਨਾਦ ਵੱਜੇ ਧੁਨ, ਅਨਰਾਗੀ ਰਾਗ ਸੁਣਾਈਆ। ਓਸ ਦਾ ਖੇਲ ਅਗੰਮੀ ਕੁੰਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪਰਦਾ ਦਏ ਉਠਾਈਆ। ਕਲਜੁਗ ਕਹੇ ਮੁਹੰਮਦ ਮੀਤ, ਭੇਵ ਅਭੇਦ ਜਣਾਈਆ। ਪਰਵਰਦਿਗਾਰ ਸਾਚੀ ਰੀਤ, ਗੋਬਿੰਦ ਦਏ ਸਮਝਾਈਆ। ਗੋਬਿੰਦ ਸੂਰਾ ਠਾਂਡਾ ਸੀਤ, ਸਤਿ ਸਰੂਪ ਨਜ਼ਰੀ ਆਈਆ। ਇਕੋ ਢੋਲਾ ਗਾਵੇ ਗੀਤ, ਪੁਰਖ ਅਕਾਲ ਰਾਗ ਅਲਾਈਆ। ਆਪ ਬਣ ਕੇ ਨੀਕਣ ਨੀਕ, ਗੁਰਮੁਖ ਊਚੋ ਊਚ ਬਣਾਈਆ। ਜਿਸ ਗੁਰਮੁਖਾਂ ਕੋਲੋਂ ਮੰਗੀ ਭੀਖ, ਨਿਉਂ ਕੇ ਆਪਣੀ ਝੋਲੀ ਡਾਹੀਆ। ਜੋ ਮਾਛੂਵਾੜੇ ਸੂਲਾਂ ਸੱਥਰ ਠੀਕ, ਸੱਥਰ ਯਾਰੜਾ ਇਕ ਹੰਢਾਈਆ। ਓਸ ਦਵਾਰਿਉਂ ਮਿਲਣੀ ਭੀਖ, ਦੂਜਾ ਸਕੇ ਨਾ ਕੋਇ ਵਰਤਾਈਆ। ਜਿਸ ਦੇ ਸੀਸ ਪੀਤੰਬਰ ਸੋਹੇ ਪੀਤ, ਜਗਦੀਸ ਦਏ ਵਡਿਆਈਆ। ਜਿਸ ਦਾ ਕਲਮਾ ਇਕ ਹਦੀਸ, ਨਾਮ ਜੈਕਾਰਾ ਸਚ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਓਧਰੋਂ ਗੋਬਿੰਦ ਆਇਆ ਨੇੜੇ, ਘਰ ਘਰ ਵਿਚ ਪੰਧ ਮੁਕਾਈਆ। ਕਲਜੁਗ ਕਾਹਦੇ ਕਰੇਂ ਝੇੜੇ, ਊਚੀ ਕੂਕ ਕੂਕ ਸੁਣਾਈਆ। ਮੁਹੰਮਦ ਕਹੇ ਮੇਰੇ ਡੁੱਬਦੇ ਬੇੜੇ, ਮਲਾਹ ਨਜ਼ਰ ਕੋਇ ਨਾ ਆਈਆ। ਉਮਤ ਉਮਤੀ ਉਜੜਦੇ ਦਿਸਦੇ ਖੇੜੇ, ਖ਼ਾਲਕ ਅੱਗੇ ਹੋ ਨਾ ਬਚਾਈਆ। ਚਾਰੋਂ ਕੁੰਟ ਆਇਆ ਘੇਰੇ, ਪੱਲੂ ਸਕੇ ਨਾ ਕੋਇ ਛੁਡਾਈਆ। ਹੱਕ ਨਬੇੜਾ ਨਾ ਕੋਇ ਨਬੇੜੇ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸਚ ਜਣਾਈਆ ।

❋

❋

ਗੋਬਿੰਦ ਕਹੇ ਮੁਹੰਮਦ ਉਪਰ ਤੱਕ, ਕਿਉਂ ਨੇਤਰ ਨੈਣ ਸ਼ਰਮਾਈਆ। ਸਦੀ ਚੌਧਵੀਂ ਕਿਉਂ ਪਿਆ ਸ਼ੱਕ, ਹਰਿ ਸ਼ਿਕਵਾ ਦਏ ਮਿਟਾਈਆ। ਜਿਸ ਮਾਸੂਮ ਬਾਲੇ ਨੀਹਾਂ ਹੇਠਾਂ ਦਿਤੇ ਦੱਬ, ਤੇਰਾ ਜ਼ੁਲਮ ਜ਼ਾਲਮ ਵੇਖ ਵਖਾਈਆ। ਕਲਜੁਗ ਅੰਤਮ ਕਿਧਰ ਜਾਵੇਂ ਬਚ, ਰਾਹ ਖੈਹੜਾ ਨਜ਼ਰ ਕੋਇ ਨਾ ਆਈਆ। ਮੇਰੇ ਬੁੱਢੇ ਹੋਏ ਹੱਡ, ਮੈਂ ਜੋਬਨ ਜ਼ੋਰ ਜਵਾਨ ਇਕ ਹੰਡਾਈਆ। ਚੌਦਾਂ ਤਬਕਾਂ ਵਿਚੋਂ ਲਵਾਂ ਕੱਢ, ਸਾਚਾ ਖੰਡਾ ਇਕ ਚਮਕਾਈਆ । ਪਿਛੇ ਕੁਛ ਨਾ ਦੇਵਾਂ ਛੱਡ, ਹਸਤੀ ਭੇਟ ਕਰਾਈਆ। ਸਫਾ ਸਦੀ ਚੌਧਵੀਂ ਕਰਕੇ ਰੱਦ, ਰਸਤਾ ਇਕੋ ਇਕ ਸਮਝਾਈਆ। ਤੂੰ ਪੁਰਖ ਅਕਾਲ ਦਾ ਢੋਲਾ ਗੌਣਾ ਛੰਦ, ਕਲਮਾ ਪਿਛਲਾ ਦੇਣਾ ਭੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗਲਾ ਲੇਖਾ ਦਏ ਜਣਾਈਆ । ਮੁਹੰਮਦ ਕਹੇ ਬੇਸ਼ਕ ਮੈਂ ਬੁੱਢਾ ਸ਼ੇਖ਼, ਦਾੜ੍ਹੀ ਮਹਿੰਦੀ ਨਾਲ ਰੰਗਾਈਆ। ਲਾਲ ਕੀਤੇ ਉਤੋਂ ਕੇਸ, ਅਧਵਿਚਕਾਰ ਕਟਾਈਆ। ਮੇਰੀਆਂ ਲਬਾਂ ਵਿਚ ਭੇਤ, ਜੋ ਬੈਠੀ ਸ਼ਰਅ ਮੁੰਨਾਈਆ। ਮੈਂ ਪਰਵਰਦਿਗਾਰ ਦਾ ਬਣਿਆ ਨੇਕ, ਕਮਚ ਖੇਲ ਖੇਲ ਖਿਲਾਈਆ। ਮੈਂ ਆਪਣਾ ਦੱਸਾਂ ਭੇਤ, ਭੇਵ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਇਕ ਸੁਣਾਈਆ। ਕਲਜੁਗ ਕਹੇ ਸੁਣ ਗੋਬਿੰਦ ਮਿੱਤਰ, ਹੱਥ ਤੇਰੇ ਵਡਿਆਈਆ। ਧੰਨ ਭਾਗ ਤੂੰ ਸਾਚੀ ਧਾਰੋਂ ਆਇਉਂ ਨਿਕਲ, ਨਿਰਗੁਣ ਨਿਰਵੈਰ ਰੂਪ ਵਟਾਈਆ। ਸਾਡਾ ਮੁਲੱਮਾ ਲਾਹਵੇਂ ਪਿੱਤਲ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਦੇਵੇ ਸਾਚਾ ਵਰ, ਮੈਂ ਬਾਹਰ ਕਰਦਾ ਜ਼ਿਕਰ, ਜ਼ਾਕਰ ਹੋ ਕੇ ਹਾਲ ਸੁਣਾਈਆ। ਗੋਬਿੰਦ ਕਹੇ ਜ਼ਿਕਰ ਦੀ ਨਹੀਂ ਲੋੜ, ਜਾਹਰ ਜਹੂਰ ਵੇਖ ਵਖਾਈਆ। ਧੁਰਦਰਗਾਹੋਂ ਆਇਆ ਦੌੜ, ਵੇਸ ਅਵੱਲੜਾ ਰੂਪ ਵਖਾਈਆ। ਹੱਥ ਪਕੜ ਅਗੰਮੀ ਡੋਰ, ਦੋ ਜਹਾਨਾਂ ਤੰਦ ਬੰਧਾਈਆ। ਕਲਜੁਗ ਅੰਤਮ ਰਹਿਣ ਦੇਵਾਂ ਨਾ ਕੋਈ ਹਰਾਮਖੋਰ, ਚੋਰ ਯਾਰ ਨਜ਼ਰ ਕੋਇ ਨਾ ਆਈਆ। ਸਭ ਨੂੰ ਦੱਸਾਂ ਪੁਰਖ ਅਕਾਲ ਦੀ ਲੋੜ, ਇਸ਼ਟ ਦੇਵ ਸਵਾਮੀ ਇਕੋ ਇਕ ਸਮਝਾਈਆ। ਮੁਹੰਮਦ ਵੇਖ ਕਰਕੇ ਗੌਰ, ਗਹਿਰ ਗੰਭੀਰ ਖੇਲ ਖਿਲਾਈਆ। ਸ਼ਾਹਸਵਾਰਾ ਚੜ੍ਹਿਆ ਘੋੜ, ਘੋੜਾ ਨੀਲਾ ਨੀਲੀ ਧਾਰੋਂ ਪਾਰ ਟਪਾਈਆ। ਲੋਕਮਾਤ ਮਾਰੇ ਆਪਣਾ ਪੌੜ, ਧਰਨੀ ਧਰਤ ਧਵਲ ਰਹੀ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਭੇਵ ਅਭੇਦਾ ਆਪਣੇ ਹੱਥ ਰਖਾਈਆ। ਅਗਲਾ ਭੇਵ ਜਾਣੇ ਕੌਣ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਸਕੇ ਨਾ ਕੋਇ ਸਮਝਾਈਆ । ਲੇਖਾ ਲਿਖਿਆ ਸਾਰੇ ਗੌਣ, ਜੀਵ ਜੰਤ ਸਾਧ ਸੰਤ ਢੋਲੇ ਗਾਈਆ। ਪੁਰਖ ਅਕਾਲ ਦੀਨ ਦਿਆਲ ਗੋਬਿੰਦ ਸੂਰਾ ਨਾਲ ਲੈ ਕੇ ਪਿਛਲੀ ਆਵੇ ਢੌਣ, ਅਗਲੀ ਖੇਲ ਅਵਰ ਰਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਲੇਖਾ ਦਏ ਮੁਕਾਈਆ। ਕਲਜੁਗ ਲੇਖਾ ਮੁਕੇ ਅੰਤ, ਅੰਤਸ਼ਕਰਨ ਸਰਬ ਵੇਖ ਵਖਾਈਆ। ਵੇਸ ਵਟਾਏ ਸ੍ਰੀ ਭਗਵੰਤ, ਭਗਵਨ ਆਪਣਾ ਹੁਕਮ ਵਰਤਾਈਆ। ਲਹਿਣਾ ਦੇਣਾ ਚੁਕਾਏ ਜੀਵ ਜੰਤ, ਜੀਵਣ ਜੁਗਤ ਆਪ ਸਮਝਾਈਆ। ਲੱਖ ਚੁਰਾਸੀ ਮਣੀਆਂ ਮੰਤ, ਬੋਧ ਅਗਾਧ ਕਰੇ ਪੜ੍ਹਾਈਆ। ਆਤਮ ਪਰਮਾਤਮ ਮੇਲ ਮਿਲਾਏ ਨਰ ਨਰਾਇਣ ਕੰਤ, ਸੇਜ ਸੁਹੰਜਣੀ ਸੋਭਾ ਪਾਈਆ। ਨਾਮ ਸੁਣਾਏ ਧੁਰ ਦਾ ਮੰਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਇਕ ਲਗਾਈਆ। ਸਾਚਾ ਮਾਰਗ ਲੱਗੇ ਜਗ, ਸਤਿ ਸਤਿ ਸਤਿਵਾਦੀ ਆਪ ਲਗਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜੋ

❋

❋

ਗਏ ਦੱਸ, ਦਹਿ ਦਿਸ਼ਾ ਵੇਖ ਵਖਾਈਆ। ਸਭ ਦੀ ਪੂਰੀ ਕਰੇ ਆਸ, ਨਿਰਾਸ਼ਾ ਕੋਇ ਨਜ਼ਰ ਨਾ ਆਈਆ। ਵੇਖਣਹਾਰਾ ਪ੍ਰਿਥਮੀ ਅਕਾਸ਼, ਦੋ ਜਹਾਨਾਂ ਖੋਜ ਖੁਜਾਈਆ। ਪਾਵੇ ਸਾਰ ਜੰਗਲ ਜੂਹ ਉਜਾੜ ਪਹਾੜ ਪਰਭਾਸ, ਡੂੰਘੀ ਕੰਦਰ ਉਚੇ ਟਿੱਲੇ ਪਰਬਤ ਫੋਲ ਫੁਲਾਈਆ। ਲੱਖ ਚੁਰਾਸੀ ਘਟ ਘਟ ਅੰਦਰ ਕਰ ਕੇ ਵਾਸ, ਅੰਡਜ ਜੇਰਜ ਉਤਭੁਜ ਸੇਤਜ ਚਾਰੇ ਖਾਣੀ ਚਾਰੇ ਬਾਣੀ ਪਰਾ ਪਸੰਤੀ ਮਧਮ ਬੈਖਰੀ ਇਕੋ ਰਾਗ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦੇਵੇ ਮਾਣ ਵਡਿਆਈਆ। ਪੀਰ ਪੈਗ਼ੰਬਰ ਗੁਰ ਅਵਤਾਰ ਵੇਖਣ ਨੇਤਰ ਅੱਖ, ਹਰਿ ਜੂ ਆਪਣੀ ਖੇਲ ਵਖਾਈਆ। ਪਰਗਟ ਹੋ ਪੁਰਖ ਸਮਰਥ, ਸਮਰਥ ਆਪਣੀ ਧਾਰ ਚਲਾਈਆ। ਬੋਧ ਅਗਾਧ ਸ਼ਬਦ ਮਹਿਮਾ ਅਕੱਥ, ਸ਼ਬਦੀ ਨੂਰੀ ਇਕ ਦ੍ਰਿੜਾਈਆ। ਤੂੰ ਮੇਰਾ ਮੈਂ ਤੇਰੇ ਵਸ, ਦੂਜਾ ਨਜ਼ਰ ਕੋਇ ਨਾ ਆਈਆ। ਆਤਮ ਪਰਮਾਤਮ ਪਰਮਾਤਮ ਆਤਮ ਇਕੋ ਰਸ, ਰਸ ਰਸੀਯਾ ਆਪ ਚਖਾਈਆ। ਪਾਰਬ੍ਰਹਮ ਬ੍ਰਹਮ ਗਾਵੇ ਜਸ, ਜਸ ਵੇਦ ਪੁਰਾਨ ਨਾ ਸਿਫ਼ਤ ਸਾਲਾਹੀਆ । ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਰਾਉ ਰੰਕ ਊਚ ਨੀਚ ਰਾਜ ਰਾਜਾਨ ਇਕੋ ਮਾਰਗ ਦੇਵੇ ਦੱਸ, ਚਾਰ ਕੁੰਟ ਦਹਿ ਦਿਸ਼ਾ ਕਰੇ ਇਕ ਪੜ੍ਹਾਈਆ। ਸਤਿ ਸੰਤੋਖ ਦੇਵੇ ਧੀਰਜ ਜਤ, ਹਠ ਤਪ ਇਕੋ ਨਜ਼ਰੀ ਆਈਆ। ਭੇਵ ਖੁਲ੍ਹਾਏ ਤਤ ਅੱਠ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਨ ਮਤ ਬੁਧ ਪਰਦਾ ਆਪ ਉਠਾਈਆ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਬਣ ਕੇ ਦਾਸੀ ਦਾਸ, ਸਤਿ ਸਰੂਪ ਸਵਾਮੀ ਸੇਵਾ ਆਪ ਕਮਾਈਆ। ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਸਦਾ ਵਸੇ ਪਾਸ, ਘਰ ਵਿਛੋੜਾ ਨਜ਼ਰ ਕੋਇ ਨਾ ਆਈਆ। ਦੋ ਜਹਾਨਾਂ ਆਰ ਪਾਰ ਮੰਝਧਾਰ ਉਤਾਰੇ ਘਾਟ, ਪਤਣ ਬਹਿ ਕੇ ਸੱਚਾ ਮਾਹੀਆ। ਲੱਖ ਚੁਰਾਸੀ ਵਿਚੋਂ ਗੁਰਮੁਖ ਉਤਮ ਸ੍ਰੇਸ਼ਟ ਵੇਖੇ ਆਪ, ਵਿਸ਼ੇਸ਼ਤਾ ਆਪਣੀ ਦਏ ਜਣਾਈਆ। ਮੁਰੀਦ ਮੁਰਸ਼ਦ ਕਰੇ ਪਾਕ, ਪਾਕੀਜਾ ਇਕੋ ਨਾਮ ਸਮਝਾਈਆ। ਦਰ ਦਰਵੇਸ਼ ਦਰ ਪਰਦਾ ਖੋਲ੍ਹ ਤਾਕ, ਬੇਨਜ਼ੀਰ ਨੂਰ ਰੁਸ਼ਨਾਈਆ। ਬਿਨ ਰਸਨਾ ਜਿਹਵਾ ਬਿਨ ਕਲਮਿਉਂ ਮਾਰੇ ਆਵਾਜ਼, ਸੰਦੇਸਾ ਆਪਣਾ ਇਕ ਸੁਣਾਈਆ। ਅੰਦਰ ਵੜ ਕੇ ਪੌੜੇ ਚੜ੍ਹ ਕੇ ਮਹਲ ਅਟੱਲ ਖੜ ਕੇ ਖੋਲ੍ਹੇ ਰਾਜ਼, ਰਹਿਮਤ ਆਪ ਕਮਾਈਆ । ਸਾਹਿਬ ਸਤਿਗੁਰ ਗੋਬਿੰਦ ਸੂਰਾ ਹਾਜ਼ਰ ਹਜ਼ੂਰਾ ਗੁਰਮੁਖਾਂ ਗੁਰਸਿਖਾਂ ਹਰਿਭਗਤਾਂ ਕਹੇ ਸ਼ਾਬਾਸ਼, ਸ਼ਨਾਖਤ ਆਪਣੀ ਇਕ ਕਰਾਈਆ । ਸੰਤ ਸੁਹੇਲਾ ਕਦੇ ਨਾ ਹੋਵੇ ਉਦਾਸ, ਚਿੰਤਾ ਰੋਗ ਗ਼ਮ ਹਰਖ਼ ਸੋਗ ਨੇੜ ਕਦੇ ਨਾ ਆਈਆ। ਲੋਕਮਾਤ ਸੋਇਆ ਜਾਏ ਜਾਗ, ਜਾਗਰਤ ਜੋਤ ਜਗ ਜੀਵਣ ਦਾਤਾ ਇਕ ਜਗਾਈਆ। ਹੰਸ ਬਣੇ ਸਤਿ ਸਰੂਪ ਕਾਗ, ਕਾਗ ਹੰਸ ਰੂਪ ਵਟਾਈਆ। ਘਰ ਮੰਦਰ ਦੀਪਕ ਜਗੇ ਚਿਰਾਗ਼, ਜੋਤੀ ਜਾਤਾ ਕਰੇ ਰੁਸ਼ਨਾਈਆ। ਆਤਮ ਪਰਮਾਤਮ ਹੋਵੇ ਕਾਜ, ਗ੍ਰਹਿ ਮੰਦਰ ਸੋਹਣਾ ਜੋੜ ਜੁੜਾਈਆ। ਭਗਤ ਭਗਵਾਨ ਇਕ ਦੂਜੇ ਦੇ ਸਦਾ ਸਦਾ ਸਦ ਮੁਹਤਾਜ, ਬਿਨ ਮੁਹੱਬਤ ਮਹਿਬੂਬ ਨਜ਼ਰ ਕਿਸੇ ਨਾ ਆਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਨਿਰਗੁਣ ਸਰਗੁਣ ਚਲਦਾ ਰਿਹਾ ਰਿਵਾਜ, ਰਾਜਾ ਸ਼ਾਹੋ ਰੰਕ ਦਰਬਾਨ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਨਰ ਹਰਿ ਨਰਾਇਣ ਸ੍ਰੀ ਭਗਵਾਨ ਇਕ ਅਖਵਾਈਆ।

❋

❋