ਪੁਸਤਕਾਲਾਭਾਗ ੧੬

੨੧ ਫੱਗਣ ੨੦੨੦ ਬਿਕ੍ਰਮੀ ਰੇਸ਼ਮ ਸਿੰਘ ਦੇ ਗ੍ਰਹਿ ਮੇਰਠ ਛਾਉਣੀ ਉਤਰ ਪ੍ਰਦੇਸ਼

ਪਾਰਬ੍ਰਹਮ ਪ੍ਰਭ ਵੇਖ ਭਵਿਖਤ, ਗੁਰ ਅਵਤਾਰ ਰਹੇ ਸੁਣਾਈਆ। ਪੀਰ ਪੈਗ਼ੰਬਰ ਵਖਾਵਣ ਲਿਖਤ, ਜਿਸ ਦਾ ਲੇਖ ਬਿਨ ਕਲਮ ਸ਼ਾਹੀਆ । ਸ੍ਰਿਸ਼ਟ ਸਬਾਈ ਨਵ ਨੌ ਚਾਰ ਸ੍ਰੀ ਭਗਵਾਨ ਕੋਈ ਨਾ ਮੰਨੇ ਤੇਰਾ ਇਸ਼ਟ, ਪਰਵਰਦਗਾਰ ਧਿਆਨ ਨਾ ਕੋਇ ਲਗਾਈਆ। ਅੰਤਰ ਆਤਮ ਖੁਲ੍ਹੇ ਨਾ ਕਿਸੇ ਦ੍ਰਿਸ਼ਟ, ਬ੍ਰਹਮ ਪਰਦਾ ਨਾ ਕੋਇ ਚੁਕਾਈਆ। ਕੂੜੀ ਕਿਰਿਆ ਫਿਰੀ ਦਰੋਹੀ ਸਰਬ ਸ੍ਰਿਸ਼ਟ, ਸਚ ਸੁੱਚ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬੇਪਰਵਾਹ ਨੈਣ ਉਠਾਈਆ। ਗੁਰ ਅਵਤਾਰ ਪੂਰਬ ਲੇਖ, ਸਚਖੰਡ ਨਿਵਾਸੀ ਰਹੇ ਵਖਾਈਆ । ਪੀਰ ਪੈਗ਼ੰਬਰ ਦੱਸਣ ਭੇਤ, ਪਰਦਾ ਉਹਲਾ ਆਪ ਚੁਕਾਈਆ। ਫਿਰੀ ਦਰੋਹੀ ਚੌਦਾਂ ਤਬਕ ਲੋਕਮਾਤ ਦੇਸ, ਬ੍ਰਹਿਮੰਡ ਖੰਡ ਧੀਰ ਨਾ ਕੋਇ ਧਰਾਈਆ । ਗਗਨ ਗਗਨੰਤਰ ਮਿਟਦੀ ਦਿਸੇ ਰੇਖ, ਸਚ ਪਰਕਾਸ਼ ਨਜ਼ਰ ਕੋਇ ਨਾ ਆਈਆ। ਚਾਰੇ ਖਾਣੀ ਕੂੜੀ ਕਿਰਿਆ ਵਧਿਆ ਭੇਖ, ਚਾਰੇ ਬਾਣੀ ਨਾ ਸਿਫ਼ਤ ਸਾਲਾਹੀਆ। ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਤੇਰਾ ਸ਼ਬਦ ਨਾਉਂ ਰੱਖੇ ਕੋਈ ਨਾ ਟੇਕ, ਸੀਸ ਜਗਦੀਸ ਨਾ ਕੋਇ ਝੁਕਾਈਆ । ਆਤਮ ਪਰਮਾਤਮ ਕਰੇ ਕੋਈ ਨਾ ਹੇਤ, ਕੂੜੀ ਕਿਰਿਆ ਨਾਤਾ ਜਗਤ ਲੋਕਾਈਆ। ਕਾਮ ਵਾਸਨਾ ਸਾਰੇ ਰਹੇ ਖੇਡ, ਪ੍ਰੇਮ ਪ੍ਰੀਤੀ ਨਜ਼ਰ ਕਿਸੇ ਨਾ ਆਈਆ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਨਿਤ ਨਵਿਤ ਜੋ ਦਿਤਾ ਭੇਜ, ਧੁਰ ਫ਼ਰਮਾਣਾ ਹੁਕਮ ਸੁਣਾਈਆ। ਸਚ ਸਵਾਮੀ ਅੰਤਰਜਾਮੀ ਤੇਰੀ ਮਾਣ ਕੇ ਆਏ ਸੇਜ, ਸਚ ਸਿੰਘਾਸਣ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਵੇਖ ਆਪਣਾ ਦਰ, ਲੋਕਮਾਤ ਫੇਰਾ ਪਾਈਆ। ਗੁਰ ਅਵਤਾਰ ਦੱਸਣ ਪਿਛਲਾ ਹਾਲ, ਹਾਲਤ ਕਲਜੁਗ ਰਹੇ ਜਣਾਈਆ। ਪੀਰ ਪੈਗ਼ੰਬਰ ਦੇਣ ਅਹਿਵਾਲ, ਪਰਦਾ ਉਹਲਾ ਆਪ ਉਠਾਈਆ। ਪਰਵਰਦਿਗਾਰ ਨੂਰ ਇਲਾਹੀ ਤੇਰਾ ਜਲਵਾ ਨਾ ਦਿਸੇ ਜਲਾਲ, ਜਾਹਰ ਜਹੂਰ ਨਾ ਕੋਇ ਰੁਸ਼ਨਾਈਆ। ਸਾਚਾ ਕਲਮਾ ਪੜ੍ਹੇ ਨਾ ਕੋਇ ਜ਼ਬਾਨ, ਈਮਾਨ ਹੱਕ ਨਾ ਕੋਇ ਵਖਾਈਆ। ਕਾਇਆ ਕਾਅਬਾ ਕਰੇ ਨਾ ਕੋਇ ਧਿਆਨ, ਸਚ ਮਹਿਰਾਬੇ ਆਸਣ ਕੋਇ ਨਾ ਲਾਈਆ। ਤੇਰਾ ਨਗ਼ਮਾ ਸੁਣੇ ਨਾ ਕੋਇ ਪੈਗ਼ਾਮ, ਹਕੀਕਤ ਨਜ਼ਰ ਕਿਸੇ ਨਾ ਆਈਆ। ਮੁਲਾਂ ਸ਼ੇਖ਼ ਮਸਾਇਕ ਕਰਨ ਹਰਾਮ, ਕੂੜੀ ਕਿਰਿਆ ਨਾਤਾ ਜਗਤ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਵੇਖ ਥਾਉਂ ਥਾਈਂਆ। ਗੁਰ ਅਵਤਾਰ ਦੱਸਣ ਸੱਚ, ਸਾਚੀ ਦਿਸ਼ਾ ਰਹੇ ਜਣਾਈਆ। ਸ੍ਰੀ ਭਗਵਾਨ ਸਾਡੇ ਖ਼ਾਲੀ ਹੱਥ, ਦੋਏ ਦੋਏ ਰਹੇ ਜਣਾਈਆ। ਲੋਕਮਾਤ ਵਿਚੋਂ ਆਏ ਨੱਠ, ਪੰਜ ਤਤ ਕਾਇਆ ਚੋਲਾ ਜਗਤ ਹੰਢਾਈਆ। ਤੇਰਾ ਸੰਦੇਸਾ ਬੋਧ ਅਗਾਧ ਨਾਮ ਆਏ ਦੱਸ, ਲੇਖਾ ਲਿਖ ਕੇ ਕਲਮ ਸ਼ਾਹੀਆ। ਸ੍ਰਿਸ਼ਟ ਸਬਾਈ ਖੋਲ੍ਹ ਕੇ ਆਏ ਅੱਖ, ਨਿਜ ਨੇਤਰ ਕਰ ਰੁਸ਼ਨਾਈਆ । ਘਰ ਵਿਚ ਘਰ ਬਣਾ ਕੇ ਆਏ ਹੱਟ, ਗ੍ਰਹਿ ਮੰਦਰ ਪਰਦਾ ਲਾਹੀਆ। ਜੁਗ ਚੌਕੜੀ ਹੁਕਮੇ ਅੰਦਰ ਚਲਾ ਕੇ ਆਏ ਰਥ, ਬਣ ਰਥਵਾਹੀ ਸੇਵ ਕਮਾਈਆ। ਸ੍ਰਿਸ਼ਟ ਸਬਾਈ ਆਏ ਦੱਸ, ਸਚ ਸੰਦੇਸਾ ਤੇਰਾ ਨਾਮ ਸੁਣਾਈਆ। ਆਦਿ ਜੁਗਾਦਿ ਜੁਗ ਚੌਕੜੀ ਪੁਰਖ ਸਮਰਥ, ਸਚਖੰਡ ਨਿਵਾਸੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ । ਪੀਰ ਪੈਗ਼ੰਬਰ ਮਾਰਨ ਨਾਅਰਾ, ਉਚੀ ਕੂਕ ਕੂਕ ਸੁਣਾਈਆ। ਨੇਤਰ ਵੇਖ ਪਰਵਰਦਿਗਾਰਾ, ਲਾਸ਼ਰੀਕ ਤੇਰੀ ਸਰਨਾਈਆ।

❋

❋

ਉਮਤ ਉਮਤੀ ਧੂਅੰਧਾਰਾ, ਚੌਦਸ ਚੰਦ ਨਾ ਕੋਇ ਚਮਕਾਈਆ। ਚੌਦਾਂ ਤਬਕ ਰੋਵਣ ਜ਼ਾਰੋ ਜ਼ਾਰਾ, ਨੇਤਰ ਨੈਣਾਂ ਨੀਰ ਵਹਾਈਆ। ਸੱਜਣ ਮਿਲੇ ਨਾ ਮੀਤ ਮੁਰਾਰਾ, ਸਗਲਾ ਸੰਗ ਨਾ ਕੋਇ ਨਿਭਾਈਆ। ਚਾਰੋਂ ਕੁੰਟ ਧੂਅੰਧਾਰਾ, ਅੰਧ ਅੰਧੇਰ ਨਾ ਕੋਇ ਗਵਾਈਆ। ਕੂੜੀ ਕਿਰਿਆ ਲੱਗਾ ਅਖਾੜਾ, ਮਾਇਆ ਮਮਤਾ ਨਾਚ ਨਚਾਈਆ। ਕਿਥੇ ਛੁਪਿਉ ਡੂੰਘੀ ਗ਼ਾਰਾ, ਬੇਨਜ਼ੀਰ ਸਚ ਤਸਵੀਰ ਨਜ਼ਰ ਕਿਸੇ ਨਾ ਆਈਆ। ਈਸਾ ਮੂਸਾ ਮੁਹੰਮਦ ਤੇਰਾ ਕਰ ਕੇ ਗਏ ਇਸ਼ਾਰਾ, ਅੰਜੀਲ ਕੁਰਾਨ ਕਰ ਕਰ ਸਿਫ਼ਤ ਸਾਲਾਹੀਆ। ਅਲਫ਼ ਯੇ ਤੇਰੀ ਗੌਂਦੀ ਫਿਰੇ ਵਾਰਾ, ਢੋਲਾ ਤੇਰਾ ਨਾਮ ਸੁਣਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਉਠ ਵੇਖ ਆਪਣਾ ਘਰ, ਨਿਰਗੁਣ ਆਪਣਾ ਫੇਰਾ ਪਾਈਆ। ਗੁਰ ਅਵਤਾਰ ਮਾਰਨ ਤਾਅਨਾ, ਸ੍ਰੀ ਭਗਵਾਨ ਰਹੇ ਜਣਾਈਆ। ਸ਼ਾਹ ਪਾਤਸ਼ਾਹ ਸ੍ਰੀ ਭਗਵਾਨਾ, ਭਗਵਨ ਤੇਰੀ ਓਟ ਤਕਾਈਆ। ਭੂਪਤ ਭੂਪ ਵਡ ਰਾਜਾਨਾ, ਨੌਜਵਾਨਾ ਤੇਰੇ ਹੱਥ ਵਡਿਆਈਆ। ਜੋਧਾ ਸੂਰਬੀਰ ਬਣ ਬਲਵਾਨਾ, ਬਲਧਾਰੀ ਆਪ ਅਖਵਾਈਆ। ਨੇਤਰ ਵੇਖ ਦੋ ਜਹਾਨਾਂ, ਪੁਰੀ ਲੋਅ ਬ੍ਰਹਿਮੰਡ ਖੰਡ ਫੇਰਾ ਪਾਈਆ। ਕਲਜੁਗ ਕੂੜੀ ਕਿਰਿਆ ਝੁੱਲੇ ਨਿਸ਼ਾਨਾ, ਸਤਿ ਸਰੂਪ ਨਜ਼ਰ ਕੋਇ ਨਾ ਆਈਆ। ਅੰਤਰ ਆਤਮ ਪਰਮ ਪੁਰਖ ਤੇਰਾ ਕੋਈ ਨਾ ਗਾਏ ਗਾਨਾ, ਰਸਨਾ ਜਿਹਵਾ ਬੱਤੀ ਦੰਦ ਗਾ ਗਾ ਥੱਕੀ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਉਠ ਵੇਖ ਬੇਪਰਵਾਹੀਆ। ਪੀਰ ਪੈਗ਼ੰਬਰ ਗੁਰ ਅਵਤਾਰ ਮਿਲ ਕੇ ਗਾਵਣ ਗੀਤ, ਪੁਰਖ ਅਕਾਲ ਰਹੇ ਜਣਾਈਆ। ਫਿਰੀ ਦਰੋਹੀ ਮੰਦਰ ਮਸੀਤ, ਸ਼ਿਵਦਵਾਲੇ ਮੱਠ ਗੁਰੂਦਵਾਰ ਤੇਰਾ ਨੂਰ ਨਾ ਕੋਇ ਰੁਸ਼ਨਾਈਆ। ਸਦੀ ਚੌਧਵੀਂ ਕੂੜੀ ਰੀਤ, ਸਚ ਪ੍ਰੀਤ ਨਾ ਕੋਇ ਲਗਾਈਆ। ਉਠ ਕੇ ਵੇਖ ਬੀਸਾ ਬੀਸ, ਬਿਸਮਲ ਰੂਪ ਨਾ ਕੋਇ ਸਮਾਈਆ। ਜੀਵ ਜੰਤ ਸਾਧ ਸੰਤ ਕੌੜਾ ਹੋਇਆ ਰੀਠ, ਅੰਮ੍ਰਿਤ ਰਸ ਨਾ ਕੋਇ ਭਰਾਈਆ। ਝਗੜਾ ਪਿਆ ਜਾਤ ਪਾਤ ਊਚ ਨੀਚ, ਰਾਉ ਰੰਕ ਰਾਜ ਰਾਜਾਨ ਮਿਲੇ ਨਾ ਕੋਇ ਸ਼ਰਨਾਈਆ। ਸਾਚਾ ਕਲਮਾ ਪੜ੍ਹੇ ਨਾ ਕੋਈ ਹਦੀਸ, ਮੰਤਰ ਸਤਿ ਨਾਮ ਨਾ ਕੋਇ ਦ੍ਰਿੜਾਈਆ। ਲਹਿਣਾ ਮੁੱਕੇ ਨਾ ਹਸਤ ਕੀਟ, ਹਉਮੇਂ ਹੰਗਤਾ ਮਾਇਆ ਮਮਤਾ ਮੋਹ ਨਾ ਕੋਇ ਮੁਕਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਪੁਰਖ ਅਕਾਲ ਦੀਨ ਦਿਆਲ ਪਰਵਰਦਿਗਾਰ ਸਾਂਝੇ ਯਾਰ ਤੇਰੀ ਰੱਖੀ ਬੈਠੇ ਉਡੀਕ, ਦੋ ਜਹਾਨਾਂ ਵਾਲੀ ਧਿਆਨ ਲਗਾਈਆ। ਮੁਹੰਮਦ ਕਹੇ ਵੇਖ ਤਾਰੀਖ਼, ਈਸਾ ਲੇਖਾ ਰਿਹਾ ਵਖਾਈਆ। ਮੂਸਾ ਨੇਤਰ ਰੋਵੇ ਮਾਰੇ ਚੀਕ, ਪੂਰਬ ਲਹਿਣਾ ਰਿਹਾ ਸਮਝਾਈਆ। ਗੋਬਿੰਦ ਕਹੇ ਮੈਂ ਮੰਗਿਆ ਠੀਕ, ਸਚ ਭੰਡਾਰਾ ਝੋਲੀ ਡਾਹੀਆ। ਨਾਨਕ ਕਹੇ ਮੈਂ ਚਿਟੇ ਉਤੇ ਪਾਈ ਲੀਕ, ਨਾ ਕੋਈ ਮੇਟੇ ਮੇਟ ਮਿਟਾਈਆ। ਕਲਜੁਗ ਅੰਤ ਸ੍ਰੀ ਭਗਵੰਤ ਨਰ ਹਰਿ ਨਰਾਇਣ ਕਰੇ ਆਪ ਤਸਦੀਕ, ਪੁਰਖ ਅਕਾਲਾ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਾਰਬ੍ਰਹਮ ਪ੍ਰਭ ਆਪਣਾ ਵੇਸ ਵਟਾਈਆ। ਗੁਰ ਅਵਤਾਰ ਪੀਰ ਪੈਗੰਬਰ ਨੇਤਰ ਰੋ, ਸਚਖੰਡ ਦਵਾਰ ਰਹੇ ਸੁਣਾਈਆ। ਲੋਕਮਾਤ ਕੋਈ ਨਾ ਦੇਵੇ ਢੋਆ ਢੋ, ਸਚ ਪ੍ਰੇਮ ਨਾ ਕੋਇ ਲਗਾਈਆ। ਸਤਿ ਧਰਮ ਸਾਰੇ ਬੈਠੇ ਖੋ, ਖਾਲੀ ਹੱਥ ਫਿਰੇ ਲੋਕਾਈਆ। ਅੰਮ੍ਰਿਤ ਆਤਮ ਕੋਈ ਨਾ ਦੇਵੇ ਚੋ, ਨਿਝਰ ਝਿਰਨਾ ਨਾ ਕੋਇ ਝਿਰਾਈਆ। ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਜੋਤ ਨਿਰੰਜਣ ਕਰੇ ਕੋਈ ਨਾ ਲੋ, ਘਰ ਵਿਚ ਘਰ ਦੀਪ ਨਾ ਕੋਇ ਰੁਸ਼ਨਾਈਆ। ਸੁਰਤੀ ਸ਼ਬਦੀ ਸਚ ਮੁਹੱਬਤ ਨਾਤਾ ਜੁੜੇ ਨਾ ਮੋਹ, ਬੰਧਨ ਬੰਦਗੀ ਵਿਚ ਨਾ ਕੋਇ ਜਣਾਈਆ।

❋

❋

ਕਲਜੁਗ ਅੰਤਮ ਕੀ ਗਿਆ ਹੋ, ਹੌਕਾ ਲੈ ਕੇ ਰਹੇ ਸੁਣਾਈਆ। ਗੁਰਦਵਾਰ ਮੰਦਰ ਮਸਜਦ ਮੱਠ ਸ਼ਿਵਦਵਾਲੇ ਹੋਵੇ ਧਰੋਹ, ਤੇਰਾ ਭੈ ਸੀਸ ਨਾ ਕੋਇ ਵਖਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋ ਸਹਾਈਆ। ਗੁਰ ਅਵਤਾਰ ਪੀਰ ਪੈਗ਼ੰਬਰਾਂ ਸੁਣ ਕੇ ਬਾਤ, ਵਿਸ਼ਨ ਬ੍ਰਹਮਾ ਸ਼ਿਵ ਲਏ ਅੰਗੜਾਈਆ। ਕਰ ਨਮਸਕਾਰ ਦਰ ਦਰਵੇਸ਼ ਰਹੇ ਆਖ, ਬਿਨ ਰਸਨਾ ਜਿਹਵਾ ਢੋਲਾ ਗਾਈਆ। ਸਚ ਵਸਤ ਪ੍ਰਭ ਕਿਸੇ ਨਾ ਪਾਸ, ਖਾਲੀ ਭਾਂਡੇ ਨਜ਼ਰੀ ਆਈਆ। ਬ੍ਰਹਮ ਜੋਤ ਨਾ ਕੋਇ ਪਰਕਾਸ਼, ਆਤਮ ਨੂਰ ਨਾ ਕੋਇ ਰੁਸ਼ਨਾਈਆ। ਕਲਜੁਗ ਦਿਸੇ ਅੰਧੇਰੀ ਰਾਤ, ਸੱਚਾ ਚੰਦ ਨਾ ਕੋਇ ਚਮਕਾਈਆ। ਪੱਤਣ ਮਿਲੇ ਨਾ ਕਿਸੇ ਘਾਟ, ਨਈਆ ਨੌਕਾ ਨਾਮ ਨਾ ਕੋਇ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇ ਮਾਣ ਵਡਿਆਈਆ। ਦੇ ਵਡਿਆਈ ਲੋਕਮਾਤ ਜਗਤ, ਜਗ ਜੀਵਣ ਦਾਤੇ ਤੇਰੀ ਇਕ ਸਰਨਾਈਆ। ਨੇਤਰ ਰੋਵਣ ਤੇਰੇ ਭਗਤ, ਭਗਵਨ ਤੇਰਾ ਧਿਆਨ ਲਗਾਈਆ। ਆਤਮ ਪਰਮਾਤਮ ਮਿਲੇ ਨਾ ਕਿਸੇ ਸ਼ਕਤ, ਸ਼ਖ਼ਸੀਅਤ ਨਜ਼ਰ ਕੋਇ ਨਾ ਆਈਆ। ਕਿਸੇ ਕੰਮ ਨਾ ਆਈ ਪੜ੍ਹੀ ਅਲਿਫ਼, ਫ਼ਿਕਰਾ ਹੱਕ ਨਾ ਕੋਇ ਸਮਝਾਈਆ। ਤੇਰੇ ਨਾਲੋਂ ਹੋਈ ਬਤਰਫ਼, ਤਰਫ਼ਦਾਰੀ ਨਾ ਕੋਇ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆ ਕੇ ਵੇਖ ਆਪਣਾ ਘਰ, ਨਵ ਨੌ ਫੇਰਾ ਪਾਈਆ। ਭਗਤ ਕਹਿਣ ਸੁਣ ਪੁਰਖ ਅਗੰਮ, ਕੀ ਤੇਰੀ ਵਡਿਆਈਆ। ਨੇਤਰ ਰੋਵਣ ਛੰਮ ਛੰਮ, ਨੈਣਾਂ ਛਹਿਬਰ ਇਕ ਲਗਾਈਆ। ਕੂੜੀ ਕਿਰਿਆ ਭਾਂਡਾ ਕੋਈ ਨਾ ਦੇਵੇ ਭੰਨ, ਭੈ ਭੌ ਨਾ ਕੋਇ ਮਿਟਾਈਆ। ਪਰਕਾਸ਼ ਮਿਲੇ ਨਾ ਕਾਇਆ ਤਨ, ਘਰ ਜੋਤ ਨਾ ਕੋਇ ਰੁਸ਼ਨਾਈਆ। ਅਨਹਦ ਸ਼ਬਦ ਨਾ ਕੋਈ ਧੁਨ, ਅਨਰਾਗੀ ਰਾਗ ਨਾ ਕੋਇ ਸੁਣਾਈਆ। ਸੱਚਾ ਨਜ਼ਰ ਨਾ ਆਵੇ ਗੁਣ, ਅਵਗੁਣ ਬੈਠਾ ਡੇਰਾ ਲਾਈਆ। ਭਰਮੇ ਭੁੱਲੇ ਰਿਖ ਮੁਨ, ਮੁਨੀ ਮੁਨੀਸ਼ਰ ਸਚ ਪੀਤੰਬਰ ਸੰਗ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਸੰਤ ਸੁਹੇਲੇ ਮਾਰਨ ਧਾਹ, ਅਬਿਨਾਸ਼ੀ ਕਰਤੇ ਰਹੇ ਜਣਾਈਆ। ਸੋ ਪੁਰਖ ਨਿਰੰਜਣ ਅੱਖ ਖੁਲ੍ਹਾ, ਹਰਿ ਪੁਰਖ ਨਿਰੰਜਣ ਨੈਣ ਉਠਾਈਆ। ਏਕੰਕਾਰ ਬਣ ਮਲਾਹ, ਨਿਰਗੁਣ ਬੇੜਾ ਕੰਧ ਰਖਾਈਆ। ਆਦਿ ਨਿਰੰਜਣ ਕਰ ਰੁਸ਼ਨਾ, ਜੋਤ ਨਿਰੰਜਣ ਡਗਮਗਾਈਆ। ਅਬਿਨਾਸ਼ੀ ਕਰਤੇ ਪਕੜ ਬਾਂਹ, ਫੜ ਬਾਂਹੋਂ ਗਲੇ ਲਗਾਈਆ । ਸ੍ਰੀ ਭਗਵਾਨ ਹੋ ਸਹਾ, ਸਾਹਿਬ ਸਤਿਗੁਰ ਤੇਰੀ ਇਕ ਸਰਨਾਈਆ। ਪਾਰਬ੍ਰਹਮ ਬ੍ਰਹਮ ਆਪਣਾ ਲਏ ਮਿਲਾ, ਜਗਤ ਵਿਛੋੜਾ ਦਏ ਚੁਕਾਈਆ । ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਖਾਣੀ ਬਾਣੀ ਬਣੇ ਮਲਾਹ, ਜੁਗ ਚੌਕੜੀ ਸ਼ਹਾਦਤ ਇਕੋ ਰਹੇ ਭੁਗਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਸਾਚਾ ਹੱਥ ਰਖਾਈਆ। ਗੁਰਮੁਖ ਕਹਿਣ ਉਠ ਵੇਖ ਮਹਿਬੂਬ, ਮੁਹੱਬਤ ਨਜ਼ਰ ਕੋਇ ਨਾ ਆਈਆ। ਸੂਫ਼ੀ ਕਹਿਣ ਤੇਰਾ ਮਿਲੇ ਨਾ ਕੋਇ ਅਰੂਜ, ਮੱਕਾ ਕਾਅਬਾ ਮਿਲੇ ਨਾ ਕੋਇ ਵਡਿਆਈਆ। ਤੇਰੇ ਨਾਮ ਦਾ ਦੱਸੇ ਨਾ ਕੋਈ ਸਬੂਤ, ਸਾਬਤ ਸੂਰਤ ਨਾ ਕੋਇ ਦਰਸਾਈਆ। ਪੰਜ ਤਤ ਕਾਇਆ ਖ਼ਾਲੀ ਦਿਸੇ ਕਲਬੂਤ, ਰੂਹ ਪਾਕ ਨਾ ਕੋਇ ਵਡਿਆਈਆ। ਹੋਇਆ ਅੰਧੇਰਾ ਚਾਰੇ ਕੂਟ, ਦਹਿ ਦਿਸ਼ਾ ਸ਼ਮਾ ਨਾ ਕੋਇ ਚਮਕਾਈਆ। ਤੇਰੇ ਉਤੇ ਕੌਣ ਹੋਵੇ ਮਸ਼ਕੂਕ, ਮੁਸ਼ਕਲ ਹੱਲ ਨਾ ਕੋਇ ਕਰਾਈਆ। ਅਰਸ਼ ਫ਼ਰਸ਼ ਨਾ ਤੇਰਾ ਅਰੂਜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਮਾਰਗ ਦੇ ਜਣਾਈਆ। ਗੁਰਸਿਖ ਕਹਿਣ ਸੁਣ

❋

❋

ਸਤਿਗੁਰ ਮੀਤ, ਮਿੱਤਰ ਪਿਆਰੇ ਤੇਰੀ ਓਟ ਤਕਾਈਆ। ਹਉਂ ਬਾਲ ਅਞਾਣਾ ਨੀਕਨ ਨੀਕ, ਬੇਅੰਤ ਤੇਰਾ ਭੇਵ ਕੋਇ ਨਾ ਆਈਆ। ਕਲਜੁਗ ਲੇਖਾ ਵੇਖ ਠੀਕ, ਚਾਰੋਂ ਕੁੰਟ ਖੋਜ ਖੁਜਾਈਆ। ਸਚ ਦਵਾਰੇ ਕਿਸੇ ਨਾ ਮਿਲੇ ਭੀਖ, ਭਿਛਿਆ ਨਾਮ ਨਾ ਕੋਇ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਰ ਹਰਿ ਲੇਖਾ ਦੇ ਚੁਕਾਈਆ। ਕਰੇ ਪੁਕਾਰ ਧਰਨੀ ਧਰਤ, ਧਵਲ ਰਹੀ ਜਣਾਈਆ। ਜੋਧੇ ਸੂਰ ਹਰਿ ਉਠ ਮਰਦ, ਮਰਦਾਨਗੀ ਆਪਣੀ ਦੇ ਵਖਾਈਆ। ਕਲਜੁਗ ਜਲਾਦ ਮੇਰੀ ਛਾਤੀ ਫੇਰੇ ਕਰਦ, ਛੁਰੀ ਆਪਣੇ ਹੱਥ ਟਿਕਾਈਆ। ਪੰਡਤ ਪਾਂਧਾ ਮੁਲਾਂ ਸ਼ੇਖ਼ ਸੰਤ ਕੋਈ ਨਾ ਮਿਟਾਵੇ ਮੇਰਾ ਦਰਦ, ਦੁਖੀਆਂ ਦੁੱਖ ਨਾ ਕੋਇ ਵੰਡਾਈਆ। ਚਾਰ ਕੁੰਟ ਵੇਖ ਹੋਈ ਮੈਂ ਅਸਚਰਜ, ਨੇਤਰ ਨੈਣ ਅੱਖ ਖੁਲ੍ਹਾਈਆ। ਗੁਰ ਅਵਤਾਰ ਪੀਰ ਪੈਗੰਬਰ ਸਿਖਿਆ ਦੇ ਜੋ ਗਏ ਵਰਜ, ਲੇਖਾ ਲੇਖ ਲਿਖ ਕੇ ਕਾਗ਼ਜ਼ ਕਲਮ ਸ਼ਾਹੀਆ। ਹੁਕਮੇ ਨਾਲ ਫ਼ਰਮਾਣ ਦੇ ਕੇ ਗਏ ਵਰਜ, ਵਸਲ ਸਦ ਇਕ ਸਮਝਾਈਆ। ਬਿਨ ਆਤਮ ਪਰਮਾਤਮ ਦੂਜੀ ਅਵਰ ਨਾ ਕੋਈ ਗ਼ਰਜ਼, ਗ਼ਜ਼ਲ ਨਗ਼ਮਾ ਨਾਮ ਇਕ ਸਮਝਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕੱਢ ਕੇ ਵੇਖਣ ਪਿਛਲੀ ਫ਼ਰਦ, ਲੇਖਾ ਲਿਖਿਆ ਬੇਪਰਵਾਹੀਆ। ਕਲਜੁਗ ਅੰਤ ਸ੍ਰਿਸ਼ਟ ਸਬਾਈ ਪ੍ਰਭ ਹੋਈ ਨਪੜਦ, ਤੇਰਾ ਮੰਤਰ ਨਾਮ ਓਢਣ ਸੀਸ ਨਾ ਕੋਇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਦਰ ਤੇਰੇ ਅਲਖ ਜਗਾਈਆ । ਮੰਦਰ ਮਸਜਦ ਸ਼ਿਵਦਵਾਲੇ ਮੱਠ ਰਹੇ ਆਖ, ਪਤਿਪਰਮੇਸ਼ਵਰ ਤੇਰੇ ਅੱਗੇ ਦੁਹਾਈਆ। ਸਾਡਾ ਕੋਈ ਨਾ ਦੇਵੇ ਸਾਥ, ਸੰਗੀ ਨਜ਼ਰ ਕੋਇ ਨਾ ਆਈਆ । ਬੇਸ਼ਕ ਰਸਨਾ ਜਿਹਵਾ ਬੱਤੀ ਦੰਦ ਕਰਦੇ ਪਾਠ, ਹਿਰਦੇ ਹਰਿ ਨਾ ਕੋਇ ਵਸਾਈਆ। ਦਿਵਸ ਰੈਣ ਕੂੜੀ ਕਿਰਿਆ ਕਰਨ ਘਾਤ, ਮਾਇਆ ਮਮਤਾ ਹਉਮੇਂ ਹੰਗਤਾ ਖੰਡਾ ਹੱਥ ਉਠਾਈਆ। ਸਚ ਪ੍ਰੀਤੀ ਕੋਈ ਨਾ ਜੋੜੇ ਨਾਤ, ਸਾਕ ਸੱਜਣ ਸੈਣ ਸਾਰੇ ਰਹੇ ਅਖਵਾਈਆ। ਸਚ ਸੁਹੰਜਣੀ ਸੋਭਾਵੰਤੀ ਹੱਥ ਨਾ ਆਏ ਕਿਸੇ ਰਾਤ, ਪਤਿਪਰਮੇਸ਼ਵਰ ਸੇਜ ਨਾ ਕੋਇ ਸੁਹਾਈਆ। ਜੀਵ ਜੰਤ ਸਾਧ ਸੰਤ ਬਣੇ ਕੁਲਖਣੀ ਨਾਰ ਜਾਤ ਕਮਜਾਤ, ਸਚ ਨਾਮ ਜੋਬਨ ਰੂਪ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇ ਅਗੰਮੀ ਵਰ, ਜਿਸ ਦੀ ਸਮਝ ਕਿਸੇ ਨਾ ਆਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਪਏ ਕੂਕ, ਬੌਹੜੀ ਬੌਹੜੀ ਰਹੇ ਜਣਾਈਆ। ਮਿਹਰਵਾਨ ਕਿਉਂ ਸੁਤਾ ਘੂਕ, ਅੰਜੀਲ ਕੁਰਾਨ ਰਹੀ ਜਣਾਈਆ। ਸਾਡੀ ਸਾਰ ਪਾਏ ਨਾ ਕੋਈ ਚਾਰ ਕੂਟ, ਦਹਿ ਦਿਸ਼ਾ ਮਿਲੇ ਨਾ ਕੋਇ ਵਡਿਆਈਆ। ਅਸੀਂ ਤੇਰਾ ਦੱਸਦੇ ਰਹੇ ਸਬੂਤ, ਅੱਖਰ ਅੱਖਰਾਂ ਨਾਲ ਮਿਲਾਈਆ। ਮੁਕਾਮੇ ਹੱਕ ਵਸੇ ਮਹਿਬੂਬ, ਸਚਖੰਡ ਦਵਾਰੇ ਨਰ ਨਿਰੰਕਾਰ ਸੋਭਾ ਪਾਈਆ। ਸਰਗੁਣ ਮੇਲਾ ਪੰਜ ਤਤ ਕਲਬੂਤ, ਸਾਢੇ ਤਿੰਨ ਹੱਥ ਦਏ ਵਡਿਆਈਆ । ਘਟ ਘਟ ਦਿਸੇ ਸਦਾ ਮੌਜੂਦ, ਆਤਮ ਸੇਜਾ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆ ਕੇ ਵੇਖ ਬੇਪਰਵਾਹੀਆ। ਖਾਣੀ ਬਾਣੀ ਰਹੀ ਉਠ, ਚਾਰ ਕੁੰਟ ਲਏ ਅੰਗੜਾਈਆ। ਸ੍ਰੀ ਭਗਵਾਨ ਆ ਕੇ ਤੁਠ, ਦਇਆਵਾਨ ਦਇਆ ਕਮਾਈਆ। ਲੱਖ ਚੁਰਾਸੀ ਤੇਰਾ ਬੂਟਾ ਰਿਹਾ ਸੁੱਕ, ਮਾਣਸ ਮਾਨੁਖ ਮਾਨੁਸ਼ ਨਜ਼ਰ ਕੋਇ ਨਾ ਆਈਆ। ਗੁਰਮੁਖ ਗੁਰਸਿਖ ਹਰਿਜਨ ਹਰਿ ਭਗਤ ਕਲਜੁਗ ਕੂੜੀ ਕਿਰਿਆ ਕੋਲੋਂ ਬੈਠੇ ਲੁਕ, ਸੀਸ ਸਕੇ ਨਾ ਕੋਇ ਉਠਾਈਆ। ਠਾਕਰ ਸਵਾਮੀ ਅੰਤਰਜਾਮੀ ਏਨ੍ਹਾਂ ਆ ਕੇ ਪੁਛ, ਜੋ ਅੰਤਰ ਅੰਤਰ ਤੇਰਾ ਧਿਆਨ ਲਗਾਈਆ। ਸਚ ਸੁਹੰਜਣੀ ਆਪਣੀ ਗੋਦੀ ਚੁਕ, ਜਿਉਂ ਬਾਲਕ ਪਿਤਾ ਮਾਈਆ। ਲੋਕਮਾਤ

❋

❋

ਕਰ ਉਜਲ ਮੁਖ, ਦੁਰਮਤ ਮੈਲ ਧਵਾਈਆ। ਆਤਮ ਪਰਮਾਤਮ ਦੇ ਸੁੱਖ, ਬ੍ਰਹਮ ਪਾਰਬ੍ਰਹਮ ਮੇਲਾ ਸਹਿਜ ਸੁਭਾਈਆ। ਜਿਉਂ ਗੋਬਿੰਦ ਬਣਾਇਆ ਪੁੱਤ, ਪੋਤਰੇ ਗੁਰਮੁਖ ਆਪਣੀ ਗੋਦ ਉਠਾਈਆ। ਚਾਰ ਵਰਨਾਂ ਰਹੇ ਨਾ ਕੋਈ ਫੁੱਟ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਕਰੇ ਨਾ ਕੋਇ ਲੜਾਈਆ। ਸਜਦਾ ਸੀਸ ਝੁਕਾਵਣ ਤੇਰੇ ਚਰਨੀ ਜਾਵਣ ਝੁਕ, ਹਉਮੇ ਹੰਗਤਾ ਗੜ੍ਹ ਨਾ ਕੋਇ ਬਣਾਈਆ। ਆਵਣ ਜਾਵਣ ਪੈਂਡੇ ਜਾਵਣ ਮੁੱਕ, ਲੱਖ ਚੁਰਾਸੀ ਮਾਤ ਗਰਭ ਦਸ ਦਸ ਮਾਸ ਅਗਨ ਨਾ ਕੋਇ ਤਪਾਈਆ। ਵਸਤ ਅਮੋਲਕ ਕਾਇਆ ਗੋਲਕ ਨਾਮ ਨਿਧਾਨ ਪਾਏ ਵੱਥ, ਮੁਸ਼ਕਲ ਸਾਰੀ ਹੱਲ ਕਰਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੜਦਾ ਉਹਲਾ ਦੇ ਚੁਕਾਈਆ। ਕਲਜੁਗ ਵੇਖ ਰੋਵਣ ਜ਼ਿਮੀਂ ਅਸਮਾਨ, ਹਾਲਤ ਆਪਣੀ ਰਹੇ ਜਣਾਈਆ। ਪਰਵਰਦਗਾਰ ਮੁਹੱਬਤ ਰਹੀ ਨਾ ਅੰਜੀਲ ਕੁਰਾਨ, ਬਗ਼ਲੇ ਮੁਲਾਂ ਰਹੇ ਉਠਾਈਆ। ਸਚ ਦਿਸੇ ਨਾ ਕੋਈ ਈਮਾਨ, ਹਜ਼ਰਤ ਹੱਕ ਨਾ ਕੋਇ ਪੜ੍ਹਾਈਆ। ਦਰੋਹੀ ਫਿਰੀ ਦੋ ਜਹਾਨ, ਮਿਹਬਾਨ ਬੀਦੋ ਬੀ ਖ਼ੈਰ ਯਾ ਅੱਲਾ ਤੇਰੀ ਸਾਰ ਕਿਸੇ ਨਾ ਪਾਈਆ। ਕਲਮਾ ਸੁਣੇ ਨਾ ਕੋਈ ਪੈਗ਼ਾਮ, ਸਜਦਾ ਸੀਸ ਨਾ ਕੋਇ ਨਿਵਾਈਆ। ਕਿਸੇ ਕੰਮ ਨਾ ਆਈ ਵੇਲੇ ਪੰਜ ਪੜ੍ਹੀ ਨਿਮਾਜ਼, ਵੁਜ਼ੂ ਬਾਂਗ ਬੈਠੇ ਡੇਰਾ ਢਾਹੀਆ। ਤੇਰੇ ਮਿਲਣ ਦੀ ਸੂਫੀ ਵਿਰਲਾ ਰੱਖੇ ਤਾਂਘ, ਨਿਜ ਨੇਤਰ ਧਿਆਨ ਲਗਾਈਆ। ਪਰਵਰਦਗਾਰ ਸਾਂਝੇ ਯਾਰ ਵੇਸ ਵਟਾ ਅਗੰਮੀ ਸਵਾਂਗ, ਅਛਲ ਛਲਧਾਰੀ ਆਪਣਾ ਫੇਰਾ ਪਾਈਆ। ਪੀਰ ਪੈਗ਼ੰਬਰ ਮੰਗ ਕੇ ਗਏ ਮਾਂਗ, ਪਰਗਟ ਹੋਵੇ ਵਡ ਅਮਾਮ, ਪਰਵਰਦਗਾਰ ਆਵੇ ਨੂਰ ਇਲਾਹੀਆ । ਜਿਸ ਦਾ ਆਦਿ ਜੁਗਾਦਿ ਜੁਗ ਚੌਕੜੀ ਸਤਿ ਧਰਮ ਦਾ ਇਕ ਇਸਲਾਮ, ਇਸਮ ਆਜ਼ਮ ਦਏ ਜਣਾਈਆ। ਕੂੜੀ ਕਿਰਿਆ ਲਾਏ ਨਾ ਕੋਈ ਅਲਜ਼ਾਮ, ਅਜ਼ਲ ਨੇੜ ਕੋਇ ਨਾ ਆਈਆ। ਸ਼ਾਹ ਸੁਲਤਾਨ ਸ਼ਹਿਨਸ਼ਾਹ ਤੇਰਾ ਨਾਉਂ ਹੋਇਆ ਬਦਨਾਮ, ਬਦੀ ਨੇਕੀ ਸਮਝ ਕੋਇ ਨਾ ਪਾਈਆ । ਸਾਚਾ ਬਰਦਾ ਦਿਸੇ ਨਾ ਕੋਈ ਗ਼ੁਲਾਮ, ਗ਼ੁਰਬਤ ਸਕੇ ਨਾ ਕੋਇ ਮਿਟਾਈਆ। ਸਦੀ ਚੌਧਵੀਂ ਚਾਰੋਂ ਕੁੰਟ ਕੂੜ ਤੂਫਾਨ, ਮਾਇਆ ਮਮਤਾ ਤੋਹਫਾ ਘਰ ਘਰ ਨਜ਼ਰੀ ਆਈਆ। ਕਿਰਪਾ ਕਰ ਵਡ ਅਮਾਮ, ਇਲਮ ਆਲਮ ਉਲਮਾ ਚਲੇ ਨਾ ਕੋਇ ਚਤਰਾਈਆ। ਤੇਰਾ ਬਰਦਾ ਕਰੇ ਸਲਾਮ, ਦਰ ਦਰਵੇਸ਼ ਸੀਸ ਝੁਕਾਈਆ। ਤੇਰੇ ਹੱਥ ਤੇਰਾ ਨਜ਼ਾਮ, ਅਦਾਲਤ ਇਕੋ ਦਏ ਵਖਾਈਆ। ਤੇਰਾ ਨਜ਼ਰ ਨਾ ਆਏ ਕਿਸੇ ਅਸ਼ਟਾਮ, ਲੇਖਾ ਕੋਈ ਨਾ ਜਾਣੇ ਬੇਪਰਵਾਹੀਆ । ਵੁਕਲਾ ਕਰੇ ਨਾ ਕੋਈ ਬਿਆਨ, ਵਾਹਦ ਆਪਣੀ ਖੇਲ ਵਖਾਈਆ। ਸਚ ਦਵਾਰੇ ਨਾ ਕਰ ਅਰਾਮ, ਆਰਾਮਗਾਹ ਆਪਣੀ ਦੇ ਤਜਾਈਆ। ਕਲਜੁਗ ਵੇਖ ਅੰਧੇਰੀ ਸ਼ਾਮ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇ ਧੁਰ ਦਾ ਵਰ, ਜਿਸ ਵਿਚ ਤੇਰੀ ਵਡਿਆਈਆ। ਗੁਰ ਅਵਤਾਰ ਕਹਿਣ ਪ੍ਰਭ ਗਏ ਥੱਕ, ਹੋਕਾ ਤੇਰਾ ਨਾਮ ਜਗ ਸੁਣਾਈਆ। ਲੇਖਾ ਲਿਖ ਕੇ ਆਏ ਰੱਖ, ਭੇਵ ਅਭੇਦ ਖੁਲ੍ਹਾਈਆ। ਸ਼ਬਦ ਅਗੰਮੀ ਤਨ ਨਗਾਰੇ ਮਾਰ ਕੇ ਆਏ ਸੱਟ, ਡੰਕਾ ਇਕੋ ਹੱਥ ਉਠਾਈਆ। ਤੇਰੇ ਮਿਲਣ ਦੀ ਖੋਲ੍ਹ ਕੇ ਆਏ ਅੱਖ, ਨਿਜ ਨੇਤਰ ਕਰ ਰੁਸ਼ਨਾਈਆ। ਨਿਝਰ ਝਿਰਨਾ ਅੰਮ੍ਰਿਤ ਆਤਮ ਆ ਕੇ ਝੱਟ, ਸਰ ਸਰੋਵਰ ਇਕ ਦ੍ਰਿੜਾਈਆ। ਘਰ ਵਿਚ ਘਰ ਜੋਤ ਕਰ ਕੇ ਆਏ ਪਰਗਟ, ਦਸਮ ਦਵਾਰੀ ਕੁੰਡਾ ਲਾਹੀਆ। ਸੁਖਮਨ ਟੇਢੀ ਬੰਕ ਪਿੰਗਲ ਈੜਾ ਮਾਰ ਕੇ ਆਏ ਦੱਸ, ਦਹਿ ਦਿਸ਼ਾ ਵੇਖ ਵਖਾਈਆ। ਆਤਮ ਪਰਮਾਤਮ ਇਕੋ ਘਰ ਰਹੇ ਵਸ, ਪੜਦਾ ਉਹਲਾ ਰਹੇ ਚੁਕਾਈਆ। ਜੀਵ ਜੰਤ ਪ੍ਰਭ ਮਿਲਣ ਦੀ ਸਾਰੇ ਰੱਖੋ

❋

❋

ਆਸ, ਆਸਾ ਤ੍ਰਿਸ਼ਨਾ ਇਕੋ ਇਕ ਵਧਾਈਆ। ਜਨਮ ਜਨਮ ਦੀ ਕਰਮ ਕਰਮ ਦੀ ਮਿਟੇ ਫਾਸ, ਅਧਰਮ ਧਰਮ ਦਾ ਵਜੋਗ ਗਵਾਈਆ। ਲੇਖੇ ਲਾਵੇ ਪਵਣ ਸਵਾਸ, ਸਵਾਸ ਸਵਾਸਾਂ ਵਿਚ ਸਮਾਈਆ। ਜਿਸ ਦਾ ਖੇਲ ਪ੍ਰਿਥਮੀ ਆਕਾਸ਼, ਗਗਨ ਮੰਡਲ ਸੋਭਾ ਪਾਈਆ। ਸੋ ਸਭ ਦੇ ਵਸੇ ਪਾਸ, ਸਤਿਗੁਰ ਸਵਾਮੀ ਵਿਛੜ ਕਦੇ ਨਾ ਜਾਈਆ। ਰਾਮ ਰਾਮ ਕਰ ਕੇ ਆਏ ਆਖ, ਧੁਰ ਸੰਦੇਸਾ ਇਕ ਸੁਣਾਈਆ। ਘਨਈਆ ਸ਼ਾਮ ਹੋ ਕੇ ਪਾਏ ਆਪੇ ਰਾਸ, ਗੋਪੀ ਕਾਹਨ ਨਾਚ ਨਚਾਈਆ। ਮੂਸਾ ਕੋਹਤੂਰ ਡਿਗਾ ਸਫ਼ਾ ਹਸਤੀ ਆਪਣੀ ਆਪ ਮਿਟਾਈਆ। ਈਸਾ ਕਿਹਾ ਮੇਰਾ ਬਾਪ, ਨੂਰ ਨੂਰ ਰੁਸ਼ਨਾਈਆ। ਮੁਹੰਮਦ ਕਿਹਾ ਖੋਲ੍ਹੇ ਤਾਕ, ਵਡ ਅਮਾਮ ਪਰਦਾ ਦਏ ਉਠਾਈਆ। ਨਾਨਕ ਨਿਰਗੁਣ ਕਿਹਾ ਸਾਖਿਆਤ, ਪੁਰਖ ਅਕਾਲ ਨਜ਼ਰੀ ਆਈਆ। ਗੋਬਿੰਦ ਕਿਹਾ ਆਦਿ ਜੁਗਾਦਿ ਜੁਗ ਚੌਕੜੀ ਦੇਵਣਹਾਰਾ ਦਾਤ, ਗਹਿਰ ਗੰਭੀਰ ਵੱਡੀ ਵਡਿਆਈਆ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਦੇਵੇ ਸਭ ਦਾ ਸਾਥ, ਬਣ ਸੰਗੀ ਸੰਗ ਨਿਭਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਜਿਸ ਦੀ ਸਿਫ਼ਤੀ ਗਾਥ, ਗੁਰ ਅਵਤਾਰ ਪੀਰ ਪੈਗੰਬਰ ਢੋਲੇ ਰਾਗ ਗਏ ਸੁਣਾਈਆ। ਆਤਮ ਪਰਮਾਤਮ ਲੱਖ ਚੁਰਾਸੀ ਜੀਵ ਜੰਤ ਜਿਸ ਦੀ ਸੱਚੀ ਜਾਤ, ਅਜਾਤੀ ਰੂਪ ਨਾ ਕੋਇ ਵਟਾਈਆ। ਬ੍ਰਹਿਮੰਡ ਖੰਡ ਪੁਰੀ ਲੋਅ ਜਿਸ ਦਾ ਖੇਲ ਪ੍ਰਿਥਮੀ ਆਕਾਸ਼, ਗਗਨ ਮੰਡਲ ਆਪਣੀ ਧਾਰ ਚਲਾਈਆ। ਵਿਸ਼ਨ ਬ੍ਰਹਮਾ ਸ਼ਿਵ ਸੁਰਪਤ ਕਰੋੜ ਤੇਤੀਸਾ ਜਿਸ ਦੀ ਰੱਖੇ ਆਸ, ਮੁਨ ਜਨ ਬੈਠੇ ਧਿਆਨ ਲਗਾਈਆ। ਸਰ ਸਰੋਵਰ ਕਿਨਾਰਾ ਜਿਸ ਦਾ ਤੀਰਥ ਤਾਟ, ਗੰਗਾ ਗੋਦਾਵਰੀ ਜਮਨਾ ਸੁਰਸਤੀ ਜਿਸ ਦੀ ਧਾਰ ਅਖਵਾਈਆ। ਆਦਿ ਜੁਗਾਦਿ ਜੁਗ ਚੌਕੜੀ ਜਿਸ ਦਾ ਖੇਲ ਤਮਾਸ਼, ਨਿਰਗੁਣ ਸਰਗੁਣ ਵੇਸ ਵਟਾਈਆ। ਸੋ ਸਾਹਿਬ ਪੁਰਖ ਅਗੰਮ ਅਥਾਹ ਬੇਪਰਵਾਹ ਪੁਰਖ ਅਬਿਨਾਸ਼, ਅਬਿਨਾਸ਼ੀ ਕਰਤਾ ਆਪਣੀ ਕਾਰ ਕਮਾਈਆ। ਗੁਰ ਅਵਤਾਰ ਪੀਰ ਪੈਗ਼ੰਬਰਾਂ ਭਗਤਾਂ ਸੰਤਾਂ ਗੁਰਮੁਖਾਂ ਗੁਰਸਿਖਾਂ ਧਰਨੀ ਧਵਲ ਪ੍ਰਿਥਮੀ ਆਕਾਸ਼ ਪੂਰੀ ਕਰੇ ਆਸ, ਨਿਰਾਸਾ ਕੋਇ ਰਹਿਣ ਨਾ ਪਾਈਆ। ਆਦਿ ਜੁਗਾਦੀ ਪਤਿਪਰਮੇਸ਼ਵਰ ਕਮਲਾਪਾਤ, ਸੇਜ ਸੁਹੰਜਣੀ ਡੇਰਾ ਲਾਈਆ। ਨਿਤ ਨਵਿਤ ਹੋਏ ਸਹਾਈ ਅਨਾਥਾਂ ਨਾਥ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਕਲਜੁਗ ਕੂੜੀ ਕਿਰਿਆ ਅੰਤਮ ਕਰੇ ਘਾਤ, ਘਾਉ ਆਪਣਾ ਨਾਮ ਲਗਾਈਆ। ਗ਼ਰੀਬ ਨਿਮਾਣਿਆਂ ਕਮਲਿਆਂ ਕੋਝਿਆਂ ਭੁੱਖੇ ਨੰਗਿਆਂ ਪੁਛੇ ਵਾਤ, ਵਾਸਤਾ ਆਪਣੇ ਨਾਲ ਜੁੜਾਈਆ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਕਰੇ ਖ਼ਾਕ, ਸੀਸ ਤਾਜ ਨਾ ਕੋਇ ਟਿਕਾਈਆ। ਨਾਨਕ ਗੋਬਿੰਦ ਈਸਾ ਮੂਸਾ ਮੁਹੰਮਦ ਵੇਦ ਵਿਆਸਾ ਲਿਖਿਆ ਪੂਰਾ ਕਰੇ ਭਵਿਖਤ ਵਾਕ, ਵਾਤਾਵਰਨ ਆਪਣੇ ਹੱਥ ਰਖਾਈਆ। ਪਰਦਾ ਉਹਲਾ ਦੋ ਜਹਾਨਾਂ ਖੋਲ੍ਹ ਤਾਕ, ਤਕਦੀਰ ਤਦਬੀਰ ਤਕਬੀਰ ਦਏ ਸਮਝਾਈਆ। ਲੱਖ ਚੁਰਾਸੀ ਘਟ ਘਟ ਅੰਦਰ ਕਾਇਆ ਮੰਦਰ ਲਏ ਝਾਕ, ਬਜਰ ਕਪਾਟੀ ਪਰਦਾ ਆਪ ਉਠਾਈਆ। ਮੁਰੀਦ ਮੁਰਸ਼ਦ ਵੇਖਣਹਾਰਾ ਰੂਹ ਬੁਤ ਪਾਕ, ਪਾਕੀਜ਼ਾ ਆਪਣਾ ਖੇਲ ਵਖਾਈਆ। ਸਾਹਿਬ ਸਤਿਗੁਰ ਦੀਨ ਦਿਆਲ ਖੋਲ੍ਹਣਹਾਰਾ ਰਾਜ਼, ਅਨੁਭਵ ਅਪਣੀ ਧਾਰ ਜਣਾਈਆ। ਦੋ ਜਹਾਨ ਸ੍ਰੀ ਭਗਵਾਨ ਸ਼ਬਦ ਅਗੰਮੀ ਮਾਰਨਹਾਰਾ ਆਵਾਜ਼, ਸੁਤ ਦੁਲਾਰਾ ਥਿਰ ਘਰ ਵਾਸੀ ਆਪਣੀ ਸੇਵਾ ਲਾਈਆ। ਸਚਖੰਡ ਨਿਵਾਸੀ ਖੇਲ ਤਮਾਸ਼ ਅਵਣ ਗਵਣ, ਤ੍ਰੈਭਵਨ ਲੋਕ ਪਰਲੋਕ ਵੇਖ ਵਖਾਈਆ। ਨਿਤ ਨਵਿਤ ਖੇਲੇ ਖੇਲ ਲੇਖਾ ਜਾਣੇ ਦੁਸ਼ਟ ਦਮਨ, ਗੋਬਿੰਦ ਦੇਵਣਹਾਰ ਵਡਿਆਈਆ। ਭੇਵ ਚੁਕਾਏ ਦਿਤਾ ਸੰਦੇਸਾ ਮਾਛੂਵਾੜਾ ਪਵਣ, ਪਵਣ ਪਵਣਾਂ

❋

❋

ਵਿਚੋਂ ਬਾਹਰ ਕਢਾਈਆ। ਕਰ ਪਰਕਾਸ਼ ਮੂਰਤ ਗੋਪਾਲ ਮਦਨ, ਮਦ ਸੂਦਨ ਆਪਣੀ ਕਾਰ ਕਮਾਈਆ। ਪੰਜ ਤਤ ਕਾਇਆ ਚੋਲਾ ਹੱਡ ਮਾਸ ਨਾੜੀ ਨਾ ਕੋਈ ਬਦਨ, ਤਤਵ ਤਤ ਨਾ ਕੋਇ ਰਖਾਈਆ। ਜੋਤੀ ਜੋਤ ਨੂਰੀ ਜਲਵਾ ਜਾਹਰ ਜਹੂਰ ਹੋਏ ਮਗਨ, ਰੂਪ ਰੰਗ ਰੇਖ ਨਜ਼ਰ ਕਿਸੇ ਨਾ ਆਈਆ। ਆਤਮ ਪਰਮਾਤਮ ਪਰਮ ਪੁਰਖ ਸੱਚਾ ਲਾਵੇ ਮੁਖ ਸਗਨ, ਥਿਤ ਵਾਰ ਘੜੀ ਪਲ ਸਮਝ ਕਿਸੇ ਨਾ ਆਈਆ । ਕਲਜੁਗ ਅੰਤ ਸ੍ਰੀ ਭਗਵੰਤ ਸਤਿ ਸਤਿਵਾਦੀ ਕਰੇ ਅਦਲ, ਅਦਲ ਅਦਾਲਤ ਇਕ ਵਖਾਈਆ। ਕੂੜੀ ਕਿਰਿਆ ਮਾਇਆ ਮਮਤਾ ਜੂਠ ਝੂਠ ਦੇਵੇ ਬਦਲ, ਸਚ ਸੁਚ ਸਤਿਜੁਗ ਧਾਰ ਦੇਵਣਹਾਰ ਵਡਿਆਈਆ । ਕਾਮ ਕਰੋਧ ਲੋਭ ਮੋਹ ਹੰਕਾਰ ਆਸਾ ਤ੍ਰਿਸਨਾ ਕੋਈ ਨਾ ਪਾਵੇ ਗ਼ਦਰ, ਗਦਾ ਚੱਕਰ ਨਾਮ ਖੰਡਾ ਇਕੋ ਇਕ ਚਮਕਾਈਆ । ਬੇਪਰਵਾਹ ਰਹਿਮਤ ਕਰੇ ਆਪਣਾ ਫ਼ਜ਼ਲ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਦੋ ਜਹਾਨਾਂ ਕਰੇ ਵਜ਼ਨ, ਨਾਮ ਕੰਡਾ ਸ਼ਬਦ ਤਰਾਜ਼ੂ ਧੁਰ ਦਾ ਹੱਥ ਉਠ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਅਵਤਾਰ ਪੀਰ ਪੈਗ਼ੰਬਰਾਂ ਦੇਵੇ ਸਚ ਸਮਝਾਈਆ। ਗੁਰ ਅਵਤਾਰਾਂ ਹਰਿ ਜਣੌਂਦਾ ਏ। ਪੀਰ ਪੈਗ਼ੰਬਰਾਂ ਧੀਰ ਰਖੌਂਦਾ ਏ। ਪਤਿਪਰਮੇਸ਼ਵਰ ਚੋਟੀ ਚੜ੍ਹ ਅਖ਼ੀਰ, ਵੇਖ ਵਖੌਂਦਾ ਏ। ਸੁਚ ਦ੍ਰਿੜਾ ਸਚ ਤਸਵੀਰ, ਤਾਲਬ ਤੁਲਬਾ ਆਪ ਪੜ੍ਹੌਂਦਾ ਏ। ਜੋਤੀ ਜਲਵਾ ਬੇਨਜ਼ੀਰ, ਬਿਨ ਅੱਖਾਂ ਆਪ ਰੁਸ਼ਨੌਂਦਾ ਏ। ਨਾ ਸ਼ਾਹ ਨਾ ਹਕੀਰ, ਸ਼ਹਿਨਸ਼ਾਹ ਆਪਣੀ ਕਲ ਵਰਤੌਂਦਾ ਏ। ਨਾ ਸ਼ਰਅ ਨਾ ਜ਼ੰਜੀਰ, ਤਸਬੀ ਮਾਲਾ ਨਾ ਕੋਇ ਲਟਕੌਂਦਾ ਏ। ਨਾ ਪੈਗੰਬਰ ਨਾ ਪੀਰ, ਫ਼ਤਵਾ ਕਾਜ਼ੀ ਨਾ ਕੋਇ ਵਖੌਂਦਾ ਏ। ਨਾ ਨੇਤਰ ਨਾ ਨੀਰ, ਹੰਝੂਆਂ ਧਾਰ ਨਾ ਕੋਇ ਬਣੌਂਦਾ ਏ। ਨਾ ਰੋਗ ਸੋਗ ਨਾ ਕੋਇ ਪੀੜ, ਚਿੰਤਾ ਦੁੱਖ ਨਾ ਕੋਇ ਜਣੌਂਦਾ ਏ। ਆਦਿ ਜੁਗਾਦਿ ਜੁਗ ਚੌਕੜੀ ਕਦੇ ਨਾ ਹੋਏ ਦਿਲਗਾਰ, ਦਿਲਬਰ ਆਪਣੀ ਕਾਰ ਕਮੌਂਦਾ ਏ। ਹੱਥ ਫੜ ਨਾਮ ਸ਼ਮਸ਼ੀਰ, ਖੰਡਾ ਖੜਗ ਇਕ ਚਮਕੌਂਦਾ ਏ। ਵਡ ਦਾਤਾ ਗੁਣੀ ਗਹੀਰ, ਗਹਿਰ ਗਵਰ ਆਪਣਾ ਪਰਦਾ ਲੌਂਹਦਾ ਏ। ਕਰੇ ਖੇਲ ਬਿਨ ਸਰੀਰ, ਸਦਕਾ ਆਪਣਾ ਨਾਮ ਜਣੌਂਦਾ ਏ। ਦੋ ਜਹਾਨਾਂ ਪਾ ਕੇ ਚੀਰ, ਕੂੜੀ ਕਿਰਿਆ ਮੇਟ ਮਿਟੌਂਦਾ ਏ। ਧੁਰਦਰਗਾਹੀ ਬਣ ਮਸ਼ੀਰ, ਮਸਲਾ ਹੱਕ ਆਪ ਸਮਝੌਂਦਾ ਏ। ਕਾਇਆ ਬਣ ਤਤ ਤਬੀਬ, ਮਰਜ਼ ਮਮਤਾ ਮੋਹ ਚੁਕੌਂਦਾ ਏ। ਪਿਆਰ ਕਰ ਸਚ ਹਬੀਬ, ਅਹਿਬਾਬ ਰਬਾਬ ਤਨ ਸਤਾਰ ਇਕ ਵਜੌਂਦਾ ਏ। ਦੂਰ ਦੁਰਾਡਾ ਆ ਕਰੀਬ, ਕਾਇਆ ਕਾਅਬਾ ਸੋਭਾ ਪੌਂਦਾ ਏ। ਜਿਸ ਦੀ ਸਿਫ਼ਤ ਕਰੇ ਕੁਰਾਨ ਮਜੀਦ, ਸੋ ਮੌਜੂਦਾ ਹੋ ਕੇ ਵੇਖ ਵਖੌਂਦਾ ਏ। ਈਸਾ ਮੂਸਾ ਮੁਹੰਮਦ ਜਿਸ ਦੀ ਕਰ ਕੇ ਗਏ ਤਾਈਦ, ਸੋ ਤੁਆਰਫ਼ ਆਪਣੇ ਨਾਲ ਜਣੌਂਦਾ ਏ। ਬਿਨ ਅੱਖਰਾਂ ਲਿਖੀ ਵਖਾਵੇ ਰਸੀਦ, ਲਿਖਤ ਪੜ੍ਹਤ ਆਪਣੀ ਆਪ ਸਮਝੌਂਦਾ ਏ। ਸਦੀ ਚੌਧਵੀਂ ਲੇਖਾ ਆਏ ਨਜ਼ਦੀਕ, ਚੌਦਾਂ ਤਬਕਾਂ ਡੇਰਾ ਢੌਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਉਠੌਂਦਾ ਏ। ਗੁਰ ਅਵਤਾਰਾਂ ਦੇਵੇ ਓਟ, ਆਸਰਾ ਇਕ ਜਣਾਈਆ। ਕਰ ਪਰਕਾਸ਼ ਨਿਰਮਲ ਜੋਤ, ਕਲਜੁਗ ਅੰਧੇਰਾ ਦਏ ਮਿਟਾਈਆ । ਜਿਸ ਦੀ ਕਿਸੇ ਨਾ ਆਈ ਸੋਚ, ਸੋਚਿਆਂ ਸਮਝ ਕੋਇ ਨਾ ਪਾਈਆ। ਜਿਸ ਦਰਸ਼ਨ ਨੂੰ ਰਹੇ ਲੋਚ, ਨੇਤਰ ਨੈਣ ਅੱਖ ਖੁਲ੍ਹਾਈਆ। ਸੋ ਪੁਰਖ ਅਕਾਲ ਨਿਰਗੁਣ ਨਿਰਵੈਰ ਜਾਏ ਪਹੁੰਚ, ਦੂਰ ਦੁਰਾਡਾ ਬਣ ਕੇ ਪਾਂਧੀ ਰਾਹੀਆ। ਲੇਖਾ ਜਾਣੇ ਚੌਦਾਂ ਲੋਕ, ਚੌਦਾਂ ਵਿਦਿਆ ਪਰਦਾ ਦਏ ਉਠਾਈਆ। ਜੁਗ ਚੌਕੜੀ ਜਿਸ ਦਾ ਨਾਮ ਸਚ ਸਲੋਕ, ਸੋਹਲਾ ਢੋਲਾ ਰਹੇ ਗਾਈਆ।

❋

❋

ਨੌ ਸੌ ਚੁਰਾਨਵੇ ਚੌਕੜੀ ਜੁਗ ਜੋ ਬੈਠਾ ਰਿਹਾ ਖ਼ਾਮੋਸ਼, ਗੁਰ ਅਵਤਾਰਾਂ ਸ਼ਬਦ ਇਸ਼ਾਰੇ ਨਾਲ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਬੇਅੰਤ ਬੇਅੰਤ ਬੇਅੰਤ ਅੰਤ ਆਪਣੇ ਹੱਥ ਰਖਾਈਆ। ਗੁਰ ਅਵਤਾਰਾਂ ਦੇਵੇ ਧੀਰ, ਧੀਰਜਵਾਨ ਧੀਰ ਧਰਾਇੰਦਾ। ਕਲਜੁਗ ਅੰਤ ਕਰੇ ਅਖ਼ੀਰ, ਆਖ਼ਰ ਆਪਣਾ ਹੁਕਮ ਵਰਤਾਇੰਦਾ। ਜਨ ਭਗਤਾਂ ਕੱਟੇ ਭੀੜ, ਔਝੜ ਰਾਹ ਨਜ਼ਰ ਕੋਇ ਨਾ ਆਇੰਦਾ। ਕੂੜੀ ਕਿਰਿਆ ਕੱਟ ਜ਼ੰਜੀਰ, ਨਾਮ ਡੋਰੀ ਤੰਦ ਬੰਧਾਇੰਦਾ। ਪਿਛਲੇ ਲੇਖੇ ਉਤੇ ਮਾਰੇ ਲਕੀਰ, ਚੌਥੇ ਜੁਗ ਪੰਧ ਮੁਕਾਇੰਦਾ। ਅਗਲੀ ਫੇਰ ਬਣਾਏ ਤਕਦੀਰ, ਸਤਿਜੁਗ ਸਾਚਾ ਰਾਹ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪਣੇ ਹੱਥ ਰਖਾਇੰਦਾ। ਸਾਚੀ ਕਰਨੀ ਰੱਖ ਹੱਥ, ਹਰਿ ਕਰਤਾ ਦਏ ਵਡਿਆਈਆ। ਪਾਰਬ੍ਰਹਮ ਪੁਰਖ ਸਮਰਥ, ਸ਼ਹਿਨਸ਼ਾਹ ਇਕੋ ਇਕ ਅਖਵਾਈਆ। ਦੋ ਜਹਾਨਾਂ ਪਾਏ ਨੱਥ, ਸ਼ਬਦ ਡੋਰੀ ਤੰਦ ਵਖਾਈਆ। ਬ੍ਰਹਿਮੰਡ ਖੰਡ ਵੇਖਣਹਾਰਾ ਨੱਠ ਨੱਠ, ਬਿਨ ਲੱਤਾਂ ਬਾਂਹਵਾਂ ਭੱਜੇ ਵਾਹੋ ਦਾਹੀਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਅਗਲਾ ਲੇਖਾ ਦੇਵੇ ਦੱਸ, ਪਿਛਲਾ ਪਹਿਲੋਂ ਪੰਧ ਮੁਕਾਈਆ। ਕਿਸੇ ਦੇ ਕੁਛ ਨਾ ਰਹੇ ਵਸ, ਖ਼ਾਲੀ ਹੱਥ ਸਰਬ ਕਰਾਈਆ। ਸੰਤ ਸੁਹੇਲੇ ਗੁਰੂ ਗੁਰ ਚੇਲੇ ਗੁਰਮੁਖ ਵਿਰਲੇ ਖੋਲ੍ਹੇ ਅੱਖ, ਜਿਸ ਆਪਣਾ ਮੇਲ ਮਿਲਾਈਆ। ਦੂਈ ਦਵੈਤੀ ਮੇਟ ਫੱਟ, ਪਟੀ ਇਕੋ ਨਾਮ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਦੇਵਣਹਾਰ ਵਡਿਆਈਆ। ਜਨ ਭਗਤਾਂ ਪ੍ਰਭ ਦਏ ਦਿਲਾਸਾ, ਸੰਤਾਂ ਸੀਸ ਜਗਦੀਸ ਹੱਥ ਟਿਕਾਈਆ । ਗੁਰਮੁਖਾਂ ਪੂਰੀ ਕਰੇ ਆਸਾ, ਗੁਰਸਿਖ ਆਪਣੇ ਰੰਗ ਰੰਗਾਈਆ। ਚਰਨ ਕਵਲ ਧਰ ਭਰਵਾਸਾ, ਸਰਨ ਦੇਵੇ ਇਕ ਸਰਨਾਈਆ। ਪੂਰਬ ਕਰੇ ਪੂਰਾ ਘਾਟਾ, ਸਿਰ ਆਪਣਾ ਹੱਥ ਟਿਕਾਈਆ। ਕਲਜੁਗ ਮੇਟ ਅੰਧੇਰੀ ਰਾਤਾ, ਸਤਿ ਸਤਿਵਾਦੀ ਚੰਦ ਚਮਕਾਈਆ। ਨਿਰਧਨਾਂ ਪੁਛੇ ਵਾਤਾ, ਸਰਧਨ ਨਾਲ ਮਿਲਾਈਆ। ਲੇਖਾ ਜਾਣੇ ਰਸੂਲ ਪਾਕਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਸ਼ਹਿਨਸ਼ਾਹ ਹਰਿ ਧੁਰ ਦਾ ਰਾਜਾ, ਰੱਯਤ ਦੋ ਜਹਾਨ ਵੇਖ ਵਖਾਇੰਦਾ। ਸੀਸ ਜਗਦੀਸ ਸੋਹੇ ਤਾਜਾ, ਭੂਪਤ ਭੂਪ ਆਪਣਾ ਨਾਉਂ ਧਰਾਇੰਦਾ। ਸਚਖੰਡ ਦਵਾਰੇ ਸਾਜਣ ਸਾਜਾ, ਥਿਰ ਘਰ ਸ਼ਬਦੀ ਸੁਤ ਆਪ ਵਡਿਆਇੰਦਾ। ਵਿਸ਼ਨ ਬ੍ਰਹਮਾ ਸ਼ਿਵ ਮੰਨਣ ਆਖਾ, ਧੁਰ ਸੰਦੇਸਾ ਇਕ ਅਲਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਲੋਕਮਾਤ ਮਾਰਨ ਝਾਕਾ, ਝਾਕੀ ਆਪਣੇ ਨਾਲ ਮਿਲਾਇੰਦਾ। ਕਵਣ ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਸਤਿਗੁਰ ਮੰਨੇ ਆਖਾ, ਕਵਣ ਗੂੜ੍ਹੀ ਨੀਂਦ ਗ਼ਫ਼ਲਤ ਵਿਚ ਨਜ਼ਰੀ ਆਇੰਦਾ। ਕਵਣ ਅਨਹਦ ਧੁਨ ਆਤਮ ਅੰਤਰ ਸੁਣੇ ਗਾਥਾ, ਕਵਣ ਰਸਨਾ ਜਿਹਵਾ ਪੜ੍ਹ ਪੜ੍ਹ ਆਪਣਾ ਆਪ ਭੁਲਾਇੰਦਾ। ਕਵਣ ਹਿਰਦੇ ਹਰਿ ਵਸਾਏ ਆਤਮ ਪਰਮਾਤਮ ਜੋੜੇ ਨਾਤਾ, ਕਵਣ ਸੀਸ ਨਿਵਾ ਨਿਵਾ ਭੁੱਲ ਭੁੱਲ ਆਪਣਾ ਮੁਖ ਭਵਾਇੰਦਾ। ਵੇਖਣਹਾਰਾ ਪ੍ਰਭੂ ਅਜਬ ਤਮਾਸ਼ਾ, ਨਿਰਗੁਣ ਨਿਰਵੈਰ ਪੁਰਖ ਅਕਾਲ ਨਜ਼ਰ ਕਿਸੇ ਨਾ ਆਇੰਦਾ । ਗੁਰ ਅਵਤਾਰ ਪੀਰ ਪੈਗ਼ੰਬਰ ਦਰ ਦਰ ਮੰਗਣ ਦਾਤਾ, ਦੇਵਣਹਾਰ ਦਇਆ ਕਮਾਇੰਦਾ। ਉਠੋ ਵੇਖੋ ਪਿਛਲਾ ਆਪਣਾ ਖਾਤਾ, ਬਿਨ ਖਤਰੇ ਖੌਫ਼ ਖ਼ਾਸ ਹਰਿ ਜੂ ਆਪ ਵਖਾਇੰਦਾ। ਝਗੜਾ ਪਿਆ ਵਰਨ ਬਰਨ ਜਾਤਾ ਪਾਤਾ, ਅਠਾਰਾਂ ਬਰਨ ਭੇਵ ਨਾ ਕੋਇ ਚੁਕਾਇੰਦਾ। ਜਿਨ੍ਹਾਂ ਇਕੋ ਪਰਮ ਪੁਰਖ ਪਰਮਾਤਮ ਮਿਲਣ ਦੀ ਖ਼ਾਹਸ਼ਾ, ਤਿਨ੍ਹਾਂ ਖ਼ਾਲਸ ਆਪਣਾ ਰੂਪ ਵਖਾਇੰਦਾ। ਲੱਭਿਆਂ ਤੀਰਥ

❋

❋

ਤਟ ਜੰਗਲ ਜੂਹ ਉਜਾੜ ਪਹਾੜ ਉਚੇ ਟਿੱਲੇ ਪਰਬਤ ਗੁਰਦਰ ਮੰਦਰ ਮਸਜਦ ਸ਼ਿਵਦਵਾਲੇ ਮੱਠ ਕਿਸੇ ਨਾ ਆਵੇ ਹਾਥਾ, ਬਾਂਹੋਂ ਫੜ ਗਲੇ ਨਾ ਕੋਇ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਫੜ ਆਪ ਆਪਣੇ ਰੰਗ ਰੰਗਾਇੰਦਾ। ਹਰਿ ਹਰਿ ਰੰਗੇ ਆਪਣੇ ਰੰਗ, ਰੰਗ ਰਾਤਾ ਵਡ ਵਡਿਆਈਆ। ਆਤਮ ਸੇਜ ਸੁਹਾਏ ਪਲੰਘ, ਪਾਵਾ ਚੂਲ ਨਜ਼ਰ ਕੋਇ ਨਾ ਆਈਆ। ਉਪਰ ਬੈਠ ਸੂਰਾ ਸਰਬੰਗ, ਸ਼ਹਿਨਸ਼ਾਹ ਆਪਣੀ ਖ਼ੁਸ਼ੀ ਵਖਾਈਆ। ਆਤਮ ਪਰਮਾਤਮ ਦੇ ਅਨੰਦ, ਨਿਜਾਨੰਦ ਕਰੇ ਰਸਾਈਆ। ਨਿਰਗੁਣ ਜੋਤ ਚਾੜ੍ਹ ਚੰਦ, ਘਰ ਦੀਪ ਨੂਰ ਰੁਸ਼ਨਾਈਆ । ਨਾਦ ਸ਼ਬਦ ਧੁਨ ਅਗੰਮ, ਅਗੰਮੜਾ ਰਾਗ ਅਲਾਈਆ। ਭਾਗ ਲਗਾ ਕਾਇਆ ਮਾਟੀ ਚੰਮ, ਘਰ ਅੰਮ੍ਰਿਤ ਆਤਮ ਸਰੋਵਰ ਇਕ ਨੁਹਾਈਆ । ਕੂੜੀ ਕਿਰਿਆ ਡੁੱਬਦਾ ਬੇੜਾ ਦੇਵੇ ਬੰਨ੍ਹ, ਫੜ ਆਪਣੇ ਕੰਧ ਉਠਾਈਆ। ਮਨ ਵਾਸਨਾ ਦਹਿ ਦਿਸ਼ਾ ਨਾ ਭਟਕੇ ਮਨ, ਮਨ ਮਣਕਾ ਆਪ ਭਵਾਈਆ । ਕਰ ਪਰਕਾਸ਼ ਚੋਲੇ ਤਨ, ਤਤਵ ਤਤ ਦਏ ਸਮਝਾਈਆ। ਕੂੜੀ ਕਿਰਿਆ ਠੀਕਰ ਦੇਵੇ ਭੰਨ, ਭਾਂਡਾ ਭਰਮ ਭੌ ਮਿਟਾਈਆ। ਗੁਰਮੁਖ ਬਣਾਏ ਆਪਣਾ ਜਨ, ਬਣੇਂ ਧੰਨ ਜਣੇਂਦੀ ਮਾਈਆ। ਕਿਰਪਾ ਕਰ ਸ੍ਰੀ ਭਗਵਨ, ਜਨ ਭਗਤਾਂ ਲਏ ਮਿਲਾਈਆ। ਸਚਖੰਡ ਦਵਾਰੇ ਚਾੜ੍ਹੇ ਚੰਨ, ਸੂਰਜ ਚੰਦ ਦੋਵੇਂ ਨੈਣ ਸ਼ਰਮਾਈਆ। ਭਗਤ ਭਗਵਾਨ ਇਕ ਦੂਜੇ ਨੂੰ ਕਹਿਣ ਧੰਨ ਧੰਨ, ਸੋਹੰ ਢੋਲਾ ਸੱਚਾ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਕਲਜੁਗ ਵੇਖ ਅੰਧੇਰੀ ਰਾਤੀ, ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਮੰਨੇ ਆਖੀ, ਸਤਿਜੁਗ ਆਪ ਜਣਾਏ ਸਾਚੀ ਸਾਖੀ , ਪਰਗਟ ਹੋਏ ਕਮਲਾਪਾਤੀ, ਨਾਮ ਨਿਧਾਨਾ ਦੇਵੇ ਦਾਤੀ, ਅੰਮ੍ਰਿਤ ਬੂੰਦ ਪਿਆਏ ਸਵਾਂਤੀ, ਮੇਟ ਮਿਟਾਏ ਪਾਤ ਜਾਤੀ, ਊਚ ਨੀਚ ਰਾਉ ਰੰਕ ਰਾਜ ਰਾਜਾਨ ਸ਼ਾਹ ਸੁਲਤਾਨ ਸ਼ਹਿਨਸ਼ਾਹ ਇਕੋ ਘਰ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਰ ਅਵਤਾਰ ਏਕੰਕਾਰ ਪਰਵਰਦਗਾਰ ਸਾਂਝਾ ਯਾਰ ਸਾਹਿਬ ਸਤਿਗੁਰ ਪੁਰਖ ਅਕਾਲ ਦੀਨ ਦਿਆਲ ਦਇਆਨਿਧ ਠਾਕਰ ਸਵਾਮੀ ਅੰਤਰਜਾਮੀ ਇਕੋ ਇਕ ਇਕ ਨਜ਼ਰੀ ਆਈਆ।

੨੨ ਫੱਗਣ ੨੦੨੦ ਬਿਕ੍ਰਮੀ ਸ਼ਿਵ ਸਿੰਘ ਦੇ ਗ੍ਰਹਿ ਮੇਰਠ ਛਾਉਣੀ ਉਤਰ ਪ੍ਰਦੇਸ਼

ਗੁਰਮੁਖ ਆਸਾ ਕਰੇ ਪਿਆਰ, ਤ੍ਰਿਸਨਾ ਜਗਤ ਮਿਟਾਈਆ। ਕਰ ਕਿਰਪਾ ਸਿਰਜਣਹਾਰ, ਪੁਰਖ ਅਕਾਲ ਬੇਪਰਵਾਹੀਆ। ਰਾਹ ਤੱਕਦੀ ਰਹੀ ਜੁਗ ਚਾਰ, ਜੁਗ ਚੌਕੜੀ ਧਿਆਨ ਲਗਾਈਆ। ਨੇਤਰ ਨੈਣ ਨੈਣ ਉਘਾੜ, ਅੱਖ ਪਰਤੱਖ ਰੂਪ ਵਟਾਈਆ। ਫਿਰ ਫਿਰ ਥੱਕੀ ਜੰਗਲ ਜੂਹ ਉਜਾੜ ਪਹਾੜ, ਟਿੱਲੇ ਪਰਬਤ ਭੱਜੀ ਵਾਹੋ ਦਾਹੀਆ। ਬਣ ਵੈਰਾਗਣ ਵਾਜਾਂ ਰਹੀ ਮਾਰ, ਬੌਹੜੀ ਕੂਕ ਕੂਕ ਸੁਣਾਈਆ। ਕਾਗ਼ਜ਼ ਕਲਮ ਸ਼ਾਹੀ ਤੇਰਾ ਦੱਸਦੀ ਗਈ ਨਿਸ਼ਾਨ, ਗੁਰ ਅਵਤਾਰ ਦੇਣ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਤੇਰੇ ਮੰਗ

❋

❋

ਮੰਗਾਈਆ। ਗੁਰਮੁਖ ਆਸਾ ਫਿਰੇ ਦੌੜੀ, ਚਾਰੋਂ ਕੁੰਟ ਧਿਆਨ ਲਗਾਈਆ। ਪੁਰਖ ਅਕਾਲ ਆ ਕੇ ਬੌਹੜੀ, ਬੌਹੜੀ ਬੌਹੜੀ ਰਹੀ ਸੁਣਾਈਆ । ਸਚ ਦਵਾਰੇ ਲਾ ਪੌੜੀ, ਡੰਡਾ ਆਪਣਾ ਹੱਥ ਫੜਾਈਆ। ਸਤਿ ਸਤਿਵਾਦੀ ਚੜ੍ਹ ਕੇ ਆ ਅਗੰਮੀ ਘੋੜੀ, ਬੇਪਰਵਾਹ ਆਸਣ ਲਾਈਆ। ਮੇਰੀ ਕਾਇਆ ਅੰਦਰ ਨਿਕੀ ਜਿਹੀ ਮੋਰੀ, ਦਰ ਦਰਵਾਜ਼ਾ ਨਜ਼ਰ ਕੋਇ ਨਾ ਆਈਆ। ਲੰਘ ਕੇ ਆ ਚੋਰੀ ਚੋਰੀ, ਭੇਵ ਅਭੇਦਾ ਭੇਵ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇ ਮਾਣ ਵਡਿਆਈਆ। ਗੁਰਮੁਖ ਆਸਾ ਕਹੇ ਬਸਤਰ ਲਾਹ ਚੀਰ, ਪਰਦਾ ਦੇ ਉਠਾਈਆ। ਮੈਂ ਫੋਲ ਥੱਕੀ ਅਠ ਸਠ ਤੀਰਥ ਨੀਰ, ਤਟ ਕਿਨਾਰੇ ਵੇਖੇ ਚਾਈਂ ਚਾਈਂਆ। ਵਰਨ ਬਰਨ ਵੇਖੇ ਸ਼ਰਅ ਵੱਝਾ ਜ਼ੰਜੀਰ, ਸ਼ਰੀਅਤ ਲੇਖਾ ਦੇ ਮੁਕਾਈਆ। ਦਰ ਦਰਵੇਸ਼ ਮੰਗਦੇ ਵੇਖੇ ਫ਼ਕੀਰ, ਸ਼ਾਹ ਹਕੀਰ ਭੱਜਣ ਵਾਹੋ ਦਾਹੀਆ। ਹਰਿ ਜੂ ਤੇਰੀ ਨਜ਼ਰ ਨਾ ਆਈ ਕਿਸੇ ਤਸਵੀਰ, ਤਸਬੀ ਮਾਲਾ ਗਲ ਵਿਚ ਜਗਤ ਰਹੇ ਲਟਕਾਈਆ। ਚੋਟੀ ਚੜ੍ਹ ਕੇ ਵੇਖ ਅਖ਼ੀਰ, ਮੰਜ਼ਲ ਆਪਣੀ ਇਕ ਸੁਹਾਈਆ। ਤੂੰ ਪੀਰਾਂ ਦਾ ਪੀਰ, ਦਸਤਗੀਰ ਤੇਰੀ ਵਡਿਆਈਆ। ਘਰ ਸਾਚੇ ਦੇ ਧੀਰ, ਧੀਰਜਵਾਨ ਤੇਰੀ ਸਰਨਾਈਆ। ਮੇਰੀ ਬਦਲ ਦੇ ਤਕਦੀਰ, ਤਦਬੀਰ ਆਪਣੀ ਇਕ ਦ੍ਰਿੜਾਈਆ। ਬਿਰਹੋਂ ਵਿਛੋੜਾ ਕੱਟ ਪੀੜ, ਹਉਮੇਂ ਰੋਗ ਗਵਾਈਆ। ਮੈਂ ਰੱਖਾਂ ਨਿਤ ਉਡੀਕ, ਦਿਵਸ ਰੈਣ ਧਿਆਨ ਲਗਾਈਆ। ਮਿਹਰਵਾਨ ਲਾਸ਼ਰੀਕ, ਪਿਛਲੀ ਸ਼ਿਰਕਤ ਦੇ ਗਵਾਈਆ। ਤੇਰੇ ਵਿਚ ਇਕ ਤੌਫ਼ੀਕ, ਤੋਬਾ ਤੋਬਾ ਰਹੀ ਸੁਣਾਈਆ। ਦੂਰ ਦੁਰਾਡੇ ਆ ਨਜ਼ਦੀਕ, ਨੇਰਨ ਨੇਰਾ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੋਹੇ ਦੇ ਮਾਣ ਵਡਿਆਈਆ। ਗੁਰਸਿਖ ਆਸਾ ਫਿਰੇ ਨੱਠੀ, ਦਹਿ ਦਿਸ਼ਾ ਵੇਖ ਵਖਾਈਆ। ਸਚ ਦਵਾਰਾ ਖੋਲ੍ਹ ਹੱਟੀ, ਪਰਦਾ ਦੂਈ ਦਵੈਤ ਚੁਕਾਈਆ। ਭਾਗ ਲਗਾ ਕਾਇਆ ਮੱਟੀ, ਮਟਕਾ ਸੋਹਣਾ ਦੇ ਬਣਾਈਆ। ਬਖ਼ਸ਼ਿਸ਼ ਕਰ ਨਾਮ ਰੱਤੀ, ਰੱਤੀ ਰੱਤ ਦਏ ਬਦਲਾਈਆ। ਮੇਲ ਮਿਲਾ ਕਮਲਾਪਤੀ, ਕਵਲ ਨੈਣ ਤੇਰੀ ਸਰਨਾਈਆ। ਮੈਂ ਦਰਸਨ ਦੇਖਾਂ ਆਪਣੀ ਅੱਖੀ, ਘਰ ਸਾਚੇ ਖ਼ੁਸ਼ੀ ਮਨਾਈਆ। ਪ੍ਰੇਮ ਪਿਆਰ ਦੀ ਲੈ ਕੇ ਪੱਖੀ, ਪਰਮ ਪੁਰਖ ਤੇਰੀ ਸੋਹਣੀ ਸੇਵ ਕਮਾਈਆ। ਤੇਰੇ ਨਾਮ ਦੀ ਪੜ੍ਹਾਂ ਪੱਟੀ, ਲੇਖਾ ਚੁਕੇ ਕਲਮ ਦਵਾਤ ਸ਼ਾਹੀਆ। ਸਚ ਦਵਾਰੇ ਬਣਾਂ ਸਖੀ, ਆਪਣਾ ਆਪ ਭੇਟ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਇਆ ਕਮਾਈਆ। ਗੁਰਮੁਖ ਆਸਾ ਕਹੇ ਕਰ ਮੰਜ਼ੂਰ, ਬੇਨੰਤੀ ਤੇਰੇ ਅੱਗੇ ਜਣਾਈਆ। ਸ਼ਾਹ ਸੁਲਤਾਨ ਹਾਜ਼ਰ ਹਜ਼ੂਰ, ਸ਼ਹਿਨਸ਼ਾਹ ਆਪਣੀ ਦਇਆ ਕਮਾਈਆ। ਮੈਂ ਕੋਝੀ ਕਮਲੀ ਭਰੀ ਨਾਲ ਕਸੂਰ, ਤੂੰ ਮਿਹਰਵਾਨ ਮਹਿਬੂਬ ਨਜ਼ਰੀ ਆਈਆ। ਦਰ ਬਾਂਦੀ ਸੇਵਾ ਕਰਾਂ ਬਣ ਮਜ਼ਦੂਰ, ਚਾਕਰ ਆਪਣਾ ਨਾਉਂ ਧਰਾਈਆ। ਮੈਂ ਹੋਵਾਂ ਸਦਾ ਮਸ਼ਕੂਰ, ਮੇਰੀ ਮੁਸ਼ਕਲ ਹੱਲ ਕਰਾਈਆ। ਕਿਉਂ ਸਾਹਿਬ ਹੋਇਉਂ ਮਫ਼ਰੂਰ, ਬੈਠਾ ਮੁਖ ਛੁਪਾਈਆ। ਮੇਰਾ ਮਾਣ ਤੁਟਾ ਗ਼ਰੂਰ, ਗ਼ੁਰਬਤ ਨਜ਼ਰ ਕੋਇ ਨਾ ਆਈਆ। ਜੋਤੀ ਜਲਵਾ ਦੇ ਨੂਰ, ਸਚ ਜਹੂਰ ਕਰ ਰੁਸ਼ਨਾਈਆ। ਪੰਜ ਤਤ ਨਾ ਮਚਾਏ ਫ਼ਤੂਰ, ਫਤਵਾ ਮਨ ਨਾ ਕੋਇ ਲਗਾਈਆ। ਸਚ ਦਵਾਰਾ ਲੰਘ ਆਪਣੀ ਵੇਖ ਹਦੂਦ, ਮੰਦਰ ਅੰਦਰ ਡੇਰਾ ਲਾਈਆ। ਮੈਂ ਵੇਖਾਂ ਹੱਕ ਮਹਿਬੂਬ, ਮਹਿਵ ਇਕੋ ਨਜ਼ਰੀ ਆਈਆ। ਮੇਰਾ ਲੇਖਾ ਚੁੱਕੇ ਮਸ਼ਰਕ ਮਗ਼ਰਬ ਸ਼ਿਮਾਲ ਜਨੂਬ, ਚਾਰ ਕੁੰਟ ਅੱਖ ਨਾ ਕੋਇ ਖੁਲ੍ਹਾਈਆ। ਤੇਰਾ ਸਿਫ਼ਤ ਸਾਲਾਹੀ ਗਾਵਾਂ ਹਜ਼ਾਰਾ ਦਰੂਦ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ

❋

❋

ਕਰ, ਸਚ ਦੇ ਮਾਣ ਵਡਿਆਈਆ। ਗੁਰਮੁਖ ਆਸਾ ਕਹੇ ਮੇਰਾ ਪੂਰਾ ਕਰ ਦੇ ਸ਼ੌਕ, ਸ਼ਖ਼ਸੀਅਤ ਆਪਣੀ ਲੈੰ ਪਰਗਟਾਈਆ। ਪਰਮ ਪੁਰਖ ਮੇਰੇ ਸਾਚੇ ਖ਼ੌਤ, ਬੀਵੀ ਬੈਵਾ ਰੂਪ ਨਾ ਕੋਇ ਵਟਾਈਆ। ਸਚ ਸਵਾਮੀ ਆ ਕੇ ਪਹੁੰਚ, ਘਰ ਮੰਦਰ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇ ਵਡਿਆਈਆ। ਗੁਰਮੁਖ ਆਸਾ ਭਰੇ ਹੌਕਾ, ਹਾਏ ਹਾਏ ਰਹੀ ਸੁਣਾਈਆ। ਤੁਧ ਬਿਨ ਸਾਚੀ ਮਿਲੇ ਨਾ ਕੋਈ ਨੌਕਾ, ਨਈਆ ਨਾਮ ਨਾ ਕੋਇ ਵਖਾਈਆ। ਲੱਖ ਚੁਰਾਸੀ ਵਿਚੋਂ ਮਾਣਸ ਜਨਮ ਮੌਕਾ, ਸ੍ਰੀ ਭਗਵਾਨ ਦਇਆ ਕਮਾਈਆ। ਕਰ ਕਿਰਪਾ ਮਾਰਗ ਦੇ ਸੌਖਾ, ਅੱਛੀ ਤਰ੍ਹਾ ਸਮਝਾਈਆ। ਤੇਰਾ ਪਰਕਾਸ਼ ਵੇਖਾਂ ਨਿਰਮਲ ਜੋਤਾ, ਜੋਤੀ ਜੋਤ ਜੋਤ ਰੁਸ਼ਨਾਈਆ। ਮੇਰੀ ਤੇਰੇ ਉਤੇ ਓਟਾ, ਪੁਰਖ ਅਕਾਲ ਤੇਰੀ ਸਰਨਾਈਆ। ਮੈਂ ਕੂਕ ਸੁਣਾਵਾਂ ਲੋਕਾਂ, ਪਰਲੋਕਾਂ ਦਿਆਂ ਦੁਹਾਈਆ। ਤੇਰੇ ਨਾਮ ਦਾ ਬਣ ਕੇ ਪੋਥਾ, ਪੁਸਤਕ ਆਪਣਾ ਤਨ ਵਖਾਈਆ । ਪ੍ਰਭੂ ਤੇਰਾ ਕੀ ਮੇਰੇ ਨਾਲ ਰੋਸਾ, ਤੂੰ ਸਦ ਰੁੱਸਿਆਂ ਲਏਂ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇ ਮਾਣ ਵਡਿਆਈਆ । ਗੁਰਮੁਖ ਆਸਾ ਮੰਗੇ ਜਗਦੀਸ, ਜਗ ਜੀਵਣ ਦਾਤੇ ਝੋਲੀ ਡਾਹੀਆ। ਨਿਤ ਨਵਿਤ ਤੇਰੀ ਉਡੀਕ, ਨੇਤਰ ਅੱਖ ਰਾਹ ਤਕਾਈਆ। ਸਚ ਮਿਲਣ ਦੀ ਮੋਹੇ ਪ੍ਰੀਤ, ਪ੍ਰੀਤੀਵਾਨ ਹੋ ਸਹਾਈਆ। ਮੈਂ ਨਕਰਮਣ ਨੀਚਨ ਨੀਚ, ਤੂੰ ਉਚੋ ਊਚ ਊਚ ਅਖਵਾਈਆ। ਮੇਰੀ ਲੰਘ ਕੇ ਵੇਖ ਦਹਿਲੀਜ਼, ਕਿਸ ਬਿਧ ਤੇਰੀ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਗੁਰਸਿਖ ਆਸਾ ਦੇਵੇ ਸੱਦਾ, ਸਦਕੇ ਵਾਰੀ ਘੋਲੀ ਘੋਲ ਘੋਲ ਘੁਮਾਈਆ। ਤੇਰੇ ਪ੍ਰੇਮ ਅੰਦਰ ਤਨ ਮਨ ਬੱਧਾ, ਨਾਤਾ ਤੁਟਿਆ ਜਗਤ ਲੋਕਾਈਆ। ਵਿਛੋੜੇ ਵਾਲੀ ਦੇ ਨਾ ਸਜ਼ਾ, ਸਾਹਿਬ ਸਤਿਗੁਰ ਤੇਰੀ ਸਰਨਾਈਆ। ਘਰ ਠਾਕਰ ਆ ਭੱਜਾ, ਦੂਰ ਦੁਰਾਡਾ ਬਣ ਕੇ ਰਾਹੀਆ। ਮੈਂ ਖ਼ੁਸ਼ੀਆਂ ਨਾਲ ਹੱਸਾਂ, ਪ੍ਰੇਮ ਨਾਲ ਮੁਸਕਰਾਈਆ। ਗੁਰਮੁਖ ਸਖੀਆਂ ਸਚ ਸਚ ਦੱਸਾਂ, ਤੇਰਾ ਨਾਮ ਵਡਿਆਈਆ। ਸਿਰ ਚਰਨਾਂ ਹੇਠਾਂ ਰੱਖਾਂ, ਧੂੜੀ ਟਿੱਕਾ ਮਸਤਕ ਲਾਈਆ। ਇਕੋ ਸੋਹਲਾ ਨਾਮ ਰਟਾਂ, ਤੂੰ ਹੀ ਤੂੰ ਹੀ ਰਾਗ ਅਲਾਈਆ। ਦਰਸਨ ਪਾ ਕੇ ਆਪਣੀ ਅੱਖਾਂ, ਅੱਖੀਆਂ ਤੇਰੀ ਭੇਟ ਚੜ੍ਹਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰ ਕਿਰਪਾ ਲੈ ਮਿਲਾਈਆ। ਗੁਰਮੁਖ ਆਸਾ ਕਹੇ ਉਠ ਵੇਖ ਅਗੰਮ, ਕਿਉਂ ਬੈਠਾ ਮੁਖ ਛੁਪਾਈਆ। ਕਾਇਆ ਮਾਟੀ ਸੁੱਕਾ ਚੰਮ, ਰੱਤੀ ਰਤ ਸੁਕਾਈਆ। ਹਰਖ ਸੋਗ ਦਿਸੇ ਗ਼ਮ, ਗ਼ਮਖਾਰ ਨਜ਼ਰ ਕੋਇ ਨਾ ਆਈਆ। ਨੇਤਰਹੀਣ ਹੋਏ ਅੰਨ੍ਹ, ਚੰਨ ਨੂਰ ਨਾ ਕੋਇ ਚਮਕਾਈਆ। ਡੁੱਬਦਾ ਬੇੜਾ ਆ ਕੇ ਬੰਨ੍ਹ, ਆਪਣੇ ਕੰਧ ਉਠਾਈਆ। ਇਕੋ ਮਿੰਨਤ ਮੇਰੀ ਮੰਨ, ਹਿੰਮਤ ਆਪਣੀ ਨਾਲ ਰਲਾਈਆ। ਵਸਤ ਅਮੋਲਕ ਦੇ ਧਨ, ਦੌਲਤ ਇਕ ਵਖਾਈਆ। ਭਾਗ ਲੱਗੇ ਸਾਢੇ ਤਿੰਨ ਹੱਥ ਤਨ, ਤਤਵ ਤਤ ਆਪਣਾ ਦੇ ਜਣਾਈਆ । ਆ ਵੇਖ ਸ੍ਰੀ ਭਗਵਨ, ਭਗਵਨ ਤੇਰੀ ਓਟ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਲੇਖੇ ਲੈ ਲਗਾਈਆ। ਗੁਰਮੁਖ ਆਸਾ ਰਹੀ ਲੜ, ਗ਼ੁਸੇ ਨਾਲ ਜਣਾਈਆ। ਬਿਨ ਹੱਥਾਂ ਪੱਲੂ ਰਹੀ ਫੜ, ਬਿਨ ਬਾਂਹਵਾਂ ਰਹੀ ਹਿਲਾਈਆ। ਸਚ ਦਵਾਰੇ ਆ ਕੇ ਖੜ, ਕਿਉਂ ਬੈਠਾ ਨੈਣ ਭਵਾਈਆ। ਮੇਰੀ ਮੰਜ਼ਲ ਆਪੇ ਚੜ੍ਹ, ਬਣ ਪਾਂਧੀ ਪੰਧ ਮੁਕਾਈਆ। ਮੇਰਾ ਢੋਲਾ ਆਪੇ ਪੜ੍ਹ, ਧੁਰ ਦਾ ਰਾਗ ਅਲਾਈਆ । ਮੇਰੀ ਮਰਨੀ ਆਪੇ ਮਰ, ਮਰ ਜੀਵਤ ਰੂਪ ਵਟਾਈਆ। ਮੇਰੀ ਕਰਨੀ ਆਪੇ ਕਰ, ਕਰਤਾ

❋

❋

ਪੁਰਖ ਤੇਰੀ ਸਰਨਾਈਆ। ਮੈਂ ਇਕੋ ਮੰਗਾਂ ਤੇਰੇ ਦਰ, ਦਰ ਸਚ ਅਲਖ ਜਗਾਈਆ। ਕਰ ਕਿਰਪਾ ਜੇ ਲਏ ਵਰ, ਵਸਲ ਆਪਣਾ ਦਏ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇ ਆਪਣਾ ਘਰ, ਜਿਸ ਘਰ ਮਿਲਿਆਂ ਵਿਛੋੜਾ ਰਹਿਣ ਕੋਇ ਨਾ ਪਾਈਆ।

੨੨ ਫੱਗਣ ੨੦੨੦ ਬਿਕ੍ਰਮੀ ਵਿਸ਼ਵਾਮਿੱਤਰ ਦੇ ਗ੍ਰਹਿ ਮੇਰਠ ਛਾਉਣੀ ਉਤਰ ਪ੍ਰਦੇਸ਼

ਸਤਿਗੁਰ ਕਿਰਪਾ ਮਿਲੇ ਪਰਸਾਦ, ਨਾਮ ਅਮੋਲਕ ਝੋਲੀ ਪਾਇੰਦਾ। ਘਰ ਸੁਰਤ ਸਵਾਣੀ ਸੁਣੇ ਨਾਦ, ਅਨਹਦ ਨਾਦੀ ਨਾਦ ਵਜਾਇੰਦਾ। ਭੇਵ ਖੁਲ੍ਹਾਏ ਬ੍ਰਹਮ ਬ੍ਰਹਿਮਾਦ, ਪਾਰਬ੍ਰਹਮ ਪ੍ਰਭ ਆਪਣਾ ਪਰਦਾ ਲਾਹਿੰਦਾ। ਕੂੜੀ ਕਿਰਿਆ ਦੂਰ ਦੁਰਾਡੀ ਜਾਏ ਭਾਜ, ਮਾਇਆ ਮਮਤਾ ਮੋਹ ਮਿਟਾਇੰਦਾ। ਬਿਨ ਰਸਨਾ ਜਿਹਵਾ ਦੇਵੇ ਇਕ ਸਵਾਦ, ਅਨਰਸ ਮਿੱਠਾ ਆਪ ਵਖਾਇੰਦਾ। ਨਿਜ ਨੇਤਰ ਖੁਲ੍ਹੇ ਜਾਗ, ਘਰ ਚੰਦ ਨੂਰ ਚਮਕਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਸਚ ਪਰਸਾਦ ਇਕ ਵਖਾਇੰਦਾ। ਸਚ ਪਰਸਾਦ ਸਤਿਗੁਰ ਮਿਹਰ, ਲੋਕਮਾਤ ਵਡਿਆਈਆ। ਪੰਚ ਵਿਕਾਰਾ ਕਰੇ ਢੇਰ, ਕਾਮ ਕਰੋਧ ਲੋਭ ਮੋਹ ਹੰਕਾਰ ਨਾ ਹੋਏ ਹਲਕਾਈਆ। ਮਨ ਕਾ ਮਣਕਾ ਦੇਵੇ ਫੇਰ, ਦਹਿ ਦਿਸ਼ਾ ਨਾ ਉਠ ਉਠ ਧਾਈਆ। ਉਲਟਾ ਗੇੜਨਹਾਰਾ ਗੇੜ, ਘਰ ਘਰ ਵਿਚ ਪੜਦਾ ਦਏ ਉਠਾਈਆ। ਲੇਖ ਚੁਕਾਵੇ ਮੇਰ ਤੇਰ, ਤੂੰ ਮੈਂ ਰਹਿਣ ਨਾ ਪਾਈਆ। ਲੱਖ ਚੁਰਾਸੀ ਆਵਣ ਜਾਵਣ ਲੇਖਾ ਦਏ ਨਬੇੜ, ਮਾਤ ਗਰਭ ਨਾ ਅਗਨ ਤਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਨਾਮ ਅਮੋਲਕ ਵਸਤ ਵਰਤਾਈਆ। ਸਚ ਪਰਸਾਦ ਸਤਿਗੁਰ ਦੇਵਣ ਜੋਗ, ਜੁਗਤੀ ਆਪਣੇ ਹੱਥ ਰਖਾਇੰਦਾ। ਨਾਮ ਸੁਣਾਏ ਅਗੰਮ ਸਲੋਕ, ਬਿਨ ਰਸਨਾ ਜਿਹਵਾ ਗਾਇੰਦਾ। ਤਨ ਨਗਾਰੇ ਲਾਏ ਚੋਟ, ਧੁਨ ਆਤਮਕ ਰਾਗ ਅਲਾਇੰਦਾ। ਕਰੇ ਪਰਕਾਸ਼ ਨਿਰਮਲ ਜੋਤ, ਘਰ ਅੰਧੇਰਾ ਆਪ ਮਿਟਾਇੰਦਾ। ਕੂੜੀ ਕਿਰਿਆ ਕੱਢੇ ਖੋਟ, ਸਤਿ ਧਰਮ ਇਕ ਵਖਾਇੰਦਾ। ਆਤਮ ਪਰਮਾਤਮ ਮਿਲ ਕੇ ਮਾਣੇ ਮੌਜ, ਪਾਰਬ੍ਰਹਮ ਬ੍ਰਹਮ ਆਪਣਾ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਸਤਿ ਪਰਸਾਦ ਆਪ ਚਖਾਇੰਦਾ । ਸਤਿ ਪਰਸਾਦ ਜੋ ਹਰਿਜਨ ਲਏ ਚੱਖ, ਤਿਸ ਭਗਤ ਮਿਲੇ ਵਡਿਆਈਆ। ਪ੍ਰਭ ਮਿਲਣ ਦੀ ਖੁੱਲੇ ਅੱਖ, ਨਿਜ ਨੇਤਰ ਹੋਏ ਰੁਸ਼ਨਾਈਆ। ਅੰਮ੍ਰਿਤ ਮਿਲੇ ਆਤਮ ਰਸ, ਨਿਝਰ ਝਿਰਨਾ ਇਕ ਝਿਰਾਈਆ। ਜਗਤ ਵਿਸੂਰੇ ਜਾਇਣ ਲੱਥ, ਦੁੱਖ ਰੋਗ ਸੰਤਾਪ ਮਿਟਾਈਆ। ਕਰੇ ਨਿਮਸਕਾਰ ਨਮੋ ਗੁਰਦੇਵ ਜੋੜ ਹੱਥ, ਚਰਨ ਕਵਲ ਸੀਸ ਨਿਵਾਈਆ। ਅਗਨੀ ਬੁਝੇ ਤਤ ਅੱਠ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਰਜੋ ਤਮੋ ਸਤੋ ਵੇਖ ਵਖਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਸਚ ਪਰਸਾਦ, ਤਿਸ ਪਾਰਸ ਰੂਪ ਦਏ ਵਟਾਈਆ। ਸਤਿਗੁਰ ਪਰਸਾਦ ਸਦਾ ਸਤਿ, ਸਤਿ ਸਤਿਵਾਦੀ ਰੂਪ ਵਟਾਇੰਦਾ। ਘਰ ਉਪਜਾਵੇ ਬ੍ਰਹਮ ਮਤ, ਬ੍ਰਹਮ ਵਿਦਿਆ ਇਕ ਸਮਝਾਇੰਦਾ। ਨਿਝਰ ਦੇਵੇ ਅਗੰਮੀ ਰਸ, ਅੰਮ੍ਰਿਤ ਝਿਰਨਾ ਆਪ ਝਿਰਾਇੰਦਾ। ਕਰ ਪਰਕਾਸ਼ ਜੋਤ ਲਟ ਲਟ, ਨੂਰ ਨੁਰਾਨਾ ਡਗਮਗਾਇੰਦਾ। ਸਾਚਾ ਮਾਰਗ ਦੇਵੇ ਦੱਸ, ਨੌ ਦਵਾਰੇ ਪਾਰ ਕਰਾਇੰਦਾ। ਸੁਖਮਨ ਟੇਢੀ ਬੰਕ ਆਪੇ ਦੱਸ, ਔਝੜ ਘਾਟੀ ਪਾਰ ਕਰਾਇੰਦਾ। ਈੜਾ ਪਿੰਗਲ ਵੇਖੇ ਆਪਣੀ ਅੱਖ, ਗ੍ਰਹਿ ਮੰਦਰ ਖੋਜ ਖੁਜਾਇੰਦਾ ।

❋

❋

ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਸਤਿ ਪਰਸਾਦ ਇਕੋ ਝੋਲੀ ਪਾਇੰਦਾ। ਸਤਿ ਪਰਸਾਦ ਸਤਿਗੁਰ ਕਿਰਪਾ, ਹਰਿਜਨ ਸਾਚਾ ਮੰਗ ਮੰਗਾਈਆ। ਜਨਮ ਕਰਮ ਦੀ ਰਹੇ ਨਾ ਬਿਪਤਾ, ਆਵਣ ਜਾਵਣ ਪੰਧ ਮੁਕਾਈਆ। ਲੇਖਾ ਚੁਕੇ ਸਵਰਗ ਬਹਿਸ਼ਤਾ, ਪ੍ਰਭ ਜੋਤੀ ਜੋਤ ਜੋਤ ਮਿਲਾਈਆ। ਨਜ਼ਰੀ ਆਏ ਇਕੋ ਇਸ਼ਟਾ, ਸ੍ਰੀ ਭਗਵਾਨ ਨੂਰ ਇਲਾਹੀਆ। ਬੰਦ ਕਿਵਾੜੀ ਖੋਲ੍ਹੇ ਦ੍ਰਿਸ਼ਟਾ, ਮਿਹਰ ਨਜ਼ਰ ਅੱਖ ਉਠਾਈਆ । ਹੋਏ ਮਿਲਾਵਾ ਜਿਉਂ ਰਾਮ ਵਸ਼ਿਸ਼ਟਾ, ਵਿਸ਼ਵ ਆਪਣੀ ਧਾਰ ਸਮਝਾਈਆ। ਸੋ ਸੁਹੰਜਣਾ ਹੋਏ ਪਰਵਿਸ਼ਟਾ, ਘੜੀ ਪਲ ਮਿਲੇ ਵਡਿਆਈਆ। ਸਾਹਿਬ ਸਤਿਗੁਰ ਦੀਨ ਦਿਆਲ ਕਰਾਵਣਹਾਰਾ ਪੂਰਾ ਨਿਸਚਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਸਤਿ ਪਰਸਾਦ ਇਕ ਸਮਝਾਈਆ। ਸਤਿ ਪਰਸਾਦ ਸਤਿਗੁਰ ਹੱਥ, ਜੁਗ ਚੌਕੜੀ ਆਪ ਵਰਤਾਇੰਦਾ। ਲੱਖ ਚੁਰਾਸੀ ਨਾਲੋਂ ਕਰ ਕੇ ਵੱਖ, ਭਗਤ ਭਗਵਾਨ ਵੇਖ ਵਖਾਇੰਦਾ। ਮਿਹਰਵਾਨ ਸਿਰ ਰੱਖ ਹੱਥ, ਓਟ ਇਕੋ ਇਕ ਜਣਾਇੰਦਾ। ਨਾੜ ਬਹੱਤਰ ਨਾ ਉਬਲੇ ਰੱਤ, ਅਗਨੀ ਤਤ ਨਾ ਕੋਇ ਤਪਾਇੰਦਾ। ਜਾਨਣਹਾਰਾ ਮਿਤ ਗਤ, ਅੰਦਰ ਬਾਹਰ ਗੁਪਤ ਜਾਹਰ ਖੋਜ ਖੁਜਾਇੰਦਾ। ਬੀਜ ਬੀਜੇ ਸਾਚੇ ਵਤ, ਫੁਲ ਫਲਵਾੜੀ ਨਾਮ ਮਹਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪਰਸਾਦ ਇਕ ਵਡਿਆਇੰਦਾ। ਸਚ ਪਰਸਾਦ ਸਦਾ ਭਰਪੂਰ, ਸ੍ਰੀ ਭਗਵਾਨ ਦਏ ਵਡਿਆਈਆ। ਨਾਤਾ ਤੋੜੇ ਕੂੜੋ ਕੂੜ, ਮਾਇਆ ਮਮਤਾ ਮੋਹ ਚੁਕਾਈਆ। ਅੰਤਰ ਦੇਵੇ ਇਕ ਸਰੂਰ, ਨਾਮ ਖ਼ੁਮਾਰੀ ਦਏ ਚੜ੍ਹਾਈਆ । ਜਲਵਾ ਜੋਤੀ ਬਖ਼ਸ਼ੇ ਨੂਰ, ਜਾਹਰ ਜਹੂਰ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਦਿ ਜੁਗਾਦਿ ਜੁਗਾ ਜੁਗੰਤਰ ਸਚ ਪਰਸਾਦ ਜਨ ਭਗਤਾਂ ਝੋਲੀ ਪਾਈਆ। ਜਨ ਭਗਤਾਂ ਝੋਲੀ ਦੇਵੇ ਪਾ, ਭਗਵਨ ਆਪਣੀ ਸੇਵ ਕਮਾਇੰਦਾ। ਅੰਦਰ ਵੜ ਕੇ ਕਾਇਆ ਪੌੜੇ ਚੜ੍ਹ ਕੇ ਦਸਮ ਦਵਾਰੀ ਖੜ ਕੇ ਦੇਵੇ ਸਲਾਹ, ਸਾਚੀ ਸਿਖਿਆ ਇਕ ਦ੍ਰਿੜਾਇੰਦਾ। ਨਿਰਗੁਣ ਸਰਗੁਣ ਆਦਿ ਜੁਗਾਦਿ ਬਣੇ ਮਲਾਹ, ਨਿਤ ਨਵਿਤ ਬੇੜਾ ਪਾਰ ਕਰਾਇੰਦਾ। ਸੰਤ ਸੁਹੇਲਾ ਗੁਰੂ ਗੁਰ ਚੇਲਾ, ਗੁਰਮੁਖਾਂ ਪਕੜੇ ਬਾਂਹ, ਫੜ ਬਾਂਹੋਂ ਗਲੇ ਲਗਾਇੰਦਾ। ਬੋਧ ਅਗਾਧਾ ਸ਼ਬਦ ਅਨਾਦਾ ਇਕੋ ਦੇਵੇ ਨਾਂ, ਨਰ ਨਿਰੰਕਾਰਾ ਆਪ ਸਮਝਾਇੰਦਾ। ਜਲਵਾ ਨੂਰ ਦਰਸਾਏ ਇਕ ਖ਼ੁਦਾ, ਮਹਿਬੂਬ ਮੁਹੱਬਤ ਇਕ ਬੰਧਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਨ੍ਹਾਂ ਗੁਰਮੁਖਾਂ ਗੁਰਸਿਖਾਂ ਹਰਿਭਗਤਾਂ ਸਾਚੇ ਸੰਤਾਂ ਆਪਣਾ ਪਰਸਾਦ ਸਚ ਸਚ ਸਚ ਦਏ ਖਵਾ, ਤਿਨ੍ਹਾਂ ਆਤਮ ਪਰਮਾਤਮ ਖ਼ਾਹਸ਼ ਪੂਰੀ ਆਪ ਕਰਾਇੰਦਾ। ਸਤਿਗੁਰ ਪੂਰਾ ਦੇਵੇ ਨਾਮ, ਬਿਨ ਅੱਖਰਾਂ ਆਪ ਜਣਾਈਆ । ਅੰਤਰ ਆਤਮ ਪਿਆਏ ਜਾਮ, ਅੰਮ੍ਰਿਤ ਮੁਖ ਚੁਆਈਆ। ਸਫਲ ਕਰਾਏ ਹਰਿਜਨ ਕਾਮ, ਕਾਮ ਵਾਸਨਾ ਮੇਟ ਮਿਟਾਈਆ। ਭਾਗ ਲਗਾਏ ਕਾਇਆ ਮਾਟੀ ਚਾਮ, ਪੰਜ ਤਤ ਮਿਲੇ ਵਡਿਆਈਆ । ਰੈਣ ਅੰਧੇਰੀ ਮੇਟੇ ਸ਼ਾਮ, ਅੰਧ ਅੰਧਿਆਰ ਦਏ ਗਵਾਈਆ। ਘਰ ਸਾਹਿਬ ਸਤਿਗੁਰ ਮਿਲੇ ਰਾਮ, ਰਮਈਆ ਆਪਣਾ ਫੇਰਾ ਪਾਈਆ। ਨਜ਼ਰੀ ਆਏ ਘਨੱਈਆ ਸ਼ਾਮ, ਨਾਮ ਬੰਸਰੀ ਇਕ ਸੁਣਾਈਆ। ਗੁਰਮੁਖ ਸਖੀ ਕਰੇ ਪਰਵਾਨ, ਸਿਰ ਆਪਣਾ ਹੱਥ ਟਿਕਾਈਆ। ਸਚ ਸੰਦੇਸਾ ਦੇ ਫ਼ਰਮਾਣ, ਆਤਮ ਪਰਮਾਤਮ ਇਕੋ ਨਾਮ ਕਰੇ ਪੜ੍ਹਾਈਆ। ਬ੍ਰਹਮ ਪਾਰਬ੍ਰਹਮ ਕਰੇ ਪਛਾਣ, ਪਰਦਾ ਉਹਲਾ ਦਏ ਚੁਕਾਈਆ। ਤੂੰ ਮੇਰਾ ਮੈਂ ਤੇਰਾ ਤੇਰਾ ਮੇਰਾ ਇਕ ਨਿਸ਼ਾਨ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ

❋

❋

ਤੇਰਾ ਰੂਪ ਨਜ਼ਰੀ ਆਈਆ। ਲੇਖਾ ਜਾਣ ਦੋ ਜਹਾਨ, ਭੇਵ ਚੁੱਕੇ ਜ਼ਿਮੀਂ ਅਸਮਾਨ, ਗਗਨ ਮੰਡਲ ਬ੍ਰਹਿਮੰਡ ਖੰਡ ਸਤਿ ਸਰੂਪ ਵੇਖ ਵਖਾਈਆ। ਕਰ ਕਿਰਪਾ ਸਤਿਗੁਰ ਸਤਿ ਪੁਰਸ਼ ਪੁਰਖ ਪੁਰਖੋਤਮ ਦੇ ਦਾਨ, ਜਿਸ ਮਿਲਿਆਂ ਅੰਤਰ ਉਪਜੇ ਗਿਆਨ, ਬਾਹਰ ਲਿਖਣ ਪੜ੍ਹਨ ਦੀ ਲੋੜ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਦਾਨ , ਨਾਮ ਸ਼ਬਦ ਭੰਡਾਰਾ ਸਤਿ, ਜਨ ਭਗਤਾਂ ਅੰਦਰ ਰੱਖ, ਬਿਨ ਮੰਗਿਆਂ ਝੋਲੀ ਪਾਈਆ।