ਪੁਸਤਕਾਲਾਭਾਗ ੧੬

੨੨ ਫੱਗਣ ੨੦੨੦ ਬਿਕ੍ਰਮੀ ਦਿਲੀ ਦਰਬਾਰ ਵਿਚ

ਸਚਖੰਡ ਨਿਵਾਸੀ ਤੇਰੇ ਦੇਸ, ਸੋਭਾਵੰਤ ਵੱਜੇ ਵਧਾਈਆ। ਜੋਤੀ ਜਾਮਾ ਨਿਰਗੁਣ ਵੇਸ, ਰੂਪ ਰੰਗ ਰੇਖ ਨਾ ਕੋਇ ਰਖਾਈਆ। ਗੁਰ ਅਵਤਾਰ ਪੀਰ ਪੈਗੰਬਰ ਰਹੇ ਵੇਖ, ਵਿਸ਼ਨ ਬ੍ਰਹਮਾ ਸ਼ਿਵ ਅੱਖ ਖੁਲ੍ਹਾਈਆ। ਸਜਦਾ ਸੀਸ ਝੁਕਾ ਕਰਨ ਆਦੇਸ਼, ਨਮੋ ਨਮੋ ਰਹੇ ਸੁਣਾਈਆ। ਆਦਿ ਜੁਗਾਦਿ ਜੁਗ ਚੌਕੜੀ ਤੇਰੀ ਖੇਡ, ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਨਜ਼ਰੀ ਆਈਆ। ਪਾਰਬ੍ਰਹਮ ਪਤਿਪਰਮੇਸ਼ਵਰ ਤੇਰਾ ਕਿਸੇ ਨਾ ਆਇਆ ਭੇਤ, ਅੰਤ ਕਹਿਣ ਕੋਇ ਨਾ ਪਾਈਆ। ਨਿਰਗੁਣ ਸਰਗੁਣ ਮਾਣੀ ਤੇਰੀ ਸੇਜ, ਸਚ ਸਿੰਘਾਸਣ ਆਸਣ ਡੇਰਾ ਲਾਈਆ। ਸ਼ਬਦ ਸੁਨੇਹੜਾ ਦਿਤਾ ਭੇਜ, ਧੁਰ ਦਾ ਰਾਗ ਇਕ ਸੁਣਾਈਆ। ਬਿਨ ਕਲਮ ਸ਼ਾਹੀ ਲਿਖਿਆ ਲੇਖ, ਬਿਨ ਕਾਗ਼ਜ਼ ਦਿਤੀ ਵਡਿਆਈਆ। ਨਿਰਵੈਰ ਪੁਰਖ ਕਰ ਕੇ ਹੇਤ, ਹਿਤਕਾਰੀ ਮੇਲ ਮਿਲਾਈਆ। ਸ਼ਾਹੋ ਭੂਪ ਬਣ ਨਰੇਸ਼, ਸ਼ਹਿਨਸ਼ਾਹ ਆਪਣਾ ਹੁਕਮ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਦਿਤੀ ਮਾਣ ਵਡਿਆਈਆ। ਸਚਖੰਡ ਨਿਵਾਸੀ ਪੁਰਖ ਅਕਾਲ, ਦਰ ਤੇਰੇ ਓਟ ਤਕਾਈਆ। ਜੁਗ ਚੌਕੜੀ ਤੇਰਾ ਵੇਖਿਆ ਖੇਲ ਕਮਾਲ, ਕਮਲੇ ਰਮਲੇ ਤੇਰੀ ਸਾਰ ਕੋਇ ਨਾ ਆਈਆ। ਜੋਤੀ ਜਲਵਾ ਤੇਰਾ ਤੱਕ ਜਲਾਲ, ਨੂਰ ਜਹੂਰ ਪਰਵਰਦਿਗਾਰ ਸੱਚੀ ਰੁਸ਼ਨਾਈਆ । ਦੀਪਕ ਦੀਆ ਜੋਤੀ ਜਗੇ ਬੇਮਿਸਾਲ, ਮਿਸਲ ਸਕੇ ਨਾ ਕੋਇ ਬਣਾਈਆ। ਸਚਖੰਡ ਦਵਾਰ ਸੋਹੇ ਸੱਚੀ ਧਰਮਸਾਲ, ਮੁਕਾਮੇ ਹੱਕ ਤੇਰਾ ਜਹੂਰ ਨਜ਼ਰੀ ਆਈਆ। ਸ਼ਬਦ ਅਗੰਮ ਬੋਧ ਅਗਾਧ ਵੱਜੇ ਤਾਲ, ਤਰਜ਼ ਸੁਣਨ ਕੋਇ ਨਾ ਪਾਈਆ। ਨਿਤ ਨਵਿਤ ਅਵੱਲੜੀ ਚਾਲ, ਚਾਲ ਨਿਰਾਲੀ ਆਪਣੀ ਇਕ ਸਮਝਾਈਆ। ਨਾਮ ਨਿਧਾਨਾ ਅੰਤਰ ਅੰਤਰ ਦਿਤਾ ਸਿਖਾਲ, ਸਾਚੀ ਸਿਖਿਆ ਇਕ ਦ੍ਰਿੜਾਈਆ। ਦੀਪਕ ਦੀਆ ਜੋਤੀ ਇਕੋ ਬਾਲ, ਕਾਇਆ ਮਾਟੀ ਪੰਜ ਤਤ ਕਰੀ ਰੁਸ਼ਨਾਈਆ। ਬ੍ਰਹਮ ਮਤ ਸਾਚੀ ਸਿਖਿਆ ਇਕ ਸਿਖਾਲ, ਧੁਰ ਦੀ ਕਰੀ ਅਗੰਮ ਪੜ੍ਹਾਈਆ। ਅੰਦਰ ਵੜ ਕੇ ਚਲਿਉਂ ਨਾਲ, ਬਾਹਰੋਂ ਨਜ਼ਰ ਕਿਸੇ ਨਾ ਆਈਆ। ਮੰਦਰ ਚੜ੍ਹ ਕੇ ਵਜਾਵੇਂ ਤਾਲ, ਧੁਰ ਦਾ ਰਾਗ ਸੁਣਾਈਆ। ਦਵਾਰੇ ਖੜ ਕੇ ਵੇਖੇਂ ਹਾਲ, ਮੁਰਸ਼ਦ ਵੱਡੇ ਬੇਪਰਵਾਹੀਆ। ਸਾਡਾ ਹੱਲ ਕਰੇ ਸਵਾਲ, ਆਸਾ ਮਨਸਾ ਪੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਇਆ ਕਮਾਈਆ। ਸਚਖੰਡ ਨਿਵਾਸੀ ਪੁਰਖ ਅਥਾਹ, ਦੋ ਜਹਾਨ ਤੇਰੀ ਸ਼ਰਨਾਈਆ। ਧੁਰ ਦੇ ਰਹਿਬਰ ਨੂਰੀ ਇਕ ਖ਼ੁਦਾ, ਖ਼ਾਹਸ਼ ਸਾਚੀ ਪੂਰ ਕਰਾਈਆ। ਤੇਰੇ ਚਰਨ ਕਵਲ ਫ਼ਿਦਾ, ਹਜ਼ਰਤ ਤੇਰੀ ਆਸ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ

❋

❋

ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਸਚ ਤੇਰੀ ਸਰਨਾਈਆ। ਸਚ ਸਰਨਾਈ ਤੇਰੇ ਦਰ, ਦਰ ਦਰਵਾਜ਼ਾ ਦੇ ਖੁਲ੍ਹਾਈਆ। ਚਰਨ ਕਵਲ ਬੈਠੇ ਵੜ, ਨੇਤਰ ਨੈਣ ਨਾ ਕੋਇ ਉਠਾਈਆ। ਦਰੋਹੀ ਖ਼ੁਦਾਏ ਕਿਰਪਾ ਕਰ, ਮਿਹਰ ਨਜ਼ਰ ਉਠਾਈਆ। ਚਾਰ ਕੁੰਟ ਦਹਿ ਦਿਸ਼ਾ ਸ੍ਰਿਸ਼ਟ ਸਬਾਈ ਰਹੀ ਸੜ, ਅਗਨੀ ਤਤ ਨਾ ਕੋਇ ਬੁਝਾਈਆ। ਆਪਣੀ ਕਰਨੀ ਅਸੀਂ ਗਏ ਹਰ, ਹਰਿ ਕਾ ਰੂਪ ਨਜ਼ਰ ਕਿਸੇ ਨਾ ਆਈਆ। ਜੀਵਤ ਜੀ ਕੋਈ ਨਾ ਜਾਏ ਮਰ, ਮਰਨਾ ਸਮਝ ਕਿਸੇ ਨਾ ਆਈਆ। ਰਸਨਾ ਜਿਹਵਾ ਬੱਤੀ ਦੰਦ ਤੇਰਾ ਅੱਖਰੀ ਢੋਲਾ ਰਹੇ ਪੜ੍ਹ, ਨਿਰਅੱਖਰ ਸਮਝ ਕਿਸੇ ਨਾ ਆਈਆ। ਦਰ ਦਰਵੇਸ਼ ਤੇਰੇ ਦਵਾਰੇ ਗਏ ਖੜ, ਅਲਖ ਅਗੋਚਰ ਇਕੋ ਮੰਗ ਮੰਗਾਈਆ। ਨਾ ਚੋਟੀ ਨਾ ਦਿਸੇ ਜੜ੍ਹ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇ ਮਾਣ ਵਡਿਆਈਆ। ਸਚਖੰਡ ਨਿਵਾਸੀ ਧੁਰ ਦੇ ਬਾਪ, ਪਿਤਾ ਪੁਰਖ ਤੇਰੀ ਸਰਨਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕੱਠੇ ਹੋ ਕੇ ਰਹੇ ਆਖ, ਆਖ਼ਰ ਤੇਰੇ ਚਰਨਾਂ ਸੀਸ ਨਿਵਾਈਆ। ਚਾਰ ਜੁਗ ਦੀ ਰਹੀ ਕਲਜੁਗ ਗਾਥ, ਸਾਚੀ ਸਿਖਿਆ ਹੱਕ ਨਾ ਕੋਇ ਦ੍ਰਿੜਾਈਆ। ਪੱਟੀ ਪੜ੍ਹੇ ਨਾ ਕੋਈ ਜਮਾਤ, ਨਾਮ ਰਮਜ਼ ਨਾ ਕੋਇ ਲਗਾਈਆ। ਖ਼ਾਲੀ ਦਿਸੇ ਕਲਮ ਦਵਾਤ, ਸ਼ਾਹੀ ਸ਼ਹਿਨਸ਼ਾਹ ਜਸ ਨਾ ਕੋਇ ਲਿਖਾਈਆ। ਤਨ ਵਜਾਏ ਨਾ ਕੋਇ ਰਬਾਬ, ਮਹਿਬੂਬ ਰਾਗ ਨਾ ਕੋਇ ਸੁਣਾਈਆ। ਪਿਆਲਾ ਮਿਲੇ ਨਾ ਆਬੇ ਹਯਾਤ, ਹਯਾਤੀ ਸਕੇ ਨਾ ਕੋਇ ਬਦਲਾਈਆ। ਜੁਗ ਚੌਕੜੀ ਤੇਰਾ ਲੈਂਦੇ ਰਹੇ ਖ਼ਵਾਬ, ਖ਼ਾਹਸ਼ ਤੇਰੇ ਨਾਲ ਮਿਲਾਈਆ। ਸਜਦਾ ਕਰਦੇ ਰਹੇ ਆਦਾਬ, ਨਿਉਂ ਨਿਉਂ ਲਾਗੇ ਪਾਈਆ। ਰਸਨਾ ਜਿਹਵਾ ਬੱਤੀ ਦੰਦ ਸ੍ਰਿਸ਼ਟ ਸਬਾਈ ਗਏ ਆਖ, ਉਚੀ ਕੂਕ ਕੂਕ ਸੁਣਾਈਆ। ਕਲਜੁਗ ਅੰਤ ਸ੍ਰੀ ਭਗਵੰਤ ਪਰਗਟ ਹੋਵੇ ਆਪ, ਜੋਤੀ ਜਾਤਾ ਆਪਣਾ ਵੇਸ ਵਟਾਈਆ। ਨੂਰ ਇਲਾਹੀ ਪਾਕੀ ਪਾਕ, ਪਰਵਰਦਿਗਾਰ ਅਮਾਮ ਇਕੋ ਨਜ਼ਰੀ ਆਈਆ। ਸਚ ਦਵਾਰੇ ਦਿਸੇ ਸਾਖਿਆਤ, ਜਾਹਰ ਜਹੂਰ ਪੜਦਾ ਦਏ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਦਰ ਠਾਂਡਾ ਨਜ਼ਰੀ ਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਇਕ ਆਵਾਜ਼, ਇਕੋ ਵਾਰ ਉਠਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਪਰਵਰਦਿਗਾਰ ਆ ਸਾਂਭ ਆਪਣਾ ਰਾਜ, ਰਈਅਤ ਤੇਰੀ ਜਗਤ ਲੋਕਾਈਆ। ਤੇਰੀ ਝੋਲੀ ਪਾਇਆ ਤੇਰਾ ਤਾਜ, ਤਖ਼ਤ ਨਿਵਾਸੀ ਲੋਕਮਾਤ ਤਖ਼ਤਾ ਦਿਤਾ ਕਰਾਈਆ । ਮੱਕਾ ਕਾਅਬਾ ਕੋਈ ਨਾ ਹਾਜੀ ਹਾਜ, ਹੁਜਰੇ ਮਿਲੇ ਨਾ ਕੋਇ ਵਡਿਆਈਆ। ਦਰ ਬਰਦੇ ਤੇਰੇ ਬਣ ਕੇ ਦਾਸ, ਘਰ ਠਾਂਡੇ ਸੀਸ ਨਿਵਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਹੱਥ ਰੱਖ ਵਡਿਆਈਆ । ਗੁਰ ਅਵਤਾਰ ਪੀਰ ਪੈਗ਼ੰਬਰ ਤੇਰੇ ਅੱਗੇ ਕਰਨ ਸਲਾਮ, ਸਜਦਾ ਸੀਸ ਝੁਕਾਈਆ। ਤੇਰਾ ਲੇਖਾ ਝੋਲੀ ਪਾਇਆ ਸਰਬ ਤਮਾਮ, ਬਾਕੀ ਕੋਇ ਨਜ਼ਰ ਨਾ ਆਈਆ। ਹਉਂ ਬਰਦੇ ਠਾਕਰ ਤੇਰੇ ਗ਼ੁਲਾਮ, ਸੇਵਕ ਨਜ਼ਰੀ ਆਈਆ। ਲੋਕਮਾਤ ਸਾਡੀ ਕੋਈ ਨਾ ਕਰੇ ਪਹਿਚਾਨ, ਕਲਜੁਗ ਜੀਵ ਬੈਠੇ ਮੁਖ ਭਵਾਈਆ। ਚਾਰ ਕੁੰਟ ਦਹਿ ਦਿਸ਼ਾ ਗੁਰ ਦਰ ਮੰਦਰ ਮਸਜਦ ਸ਼ਿਵਦਵਾਲੇ ਮੱਠ ਹੋਵੇ ਹਰਾਮ, ਧੀਰਜ ਜਤ ਸਤਿ ਨਜ਼ਰ ਕੋਇ ਨਾ ਆਈਆ। ਅਠ ਸਠ ਅੰਤਰ ਆਤਮ ਕਰੇ ਨਾ ਕੋਇ ਅਸ਼ਨਾਨ, ਦੁਰਮਤ ਮੈਲ ਨਾ ਕੋਇ ਧਵਾਈਆ। ਨਿਜ ਨੇਤਰ ਘਰ ਮਿਲੇ ਨਾ ਸ੍ਰੀ ਭਗਵਾਨ, ਸੋਹੰ ਕਾਹਨ ਘਨੱਈਆ ਦਰਸ ਨਾ ਕੋਇ ਵਖ । ਸੀਤਾ ਸੁਰਤੀ ਹੋਈ ਬਦਨਾਮ, ਰਾਮ ਰਮਈਆ ਬਨ ਖੋਜਣ ਕੋਇ ਨਾ ਜਾਈਆ। ਕਲਜੁਗ ਰਾਵਣ ਫਿਰੇ ਸ਼ੈਤਾਨ,

❋

❋

ਚਾਰੋਂ ਕੁੰਟ ਭੱਜੇ ਵਾਹੋ ਦਾਹੀਆ । ਸ਼ਬਦ ਨਿਰਾਲਾ ਤੀਰ ਮਾਰੇ ਕੋਈ ਨਾ ਬਾਣ, ਤਿਖੀ ਮੁਖੀ ਨਾ ਕੋਇ ਵਖਾਈਆ। ਚਿੱਲਾ ਚੜ੍ਹੇ ਨਾ ਕਿਸੇ ਕਮਾਨ, ਗੋਸ਼ਾ ਸਚ ਨਾ ਕੋਇ ਵਖਾਈਆ। ਖੜਗ ਖੰਡਾ ਨਾ ਕੋਇ ਕਿਰਪਾਨ, ਤੇਜ਼ ਕਟਾਰ ਨਾ ਕੋਇ ਵਡਿਆਈਆ। ਸ਼ਰਅ ਸ਼ਰੀਅਤ ਹੋਈ ਬੇਈਮਾਨ, ਬੈਵਾ ਰੂਪ ਦਿਸੇ ਸਰਬ ਲੋਕਾਈਆ। ਅੰਤਰ ਆਤਮ ਕਿਸੇ ਨਾ ਮਿਲੇ ਆਰਾਮ, ਸੇਜ ਸੁਹੰਜਣੀ ਸੋਭਾ ਕੋਈ ਨਾ ਪਾਈਆ। ਕੂੜੀ ਕਿਰਿਆ ਪੀਣ ਖਾਣ, ਰਸਨਾ ਰਸ ਨਾ ਕੋਇ ਚਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਲੇਖਾ ਤੇਰੇ ਅੱਗੇ ਦਿਤਾ ਧਰ, ਖ਼ਾਲੀ ਹੱਥ ਸਾਰੇ ਰਹੇ ਵਖਾਈਆ। ਪਰਮ ਪੁਰਖ ਲੈ ਆਪਣਾ ਰਾਜ, ਸਾਡੇ ਕੰਮ ਕਿਸੇ ਨਾ ਆਈਆ। ਤੇਰੀ ਚਰਨੀ ਸੁਟਿਆ ਸੀਸ ਦਾ ਤਾਜ, ਜਗਦੀਸ ਤੇਰੀ ਸਰਨਾਈਆ। ਕਲਜੁਗ ਬੇੜਾ ਆਪੇ ਤਾਰ ਜਹਾਜ਼, ਸਾਡੀ ਚਲੇ ਨਾ ਕੋਇ ਚਤੁਰਾਈਆ। ਜੀਵਾਂ ਜੰਤਾਂ ਸਾਧਾਂ ਸੰਤਾਂ ਤੇਰਾ ਸੰਦੇਸਾ ਜੋ ਆਏ ਆਖ, ਅੱਖਰਾਂ ਨਾਲ ਕਰ ਪੜ੍ਹਾਈਆ। ਸੋ ਸਮਝ ਆਈ ਨਾ ਕਿਸੇ ਬਾਤ, ਬਾਤਨ ਤੇਰਾ ਦਰਸ ਕੋਇ ਨਾ ਪਾਈਆ। ਕਲਜੁਗ ਜੀਵ ਬਣ ਕੇ ਨਾਰ ਕਮਜਾਤ, ਕੁਲੱਖਣੀ ਬੈਠੀ ਰੂਪ ਧਰਾਈਆ। ਗੁਰੁਮਖ ਕੋਈ ਨਾ ਕਹੇ ਬਾਪ, ਪਿਤਾ ਪੁਰਖ ਅਕਾਲ ਨਾ ਕੋਇ ਮਨਾਈਆ। ਆਤਮ ਪਰਮਾਤਮ ਤੇਰਾ ਕਰੇ ਨਾ ਕੋਈ ਜਾਪ, ਰਸਨਾ ਜਿਹਵਾ ਬੱਤੀ ਦੰਦ ਹੋਈ ਹਲਕਾਈਆ। ਚਰਨ ਕਵਲ ਬਨ੍ਹੇ ਕੋਈ ਨਾ ਨਾਤ, ਕੂੜਾ ਬੰਧਨ ਰਹੇ ਪਾਈਆ। ਸਾਚਾ ਕਰੇ ਨਾ ਕੋਈ ਪਾਠ, ਅਜਪਾ ਜਾਪ ਨਾ ਕੋਇ ਕਰਾਈਆ। ਪਤਣ ਨਜ਼ਰ ਨਾ ਆਏ ਘਾਟ, ਘਰ ਮਿਲਿਆ ਮੇਲ ਨਾ ਸੱਚੇ ਮਾਹੀਆ। ਸਾਡੀ ਪੂਰੀ ਨਾ ਹੋਈ ਖ਼ਾਹਸ਼, ਖ਼ਾਲਸ਼ ਰੂਪ ਨਾ ਕੋਇ ਵਟਾਈਆ। ਪ੍ਰਭ ਸਭ ਕੁਛ ਦਿਤਾ ਤੇਰੇ ਹਾਥ, ਪਿਛਲਾ ਲੇਖਾ ਤੇਰੀ ਝੋਲੀ ਪਾਈਆ। ਅੰਤ ਵਾਰ ਸਦੀ ਬੀਸਵੀਂ ਕਰੀਏ ਦੋਏ ਜੋੜ ਅਰਦਾਸ, ਸਚ ਦਵਾਰੇ ਧਿਆਨ ਲਗਾਈਆ। ਕਿਰਪਾ ਕਰ ਪੁਰਖ ਸਮਰਾਥ, ਸਮਰਥ ਤੇਰੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਸਚ ਤੇਰੀ ਸਰਨਾਈਆ। ਗੁਰ ਅਵਤਾਰ ਕਹਿਣ ਤਖ਼ਤ ਤਾਜ ਲੈ ਸੇਲੀ ਟੋਪੀ, ਕਲਗੀ ਕੰਮ ਕਿਸੇ ਨਾ ਆਈਆ। ਨਾਤਾ ਤੁਟਿਆ ਕਾਹਨ ਗੋਪੀ, ਮੰਡਲ ਰਾਸ ਨਾ ਕੋਇ ਰਚਾਈਆ। ਕਲਜੁਗ ਜੀਵ ਸਾਰੇ ਹੋਏ ਦੋਸ਼ੀ, ਨਿਰਦੋਸ਼ੀ ਨਜ਼ਰ ਕੋਇ ਨਾ ਆਈਆ। ਸਾਚੀ ਸੋਚ ਕਿਸੇ ਨਾ ਸੋਚੀ, ਤੇਰੀ ਸਮਝ ਕੋਇ ਨਾ ਪਾਈਆ। ਤੇਰਾ ਲੇਖਾ ਲਿਖੇ ਰਵਦਾਸ ਚੁਮਾਰਾ ਮੋਚੀ, ਮੁਚਲਕਾ ਸਭ ਦਾ ਰਿਹਾ ਭਰਾਈਆ। ਵੇਖ ਜਗਤ ਵਾਸਨਾ ਖੋਟੀ, ਖ਼ਾਲਕ ਖ਼ਲਕ ਧਿਆਨ ਲਗਾਈਆ । ਤੂੰ ਸਰਬ ਦਵਾਰੇ ਬੈਠੋਂ ਜੋਤੀ, ਬਣ ਜਾਤਾ ਆਪਣਾ ਮੁਖ ਛੁਪਾਈਆ। ਸਾਨੂੰ ਤਾਅਨੇ ਦੇਵਣ ਲੋਕੀਂ, ਪਰਲੋਕ ਨਾ ਕੋਇ ਵਡਿਆਈਆ। ਸਾਡੀ ਪੁਸਤਕ ਹੋ ਗਈ ਥੋਥੀ, ਕੀਮਤ ਮਾਤ ਨਾ ਕੋਇ ਚੁਕਾਈਆ। ਚਾਰੇ ਬਾਣੀ ਲੋਕਮਾਤ ਹੋ ਗਈ ਔਖੀ, ਸੱਚਾ ਸੰਗ ਨਾ ਕੋਇ ਰਖਾਈਆ। ਤੇਰੇ ਨਾਮ ਪਿਛੇ ਸਾਧ ਸੰਤ ਮੰਗਦੇ ਫਿਰਨ ਰੋਟੀ, ਦਰ ਦਰ ਘਰ ਘਰ ਫੇਰਾ ਪਾਈਆ। ਮੁਲਾਂ ਸ਼ੇਖ਼ ਮਸਾਇਕ ਪੰਡਤ ਪਾਂਧੇ ਗ੍ਰੰਥੀ ਪੰਥੀ ਜੀਵਾਂ ਜੰਤਾਂ ਕੱਟਦੇ ਬੋਟੀ, ਆਪ ਆਪਣਾ ਹੁਕਮ ਵਰਤਾਈਆ। ਨਿਰਮਲ ਨੂਰ ਤੇਰੀ ਕਿਸੇ ਨਜ਼ਰ ਆਈ ਨਾ ਜੋਤੀ, ਜਾਗਰਤ ਜੋਤ ਨਾ ਕੋਇ ਰੁਸ਼ਨਾਈਆ । ਨਵ ਨੌ ਚਾਰ ਸ੍ਰਿਸ਼ਟ ਸਬਾਈ ਵੇਖੀ ਠੋਕੀ, ਠੋਕਰ ਨਾਮ ਲੱਗੇ ਕਿਸੇ ਨਾ ਰਾਈਆ। ਸਭ ਦੀ ਮਤ ਹੋਈ ਹੋਛੀ, ਗੁਰਮਤ ਘਰ ਨਾ ਕੋਇ ਵਸਾਈਆ । ਖ਼ਾਲੀ ਦਿਸੇ ਜੰਜੂ ਬੋਦੀ ਧੋਤੀ, ਤਿਲਕ ਲਲਾਟ ਨਾ ਕੋਇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ

❋

❋

ਸਾਚਾ ਵਰ, ਤੇਰੀ ਵਸਤ ਤੇਰੇ ਅੱਗੇ ਟਿਕਾਈਆ। ਆਹ ਲੈ ਆਪਣੇ ਦੀਨ ਮਜ਼੍ਹਬ, ਗੁਰ ਅਵਤਾਰ ਰਹੇ ਜਣਾਈਆ। ਪੀਰ ਪੈਗ਼ੰਬਰ ਕਹਿਣ ਹੋਇਆ ਗ਼ਜ਼ਬ, ਗ਼ਾਫ਼ਲ ਸੁੱਤੀ ਸਰਬ ਲੋਕਾਈਆ। ਸਦੀ ਚੌਧਵੀਂ ਵੇਖ ਹੋਏ ਤਅੱਜਬ, ਹੈਰਾਨੀ ਸਭ ਦੇ ਉਤੇ ਛਾਈਆ। ਸਾਡੇ ਚਲਿਆ ਨਾ ਕੋਈ ਕਦਮ, ਮਾਰਗ ਮਨ ਨਾ ਕੋਇ ਵਖਾਈਆ। ਅਸੀਂ ਕਿਸੇ ਨਹੀਂ ਜਾਣਾ ਸੱਦਣ, ਨਾਤਾ ਤੇਰੇ ਨਾਲ ਜੁੜਾਈਆ। ਕੂੜੀ ਕਿਰਿਆ ਵਿਚ ਮੱਚਣ, ਤ੍ਰੈਗੁਣ ਅਗਨੀ ਤਤ ਜਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇ ਵਡਿਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਪ੍ਰਭ ਸਾਡਾ ਚੁਕਿਆ ਠੇਕਾ, ਸਦੀ ਬੀਸਵੀਂ ਅੰਤ ਦਿਤਾ ਜਣਾਈਆ। ਆਪਣੀ ਝੋਲੀ ਪਾ ਲੈ ਲੇਖਾ, ਲਿਖਤ ਆਪਣੀ ਪੂਰ ਕਰਾਈਆ। ਆਦਿ ਜੁਗਾਦੀ ਬਣ ਨਰੇਸ਼ਾ, ਨਰ ਨਰਾਇਣ ਹੁਕਮ ਵਰਤਾਈਆ। ਜੁਗ ਚੌਕੜੀ ਤੇਰਾ ਖੇਲ ਵੇਖਾ, ਵੱਖਰੀ ਵੱਖਰੀ ਧਾਰ ਤੇਰੇ ਹੁਕਮ ਰਖਾਈਆ। ਕਿਸੇ ਦੇ ਸੀਸ ਰਖਾਇਆ ਕੇਸਾ, ਕਿਸੇ ਦੀ ਚੋਟੀ ਮੂੰਡ ਮੁੰਡਾਈਆ। ਕਿਸੇ ਦੇ ਬਾਲ ਦਵਾਏ ਭੇਟਾ, ਕਿਸੇ ਦੀ ਪੁਠੀ ਖੱਲ ਲੁਹਾਈਆ। ਕਿਸੇ ਦਾ ਬਣ ਕੇ ਸੱਚਾ ਨੇਤਾ, ਸੀਸ ਤਾਜ ਸੁਹਾਈਆ। ਕਿਸੇ ਦਾ ਭੁੱਲ ਕੇ ਪ੍ਰਭੂ ਚੇਤਾ, ਗ਼ਰੀਬ ਨਿਮਾਣਿਆਂ ਦਿਤਾ ਰਵਾਈਆ । ਕਿਸੇ ਨੂੰ ਅੰਦਰ ਵੜ ਕੇ ਦੱਸਿਆ ਭੇਤਾ, ਜਨ ਭਗਤਾਂ ਪਰਦਾ ਲਾਹੀਆ। ਕਿਸੇ ਨੂੰ ਸੇਲੀ ਟੋਪੀ ਦੇ ਕੇ ਖੇਸਾ, ਅਲਫ਼ੀ ਇਕੋ ਤਨ ਪਹਿਨਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਆਪਣਾ ਲੇਖਾ ਲੇਖੇ ਲਾਈਆ। ਸ੍ਰੀ ਭਗਵਾਨ ਆਹ ਲੈ ਆਪਣੇ ਵੇਦ ਕਤੇਬ, ਸ਼ਾਸਤਰ ਸਿਮਰਤ ਤੇਰੀ ਝੋਲੀ ਪਾਈਆ। ਅਠ ਦਸ ਲੈ ਵੇਖ, ਅਠਾਰਾਂ ਅੰਤ ਪੂਰ ਕਰਾਈਆ। ਅੰਜੀਲ ਕੁਰਾਨਾ ਲੈ ਲਪੇਟ, ਪੜਦਾ ਆਪਣਾ ਉਪਰ ਪਾਈਆ। ਕਲਜੁਗ ਜੀਵ ਛੱਡ ਗਏ ਹੇਤ, ਸਾਡਾ ਸੰਗ ਨਾ ਕੋਇ ਨਿਭਾਈਆ। ਜਿਸ ਕਾਰਨ ਦਿਤਾ ਭੇਜ, ਸੋ ਵੇਲਾ ਦਿਤਾ ਭੁਗਤਾਈਆ। ਅੰਤਮ ਸੋਈਏ ਤੇਰੀ ਸੇਜ, ਸਚ ਸਿੰਘਾਸਣ ਡੇਰਾ ਲਾਈਆ। ਆਪ ਆਪਣਾ ਧਰੇ ਭੇਖ, ਭੇਖਾਧਾਰੀ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਲੇਖਾ ਦਏ ਚੁਕਾਈਆ। ਤੀਰਥ ਤਟ ਮਾਰਨ ਧਾਹ, ਕੂਕ ਇਕੋ ਵਾਰ ਸੁਣਾਈਆ। ਤੂੰ ਵਸੇਂ ਥਲ ਅਸਗਾਹ, ਜੰਗਲ ਜੂਹ ਪਹਾੜ ਉਚੇ ਟਿੱਲੇ ਪਰਬਤ ਸੋਭਾ ਪਾਈਆ। ਸਾਰੇ ਵਿਚ ਬੰਧੇ ਗੁਨਾਹ, ਗੁਨਾਹ ਭਰੀ ਸਰਬ ਲੋਕਾਈਆ । ਤਟ ਕਿਨਾਰੇ ਧੀਆਂ ਭੈਣਾਂ ਸਾਰੇ ਰਹੇ ਤਕਾ, ਨੇਤਰ ਨੈਣ ਅੱਖ ਨਾ ਕੋਇ ਸ਼ਰਮਾਈਆ। ਨੰਗੇ ਤਾਰੀਆਂ ਰਹੇ ਲਾ, ਪੜਦਾ ਉਪਰ ਨਾ ਕੋਇ ਟਿਕਾਈਆ । ਐਵੇਂ ਗਾਵਾਂ ਰਹੇ ਮਣਸਾ, ਤੇਰਾ ਨਾਮ ਵਿਚੋਲਾ ਹੱਥ ਕਿਸੇ ਨਾ ਆਈਆ। ਉਚੀ ਰੋਈਏ ਕਰ ਕੇ ਬਾਂਹ, ਦੋਹਾਂ ਹੱਥਾਂ ਦਈਏ ਦੁਹਾਈਆ। ਸਾਡਾ ਲਹਿਣਾ ਦੇ ਮੁਕਾ, ਮੁਕੰਮਲ ਆਪਣਾ ਹੁਕਮ ਵਰਤਾਈਆ। ਤੇਰੇ ਚਰਨਾਂ ਮਿਲੇ ਪਨਾਹ, ਦਵਾਰ ਸਚ ਸਰਨਾਈਆ। ਕਲਜੁਗ ਜੀਵਾਂ ਕੋਲੋਂ ਪੱਲੂ ਛੁਡਾ, ਨਾਤਾ ਝੂਠਾ ਦੇ ਤੁੜਾਈਆ। ਤੇਰਾ ਦਰਸਨ ਕਰੀਏ ਆ, ਚਰਨ ਕਵਲ ਮਿਲੇ ਸਰਨਾਈਆ। ਤੂੰ ਹੀ ਪਿਤਾ ਤੂੰ ਹੀ ਮਾਂ, ਸਿਰ ਆਪਣਾ ਹੱਥ ਟਿਕਾਈਆ। ਆਦਿ ਜੁਗਾਦਿ ਜੁਗ ਚੌਕੜੀ ਤੇਰੇ ਹੱਥ ਨਿਆਂ, ਅਦਾਲਤ ਤੇਰੀ ਸੱਚੀ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਦੇ ਮੁਕਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਆਖ਼ਰ ਸੋਚ, ਸਚ ਸਚ ਜਣਾਈਆ। ਪੁਰਖ ਅਕਾਲ ਕਿਉਂ ਬੈਠਾ ਖ਼ਾਮੋਸ਼, ਆਪਣਾ ਧਿਆਨ ਲਗਾਈਆ। ਕੂੜੀ ਕਿਰਿਆ ਕਲਜੁਗ ਮਾਣੇ ਮੌਜ, ਸਤਿ ਧਰਮ ਬੈਠਾ ਮੁਖ ਛੁਪਾਈਆ। ਲੇਖਾ ਵੇਖ ਆਪਣੇ

❋

❋

ਲੋਕ, ਲੁਕ ਲੁਕ ਆਪਣੀ ਅੱਖ ਖੁਲ੍ਹਾਈਆ। ਵਰਨਾਂ ਬਰਨਾਂ ਕੱਢ ਖੋਜ, ਦੀਨਾਂ ਮਜ਼੍ਹਬਾਂ ਪਰਦਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਅੰਤਮ ਦੇ ਮੁਕਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਸਾਡਾ ਮੁਕਿਆ ਹਿੱਸਾ, ਹਿੱਸੇਦਾਰੀ ਨਜ਼ਰ ਕੋਇ ਨਾ ਆਈਆ। ਕਲਜੁਗ ਰਸ ਹੋਇਆ ਫਿਕਾ, ਪਾਪਾਂ ਭਰੀ ਲੋਕਾਈਆ। ਤੇਰਾ ਸੰਦੇਸਾ ਸੱਚਾ ਨਾਮ ਦੇ ਕੇ ਆਏ ਚਿਠਾ, ਬਣ ਚਿਠੀ ਰਸਾਇਣ ਸੇਵ ਕਮਾਈਆ। ਤੇਰਾ ਖੇਲ ਪ੍ਰਭੂ ਕਿਸੇ ਨਾ ਡਿਠਾ, ਨੇਤਰ ਖੋਲ੍ਹ ਦਰਸ ਕੋਇ ਨਾ ਪਾਈਆ। ਅੰਤਮ ਸਭ ਨੂੰ ਦਿਤਾ ਪਿਛਾ, ਕਰਵਟ ਲੈ ਨਾ ਮੁਖ ਵਖਾਈਆ। ਜਗਤ ਕਹਾਣੀ ਗੌਂਦੇ ਫਿਰਦੇ ਕਿੱਸਾ, ਕਿਸਮਤ ਲਏ ਨਾ ਕੋਇ ਬਦਲਾਈਆ। ਤੇਰਾ ਨੂਰ ਜਹੂਰ ਕਿਸੇ ਨਾ ਲੱਭਿਆ ਵਿਚੋਂ ਇੱਟਾਂ, ਪੱਥਰਾਂ ਵਿਚੋਂ ਮੇਲ ਨਾ ਕੋਇ ਮਿਲਾਈਆ। ਕਾਗ਼ਜ਼ ਕਲਮ ਕਿਸੇ ਨਾ ਡਿੱਠਾ, ਸ਼ਾਹੀ ਪਰਦਾ ਨਾ ਕੋਇ ਚੁਕਾਈਆ। ਕਿਰਪਾ ਕਰ ਅਬਿਨਾਸ਼ੀ ਅਚੁੱਤਾ, ਚੇਤਨ ਆਪਣਾ ਰਾਹ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਚ ਦਏ ਵਡਿਆਈਆ। ਪਾਰਬ੍ਰਹਮ ਪ੍ਰਭ ਸਭ ਕੁਛ ਤੇਰੀ ਝੋਲੀ, ਕਲਜੁਗ ਅੰਤ ਦਿਤਾ ਟਿਕਾਈਆ। ਗੁਰ ਅਵਤਾਰਾਂ ਪੀਰ ਪੈਗੰਬਰਾਂ ਸੇਵਾ ਕੀਤੀ ਬਣ ਕੇ ਗੋਲੀ, ਚਾਕਰ ਆਪਣਾ ਨਾਉਂ ਧਰਾਈਆ। ਨਾਮ ਸ਼ਬਦ ਧੁਰ ਸੁਣਾਈ ਬੋਲੀ, ਕਲਮਾ ਨਬੀ ਰਸੂਲ ਪੜ੍ਹਾਈਆ। ਬਣ ਵਣਜਾਰੇ ਹਟ ਸੱਚੀ ਖੋਲੀ, ਵਸਤ ਇਕੋ ਇਕ ਟਿਕਾਈਆ। ਨਾਮ ਕੰਡੇ ਧੁਰ ਦੇ ਤੋਲੀ, ਤਕੜੀ ਵੰਡ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਸਭ ਕੁਛ ਤੇਰੇ ਹੱਥ ਫੜਾਈਆ। ਤੇਰੇ ਹੱਥ ਫੜਾਈ ਡੋਰ, ਖ਼ਾਲੀ ਹੱਥ ਰਹੇ ਵਖਾਈਆ। ਕਲਜੁਗ ਵੇਖ ਅੰਧ ਘੋਰ, ਆਪਣਾ ਬਲ ਤੇਰੀ ਝੋਲੀ ਪਾਈਆ। ਤੂੰ ਸਾਹਿਬ ਵਸਣਹਾਰਾ ਠੱਗ ਚੋਰ, ਘਟ ਘਟ ਅੰਦਰ ਡੇਰਾ ਲਾਈਆ। ਆਦਿ ਜੁਗਾਦਿ ਜੁਗ ਚੌਕੜੀ ਜਨ ਭਗਤਾਂ ਤੇਰੀ ਲੋੜ, ਸਾਚੇ ਸੰਤਾਂ ਵੇਖ ਵਖਾਈਆ। ਆਪਣੀ ਕਿਰਪਾ ਸਚ ਦਵਾਰਾ ਦੇ ਖੋਲ੍ਹ, ਖ਼ਾਲਸ ਆਪਣਾ ਨਾਮ ਦ੍ਰਿੜਾਈਆ। ਦੋ ਜਹਾਨ ਵਜਾ ਢੋਲ, ਨਿਰਗੁਣ ਸਰਗੁਣ ਆਪ ਸਮਝਾਈਆ। ਨਾਮ ਨਿਧਾਨ ਤੋਲ ਤੋਲ, ਤੋਲਣਹਾਰਾ ਆਪ ਅਖਵਾਈਆ। ਘਟ ਸਵਾਮੀ ਵਸੇਂ ਕੋਲ, ਬ੍ਰਹਿਮੰਡ ਤੇਰੀ ਰੁਸ਼ਨਾਈਆ। ਲੱਖ ਚੁਰਾਸੀ ਵਿਚੋਂ ਲਏਂ ਵਰੋਲ, ਗੁਰਮੁਖ ਗੁਰ ਗੁਰ ਬਾਹਰ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਰਹਿਮਤ ਆਪ ਕਮਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਸਾਡੀ ਮੁੱਕੀ ਪਟੇਦਾਰੀ, ਹੱਕ ਨਜ਼ਰ ਕੋਇ ਨਾ ਆਈਆ। ਸਦੀ ਬੀਸਵੀਂ ਤੇਰੀ ਯਾਰੀ, ਸਚ ਯਾਰਾਨਾ ਇਕ ਲਗਾਈਆ। ਸਦੀ ਚੌਧਵੀਂ ਸ਼ਹਿਨਸ਼ਾਹ ਪਰਵਰਦਗਾਰੀ, ਸਾਚੀ ਓਟ ਰਖਾਈਆ। ਲੇਖ ਚੁਕਾ ਵਡ ਸੰਸਾਰੀ ਭੰਡਾਰੀ, ਭੰਡਾਰਾ ਆਪਣੇ ਹੱਥ ਵਖਾਈਆ। ਕਾਗ਼ਜ਼ ਕਲਮ ਨੇਤਰ ਰੋਵੇ ਬਣ ਲਿਖਾਰੀ, ਕਾਤਬ ਚਲੇ ਨਾ ਕੋਇ ਚਤਰਾਈਆ। ਹਉਮੇਂ ਮਿਟੀ ਨਾ ਕਿਸੇ ਬੀਮਾਰੀ, ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਖਾਣੀ ਬਾਣੀ ਪੜ੍ਹ ਪੜ੍ਹ ਥੱਕੀ ਸਰਬ ਲੋਕਾਈਆ। ਸਾਹਿਬ ਸਤਿਗੁਰ ਸ਼ਬਦ ਮਿਲਿਆ ਨਾ ਸੱਚਾ ਹਾਣੀ, ਸੁਰਤ ਸਵਾਣੀ ਕੰਤ ਨਾ ਕਿਸੇ ਪਰਨਾਈਆ। ਨੇਤਰ ਰੋਵੇ ਚਾਰੇ ਖਾਣੀ, ਅੰਡਜ ਜੇਰਜ ਸੇਤਜ ਉਤਭੁਜ ਦਏ ਦੁਹਾਈਆ। ਮਿਲੇ ਮਾਣ ਨਾ ਚਾਰੇ ਬਾਣੀ, ਬਾਣ ਨਿਰਾਲਾ ਤੀਰ ਨਾ ਕੋਇ ਲਗਾਈਆ। ਨਵ ਨੌ ਚਾਰ ਨਾ ਕੋਈ ਨਿਸ਼ਾਨੀ, ਸਚ ਧਰਮ ਰੂਪ ਨਾ ਕੋਇ ਵਖਾਈਆ। ਜੀਵ ਜੰਤ ਸਾਧ ਸੰਤ ਮਨ ਵਾਸਨਾ ਕਰਨ ਮਨ ਮਾਨੀ, ਮਮਤਾ ਮੋਹ ਆਪਣੇ ਨਾਲ ਰਖਾਈਆ। ਧੁਰ

❋

❋

ਦਾ ਲੇਖਾ ਲਿਖ ਕੇ ਗਿਆ ਸੁਤ ਭਾਨੀ, ਗੁਰੂ ਗੁਰਦੇਵ ਭੇਵ ਅਭੇਦ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਵੇਖ ਵਖਾਈਆ। ਗੁਰ ਅਵਤਾਰ ਪੀਰ ਪੈਗੰਬਰ ਮਾਰਨ ਝਾਤ, ਪ੍ਰਭ ਤੇਰਾ ਰਾਹ ਤਕਾਈਆ। ਲੇਖਾ ਲਿਖ ਦੇ ਬਿਨ ਕਲਮ ਦਵਾਤ, ਸ਼ਾਹੀ ਪ੍ਰੇਮ ਨਾਲ ਮਿਲਾਈਆ। ਨੌ ਸੌ ਚੁਰਾਨਵੇ ਚੌਕੜੀ ਜੁਗ ਪਿਛੋਂ ਪੂਰੀ ਕਰਦੇ ਆਸ, ਤ੍ਰਿਸਨਾ ਕੋਇ ਰਹਿਣ ਨਾ ਪਾਈਆ। ਤੇਰਾ ਰੂਪ ਨਜ਼ਰੀ ਆਏ ਖ਼ਾਸ, ਖ਼ਾਲਸ ਆਪਣਾ ਰੰਗ ਦੇ ਸਮਝਾਈਆ। ਤੇਰੀ ਕਰਦੇ ਰਹੇ ਤਲਾਸ਼, ਚਾਰ ਕੁੰਟ ਵੇਖ ਵਖਾਈਆ। ਸ਼ਿਵ ਜੀ ਲੱਭੇ ਉਤੇ ਕੈਲਾਸ਼, ਬ੍ਰਹਮਾ ਸ੍ਰੀ ਬ੍ਰਹਮ ਧਿਆਨ ਲਗਾਈਆ। ਵਿਸ਼ਨੂੰ ਵੇਖੇ ਆਪਣੇ ਸਾਂਗੋ ਪਾਂਗ, ਬਾਸ਼ਕ ਤਸ਼ਕਾ ਸੇਜਾ ਆਸਣ ਲਾਈਆ। ਪਰਮ ਪੁਰਖ ਪਰਮਾਤਮ ਤੇਰਾ ਕੋਈ ਨਾ ਜਾਣੇ ਸਵਾਂਗ, ਸਵਾਂਗੀ ਕੀ ਕੀ ਖੇਲ ਰਚਾਈਆ। ਤੇਈ ਅਵਤਾਰ ਭਗਤ ਅਠਾਰਾਂ ਈਸਾ ਮੂਸਾ ਮੁਹੰਮਦ ਗੁਰੂ ਦਸ ਰੱਖੀ ਤਾਂਘ, ਨੇਤਰ ਲੋਚਣ ਨੈਣ ਵੇਖਣ ਚਾਈਂ ਚਾਈਂਆ। ਪ੍ਰੇਮ ਪ੍ਰੀਤੀ ਸਾਚੀ ਨੀਤੀ ਪਾਰਬ੍ਰਹਮ ਪ੍ਰਭ ਇਕ ਚੜ੍ਹਾ ਅਗੰਮੀ ਕਾਂਗ, ਕੂੜੀ ਕਿਰਿਆ ਮਾਇਆ ਮਮਤਾ ਹਉਮੇਂ ਹੰਗਤਾ ਦਏ ਰੁੜ੍ਹਾਈਆ। ਸਚ ਸ਼ਬਦ ਧੁਰ ਕਲਮਾ ਬਿਨ ਨਬੀ ਰਸੂਲੋਂ ਦੇ ਬਾਂਗ, ਹਜ਼ਰਤ ਹੱਕ ਕਰ ਪੜ੍ਹਾਈਆ। ਦੋ ਜਹਾਨਾਂ ਤੇਰੇ ਨਾਮ ਦੀ ਪਏ ਧਾਂਗ, ਨਾਮ ਸਤਿ ਫ਼ਤਹਿ ਡੰਕਾ ਇਕ ਵਜਾਈਆ। ਰਵ ਸਸ ਰਾਹ ਤੱਕਣ ਸੂਰਜ ਚਾਂਦ, ਮੰਡਲ ਮੰਡਪ ਬੈਠੇ ਧਿਆਨ ਲਗਾਈਆ। ਬਿਨ ਪੁਰਖ ਅਕਾਲ ਦੀਨ ਦਿਆਲ ਕਲਜੁਗ ਅੰਤ ਕੋਈ ਨਾ ਪਾਵੇ ਸਾਂਤ, ਤ੍ਰੈਗੁਣ ਅਗਨੀ ਪੰਜ ਤਤ ਅੱਗ ਨਾ ਕੋਇ ਬੁਝਾਈਆ । ਮਿਹਰਵਾਨ ਮਿਹਰਵਾਨ ਗੁਣ ਨਿਧਾਨ ਵਖਾ ਆਪਣਾ ਸਵਾਂਗ, ਅਛਲ ਛਲਧਾਰੀ ਆਪਣਾ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਸਭ ਦਾ ਪੂਰ ਕਰਾਈਆ। ਗੁਰ ਅਵਤਾਰ ਪੀਰ ਪੈਗੰਬਰ ਬੈਠੇ ਝੁਕ, ਤਖ਼ਤ ਨਿਵਾਸੀ ਤੇਰੇ ਅੱਗੇ ਸੀਸ ਨਿਵਾਈਆ। ਪਰਵਰਦਗਾਰ ਸਾਂਝੇ ਯਾਰ ਦੀਨ ਦਿਆਲ ਪੁਰਖ ਅਕਾਲ ਸਾਡਾ ਪੈਂਡਾ ਗਿਆ ਮੁੱਕ, ਮੁਕੰਮਲ ਦਰ ਤੇਰੇ ਰਹੇ ਜਣਾਈਆ। ਕਿਰਪਾ ਨਿਧਾਨ ਠਾਕਰ ਸਵਾਮੀ ਆਪਣੀ ਧਾਰੋਂ ਉਠ, ਨਿਰਗੁਣ ਨੂਰ ਜੋਤ ਕਰ ਰੁਸ਼ਨਾਈਆ। ਸਾਡੇ ਕੋਲੋਂ ਸਭ ਕੁਛ ਗਿਆ ਖ਼ੁਸ, ਖ਼ਸਮ ਡੋਰ ਤੇਰੇ ਹੱਥ ਫੜਾਈਆ। ਦਇਆਵਾਨ ਹੋ ਕੇ ਪੁਛ, ਮਿਹਰਵਾਨ ਹੋ ਕੇ ਮਿਹਰ ਨਜ਼ਰ ਉਠਾਈਆ। ਸਚਖੰਡ ਨਿਵਾਸੀ ਸਚ ਦਵਾਰੇ ਕਿਉਂ ਬੈਠਾ ਲੁਕ, ਕਲਜੁਗ ਵੇਲਾ ਅੰਤਮ ਦਏ ਦੁਹਾਈਆ । ਰਾਹ ਤੱਕੇ ਗੋਬਿੰਦ ਤੇਰਾ ਸੂਰਾ ਪੁੱਤ, ਪੋਤਰੇ ਗੁਰਮੁਖ ਨਾਲ ਮਿਲਾਈਆ। ਨਿਰਧਨ ਸਰਧਨ ਜਾ ਕੇ ਪੁਛ, ਅਗਲਾ ਪਿਛਲਾ ਲੇਖਾ ਤੈਨੂੰ ਦੇਣ ਜਣਾਈਆ। ਅੰਮ੍ਰਿਤ ਇਕੋ ਦੇ ਘੁੱਟ, ਜਿਸ ਪੀਤਿਆਂ ਦੁੱਖ ਰਹੇ ਨਾ ਰਾਈਆ। ਉਜਲ ਕਰ ਮਾਤ ਮੁਖ, ਦੁਰਮਤ ਮੈਲ ਧਵਾਈਆ। ਸਚ ਸੁਹਾ ਆਪਣੀ ਰੁੱਤ, ਪੱਤ ਡਾਲੀ ਫੁਲ ਮਹਿਕਾਈਆ। ਸਾਡੇ ਕੋਲ ਨਹੀਂ ਕੁਛ, ਖ਼ਾਲੀ ਹੱਥ ਰਹੇ ਵਖਾਈਆ। ਤੇਰੇ ਪ੍ਰੇਮ ਦੀ ਮਿਲੇ ਸੁਚ, ਸੰਜਮ ਇਕੋ ਦੇ ਜਣਾਈਆ। ਕੂੜੀ ਕਿਰਿਆ ਜੜ ਦੇਣੀ ਪੁਟ, ਬੂਟਾ ਆਪਣਾ ਨਾਮ ਲਗਾਈਆ। ਦੀਨ ਮਜ਼੍ਹਬ ਜਾਤ ਪਾਤ ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਕੂੜੀ ਕਿਰਿਆ ਕੱਢ ਫੁੱਟ, ਮਾਇਆ ਮਮਤਾ ਹਉਮੇਂ ਹੰਗਤਾ ਗੜ੍ਹ ਤੁੜਾਈਆ। ਜਨ ਭਗਤਾਂ ਨਾਲ ਦੀਨ ਦਿਆਲ ਮੂਲ ਨਾ ਰੁੱਸ, ਕਰ ਕਿਰਪਾ ਰੁਸਿਆਂ ਲੈ ਮਿਲਾਈਆ। ਤੇਰੇ ਵਿਛੋੜੇ ਦਾ ਝੱਲਿਆਂ ਨਾ ਜਾਏ ਦੁੱਖ, ਬਿਰਹੋਂ ਰੋਗ ਨਾ ਕੋਇ ਮਿਟਾਈਆ। ਪ੍ਰੇਮ ਪ੍ਰੀਤੀ ਦੇ ਅਤੁਟ, ਚਰਨ ਕਵਲ ਸਚ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਦੇਣਾ ਥਾਉਂ ਥਾਈਂਆ।

❋

❋

ਗੁਰ ਅਵਤਾਰ ਪੀਰ ਪੈਗੰਬਰ ਕਹਿਣ ਪ੍ਰਭ ਵੇਖ ਆਪਣਾ ਜਗਤ, ਜਗ ਜੀਵਣ ਦਾਤੇ ਤੇਰੇ ਹੱਥ ਵਡਿਆਈਆ। ਚਾਰ ਵਰਨ ਅਠਾਰਾਂ ਬਰਨ ਨਾੜੀ ਨਾੜੀ ਵੇਖ ਬੂੰਦ ਰਕਤ, ਗ੍ਰਹਿ ਗ੍ਰਹਿ ਘਰ ਘਰ ਆਪਣਾ ਫੇਰਾ ਪਾਈਆ। ਤੇਰੇ ਮਿਲਣ ਦਾ ਆਇਆ ਵਕਤ, ਗੁਰ ਅਵਤਾਰ ਪੀਰ ਪੈਗ਼ੰਬਰ ਦੇਣ ਗਵਾਹੀਆ । ਰਾਹ ਵੇਖਣ ਨੇਤਰ ਭਗਤ, ਭਗਵਨ ਇਕ ਧਿਆਨ ਲਗਾਈਆ। ਜੇ ਨਾ ਮਿਲੇਂ ਤੇਰੇ ਉਤੇ ਕਰਨ ਹਰਖ਼, ਗੁਸੇ ਹੋ ਕੇ ਮੁਖ ਭਵਾਈਆ। ਫੇਰ ਏਨ੍ਹਾਂ ਤੇਰੇ ਕੋਲ ਨਹੀਂ ਔਣਾ ਪਰਤ, ਅੱਖ ਆਪਣੀ ਲੈਣ ਭਵਾਈਆ। ਸ੍ਰੀ ਭਗਵਾਨ ਕਹੇ ਮੈਂ ਕਰਾਂ ਖੇਲ ਨਧੜਕ, ਭੈ ਭੌ ਸਰਬ ਮਿਟਾਈਆ । ਜਨ ਭਗਤਾਂ ਉਤੇ ਕਰ ਕੇ ਤਰਸ, ਮੇਲ ਮਿਲਾਵਾਂ ਚਾਈਂ ਚਾਈਂਆ। ਦੇਵਾਂ ਵਡਿਆਈ ਅਰਸ਼ ਫ਼ਰਸ਼, ਦੋ ਜਹਾਨਾਂ ਸੋਭਾ ਪਾਈਆ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਜੋ ਪਿਛੇ ਰਹਿ ਗਿਆ ਫ਼ਰਕ, ਅੱਗੇ ਪੂਰਾ ਘਾਟਾ ਪੂਰ ਕਰਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਤੁਸੀਂ ਵੇਖ ਹੋਵੋ ਅਸਚਰਜ, ਹਰਿ ਜੂ ਅਚਰਜ ਖੇਲ ਰਚਾਈਆ। ਕਿਸ ਬਿਧ ਆਪਣਾ ਪੂਰਾ ਕਰੇ ਫ਼ਰਜ਼, ਫ਼ਰਦ ਸਭ ਦੀ ਵੇਖ ਵਖਾਈਆ । ਜੋਧਾ ਸੂਰਬੀਰ ਮਰਦਾਨਾ ਮਰਦ, ਸਚ ਮਰਦਾਨਗੀ ਆਪ ਕਮਾਈਆ। ਨਾਮ ਖੰਡਾ ਫੜੇ ਖੜਗ, ਦੋ ਜਹਾਨਾਂ ਰਿਹਾ ਡਰਾਈਆ। ਚਾਲ ਅਗੰਮੀ ਚਲੇ ਮਟਕ, ਕਦਮ ਕਦਮ ਨਾਲ ਉਠਾਈਆ। ਕੂੜੀ ਕਿਰਿਆ ਸ਼ੌਹ ਦਰਿਆਏ ਦੇਵੇ ਪਟਕ, ਪਟਨੇਵਾਲਾ ਬੇਪਰਵਾਹੀਆ। ਪੰਚ ਵਿਕਾਰ ਨਾ ਰਹੇ ਕਟਕ, ਕੰਡਾ ਸਭ ਦਾ ਦਏ ਕਢਾਈਆ। ਅਧਵਿਚਕਾਰ ਜੋ ਰਹੇ ਲਟਕ, ਆਰ ਪਾਰ ਕਿਨਾਰੇ ਦਏ ਜਣਾਈਆ। ਜਨ ਭਗਤ ਲੋਕਮਾਤ ਜਗਤ ਵਾਸਨਾ ਕਦੇ ਨਾ ਹੋਵੇ ਗ਼ਰਕ, ਵਹਿਣ ਕੂੜ ਨਾ ਕੋਇ ਵਹਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਚਾਰ ਜੁਗ ਦੀ ਪੂਰੀ ਕਰੇ ਸ਼ਰਤ, ਸ਼ਰੀਅਤ ਸ਼ਰਅ ਆਪਣੀ ਝੋਲੀ ਪਾਈਆ। ਸੱਚੀ ਸਰਨ ਏਕੰਕਾਰ, ਸੋ ਪੁਰਖ ਨਿਰੰਜਣ ਆਪ ਜਣਾਈਆ। ਹਰਿ ਪੁਰਖ ਨਿਰੰਜਣ ਅਗੰਮ ਅਪਾਰ, ਆਦਿ ਨਿਰੰਜਣ ਕਰੇ ਰੁਸ਼ਨਾਈਆ। ਅਬਿਨਾਸ਼ੀ ਕਰਤਾ ਠਾਂਡੇ ਦਰਬਾਰ, ਸ੍ਰੀ ਭਗਵਾਨ ਵੇਖ ਵਖਾਈਆ। ਪਾਰਬ੍ਰਹਮ ਪ੍ਰਭ ਦਏ ਅਧਾਰ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਸਚਖੰਡ ਨਿਵਾਸੀ ਖੇਲ ਕਰਤਾਰ, ਹਰਿ ਕਰਤਾ ਬੇਪਰਵਾਹੀਆ। ਪਰਮਾਤਮ ਆਤਮ ਖੇਲ ਨਿਆਰ, ਨਿਰਗੁਣ ਨਿਰਵੈਰ ਧਾਰ ਚਲਾਈਆ। ਪਾਰਬ੍ਰਹਮ ਬ੍ਰਹਮ ਭੇਵ ਨਿਆਰ, ਪੜਦਾ ਉਹਲਾ ਆਪ ਉਠਾਈਆ। ਬਣ ਵਿਚੋਲਾ ਪੁਰਖ ਅਕਾਲ, ਆਦਿ ਜੁਗਾਦਿ ਜੁਗ ਚੌਕੜੀ ਆਪਣੀ ਖੇਲ ਵਖਾਈਆ। ਭਗਤ ਭਗਵੰਤ ਲਏ ਉਠਾਲ, ਸੰਤ ਸੁਹੇਲੇ ਅੱਖ ਖੁਲ੍ਹਾਈਆ। ਗੁਰਮੁਖ ਗੁਰ ਗੁਰ ਬਣ ਦਲਾਲ, ਸ਼ਬਦ ਦਲਾਲਾ ਰੂਪ ਵਟਾਈਆ। ਗੁਰਸਿਖ ਕਰ ਕਰ ਪੂਰੇ ਕਾਮ, ਚਰਨ ਕਵਲ ਦਏ ਸਰਨਾਈਆ। ਸਾਚਾ ਢੋਲਾ ਧੁਰ ਦਾ ਨਾਮ, ਓਅੰਕਾਰ ਏਕੰਕਾਰ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਸਾਚਾ ਘਰ, ਗ੍ਰਹਿ ਮੰਦਰ ਖੋਜ ਖੁਜਾਈਆ। ਏਕੰਕਾਰ ਸਤਿ ਸਰੂਪ, ਸਤਿ ਸਤਿਵਾਦੀ ਇਕ ਅਖਵਾਇੰਦਾ। ਰੇਖ ਰੰਗ ਨਾ ਕੋਇ ਰੂਪ, ਜਾਤ ਪਾਤ ਨਾ ਕੋਇ ਜਣਾਇੰਦਾ। ਵਸਣਹਾਰਾ ਦਹਿ ਦਿਸ਼ਾ ਚਾਰੇ ਕੂਟ, ਘਰ ਘਰ ਵਿਚ ਸੋਭਾ ਪਾਇੰਦਾ। ਭਾਗ ਲਗਾਏ ਪੰਜ ਤਤ ਕਾਇਆ ਕਲਬੂਤ, ਅਨੁਭਵ ਆਪਣੀ ਖੇਲ ਵਖਾਇੰਦਾ। ਨਾਤਾ ਤੋੜੇ ਜੂਠ ਝੂਠ, ਮਾਇਆ ਮਮਤਾ ਮੋਹ ਮਿਟਾਇੰਦਾ। ਪਰਮਾਤਮ ਆਤਮ ਬਣਾਏ ਸਚ ਸਪੂਤ, ਪਿਤਾ ਪੂਤ ਗੋਦ ਉਠਾਇੰਦਾ। ਉਜਲ ਕਰੇ ਨਿਰਗੁਣ

❋

❋

ਮੁਖ, ਪਰਦਾ ਉਹਲਾ ਰਹਿਣ ਕੋਇ ਨਾ ਪਾਇੰਦਾ। ਘਰ ਆਤਮ ਘਰ ਬ੍ਰਹਮ ਘਰ ਦੇਵਣਹਾਰਾ ਸੁਖ, ਸਾਂਤਕ ਸਦ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਏਕੰਕਾਰ ਸਚ ਸਚ ਦ੍ਰਿੜਾਇੰਦਾ। ਏਕੰਕਾਰ ਇਕ ਇਕੱਲਾ, ਸਚਖੰਡ ਨਿਵਾਸੀ ਸਚਖੰਡ ਦਵਾਰੇ ਸੋਭਾ ਪਾਈਆ। ਪਰਮ ਪੁਰਖ ਪਰਮਾਤਮ ਵਸਾਵਣਹਾਰਾ ਸਚ ਮਹੱਲਾ, ਮਹਿਫਲ ਇਕੋ ਇਕ ਵਖਾਈਆ। ਦੀਪਕ ਜੋਤੀ ਆਪੇ ਬਲਾ, ਸ਼ਬਦੀ ਰਾਗ ਧੁਨ ਸ਼ਨਵਾਈਆ । ਜਿਸ ਸੁਰਤੀ ਗੁਰ ਸ਼ਬਦ ਫੜਾਵੇ ਪੱਲਾ, ਸੋ ਆਤਮ ਏਕੰਕਾਰ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਸਾਚਾ ਘਰ, ਧੁਰਦਰਗਾਹੀ ਅਗੰਮ ਜਾਪ, ਅਲੱਖ ਅਗੋਚਰ ਅਗੰਮ ਅਥਾਹ ਬੇਪਰਵਾਹ ਇਕ ਦ੍ਰਿੜਾਈਆ। ਏਕੰਕਾਰ ਜੋ ਜਨ ਜਪਦੇ, ਮਾਇਆ ਮਮਤਾ ਮੋਹ ਮਿਟਾਈਆ। ਤ੍ਰੈਗੁਣ ਅਗਨ ਕਦੇ ਨਾ ਤਪਦੇ, ਕੂੜੀ ਕਿਰਿਆ ਨਾ ਕੋਇ ਲੜਾਈਆ। ਨੌ ਦਵਾਰੇ ਪਾਰ ਲੰਘਦੇ, ਸੁਖਮਨ ਟੇਢੀ ਬੰਕ ਪੰਧ ਮੁਕਾਈਆ। ਪੜਦਾ ਲਾਹ ਨੇਤਰ ਨਿਜ ਅੱਖ ਦੇ, ਘਰ ਲੋਚਣ ਦਰਸਨ ਪਾਈਆ। ਸ਼ਬਦ ਅਗੰਮੀ ਨਾਦ ਵੱਜਦੇ, ਅਨਹੱਦ ਰਾਗੀ ਰਾਗ ਸੁਣਾਈਆ । ਖ਼ੁਸ਼ੀ ਨਾਲ ਆਤਮ ਪਰਮਾਤਮ ਮਿਲ ਮਿਲ ਹੱਸਦੇ, ਚਿੰਤਾ ਗ਼ਮ ਨਾ ਕੋਇ ਰਖਾਈਆ। ਸਚ ਦਵਾਰ ਸੋਹਣੇ ਮੰਦਰ ਮਹਲ ਅਟੱਲ ਇਕੋ ਵਸਦੇ, ਦੀਆ ਬਾਤੀ ਕਮਲਾਪਾਤੀ ਨਿਰਗੁਣ ਜੋਤ ਰੁਸ਼ਨਾਈਆ। ਬਿਨ ਰਸਨਾ ਜਿਹਵਾ ਬੱਤੀ ਦੰਦ ਲੇਖਾ ਜਾਨਣ ਧੁਰ ਦੇ ਰਸ ਦੇ, ਰਸ ਇਕੋ ਇਕ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਏਕੰਕਾਰ ਮਿਹਰ ਨਜ਼ਰ ਆਪਣੀ ਇਕ ਉਠਾਈਆ। ਨਾਮ ਮੰਤਰ ਏਕੰਕਾਰ ਜਿਨ੍ਹਾਂ ਮਿਲਿਆ ਸਤਿ, ਘਰ ਸਾਚੇ ਵੱਜੇ ਵਧਾਈਆ। ਮਨ ਮਤ ਬੁਧ ਮੂੰਹ ਦੇ ਭਾਰ ਦੇਵੇ ਸੱਟ, ਬ੍ਰਹਮ ਮਤ ਇਕ ਪਰਗਟਾਈਆ। ਕਰ ਪਰਕਾਸ਼ ਨਿਰਮਲ ਜੋਤ ਝੱਟ, ਅੰਧ ਅੰਧੇਰ ਚੁਕਾਈਆ। ਸ਼ਬਦ ਅਗੰਮੀ ਵੱਜੇ ਸੱਟ, ਘਰ ਤਾਲ ਤਲਵਾੜਾ ਇਕੋ ਨਜ਼ਰੀ ਆਈਆ। ਅੱਠੇ ਪਹਿਰ ਖੁਲ੍ਹੀ ਰਹੇ ਅੱਖ, ਨਿਜ ਨੇਤਰ ਨੂਰ ਹੋਏ ਰੁਸ਼ਨਾਈਆ। ਲੇਖਾ ਚੁਕੇ ਸਿਮਰਨ ਪੂਜਾ ਪਾਠ ਜੋਗ ਅਭਿਆਸ ਜਪ ਤਪ, ਸੰਜਮ ਨੇਮ ਕਰਮ ਕਾਂਡ ਰਹਿਣ ਕੋਇ ਨਾ ਪਾਈਆ। ਸੱਚਾ ਨਾਅਰਾ ਸੁਣ ਅਲੱਖ, ਪਰਤੱਖ ਪਾਰਬ੍ਰਹਮ ਪਤਿਪਰਮੇਸ਼ਵਰ ਦਰਸ਼ਨ ਪਾਈਆ। ਹਕੀਕਤ ਵੇਖ ਧੁਰ ਦੀ ਹੱਕ, ਮੁਕਾਮੇ ਹੱਕ ਮਿਲੇ ਵਡਿਆਈਆ। ਸਗਲ ਵਿਸੂਰੇ ਜਾਣ ਲੱਥ, ਜੋ ਜਨ ਗੁਰਮੁਖ ਏਕੰਕਾਰ ਨਾਮ ਸਿਮਰਨ ਸਿਮਰ ਸਿਮਰ ਪ੍ਰਭ ਦੇ ਵਿਚ ਸਮਾਈਆ। ਏਕੰਕਾਰ ਜਿਨ੍ਹਾਂ ਮਿਲਿਆ ਨਾਮ, ਸਤਿਗੁਰ ਪੂਰਾ ਸਿਰ ਆਪਣਾ ਹੱਥ ਟਿਕਾਈਆ। ਤੀਰ ਨਿਰਾਲਾ ਵੱਜੇ ਬਾਣ, ਅਣਿਆਲਾ ਇਕ ਵਖਾਈਆ। ਪੰਚ ਵਿਕਾਰ ਨਾ ਰਹੇ ਸ਼ੈਤਾਨ, ਸ਼ਰਅ ਮਜ਼੍ਹਬ ਨਾ ਕੋਇ ਲੜਾਈਆ। ਅੰਤਰ ਅੰਤਰ ਹੋਏ ਗਿਆਨ, ਬਾਹਰੋਂ ਕਰੇ ਨਾ ਕੋਇ ਪੜ੍ਹਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਗੀਤਾ ਗਿਆਨ ਜਿਸ ਦਾ ਕਰੇ ਗਿਆਨ, ਅੱਖਰਾਂ ਨਾਲ ਸਿਫ਼ਤੀ ਢੋਲਾ ਗਾਈਆ। ਸੋ ਸਾਹਿਬ ਸਤਿਗੁਰ ਪੁਰਖ ਦੀਨ ਦਿਆਲ ਸਾਚੇ ਮੰਦਰ ਘਰ ਸਵਾਮੀ ਮਿਲੇ ਆਣ, ਨਿਰਗੁਣ ਨਿਰਵੈਰ ਬੇਪਰਵਾਹੀਆ। ਤਿਨ੍ਹਾਂ ਗੁਰਮੁਖਾਂ ਗੁਰਸਿਖਾਂ ਜਨ ਭਗਤਾਂ ਸਾਚੇ ਸੰਤਾਂ ਪੂਰਨ ਹੋਵੇ ਕਾਮ, ਕਾਮਨਾ ਕੂੜੀ ਦਏ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕੰਕਾਰ ਇਕੋ ਨਾਮ ਦਏ ਵਡਿਆਈਆ। ਏਕੰਕਾਰ ਕਹੇ ਮੇਰਾ ਨਾਅਰਾ ਹੱਕ, ਹਕੀਕਤ ਵਿਚੋਂ ਨਜ਼ਰੀ ਆਈਆ। ਆਦਿ ਜੁਗਾਦਿ ਮਹਿਮਾ ਅਕੱਥ, ਰਸਨਾ ਕਥ ਨਾ ਸਕੇ ਕੋਈ ਰਾਈਆ। ਜਿਨ੍ਹਾਂ ਸਾਹਿਬ ਸਤਿਗੁਰ

❋

❋

ਦੀਨ ਦਿਆਲ ਅੰਦਰ ਵੜ ਪੌੜੇ ਚੜ੍ਹ ਮਾਰਗ ਦੇਵੇ ਦੱਸ, ਬਾਹਰ ਖੋਜਣ ਕੋਇ ਨਾ ਜਾਈਆ। ਧੀਰਜ ਜਤ ਸਤਿ ਸੰਤੋਖ ਗ੍ਰਹਿ ਮੰਦਰ ਮਿਲੇ ਹਠ ਤਪ, ਤਪੀਸ਼ਰ ਬੈਠਣ ਸੀਸ ਝੁਕਾਈਆ। ਬਿਨ ਰਸਨਾ ਜਿਹਵਾ ਏਕੰਕਾਰ ਹਰਿਜਨ ਨਾਮ ਲਏ ਰਟ, ਮਨ ਕਾ ਮਣਕਾ ਆਪ ਭਵਾਈਆ। ਦੂਈ ਦਵੈਤੀ ਮਿਟੇ ਫਟ, ਭਾਂਡਾ ਭਰਮ ਭੌ ਭੰਨਾਈਆ। ਸੋ ਸੱਜਣ ਗੁਰਮੁਖ ਅੱਠੇ ਪਹਿਰ ਮਿਲੇ ਰਹਿਣ ਪੁਰਖ ਸਮਰਥ, ਦਿਵਸ ਰੈਣ ਘੜੀ ਪਲ ਹੋਏ ਨਾ ਕਦੇ ਜੁਦਾਈਆ। ਏਕੰਕਾਰ ਹਰ ਘਟ ਅੰਦਰ ਨਿਜ ਸਵਾਮੀ ਰਿਹਾ ਵਸ, ਸਚ ਸਿੰਘਾਸਣ ਸੋਭਾ ਪਾਈਆ। ਧੰਨ ਭਾਗ ਜਨ ਭਗਤਾਂ ਜੋ ਪਰਮ ਪੁਰਖ ਦਾ ਲੈਣ ਰਸ, ਨਾਮ ਸਿਮਰਨ ਇਕੋ ਏਕੰਕਾਰ ਧਿਆਈਆ। ਏਕੰਕਾਰ ਕਹੇ ਮੈਂ ਬੜਾ ਚੰਗਾ, ਚੰਗੀ ਤਰ੍ਹਾ ਸਮਝਾਈਆ। ਆਦਿ ਜੁਗਾਦਿ ਜੁਗ ਚੌਕੜੀ ਮੇਰਾ ਘਰ ਘਰ ਅੰਦਰ ਡੱਠਿਆ ਮੰਜਾ, ਨਜ਼ਰ ਕਿਸੇ ਨਾ ਆਈਆ। ਉਪਰ ਬੈਠਾ ਸੂਰਾ ਸਰਬੰਗਾ, ਸਤਿਗੁਰ ਦਾਤਾ ਬੇਪਰਵਾਹੀਆ। ਜਿਸ ਦਾ ਨਾਦ ਅਗੰਮਾ, ਸੁਰ ਤਾਲ ਸਮਝ ਕਿਸੇ ਨਾ ਆਈਆ। ਗੁਰਮੁਖ ਕਰ ਪਿਆਰ ਸਚ ਧਰਮਸਾਲ ਅੰਦਰ ਲੰਘਾ, ਵੇਂਹਦਿਆਂ ਵੇਂਹਦਿਆਂ ਖ਼ੁਸ਼ੀ ਮਨਾਈਆ। ਸਤਿਗੁਰ ਦਇਆ ਕਰ ਕੇ ਸ਼ਬਦੀ ਹੱਥ ਉਠਾਇਆ ਡੰਡਾ, ਕਾਮ ਕਰੋਧ ਲੋਭ ਮੋਹ ਹੰਕਾਰ ਮਾਇਆ ਮਮਤਾ ਕੂੜੀ ਕਿਰਿਆ ਸਾਰੀ ਪਿਛੇ ਹਟਾਈਆ। ਸਤਿ ਸਰੂਪ ਸ਼ਾਹੋ ਭੂਪ ਦੋ ਜਹਾਨਾਂ ਵਾਲੀ ਇਕ ਵਖਾਏ ਧੁਰ ਦਾ ਖੰਡਾ, ਖੜਗ ਇਕੋ ਇਕ ਚਮਕਾਈਆ। ਕਰੇ ਪਰਕਾਸ਼ ਜਗਤ ਅੰਧੇਰੇ ਅੰਧਾ, ਨਿਜ ਨੇਤਰ ਨੈਣ ਲੋਚਣ ਇਕ ਰੁਸ਼ਨਾਈਆ। ਘਰ ਘਰ ਦਰ ਦਰ ਜਨ ਭਗਤਾਂ ਪਾਵਾਂ ਠੰਡਾ, ਅੰਮ੍ਰਿਤ ਮੇਘ ਨਿਝਰ ਝਿਰਨਾ ਨਾਭੀ ਕਵਲ ਚੁਆਈਆ। ਗੁਰਸਿਖ ਭਾਵੇਂ ਚੰਗਾ ਭਾਵੇਂ ਮੰਦਾ, ਜੋ ਮੇਰਾ ਨਾਮ ਸਿਮਰੇ ਫੜ ਬਾਂਹੋਂ ਗਲੇ ਲਗਾਈਆ। ਪਾਰ ਕਰ ਕੇ ਕੋਟਨ ਕੋਟ ਬ੍ਰਹਿਮੰਡਾਂ ਖੰਡਾਂ, ਸਚਖੰਡ ਦਵਾਰੇ ਚਰਨ ਕਵਲ ਦਿਆਂ ਸਰਨਾਈਆ। ਓਥੇ ਨਾ ਕੋਈ ਸੂਰਜ ਨਾ ਚੰਦਾ, ਮੰਡਲ ਮੰਡਪ ਗੋਪੀ ਕਾਹਨ ਮਿਲ ਸਖੀਆਂ ਰਾਸ ਨਾ ਕੋਇ ਰਚਾਈਆ। ਏਕੰਕਾਰ ਪਰਵਰਦਿਗਾਰ ਸਦਾ ਬਖ਼ਸ਼ੰਦਾ, ਬਖ਼ਸ਼ਿਸ਼ ਰਹਿਮਤ ਜਨ ਭਗਤਾਂ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਨਾਮ ਗੁਣੀ ਗਹਿੰਦਾ, ਗਹਿਰ ਗੰਭੀਰ ਬੇਨਜ਼ੀਰ ਲਾ ਤਸਵੀਰ ਹਰਿਜਨ ਇਕੋ ਰੰਗ ਵਖਾਈਆ । ਏਕੰਕਾਰ ਕਹੇ ਮੇਰਾ ਗੁਰਮੁਖ ਸੱਚਾ, ਜੋ ਮੇਰਾ ਨਾਮ ਧਿਆਈਆ। ਲੱਖ ਚੁਰਾਸੀ ਨਾਲੋਂ ਪਿਆਰਾ ਬੱਚਾ, ਵਾਂਗ ਬੱਚਿਆਂ ਗੋਦ ਉਠਾਈਆ। ਲੂੰ ਲੂੰ ਅੰਦਰ ਸਾਢੇ ਤਿੰਨ ਕਰੋੜ ਰਚਾ, ਬਹੱਤਰ ਨਾੜ ਖ਼ੁਸ਼ੀ ਵਖਾਈਆ। ਭਾਗ ਲਗਾ ਸਾਢੇ ਤਿੰਨ ਹੱਥਾ, ਕਾਇਆ ਮਾਟੀ ਸੋਭਾ ਪਾਈਆ। ਲੇਖਾ ਜਾਣੇ ਤਤ ਅੱਠਾ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਰਜੋ ਤਮੋ ਸਤੋ ਆਪਣਾ ਖੇਲ ਵਖਾਈਆ। ਆਵਣ ਜਾਵਣ ਲੱਖ ਚੁਰਾਸੀ ਮਿਟੇ ਰੱਟਾ, ਮਾਤ ਗਰਭ ਦਸ ਦਸ ਮਾਸ ਅਗਨ ਨਾ ਕੋਇ ਤਪਾਈਆ। ਜਿਸ ਉਪਰ ਮਿਹਰ ਨਜ਼ਰ ਕਰ ਕੇ ਏਕੰਕਾਰ ਆਪਣਾ ਹੱਥ ਰੱਖਾ, ਰੱਖਿਆ ਕਰੇ ਥਾਈਂ ਥਾਈਂਆ। ਅੰਦਰੇ ਅੰਦਰ ਖੋਲ੍ਹ ਕੇ ਆਪਣੀ ਅੱਖਾ, ਆਖ਼ਰ ਆਪਣਾ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੰਨ ਧੰਨ ਧੰਨ ਗੁਰਸਿਖ ਜਿਨ੍ਹਾਂ ਏਕੰਕਾਰ ਇਕੋ ਨਾਮ ਜਪਾ, ਦੂਜਾ ਇਸਟ ਨਜ਼ਰ ਕੋਇ ਨਾ ਆਈਆ। ਵਾਕ ਸ਼ਬਦ ਨਾਮ ਰਹਿਮਤ, ਗੁਰ ਸ਼ਬਦ ਸਵਾਮੀ ਦਇਆ ਕਮਾਇੰਦਾ। ਅੰਦਰੇ ਅੰਦਰ ਸੁਰਤ ਸਵਾਣੀ ਨਾਲ ਹੋਵੇ ਸਹਿਮਤ, ਸਗਲਾ ਸੰਗ ਨਿਭਾਇੰਦਾ। ਜਗਤ ਵਿਕਾਰ ਕੂੜ ਹੰਕਾਰ ਮੇਟੇ ਜ਼ਹਿਮਤ, ਚਿੰਤਾ ਰੋਗ ਸੋਗ ਚੁਕਾਇੰਦਾ। ਅੰਦਰ ਵੜ

❋

❋

ਕੇ ਮਾਰੇ ਆਪਣੀ ਇਕੋ ਸੈਨਤ, ਇਸ਼ਾਰਾ ਦੇਂਦਾ ਨਜ਼ਰ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਸ਼ ਵਿਚੋਂ ਬਖ਼ਸ਼ੀਸ਼ ਬਖ਼ਸ਼ੀਸ਼ ਜਗਦੀਸ ਜਨ ਭਗਤਾਂ ਝੋਲੀ ਪਾਇੰਦਾ।