੨੪ ਫੱਗਣ ੨੦੨੦ ਬਿਕ੍ਰਮੀ ਭਗਤ ਸਿੰਘ ਦੇ ਗ੍ਰਹਿ ਇਟਾਰਸੀ ਮਧ ਪ੍ਰਦੇਸ਼
ਜਨ ਭਗਤ ਕਹੇ ਪ੍ਰਭ ਤੇਰੀ ਉਡੀਕ, ਆਦਿ ਜੁਗਾਦਿ ਧਿਆਨ ਲਗਾਈਆ। ਬੇਪਰਵਾਹ ਲਾਸ਼ਰੀਕ, ਸ਼ਹਿਨਸ਼ਾਹ ਤੇਰੀ ਸਰਨਾਈਆ। ਸ਼ਬਦ ਅਗੰਮੀ ਦੇ ਭੀਖ, ਭਿਛਿਆ ਇਕ ਵਰਤਾਈਆ। ਆਤਮ ਪਰਮਾਤਮ ਬਦਲੇ ਰੀਤ, ਘਰ ਘਰ ਵਿਚ ਖੇਲ ਵਖਾਈਆ। ਨਿਰਗੁਣ ਨਿਰਵੈਰ ਨਿਰਾਕਾਰ ਨਜ਼ਰੀ ਆਏ ਇਕ ਅਤੀਤ, ਤ੍ਰੈਗੁਣ ਲੇਖਾ ਪੰਧ ਮੁਕਾਈਆ। ਸਚ ਨਿਸ਼ਾਨਾ ਦੱਸ ਠੀਕ, ਤੀਰ ਨਿਰਾਲਾ ਇਕ ਚਲਾਈਆ। ਧੁਰਦਰਗਾਹੀ ਸੱਜਣ ਮੀਤ, ਮਿੱਤਰ ਪਿਆਰੇ ਮੰਗ ਮੰਗਾਈਆ। ਹਉਂ ਬਾਲ ਅੰਜਾਣਾ ਨੀਚੋਂ ਨੀਚ, ਊਚ ਅਗੰਮ ਅਥਾਹ ਇਕ ਤੇਰੀ ਓਟ ਤਕਾਈਆ। ਲੇਖਾ ਜਾਣੇ ਹਸਤ ਕੀਟ, ਘਰ ਘਰ ਰਿਹਾ ਸਮਾਈਆ। ਤੇਰਾ ਨਾਉਂ ਬੀਠਲੋ ਬੀਠ, ਬੇਅੰਤ ਤੇਰੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਸ੍ਰੀ ਭਗਵਾਨ ਧੁਰ ਦਾ ਠਾਕਰ, ਸ਼ਾਹ ਪਾਤਸ਼ਾਹ ਦਇਆ ਕਮਾਈਆ। ਜਨ ਭਗਤ ਨਿਰਮਲ ਕਰਮ ਕਰੇ ਉਜਾਗਰ, ਦੁਰਮਤ ਮੈਲ ਧਵਾਈਆ। ਭਾਗ ਲਗਾਏ ਕਾਇਆ ਗਾਗਰ, ਸਾਢੇ ਤਿੰਨ ਹੱਥ ਰੰਗ ਵਖਾਈਆ। ਦਰ ਘਰ ਸਾਚੇ ਦੇਵੇ ਆਦਰ, ਚਰਨ ਕਵਲ ਬਖ਼ਸ਼ੇ ਇਕ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵੇ ਮਾਣ ਵਡਿਆਈਆ । ਜਨ ਭਗਤ ਕਹਿਣ ਪ੍ਰਭ ਆ ਜਾ ਨੇੜੇ, ਦੂਰ ਦੁਰਾਡਾ ਪੰਧ ਮੁਕਾਈਆ। ਮੰਦਰ ਵਸੀਏ ਇਕੋ ਖੇੜੇ, ਘਰ ਘਰ ਵਿਚ ਡੇਰਾ ਲਾਈਆ। ਕੂੜੀ ਕਿਰਿਆ ਚੁੱਕਣ ਝੇੜੇ, ਮਾਇਆ ਮਮਤਾ ਮੋਹ ਮਿਟਾਈਆ। ਲੇਖਾ ਚੁਕੇ ਸੰਝ ਸਵੇਰੇ, ਦਿਵਸ ਰੈਣ ਇਕੋ ਰੰਗ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋ ਸਹਾਈਆ। ਸ੍ਰੀ ਭਗਵਾਨ ਕਹੇ ਸੁਣ ਧੁਰ ਦੇ ਭਗਤ, ਸਚ ਦੇਵਾਂ ਵਡਿਆਈਆ। ਸਿਰ ਰੱਖਾਂ ਹੱਥ ਵਿਚ ਜਗਤ, ਜਾਗਰਤ ਜੋਤ ਇਕ ਰੁਸ਼ਨਾਈਆ। ਲੇਖੇ ਲਾਵਾਂ ਬੂੰਦ ਰਕਤ, ਰੱਤੀ ਰੱਤ ਵੇਖ ਵਖਾਈਆ। ਅੰਤਰ ਦੇਵਾਂ ਬ੍ਰਹਮ ਮਤ, ਬਾਹਰ ਕਰਾਂ ਨਾ ਕੋਇ ਪੜ੍ਹਾਈਆ। ਸਤਿ ਸੰਤੋਖ ਧੀਰਜ ਜਤ, ਵਸਤ ਅਮੋਲਕ ਝੋਲੀ ਪਾਈਆ। ਆਪਣੇ ਮਿਲਣ ਦੀ ਖੋਲ੍ਹ ਅੱਖ, ਪੜਦਾ ਉਹਲਾ ਦਿਆਂ ਉਠਾਈਆ। ਲੱਖ ਚੁਰਾਸੀ ਵਿਚੋਂ ਕਰ ਕੇ ਵੱਖ, ਸੋਹਣਾ ਮਾਰਗ ਇਕ ਦ੍ਰਿੜਾਈਆ। ਲੇਖਾ ਚੁਕਾ ਚੌਦਾਂ ਹੱਟ, ਲੋਕ ਪਰਲੋਕ ਪੰਧ ਮੁਕਾਈਆ। ਪ੍ਰੇਮ ਪ੍ਰੀਤੀ ਦੇਵਾਂ ਸੱਚ, ਕੂੜੀ ਕਿਰਿਆ ਮੋਹ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੋਵੇ ਆਪ ਸਹਾਈਆ। ਜਨ ਭਗਤ ਕਹੇ ਪ੍ਰਭ ਤੇਰੀ ਲੋੜ, ਦੂਜਾ ਇਸ਼ਟ ਨਾ ਕੋਇ ਮਨਾਈਆ। ਆਤਮ ਪਰਮਾਤਮ ਨਾਤਾ ਜੋੜ, ਲੇਖਾ ਮੁੱਕੇ ਜਗਤ ਲੋਕਾਈਆ । ਘਰ ਸਵਾਮੀ ਆ ਕੇ ਬੌਹੜ, ਬੌਹੜੀ ਬੌਹੜੀ ਦਿਆਂ ਦੁਹਾਈਆ। ਸ਼ਬਦ ਅਗੰਮੀ ਚੜ੍ਹ ਘੋੜ, ਦੋ ਜਹਾਨਾਂ ਪੰਧ ਮੁਕਾਈਆ। ਨਿਰਗੁਣ ਤੇਰੇ ਹੱਥ ਡੋਰ, ਸਰਗੁਣ ਸਚ ਸਚ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਉਠਾਈਆ।
❋
❋
ਸ੍ਰੀ ਭਗਵਾਨ ਕਹੇ ਜਨ ਭਗਤ ਮੀਤ, ਸਚ ਸਚ ਦਿਆਂ ਦ੍ਰਿੜਾਈਆ। ਆਦਿ ਜੁਗਾਦਿ ਗਾਵਾਂ ਤੇਰਾ ਗੀਤ, ਲੇਖਾ ਲਿਖ ਲਿਖ ਕਲਮ ਸ਼ਾਹੀਆ। ਸਾਚਾ ਕਲਮਾ ਦਿਆਂ ਹਦੀਸ, ਨਾਮ ਨਿਧਾਨ ਇਕ ਸਮਝਾਈਆ। ਘਰ ਘਰ ਵਿਚ ਕਰਾਂ ਰੀਝ, ਮਿਹਰ ਨਜ਼ਰ ਨੈਣ ਤਕਾਈਆ। ਜੁਗ ਚੌਕੜੀ ਮੇਟਣਹਾਰਾ ਲੀਕ, ਲੇਖਾ ਆਪਣੇ ਹੱਥ ਵਖਾਈਆ। ਦੂਰ ਦੁਰਾਡਾ ਆਏ ਨਜ਼ਦੀਕ, ਬੇਪਰਵਾਹ ਫੇਰਾ ਪਾਈਆ। ਚਰਨ ਕਵਲ ਦਏ ਪ੍ਰੀਤ, ਨਾਤਾ ਇਕੋ ਇਕ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ। ਜਨ ਭਗਤ ਕਹੇ ਪ੍ਰਭ ਬਣ ਮਲਾਹ, ਖੇਵਟ ਖੇਟਾ ਰੂਪ ਬਣਾਈਆ। ਦਰ ਮੰਗਾਂ ਇਕ ਪਨਾਹ, ਚਰਨ ਕਵਲ ਸਰਨਾਈਆ। ਸਾਚੀ ਦੇ ਸ਼ਬਦ ਸਲਾਹ, ਨਾਮ ਨਿਧਾਨ ਕਰ ਪੜ੍ਹਾਈਆ । ਮਹਲ ਅਟੱਲ ਇਕ ਸੁਹਾ, ਗ੍ਰਹਿ ਹੋਏ ਸਤਿ ਰੁਸ਼ਨਾਈਆ। ਜਨਮ ਜਨਮ ਦਾ ਲੇਖ ਮੁਕਾ, ਕਰਮ ਕਰਮ ਦਾ ਡੇਰਾ ਢਾਹੀਆ। ਦਰ ਤੇਰੇ ਸੀਸ ਦਿਤਾ ਝੁਕਾ, ਮਾਣ ਅਭਿਮਾਨ ਨਜ਼ਰ ਕੋਇ ਨਾ ਆਈਆ। ਤੇਰਾ ਨੂਰੀ ਜਲਵਾ ਇਕ ਖ਼ੁਦਾ, ਤਤਵ ਤਤ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਰਨ ਕਵਲ ਬਖ਼ਸ਼ ਸਰਨਾਈਆ। ਸ੍ਰੀ ਭਗਵਾਨ ਕਹੇ ਸੁਣ ਮੇਰੇ ਸੁਤ, ਮਿਹਰ ਨਜ਼ਰ ਉਠਾਈਆ । ਦੋ ਜਹਾਨਾਂ ਮੌਲੇ ਤੇਰੀ ਰੁੱਤ, ਫੁਲ ਫੁਲਵਾੜੀ ਪੱਤ ਡਾਲੀ ਆਪ ਮਹਿਕਾਈਆ। ਅੰਦਰ ਵੜ ਕੇ ਲਏ ਪੁਛ, ਸੁਰਤ ਸਵਾਣੀ ਆਪ ਉਠਾਈਆ। ਪਰਗਟ ਹੋਏ ਜੋ ਬੈਠਾ ਲੁਕ, ਆਪ ਆਪਣਾ ਮੁਖ ਵਖਾਈਆ। ਜਨਮ ਕਰਮ ਦਾ ਮੇਟੇ ਦੁੱਖ, ਮਰਨ ਮਰਨ ਦਾ ਰੋਗ ਗਵਾਈਆ। ਉਜਲ ਕਰੇ ਮਾਤ ਮੁਖ, ਸਿਰ ਆਪਣਾ ਹੱਥ ਟਿਕਾਈਆ। ਆਪਣੀ ਗੋਦੀ ਲਏ ਚੁੱਕ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ। ਜਨ ਭਗਤ ਕਹੇ ਪ੍ਰਭ ਆ ਘਰ, ਗ੍ਰਹਿ ਮੰਦਰ ਧਿਆਨ ਲਗਾਈਆ। ਨਿਰਭੌ ਚੁਕਾ ਭੈ ਡਰ, ਭਿਆਨਕ ਰਹਿਣ ਕੋਇ ਨਾ ਪਾਈਆ । ਨਿਰਗੁਣ ਆਪਣੇ ਲਗਾ ਲੜ, ਪੱਲੂ ਡੋਰੀ ਤੰਦ ਜੁੜਾਈਆ। ਸਾਚੇ ਪੌੜੇ ਆਪੇ ਚੜ੍ਹ, ਮੰਜ਼ਲ ਮੰਜ਼ਲ ਪੰਧ ਮੁਕਾਈਆ। ਦਰਸ ਦਿਖਾ ਅੱਗੇ ਖੜ, ਸਵੱਛ ਸਰੂਪੀ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਸ਼ਹਿਨਸ਼ਾਹ ਸ਼ਾਹ ਪਾਤਸ਼ਾਹ ਤੇਰੀ ਓਟ ਤਕਾਈਆ। ਵਿਸ਼ਨੂੰ ਸੁਣ ਲੈ ਲਾ ਕਰ ਕਾਨ, ਹਰਿ ਕਰਤਾ ਆਪ ਜਣਾਇੰਦਾ। ਬ੍ਰਹਮੇ ਕਰ ਇਕ ਧਿਆਨ, ਪਾਰਬ੍ਰਹਮ ਭੇਵ ਖੁਲ੍ਹਾਇੰਦਾ। ਸ਼ੰਕਰ ਉਠਣਾ ਨੌਜਵਾਨ, ਬਲਧਾਰੀ ਆਪ ਸਮਝਾਇੰਦਾ। ਤੇਈ ਅਵਤਾਰ ਸੁਣੋ ਫ਼ਰਮਾਣ, ਧੁਰ ਸੰਦੇਸਾ ਇਕ ਜਣਾਇੰਦਾ। ਈਸਾ ਮੂਸਾ ਮੁਹੰਮਦ ਕਰੋ ਪਰਵਾਨ, ਸਚ ਪਰਵਾਨਾ ਇਕ ਘਲਾਇੰਦਾ। ਭਗਤਾਂ ਦਏ ਭਗਵਨ ਗਿਆਨ, ਭੇਵ ਅਭੇਵ ਇਕ ਦ੍ਰਿੜਾਇੰਦਾ। ਨਾਨਕ ਨਿਰਗੁਣ ਔਣਾ ਚਲ ਮਕਾਨ, ਬੇਮੁਕਾਮ ਆਪ ਸਮਝਾਇੰਦਾ। ਗੋਬਿੰਦ ਅਵਸਥਾ ਦੱਸਣੀ ਬਾਲ ਅਞਾਣ, ਬਾਲੀ ਬੁਧ ਖੇਲ ਖਿਲਾਇੰਦਾ। ਸਾਚਾ ਮੰਦਰ ਸੋਹੇ ਮਕਾਨ, ਮਹਲ ਅਟੱਲ ਇਕ ਵਡਿਆਇੰਦਾ। ਚਾਰ ਕੁੰਟ ਦਹਿ ਦਿਸ਼ਾ ਖੇਲੇ ਖੇਲ ਸ੍ਰੀ ਭਗਵਾਨ, ਮਿਹਰ ਨਜ਼ਰ ਆਪ ਉਠਾਇੰਦਾ। ਨਵ ਨੌ ਚਾਰ ਦਾ ਸਤਿ ਪਕਵਾਨ, ਭੋਜਨ ਬ੍ਰਹਮ ਆਪ ਵਖਾਇੰਦਾ। ਜਿਸ ਦਾ ਦੋ ਜਹਾਨ ਨਾ ਮਿਲੇ ਨਿਸ਼ਾਨ, ਲੋਕਮਾਤ ਨਾ ਕੋਇ ਬਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਇਕ ਸੁਣਾਇੰਦਾ। ਗੁਰ ਅਵਤਾਰ ਪੀਰ ਪੈਗੰਬਰ ਗਏ ਝੁਕ, ਵਿਸ਼ਨ ਬ੍ਰਹਮਾ ਸ਼ਿਵ ਧਿਆਨ ਲਗਾਈਆ। ਕਿਰਪਾ ਕਰ ਅਬਿਨਾਸ਼ੀ ਅਚੁਤ, ਬੇਪਰਵਾਹ ਤੇਰੀ ਸਰਨਾਈਆ। ਸਚ ਦਵਾਰੇ ਕਰੀਏ ਰੁਖ਼, ਆਪਣਾ ਆਪ
❋
❋
ਬਦਲਾਈਆ। ਜਿਹੜਾ ਤੈਨੂੰ ਲੱਗੇ ਤੇਰਾ ਪੁਤ, ਪਿਤਾ ਪੂਤ ਗੋਦ ਉਠਾਈਆ। ਉਸ ਦਵਾਰੇ ਆ ਕੇ ਮੇਟੀਏ ਭੁੱਖ, ਤ੍ਰਿਸਨਾ ਤ੍ਰਿਖਾ ਬੁਝਾਈਆ । ਦਰਸਨ ਕਰ ਕੇ ਹੋਈਏ ਖ਼ੁਸ਼, ਖ਼ੁਸ਼ੀਆਂ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਸਚ ਤੇਰੀ ਵਡਿਆਈਆ। ਗੁਰ ਅਵਤਾਰ ਪੀਰ ਪੈਗੰਬਰ ਨਿਰਗੁਣ ਧਾਰ, ਘਰ ਸਾਚੇ ਦਰਸਨ ਪਾਵੋਗੇ। ਪੁਰਖ ਅਗੰਮ ਕਰੇ ਪਿਆਰ, ਸਤਿ ਸਤਿਵਾਦੀ ਰੰਗ ਰੰਗਾਵੋਗੇ। ਦਰਸਨ ਕਰ ਇਕ ਦੀਦਾਰ, ਦੀਦ ਈਦ ਚੰਦ ਚਮਕਾਵੋਗੇ। ਸੋਹਣੇ ਭਰੇ ਵੇਖ ਭੰਡਾਰ, ਨੇਤਰ ਨੈਣਾਂ ਤ੍ਰਿਸਨ ਮਿਟਾਵੋਗੇ। ਬਿਨ ਖਾਧਿਆਂ ਹੋਏ ਆਧਾਰ, ਬਿਨ ਪੀਤਿਆਂ ਖ਼ੁਸ਼ੀ ਮਨਾਵੋਗੇ। ਸੋਹਣਾ ਮਿਲੇ ਮੀਤ ਮੁਰਾਰ, ਮਿੱਤਰ ਪਿਆਰਾ ਇਕ ਬਣਾਵੋਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਦੇਵੇ ਇਕ ਵਰ, ਨਾਤਾ ਇਕੋ ਘਰ ਜੁੜਾਵੋਗੇ। ਸਚ ਦਸ ਪ੍ਰਭ ਘਰ ਉਹ ਕਿਹੜਾ ਏ। ਕਿਸ ਬਿਧ ਲਈਏ ਲੱਭ, ਦੂਰ ਦੁਰਾਡਾ ਕਰ ਨੇਰਨ ਨੇਰਾ ਏ। ਚਲ ਕੇ ਆਈਏ ਝੱਬ, ਵੇਖੀਏ ਸੱਚਾ ਡੇਰਾ ਏ। ਦੋ ਜਹਾਨਾਂ ਮੁੱਕੇ ਹੱਦ, ਚੁੱਕੇ ਜਗਤ ਅੰਧੇਰਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇ ਸੱਚਾ ਵਰ, ਤੇਰਾ ਹੁਕਮ ਹੱਕ ਸਾਹਿਬ ਬਥੇਰਾ ਏ। ਸ੍ਰੀ ਭਗਵਾਨ ਕਹੇ ਜਿਸ ਵੇਲੇ ਚਲ ਕੇ ਆਓਗੇ। ਖ਼ੁਸ਼ੀਆਂ ਨਾਲ ਪੰਧ ਮੁਕਾਓਗੇ। ਤੇਰਾ ਮੇਰਾ ਰਾਗ ਅਲਾਓਗੇ। ਦੂਰ ਦੁਰਾਡਾ ਨੇੜਾ ਪੰਧ ਮੁਕਾਓਗੇ। ਸਾਚਾ ਖੇੜਾ ਇਕ ਸੁਹਾਓਗੇ। ਪਟਨੇ ਸ਼ਹਿਰ ਡੇਰਾ ਲਾਓਗੇ। ਗੋਬਿੰਦ ਮਾਤਾ ਵੇਖ ਖ਼ੁਸ਼ੀ ਮਨਾਓਗੇ। ਰਾਜ ਨਰਾਇਣ ਨਹੀਂ ਹੁਣ ਰਾਜਾ, ਰਾਜਿਉਂ ਉਪਰ ਦਰਸਨ ਪਾਓਗੇ। ਜਿਸ ਦਾ ਕਾਰਜ ਕਰੇ ਗ਼ਰੀਬ ਨਿਵਾਜ਼ਾ, ਗਹਿਰ ਗੰਭੀਰ ਵੇਖ ਵਖਾਓਗੇ। ਏਥੇ ਓਥੇ ਰੱਖੇ ਲਾਜਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਘਰ ਸਾਚੇ ਸੋਭਾ ਪਾਓਗੇ। ਸ੍ਰੀ ਭਗਵਾਨ ਜਿਸ ਵੇਲੇ ਚਲ ਕੇ ਆਵਾਂਗੇ। ਤੇਰਾ ਮੇਰਾ ਰਾਗ ਅਲਾਵਾਂਗੇ। ਨੇਤਰ ਨੈਣਾਂ ਨੈਣ ਸ਼ਰਮਾਵਾਂਗੇ। ਰਾਹ ਵਿਚ ਨਾ ਕਿਸੇ ਤਕਾਵਾਂਗੇ। ਗੁਰਮੁਖ ਦਵਾਰੇ ਸਿਧੇ, ਆਪਣਾ ਸੀਸ ਨਿਵਾਵਾਂਗੇ। ਜਿਸ ਘਰ ਪ੍ਰਭੂ ਤੇਰੇ ਪਕਵਾਨ ਰਿਧੇ, ਬਹਿ ਖ਼ੁਸ਼ੀਆਂ ਨਾਲ ਖਾਵਾਂਗੇ। ਪ੍ਰੇਮ ਪ੍ਰੀਤੀ ਵਿਚ ਭਿਜੇ, ਰਸ ਇਕੋ ਵੇਖ ਵਖਾਵਾਂਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਦੇਣਾ ਇਕ ਵਰ, ਘਰ ਬਹਿ ਕੇ ਖ਼ੁਸ਼ੀ ਮਨਾਵਾਂਗੇ। ਸ੍ਰੀ ਭਗਵਾਨ ਕਹੇ ਸਾਰੇ ਕਰੋ ਤਿਆਰੀ, ਤਰ੍ਹਾ ਤਰ੍ਹਾ ਸਮਝਾਇੰਦਾ। ਅੱਜ ਦੀ ਨਹੀਂ ਇਹ ਪਿਛਲੀ ਯਾਰੀ, ਯਾਰਾਨੇ ਯਾਰਾਂ ਨਾਲ ਨਿਭਾਇੰਦਾ। ਯਾਰੀ ਨਹੀਂ ਇਹ ਗੋਬਿੰਦ ਮਾਂ ਪਿਆਰੀ, ਬਿਨ ਕੁੱਖੋਂ ਭਾਗ ਲਗਾਇੰਦਾ। ਇਹ ਖੇਲ ਅਗੰਮ ਅਪਾਰੀ, ਜਿਸ ਦਾ ਅੰਤ ਕਿਸੇ ਨਾ ਆਇੰਦਾ। ਆਪਣੀ ਆਪਣੀ ਕਰਿਓ ਅਸਵਾਰੀ, ਸ਼ਬਦ ਘੋੜਾ ਸਭ ਦੇ ਪਾਸ ਘਲਾਇੰਦਾ। ਮਾਰਨੀ ਇਕੋ ਇਕ ਉਡਾਰੀ, ਦੋ ਜਹਾਨਾਂ ਪੰਧ ਮੁਕਾਇੰਦਾ। ਮਹਲ ਅਟੱਲ ਸੋਹੇ ਅਟਾਰੀ, ਜਿਸ ਘਰ ਭਗਤ ਭਗਵਾਨ ਸੋਭਾ ਪਾਇੰਦਾ। ਵਾਰ ਥਿਤ ਅਪਰ ਅਪਾਰੀ, ਪਰਵਿਸ਼ਟਾ ਇਕੋ ਇਕ ਜਣਾਇੰਦਾ। ਇਕੀ ਚੇਤ ਮਿਲੇ ਮੇਲ ਇਕੋ ਵਾਰੀ, ਜੁਗ ਚੌਕੜੀ ਵਿਛੜੇ ਕੱਠੇ ਆਪ ਕਰਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲਹਿਣਾ ਦੇਣਾ ਦੇਵੇ ਵਾਰੋ ਵਾਰੀ, ਅਭੁੱਲ ਭੁੱਲ ਕਦੇ ਨਾ ਜਾਇੰਦਾ। ਸੋ ਪੁਰਖ ਨਿਰੰਜਣ ਤੇਰਾ ਦਰਬਾਰ, ਸਤਿ ਸਤਿਵਾਦੀ ਇਕੋ ਨਜ਼ਰੀ ਆਈਆ। ਹਰਿ ਪੁਰਖ ਨਿਰੰਜਣ ਤੇਰਾ ਘਰ ਬਾਰ, ਛੱਪਰ ਛੰਨ ਨਾ ਕੋਇ ਵਡਿਆਈਆ। ਏਕੰਕਾਰ ਤੇਰਾ ਆਕਾਰ, ਰੂਪ ਰੰਗ ਰੇਖ ਨਾ ਕੋਇ ਵਖਾਈਆ। ਆਦਿ ਨਿਰੰਜਣ
❋
❋
ਤੇਰਾ ਉਜਿਆਰ, ਜੋਤੀ ਜੋਤ ਜੋਤ ਰੁਸ਼ਨਾਈਆ। ਅਬਿਨਾਸ਼ੀ ਕਰਤੇ ਤੇਰਾ ਖੇਲ ਅਪਾਰ, ਅਲਖ ਅਗੋਚਰ ਅਗੰਮ ਅਥਾਹ ਵੱਡ ਵੱਡੇ ਬੇਪਰਵਾਹੀਆ। ਸ੍ਰੀ ਭਗਵਾਨ ਤੇਰਾ ਮੁਕਾਮੇ ਹੱਕ ਖੇਲ ਨਿਆਰ, ਜਲਵਾ ਇਕੋ ਇਕ ਜਣਾਈਆ। ਪਾਰਬ੍ਰਹਮ ਤੇਰਾ ਆਦਿ ਜੁਗਾਦਿ ਲੇਖਾ ਜੁਗ ਚੌਕੜੀ ਚਾਰ, ਭੇਵ ਅਭੇਵ ਨਾ ਕੋਇ ਸਮਝਾਈਆ। ਸਚਖੰਡ ਨਿਵਾਸੀ ਤੇਰਾ ਸਿੰਘਾਸਣ ਨਜ਼ਰ ਨਾ ਆਵੇ ਵਿਚ ਸੰਸਾਰ, ਸੋਭਾਵੰਤ ਨਾ ਕੋਇ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦੇ ਜਣਾਈਆ। ਸਚਖੰਡ ਨਿਵਾਸੀ ਤੇਰਾ ਮਨਾਰਾ, ਊਚ ਅਟੱਲ ਇਕ ਅਖਵਾਇੰਦਾ। ਦੀਆ ਬਾਤੀ ਨਾ ਕੋਇ ਉਜਿਆਰਾ, ਜੋਤੀ ਨੂਰ ਇਕ ਰਖਾਇੰਦਾ। ਨਾ ਕੋਈ ਸੱਜਣ ਮੀਤ ਮੁਰਾਰਾ, ਸੰਗੀ ਸੰਗ ਨਾ ਕੋਇ ਬਣਾਇੰਦਾ। ਨਾ ਕੋਈ ਗੁਰੂ ਪੀਰ ਅਵਤਾਰਾ, ਪੈਗੰਬਰ ਅੱਖ ਨਾ ਕੋਇ ਖੁਲਾਇੰਦਾ। ਨਾ ਕੋਈ ਸ਼ਾਸਤਰ ਸਿਮਰਤ ਵੇਦ ਪੁਰਾਨ ਕਰੇ ਉਚਾਰਾ, ਗੀਤਾ ਗਿਆਨ ਅੰਜੀਲ ਕੁਰਾਨ ਨਾ ਕੋਇ ਦ੍ਰਿੜਾਇੰਦਾ। ਨਾ ਕੋਈ ਨਾਮ ਸ਼ਬਦ ਧੁਨ ਜੈਕਾਰਾ, ਰਾਗੀ ਰਾਗ ਨਾ ਕੋਇ ਸੁਣਾਇੰਦਾ। ਨਾ ਕੋਈ ਜ਼ਿਮੀਂ ਅਸਮਾਨ ਸੂਰਜ ਚੰਦ ਸਤਾਰਾ, ਮੰਡਲ ਮੰਡਪ ਸੋਭਾ ਕੋਇ ਨਾ ਪਾਇੰਦਾ। ਨਾ ਕੋਈ ਜੰਗਲ ਜੂਹ ਉਜਾੜ ਪਹਾੜਾ, ਜਲ ਥਲ ਮਹੀਅਲ ਰੂਪ ਨਾ ਕੋਇ ਵਟਾਇੰਦਾ। ਨਾ ਕੋਈ ਵਿਸ਼ਨ ਬ੍ਰਹਮਾ ਸ਼ਿਵ ਬਣੇ ਸੇਵਾਦਾਰਾ, ਚਾਕਰ ਰੂਪ ਨਾ ਕੋਇ ਜਣਾਇੰਦਾ। ਨਾ ਕੋਈ ਤ੍ਰੈਗੁਣ ਮਾਇਆ ਦਿਸੇ ਭੰਡਾਰਾ, ਪੰਜ ਤਤ ਵਸਤ ਨਾ ਕੋਇ ਵਰਤਾਇੰਦਾ। ਨਾ ਕੋਈ ਖੇਲੇ ਖੇਲ ਖੇਲਣਹਾਰਾ, ਚਾਰੇ ਖਾਣੀ ਰੰਗ ਰੰਗਾਇੰਦਾ। ਨਾ ਕੋਈ ਚਾਰੇ ਬਾਣੀ ਬਣੇ ਵਰਤਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਦੇ ਇਕ ਵਰ, ਦਰ ਤੇਰੇ ਮੰਗ ਮੰਗਾਇੰਦਾ । ਪੁਰਖ ਅਬਿਨਾਸ਼ੀ ਅਗੰਮ ਅਥਾਹ, ਪਰਵਰਦਿਗਾਰ ਤੇਰੀ ਵਡਿਆਈਆ। ਮੁਕਾਮੇ ਹੱਕ ਕਰ ਰੁਸ਼ਨਾ, ਜਹੂਰ ਇਕੋ ਇਕ ਜਣਾਈਆ। ਸਤਿ ਸਤਿਵਾਦੀ ਬਣ ਮਲਾਹ, ਨਿਰਗੁਣ ਬੇੜਾ ਆਪ ਚਲਾਈਆ। ਘਰ ਵਿਚ ਘਰ ਲਏਂ ਵਸਾ, ਸਚਖੰਡ ਦੇਵੇਂ ਮਾਣ ਵਡਿਆਈਆ। ਥਿਰ ਘਰ ਆਪਣਾ ਲਏਂ ਬਣਾ, ਘਾੜਤ ਆਪਣੇ ਹੱਥ ਵਖਾਈਆ। ਜਿਸ ਦਾ ਲੇਖਾ ਕੋਈ ਨਾ ਸਕੇ ਸਮਝਾ, ਪਰਦਾ ਸਕੇ ਨਾ ਕੋਇ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇ ਧੁਰ ਦਾ ਵਰ, ਪੜਦਾ ਉਹਲਾ ਆਪ ਉਠਾਈਆ। ਪਰਦਾ ਉਹਲਾ ਲਾਹ ਪ੍ਰਭ ਇਕ, ਤੇਰੀ ਓਟ ਤਕਾਈਆ । ਗੁਰ ਅਵਤਾਰ ਪੀਰ ਪੈਗ਼ੰਬਰ ਚਰਨੀ ਡਿਗਣ ਝੁਕ, ਸੀਸ ਸਕੇ ਨਾ ਕੋਇ ਉਠਾਈਆ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਨੌ ਸੌ ਚੁਰਾਨਵੇ ਚੌਕੜੀ ਤੇਰੀ ਵੇਖੀ ਹੱਦ, ਲੋੇਕਮਾਤ ਫੇਰਾ ਪਾਈਆ। ਵਰਨ ਬਰਨ ਤੇਰਾ ਨਾਮ ਵਜਾ ਕੇ ਆਏ ਨੱਦ, ਅਨਹਦ ਰਾਗੀ ਰਾਗ ਸੁਣਾਈਆ । ਮੱਕਾ ਕਾਅਬਾ ਹਜ਼ਰਤ ਪੀਰ ਪੈਗ਼ੰਬਰ ਕਰਾ ਕੇ ਆਏ ਹੱਜ, ਹੁਜਰਾ ਇਕੋ ਇਕ ਸੁਹਾਈਆ। ਨਿਰਗੁਣ ਸਰਗੁਣ ਤੇਰਾ ਵਜਾ ਕੇ ਆਏ ਨਦ, ਆਤਮ ਪਰਮਾਤਮ ਢੋਲਾ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇ ਇਕ ਵਡਿਆਈਆ। ਸੁਣ ਸੰਦੇਸ ਸਚਖੰਡ, ਪੁਰਖ ਅਬਿਨਾਸ਼ੀ ਲਏ ਅੰਗੜਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਵੇਖੋ ਇਕ ਅਨੰਦ, ਅਨੰਦ ਆਪਣਾ ਆਪ ਜਣਾਈਆ। ਦੀਨ ਦਿਆਲ ਸਦਾ ਬਖ਼ਸ਼ੰਦ, ਬਖ਼ਸ਼ਿਸ਼ ਰਹਿਮਤ ਆਪਣੇ ਹੱਥ ਵਖਾਈਆ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਲੋਕਮਾਤ ਗਿਆ ਹੰਢ, ਵੇਲਾ ਅੰਤਮ ਨੇੜੇ ਆਈਆ । ਸਿਫ਼ਤ ਸਲਾਹੀ ਰਸਨਾ ਜਿਹਵਾ ਬੱਤੀ ਦੰਦ ਜੋ ਗੌਂਦੇ ਆਏ ਛੰਦ, ਜੀਵ ਜੰਤ ਜਗਤ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਬੇਪਰਵਾਹੀਆ।
❋
❋
ਗੁਰ ਅਵਤਾਰ ਪੀਰ ਪੈਗ਼ੰਬਰ ਨੇਤਰ ਖੋਲ੍ਹੋ ਅੱਖ, ਹਰਿ ਲੋਚਣ ਆਪ ਜਣਾਈਆ। ਕਲਜੁਗ ਅੰਤ ਕਰੇ ਖੇਲ ਪੁਰਖ ਸਮਰਥ, ਬੇਪਰਵਾਹ ਵੱਡੀ ਵਡਿਆਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਜਿਸ ਦਾ ਮਾਰਗ ਰਹੇ ਦੱਸ, ਖਾਣੀ ਬਾਣੀ ਕਰੇ ਪੜ੍ਹਾਈਆ । ਜੋ ਆਦਿ ਜੁਗਾਦਿ ਜੁਗ ਚੌਕੜੀ ਸਭ ਤੋਂ ਵਸੇ ਵੱਖ, ਹਰ ਘਟ ਆਪਣਾ ਡੇਰਾ ਲਾਈਆ। ਜਿਸ ਦੀ ਮਹਿਮਾਂ ਸਦਾ ਅਕੱਥ, ਕਥਨੀ ਕਥ ਨਾ ਸਕੇ ਰਾਈਆ। ਜੋ ਲੱਖ ਚੁਰਾਸੀ ਪਾਵੇ ਨੱਥ, ਡੋਰੀ ਆਪਣੇ ਹੱਥ ਰਖਾਈਆ । ਵਿਸ਼ਨ ਬ੍ਰਹਮਾ ਸ਼ਿਵ ਇਸ਼ਾਰਿਆਂ ਨਾਲ ਰਿਹਾ ਦੱਸ, ਹੁਕਮੇ ਨਾਲ ਫਿਰਾਈਆ। ਉਸ ਦਾ ਖੇੜਾ ਕਦੀ ਨਾ ਹੋਵੇ ਭੱਠ, ਆਪਣਾ ਮਾਰਗ ਆਪੇ ਲਏ ਬਦਲਾਈਆ। ਵੇਖਣਹਾਰਾ ਮੰਦਰ ਮਸਜਦ ਸ਼ਿਵਦਵਾਲੇ ਮੱਠ, ਗੁਰੂਦਵਾਰੇ ਖੋਜ ਖੁਜਾਈਆ। ਪੜਦਾ ਲਾਹੇ ਤੀਰਥ ਤਟ, ਅਠ ਸਠ ਮੁਖ ਨਾ ਕੋਇ ਲੁਕਾਈਆ। ਕਲਜੁਗ ਜੀਵ ਮਾਇਆ ਮਮਤਾ ਹਉਮੇਂ ਹੰਗਤਾ ਕੂੜੀ ਕਿਰਿਆ ਰਹੇ ਰਟ, ਹਿਰਦੇ ਹਰਿ ਨਾ ਕੋਇ ਵਸਾਈਆ। ਖੇਲਣ ਖੇਲ ਬਾਜ਼ੀਗਰ ਨਟ, ਬਣ ਸਵਾਂਗੀ ਸਵਾਂਗ ਰਚਾਈਆ। ਮੁਲਾਂ ਸ਼ੇਖ਼ ਮਸਾਇਕ ਪੰਡਤ ਪਾਂਧੇ ਗ੍ਰੰਥੀ ਪੰਥੀ ਸਾਧਾਂ ਸੰਤਾਂ ਤੁਟਾ ਜਤ, ਧੀਰਜ ਨਜ਼ਰ ਕੋਇ ਨਾ ਆਈਆ। ਆਤਮ ਪਰਮਾਤਮ ਨਾਲੋਂ ਹੋਈ ਵੱਖ, ਤ੍ਰੈਗੁਣ ਮਾਇਆ ਜਗਤ ਜੰਜਾਲ ਨਾ ਕੋਇ ਤੁੜਾਈਆ। ਅੰਦਰ ਵੜ ਕੇ ਕਾਇਆ ਪੌੜੇ ਚੜ੍ਹ ਕੇ ਸ਼ਬਦ ਅਗੰਮੀ ਲਾਏ ਕੋਈ ਨਾ ਸੱਟ, ਸੋਈ ਸੁਰਤ ਨਾ ਕੋਇ ਉਠਾਈਆ। ਦੂਈ ਦਵੈਤੀ ਮੇਟੇ ਕੋਈ ਨਾ ਫਟ, ਪੱਟੀ ਨਾਮ ਨਾ ਕੋਇ ਬੰਧਾਈਆ। ਚਾਰ ਵਰਨ ਅਠਾਰਾਂ ਬਰਨ ਪੱਤ ਸਕੇ ਨਾ ਕੋਈ ਰੱਖ, ਰਾਉ ਰੰਕ ਊਚ ਨੀਚ ਲੇਖਾ ਨਾ ਕੋਇ ਚੁਕਾਈਆ। ਕਿਸੇ ਨਾ ਮਿਲਿਆ ਹਕੀਕਤ ਹੱਕ, ਲਾਸ਼ਰੀਕ ਨਜ਼ਰ ਨਾ ਆਏ ਨੂਰ ਖ਼ੁਦਾਈਆ। ਕਲਮਾ ਅਲਫ਼ ਯੇ ਰਸਨਾ ਜਿਹਵਾ ਪੜ੍ਹ ਪੜ੍ਹ ਗਏ ਥੱਕ, ਕਾਇਆ ਕਾਅਬਾ ਹੁਜਰਾ ਸਚ ਨਾ ਕੋਇ ਵਖਾਈਆ। ਮੁਰੀਦ ਮੁਰਸ਼ਦ ਘਰ ਮਿਲੇ ਨਾ ਆ ਕੇ ਝੱਟ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਸਾਚੇ ਦਰ, ਧੁਰਦਰਗਾਹੀ ਆਪ ਸਮਝਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਚਰਨ ਲਗ, ਨੇਤਰ ਨੈਣਾਂ ਨੀਰ ਵਹਾਈਆ। ਕਿਰਪਾ ਕਰ ਸੂਰੇ ਸਰਬੱਗ, ਸ਼ਹਿਨਸ਼ਾਹ ਤੇਰੀ ਸਰਨਾਈਆ। ਕਲਜੁਗ ਵੇਖ ਅਗਨੀ ਅੱਗ, ਜੀਵ ਜੰਤ ਰਹੀ ਤਪਾਈਆ। ਸਾਚਾ ਮਿਲੇ ਨਾ ਕਿਸੇ ਸਾਥ, ਸੰਗੀ ਸਾਥੀ ਚੋਰ ਯਾਰ ਨਜ਼ਰੀ ਆਈਆ। ਤੇਰਾ ਨਾਮ ਬਿਨ ਅੱਖਰਾਂ ਕੋਈ ਨਾ ਰਿਹਾ ਰਟ, ਮਨ ਕਾ ਮਣਕਾ ਨਾ ਕੋਇ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇ ਮਾਣ ਵਡਿਆਈਆ । ਗੁਰ ਅਵਤਾਰ ਪੀਰ ਪੈਗ਼ੰਬਰ ਆਪਣਾ ਫੋਲੋ ਪਿਛਲਾ ਵਰਕਾ, ਵਾਕਿਆ ਤੁਹਾਡੇ ਨਾਲ ਮਿਲਾਈਆ। ਸ਼ਾਸਤਰ ਸਿਮਰਤ ਜੋ ਪੌਂਦਾ ਰਿਹਾ ਪਰਚਾ, ਲਿਖ ਲਿਖ ਪੱਟੀ ਕਲਮ ਸ਼ਾਹੀਆ। ਸ੍ਰੀ ਭਗਵਾਨ ਹੋ ਮਿਹਰਵਾਨ ਕਲਜੁਗ ਅੰਤਮ ਪੂਰਾ ਕਰੇ ਸਭ ਦਾ ਹਰਜਾ, ਹਰਜਾਨਾ ਦੇਵੇ ਥਾਉਂ ਥਾਈਂਆ । ਜਨ ਭਗਤਾਂ ਝੋਲੀ ਪਾਏ ਕਰਜ਼ਾ, ਮਕਰੂਜ਼ ਆਪਣਾ ਲੇਖ ਮੁਕਾਈਆ। ਜੁਗ ਚੌਕੜੀ ਵੇਖਣਹਾਰਾ ਫ਼ਰਦਾ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਪਰਦਾ ਉਹਲਾ ਦਏ ਉਠਾਈਆ। ਕਰੇ ਖੇਲ ਇਕ ਅਸਚਰਜਾ, ਜਿਸ ਦੀ ਸਮਝ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜੋੜ ਹੱਥ, ਗਲ ਪੱਲੂ ਰਹੇ ਪਾਈਆ। ਸਚਖੰਡ ਨਿਵਾਸੀ ਪੁਰਖ ਸਮਰਥ, ਸ਼ਹਿਨਸ਼ਾਹ ਤੇਰੀ ਸਰਨਾਈਆ। ਜੁਗ ਚੌਕੜੀ ਤੇਰਾ ਨਾਉਂ ਦੇ ਦੇ ਆਏ ਥੱਕ, ਸਦਾ ਘਰ ਘਰ ਆਪ ਸੁਣਾਈਆ। ਬਿਨ ਆਤਮ ਪਰਮਾਤਮ ਕਿਸੇ ਨਾ
❋
❋
ਮੁੱਕੇ ਪੰਧ, ਲੱਖ ਚੁਰਾਸੀ ਗੇੜ ਨਾ ਕੋਇ ਮਿਟਾਈਆ। ਕੂੜੀ ਕਿਰਿਆ ਰਸਨਾ ਜਿਹਵਾ ਬੱਤੀ ਦੰਦ ਲਾਓ ਨਾ ਗੰਦ, ਹਉਮੇਂ ਰੋਗ ਗਵਾਈਆ। ਪਰਮ ਪੁਰਖ ਦਾ ਇਕੋ ਗਾਓ ਛੰਦ, ਜੋ ਆਦਿ ਜੁਗਾਦਿ ਹੋਏ ਸਹਾਈਆ। ਘਰ ਵਿਚ ਘਰ ਮਾਣੋ ਅਨੰਦ, ਨਿਜਾਨੰਦ ਰਸ ਵਖਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਇਕ ਉਠਾਈਆ। ਸ੍ਰੀ ਭਗਵਾਨ ਪਿਆ ਹੱਸ, ਦਰਗਾਹ ਸਾਚੀ ਖ਼ੁਸ਼ੀ ਮਨਾਈਆ। ਪੀਰ ਪੈਗ਼ੰਬਰੋ ਕੀ ਕੁਛ ਰਹੇ ਦੱਸ, ਹਕੀਕਤ ਆਪਣੀ ਆਪ ਜਣਾਈਆ। ਚੌਦਾਂ ਤਬਕ ਵੇਖੋ ਨੱਠ ਨੱਠ, ਬਣ ਕੇ ਪਾਂਧੀ ਰਾਹੀਆ। ਕਵਣ ਮਿਲੇ ਵਾਂਗ ਐਨਲਹਕ, ਹੱਕ ਆਪਣਾ ਤੁਹਾਡੇ ਸੰਗ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਪੀਰ ਪੈਗ਼ੰਬਰ ਕਹਿਣ ਕੀ ਦੱਸੀਏ ਮੁਰਸ਼ਦ, ਪਾਕ ਰਸੂਲ ਕੀ ਤੇਰੀ ਵਡਿਆਈਆ। ਤੈਨੂੰ ਮਿਲਣ ਦੀ ਕਲਜੁਗ ਕਿਸੇ ਕੋਲ ਨਹੀਂ ਫ਼ੁਰਸਤ, ਤੇਰਾ ਧਿਆਨ ਨਾ ਕੋਇ ਲਗਾਈਆ। ਅਸੀਂ ਚੌਦਾਂ ਲੋਕਾਂ ਵਿਚੋਂ ਪਾ ਕੇ ਆਏ ਰੁਖ਼ਸਤ, ਆਪਣਾ ਪੱਲੂ ਛੁਡਾਈਆ। ਸਾਚਾ ਦਿਸੇ ਨਾ ਕੋਈ ਮਕਤਬ, ਅਲਫ਼ ਯੇ ਕਰੇ ਮਾਤ ਪੜ੍ਹਾਈਆ। ਤੇਰਾ ਤੂੰ ਹੀ ਜਾਣੇਂ ਕਰਤਬ, ਬੇਅੰਤ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਵੇਖ ਵਖਾਈਆ। ਪੀਰ ਪੈਗ਼ੰਬਰ ਈਸਾ ਮੂਸਾ ਮੁਹੰਮਦ ਨੇਤਰ ਵਹਾਇਣ ਨੀਰ, ਲੋਚਣ ਅੱਖ ਨਾ ਕੋਇ ਖੁਲ੍ਹਾਈਆ। ਪਰਵਰਦਿਗਾਰ ਤੇਰੀ ਤਦਬੀਰ, ਸਮਝ ਵਿਚ ਕਿਸੇ ਨਾ ਆਈਆ। ਤੇਰਾ ਲੇਖਾ ਸ਼ਾਹ ਹਕੀਰ, ਸ਼ਹਿਨਸ਼ਾਹ ਵੱਡੀ ਤੇਰੀ ਵਡਿਆਈਆ। ਤੂੰ ਖਿਚਦਾ ਜਾਏਂ ਲਕੀਰ, ਬਿਨ ਅੱਖਰਾਂ ਅੱਖਰ ਬਣਾਈਆ। ਤੇਰੇ ਬਰਦੇ ਪੀਰ ਫ਼ਕੀਰ, ਗ਼ੁਲਾਮ ਰੂਪ ਅਖਵਾਈਆ। ਤੇਰਾ ਜਲਵਾ ਬੇਨਜ਼ੀਰ, ਨਜ਼ਰ ਨਾ ਕੋਇ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖ ਆਪਣੀ ਆਪ ਲੋਕਾਈਆ। ਗੁਰ ਅਵਤਾਰ ਕੱਠੇ ਹੋ ਕੇ ਦੇਵਣ ਹੋਕਾ, ਨਾਅਰਾ ਇਕ ਲਗਾਈਆ। ਪ੍ਰਭ ਫਿਰੀ ਦੁਹਾਈ ਚੌਦਾਂ ਲੋਕਾਂ, ਚੌਦਾਂ ਵਿਦਿਆ ਮਾਤ ਨਾ ਕੋਇ ਚਤਰਾਈਆ । ਤੇਰਾ ਪੜ੍ਹੇ ਨਾ ਕੋਈ ਸਲੋਕਾ, ਸੁਰਤੀ ਸ਼ਬਦ ਨਾ ਕੋਇ ਮਿਲਾਈਆ। ਘਰ ਘਰ ਰੱਖੀ ਫਿਰਦੇ ਪੋਥਾ, ਕਾਇਆ ਪੁਸਤਕ ਵੇਖਣ ਕੋਇ ਨਾ ਪਾਈਆ । ਲੱਖ ਚੁਰਾਸੀ ਵਿਚੋਂ ਮਾਣਸ ਜਨਮ ਇਕੋ ਮੌਕਾ, ਵੇਲਾ ਗਿਆ ਫੇਰ ਸਰਬ ਪਛਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇ ਮਾਣ ਵਡਿਆਈਆ। ਸ੍ਰੀ ਭਗਵਾਨ ਦਇਆ ਕਮੌਂਦਾ ਏ। ਸਚਖੰਡ ਨਿਵਾਸੀ ਮਿਹਰ ਨਜ਼ਰ ਉਠੌਂਦਾ ਏ। ਸੋ ਪੁਰਖ ਨਿਰੰਜਣ ਸਿਰ ਆਪਣਾ ਹੱਥ ਟਿਕੌਂਦਾ ਏ। ਹਰਿ ਪੁਰਖ ਨਿਰੰਜਣ ਧੁਰ ਦੀ ਅੱਖ ਇਕ ਖੁਲ੍ਹੌਂਦਾ ਏ। ਆਦਿ ਨਿਰੰਜਣ ਸਾਚਾ ਦੀਪ ਜੋਤ ਰੁਸ਼ਨੌਂਦਾ ਏ। ਅਬਿਨਾਸ਼ੀ ਕਰਤਾ ਸਚਖੰਡ ਕਿਲਾ ਕੋਟ ਵਸੌਂਦਾ ਏ। ਸ੍ਰੀ ਭਗਵਾਨ ਸ਼ਬਦ ਅਗੰਮੀ ਚੋਟ ਜਣੌਂਦਾ ਏ। ਪਾਰਬ੍ਰਹਮ ਪ੍ਰਭ ਲੱਖ ਚੁਰਾਸੀ ਬ੍ਰਹਮ, ਪਰਦਾ ਆਪ ਉਠੌਂਦਾ ਏ। ਵਿਸ਼ਨ ਬ੍ਰਹਮਾ ਸ਼ਿਵ ਵੇਖੇ ਕੰਮ, ਹਰਿ ਕਰਤਾ ਕਰਨੀ ਕਾਰ ਕਮੌਂਦਾ ਏ। ਤ੍ਰੈਗੁਣ ਮਾਇਆ ਪੰਜ ਤਤ ਜੋ ਬੇੜਾ ਦਿਤਾ ਬੰਨ੍ਹ, ਤਤਵ ਤਤ ਸੋਭਾ ਪੌਂਦਾ ਏ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਜਿਸ ਗੁਰ ਅਵਤਾਰ ਪੀਰ ਪੈਗ਼ੰਬਰ ਚਾੜ੍ਹੇ ਚੰਨ, ਨਿਰਗੁਣ ਜੋਤੀ ਜੋਤ ਰੁਸ਼ਨੌਂਦਾ ਏ। ਨਾਮ ਅਮੋਲਕ ਦੇ ਕੇ ਧਨ, ਵਸਤ ਇਕੋ ਇਕ ਵਖੌਂਦਾ ਏ। ਰਾਗ ਅਨਾਦ ਸੁਣਾ ਕੰਨ, ਅਗੰਮੀ ਢੋਲਾ ਆਪ ਜਣੌਂਦਾ ਏ। ਸਤਿ ਸਤਿਵਾਦੀ ਬੇੜਾ ਬੰਨ੍ਹ, ਫੜ ਆਪਣੇ ਕੰਧ ਉਠੌਂਦਾ ਏ। ਕਲਜੁਗ ਅੰਤਮ ਸਭ ਦੀ ਪੂਰੀ ਕਰੇ ਮੰਗ, ਆਸਾ ਤ੍ਰਿਸਨਾ ਵੇਖ ਵਖੌਂਦਾ ਏ। ਪਾਵੇ ਸਾਰ ਕੋਟ
❋
❋
ਬ੍ਰਹਿਮੰਡ, ਗਗਨ ਮੰਡਲ ਪ੍ਰਿਥਮੀ ਆਕਾਸ਼ ਖੋਜ ਖੁਜੌਂਦਾ ਏ। ਲਹਿਣਾ ਚੁਕਾ ਸੂਰਜ ਚੰਦ, ਰਵ ਸਸ ਭੇਵ ਮਿਟੌਂਦਾ ਏ। ਤੋੜਨਹਾਰਾ ਬੰਦੀ ਬੰਦ, ਬੰਦੀਖਾਨਾ ਨਾ ਕੋਇ ਰਖੌਂਦਾ ਏ। ਭਗਤ ਸੁਹੇਲੇ ਲਾਏ ਅੰਗ, ਅੰਗੀਕਾਰ ਆਪ ਕਰੌਂਦਾ ਏ। ਘਰ ਆਤਮ ਪਰਮਾਤਮ ਦੇਵੇ ਅਨੰਦ, ਸੁਖ ਸਾਗਰ ਰੂਪ ਵਟੌਂਦਾ ਏ। ਕੂੜੀ ਕਿਰਿਆ ਕਰੇ ਖੰਡ ਖੰਡ, ਨਾਮ ਖੰਡਾ ਖੜਗ ਚਮਕੌਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਅਵਤਾਰਾਂ ਆਪ ਸਮਝੌਂਦਾ ਏ। ਗੁਰ ਅਵਤਾਰਾਂ ਪ੍ਰਭੂ ਜਣੌਂਦਾ ਏ। ਸਚ ਸੰਦੇਸ ਇਕ ਸੁਣੌਂਦਾ ਏ। ਨਰ ਨਰੇਸ਼ ਰੂਪ ਵਟੌਂਦਾ ਏ। ਜਿਸ ਦਾ ਭੇਵ ਕਿਸੇ ਨਾ ਔਂਦਾ ਏ। ਬੇਅੰਤ ਬੇਅੰਤ ਬੇਅੰਤ ਕਹਿ ਕਹਿ ਸਰਬ ਸ਼ੁਕਰ ਮਨੌਂਦਾ ਏ। ਆਦਿ ਜੁਗਾਦਿ ਮਹਿਮਾਂ ਅਗਣਤ, ਅਲਖ ਅਗੋਚਰ ਅਗੰਮ ਅਥਾਹ ਆਪਣੀ ਕਾਰ ਕਮੌਂਦਾ ਏ। ਜਿਸ ਨੂੰ ਜੁਗ ਚੌਕੜੀ ਸਜਦਾ ਕਰਦੇ ਰਹੇ ਸਾਧ ਸੰਤ, ਪੀਰ ਪੈਗੰਬਰ ਸੀਸ ਨਵੌਂਦਾ ਏ। ਸੋ ਕਲਜੁਗ ਅੰਤ ਸਚ ਬਣਾਏ ਬਣਤ, ਸੋਹਣੀ ਘਾੜਤ ਆਪ ਘੜੌਂਦਾ ਏ। ਵੇਖਣਹਾਰਾ ਲੱਖ ਚੁਰਾਸੀ ਜੰਤ, ਜਾਗਰਤ ਜੋਤ ਇਕ ਰੁਸ਼ਨੌਂਦਾ ਏ। ਗੜ੍ਹ ਤੋੜਨਹਾਰਾ ਹਉਮੇਂ ਹੰਗਤ, ਹੰ ਬ੍ਰਹਮ ਆਪ ਦ੍ਰਿੜੌਂਦਾ ਏ। ਬੋਧ ਅਗਾਧਾ ਬਣ ਕੇ ਪੰਡਤ, ਸਾਚੀ ਵਿਦਿਆ ਇਕ ਸਮਝੌਂਦਾ ਏ। ਤੁਹਾਡੀ ਮੰਨ ਕੇ ਦਰ ਤੇ ਮਿੰਨਤ, ਮਿਹਰ ਨਜ਼ਰ ਇਕ ਉਠੌਂਦਾ ਏ। ਤੁਸਾਂ ਇਕੋ ਕਰਨੀ ਹਿੰਮਤ, ਤੁਹਾਡਾ ਹੌਸਲਾ ਆਪ ਰਖੌਂਦਾ ਏ। ਲੇਖਾ ਚੁਕੇ ਸਵਰਗ ਜੰਨਤ, ਬਹਿਸ਼ਤ ਚਰਨਾਂ ਹੇਠ ਦਬੌਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਸੰਦੇਸ ਅਗੰਮ ਸੁਣੌਂਦਾ ਏ। ਸੁਣ ਸੰਦੇਸ ਹੋਏ ਖ਼ੁਸ਼ੀ, ਗੁਰ ਅਵਤਾਰ ਪੀਰ ਪੈਗ਼ੰਬਰ ਰਹੇ ਜਸ ਗਾਈਆ। ਪ੍ਰਭ ਸੂਚਨਾ ਦਿਤੀ ਸੁਚੀ, ਲੇਖਾ ਲਿਖਿਆ ਬਿਨ ਕਲਮ ਸ਼ਾਹੀਆ। ਲੋਕਮਾਤ ਪੁਰਖ ਅਕਾਲ ਕਰੇ ਰੁਚੀ, ਨਿਰਗੁਣ ਨਿਰਗੁਣ ਵੇਸ ਵਟਾਈਆ। ਸਾਡਾ ਪੂਰਾ ਕਰੇ ਵਾਕ ਭਵਿਖਤ ਜੋ ਬੋਲਿਆ ਮੁਖੀ, ਰਸਨਾ ਜਿਹਵਾ ਨਾਲ ਮਿਲਾਈਆ। ਕਲਜੁਗ ਅੰਤ ਸ੍ਰੀ ਭਗਵੰਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਦੇਵੇ ਮਾਣ ਵਡਿਆਈਆ। ਸ੍ਰੀ ਭਗਵਾਨ ਹੌਲੀ ਜਿਹੀ ਦਿਤਾ ਸੁਣਾ, ਸਚਖੰਡ ਅੰਦਰ ਅਵਾਜ਼ ਲਗਾਈਆ। ਥਿਰ ਘਰ ਵੇਖੋ ਸ਼ਬਦੀ ਸੁਤ ਮੰਗੇ ਪਨਾਹ, ਬੈਠਾ ਡੇਰਾ ਲਾਈਆ। ਜਿਸ ਨੇ ਤੁਹਾਡਾ ਰੂਪ ਦਿਤਾ ਵਟਾ, ਪੰਜ ਤਤ ਚੋਲਾ ਜਗਤ ਵਡਿਆਈਆ। ਜੋ ਤੁਹਾਡੇ ਅੰਦਰ ਵੜ ਕੇ ਮੇਰਾ ਢੋਲਾ ਆਇਆ ਗਾ, ਸੋਹਣਾ ਰਾਗ ਅਲਾਈਆ। ਜੋ ਦੱਸ ਕੇ ਆਇਆ ਨੂਰੀ ਖ਼ੁਦਾ, ਜਲਵਾਗਰ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਧਿਆਨ ਆਪ ਲਗਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਮਾਰਨ ਝਾਕੀ, ਥਿਰ ਘਰ ਦਵਾਰੇ ਧਿਆਨ ਲਗਾਈਆ। ਸ਼ਬਦ ਸੁਤ ਅੱਗੋਂ ਹੌਲੀ ਜਿਹੀ ਖੋਲ੍ਹੀ ਤਾਕੀ, ਨਿਰਗੁਣ ਨਿਰਗੁਣ ਰੂਪ ਨਜ਼ਰੀ ਆਈਆ। ਗੁਰ ਅਵਤਾਰ ਪੀਰ ਪੈਗ਼ੰਬਰੋ ਤੁਸੀਂ ਜੁਗ ਚੌਕੜੀ ਮੇਰੇ ਸਾਥੀ, ਲੋਕਮਾਤ ਸੇਵ ਕਮਾਈਆ। ਦੱਸੋ ਕੀ ਕੁਛ ਰਹਿ ਗਈ ਬਾਕੀ, ਮੈਂ ਬਾਕੀ ਨਵੀਸ ਹੋ ਕੇ ਲਹਿਣਾ ਦਿਆਂ ਮੁਕਾਈਆ। ਸਾਰੇ ਕਹਿਣ ਇਹ ਖੇਲ ਪੁਰਖ ਸਮਰਾਥੀ, ਸਾਡੀ ਚਲੇ ਨਾ ਕੋਇ ਚਤੁਰਾਈਆ। ਜੁਗ ਚੌਕੜੀ ਸੁਨੇਹਾ ਦੇ ਕੇ ਆਏ ਧੁਰ ਦੀ ਪਾਤੀ, ਬਣ ਹਲਕਾਰੇ ਸੇਵ ਕਮਾਈਆ। ਲੇਖਾ ਲਿਖਿਆ ਕਲਮ ਦਵਾਤੀ, ਕਾਤਬ ਆਪਣਾ ਰੂਪ ਵਟਾਈਆ। ਨਾਮ ਭੰਡਾਰਾ ਖੋਲ੍ਹ ਕੇ ਹਾਟੀ, ਕਾਗ਼ਜ਼ਾਂ ਅੱਖਰਾਂ ਦਿਤੀ ਵਡਿਆਈਆ। ਸਭ ਨੂੰ ਦੱਸ ਕੇ ਆਏ ਇਕੋ ਪੁਰਖ ਅਕਾਲ ਅਬਿਨਾਸ਼ੀ, ਆਦਿ ਜੁਗਾਦਿ ਨਾ ਮਰੇ ਨਾ ਜਾਈਆ। ਸਭ ਦੀ ਪੂਰੀ ਕਰੇ ਆਸੀ, ਤ੍ਰਿਸਨਾ ਮੇਟੇ ਥਾਉਂ
❋
❋
ਥਾਈਂਆ। ਉਸ ਦੇ ਨਾਲ ਕਰੇ ਕਿਆ ਕੋਈ ਬਦਮਾਸ਼ੀ, ਜੋ ਘਰ ਘਰ ਬੈਠਾ ਸੋਭਾ ਪਾਈਆ। ਕਲਜੁਗ ਅੰਤ ਸ੍ਰਿਸ਼ਟ ਸਬਾਈ ਕੋਈ ਨਾ ਮੰਨੇ ਆਖੀ, ਸਾਡਾ ਭੈ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਹੱਥ ਰੱਖੇ ਵਡਿਆਈਆ। ਸ਼ਬਦ ਕਹੇ ਕਿਉਂ ਰਹੇ ਡੋਲ, ਪ੍ਰਭ ਦੇਵਣਹਾਰ ਵਡਿਆਈਆ। ਵੇਦ ਵਿਆਸਾ ਤੇਰੇ ਨਾਲ ਕਰ ਕੇ ਆਇਆ ਕੌਲ, ਲੇਖਾ ਚਾਰ ਲੱਖ ਸਤਾਰਾਂ ਹਜਾਰ ਸਲੋਕ ਲਿਖਾਈਆ। ਮੂਸਾ ਤੈਨੂੰ ਸੁੱਟ ਕੇ ਉਪਰ ਧੌਲ, ਹੋਸ਼ ਹਵਾਸ ਦਿਤਾ ਗਵਾਈਆ। ਈਸਾ ਤੇਰੇ ਨਾਲ ਮਿਲ ਕੇ ਗਿਆ ਮੌਲ, ਧੁਰ ਸੰਦੇਸ ਇਕ ਜਣਾਈਆ। ਮੁਹੰਮਦ ਕਰ ਕੇ ਆਪ ਅਡੋਲ, ਪੈਗ਼ੰਬਰ ਇਕੋ ਕਰੀ ਪੜ੍ਹਾਈਆ। ਸਦੀ ਚੌਧਵੀਂ ਨੂਰ ਨੁਰਾਨਾ ਵਜਾਵਾਂ ਢੋਲ, ਲੋਕ ਪਰਲੋਕ ਕਰਾਂ ਸ਼ਨਵਾਈਆ। ਨਾਨਕ ਨਿਰਗੁਣ ਸ਼ਬਦ ਅਗੰਮੀ ਆਇਆ ਬੋਲ, ਸ੍ਰਿਸ਼ਟ ਸਬਾਈ ਅੱਖ ਖੁਲ੍ਹਾਈਆ। ਨਿਹਕਲੰਕ ਪਰਗਟ ਹੋਵੇ ਉਪਰ ਧੌਲ, ਧਰਨੀ ਧਰਤ ਸੋਭਾ ਪਾਈਆ। ਗੋਬਿੰਦ ਤੋਲ ਕੇ ਆਇਆ ਸਾਚੇ ਤੋਲ, ਕੰਡਾ ਇਕੋ ਨਾਮ ਹੱਥ ਉਠਾਈਆ। ਕਲਜੁਗ ਅੰਤ ਸ੍ਰੀ ਭਗਵੰਤ ਪੁਰਖ ਅਕਾਲ ਸਚ ਦਵਾਰਾ ਦੇਵੇ ਖੋਲ੍ਹ, ਖ਼ਾਲਕ ਖ਼ਲਕ ਦਏ ਸਮਝਾਈਆ। ਲੱਖ ਚੁਰਾਸੀ ਵਿਚੋਂ ਸੰਤ ਸੁਹੇਲੇ ਗੁਰਮੁਖ ਚੇਲੇ ਭਗਤ ਭਗਵਾਨ ਦਏ ਵਿਰੋਲ, ਨਾਮ ਮਧਾਣਾ ਨਾਲ ਲਿਆਈਆ। ਕੂੜੀ ਕਿਰਿਆ ਜੂਠ ਝੂਠ ਕੱਢੇ ਪੋਲ, ਪਰਦਾ ਉਹਲਾ ਸਰਬ ਮਿਟਾਈਆ। ਸੋ ਸਾਹਿਬ ਸਤਿਗੁਰ ਪੁਰਖ ਅਬਿਨਾਸ਼ੀ ਆਪਣਾ ਪੂਰਾ ਕਰੇ ਕੌਲ, ਅਭੁੱਲ ਭੁੱਲ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਗੁਰ ਅਵਤਾਰ ਪੀਰ ਪੈਗ਼ੰਬਰ ਚਰਨੀ ਡਿਗੇ ਝੱਟ, ਧੁਰ ਦੇ ਸ਼ਬਦ ਤੇਰੀ ਵਡਿਆਈਆ। ਕਰਵਟ ਆਪਣੀ ਬਦਲ ਖੋਲ੍ਹ ਵਖਾ ਹੱਟ, ਪਰਦਾ ਰਹਿਣ ਕੋਇ ਨਾ ਪਾਈਆ। ਕਰੇ ਖੇਲ ਕੀ ਪੁਰਖ ਸਮਰਥ, ਸ਼ਾਹ ਪਾਤਸ਼ਾਹ ਆਪਣਾ ਹੁਕਮ ਵਰਤਾਈਆ। ਸ਼ਬਦੀ ਸ਼ਬਦ ਇਸ਼ਾਰੇ ਨਾਲ ਰਿਹਾ ਦੱਸ, ਇਕੋ ਵਾਰ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਦਾ ਵਡਿਆਈਆ। ਇਸ਼ਾਰਾ ਦਿਤਾ ਇਕੋ ਵਾਰ, ਬਿਨ ਅੱਖਾਂ ਨੇਤਰਾਂ ਆਪ ਸਮਝਾਈਆ। ਸਾਰੇ ਉਠ ਕੇ ਕਰੋ ਖਿਆਲ, ਦਲੀਲ ਪਿਛਲੀ ਲਓ ਬਦਲਾਈਆ। ਮੈਂ ਤੁਹਾਡਾ ਬਣਾਂ ਦਲਾਲ, ਬਣ ਵਿਚੋਲਾ ਸੇਵ ਕਮਾਈਆ। ਜਿਸ ਨੂੰ ਕਹਿੰਦੇ ਏਕੰਕਾਰ, ਅਕਲ ਕਲਾ ਅਖਵਾਈਆ। ਜਿਸ ਨੂੰ ਕਹਿੰਦੇ ਪਰਵਰਦਿਗਾਰ, ਬੇਪਰਵਾਹ ਵੱਡੀ ਵਡਿਆਈਆ। ਜਿਸ ਨੂੰ ਸਜਦਾ ਕਰੇ ਜੁਗ ਚਾਰ, ਵਿਸ਼ਨ ਬ੍ਰਹਮਾ ਸ਼ਿਵ ਭੀਖ ਮੰਗ ਮੰਗਾਈਆ। ਜਿਸ ਦੀ ਸਿਫ਼ਤ ਕਰੇ ਸੰਸਾਰ, ਕਾਗ਼ਜ਼ ਕਲਮ ਸ਼ਾਹੀ ਦਏ ਗਵਾਹੀਆ। ਜਿਸ ਨੇ ਤੁਹਾਡੇ ਨਾਲ ਕੀਤਾ ਉਧਾਰ, ਵਾਕ ਭਵਿਖਤ ਆਇਆ ਸਮਝਾਈਆ। ਜੋ ਸਭ ਦਾ ਸਾਂਝਾ ਯਾਰ, ਦੀਨ ਮਜ਼੍ਹਬ ਨਾ ਵੰਡ ਵੰਡਾਈਆ । ਜਿਸ ਦਾ ਕਲਮਾ ਇਕ ਜੈਕਾਰ, ਜਿਸ ਦਾ ਨਾਮ ਇਕ ਰੁਸ਼ਨਾਈਆ । ਜਿਸ ਦਾ ਮਹਲ ਅਟੱਲ ਮਨਾਰ, ਜਿਸ ਦਾ ਹੁਜਰਾ ਸੋਭਾ ਪਾਈਆ। ਜਿਸ ਦਾ ਨੂਰ ਸਦਾ ਉਜਿਆਰ, ਅੰਧ ਅੰਧੇਰ ਨਾ ਕੋਇ ਵਖਾਈਆ। ਜਿਸ ਦੀ ਸਦਾ ਰਹੇ ਗੁਲਜਾਰ, ਗੁਲਸ਼ਨ ਆਪਣਾ ਰਿਹਾ ਮਹਿਕਾਈਆ। ਗੁਰ ਅਵਤਾਰ ਪੀਰ ਪੈਗੰਬਰ ਲੋਕਮਾਤ ਵੇਖੋ ਬਹਾਰ, ਖਿਜ਼ਾਂ ਵਿਚੋਂ ਰੁੱਤ ਬਸੰਤ ਵਟਾਈਆ। ਜੁਗ ਚੌਕੜੀ ਪਿਛਲੇ ਮੇਲੇ ਆਣ, ਲਹਿਣਾ ਦੇਵੇ ਥਾਉਂ ਥਾਈਂਆ। ਸ੍ਰੀ ਭਗਵਾਨ ਨਹੀਂ ਅੰਜਾਣ, ਸਿਖਿਆ ਸਕੇ ਨਾ ਕੋਇ ਸਮਝਾਈਆ । ਜਿਸ ਨੂੰ ਵੇਖ ਅੰਜੀਲ ਕੁਰਾਨ ਹੋਵੇ ਹੈਰਾਨ, ਸ਼ਾਸਤਰ ਸਿਮਰਤ ਵੇਦ ਪੁਰਾਨ ਅੱਖ ਨਾ ਕੋਇ ਉਠਾਈਆ। ਜਿਸ ਦਾ ਸੰਦੇਸਾ ਇਕ ਫ਼ਰਮਾਣ, ਨਾ
❋
❋
ਕੋਈ ਮੇਟੇ ਮੇਟ ਮਿਟਾਈਆ। ਜੋ ਜਨ ਭਗਤਾਂ ਦੇਵੇ ਦਾਨ, ਵਸਤ ਅਮੋਲਕ ਝੋਲੀ ਪਾਈਆ। ਜੋ ਲੱਖ ਚੁਰਾਸੀ ਸੱਚਾ ਕਾਹਨ, ਬੰਸਰੀ ਇਕੋ ਨਾਮ ਸੁਣਾਈਆ। ਜੋ ਧੁਰਦਰਗਾਹੀ ਰਾਮ, ਰਮਿਆ ਹਰ ਘਟ ਥਾਈਂਆ। ਜਿਸ ਦਾ ਕਲਮਾ ਇਕ ਕਲਾਮ, ਮਿਹਬਾਨ ਬੀਦੋ ਬੀ ਖ਼ੈਰ ਯਾ ਅੱਲਾ ਨੂਰ ਇਲਾਹੀਆ। ਜਿਸ ਨੂੰ ਸਜਦਾ ਕਰੇ ਦੋ ਜਹਾਨ, ਸੀਸ ਸਕੇ ਨਾ ਕੋਇ ਉਠਾਈਆ। ਜਾ ਕੇ ਵੇਖੋ ਜਨ ਭਗਤਾਂ ਦਏ ਪੈਗ਼ਾਮ, ਧੁਰ ਸੰਦੇਸਾ ਇਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਦੱਸ ਕਿਹੜੀ ਤਾਰੀਖ਼, ਸਚਖੰਡ ਕੀ ਹਿਸਾਬ ਲਗਾਈਆ। ਘਰ ਘਰ ਮੰਗੀ ਇਕੋ ਭੀਖ, ਅੱਗੇ ਝੋਲੀ ਰਹੇ ਵਖਾਈਆ। ਸ਼ਬਦ ਕਹੇ ਵੇਖੋ ਗੌਂਦਾ ਧੁਰ ਦੇ ਗੀਤ, ਗੋਬਿੰਦ ਮੇਲਾ ਸਹਿਜ ਸੁਭਾਈਆ। ਨਾ ਕੋਈ ਮੰਦਰ ਨਾ ਮਸੀਤ, ਸ਼ਿਵਦਵਾਲੇ ਮੱਠ ਨਾ ਕੋਇ ਵਡਿਆਈਆ। ਅਚਰਜ ਪ੍ਰਭੂ ਚਲਾਈ ਰੀਤ, ਸੰਬਲ ਬੈਠਾ ਡੇਰਾ ਲਾਈਆ। ਜੋ ਗੁਰਮੁਖ ਭਗਤ ਕਰਦੇ ਉਹਦੀ ਉਡੀਕ, ਉਨ੍ਹਾਂ ਮਿਲੇ ਚਾਈਂ ਚਾਈਂਆ। ਸਦਾ ਸਦਾ ਨਿਤ ਨਵਿਤ ਰਹੇ ਅਤੀਤ, ਤ੍ਰੈਗੁਣ ਵਿਚ ਕਦੇ ਨਾ ਆਈਆ। ਪਰਮ ਪੁਰਖ ਪਰਮਾਤਮ ਬਣ ਕੇ ਮੀਤ, ਮਿੱਤਰ ਪਿਆਰਾ ਆਪ ਹੋ ਜਾਈਆ। ਲੇਖਾ ਜਾਣੇ ਊਚ ਨੀਚ, ਰਾਉ ਰੰਕਾਂ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਗੁਰ ਅਵਤਾਰ ਪੀਰ ਪੈਗ਼ੰਬਰ ਰਹੇ ਸੋਚ, ਚਰਨ ਕਵਲ ਧਿਆਨ ਲਗਾਈਆ। ਜਿਸ ਦੀ ਜੁਗ ਚੌਕੜੀ ਰੱਖੀ ਓਟ, ਨਿਉਂ ਨਿਉਂ ਲਾਗੇ ਪਾਈਂਆ। ਸੋ ਪੁਰਖ ਅਕਾਲ ਨਿਰਮਲ ਜੋਤ, ਜੋਤੀ ਜੋਤ ਜੋਤ ਰੁਸ਼ਨਾਈਆ। ਨਾ ਕੋਈ ਵਰਨ ਨਾ ਕੋਈ ਗੋਤ, ਜਾਤ ਪਾਤ ਨਾ ਕੋਇ ਰਖਾਈਆ। ਨਾ ਕੋਈ ਕਿਲਾ ਨਾ ਕੋਈ ਕੋਟ, ਮਹਲ ਅਟੱਲ ਨਾ ਸੋਭਾ ਪਾਈਆ। ਲੇਖਾ ਜਾਣੇ ਲੋਕ ਪਰਲੋਕ, ਦੋ ਜਹਾਨਾਂ ਖੋਜ ਖੁਜਾਈਆ। ਜਿਸ ਦੀ ਕਿਸੇ ਨਾ ਆਵੇ ਸੋਚ, ਸੋਚ ਸਮਝ ਵਿਚ ਸਕੇ ਨਾ ਕੋਇ ਸਮਝਾਈਆ। ਚਲੋ ਉਸ ਦੀ ਵੇਖੀਏ ਜਾ ਕੇ ਮੌਜ, ਜੋ ਮੌਜੂਦਾ ਹੋ ਕੇ ਦਰਸ ਦਿਖਾਈਆ। ਜਿਸ ਦੀ ਕਿਸੇ ਹੱਥ ਨਾ ਆਈ ਖੋਜ, ਫੜ ਬਾਂਹੋਂ ਗਲੇ ਨਾ ਕੋਇ ਲਗਾਈਆ। ਉਹਦੇ ਖੇਲ ਅਗੰਮੇ ਚੋਜ, ਚੋਜੀ ਪ੍ਰੀਤਮ ਇਕ ਅਖਵਾਈਆ । ਉਹਦਾ ਜਾ ਕੇ ਸੁਣੀਏ ਸਲੋਕ, ਕੀ ਢੋਲਾ ਰਿਹਾ ਗਾਈਆ। ਕੀ ਭਗਤਾਂ ਦੇਵੇ ਮੋਖ, ਕਿ ਮੁਕਤੀ ਪੈਰਾਂ ਹੇਠ ਦਬਾਈਆ। ਕਿ ਬੈਠਾ ਚੁਪ ਖ਼ਾਮੋਸ਼, ਪੜਦਾ ਉਹਲਾ ਆਪ ਆਪਣੇ ਉਤੇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਡਾ ਮੇਲਾ ਲਏ ਮਿਲਾਈਆ। ਚਲੋ ਚਲੀਏ ਬਣ ਕੇ ਸੰਗ, ਸਚਖੰਡ ਦਵਾਰੇ ਸਾਰੇ ਮਤਾ ਪਕਾਈਆ। ਜਾ ਕੇ ਵੇਖੀਏ ਸੂਰਾ ਸਰਬੰਗ, ਨਿਰਗੁਣ ਦਾਤਾ ਬੇਪਰਵਾਹੀਆ। ਜਿਸ ਦਾ ਗੋਬਿੰਦ ਇਕੋ ਚੰਦ, ਗੁਜਰੀ ਸੁਤ ਦਿਤੀ ਵਡਿਆਈਆ। ਉਸ ਨੂੰ ਵੇਖ ਕੇ ਪਏ ਠੰਡ, ਕਲਜੁਗ ਅਗਨ ਨਾ ਲਾਗੇ ਰਾਈਆ। ਜਿਸ ਭਗਤਾਂ ਨਾਲ ਪਾਈ ਗੰਢ, ਨਾਤਾ ਗੁਰਮੁਖਾਂ ਨਾਲ ਜੁੜਾਈਆ। ਜੋ ਛੱਡ ਕੇ ਪੁਰੀ ਅਨੰਦ, ਸਿੰਘ ਸਿੰਘਾਸਣ ਸੋਭਾ ਪਾਈਆ। ਜੋ ਕੱਟ ਕੇ ਦੂਰ ਦੁਰਾਡਾ ਦੋ ਜਹਾਨਾਂ ਪੰਧ, ਮੰਜ਼ਲ ਮੰਜ਼ਲ ਨੇੜੇ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਸਰਬ ਵਡਿਆਈਆ। ਚਲੋ ਉਠ ਕੇ ਬਣੀਏ ਪਾਂਧੀ ਰਾਹੀ, ਆਪਣਾ ਪੰਧ ਮੁਕਾਈਆ। ਪਿਛਲਾ ਲੇਖਾ ਸ਼ਹਾਦਤ ਦੇਵੇ ਗਵਾਹੀ, ਕੂੜਾ ਰੂਪ ਨਾ ਕੋਇ ਵਟਾਈਆ। ਪਰਮ ਪੁਰਖ ਪਤਿਪਰਮੇਸ਼ਵਰ ਪੁੱਛੀਏ ਸੱਚਾ ਮਾਹੀ, ਪੱਤਣ ਕਿਹੜੇ ਡੇਰਾ ਲਾਈਆ। ਜਨ ਭਗਤਾਂ ਸਾਚੇ ਸੰਤਾਂ ਜੁਗ ਵਿਛੜੇ ਮੇਲਾ ਰਿਹਾ ਮਿਲਾਈ, ਮਿਲਣੀ
❋
❋
ਆਪਣੇ ਨਾਲ ਕਰਾਈਆ। ਜੁਗ ਜਨਮ ਦੀ ਕੂੜੀ ਮੇਟ ਕੇ ਛਾਹੀ, ਦੁਰਮਤ ਮੈਲ ਧਵਾਈਆ। ਹਰਿ ਸੰਗਤ ਨਾਤਾ ਜੋੜ ਕੇ ਭੈਣ ਭਾਈ, ਨੇਤਰ ਅੱਖ ਸਭ ਦੀ ਦਿਤੀ ਬਦਲਾਈਆ। ਸਚ ਪ੍ਰੀਤ ਜਿਸ ਨੇ ਲਾਈ, ਦੋ ਜਹਾਨ ਸਕੇ ਨਾ ਕੋਇ ਤੁੜਾਈਆ। ਗੁਰਮੁਖ ਉਠਾਵੇ ਆਪਣੀ ਬਾਂਹੀਂ, ਸਚ ਗੋਦੀ ਆਪ ਸੁਹਾਈਆ। ਸਚਖੰਡ ਦਵਾਰੇ ਲੈ ਕੇ ਜਾਏ ਚਾਈਂ ਚਾਈਂ, ਅਧਵਿਚਕਾਰ ਨਾ ਕੋਇ ਅਟਕਾਈਆ। ਜਿਸ ਦੇ ਨਾਮ ਦੀ ਦੇਂਦੇ ਆਏ ਦੁਹਾਈ, ਤੋਬਾ ਤੋਬਾ ਕਹਿ ਕੇ ਆਏ ਸੁਣਾਈਆ। ਸੋ ਸਾਹਿਬ ਵੇਖਣਹਾਰਾ ਜਲ ਥਲ ਅਸਗਾਹੀਂ, ਉਚੇ ਟਿੱਲੇ ਪਰਬਤ ਜੰਗਲ ਜੂਹ ਉਜਾੜ ਪਹਾੜ ਡੂੰਘੀ ਕੰਦਰ ਵੇਖ ਵਖਾਈਆ। ਲੱਖ ਚੁਰਾਸੀ ਆਵਣ ਜਾਵਣ ਰਾਏ ਧਰਮ ਦੀ ਕੱਟੇ ਫਾਹੀ, ਮਾਤ ਗਰਭ ਦਸ ਦਸ ਮਾਸ ਨਾ ਅਗਨ ਤਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਉਠਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਆਵਣ ਭੱਜੇ, ਨਿਰਗੁਣ ਧਾਰ ਨਜ਼ਰ ਕਿਸੇ ਨਾ ਆਈਆ। ਨਾਨਕ ਸਤਿਗੁਰ ਸਭ ਤੋਂ ਅੱਗੇ, ਨੇਤਰ ਅੱਖ ਨਾ ਕੋਇ ਖੁਲ੍ਹਾਈਆ। ਸਾਰੇ ਫਿਰਨ ਖੱਬੇ ਸੱਜੇ, ਪਿਛੇ ਆਵਣ ਵਾਹੋ ਦਾਹੀਆ। ਚਲੋ ਰਲ ਮਿਲ ਕਰੀਏ ਸੱਚਾ ਹੱਜੇ, ਹਾਜਤ ਹੋਰ ਰਹੇ ਨਾ ਰਾਈਆ। ਜਿਸ ਦਾ ਨਗ਼ਮਾ ਨਾਮ ਨਿਧਾਨ ਦੋ ਜਹਾਨ ਵੱਜੇ, ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਰਿਹਾ ਸੁਣਾਈਆ। ਉਸ ਦੇ ਹੁਕਮੇ ਅੰਦਰ ਬੱਧੇ, ਆਪਣਾ ਪੰਧ ਮੁਕਾਈਆ। ਜਾ ਕੇ ਵੇਖੀਏ ਕਵਣ ਸਿੰਘਾਸਣ ਪੁਰਖ ਅਬਿਨਾਸ਼ੀ ਨਰ ਨਰਾਇਣ ਸਜੇ, ਪਰਵਰਦਿਗਾਰ ਡੇਰਾ ਲਾਈਆ। ਸਚ ਪਿਆਲੇ ਅੰਮ੍ਰਿਤ ਦੇਵੇ ਮਧੇ, ਰਸ ਇਕੋ ਇਕ ਵਖਾਈਆ। ਗ਼ਰੀਬ ਨਿਮਾਣਿਆਂ ਕੋਝਿਆਂ ਕਮਲਿਆਂ ਜਨ ਭਗਤਾਂ ਪੜਦੇ ਕੱਜੇ, ਸ਼ਬਦ ਦੋਸ਼ਾਲਾ ਉਪਰ ਪਾਈਆ। ਸਚ ਦਵਾਰੇ ਕਰ ਕੇ ਕੱਠੇ, ਇਕੱਠ ਆਪਣੇ ਨਾਲ ਵਖਾਈਆ। ਜਨਮ ਜਨਮ ਦੇ ਮੇਟ ਕੇ ਰੱਟੇ, ਕਰਮ ਕਰਮ ਦਾ ਝੇੜਾ ਦਏ ਗਵਾਈਆ। ਭਾਗ ਲਗਾ ਕੇ ਕਾਇਆ ਪੰਜ ਤਤ ਬੁੱਤੇ, ਤ੍ਰੈਗੁਣ ਲਹਿਣਾ ਦਏ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਪੀਰ ਪੈਗ਼ੰਬਰ ਕਹਿਣ ਉਲਮਲਾਇਕ ਉਲ ਅਮਾਮ ਫ਼ਲੀਸਾ, ਫ਼ਜ਼ਲ ਰਹਿਮਤ ਇਕ ਕਮਾਈਆ। ਗੁਰ ਅਵਤਾਰ ਕਹਿਣ ਉਹ ਸਰਬ ਸਦਾ ਨਜ਼ਦੀਕਾ, ਦੂਰ ਦੁਰਡਾ ਪੰਧ ਮੁਕਾਈਆ। ਜਿਸ ਘਰ ਓਸ ਹੋਣ ਉਡੀਕਾਂ, ਓਥੇ ਆਵੇ ਚਾਈਂ ਚਾਈਂਆ। ਮੁਸ਼ਕਲ ਲਾਉਣੀਆਂ ਸਚ ਪ੍ਰੀਤਾਂ, ਪ੍ਰੀਤਮ ਬਿਨ ਪ੍ਰੀਤੀ ਹੱਥ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਵਡਿਆਈਆ। ਮੁਹੰਮਦ ਕਹੇ ਬੈਤੁਲ ਧਾਮ ਮੰਜ਼ਲ ਮਿਲਾਇਸੀ, ਮਹਿਬੂਬ ਬੇਪਰਵਾਹੀਆ। ਗੁਰ ਅਵਤਾਰ ਕਹਿਣ ਨਹੀਂ ਉਹਦਾ ਨਾਮ ਇਟਾਰਸੀ, ਹਿੰਦੀ ਫ਼ਾਰਸੀ ਸਮਝ ਕਿਸੇ ਨਾ ਆਈਆ। ਜਿਸ ਦੀ ਜੁਗ ਚੌਕੜੀ ਕਰ ਦੇ ਰਹੇ ਆਰਤੀ, ਘਿਰਤ ਦੀਵਿਆਂ ਵਿਚ ਟਿਕਾਈਆ। ਜਿਸ ਦਾ ਲੇਖਾ ਲਿਖਦੇ ਰਹੇ ਨਾਲ ਇਬਾਰਤੀ, ਕਲਮ ਸ਼ਾਹੀ ਕਾਗ਼ਜ਼ ਜੋੜ ਜੁੜਾਈਆ। ਜਿਸ ਦੇ ਹੱਟ ਚਲੌਂਦੇ ਰਹੇ ਬਣ ਕੇ ਆੜਤੀ, ਲੋਕਮਾਤ ਫੇਰਾ ਪਾਈਆ। ਉਹ ਜਨ ਭਗਤਾਂ ਬਣਿਆ ਸਫ਼ਾਰਸ਼ੀ, ਬਰੀਖ਼ਾਨਾ ਇਕ ਖੁਲ੍ਹਾਈਆ। ਅਗਲਾ ਲੇਖਾ ਅੱਗੇ ਦੱਸੇ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਦਇਆ ਕਮਾਈਆ।
❋
❋