੨੬ ਫੱਗਣ ੨੦੨੦ ਬਿਕ੍ਰਮੀ ਇਟਾਰਸੀ ਔਰੰਗਾਬਾਦ ਸੰਗਤ ਦੇ ਨਵਿਤ ਮਧ ਪ੍ਰਦੇਸ਼
ਦੂਰ ਦੁਰਾਡੇ ਗਏ ਆ, ਆਪਣਾ ਪੰਧ ਮੁਕਾਈਆ। ਦਰਸਨ ਕਰੀਏ ਬੇਪਰਵਾਹ, ਪਾਰਬ੍ਰਹਮ ਸਰਨਾਈਆ। ਲੇਖਾ ਜਾਣੀਏ ਦੋ ਜਹਾਨ, ਦੋ ਜਹਾਨਾਂ ਵਾਲੀ ਕੀ ਕੀ ਰਚਨ ਰਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਸਚ ਦਰਵਾਜ਼ਾ ਆਏ ਲੰਘ, ਆਪਣਾ ਪੰਧ ਮੁਕਾਈਆ। ਸਚ ਸਿੰਘਾਸਣ ਵੇਖ ਪਲੰਘ, ਸਚ ਵੱਜੀ ਇਕ ਵਧਾਈਆ। ਜਿਸ ਉਪਰ ਸੂਰਾ ਸਰਬੰਗ, ਸਾਹਿਬ ਸੁਲਤਾਨ ਆਸਣ ਲਾਈਆ। ਦੇਵਣਹਾਰਾ ਧੁਰ ਅਨੰਦ, ਰਸ ਆਪਣਾ ਨਾਮ ਪਿਆਈਆ। ਕਰ ਪਰਕਾਸ਼ ਨੂਰੀ ਚੰਦ, ਸਾਚੀ ਜੋਤ ਕਰੇ ਰੁਸ਼ਨਾਈਆ। ਜਨ ਭਗਤਾਂ ਪਾਵੇ ਠੰਡ, ਗੁਰਮੁਖਾਂ ਹੋਵੇ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਸਚ ਸਿੰਘਾਸਣ ਰਹੇ ਤੱਕ, ਅੰਤਰ ਇਕ ਧਿਆਨ ਲਗਾਈਆ। ਇਕ ਦੂਜੇ ਨੂੰ ਰਹੇ ਦੱਸ, ਇਸ਼ਰਿਆਂ ਨਾਲ ਰਹੇ ਸਮਝਾਈਆ । ਵੇਖੋ ਸਾਹਿਬ ਪੁਰਖ ਸਮਰਥ, ਸ਼ਹਿਨਸ਼ਾਹ ਏਕਾ ਡੇਰਾ ਲਾਈਆ। ਦਰ ਦਰਵੇਸ਼ ਨਾਅਰਾ ਬੋਲੋ ਅਲਖ, ਅਲਖ ਜੈਕਾਰ ਇਕ ਸੁਣਾਈਆ। ਸਭ ਦੀ ਝੋਲੀ ਪਾਏ ਹੱਕ, ਹਾਜ਼ਰ ਹੋ ਕੇ ਲੇਖ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ । ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਪਿਛੇ ਮਾਰਿਆ ਧਿਆਨ, ਆਪਣੀ ਅੱਖ ਖੁਲ੍ਹਾਈਆ। ਜਨ ਭਗਤ ਕਰਨ ਪਰਨਾਮ, ਬੈਠੇ ਸੀਸ ਨਿਵਾਈਆ। ਸਾਰੇ ਵੇਖ ਹੋਏ ਹੈਰਾਨ, ਹਰਿ ਜੂ ਅਚਰਜ ਖੇਲ ਰਚਾਈਆ। ਉਚੀ ਕੂਕ ਕੂਕ ਮੰਗਣ ਦਾਨ, ਹੋਕਾ ਦੇ ਦੇ ਰਹੇ ਸੁਣਾਈਆ। ਆਦਿ ਜੁਗਾਦੀ ਇਕ ਭਗਵਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਲੇਖਾ ਦੇ ਜਣਾਈਆ। ਭਗਤ ਕਹਿਣ ਭਗਵਾਨ ਬੋਲ, ਆਪਣਾ ਰਾਗ ਸੁਣਾਈਆ। ਕੀ ਇਹ ਸਿੰਘਾਸਣ ਉਹ ਅਡੋਲ, ਜਿਸ ਦੀ ਸਮਝ ਕਿਸੇ ਨਾ ਪਾਈਆ। ਜਿਸ ਉਪਰ ਬੈਠਾ ਆਦਿ ਜੁਗਾਦਿ ਸਦਾ ਅਨਭੋਲ, ਅਭੁਲ ਰੂਪ ਵਟਾਈਆ। ਜੋਤੀ ਜਾਤਾ ਹੋ ਕੇ ਰਿਹੋਂ ਮੌਲ, ਬਿਸਮਲ ਰੂਪ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਚ ਸਚ ਦੇ ਸਮਝਾਈਆ। ਸਚ ਦੱਸ ਪ੍ਰਭ ਇਹ ਕਿਹੜੀ ਸੇਜ, ਸੁਹੰਜਣੀ ਨਜ਼ਰੀ ਆਈਆ। ਜਿਸ ਉਪਰ ਬਹਿ ਕੇ ਗੁਰ ਅਵਤਾਰ ਦੇਵੇਂ ਭੇਜ, ਪੀਰ ਪੈਗ਼ੰਬਰ ਹੁਕਮ ਵਰਤਾਈਆ। ਜਿਸ ਉਪਰ ਬਹਿ ਕੇ ਦੋ ਜਹਾਨਾਂ ਲਵੇਂ ਪੇਖ, ਬਿਨ ਨੇਤਰ ਨੈਣ ਅੱਖ ਖੁਲ੍ਹਾਈਆ। ਜਿਸ ਉਪਰ ਬਹਿ ਕੇ ਲੱਖ ਚੁਰਾਸੀ ਅੰਦਰ ਜੋਤੀ ਜਲਵਾ ਦੇਵੇਂ ਤੇਜ, ਨੂਰੀ ਨੂਰ ਨੂਰ ਚਮਕਾਈਆ। ਜਿਸ ਉਪਰ ਬਹਿ ਕੇ ਨਿਰਗੁਣ ਸਰਗੁਣ ਖੇਲੇਂ ਖੇਡ, ਬਣ ਖਿਲਾਰੀ ਬੇਪਰਵਾਹੀਆ। ਜਿਸ ਉਪਰ ਬਹਿ ਕੇ ਲੋਕ ਪਰਲੋਕ ਬ੍ਰਹਿਮੰਡ ਖੰਡ ਪੁਰੀ ਲੋਅ ਵੇਖੇਂ ਦੇਸ, ਗਗਨ ਗਗਨੰਤਰ ਫੇਰਾ ਪਾਈਆ। ਜਿਸ ਉਪਰ ਬਹਿ ਕੇ ਘਾੜਤ ਘੜੇਂ ਵਿਸ਼ਨ ਬ੍ਰਹਮਾ ਸ਼ਿਵ ਮਹੇਸ਼, ਕਰੋੜ ਤੇਤੀਸਾ ਸੁਰਪਤ ਸੰਗ ਰਖਾਈਆ। ਜਿਸ ਉਪਰ ਬਹਿ ਕੇ ਆਦਿ ਜੁਗਾਦਿ ਜੁਗ ਚੌਕੜੀ ਲਿਖਾਵੇਂ ਲੇਖ, ਧੁਰ ਸੰਦੇਸਾ ਇਕ ਜਣਾਈਆ। ਜਿਸ ਉਪਰ ਬਹਿ ਕੇ ਜਨ ਭਗਤਾਂ ਖੋਲੇਂ ਭੇਤ, ਪੜਦਾ ਉਹਲਾ ਆਪ ਉਠਾਈਆ। ਜਿਸ ਉਪਰ ਬਹਿ ਕੇ ਸੂਫ਼ੀਆਂ ਸੂਲੀ ਸਵਾਏਂ ਸੇਜ, ਪੁਠੜੀ ਖਲ ਲੁਹਾਈਆ। ਜਿਸ ਉਪਰ ਬਹਿ ਕੇ ਸੀਸ ਤੱਤੀ ਪਵਾਵੇਂ ਰੇਤ, ਅਗਨੀ ਅੱਗ ਤਪਾਈਆ। ਜਿਸ ਉਪਰ ਬਹਿ ਕੇ ਬਾਲੇ ਰੱਖੇਂ ਨੀਹਾਂ ਹੇਠ, ਧੁਰ ਦਾ ਹੁਕਮ ਮਨਾਈਆ। ਜਿਸ ਉਪਰ ਬਹਿ ਕੇ ਸਤਿਜੁਗ ਤ੍ਰੇਤਾ ਦਵਾਪਰ
❋
❋
ਕਲਜੁਗ ਆਪਣੀ ਮਾਣੇਂ ਆਪੇ ਸੇਜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਸਚ ਸਾਚੀ ਮੰਗ ਮੰਗਾਈਆ। ਜਨ ਭਗਤ ਕਹਿਣ ਕੀ ਸਿੰਘਾਸਣ ਸੱਚ, ਸਚ ਮਿਲੇ ਵਡਿਆਈਆ। ਆਦਿ ਜੁਗਾਦੀ ਧੁਰੋਂ ਦੱਸ, ਬੋਲ ਅਗੰਮ ਸਮਝਾਈਆ। ਸਾਡੀ ਸਭ ਦੀ ਹੋਈ ਬਸ, ਸਮਝ ਚਲੇ ਕੋਇ ਨਾ ਰਾਈਆ। ਜੁਗ ਚੌਕੜੀ ਤੇਰੇ ਹੁਕਮੇ ਅੰਦਰ ਚਲਦਾ ਰਿਹਾ ਰਥ, ਬਣ ਰਥਵਾਹੀ ਸੇਵ ਕਮਾਈਆ। ਅੰਤਮ ਸਾਰੇ ਚਰਨੀ ਗਏ ਢੱਠ, ਨਿਉਂ ਨਿਉਂ ਵਾਸਤਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰਵਾਨ ਮਿਹਰਵਾਨ ਆਪਣਾ ਲੇਖਾ ਦੇ ਜਣਾਈਆ। ਭਗਤ ਕਹਿਣ ਪ੍ਰਭ ਤੇਰੇ ਆਏ ਪਾਸ, ਅੱਗਾ ਪਿੱਛਾ ਦਿਤਾ ਤਜਾਈਆ। ਚਰਨ ਕਵਲ ਦੋਏ ਅਰਦਾਸ, ਨਿਉਂ ਨਿਉਂ ਮਸਤਕ ਟਿੱਕਾ ਧੂੜੀ ਸ਼ਾਹੀਆ। ਰਸਨਾ ਜਿਹਵਾ ਪਵਣ ਸਵਾਸ, ਸੁਰਤੀ ਸ਼ਬਦ ਸ਼ਬਦ ਚਿਤ ਲਾਈਆ। ਬਾਲ ਨਾਦਾਨੇ ਬਣ ਅਨਾਥ, ਦੀਨਨ ਮੰਗ ਮੰਗਾਈਆ। ਕਿਰਪਾ ਕਰ ਪੁਰਖ ਸਮਰਾਥ, ਸਾਹਿਬ ਤੇਰੀ ਵਡਿਆਈਆ। ਤੇਰੇ ਚਰਨਾਂ ਵਿਚ ਅਰਦਾਸ, ਆਰਜੂ ਇਕੋ ਇਕ ਸੁਣਾਈਆ। ਕੀ ਉਹ ਸਿੰਘਾਸਣ ਜਿਹੜਾ ਘਰ ਰਵਦਾਸ, ਰਵੀ ਆਪਣਾ ਆਪ ਬਣਾਈਆ। ਸਾਹਿਬ ਸਤਿਗੁਰ ਪੁਰਖ ਅਕਾਲ ਦੱਸ ਵਾਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਚ ਵਰ, ਸਚ ਸਚ ਦ੍ਰਿੜਾਈਆ। ਸ੍ਰੀ ਭਗਵਾਨ ਕਹੇ ਭਗਤ ਜਨ, ਸਚ ਸਚ ਦ੍ਰਿੜਾਈਆ। ਸੁਣੋ ਅਗੰਮੀ ਲਾ ਕਰ ਕੰਨ, ਦੋਏ ਕੰਨਾਂ ਮਾਣ ਮਿਟਾਈਆ। ਰਸਨਾ ਜਿਹਵਾ ਬੱਤੀ ਦੰਦ ਮਿਲ ਮਿਲ ਕਹੋ ਧੰਨ ਧੰਨ, ਧੰਨ ਪ੍ਰਭੂ ਤੇਰੀ ਵਡਿਆਈਆ। ਆਦਿ ਜੁਗਾਦਿ ਜੁਗ ਚੌਕੜੀ ਨਿਰਗੁਣ ਸਰਗੁਣ ਜੋ ਬੇੜਾ ਦੇਵੇ ਬੰਨ੍ਹ, ਫੜ ਆਪਣੇ ਕੰਧ ਉਠਾਈਆ। ਕਰੇ ਵਸੇਰਾ ਬਿਨ ਛੱਪਰੀ ਛੰਨ, ਮਹਲ ਅਟੱਲ ਇਕੋ ਇਕ ਸੁਹਾਈਆ। ਜਨ ਭਗਤਾਂ ਅਮੋਲਕ ਦੇਵਣਹਾਰਾ ਧੰਨ, ਸਾਚੀ ਵਸਤੂ ਆਪ ਵਰਤਾਈਆ। ਜਿਸ ਵੇਲੇ ਪਰਮ ਪੁਰਖ ਪਰਮਾਤਮ ਜਨ ਭਗਤਾਂ ਉਤੇ ਜਾਏ ਮੰਨ, ਮਨਸਾ ਆਪਣੇ ਨਾਲ ਮਿਲਾਈਆ। ਪ੍ਰਭ ਸਿੰਘਾਸਣ ਸਦ ਇਕੋ ਪਲੰਘ, ਘਰ ਘਰ ਦਏ ਸੁਹਾਈਆ। ਜਿਉਂ ਰਵਦਾਸ ਕਾਚੀ ਖਲੜੀ ਰੰਗੇ ਰੰਗ, ਢੋਰਾਂ ਸੇਵ ਕਮਾਈਆ। ਕਲਜੁਗ ਅੰਤਮ ਆਈ ਵੰਡ, ਸਾਹਿਬ ਬਖ਼ਸ਼ੰਦ ਦਇਆ ਕਮਾਈਆ। ਮੇਲਾ ਮੇਲ ਗੋਬਿੰਦ ਚੰਦ, ਨੂਰੀ ਜੋਤ ਕਰ ਰੁਸ਼ਨਾਈਆ। ਭਗਤ ਦਵਾਰੇ ਸੋਹਣੀ ਠੰਡ, ਅੰਮ੍ਰਿਤ ਧਾਰ ਇਕ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੁੱਚ ਸਤਿ ਜਣਾਈਆ। ਸਚ ਸਿੰਘਾਸਣ ਸੋਹੇ ਸ੍ਰੀ ਭਗਵਾਨ, ਪਾਰਬ੍ਰਹਮ ਪ੍ਰਭ ਨਜ਼ਰੀ ਆਇੰਦਾ। ਨਮਸਕਾਰ ਕਰਨ ਦੋ ਜਹਾਨ, ਜ਼ਿਮੀਂ ਅਸਮਾਨ ਸੀਸ ਝੁਕਾਇੰਦਾ। ਜੁਗ ਚੌਕੜੀ ਮੰਗਣ ਦਾਨ, ਬ੍ਰਹਿਮੰਡ ਖੰਡ ਝੋਲੀ ਡਾਹਿੰਦਾ। ਵਿਸ਼ਨ ਬ੍ਰਹਮਾ ਸ਼ਿਵ ਸੇਵ ਕਮਾਣ, ਗੁਰ ਅਵਤਾਰ ਪੀਰ ਪੈਗੰਬਰ ਸਗਲਾ ਸੰਗ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਵਖਾਇੰਦਾ। ਸਚ ਸਿੰਘਾਸਣ ਸ੍ਰੀ ਭਗਵੰਤ, ਹਰਿ ਕਰਤਾ ਸੋਭਾ ਪਾਇੰਦਾ। ਸਚਖੰਡ ਨਿਵਾਸੀ ਆਦਿ ਅੰਤ, ਨਿਰਗੁਣ ਨਿਰਵੈਰ ਕਾਰ ਕਮਾਇੰਦਾ। ਜਨ ਭਗਤ ਬਣਾਏ ਸਾਚੀ ਬਣਤ, ਘਾੜਤ ਅਗੰਮ ਅਥਾਹ ਘੜਾਇੰਦਾ। ਪਰਗਟ ਕਰ ਆਪਣਾ ਸੰਤ, ਸਤਿ ਸਤਿਵਾਦੀ ਮੇਲ ਮਿਲਾਇੰਦਾ, ਨਾਮ ਨਿਧਾਨਾ ਦੇ ਮੰਤ, ਮੰਤਰ ਇਕੋ ਇਕ ਸਮਝਾਇੰਦਾ। ਗੜ੍ਹ ਤੋੜ ਹਉਮੇ ਹੰਗਤ, ਹਰੀ ਮੰਦਰ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸਿੰਘਾਸਣ ਇਕ ਸੁਹਾਇੰਦਾ।
❋
❋
ਸਚ ਸਿੰਘਾਸਣ ਸ੍ਰੀ ਭਗਵਾਨ, ਪੁਰਖ ਅਕਾਲ ਸੋਭਾ ਪਾਈਆ। ਸਤਿ ਸਤਿ ਝੁੱਲੇ ਨਿਸ਼ਾਨ, ਸਚ ਸਚ ਰੂਪ ਲਹਿਰਾਈਆ। ਸੰਦੇਸਾ ਦੇਵੇ ਹੁਕਮਰਾਨ, ਧੁਰ ਦੀ ਧਾਰ ਆਪ ਜਣਾਈਆ। ਲੱਖ ਚੁਰਾਸੀ ਇਕ ਫ਼ਰਮਾਣ, ਪਾਰਬ੍ਰਹਮ ਪ੍ਰਭ ਆਪ ਦ੍ਰਿੜਾਈਆ। ਆਤਮ ਪਰਮਾਤਮ ਕਰੋ ਧਿਆਨ, ਸੱਚਾ ਮਾਰਗ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਬੇਪਰਵਾਹੀਆ। ਸਚ ਸਿੰਘਾਸਣ ਪਾਰਬ੍ਰਹਮ, ਹਰਿ ਕਰਤਾ ਸੋਭਾ ਪਾਈਆ। ਸਦਾ ਸੁਹੇਲਾ ਆਪੇ ਜਾਣੇ ਆਪਣਾ ਕਰਮ, ਨਿਹਕਰਮੀ ਆਪਣੀ ਕਾਰ ਕਮਾਈਆ। ਆਦਿ ਜੁਗਾਦਿ ਜਿਸ ਦਾ ਸਤਿ ਸਰੂਪ ਇਕੋ ਧਰਮ, ਦੀਨ ਮਜ਼੍ਹਬ ਸਮਝ ਕੋਇ ਨਾ ਪਾਈਆ। ਨਿਰਗੁਣ ਨਿਰਵੈਰ ਜਿਸ ਦਾ ਵਰਨ, ਅਵਰਨ ਨਾ ਰੂਪ ਵਟਾਈਆ। ਗੁਰ ਅਵਤਾਰ ਪੀਰ ਪੈਗੰਬਰ ਜਿਸ ਦੀ ਸ਼ਰਨ, ਸਰਨਗਤ ਇਕ ਰਖਾਈਆ। ਮੰਜ਼ਲ ਮੰਜ਼ਲ ਜਿਸ ਦੇ ਪੌੜੇ ਚੜ੍ਹਨ, ਬੇਅੰਤ ਨੂਰ ਖ਼ੁਦਾਈਆ। ਸਿਫ਼ਤ ਸਾਲਾਹੀ ਰਸਨਾ ਜਿਹਵਾ ਜਿਸ ਦੇ ਢੋਲੇ ਪੜ੍ਹਨ, ਰਾਗਾਂ ਨਾਦਾਂ ਨਾਲ ਗਾਈਆ। ਪ੍ਰੇਮ ਪ੍ਰੀਤੀ ਅੰਦਰ ਜਿਸ ਦੇ ਪਿਛੇ ਮਰਨ, ਮਰ ਜੀਵਤ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਅਗੰਮ ਅਥਾਹੀਆ। ਸਚ ਸਿੰਘਾਸਣ ਆਦਿ ਨਿਰੰਜਣ, ਨਰ ਨਰਾਇਣ ਸੋਭਾ ਪਾਇੰਦਾ। ਦੀਨਾਂ ਨਾਥ ਦਰਦ ਦੁੱਖ ਭੈ ਭੰਜਨ, ਭਵ ਸਾਗਰ ਵੇਖ ਵਖਾਇੰਦਾ। ਨਿਜ ਨੇਤਰ ਨਾਮ ਨਿਧਾਨ ਪਾਵਣਹਾਰਾ ਅੰਜਨ, ਗੁਰ ਨੇਤਰ ਆਪ ਖੁਲਾਇੰਦਾ। ਆਤਮ ਪਰਮਾਤਮ ਸਤਿ ਸਰੋਵਰ ਕਰਾਵਣਹਾਰਾ ਮਜਨ, ਦੁਰਮਤ ਮੈਲ ਆਪ ਧਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਲੇਖਾ ਆਪ ਦ੍ਰਿੜਾਇੰਦਾ। ਸਚ ਸਿੰਘਾਸਣ ਪੁਰਖ ਅਗੰਮ, ਹਰਿ ਅਗੰਮੜਾ ਸੋਭਾ ਪਾਈਆ। ਜਿਸ ਦਾ ਰੂਪ ਰੰਗ ਰੇਖ ਨਾ ਕੋਈ ਚਿਨ੍ਹ, ਜੋਤੀ ਜਾਤਾ ਜੋਤ ਰੁਸ਼ਨਾਈਆ। ਜਿਸ ਦਾ ਲੇਖ ਅਲੇਖ ਕੋਈ ਨਾ ਸਕੇ ਗਿਣ, ਗਿਣਤੀ ਗਣਤ ਨਾ ਕੋਇ ਗਣਾਈਆ। ਜਿਸ ਦਾ ਖੇਲ ਭਿੰਨ ਭਿੰਨ, ਭੇਵ ਅਭੇਦ ਆਪਣੇ ਵਿਚ ਛੁਪਾਈਆ। ਜਿਸ ਦਾ ਆਦਿ ਅੰਤ ਕੋਈ ਨਾ ਸਕੇ ਮਿਣ, ਪੈਮਾਨਾ ਨਾਪ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਬੇਪਰਵਾਹੀਆ। ਸਚ ਸਿੰਘਾਸਣ ਪਰਵਰਦਿਗਾਰ, ਬੇਪਰਵਾਹ ਸੋਭਾ ਪਾਈਆ। ਸਾਚਾ ਜਲਵਾ ਕਰ ਉਜਿਆਰ, ਨੂਰ ਜਹੂਰ ਕਰੇ ਰੁਸ਼ਨਾਈਆ। ਸਚ ਮਹਿਬੂਬ ਬੈਠ ਦਵਾਰ, ਦੁਆ ਇਕੋ ਮੰਗ ਮੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨੀ ਆਪਣੇ ਹੱਥ ਰਖਾਈਆ। ਸਚ ਸਿੰਘਾਸਣ ਪੁਰਖ ਅਬਿਨਾਸ਼, ਘਰ ਅਬਿਨਾਸ਼ੀ ਸੋਭਾ ਪਾਇੰਦਾ। ਮਿਹਰਵਾਨ ਸਰਬ ਗੁਣਤਾਸ, ਗੁਣਵੰਤਾ ਖੇਲ ਕਰਾਇੰਦਾ। ਜੁਗ ਚੌਕੜੀ ਕਰ ਪਰਕਾਸ, ਨੂਰ ਜਹੂਰ ਇਕ ਰੁਸ਼ਨਾਇੰਦਾ। ਸੇਵਕ ਬਣ ਕੇ ਦਾਸੀ ਦਾਸ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਵਖਾਇੰਦਾ। ਸਚ ਸਿੰਘਾਸਣ ਚੜ੍ਹ ਨਿਰੰਕਾਰ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਖ਼ੁਸ਼ੀਆਂ ਨਾਲ ਵੇਖਣ ਗੁਰੂ ਅਵਤਾਰ, ਪੀਰ ਪੈਗ਼ੰਬਰ ਦਰਸਨ ਪਾਈਆ। ਭਗਤ ਨਿਉਂ ਨਿਉਂ ਕਰਨ ਨਮਸਕਾਰ, ਸੰਤ ਖ਼ੁਸ਼ੀਆਂ ਸੀਸ ਝੁਕਾਈਆ। ਗੁਰਮੁਖ ਮੰਗਣ ਦਰ ਭਿਖਾਰ, ਗੁਰਸਿਖ ਝੋਲੀ ਰਹੇ ਭਰਾਈਆ। ਪੁਰਖ ਅਬਿਨਾਸ਼ੀ ਕਰ ਪਿਆਰ, ਸਚ ਦੇਵੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਰਿਹਾ ਚੁਕਾਈਆ। ਲੇਖਾ ਚੁੱਕਦਾ ਵੇਖ ਮਾਤ, ਜਗਤ ਸਿੰਘਾਸਣ ਖ਼ੁਸ਼ੀ ਮਨਾਇੰਦਾ। ਸਚ ਪ੍ਰਭੂ ਪ੍ਰਭ ਦੇ ਦਾਤ, ਦਇਆਵਾਨ ਇਕ ਅਖਵਾਇੰਦਾ। ਦੋ ਜਹਾਨਾਂ ਤੇਰਾ ਰਾਜ,
❋
❋
ਸ਼ਹਿਨਸ਼ਾਹ ਇਕੋ ਨਜ਼ਰੀ ਆਇੰਦਾ। ਸੀਸ ਸੁਲਤਾਨ ਤੇਰੇ ਤਾਜ, ਭੂਪ ਤੇਰਾ ਨਾਮ ਵਡਿਆਇੰਦਾ। ਜਗਤ ਜਹਾਨ ਤੇਰਾ ਕਾਜ, ਲੱਖ ਚੁਰਾਸੀ ਤੇਰੀ ਵੰਡ ਵੰਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਦਰ ਤੇਰੇ ਅਲਖ ਜਗਾਇੰਦਾ। ਸਿੰਘਾਸਣ ਕਹੇ ਸੁਣ ਮੇਰੇ ਮੀਤ, ਪਰਮ ਪੁਰਖ ਤੇਰੀ ਸਰਨਾਈਆ। ਮੈਂ ਹੋਇਆ ਠਾਂਡਾ ਸੀਤ, ਅਗਨੀ ਤਤ ਰਿਹਾ ਨਾ ਰਾਈਆ। ਮੈਂ ਅਦਨਾ ਗ਼ਰੀਬ ਨਿਮਾਣਾ ਨੀਚੋਂ ਨੀਚ, ਤੂੰ ਊਚੋ ਊਚ ਅਖਵਾਈਆ। ਦਰ ਠਾਂਡੇ ਮੰਗਾਂ ਭੀਖ, ਭਿਛਿਆ ਇਕੋ ਦੇਣੀ ਵਰਤਾਈਆ। ਜੁਗ ਚੌਕੜੀ ਰਹੀ ਉਡੀਕ, ਨਿਤ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਸਚ ਤੇਰੀ ਸਰਨਾਈਆ। ਸਿੰਘਾਸਣ ਕਹੇ ਪ੍ਰਭ ਮੇਰੇ ਠਾਕਰ, ਤੇਰੀ ਵਡ ਵਡਿਆਈਆ। ਤੁਧ ਬਿਨ ਦੇਵੇ ਕੋਈ ਨਾ ਆਦਰ, ਸਿਰ ਹੱਥ ਨਾ ਕੋਇ ਟਿਕਾਈਆ। ਤੂੰ ਸਾਹਿਬ ਇਕ ਬਹਾਦਰ, ਸਚ ਤੇਰੀ ਸਰਨਾਈਆ। ਤੂੰ ਕਰੀਮ ਦਿਸੇਂ ਕਾਦਰ, ਕੁਦਰਤ ਵਿਚ ਸਮਾਈਆ। ਮੇਰਾ ਕਰਮ ਕਰ ਉਜਾਗਰ, ਉਜਰਤ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇ ਮਾਣ ਵਡਿਆਈਆ। ਸਿੰਘਾਸਣ ਕਹੇ ਮੈਂ ਬੇਸ਼ਕ ਨਿੱਕਾ, ਦਿਸੇ ਨਾ ਮਾਣ ਵਡਿਆਈਆ। ਮੇਰਾ ਬਸਤਰ ਵੇਖ ਚਿਟਾ, ਕਾਲਾ ਦਾਗ਼ ਨਜ਼ਰ ਕੋਇ ਨਾ ਆਈਆ। ਮੈਂ ਧੁਰ ਦੀ ਸਿਖਿਆ ਸਿਖਾ, ਜਨ ਭਗਤਾਂ ਕਰੀ ਪੜ੍ਹਾਈਆ। ਪਾਰਬ੍ਰਹਮ ਪ੍ਰਭ ਤੇਰੇ ਹੇਠਾਂ ਵਿਛਾ, ਨਿਉਂ ਨਿਉਂ ਕੇ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਬਖ਼ਸ਼ ਇਕ ਸਰਨਾਈਆ। ਸ੍ਰੀ ਭਗਵਾਨ ਕਹੇ ਤੇਰੀ ਸੇਵਾ ਸੱਚ, ਸਾਹਿਬ ਸਤਿਗੁਰ ਸੱਚੇ ਭਾਈਆ। ਇਹ ਕਹਾਣੀ ਭਗਤਾਂ ਦੱਸ, ਆਪਣਾ ਹਾਲ ਸੁਣਾਈਆ। ਮੈਂ ਹੋਇਆ ਓਨ੍ਹਾਂ ਵਸ, ਮੇਰੀ ਚਲੇ ਨਾ ਕੋਇ ਵਡਿਆਈਆ। ਮੇਰੇ ਖਾਲੀ ਦਿਸਣ ਹੱਥ, ਵਸਤ ਸੰਗ ਨਾ ਕੋਇ ਜਣਾਈਆ । ਜਿਸ ਵੇਲੇ ਮਿਹਰਵਾਨ ਹੋ ਕੇ ਮਿਹਰ ਦੀ ਖੋਲ੍ਹਾਂ ਅੱਖ, ਆਖ਼ਰ ਲੇਖਾ ਦਿਆਂ ਚੁਕਾਈਆ। ਜੁਗ ਚੌਕੜੀ ਤੂੰ ਬੈਠਾ ਰਿਹੋਂ ਕਰ ਕੇ ਹਠ, ਸਚ ਇਕ ਧਿਆਨ ਲਗਾਈਆ। ਕਵਣ ਵੇਲਾ ਆਏ ਪੁਰਖ ਸਮਰਥ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਮੇਰਾ ਪੂਰਬ ਦੇਵੇ ਹੱਕ, ਪਿਛਲਾ ਲਹਿਣਾ ਝੋਲੀ ਪਾਈਆ। ਮੇਰੇ ਉਤੇ ਬਹੇ ਸਜ, ਮੇਰੀ ਆਸਾ ਪੂਰ ਕਰਾਈਆ। ਮੈਂ ਦਰਸਨ ਕਰਾਂ ਰੱਜ, ਬਿਨ ਨੈਣਾਂ ਨੈਣ ਤ੍ਰਿਪਤਾਈਆ। ਮੇਰਾ ਪੜਦਾ ਦੇਵੇ ਕੱਜ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਸਿੰਘਾਸਣ ਕਹੇ ਸੁਣ ਮੇਰੇ ਸਵਾਮੀ, ਸਚ ਕਰਾਂ ਜਣਾਈਆ। ਪੁਰਖ ਅਕਾਲ ਅੰਤਰਜਾਮੀ, ਬੇਪਰਵਾਹ ਤੇਰੀ ਵਡਿਆਈਆ। ਤੈਨੂੰ ਦੱਸਾਂ ਕੀ ਕਹਾਣੀ, ਕਹਿਣ ਸੁਣਨ ਵਿਚ ਕਦੇ ਨਾ ਆਈਆ। ਮੇਰੀ ਸੇਜਾ ਅਜੇ ਨਾ ਹੋਈ ਪੁਰਾਣੀ, ਪਾਟਾ ਚੀਥੜ ਆਪਣਾ ਰੰਗ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆ ਕੇ ਵੇਖ ਚਾਈਂ ਚਾਈਂਆ। ਸਿੰਘਾਸਣ ਕਹੇ ਮੇਰਾ ਵੇਖ ਸੁਹੰਜਣਾ ਵੇਲਾ, ਵਕਤ ਤੇਰਾ ਗਿਆ ਆਈਆ। ਮੈਂ ਰਾਹ ਤੱਕਾਂ ਇਕ ਇਕੇਲਾ, ਸੰਗੀ ਨਜ਼ਰ ਨਾ ਕੋਇ ਮਿਲਾਈਆ। ਕੋਟਾਂ ਵਿਚੋਂ ਤੇਰਾ ਗੁਰਮੁਖ ਲੱਭੇ ਚੇਲਾ, ਜਿਸ ਆਪਣੀ ਬੂਝ ਬੁਝਾਈਆ। ਅਚਰਜ ਖੇਲ ਪ੍ਰਭੂ ਪ੍ਰਭ ਪਤਿਪਰਮੇਸ਼ਵਰ ਤੂੰ ਆਪੇ ਖੇਲਾ, ਖੇਲਣਹਾਰ ਤੇਰੇ ਹੱਥ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਵੇਖ ਵਖਾਈਆ। ਪਾਟੇ ਚੀਥੜ ਨਾ ਵੇਖ ਲੀਰ, ਕਲੀ ਕਲੀ ਧਿਆਨ ਲਗਾਈਆ। ਤੇਰਾ ਖੇਲ ਬੇਨਜ਼ੀਰ, ਸ਼ਹਿਨਸ਼ਾਹ ਦੇ
❋
❋
ਵਡਿਆਈਆ । ਮੈਨੂੰ ਤੱਕਣ ਆਏ ਗੁਰ ਅਵਤਾਰ ਪੀਰ ਫ਼ਕੀਰ, ਪੈਗ਼ੰਬਰ ਪੰਧ ਮੁਕਾਈਆ। ਜਨ ਭਗਤ ਵੇਖ ਨਾ ਹੋਵਣ ਦਿਲਗੀਰ, ਦਿਲ ਖ਼ੁਸ਼ੀਆਂ ਰਾਗ ਅਲਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਆਪਣੀ ਝੋਲੀ ਪਾਈਆ। ਸਿੰਘਾਸਣ ਕਹੇ ਸੁਣ ਮੇਰੀ ਫ਼ਰਿਆਦ, ਦਰ ਤੇਰੇ ਅਰਜ਼ੋਈਆ। ਰਵੀ ਵੇਲਾ ਰੱਖ ਯਾਦ, ਪੂਰਬ ਰਿਹਾ ਜਣਾਈਆ। ਜਿਸ ਵੇਲੇ ਬਖ਼ਸ਼ਿਸ਼ ਕੀਤੀ ਦਾਦ, ਰਹਿਮਤ ਆਪ ਕਮਾਈਆ। ਦੋ ਜਹਾਨਾਂ ਛੱਡ ਕੇ ਰਾਜ, ਸਚਖੰਡ ਨਿਵਾਸੀ ਡੇਰਾ ਲਾਈਆ। ਹੌਲੀ ਜਿਹੀ ਮਾਰ ਆਵਾਜ਼, ਮੈਨੂੰ ਜਾਂਦਾ ਗਿਆ ਸਮਝਾਈਆ। ਕਲਜੁਗ ਅੰਤ ਤੇਰਾ ਪੂਰਾ ਕਰਾਂ ਕਾਜ, ਮਿਹਰ ਨਜ਼ਰ ਉਠਾਈਆ। ਨਾਲੇ ਗੋਬਿੰਦ ਨਾਲ ਗੁਰੂ ਮਹਾਰਾਜ, ਮਹਾਂਬਲੀ ਵੇਸ ਵਟਾਈਆ। ਨਾਲੇ ਸ਼ਬਦ ਖੰਡਾ ਨਾਲ ਦੋ ਜਹਾਨਾਂ ਸੀਸ ਤਾਜ, ਨਿਰਗੁਣ ਨਿਰਵੈਰ ਰੂਪ ਵਟਾਈਆ। ਤੇਰੇ ਉਤੇ ਬਹਿ ਕੇ ਜਨ ਭਗਤਾਂ ਰੱਖਾਂ ਲਾਜ, ਸਚ ਸੰਤ ਦਿਆਂ ਵਡਿਆਈਆ। ਅੰਦਰ ਵੜ ਕੇ ਖੋਲ੍ਹਾਂ ਰਾਜ਼, ਪੜਦਾ ਉਹਲਾ ਆਪ ਚੁਕਾਈਆ। ਤੂੰ ਮੇਰਾ ਮੈਂ ਤੇਰਾ ਮਾਰ ਆਵਾਜ਼, ਸੋਈ ਸੁਰਤ ਆਪ ਉਠਾਈਆ। ਲੇਖਾ ਲਿਖੇ ਕਲਮ ਦਵਾਤ, ਰਵਦਾਸ ਚੁਮਾਰਾ ਦਏ ਗਵਾਹੀਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਜਗਤ ਵਡਿਆਈ ਦੀ ਨਹੀਂ ਲੋੜ, ਸਚ ਸਿੰਘਾਸਣ ਆਖ ਜਣਾਈਆ। ਜੇ ਤੁਠਾਂ ਪ੍ਰਭ ਚਰਨ ਪ੍ਰੀਤੀ ਜੋੜ, ਦੂਜੀ ਆਸ ਨਾ ਕੋਇ ਤਕਾਈਆ। ਮੇਰੇ ਉਤੇ ਚਰਨ ਕਵਲ ਧਰ ਅਡੋਲ, ਸਹਿਜ ਸੁਭਾਉ ਸੋਭਾ ਪਾਈਆ। ਪ੍ਰੇਮ ਪਿਆਰ ਦੇ ਸ਼ਬਦ ਅਗੰਮੀ ਬੋਲ, ਅਨਬੋਲਤ ਰਾਗ ਸੁਣਾਈਆ। ਮੈਂ ਭਗਤ ਸੁਹੇਲੇ ਵੇਖਾਂ ਤੇਰੇ ਕੋਲ, ਆਪ ਆਪਣੀ ਅੱਖ ਖੁਲ੍ਹਾਈਆ। ਜੋ ਤੇਰੇ ਅੰਤਰ ਰਹੇ ਮੌਲ, ਬਸੰਤਰ ਬਾਹਰੋਂ ਦੇ ਬੁਝਾਈਆ। ਮੇਰਾ ਪੂਰਾ ਕਰੇਂ ਕੌਲ, ਇਕਰਾਰ ਭੁੱਲ ਕਦੇ ਨਾ ਜਾਈਆ। ਏਥੇ ਓਥੇ ਰਹੇ ਅਡੋਲ, ਅਡੁਲ ਤੇਰੀ ਵਡਿਆਈਆ। ਧੰਨ ਭਾਗ ਉਹ ਧਰਤੀ ਸੋਹੇ ਧੌਲ, ਜਿਸ ਧਰਨੀ ਉਤੇ ਤੇਰਾ ਆਸਣ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਣੀ ਮਾਣ ਵਡਿਆਈਆ। ਸੁਣ ਸਿੰਘਾਸਣ ਉਹ ਸੋਭੇ ਧਰਤ, ਜਿਸ ਉਪਰ ਦਇਆ ਕਮਾਈਆ। ਪਰਗਟ ਕਰ ਧੁਰ ਦੇ ਭਗਤ, ਭਗਵਨ ਆਪਣਾ ਮੇਲ ਮਿਲਾਈਆ। ਲੱਖ ਚੁਰਾਸੀ ਵਿਚੋਂ ਕਰ ਕੇ ਤਰਸ, ਆਪਣਾ ਜੋੜ ਜੁੜਾਈਆ। ਜਨਮ ਕਰਮ ਦਾ ਕੱਢ ਕੇ ਫ਼ਰਕ, ਫ਼ੈਸਲਾ ਇਕ ਸੁਣਾਈਆ। ਦੇ ਵਡਿਆਈ ਵਿਚੋਂ ਜਗਤ, ਜਾਗਰਤ ਜੋਤ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਸਤਿ ਸਚ ਦੇਵੇ ਮਾਣ ਵਡਿਆਈਆ। ਧਰਨੀ ਕਹੇ ਮੈਂ ਸੋਈ ਜਾਗੀ, ਆਪਣੀ ਅੱਖ ਖੁਲ੍ਹਾਈਆ। ਧੰਨ ਭਗਤ ਧੰਨ ਗੁਰਮੁਖ ਜਿਨ੍ਹਾਂ ਪ੍ਰਭ ਚਰਨ ਪ੍ਰੀਤ ਲਾਗੀ, ਸੇਵਾ ਸਚ ਸਤਿ ਕਮਾਈਆ। ਸਾਹਿਬ ਸੁਲਤਾਨ ਹੋ ਮਿਹਰਵਾਨ ਲੇਖੇ ਲਾਵਣ ਆਇਆ ਕੋਟ ਜਨਮ ਦੀ ਪਿਛਲੀ ਬਾਜ਼ੀ, ਸਵਾਂਗੀ ਆਪਣਾ ਸਵਾਂਗ ਰਚਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਦਰ ਵੇਖੇ ਹਾਜ਼ੀ, ਨਿਮਾਜ਼ੀ ਸੀਸ ਝੁਕਾਈਆ। ਨਮਸਕਾਰ ਕਰ ਕਰ ਕਹਿਣ ਤੂੰ ਪੁਰਖ ਸਮਰਾਥੀ, ਦੀਨ ਅਨਾਥੀ ਹੋਏਂ ਸਹਾਈਆ। ਜੁਗ ਚੌਕੜੀ ਜਿਸ ਦੀ ਗੌਂਦੀ ਗਈ ਸਾਖੀ, ਸੋ ਸਾਖਿਆਤ ਨਜ਼ਰੀ ਆਈਆ। ਓ੍ਹਨਾਂ ਚੁਕਾਵੇ ਬਾਕੀ ਜਿਨ੍ਹਾਂ ਖੋਲ੍ਹੀ ਅੰਦਰੋਂ ਤਾਕੀ, ਕਮਲਾਪਾਤੀ ਮੇਲ ਮਿਲਾਈਆ। ਰਵੀਦਾਸ ਬਣਿਆ ਸਾਥੀ, ਸ੍ਰੀ ਭਗਵਾਨ ਮੰਨੀ ਆਖੀ, ਸਚ ਸਿੰਘਾਸਣ ਦਏ ਵਡਿਆਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰੀ ਹਰਿ
❋
❋
ਆਪਣੀ ਕਾਰ ਕਮਾਈਆ। ਧਰਨੀ ਕਹੇ ਮੇਰਾ ਸੱਚਾ ਦਾਅਵਾ, ਹੱਕ ਆਪਣਾ ਰਹੀ ਜਣਾਈਆ। ਜਿਸ ਵੇਲੇ ਸਾਹਿਬ ਸਿੰਘਾਸਣ ਮੇਰੀ ਛਾਤੀ ਉਤੇ ਰੱਖਿਆ ਪਾਵਾ, ਖ਼ੁਸ਼ੀਆਂ ਹਾਲ ਸੁਣਾਈਆ। ਮੇਰਾ ਸਚ ਦਵਾਰੇ ਲੱਗਾ ਨਾਵਾਂ, ਬਿਨ ਅੱਖਰਾਂ ਲੇਖ ਲਿਖਾਈਆ। ਮੈਂ ਗੀਤ ਇਕੋ ਗਾਵਾਂ, ਤੂੰ ਮੇਰਾ ਮੈਂ ਤੇਰਾ ਤੇਰਾ ਮੇਰਾ ਭੇਵ ਰਿਹਾ ਨਾ ਰਾਈਆ । ਤੇਰੇ ਚਰਨ ਕਵਲ ਸਦ ਬਲ ਬਲ ਜਾਵਾਂ, ਨੇਤਰ ਨੈਣਾਂ ਨੀਰ ਵਹਾਈਆ। ਨਿਤ ਨਿਤ ਤੇਰਾ ਦਰਸਨ ਪਾਵਾਂ, ਜਨ ਭਗਤਾਂ ਸੰਗ ਬਹਿ ਕੇ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਣੀ ਵਡਿਆਈਆ । ਧਰਤੀ ਸੁਣ ਸਿੰਘਾਸਣ ਆਖੇ, ਸਚ ਦਿਆਂ ਜਣਾਈਆ। ਇਹ ਖੇਲ ਪ੍ਰਭੂ ਅਬਿਨਾਸ਼ੇ, ਤੇਰੀ ਮੇਰੀ ਨਾ ਕੋਇ ਵਡਿਆਈਆ। ਉਹ ਭਗਤਾਂ ਲੱਗਾ ਆਖੇ, ਦੂਜਾ ਸਕੇ ਨਾ ਕੋਇ ਮਨਾਈਆ । ਜਿਨ੍ਹਾਂ ਅੰਦਰ ਵੜ ਵੜ ਝਾਕੇ, ਬਾਹਰੋਂ ਨਜ਼ਰ ਕਿਸੇ ਨਾ ਆਈਆ। ਪੰਧ ਮੁਕਾ ਕੇ ਆਇਆ ਵਾਟੇ, ਬਣ ਕੇ ਪਾਂਧੀ ਰਾਹੀਆ। ਜਨਮ ਜਨਮ ਦੇ ਪੂਰੇ ਕਰੇ ਘਾਟੇ, ਲਹਿਣਾ ਅਗਲਾ ਝੋਲੀ ਪਾਈਆ। ਜਿਸ ਦੀ ਕਿਰਪਾ ਨਾਲ ਸਾਡੇ ਜੁੜੇ ਨਾਤੇ, ਧੁਰ ਦਾ ਮੇਲ ਮਿਲਾਈਆ। ਭਗਤ ਦਵਾਰੇ ਬਹਿ ਗਏ ਸੱਚੇ ਅਹਾਤੇ, ਆਪਣੀ ਵੰਡ ਵੰਡਾਈਆ। ਕਿਰਪਾ ਕਰ ਜੇ ਲੇਖਾ ਲਾ ਲਏ ਖਾਤੇ, ਖ਼ਤਰਾ ਸਾਡਾ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਧਰਤੀ ਅੱਗੋਂ ਨੇਤਰ ਨੀਰ ਲਿਆ ਵਹਾ, ਛਹਿਬਰ ਇਕ ਲਗਾਈਆ । ਸਿੰਘਾਸਣ ਮੇਰਾ ਰਵਦਾਸ ਇਕ ਗਵਾਹ, ਮੈਂ ਸਚ ਦਿਆਂ ਜਣਾਈਆ। ਜਿਸ ਨੇ ਪਾਟਾ ਚੀਥੜ ਥੱਲੇ ਦਿਤਾ ਵਿਛਾ, ਸੋਹਣੀ ਸੇਜ ਬਣਾਈਆ। ਪ੍ਰਭ ਚਰਨ ਦੀ ਧੂੜੀ ਮਸਤਕ ਟਿੱਕਾ ਆਪਣੇ ਲਾ, ਮੈਨੂੰ ਦਿਤੀ ਮਾਣ ਵਡਿਆਈਆ। ਮੈਂ ਓਸ ਵੇਲੇ ਰੋ ਕੇ ਮਾਰੀ ਸੀ ਧਾਹ, ਹਾਏ ਹਾਏ ਕਰ ਸੁਣਾਈਆ। ਮੇਰਾ ਵਿਛੋੜਾ ਹੋਵੇ ਨਾ, ਝੱਲੀ ਨਾ ਜਾਏ ਜੁਦਾਈਆ। ਜਸ ਵੇਲੇ ਪਾਰਬ੍ਰਹਮ ਪਤਿਪਰਮੇਸ਼ਰ ਜਾਵੇ ਆ, ਨਿਰਗੁਣ ਲੋਕਮਾਤ ਵੇਸ ਵਟਾਈਆ। ਮੈਨੂੰ ਕੋਝੀ ਕਮਲੀ ਨੂੰ ਲਏ ਗਲੇ ਲਗਾ, ਦੁਰਮਤ ਮੈਲ ਦੇਵੇ ਧਵਾਈਆ। ਮੈਨੂੰ ਖ਼ੁਸ਼ੀਆਂ ਨਾਲ ਚੜ੍ਹਿਆ ਚਾ, ਤੇਰੇ ਘਰ ਸੋਹਣੇ ਬਸਤਰ ਸੁੱਤਾ ਬੇਪਰਵਾਹੀਆ। ਸ੍ਰੀ ਭਗਵਾਨ ਹੌਲੀ ਜਿਹੀ ਦਿਤਾ ਸਮਝਾ, ਸੁਣ ਨਢੀ ਧਿਆਨ ਲਗਾਈਆ। ਤੈਨੂੰ ਏਸੇ ਕਰਕੇ ਦਿਆਂ ਵਡਿਆ, ਤੇਰੇ ਉਤੇ ਬਹਿ ਕੇ ਜਨ ਭਗਤਾਂ ਹੋਵਾਂ ਸਹਾਈਆ। ਅੱਗੋਂ ਰਵਦਾਸ ਇਕ ਆਵਾਜ਼ ਦਿਤੀ ਲਗਾ, ਅੰਤਰ ਅੰਤਰ ਜਣਾਈਆ। ਇਹ ਦਾਤਾ ਬੇਪਰਵਾਹ, ਬੇਅੰਤ ਅੰਤ ਅਖਵਾਈਆ। ਭਗਤਾਂ ਵਿਚ ਜੇ ਆਪ ਜਾਏ ਸਮਾ, ਭਗਤ ਆਪਣੇ ਲਏ ਬਣਾਈਆ। ਇਹਦੀ ਕਿਰਪਾ ਬਿਨਾਂ ਕੋਈ ਭਗਤ ਨਾ ਸਕੇ ਅਖਵਾ, ਲੋਕ ਪਰਲੋਕ ਨਾ ਮਿਲੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਸ੍ਰੀ ਭਗਵਾਨ ਕਿਹਾ ਹੱਸ, ਹਸਤੀ ਦੋਹਾਂ ਵਿਚੋਂ ਇਕੋ ਨਜ਼ਰੀ ਆਈਆ। ਰਵਦਾਸ ਕੀ ਰਿਹਾ ਦੱਸ, ਧਰਨੀ ਕੀ ਮੰਗ ਮੰਗਾਈਆ । ਦੋਹਾਂ ਕਰ ਇਕੱਠ, ਇਕੋ ਕੂਕ ਸੁਣਾਈਆ। ਤੇਰਾ ਦਰਸ ਪੁਰਖ ਸਮਰਥ, ਸਾਚੀ ਮੰਗ ਮੰਗਾਈਆ। ਜਿਸ ਵੇਲੇ ਹੋਏਂ ਪਰਗਟ, ਲੋਕਮਾਤ ਫੇਰਾ ਪਾਈਆ। ਸਤਿ ਧਰਮ ਦਾ ਖੋਲ੍ਹੇਂ ਹੱਟ, ਨਾਮ ਵਣਜਾਰਾ ਵਣਜ ਕਰਾਈਆ। ਜਨ ਭਗਤਾਂ ਦੇਵੇਂ ਧੁਰ ਦੀ ਮੱਤ, ਸਚ ਨਾਮ ਸਮਝਾਈਆ । ਨਿਜ ਨੇਤਰ ਖੋਲ੍ਹੇਂ ਅੱਖ, ਆਪਣਾ ਰੰਗ ਚੜ੍ਹਾਈਆ। ਸਚ ਸਿੰਘਾਸਣ ਬਹੇਂ ਨੱਠ, ਦੋ ਜਹਾਨਾਂ ਪੰਧ ਮੁਕਾਈਆ। ਤੇਰੀ ਮਿਹਰ ਤੇਰੀ ਕਿਰਪਾ ਤੇਰੇ ਸੰਗ ਜਾਈਏ ਵਸ, ਵਾਸਤਾ ਤੇਰੇ ਅੱਗੇ ਪਾਈਆ। ਜੋਤੀ ਜੋਤ
❋
❋
ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕੋ ਦੇਣਾ ਸਚ ਵਰ, ਵਰ ਦਾਤੇ ਤੇਰੇ ਹੱਥ ਸਰਬ ਵਡਿਆਈਆ।
੨੭ ਫੱਗਣ ੨੦੨੦ ਬਿਕ੍ਰਮੀ ਸੰਤ ਸਿੰਘ ਦੇ ਗ੍ਰਹਿ ਇਟਾਰਸੀ ਮਧ ਪ੍ਰਦੇਸ਼
ਸਿੰਘਾਸਣ ਕਹੇ ਪ੍ਰਭ ਕਿਰਪਾਲ, ਦੀਨ ਦਿਆਲ ਤੇਰੀ ਸਰਨਾਈਆ। ਸਾਹਿਬ ਸਤਿਗੁਰ ਹੋ ਦਿਆਲ, ਵਡ ਵੱਡੇ ਤੇਰੀ ਵਡਿਆਈਆ। ਸੰਤ ਸੁਹੇਲੇ ਗੁਰਮੁਖ ਭਾਲ, ਗੁਰ ਚੇਲੇ ਰੰਗ ਚੜ੍ਹਾਈਆ। ਨਿਰਗੁਣ ਨਿਰਵੈਰ ਸੁਣ ਹਾਲ, ਬੇਹਾਲ ਰਹੇ ਕੁਰਲਾਈਆ। ਸਚ ਵਸਤ ਨਾ ਕੋਈ ਨਾਲ, ਖ਼ਾਲੀ ਹੱਥ ਦੇਣ ਦੁਹਾਈਆ। ਚਾਰ ਕੁੰਟ ਥੱਕੇ ਭਾਲ, ਤੁਧ ਬਿਨ ਨਜ਼ਰ ਕੋਇ ਨਾ ਆਈਆ। ਜਨਮ ਕਰਮ ਦੇ ਵੇਖ ਕੰਗਾਲ, ਪੂਰਬ ਲੇਖਾ ਦੇ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਰਨ ਕਵਲ ਦੇ ਸਰਨਾਈਆ। ਸਿੰਘਾਸਣ ਕਹੇ ਸਾਹਿਬ ਵੇਖ ਗੁਰਸਿਖ, ਮਿਹਰ ਨਜ਼ਰ ਇਕ ਉਠਾਈਆ। ਦਰ ਦਰਵੇਸ਼ ਮੰਗਣ ਭਿਖ, ਭਿਛਿਆ ਇਕੋ ਦੇ ਵਰਤਾਈਆ। ਜੇ ਲੇਖਾ ਨਹੀਂ ਤੇ ਹੋਰ ਲਿਖ, ਸਭ ਕੁਛ ਤੇਰੇ ਹੱਥ ਵਡਿਆਈਆ। ਜੁਗ ਚੌਕੜੀ ਆਦਿ ਜੁਗਾਦਿ ਤੂੰ ਦੇਵਣਹਾਰਾ ਨਿਤ, ਨਵਿਤ ਫੇਰਾ ਪਾਈਆ। ਠੱਗਾਂ ਚੋਰਾਂ ਯਾਰਾਂ ਬਣੇ ਮਿਤ, ਗ਼ਰੀਬ ਨਿਮਾਣਿਆਂ ਕੋਝਿਆਂ ਕਮਲਿਆਂ ਗਲੇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋ ਸਹਾਈਆ । ਹੋ ਸਹਾਈ ਪ੍ਰਭੂ ਭਗਵਾਨ, ਸ਼ਾਹ ਪਾਤਸ਼ਾਹ ਇਕੋ ਨਜ਼ਰੀ ਆਈਆ। ਕਿਰਪਾ ਵਿਚੋਂ ਮਿਹਰ ਕਰ ਦਾਨ, ਮਿਹਰ ਨਿਗਾਹਬਾਨ ਰੂਪ ਵਟਾਈਆ । ਦਰਦੀਆਂ ਵਿਚੋਂ ਦਰਦੀ ਦਰਦ ਵੰਡ ਮਹਾਨ, ਦੁਖੀਆਂ ਵਿਚੋਂ ਦੁੱਖ ਆਪਣੀ ਝੋਲੀ ਪਾਈਆ। ਭੁੱਖਿਆਂ ਵਿਚੋਂ ਭੁੱਖ ਆਪਣੇ ਚਰਨ ਕਰ ਪਰਵਾਨ, ਸੁਖਾਂ ਵਿਚੋਂ ਸੁਖ ਗੁਰਮੁਖਾਂ ਦੇ ਵਰਤਾਈਆ। ਬੇਪਰਵਾਹ ਬੇਅੰਤ ਬਣ ਨਿਮਾਣਾ ਕਿਉਂ ਬੈਠੋਂ ਲੁਕ, ਬੇਅੰਤ ਆਪਣਾ ਨਾਉਂ ਰਖਾਈਆ। ਠਾਕਰ ਹੋ ਕੇ ਜਾ ਤੁਠ, ਅਤੁਟ ਦਇਆ ਕਮਾਈਆ। ਜਨ ਭਗਤਾਂ ਭਾਗ ਕਦੇ ਨਾ ਜਾਏ ਨਿਖੁਟ, ਜਿਨ੍ਹਾਂ ਮਿਲੇ ਤੇਰੀ ਸਰਨਾਈਆ। ਪਿਤਾ ਹੋ ਕੇ ਬਾਲਕ ਗੋਦੀ ਚੁੱਕ, ਅਕਾਲ ਹੋ ਕੇ ਗੁਰਮੁਖ ਆਪਣੀ ਕੁਲ ਤਰਾਈਆ। ਤੇਰਾ ਬੂਟਾ ਕਦੇ ਨਾ ਜਾਵੇ ਸੁੱਕ, ਅੰਮ੍ਰਿਤ ਸਿੰਚ ਹਰਿਆ ਇਕ ਕਰਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਦੇ ਵਸਤ ਸਚ ਦਵਾਰ, ਤੂੰ ਦੇਵਣਹਾਰ ਅਖਵਾਇੰਦਾ। ਵਸਤ ਅਮੋਲਕ ਝੋਲੀ ਡਾਰ, ਗੋਲਕ ਇਕੋ ਵਾਰ ਭਰਾਇੰਦਾ। ਤੇਰਾ ਲੇਖਾ ਅਲਖ ਅਗੋਚਰ ਅਗੰਮ ਅਪਾਰ, ਆਦਿ ਜੁਗਾਦਿ ਭੇਵ ਕੋਇ ਨਾ ਆਇੰਦਾ । ਨਿਰਧਨ ਸਰਧਨ ਸਭ ਤੇਰੇ ਦਵਾਰ, ਨਿਰਗੁਣ ਸਰਗੁਣ ਤੇਰਾ ਖੇਲ ਇਕੋ ਨਜ਼ਰੀ ਆਇੰਦਾ। ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਦਰ ਘਰ ਠਾਂਡੇ ਕਰ ਪਰਵਾਨ, ਦਰ ਦਰਬਾਰ ਇਕ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਿਸ਼ ਬਖ਼ਸ਼ੀਸ਼ ਕਰ ਦਾਨ, ਜਿਸ ਦਾਨ ਵਿਚੋਂ ਦਾਤਾਰ ਦਾਤ ਰੂਪ ਨਜ਼ਰੀ ਆਇੰਦਾ।
੨੭ ਫੱਗਣ ੨੦੨੦ ਬਿਕ੍ਰਮੀ ਹਰਦਿਤ ਸਿੰਘ ਦੇ ਗ੍ਰਹਿ ਇਟਾਰਸੀ ਮਧ ਪ੍ਰਦੇਸ਼
ਸਿੰਘਾਸਣ ਕਹੇ ਮੇਰੇ ਸੋਹਣੇ ਸੁੱਚੇ, ਪ੍ਰਭ ਪ੍ਰਭੂ ਵਡਿਆਈਆ। ਪਾਰਬ੍ਰਹਮ ਪ੍ਰਭ ਉਤਮ ਉਚੇ, ਸ਼ਹਿਨਸ਼ਾਹ ਸਚ ਤੇਰੀ ਸ਼ਹਿਨਸ਼ਾਹੀਆ।
❋
❋
ਤੇਰੇ ਚਰਨਾਂ ਹੇਠ ਕੋਟਨ ਕੋਟ ਬ੍ਰਹਿਮੰਡ ਖੰਡ ਲੁਕੇ, ਸਿਰ ਬੈਠੇ ਪਰਦਾ ਪਾਈਆ। ਆਦਿ ਜੁਗਾਦਿ ਜੁਗ ਚੌਕੜੀ ਤੇਰੇ ਪੈਂਡੇ ਕਦੇ ਨਾ ਮੁੱਕੇ, ਅੰਤ ਕਹਿ ਨਾ ਕੋਇ ਸਮਝਾਈਆ। ਨਿਤ ਨਵਿਤ ਤੇਰੇ ਸੁਹੇਲੇ ਗੁਰਮੁਖ ਚੇਲੇ ਬੂਟੇ ਕਦੇ ਨਾ ਸੁੱਕੇ, ਲੱਖ ਚੁਰਾਸੀ ਨਿਤ ਨਵਿਤ ਜੁਗ ਕੁਮਲਾਈਆ। ਪੁਰਖ ਅਕਾਲ ਦੀਨ ਦਿਆਲ ਜਨ ਭਗਤ ਤੇਰੇ ਪ੍ਰੇਮ ਪਿਆਰ ਦੇ ਭੁੱਖੇ, ਭੁੱਖਿਆਂ ਭੁੱਖ ਨਾ ਕੋਇ ਮਿਟਾਈਆ। ਸਚ ਭਰੋਸੇ ਤੇਰੇ ਚਰਨਾਂ ਉਤੇ ਸੁੱਟੇ, ਦੂਜੀ ਓਟ ਨਾ ਕੋਇ ਤਕਾਈਆ। ਤੇਰੀ ਲੱਗੀ ਦੋ ਜਹਾਨ ਨਾ ਟੁੱਟੇ, ਗੰਢ ਇਕੋ ਵਾਰ ਪਵਾਈਆ। ਅੰਤ ਕਾਲ ਕੋਈ ਨਾ ਪੁਛੇ, ਲੇਖਾ ਸਕੇ ਨਾ ਕੋਇ ਵਖਾਈਆ। ਤੇਰੇ ਮਾਰਗ ਰਾਹ ਤੋਂ ਗੁਰਮੁਖ ਕੋਈ ਨਾ ਘੁੱਥੇ, ਭਰਮੇ ਭੁੱਲੇ ਸਰਬ ਲੋਕਾਈਆ। ਤੇਰੇ ਦਵਾਰ ਤੇਰੇ ਮੰਦਰ ਰੰਗ ਤੇਰਾ ਇਕੋ ਲੁੱਟੇ, ਘਰ ਆਪਣੇ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇ ਵਡਿਆਈਆ। ਸਿੰਘਾਸਣ ਕਹੇ ਪਿਛਲਾ ਲੇਖਾ ਦੱਸਾਂ ਖੋਲ, ਸਚ ਸਚ ਸਮਝਾਈਆ। ਜਿਸ ਵੇਲੇ ਗੋਬਿੰਦ ਨਾਲ ਕਰੇਂ ਚੋਹਲ, ਪ੍ਰੇਮ ਪਿਆਰ ਇਕ ਵਧਾਈਆ। ਗੜ੍ਹੀ ਚਮਕੌਰ ਸੇਜਾ ਕਿਹੜੀ ਅਡੋਲ, ਜਿਸ ਉਪਰ ਸੋਭਾ ਪਾਈਆ। ਲੇਫ ਤਲਾਈ ਤਕੀਆ ਚਾਰਪਾਈ ਨਾ ਦਿਸੇ ਕੋਲ, ਗੋਬਿੰਦ ਕੱਚੀ ਦੀਵਾਰ ਸਹਾਰਾ ਇਕ ਬਣਾਈਆ। ਓਸ ਵੇਲੇ ਬਚਨ ਕਿਹਾ ਅਨਮੋਲ, ਹੌਲੀ ਹੌਲੀ ਜਣਾਈਆ। ਟਾਂਕ ਨਾਲ ਤੀਰ ਤੋਲ, ਤੀਰ ਚਿੱਲੇ ਨਾਲ ਮਿਲਾਈਆ। ਕਮਰ ਨਾਲੋਂ ਕਮਚ ਖੋਲ੍ਹ, ਖ਼ੰਜਰ ਸ਼ਮਸ ਰੂਪ ਵਟਾਈਆ। ਖੜਗ ਖੜਕਾ ਵਾਂਗ ਢੋਲ, ਚੰਡ ਪਰਚੰਡ ਰੂਪ ਵਖਾਈਆ। ਠੋਕਰ ਮਾਰ ਕੇ ਉਪਰ ਧੌਲ, ਧਰਨੀ ਦਿਤਾ ਸਮਝਾਈਆ। ਉਠ ਜਾਗ ਨਾ ਹੋ ਅਨਭੋਲ, ਸੋਝੀ ਇਕ ਜਣਾਈਆ। ਤੇਰੇ ਉਤੇ ਸਤਿ ਧਰਮ ਦਾ ਕਰਨ ਆਇਆ ਘੋਲ, ਸਾਚੀ ਵੰਡ ਵੰਡਾਈਆ। ਆਪਣਾ ਖ਼ੂਨ ਖ਼ੂਨ ਵਿਚੋਂ ਖ਼ੂਨ ਦੇਵਾਂ ਡੋਲ, ਰੰਗ ਰਤੜੀ ਰੰਗ ਘਤ ਕੇ ਗਈ ਰੰਗ ਮਿਲੇ ਸੱਚੇ ਮਾਹੀਆ। ਪੰਜ ਸਿਖ ਓਸੇ ਵੇਲੇ ਪਏ ਬੋਲ, ਗੋਬਿੰਦ ਚਰਨਾਂ ਉਤੇ ਸੀਸ ਟਿਕਾਈਆ। ਦਾਤਾਰ ਸਤਿਗੁਰ ਸਾਡੇ ਨਾਲ ਨਾ ਮਾਰ ਰੋਲ, ਅਸੀਂ ਬੱਚਿਆਂ ਨਾਲੋਂ ਬੱਚੇ ਤੇਰੇ ਨਜ਼ਰੀ ਆਈਆ। ਏਨ੍ਹਾਂ ਨਾਲ ਜੇ ਸਾਨੂੰ ਦੇਵੇਂ ਤੋਰ, ਆਪਣੀ ਹੱਥੀਂ ਮਸਤਕ ਟਿੱਕਾ ਲਾਈਆ। ਸਤਿ ਦਵਾਰਾ ਆਪਣਾ ਇਕ ਖੋਲ੍ਹ, ਮਾਰਗ ਇਕ ਦ੍ਰਿੜਾਈਆ। ਫਿਰ ਵੀ ਔਣਾ ਤੇਰੇ ਕੋਲ, ਹੋਵੇ ਨਾ ਕਦੇ ਜੁਦਾਈਆ। ਗੋਬਿੰਦ ਹੱਸ ਕੇ ਕਿਹਾ ਜਿਉਂ ਸੱਜਣਾ ਨਾਲ ਕਰੇ ਮਖ਼ੌਲ, ਮੁਖੋਂ ਇਕ ਆਵਾਜ਼ ਸੁਣਾਈਆ। ਬੱਚਿਓ ਤੁਸੀਂ ਅਜੇ ਅਨਭੋਲ, ਮੇਰੀ ਸਮਝ ਕਿਸੇ ਨਾ ਆਈਆ। ਆਹ ਵੇਖੋ ਜਿਹੜਾ ਮੇਰਾ ਤੋਲਣ ਵਾਲਾ ਤੋਲ, ਕੱਚੀ ਗੜ੍ਹੀ ਵਿਚੋਂ ਮੇਰੀ ਕਾਇਆ ਗੜ੍ਹੀ ਵਿਚੋਂ ਨਜ਼ਰੀ ਆਈਆ। ਉਹ ਹੌਲੀ ਹੌਲੀ ਦੱਸ ਕੇ ਰਿਹਾ ਬੋਲ, ਬੋਲੀ ਬੋਲ ਮੇਰੇ ਨਾਲ ਮਿਲਾਈਆ। ਗੋਬਿੰਦ ਕਲਜੁਗ ਅੰਤ ਤੇਰੇ ਨਾਲ ਤੇਰਿਆਂ ਸਿਖਾਂ ਦੀ ਵੀ ਲੋੜ, ਜਿਨ੍ਹਾਂ ਡੋਰ ਤੇਰੇ ਉਤੇ ਟਿਕਾਈਆ। ਕਰ ਪ੍ਰੇਮ ਘੋੜੀ ਚਾੜ੍ਹ ਦੇਣੇ ਤੋਰ, ਤਰ੍ਹਾ ਤਰ੍ਹਾ ਸਮਝਾਈਆ। ਅੱਗੇ ਆਪੇ ਜਾਵਾਂ ਬੌਹੜ, ਆਪਣੀ ਗੋਦ ਉਠਾਈਆ। ਪਾਤਸ਼ਾਹਾਂ ਘਰ ਸ਼ਹਿਜ਼ਾਦੇ ਨਾਂ ਰਖੌਂਦੇ ਕੌਰ, ਗੋਬਿੰਦ ਘਰ ਗੁਰਮੁਖਾਂ ਮਿਲੇ ਵਡਿਆਈਆ। ਏਨ੍ਹਾਂ ਪੰਜਾਂ ਉਤੇ ਪੁਰਖ ਅਕਾਲ ਲਾਵੇ ਮੋਹਰ, ਬਿਨ ਹਰਫ਼ਾਂ ਹਰਫ਼ ਬਣਾਈਆ। ਆਦਿ ਜੁਗਾਦਿ ਜੁਗ ਚੌਕੜੀ ਰਹੇ ਨਵੇਂ ਨਕੋਰ, ਹਿੰਦਸਾ ਸਕੇ ਕੋਇ ਨਾ ਬਦਲਾਈਆ। ਨਾ ਕੋਈ ਲਏ ਚੁਰਾਏ ਠੱਗ ਚੋਰ, ਭੰਨ ਤੋੜ ਪਰੇ ਨਾ ਕੋਇ ਸੁਟਾਈਆ। ਕਲਜੁਗ ਅੰਤ ਸ੍ਰੀ ਭਗਵੰਤ ਕਰ ਖੇਲ ਅਵਰ ਕਾ ਹੋਰ, ਹਰਿ ਆਪਣਾ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ
❋
❋
ਸਾਚਾ ਵਰ, ਜਗ ਜੁਗ ਜਗਤ ਭਗਤ ਭਗਵਾਨ ਆਪਣਾ ਅੰਗ ਬਣਾਈਆ। ਗੋਬਿੰਦ ਥੋੜਾ ਪਾਸਾ ਪਰਤ, ਤੀਰ ਮੁਖੀ ਨਾਲ ਸੀਸ ਝੁਕਾਈਆ । ਪ੍ਰਭੂ ਇਹ ਤੇਰੀ ਮੇਰੀ ਲਿਖਤ ਪੜ੍ਹਤ, ਦੂਜਾ ਸੁਣਨ ਕੋਇ ਨਾ ਪਾਈਆ। ਪਿਓ ਪੁੱਤ ਦੀ ਲੱਗ ਗਈ ਸ਼ਰਤ, ਦੋਹਾਂ ਵਿਚੋਂ ਭੱਜ ਕੋਇ ਨਾ ਜਾਈਆ । ਜੇ ਤੂੰ ਆਵੇਂ ਪਰਤ, ਮੈਂ ਅੱਗੋਂ ਹੋ ਕੇ ਮਿਲਾਂ ਚਾਈਂ ਚਾਈਂਆ। ਮੇਰਾ ਹੋਣ ਨਾ ਦੇਵੀਂ ਹਰਜ, ਹਰਜਾਨਾ ਤੇਰੇ ਕੋਲੋਂ ਮੰਗ ਮੰਗਾਈਆ। ਪੁਰਖ ਅਕਾਲ ਆਦੀ ਕੱਢ ਕੇ ਫ਼ਰਦ, ਪਹਿਲਾ ਫ਼ੈਸਲਾ ਲਿਖਿਆ ਦਿਤਾ ਵਖਾਈਆ। ਅਗਲਾ ਪਾਸਾ ਅੱਧਾ ਚੁਕ ਕੇ ਥੋੜਾ ਦੱਸਿਆ ਗੋਬਿੰਦ ਉਹ ਖੇਲ ਅਸਚਰਜ, ਜੋ ਖੇਲ ਆਪਣੇ ਹੱਥ ਰਖਾਈਆ। ਤੂੰ ਸੂਰਬੀਰ ਮੈਂ ਮਰਦ ਮਰਦਾਨਾ ਹੋ ਕੇ ਆਵਾਂ ਮਰਦ, ਮਿਹਰਵਾਨ ਇਕ ਅਖਵਾਈਆ। ਆਪਣੀ ਖ਼ਾਹਿਸ਼ ਤੇਰੀ ਨਾਲ ਰਲਾਵਾਂ ਗ਼ਰਜ਼, ਮਤਲਬ ਦੋਹਾਂ ਦਾ ਇਕੋ ਰੂਪ ਵਟਾਈਆ। ਕਾਰਨ ਕਰ ਕੇ ਪੂਰਾ ਕਰਾਂ ਫ਼ਰਜ਼, ਫ਼ਜ਼ੂਲ ਲੇਖ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਗੋਬਿੰਦ ਕਿਹਾ ਬੇਪਰਵਾਹ ਬੇਰਹਿਮ, ਤੇਰੀ ਤੇਰੇ ਹੱਥ ਵਡਿਆਈਆ। ਆਪਣਾ ਸੁਤ ਦੁਲਾਰਾ ਰੱਖੀਂ ਕਾਇਮ, ਕਿਆਮਤ ਇਹਦਿਆਂ ਚਰਨਾਂ ਹੇਠ ਦਬਾਈਆ। ਨੁਕਤਾ ਕੋਈ ਨਾ ਰਹੇ ਐਨ ਗੈਨ, ਸਿਫ਼ਰਾ ਰੂਪ ਸਰਬ ਲੋਕਾਈਆ। ਪੁਰਖ ਅਕਾਲ ਤੂੰ ਮੇਰੇ ਘਰ ਆਇਉਂ ਸਿਹਨ, ਗੜ੍ਹੀ ਘੜੀ ਘੜੀ ਘੜੀ ਵਿਚੋਂ ਮੇਲ ਮਿਲਾਈਆ। ਤੂੰ ਵੀ ਕੱਲਾ ਮੈਂ ਵੀ ਕੱਲਾ ਨਾ ਕੋਈ ਭਾਈ ਨਾ ਕੋਈ ਭੈਣ, ਪੁੱਤਰ ਤੇਰੀ ਭੇਟ ਚੜ੍ਹਾਈਆ। ਦੋਹਾਂ ਨੂੰ ਕੱਠਾ ਮਿਲੇ ਬਹਿਣ, ਵਾਹ ਵਾ ਸੋਹਣੀ ਬਣਤ ਬਣਾਈਆ। ਇਕ ਖ਼ੁਸ਼ੀ ਅਜੀਤ ਜੁਝਾਰ ਝੂਜਦੇ ਵੇਖ ਆਪਣੇ ਨੈਣ, ਫਿਰ ਮੇਰੇ ਸ਼ਬਦ ਠੰਡ ਵਰਤਾਈਆ। ਮੇਰੇ ਪੰਜ ਸਿਖ ਫੇਰ ਤੇਰਾ ਦਰਸ ਕਰਨ ਨੈਣ, ਨਹੀਂ ਤੇ ਤੇਰਾ ਮੁਖ ਵੇਖਣ ਕੋਇ ਨਾ ਆਈਆ। ਪੁਰਖ ਅਕਾਲ ਕਿਹਾ ਗੋਬਿੰਦ ਮੈਂ ਸੇਵਕ ਬਣ ਤੇਰੇ ਬੱਚੇ ਆਇਆ ਲੈਣ, ਫੜ ਆਪਣੀ ਗੋਦ ਬਿਠਾਈਆ। ਇਕ ਸੰਦੇਸਾ ਆਇਆ ਦੇਣ, ਅਗਲਾ ਲੇਖ ਜਣਾਈਆ। ਤੇਰੇ ਬੱਚਿਆਂ ਦੀ ਧੂੜੀ ਰੇਣ, ਜੁਗ ਚੌਕੜੀ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖੇ ਖੇਲ ਚਾਈਂ ਚਾਈਂਆ। ਗੋਬਿੰਦ ਕਹੇ ਪ੍ਰਭ ਵੇਖ ਖੇਲ ਕਮਾਲ, ਮੈਂ ਅੱਛੀ ਦਿਤੀ ਸਿਖਲਾਈਆ। ਗੁਰਮੁਖ ਬੱਚੇ ਸੋਹਣੇ ਲਾਲ, ਲਾਲ ਲਾਲ ਰੰਗ ਰੰਗਾਈਆ। ਛੁਰੀਆਂ ਨਾਲ ਹੋ ਹਲਾਲ, ਤੇਰੇ ਚਰਨਾਂ ਰਾਹ ਤਕਾਈਆ। ਜੇ ਡੋਲਣ ਲੱਗਣ ਮੈਂ ਅੰਦਰ ਵੜ ਕੇ ਬਣਾਂ ਦਲਾਲ, ਫੜ ਬਾਂਹੋਂ ਲਵਾਂ ਉਠਾਈਆ। ਉਠੋ ਬੱਚਿਓ ਚਲੋ ਓਸ ਧਰਮਸਾਲ, ਜਿਸ ਘਰ ਵਸੇ ਬੇਪਰਵਾਹੀਆ। ਹੌਲੀ ਹੌਲੀ ਤੇਰੇ ਦਰਵਾਜ਼ੇ ਤੱਕ ਚਲਾਂ ਨਾਲ ਨਾਲ, ਅੰਦਰ ਵਾੜ ਕੇ ਫੇਰ ਏਥੇ ਨਜ਼ਰੀ ਆਈਆ । ਓਧਰੋਂ ਗੜ੍ਹੀ ਚਮਕੌਰ ਦੀ ਰੋ ਪਈ ਦੀਵਾਰ, ਕੂਕ ਕੂਕ ਮਾਰੇ ਧਾਹੀਂਆ। ਓ ਯਾਰਾਂ ਦੇ ਯਾਰ ਓ ਪਿਆਰਾ ਦੇ ਪਿਆਰ ਦੁਖੀਆਂ ਦੇ ਦਿਲਦਾਰ ਦਰਦੀਆਂ ਦੇ ਦਰਦੀ, ਤੈਨੂੰ ਦਰਦ ਜ਼ਰਾ ਨਾ ਆਈਆ। ਮੈਂ ਵੇਖ ਵੇਖ ਹੌਕੇ ਲੈ ਲੈ ਮਰਦੀ, ਸਹਿਜ ਸਹਿਜ ਆਪਣਾ ਆਪ ਗਵਾਈਆ। ਤੂੰ ਛੋਟਿਆਂ ਬੱਚਿਆਂ ਨੂੰ ਸੋਹਣੀ ਪਹਿਣਾ ਕੇ ਵਰਦੀ, ਮਸਤਕ ਟਿੱਕਾ ਲਾ ਪਿਠ ਠੋਕ ਅਗਲਾ ਮੁਖ ਵਖਾਈਆ। ਨਾਲੇ ਖ਼ੁਸ਼ੀ ਨਾਲੇ ਸ਼ੌਕ, ਨਾਲੇ ਗੀਤ ਨਾਲੇ ਸਲੋਕ, ਸੋਹਣਾ ਰਾਗ ਸੁਣਾਈਆ। ਖ਼ੁਸ਼ੀ ਖ਼ੁਸ਼ੀ ਓਥੇ ਜਾਣਾ ਪਹੁੰਚ, ਜਿਸ ਘਰ ਮਿਲੇ ਮਾਣ ਵਡਿਆਈਆ। ਪੰਜਾਂ ਤੁਰਨ ਲੱਗਿਆਂ ਆਈ ਹੋਸ਼, ਸੋਧ ਅਰਦਾਸ ਅਰਜ਼ ਇਕ ਸੁਣਾਈਆ। ਸਾਹਿਬ ਸਤਿਗੁਰ ਸਦਾ ਤੇਰੇ ਕੋਲ ਰਹੇ ਖ਼ਾਮੋਸ਼, ਸਨਮੁਖ ਹੋ ਬਚਨ ਸਕੇ ਨਾ ਕੋਇ ਜਣਾਈਆ ।
❋
❋
ਇਕ ਖ਼ਾਹਸ਼ ਸਦ ਤੇਰਾ ਸੰਗ ਤੇਰੇ ਦਰਸਨ ਦੀ ਹੋਵੇ ਲੋਚ, ਆਸਾ ਹੋਰ ਨਾ ਕੋਇ ਰਖਾਈਆ। ਇਹੋ ਜਿਹੀ ਫੇਰ ਨਹੀਂ ਲੱਭਣੀ ਮੌਜ, ਆਪਣੀ ਹੱਥੀਂ ਸੇਵਾ ਰਿਹੋਂ ਕਰਾਈਆ। ਅਸੀਂ ਬਣ ਕੇ ਤੇਰੀ ਰੰਗਲੀ ਫ਼ੌਜ, ਫ਼ੈਸਲੇ ਫ਼ਾਸਲੇ ਦੋ ਜਹਾਨਾਂ ਰਹੇ ਮੁਕਾਈਆ। ਸਚ ਦੱਸ ਤੇਰੇ ਮਿਲਣ ਦੀ ਬਾਕੀ ਕਿਤਨੀ ਔਧ, ਆਯੂ ਇਕੋ ਵਾਰ ਜਣਾਈਆ। ਗੋਬਿੰਦ ਕਿਹਾ ਇਹ ਆਦਿ ਜੁਗਾਦਿ ਵੱਖਰੀ ਸੋਚ, ਸੋਚ ਸਚ ਵਿਚੋਂ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਚ ਵਰ, ਮਿਹਰਵਾਨ ਮਿਹਰਵਾਨ ਮਿਹਰਵਾਨ ਅਖਵਾਈਆ ।
੨੭ ਫੱਗਣ ੨੦੨੦ ਬਿਕ੍ਰਮੀ ਸੁਰਿੰਦਰ ਸਿੰਘ ਦੇ ਗ੍ਰਹਿ ਇਟਾਰਸੀ ਮਧ ਪ੍ਰਦੇਸ਼
ਕਰ ਅਰਦਾਸ ਝੁਕਿਆ ਸੀਸ, ਨੇਤਰ ਨੈਣ ਨੀਰ ਵਹਾਈਆ। ਮਿਲੇ ਮੇਲ ਪ੍ਰਭੂ ਜਗਦੀਸ, ਜਗਦੀਸ਼ਰ ਦਏ ਵਡਿਆਈਆ। ਛਤਰ ਝੁਲਦਾ ਵੇਖੀਏ ਸੀਸ, ਦੋ ਜਹਾਨਾਂ ਨਜ਼ਰੀ ਆਈਆ। ਇਸ ਦੇ ਨਾਲ ਨਿਭੇ ਪ੍ਰੀਤ, ਨਾਤਾ ਸਕੇ ਨਾ ਕੋਇ ਤੁੜਾਈਆ। ਰਣ ਭੂਮੀ ਰਣ ਜਾਈਏ ਜੀਤ, ਸੰਗ ਅਜੀਤ ਸੋਭਾ ਪਾਈਆ। ਤਨ ਕਾਇਆ ਮਾਟੀ ਹੋਵੇ ਠਾਂਡੀ ਸੀਤ, ਅੰਮ੍ਰਿਤ ਰੂਪ ਸਮਾਈਆ। ਗੌਂਦੇ ਜਾਈਏ ਖ਼ੁਸ਼ੀ ਦੇ ਗੀਤ, ਤੂੰ ਹੀ ਤੂੰ ਰਾਗ ਅਲਾਈਆ। ਸਚ ਦਵਾਰੇ ਪਹੁੰਚੀਏ ਠੀਕ, ਮੰਜ਼ਲ ਮੰਜ਼ਲ ਪੰਧ ਮੁਕਾਈਆ। ਜਾ ਕੇ ਕਰੀਏ ਇਕ ਹਦੀਸ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਅਰਦਾਸ ਅੰਦਰ ਅੰਤਰ ਰੁਚੀ, ਬੇਨਜ਼ੀਰ ਨਜ਼ੀਰ ਲਗਾਈਆ। ਬਿਨ ਬੋਲਿਆਂ ਰਸਨਾ ਬਾਤ ਅਗੰਮੀ ਪੁੱਛੀ, ਨਿਰਧਨ ਹੋ ਕੇ ਮੰਗ ਮੰਗਾਈਆ। ਏਥੇ ਔਧ ਤੇਰੇ ਚਰਨਾਂ ਵਿਚ ਮੁੱਕੀ, ਅੱਗੇ ਸਰਨ ਪ੍ਰਭੂ ਸਰਨਾਈਆ। ਸਾਹਿਬ ਕਦੇ ਕਦੇ ਖ਼ੁਸ਼ੀ ਵਿਚ ਦੱਸਦਾ ਸੈਂ ਮੇਰੇ ਸਾਹਿਬ ਦਾ ਤਾਜ ਪੰਜ ਮੁਖੀ, ਪੰਜਾਂ ਉਹਦੇ ਬਦਲੇ ਦਿਤੀ ਵਡਿਆਈਆ। ਜਿਨ੍ਹਾਂ ਪਿਛੇ ਮੋਰੋ ਪਰਵਾਰਾ ਵਸੇ ਸੁਖੀ, ਦੁੱਖ ਸੁੱਖ ਰੂਪ ਬਦਲਾਈਆ। ਗੰਢ ਪਵਾਏਂ ਦੁਧੀਂ ਪੁਤੀਂ, ਬੰਸ ਸਰਬੰਸ ਜੋੜ ਜੁੜਾਈਆ। ਸਾਡੀ ਓਸੇ ਨਾਲ ਲਗਾਵੀਂ ਰੁੱਚੀ, ਰੁਖ਼ਸਤ ਦੇ ਨਾ ਕਰੀਂ ਜੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਹੋਣਾ ਆਪ ਸਹਾਈਆ। ਅੰਤਰ ਧਿਆਨ ਲੱਗਾ ਇਕ, ਘਰ ਵੱਜੀ ਸਚ ਵਧਾਈਆ। ਏਸ ਜਨਮ ਨੂੰ ਲਿਆ ਜਿਤ, ਅੱਗੇ ਮਿਲੇ ਮਾਣ ਵਡਿਆਈਆ। ਪਰਮ ਪੁਰਖ ਨਾਲ ਕਰੀਏ ਹਿਤ, ਦਰ ਠਾਂਡੇ ਸੇਵ ਕਮਾਈਆ। ਜੋ ਲੋਕਮਾਤ ਆਵੇ ਜਾਵੇ ਨਿਤ ਨਵਿਤ, ਜੁਗ ਚੌਕੜੀ ਫੇਰਾ ਪਾਈਆ। ਜਿਸ ਨੂੰ ਕਹਿੰਦੇ ਗੋਬਿੰਦ ਪੁਰਖ ਅਕਾਲ ਪਿਤ, ਪਤਿਪਰਮੇਸ਼ਵਰ ਬੇਪਰਵਾਹੀਆ। ਉਸ ਦਵਾਰੇ ਜਾਈਏ ਵਿਕ, ਕੀਮਤ ਆਪਣਾ ਮੂਲ ਚੁਕਾਈਆ। ਉਹਦੀ ਸੇਜਾ ਜਾਈਏ ਲਿਟ, ਸਚ ਸਿੰਘਾਸਣ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਮਿਹਰ ਬੇਪਰਵਾਹੀਆ। ਅੰਤਰ ਆਈ ਇਕ ਵਿਚਾਰ, ਵਿਚਲਾ ਭੇਵ ਚੁਕਾਈਆ। ਮੰਗੀਏ ਮੰਗ ਜਾਂਦੀ ਵਾਰ, ਬੇਨੰਤੀ ਹਿਰਦੇ ਇਕ ਸੁਣਾਈਆ। ਜੇ ਗੋਬਿੰਦ ਆਵੇਂ ਦੂਜੀ ਵਾਰ, ਵਿਛੋੜਾ ਦੇਣਾ ਸਾਨੂੰ ਨਾ ਰਾਈਆ । ਤੇਰਾ ਮੇਲਾ ਪੁਰਖ ਅਕਾਲ, ਸੋਹਣਾ ਜੋੜਾ ਰੂਪ ਵਟਾਈਆ। ਸਾਡੇ ਉਪਰ ਹੋਣਾ ਦਿਆਲ, ਫੜ ਬਾਂਹੋਂ ਲੈਣਾ ਉਠਾਈਆ। ਲੋਕਮਾਤ ਲਿਔਣਾ ਆਪ ਸੰਭਾਲ, ਮਾਣਸ ਰੂਪ ਦਿਵਾਈਆ। ਜਗਤ ਮਾਇਆ ਤੋੜ ਜੰਜਾਲ, ਕੂੜੀ ਕਿਰਿਆ ਡੇਰਾ ਢਾਹੀਆ। ਆਪੇ ਲੈਣੀ ਸੁਰਤ ਸੰਭਾਲ,
❋
❋
ਪਰਦਾ ਉਹਲਾ ਪਰੇ ਹਟਾਈਆ। ਤੂੰ ਸ਼ਹਿਨਸ਼ਾਹ ਹਉਂ ਤੇਰੇ ਬਾਲ ਅਞਾਣ ਕੰਗਾਲ, ਸਭ ਤੇਰੇ ਹੱਥ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਰਨ ਕਰਾਵਣ ਆਪ ਅਖਵਾਈਆ। ਸੁਣ ਆਵਾਜ਼ ਅੰਤਰਜਾਮੀ, ਗੋਬਿੰਦ ਖ਼ੁਸ਼ੀ ਮਨਾਈਆ। ਪ੍ਰੇਮ ਪਿਆਰ ਦਾ ਅੰਮ੍ਰਿਤ ਜਲ ਠੰਡਾ ਪਾਣੀ, ਖ਼ੁਸ਼ੀਆਂ ਨਾਲ ਪਿਆਈਆ। ਵੇਖੋ ਜਾ ਘਰ ਸਚ ਨਿਸ਼ਾਨੀ, ਸਚ ਦਵਾਰਾ ਇਕ ਦਰਸਾਈਆ। ਮਿਲੇ ਮੇਲ ਵਾਲੀ ਦੋ ਜਹਾਨੀ, ਜਗਤ ਜਹਾਨ ਡੇਰਾ ਢਾਹੀਆ। ਅੰਤਮ ਲੇਖਾ ਪੂਰਾ ਕਰੇ ਸ਼ਾਹ ਸੁਲਤਾਨੀ, ਸ਼ਹਿਨਸ਼ਾਹ ਇਕੋ ਇਕ ਅਖਵਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਰਨੀ ਕਰਤਾ ਆਪਣੇ ਵਿਚ ਰਖਾਈਆ।
੨੭ ਫੱਗਣ ੨੦੨੦ ਬਿਕ੍ਰਮੀ ਜਸਵੰਤ ਸਿੰਘ ਦੇ ਗ੍ਰਹਿ ਇਟਾਰਸੀ ਮਧ ਪ੍ਰਦੇਸ਼
ਵਕਤ ਸੁਹੰਜਣਾ ਆਵੇ ਜਗ, ਪ੍ਰਭ ਦੇਵੇ ਮਾਣ ਵਡਿਆਈਆ। ਕਿਰਪਾਲ ਹੋ ਕੇ ਲਏ ਸੱਦ, ਸੰਦੇਸਾ ਆਪਣਾ ਨਾਮ ਸੁਣਾਈਆ। ਦਰਸ ਕਰਾਵੇ ਰੱਜ ਰੱਜ, ਤ੍ਰਿਸਨਾ ਭੁੱਖ ਗਵਾਈਆ। ਪਾਰ ਕਰਾਕੇ ਕੂੜੀ ਹੱਦ, ਘਰ ਇਕੋ ਇਕ ਵਖਾਈਆ। ਚਾਰੇ ਖਾਣੀ ਵਿਚੋਂ ਕੱਢ, ਚੁਰਾਸੀ ਡੇਰਾ ਢਾਹੀਆ। ਪ੍ਰੇਮ ਪਿਆਲਾ ਪਿਆ ਮਦਿ, ਨਾਮ ਖ਼ੁਮਾਰੀ ਇਕ ਰਖਾਈਆ। ਪੁਰਖ ਅਕਾਲ ਹੋ ਬਖ਼ਸ਼ੰਦ, ਬਖ਼ਸ਼ਿਸ਼ ਆਪਣੀ ਆਪ ਕਰਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਭੁੱਲ ਆਪਣਾ ਨਾਉਂ ਰਖਾਈਆ। ਸੱਦੇ ਆਪ ਪੁਰਖ ਅਕਾਲ, ਅਕਲ ਕਲਧਾਰੀ ਹੋਏ ਸਹਾਈਆ। ਗੁਰਮੁਖ ਬਣਿਓ ਸੋਹਣੇ ਲਾਲ, ਗੁਰ ਗੁਰ ਗੋਦ ਸੁਹਾਈਆ। ਲੇਖੇ ਲਾਏ ਕੀਤੀ ਘਾਲ, ਘਾਲਣ ਆਪਣੀ ਝੋਲੀ ਪਾਈਆ। ਬਣ ਸਹਾਇਕ ਕਰੇ ਪ੍ਰਿਤਪਾਲ, ਮਿਹਰ ਨਜ਼ਰ ਉਠਾਈਆ। ਗੋਦ ਉਠਾਏ ਨੰਨ੍ਹੇ ਬਾਲ, ਬਾਲਕ ਆਪਣੇ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿ ਕਰਤਾ ਇਕ ਅਖਵਾਈਆ। ਕਰਤਾ ਪੁਰਖ ਮਾਰੇ ਆਵਾਜ਼, ਅਵਲ ਆਪਣੀ ਦਇਆ ਕਮਾਈਆ। ਅੰਤਰ ਅੰਤਰ ਖੋਲ੍ਹ ਰਾਜ਼, ਰਸਤਾ ਸਚ ਦਏ ਸਮਝਾਈਆ। ਨਾਮ ਪਦਾਰਥ ਦੇ ਕੇ ਦਾਤ, ਘਰ ਖ਼ਜ਼ਾਨਾ ਇਕ ਵਖਾਈਆ। ਆਤਮ ਪਰਮਾਤਮ ਦੱਸ ਕੇ ਗਾਥ, ਸੋਹਣੀ ਕਰ ਪੜ੍ਹਾਈਆ। ਲਹਿਣਾ ਚੁਕਾ ਮਸਤਕ ਮਾਥ, ਪੂਰਬ ਅੰਕੁਰ ਦਏ ਜਗਾਈਆ। ਕੂੜੀ ਕਿਰਿਆ ਮੇਟ ਅੰਧੇਰੀ ਰਾਤ, ਸਤਿ ਨੂਰ ਕਰ ਰੁਸ਼ਨਾਈਆ। ਜੋ ਗੋਬਿੰਦ ਦਿਤਾ ਆਖ, ਸੋ ਪੂਰਾ ਪ੍ਰਭ ਪਰਮਾਤਮ ਆਪ ਕਰਾਈਆ। ਲੇਖਾ ਨਹੀਂ ਭਵਿਖਤ ਵਾਕ, ਭਾਸ਼ਾ ਵਿਚ ਲੇਖ ਸਕਿਆ ਨਾ ਕੋਇ ਲਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਵਡ ਦਾਤਾ ਬੇਪਰਵਾਹੀਆ।
੨੭ ਫੱਗਣ ੨੦੨੦ ਬਿਕ੍ਰਮੀ ਟੋਪਨ ਲਾਲ ਦੇ ਗ੍ਰਹਿ ਇਟਾਰਸੀ ਮਧ ਪ੍ਰਦੇਸ਼
ਪੁਰਖ ਅਕਾਲ ਅਰਦਾਸ ਲਏ ਮੰਨ, ਮਨਸਾ ਸਭ ਦੀ ਪੂਰ ਕਰਾਈਆ। ਲੋਕਮਾਤ ਚੜ੍ਹਾਏ ਚੰਨ, ਸਚ ਨੂਰ ਨੂਰ ਕਰ ਰੁਸ਼ਨਾਈਆ। ਦੌਲਤ ਦੇ ਨਾਮ ਧੰਨ, ਤ੍ਰਿਸਨਾ ਭੁੱਖ ਗਵਾਈਆ। ਭਗਤ ਬਣਾ ਸਾਚੇ ਜਨ, ਸਿਰ ਆਪਣਾ ਹੱਥ ਟਿਕਾਈਆ। ਕਰ ਪਰਕਾਸ਼ ਨੇਤਰ ਅੰਨ੍ਹ, ਆਪਣਾ
❋
❋
ਨੂਰ ਦਏ ਦਰਸਾਈਆ। ਕੂੜੀ ਕਿਰਿਆ ਭਾਂਡਾ ਭੰਨ, ਭੈ ਭੌ ਦਏ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗਹਿਰ ਗੰਭੀਰ ਸੱਚਾ ਸ਼ਹਿਨਸ਼ਾਹੀਆ। ਪੁਰਖ ਅਕਾਲ ਕਰੇ ਮੰਜ਼ੂਰ, ਪੰਚ ਅਰਦਾਸ ਜਣਾਈਆ। ਅੰਤਮ ਹਾਜ਼ਰ ਕਰੇ ਹਜ਼ੂਰ, ਹਾਜ਼ਤ ਸਭ ਦੀ ਪੂਰ ਕਰਾਈਆ। ਲਹਿਣਾ ਦੇਣਾ ਚੁਕਾਏ ਜ਼ਰੂਰ, ਜ਼ਰੂਰਤ ਵੇਖੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਲੇਖੇ ਲਏ ਲਗਾਈਆ। ਸਚ ਬੇਨੰਤੀ ਝੋਲੀ ਪਾ, ਆਪਣੀ ਦਇਆ ਕਮਾਈਆ। ਕਲਜੁਗ ਅੰਤ ਲਏ ਪਰਗਟਾ, ਪਰਗਟ ਜੋਤ ਦਏ ਵਡਿਆਈਆ । ਘਰ ਸਾਚੇ ਸੱਜਣ ਲਏ ਬੁਲਾ, ਧੁਰ ਦਾ ਨਾਦ ਵਜਾਈਆ। ਪਿਛਲਾ ਲੇਖਾ ਦਏ ਸਮਝਾ, ਅੱਗੇ ਆਪਣਾ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ।
੨੭ ਫੱਗਣ ੨੦੨੦ ਬਿਕ੍ਰਮੀ ਕਲਾ ਬਾਈ ਪਟੋਲਾ ਬਾਈ ਦੇ ਗ੍ਰਹਿ ਇਟਾਰਸੀ ਮਧ ਪ੍ਰਦੇਸ਼
ਆਦਿ ਜੁਗਾਦਿ ਜੋ ਮੰਗੇ ਮੰਗ, ਜੁਗ ਚੌਕੜੀ ਆਸ ਰਖਾਇੰਦਾ। ਪਰਮ ਪੁਰਖ ਪਰਮਾਤਮ ਦੇਵੇ ਸੰਗ, ਸ੍ਰੀ ਭਗਵਾਨ ਤੋੜ ਨਿਭਾਇੰਦਾ। ਜੁਗ ਜਨਮ ਕਰਮ ਦੀ ਟੁਟੀ ਗੰਢ, ਧੁਰ ਦਾ ਮੇਲਾ ਆਪ ਮਿਲਾਇੰਦਾ। ਨਿਰਗੁਣ ਸਰਗੁਣ ਪਾਵੇ ਠੰਡ, ਅੰਮ੍ਰਿਤ ਮੇਘ ਇਕ ਬਰਸਾਇੰਦਾ। ਘਰ ਨਿਝਰ ਦੇਵੇ ਅਨੰਦ, ਗ੍ਰਹਿ ਗ੍ਰਹਿ ਆਪਣੀ ਖ਼ੁਸ਼ੀ ਵਖਾਇੰਦਾ। ਕੂੜ ਵਿਕਾਰਾ ਕਰੇ ਖੰਡ ਖੰਡ, ਸਤਿ ਧਰਮ ਇਕ ਦ੍ਰਿੜਾਇੰਦਾ। ਲੋਕਮਾਤ ਸੰਤ ਸੁਹੇਲੇ ਚਾੜ੍ਹ ਚੰਦ, ਰੋਸ਼ਨ ਮਨਾਰ ਆਪ ਪਰਗਟਾਇੰਦਾ। ਬੋਧ ਅਗਾਧ ਸਮਝਾ ਛੰਦ, ਸੋਹੰ ਢੋਲਾ ਇਕ ਵਖਾਇੰਦਾ। ਲਹਿਣਾ ਚੱਕੇ ਬ੍ਰਹਮ ਹੰ, ਪਾਰਬ੍ਰਹਮ ਪ੍ਰਭ ਨਜ਼ਰੀ ਆਇੰਦਾ। ਲੇਖੇ ਲੱਗੇ ਪਵਣ ਸਵਾਸ ਦਮ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰ ਘਟ ਮਨਸਾ ਵੇਖ ਵਖਾਇੰਦਾ। ਪ੍ਰਭ ਮਿਲਣ ਦੀ ਜੋ ਰੱਖਣ ਆਸ, ਅੰਤਸ਼ਕਰਨ ਧਿਆਨ ਲਗਾਈਆ। ਸਾਹਿਬ ਸਤਿਗੁਰ ਮਿਟਾਵਣਹਾਰ ਪਿਆਸ, ਜਨਮ ਜਨਮ ਦੀ ਤ੍ਰਿਖਾ ਗਵਾਈਆ। ਨਿਰਗੁਣ ਹੋ ਕੇ ਵਸੇ ਪਾਸ, ਸਰਗੁਣ ਪਰਦਾ ਦਏ ਉਠਾਈਆ। ਜੋਤੀ ਜੋਤ ਕਰ ਪਰਕਾਸ਼, ਅਗਿਆਨ ਅੰਧੇਰ ਮਿਟਾਈਆ। ਪਾਰਬ੍ਰਹਮ ਬ੍ਰਹਮ ਦੇਵੇ ਸਾਥ, ਸਗਲਾ ਸੰਗ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਨਸਾ ਮਨਸਾ ਵਿਚ ਰਖਾਈਆ। ਪਰਮ ਪੁਰਖ ਦਾ ਜਿਸ ਰੱਖਿਆ ਚਾਅ, ਨਿਜ ਨੇਤਰ ਧਿਆਨ ਲਗਾਈਆ। ਸਤਿਗੁਰ ਮੇਲਾ ਲਏ ਮਿਲਾ, ਵਿਛੜੇ ਜੋੜ ਜੁੜਾਈਆ। ਕੋਟ ਜਨਮ ਦੇ ਬਖ਼ਸ਼ ਗੁਨਾਹ, ਦੁਰਮਤ ਮੈਲ ਧਵਾਈਆ। ਸੱਚੇ ਮੰਦਰ ਲਏ ਬਹਾ, ਕਾਇਆ ਅੰਦਰ ਸੋਭਾ ਪਾਈਆ। ਬੰਦ ਕਿਵਾੜੀ ਜੰਦਾ ਦਏ ਤੁੜਾ, ਨਾਮ ਡੰਕਾ ਇਕ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਭਗਤ ਦਏ ਵਡਿਆਈਆ । ਭਗਤਨ ਆਸ ਪੂਰੀ ਕਰੇ ਸਤਿ, ਸਤਿਗੁਰ ਹੱਥ ਵੱਡੀ ਵਡਿਆਈਆ। ਅੰਤਰ ਆਤਮ ਦੇਵੇ ਬ੍ਰਹਮ ਮਤ, ਬ੍ਰਹਮ ਵਿਦਿਆ ਸਚ ਪੜ੍ਹਾਈਆ। ਨਿਜ ਨੇਤਰ ਖੋਲ੍ਹ ਕੇ ਅੱਖ, ਘਰ ਆਪਣਾ ਦਰਸ ਦਿਖਾਈਆ। ਸਚਖੰਡ ਨਿਵਾਸੀ ਆਵੇ ਨੱਠ, ਲੋਕਮਾਤ ਫੇਰਾ ਪਾਈਆ। ਹਰਿਜਨ ਹਰਿ ਹਰਿ ਕਰਕੇ ਇਕ ਇਕੱਠ, ਸੋਹਣੀ ਬਣਤ ਲਏ ਬਣਾਈਆ। ਜੋ ਪਿਛੇ ਆਵੇ ਦੱਸ, ਸੋ ਅੱਗੇ ਲਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ
❋
❋
ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਸਚ ਅਰਦਾਸ ਲੇਖੇ ਜਾਏ ਲੱਗ, ਲਗਾਵਣਹਾਰਾ ਆਪ ਲਗਾਈਆ। ਕਲਜੁਗ ਅੰਤ ਸਚ ਦਵਾਰੇ ਸੱਦ, ਸਾਚਾ ਲੇਖਾ ਦਏ ਮੁਕਾਈਆ। ਜਗਤ ਜਹਾਨ ਦੀ ਮੇਟ ਕੇ ਹੱਦ, ਘਰ ਆਪਣਾ ਇਕ ਵਖਾਈਆ। ਜਿਸ ਗ੍ਰਹਿ ਵੱਜੇ ਅਗੰਮੀ ਨਦ, ਅਨਹਦ ਧੁਨ ਸ਼ਨਵਾਈਆ। ਬਿਨ ਮੱਕੇ ਕਾਅਬਿਉਂ ਹੋਵੇ ਹੱਜ, ਬਿਨ ਮੰਦਰ ਮਸਜਦ ਨਜ਼ਰੀ ਨੂਰ ਇਲਾਹੀਆ। ਜਗਤ ਵਿਕਾਰੇ ਨਾਲੋਂ ਕਰ ਕੇ ਅਲੱਗ, ਅਗਲਾ ਪੜਦਾ ਦਏ ਉਠਾਈਆ। ਸਚ ਪ੍ਰੀਤੀ ਜਾਏ ਬੱਝ, ਨਾਤਾ ਇਕੋ ਇਕ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਦੇਵੇ ਮਾਣ ਵਡਿਆਈਆ। ਵਡਿਆਈ ਵਿਚੋਂ ਦੇਵੇ ਬਦਲਾ, ਬਦਲੀ ਜਨਮ ਜਨਮ ਕਰਾਇੰਦਾ । ਪੰਧ ਮੁਕਾਏ ਮਜ਼ਲੋ ਮਜ਼ਲਾ, ਰਾਹੀ ਬੇਪਰਵਾਹੀ ਆਪ ਅਖਵਾਇੰਦਾ। ਜੁਗ ਚੌਕੜੀ ਕਦੇ ਨਾ ਹੋਵੇ ਅੰਧਲਾ, ਅਗਿਆਨ ਅੰਧੇਰ ਸਰਬ ਮਿਟਾਇੰਦਾ। ਜਨ ਭਗਤ ਸੁਹਾਵਣਹਾਰਾ ਤਨ ਮਨਾਰਾ ਬੰਗਲਾ, ਸਾਢੇ ਤਿੰਨ ਹੱਥ ਵੇਖ ਵਖਾਇੰਦਾ। ਰੰਗ ਚੜ੍ਹਾਵੇ ਸ਼ਾਹ ਕੰਗਲਾ, ਸ਼ਹਿਨਸ਼ਾਹ ਮਿਹਰ ਨਜ਼ਰ ਟਿਕਾਇੰਦਾ। ਲੇਖਾ ਰਹਿਣ ਨਾ ਦੇਵੇ ਗੰਧਲਾ, ਪਤਿਤ ਪੁਨੀਤ ਦਏ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਪਰਦਾ ਆਪ ਉਠਾਈਆ। ਪਰਦੇ ਵਿਚੋਂ ਚੁੱਕੇ ਉਹਲਾ, ਉਹਲੇ ਵਿਚੋਂ ਭੇਵ ਅਭੇਵ ਖੁਲ੍ਹਾਈਆ। ਭੇਵ ਵਿਚੋਂ ਨਿਕਲੇ ਮੌਲਾ, ਮੌਲਾ ਵਿਚੋਂ ਨੂਰ ਇਲਾਹੀਆ। ਨੂਰ ਵਿਚੋਂ ਸੁਣੀਏ ਢੋਲਾ, ਢੋਲੇ ਵਿਚੋਂ ਗੀਤ ਗੋਬਿੰਦ ਬੇਪਰਵਾਹੀਆ। ਗੋਬਿੰਦ ਵਿਚੋਂ ਸੁਣੀਏ ਸੋਹਲਾ, ਸੋਹਣਾ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਵਡਿਆਈ ਵਿਚੋਂ ਪ੍ਰਭ ਵੱਡਾ ਹੋਇਆ, ਸਿਫ਼ਤੀ ਸਿਫ਼ਤ ਨਾ ਕੋਇ ਸਾਲਾਹਿੰਦਾ । ਨਾ ਜਨਮੇ ਨਾ ਕਦੇ ਮੋਇਆ, ਆਵਣ ਜਾਵਣ ਲੱਖ ਚੁਰਾਸੀ ਖੇਲ ਖਿਲਾਇੰਦਾ। ਆਲਸ ਨਿੰਦਰਾ ਗ਼ਫ਼ਲਤ ਵਿਚ ਕਦੇ ਨਾ ਸੋਇਆ, ਖ਼ੁਸ਼ੀ ਗ਼ਮੀ ਹਰਖ਼ ਸੋਗ਼ ਚਿੰਤਾ ਦੁਖ ਨਾ ਕੋਇ ਜਣਾਇੰਦਾ। ਵੈਰਾਗ ਵਿਛੋੜੇ ਵਿਚ ਕਦੇ ਨਾ ਰੋਇਆ, ਨੇਤਰ ਨੈਣਾਂ ਨੀਰ ਨਾ ਕੋਇ ਵਹਾਇੰਦਾ। ਕਰ ਪਰਕਾਸ਼ ਲੋਕ ਪਰਲੋਕ ਦੋ ਜਹਾਨ ਇਕੋ ਜਿਹਾ ਹੋਇਆ, ਨੂਰ ਨੁਰਾਨਾ ਸ਼ਾਹ ਸੁਲਤਾਨਾ ਇਕੋ ਨਜ਼ਰੀ ਆਇੰਦਾ। ਜੁਗ ਚੌਕੜੀ ਜਨ ਭਗਤ ਧੁਰ ਦਾ ਬੀਜ ਜਿਸ ਬੋਇਆ, ਸੋ ਫੁਲ ਫੁਲਵਾੜੀ ਪੱਤ ਡਾਲੀ ਵੇਖ ਵਖਾਇੰਦਾ। ਪ੍ਰੇਮ ਪ੍ਰੀਤੀ ਅੰਤਰ ਜਿਸ ਗੁਰਮੁਖ ਗੁਰਸਿਖ ਮੋਹਿਆ, ਮੁਹੱਬਤ ਆਪਣੇ ਨਾਲ ਰਖਾਇੰਦਾ। ਸੋ ਸਾਹਿਬ ਦਿਆਲ ਕਿਰਪਾਲ ਠਾਕਰ ਸਵਾਮੀ ਸਦਾ ਨਵਾਂ ਨਰੋਇਆ, ਨਿਰਵੈਰ ਨਿਰਾਕਾਰ ਨਿਰਾਹਾਰ ਆਧਾਰ ਸਰਬ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਪੂਰਬ ਲੇਖਾ ਅਗਲਾ ਚੇਤਾ ਦੋਹਾਂ ਵਿਚੋਲਾ ਆਪਣਾ ਆਪ ਬਣਾਇੰਦਾ।