੨੭ ਫੱਗਣ ੨੦੨੦ ਬਿਕ੍ਰਮੀ ਜਸਵੰਤ ਸਿੰਘ ਦੇ ਗ੍ਰਹਿ ਇਟਾਰਸੀ ਮਧਯਾ ਪ੍ਰਦੇਸ਼
ਪੂਰਬ ਲੇਖਾ ਦੇਵਣ ਜੋਗ, ਹਰਿ ਕਰਤਾ ਇਕ ਅਖਵਾਇੰਦਾ। ਆਦਿ ਜੁਗਾਦੀ ਮੇਲਣਹਾਰ ਸੰਜੋਗ, ਪਾਰਬ੍ਰਹਮ ਪ੍ਰਭ ਜੋੜ ਜੁੜਾਇੰਦਾ। ਮਿਲਾਵਣਹਾਰਾ ਆਪਣੀ ਗੋਤ, ਵਰਨ ਅਵਰਨ ਡੇਰਾ ਢਾਹਿੰਦਾ। ਕਰ ਪਰਕਾਸ਼ ਸਾਚੀ ਜੋਤ, ਜਾਗਰਤ ਰੂਪ ਇਕ ਦਰਸਾਇੰਦਾ। ਜੋਤੀ ਜੋਤ
❋
❋
ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਇੰਦਾ। ਕੱਚੀ ਮਿਟੀ ਪਾਵੇ ਸ਼ੋਰ, ਬਿਨ ਅੱਖਾਂ ਨੈਣਾਂ ਨੀਰ ਵਹਾਈਆ। ਮੇਰੇ ਕੋਲ ਨਹੀਂ ਕੁਛ ਹੋਰ, ਜੋ ਤੇਰੀ ਭੇਟ ਚੜ੍ਹਾਈਆ। ਕਿਰਪਾ ਕਰ ਕੇ ਚਰਨ ਕਵਲ ਮੇਰੇ ਨਾਲ ਠਕੋਰ, ਮੇਰਾ ਦਰਦ ਦੇ ਮਿਟਾਈਆ। ਤੇਰੀ ਕਿਰਪਾ ਮਿਟੇ ਅੰਧੇਰਾ ਘੋਰ, ਕਲਜੁਗ ਰੈਣ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇ ਮਾਣ ਵਡਿਆਈਆ। ਪਿਠ ਬਦਲ ਕੇ ਲਾ ਚਰਨ, ਕਰਵਟ ਲੈ ਬਦਲਾਈਆ। ਮੇਰਾ ਖੁਲ੍ਹੇ ਨੇਤਰ ਹਰਨ ਫਰਨ, ਪੜਦਾ ਇਕ ਉਠਾਈਆ। ਮੈਂ ਗੁਰਮੁਖ ਵੇਖਾਂ ਜੋ ਸਚ ਦਵਾਰੇ ਚੜ੍ਹਨ, ਮਰਨ ਨਜ਼ਰ ਕੋਇ ਨਾ ਆਈਆ। ਗੀਤ ਸੁਹਾਗੀ ਤੇਰਾ ਢੋਲਾ ਪੜ੍ਹਨ, ਗਾਵਣ ਚਾਈਂ ਚਾਈਂਆ। ਜਾ ਕੇ ਮਿਲਣ ਪ੍ਰਭੂ ਦੀ ਸਰਨ, ਸਚ ਦਵਾਰੇ ਸੋਭਾ ਪਾਈਆ। ਪ੍ਰੇਮ ਪ੍ਰੀਤੀ ਠੰਡੀ ਮਿਲੇ ਪਵਣ, ਅਗਨੀ ਤਤ ਨਾ ਕੋਇ ਜਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਮੇਰੇ ਹੱਥ ਰਖਾਈਆ। ਚਰਨ ਛੁਹਾ ਮੋਹੇ ਮਿਟੀ ਖ਼ਾਕ, ਖ਼ਾਲਕ ਤੂੰ ਹੀ ਨਜ਼ਰੀ ਆਇੰਦਾ। ਦਰ ਤੇਰੇ ਹੋਵਾਂ ਪਾਕ, ਪਤਤ ਰੂਪ ਨਾ ਕੋਇ ਵਖਾਇੰਦਾ। ਜੁਗ ਚੌਕੜੀ ਮੋਹੇ ਕਿਸੇ ਨਾ ਦਿਤੀ ਦਾਤ, ਸਾਚੀ ਵੰਡ ਨਾ ਕੋਇ ਵੰਡਾਇੰਦਾ। ਕਿਰਪਾ ਕਰ ਅਨਾਥਾਂ ਨਾਥ, ਦੀਨਨ ਦੀਨ ਦਿਆਲ ਇਕੋ ਨਜ਼ਰੀ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇ ਧੁਰ ਦਾ ਵਰ, ਲੇਖਾ ਤੇਰੇ ਹੱਥ ਨਜ਼ਰੀ ਆਇੰਦਾ। ਗੋਬਿੰਦ ਚਰਨ ਦਿਤਾ ਲਾ, ਸੱਜਾ ਅੰਗੂਠਾ ਨਾਲ ਛੁਹਾਈਆ। ਅੱਖ ਖੁਲ੍ਹੀ ਵੇਖਿਆ ਬੇਪਰਵਾਹ, ਨੂਰ ਨੁਰਾਨਾ ਨੂਰ ਇਲਾਹੀਆ । ਪੰਜ ਤਤ ਅੰਦਰ ਖੇਲ ਰਿਹਾ ਖਲਾ, ਤ੍ਰੈਗੁਣ ਦੇਵਣਹਾਰ ਵਡਿਆਈਆ। ਸ੍ਰਿਸ਼ਟ ਸਬਾਈ ਭਰਮ ਰਿਹਾ ਭੁਲਾ, ਧੁਰ ਦਾ ਭੇਦ ਇਕ ਛੁਪਾਈਆ। ਉਠ ਕੇ ਤੱਕਿਆ ਨੂਰੀ ਜਲਵਾ ਨਜ਼ਰ ਆਇਆ ਖ਼ੁਦਾ, ਰਹਿਮਤ ਭਰਿਆ ਬੇਪਰਵਾਹੀਆ। ਜਿਸ ਦੇ ਅੱਗੇ ਸਜਦੇ ਕਰਦੇ ਝੁਕ ਝੁਕ ਮੰਗਣ ਦੁਆ, ਨੇਤਰ ਨੈਣ ਨੈਣ ਸ਼ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ । ਜਲਵਾ ਤੱਕ ਨੂਰੀ ਅੱਖ, ਬਿਨ ਅੱਖਰਾਂ ਦਏ ਸੁਣਾਈਆ। ਮੇਰੀ ਪੂਰੀ ਹੋਈ ਆਸ, ਅਸਲੀ ਤੇਰਾ ਰੂਪ ਨਜ਼ਰੀ ਆਈਆ। ਅੱਗੇ ਕਹਿਣ ਤੋਂ ਹੋ ਗਈ ਬਸ, ਬਸਤਾ ਆਪਣਾ ਬੰਦ ਕਰਾਈਆ। ਜੋ ਕਿਛ ਸਭ ਤੇਰੇ ਹੱਥ, ਏਥੇ ਓਥੇ ਦੋ ਜਹਾਨ ਚਲੇ ਕਿਸੇ ਨਾ ਕੋਇ ਵਡਿਆਈਆ। ਬੇਸ਼ਕ ਮੈਂ ਜਾਣਾ ਢੱਠ, ਖ਼ਾਕੀ ਖ਼ਾਕ ਰੂਪ ਵਟਾਈਆ। ਤੇਰੀ ਕਿਰਪਾ ਮਿਹਰ ਨਾਲ ਜੁਗ ਚੌਕੜੀ ਮੇਰਾ ਗਾਵੇ ਜਸ, ਰਸਨਾ ਜਿਹਵਾ ਸਿਫ਼ਤ ਸਾਲਾਹੀਆ। ਗੋਬਿੰਦ ਸੂਰੇ ਕਿਰਪਾ ਕਰ ਕੇ ਜੇ ਮੇਰੇ ਅੰਦਰ ਨਾ ਜਾਨੋਂ ਵਸ, ਮੇਰੀ ਕਰੇ ਨਾ ਕੋਇ ਵਡਿਆਈਆ। ਤੂੰ ਮੇਰੀ ਲੱਜਿਆ ਲਈ ਰੱਖ, ਚਾਰ ਕੁੰਟ ਵੱਜੇ ਵਧਾਈਆ। ਮੇਰੇ ਦੋਵੇਂ ਖ਼ਾਲੀ ਦਿਸਣ ਹੱਥ, ਤੇਰੀ ਭੇਟ ਨਾ ਕਿਛ ਚੜ੍ਹਾਈਆ। ਨਿਉਂ ਨਿਉਂ ਕਰ ਨਿਮਸਕਾਰ ਤੇਰੇ ਚਰਨੀ ਜਾਵਾਂ ਢੱਠ, ਇਹੋ ਵਸਤ ਮੇਰੇ ਹਿੱਸੇ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਚ ਵਰ, ਸਦਾ ਤੇਰੀ ਸਰਨਾਈਆ। ਨਾ ਰੋ ਕੱਚੀ ਗੜ੍ਹੀ ਕੰਧ, ਗੋਬਿੰਦ ਕੰਧਿਉਂ ਫੜ ਹਿਲਾਈਆ। ਉਠ ਵੇਖ ਮੇਰੇ ਦੁਲਾਰੇ ਚੰਦ, ਜੋ ਚੰਦ ਰੋਸ਼ਨੀ ਤੇਰੇ ਉਤੇ ਪਾਈਆ। ਓਨ੍ਹਾਂ ਪਿਛੇ ਗੁਰਮੁਖ ਤੇਰੇ ਗਾਵਣ ਛੰਦ, ਸੋਹਣਾ ਆਪਣਾ ਰਾਗ ਅਲਾਈਆ। ਤੂੰ ਬੜੀ ਸੁਚੱਜੀ ਜਿਨ ਪਿਆਰ ਕਰ ਕੇ ਗੋਬਿੰਦ ਅੰਦਰ ਕੀਤਾ ਬੰਦ, ਲੱਖਾਂ ਵਿਚੋਂ ਹੱਥ ਕਿਸੇ ਨਾ ਆਈਆ। ਤੇਰੀ ਮੇਰੇ ਨਾਲ ਜਾਏ ਹੰਢ, ਅੰਤ ਲੱਗੀ ਤੋੜ ਨਿਭਾਈਆ। ਜੋਤੀ ਜੋਤ ਸਰੂਪ
❋
❋
ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦ ਦਏ ਜਣਾਈਆ। ਗੜ੍ਹੀ ਕਹੇ ਕੋਝੀ ਕਮਲੀ, ਮਾਤਲੋਕ ਨਾ ਕੋਇ ਵਡਿਆਈਆ। ਧੂੜੀ ਖ਼ਾਕ ਦਿਸਾਂ ਬਵਲੀ, ਸੋਭਾਵੰਤ ਨਾ ਕੋਇ ਸੁਹਾਈਆ। ਨਾ ਅਲਫ਼ੀ ਨਾ ਕਫ਼ਨੀ ਬਗਲੀ, ਫਿਰਾਂ ਵਾਹੋ ਦਾਹੀਆ। ਮਿਲੇ ਵਡਿਆਈ ਸੁਹੰਜਣੀ ਧਵਲੀ, ਜਿਸ ਧਰਤ ਤੇਰਾ ਚਰਨ ਕਵਲ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇ ਇਕ ਵਰ, ਲੇਖਾ ਆਪਣੇ ਨਾਲ ਰਖਾਈਆ। ਲੇਖਾ ਮੰਗਿਆ ਅਗਲੀ ਦਾਤ, ਲਿਖਣਵਾਲਾ ਨਜ਼ਰ ਕੋਇ ਨਾ ਆਇੰਦਾ। ਨਾ ਕੋਈ ਸੰਗੀ ਨਾ ਕੋਈ ਸਾਥ, ਕਲਮ ਦਵਾਤ ਸ਼ਾਹੀ ਵੰਡ ਨਾ ਕੋਇ ਵੰਡਾਇੰਦਾ । ਨਾ ਕੋਈ ਸੱਜਣ ਨਾ ਕੋਈ ਸਾਕ, ਬੰਧਪ ਮੇਲ ਨਾ ਕੋਇ ਮਿਲਾਇੰਦਾ। ਨਾ ਕੋਈ ਮਾਤਾ ਪਿਤਾ ਬਾਪ, ਸੈਣ ਨਜ਼ਰ ਕੋਇ ਨਾ ਆਇੰਦਾ। ਨਿਰਗੁਣ ਹੋ ਕੇ ਨਿਰਵੈਰ ਰਿਹਾ ਆਖ, ਰਸਨਾ ਜਿਹਵਾ ਬੱਤੀ ਦੰਦ ਨਾ ਕੋਇ ਹਿਲਾਇੰਦਾ। ਤੇਰੀ ਲੇਖੇ ਲਾਵਾਂ ਧੂੜੀ ਖ਼ਾਕ, ਜਿਸ ਖ਼ਾਕ ਨਾਲ ਆਪਣਾ ਚਰਨ ਛੁਹਾਇੰਦਾ। ਕਰ ਕੇ ਜਾਵਾਂ ਭਵਿਖਤ ਵਾਕ, ਵਾਕਿਆ ਆਪਣਾ ਆਪ ਜਣਾਇੰਦਾ। ਕਲਜੁਗ ਅੰਤਮ ਤੇਰਾ ਮੇਲਾ ਕਰਾਂ ਇਤਫ਼ਾਕ, ਇਤਫ਼ਾਕੀਆ ਆਪਣਾ ਰੰਗ ਰੰਗਾਇੰਦਾ। ਲਹਿਣਾ ਦੇਣਾ ਕਰਾਂ ਬੇਬਾਕ, ਹਿਸਾਬ ਖਾਤੇ ਵਿਚੋਂ ਪੂਰ ਕਰਾਇੰਦਾ। ਦੋ ਜਹਾਨਾਂ ਬਣ ਕੇ ਸ਼ਾਹ ਨਵਾਬ, ਸ਼ਹਿਨਸ਼ਾਹ ਆਪਣੇ ਸੰਗ ਰਖਾਇੰਦਾ। ਤੇਰੇ ਲੇਖ ਦੀ ਕੱਢਾਂ ਫੇਰ ਕਿਤਾਬ, ਕੁਤਬਖ਼ਾਨਾ ਬਿਨ ਆਪਣੇ ਹੋਰ ਨਾ ਕਿਸੇ ਵਖਾਇੰਦਾ। ਢੂੰਡਿਆ ਹੱਥ ਨਾ ਆਏ ਪ੍ਰਿਥਮੀ ਆਕਾਸ਼, ਦੋ ਜਹਾਨਾਂ ਨਜ਼ਰ ਕੋਇ ਨਾ ਪਾਇੰਦਾ। ਬਿਨਾਂ ਪੁਰਖ ਅਕਾਲ ਮੇਰੀ ਕੋਈ ਨਾ ਜਾਣੇ ਬਾਤ, ਬਾਤਨ ਹਾਲ ਨਾ ਕਿਸੇ ਸੁਣਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਲੇਖਾ ਲੇਖ ਬਿਨ ਲਿਖਿਆਂ ਆਪ ਜਣਾਇੰਦਾ। ਮਿਟੀ ਕੰਧ ਕੱਚੀ ਢੇਰੀ, ਖ਼ੁਸ਼ੀਆਂ ਨਾਲ ਸੁਣਾਈਆ। ਮੇਰੇ ਵਿਚੋਂ ਮੁੱਕੀ ਮੈਂ ਮੇਰੀ, ਤੇਰੀ ਹੋ ਕੇ ਤੇਰੇ ਚਰਨ ਸੀਸ ਨਿਵਾਈਆ। ਮੇਰਾ ਲਹਿਣਾ ਹੱਕ ਹਕੀਕਤ ਵਿਚੋਂ ਨਬੇੜੀਂ, ਲੇਖਾ ਦੇਣਾ ਬੇਪਰਵਾਹੀਆ। ਤੇਰੇ ਸਹਾਰੇ ਤੇਰੇ ਕੰਧੇ ਸੁੱਟੀ ਆਪਣੀ ਬੇੜੀ, ਖੇਵਟ ਖੇਟਾ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਦੇਣਾ ਚੁਕਾਈਆ। ਖੇਵਟ ਵੇਖਿਆ ਸੱਚਾ ਖੇਟਾ, ਮਲਾਹ ਇਕੋ ਨਜ਼ਰੀ ਆਈਆ। ਮੈਂ ਸੁਣਦੀ ਰਹੀ ਜਿਸ ਵੇਲੇ ਪੁਰਖ ਅਕਾਲ ਆ ਕੇ ਤੈਨੂੰ ਕਿਹਾ ਬੇਟਾ, ਘਰ ਮੇਰੇ ਫੇਰਾ ਪਾਈਆ। ਮੈਂ ਵੇਖ ਹੈਰਾਨ ਹੋਈ ਅਗੰਮੀ ਖੇਡਾ, ਹਰਿ ਜੂ ਇਹ ਕੀ ਰਿਹਾ ਜਣਾਈਆ। ਤੇਰੀ ਖਿਚ ਕੇ ਵੇਖੀ ਤੇਗ਼ਾ, ਕਮਚ ਆਪਣਾ ਹੱਥ ਛੁਹਾਈਆ। ਤਿਖੀ ਧਾਰ ਉਸ ਦਾ ਚਮਕਦਾ ਆਇਆ ਨੇਜ਼ਾ, ਸ਼ਬਦੀ ਨੂਰ ਨੂਰ ਅਲਾਹੀਆ। ਮੇਰੇ ਵੇਂਹਦਿਆਂ ਵੇਂਹਦਿਆਂ ਬਦਲ ਕੇ ਭੇਸਾ, ਸਾਚੇ ਦੇਸਾ ਗਿਆ ਧਾਈਆ। ਸ਼ਹਿਨਸ਼ਾਹ ਨਜ਼ਰੀ ਆਇਆ ਇਕ ਨਰੇਸ਼ਾ, ਨਰ ਨਿਰੰਕਾਰ ਨੂਰ ਇਲਾਹੀਆ। ਪੂਰਾ ਕਰ ਕੇ ਗਿਆ ਵਾਅਦਾ, ਇਕਰਾਰ ਇਕੋ ਇਕ ਜਣਾਈਆ। ਗੋਬਿੰਦ ਜੇ ਤੇਰੇ ਨਾਲ ਮੇਰਾ ਹੋ ਜਾਏ ਫਾਇਦਾ, ਫੜ ਬਾਂਹੋਂ ਮੁਫ਼ਤ ਲੈਣਾ ਤਰਾਈਆ। ਮਿਹਰਵਾਨ ਦਾ ਸਦਾ ਇਹੋ ਕਾਇਦਾ, ਕਾਤਲ ਮਕਤੂਲ ਦੋਵੇਂ ਲਏ ਬਚਾਈਆ। ਮੇਰੇ ਨਾਲ ਕਰ ਇਕ ਮੁਆਹਿਦਾ, ਆਪਣਾ ਦਸਤ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਮਿਲੇ ਵਡਿਆਈਆ । ਪ੍ਰੇਮ ਪਿਆਰ ਦੀ ਸੁਣ ਕੇ ਕੂਕ, ਅੰਤਰ ਅੰਤਰ ਖ਼ੁਸ਼ੀ ਮਨਾਈਆ। ਕਿਥੋਂ ਉਠੀ ਇਹ ਸੁੱਤੀ ਘੂਕ, ਆਪਣੀ ਨੈਣ ਅੱਖ ਖੁਲ੍ਹਾਈਆ। ਕਰੇ ਦੁਹਾਈ ਚਾਰੇ ਕੂਟ, ਹੌਕਿਆਂ ਨਾਲ ਜਣਾਈਆ। ਮੈਂ ਵੇਖਾਂ ਤੇਰੇ ਸਚ
❋
❋
ਸਪੂਤ, ਪੁਰਖ ਅਕਾਲ ਪੋਤਰੇ ਜਿਨ੍ਹਾਂ ਬਣਾਈਆ। ਬਾਹਰੋਂ ਪੰਜ ਤਤ ਕਾਇਆ ਦਿਸੇ ਭੂਤਕ ਭੂਤ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਆਪਾ ਵਾਰ ਜਿਨ੍ਹਾਂ ਤੇਰੇ ਮਿਲਣ ਦੀ ਭੂਖ, ਜਗਤ ਤ੍ਰਿਸਨਾ ਗਏ ਚੁਕਾਈਆ। ਮੈਂ ਓਨ੍ਹਾਂ ਨੂੰ ਆਪਣੇ ਅੰਦਰ ਦਿਤਾ ਸੁੱਖ, ਗੋਦੀ ਵਿਚ ਟਿਕਾਈਆ। ਤੇਰੇ ਚਰਨ ਫੜੇ ਥੱਲਿਉਂ ਘੁੱਟ, ਸੋਹਣੀ ਸੇਵ ਕਮਾਈਆ। ਤੇਰੀ ਪ੍ਰੀਤੀ ਕਿਵੇਂ ਜਾਵੇ ਛੁੱਟ, ਛੁਡਾਵਣ ਵਾਲਾ ਨਜ਼ਰ ਕੋਇ ਨਾ ਆਈਆ। ਓਨ੍ਹਾਂ ਪੰਜਾਂ ਕੋਲੋਂ ਪੁਛ, ਜੋ ਮੇਰੇ ਅੰਦਰ ਵੜ ਕੇ ਤੇਰੇ ਅੱਗੇ ਬੇਨੰਤੀ ਗਏ ਸੁਣਾਈਆ। ਮੈਂ ਸਭ ਕਿਛ ਓਸੇ ਵੇਲੇ ਲਿਆ ਬੁਝ, ਆਪ ਆਪਣੀ ਮਤ ਗਵਾਈਆ। ਜੇ ਗੋਬਿੰਦ ਜਾਏ ਤੁਠ, ਇਸ ਤੋਂ ਪਰੇ ਨਹੀਂ ਬੇਪਰਵਾਹੀਆ। ਜਿਸ ਵੇਲੇ ਫੇਰ ਨਿਰਗੁਣ ਹੋ ਕੇ ਆਪਣੀ ਧਾਰੋਂ ਆਵੇ ਉਠ, ਲੋਕਮਾਤ ਵੇਸ ਵਟਾਈਆ। ਜਨ ਭਗਤਾਂ ਮੇਟੇ ਤ੍ਰਿਸਨਾ ਭੁੱਖ, ਗੁਰਮੁਖਾਂ ਹਰਸ ਗਵਾਈਆ। ਮੈਂ ਫਿਰ ਵੀ ਇਸ ਨੂੰ ਆਪਣੇ ਉਤੇ ਲਵਾਂ ਚੁੱਕ, ਬਣ ਸੇਵਕ ਸਾਚੀ ਸੇਵ ਕਮਾਈਆ। ਮੇਰਾ ਕਰੇ ਉਜਲ ਮੁਖ, ਦੇਵੇ ਮਾਣ ਵਡਿਆਈਆ। ਪਰ ਇਕ ਮੰਗ ਗੜ੍ਹੀ ਚਮਕੌਰ ਵਰਗਾ ਨਾ ਵੇਖਾਂ ਦੁਖ, ਜਿਧਰ ਜਾਵੇਂ ਖ਼ੁਸ਼ੀਆਂ ਰੰਗ ਵਖਾਈਆ। ਤੇਰੇ ਨਾਲ ਸਦਾ ਰਹੇ ਅਬਿਨਾਸ਼ੀ ਅਚੁਤ, ਦੋ ਜਹਾਨ ਵੱਜਦੀ ਜਾਏ ਵਧਾਈਆ। ਕੱਠੇ ਇਕੋ ਦਰ ਇਕੋ ਘਰ ਇਕੋ ਮੰਦਰ ਇਕੋ ਸਿੰਘਾਸਣ ਸੋਹਵੋ ਪਿਓ ਪੁਤ, ਪੁਰਖ ਅਕਾਲ ਗੋਬਿੰਦ ਇਕੋ ਰੂਪ ਨਜ਼ਰੀ ਆਈਆ। ਉਹ ਦਵਾਰਾ ਮੈਨੂੰ ਨਜ਼ਰੀ ਆਵੇ ਸਚ ਸੁਚ, ਪਿਛਲਾ ਵੇਲਾ ਯਾਦ ਕਰਾਈਆ। ਗੋਬਿੰਦ ਪਿਆਰ ਨਾਲ ਕਿਹਾ ਉਠ, ਧੁਰ ਦੀ ਦਿਆਂ ਜਣਾਈਆ। ਵੀਹ ਸੌ ਵੀਹ ਬਿਕ੍ਰਮੀ ਤੱਕ ਬੈਠੀ ਰਹੀਂ ਚੁਪ, ਆਪਣਾ ਬਚਨ ਨਾ ਕਿਸੇ ਸੁਣਾਈਆ। ਆਪੇ ਆ ਕੇ ਤੈਨੂੰ ਲਵੇ ਪੁਛ, ਪਸਚਾਤਾਪ ਦਏ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਕੀ ਵਡਿਆਈ ਦੇਵੇ ਅੰਤ, ਆਸਾ ਕੀ ਰਖਾਈਆ। ਕੀ ਖੇਲ ਕਰੇ ਭਗਵੰਤ, ਕੀ ਕਵਣ ਰੂਪ ਵਟਾਈਆ। ਕੀ ਦੇਵੇ ਮਣੀਆਂ ਮੰਤ, ਕੀ ਕਵਣ ਨਾਮ ਸਮਝਾਈਆ । ਕੀ ਵੇਖੇ ਲੇਖਾ ਜੀਵ ਜੰਤ, ਕੀ ਕਵਣ ਗੁਰੂ ਅਵਤਾਰ ਲਏ ਸਮਝਾਈਆ। ਕੀ ਬਣਾਏ ਬਣਤ, ਕੀ ਕਵਣ ਘਾੜਤ ਲਏ ਘੜਾਈਆ। ਗੋਬਿੰਦ ਕਹੇ ਪ੍ਰਭੂ ਦੀ ਮਹਿਮਾ ਅਗਣਤ, ਆਦਿ ਅੰਤ ਕਿਛ ਕੋਈ ਕਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਚਰਜ ਰਚਨਾ ਲਏ ਰਚਾਈਆ। ਅਚਰਜ ਰਚਨਾ ਰਚ ਨਿਰੰਕਾਰ, ਆਪਣੀ ਖੇਲ ਖਿਲਾਵੇਗਾ। ਨਿਰਗੁਣ ਨਿਰਵੈਰ ਲੈ ਅਵਤਾਰ, ਜੋਤੀ ਜੋਤ ਡਗਮਗਾਵੇਗਾ। ਸ਼ਬਦੀ ਸੁਤ ਕਰ ਪਿਆਰ, ਗੋਬਿੰਦ ਨਾਮ ਵਡਿਆਵੇਗਾ। ਸੰਬਲ ਖੇਲ ਅਪਾਰ, ਸਾਢੇ ਤਿੰਨ ਹੱਥ ਰੰਗ ਰੰਗਾਵੇਗਾ। ਧੁਨ ਸ਼ਬਦ ਜੈਕਾਰ, ਆਤਮ ਪਰਮਾਤਮ ਢੋਲਾ ਗਾਵੇਗਾ। ਭਗਤ ਵਛਲ ਗਿਰਧਾਰ, ਗ੍ਰਹਿ ਮੰਦਰ ਸੋਭਾ ਪਾਵੇਗਾ। ਲੇਖ ਮੁਕਾ ਜੁਗ ਚੌਕੜੀ ਚਾਰ, ਚਾਰੋਂ ਕੁੰਟ ਹੁਕਮ ਵਰਤਾਵੇਗਾ। ਹੁਕਮੇ ਅੰਦਰ ਗੁਰੂ ਅਵਤਾਰ, ਪੀਰ ਪੈਗ਼ੰਬਰ ਸਦ ਬਹਾਵੇਗਾ। ਵਿਸ਼ਨ ਬ੍ਰਹਮਾ ਸ਼ਿਵ ਕਰ ਖ਼ਬਰਦਾਰ, ਆਲਸ ਨਿੰਦਰਾ ਸਰਬ ਮਿਟਾਵੇਗਾ। ਸ਼ਾਹੋ ਭੂਪ ਬਣ ਸਿਕਦਾਰ, ਸ਼ਹਿਨਸ਼ਾਹ ਆਪਣਾ ਹੁਕਮ ਵਰਤਾਵੇਗਾ। ਪੂਰਬ ਲਹਿਣਾ ਸਰਬ ਵਿਚਾਰ, ਜੁਗ ਵਿਛੜੇ ਮੇਲ ਮਿਲਾਵੇਗਾ। ਰਵਦਾਸ ਚੁਮਾਰੇ ਨਾਲ ਜੋ ਕੀਤਾ ਉਧਾਰ, ਲਹਿਣਾ ਉਸ ਦੀ ਝੋਲੀ ਪਾਵੇਗਾ। ਪੰਜਾਂ ਪੰਜਾਂ ਬੇੜਾ ਕਰ ਕੇ ਪਾਰ, ਪੰਜਾਂ ਆਪਣੇ ਕੰਧ ਉਠਾਵੇਗਾ। ਪੰਜਾਂ ਪੰਜਾਂ ਦਾ ਲੇਖ ਲਿਖ ਕੇ ਭਗਤ ਦਵਾਰ, ਸੋਹਣੀ ਵੰਡ ਵੰਡਾਵੇਗਾ। ਪੰਜਾਂ ਵਿਚੋਂ ਪੰਜ ਗੜ੍ਹੀ ਮੇਰੀ ਕਰਾਵਣ ਯਾਦ, ਵੇਲਾ ਵਕਤ ਫੇਰ ਸੁਹਾਵੇਗਾ।
❋
❋
ਬੀਸ ਇਕੀਸਾ ਦੇ ਕੇ ਦਾਦ, ਦੋਹਰਾ ਤਾਲ ਵਜਾਵੇਗਾ। ਜਨ ਭਗਤਾਂ ਘਰ ਘਰ ਲੱਗੇ ਭਾਗ, ਭਾਗ ਹਿੱਸਾ ਸਭ ਦੀ ਝੋਲੀ ਪਾਵੇਗਾ। ਗੁਰਮੁਖ ਖੇੜੇ ਕਰੇ ਆਬਾਦ, ਸਾਚੀ ਸੇਵਾ ਆਪ ਕਮਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਜਾਂ ਪੂਰਨ ਕਰ ਕੇ ਖ਼ਾਹਸ਼, ਖ਼ਾਸ ਖ਼ਾਸ ਸਭ ਦੇ ਨਾਮ ਲਿਖਾਵੇਗਾ ।