ਪਹਿਲੀ ਚੇਤ ੨੦੨੧ ਬਿਕ੍ਰਮੀ ਜੇਠੂਵਾਲ ਦਰਬਾਰ ਵਿਚ
ਰਵੀ ਵੇਖੇ ਖੋਲ੍ਹ ਕਿਤਾਬ, ਅੰਤਰ ਧਿਆਨ ਲਗਾਈਆ। ਪਿਛਲਾ ਲੇਖਾ ਆਇਆ ਯਾਦ, ਘਰ ਪਰਮੇਸ਼ਵਰ ਗਿਆ ਸਮਝਾਈਆ। ਨਿਰਗੁਣ ਹੋ ਕੇ ਖੇਲ ਖੇਲਿਆ ਇਕ ਤਮਾਸ਼, ਨਜ਼ਰ ਕਿਸੇ ਨਾ ਆਈਆ। ਸਚ ਸਿੰਘਾਸਣ ਬਹਿ ਕੇ ਦਿਤੀ ਦਾਤ, ਵਸਤ ਅਮੋਲਕ ਇਕ ਵਰਤਾਈਆ। ਸੋ ਸੁਹੰਜਣੀ ਸੋਭਾਵੰਤੀ ਰਾਤ, ਭਿੰਨੜੀ ਰੈਣ ਨਾਉਂ ਰਖਾਈਆ। ਮੁਖ ਤੋਂ ਪੜਦਾ ਲਾਹ ਨਕਾਬ, ਘੁੰਗਟ ਦਿਤਾ ਪਰੇ ਹਟਾਈਆ। ਰਾਹ ਤੱਕ ਪ੍ਰਿਥਮੀ ਆਕਾਸ਼, ਦੋ ਜਹਾਨਾਂ ਨੈਣ ਪਾਰ ਕਰਾਈਆ। ਤਖ਼ਤ ਨਿਵਾਸੀ ਬੈਠਾ ਇਕ ਜਨਾਬ, ਹਕੀਕਤ ਹੱਕ ਰਿਹਾ ਦ੍ਰਿੜਾਈਆ। ਨਿਉਂ ਸਜਦਾ ਕੀਤਾ ਆਦਾਬ, ਚਰਨ ਕਵਲ ਸੀਸ ਟਿਕਾਈਆ। ਹੁਜਰਾ ਸੋਹਿਆ ਇਕ ਮਹਿਰਾਬ, ਮਹਲ ਅਟੱਲ ਹੋਈ ਰੁਸ਼ਨਾਈਆ। ਘਰ ਸੱਜਣ ਆਇਆ ਸਾਕ, ਸਤਿਗੁਰ ਦਾਤਾ ਬੇਪਰਵਾਹੀਆ। ਪ੍ਰੀਤ ਅਗੰਮੀ ਜੋੜੇ ਨਾਤ, ਰਿਸ਼ਤਾ ਆਪਣੇ ਨਾਲ ਰਖਾਈਆ। ਟੁਕੜਿਆਂ ਰੰਗ ਰੰਗਾਇਆ ਆਪਣੀ ਭਾਤ, ਮਿਹਰ ਨਜ਼ਰ ਨੈਣ ਉਠਾਈਆ। ਸਚ ਧਰਮ ਦਾ ਇਕ ਖਾਜ, ਸੋਹਣਾ ਭੋਜਨ ਆਪ ਬਣਾਈਆ। ਚਾਰ ਕਹਾਰਾਂ ਮਾਰ ਆਵਾਜ਼, ਪੰਜਵੇਂ ਯਾਰ ਦਿਤਾ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਬੇਪਰਵਾਹੀਆ। ਰਵਦਾਸ ਪਿਛਲਾ ਆਇਆ ਚੇਤਾ, ਅਭੁੱਲ ਭੁੱਲ ਕਦੇ ਨਾ ਜਾਇੰਦਾ । ਆਦਿ ਜੁਗਾਦੀ ਧੁਰ ਦਾ ਨੇਤਾ, ਨਰ ਨਿਰੰਕਾਰ ਇਕ ਅਖਵਾਇੰਦਾ। ਜੁਗ ਚੌਕੜੀ ਭਗਤ ਉਧਾਰਨ ਜਿਸ ਦਾ ਪੇਸ਼ਾ, ਦੂਜੀ ਕਾਰ ਨਾ ਕੋਇ ਕਮਾਇੰਦਾ। ਨਿਤ ਨਵਿਤ ਵਟਾਏ ਵੇਸਾ, ਰੂਪ ਰੰਗ ਰੇਖ ਨਾ ਕੋਇ ਸਮਝਾਇੰਦਾ। ਨਿਰਗੁਣ ਸਰਗੁਣ ਦਏ ਸੰਦੇਸਾ, ਧੁਰ ਦਾ ਅੱਖਰ ਨਾਮ ਪੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਇੰਦਾ। ਰਵਦਾਸ ਪਿਛਲਾ ਆਇਆ ਖ਼ਿਆਲ, ਅੰਤਰ ਧਿਆਨ ਲਗਾਈਆ। ਪ੍ਰਭ ਦੀ ਦਿਸੀ ਅਵੱਲੜੀ ਚਾਲ, ਨਿਰਗੁਣ ਆਪਣੀ ਕਾਰ ਕਮਾਈਆ। ਸਚ ਦਵਾਰੇ ਮੈਂ ਬਣਿਆ ਮਾਤ ਦਲਾਲ, ਵਿਚੋਲਾ ਰੂਪ ਨਜ਼ਰੀ ਆਈਆ। ਜਨਮ ਵਿਛੜੇ ਲੈਣੇ ਭਾਲ, ਘਰ ਮੇਲਾ ਸਹਿਜ ਸੁਭਾਈਆ। ਲੇਖਾ ਪਿਛਲਾ ਦੱਸਾਂ ਅਹਿਵਾਲ, ਪਰਦਾ ਆਪ ਉਠਾਈਆ। ਜਿਨ੍ਹਾਂ ਸੰਗ ਮੇਰੇ ਨਾਲ, ਤਿਨ੍ਹਾਂ ਪ੍ਰਭੂ ਮਿਲਾਵਾ ਚਾਈਂ ਚਾਈਂਆ। ਜਗਤ ਕੂੜੀ ਕਿਰਿਆ ਮੇਟ ਜੰਜਾਲ, ਜਾਗਰਤ ਜੋਤ ਕਰਾਂ ਰੁਸ਼ਨਾਈਆ। ਪੂਰਬ ਹਲ ਕਰਾਂ ਸਵਾਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ । ਚੇਤਾ ਆਇਆ ਪਗੜੀ ਵਾਲੇ ਘੁਮਿਆਰ, ਅੰਤ ਇਕੋ ਗੱਲ ਸੁਣਾਈਆ। ਸੁਣ ਪਾਣਾ ਗੰਢਣਵਾਲੇ ਚਮਿਆਰ, ਤੇਰੀ ਦਲੀਲ ਮੋਹੇ ਭਾਈਆ। ਤੇਰਾ ਪਰਮਾਤਮ ਨਾਲ ਪਿਆਰ, ਸਾਡਾ ਮੇਲਾ ਦਿਤਾ ਮਿਲਾਈਆ। ਜੋ ਕੁਛ ਮੰਗਣਾ ਮੈਂ ਦੇਵਣਹਾਰ, ਦੋਹਰ ਆਪਣੀ ਰਿਹਾ ਵਖਾਈਆ। ਰਵੀ
❋
❋
ਹੱਸ ਕੇ ਕਿਹਾ ਵਾਹ ਮੇਰੇ ਯਾਰ, ਯਾਰੀ ਤੇਰੀ ਮੋਹੇ ਭਾਈਆ। ਤੇਰਾ ਮੇਰਾ ਇਕ ਉਧਾਰ, ਹੌਲੀ ਹੌਲੀ ਦਿਤਾ ਸਮਝਾਈਆ। ਕਲਜੁਗ ਅੰਤਮ ਲੋਕਮਾਤ ਮੰਗਾਂ ਆਣ, ਦਰ ਦਰ ਆਪਣਾ ਫੇਰਾ ਪਾਈਆ। ਤੂੰ ਰਹਿਣਾ ਚਤਰ ਸੁਘੜ ਸੁਜਾਨ, ਮੂਰਖ ਮਤ ਨਾ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਹਰਿ ਰਘੁਰਾਈਆ। ਘੁਮਿਆਰ ਫੜ ਕੇ ਸੋਟਾ, ਧਰਤੀ ਨਾਲ ਟਕਰਾਈਆ। ਵੇਖ ਮੇਰਾ ਬਦਨ ਤਾਜ਼ਾ ਮੋਟਾ, ਸੋਹਣੀ ਤਰ੍ਹਾ ਸਮਝਾਈਆ। ਮੈਂ ਅਸਵਾਰ ਰਹਾਂ ਉਤੇ ਖੋਤਾ, ਨਾਲ ਬੱਚਿਆਂ ਜੋੜ ਜੁੜਾਈਆ। ਮੈਂ ਨਿਤ ਨਵਿਤ ਲੁਟਦਾ ਫਿਰਾਂ ਲੋਕਾਂ, ਘਰ ਘਰ ਸੌਦੇ ਵਣਜ ਕਰਾਈਆ। ਫਿਰਦਿਆਂ ਫਿਰਦਿਆਂ ਤੇਰੇ ਦਰ ਤੇ ਪ੍ਰਭ ਦਾ ਮਿਲ ਗਿਆ ਮੌਕਾ, ਮਿਲਿਆ ਮੇਲ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਹਣਾ ਜੋੜ ਰਿਹਾ ਜੁੜਾਈਆ। ਰਵਦਾਸ ਕਹੇ ਲੈ ਦੇਵਾਂ ਦਾਤ, ਇਕੋ ਵਾਰ ਵਰਤਾਈਆ। ਉਤੋਂ ਵੇਖ ਅੰਧੇਰੀ ਰਾਤ, ਜਗਤ ਅੰਧੇਰਾ ਛਾਈਆ। ਨਿੱਕੇ ਨਿੱਕੇ ਬੱਚੇ ਤੇਰੇ ਸਾਥ, ਨੰਨ੍ਹੇ ਰੂਪ ਵਟਾਈਆ। ਪ੍ਰਭ ਦੇ ਖਾਤੇ ਵਿਚੋਂ ਬਚੀ ਭਾਤ, ਦਾਣਾ ਦਾਣਾ ਮੁਖ ਛੁਹਾਈਆ। ਜਿਸ ਨਾਲ ਬਦਲੇ ਤੇਰੀ ਜਾਤ, ਅਜਾਤੀ ਰੂਪ ਵਟਾਈਆ। ਪਰਮ ਪੁਰਖ ਦਾ ਬਣੇ ਸਾਥ, ਜਨਮ ਜਨਮ ਦਾ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵਣਹਾਰ ਵਡਿਆਈਆ । ਰਵਦਾਸ ਪਿਛੇ ਕਰੇ ਧਿਆਨ, ਮਨ ਮਣਕਾ ਆਪ ਬਦਲਾਈਆ। ਬ੍ਰਾਹਮਣ ਦੇਵਣਹਾਰਾ ਗਿਆਨ, ਯਾਦ ਪਿਛਲੀ ਰਿਹਾ ਕਰਾਈਆ। ਨੇਤਰ ਖੋਲ੍ਹ ਚਤਰ ਸੁਜਾਨ, ਕਿਉਂ ਬੈਠਾ ਮੁਖ ਭਵਾਈਆ। ਤੇਰੇ ਹੁਕਮੇ ਅੰਦਰ ਪੰਧ ਕੱਟ ਕੇ ਆਇਆ ਵਿਚ ਜਹਾਨ, ਸਰਗੁਣ ਆਪਣਾ ਰੂਪ ਵਟਾਈਆ। ਪੁਰਖ ਅਕਾਲ ਦੀਨ ਦਿਆਲ ਤੇਰੇ ਸਾਮ੍ਹਣੇ ਦਿਤਾ ਬਿਆਨ, ਧੁਰ ਫ਼ਰਮਾਣਾ ਇਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਰਵੀਦਾਸ ਆਪਣਾ ਖੋਲ੍ਹ ਵਰਕਾ, ਬਿਨ ਅੱਖਰਾਂ ਵੇਖ ਵਖਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਸਚ ਲਾ ਕੇ ਗਿਆ ਸ਼ਰਤਾ, ਲੱਗੀ ਆਪਣੀ ਤੋੜ ਨਿਭਾਈਆ। ਜੋਧਾ ਸੂਰਬੀਰ ਮਰਦ ਮਰਦਾ, ਮਰਦਾਨਗੀ ਆਪਣੇ ਹੱਥ ਰਖਾਈਆ। ਪੂਰਬ ਜਨਮ ਦਾ ਲਾਹਵੇ ਕਰਜ਼ਾ, ਮਕਰੂਜ਼ ਕਰਜ਼ਾ ਦਏ ਚੁਕਾਈਆ। ਕਰੇ ਖੇਲ ਇਕ ਅਸਚਰਜਾ, ਅਚਰਜ ਆਪਣਾ ਹੁਕਮ ਵਰਤਾਈਆ। ਜਿਨ੍ਹਾਂ ਦੀ ਪੁੱਠੀ ਹੋਈ ਨਰਦਾ, ਸਿਧੀ ਆਪਣੇ ਹੱਥ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵਣਹਾਰ ਵਡਿਆਈਆ। ਨਾਰਦ ਕਹੇ ਮੈਂ ਛੱਡਿਆ ਸਾਰ ਪਾਸ਼ਾ, ਮਾਣ ਜਗਤ ਨਾ ਕੋਇ ਰਖਾਈਆ। ਚਾਰ ਕੁੰਟ ਨਾ ਕੋਇ ਦਿਲਾਸਾ, ਧੀਰਜ ਨਜ਼ਰ ਕੋਇ ਨਾ ਆਈਆ। ਪਰਮ ਪੁਰਖ ਪਰਮਾਤਮ ਰਵੀ ਦਾ ਮੰਨਿਆ ਇਕੋ ਆਖਾ, ਆਖ਼ਰ ਆਪਣਾ ਖੇਲ ਕਰਾਈਆ। ਦੋ ਜਹਾਨਾਂ ਵੇਖੇ ਖੇਲ ਤਮਾਸ਼ਾ, ਖ਼ਾਲਕ ਖ਼ਲਕ ਰੂਪ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਰਵੀਦਾਸ ਖੋਲ੍ਹ ਅੱਖ, ਅੱਗੇ ਪਿਛੇ ਧਿਆਨ ਲਗਾਈਆ। ਓ੍ਹਨਾਂ ਲੇਖਾ ਦੇਣਾ ਹੱਕ, ਜਿਨ੍ਹਾਂ ਹੁਕਮ ਮਿਲਿਆ ਬੇਪਰਵਾਹੀਆ। ਵੇਂਹਦਿਆਂ ਵੇਂਹਦਿਆਂ ਨੈਣ ਗਏ ਥੱਕ, ਲੋਚਣ ਸਾਰ ਕੋਇ ਨਾ ਆਈਆ। ਪਾਂਧੀ ਬਣ ਬਣ ਰਹੇ ਨੱਠ, ਦੋ ਜਹਾਨ ਭੱਜਣ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਰਿਹਾ ਵਰਤਾਈਆ । ਰਵੀ ਕਹੇ ਮੈਨੂੰ ਦੇਣਾ ਪਿਆ ਉਧਾਰ, ਲੇਖਾ ਰਹਿਣ ਕੋਇ ਨਾ ਪਾਈਆ। ਇਕ ਮਿੱਤਰ ਤੇ ਚਾਰ ਕਹਾਰ, ਡੋਲੀ ਵਾਲੇ ਨਜ਼ਰ ਨਾ ਆਈਆ।
❋
❋
ਨਾਲ ਬ੍ਰਾਹਮਣ ਦਿਸੇ ਚੰਡਾਲ, ਆਪਣਾ ਰੰਗ ਵਟਾਈਆ। ਜਿਸ ਦਾ ਲੇਖਾ ਦੀਨ ਦਿਆਲ, ਦੇਵਣਹਾਰ ਇਕ ਗੋਸਾਈਆ। ਜਿਸ ਵੇਲੇ ਮੇਰੇ ਘਰ ਗ੍ਰਹਿ ਸੁੱਕੇ ਟੁਕੜਿਆਂ ਭੋਗ ਲਗਾਇਆ ਥਾਲ, ਸੋਹਣੀ ਵਸਤ ਰੂਪ ਵਟਾਈਆ। ਓਸੇ ਵਿਚੋਂ ਥੋੜਾ ਸਾਂਭ ਕੇ ਰੱਖਿਆ ਵਿਚ ਰੁਮਾਲ, ਜਗਤ ਨੇਤਰ ਨਜ਼ਰ ਕਿਸੇ ਨਾ ਆਈਆ। ਕਰ ਕਿਰਪਾ ਨਾਨਕ ਲਾਲੋ ਦਿਤਾ ਖਵਾਲ, ਭੋਰਾ ਭੋਰਾ ਆਪ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵਣਹਾਰ ਵਡਿਆਈਆ। ਥਾਲ ਵਿਚੋਂ ਰੱਖਿਆ ਭੋਰਾ, ਸਮਝ ਕਿਸੇ ਨਾ ਆਈਆ। ਪਰਮ ਪੁਰਖ ਪ੍ਰਭ ਬਣ ਕੇ ਚੋਰਾ, ਚੋਰੀ ਆਪਣੀ ਗਿਆ ਕਮਾਈਆ। ਰਵਦਾਸ ਨੂੰ ਕਹਿ ਕੇ ਗਿਆ ਇਸ ਦੀ ਪਏ ਲੋੜਾ, ਕਲਜੁਗ ਅੰਤਮ ਭੇਵ ਅਭੇਦ ਖੁਲ੍ਹਾਈਆ। ਬਾਕੀ ਸਭ ਨੂੰ ਮਿਲਿਆ ਜਵਾਬ ਕੋਰਾ, ਧੁਰ ਫ਼ਰਮਾਣਾ ਆਪ ਦ੍ਰਿੜਾਈਆ। ਤੇਰਾ ਲੇਖੇ ਲਾਏ ਢੋਇਆ ਢੋਰਾ, ਦ੍ਰਿਸ਼ਟੀ ਚੰਮ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ। ਰਵਦਾਸ ਕਹੇ ਸੁਣ ਬ੍ਰਾਹਮਣ ਸੰਗੀ, ਸਚ ਦਿਆਂ ਜਣਾਈਆ । ਵਸਤ ਪਿਛਲੀ ਦੇ ਦੇ ਮੰਗੀ, ਪਰਦਾ ਉਹਲਾ ਰਹਿਣ ਕੋਇ ਨਾ ਪਾਈਆ। ਅੱਗੇ ਵਾਸਨਾ ਰਹੇ ਨਾ ਗੰਦੀ, ਦੁਰਮਤ ਮੈਲ ਧਵਾਈਆ। ਕੂੜੀ ਕਿਰਿਆ ਨਾ ਕੋਈ ਪਖੰਡੀ, ਭੇਖ ਸੰਗ ਨਾ ਕੋਇ ਜਣਾਈਆ। ਅੰਤਰ ਆਤਮ ਨਾ ਹੋਏ ਅੰਧੀ, ਮਨ ਵਾਸਨਾ ਦੇਵੇ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਬ੍ਰਾਹਮਣ ਕਹੇ ਸੁਣ ਦਾਸ ਰਵੀ, ਰੰਗ ਆਪਣਾ ਦਿਆਂ ਜਣਾਈਆ । ਮੈਂ ਕਸਮ ਖਾਵਾਂ ਓਸ ਨਿਸ਼ਾਨ ਥੱਲੇ ਜਿਸ ਦਾ ਲੇਖਾ ਹੱਥ ਚਵੀ, ਦੋ ਜਹਾਨਾਂ ਹੱਥ ਕਿਸੇ ਨਾ ਆਈਆ। ਅੱਗੇ ਮੇਰੀ ਜ਼ਿੰਦਗੀ ਬਣ ਗਈ ਨਵੀਂ, ਪਿਛਲਾ ਡੇਰਾ ਦਿਤਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਰਵਦਾਸ ਕਹੇ ਸੁਣ ਪੰਡਤ ਯਾਰ, ਸਚ ਬ੍ਰਹਮ ਦਿਆਂ ਦ੍ਰਿੜਾਈਆ। ਔਹ ਵੇਖ ਪਿਛਲੇ ਚਾਰ ਕਹਾਰ, ਜਿਨ੍ਹਾਂ ਠੱਗੀ ਗਿਆ ਕਮਾਈਆ। ਚਾਲੀ ਚਾਲੀ ਦਾ ਵਣਜ ਵਪਾਰ, ਗੰਗਾ ਮਈਆ ਰਹੀ ਸੁਣਾਈਆ। ਪਿਛਲਾ ਕਰਜ਼ਾ ਪਹਿਲੋਂ ਉਤਾਰ, ਅੱਗੇ ਮਿਲੇ ਫੇਰ ਵਡਿਆਈਆ। ਵੀਹ ਦਾ ਲੇਖਾ ਹਰਿ ਸੰਗਤ ਅੰਤਰ ਪਿਆਰ, ਗੁਰ ਪਰਸਾਦੀ ਹੋਏ ਸਹਾਈਆ। ਵੀਹਾਂ ਦਾ ਨਾਤਾ ਤੁਟੇ ਵਿਚ ਸੰਸਾਰ, ਸੰਸਾਰੀ ਸੰਗ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਬ੍ਰਾਹਮਣ ਕਹੇ ਮੈਨੂੰ ਦਿਸਦੇ ਸੱਜਣ, ਨੇਤਰ ਨੈਣਾਂ ਨਜ਼ਰੀ ਆਈਆ । ਭਗਤ ਪਿਆਰੇ ਸਾਚੇ ਮੰਗਣ, ਪ੍ਰਭ ਦਿਤੀ ਮਾਣ ਵਡਿਆਈਆ। ਮੈਂ ਪਿਛਲਾ ਲੇਖਾ ਆਇਆ ਮੰਗਣ, ਆਪਣੀ ਝੋਲੀ ਅੱਗੇ ਡਾਹੀਆ। ਮੈਂ ਕੋਝਾ ਕਮਲਾ ਹੋਇਆ ਨੰਗਨ, ਖ਼ਾਲੀ ਹੱਥ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੋਹੇ ਦੇਵੇ ਮਾਣ ਵਡਿਆਈਆ । ਰਵਦਾਸ ਕਹੇ ਸੁਣ ਬ੍ਰਾਹਮਣ ਏਕ, ਸਚ ਦਿਆਂ ਦ੍ਰਿੜਾਈਆ। ਔਹ ਵੇਖ ਆਪਣਾ ਪਿਛਲਾ ਲੇਖ, ਸ੍ਰੀ ਭਗਵਾਨ ਰਿਹਾ ਸਮਝਾਈਆ। ਨੌ ਜਨਮ ਭਰਮ ਕੇ ਬਣ ਜਾ ਨੇਕ, ਨੀਤੀਵਾਨ ਇਕ ਅਖਵਾਈਆ। ਅੱਗੇ ਮਾਣਸ ਜਨਮ ਦੀ ਮੁਕਣ ਵਾਲੀ ਖੇਡ, ਤਤ ਚੋਲਾ ਸੰਗ ਨਾ ਕੋਇ ਨਿਭਾਈਆ । ਜਿਸ ਨੇ ਮਾਤਲੋਕ ਦਿਤਾ ਭੇਜ, ਸੋ ਵੇਖਣ ਆਇਆ ਬੇਪਰਵਾਹੀਆ। ਤੇਰੇ ਸੰਗ ਤੱਤਾਂ ਸੱਜਣਾ ਖ਼ਾਲੀ ਹੋਵਣ ਵਾਲੀ ਸੇਜ, ਨਾਰ ਕੰਤ ਹੋਏ ਜੁਦਾਈਆ । ਪ੍ਰਭ ਦਾ ਕੋਈ ਨਾ ਮੇਟੇ ਲੇਖ, ਲੇਖਾ ਸਕੇ ਨਾ ਕੋਇ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ ।
❋
❋
ਬ੍ਰਾਹਮਣ ਅੰਦਰੋਂ ਰਿਹਾ ਰੋ, ਹੌਕਿਆਂ ਨਾਲ ਸੁਣਾਈਆ। ਤੁਧ ਬਿਨ ਪ੍ਰਭੂ ਨਾ ਦਿਸੇ ਕੋ, ਨਾਤਾ ਤੁਟਾ ਜਗਤ ਲੋਕਾਈਆ। ਆਪਣਾ ਆਪ ਬੈਠਾ ਖੋ, ਚਲੇ ਨਾ ਕੋਇ ਚਤਰਾਈਆ। ਦੁਰਮਤ ਮੈਲ ਪਾਂਪਾ ਧੋ, ਨਿਰਮਲ ਰੂਪ ਵਖਾਈਆ। ਜੁਗ ਚੌਕੜੀ ਪਿਛੋਂ ਤੇਰੀ ਸੁਣੀ ਸੋ, ਸੋ ਪੁਰਖ ਨਿਰੰਜਣ ਇਕੋ ਮਾਹੀਆ। ਮੇਰੇ ਅੰਦਰ ਕਰ ਲੋ, ਸਚ ਪਰਕਾਸ਼ ਨੂਰ ਇਲਾਹੀਆ। ਬਿਨ ਮਾਤ ਗਰਭ ਤੂੰ ਮੇਰਾ ਬੀਜ ਬੋ, ਫੁਲ ਫਲਵਾੜੀ ਆਪ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਰਵਦਾਸ ਕਹੇ ਸੁਣ ਬ੍ਰਾਹਮਣ ਜਾਤੀ, ਜ਼ਰਾ ਪਿਛਲਾ ਧਿਆਨ ਦ੍ਰਿੜਾਈਆ। ਮੇਰੇ ਘਰ ਵਾਲਾ ਇਹ ਓਹੋ ਸਾਥੀ, ਜਿਸ ਕੋਲੋਂ ਕੰਗਣ ਦਿਤਾ ਝੋਲੀ ਪਾਈਆ। ਗ਼ਰੀਬ ਨਿਮਾਣਿਆਂ ਕੋਝਿਆਂ ਕਮਲਿਆਂ ਆਦਿ ਜੁਗਾਦਿ ਮੰਨੇ ਆਖੀ, ਜੋ ਚਰਨ ਕਵਲ ਮੰਗਣ ਸਰਨਾਈਆ। ਮੇਰੇ ਸਾਹਿਬ ਦੀ ਵੱਡੀ ਹਾਟੀ, ਬੇਅੰਤ ਅਤੋਟ ਅਤੁਟ ਭੰਡਾਰ ਵਰਤਾਈਆ। ਦੋ ਜਹਾਨਾਂ ਸੱਚਾ ਸਾਕੀ, ਭਰ ਪਿਆਲਾ ਜਾਮ ਪਿਆਈਆ। ਆ ਵੇਖ ਪਿਛਲੀ ਲਿਖੀ ਪਾਤੀ, ਜੋ ਮੇਰੇ ਹੱਥ ਫੜਾਈਆ । ਇਸ ਵਿਚ ਲਹਿਣਾ ਦਿਸੇ ਬਾਕੀ, ਰਵਦਾਸ ਰਿਹਾ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵਣਹਾਰ ਵਡਿਆਈਆ । ਸੁਣ ਕੇ ਬਚਨ ਕੂਕੀ ਡੋਲੇ ਵਾਲੀ ਨਾਰ, ਸੋਹਣਾ ਬਚਨ ਸੁਣਾਈਆ। ਮੇਰੇ ਸਾਹਿਬ ਸਤਿਗੁਰ ਸਾਂਝੇ ਯਾਰ, ਪੁਰਖ ਅਕਾਲ ਤੇਰੀ ਸਰਨਾਈਆ। ਮੈਨੂੰ ਤੱਕ ਲੈਣ ਦੇ ਉਹ ਕਹਾਰ, ਜਿਹੜੇ ਨਾਰੀ ਰੂਪ ਜਾਮਾ ਬੈਠੇ ਬਦਲਾਈਆ। ਭਗਤ ਦਵਾਰ ਦਾ ਮਿਲਿਆ ਪਿਆਰ, ਪਿਆਰ ਵਿਚੋਂ ਪ੍ਰੇਮ ਨਜ਼ਰੀ ਆਈਆ। ਰਵਦਾਸ ਚੁਮਾਰੇ ਜਿਨ੍ਹਾਂ ਤੇਰਾ ਭੋਜਨ ਦਿਤਾ ਖਵਾਲ, ਪਕਵਾਨ ਇਕੋ ਅੱਗੇ ਟਿਕਾਈਆ। ਨਾਲੇ ਦਿਤਾ ਧੁਰ ਦਾ ਦਾਨ, ਪੁਰਖ ਅਬਿਨਾਸ਼ੀ ਕਲਜੁਗ ਅੰਤਮ ਮਿਲੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਓਧਰੋਂ ਡੋਲੀ ਉਠ ਕੇ ਪਈ ਹੱਸ, ਘੁੰਗਟ ਲਾਲ ਵੇਖ ਵਖਾਈਆ। ਮੈਂ ਪੰਧ ਮੁਕਾਇਆ ਨੱਸ ਨੱਸ, ਭੱਜੀ ਵਾਹੋ ਦਾਹੀਆ। ਨੇਤਰ ਖੋਲ੍ਹ ਕੇ ਵੇਖਿਆ ਅੱਖ, ਮੈਨੂੰ ਮੋਢਿਆਂ ਉਤੇ ਚੁੱਕਣ ਵਾਲੇ ਨਜ਼ਰੀ ਆਈਆ। ਇਹ ਸਭ ਕੁਝ ਰਵਦਾਸ ਦੇ ਹੱਥ, ਜਿਸ ਦਾ ਲੇਖ ਨਾ ਕੋਇ ਮਿਟਾਈਆ। ਸ੍ਰੀ ਭਗਵਾਨ ਉਹਦੇ ਵਸ, ਘਰ ਬਹਿ ਬਹਿ ਖ਼ੁਸ਼ੀ ਮਨਾਈਆ। ਹੁਣ ਖੇਲ ਵੇਖੋ ਪਰਤੱਖ, ਵੱਖਰੀ ਧਾਰ ਚਲਾਈਆ। ਕਿਰਪਾ ਕਰ ਪੁਰਖ ਸਮਰਥ, ਗੁਰਮੁਖ ਆਪਣੀ ਗੰਢ ਪਵਾਈਆ। ਸਤਿ ਧਰਮ ਦਾ ਖੋਲ੍ਹ ਕੇ ਹੱਟ, ਵਣਜ ਇਕੋ ਇਕ ਕਰਾਈਆ। ਪਿਛਲਾ ਲੇਖਾ ਕਰ ਕੇ ਯਾਦ, ਲਹਿਣਾ ਰਿਹਾ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਹਣੀ ਬਣਤ ਆਪ ਬਣਾਈਆ। ਡੋਲੀ ਵਾਲੇ ਡੰਡੇ ਕਰਨ ਮਖ਼ੌਲ, ਦੋ ਹੱਥਾਂ ਤਾਲੀ ਰਹੇ ਵਜਾਈਆ। ਉਠੋ ਵੇਖੋ ਬ੍ਰਾਹਮਣ ਰੌਲ, ਪੰਡਤ ਬੈਠਾ ਡੇਰਾ ਲਾਈਆ। ਚਾਰ ਕਹਾਰ ਉਸ ਦੇ ਕੋਲ, ਆਪਣਾ ਮਾਣ ਤਾਣ ਗਵਾਈਆ। ਰਵਦਾਸਾ ਲੇਖਾ ਰਿਹਾ ਫੋਲ, ਸ੍ਰੀ ਭਗਵਾਨ ਰਿਹਾ ਸਮਝਾਈਆ। ਸਭ ਦਾ ਪੂਰਾ ਕਰੇ ਕੌਲ, ਕੀਤਾ ਇਕਰਾਰ ਵਿਸਰ ਕਦੇ ਨਾ ਜਾਈਆ। ਲਹਿਣਾ ਦੇਵੇ ਉਪਰ ਧੌਲ, ਧਰਨੀ ਆਪਣੇ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਰਸੇ ਕਹਿਣ ਅਸੀਂ ਦੱਸੀਏ ਰਸਤਾ, ਭੇਵ ਅਭੇਵ ਖੁਲ੍ਹਾਈਆ। ਗੁਰਮੁਖ ਖੋਲ੍ਹਿਆ ਪਿਛਲਾ ਬਸਤਾ, ਸ੍ਰੀ ਭਗਵਾਨ ਰਿਹਾ ਦ੍ਰਿੜਾਈਆ। ਵੇਖੋ ਬ੍ਰਾਹਮਣ ਹਾਲ ਖ਼ਸਤਾ, ਖ਼ੁਸ਼ੀ ਗ਼ਮੀ ਦੋਵੇਂ ਬੈਠੀਆਂ ਡੇਰਾ ਲਾਈਆ। ਅੱਗੇ ਜਾਣ ਦਾ ਨਹੀਂ ਖ਼ਰਚਾ, ਪਿਛੇ ਰਹਿਣ ਤੋਂ ਸਕੇ
❋
❋
ਨਾ ਕੋਇ ਬਚਾਈਆ। ਸਾਮ੍ਹਣੇ ਅੱਖੀਆਂ ਪੈ ਗਿਆ ਪਰਚਾ, ਹੱਲ ਸਵਾਲ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਬੇਪਰਵਾਹੀਆ। ਬ੍ਰਾਹਮਣ ਕਹੇ ਮੇਰੇ ਰਾਮ, ਰਮਈਆ ਇਕ ਸਰਨਾਈਆ। ਮੇਰਾ ਪਿਛਲਾ ਲੇਖਾ ਹੋਇਆ ਹਰਾਮ, ਹੁਰਮਤ ਕੋਇ ਰਹਿਣ ਨਾ ਪਾਈਆ। ਅਗਲਾ ਸੁਣਿਆ ਤੇਰਾ ਨਿਸ਼ਾਨ, ਨਿਸ਼ਾਨਾ ਤੇਰਾ ਬੇਪਰਵਾਹੀਆ। ਚਰਨ ਕਵਲ ਕਰ ਧਿਆਨ, ਨੇਤਰ ਨੈਣਾਂ ਨੀਰ ਵਹਾਈਆ । ਮੇਰੀ ਮੁਸ਼ਕਲ ਕਰ ਆਸਾਨ, ਦੁਖੀਆਂ ਦਰਦ ਗਵਾਈਆ। ਸਾਰੇ ਕੱਠੇ ਹੋਏ ਆਣ, ਵਿਛੜਿਆਂ ਰਹਿਣ ਕੋਇ ਨਾ ਪਾਈਆ। ਕਿਰਪਾ ਕਰ ਸ੍ਰੀ ਭਗਵਾਨ, ਸਚ ਤੇਰੀ ਸਰਨਾਈਆ। ਤੇਰੇ ਹੁਕਮੇ ਅੰਦਰ ਮੈਂ ਤਿਆਰ ਕੀਤਾ ਪਕਵਾਨ, ਭੋਜਨ ਭੇਟਾ ਤੇਰੀ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੋਹੇ ਦੇ ਮਾਣ ਵਡਿਆਈਆ। ਬ੍ਰਾਹਮਣ ਤੇਰਾ ਭੋਜਨ ਹੋਇਆ ਤਿਆਰ, ਸ੍ਰੀ ਭਗਵਾਨ ਧਿਆਨ ਲਗਾਈਆ । ਤੇਰੀ ਗੰਗਾ ਮਈਆ ਲਿਆਏ ਉਠਾਲ, ਨੇਤਰ ਨੈਣਾਂ ਦਰਸ ਕਰੇ ਜਮਨਾ ਸੁਰਸਤੀ ਦਿਸੇ ਨਾਲ, ਭੱਜਣ ਵਾਹੋ ਦਾਹੀਆ। ਗੋਦਾਵਰੀ ਵੇਖੇ ਆ ਕੇ ਹਾਲ, ਨੇਤਰ ਨੈਣਾਂ ਨੀਰ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਗੰਗਾ ਜਮਨਾ ਸੁਰਸਤੀ ਗੋਦਾਵਰੀ ਆਈਆਂ ਨੇੜੇ, ਆਪਣਾ ਪੰਧ ਮੁਕਾਈਆ। ਪੰਡਤ ਕਿਥੇ ਲਾਏ ਡੇਰੇ, ਬ੍ਰਾਹਮਣ ਦੇ ਸਮਝਾਈਆ। ਸਾਡੇ ਕੰਢੇ ਤੂੰ ਜਜਮਾਨ ਲੁੱਟੇ ਬਥੇਰੇ, ਆਪਣੇ ਹੱਥ ਵਖਾਈਆ। ਹੁਣ ਆਇਉਂ ਕਿਹੜੇ ਗੇੜੇ, ਤੈਨੂੰ ਸਕੇ ਨਾ ਕੋਇ ਬਚਾਈਆ। ਪੰਡਤ ਹੰਝੂਆਂ ਨਾਲ ਕਪੜੇ ਰਿਹਾ ਲਬੇੜੇ, ਨੇਤਰ ਨੈਣਾਂ ਨੀਰ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਰਿਹਾ ਮੁਕਾਈਆ। ਗੰਗਾ ਜਮਨਾ ਸੁਰਸਤੀ ਖ਼ੁਸ਼ੀ ਹੋ ਕੇ ਗਾਵਣ ਗੀਤ, ਬ੍ਰਾਹਮਣ ਰਹੇ ਸੁਣਾਈਆ। ਪੰਡਤ ਜੀ ਤੁਹਾਡੀ ਪ੍ਰਭ ਨੇ ਵਾਹਵਾ ਵੇਖੀ ਰੀਤ, ਨੀਤ ਤੁਹਾਡੀ ਤੁਹਾਡੇ ਨਾਲ ਪਰਨਾਈਆ। ਜੋ ਕੁਛ ਹੋ ਰਿਹਾ ਸੋ ਹੋਵੇ ਠੀਕ, ਫ਼ਰਕ ਰਹਿਣ ਕੋਇ ਨਾ ਪਾਈਆ। ਸਾਡੇ ਨਾਲ ਝੂਠੀ ਕਰਦਾ ਰਿਹੋਂ ਪ੍ਰੀਤ, ਸੱਚੀ ਯਾਰੀ ਤੋੜ ਨਾ ਕਿਤੇ ਨਿਭਾਈਆ। ਜਿਸ ਰਵਦਾਸ ਨੂੰ ਕਹਿੰਦਾ ਰਿਹੋਂ ਨੀਚ, ਕਸੀਰਾ ਆਪਣੀ ਝੋਲੀ ਪਾਈਆ। ਉਹਦੀ ਚੋਲੀ ਵੇਖ ਰੰਗ ਚੜ੍ਹਿਆ ਬਸੀਠ, ਰੂਪ ਇਕੋ ਇਕ ਦਰਸਾਈਆ। ਓਸ ਦਰ ਤੋਂ ਮੰਗ ਲੈ ਭੀਖ, ਤੇਰਾ ਵਿਚੋਲਾ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਚਰਜ ਖੇਲ ਰਿਹਾ ਕਰਾਈਆ। ਬ੍ਰਾਹਮਣ ਕਹੇ ਸੁਣ ਗੰਗਾ ਮਈਆ, ਮੈਂ ਮਮਤਾ ਦਿਤੀ ਤਜਾਈਆ। ਮੇਰੀ ਡੁੱਬਦੀ ਵੇਖ ਨਈਆ, ਬੇੜਾ ਪਾਰ ਨਾ ਕੋਇ ਲੰਘਾਈਆ। ਸੱਜਣ ਦਿਸੇ ਨਾ ਕੋਈ ਸਈਆ, ਸੰਗ ਨਾ ਕੋਇ ਵਖਾਈਆ। ਮੇਰੀ ਪਕੜੇ ਕੋਈ ਨਾ ਬਹੀਆ, ਬ੍ਰਾਹਮਣੀ ਬੈਠੀ ਮੁਖ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਕਰਨੀ ਰਿਹਾ ਕਮਾਈਆ। ਬ੍ਰਾਹਮਣ ਕਹੇ ਸੁਣ ਜਮਨਾ ਭੈਣ, ਸੁਰਸਤੀ ਨਾਲ ਰਲਾਈਆ। ਮੇਰੇ ਨੇਤਰ ਰੋਵਣ ਵਹਾਇਣ ਨੀਰ ਨੈਣ, ਧੀਰਜ ਨਜ਼ਰ ਕੋਇ ਨਾ ਆਈਆ। ਮੈਂ ਸਚ ਸਚ ਤੁਹਾਨੂੰ ਆਇਆ ਕਹਿਣ, ਕਹਿ ਕਹਿ ਰਿਹਾ ਜਣਾਈਆ। ਅੱਜ ਚੁਕਣਾ ਲਹਿਣ ਦੇਣ, ਮੇਰੀ ਸੋਚ ਸਮਝ ਰਹੀ ਨਾ ਰਾਈਆ। ਨਾਤਾ ਤੁਟਣਾ ਸੱਜਣ ਸਾਕ ਸੈਣ, ਭਾਈ ਭੈਣ ਜਾਣਾ ਮੁਖ ਭਵਾਈਆ। ਹਰਿ ਸੰਗਤ ਵਿਚ ਨਾ ਮਿਲਣਾ ਬਹਿਣ, ਪ੍ਰਭ ਚਰਨ ਧੂੜੀ ਟਿੱਕਾ ਨਾ ਕੋਇ ਲਗਾਈਆ। ਮੇਰਾ ਸਾਢੇ ਤਿੰਨ ਹੱਥ ਬੁਰਜ ਲੱਗਾ ਢਹਿਣ, ਢੇਰੀ ਖ਼ਾਕ ਵਿਚ ਰਲ ਜਾਈਆ। ਅੰਦਰੇ ਅੰਦਰ ਚੋਰੀ ਘਰਾਂ ਵਿਚ ਦਿਸੇ
❋
❋
ਡਾਇਣ, ਬਾਹਰੋਂ ਸਕੇ ਨਾ ਕੋਇ ਸਮਝਾਈਆ। ਔਹ ਵੇਖ ਮੈਨੂੰ ਨਜ਼ਰੀ ਆਏ ਜੋ ਮੈਨੂੰ ਆਏ ਲੈਣ, ਲਹਿਣਾ ਦੇਣਾ ਰਹੇ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲਹਿਣਾ ਦਏ ਚੁਕਾਈਆ। ਚਾਰੇ ਭੈਣਾਂ ਕਰਨ ਸਲਾਹ, ਅੰਦਰੇ ਅੰਦਰ ਧਿਆਨ ਲਗਾਈਆ। ਐਸ ਵੇਲੇ ਕਿਹੜਾ ਬਣੇ ਮਲਾਹ, ਜੋ ਬੇੜਾ ਪਾਰ ਕਰਾਈਆ। ਗੰਗਾ ਹੌਲੀ ਜਿਹੀ ਦਿਤਾ ਸੁਣਾ, ਇਸ਼ਾਰੇ ਨਾਲ ਦ੍ਰਿੜਾਈਆ। ਰਵਦਾਸ ਚੁਮਾਰਾ ਗੁਰਮੁਖ ਬੈਠਾ ਰੂਪ ਵਟਾ, ਜਿਸ ਦੇ ਨਾਲ ਸਚ ਗੋਸਾਈਂਆ। ਉਸ ਦੇ ਅੱਗੇ ਰਲ ਕੇ ਸਾਰੇ ਵਾਸਤਾ ਲਵੋ ਪਾ, ਦੋਏ ਜੋੜ ਜੋੜ ਆਪਣੀ ਝੋਲੀ ਡਾਹੀਆ । ਜੇ ਮਿਹਰਵਾਨ ਮਿਹਰ ਨੈਣ ਲਏ ਉਠਾ, ਦੁਖੀਆਂ ਦੁੱਖ ਦਰਦ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮੇ ਅੰਦਰ ਖੇਲ ਵਰਤਾਈਆ। ਚਾਰੇ ਭੈਣਾਂ ਹੌਲੀ ਜਿਹੀ ਰਵਦਾਸ ਨੂੰ ਰਹੀਆਂ ਆਖ, ਬਿਨ ਰਸਨਾ ਜਿਹਵਾ ਬੋਲ ਸੁਣਾਈਆ। ਤੇਰਾ ਪ੍ਰਭ ਦੇ ਨਾਲ ਸਾਥ, ਨਾਤਾ ਜੁੜਿਆ ਬੇਪਰਵਾਹੀਆ। ਤੈਨੂੰ ਗ਼ਰੀਬ ਨੂੰ ਮੰਗਣ ਦੀ ਸੋਹਣੀ ਜਾਚ, ਕੋਝੇ ਕਮਲੇ ਆਪਣੀ ਝੋਲੀ ਅੱਗੇ ਡਾਹੀਆ। ਸਾਨੂੰ ਯਾਦ ਉਹ ਪਿਛਲੀ ਰਾਤ, ਜਿਸ ਰੈਣ ਅੰਦਰ ਸੋਹਣਾ ਭਾਤ ਦਿਤਾ ਖਵਾਈਆ। ਚਾਰ ਕਹਾਰਾਂ ਖੋਲ੍ਹ ਕੇ ਰਾਜ਼, ਪੰਜਵੇਂ ਯਾਰ ਦੇ ਕੇ ਦਾਤ, ਸਾਥ ਪੰਜ ਘੁਮਿਆਰ ਜਣਾਈਆ। ਪੰਡਤ ਬ੍ਰਾਹਮਣ ਗਿਉਂ ਆਖ, ਇਸ਼ਾਰਾ ਇਕੋ ਇਕ ਲਗਾਈਆ। ਕਲਜੁਗ ਅੰਤ ਵੇਖਾਂ ਆਣ ਤਮਾਸ਼, ਲੋਕਮਾਤ ਫੇਰਾ ਪਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਚ ਗੋਸਾਈਂਆ। ਰਵਦਾਸ ਕਹੇ ਸੁਣ ਲਓ ਸੱਚੀ, ਇਕੋ ਵਾਰ ਸਮਝਾਈਆ । ਮੈਂ ਪ੍ਰਭ ਦੇ ਨਾਲ ਕੀਤੀ ਪੱਕੀ, ਆਪਣੀ ਗੰਢ ਬੰਧਾਈਆ। ਮੇਰੀ ਡੋਰੀ ਨਹੀਂ ਤੰਦ ਕੱਚੀ, ਆਦਿ ਜੁਗਾਦਿ ਟੁਟ ਨਾ ਜਾਈਆ। ਗੱਲ ਇਕ ਸੁਣਾਵਾਂ ਅੱਛੀ, ਬੁਰੀ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪ੍ਰਭ ਮੇਰਾ ਰਿਹਾ ਦ੍ਰਿੜਾਈਆ। ਸੁਣ ਗੰਗਾ ਕਰ ਕੇ ਕੰਨ, ਰਵੀ ਰਿਹਾ ਜਣਾਈਆ। ਸਾਹਿਬ ਮੇਰਾ ਜਾਏ ਮੰਨ, ਜੇ ਵਾਸਤਾ ਅੱਗੇ ਪਾਈਆ। ਜਿਸ ਪੂਰਬ ਜਨਮ ਦਾ ਲੇਖਾ ਦੇਣਾ ਸੋ ਅੱਗੇ ਨਾ ਦੇਵੇ ਡੰਨ, ਡੌਰੂ ਡੰਕ ਕੂੜ ਨਾ ਕੋਇ ਵਜਾਈਆ। ਭਾਗ ਲਗਾਵੇ ਸਾਢੇ ਤਿੰਨ ਹੱਥ ਤਨ, ਰੰਗ ਆਪਣਾ ਇਕ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਏਧਰੋਂ ਬ੍ਰਾਹਮਣ ਮਾਰੀ ਧਾਹ, ਕੂਕ ਕੂਕ ਸੁਣਾਈਆ। ਓਧਰੋਂ ਗੰਗਾ ਨੀਰ ਰਹੀ ਵਹਾ, ਨੈਣਾਂ ਛਹਿਬਰ ਲਾਈਆ। ਜਮਨਾ ਖੁਲ੍ਹੇ ਕੇਸ ਰਹੀ ਵਖਾ, ਮੀਂਢੀ ਸੀਸ ਨਾ ਕੋਇ ਗੁੰਦਾਈਆ। ਸੁਰਸਤੀ ਧੂੜੀ ਟਿੱਕਾ ਖ਼ਾਕ ਰਮਾ, ਮੁਖ ਭਬੂਤੀ ਇਕ ਜਣਾਈਆ। ਗੋਦਾਵਰੀ ਤਨ ਅਲਫ਼ੀ ਲੀਰੋ ਲੀਰ ਲਈ ਕਰਾ, ਹਾਰ ਸ਼ਿੰਗਾਰ ਨਜ਼ਰ ਕੋਇ ਨਾ ਆਈਆ। ਚਰਨ ਕਵਲ ਮੰਗ ਪਨਾਹ, ਸਚ ਬੇਨੰਤੀ ਇਕ ਸੁਣਾਈਆ। ਪ੍ਰਭੂ ਏਸ ਬ੍ਰਾਹਮਣ ਦਾ ਬਖ਼ਸ਼ ਗੁਨਾਹ, ਜਿਨ ਤੇਰਾ ਪਰਸਾਦ ਦਿਤਾ ਬਣਾਈਆ। ਜੁਗ ਜਨਮ ਦੀ ਕੜਾਹੀ ਦੀ ਆਸਾ ਪੂਰ ਕਰਾ, ਤੇਰਾ ਚਰਨ ਕਵਲ ਵਿਚ ਟਿਕਾਈਆ। ਪ੍ਰੇਮ ਪਿਆਰ ਨਾਲ ਸੇਵ ਕਮਾ, ਸੋਹਣੀ ਖ਼ੁਸ਼ੀ ਵਖਾਈਆ। ਪੰਜਾਂ ਕੋਲੋਂ ਜਲ ਪਵਾ, ਮੰਤਰ ਪੜ੍ਹਿਆ ਬੇਪਰਵਾਹੀਆ। ਸਾਡਾ ਲਿਆਦਾਂ ਲੇਖੇ ਲਿਆ ਲਾ, ਜੋ ਦੂਰ ਦੁਰਾਡਾ ਤੇਰੇ ਦਰ ਤੇ ਲਿਆ ਟਿਕਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਰਹਿਮਤ ਦੇ ਕਮਾਈਆ। ਰਹਿਮਤ ਕਰ ਸ੍ਰੀ ਭਗਵਾਨ, ਬੇਪਰਵਾਹ ਤੇਰੀ ਸਰਨਾਈਆ । ਰਲ ਮਿਲ ਸਾਰੇ ਮੰਗੀਏ ਦਾਨ, ਝੋਲੀ ਇਕ ਵਖਾਈਆ। ਤੂੰ ਸਾਹਿਬ ਸੱਜਣ ਸੁਲਤਾਨ, ਬੇਅੰਤ ਤੇਰੀ ਸ਼ਹਿਨਸ਼ਾਹੀਆ।
❋
❋
ਜੁਗ ਚੌਕੜੀ ਮੇਟਣਹਾਰ, ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਤੇਰੇ ਹੁਕਮੇ ਅੰਦਰ ਸੇਵ ਕਮਾਈਆ। ਹਉਂ ਬਾਲੇ ਬਾਲਕ ਬਾਲ ਅਞਾਣ, ਬਾਲੀ ਬੁਧ ਰਖਾਈਆ । ਤੇਰਾ ਅੰਤ ਨਾ ਪਾਰਾਵਾਰ, ਬੇਅੰਤ ਸਹਿਜ ਸੁਖਦਾਈਆ। ਤੇਰਾ ਪ੍ਰਭੂ ਇਕ ਆਧਾਰ, ਰਵਦਾਸ ਚੁਮਾਰਾ ਰਿਹਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੜਦਾ ਉਹਲਾ ਦੇ ਚੁਕਾਈਆ। ਪ੍ਰਭੂ ਕਹੇ ਰਵਦਾਸ ਦਾਸ ਦਾ ਕੀ, ਸਚ ਦਿਓ ਜਣਾਈਆ। ਸਾਰੇ ਕਹਿਣ ਓਸ ਵੰਡ ਵੰਡੀ ਸਾਢੇ ਤਿੰਨ ਹੱਥ ਨੀਂਹ, ਜਿਸ ਦਾ ਲੇਖਾ ਤੇਰੇ ਹੱਥ ਫੜਾਈਆ। ਲੱਖ ਚੁਰਾਸੀ ਤੇਰਾ ਜੰਤ ਜੀਵ ਜੀ, ਜਾਗਰਤ ਜੋਤ ਕਰੇ ਰੁਸ਼ਨਾਈਆ । ਅੰਮ੍ਰਿਤ ਮੇਘ ਬਰਸ ਮੀਂਹ, ਧਾਰ ਇਕੋ ਇਕ ਵਹਾਈਆ। ਕਿਰਪਾਲ ਹੋ ਕੇ ਠਾਕਰ ਥੀ, ਸਾਹਿਬ ਤੇਰੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇ ਮਾਣ ਵਡਿਆਈਆ। ਸਚ ਦੱਸੋ ਕੀ ਰਵਦਾਸ ਦੱਸੇ, ਪ੍ਰਭ ਜੂ ਆਖ ਜਣਾਈਆ। ਰਵੀ ਖ਼ੁਸ਼ੀਆਂ ਵਿਚ ਹੱਸੇ, ਗੁਰਮੁਖ ਆਪਣਾ ਰੰਗ ਚੜ੍ਹਾਈਆ। ਪ੍ਰਭੂ ਪ੍ਰੇਮ ਪ੍ਰੀਤੀ ਅੰਦਰ ਫਸੇ, ਦੂਸਰ ਹੱਥ ਕਿਸੇ ਨਾ ਆਈਆ। ਬ੍ਰਾਹਮਣ ਚਰਨਾਂ ਉਤੇ ਢੱਠੇ, ਜਮਨਾ ਸੁਰਸਤੀ ਗੰਗਾ ਗੋਦਾਵਰੀ ਨਾਲ ਮਿਲਾਈਆ। ਦੀਨ ਦਿਆਲ ਵਸਤ ਅਮੋਲਕ ਝੋਲੀ ਘੱਤੇ, ਦਾਤਾ ਦਾਨੀ ਆਪ ਵਰਤਾਈਆ। ਪਿਛਲੇ ਵੇਖ ਕੇ ਹਿਸਾਬ ਖਤੇ, ਖਾਤਾ ਆਪਣੇ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ । ਰਵਦਾਸ ਕਹੇ ਮੈਂ ਖਾਤਾ ਦੱਸਾਂ ਏਕ, ਜਿਸ ਵਿਚੋਂ ਮਿਲੇ ਵਡਿਆਈਆ। ਪਰਮ ਪੁਰਖ ਦੀ ਰਾਖੋ ਟੇਕ, ਸਚ ਸਚ ਸਰਨਾਈਆ। ਚਰਨ ਕਵਲ ਕਰੋ ਆਦੇਸ਼, ਨਿਉਂ ਨਿਉਂ ਲਾਗੋ ਪਾਈਂਆ। ਨਿਰਵੈਰ ਪੁਰਖ ਵਟਾਇਆ ਭੇਖ, ਜੋਤੀ ਜਾਤਾ ਨੂਰ ਰੁਸ਼ਨਾਈਆ। ਇਕੋ ਵਸੇ ਸੰਬਲ ਦੇਸ, ਸਾਚੇ ਮੰਦਰ ਡੇਰਾ ਲਾਈਆ। ਸਚ ਦਵਾਰੇ ਖੇਲੇ ਖੇਡ, ਜਨ ਭਗਤਾਂ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਲੇਖਾ ਦਏ ਮੁਕਾਈਆ। ਰਵਦਾਸ ਕਹੇ ਸੁਣ ਸਚ ਕਹਾਣੀ, ਅੱਛੀ ਤਰ੍ਹਾ ਜਣਾਈਆ। ਜਿਸ ਨੇ ਰਚਨ ਰਚਾਈ ਚਾਰੇ ਖਾਣੀ, ਸੋ ਖ਼ਾਲਸ ਰੂਪ ਵਟਾਈਆ। ਜਿਸ ਦੀ ਸਿਫ਼ਤ ਕਰੇ ਚਾਰ ਬਾਣੀ, ਆਦਿ ਜੁਗਾਦਿ ਰਹੀ ਜਸ ਗਾਈਆ। ਸੋ ਸਾਹਿਬ ਸਤਿਗੁਰ ਲੇਖਾ ਜਾਣੇ ਦੋ ਜਹਾਨੀ, ਨਿਰਗੁਣ ਸਰਗੁਣ ਵੇਖ ਵਖਾਈਆ। ਉਸ ਦੇ ਚਰਨ ਕਵਲ ਵਿਟੁਹ ਜਾਓ ਕੁਰਬਾਨੀ, ਨਿਮੁਖ ਨਿਮੁਖ ਆਪਣਾ ਆਪ ਕਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਹੱਥ ਰੱਖੇ ਵਡਿਆਈਆ। ਰਵਦਾਸ ਕਹੇ ਮੇਰਾ ਸੁੱਕਾ ਭੋਜਨ, ਜਿਸ ਸਤਿ ਰੂਪ ਬਣਾਈਆ। ਜਿਸ ਨੂੰ ਨਾਨਕ ਮਿਲਿਆ ਉਪਰ ਕੋਟਨ ਜੋਜਨ, ਜਿਸ ਦੀ ਸਿਫ਼ਤ ਗਗਨ ਗਗਨੰਤਰ ਨਾ ਕੋਇ ਕਰਾਈਆ। ਜਿਸ ਦੇ ਦਰਸ਼ਨ ਨੂੰ ਆਦਿ ਜੁਗਾਦਿ ਜੁਗ ਚੌਕੜੀ ਲੋਚਣ, ਨਿਤ ਨਵਿਤ ਧਿਆਨ ਲਗਾਈਆ। ਜਿਸ ਦਾ ਲਹਿਣਾ ਗੁਰ ਅਵਤਾਰ ਪੀਰ ਪੈਗ਼ੰਬਰ ਸੋਚਣ, ਸੋਚ ਵਿਚ ਕਿਸੇ ਨਾ ਆਈਆ। ਜਿਸ ਦਾ ਵਾਸਾ ਲੋਕ ਪਰਲੋਕਨ, ਦੋ ਜਹਾਨਾਂ ਖੇਲ ਖਿਲਾਈਆ। ਜਿਸ ਦੇ ਨਾਲ ਰਵਦਾਸ ਮਾਣੇ ਮੌਜਨ, ਗੁਰਮੁਖ ਸਿੰਘ ਗੁਰ ਗੁਰ ਗੋਦ ਉਠਾਈਆ। ਪ੍ਰਭੂ ਸਭ ਦੇ ਸਿਰ ਉਤੇ ਦੇਵੇ ਓਢਨ, ਸਿਰ ਆਪਣਾ ਹੱਥ ਟਿਕਾਈਆ। ਉਹਦੇ ਹੁਕਮੇ ਅੰਦਰ ਜੁਗ ਚੌਕੜੀ ਭੋਗ ਭੋਗਣ, ਨਿਰਗੁਣ ਸਰਗੁਣ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਥਾਉਂ ਥਾਈਂਆ। ਰਵਦਾਸ ਕਹੇ ਸਚ ਦੱਸਾਂ ਬਾਤ, ਬਾਤਨ ਦਿਆਂ ਜਣਾਈਆ। ਨਾਲ ਲੇਖਾ ਲਿਖ ਕੇ ਕਲਮ ਦਵਾਤ, ਕਾਲਖ ਟਿੱਕਾ ਦਿਆਂ ਗਵਾਈਆ। ਪ੍ਰਭ ਮਿਲਣ
❋
❋
ਦੀ ਸਿਖੋ ਜਾਚ, ਪੜਦਾ ਉਹਲਾ ਇਕ ਉਠਾਈਆ। ਅੰਤਰ ਨਿਵਣਾ ਮਸਤਕ ਮਾਥ, ਡੰਡੌਤ ਬੰਦਨਾ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਏ ਸਹਾਈਆ। ਮਿਹਰਵਾਨ ਹੋਏ ਸਹਾਈ ਸਦ, ਗਹਿਰ ਗੰਭੀਰ ਦਇਆ ਕਮਾਇੰਦਾ। ਜੋ ਸਚ ਦਵਾਰੇ ਰਿਹਾ ਸਜ, ਸੋਹਣਾ ਆਸਣ ਲਾਇੰਦਾ। ਸਭ ਦੇ ਪੜਦੇ ਦੇਵੇ ਕਜ, ਮਿਹਰ ਨਜ਼ਰ ਇਕ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖਾ ਆਪ ਚੁਕਾਇੰਦਾ। ਪੂਰਬ ਲੇਖਾ ਕਹੇ ਉਧਾਰ, ਰਵਦਾਸੇ ਇਕ ਜਣਾਈਆ। ਬਣ ਵਿਚੋਲਾ ਵਿਚ ਸੰਸਾਰ, ਸੋਹਣਾ ਮੇਲ ਮਿਲਾਈਆ। ਮੇਰਾ ਭੁਲਿਆ ਨਾ ਸਿਰਜਣਹਾਰ, ਭੁਲਿਆਂ ਰਿਹਾ ਉਠਾਈਆ। ਪੰਡਤ ਬ੍ਰਾਹਮਣ ਹੋਣਾ ਖ਼ਬਰਦਾਰ, ਤੇਰਾ ਲੇਖਾ ਪੂਰ ਕਰਾਈਆ। ਪਿਛਲਾ ਵੇਲਾ ਕਰ ਲੈ ਯਾਦ, ਤੇਰੀ ਫ਼ਰਿਆਦ ਆਪਣੀ ਝੋਲੀ ਪਾਈਆ। ਉਸ ਦਾ ਭੇਵ ਖੋਲ੍ਹੇ ਰਾਜ਼, ਰਹਿਮਤ ਇਕ ਕਮਾਈਆ । ਖੀਰ ਕੜਾਹ ਦਾ ਨਹੀਂ ਸਵਾਦ, ਦੰਦ ਘਸਾਈ ਨਜ਼ਰ ਕੋਇ ਨਾ ਆਈਆ। ਮਿਸ਼ਰਾਣੀ ਵਾਸਤੇ ਦੇਵੇ ਕੋਈ ਨਾ ਦਾਤ, ਪੱਲੂ ਗੰਢ ਨਾ ਕੋਇ ਬੰਧਾਈਆ । ਪਰਮ ਪੁਰਖ ਦਾ ਉਲਟਾ ਵੇਖ ਰਵਾਜ, ਅਚਰਜ ਆਪਣੀ ਖੇਲ ਰਚਾਈਆ। ਜਿਨ੍ਹਾਂ ਕਹਾਰਾਂ ਮੰਗੀ ਦਾਤ, ਤਿਨ੍ਹਾਂ ਮਨੁੱਖਾਂ ਨਾਰੀ ਰੂਪ ਵਖਾਈਆ । ਜਿਸ ਰਵਦਾਸ ਦੇ ਯਾਰ ਉਸ ਦੀ ਇਸਤਰੀ ਵਲ ਲਿਆ ਝਾਕ, ਪੰਜਵਾਂ ਯਾਰ ਸੋਭਾ ਪਾਈਆ। ਰਵਦਾਸ ਚੁਮਾਰਾ ਵਿਚੋਲਾ ਬਣ ਕੇ ਰਿਹਾ ਆਖ, ਧੁਰ ਦਾ ਢੋਲਾ ਇਕ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਪੰਡਤ ਜੀ ਅੱਗੇ ਕਿਸੇ ਬ੍ਰਾਹਮਣ ਮਿਲੇ ਨਾ ਥਾਲ ਪਰੋਸਾ, ਖੀਰ ਕੜਾਹ ਨਾ ਕੋਇ ਖਵਾਈਆ। ਕਿਸੇ ਨਾਲ ਨਾ ਕਰਨਾ ਰੋਸਾ, ਉਲਟੀ ਕਲ ਪ੍ਰਭੂ ਭਵਾਈਆ। ਅੱਗੇ ਜੀਂਦਿਆਂ ਸਾਧ ਕੋਈ ਨਾ ਕਰੇ ਮ੍ਹੋਛਾ, ਮ੍ਹੋਛਾ ਕੀਤਾ ਕੰਮ ਕਿਸੇ ਨਾ ਆਈਆ। ਕਿਸੇ ਕੰਮ ਨਾ ਆਇਆ ਨੀਤੀ ਵਿਚੋਂ ਘੁਮਿਆਰ ਦਾ ਚੁਕਿਆ ਖੋਸਾ, ਪੁੱਤ ਪੋਤਰੇ ਨਾਤਾ ਗਿਆ ਤੁੜਾਈਆ। ਧਨ ਦੌਲਤ ਦਿਸੇ ਮਕਾਨ ਕੋਠਾ, ਇਸਤਰੀ ਅੰਗੀਕਾਰ ਨਾ ਕੋਇ ਕਰਾਈਆ। ਧੋਤੀ ਬੋਦੀ ਨਜ਼ਰ ਨਾ ਆਵੇ ਫੜਿਆ ਸੋਟਾ, ਮੱਥੇ ਤ੍ਰਿਸ਼ੂਲ ਨਾ ਕੋਇ ਵਖਾਈਆ। ਗੰਗਾ ਸਾਗਰ ਮੂਧਾ ਹੋਇਆ ਲੋਟਾ, ਪਰਦਾ ਰੱਖ ਦਾਨ ਨਾ ਵਿਚ ਟਿਕਾਈਆ। ਰਵਦਾਸ ਨੇ ਮਾਰਗ ਦੱਸਿਆ ਸੌਖਾ, ਹੌਲੀ ਜਿਹੀ ਸਮਝਾਈਆ। ਜਨਮ ਕਰਮ ਤੋਂ ਬਚਣ ਦਾ ਇਕੋ ਮੌਕਾ, ਹਰਿ ਚਰਨ ਮਿਲੇ ਸਰਨਾਈਆ। ਜਿਥੇ ਕਦੇ ਨਾ ਹੋਵੇ ਧੋਖਾ, ਕੂੜੀ ਕਿਰਿਆ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ । ਪੰਡਤ ਜੀ ਵੇਖੋ ਚਾਰ ਕਹਾਰ, ਪੰਜਵਾਂ ਯਾਰ ਨਜ਼ਰੀ ਆਈਆ। ਕਲਜੁਗ ਅੰਤ ਜਾਮਾ ਧਰ ਕੇ ਰੂਪ ਨਾਰ, ਨਰ ਨਰਾਇਣ ਸੰਗ ਰਖਾਈਆ। ਦੋਹਾਂ ਵਿਚੋਲਾ ਬਣਿਆ ਯਾਰ, ਗੁਰਮੁਖ ਇਕੋ ਨਜ਼ਰੀ ਆਈਆ। ਏਨ੍ਹਾਂ ਭੋਜਨ ਦੇਣਾ ਖਵਾਲ, ਹਿਰਦੇ ਹਰਿ ਹਰਿ ਨਾਮ ਧਿਆਈਆ। ਰੋਗਨ ਸੋਗਨ ਚਿੰਤਾ ਕਰੇ ਬਾਹਰ, ਦੁੱਖ ਨੇੜ ਨਾ ਲਾਗੇ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਲਹਿਣਾ ਦਏ ਚੁਕਾਈਆ । ਪੰਜ ਥਾਲ ਦਾਲ ਰੋਟੀ, ਪੰਜਾਂ ਦਏ ਵਡਿਆਈਆ। ਤੇਰੀ ਵਾਸਨਾ ਕੱਢ ਕੇ ਖੋਟੀ, ਕੀਮਤ ਖਰੀ ਦਏ ਬਣਾਈਆ। ਏਥੇ ਨਾਲ ਮੇਲ ਕੇ ਜੋਤੀ, ਜੋਤੀ ਜੋਤ ਕਰੇ ਰੁਸ਼ਨਾਈਆ। ਤੇਰੀ ਸੁਰਤ ਉਠਾ ਕੇ ਸੋਤੀ, ਘਰ ਸਵਾਣੀ ਦਏ ਸਮਝਾਈਆ। ਤੇਰੀ ਫੇਰ ਨਾ ਹਿਲੇ ਬੋਦੀ, ਇਸ਼ਾਰਾ ਕਰ ਕੇ ਜਜਮਾਨ ਨਾ ਕੋਇ ਫਸਾਈਆ। ਤੂੰ ਵੇਖੀ ਚੜ੍ਹ ਕੇ ਚੋਟੀ, ਚਤਰ ਦਾਨ ਇਕੋ ਨਜ਼ਰੀ ਆਈਆ। ਜਿਸ ਦੇ ਹੱਥ ਵਿਚ ਦੋ ਜਹਾਨਾਂ ਰੋਜ਼ੀ,
❋
❋
ਆਦਿ ਜੁਗਾਦਿ ਰਿਹਾ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵੇ ਇਕ ਸਰਨਾਈਆ। ਰਵਦਾਸ ਕਹੇ ਜੋ ਰੂਪ ਗੁਰਮੁਖ, ਅੱਛੀ ਤਰ੍ਹਾ ਸਮਝਾਈਆ। ਸਚ ਦਵਾਰਿਉਂ ਮਿਲੇ ਭਿਖ, ਭਿਛਿਆ ਪ੍ਰਭੂ ਵਰਤਾਈਆ। ਪਿਛਲਾ ਲਹਿਣਾ ਲਏ ਨਜਿਠ, ਅੱਗੇ ਦਏ ਸਮਝਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਏ ਵਡਿਆਈਆ। ਰਵਦਾਸ ਕਹੇ ਸੁਣ ਠਾਕਰ ਬ੍ਰਾਹਮਣ, ਠੋਕਰ ਦਿਆਂ ਲਗਾਈਆ। ਮੈਂ ਤੇਰਾ ਬਣਿਆ ਪਹਿਲੋਂ ਜ਼ਾਮਨ, ਜ਼ਾਮਨੀ ਤੋੜ ਨਿਭਾਈਆ। ਤੂੰ ਵੇਖ ਮੇਰਾ ਰਾਮਨ, ਜਿਸ ਰਾਮ ਵਿਚੋਂ ਰਹਿਮਤ ਆਪ ਬਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇ ਵਡਿਆਈਆ। ਰਵਦਾਸ ਕਹੇ ਤੂੰ ਪਰੋਸ ਥਾਲ, ਵਸਤ ਅਮੋਲਕ ਵਿਚ ਟਿਕਾਈਆ। ਮੈਂ ਦੋਹਾਂ ਹੱਥਾਂ ਫੜ ਕੇ ਠਾਕਰ ਆਪਣੇ ਦੇਵਾਂ ਖਵਾਲ, ਜੋ ਖਾ ਕੇ ਤੇਰਾ ਸ਼ੁਕਰ ਮਨਾਈਆ। ਤੇਰਾ ਕੱਟ ਕੇ ਜਾਏ ਜੰਜਾਲ, ਜੀਵਣ ਜੁਗਤ ਆਪਣੇ ਨਾਲ ਰਖਾਈਆ। ਪੰਜਾਂ ਸੁਰਤ ਲਏ ਸੰਭਾਲ, ਸੋਹਣੀ ਬਣਤ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਮਾਣ ਵਡਿਆਈਆ। ਪੰਜ ਕਹਾਰੋ ਖਾਣਾ ਖਾਓ, ਹਰਿ ਸਾਹਿਬ ਸਤਿਗੁਰ ਆਪ ਜਣਾਈਆ। ਪਰਮ ਪੁਰਖ ਦਾ ਦਰਸਨ ਪਾਓ, ਪਿਛਲਾ ਲੇਖ ਮਿਟਾਈਆ। ਇਕੀ ਦਿਨ ਘਰ ਸੁਤਿਆਂ ਰੋਜ਼ ਰਾਤ ਨੂੰ ਦਰਸਨ ਪਾਓ, ਸਾਖਿਆਤ ਪ੍ਰਭ ਨੂਰ ਜਹੂਰ ਨਜ਼ਰੀ ਆਈਆ। ਇਕ ਗਲਾਸ ਜਲ ਦਾ ਸਰਹਾਣੇ ਰਖਾਓ, ਰਾਤੀਂ ਪੀ ਕੇ ਤੁਹਾਨੂੰ ਦਏ ਉਠਾਈਆ। ਸੱਤਵੇਂ ਸੱਤਵੇਂ ਦਿਨ ਰਵਦਾਸ ਚੁਮਾਰ ਨੂੰ ਲਾਗੇ ਚਰਨ ਤਕਾਓ, ਪੁਰਖ ਅਬਿਨਾਸ਼ੀ ਅਪਣੇ ਸੰਗ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਇਕ ਦ੍ਰਿੜਾਈਆ। ਸਚ ਪਰਸਾਦ ਲੈਣਾ ਛਕ, ਬ੍ਰਾਹਮਣ ਰਿਹਾ ਵਰਤਾਈਆ। ਇਹ ਰਵਦਾਸ ਨੇ ਤੁਹਾਡੀ ਝੋਲੀ ਪਾਇਆ ਹੱਕ, ਜੋ ਪਿਛਲਾ ਰੱਖਿਆ ਕੋਲ ਲੁਕਾਈਆ। ਸ੍ਰੀ ਭਗਵਾਨ ਹੋ ਪਰਗਟ, ਲਹਿਣਾ ਦਿਤਾ ਥਾਉਂ ਥਾਈਂਆ। ਇਹਦਾ ਲੇਖਾ ਹੱਥੋ ਹੱਥ, ਜੁਗ ਚੌਕੜੀ ਰਿਹਾ ਮੁਕਾਈਆ। ਮਰਨ ਤੋਂ ਪਹਿਲੋਂ ਮਾਰਗ ਦਿਤਾ ਦੱਸ, ਮੁਰਦਾ ਹੋ ਨਾ ਕੋਇ ਪਛਤਾਈਆ। ਸਚ ਸੁਚ ਦਾ ਖੋਲ੍ਹ ਹੱਟ, ਘਰ ਮੰਦਰ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਮਾਣ ਵਡਿਆਈਆ। ਰਵਦਾਸ ਕਹੇ ਪ੍ਰਭੂ ਤੇਰੀ ਮਿਹਰ ਅਪਾਰ, ਅਪਰੰਪਰ ਦਏਂ ਵਡਿਆਈਆ । ਮੇਰਾ ਲਹਿਣਾ ਦਿਤਾ ਕਰਜ਼ ਉਤਾਰ, ਬਖ਼ਸ਼ਿਸ਼ ਆਪ ਕਮਾਈਆ। ਬੇਸ਼ਕ ਪੰਜੇ ਬਣੇ ਨਾਰ, ਆਸਾ ਅੰਤਰ ਇਕ ਰਖਾਈਆ। ਅੱਗੇ ਦੇਣੀ ਪੈਜ ਸੁਆਰ, ਜਨਮ ਜਨਮ ਦਾ ਗੇੜ ਕਟਾਈਆ। ਸੱਤਾਂ ਮਹੀਨਿਆਂ ਦਾ ਜੋ ਰੱਖਿਆ ਉਧਾਰ, ਉਹ ਵੀ ਲੇਖਾ ਤੇਰੇ ਹੱਥ ਜਿਉਂ ਭਾਵੇ ਤਿਵੇਂ ਚਲਾਈਆ। ਦੁਰਮਤ ਮੈਲ ਉਤਾਰ, ਚਿੱਟੇ ਬਸਤਰ ਦਿਤੇ ਪਹਿਨਾਈਆ। ਹੱਥਾਂ ਵਿਚ ਜੋ ਪੰਜ ਰੁਮਾਲ, ਉਹ ਜਿਨ੍ਹਾਂ ਵਿਚ ਖਾਣਾ ਕਿਣਕਾ ਕਿਣਕਾ ਦਿਤਾ ਟਿਕਾਈਆ। ਏਨ੍ਹਾਂ ਵਿਚੋਂ ਖੋਲ੍ਹ ਕੇ ਪੰਜਾਂ ਕਹਾਰਾਂ ਕੀਤਾ ਪਿਆਰ, ਘੁਮਿਆਰਾਂ ਨਾਲ ਦਰਦੀਆਂ ਹੋ ਕੇ ਦਰਦ ਵੰਡਾਈਆ। ਏਨ੍ਹਾਂ ਨੂੰ ਲੱਗਣ ਨਾ ਦੇਣਾ ਦਾਗ਼, ਲੋਕਮਾਤ ਸਿਰ ਆਪਣਾ ਹੱਥ ਟਿਕਾਈਆ। ਸਦ ਜੋਤੀ ਜਗਦੀ ਰਹੇ ਚਿਰਾਗ਼, ਤੇਰਾ ਨੂਰ ਨੂਰ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਣੀ ਸਚ ਸਚ ਸਚ ਵਡਿਆਈਆ। ਪੰਜਾਂ ਵੇਖ ਬਸਤਰ ਚਿੱਟੇ, ਦੋ ਜਹਾਨ ਖ਼ੁਸ਼ੀ ਮੰਨਾਇੰਦਾ। ਵੇਦ ਵਿਆਸਾ ਆ ਕੇ ਦਰ ਤੇ ਪਿਟੇ, ਨੇਤਰ ਰੋ ਰੋ ਹਾਲ ਸੁਣਾਇੰਦਾ। ਪ੍ਰਭੂ ਤੇਰੇ ਲੇਖ ਕੌਣ ਮੇਟੇ ਲਿਖੇ, ਲਿਖਿਆ ਲੇਖ ਨਾ ਕੋਇ ਗਵਾਇੰਦਾ। ਮੈਨੂੰ ਤੇਰਾ
❋
❋
ਰੂਪ ਇਕੋ ਦਿਸੇ, ਜੋ ਹਰ ਘਟ ਅੰਦਰ ਨਜ਼ਰੀ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਸਭ ਦਾ ਲੇਖਾ ਤੇਰੇ ਹੱਥ ਫੜਾਇੰਦਾ। ਵੇਦ ਵਿਆਸ ਪ੍ਰਭੂ ਹੋਇਆ ਦਲੇਰ, ਅੱਛੀ ਤਰ੍ਹਾ ਜਣਾਈਆ। ਤੇਰਾ ਲੇਖਾ ਲਹਿਣਾ ਦੇਵੇ ਨਬੇੜ, ਅਭੁੱਲ ਭੁੱਲ ਕਦੇ ਨਾ ਜਾਇੰਦਾ । ਮੈਨੂੰ ਸੁਣ ਕੇ ਧਾਹਾਂ ਮਾਰਦੇ ਤੇਰੇ ਪੰਜੇ ਸ਼ੇਰ, ਜੋ ਜਨਮਦਿਆਂ ਤੇਰਾ ਦਰਸ਼ਨ ਪਾਈਆ। ਬੀਸ ਇਕੀਸਾ ਇਹੋ ਮੰਗਦਾ ਰਿਹਾ ਮਿਹਰ, ਮਿਹਰ ਨਜ਼ਰ ਉਠਾਈਆ। ਪੰਜਾਂ ਤੋਂ ਦਸ ਦਸਾਂ ਵਿਚ ਆਪਣਾ ਗੇੜ, ਗੇੜੇ ਵਿਚ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਲੇਖਾ ਦਏ ਨਬੇੜ, ਸਤਿਜੁਗ ਸਾਚੀ ਧਾਰ ਬੰਧਾਈਆ। ਓਧਰੋਂ ਪੰਜ ਔਣ ਦੌੜੇ, ਗੜ੍ਹੀ ਚਮਕੌਰ ਧਿਆਨ ਲਗਾਈਆ। ਅਜੀਤ ਜੁਝਾਰ ਚੜ੍ਹੇ ਘੋੜੇ, ਸੋਹਣੀ ਵਾਗ ਭਵਾਈਆ। ਓਸ ਦੇ ਚਲੀਏ ਕੋਲੇ, ਜਿਸ ਕਲਗ਼ੀਆਂ ਵਾਲੇ ਕਲਗ਼ੀ ਵਾਲੇ ਦੀ ਬਣਤ ਬਣਾਈਆ। ਉਸ ਦੇ ਪ੍ਰੇਮ ਅੰਦਰ ਫਰਕਣ ਡੌਲੇ, ਜੋਬਨ ਖ਼ੁਸ਼ੀਆਂ ਰੰਗ ਬੇਪਰਵਾਹੀਆ। ਦੋ ਜਹਾਨਾਂ ਤੋਲ ਤੋਲੇ, ਨਾਮ ਤਰਾਜ਼ੂ ਹੱਥ ਉਠਾਈਆ। ਅਗੰਮ ਅਥਾਹ ਬੋਲ ਬੋਲੇ, ਜਿਸ ਦੀ ਸਮਝ ਕਿਸੇ ਨਾ ਪਾਈਆ। ਅਜ ਓਸ ਆਪਣੇ ਕੀਤੇ ਕੌਲ ਪੂਰੇ ਕਰਕੇ ਉਪਰ ਧਵਲੇ, ਲੇਖਾ ਸਭ ਦੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਬੇਪਰਵਾਹੀਆ। ਪੰਜ ਸ਼ੇਰ ਪਏ ਗਰਜ, ਆਪਣੀ ਭਬਕ ਲਗਾਈਆ। ਇਸ਼ਾਰੇ ਨਾਲ ਪ੍ਰਭ ਗਿਉਂ ਵਰਜ, ਸ਼ਬਦੀ ਸ਼ਬਦ ਜਣਾਈਆ। ਤੁਹਾਡੀ ਸੁਣਾਂ ਇਕ ਅਰਜ਼, ਅਰਜ਼ੋਈ ਆਪਣੀ ਝੋਲੀ ਪਾਈਆ। ਮਾਤਾ ਘਰ ਪੂਤ ਜੰਮੇ ਮਰਦ, ਸੂਰਬੀਰ ਅਖਵਾਈਆ। ਤੁਹਾਡੇ ਨਾਲ ਵੰਡਾਂ ਦਰਦ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਾ ਕਰਾਂ ਫ਼ਰਜ਼, ਫ਼ੈਸਲਾ ਸਚ ਸਚ ਸਚ ਦ੍ਰਿੜਾਈਆ। ਸਚ ਫ਼ੈਸਲਾ ਨੌ ਬੀਸ, ਪਹਿਲੀ ਚੇਤ ਖ਼ੁਸ਼ੀ ਮਨਾਈਆ। ਪੰਜਾਂ ਦੇਵੇ ਇਕ ਹਦੀਸ, ਸਚ ਸਚ ਸਮਝਾਈਆ। ਕਿਰਪਾ ਕਰੇ ਹਰਿ ਜਗਦੀਸ, ਜਗਦੀਸ਼ਰ ਖ਼ੁਸ਼ੀ ਮਨਾਈਆ। ਸਤਿਜੁਗ ਸਾਚਾ ਕਰੇ ਉਡੀਕ, ਨੇਤਰ ਨੈਣ ਉਠਾਈਆ। ਚਿੱਟਾ ਬਾਣਾ ਮੰਗੇ ਭੀਖ, ਸੋਹਣੇ ਬਸਤਰ ਰਾਹ ਤਕਾਈਆ। ਇਹ ਲੇਖਾ ਜੁਝਾਰ ਅਜੀਤ, ਅੱਛੀ ਤਰ੍ਹਾ ਦ੍ਰਿੜਾਈਆ। ਸਤਿ ਧਰਮ ਦੀ ਚਲੇ ਰੀਤ, ਪਰਮ ਪੁਰਖ ਆਪ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੰਜ ਦਸ ਦਸ ਪੰਜ ਇਕੋ ਰੰਗ ਵਖਾਈਆ। ਦਸ ਪੰਜ ਬਸਤਰ ਚਿੱਟੇ, ਪੁਰਖ ਅਕਾਲ ਸੇਵ ਕਮਾਈਆ। ਹਰਿ ਸੰਗਤ ਵੇਖੇ ਵੱਡੇ ਨਿੱਕੇ, ਬਿਰਧ ਬਾਲ ਖੋਜ ਖੁਜਾਈਆ। ਫੜ ਕੇ ਤਾਰੇ ਜਿਥੇ ਕਿਥੇ, ਦੂਰ ਦੁਰਾਡੇ ਵੇਖ ਵਖਾਈਆ। ਪਿਛੋਂ ਕਹਾਣੀਆਂ ਰਹਿ ਜਾਣ ਕਿਸੇ, ਕਿਸਮਤ ਜਨ ਭਗਤਾਂ ਦਏ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸਦ ਦੇਵਣਹਾਰ ਵਡਿਆਈਆ। ਪਿਛਲੇ ਜਨਮ ਦੀ ਰਵਦਾਸ ਜ਼ਮਾਨਤ, ਗੁਰਮੁਖ ਹੋ ਕੇ ਰਿਹਾ ਜਣਾਈਆ। ਪ੍ਰਭ ਤੇਰੀ ਝੋਲੀ ਰੱਖੀ ਅਮਾਨਤ, ਆਪਣੀ ਹੱਥੀਂ ਟਿਕਾਈਆ। ਪਹਿਲੀ ਚੇਤ ਕਰ ਦੇ ਸਹੀ ਸਲਾਮਤ, ਸੁੱਤਿਆਂ ਦੇ ਜਗਾਈਆ । ਅੱਗੇ ਦਿਸੇ ਨਾ ਕੋਈ ਅਦਾਵਤ, ਝਗੜਾ ਪਿਛਲਾ ਦਿਤਾ ਚੁਕਾਈਆ। ਕੂੜੀ ਕਰੇ ਨਾ ਕੋਈ ਬਗ਼ਾਵਤ, ਠੱਗੀ ਚੋਰੀ ਨਾ ਕੋਇ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇ ਮਾਣ ਵਡਿਆਈਆ। ਰਵਦਾਸ ਕਹੇ ਪ੍ਰਭ ਖਾ ਲੈ ਟੁਕਰ, ਟੁਕੜਾ ਤੇਰੇ ਹੱਥ ਫੜਾਈਆ । ਗੁਰਮੁਖ ਭੁੱਲਾ ਫੇਰ ਵੀ ਤੇਰਾ ਪੁੱਤਰ, ਤੇਰਾ ਰੋਸ ਨਜ਼ਰ ਨਾ ਆਈਆ। ਤੇਰੀ ਧਾਰੋਂ ਆਏ ਉਤਰ,
❋
❋
ਪਿਤਾ ਮਾਤ ਜਗਤ ਹੰਢਾਈਆ। ਤੈਥੋਂ ਭੁਲਿਆਂ ਤੇਰਾ ਕੀਤਾ ਨਾ ਸ਼ੁਕਰ, ਸ਼ਹਿਨਸ਼ਾਹ ਤੇਰਾ ਸੰਗ ਨਾ ਕੋਇ ਨਿਭਾਈਆ। ਅੱਗੇ ਵਾਸਤੇ ਕਦੇ ਨਾ ਜਾਵੇ ਮੁੱਕਰ, ਮੁਖ ਸਕੇ ਨਾ ਮਾਤ ਭਵਾਈਆ । ਜੇ ਤੂੰ ਇਕ ਦਾਣੇ ਪਿਛੇ ਤਾਰਿਆ ਠਠਿਆਰ ਦਾ ਕੁਕੜ, ਨਾਨਕ ਨਿਰਗੁਣ ਸਰਗੁਣ ਦੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋ ਸਹਾਈਆ। ਰਵਦਾਸ ਕਹੇ ਮੇਰੀ ਮੰਜ਼ੂਰ ਕਰ ਅਰਜ਼ੀ, ਆਰਜ਼ੂ ਇਕ ਰਖਾਈਆ। ਤੇਰਾ ਪ੍ਰਭੂ ਕੰਮ ਨਹੀਂ ਕੋਈ ਫ਼ਰਜ਼ੀ, ਸਚ ਸੁਚ ਤੇਰੀ ਸਰਨਾਈਆ। ਬੇਸ਼ਕ ਅਸੀਂ ਸਾਰੇ ਸਦਾ ਗ਼ਰਜ਼ੀ, ਪਰ ਵੱਡੀ ਗ਼ਰਜ਼ ਤੇਰੇ ਮਿਲਣ ਦੀ ਇਕ ਰਖਾਈਆ। ਤੁਧ ਬਿਨ ਦਿਸੇ ਨਾ ਕੋਈ ਦਰਦੀ, ਦੁਖੀਆਂ ਦੁੱਖ ਨਾ ਕੋਇ ਵੰਡਾਈਆ। ਤਨ ਪਾਟਾ ਸੀਵੇ ਨਾ ਕੋਈ ਦਰਜ਼ੀ, ਬਿਨ ਰਵਦਾਸ ਚੁਮਾਰੇ ਟੁੱਟੀ ਗੰਢ ਨਾ ਕੋਇ ਵਖਾਈਆ। ਤੇਰੀ ਪ੍ਰੇਮ ਵੈਰਾਗਣ ਗੁਰਮੁਖ ਆਤਮ ਮਰਦੀ, ਵਿਛੋੜਾ ਸਹਿ ਸਕੇ ਨਾ ਰਾਈਆ। ਬਿਨ ਤੇਰੀ ਕਿਰਪਾ ਤੇਰੀ ਮੰਜ਼ਲ ਕੋਈ ਨਾ ਚੜ੍ਹਦੀ, ਘਰ ਦਰਸ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇ ਮਾਣ ਵਡਿਆਈਆ। ਸੁਣ ਰਵੀਦਾਸ ਬ੍ਰਾਹਮਣ ਨਹੀਂ ਇਹ ਚਾਰ, ਚਾਰੋਂ ਦੀ ਵਾਰੀ ਆਈਆ। ਜੇ ਬਖ਼ਸ਼ਾਂ ਤੇ ਸਾਰੇ ਕਰਾਂ ਪਾਰ, ਨਹੀਂ ਤੇ ਸੰਗ ਨਾ ਕੋਇ ਤੁੜਾਈਆ। ਬੇਸ਼ਕ ਵਿਛੋੜਨ ਵਾਲੇ ਨਹੀਂ ਗਲ ਵਿਚੋਂ ਹਾਰ, ਮਾਣਕ ਮੋਤੀ ਨਜ਼ਰੀ ਆਈਆ। ਪਰ ਮੇਰਾ ਓਥੇ ਏਥੇ ਇਕ ਜਿਹਾ ਪਿਆਰ, ਘਾਟਾ ਰਹਿਣ ਕੋਇ ਨਾ ਪਾਈਆ । ਜੇ ਦੁੱਖ ਹੋਵੇ ਮਾਂ ਪਿਉ ਭੈਣ ਭਰਾ ਸੱਜਣ ਸਾਕ ਸੈਣ ਪਿਆਰੀ ਨਾਰ, ਮੋਹੇ ਦੁੱਖ ਨਾ ਲਾਗੇ ਰਾਈਆ। ਜਨ ਭਗਤ ਸਾਚੇ ਸੰਤ ਗੁਰਮੁਖ ਗੋਦੀ ਆਪ ਉਠਾਲ, ਬੈਠਾਂ ਚਾਈਂ ਚਾਈਂਆ। ਦਿਵਸ ਰੈਣ ਅੱਠੇ ਪਹਿਰ ਵਸਾਂ ਨਾਲ, ਵਿਛੜ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵਣਹਾਰ ਅਗੰਮੀ ਥਾਈਂਆ। ਰਵਦਾਸ ਕਹੇ ਮੇਰੀ ਤੇਰੇ ਨਾਲ ਯਾਰੀ, ਵਾਅਦਾ ਕਰ ਕੇ ਪਿਛਲਾ ਆਈਆ। ਏਥੇ ਓਥੇ ਤੇਰੀ ਖ਼ੁਮਾਰੀ, ਤੇਰੇ ਹੱਥ ਵਡਿਆਈਆ। ਜੇ ਮਨੁਖ ਤੋਂ ਬਣਾਏਂ ਨਾਰੀ, ਬ੍ਰਾਹਮਣ ਦੇ ਕੋਟਨ ਪਿਛਲੇ ਪਾਪ ਗਵਾਈਆ। ਥੋੜੇ ਸਵਾਸਾਂ ਦੀ ਹੋਰ ਕਰ ਦੇ ਕਾਰੀ, ਤੇਰੀ ਕੀਮਤ ਲਾਗੇ ਕੋਈ ਨਾ ਰਾਈਆ। ਸਾਡਾ ਸੰਗ ਬਣਿਆ ਸੰਸਾਰੀ, ਸੋਹਣਾ ਮੇਲਾ ਮਿਲਿਆ ਬੇਪਰਵਾਹੀਆ। ਅਜੀਤ ਸਿੰਘ ਕਹੇ ਮੋਹੇ ਲੋਕ ਲੱਜਿਆ ਜਾਂਦੀ ਮਾਰੀ, ਅੱਖ ਸਕੇ ਨਾ ਉਪਰ ਉਠਾਈਆ। ਫੁੱਮਣ ਸਿੰਘ ਕਹੇ ਮੇਰੀ ਕੀ ਕਰੂਗੀ ਨਾਰੀ, ਬੱਚਿਆਂ ਪਾਲਣ ਵਾਲਾ ਨਜ਼ਰ ਕੋਇ ਨਾ ਆਈਆ। ਡੱਲਾ ਕਹੇ ਬ੍ਰਾਹਮਣ ਬ੍ਰਾਹਮਣੀ ਮੇਰੇ ਪਿਛੇ ਆਪੇ ਕਰੇ ਗਿਰਿਆਜ਼ਾਰੀ, ਨੇਤਰ ਨੈਣਾਂ ਨੀਰ ਵਹਾਈਆ । ਵਿਛੋੜਾ ਝੱਲ ਨਾ ਸਕੇ ਮਾਂ ਪਿਆਰੀ, ਪਿਤਾ ਪੁੱਤ ਝੱਲੀ ਨਾ ਜਾਏ ਜੁਦਾਈਆ। ਰਵਦਾਸ ਕਹੇ ਮੈਂ ਸੁਣਨ ਤੋਂ ਅੱਗੇ ਇਨਕਾਰੀ, ਜੋ ਸੁਣਾਵੇਂ ਮੈਂ ਮੋੜ ਕੇ ਤੇਰੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇ ਮਾਣ ਵਡਿਆਈਆ। ਰਵਦਾਸ ਨਾ ਕਰ ਜ਼ਿਦ, ਸ੍ਰੀ ਭਗਵਾਨ ਸਚ ਜਣਾਇੰਦਾ । ਇਹ ਵੇਖ ਮੇਰੀ ਵੱਡੀ ਬਿਧ, ਭੇਵ ਅਭੇਦ ਖੁਲ੍ਹਾਇੰਦਾ। ਜੇ ਮਰਨ ਤੋਂ ਪਹਿਲੋਂ ਇਹੋ ਜਿਹੀਆਂ ਮੰਗਾਂ ਮੰਗਣ ਗਏ ਗਿਝ, ਅੱਗੇ ਮੇਰਾ ਸੰਗ ਨਾ ਕੋਇ ਰਖਾਇੰਦਾ। ਭਾਵੇਂ ਓਥੇ ਬੱਚਿਆ ਨਾਲੋਂ ਜ਼ਿਆਦਾ ਦੇਵਾਂ ਨਿਘ, ਸੋਹਣੀ ਆਪਣੀ ਗੋਦ ਬਹਾਇੰਦਾ। ਪ੍ਰੇਮ ਪ੍ਰੀਤੀ ਅੰਦਰ ਜਾਵਾਂ ਭਿਜ, ਅੰਮ੍ਰਿਤ ਮੇਘ ਬਰਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਭੇਵ ਖੁਲ੍ਹਾਇੰਦਾ । ਰਵਦਾਸ ਕਹੇ ਮੈਂ ਬੈਠਾਂ ਆਖ, ਵੱਡਾ ਮਾਣ ਤੇਰੇ ਉਤੇ ਟਿਕਾਈਆ।
❋
❋
ਇਹ ਵੀ ਸਿਖੀ ਤੈਥੋਂ ਜਾਚ, ਪ੍ਰਭੂ ਤੂੰ ਆਪੇ ਦਿਤਾ ਸਮਝਾਈਆ। ਹੌਲੀ ਜਿਹੀ ਮੇਰੇ ਅੰਦਰ ਕਰ ਕੇ ਵਾਸ, ਆਪਣੀ ਅੱਖ ਖੁਲ੍ਹਾਈਆ। ਰਵਦਾਸ ਜਿਹੜਾ ਸੁਖ ਪੰਜ ਤਤ ਚੋਲੇ ਮੇਰੇ ਸਾਥ, ਫੇਰ ਹੱਥ ਕਦੇ ਨਾ ਆਈਆ । ਚਲਦਿਆਂ ਫਿਰਦਿਆਂ ਖੇਲਦਿਆਂ ਕੁਦਦਿਆਂ ਪ੍ਰੇਮ ਨਾਲ ਕਰਨ ਬਾਤ, ਖ਼ੁਸ਼ੀਆਂ ਰੰਗ ਚੜ੍ਹਾਈਆ। ਸੱਜਣਾ ਵਾਂਗ ਬਹਿਣਾ ਵਿਚ ਜਮਾਤ, ਭਰਾਵਾਂ ਵਾਂਗ ਗਲਵਕੜੀ ਪਾਈਆ। ਦਾਤਿਆਂ ਵਾਂਗ ਬਖ਼ਸ਼ਣੀ ਦਾਤ, ਸ਼ਹਿਨਸ਼ਾਹ ਵਾਂਗ ਆਪਣਾ ਹੁਕਮ ਸੁਣਾਈਆ। ਰਾਤੀਂ ਸੁੱਤਿਆਂ ਮਿਲਣਾ ਵਿਚ ਖ਼ਵਾਬ, ਦਿਨੇ ਜਾਗਦਿਆਂ ਉਂਗਲਾਂ ਨਾਲ ਲਗਾਈਆ। ਸਾਥੋਂ ਫੇਰ ਕਿਹੜਾ ਲੇਖਾ ਮੰਗੇ ਹਿਸਾਬ, ਜੇ ਮਿਲੇ ਤੇਰੀ ਸਰਨਾਈਆ। ਪ੍ਰਭੂ ਉਹ ਚੰਗੀ ਨਹੀਂ ਮਹਿਰਾਬ, ਜਿਸ ਦਵਾਰੇ ਤੇਰਾ ਚਰਨ ਕਵਲ ਨਜ਼ਰ ਨਾ ਆਈਆ। ਸਾਨੂੰ ਇਹੋ ਤੇਰੀ ਚੰਗੀ ਲਗੇ ਰਬਾਬ, ਜੋ ਤਨ ਸਤਾਰ ਅੰਦਰੇ ਅੰਦਰ ਹਿਲਾਈਆ। ਇਸ ਦਾ ਮੈਨੂੰ ਦੇ ਜਵਾਬ, ਜਿਹੜਾ ਮੇਰੇ ਵਿਚ ਬਹਿ ਕੇ ਸੁੱਕਾ ਟੁੱਕਰ ਭੋਗ ਲਗਾ ਕੇ ਆਪਣੀ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੇ ਸੱਜਣ ਲੈ ਤਰਾਈਆ। ਰਵਦਾਸ ਕਹੇ ਮੇਰੇ ਨਾਲ ਤੇਰਾ ਇਕਰਾਰ, ਇਰਾਰਨਾਮਾ ਰਿਹਾ ਵਖਾਈਆ । ਮੇਰੀ ਸ਼ਹਾਦਤ ਦੇਣ ਚਾਰ ਕਹਾਰ, ਪੰਜਵਾਂ ਤੇਲੀ ਯਾਰ ਆਪਣਾ ਰੂਪ ਵਟਾਈਆ। ਘੁਮਿਆਰਾਂ ਵਿਚੋਂ ਰੋਣ ਵਾਲਾ ਬੱਚਾ ਪਿਛਲੇ ਜਨਮ ਦਾ ਲਾਲੋ ਜਿਸ ਨਾਲ ਕੀਤਾ ਉਧਾਰ, ਉਹ ਵੇਖੇ ਨੈਣ ਉਠਾਈਆ। ਉਹ ਇੱਟ ਕਰੇ ਪੁਕਾਰ, ਜਿਸ ਦਾ ਮਾਣ ਤਾਣ ਦਿਤਾ ਮਿਟਾਈਆ। ਉਹ ਬਾਲੇ ਹੋਏ ਹੁਸ਼ਿਆਰ, ਜਿਨ੍ਹਾਂ ਨੀਹਾਂ ਹੇਠ ਦਬਾਈਆ। ਤੇਰਾ ਵੇਖ ਸੱਚਾ ਦਰਬਾਰ, ਸਾਰੇ ਸੋਭਾ ਪਾਈਆ। ਇਕੋ ਬੋਲਣ ਉਚੀ ਆਵਾਜ਼, ਧੁਰ ਸੰਦੇਸਾ ਰਹੇ ਜਣਾਈਆ। ਸ੍ਰੀ ਭਗਵਾਨ ਵੀਹ ਸੌ ਇਕੀ ਬਿਕ੍ਰਮੀ ਗੁਰਸਿਖ ਤੇਰਾ ਮਾਤ ਵਿਚੋਂ ਕੋਈ ਹੋ ਕੇ ਨਾ ਜਾਏ ਨਿਰਾਸ, ਪੰਜ ਤਤ ਚੋਲਾ ਨਾ ਕੋਇ ਤਜਾਈਆ । ਜੇ ਤੇਰੇ ਕੋਲ ਦੇਣ ਜੋਗੀ ਨਹੀਂ ਦਾਤ, ਸਾਨੂੰ ਆਪਣੇ ਖ਼ਾਲੀ ਹੱਥ ਦੇ ਵਖਾਈਆ। ਜਾਂ ਕਹੁ ਮੈਂ ਨਹੀਂ ਪੁਰਖ ਅਬਿਨਾਸ਼, ਠੱਗ ਚੋਰ ਯਾਰ ਬੈਠਾ ਡੇਰਾ ਲਾਈਆ। ਜਾਂ ਕਹੁ ਮੈਂ ਭਗਤਾਂ ਨੂੰ ਲੁੱਟਣ ਵਾਲਾ ਬਦਮਾਸ਼, ਬੇਵਫ਼ਾ ਹੋ ਕੇ ਫੇਰੀ ਪਾਈਆ। ਜਾਂ ਕਹੁ ਮੈਂ ਸਰਬ ਗੁਣਤਾਸ, ਹਰਿ ਕਰਤਾ ਰੂਪ ਵਟਾਈਆ। ਜਿੰਨਾ ਚਿਰ ਮੇਰੀ ਪੂਰੀ ਨਾ ਕਰੇਂ ਆਸ, ਗੁਰਮੁਖ ਆਪਣੀ ਆਸਾ ਨਾ ਕਦੇ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਚ ਦੇ ਸਮਝਾਈਆ। ਰੋਟੀ ਦਾਲ ਪਾਵੇ ਸ਼ੋਰ, ਬੌਹੜੀ ਬੌਹੜੀ ਸੁਣਾਈਆ। ਰਵਦਾਸ ਤੇਰੀ ਕਲਮ ਵਿਚ ਹੈ ਨਹੀਂ ਜ਼ੋਰ, ਜ਼ੋਰ ਨਾਲ ਦੇ ਦਬਾਈਆ। ਤੇਰੇ ਹੱਥ ਵਿਚ ਪ੍ਰਭ ਦੀ ਡੋਰ, ਵਾਂਗ ਪਤੰਗੇ ਰਿਹਾ ਉਡਾਈਆ। ਜੇ ਭਗਵਾਨ ਦਾ ਨਹੀਂ ਬਦਲਦਾ ਬੋਲ, ਬੋਲ ਭਗਤਾਂ ਬਦਲ ਕਦੇ ਨਾ ਜਾਈਆ। ਪਿਛਲਾ ਤੇਰੇ ਨਾਲ ਕੌਲ, ਇਕਰਾਰ ਰਿਹਾ ਦਸਾਈਆ। ਹੁਣ ਆ ਗਿਆ ਉਤੇ ਧੌਲ, ਧੌਲ ਧਰਨੀ ਉਤੇ ਰੂਪ ਵਟਾਈਆ। ਫੜ ਬਾਂਹੋਂ ਬਹਾਇਆ ਕੋਲ, ਦੂਰ ਦੁਰਾਡਾ ਪੰਧ ਚੁਕਾਈਆ। ਜਿਸ ਤੇਰੇ ਘਰ ਵਿਚੋਂ ਲੁਕਾ ਕੇ ਰੱਖਿਆ ਇਕ ਚੌਲ, ਥੋੜਾ ਨਾਨਕ ਦਿਤਾ ਖਵਾਈਆ। ਉਸ ਦਾ ਅਜੇ ਨਾ ਮੁੱਕਿਆ ਮੂਲ, ਲੇਖਾ ਬਹੁਤਾ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵਣਹਾਰ ਵਡਿਆਈਆ। ਰੋਟੀ ਦਾਲ ਕਹੇ ਮੇਰਾ ਵੇਖੋ ਸਬਰ, ਥਾਲ ਪਰੋਸੀ ਰਹੀ ਸੁਣਾਈਆ। ਜਿਸ ਦਾ ਲੇਖਾ ਮਿਲੇ ਉਤੇ ਅੰਬਰ, ਧਰਨੀ ਥੱਲੇ ਹੱਥ ਕਿਸੇ ਨਾ ਆਈਆ। ਸਰਬ ਵਿਆਪੀ ਸਦਾ ਭਰਤੰਬਰ, ਹਰ ਘਟ ਸਵਾਮੀ ਬੇਪਰਵਾਹੀਆ। ਸੋ ਸਾਹਿਬ ਰਚ ਆਪਣਾ ਅਡੰਬਰ, ਅਚਰਜ ਖੇਲ ਕਰਾਈਆ। ਜਨ
❋
❋
ਭਗਤਾਂ ਸੋਹਣਾ ਬਣੇ ਸਵੰਬਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਦੇਵੇ ਚੁਕਾਈਆ। ਪੁਰਖ ਅਕਾਲ ਖੇਲ ਅਨਦ੍ਰਿਸ਼ਟਾ, ਸ਼ਬਦੀ ਦਾਤਾ ਦਏ ਵਡਿਆਈਆ। ਵਿਸ਼ਨ ਬ੍ਰਹਮਾ ਸ਼ਿਵ ਵੇਖੇ ਲਿਖਤਾ, ਪੂਰਬ ਧਿਆਨ ਲਗਾਈਆ। ਗੁਰ ਅਵਤਾਰ ਵਿਚਾਰਨ ਵਾਕ ਭਵਿਖਤਾ, ਜੋ ਭਾਖਿਆ ਗਏ ਸੁਣਾਈਆ। ਪੀਰ ਪੈਗ਼ੰਬਰ ਭੱਜਣ ਦੋਜ਼ਖ਼ ਬਹਿਸ਼ਤਾ, ਚੌਦਾਂ ਤਬਕਾਂ ਵਾਹੋ ਦਾਹੀਆ। ਭਗਤ ਭਗਵਾਨ ਵੇਖਣ ਇਸ਼ਟਾ, ਨਿਜ ਅੰਤਰ ਧਿਆਨ ਲਗਾਈਆ। ਧੰਨ ਭਾਗ ਪ੍ਰਭ ਨਵ ਨੌ ਚਾਰ ਪਿਛੋਂ ਪਹਿਲੀ ਚੇਤ ਲਿਆਂਦਾ ਪਰਵਿਸ਼ਟਾ, ਬੀਸ ਇਕੀਸਾ ਰੰਗ ਰੰਗਾਈਆ। ਸੰਤ ਸੁਹੇਲੇ ਗੁਰਮੁਖ ਚੇਲੇ ਖੋਲ੍ਹੇ ਦ੍ਰਿਸ਼ਟਾ, ਅਨੁਭਵ ਆਪਣੀ ਧਾਰ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਸਤਿਜੁਗ ਤ੍ਰੇਤਾ ਤੱਕਣ ਰਾਹ, ਦਵਾਪਰ ਕਲਜੁਗ ਧਿਆਨ ਲਗਾਈਆ। ਚਾਰੇ ਵੇਦ ਨੈਣ ਰਹੇ ਉਠਾ, ਚਾਰੋਂ ਕੁੰਟ ਅੱਖ ਖੁਲ੍ਹਾਈਆ। ਚਾਰੇ ਖਾਣੀ ਰਹੀ ਰਾਹ ਤੱਕਾ, ਤਕਵਾ ਇਕੋ ਇਕ ਜਣਾਈਆ। ਚਾਰੇ ਬਾਣੀ ਰਹੀ ਸਮਝਾ, ਬੋਧ ਅਗਾਧ ਕਰੇ ਸ਼ਨਵਾਈਆ। ਚਾਰ ਵਰਨ ਪਰਦਾ ਰਿਹਾ ਉਠਾ, ਚਾਰ ਯਾਰੀ ਸੰਗ ਨਿਭਾਈਆ। ਚੌਥੇ ਪਦ ਭੇਵ ਰਿਹਾ ਖੁਲ੍ਹਾ, ਮਹਲ ਅਟੱਲ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਦੋ ਜਹਾਨ ਰਹੇ ਤੱਕ, ਨੇਤਰ ਨੈਣ ਅੱਖ ਖੁਲ੍ਹਾਈਆ। ਬ੍ਰਹਿਮੰਡ ਖੰਡ ਪੁਰੀ ਲੋਅ ਅਕਾਸ਼ ਪਾਤਾਲ ਰਹੇ ਨੱਠ, ਭੱਜਣ ਵਾਹੋ ਦਾਹੀਆ। ਜੁਗ ਚੌਕੜੀ ਨਿਰਗੁਣ ਸਰਗੁਣ ਖੇਲ ਕਰੇ ਸਮਰਥ, ਮਹਿਮਾਂ ਅਕੱਥ ਆਪਣੇ ਹੱਥ ਰਖਾਈਆ। ਵੇਖ ਵਖਾਣੇ ਤੀਰਥ ਤਟ, ਅਠਸਠ ਮੰਦਰ ਮੱਠ ਸ਼ਿਵਦਵਾਲੇ ਪਰਦਾ ਆਪ ਚੁਕਾਈਆ। ਨਿਤ ਨਵਿਤ ਕਰੇ ਖੇਲ ਬਾਜ਼ੀਗਾਰ ਨਟ, ਸਵਾਂਗੀ ਹਰਿ ਕਰਤਾ ਆਪਣਾ ਸਵਾਂਗ ਰਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬੇਪਰਵਾਹ ਖੇਲ ਰਚਾਈਆ। ਬੇਪਰਵਾਹ ਖੇਲ ਅਵੱਲਾ, ਹਰਿ ਕਰਤਾ ਆਪ ਕਰਾਇੰਦਾ। ਆਦਿ ਜੁਗਾਦੀ ਇਕ ਇਕੱਲਾ, ਜੁਗ ਕਰਤਾ ਸੋਭਾ ਪਾਇੰਦਾ। ਸੁਹਾਵਣਹਾਰਾ ਮੁਕਾਮੇ ਹੱਕ ਸਚ ਮਹੱਲਾ, ਲਾਸ਼ਰੀਕ ਪਰਵਰਦਿਗਾਰ ਸਾਂਝਾ ਯਾਰ ਆਪ ਹੋ ਜਾਇੰਦਾ। ਆਪਣੇ ਹੱਥ ਰੱਖੇ ਤੌਫ਼ੀਕ, ਦੇਵਣਹਾਰਾ ਸਦ ਹਦੀਸ, ਕਲਮਾ ਨਬੀ ਰਸੂਲ ਕਾਇਨਾਤ ਆਪ ਪੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਵ ਆਪ ਖੁਲ੍ਹਾਇੰਦਾ। ਭੇਵ ਅਭੇਵ ਖੋਲ੍ਹਣਹਾਰਾ, ਏਕੰਕਾਰ ਵੱਡੀ ਵਡਿਆਈਆ। ਆਦਿ ਜੁਗਾਦੀ ਨਿਰਗੁਣ ਸਰਗੁਣ ਲੈ ਅਵਤਾਰਾ, ਵੇਖਣਹਾਰਾ ਥਾਉਂ ਥਾਈਂਆ। ਕਾਗ਼ਜ਼ ਕਲਮ ਸ਼ਾਹੀ ਕਾਤਬ ਬਣ ਲਿਖਾਰਾ, ਨਿਤ ਨਵਿਤ ਕਰੇ ਸਚ ਪੜ੍ਹਾਈਆ। ਨਾਮ ਧੁਨ ਸ਼ਬਦ ਨਾਦ ਦਰਸਾਵਣਹਾਰ ਜੈਕਾਰਾ, ਅਨਬੋਲਤ ਆਪਣਾ ਰਾਗ ਸੁਣਾਈਆ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਸਾਧਾਂ ਸੰਤਾਂ ਜੀਵਾਂ ਜੰਤਾਂ ਜੋ ਦੇਂਦਾ ਰਿਹਾ ਲਾਰਾ, ਸਤਿ ਇਸ਼ਾਰਾ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਆਪ ਕਮਾਈਆ। ਸਾਚੀ ਕਰਨੀ ਕਰੇ ਆਪ, ਆਪਣੇ ਹੱਥ ਰੱਖੇ ਵਡਿਆਈਆ। ਆਦਿ ਜੁਗਾਦੀ ਧੁਰ ਦਾ ਬਾਪ, ਪਿਤਾ ਪੁਰਖ ਅਕਾਲ ਇਕ ਅਖਵਾਈਆ। ਨਿਰਗੁਣ ਸਰਗੁਣ ਦੇਵੇ ਸਾਥ, ਲੱਖ ਚੁਰਾਸੀ ਵੇਖੇ ਖੇਲ ਤਮਾਸ਼, ਘਟ ਘਟ ਅੰਦਰ ਡੇਰਾ ਲਾਈਆ। ਬੋਧ ਅਗਾਧ ਵਜਾਏ ਨਾਦ, ਧੁਨ ਸੁਣਾਏ ਸੁਨ ਸਮਾਧ, ਅਲੱਖ ਅਗੋਚਰ ਅਗੰਮ ਅਥਾਹ ਬੇਪਰਵਾਹ ਭੇਵ ਖੁਲ੍ਹਾਈਆ। ਪੂਰਬ ਲਹਿਣਾ ਰੱਖੇ ਯਾਦ, ਜਨ ਭਗਤ ਸੁਣੇ ਫ਼ਰਿਆਦ, ਗ਼ਰੀਬ ਨਿਮਾਣਿਆਂ ਕੋਝਿਆਂ ਕਮਲਿਆਂ
❋
❋
ਦੇਵੇ ਦਾਦ, ਦੇਵਣਹਾਰ ਇਕ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਸ਼ਹਿਨਸ਼ਾਹ ਸੰਦੇਸਾ ਇਕ, ਹਰਿ ਕਰਤਾ ਆਪ ਜਣਾਈਆ। ਨਿਤ ਨਵਿਤ ਜੋ ਲੇਖਾ ਦਿਤਾ ਲਿਖ, ਨਾ ਕੋਈ ਮੇਟੇ ਮੇਟ ਮਿਟਾਈਆ। ਨੌ ਸੌ ਚੁਰਾਨਵੇਂ ਚੌਕੜੀ ਜੁਗ ਪਿਛੋਂ ਸ੍ਰੀ ਭਗਵਾਨ ਬਦਲੇ ਆਪਣੀ ਪਿਠ, ਕਰਵਟ ਇਕੋ ਲੈ ਅੰਗੜਾਈਆ । ਜਨ ਭਗਤਾਂ ਕਰੇ ਹਿਤ, ਹਿਤਕਾਰੀ ਬਣ ਕੇ ਵੇਸ ਵਟਾਈਆ। ਅੰਤਰ ਆਤਮ ਵਸੇ ਚਿਤ, ਮਨ ਠਗੌਰੀ ਕੋਇ ਨਾ ਪਾਈਆ। ਪ੍ਰੇਮ ਪਿਆਰ ਦੀ ਦੇ ਕੇ ਭਿਖ, ਭਿਛਿਆ ਇਕੋ ਵਾਰ ਵਰਤਾਈਆ। ਆਤਮ ਪਰਮਾਤਮ ਦੇਵੇ ਸਿਖ, ਸਿਖਿਆ ਸਚ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਆਪ ਹੋ ਜਾਈਆ। ਮਿਹਰਵਾਨ ਪ੍ਰਭ ਹੋਇਆ ਏਕ, ਏਕੰਕਾਰ ਆਪ ਅਖਵਾਇੰਦਾ। ਜੁਗ ਚੌਕੜੀ ਜਿਸ ਦੀ ਟੇਕ, ਸੋ ਸਾਹਿਬ ਫੇਰਾ ਪਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਰਾਹ ਤੱਕਣ ਨੇਤਨ ਨੇਤ, ਨੇਤਰ ਨੈਣ ਸਰਬ ਉਠਾਇੰਦਾ। ਘਰ ਪ੍ਰੀਤਮ ਪੀਆ ਪਾਰਬ੍ਰਹਮ ਪਤਿਪਰਮੇਸ਼ਵਰ ਕਰੇ ਹੇਤ, ਹਿਤਕਾਰੀ ਪੁਰਖ ਅਕਾਲ ਇਕੋ ਨਜ਼ਰੀ ਆਇੰਦਾ। ਜਿਸ ਦੇ ਹੱਥ ਦੋ ਜਹਾਨਾਂ ਲੇਖ, ਲੋਕ ਪਰਲੋਕ ਬਣਤ ਬਣਾਇੰਦਾ। ਲੱਖ ਚੁਰਾਸੀ ਜਿਸ ਦੀ ਖੇਡ, ਗੁਰ ਅਵਤਾਰ ਪੀਰ ਪੈਗ਼ੰਬਰ ਨਾਚ ਨਚਾਇੰਦਾ। ਘਟ ਘਟ ਅੰਦਰ ਜਿਸ ਦਾ ਜੋਤੀ ਤੇਜ, ਆਦਿ ਨਿਰੰਜਣ ਨੂਰ ਰੁਸ਼ਨਾਇੰਦਾ। ਆਤਮ ਪਰਮਾਤਮ ਮਾਣੇ ਸੇਜ, ਸਚ ਸਿੰਘਾਸਣ ਸੋਭਾ ਪਾਇੰਦਾ। ਸੁਹਾਵਣਹਾਰਾ ਸਚਖੰਡ ਦੇਸ, ਮਹਲ ਅਟੱਲ ਆਪ ਵਡਿਆਇੰਦਾ। ਸੁਤ ਦੁਲਾਰਾ ਸ਼ਬਦੀ ਦੇਵੇ ਭੇਜ, ਹੁਕਮ ਹਾਕਮ ਇਕ ਦ੍ਰਿੜਾਇੰਦਾ। ਕਲਜੁਗ ਅੰਤਮ ਧਰ ਕੇ ਭੇਖ, ਪੜਦਾ ਉਹਲਾ ਆਪਣੇ ਵਿਚ ਛੁਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਦ੍ਰਿਸ਼ਟਾਇੰਦਾ। ਸਾਚੀ ਖੇਲ ਕਰੇ ਗੋਬਿੰਦ, ਗਹਿਰ ਗੰਭੀਰ ਵੱਡੀ ਵਡਿਆਈਆ। ਜਨ ਭਗਤਾਂ ਮੇਟਣ ਆਇਆ ਚਿੰਦ, ਚਿੰਤਾ ਚਿਖਾ ਦਏ ਮਿਟਾਈਆ। ਵਡ ਦਾਤਾ ਗੁਣੀ ਗਹਿੰਦ, ਗਹਿਰ ਗੰਭੀਰ ਬੇਪਰਵਾਹੀਆ। ਤਿਸ ਦੀ ਕਿਆ ਕੋਈ ਕਰੇ ਨਿੰਦ, ਕੋਟਨ ਕੋਟ ਨਿੰਦਕ ਨਿੰਦਿਆ ਮੁਖ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਾਤਾ ਬਣ ਸਾਹਿਬ ਬਖ਼ਸ਼ਿੰਦ, ਬਖ਼ਸ਼ਸ਼ ਰਹਿਮਤ ਆਪ ਵਰਤਾਈਆ। ਬਖ਼ਸ਼ਸ਼ ਰਹਿਮਤ ਵਰਤੇ ਜਗ, ਕਲਜੁਗ ਅੰਤ ਦਏ ਵਡਿਆਈਆ। ਪਰਗਟ ਹੋ ਸੂਰਾ ਸਰਬੱਗ, ਸ਼ਹਿਨਸ਼ਾਹ ਆਪਣਾ ਹੁਕਮ ਵਰਤਾਈਆ। ਸ੍ਰਿਸ਼ਟ ਸਬਾਈ ਵੇਖ ਲੱਗੀ ਅੱਗ, ਨੌ ਖੰਡ ਪ੍ਰਿਥਮੀ ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਸਾਚਾ ਹਾਜੀ ਕਰੇ ਨਾ ਕੋਈ ਹੱਜ, ਹੁਜਰਾ ਹੱਕ ਨਾ ਕੋਇ ਸੁਹਾਈਆ । ਸੂਫੀ ਬਣ ਕੇ ਸਾਹਿਬ ਕੋਈ ਨਾ ਲਏ ਲੱਭ, ਸੁਹਬਤ ਵਿਚ ਫਸੀ ਲੋਕਾਈਆ। ਮਨ ਵਾਸਨਾ ਰਹੇ ਨੱਚ, ਮਤ ਮਤਵਾਲੀ ਰਹੀ ਕੁਰਲਾਈਆ। ਬੁਧ ਸਵਾਣੀ ਗਈ ਨੱਠ, ਸੁਰਤੀ ਹਾਣੀ ਸ਼ਬਦ ਨਾ ਕੋਇ ਮਿਲਾਈਆ। ਮਣਕਾ ਮਣਕਾ ਜਗਤ ਮਾਲਾ ਰਹੇ ਰਟ, ਮਨ ਕਾ ਮਣਕਾ ਨਾ ਕੋਇ ਭਵਾਈਆ। ਜਨ ਭਗਤ ਵਿਰਲਾ ਅੰਦਰ ਵੜ ਕੇ ਵਾਸਤਾ ਰਿਹਾ ਘੱਤ, ਸਾਢੇ ਤਿੰਨ ਹੱਥ ਅੰਦਰ ਧਿਆਨ ਲਗਾਈਆ। ਆਪਣੇ ਮਿਲਣ ਦੀ ਦੇ ਅੱਖ, ਦੋਏ ਲੋਚਣ ਕੰਮ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵਣਹਾਰ ਵਡਿਆਈਆ। ਸਚ ਵਡਿਆਈ ਦੇ ਲੋਕਮਾਤ, ਪ੍ਰਭ ਤੇਰੇ ਅੱਗੇ ਇਕ ਅਰਜ਼ੋਈਆ। ਸਾਹਿਬ ਸੱਜਣ ਬਣ ਸਾਕ, ਸਗਲਾ ਸੰਗ ਨਿਭਾਈਆ। ਬੰਦ ਕਿਵਾੜੀ ਖੋਲ੍ਹ ਤਾਕ, ਪਰਦਾ ਦੇ ਮਿਟਾਈਆ। ਕਰ ਪਰਕਾਸ਼ ਨਿਰਮਲ ਜੋਤ ਲਲਾਟ, ਨੂਰੀ ਨੂਰ ਨੂਰ ਰੁਸ਼ਨਾਈਆ।
❋
❋
ਪੱਤਣ ਵੇਖੀਏ ਤੇਰਾ ਘਾਟ, ਕਵਣ ਕੰਢੇ ਬੈਠਾ ਸੋਭਾ ਪਾਈਆ। ਬਾਤਨ ਜਾਹਰ ਕਰ ਬਾਤ, ਗੁਫ਼ਤ ਸ਼ੁਨੀਦ ਭੇਵ ਖੁਲ੍ਹਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਤੇਰੀ ਸਿਫ਼ਤ ਸਾਲਾਹ ਸਾਰੇ ਗਏ ਆਖ, ਬਾਂਹੋਂ ਫੜ ਸਕੇ ਨਾ ਕੋਇ ਮਿਲਾਈਆ। ਕਲਜੁਗ ਅੰਤਮ ਅਸੀਂ ਸਿਖਣ ਆਏ ਜਾਚ, ਕੋਝੇ ਕਮਲੇ ਬਾਲੇ ਨੱਢੇ, ਅੰਜਾਣੀ ਬੁਧ ਆਪਣੀ ਆਪ ਰਖਾਈਆ। ਸਾਕ ਸੱਜਣ ਭਾਈ ਭੈਣ ਮਿੱਤਰ ਪਿਆਰ ਸਾਰੇ ਛੱਡੇ, ਨਾਤਾ ਤੁਟਿਆ ਜਗਤ ਲੋਕਾਈਆ। ਕੂੜ ਕੁੜਿਆਰ ਪੰਚ ਵਿਕਾਰ ਕਾਮ ਕਰੋਧ ਲੋਭ ਮੋਹ ਹੰਕਾਰ ਅੰਦਰੋਂ ਕੱਢੇ, ਹਉਮੇਂ ਹੰਗਤਾ ਮਾਇਆ ਮਮਤਾ ਗੜ੍ਹ ਤੁੜਾਈਆ। ਤੇਰੇ ਨਾਉਂ ਦਾ ਗਾਈਏ ਇਕੋ ਛੰਦੇ, ਧੁਰ ਦਾ ਢੋਲਾ ਰਾਗ ਅਲਾਈਆ। ਰਵਦਾਸ ਚੁਮਾਰਾ ਤੇਰੇ ਦਰ ਤੇ ਮੰਗ ਮੰਗੇ, ਝੋਲੀ ਆਪਣੀ ਇਕ ਵਖਾਈਆ। ਪ੍ਰਭੂ ਵੇਖ ਮੇਰੇ ਵਰਗੇ ਭੁੱਖੇ ਨੰਗੇ, ਜਗਤ ਖ਼ਜ਼ਾਨਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇ ਮਾਣ ਵਡਿਆਈਆ। ਰਵਦਾਸ ਕਹੇ ਪ੍ਰਭ ਖੋਲ੍ਹ ਅੱਖ, ਮੈਂ ਸਚ ਦਿਆਂ ਜਣਾਈਆ। ਏਨ੍ਹਾਂ ਦੇ ਕਿਛ ਨਹੀਂ ਵਸ, ਸਭ ਤੇਰੇ ਹੱਥ ਵਡਿਆਈਆ। ਤੂੰ ਸਾਹਿਬ ਪੁਰਖ ਸਮਰਥ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਘਰ ਘਰ ਦੇ ਦੇ ਪਿਛਲਾ ਹੱਕ, ਹਕੀਕਤ ਸਭ ਦੀ ਝੋਲੀ ਪਾਈਆ। ਅੰਦਰ ਵੜ ਕੇ ਦੇ ਮਤ, ਬਾਹਰੋਂ ਸਮਝ ਸਕੇ ਕੋਈ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਆਪ ਕਮਾਈਆ। ਰਵਦਾਸ ਕਹੇ ਪ੍ਰਭ ਔਹ ਵੇਖ ਬ੍ਰਾਹਮਣ, ਬਨਾਰਸ ਬੈਠਾ ਨਜ਼ਰੀ ਆਈਆ। ਜਿਸ ਦਾ ਬਣਿਆ ਮੈਂ ਜ਼ਾਮਨ, ਪੱਲੂ ਤੇਰੇ ਨਾਲ ਬੰਧਾਈਆ। ਅੰਤ ਛੱਡਣਾ ਨਾ ਪਏ ਦਾਮਨ, ਦਾਮਨਗੀਰ ਤੇਰੀ ਸਰਨਾਈਆ। ਲੇਖਾ ਪੂਰਾ ਕਰਦੇ ਕਾਮਨ, ਕਰਮ ਕਾਂਡ ਡੇਰਾ ਦੇਣਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਦੇਣੀ ਇਕ ਵਡਿਆਈਆ। ਧੁਰ ਦੀ ਵਡਿਆਈ ਮੰਗੇ ਪਹਿਲੀ ਚੇਤ, ਬੀਸ ਇਕੀਸਾ ਧਿਆਨ ਲਗਾਈਆ। ਜੁਗ ਚੌਕੜੀ ਤੇਰੀ ਵਲ ਛਲਧਾਰੀ ਵੇਖੀ ਖੇਡ, ਅਛਲ ਛਲ ਤੇਰੀ ਸਾਰ ਕਿਸੇ ਨਾ ਪਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਹੁਕਮੇ ਅੰਦਰ ਦਿਤੇ ਭੇਜ, ਹੌਲੀ ਹੌਲੀ ਨਾਦ ਸੁਣਾਈਆ। ਪੰਜ ਤਤ ਕਾਇਆ ਮਾਣ ਕੇ ਗਏ ਸੇਜ, ਸੁਹੰਜਣਾ ਆਸਣ ਇਕ ਸੁਹਾਈਆ। ਖ਼ਾਣੀ ਬਾਣੀ ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਗੀਤਾ ਦੇ ਕੇ ਗਏ ਸਦੇਸ਼, ਰਸਨਾ ਜਿਹਵਾ ਢੋਲਾ ਬੱਤੀ ਦੰਦ ਸੁਣਾਈਆ। ਆਦਿ ਜੁਗਾਦਿ ਜੁਗ ਚੌਕੜੀ ਪਾਰਬ੍ਰਹਮ ਪਤਿਪਰਮੇਸ਼ਵਰ ਆਵੇ ਜਾਵੇ ਸਦਾ ਹਮੇਸ਼, ਨਿਤ ਨਵਿਤ ਆਪਣੀ ਕਾਰ ਕਮਾਈਆ। ਨਿਰਗੁਣ ਸਰਗੁਣ ਲੱਖ ਚੁਰਾਸੀ ਲਿਖਣਹਾਰਾ ਲੇਖ, ਵਿਸ਼ਨ ਬ੍ਰਹਮਾ ਧੁਰ ਦਾ ਹੁਕਮ ਇਕ ਸਮਝਾਈਆ। ਜਨ ਭਗਤਾਂ ਅੰਦਰ ਵੜ ਕੇ ਦੇਵੇ ਭੇਤ, ਪੜਦਾ ਉਹਲਾ ਆਪ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਬੇਪਰਵਾਹੀਆ। ਪਹਿਲੀ ਚੇਤ ਚੁੱਕੇ ਹੱਥ, ਪੰਜਾਂ ਉਂਗਲਾਂ ਨਾਲ ਇਸ਼ਾਰਾ ਰਿਹਾ ਕਰਾਈਆ। ਵੇਖੋ ਖੇਲ ਪੁਰਖ ਸਮਰਥ, ਦੀਨ ਦਿਆਲ ਧਾਰ ਚਲਾਈਆ। ਨਿਰਗੁਣ ਜੋਤ ਕਰ ਪਰਗਟ, ਸਾਚੀ ਕਰਨੀ ਕਾਰ ਕਮਾਈਆ। ਪੂਰਬ ਲਹਿਣਾ ਦੇਵੇ ਵੱਥ, ਲੇਖਾ ਪਿਛਲਾ ਸਰਬ ਮਿਟਾਈਆ। ਅੱਗੇ ਮਾਰਗ ਦੇਵੇ ਦੱਸ, ਅਭੁੱਲ ਭੁੱਲ ਕਦੇ ਨਾ ਜਾਈਆ। ਜਨ ਭਗਤ ਖੋਲ੍ਹ ਕੇ ਨਿਜ ਅੱਖ, ਨੇਤਰ ਆਪਣੇ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਦੇਵੇ ਵਡਿਆਈ ਹਰਿ ਜੂ ਵੱਡਾ, ਕਲ ਕਰਤਾ ਖੇਲ ਕਰਾਇੰਦਾ। ਗੁਰਮੁਖ ਵੇਖੇ ਬਾਲਾ ਨੱਢਾ, ਦੂਰ ਦੁਰਾਡਾ ਮੇਲ ਮਿਲਾਇੰਦਾ। ਜਗਤ ਵਿਕਾਰ
❋
❋
ਦੀ ਤੋੜ ਕੇ ਹੱਦਾ, ਘਰ ਸਾਚਾ ਇਕ ਸਮਝਾਇੰਦਾ। ਘਰ ਨਾਦ ਵਜਾਏ ਸਚ ਅਨਹਦਾ, ਧੁਰ ਦੀ ਧਾਰ ਆਪ ਸਮਝਾਇੰਦਾ। ਪ੍ਰੇਮ ਪ੍ਰੀਤੀ ਅੰਦਰ ਬੱਝਾ, ਹਰਿ ਕਰਤਾ ਕਾਰ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਇੰਦਾ। ਪਹਿਲੀ ਚੇਤ ਕਰਨੀ ਕਰਤਾਰ, ਹਰਿ ਕਰਤਾ ਆਪ ਕਰਾਈਆ। ਲੇਖਾ ਲਿਖੇ ਰਵਦਾਸ ਚਮਿਆਰ, ਗੁਰਮੁਖ ਦੇਵੇ ਵਡਿਆਈਆ। ਪੂਰਬ ਜਨਮ ਦਾ ਕਰਜ਼ ਉਤਾਰ, ਹਿਸਾਬ ਬੇਬਾਕ ਰਿਹਾ ਵਖਾਈਆ। ਕੱਠੇ ਕਰ ਇਕ ਦਰਬਾਰ, ਧੁਰ ਦਰਬਾਰਾ ਦਏ ਜਣਾਈਆ। ਇੱਟ ਦਾ ਰਿਹਾ ਨਾ ਕੋਈ ਉਧਾਰ, ਚਾਰ ਕਹਾਰ ਲੇਖੇ ਪਾਈਆ। ਪੰਜਵੇਂ ਮਿੱਤਰ ਕਰ ਪਿਆਰ, ਬੇੜਾ ਸਾਚਾ ਕੰਧ ਉਠਾਈਆ। ਬ੍ਰਾਹਮਣ ਨਾਲ ਕਰ ਵਿਹਾਰ, ਲੇਖਾ ਲੇਖੇ ਰਿਹਾ ਲਗਾਈਆ। ਸੰਗ ਵੇਖਿਆ ਓਨ੍ਹਾਂ ਚਾਰ, ਮਿਲਿਆ ਮੇਲ ਸਾਚੇ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ। ਬ੍ਰਾਹਮਣ ਕਹੇ ਮੇਰੇ ਸੰਗੀ ਚਾਰ, ਚੌਹਾਂ ਬਣਤ ਬਣਾਈਆ। ਚਾਰੇ ਜੁਗ ਕਰਨ ਪੁਕਾਰ, ਉਚੀ ਕੂਕ ਕੂਕ ਸੁਣਾਈਆ । ਚਾਰੇ ਵੇਦ ਕਰਨ ਨਿਮਸਕਾਰ, ਨਿਉਂ ਨਿਉਂ ਸੀਸ ਨਿਵਾਈਆ। ਚਾਰੇ ਬਾਣੀ ਵਾਜਾਂ ਰਹੀ ਮਾਰ, ਸੋਹਣਾ ਢੋਲਾ ਰਾਗ ਸੁਣਾਈਆ। ਚਾਰੇ ਖ਼ਾਣੀ ਨੇਤਰ ਰੋਵੇ ਜ਼ਾਰੋ ਜ਼ਾਰ, ਧੀਰਜ ਨਜ਼ਰ ਕੋਇ ਨਾ ਆਈਆ। ਚੌਥੇ ਜੁਗ ਪਰਮ ਪੁਰਖ ਪ੍ਰਭ ਲੇਖਾ ਰਿਹਾ ਵਿਚਾਰ, ਦੂਜਾ ਸੰਗ ਨਾ ਕੋਇ ਰਲਾਈਆ । ਲੋਕਮਾਤ ਸਚ ਲੱਗਾ ਇਕ ਦਰਬਾਰ, ਧੁਰ ਦਰਬਾਰੀ ਸੋਭਾ ਪਾਈਆ। ਪਿਛੇ ਕਰ ਆਇਆ ਉਧਾਰ, ਅੱਗੇ ਲਹਿਣਾ ਰਿਹਾ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਬੇਪਰਵਾਹੀਆ। ਰਵਦਾਸ ਕਹੇ ਸੁਣ ਬ੍ਰਾਹਮਣ ਮਿਤ, ਤੈਨੂੰ ਸਚ ਦਿਆਂ ਦ੍ਰਿੜਾਈਆ । ਪਹਿਲੀ ਚੇਤਰ ਆ ਗਈ ਥਿਤ, ਆਪਣਾ ਆਪ ਬਦਲਾਈਆ। ਪ੍ਰਭੂ ਦਵਾਰਿਉਂ ਮੰਗ ਲੈ ਭਿਖ, ਖ਼ਾਲੀ ਝੋਲੀ ਅੱਗੇ ਡਾਹੀਆ। ਕਿਰਪਾਨਿਧਾਨ ਜੇ ਲੇਖਾ ਦੇਵੇ ਲਿਖ, ਸਭ ਦੀ ਟੁੱਟੀ ਗੰਢ ਪਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਬੇਪਰਵਾਹੀਆ। ਬ੍ਰਾਹਮਣ ਕਹੇ ਸੁਣ ਚਮਿਆਰ ਮੋਚੀ, ਗੁਰਮੁਖ ਤੈਨੂੰ ਦਿਆਂ ਜਣਾਈਆ। ਇਹੋ ਜਿਹੀ ਗੱਲ ਮੈਂ ਕਦੇ ਨਾ ਸੋਚੀ, ਜਿਸ ਵਿਚ ਮੇਰੀ ਹੋਵੇ ਭਲਿਆਈਆ । ਨੌ ਜਨਮ ਮੇਰੀ ਵਾਸਨਾ ਰਹੀ ਖੋਟੀ, ਫਿਰਦਾ ਰਿਹਾ ਵਾਹੋ ਦਾਹੀਆ। ਕਲਜੁਗ ਅੰਤ ਮੈਂ ਇਕੋ ਸੁਣਿਆ ਸਚ ਸਲੋਕੀ, ਜਿਸ ਦੀ ਸਮਝ ਅਜੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਰਵਦਾਸ ਕਹੇ ਚੇਤ ਮਹੀਨਾ, ਨਵ ਨੌ ਚਾਰ ਪਿਛੋਂ ਮਾਤ ਆਈਆ। ਜਿਸ ਦਿਵਸ ਉਤੇ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਆਪਣਾ ਛੱਡਣਾ ਮਜ਼੍ਹਬ ਦੀਨਾ, ਜਾਤ ਪਾਤ ਵੰਡ ਨਾ ਕੋਇ ਵੰਡਾਈਆ । ਦੋ ਜਹਾਨ ਚੌਦਾਂ ਲੋਕ ਚੌਦਾਂ ਤਬਕ ਸਭ ਦਾ ਛੁੱਟੇ ਖਾਣਾ ਪੀਣਾ, ਰਸ ਹੱਥ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਰਵਦਾਸ ਕਹੇ ਪੰਡਤ ਉਠ ਡਾਹ ਝੋਲੀ, ਸਾਹਿਬ ਸਤਿਗੁਰ ਦਇਆ ਕਮਾਈਆ। ਦਰ ਦਰਵੇਸ ਬਣ ਗੋਲੀ, ਗੋਲਕ ਪਿਛਲੀ ਦੇ ਗਵਾਈਆ। ਰਵਦਾਸ ਦੀ ਸਮਝ ਇਕੋ ਬੋਲੀ, ਜੋ ਦੋ ਅੱਖਰਾਂ ਵਿਚ ਜਣਾਈਆ। ਅਬਿਨਾਸ਼ੀ ਕਰਤਾ ਤੋਲ ਰਿਹਾ ਤੋਲੀ, ਤੋਲਣਹਾਰ ਹੱਥ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਰਿਹਾ ਵਖਾਈਆ। ਪੰਡਤ ਕਹੇ ਸੁਣ ਰਵਦਾਸ ਸੱਜਣ, ਇਕ ਦਿਆਂ ਜਣਾਈਆ। ਫੜ ਬਾਂਹੋਂ ਕਰਾ ਦੇ ਮਜਨ, ਮੇਰੀ ਦੁਰਮਤ ਮੈਲ ਧਵਾਈਆ। ਕੂੜੀ ਕਿਰਿਆ ਭਾਂਡੇ ਭੱਜਣ, ਭਰਮ ਭੌ ਰਹੇ
❋
❋
ਨਾ ਰਾਈਆ। ਪ੍ਰੇਮ ਪ੍ਰੀਤੀ ਵਿਚ ਹੋਵਾਂ ਮਗਨ, ਸੁਰਤੀ ਸ਼ਬਦ ਨਾਲ ਜੁੜਾਈਆ। ਇਕੋ ਆਵੇ ਪਰਮਾਨੰਦਨ, ਨਿਜਾਨੰਦ ਰਸ ਚਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੋਹੇ ਦੇਵੇ ਮਾਣ ਵਡਿਆਈਆ। ਰਵੀ ਕਿਹਾ ਇਹ ਨਹੀਂ ਬਾਤ, ਪਿਛਲਾ ਲੇਖ ਜਣਾਈਆ। ਪਰਮ ਪੁਰਖ ਪ੍ਰਭ ਦੇਵਣਹਾਰਾ ਦਾਤ, ਜੋ ਭਿਖਾਰੀ ਮੰਗਣ ਆਈਆ। ਉਠ ਵੇਖ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਸਭ ਦੇ ਪੂਰੇ ਕਰੇ ਭਵਿਖਤ ਵਾਕ, ਵਾਕਿਆ ਆਪਣੇ ਨਾਲ ਮਿਲਾਈਆ। ਸਚ ਧਰਮ ਦਾ ਖੋਲ੍ਹਣ ਆਇਆ ਤਾਕ, ਪਰਦਾ ਉਹਲਾ ਰਿਹਾ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਬ੍ਰਾਹਮਣ ਉਠ ਕੇ ਵੇਖਿਆ ਚਾਰੋਂ ਕੁੰਟ, ਨੈਣ ਅੱਖ ਖੁਲ੍ਹਾਈਆ। ਕੀ ਰਵਦਾਸ ਦੱਸੇਂ ਸਚ ਇਹ ਬੈਕੁੰਠ, ਧਾਮ ਅਵੱਲੜਾ ਸੋਭਾ ਪਾਈਆ। ਮੇਰਾ ਹਰਖ਼ ਸੋਗ ਨਾ ਰਹੇ ਕੋਈ ਚਿੰਤ, ਗ਼ਮੀ ਗ਼ਮ ਨਾ ਕੋਇ ਸਤਾਈਆ। ਪ੍ਰਭ ਮਿਲਣ ਦੀ ਹੋਵੇ ਹਿੰਮਤ, ਹੌਸਲਾ ਇਕੋ ਵਾਰ ਵਧਾਈਆ। ਦਰ ਠਾਂਡੇ ਕਰਾਂ ਮਿੰਤ, ਨਿਉਂ ਨਿਉਂ ਲਾਗਾਂ ਪਾਈਂਆ। ਅੱਗੇ ਫੇਰ ਨਾ ਕਰਾਂ ਇੱਲਤ, ਕੂੜੀ ਕਿਰਿਆ ਨਾ ਕੋਇ ਚਤਰਾਈਆ। ਮੇਰੀ ਪਿਛਲੀ ਪੋਸ਼ਾਕ ਲਹੇ ਖ਼ਿਲਤ, ਚੋਲਾ ਚੋਲੇ ਵਿਚੋਂ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਰਵਦਾਸ ਬ੍ਰਾਹਮਣ ਸੁਣ ਕੇ ਬਲਾਸ, ਸ੍ਰੀ ਭਗਵਾਨ ਲਏ ਅੰਗੜਾਈਆ। ਅੰਦਰੇ ਅੰਦਰ ਕਰ ਤਲਾਸ਼, ਖੋਜਤ ਖੋਜਤ ਭੇਵ ਚੁਕਾਈਆ। ਦੋਹਾਂ ਦੀ ਵੇਖ ਕੇ ਹਰਿ ਜੂ ਖ਼ਾਹਿਸ਼, ਖ਼ਾਲਸ ਆਪਣਾ ਹੁਕਮ ਵਰਤਾਈਆ। ਸਾਚਾ ਕਾਰਜ ਆਵੇ ਰਾਸ, ਧੁਰ ਦੀ ਧਾਰ ਇਕ ਦ੍ਰਿੜਾਈਆ। ਚਾਰੇ ਮਿਲ ਜਾਣ ਇਕ ਜਮਾਤ, ਨਾਤਾ ਜੁੜੇ ਭਾਈ ਭਾਈਆ। ਕੱਠੇ ਹੋ ਕੇ ਮੰਗਣ ਦਾਤ, ਦੋਏ ਜੋੜ ਸੀਸ ਨਿਵਾਈਆ। ਤਾਰਾ ਸਿੰਘ ਪਿਛੇ ਖੋਲ੍ਹੇ ਸਭ ਦਾ ਖਾਤ, ਅਜੀਤ ਸਿੰਘ ਪਰਦਾ ਰਹੇ ਨਾ ਰਾਈਆ। ਫੁੱਮਣ ਸਿੰਘ ਪਿਛਲਾ ਨਾਤਾ ਤੁਟੇ ਪਿਤਾ ਮਾਤ, ਅੱਗੇ ਪੁਰਖ ਅਕਾਲ ਜੁੜਾਈਆ। ਨਾਜ਼ਰ ਸਿੰਘ ਲੇਖਾ ਜਾਣੇ ਸੱਜਣ ਸਾਕ, ਗੋਬਿੰਦ ਮੇਲਾ ਸਹਿਜ ਸੁਭਾਈਆ। ਡੱਲੇ ਨਾਲ ਕੀਤਾ ਵਾਕ, ਬਿਨ ਅੱਖਰਾਂ ਲੇਖ ਲਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਬੇਪਰਵਾਹੀਆ। ਚੌਹਾਂ ਲੇਖਾ ਹੱਥ ਨਿਰੰਕਾਰ, ਦੂਸਰ ਸਕੇ ਨਾ ਕੋਇ ਸਮਝਾਈਆ। ਕਰੇ ਖੇਲ ਅਗੰਮ ਅਪਾਰ, ਪਾਰਬ੍ਰਹਮ ਬੇਪਰਵਾਹੀਆ। ਵੇਦ ਵਿਆਸਾ ਉਠ ਕੇ ਰੋਵਣ ਲੱਗਾ ਜ਼ਾਰੋ ਜ਼ਾਰ, ਨੇਤਰ ਨੈਣਾਂ ਨੀਰ ਵਹਾਈਆ। ਪਾਰਬ੍ਰਹਮ ਤੇਰੀ ਸੋਹਣੀ ਦਿਸੇ ਗੁਲਜ਼ਾਰ, ਫੁਲ ਫਲਵਾੜੀ ਮਾਤ ਮਹਿਕਾਈਆ। ਮੈਨੂੰ ਯਾਦ ਆਇਆ ਪੰਜਾਂ ਪਿਆਰ, ਜਿਸ ਵੇਲੇ ਮੇਰਾ ਜਨਮ ਦਿਤਾ ਮੇਰੀ ਮਾਈਆ। ਨਾ ਜ਼ਿਮੀ ਨਾ ਅਸਮਾਨ, ਨਾ ਮੰਦਰ ਘਰ ਕੋਈ ਮਕਾਨ, ਜੰਗਲ ਜੂਹ ਉਜਾੜ ਖ਼ੁਸ਼ੀ ਮਨਾਈਆ। ਪੰਜੇ ਬੱਚੇ ਬਾਲ ਨਾਦਾਨ, ਅੰਦਰੇ ਅੰਦਰ ਆਇਆ ਧਿਆਨ, ਕਿਰਪਾ ਕਰੇ ਸ੍ਰੀ ਭਗਵਾਨ, ਮਿਹਰ ਨਜ਼ਰ ਇਕ ਉਠਾਈਆ। ਸਾਨੂੰ ਦੇਵੇ ਸੱਚਾ ਮਾਣ, ਬਾਲਕ ਜੰਮੀਏ ਵਿਚ ਜਹਾਨ, ਜਿਨ੍ਹਾਂ ਮਿਲੇ ਸ੍ਰੀ ਭਗਵਾਨ, ਭਗਵਨ ਰੂਪ ਅਨੂਪ ਸਮਾਈਆ। ਓਨ੍ਹਾਂ ਲੇਖਾ ਚੁੱਕੇ ਆਣ, ਨਾ ਕੋਈ ਸਕੇ ਮਾਤ ਪਛਾਣ, ਲੇਖਾ ਲਿਖੇ ਨਾ ਕੋਈ ਬੁਧੀਵਾਨ, ਮਨਮਤ ਸਮਝ ਕਿਸੇ ਨਾ ਆਈਆ। ਓਧਰ ਰਵਦਾਸ ਗਾਏ ਗਾਨ, ਤੇਰਾ ਖੇਲ ਪ੍ਰਭੂ ਮਹਾਨ, ਤੇਰਾ ਝੁੱਲਦਾ ਰਹੇ ਨਿਸ਼ਾਨ, ਦੋ ਜਹਾਨਾਂ ਇਕੋ ਰੰਗ ਵਖਾਈਆ। ਓਧਰ ਤੇਈ ਅਵਤਾਰ ਕਰਨ ਪਹਿਚਾਨ, ਈਸਾ ਮੂਸਾ ਮੁਹੰਮਦ ਵੇਖਣ ਮਾਰ ਧਿਆਨ, ਨਾਨਕ ਗੋਬਿੰਦ ਰਾਹ ਤਕਾਣ, ਕਬੀਰ ਜੋਲਾਹਾ ਭਗਤ ਅਠਾਰਾਂ ਰਿਹਾ ਉਠਾਈਆ। ਓਧਰ ਰੰਬੀ ਆਰ
❋
❋
ਕਹੇ ਮੈਂ ਬਲਵਾਨ, ਤਾਗਾ ਕਹੇ ਮੈਂ ਮਿਹਰਵਾਨ, ਜਿਸ ਕੋਟਨ ਕੋਟ ਜੋੜੇ ਜੋੜੇ ਵਿਚ ਜਹਾਨ, ਪਾਣਾ ਗੰਢ ਕੇ ਖ਼ੁਸ਼ੀ ਮਨਾਈਆ। ਓਧਰੋਂ ਖ਼ੁਸ਼ੀ ਹੋਇਆ ਭਗਵਾਨ, ਸਚ ਸੰਦੇਸਾ ਦੇਵੇ ਆਣ, ਸ਼ਬਦ ਅਗੰਮੀ ਬੋਲੇ ਬੇ ਜ਼ਬਾਨ, ਰਸਨਾ ਜਿਹਵਾ ਬੱਤੀ ਦੰਦ ਨਾ ਕੋਇ ਹਿਲਾਈਆ। ਮੇਰਾ ਰਵਦਾਸ ਨਾਲ ਮੇਲ ਮਹਾਨ, ਨਾਤਾ ਛੁੱਟੇ ਜ਼ਿਮੀਂ ਅਸਮਾਨ, ਨੇਤਰ ਰੋਵਣ ਦੋ ਜਹਾਨ, ਵਿਸ਼ਨ ਬ੍ਰਹਮਾ ਸ਼ਿਵ ਸਰਬ ਕੁਰਲਾਣ, ਕਰੋੜ ਤੇਤੀਸਾ ਸੁਰਪਤ ਧੀਰ ਨਾ ਕੋਇ ਧਰਾਈਆ। ਪਿਛਲਾ ਲੇਖਾ ਕੱਢ ਕੇ ਦੋਵੇਂ ਖ਼ੁਸ਼ੀ ਮਨਾਣ, ਘਰ ਬਹਿ ਕੇ ਸੋਹਣੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਆਪ ਕਮਾਈਆ। ਸੁਣ ਕੇ ਕਰਨੀ ਕਰਤਾ ਪੁਰਖ, ਚਾਰੇ ਜੁਗ ਭੱਜੇ ਵਾਹੋ ਦਾਹੀਆ। ਚਲੋ ਮੇਟੀਏ ਚਿੰਤਾ ਦੁੱਖ, ਹਰਖ਼ ਸੋਗ ਗਵਾਈਆ। ਪਰਮ ਪੁਰਖ ਦਾ ਤੱਕੀਏ ਮੁਖ, ਜਲਵਾ ਜੋਤ ਨੂਰ ਰੁਸ਼ਨਾਈਆ। ਦਰ ਆਇਆ ਘਰ ਲਏ ਪੁਛ, ਮਿਹਰ ਨਜ਼ਰ ਉਠਾਈਆ। ਵਸਤ ਅਮੋਲਕ ਦੇਵੇ ਕੁਛ, ਜੋ ਆਪਣੇ ਸੰਗ ਰਖਾਈਆ। ਜਗਤ ਭੰਡਾਰਾ ਨਾ ਜਾਵੇ ਮੁੱਕ, ਅਤੋਟ ਅਤੁਟ ਵਰਤਾਈਆ। ਨੌ ਸੌ ਚੁਰਾਨਵੇ ਚੌਕੜੀ ਜੋ ਰਿਹਾ ਲੁੱਕ, ਕਲਜੁਗ ਅੰਤਮ ਪੜਦਾ ਦਿਤਾ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ। ਮਿਹਰ ਨਜ਼ਰ ਕਰੇ ਬੇਨਜ਼ੀਰ, ਦਇਆਵਾਨ ਅਖਵਾਇੰਦਾ। ਜਿਸ ਦੀ ਖਿਚੇ ਨਾ ਕੋਈ ਤਸਵੀਰ, ਮੁਸੱਵਰ ਭੇਵ ਕੋਇ ਨਾ ਪਾਇੰਦਾ। ਸੋ ਬਦਲਣ ਆਇਆ ਤਕਦੀਰ, ਤਦਬੀਰ ਆਪਣੇ ਹੱਥ ਰਖਾਇੰਦਾ। ਔਹ ਵੇਖੋ ਚਾਰ ਕਹਾਰ ਪਿਛਲੇ ਵੀਰ, ਪੰਜਵਾਂ ਸੰਗੀ ਜੋੜ ਜੁੜਾਇੰਦਾ। ਅੰਤਮ ਚੋਟੀ ਚਾੜ੍ਹ ਅਖ਼ੀਰ, ਹਰਿ ਕਰਤਾ ਖੇਲ ਵਖਾਇੰਦਾ। ਰਵਦਾਸ ਚਿੱਟੇ ਉਤੇ ਪਾ ਕਾਲੀ ਲਕੀਰ, ਲੇਖਾ ਅਗਲਾ ਇਕ ਬਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਵਖਾਇੰਦਾ। ਸਾਚੀ ਖੇਲ ਵੇਖਣ ਅਵਤਾਰ ਗੁਰੂ, ਪੀਰ ਪੈਗ਼ੰਬਰ ਧਿਆਨ ਲਗਾਈਆ। ਵੇਖੋ ਸਤਿਜੁਗ ਹੁੰਦਾ ਸ਼ੁਰੂ, ਜਿਸ ਦੀ ਸ਼ਰਅ ਸਮਝ ਕਿਸੇ ਨਾ ਆਈਆ। ਪਰਮ ਪੁਰਖ ਦਾ ਮੰਤਰ ਇਕੋ ਫੁਰੂ, ਫੁਰਨੇ ਸਭ ਦੇ ਬੰਦ ਕਰਾਈਆ। ਸੱਚੇ ਮਾਰਗ ਗੁਰਮੁਖ ਵਿਰਲਾ ਤੁਰੂ, ਭਰਮੇ ਭੁੱਲੇ ਸਰਬ ਲੋਕਾਈਆ। ਕਲਜੁਗ ਕੂੜੀ ਕਿਰਿਆ ਬੇੜਾ ਰੁੜੂ, ਅੱਗੇ ਸਕੇ ਨਾ ਕੋਇ ਬਚਾਈਆ। ਹਰਿ ਕਾ ਸ਼ਬਦ ਕਦੇ ਨਾ ਮੁੜੂ, ਦੋ ਜਹਾਨਾਂ ਭੱਜੇ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ । ਸਤਿਜੁਗ ਵੇਖੋ ਲੱਗਦਾ ਮਾਤ, ਪ੍ਰਭ ਇਕੋ ਮਤ ਸਮਝਾਈਆ। ਦੇਵੇ ਵਡਿਆਈ ਵੇਦ ਵਿਆਸ ਆਪਣੀ ਦਾਤ, ਜਿਸ ਰਾਤ ਰੁੱਤੜੀ ਇਕ ਸੁਹਾਈਆ। ਪੰਜਾਂ ਪੂਰੀ ਕਰ ਕੇ ਆਸ, ਆਸਾ ਤੋੜ ਰਖਾਈਆ। ਜਨਮ ਜਨਮ ਦੀ ਮੇਟ ਪਿਆਸ, ਹਰਖ਼ ਰੋਗ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ। ਵੇਦ ਵਿਆਸ ਤੇਰੇ ਪੰਜੇ ਸ਼ੇਰ, ਸ਼ਹਿਨਸ਼ਾਹ ਦਿਤੀ ਸਰਨਾਈਆ। ਜੁਗ ਚੋਕੜੀ ਪਿਛੋਂ ਜਾਮਾ ਬਦਲਿਆ ਫੇਰ, ਬਦਲੀ ਆਪਣੀ ਆਪ ਕਰਾਈਆ। ਮਿਹਰ ਨਜ਼ਰ ਕਰ ਲਿਆਂਦੇ ਘੇਰ, ਹੁਕਮੇ ਹੁਕਮ ਵਰਤਾਈਆ। ਜਿਸ ਦਾ ਪੁਰਾਨ ਅਠਾਰਾਂ ਨਾ ਪਾਵਣ ਭੇਦ, ਗੀਤਾ ਗਿਆਨ ਨਾ ਕੋਇ ਸਮਝਾਈਆ। ਇਹੋ ਖੇਲ ਅਛਲ ਅਛੇਦ, ਵਲ ਛਲਧਾਰੀ ਆਪਣੇ ਹੱਥ ਰਖਾਈਆ। ਹੁਕਮੇ ਅੰਦਰ ਆਪੇ ਭੇਜ, ਫੁਰਨੇ ਅੰਦਰ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਪੜਦਾ ਰਿਹਾ ਉਠਾਈਆ। ਪੜਦਾ ਉਹਲਾ ਦੇਵੇ ਚੁੱਕ, ਮੁਖ ਨਕ਼ਾਬ ਨਾ ਕੋਇ ਰਖਾਇੰਦਾ।
❋
❋
ਹਰਿ ਭਗਤ ਭਬਕ ਲਾ ਕੇ ਪਏ ਬੁੱਕ, ਭੈ ਭੌ ਸਰਬ ਮਿਟਾਇੰਦਾ। ਉਜਲ ਕਰੇ ਹਰਿ ਜੂ ਮੁਖ, ਸਿਰ ਆਪਣਾ ਹੱਥ ਟਿਕਾਇੰਦਾ। ਕੂੜੀ ਕਿਰਿਆ ਮੇਟ ਕੇ ਦੁੱਖ, ਸੁਖ ਸਾਗਰ ਇਕ ਸਮਝਾਇੰਦਾ। ਸਫਲ ਕਰਾ ਕੇ ਜਨਨੀ ਕੁੱਖ, ਅੰਤਮ ਆਪਣੀ ਗੋਦ ਬਹਾਇੰਦਾ। ਕਰੇ ਪਿਆਰ ਜਿਉਂ ਮਾਤਾ ਪੁੱਤ, ਮਿਹਰ ਨਜ਼ਰ ਇਕ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਇੰਦਾ। ਪੰਜਾਂ ਦੇ ਵਡਿਆਈ ਜਗ, ਜਾਗਰਤ ਜੋਤ ਕਰੇ ਰੁਸ਼ਨਾਈਆ। ਓਧਰੋਂ ਰਵਦਾਸ ਚੁਮਾਰ ਹੁਕਮੇ ਅੰਦਰ ਲਿਆਂਦੇ ਸੱਦ, ਚਾਰ ਕਹਾਰ ਪੰਜਵਾਂ ਭਾਈਆ। ਯਾਰ ਯਾਰੀ ਨਾਲ ਲਈ ਗੰਢ, ਲੱਗੀ ਸਕੇ ਨਾ ਕੋਇ ਤੁੜਾਈਆ। ਪਿਛਲੀ ਪਿਛੇ ਗਈ ਹੰਢ, ਅਗਲਾ ਪੜਦਾ ਦਏ ਉਠਾਈਆ। ਆਤਮ ਅੰਤਰ ਦੇ ਅਨੰਦ, ਗੁਰਮੁਖ ਚੰਦ ਨੂਰ ਰੁਸ਼ਨਾਈਆ। ਸਾਚਾ ਢੋਲਾ ਦੱਸ ਕੇ ਛੰਦ, ਕਰੇ ਕਰਾਏ ਹੱਕ ਪੜ੍ਹਾਈਆ। ਓਧਰੋਂ ਪੰਡਤ ਮੁਕਿਆ ਪੰਧ, ਜਨਮ ਨੌ ਲੇਖ ਚੁਕਾਈਆ। ਚਾਰ ਸੱਜਣਾ ਬਣਿਆ ਸੰਗ, ਜਿਨ੍ਹਾਂ ਮਈਆ ਬੈਠੀ ਰਾਹ ਤਕਾਈਆ। ਓਧਰੋਂ ਗੰਗਾ ਗੋਦਾਵਰੀ ਜਮਨਾ ਸੁਰਸਤੀ ਮੁਕਾ ਕੇ ਆਈਆਂ ਪੰਧ, ਦਰ ਬੈਠੀਆਂ ਸੀਸ ਨਿਵਾਈਆ। ਦੋਏ ਜੋੜ ਮੰਗਾਂ ਰਹੀਆਂ ਮੰਗ, ਗਲ ਪੱਲੂ ਇਕੋ ਪਾਈਆ। ਕਿਰਪਾ ਕਰ ਸੂਰੇ ਸਰਬੰਗ, ਸ਼ਹਿਨਸ਼ਾਹ ਤੇਰੀ ਸਰਨਾਈਆ। ਅਸੀਂ ਵੇਖੀਏ ਤੇਰੇ ਚਮਕਦੇ ਚੰਦ, ਜਲਵਾ ਤੇਜ ਜੋਤ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇ ਮਾਣ ਵਡਿਆਈਆ। ਗੰਗਾ ਕਹੇ ਮੇਰਾ ਗੰਗਾ ਜਲ, ਪ੍ਰਭ ਸੇਵਾ ਤੇਰੀ ਕਮਾਈਆ। ਜਮਨਾ ਕਹੇ ਮੈਂ ਦੂਰ ਦੁਰਾਡੇ ਆਈ ਲੰਘ, ਸਿਰ ਗਗਰੀਆ ਇਕ ਉਠਾਈਆ। ਸੁਰਸਤੀ ਕਹੇ ਮੇਰਾ ਮੁੱਕਿਆ ਪਿਛਲਾ ਪੰਧ, ਦਰ ਇਕੋ ਓਟ ਰਖਾਈਆ। ਗੋਦਾਵਰੀ ਕਹੇ ਮੈਨੂੰ ਢਈਏ ਪਿਛੋਂ ਪਈ ਠੰਡ, ਦਰ ਤੇਰਾ ਦਰਸ਼ਨ ਪਾਈਆ। ਗੁਰ ਅਵਤਾਰ ਪੀਰ ਪੈਗੰਬਰ ਮਾਰ ਕੇ ਤਾਲੀ ਕਹਿਣ ਸਾਹਿਬ ਬਖ਼ਸ਼ੰਦ, ਬਖ਼ਸ਼ਣਹਾਰ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਗੰਗਾ ਜਲ ਖ਼ੁਸ਼ ਹੋਵੇ ਪਾਣੀ, ਸੰਮਤ ਪੰਦਰਾਂ ਰਾਹ ਤਕਾਈਆ। ਪਾਰਬ੍ਰਹਮ ਪ੍ਰਭ ਇਕੀਆਂ ਨਾਲ ਦੇ ਕੇ ਆਇਆ ਨਿਸ਼ਾਨੀ, ਤ੍ਰਿਬੈਣੀ ਆਪਣਾ ਚਰਨ ਛੁਹਾਈਆ। ਗੋਦਾਵਰੀ ਕਹੇ ਮੈਨੂੰ ਆਵੇ ਹਾਨੀ, ਨੇਤਰ ਅੱਖ ਨਾ ਸਕਾਂ ਖੁਲ੍ਹਾਈਆ। ਮੈਂ ਚੁਪ ਚੁਪੀਤੀ ਸੁਣਦੀ ਰਹੀ ਬਾਣੀ, ਹਰਿ ਜੂ ਕੀ ਕੀ ਹੁਕਮ ਵਰਤਾਈਆ। ਸਾਨੂੰ ਪ੍ਰਭੂ ਤਰਸ ਆਵੇ ਅੰਦਰੇ ਅੰਦਰ ਰੋਵੇ ਮਿਸ਼ਰਾਣੀ, ਬਾਹਰੋਂ ਹੌਸਲਾ ਰਹੀ ਵਖਾਈਆ। ਓਹਨੂੰ ਪਿਛਲੀ ਭੁੱਲੀ ਕਹਾਣੀ, ਜੋ ਬ੍ਰਾਹਮਣ ਨਾਲ ਮਿਲੀ ਵਡਿਆਈਆ। ਨੱਥ ਸੁਹਾਗ ਸਦਾ ਰਹੇ ਨਾ ਬਣੀ ਰਹੇ ਨਾ ਰਾਣੀ, ਘਰ ਮਹਲ ਨਾ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਦੇ ਇਕ ਵਰ, ਦਰ ਤੇਰੇ ਮੰਗ ਮੰਗਾਈਆ। ਜਲ ਵਿਚੋਂ ਬੋਲਿਆ ਨੀਰ, ਆਪਣਾ ਹਾਲ ਸੁਣਾਈਆ। ਮੇਰੇ ਅੰਦਰ ਲੱਗੀ ਪੀੜ, ਦੁੱਖ ਸਕੇ ਨਾ ਕੋਇ ਮਿਟਾਈਆ। ਮੈਂ ਤੀਰਥ ਤੱਟਾਂ ਉਤੇ ਹੋਇਆ ਦਿਲਗੀਰ, ਧੀਰਜ ਨਜ਼ਰ ਕੋਇ ਨਾ ਆਈਆ। ਬਿਰਹੋਂ ਵਿਛੋੜਾ ਲੱਗਾ ਤੀਰ, ਪ੍ਰਭੂ ਅਣਿਆਲਾ ਦਿਤਾ ਚਲਾਈਆ। ਤੇਰੇ ਕੋਲ ਆਇਆ ਅਖ਼ੀਰ, ਦੋਏ ਜੋੜ ਲਾਗਾਂ ਪਾਈਂਆ। ਮੇਰੀ ਬਦਲ ਦੇ ਤਕਦੀਰ, ਤਦਬੀਰ ਹੱਥ ਤੇਰੇ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇ ਮਾਣ ਵਡਿਆਈਆ। ਨੀਰ ਵੇਖ ਰੋਈ ਕੜਾਹੀ, ਦੋਹਾਂ ਕੁੰਡਿਆਂ ਹਾਲ ਸੁਣਾਈਆ। ਪ੍ਰਭ ਮੇਰੇ ਵਲ ਧਿਆਨ ਲਗਾਈਂ, ਦਰ ਵਾਸਤਾ ਰਹੀ ਪਾਈਆ। ਸਤਿਜੁਗ ਤ੍ਰੇਤਾ ਦਵਾਪਰ ਬੀਤਿਆਂ
❋
❋
ਤੇਰੀ ਆਸ ਤਕਾਈ, ਕਲਜੁਗ ਅੰਤ ਖ਼ੁਸ਼ੀ ਮਨਾਈਆ। ਮੇਰੇ ਅੰਦਰੋਂ ਧੋ ਕੇ ਦੁਰਮਤ ਮੈਲ ਛਾਹੀ, ਬ੍ਰਾਹਮਣ ਕੋਲੋਂ ਸਾਫ਼ ਕਰਾਈਆ। ਹਰਿ ਸੰਗਤ ਦੇਵੇ ਸਚ ਗਵਾਹੀ, ਸ਼ਹਾਦਤ ਇਕੋ ਵਾਰ ਭੁਗਤਾਈਆ। ਮੈਂ ਤਪਦੀ ਰਹੀ ਵਾਂਗ ਅੰਗਿਆਰ ਤੱਤੀ ਰੇਤ ਸੀਸ ਗੁਰ ਅਰਜਨ ਪਾਈ, ਸਾਂਤ ਮੈਨੂੰ ਕੋਇ ਨਾ ਆਈਆ। ਜੁਗ ਚੌਕੜੀ ਪਿਛੋਂ ਚਰਨ ਕਵਲ ਦਿਤਾ ਟਿਕਾਈ, ਰਵਦਾਸ ਚੁਮਾਰਾ ਲੇਖਾ ਰਿਹਾ ਲਿਖਾਈਆ। ਪੰਜਾਂ ਸੇਵਾ ਇਕ ਲਗਾਈ, ਅੰਮ੍ਰਿਤ ਧਾਰ ਆਪ ਵਹਾਈਆ। ਪਿਛਲਾ ਲੇਖਾ ਚੁਕਿਆ ਮੇਰੇ ਮਾਹੀ, ਕਲਜੁਗ ਖੇੜਾ ਦੇਣਾ ਢਾਹੀਆ। ਸਤਿਜੁਗ ਸੱਚਾ ਰਾਹ ਵਖਾਈ, ਤੇਰੇ ਹੱਥ ਪ੍ਰਭੂ ਵਡਿਆਈਆ। ਚੌਹਾਂ ਹੋਏ ਨਾ ਅੰਤ ਜੁਦਾਈ, ਸੰਮਤ ਇਕੀ ਖ਼ੁਸ਼ੀਆਂ ਨਾਲ ਲੰਘਾਈਆ। ਤੇਰਾ ਢੋਲਾ ਗਾਈਏ ਚਾਈਂ ਚਾਈਂ, ਸੋ ਪੁਰਖ ਨਿਰੰਜਣ ਤੇਰੀ ਇਕ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਦੇਣਾ ਸਤਿ ਵਰ, ਦਰ ਤੇਰੇ ਅਲੱਖ ਜਗਾਈਆ। ਸੁਣ ਅਲਖ ਪੁਕਾਰ ਪ੍ਰਭ ਠਾਕਰ, ਆਪਣਾ ਧਿਆਨ ਲਗਾਈਆ। ਹਰਿ ਭਗਤ ਨਾ ਰੁੜੇ ਕਲਜੁਗ ਸਾਗਰ, ਫੜ ਬਾਹੋਂ ਪਾਰ ਲੰਘਾਈਆ। ਕਿਰਪਾ ਕਰੇ ਕਰੀਮ ਕਾਦਰ, ਕਰਤਾ ਹੋਏ ਸਹਾਈਆ। ਜਨਮ ਜਨਮ ਵਿਚੋਂ ਦੇਵੇ ਆਦਰ, ਆਦਰਸ਼ ਆਪਣਾ ਇਕ ਦਰਸਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵਣਹਾਰ ਸਰਨਾਈਆ। ਸਚ ਸਰਨਾਈ ਦੇਵਣ ਆਇਆ, ਸਾਹਿਬ ਸੁਲਤਾਨ ਸ੍ਰੀ ਭਗਵਾਨ। ਕੂੜੀ ਕਿਰਿਆ ਡੇਰਾ ਢਾਹਿਆ, ਸਚ ਝੁੱਲਦਾ ਰਹੇ ਨਿਸ਼ਾਨ। ਸਾਚਾ ਮੰਦਰ ਇਕ ਵਖਾਇਆ, ਜਿਸ ਗ੍ਰਹਿ ਵਸੇ ਆਪ ਮਿਹਰਵਾਨ । ਦੀਵਾ ਬਾਤੀ ਇਕ ਰੁਸ਼ਨਾਇਆ, ਜੋਤੀ ਜੋਤ ਜੋਤ ਮਹਾਨ। ਸ਼ਬਦ ਨਾਦ ਇਕ ਸ਼ਨਵਾਇਆ, ਬੱਤੀ ਦੰਦ ਨਾ ਕੋਈ ਗਾਨ। ਧੁਰ ਦਾ ਲੇਖਾ ਆਪ ਦ੍ਰਿੜਾਇਆ, ਨਾ ਕੋਈ ਲਿਖੇ ਵਿਚ ਜਹਾਨ। ਸਾਚਾ ਮਾਰਗ ਇਕੋ ਲਾਇਆ, ਦੇਵੇ ਧੁਰ ਫ਼ਰਮਾਣ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਰਿਹਾ ਵਖਾਇਆ, ਨਾਲ ਇਸ਼ਾਰੇ ਨੌਜਵਾਨ। ਪਹਿਲੀ ਚੇਤ ਰੁੱਤ ਸੁਹਾਇਆ, ਹਰਿ ਕਰਤਾ ਕਰੇ ਖੇਲ ਮਹਾਨ। ਪੰਜ ਪੰਜ ਦਾ ਮੇਲ ਮਿਲਾਇਆ, ਦਸ ਦਸ ਹੋਵੇ ਪਰਧਾਨ। ਨਾਰੀ ਪੁਰਖ ਇਕੋ ਰੰਗ ਰੰਗਾਇਆ, ਵੱਡਾ ਛੋਟਾ ਨਾ ਕੋਈ ਜਹਾਨ। ਸੋਹਣਾ ਬਸਤਰ ਤਨ ਪਹਿਨਾਇਆ, ਸੇਵਾ ਕਰ ਸਾਹਿਬ ਸੁਲਤਾਨ। ਦਸਮ ਦਵਾਰੀ ਰੰਗ ਚੜ੍ਹਾਇਆ, ਚਿੱਟੀ ਧਾਰ ਹੋਇਆ ਮਿਹਰਵਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਸ੍ਰੀ ਭਗਵਾਨ। ਸ੍ਰੀ ਭਗਵਾਨ ਵੇਖ ਕੇ ਲੇਖਾ, ਦੋ ਜਹਾਨ ਰਹੇ ਜਸ ਗਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਨੇਤਰ ਤੱਕ ਕੇ ਮਿਟੇ ਭੁਲੇਖਾ, ਭਰਮ ਸਕੇ ਨਾ ਕੋਇ ਜਣਾਈਆ। ਜਿਸ ਜੁਗ ਚੌਕੜੀ ਪਿਛਲਾ ਰੱਖਿਆ ਚੇਤਾ, ਅਭੁੱਲ ਭੁੱਲ ਕਦੇ ਨਾ ਜਾਈਆ। ਨਿਰਗੁਣ ਨਿਰਵੈਰ ਨਿਰੰਕਾਰ ਧਰ ਕੇ ਵੇਸਾ, ਨਿਰਾਕਾਰ ਰੂਪ ਵਖਾਈਆ। ਪੰਜਾਂ ਦੇਵੇ ਇਕ ਸੰਦੇਸਾ, ਵੇਦ ਵਿਆਸਾ ਨਾਲ ਮਿਲਾਈਆ। ਸੁੱਤਿਆਂ ਖੋਲ੍ਹਿਆ ਆਪੇ ਭੇਤਾ, ਰਵਦਾਸ ਚੁਮਾਰਾ ਦਏ ਗਵਾਹੀਆ। ਦਸਾਂ ਦਾ ਇਕੋ ਨਜ਼ਰੀ ਆਏ ਨੇਤਾ, ਨਰ ਨਿਰੰਕਾਰ ਬੇਪਰਵਾਹੀਆ। ਜਿਸ ਦੀ ਅੰਤਰ ਆਤਮ ਸੋਹਣੀ ਸੇਜਾ, ਸਚ ਸਿੰਘਾਸਣ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖਾ ਰਿਹਾ ਮੁਕਾਈਆ। ਪੂਰਬ ਲੇਖਾ ਵੇਖੋ ਮੁਕਦਾ, ਸੋ ਪੁਰਖ ਨਿਰੰਜਣ ਆਪ ਮੁਕਾਈਆ। ਅੱਗੇ ਮਾਰਗ ਪੁਰਖ ਅਬਿਨਾਸ਼ੀ ਅਚੁੱਤ ਦਾ, ਚੇਤਨ ਸਭ ਨੂੰ ਦਏ ਕਰਾਈਆ । ਭਗਤ ਭਗਵਾਨ ਨਾਤਾ ਜੁੜਿਆ ਪਿਉ ਪੁੱਤ ਦਾ, ਨਾ ਕੋਈ ਮੇਟੇ ਮੇਟ ਮਿਟਾਈਆ। ਗੋਬਿੰਦ ਗੁਰਮੁਖਾਂ ਆ ਕੇ ਪੁੱਛਦਾ, ਅਗਲਾ ਲੇਖਾ ਦਏ
❋
❋
ਜਣਾਈਆ । ਗੜ੍ਹੀ ਵਾਲਾ ਸਾਕਾ ਕਦੇ ਨਾ ਲੁਕ ਦਾ, ਪਰਦਾ ਉਪਰ ਨਾ ਕੋਇ ਰਖਾਈਆ। ਕੱਚੀ ਦੀਵਾਰ ਨਾਲੋਂ ਉਠ ਦਾ, ਟੰਕ ਆਪਣੇ ਹੱਥ ਉਠਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਦੇਵੇ ਵਡਿਆਈ ਸਤਿਗੁਰ ਪੂਰਾ, ਪੂਰੇ ਹੱਥ ਵਡਿਆਈਆ । ਆਪਣਾ ਬਚਨ ਕਰੇ ਪੂਰਾ, ਕੀਤਾ ਕੌਲ ਤੋੜ ਨਿਭਾਈਆ। ਪੰਜਾਂ ਦੇ ਕੇ ਸਤਿ ਸਰੂਰਾ, ਸਿਦਕੀਆਂ ਸਿਦਕ ਵਖਾਈਆ। ਜਗਤ ਜਹਾਨ ਦਿਸੇ ਕੂੜਾ, ਸੱਚਾ ਮੀਤ ਨਜ਼ਰ ਕੋਇ ਨਾ ਆਈਆ। ਜਿਨ੍ਹਾਂ ਚਰਨ ਮਸਤਕ ਲਾਈ ਧੂੜਾ, ਫ਼ਤਹਿ ਜੈਕਾਰ ਇਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਓਹ ਪੰਜਾਂ ਕੀਤੀ ਇਕ ਅਰਦਾਸ, ਚਰਨ ਧਿਆਨ ਲਗਾਈਆ। ਗੋਬਿੰਦ ਸਾਡੀ ਅੰਤਮ ਖ਼ਾਹਸ਼, ਸਦ ਤੇਰੀ ਸੇਵ ਕਮਾਈਆ। ਪੁਰਖ ਅਕਾਲ ਤੇਰੇ ਸਾਥ, ਪਿਤਾ ਪੂਤ ਨਜ਼ਰੀ ਆਈਆ। ਜਾਂਦੀ ਵਾਰ ਚਲੇ ਆਖ, ਆਖ਼ਰ ਬੇਨੰਤੀ ਤੇਰੀ ਝੋਲੀ ਪਾਈਆ। ਕਲਜੁਗ ਅੰਤਮ ਜਿਸ ਵੇਲੇ ਪਰਗਟ ਹੋਵੇਂ ਸਾਖਿਆਤ, ਪੁਰਖ ਅਕਾਲ ਨਾਲ ਖ਼ੁਸ਼ੀ ਮਨਾਈਆ। ਸਦੀ ਬੀਸਵੀਂ ਸਾਡੀ ਕਰੀਂ ਯਾਦ, ਇਕੀਵਾਂ ਹਿੱਸਾ ਤੇਰੇ ਨਾਲ ਰਲਾਈਆ। ਜੋ ਇਕੀਆਂ ਮਿਲੀ ਦਾਤ, ਪ੍ਰਭ ਦਿਤੀ ਮਾਣ ਵਡਿਆਈਆ। ਓਸ ਵੇਲੇ ਪੁਛੀਂ ਵਾਤ, ਦਰ ਦੋਏ ਜੋੜ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਬੇਪਰਵਾਹੀਆ। ਗੁਰ ਗੋਬਿੰਦ ਸਚ ਜਣੌਂਦਾ ਏ। ਗੜ੍ਹੀ ਚਮਕੌਰ ਭਾਗ ਲਗੌਂਦਾ ਏ। ਲੱਗੀ ਆਦਿ ਜੁਗਾਦਿ ਤੋੜ ਨਿਭੌਂਦਾ ਏ। ਮੈਂ ਵੇਖਾਂ ਕਰ ਕੇ ਗ਼ੌਰ, ਜਿਸ ਵੇਲੇ ਕਲਜੁਗ ਵੇਲਾ ਅੰਤਮ ਔਂਦਾ ਏ। ਪੁਰਖ ਅਕਾਲ ਤੇਰੇ ਨਾਲ ਜਾਵੇ ਬੌਹੜ, ਦੂਰ ਦੁਰਾਡਾ ਪੰਧ ਮੁਕੌਂਦਾ ਏ। ਦੋ ਜਹਾਨ ਵੇਖਾਂ ਅੰਧ ਘੋਰ, ਚੋਰ ਯਾਰ ਠੱਗ ਮੇਲ ਮਿਲੌਂਦਾ ਏ। ਜੋ ਤੁਹਾਡੇ ਨਾਲ ਦਿਤੇ ਤੋਰ, ਅਜੀਤ ਜੁਝਾਰ ਜੋੜ ਜੁੜੌਂਦਾ ਏ। ਓਨ੍ਹਾਂ ਸਿਰ ਤੇ ਝੁਲਣੇ ਚੌਰ, ਸੋਹਣੀ ਆਪਣੀ ਬਣਤ ਬਣੌਂਦਾ ਏ। ਜੋ ਨੀਹਾਂ ਥੱਲੇ ਰੱਖ ਕੇ ਉਤੇ ਖੇਲ ਕੀਤੀ ਹੋਰ, ਸੋ ਅਵਰੀ ਬਣਤ ਬਣੌਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮੌਂਦਾ ਏ। ਸਾਹਿਬ ਸਤਿਗੁਰ ਤੇਰੀ ਸਰਨਾਈਆ। ਡੋਰੀ ਤੇਰੇ ਹੱਥ ਫੜਾਈਆ। ਤੇਰੀ ਜੋੜੀ ਵੇਖ ਖ਼ੁਸ਼ੀ ਨਾਲ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਆਪਣੇ ਲੈਣਾ ਬੁਲਾਈਆ। ਕੀ ਆਪਣੇ ਕੋਲ ਬੁਲਾਵੇਂਗਾ। ਪਰਦਾ ਖੋਲ੍ਹ ਅਹਿਵਾਲ ਜਣਾਵੇਂਗਾ। ਸਾਚੇ ਕੰਡੇ ਤੋਲ ਕੇ ਤੋਲ, ਤਰਾਜ਼ੂ ਇਕੋ ਇਕ ਵਖਾਵੇਂਗਾ। ਆਪ ਬੈਠ ਸਿੰਘਾਸਣ ਅਡੋਲ, ਸ੍ਰਿਸ਼ਟ ਸਬਾਈ ਜਗਤ ਡੁਲਾਵੇਂਗਾ। ਸਾਡਾ ਪੂਰਬ ਲਹਿਣਾ ਫੋਲ, ਲੇਖਾ ਧੁਰ ਦਾ ਝੋਲੀ ਪਾਵੇਂਗਾ। ਕਿ ਮਾਰ ਕੇ ਅੰਤਮ ਰੋਲ, ਆਪਣੇ ਦਰ ਤੋਂ ਦੂਰ ਦੁਰਕਾਵੇਂਗਾ। ਅਸੀਂ ਬੱਚੇ ਤੇਰੇ ਅਨਭੋਲ, ਕੀ ਭੁੱਲਿਆਂ ਗਲੇ ਲਗਾਵੇਂਗਾ। ਗੋਬਿੰਦ ਹੱਸ ਕੇ ਕੀਤਾ ਕੌਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਸਾਡੀ ਟੁੱਟੀ ਜੋੜ ਜੁੜਾਵੇਂਗਾ। ਤੁਹਾਡੀ ਤੁੱਟੀ ਆਪਣੇ ਨਾਲ ਜੁੜਾਵਾਂਗਾ। ਬਾਤ ਕਰਾਂ ਧੁਰ ਦੀ ਸੁੱਚੀ, ਘਰ ਮੇਲਾ ਸਚ ਮਿਲਾਵਾਂਗਾ। ਗੰਢ ਪਵਾ ਕੇ ਆਪਣੀ ਪੁੱਤੀਂ, ਨਾਤਾ ਧੁਰ ਦਾ ਆਪ ਬਣਾਵਾਂਗਾ। ਆਪ ਖਾ ਕੇ ਰੁੱਖੀ ਸੁੱਖੀ, ਤੁਹਾਡਾ ਸੋਹਣਾ ਝੱਟ ਲੰਘਾਵਾਂਗਾ। ਜਿਹੜੀ ਲਾਲੋ ਘਰ ਲੱਭੀ ਨਹੀਂ ਪੂਰੀ ਲੁਚੀ, ਨਾਨਕ ਕੋਲੋਂ ਮੰਗ ਮੰਗਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਦੇਣਾ ਇਕ ਵਰ, ਦਰ ਠਾਂਡੇ ਸੋਭਾ ਪਾਵਾਂਗਾ। ਦਰ ਠਾਂਡਾ ਅੰਤ ਸੁਹਾਵਾਂਗਾ। ਕਲਜੁਗ ਵੇਲਾ ਵੇਖ ਵਖਾਵਾਂਗਾ।
❋
❋
ਬਣ ਸੁਹੇਲਾ ਫੇਰਾ ਪਾਵਾਂਗਾ। ਗੁਰ ਚੇਲਾ ਮੇਲ ਮਿਲਾਵਾਂਗਾ। ਸੱਜਣ ਸੁਹੇਲਾ ਇਕ ਅਖਵਾਂਗਾ। ਵੀਹ ਸੌ ਵੀਹ ਬਿਕ੍ਰਮੀ ਅੰਤ, ਆਪਣਾ ਰੰਗ ਰੰਗਵਾਂਗਾ। ਇਕੀਆਂ ਦੀ ਕੋਈ ਨਾ ਜਾਣੇ ਗਣਤ, ਦੂਆ ਏਕਾ ਜੋੜ ਜੁੜਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੰਜਾਂ ਆਪਣੇ ਕੋਲ ਮੰਗਾਵਾਂਗਾ। ਪੰਜੇ ਮੇਰੇ ਕੋਲ ਆਓਗੇ। ਪੂਰਬ ਪਿਛਲਾ ਪੰਧ ਮੁਕਾਓਗੇ। ਗੁਰਮੁਖ ਗੁਰਸਿਖ ਹੋ ਕੇ ਮੇਰਾ ਨੂਰ ਚੰਦ ਰੁਸ਼ਨਾਓਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਘਰ ਸੱਚੇ ਸੋਭਾ ਪਾਓਗੇ। ਪੰਜੇ ਕਹਿਣ ਪ੍ਰਭ ਤੇਰੀ ਓਟ, ਦੂਜੀ ਸਰਨ ਨਾ ਕੋਇ ਤਕਾਈਆ। ਹੁਣ ਮਿਲੀਏ ਤੇਰੀ ਜੋਤ, ਅੰਤਮ ਤੇਰਾ ਦੀਪ ਕਰੀਏ ਰੁਸ਼ਨਾਈਆ। ਬਿਨ ਤੇਰੇ ਕਿਸੇ ਦਵਾਰੇ ਨਾ ਮਾਣੀਏ ਮੌਜ, ਘਰ ਵੇਖਣ ਕੋਇ ਨਾ ਪਾਈਆ। ਤੂੰ ਆਪੇ ਕਰੀਂ ਸਾਡੀ ਖੋਜ, ਲੱਭਿਆਂ ਹੱਥ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਠਾਂਡੇ ਲੈਣਾ ਬੁਲਾਈਆ। ਦਰ ਠਾਂਡੇ ਅੰਤ ਬੁਲਾਵਾਂਗਾ। ਪੂਰਬ ਲਹਿਣਾ ਮੂਲ ਚੁਕਾਵਾਂਗਾ । ਗੁਰਮੁਖ ਸੱਚੇ ਆਪ ਪਰਗਟਾਵਾਂਗਾ। ਮੱਖਣ ਸਿੰਘ ਵਡ ਵਡਿਆਵਾਂਗਾ। ਸਿੰਘ ਕਪੂਰ ਜੋੜ ਜੁੜਾਵਾਂਗਾ। ਅਰਜਨ ਸਿੰਘ ਅੰਗ ਲਗਾਵਾਂਗਾ । ਜੋਗਿੰਦਰ ਸਿੰਘ ਚੰਦ ਚਮਕਾਵਾਂਗਾ। ਤਰਲੋਚਨ ਇਕ ਅਨੰਦ ਰਖਾਵਾਂਗਾ। ਪੰਜਾਂ ਪਾ ਕੇ ਪ੍ਰੇਮ ਪਿਆਰ ਦੀ ਗੰਢ, ਪਿਛਲਾ ਲਹਿਣਾ ਮੂਲ ਮੁਕਾਵਾਂਗ । ਸਾਚਾ ਢੋਲਾ ਦੱਸ ਕੇ ਛੰਦ, ਆਤਮ ਪਰਮਾਤਮ ਭੇਵ ਖੁਲਾਵਾਂਗਾ। ਲੇਖਾ ਚੁਕੇ ਹੰ ਬ੍ਰਹਮ, ਪਾਰਬ੍ਰਹਮ ਆਪਣਾ ਰੰਗ ਦ੍ਰਿੜਾਵਾਂਗਾ। ਨਿਹਕਰਮੀ ਹੋ ਕੇ ਕਰਾਂ ਕੰਮ, ਕਰਮ ਕਾਂਡ ਦਾ ਡੇਰਾ ਢਾਹਵਾਂਗਾ। ਬੇਸ਼ਕ ਨਜ਼ਰ ਨਾ ਆਵੇ ਪੁਰੀ ਅਨੰਦ, ਅਨੰਦ ਆਪਣੇ ਵਿਚੋਂ ਪਰਗਟਾਵਾਂਗਾ। ਮੇਰਾ ਨੂਰ ਗੁਜਰੀ ਚੰਦ, ਜਿਸ ਦਾ ਨੂਰ ਗੁਰਮੁਖਾਂ ਉਪਰ ਇਕੋ ਇਕ ਬਰਸਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਹਣੀ ਆਪਣੀ ਵੰਡ ਵੰਡਾਵਾਂਗਾ। ਸੋਹਣੀ ਵੰਡ ਵੇਖ ਕੇ ਚੇਤ ਪਹਿਲੀ, ਗੁਰ ਅਵਤਾਰ ਖ਼ੁਸ਼ੀ ਮਨਾਈਆ। ਪਰਮ ਪੁਰਖ ਲੋਕਮਾਤ ਨਹੀਂ ਬਣਨਾ ਵੈਲੀ, ਵਹਿਸ਼ਤ ਸਭ ਦੀ ਦਏ ਗਵਾਈਆ। ਜਿਸ ਨੂੰ ਪੀਰ ਪੈਗ਼ੰਬਰ ਸਜਦਾ ਕਰੇ ਐਲੀ, ਇਲਾਹੀ ਇਕੋ ਨੂਰ ਨਜ਼ਰੀ ਆਈਆ। ਆਦਿ ਜੁਗਾਦਿ ਜੁਗ ਚੌਕੜੀ ਜਿਸ ਦਾ ਨਜ਼ਰ ਨਾ ਆਏ ਕੋਈ ਵੈਰੀ, ਦੋਖੀ ਦੋਖ ਨਾ ਕੋਇ ਜਣਾਈਆ। ਕਲਜੁਗ ਅੰਤ ਸ੍ਰੀ ਭਗਵੰਤ ਨਿਰਗੁਣ ਨਿਰਵੈਰ ਪਾਏ ਫੇਰੀ, ਜੋਤੀ ਜਾਤਾ ਪੁਰਖ ਬਿਧਾਤਾ ਵੇਸ ਵਟਾਈਆ। ਜਿਸ ਨੇ ਪੰਜਾਂ ਡੁੱਬਦੀ ਤਾਰੀ ਬੇੜੀ, ਭਾਰ ਆਪਣੇ ਕੰਧ ਉਠਾਈਆ। ਪੂਰਬ ਜਨਮ ਦੀ ਢਾਹ ਕੇ ਢੇਰੀ, ਸਾਚੀ ਬਣਤ ਦਿਤੀ ਬਣਾਈਆ। ਜਿਸ ਦੀ ਸਿਫ਼ਤ ਕਰੇ ਕਿਆ ਕੋਈ ਕਿਹੜੀ ਕਿਹੜੀ, ਗੁਰ ਅਵਤਾਰ ਪੀਰ ਪੈਗ਼ੰਬਰ ਬੈਠੇ ਸੀਸ ਨਿਵਾਈਆ। ਨੌ ਸੌ ਚੁਰਾਨਵੇਂ ਚੌਕੜੀ ਜੁਗ ਪਿਛੋਂ ਕੂੜੀ ਕਿਰਿਆ ਜੜ ਜਿਸ ਉਖੇੜੀ, ਅੱਗੇ ਧੱਕਾ ਦਿਤਾ ਲਾਈਆ। ਕੋਈ ਨਾ ਕਹੇ ਮੇਰੀ ਮੇਰੀ, ਮਾਇਆ ਮਮਤਾ ਰਿਹਾ ਗਵਾਈਆ। ਆਤਮ ਕਹੇ ਪਰਮਾਤਮ ਮੈਂ ਤੇਰੀ ਚੇਰੀ, ਚੇਲਾ ਗੁਰੂ ਸ਼ਬਦ ਸੁਰਤ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਪੰਜਾਂ ਲਹਿਣਾ ਦਿਤਾ ਨਿਵਾਰ, ਵੇਦ ਵਿਆਸਾ ਖ਼ੁਸ਼ੀ ਮਨਾਇੰਦਾ। ਪੰਜਾਂ ਪੈਜ ਦਿਤੀ ਸੁਆਰ, ਪੁਰਸ਼ ਨਾਰੀ ਰੂਪ ਵਖਾਇੰਦਾ। ਪੰਜਾਂ ਉਤੋਂ ਪੰਜਾਂ ਉਧਾਰ, ਦਸ ਦਸ ਜੋੜ ਜੁੜਾਇੰਦਾ। ਚਿੱਟੇ ਬਸਤਰ ਕਰ ਤਿਆਰ, ਸੋਹਣਾ ਰੂਪ ਆਪ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਇੰਦਾ। ਚਿੱਟੇ ਬਸਤਰ ਮੰਗਦੇ
❋
❋
ਗਏ ਪੋਸ਼ਾਕ, ਗੁਰ ਅਵਤਾਰ ਪੀਰ ਪੈਗੰਬਰ ਸਾਰੇ ਧਿਆਨ ਲਗਾਈਆ। ਪ੍ਰਭ ਨਾਲ ਮਿਲ ਕੇ ਹੋਈਏ ਪ੍ਰਭੂ ਦੀ ਜਾਤ, ਦੂਜੀ ਵੰਡ ਨਾ ਕੋਇ ਵੰਡਾਈਆ । ਮੜੀ ਗੋਰ ਨਾ ਰਲੀਏ ਖ਼ਾਕ, ਅਗਨੀ ਤਤ ਨਾ ਕੋਇ ਤਪਾਈਆ। ਕੂੜੇ ਵਿਕੀਏ ਨਾ ਕਿਸੇ ਹਾਟ, ਕਰਤਾ ਕੀਮਤ ਦਏ ਚੁਕਾਈਆ। ਪ੍ਰਭੂ ਚਰਨ ਬੰਧਾਈਏ ਨਾਤ, ਸੱਜਣ ਇਕੋ ਇਕ ਅਖਵਾਈਆ। ਘਰ ਮੰਦਰ ਖੋਲ੍ਹੇ ਤਾਕ, ਮੰਦਰ ਸ਼ਿਵਦਵਾਲੇ ਮੱਠ ਲੱਭਣ ਕੋਇ ਨਾ ਜਾਈਆ। ਘਰ ਸਰੋਵਰ ਦੇਵੇ ਤਾਟ, ਅਠ ਸਠ ਲੇਖਾ ਰਹੇ ਨਾ ਰਾਈਆ। ਅੰਦਰ ਵੜ ਕੇ ਕਰੇ ਬਾਤ, ਰਸਨਾ ਜਿਹਵਾ ਨਾ ਕੋਇ ਹਿਲਾਈਆ। ਗਹਿਰ ਗੰਭੀਰ ਹੋ ਕੇ ਦੇਵੇ ਦਾਤ, ਬੇਨਜ਼ੀਰ ਵਰਤਾਈਆ। ਲੇਖਾ ਮੰਗੇ ਨਾ ਕੋਇ ਹਿਸਾਬ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਸੁਣ ਕੇ ਰੰਗ ਚਿੱਟਾ ਸਫੇਦ, ਗੁਰ ਅਵਤਾਰ ਰਹੇ ਜਸ ਗਾਈਆ। ਪ੍ਰਭ ਸਾਡੇ ਨਾਲ ਪੂਰਾ ਕੀਤਾ ਜੋ ਕਰਿਆ ਅਹਿਦ, ਅਦਾਲਤ ਆਪਣੀ ਸਚ ਵਖਾਈਆ। ਤੇਰੇ ਕੋਈ ਨਾ ਬਦਲੇ ਕਾਨੂੰਨ ਕਵਾਇਦ, ਬੇਕਾਇਦਗੀ ਵਿਚ ਕਦੇ ਨਾ ਆਈਆ। ਲੇਖਾ ਮੁਕਣਾ ਸ਼ਰਅ ਸ਼ਰਾਇਤ, ਸ਼ਰੀਅਤ ਕਰੇ ਨਾ ਕੋਇ ਲੜਾਈਆ। ਸਤਿ ਸਵਾਮੀ ਅੰਤਰਜਾਮੀ ਧੁਰ ਦੀ ਕਰ ਇਕ ਹਦਾਇਤ, ਹਦੀਸ ਇਕੋ ਇਕ ਸਮਝਾਈਆ। ਆਪਣਾ ਨਾਮ ਕਰ ਅਨਾਇਤ, ਦਰ ਠਾਂਡੇ ਦੇ ਵਰਤਾਈਆ। ਅਸੀਂ ਪੂਰਾ ਕਰੀਏ ਫ਼ਰਾਇਜ਼, ਬਰਦੇ ਗ਼ੁਲਾਮ ਬਣ ਕੇ ਫ਼ਰਮਾਂਬਰਦਾਰ ਸੇਵ ਕਮਾਈਆ। ਕਲਜੁਗ ਅੰਤ ਕਰੀਂ ਨਾ ਕੋਈ ਅਜ਼ਮਾਇਸ਼, ਪੈਮਾਨੇ ਵਿਚ ਕੋਈ ਨਾ ਆਈਆ। ਕਲਜੁਗ ਜੀਵ ਦਿਸਣ ਨਾਲਾਇਕ, ਲਿਆਕਤ ਬੈਠੀ ਮੁਖ ਭਵਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਾਹ ਵਾ ਦਿਤੀ ਮਾਣ ਵਡਿਆਈਆ। ਚਿੱਟੇ ਬਸਤਰ ਵੇਖ ਖ਼ੁਸ਼ੀਆਂ ਨਾਲ ਨੱਚਣ ਮਲੰਗ, ਮਤੈਹਰੇ ਮੋਢਿਆਂ ਉਤੇ ਰਖਾਈਆ। ਸਾਨੂੰ ਪਿਛਲੀ ਭੁੱਲ ਗਈ ਪੀਤੀ ਭੰਗ, ਭੰਗੜਾ ਤੇਰੇ ਨਾਮ ਦਾ ਪਾਈਆ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਜੋ ਗਈ ਹੰਢ, ਆਪਣਾ ਪੰਧ ਮੁਕਾਈਆ। ਕੂੜੀ ਕਿਰਿਆ ਵਿਕਾਰ ਵੇਖਿਆ ਗੰਦ, ਆਸਾ ਤ੍ਰਿਸਨਾ ਜਗਤ ਹਲਕਾਈਆ। ਤੇਰਾ ਗੁਰਮੁਖ ਤੇਰਾ ਭਗਤ ਵੇਖਿਆ ਨੂਰੀ ਚੰਦ, ਕਿਰਨ ਕਿਰਨ ਵਿਚੋਂ ਰੁਸ਼ਨਾਈਆ। ਗੁਰ ਅਵਤਾਰ ਹੋਏ ਅਨੰਦ, ਗੀਤ ਸੁਹਾਗੀ ਸੋਹਣੇ ਗਾਈਆ। ਸਾਡੀ ਪੂਰੀ ਹੋਈ ਮੰਗ, ਨਿਉਂ ਨਿਉਂ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਰਨ ਨਮਸਕਾਰ, ਸਜਦਾ ਸੀਸ ਝੁਕਾਈਆ। ਤੇਰੀ ਕਿਰਪਾ ਪਰਵਰਦਗਾਰ, ਰਹਿਮਤ ਤੇਰੀ ਸਰਨਾਈਆ। ਸਤਿਜੁਗ ਸਾਚੀ ਬੰਨ੍ਹੇ ਧਾਰ, ਧਰਨੀ ਧਰਤ ਧਵਲ ਵਡਿਆਈਆ। ਪੂਰਬ ਲੇਖਾ ਸਰਬ ਨਿਵਾਰ, ਅਗਲੇ ਮਾਰਗ ਪਾਈਆ। ਉਤਮ ਸ੍ਰੇਸ਼ਟ ਤੇਰਾ ਬਿਵਹਾਰ, ਬਿਵਹਾਰੀ ਤੇਰੀ ਸਚ ਸਰਨਾਈਆ। ਨੇਤਰ ਵੇਖਿਆ ਸੋਹਣਾ ਜਮਾਲ, ਜਲਵਾ ਜੋਤ ਨੂਰ ਰੁਸ਼ਨਾਈਆ। ਕੰਨੀਂ ਸੁਣਿਆ ਪੂਰਬ ਹਾਲ, ਅਹਿਵਾਲ ਇਕ ਦ੍ਰਿੜਾਈਆ। ਜਾਮਾ ਬਦਲੀ ਵਿਚੋਂ ਬਦਲ ਕੇ ਨਾਰ, ਨਰ ਨਰਾਇਣ ਖ਼ੁਸ਼ੀ ਵਖਾਈਆ। ਕਿਰਪਾ ਕਰ ਕੇ ਪੈਜ ਸੁਆਰ, ਪੰਜਾਂ ਪੰਜਾਂ ਹੋਏ ਸਹਾਈਆ। ਮੁਸ਼ਕਲ ਰਹੀ ਨਾ ਕੋਈ ਦੁਸ਼ਵਾਰ, ਔਖੀ ਘਾਟੀ ਨਾ ਕੋਇ ਦਰਸਾਈਆ। ਸਾਚੀ ਮੰਜ਼ਲ ਦਿਤਾ ਚਾੜ੍ਹ, ਫੜ ਬਾਂਹੋਂ ਪਾਰ ਕਰਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਬਸਤਰ ਚਿੱਟੇ ਵੇਖ ਸਤਿਜੁਗ, ਹੋਕਾ ਦੇ ਕੇ ਰਿਹਾ ਸੁਣਾਈਆ । ਕਲਜੁਗ ਔਧ ਗਈ ਪੁਗ, ਕਾਲਖ ਮਿਟੀ ਕੂੜੀ ਸ਼ਾਹੀਆ। ਕਿਰਪਾ ਕਰੇ ਪ੍ਰਭ ਠਾਕਰ ਮੁਝ, ਮੁਫ਼ਤ ਦਇਆ ਕਮਾਈਆ। ਰਵਦਾਸ ਦਾ ਲਹਿਣਾ
❋
❋
ਪਿਛਲਾ ਬੁਝ, ਪੂਰਬ ਲੇਖ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਦਸਾਂ ਬਸਤਰ ਦਹਿ ਦਿਸ਼ ਧਾਰ, ਚਾਰ ਕੁੰਟ ਸ਼ਨਵਾਈਆ। ਸਤਿਜੁਗ ਸਤਿ ਸਤਿ ਕਰੇ ਪਿਆਰ, ਸਤਿ ਸਤਿ ਸਮਝਾਈਆ। ਇਕੋ ਦਰਜਾ ਪੁਰਖ ਨਾਰ, ਪਰਮ ਪੁਰਖ ਦਏ ਵਡਿਆਈਆ। ਦੋਹਾਂ ਵਿਚੋਲਾ ਸਿਰਜਣਹਾਰ, ਨਿਰਗੁਣ ਨਿਰਵੈਰ ਬੇਪਰਵਾਹੀਆ। ਗੁਰ ਅਵਤਾਰ ਪੀਰ ਪੈਗੰਬਰ ਵੇਖ ਵੇਖ ਜਾਣ ਬਲਹਾਰ, ਬਲਹਾਰੀ ਗੁਰੂ ਤੇਰੀ ਵਡਿਆਈਆ। ਦੋਏ ਜੋੜ ਕਰ ਨਮਸਕਾਰ, ਨਮਸਕਾਰ ਹਰਿ ਸੰਗਤ ਰਹੇ ਸਮਝਾਈਆ। ਪਿਛਲਾ ਕਰਜ਼ਾ ਲਹਿਣਾ ਚੁਕਿਆ ਉਧਾਰ, ਲੇਖਾ ਮੂਲ ਰਹਿਣ ਨਾ ਪਾਈਆ। ਪਰਮ ਪੁਰਖ ਦਾ ਦਰਸ ਕਰੋ ਦੀਦਾਰ, ਦੀਦ ਈਦ ਚੰਦ ਚਮਕਾਈਆ। ਜਿਸ ਦਾ ਗੁਲਸ਼ਨ ਹਰਿ ਸੰਗਤ ਖਿਲੀ ਗੁਲਜ਼ਾਰ, ਪੱਤ ਡਾਲੀ ਫੁਲ ਮਹਿਕਾਈਆ। ਸੋ ਸਾਹਿਬ ਵੇਖਣ ਆਇਆ ਵਿਚ ਸੰਸਾਰ, ਵਡ ਸੰਸਾਰੀ ਫੇਰਾ ਪਾਈਆ। ਦੇਵੇ ਵਡਿਆਈ ਪੁਰਖ ਨਾਰ, ਹਰਿ ਕਰਤਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ । ਪੰਜ ਪੰਜ ਹੋਏ ਇਕੱਠੇ, ਦਸ ਜੋੜ ਜੁੜਾਈਆ। ਪ੍ਰਭ ਸਰਨਾਈ ਸਾਰੇ ਢੱਠੇ, ਇਕ ਆਵਾਜ਼ ਅਲਾਈਆ। ਪਿਛਲੇ ਪ੍ਰਭੂ ਪਾੜ ਪਟੇ, ਲੇਖਾ ਰਹਿਣ ਕੋਇ ਨਾ ਪਾਈਆ। ਪ੍ਰੇਮ ਪ੍ਰੀਤੀ ਅੰਦਰ ਰੱਤੇ, ਰੰਗ ਤੇਰਾ ਇਕ ਚੜ੍ਹਾਈਆ। ਚਾਹੇ ਮੰਦੇ ਚਾਹੇ ਚੰਗੇ, ਸਦ ਤੇਰੇ ਹੀ ਅਖਵਾਈਆ। ਬੇਸ਼ਕ ਨੇਤਰ ਨੈਣਹੀਣ ਅੰਧੇ, ਅੰਤਰ ਅੰਤਰ ਬੈਠੇ ਧਿਆਨ ਲਗਾਈਆ। ਕਿਰਪਾ ਕਰ ਸੂਰੇ ਸਰਬੰਗੇ, ਸ਼ਹਿਨਸ਼ਾਹ ਤੇਰੀ ਸ਼ਹਿਨਸ਼ਾਹੀਆ। ਤੁਧ ਬਿਨ ਟੁੱਟੀ ਕੋਈ ਨਾ ਗੰਢੇ, ਗੰਢਣਹਾਰ ਗੋਪਾਲ ਸਵਾਮੀ ਤੇਰੇ ਹੱਥ ਵਡਿਆਈਆ। ਤੂੰ ਰਵਦਾਸ ਦੇ ਖਾ ਕੇ ਸੁੱਕੇ ਮੰਡੇ, ਮੰਡਲੀ ਘਰ ਵਿਚ ਦਿਤੀ ਲਗਾਈਆ। ਉਹਦੇ ਚੰਗੇ ਲੱਗੇ ਚਾਰ ਗੰਢੇ, ਚਾਰ ਜੁਗਾਂ ਵਿਚੋਂ ਉਤਮ ਦਿਤੇ ਬਣਾਈਆ। ਚਾਰ ਕਹਾਰ ਤੇਰੇ ਨਾਲ ਹੰਢੇ, ਜੋ ਚਾਰੇ ਡੋਲੀ ਡੰਡੇ ਰਹੇ ਉਠਾਈਆ। ਡੋਲੇ ਵਾਲੀ ਸਵਾਣੀ ਮੰਗ ਇਕੋ ਮੰਗੇ, ਘਰ ਸੱਚੇ ਵਾਸਤਾ ਪਾਈਆ। ਕਲਜੁਗ ਅੰਤ ਮੇਰਾ ਛੁਟ ਨਾ ਜਾਏ ਸੰਗੇ, ਸੋਹਣਾ ਸੰਗ ਵਖਾਈਆ। ਮੈਂ ਰਾਹ ਤੱਕਾਂ ਬੈਠੀ ਕੰਢੇ, ਕੰਢੀ ਵਾਟ ਤੇਰਾ ਰਾਹ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਣੀ ਸਰਨਾਈਆ। ਸਚ ਸਰਨਾਈ ਦੇਣੀ ਏਕੰਕਾਰ, ਬੇਪਰਵਾਹ ਦਰ ਤੇਰੇ ਮੰਗ ਮੰਗਾਈਆ। ਲਹਿਣਾ ਦੇਣਾ ਸਰਬ ਨਿਵਾਰ, ਚਿੰਤਾ ਰੋਗ ਸੋਗ ਮਿਟਾਈਆ। ਬਾਰਾਂ ਚੇਤ ਜੋ ਵਿਛੜਨ ਵਾਲੇ ਹਰਿ ਸੰਗਤ ਦੇ ਮੀਤ ਮੁਰਾਰ, ਸੱਜਣ ਸੰਗੀ ਨਜ਼ਰੀ ਆਈਆ। ਕਰ ਕਿਰਪਾ ਓਨ੍ਹਾਂ ਕਰ ਉਧਾਰ, ਸਿਰ ਆਪਣਾ ਹੱਥ ਟਿਕਾਈਆ। ਇਕੀ ਜੀਵ ਕਰਨ ਪੁਕਾਰ, ਅੰਦਰੇ ਅੰਦਰ ਰਹੇ ਸੁਣਾਈਆ। ਕਿਸੇ ਦੇ ਦੋ ਕਿਸੇ ਦੇ ਚਾਰ, ਕਿਸੇ ਦੇ ਸੱਤ ਕਿਸੇ ਦੇ ਅੱਠਾਂ ਤੱਤਾਂ ਵਿਚ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਲੇਖਾ ਦੇ ਮੁਕਾਈਆ। ਪ੍ਰਭ ਦੀ ਖੇਲ ਵੇਖ ਅਜੀਬ, ਹੈਰਾਨੀ ਸਭ ਦੇ ਉਤੇ ਛਾਈਆ। ਗੁਰ ਅਵਤਾਰ ਆਏ ਕਰੀਬ, ਪੀਰ ਪੈਗ਼ੰਬਰ ਨੇਰਨ ਨੇਰੇ ਡੇਰਾ ਲਾਈਆ। ਪਰਵਰਦਿਗਾਰ ਜੁਗ ਚੌਕੜੀ ਤੇਰੀ ਮੰਨ ਦੇ ਗਏ ਹਦੀਸ, ਤੇਰਾ ਹੁਕਮ ਫ਼ਰਮਾਣ ਆਪਣੀ ਝੋਲੀ ਪਾਈਆ। ਤੇਰੇ ਹੁਕਮੇ ਅੰਦਰ ਝੂਝ ਗਏ ਜੁਝਾਰ ਅਜੀਤ, ਨਿੱਕੇ ਬਾਲੇ ਨੀਹਾਂ ਹੇਠ ਆਸਣ ਲਾਈਆ। ਗੋਬਿੰਦ ਉਹ ਨਾ ਕੀਤੇ ਸਰਜੀਤ, ਸੁੱਤਿਆਂ ਨਾ ਫੇਰ ਉਠਾਈਆ। ਇਹ ਖੇਲ ਦਿਸੇ ਅਨਡੀਠ, ਬਿਨ ਅੱਖਾਂ ਨਜ਼ਰੀ ਆਈਆ। ਕਲਜੁਗ ਅੰਤ ਬੇਸ਼ਕ ਤੇਰੀ ਭਗਤਾਂ ਨਾਲ ਪ੍ਰੀਤ, ਜਨ ਭਗਤ ਤੇਰਾ ਜਸ ਗਾਈਆ।
❋
❋
ਮਾਣ ਦੇਵੇਂ ਊਚ ਨੀਚ, ਰਾਉ ਰੰਕ ਇਕ ਸਰਨਾਈਆ। ਵਿਸ਼ਨ ਬ੍ਰਹਮਾ ਸ਼ਿਵ ਮੰਗਦੇ ਭੀਖ, ਖ਼ਾਲੀ ਝੋਲੀ ਸਰਬ ਭਰਾਈਆ। ਨਿਤ ਨਵਿਤ ਤੇਰੀ ਕਰਦੇ ਸਰਬ ਉਡੀਕ, ਸ਼ਾਸਤਰ ਸਿਮਰਤ ਵੇਦ ਪੁਰਾਨ ਦੇਣ ਗਵਾਹੀਆ। ਕਲਜੁਗ ਅੰਤ ਅਚਰਜ ਚਲਾਵੇਂ ਰੀਤ, ਰੀਤੀਵਾਨ ਤੇਰੀ ਸਮਝ ਕੋਇ ਨਾ ਆਈਆ। ਨਾਤਾ ਤੋੜ ਮੰਦਰ ਮਸੀਤ, ਹਰਿਜਨ ਆਪਣੇ ਰੰਗ ਰੰਗਾਈਆ । ਪ੍ਰੇਮ ਪਿਆਰ ਦੀ ਗੰਢ ਪੀਚ, ਸੋਹਣਾ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਦੇ ਸਮਝਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਤੇਰੀ ਅਚਰਜ ਲੀਲਾ, ਸਮਝ ਵਿਚ ਕਿਸੇ ਨਾ ਆਈਆ। ਲਾਲ ਕੰਚਨ ਸੂਹਾ ਚਿਟਾ ਵੇਖ ਪੀਲਾ, ਨੀਲਾ ਕਾਲਾ ਸੋਭਾ ਪਾਈਆ। ਸ਼ਬਦੀ ਗੁਰ ਬਣੌਂਦੇ ਰਹੇ ਸਰਬ ਵਸੀਲਾ, ਲੋਕਮਾਤ ਜੋੜ ਜੁੜਾਈਆ। ਭਗਤ ਭਗਵਾਨ ਬਣਦਾ ਰਿਹਾ ਕਬੀਲਾ, ਸੋਹਣੀ ਵੰਡ ਵੰਡਾਈਆ। ਕਲਜੁਗ ਅੰਤਮ ਪਾਰਬ੍ਰਹਮ ਪਤਿਪਰਮੇਸ਼ਵਰ ਆਪ ਆਪਣਾ ਕਰ ਕੇ ਹੀਲਾ, ਸਾਚਾ ਮੇਲਾ ਲਿਆ ਮਿਲਾਈਆ। ਖ਼ੁਸ਼ੀਆਂ ਨਾਲ ਕਹੇ ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਜਿੰਨਾਂ ਚਿਰ ਚਾਹੇ ਓਨਾਂ ਚਿਰ ਜੀ ਲਾ, ਜਗ ਜੀਵਣ ਦਾਤਾ ਦਇਆ ਕਮਾਈਆ। ਨਾਮ ਨਿਧਾਨ ਬਿਨ ਪਿਆਸਿਉਂ ਪੀ ਲਾ, ਰਸ ਆਪਣਾ ਇਕ ਚਖਾਈਆ। ਰਵਦਾਸ ਚੁਮਾਰਾ ਗੁਰਮੁਖ ਰੂਪ ਹੋ ਕੇ ਜਿਨ੍ਹਾਂ ਬਣਿਆ ਵਸੀਲਾ, ਵਸਲ ਸਾਚਾ ਦਏ ਕਰਾਈਆ। ਚੌਕੜੀ ਪਿਛੋਂ ਆਇਆ ਵੀਹ ਸੌ ਇਕੀ ਦਾ ਚੇਤ ਮਹੀਨਾ, ਚੇਤਨ ਸਭ ਨੂੰ ਦਏ ਕਰਾਈਆ। ਜਨ ਭਗਤੋ ਤੁਹਾਡਾ ਠਾਂਡਾ ਕਰੇ ਸੀਨਾ, ਅੰਮ੍ਰਿਤ ਧਾਰ ਇਕ ਵਹਾਈਆ। ਪਰਮ ਪੁਰਖ ਪ੍ਰਭ ਦਾਨਾ ਬੀਨਾ, ਗਹਿਰ ਗੰਭੀਰ ਬੇਪਰਵਾਹੀਆ। ਏਥੇ ਮਿਸਾਲ ਨਹੀਂ ਕੋਈ ਜਲ ਮੀਨਾ, ਹਾਜ਼ਰ ਹੋ ਕੇ ਰਹਿਮਤ ਆਪ ਕਮਾਈਆ। ਚਰਨਾਂ ਹੇਠ ਦਬਾਏ ਲੋਕ ਤੀਨਾਂ, ਚੌਦਾਂ ਤਬਕਾਂ ਡੇਰਾ ਢਾਹੀਆ। ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਦੇ ਅੱਗੇ ਹੋਏ ਅਧੀਨਾ, ਅਦਨੇ ਹੋ ਕੇ ਸੇਵ ਕਮਾਈਆ। ਗੁਰਮੁਖੋ ਤਪਸਿਆ ਵਿਚ ਤਪ ਕੇ ਕਿਸੇ ਦਾ ਵਗਣ ਨਾ ਦੇਵੇ ਪਸੀਨਾ, ਮਿਹਰ ਨਜ਼ਰ ਨਾਲ ਪਾਰ ਕਰਾਈਆ। ਪਰਮ ਪੁਰਖ ਪਰਮਾਤਮਾ ਕਦੇ ਨਾ ਜਾਣੋ ਨਾਬੀਨਾ, ਦੋ ਜਹਾਨਾਂ ਵੇਖੇ ਥਾਉਂ ਥਾਈਂਆ। ਗੁਰ ਅਵਤਾਰ ਪੀਰ ਪੈਗ਼ੰਬਰ ਸ਼ਾਹ ਅਸਵਾਰ ਬਣ ਕੇ ਪਾਖਰਾਂ ਪਾਓ ਜੀਨਾ, ਅਸਵ ਆਪਣੇ ਉਤੇ ਦਿਤੇ ਚੜ੍ਹਾਈਆ । ਆ ਕੇ ਵੇਖੋ ਗੁਰਮੁਖ ਗੁਰਸਿਖ ਮੇਰਾ ਨਗੀਨਾ, ਜਿਸ ਦੀ ਕੀਮਤ ਲੋਕਮਾਤ ਨਾ ਕੋਇ ਚੁਕਾਈਆ। ਦੇਵੇ ਵਡਿਆਈ ਸਾਹਿਬ ਪਰਬੀਨਾ, ਪਤਿਪਰਮੇਸ਼ਵਰ ਬੇਪਰਵਾਹੀਆ। ਆਪ ਬਣਿਆ ਰਹੇ ਮਸਕੀਨਾ, ਗ਼ਰੀਬਾਂ ਵਿਚੋਂ ਗ਼ਰੀਬ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਵਡਿਆਈਆ। ਗੁਰ ਅਵਤਾਰ ਪੀਰ ਪੈਗੰਬਰ ਦੂਰ ਦੁਰਾਡੇ ਆ ਗਏ ਨੇੜੇ, ਆਪਣਾ ਪੰਧ ਮੁਕਾਈਆ। ਚਲੋ ਵੇਖੀਏ ਜਿਥੇ ਪ੍ਰਭੂ ਦੇ ਲੱਗੇ ਡੇਰੇ, ਜਨ ਭਗਤਾਂ ਸੰਗ ਨਿਭਾਈਆ। ਸ਼ੇਰ ਹੋ ਕੇ ਸ਼ੇਰਾਂ ਪਾਏ ਘੇਰੇ, ਭਬਕ ਆਪਣਾ ਨਾਮ ਸੁਣਾਈਆ। ਪਿਛਲੇ ਲੇਖੇ ਰਿਹਾ ਨਬੇੜੇ, ਜਗਤ ਝੇੜੇ ਰਿਹਾ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਵਡਿਆਈਆ। ਆ ਕੇ ਅੱਗੇ ਤੱਕਿਆ ਖੇਲ, ਖ਼ਲਕ ਰਹੇ ਜਣਾਈਆ। ਨਿਰਗੁਣ ਦਾ ਨਿਰਗੁਣ ਨਾਲ ਹੋਇਆ ਮੇਲ, ਸਰਗੁਣ ਸਰਗੁਣ ਖ਼ੁਸ਼ੀ ਵਖਾਈਆ । ਪਰਮ ਪੁਰਖ ਪ੍ਰਭ ਸੱਜਣ ਸੁਹੇਲ, ਸਾਹਿਬ ਸਤਿਗੁਰ ਦਇਆ ਕਮਾਈਆ। ਇਕੋ ਰੰਗ ਗੁਰੂ ਗੁਰ ਚੇਲ, ਚੇਲਾ ਗੁਰ ਇਕੋ ਰੰਗ ਸਮਾਈਆ। ਪਾਰਬ੍ਰਹਮ ਪ੍ਰਭ ਅਚਰਜ ਕਰਿਆ ਖੇਲ, ਸਤਿਜੁਗ ਸਾਚੀ ਬਣਤ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ
❋
❋
ਕਰ, ਮਿਹਰਵਾਨ ਲੇਖਾ ਦਏ ਦ੍ਰਿੜਾਈਆ । ਜਨਮ ਜਨਮ ਦਾ ਜਾਵੇ ਖਟਕਾ, ਪਿਛਲੀ ਖੱਟੀ ਝੋਲੀ ਪਾਈਆ। ਭਾਗ ਲਗਾਵੇ ਕਾਇਆ ਮਟਕਾ, ਸਾਢੇ ਤਿੰਨ ਹੱਥ ਦਏ ਵਡਿਆਈਆ। ਤੇਰਾ ਮੁਆਫ਼ ਕੀਤਾ ਪਿਛਲਾ ਖਾਧਾ ਝਟਕਾ, ਛੁਰੀ ਭੁੱਲ ਨਾ ਕੋਇ ਟਿਕਾਈਆ। ਤੇਰਾ ਲੇਖੇ ਲੱਗਾ ਨੀਲਾ ਬੱਧਾ ਪਟਕਾ, ਪਾਰਬ੍ਰਹਮ ਪ੍ਰਭ ਹੋਏ ਸਹਾਈਆ। ਤੇਰਾ ਕਾਇਆ ਗਠੜੀ ਫੋਲ ਕੇ ਵੇਖੇ ਬਸਤਾ, ਜਿਸ ਅੰਦਰ ਗੋਬਿੰਦ ਪ੍ਰੀਤੀ ਬੰਦ ਕਰਾਈਆ। ਗੋਬਿੰਦ ਮੇਲ ਨਹੀਂ ਜਗ ਸਸਤਾ, ਬਿਨ ਪੁਰਖ ਅਕਾਲ ਨਾ ਕੋਇ ਕਰਾਈਆ। ਅੱਗੇ ਸੋਗ ਰਿਹਾ ਨਾ ਹਰਖਾ, ਚਿੰਤਾ ਗ਼ਮ ਚੁਕਾਈਆ। ਗੁਰਮੁਖ ਬਿਨ ਕਸਵਟੀਉਂ ਗਿਆ ਪਰਖਾ, ਪਾਰਖੂ ਇਕੋ ਬੇਪਰਵਾਹੀਆ। ਜਿਸ ਦੇ ਹੱਥ ਧੁਰ ਦਾ ਪਰਚਾ, ਚੌਦਾਂ ਵਿਦਿਆ ਵਿਚੋਂ ਸਮਝ ਕਿਸੇ ਨਾ ਆਈਆ। ਦਰ ਆਇਆ ਨੂੰ ਅਨਮੁਲਾ ਦਿਤਾ ਖ਼ਰਚਾ, ਨਾਮ ਭੰਡਾਰਾ ਝੋਲੀ ਪਾਈਆ। ਦਰ ਦਰ ਘਰ ਘਰ ਗਲੀ ਕੂਚੇ ਹੁਣ ਸਾਡਾ ਕਰਦੇ ਚਰਚਾ, ਉਹਲਾ ਕੋਈ ਰਹਿਣ ਨਾ ਪਾਈਆ। ਚਾਲੀ ਸਾਲ ਦਾ ਪੂਰਾ ਕੀਤਾ ਹਰਜਾ, ਖ਼ਜ਼ਾਨਾ ਇਕੋ ਵਾਰ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਖਟਕਾ ਰਹਿਣ ਨਾ ਦੇਵੇ ਹਰਿ ਜੂ ਅੰਦਰ ਗੁਰਸਿਖ, ਭਗਤਾਂ ਦਏ ਵਡਿਆਈਆ। ਧੁਰ ਦਾ ਲੇਖਾ ਦੇਵੇ ਲਿਖ, ਨਾ ਕੋਈ ਸਕੇ ਮਾਤ ਮਿਟਾਈਆ। ਚਾਰ ਕੁੰਟ ਦਹਿ ਦਿਸ਼ਾ ਦੋ ਜਹਾਨਾਂ ਪਏ ਦਿਸ, ਨਿਰਗੁਣ ਨਿਰਵੈਰ ਬੇਪਰਵਾਹੀਆ। ਅਨਮੁਲੜੀ ਦੌਲਤ ਪਾਏ ਭਿਖ, ਭਿਛਿਆ ਇਕੋ ਵਾਰ ਵਰਤਾਈਆ। ਜੋ ਹਿਰਦਿਉਂ ਗੋਬਿੰਦ ਦਾ ਬਣਿਆ ਸਿਖ, ਤਿਨ੍ਹਾਂ ਸਿਖਾਂ ਲਏ ਮਿਲਾਈਆ। ਜੋ ਬੇਮੁਖ ਹੋ ਕੇ ਬੈਠੇ ਦੇ ਕੇ ਪਿਠ, ਤਿਨ੍ਹਾਂ ਦੇਵੇ ਦਰ ਦੁਰਕਾਈਆ। ਪ੍ਰਭੂ ਦੇ ਹੱਥ ਅੰਦਰ ਦੀ ਖਿਚ, ਤਾਰ ਆਪਣੀ ਆਪ ਹਿਲਾਈਆ। ਜੇ ਗੁਰਮੁਖ ਮਿਲਣ ਨੂੰ ਹੋਵੇ ਜਿਚ, ਰਾਤੀਂ ਸੁੱਤਿਆਂ ਦਰਸ ਦਿਖਾਈਆ। ਗੁਰਮੁਖ ਚੌੜੀ ਕਰ ਕੇ ਫਿਰ ਹਿਕ, ਸਤਿਗੁਰ ਮਿਲਿਆ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ। ਵੇਖ ਵਡਿਆਈ ਮਿਲਦੀ ਮਾਤ, ਭੁੱਲ ਰਹੇ ਨਾ ਰਾਈਆ। ਜਿਨ੍ਹਾਂ ਦਾ ਲੇਖਾ ਲਿਖਿਆ ਬਿਨ ਕਲਮ ਦਵਾਤ, ਤਿਨ੍ਹਾਂ ਦੀ ਸ਼ਹਾਦਤ ਦੇਵੇ ਗਵਾਹੀਆ। ਸਾਹਿਬ ਸਤਿਗੁਰ ਪਰਗਟ ਹੋ ਸਾਖਿਆਤ, ਸਚ ਸਿਖਿਆ ਇਕ ਦ੍ਰਿੜਾਈਆ। ਏਧਰ ਤੱਕੋ ਬੇਸ਼ਕ ਪੰਜ ਪੰਜ ਦੇ ਦਸ ਨਾਰੀ ਜਾਤ, ਨਰਾਇਣ ਏਨ੍ਹਾਂ ਵਿਚੋਂ ਨਜ਼ਰੀ ਆਈਆ। ਜਿਨ੍ਹਾਂ ਮਾਣਸ ਜਨਮ ਵਿਚੋਂ ਦਿਤੀ ਆਪਣੀ ਦਾਤ, ਮਾਨੁਖ ਰੂਪ ਵਟਾਈਆ। ਪੂਰਬ ਪੂਰੀ ਕੀਤੀ ਆਸ, ਸੋਹਣਾ ਸੰਗ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਚ ਵਰ, ਮਿਹਰਵਾਨ ਮਿਹਰਵਾਨ ਮਿਹਰਵਾਨ ਬੇਪਰਵਾਹੀਆ। ਜਿਸ ਪਿਛਲਾ ਲੇਖੇ ਲਾਇਆ ਪੰਡਤ, ਜਨਮ ਜਨਮ ਜਨਮ ਵਿਚ ਭਵਾਈਆ। ਸੋ ਲੇਖਾ ਜਾਣੇ ਜੇਰਜ ਅੰਡਜ, ਉਤਭੁਜ ਸੇਤਜ ਵੇਖ ਵਖਾਈਆ। ਜੋ ਗੁਰਮੁਖ ਇਕ ਵਾਰ ਮਿਲ ਗਿਆ ਹਰਿ ਸੰਗਤ, ਤਿਸ ਅੱਗੇ ਦੇਵੇ ਨਾ ਕੋਇ ਸਜ਼ਾਈਆ। ਸਾਹਿਬ ਸਤਿਗੁਰ ਚਾੜ੍ਹੇ ਆਪਣੀ ਰੰਗਤ, ਰੰਗ ਰੱਤਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਦੇਣਾ ਝੋਲੀ ਪਾਈਆ। ਰਵਦਾਸ ਨੇ ਮਾਰਿਆ ਇਕ ਹਨੋਰਾ, ਖ਼ੁਸ਼ੀਆਂ ਨਾਲ ਜਣਾਈਆ। ਜੇ ਨਾਤਾ ਜੁੜਿਆ ਤੋਰਾ ਮੋਰਾ, ਹੋਵੇ ਨਾ ਕੋਇ ਜੁਦਾਈਆ। ਬੇਸ਼ਕ ਏਨ੍ਹਾਂ ਦਾ ਵਕਤ ਕਹਿ ਗਿਆ ਥੋੜਾ, ਅੱਗਾ ਨੇੜੇ ਆਈਆ। ਪ੍ਰਭੂ ਤੇਰੇ ਕੋਲੋਂ ਵਿਛੜਨ ਨਹੀਂ ਦੇਣਾ ਜੋੜਾ, ਜੋੜਾ ਜੋੜੀ ਜੋੜੀ ਤੇਰੇ ਚਰਨਾਂ ਰੰਗ ਰੰਗਾਈਆ। ਮੇਰੇ ਕੋਲ ਅਜੇ ਉਹ ਚਿਟਾ ਕਾਗ਼ਜ਼ ਕੋਰਾ, ਜੋ ਪਿਛਲੇ
❋
❋
ਜਨਮ ਵਿਚ ਲੇਖਾ ਲਿਆ ਲਿਖਾਈਆ। ਕਿਉਂ ਤਰਸਾਏਂ ਆਪਣਾ ਭੰਡਾਰਾ ਵਰਤਾਏਂ ਭੋਰਾ ਭੋਰਾ, ਭੁਖਿਆ ਨਾ ਕੋਇ ਸਵਾਈਆ। ਜੇ ਹੁਣ ਨਾ ਪਾਵੇਂ ਮੋੜਾ, ਮੁੜ ਕੇ ਤੇਰਾ ਸੰਗ ਨਾ ਕਦੇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਿਰਪਾਲ ਠਾਕਰ ਠੋਕਰ ਦੇ ਲਗਾਈਆ। ਰਵਦਾਸ ਕਿਹਾ ਮਨਾਈਏ ਨਾਲ ਜ਼ੋਰ, ਬਲ ਆਪਣਾ ਆਪ ਪਰਗਟਾਈਆ। ਤੇਰੇ ਹੱਥ ਕਿਹੜੀ ਥੋੜ, ਦੇਂਦਿਆਂ ਕੀ ਘਟ ਜਾਈਆ। ਏਨ੍ਹਾਂ ਦੀ ਭੈਣਾਂ ਭਰਾਵਾਂ ਪੁੱਤਰਾਂ ਇਸਤਰੀ ਸਭ ਨੂੰ ਲੋੜ, ਹੌਕੇ ਲੈ ਲੈ ਅੰਦਰੇ ਅੰਦਰ ਸਰਬ ਸੁਣਾਈਆ। ਮੈਂ ਕੋਟਨ ਕੋਟ ਟੁੱਟੇ ਛਿੱਤਰ ਦਿਤੇ ਜੋੜ, ਆਰ ਡੋਰੀ ਗੰਢ ਪਵਾਈਆ। ਪਾਰਬ੍ਰਹਮ ਤੇਰੇ ਦਰ ਕਿਹੜੀ ਥੋੜ, ਅਤੋਟ ਅਤੁਟ ਤੇਰੀ ਬੇਪਰਵਾਹੀਆ। ਇਹ ਨਿਕੀ ਜਿਹੀ ਪਈ ਮੈਨੂੰ ਲੋੜ, ਤੈਨੂੰ ਰਿਹਾ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਦੇਦੇ ਧੁਰ ਦਾ ਵਰ, ਮੇਰਾ ਸੰਗ ਲੈਣਾ ਤਰਾਈਆ।