੨ ਚੇਤ ੨੦੨੧ ਬਿਕ੍ਰਮੀ ਹਰਿ ਭਗਤ ਦਵਾਰ ਜੇਠੂਵਾਲ
ਬੀਸ ਇਕੀਸਾ ਸ਼ਾਹ ਸਿਕਦਾਰ, ਸ਼ਹਿਨਸ਼ਾਹ ਦਇਆ ਕਮਾਇੰਦਾ। ਸੋ ਪੁਰਖ ਨਿਰੰਜਣ ਖੋਲ੍ਹ ਠਾਂਡਾ ਦਰਬਾਰ, ਸਤਿ ਦਵਾਰਾ ਇਕ ਸੁਹਾਇੰਦਾ । ਹਰਿ ਪੁਰਖ ਨਿਰੰਜਣ ਪਾਵੇ ਸਾਰ, ਏਕੰਕਾਰ ਕਾਰ ਕਮਾਇੰਦਾ। ਆਦਿ ਨਿਰੰਜਣ ਕਰ ਉਜਿਆਰ, ਜੋਤੀ ਜਾਤਾ ਨੂਰ ਰੁਸ਼ਨਾਇੰਦਾ। ਅਬਿਨਾਸ਼ੀ ਕਰਤਾ ਹੋ ਤਿਆਰ, ਸ੍ਰੀ ਭਗਵਾਨ ਭੇਵ ਚੁਕਾਇੰਦਾ। ਪਾਰਬ੍ਰਹਮ ਪ੍ਰਭ ਕਰੇ ਖ਼ਬਰਦਾਰ, ਬ੍ਰਹਮ ਸੋਇਆ ਆਪ ਉਠਾਇੰਦਾ। ਸਚਖੰਡ ਨਿਵਾਸੀ ਹੋ ਤਿਆਰ, ਹਰ ਘਟ ਵਾਸੀ ਫੇਰਾ ਪਾਇੰਦਾ। ਮੰਡਲ ਰਾਸੀ ਖੇਲ ਅਪਾਰ, ਦੋ ਜਹਾਨਾਂ ਸੋਭਾ ਪਾਇੰਦਾ। ਜੁਗ ਚੌਕੜੀ ਵੇਖੇ ਵਿਗਸੇ ਵੇਖਣਹਾਰ, ਆਦਿ ਜੁਗਾਦਿ ਆਪਣਾ ਹੁਕਮ ਵਰਤਾਇੰਦਾ। ਲਹਿਣਾ ਦੇਣਾ ਦੇ ਗੁਰੂ ਅਵਤਾਰ, ਪੀਰ ਪੈਗ਼ੰਬਰ ਆਸਾ ਪੂਰ ਕਰਾਇੰਦਾ। ਨੌ ਸੌ ਚੁਰਾਨਵੇ ਚੌਕੜੀ ਜੁਗ ਬੀਤੇ ਸੰਸਾਰ, ਕਲਜੁਗ ਅੰਤਮ ਵੇਲਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਅਚਰਜ ਖੇਲ ਵਖਾਇੰਦਾਫ਼ । ਬੀਸ ਇਕੀਸਾ ਹਰਿ ਨਿਰੰਕਾਰਾ, ਦੇਵਣਹਾਰ ਵਡਿਆਈਆ। ਜਨ ਭਗਤਾਂ ਵਖਾ ਇਕ ਦਵਾਰਾ, ਦਰ ਦਰਵਾਜ਼ਾ ਦਏ ਜਣਾਈਆ। ਪੂਰਬ ਜਨਮ ਦਾ ਲਾਹੇ ਉਧਾਰਾ, ਮਕਰੂਜ਼ ਕਰਜ਼ਾ ਆਪ ਚੁਕਾਈਆ। ਸਾਚਾ ਦੇਵੇ ਇਕ ਪਿਆਰਾ, ਪ੍ਰੇਮ ਪ੍ਰੀਤੀ ਸਰਬ ਦ੍ਰਿੜਾਈਆ। ਕਾਗਦ ਕਲਮ ਨਾ ਲਿਖਣਹਾਰਾ, ਕਾਤਬ ਸਿਫ਼ਤ ਨਾ ਕੋਇ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਦੇਵਣਹਾਰ ਵਡਿਆਈਆ। ਜੁਗ ਚੌਕੜੀ ਮੁਕਿਆ ਪੰਧ, ਲੋਕਮਾਤ ਰਹਿਣ ਨਾ ਪਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਲੇਖਾ ਕਰ ਕੇ ਕਲਮ ਬੰਦ, ਬੰਦਗੀ ਲੱਖ ਚੁਰਾਸੀ ਜੀਵ ਜੰਤ ਗਏ ਦ੍ਰਿੜਾਈਆ। ਢੋਲਾ ਗੀਤ ਕਲਮਾ ਨਬੀ ਰਸੂਲ ਗਾ ਕੇ ਛੰਦ, ਕਾਇਨਾਤ ਕਰੀ ਪੜ੍ਹਾਈਆ। ਭੇਵ ਖੁਲੌਂਦੇ ਰਹੇ ਹੰ ਬ੍ਰਹਮ, ਸੋ ਸਾਹਿਬ ਸਿਫ਼ਤ ਸੁਣਾਈਆ। ਨਾਮ ਜਪੌਂਦੇ ਰਹੇ ਦਮਾ ਦਮ, ਪਵਣ ਸਵਾਸੀ ਸਵਾਸਾਂ ਨਾਲ ਮਿਲਾਈਆ। ਨੇਤਰ ਨੀਰ ਵਹੌਂਦੇ ਰਹੇ ਛਮਾ ਛਮ, ਬਣ ਵੈਰਾਗੀ ਇਕ ਵੈਰਾਗ ਜਣਾਈਆ। ਨਾਮ ਖ਼ਜ਼ਾਨਾ ਦੇਂਦੇ ਰਹੇ ਦੌਲਤ ਧਨ, ਅਨਮੁਲੜੀ ਦਾਤ ਵਰਤਾਈਆ। ਭੇਵ ਖੁਲੌਂਦੇ ਰਹੇ ਫੂਕਾਂ ਮਾਰ ਕੇ ਵਿਚ ਕੰਨ, ਨੇਤਰ ਲੋਚਣ ਬੰਦ ਜਣਾਈਆ। ਜੋਤ ਨਿਰੰਜਣ ਚਾੜ੍ਹਦੇ ਰਹੇ ਘਰ ਘਰ ਚੰਨ, ਨੂਰੋ ਨੂਰ ਨੂਰ ਸਮਝਾਈਆ। ਬਣ ਖੇਵਟ
❋
❋
ਖੇਟ ਬੇੜਾ ਚਲੌਂਦੇ ਰਹੇ ਜਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਜੁਗ ਚੌਕੜੀ ਕਰ ਦੇ ਰਹੇ ਬਿਵਹਾਰ, ਬਣ ਬਿਵਹਾਰੀ ਫੇਰਾ ਪਾਈਆ। ਲੈ ਕੇ ਹੁਕਮ ਸੱਚੀ ਸਰਕਾਰ, ਸਾਚਾ ਨੂਰ ਰੁਸ਼ਨਾਈਆ। ਚਾਕਰ ਬਣ ਕੇ ਤੇਈ ਅਵਤਾਰ, ਲੋਕਮਾਤ ਚਰਨ ਕਵਲ ਧਿਆਨ ਲਗਾਈਆ। ਈਸਾ ਮੂਸਾ ਮੁਹੰਮਦ ਮੰਗਦੇ ਰਹੇ ਧੂੜੀ ਛਾਰ, ਖ਼ਾਕੀ ਖ਼ਾਕ ਖ਼ਾਕ ਰਮਾਈਆ। ਨਾਨਕ ਗੋਬਿੰਦ ਦੱਸ ਦੇ ਰਹੇ ਪਿਆਰ, ਚਰਨ ਪ੍ਰੀਤੀ ਇਕ ਜਣਾਈਆ। ਰਸਨਾ ਜਿਹਵਾ ਬੱਤੀ ਦੰਦ ਨਾਅਰਾ ਹੱਕ ਬੋਲ ਜੈਕਾਰ, ਨਾਦੀ ਸ਼ਬਦੀ ਢੋਲਾ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ । ਜੁਗ ਚੌਕੜੀ ਮੰਗਦੇ ਰਹੇ ਭਿਖ਼, ਪ੍ਰਭ ਅੱਗੇ ਝੋਲੀ ਡਾਹੀਆ। ਸ਼ਾਸਤਰ ਸਿਮਰਤ ਲੇਖਾ ਰਹੇ ਲਿਖ, ਗੀਤਾ ਗਿਆਨ ਅੰਜੀਲ ਕੁਰਾਨ ਦਏ ਗਵਾਹੀਆ। ਬਿਨ ਸਤਿਗੁਰ ਪੂਰੇ ਆਤਮ ਪਰਮਾਤਮ ਕਿਸੇ ਨਾ ਕੀਤਾ ਹਿਤ, ਘਰ ਸੱਜਣ ਨਾ ਕੋਇ ਮਿਲਾਈਆ। ਕਰਵਟ ਲਏ ਨਾ ਜੋ ਸੁੱਤਾ ਦੇ ਕਰ ਪਿਠ, ਸਨਮੁਖ ਹੋ ਨਾ ਦਰਸ ਦਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਏ ਸਹਾਈਆ। ਜੁਗ ਚੌਕੜੀ ਕਹਿੰਦੇ ਗਏ ਬੀਸ ਇਕੀਸ, ਇਕੀ ਸਤਿਗੁਰ ਇਕੋ ਪਾਈਆ। ਪਰਗਟ ਹੋਵੇ ਹਰਿ ਜਗਦੀਸ, ਜਗਦੀਸ਼ਰ ਦਾਤਾ ਬੇਪਰਵਾਹੀਆ। ਜਿਸ ਦੀ ਕੋਈ ਨਾ ਕਰੇ ਰੀਸ, ਸਾਨੀ ਨਜ਼ਰ ਕੋਇ ਨਾ ਆਈਆ। ਧੁਰ ਫ਼ਰਮਾਣਾ ਦੇਵੇ ਠੀਕ, ਠੀਕਰ ਜੁਗ ਚੌਕੜੀ ਭੰਨ ਵਖਾਈਆ। ਜਿਸ ਦੀ ਆਦਿ ਜੁਗਾਦਿ ਧਾਰ ਬਾਰੀਕ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਉਸ ਦੀ ਸਾਰੇ ਕਰਨ ਉਡੀਕ, ਦੋ ਜਹਾਨ ਰਾਹ ਤਕਾਈਆ। ਕਲਜੁਗ ਅੰਤ ਸ੍ਰੀ ਭਗਵੰਤ ਜਨ ਭਗਤਾਂ ਕਰੇ ਪ੍ਰੀਤ, ਸਚ ਪ੍ਰੀਤੀ ਇਕ ਲਗਾਈਆ। ਨਾਤਾ ਤੋੜ ਊਚ ਨੀਚ, ਰਾਓ ਰੰਕ ਦਏ ਸਰਨਾਈਆ। ਕੂੜੀ ਕਿਰਿਆ ਮਾਇਆ ਮਮਤਾ ਹਉਮੇਂ ਹੰਗਤਾ ਮੇਟੇ ਲੀਕ, ਲਹਿਣਾ ਦੇਣਾ ਸਭ ਦੀ ਝੋਲੀ ਪਾਈਆ। ਭੇਵ ਖੁਲ੍ਹਾਏ ਲਾਸ਼ਰੀਕ, ਸਿਰਕਤ ਸਭ ਦੀ ਦਏ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋ ਰੁੱਤੜੀ ਰਿਹਾ ਸੁਹਾਈਆ। ਸੋ ਸਾਹਿਬ ਸਤਿਗੁਰ ਆਇਆ ਏਕ, ਏਕੰਕਾਰ ਵੱਡੀ ਵਡਿਆਈਆ। ਪੂਰਬ ਪੂਰਾ ਕਰੇ ਲੇਖ, ਅਗਲਾ ਲੇਖਾ ਦਏ ਜਣਾਈਆ। ਭਾਗਾਂ ਭਰਿਆ ਮਹੀਨਾ ਚੇਤ, ਰੁੱਤ ਬਸੰਤੀ ਇਕ ਮਹਿਕਾਈਆ। ਜਨ ਭਗਤਾਂ ਕਰ ਕੇ ਹੇਤ, ਪ੍ਰੇਮ ਪ੍ਰੀਤੀ ਇਕ ਦ੍ਰਿੜਾਈਆ। ਸ਼ਬਦ ਸੰਦੇਸਾ ਧੁਰ ਦਾ ਭੇਜ, ਗੁਰਮੁਖ ਸੋਏ ਰਿਹਾ ਉਠਾਈਆ। ਅੰਤਰ ਆਤਮ ਮਾਣੇ ਸੇਜ, ਸੇਜ ਸੁਹੰਜਣੀ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਹੋਏ ਸਹਾਈਆ। ਜਨ ਭਗਤੋ ਵਾਟ ਅੱਗੇ ਨਿੱਕੀ, ਪ੍ਰਭ ਪੈਂਡਾ ਰਿਹਾ ਮੁਕਾਈਆ। ਜਿਸ ਦੀ ਧਾਰ ਦੱਸਦੇ ਰਹੇ ਤਿਖੀ, ਸੋ ਦਾਤਾਰੀ ਆਪਣੀ ਕਾਰ ਕਮਾਈਆ। ਚਾਰ ਵਰਨ ਦੀ ਸਾਚੀ ਸਿਖੀ, ਪੁਰਖ ਅਕਾਲ ਇਕ ਬਣਾਈਆ। ਜਗਤ ਨੇਤਰ ਕਿਸੇ ਨਾ ਦਿਸੀ, ਨਿਜ ਨੇਤਰ ਰਿਹਾ ਸਮਝਾਈਆ। ਐਧਰ ਵੇਖੋ ਗੋਬਿੰਦ ਪਿਛਲੀ ਲੈ ਕੇ ਆਇਆ ਚਿਠੀ, ਪਰਵਾਨਾ ਆਪਣਾ ਰਿਹਾ ਫੜਾਈਆ। ਪ੍ਰਭੂ ਤੇਰੀ ਪ੍ਰੀਤੀ ਲੱਗੇ ਮਿਠੀ, ਦੂਜਾ ਸੰਗ ਨਾ ਕੋਇ ਨਿਭਾਈਆ। ਦਰ ਦਰਵੇਸ਼ ਖੜੇ ਕੋਟਨ ਕੋਟ ਮੁਨੀ ਰਿਖੀ, ਤਪੀ ਤਪੀਸ਼ਰ ਨੈਣਾਂ ਨੀਰ ਵਹਾਈਆ। ਸਾਡੀ ਕਿਸੇ ਕੰਮ ਨਾ ਲੱਗੀ ਪੰਜ ਤਤ ਕਾਇਆ ਮਿਟੀ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਸੋਭਾ ਕੋਇ ਨਾ ਪਾਈਆ । ਜਗਤ ਵਾਸਨਾ ਵੇਖੀ ਫਿਕੀ, ਕੂੜੀ ਕਿਰਿਆ ਮੋਹ ਹਲਕਾਈਆ। ਮਨ ਮਤ ਦੁਹਾਗਣ ਆ ਕੇ ਪਿੱਟੀ, ਖੁਲ੍ਹੜੇ ਕੇਸ ਰਹੀ ਕੁਰਲਾਈਆ।
❋
❋
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦਏ ਵਡਿਆਈਆ। ਜਨ ਭਗਤ ਸੁਹੇਲੇ ਸੁਣੋ ਮਿਤ, ਮਿੱਤਰ ਪਿਆਰਾ ਇਕ ਦ੍ਰਿੜਾਈਆ। ਏਥੇ ਓਥੇ ਸਤਿਗੁਰ ਕਦੀ ਨਾ ਦੇਵੇ ਪਿਠ, ਸਾਮ੍ਹਣੇ ਹੋ ਕੇ ਦਰਸ ਦਿਖਾਈਆ। ਧੁਰ ਦਾ ਲੇਖਾ ਦੇਵੇ ਲਿਖ, ਲਿਖਿਆ ਲੇਖ ਨਾ ਕੋਇ ਮਿਟਾਈਆ। ਸਾਚੀ ਸਿਖਿਆ ਲੈਣੀ ਸਿਖ, ਝੂਠੀ ਕਰੇ ਨਾ ਕੋਇ ਪੜ੍ਹਾਈਆ। ਜਾਤ ਪਾਤ ਦੀ ਨਹੀਂ ਕੋਈ ਭਿਟ, ਵਰਨ ਬਰਨ ਨਾ ਕੋਇ ਲੜਾਈਆ। ਆਤਮ ਪਰਮਾਤਮ ਸਾਚਾ ਹਿਤ, ਘਰ ਮਿਲੇ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਹੋਏ ਸਹਾਈਆ। ਜਨ ਭਗਤਾਂ ਪ੍ਰਭੂ ਦ੍ਰਿੜੌਂਦਾ ਏ। ਧੁਰ ਦਾ ਭੇਵ ਆਪ ਖੁਲੌਂਦਾ ਏ। ਨਿਰਗੁਣ ਹੋ ਕੇ ਸਰਗੁਣ ਸੇਵ ਕਮੌਂਦਾ ਏ। ਅਲਖ ਅਗੋਚਰ ਅਗੰਮ ਅਥਾਹ ਬੇਪਰਵਾਹ ਪਰਦਾ ਲੌਂਹਦਾ ਏ। ਸਚ ਦਵਾਰਾ ਇਕ ਖੁਲ੍ਹਾ, ਕੂੜੀ ਕਿਰਿਆ ਡੇਰਾ ਢੌਂਦਾ ਏ। ਪਤਿਪਰਮੇਸ਼ਵਰ ਬਣ ਮਲਾਹ, ਬੇੜਾ ਆਪਣੇ ਕੰਧ ਉਠੌਂਦਾ ਏ। ਗੁਰ ਅਵਤਾਰ ਬਣਾ ਗਵਾਹ, ਸੋਹਣਾ ਹੁਕਮ ਆਪ ਸੁਣੌਂਦਾ ਏ। ਜੋ ਸਾਹਿਬ ਸਰਨਾਈ ਗਿਆ ਆ, ਲੱਖ ਚੁਰਾਸੀ ਫੰਦ ਕਟੌਂਦਾ ਏ। ਰਾਏ ਧਰਮ ਨਾ ਦਏ ਸਜ਼ਾ, ਚਿਤਰਗੁਪਤ ਨਾ ਲੇਖ ਵਖੌਂਦਾ ਏ। ਲਾੜੀ ਮੌਤ ਨਾ ਲਏ ਪਰਨਾ, ਸਵਰਗ ਬਹਿਸ਼ਤ ਦੋਜ਼ਖ਼ ਸਭ ਦਾ ਡੇਰਾ ਢੌਂਹਦਾ ਏ। ਕੋਟਨ ਕੋਟ ਜਨਮ ਦੇ ਬਖ਼ਸ਼ ਗੁਨਾਹ, ਸਿਰ ਆਪਣਾ ਹੱਥ ਰਖੌਂਦਾ ਏ। ਆਪੇ ਬਣ ਕੇ ਪਿਤਾ ਮਾਂ, ਗੁਰਮੁਖ ਬਾਲੇ ਗੋਦ ਸੁਹੌਂਦਾ ਏ। ਫੜ ਫੜ ਹੰਸ ਬਣਾਏ ਕਾਂ, ਕਾਗੋਂ ਹੰਸ ਉਡੌਂਦਾ ਏ। ਨਿਥਾਵਿਆਂ ਦੇਵੇ ਥਾਂ, ਸਾਚੀ ਭੂਮਿਕਾ ਇਕ ਵਖੌਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਤਰੌਂਦਾ ਏ। ਹਰਿਜਨ ਸਾਚੇ ਆਪ ਤਰਾਵਾਂਗਾ। ਧੁਰ ਦਾ ਲੇਖਾ ਝੋਲੀ ਪਾਵਾਂਗਾ। ਭਰਮ ਭੁਲੇਖਾ ਦੂਰ ਕਰਾਵਾਂਗਾ। ਸਾਚਾ ਨੇਤਾ ਇਕੋ ਨਜ਼ਰੀ ਆਵਾਂਗਾ। ਖੇਵਟ ਖੇਟਾ ਬਣ ਕੇ ਬੇੜਾ ਆਪ ਚਲਾਵਾਂਗਾ। ਧੁਰ ਸੰਦੇਸ ਇਕੋ ਭੇਜਾ, ਭਾਂਡਾ ਭਰਮ ਭੌ ਭੰਨਾਵਾਂਗਾ। ਜਨ ਭਗਤਾਂ ਅੰਦਰ ਵੜ ਕੇ ਮਾਣਾਂ ਸੇਜਾ, ਪਲੰਘ ਰੰਗੀਲਾ ਇਕ ਸੁਹਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਨਮੁਲੜੀ ਦਾਤ ਆਪ ਵਰਤਾਵਾਂਗਾ। ਅਨਮੁਲੜੀ ਦਾਤ ਪ੍ਰਭੂ ਵਰਤਾਵੇਗਾ। ਮਿਹਰਵਾਨ ਦਇਆ ਕਮਾਵੇਗਾ। ਨੌ ਦਵਾਰੇ ਵੇਖ ਵਖਾਵੇਗਾ। ਸੁਖਮਨ ਟੇਢੀ ਬੰਕ ਪਾਰ ਕਰਾਵੇਗਾ। ਈੜਾ ਪਿੰਗਲ ਲਹਿਣਾ ਦੇਣਾ ਆਪ ਚੁਕਾਵੇਗਾ। ਅੰਮ੍ਰਿਤ ਆਤਮ ਜਾਮ ਪਿਆਵੇਗਾ। ਅਨਹਦ ਨਾਦ ਅਨਹਦ ਰਾਗ ਸੁਣਾਵੇਗਾ। ਬਜਰ ਕਪਾਟੀ ਪੜਦਾ ਆਪ ਉਠਾਵੇਗਾ। ਕਾਇਆ ਮੰਦਰ ਸਾਚੀ ਹਾਟੀ, ਸੋਹਣੀ ਵਸਤ ਇਕ ਦਰਸਾਵੇਗਾ। ਕਰ ਪਰਕਾਸ਼ ਬਿਨ ਤੇਲ ਬਾਤੀ, ਦੀਆ ਇਕੋ ਇਕ ਡਗਮਗਾਵੇਗਾ। ਸਚ ਸੁਹੰਜਣਾ ਕਮਲਾਪਾਤੀ, ਸਚ ਸਿੰਘਾਸਣ ਸੋਭਾ ਪਾਵੇਗਾ। ਮੇਲ ਮਿਲਾਵਾ ਦਿਵਸ ਰਾਤੀ, ਪਿਛਲਾ ਵਿਛੋੜਾ ਦੂਰ ਕਰਾਵੇਗਾ। ਆਤਮ ਪਰਮਾਤਮ ਬਣ ਕੇ ਸਾਥੀ, ਸੋਹਣਾ ਸੰਗ ਆਪ ਹੋ ਜਾਵੇਗਾ। ਮੰਜ਼ਲ ਮੰਜ਼ਲ ਪਾਰ ਕਰਾ ਕੇ ਘਾਟੀ, ਸਾਚੇ ਮੰਦਰ ਆਪ ਬਹਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਰੰਗ ਰੰਗਾਵੇਗਾ। ਜਨ ਭਗਤਾਂ ਰੰਗ ਰੰਗਾਏਗਾ। ਕਾਇਆ ਮੰਦਰ ਮਰਦੰਗ ਵਜਾਏਗਾ। ਸਚ ਦਵਾਰੇ ਲੰਘ, ਪਰਦਾ ਆਪ ਉਠਾਏਗਾ। ਕਿਰਪਾ ਕਰ ਸੂਰਾ ਸਰਬੰਗ, ਸੁਹਬਤ ਆਪਣੀ ਆਪ ਸਮਝਾਏਗਾ। ਕਰ ਪਰਕਾਸ਼ ਅਗੰਮੀ ਚੰਦ, ਅਗਿਆਨ ਅੰਧੇਰ ਮਿਟਾਏਗਾ। ਭੇਵ ਚੁਕੇ ਹੰ ਬ੍ਰਹਮ, ਸੋ ਆਪਣਾ ਰਾਹ ਵਖਾਵੇਗਾ। ਨਿਹਕਰਮੀ ਕਰੇ ਆਪਣਾ ਕੰਮ, ਕਰਮ ਕਾਂਡ ਡੇਰਾ
❋
❋
ਢਾਹੇਗਾ। ਭਾਗ ਲਗਾਵੇ ਕਾਇਆ ਮਾਟੀ ਚੰਮ, ਸਾਢੇ ਤਿੰਨ ਹੱਥ ਬੰਕ ਸੁਹਾਏਗਾ। ਨਾਮ ਦ੍ਰਿੜਾਏ ਦਮਾ ਦਮ, ਅਜੱਪਾ ਜਾਪ ਆਪ ਕਰਾਏਗਾ। ਮਨ ਵਾਸਨਾ ਮੇਟੇ ਮਨ, ਮਨ ਕਾ ਮਣਕਾ ਆਪ ਭਵਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਆਪ ਉਠਾਏਗਾ। ਜਨ ਭਗਤਾਂ ਪ੍ਰਭੂ ਉਠਾਵੇਗਾ। ਨਿਰਗੁਣ ਹੋ ਕੇ ਦਰਸ ਦਿਖਾਵੇਗਾ। ਸਰਗੁਣ ਪੜਦਾ ਉਹਲਾ ਆਪ ਚੁਕਾਵੇਗਾ। ਬਣ ਵਿਚੋਲਾ ਵੇਖ ਵਖਾਵੇਗਾ। ਸੋਹੰ ਢੋਲਾ ਇਕ ਸੁਣਾਵੇਗਾ। ਜਨਮ ਜਨਮ ਦਾ ਕਰ ਕੇ ਭਾਰ ਹੌਲਾ, ਤੁਰਤ ਆਪਣਾ ਰੰਗ ਰੰਗਾਵੇਗਾ। ਉਲਟਾ ਕਰ ਕੇ ਨਾਭ ਕੌਲਾ, ਬੂੰਦ ਸਵਾਂਤੀ ਮੁਖ ਚਵਾਵੇਗਾ। ਦੇਵੇ ਵਡਿਆਈ ਉਪਰ ਧਵਲਾ, ਸਿਰ ਆਪਣਾ ਹੱਥ ਰਖਾਵੇਗਾ। ਨੂਰ ਇਲਾਹੀ ਇਕੋ ਅਵਲਾ, ਆਲਮੀਨ ਵੇਸ ਵਟਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਗੋਦ ਬਹਾਵੇਗਾ । ਜਨ ਭਗਤਾਂ ਮੇਲਾ ਪੁਰਖ ਸਮਰਥ, ਪ੍ਰਭੂ ਦਏ ਵਡਿਆਈਆ। ਸਭ ਦੀ ਝੋਲੀ ਪਾਏ ਹੱਕ, ਬਚਿਆ ਕੋਇ ਰਹਿਣ ਨਾ ਪਾਈਆ। ਗੁਰਮੁਖਾਂ ਅੰਦਰ ਵੜ ਕੇ ਗਾਵੇ ਜਸ, ਸਚ ਨਾਮ ਸਿਫ਼ਤ ਸਾਲਾਹੀਆ। ਜਿਨ੍ਹਾਂ ਦੇ ਅੰਦਰ ਰੱਖੇ ਸ਼ੱਕ, ਸ਼ਿਕਵਾ ਸਕੇ ਨਾ ਕੋਇ ਮਿਟਾਈਆ। ਗੁਰਮੁਖੋ ਆਪਣੇ ਮਿਲਣ ਦੀ ਖੋਲ੍ਹੇ ਅੱਖ, ਜਾਗਤ ਸੋਵਤ ਦਰਸ ਦਿਖਾਈਆ। ਲੱਖ ਚੁਰਾਸੀ ਨਾਲੋਂ ਕਰ ਕੇ ਵੱਖ, ਵੱਖਰੀ ਧਾਰ ਇਕ ਦ੍ਰਿੜਾਈਆ। ਦੂਰ ਦੁਰਾਡਾ ਆਵੇ ਨੱਠ, ਦੋ ਜਹਾਨਾਂ ਪੰਧ ਮੁਕਾਈਆ। ਸਤਿ ਸੰਤੋਖ ਧੀਰਜ ਦੇਵੇ ਜਤ, ਬ੍ਰਹਮ ਮਤ ਇਕ ਪੜ੍ਹਾਈਆ। ਨਾਮ ਜੈਕਾਰਾ ਬੋਲ ਅਲੱਖ, ਅਲੱਖ ਅਲੱਖਨਾ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਮਿਲਾਈਆ। ਹਰਿਜਨ ਸਾਰੇ ਹੋਏ ਇਕੱਠੇ, ਅੰਤਰ ਆਤਮ ਰਹੇ ਜਣਾਈਆ। ਪਰਮ ਪੁਰਖ ਪ੍ਰਭ ਤੇਰੇ ਬੱਚੇ, ਬਚਪਨ ਤੇਰੀ ਝੋਲੀ ਪਾਈਆ। ਨਾਤਾ ਜੋੜ ਭੈਣ ਭਾਈ ਸਕੇ, ਹਰਿ ਸੰਗਤ ਇਕੋ ਰੂਪ ਨਜ਼ਰੀ ਆਈਆ। ਤੇਰਾ ਦਰਸ ਕਰਦਿਆਂ ਕੋਈ ਨਾ ਅੱਕੇ, ਥਕਾਵਟ ਸੰਗ ਨਾ ਕੋਇ ਰਖਾਈਆ। ਕੋਈ ਰਹੇ ਲੋੜ ਨਾ ਮਦੀਨੇ ਮੱਕੇ, ਕਾਇਆ ਕਾਅਬਾ ਸਾਚਾ ਹੁਜਰਾ ਇਕ ਸੁਹਾਈਆ। ਮੁਰੀਦ ਮੁਰਸ਼ਦ ਬਾਹਰ ਜਾ ਕੋਈ ਨਾ ਲੱਭੇ, ਘਰ ਦੀਦਾਰ ਦੇਣਾ ਬੇਪਰਵਾਹੀਆ । ਪਰਵਰਦਿਗਾਰ ਰਹਿਣਾ ਸੱਜੇ ਖੱਬੇ, ਅੱਗੇ ਪਿਛੇ ਤੇਰੀ ਸ਼ਰਨਾਈਆ। ਸਾਡੀ ਤੇਰੇ ਹੱਥ ਲੱਜੇ, ਲੱਜਿਆਵਾਨ ਨੂਰ ਖ਼ੁਦਾਈਆ। ਤੇਰੇ ਹੁਕਮੇ ਅੰਦਰ ਬੱਧੇ, ਪ੍ਰੀਤੀ ਪਰੇਮ ਵਿਚ ਜੁੜਾਈਆ। ਪੀਰ ਪੈਗੰਬਰ ਨਬੀ ਰਸੂਲ ਕਲਮ ਸ਼ਾਹੀ ਸਾਰੇ ਲੇਖ ਛੱਡੇ, ਝਗੜਾ ਮੁਕਿਆ ਜਗਤ ਲੋਕਾਈਆ। ਪਰਮ ਪੁਰਖ ਪਤਿਪਰਮੇਸ਼ਵਰ ਤੇਰੀ ਲੰਘ ਕੇ ਵੇਖੀ ਹੱਦੇ, ਘਰ ਸੱਚਾ ਸੋਭਾ ਪਾਈਆ। ਜਿਥੇ ਵਿਸ਼ਵ ਇਕੋ ਯੱਦੇ, ਬ੍ਰਹਮ ਰੂਪ ਨਜ਼ਰੀ ਆਈਆ। ਬੋਧ ਅਗਾਧਾ ਨਾਦ ਵੱਜੇ, ਤੰਦ ਸਤਾਰ ਨਾ ਕੋਇ ਹਿਲਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਜਦਾ ਕਰਦੇ ਅੱਗੇ, ਸੀਸ ਜਗਦੀਸ ਝੁਕਾਈਆ। ਸਾਰੇ ਵੇਖੇ ਪੈਰੀ ਨੰਗੇ, ਨੇਤਰ ਨੈਣ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਣੀ ਮਾਣ ਵਡਿਆਈਆ । ਜਨ ਭਗਤ ਕਹਿਣ ਪ੍ਰਭ ਸਚ ਵਖਾ ਹਰੀ ਹਰਿ ਮੰਦਰ, ਕਾਇਆ ਬੰਕ ਮਿਲੇ ਵਡਿਆਈਆ। ਤੇਰਾ ਮੇਲਾ ਹੋਵੇ ਅੰਦਰੇ ਅੰਦਰ, ਆਤਮ ਪਰਮਾਤਮ ਰੰਗ ਰੰਗਾਈਆ। ਬਜਰ ਕਪਾਟੀ ਤੋੜ ਜੰਦਰ, ਨਾਮ ਖੰਡਾ ਇਕ ਖੜਕਾਈਆ। ਮਨ ਵਾਸਨਾ ਭਵੇ ਨਾ ਬੰਦਰ, ਦਹਿ ਦਿਸ਼ਾ ਨਾ ਉਠ ਉਠ ਧਾਹੀਆ। ਕਿਸੇ ਦਵਾਰੇ ਨਾ ਜਾਈਏ ਮੰਗਣ, ਘਰ ਘਰ ਅਲੱਖ ਨਾ ਕੋਇ ਜਗਾਈਆ। ਤੇਰੇ ਪਰੇਮ ਦੀ ਚੜ੍ਹ ਜਾਏ ਰੰਗਣ, ਜੁਗ ਚੌਕੜੀ ਉਤਰ ਕਦੇ ਨਾ ਜਾਈਆ।
❋
❋
ਸਾਚਾ ਦੇ ਦੇ ਪਰਮਾਨੰਦਨ, ਨਿਜਾਨੰਦ ਤੇਰੀ ਰਸਾਈਆ। ਕੋਟਨ ਕੋਟ ਤੇਰੇ ਦਰ ਤੇ ਖੜੇ ਤ੍ਰਿਲੋਕੀ ਨੰਦਨ, ਰਾਮ ਕ੍ਰਿਸ਼ਨ ਬੈਠੇ ਸੀਸ ਝੁਕਾਈਆ। ਤੇਰੇ ਚਰਨਾਂ ਹੇਠ ਕੋਟਨ ਕੋਟ ਦਿਸੇ ਬ੍ਰਹਿਮੰਡਨ, ਬ੍ਰਹਿਮਾਂਡ ਵੱਜੇ ਤੇਰੀ ਵਧਾਈਆ। ਤੇਰਾ ਲੇਖਾ ਜੇਰਜ ਅੰਡਨ, ਉਤਭੁਜ ਸੇਤਜ ਤੇਰੀ ਸਰਨਾਈਆ। ਕਰ ਕਿਰਪਾ ਮਸਤਕ ਚਰਨ ਧੂੜੀ ਲਾਵੇ ਚੰਦਨ, ਟਿੱਕਾ ਇਕੋ ਸੋਭਾ ਪਾਈਆ। ਕੂੜੀ ਕਿਰਿਆ ਦੂਈ ਦਵੈਤੀ ਢਾਹ ਦੇ ਕੰਧਨ, ਭਾਂਡਾ ਭਰਮ ਭੌ ਭੰਨਾਈਆ। ਤੇਰੇ ਗੁਰਮੁਖ ਗੁਰਸਿਖ ਸੰਤ ਸੁਹੇਲੇ ਤੇਰੇ ਨਾਲ ਹੰਢਣ, ਦੂਜਾ ਸੰਗੀ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਣੀ ਇਕ ਵਡਿਆਈਆ। ਜਨ ਭਗਤ ਕਹਿਣ ਪ੍ਰਭ ਸੁਣ ਲੈ ਠਾਕਰ, ਤੇਰੇ ਅੱਗੇ ਇਕ ਅਰਜ਼ੋਈਆ। ਕਲਜੁਗ ਦਿਸੇ ਡੂੰਘਾ ਸਾਗਰ, ਸਰਗੁਣ ਦੇਵੇ ਕੋਈ ਨਾ ਢੋਈਆ। ਨਿਰਮਲ ਕਰਮ ਨਾ ਹੋਏ ਉਜਾਗਰ, ਦੁਰਮਤ ਮੈਲ ਨਾ ਕੋਇ ਧਵਾਈਆ। ਸਚ ਦਵਾਰ ਮਿਲੇ ਨਾ ਆਦਰ, ਚਾਰੋਂ ਕੁੰਟ ਰਹੀ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਣੀ ਮਾਣ ਵਡਿਆਈਆ। ਜਨ ਭਗਤ ਨੇਤਰ ਨੈਣ ਵਹਾਵਣ ਨੀਰ, ਉਚੀ ਕੂਕ ਕੂਕ ਸੁਣਾਈਆ। ਬਿਰਹੋਂ ਵਿਛੋੜਾ ਲੱਗੀ ਪੀੜ, ਤੁਧ ਬਿਨ ਸਕੇ ਨਾ ਕੋਇ ਮਿਟਾਈਆ। ਜਗਤ ਬੰਧਨ ਬੰਧਪ ਵਿਚ ਹੋਏ ਦਿਲਗੀਰ, ਧੀਰਜ ਸਕੇ ਨਾ ਕੋਇ ਧਰਾਈਆ। ਦੀਨ ਮਜ਼੍ਹਬ ਸ਼ਰਅ ਵੱਝਾ ਜ਼ੰਜੀਰ, ਕੜੀ ਕੜੀ ਸਕੇ ਨਾ ਕੋਇ ਖੁਲ੍ਹਾਈਆ। ਤੇਰਾ ਦਰਸ ਦਰਸ ਹੋਵੇ ਬੇਨਜ਼ੀਰ, ਨਜ਼ਰੀਆ ਨਜ਼ਰ ਦੇ ਬਦਲਾਈਆ। ਅੱਠੇ ਪਹਿਰ ਇਕ ਤਸਵੀਰ, ਬਿਨ ਤਸਬੀ ਮਾਲਾ ਵੇਖ ਵਖਾਈਆ। ਆਦਿ ਜੁਗਾਦੀ ਧੁਰ ਦੇ ਪੀਰ, ਪੈਗ਼ੰਬਰ ਤੇਰੀ ਸ਼ਰਨਾਈਆ। ਤੇਰਾ ਲੇਖਾ ਸ਼ਾਹ ਹਕੀਰ, ਹਜ਼ਰਤ ਤੇਰੇ ਹੱਥ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇ ਮਾਣ ਵਡਿਆਈਆ। ਸਾਚੀ ਦਇਆ ਆਪ ਕਮੌਂਦਾ ਏ। ਜਨ ਭਗਤਾਂ ਭੇਵ ਖੁਲ੍ਹੌਂਦਾ ਏ। ਜੁਗ ਚੌਕੜੀ ਮੇਲ ਮਿਲੌਂਦਾ ਏ। ਕਲਜੁਗ ਅੰਤਮ ਰੰਗ ਰੰਗੌਂਦਾ ਏ। ਨਿਰਗੁਣ ਹੋ ਕੇ ਵਸੇ ਸੰਗ, ਸਰਗੁਣ ਸੋਹਣੀ ਬਣਤ ਬਣੌਂਦਾ ਏ। ਆਤਮ ਪਰਮਾਤਮ ਦੇ ਅਨੰਦ, ਰਸ ਇਕੋ ਇਕ ਵਖੌਂਦਾ ਏ। ਜੋ ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਗਾਵੇ ਛੰਦ, ਤਿਸ ਆਪਣੇ ਘਰ ਬਹੌਂਦਾ ਏ। ਏਥੇ ਓਥੇ ਪਾਵੇ ਠੰਡ, ਅਗਨੀ ਤਤ ਆਪ ਬੁਝੌਂਦਾ ਏ। ਸੁਰਤ ਸਵਾਣੀ ਨਾ ਹੋਵੇ ਰੰਡ, ਕੰਤ ਸੁਹਾਗੀ ਮੇਲ ਮਿਲੌਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਮਾਰਗ ਇਕ ਦ੍ਰਿੜੌਂਦਾ ਏ। ਸੱਚਾ ਮਾਰਗ ਇਕ ਦ੍ਰਿੜੌਂਦਾ ਏ। ਸ੍ਰਿਸ਼ਟ ਸਬਾਈ ਆਪ ਸਮਝੌਂਦਾ ਏ। ਨੌ ਖੰਡ ਪ੍ਰਿਥਮੀ ਹੁਕਮ ਵਰਤੌਂਦਾ ਏ। ਸੱਤ ਦੀਪ ਭੇਵ ਖੁਲ੍ਹੌਂਦਾ ਏ। ਵੱਡ ਦੇਵੀ ਦੇਵ ਵੇਸ ਵਟੌਂਦਾ ਏ। ਨਿਹਚਲ ਧਾਮ ਇਕ ਸੁਹੌਂਦਾ ਏ। ਵਿਸ਼ਨ ਬ੍ਰਹਮਾ ਸ਼ਿਵ ਸੇਵ ਲਗੌਂਦਾ ਏ। ਗੁਰ ਅਵਤਾਰ ਪੀਰ ਪੈਗ਼ੰਬਰ ਹੁਕਮ ਮਨੌਂਦਾ ਏ। ਭਗਤ ਵਛਲ ਗਿਰਵਰ ਗਿਰਧਾਰ, ਗਹਿਰ ਗੰਭੀਰ ਆਪਣੀ ਕਾਰ ਕਮੌਂਦਾ ਏ। ਜੁਗ ਚੌਕੜੀ ਬੀਤੇ ਵਿਚ ਸੰਸਾਰ, ਕਲਜੁਗ ਵੇਲਾ ਅੰਤਮ ਔਂਦਾ ਏ। ਸਰਬ ਜੀਆਂ ਦਾ ਸਾਂਝਾ ਯਾਰ, ਪੁਰਖ ਅਕਾਲ ਫੇਰਾ ਪੌਂਦਾ ਏ। ਜਲਵਾਗਰ ਦਏ ਦੀਦਾਰ, ਦੀਦ ਇਕ ਚੰਦ ਰੁਸ਼ਨੌਂਦਾ ਏ। ਕੂੜੀ ਕਿਰਿਆ ਮੇਟ ਧੂਅੰਧਾਰ, ਅੰਧ ਅਗਿਆਨ ਆਪ ਗਵੌਂਦਾ ਏ। ਆਦਿ ਜੁਗਾਦੀ ਸਚ ਜੈਕਾਰ, ਸ਼ਬਦੀ ਜੋਤੀ ਢੋਲਾ ਰਾਗ ਸੁਣੌਂਦਾ ਏ। ਅੱਖਰਾਂ ਨਾਲ ਨਾ ਕਰੇ ਪਿਆਰ, ਨਿਰਅੱਖਰ ਆਪ ਪਰਗਟੌਂਦਾ ਏ। ਤੂੰ ਮੇਰਾ ਮੈਂ ਤੇਰਾ ਦੋਹਾਂ ਦਾ ਇਕ ਆਧਾਰ, ਆਤਮ ਪਰਮਾਤਮ
❋
❋
ਆਪਣੀ ਕਾਰ ਕਮੌਂਦਾ ਏ। ਪੰਜ ਤਤ ਕਾਇਆ ਚੋਲਾ ਤਨ ਸ਼ੰਗਾਰ, ਹੱਡ ਮਾਸ ਨਾੜੀ ਜੋੜ ਜੁੜੌਂਦਾ ਏ। ਤ੍ਰੈਗੁਣ ਮਾਇਆ ਦੇ ਭੰਡਾਰ, ਰਜੋ ਤਮੋ ਸਤੋ ਆਪ ਵਰਤੌਂਦਾ ਏ। ਕਰ ਖੇਲ ਅਪਰ ਅਪਾਰ, ਅਪਰੰਪਰ ਆਪਣਾ ਰੰਗ ਵਖੌਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸੱਚਾ ਰਾਹ ਚਲੌਂਦਾ ਏ। ਸਤਿਜੁਗ ਰਾਹ ਸੋਹੰ ਸੋ, ਸੋ ਸਾਹਿਬ ਕਰੇ ਪੜ੍ਹਾਈਆ । ਆਤਮ ਪਰਮਾਤਮ ਲੱਗੇ ਮੋਹ, ਘਰ ਮੇਲਾ ਸਹਿਜ ਸੁਭਾਈਆ। ਗ੍ਰਹਿ ਮੰਦਰ ਕਰੇ ਲੋ, ਦੀਪਕ ਜੋਤ ਇਕ ਰੁਸ਼ਨਾਈਆ। ਸਾਚਾ ਢੋਆ ਦੇਵੇ ਢੋ, ਵਸਤ ਅਮੋਲਕ ਨਾਮ ਵਰਤਾਈਆ। ਜਨ ਭਗਤਾਂ ਜੋਗਾ ਆਪੇ ਹੋ, ਆਪਣੇ ਨਾਲ ਕਰੇ ਕੁੜਮਾਈਆ। ਕੂੜੀ ਕਿਰਿਆ ਅੰਦਰੋਂ ਲਵੇ ਖੋਹ, ਦੁਰਮਤ ਮੈਲ ਦਏ ਧਵਾਈਆ। ਜਗਤ ਪਿਆਰ ਨਾਲੋਂ ਕਰ ਨਿਰਮੋਹ, ਨਾਤਾ ਆਪਣੇ ਨਾਲ ਜੁੜਾਈਆ। ਆਤਮ ਪਰਮਾਤਮ ਜਾਵੇ ਛੋਹ, ਵਿਛੋੜਾ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਮੇਲ ਮਿਲਾਈਆ। ਜਨ ਭਗਤਾਂ ਮੇਲ ਮਿਲਾਵਾ ਕਰੇ ਆਪ, ਘਰ ਘਰ ਵਿਚ ਖੇਲ ਖਿਲਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਜਪ ਦੇ ਗਏ ਸੋਹੰ ਜਾਪ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆਪਣਾ ਵਾਧਾ ਆਪਣੇ ਹੱਥ ਰਖਾਇੰਦਾ। ਨਾ ਕੋਈ ਪੁੰਨ ਨਾ ਕੋਈ ਪਾਪ, ਨਾ ਕੋਈ ਰੋਗ ਨਾ ਸੰਤਾਪ, ਚਿੰਤਾ ਗ਼ਮ ਨਾ ਕੋਇ ਜਣਾਇੰਦਾ। ਬਣ ਵਣਜਾਰਾ ਖੋਲ੍ਹੇ ਹਾਟ, ਦੇਵਣਹਾਰਾ ਧੁਰ ਦੀ ਦਾਤ, ਅਲੱਖ ਅਗੋਚਰ ਆਪ ਵਰਤਾਇੰਦਾ। ਚਰਨ ਪ੍ਰੀਤੀ ਜੋੜੇ ਨਾਤ, ਦਰਸ ਦਿਖਾਏ ਸਾਖਿਆਤ, ਸਖ਼ੀ ਸਰਵਰ ਫੇਰਾ ਪਾਇੰਦਾ। ਦੇਵਣਹਾਰਾ ਆਬੇਹਯਾਤ, ਵੇਖਣਹਾਰਾ ਕਾਇਨਾਤ, ਦੋ ਜਹਾਨਾਂ ਪਰਦਾ ਆਪ ਚੁਕਾਇੰਦਾ । ਭਗਤ ਭਗਵੰਤ ਦੇਵੇ ਸਾਥ, ਸਚ ਸੁਣਾਏ ਇਕੋ ਗਾਥ, ਢੋਲਾ ਆਪਣਾ ਰਾਗ ਅਲਾਇੰਦਾ। ਤੇਰੀ ਮੇਰੀ ਇਕੋ ਜਾਤ, ਆਦਿ ਜੁਗਾਦਿ ਨਾ ਹੋਏ ਵਫ਼ਾਤ, ਗੁਰਮੁਖ ਮੜੀ ਗੋਰ ਨਾ ਕੋਇ ਦਬਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਮਾਣ ਰਖਾਇੰਦਾ। ਜਨ ਭਗਤਾਂ ਮਾਣ ਰਖੌਂਦਾ ਏ। ਸ੍ਰੀ ਭਗਵਾਨ ਸੰਗ ਨਿਭੌਂਦਾ ਏ। ਘਰ ਆਤਮ ਦੇ ਅਨੰਦ, ਚੰਦ ਨੂਰ ਜੋਤ ਰੁਸ਼ਨੌਂਦਾ ਏ। ਜੁਗ ਜਨਮ ਦੀ ਟੁਟੀ ਗੰਢ, ਘਰ ਮੇਲਾ ਸਚ ਮਿਲੌਂਦਾ ਏ। ਤੂੰ ਮੇਰਾ ਮੈਂ ਤੇਰਾ ਛੰਦ, ਸੋਹਣਾ ਵਕਤ ਆਪ ਸੁਹੌਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਇਕ ਰਖੌਂਦਾ ਏ। ਸਾਚੀ ਦੇਵੇ ਧੁਰ ਦੀ ਸਿਖਿਆ, ਹਰਿ ਮੰਤਰ ਨਾਮ ਪੜ੍ਹਾਈਆ। ਸ੍ਰਿਸ਼ਟ ਸਬਾਈ ਜਾਣੋ ਮਿਥਿਆ, ਥਿਰ ਰਹਿਣ ਕੋਇ ਨਾ ਪਾਈਆ। ਜੋ ਗੁਰਮੁਖ ਗੁਰਸਿਖ ਸਤਿਗੁਰ ਹੱਟ ਵਿਕਿਆ, ਤਿਸ ਕੀਮਤ ਦਏ ਚੁਕਾਈਆ। ਮਾਣਸ ਜਨਮ ਅਨਮੁਲਾ ਜਿਤਿਆ, ਲੱਖ ਚੁਰਾਸੀ ਫੰਦ ਕਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ । ਜਨ ਭਗਤ ਕਹਿਣ ਪ੍ਰਭ ਦੇ ਦਿਲਾਸਾ, ਜਗਤ ਦਲਿੱਦਰ ਦੇ ਮਿਟਾਈਆ। ਅੰਤਮ ਪੂਰੀ ਕਰ ਦੇ ਆਸਾ, ਨਿਰਾਸਾ ਰਹਿਣ ਕੋਇ ਨਾ ਪਾਈਆ । ਨਾਮ ਭੰਡਾਰਾ ਭਰ ਦੇ ਕਾਸਾ, ਵਸਤ ਅਮੋਲਕ ਇਕ ਵਰਤਾਈਆ। ਗੁਰ ਅਵਤਾਰ ਤੇਰਾ ਦੇਂਦੇ ਗਏ ਭਰਵਾਸਾ, ਲੇਖਾ ਲਿਖ ਕੇ ਕਲਮ ਸ਼ਾਹੀਆ । ਤੁਧ ਬਿਨ ਪੂਰਾ ਕਰੇ ਕੋਈ ਨਾ ਘਾਟਾ, ਮਿਹਰ ਨਜ਼ਰ ਨਾ ਕੋਇ ਉਠਾਈਆ। ਅੰਤਮ ਨੇੜੇ ਆਈ ਵਾਟਾ, ਪਿਛਲਾ ਪੰਧ ਬੈਠੇ ਚੁਕਾਈਆ। ਸਾਡਾ ਲਹਿਣਾ ਛੁੱਟ ਜਾਏ ਤੀਰਥ ਤਾਟਾ, ਗੰਗਾ ਗੋਦਾਵਰੀ ਜਮਨਾ ਸੁਰਸਤੀ ਨਹਾਵਣ ਕੋਇ ਨਾ ਜਾਈਆ। ਝਗੜਾ ਚੁੱਕੇ ਮੰਦਰ ਮਸਜਦ ਮਾਠਾ, ਸਿਲ ਪੂਜਸ ਸੀਸ ਨਾ ਕੋਇ ਨਿਵਾਈਆ।
❋
❋
ਘਰ ਵਿਚ ਘਰ ਕਰ ਜੋਤ ਪਰਕਾਸਾ, ਅਨਹਦ ਨਾਦੀ ਧੁਨ ਦੇ ਸ਼ਨਵਾਈਆ। ਤੂੰ ਮੇਰਾ ਮੈਂ ਤੇਰੀ ਜਾਤਾ, ਕਿਉਂ ਬੈਠਾ ਮੁਖ ਛੁਪਾਈਆ। ਆਤਮ ਪਰਮਾਤਮ ਪੁਛ ਆਣ ਕੇ ਵਾਤਾ, ਸਨਮੁਖ ਹੋ ਕੇ ਪਰਦਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋ ਸਹਾਈਆ। ਮਿਹਰਵਾਨ ਕਿਉਂ ਬੈਠੋਂ ਚੁਪ, ਘਰ ਘਰ ਵਿਚ ਡੇਰਾ ਲਾਈਆ। ਭਗਤਾਂ ਕੋਲੋਂ ਕਿਉਂ ਰਿਹੋਂ ਲੁਕ, ਅੱਖ ਸ਼ਰਮ ਕਿਉਂ ਸ਼ਰਮਾਈਆ। ਅਸੀਂ ਕਬੀਰ ਜੁਲਾਹੇ ਕੋਲੋਂ ਲਿਆ ਪੁਛ, ਘਰ ਮਿਲੇ ਬੇਪਰਵਾਹੀਆ। ਸਦਾ ਦੇਵੇ ਖ਼ਜ਼ਾਨਾ ਅਤੁਟ, ਨਾਮ ਭੰਡਾਰ ਆਪ ਵਰਤਾਈਆ। ਲੋਕਮਾਤ ਦਾ ਬੂਟਾ ਪੁੱਟ, ਸਚਖੰਡ ਆਪੇ ਦੇਵੇ ਲਾਈਆ। ਆਵਣ ਜਾਵਣ ਓਸੇ ਵੇਲੇ ਜਾਏ ਛੁਟ, ਜਿਸ ਵੇਲੇ ਆਪਣੀ ਦਇਆ ਕਮਾਈਆ। ਜੇ ਪ੍ਰੇਮ ਕਰ ਕੇ ਕਹੇ ਆ ਮੇਰੇ ਪੁਤ, ਪਿਤਾ ਬਣ ਕੇ ਗੋਦ ਉਠਾਈਆ। ਫਿਰ ਦੋ ਜਹਾਨ ਗੁਰਮੁਖ ਤੈਨੂੰ ਜਾਵਣ ਝੁਕ, ਅੱਗੇ ਅੱਖ ਨਾ ਕੋਇ ਉਠਾਈਆ। ਜੇ ਤੁਹਾਡੇ ਨਾਲੋਂ ਸਾਹਿਬ ਜਾਵੇ ਰੁੱਸ, ਘਰ ਸੱਜਣ ਨਾ ਕੋਇ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਡਾ ਲੇਖਾ ਦੇ ਮੁਕਾਈਆ। ਜਨ ਭਗਤ ਉਠ ਕੇ ਰਹੇ ਘੂਰ, ਸ੍ਰੀ ਭਗਵਾਨ ਰਹੇ ਡਰਾਈਆ। ਪ੍ਰਭ ਸਾਡਾ ਦੇਦੇ ਸਾਨੂੰ ਨੂਰ, ਕਿਉਂ ਬੈਠਾ ਬੰਦ ਕਰਾਈਆ। ਚਾਰ ਕੁੰਟ ਤੈਨੂੰ ਕਰੀਏ ਮਸ਼ਹੂਰ, ਡੰਕਾ ਤੇਰਾ ਨਾਮ ਵਜਾਈਆ। ਸਾਡੇ ਵਿਚ ਜੇ ਕੋਈ ਕਸੂਰ, ਉਹ ਵੀ ਤੇਰੀ ਝੋਲੀ ਪਾਈਆ। ਤੈਨੂੰ ਹੋਣ ਨਹੀਂ ਦੇਣਾ ਮਫ਼ਰੂਰ, ਭੱਜ ਸਕੇ ਨਾ ਬੇਪਰਵਾਹੀਆ। ਪਹਿਲੀ ਚੇਤ ਪਾ ਕੇ ਜੂੜ, ਕਾਇਆ ਅੰਦਰ ਲੈਣਾ ਟਿਕਾਈਆ। ਜਿੰਨਾ ਚਿਰ ਕਾਇਆ ਚੋਲੀ ਰੰਗ ਨਾ ਚਾੜ੍ਹੇਂ ਗੂੜ੍ਹ, ਤੇਰੀ ਸੇਵਾ ਸਾਨੂੰ ਕਦੇ ਨਾ ਭਾਈਆ। ਪ੍ਰਭੂ ਤੂੰ ਸਾਡਾ ਮਜ਼ਦੂਰ, ਜੁਗ ਜੁਗ ਸੇਵ ਕਮਾਈਆ। ਜਿੰਨਾ ਚਿਰ ਸਾਖਿਆਤ ਨਜ਼ਰੀ ਆਵੇਂ ਨਾ ਹਾਜ਼ਰ ਹਜ਼ੂਰ, ਸਾਰੇ ਬੈਠੀਏ ਮੁਖ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇ ਮਾਣ ਵਡਿਆਈਆ। ਅਜੇ ਪ੍ਰਭੂ ਤੇਰੇ ਨਾਲ ਝਗੜਾ, ਜਨ ਭਗਤ ਰਹੇ ਜਣਾਈਆ। ਪਾਣੀ ਵਿਚ ਠਾਰ ਕੇ ਗੁਫਾ ਵਿਚ ਵੜ ਕੇ ਸਾਥੋਂ ਸਹਿਆ ਨਾ ਜਾਏ ਰਗੜਾ, ਅੱਠੇ ਪਹਿਰ ਤੇਰਾ ਧਿਆਨ ਨਾ ਕੋਇ ਲਗਾਈਆ। ਸੰਮਤ ਇਕੀ ਤੈਨੂੰ ਹੋਣ ਨਹੀਂ ਦੇਣਾ ਵੱਖਰਾ, ਫ਼ਰੇਬੀਆ ਤੇਰਾ ਫ਼ਰੇਬ ਦੇਣਾ ਗਵਾਈਆ। ਅਸੀਂ ਕੋਈ ਨਹੀਂ ਫੋਲਣਾ ਚਾਰ ਜੁਗ ਦਾ ਪੱਤਰਾ, ਤੇਰਾ ਨਾਮ ਤੇਰਾ ਗਿਆਨ ਆਪਣੇ ਅੰਦਰ ਬੰਦ ਕਰਾਈਆ। ਤੇਰੇ ਸੰਗ ਰਲ ਕੇ ਸਾਨੂੰ ਕੋਈ ਨਾ ਰਹੇ ਖ਼ਤਰਾ, ਦੋ ਜਹਾਨ ਭੈ ਨਾ ਕੋਇ ਵਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਤੈਥੋਂ ਮੰਗਦੇ ਰਹੇ ਇਕੋ ਕਤਰਾ, ਅਸੀਂ ਝੋਲੀਆਂ ਲੈਣੀਆਂ ਭਰਾਈਆ। ਤੇਰੀ ਭੇਟਾ ਕੋਈ ਨਹੀਂ ਦੇਣਾ ਬੱਕਰਾ ਛੱਤਰਾ, ਮੁਰਗਾ ਅੱਗੇ ਨਾ ਕੋਇ ਟਿਕਾਈਆ। ਪ੍ਰਭੂ ਸਾਡੇ ਨਾਲ ਲੱਖ ਚੁਰਾਸੀ ਨਾਲੋਂ ਹੋ ਕੇ ਵੱਖਰਾ, ਕੌਲ ਇਕਰਾਰ ਦੇ ਨਿਭਾਈਆ। ਬੇਪਰਵਾਹ ਤੇਰਾ ਚੱਲਣ ਨਹੀਂ ਦੇਣਾ ਨਖ਼ਰਾ, ਸਾਰਿਆਂ ਇਕੋ ਸਲਾਹ ਰਖਾਈਆ। ਭਗਤਾਂ ਕੋਲੋਂ ਪ੍ਰਭ ਕਿਉਂ ਰਹੇ ਅੱਡਰਾ, ਘਰ ਵੱਖਰਾ ਕਿਉਂ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਰਦਾ ਉਹਲਾ ਦੇ ਚੁਕਾਈਆ। ਪਰਦਾ ਉਹਲਾ ਚੁਕ ਭਗਵਾਨ, ਜਨ ਭਗਤ ਰਹੇ ਜਣਾਈਆ। ਚਾਰ ਜੁਗ ਤੇਰਾ ਲੱਭਦੇ ਰਹੇ ਨਿਸ਼ਾਨ, ਤੂੰ ਲੁਕਿਆ ਰਿਹੋਂ ਬੇਪਰਵਾਹੀਆ। ਤੇਰਾ ਅੱਖਰਾਂ ਵਿਚੋਂ ਹੱਥ ਨਾ ਆਇਆ ਕਿਸੇ ਗਿਆਨ, ਅਲਫ਼ ਯੇ ਰਹੀ ਕੁਰਲਾਈਆ। ਆਪਣਾ ਦੱਸ ਇਕ ਈਮਾਨ, ਜਿਸ ਵਿਚ ਰਹਿਮਤ ਨੂਰ ਇਲਾਹੀਆ। ਆ ਕੇ ਦੇ ਸੰਦੇਸਾ ਪੈਗ਼ਾਮ, ਆਪਣੀ ਕਰ ਸਚ ਪੜ੍ਹਾਈਆ । ਤੂੰ ਸਾਹਿਬ ਵਡ ਅਮਾਮ, ਸਹੀ ਸਲਾਮਤ ਨਜ਼ਰੀ ਆਈਆ। ਦਰ ਬਰਦੇ ਹੋ
❋
❋
ਕੇ ਕਰੀਏ ਸਲਾਮ, ਸਜਦਾ ਸੀਸ ਝੁਕਾਈਆ। ਸਾਡੇ ਅੰਦਰੇ ਅੰਦਰ ਬਦਲ ਦੇ ਨਜ਼ਾਮ, ਨੌਬਤ ਆਪਣਾ ਨਾਮ ਵਜਾਈਆ। ਕੂੜੀ ਕਿਰਿਆ ਸਾਨੂੰ ਦਿਸੇ ਹਰਾਮ, ਇਕੋ ਹੁਜਰਾ ਤੇਰਾ ਸੋਭਾ ਪਾਈਆ। ਨਗ਼ਮਾ ਨਾਅਰਾ ਤੇਰੀ ਸੁਣ ਕਲਾਮ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਹਰਿਜਨ ਸਾਚੇ ਰਹੇ ਸੁਣਾਈਆ। ਜਨ ਭਗਤ ਕਹਿਣ ਪ੍ਰਭ ਸਾਡਾ ਵੇਖ ਬਲ, ਬਲ ਤੇਰਾ ਨਜ਼ਰੀ ਆਈਆ। ਹੁਣ ਨਹੀਂ ਕਰਨ ਦੇਣਾ ਵਲ ਛਲ, ਅਛਲ ਛਲਧਾਰੀ ਤੇਰੀ ਚਲੇ ਨਾ ਕੋਇ ਚਤਰਾਈਆ। ਨਿਰਗੁਣ ਹੋ ਕੇ ਸਾਡੇ ਅੰਦਰ ਰਲ, ਰਲ ਮਿਲ ਸੋਹਣੀ ਖ਼ੁਸ਼ੀ ਮਨਾਈਆ। ਦੀਪਕ ਹੋ ਕੇ ਜੋਤੀ ਬਲ, ਗ੍ਰਹਿ ਮੰਦਰ ਕਰ ਰੁਸ਼ਨਾਈਆ। ਅੰਮ੍ਰਿਤ ਹੋ ਕੇ ਬਰਖ ਜਲ, ਅਗੰਮੀ ਧਾਰ ਵਹਾਈਆ। ਧੁਰ ਸੰਦੇਸ ਆਪਣਾ ਘੱਲ, ਬੋਧ ਅਗਾਧ ਸਮਝਾਈਆ। ਸਚ ਸਿੰਘਾਸਣ ਇਕੋ ਮੱਲ, ਆਤਮ ਸੇਜਾ ਸੋਭਾ ਪਾਈਆ। ਕਰ ਕਿਰਪਾ ਜੇ ਹੋ ਜਾਏ ਸਾਡੇ ਵਲ, ਸਾਨੂੰ ਹੋਰ ਲੋੜ ਰਹੇ ਨਾ ਰਾਈਆ। ਸਾਡੇ ਨਾਲ ਤੂੰ ਪਰਬਲ, ਬਿਨ ਭਗਤਾਂ ਤੇਰਾ ਨਾਮ ਨਾ ਕੋਇ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਜਲ ਥਲ, ਮਹੀਅਲ ਤੇਰੀ ਓਟ ਤਕਾਈਆ।