੨ ਚੇਤ ੨੦੨੧ ਬਿਕ੍ਰਮੀ ਗੁਰਨਾਮ ਸਿੰਘ ਦੇ ਗ੍ਰਹਿ ਵੇਰਕਾ ਜ਼ਿਲਾ ਅੰਮ੍ਰਿਤਸਰ
ਸੋ ਪੁਰਖ ਨਿਰੰਜਣ ਠਾਂਡਾ ਦਰਬਾਰ, ਸਤਿ ਸਤਿਵਾਦੀ ਆਪ ਲਗਾਇੰਦਾ। ਹਰਿ ਪੁਰਖ ਨਿਰੰਜਣ ਖੋਲ੍ਹ ਕਿਵਾੜ, ਦਰਗਾਹ ਸਾਚੀ ਧਾਮ ਸੁਹਾਇੰਦਾ। ਏਕੰਕਾਰ ਹੋ ਤਿਆਰ, ਹਰਿ ਕਰਤਾ ਸੋਭਾ ਪਾਇੰਦਾ। ਆਦਿ ਨਿਰੰਜਣ ਨੂਰ ਉਜਿਆਰ, ਘਰ ਦੀਆ ਦੀਪਕ ਇਕੋ ਡਗਮਗਾਇੰਦਾ । ਅਬਿਨਾਸ਼ੀ ਕਰਤਾ ਪਾਵੇ ਸਾਰ, ਭੇਵ ਅਭੇਦਾ ਆਪ ਖੁਲ੍ਹਾਇੰਦਾ। ਸ੍ਰੀ ਭਗਵਾਨ ਨਿਰਗੁਣ ਧਾਰ, ਅਨੁਭਵ ਆਪਣੀ ਖੇਲ ਰਚਾਇੰਦਾ। ਪਾਰਬ੍ਰਹਮ ਬੇਅੰਤ ਬੇਐਬ ਪਰਵਰਦਗਾਰ, ਨੂਰੀ ਜਲਵਾ ਡਗਮਗਾਇੰਦਾ। ਮੁਕਾਮੇ ਹੱਕ ਸ਼ਾਹ ਸਿਕਦਾਰ, ਸ਼ਹਿਨਸ਼ਾਹ ਇਕੋ ਨਜ਼ਰੀ ਆਇੰਦਾ। ਮਹਲ ਅਟੱਲ ਉਚ ਮਨਾਰ, ਛੱਪਰ ਛੰਨ ਨਾ ਕੋਇ ਛੁਹਾਇੰਦਾ। ਰੂਪ ਰੰਗ ਰੇਖ ਨਾ ਪਾਵੇ ਕੋਈ ਸਾਰ, ਪਰਦਾ ਉਹਲਾ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਸਾਚੇ ਸੋਭਾ ਪਾਇੰਦਾ। ਸਚਖੰਡ ਸਾਚੇ ਸਾਹਿਬ ਡੇਰਾ, ਪੁਰਖ ਅਕਾਲ ਇਕ ਲਗਾਈਆ । ਦੂਰ ਦੁਰਾਡਾ ਨੇਰਨ ਨੇਰਾ, ਨਿਰਗੁਣ ਨਿਰਵੈਰ ਨਜ਼ਰੀ ਆਈਆ। ਆਦਿ ਜਗਾਦਿ ਜੁਗ ਚੌਕੜੀ ਕਰੇ ਹੱਕ ਨਿਬੇੜਾ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚਾ ਇਕ ਸੁਹਾਈਆ। ਘਰ ਸਚ ਸੁਹਾਏ ਸੋਭਾਵੰਤ, ਸਚਖੰਡ ਵੱਜੇ ਇਕ ਵਧਾਈਆ। ਪੁਰਖ ਅਕਾਲ ਸ੍ਰੀ ਭਗਵੰਤ, ਸ਼ਾਹੋ ਭੂਪ ਡੇਰਾ ਲਾਈਆ। ਦੋ ਜਹਾਨਾਂ ਸਾਚਾ ਕੰਤ, ਨਰ ਹਰਿ ਨਰਾਇਣ ਇਕ ਅਖਵਾਈਆ । ਘਰ ਵਿਚ ਘਰ ਬਣਾਏ ਬਣਤ, ਘਾੜਤ ਅਗੰਮ ਅਥਾਹ ਘੜਾਈਆ। ਆਪਣਾ ਲੇਖਾ ਰੱਖੇ ਬੇਅੰਤ, ਸੋਚ ਸਮਝ ਨਾ ਕਿਸੇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਹਰਿ ਰਘੁਰਾਈਆ। ਘਾੜਤ ਘੜੇ ਅਗੰਮ ਅਥਾਹ, ਅਪਰੰਪਰ ਧਾਰ ਚਲਾਇੰਦਾ। ਸਚਖੰਡ ਨਿਵਾਸੀ ਬੇਪਰਵਾਹ, ਪਰਦਾਨਸੀਂ ਨਜ਼ਰ ਕਿਸੇ ਨਾ ਆਇੰਦਾ। ਮੁਕਾਮੇ ਹੱਕ ਸੋਭਾ ਪਾ, ਲਾਸ਼ਰੀਕ ਡੇਰਾ ਲਾਇੰਦਾ। ਨਿਰਗੁਣ ਨਿਰਗੁਣ
❋
❋
ਆਪਣੀ ਵੰਡ ਵੰਡਾ, ਸਾਚਾ ਹਿੱਸਾ ਆਪਣੇ ਹੱਥ ਰਖਾਇੰਦਾ। ਸਚਖੰਡ ਅੰਦਰ ਥਿਰ ਘਰ ਸਾਚਾ ਦਏ ਸੁਹਾ, ਦਰ ਦਰਵਾਜ਼ਾ ਆਪ ਖੁਲ੍ਹਾਇੰਦਾ। ਦੀਆ ਬਾਤੀ ਕਮਲਾਪਾਤੀ ਜੋਤ ਅਗੰਮੀ ਦਏ ਜਗਾ, ਸਚ ਪਰਕਾਸ਼ ਆਪ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਕਰਾਇੰਦਾ। ਸਾਚੀ ਖੇਲ ਕਰੇ ਕਰਤਾਰ, ਹਰਿ ਕਰਤਾ ਬੇਪਰਵਾਹੀਆ। ਆਦਿ ਪੁਰਖ ਪ੍ਰਭ ਹੋ ਤਿਆਰ, ਆਪਣੀ ਕਰਨੀ ਕਾਰ ਕਮਾਈਆ। ਨਾ ਕੋਈ ਸੱਜਣ ਮੀਤ ਮੁਰਾਰ, ਸੰਗੀ ਸੰਗ ਨਾ ਕੋਇ ਰਖਾਈਆ। ਕਰ ਖੇਲ ਸੱਚੀ ਸਰਕਾਰ, ਸਾਖਿਆਤ ਆਪਣੀ ਧਾਰ ਪਰਗਟਾਈਆ। ਨਿਰਗੁਣ ਨਿਰਗੁਣ ਕਰ ਪਿਆਰ, ਨਿਰਗੁਣ ਨਾਰ ਕੰਤ ਜੋੜ ਜੁੜਾਈਆ। ਨਿਰਗੁਣ ਮੇਲਾ ਅਪਰ ਅਪਾਰ, ਘਰ ਘਰ ਵਿਚ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪ ਖੁਲ੍ਹਾਈਆ। ਭੇਵ ਅਭੇਦਾ ਖੋਲ੍ਹੇ ਆਪ, ਹਰਿ ਵੱਡਾ ਵਡ ਵਡਿਆਈਆ। ਨਿਰਗੁਣ ਨਿਰਗੁਣ ਦੇਵੇ ਸਾਥ, ਸਮਰਥ ਪੁਰਖ ਬੇਪਰਵਾਹੀਆ। ਆਪਣਾ ਜਾਣੇ ਖੇਲ ਤਮਾਸ਼, ਰਚਨਾ ਆਪਣੀ ਆਪ ਰਚਾਈਆ। ਸਚ ਦਵਾਰਾ ਖੋਲ੍ਹ ਤਾਕ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਅਪਾਰਾ, ਸੋ ਪੁਰਖ ਨਿਰੰਜਣ ਆਪ ਕਰਾਈਆ। ਨਿਰਗੁਣ ਨਿਰਗੁਣ ਕਰ ਪਿਆਰਾ, ਨਿਰਗੁਣ ਸੇਜ ਸੁਹੰਜਣੀ ਆਪ ਹੰਢਾਈਆ। ਨਿਰਗੁਣ ਪੁਰਖ ਨਿਰਗੁਣ ਨਾਰਾ, ਨਿਰਗੁਣ ਪੂਤ ਸਪੂਤਾ ਇਕੋ ਜਾਈਆ। ਨਿਰਗੁਣ ਮਹਲ ਸਚ ਮਨਾਰਾ, ਨਿਰਗੁਣ ਬਹਿ ਬਹਿ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਥਿਰ ਘਰ ਦੇਵੇ ਮਾਣ ਵਡਿਆਈਆ। ਥਿਰ ਘਰ ਮਾਣ ਵਡਿਆਈ ਦੇਵੇ ਭਗਵੰਤ, ਹਰਿ ਕਰਤਾ ਦਇਆ ਕਮਾਇੰਦਾ। ਸੁਤ ਦੁਲਾਰੇ ਬਣਾ ਬਣਤ, ਸ਼ਬਦੀ ਰੂਪ ਆਪ ਸਮਝਾਇੰਦਾ। ਤੇਰਾ ਲੇਖਾ ਆਦਿ ਅੰਤ, ਮਧ ਤੇਰੀ ਧਾਰ ਵਖਾਇੰਦਾ। ਤੇਰੀ ਮਹਿਮਾ ਸਦਾ ਬੇਅੰਤ, ਭੇਵ ਅਭੇਦਾ ਆਪਣੇ ਵਿਚ ਛੁਪਾਇੰਦਾ। ਤੇਰਾ ਨਾਉਂ ਬੋਧ ਅਗਾਧਾ ਪੰਡਤ, ਸਾਚੀ ਸਿਖਿਆ ਇਕ ਦ੍ਰਿੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਸੁੱਤ ਦੁਲਾਰੇ ਮਾਣ ਰਖਾਇੰਦਾ। ਸ਼ਬਦੀ ਸੁਤ ਥਿਰ ਘਰ ਵੜ, ਸਚਖੰਡ ਵੇਖੇ ਬੇਪਰਵਾਹੀਆ। ਚਰਨ ਕਵਲ ਸੀਸ ਧਰ, ਨਮਸਕਾਰ ਇਕ ਕਰਾਈਆ। ਸਾਚਾ ਨਾਮ ਰਿਹਾ ਪੜ੍ਹ, ਤੂੰ ਮੇਰਾ ਮੈਂ ਤੇਰਾ, ਦੂਜਾ ਨਜ਼ਰ ਕੋਇ ਨਾ ਆਈਆ। ਸਚ ਦਵਾਰੇ ਲੱਗਾ ਡੇਰਾ, ਡੰਡੌਤ ਆਪਣੀ ਇਕ ਵਖਾਈਆ। ਨਿਤ ਨਵਿਤ ਆਦਿ ਜੁਗਾਦਿ ਜੁਗ ਚੌਕੜੀ ਬੰਨਣਾ ਬੇੜਾ, ਬੇਪਰਵਾਹ ਤੇਰੀ ਸਰਨਾਈਆ। ਪੁਰਖ ਸੁਲਤਾਨ ਸ੍ਰੀ ਭਗਵਾਨ ਹਰਿ ਮਿਹਰਵਾਨ ਸਚਖੰਡ ਵਸਦਾ ਰਹੇ ਤੇਰਾ ਖੇੜਾ, ਥਿਰ ਘਰ ਮਿਲੇ ਮੋਹੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਦੇਣਾ ਜਣਾਈਆ। ਸਾਚਾ ਲੇਖਾ ਸ਼ਬਦੀ ਸੁਤ, ਘਰ ਸਾਚੇ ਮੰਗ ਮੰਗਾਇੰਦਾ। ਵੇਖਾਂ ਖੇਲ ਅਬਿਨਾਸ਼ੀ ਅਚੁਤ, ਮਿਹਰਵਾਨ ਤੇਰੀ ਆਸ ਰਖਾਇੰਦਾ। ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਰਕਾਸ਼ ਮੌਲੇ ਤੇਰੀ ਰੁੱਤ, ਦੋ ਜਹਾਨ ਤੇਰੀ ਫੁਲ ਫੁਲਵਾੜੀ ਵੇਖ ਵਖਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਉਜਲ ਕਰਾਂ ਮੁਖ, ਤ੍ਰੈ ਤ੍ਰੈ ਮੇਲਾ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਸਾਚਾ ਲੇਖਾ ਤੇਰੇ ਹੱਥ ਰਖਾਇੰਦਾ। ਸਾਚਾ ਲੇਖਾ ਪ੍ਰਭ ਸਮਰਥ, ਤੇਰੇ ਹੱਥ ਵਖਾਈਆ। ਨਿਰਗੁਣ ਹੋ ਕੇ ਮਹਿਮਾਂ ਗਾਵਾਂ ਅਕੱਥ, ਸੋਹਣਾ ਢੋਲਾ ਰਾਗ ਸੁਣਾਈਆ। ਸਾਚੇ ਗ੍ਰਹਿ
❋
❋
ਮੰਦਰ ਘਰ ਜਾਵਾਂ ਵਸ, ਚਰਨ ਕਵਲ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਣੀ ਮਾਣ ਵਡਿਆਈਆ। ਦੇਣੀ ਵਡਿਆਈ ਪਾਰਬ੍ਰਹਮ, ਤੇਰੀ ਇਕੋ ਓਟ ਤਕਾਈਆ। ਆਦਿ ਜੁਗਾਦਿ ਜੁਗ ਚੌਕੜੀ ਨਾ ਜਨਮਾਂ ਨਾ ਜਾਵਾਂ ਮਰ, ਜਨਮ ਮਰਨ ਵਿਚ ਕਦੇ ਨਾ ਆਈਆ। ਨਿਰਗੁਣ ਸਰਗੁਣ ਖੇਲ ਕਰ, ਲੱਖ ਚੁਰਾਸੀ ਬੰਧਨ ਪਾਈਆ। ਅੰਡਜ ਜੇਰਜ ਉਤਭੁਜ ਸੇਤਜ ਘਾੜਤ ਘੜ, ਚਾਰੇ ਖਾਣੀ ਰੰਗ ਰੰਗਾਈਆ। ਚਾਰੇ ਬਾਣੀ ਧੁਰ ਦਾ ਢੋਲਾ ਲਵਾਂ ਪੜ੍ਹ, ਗਹਿਰ ਗੰਭੀਰ ਬੇਨਜ਼ੀਰ ਤੇਰਾ ਨਾਉਂ ਵਡਿਆਈਆ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਇਕ ਬੰਧਾਵਾਂ ਸਾਚੇ ਲੜ, ਪੱਲੂ ਧੁਰ ਦੀ ਗੰਢ ਬੰਧਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਲੋਕਮਾਤ ਜੋਤ ਧਰ, ਪੰਜ ਤਤ ਦਿਆਂ ਮਾਣ ਵਡਿਆਈਆ। ਸ਼ਬਦੀ ਸ਼ਬਦ ਜੈਕਾਰ ਬੋਲ ਨਾਅਰ, ਸੋਹਣਾ ਰਾਗ ਅਨਾਦ ਸੁਣਾਈਆ। ਜਨ ਭਗਤਾਂ ਦੇ ਕੇ ਧੁਰ ਦਾ ਵਰ, ਵਸਤ ਅਮੋਲਕ ਝੋਲੀ ਪਾਈਆ। ਸੰਤ ਸੁਹੇਲੇ ਗੁਰੂ ਗੁਰ ਚੇਲੇ ਲਵਾਂ ਫੜ, ਅੰਤਰ ਆਤਮ ਮੇਲਾ ਸਹਿਜ ਸੁਭਾਈਆ । ਗੁਰਮੁਖ ਗੁਰਸਿਖ ਚੁਕਾਵਾਂ ਭੈ ਡਰ, ਭਿਆਨਕ ਰੂਪ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਨਿਤ ਨਵਿਤ ਸਾਚੀ ਸੇਵ ਕਮਾਈਆ । ਨਿਤ ਨਵਿਤ ਸੇਵ ਕਰਾਂ ਸੰਸਾਰ, ਨਿਰਗੁਣ ਸਰਗੁਣ ਵੇਸ ਵਟਾਈਆ। ਨਾਮ ਜੈਕਾਰਾ ਬੋਲ ਅਪਾਰ, ਧੁਰ ਦਾ ਰਾਗ ਦਿਆਂ ਦ੍ਰਿੜਾਈਆ । ਸ਼ਾਸਤਰ ਸਿਮਰਤ ਵੇਦ ਪੁਰਾਨ, ਗੀਤਾ ਗਿਆਨ ਭੇਵ ਚੁਕਾਈਆ। ਅੰਜੀਲ ਕੁਰਾਨਾ ਦੇ ਨਿਸ਼ਾਨ, ਸਚ ਈਮਾਨ ਇਕ ਦ੍ਰਿੜਾਈਆ। ਕਲਮਾ ਨਬੀ ਰਸੂਲ ਬੋਲ ਜ਼ਬਾਨ, ਅਲਿਫ਼ ਯੇ ਮੇਲਾ ਸਹਿਜ ਸੁਭਾਈਆ। ਖਾਣੀ ਬਾਣੀ ਕਰ ਪਰਵਾਨ, ਨਾਮ ਪਰਵਾਨਾ ਇਕ ਦਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਸਦਾ ਸਵਾਮੀ ਤੇਰੀ ਸੇਵ ਕਮਾਈਆ। ਸਦਾ ਸੇਵ ਤੇਰੀ ਸਵਾਮੀ, ਸ਼ਬਦੀ ਸ਼ਬਦ ਆਪ ਕਮਾਈਆ। ਧੁਰਦਰਗਾਹੀ ਅਗੰਮੀ ਬਾਣੀ, ਲੇਖਾ ਲਿਖਾਂ ਕਲਮ ਸ਼ਾਹੀਆ। ਹਰ ਘਟ ਬਣ ਕੇ ਅੰਤਰਜਾਮੀ, ਵੇਖ ਵਖਾਵਾਂ ਥਾਉਂ ਥਾਈਂਆ। ਜਨ ਭਗਤਾਂ ਦੇ ਇਕ ਨਿਸ਼ਾਨੀ, ਸਚ ਨਿਸ਼ਾਨਾ ਦਿਆਂ ਵਖਾਈਆ। ਜੁਗ ਚੌਕੜੀ ਖੇਲ ਮਹਾਨੀ, ਮਹਾਂਬਲੀ ਸੂਰਬੀਰ ਤੇਰੀ ਵੇਖ ਵਖਾਈਆ। ਨਾਮ ਨਿਧਾਨਾ ਤੇਰਾ ਤੀਰ ਕਾਨੀ, ਚਿਲਾ ਸ਼ਸਤਰ ਧਨਖ ਟੰਕ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਬੇਅੰਤ ਤੇਰੀ ਸਰਨਾਈਆ। ਬੇਅੰਤ ਬੇਪਰਵਾਹ ਠਾਕਰ, ਦਰ ਤੇਰੇ ਮੰਗ ਮੰਗਾਈਆ। ਦੋ ਜਹਾਨ ਡੂੰਘਾ ਸਾਗਰ, ਜੀਵ ਜੰਤ ਭੇਵ ਨਾ ਪਾਈਆ। ਜੋਧੇ ਸੂਰਬੀਰ ਬਹਾਦਰ, ਸ਼ਾਹ ਸੁਲਤਾਨ ਤੇਰੇ ਹੱਥ ਸੱਚੀ ਸ਼ਹਿਨਸ਼ਾਹੀਆ। ਧੁਰਦਰਗਾਹੀ ਕਰੀਮ ਕਰਤੇ ਕਾਦਰ, ਕੁਦਰਤ ਤੇਰਾ ਨੂਰ ਨਜ਼ਰੀ ਆਈਆ। ਪੀਰ ਪੈਗ਼ੰਬਰ ਮੁਲਾਂ ਸ਼ੇਖ਼ ਮਸਾਇਕ ਤੇਰੇ ਦਰ ਤੇ ਮੰਗਦੇ ਆਦਰ, ਆਦਰਸ਼ ਤੇਰਾ ਵੇਖ ਵਖਾਈਆ। ਲੋਕ ਪਰਲੋਕ ਚੌਦਾਂ ਤਬਕ ਕਰਨਾ ਅਦਲ, ਅਦਾਲਤ ਇਕੋ ਇਕ ਵਖਾਈਆ। ਲੇਖਾ ਜਾਣੇ ਮਕਤੂਲ, ਕਾਤਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਣੀ ਮਾਣ ਵਡਿਆਈਆ। ਦੇਣੀ ਵਡਿਆਈ ਸ੍ਰੀ ਭਗਵਾਨ, ਸ਼ਬਦੀ ਸੁਤ ਮੰਗ ਮੰਗਾਇੰਦਾ। ਜੁਗ ਚੌਕੜੀ ਬੀਤੇ ਵਿਚ ਜਹਾਨ, ਗੁਰ ਅਵਤਾਰ ਪੀਰ ਪੈਗ਼ੰਬਰ ਸੇਵ ਕਮਾਇੰਦਾ। ਦਰ ਦਰਵੇਸ਼ ਬਣ ਕੇ ਮੰਗਣ ਦਾਨ, ਖ਼ਾਲੀ ਝੋਲੀ ਸਰਬ ਡਾਹਿੰਦਾ। ਤੂੰ ਲੇਖਾ ਜਾਣੇ ਨੌਜਵਾਨ, ਨਈਆ ਨੌਕਾ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ,
❋
❋
ਦਰ ਤੇਰੇ ਅਲੱਖ ਜਗਾਇੰਦਾ। ਤੇਰੇ ਦਰ ਇਕ ਅਲੱਖ ਹਰਿ ਕਰਤੇ ਸਚ ਜਣਾਈਆ। ਨਿਰਗੁਣ ਸਰਗੁਣ ਖੇਲ ਸਮਰਥ, ਨਿਤ ਨਵਿਤ ਰਚਨ ਰਚਾਈਆ। ਬੋਧ ਅਗਾਧ ਸ਼ਬਦ ਨਾਦ ਬੋਲ ਅਕੱਥ, ਖਾਣੀ ਬਾਣੀ ਵੰਡ ਵੰਡਾਈਆ। ਲੱਖ ਚੁਰਾਸੀ ਜੀਵ ਜੰਤ ਚਲਾ ਰਥ, ਬਣ ਰਥਵਾਹੀ ਸੇਵ ਕਮਾਈਆ। ਜਨ ਭਗਤਾਂ ਖੋਲ੍ਹ ਅੰਤਰ ਅੱਖ, ਮੇਲ ਮਿਲਾਵਾ ਏਕਾ ਥਾਈਂਆ। ਸ਼ਬਦ ਅਗੰਮੀ ਮਾਰ ਸੱਟ, ਦੂਈ ਦਵੈਤੀ ਡੇਰਾ ਢਾਹੀਆ । ਸਚ ਦ੍ਰਿੜਾ ਸਤਿਗੁਰ ਮਤ, ਮਨਮਤ ਲੇਖਾ ਦਏ ਮੁਕਾਈਆ। ਨਾੜ ਬਹੱਤਰ ਨਾ ਉਬਲੇ ਰੱਤ, ਰੱਤੀ ਰਤ ਲੇਖੇ ਪਾਈਆ। ਏਥੇ ਓਥੇ ਰੱਖੇਂ ਪੱਤ, ਦੋ ਜਹਾਨਾਂ ਇਕ ਸਰਨਾਈਆ। ਕਲਜੁਗ ਅੰਤ ਹੋ ਪਰਗਟ, ਪਰਗਟ ਆਪਣਾ ਖੇਲ ਵਖਾਈਆ। ਸਤਿ ਧਰਮ ਦਾ ਖੋਲ੍ਹ ਹੱਟ, ਚਾਰ ਵਰਨਾਂ ਦਏਂ ਸਰਨਾਈਆ। ਬਰਨ ਅਠਾਰਾਂ ਵੇਖੇਂ ਨੱਠ ਨੱਠ, ਨੌ ਖੰਡ ਪ੍ਰਿਥਮੀ ਸੱਤ ਦੀਪ ਆਪਣਾ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਸਚ ਤੇਰੀ ਸਰਨਾਈਆ। ਸਚ ਤੇਰੀ ਸਰਨਾ, ਸੋ ਸਾਹਿਬ ਇਕੋ ਨਜ਼ਰੀ ਆਈਆ। ਪੀਰ ਪੈਗ਼ੰਬਰ ਕਰਨ ਦੁਆ, ਸਜਦਾ ਸੀਸ ਇਕ ਝੁਕਾਈਆ। ਹਜ਼ਰਤ ਹਾਜ਼ਰ ਹੋ ਕੇ ਦਰਸ਼ ਦਿਖਾ, ਪਰਦਾ ਉਹਲਾ ਮੇਟ ਮਿਟਾਈਆ। ਮੁਖ ਨਕ਼ਾਬ ਦੇ ਉਠਾ, ਨੂਰ ਜਹੂਰ ਕਰ ਰੁਸ਼ਨਾਈਆ। ਕਾਇਆ ਕਾਅਬਾ ਇਕੋ ਨਜ਼ਰੀ ਜਾਏ ਆ, ਹੁਜਰਾ ਹੱਕ ਹੱਕ ਸੁਹਾਈਆ। ਨੌਬਤ ਵੱਜੇ ਬੇਪਰਵਾਹ, ਕਲਮਾ ਇਕੋ ਇਕ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੇਲਾ ਲੈਣਾ ਮਿਲਾਈਆ। ਗੁਰ ਅਵਤਾਰ ਮੰਗਣ ਭਿਖ, ਦਰ ਠਾਂਡੇ ਸੀਸ ਨਿਵਾਈਆ। ਸ੍ਰੀ ਭਗਵਾਨ ਲੇਖਾ ਲਿਖ, ਅਲੇਖ ਤੇਰੀ ਸ਼ਰਨਾਈਆ। ਨਿਰਗੁਣ ਨਿਰਵੈਰ ਨਿਰੰਕਾਰ ਨਿਰਾਕਾਰ ਕਰਨਾ ਹਿਤ, ਨਵਿਤ ਆਪਣਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚਾ ਇਕ ਵਖਾਈਆ। ਘਰ ਸਾਚਾ ਪ੍ਰਭੂ ਇਕ ਵਖਾਉਣਾ, ਚਾਰੇ ਜੁਗ ਮੰਗ ਮੰਗਾਈਆ। ਕਲਜੁਗ ਵੇਲਾ ਸਚ ਸੁਹੌਣਾ, ਸੋਹਣੀ ਬਣਤ ਬਣਾਈਆ। ਦੀਨ ਮਜ਼੍ਹਬ ਜਾਤ ਪਾਤ ਡੇਰਾ ਢੌਹਣਾ, ਰੰਗ ਇਕੋ ਇਕ ਚੜ੍ਹਾਈਆ। ਆਤਮ ਪਰਮਾਤਮ ਢੋਲਾ ਸਰਬ ਜਣੌਣਾ, ਬ੍ਰਹਮ ਪਾਰਬ੍ਰਹਮ ਮੇਲ ਮਿਲਾਈਆ। ਫੜ ਫੜ ਹੰਸ ਕਾਗ ਬਣੌਣਾ, ਮਾਣਕ ਮੋਤੀ ਚੋਗ ਚੁਗਾਈਆ। ਬੰਦ ਕਿਵਾੜੀ ਪਰਦਾ ਉਹਲਾ ਆਪ ਹਟੌਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦਰ ਇਕ ਵਖਾਈਆ। ਸਾਚਾ ਦਰ ਵਖਾਉਣਾ ਪ੍ਰਭ, ਜੁਗ ਚੌਕੜੀ ਧਿਆਨ ਲਗਾਈਆ। ਕਲਜੁਗ ਕੂੜੀ ਮੇਟਣੀ ਹੱਦ, ਪੰਧ ਮੁਕਾਉਣਾ ਥਾਉਂ ਥਾਈਂਆ। ਗੁਰ ਅਵਤਾਰ ਪੀਰ ਪੈਗ਼ੰਬਰ ਘਰ ਠਾਂਡੇ ਰਹੇ ਸੱਦ, ਉਚੀ ਕੂਕ ਕੂਕ ਸੁਣਾਈਆ। ਪੁਰਖ ਅਕਾਲ ਦੀਨ ਦਿਆਲ ਕਲਜੁਗ ਅੰਤਮ ਔਣਾ ਭੱਜ, ਜੋਤੀ ਜਾਮਾ ਵੇਸ ਵਟਾਈਆ। ਭਗਤ ਭਗਵਾਨ ਸੰਤ ਸੁਹੇਲੇ ਲੈਣੇ ਕੱਢ, ਗੁਰਮੁਖ ਗੁਰਸਿਖ ਖੋਜ ਖੁਜਾਈਆ। ਅੰਦਰ ਵੜ ਕੇ ਕਾਇਆ ਪੌੜੇ ਚੜ੍ਹ, ਕੇ ਵਜੌਣਾ ਨਦ, ਅਨਹਦ ਰਾਗੀ ਰਾਗ ਸੁਣਾਈਆ। ਨਿਰਗੁਣ ਨੂਰ ਜੋਤ ਕਰ ਪਰਕਾਸ਼, ਅਗਿਆਨ ਅੰਧੇਰ ਮਿਟਾਈਆ । ਲੇਖੇ ਲਾਉਣਾ ਪਵਣ ਸਵਾਸ, ਪਵਣ ਉਣੰਜਾ ਨੈਣ ਸ਼ਰਮਾਈਆ। ਲਹਿਣਾ ਦੇਣਾ ਚੁੱਕੇ ਪ੍ਰਿਥਮੀ ਆਕਾਸ਼, ਗਗਨ ਮੰਡਲ ਚਰਨਾਂ ਹੇਠ ਵਖਾਈਆ। ਆਤਮ ਪਰਮਾਤਮ ਦੇਣਾ ਸਾਥ, ਘਰ ਨਾਤਾ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖਾ ਦੇਣਾ ਮੁਕਾਈਆ । ਪੂਰਬ ਲੇਖਾ ਮੁਕਾਉਣਾ ਮਾਤ, ਗੁਰ ਅਵਤਾਰ ਪੀਰ ਪੈਗ਼ੰਬਰ ਮਤਾ ਤੇਰੇ ਨਾਲ ਪਕਾਈਆ। ਪਤਿਪਰਮੇਸ਼ਵਰ ਨੂਰ
❋
❋
ਇਲਾਹੀ ਤੇਰੀ ਵੇਖੀਏ ਇਕੋ ਜਾਤ, ਅਜਾਤੀ ਰੂਪ ਨਾ ਕੋਇ ਜਣਾਈਆ। ਤੇਰਾ ਕਲਮਾ ਢੋਲਾ ਨਾਦ ਸੁਣੀਏ ਕਾਇਨਾਤ, ਮਖ਼ਲੂਕ ਖ਼ਾਲਕ ਖ਼ਲਕ ਤੇਰਾ ਨਾਮ ਸ਼ਨਵਾਈਆ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਤੇਰਾ ਦਾਸੀ ਦਾਸ, ਸੇਵਕ ਇਕੋ ਰੂਪ ਨਜ਼ਰੀ ਆਈਆ। ਪੰਜ ਤਤ ਕਾਇਆ ਮਾਟੀ ਤ੍ਰੈਗੁਣ ਮਾਇਆ ਦਿਸੇ ਖ਼ਾਕ, ਖ਼ਾਕੀ ਰੂਪ ਸਰਬ ਸਮਾਈਆ। ਗੁਰ ਅਵਤਾਰ ਪੀਰ ਪੈਗ਼ੰਬਰਾਂ ਪੂਰਾ ਕਰਨਾ ਭਵਿਖਤ ਵਾਕ, ਲਿਖਿਆ ਲੇਖ ਨਾ ਕੋਇ ਮਿਟਾਈਆ। ਜਨ ਭਗਤਾਂ ਦੇਣਾ ਅੰਤਰ ਸਾਥ, ਬਾਹਰੋਂ ਨਜ਼ਰ ਕਿਸੇ ਨਾ ਆਈਆ। ਸਾਚੀ ਦੱਸਣੀ ਪੂਜਾ ਪਾਠ, ਇਕੋ ਮੰਤਰ ਦੇਣਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਦੇਣਾ ਸਾਚੇ ਘਰ ਗ੍ਰਹਿ ਮੰਦਰ ਖ਼ੁਸ਼ੀ ਮਨਾਈਆ। ਗ੍ਰਹਿ ਮੰਦਰ ਔਣਾ ਜਗ, ਜਾਗਰਤ ਜੋਤ ਕਰ ਰੁਸ਼ਨਾਈਆ। ਸ਼ਾਹ ਪਾਤਸ਼ਾਹ ਸੂਰੇ ਸਰਬੱਗ, ਸ੍ਰੀ ਭਗਵਾਨ ਤੇਰੀ ਓਟ ਤਕਾਈਆ। ਸ੍ਰਿਸ਼ਟ ਸਬਾਈ ਨੌ ਖੰਡ ਪ੍ਰਿਥਮੀ ਲੱਖ ਚੁਰਾਸੀ ਜੀਵ ਜੰਤ ਚਾਰੋਂ ਕੁੰਟ ਲੱਗੀ ਅੱਗ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਨੌ ਦਵਾਰੇ ਕੋਈ ਪਾਰ ਨਾ ਕਰੇ ਹੱਦ, ਸਾਢੇ ਤਿੰਨ ਹੱਥ ਮਹਲ ਅਟੱਲ ਨਾ ਕੋਇ ਸੁਹਾਈਆ। ਘਰ ਸਾਹਿਬ ਸਵਾਮੀ ਲਏ ਨਾ ਕੋਈ ਸੱਦ, ਬਜਰ ਕਪਾਟੀ ਪੜਦਾ ਨਾ ਕੋਇ ਉਠਾਈਆ। ਵਿਸ਼ਵ ਨਜ਼ਰ ਨਾ ਆਏ ਕੋਈ ਯੱਦ, ਦੂਈ ਦਵੈਤੀ ਮਾਇਆ ਮਮਤਾ ਹਉਮੇਂ ਹੰਗਤਾ ਗੜ੍ਹ ਨਾ ਕੋਇ ਤੁੜਾਈਆ। ਨਿਰਵੈਰ ਪੁਰਖ ਅਕਾਲ ਦੀਨ ਦਿਆਲ ਤੇਰਾ ਦਰਸ ਕਰੇ ਨਾ ਕੋਈ ਰੱਜ, ਨਿਜ ਨੇਤਰ ਨੈਣ ਅੱਖ ਨਾ ਕੋਇ ਖੁਲ੍ਹਾਈਆ। ਕਾਮ ਕਰੋਧ ਲੋਭ ਮੋਹ ਹੰਕਾਰ ਕਾਇਆ ਮਾਟੀ ਵਿਚੋਂ ਕੋਈ ਨਾ ਸਕੇ ਕੱਢ, ਸਤਿਗੁਰ ਖੰਡਾ ਸ਼ਬਦ ਸਕੇ ਨਾ ਕੋਇ ਚਮਕਾਈਆ। ਬਿਨ ਹਰਿ ਨਾਮੇ ਖ਼ਾਲੀ ਦਿਸਣ ਹੱਡ, ਸਾਢੇ ਤਿੰਨ ਕਰੋੜ ਰੋਮ ਰੋਮ ਹਰਿ ਕਾ ਨਾਮ ਨਾ ਕੋਇ ਸ਼ਨਵਾਈਆ । ਪਰਮ ਪੁਰਖ ਪਤਿਪਰਮੇਸ਼ਵਰ ਤੇਰੀ ਆਤਮ ਤੈਥੋਂ ਹੋਈ ਅਲੱਗ, ਪਾਰਬ੍ਰਹਮ ਬ੍ਰਹਮ ਮੇਲ ਨਾ ਕੋਇ ਮਿਲਾਈਆ। ਹੰਸ ਰੂਪ ਹੋਏ ਕੱਗ, ਕੂੜੀ ਕਿਰਿਆ ਕਾਗ ਵਾਂਗ ਕੁਰਲਾਈਆ। ਮਨ ਵਾਸਨਾ ਸਾਰੇ ਰਹੇ ਨੱਚ, ਮਨ ਕਾ ਮਣਕਾ ਨਾ ਕੋਇ ਭਵਾਈਆ। ਗੁਰ ਅਵਤਾਰ ਪੀਰ ਪੈਗੰਬਰ ਜੋ ਧੁਰ ਦਾ ਮਾਰਗ ਗਏ ਦੱਸ, ਕਲਜੁਗ ਜੀਵ ਬਣ ਕੇ ਪਾਂਧੀ ਪੰਧ ਨਾ ਕੋਇ ਮੁਕਾਈਆ। ਕੂੜੀ ਕਿਰਿਆ ਅੰਦਰ ਰਹੇ ਹੱਸ, ਜਗਤ ਵਾਸਨਾ ਸੰਗ ਨਿਭਾਈਆ। ਪ੍ਰਭੂ ਤੇਰੇ ਮਿਲਣ ਦੀ ਕਿਸੇ ਨਾ ਖੁਲ੍ਹੀ ਅੱਖ, ਦੋਏ ਲੋਚਣ ਜਗਤ ਨੈਣ ਨਾ ਕੋਇ ਸ਼ਰਮਾਈਆ। ਬਣ ਵਣਜਾਰਾ ਸਚ ਚਲਾਵੇ ਨਾ ਕੋਈ ਹੱਟ, ਸੌਦਾ ਸਤਿ ਨਾ ਕੋਇ ਵਿਕਾਈਆ। ਨਾੜ ਬਹੱਤਰ ਤਿੰਨ ਸੌ ਸੱਠ ਹਾਡੀ ਉਬਲੇ ਰਤ, ਅੰਮ੍ਰਿਤ ਮੇਘ ਸਾਂਤਕ ਸਤਿ ਬੂੰਦ ਸਵਾਂਤੀ ਮੁਖ ਨਾ ਕੋਇ ਚੁਆਈਆ। ਦਰਸ ਕਿਸੇ ਨਾ ਮਿਲੇ ਉਪਰ ਸ਼ਾਹ ਰਗ, ਸਾਖਿਆਤ ਸਵੱਛ ਸਰੂਪੀ ਮਿਲੇ ਮੇਲ ਨਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ। ਦਰ ਤੇਰੇ ਪ੍ਰਭ ਇਕੋ ਮੰਗ, ਸ਼ਬਦੀ ਸੁਤ ਸਚ ਜਣਾਇੰਦਾ। ਸ੍ਰਿਸ਼ਟ ਸਬਾਈ ਕਿਸੇ ਨਾ ਮਿਲੇ ਅਨੰਦ, ਨਿਜਾਨੰਦ ਰਸ ਨਾ ਕੋਇ ਵਖਾਇੰਦਾ। ਕੂੜੀ ਕਿਰਿਆ ਦੂਈ ਦਵੈਤੀ ਢਾਹੇ ਕੋਈ ਨਾ ਕੰਧ, ਸ਼ਰਅ ਸ਼ਰੀਅਤ ਭੇਵ ਨਾ ਕੋਇ ਚੁਕਾਇੰਦਾ। ਤੇਰਾ ਮੇਰਾ ਆਤਮ ਪਰਮਾਤਮ ਪਾਰਬ੍ਰਹਮ ਬ੍ਰਹਮ ਗਾਏ ਕੋਇ ਨਾ ਛੰਦ, ਧੁਰ ਦਾ ਰਾਗ ਨਾ ਕੋਇ ਅਲਾਇੰਦਾ। ਜਨਮ ਕਰਮ ਦੀ ਟੁੱਟੀ ਤੇਰੇ ਨਾਲ ਦੇਵੇ ਕੋਈ ਨਾ ਗੰਢ, ਗੰਢਣਹਾਰ ਗੋਪਾਲ ਸਵਾਮੀ ਤੇਰਾ ਮੇਲ ਨਾ ਕੋਇ ਮਿਲਾਇੰਦਾ । ਦੀਨ ਦਿਆਲ ਸਾਹਿਬ ਹੋ ਬਖ਼ਸ਼ੰਦ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਦੇਣਾ ਇਕੋ
❋
❋
ਵਰ, ਸ਼ਬਦੀ ਸੁਤ ਝੋਲੀ ਡਾਹਿੰਦਾ । ਸ਼ਬਦ ਸੁਤ ਪ੍ਰਭੂ ਤੇਰਾ ਦੁਲਾਰਾ, ਪਿਤਾ ਪੁਰਖ ਅਕਾਲ ਇਕੋ ਇਕ ਮਨਾਈਆ। ਦੋ ਜਹਾਨਾਂ ਦੇ ਹੁਲਾਰਾ, ਚਾਰੋਂ ਕੁੰਟ ਇਕੋ ਰੰਗ ਰੰਗਾਈਆ। ਕਲਜੁਗ ਅੰਤਮ ਵੇਖ ਕਿਨਾਰਾ, ਨਈਆ ਡੋਲੇ ਥਾਉਂ ਥਾਈਂਆ। ਸ਼ਾਸਤਰ ਸਿਮਰਤ ਵੇਦ ਪੁਰਾਨ ਕਰਨ ਪੁਕਾਰਾ, ਗੀਤਾ ਗਿਆਨ ਉਚੀ ਕੂਕ ਨਾਅਰਾ ਰਹੀ ਸੁਣਾਈਆ। ਅੰਜੀਲ ਕੁਰਾਨਾ ਹਾਹਾਕਾਰਾ, ਤੀਸ ਬਤੀਸਾ ਸਾਰ ਕੋਇ ਨਾ ਪਾਈਆ। ਖ਼ਾਣੀ ਬਾਣੀ ਭੇਵ ਜਾਣੇ ਨਾ ਕੋਈ ਵਿਚ ਸੰਸਾਰਾ, ਵਡ ਸੰਸਾਰੀ ਕੀ ਕੀ ਰਚਨ ਰਚਾਈਆ। ਕਾਗਦ ਕਲਮ ਸ਼ਾਹੀ ਨੇਤਰ ਰੋਵੇ ਜ਼ਾਰੋ ਜ਼ਾਰਾ, ਧੀਰਜ ਧੀਰ ਨਾ ਕੋਇ ਧਰਾਈਆ। ਨਵ ਨੌ ਚਾਰ ਫਿਰੀ ਦਰੋਹੀ ਨਵ ਖੰਡ ਸੱਤ ਦੀਪ ਚੌਦਾਂ ਤਬਕ ਨਾ ਕੋਈ ਮੀਤ ਮੁਰਾਰਾ, ਹਰਿ ਗੋਪਾਲਾ ਨਜ਼ਰ ਨਾ ਆਏ ਨੂਰ ਇਲਾਹੀਆ। ਚੌਦਾਂ ਲੋਕ ਸਤਿ ਸਲੋਕ ਸੁਣਾਏ ਨਾ ਕੋਈ ਜੈਕਾਰਾ, ਡੰਕਾ ਫ਼ਤਹਿ ਨਾ ਕੋਇ ਗਜਾਈਆ। ਮਹਲ ਅਟੱਲ ਸੋਭਾਵੰਤ ਸੁਹਾਏ ਨਾ ਕੋਇ ਮਨਾਰਾ, ਮਹਿਫਲ ਨਾਮ ਨਾ ਕੋਇ ਲਗਾਈਆ। ਭਗਤ ਭਗਵਾਨ ਮਿਲੇ ਮੇਲ ਨਾ ਦਰ ਦਵਾਰਾ, ਦਰਵਾਜ਼ਾ ਖੋਲ੍ਹ ਅੰਦਰ ਲੰਘ ਬੈਠ ਪਲੰਘ ਸਾਚੀ ਸੇਜਾ ਸੋਭਾ ਕੋਇ ਨਾ ਪਾਈਆ । ਚਾਰੋਂ ਕੁੰਟ ਧੂਅੰਧਾਰਾ, ਨੂਰੀ ਚੰਦ ਨਾ ਕੋਇ ਰੁਸ਼ਨਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸ਼ਬਦੀ ਬੋਲ ਜੈਕਾਰਾ, ਕਲਜੁਗ ਅੰਤਮ ਦੇ ਸਹਾਰਾ, ਜੀਵ ਜੰਤਾਂ ਗਏ ਦ੍ਰਿੜਾਈਆ। ਕਲ ਕਲਕੀ ਲੈ ਅਵਤਾਰਾ, ਮਹਾਂਬਲੀ ਅਗੰਮ ਅਪਾਰਾ, ਨਾ ਕੋਈ ਜਨਮੇ ਪਿਤਾ ਮਾਈਆ। ਵਸਣਹਾਰਾ ਧਾਮ ਨਿਆਰਾ, ਸਾਢੇ ਤਿੰਨ ਹੱਥ ਦਏ ਸਹਾਰਾ, ਸਾਹਿਬ ਸਤਿਗੁਰ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਦਰ ਠਾਂਡੇ ਮੰਗ ਮੰਗਾਈਆ। ਦਰ ਠਾਂਡਾ ਤੇਰਾ ਪਾਰਬ੍ਰਹਮ, ਲੱਖ ਚੁਰਾਸੀ ਅਗਨੀ ਅੱਗ ਤਪਾਈਆ। ਨਿਹਕਰਮੀ ਕਰ ਆਪਣਾ ਕਰਮ, ਕਾਰਨ ਤੇਰੇ ਹੱਥ ਨਜ਼ਰੀ ਆਈਆ। ਸ੍ਰਿਸ਼ਟ ਸਬਾਈ ਸਾਚਾ ਰਿਹਾ ਨਾ ਕਿਸੇ ਧਰਮ, ਧੀਰਜ ਸਤਿ ਸੰਤੋਖ ਬੈਠਾ ਮੁਖ ਛੁਪਾਈਆ । ਝਗੜਾ ਪਿਆ ਵਰਨ ਬਰਨ, ਚਾਰ ਅਠਾਰਾਂ ਕਰੇ ਲੜਾਈਆ। ਸਾਧ ਸੰਤ ਸਾਚੀ ਮੰਜ਼ਲ ਮੂਲ ਨਾ ਚੜ੍ਹਨ, ਆਪਣਾ ਪੰਧ ਨਾ ਕੋਇ ਮੁਕਾਈਆ। ਰਸਨਾ ਜਿਹਵਾ ਬੱਤੀ ਦੰਦ ਤੇਰਾ ਪੂਜਾ ਪਾਠ ਕਰਨ, ਹਿਰਦੇ ਤੇਰਾ ਨਾਉਂ ਨਾ ਕੋਇ ਵਸਾਈਆ। ਸੀਸ ਨਿਵੇਂ ਨਾ ਕੋਇ ਸਰਨਾਈ ਸਰਨ, ਚਰਨ ਚਰਨੋਦਕ ਮੁਖ ਨਾ ਕੋਇ ਚੁਆਈਆ। ਨੇਤਰ ਖੁਲ੍ਹੇ ਨਾ ਹਰਨ ਫਰਨ, ਘਰ ਮਿਲਿਆ ਮੇਲ ਨਾ ਸੱਚਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਸਾਚਾ ਦੇ ਵਖਾਈਆ। ਦਰ ਸਾਚਾ ਪ੍ਰਭੂ ਇਕ ਵਖਾਲ, ਵਿਆਖਿਆ ਨਾਲ ਦੇ ਜਣਾਈਆ। ਜਿਥੇ ਦੀਆ ਬਾਤੀ ਜੋਤੀ ਨੂਰ ਜਗੇ ਬੇਮਿਸਾਲ, ਮਿਸਲ ਸਕੇ ਨਾ ਕੋਇ ਬਣਾਈਆ। ਸੋਹਣਾ ਮੰਦਰ ਨਜ਼ਰੀ ਆਏ ਧਰਮਸਾਲ, ਸਚਖੰਡ ਦਵਾਰਾ ਦਰਗਾਹ ਸਾਚੀ ਸੋਭਾ ਪਾਈਆ। ਸ਼ਬਦ ਅਗੰਮੀ ਵੱਜੇ ਤਾਲ, ਰਾਗ ਨਾਦ ਸਕੇ ਨਾ ਕੋਇ ਸਮਝਾਈਆ। ਤੇਰਾ ਜਲਵਾ ਨੂਰੀ ਜਲਾਲ, ਜਾਹਰ ਜਹੂਰ ਬੇਨਜ਼ੀਰ ਲਾਤਸਵੀਰ ਸਚ ਮਹਿਬੂਬ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਵਖਾਲ ਆਪਣਾ ਘਰ, ਦਰ ਵੇਖੀਏ ਚਾਈਂ ਚਾਈਂਆ। ਘਰ ਵਖਾ ਪ੍ਰਭੂ ਪ੍ਰਭ ਏਕ, ਜਿਸ ਘਰ ਵੱਜੇ ਨਾਮ ਵਧਾਈਆ। ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਜਿਸ ਦੀ ਟੇਕ, ਗੁਰ ਅਵਤਾਰ ਪੀਰ ਪੈਗ਼ੰਬਰ ਭਗਤ ਭਗਵਾਨ ਬੈਠੇ ਧਿਆਨ ਲਗਾਈਆ। ਤ੍ਰੈਗੁਣ ਮਾਇਆ ਨਾ ਕੋਈ ਸੇਕ, ਪੰਜ ਤਤ ਨਾ ਕੋਇ ਭੇਖ, ਲੇਖਾ ਲਿਖਤ ਨਾ ਕੋਇ ਜਣਾਈਆ। ਤੇਰਾ ਦਰਸਨ ਲਈਏ ਪੇਖ, ਰੂਪ ਰੰਗ ਨਾ ਕੋਇ ਰੇਖ, ਮੁੱਛ ਦਾੜ੍ਹੀ ਮੂਡ ਮੁੰਡਾਇਆ
❋
❋
ਰੂਪ ਨਾ ਕੋਇ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਵਖਾਲ ਅਗੰਮੀ ਖੇਡ, ਅਗੰਮ ਅਗੰਮੜੇ ਆਪਣੀ ਕਾਰ ਜਣਾਈਆ। ਅਗੰਮ ਅਗੰਮੜੇ ਹਰਿ ਬੇਪਰਵਾਹ, ਦਰ ਤੇਰਾ ਵੇਖਣ ਆਈਆ। ਗੁਰ ਅਵਤਾਰ ਦੇ ਕੇ ਗਏ ਸਲਾਹ, ਬਿਨ ਪੁਰਖ ਅਕਾਲ ਸਾਚੀ ਧੀਰ ਨਾ ਕੋਇ ਧਰਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਦੇਣ ਅਹਿਵਾਲ, ਹਾਲਤ ਤੇਰੀ ਰਹੇ ਦ੍ਰਿੜਾਈਆ। ਤੇਰਾ ਜਲਵਾ ਬੇਮਿਸਾਲ, ਤੇਰਾ ਨੂਰੋ ਨੂਰ ਇਕੋ ਘਰ ਕਰੇ ਰੁਸ਼ਨਾਈਆ। ਤੂੰ ਆਦਿ ਜੁਗਾਦੀ ਸਦਾ ਦਿਆਲ, ਰਹਿਮਤ ਤੇਰੇ ਵਿਚੋਂ ਨਜ਼ਰੀ ਆਈਆ। ਜੁਗ ਚੌਕੜੀ ਕਿਰਪਾ ਕਰੇਂ ਕਿਰਪਾਲ, ਕਿਰਪਨ ਆਪਣੇ ਲੇਖੇ ਲਾਈਆ। ਜਨ ਭਗਤਾਂ ਵਖਾਏਂ ਸਚਖੰਡ ਸੱਚੀ ਧਰਮਸਾਲ, ਧਰਮ ਦਵਾਰਾ ਇਕੋ ਇਕ ਜਣਾਈਆ। ਆ ਕੇ ਵੇਖ ਮੁਰੀਦਾਂ ਹਾਲ, ਮੁਰਸ਼ਦ ਤੇਰਾ ਬੈਠੇ ਰਾਹ ਤਕਾਈਆ। ਜੁਗ ਚੌਕੜੀ ਪੂਰੀ ਕਰ ਘਾਲ, ਕੀਤੀ ਘਾਲ ਲੇਖੇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਦਰ ਤੇਰੇ ਸੀਸ ਨਿਵਾਈਆ। ਦਰ ਤੇਰੇ ਪ੍ਰਭੂ ਸੀਸ ਜਾਏ ਝੁਕ, ਨਮੋ ਨਮੋ ਇਕ ਸਰਨਾਈਆ। ਅਗਲਾ ਪਿਛਲਾ ਪੈਂਡਾ ਜਾਏ ਮੁਕ, ਪਾਂਧੀ ਪੰਧ ਨਾ ਕੋਇ ਵਖਾਈਆ। ਘਰ ਸਵਾਮੀ ਠਾਕਰ ਦਰਸ ਦਿਖਾ ਆਪਣਾ ਮੁਖ, ਮੁਖਾਤਬ ਹੋ ਕੇ ਦੇ ਜਣਾਈਆ । ਮਿਹਰਵਾਨ ਹੋ ਕੇ ਗੋਦੀ ਚੁੱਕ, ਫੜ ਬਾਂਹੋਂ ਗਲੇ ਲਗਾਈਆ। ਨਿਰਗੁਣ ਹੋ ਕੇ ਨਿਰਗੁਣ ਧਾਰੋਂ ਉਠ, ਸ਼ਬਦੀ ਸ਼ਬਦ ਆਪਣਾ ਰੂਪ ਵਟਾਈਆ । ਜਨ ਭਗਤਾਂ ਲੋਕਮਾਤ ਆ ਕੇ ਪੁਛ, ਕਿਉਂ ਬੈਠਾ ਮੁਖ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਲੈ ਮਿਲਾਈਆ । ਘਰ ਮਿਲਣ ਦਾ ਤੇਰਾ ਚਾਉ, ਗ੍ਰਹਿ ਵੱਜੇ ਇਕ ਵਧਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਸਾਚੀ ਦਰਗਾਹ ਵੇਖੀਏ ਅਗੰਮੜਾ ਥਾਉਂ, ਥਾਨ ਥਨੰਤਰ ਸੋਭਾ ਪਾਈਆ। ਇਕੋ ਸਿਮਰੀਏ ਤੇਰਾ ਨਾਉਂ, ਨਾਉਂ ਨਿਰੰਕਾਰਾ ਢੋਲਾ ਗਾਈਆ। ਕਲਜੁਗ ਜੀਵ ਅੰਤਮ ਹੰਸ ਬਣੇ ਕਾਉਂ, ਕਾਗ ਹੰਸ ਰੂਪ ਵਟਾਈਆ। ਸਦਾ ਸੁਹੇਲੇ ਇਕ ਇਕੇਲੇ ਤੇਰੀ ਮਾਣੀਏ ਠੰਡੀ ਛਾਉਂ, ਦੋ ਜਹਾਨ ਅਗਨੀ ਤਤ ਨਾ ਲਾਗੇ ਰਾਈਆ। ਕਰੇ ਪਿਆਰ ਜਿਉਂ ਪੁੱਤਰਾਂ ਮਾਉਂ, ਗੁਰਮੁਖ ਬਾਲ ਅਞਾਣੇ ਗੋਦ ਉਠਾਈਆ। ਤੇਰਾ ਵੇਖੀਏ ਸਚ ਨਿਆਉਂ, ਹੱਕ ਹਕੀਕਤ ਦੇ ਦ੍ਰਿੜਾਈਆ । ਕੋਝੇ ਕਮਲੇ ਭੁੱਲੇ ਰਾਹੋਂ, ਸਾਚੇ ਮਾਰਗ ਦੇਣਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਸਤਿ ਪੁਰਖ ਤੇਰੀ ਸਰਨਾਈਆ। ਸਤਿ ਪੁਰਖ ਪ੍ਰਭ ਆਦਿ ਦਰ ਤੇਰੇ ਸੀਸ ਨਿਵਾਈਆ। ਤੇਰਾ ਖੇਲ ਵੇਖੀਏ ਬ੍ਰਹਮ ਬ੍ਰਹਿਮਾਦ, ਬ੍ਰਹਿਮਾਂਡ ਵੱਜੇ ਤੇਰੀ ਵਧਾਈਆ। ਘਰ ਘਰ ਵਿਚ ਸੁਣੀਏ ਨਾਦ, ਅਨਹਦ ਰਾਗ ਆਪਣਾ ਰਾਗ ਸੁਣਾਈਆ। ਕੂੜੀ ਕਿਰਿਆ ਮੇਟ ਅੰਧੇਰੀ ਰਾਤ, ਸਾਹਿਬ ਸਤਿਗੁਰ ਸੱਚਾ ਚੰਦ ਚਮਕਾਈਆ । ਚਰਨ ਕਵਲ ਪ੍ਰੀਤੀ ਨਾਤਾ ਜੋੜ ਆਪਣੇ ਸਾਥ, ਆਪ ਸਗਲਾ ਸੰਗ ਨਿਭਾਈਆ। ਅਜੱਪਾ ਜਾਪ ਦੇ ਪੂਜਾ ਪਾਠ, ਰਸਨਾ ਜਿਹਵਾ ਬੱਤੀ ਦੰਦ ਨਾ ਕੋਇ ਹਿਲਾਈਆ। ਮਾਤ ਗਰਭ ਫੇਰ ਨਾ ਹੋਵੇ ਵਾਸ, ਦਸ ਦਸ ਮਾਸ ਅਗਨੀ ਅੱਗ ਨਾ ਕੋਇ ਤਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਠਾਂਡਾ ਦੇ ਵਖਾਈਆ। ਸ੍ਰੀ ਭਗਵਾਨ ਦਇਆ ਕਮੌਂਦਾ ਏ। ਧੁਰ ਸੰਦੇਸ ਇਕ ਸੁਣੌਂਦਾ ਏ। ਲਿਖਿਆ ਲੇਖ ਆਪ ਵਖੌਂਦਾ ਏ। ਨਿਰਗੁਣ ਨਿਰਵੈਰ ਨਿਰਾਕਾਰ ਵੇਸ ਵਟੌਂਦਾ ਏ। ਵਸਣਹਾਰਾ ਸਚਖੰਡ ਦੇਸ, ਸੰਬਲ ਆਪਣਾ ਡੇਰਾ ਲੌਂਦਾ ਏ। ਦੋ ਜਹਾਨਾਂ ਬਣ ਕੇ ਨਰ ਨਰੇਸ਼, ਧੁਰ ਫ਼ਰਮਾਣਾ ਇਕ ਸੁਣੌਂਦਾ ਏ। ਕਲਜੁਗ ਅੰਤਮ ਵੇਖਾਂ ਖੇਡ,
❋
❋
ਬਣ ਖਿਲਾਰੀ ਰਚਨ ਰਚੌਂਦਾ ਏ। ਜਨ ਭਗਤਾਂ ਦੇਵਾਂ ਭੇਤ, ਬਾਕੀ ਹੱਥ ਕਿਸੇ ਨਾ ਔਂਦਾ ਏ। ਜੋਤੀ ਜਾਮਾ ਧਰਿਆ ਵੇਸ, ਸ਼ਬਦੀ ਨਾਦ ਡੰਕ ਵਜੌਂਦਾ ਏ। ਸਚ ਸੰਦੇਸਾ ਦੇਵੇ ਭੇਜ, ਅੰਦਰੇ ਅੰਦਰ ਆਪ ਸੁਣੌਂਦਾ ਏ। ਧੁਰ ਮਸਤਕ ਲਾਵੇ ਮੇਖ, ਪੂਰਬ ਲਹਿਣਾ ਝੋਲੀ ਪੌਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਕਰੇ ਹੇਤ, ਹਿਤਕਾਰੀ ਮੇਲ ਮਿਲੌਂਦਾ ਏ। ਜਨ ਭਗਤਾਂ ਮੇਲ ਮਿਲਾਇਆ ਏ। ਪੁਰਖ ਅਬਿਨਾਸ਼ੀ ਖੇਲ ਰਚਾਇਆ ਏ। ਜੋਤ ਪਰਕਾਸ਼ੀ ਨੂਰੋ ਨੂਰ ਡਗਮਗਾਇਆ ਏ। ਕਿਸੇ ਹੱਥ ਨਾ ਆਵੇ ਪੰਡਤ ਕਾਸੀ, ਮੁੱਲਾਂ ਸ਼ੇਖ਼ ਮਸਾਇਕ ਸਰਬ ਕੁਰਲਾਇਆ ਏ। ਲੱਭਦੇ ਫਿਰਦੇ ਚਾਰੋਂ ਕੁੰਟ ਜਗਤ ਵਿਦਵਾਨੀ ਪਾਠੀ, ਗਿਆਨੀ ਧਿਆਨੀ ਧਿਆਨ ਲਗਾਇਆ ਏ। ਸਾਚਾ ਮਿਲਿਆ ਨਾ ਧੁਰ ਦਾ ਸਾਥੀ, ਸਗਲਾ ਸੰਗ ਨਾ ਕੋਇ ਜੁੜਾਇਆ ਏ। ਰਾਤੀਂ ਦਰਸ ਨਾ ਮਿਲੇ ਇਕਾਂਤੀ, ਪਰਭਾਤੀ ਭੇਵ ਨਾ ਕੋਇ ਖੁਲ੍ਹਾਇਆ ਏ। ਦੀਵਾ ਜੋਤ ਨਾ ਜਗੇ ਬਾਤੀ, ਬਿਨ ਤੇਲ ਸ਼ਮਅ ਕੋਈ ਨਾ ਡਗਮਗਾਇਆ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਇਆ ਏ। ਹਰਿਜਨ ਸਾਚੇ ਵੇਖ ਵਖੌਂਦਾ ਏ। ਦੀਨ ਦਿਆਲ ਦਇਆ ਕਮੌਂਦਾ ਏ। ਕਾਇਆ ਬੰਕ ਸੱਚੀ ਧਰਮਸਾਲ, ਘਰ ਸੱਜਣ ਡੇਰਾ ਲੌਂਦਾ ਏ। ਦੀਵਾ ਬਾਤੀ ਇਕੋ ਬਾਲ, ਅਗਿਆਨ ਅੰਧੇਰ ਮਿਟੌਂਦਾ ਏ। ਸ਼ਬਦ ਅਗੰਮੀ ਵੱਜੇ ਤਾਲ, ਤੁਰਯਾ ਰਾਗ ਇਕ ਸੁਣੌਂਦਾ ਏ। ਜੁਗ ਚੌਕੜੀ ਅਵਲੱੜੀ ਚਾਲ, ਮਾਰਗ ਪੰਥ ਆਪ ਸਮਝੌਦਾ ਏ। ਨਿਰਗੁਣ ਸਰਗੁਣ ਬਣ ਦਲਾਲ, ਗੁਰਮੁਖ ਗੁਰ ਗੁਰ ਵੇਖ ਵਖੌਂਦਾ ਏ। ਸੰਤ ਸੁਹੇਲੇ ਸੱਚੇ ਲਾਲ, ਲਾਲਨ ਆਪਣੇ ਰੰਗ ਰੰਗੌਂਦਾ ਏ। ਨਾਤਾ ਤੋੜ ਕਾਲ ਮਹਾਂਕਾਲ, ਮਹਿਬੂਬ ਆਪਣੇ ਘਰ ਵਸੌਂਦਾ ਏ। ਵਸਲ ਦੇਵੇ ਸਚ ਜੁਮਾਲ, ਜੁਮਲਾ ਅੱਖਰ ਆਪਣਾ ਨਾਮ ਪੜ੍ਹੌਂਦਾ ਏ। ਲੱਖ ਚੁਰਾਸੀ ਵਿਚੋਂ ਕਰ ਕੇ ਭਾਲ, ਜਮ ਕੀ ਫਾਸੀ ਆਪ ਤੁੜੌਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਭੇਵ ਮਿਟੌਂਦਾ ਏ। ਜਨ ਭਗਤਾਂ ਲੇਖਾ ਜਾਣੇ ਹਰਿ, ਲਿਖਤ ਲੇਖ ਨਾ ਕੋਇ ਵਡਿਆਈਆ। ਪਰਮ ਪੁਰਖ ਪ੍ਰਭ ਕਿਰਪਾ ਕਰ, ਕਿਰਪਾਲ ਹੋਏ ਸਹਾਈਆ। ਜੁਗ ਜਨਮ ਦੇ ਵਿਛੜੇ ਕੱਠੇ ਕਰ, ਘਰ ਸਾਚੇ ਜੋੜ ਜੁੜਾਈਆ। ਨਿਰਭੌ ਚੁਕਾਏ ਭੈ ਡਰ, ਭਿਆਨਕ ਰਹਿਣ ਕੋਇ ਨਾ ਪਾਈਆ। ਦਰਸ ਦਿਖਾਏ ਅੰਦਰ ਵੜ, ਘਰ ਘਰ ਵਿਚ ਮੇਲ ਮਿਲਾਈਆ। ਲਹਿਣਾ ਚੁੱਕੇ ਚੇਤਨ ਜੜ, ਹਰਿ ਦੇਵੇ ਮਾਣ ਵਡਿਆਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਸਚ ਉਠਾਈਆ। ਹਰਿਜਨ ਉਠਿਆ ਕਲਜੁਗ ਜਗਤ, ਜਗਜੀਵਣ ਦਾਤਾ ਹੋਏ ਸਹਾਈਆ। ਲੇਖੇ ਲਾਏ ਬੂੰਦ ਰਕਤ, ਪੰਜ ਤਤ ਵੱਜੇ ਵਧਾਈਆ। ਸੋਹਣਾ ਸੁਹੰਜਣਾ ਸੋਹੇ ਵਕਤ, ਘੜੀ ਪਲ ਖ਼ੁਸ਼ੀ ਮਨਾਈਆ। ਦੇਵੇ ਵਡਿਆਈ ਹਰਿਜਨ ਭਗਤ, ਭਗਵਨ ਮਿਹਰ ਨਜ਼ਰ ਉਠਾਈਆ। ਆਤਮ ਪਰਮਾਤਮ ਧੁਰ ਦੀ ਸ਼ਕਤ, ਸ਼ਖ਼ਸੀਅਤ ਵਿਚੋਂ ਦਏ ਸਮਝਾਈਆ। ਸਾਚੇ ਸੰਤਾਂ ਨਾਲ ਕਰੇ ਨਾ ਫ਼ਰਕ, ਫ਼ੈਸਲਾ ਇਕੋ ਵਾਰ ਸੁਣਾਈਆ। ਲੱਖ ਚੁਰਾਸੀ ਕਰ ਕੇ ਤਰਕ, ਤੁਰਤ ਆਪਣਾ ਹੁਕਮ ਵਰਤਾਈਆ। ਨਿਰਗੁਣ ਹੋ ਕੇ ਆਇਆ ਪਰਤ, ਪਰਤੀਨਿਧ ਬੇਪਰਵਾਹੀਆ। ਨਾ ਕੋਈ ਸੋਗ ਨਾ ਕੋਈ ਹਰਖ਼, ਚਿੰਤਾ ਗ਼ਮ ਨਾ ਕੋਇ ਜਣਾਈਆ । ਗੁਰਮੁਖਾਂ ਉਤੇ ਕਰ ਕੇ ਤਰਸ, ਰਹਿਮਤ ਆਪਣੀ ਝੋਲੀ ਪਾਈਆ। ਪ੍ਰਭ ਦਰਸ਼ਨ ਕੋ ਜੋ ਜਨ ਰਹੇ ਭਟਕ, ਤਿਨ੍ਹਾਂ ਭਟਕਨਾ ਦਏ ਬੁਝਾਈਆ। ਸੁਖਮਨ ਟੇਢੀ ਬੰਕ ਜੋ ਰਹੇ ਅਟਕ, ਤਿਨ੍ਹਾਂ ਦਸਮ ਦਵਾਰੀ ਸਹਿਜ ਸੁਭਾਉ ਮੇਲ ਮਿਲਾਈਆ। ਪੰਚ ਵਿਕਾਰਾ ਕੋਈ ਨਾ ਚੜ੍ਹੇ
❋
❋
ਕਟਕ, ਕਾਮ ਕਰੋਧ ਲੋਭ ਮੋਹ ਹੰਕਾਰ ਨਾ ਹੋਏ ਹਲਕਾਈਆ। ਜਗਤ ਤ੍ਰਿਸਨਾ ਜੋ ਜਨ ਰਹੇ ਲਟਕ, ਤਿਨ੍ਹਾਂ ਮੰਜ਼ਲ ਪੰਧ ਦੇਵੇ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਲੇਖੇ ਲਏ ਲਗਾਈਆ। ਹਰਿਜਨ ਮੰਗੇ ਇਕੋ ਮੰਗ, ਪ੍ਰਭ ਤੇਰੇ ਅੱਗੇ ਅਰਜ਼ੋਈਆ। ਅੰਤਰ ਨਿਭੇ ਤੇਰਾ ਸੰਗ, ਬਾਹਰ ਤੇਰੀ ਸਰਨਾਈਆ। ਘਰ ਨਾਮ ਨਿਧਾਨ ਵੱਜੇ ਮਰਦੰਗ, ਧੁਨ ਆਤਮਕ ਰਾਗ ਸ਼ਨਵਾਈਆ। ਜਗਤ ਦਵਾਰੇ ਜਾਈਏ ਲੰਘ, ਅਧਵਿਚਕਾਰ ਨਾ ਕੋਇ ਅਟਕਾਈਆ। ਆਤਮ ਸੇਜਾ ਬੈਠਾ ਵੇਖੀਏ ਉਪਰ ਪਲੰਘ, ਪਾਵਾ ਚੂਲ ਨਜ਼ਰ ਕੋਇ ਨਾ ਆਈਆ । ਜਨ ਭਗਤ ਗਾਵੇਂ ਛੰਦ, ਤੂੰ ਮੇਰਾ ਮੈਂ ਤੇਰਾ ਦੂਜਾ ਰੂਪ ਨਾ ਕੋਇ ਵਖਾਈਆ। ਘਰ ਸਵਾਮੀ ਪੌਣੀ ਠੰਡ, ਅੰਮ੍ਰਿਤ ਮੇਘ ਇਕ ਬਰਖਾਈਆ। ਤੇਰਾ ਪ੍ਰੇਮ ਪਿਆਰ ਮਿਲੇ ਸਚ ਅਨੰਦ, ਅਨੰਦ ਅਨੰਦ ਵਿਚੋਂ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕੂੜਾ ਲੇਖਾ ਦੇਣਾ ਚੁਕਾਈਆ। ਘਰ ਠਾਕਰ ਸਵਾਮੀ ਮਿਲਣਾ ਆਪ, ਜਨ ਭਗਤ ਧਿਆਨ ਲਗਾਈਆ। ਕਰ ਕਿਰਪਾ ਦੇਣੀ ਦਾਤ, ਵਸਤ ਅਗੰਮ ਅਥਾਹ ਵਰਤਾਈਆ। ਤੂੰ ਆਦਿ ਜੁਗਾਦੀ ਧੁਰ ਦਾ ਬਾਪ, ਪਿਤਾ ਪੁਰਖ ਅਕਾਲ ਅਖਵਾਈਆ। ਨਿਰਗੁਣ ਨਿਰਵੈਰ ਨੂਰੀ ਪਾਕ, ਖ਼ਾਕੀ ਖ਼ਾਕ ਨਾ ਕੋਇ ਜਣਾਈਆ। ਪੀਰ ਪੈਗ਼ੰਬਰ ਜਿਸ ਨੂੰ ਸਚ ਰਸੂਲ ਮੰਨਦੇ ਗਏ ਸਾਕ, ਸੱਜਣ ਯਾਰ ਇਕੋ ਇਕ ਅਖਵਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਦਾ ਦੱਸਦੇ ਗਏ ਭਵਿਖਤ ਵਾਕ, ਵਾਸਤਾ ਆਪਣੇ ਨਾਲ ਜੁੜਾਈਆ। ਸੋ ਸਾਹਿਬ ਸਤਿਗੁਰ ਪੁਰਖ ਅਬਿਨਾਸ਼, ਸਾਚਾ ਪੱਤਣ ਵੇਖਣਾ ਘਾਟ, ਖੇਵਟ ਖੇਟਾ ਆਪਣਾ ਰੂਪ ਵਟਾਈਆ । ਨਈਆ ਨੌਕਾ ਤੇਰੇ ਕੰਧੇ ਦਿਸੇ ਜਹਾਜ਼, ਭਵ ਸਾਗਰ ਬੇੜਾ ਪਾਰ ਕਰਾਈਆ। ਬਿਨ ਤੇਰੀ ਕਿਰਪਾ ਕਿਸੇ ਕੰਮ ਨਾ ਆਏ ਰੋਜ਼ਾ ਵੁਜ਼ੂ ਨਮਾਜ਼, ਸਜਦਾ ਸੀਸ ਧੂੜੀ ਟਿੱਕਾ ਮਸਤਕ ਖ਼ਾਕ ਰਮਾਈਆ। ਜਾਹਰ ਬਾਤਨ ਕਰ ਬਾਤ, ਬੈਤੁਲ ਧਾਮ ਮੁਕਦੱਸ ਇਕੋ ਦੇ ਵਖਾਈਆ। ਤੈਨੂੰ ਮਿਲ ਕੇ ਏਥੇ ਓਥੇ ਮਿਲੇ ਨਜਾਤ, ਨਛਾਵਰ ਆਪਣਾ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਸੂਫੀ ਬੈਠੇ ਧਿਆਨ ਲਗਾਈਆ। ਸੂਫੀ ਬੈਠੇ ਮੰਗਣ ਦੀਦ, ਦੀਦਾ ਦਾਨਿਸਤਾ ਨਜ਼ਰੀ ਆਈਆ। ਤੇਰਾ ਜਲਵਾ ਗੁਫ਼ਤ ਸ਼ਨੀਦ, ਸ਼ਾਇਰ ਮੁਸ਼ਾਇਰੇ ਨਾਲ ਸਕੇ ਨਾ ਕੋਇ ਗਾਈਆ। ਤੇਰਾ ਕਲਮਾ ਤੇਰਾ ਨਾਮ ਤੇਰਾ ਨਜ਼ਾਮ ਆਦਿ ਜੁਗਾਦਿ ਲੋਕ ਪਰਲੋਕ ਠੀਕ, ਠੋਕਰ ਸਕੇ ਨਾ ਕੋਇ ਲਗਾਈਆ। ਸਦੀ ਚੌਧਵੀਂ ਪਰਵਰਦਗਾਰ ਤੇਰੀ ਇਕ ਤਾਰੀਖ਼, ਈਸਾ ਮੂਸਾ ਮੁਹੰਮਦ ਤਰੀਕੇ ਨਾਲ ਗਿਆ ਸਮਝਾਈਆ। ਸੋ ਸਾਹਿਬ ਵੇਲਾ ਵਕਤ ਆਇਆ ਨਜ਼ਦੀਕ, ਜ਼ਬਰਾਈਲ ਮੇਕਾਈਲ ਅਸਰਾਈਲ ਅਸਰਾਫ਼ੀਲ ਭੱਜਣ ਵਾਹੋ ਦਾਹੀਆ। ਚੌਦਾਂ ਤਬਕ ਨੱਕ ਨਾਲ ਕੱਢਣ ਲੀਕ, ਅਲਫ਼ ਇਕੋ ਰਹੇ ਵਖਾਈਆ। ਜਿਸ ਦੀ ਧਾਰ ਦੋ ਜਹਾਨ ਦਿਸੇ ਬਾਰੀਕ, ਜਗ ਨੇਤਰ ਵੇਖਣ ਕੋਇ ਨਾ ਪਾਈਆ । ਸਚ ਸਵਾਮੀ ਅੰਤਰਜਾਮੀ ਪਿਛਲੇ ਲੇਖੇ ਕਰ ਤਸਦੀਕ, ਮੋਹਰ ਆਪਣੀ ਹੱਕ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋ ਸਹਾਈਆ। ਮੁਰੀਦ ਮੁਰਸ਼ਦ ਮੰਗਣ ਮੁਰਾਦ, ਮੁਰਦਾ ਰੂਹ ਨਜ਼ਰ ਕੋਇ ਨਾ ਆਈਆ। ਉਮਤ ਉਮਤੀ ਹੁੰਦੀ ਦਿਸੇ ਬਰਬਾਦ, ਬੈਵਾ ਰੂਪ ਜਗਤ ਲੋਕਾਈਆ। ਸਾਚੇ ਹੁਜਰੇ ਉਚ ਮਹੱਲੇ ਸੁਣੇ ਕੋਈ ਨਾ ਸਚ ਬਾਂਗ, ਹੱਕ ਆਵਾਜ਼ ਨਾ ਕੋਇ ਅਲਾਈਆ। ਤੇਰੇ ਮਿਲਣ ਦੀ ਵਡ ਅਮਾਮ ਰੱਖੀ ਤਾਂਘ, ਤਸਬੀ ਮਾਲਾ ਬੈਠੀ ਢੇਰੀਆਂ ਢਾਹੀਆ। ਸਾਹਿਬ ਸਵਾਂਗੀ ਆਪਣਾ ਦੱਸ ਸਚ ਸਵਾਂਗ, ਬਾਜੀਗਰ ਨਟੂਆ
❋
❋
ਆਪਣਾ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਵਖਾਲ ਧੁਰ ਦਾ ਘਰ, ਜਿਸ ਘਰ ਬਹਿ ਕੇ ਖ਼ੁਸ਼ੀ ਮਨਾਈਆ। ਘਰ ਵਖਾਲ ਉਹ ਪ੍ਰਭ, ਜਿਸ ਦਾ ਨਕਸ਼ਾ ਸਕੇ ਨਾ ਕੋਇ ਬਣਾਈਆ। ਬਿਨ ਤੇਰੀ ਕਿਰਪਾ ਕਿਸੇ ਨਾ ਸਕੇ ਲੱਭ, ਕੋਟਨ ਕੋਟ ਫਿਰ ਫਿਰ ਥੱਕੇ ਪਾਂਧੀ ਰਾਹੀਆ। ਗੁਰ ਅਵਤਾਰ ਪੀਰ ਪੈਗ਼ੰਬਰ ਕਿਸੇ ਆਰ ਪਾਰ ਨਾ ਦੱਸੀ ਹੱਦ, ਕਿਨਾਰਾ ਸਕੇ ਨਾ ਕੋਇ ਸਮਝਾਈਆ। ਜਿਸ ਸਿੰਘਾਸਣ ਪੁਰਖ ਅਬਿਨਾਸ਼ਨ ਨਿਰਗੁਣ ਰੂਪ ਬਹੇਂ ਸਜ, ਜੋਤੀ ਜੋਤ ਕਰ ਰੁਸ਼ਨਾਈਆ। ਜਿਸ ਗ੍ਰਹਿ ਅਗੰਮੀ ਤਾਲ ਵੱਜੇ ਨਦ, ਤੰਦੀ ਤੰਦ ਸਤਾਰ ਨਾ ਕੋਇ ਹਿਲਾਈਆ । ਜਿਸ ਦੀ ਘਾੜਤ ਘੜੀ ਆਪ ਸਮਰਥ, ਬਾਢੀ ਬਣਤ ਨਾ ਕੋਇ ਬਣਾਈਆ। ਜਿਥੇ ਨਾ ਕੋਈ ਸੂਰਜ ਚੰਦ ਰਵ ਸਸ, ਮੰਡਲ ਮੰਡਪ ਨਜ਼ਰ ਕੋਇ ਨਾ ਆਈਆ। ਨਾ ਕੋਈ ਤੱਕੇ ਨੇਤਰ ਨੈਣ ਅੱਖ, ਨਾ ਕੋਈ ਰਸਨਾ ਜਿਹਵਾ ਕਰੇ ਸਿਫ਼ਤ ਸਾਲਾਹੀਆ। ਇਹ ਸਭ ਕੁਛ ਮੇਰੇ ਸਾਹਿਬ ਤੇਰੇ ਹੱਥ, ਜਿਸ ਭਾਵੇ ਦੇਵੇਂ ਵਖਾਈਆ। ਕਲਜੁਗ ਅੰਤ ਸ੍ਰੀ ਭਗਵੰਤ ਜਨ ਭਗਤਾਂ ਪੂਰੀ ਕਰ ਆਸ, ਤ੍ਰਿਸਨਾ ਆਪਣੀ ਝੋਲੀ ਪਾਈਆ। ਸਤਿਜੁਗ ਸਤਿ ਧਰਮ ਦੀ ਦੱਸ ਦੇ ਜਾਚ, ਧੁਰ ਦੀ ਕਰ ਇਕ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਘਰ ਤੇਰਾ ਵੇਖੀਏ ਚਾਈਂ ਚਾਈਂਆ। ਤੇਰਾ ਘਰ ਵੇਖਣ ਦਾ ਚਾਓ ਅਵੱਲਾ, ਜਨ ਭਗਤ ਰਹੇ ਸੁਣਾਈਆ। ਜਿਸ ਮੰਦਰ ਬੈਠੇਂ ਇਕ ਇਕੱਲਾ, ਨਿਰਗੁਣ ਨਿਰਵੈਰ ਡੇਰਾ ਲਾਈਆ। ਜੋਤੀ ਦੀਪ ਹੋ ਕੇ ਬਲਾ, ਦੀਵਾ ਬਾਤੀ ਘਿਰਤ ਸੰਗ ਨਾ ਕੋਇ ਰਖਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਫੜਾਵੇਂ ਪੱਲਾ, ਨਾਮ ਪੱਲੂ ਗੰਢ ਬੰਧਾਈਆ। ਜਿਸ ਘਰ ਸੋਭਾ ਪਾ ਕੇ ਰਚਨ ਰਚਾਏਂ ਜਲਾਂ ਥਲਾਂ, ਜੰਗਲ ਜੂਹ ਉਜਾੜ ਪਹਾੜ ਜ਼ਿਮੀਂ ਅਸਮਾਨ ਟਿੱਲੇ ਪਰਬਤ ਚੋਟੀ ਰਚਨ ਰਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੰਦਰ ਦੇ ਜਣਾਈਆ। ਸਾਚਾ ਮੰਦਰ ਵੇਖੀਏ ਰੱਜ, ਘਰ ਠਾਂਡੇ ਦਰਸਨ ਪਾਈਆ। ਬਿਨ ਮੱਕੇ ਕਾਅਬਿਉਂ ਹੋਏ ਹੱਜ, ਬਿਨ ਮੰਦਰ ਸ਼ਿਵਦਵਾਲੇ ਮਠ ਤੇਰਾ ਰੂਪ ਨਜ਼ਰੀ ਆਈਆ। ਤੇਰੀ ਚਰਨ ਧੂੜੀ ਨਹਾਈਏ ਝੱਟ, ਅਠ ਸਠ ਤੀਰਥ ਪੰਧ ਮੁਕਾਈਆ। ਘਰ ਜੋਤ ਹੋਵੇ ਪਰਕਾਸ਼, ਨੂਰੋ ਨੂਰ ਨੂਰ ਸਮਾਈਆ। ਲੱਖ ਚੁਰਾਸੀ ਵਿਚੋਂ ਮਾਣਸ ਜਨਮ ਪੂਰੀ ਹੋਵੇ ਆਸ, ਤ੍ਰਿਸਨਾ ਕੂੜੀ ਦੇਣੀ ਗਵਾਈਆ। ਹਉਂ ਬਾਲਕ ਅਨਾਥਾਂ ਅਨਾਥ, ਤੂੰ ਬੇਅੰਤ ਬੇਪਰਵਾਹ ਸਚ ਗੋਸਾਈਂਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਮੰਦਰ ਦੇਣਾ ਸੁਹਾਈਆ। ਘਰ ਮੰਦਰ ਸਤਿਗੁਰ ਤੇਰੇ ਚਰਨਾਂ, ਜਨ ਭਗਤ ਰਹੇ ਜਣਾਈਆ। ਚਰਨ ਕਵਲ ਸਰਨਾਈ ਸਾਚੀ ਪੜਨਾ, ਨਿਉਂ ਨਿਉਂ ਸੀਸ ਨਿਵਾਈਆ। ਸੋਹੰ ਢੋਲਾ ਤੇਰਾ ਮੇਰਾ ਇਕੋ ਪੜ੍ਹਨਾ, ਸ਼ਬਦੀ ਸ਼ਬਦ ਸ਼ਬਦ ਵੰਡ ਵੰਡਾਈਆ। ਨਾ ਜੀਉਂਣਾ ਨਾ ਕਦੇ ਮਰਨਾ, ਮਰ ਜੀਵਤ ਰੂਪ ਵਟਾਈਆ। ਸਚ ਦਵਾਰੇ ਸਾਚੇ ਖੜਨਾ, ਸਨਮੁਖ ਤੇਰਾ ਦਰਸ਼ਨ ਪਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਮਾਣਸ ਜਨਮ ਮੂਲ ਨਾ ਹਰਨਾ, ਹਰਿ ਜੂ ਤੇਰਾ ਨਾਤਾ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਆਪਣਾ ਸੰਗ ਨਿਭਾਈਆ। ਜਨ ਭਗਤ ਕਹੇ ਨਾਲ ਜ਼ੋਰ, ਪ੍ਰਭ ਤੈਨੂੰ ਸਚ ਸੁਣਾਈਆ। ਜੁਗ ਜੁਗ ਅਸੀਂ ਤੇਰੀ ਪੂਰੀ ਕਰੀਏ ਲੋੜ, ਬਿਨ ਭਗਤਾਂ ਭਗਵਾਨ ਕੰਮ ਕਿਸੇ ਨਾ ਆਈਆ। ਤੂੰ ਠਾਕਰ ਹੋ ਕੇ ਜਾਏਂ ਬੌਹੜ, ਨਿਰਗੁਣ ਸਰਗੁਣ ਵੇਸ ਵਟਾਈਆ । ਕਲਜੁਗ ਅੰਤ ਤੇਰੇ ਹੱਥ ਡੋਰ, ਅਬਿਨਾਸ਼ੀ ਕਰਤੇ ਇਕੋ ਇਕ ਰਖਾਈਆ। ਆਤਮ ਪਰਮਾਤਮ ਨਾਤਾ ਜੋੜ, ਰਵਦਾਸ ਚੁਮਾਰਾ
❋
❋
ਦਏ ਗਵਾਹੀਆ । ਕਬੀਰ ਜੁਲਾਹਾ ਦਿਸੇ ਕੋਲ, ਦੂਰ ਦੁਰਾਡਾ ਨੇੜੇ ਆਈਆ। ਪਰਮ ਪੁਰਖ ਪ੍ਰਭ ਅੰਤਰਜਾਮੀ ਜਾਣਾ ਮੌਲ, ਬਿਸਮਲ ਆਪਣੀ ਧਾਰ ਵਖਾਈਆ। ਪਿਛਲਾ ਯਾਦ ਕਰ ਲੈ ਕੌਲ, ਕੀਤਾ ਇਕਰਾਰ ਭੁੱਲ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਆਪਣਾ ਲੇਖਾ ਰਹੇ ਮੰਗ ਮੰਗਾਈਆ। ਸਾਡਾ ਲੇਖਾ ਦੇ ਦੇ ਧੁਰ ਦਾ, ਧੁਰ ਮਸਤਕ ਵੇਖ ਵਖਾਈਆ। ਕਲਜੁਗ ਵੇਖ ਬੇੜਾ ਰੁੜ੍ਹਦਾ, ਤੇਰਾ ਇਕ ਧਿਆਨ ਲਗਾਈਆ। ਕਿਸੇ ਮੰਤਰ ਯਾਦ ਨਾ ਰਿਹਾ ਗੁਰ ਦਾ, ਸਤਿਗੁਰ ਸਿਖਿਆ ਗਏ ਸਰਬ ਭੁਲਾਈਆ। ਅੰਤਰ ਆਤਮ ਅੱਠੇ ਪਹਿਰ ਫੁਰਨਾ ਕਿਸੇ ਨਾ ਫੁਰਦਾ, ਮੰਤਰ ਇਕੋ ਨਾ ਕੋਇ ਜਣਾਈਆ। ਆਤਮ ਪਰਮਾਤਮ ਨਾਲ ਮਿਲ ਕੋਈ ਨਾ ਤੁਰਦਾ, ਬਾਹਰੋਂ ਭੱਜਣ ਵਾਹੋ ਦਾਹੀਆ। ਲੇਖਾ ਚੁਕੇ ਨਾ ਅੰਧੇਰ ਘੋਰ ਦਾ, ਸਾਚਾ ਨੂਰ ਨਾ ਕੋਇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਦੇਣਾ ਇਕ ਵਰ, ਦਰ ਤੇਰੇ ਸੀਸ ਨਿਵਾਈਆ। ਸੀਸ ਨਿਵਾਇਆ ਦਰ ਤੇਰੇ ਪ੍ਰਭ, ਪਰਮ ਪੁਰਖ ਤੇਰੀ ਸਰਨਾਈਆ। ਕਲਜੁਗ ਅੰਤਮ ਵੇਖੇ ਹੱਦ, ਹੱਦ ਹਦੂਦ ਆਪਣੇ ਚਰਨਾਂ ਹੇਠ ਦਬਾਈਆ। ਭਗਤ ਭਗਵਾਨ ਲੈਣੇ ਸੱਦ, ਸੱਦਾ ਆਪਣਾ ਨਾਮ ਜਣਾਈਆ। ਅੰਮ੍ਰਿਤ ਜਾਮ ਪਿਔਣਾ ਧੁਰ ਦੀ ਮਦਿ, ਸਚ ਖ਼ੁਮਾਰੀ ਇਕ ਵਖਾਈਆ। ਦਰਸ ਦਿਖਾਉਣਾ ਰੱਜ ਰੱਜ, ਪੂਰਬ ਜਨਮ ਦੀ ਤ੍ਰਿਸਨਾ ਭੁੱਖ ਮਿਟਾਈਆ। ਲੱਖ ਚੁਰਾਸੀ ਨਾਲੋਂ ਕਰ ਕੇ ਅੱਡ, ਘਰ ਸਾਚੇ ਲੈਣਾ ਬਹਾਈਆ। ਨਾਮ ਨਿਧਾਨ ਸੁਣੌਣਾ ਨਦ, ਅਨਰਾਗੀ ਰਾਗ ਅਲਾਈਆ। ਤੇਰਾ ਦਰਸ ਕਰਨ ਭੱਜ ਭੱਜ, ਕੂੜੀ ਕਿਰਿਆ ਪੰਧ ਮੁਕਾਈਆ। ਜਿਸ ਦਰਬਾਰ ਹਰਿ ਕਰਤਾਰ ਸੋ ਪੁਰਖ ਨਿਰੰਜਣ ਬਹੇਂ ਸਜ, ਸਚ ਸਿੰਘਾਸਣ ਸੋਭਾ ਪਾਈਆ। ਓਸ ਨਾਲੋਂ ਕਦੇ ਨਾ ਕਰੀਂ ਅਲੱਗ, ਵਿਛੋੜਾ ਭਗਤ ਸਹਿ ਸਕੇ ਨਾ ਰਾਈਆ। ਪ੍ਰੇਮ ਪ੍ਰੀਤੀ ਅੰਦਰ ਜਾਣਾ ਬੱਝ, ਡੋਰੀ ਤੰਦ ਨਾ ਕੋਇ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਗੁਰ ਗੁਰ ਮੇਲ ਮਿਲਾਈਆ। ਜਨ ਭਗਤ ਮਿਲਾਉਣਾ ਭਗਤੀ ਮੀਤ, ਭਗਵਨ ਭਾਉ ਭਾਵ ਸਮਝਾਈਆ। ਆਦਿ ਜੁਗਾਦਿ ਤੇਰੀ ਸਾਚੀ ਰੀਤ, ਰੀਤੀਵਾਨ ਵੱਡੀ ਵਡਿਆਈਆ । ਕਾਇਆ ਕਾਅਬਾ ਵਖਾਉਣਾ ਸਚ ਮਸੀਤ, ਮੰਦਰ ਇਕੋ ਸੋਭਾ ਪਾਈਆ। ਜਿਸ ਘਰ ਲਹਿਣਾ ਦੇਣਾ ਚੁੱਕੇ ਊਚ ਨੀਚ, ਰਾਓ ਰੰਕ ਰਾਜ ਰਾਜਾਨ ਨਾ ਕੋਇ ਵਡਿਆਈਆ। ਤਿਸ ਦਵਾਰਿਉਂ ਦੇਣੀ ਭੀਖ, ਭਿਛਿਆ ਭਗਤ ਆਪਣਾ ਨਾਮ ਵਰਤਾਈਆ। ਨੌ ਸੌ ਚੁਰਾਨਵੇ ਚੌਕੜੀ ਜੁਗ ਤੇਰੀ ਰੱਖਦੇ ਗਏ ਉਡੀਕ, ਛੱਤੀ ਜੁਗ ਦਾ ਬੰਧਨ ਪਾਈਆ । ਤੇਈ ਅਵਤਾਰ ਭਗਤ ਅਠਾਰਾਂ ਈਸਾ ਮੂਸਾ ਮੁਹੰਮਦ ਗੁਰੂ ਦਸ ਤੈਨੂੰ ਦੱਸਦੇ ਰਹੇ ਨਜ਼ਦੀਕ, ਦੂਰ ਦੁਰਾਡਾ ਨੇਰਨ ਨੇਰ ਨਜ਼ਰੀ ਆਈਆ। ਸੋ ਵਕਤ ਸੁਹੰਜਣਾ ਸੋਭਾਵੰਤ ਹੋਵੇ ਠੀਕ, ਠਾਕਰ ਦੇਣੀ ਇਕ ਸਰਨਾਈਆ। ਤੇਰੇ ਸੀਸ ਪੀਤੰਬਰ ਸੋਹੇ ਪੀਤ, ਪਾਤਸ਼ਾਹ ਤੇਰੀ ਸ਼ਰਨਾਈਆ। ਤੂੰ ਆਦਿ ਜੁਗਾਦੀ ਲਾਸ਼ਰੀਕ, ਸ਼ਿਰਕਤ ਸਾਹਿਬ ਕਦੇ ਨਾ ਭਾਈਆ। ਕਲਜੁਗ ਮੇਟ ਅੰਧੇਰਾ ਤਾਰੀਕ, ਨਿਰਗੁਣ ਚੰਦ ਕਰ ਰੁਸ਼ਨਾਈਆ। ਜਨ ਭਗਤਾਂ ਆਪਣਾ ਦਰਸ ਕਰ ਬਖ਼ਸ਼ੀਸ਼, ਰਹਿਮਤ ਆਪ ਕਮਾਈਆ। ਤੇਰਾ ਕਲਮਾ ਨਾਮ ਪੜ੍ਹਨ ਹਦੀਸ, ਹਜ਼ਰਤ ਢੋਲਾ ਇਕੋ ਗਾਈਆ। ਚਰਨ ਕਵਲ ਉਪਰ ਧਵਲ ਬੰਨ੍ਹ ਪ੍ਰੀਤ, ਨਾਤਾ ਬਿਧਾਤਾ ਆਪਣੇ ਨਾਲ ਜੁੜਾਈਆ। ਘਰ ਸੱਜਣ ਮਿਲਣਾ ਆ ਕੇ ਮੀਤ, ਬਾਹਰ ਖੋਜਣ ਕੋਇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਹੋਣਾ ਸਹਾਈਆ। ਘਰ ਸਾਚਾ ਦਿਸੇ ਊਚ ਅਗੰਮ, ਅਲਖ ਅਗੋਚਰ ਤੇਰੀ
❋
❋
ਵਡਿਆਈਆ। ਸ੍ਰੀ ਭਗਵਾਨ ਰਹਾਏ ਬਿਨ ਥੰਮ, ਪੌੜਾ ਡੰਡਾ ਨਜ਼ਰ ਕੋਇ ਨਾ ਆਈਆ। ਜਿਥੇ ਪਰਕਾਸ਼ ਨਾ ਸੂਰਜ ਚੰਨ, ਪੁਰੀ ਲੋਅ ਨਜ਼ਰ ਕੋਇ ਨਾ ਆਈਆ। ਸਚ ਨਿਵਾਸ ਸ੍ਰੀ ਭਗਵਨ, ਹਰਿ ਕਰਤਾ ਆਪ ਰਖਾਈਆ। ਜਨ ਭਗਤਾਂ ਉਪਰ ਜਾਏ ਮਨ, ਮਨਸਾ ਮੋਹ ਮਿਟਾਈਆ। ਭਾਗ ਲਗਾਏ ਕਾਇਆ ਪੰਜ ਤਤ ਤਨ, ਤਤਵ ਆਪਣਾ ਦਏ ਸਮਝਾਈਆ। ਮੇਲ ਮਿਲਾਵਾ ਕਰ ਕੇ ਆਤਮ ਅੰਨ੍ਹ, ਪਰਮਾਤਮ ਜੋੜ ਜੁੜਾਈਆ। ਸੋ ਗੁਰਮੁਖ ਗੁਰਸਿਖ ਹਰਿਜਨ ਜਨ ਭਗਤ ਕਹੇ ਧੰਨ ਧੰਨ, ਧੰਨ ਧੰਨ ਪ੍ਰਭੂ ਤੇਰੀ ਸ਼ਰਨਾਈਆ। ਏਥੇ ਓਥੇ ਦੋ ਜਹਾਨ ਕੋਈ ਨਾ ਦੇਵੇ ਡੰਨ, ਲੇਖਾ ਮੰਗਣ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਆਪਣਾ ਘਰ ਵਖਾਈਆ। ਜਨ ਭਗਤ ਵਖਾਏ ਸਚ ਦਰਬਾਰਾ, ਦਰਗਾਹ ਸੱਚੀ ਤਾਕ ਖੁਲ੍ਹਾਈਆ। ਜਿਸ ਘਰ ਵਸੇ ਪਰਵਰਦਿਗਾਰਾ, ਪਾਰਬ੍ਰਹਮ ਬੇਪਰਵਾਹੀਆ। ਸਚ ਸਿੰਘਾਸਣ ਸੋਭਾਵੰਤ ਅਪਰ ਅਪਾਰਾ, ਚਾਰੋਂ ਕੁੰਟ ਇਕੋ ਰੂਪ ਨਜ਼ਰੀ ਆਈਆ। ਦੀਆ ਬਾਤੀ ਹੋਏ ਉਜਿਆਰਾ, ਕਮਲਾਪਾਤੀ ਕਰੇ ਰੁਸ਼ਨਾਈਆ। ਧੁਰ ਦਾ ਸਾਥੀ ਬੋਲੇ ਜੈਕਾਰਾ, ਅਗੰਮ ਨਾਮ ਜਣਾਈਆ। ਜਿਸ ਦਾ ਹੁਕਮ ਵਰਤੇ ਜੁਗ ਚਾਰਾ, ਨਾ ਕੋਈ ਮੇਟੇ ਮੇਟ ਮਿਟਾਈਆ। ਜਿਸ ਦਾ ਖੇਲ ਵਿਸ਼ਨ ਬ੍ਰਹਮਾ ਸ਼ਿਵ ਤ੍ਰੈਗੁਣ ਮਾਇਆ ਪੰਜ ਤਤ ਪਸਾਰਾ, ਲੱਖ ਚੁਰਾਸੀ ਚਾਰੇ ਖਾਣੀ ਘਾੜਤ ਲਿਆ ਘੜਾਈਆ। ਜਿਸ ਦਾ ਨਾਮ ਨਿਧਾਨ ਚਾਰੇ ਬਾਣੀ ਇਕ ਜੈਕਾਰਾ, ਪਰਾ ਪਸੰਤੀ ਮਧਮ ਬੈਖਰੀ ਢੋਲਾ ਗਾਈਆ। ਜਿਸ ਦਾ ਰੂਪ ਗੁਰੂ ਅਵਤਾਰਾ, ਗੁਰ ਪੀਰ ਪੈਗ਼ੰਬਰ ਅਖਵਾਈਆ। ਜਿਸ ਦਾ ਸਿਫ਼ਤੀ ਸਚ ਭੰਡਾਰਾ, ਸ਼ਾਸਤਰ ਸਿਮਰਤ ਵੇਦ ਪੁਰਾਨ ਦੇਣ ਗਵਾਹੀਆ। ਜਿਸ ਦਾ ਨਾਮ ਹੱਟ ਵਣਜਾਰਾ, ਲੋਕ ਪਰਲੋਕ ਆਪ ਵਖਾਈਆ। ਜਿਸ ਦਾ ਸਰਗੁਣ ਬਣੇ ਲਿਖਾਰਾ, ਬਣ ਕੇ ਕਾਤਬ ਕਲਮ ਚਲਾਈਆ। ਜਿਸ ਦਾ ਭਗਤ ਦਿਸੇ ਮਨਾਰਾ, ਲੋਕਮਾਤ ਸੋਭਾ ਪਾਈਆ। ਜਿਸ ਦਾ ਸੰਤ ਸਚ ਦੁਲਾਰਾ, ਸੁਤ ਨਾਦੀ ਨਾਉਂ ਧਰਾਈਆ। ਜਿਸ ਦਾ ਗੁਰਮੁਖ ਇਕ ਅਧਾਰਾ, ਸੋਹਣਾ ਰੰਗ ਚੜ੍ਹਾਈਆ। ਜਿਸ ਦਾ ਗੁਰਸਿਖ ਕਰੇ ਪਿਆਰਾ, ਪ੍ਰੇਮ ਪ੍ਰੀਤੀ ਚਰਨ ਕਵਲ ਰਖਾਈਆ। ਜਿਸ ਦਾ ਆਦਿ ਜੁਗਾਦਿ ਪਸਾਰਾ, ਨਿਤ ਨਵਿਤ ਖੇਲ ਕਰਾਈਆ। ਸੋ ਸਾਹਿਬ ਪੁਰਖ ਅਕਾਲ ਨਿਹਕਲੰਕ ਨਰਾਇਣ ਨਰ ਅਵਤਾਰਾ, ਜਿਸ ਦੀ ਸਮਝ ਕੋਇ ਨਾ ਪਾਈਆ। ਜਨ ਭਗਤਾਂ ਵਖਾਏ ਠਾਂਡਾ ਇਕ ਦਰਬਾਰਾ, ਦਰ ਦਰਵਾਜ਼ਾ ਗ਼ਰੀਬ ਨਿਵਾਜਾ ਗਹਿਰ ਗੰਭੀਰ ਆਪ ਖੁਲ੍ਹਾਈਆ । ਜਿਸ ਦਾ ਆਦਿ ਅੰਤ ਸਦਾ ਬੇਅੰਤ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੈਕਾਰਾ, ਜੈ ਜੈਕਾਰ ਬ੍ਰਹਿਮੰਡ ਖੰਡ ਦੋ ਜਹਾਨ ਪੁਰੀ ਲੋਅ ਆਕਾਸ਼ ਗਗਨ ਗਗਨੰਤਰ ਮੰਤਰ ਇਕੋ ਇਕ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਅਪਰ ਅਪਾਰਾ, ਆਪਣਾ ਲੇਖਾ ਲੇਖੇ ਵਿਚੋਂ ਸਮਝਾਈਆ।