੩ ਚੇਤ ੨੦੨੧ ਬਿਕ੍ਰਮੀ ਨਰੈਣ ਸਿੰਘ ਦੇ ਗ੍ਰਹਿ ਵੇਰਕਾ ਜ਼ਿਲਾ ਅੰਮ੍ਰਿਤਸਰ
ਸ਼ਾਹੀ ਕਹੇ ਮੇਰੀ ਮੇਟ ਸ਼ਾਹੀ, ਸ਼ਾਹ ਪਾਤਸ਼ਾਹ ਤੇਰੀ ਸਰਨਾਈਆ। ਜੁਗ ਚੌਕੜੀ ਬਣੀ ਰਹੀ ਪਾਂਧੀ ਰਾਹੀ, ਨਿਤ ਨਵਿਤ ਚਲਾਂ ਵਾਹੋ ਦਾਹੀਆ। ਕਾਗ਼ਜ਼ਾਂ ਉਤੇ ਮੇਰੀ ਗਵਾਹੀ, ਸ਼ਹਾਦਤ ਗੁਰ ਅਵਤਾਰ ਪੀਰ ਪੈਗ਼ੰਬਰ ਰਹੇ ਪਾਈਆ। ਨਿਰਗੁਣ ਸਰਗੁਣ ਅੱਖਰਾਂ ਬਣਤ ਬਣਾਈ,
❋
❋
ਲੇਖਾ ਲਿਖ ਲਿਖ ਬੇਪਰਵਾਹੀਆ। ਸਚ ਦਵਾਰ ਮਿਲੀ ਨਾ ਕਿਤੇ ਵਡਿਆਈ, ਮੇਰਾ ਨਾਉਂ ਨਾ ਕੋਇ ਜਣਾਈਆ। ਬਿਨ ਮੇਰੇ ਲੇਖ ਪਾਰਬ੍ਰਹਮ ਤੇਰੀ ਚਲੇ ਨਾ ਕੋਇ ਚਤਰਾਈ, ਨਿਸ਼ਾਨੀ ਜਗਤ ਨਾ ਕੋਇ ਰਖਾਈਆ। ਨਿਤ ਨਵਿਤ ਤੇਰੇ ਨਾਮ ਦੀ ਲਿਖਾਂ ਕਹਾਣੀ, ਸਿਫ਼ਤੀ ਢੋਲਾ ਧੁਰ ਦਾ ਗਾਈਆ। ਤੇਰੀ ਮਹਿਮਾਂ ਜੀਵਾਂ ਜੰਤਾਂ ਬਾਣੀ, ਚਾਰ ਕੁੰਟ ਚਾਰ ਵਰਨ ਬੈਠੇ ਧਿਆਨ ਲਗਾਈਆ। ਮੈਂ ਲਿਖਣਹਾਰੀ ਅੰਨ੍ਹੀ ਕਾਣੀ, ਤੇਰੀ ਸਾਰ ਪ੍ਰਭੂ ਨਾ ਆਈਆ। ਜਨ ਭਗਤ ਕਹਿਣ ਤੇਰਾ ਪਦ ਨਿਰਬਾਣੀ, ਅਗੰਮ ਅਥਾਹ ਅਖਵਾਈਆ। ਓਥੇ ਲੇਖ ਨਾ ਕੋਇ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਮੇਰਾ ਲੇਖਾ ਦੇ ਸਮਝਾਈਆ। ਸ਼ਾਹੀ ਕਹੇ ਮੈਂ ਕੀਤੇ ਸ਼ਾਹ, ਸ਼ਹਿਨਸ਼ਾਹ ਜੁਗ ਜੁਗ ਲੇਖ ਲਿਖਾਈਆ। ਨਿਰਗੁਣ ਸਰਗੁਣ ਦੱਸਦੀ ਰਹੀ ਰਾਹ, ਰਹਿਬਰ ਬਣ ਕੇ ਜਗਤ ਲੋਕਾਈਆ। ਪਤਿਪਰਮੇਸ਼ਵਰ ਤੇਰਾ ਦ੍ਰਿੜੌਂਦੀ ਰਹੀ ਨਾਂ, ਅੱਖਰਾਂ ਵੱਖਰਾ ਮੇਲ ਮਿਲਾਈਆ। ਮੇਰੀ ਹਾਂ ਵਿਚ ਕਿਸੇ ਨਾ ਮਿਲਾਈ ਹਾਂ, ਹਾਸਾ ਕਰੇ ਸਰਬ ਲੋਕਾਈਆ। ਬੌਹੜੀ ਦਰੋਹੀ ਕੋਈ ਮਿਲੇ ਨਾ ਥਾਂ, ਸਿਰ ਹੱਥ ਨਾ ਕੋਇ ਟਿਕਾਈਆ। ਚਾਰ ਕੁੰਟ ਚਾਰ ਜੁਗ ਦਹਿ ਦਿਸ਼ਾ ਰਹੀ ਕੁਰਲਾ, ਕੂਕ ਫ਼ਰਿਆਦ ਸੁਣਨ ਵਾਲਾ ਨੇੜ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਦੇ ਵਖਾਈਆ। ਸ਼ਾਹੀ ਕਹੇ ਮੈਂ ਪਾਵਾਂ ਸ਼ੋਰ, ਉਚੀ ਕੂਕ ਕੂਕ ਸੁਣਾਈਆ। ਤੇਰੇ ਅੱਗੇ ਨਹੀਂ ਕੋਈ ਜ਼ੋਰ, ਜਾਬਰ ਤੇਰੇ ਹੱਥ ਵਡਿਆਈਆ। ਧੁਰ ਦੀ ਵਸਤ ਇਕ ਅਨਮੋਲ, ਦਰ ਠਾਂਡੇ ਮੰਗ ਮੰਗਾਈਆ । ਪਾਰਬ੍ਰਹਮ ਪਤਿਪਰਮੇਸ਼ਵਰ ਮੇਰਾ ਲੇਖਾ ਲੈ ਵਰੋਲ, ਨਾਮ ਮਧਾਣਾ ਏਕਾ ਪਾਈਆ। ਨਿਤ ਨਵਿਤ ਆਦਿ ਅੰਤ ਵਸਾਂ ਤੇਰੇ ਕੋਲ, ਤੁਧ ਬਿਨ ਸੰਗੀ ਨਜ਼ਰ ਕੋਇ ਨਾ ਆਈਆ। ਤੇਰੇ ਪਰੇਮ ਪਿਆਰ ਅੰਦਰ ਕਾਗ਼ਜ਼ਾਂ ਉਪਰ ਕਰਾਂ ਚੋਲ੍ਹ, ਅੱਗੇ ਪਿਛੇ ਚਲਾਂ ਵਾਹੋ ਦਾਹੀਆ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਅਗਲਾ ਦੱਸਾਂ ਬੋਲ, ਧੁਰ ਸੰਦੇਸਾ ਇਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋ ਸਹਾਈਆ। ਸ਼ਾਹੀ ਕਹੇ ਮੈਂ ਮੰਗਾਂ ਮੰਗ, ਦਰ ਤੇਰੇ ਸੀਸ ਨਿਵਾਈਆ। ਧੁਰ ਦਰਬਾਰ ਵੇਖਾਂ ਲੰਘ, ਮੰਜ਼ਲ ਪੰਧ ਮੁਕਾਈਆ। ਨਾਮ ਖ਼ੁਮਾਰੀ ਚੜ੍ਹੇ ਰੰਗ, ਮਸਤੀ ਇਕੋ ਇਕ ਨਜ਼ਰੀ ਆਈਆ। ਤੇਰੀ ਕਿਰਪਾ ਜਨ ਭਗਤਾਂ ਟੁੱਟੀ ਦੇਵਾਂ ਗੰਢ, ਸੋਹਣੀ ਆਪਣੀ ਸੇਵ ਕਮਾਈਆ। ਤੇਰੀ ਮਹਿਮਾ ਲਿਖ ਕੇ ਪਾਵਾਂ ਠੰਡ, ਦੂਜਾ ਰਾਗ ਨਾ ਕੋਇ ਅਲਾਈਆ। ਤੇਰੇ ਵੈਰਾਗ ਵਿਚੋਂ ਲਵਾਂ ਅਨੰਦ, ਰਸ ਆਪਣੀ ਝੋਲੀ ਪਾਈਆ। ਗਹਿਰ ਗੰਭੀਰ ਗਾ ਕੇ ਤੇਰਾ ਛੰਦ, ਘਰ ਬੈਠਾਂ ਚਾਈਂ ਚਾਈਂਆ। ਅੱਗੇ ਪ੍ਰੀਤੀ ਤੇਰੇ ਨਾਲ ਜਾਏ ਹੰਢ, ਦੂਜਾ ਕਰੇ ਨਾ ਕੋਇ ਕੁੜਮਾਈਆ। ਸਦਾ ਸੁਹਾਗਣ ਲੋਕਮਾਤ ਨਾ ਹੋਵਾਂ ਰੰਡ, ਦੁਹਾਗਣ ਕਹਿ ਨਾ ਕੋਇ ਬੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਚ ਦੇ ਵਡਿਆਈਆ। ਸ਼ਾਹੀ ਕਹੇ ਮੈਂ ਕਮਾਵਾਂ ਜੋਗ, ਜੋਗਣ ਹੋ ਕੇ ਦਰ ਦਰ ਅਲਖ ਜਗਾਈਆ। ਮੇਰਾ ਭਗਤਾਂ ਨਾਲ ਕਰ ਸੰਜੋਗ, ਘਰ ਮੇਲਾ ਸਹਿਜ ਸੁਭਾਈਆ। ਤੇਰੇ ਪਰੇਮ ਪਿਆਰ ਦੀ ਅੰਮ੍ਰਿਤ ਰਸ ਦੇਵਾਂ ਸਾਚੀ ਚੋਗ, ਜਗਤ ਤ੍ਰਿਸਨਾ ਭੁੱਖ ਮਿਟਾਈਆ। ਆਵਣ ਜਾਵਣ ਲਿਖ ਸੰਦੇਸਾ ਦੇਵਾਂ ਕੱਟਾਂ ਹਉਮੇ ਰੋਗ, ਮਾਇਆ ਮਮਤਾ ਮੋਹ ਮਿਟਾਈਆ। ਸਚ ਦਵਾਰਾ ਤੇਰਾ ਦਸਾਵਾਂ ਕਿਲਾ ਕੋਟ, ਮਹਲ ਅਟੱਲ ਇਕੋ ਨਜ਼ਰੀ ਆਈਆ। ਤੇਰੇ ਨਾਮ ਦੀ ਬਿਨ ਲਿਖਿਆਂ ਲਾਵਾਂ ਚੋਟ, ਸਚ ਨਿਸ਼ਾਨਾ ਤੀਰ ਚਲਾਈਆ। ਜਿਸ ਜੋਜਨ ਨੂੰ ਕਹਿੰਦੇ ਗਏ ਚਾਰ ਕੋਸ, ਸੋ ਕੋਟਨ
❋
❋
ਕੋਟ ਜੋਜਨ ਤੇਰੇ ਚਰਨਾਂ ਹੇਠਾਂ ਬੈਠਣ ਪੰਧ ਮੁਕਾਈਆ। ਮੈਂ ਓਨ੍ਹਾਂ ਨਾਲ ਮਿਲ ਕੇ ਮਾਣਾਂ ਮੌਜ, ਜੋ ਤੇਰਾ ਨਾਮ ਬਿਨ ਅੱਖਰਾਂ ਰਹੇ ਗਾਈਆ। ਸਾਚਾ ਰਸ ਲਵਾਂ ਭੋਗ, ਸੇਜ ਸੁਹੰਜਣੀ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਦੇ ਦ੍ਰਿੜਾਈਆ । ਸ਼ਾਹੀ ਕਹੇ ਪ੍ਰਭ ਮੈਂ ਤੇਰਾ ਵੇਖਾਂ ਨਿਰਅੱਖਰ, ਜਿਸ ਦੀ ਬਣਤ ਨਜ਼ਰ ਕਿਸੇ ਨਾ ਆਈਆ। ਨੇਤਰ ਨੀਰ ਵਹਾਵਾਂ ਅੱਥਰ, ਰੋ ਰੋ ਦਿਆਂ ਦੁਹਾਈਆ। ਬੌਹੜੀ ਮੈਂ ਲਿਖ ਲਿਖ ਓਸ ਧਾਮ ਨਾ ਸਕੀ ਅੱਪੜ, ਘਰ ਵੇਖ ਨਾ ਖ਼ੁਸ਼ੀ ਮਨਾਈਆ। ਕੋਟਨ ਕੋਟ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਮੇਰੇ ਲਿਖੇ ਪੱਤਰ, ਮਹਿਮਾਂ ਤੇਰੀ ਗਣਤ ਗਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਪੜਦਾ ਦੇ ਚੁਕਾਈਆ। ਸ਼ਾਹੀ ਕਹੇ ਮੇਰਾ ਤੁਟਾ ਮਾਣ, ਮੇਰੀ ਲੇਖਣੀ ਰਹੀ ਕੁਰਲਾਈਆ। ਪਾਰਬ੍ਰਹਮ ਤੇਰਾ ਅਗੰਮ ਅਗੰਮੜਾ ਵੇਖਿਆ ਇਕ ਗਿਆਨ, ਜਿਸ ਗਿਆਨ ਵਿਚ ਧਿਆਨ ਤੇਰਾ ਨਜ਼ਰੀ ਆਈਆ। ਰਸਨਾ ਜਿਹਵਾ ਨਾ ਕੋਈ ਪੜ੍ਹੇ ਨਾ ਕੋਈ ਸੁਣੇ ਕਾਨ, ਨਾ ਕੋਈ ਉਚੀ ਕੂਕ ਕੂਕ ਅਲਾਈਆ। ਨਾ ਕੋਈ ਦਵਾਤ ਨਾ ਕਲਮਦਾਨ, ਪਾਣੀ ਮੇਲ ਨਾ ਕੋਇ ਮਿਲਾਈਆ। ਅੱਠੇ ਪਹਿਰ ਦਿਵਸ ਰੈਣ ਆਦਿ ਜੁਗਾਦਿ ਤੇਰਾ ਚੱਲਦਾ ਰਹੇ ਫ਼ਰਮਾਣ, ਹੁਕਮ ਇਕੋ ਵਾਹੋ ਦਾਹੀਆ। ਓਥੇ ਕੋਈ ਲਿਖਣ ਵਾਲਾ ਦਿਸੇ ਨਾ ਕੋਈ ਵਿਦਵਾਨ, ਕਾਤਬ ਨਜ਼ਰ ਕੋਇ ਨਾ ਆਈਆ। ਮੈਂ ਕੋਝੀ ਕਮਲੀ ਬੈਠੀ ਪਿਛੇ ਨਾਦਾਨ, ਤੇਰਾ ਦਰ ਵੇਖ ਨਾ ਖ਼ੁਸ਼ੀ ਮਨਾਈਆ। ਜੁਗ ਜਨਮ ਦੀ ਬਣੀ ਰਹੀ ਅਣਜਾਣ, ਬਾਲੀ ਬੁਧ ਸੁਧ ਸਮਝ ਨਾ ਕੋਇ ਰਖਾਈਆ । ਕਲਜੁਗ ਅੰਤਮ ਜਨ ਭਗਤਾਂ ਵੇਖ ਮੇਰੇ ਨੈਣ ਸਰਬ ਸ਼ਰਮਾਣ, ਅੱਖ ਸਕਾਂ ਨਾ ਕੋਇ ਉਠਾਈਆ। ਜਿਨ੍ਹਾਂ ਪ੍ਰਭ ਠਾਕਰ ਬਿਨ ਪੜ੍ਹਿਆਂ ਦੇਵੇ ਗਿਆਨ, ਅੰਤਰ ਆਤਮ ਬੂਝ ਬੁਝਾਈਆ। ਏਕਾ ਢੋਲਾ ਦੱਸੇ ਆਣ, ਸੋਹਲਾ ਧੁਰ ਦਾ ਆਪ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਦੇ ਦੇ ਸਾਚੇ ਦਰ, ਦਰ ਥੱਕੀ ਮਾਂਦੀ ਦਏ ਦੁਹਾਈਆ। ਛਾਹੀ ਕਹੇ ਮੈਂ ਕੀ ਕਰਾਂ ਸ਼ੁਕਰ, ਸ਼ੁਕਰਾਨਾ ਨਜ਼ਰ ਕੋਇ ਨਾ ਆਈਆ। ਪ੍ਰਭੂ ਤੇਰਾ ਲੇਖ ਮੈਂ ਨਕਰਮਣ ਕਿਤੇ ਨਾ ਲਿਖਿਆ ਰਵਦਾਸ ਚੁਮਾਰੇ ਘਰੋਂ ਖਾਧਾ ਟੁੱਕਰ, ਜਿਸ ਦਾ ਰਸ ਦੋ ਜਹਾਨਾਂ ਹੱਥ ਕਿਸੇ ਨਾ ਆਈਆ। ਬਿਨ ਲਿਖਿਆਂ ਪੜ੍ਹਿਆਂ ਪਤਿਪਰਮੇਸ਼ਵਰ ਤੂੰ ਆਪ ਨਾ ਗਿਉਂ ਮੁਕਰ, ਮੁਫ਼ਤ ਆਪਣੀ ਕਾਰ ਕਮਾਈਆ। ਮੇਰੀ ਸਮਝ ਨਾ ਆਈ ਕਿਸ ਦਵਾਰਿਉਂ ਆਇਉਂ ਉਤਰ, ਕਵਣ ਮੰਜ਼ਲ ਪੰਧ ਮੁਕਾਈਆ। ਜਨ ਭਗਤਾਂ ਉਜਲ ਕਰੇਂ ਮੁਖੜ, ਮੁਖ ਸਿਫ਼ਤੀ ਸਿਫ਼ਤ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਣੀ ਮਾਣ ਵਡਿਆਈਆ। ਸ਼ਾਹੀ ਕਹੇ ਸੁਣ ਮੇਰੇ ਸ਼ਾਲਾ, ਛਹਿਬਰ ਤੇਰੀ ਇਕੋ ਨਜ਼ਰੀ ਆਈਆ। ਮੈਂ ਜੁਗ ਚੌਕੜੀ ਤੇਰੇ ਨਾਮ ਦਾ ਲਿਖ ਲਿਖ ਦੇਂਦੀ ਰਹੀ ਅਹਿਵਾਲਾ, ਜੀਵਾਂ ਜੰਤਾਂ ਜਗਤ ਜਣਾਈਆ। ਕਲਜੁਗ ਅੰਤ ਸ੍ਰੀ ਭਗਵੰਤ ਪਰਗਟ ਹੋਵੇ ਦੀਨ ਦਿਆਲਾ, ਦਇਆਨਿਧ ਫੇਰੀ ਪਾਈਆ। ਸਾਚਾ ਮੰਦਰ ਸੁਹਾਏ ਇਕੋ ਧਰਮਸਾਲਾ, ਬੰਕ ਦਵਾਰੀ ਸੋਭਾ ਪਾਈਆ। ਦੋ ਜਹਾਨ ਸ੍ਰੀ ਭਗਵਾਨ ਬਣੇ ਰਖਵਾਲਾ, ਰੱਖਿਆ ਕਰੇ ਥਾਉਂ ਥਾਈਂਆ। ਜਨ ਭਗਤਾਂ ਤਨ ਪਹਿਨਾਏ ਅਗੰਮੀ ਮਾਲਾ, ਮਨ ਕਾ ਮਣਕਾ ਆਪ ਭਵਾਈਆ। ਤ੍ਰੈਗੁਣ ਮਾਇਆ ਕੂੜੀ ਕਿਰਿਆ ਤੋੜੇ ਜੰਜਾਲਾ, ਜਾਗਰਤ ਜੋਤ ਕਰੇ ਰੁਸ਼ਨਾਈਆ। ਮਾਰਗ ਠਾਂਡਾ ਦੱਸੇ ਇਕ ਸੁਖਾਲਾ, ਅਗਨੀ ਤਤ ਨਾ ਲਾਗੇ ਰਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਵੈਰ ਹੋਏ ਸਹਾਈਆ। ਮੈਂ ਲਿਖ ਲਿਖ ਲੇਖ ਦੱਸਿਆ ਅਪਾਰ, ਸੋਹਣੀ ਸੇਵ ਕਮਾਈਆ ।
❋
❋
ਸੰਗੀ ਰੱਖ ਗੁਰੂ ਅਵਤਾਰ, ਪੀਰ ਪੈਗ਼ੰਬਰ ਜੋੜ ਜੁੜਾਈਆ। ਕਲਜੁਗ ਅੰਤਮ ਕਲਜੁਗ ਜੀਵ ਮੇਰਾ ਲਿਖਿਆ ਸਾਰੇ ਗਏ ਵਿਸਾਰ, ਤੇਰਾ ਸੰਗ ਨਾ ਕੋਇ ਰਖਾਈਆ। ਏਸੇ ਕਾਰਨ ਆਈ ਤੇਰੇ ਦਵਾਰ, ਨੇਤਰ ਰੋਵਾਂ ਨੈਣਾਂ ਨੀਰ ਵਹਾਈਆ। ਮੇਰਾ ਨਾਤਾ ਤੋੜ ਪ੍ਰਭੂ ਸੰਸਾਰ, ਜਗਤ ਮੀਤ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੇਲਾ ਲੈ ਮਿਲਾਈਆ। ਮੇਰਾ ਲਿਖਿਆ ਗਏ ਭੁੱਲ, ਜੀਵ ਜੰਤ ਜਾਗ ਨਾ ਆਈਆ। ਸਚ ਦਵਾਰੇ ਪਿਆ ਕੋਈ ਨਾ ਮੁਲ, ਕੀਮਤ ਸਕੇ ਨਾ ਕੋਇ ਚੁਕਾਈਆ। ਕੂੜੀ ਮਾਇਆ ਅੰਦਰ ਗਈ ਰੁੱਲ, ਦਰ ਦਰ ਘਰ ਘਰ ਕਲਜੁਗ ਹੱਟ ਵਿਕਾਈਆ। ਮੇਰਾ ਰਸ ਅੰਤਰ ਗਿਆ ਡੁੱਲ, ਸਚ ਵਸਤ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲਹਿਣਾ ਦੇ ਚੁਕਾਈਆ। ਮੈਂ ਭੁੱਲੀ ਲੋਕਮਾਤ ਨਿਭਾਗਣ, ਭਾਗ ਮੇਰਾ ਨਜ਼ਰ ਕੋਇ ਨਾ ਆਈਆ। ਮੇਰਾ ਲਿਖਿਆ ਸੁਣ ਸੁਣ ਕਲਜੁਗ ਜੀਵ ਮੂਲ ਨਾ ਜਾਗਣ, ਨੇਤਰ ਅੱਖ ਨਾ ਕੋਇ ਖੁਲ੍ਹਾਈਆ। ਹੰਸ ਬੁਧੀ ਹੋਏ ਕਾਗਣ, ਕੂੜੀ ਕਿਰਿਆ ਰਹੀ ਕੁਰਲਾਈਆ । ਦੁਰਮਤ ਮੈਲ ਧੋਵੇ ਕੋਈ ਨਾ ਦਾਗਣ, ਸਵੱਛ ਸਰੂਪ ਨਾ ਕੋਇ ਸਮਾਈਆ। ਮਿਲੇ ਮੇਲ ਨਾ ਰਾਜ ਰਾਜਨ, ਸ਼ਾਹ ਪਾਤਸ਼ਾਹ ਦੇਵੇ ਨਾ ਕੋਇ ਸਰਨਾਈਆ । ਸਾਚੇ ਬੇੜੇ ਚੜ੍ਹੇ ਨਾ ਕੋਇ ਜਹਾਜ਼ਨ, ਨਈਆ ਨੌਕਾ ਨਾਮ ਨਾ ਕੋਇ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਦੇ ਦੇ ਇਕ ਵਰ, ਦਰ ਤੇਰੇ ਆਸ ਰਖਾਈਆ। ਸ਼ਾਹੀ ਕਹੇ ਮੈਂ ਹੋਈ ਖ਼ੁਸ਼, ਜਨ ਭਗਤਾਂ ਵੇਖ ਵਖਾਈਆ। ਜਿਨ੍ਹਾਂ ਅੰਦਰ ਵੜਿਉਂ ਚੁਪ, ਆਪ ਆਪਣਾ ਭੇਵ ਜਣਾਈਆ। ਲਿਖਤ ਪੜ੍ਹਤ ਨਾ ਦਿਸੇ ਕੁਛ, ਕਾਗ਼ਜ਼ ਛਾਹੀ ਜੋੜ ਨਾ ਕੋਇ ਜੁੜਾਈਆ। ਜਨਮ ਕਰਮ ਦੀ ਲਾਹ ਕੇ ਭੁੱਖ, ਤ੍ਰਿਸਨਾ ਦਿਤੀ ਗਵਾਈਆ। ਉਜਲ ਕਰ ਕਰ ਮਾਤ ਮੁਖ, ਸਚ ਦੇਵਣਹਾਰ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਆਸਾ ਪੂਰ ਕਰਾਈਆ । ਤੇਰਾ ਪ੍ਰਭੂ ਵੇਖ ਪ੍ਰਭਾਵ, ਪਰਫੁਲਤ ਨਜ਼ਰੀ ਆਈਆ। ਜਿਨ੍ਹਾ ਦੇਵੇਂ ਆਪਣਾ ਨਾਮ, ਬਿਨ ਅੱਖਰਾਂ ਅੱਖ ਖੁਲ੍ਹਾਈਆ । ਕੋਈ ਨਾ ਜਾਣੇ ਤੇਰਾ ਭਾਵ, ਭੇਦ ਸਕੇ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਪੜਦਾ ਦੇ ਉਠਾਈਆ । ਤੇਰੇ ਭਗਤ ਵੇਖੇ ਗੌਂਦੇ, ਅੱਖਰੀ ਕਰਨ ਨਾ ਕੋਇ ਪੜ੍ਹਾਈਆ। ਰਾਤੀਂ ਸੁੱਤਿਆਂ ਦਰਸ਼ਨ ਪੌਂਦੇ, ਦਿਨੇ ਜਾਗਦਿਆਂ ਖ਼ੁਸ਼ੀ ਮਨਾਈਆ। ਪਰੇਮ ਪ੍ਰੀਤੀ ਤੀਰਥ ਨਹੌਂਦੇ, ਸਰੋਵਰ ਮਜਨ ਚਾਈਂ ਚਾਈਂਆ। ਲੱਖ ਲੱਖ ਤੇਰਾ ਸ਼ੁਕਰ ਮਨੌਂਦੇ, ਸ਼ਹਿਨਸ਼ਾਹ ਇਕ ਸਰਨਾਈਆ। ਜਨਮ ਜਨਮ ਦਾ ਪੰਧ ਮੁਕੌਂਦੇ, ਭੱਜਣ ਵਾਹੋ ਦਾਹੀਆ। ਸਿੱਧੇ ਸਚਖੰਡ ਦਾ ਰਾਹ ਤਕੌਂਦੇ, ਅਧਵਿਚਕਾਰ ਨਾ ਕੋਇ ਅਟਕਾਈਆ। ਓਨ੍ਹਾਂ ਅੱਗੇ ਮੇਰੇ ਨੈਣ ਸ਼ਰਮੌਂਦੇ, ਮੈਂ ਅੱਖ ਨਾ ਸਕਾਂ ਖੁਲ੍ਹਾਈਆ। ਮੇਰਾ ਲਿਖਿਆ ਲੇਖ ਜੋ ਪੜ੍ਹ ਪੜ੍ਹ ਪਾਰਬ੍ਰਹਮ ਭੁਲੌਂਦੇ, ਤਿਨ੍ਹਾਂ ਦੋ ਜਹਾਨਾਂ ਮਿਲੇ ਕੋਇ ਨਾ ਥਾਈਂਆ। ਗੁਰ ਅਵਤਾਰ ਪੀਰ ਪੈਗ਼ੰਬਰ ਅੱਗੇ ਹੋ ਨਾ ਕੋਈ ਬਚੌਂਦੇ, ਫੜ ਬਾਂਹੋਂ ਗਲੇ ਨਾ ਕੋਇ ਲਗਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਗੀਤਾ ਗਿਆਨ ਅੱਗੇ ਹੋ ਨਾ ਕੋਈ ਛੁਡੌਂਦੇ, ਲੇਖਾ ਸਕੇ ਨਾ ਕੋਇ ਮੁਕਾਈਆ। ਧੰਨ ਵਡਿਆਈ ਪਾਰਬ੍ਰਹਮ ਜੋ ਗੁਰਮੁਖ ਤੇਰਾ ਦਰਸ਼ਨ ਪੌਂਦੇ, ਤਿਨ੍ਹਾਂ ਮੇਰੇ ਲੇਖ ਦੀ ਲੋੜ ਰਹੀ ਨਾ ਰਾਈਆ। ਚਰਨ ਕਵਲ ਉਪਰ ਧਵਲ ਬਹਿ ਬਹਿ ਸੋਭਾ ਪੌਂਦੇ, ਥਾਨ ਥਨੰਤਰ ਮਿਲੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਸੋਹਣਾ ਸੰਗ ਬਣਾਈਆ। ਵੇਖੇ ਭਗਤ ਗਹਿਰ ਗੰਭੀਰ,
❋
❋
ਮਕਤਬ ਪੜ੍ਹਨ ਕੋਇ ਨਾ ਜਾਈਆ । ਅੰਤਰ ਠਾਂਡਾ ਤਤ ਸਰੀਰ, ਮਨ ਮਮਤਾ ਮੋਹ ਮਿਟਾਈਆ। ਤੇਰੇ ਨਾਮ ਦਾ ਵੱਜਾ ਅਣਿਆਲਾ ਤੀਰ, ਆਰ ਪਾਰ ਨਜ਼ਰੀ ਆਈਆ। ਸ਼ਰਅ ਮਜ਼੍ਹਬ ਦਾ ਕੱਟ ਜ਼ੰਜੀਰ, ਛੁਰੀ ਚਲੀ ਨਾ ਜਗਤ ਕਸਾਈਆ। ਨਾਤਾ ਤੋੜ ਪੀਰ ਫ਼ਕੀਰ, ਬੇਨਜ਼ੀਰ ਰਹੇ ਤਕਾਈਆ। ਚੋਟੀ ਮੰਜ਼ਲ ਚੜ੍ਹ ਅਖ਼ੀਰ, ਤੇਰਾ ਦਰਸਨ ਰਹੇ ਪਾਈਆ। ਮੇਰੇ ਵੇਂਹਦਿਆਂ ਵੇਂਹਦਿਆਂ ਬਦਲ ਦਿਤੀ ਤਕਦੀਰ, ਤਸਬੀ ਮਾਲਾ ਪਰੇ ਸੁਟਾਈਆ। ਮੇਰੀ ਲਿਖੀ ਲੇਖਣੀ ਕਿਸੇ ਕੰਮ ਨਾ ਆਈ ਲਕੀਰ, ਬਿਨ ਲਕੀਰੋਂ ਲਾਇਕ ਨਾਲਾਇਕ ਦਿਤੇ ਬਣਾਈਆ। ਮੈਂ ਓਥੇ ਹਾਰੀ ਜਿਥੇ ਵਸੇ ਪੀਰਾਂ ਦਾ ਪੀਰ, ਬੇਐਬ ਬੇਪਰਵਾਹੀਆ । ਓਥੇ ਲਿਖਣ ਪੜ੍ਹਨ ਵਾਲਿਆਂ ਦੀ ਨਹੀਂ ਕੋਈ ਭੀੜ, ਗੁਰਮੁਖ ਵਿਰਲਾ ਨਜ਼ਰੀ ਆਈਆ। ਗੁਰਮੁਖ ਕਿਹੜਾ ਨਾ ਸ਼ਾਹ ਨਾ ਫ਼ਕੀਰ, ਨਾ ਫ਼ਿਕਰਿਆਂ ਅੱਖਰਾਂ ਵਿਚ ਕਰੇ ਪੜ੍ਹਾਈਆ। ਜਿਸ ਦੀ ਕਿਸੇ ਨਜ਼ਰ ਨਾ ਆਵੇ ਤਸਵੀਰ, ਸੋ ਤਸੱਵਰ ਆਪਣਾ ਆਪ ਦਏ ਕਰਾਈਆ। ਜਨ ਭਗਤਾਂ ਵੇਖ ਮੈਂ ਲਿਖਣਵਾਲੀ ਹੋਈ ਦਿਲਗੀਰ, ਬੈਠੀ ਆਪਣਾ ਹੌਸਲਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਹਰਿ ਸੱਜਣ ਗੁਰਮੁਖ ਗੁਰਸਿਖ ਵੇਖਾਂ ਥਾਉਂ ਥਾਈਂਆ।
੩ ਚੇਤ ੨੦੨੧ ਬਿਕ੍ਰਮੀ ਅਜੀਤ ਸਿੰਘ ਦੇ ਗ੍ਰਹਿ ਵੇਰਕਾ ਜ਼ਿਲਾ ਅੰਮ੍ਰਿਤਸਰ
ਤੇਰਾ ਲੇਖਾ ਪ੍ਰਭ ਸੱਚਾ ਲੇਖ, ਆਦਿ ਜੁਗਾਦਿ ਨਾ ਕੋਇ ਮਿਟਾਈਆ। ਇਕੋ ਵੇਖਿਆ ਸਚਖੰਡ ਦੇਸ, ਦੂਜੇ ਮੰਡਲ ਨਜ਼ਰ ਕੋਇ ਨਾ ਆਈਆ। ਤੇਰਾ ਨਿਰਅੱਖਰ ਜਨ ਭਗਤਾਂ ਕਰੇ ਹੇਤ, ਸੰਤਾਂ ਮੇਲ ਮਿਲਾਈਆ। ਆਦਿ ਜੁਗਾਦਿ ਜੁਗ ਚੌਕੜੀ ਦੇਵੇਂ ਭੇਜ, ਹੁਕਮੇ ਅੰਦਰ ਹੁਕਮ ਸਮਝਾਈਆ। ਮੈਂ ਲਿਖ ਲਿਖ ਤੇਰਾ ਕੋਈ ਨਾ ਪਾਇਆ ਭੇਤ, ਭੇਵ ਸਕੀ ਨਾ ਕੋਇ ਸਮਝਾਈਆ। ਅੰਤ ਰੱਖ ਕੇ ਤੇਰੀ ਟੇਕ, ਮਾਣ ਤਾਣ ਦਿਤਾ ਮਿਟਾਈਆ। ਤੇਰੇ ਹੱਥ ਸਭ ਦੀ ਰੇਖ, ਲੇਖਾ ਤੇਰਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਤੇਰਾ ਲੇਖਾ ਬਿਨ ਸ਼ਾਹੀ ਕਲਮ, ਕਾਗ਼ਜ਼ ਪੇਪਰ ਸੰਗ ਨਾ ਕੋਇ ਰਖਾਈਆ। ਧੁਰਦਰਗਾਹੀ ਅਗੰਮੀ ਇਲਮ, ਆਲਮ ਕਰੇ ਨਾ ਕੋਇ ਪੜ੍ਹਾਈਆ। ਮੈਨੂੰ ਨਜ਼ਰੀ ਆਏ ਸ੍ਰਿਸ਼ਟ ਸਬਾਈ ਹੋਈ ਬੇਇਲਮ, ਤੇਰੀ ਸਮਝ ਸਮਝ ਨਾ ਕੋਇ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰਸਤਾ ਦੇ ਸਮਝਾਈਆ। ਨਿਰਅੱਖਰ ਵੇਖ ਅਗੰਮ, ਮਾਣ ਤਾਣ ਰਹਿਣ ਨਾ ਪਾਈਆ। ਪਵਣ ਸਵਾਸ ਜਪੇ ਨਾ ਕੋਈ ਦਮ, ਰਸਨਾ ਜਿਹਵਾ ਨਾ ਕੋਇ ਸੁਣਾਈਆ। ਬਿਨ ਲੇਖਿਉਂ ਚੁਕਿਆ ਹਰਖ਼ ਸੋਗ ਗ਼ਮ, ਚਿੰਤਾ ਸੰਗ ਨਾ ਕੋਇ ਵਖਾਈਆ। ਆਦਿ ਜੁਗਾਦਿ ਸਭ ਦਾ ਬੇੜਾ ਰਿਹਾ ਬੰਨ੍ਹ, ਤੇਰਾ ਹੁਕਮ ਇਕੋ ਇਕ ਨਜ਼ਰੀ ਆਈਆ। ਮੈਂ ਨੇਤਰਹੀਣ ਬੈਠੀ ਅੰਨ੍ਹ, ਨੈਣ ਸਕੇ ਨਾ ਕੋਇ ਖੁਲ੍ਹਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਮਿਹਰ ਨਜ਼ਰ ਪਾ ਮਿਹਰਵਾਨ, ਤੇਰੇ ਅੱਗੇ ਇਕ ਅਰਜ਼ੋਈਆ । ਮੇਰਾ ਚਿਟੇ ਕਾਲੇ ਉਤੇ ਮਿਟਦਾ ਜਾਏ ਨਿਸ਼ਾਨ, ਨਿਸ਼ਾਨਾ ਭੁੱਲਿਆ ਸ੍ਰਿਸ਼ਟ ਸਬਾਈਆ। ਮਿਲੇ ਮੇਲ ਨਾ ਕਿਸੇ ਸ੍ਰੀ ਭਗਵਾਨ, ਲਿਖਿਆ ਪੜ੍ਹ ਪੜ੍ਹ ਥੱਕੀ ਜਗਤ ਲੋਕਾਈਆ। ਜਿਉਂ ਜਿਉਂ ਪੜ੍ਹਦੇ ਅੰਦਰ ਵੜਿਆ ਕੂੜ ਸ਼ੈਤਾਨ, ਘਰ ਘਰ ਡੰਕਾ ਰਿਹਾ ਵਜਾਈਆ। ਸਾਬਤ ਰਿਹਾ ਨਾ ਕਿਸੇ
❋
❋
ਈਮਾਨ, ਬਗ਼ਲ ਕੁਰਾਨ ਬੈਠੀ ਦਏ ਦੁਹਾਈਆ। ਤੇਰਾ ਨੂਰ ਇਸਮ ਕੋਈ ਨਾ ਸਕੇ ਪਹਿਚਾਨ, ਪੜਦਾ ਮਾਤ ਨਾ ਕੋਇ ਚੁਕਾਈਆ। ਚਾਰੋਂ ਕੁੰਟ ਦਿਸੇ ਹਰਾਮ, ਧੀਰਜ ਜਤ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਤੇਰੇ ਅੱਗੇ ਪਰਨਾਮ, ਪੁਨਹਿ ਪੁਨਹਿ ਸੀਸ ਨਿਵਾਈਆ। ਮੇਰਾ ਲਿਖਿਆ ਲੇਖ ਜੋ ਜਨ ਪੜ੍ਹਦਾ, ਰਸਨਾ ਜਿਹਵਾ ਬੱਤੀ ਦੰਦ ਮੇਲ ਮਿਲਾਈਆ। ਮੁੱਲਾਂ ਸ਼ੇਖ਼ ਮਸਾਇਕ ਪੰਡਤ ਪਾਂਧਾ ਬਿਰਹੋਂ ਅਗਨੀ ਵਿਚ ਨਾ ਵੇਖਿਆ ਸੜਦਾ, ਮਾਇਆ ਮਮਤਾ ਕਰੀ ਕੁੜਮਾਈਆ। ਤੇਰੀ ਮੰਜ਼ਲ ਪਰਵਰਦਿਗਾਰ ਕੋਈ ਨਾ ਚੜ੍ਹਦਾ, ਪੰਧ ਸਕੇ ਨਾ ਕੋਇ ਮੁਕਾਈਆ। ਤੇਰੇ ਕੋਲੋਂ ਕੋਈ ਨਾ ਡਰਦਾ, ਭੈ ਸੀਸ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਦੇਣਾ ਥਾਉਂ ਥਾਈਂਆ। ਮੇਰਾ ਲੇਖਾ ਅੱਖੀਂ ਤੱਕ, ਵੇਖ ਵੇਖ ਥੱਕੀ ਸਰਬ ਲੋਕਾਈਆ। ਪਰਮ ਪੁਰਖ ਤੇਰੇ ਉਤੇ ਸਭ ਨੂੰ ਪੈ ਗਿਆ ਸ਼ੱਕ, ਸ਼ਨਾਖ਼ਤ ਵਿਚ ਕਿਸੇ ਨਾ ਆਈਆ। ਜਿਧਰ ਵੇਖਾਂ ਖ਼ਾਲੀ ਦਿਸਣ ਹੱਥ, ਝੋਲੀ ਨਾਮ ਨਾ ਕੋਇ ਭਰਾਈਆ। ਜਗਤ ਖੇੜਾ ਵੇਖਿਆ ਭੱਠ, ਕਲਜੁਗ ਭਠਿਆਲਾ ਅਗਨੀ ਰਿਹਾ ਡਾਹੀਆ। ਲੱਗੀ ਅੱਗ ਪੰਜ ਤੱਤ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਹਿਬ ਸਤਿਗੁਰ ਹੋ ਸਹਾਈਆ। ਲਿਖਣ ਪੜ੍ਹਨ ਤੋਂ ਆਵੇ ਡਰ, ਡਰਦੀ ਦਿਆਂ ਦੁਹਾਈਆ। ਕਿਰਪਾ ਕਰ ਨਰਾਇਣ ਨਰ, ਨਰ ਹਰਿ ਤੇਰੀ ਇਕ ਸਰਨਾਈਆ। ਪੱਲੂ ਤੇਰਾ ਰਹੀ ਫੜ, ਨਾਤਾ ਤੋੜ ਜਗਤ ਲੋਕਾਈਆ। ਮੈਂ ਵੇਖਿਆਂ ਗੁਰਮੁਖ ਘਰ, ਹਰਿਜਨ ਸਾਚਾ ਸੋਭਾ ਪਾਈਆ। ਜਿਨ੍ਹਾਂ ਆਤਮ ਪਰਮਾਤਮ ਦਿਤਾ ਵਰ, ਮਿਹਰ ਨਜ਼ਰ ਆਪ ਉਠਾਈਆ। ਤਿਨ੍ਹਾਂ ਭੌ ਚੁਕਿਆ ਡਰ, ਭੈ ਨੇੜ ਨਾ ਕੋਇ ਆਈਆ। ਸੋ ਤੇਰਾ ਨਾਮ ਨਿਸ਼ਕਾਮ ਰਹੇ ਪੜ੍ਹ, ਨਿਰਗੁਣ ਨਿਰਗੁਣ ਰਾਗ ਅਲਾਈਆ। ਸਾਚੀ ਮੰਜ਼ਲ ਉਚੇ ਪੌੜੇ ਜਾਵਣ ਚੜ੍ਹ, ਘਰ ਬੈਠਣ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਹੱਥ ਰੱਖ ਵਡਿਆਈਆ। ਮੈਂ ਲਿਖਣ ਵਾਲੀ ਰਹੀ ਬੋਲ, ਸਚ ਸਚ ਦ੍ਰਿੜਾਈਆ। ਕਰ ਕਿਰਪਾ ਜਿਨ੍ਹਾਂ ਆਪਣੇ ਰੱਖੇ ਕੋਲ, ਤਿਨ੍ਹਾਂ ਮੇਰੀ ਲੋੜ ਰਹੇ ਨਾ ਰਾਈਆ। ਮੈਂ ਜਗਤ ਜੀਵ ਜਹਾਨ ਸੰਸਾਰੀਆਂ ਸੁਣਾਵਣਹਾਰੀ ਢੋਲ, ਡੰਕਾ ਤੇਰਾ ਨਾਮ ਸੁਣਾਈਆ। ਕਰ ਕਿਰਪਾ ਜਿਨ੍ਹਾਂ ਮਿਲੇਂ ਆਪ ਅਡੋਲ, ਦਰ ਠਾਂਡੇ ਲਏਂ ਬੁਲਾਈਆ। ਓਨ੍ਹਾਂ ਦਾ ਪੜਦਾ ਕੀ ਕਿਛ ਸਕਾਂ ਫੋਲ, ਕਥਨੀ ਕਹਿਣ ਕੁਛ ਨਾ ਪਾਈਆ। ਮੈਂ ਬੈਠੀ ਆਪ ਅਨਭੋਲ, ਭੇਤ ਤੇਰਾ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦੇ ਵਡਿਆਈਆ। ਸ੍ਰੀ ਭਗਵਾਨ ਪਿਆ ਹੱਸ, ਖ਼ੁਸ਼ੀਆਂ ਗੀਤ ਜਣਾਇੰਦਾ। ਆਦਿ ਜੁਗਾਦਿ ਮੈਂ ਭਗਤਾਂ ਵਸ, ਗੁਰਮੁਖ ਆਪਣੇ ਘਰ ਬਹਾਇੰਦਾ। ਮੇਰਾ ਲੇਖ ਅਗੰਮ ਲਿਖਾ ਬਿਨ ਕਲਮ ਸ਼ਾਹੀ ਹੱਥ, ਕਾਗ਼ਜ਼ ਸੰਗ ਨਾ ਕੋਇ ਰਲਾਇੰਦਾ। ਨਿਜ ਨੇਤਰ ਖੋਲ੍ਹ ਕੇ ਅੱਖ, ਸਾਚਾ ਅੱਖਰ ਇਕ ਪੜ੍ਹਾਇੰਦਾ। ਜੋ ਆਦਿ ਜੁਗਾਦਿ ਸਭ ਤੋਂ ਵੱਖ, ਘਰ ਸਾਚੇ ਸਚ ਟਿਕਾਇੰਦਾ। ਅੰਤਰ ਵੜ ਕੇ ਦੇਵਾਂ ਦੱਸ, ਬਾਹਰੋਂ ਬੋਲ ਨਾ ਕੋਇ ਪਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਆਪ ਜਗਾਇੰਦਾ। ਛਾਹੀ ਸੁਣ ਸਚ ਸੰਦੇਸ, ਸਾਹਿਬ ਸੁਲਤਾਨ ਜਣਾਈਆ। ਮੇਰਾ ਲਿਖਿਆ ਨਾ ਮੇਟੇ ਕੋਈ ਲੇਖ, ਤੇਰਾ ਲਿਖਿਆ ਲੇਖ ਕਾਗ਼ਜ਼ ਹੱਟਾਂ ਵਿਚ ਵਿਕਾਈਆ । ਵੱਡੇ ਛੋਟੇ ਬਾਲੇ ਤੇਰੇ ਨਾਲ ਰਹੇ ਖੇਡ, ਠੱਗ ਚੋਰ ਯਾਰ ਤੇਰੇ ਨਾਲ ਅੰਗ ਲਗਾਈਆ। ਬਿਨ ਭਗਤਾਂ ਮੇਰੇ ਲਿਖੇ ਦਾ ਕੋਈ ਨਾ ਜਾਣੇ ਭੇਤ,
❋
❋
ਪਾਠਸ਼ਾਲਾ ਵਿਚ ਕਰੇ ਨਾ ਕੋਇ ਪੜ੍ਹਾਈਆ। ਸਮਝਾ ਸਕੇ ਨਾ ਕੋਈ ਮੁੱਲਾਂ ਸ਼ੇਖ਼, ਅਲਫ਼ ਯੇ ਸਿਫ਼ਤ ਨਾ ਕੋਇ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਈਆ। ਬਿਨ ਲਿਖਿਆ ਲੇਖ ਜਿਸ ਦੇਵਾਂ ਦੱਸ, ਦਹਿ ਦਿਸ਼ਾ ਹੋਏ ਰੁਸ਼ਨਾਈਆ । ਸੋ ਗੁਰਮੁਖ ਗੁਰਸਿਖ ਪਰਮ ਪੁਰਖ ਅਕਾਲ ਚਰਨੀ ਜਾਏ ਢੱਠ, ਬਿਨ ਚਰਨਾਂ ਸੀਸ ਨਿਵਾਈਆ। ਦਰਸਨ ਕਰ ਕੇ ਆਪਣੀ ਅੱਖ, ਬਿਨ ਅੱਖਰਾਂ ਪੜ੍ਹ ਪੜ੍ਹ ਖ਼ੁਸ਼ੀ ਮਨਾਈਆ। ਮਿਲੇ ਮੇਲ ਪੁਰਖ ਸਮਰਥ, ਘਰ ਵੱਜੇ ਨਾਮ ਵਧਾਈਆ। ਲਹਿਣਾ ਚੁੱਕੇ ਤਤ ਅੱਠ, ਨੌ ਦਰ ਪੰਧ ਮੁਕਾਈਆ । ਲਿਖਣ ਪੜ੍ਹਨ ਦੀ ਹੋ ਜਾਏ ਬਸ, ਬਸਤਾ ਬੰਨ੍ਹ ਕਾਇਆ ਮੰਦਰ ਅੰਦਰ ਡੂੰਘੀ ਕੰਦਰ ਦਏ ਸੁਟਾਈਆ। ਸਤਿਗੁਰ ਮਿਲ ਕੇ ਗੁਰਮੁਖ ਕਹੇ ਮੇਰਾ ਮਿਲਿਆ ਹੱਕ, ਦੂਜੀ ਲੋੜ ਰਹੀ ਨਾ ਰਾਈਆ। ਤੂੰ ਮੇਰਾ ਮੈਂ ਤੇਰਾ ਇਹੋ ਵੱਡਾ ਗਾਵਣਵਾਲਾ ਜਸ, ਜਿਸ ਜਸ ਵਿਚੋਂ ਬੇਬਸ ਨਜ਼ਰੀ ਆਏ ਬੇਪਰਵਾਹੀਆ। ਓਥੇ ਕੋਟਨ ਕੋਟ ਕਾਤਬ ਲਿਖਾਰੀ ਚਰਨ ਕਵਲ ਰਹੇ ਢੱਠ, ਆਪਣਾ ਮਾਣ ਤਾਣ ਮਿਟਾਈਆ। ਪ੍ਰਭੂ ਜੇ ਥੋੜਾ ਭੇਤ ਦੇਵੇਂ ਦੱਸ, ਫਿਰ ਤੇਰੀ ਸਿਫ਼ਤ ਵਿਚ ਚਲੇ ਕਲਮ ਛਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਹੇ ਇਹ ਭਗਤਾਂ ਦੀ ਵੱਥ, ਬਿਨ ਗੁਰਮੁਖਾਂ ਹੱਥ ਨਾ ਕਿਸੇ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਅਲੱਖ ਅਲੱਖਨਾ ਆਪਣੇ ਹੱਥ ਰੱਖੇ ਵਡਿਆਈਆ।
੩ ਚੇਤ ੨੦੨੧ ਬਿਕ੍ਰਮੀ ਪਸ਼ੌਰਾ ਸਿੰਘ ਦੇ ਗ੍ਰਹਿ ਵੇਰਕਾ ਜ਼ਿਲਾ ਅੰਮ੍ਰਿਤਸਰ
ਪੁਰਖ ਅਕਾਲ ਕਰੇ ਪ੍ਰਭ ਕਿਰਪਾ, ਆਦਿ ਜੁਗਾਦਿ ਦਇਆ ਕਮਾਇੰਦਾ। ਜਨ ਭਗਤਾਂ ਮੇਟੇ ਕੂੜੀ ਬਿਪਤਾ, ਮਾਇਆ ਮਮਤਾ ਮੋਹ ਚੁਕਾਇੰਦਾ । ਨਾਤਾ ਤੋੜ ਸਵਰਗ ਬਹਿਸ਼ਤਾ, ਮਾਰਗ ਇਕੋ ਇਕ ਦਰਸਾਇੰਦਾ। ਸ੍ਰੀ ਭਗਵਾਨ ਸਾਚਾ ਇਸ਼ਟਾ, ਦੂਜਾ ਨਜ਼ਰ ਕੋਇ ਨਾ ਆਇੰਦਾ। ਜਨਮ ਜਨਮ ਦੀ ਪੂਰਬ ਵੇਖਣਹਾਰਾ ਲਿਖਤਾ, ਲੇਖ ਅਲੇਖ ਆਪਣੇ ਹੱਥ ਰਖਾਇੰਦਾ। ਸਚ ਸਰਨਾਈ ਜਿਨ੍ਹਾਂ ਧੁਰ ਦਾ ਦੇਵੇ ਨਿਸਚਾ, ਨਿਹਚਲ ਧਾਮ ਇਕ ਵਖਾਇੰਦਾ। ਮੇਟ ਮਿਟਾਏ ਚਿੰਤਾ ਸੋਗ ਹਰਖਾ, ਗ਼ਮੀ ਰੋਗ ਨਾ ਕੋਇ ਵਖਾਇੰਦਾ। ਮਾਣਸ ਜਨਮ ਬਣਾਏ ਬਣਤਾ, ਘਾੜਨ ਘੜਨਹਾਰ ਵੇਖ ਵਖਾਇੰਦਾ। ਦੇਵੇ ਵਡਿਆਈ ਗੁਰਮੁਖ ਸਾਚੇ ਸੰਤਾਂ, ਸੰਤ ਸਤਿਗੁਰ ਸੱਜਣ ਆਪਣਾ ਮੇਲ ਮਿਲਾਇੰਦਾ। ਮਹਿਮਾ ਸ਼ਬਦ ਸੁਣਾਏ ਅਗਣਤਾ, ਬੋਧ ਅਗਾਧਾ ਆਪ ਪੜ੍ਹਾਇੰਦਾ। ਗੜ੍ਹ ਤੋੜ ਹਉਮੇਂ ਹੰਗਤਾ, ਹੰ ਬ੍ਰਹਮ ਇਕ ਦਰਸਾਇੰਦਾ। ਮੇਲ ਮਿਲਾਵਾ ਸਾਚੀ ਸੰਗਤਾ, ਚਾਰ ਵਰਨ ਊਚ ਨੀਚ ਇਕੋ ਘਰ ਬਹਾਇੰਦਾ। ਕੋਈ ਭੇਵ ਨਾ ਪਾਏ ਗਿਆਨੀ ਧਿਆਨੀ ਵਡ ਪੰਡਤਾ, ਚੌਦਾਂ ਵਿਦਿਆ ਪੰਧ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਇੰਦਾ। ਕਿਰਪਾ ਕਰੇ ਪੁਰਖ ਅਕਾਲ, ਹਰਿ ਵੱਡਾ ਵਡ ਵਡਿਆਈਆ। ਜੁਗ ਚੌਕੜੀ ਦੀਨ ਦਿਆਲ, ਦੀਨਾ ਨਾਥਾ ਹੋਏ ਸਹਾਈਆ। ਲੱਖ ਚੁਰਾਸੀ ਵਿਚੋਂ ਗੁਰਮੁਖ ਭਾਲ, ਹਰਿਜਨ ਸਾਚੇ ਮੇਲ ਮਿਲਾਈਆ। ਸ਼ਬਦ ਸਰੂਪੀ ਬਣ ਦਲਾਲ, ਸਾਚਾ ਵਜਣ ਇਕ ਵਖਾਈਆ। ਕਾਇਆ ਮੰਦਰ ਅੰਦਰ ਘਰ ਵਿਚ ਘਰ ਸੱਚੀ ਧਰਸਾਲ, ਮਹਲ ਅਟੱਲ ਕਰੇ ਰੁਸ਼ਨਾਈਆ।
❋
❋
ਅੰਮ੍ਰਿਤ ਸੋਹੇ ਧੁਰ ਦਾ ਤਾਲ, ਸਰੋਵਰ ਇਕੋ ਇਕ ਜਣਾਈਆ। ਅਨਹਦ ਸ਼ਬਦ ਨਾਦੀ ਵੱਜੇ ਤਾਲ, ਤੰਦ ਸਤਾਰ ਨਾ ਕੋਇ ਹਿਲਾਈਆ। ਭਾਗ ਲਗਾਏ ਕਾਇਆ ਮਾਟੀ ਖਾਲ, ਪੰਜ ਤਤ ਕਰੇ ਰੁਸ਼ਨਾਈਆ। ਤ੍ਰੈਗੁਣ ਮਾਇਆ ਤੋੜ ਜੰਜਾਲ, ਜਾਗਰਤ ਜੋਤ ਕਰੇ ਰੁਸ਼ਨਾਈਆ। ਆਤਮ ਪਰਮਾਤਮ ਪੁਛੇ ਹਾਲ, ਮੁਰਸ਼ਦ ਮੁਰੀਦ ਵੇਖੇ ਚਾਈਂ ਚਾਈਂਆ। ਨਾਤਾ ਤੋੜ ਕਾਲ ਮਹਾਂਕਾਲ, ਮਿਹਰਵਾਨ ਹੋਏ ਸਹਾਈਆ। ਸਚ ਦਵਾਰਾ ਇਕੋ ਦਏ ਵਖਾਲ, ਜਿਸ ਘਰ ਵਸੇ ਬੇਪਰਵਾਹੀਆ। ਦੀਵਾ ਜੋਤੀ ਜਗੇ ਇਕ ਮਹਾਨ, ਨੂਰੋ ਨੂਰ ਨੂਰ ਰੁਸ਼ਨਾਈਆ। ਤਖ਼ਤ ਨਿਵਾਸੀ ਨੌਜਵਾਨ, ਸਚ ਸਿੰਘਾਸਣ ਸਾਹਿਬ ਡੇਰਾ ਲਾਈਆ। ਨਿਤ ਨਵਿਤ ਆਦਿ ਅੰਤ ਜੁਗਾ ਜੁਗੰਤ ਦੇਵਣਹਾਰ ਫ਼ਰਮਾਣ, ਸਚ ਸੰਦੇਸਾ ਰਿਹਾ ਸੁਣਾਈਆ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਕਲਜੁਗ ਅੰਤ ਕਰੋ ਧਿਆਨ, ਅੰਤਰ ਆਤਮ ਖੋਜ ਖੁਜਾਈਆ। ਹਰਿ ਕਾ ਮੰਤਰ ਨਾਮ ਪੜ੍ਹੋ ਬਿਨਾਂ ਜ਼ਬਾਨ, ਬੱਤੀ ਦੰਦ ਚਲੇ ਨਾ ਕੋਇ ਚਤਰਾਈਆ। ਕਲਮਾ ਸਿਖੋ ਇਕ ਕਲਾਮ, ਹਰਫ਼ ਹਰੂਫ਼ ਨਾ ਕੋਇ ਜਣਾਈਆ। ਜਨ ਭਗਤਾਂ ਮੁਸ਼ਕਲ ਕਰੇ ਆਸਾਨ, ਅਸਲੀਯਤ ਆਪਣੀ ਦਏ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਉਪਰ ਮਿਹਰ ਨਜ਼ਰ ਟਿਕਾਈਆ। ਕਿਰਪਾ ਕਰੇ ਪਰਵਰਦਿਗਾਰ, ਬੇਅੰਤ ਬੇਪਰਵਾਹ ਅਖਵਾਇੰਦਾ। ਗੁਰਮੁਖ ਮੇਲੇ ਸੱਜਣ ਯਾਰ, ਜਗਤ ਵਿਛੜੇ ਅੰਗ ਲਗਾਇੰਦਾ। ਦੂਈ ਦਵੈਤੀ ਸ਼ਰਅ ਸ਼ਰਾਇਤੀ ਕਰ ਖ਼ਵਾਰ, ਖ਼ਾਲਸ਼ ਆਪਣਾ ਆਪ ਜਣਾਇੰਦਾ। ਮਾਇਆ ਮਮਤਾ ਮੋਹ ਨਾ ਕੋਇ ਪਿਆਰ, ਆਤਮ ਪਰਮਾਤਮ ਸਾਚਾ ਸੰਗ ਵਖਾਇੰਦਾ। ਮੰਜ਼ਲ ਮੰਜ਼ਲ ਦੇਵੇ ਚਾੜ੍ਹ, ਮਹਲ ਅਟੱਲ ਇਕ ਸੁਹਾਇੰਦਾ। ਸ਼ਬਦ ਅਗੰਮੀ ਬੋਲ ਜੈਕਾਰ, ਗੁਰਮੁਖ ਨਾਦ ਇਕ ਸੁਣਾਇੰਦਾ। ਸੰਤ ਸੁਹੇਲਾ ਪੜ੍ਹਨ ਸੁਣਨ ਤੋਂ ਹੋ ਜਾਏ ਬਾਹਰ, ਸੁਨ ਸਮਾਧ ਡੇਰਾ ਢਾਹਿੰਦਾ। ਘਰ ਮੰਦਰ ਹੋਏ ਉਜਿਆਰ, ਅੰਦਰੇ ਅੰਦਰ ਕਰੇ ਗੁਫ਼ਤਾਰ, ਗੁਫ਼ਤ ਸ਼ਨੀਦ ਆਪਣਾ ਰਾਹ ਵਖਾਇੰਦਾ। ਪੂਰਾ ਸਤਿਗੁਰ ਹੋਏ ਦਿਆਲ, ਗੁਰਮੁਖ ਵੇਖੇ ਆਪਣੇ ਲਾਲ, ਲਾਲਨ ਆਪਣਾ ਰੰਗ ਚੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਪਣੇ ਘਰ ਵਸਾਇੰਦਾ। ਕਿਰਪਾ ਕਰੇ ਹਰਿ ਠਾਕਰ ਸਵਾਮੀ, ਪਾਰਬ੍ਰਹਮ ਵੱਡੀ ਵਡਿਆਈਆ। ਪਰਮ ਪੁਰਖ ਪਤਿਪਰਮੇਸ਼ਵਰ ਸਰਬ ਜੀਆਂ ਘਟ ਅੰਤਰਜਾਮੀ, ਲੱਖ ਚੁਰਾਸੀ ਵੇਖੇ ਥਾਉਂ ਥਾਈਂਆ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਸ਼ਾਸਤਰ ਸਿਮਰਤ ਵੇਦ ਪੁਰਾਨ ਜਿਸ ਦੀ ਖਾਣੀ ਬਾਣੀ, ਦੋ ਜਹਾਨ ਢੋਲਾ ਜਸ ਰਹੀ ਗਾਈਆ। ਸੋ ਜਨ ਭਗਤਾਂ ਦੇਵੇ ਇਕੋ ਆਪਣਾ ਨਾਮ ਨਿਸ਼ਾਨੀ, ਸਚ ਨਿਸ਼ਾਨਾ ਤੀਰ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਲੇਖਾ ਦੇਵੇ ਥਾਉਂ ਥਾਈਂਆ। ਹਰਿਜਨ ਉਠੋ ਮਾਰੋ ਝਾਕ, ਹਰਿ ਕਰਤਾ ਦਇਆ ਕਮਾਈਆ। ਬੰਦ ਕਿਵਾੜੀ ਖੋਲ੍ਹ ਤਾਕ, ਅੰਤਰ ਦ੍ਰਿਸ਼ਟੀ ਆਪ ਖੁਲ੍ਹਾਈਆ। ਆਤਮ ਪਰਮਾਤਮ ਮੇਲਾ ਸੱਜਣ ਸਾਕ, ਪਾਰਬ੍ਰਹਮ ਬ੍ਰਹਮ ਜੋੜਾ ਦਏ ਜੁੜਾਈਆ। ਲੇਖਾ ਚੁੱਕੇ ਤਤ ਆਠ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਨ ਮਤ ਬੁਧ ਪੰਧ ਦਏ ਮੁਕਾਈਆ। ਸਚ ਵਿਛੌਣਾ ਦੇਵੇ ਖਾਟ, ਪਲੰਘ ਰੰਗੀਲਾ ਆਤਮ ਸੇਜ ਵਡਿਆਈਆ। ਅੰਮ੍ਰਿਤ ਰਸ ਨਿਝਰ ਚਾਟ, ਘਰ ਝਿਰਨਾ ਦਏ ਝਿਰਾਈਆ। ਲੇਖਾ ਚੁੱਕੇ ਚੌਦਾਂ ਲੋਕ ਹਾਟ, ਚੌਦਾਂ ਤਬਕ ਚਰਨਾਂ ਹੇਠ ਵਖਾਈਆ। ਜਿਸ ਮੰਦਰ ਇਕੋ ਪੁਰਖ ਅਗੰਮ ਦੀ ਗਾਓ ਗਾਥ, ਦੂਜੀ ਅਵਰ ਨਾ ਕਰੇ ਪੜ੍ਹਾਈਆ। ਕੋਟਨ ਕੋਟ ਖੜੇ ਤ੍ਰਿਲੋਕੀ ਨਾਥ, ਰਾਮ ਰਾਮਾ ਸੀਸ ਨਿਵਾਈਆ। ਪੀਰ ਪੈਗੰਬਰ ਬੰਨ੍ਹੀ ਬੈਠੇ ਜਮਾਤ, ਗਲ ਅਲਫ਼ੀ ਤਨ ਹੰਢਾਈਆ। ਨਿਰਗੁਣ
❋
❋
ਸਰਗੁਣ ਵੇਖੋ ਖੇਲ ਤਮਾਸ਼, ਬੇਪਰਵਾਹ ਧਾਰ ਚਲਾਈਆ। ਜੁਗ ਜਨਮ ਦਿਆਂ ਵਿਛੜਿਆਂ ਪੂਰੀ ਕਰੇ ਖ਼ਾਹਸ਼, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਏ ਸਹਾਈਆ। ਕਿਰਪਾ ਕਰੇ ਠਾਂਡਾ ਸੀਤ, ਮਿੱਤਰ ਪਿਆਰਾ ਇਕ ਅਖਵਾਇੰਦਾ। ਜੁਗ ਚੌਕੜੀ ਜਿਸ ਦੀ ਰੀਤ, ਮੰਦਰ ਮਸੀਤ ਰਾਹ ਚਲਾਇੰਦਾ। ਲੱਖ ਚੁਰਾਸੀ ਵਸਣਹਾਰਾ ਠੀਕ, ਘਟ ਘਟ ਅੰਦਰ ਸੋਭਾ ਪਾਇੰਦਾ। ਆਦਿ ਜੁਗਾਦੀ ਰੱਖੇ ਧਾਰ ਬਾਰੀਕ, ਜਗਤ ਨੇਤਰ ਅੱਖ ਨਾ ਕੋਇ ਤਕਾਇੰਦਾ। ਚਿੱਟੇ ਉਪਰ ਕਾਲੀ ਮਾਰੀ ਜਾਏ ਲੀਕ, ਲੇਖਾ ਲਿਖਤ ਭਵਿਖਤ ਸਮਝਾਇੰਦਾ। ਹਰ ਘਟ ਵਸਿਆ ਭੀਤਰ ਭੀਤ, ਨਿਰਗੁਣ ਨਿਰਵੈਰ ਆਪਣੀ ਕਾਰ ਕਮਾਇੰਦਾ। ਲੇਖਾ ਜਾਣੇ ਹਸਤ ਕੀਟ, ਊਚ ਨੀਚ ਫੋਲ ਫੁਲਾਇੰਦਾ। ਜਿਸ ਦੇ ਹੱਥ ਹਾਰ ਜੀਤ, ਦੋ ਜਹਾਨਾਂ ਹੁਕਮ ਵਰਤਾਇੰਦਾ। ਸੋ ਗੁਰਮੁਖਾਂ ਕਾਇਆ ਕਰੇ ਠੰਡੀ ਸੀਤ, ਅਗਨੀ ਤਤ ਬੁਝਾਇੰਦਾ। ਨਾਮ ਸੁਣਾਏ ਧੁਰ ਦਾ ਗੀਤ, ਸੋਹੰ ਢੋਲਾ ਆਪ ਅਲਾਇੰਦਾ। ਕਰਵਟ ਲੈ ਬਦਲੇ ਪੀਠ, ਸਨਮੁਖ ਇਕੋ ਨਜ਼ਰੀ ਆਇੰਦਾ। ਕਾਇਆ ਚੋਲੀ ਚਾੜ੍ਹੇ ਰੰਗ ਮਜੀਠ, ਰੰਗਣਹਾਰ ਸੇਵ ਕਮਾਇੰਦਾ। ਸਦਾ ਸਵਾਮੀ ਸਾਹਿਬ ਅਤੀਤ, ਤ੍ਰੈਗੁਣ ਮਾਇਆ ਡੇਰਾ ਢਾਹਿੰਦਾ। ਗੁਰਮਖਾਂ ਗੁਰਸਿਖਾਂ ਕਲਜੁਗ ਬਖ਼ਸ਼ੇ ਸਚ ਪ੍ਰੀਤ, ਪ੍ਰੀਤੀਵਾਨ ਫੇਰਾ ਪਾਇੰਦਾ। ਲੇਖਾ ਜਾਣੇ ਬੀਸ ਬੀਸ, ਇਕੀਸ ਆਪਣਾ ਹੁਕਮ ਵਰਤਾਇੰਦਾ। ਏਕਾ ਛਤਰ ਝੁੱਲੇ ਸਾਹਿਬ ਸਤਿਗੁਰ ਜਗਦੀਸ, ਦੋ ਜਹਾਨਾਂ ਸ਼ਹਿਨਸ਼ਾਹ ਇਕੋ ਨਜ਼ਰੀ ਆਇੰਦਾ। ਕਰੇ ਖੇਲ ਆਪ ਅਨਡੀਠ, ਅਨਡਿਠੜੀ ਕਾਰ ਕਮਾਇੰਦਾ। ਸਾਚੇ ਸੰਤਾਂ ਦੇਵੇ ਭੀਖ, ਭਿਛਿਆ ਆਪਣਾ ਨਾਮ ਵਰਤਾਇੰਦਾ। ਚਾਰ ਵਰਨ ਸਾਚੀ ਸਿਖਿਆ ਲੈਣੀ ਸੀਖ, ਸੋਚ ਸਮਝ ਪਿਛਲੀ ਸਰਬ ਚੁਕਾਇੰਦਾ। ਲੇਖਾ ਚੁੱਕੇ ਊਚ ਨੀਚ, ਰਾਉ ਰੰਕ ਇਕੋ ਆਤਮ ਪਰਮਾਤਮ ਨਜ਼ਰੀ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਖੋਜ ਖੁਜਾਇੰਦਾ। ਕਿਰਪਾ ਕਰੇ ਸ੍ਰੀ ਭਗਵੰਤ, ਭਗਵਨ ਆਪਣੀ ਦਇਆ ਕਮਾਈਆ। ਗੁਰਮੁਖ ਵੇਖੇ ਸਾਚੇ ਸੰਤ, ਹਰਿ ਸੱਜਣ ਲਏ ਜਗਾਈਆ। ਮੇਲ ਮਿਲਾਵਾ ਨਾਰ ਕੰਤ, ਘਰ ਘਰ ਵਿਚ ਕਰੇ ਕੁੜਮਾਈਆ। ਨਾਮ ਦਰਸਾਏ ਇਕੋ ਮੰਤ, ਮੰਤਵ ਆਪਣਾ ਦਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਬੇਪਰਵਾਹੀਆ। ਕਿਰਪਾ ਕਰੇ ਪ੍ਰਭ ਬੇਪਰਵਾਹ, ਬੇਪਰਵਾਹੀ ਵਿਚ ਸਮਾਇੰਦਾ। ਜੁਗ ਚੌਕੜੀ ਗੁਰਮੁਖਾਂ ਬਣ ਮਲਾਹ, ਬੇੜਾ ਦੋ ਜਹਾਨਾਂ ਪਾਰ ਕਰਾਇੰਦਾ। ਸ਼ਬਦੀ ਦੇਵੇ ਸ਼ਬਦ ਸਲਾਹ, ਗੁਰ ਮੰਤਰ ਨਾਮ ਪੜ੍ਹਾਇੰਦਾ। ਜਗਤ ਬਸੰਤਰ ਦਏ ਬੁਝਾ, ਅੰਮ੍ਰਿਤ ਮੇਘ ਇਕ ਬਰਸਾਇੰਦਾ। ਆਤਮ ਬ੍ਰਹਮ ਨਿਰੰਤਰ ਦਏ ਵਖਾ, ਮਾਇਆ ਬ੍ਰਹਮ ਡੇਰਾ ਢਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਗੁਰ ਆਪਣੀ ਗੋਦ ਸੁਹਾਇੰਦਾ। ਸਾਚੀ ਗੋਦ ਸਾਹਿਬ ਸਤਿਗੁਰ, ਹਰਿ ਕਰਤਾ ਇਕ ਜਣਾਈਆ। ਜਿਨ੍ਹਾਂ ਲੇਖਾ ਮਸਤਕ ਧੁਰ, ਤਿਨ੍ਹਾਂ ਮੇਲੇ ਸਹਿਜ ਸੁਭਾਈਆ। ਜੋ ਦੂਰ ਦੁਰਾਡੇ ਹਰਿ ਸੰਗਤ ਨਾਲ ਆਵਣ ਤੁਰ, ਤਿਨ੍ਹਾਂ ਲੇਖਾ ਲਾਏ ਥਾਉਂ ਥਾਈਂਆ। ਅੰਤਰ ਅੰਤਰ ਸ਼ਬਦ ਮਿਲਾਵਾ ਸੁਰਤੀ ਸੁਰ, ਸੋਹਣਾ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਇਆਵਾਨ ਹੋਏ ਆਪ ਸਹਾਈਆ। ਦਇਆਵਾਨ ਠਾਕਰ ਏਕ, ਏਕੰਕਾਰ ਹਰਿ ਅਖਵਾਇੰਦਾ। ਜਨ ਭਗਤਾਂ ਦੇਵੇ ਧੁਰ ਦੀ ਟੇਕ, ਕੂੜਾ ਬੰਧਨ ਨਾ ਕੋਇ ਪਾਇੰਦਾ। ਘਰ ਵਿਚ ਘਰ ਖੁਲ੍ਹਾਏ ਭੇਤ, ਦਰ ਦਰ ਵਿਚ ਮੇਲ ਮਿਲਾਇੰਦਾ। ਤ੍ਰੈਗੁਣ ਮਾਇਆ ਨਾ ਲਾਏ ਸੇਕ, ਅਗਨੀ ਤਤ ਨਾ ਕੋਇ ਤਪਾਇੰਦਾ । ਆਤਮ ਪਰਮਾਤਮ
❋
❋
ਦੱਸੇ ਖੇਡ, ਸਚ ਖਿਲਾਰੀ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਸਾਚੇ ਆਪ ਉਠਾਇੰਦਾ। ਹਰਿਜਨ ਸਾਚੇ ਜਾਣਾ ਉਠ, ਸੋ ਸਤਿਗੁਰ ਆਪ ਉਠਾਈਆ। ਦੀਨ ਦਿਆਲਾ ਜਾਏ ਤੁਠ, ਪੁਰਖ ਅਕਾਲਾ ਹੋਏ ਸਹਾਈਆ । ਅੰਮ੍ਰਿਤ ਜਾਮ ਪਿਆਏ ਘੁੱਟ, ਨਿਝਰ ਧਾਰ ਵਹਾਈਆ। ਆਵਣ ਜਾਵਣ ਲੱਖ ਚੁਰਾਸੀ ਜਾਏ ਛੁੱਟ, ਮਾਤ ਗਰਭ ਨਾ ਫੇਰਾ ਪਾਈਆ। ਲੋਕਮਾਤ ਦਾ ਬੂਟਾ ਪੁਟ, ਸਚਖੰਡ ਦਵਾਰੇ ਦਏ ਲਗਾਈਆ। ਸਾਹਿਬ ਸਤਿਗੁਰ ਨਾਲ ਗੁਰਮੁਖ ਕਦੀ ਨਾ ਜਾਣਾ ਰੁੱਸ, ਹਰਿ ਜੂ ਰੁਸਿਆਂ ਸਦਾ ਮਨਾਈਆ । ਕਬੀਰ ਜੁਲਾਹੇ ਕੋਲੋਂ ਅੱਗੇ ਜਾ ਕੇ ਲੈਣਾ ਪੁਛ, ਜੋ ਉਚੇ ਮੰਦਰ ਚੜ੍ਹ ਕੇ ਰਿਹਾ ਢੋਲਾ ਗਾਈਆ। ਰਵਦਾਸ ਚੁਮਾਰਾ ਲੇਖਾ ਲਿਖਦਾ ਜਾਏ ਕੁਛ, ਨਾਤਾ ਜੋੜ ਕਲਮ ਛਾਹੀਆ। ਜਿਸ ਗੋਬਿੰਦ ਬਣਾਇਆ ਆਪਣਾ ਸੁਤ, ਸੋ ਸਾਹਿਬ ਹੋਏ ਸਹਾਈਆ। ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਆਦਿ ਜੁਗਾਦੀ ਕਲਜੁਗ ਅੰਤਮ ਸ਼ਬਦੀ ਮੌਲੇ ਰੁੱਤ, ਰੁੱਤ ਰੁੱਤੜੀ ਆਪ ਮਹਿਕਾਈਆ। ਕਰੇ ਖੇਲ ਅਬਿਨਾਸ਼ੀ ਅਚੁਤ, ਜਗਤ ਠਗੌਰੀ ਰਹਿਣ ਕੋਇ ਨਾ ਪਾਈਆ। ਗੁਰਮੁਖਾਂ ਉਜਲ ਕਰੇ ਮੁਖ, ਦੁਰਮਤ ਮੈਲ ਧਵਾਈਆ। ਆਤਮ ਪਰਮਾਤਮ ਮਿਲ ਕੇ ਆਵੇ ਸੁਖ, ਜਗਤ ਸੁਖ ਸੰਗ ਨਾ ਕੋਇ ਨਿਭਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਰਿਹਾ ਮਿਲਾਈਆ। ਹਰਿਜਨ ਮਿਲਾਏ ਹਰਿ ਜੂ ਆਪ, ਆਪਣੀ ਦਇਆ ਕਮਾਇੰਦਾ। ਸਤਿਜੁਗ ਜਣਾਏ ਸਾਚਾ ਜਾਪ, ਸੋਹੰ ਢੋਲਾ ਰਾਗ ਅਲਾਇੰਦਾ। ਕੋਟਨ ਕੋਟ ਜਨਮ ਦੇ ਮੇਟ ਪਾਪ, ਪੁਨੀਤ ਪਵਿਤ ਪਤਤ ਆਪ ਕਰਾਇੰਦਾ। ਵਸਤ ਅਮੋਲਕ ਦੇ ਕੇ ਦਾਤ, ਖ਼ਾਲੀ ਭੰਡਾਰੇ ਤਨ ਭਰਾਇੰਦਾ। ਲਹਿਣਾ ਮੇਟ ਜਾਤ ਪਾਤ, ਚਾਰੇ ਵਰਨ ਇਕੋ ਘਰ ਵਸਾਇੰਦਾ । ਧੂੜੀ ਮਸਤਕ ਟਿੱਕਾ ਲਾਵੇ ਖ਼ਾਕ, ਜੋਤ ਲਲਾਟੀ ਡਗਮਗਾਇੰਦਾ। ਅੰਤਰ ਅੰਤਰ ਨਾਤਾ ਜੋੜ ਧੁਰ ਦਾ ਸਾਕ, ਸੱਜਣ ਇਕੋ ਇਕ ਵੇਖ ਵਖਾਇੰਦਾ । ਬੰਦ ਕਿਵਾੜੀ ਖੁਲ੍ਹੇ ਤਾਕ, ਦੂਈ ਦਵੈਤੀ ਪੜਦਾ ਲਾਹਿੰਦਾ। ਅੱਠੇ ਪਹਿਰ ਰਹੇ ਪਰਭਾਤ, ਸੰਧਿਆ ਰੂਪ ਨਾ ਕੋਇ ਵਖਾਇੰਦਾ। ਮਨ ਵਾਸਨਾ ਮੇਟੇ ਨਾਰ ਕਮਜਾਤ, ਗੁਰਮਤ ਇਕੋ ਇਕ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਰੰਗ ਵਖਾਇੰਦਾ। ਕਿਰਪਾ ਕਰੇ ਪ੍ਰਭ ਸੱਜਣ ਸੱਚ, ਸਤਿ ਸਤਿ ਸਮਝਾਈਆ। ਕਾਇਆ ਮਾਟੀ ਭਾਂਡਾ ਕੱਚ, ਥਿਰ ਰਹਿਣ ਕੋਇ ਨਾ ਪਾਈਆ। ਮਨ ਵਾਸਨਾ ਸ੍ਰਿਸ਼ਟੀ ਰਹੀ ਨੱਚ, ਸਤਿਗੁਰ ਸ਼ਬਦ ਨਾ ਕੋਇ ਕਮਾਈਆ। ਨਿਜ ਨੇਤਰ ਖੁਲ੍ਹੀ ਕਿਸੇ ਨਾ ਅੱਖ, ਦੋਏ ਲੋਚਣ ਤੱਕਣ ਸਰਬ ਲੋਕਾਈਆ। ਕੂੜੀ ਕਿਰਿਆ ਰਹੇ ਨੱਠ, ਮਾਇਆ ਮਮਤਾ ਮੋਹ ਹਲਕਾਈਆ। ਅੰਤਰ ਕਿਸੇ ਨਾ ਮਿਲੇ ਬ੍ਰਹਮ ਮਤ, ਬ੍ਰਹਮ ਵਿਦਿਆ ਨਾ ਕੋਇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਅਗੰਮ ਅਥਾਹੀਆ। ਅਗੰਮ ਅਥਾਹ ਅਲੱਖ ਅਗੋਚਰ ਹਰਿ-ਜੂ ਸਵਾਮੀ, ਬੇਅੰਤ ਬੇਪਰਵਾਹ ਅਖਵਾਇੰਦਾ । ਜਨ ਭਗਤਾਂ ਵੇਖੇ ਗੁਣ ਨਿਧਾਨੀ, ਗੁਣਵੰਤਾ ਭੇਵ ਚੁਕਾਇੰਦਾ। ਅੰਤਰ ਅੰਤਰ ਹਰਿ ਮੰਤਰ ਪੜ੍ਹੋ ਧੁਰ ਦੀ ਬਾਣੀ, ਸਚ ਲੇਖ ਆਪ ਸਮਝਾਇੰਦਾ । ਘਰ ਬੈਠਾ ਠਾਕਰ ਹੋਵੇ ਜਾਣ ਜਾਣੀ, ਜਾਨਣਹਾਰਾ ਆਪਣਾ ਪੜਦਾ ਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਇੰਦਾ। ਸਚ ਕਰਨੀ ਕਾਰ ਕਰਦਾ ਆਇਆ, ਜੁਗ ਕਰਤਾ ਵਡ ਵਡਿਆਈਆ। ਜਨ ਭਗਤਾਂ ਸਦਾ ਹੋਏ ਸਹਾਇਆ, ਸਹਾਇਕ ਆਪਣਾ ਨਾਉਂ ਰਖਾਈਆ। ਤ੍ਰੈਗੁਣ ਮਾਇਆ ਪੜਦਾ ਦਏ ਉਠਾਇਆ, ਉਹਲਾ ਰਹਿਣ ਕੋਇ
❋
❋
ਨਾ ਪਾਈਆ। ਬਣ ਵਿਚੋਲਾ ਫੇਰਾ ਪਾਇਆ, ਸ਼ਬਦੀ ਢੋਲਾ ਰਾਗ ਸੁਣਾਈਆ। ਸਾਚਾ ਸੋਹਲਾ ਇਕੋ ਗਾਇਆ, ਤਨ ਰਬਾਬ ਕਰੇ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਰਿਹਾ ਸਮਝਾਈਆ। ਹਰਿਜਨ ਸਾਚੇ ਜਾਣਾ ਸਮਝ, ਸਾਹਿਬ ਦਏ ਵਡਿਆਈਆ। ਗੁਰ ਕੀ ਧਾਰ ਅਗੰਮੀ ਰਮਜ਼, ਇਸ਼ਾਰੇ ਨਾਲ ਸਮਝਾਈਆ। ਜਿਸ ਦਾ ਲੇਖਾ ਜਾਣਿਆ ਤਬਰੇਜ਼ ਸ਼ਮਸ, ਸ਼ਮਾਂ ਆਪਣੀ ਦਿਤੀ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਇਕੋ ਰਾਹ ਦਰਸਾਈਆ। ਗੁਰਮੁਖ ਰਾਹ ਵੇਖਣਾ ਨੇਤਰ ਦਰਸ, ਹਰਿ ਕਰਤਾ ਆਪ ਜਣਾਇੰਦਾ । ਪੁਰਖ ਅਕਾਲ ਕਰ ਕੇ ਤਰਸ, ਰਹਿਮਤ ਸਭ ਦੀ ਝੋਲੀ ਪਾਇੰਦਾ। ਕਿਰਪਾ ਕਰੇ ਮਰਦਾਨਾ ਮਰਦ, ਸਚ ਮਰਦਾਨਗੀ ਆਪ ਕਮਾਇੰਦਾ। ਗ਼ਰੀਬ ਨਿਮਾਣਿਆਂ ਨਾਲ ਵੰਡੇ ਦਰਦ, ਦਰਦੀ ਹੋ ਕੇ ਵੇਖ ਵਖਾਇੰਦਾ। ਪੂਰਬ ਜਨਮ ਦੀ ਫੋਲ ਕੇ ਵੇਖੇ ਫਰਦ, ਜੁਗ ਚੌਕੜੀ ਭੁੱਲ ਕਦੇ ਨਾ ਜਾਇੰਦਾ । ਜਿਨ੍ਹਾਂ ਸਤਿਜੁਗ ਤ੍ਰੇਤਾ ਦਵਾਪਰ ਪ੍ਰਭ ਤੇਰੇ ਨਾਲ ਮਿਲਣ ਦੀ ਕੀਤੀ ਅਰਜ਼, ਤਿਨ੍ਹਾਂ ਆਰਜ਼ੂ ਆਪਣੀ ਝੋਲੀ ਪਾਇੰਦਾ। ਅੰਤਮ ਨਿਭਾਵਣ ਆਇਆ ਆਪਣਾ ਫਰਜ਼, ਫ਼ਜ਼ਲ ਆਪਣੇ ਨਾਲ ਰਖਾਇੰਦਾ। ਇਹੋ ਖੇਲ ਪ੍ਰਭੂ ਅਸਚਰਜ, ਜੀਵ ਜੰਤ ਸਮਝ ਕੋਇ ਨਾ ਪਾਇੰਦਾ। ਜਿਨ੍ਹਾਂ ਦੀ ਪ੍ਰਭ ਨੂੰ ਆਪੇ ਪਈ ਗ਼ਰਜ਼, ਤਿਨ੍ਹਾਂ ਦੂਰੋਂ ਨੇੜਿਉਂ ਫੜ ਬਾਂਹੋਂ ਗਲੇ ਲਗਾਇੰਦਾ। ਨੌ ਖੰਡ ਪ੍ਰਿਥਮੀ ਸੱਤ ਦੀਪ ਦੋ ਜਹਾਨ ਸ੍ਰੀ ਭਗਵਾਨ ਸਚ ਜੈਕਾਰਾ ਬੋਲੇ ਕੜਕ, ਜੈਕਾਰਾ ਇਕੋ ਇਕ ਸੁਣਾਇੰਦਾ। ਗੁਰਮੁਖ ਗੁਰਸਿਖ ਆਪਣੀ ਮੰਜ਼ਲ ਵਿਚ ਕੋਈ ਨਾ ਜਾਵੇ ਅਟਕ, ਵਿਸ਼ਨ ਬ੍ਰਹਮਾ ਸ਼ਿਵ ਅਧਵਿਚਕਾਰੇ ਬੈਠਾ ਗੁਰਮੁਖ ਤੇਰਾ ਧਿਆਨ ਲਗਾਇੰਦਾ। ਕਦੀ ਵਿਚਾਰ ਨਾ ਲਿਔਣੀ ਸਵਰਗ ਨਰਕ, ਦੋਜ਼ਖ਼ ਬਹਿਸ਼ਤ ਦੋਹਾਂ ਤੋਂ ਪਾਰ ਕਰਾਇੰਦਾ। ਲੇਖਾ ਚੁਕਾ ਫ਼ਰਸ਼ ਅਰਸ਼, ਆਸਾ ਮਨਸਾ ਆਪਣੇ ਵਿਚ ਮਿਲਾਇੰਦਾ। ਕਰ ਕਿਰਪਾ ਜਿਨ੍ਹਾਂ ਉਪਰ ਕਰੇ ਤਰਸ, ਤਿਨ੍ਹਾਂ ਆਪਣੇ ਘਰ ਬਹਾਇੰਦਾ। ਸਚ ਸਮਝੋ ਸ੍ਰੀ ਭਗਵਾਨ ਜਨ ਭਗਤਾਂ ਕਦੇ ਹੋਣ ਨਾ ਦੇਵੇ ਹਰਜ਼, ਪਿਛਲੇ ਹਰਜਾਨੇ ਛਿਨ ਵਿਚ ਪੂਰ ਕਰਾਇੰਦਾ। ਜਿਸ ਦਾ ਰਾਗ ਨਾਦ ਤਾਲ ਕਿਸੇ ਨਾ ਸਮਝੀ ਤਰਜ਼, ਛੱਤੀ ਰਾਗ ਸਿਫ਼ਤ ਸਾਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਹਰਿਜਨ ਸਾਚੇ ਰੰਗ ਰੰਗਾਇੰਦਾ। ਕਿਰਪਾ ਕਰ ਕੇ ਚਾੜ੍ਹੇ ਰੰਗ, ਅਨਡਿਠੜਾ ਆਪ ਰੰਗਾਈਆ। ਸਾਹਿਬ ਸਤਿਗੁਰ ਸੂਰਾ ਸਰਬੰਗ, ਪੁਰਖ ਅਕਾਲ ਵੱਡੀ ਵਡਿਆਈਆ। ਆਤਮ ਸੇਜਾ ਬੈਠ ਸਚ ਪਲੰਘ, ਸਚ ਸਿੰਘਾਸਣ ਦਏ ਸੁਹਾਈਆ। ਘਰ ਵਿਚ ਘਰ ਦੇਵੇ ਅਨੰਦ, ਅਨੰਦ ਅਨੰਦ ਵਿਚੋਂ ਪਰਗਟਾਈਆ। ਘਰ ਜੋਤ ਚਾੜ੍ਹੇ ਚੰਦ, ਨਿਰਗੁਣ ਨੂਰ ਨੂਰ ਰੁਸ਼ਨਾਈਆ। ਸ਼ਬਦ ਅਗੰਮੀ ਵੱਜੇ ਅਨਹਦ, ਅਨਹਤ ਮੇਲਾ ਸਹਿਜ ਸੁਭਾਈਆ । ਜਨਮ ਕਰਮ ਦੀ ਢਾਹੇ ਕੰਧ, ਭਾਂਡਾ ਭਰਮ ਭੌ ਭੰਨਾਈਆ। ਕਲਜੁਗ ਅੰਤ ਜਿਨ੍ਹਾਂ ਗੁਰਮੁਖਾਂ ਸੋਹੰ ਸ਼ਬਦ ਗਾਇਆ ਛੰਦ, ਤਿਨ੍ਹਾਂ ਸੰਸਾ ਸਾਗਰ ਨਜ਼ਰ ਕੋਇ ਨਾ ਆਈਆ। ਖ਼ੁਸ਼ੀ ਕਰ ਕੇ ਬੰਦ ਬੰਦ, ਬੰਦੀਖ਼ਾਨਾ ਦਏ ਤੁੜਾਈਆ। ਨੌ ਸੌ ਚੁਰਾਨਵੇ ਚੌਕੜੀ ਜੁਗ ਪਿਛੋਂ ਪ੍ਰਭ ਹੋਇਆ ਆਪ ਬਖ਼ਸ਼ੰਦ, ਬਖ਼ਸ਼ਸ਼ ਲੈ ਕੇ ਲੋਕਮਾਤ ਫੇਰਾ ਪਾਈਆ। ਗੁਰਸਿਖ ਖ਼ੁਸ਼ੀਆਂ ਨਾਲ ਕਹਿਣ ਸਾਡਾ ਅਗਲਾ ਮੁਕਿਆ ਪੰਧ, ਰਾਏ ਧਰਮ ਨਾ ਦਏ ਸਜ਼ਾਈਆ। ਖਹਿੜਾ ਛੁਟਿਆ ਪੂਜਣਾ ਕਰੀਰ ਜੰਡ, ਮੜੀ ਗੋਰ ਸੀਸ ਨਾ ਕੋਇ ਨਿਵਾਈਆ। ਗੁਰ ਗੋਬਿੰਦ ਪੂਰੀ ਆਸਾ ਮਨਸਾ ਕਰੀ ਮੰਗ, ਤ੍ਰਿਸਨਾ ਤ੍ਰਿਪਤ ਰੂਪ ਵਖਾਈਆ। ਨਾਤਾ ਤੁਟਿਆ ਜੇਰਜ ਅੰਡ, ਉਤਭੁਜ ਸੇਤਜ ਫੇਰਾ ਕੋਇ ਨਾ ਪਾਈਆ।
❋
❋
ਅੰਤਮ ਵਸਣਾ ਉਪਰ ਬ੍ਰਹਿਮੰਡ, ਸਚਖੰਡ ਸਾਚੇ ਡੇਰਾ ਲਾਈਆ। ਜਿਥੇ ਮਿਲੇ ਇਕ ਅਨੰਦ, ਅਨੰਦ ਇਕੋ ਇਕ ਵਖਾਈਆ। ਪੁਰਖ ਅਕਾਲ ਦੀਨ ਦਿਆਲ ਸਰਬ ਸਵਾਮੀ ਮਿਲ ਕੇ ਪਏ ਠੰਡ, ਸਤਿ ਸਤਿ ਸਤਿ ਇਕੋ ਇਕ ਨਜ਼ਰੀ ਆਈਆ। ਏਥੇ ਓਥੇ ਸਚ ਪ੍ਰੀਤੀ ਲਈਏ ਗੰਢ, ਦਿਤੀ ਗੰਢ ਨਾ ਕੋਇ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਜੁਗ ਚੌਕੜੀ ਜਨ ਭਗਤਾਂ ਦੇਵੇ ਅਗੰਮੀ ਵੰਡ, ਵਸਤ ਅਮੋਲਕ ਆਪ ਵਰਤਾਈਆ।
੫ ਚੇਤ ੨੦੨੧ ਬਿਕ੍ਰਮੀ ਅਜੀਤ ਸਿੰਘ ਦੇ ਗ੍ਰਹਿ ਬਟਾਲਾ ਜ਼ਿਲਾ ਗੁਰਦਾਸਪੁਰ
ਵੇਦ ਵਿਆਸ ਲਿਖਿਆ ਲੇਖ ਅਲੇਖ, ਸਮਝ ਕੋਇ ਨਾ ਪਾਈਆ। ਪਰਮ ਪੁਰਖ ਦਾ ਕੋਈ ਨਾ ਜਾਣੇ ਭੇਸ, ਵੇਸ ਅਵਲੜਾ ਕਵਣ ਵਟਾਈਆ । ਥੋੜਾ ਥੋੜਾ ਸਾਰੇ ਦੇ ਕੇ ਗਏ ਸੰਦੇਸ, ਰਸਨਾ ਜਿਹਵਾ ਬੱਤੀ ਦੰਦ ਅੱਖਰਾਂ ਨਾਲ ਸਮਝਾਈਆ। ਅਗੰਮ ਅਥਾਹ ਬੇਪਰਵਾਹ ਆਦਿ ਜੁਗਾਦੀ ਸਤਿ ਜੋਤ ਪਰਵੇਸ਼, ਬੇਅੰਤ ਖੇਲ ਖਿਲਾਈਆ। ਦੋ ਜਹਾਨ ਸ੍ਰੀ ਭਗਵਾਨ ਸ਼ਾਹ ਸੁਲਤਾਨਾ ਵਡ ਨਰੇਸ਼, ਸ਼ਹਿਨਸ਼ਾਹ ਇਕੋ ਇਕ ਅਖਵਾਈਆ। ਨਿਤ ਨਵਿਤ ਨਰ ਨਰਾਇਣ ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਲੱਖ ਚੁਰਾਸੀ ਰਿਹਾ ਵੇਖ, ਨੇਤਰ ਅੱਖ ਲੋਚਣ ਨਜ਼ਰ ਕਿਸੇ ਨਾ ਆਈਆ। ਜੁਗ ਚੌਕੜੀ ਸਦਾ ਸਦਾ ਸਦ ਨਿਰਗੁਣ ਸਰਗੁਣ ਕਰੇ ਹੇਤ, ਨਿਰਵੈਰ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਹਰਿ, ਨਿਰਾਕਾਰ ਵੱਡੀ ਵਡਿਆਈਆ। ਵੇਦ ਵਿਆਸ ਦਿਤੀ ਦਾਤ, ਦਾਤਾ ਦਇਆ ਕਮਾਈਆ। ਭੇਵ ਖੁਲ੍ਹਾਇਆ ਲੋਕਮਾਤ, ਮਾਣ ਦਿਵਾਇਆ ਕਲਮ ਸ਼ਾਹੀਆ। ਪਰਗਟ ਹੋਏ ਪੁਰਖ ਅਬਿਨਾਸ਼, ਅਬਿਨਾਸ਼ੀ ਕਰਤਾ ਬੇਪਰਵਾਹੀਆ। ਨਿਰਗੁਣ ਜੋਤ ਧੁਰ ਦੀ ਮਾਤ, ਪਿਤਾ ਮਾਤ ਇਕੋ ਰੰਗ ਸਮਾਈਆ। ਕਵਾਰ ਕੰਨਿਆ ਉਸ ਨੂੰ ਗਿਆ ਆਖ, ਜਿਸ ਦਾ ਕੰਤ ਬਿਨਾਂ ਬੇਅੰਤ ਨਜ਼ਰ ਕਿਸੇ ਨਾ ਆਈਆ । ਸਚ ਦਵਾਰੇ ਰੱਖੇ ਵਾਸ, ਸੰਬਲ ਆਪਣਾ ਡੇਰਾ ਲਾਈਆ। ਜਿਸ ਸੰਬਲ ਇਕੋ ਦੀਪਕ ਜੋਤ ਪਰਕਾਸ਼, ਬਿਨ ਤੇਲ ਬਾਤੀ ਕਰੇ ਰੁਸ਼ਨਾਈਆ। ਸਚ ਸਮਗਰੀ ਧੁਰ ਦੀ ਰਾਸ, ਪਾਰਬ੍ਰਹਮ ਪ੍ਰਭ ਆਪ ਟਿਕਾਈਆ। ਖੇਲੇ ਖੇਲ ਪੁਰਖ ਸਮਰਾਥ, ਮਹਿਮਾਂ ਅਕਥ ਆਪ ਜਣਾਈਆ। ਜਿਸ ਦਾ ਲੇਖ ਅਲੇਖ ਕਿਸੇ ਨਾ ਆਵੇ ਹਾਥ, ਅੰਤ ਕਹਿ ਨਾ ਕੋਇ ਸਮਝਾਈਆ। ਸ਼ਬਦ ਇਸ਼ਾਰਾ ਜਗਤ ਭਵਿਖਤ ਵਾਕ, ਭਾਖਿਆ ਭਾਸ਼ਾ ਵਿਚ ਦ੍ਰਿੜਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਹਰਿ, ਸਤਿ ਸਤਿਵਾਦੀ ਸਦ ਵਡਿਆਈਆ। ਵੇਦ ਵਿਆਸ ਸ਼ਬਦੀ ਦਿਤਾ ਇਕ ਇਸ਼ਾਰਾ, ਤਰ੍ਹਾ ਤਰ੍ਹਾ ਸਮਝਾਈਆ। ਪਤਿਪਰਮੇਸ਼ਵਰ ਪਾਰਬ੍ਰਹਮ ਪ੍ਰਭ ਖੇਲ ਨਿਆਰਾ, ਭੇਵ ਅਭੇਦ ਆਪਣੇ ਵਿਚ ਰਖਾਈਆ। ਕਲਜੁਗ ਅੰਤ ਹੋਏ ਉਜਿਆਰਾ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਸੰਬਲ ਵਸੇ ਧਾਮ ਨਿਆਰਾ, ਬੰਕ ਇਕੋ ਇਕ ਵਖਾਈਆ। ਨਾਮ ਨਿਧਾਨ ਬੋਲ ਜੈਕਾਰਾ, ਬ੍ਰਹਿਮੰਡ ਖੰਡ ਕਰੇ ਸ਼ਨਵਾਈਆ। ਵਿਸ਼ਨ ਬ੍ਰਹਮਾ ਸ਼ਿਵ ਦਰ ਦਰਵੇਸ਼ ਮੰਗਣਹਾਰਾ, ਬੈਠਣ ਸੀਸ ਝੁਕਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਰਨ ਨਿਮਸਕਾਰਾ, ਨਿਉਂ ਨਿਉਂ ਲਾਗਣ ਪਾਈਆ। ਭਗਵਨ ਦੇਵੇ ਸਚ ਭੰਡਾਰਾ, ਭਗਵਨ ਵਸਤ ਅਮੋਲਕ ਨਾਮ ਵਰਤਾਈਆ।
❋
❋
ਕਲਜੁਗ ਵੇਖੇ ਵਿਗਸੇ ਵੇਖਣਹਾਰਾ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਜਾਨਣਹਾਰਾ ਬਿਰਧ ਬਾਲ ਜੋਬਨ ਅਵਸਥਾ ਵਿਚ ਸੰਸਾਰਾ, ਰੰਗ ਰੱਤਾ ਇਕ ਅਖਵਾਈਆ। ਕਾਗਦ ਕਲਮ ਸ਼ਾਹੀ ਨਾ ਪਾਵੇ ਸਾਰਾ, ਅੰਤ ਕਹਿ ਨਾ ਕੋਇ ਜਣਾਈਆ। ਕੋਟਨ ਕੋਟ ਸਾਧ ਸੰਤ ਪੜ੍ਹ ਪੜ੍ਹ ਅੰਤਰ ਆਤਮ ਕਰਨ ਵਿਚਾਰਾ, ਬਿਨ ਪਰਮਾਤਮ ਭੇਵ ਨਾ ਕੋਇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦੋ ਜਹਾਨਾਂ ਵਾਲੀ ਮਾਲਕ ਧੁਰਦਰਗਾਹੀਆ। ਵੇਦ ਵਿਆਸ ਬੋਲ ਜੈਕਾਰ, ਜੀਵ ਜਗਤ ਜਹਾਨ ਕਰੀ ਜਣਾਈਆ। ਕਲ ਕਲਕੀ ਕਲ ਲੈ ਅਵਤਾਰ, ਕਲ ਆਪਣੀ ਆਪ ਵਰਤਾਈਆ। ਖੇਲੇ ਖੇਲ ਅਪਰ ਅਪਾਰ, ਅਪਰੰਪਰ ਸਵਾਮੀ, ਦੋ ਜਹਾਨਾਂ ਵੇਖੇ ਥਾਉਂ ਥਾਈਂਆ। ਲੱਖ ਚੁਰਾਸੀ ਆਤਮ ਪਰਮਾਤਮ ਹੋਵੇ ਅੰਤਰਜਾਮੀ, ਪਰਦਾ ਉਹਲਾ ਆਪ ਉਠਾਈਆ। ਪਾਰਬ੍ਰਹਮ ਬ੍ਰਹਮ ਸੁਣਾਏ ਸਚ ਕਹਾਣੀ, ਸਤਿ ਸੰਦੇਸਾ ਧੁਰ ਦਾ ਬੋਧ ਅਗਾਧਾ ਰਾਗ ਅਲਾਈਆ। ਜਿਸ ਦੀ ਸਿਫ਼ਤ ਕਰੇ ਚਾਰੇ ਬਾਣੀ, ਚਾਰੇ ਖਾਣੀ ਜਿਸ ਦਾ ਧਿਆਨ ਲਗਾਈਆ। ਚਾਰ ਵੇਦ ਜਿਸ ਦੀ ਦੱਸਣ ਨਿਸ਼ਾਨੀ, ਪੁਰਾਨ ਅਠਾਰਾਂ ਢੋਲੇ ਰਹੇ ਸੁਣਾਈਆ। ਅੰਜੀਲ ਕੁਰਾਨ ਜਿਸ ਨੂੰ ਕਹੇ ਜਾਣ ਜਾਣੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਨਿਵਾਸੀ ਸਹਿਜ ਸੁਖਦਾਈਆ। ਵੇਦ ਵਿਆਸਾ ਲਿਖ ਕੇ ਗਿਆ ਕਲਮ, ਸ਼ਾਹੀ ਕਾਗ਼ਜ਼ ਦਏ ਗਵਾਹੀਆ। ਹਰਿ ਕੇ ਭੇਵ ਦਾ ਕਿਸੇ ਨਾ ਆਏ ਇਲਮ, ਆਲਮ ਉਲਮਾ ਬੈਠਣ ਮੁਖ ਭਵਾਈਆ। ਪਰਮ ਪੁਰਖ ਪਰਮਾਤਮ ਮਿਹਰਵਾਨ ਹੋ ਕੇ ਜਨ ਭਗਤਾਂ ਆਏ ਮਿਲਣ, ਜਗਦੀਸ ਆਪਣਾ ਫੇਰਾ ਪਾਈਆ। ਲੱਖ ਚੁਰਾਸੀ ਚਾਰ ਕੁੰਟ ਜੀਵ ਜੰਤ ਸਤਿ ਧਰਮ ਤੋਂ ਸਾਰੇ ਹਿਲਣ, ਸਤਿ ਸਤਿਵਾਦੀ ਰੂਪ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਥਾਉਂ ਥਾਈਂਆ। ਵੇਦ ਵਿਆਸ ਲਿਖ ਕੇ ਏਕ, ਏਕਾ ਗਿਆ ਜਣਾਈਆ। ਸ੍ਰਿਸ਼ਟ ਸਬਾਈ ਸਾਚੀ ਟੇਕ, ਸ੍ਰੀ ਭਗਵਾਨ ਇਸ਼ਟ ਦੇਵ ਮਨਾਈਆ। ਕੂੜੀ ਕਿਰਿਆ ਮਾਇਆ ਮਮਤਾ ਹਉਮੇਂ ਹੰਗਤਾ ਝੂਠਾ ਦੇਸ, ਸਚ ਦੇਸ ਨਜ਼ਰ ਕਿਸੇ ਨਾ ਆਈਆ। ਹਰਿਜਨ ਵਿਰਲਾ ਕਾਇਆ ਮੰਦਰ ਅੰਦਰ ਖੇਲੇ ਸੱਚੀ ਖੇਡ, ਆਤਮ ਪਰਮਾਤਮ ਮਿਲ ਮਿਲ ਆਪਣੀ ਖ਼ੁਸ਼ੀ ਮਨਾਈਆ। ਨਿਰਗੁਣ ਜੋਤੀ ਨੂਰ ਸਚ ਪਰਕਾਸ਼ ਮਿਲੇ ਤੇਜ, ਅੰਧ ਅਗਿਆਨ ਮਿਟਾਈਆ। ਘਰ ਸੁਹੰਜਣੀ ਸੋਭਾਵੰਤ ਸੁਹਾਏ ਸੇਜ, ਪਲੰਘ ਰੰਗੀਲਾ ਨਜ਼ਰੀ ਆਈਆ। ਜੋ ਵੇਦ ਵਿਆਸ ਨਰੰਤਰ ਲਿਆ ਵੇਖ, ਅੰਤਰ ਬ੍ਰਹਮ ਸਮਝਾਈਆ। ਸੋ ਦੱਸ ਕੇ ਗਿਆ ਕਲਜੁਗ ਬਸੰਤਰ ਕੂੜਾ ਮਮਤਾ ਭੇਖ, ਤਨ ਮਾਟੀ ਖ਼ਾਕ ਜਲਾਈਆ। ਪਤਿਪਰਮੇਸ਼ਵਰ ਕੋਈ ਨਾ ਕਰੇ ਹੇਤ, ਜਗਤ ਪਿਆਰ ਸਰਬ ਲੋਕਾਈਆ। ਬਿਨ ਅੱਖਾਂ ਨੇਤਰ ਨੈਣਾਂ ਲੋਚਣਾਂ ਲਏ ਵੇਖ, ਵੇਖਣਹਾਰਾ ਹਰ ਘਟ ਸਵਾਮੀ ਸੋਭਾਵੰਤ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਵੇਦ ਵਿਆਸਾ ਦੇ ਭਰਵਾਸਾ, ਲੇਖ ਲਿਖਾ ਪਵਣ ਸਵਾਸਾ, ਮੰਡਲ ਰਾਸਾ ਅਨੁਭਵ ਆਪਣਾ ਰਾਹ ਜਣਾਈਆ। ਵੇਦ ਵਿਆਸਾ ਲਿਖ ਲਿਖ ਗਿਆ ਥੱਕ, ਥਕਾਵਟ ਵਿਚ ਗਿਆ ਸਮਝਾਈਆ। ਜੁਗ ਚੌਕੜੀ ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਲੱਖ ਚੁਰਾਸੀ ਪ੍ਰਭ ਦਾ ਹੱਟ, ਤ੍ਰੈਗੁਣ ਮਾਇਆ ਪੰਜ ਤਤ ਜਗਤ ਵਸਤੂ ਬਿਨ ਕੀਮਤ ਕਰਤਾ ਆਪ ਵਿਕਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜੁਗ ਚੌਕੜੀ ਵੇਖਣ ਨੱਠ ਨੱਠ, ਹੁਕਮੇ ਅੰਦਰ ਜਿਨ੍ਹਾਂ ਰਿਹਾ ਭਵਾਈਆ। ਜੋ ਕੁਛ ਪਰਮ ਪੁਰਖ ਦੱਸਿਆਂ ਮੈਂ ਓਹੋ ਰਿਹਾ ਦੱਸ, ਸ਼ਹਾਦਤ ਆਪਣੀ ਨਾਲ ਭੁਗਤਾਈਆ।
❋
❋
ਕਲਜੁਗ ਅੰਤ ਜੋ ਕੁਛ ਹੈ ਸੋ ਪ੍ਰਭ ਦੇ ਵਸ, ਕਰਨ ਕਰਾਵਣਹਾਰ ਇਕ ਅਖਵਾਈਆ। ਜਗਤ ਆਯੂ ਕਰ ਦੇਵੇ ਭੱਠ, ਬਣ ਭਠਿਆਲਾ ਅਗਨੀ ਅੱਗ ਤਪਾਈਆ । ਕਰਨ ਕਰਾਵਣਹਾਰ ਪੁਰਖ ਸਮਰਥ, ਸਾਹਿਬ ਦਾਤਾਰ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਖੇਲਣਹਾਰਾ ਇਕੋ ਨਜ਼ਰੀ ਆਈਆ। ਆਓ ਦੋਵੇਂ ਅੰਦਰ ਵੜੀਏ, ਘਰ ਆਪਣਾ ਵੇਖੀਏ ਚਾਈਂ ਚਾਈਂਆ। ਬਿਨ ਅੱਖਰਾਂ ਤੋਂ ਨਿਰਅੱਖਰ ਪੜ੍ਹੀਏ, ਬਿਨ ਨਾਮ ਤੋਂ ਨਾਮ ਮਿਲੇ ਵਡਿਆਈਆ। ਓਸ ਪ੍ਰਭੂ ਦਾ ਦਰਸਨ ਕਰੀਏ, ਜਿਸ ਦਾ ਰੂਪ ਰੰਗ ਬਾਹਰੋਂ ਨਜ਼ਰ ਕਿਸੇ ਨਾ ਆਈਆ। ਬਿਨ ਹੱਥਾਂ ਬਾਹਵਾ ਓਹਨੂੰ ਫੜੀਏ, ਫੜ ਆਪਣੇ ਕੋਲ ਬਹਾਈਆ। ਉਸ ਦੇ ਕੋਲੋਂ ਕਦੀ ਨਾ ਡਰੀਏ, ਜੋ ਘਰ ਵਿਚ ਬੈਠਾ ਬੇਪਰਵਾਹੀਆ। ਜੇ ਨਾ ਮਿਲੇ ਤੇ ਦਿਵਸ ਰੈਣ ਲੜੀਏ, ਜੇ ਰੁਸਿਆ ਹੋਵੇ ਫੜ ਚਰਨਾਂ ਲਈਏ ਮਨਾਈਆ। ਉਹਦੇ ਪਿਛੇ ਜੀਵਦਿਆਂ ਜਗ ਮਰੀਏ, ਮਰ ਜੀਵਤ ਓਹੋ ਪਾਈਆ। ਆਪਣਾ ਲੇਖਾ ਉਹਦੀ ਝੋਲੀ ਧਰੀਏ, ਉਹ ਦਾ ਲੇਖਾ ਆਪਣੇ ਨਾਲ ਰਲਾਈਆ। ਨਿਰਗੁਣ ਜੋਤ ਹੋ ਕੇ ਨਿਰਗੁਣ ਜੋਤ ਮਿਲੀਏ, ਮਿਲ ਕੇ ਇਕੋ ਰੰਗ ਸਮਾਈਆ। ਸਚ ਦਵਾਰੇ ਸਚਖੰਡ ਓਸ ਸੱਜਣ ਦੀ ਗਲੀ ਵਿਚ ਫਿਰੀਏ, ਜਿਥੇ ਰੋਕਣਵਾਲਾ ਨਜ਼ਰ ਕੋਇ ਨਾ ਆਈਆ। ਜੇ ਭੁੱਲ ਜਾਵੇ ਮਾਰ ਕੇ ਛਾਲ ਛਾਤੀ ਉਤੇ ਚੜ੍ਹੀਏ, ਹਲੂਣੇ ਦੇ ਕੇ ਲਈਏ ਉਠਾਈਆ। ਬਿਰਹੋਂ ਵਿਛੋੜੇ ਵਿਚ ਕਿਉਂ ਸੜੀਏ, ਘਰ ਸੱਜਣ ਬੈਠਾ ਲਈਏ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਲੇ ਮੇਲ ਬੇਪਰਵਾਹੀਆ। ਓਸ ਪ੍ਰਭੂ ਦਾ ਛੋਟਾ ਜਿਹਾ ਢੰਗ, ਵੱਡੀ ਲੋੜ ਰਹੇ ਨਾ ਰਾਈਆ। ਹੌਲੀ ਜਿਹੀ ਅੰਦਰੇ ਅੰਦਰ ਲਓ ਮੰਗ, ਦੇਵਣਹਾਰਾ ਬੇਪਰਵਾਹੀਆ। ਸਹਿਜ ਸੁਭਾਉ ਤੁਹਾਡੀ ਖੋਲ੍ਹ ਦੇਵੇ ਗੰਢ, ਪਰਦਾ ਬਜਰ ਕਪਾਟੀ ਪਰੇ ਹਟਾਈਆ। ਅੰਮ੍ਰਿਤ ਝਿਰਨਾ ਝਿਰਾ ਕੇ ਪਾਵੇ ਠੰਡ, ਕਵਲ ਕਵਲ ਮੁਖ ਭਵਾਈਆ। ਬਿਨ ਰਸਨਾ ਜਿਹਵਾ ਬੱਤੀ ਦੰਦ ਬੋਲ ਸੁਣਾਏ ਛੰਦ, ਅਨਹਦ ਰਾਗ ਅਲਾਈਆ। ਬਿਨ ਮੱਠਾਂ ਮੰਦਰਾਂ ਗੁਰਦਵਾਰਿਆਂ ਮਸੀਤਾਂ ਆਵੇ ਘਰੋਂ ਅਨੰਦ, ਅਨੰਦ ਅਨੰਦ ਵਿਚੋਂ ਪਰਗਟਾਈਆ। ਮਿਲ ਸੱਜਣ ਚੜ੍ਹੇ ਉਹ ਰੰਗ, ਜਿਹੜਾ ਉਤਰ ਕਦੇ ਜਾਈਆ। ਸਦਾ ਵਸੇ ਆਤਮ ਸੇਜ ਪਲੰਘ, ਸਚ ਸਿੰਘਾਸਣ ਡੇਰਾ ਲਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੱਸੇ ਆਪਣੇ ਮਿਲਣ ਦਾ ਢੰਗ, ਕਰਮ ਕਾਂਡ ਦਾ ਢੰਗਾ ਦਏ ਤੁੜਾਈਆ। ਕਰਮ ਕਾਂਡ ਨੇ ਪਾਇਆ ਢੰਗਾ, ਡੋਰੀ ਨਜ਼ਰ ਕਿਸੇ ਨਾ ਆਈਆ। ਕੋਈ ਗੋਦਾਵਰੀ ਕੋਈ ਜਾਏ ਗੰਗਾ, ਜਮਨਾ ਸੁਰਸਤੀ ਕੋਈ ਫੇਰਾ ਪਾਈਆ । ਕੋਈ ਤੀਰਥ ਤੱਟਾਂ ਉਤੇ ਨਹੌਂਦਾ ਜਾ ਜਾ ਨੰਗਾ, ਅੰਦਰ ਵੜ ਵੜ ਤਾਰੀਆਂ ਲਾਈਆ। ਕੋਈ ਗੁਰਦਵਾਰੇ ਮੰਦਰ ਮਸਜਦ ਸ਼ਿਵਦਵਾਲੇ ਮੱਠ ਮੰਗੇ ਮੰਗਾਂ, ਆਪਣੀ ਝੋਲੀ ਡਾਹੀਆ। ਸਾਰਿਆਂ ਨਾਲੋਂ ਗੁਰਮੁਖ ਭਗਤ ਉਹ ਚੰਗਾ, ਜੋ ਅੰਦਰ ਬੈਠਾ ਧਿਆਨ ਲਗਾਈਆ। ਓਥੇ ਸਾਹਿਬ ਸਤਿਗੁਰ ਪਰਮ ਪੁਰਖ ਪਤਿਪਰਮੇਸ਼ਰ ਭੱਜਾ ਆਵੇ ਪੈਰੀਂ ਨੰਗਾ, ਵਾਹੋ ਦਾਹੀ ਪੰਧ ਮੁਕਾਈਆ। ਹੌਲੀ ਜਿਹੀ ਅੰਦਰ ਵੜ ਕੇ ਪੌੜੇ ਚੜ੍ਹ ਕੇ ਦਸਮ ਦਵਾਰੀ ਖੜ ਕੇ ਆਪਣੇ ਮਿਲਣ ਦਾ ਦੱਸ ਜਾਏ ਢੰਗਾ, ਬਾਹਰ ਲੱਭਣ ਕੋਇ ਨਾ ਜਾਈਆ। ਬਿਨ ਬੰਦਗੀਉਂ ਬਣਾ ਦਏ ਬੰਦਾ, ਬੰਦੀਖਾਨਾ ਦਏ ਤੁੜਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਵਖਾਵਣਹਾਰਾ ਆਪਣਾ ਘਰ, ਘਰ ਘਰ ਵਿਚ ਮੇਲਾ ਮੇਲ ਮਿਲਾਈਆ।
❋
❋