ਪੁਸਤਕਾਲਾਭਾਗ ੧੬

੫ ਚੇਤ ੨੦੨੧ ਬਿਕ੍ਰਮੀ ਦਲੀਪ ਸਿੰਘ ਦੇ ਗ੍ਰਹਿ ਬਾਬੂ ਪੁਰਾ ਜ਼ਿਲਾ ਗੁਰਦਾਸਪੁਰ

ਪੁਰਖ ਅਕਾਲ ਸੁਣ ਧੁਰ ਦੇ ਬਾਪ, ਪ੍ਰਭੂ ਤੇਰੀ ਸਰਨਾਈਆ। ਰਵਦਾਸ ਸਪੁਤਰੀ ਕਹੇ ਮੈਨੂੰ ਆਇਆ ਯਾਦ, ਪਿਛਲਾ ਲੇਖ ਜਣਾਈਆ । ਤੇਰੇ ਪਰਸਾਦ ਦਾ ਅਗੰਮ ਸਵਾਦ, ਰਸ ਮਿਲਿਆ ਬੇਪਰਵਾਹੀਆ। ਚਰਨੀ ਢਹਿ ਕੇ ਅੰਤਮ ਗਈ ਆਖ, ਸਚ ਸੁਨੇਹੜਾ ਇਕ ਸੁਣਾਈਆ। ਪਰਮ ਪੁਰਖ ਪਤਿਪਰਮੇਸ਼ਵਰ ਪੁਛਣੀ ਵਾਤ, ਮਿਹਰਵਾਨ ਨਿਗਹ ਉਠਾਈਆ। ਕਲਜੁਗ ਰੈਣ ਅੰਧੇਰੀ ਦਿਸੇ ਰਾਤ, ਸਤਿ ਚੰਦ ਨਾ ਕੋਇ ਚਮਕਾਈਆ । ਪੰਜਾਂ ਬਣਦੀ ਦਿਸੇ ਜਮਾਤ, ਧੁਰ ਦਾ ਜੋੜ ਜੁੜਾਈਆ। ਬ੍ਰਾਹਮਣ ਖੋਲ੍ਹ ਕੇ ਗਠੜੀ ਗਾਠ, ਲੇਖਾ ਰਿਹਾ ਵਖਾਈਆ। ਰਵਦਾਸ ਜੁੜਿਆ ਤੇਰਾ ਨਾਤ, ਘਰ ਬਿਧਾਤਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਦੇਣਾ ਮੁਕਾਈਆ। ਰਵਦਾਸ ਸਪੁਤਰੀ ਪਾ ਕੇ ਰੌਲਾ, ਸਚ ਗਈ ਸਮਝਾਈਆ। ਪਰਮ ਪੁਰਖ ਨਾ ਪਰਦਾ ਕੋਈ ਓਹਲਾ, ਓਢਣ ਸਕੇ ਨਾ ਕੋਇ ਛੁਪਾਈਆ। ਮੇਰਾ ਬਾਪ ਤੇਰਾ ਜਾਪ ਕਰਦਾ ਰਿਹਾ ਗੰਢ ਕੇ ਪੌਲਾ, ਪਾਹਨੀ ਸਾਚਾ ਸੰਗ ਨਿਭਾਈਆ। ਤੇਰਾ ਪਿਛਲਾ ਭੁੱਲਿਆ ਅਜੇ ਨਾ ਕੌਲਾ, ਇਕਰਾਰ ਆਪਣੀ ਝੋਲੀ ਪਾਈਆ । ਵੇਖ ਖ਼ੁਸ਼ੀ ਹੋਈ ਉਪਰ ਧੌਲਾ, ਧਰਨੀ ਰਹੀ ਜਸ ਗਾਈਆ। ਲੇਖੇ ਲਾਏ ਚਾਰ ਕਹਾਰ ਚੁੱਕਣ ਵਾਲੇ ਡੋਲਾ, ਅੰਤਰ ਲਾੜੀ ਸੋਭਾ ਪਾਈਆ। ਪੰਜਵੇਂ ਮਿੱਤਰ ਪਰਦਾ ਫੋਲਾ, ਭੇਵ ਅਭੇਦਾ ਰਿਹਾ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਣੀ ਮਾਣ ਵਡਿਆਈਆ । ਰਵਦਾਸ ਸਪੁਤਰੀ ਬਾਲੀ ਨਿੱਕੀ, ਨੰਨ੍ਹੀ ਰਹੀ ਜਣਾਈਆ। ਮੈਂ ਵੇਖੀ ਧਾਰ ਅਗੰਮ ਚਿੱਟੀ, ਰੂਪ ਨਜ਼ਰੀ ਆਇਆ ਬੇਪਰਵਾਹੀਆ। ਜਿਸ ਦੇ ਉਤੇ ਪੰਚਮ ਚੇਤ ਲਿਖੀ ਮਿਤੀ, ਬੀਸ ਇਕੀਸ ਬਿਕ੍ਰਮੀ ਖ਼ੁਸ਼ੀ ਮਨਾਈਆ । ਮੈਂ ਖੋਲ੍ਹ ਕੇ ਵੇਖੀ ਰਵਦਾਸ ਵਾਲੀ ਪਿਛਲੀ ਚਿਠੀ, ਜੋ ਆਪਣੇ ਕੋਲ ਛੁਪਾਈਆ । ਉਸ ਦੀ ਧਾਰ ਬੜੀ ਸਿਧੀ, ਸਾਧਨਾ ਰਹੀ ਦ੍ਰਿੜਾਈਆ। ਪ੍ਰਭੂ ਖੇਲ ਕਰਨਾ ਨਿਜੀ, ਨਿਜ ਘਰ ਵੇਖ ਵਖਾਈਆ। ਬਿਨ ਰਵਦਾਸ ਕਿਸੇ ਹੱਥ ਨਾ ਆਵੇ ਬਿਧੀ, ਲੱਖ ਚੁਰਾਸੀ ਭੇਵ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਣੀ ਵਡਿਆਈਆ। ਸਚ ਵਡਿਆਈ ਤੇਰੇ ਹੱਥ, ਦੇਵਣਹਾਰ ਅਖਵਾਇੰਦਾ। ਉਠ ਖੋਲ੍ਹ ਪ੍ਰਭੂ ਆਪਣੀ ਅੱਖ, ਤੇਰਾ ਨੈਣ ਇਕੋ ਸੋਭਾ ਪਾਇੰਦਾ। ਖ਼ੁਸ਼ੀਆਂ ਨਾਲ ਗੀਤ ਗਾ ਕੇ ਪਵਾਂ ਹੱਸ, ਹੰਸ ਮੁਖ ਰੂਪ ਵਟਾਇੰਦਾ। ਪਿਛਲੀ ਪੂਰਬ ਪੂਰੀ ਕਰ ਆਸ, ਤ੍ਰਿਸਨਾ ਤ੍ਰਿਖਾ ਡੇਰਾ ਢਾਹਿੰਦਾ। ਨਿਰਮਲ ਜੋਤ ਕਰ ਪਰਕਾਸ਼, ਅੰਧ ਅਗਿਆਨ ਮੁਖ ਛੁਪਾਇੰਦਾ। ਬ੍ਰਾਹਮਣ ਵੇਖ ਆਪਣੇ ਪਾਸ, ਬ੍ਰਹਮ ਲੇਖਾ ਤੇਰੀ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਤੇਰੇ ਦਰ ਨਜ਼ਰੀ ਆਇੰਦਾ। ਰਵਦਾਸ ਸਪੁਤਰੀ ਸੁਣ ਕੇ ਬਾਤ, ਬ੍ਰਾਹਮਣ ਲਏ ਅੰਗੜਾਈਆ। ਚਾਰ ਕਹਾਰ ਕਹਿਣ ਸਾਨੂੰ ਯਾਦ ਆਇਆ ਖਾਧਾ ਭਾਤ, ਪਿਛਲੀ ਅੱਖ ਖੁਲ੍ਹਾਈਆ। ਯਾਰ ਕਹੇ ਮੈਂ ਧੁਰ ਦਾ ਵੇਖਿਆ ਨਾਤ, ਸੱਜਣ ਰਵਦਾਸ ਬੈਠਾ ਸੰਗ ਨਿਭਾਈਆ । ਓਧਰ ਖੋਤੇ ਵਾਲਾ ਘੁਮਿਆਰ ਰਿਹਾ ਆਖ, ਧੁਰ ਦੀ ਧਾਰ ਜਣਾਈਆ। ਨਿਰਗੁਣ ਨਿਰਵੈਰ ਸਾਰੇ ਵੇਖੋ ਸਾਖਿਆਤ, ਪਤਿਪਰਮੇਸ਼ਵਰ ਬੇਪਰਵਾਹੀਆ । ਜਿਸ ਦੀ ਸੇਜ ਸੁਹੰਜਣੀ ਸੋਭਾਵੰਤੀ ਪਰਭਾਤ, ਜਲਵਾ ਨੂਰ ਨੂਰ ਰੁਸ਼ਨਾਈਆ। ਲਹਿਣਾ ਚੁਕਾਏ ਰਵਦਾਸ ਖਾਟ, ਖਟੀਆ ਆਪਣਾ ਰੰਗ ਰੰਗਾਈਆ । ਅਗਲੀ ਪਿਛਲੀ ਕੱਟ ਕੇ ਆਇਆ ਵਾਟ, ਬਣ ਪਾਂਧੀ ਫੇਰਾ ਪਾਈਆ। ਜੋ ਰਸ ਰਸਨਾ ਦੇ ਕੇ ਗਿਆ ਅਗੰਮ ਅਥਾਹ ਸਵਾਦ, ਪਰਸਾਦ ਇਕੋ

❋

❋

ਇਕ ਵਰਤਾਈਆ। ਚਰਨ ਚਰਨੋਦਕ ਦਿਤੀ ਦਾਦ, ਨਾਤਾ ਨਾਨਕ ਦਾਦਕ ਦੋਹਾਂ ਗਿਆ ਤੁੜਾਈਆ। ਜਿਸ ਦਾ ਖੇਲ ਜੁਗਾਦਿ ਆਦਿ, ਜੁਗ ਚੌਕੜੀ ਵੇਖ ਵਖਾਈਆ। ਜੋ ਵਸੇ ਵਿਚ ਬ੍ਰਹਿਮਾਦ, ਬ੍ਰਹਿਮੰਡ ਸੋਭਾ ਪਾਈਆ। ਜਿਸ ਦਾ ਦੋ ਜਹਾਨਾਂ ਸੁਣੇ ਨਾਦ, ਢੋਲਾ ਅਗੰਮ ਅਥਾਹੀਆ । ਜਿਸ ਦਾ ਨਾਮ ਕਦੇ ਨਾ ਹੋਵੇ ਬਰਬਾਦ, ਨੇਸਤੋ ਨਾਬੂਦ ਨਾ ਕੋਇ ਕਰਾਈਆ। ਉਹ ਸਾਹਿਬ ਸਭ ਦੀ ਪੂਰੀ ਕਰੇ ਖ਼ਾਹਸ਼, ਖ਼ਾਲਸ ਆਪਣਾ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਲਹਿਣਾ ਦਏ ਚੁਕਾਈਆ। ਸੁਣ ਕੇ ਬਾਤ ਧੁਰ ਦੀ ਹਰਿ, ਵੱਜੀ ਇਕ ਵਧਾਈਆ। ਭੈ ਭੌ ਵਿਚ ਬ੍ਰਾਹਮਣ ਰਿਹਾ ਡਰ, ਨੇਤਰ ਨੈਣ ਨਾ ਕੋਇ ਉਠਾਈਆ। ਹੌਲੀ ਉਠ ਕੇ ਰਵਦਾਸ ਬਾਂਹੋਂ ਲਏ ਫੜ, ਇਸ਼ਾਰੇ ਨਾਲ ਜਣਾਈਆ। ਮੇਰਾ ਬੰਨ੍ਹਾ ਧੁਰ ਦਾ ਲੜ, ਪੱਲੂ ਸਕੇ ਨਾ ਕੋਇ ਛੁਡਾਈਆ। ਮੇਰੀ ਪਿਛਲੀ ਵਿਦਿਆ ਗਈ ਹੜ, ਮਨ ਮਤ ਬੁਧ ਨਾ ਕੋਇ ਚਤਰਾਈਆ। ਮੇਰੀ ਹਉਮੇ ਹੰਗਤਾ ਮਾਇਆ ਮਮਤਾ ਗਈ ਸੜ, ਆਸਾ ਤ੍ਰਿਸਨਾ ਬੈਠੀ ਮੁਖ ਛੁਪਾਈਆ। ਕੂੜ ਕੁੜਿਆਰਾ ਭੁਲਿਆ ਘਰ, ਦਰ ਵੇਖਣ ਕੋਇ ਨਾ ਪਾਈਆ। ਮੈਂ ਜੀਵਦਿਆਂ ਜੱਗ ਗਿਆ ਮਰ, ਮਰਨੇ ਵਿਚੋਂ ਜੀਵਣ ਨਜ਼ਰੀ ਆਈਆ। ਮੇਰਾ ਪੂਰਬ ਜਨਮ ਦਾ ਪੂਰਾ ਹੋਇਆ ਵਰ, ਲਹਿਣਾ ਦੇਣਾ ਦੇਣਾ ਮੁਕਾਈਆ। ਚਾਲੀਆਂ ਦਾ ਭਾਨ ਚਾਲੀ ਪੈਸੇ ਜੋ ਛੱਡੇ ਘਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਮੁਕਾਉਣਾ ਧੁਰ ਦਰ, ਦਰ ਇਕੋ ਨਜ਼ਰੀ ਆਈਆ। ਰਵਦਾਸ ਕਹੇ ਸੁਣ ਬ੍ਰਾਹਮਣ ਮਿਤ, ਮਿੱਤਰਾ ਹਾਲ ਸੁਣਾਈਆ। ਕਰੇ ਖੇਲ ਪ੍ਰਭ ਨਿਤ ਨਵਿਤ, ਜੁਗ ਚੌਕੜੀ ਵੇਸ ਵਟਾਈਆ। ਜਨ ਭਗਤਾਂ ਕਰੇ ਸੱਚਾ ਹਿਤ, ਮਨਮੁਖ ਦੇਵੇ ਦਰ ਦੁਰਕਾਈਆ। ਕਰਵਟ ਲੈ ਬਦਲੇ ਪਿਠ, ਸਨਮੁਖ ਆਪਣਾ ਰੂਪ ਧਰਾਈਆ। ਤੇਰਾ ਲਹਿਣਾ ਦੇਣਾ ਦਰ ਠਾਂਡੇ ਲਏ ਨਜਿਠ, ਮਿਹਰ ਨਜ਼ਰ ਨੈਣ ਉਠਾਈਆ। ਆਪਣੇ ਅੰਦਰ ਵੇਖੀਂ ਰਹਿਣ ਨਾ ਦੇਵੀਂ ਵਿਖ, ਵਿਖ ਅੰਮ੍ਰਿਤ ਰੂਪ ਬਣਾਈਆ। ਮੇਲ ਮਿਲਾਵਾਂ ਸਾਚੇ ਪਿਤ, ਪਤਿਪਰਮੇਸ਼ਵਰ ਜੋੜ ਜੁੜਾਈਆ। ਅੰਤਰ ਆਤਮ ਮਾਰੇ ਖਿਚ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਰਵਦਾਸ ਕਹੇ ਮੈਨੂੰ ਆਇਆ ਖ਼ਿਆਲ, ਪਿਛਲੀ ਬਾਤ ਜਣਾਈਆ। ਮੈਂ ਧੁਰ ਦਾ ਬਣਿਆ ਦਲਾਲ, ਵਣਜ ਵਪਾਰ ਇਕ ਵਖਾਈਆ। ਔਹ ਵੇਖ ਤੱਕਣ ਚਾਰ ਕਹਾਰ, ਇਸ਼ਾਰਿਆਂ ਨਾਲ ਜਣਾਈਆ। ਸਾਡਾ ਇਹਦੇ ਕੋਲ ਉਧਾਰ, ਗਿਣਤੀ ਏਸੇ ਹੱਥ ਰਖਾਈਆ। ਜਿਸ ਦਾ ਲਹਿਣਾ ਲਏ ਪੁਰਖ ਅਕਾਲ, ਦਰ ਤੇਰੇ ਦਿਤਾ ਸਮਝਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਵੇਖੇ ਥਾਉਂ ਥਾਈਂਆ। ਬ੍ਰਾਹਮਣ ਕਹੇ ਮੈਂ ਗਿਆ ਭੁੱਲ, ਪਿਛਲੀ ਯਾਦ ਕਿਛ ਨਾ ਆਈਆ। ਕੂੜੀ ਕਿਰਿਆ ਮਾਇਆ ਮਮਤਾ ਜਨਮ ਜਨਮ ਗਿਆ ਰੁਲ, ਦੁਰਮਤ ਮੈਲ ਨਾ ਕੋਇ ਧਵਾਈਆ। ਭਾਗ ਨਾ ਲੱਗਾ ਕਿਸੇ ਕੁੱਲ, ਮਾਤ ਸੁਲੱਖਣੀ ਨਾ ਮਿਲੀ ਵਡਿਆਈਆ। ਮੇਰਾ ਕੀਮਤ ਪਿਆ ਨਾ ਕੋਈ ਮੁਲ, ਕੌਡੀ ਕੌਡੀ ਹੱਟ ਵਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤ ਲੇਖਾ ਦਏ ਚੁਕਾਈਆ। ਰਵਦਾਸ ਕਹੇ ਦੱਸਾਂ ਸੱਚ, ਤੇਰੇ ਅੰਤਰ ਦਿਆਂ ਸਮਝਾਈਆ। ਬਾਹਰੋਂ ਕਾਇਆ ਮਾਟੀ ਭਾਂਡਾ ਕੱਚ, ਸੋਹਣਾ ਨਜ਼ਰੀ ਆਈਆ। ਅੰਦਰ ਮਨ ਵਾਸਨਾ ਰਹੀ ਨੱਚ, ਮੁਖ ਘੁੰਗਟ ਆਪ ਰਖਾਈਆ। ਕਰੇ ਖੇਲ ਬਾਜ਼ੀਗਰ ਨਟ, ਬਣ ਸਵਾਂਗੀ ਸਵਾਂਗ ਰਚਾਈਆ। ਕੂੜੀ ਕਿਰਿਆ ਮਾਇਆ ਮਮਤਾ ਖੇੜਾ ਕੀਤਾ ਭੱਠ, ਹਉਮੇ ਹੰਗਤਾ ਅਗਨੀ ਤਤ ਜਲਾਈਆ।

❋

❋

ਧੀਰਜ ਰਿਹਾ ਨਾ ਕੋਈ ਸਤਿ, ਸੰਤੋਖ ਅੱਖ ਨਾ ਕੋਇ ਖੁਲ੍ਹਾਈਆ। ਏਸੇ ਕਰ ਕੇ ਮੈਂ ਗੁਰਮੁਖ ਹੋ ਕੇ ਰਿਹਾ ਹੱਸ, ਅੰਦਰੇ ਅੰਦਰ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਬ੍ਰਾਹਮਣ ਕਹੇ ਮੈਂ ਬਦਲਿਆ ਜਨਮ, ਨਵ ਨੌ ਗੇੜ ਚੁਕਾਈਆ । ਸ੍ਰੀ ਭਗਵਾਨ ਮੇਟਿਆ ਭਰਮ, ਭਾਂਡਾ ਭਰਮ ਭੰਨਾਈਆ। ਹਰਿ ਸੰਗਤ ਮਿਲ ਕੇ ਮੇਰਾ ਉਚਾ ਹੋਇਆ ਕਰਮ, ਕਰਮ ਕਾਂਡ ਰਹਿਣ ਕੋਇ ਨਾ ਪਾਈਆ। ਰਵਦਾਸ ਤੇਰੀ ਕਿਰਪਾ ਮਿਲੀ ਸਰਨ, ਗੁਰਮੁਖ ਤੇਰਾ ਮੇਲਾ ਸਹਿਜ ਸੁਭਾਈਆ। ਮੈਂ ਨਿਮਾਣਾ ਡਿਗਾ ਚਰਨ, ਬਲਹੀਣ ਦਿਆਂ ਦੁਹਾਈਆ । ਜਿਸ ਕਿਰਪਾ ਕਰ ਕੇ ਮੇਰਾ ਪਹਿਲੋਂ ਬਖ਼ਸ਼ਿਆ ਮਰਨ, ਜਨਮ ਜਨਮ ਵਿਚੋਂ ਬਦਲਾਈਆ। ਦੂਜੇ ਸਾਥੀ ਮੇਰੇ ਨਾਲ ਤਰਨ, ਸੋਹਣਾ ਜੋੜ ਦਿਤਾ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਦਏ ਮੁਕਾਈਆ। ਰਵਦਾਸ ਕਹੇ ਪ੍ਰਭੂ ਬੜਾ ਗੰਭੀਰ, ਗਹਿਰ ਗਵਰ ਅਖਵਾਇੰਦਾ। ਸ੍ਰਿਸ਼ਟੀ ਦਿਸੇ ਪੰਜ ਤਤ ਸਰੀਰ, ਮੋਹੇ ਨਿਰਗੁਣ ਨਿਰਵੈਰ ਨਜ਼ਰੀ ਆਇੰਦਾ। ਜਿਸ ਦੀ ਮੰਜ਼ਲ ਚੋਟੀ ਇਕ ਅਖ਼ੀਰ, ਬਿਨ ਕਬੀਰ ਚੜ੍ਹ ਦਰਸ ਕੋਇ ਨਾ ਪਾਇੰਦਾ। ਰਵਦਾਸ ਕਹੇ ਮੇਰਾ ਚੋਲਾ ਵੇਖ ਲੀਰੋ ਲੀਰ, ਜਿਸ ਦਾ ਸਿੰਘਾਸਣ ਪੁਰਖ ਅਕਾਲ ਇਕ ਵਡਿਆਇੰਦਾ । ਪੰਡਤ ਇਹਦੇ ਵਿਚ ਤੇਰੀ ਤਕਦੀਰ, ਤਦਬੀਰ ਹੌਲੀ ਜਿਹੀ ਸਮਝਾਇੰਦਾ। ਤੂੰ ਤੱਕ ਲਾ ਨਾਲ ਨਜ਼ੀਰ, ਬੇਨਜ਼ੀਰ ਨਜ਼ਰੀ ਆਇੰਦਾ। ਜਿਸ ਨੇ ਮਾਰੀ ਸ਼ਬਦ ਲਕੀਰ, ਕਲਮ ਸ਼ਾਹੀ ਸੰਗ ਨਾ ਕੋਇ ਵਖਾਇੰਦਾ। ਦਰ ਠਾਂਡੇ ਹੋ ਅਧੀਨ, ਸਾਹਿਬ ਮਸਕੀਨ ਦਇਆ ਕਮਾਇੰਦਾ। ਜਲਵਾ ਨੂਰੀ ਇਕ ਰੰਗੀਨ, ਰਹਿਮਤ ਬਖ਼ਸ਼ਿਸ਼ ਸਚ ਸਚ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ । ਰਵਦਾਸ ਸੱਚੀ ਦੱਸੀ ਗਾਥ, ਪਿਛਲਾ ਲੇਖਾ ਨਾਲ ਰਲਾਈਆ। ਓਧਰ ਚਾਰ ਕਹਾਰਾਂ ਸੁਣ ਲਈ ਬਾਤ, ਪੰਜਵਾਂ ਯਾਰ ਲਏ ਅੰਗੜਾਈਆ। ਪੰਜੇ ਮਿਲ ਕੇ ਇਕ ਜਮਾਤ, ਆਪਣਾ ਹਾਲ ਸੁਣਾਈਆ। ਰਵੀ ਸਾਡੇ ਵਲ ਝਾਕ, ਨੇਤਰ ਅੱਖ ਖੁਲ੍ਹਾਈਆ। ਸਾਡਾ ਬ੍ਰਾਹਮਣ ਹਿਸਾਬ ਨਾ ਕੀਤਾ ਬੇਬਾਕ, ਖਾਤਾ ਸਾਫ਼ ਨਾ ਕੋਇ ਵਖਾਈਆ। ਸ੍ਰੀ ਭਗਵਾਨ ਤੇਰੇ ਘਰ ਬਹਿ ਕੇ ਗਿਆ ਆਖ, ਪਰੇਮ ਨਾਲ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਡਾ ਲਹਿਣਾ ਦਏ ਮੁਕਾਈਆ। ਰਵਦਾਸ ਕਹੇ ਸੁਣੋ ਮੇਰੇ ਬੱਚੇ, ਬਾਲੀ ਬੁਧ ਜਣਾਈਆ। ਬੇਸ਼ਕ ਤੁਸੀਂ ਸਾਰੇ ਸੱਚੇ, ਸੱਚਿਆਂ ਵਿਚੋਂ ਸੋਹਣੇ ਨਜ਼ਰੀ ਆਈਆ। ਪਰਮ ਪੁਰਖ ਦੇ ਬੋਲ ਕਦੇ ਨਾ ਕੱਚੇ, ਕੂੜੀ ਗੰਢ ਨਾ ਕੋਇ ਵਖਾਈਆ। ਚਾਲੀਆਂ ਵਿਚੋਂ ਜੋ ਬੀਸ ਬਚੇ, ਸੋ ਲੇਖਾ ਲੇਖੇ ਲਏ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ । ਸੁਣ ਕਹਾਣੀ ਪਿਛਲੀ ਏਕ, ਰਵਦਾਸ ਸਿੰਘਾਸਣ ਰਿਹਾ ਸੁਣਾਈਆ। ਬ੍ਰਾਹਮਣ ਪਹਿਲੋਂ ਕਰੇ ਬੁਧ ਬਿਬੇਕ, ਅੰਤਰ ਆਤਮ ਸਾਫ਼ ਕਰਾਈਆ। ਫੇਰ ਹਰਿ ਸੰਗਤ ਲਏ ਵੇਖ, ਚਾਰੋਂ ਕੁੰਟ ਨੈਣ ਉਠਾਈਆ। ਦੋਏ ਜੋੜ ਕਹੇ ਮੈਂ ਬਣਿਆ ਨੇਕ, ਪਿਛਲੀ ਆਦਤ ਦਿਤੀ ਗਵਾਈਆ। ਜੂਠਾ ਝੂਠਾ ਛੱਡਿਆ ਭੇਖ, ਕੂੜੀ ਕਿਰਿਆ ਛੱਡੀ ਕਮਾਈਆ। ਰਵਦਾਸ ਅੰਦਰ ਵੜ ਕੇ ਦੱਸ ਭੇਤ, ਬਾਹਰੋਂ ਦੇ ਜਣਾਈਆ। ਮੈਂ ਵੇਖਾਂ ਸੱਚੀ ਖੇਡ, ਜਿਸ ਖੇਲ ਵਿਚ ਵਸੇ ਬੇਪਰਵਾਹੀਆ। ਜਿਸ ਤੇਰੀ ਸੁਹਾਈ ਸੇਜ, ਸੋਹਣਾ ਆਸਣ ਲਾਈਆ। ਸੋ ਮੇਰਾ ਮੰਦਰ ਲਏ ਵੇਖ, ਕਾਇਆ ਕੰਦਰ ਫੇਰਾ ਪਾਈਆ। ਮੈਨੂੰ ਆਵੇ ਉਸ ਦਾ ਹੇਤ, ਬਿਰਹੋਂ ਰੋਗ ਲੱਗਾ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ

❋

❋

ਦੇਵੇ ਮਾਣ ਵਡਿਆਈਆ। ਪੰਜ ਕਹਿਣ ਸਾਡਾ ਲੇਖਾ ਅਜੇ ਨਾ ਚੁੱਕਾ, ਬਾਕੀ ਸਾਰੇ ਰਹੇ ਵਖਾਈਆ। ਨਾਲੇ ਬ੍ਰਾਹਮਣ ਵਲ ਵਖਾਵਣ ਮੁੱਕਾ, ਪੰਜੇ ਉਂਗਲਾਂ ਬੰਦ ਕਰਾਈਆ। ਹੁਣ ਜਾਣ ਨਹੀਂ ਦੇਣਾ ਸੁੱਕਾ, ਫ਼ਰੇਬ ਛਲ ਰਹਿਣ ਕੋਇ ਨਾ ਪਾਈਆ। ਜਿੰਨਾਂ ਚਿਰ ਸਾਡੇ ਪੁਰਖ ਅਕਾਲ ਪਿਤਾ ਦਾ ਬਣੇ ਆਪ ਨਾ ਪੁੱਤਾ, ਪਤਿਪਰਮੇਸ਼ਵਰ ਮੰਗੇ ਇਕ ਸਰਨਾਈਆ। ਓਧਰੋਂ ਸਿੰਘ ਤੇਜਾ ਸਿੰਘ ਹੱਥ ਵਿਚ ਲੈ ਕੇ ਆ ਗਿਆ ਹੁੱਕਾ, ਹੋਕਾ ਦੇ ਕੇ ਰਿਹਾ ਸੁਣਾਈਆ। ਮੈਂ ਉਹ ਘੁਮਿਆਰ ਨਹੀਂ ਹੁਣ ਭੁੱਖਾ, ਜੋ ਬੱਚਿਆਂ ਰਿਹਾ ਰੁਵਾਈਆ। ਮੈਂ ਸੋਹਣੀ ਸੇਜੇ ਸੁੱਤਾ, ਸਚ ਸਿੰਘਾਸਣ ਡੇਰਾ ਲਾਈਆ। ਬ੍ਰਾਹਮਣਾ ਓਥੇ ਬ੍ਰਾਹਮਣ ਕੋਈ ਨਹੀਂ ਲੁੱਚਾ, ਪਖੰਡੀ ਨਜ਼ਰ ਕੋਇ ਨਾ ਆਈਆ। ਵੇਖਿਆ ਗੁਰਮੁਖ ਗੁਰਸਿਖ ਸੋਹਣਾ ਸੁੱਚਾ, ਸਚ ਸੁੱਚ ਵਿਚ ਸਮਾਈਆ। ਮੈਨੂੰ ਯਾਦ ਆਇਆ ਰਵਦਾਸ ਦਵਾਰਿਉਂ ਖਾਧਾ ਟੁੱਕਰ ਰੁੱਖਾ, ਜਿਸ ਉਪਰ ਦ੍ਰਿਸ਼ਟੀ ਸ੍ਰੀ ਭਗਵਾਨ ਪਾਈਆ। ਮੇਰਾ ਉਜਲ ਹੋਇਆ ਮੁਖਾ, ਸੋਹਣਾ ਜੋਬਨ ਆਪਣਾ ਰੰਗ ਵਟਾਈਆ। ਦੀਨ ਦਿਆਲ ਸਾਹਿਬ ਤੁੱਠਾ, ਮਿਹਰਵਾਨ ਆਪਣੀ ਮਿਹਰ ਨਜ਼ਰ ਟਿਕਾਈਆ। ਵੇਖ ਨਾਤਾ ਪਿਛਲਾ ਪਿਉ ਪੁੱਤਾ, ਕਲਜੁਗ ਅੰਤਮ ਭਾਈਆਂ ਵਿਚੋਂ ਭਾਈ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਬੇਪਰਵਾਹੀਆ। ਬੇਪਰਵਾਹ ਲੇਖ ਅਥਾਹ, ਸਮਝ ਕੋਇ ਨਾ ਪਾਇੰਦਾ। ਰਵਦਾਸ ਨੈਣ ਰਿਹਾ ਉਠਾ, ਗੁਰਮੁਖ ਅੱਖ ਆਪ ਖੁਲ੍ਹਾਇੰਦਾ। ਚਾਰੋਂ ਕੁੰਟ ਧਿਆਨ ਲਗਾ, ਦਹਿ ਦਿਸ਼ਾ ਪੜਦਾ ਆਪ ਚੁਕਾਇੰਦਾ। ਨਿਰਗੁਣ ਨਿਰਵੈਰ ਨਿਰਾਕਾਰ ਵੇਖੇ ਸ਼ਹਿਨਸ਼ਾਹ, ਸ਼ਾਹ ਪਾਤਸ਼ਾਹ ਸਚ ਸਿੰਘਾਸਣ ਸੋਭਾ ਪਾਇੰਦਾ। ਪਾਟਾ ਚੀਥੜ ਜਿਸ ਨੂੰ ਰਿਹਾ ਸੁਹਾ, ਦੋ ਜਹਾਨਾਂ ਸੋਹਣਾ ਰੰਗ ਰੰਗਾਇੰਦਾ। ਵੇਖ ਵੇਖ ਗੁਰ ਅਵਤਾਰ ਪੀਰ ਪੈਗ਼ੰਬਰ ਖ਼ੁਸ਼ੀ ਰਹੇ ਮਨਾ, ਖ਼ੁਸ਼ੀਆਂ ਅੰਦਰ ਖ਼ਾਹਸ਼ ਸਭ ਦੀ ਪੂਰ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਚੌਥਾ ਕਹਾਰ ਕਹੇ ਮੇਰੀ ਯਾਦ ਇਕ, ਇਕੋ ਵਾਰ ਜਣਾਈਆ। ਰਵਦਾਸ ਜੋ ਲੇਖਾ ਦਿਤਾ ਲਿਖ, ਸ੍ਰੀ ਭਗਵਾਨ ਆਪ ਦ੍ਰਿੜਾਈਆ। ਉਹ ਅੱਖਰ ਅਜੇ ਨਾ ਪਏ ਦਿਸ, ਰੂਪ ਰੰਗ ਨਾ ਸਕੇ ਕੋਇ ਪਰਗਟਾਈਆ। ਦੱਸ ਰੱਖੇ ਕਿਹੜੀ ਗੁਠ, ਚਾਰੇ ਕੁੰਟਾਂ ਵਿਚੋਂ ਦਬਾਈਆ। ਓਧਰੋਂ ਰਵਦਾਸ ਸਪੁਤਰੀ ਹੱਸ ਕੇ ਕਹੇ ਵੀਰ ਮੈਨੂੰ ਪੁਛ, ਮੈਂ ਤੈਨੂੰ ਦਿਆਂ ਸਮਝਾਈਆ। ਨਾ ਪਰਦਾ ਨਾ ਕੋਈ ਲੁਕ, ਭੇਵ ਸਕੇ ਨਾ ਕੋਇ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਆਹ ਵੇਖ ਚਿਠੀ ਉਹ ਅਪਾਰ, ਬਾਲੀ ਨੰਨ੍ਹੀ ਨੱਢੀ ਰਹੀ ਜਣਾਈਆ। ਜਿਸ ਵਿਚ ਲੇਖ ਲਿਖਾਇਆ ਹਰਿ ਨਿਰੰਕਾਰ, ਰਵਦਾਸ ਚੁਮਾਰ ਦਏ ਗਵਾਹੀਆ। ਤੁਹਾਡਾ ਜਾਮਾ ਬਦਲਿਆ ਨਾਰ, ਵਿਚ ਸੰਸਾਰ ਮਿਲੀ ਵਡਿਆਈਆ। ਓਧਰ ਬ੍ਰਾਹਮਣ ਦਾ ਬਾਕੀ ਰਿਹਾ ਉਧਾਰ, ਲੇਖਾ ਜਾਣੇ ਬੇਪਰਵਾਹੀਆ । ਸਮੇਂ ਵਿਚੋਂ ਸਮਾਂ ਲਿਆ ਵਿਚਾਰ, ਵਕਤ ਵਿਚੋਂ ਆਪਣਾ ਵਕਤ ਸਾਚੇ ਲੇਖੇ ਲਾਈਆ। ਜਿਸ ਦੀ ਸਮਝ ਕਿਸੇ ਨਾ ਆਈ ਜੁਗ ਚਾਰ, ਚੌਕੜੀ ਖੋਜ ਨਾ ਕੋਇ ਖੁਜਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਦੇਣਾ ਰਿਹਾ ਮੁਕਾਈਆ। ਲਹਿਣਾ ਦੇਣਾ ਮੁਕਾਉਣਾ ਅੱਜ, ਪੰਜ ਚੇਤ ਵੱਜੇ ਵਧਾਈਆ। ਸਚ ਸਿੰਘਾਸਣ ਸਾਹਿਬ ਸਜ, ਪੁਰਖ ਅਕਾਲ ਖ਼ੁਸ਼ੀ ਵਖਾਈਆ। ਨੌ ਜਨਮ ਦੀ ਬ੍ਰਾਹਮਣ ਮੁੱਕੀ ਹੱਦ, ਗੇੜਾ ਗੇੜ ਨਾ ਕੋਇ ਵਖਾਈਆ। ਪਿਛਲੀ ਆਦਤ ਦਿਤੀ ਛੱਡ, ਨਾਤਾ ਛੱਡਿਆ ਜਗਤ ਲੋਕਾਈਆ। ਮਰਨ ਤੋਂ ਪਹਿਲੋਂ ਲੇਖੇ ਲਾ ਕੇ ਹੱਡ, ਹੱਡੀਆਂ ਵਿਚੋਂ ਹਦੀਸ ਇਕੋ ਝੋਲੀ ਪਾਈਆ।

❋

❋

ਸੰਗੀ ਸਾਥੀ ਸਾਰੇ ਸੱਦ, ਗੁਰਮੁਖ ਮੇਲ ਮਿਲਾਈਆ। ਦਰ ਦਰਵਾਜ਼ਾ ਆਓ ਲੰਘ, ਸਚ ਬੰਕ ਸੁਹਾਈਆ। ਪਰਮ ਪੁਰਖ ਦਾ ਸੋਹੇ ਪਲੰਘ, ਰਵਦਾਸ ਸੇਜ ਮਿਲੇ ਵਡਿਆਈਆ। ਨਾਤਾ ਤੋੜ ਭੁੱਖ ਨੰਗ, ਜਗਤ ਵੇਸ ਗ਼ਰੀਬੀ ਡੇਰਾ ਢਾਹੀਆ। ਸਚ ਦੇਵਣ ਆਇਆ ਅਨੰਦ, ਅਨੰਦ ਅਨੰਦ ਵਿਚੋਂ ਪਰਗਟਾਈਆ। ਚਾਰ ਕਹਾਰਾਂ ਪੂਰਬ ਕਰੇ ਪੂਰੀ ਮੰਗ, ਪੰਜਵਾਂ ਲੇਖਾ ਸਹਿਜ ਸੁਭਾਈਆ। ਜੋ ਮੰਦਰ ਕੋਲ ਬਹਿ ਕੇ ਗਿਣੀ ਆਪਣੀ ਗੰਢ, ਤਿਸ ਦਾ ਹਿੱਸਾ ਰਿਹਾ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਇਕ ਦ੍ਰਿੜਾਈਆ। ਸਾਚੀ ਸਿਖਿਆ ਸੁਣ ਲੈ ਮਿਸਰ, ਮਸਲਾ ਇਕ ਜਣਾਈਆ। ਪਿਛਲਾ ਲੇਖਾ ਜਾਏ ਵਿਸਰ, ਵਿਸਰੇ ਵਸਤ ਪਰਾਈਆ। ਕੂੜੀ ਕਿਰਿਆ ਵਿਚੋਂ ਉਜਲ ਨੂਰ ਆਏ ਨਿੱਤਰ, ਸਵੱਛ ਸਰੂਪ ਵਖਾਈਆ। ਪਰਮ ਪੁਰਖ ਘਰ ਮਿਲੇ ਮਿੱਤਰ, ਮਿੱਤਰ ਪਿਆਰਾ ਹੋਏ ਸਹਾਈਆ। ਰਵਦਾਸ ਦੇ ਹੁਣ ਨਾ ਵੇਖ ਟੁੱਟੇ ਛਿੱਤਰ, ਸ਼ਹਿਨਸ਼ਾਹ ਸਿਰ ਆਪਣਾ ਹੱਥ ਟਿਕਾਈਆ। ਅੱਗੇ ਕਦੇ ਨਾ ਜਾਏ ਵਿਛੜ, ਪਿਛਲੇ ਵਿਛੜੇ ਰਿਹਾ ਮਿਲਾਈਆ। ਗਲ ਲਾਵੇ ਭਰੀਆਂ ਚਿੱਕੜ, ਕੋਝੇ ਕਮਲੇ ਗੋਦ ਉਠਾਈਆ। ਗੁਰਮੁਖੋ ਤੁਹਾਡਾ ਪਿਛਲਾ ਕਰਦਾ ਆਇਆ ਫ਼ਿਕਰ, ਨਾਵੇਂ ਜਨਮ ਲਹਿਣਾ ਦੇਣਾ ਰਿਹਾ ਮੁਕਾਈਆ। ਸੋਹਣਾ ਅੱਗੇ ਚਿਤਰ ਦੇਵੇ ਚਿਤਰ, ਸਚ ਤਰਾਸ਼ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ। ਬ੍ਰਾਹਮਣ ਕਹੇ ਮੈਂ ਕਿਹੜੀ ਪਾਈ ਲੁੱਟ, ਪਿਉ ਦਾਦੇ ਦੀ ਰੀਤੀ ਤੋੜ ਨਿਭਾਈਆ। ਕੀ ਹੋਇਆ ਜੇ ਗੰਗਾ ਕਿਨਾਰੇ ਜਾ ਕੇ ਚੁਲੀ ਪੀ ਕੇ ਇਕ ਘੁੱਟ, ਆਪਣੇ ਅੰਦਰ ਅੰਤਰ ਲਿਆ ਦਸਾਈਆ। ਬਾਹਰ ਆ ਕੇ ਰਾਹੀਆਂ ਪਾਂਧੀਆਂ ਲਿਆ ਪੁਛ, ਸਿੱਧੇ ਰਸਤੇ ਦਿਤਾ ਪਾਈਆ। ਓਨ੍ਹਾਂ ਨੂੰ ਭਾਰ ਨਾ ਚੁੱਕਣਾ ਪਿਆ ਕੁਛ, ਸਭ ਕੁਛ ਆਪਣੀ ਝੋਲੀ ਲਵਾਂ ਬੰਧਾਈਆ। ਮਾਰ ਕੇ ਥਾਪੀਆਂ ਸਭ ਨੂੰ ਦੇਵਾਂ ਪੁੱਤ, ਅੱਖਾਂ ਨਾਲ ਸਮਝਾਈਆ। ਜੇ ਕੋਈ ਜਜਮਾਨ ਕੋਲ ਬਹੇ ਓਨੂੰ ਕਹਾਂ ਮੇਰੇ ਚਰਨ ਘੁੱਟ, ਮੇਰੇ ਚਰਨਾਂ ਵਿਚੋਂ ਚਾਨਣ ਨਜ਼ਰੀ ਆਈਆ। ਜੇ ਕੋਈ ਅਗਲੀ ਗੱਲ ਲਏ ਪੁਛ, ਕੁੰਡਲੀਆਂ ਪਾ ਕੇ ਰੁਪਈਆ ਸਵਾ ਰੋਕ ਉਤੇ ਟਿਕਾਈਆ। ਜੇ ਕਿਸੇ ਦਾ ਜੋੜਾ ਹੋਵੇ ਦਾਰ ਨੋਕ, ਅੰਦਰ ਨੀਤੀ ਨਾਲ ਲਵਾਂ ਚੁਰਾਈਆ। ਘਰ ਮਿਸ਼ਰਾਣੀ ਨਾਲ ਮਾਣਾਂ ਮੌਜ, ਸੋਹਣਾ ਸੰਗ ਨਿਭਾਈਆ। ਇਹੋ ਜਿਹੇ ਜਨਮ ਫੇਰ ਨਹੀਂ ਮਿਲਣੇ ਰੋਜ਼, ਬ੍ਰਾਹਮਣੀ ਗੋਦ ਨਾ ਕੋਇ ਸੁਹਾਈਆ। ਬੌਹੜੀ ਰਵਦਾਸ ਨਾਲ ਮਿਲ ਕੇ ਮੇਰਾ ਪੂਰਾ ਨਾ ਹੋਇਆ ਸ਼ੌਕ, ਮਨ ਆਸਾ ਪੂਰ ਨਾ ਕੋਇ ਕਰਾਈਆ। ਜਿਸ ਅੰਦਰ ਵਾੜ ਕੇ ਪ੍ਰਭ ਦੀ ਜਗਦੀ ਵਖਾਈ ਜੋਤ, ਨਿਰਗੁਣ ਨੂਰ ਨੂਰ ਰੁਸ਼ਨਾਈਆ। ਮੇਰੀ ਪਿਛਲੀ ਭੁੱਲ ਗਈ ਸੋਚ, ਬੇਸਮਝ ਦਿਤਾ ਬਣਾਈਆ । ਅੱਖ ਖੁਲ੍ਹੀ ਤੇ ਆਈ ਹੋਸ਼, ਨੇਤਰ ਨੈਣਾਂ ਲਈ ਅੰਗੜਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਨਜ਼ਰੀ ਆਇਆ ਬੈਠਾ ਖ਼ਾਮੋਸ਼, ਖ਼ਾਲਸ ਆਪਣਾ ਰੂਪ ਧਰਾਈਆ। ਸਚ ਪ੍ਰੀਤੀ ਅੰਦਰ ਹੋਇਆ ਮਦਹੋਸ਼, ਮਧੁਰ ਰਸ ਇਕੋ ਇਕ ਜਣਾਈਆ। ਮੇਰੇ ਹਿਲਣੋਂ ਹਟ ਗਏ ਹੋਂਟ, ਜਿਹਵਾ ਸਕੇ ਨਾ ਕੋਇ ਜਣਾਈਆ। ਮੈਂ ਚਾਰ ਕੁੰਟ ਵੇਖ ਕੇ ਕਿਹਾ ਮੈਂ ਅਜੇ ਨਿਰਦੋਸ਼, ਦੋਸ਼ੀ ਸਕੇ ਨਾ ਕੋਇ ਠਹਿਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਵੇਖੇ ਬੇਪਰਵਾਹੀਆ। ਰਵਦਾਸ ਕਹੇ ਬ੍ਰਾਹਮਣ ਤੇਰੀ ਅੰਤਰ ਜਾਣਾ ਗਤ, ਤੈਨੂੰ ਦਿਆਂ ਸਮਝਾਈਆ। ਹੁਣ ਛੱਡ ਦੇ ਪਿਛਲੀ ਮੱਤ, ਮਤਿਆਂ ਵਿਚ ਨਾ ਜਨਮ ਗਵਾਈਆ। ਪ੍ਰਭ ਮਿਲਣ ਦੀ ਖੋਲ੍ਹ ਅੱਖ, ਦੋਂਹ ਅੱਖਾਂ ਵਿਚੋਂ ਅੱਖ ਇਕੋ ਸੋਭਾ ਪਾਈਆ। ਸਤਿ ਪਰੇਮ ਦਾ

❋

❋

ਲੈ ਰਸ, ਕੂੜੀ ਕਿਰਿਆ ਹੋਏ ਜੁਦਾਈਆ। ਪੰਜਾਂ ਦਾ ਦੇ ਦੇ ਪਿਛਲਾ ਹੱਕ, ਜੋ ਬੈਠਾ ਆਪ ਦਬਾਈਆ। ਸ੍ਰੀ ਭਗਵਾਨ ਲਹਿਣਾ ਦੇਵੇ ਕਿਸੇ ਨਾ ਛੱਡ, ਜੁਗ ਚੌਕੜੀ ਜਨਮ ਜਨਮ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਸੰਦੇਸ ਇਕ ਸੁਣਾਈਆ। ਚਾਰ ਕਹਾਰ ਪੰਜਵਾਂ ਯਾਰ ਕਰਨ ਸਲਾਹ, ਆਪਣਾ ਮੱਤਾ ਪਕਾਈਆ। ਬੀਸਾਂ ਦਾ ਲੇਖਾ ਗਿਆ ਚੁਕਾ, ਸਚ ਪਰਸਾਦ ਸੰਗਤ ਵਰਤਾਈਆ । ਬੀਸ ਬਕਾਇਆ ਗਿਆ ਰਖਾ, ਰਵਦਾਸ ਚੁਮਾਰ ਗਵਾਹ ਬਣਾਈਆ। ਪੰਜਵੀਂ ਚੇਤ ਸਾਹ ਸੁਧਾ, ਪਰਵਿਸ਼ਟਾ ਸਚ ਗਿਆ ਦ੍ਰਿੜਾਈਆ। ਦਰ ਦਵਾਰੇ ਜਾਵਾਂ ਆ, ਆਪਣਾ ਭਾਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਸਭ ਦੇ ਹੱਥ ਟਿਕਾਈਆ। ਏਧਰ ਬ੍ਰਾਹਮਣ ਅੰਦਰ ਪਵੇ ਹੌਲ, ਬੌਹੜੀ ਬੌਹੜੀ ਕਰ ਰਿਹਾ ਕੁਰਲਾਈਆ। ਮੈਂ ਕਾਹਨੂੰ ਕਰ ਲਿਆ ਕੌਲ, ਵੇਲਾ ਅੰਤਮ ਗਿਆ ਆਈਆ । ਮੈਂ ਮਾਰਿਆ ਗਿਆ ਅਨਭੋਲ, ਮੇਰੀ ਸੋਚ ਸਮਝ ਰਹੀ ਨਾ ਰਾਈਆ। ਪਹਿਲੋਂ ਮੇਰੀ ਗਠੜੀ ਫੋਲ, ਇਕੀ ਪਗੜੀਆਂ ਸਿਖਾਂ ਦਿਤੀਆਂ ਵਰਤਾਈਆ । ਫੇਰ ਘੁਮਿਆਰ ਦੀ ਵੱਜੀ ਚੇਤੇ ਆਈ ਧੌਲ, ਜੋ ਦੋਹਰ ਪਿਛੇ ਸੀਸ ਟਿਕਾਈਆ। ਓਧਰੋਂ ਰੜਕਣ ਲੱਗੇ ਰਵਦਾਸ ਦੇ ਖਾਧੇ ਚੌਲ, ਜਿਨ੍ਹਾਂ ਸ੍ਰੀ ਭਗਵਾਨ ਭੋਗ ਲਗਾਈਆ। ਏਧਰੋਂ ਚਾਰ ਕਹਾਰ ਪਏ ਬੋਲ, ਧੁਰ ਸੰਦੇਸਾ ਰਹੇ ਸੁਣਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਅੰਦਰ ਬਾਹਰ ਵੇਖ ਵਖਾਈਆ। ਬ੍ਰਾਹਮਣ ਕਹੇ ਕਰਾਂ ਕੀ, ਸਮਝ ਵਿਚ ਕਿਛ ਨਾ ਆਈਆ। ਨਾ ਪੁੱਤ ਨਾ ਧੀ, ਬੰਸ ਸਰਬੰਸ ਨਾ ਕੋਇ ਸੁਹਾਈਆ। ਨੌ ਜਨਮ ਕਿਹੜਾ ਫਲ ਲਿਆ ਬੀ, ਪੱਤ ਡਾਲ੍ਹੀ ਨਾ ਕੋਇ ਮਹਿਕਾਈਆ। ਜਨਮ ਜਨਮ ਵਿਚ ਸਤਿ ਧਰਮ ਦੀ ਰੱਖੀ ਕੋਈ ਨਾ ਨੀਂਹ, ਮਹਲ ਅਟੱਲ ਨਾ ਕੋਇ ਸੁਹਾਈਆ। ਮੇਰੀ ਹੱਡੀਂ ਦਰਦ ਹੋਇਆ ਰੀਹ, ਅੱਠੇ ਪਹਿਰ ਰਹੀ ਸਤਾਈਆ। ਇਕ ਬ੍ਰਾਹਮਣੀ ਇਕ ਨਿਕਰਮਣ ਜੀਅ, ਜਗਤ ਜਹਾਨ ਵਿਚ ਨੇਤਰ ਰੋਵੇ ਮਾਰੇ ਧਾਹੀਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਮੰਗੇ, ਏਕਾ ਹੁਕਮ ਸੁਣਾਈਆ। ਬ੍ਰਾਹਮਣ ਕਹੇ ਮੇਰੀ ਡੁੱਬਦੀ ਜਾਏ ਨਈਆ, ਕਿਨਾਰਾ ਨਜ਼ਰ ਕੋਇ ਨਾ ਆਇੰਦਾ। ਹਾਏ ਬੌਹੜੀ ਮੈਂ ਕਿਸ ਤਰ੍ਹਾ ਕੋਲੋਂ ਕੱਢ ਕੇ ਦੇਵਾਂ ਰੁਪੱਯਾ, ਦੇਣਾ ਔਖਿਉਂ ਔਖਾ ਨਜ਼ਰੀ ਆਇੰਦਾ। ਮੇਰੀ ਕਿਧਰ ਗਈ ਜਜਮਾਨਾਂ ਵਾਲੀ ਵਹੀਆ, ਜਿਸ ਦਾ ਹਿਸਾਬ ਖਾਤਾ ਸਭ ਵਲ ਬਕਾਏ ਵਿਚ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਰਚਾਇੰਦਾ। ਬ੍ਰਾਹਮਣ ਅੰਦਰੋਂ ਹੋਇਆ ਦਿਲਗੀਰ, ਸਹਿਮ ਸਹਿਮ ਕੁਰਲਾਈਆ। ਮੇਰੇ ਨਾਲ ਕੀ ਹੋਇਆ ਅਖ਼ੀਰ, ਅੱਖੀਂ ਵੇਂਹਦਿਆਂ ਵੇਂਹਦਿਆਂ ਅੱਖੀ ਗਿਆ ਬਦਲਾਈਆ। ਮੇਰੀ ਬਦਲਦੀ ਜਾਏ ਤਕਦੀਰ, ਤਦਬੀਰ ਸਮਝ ਕੋਇ ਨਾ ਪਾਈਆ। ਮੇਰੀ ਕਵਣ ਕੱਟੇ ਭੀੜ, ਦੁਖੀ ਦਰਦ ਵੰਡਾਈਆ। ਨੇਤਰ ਰੋਵੇ ਨੀਰ, ਨੈਣਾਂ ਛਹਿਬਰ ਰਿਹਾ ਵਖਾਈਆ। ਸਿੰਘਾਸਣ ਉਪਰ ਚੋਲਾ ਵੇਖ ਕੇ ਲੀਰੋ ਲੀਰ, ਹੌਸਲਾ ਆਪਣਾ ਫੇਰ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਰਵਦਾਸ ਵੇਖ ਬ੍ਰਾਹਮਣ ਵਿਚਾਰ, ਇਕੋ ਵਾਰ ਸਮਝਾਈਆ। ਉਠ ਠੱਗਾ ਹੋ ਖ਼ਬਰਦਾਰ, ਸਾਚੀ ਖ਼ਬਰ ਦਿਆਂ ਸੁਣਾਈਆ। ਪਰਮ ਪੁਰਖ ਪਤਿਪਰਮੇਸ਼ਵਰ ਸਰਬ ਜੀਆਂ ਦਾ ਸਾਂਝਾ ਯਾਰ, ਦੂਈ ਸੰਗ ਨਾ ਕੋਇ ਰਖਾਈਆ । ਪਤਤ ਪਾਪੀ ਜੁਗ ਚੌਕੜੀ ਰਿਹਾ ਤਾਰ, ਜੋ ਚਲ ਆਇਣ ਸਰਨਾਈਆ। ਰੋਗ ਸੋਗ ਚਿੰਤਾ ਦੁਖ ਦਏ ਨਿਵਾਰ, ਮਾਇਆ ਮਮਤਾ ਮੋਹ ਮਿਟਾਈਆ ।

❋

❋

ਦੋਏ ਜੋੜ ਦਰ ਕਰ ਨਿਮਸਕਾਰ, ਮਾਣ ਅਭਿਮਾਨ ਦੋਵੇਂ ਦੇ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਲੇਖਾ ਲੇਖੇ ਲਏ ਲਗਾਈਆ। ਬ੍ਰਾਹਮਣ ਕਹੇ ਮੈਂ ਕਿਸ ਬਿਧ ਜਾਵਾਂ ਉਠ, ਆਪਣਾ ਬਲ ਧਰਾਈਆ। ਬ੍ਰਾਹਮਣੀ ਫੋਲਣ ਨਹੀਂ ਦਿਤੀ ਉਹ ਗੁਠ, ਜਿਸ ਵਿਚ ਜਗਤ ਖ਼ਜ਼ਾਨਾ ਲਿਆ ਲੁਕਾਈਆ। ਮੇਰੇ ਹੱਥ ਵਿਚ ਨਹੀਂ ਕੁਛ, ਖ਼ਾਲੀ ਦਿਆਂ ਦੁਹਾਈਆ। ਨਾ ਧੀ ਨਾ ਕੋਈ ਪੁੱਤ, ਨਿਸ਼ਾਨੀ ਜਗਤ ਨਾ ਕੋਇ ਜਣਾਈਆ। ਬਾਰਾਂ ਚੇਤ ਔਧ ਜਾਣੀ ਸੀ ਮੁੱਕ, ਪਿਛੇ ਯਾਦ ਨਾ ਕੋਇ ਰਖਾਈਆ। ਰਵਦਾਸ ਤੇਰੇ ਜੀਊਂਦੇ ਰਹਿਣ ਪੁੱਤ, ਜਿਸ ਮੇਰੀ ਫੇਰ ਬਣਤ ਬਣਾਈਆ । ਤੇਰੇ ਕਹਿਣੇ ਨੌ ਜਨਮ ਦਾ ਅਪਰਾਧੀ ਗਿਆ ਛੁੱਟ, ਕਰਮ ਕਾਂਡ ਦਾ ਡੇਰਾ ਢਾਹੀਆ। ਬਾਕੀ ਤਿੰਨਾਂ ਮਾਂਵਾਂ ਨੂੰ ਹੋਰ ਮਿਲ ਗਏ ਪੁੱਤ, ਖ਼ਾਲੀ ਗੋਦ ਭਾਗਾਂਵੰਤ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਰਵਦਾਸ ਕਹੇ ਤੂੰ ਕੀ ਜਾਣੇਂ ਅਣਜਾਣ, ਹਰਿ ਕਾ ਭੇਵ ਕੋਇ ਨਾ ਪਾਈਆ। ਪਰਮ ਪੁਰਖ ਸ਼ੈਤਾਨਾਂ ਵਿਚੋਂ ਸ਼ੈਤਾਨ, ਸ਼ੈਤਾਨੀ ਸਮਝ ਕਿਸੇ ਨਾ ਆਈਆ। ਮਿਹਰਵਾਨਾਂ ਵਿਚੋਂ ਮਿਹਰਵਾਨ, ਮਹਿਬੂਬ ਦਾਤਾ ਬੇਪਰਵਾਹੀਆ। ਕਾਹਨਾਂ ਵਿਚੋਂ ਵੱਡਾ ਕਾਹਨ, ਲੱਖ ਚੁਰਾਸੀ ਗੋਪੀ ਰਿਹਾ ਹੰਢਾਈਆ। ਰਾਮਾਂ ਵਿਚੋਂ ਵੱਡਾ ਰਾਮ, ਸੀਤਾ ਸੁਰਤੀ ਸਰਬ ਪਰਨਾਈਆ। ਗੁਰੂਆਂ ਵਿਚੋਂ ਗੁਰੂ ਗਿਆਨ, ਬੋਧ ਅਗਾਧ ਕਰੇ ਪੜ੍ਹਾਈਆ । ਮਹੱਲਾਂ ਵਿਚੋਂ ਅਟੱਲ ਮਕਾਨ, ਸਚ ਮਨਾਰਾ ਸੋਭਾ ਪਾਈਆ। ਨਿਸ਼ਾਨਾਂ ਵਿਚੋਂ ਉਚ ਨਿਸ਼ਾਨ, ਸ਼ਹਿਨਸ਼ਾਹ ਇਕੋ ਇਕ ਝੁਲਾਈਆ। ਰਾਜ ਰਾਜਾਨਾਂ ਵਿਚੋਂ ਇਕ ਰਾਜਾਨ, ਵਾਲੀ ਦੋ ਜਹਾਨ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵਣਹਾਰ ਵਡਿਆਈਆ । ਰਵਦਾਸ ਕਹੇ ਬ੍ਰਾਹਮਣ ਖੋਲ੍ਹ ਗੰਢ, ਤੈਨੂੰ ਦੇਵਾਂ ਸਚ ਜਣਾਈਆ। ਪਿਛਲਾ ਲੇਖਾ ਮੁਕਿਆਂ ਪਵੇ ਠੰਡ, ਅਗਨੀ ਤਤ ਨਾ ਲਾਗੇ ਰਾਈਆ। ਘਰ ਘਰ ਵਿਚ ਲੈ ਅਨੰਦ, ਸੁਖ ਸਾਗਰ ਰੂਪ ਸਮਾਈਆ। ਤੇਰਾ ਜਨਮ ਜਨਮ ਦਾ ਮੁੱਕਿਆ ਪੰਧ, ਕੂੜੀ ਕਿਰਿਆ ਡੇਰਾ ਢਾਹੀਆ। ਖ਼ੁਸ਼ੀਆਂ ਨਾਲ ਗੌਣਾ ਛੰਦ, ਗੀਤ ਗੋਬਿੰਦ ਅਲਾਈਆ। ਤੇਰਾ ਲੇਖਾ ਮੁੱਕੇ ਨਾਲ ਪੰਜ, ਪੰਜਾਂ ਵੱਜੇ ਇਕ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਬੇਪਰਵਾਹੀਆ। ਬ੍ਰਾਹਮਣ ਅੰਦਰ ਆਈ ਵਿਚਾਰ, ਧਿਆਨ ਧਿਆਨ ਵਿਚੋਂ ਪਰਗਟਾਈਆ। ਪਿਛਲਾ ਲਹਿਣਾ ਦੇਵਾਂ ਉਧਾਰ, ਕਰਜ਼ਾ ਸੀਸ ਨਾ ਕੋਇ ਟਿਕਾਈਆ। ਮੈਨੂੰ ਚਾਰੇ ਦਿਸਣ ਉਹ ਕਹਾਰ, ਪੰਜਵਾਂ ਤੇਲੀ ਰੂਪ ਵਟਾਈਆ । ਲਿਖਣ ਵਾਲਾ ਰਵਦਾਸ ਚਮਿਆਰ, ਗੁਰਮੁਖ ਸੋਹਣਾ ਲੇਖ ਲਿਖਾਈਆ। ਵੇਖਣਹਾਰਾ ਸਿਰਜਣਹਾਰ, ਸਾਹਿਬ ਸੁਲਤਾਨ ਬੇਪਰਵਾਹੀਆ। ਪਰਖਣਹਾਰਾ ਦੋ ਜਹਾਨ, ਲੱਖ ਚੁਰਾਸੀ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਏਧਰ ਬ੍ਰਾਹਮਣ ਗੰਢ ਨੂੰ ਪਾਏ ਹੱਥ, ਪੰਜਾਂ ਉਂਗਲਾਂ ਨਾਲ ਰਲਾਈਆ। ਸਚਖੰਡ ਦਵਾਰਿਉਂ ਸਿੰਘ ਪਾਲ ਆਇਆ ਨੱਠ, ਹੌਲੀ ਜਿਹੀ ਜਣਾਈਆ। ਓ ਬ੍ਰਾਹਮਣਾ ਤੇਰੀ ਜਾਤ ਬ੍ਰਾਹਮਣ ਬਦਲ ਕੇ ਹੋਈ ਜੱਟ, ਜੱਟਾਂ ਘਰ ਵੜਿਆ ਬੇਪਰਵਾਹੀਆ। ਤੂੰ ਜੱਟਾਂ ਦਾ ਪੁੱਤ ਇਕ ਵਾਰੀ ਪ੍ਰਭ ਦੇ ਅੱਗੇ ਡਟ, ਆਪਣਾ ਹੌਸਲਾ ਦੇ ਵਖਾਈਆ। ਨਹੀਂ ਤੇ ਉਠ ਕੇ ਜਾ ਨੱਠ, ਦੋ ਜਹਾਨ ਵੇਖ ਚਾਈਂ ਚਾਈਂਆ। ਅੱਗੋਂ ਘੁਮਿਆਰ ਦਿਸ ਪਿਆ ਬ੍ਰਾਹਮਣਾ ਮੇਰੇ ਖੋਤੇ ਦੀ ਲਾਹ ਛੱਟ, ਨਹੀਂ ਤੇ ਲੋਟਾ ਤੇਰਾ ਦਿਆਂ ਭੰਨਾਈਆ। ਬ੍ਰਾਹਮਣ ਇਧਰ ਉਧਰ ਮਾਰਨ ਲੱਗਾ ਹੱਥ, ਗਠੜੀ ਹੱਥ ਕੋਇ ਨਾ ਆਈਆ। ਰਵਦਾਸ ਲਿਖਦਾ ਲਿਖਦਾ

❋

❋

ਪਿਆ ਹੱਸ, ਖ਼ੁਸ਼ੀਆਂ ਹਾਲ ਸੁਣਾਈਆ। ਮੂਰਖਾ ਸਭ ਨਾਲੋਂ ਪਹਿਲੋਂ ਪ੍ਰਭ ਦੀ ਚਰਨੀ ਢੱਠ, ਜਿਸ ਦਰ ਮਿਲੇ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਰਵਦਾਸ ਸੁਣ ਕੇ ਇਕ ਸੰਦੇਸਾ, ਸਿੰਘ ਪਾਲ ਖ਼ੁਸ਼ੀ ਮਨਾਈਆ। ਪ੍ਰਭ ਦਾ ਪਿਛਲਾ ਨਹੀਂ ਹੁਣ ਵੇਸਾ, ਅਗਲੀ ਖੇਲ ਰਚਾਈਆ। ਦੋ ਜਹਾਨਾਂ ਬਣ ਕੇ ਨਰ ਨਰੇਸ਼ਾ, ਸ਼ਹਿਨਸ਼ਾਹ ਆਪਣਾ ਹੁਕਮ ਵਰਤਾਈਆ। ਬ੍ਰਾਹਮਣਾ ਨੌ ਜਨਮ ਤੂੰ ਚੁੱਕੀ ਰੱਖਿਆ ਠੇਕਾ, ਏਸੇ ਦੇ ਹੁਕਮੇ ਅੰਦਰ ਫੇਰਾ ਪਾਈਆ। ਹੁਣ ਭੁੱਲ ਨਾ ਜਾਵੀਂ ਵੇਖੀ ਵੇਖਾ, ਤੈਨੂੰ ਧੁਰ ਦੀ ਕਹਾਣੀ ਦਿਆਂ ਦ੍ਰਿੜਾਈਆ। ਜਿੰਨਾ ਚਿਰ ਤੇਰੇ ਅੰਦਰ ਵੜ ਕੇ ਦੱਸੇ ਨਾ ਭੇਤਾ, ਓਨ੍ਹਾਂ ਚਿਰ ਮੰਨੀਂ ਨਾ ਕੋਈ ਰਜ਼ਾਈਆ। ਓਧਰੋਂ ਹੁੱਕੇ ਵਾਲਾ ਕਹੇ ਪਹਿਲੋਂ ਮੇਰਾ ਸਾਫ਼ ਕਰ ਨੇਜਾ, ਸੋਹਣੀ ਸੇਵ ਕਮਾਈਆ । ਫੇਰ ਤੈਨੂੰ ਵੀ ਮਿਲੇ ਮੇਰੇ ਵਰਗੀ ਸੇਜਾ, ਜਿਸ ਸੇਜ ਉਤੇ ਸੁੱਤਾ ਬੇਪਰਵਾਹੀਆ। ਮੈਨੂੰ ਏਸੇ ਕਰ ਕੇ ਭੇਜਾ, ਜਾ ਕੇ ਭਗਤਾਂ ਦੇ ਜਗਾਈਆ। ਮਾਣਸ ਜਨਮ ਦੀ ਲੱਖ ਚੁਰਾਸੀ ਵਿਚੋਂ ਇਕੋ ਵਾਰ ਹੱਥ ਆਵੇ ਖੇਡਾ, ਫੇਰ ਖ਼ਲਾਰੀ ਖੇਲ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਏ ਸਹਾਈਆ। ਪਾਲ ਸਿੰਘ ਕਹੇ ਓ ਜੱਟਾ ਖੋਲ੍ਹ ਪਲਕ, ਤੈਨੂੰ ਸਚ ਦਿਆਂ ਦ੍ਰਿੜਾਈਆ। ਇਹ ਵਾਲੀ ਦੋ ਜਹਾਨ ਖ਼ਾਲਕ ਖ਼ਲਕ, ਮਖ਼ਲੂਕ ਵਿਚ ਸਮਾਈਆ। ਜਿਸ ਮੇਰੇ ਨਾਲ ਲਾਇਆ ਤਅਲਕ, ਤਲਾਕ ਦੋ ਜਹਾਨਾਂ ਦਿਤੇ ਤੁੜਾਈਆ। ਮੇਰਾ ਵਸੇਰਾ ਉਪਰ ਫਲਕ, ਫ਼ਰਸ਼ ਵੇਖਣ ਆਇਆ ਚਾਈਂ ਚਾਈਂਆ। ਤੇਰਾ ਚਰਨਾਂ ਨਾਲ ਰਗੜ ਦੇਵੇ ਤਿਲਕ, ਤਅੱਲਕ ਆਪਣੇ ਨਾਲ ਰਖਾਈਆ। ਲੇਖਾ ਚੁੱਕੇ ਰੋਣ ਵਿਲਕ, ਕੂਕ ਦੇਵੇ ਨਾ ਕੋਇ ਦੁਹਾਈਆ। ਤਨ ਪਹਿਨਾਏ ਸਾਚੀ ਖ਼ਿਲਤ, ਸ਼ਹਿਨਸ਼ਾਹ ਸ਼ਹਿਨਸ਼ਾਹ ਸ਼ਹਿਨਸ਼ਾਹ ਸ਼ਾਹ ਦਏ ਬਣਾਈਆ। ਤੇਰੀ ਪਿਛਲੀ ਮੇਟੀ ਸਾਰੀ ਜ਼ਿਲਤ, ਖ਼ਵਾਰੀ ਆਪਣੀ ਝੋਲੀ ਪਾਈਆ। ਵੇਖੀਂ ਫੇਰ ਨਾ ਕਦੇ ਕਰੀਂ ਇਲਤ, ਆਦਤ ਸਾਹਿਬ ਸਤਿਗੁਰ ਦਏ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ। ਪਾਲ ਸਿੰਘ ਕਹੇ ਗਲ ਪਾ ਪੱਲਾ, ਪਾਲਕੀ ਵਾਲਾ ਇਕੋ ਨਜ਼ਰੀ ਆਈਆ। ਪੀਰ ਪੈਗ਼ੰਬਰ ਜਿਸ ਨੂੰ ਕਹਿੰਦੇ ਨੂਰੀ ਅੱਲਾ, ਅੱਲਾ ਨੂਰ ਨੂਰ ਵਿਚੋਂ ਪਰਗਟਾਈਆ। ਪੁਰਖ ਅਕਾਲ ਦੀਨ ਦਿਆਲ ਸਚ ਸਿੰਘਾਸਣ ਜਿਸ ਨੇ ਮੱਲਾ, ਸੋਭਾਵੰਤ ਸੋਹਣੀ ਸੇਜ ਸੁਹਾਈਆ। ਸਚਖੰਡ ਦਵਾਰਿਉਂ ਜਿਸ ਲੋਕਮਾਤ ਮੈਨੂੰ ਘੱਲਾ, ਖ਼ੁਸ਼ੀਆਂ ਨਾਲ ਆਪਣਾ ਹੁਕਮ ਮਨਾਈਆ। ਜਾ ਕੇ ਦੱਸ ਬ੍ਰਾਹਮਣ ਫੇਰ ਨਾ ਹੋਵੇ ਝੱਲਾ, ਝੱਲਿਆ ਝਲਕ ਦੇਵੇ ਬੇਪਰਵਾਹੀਆ। ਤੇਰੇ ਨਾਲ ਤਾਰਿਆ ਡੱਲਾ, ਮਾਂ ਜਨਮ ਕੁੱਖ ਨਾ ਫੇਰ ਦਿਵਾਈਆ। ਚੌਥੇ ਯਾਰ ਫੜਾ ਕੇ ਪੱਲਾ, ਮੁਹੰਮਦ ਦੀ ਸ਼ਹਾਦਤ ਦਿਤੀ ਭੁਗਤਾਈਆ। ਅਜੀਤ ਸਿੰਘ ਨਹੀਂ ਇਕੱਲਾ, ਗ਼ਰੀਬ ਨਿਮਾਣਾ ਨਿਮਾਣਿਆਂ ਵਿਚੋਂ ਸੱਚਾ ਸੰਗ ਬਣਾਈਆ। ਕਰਿਆ ਖੇਲ ਸ੍ਰੀ ਭਗਵਾਨਾ, ਭਗਵਨ ਆਪਣੀ ਧਾਰ ਵਖਾਈਆ। ਪਿਛਲਾ ਬਦਲ ਗਿਆ ਜ਼ਮਾਨਾ, ਜ਼ਮਾਨਤ ਦੇਣ ਵਾਲਾ ਚਮਿਆਰ ਇਕੋ ਨਜ਼ਰੀ ਆਈਆ। ਜਿਸ ਦੇ ਕੋਲ ਪਰਮ ਪੁਰਖ ਦਾ ਪੈਮਾਨਾ, ਪੈਮਾਇਸ਼ ਕਰੇ ਥਾਉਂ ਥਾਈਂਆ। ਨਾਲ ਰੱਖ ਗੁਣ ਨਿਧਾਨਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਪਾਲ ਸਿੰਘ ਕਹੇ ਮੇਰੀ ਮੰਨੋ ਆਖੀ, ਬਿਨ ਅੱਖਰਾਂ ਦਿਆਂ ਸਮਝਾਈਆ। ਓਥੇ ਵੇਖਿਆ ਐਥੇ ਤੱਕਿਆ ਇਕੋ ਸਾਥੀ, ਸਗਲਾ ਸੰਗ ਨਿਭਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਓਥੇ ਪੜ੍ਹਦੇ ਸਾਖੀ, ਏਥੇ ਗੁਰਮੁਖ ਰਾਗ

❋

❋

ਅਲਾਈਆ । ਦੋਹਾਂ ਦਾ ਮਾਲਕ ਕਮਲਾਪਾਤੀ, ਪਤਿਪਰਮੇਸ਼ਵਰ ਬੇਪਰਵਾਹੀਆ। ਇਸ ਦੇ ਕੋਲੋਂ ਖੁਲ੍ਹਾ ਲਓ ਤਾਕੀ, ਦਰਵਾਜ਼ਾ ਬੰਦ ਫੇਰ ਨਾ ਕੋਇ ਕਰਾਈਆ । ਵੇਖਿਓ ਭੁੱਲ ਨਾ ਜਾਇਓ ਇਹ ਬੰਦਾ ਖ਼ਾਕੀ, ਬੰਦਾ ਖ਼ਾਕੀ ਨਹੀਂ ਨੂਰ ਇਲਾਹੀਆ। ਜੇ ਪੀਓ ਤੇ ਜਾਮ ਦੇਵੇ ਬਣ ਕੇ ਸਾਕੀ, ਸਾਖਿਆਤ ਬੇਪਰਵਾਹੀਆ । ਮੈਂ ਸੁਣਾਵਾਂ ਬਾਤ ਸਾਚੀ, ਸਚ ਸਚ ਸਚ ਦਿਆਂ ਦ੍ਰਿੜਾਈਆ। ਇਹ ਪੰਜਾਂ ਦਸਾਂ ਦਾ ਅੰਮ੍ਰਿਤ ਪੀਵੇ ਰਾਤੀ, ਔਦਾਂ ਜਾਂਦਾ ਨਜ਼ਰ ਕਿਸੇ ਨਾ ਆਈਆ । ਇਹ ਉਹ ਅਗੰਮੀ ਸਾਖੀ, ਜੋ ਪਹਿਲੀ ਵਾਰ ਨਾਨਕ ਅੰਗਦ ਦਿਤੀ ਸਮਝਾਈਆ। ਏਸੇ ਕਾਰਨ ਮੈਂ ਸੁਨੇਹੜਾ ਲੈ ਕੇ ਆਇਆ ਧੁਰ ਦੀ ਪਾਤੀ, ਪਤਿਪਰਮੇਸ਼ਵਰ ਲੇਖਾ ਦਿਆਂ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਰਿਹਾ ਕਮਾਈਆ। ਪਾਲ ਸਿੰਘ ਕਹੇ ਰਵਦਾਸ ਹੋਇਆ ਗੁਰਮੁਖ, ਸਾਹਿਬ ਸਤਿਗੁਰ ਖੇਲ ਖਿਲਾਈਆ। ਬ੍ਰਾਹਮਣ ਸੰਗੀ ਬਣ ਮਿਟਾ ਲੈ ਦੁੱਖ, ਦਰਦ ਜਗਤ ਵੰਡਾਈਆ। ਬੇਸ਼ਕ ਭਾਗ ਨਹੀਂ ਲੱਗਾ ਬ੍ਰਾਹਮਣੀ ਕੁੱਖ, ਤੇਰਾ ਨਾਮ ਢੋਲੇ ਗਾਏ ਜਗਤ ਲੋਕਾਈਆ। ਕਿਉਂ, ਸਤਿਗੁਰ ਪੂਰੇ ਗੋਦੀ ਲਿਆ ਚੁੱਕ, ਫੜ ਬਾਂਹੋਂ ਗਲੇ ਲਗਾਈਆ। ਇਸ ਤੋਂ ਵੱਡਾ ਹੋਰ ਨਹੀਂ ਕੋਈ ਸੁਖ, ਕੋਟਨ ਕੋਟ ਰਾਜ ਰਾਜਾਨ ਕੋਟਨ ਕੋਟ ਰਾਣੀਆਂ ਮਹਾਂਰਾਣੀਆਂ ਗਏ ਹੰਢਾਈਆ। ਕੋਟਨ ਕੋਟ ਸਾਧ ਸੰਤ ਜਲ ਧਾਰਾ ਬਹਿ ਕੇ ਚੁੱਪ, ਅੰਧੇਰੇ ਘੁੱਪ ਅੱਖੀਂ ਮੀਟ ਧਿਆਨ ਲਗਾਈਆ। ਕਿਸੇ ਨਹੀਂ ਕਿਹਾ ਆ ਗੁਰਸਿਖ ਮੇਰੇ ਪੁੱਤ, ਪਰਮ ਪੁਰਖ ਬੱਚਿਆਂ ਵਾਂਗ ਆਪਣੀ ਉਂਗਲੀ ਲਾਈਆ। ਬਾਹਰੋਂ ਵੇਖ ਨਾ ਭੁੱਲਣਾ ਇਹ ਪੰਜ ਤਤ ਮਨੁੱਖ, ਮਨੁੱਖਾਂ ਵਿਚੋਂ ਮਾਣਸ ਮਾਣਸਾਂ ਵਿਚੋਂ ਮਾਲਕ ਮਾਲਕਾਂ ਵਿਚੋਂ ਖ਼ਾਲਕ ਖ਼ਾਲਕ ਵਿਚੋਂ ਖ਼ਲੀਲ ਬੇਪਰਵਾਹੀਆ। ਉਪਰ ਨਾ ਵੇਖੋ ਚਰਨੀ ਵੇਖੋ ਝੁਕ, ਜਿਥੋਂ ਮਿਲੇ ਵਡਿਆਈਆ। ਜਿਸ ਖਵਾਇਆ ਰਵਦਾਸ ਦਾ ਸੁੱਕਾ ਟੁੱਕ, ਸੋ ਟੁਕੜਿਆਂ ਗੁਰਮੁਖਾਂ ਦੇ ਟੋਕਰਿਆਂ ਵਿਚ ਭਰਾਈਆ। ਘਰ ਆ ਫੇਰਾ ਪਾ ਲਏ ਪੁਛ, ਹੌਲੀ ਹੌਲੀ ਉਠਾਈਆ। ਜੇ ਕੁਛ ਬੱਚਿਓ ਤੁਹਾਨੂੰ ਦੁੱਖ, ਮੇਰੀ ਝੋਲੀ ਦਿਓ ਪਾਈਆ। ਮੈਂ ਸਭ ਦਾ ਭਾਰ ਲਵਾਂ ਚੁੱਕ, ਚੁੱਕ ਥੱਕ ਕਦੇ ਨਾ ਜਾਈਆ। ਜੇ ਕਿਸੇ ਗੱਲੋਂ ਗਏ ਰੁੱਸ, ਰੁਸਿਆਂ ਲਵਾਂ ਮਨਾਈਆ। ਨੌ ਸੌ ਚੁਰਾਨਵੇਂ ਚੌਕੜੀ ਜੁਗ ਪਿਛੋਂ ਆ ਕੇ ਕਿਹਾ ਆਓ ਮੇਰੇ ਪੁੱਤ, ਪਿਤਾ ਪੂਤ ਗੋਦੀ ਲਏ ਸੁਹਾਈਆ । ਬ੍ਰਾਹਮਣਾ ਏਸ ਨਿਸ਼ਾਨਿਉਂ ਕਦੇ ਨਾ ਜਾਈਂ ਉਕ, ਵੇਲਾ ਗਿਆ ਹੱਥ ਕਦੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵਣਹਾਰ ਵਡਿਆਈਆ। ਪਾਲ ਸਿੰਘ ਕਹੇ ਓ ਬ੍ਰਾਹਮਣਾ ਅੱਗੇ ਅੜ, ਅੜਿਕਾ ਦੇ ਵਖਾਈਆ। ਜਿਨ੍ਹਾਂ ਚਿਰ ਮੇਰੇ ਅੰਦਰ ਨਾ ਜਾਵੇਂ ਚੜ੍ਹ, ਗੁਰਮੁਖਾਂ ਘਰ ਘਰ ਦਰਸ ਦਿਖਾਈਆ। ਆਤਮ ਸੇਜਾ ਬਹਿ ਕੇ ਸਾਡਾ ਨਾਮ ਨਾ ਲਏਂ ਪੜ੍ਹ, ਤੇਰੀ ਕਰੇ ਨਾ ਕੋਇ ਵਡਿਆਈਆ। ਸਾਡੇ ਪਿਛੇ ਜੇ ਤੂੰ ਨਾ ਜਾਵੇਂ ਮਰ, ਅਬਿਨਾਸ਼ੀ ਤੇਰੀ ਦਿਸੇ ਨਾ ਕੋਇ ਚਤਰਾਈਆ। ਅਸੀਂ ਤੇਰੇ ਆਏ ਦਰ, ਤੂੰ ਸਾਡੇ ਵਸਿਉਂ ਘਰ, ਘਰ ਵਿਚੋਂ ਘਰ ਤੇਰੀ ਝੋਲੀ ਪਾਈਆ। ਅਸੀਂ ਨਹੀਂ ਜਾਣਦੇ ਚੇਤਨ ਜੜ, ਚੇਤਨ ਜੜ ਤੇਰੀ ਵਸਤ ਤੇਰੇ ਹੱਥ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਪਾਲ ਸਿੰਘ ਕਹੇ ਮੂਲ ਨਹੀਂ ਡਰਨਾ, ਡਰਿਆਂ ਹੱਥ ਕਿਸੇ ਨਾ ਆਈਆ। ਵੇਖਿਓ ਪਾਣੀ ਵਿਚ ਨਹੀਂ ਠਰਨਾ, ਠਰਿਆਂ ਪਾਰ ਨਾ ਕੋਇ ਲੰਘਾਈਆ। ਲੰਬੂ ਅਗਨੀ ਕਦੇ ਨਾ ਸੜਨਾ, ਸੜਿਆਂ ਸੰਗ ਨਾ ਕੋਇ ਰਖਾਈਆ । ਮਿਤਰੋ ਅੱਠੇ ਪਹਿਰ ਕਦੇ ਨਾ ਪੜ੍ਹਨਾ, ਪੜ੍ਹਿਆਂ ਰੰਗ ਨਾ ਕੋਇ ਵਖਾਈਆ। ਸਚ

❋

❋

ਪੁਛੋ ਇਕੇ ਵਾਰ ਢਹਿ ਪਓ ਸਰਨਾ, ਸਰਨ ਵਿਚੋਂ ਚਰਨ ਚਰਨ ਵਿਚੋਂ ਤਰਨੀ ਤਰਨ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਸਚ ਸਚ ਦਏ ਸਮਝਾਈਆ । ਪਾਲ ਸਿੰਘ ਕਹੇ ਮੈਂ ਆਪਣੀ ਦੱਸਾਂ ਕਹਾਣੀ, ਪਿਛਲੀ ਯਾਦ ਕਰਾਈਆ। ਮੈਨੂੰ ਅੱਖਰਾਂ ਵਿਚ ਦੱਸਣ ਲੱਗਾ ਬਾਣੀ, ਉਂਗਲਾਂ ਰੱਖ ਰੱਖ ਆਪ ਪੜ੍ਹਾਈਆ। ਮੈਨੂੰ ਵਖਾਉਣ ਲੱਗਾ ਚਾਰ ਖਾਣੀ, ਜੇਰਜ ਅੰਡਜ ਉਤਭੁਜ ਸੇਤਜ ਵਿਚ ਭਵਾਈਆ। ਮੈਨੂੰ ਰਾਜਾ ਬਣਾ ਕੇ ਦਸੌਣ ਲੱਗਾ ਰਾਣੀ, ਸੋਹਣਾ ਹਾਰ ਸ਼ੰਗਾਰ ਜਣਾਈਆ। ਮੈਨੂੰ ਮਿੱਤਰ ਬਣ ਕੇ ਪਿਔਣ ਲੱਗਾ ਠੰਡਾ ਪਾਣੀ, ਭਰ ਕਟੋਰਾ ਹੱਥ ਫੜਾਈਆ । ਮੈਨੂੰ ਪਰੇਮ ਕਰ ਕੇ ਸਵੌਣ ਲੱਗਾ ਉਪਰ ਲੇਫ਼ ਨਿਹਾਲੀ, ਬਸਤਰ ਸੇਜ ਸੁਹਾਈਆ। ਗੁਰਮੁਖੋ ਮੈਂ ਆਪਣੀ ਅੱਖ ਬਦਲਾ ਲਈ, ਏਧਰ ਧਿਆਨ ਨਾ ਕੋਇ ਟਿਕਾਈਆ । ਜਿੰਨਾ ਚਿਰ ਪੁਰਖ ਅਕਾਲ ਆਪ ਨਾ ਮਿਲੇ ਜੋਤ ਅਕਾਲੀ, ਅਕਲ ਕਲਧਾਰੀ ਬੇਪਰਵਾਹੀਆ। ਮੇਰੇ ਵਾਸਤੇ ਦੋ ਜਹਾਨ ਦਿਸਣ ਖ਼ਾਲੀ, ਖ਼ਾਲਕ ਨਜ਼ਰ ਕੋਇ ਨਾ ਆਈਆ। ਨਾਲੇ ਬਣ ਮਾਲਕ ਨਾਲੇ ਕਰ ਦਲਾਲੀ, ਫੇਰ ਮਰਜ਼ੀ ਮੇਰੀ ਤੇਰੇ ਨਾਲ ਚੰਗੀ ਤਰ੍ਹਾ ਬਣ ਆਈਆ। ਸ੍ਰੀ ਭਗਵਾਨ ਕਹੇ ਤੂੰ ਕਿਥੋਂ ਇਹੋ ਜਿਹਾ ਆ ਗਿਉਂ ਸਵਾਲੀ, ਜਿਸ ਮੇਰੇ ਅੰਦਰੋਂ ਮੇਰੀ ਮੰਗ ਮੰਗਾਈਆ। ਮੈਂ ਖ਼ੁਸ਼ੀ ਨਾਲ ਵਜਾ ਕੇ ਤਾਲੀ, ਖ਼ੁਸ਼ੀਆਂ ਹਾਲ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇ ਮਾਣ ਵਡਿਆਈਆ। ਪਾਲ ਸਿੰਘ ਕਹੇ ਸੁਣੋ ਕਹਾਣੀ, ਕਹਾਵਤ ਵਿਚੋਂ ਕਥਾ ਦਿਆਂ ਸਮਝਾਈਆ। ਇਸ ਦੀ ਮੰਗੋ ਉਹ ਬਾਣੀ, ਜਿਸ ਬਾਣੀ ਵਿਚੋਂ ਬਾਣ ਸਭ ਨੂੰ ਰਿਹਾ ਲਗਾਈਆ । ਇਸ ਦੀ ਮੰਗੋ ਉਹ ਨਿਸ਼ਾਨੀ, ਜਿਸ ਨਿਸ਼ਾਨੇ ਵਿਚ ਨਛਾਵਰ ਹੋਇਆ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਹਬ ਕਿਛ ਅਖਵਾਈਆ। ਹਬ ਕਿਛ ਦਵੰਦੜੋ, ਦਇਆਨਿਧ ਦਿਆਲ। ਗੁਰਮੁਖੋ ਗੁਰਸਿਖੋ ਜਨ ਭਗਤੋ ਇਹ ਵੇਲਾ ਕੁਛ ਮੰਗ ਲਓ, ਸਾਹਿਬ ਸਤਿਗੁਰ ਹੋਏ ਕਿਰਪਾਲ। ਹੁਣ ਦੀ ਮੰਗੀ ਮੰਗ ਅੱਗੇ ਅਨੰਦ ਲਓ, ਜਨਮ ਮਰਨ ਦਾ ਚੁੱਕੇ ਕਾਣ। ਡੁੱਬਦਾ ਬੇੜਾ ਮਾਤ ਬੰਨ੍ਹ ਲਓ, ਤਰਨਾ ਹੋਏ ਸੁਖਾਲ । ਅੰਗੀਕਾਰ ਹੋ ਕੇ ਅੰਗ ਲਾਓ, ਏਥੇ ਓਥੇ ਆਪੇ ਕਰੇ ਸੰਭਾਲ। ਜੇ ਹੋਰ ਕਿਛ ਨਹੀਂ ਇਕੋ ਸੱਚਾ ਛੰਦ ਗਾਓ, ਤੂੰ ਮੇਰਾ ਮੈਂ ਤੇਰਾ ਲਾਲ। ਪੰਡਤ ਜੀ ਆਪਣੀ ਗੰਢ ਖੁਲ੍ਹਾਓ, ਵੀਹ ਰੁਪੱਯੇ ਕੱਢੋ ਬਾਹਰ। ਪੰਜੇ ਮਿੱਤਰ ਅੱਗੇ ਹੱਥ ਉਠਾਓ, ਚਾਰ ਚਾਰ ਆਪਣਾ ਪਿਛਲਾ ਲਓ ਉਧਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਦੀਨ ਦਿਆਲ। ਰਵਦਾਸ ਕਹੇ ਗਿਣੋ ਚਾਰ, ਚਵਾਂ ਭੇਤ ਜਣਾਈਆ। ਇਕ ਇਕੱਲਾ ਏਕੰਕਾਰ, ਦੂਜੀ ਕੁਦਰਤ ਖੇਲ ਵਖਾਈਆ। ਤੀਜੇ ਨਿਰਗੁਣ ਸਰਗੁਣ ਕਰ ਪਿਆਰ, ਚੌਥੇ ਜੀਵਤ ਜੀ ਤਰਾਈਆ । ਚਾਰ ਚਾਰ ਦਾ ਇਕ ਪਿਆਰ, ਪੰਚਮ ਸੰਗ ਵਖਾਈਆ। ਪੰਚਮ ਲਹਿਣਾ ਰਵਦਾਸ ਚੁਮਾਰ, ਸੋਹਣਾ ਜੋੜ ਜੁੜਾਈਆ। ਰਵਦਾਸ ਨਾਲ ਹਰਿ ਨਿਰੰਕਾਰ, ਕਰਤਾ ਪੁਰਖ ਬੇਪਰਵਾਹੀਆ। ਜਿਹੜਾ ਵਿਸਰ ਨਾ ਜਾਏ ਕਦੀ ਜੁਗ ਚਾਰ, ਚੌਕੜੀ ਆਪਣੀ ਖੇਲ ਵਖਾਈਆ। ਠੱਗਾਂ ਵਿਚੋਂ ਠੱਗ ਤਰਿਆ ਬੁਰਿਆਰ, ਪਿਛਲੀ ਠਗੌਰੀ ਦਿਤੀ ਗਵਾਈਆ। ਕਹਾਰਾਂ ਦੀ ਆਸਾ ਨੱਚੀ ਬਣ ਕੇ ਨਾਰ, ਨਰ ਨਰਾਇਣ ਹੋਏ ਸਹਾਈਆ। ਰਵਦਾਸ ਦਾ ਮਿੱਤਰ ਰਵਦਾਸ ਸਵਾਣੀ ਵਲ ਕਰ ਖਿਆਲ, ਆਪਣਾ ਜਾਮਾ ਆਇਆ ਬਦਲਾਈਆ। ਪੁਰਖ ਅਕਾਲ ਸੱਚੇ ਦਾ ਗੁਰਮੁਖੋ ਅੰਦਰ ਕੋਈ ਨਾ ਕਰਿਓ ਵਿਚਾਰ, ਅੰਤਸ਼ਕਰਨ ਪ੍ਰਭ ਸਦਾ ਵੇਖ ਵਖਾਈਆ। ਭਗਤਾਂ ਕੋਲ ਕਦੇ ਹੱਸ ਕੇ

❋

❋

ਨਾ ਕਰਿਓ ਇਹੋ ਜਿਹਾ ਬਿਵਹਾਰ, ਭਗਤਾਂ ਆਵਾਜ਼ ਭਗਵਨ ਆਪਣੇ ਵਿਚ ਟਿਕਾਈਆ । ਏਨ੍ਹਾਂ ਪਿਛੇ ਸਾਰੀ ਸੰਗਤ ਦਏ ਸੁਧਾਰ, ਸੁਧ ਆਤਮਾ ਆਪ ਕਰਾਈਆ। ਪ੍ਰਭ ਦਾ ਭਾਣਾ ਮੰਨੋ ਵਿਚ ਸੰਸਾਰ, ਮਨ ਵਾਸਨਾ ਨਾ ਕੋਇ ਕੁਰਲਾਈਆ । ਸ੍ਰੀ ਭਗਵਾਨ ਇਕੋ ਜਿਹੇ ਰੱਖੇ ਪੁਰਖ ਨਾਰ, ਵੱਡਾ ਛੋਟਾ ਨਜ਼ਰ ਕੋਇ ਨਾ ਆਈਆ। ਖ਼ਾਹਿਸ਼ ਅੰਦਰ ਕਰੇ ਪਿਆਰ, ਤਲਾਸ਼ ਅੰਦਰ ਫਿਰੇ ਸ਼ੌਦਾਈਆ । ਨਿਰਾਸ ਵੇਖ ਦਏ ਪਿਆਰ, ਰਵਦਾਸ ਸੋਹਣਾ ਲੇਖ ਲਿਖਾਈਆ। ਪੰਡਤ ਜੀ ਅੱਗੇ ਨਾ ਕਰਨਾ ਕੋਈ ਵਿਭਚਾਰ, ਜਗਤ ਵਿਦਿਆ ਕੰਮ ਕਿਸੇ ਨਾ ਆਈਆ। ਵੀਹ ਵੀਹ ਪਿਛਲਾ ਲਾਹ ਉਧਾਰ, ਚਾਲੀਆਂ ਲੇਖ ਚੁਕਾਈਆ। ਚਾਲੀਆਂ ਪੈਸਿਆਂ ਪਿਛੇ ਤੇਰੀ ਤਰ ਜਾਏ ਨਾਰ, ਮਾਣਸ ਜਨਮ ਲੇਖੇ ਪਾਈਆ। ਨੌ ਜਨਮ ਭੋਗਣੇ ਪਏ ਵਿਚ ਸੰਸਾਰ, ਚੌਥੇ ਕਹਾਰ ਇਸ਼ਾਰਾ ਦਿਤਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਵਡਿਆਈਆ। ਪੰਜੇ ਕਹਿਣ ਸਾਨੂੰ ਮਿਲ ਗਿਆ ਲੇਖਾ, ਰਕਮ ਪਿਛਲੀ ਹੱਥ ਆਈਆ। ਅੱਗੇ ਪਏ ਨਾ ਕੋਇ ਭੁਲੇਖਾ, ਭਰਮ ਵਿਚ ਨਾ ਕੋਇ ਭੁਲਾਈਆ। ਜਿਸ ਸਾਹਿਬ ਨੇ ਅੱਗੇ ਰੱਖਿਆ ਚੇਤਾ, ਲੇਖਾ ਦਿਤਾ ਥਾਉਂ ਥਾਈਂਆ। ਕਰ ਪਿਆਰ ਕੀਤਾ ਹੇਤਾ, ਹਿਤਕਾਰੀ ਹੋ ਕੇ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦਾ ਸਦਾ ਸਦ ਹੋਏ ਸਹਾਈਆ। ਪੰਜੇ ਕਹਿਣ ਖੋਲ੍ਹੀਏ ਅੱਖ, ਇਕ ਦੂਜੇ ਰਹੇ ਜਣਾਈਆ। ਸਾਹਿਬ ਸਤਿਗੁਰ ਦਰਸ ਪਾਈਏ ਪਰਤੱਖ, ਪਾਰਖੂ ਬੈਠਾ ਬੇਪਰਵਾਹੀਆ। ਸਾਹਿਬ ਸਤਿਗੁਰ ਸਭ ਕੁਛ ਤੇਰੇ ਹੱਥ, ਸਾਡੀ ਚਲੇ ਨਾ ਕੋਇ ਚਤਰਾਈਆ। ਜਿਉਂ ਭਾਵੇਂ ਤਿਉਂ ਲੈਣਾ ਰੱਖ, ਸਭ ਕੁਛ ਤੇਰਾ ਤੇਰੀ ਭੇਟ ਚੜ੍ਹਾਈਆ। ਤੂੰ ਪਿਤਾ ਪੁਰਖ ਸਮਰਥ, ਬਾਪੂ ਇਕੋ ਨਜ਼ਰੀ ਆਈਆ। ਜੇ ਸਾਡਾ ਲਹਿਣਾ ਦਿਤਾ ਝੱਟ, ਪੂਰਬ ਝੋਲੀ ਪਾਈਆ । ਅੱਗੇ ਸਾਡੇ ਵੀਰ ਜੋ ਪੰਜ ਸਾਨੂੰ ਰਹੇ ਛੱਡ, ਨਾਤਾ ਜਗਤ ਤੁੜਾਈਆ। ਸਾਡੇ ਪਿਛੇ ਓਨ੍ਹਾਂ ਰੱਖ, ਇਹੋ ਤੇਰੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇ ਮਾਣ ਵਡਿਆਈਆ। ਪੰਜ ਕਹਿਣ ਸਾਡਾ ਜਾਮਾ ਨਾਰ, ਕੰਨਿਆ ਰੂਪ ਨਜ਼ਰੀ ਆਈਆ। ਪ੍ਰਭੂ ਭੈਣਾਂ ਦਾ ਭਾਈਆਂ ਨਾਲ ਪਿਆਰ, ਇਹ ਵੀ ਤੇਰੇ ਹੱਥ ਵਡਿਆਈਆ। ਜਿਨ੍ਹਾਂ ਦਾ ਛੁਟਣ ਵਾਲਾ ਸੰਸਾਰ, ਮੁਖ ਛੁਪਾ ਕੇ ਆਪਣਾ ਆਪ ਲੈਣ ਲੁਕਾਈਆ । ਪਿਛੋਂ ਕਿਨ੍ਹਾਂ ਕਰੀਏ ਗਿਰਿਆਜ਼ਾਰ, ਘਰ ਮਿਲਣ ਕੋਇ ਨਾ ਆਈਆ। ਕਿਸੇ ਦੀ ਮਾਂ ਬੁਢੜੀ ਰੋਵੇ ਜ਼ਾਰੋ ਜ਼ਾਰ, ਕਿਸੇ ਦੀ ਨਾਰ ਮੁਟਿਆਰ ਦਏ ਦੁਹਾਈਆ। ਕਿਸੇ ਦੇ ਬੱਚੇ ਕਰਨ ਪੁਕਾਰ, ਹੌਕੇ ਲੈ ਲੈ ਰਹੇ ਸੁਣਾਈਆ। ਕਿਸੇ ਦੀ ਗੰਢ ਨਹੀਂ ਪਈ ਸੰਸਾਰ, ਇਕ ਇਕੱਲੀ ਜਾਨ ਕੁਰਲਾਈਆ। ਸਭ ਕੁਛ ਤੇਰੇ ਹੱਥ ਮੇਰੇ ਨਿਰੰਕਾਰ, ਤੂੰ ਦਾਤਾ ਬੇਪਰਵਾਹੀਆ। ਜੇ ਬ੍ਰਾਹਮਣ ਕੋਲੋਂ ਸਾਡਾ ਪਿਛਲਾ ਦਿਤਾ ਉਧਾਰ, ਕਰਜ਼ਾ ਝੋਲੀ ਪਾਈਆ। ਖ਼ੁਸ਼ੀਆਂ ਨਾਲ ਅੱਜ ਓਨ੍ਹਾਂ ਤਾਰ, ਜਿਨ੍ਹਾਂ ਦੀ ਨਈਆ ਡੁੱਬਣ ਕਿਨਾਰੇ ਆਈਆ। ਤੇਰੇ ਬਿਨਾਂ ਦੇਵੇ ਕੌਣ ਸਹਾਰ, ਫੜ ਬਾਂਹੋਂ ਪਾਰ ਲੰਘਾਈਆ। ਪੰਜੇ ਉਠ ਕੇ ਕਰੋ ਅਰਦਾਸ, ਪ੍ਰਭੂ ਇਹੋ ਬੇਨੰਤੀ ਖ਼ਾਸ, ਸਭ ਨੂੰ ਬਖ਼ਸ਼ ਦੇ ਅੱਗੇ ਹੋਰ ਸਵਾਸ, ਸਵਾਸ ਸਵਾਸਿਆਂ ਨਾਲ ਮਿਲਾਈਆ । ਖ਼ੁਸ਼ੀ ਵਿਚ ਗ਼ਮੀ ਨਾ ਹੋਏ ਪਰਕਾਸ਼, ਪੰਚਮ ਚੇਤ ਇਹੋ ਨਿਸ਼ਾਨੀ ਨਜ਼ਰੀ ਆਈਆ। ਸਾਰੇ ਕਹੋ ਲਿਖ ਚਮਿਆਰ ਰਵਦਾਸ, ਤੇਰੀ ਕਲਮ ਛਾਹੀ ਟੁਟਿਆਂ ਗੰਢ ਵਖਾਈਆ । ਵੇਖ ਤੱਕਣ ਪ੍ਰਿਥਮੀ ਆਕਾਸ਼, ਨੇਤਰ ਲੋਚਣ ਨੈਣ ਉਠਾਈਆ। ਏਧਰੋਂ ਪਾਲ ਸਿੰਘ ਮਾਰੀ ਆਵਾਜ਼, ਹਰਿ ਸੰਗਤ ਸੁਣੋ ਅੰਤਰ ਧਿਆਨ ਲਗਾਈਆ । ਸਾਰੇ ਕਹੋ ਪ੍ਰਭੂ ਤੂੰ ਸਾਡਾ ਬਾਪ, ਬਖ਼ਸ਼ ਬੱਚੇ ਚਾਈਂ ਚਾਈਂਆ ।

❋

❋

ਆਓ ਤੁਹਾਨੂੰ ਵਖਾਵਾਂ ਜਿਨ੍ਹਾਂ ਦਾ ਵੱਡਾ ਪਰਤਾਪ, ਜਗਦੀਸ਼ ਮਨਜੀਤ ਉਂਗਲੀ ਲਾਈਆ । ਗੁਰਦਿਆਲ ਸਿੰਘ ਲੈ ਕੇ ਸਾਥ, ਸਵਰਨ ਸੰਗਤ ਬਣਾਈਆ। ਅਸੀਂ ਵੀ ਪੰਜੇ ਬਣ ਕੇ ਆਏ ਇਕ ਜਮਾਤ, ਪੰਜਾਂ ਮਿਲੀਏ ਚਾਈਂ ਚਾਈਂਆ। ਸ੍ਰੀ ਭਗਵਾਨ ਨੂੰ ਜਾਈਏ ਆਖ, ਗਲ ਪੱਲੂ ਚਰਨ ਧਿਆਨ ਲਗਾਈਆ। ਪੁਰਖ ਅਕਾਲ ਇਕ ਵਾਰ ਮਾਪਿਆਂ ਬਖ਼ਸ਼ ਜਾ ਦਾਤ, ਭਾਈ ਭਾਈਆਂ ਸੰਗ ਰਖਾਈਆ। ਤੈਨੂੰ ਕਿਹੜਾ ਆਵੇ ਘਾਟ, ਏਥੇ ਓਥੇ ਤੇਰੀ ਇਕੋ ਇਕ ਵਡਿਆਈਆ। ਰਵਦਾਸ ਕਹੇ ਮੈਂ ਵੀ ਥੋੜੀ ਜਿਹੀ ਦੱਸਾਂ ਬਾਤ, ਜੋ ਮੇਰੇ ਪ੍ਰਭੂ ਮੈਨੂੰ ਦਿਤੀ ਸਮਝਾਈਆ। ਛੇ ਚੇਤ ਦੀ ਆਵੇ ਰਾਤ, ਪੰਜੇ ਮਿਲ ਕੇ ਬੇਨੰਤੀ ਕਰੋ ਖ਼ਾਸ, ਖ਼ਾਹਸ਼ ਸਭ ਦੀ ਪੂਰ ਕਰਾਈਆ। ਅੱਗੇ ਲੇਖਾ ਲਿਖੇ ਫੇਰ ਲਲਾਟ, ਬਿਧਨਾ ਲੇਖ ਦਏ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਮਿਹਰਵਾਨ ਬੇਪਰਵਾਹੀਆ। ਪੰਜ ਕਹਿਣ ਸਾਡੇ ਨਾਲ ਤਾਰ ਪੰਜ, ਪਿਛਲੀ ਲਿਖਤ ਚੇਤੇ ਆਈਆ । ਪ੍ਰਭੂ ਸਾਡੇ ਉਤੇ ਕਾਹਦਾ ਰੰਜ, ਕਿਹੜੀ ਗੱਲੋਂ ਮੁਖ ਭਵਾਈਆ। ਜੇ ਪਿਛਲੀ ਪੂਰੀ ਕੀਤੀ ਮੰਗ, ਅੱਗੇ ਝੋਲੀ ਦੇ ਭਰਾਈਆ। ਹਰਿ ਸੰਗਤ ਖ਼ੁਸ਼ੀ ਬਣਿਆ ਰਹੇ ਸੰਗ, ਸੋਹਣਾ ਬੰਸ ਸਰਬੰਸ ਸੁਹਾਈਆ । ਜਿਸ ਸੰਗਤ ਵਿਚ ਬਹਿ ਕੇ ਬ੍ਰਾਹਮਣ ਛੱਡ ਗਿਆ ਭੇਖ ਪਖੰਡ, ਕੂੜੀ ਕਿਰਿਆ ਗਿਆ ਤਜਾਈਆ। ਦੀਨ ਦਿਆਲ ਹੋ ਕੇ ਆਪ ਬਖ਼ਸ਼ੰਦ, ਬਖ਼ਸ਼ਿਸ਼ ਰਹਿਮਤ ਆਪ ਕਮਾਈਆ। ਧੁਰ ਦਾ ਦੇ ਕੇ ਇਕ ਅਨੰਦ, ਸਦਾ ਅਨੰਦ ਚਿਤ ਸਮਾਈਆ। ਉਹਦੇ ਪੱਲਿਉਂ ਖੋਲ੍ਹ ਕੇ ਗੰਢ, ਪੰਜਾਂ ਦਿਤੀ ਵਰਤਾਈਆ । ਕੱਠੇ ਕਰ ਕੇ ਸਾਰਿਆਂ ਪਾਈ ਠੰਡ, ਅਗਨੀ ਤਤ ਦਿਤਾ ਬੁਝਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਸ਼ਹਿਨਸ਼ਾਹ ਤੇਰੀ ਇਕ ਸ਼ਰਨਾਈਆ। ਸ਼ਹਿਨਸ਼ਾਹ ਕਹੇ ਮੰਗੋ ਮੰਗਤੇ, ਦੇਵਣਹਾਰਾ ਬੇਪਰਵਾਹੀਆ। ਇਹ ਮੌਕਾ ਤੁਹਾਨੂੰ ਮਿਲਿਆ ਸੰਗਤੇ, ਲੱਖ ਚੁਰਾਸੀ ਹੱਥ ਕਿਸੇ ਨਾ ਆਈਆ। ਗੁਰਮੁਖ ਵਿਰਲੇ ਚੋਲੀ ਰੰਗਦੇ, ਰੰਗ ਅਗੰਮੀ ਇਕ ਚੜ੍ਹਾਈਆ। ਘਰ ਠਾਂਡੇ ਦਰ ਸਾਚੇ ਲੰਘਦੇ, ਜਿਸ ਘਰ ਵੱਜੇ ਨਾਮ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ। ਰਵਦਾਸ ਕਹੇ ਸੁਣੋ ਸਿਖਿਆ, ਜੋ ਸਾਹਿਬ ਸਤਿਗੁਰ ਭਾਈਆ। ਪ੍ਰਭ ਦਾ ਲੇਖ ਕਦੇ ਨਾ ਮਿਟਿਆ, ਮੇਟਣਹਾਰਾ ਨਜ਼ਰ ਕੋਇ ਨਾ ਆਈਆ। ਸ੍ਰਿਸ਼ਟ ਸਬਾਈ ਜਾਣੋ ਮਿਥਿਆ, ਥਿਰ ਰਹਿਣ ਕੋਇ ਨਾ ਪਾਈਆ। ਜਨ ਭਗਤੋ ਜਿਹੜੀ ਸਾਖਿਆਤ ਤੁਹਾਨੂੰ ਮਿਲਦੀ ਭਿਛਿਆ, ਵਿਸ਼ਨ ਬ੍ਰਹਮਾ ਸ਼ਿਵ ਅੱਗੇ ਡਾਹ ਝੋਲੀ ਨਾ ਕਿਸੇ ਭਰਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਏਸੇ ਦੀ ਕਰ ਕੇ ਗਏ ਇਛਿਆ, ਆਸ਼ਾ ਆਪਣੀ ਇਕ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਏ ਸਹਾਈਆ । ਰਵਦਾਸ ਕਹੇ ਪ੍ਰਭੂ ਪੰਜ ਕਿਹੜੇ, ਜਿਨ੍ਹਾਂ ਵਕਤ ਨੇੜੇ ਆਈਆ। ਸ੍ਰੀ ਭਗਵਾਨ ਕਹੇ ਛੱਡ ਝੇੜੇ, ਇਹੋ ਖੇਲ ਮੇਰੀ ਵਡਿਆਈਆ। ਕਰ ਕਿਰਪਾ ਜਿਸ ਨੂੰ ਚਾੜ੍ਹਾਂ ਆਪਣੇ ਬੇੜੇ, ਦੋ ਜਹਾਨਾਂ ਪਾਰ ਕਰਾਈਆ। ਮਿਹਰ ਕਰ ਕੇ ਜੇ ਏਥੇ ਕਾਇਆ ਵਸਾਵਾਂ ਖੇੜੇ, ਖਿੜਕੀ ਕੁੰਡਾ ਅੰਦਰੋਂ ਲਾਹੀਆ । ਨਜ਼ਰੀ ਆਵਾਂ ਨੇਰਨ ਨੇਰੇ, ਦੂਰ ਦੁਰਾਡਾ ਪੰਧ ਮੁਕਾਈਆ। ਜਿਨ੍ਹਾਂ ਢੋਲੇ ਗਾਏ ਤੇਰੇ ਮੇਰੇ, ਤਿਨ੍ਹਾਂ ਨਾਲ ਮੇਰੀ ਕੁੜਮਾਈਆ। ਐਥੇ ਓਥੇ ਓਹੋ ਬਥੇਰੇ, ਜਿਨ੍ਹਾਂ ਆਪਣੀ ਗੋਦ ਬਿਠਾਈਆ। ਤਿਨ੍ਹਾਂ ਗੁਰਮੁਖਾਂ ਗੁਰਸਿਖਾਂ ਜਨ ਭਗਤਾਂ ਪਰਮ ਪੁਰਖ ਨਾਲ ਲੈ ਲਏ ਫੇਰੇ, ਫੇਰੀ ਆਵਣ ਜਾਵਣ ਮੁਕਾਈਆ। ਉਹ ਖ਼ੁਸ਼ੀਆਂ ਨਾਲ ਕਹਿਣ ਅਸੀਂ ਪਰਮ ਪੁਰਖ ਦੇ ਚੇਰੇ,

❋

❋

ਜਿਸ ਘਰ ਗੁਰੂ ਚੇਲੇ ਦੋਵੇਂ ਨੈਣ ਤਕਾਈਆ। ਸਾਨੂੰ ਐਥੇ ਓਥੇ ਚਾਉ ਘਨੇਰੇ, ਖ਼ੁਸ਼ੀਆਂ ਰੰਗ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਪਾਲ ਸਿੰਘ ਕਹੇ ਇਹ ਗੱਲਾਂ ਬਾਤਾਂ ਵਿਚ ਦਏ ਵਡਿਆਈ, ਖ਼ੁਸ਼ੀਆਂ ਨਾਲ ਉਚੇ ਰਿਹਾ ਕਰਾਈਆ । ਗੁਰਮੁਖ ਗੁਰਸਿਖ ਜਗਤ ਨਾਲੋਂ ਕਰ ਕੇ ਸ਼ੌਦਾਈ, ਆਪਣੇ ਨਾਲ ਲਏ ਮਿਲਾਈਆ। ਜਗਤ ਕਹੇ ਡਿਗੇ ਡੂੰਘੀ ਖਾਈ, ਭਗਵਨ ਕਹੇ ਸਚਖੰਡ ਦਵਾਰੇ ਦੇਵਾਂ ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਪਾਲ ਸਿੰਘ ਕਹੇ ਪ੍ਰਭੂ ਬੜਾ ਚਾਲਾਕ, ਹੇਰਾ ਫੇਰੀ ਆਪਣੇ ਹੱਥ ਰਖਾਈਆ। ਜੁਗ ਚੌਕੜੀ ਜਿਨ੍ਹਾਂ ਬਣੌਂਦਾ ਰਿਹਾ ਸੱਜਣ ਸਾਕ, ਆਪਣਾ ਸੰਗ ਵਖਾਈਆ। ਕਲਜੁਗ ਅੰਤਮ ਓਨ੍ਹਾਂ ਗੁਰੂਆਂ ਅਵਤਾਰਾਂ ਦੇ ਕੇ ਸਰਬ ਤਲਾਕ, ਨਾਤਾ ਭਗਤਾਂ ਨਾਲ ਜੁੜਾਈਆ। ਓ ਗੁਰਸਿਖੋ ਛੋਟੀ ਜਿਹੀ ਸਿਖੋ ਜਾਚ, ਹੌਲੀ ਹੌਲੀ ਦਿਆਂ ਬਤਾਈਆ। ਸਭ ਕੁਛ ਛੱਡ ਕੇ ਚਰਨ ਕਵਲ ਬੰਧਾ ਲਓ ਨਾਤ, ਨਾਤਾ ਬਿਧਾਤਾ ਸਕੇ ਨਾ ਫੇਰ ਤੁੜਾਈਆ। ਇਕੋ ਵਾਰ ਕਹਿ ਦਿਓ ਅਸੀਂ ਤੇਰੀ ਜਾਤ, ਤੂੰ ਸਾਡਾ ਬੇਪਰਵਾਹੀਆ। ਫੇਰ ਗੁਰਮੁਖ ਕੋਈ ਨਾ ਰਹੇ ਨਾਰ ਕਮਜਾਤ, ਘਰ ਘਰ ਸੁਹਾਗਣ ਨਜ਼ਰੀ ਆਈਆ। ਸੌਹਰੇ ਪੇਈਏ ਪ੍ਰਭ ਦੇ ਕੇ ਅਗੰਮੀ ਦਾਤ, ਘਰ ਖ਼ਜ਼ਾਨਾ ਦਏ ਭਰਾਈਆ । ਰੰਗ ਵਖਾਏ ਪਹਿਲੀ ਸੁਹਾਗ ਰਾਤ, ਪਿਰ ਪਤਿਪਰਮੇਸ਼ਵਰ ਆਪਣਾ ਮੇਲ ਮਿਲਾਈਆ । ਪਾ ਗਲਵਕੜੀ ਕਰੇ ਅਗੰਮੀ ਬਾਤ, ਸ਼ਬਦੀ ਨਾਦ ਧੁਨ ਸ਼ਨਵਾਈਆ। ਸੇਜੇ ਚੜ੍ਹ ਕੇ ਜਾਏ ਆਖ, ਬਿਨ ਅੱਖਰਾਂ ਲੇਖ ਵਖਾਈਆ। ਉਠ ਸਵਾਣੀ ਮਾਰ ਝਾਕ, ਝਾਕੀ ਝਲਕ ਇਕ ਦਰਸਾਈਆ। ਘਰ ਬੈਠਾ ਕਮਲਾਪਾਤ, ਹਰਿ ਕੰਤ ਬੇਪਰਵਾਹੀਆ। ਜਿਨ ਪੰਜਾਂ ਕੀਤਾ ਪਾਕ, ਪੰਜਾਂ ਪਤਤ ਰੂਪ ਬਣਾਈਆ। ਜਿਸ ਪੰਜਾਂ ਦਿਤੀ ਦਾਤ, ਬ੍ਰਾਹਮਣ ਲੇਖਾ ਦਿਤਾ ਮੁਕਾਈਆ। ਅੱਗੇ ਪੰਜਾਂ ਬਖ਼ਸ਼ੇ ਫੇਰ ਨਜਾਤ, ਮਰਨ ਤੋਂ ਪਹਿਲੋਂ ਲਏ ਤਰਾਈਆ । ਇਹੋ ਜਿਹੀ ਅੱਗੇ ਕਿਸੇ ਨਹੀਂ ਦਿਤੀ ਦਾਤ, ਦਇਆਵਾਨ ਹੋ ਕੇ ਦਇਆ ਨਾ ਕਿਸੇ ਕਮਾਈਆ। ਇਹ ਸਭ ਕੁਛ ਜਨ ਭਗਤਾਂ ਪਿਛੇ ਕਰੇ ਪੁਰਖ ਸਮਰਾਥ, ਸਮਰਥ ਬੇਪਰਵਾਹੀਆ। ਓਧਰ ਖ਼ੁਸ਼ੀਆਂ ਨਾਲ ਰਵਦਾਸ ਦੇ ਚਲਣ ਹੱਥ, ਗੁਰਮੁਖ ਕਲਮ ਨੱਚੇ ਚਾਈਂ ਚਾਈਂਆ। ਛਾਹੀ ਕਹੇ ਮੈਂ ਓਨ੍ਹਾਂ ਦੇ ਗਾਵਾਂ ਜਸ, ਜਿਨ੍ਹਾਂ ਘਰ ਬੈਠਾ ਬੇਪਰਵਾਹੀਆ। ਬੇਪਰਵਾਹ ਨੂੰ ਵੇਖ ਕੇ ਮੇਰੀ ਖੁਲ੍ਹ ਗਈ ਅੱਖ, ਨੇਤਰਾਂ ਲਈ ਅੰਗੜਾਈਆ। ਜਾਂ ਤੱਕਿਆ ਹਰਿ ਸੰਗਤ ਵਿਚ ਪਰਗਟ, ਜੋਤੀ ਨੂਰ ਇਲਾਹੀਆ। ਗੁਰਮੁਖ ਗੁਰਸਿਖ ਸਾਰੇ ਬਿਨ ਢਾਹਿਉਂ ਗਏ ਢੱਠ, ਮਾਣ ਅਭਿਮਾਨ ਮਿਟਾਈਆ । ਅੰਦਰ ਵੜ ਕੇ ਵੇਖਿਆ ਪ੍ਰਭੂ ਦਾ ਖੁਲ੍ਹਾ ਸੋਹਣਾ ਹੱਟ, ਭੰਡਾਰਾ ਨਾਮ ਅਤੋਟ ਅਤੁਟ ਵਰਤਾਈਆ। ਅੰਮ੍ਰਿਤ ਸੋਹਣਾ ਰਿਹਾ ਝੱਟ, ਛਹਿਬਰ ਇਕੋ ਇਕ ਲਗਾਈਆ। ਗੁਰਸਿਖ ਸਾਰੇ ਹੋਏ ਬੇਵਸ, ਆਪਣਾ ਆਪ ਬੈਠੇ ਭੁਲਾਈਆ। ਪ੍ਰਭੂ ਕਹੇ ਮੈਂ ਵੀ ਏਨ੍ਹਾਂ ਅੰਦਰ ਗਿਆ ਵਸ, ਨਾਤਾ ਤੋੜ ਜਗਤ ਲੋਕਾਈਆ। ਦੋਹਾਂ ਨੇ ਧੁਰ ਦਾ ਲਾਹਾ ਲਿਆ ਖੱਟ, ਘਰ ਸਾਚੇ ਵੱਜੀ ਵਧਾਈਆ। ਆਓ ਰਲ ਮਿਲ ਸਾਰੇ ਖ਼ੁਸ਼ੀਆਂ ਵਿਚ ਲਈਏ ਹੱਸ, ਹੱਸਦਿਆਂ ਖੇਲੰਦਿਆਂ ਲੇਖਾ ਰਿਹਾ ਮੁਕਾਈਆ। ਬ੍ਰਾਹਮਣ ਨਾਵੇਂ ਜਨਮ ਬਦਲ ਗਿਆ ਜੱਟ, ਤਾਰਾ ਸਿੰਘ ਤਾਰਾ ਪ੍ਰਭ ਦੀ ਛਾਤੀ ਉਤੇ ਸੋਹਣੀ ਚਮਕ ਵਖਾਈਆ। ਰਵਦਾਸ ਚੁਮਾਰਾ ਬਣਿਆ ਸਾਥ, ਸੰਗੀ ਇਕੋ ਨਜ਼ਰੀ ਆਈਆ। ਚਾਰ ਕਹਾਰਾਂ ਖੁਲ੍ਹ ਗਈ ਅੱਖ, ਪਿਛਲਾ ਲਹਿਣਾ ਝੋਲੀ ਪਾਈਆ। ਪੰਜਵਾਂ ਯਾਰ ਮਿਲਿਆ ਝੱਟ, ਪਾਂਧੀ ਆਪਣਾ ਪੰਧ ਗਵਾਈਆ। ਘੁਮਿਆਰ ਫੋਲਣ ਵਾਲਾ

❋

❋

ਛੱਟ, ਤਮਾਕੂ ਗੰਢ ਭੇਟ ਚੜ੍ਹਾਈਆ। ਉਸ ਦੀ ਲਾਜ ਲਈ ਰੱਖ, ਪਿਉ ਪੁੱਤ ਭਾਈ ਭਾਈ ਰੂਪ ਵਟਾਈਆ। ਪੰਜਾਂ ਨਾਲ ਪਰਮੇਸ਼ਵਰ ਮਿਲਾ ਕੇ ਹੱਥ, ਮਰਿਆਂ ਜੀਂਦਿਆਂ ਸਾਰਿਆਂ ਰਿਹਾ ਤਰਾਈਆ। ਦੂਜਾ ਨਾਨਕ ਦੇ ਗਿਆ ਹੱਕ, ਲਾਲੋ ਹੱਥ ਫੜਾਈਆ। ਲਾਲੋ ਖੋਲ੍ਹ ਕੇ ਅੱਖ, ਨਿਜ ਨੇਤਰ ਦਰਸ਼ਨ ਕਰ ਬਿਗਸਾਈਆ। ਪੁਰਖ ਅਬਿਨਾਸ਼ੀ ਸਾਹਿਬ ਸਦਾ ਸਮਰਥ, ਦਾਤਾ ਦਾਤਾਰ ਵੱਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਲੇਖਾ ਲੇਖੇ ਵਿਚ ਰਖਾਈਆ। ਤਾਰਾ ਸਿੰਘ ਕਹੇ ਜੱਟ ਬ੍ਰਾਹਮਣ ਕਿਹੜੀ ਜਾਤ, ਮੇਰੀ ਸਮਝ ਵਿਚ ਨਾ ਆਈਆ। ਅਬਿਨਾਸ਼ੀ ਕਰਤਾ ਕਹੇ ਦੋਵੇਂ ਮੇਰਾ ਰੂਪ ਖ਼ਾਸ, ਖ਼ਾਹਸ਼ ਆਪਣੀ ਨਾਲ ਪਰਗਟਾਈਆ। ਜੋ ਚਰਨ ਕਵਲ ਹੋ ਜਾਏ ਦਾਸ, ਤਿਸ ਆਪਣਾ ਦਸਤ ਮਿਲਾਈਆ। ਸਦਾ ਸੁਹੇਲਾ ਹੋ ਕੇ ਵਸਾਂ ਪਾਸ, ਗੁਰ ਚੇਲਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ । ਬ੍ਰਾਹਮਣ ਜੱਟ ਨਾ ਹੋਣਾ ਹੋਛਾ, ਅੱਛੀ ਤਰ੍ਹਾ ਜਣਾਈਆ। ਨੌ ਜਨਮ ਦਾ ਮਿਟਿਆ ਰੋਸਾ, ਰੁਖ਼ਸਤ ਦਿਤੀ ਬੇਪਰਵਾਹੀਆ। ਪੰਜਾਂ ਸੋਹਣਾ ਜੁੜਿਆ ਮੌਕਾ, ਹਰਿ ਸੰਗਤ ਮੇਲਾ ਸਹਿਜ ਸੁਭਾਈਆ। ਅੱਗੇ ਬ੍ਰਾਹਮਣਾਂ ਲਈ ਕਦੇ ਕੋਈ ਸਾਫ਼ ਨਾ ਕਰੇ ਚੌਂਕਾ, ਪਰੋਹਤ ਘਰ ਨਾ ਕੋਇ ਬਿਠਾਈਆ। ਕਿਸੇ ਪੀਰ ਚੜ੍ਹੌਣਾ ਨਹੀਂ ਪਰੌਂਠਾ, ਸੇਵੀਆਂ ਥਾਲ ਨਾ ਕੋਇ ਪਕਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਪਾਰ ਕਰਾਏ ਲੋਕ ਪਰਲੋਕਾ, ਦੋ ਜਹਾਨਾਂ ਪੰਧ ਮੁਕਾਈਆ। ਪੰਜ ਕਹਿਣ ਦੋਏ ਜੋੜ ਹੱਥ, ਪੁਰਖ ਅਕਾਲ ਤੇਰੀ ਸਰਨਾਈਆ। ਅਸੀਂ ਨਾਰੀ ਰੂਪ ਪੈਣਾ ਬੇਗਾਨੇ ਵਸ, ਲਜ ਪਤ ਤੇਰੇ ਹੱਥ ਰਖਾਈਆ। ਵੇਖੀਂ ਚਰਨਾਂ ਨਾਲੋਂ ਕਰੀਂ ਨਾ ਅੱਡ, ਹਰਿ ਸੰਗਤ ਨਾ ਹੋਏ ਜੁਦਾਈਆ। ਬਿਨ ਸਤਿਗੁਰ ਪਿਆਰ ਖ਼ਾਲੀ ਦਿਸਣ ਹੱਡ, ਕਾਇਆ ਮਾਟੀ ਕੰਮ ਕਿਸੇ ਨਾ ਆਈਆ। ਪਿਤਾ ਪੁਰਖ ਰੱਖਣੀ ਪੱਤ, ਪਤਿਪਰਮੇਸ਼ਵਰ ਤੇਰੀ ਓਟ ਤਕਾਈਆ । ਸਤਿ ਸੰਤੋਖ ਧੀਰਜ ਦੇਣਾ ਜਤ, ਸ੍ਰਿਸ਼ਟ ਸਬਾਈ ਨੇਤਰ ਅੱਖ ਤੱਕੇ ਭਾਈ ਭਾਈਆ। ਇਹ ਸਭ ਕੁਛ ਤੇਰੇ ਵਸ, ਡੋਰੀ ਤੇਰੇ ਹੱਥ ਫੜਾਈਆ। ਆਪਣੇ ਮਿਲਣ ਦੀ ਖੋਲ੍ਹੀ ਰੱਖੀਂ ਅੱਖ, ਅੱਖ ਖੁਲ੍ਹਿਆਂ ਹੋਵੇ ਨਾ ਕਦੇ ਜੁਦਾਈਆ। ਸਾਡੀ ਝੋਲੀ ਪੌਣਾ ਸਾਡਾ ਹੱਕ, ਦੂਜੀ ਲੋੜ ਰਹੇ ਨਾ ਰਾਈਆ। ਸ੍ਰੀ ਭਗਵਾਨ ਕਿਰਪਾ ਨਿਧਾਨ ਪੁਰਖ ਸਮਰਥ ਰੱਖੇ ਸਿਰ ਦੇ ਕਰ ਹੱਥ, ਸਦਾ ਸਦਾ ਸਦ ਸੰਗ ਨਿਭਾਈਆ। ਬੱਚਿਓ ਸਦਾ ਗੌਣਾ ਇਕੋ ਜਸ, ਗਹਿਰ ਗੰਭੀਰ ਗੁਣ ਬੇਪਰਵਾਹੀਆ। ਤੁਹਾਡੀ ਕਦੀ ਨਾ ਬਦਲੇ ਮਤ, ਬੁਧ ਬਿਬੇਕੀ ਰੂਪ ਰਖਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿ ਸੰਗਤ ਅੰਦਰ ਬਾਹਰ ਤੇਰਾ ਸਦਾ ਦੇਵੇ ਸਾਥ, ਵਿਛੋੜਾ ਜਗਤ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿਜਨ ਹਰਿਭਗਤ ਗੁਰਮੁਖ ਗੁਰਸਿਖ ਆਪਣੇ ਸੰਗ ਵਖਾਈਆ।

੬ ਚੇਤ ੨੦੨੧ ਬਿਕ੍ਰਮੀ ਆਸਾ ਸਿੰਘ, ਬਲਾਕਾ ਸਿੰਘ, ਹਜ਼ਾਰਾ ਸਿੰਘ, ਪਿਆਰਾ ਸਿੰਘ ਦੇ ਗ੍ਰਹਿ ਬਾਬੂਪੁਰਾ ਜ਼ਿਲਾ ਗੁਰਦਾਸਪੁਰ

ਸੂਫ਼ੀ ਕਹਿਣ ਅਸਾਂ ਸੰਦੇਸ ਪੜ੍ਹਿਆ, ਉਪਰੋਂ ਨੀਚੇ ਧਿਆਨ ਲਗਾਈਆ। ਨੌ ਜਨਮ ਦਾ ਬ੍ਰਾਹਮਣ ਫੜਿਆ, ਪ੍ਰਭ ਬੇੜਾ ਪਾਰ ਕਰਾਈਆ । ਮਨਸੂਰ ਕਹੇ ਮੈਂ ਤੇਰੇ ਪਿਆਰ ਅੰਦਰ ਸੂਲੀ ਚੜ੍ਹਿਆ, ਐਨਲਹਕ ਹੱਕ ਨਾਅਰਾ ਲਾਈਆ। ਮੇਰੀ ਵਾਰੀ ਕਿਥੇ ਵੜਿਆ, ਸਨਮੁਖ ਨਜ਼ਰ ਕੋਇ

❋

❋

ਨਾ ਆਈਆ। ਅੰਦਰੇ ਅੰਦਰ ਹੂ ਹੂ ਕਰਿਆ, ਕਾਇਆ ਤੂੰਬਾ ਤਨ ਰਬਾਬ ਵਜਾਈਆ। ਤੇਰੇ ਵੈਰਾਗ ਵਿਛੋੜੇ ਅੰਦਰ ਮਰਿਆ, ਤਨ ਖ਼ਾਕੀ ਖ਼ਾਕ ਮਿਲਾਈਆ। ਪਰਵਰਦਗਾਰ ਤੂੰ ਤਰਸ ਜ਼ਰਾ ਨਾ ਕਰਿਆ, ਬੇਤਰਸ ਕੀ ਤੇਰੀ ਚਤਰਾਈਆ। ਅਰਸ਼ ਫ਼ਰਸ਼ ਦੋਵੇਂ ਰੋਣ ਜ਼ਾਰੋ ਜ਼ਰਿਆ, ਨੇਤਰ ਹੰਝੂਆਂ ਹਾਰ ਬਣਾਈਆ। ਤੂੰ ਸਚ ਸਿੰਘਾਸਣ ਗੋਡੇ ਉਤੇ ਚਰਨ ਧਰਿਆ, ਬੈਠਾ ਰਿਹੋਂ ਬੇਪਰਵਾਹੀਆ। ਮੈਂ ਕਲਮਾ ਤੇਰਾ ਪੜ੍ਹਿਆ, ਤੇਰੀ ਕਲਾਮ ਕੰਮ ਕਿਸੇ ਨਾ ਆਈਆ। ਮੈਂ ਰਾਤੀ ਤੱਕਦਾ ਰਿਹਾ ਤੂੰ ਕਿਥੇ ਖੜਿਆ, ਕਵਣ ਦਵਾਰੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੱਸ ਇਕ ਗੱਲ, ਗੱਲਾਂ ਵਿਚੋਂ ਇਕੋ ਮੰਗ ਮੰਗਾਈਆ। ਹੱਸ ਕੇ ਕਹੇ ਖ਼ੁਸ਼ੀਆਂ ਗੀਤ ਮਨਸੂਰ, ਮਸਲਾ ਤੇਰਾ ਬੇਪਰਵਾਹੀਆ। ਮੇਰਾ ਦੱਸ ਕੀ ਕਸੂਰ, ਕਿਸ ਪਿਛੇ ਸੂਲੀ ਦਿਤਾ ਚੜ੍ਹਾਈਆ। ਕੀ ਮੈਥੋਂ ਹੋਇਉਂ ਮਜਬੂਰ, ਕੀ ਤੇਰਾ ਨਾਮ ਧਿਆਈਆ । ਮੈਂ ਮੂਰਖ ਮੁਗਧ ਮੂੜ੍ਹ, ਤੇਰਾ ਸੰਗ ਬਣ ਸੰਗੀ ਨਾ ਕੋਇ ਰਖਾਈਆ। ਇਕੋ ਤਲਬ ਤੇਰੀ ਮੰਗੀ ਧੂੜ, ਚਰਨ ਸਚ ਸਰਨਾਈਆ। ਇਕੋ ਅਲਫ਼ ਮੈਨੂੰ ਹੋਈ ਮੰਜ਼ੂਰ, ਜਿਹੜੀ ਲਿਖੀ ਬਿਨ ਕਲਮ ਸ਼ਾਹੀਆ। ਉਹ ਮੰਜ਼ਲ ਵੇਖੀ ਜ਼ਰੂਰ, ਜਿਸ ਘਰ ਬਹਿ ਕੇ ਡੇਰਾ ਲਾਈਆ। ਤੇਰਾ ਭੰਡਾਰਾ ਬੇਅੰਤ ਭਰਪੂਰ, ਅਤੋਟ ਅਤੁਟ ਅਖਵਾਈਆ। ਆਪਣੀ ਰਜ਼ਾ ਵਿਚ ਬਣੇਂ ਮਜ਼ਦੂਰ, ਸਾਡੀ ਰਜ਼ਾ ਵਿਚ ਹਾਜ਼ਰ ਹਜ਼ੂਰ ਮੁਖ ਸ਼ਰਮਾਈਆ। ਤੇਰਾ ਅਜਬ ਨਿਰਾਲਾ ਦਸਤੂਰ, ਤੇਰਾ ਖੇਲ ਬੇਸਮਝ ਦਏ ਬਣਾਈਆ। ਵੱਡੀ ਖ਼ੁਸ਼ੀ ਤੇਰੇ ਪਿਛੇ ਮਰ ਕੇ ਮਰਨ ਹੋਇਆ ਮਸ਼ਹੂਰ, ਮਸ਼ਵਰਾ ਦੇਣ ਵਾਲਾ ਨੇੜੇ ਕੋਇ ਨਾ ਆਈਆ। ਪਤਾ ਨਹੀਂ ਕੀ ਅੰਦਰੋਂ ਵੱਜਿਆ ਤੰਬੂਰ, ਤੋਬਾ ਤੋਬਾ ਦਿਤੀ ਕਰਾਈਆ। ਮੇਰਾ ਨਾਤਾ ਟੁੱਟ ਗਿਆ ਕੂੜ, ਖਹਿੜਾ ਛੁਟਿਆ ਜਗਤ ਲੋਕਾਈਆ। ਮੈਂ ਤੈਨੂੰ ਲੱਭਦਾ ਫਿਰਿਆ ਜਿਹੜਾ ਬਣਿਆ ਰਿਹਾ ਮਫ਼ਰੂਰ, ਬੇਨਜ਼ੀਰ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕੀ ਕੀ ਖੇਲ ਰਚਾਈਆ। ਮਨਸੂਰ ਕਹੇ ਮੈਂ ਵੇਖੀ ਤੇਰੀ ਹਾਲਤ, ਹਾਲਾਂਕਿ ਵੇਖਣ ਵਾਲਾ ਨਜ਼ਰ ਕੋਇ ਨਾ ਆਈਆ। ਬੇਪਰਵਾਹ ਹੋ ਕੇ ਕਰੇਂ ਅਦਾਲਤ, ਅਦਲ ਇਨਸਾਫ਼ ਆਪਣੇ ਹੱਥ ਰਖਾਈਆ। ਬਿਨ ਵੁਕਲਾ ਕਰੇਂ ਵਕਾਲਤ, ਬਿਨ ਸ਼ਹਾਦਤੋਂ ਸ਼ਹਾਦਤ ਦਏਂ ਭੁਗਤਾਈਆ। ਮੈਂ ਹੋਇਆ ਹੈਰਾਨ ਪਿਛਲੇ ਜਨਮ ਰਵਦਾਸ ਨੇ ਜਿਨ੍ਹਾਂ ਦੀ ਦਿਤੀ ਜ਼ਮਾਨਤ, ਸਾਫ਼ ਦਿਤੇ ਛੁਡਾਈਆ। ਨਾਲੇ ਲੇਖਾ ਦਿਵਾਇਆ ਜੋ ਸਾਂਭ ਕੇ ਰੱਖੀ ਅਮਾਨਤ, ਖਿਆਨਤ ਵਿਚ ਨਾ ਕੋਇ ਕਰਾਈਆ। ਸੰਗ ਲਿਖ ਕੇ ਅਗੰਮੀ ਇਬਾਰਤ, ਸੋਹਣਾ ਲੇਖ ਦਿਤਾ ਬਣਾਈਆ। ਹੋਰ ਕੁਛ ਵੇਖਿਆ ਮੇਰੇ ਪਰਵਰਦਿਗਾਰ ਸਾਂਝੇ ਯਾਰ ਆਪਣਾ ਕਰੇ ਤੁਆਰਫ਼, ਬਿਨ ਸਫ਼ਾਰਸ਼ ਮੇਲ ਮਿਲਾਈਆ। ਮਨਸੂਰ ਕਹੇ ਮੈਂ ਏਨ੍ਹਾਂ ਦੇਣ ਆਇਆ ਮੁਬਾਰਕ, ਆਦਾਬ ਕਰ ਸੀਸ ਨਿਵਾਈਆ। ਆਓ ਵੇਖੋ ਕਰੋ ਜਿਆਰਤ, ਜ਼ਰਾ ਜ਼ਰਾ ਜ਼ਰਾ ਵਿਚੋਂ ਓਹੋ ਨਜ਼ਰੀ ਆਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਵਖਾਈਆ। ਮਨਸੂਰ ਕਹੇ ਮੈਂ ਪੜ੍ਹਿਆ ਰੁੱਕਾ, ਬਿਨ ਅੱਖਰਾਂ ਨਜ਼ਰੀ ਆਈਆ । ਮੇਰਾ ਓਥੇ ਪੈਂਡਾ ਮੁੱਕਾ, ਅਗਲੀ ਪਿਛਲੀ ਸੁਧ ਰਹੀ ਨਾ ਰਾਈਆ। ਜਿਸ ਨੇ ਸਚ ਦਵਾਰੇ ਪਾਰ ਉਤਾਰੇ ਜੋ ਪੀਂਦੇ ਰਹੇ ਹੁੱਕਾ, ਹੁਕਮ ਨਾਲ ਲੇਖੇ ਲਾਈਆ। ਜਾਂ ਵੇਖਿਆ ਮੇਰੇ ਨਾਲੋਂ ਉਜਲ ਉਹ ਦਾ ਮੁਖਾ, ਜਿਨ੍ਹਾਂ ਗੁਰਮੁਖਾਂ ਆਪਣੀ ਗੋਦ ਬਹਾਈਆ। ਮੈਂ ਰਾਤ ਸਾਰੀ ਹੌਲੀ ਹੌਲੀ ਲੈਂਦਾ ਰਿਹਾ ਪੁਛਾਂ, ਹਾਲ ਦੱਸੋ ਮੇਰੇ ਮਾਹੀਆ । ਸਾਰੇ ਕਹਿੰਦੇ ਰਹੇ ਉਹ ਜਨ ਭਗਤਾਂ ਅੰਦਰ ਸੁੱਤਾ, ਛੱਡੀ ਸਰਬ ਲੋਕਾਈਆ। ਖ਼ੁਸ਼ੀ ਮਾਣੇ

❋

❋

ਟੁੱਕਰ ਖਾ ਕੇ ਰੁੱਖਾ, ਰੁੱਖੇ ਟੁੱਕਰ ਵਿਚੋਂ ਰੁਖ਼ਸਾਰੇ ਲਾਲ ਰੂਪ ਵਟਾਈਆ। ਫੇਰ ਵੀ ਕਹੇ ਓਨ੍ਹਾਂ ਆਓ ਮੇਰੇ ਪੁੱਤਾ, ਪਿਤਾ ਹੋ ਕੇ ਗੋਦ ਉਠਾਈਆ। ਜਿਹੜਾ ਬ੍ਰਾਹਮਣ ਨੌ ਜਨਮ ਰਿਹਾ ਰੁੱਸਾ, ਆਪਣਾ ਮੁਖ ਵਖਾਈਆ। ਫੇਰ ਵੀ ਉਹਦੇ ਉਤੇ ਨਹੀਂ ਕੀਤਾ ਗ਼ੁੱਸਾ, ਫੜ ਬਾਂਹੋਂ ਗ਼ਫ਼ਲਤ ਦਿਤੀ ਗਵਾਈਆ । ਸੁਣ ਕੇ ਬਚਨ ਵੇਖਣ ਲੱਗੇ ਈਸਾ ਮੂਸਾ, ਕਵਣ ਮੁਸ਼ਕਲ ਢੋਲੇ ਰਿਹਾ ਗਾਈਆ। ਮਨਸੂਰ ਕਿਹਾ ਨਹੀਂ ਕੋਈ ਉਹਲਾ ਲੁਕਾ, ਲੋਕਮਾਤ ਇਸ਼ਾਰੇ ਨਾਲ ਸਮਝਾਈਆ। ਵੇਖੋ ਕੀ ਕਰੇ ਖੇਲ ਅਬਿਨਾਸ਼ੀ ਅਚੁੱਤਾ, ਚੇਤਨ ਸਭ ਨੂੰ ਰਿਹਾ ਕਰਾਈਆ। ਮਿਹਰਵਾਨ ਹੋ ਕੇ ਮੁਹੱਬਤ ਅੰਦਰ ਤੁੱਠਾ, ਮਹਿਬੂਬ ਬੇਪਰਵਾਹੀਆ। ਸੁਣ ਸੰਦੇਸ ਸਾਰੇ ਹੋਏ ਚੁੱਪਾ, ਨੇਤਰ ਨੈਣਾਂ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਖੇਲ ਖਿਲਾਈਆ। ਮਨਸੂਰ ਕਹੇ ਮੈਂ ਵੇਖੀ ਮਨਸਾ, ਮਾਣਸਾਂ ਵਿਚੋਂ ਭਗਤਾਂ ਅੰਦਰ ਦਿਤੀ ਬਣਾਈਆ। ਕਾਗੋਂ ਰੂਪ ਬਣਾ ਕੇ ਹੰਸਾ, ਹਸਤੀ ਵਿਚੋਂ ਹਸਤੀ ਦਿਤੀ ਉਲਟਾਈਆ। ਬੰਸ ਸੁਹਾ ਸੋਹਣਾ ਸਰਬੰਸਾ, ਸੱਚਾ ਸੰਗ ਵਖਾਈਆ। ਲੇਖਾ ਚੁਕਾ ਬਹਿਸ਼ਤ ਜੱਨਤਾ, ਸਵਰਗਾਂ ਡੇਰਾ ਢਾਹੀਆ। ਅੰਤਰ ਫੇਰ ਮਨ ਕਾ ਮਣਕਾ, ਮਮਤਾ ਮੋਹ ਗਵਾਈਆ। ਲੇਖਾ ਜਾਣ ਪੰਜ ਤਨ ਕਾ, ਤਤਵ ਤਤ ਸਮਝਾਈਆ। ਲਹਿਣਾ ਦੇਣਾ ਚੁਕਾਏ ਪਿਛਲੇ ਰਵਦਾਸ ਅੰਨ ਕਾ, ਅਨਕ ਕਲ ਆਪਣਾ ਖੇਲ ਵਖਾਈਆ। ਪਾਰ ਕਰਾਇਆ ਬ੍ਰਾਹਮਣ ਪੰਡਤਾ, ਸਿਰ ਆਪਣਾ ਹੱਥ ਰਖਾਈਆ । ਅੱਗੇ ਕਿਸੇ ਦਰ ਨਾ ਹੋਵੇ ਮੰਗਤਾ, ਭੰਡਾਰਾ ਆਪਣਾ ਨਾਮ ਭਰਾਈਆ। ਗੜ੍ਹ ਤੋੜ ਕੇ ਹਉਮੇਂ ਹੰਗਤਾ, ਹੰ ਬ੍ਰਹਮ ਰੂਪ ਦਰਸਾਈਆ। ਲੇਖੇ ਲਾਇਆ ਭੁੱਖਾ ਨੰਗਤਾ, ਦਰਦੀਆਂ ਦਰਦ ਵੰਡਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਮੈਂ ਵੇਖਿਆ ਤੱਕਿਆ ਗ਼ਰੀਬਾਂ ਦਰ ਔਣੋਂ ਕਦੇ ਨਾ ਸੰਗਦਾ, ਸੰਗਲ ਸ਼ਰਅ ਜ਼ੰਜੀਰ ਨਾ ਕੋਇ ਰਖਾਈਆ। ਬਿਨ ਲਲਾਰੀਉਂ ਸਭ ਦੇ ਚੋਲੇ ਰੰਗਦਾ, ਰੰਗ ਰਤੜਾ ਸੱਚਾ ਸ਼ਹਿਨਸ਼ਾਹੀਆ। ਚਰਨ ਧੂੜ ਕਰਾਵੇ ਗੰਗ ਦਾ, ਗੰਗਾ ਨੇਤਰ ਨੈਣਾਂ ਨੀਰ ਵਹਾਈਆ। ਵੇਖਿਆ ਖੇਲ ਅਜਬ ਨਿਰਾਲੇ ਢੰਗ ਦਾ, ਚਾਰ ਜੁਗ ਵਿਚ ਮਿਸਲ ਮਿਸਾਲ ਨਾ ਕੋਇ ਵਖਾਈਆ । ਲਹਿਣਾ ਦੇਣਾ ਦੇਵੇ ਜੋ ਗੁਰਮੁਖ ਮੂੰਹੋਂ ਮੰਗਦਾ, ਅਨਮੰਗੀ ਦੌਲਤ ਵਾਧੂ ਝੋਲੀ ਪਾਈਆ। ਲੇਖਾ ਚੁਕਾਏ ਲੱਖ ਚੁਰਾਸੀ ਮੇਲ ਵਰਭੰਡ ਦਾ, ਜੇਰਜ ਅੰਡ ਪੰਧ ਮੁਕਾਈਆ। ਪਰਕਾਸ਼ ਕਰਾਏ ਆਪਣੇ ਨੂਰੀ ਚੰਦ ਦਾ, ਸੂਰਜ ਚੰਦ ਦੋਵੇਂ ਮੁਖ ਸ਼ਰਮਾਈਆ। ਅੰਮ੍ਰਿਤ ਰਸ ਦੇਵੇ ਅਗੰਮੀ ਅਨੰਦ ਦਾ, ਅਨੰਦ ਆਪਣੇ ਵਿਚੋਂ ਪਰਗਟਾਈਆ। ਮੈਂ ਸੀਤਲ ਫੁਹਾਰਾ ਵੇਖਿਆ ਧੁਰ ਦੀ ਠੰਡ ਦਾ, ਗੁਰਮੁਖਾਂ ਸਾਂਤਕ ਸਤਿ ਰਿਹਾ ਕਰਾਈਆ। ਨਾਲ ਰਵਦਾਸ ਚੁਮਾਰਾ ਉਹਦਿਆਂ ਟੁਟਿਆਂ ਦੀ ਟੁੱਟੀ ਗੰਢਦਾ, ਗੰਢ ਇਕੋ ਵੇਰ ਪਾਈਆ। ਬਟਵਾਰਾ ਜਿਸ ਦੇ ਨਾਲ ਪ੍ਰੀਤੀ ਅੰਦਰ ਹੰਡ ਦਾ, ਸਾਚੀ ਡੋਰੀ ਤੰਦ ਜੁੜਾਈਆ। ਸਾਹਿਬ ਸਤਿਗੁਰ ਸ੍ਰੀ ਭਗਵਾਨ ਕਰੇ ਖੇਲ ਨੰਦ ਚੰਦ ਦਾ, ਚੰਦ ਗੁਜਰੀ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਹਣਾ ਰੰਗ ਵਖਾਈਆ। ਮਨਸੂਰ ਕਹੇ ਹੱਲ ਹੁੰਦੀ ਵੇਖੀ ਮੁਸ਼ਕਲ, ਪਰਵਰਦਿਗਾਰ ਦਇਆ ਕਮਾਈਆ । ਮੁਰੀਦਾਂ ਮੁਰਸ਼ਦ ਕਰੇ ਖ਼ੁਸ਼ਦਿਲ, ਖ਼ੁਸ਼ੀਆਂ ਰੰਗ ਚੜ੍ਹਾਈਆ। ਅਜ਼ੀਜ਼ ਪਿਆਰਾ ਹੋਇਆ ਹਰ ਦਿਲ, ਅਜ਼ਮਤ ਆਪਣੀ ਨਾਲ ਮਿਲਾਈਆ। ਜੁਗ ਚੌਕੜੀ ਵਕਤ ਲੰਘਾਇਆ ਗਿਣ ਗਿਣ, ਘੜੀ ਪਲ ਵੇਖੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਏ ਸਹਾਈਆ। ਮਨਸੂਰ ਕਹੇ ਮੋਹੇ ਆਈ ਹੈਰਾਨੀ, ਹੈਬਤ ਮੇਰੇ ਉਤੇ ਛਾਈਆ। ਪ੍ਰਭੂ ਦੀ ਵੇਖ ਅਗੰਮੀ ਨਿਸ਼ਾਨੀ, ਨਿਸ਼ਾਨੇ

❋

❋

ਸਾਰੇ ਬੈਠੇ ਮੁਖ ਭਵਾਈਆ। ਰੋਂਦੀ ਵੇਖੀ ਆਦਿ ਸ਼ਕਤ ਭਵਾਨੀ, ਭਾਵਨਾ ਸੰਗ ਨਾ ਕੋਇ ਰਖਾਈਆ। ਚਤਰਭੁਜ ਕਹੇ ਮੋਹੇ ਆਈ ਹਾਨੀ, ਹੌਕੇ ਲੈ ਲੈ ਰਿਹਾ ਸੁਣਾਈਆ। ਅੱਲਾ ਕਹੇ ਮੈਂ ਬਾਲੀ ਅਞਾਣੀ, ਸੋਚ ਸਮਝ ਜ਼ਰਾ ਨਾ ਪਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਅਸੀਂ ਹੁਕਮੇ ਅੰਦਰ ਲਿਖ ਕੇ ਗਏ ਬਾਣੀ, ਸਿਫ਼ਤ ਸਾਲਾਹੀ ਰਾਗ ਸੁਣਾਈਆ। ਵਿਸ਼ਨੂੰ ਕਹੇ ਮੈਂ ਸੇਵਕ ਦਰ ਦਰ ਘਰ ਘਰ ਦੇਵਣਹਾਰਾ ਅੰਨ ਪਾਣੀ, ਚਾਕਰ ਰੂਪ ਅਖਵਾਈਆ। ਬ੍ਰਹਮਾ ਕਹੇ ਮੇਰੀ ਸੇਵਾ ਲੱਗੀ ਚਾਰ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਘਾੜਤ ਦਿਤਾ ਘੜਾਈਆ। ਸ਼ੰਕਰ ਕਹੇ ਮੈਂ ਸਭ ਦਾ ਲੇਖਾ ਕਰਾਂ ਫਾਨੀ, ਫ਼ੈਸਲਾ ਤਤਵ ਤਤ ਮੁਕਾਈਆ। ਭਗਤ ਕਹਿਣ ਅਸੀਂ ਮੰਗਦੇ ਰਹੇ ਚਰਨ ਧਿਆਨੀ, ਧਿਆਨ ਧਿਆਨ ਵਿਚੋਂ ਪਰਗਟਾਈਆ । ਸੂਫ਼ੀ ਕਹਿਣ ਅਸੀਂ ਕਰ ਗਏ ਆਪਣਾ ਆਪ ਕੁਰਬਾਨੀ, ਭੇਟਾ ਪਰਵਰਦਿਗਾਰ ਚੜ੍ਹਾਈਆ। ਪਰ ਐਹੋ ਜਿਹਾ ਮਹਿਬੂਬ ਨਹੀਂ ਮਿਲਿਆ ਜੋ ਘਰ ਆ ਕੇ ਖਾਏ ਮਹਿਮਾਨੀ, ਮਹਿਮਾ ਭਗਤਾਂ ਦਏ ਸੁਣਾਈਆ। ਨਾਲੇ ਦੇਵੇ ਪਦ ਨਿਰਬਾਣੀ, ਫੜ ਬਾਂਹੋਂ ਗਲੇ ਲਗਾਈਆ। ਦੋ ਜਹਾਨ ਏਥੇ ਓਥੇ ਅੱਗੇ ਪਿਛੇ ਨਾ ਆਵੇ ਹਾਨੀ, ਸਿਰ ਆਪਣਾ ਹੱਥ ਟਿਕਾਈਆ। ਨਾਲੇ ਲੇਖ ਲਿਖਾਵੇ ਕਲਮ ਸ਼ਾਹੀ ਕਾਨੀ, ਕਾਇਨਾਤ ਵਿਚੋਂ ਪਾਰ ਕਰਾਈਆ । ਘਰ ਵਖਾਏ ਆਲਮੇ ਜਾਵਦਾਨੀ, ਰਹਿਮਤ ਇਕੋ ਇਕ ਦਰਸਾਈਆ। ਕੂੜੀ ਕਿਰਿਆ ਜੋ ਕਾਂਗ ਚੜ੍ਹੀ ਤੁਗਿਆਨੀ, ਚਰਨ ਨਾਲ ਪਰੇ ਹਟਾਈਆ । ਗੁਰਮੁਖਾਂ ਬਣ ਕੇ ਆਪ ਬਾਨੀ, ਰਹਿਬਰ ਹੋ ਕੇ ਰਿਹਾ ਸਮਝਾਈਆ। ਨਾਲੇ ਪੰਡਤ ਨਾਲ ਤਾਰੇ ਉਹਦੀ ਮਿਸ਼ਰਾਣੀ, ਮਿਸ਼ਰਾਣੀ ਦੀ ਮੁਸ਼ਕਲ ਹੱਲ ਕਰਾਈਆ। ਮਨਸੂਰ ਕਹੇ ਮੈਂ ਵੇਖਿਆ ਜੋ ਪੰਜਾਂ ਦਸਾਂ ਦਾ ਰਾਤੀਂ ਠੰਡਾ ਪੀਵੇ ਪਾਣੀ, ਆਬੇਹਯਾਤ ਆਪਣੇ ਵਿਚ ਲੁਕਾਈਆ। ਇਸ ਦੀ ਕੋਈ ਕਥਾ ਨਾ ਸਕੇ ਗਾ ਕਹਾਣੀ, ਨਾ ਲੇਖਾ ਦਏ ਬਣਾਈਆ। ਪਨਿਹਾਰਨ ਦਿਸੇ ਚਾਰੇ ਬਾਣੀ, ਚਾਰੇ ਖਾਣੀ ਵਣਜਾਰਨ ਰੂਪ ਨਜ਼ਰੀ ਆਈਆ । ਮਨਸੂਰ ਕਹੇ ਮੇਰੇ ਮੁਸਾਇਬ ਤਿਨ੍ਹਾਂ ਨਾ ਦੇਵੇ ਕੋਈ ਗ਼ੁਲਾਮੀ, ਗ਼ੁਲਾਮ ਅਵਰ ਨਾ ਕਿਸੇ ਬਣਾਈਆ। ਏਸੇ ਕਰ ਕੇ ਮੈਂ ਆਪਣਾ ਆਪ ਕੀਤਾ ਕੁਰਬਾਨੀ, ਕਰਬਲਾ ਵਿਚ ਡੇਰਾ ਕੋਇ ਨਾ ਲਾਈਆ। ਹਦ ਹਦੂਦ ਨਾ ਹੋਇਆ ਮਹਿਦੂਦ, ਪਰੇਸ਼ਾਨੀ ਨੇੜ ਨਾ ਕੋਇ ਰਖਾਈਆ। ਸਚ ਵੇਖਿਆ ਓਸੇ ਤਰ੍ਹਾ ਜਨ ਭਗਤਾਂ ਕੀਤਾ ਮਹਿਫ਼ੂਜ਼, ਸਚ ਫ਼ਸੀਲ ਚਾਰ ਕੁੰਟ ਆਪਣਾ ਨਾਮ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਲੇਖੇ ਰਿਹਾ ਚੁਕਾਈਆ। ਮਨਸੂਰ ਕਹੇ ਵੇਖੋ ਰਵੀ ਦੀ ਕਾਰ, ਕਰਨੀ ਸਚ ਕਮਾਈਆ। ਟੁੱਟੇ ਚੰਮ ਗੰਢੇ ਚਮਿਆਰ, ਚੰਮਾਂ ਦਾ ਮਾਲਕ ਧੁਰ ਦਾ ਖ਼ਾਲਕ ਚੰਮ ਬਣਾਵਣ ਵਾਲਾ ਆਪਣੇ ਕੋਲ ਬਹਾਈਆ। ਜਿਸ ਦਾ ਲਹਿਣਾ ਵਿਚ ਸੰਸਾਰ, ਪੰਜਾਂ ਫੜ ਕੇ ਦੇਵੇ ਤਾਰ, ਬ੍ਰਾਹਮਣ ਦਿਤਾ ਇਕ ਆਧਾਰ, ਗੁਰਮੁਖ ਗੁਰਸਿਖ ਲੇਖੇ ਰਿਹਾ ਵਿਚਾਰ, ਵਿਚਾਰ ਆਪਣਾ ਨਾਲ ਮਿਲਾਈਆ। ਮੈਂ ਕਰ ਕੇ ਦਰਸ ਦੀਦਾਰ, ਸੋਹਣਾ ਸਚ ਕਰਾਂ ਇਜ਼ਹਾਰ, ਅੱਜੋ ਜਾ ਕੇ ਪੀਰ ਪੈਗ਼ੰਬਰ ਗੁਰ ਅਵਤਾਰ, ਬਿਨ ਅੱਖਰਾਂ ਦੇਵਾਂ ਇਕ ਇਸ਼ਤਿਹਾਰ, ਜਿਸ ਇਸ਼ਤਿਹਾਰ ਉਤੇ ਇਸ਼ਟ ਇਕੋ ਨਜ਼ਰੀ ਆਈਆ। ਚਲੋ ਅਜ ਰਾਤ ਨੂੰ ਚਲ ਕੇ ਵੇਖੀਏ ਵਿਚ ਲੋਕਮਾਤ ਸੰਸਾਰ, ਜਨ ਭਗਤਾਂ ਕਿਵੇਂ ਸੰਸੇ ਰਿਹਾ ਚੁਕਾਈਆ। ਮੁਹੱਬਤ ਕਰੇ ਬਣ ਕੇ ਯਾਰ, ਰਹਿਮਤ ਕਰੇ ਬਣ ਕੇ ਗ਼ਮਖ਼ਾਰ, ਗ਼ਮੀ ਖ਼ੁਸ਼ੀ ਬੈਠਾ ਝੋਲੀ ਪਾਈਆ। ਸਿਫ਼ਤ ਸਾਲਾਹੀ ਹੋ ਕੇ ਬਾਹਰ, ਗ੍ਰਿਫ਼ਤ ਹੋਇਆ ਵਿਚ ਭਗਤ ਪਿਆਰ, ਨਿਸਬਤ ਕੋਈ ਕੱਢ ਨਾ ਸਕੇ ਵੱਡਾ ਵੱਡਾ ਵਿਦਵਾਨ, ਕਸਰ ਇਸ਼ਾਰੀਏ ਨਾਲ ਮਸਲਾ ਹੱਲ ਨਾ ਕੋਇ ਕਰਾਈਆ।

❋

❋

ਪੈਗ਼ੰਬਰਾਂ ਵਿਚੋਂ ਪੈਗ਼ੰਬਰ ਸਰਦਾਰ, ਨਬੀਆਂ ਵਿਚੋਂ ਨਬੀ ਮਿਹਰਵਾਨ, ਰਸੂਲਾਂ ਵਿਚੋਂ ਰਸੂਲ ਕਮਾਲ, ਈਮਾਨਾਂ ਵਿਚੋਂ ਜਿਸ ਦਾ ਈਮਾਨ, ਅਲਾਮਤ ਨਜ਼ਰ ਕੋਇ ਨਾ ਆਈਆ । ਸਚ ਪੁਛੋ ਘਰ ਜਾ ਕੇ ਦਏ ਪੈਗ਼ਾਮ, ਮੁਰੀਦੋ ਮੁਰਸ਼ਦ ਸਾਮ੍ਹਣੇ ਕਦੇ ਕਰਿਓ ਨਾ ਕੋਇ ਹਰਾਮ, ਹਰਾਮੀਆਂ ਮਿਲੇ ਨਾ ਢੋਈ ਦੋਏ ਠਾਈਂਆ। ਚਸ਼ਮ ਦੀਦ ਮੇਰੀ ਕਰੋ ਪਹਿਚਾਨ, ਨਾਤਾ ਚੁੱਕੇ ਈਦ ਜਿਹਾਨ, ਇਜ਼ਤ ਆਬਰੂ ਇਕੋ ਘਰ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਰੁਸਵਾ ਹੋ ਕੇ ਰਸਤਾ ਰਿਹਾ ਜਣਾਈਆ। ਮਨਸੂਰ ਕਹੇ ਅੱਲਾ ਮਾਸ਼ਾ, ਮਹਿਵੇ ਰਬੀ ਲਾਉਲਤਾਨੀ ਤੇਰੀ ਵਡਿਆਈਆ । ਮੈਂ ਵੇਖਿਆ ਅਜਬ ਤਮਾਸ਼ਾ, ਜ਼ਿਮੀ ਅਸਮਾਨ ਬੈਠੇ ਮੁਖ ਸ਼ਰਮਾਈਆ। ਮੁਰਸ਼ਦ ਮੁਰੀਦਾਂ ਭਰੇ ਜਾਮ ਸਾਚੇ ਕਾਂਸਾ, ਪਿਆਲਾ ਇਕੋ ਇਕ ਵਖਾਈਆ । ਦਿਲਬਰ ਹੋ ਕੇ ਦੇਵੇ ਦਿਲਾਸਾ, ਭਗਵਨ ਹੋ ਕੇ ਭਾਗ ਲਗਾਈਆ। ਪਰਵਰਦਿਗਾਰ ਹੋ ਕੇ ਦੇਵੇ ਭਰਵਾਸਾ, ਸਹੀ ਸਲਾਮਤ ਹੋ ਕੇ ਸਾਚਾ ਨੂਰ ਕਰੇ ਰੁਸ਼ਨਾਈਆ। ਨਿਰਗੁਣ ਹੋ ਕੇ ਅੰਦਰ ਕਰੇ ਵਾਸਾ, ਸਰਗੁਣ ਲਹਿਣਾ ਦੇਣਾ ਰਿਹਾ ਮੁਕਾਈਆ। ਸਿਧੀ ਸਰਲ ਸਾਫ ਸੁਣਾਏ ਭਾਸ਼ਾ, ਭਾਖਿਆ ਦੇਵੇ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖੇ ਲਾਏ ਪਵਣ ਸਵਾਸਾ, ਸਾਹ ਸਾਹ ਆਪਣਾ ਆਪ ਵਿਚ ਟਿਕਾਈਆ । ਮਨਸੂਰ ਕਹੇ ਮੈਂ ਚੜ੍ਹ ਕੇ ਸੂਲੀ, ਸੁਲਹਾਕੁਲ ਨਾਲ ਸੁਲਹਾ ਕਰਾਈਆ। ਹੁਣ ਕੀ ਵੇਖਿਆ ਜਿਨ੍ਹਾਂ ਸੁਣਾਈ ਆਪਣੀ ਬੋਲੀ, ਸਚ ਕਹਾਣੀ ਆਪ ਦ੍ਰਿੜਾਈਆ। ਤਿਨ੍ਹਾਂ ਪਰੇਮ ਪ੍ਰੀਤੀ ਅੰਤਰ ਆਪਣਾ ਆਪ ਘੋਲ ਘੋਲੀ, ਘੋਲ ਘੁਮਾਈ ਵੇਖ ਵਖਾਈਆ। ਵਣਜ ਵਪਾਰ ਦੀ ਦੁਕਾਨ ਅਗੰਮੀ ਖੋਲੀ, ਬਣ ਵਣਜਾਰਾ ਹੱਟ ਰਿਹਾ ਚਲਾਈਆ। ਸਾਚੇ ਕੰਡੇ ਧੁਰ ਦੇ ਤੱਕੜ ਤੋਲ ਰਿਹਾ ਤੋਲੀ, ਧੜੀ ਪਸੇਰੀ ਸੰਗ ਨਾ ਕੋਇ ਵਖਾਈਆ। ਅਜਬ ਲੀਲ੍ਹਾ ਰਵਦਾਸ ਵੇਲੇ ਦੀ ਜਿਨ੍ਹਾਂ ਚੁੱਕੀ ਡੋਲੀ, ਨਾਲ ਇੱਟ ਪਿਆਰ ਰਖਾਈਆ। ਓਨ੍ਹਾਂ ਦੀ ਗਠੜੀ ਫੇਰ ਫੋਲੀ, ਕਾਇਆ ਕਪੜ ਖੋਜ ਖੁਜਾਈਆ । ਨਾਲ ਨਿੱਕੀ ਜਿਹੀ ਨਜ਼ਰੀ ਆਈ ਵਿਚੋਲੀ, ਰਵਦਾਸ ਸਪੁੱਤਰੀ ਸਵਰਨ ਸੋਭਾ ਪਾਈਆ। ਉਚੀ ਕੂਕ ਪਾਵੇ ਰੌਲੀ, ਪਿਛਲੀ ਚਿਠੀ ਰਹੀ ਵਖਾਈਆ । ਜੋ ਬੱਧੀ ਤੰਦ ਮੌਲੀ, ਸੁਹਾਗਣ ਕਲੀਰੇ ਵਾਲੀ ਕਲੀਰਾ ਭੇਟ ਚੜ੍ਹਾਈਆ। ਓਸ ਕਸੀਰੇ ਦੀ ਗੰਗਾ ਆਪਣੀ ਪਰੇਮ ਪਿਆਰ ਦੁਕਾਨ ਖੋਲ੍ਹੀ, ਸੋਹਣੀ ਵਸਤ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਮਨਸੂਰ ਕਹੇ ਵੇਖੋ ਯਾਰੋ ਹੋਈ ਹੱਦ, ਹਜ਼ਰਤ ਅਚਰਜ ਖੇਲ ਰਚਾਈਆ। ਬਿਨ ਜਾਣਿਆਂ ਬੁਝਿਆਂ ਪਿਛਲੇ ਵਿਛੜੇ ਲਏ ਸੱਦ, ਜੋਗ ਅਭਿਮਾਸ ਨਮਾਜ਼ ਵੁਜ਼ੂ ਪੂਜਾ ਪਾਠ ਨਾ ਕੋਇ ਦ੍ਰਿੜਾਈਆ । ਸਨਮੁਖ ਹੋ ਕੇ ਕਾਅਬੇ ਦੇ ਮਾਲਕ ਆਪਣਾ ਕਰਾਇਆ ਹੱਜ, ਹਾਜਤ ਅਗਲੀ ਪਿਛਲੀ ਪੂਰ ਕਰਾਈਆ। ਮਹਿਬੂਬ ਹੋ ਕੇ ਮੁਹੱਬਤਖ਼ਾਨੇ ਅੰਦਰ ਲੰਘ, ਸਦਾ ਸਾਚੀ ਬਾਂਗ ਸੁਣਾਈਆ। ਬਿਨ ਤੰਦ ਰਬਾਬ ਵਜਾ ਨਦ, ਧੁਨ ਆਤਮਕ ਰਾਗ ਅਲਾਈਆ। ਆਬੇਹਯਾਤ ਪਿਆ ਬੁਝਾਈ ਅੱਗ, ਅੰਮ੍ਰਿਤ ਰਸ ਮੁਖ ਚੁਆਈਆ। ਮਰਨ ਤੋਂ ਪਹਿਲੋਂ ਵਡਿਆਈ ਦੇ ਕੇ ਜੱਗ, ਜੀਵਣ ਆਪਣੀ ਝੋਲੀ ਪਾਈਆ। ਜਨਮ ਜਨਮ ਦੇ ਵਿਛੜੇ ਪਤਾ ਨਹੀਂ ਕਿਥੋਂ ਲਏ ਲੱਭ, ਕਿਸ ਬਿਧ ਆਪਣਾ ਮੇਲ ਮਿਲਾਈਆ। ਜੋ ਸੱਜਣ ਸਾਕ ਸੈਣ ਭਾਈ ਭੈਣ ਛੱਡ, ਨਾਤਾ ਇਕੋ ਘਰ ਰਖਾਈਆ। ਓਨ੍ਹਾਂ ਪਿਛੇ ਨਿਰਗੁਣ ਨਿਰਵੈਰ ਨਿਰੰਕਾਰ ਆਇਆ ਭੱਜ, ਪਰਵਰਦਿਗਾਰ ਮੇਰਾ ਬੇਪਰਵਾਹੀਆ। ਉਚਾ ਲੰਮਾਂ ਕਿਸੇ ਨਾ ਲੱਭੇ ਕੱਦ, ਮੁਸਵੱਰ ਤਸਵੱਰ ਤਸਵੀਰਾਂ ਵਿਚੋਂ ਸਕੇ ਨਾ ਕੋਇ ਕਰਾਈਆ। ਜੇ ਵੇਖੋ ਤੇ ਸਭ ਤੋਂ

❋

❋

ਅਲੱਗ, ਜੇ ਤੱਕੋ ਤੁਹਾਡੇ ਅੰਦਰ ਡੇਰਾ ਲਾਈਆ। ਬਜਵਾੜੇ ਕੋਲੋਂ ਪੁਛੇ ਬੈਠਾ ਉਪਰ ਪਲੰਘ, ਰਵਦਾਸ ਚੁਮਾਰਾ ਦਏ ਗਵਾਹੀਆ। ਮਨਸੂਰ ਕਹੇ ਇਹ ਮੈਨੂੰ ਨਹੀਂ ਲੱਭਾ ਰੰਗ, ਸੂਲੀ ਚੜ੍ਹ ਕੇ ਲਾਲਨ ਲਾਲ ਲਾਲ ਰੰਗ ਵਖਾਈਆ । ਮੈਂ ਏਸੇ ਕਰ ਕੇ ਕੱਟ ਕੇ ਆਇਆ ਪੰਧ, ਜਾ ਕੇ ਵੇਖਾਂ ਬੇਪਰਵਾਹੀਆ। ਜਿਸ ਨੇ ਢੋਲਾ ਇਕੋ ਸੁਣਾਇਆ ਛੰਦ, ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਇ ਨਾ ਆਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਸਿਫ਼ਤਾਂ ਅੰਦਰ ਪੌਂਦੇ ਡੰਡ, ਡੰਕੇ ਲਾ ਲਾ ਜਗਤ ਰਹੇ ਜਗਾਈਆ। ਸਮਝੋ ਬਾਂਹੋਂ ਫੜ ਕੇ ਅੱਗੇ ਹੋ ਕੋਈ ਨਾ ਮਿਲਾਵੇ ਨਿਸ਼ੰਗ, ਨਿਸ਼ਾਨੇ ਸਾਰੇ ਰਹੇ ਜਣਾਈਆ। ਨੌ ਸੌ ਚੁਰਾਨਵੇ ਚੌਕੜੀ ਜੁਗ ਇਹ ਕਿਸੇ ਹੱਥ ਨਹੀਂ ਆਇਆ ਅਨੰਦ, ਅਨੰਦ ਪੁਰੀ ਵਾਲਾ ਅਨੰਦ ਆਪਣੀ ਝੋਲੀ ਪਾਈਆ। ਇਹ ਗੁਜਰੀ ਦਾ ਗੁਜਰਿਆ ਨਹੀਂ ਚੰਦ, ਗੋਝ ਭੇਵ ਰਿਹਾ ਖੁਲ੍ਹਾਈਆ। ਜਿਸ ਦਾ ਲੇਖਾ ਕਿਸੇ ਕਦੇ ਨਾ ਕੀਤਾ ਕਲਮ ਬੰਦ, ਕਾਗ਼ਜ਼ਾਂ ਉਪਰ ਨੁਕਤੇ ਨਾਲ ਸਮਝਾਈਆ। ਜਿਸ ਦਾ ਖੇਲ ਕੋਟਨ ਕੋਟ ਕੋਟ ਕੋਟ ਬ੍ਰਹਿਮੰਡ, ਬ੍ਰਹਮਾ ਵਿਸ਼ਨ ਸ਼ਿਵ ਦਿਵਸ ਰੈਣ ਸੇਵ ਕਮਾਈਆ। ਸੋ ਸਾਹਿਬ ਸਤਿਗੁਰ ਦੋ ਜਹਾਨਾਂ ਲੰਘ, ਨਿੱਕਾ ਵੱਡਾ ਲੰਮਾਂ ਛੋਟਾ ਹੋ ਕੇ, ਖੋਟੇ ਖਰੇ ਰਿਹਾ ਬਣਾਈਆ। ਕੂੜੀ ਕਿਰਿਆ ਦੁਰਮਤ ਮੈਲ ਧੋ ਕੇ, ਹਰਿਜਨ ਸਾਚੇ ਦਏ ਵਡਿਆਈਆ। ਜਨ ਭਗਤਾਂ ਸਚ ਸਿੰਘਾਸਣ ਆਤਮ ਸੇਜਾ ਸੌਂ ਕੇ, ਆਪ ਆਪਣਾ ਘਰ ਵਸਾਈਆ। ਪਿਛੇ ਪਿਛੇ ਕਦੇ ਕੋਈ ਨਹੀਂ ਆਇਆ ਭੌਂ ਕੇ, ਸਚਖੰਡ ਨਿਵਾਸੀ ਸਾਹਿਬ ਸਤਿਗੁਰ ਰੂਪ ਵਟਾਈਆ। ਕੋਟਨ ਕੋਟ ਗੁਰੂ ਅਵਤਾਰ ਪੀਰ ਪੈਗ਼ੰਬਰ ਗਏ ਗੌਂ ਕੇ, ਲੇਖਾ ਜੀਵ ਜੰਤ ਜਗਤ ਜਹਾਨ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਮਿਹਰਵਾਨ ਬੇਪਰਵਾਹੀਆ। ਮਨਸੂਰ ਵੇਖ ਕਹੇ ਤਬਰੇਜ਼ ਸ਼ਮਸ, ਓ ਮੈਂ ਆਪਣੀ ਸ਼ਮਾਂ ਦਿਤੀ ਬੁਝਾਈਆ। ਮੇਰੇ ਮਹਿਬੂਬ ਨੂੰ ਮੇਰੀ ਮੁਹੱਬਤ ਵਿਚ ਨਾ ਆਇਆ ਤਰਸ, ਕਾਤਲਗਾਹ ਵਿਚ ਆਪਣਾ ਕਾਤਲਾ ਦਿਤਾ ਚਲਾਈਆ। ਖਲੜੀ ਲਾਹ ਕੇ ਡਿਗਾ ਫ਼ਰਸ਼, ਅਰਸ਼ ਮਿਲਿਆ ਬੇਪਰਵਾਹੀਆ। ਫਿਰ ਵੀ ਥੋੜਾ ਜਿਹਾ ਵਿਚ ਰਹਿ ਗਿਆ ਫ਼ਰਕ, ਮਰਨ ਤੋਂ ਪਹਿਲੋਂ ਮੈਨੂੰ ਸਾਖਿਆਤ ਨਜ਼ਰ ਨਾ ਆਈਆ। ਜਿਸ ਵੇਲੇ ਮੇਰਾ ਤਨ ਮਾਟੀ ਖ਼ਾਕੀ ਹੋਣ ਲੱਗਾ ਗ਼ਰਕ, ਆਪਣੀ ਗ਼ਰਜ਼ ਬਦਲੇ ਫਿਰ ਦਿਤਾ ਦਰਸ ਦਿਖਾਈਆ। ਮੈਂ ਓਸੇ ਵੇਲੇ ਕਾਇਆ ਚੋਲਾ ਕੀਤਾ ਤਰਕ, ਤੁਰਤ ਆਪਣਾ ਮੇਲ ਮਿਲਾਈਆ। ਸਬਰ ਅੰਦਰ ਨਹੀਂ ਹਰਖ, ਸੋਗ ਸੰਗ ਨਾ ਕੋਇ ਰਖਾਈਆ। ਪਰੇਮ ਪਿਆਰ ਅੰਦਰ ਨਿਭਾਇਆ ਆਪਣਾ ਫ਼ਰਜ਼, ਫ਼ਜ਼ਲ ਰਹਿਮਤ ਰਹਿਮਾਨ ਆਪੇ ਦਏ ਵਖਾਈਆ। ਮਨਸੂਰ ਮੈਂ ਵੀ ਵੇਖ ਕੇ ਹੋਇਆ ਅਸਚਰਜ, ਅਚਰਜ ਲੀਲਾ ਕੀ ਵਰਤਾਈਆ । ਸੂਰਬੀਰ ਜੋਧਾ ਬਣ ਕੇ ਮਰਦਾਨਾ ਮਰਦ, ਮਦਦ ਕਰੇ ਆਪ ਗੋਸਾਈਂਆ। ਕੋਝਿਆਂ ਕਮਲਿਆਂ ਗ਼ਰੀਬਾਂ ਨਿਮਾਣਿਆਂ ਨਾਲ ਵੰਡਦਾ ਦਰਦ, ਦੁਖੀਆਂ ਦੁੱਖ ਆਪਣੇ ਵਿਚ ਲੁਕਾਈਆ। ਫਿਰ ਵੀ ਇਹਦਾ ਕੁਛ ਨਹੀਂ ਹੁੰਦਾ ਹਰਜ, ਹਰਜਾਨੇ ਸਭ ਦੇ ਪੂਰੇ ਰਿਹਾ ਕਰਾਈਆ। ਜਨ ਭਗਤਾਂ ਮਿਲਣ ਦੀ ਏਨੂੰ ਧੁਰ ਦੀ ਪੈ ਗਈ ਮਰਜ਼, ਕੋਈ ਤਬੀਬ ਸਕੇ ਨਾ ਮਾਤ ਹਟਾਈਆ । ਅੱਗੇ ਹੋ ਕੇ ਕੋਈ ਨਾ ਸਕੇ ਵਰਜ, ਬਾਂਹੋਂ ਫੜ ਨਾ ਪਿਛੇ ਹਟਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਸਾਚੀ ਖੇਲ ਰਚਾਈਆ। ਬੋਲ ਕਹੇ ਤਬਰੇਜ਼ ਸ਼ਮਸ, ਸਚ ਸਚ ਦ੍ਰਿੜਾਈਆ । ਮੈਂ ਵੇਖੀ ਇਸ ਦੀ ਅਨੋਖੀ ਰਮਜ਼, ਇਸ਼ਾਰਿਆਂ ਨਾਲ ਜਣਾਈਆ। ਚਤਰ ਸੁਘੜ ਬਣਾਏ ਮੂਰਖ ਬੇਸਮਝ, ਸੁਰਤੀ ਆਪਣੇ ਸੰਗ ਰਲਾਈਆ। ਬੌਹੜੀ ਦਰੋਹੀ ਖ਼ੁਦਾ ਦੀ ਹੋਇਆ

❋

❋

ਗ਼ਜ਼ਬ, ਗ਼ਰਜ਼ ਆਪਣੀ ਇਕ ਵਧਾਈਆ। ਬ੍ਰਾਹਮਣ ਤਰਦਾ ਵੇਖ ਮੈਂ ਹੋਇਆ ਤਅੱਜਬ, ਹੈਰਾਨੀ ਉਤੇ ਛਾਈਆ । ਇਸ ਦਾ ਲਹਿਣਾ ਦੇਣਾ ਤਅਲਕ ਕਿਸੇ ਨਾਲ ਨਹੀਂ ਮਜ਼੍ਹਬ, ਜਾਤ ਪਾਤ ਵੰਡ ਨਾ ਕੋਇ ਵੰਡਾਈਆ। ਪਤਾ ਨਹੀਂ ਕਿਥੋਂ ਪਿਛਲੀ ਕੱਢ ਲਈ ਫ਼ਰਦ, ਲੇਖਾ ਵੇਖੇ ਥਾਉਂ ਥਾਈਂਆ। ਪੰਜਾਂ ਮੰਨ ਕੇ ਮਨਜ਼ੂਰ ਕੀਤੀ ਅਰਜ਼, ਆਰਜ਼ੂ ਆਪਣੇ ਸੰਗ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਵਡਿਆਈਆ। ਸ਼ਮਸ ਕਹੇ ਇਕ ਖੇਲ ਅਵਰ, ਸੁਣਨ ਮੇਰੇ ਵਿਚ ਆਈਆ। ਕਿਰਪਾ ਕਰੇ ਗਹਿਰ ਗਵਰ, ਗੰਭੀਰ ਬੇਪਰਵਾਹੀਆ। ਜਿਨ੍ਹਾਂ ਪੰਜਾਂ ਨੂੰ ਉਡੀਕੇ ਕਬਰ, ਤਿਨ੍ਹਾਂ ਨੂੰ ਤਸਵਰ ਆਪੇ ਰਿਹਾ ਕਰਾਈਆ। ਇਸ ਦੇ ਕੋਲੋਂ ਦੋ ਜਹਾਨ ਡਰਦੇ ਇਸ ਦਾ ਨਾਂ ਸਿੰਘ ਸ਼ੇਰ ਬੱਬਰ, ਭਬਕ ਇਕੋ ਇਕ ਜਣਾਈਆ। ਨਿਕੇ ਨਿਕੇ ਬਾਲੇ ਨੱਢੇ ਗੁਰ ਅਵਤਾਰ ਪੀਰ ਪੈਗ਼ੰਬਰ ਵਿਸ਼ਨ ਬ੍ਰਹਮਾ ਸ਼ਿਵ ਇਸ ਦਾ ਟੱਬਰ, ਦੇਵਣਹਾਰਾ ਰਿਜ਼ਕ ਰਾਜਕ ਰਹੀਮ ਆਪ ਅਖਵਾਈਆ। ਮੈਂ ਵੇਖਾਂ ਤੇ ਉਤੇ ਅੰਬਰ, ਤੱਕਾਂ ਖ਼ਾਕ ਉਤੇ ਸੋਭਾ ਪਾਈਆ। ਸੋਹਣਾ ਜਨ ਭਗਤਾਂ ਰਚਿਆ ਸਵੰਬਰ, ਖ਼ੁਸ਼ੀਆਂ ਰੰਗ ਵਖਾਈਆ। ਸੀਸ ਸੋਹੇ ਪੀਤ ਪੀਤੰਬਰ, ਛਹਿਬਰ ਆਪਣਾ ਨਾਮ ਲਗਾਈਆ। ਭਾਗ ਲਗਾ ਕੇ ਕਾਇਆ ਕੰਦਰ, ਘਰ ਨੂਰ ਕਰੇ ਰੁਸ਼ਨਾਈਆ। ਜੁਗ ਜਨਮ ਦਾ ਵੱਜਾ ਜੰਦਰ, ਬਿਨ ਕੁੰਜੀਉਂ ਦਏ ਖੁਲ੍ਹਾਈਆ। ਠੱਗ ਚੋਰ ਯਾਰ ਪਿਛਲਾ ਤਾਰੇ ਪੰਡਤ, ਬ੍ਰਾਹਮਣ ਲੇਖ ਮੁਕਾਈਆ। ਅੱਗੇ ਮਾਣ ਦੇਵੇ ਸਾਚੀ ਸੰਗਤ, ਸੋਹਣੀ ਬਣਤ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਮਿਹਰ ਨਜ਼ਰ ਇਕ ਉਠਾਈਆ। ਸ਼ਮਸ ਕਹੇ ਮੇਰੀ ਗਈ ਅਕਲ, ਅਸਲੀਯਤ ਇਕੋ ਨਜ਼ਰੀ ਆਈਆ । ਪੀਰ ਪੈਗ਼ੰਬਰ ਵੇਖਿਆ ਇਕ ਮੁਅੱਕਲ, ਮੁਕੰਮਲ ਨੂਰ ਬੇਪਰਵਾਹੀਆ । ਜਿਸ ਦੀ ਬਿਨ ਸੂਫੀਆਂ ਭਗਤਾਂ ਨਜ਼ਰ ਕਿਸੇ ਨਾ ਆਏ ਸ਼ਕਲ, ਜਹੂਰ ਵਿਚ ਨਾ ਕੋਇ ਰੁਸ਼ਨਾਈਆ। ਉਸ ਦਾ ਓਹੋ ਧਾਮ ਮੁਕਦਸ ਬੈਤਲ, ਜਿਸ ਉਪਰ ਚਰਨ ਟਿਕਾਈਆ। ਅੰਤਰ ਆਤਮ ਕਰੇ ਅਨਾਇਤੁਲ, ਬਖ਼ਸ਼ਸ਼ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਬੇਪਰਵਾਹੀਆ। ਸ਼ਮਸ ਕਹੇ ਮੈਂ ਵੇਖਿਆ ਬ੍ਰਾਹਮਣ, ਪਿਛਲੀ ਗਈ ਸ਼ਰਮ ਹੱਯਾ ਨਜ਼ਰ ਕੋਇ ਨਾ ਆਈਆ। ਪਤਿਪਰਮੇਸ਼ਵਰ ਬਦਲ ਦਿਤਾ ਕਰਮ, ਨਿਹਕਰਮਣ ਆਪਣੇ ਲੇਖੇ ਲਾਈਆ। ਨੌ ਜਨਮ ਦਾ ਮਿਟਿਆ ਜਨਮ, ਜਰਮ ਆਪਣੇ ਘਰ ਦਿਵਾਈਆ। ਪੂਰਬ ਲਹਿਣਾ ਮੁਕਿਆ ਭਰਮ, ਭਾਂਡਾ ਕੂੜ ਤੁੜਾਈਆ। ਹਰਿ ਸੰਗਤ ਵਿਚ ਬਹਿਣਾ ਮਿਲਿਆ ਵੜਨ, ਗੁਰਮੁਖਾਂ ਸੰਗ ਸੋਭਾ ਪਾਈਆ। ਕਿਉਂ, ਲਾਲੋ ਵੇਲੇ ਡੂਮ ਦੇ ਸਿਰ ਉਤੇ ਨਾਨਕ ਦਾ ਆਇਆ ਚਰਨ, ਜੋ ਮੰਜੀ ਹੇਠਾਂ ਸਿਰ ਲੁਕਾਈਆ । ਏਸੇ ਕਾਰਨ ਅੱਗੇ ਲੇਖਾ ਚੁਕਿਆ ਮਰਨ, ਲੱਖ ਚੁਰਾਸੀ ਜੂਨ ਨਾ ਕੋਇ ਭਵਾਈਆ। ਸਾਹਿਬ ਸਤਿਗੁਰ ਬਖ਼ਸ਼ੀ ਇਕ ਸਰਨ, ਸਰਨਗਤ ਇਕ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਮਿਹਰਬਾਨ ਪੀਰਨ ਪੀਰ ਨੂਰ ਖ਼ੁਦਾਈਆ। ਸ਼ਮਸ ਕਹੇ ਮੈਨੂੰ ਯਾਦ ਆਈ ਅੱਗੇ ਪੰਜ, ਬਿਨ ਪੰਜ ਨਿਮਾਜ਼ ਰਿਹਾ ਤਰਾਈਆ। ਜਿਨ੍ਹਾਂ ਘਰ ਸੋਗ ਹੋਣ ਵਾਲਾ ਰੰਜ, ਚਿੰਤਾ ਬੈਠੀ ਪੀੜ੍ਹਾ ਡਾਹੀਆ । ਲਾੜੀ ਮੌਤ ਨਾਲ ਚੜ੍ਹਨ ਵਾਲੀ ਜੰਜ, ਰਾਏ ਧਰਮ ਸਾਹ ਰਿਹਾ ਸੁਧਾਈਆ। ਚਿਤਰ ਗੁਪਤ ਪੰਡਤ ਪਾਂਧਾ ਗਿਆ ਮੰਨ, ਆਪਣੀ ਪੱਤਰੀ ਰਿਹਾ ਵਖਾਈਆ। ਦਸ ਵਸਾਖ ਤੋਂ ਪਹਿਲੋਂ ਸਭ ਦੇ ਕਾਚੇ ਭਾਂਡੇ ਦੇਣੇ ਭੰਨ, ਮਾਟੀ ਖ਼ਾਕ ਮਿਲਾਈਆ। ਏਧਰੋਂ ਪੰਜਾਂ ਪਾਈ ਡੰਡ, ਜੋ ਮਾਣਸ ਤੋਂ ਨਾਰੀ ਰੂਪ ਬੈਠੇ ਵਟਾਈਆ। ਪ੍ਰਭ ਸਾਡੀ ਇਕੋ

❋

❋

ਮੰਗ, ਪੰਜਾਂ ਨਾਲ ਪੰਜੇ ਦੇ ਛੁਡਾਈਆ। ਜੇ ਚੜ੍ਹਨ ਤੇ ਤੇਰੇ ਪਰੇਮ ਦੀ ਘੋੜੀ ਅਗੰਮੀ ਜੰਜ, ਲਾੜੀ ਮੌਤ ਨੇੜ ਨਾ ਆਈਆ। ਅਸੀਂ ਭੈਣਾਂ ਬਣ ਕੇ ਢੋਲੇ ਗਾਈਏ ਛੰਦ, ਵਾਗ ਗੁੰਦ ਆਪਣੀ ਖ਼ੁਸ਼ੀ ਮਨਾਈਆ। ਜੇ ਮੁੱਕੇ ਤੇ ਤੇਰੇ ਘਰ ਦਾ ਪੰਧ, ਦੂਜੇ ਘਰ ਚਰਨ ਨਾ ਕੋਇ ਟਿਕਾਈਆ। ਦੀਨ ਦਿਆਲ ਸਾਹਿਬ ਤੂੰ ਬਖ਼ਸ਼ੰਦ, ਬਖ਼ਸ਼ਸ਼ ਤੇਰੇ ਵਿਚੋਂ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਪਾ ਕੇ ਜਾਣੀ ਠੰਡ, ਟੁੱਟੀ ਗੰਢ ਜੋੜ ਜੁੜਾਈਆ। ਇਹੋ ਜਿਹਾ ਫੇਰ ਨਹੀਂ ਲੱਭਣਾ ਅਨੰਦ, ਕਿਉਂ ਅਨੰਦ ਵਿਚੋਂ ਅਨੰਦ ਰਿਹਾ ਛੁਡਾਈਆ। ਅੱਗੇ ਤੇਰਾ ਸਦਾ ਸੰਗ, ਇਹ ਗੁਰਮੁਖ ਏਥੇ ਮੇਲਾ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਲੇਖਾ ਲੇਖੇ ਲਾਏ ਭਾਗਾਂ ਮੰਦ, ਨਕਰਮਣ ਕਰਮਾਂ ਵਾਲਿਆਂ ਨਾਲੋਂ ਉਚੇ ਦਏ ਬਣਾਈਆ।