੬ ਚੇਤ ੨੦੨੧ ਬਿਕ੍ਰਮੀ ਸੰਤ ਸਿੰਘ ਦੇ ਗ੍ਰਹਿ ਬਾਬੂ ਪੁਰਾ ਜ਼ਿਲਾ ਗੁਰਦਾਸਪੁਰ
ਪੁਰਖ ਅਕਾਲ ਇਕ ਸਮਰਥ, ਹਰਿ ਸੱਜਣ ਵਡ ਅਖਵਾਇੰਦਾ। ਗੁਰ ਅਵਤਾਰਾਂ ਦੇਵੇ ਵੱਥ, ਨਿਤ ਨਵਿਤ ਆਪ ਵਰਤਾਇੰਦਾ। ਜਨ ਭਗਤਾਂ ਖੋਲ੍ਹ ਕੇ ਨੇਤਰ ਅੱਖ, ਪਰਦਾ ਉਹਲਾ ਆਪ ਮਿਟਾਇੰਦਾ। ਸੰਤਾਂ ਨਾਮ ਜਣਾਏ ਸੱਚ, ਸਚ ਵਿਦਿਆ ਇਕ ਪੜ੍ਹਾਇੰਦਾ। ਗੁਰਮੁਖਾਂ ਝੋਲੀ ਪਾਏ ਹੱਕ, ਪੂਰਬ ਲਹਿਣਾ ਫੋਲ ਫੁਲਾਇੰਦਾ। ਗੁਰਸਿਖਾਂ ਮਾਰਗ ਦੇਵੇ ਦੱਸ, ਮੰਜ਼ਲ ਇਕੋ ਰਾਹ ਜਣਾਇੰਦਾ। ਸਚ ਬਾਜ਼ਾਰ ਖੋਲ੍ਹ ਹੱਟ, ਵਸਤ ਅਮੋਲਕ ਝੋਲੀ ਪਾਇੰਦਾ। ਧੁਰ ਦੀ ਵਿਦਿਆ ਬ੍ਰਹਮ ਮਤ, ਸਾਚੀ ਸਿਖਿਆ ਇਕ ਦ੍ਰਿੜਾਇੰਦਾ। ਮੇਲ ਮਿਲਾਵਾ ਨੱਸ ਨੱਸ, ਦੂਰ ਦੁਰਾਡਾ ਪੰਧ ਚੁਕਾਇੰਦਾ। ਭਾਗ ਲਗਾ ਕਾਇਆ ਛੱਪਰ ਛੱਤ, ਬੰਕ ਦਵਾਰ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਇਆ ਕਮਾਇੰਦਾ। ਪੁਰਖ ਅਕਾਲ ਸਚ ਸੁਲਤਾਨ, ਹਰਿ ਵੱਡਾ ਵਡ ਵਡਿਆਈਆ। ਗੁਰ ਅਵਤਾਰਾਂ ਨਿਗਹਬਾਨ, ਵੇਖ ਵਖਾਣੇ ਬੇਪਰਵਾਹੀਆ । ਭਗਤਾਂ ਦੇਵੇ ਸਾਚਾ ਦਾਨ, ਵਸਤ ਅਮੋਲਕ ਇਕ ਵਰਤਾਈਆ। ਸੰਤਾਂ ਜਣਾਏ ਸਚ ਨਿਸ਼ਾਨ, ਧਰਮ ਨਿਸ਼ਾਨਾ ਇਕ ਵਖਾਈਆ। ਗੁਰਮੁਖਾਂ ਭੇਵ ਅਭੇਦ ਗੋਝ ਖੋਲ੍ਹੇ ਆਣ, ਪਰਦਾ ਉਹਲਾ ਦਏ ਚੁਕਾਈਆ। ਗੁਰਸਿਖਾਂ ਬਖ਼ਸ਼ੇ ਚਰਨ ਧਿਆਨ, ਸੱਚੀ ਸਰਨ ਦਏ ਸਰਨਾਈਆ। ਜੁਗ ਚੌਕੜੀ ਨਿਰਗੁਣ ਸਰਗੁਣ ਹੋ ਪਰਧਾਨ, ਵੇਖਣਹਾਰਾ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬੇਅੰਤ ਬੇਅੰਤ ਆਪਣੀ ਕਲ ਵਰਤਾਈਆ। ਸਤਿਗੁਰ ਪੂਰਾ ਪੁਰਖ ਅਕਾਲ, ਪਾਰਬ੍ਰਹਮ ਵੱਡੀ ਵਡਿਆਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਹੋਏ ਦਿਆਲ, ਮਿਹਰ ਨਜ਼ਰ ਨੈਣ ਅੱਖ ਉਠਾਈਆ। ਜਨ ਭਗਤਾਂ ਵਖਾਏ ਸੱਚੀ ਧਰਮਸਾਲ, ਧਰਮ ਦਵਾਰਾ ਇਕੋ ਇਕ ਦ੍ਰਿੜਾਈਆ। ਸਾਚੇ ਸੰਤਾਂ ਲਏ ਉਠਾਲ, ਆਲਸ ਨਿੰਦਰਾ ਦੂਰ ਕਰਾਈਆ। ਗੁਰਮੁਖ ਗੋਦੀ ਲਏ ਬਹਾਲ, ਸ਼ਾਹ ਕੰਗਾਲ ਨਾ ਵੰਡ ਵੰਡਾਈਆ। ਗੁਰਸਿਖਾਂ ਚਲੇ ਨਾਲ ਨਾਲ, ਸਗਲਾ ਸੰਗ ਨਿਭਾਈਆ। ਮੁਰੀਦ ਮੁਰਸ਼ਦ ਦੇ ਜਲਾਲ, ਨੂਰੀ ਜਲਵਾ ਇਕ ਰੁਸ਼ਨਾਈਆ। ਹਕੀਕਤ ਵੇਖੇ ਹੱਕ ਹਲਾਲ, ਲਾਸ਼ਰੀਕ ਖੋਜ ਖੁਜਾਈਆ । ਨਿਰਗੁਣ ਸਰਗੁਣ ਬਣ ਦਲਾਲ, ਘਰ ਮੇਲਾ ਆਪ ਮਿਲਾਈਆ। ਦੀਪਕ ਦੀਆ ਇਕੋ ਬਾਲ, ਅੰਧ ਅੰਧੇਰ ਦਏ ਗਵਾਈਆ। ਜੋਤੀ ਜੋਤ
❋
❋
ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਸਤਿਗੁਰ ਸੱਚਾ ਸ੍ਰੀ ਭਗਵੰਤ, ਭਗਵਨ ਆਪਣੀ ਖੇਲ ਕਰਾਇੰਦਾ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦੇਵੇ ਮੰਤ, ਮੰਤਰ ਆਪਣਾ ਨਾਮ ਸਮਝਾਇੰਦਾ। ਜਨ ਭਗਤ ਮਿਲਾਵਾ ਨਾਰ ਕੰਤ, ਸੇਜ ਸੁਹੰਜਣੀ ਆਪ ਸੁਹਾਇੰਦਾ। ਸੱਚੇ ਸੰਤਾਂ ਗੜ੍ਹ ਤੋੜ ਹਉਮੇਂ ਹੰਗਤ, ਮਾਇਆ ਮਮਤਾ ਮੋਹ ਮਿਟਾਇੰਦਾ। ਗੁਰਮੁਖਾਂ ਦੇ ਵਡਿਆਈ ਵਿਚੋਂ ਜੀਵ ਜੰਤ, ਜਾਗਰਤ ਜੋਤ ਇਕ ਜਗਾਇੰਦਾ । ਗੁਰਸਿਖਾਂ ਸੁਣਾਏ ਸਾਚਾ ਛੰਤ, ਢੋਲਾ ਸੋਹਲਾ ਰਾਗ ਸਮਝਾਈਆ। ਮਾਣਸ ਜਨਮ ਬਣਾਏ ਬਣਤ, ਘਾੜਤ ਆਪਣਾ ਆਪ ਘੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਹਰਿ ਰਘੁਰਾਈਆ। ਲੇਖਾ ਜਾਣੇ ਪੁਰਖ ਅਗੰਮ, ਅਗੰਮੜੀ ਖੇਲ ਖਿਲਾਇੰਦਾ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਬੇੜਾ ਬੰਨ੍ਹ, ਭਗਤਾਂ ਨਈਆ ਆਪ ਚਲਾਇੰਦਾ। ਸੰਤਾਂ ਸੱਜਣ ਦੇ ਕੇ ਨਾਮ ਦਾਨ, ਗੁਰਮੁਖ ਗੁਰ ਗੁਰ ਵੇਖ ਵਖਾਇੰਦਾ । ਗੁਰਸਿਖ ਚਾੜ੍ਹ ਸਾਚੇ ਚੰਨ, ਫ਼ਲਕ ਜੋਤ ਨੂਰ ਰੁਸ਼ਨਾਇੰਦਾ। ਕੂੜੀ ਕਿਰਿਆ ਮੇਟ ਵਾਸਨਾ ਮਨ, ਮਨਸਾ ਆਸਾ ਆਪਣੇ ਨਾਲ ਵਖਾਇੰਦਾ। ਧੁਰ ਦਾ ਰਾਗ ਸੁਣਾਏ ਕੰਨ, ਸ਼ਬਦ ਅਨਾਦੀ ਨਾਦ ਵਜਾਇੰਦਾ। ਭਾਗ ਲਗਾਏ ਕਾਇਆ ਤਨ, ਤਤਵ ਤਤ ਖੋਜ ਖੁਜਾਇੰਦਾ। ਪੰਚ ਵਿਕਾਰਾ ਦੇ ਡੰਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਵਖਾਇੰਦਾ। ਸਾਚੀ ਖੇਲ ਵਖਾਏ ਖ਼ਾਲਕ, ਸੂਫ਼ੀ ਬੈਠੇ ਧਿਆਨ ਲਗਾਈਆ। ਆਦਿ ਜੁਗਾਦੀ ਬਣ ਕੇ ਪਾਲਕ, ਪ੍ਰਿਤਪਾਲੇ ਹਰ ਘਟ ਥਾਈਂਆ। ਨਿਰਗੁਣ ਸਰਗੁਣ ਬਣ ਕੇ ਸਾਲਸ, ਸਾਚਾ ਲੇਖਾ ਦਏ ਮੁਕਾਈਆ । ਕੋਟਾਂ ਵਿਚੋਂ ਗੁਰਮੁਖ ਵੇਖੇ ਆਪ ਖ਼ਾਲਸ, ਜਿਨ੍ਹਾਂ ਖ਼ਾਸ ਆਪਣਾ ਸੰਗ ਵਖਾਈਆ। ਲਹਿਣਾ ਦੇਣਾ ਚੁਕਾ ਨਿੰਦਰਾ ਆਲਸ, ਕੂੜੀ ਕਿਰਿਆ ਮੇਟ ਮਿਟਾਈਆ। ਸੰਤ ਸੁਹੇਲੇ ਬਣਾ ਬਾਲਕ, ਬਾਲੀ ਬੁਧ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵੇਖੇ ਚਾਈਂ ਚਾਈਂਆ। ਹਰਿਜਨ ਵੇਖੇ ਚਾਉ ਘਨੇਰਾ, ਨਿਤ ਨਵਿਤ ਧਿਆਨ ਲਗਾਈਆ। ਭਗਤ ਭਗਵਾਨ ਲੱਗੇ ਡੇਰਾ, ਘਰ ਸੁਹੰਜਣਾ ਸੋਭਾ ਪਾਈਆ। ਨਜ਼ਰੀ ਆਏ ਨੇਰਨ ਨੇਰਾ, ਦੂਰ ਦੁਰਾਡਾ ਪੰਧ ਮੁਕਾਈਆ। ਸਚ ਸੁਹੰਜਣਾ ਹੋਏ ਖੇੜਾ, ਮਹਿਫ਼ਲ ਲੱਗੇ ਬੇਪਰਵਾਹੀਆ। ਕੂੜੀ ਕਿਰਿਆ ਚੁੱਕੇ ਝੇੜਾ, ਮਮਤਾ ਮੋਹ ਨਾ ਕਰੇ ਲੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਲੇਖੇ ਰਿਹਾ ਲਗਾਈਆ । ਲੇਖਾ ਲਾਵੇ ਸਾਹਿਬ ਏਕ, ਪਰਮ ਪੁਰਖ ਦਇਆ ਕਮਾਇੰਦਾ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਜਿਸ ਦੀ ਟੇਕ, ਟਿੱਕਾ ਮਸਤਕ ਸੋਭਾ ਪਾਇੰਦਾ । ਭਗਤ ਭਗਵਾਨ ਜੁਗ ਚੌਕੜੀ ਜੋ ਰਿਹਾ ਭੇਜ, ਭਜਨ ਬੰਦਗੀ ਨਾਮ ਸਮਝਾਇੰਦਾ। ਸੰਤਾਂ ਦੇ ਕੇ ਧੁਰ ਦਾ ਤੇਜ, ਜੋਤੀ ਨੂਰ ਡਗਮਗਾਇੰਦਾ। ਗੁਰਮੁਖਾਂ ਮਾਣ ਸੁਹੰਜਣੀ ਸੇਜ, ਸੋਭਾਵੰਤ ਆਪ ਸੋਭਾ ਪਾਇੰਦਾ। ਗੁਰਸਿਖਾਂ ਲਿਖ ਕੇ ਧੁਰ ਦਾ ਲੇਖ, ਪੂਰਬ ਲਹਿਣਾ ਮੇਟ ਮਿਟਾਇੰਦਾ। ਰੁਤ ਸੁਹੰਜਣੀ ਮੌਲੇ ਚੇਤ, ਫੁਲ ਫਲਵਾੜੀ ਆਪ ਮਹਿਕਾਇੰਦਾ। ਨਿਰਗੁਣ ਸਰਗੁਣ ਕਰੇ ਹੇਤ, ਹਿਤਕਾਰੀ ਆਪਣਾ ਰੰਗ ਰੰਗਾਇੰਦਾ। ਕਲਜੁਗ ਅੰਤਮ ਖੇਲਣ ਆਇਆ ਖੇਡ, ਸਾਚੀ ਖੇਲ ਆਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਲੇਖਾ ਆਪਣੇ ਹੱਥ ਰਖਾਇੰਦਾ। ਸੱਚਾ ਲੇਖਾ ਹਰਿ ਨਿਰੰਕਾਰ, ਏਕਾ ਆਪਣੇ ਹੱਥ ਰਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਰਹੇ ਪੁਕਾਰ, ਭਗਤ ਭਗਵਾਨ ਰਹੇ ਜਸ ਗਾਈਆ। ਸੰਤ ਸੱਜਣ ਕਰਨ ਵਿਚਾਰ, ਅੰਤਰ ਅੰਤਰ ਧਿਆਨ ਲਗਾਈਆ। ਗੁਰਮੁਖ ਵਾਜਾਂ ਰਹੇ ਮਾਰ, ਉਚੀ ਕੂਕ ਕੂਕ ਸੁਣਾਈਆ ।
❋
❋
ਗੁਰਸਿਖ ਖੋਲ੍ਹ ਬੰਦ ਕਿਵਾੜ, ਨੇਤਰ ਨੈਣ ਰਹੇ ਉਠਾਈਆ। ਧਨ ਸੋ ਵੇਲਾ ਆਵੇ ਪਰਵਰਦਿਗਾਰ, ਬੇਪਰਵਾਹ ਫੇਰਾ ਪਾਈਆ। ਸੂਫ਼ੀ ਮੰਗਣ ਇਕ ਦੀਦਾਰ, ਦੀਦ ਚੰਦ ਕਰੇ ਰੁਸ਼ਨਾਈਆ। ਦਰ ਬਰਦੇ ਬਣੀਏ ਮੁਹਤਾਜ, ਸਾਚੀ ਵਸਤ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਏ ਖੁਲ੍ਹਾਈਆ। ਸੂਫ਼ੀ ਕਹਿਣ ਘੋਲੀ ਸਦਕੇ, ਬਲਹਾਰ ਤੇਰੀ ਸਰਨਾਈਆ। ਤੇਰਾ ਦਰਸਨ ਕਰੀਏ ਰੱਜ ਕੇ, ਰਜੂਹ ਤੇਰੇ ਨਾਲ ਮਿਲਾਈਆ। ਢੋਲੇ ਗਾਈਏ ਬਣ ਮਲੰਗ ਨੱਚਕੇ, ਸੇਲੀ ਟੋਪੀ ਸੀਸ ਟਿਕਾਈਆ। ਕਦਮ ਧਰੀਏ ਸੰਭਲ ਸੰਭਲ ਬਚ ਕੇ, ਕਾਂਟਾ ਚੁਭ ਕੋਇ ਨਾ ਜਾਈਆ। ਤੇਰੀ ਪਰੇਮ ਪ੍ਰੀਤੀ ਅੰਦਰ ਜਾਈਏ ਹੱਸ ਕੇ, ਸੋਹਣਾ ਖ਼ੁਸ਼ੀਆਂ ਰਾਗ ਅਲਾਈਆ। ਤੇਰੀ ਛਤਰ ਛਾਇਆ ਹੇਠ ਪ੍ਰਭੂ ਵਸ ਕੇ, ਵਾਸਤਾ ਤੇਰੇ ਨਾਲ ਜੁੜਾਈਆ। ਤੇਰਾ ਨਾਮ ਅਗੰਮੀ ਰਟ ਕੇ, ਰੱਟਾ ਮੇਟੀਏ ਕਲਮ ਸ਼ਾਹੀਆ। ਤੇਰੇ ਮੰਦਰ ਸਾਚੇ ਵਸ ਕੇ, ਕੂੜਾ ਡੇਰਾ ਦਈਏ ਤਜਾਈਆ। ਜਲਵਾ ਨੂਰ ਤੇਰਾ ਤੱਕ ਕੇ, ਤਕਵਾ ਇਕੋ ਇਕ ਰਖਾਈਆ। ਦੂਰ ਦੁਰਾਡੇ ਪਾਂਧੀ ਆਏ ਨੱਸ ਕੇ, ਆਪਣਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਣੀ ਮਾਣ ਵਡਿਆਈਆ। ਸੂਫ਼ੀ ਕਹਿਣ ਸੁਫਨਾ ਨਹੀਂ ਇਹ ਖ਼ਵਾਬ, ਮਹਾਂਬਲੀ ਦਏ ਵਡਿਆਈਆ। ਹਕੀਕਤ ਵਿਚੋਂ ਨਜ਼ਰੀ ਆਏ ਜਨਾਬ, ਜੁਬਾ ਅਵਸਥਾ ਬੇਪਰਵਾਹੀਆ। ਸਾਚੀ ਹਸਤੀ ਕਰੋ ਆਦਾਬ, ਮਸਤੀ ਦੇਵੇ ਨਾਮ ਚੜ੍ਹਾਈਆ। ਸ਼ਾਹ ਗ਼ਫ਼ੂਰ ਮੰਨੋ ਨਵਾਬ, ਮਹਿਬੂਬ ਬੇਪਰਵਾਹੀਆ। ਜਿਸ ਦੇ ਅੱਗੇ ਸਾਰੇ ਲਾਜਬਾਬ, ਸਿਰ ਸਕੇ ਨਾ ਕੋਇ ਉਠਾਈਆ। ਦਰ ਦਰਵੇਸ਼ ਬਣੇ ਮੁਹਤਾਜ, ਗਲ ਅਲਫ਼ੀ ਕਫ਼ਨੀ ਚੋਲੀ ਪਾਈਆ। ਜਿਸ ਦੀ ਤੰਦ ਸਤਾਰ ਵੱਜੇ ਰਬਾਬ, ਅਹਿਬਾਬ ਕਰੇ ਸ਼ਨਵਾਈਆ । ਮਹਲ ਅਟੱਲ ਸੁਹਾਏ ਮਹਿਰਾਬ, ਹੁਜਰਾ ਇਕੋ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਰਿਹਾ ਕਮਾਈਆ। ਸੂਫ਼ੀ ਕਹਿਣ ਖੁਲ੍ਹੀ ਸੁਰਤ, ਸੁੱਤੀ ਸਵਾਣੀ ਆਪ ਜਗਾਈਆ। ਨਾਦ ਸੁਣਿਆ ਅਗੰਮੀ ਤੂਰਤ, ਤੁਰੀਆ ਨੈਣ ਸ਼ਰਮਾਈਆ। ਨਜ਼ਰੀ ਆਇਆ ਅਕਾਲ ਮੂਰਤ, ਅਕਲ ਕਲ ਬੇਪਰਵਾਹੀਆ। ਆਸਾ ਮਨਸਾ ਸਭ ਦੀ ਪੂਰਤ, ਇਛਿਆ ਪੂਰੀ ਰਿਹਾ ਕਰਾਈਆ। ਲੇਖਾ ਜਾਣੇ ਮੂਰਖ ਮੂੜ੍ਹਤ, ਚਤਰ ਸੁਘੜ ਖੋਜ ਖੁਜਾਈਆ। ਜਨ ਭਗਤਾਂ ਦੇਣ ਆਇਆ ਚਰਨ ਧੂੜਤ, ਟਿੱਕਾ ਇਕੋ ਮਸਤਕ ਲਾਈਆ। ਨਾਤਾ ਤੋੜੇ ਕੂੜੋ ਕੂੜਤ, ਸਾਚੀ ਸਿਖਿਆ ਕਰੇ ਪੜ੍ਹਾਈਆ। ਮਰਨ ਤੋਂ ਪਹਿਲੋਂ ਜਨਮ ਵਿਚੋਂ ਜਨਮ ਦੀ ਕਰੇ ਮਹੂਰਤ, ਮੁਖ ਵਾਕ ਆਪਣਾ ਨਾਮ ਸੁਣਾਈਆ । ਏਸੇ ਸਾਹਿਬ ਦੀ ਸਦਾ ਜ਼ਰੂਰਤ, ਜਿਸ ਸਾਹਿਬ ਨੂੰ ਗੁਰ ਅਵਤਾਰ ਪੀਰ ਪੈਗ਼ੰਬਰ ਗਏ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰਵਾਨ ਮਿਹਰਵਾਨ ਅਖਵਾਈਆ। ਸੂਫ਼ੀ ਕਹਿਣ ਵੇਖੋ ਮਲਕ, ਮਾਲਕ ਨੂਰ ਖ਼ੁਦਾਈਆ। ਜਲਵਾ ਨੂਰਾਨੀ ਜਿਸ ਦੀ ਝਲਕ, ਸੋਭਾ ਦੋ ਜਹਾਨ ਪਾਈਆ। ਬ੍ਰਾਹਮਣ ਦਾ ਪਿਛਲਾ ਲਾਹ ਕੇ ਕੂੜਾ ਤਿਲਕ, ਤੁਅੱਲਕ ਆਪਣੇ ਨਾਲ ਬਣਾਈਆ। ਪੂਰਬ ਜਨਮ ਜੋ ਵਿਛੜੇ ਰਹੇ ਵਿਲਕ, ਨੇਤਰ ਰੋ ਰੋ ਦੇਣ ਦੁਹਾਈਆ। ਪ੍ਰਭ ਓਨ੍ਹਾਂ ਦੀ ਸੁਣ ਕੇ ਕਿਲਕ, ਕਲ ਕਲਕੀ ਫੇਰਾ ਪਾਈਆ। ਕਲਜੁਗ ਚਿਕੜ ਭਰੀ ਗਲੀ ਗੁਰਮੁਖ ਨਾ ਜਾਏ ਤਿਲਕ, ਫੜ ਬਾਂਹੋਂ ਗੋਦ ਉਠਾਈਆ। ਅੰਦਰ ਵੜ ਕੇ ਸ਼ੈਤਾਨ ਕਰੇ ਨਾ ਕੋਈ ਇਲਤ, ਜ਼ਿਲਤ ਖ਼ਵਾਰੀ ਦੂਰ ਕਰਾਈਆ । ਸਾਚੀ ਸਿਖਿਆ ਦੇ ਕਰ ਧੁਰ ਦੀ ਮਿਲਤ, ਮੇਲ ਮਿਲਾਇਆ ਧੁਰਦਰਗਾਹੀਆ। ਰਹੀ ਲੋੜ ਨਾ ਸਵਰਗ ਬਹਿਸ਼ਤ, ਸਵਰਗ
❋
❋
ਬਹਿਸ਼ਤ ਦੋਹਾਂ ਡੇਰਾ ਢਾਹੀਆ। ਸੂਫ਼ੀ ਕਹਿਣ ਜਿਨ੍ਹਾਂ ਨੂੰ ਸਾਫ ਮਿਲ ਗਿਆ ਪਰਵਰਦਿਗਾਰ ਇਸ਼ਟ, ਤਿਸ ਅੱਗੇ ਰਾਮਾ ਵਸ਼ਿਸ਼ਟ ਬੈਠੇ ਸੀਸ ਝੁਕਾਈਆ। ਓਨ੍ਹਾਂ ਗੁਰਮੁਖਾਂ ਦੀ ਸਦਾ ਖੁਲ੍ਹੀ ਸਮਝੋ ਦ੍ਰਿਸ਼ਟ, ਜਿਨ੍ਹਾਂ ਸੁੱਤਿਆਂ ਜਾਗਦਿਆਂ ਦਰਸ ਕਰਾਈਆ। ਵੱਡੇ ਭਾਗ ਜਿਨ੍ਹਾਂ ਦੀ ਪ੍ਰਭ ਆਪ ਕਰਾਈ ਲਿਖਤ, ਲਿਖਿਆ ਲੇਖ ਨਾ ਕੋਇ ਮਿਟਾਈਆ। ਇਹੋ ਗੁਰੂ ਅਵਤਾਰ ਪੀਰ ਪੈਗ਼ੰਬਰ ਵਾਕ ਕਹਿ ਕੇ ਗਏ ਭਵਿਖਤ, ਪਾਰਬ੍ਰਹਮ ਪ੍ਰਭ ਜਨ ਭਗਤਾਂ ਦੇਵੇ ਮਾਣ ਵਡਿਆਈਆ। ਆਪ ਹੋਏ ਸਦਾ ਨਿਰਇਛਤ, ਇਛਿਆ ਸਭ ਦੀ ਪੂਰ ਕਰਾਈਆ। ਤੁਹਾਡੇ ਸਾਮ੍ਹਣੇ ਬ੍ਰਾਹਮਣ ਕੋਲੋਂ ਪਿਛਲੀ ਦਵਾਈ ਕਿਸ਼ਤ, ਲਹਿਣਾ ਦੇਣਾ ਬੇਬਾਕ ਦਿਤਾ ਕਰਾਈਆ। ਸਭ ਤੋਂ ਉਤਮ ਸ੍ਰੇਸ਼ਟ ਲੇਖਾ ਵਿਚ ਸ੍ਰਿਸ਼ਟ, ਜਿਨ੍ਹਾਂ ਸਤਿਗੁਰ ਸਾਹਿਬ ਪੂਰਾ ਮਿਲਿਆ ਬੇਪਰਵਾਹੀਆ । ਓਨ੍ਹਾਂ ਲੋੜ ਰਹੇ ਨਾ ਕਿਸੇ ਜਾਗੀਰ ਮਿਲਖ, ਰਾਜ ਜੋਗ ਦੋਵੇਂ ਦੇਣ ਤਜਾਈਆ। ਆਪਣੀ ਫਲਵਾੜੀ ਵੇਖਣ ਸਦਾ ਪਰਫੁਲਤ, ਪੱਤ ਟਹਿਣੀ ਰਹੀ ਮਹਿਕਾਈਆ। ਜਨ ਭਗਤਾਂ ਦੋ ਜਹਾਨਾਂ ਉਤੇ ਆਪਣਾ ਵਸਾਇਆ ਮੁਲਕ, ਜਿਸ ਦਾ ਮਾਲਕ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਸਦਾ ਹੋਏ ਸਹਾਈਆ।
੬ ਚੇਤ ੨੦੨੧ ਬਿਕ੍ਰਮੀ ਕਿਸ਼ਨ ਸਿੰਘ ਦੇ ਗ੍ਰਹਿ ਅਲੱੜ੍ਹਪਿੰਡੀ ਜ਼ਿਲਾ ਗੁਰਦਾਸਪੁਰ
ਫ਼ਰੀਦ ਕਹੇ ਮੈਂ ਵੇਖਿਆ ਆਜ, ਅਜਬ ਖੇਲ ਕਰਾਇੰਦਾ। ਜਿਸ ਦੇ ਪਿਛੇ ਕਾਂਵਾਂ ਖਾਧਾ ਮਾਸ, ਤਨ ਮਾਟੀ ਜਗਤ ਸੁਕਾਇੰਦਾ। ਨੇਤਰ ਨੈਣ ਨਾ ਬੁਝੀ ਪਿਆਸ, ਦਰਸਨ ਦਰ ਨਾ ਆਪ ਵਖਾਇੰਦਾ। ਉਸ ਦੀ ਸੁਣ ਅਗੰਮੀ ਬਾਤ, ਮੇਰਾ ਬਾਤਨ ਖ਼ੁਸ਼ੀ ਮਨਾਇੰਦਾ। ਕਲਜੁਗ ਅੰਤ ਜਨ ਭਗਤਾਂ ਦੇਵੇ ਆਪਣੀ ਦਾਤ, ਦਾਤਾ ਹੋ ਕੇ ਹਰਿ ਵਰਤਾਇੰਦਾ। ਨਾ ਕੋਈ ਮੁਸ਼ੱਕਤ ਦੱਸੇ ਪੂਜਾ ਪਾਠ, ਜੰਗਲ ਜੂਹ ਨਾ ਕੋਇ ਫਿਰਾਈਆ । ਨਾਤਾ ਤੋੜ ਤੀਰਥ ਤਾਟ, ਟਿੱਲੇ ਪਰਬਤ ਪੰਧ ਮੁਕਾਈਆ। ਨਾ ਛੱਡਣੀ ਪਏ ਖਾਟ, ਘਰ ਬਾਰ ਨਾ ਕੋਇ ਤਜਾਈਆ। ਨਾਰ ਕੰਤ ਨਾ ਟੁੱਟੇ ਸਾਕ, ਪੁੱਤਰ ਧੀ ਨਾ ਹੋਏ ਜੁਦਾਈਆ। ਤਨ ਰਮੌਣੀ ਪਏ ਨਾ ਖ਼ਾਕ, ਧੂਣੀ ਅਗਨ ਨਾ ਕੋਇ ਤਪਾਈਆ। ਡੂੰਘੀ ਕੰਦਰ ਨਾ ਲੈਣਾ ਝਾਕ, ਸਮੁੰਦ ਖਾਈ ਨਾ ਕੋਇ ਫਿਰਾਈਆ। ਝਗੜਾ ਰਹੇ ਨਾ ਕਿਸੇ ਸਮਾਜ, ਸਮਗਰੀ ਮੰਗਣ ਕੋਇ ਨਾ ਜਾਈਆ। ਕਿਰਪਾ ਕਰ ਪੁਰਖ ਸਮਰਾਥ, ਦੀਨ ਦਿਆਲ ਹੋਏ ਸਹਾਈਆ। ਘਰ ਸੱਜਣ ਮਿਲੇ ਸਾਚ, ਸਤਿ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਫ਼ਰੀਦ ਕਹੇ ਨਾ ਗਲੀਆਂ ਚਿਕੜ, ਖੋਜਤ ਖੋਜ ਨਾ ਕੋਇ ਖੁਜਾਈਆ। ਤਨ ਬਸਤਰ ਮਾਟੀ ਖ਼ਾਕ ਨਾ ਜਾਏ ਲਿਬੜ, ਮੂੰਹ ਦੇ ਭਾਰ ਨਾ ਕੋਇ ਸੁਟਾਈਆ। ਵੇਸਵਾ ਦਵਾਰੇ ਨਾ ਕੋਈ ਫ਼ਿਕਰ, ਚਿੰਤਾ ਗ਼ਮ ਨਾ ਕੋਇ ਜਣਾਈਆ। ਮੁਰਸ਼ਦ ਮਿਲਿਆ ਧੁਰ ਦਾ ਮਿੱਤਰ, ਬੇਪਰਵਾਹ ਹੋਏ ਸਹਾਈਆ। ਫੜ ਚੋਟੀ ਚਾੜ੍ਹੇ ਸਿਖਰ, ਸਚ ਘਰ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ। ਫ਼ਰੀਦ ਕਹੇ ਨਾ ਕੀਮਤ ਨੇਤਰ ਅੱਖ, ਹੱਟੋ ਹੱਟ ਨਾ ਕੋਇ ਵਿਕਾਈਆ। ਨਾ ਭਠਿਆਲਾ ਬਣ ਕੇ ਝੋਕਣਾ ਪਏ ਭੱਠ, ਸੇਵਾ ਜਗਤ ਨਾ ਕੋਇ ਵਖਾਈਆ। ਨਾ ਯੂਸਫ਼ ਬਣ ਕੇ ਕੀਮਤ ਪੌਣੀ ਪਏ ਅੱਟ, ਸੁਲੇਮਾਨ ਤਖ਼ਤ ਨਾ ਕੋਇ ਸੁਹਾਈਆ। ਨਾ
❋
❋
ਜ਼ਿਕਰੀਆ ਬਣ ਕੇ ਲਗੌਣਾ ਪਏ ਘਾਉ ਫੱਟ, ਤਿਖੀ ਧਾਰ ਧਾਰ ਜਣਾਈਆ। ਨਾ ਫਿਰਨਾ ਪਏ ਅਠਸਠ, ਤੀਰਥ ਤਟ ਨਾ ਕੋਇ ਵਡਿਆਈਆ । ਕਿਰਪਾ ਕਰ ਪੁਰਖ ਸਮਰਥ, ਸਾਹਿਬ ਸਤਿਗੁਰ ਹੋਏ ਸਹਾਈਆ। ਜਨ ਭਗਤਾਂ ਖੋਲ੍ਹ ਕੇ ਅੰਤਰ ਅੱਖ, ਅੱਖਰ ਆਪਣੇ ਦਏ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਏ ਸਹਾਈਆ। ਫ਼ਰੀਦ ਕਹੇ ਨਾ ਪਏ ਫਿਰਨਾ, ਬਨ ਖੋਜਣ ਕੋਇ ਨਾ ਜਾਈਆ । ਮਹਲ ਚੋਟੀ ਪਰਬਤ ਚੜ੍ਹ ਪਏ ਨਾ ਗਿਰਨਾ, ਡੂੰਘੀ ਕੰਦਰ ਨਾ ਕੋਇ ਸੁਟਾਈਆ। ਚਿੰਤਾ ਰੋਗ ਨਾ ਕੋਈ ਮਰਨਾ, ਸੋਗ ਗ਼ਮ ਨੇੜ ਨਾ ਆਈਆ । ਕਰ ਕਿਰਪਾ ਪ੍ਰਭ ਅੰਮ੍ਰਿਤ ਮੇਘ ਬਰਸੇ ਕਿਰਨਾ, ਕਿਰਨ ਬੂੰਦ ਸਵਾਂਤੀ ਆਪ ਟਪਕਾਈਆ। ਘਰ ਸਚ ਖੁਲ੍ਹਾਇਆ ਝਿਰਨਾ, ਰਮਕ ਰਮਕ ਧਾਰ ਵਹਾਈਆ। ਕਵਲ ਨਾਭੀ ਫੁਲ ਖਿੜਨਾ, ਪੰਖੜੀ ਆਪਣਾ ਰੰਗ ਵਖਾਈਆ। ਸਾਚਾ ਗੇੜ ਅਗੰਮੀ ਗਿੜਨਾ, ਨਾ ਕੋਈ ਮੇਟੇ ਮੇਟ ਮਿਟਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਫ਼ਰੀਦ ਕਹੇ ਨਾ ਢੂੰਡੋ ਜਗ, ਮੈਂ ਸਚ ਦਿਆਂ ਦ੍ਰਿੜਾਈਆ । ਚਾਰੋਂ ਕੁੰਟ ਲੱਗੀ ਅੱਗ, ਸਕੇ ਨਾ ਕੋਇ ਬੁਝਾਈਆ। ਮੈਂ ਵੇਖਿਆ ਖੇਲ ਪੁਰਖ ਸਮਰਥ, ਸ਼ਹਿਨਸ਼ਾਹ ਆਪਣੀ ਕਾਰ ਕਮਾਈਆ। ਨਿਰਗੁਣ ਜੋਤ ਕਰ ਪਰਗਟ, ਦਵਾਰਾ ਬੰਕ ਗੁਰਮੁਖ ਰਿਹਾ ਸੁਹਾਈਆ। ਸੰਤ ਸੁਹੇਲੇ ਕਰ ਇਕੱਠ, ਗੁਰ ਚੇਲੇ ਜੋੜ ਜੁੜਾਈਆ। ਸਚ ਸਰਨਾਈ ਮਾਰਗ ਦੱਸ, ਚਰਨ ਚਰਨੋਦਕ ਮੁਖ ਚੁਆਈਆ। ਪਰੇਮ ਪਿਆਰ ਅੰਦਰ ਕਰ ਕੇ ਵਸ, ਵਸਲ ਇਕੋ ਇਕ ਜਣਾਈਆ। ਦਿਆਲ ਠਾਕਰ ਹੋ ਕੇ ਗਾਵੇ ਜਸ, ਢੋਲਾ ਰਾਗ ਸੁਣਾਈਆ। ਨਾਮ ਅਮੋਲਕ ਦੇ ਕੇ ਦਾਤ, ਝੋਲੀ ਸਚ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਹਿਬ ਗੋਸਾਈਂਆ। ਫ਼ਰੀਦ ਕਹੇ ਨਾ ਹੋਣਾ ਪਏ ਮੁਰਦਾ, ਮੜੀ ਗੋਰ ਡੇਰਾ ਕੋਇ ਨਾ ਲਾਈਆ। ਮੈਂ ਸ੍ਰੀ ਭਗਵਾਨ ਨਿਰਗੁਣ ਸਰਗੁਣ ਹੋ ਕੇ ਵੇਖਿਆ ਫਿਰਦਾ ਤੁਰਦਾ, ਆਵੇ ਜਾਵੇ ਆਪਣਾ ਖੇਲ ਕਰਾਈਆ। ਜਿਸ ਦਾ ਫੁਰਨਾ ਆਦਿ ਜੁਗਾਦਿ ਇਕੋ ਫੁਰਦਾ, ਫੁਰਨੇ ਵਿਚ ਰੱਖੇ ਸਰਬ ਲੋਕਾਈਆ। ਜੋ ਭੇਵ ਅਭੇਦ ਦੱਸੇ ਸਾਚੇ ਗੁਰੂ ਗੁਰ ਦਾ, ਪਰਦਾ ਉਹਲਾ ਦਏ ਉਠਾਈਆ। ਉਹ ਠਾਕਰ ਜਨ ਭਗਤ ਦਵਾਰਿਉਂ ਕਦੇ ਨਾ ਮੁੜਦਾ, ਪਿਛਾ ਪਰਤ ਨਾ ਮੁਖ ਭਵਾਈਆ। ਖੇਲ ਅਨੋਖਾ ਹਰਿ ਸੰਤਾਂ ਸੰਗ ਆਪੇ ਜੁੜਦਾ, ਜੋੜੀ ਸੋਹਣੀ ਜਗਤ ਬਣਾਈਆ। ਸੰਜੋਗੀ ਮੇਲ ਮਿਲਾਏ ਧੁਰ ਦਾ, ਵਜੋਗ ਰਹਿਣ ਕੋਇ ਨਾ ਪਾਈਆ। ਜਿਸ ਵੇਲੇ ਜਨ ਭਗਤਾਂ ਬੇੜਾ ਵੇਖੇ ਰੁੜ੍ਹਦਾ, ਫੜ ਬਾਂਹੋਂ ਪਾਰ ਕਢਾਈਆ। ਵਰ ਘਰ ਦੇਵੇ ਜਿਹੋ ਜਿਹਾ ਲੋੜ ਦਾ, ਆਸਾ ਮਨਸਾ ਪੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ । ਫ਼ਰੀਦ ਕਹੇ ਨਾ ਰੋਟੀ ਖਾਣੀ ਪਏ ਕਾਠ, ਕਠਨਤਾ ਨਜ਼ਰ ਕੋਇ ਨਾ ਆਈਆ। ਜੰਗਲ ਬੇਲੇ ਕੱਟਣੀ ਪਏ ਨਾ ਵਾਟ, ਪਾਂਧੀ ਬਣ ਨਾ ਪੰਧ ਮੁਕਾਈਆ । ਰਾਤ ਬਹਿ ਬਹਿ ਉਠ ਉਠ ਵੇਖਣਾ ਪਏ ਨਾ ਝਾਕ, ਨੇਤਰ ਲੋਚਣ ਨੈਣ ਧਿਆਨ ਲਗਾਈਆ। ਕਲਜੁਗ ਅੰਤ ਕਿਰਪਾ ਕਰ ਪੁਰਖ ਅਬਿਨਾਸ਼, ਮਿਹਰਵਾਨ ਦਇਆ ਕਮਾਈਆ। ਦੂਰ ਦੁਰਾਡਾ ਨੇਰਨ ਨੇਰਾ ਚਲ ਕੇ ਆਵੇ ਖ਼ਾਸ਼, ਖ਼ਾਹਸ਼ ਭਗਤਾਂ ਵੇਖ ਵਖਾਈਆ। ਦਰਸਨ ਦੇ ਕੇ ਵਿਚ ਖ਼ਵਾਬ, ਖ਼ਬਰ ਆਪਣੀ ਜਾਏ ਸਮਝਾਈਆ। ਗੁਰਮੁਖ ਮੇਰਾ ਨੂਰ ਚੰਦ ਮਹਿਤਾਬ, ਆਫਤਾਬ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਦੇਵੇ ਥਾਉਂ ਥਾਈਂਆ। ਫ਼ਰੀਦ ਕਹੇ ਨਾ ਫਿਰਨਾ ਪਏ ਜੰਗਲ, ਜੂਹ ਵਿਚ ਨਾ ਡੇਰਾ ਲਾਈਆ। ਨਾ ਲਟਕਣਾ
❋
❋
ਪਏ ਨਾਲ ਸੰਗਲ, ਉਲਟਾ ਆਪਣਾ ਆਪ ਕਰਾਈਆ। ਗੁਰਮੁਖੋ ਤੁਹਾਡੇ ਘਰ ਵਿਚ ਲੱਗਾ ਮੰਗਲ, ਮੰਗਤਾ ਬਣਿਆ ਬੇਪਰਵਾਹੀਆ। ਸਦਾ ਸੁਹੇਲਾ ਹੋ ਕੇ ਰੱਖੇ ਅੰਗਣ, ਆਪਣੀ ਗੋਦ ਉਠਾਈਆ। ਮੇਰੇ ਵੇਂਹਦਿਆਂ ਬਰੀ ਕੀਤਾ ਜਿਸ ਬ੍ਰਾਹਮਣ ਚੁਰਾਇਆ ਕੰਗਣ, ਗੰਗਾ ਮਈਆ ਨਾਲ ਠੱਗੀ ਕਮਾਈਆ। ਓਧਰੋਂ ਉਹ ਵੀ ਆਈ ਕੁਛ ਮੰਗਣ, ਲਹਿੰਗਾ ਸੁਆਰ ਸੂਤ ਕੇ ਆਪਣਾ ਘੁੰਗਟ ਰਹੀ ਉਠਾਈਆ। ਦੋਏ ਜੋੜ ਕਰੇ ਬੰਦਨ, ਬੰਦਗੀ ਡੰਡਾਵਤ ਕਰ ਕਰ ਖ਼ੁਸ਼ੀ ਮਨਾਈਆ। ਮੈਂ ਵੇਖਾਂ ਕਿਵੇਂ ਪ੍ਰਭੂ ਕੱਟੇ ਫੰਦਨ, ਫਾਸੀ ਗਲ ਨਾ ਕੋਇ ਲਟਕਾਈਆ। ਜਮਨਾ ਕਹੇ ਨੀਂ ਮੈਂ ਲੱਗਦਾ ਵੇਖਿਆ ਚੰਦਨ, ਸੁਰਸਤੀ ਕਹੇ ਮੈਂ ਘੋਲੀ ਘੋਲ ਘੁਮਾਈਆ। ਗੋਦਾਵਰੀ ਕਹੇ ਮੇਰਾ ਪ੍ਰਭੂ ਪੜਦਾ ਪਾਏ ਜੋ ਬੈਠੇ ਨੰਗਣ, ਸਿਰ ਆਪਣਾ ਹੱਥ ਟਿਕਾਈਆ। ਖ਼ੁਸ਼ੀਆਂ ਨਾਲ ਗੀਤ ਗੌਂਦੀ ਆਈ ਜਿਸ ਦੇ ਹੱਥ ਕੋਟ ਸ਼ਕੰਗਣ, ਆਪਣਾ ਜੋਬਨ ਰੂਪ ਵਖਾਈਆ। ਮੈਂ ਵੇਖਾਂ ਉਹ ਜਿਸ ਭਗਤਾਂ ਬਣਾਇਆ ਸੰਗਨ, ਸੋਹਣਾ ਸੰਗ ਬਣਾਈਆ। ਜਿਸ ਗੋਬਿੰਦ ਦਿਤੀ ਚੰਡ ਪਰਚੰਡਨ, ਖੰਡਾ ਖੜਗ ਚੰਡੀ ਇਕ ਚਮਕਾਈਆ। ਉਹ ਅਨਾਥਾਂ ਦਾ ਨਾਥ ਅਨੰਦਾਂ ਦਾ ਅਨੰਦਨ, ਤ੍ਰਿਲੋਕੀ ਦਾ ਤ੍ਰਲੋਕ ਸਲੋਕ ਸੋਹਲਾ ਇਕ ਸੁਣਾਈਆ। ਚਰਨਾਂ ਹੇਠਾਂ ਦੱਬ ਕੇ ਮੁਕਤੀ ਮੋਖ, ਮੁਫ਼ਤ ਜਨ ਭਗਤਾਂ ਪਾਰ ਕਰਾਈਆ। ਆਦਿ ਜੁਗਾਦਿ ਏਹਨੂੰ ਗੁਰਮੁਖ ਪਾਰ ਉਤਾਰਨ ਦਾ ਸ਼ੌਕ, ਸ਼ੌਕੀਨ ਬਣਿਆ ਬੇਪਰਵਾਹੀਆ। ਇਸ ਦੀ ਨਜ਼ਮ ਨਗ਼ਮਾ ਕਿਆ ਕੋਈ ਗਾਏ ਜ਼ੌਕ, ਕੋਟਨ ਕੋਟ ਜ਼ੌਕ ਬੈਠੇ ਸੀਸ ਨਿਵਾਈਆ। ਇਸ ਦੀ ਮੰਜ਼ਲ ਕੋਈ ਨਾ ਸਕੇ ਪਹੁੰਚ, ਅੰਦਰ ਵੜ ਖ਼ੁਸ਼ੀ ਨਾ ਕੋਇ ਮਨਾਈਆ । ਜਿਸ ਦੇ ਦਰਸਨ ਆਦਿ ਜੁਗਾਦਿ ਸਾਰੇ ਰਹੇ ਲੋਚ, ਦੂਰ ਦੁਰਾਡਾ ਤੱਕਣ ਮਾਹੀਆ। ਇਸ ਦੀ ਸ਼ਹਾਦਤ ਕੋਈ ਦੇ ਨਾ ਸਕੇ ਪੁਨੂੰ ਸੱਸੀ ਬਲੋਚ, ਰਾਂਝਾ ਹੀਰ ਨਾ ਕੋਇ ਵਡਿਆਈਆ। ਸੋਹਣੀ ਮਹੀਵਾਲ ਨਾ ਖੋਜੀ ਖੋਜ, ਲੇਲਾ ਮਜਨੂੰ ਮਜ਼ਲ ਨਾ ਪੰਧ ਮੁਕਾਈਆ। ਸ਼ੀਰੀਂ ਫ਼ਰਿਹਾਦ ਪੱਥਰਾਂ ਉਤੇ ਲੌਂਦੇ ਰਹੇ ਚੋਟ, ਸਚ ਨਗਾਰਾ ਨਾਮ ਨਾ ਕੋਇ ਵਜਾਈਆ। ਫ਼ਰੀਦ ਕਹੇ ਇਹਦਾ ਲੇਖ ਵੇਖ ਮੈਂ ਹੋਇਆ ਮਦਹੋਸ਼, ਮਧੁਰ ਰਸ ਇਕੋ ਨਜ਼ਰੀ ਆਈਆ। ਜਿਸ ਨੇ ਮੇਰਾ ਤਨ ਸੁਕਾਇਆ ਪੋਸ਼, ਫੇਰ ਪੁਸ਼ਤ ਪਨਾਹ ਹੱਥ ਟਿਕਾਈਆ। ਬਾਰਾਂ ਸਾਲ ਰਿਹਾ ਖ਼ਮੋਸ਼, ਇਕ ਵਾਰ ਬੋਲ ਨਾ ਖ਼ੁਸ਼ੀ ਮਨਾਈਆ। ਜਿਸ ਨੂੰ ਤੱਕਦੇ ਲੋਕ ਪਰਲੋਕ, ਦੋ ਜਹਾਨ ਅੱਖ ਖੁਲ੍ਹਾਈਆ। ਗੁਰਮੁਖੋ ਉਹ ਤੁਹਾਨੂੰ ਦਰਸਨ ਦੇਵੇ ਰੋਜ਼, ਬਿਨ ਰੋਜਿਆਂ ਬਿਨ ਫ਼ਾਕਿਆਂ ਫ਼ਿਕਰ ਤੁਹਾਡਾ ਆਪਣੀ ਝੋਲੀ ਪਾਈਆ। ਤੁਹਾਨੂੰ ਅੱਗੇ ਕੋਈ ਨਹੀਂ ਰਹੀ ਸੋਚ, ਸੋਚਣ ਵਾਲਾ ਇਕੋ ਬੇਪਰਵਾਹੀਆ । ਜਿਸ ਨੇ ਪਾਪੀ ਪਤਤ ਕੀਤੇ ਨਿਰਦੋਸ਼, ਦੋਸ਼ੀਆਂ ਉਤੇ ਦੋਸ਼ ਨਾ ਕੋਇ ਲਗਾਈਆ। ਆਹਲਣਿਉਂ ਡਿਗੇ ਉਠਾਏ ਬੋਟ, ਸਚ ਘੌਂਸਲੇ ਵਿਚ ਟਿਕਾਈਆ। ਘੌਂਸਲਾ ਨਹੀਂ ਉਹ ਧੁਰ ਦਾ ਕਿਲਾ ਕੋਟ, ਜਿਸ ਨੂੰ ਪੰਛੀ ਪੰਖੀ ਤਿਨਕੇ ਨਾਲ ਨਾ ਕੋਇ ਜੁੜਾਈਆ। ਓਥੇ ਖਾਣ ਪੀਣ ਨੂੰ ਮਿਲੇ ਕੋਈ ਨਾ ਰੋਟ, ਖੀਰ ਕੜਾਹ ਅੱਗੇ ਨਾ ਕੋਇ ਟਿਕਾਈਆ। ਓਥੇ ਇਕੋ ਪ੍ਰਭ ਦਰਸਨ ਦੀ ਮੌਜ, ਦੂਜੀ ਲੋੜ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰਵਾਨ ਮਿਹਰਵਾਨ ਆਪਣੀ ਕਾਰ ਕਮਾਈਆ। ਫ਼ਰੀਦ ਕਹੇ ਮੈਂ ਵੇਖੀ ਸਚ ਤੌਫੀਕ, ਤੋਹਫਾ ਦੇਵੇ ਮੇਰਾ ਗੋਸਾਈਂਆ। ਸਾਥੀ ਸੱਜਣ ਬਣੋ ਰਫੀਕ, ਫਰੀਕ ਨਜ਼ਰ ਕੋਇ ਨਾ ਆਈਆ। ਸਚ ਦੁਲਾਰੇ ਬਣੋ ਅਜ਼ੀਜ਼, ਪਰੇਮ ਪ੍ਰੀਤੀ ਇਕ ਵਧਾਈਆ। ਗੁਰਮੁਖ ਗੁਰਮੁਖਾਂ ਕਰੋ ਤਮੀਜ਼, ਤਮਾਂ ਹਿੰਸਾ ਸਰਬ ਮਿਟਾਈਆ। ਮਾਇਆ ਮਮਤਾ ਕਦੇ ਨਾ ਬਣੋ ਮਰੀਜ਼, ਕੂੜਾ ਨਾਤਾ ਦੇਣਾ ਜਗਤ ਛੁਡਾਈਆ।
❋
❋
ਪਰਮ ਪੁਰਖ ਪਰਮਾਤਮ ਸਦਾ ਵੇਖੋ ਕਰੀਬ, ਘਰ ਬੈਠਾ ਡੇਰਾ ਲਾਈਆ। ਜਿਸ ਦਾ ਨਜ਼ਾਰਾ ਅਜਬ ਅਜੀਬ, ਉਜਾਲਾ ਨੂਰ ਕਰੇ ਰੁਸ਼ਨਾਈਆ। ਜੋ ਰਵਦਾਸ ਨੂੰ ਲਿਖ ਕੇ ਪਿਛੇ ਦੇ ਗਿਆ ਰਸੀਦ, ਕਾਗ਼ਜ਼ ਟੁੱਕੜਾ ਹੱਥ ਫੜਾਈਆ। ਕਲਜੁਗ ਅੰਤ ਓਸੇ ਦੀ ਉਡੀਕ, ਰਾਹ ਤੱਕੇ ਸਰਬ ਲੋਕਾਈਆ। ਜਿਸ ਦੀ ਧਾਰ ਸਦਾ ਬਾਰੀਕ, ਕਦਮ ਸਕੇ ਨਾ ਕੋਇ ਰਖਾਈਆ। ਜਿਸ ਨੂੰ ਕਹਿੰਦੇ ਲਾਸ਼ਰੀਕ, ਸ਼ਿਰਕਤ ਵਿਚ ਨਾ ਕਰੇ ਲੜਾਈਆ। ਜਨ ਭਗਤੋ ਤੁਹਾਡੇ ਨਾਲ ਸਿਧੀ ਕਰੇ ਪ੍ਰੀਤ, ਸੁਧਾਸਰ ਵਾਲਾ ਆਪਣੇ ਨਾਲ ਰਲਾਈਆ। ਖ਼ੁਸ਼ੀਆਂ ਨਾਲ ਮਾਣਸ ਜਨਮ ਜਾਓ ਜੀਤ, ਜਗਤ ਜੀਵ ਮਿਲੇ ਵਡਿਆਈਆ। ਮੰਗਿਆਂ ਕਿਸੇ ਦਰ ਤੋਂ ਇਹ ਨਾ ਮਿਲੇ ਭੀਖ, ਜੋ ਸਾਹਿਬ ਮੇਰਾ ਵਰਤਾਈਆ। ਵੇਖੋ ਕਬਾਬਾਂ ਵਾਂਗੂ ਭੁੰਨ ਕੇ ਉਤੇ ਚਾੜ੍ਹੇ ਸੀਖ, ਖੱਲ ਹੱਡੀਆਂ ਨਾਲੋਂ ਦੂਰ ਕਰਾਈਆ। ਮਨਸੂਰ ਦੀ ਇਕੋ ਵੱਜੀ ਚੀਕ, ਐਨਲਹਕ ਰਿਹਾ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੁਹਾਡਾ ਲਹਿਣਾ ਦੇਣਾ ਲੇਖੇ ਲਾਏ ਠੀਕ, ਠਾਕਰ ਆਇਆ ਨੂਰ ਖ਼ੁਦਾਈਆ।
੬ ਚੇਤ ੨੦੨੧ ਬਿਕ੍ਰਮੀ ਮੇਲਾ ਸਿੰਘ ਬਾਬੂਪੁਰਾ ਜ਼ਿਲਾ ਗੁਰਦਾਸਪੁਰ
ਲਹਿਣੇ ਵਾਲਿਓ ਚੁੱਕਿਆ ਲਹਿਣਾ, ਕਾਦਰ ਕਰਤਾ ਆਪ ਚੁਕਾਇੰਦਾ। ਅੱਖੀਆਂ ਨਾਲ ਵਖਾਏ ਨੈਣਾਂ, ਨੇਤਰਾਂ ਨਾਲ ਦਰਸਾਇੰਦਾ। ਪਿਛਲਾ ਦੁੱਖ ਕੋਇ ਨਾ ਰਹਿਣਾ, ਵਿਛੋੜਾ ਵਿਛੜਿਆਂ ਮੇਲ ਮਿਲਾਇੰਦਾ। ਸਭ ਨੂੰ ਕੱਠਾ ਮਿਲਿਆ ਬਹਿਣਾ, ਘਰ ਇਕੋ ਇਕ ਵਡਿਆਇੰਦਾ। ਕੂੜੀ ਕਿਰਿਆ ਕਦੇ ਨਾ ਵਹਿਣਾ, ਸਾਚਾ ਮੇਲਾ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਇੰਦਾ। ਲਹਿਣੇ ਵਾਲਿਓ ਲਹਿਣਾ ਗਿਆ ਚੁੱਕ, ਚੁੱਕੀ ਚੂਕ ਲੋਕਾਈਆ। ਪਿਛਲਾ ਲੇਖਾ ਗਿਆ ਮੁੱਕ, ਅੱਗੇ ਮੇਲ ਬੇਪਰਵਾਹੀਆ। ਚੁਰਾਸੀ ਵਿਚੋਂ ਇਹੋ ਸੁਖ, ਸੁਖ ਸਾਗਰ ਰੂਪ ਸਮਾਈਆ। ਪ੍ਰਭ ਸੱਜਣ ਮੇਟੀ ਭੁੱਖ, ਦੁਖੀਆਂ ਦਰਦ ਵੰਡਾਈਆ। ਅੱਗੇ ਬ੍ਰਾਹਮਣ ਠੱਗੀ ਕਰੇ ਨਾ ਕੁਛ, ਚੋਰੀ ਗੰਢ ਨਾ ਕੋਇ ਖੁਲ੍ਹਾਈਆ। ਕਹਾਰਾਂ ਵਾਂਗ ਸਤਿਗੁਰ ਪਾਸ ਅੰਦਰ ਖ਼ਾਹਿਸ਼ ਬਾਹਰੋਂ ਕਹੇ ਨਾ ਕੋਈ ਮੁਖ, ਅੰਤਰ ਬਾਹਰ ਵੇਖਣਹਾਰਾ ਲੇਖਾ ਦੇਵੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਲਹਿਣੇ ਵਾਲਿਓ ਲੈ ਲਓ ਆਪਣੀ ਵਸਤ, ਪ੍ਰਭ ਦੇਵਣਹਾਰ ਝੋਲੀ ਪਾਈਆ। ਨਾਮ ਖ਼ੁਮਾਰੀ ਨਾਲ ਹੋ ਜਾਓ ਮਸਤ, ਅੰਤਰ ਸੋਹਣਾ ਰੰਗ ਚੜ੍ਹਾਈਆ। ਹੱਥ ਨਾਲ ਮਿਲਾਓ ਦਸਤ, ਦਸਤਗੀਰ ਮਿਲੇ ਬੇਪਰਵਾਹੀਆ। ਏਸ ਪ੍ਰਭੂ ਦੀ ਆਦਿ ਜੁਗਾਦਿ ਕਿਸੇ ਨਾ ਕੀਤੀ ਪਰਖ, ਪਰਖ ਵਿਚ ਕਦੇ ਨਾ ਆਈਆ। ਜੇ ਤਾਰੇ ਤੇ ਕਰੇ ਤਰਸ, ਤਰਸ ਵਿਚੋਂ ਆਪਣਾ ਤੁਰੰਗ ਦੌੜਾਈਆ। ਓਸ ਉਤੇ ਕਾਹਦਾ ਹਰਖ, ਜੋ ਹਾਕਮ ਦੋ ਜਹਾਨਾਂ ਹੁਕਮ ਮਨਾਈਆ। ਪਿਛਲਾ ਲੇਖਾ ਜੋ ਭਗਤਾਂ ਨਾਲ ਲਾ ਕੇ ਗਿਆ ਸ਼ਰਤ, ਧੁਰ ਦੀ ਗੰਢ ਪਵਾਈਆ। ਓਸ ਵਿਚ ਪੈਣ ਨਹੀਂ ਦਿਤਾ ਫ਼ਰਕ, ਫ਼ੈਸਲਾ ਇਕੋ ਵਾਰ ਸੁਣਾਈਆ। ਬ੍ਰਾਹਮਣ ਹੋਣ ਨਹੀਂ ਦਿਤਾ ਗ਼ਰਕ, ਕਹਾਰਾਂ ਵੇਖਿਆ ਆਣ ਪਰਤ, ਯਾਰ ਯਾਰਾਂ ਨਾਲ ਰਲਾਈਆ। ਕਰ ਖੇਲ ਪ੍ਰਭੂ ਅਸਚਰਜ, ਅੱਗੇ ਜਨਮ ਮਰਨ ਤੋਂ ਸਾਰੇ ਦਿਤੇ ਵਰਜ, ਦਸ ਦਸ ਮਾਸ ਅਗਨੀ ਤਤ ਨਾ ਕੋਇ ਤਪਾਈਆ। ਸਭ ਦੀ ਪੁਠੀ ਸਿਧੀ ਕੀਤੀ ਨਰਦ, ਪਾਪ
❋
❋
ਖੰਢੇ ਨਾਲ ਤਿਖੀ ਧਾਰ ਕਰਦ ਬਣ ਮਰਦ ਮਰਦਾਨਗੀ ਦਿਤੀ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਰਿਹਾ ਮੁਕਾਈਆ। ਲੇਖੇ ਵਿਚੋਂ ਰੁਪੱਏ ਬੋਲਣ ਚਾਰ, ਚਾਰ ਚਾਰੋਂ ਕੁੰਟ ਦੇਣ ਦੁਹਾਈਆ। ਚਾਰ ਜੁਗ ਦਾ ਜਗਤ ਵਿਹਾਰ, ਚਾਰੇ ਵੇਦ ਨੈਣ ਸ਼ਰਮਾਈਆ । ਚਾਰੇ ਵਰਨ ਰੋਵਣ ਜ਼ਾਰੋ ਜ਼ਾਰ, ਚਾਰ ਯਾਰੀ ਰਹੀ ਕੁਰਲਾਈਆ। ਇਹ ਚੌਂਹ ਦਾ ਪਿਛਲਾ ਉਧਾਰ, ਲੇਖਾ ਵੇਖੇ ਬੇਪਰਵਾਹੀਆ। ਚਾਰ ਚਾਰ ਦਾ ਚੱਕ ਕਰ ਤਿਆਰ, ਕੋਹਲੂ ਚਰਖ਼ਾ ਆਪ ਭਵਾਈਆ। ਪੰਖੀ ਉਡ ਉਡ ਵੇਖਣ ਵਿਚ ਸੰਸਾਰ, ਚਾਰੋਂ ਕੁੰਟ ਨੱਠਣ ਵਾਹੋ ਦਾਹੀਆ। ਪੰਜਾਂ ਦੇ ਕੇ ਇਕ ਪਿਆਰ, ਧੁਰ ਦਾ ਮੇਲਾ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਲੇਖੇ ਵਿਚੋਂ ਜਣਾਈਆ । ਚਾਰ ਕਹਿਣ ਸਾਨੂੰ ਆਇਆ ਚੱਜ, ਪ੍ਰਭੂ ਚੰਗੀ ਤਰ੍ਹਾ ਸਮਝਾਈਆ। ਪਿਛਲਾ ਪੂਰਬ ਮਿਲਿਆ ਹੱਕ, ਲੇਖਾ ਦਿਤਾ ਬੇਪਰਵਾਹੀਆ। ਇਸ ਦੇ ਨਾਲ ਚੌਥੇ ਘਰ ਜਾਈਏ ਵਸ, ਵਾਸਤਾ ਇਕੋ ਘਰ ਰਖਾਈਆ। ਸਾਡੇ ਖ਼ਾਲੀ ਕਦੀ ਨਾ ਹੋਵਣ ਹੱਥ, ਦੁੱਖ ਦਰਦ ਨਾ ਲਾਗੇ ਰਾਈਆ। ਚਾਰੋਂ ਕੁੰਟ ਖੁੱਲ੍ਹੀ ਰਹੇ ਅੱਖ, ਦਰਸਨ ਪਾਈਏ ਧੁਰਦਰਗਾਹੀਆ। ਚਾਰ ਚੌਫੇਰੇ ਗਾਈਏ ਜਸ, ਧੁਰ ਦਾ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਵੇ ਧੁਰ ਦਾ ਵਰ, ਸਾਡਾ ਸੱਚਾ ਸੰਗ ਨਿਭਾਈਆ। ਚਾਰ ਕਹਿਣ ਅਸੀਂ ਤੱਕਿਆ ਨਾਲ ਗੌਰ, ਆਪਣਾ ਧਿਆਨ ਲਗਾਈਆ। ਪ੍ਰਭ ਦੇ ਹੱਥ ਸਭ ਦੀ ਡੋਰ, ਲੱਖ ਚੁਰਾਸੀ ਬੰਧਨ ਪਾਈਆ। ਜਿਸ ਨੂੰ ਚਾਹੇ ਉਸ ਨੂੰ ਦੇਵੇ ਛੋੜ, ਫਾਸੀ ਗਲ ਨਾ ਕੋਇ ਲਟਕਾਈਆ । ਆਦਿ ਜੁਗਾਦਿ ਜੁਗ ਚੌਕੜੀ ਜਨ ਭਗਤਾਂ ਰੱਖੇ ਲੋੜ, ਵੇਖ ਵਖਾਵੇ ਬੇਪਰਵਾਹੀਆ। ਨਿਮਸਕਾਰ ਨਿਮਸਕਾਰ ਨਮੋ ਨਮੋ ਹੱਥ ਜੋੜ, ਸਜਦਾ ਸੀਸ ਨਿਵਾਈਆ। ਠੱਗ ਠੱਗ ਰਿਹਾ ਨਾ ਚੋਰ, ਪੁਰਖ ਅਬਿਨਾਸ਼ੀ ਗਿਆ ਬੌਹੜ, ਘੁਮਿਆਰ ਦੀ ਲੇਖੇ ਲੱਗੀ ਦੋਹਰ, ਦੋਹਰਾ ਜਨਮ ਦਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਲਹਿਣਾ ਦੇਣਾ ਸਰਬ ਚੁਕਾਈਆ। ਲਹਿਣਾ ਚੁਕਾਇਆ ਲਹਿਣੇਦਾਰ, ਵਹੀਖਾਤਾ ਨਜ਼ਰ ਕੋਇ ਨਾ ਆਈਆ। ਹਰਿ ਸੰਗਤ ਬਖ਼ਸ਼ ਕੇ ਸਚ ਪਿਆਰ, ਪਰੇਮ ਪ੍ਰੀਤੀ ਇਕ ਜੁੜਾਈਆ। ਪਿਛਲਾ ਲੇਖਾ ਸਰਬ ਨਵਾਰ, ਭਰਮ ਭੁਲੇਖਾ ਦੂਰ ਕਰਾਈਆ। ਗੁਰਮੁਖ ਅੱਗੇ ਇਹੋ ਜਿਹਾ ਕੋਈ ਨਾ ਕਰੇ ਪੇਸ਼ਾ ਵਿਚ ਸੰਸਾਰ, ਸ੍ਰੀ ਭਗਵਾਨ ਲੇਖਾ ਦੇਵਣਹਾਰਾ ਥਾਉਂ ਥਾਈਂਆ। ਕੀ ਹੋਇਆ ਜੇ ਬ੍ਰਾਹਮਣ ਦਿਤਾ ਤਾਰ, ਮਿਹਰ ਨਜ਼ਰ ਇਕ ਉਠਾਈਆ। ਇਹ ਬ੍ਰਾਹਮਣ ਨਹੀਂ ਬ੍ਰਹਮ ਦੀ ਕਾਰ, ਜੋ ਪਾਰਬ੍ਰਹਮ ਆਪਣੇ ਲੇਖ ਬਦਲੇ ਮਾਤ ਕਰਾਈਆ। ਏਸੇ ਕਰ ਕੇ ਪਿਛਲਾ ਕੇਸ ਆਇਆ ਵਿਚ ਦਰਬਾਰ, ਦਸ ਦਸਮੇਸ ਵੇਖੇ ਚੋਰੀ ਅੱਖ ਉਠਾਈਆ। ਗੁਰ ਅਵਤਾਰ ਪੀਰ ਪੈਗੰਬਰ ਸਾਰੇ ਜਾਵਣ ਬਲਹਾਰ, ਵਾਹ ਵਾ ਤੇਰੀ ਵਡ ਵਡਿਆਈਆ। ਤੂੰ ਸੱਜਣਾ ਦਾ ਸੱਜਣ ਯਾਰਾਂ ਦਾ ਯਾਰ, ਦੁਖੀਆਂ ਦਾ ਦੁੱਖ ਦਰਦ ਵੰਡੇਂ ਥਾਉਂ ਥਾਈਂਆ। ਪੰਜਾਂ ਦਾ ਬ੍ਰਾਹਮਣ ਕੋਲੋਂ ਚੁੱਕਿਆ ਉਧਾਰ, ਚਾਰ ਚਾਰ ਸਭ ਦੀ ਝੋਲੀ ਪਾਈਆ। ਇਹ ਚਾਰ ਨਹੀਂ ਚੌਥੇ ਘਰ ਦਾ ਪਿਆਰ, ਚੌਥੇ ਜੁਗ ਦਾ ਮਾਲਕ ਇਕੋ ਨਜ਼ਰੀ ਆਈਆ। ਜਿਹੜਾ ਪੁੱਤਰਾਂ ਵਾਂਗ ਸਭ ਨਾਲ ਕਰੇ ਪਿਆਰ, ਪਾਲ ਪਲੋਸ ਆਪਣੀ ਗੋਦ ਬਹਾਈਆ। ਹਰਿ ਸੰਗਤ ਦੇ ਕੇ ਇਕ ਆਧਾਰ, ਸਾਚੀ ਸਿਖਿਆ ਝੋਲੀ ਪਾਈਆ। ਗੁਰਮੁਖੋ ਗੁਰਸਿਖੋ ਜਨ ਭਗਤੋ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਬੋਲੋ ਜੈਕਾਰ, ਤੁਹਾਡਾ ਅੱਗੇ ਲੇਖਾ ਮੰਗਣ ਵਾਲਾ ਨਜ਼ਰ ਕੋਇ ਨਾ ਆਈਆ। ਬ੍ਰਾਹਮਣ ਕਹੇ ਮੈਨੂੰ
❋
❋
ਦਿਓ ਵਧਾਈ, ਵਾਅਦਾ ਸਤਿਗੁਰ ਪੂਰ ਕਰਾਈਆ। ਅੱਗੇ ਕਦੇ ਨਾ ਮੰਗਾਂ ਵੱਛਾ ਗਾਈਂ, ਝੋਲੀ ਅੱਡ ਨਾ ਕੋਇ ਵਖਾਈਆ। ਧੰਨ ਭਾਗ ਰਵਦਾਸ ਨੇ ਦੇ ਕੇ ਗਵਾਹੀ, ਮੇਰੀ ਫਾਹੀ ਦਿਤੀ ਕਟਾਈਆ। ਨਾਲੇ ਮੁਖ ਤੋਂ ਲੱਥੀ ਸ਼ਾਹੀ, ਨਾਲੇ ਮਿਲੀ ਮਾਣ ਵਡਿਆਈਆ। ਬ੍ਰਾਹਮਣੀ ਦੀ ਹੋਣ ਨਾ ਦਿਤੀ ਜੁਦਾਈ, ਨੱਥ ਨੱਕ ਸੁਹਾਗ ਓਹੋ ਲਏ ਹੰਢਾਈਆ। ਮੈਂ ਡਰਦਾ ਡਰਦਾ ਓਨੂੰ ਵੇਖਾਂ ਚਾਈਂ ਚਾਈਂ, ਨੇਤਰ ਅੱਖ ਸ਼ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਦਿਤਾ ਮੁਕਾਈਆ। ਬ੍ਰਾਹਮਣ ਕਹੇ ਮੈਨੂੰ ਦਿਓ ਥਪਕੀ, ਹੌਸਲਾ ਇਕ ਵਧਾਈਆ। ਮੈਨੂੰ ਲੋੜ ਰਹੀ ਨਾ ਤਪ ਦੀ, ਜਪ ਦੱਸਿਆ ਬੇਪਰਵਾਹੀਆ। ਮਿਲਣੀ ਹੋਈ ਪੁਰਖ ਸਮਰਥ ਦੀ, ਘਰ ਸੱਜਣ ਜੋੜ ਜੁੜਾਈਆ। ਹੁਣ ਲੋੜ ਨਹੀਂ ਤੀਸਰੀ ਅੱਖ ਦੀ, ਅੱਖਾਂ ਵਾਲਾ ਮਾਲਕ ਮਿਲਿਆ ਬੇਪਰਵਾਹੀਆ। ਏਥੇ ਲੋੜ ਨਹੀਂ ਸਿਫ਼ਤ ਜਸ ਦੀ, ਬਿਨ ਅੱਖਰਾਂ ਰਿਹਾ ਸਮਝਾਈਆ। ਮੇਰੀ ਅੰਦਰੋਂ ਆਤਮ ਹੱਸ ਦੀ, ਜਨ ਭਗਤਾਂ ਸਚ ਸਚ ਦੱਸਦੀ, ਉਚੀ ਕੂਕੇ ਦਏ ਦੁਹਾਈਆ। ਮੈਂ ਸਵਾਣੀ ਓਸ ਪ੍ਰਭੂ ਨਾਲ ਵਸਦੀ, ਜਿਸ ਦਾ ਰੰਡੇਪਾ ਨਜ਼ਰ ਕਦੇ ਨਾ ਆਈਆ। ਮੇਰੇ ਪਿਛੇ ਬ੍ਰਾਹਮਣੀ ਵੇਖੋ ਨੱਸ ਦੀ, ਭੱਜੇ ਵਾਹੋ ਦਾਹੀਆ। ਦਰਸਨ ਕਰ ਕੇ ਦਰਸ ਵਿਚੋਂ ਨਫਾ ਖਟਦੀ, ਖੱਟੀ ਪਿਛਲੀ ਦਿਤੀ ਰੁੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਇਆ ਕਮਾਈਆ। ਸੱਜਣੋ ਮੈਨੂੰ ਕਹੋ ਚੰਗਾ, ਬ੍ਰਾਹਮਣ ਰਿਹਾ ਸੁਣਾਈਆ। ਮੇਰਾ ਔਣਾ ਜਾਣਾ ਮੁੱਕਿਆ ਗੰਗਾ, ਗੰਗਾ ਵਰਗੀ ਸੋਹਣੀ ਨਾਰ ਮੈਂ ਅੱਖ ਥੱਲੇ ਕਦੀ ਨਾ ਲਿਆਈਆ। ਮੈਨੂੰ ਵੇਲਾ ਆਇਆ ਯਾਦ ਜਿਸ ਵੇਲੇ ਮੁਟਿਆਰ ਆਪਣੀ ਬਾਂਹ ਨਾਲੋਂ ਲਾਹ ਕੇ ਕੰਗਣ ਮੇਰੇ ਵਲ ਕੀਤਾ ਨੰਗਾ, ਅੱਖ ਇਸ਼ਾਰੇ ਨਾਲ ਸਮਝਾਈਆ। ਓਸ ਵੇਲੇ ਮੈਂ ਕਿਹਾ ਮੈਂ ਏਸੇ ਨਾਲ ਹੰਡਾਂ, ਕਰਾਂ ਜਗਤ ਕੁੜਮਾਈਆ। ਜੇ ਨਾ ਮਿਲੇ ਤੇ ਚੰਗਾ ਰੰਡਾ, ਬ੍ਰਾਹਮਣੀ ਕੰਮ ਕਿਸੇ ਨਾ ਆਈਆ। ਹੱਥੋਂ ਸੁੱਟ ਦੇਵਾਂ ਕੁੱਤਿਆਂ ਹਟਾਵਣ ਵਾਲਾ ਡੰਡਾ, ਬਗ਼ਲੀ ਕੰਧੇ ਨਾਲੋਂ ਪਰਾਂ ਹਟਾਈਆ। ਇਹਦਾ ਸੋਹਣਾ ਬਣਾਵਾਂ ਪਲੰਘਾ, ਪੀੜ੍ਹਾ ਰੰਗਲਾ ਇਕ ਸੁਹਾਈਆ । ਜੇ ਮੇਰਾ ਇਹਦੇ ਨਾਲ ਹੋਏ ਕਾਰਜ ਅਨੰਦਾ, ਅਨੰਦ ਇਕੋ ਨਜ਼ਰੀ ਆਈਆ। ਅੰਦਰ ਮਾਰ ਕੇ ਵੇਖਿਆ ਧਿਆਨ ਮੈਂ ਜਨਮ ਕਰਮ ਦਾ ਗੰਦਾ, ਓਨੇ ਚਿਰ ਨੂੰ ਗੰਗਾ ਗਈ ਮੁਖ ਛੁਪਾਈਆ। ਨਾਵੇਂ ਜਨਮ ਪਿਛੋਂ ਫੇਰ ਬਣਿਆ ਬੰਦਾ, ਪ੍ਰਭੂ ਬੰਦਗੀ ਆਪਣੀ ਇਕ ਸਮਝਾਈਆ। ਗੁਰਸਿਖੋ ਤੁਹਾਡਾ ਦਰਸਨ ਕਰ ਕੇ ਹੋਇਆ ਠੰਡਾ, ਮੇਰਾ ਅਗਨੀ ਤਤ ਗਵਾਈਆ। ਮੈਨੂੰ ਪੰਜਾਂ ਦਾ ਅਜੇ ਵੀ ਦਿਸਦਾ ਉਹ ਡੰਡਾ, ਜਿਹੜਾ ਸ੍ਰੀ ਭਗਵਾਨ ਹੱਥ ਫੜਾਈਆ। ਮੈਂ ਬਿਨਾਂ ਪ੍ਰਭ ਦੀ ਕਿਰਪਾ ਬਣਿਆ ਰਿਹਾ ਅੰਧਾ, ਮੇਰੀ ਅੱਖ ਨਾ ਕਿਸੇ ਖੁਲ੍ਹਾਈਆ। ਜੇ ਰਵਦਾਸ ਨਾ ਪੌਂਦਾ ਗੰਢਾ, ਨਾਤਾ ਤੁਟਾ ਕਵਣ ਜੁੜਾਈਆ। ਹਰਿ ਸੰਗਤ ਕੋਲੋਂ ਇਹੋ ਮੰਗ ਮੰਗਾਂ, ਗੁਰਮੁਖ ਗੁਰਮੁਖ ਮਿਲਣਾ ਚਾਈਂ ਚਾਈਂਆ। ਪੁਰਖ ਅਕਾਲ ਦਾ ਗੌਣਾ ਛੰਦਾ, ਸੋਹੰ ਢੋਲਾ ਰਾਗ ਇਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਦਿਤਾ ਮੁਕਾਈਆ। ਲਹਿਣਾ ਮੁੱਕਿਆ ਮੇਰੇ ਮੁਖ ਤੇ ਚੜ੍ਹੀ ਲਾਲੀ, ਮਸਤਕ ਡਲਕ ਇਕ ਲਗਾਈਆ। ਲੇਖੇ ਲੱਗੀ ਘਾਲ ਘਾਲੀ, ਪੁਰਖ ਅਬਿਨਾਸ਼ੀ ਹੋਇਆ ਸਹਾਈਆ। ਬਣ ਵਿਚੋਲਾ ਮੰਗੀ ਨਾ ਕੋਇ ਦਲਾਲੀ, ਬਿਨ ਪੈਸੇ ਟਕਿਉਂ ਬੇੜਾ ਪਾਰ ਕਰਾਈਆ। ਚਾਰ ਚਾਰ ਦੇ ਪੰਜ ਸਵਾਲੀ, ਵੀਹਾਂ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਮੁਕਾਇਆ ਸਾਚੇ ਹਰਿ, ਮੁਫ਼ਤ ਆਪਣੀ ਦਇਆ ਕਮਾਈਆ। ਬ੍ਰਾਹਮਣ ਕਹੇ ਸਾਰੇ
❋
❋
ਗਾਓ ਗੀਤ, ਖ਼ੁਸ਼ੀਆਂ ਹਾਲ ਜਣਾਈਆ। ਪ੍ਰਭ ਮੇਰੇ ਵਾਂਗ ਸਭ ਉਤੇ ਕਰੇ ਬਖ਼ਸ਼ੀਸ਼, ਰਹਿਮਤ ਇਕ ਵਰਤਾਈਆ। ਹਰਿ ਕਰਤਾ ਬਣ ਜਗਦੀਸ, ਜਗਦੀਸ਼ਰ ਹੋਏ ਸਹਾਈਆ। ਜਿਸ ਦੇ ਛਤਰ ਝੁੱਲੇ ਸੀਸ, ਦੋ ਜਹਾਨ ਮਾਲਕ ਨਜ਼ਰੀ ਆਈਆ। ਓਸ ਨੇ ਪੰਜ ਮਰਨ ਵਾਲੇ ਕੀਤੇ ਸਰਜੀਤ, ਸੁਰਤੀ ਆਪਣੇ ਸ਼ਬਦ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਹਿਬ ਸਤਿਗੁਰ ਦਇਆ ਕਮਾਈਆ। ਪੰਜਾਂ ਨਾਲ ਪੰਜ ਤਾਰ, ਤਾਰ ਸਤਾਰ ਰਿਹਾ ਹਿਲਾਈਆ। ਆਪਣਾ ਕਰ ਕੇ ਸਚ ਵਿਹਾਰ, ਬਿਵਹਾਰੀ ਦਏ ਸਮਝਾਈਆ। ਖ਼ੁਸ਼ੀਆਂ ਨਾਲ ਵਕਤ ਲੈਣਾ ਗੁਜ਼ਾਰ, ਫ਼ਕਤ ਇਕੋ ਪੁਰਖ ਅਕਾਲ ਮਨਾਈਆ। ਨਾਤਾ ਜੋੜ ਫੇਰ ਸੰਸਾਰ, ਡੋਰ ਦਿਤੀ ਗੰਢ ਪਵਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰੀ ਅਪਾਰ, ਅਪਰੰਪਰ ਹੋਇਆ ਆਪ ਸਹਾਈਆ। ਪੰਜਾਂ ਬਖ਼ਸ਼ ਬਖ਼ਸ਼ਸ਼ ਬੇੜਾ ਲਾਏ ਪਾਰ, ਮੰਝਧਾਰ ਨਾ ਕੋਇ ਰੁੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸਾਚਾ ਦੇ ਇਕ ਸਹਾਰ, ਸਹਾਰਾ ਬਣ ਕੇ ਆਪਣਾ ਸੰਗ ਰਖਾਈਆ।
੭ ਚੇਤ ੨੦੨੧ ਬਿਕਰਮੀ ਮੱਖਣ ਸਿੰਘ ਦੇ ਗ੍ਰਹਿ ਬਾਬੂ ਪੁਰਾ ਜ਼ਿਲਾ ਗੁਰਦਾਸਪੁਰ
ਕਰੋੜ ਛਿਆਨਵੇਂ ਕਹੇ ਸਾਡਾ ਤੁਟਾ ਮਾਣ, ਨੇਤਰ ਨੈਣ ਰਹੇ ਸ਼ਰਮਾਈਆ। ਲੋਕਮਾਤ ਵੇਖਿਆ ਮਾਰ ਧਿਆਨ, ਅੱਖਾਂ ਵਿਚੋਂ ਅੱਖ ਖੁਲ੍ਹਾਈਆ । ਕਿਰਪਾ ਕਰੇ ਸ੍ਰੀ ਭਗਵਾਨ, ਨਿਰਗੁਣ ਨਿਰੰਕਾਰ ਬੇਪਰਵਾਹੀਆ। ਗੁਰਮੁਖਾਂ ਬਖ਼ਸ਼ ਅੰਤਰ ਗਿਆਨ, ਆਤਮ ਚੋਟ ਲਗਾਈਆ। ਗੀਤ ਸੁਹਾਗੀ ਸੋਹਲੇ ਗਾਨ, ਖ਼ੁਸ਼ੀਆਂ ਰੰਗ ਵਖਾਈਆ। ਪਰੇਮ ਪ੍ਰੀਤੀ ਅੰਦਰ ਹੰਝੂਆਂ ਨੀਰ ਵਹਾਣ, ਮੇਰੀ ਛਹਿਬਰ ਕੰਮ ਕਿਸੇ ਨਾ ਆਈਆ। ਦੇਵਤ ਸੁਰ ਸਰਬ ਪਛਤਾਣ, ਹੱਥ ਮਰੋੜਨ ਸਰ ਸਕੇ ਨਾ ਕੋਇ ਉਠਾਈਆ। ਗੁਰਮੁਖ ਗੁਰਸਿਖ ਵੱਡੇ ਸੋਹਣੇ ਚੰਗੇ ਬਲਵਾਨ, ਬਲ ਨਾਲੋਂ ਬਲਧਾਰੀ ਨਜ਼ਰੀ ਆਈਆ। ਜਿਨ੍ਹਾਂ ਅੰਤਰ ਖੇਲ ਕਰੇ ਮਿਹਰਵਾਨ, ਮਿਹਰ ਨਜ਼ਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਹਰਿ ਰਘੁਰਾਈਆ। ਇੰਦਰ ਕਹੇ ਮੈਂ ਚੁਕੀ ਧੌਣ, ਸਿਰ ਆਪਣਾ ਉਪਰ ਉਠਾਈਆ। ਲੋਕਮਾਤ ਦੀ ਵੇਖ ਠੰਡੀ ਪੌਣ, ਸੁਗੰਧੀ ਮੇਰੇ ਅੰਦਰ ਮਹਿਕਾਈਆ। ਮੈਂ ਓਸੇ ਵੇਲੇ ਲੱਗਾ ਗੌਣ, ਵਾਹ ਵਾ ਤੇਰੀ ਬੇਪਰਵਾਹੀਆ। ਬੇਪਰਵਾਹ ਰਾਤ ਨਾਮ ਹੁਲਾਰੇ ਵਿਚ ਨਾ ਦੇਵੇ ਸੌਣ, ਜਾਗਦਿਆਂ ਨੇਤਰ ਨੈਣਾਂ ਨੀਰ ਵਹਾਈਆ। ਏਸੇ ਰਾਗ ਨੂੰ ਗੁਰ ਅਵਤਾਰ ਪੀਰ ਪੈਗ਼ੰਬਰ ਗੌਣ, ਗਾ ਗਾ ਖ਼ੁਸ਼ੀ ਮਨਾਈਆ। ਮੈਂ ਪਿਛਲੀ ਕਹਾਣੀ ਆਇਆ ਸੁਣੌਣ, ਵੀਹ ਸੌ ਦਸ ਯਾਦ ਕਰਾਈਆ। ਛੋਟੇ ਬੱਚੇ ਬਾਲੇ ਨੱਢੇ ਮੇਰਾ ਲੇਖਾ ਆਇਆ ਮੁਕਾਉਣ, ਅਗਲਾ ਹੁਕਮ ਸੁਣਾਈਆ। ਓਨ੍ਹਾਂ ਨਾਲ ਮਿਲੇ ਕੌਣ, ਜਿਨ੍ਹਾਂ ਸਾਹਿਬ ਸਤਿਗੁਰ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ। ਕਰੋੜ ਛਿਆਨਵੇਂ ਮੇਘ ਮਾਲਾ, ਬਰਖਾ ਕਣੀ ਕਣੀ ਟਪਕਾਈਆ। ਜਨ ਭਗਤਾਂ ਮਿਲਿਆ ਹਰਿ ਗੋਪਾਲਾ, ਗੋਕਲ ਬਿੰਦਰਾਬਨ ਮੰਡਲ ਰਾਸੀ ਸਰਬ ਸ਼ਰਮਾਈਆ। ਚਲਦਿਆਂ ਫਿਰਦਿਆਂ ਮਾਰਗ ਦੱਸਿਆ ਇਕ ਸੁਖਾਲਾ, ਸੁਚੱਜਾ ਰਾਹ ਸਮਝਾਈਆ। ਕਰੇ ਖੇਲ ਹਰਿ ਪ੍ਰੀਤਮ ਬਾਲਾ, ਬਾਲਿਆਂ ਵਿਚੋਂ ਬਾਲੇ ਨਾਲ ਮਿਲਾਈਆ। ਅੰਤਰ ਪੁਕਾਰ ਸੁਣੇ ਹਾਲਾ, ਹਾਲਤ ਵੇਖ ਦਇਆ ਕਮਾਈਆ। ਸਤਿ ਪੁਰਖ ਨਿਰੰਜਣ ਬਣ ਦਲਾਲਾ, ਵਸਤ
❋
❋
ਅਮੋਲਕ ਝੋਲੀ ਪਾਈਆ। ਲੇਖਾ ਚੁਕਿਆ ਸ਼ਾਹ ਕੰਗਾਲਾ, ਸ਼ਹਿਨਸ਼ਾਹ ਆਪਣਾ ਰੰਗ ਚੜ੍ਹਾਈਆ। ਅੰਤਰ ਆਤਮ ਪਰਮਾਤਮ ਜਨ ਭਗਤਾਂ ਪਾਈ ਸੋਹੰ ਮਾਲਾ, ਸੋਝੀ ਆਪਣੀ ਆਪ ਦ੍ਰਿੜਾਈਆ। ਗੁਰਮੁਖੋ ਕਾਇਆ ਮੰਦਰ ਬੈਠੇ ਸੱਚੀ ਧਰਮਸਾਲਾ, ਘਰ ਮੇਲਾ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਲਹਿਣਾ ਰਿਹਾ ਮੁਕਾਈਆ। ਮੇਘ ਕਹੇ ਮੇਰੀ ਧਾਰ ਅਗੰਮ, ਜੁਗ ਚੌਕੜੀ ਖ਼ੁਸ਼ੀ ਵਖਾਈਆ । ਜਨ ਭਗਤ ਕਹਿਣ ਸਾਡਾ ਮੇਲ ਸ੍ਰੀ ਭਗਵਨ, ਅੰਮ੍ਰਿਤ ਆਪਣਾ ਰਸ ਮੁਖ ਚੁਆਈਆ। ਦੋਹਾਂ ਦਾ ਨਿਕਲੇ ਜਨ, ਸ਼ੰਕਾ ਸੰਸਾ ਰੋਗ ਪ੍ਰਭੂ ਹਟਾਈਆ । ਪਰੇਮ ਪ੍ਰੀਤੀ ਅੰਤਰ ਗੁਰਮੁਖਾਂ ਲੈਣਾ ਮੰਨ, ਹੁਕਮੇ ਅੰਦਰ ਇੰਦਰ ਸੇਵ ਕਮਾਈਆ। ਗੁਰਮੁਖ ਸੋਹਣਾ ਨੂਰੀ ਚੰਨ, ਦੋ ਜਹਾਨ ਕਰੇ ਰੁਸ਼ਨਾਈਆ । ਸਾਹਿਬ ਸਤਿਗੁਰ ਦੀਨ ਦਿਆਲ ਹੋ ਕਿਰਪਾਲ ਸਤਿ ਬੇੜਾ ਜਾਏ ਬੰਨ੍ਹ, ਸਚ ਚੱਪੂ ਨਾਮ ਲਗਾਈਆ। ਪਿਆਰਿਓ ਬੱਚਿਓ ਤੁਸੀਂ ਕਹੋ ਧੰਨ ਧੰਨ ਧੰਨ, ਧਰਨੀ ਉਤੇ ਮਿਲੀ ਜਗਤ ਵਡਿਆਈਆ। ਨਾਲੇ ਦਰਸਨ ਨਾਲੇ ਰਾਗ ਸੁਣੌਂਦਾ ਕੰਨ, ਅੰਦਰ ਵੜ ਕੇ ਸੋਹਣੀ ਤੰਦ ਸਤਾਰ ਹਿਲਾਈਆ। ਕਰ ਵਸੇਰਾ ਛਪਰੀ ਛੰਨ, ਮਹਲ ਅਟੱਲ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਘ ਇਕੋ ਇਕ ਸਮਝਾਈਆ । ਸੱਚਾ ਮੇਘ ਗੁਰਮੁਖ ਤੇਰਾ ਨੇਤਰ ਨੀਰ, ਨੈਣਾਂ ਵਿਚੋਂ ਰੰਗ ਚੜ੍ਹਾਈਆ। ਬਿਰਹੋਂ ਕਟਾਕਸ਼ ਲੱਗੇ ਤੀਰ, ਅਣਿਆਲਾ ਆਪ ਚਲਾਈਆ। ਅੰਮ੍ਰਿਤ ਬਖ਼ਸ਼ ਧੁਰ ਦਾ ਸੀਰ, ਸੁਖ ਸਾਂਤਕ ਰੂਪ ਵਟਾਈਆ। ਹਰਿ ਸੰਗਤ ਭਾਈ ਭਾਈ ਭੈਣਾਂ ਨਾਲ ਮਿਲੇ ਵੀਰ, ਵੀਰਾਂ ਸੰਗ ਗੁਣੀ ਗਹੀਰ ਨਜ਼ਰੀ ਆਈਆ। ਤੁਹਾਡੀ ਘਰ ਆ ਕੇ ਬਦਲ ਜਾਏ ਤਕਦੀਰ, ਤਦਬੀਰ ਆਪਣੀ ਆਪ ਬਣਾਈਆ। ਬੇਸ਼ਕ ਤੁਸੀਂ ਜਗਤ ਦਿਸੋ ਕੰਗਾਲ ਫ਼ਕੀਰ, ਸ਼ਹਿਨਸ਼ਾਹ ਵਾਸਤੇ ਸ਼ਹਿਨਸ਼ਾਹ ਨਾਲੋਂ ਚੰਗੇ ਨਜ਼ਰੀ ਆਈਆ। ਗ਼ਮ ਵਿਚ ਨਾ ਹੋਣਾ ਦਿਲਗੀਰ, ਦੁੱਖ ਵਿਚ ਨਾ ਰੋਗ ਸਤਾਈਆ। ਤੁਹਾਡੀ ਕੱਟਣ ਆਇਆ ਭੀੜ, ਭੀੜੀ ਗਲੀ ਅਧਵਿਚਕਾਰ ਨਾ ਕੋਇ ਅਟਕਾਈਆ। ਪਹਿਰੇਦਾਰ ਪ੍ਰਭੂ ਨਾਮ ਖੰਡਾ ਹੱਥ ਸ਼ਮਸ਼ੀਰ, ਚਾਰੋਂ ਕੁੰਟ ਵੇਖੇ ਚਾਈਂ ਚਾਈਂਆ। ਜਿਹੜੀ ਚਿੱਟੇ ਉਤੇ ਕਾਲੀ ਖਿਚ ਕੇ ਜਾਏ ਲਕੀਰ, ਲੇਖਾ ਅਗਲਾ ਪਿਛਲਾ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਆਪਣੇ ਨਾਲ ਮਿਲਾਈ ਤਾਸੀਰ, ਜੋਤੀ ਜੋਤ ਜੋਤ ਕਰ ਰੁਸ਼ਨਾਈਆ। ਸਾਰੇ ਖ਼ੁਸ਼ੀਆਂ ਨਾਲ ਕਹੋ ਪ੍ਰਭੂ ਘਤ ਆਪਣੀ ਵਹੀਰ, ਅਸੀਂ ਘਰ ਬਹਿ ਕੇ ਤੇਰਾ ਨਾਮ ਧਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਵਣ ਜਾਵਣ ਜਗਤ ਖੇਲ, ਆਤਮ ਪਰਮਾਤਮ ਵਿਛੜ ਕਦੇ ਨਾ ਜਾਈਆ।