ਪੁਸਤਕਾਲਾਭਾਗ ੧੬

੧੨ ਚੇਤ ੨੦੨੧ ਬਿਕ੍ਰਮੀ ਨਾਜ਼ਰ ਸਿੰਘ, ਅਜੀਤ ਸਿੰਘ ਜੇਠੂਵਾਲ ਦਰਬਾਰ ਵਿਚ

ਕਬੀਰ ਕਹੇ ਉਠੋ ਭਗਤ, ਨਿਜ ਨੇਤਰ ਧਿਆਨ ਲਗਾਈਆ। ਪਰਮ ਪੁਰਖ ਪ੍ਰਭ ਖੇਲੇ ਖੇਲ ਵਿਚ ਜਗਤ, ਜਾਗਰਤ ਜੋਤ ਕਰ ਰੁਸ਼ਨਾਈਆ । ਗੁਰਮੁਖਾਂ ਮੇਟੇ ਪੂਰਬ ਜਨਮ ਦੀ ਹਰਸ, ਚਿੰਤਾ ਰੋਗ ਸੋਗ ਚੁਕਾਈਆ। ਜੁਗ ਜਨਮ ਦਿਆਂ ਵਿਛੜਿਆਂ ਕਰ ਤਰਸ, ਮਿਹਰ ਨਜ਼ਰ ਇਕ ਉਠਾਈਆ । ਨਿਰਗੁਣ ਨਿਰਵੈਰ ਹੋ ਕੇ ਗਿਆ ਪਰਤ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਫੇਰਾ ਪਾਈਆ। ਨਿਰਾਕਾਰ ਨਿਰੰਕਾਰ ਦੇਵੇ ਦਰਸ, ਨਿਰਗੁਣ ਸਰਗੁਣ

❋

❋

ਵੇਖ ਵਖਾਈਆ। ਅੰਮ੍ਰਿਤ ਮੇਘ ਧੁਰ ਦਾ ਬਰਖ, ਕੂੜੀ ਅਗਨੀ ਅੱਗ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਇਆਵਾਨ ਹੋਏ ਸਹਾਈਆ। ਵੇਖੋ ਭਗਤ ਜਨ ਆਪਣੇ ਨੈਣ, ਲੋਚਣ ਸਚ ਮਿਲੇ ਵਡਿਆਈਆ। ਹਰਿ ਕੀ ਸਿਫ਼ਤ ਰਸਨਾ ਕੋਈ ਨਾ ਸਕੇ ਕਹਿਣ, ਕਹਿ ਕਹਿ ਅੰਤ ਨਾ ਕੋਇ ਜਣਾਈਆ। ਗੁਰਮੁਖਾਂ ਚੁਕਾਏ ਲਹਿਣ ਦੇਣ, ਪੂਰਬ ਲੇਖਾ ਝੋਲੀ ਪਾਈਆ। ਬੇਪਰਵਾਹ ਬਣ ਕੇ ਸਾਕ ਸੱਜਣ ਸੈਣ, ਸਾਹਿਬ ਸਤਿਗੁਰ ਹੋਏ ਸਹਾਈਆ। ਸੰਤ ਸੁਹੇਲੇ ਦੇਵੇ ਦੇਣ, ਸਵਾਸ ਸਵਾਸਾਂ ਝੋਲੀ ਪਾਈਆ। ਸਚ ਪਰਵਿਸ਼ਟੇ ਪੈਣ ਨਾ ਦਿਤਾ ਵੈਣ, ਨੇਤਰ ਨੈਣ ਨੀਰ ਨਾ ਕੋਇ ਵਹਾਈਆ। ਲਾੜੀ ਮੌਤ ਨਾ ਖਾਵੇ ਡੈਣ, ਕਾਲ ਗ੍ਰਾਸ ਨਾ ਕੋਇ ਕਰਾਈਆ। ਸਚ ਦਵਾਰ ਬਖ਼ਸ਼ਿਆ ਬਹਿਣ, ਬੇਅੰਤ ਹੋ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਕਬੀਰ ਕਹੇ ਵੇਖੀ ਅਜਬ ਲੀਲ੍ਹਾ, ਰਸਨਾ ਜਿਹਵਾ ਕਹਿਣ ਨਾ ਪਾਈਆ। ਪੁਰਖ ਅਕਾਲ ਨਿਰਗੁਣ ਧਾਰ ਬਣਿਆ ਆਪ ਵਸੀਲਾ, ਸਚ ਸਰੂਪੀ ਫੇਰਾ ਪਾਈਆ। ਆਦਿ ਜੁਗਾਦਿ, ਜੁਗ ਚੌਕੜੀ ਜੋ ਕਿਸੇ ਵਿਚ ਨਾ ਆਏ ਦਲੀਲਾ, ਸੋਚ ਸਮਝ ਮਨ ਮਤ ਬੁਧ ਭੇਵ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਏ ਸਹਾਈਆ। ਕਬੀਰ ਕਹੇ ਮੈਂ ਹੋਇਆ ਹੈਰਾਨ, ਹੈਰਾਨੀ ਮੇਰੇ ਉਤੇ ਛਾਈਆ। ਕਰਿਆ ਕੀ ਖੇਲ ਭਗਵਾਨ, ਭਗਵਨ ਆਪਣੀ ਕਾਰ ਕਮਾਈਆ। ਜਿਸ ਦਾ ਨਿਤ ਨਵਿਤ ਗੌਂਦੇ ਰਹੇ ਗਾਨ, ਢੋਲਾ ਸਿਫ਼ਤੀ ਸਿਫ਼ਤ ਸਾਲਾਹੀਆ । ਜਿਸ ਦੇ ਦਰ ਦਰਵੇਸ਼ ਭਿਖਾਰੀ ਬਣ ਕੇ ਮੰਗਦੇ ਰਹੇ ਦਾਨ, ਜੁਗ ਚੌਕੜੀ ਅਲਖ ਜਗਾਈਆ। ਸੋ ਕਰਤਾ ਪੁਰਖ ਆਪਣੀ ਕਰਨੀ ਅੰਦਰ ਹੋ ਮਿਹਰਵਾਨ, ਹਰਿਜਨ ਸਾਚੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਕਬੀਰ ਕਹੇ ਉਠ ਲਓ ਤੱਕ, ਇਸ਼ਾਰੇ ਨਾਲ ਜਣਾਇੰਦਾ। ਵੇਖੋ ਕਲਜੁਗ ਮਿਲਦਾ ਹੱਕ, ਹਰਿ ਜੂ ਹਰਿ ਭਗਤਾਂ ਝੋਲੀ ਪਾਇੰਦਾ। ਧੁਰ ਦਾ ਲੇਖਾ ਰੱਖ ਹੱਥ, ਮਹਿਮਾ ਅਕਥ ਆਪ ਦ੍ਰਿੜਾਇੰਦਾ। ਹੋ ਸਹਾਈ ਸਾਹਿਬ ਸਮਰਥ, ਪੁਰਖ ਅਕਾਲ ਗੰਢ ਪਵਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਦਾ ਸਹਾਰਾ ਗਏ ਦੱਸ, ਸੋ ਸੁਲਤਾਨ ਸ਼ਹਿਨਸ਼ਾਹ ਮਿਹਰ ਨਜ਼ਰ ਉਠਾਇੰਦਾ। ਸੰਤ ਸੁਹੇਲਾ ਆਵੇ ਨੱਸ, ਗੁਰ ਚੇਲਾ ਵੇਖ ਵਖਾਇੰਦਾ। ਸਤਿ ਸਤਿਵਾਦੀ ਦੇ ਕੇ ਅਗੰਮ ਮਤ, ਬ੍ਰਹਮ ਵਿਦਿਆ ਇਕ ਪੜ੍ਹਾਇੰਦਾ। ਲੇਖੇ ਲਾ ਕੇ ਪੰਜ ਤਤ ਕਾਇਆ ਰਤ, ਤਤਵ ਤਤ ਗੰਢ ਪਵਾਇੰਦਾ। ਕੂੜੀ ਕਿਰਿਆ ਜਗਤ ਜਹਾਨ ਤੋੜ ਕੇ ਨਾਤ, ਸੱਜਣ ਸਾਕ ਸੈਣ ਇਕੋ ਆਪ ਅਖਵਾਇੰਦਾ। ਬੰਦ ਕਿਵਾੜੀ ਖੋਲ੍ਹ ਤਾਕ, ਪੜਦਾ ਉਹਲਾ ਆਪ ਚੁਕਾਇੰਦਾ। ਅੰਮ੍ਰਿਤ ਬਖ਼ਸ਼ ਬੂੰਦ ਸਵਾਂਤ, ਸਚ ਪਿਆਲਾ ਮੁਖ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਇੰਦਾ । ਕਬੀਰ ਕਹੇ ਕੀ ਕਰੇ ਹਰਿ, ਹਰਿ ਜੂ ਆਪਣੀ ਖੇਲ ਵਖਾਈਆ। ਪਰਗਟ ਹੋ ਨਰਾਇਣ ਨਰ, ਨਰ ਧੁਰ ਦਾ ਹੁਕਮ ਵਰਤਾਈਆ। ਕਾਲ ਮਹਾਂਕਾਲ ਚੁਕਾ ਭੈ ਡਰ, ਭਿਆਨਕ ਲੇਖਾ ਦਏ ਮੁਕਾਈਆ। ਗੁਰਮੁਖ ਗੁਰਸਿਖ ਆਪੇ ਫੜ, ਜੁਗ ਵਿਛੜੇ ਮੇਲ ਮਿਲਾਈਆ। ਲੇਖੇ ਲਾ ਕਾਇਆ ਧੜ, ਧਰਨੀ ਧਰਤ ਰੰਗ ਰੰਗਾਈਆ। ਲੋਕਮਾਤ ਉਖੜਨ ਨਾ ਦੇਵੇ ਜੜ, ਪੱਤ ਡਾਲੀ ਫੁਲ ਫੁਲਵਾੜੀ ਆਪ ਮਹਿਕਾਈਆ। ਜਗਤ ਮਰਨੀ ਗੁਰਮੁਖ ਕਦੇ ਨਾ ਜਾਏ ਮਰ, ਜੀਵਣ ਜੀਵਣ ਵਿਚੋਂ ਬਦਲਾਈਆ। ਸਾਹਿਬ ਸਤਿਗੁਰ ਪੁਰਖ ਅਕਾਲ ਦੇਵਣਹਾਰਾ ਵਰ, ਵਸਤ ਅਮੋਲਕ ਕਾਇਆ

❋

❋

ਗੋਲਕ ਪਵਣ ਸਵਾਸਾਂ ਸੰਗ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਥਾਉਂ ਥਾਈਂਆ। ਜਨ ਭਗਤ ਕਹਿਣ ਇਹ ਕੀ ਹੋਇਆ, ਹੋਕਾ ਦੇ ਦੇ ਰਹੇ ਸੁਣਾਈਆ। ਚਾਰਾਂ ਵਿਚੋਂ ਕੋਈ ਨਾ ਮੋਇਆ, ਸੰਦੇਸਾ ਦੇ ਨਾ ਕੋਇ ਸਮਝਾਈਆ। ਜਗਤ ਕੁਟੰਬ ਨੇਤਰ ਨੈਣ ਕੋਇ ਨਾ ਰੋਇਆ, ਹੰਝੂ ਅੱਖ ਨਾ ਕੋਇ ਵਹਾਈਆ। ਗੁਰਮੁਖ ਵੇਖਿਆ ਨਵਾਂ ਨਰੋਇਆ, ਘਰ ਸਾਚੇ ਸਚ ਧਿਆਨ ਟਿਕਾਈਆ । ਪਤਿਪਰਮੇਸ਼ਵਰ ਪਾਰਬ੍ਰਹਮ ਸ੍ਰੀ ਭਗਵਾਨ ਲੈ ਕੇ ਆਇਆ ਢੋਆ, ਸਾਚੀ ਕਰਨੀ ਕਾਰ ਕਮਾਈਆ। ਕਰ ਪਰਕਾਸ਼ ਸਾਚੀ ਲੋਆ, ਅੰਧ ਅੰਧੇਰ ਮਿਟਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ। ਕਬੀਰ ਕਹੇ ਜਨ ਭਗਤ ਕਦੇ ਨਾ ਮਰਦਾ, ਲਾੜੀ ਮੌਤ ਨਾ ਮਾਤ ਪਰਨਾਈਆ। ਸਤਿਗੁਰ ਪੌੜੇ ਸਾਚੇ ਚੜ੍ਹਦਾ, ਘਰ ਮੰਦਰ ਵੇਖ ਵਖਾਈਆ। ਨਿਰਭੈ ਹੋ ਕਦੇ ਨਾ ਡਰਦਾ, ਭੈ ਭੌ ਸਰਬ ਚੁਕਾਈਆ । ਧੁਰ ਦਾ ਮੰਤਰ ਇਕੋ ਪੜ੍ਹਦਾ, ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਇ ਨਾ ਆਈਆ। ਪੁਰਖ ਅਕਾਲ ਦੀਨ ਦਿਆਲ ਕਿਰਪਾ ਕਰਦਾ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਸੰਤ ਸੁਹੇਲੇ ਗੁਰੂ ਗੁਰ ਚੇਲੇ ਠਾਂਡਾ ਕਰੇ ਹਿਰਦਾ, ਹਿਰਦੇ ਆਪਣਾ ਡੇਰਾ ਲਾਈਆ। ਮੇਲ ਮਿਲਾਏ ਨਾਤਾ ਧਿਰ ਦਾ, ਧੁਰ ਦਾ ਲੇਖਾ ਆਪ ਸਮਝਾਈਆ। ਇਹੋ ਖੇਲ ਅਗੰਮੀ ਪਿਰ ਦਾ, ਗੁਰਮੁਖ ਗੁਰ ਗੁਰ ਗੋਦ ਉਠਾਈਆ। ਦੋ ਜਹਾਨਾਂ ਅੰਦਰ ਫਿਰਦਾ, ਲੱਖ ਚੁਰਾਸੀ ਵੇਖੇ ਥਾਉਂ ਥਾਈਂਆ। ਨਿਤ ਨਵਿਤ ਜਿਸ ਵੇਲੇ ਜਨ ਭਗਤਾਂ ਵੇਖੇ ਬੇੜਾ ਰੁੜਦਾ, ਫੜ ਬਾਂਹੋਂ ਆਪਣੇ ਕੰਧ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵੱਡੀ ਵਡਿਆਈਆ। ਜਨ ਭਗਤ ਕਹਿਣ ਕੀ ਇਹ ਸੱਚ, ਸਚ ਦੇ ਸਮਝਾਈਆ । ਕਬੀਰ ਜੁਲਾਹਾ ਪਿਆ ਹੱਸ, ਖ਼ੁਸ਼ੀਆਂ ਵਿਚ ਦ੍ਰਿੜਾਈਆ। ਉਠੋ ਵੇਖੋ ਸ੍ਰੀ ਭਗਵਾਨ ਭਗਤਾਂ ਵਸ, ਭਗਵਨ ਆਪਣਾ ਆਪ ਮਿਟਾਈਆ। ਕਲਜੁਗ ਅੰਤ ਗੁਰਮੁਖਾਂ ਦੇਵੇ ਧੁਰ ਦਾ ਰਸ, ਰਸੀਆ ਰਸ ਆਪਣਾ ਮੁਖ ਚੁਆਈਆ। ਸਿਫ਼ਤੀ ਸਿਫ਼ਤ ਸਾਲਾਹੀ ਕਰੇਂ ਜਸ, ਢੋਲਾ ਇਕੋ ਰਾਗ ਸੁਣਾਈਆ। ਲੋਕਮਾਤ ਗਿਆ ਨੱਸ, ਔਂਦਾ ਜਾਂਦਾ ਨਜ਼ਰ ਕਿਸੇ ਨਾ ਆਈਆ। ਭਗਤ ਭਗਵਾਨ ਕਰ ਇਕੱਠ, ਧੁਰ ਦਾ ਮੇਲਾ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਖੇਲ ਰਚਾਈਆ। ਜਨ ਭਗਤ ਕਹਿਣ ਅਸੀਂ ਰਹੇ ਸੋਚ, ਆਪਣਾ ਅੰਤਰ ਧਿਆਨ ਲਗਾਈਆ। ਪੁਰਖ ਅਬਿਨਾਸ਼ੀ ਕੀ ਖੇਲ ਕਰੇ ਮਾਤਲੋਕ, ਪਰਲੋਕ ਆਪਣੀ ਧਾਰ ਬੰਧਾਈਆ। ਆਪਣਾ ਭਾਣਾ ਆਪੇ ਰੋਕ, ਆਪੇ ਵੇਖੇ ਚਾਈਂ ਚਾਈਂਆ। ਆਪਣਾ ਦੱਸ ਸਚ ਸਲੋਕ, ਸੋਹੰ ਢੋਲਾ ਇਕ ਦ੍ਰਿੜਾਈਆ। ਜੀਂਵਦਿਆਂ ਜਗ ਦੇ ਕੇ ਮੋਖ, ਮੁਕਤੀ ਮੁਫ਼ਤ ਗੁਰਮੁਖਾਂ ਚਰਨਾਂ ਹੇਠ ਦਬਾਈਆ। ਚਾਰ ਜੁਗ ਕਿਸੇ ਨਾ ਕੀਤੀ ਆਪਣੀ ਪਹੁੰਚ, ਹੁਕਮੇ ਅੰਦਰ ਫਿਰ ਫਿਰ ਗਏ ਵਾਹੋ ਦਾਹੀਆ। ਕਲਜੁਗ ਅੰਤ ਸ੍ਰੀ ਭਗਵੰਤ ਪਰਗਟ ਨਿਰਮਲ ਜੋਤ, ਜੋਤੀ ਜਾਤਾ ਪੁਰਖ ਬਿਧਾਤਾ ਇਕੋ ਇਕ ਅਖਵਾਈਆ। ਜਿਸ ਦੇ ਹੱਥ ਕਾਲ ਮਹਾਂਕਾਲ ਜਨਮ ਕਰਮ ਦੀ ਮੌਤ, ਮਰਨਾ ਜੀਣਾ ਇਕੋ ਖੇਲ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਧੁਰਦਰਗਾਹੀਆ। ਜਨ ਭਗਤ ਕਹਿਣ ਖੇਲ ਅਗੰਮ, ਪੁਰਖ ਅਕਾਲ ਆਪ ਕਰਾਇੰਦਾ। ਜਨ ਭਗਤਾਂ ਬੇੜਾ ਰਿਹਾ ਬੰਨ੍ਹ, ਬੰਨ੍ਹਣਹਾਰਾ ਸੇਵ ਕਮਾਇੰਦਾ। ਸਾਡਾ ਸਿਕਵਾ ਸ਼ਕ ਨਾ ਰਿਹਾ ਜਨ, ਭਰਮ ਭੁਲੇਖਾ ਨਜ਼ਰ ਕੋਇ ਨਾ ਆਇੰਦਾ। ਜਿਸ ਪੰਜ ਤਤ ਕਾਇਆ ਮਾਟੀ ਦਿਤਾ ਤਨ, ਮਨ ਮਤ ਬੁਧ ਜੋੜ

❋

❋

ਜੁੜਾਇੰਦਾ। ਸੋ ਸੰਤ ਸੁਹੇਲੇ ਗੁਰਮੁਖ ਚਾੜ੍ਹੇ ਚੰਨ, ਧੁਰ ਦਾ ਚੰਦ ਨੂਰ ਚਮਕਾਇੰਦਾ। ਕਲਜੁਗ ਅੰਤ ਇਕੋ ਰਾਗ ਸੁਣਾਇਆ ਕੰਨ, ਕਰਨੀ ਕਰਤਾ ਆਪ ਸਮਝਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਨਾਤਾ ਵੇਖ ਵਖਾਇੰਦਾ। ਕਬੀਰ ਕਹੇ ਆਓ ਨਜ਼ਦੀਕ, ਨੇਰਨ ਨੇਰ ਦਿਆਂ ਵਖਾਈਆ । ਜਿਸ ਨੂੰ ਕਹਿੰਦੇ ਲਾਸ਼ਰੀਕ, ਸ਼ਹਿਨਸ਼ਾਹ ਦਾਤਾ ਬੇਪਰਵਾਹੀਆ। ਉਸ ਦੀ ਧਾਰ ਸਦਾ ਬਰੀਕ, ਜਗਤ ਨੇਤਰ ਵੇਖਣ ਕੋਇ ਨਾ ਪਾਈਆ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਕਰਦੇ ਰਹੇ ਉਡੀਕ, ਲੋਚਣ ਨੈਣ ਅੱਖ ਖੁਲ੍ਹਾਈਆ। ਕਵਣ ਵੇਲਾ ਪ੍ਰਭ ਜਨ ਭਗਤਾਂ ਦੱਸੇ ਇਕ ਪ੍ਰੀਤ, ਨਾਤਾ ਚਰਨ ਕਵਲ ਜੁੜਾਈਆ। ਅੰਤਰ ਆਤਮ ਕਰੇ ਸੁਰਜੀਤ, ਪਰਮਾਤਮ ਆਪਣੇ ਘਰ ਵਸਾਈਆ। ਅਨਮੰਗੀ ਦਰ ਤੋਂ ਪਾਏ ਭੀਖ, ਭਿਛਿਆ ਸਚ ਨਾਮ ਵਰਤਾਈਆ। ਸੰਤ ਸੁਹੇਲੇ ਕਰ ਅਤੀਤ, ਤ੍ਰੈਗੁਣ ਲੇਖਾ ਦਏ ਮੁਕਾਈਆ। ਕਾਇਆ ਚੋਲਾ ਠਾਂਡਾ ਸੀਤ, ਸੀਤਲ ਧਾਰ ਇਕ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਵਨ ਲੇਖਾ ਦਏ ਮੁਕਾਈਆ। ਕਬੀਰ ਕਹੇ ਨਹੀਂ ਵੇਲਾ ਲੁੱਕਦਾ, ਪਰਦਾ ਉਹਲਾ ਨਜ਼ਰ ਕੋਇ ਨਾ ਆਈਆ। ਦੀਨ ਦਿਆਲ ਦਇਆਵਾਨ ਹੋ ਕੇ ਪੁੱਛਦਾ, ਗੁਰਮੁਖ ਗੁਰਸਿਖ ਆਪ ਉਠਾਈਆ। ਨਾਤਾ ਜੁੜਿਆ ਪਿਤਾ ਪੁੱਤ ਦਾ, ਪਤਿਪਰਮੇਸ਼ਵਰ ਵੇਖ ਵਖਾਈਆ। ਪਰਵਰਦਿਗਾਰ ਕਦੇ ਨਾ ਰੁੱਸਦਾ, ਜੁਗ ਰੁਸਿਆਂ ਲਏ ਮਨਾਈਆ। ਜਿਸ ਵੇਲੇ ਗੁਰਮੁਖ ਸਚ ਤਾਰਾ ਵੇਖੇ ਟੁੱਟਦਾ, ਕਰ ਕਿਰਪਾ ਜੋੜ ਜੁੜਾਈਆ। ਅਨ ਜਲ ਪਾਣੀ ਵੇਖੇ ਮੁੱਕਦਾ, ਸਚ ਭੰਡਾਰਾ ਝੋਲੀ ਦੇਵੇ ਪਾਈਆ। ਲੇਖਾ ਜਾਣੇ ਆਪਣੀ ਕੁੱਖ ਦਾ, ਮਾਤਾ ਜਨਮ ਪੰਧ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਇਆਵਾਨ ਦਇਆ ਕਮਾਈਆ। ਜਨ ਭਗਤ ਕਹਿਣ ਕੀ ਲੱਗੇ ਦਮ, ਕਰਤਾ ਕੀਮਤ ਕਿਸ ਬਿਧ ਪਾਈਆ। ਨਿਰਗੁਣ ਨਿਰਵੈਰ ਬਣ ਕੇ ਜਨਨੀ ਜਨ, ਪੂਤ ਸਪੂਤ ਗੋਦ ਉਠਾਈਆ। ਭਾਗ ਲਗਾ ਕੇ ਕਾਇਆ ਤਨ, ਤਤ ਆਪਣਾ ਦਏ ਸਮਝਾਈਆ। ਜੋ ਪਰੇਮ ਪ੍ਰੀਤੀ ਅੰਦਰ ਗਏ ਮੰਨ, ਤਿਨ੍ਹਾਂ ਮਨਸਾ ਆਸਾ ਆਪਣੀ ਝੋਲੀ ਪਾਈਆ। ਪੰਜ ਤਤ ਕਾਇਆ ਭਾਂਡਾ ਹੁਕਮੇ ਅੰਦਰ ਭੰਨ, ਸ਼ਬਦੀ ਮੇਲਾ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਬੇਪਰਵਾਹੀਆ। ਕਬੀਰ ਕਹੇ ਪ੍ਰਭ ਦਾ ਖੇਲ ਅਪਾਰ, ਅਪਰੰਪਰ ਆਪ ਕਰਾਈਆ। ਜਿਸ ਦਾ ਲੇਖਾ ਅੰਤ ਨਾ ਪਾਰਾਵਾਰ, ਬੇਅੰਤ ਬੇਅੰਤ ਬੇਅੰਤ ਕਹਿ ਕੇ ਸਾਰੇ ਸ਼ੁਕਰ ਮਨਾਈਆ। ਜਿਸ ਦਾ ਲੇਖਾ ਲੇਖ ਸਦਾ ਜੁਗ ਚਾਰ, ਚੌਕੜੀ ਹੁਕਮੇ ਅੰਦਰ ਭਵਾਈਆ। ਸੋ ਕਰਨੀ ਕਰਨਹਾਰ ਕਰਤਾਰ, ਕਾਦਰ ਕਰਤਾ ਇਕ ਅਖਵਾਈਆ। ਮਰਨ ਤੋਂ ਪਹਿਲੋਂ ਜਵਾਲੇ ਆਪੇ ਚਾਰ, ਚਾਰਾਂ ਵਿਚੋਂ ਚੌਥਾ ਯਾਰ ਨਜ਼ਰੀ ਆਈਆ। ਜਿਸ ਦਾ ਗੋਬਿੰਦ ਨਾਲ ਉਧਾਰ, ਸੋ ਗੋਬਿੰਦ ਪੂਰਬ ਵੇਖ ਵਖਾਈਆ। ਜਿਸ ਦਾ ਲਹਿਣਾ ਰਵਦਾਸ ਚੁਮਾਰ, ਤਿਸ ਝੋਲੀ ਆਪ ਭਰਾਈਆ। ਜਿਸ ਦੀ ਮੰਗ ਦਵਾਪਰ ਰੋ ਕੇ ਜ਼ਾਰੋ ਜ਼ਾਰ, ਨੇਤਰ ਨੈਣਾਂ ਨੀਰ ਵਹਾਈਆ। ਚਵਾਂ ਮੰਗਿਆ ਇਕ ਦੀਦਾਰ, ਹਜ਼ਰਤ ਮਿਲੇ ਬੇਪਰਵਾਹੀਆ। ਮੁਨਸਫ਼ ਬਣ ਕੇ ਪਰਵਰਦਿਗਾਰ, ਨਿਰਗੁਣ ਵੇਖਣਾ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਦੇਣਾ ਝੋਲੀ ਪਾਈਆ । ਲਹਿਣਾ ਦੇਣਾ ਪੂਰਬ ਜਾਣ, ਹਰਿ ਕਰਤਾ ਦਇਆ ਕਮਾਇੰਦਾ। ਜੁਗ ਜਨਮ ਦਾ ਖੇਲ ਮਹਾਨ, ਮਿਹਰਵਾਨ ਝੋਲੀ ਪਾਇੰਦਾ। ਸਚ ਪ੍ਰੀਤੀ ਬਖ਼ਸ਼ ਦਾਨ, ਦਾਤਾ ਦਾਨੀ ਵੇਖ ਵਖਾਇੰਦਾ। ਜਨ ਭਗਤ ਕਿਸੇ ਘਰ ਨਾ ਆਈ ਮੁਕਾਣ, ਕਾਇਆ ਮਕਾਨ ਖ਼ਾਲੀ ਨਾ ਕੋਇ ਕਰਾਇੰਦਾ।

❋

❋

ਨਿਗਹ ਮਾਰ ਸ੍ਰੀ ਭਗਵਾਨ, ਭੇਵ ਅਭੇਦਾ ਆਪ ਜਣਾਇੰਦਾ। ਪਿਛਲੇ ਲਹਿਣੇ ਪਿਛੇ ਅੱਗੇ ਬਖ਼ਸ਼ ਜਾਨ, ਜਾਨਣਹਾਰਾ ਜਾਣਕਾਰੀ ਆਪ ਕਰਾਇੰਦਾ। ਗੁਰਮੁਖ ਭੁੱਲਣਾ ਨਹੀਂ ਨਾਦਾਨ, ਬਾਲੀ ਬੁੱਧ ਸਚ ਸਮਝਾਇੰਦਾ। ਪੰਜ ਜੈਕਾਰੇ ਨਿਤ ਨਵਿਤ ਲਾਉਣੇ, ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਗਵਾਨ ਆਪਣਾ ਭਾਗ ਭਗਤਾਂ ਝੋਲੀ ਪਾਇੰਦਾ।

੨੧ ਚੇਤ ੨੦੨੧ ਬਿਕ੍ਰਮੀ ਰਾਜ ਨਰਾਇਣ ਦੇ ਗ੍ਰਹਿ ਮੁਸੱਲਾ ਪੁਰ ਹਾਟ ਪਟਣਾ ਬਿਹਾਰ

ਸੋ ਪੁਰਖ ਨਿਰੰਜਣ ਠਾਂਡਾ ਦਰਬਾਰ, ਹਰਿ ਪੁਰਖ ਨਿਰੰਜਣ ਆਪ ਲਗਾਇੰਦਾ। ਏਕੰਕਾਰ ਹੋ ਤਿਆਰ, ਆਦਿ ਨਿਰੰਜਣ ਜੋਤੀ ਨੂਰ ਨੂਰ ਰੁਸ਼ਨਾਇੰਦਾ। ਅਬਿਨਾਸ਼ੀ ਕਰਤਾ ਪਾਵੇ ਸਾਰ, ਸ੍ਰੀ ਭਗਵਾਨ ਭੇਵ ਖੁਲ੍ਹਾਇੰਦਾ। ਪਾਰਬ੍ਰਹਮ ਪ੍ਰਭ ਕਰ ਪਿਆਰ, ਬ੍ਰਹਮ ਪਰਦਾ ਆਪ ਚੁਕਾਇੰਦਾ । ਸਚਖੰਡ ਨਿਵਾਸੀ ਸ਼ਾਹ ਸੁਲਤਾਨ, ਸ਼ਹਿਨਸ਼ਾਹ ਇਕੋ ਹੁਕਮ ਸੁਣਾਇੰਦਾ। ਜੁਗ ਚੌਕੜੀ ਬੀਤੇ ਵਿਚ ਜਹਾਨ, ਨਿਰਗੁਣ ਸਰਗੁਣ ਵੇਖ ਵਖਾਇੰਦਾ । ਕਲਜੁਗ ਅੰਤ ਖੇਲ ਮਹਾਨ, ਸ੍ਰੀ ਭਗਵੰਤ ਆਪ ਕਰਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਕਰੋ ਧਿਆਨ, ਵਿਸ਼ਨ ਬ੍ਰਹਮਾ ਸ਼ਿਵ ਨਾਲ ਰਲਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨਿਰਵੈਰ ਨਿਰੰਕਾਰ ਨਰ ਹਰਿ ਆਪਣੀ ਖੇਲ ਖਿਲਾਇੰਦਾ। ਨਰ ਹਰਿ ਖੇਲ ਕਰੇ ਨਰਾਇਣ, ਮਹਿਮਾ ਅਕਥ ਕਥੀ ਨਾ ਜਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਵੇਖੋ ਆਪਣੇ ਨੈਣ, ਅੱਖ ਪਰਤੱਖ ਇਕ ਖੁਲ੍ਹਾਈਆ। ਨਿਰਗੁਣ ਸਰਗੁਣ ਬਣਿਆ ਸੱਜਣ ਸੈਣ, ਬੰਧਨ ਆਪਣਾ ਆਪ ਪਵਾਈਆ। ਜਨ ਭਗਤ ਚੁਕਾਏ ਲਹਿਣ ਦੇਣ, ਪੂਰਬ ਲੇਖਾ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵਣਹਾਰ ਵਡਿਆਈਆ। ਦੇਵੇ ਵਡਿਆਈ ਸ੍ਰੀ ਭਗਵੰਤ, ਹਰਿ ਕਰਤਾ ਦਇਆ ਕਮਾਇੰਦਾ। ਖੇਲੇ ਖੇਲ ਜੁਗਾ ਜੁਗੰਤ, ਜੁਗ ਚੌਕੜੀ ਵੇਖ ਵਖਾਇੰਦਾ। ਮੇਲ ਮਿਲਾਵਾ ਸਾਚੇ ਸੰਤ, ਭਗਤ ਭਗਵੰਤ ਅੰਗ ਲਗਾਇੰਦਾ। ਦੇ ਵਡਿਆਈ ਵਿਚੋਂ ਜੀਵ ਜੰਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਆਪ ਖੁਲ੍ਹਾਇੰਦਾ। ਸਾਚਾ ਭੇਵ ਖੋਲ੍ਹੇ ਅਗੰਮ, ਅਗੰਮੜੀ ਕਾਰ ਕਮਾਈਆ। ਕਰੇ ਖੇਲ ਸ੍ਰੀ ਭਗਵਨ, ਭਗਵਨ ਆਪਣੀ ਧਾਰ ਚਲਾਈਆ। ਕਰ ਪਰਕਾਸ਼ ਨਿਰਗੁਣ ਜੋਤੀ ਚੰਨ, ਨੂਰ ਜਹੂਰ ਇਕ ਰੁਸ਼ਨਾਈਆ । ਦੋ ਜਹਾਨ ਬ੍ਰਹਿਮੰਡ ਖੰਡ ਪੁਰੀ ਲੋਅ ਦੇਵਣਹਾਰਾ ਆਪਣਾ ਨਾਮ ਧਨ, ਵਸਤ ਇਕੋ ਇਕ ਵਰਤਾਈਆ। ਮੇਟਣਹਾਰਾ ਵਾਸਨਾ ਮਨ, ਮਨ ਮਮਤਾ ਮੋਹ ਚੁਕਾਈਆ। ਲੇਖੇ ਲਾਵਣਹਾਰਾ ਜਨਨੀ ਜਨ, ਭਗਤ ਸੁਹੇਲੇ ਆਪ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਬੇਪਰਵਾਹੀਆ। ਗੁਰ ਅਵਤਾਰ ਪੀਰ ਪੈਗ਼ੰਬਰ ਜਾਓ ਉਠ, ਸਚਖੰਡ ਨਿਵਾਸੀ ਆਪ ਜਣਾਇੰਦਾ। ਪਾਰਬ੍ਰਹਮ ਪਤਿਪਰਮੇਸ਼ਵਰ ਲੋਕਮਾਤ ਕਰਿਆ ਰੁਖ਼, ਬ੍ਰਹਿਮੰਡ ਖੰਡ ਚਰਨਾਂ ਹੇਠ ਦਬਾਇੰਦਾ। ਹਰਿਜਨ ਭਗਤ ਸੁਹੇਲੇ ਵੇਖੇ ਆਪਣੇ ਸੁਤ, ਪਿਤਾ ਆਪਣੀ ਕਾਰ ਕਮਾਇੰਦਾ । ਲੇਖਾ ਜਾਣੇ ਅਬਿਨਾਸ਼ੀ ਅਚੁਤ, ਚਿਤ ਵਿਤ ਠਗੌਰੀ ਨਾ ਕੋਇ ਰਖਾਇੰਦਾ। ਜਨ ਭਗਤਾਂ ਉਜਲ ਕਰੇ ਮੁਖ, ਦੁਰਮਤ ਮੈਲ ਧਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਖੇਲ ਆਪ ਸਮਝਾਇੰਦਾ। ਧੁਰ ਦੀ ਖੇਲ ਦੱਸੇ ਸਮਰਥ, ਬੇਅੰਤ ਵੱਡੀ ਵਡਿਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਬਿਨ ਨੈਣਾਂ ਖੋਲ੍ਹੇ ਅੱਖ, ਨਿਜ ਨੇਤਰ ਆਪ ਜਣਾਈਆ। ਭਗਤ ਭਗਵਾਨ ਮੇਲਾ ਵੇਖੋ ਹੱਸ ਹੱਸ, ਨਿਰਗੁਣ ਸਰਗੁਣ

❋

❋

ਕਰੇ ਕੁੜਮਾਈਆ । ਸਚ ਦਵਾਰੇ ਜਾਣਾ ਨੱਠ, ਜੋਤੀ ਜਾਮਾ ਵੇਸ ਵਟਾਈਆ। ਜੰਗਲ ਜੂਹ ਉਜਾੜ ਪਹਾੜ ਉਚੇ ਟਿੱਲੇ ਪਰਬਤ ਕਿਸੇ ਨਾ ਆਵੇ ਹੱਥ, ਖੋਜ ਖੋਜ ਥੱਕੀ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਇਕ ਉਠਾਈਆ । ਗੁਰ ਅਵਤਾਰ ਪੀਰ ਪੈਗ਼ੰਬਰ ਕਰੋ ਧਿਆਨ, ਹਰਿ ਕਰਤਾ ਆਪ ਜਣਾਈਆ। ਭਗਤ ਵਛਲ ਸ੍ਰੀ ਭਗਵਾਨ, ਭੇਵ ਅਭੇਦਾ ਰਿਹਾ ਖੁਲ੍ਹਾਈਆ। ਜੁਗ ਜਨਮ ਦੇ ਵਿਛੜਿਆਂ ਦੇਵੇ ਦਾਨ, ਦਾਤਾ ਦਾਨੀ ਇਕ ਹੋ ਜਾਈਆ। ਸੁਰਤੀ ਸ਼ਬਦੀ ਵੇਖ ਗੋਪੀ ਕਾਹਨ, ਘਰ ਬੰਸਰੀ ਨਾਮ ਨਿਧਾਨ ਸੁਣਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵਣਹਾਰ ਵਡਿਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਲੈਣ ਅੰਗੜਾਈ, ਕਰਵਟ ਆਪਣੀ ਆਪ ਬਦਲਾਈਆ। ਇਕ ਦੂਜੇ ਨਾਲ ਕਰਨ ਸਲਾਹੀ, ਬਿਨ ਰਸਨਾ ਜਿਹਵਾ ਬੱਤੀ ਦੰਦ ਢੋਲਾ ਗਾਈਆ। ਕਲਜੁਗ ਅੰਤ ਸ੍ਰੀ ਭਗਵੰਤ ਕਰੇ ਖੇਲ ਬੇਪਰਵਾਹੀ, ਭੇਵ ਅਭੇਦਾ ਸਮਝ ਕੋਇ ਨਾ ਪਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਦਏ ਗਵਾਹੀ, ਸ਼ਹਾਦਤ ਇਕੋ ਇਕ ਦਏ ਭੁਗਤਾਈਆ। ਗੁਰ ਅਵਤਾਰ ਪੀਰ ਪੈਗੰਬਰ ਜਿਸ ਦਾ ਧਿਆਨ ਲਏ ਲਗਾਈ, ਨਿਜ ਨੇਤਰ ਨੈਣ ਅੱਖ ਖੁਲ੍ਹਾਈਆ। ਸੋ ਸਾਹਿਬ ਸਮਰਥ ਕੂੜੀ ਕਿਰਿਆ ਕਲਜੁਗ ਮੇਟਣਹਾਰਾ ਸ਼ਾਹੀ, ਸਤਿਜੁਗ ਸਾਚਾ ਚੰਦ ਚਮਕਾਈਆ। ਜਨ ਭਗਤਾਂ ਸਾਚੇ ਸੰਤਾਂ ਕਰੇ ਰੁਸ਼ਨਾਈ, ਹਰਿਜਨ ਵੇਖੇ ਥਾਉਂ ਥਾਈਂਆ। ਇਕੀ ਚੇਤ ਕਰ ਕੇ ਹੇਤ ਰਾਜ ਨਰਾਇਣ ਨੈਣ ਅੱਖ ਇਕ ਖੁਲਾਈ, ਬੇਪਰਵਾਹ ਬੇਪਰਵਾਹ ਬੇਪਰਵਾਹ ਨਜ਼ਰੀ ਆਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵਣਹਾਰ ਵਡਿਆਈਆ। ਪੀਰ ਪੈਗ਼ੰਬਰ ਰਹੇ ਆਖ, ਉਚੀ ਕੂਕ ਕੂਕ ਸੁਣਾਈਆ । ਜਨ ਭਗਤ ਵੇਖੋ ਸਾਖਿਆਤ, ਜਿਸ ਭਗਵਨ ਮਿਲਿਆ ਚਾਈਂ ਚਾਈਂਆ। ਜਿਸ ਚਰਨ ਕਵਲ ਬੰਧਾਇਆ ਨਾਤ, ਨਾਤਾ ਬਿਧਾਤਾ ਜੋੜ ਜੁੜਾਈਆ । ਸਾਚੇ ਸ਼ਬਦ ਮਿਲਾਇਆ ਘਾਟ, ਤਟ ਕਿਨਾਰਾ ਇਕ ਜਣਾਈਆ। ਜਨਮ ਜਨਮ ਦੀ ਮਿਟੀ ਵਾਟ, ਕਰਮ ਕਰਮ ਦਾ ਗੇੜ ਚੁਕਾਈਆ। ਆਤਮ ਸੇਜਾ ਵੇਖ ਸੁਹੰਜਣੀ ਖਾਟ, ਸਚ ਸਿੰਘਾਸਣ ਦਏ ਸੁਹਾਈਆ। ਕੂੜੀ ਕਿਰਿਆ ਮੇਟ ਅੰਧੇਰੀ ਰਾਤ, ਨਿਰਗੁਣ ਨੂਰੀ ਜੋਤ ਕਰੇ ਰੁਸ਼ਨਾਈਆ। ਪਰਮਾਤਮ ਪੁਛੇ ਵਾਤ, ਬ੍ਰਹਮ ਪਾਰਬ੍ਰਹਮ ਮੇਲਾ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਦੇਵੇ ਦੇਵਣਹਾਰ ਇਕ ਹੋ ਜਾਈਆ। ਗੁਰ ਅਵਤਾਰ ਰਹੇ ਬੋਲ, ਬਿਨ ਰਸਨਾ ਜਿਹਵਾ ਢੋਲਾ ਗਾਈਆ। ਨਿਰਗੁਣ ਵੇਖੋ ਤੋਲੇ ਤੋਲ, ਨਿਰਗੁਣ ਕੰਡਾ ਤਰਾਜ਼ੂ ਹੱਥ ਉਠਾਈਆ । ਜਨ ਭਗਤ ਰਖਾਏ ਅਡੋਲ, ਲੱਖ ਚੁਰਾਸੀ ਵਿਚੋਂ ਲਏ ਉਠਾਈਆ। ਘਟ ਆਤਮ ਅੰਤਰ ਜਾਏ ਮੌਲ, ਪੂਰਬ ਜਨਮ ਦਾ ਪੂਰਾ ਕੀਤਾ ਕੌਲ, ਇਕਰਾਰ ਵਿਚ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਰ ਹਰਿ ਇਕੋ ਖੇਲ ਆਪਣੇ ਹੱਥ ਰਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਪੈਣ ਹੱਸ, ਖ਼ੁਸ਼ੀਆਂ ਰਾਗ ਅਲਾਈਆ। ਵੇਖ ਖੇਲ ਪੁਰਖ ਸਮਰਥ, ਸ਼ਾਹ ਪਾਤਸ਼ਾਹ ਆਪਣੀ ਧਾਰ ਚਲਾਈਆ। ਜਿਸ ਦਾ ਸ਼ਾਸਤਰ ਸਿਮਰਤ ਵੇਦ ਪੁਰਾਨ ਗੌਂਦੇ ਜਸ, ਢੋਲਾ ਇਕੋ ਨਾਦ ਸੁਣਾਈਆ। ਸੋ ਜਨ ਭਗਤਾਂ ਦੇਵਣਹਾਰਾ ਅਮੋਲਕ ਵੱਥ, ਨਾਮ ਖ਼ਜ਼ਾਨਾ ਆਪ ਵਰਤਾਈਆ। ਲੱਖ ਚੁਰਾਸੀ ਵਿਚੋਂ ਕਰੇ ਵੱਖ, ਘਰ ਮੇਲਾ ਸਹਿਜ ਸੁਭਾਈਆ। ਸਚ ਦਵਾਰ ਖੋਲ੍ਹ ਹੱਟ, ਮੰਦਰ ਇਕੋ ਇਕ ਕਰੇ ਰੁਸ਼ਨਾਈਆ। ਨਿਰਗੁਣ ਜੋਤ ਜਗੇ ਲਟ

❋

❋

ਲਟ, ਅਗਿਆਨ ਅੰਧੇਰਾ ਦਏ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਵੇਖੇ ਚਾਈਂ ਚਾਈਂਆ। ਗੁਰ ਅਵਤਾਰ ਪੀਰ ਪੈਗ਼ੰਬਰ ਕਰਨ ਸਲਾਹ, ਮਤਾ ਇਕ ਦੂਜੇ ਨਾਲ ਪਕਾਈਆ। ਚਲੋ ਵੇਖੀਏ ਬੇਪਰਵਾਹ, ਬੇਪਰਵਾਹੀ ਵਿਚ ਸਮਾਈਆ। ਜਿਸ ਨੂੰ ਕਹਿੰਦੇ ਨੂਰ ਅਲਾਹ, ਜਲਵਾ ਨੂਰ ਜਹੂਰ ਕਰੇ ਰੁਸ਼ਨਾਈਆ। ਜਿਸ ਨੂੰ ਰਾਮ ਰਮਈਆ ਕਹਿ ਕੇ ਸੀਸ ਰਹੇ ਝੁਕਾ, ਸੋ ਰਹਿਮਤ ਆਪਣੀ ਰਿਹਾ ਕਮਾਈਆ। ਜਿਸ ਨੂੰ ਕਾਹਨਾ ਕ੍ਰਿਸ਼ਨਾ ਕਹਿ ਕਹਿ ਮੰਡਲ ਰਾਸ ਰਹੇ ਰਚਾ, ਬੰਸਰੀ ਇਕੋ ਨਾਮ ਸੁਣਾਈਆ । ਜਿਸ ਨੂੰ ਸਜਦਾ ਸੀਸ ਰਹੇ ਝੁਕਾ, ਚਾਰੋਂ ਕੁੰਟ ਆਪਣੀ ਧਾਰ ਚਲਾਈਆ। ਮੰਤਰ ਢੋਲਾ ਨਾਮ ਨਿਧਾਨ ਰਹੇ ਗਾ, ਗੀਤ ਗੋਬਿੰਦ ਇਕ ਅਲਾਈਆ । ਸੋ ਜਨ ਭਗਤਾਂ ਮੇਲਾ ਰਿਹਾ ਮਿਲਾ, ਜੁਗ ਵਿਛੜੇ ਅੰਗ ਲਗਾਈਆ। ਰਾਜ ਨਰਾਇਣ ਰਾਜਿਆਂ ਵਿਚੋਂ ਰਾਜਾ ਪੁਰਖ ਅਬਿਨਾਸ਼ੀ ਦਿਤਾ ਬਣਾ, ਮਿਹਰਵਾਨ ਸਿਰ ਆਪਣਾ ਹੱਥ ਟਿਕਾਈਆ। ਪੂਰਬ ਜਨਮ ਦਾ ਰਿਹਾ ਨਾ ਕੋਈ ਗੁਨਾਹ, ਜਨਮ ਕਰਮ ਦਾ ਲੇਖਾ ਆਪਣੀ ਝੋਲੀ ਪਾਈਆ। ਦਿਨੇ ਜਾਗਦਿਆਂ ਰਾਤੀ ਸੁੱਤਿਆਂ ਦਰਸ ਦੇਵੇ ਦਿਖਾ, ਸਵੱਛ ਸਰੂਪੀ ਨਜ਼ਰੀ ਆਈਆ। ਏਥੇ ਓਥੇ ਦੋ ਜਹਾਨਾਂ ਇਕੋ ਰੰਗ ਵਖਾ, ਦੂਜੀ ਪ੍ਰੀਤ ਨਾ ਕੋਇ ਜਣਾਈਆ। ਕਰੇ ਪਿਆਰ ਜਿਉਂ ਪੁੱਤਰਾਂ ਮਾਂ, ਬਾਲਕ ਆਪਣੀ ਗੋਦ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਸਤਿਵਾਦੀ ਇਕ ਰਘਰਾਈਆ। ਭਗਤ ਵੇਖੋ ਰਘਨਾਥ, ਹਰਿ ਜੂ ਆਪਣੀ ਦਇਆ ਕਮਾਇੰਦਾ। ਆਤਮ ਪਰਮਾਤਮ ਦੇ ਕੇ ਸਾਥ, ਸਗਲਾ ਸੰਗ ਨਿਭਾਇੰਦਾ। ਸਤਿ ਨਰਾਇਣ ਨਰਾਇਣ ਪੜ੍ਹਾਏ ਗਾਥ, ਨਿਰਅੱਖਰ ਆਪ ਪੜ੍ਹਾਇੰਦਾ। ਬਿਨ ਰਸਨਾ ਜਿਹਵਾ ਬੱਤੀ ਦੰਦ ਕਰਾਏ ਪਾਠ, ਅਜੱਪਾ ਜਾਪ ਆਪ ਸਮਝਾਇੰਦਾ। ਅੰਦਰ ਵੜ ਕੇ ਪੁਛੇ ਵਾਤ, ਬਾਹਰੋਂ ਨਜ਼ਰ ਕਿਸੇ ਨਾ ਆਇੰਦਾ। ਬੰਦ ਕਿਵਾੜੀ ਖੋਲ੍ਹੇ ਤਾਕ, ਬਜਰ ਕਪਾਟੀ ਤੋੜ ਤੁੜਾਇੰਦਾ। ਅੰਮ੍ਰਿਤ ਬੂੰਦ ਦੇਵੇ ਸਵਾਂਤ, ਨਿਝਰ ਝਿਰਨਾ ਆਪ ਝਿਰਾਇੰਦਾ। ਆਤਮ ਸੇਜ ਸੁਹਾਏ ਖਾਟ, ਸਾਚੀ ਖਟੀਆ ਡੇਰਾ ਲਾਇੰਦਾ। ਸ਼ਬਦ ਅਗੰਮ ਦੇ ਕੇ ਦਾਤ, ਵਸਤ ਅਮੋਲਕ ਝੋਲੀ ਪਾਇੰਦਾ। ਕੂੜੀ ਕਿਰਿਆ ਮੇਟ ਅੰਧੇਰੀ ਰਾਤ, ਸੱਚਾ ਚੰਦ ਨੂਰ ਚਮਕਾਇੰਦਾ। ਘਰ ਮੰਦਰ ਵਖਾਏ ਇਕੋ ਘਾਟ, ਮਹਲ ਅਟੱਲ ਇਕ ਰੁਸ਼ਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਇਆਵਾਨ ਦਇਆ ਕਮਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਬੈਠੇ ਉਠ, ਆਪਣਾ ਬਲ ਧਰਾਈਆ। ਵੇਖੋ ਖੇਲ ਕਰੇ ਸਚ ਮੁਚ, ਸਤਿ ਸਤਿਵਾਦੀ ਬੇਪਰਵਾਹੀਆ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਜੋ ਰਿਹਾ ਲੁਕ, ਨਿਰਗੁਣ ਆਪਣਾ ਮੁਖ ਛੁਪਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਸਾਧਾਂ ਸੰਤਾਂ ਭਗਤਾਂ ਕਹਿੰਦਾ ਰਿਹਾ ਆਪਣੇ ਸੁਤ, ਸੁਤ ਨਾਦੀ ਨਾਉਂ ਧਰਾਈਆ। ਕਲਜੁਗ ਅੰਤ ਹੋ ਮਿਹਰਵਾਨ ਜਨ ਭਗਤਾਂ ਆਪੇ ਰਿਹਾ ਪੁਛ, ਫੇਰਾ ਘਰ ਘਰ ਦਰ ਦਰ ਇਕੋ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਖੇਲ ਖਿਲਾਈਆ । ਪੀਰ ਪੈਗੰਬਰ ਕਰਨ ਤਿਆਰੀ, ਆਪਣਾ ਬਲ ਧਰਾਈਆ। ਚੌਦਾਂ ਤਬਕ ਨਾ ਕੋਇ ਵਿਚਾਰੀ, ਸੋਚ ਸਮਝ ਨਾ ਕੋਇ ਰਖਾਈਆ। ਗੁਰ ਅਵਤਾਰ ਹੋਕਾ ਦੇਵਣ ਵਾਰੋ ਵਾਰੀ, ਉਚੀ ਕੂਕ ਕੂਕ ਸੁਣਾਈਆ। ਚੌਦਾਂ ਲੋਕ ਕਰਨ ਖ਼ਬਰਦਾਰੀ, ਬੇਖ਼ਬਰ ਖ਼ਬਰ ਸੁਣਾਈਆ। ਬ੍ਰਹਿਮੰਡ ਖੰਡ ਵੇਖਣ ਚਾਰੋਂ ਕੁੰਟ ਨੈਣ ਉਘਾੜੀ, ਨੇਤਰ ਆਪਣੀ ਅੱਖ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਵਣ ਧਾਮ ਕਵਣ ਰਾਮ ਕਵਣ ਵੇਸ ਵਟਾਈਆ। ਕਵਣ

❋

❋

ਵੇਸ ਵਟਾਏ ਅਵੱਲਾ, ਸਮਝ ਵਿਚ ਕਿਸੇ ਨਾ ਆਈਆ। ਨਿਰਗੁਣ ਨਿਰਵੈਰ ਪੁਰਖ ਅਕਾਲ ਇਕ ਇਕੱਲਾ, ਅਕਲ ਕਲਧਾਰੀ ਬੇਪਰਵਾਹੀਆ। ਜਾਂ ਤੱਕਣ ਵੇਖਣ ਘਰ ਰਾਜ ਨਰਾਇਣ ਪੁਰ ਮੁਸੱਲਾ, ਮਿਸਾਲ ਮਿਸਲ ਆਪਣੀ ਰਿਹਾ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵਣਹਾਰ ਵਡਿਆਈਆ। ਸਚ ਵਡਿਆਈ ਦੇਵੇ ਆਪ, ਜੁਗ ਜੁਗ ਦਇਆ ਕਮਾਇੰਦਾ। ਜਨ ਭਗਤਾਂ ਬਣ ਕੇ ਮਾਈ ਬਾਪ, ਪਿਤਾ ਪੁਰਖ ਗੋਦ ਉਠਾਇੰਦਾ । ਜਨ ਭਗਤਾਂ ਬਿਨ ਪੜ੍ਹਿਆਂ ਦੇਵੇ ਜਾਪ, ਕਲਮ ਸ਼ਾਹੀ ਵੰਡ ਨਾ ਕੋਇ ਵੰਡਾਇੰਦਾ। ਅੰਦਰ ਵੜ ਕੇ ਸਤਿ ਸਤਿਵਾਦ ਬ੍ਰਹਮ ਬ੍ਰਹਿਮਾਦ ਸ਼ਬਦ ਅਨਾਦੀ ਜਾਏ ਆਖ, ਆਦਿ ਜੁਗਾਦੀ ਹੁਕਮ ਵਰਤਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਲੇਖਾ ਆਪ ਦ੍ਰਿੜਾਇੰਦਾ। ਸਾਚਾ ਲੇਖਾ ਅੰਤਰ ਏਕ, ਹਰਿ ਕਰਤਾ ਆਪ ਜਣਾਈਆ। ਭਗਤ ਭਗਵਾਨ ਬਖ਼ਸ਼ੇ ਟੇਕ, ਚਰਨ ਕਵਲ ਸਰਨਾਈਆ। ਜੋ ਜਨ ਕਰੇ ਸਚ ਬਿਬੇਕ, ਬਿਬੇਕੀ ਬੁਧ ਰਖਾਈਆ । ਤ੍ਰੈਗੁਣ ਮਾਇਆ ਨਾ ਲਾਏ ਸੇਕ, ਪੰਜ ਤਤ ਨਾ ਕਰੇ ਕੁੜਮਾਈਆ। ਨਿਜ ਨੇਤਰ ਹਰਿ ਸੱਜਣ ਲਏ ਪੇਖ, ਘਰ ਇਕੋ ਨਜ਼ਰੀ ਆਈਆ। ਪਾਰਬ੍ਰਹਮ ਬ੍ਰਹਮ ਕਰੇ ਸਾਚਾ ਹੇਤ, ਹਿਤਕਾਰੀ ਆਪਣੇ ਹੱਥ ਰੱਖੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਘਰ ਸਾਚੇ ਹੋਏ ਸਹਾਈਆ। ਘਰ ਸਾਚਾ ਮੰਦਰ ਵੇਖ ਹੱਟ, ਗ੍ਰਹਿ ਪਰਦਾ ਦਏ ਉਠਾਈਆ। ਆਪਣੇ ਮਿਲਣ ਦੀ ਖੋਲ੍ਹ ਅੱਖ, ਘਰ ਜੋਤੀ ਨੂਰ ਕਰੇ ਰੁਸ਼ਨਾਈਆ। ਸਤਿ ਸਤਿਵਾਦੀ ਨਿਰੰਤਰ ਬ੍ਰਹਮ ਦੱਸੇ ਸਚ ਮੰਤਰ ਇਕੋ ਇਕ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸਾ ਇਕੋ ਇਕ ਸੁਣਾਈਆ। ਸਚ ਸੰਦੇਸਾ ਦੇਵੇ ਜਗਤ, ਹਰਿ ਭਗਵਨ ਦਇਆ ਕਮਾਇੰਦਾ । ਲੇਖੇ ਲਾਏ ਬੂੰਦ ਰਕਤ, ਪੰਜ ਤਤ ਲਹਿਣਾ ਮੂਲ ਚੁਕਾਇੰਦਾ। ਆਪਣੇ ਮਿਲਣ ਦਾ ਆਪੇ ਜਾਣੇ ਵਕਤ, ਥਿਤ ਵਾਰ ਨਾ ਭੇਤ ਖੁਲਾਇੰਦਾ। ਪੂਰਬ ਜਨਮ ਜੋ ਰਿਹਾ ਫ਼ਰਕ, ਕਲਜੁਗ ਅੰਤਮ ਲੇਖਾ ਆਪਣੀ ਝੋਲੀ ਪਾਇੰਦਾ। ਭੇਵ ਚੁਕਾਏ ਅਰਸ਼ ਫ਼ਰਸ਼, ਕਾਇਆ ਕਾਅਬਾ ਖੋਜ ਖੁਜਾਇੰਦਾ। ਰਹਿਮਾਨ ਹੋ ਕੇ ਕਰੇ ਤਰਸ, ਰਹਿਮਤ ਆਪਣੀ ਇਕ ਕਮਾਇੰਦਾ। ਅੰਮ੍ਰਿਤ ਮੇਘ ਦੇਵੇ ਬਰਸ, ਬੂੰਦ ਸਵਾਂਤੀ ਮੁਖ ਚਵਾਇੰਦਾ। ਅਗਲਾ ਲੇਖਾ ਖੇਲ ਅਸਚਰਜ, ਅਚਰਜ ਆਪਣੀ ਧਾਰ ਬੰਧਾਇੰਦਾ। ਸਾਹਿਬ ਸਤਿਗੁਰ ਜੁਗ ਚੌਕੜੀ ਪੂਰਾ ਕਰੇ ਆਪਣਾ ਫ਼ਰਜ਼, ਬਣ ਸੇਵਕ ਸੇਵਕ ਸੇਵ ਕਮਾਇੰਦਾ । ਜੋ ਗੋਬਿੰਦ ਅੱਗੇ ਨਰਾਇਣ ਹੋ ਕੇ ਕੀਤੀ ਅਰਜ਼, ਸੋ ਆਰਜੂ ਆਪਣੇ ਲੇਖੇ ਲਾਇੰਦਾ। ਭੇਵ ਖੁਲ੍ਹਾਏ ਮਰਦਾਨਾ ਮਰਦ, ਸਚ ਮਰਦਾਨਗੀ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਸਚ ਦਰ, ਦਰ ਦਵਾਰਾ ਇਕੋ ਇਕ ਵਡਿਆਇੰਦਾ।

੨੨ ਚੇਤ ੨੦੨੧ ਬਿਕ੍ਰਮੀ ਰਾਜ ਨਰਾਇਣ ਦੇ ਗ੍ਰਹਿ ਪਟਣਾ ਸਾਹਿਬ ਮੁਸੱਲਾ ਪੁਰ ਹਾਟ ਬਿਹਾਰ

ਗੁਰ ਅਵਤਾਰ ਕਰਨ ਨਿਮਸਕਾਰ, ਦਰ ਬੈਠੇ ਸੀਸ ਝੁਕਾਈਆ। ਪੀਰ ਪੈਗ਼ੰਬਰ ਚਰਨ ਧਿਆਨ, ਸਜਦਾ ਜਗਦੀਸ ਸੀਸ ਇਕ ਰਖਾਈਆ । ਵਿਸ਼ਨ ਬ੍ਰਹਮਾ ਸ਼ਿਵ ਵੇਖਣ ਨੈਣ ਉਘਾੜ, ਅੱਖ ਪਰਤੱਖ ਇਕ ਖੁਲਾਈਆ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਬਣ ਭਿਖਾਰ, ਦਰ ਠਾਂਡੇ ਅਲਖ

❋

❋

ਜਗਾਈਆ। ਭਗਤ ਸੂਫ਼ੀ ਕਰਨ ਦੀਦਾਰ, ਲੋਚਣ ਆਪਣਾ ਨਾਲ ਮਿਲਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਜਸ ਗਾਵਣ ਵਾਰੋ ਵਾਰ, ਗੀਤਾ ਗਿਆਨ ਭੇਵ ਗੋਝ ਸਮਝਾਈਆ। ਖਾਣੀ ਬਾਣੀ ਬੋਲ ਜੈਕਾਰ, ਅੰਜੀਲ ਕੁਰਾਨ ਕਲਮਾ ਹੱਕ ਪੜ੍ਹਾਈਆ। ਤਸਬੀ ਮਾਲਾ ਬਣ ਪਨਹਾਰ, ਦਰ ਸੇਵਕ ਰੂਪ ਵਟਾਈਆ। ਤੀਰਥ ਤਟ ਮਜਨ ਸਰੋਵਰ ਨੀਰ ਰੋਵਣ ਜ਼ਾਰੋ ਜ਼ਾਰ, ਧੀਰਜ ਧੀਰ ਨਾ ਕੋਇ ਧਰਾਈਆ। ਵੇਖ ਖੇਲ ਪਰਵਰਦਗਾਰ, ਬੇਪਰਵਾਹ ਆਪਣੀ ਧਾਰ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਗੁਰ ਅਵਤਾਰ ਪੀਰ ਪੈਗ਼ੰਬਰ ਕਰਨ ਇਸ਼ਾਰਾ, ਬਿਨ ਅੱਖਾਂ ਅੱਖ ਖੁਲ੍ਹਾਈਆ। ਵੇਖੋ ਖੇਲ ਅਗੰਮ ਅਪਾਰਾ, ਅਲਖ ਅਗੋਚਰ ਇਕ ਵਖਾਈਆ। ਜਿਸ ਦੀ ਸਿਫ਼ਤ ਕਰਦੇ ਰਹੇ ਜੁਗ ਚਾਰਾ, ਰਸਨਾ ਜਿਹਵਾ ਕਰ ਪੜ੍ਹਾਈਆ। ਜਿਸ ਦੀ ਮਹਿਮਾਂ ਲੇਖ ਲਿਖਦੇ ਬਣ ਲਿਖਾਰਾ, ਕਾਤਬ ਬਣ ਕੇ ਕਲਮ ਚਲਾਈਆ । ਜਿਸ ਦੇ ਨਾਮ ਦਾ ਬੋਲਦੇ ਰਹੇ ਜੈਕਾਰਾ, ਉਚੀ ਕੂਕ ਕੂਕ ਅਲਾਈਆ। ਜਿਸ ਦਾ ਮੰਦਰ ਦੱਸਦੇ ਸਚਖੰਡ ਦਵਾਰਾ, ਦੋ ਜਹਾਨਾਂ ਕਰੇ ਰੁਸ਼ਨਾਈਆ । ਜਿਸ ਦਾ ਲੱਖ ਚੁਰਾਸੀ ਕਹਿੰਦੇ ਰਹੇ ਪਸਾਰਾ, ਹਰ ਘਟ ਬੈਠਾ ਡੇਰਾ ਲਾਈਆ। ਜਿਸ ਦਾ ਵਿਸ਼ਨ ਬ੍ਰਹਮਾ ਸ਼ਿਵ ਆਧਾਰਾ, ਤ੍ਰੈ ਪੰਜ ਸਚ ਸਮਝਾਈਆ । ਜਿਸ ਦਾ ਨਿਰਗੁਣ ਸਰਗੁਣ ਬਣਿਆ ਅਖਾੜਾ, ਤਤਵ ਤਤ ਖੇਲ ਰਚਾਈਆ। ਜਿਸ ਦਾ ਅਗੰਮ ਅਥਾਹ ਮਹਲ ਉਚ ਮਨਾਰਾ, ਮੁਕਾਮੇ ਹੱਕ ਸੋਭਾ ਪਾਈਆ। ਜਿਸ ਦਾ ਨੂਰ ਜਹੂਰ ਇਕ ਉਜਿਆਰਾ, ਜਲਵਾਗਰ ਸਚ ਖ਼ੁਦਾਈਆ। ਜੋ ਧੁਰ ਸੰਦੇਸਾ ਦੇਵਣਹਾਰਾ ਵਾਰੋ ਵਾਰਾ, ਨਿਤ ਨਵਿਤ ਆਪਣਾ ਫ਼ਰਮਾਣ ਸੁਣਾਈਆ। ਜੋ ਭਗਤਾਂ ਕਰੇ ਸਚ ਪਿਆਰਾ, ਭਗਵਨ ਆਪਣੀ ਗੋਦ ਉਠਾਈਆ। ਜੋ ਸੰਤਾਂ ਦੇਵੇ ਨਾਮ ਹੁਲਾਰਾ, ਆਤਮ ਅੰਤਰ ਆਪਣਾ ਪਰਦਾ ਲਾਹੀਆ। ਜੋ ਗੁਰਮੁਖਾਂ ਖੋਲ੍ਹੇ ਬੰਦ ਕਿਵਾੜਾ, ਭੇਵ ਅਭੇਦਾ ਦਏ ਜਣਾਈਆ। ਜੋ ਗੁਰਸਿਖਾਂ ਚਰਨ ਧੂੜੀ ਬਖ਼ਸ਼ੇ ਛਾਰਾ, ਮਸਤਕ ਟਿੱਕਾ ਇਕੋ ਲਾਈਆ। ਜਿਸ ਤੇਈ ਅਵਤਾਰਾਂ ਦੇ ਸਹਾਰਾ, ਭਗਤ ਅਠਾਰਾਂ ਉਂਗਲੀ ਨਾਲ ਫਿਰਾਈਆ। ਜਿਸ ਈਸਾ ਮੂਸਾ ਮੁਹੰਮਦ ਜਣਾਇਆ ਹੱਕ ਨਾਅਰਾ, ਹਕੀਕਤ ਆਪਣੀ ਆਪ ਸਮਝਾਈਆ। ਜਿਸ ਨਾਨਕ ਨਿਰਗੁਣ ਜੋਤ ਕੀਆ ਉਜਿਆਰਾ, ਗੋਬਿੰਦ ਮੇਲਾ ਸਹਿਜ ਸੁਭਾਈਆ । ਸੋ ਪਰਮ ਪੁਰਖ ਹਰਿ ਕਰਨੇਹਾਰਾ, ਕਰਤਾ ਕਰਨੀ ਆਪਣੇ ਹੱਥ ਰਖਾਈਆ। ਜੋ ਸਚਖੰਡ ਨਿਵਾਸੀ ਥਿਰ ਘਰ ਖੋਲ੍ਹੇ ਆਪ ਕਿਵਾੜਾ, ਭੇਵ ਸਕੇ ਕੋਇ ਨਾ ਪਾਈਆ। ਜਿਸ ਮੰਦਰ ਅੰਦਰ ਵਸਾਏ ਸੁਤ ਦੁਲਾਰਾ, ਸ਼ਬਦੀ ਸ਼ਬਦ ਆਪ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਰਿਹਾ ਵਖਾਈਆ। ਗੁਰ ਅਵਤਾਰ ਵੇਖਣ ਖੇਲ, ਖ਼ਾਲਕ ਖ਼ਲਕ ਆਪ ਖਿਲਾਈਆ। ਸ਼ਬਦੀ ਜੋਤੀ ਮੇਲ, ਸ਼ਬਦੀ ਸ਼ਬਦ ਧਾਰ ਪਰਗਟਾਈਆ। ਆਦਿ ਜੁਗਾਦੀ ਸੱਜਣ ਸੁਹੇਲ, ਸ਼ਾਹ ਪਾਤਸ਼ਾਹ ਬੇਪਰਵਾਹੀਆ। ਵਸਣਹਾਰਾ ਧਾਮ ਨਵੇਲ, ਸਚਖੰਡ ਬੈਠਾ ਸੋਭਾ ਪਾਈਆ। ਲੇਖਾ ਜਾਣੇ ਗੁਰੂ ਗੁਰ ਚੇਲ, ਚੇਲਾ ਗੁਰੂ ਆਪਣਾ ਰੂਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਗੁਰ ਅਵਤਾਰ ਪੀਰ ਪੈਗੰਬਰ ਹੱਸਣ, ਹਸਤੀ ਵੇਖ ਬੇਪਰਵਾਹੀਆ। ਦੋ ਜਹਾਨਾਂ ਨਿਰਗੁਣ ਧਾਰ ਨੱਸਣ, ਸਰਗੁਣ ਰੂਪ ਨਾ ਕੋਇ ਵਖਾਈਆ। ਪਰੇਮ ਪ੍ਰੀਤੀ ਧੁਰ ਦੀ ਦੱਸਣ, ਦਰਗਾਹ ਸਚ ਸਚ ਪੜ੍ਹਾਈਆ। ਸਰਨ ਸਰਨਾਈ ਇਕੋ ਢੱਠਣ, ਪੁਰਖ ਅਕਾਲ ਨਜ਼ਰੀ ਆਈਆ। ਗੀਤ ਗਾ ਖ਼ੁਸ਼ੀਆਂ ਵਿਚ ਨੱਚਣ, ਢੋਲਾ ਰਾਗ ਅਲਾਈਆ। ਪਰੇਮ ਪ੍ਰੀਤੀ ਹੋਏ ਮਗਨ, ਮਧਸੂਦਨ ਵੇਖ ਵਖਾਈਆ। ਸਾਚੀ

❋

❋

ਵਸਤ ਅਮੋਲਕ ਮੰਗਣ, ਦਰ ਠਾਂਡੇ ਅਲਖ ਜਗਾਈਆ। ਪਰਮ ਪੁਰਖ ਪ੍ਰਭ ਰੱਖੀਂ ਅੰਗਨ, ਸਚ ਤੇਰੀ ਸਰਨਾਈਆ। ਓਢਣ ਦੇਵੀਂ ਪੜਦਾ ਢਕਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਸ਼ਾਹ ਪਾਤਸ਼ਾਹ ਤੇਰੀ ਵਡਿਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਰਹੇ ਸੋਚ, ਖ਼ੁਸ਼ੀ ਆਪਣੇ ਅੰਦਰ ਟਿਕਾਈਆ। ਜੁਗ ਚੌਕੜੀ ਜਿਸ ਦੀ ਲੋਚਾ ਰਹੇ ਲੋਚ, ਬਿਨ ਲੋਚਣ ਨੈਣ ਨਜ਼ਰੀ ਆਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਖਾਣੀ ਬਾਣੀ ਜਿਸ ਦੀ ਕਰਦੀ ਖੋਜ, ਖੋਜਿਆਂ ਹੱਥ ਕਿਸੇ ਨਾ ਆਈਆ। ਜਿਸ ਦਾ ਖੇਲ ਦੋ ਜਹਾਨ ਲੋਕ ਪਰਲੋਕ, ਬ੍ਰਹਿਮੰਡ ਖੰਡ ਆਪਣਾ ਰੰਗ ਰੰਗਾਈਆ। ਜਿਸ ਦੇ ਚਰਨ ਕਵਲ ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਮਾਣੀ ਮੌਜ, ਮੌਜੂਦਾ ਹੋ ਕੇ ਵੇਖ ਵਖਾਈਆ । ਸਰਬ ਜੀਆਂ ਦਾ ਦਾਤਾ ਇਕੋ ਬਹੁਤ, ਪਤਿਪਰਮੇਸ਼ਵਰ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਥਾਉਂ ਥਾਈਂਆ। ਗੁਰ ਅਵਤਾਰ ਪੀਰ ਪੈਗ਼ੰਬਰ ਗਏ ਝੁਕ, ਦਰ ਠਾਂਡੇ ਸੀਸ ਨਿਵਾਈਆ। ਸ੍ਰੀ ਭਗਵਾਨ ਸਾਡਾ ਪੈਂਡਾ ਗਿਆ ਮੁੱਕ, ਮੁੱਕੀ ਵਾਟ ਪਰਾਈਆ। ਸਚ ਦਵਾਰਿਉਂ ਰਹੇ ਪੁਛ, ਦਰ ਤੇਰੇ ਅਲਖ ਜਗਾਈਆ। ਕਵਣ ਵੇਲਾ ਸੁਹੰਜਣੀ ਰੁੱਤ, ਰੁਤੜੀ ਆਪ ਮਹਿਕਾਈਆ। ਪਰਗਟ ਹੋ ਅਬਿਨਾਸ਼ੀ ਅਚੁਤ, ਚੇਤਨ ਧਾਰ ਪਰਗਟਾਈਆ। ਸਾਚੀ ਦੇਵੇ ਇਕੋ ਸੁਚ, ਸਚ ਵਸਤ ਵਰਤਾਈਆ। ਸਫਲ ਕਰਾਏ ਮਾਤ ਕੁੱਖ, ਹਰਿਭਗਤ ਆਪਣੇ ਰੰਗ ਰੰਗਾਈਆ। ਉਜਲ ਕਰੇ ਜਨਨੀ ਮੁਖ, ਸਿਰ ਆਪਣਾ ਹੱਥ ਟਿਕਾਈਆ। ਅੰਮ੍ਰਿਤ ਜਾਮ ਪਿਆਏ ਘੁਟ, ਰਸ ਇਕੋ ਇਕ ਚੁਆਈਆ । ਦਿਖਾਏ ਦਰਸ ਜੋ ਬੈਠਾ ਲੁਕ, ਪਰਦਾ ਉਹਲਾ ਰਹਿਣ ਕੋਇ ਨਾ ਪਾਈਆ। ਗੁਰ ਅਵਤਾਰ ਪੀਰ ਪੈਗੰਬਰ ਸਾਰੇ ਕਹਿਣ ਗੋਬਿੰਦ ਪੁਰਖ ਅਕਾਲ ਤੇਰਾ ਪੁੱਤ, ਪਿਤਾ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਪਿਤਾ ਪੂਤ, ਪਤਿਪਰਮੇਸ਼ਵਰ ਤੇਰੀ ਵਡ ਵਡਿਆਈਆ। ਦਹਿ ਦਿਸ਼ਾ ਵੇਖਿਆ ਚਾਰੇ ਕੂਟ, ਜ਼ਿਮੀਂ ਅਸਮਾਨ ਖੋਜ ਖੁਜਾਈਆ। ਸ੍ਰਿਸ਼ਟ ਸਬਾਈ ਦਿਸੇ ਝੂਠ, ਸਚ ਸੁਚ ਨਜ਼ਰ ਕੋਇ ਨਾ ਆਈਆ। ਖ਼ਾਲੀ ਦਿਸਣ ਕਾਇਆ ਠੂਠ, ਨਾਮ ਸਤਿ ਵਸਤ ਨਾ ਕੋਇ ਟਿਕਾਈਆ। ਤੇਰੇ ਦਵਾਰਿਉਂ ਗਏ ਰੂਠ, ਪਰੇਮ ਪ੍ਰੀਤੀ ਨਾਤਾ ਨਾ ਕੋਇ ਜੁੜਾਈਆ। ਕੂੜੀ ਕਿਰਿਆ ਲੱਗੀ ਭੁੱਖ, ਤ੍ਰਿਸਨਾ ਨਾਮ ਨਾ ਕੋਇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋ ਸਹਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਦੱਸਣ ਹਾਲ, ਹਾਲਤ ਸਾਰੇ ਰਹੇ ਜਣਾਈਆ। ਨੇਤਰ ਖੋਲ੍ਹ ਦੀਨ ਦਿਆਲ, ਦਇਆਨਿਧ ਤੇਰੀ ਸਰਨਾਈਆ। ਸ੍ਰਿਸ਼ਟ ਸਬਾਈ ਕੂੜੀ ਕਿਰਿਆ ਘਾਲਨ ਰਹੀ ਘਾਲ, ਸਤਿ ਸਰੂਪ ਨਾ ਕੋਇ ਸਮਾਈਆ। ਤ੍ਰੈਗੁਣ ਮਾਇਆ ਨਾ ਤੋੜੇ ਕੋਇ ਜੰਜਾਲ, ਜਾਗਰਤ ਜੋਤ ਨਾ ਕਰੇ ਰੁਸ਼ਨਾਈਆ। ਸਾਧ ਸੰਤ ਹੋਏ ਬੇਹਾਲ, ਬਹਿਬਲ ਹੋ ਕੇ ਦੇਣ ਦੁਹਾਈਆ। ਹੱਲ ਹੋਵੇ ਨਾ ਕੋਇ ਸਵਾਲ, ਲੇਖਾ ਚੁੱਕੇ ਨਾ ਥਾਉਂ ਥਾਈਂਆ। ਫਲ ਦਿਸੇ ਨਾ ਕਿਸੇ ਡਾਲ, ਸਿਮਲ ਰੁੱਖ ਰਹੇ ਲਹਿਰਾਈਆ। ਤੇਰੀ ਚਾਰੋਂ ਕੁੰਟ ਕਰਦੇ ਭਾਲ, ਮੰਦਰ ਮਸਜਦ ਸ਼ਿਵਦਵਾਲੇ ਮੱਠ ਗੁਰੂਦਵਾਰ ਖੋਜਣ ਨੇਤਰ ਨੈਣ ਨੈਣ ਉਠਾਈਆ। ਸਚ ਸਵਾਮੀ ਮਿਲੇ ਨਾ ਕੋਇ ਦਲਾਲ, ਵਿਚੋਲਾ ਹੱਕ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਦਰ ਤੇਰੇ ਮੰਗ ਮੰਗਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਮੰਗਣ ਮੰਗ, ਦੋਏ ਜੋੜ ਕਰ ਅਰਜ਼ੋਈਆ।

❋

❋

ਅਬਿਨਾਸ਼ੀ ਕਰਤੇ ਚਾੜ੍ਹ ਰੰਗ, ਏਥੇ ਓਥੇ ਦੋ ਜਹਾਨ ਮਿਲੇ ਢੋਈਆ। ਨਾਮ ਨਿਧਾਨ ਵਜਾ ਮਰਦੰਗ, ਅਨਹਦ ਨਾਦੀ ਨਾਦ ਸੁਣਾਈਆ। ਦੂਈ ਦਵੈਤੀ ਢਾਹ ਕੰਧ, ਭਾਂਡਾ ਭਰਮ ਭੌ ਭੰਨਾਈਆ। ਆਤਮ ਪਰਮਾਤਮ ਸੁਣਾ ਛੰਦ, ਲੱਖ ਚੁਰਾਸੀ ਸੁਰਤੀ ਸ਼ਬਦੀ ਜੋੜ ਜੁੜਾਈਆ। ਜਨਮ ਕਰਮ ਦੀ ਟੁੱਟੀ ਗੰਢ, ਗੰਢਣਹਾਰ ਸਵਾਮੀ ਤੇਰੀ ਇਕ ਸਰਨਾਈਆ। ਕਰ ਖੇਲ ਸੂਰੇ ਸਰਬੰਗ, ਸ਼ਹਿਨਸ਼ਾਹ ਤੇਰੇ ਹੱਥ ਵਡਿਆਈਆ। ਤੇਰਾ ਨੂਰ ਨਜ਼ਰੀ ਆਏ ਅਗੰਮੀ ਚੰਦ, ਨਿਰਗੁਣ ਜੋਤ ਹੋਏ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਦਏ ਵਡਿਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਪ੍ਰਭ ਭੂਪਨ ਭੂਪ, ਭੂਪਤ ਤੇਰੀ ਇਕ ਸਰਨਾਈਆ। ਨਿਰਗੁਣ ਤੇਰਾ ਸਤਿ ਸਰੂਪ, ਸਤਿ ਸਤਿਵਾਦੀ ਨਜ਼ਰੀ ਆਈਆ। ਵੇਖ ਵਖਾਏ ਚਾਰੇ ਕੂਟ, ਦਹਿ ਦਿਸ਼ਾ ਖੋਜ ਖੁਜਾਈਆ। ਲੇਖਾ ਦੇਵੇਂ ਆਪਣੇ ਪੂਤ, ਸੁਤ ਦੁਲਾਰੇ ਗੋਦ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਰਦਾ ਉਹਲਾ ਪਰਦਾ ਦਏ ਮਿਟਾਈਆ। ਪਰਦਾ ਉਹਲਾ ਚੁੱਕ ਸ੍ਰੀ ਭਗਵਾਨ, ਸਚ ਤੇਰੀ ਸਰਨਾਈਆ । ਜੁਗ ਚੌਕੜੀ ਮੰਗਦੇ ਰਹੇ ਦਾਨ, ਖ਼ਾਲੀ ਝੋਲੀ ਅੱਗੇ ਡਾਹੀਆ। ਕਾਗ਼ਜ਼ ਕਲਮ ਸ਼ਾਹੀ ਲਿਖਦੇ ਰਹੇ ਬਿਆਨ, ਕਲਮਾ ਤੇਰਾ ਨਾਮ ਪੜ੍ਹਾਈਆ । ਦੱਸਦੇ ਰਹੇ ਧੁਰ ਫ਼ਰਮਾਣ, ਸਚ ਸੰਦੇਸਾ ਜਗਤ ਸੁਣਾਈਆ। ਅੱਖਰਾਂ ਨਾਲ ਦੇਂਦੇ ਰਹੇ ਗਿਆਨ, ਜੀਵ ਜੰਤ ਜਗਤ ਸਮਝਾਈਆ। ਢੋਲਾ ਸੁਣੌਂਦੇ ਰਹੇ ਕਾਨ, ਰਸਨਾ ਜਿਹਵਾ ਕਰ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਚੁਕਾ ਥਾਉਂ ਥਾਈਂਆ। ਗੁਰ ਅਵਤਾਰ ਕਹਿਣ ਆਖ਼ਰ, ਇਕੋ ਇਕ ਜਣਾਈਆ। ਤੇਰਾ ਲੇਖਾ ਪਾਹਨ ਪਾਥਰ, ਜਲ ਥਲ ਮਹੀਅਲ ਤੇਰੀ ਓਟ ਤਕਾਈਆ। ਪਰਮ ਪੁਰਖ ਪ੍ਰਭ ਬਣ ਸਾਥਨ, ਸੰਗੀ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਦੇ ਵਡਿਆਈਆ। ਗੁਰ ਅਵਤਾਰ ਪੀਰ ਪੈਗੰਬਰ ਕਹਿਣ ਅਖ਼ੀਰੀ, ਇਕ ਆਵਾਜ਼ ਉਠਾਈਆ। ਪਰਮ ਪੁਰਖ ਤੇਰੇ ਹੱਥ ਪੀਰੀ, ਪੀਰਨ ਪੀਰ ਬੇਪਰਵਾਹੀਆ। ਸ਼ਰਅ ਸ਼ਰੀਅਤ ਦੀਨ ਮਜ਼੍ਹਬ ਕੱਟ ਜ਼ੰਜੀਰੀ, ਲਾਸ਼ਰੀਕ ਤੇਰੀ ਬੇਪਰਵਾਹੀਆ। ਤੇਰਾ ਖੇਲ ਬੇਨਜ਼ੀਰੀ, ਜਗਤ ਨੇਤਰ ਨਜ਼ਰ ਕਿਸੇ ਨਾ ਆਈਆ। ਕਲਜੁਗ ਅੰਤ ਚਾਰੋਂ ਕੁੰਟ ਹੋਈ ਦਿਲਗੀਰੀ, ਧੀਰਜ ਧੀਰ ਨਾ ਕੋਇ ਵਖਾਈਆ। ਰੱਖੇਂ ਲੱਜਿਆ ਜਿਉਂ ਪ੍ਰਹਿਲਾਦ ਕੀੜੀ, ਅਗਨੀ ਥੱਮਾਂ ਤਤ ਬੁਝਾਈਆ । ਤੇਰੇ ਹੱਥ ਸਚ ਅਸੀਰੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰਵਾਨ ਮਿਹਰਵਾਨ ਹੋ ਸਹਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਇਕੋ ਵਾਰ ਪਏ ਬੋਲ, ਅਨਬੋਲਤ ਰਾਗ ਸੁਣਾਈਆ। ਸਚ ਵਸਤ ਪ੍ਰਭ ਤੇਰੇ ਕੋਲ, ਅਤੋਟ ਅਤੁਟ ਨਜ਼ਰੀ ਆਈਆ। ਧੁਰ ਭੰਡਾਰਾ ਇਕੋ ਖੋਲ੍ਹ, ਪਰਦਾ ਉਹਲਾ ਦੇ ਚੁਕਾਈਆ। ਨਿਰਵੈਰ ਹੋ ਕੇ ਤੋਲ ਤੋਲ, ਸਾਚਾ ਤੱਕੜ ਨਾਮ ਚਲਾਈਆ। ਤੇਰੇ ਨਾਮ ਦਾ ਵਜਾ ਕੇ ਗਏ ਸਾਰੇ ਢੋਲ, ਹੋਕਾ ਦੇ ਦੇ ਜਗਤ ਲੋਕਾਈਆ। ਕਲਜੁਗ ਅੰਤ ਸ੍ਰੀ ਭਗਵੰਤ ਜਨ ਭਗਤਾਂ ਆਵੇ ਕੋਲ, ਸਾਚੇ ਸੰਤਾਂ ਲਏ ਜਗਾਈਆ। ਆਤਮ ਪਰਮਾਤਮ ਪੜਦਾ ਲਏ ਫੋਲ, ਮੰਦਰ ਅੰਦਰ ਵੜ ਕੇ ਘਰ ਘਰ ਵਿਚ ਖੇਲ ਖਿਲਾਈਆ। ਸਚ ਪ੍ਰੀਤੀ ਕਰੇ ਚੋਲ੍ਹ, ਪਰੇਮ ਆਪਣਾ ਰੰਗ ਵਖਾਈਆ । ਹਰਿਜਨ ਰਹੇ ਨਾ ਕੋਇ ਅਨਭੋਲ, ਸੁਤਿਆਂ ਆਪ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ । ਸਚ ਵਡਿਆਈ ਦੇ ਦੇ ਏਕ, ਏਕੰਕਾਰ ਤੇਰੀ ਸਰਨਾਈਆ। ਗੋਬਿੰਦ ਵੇਖੇ ਤੇਰੀ ਖੇਡ, ਭੇਵ ਅਭੇਦਾ ਦਏ ਜਣਾਈਆ।

❋

❋

ਜਿਸ ਕਾਰਨ ਕਰਤੇ ਦਿਤਾ ਭੇਜ, ਹੁਕਮੇ ਅੰਦਰ ਹੁਕਮ ਮਨਾਈਆ। ਤੇਰੇ ਮੰਦਰ ਤੇਰੀ ਮਾਣੀ ਸੇਜ, ਸਿੰਘਾਸਣ ਸੁਹੰਜਣਾ ਇਕੋ ਵੇਖ ਵਖਾਈਆ। ਤੇਰਾ ਜੋਤੀ ਜਲਵਾ ਨੂਰੀ ਵੇਖਿਆ ਤੇਜ, ਅਨੁਭਵ ਤੇਰਾ ਰੂਪ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖਾ ਵੇਖ ਵਖਾਈਆ। ਪੂਰਬ ਲੇਖਾ ਵੇਖ ਗੋਬਿੰਦ, ਗਹਿਰ ਗੰਭੀਰ ਤੇਰੀ ਸਰਨਾਈਆ। ਦਾਤੇ ਦਾਨੀ ਵਡ ਬਖ਼ਸ਼ਿੰਦ, ਬੇਅੰਤ ਤੇਰੀ ਵਡਿਆਈਆ। ਦਰ ਤੇਰੇ ਮੰਗਣ ਵਿਸ਼ਨ ਬ੍ਰਹਮਾ ਸ਼ਿਵ ਸੁਰਪਤ ਇੰਦ, ਕਰੋੜ ਤੇਤੀਸਾ ਸੀਸ ਝੁਕਾਈਆ। ਤੂੰ ਸੂਰਬੀਰ ਵਡ ਮਰਗਿੰਦ, ਸ਼ਾਹ ਪਾਤਸ਼ਾਹ ਇਕ ਅਖਵਾਈਆ। ਤੇਰਾ ਲੇਖਾ ਦੋ ਜਹਾਨ ਸਾਹਿਬ ਨਰਿੰਦ, ਤੇਰਾ ਹੁਕਮ ਚਲੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲਹਿਣਾ ਦਏ ਸਮਝਾਈਆ। ਪੂਰਬ ਲਹਿਣਾ ਗੋਬਿੰਦ ਧਾਰ, ਪ੍ਰਭ ਭੇਵ ਅਭੇਦ ਜਣਾਈਆ। ਵੇਖੋ ਖੇਲ ਅਗੰਮ ਅਪਾਰ, ਅਪਰੰਪਰ ਆਪਣਾ ਇਕ ਵਖਾਈਆ । ਜਿਸ ਦਾ ਲੇਖਾ ਲਿਖਿਆ ਮਿਲੇ ਨਾ ਵਿਚ ਸੰਸਾਰ, ਕਲਮ ਸ਼ਾਹੀ ਸ਼ਹਾਦਤ ਦੇਣ ਕੋਇ ਨਾ ਆਈਆ। ਜਿਸ ਦਾ ਹੁਕਮ ਰਹੇ ਜੁਗ ਚਾਰ, ਨੌ ਸੌ ਚੁਰਾਨਵੇ ਚੌਕੜੀ ਜੁਗ ਇਕੋ ਧਾਰ ਬੰਧਾਈਆ। ਸੋ ਖੇਲ ਕਰੇ ਆਪ ਨਿਰੰਕਾਰ, ਨਿਰਗੁਣ ਦਾਤਾ ਬੇਪਰਵਾਹੀਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਵਿਚੋਂ ਛੋਟਾ ਸੁਤ ਲਏ ਉਠਾਲ, ਗੋਬਿੰਦ ਆਪਣੀ ਗੋਦ ਉਠਾਈਆ। ਪਰੇਮ ਪ੍ਰੀਤੀ ਅੰਦਰ ਕਰੇ ਪਿਆਰ, ਸਾਚੀ ਰੀਤੀ ਮਾਤ ਚਲਾਈਆ । ਤੂੰ ਮੇਰਾ ਮੈਂ ਤੇਰਾ ਦੋਹਾਂ ਦਾ ਇਕ ਵਿਹਾਰ, ਦੂਜੀ ਧਾਰ ਨਾ ਕੋਇ ਬੰਧਾਈਆ। ਸੱਥਰ ਹੰਢੌਣਾ ਇਕੋ ਯਾਰ, ਸੇਜ ਸੁਹੰਜਣੀ ਦੇ ਵਖਾਈਆ। ਲੇਖਾ ਜਾਣੇ ਜੰਗਲ ਜੂਹ ਉਜਾੜ ਪਹਾੜ, ਉਚੇ ਟਿੱਲੇ ਪਰਬਤ ਖੋਜ ਖੁਜਾਈਆ। ਸੰਦੇਸਾ ਦੇ ਕੇ ਗਿਆ ਇਕੋ ਵਾਰ, ਏਕੰਕਾਰ ਹੁਕਮ ਮਨਾਈਆ । ਕਲ ਕਲਕੀ ਲੈ ਅਵਤਾਰ, ਜੋਤੀ ਜਾਮਾ ਵੇਸ ਵਟਾਈਆ। ਸੰਬਲ ਨਗਰ ਪਾਵੇ ਸਾਰ, ਸਚ ਸਿੰਘਾਸਣ ਸੋਭਾ ਪਾਈਆ। ਤੇਰਾ ਲਹਿਣਾ ਦੇਣਾ ਦੇਵੇ ਕਰਜ਼ ਉਤਾਰ, ਮਕਰੂਜ਼ ਆਪਣਾ ਫ਼ਰਜ਼ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਏ ਸਹਾਈਆ । ਸੁਣ ਸੰਦੇਸਾ ਪੁਰਖ ਅਕਾਲ, ਗੋਬਿੰਦ ਖ਼ੁਸ਼ੀ ਮਨਾਈਆ। ਪੈਗ਼ੰਬਰਾਂ ਵਿਚੋਂ ਮੇਰਾ ਸੁਣਿਆ ਹਾਲ, ਪੀਰਾਂ ਵਿਚੋਂ ਮੇਰੀ ਪੀੜ ਮਿਟਾਈਆ। ਅਵਤਾਰਾਂ ਵਿਚੋਂ ਮੇਰੇ ਉਤੇ ਹੋਇਆ ਦਿਆਲ, ਗੁਰੂਆਂ ਵਿਚੋਂ ਗੁਰ ਗੋਬਿੰਦ ਦਿਤੀ ਵਡਿਆਈਆ। ਮੰਦਰ ਵਿਚੋਂ ਧਰਮਸਾਲ, ਮਸੀਤਾਂ ਵਿਚੋਂ ਮਹਿਰਾਬ ਇਕੋ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਸੁਣ ਸੰਦੇਸ ਗੋਬਿੰਦ ਲਾਲ, ਬਿਨ ਰਸਨਾ ਜਿਹਵਾ ਰਿਹਾ ਜਣਾਈਆ। ਉਠ ਵੇਖ ਦੀਨ ਦਿਆਲ, ਦਇਆਨਿਧ ਤੇਰੀ ਸਰਨਾਈਆ। ਜੁਗ ਚੌਕੜੀ ਬੀਤੇ ਕਾਲ, ਕੋਟਨ ਕੋਟ ਕਾਲ ਵਿਹਾਈਆ। ਸਤਿਜੁਗ ਤ੍ਰੇਤਾ ਦਵਾਪਰ ਤੈਨੂੰ ਮੰਨਦੇ ਰਹੇ ਦਲਾਲ, ਸ਼ਬਦ ਵਿਚੋਲਾ ਬੇਪਰਵਾਹੀਆ। ਕਲਜੁਗ ਅੰਤਮ ਵੇਖ ਹਾਲ, ਮੁਰੀਦ ਨੇਤਰ ਰੋ ਰੋ ਦੇਣ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲਹਿਣਾ ਦਏ ਚੁਕਾਈਆ। ਗੋਬਿੰਦ ਕਹੇ ਮੈਂ ਤੇਰਾ ਬੱਚਾ, ਪਰਮ ਪੁਰਖ ਤੇਰੀ ਸਰਨਾਈਆ। ਸਚ ਦਵਾਰੇ ਬਣਿਆ ਸੱਚਾ, ਸਿਖਿਆ ਸਚ ਦ੍ਰਿੜਾਈਆ। ਤੇਰੇ ਹੁਕਮੇ ਅੰਦਰ ਕੀਤਾ ਅੱਛਾ, ਸੀਸ ਜਗਦੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੀਤੀ ਅੰਦਰ ਰੱਤਾ, ਰੱਤੀ ਰੱਤ ਦੇ ਸੁਕਾਈਆ। ਰੱਤੀ ਰੱਤ ਤੇਰੇ ਲੇਖੇ, ਰਚਨਾ ਤੇਰੀ ਵੇਖ ਵਖਾਈਆ। ਆਦਿ ਜੁਗਾਦਿ ਜੁਗ ਚੌਕੜੀ ਮਿਟੇ ਭਰਮ ਭੁਲੇਖੇ, ਕੂੜੀ

❋

❋

ਕਿਰਿਆ ਡੇਰਾ ਢਾਹੀਆ। ਜਨਮ ਜਨਮ ਦੀ ਮੇਟ ਰੇਖੇ, ਕਰਮ ਕਾਂਡ ਦੇ ਗਵਾਈਆ। ਜਿਸ ਖ਼ਾਤਰ ਲੋਕਮਾਤ ਭੇਜੇ, ਤਿਸ ਖ਼ਾਤਰ ਹੁਕਮ ਸੁਣਾਈਆ। ਸੋ ਖੇਲ ਤੇਰੇ ਘਰ ਵਿਚ ਖੇਡੇ, ਖ਼ਾਲਕ ਵੇਖਣ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਲਹਿਣਾ ਦੇਣਾ ਚੁਕਾਈਆ। ਪੁਰਖ ਅਬਿਨਾਸ਼ੀ ਹੋ ਮਿਹਰਵਾਨ, ਅੰਤਰ ਅੰਤਰ ਧਾਰ ਜਣਾਈਆ। ਤੇਰਾ ਮੇਰਾ ਇਕ ਨਿਸ਼ਾਨ, ਦੂਜੀ ਵੰਡ ਨਾ ਕੋਇ ਵੰਡਾਈਆ। ਤੂੰ ਸੁਤ ਦੁਲਾਰਾ ਵਡ ਬਲਵਾਨ, ਬਲ ਧਾਰੀ ਨਜ਼ਰੀ ਆਈਆ। ਤੇਰਾ ਲੇਖਾ ਜਾਣਾ ਬਾਲ ਅਞਾਣ, ਬਾਲੀ ਬੁਧ ਮਿਲੇ ਵਡਿਆਈਆ। ਤੇਰਾ ਮੇਲਾ ਰਾਜ ਰਾਜਾਨ, ਸ਼ਹਿਨਸ਼ਾਹ ਤੇਰਾ ਇਕੋ ਘਰ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਦਾ ਵਡਿਆਈਆ। ਗੋਬਿੰਦ ਕਹੇ ਮੇਰੀ ਪਿਛਲੀ ਯਾਦ, ਬਾਲ ਅਵਸਥਾ ਰਿਹਾ ਜਣਾਈਆ। ਜਿਸ ਘਰ ਮਿਲੀ ਧੁਰ ਦੀ ਦਾਦ, ਵਸਤ ਅਮੋਲਕ ਹੱਥ ਫੜਾਈਆ। ਓਸ ਦਾ ਫੇਰ ਨਾ ਲੱਭਾ ਸਵਾਦ, ਦੋ ਜਹਾਨਾਂ ਖੋਜ ਖੁਜਾਈਆ। ਕਿਰਪਾ ਕਰ ਗ਼ਰੀਬ ਨਿਵਾਜ, ਦਰ ਤੇਰੇ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਣੀ ਮਾਣ ਵਡਿਆਈਆ। ਪੁਰਖ ਅਕਾਲ ਕਹੇ ਸਵਾਦ ਕਿਹੜਾ, ਸਚ ਸਚ ਦੇ ਜਣਾਈਆ। ਜਿਸ ਦੇ ਪਿਛੇ ਪਾਇਆ ਫੇਰਾ, ਝਗੜਾ ਮੇਰੇ ਨਾਲ ਰਖਾਈਆ। ਮੈਂ ਤੇਰਾ ਲਹਿਣਾ ਦੇਣਾ ਬਥੇਰਾ, ਸਭ ਕੁਛ ਹੱਥੀਂ ਰਿਹਾ ਵਰਤਾਈਆ। ਮੈਂ ਵੇਖਾਂ ਤੇਰੇ ਪਰੇਮ ਵਾਲਾ ਡੇਰਾ, ਕਵਣ ਖੇੜਾ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸਾ ਰਿਹਾ ਸੁਣਾਈਆ। ਗੋਬਿੰਦ ਕਹੇ ਮੇਰੇ ਸ਼ਾਹ ਸੁਲਤਾਨੀ, ਸ਼ਹਿਨਸ਼ਾਹ ਤੇਰੀ ਇਕ ਸਰਨਾਈਆ। ਜਿਸ ਦਾ ਭੇਵ ਨਾ ਪਾਇਆ ਕਿਸੇ ਵਿਦਵਾਨੀ, ਗਿਆਨੀ ਸਮਝ ਕੋਇ ਨਾ ਆਈਆ। ਜਿਸ ਦੀ ਸਾਰ ਨਾ ਪਾਈ ਚਾਰੇ ਖਾਣੀ, ਚਾਰੇ ਬਾਣੀ ਗੀਤ ਨਾ ਕੋਇ ਅਲਾਈਆ। ਜਿਸ ਦਾ ਰੂਪ ਸਮਝੇ ਨਾ ਤੀਰਥ ਤਟ ਪਾਣੀ, ਅਠ ਸਠ ਨਾ ਕੋਇ ਵਡਿਆਈਆ। ਜਿਸ ਦਾ ਲੇਖ ਲਿਖ ਕੇ ਬਣਾਏ ਨਾ ਕੋਈ ਨਿਸ਼ਾਨੀ, ਨਿਸ਼ਾਨਾ ਜਗਤ ਨਾ ਕੋਇ ਬਣਾਈਆ। ਮੈਂ ਓਸ ਦੀ ਦੱਸਾਂ ਕਹਾਣੀ, ਕਹਿ ਕਹਿ ਆਪਣੀ ਖ਼ੁਸ਼ੀ ਮਨਾਈਆ। ਜਿਨ੍ਹਾਂ ਨੂੰ ਸੱਦਦੇ ਰਾਜਾ ਰਾਣੀ, ਰਈਅਤ ਪਟਨੇ ਵਿਚ ਰਖਾਈਆ। ਤਿਨ੍ਹਾਂ ਦਾ ਲੇਖਾ ਬਿਨ ਲਿਖਤੋਂ ਮੇਰੇ ਨਾਲ ਬਣਾ ਦੋ ਜਹਾਨੀ, ਲੋਕ ਪਰਲੋਕ ਇਕੋ ਰੰਗ ਨਜ਼ਰੀ ਆਈਆ। ਤਿਸ ਦਵਾਰਿਉਂ ਹੋਏ ਪੀਣਾ ਠੰਡਾ ਪਾਣੀ, ਕੋਟਨ ਕੋਟ ਅੰਮ੍ਰਿਤ ਜਲ ਬੈਠਣ ਨੈਣ ਸ਼ਰਮਾਈਆ। ਚਾਰ ਜੁਗ ਜਿਸ ਦੀ ਰਹੇ ਤੇਰੇ ਨਾਮ ਦੀ ਸਚ ਕਹਾਣੀ, ਕਥਾ ਸ੍ਰਿਸ਼ਟ ਸਬਾਈ ਆਪਣਾ ਰਾਗ ਸੁਣਾਈਆ। ਸਿਫ਼ਤਾਂ ਵਿਚ ਸਿਫ਼ਤ ਸਾਲਾਹੇ ਧੁਰ ਦੀ ਬਾਣੀ, ਬਾਣੀ ਆਪਣਾ ਭੇਵ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੇਣਾ ਇਕ ਵਰ, ਦਰ ਤੇਰੇ ਅਲਖ ਜਗਾਈਆ। ਦਰ ਤੇਰੇ ਜਗਾਈ ਅਲਖ, ਅਲੱਖ ਅਗੋਚਰ ਇਕੋ ਮੰਗ ਮੰਗਾਇੰਦਾ। ਸਚ ਦਵਾਰ ਹੋ ਪਰਤੱਖ, ਨਿਰਗੁਣ ਸਰਗੁਣ ਆਪਣਾ ਰੂਪ ਜਣਾਇੰਦਾ। ਮੈਨੂੰ ਆਪਣੀ ਗੋਦੀ ਜਿਸ ਲਿਆ ਚੁੱਕ, ਕਰ ਪਿਆਰ ਵਾਂਗ ਪੁੱਤਰਾਂ ਜੋੜ ਜੁੜਾਇੰਦਾ। ਇਨ੍ਹਾਂ ਦਾ ਲਹਿਣਾ ਦੇਣ ਆਇਆ ਹੱਕ, ਹਕੀਕਤ ਤੇਰੇ ਵਿਚੋਂ ਬਾਹਰ ਕਰਾਇੰਦਾ। ਤੇਰੇ ਉਤੇ ਕਿਸੇ ਦਾ ਨਾ ਰਹੇ ਸ਼ੱਕ, ਸ਼ਿਕਵਾ ਸਭ ਦਾ ਮੇਟ ਮਿਟਾਇੰਦਾ। ਅੰਦਰ ਵੜ ਕੇ ਕਾਇਆ ਮੰਦਰ ਚੜ੍ਹ ਕੇ ਆਪਣਾ ਨੂਰ ਜਹੂਰ ਦੇਣਾ ਦੱਸ, ਅੰਧ ਅੰਧੇਰ ਕੋਈ ਰਹਿਣ ਨਾ ਪਾਇੰਦਾ। ਅੰਤਰ ਆਤਮ ਨਿਝਰ ਦੇਣਾ ਰਸ, ਸਰੋਵਰ ਇਕੋ ਇਕ ਨਜ਼ਰੀ

❋

❋

ਆਇੰਦਾ। ਆਪਣੇ ਮਿਲਣ ਦੀ ਖੋਲ੍ਹ ਕੇ ਜਾਣਾ ਅੱਖ, ਆਖ਼ਰ ਤੇਰੇ ਅੱਗੇ ਇਕੋ ਵਾਸਤਾ ਪਾਇੰਦਾ। ਤੇਰਾ ਮੇਲ ਮਿਲਿਆ ਮੇਰੇ ਪੁਰਖ ਸਮਰਥ, ਨਾਤਾ ਦੋ ਜਹਾਨ ਨਾ ਕੋਇ ਤੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਪੂਰਬ ਲੇਖਾ ਜਨਮ ਜਨਮ ਵਿਚ ਝੋਲੀ ਪਾਇੰਦਾ।

੨੨ ਚੇਤ ੨੦੨੧ ਬਿਕ੍ਰਮੀ ਪਟਣਾ ਸਾਹਿਬ ਗੋਬਿੰਦ ਘਾਟ ਬਿਹਾਰ

ਰਵੀਦਾਸ ਵੇਖ ਪਿਛਲਾ ਹਿਸਾਬ, ਬੇਪਰਵਾਹ ਰਿਹਾ ਜਣਾਈਆ। ਜਿਸ ਦਾ ਲੇਖਾ ਮਿਲੇ ਨਾ ਵਿਚ ਕਿਤਾਬ, ਕਲਮ ਸ਼ਾਹੀ ਨਾ ਵੰਡ ਵੰਡਾਈਆ । ਨੇਤਰ ਖੋਲ੍ਹ ਦੇ ਜਵਾਬ, ਪਾਰਬ੍ਰਹਮ ਪ੍ਰਭ ਸਚ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਹਰਿ ਰਘਰਾਈਆ । ਰਵਦਾਸ ਵੇਖ ਔਹ ਮਾਈ ਗੰਗਾ, ਨਿਜ ਨੇਤਰ ਧਿਆਨ ਲਗਾਈਆ। ਜਿਸ ਨੂੰ ਕਸੀਰਾ ਲੱਗਾ ਚੰਗਾ, ਬ੍ਰਾਹਮਣ ਭੇਟ ਚੜ੍ਹਾਈਆ। ਕਰ ਖੇਲ ਸੂਰਾ ਸਰਬੰਗਾ, ਭੇਵ ਖੁਲਾਏ ਚਾਈਂ ਚਾਈਂਆ। ਨੌ ਜਨਮ ਦਾ ਤਾਰ ਮੁਸ਼ਟੰਡਾ, ਮੁਸ਼ਕਲ ਹੱਲ ਕਰਾਈਆ। ਫੇਰ ਵੇਖੇ ਘਾਟ ਕੰਢਾ, ਤਟ ਕਿਨਾਰਾ ਸੋਭਾ ਪਾਈਆ। ਭੇਵ ਚੁਕਾਏ ਗੁਜਰੀ ਚੰਦਾ, ਨੰਦ ਅਨੰਦ ਅਨੰਦ ਵਿਚੋਂ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵਣਹਾਰ ਵਡਿਆਈਆ। ਰਵਦਾਸ ਵੇਖ ਗੰਗਾ ਮਾਈ, ਨੇਤਰ ਨੈਣਾਂ ਨੀਰ ਵਹਾਈਆ। ਉਚੀ ਕੂਕ ਕੂਕ ਰਹੀ ਸੁਣਾਈ, ਚਾਰੋਂ ਕੁੰਟ ਧਿਆਨ ਲਗਾਈਆ। ਧੰਨ ਭਾਗ ਪ੍ਰਭ ਮਿਲਿਆ ਮਾਹੀ, ਜਿਸ ਰਵਦਾਸ ਦਿਤੀ ਵਡਿਆਈਆ। ਸਚ ਕਸੀਰਾ ਭੇਟ ਚੜ੍ਹਾਈ, ਕੰਗਣ ਵੰਡ ਵੰਡਾਈਆ। ਉਸ ਕੰਗਣ ਅੰਦਰ ਲਿਖਿਆ ਲੇਖ ਬੇਪਰਵਾਹੀ, ਜਿਸ ਦੀ ਲਿਖਤ ਪੜ੍ਹਨ ਵਿਚ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਰਿਹਾ ਖੁਲ੍ਹਾਈਆ। ਕਸੀਰੇ ਪਿਛੇ ਵਟਿਆ ਕੰਗਣ, ਕਰਨੀ ਕਰਤਾ ਖੇਲ ਕਰਾਇੰਦਾ। ਰਵਦਾਸ ਚਾੜ੍ਹੀ ਹਰਿ ਹਰਿ ਰੰਗਣ, ਅੰਗਣ ਆਪਣੇ ਆਪ ਬਹਾਇੰਦਾ। ਨਾਮ ਨਿਧਾਨ ਇਕ ਵਜਾਏ ਮਰਦੰਗਨ, ਸੋਹਣਾ ਰਾਗ ਅਲਾਇੰਦਾ। ਸਚ ਪ੍ਰੀਤੀ ਪਾ ਕੇ ਬੰਧਨ, ਬੰਦਗੀ ਇਕ ਸਮਝਾਇੰਦਾ। ਤੂੰ ਮੇਰਾ ਮੈਂ ਤੇਰਾ ਦੋਹਾਂ ਦਾ ਇਕੋ ਛੰਦਨ, ਸਾਚਾ ਰਾਗ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਆਪਣੇ ਹੱਥ ਰਖਾਇੰਦਾ। ਰਵਦਾਸ ਕਹੇ ਬੋਲ ਚਮਿਆਰ, ਨੀਚ ਕੁਲ ਸੀਸ ਨਿਵਾਈਆ। ਵਾਹ ਵਾ ਮੇਰੇ ਸਾਹਿਬ ਨਿਰੰਕਾਰ, ਤੇਰੇ ਹੱਥ ਵਡਿਆਈਆ। ਗੰਗਾ ਮਈਆ ਕੰਗਣ ਦਿਤਾ ਉਤਾਰ, ਭੇਟਾ ਆਪਣੀ ਸੇਵ ਕਮਾਈਆ। ਜਿਸ ਦਾ ਖੇਲ ਅਪਰ ਅਪਾਰ, ਇਕ ਦੋ ਮੇਲਾ ਸਹਿਜ ਸੁਭਾਈਆ। ਉਸ ਦੇ ਅੰਦਰ ਨਿਰਗੁਣ ਲੇਖ ਲਿਖਿਆ ਨਿਰੰਕਾਰ, ਨਿਰਅੱਖਰ ਨਾਲ ਬਣਤ ਬਣਾਈਆ। ਗੰਗਾ ਸੁਣ ਕਰ ਵਿਚਾਰ, ਗੰਗੋਤਰੀ ਭੇਵ ਚੁਕਾਈਆ। ਤੇਰਾ ਹੋਇਆ ਮਾਤ ਉਧਾਰ, ਲਹਿਣਾ ਦੇਣਾ ਦੇਵੇ ਬੇਪਰਵਾਹੀਆ। ਤੇਰਾ ਖ਼ਾਲੀ ਦਿਸੇ ਸ਼ੰਗਾਰ, ਜੋਬਨ ਨੈਣ ਅੱਖ ਸ਼ਰਮਾਈਆ। ਓਸੇ ਵੇਲੇ ਨੇਤਰ ਰੋਈ ਧਾਹਾਂ ਮਾਰ, ਉਚੀ ਕੂਕ ਕੂਕ ਸੁਣਾਈਆ। ਕਿਰਪਾ ਕਰ ਮੇਰੇ ਕਰਤਾਰ, ਕਰਤਾ ਪੁਰਖ ਤੇਰੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ।

❋

❋

ਸ੍ਰੀ ਭਗਵਾਨ ਅਗੰਮ ਅਥਾਹ, ਸ਼ਬਦੀ ਨਾਦ ਸੁਣਾਇੰਦਾ। ਸਚ ਸਵਾਣੀ ਤਕਣਾ ਰਾਹ, ਨੇਤਰ ਨੈਣ ਅੱਖ ਖੁਲ੍ਹਾਇੰਦਾ। ਤੇਰਾ ਲਹਿਣਾ ਦੇਣਾ ਦਿਆਂ ਮੁਕਾ, ਪੂਰਬ ਲੇਖਾ ਝੋਲੀ ਪਾਇੰਦਾ। ਨਿਰਗੁਣ ਨੂਰੀ ਜੋਤ ਕਰ ਰੁਸ਼ਨਾ, ਸ਼ਬਦੀ ਸੁਤ ਪੰਜ ਤਤ ਵਡਿਆਇੰਦਾ। ਗੋਬਿੰਦ ਸੂਰਾ ਨਾਉਂ ਰਖਾ, ਸਿਰ ਆਪਣਾ ਹੱਥ ਟਿਕਾਇੰਦਾ। ਪਿਛਲਾ ਕਰਜ਼ਾ ਦਏ ਮੁਕਾ, ਬਾਕੀ ਹੱਕ ਆਪਣੇ ਵਿਚ ਛੁਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਦਾ ਲੇਖਾ ਆਪ ਦ੍ਰਿੜਾਇੰਦਾ। ਸਾਚਾ ਲੇਖਾ ਦੱਸੇ ਭਗਵਾਨ, ਰਵਦਾਸ ਚੁਮਾਰੇ ਨਾਲ ਰਲਾਈਆ । ਲੇਖਾ ਚੁੱਕੇ ਵਿਚੋਂ ਜਹਾਨ, ਦੋ ਜਹਾਨਾਂ ਵਾਲੀ ਆਪ ਮੁਕਾਈਆ। ਇਕ ਕੰਗਣ ਕਰ ਪਰਵਾਨ, ਦੂਜਾ ਸ਼ਕੰਗਣ ਰਵਦਾਸ ਤੇਰੀ ਵਡਿਆਈਆ। ਦੋਹਾਂ ਅੰਦਰ ਖੇਲ ਮਹਾਨ, ਹਰਿ ਕਰਤਾ ਆਪ ਵਖਾਈਆ। ਜਿਸ ਉਪਰ ਲੇਖ ਲਿਖਿਆ ਸੋ ਪੁਰਖ ਨਿਰੰਜਣ ਮਿਹਰਵਾਨ, ਹਰਿ ਹਰਿ ਜੂ ਵੇਸ ਵਟਾਈਆ। ਬਾਲੀ ਅਵਸਥਾ ਬਾਲ ਅਞਾਣ, ਗੋਬਿੰਦ ਗੋਦ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਸਤਿਵਾਦੀ ਬੇਪਰਵਾਹੀਆ। ਗੋਬਿੰਦ ਕੰਗਣ ਪਿਛਲਾ ਕੜਾ, ਗੰਗਾ ਝੋਲੀ ਪਾਈਆ। ਜਿਸ ਦਾ ਅੱਖਰ ਕਿਸੇ ਨਾ ਪੜ੍ਹਾ, ਜਗਤ ਵਿਦਿਆ ਨਾ ਕੋਇ ਸਮਝਾਈਆ। ਓਸੇ ਘਾਟ ਕਿਨਾਰੇ ਖੜਾ, ਜਿਸ ਤਟ ਕਿਨਾਰੇ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਦੇਣਾ ਰਿਹਾ ਮੁਕਾਈਆ। ਇਕ ਨਾਲ ਦੂਜਾ ਸੁੱਟ, ਰਵਦਾਸ ਗੰਗਾ ਦੋਹਾਂ ਲੇਖ ਮੁਕਾਈਆ। ਆਪਣੇ ਕੋਲ ਨਾ ਦੱਸੇ ਕੁਛ, ਬਣ ਦਾਤਾ ਧੁਰ ਦਾ ਬੇਪਰਵਾਹੀਆ। ਜੇ ਕੋਈ ਅੱਗੋਂ ਲਏ ਪੁਛ, ਹੱਸ ਕੇ ਦਏ ਵਖਾਈਆ। ਮੈਂ ਨਿੱਕਾ ਬਾਲਾ ਗੁਜਰੀ ਪੁੱਤ, ਬਾਲਾ ਰੂਪ ਵਟਾਈਆ। ਬ੍ਰਾਹਮਣ ਵੇਖ ਅੰਦਰ ਸੁੱਚ, ਸਚ ਦਏ ਸਮਝਾਈਆ। ਸਾਚੀ ਧਾਰੋਂ ਨਿਰਗੁਣ ਉਠ, ਸਰਗੁਣ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਗੋਬਿੰਦ ਕੰਗਣ ਗੰਗਾ ਆਈ ਮੰਗਣ, ਪਿਛਲਾ ਲਹਿਣਾ ਆਪਣੀ ਝੋਲੀ ਪਾਈਆ । ਕੰਗਣ ਦੇ ਕੇ ਗੰਗਾ ਹੱਥ, ਗਹਿਰ ਗੰਭੀਰ ਖੇਲ ਕਰਾਇੰਦਾ। ਤੇਰਾ ਲੇਖਾ ਅੰਤ ਪੁਰਖ ਸਮਰਥ, ਧੁਰ ਅਨਾਦੀ ਸ਼ਬਦ ਸੁਣਾਇੰਦਾ। ਕਲਜੁਗ ਅੰਤ ਹੋਏ ਪਰਗਟ, ਜੋਤੀ ਜਾਮਾ ਵੇਸ ਵਟਾਇੰਦਾ। ਜਨਮ ਕਰਮ ਬ੍ਰਾਹਮਣ ਦਾ ਕੱਟ, ਤਟ ਕਿਨਾਰਾ ਫੇਰ ਵੇਖ ਵਖਾਇੰਦਾ। ਰਵਦਾਸ ਚੁਮਾਰਾ ਨਾਲ ਰੱਖ, ਆਪ ਆਪਣਾ ਜੋੜ ਜੁੜਾਇੰਦਾ। ਤੇਰੇ ਨੱਕ ਵੇਖ ਸੁਹਾਗ ਨੱਥ, ਸੋਹਣੀ ਆਪਣੀ ਬਣਤ ਬਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਗੋਬਿੰਦ ਕੰਗਣ ਗੰਗਾ ਹੱਥ ਫੜਾਇੰਦਾ। ਗੰਗਾ ਕਹੇ ਮੋਹੇ ਚੜ੍ਹਿਆ ਚਾ, ਘਰ ਵੱਜੀ ਇਕ ਵਧਾਈਆ । ਪਿਛਲਾ ਲੇਖਾ ਦਿਤਾ ਮੁਕਾ, ਅੱਗੇ ਆਪਣਾ ਰਾਹ ਵਖਾਈਆ। ਜਿਧਰ ਵੇਖਾਂ ਨਿਰਗੁਣ ਧਾਰ ਗੋਬਿੰਦ ਦਿਸੇ ਮਲਾਹ, ਸਰਗੁਣ ਬੇੜੇ ਰਿਹਾ ਤਰਾਈਆ । ਰੂਪ ਅਨੇਕ ਕੋਟ ਸਰੂਪ ਵਟਾ, ਸਤਿ ਅਸਤਿ ਦਏ ਸਮਝਾਈਆ। ਜਿਸ ਦਾ ਭੇਵ ਅਭੇਦ ਕੋਇ ਜਾਣੇ ਨਾ, ਲੇਖਾ ਲਿਖਤ ਨਾ ਕੋਇ ਵਖਾਈਆ । ਸੋ ਸਾਹਿਬ ਸਤਿਗੁਰ ਦੀਨ ਦਿਆਲ ਹੋ ਕਿਰਪਾਲ ਸਾਚੇ ਤਟ ਕਿਨਾਰੇ ਵੇਖੇ ਆ, ਆਪ ਆਪਣਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੋਬਿੰਦ ਘਾਟ ਬਿਨ ਘਾਟਿਉਂ ਘਾਟਾ ਪਿਛਲਾ ਲੇਖੇ ਲਾਈਆ।

❋

❋