ਪੁਸਤਕਾਲਾਭਾਗ ੧੬

੨੨ ਚੇਤ ੨੦੨੧ ਬਿਕ੍ਰਮੀ ਪਟਣਾ ਸਾਹਿਬ ਗੁਰੂ ਕਾ ਬਾਗ਼ ਬਿਹਾਰ

ਸਤਿ ਦਰੋਪਤੀ ਕ੍ਰਿਸ਼ਨ ਧਿਆਇਆ, ਨੇਤਰ ਨੈਣਾਂ ਨੀਰ ਵਹਾਈਆ। ਅੰਤਰ ਆਤਮ ਧਿਆਨ ਲਗਾਇਆ, ਨਿਜ ਨੇਤਰ ਅੱਖ ਖੁਲ੍ਹਾਈਆ । ਕਿਰਪਾ ਕਰ ਹਰਿ ਰਘੁਰਾਇਆ, ਬੇਅੰਤ ਤੇਰੀ ਵਡਿਆਈਆ। ਚਾਰੋਂ ਕੁੰਟ ਅੰਧੇਰਾ ਛਾਇਆ, ਸਚ ਚੰਦ ਨਾ ਕੋਇ ਚਮਕਾਈਆ। ਪੰਜੇ ਪਾਂਡੋ ਮਾਣ ਗਵਾਇਆ, ਸਿਰ ਸਕੇ ਨਾ ਕੋਇ ਉਠਾਈਆ। ਦਰਯੋਧਨ ਹੰਕਾਰੀ ਹੁਕਮ ਸੁਣਾਇਆ, ਦੋਸਾਸਨ ਨਾਲ ਮਿਲਾਈਆ। ਸਭਾਪਤੀ ਉਹ ਵੇਖ ਵਖਾਇਆ, ਬਲਧਾਰੀ ਲਏ ਅੰਗੜਾਈਆ। ਤੁਧ ਬਿਨ ਕੋਈ ਨਜ਼ਰ ਨਾ ਆਇਆ, ਜੋ ਹੋਵੇ ਅੰਤ ਸਹਾਈਆ। ਨਿਰਗੁਣ ਤੇਰਾ ਰਾਹ ਤਕਾਇਆ, ਸਰਗੁਣ ਓਟ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਭੇਵ ਦਏ ਸਮਝਾਈਆ। ਦਰੋਪਤੀ ਸੁਣ ਹਾਹਾਕਾਰ, ਸ੍ਰੀ ਭਗਵਾਨ ਦਇਆ ਕਮਾਇੰਦਾ। ਭਗਤ ਵਛਲ ਗਿਰਵਰ ਗਿਰਧਾਰ, ਮੁਕੰਦ ਮਨੋਹਰ ਲਖਮੀ ਨਰਾਇਣ ਖੇਲ ਕਰਾਇੰਦਾ। ਕੂੜੀ ਮਾਇਆ ਕਰ ਪਸਾਰ, ਪਸਰ ਪਸਾਰੀ ਰੰਗ ਰੰਗਾਇੰਦਾ। ਰਾਜ ਰਾਜਾਨ ਨੇਤਰ ਅੱਖ ਕੋਈ ਨਾ ਸਕੇ ਉਘਾੜ, ਪਰਤੱਖ ਰੂਪ ਨਾ ਕੋਇ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੁਣ ਪੁਕਾਰ ਦਇਆ ਕਮਾਇੰਦਾ। ਸੁਣੀ ਪੁਕਾਰ ਠਾਕਰ ਸਵਾਮੀ, ਅੰਤਰ ਵੇਖ ਵਖਾਈਆ । ਲੇਖਾ ਜਾਣੇ ਅੰਤਰਜਾਮੀ, ਭੇਵ ਅਭੇਦ ਖੁਲ੍ਹਾਈਆ। ਰੱਖੇ ਪੱਤ ਦੋ ਜਹਾਨੀ, ਲੋਕਮਾਤ ਹੋਏ ਸਹਾਈਆ। ਮਾਇਆ ਰੂਪ ਖੇਲ ਸ਼ੈਤਾਨੀ, ਸ਼ੈਤਾਨਾਂ ਮਾਣ ਗਵਾਈਆ। ਕਿਰਪਾ ਕਰ ਸ਼ਾਹ ਸੁਲਤਾਨੀ, ਸਿਰ ਆਪਣਾ ਹੱਥ ਟਿਕਾਈਆ। ਹੱਥ ਨਾ ਲਾਏ ਕੋਈ ਦੂਤ ਚਤਰ ਸੁਘੜ ਸੁਚੱਜੀ ਸਵਾਣੀ, ਓਢਣ ਆਪਣਾ ਏਕੋ ਪਾਈਆ। ਨੇਤਰ ਅੱਖ ਹੋਈ ਹੈਰਾਨੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਿਆ ਖੇਲ ਅਗੰਮ ਅਥਾਹੀਆ । ਮਾਇਆ ਰੂਪ ਕੱਪੜ ਕੋਟ, ਜਗਤ ਨੇਤਰ ਨਜ਼ਰੀ ਆਈਆ। ਫਿਰੀ ਦੁਹਾਈ ਵਿਚ ਲੋਕ, ਚਾਰੋਂ ਕੁੰਟ ਰਹੀ ਕੁਰਲਾਈਆ। ਸਾਚਾ ਢੋਲਾ ਇਕ ਸਲੋਕ, ਧੁਰ ਦਾ ਰਹੇ ਗਾਈਆ। ਧੰਨ ਵਡਿਆਈ ਨਿਰਮਲ ਜੋਤ, ਪਰਕਾਸ਼ ਰੂਪ ਸਮਾਈਆ। ਜਿਸ ਦੀ ਗਿਆਨੀ ਧਿਆਨੀ ਕੋਈ ਨਾ ਕੱਢੇ ਖੋਜ, ਸ਼ਹਾਦਤ ਵਿਚ ਗਵਾਹ ਨਾ ਕੋਇ ਭੁਗਤਾਈਆ। ਪਰਮ ਪੁਰਖ ਪਰਮਾਤਮ ਵਖਾਈ ਆਪਣੀ ਮੌਜ, ਨਿਰਗੁਣ ਸਰਗੁਣ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਿਆ ਖੇਲ ਸਾਚੇ ਹਰਿ, ਮਾਇਆ ਪਰਦਾ ਏਕਾ ਪਾਈਆ। ਮਾਇਆ ਪਰਦਾ ਪਾਇਆ ਜਾਲ, ਜਾਗਰਤ ਜੋਤ ਨਾ ਕੋਇ ਰੁਸ਼ਨਾਈਆ। ਸਮਝ ਸਕੇ ਨਾ ਕੋਈ ਸ਼ਾਹ ਕੰਗਾਲ, ਰਾਜ ਭੂਪ ਨਾ ਕੋਇ ਵਡਿਆਈਆ। ਕਿਰਪਾ ਕਰ ਦੀਨ ਦਿਆਲ, ਦਇਆਨਿਧ ਹੋਇਆ ਸਹਾਈਆ। ਆ ਕੇ ਪੁਛੇ ਭਗਤਾਂ ਹਾਲ, ਦਰੋਪਤ ਲੱਜਿਆ ਲਾਜਾਵੰਤ ਆਪ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਸਰੂਪੀ ਖੇਲ ਕਿਰਪਾਲ, ਕਰਨੀ ਆਪਣੀ ਰਿਹਾ ਜਣਾਈਆ।

੨੨ ਚੇਤ ੨੦੨੧ ਬਿਕ੍ਰਮੀ ਰਾਜ ਨਰੈਣ ਦੇ ਗ੍ਰਹਿ ਮੁਸੱਲਾ ਪੁਰ ਹਾਟ ਪਟਣਾ ਸਾਹਿਬ ਬਿਹਾਰ

ਸਚਖੰਡ ਨਿਵਾਸੀ ਸਚ ਦਰਬਾਰ, ਪਾਰਬ੍ਰਹਮ ਪ੍ਰਭ ਇਕ ਲਗਾਇੰਦਾ। ਸ਼ਾਹੋ ਭੂਪ ਬਣ ਸਿਕਦਾਰ, ਧੁਰ ਫ਼ਰਮਾਨਾ ਹੁਕਮ ਸੁਣਾਇੰਦਾ।

❋

❋

ਥਿਰ ਘਰ ਖੋਲ੍ਹ ਆਪ ਕਿਵਾੜ, ਭੇਵ ਅਭੇਦਾ ਆਪ ਜਣਾਇੰਦਾ। ਸ਼ਬਦੀ ਸੁਤ ਵਡ ਬਲਕਾਰ, ਸੁਤ ਦੁਲਾਰਾ ਆਪ ਉਠਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਦਏ ਆਧਾਰ, ਧੁਰ ਦੀ ਸਿਖਿਆ ਇਕ ਸਮਝਾਇੰਦਾ। ਤ੍ਰੈਗੁਣ ਖੇਲ ਕਰੇ ਅਪਾਰ, ਪੰਜ ਤਤ ਆਪਣਾ ਰੰਗ ਵਖਾਇੰਦਾ। ਘਾੜਤ ਘੜ ਬਣ ਠਠਿਆਰ, ਲੱਖ ਚੁਰਾਸੀ ਰੰਗ ਚੜ੍ਹਾਇੰਦਾ। ਚਾਰੇ ਖਾਣੀ ਕਰ ਪਿਆਰ, ਅੰਡਜ ਜੇਰਜ ਉਤਭੁਜ ਸੇਤਜ ਵੇਖ ਵਖਾਇੰਦਾ। ਚਾਰੇ ਬਾਣੀ ਬੋਲ ਜੈਕਾਰ, ਪਰਾ ਪਸੰਤੀ ਮਧਮ ਬੈਖਰੀ ਰਾਗ ਅਲਾਇੰਦਾ। ਚਾਰੋਂ ਕੁੰਟ ਪਾਵੇ ਸਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਕਰਤਾ ਖੇਲ ਕਰਾਇੰਦਾ। ਹਰਿ ਕਰਤਾ ਖੇਲ ਕਰੇ ਬੇਪਰਵਾਹ, ਬੇਅੰਤ ਵੱਡੀ ਵਡਿਆਈਆ। ਨਿਰਗੁਣ ਨਿਰਵੈਰ ਨਿਰੰਕਾਰ ਵੇਸ ਵਟਾ, ਜੋਤੀ ਜੋਤ ਜੋਤ ਰੁਸ਼ਨਾਈਆ। ਤਮਾਸ਼ ਵੇਖੇ ਥਾਉਂ ਥਾਂ, ਪਤਿਪਰਮੇਸ਼ਵਰ ਬੇਪਰਵਾਹੀਆ। ਜੁਗ ਚੌਕੜੀ ਵੰਡ ਵੰਡਾ, ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਨਾਉਂ ਧਰਾਈਆ। ਨਾਮ ਸੰਦੇਸਾ ਧੁਰ ਸੁਣਾ, ਸਚ ਕਰੇ ਪੜ੍ਹਾਈਆ। ਵਸਤ ਅਮੋਲਕ ਇਕ ਵਰਤਾ, ਵਿਸ਼ਨੂੰ ਝੋਲੀ ਪਾਈਆ। ਬ੍ਰਹਮਾ ਲੇਖਾ ਦਏ ਲਿਖਾ, ਬ੍ਰਹਮ ਵਿਦਿਆ ਇਕ ਉਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਸਾਚੀ ਕਰਨੀ ਕਰੇ ਕਰਤਾਰ, ਸ਼ਬਦੀ ਖੇਲ ਖਿਲਾਇੰਦਾ। ਵਿਸ਼ਨੂੰ ਦੱਸੇ ਵਿਸ਼ਵ ਧਾਰ, ਵਾਸਤਕ ਆਪਣਾ ਮੇਲ ਮਿਲਾਇੰਦਾ। ਬ੍ਰਹਮਾ ਬ੍ਰਹਮ ਕਰੇ ਪਸਾਰ, ਬ੍ਰਹਮ ਵੇਤਾ ਇਕੋ ਨਜ਼ਰੀ ਆਇੰਦਾ। ਸ਼ੰਕਰ ਹੱਥ ਤ੍ਰਿਸੂਲ ਦੇ ਕਟਾਰ, ਧੁਰ ਦੀ ਸਿਖਿਆ ਇਕ ਦ੍ਰਿੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਸਾਚੀ ਕਰਨੀ ਪੁਰਖ ਸਮਰਥ, ਅਬਿਨਾਸ਼ੀ ਕਰਤਾ ਆਪ ਕਰਾਈਆ। ਸਚਖੰਡ ਦਵਾਰੇ ਹੋ ਪਰਗਟ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਸਚ ਜੈਕਾਰਾ ਬੋਲ ਅਲੱਖ, ਨਰ ਨਿਰੰਕਾਰਾ ਆਪ ਪਰਗਟਾਈਆ। ਧੁਰ ਦਾ ਮਾਰਗ ਸਾਚਾ ਦੱਸ, ਸਤਿ ਸਤਿ ਕਰੇ ਪੜ੍ਹਾਈਆ। ਥਿਰ ਘਰ ਦਵਾਰੇ ਕਰ ਵਾਸ, ਸਿੰਘਾਸਣ ਆਸਣ ਇਕ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਆਪਣੀ ਰਚਨਾ ਵੇਖ ਵਖਾਈਆ। ਆਦਿ ਪੁਰਖ ਅਪਰੰਪਰ ਸਵਾਮੀ, ਬੇਅੰਤ ਆਪ ਅਖਵਾਇੰਦਾ। ਘਟ ਘਟ ਵੇਖੇ ਅੰਤਰਜਾਮੀ, ਲੱਖ ਚੁਰਾਸੀ ਖੋਜ ਖੁਜਾਇੰਦਾ। ਬੋਧ ਅਗਾਧ ਸੁਣਾ ਧੁਨ ਬਾਣੀ, ਨਾਦ ਅਨਾਦੀ ਸ਼ਬਦ ਸੁਣਾਇੰਦਾ। ਲੇਖਾ ਜਾਣੇ ਜੁਗ ਚੌਕੜੀ ਚਾਰੇ ਖਾਣੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਆਪ ਸਮਝਾਇੰਦਾ। ਸਾਚਾ ਲੇਖਾ ਸ੍ਰੀ ਭਗਵਾਨ, ਹਰਿ ਕਰਤਾ ਆਪ ਜਣਾਈਆ। ਵਸਣਹਾਰਾ ਸਚਖੰਡ ਸਚ ਮਕਾਨ, ਮਹਲ ਅਟੱਲ ਕਰੇ ਰੁਸ਼ਨਾਈਆ। ਦੀਵਾ ਬਾਤੀ ਜਗੇ ਮਹਾਨ, ਕਮਲਾਪਾਤੀ ਵੇਖ ਵਖਾਈਆ । ਅਨੁਭਵ ਖੇਲ ਕਰੇ ਮਹਾਨ, ਅਸੁੱਤੇ ਪਰਕਾਸ਼ ਨੂਰ ਇਲਾਹੀਆ। ਵਸਣਹਾਰਾ ਸਚ ਮਕਾਨ, ਹੱਕ ਮੁਕਾਮੇ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਬੇਪਰਵਾਹੀਆ। ਬੇਪਰਵਾਹ ਪਰਵਰਦਿਗਾਰ, ਜਲਵਾ ਨੂਰ ਨੂਰ ਉਪਾਇੰਦਾ। ਕਰੇ ਖੇਲ ਅਪਰ ਅਪਾਰ, ਅਪਰੰਪਰ ਆਪਣੀ ਧਾਰ ਚਲਾਇੰਦਾ। ਵਸਣਹਾਰਾ ਧਾਮ ਨਿਆਰ, ਦਰਗਾਹ ਸਾਚੀ ਸੋਭਾ ਪਾਇੰਦਾ। ਸ਼ਬਦ ਨਾਦ ਧੁਨ ਜੈਕਾਰ, ਧੁਰ ਦਾ ਰਾਗ ਆਪ ਸੁਣਾਇੰਦਾ। ਘਰ ਸਾਚੇ ਮੰਗਲਾਚਾਰ, ਗੀਤ ਗੋਬਿੰਦ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਆਪ ਖੁਲਾਇੰਦਾ। ਸਾਚਾ ਭੇਵ ਖੋਲ੍ਹੇ ਆਪ, ਪ੍ਰਭ ਆਪਣੇ ਹੱਥ ਰੱਖੇ ਵਡਿਆਈਆ। ਆਪਣੀ ਉਪਮਾ ਦੱਸ ਕੇ ਜਾਪ, ਜੀਵਣ ਜੁਗਤ

❋

❋

ਦਏ ਜਣਾਈਆ। ਲੱਖ ਚੁਰਾਸੀ ਥਾਪਣ ਥਾਪ, ਵੇਖੇ ਥਾਉਂ ਥਾਈਂਆ। ਬਣਿਆ ਰਹੇ ਰਸੂਲ ਪਾਕ, ਪੁਨੀਤ ਹੋਏ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨੀ ਆਪਣੇ ਹੱਥ ਰਖਾਈਆ। ਕਰਨੀ ਸਚ ਕਰੇ ਕਰਤਾਰ, ਹਰਿ ਕਰਤਾ ਵਡ ਵਡਿਆਈਆ। ਵਿਸ਼ਨ ਬ੍ਰਹਮਾ ਸ਼ਿਵ ਸੇਵਾਦਾਰ, ਸਾਚੀ ਸੇਵਾ ਸਚ ਦ੍ਰਿੜਾਈਆ। ਦੋ ਜਹਾਨਾਂ ਰਹਿਣਾ ਖ਼ਬਰਦਾਰ, ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਰਕਾਸ਼ ਇਕੋ ਹੁਕਮ ਵਰਤਾਈਆ। ਜੇਰਜ ਅੰਡਜ ਉਤਭੁਜ ਸੇਤਜ ਵੇਖਣਾ ਖੇਲ ਵਿਚ ਸੰਸਾਰ, ਲੋਕਮਾਤ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਕਰਨੀ ਕਰਤਾ ਆਪ ਕਮਾਈਆ। ਧੁਰ ਕਰਨੀ ਕਰੇ ਪਾਰਬ੍ਰਹਮ, ਪੁਰਖ ਅਬਿਨਾਸ਼ੀ ਇਕੋ ਬੇਪਰਵਾਹੀਆ। ਨਾ ਮਰੇ ਨਾ ਪਏ ਜੰਮ, ਮਾਤ ਗਰਭ ਨਾ ਫੇਰਾ ਪਾਈਆ। ਪਵਣ ਸਵਾਸ ਨਾ ਲਏ ਦਮ, ਰਸਨਾ ਜਿਹਵਾ ਨਾ ਕੋਇ ਹਿਲਾਈਆ। ਰਾਗ ਨਾ ਸੁਣੇ ਕਿਸੇ ਕੰਨ, ਸਰਵਣ ਨਜ਼ਰ ਕੋਇ ਨਾ ਆਈਆ। ਨਿਰਗੁਣ ਨੂਰ ਨੁਰਾਨਾ ਸਤਿ ਸਰੂਪੀ ਚੜ੍ਹੇ ਚੰਨ, ਦਰ ਘਰ ਸਾਚੇ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਦੇਵੇ ਵਡਿਆਈ ਸ਼ਬਦੀ ਸੁਤ, ਹਰਿ ਆਪਣੀ ਖੇਲ ਕਰਾਇੰਦਾ । ਲੇਖਾ ਜਾਣ ਅਬਿਨਾਸ਼ੀ ਅਚੁਤ, ਚੇਤਨ ਆਪਣੀ ਧਾਰ ਪਰਗਟਾਇੰਦਾ। ਏਥੇ ਓਥੇ ਦੋ ਜਹਾਨਾਂ ਮੌਲੇ ਰੁੱਤ, ਫੁਲ ਫਲਵਾੜੀ ਆਪ ਮਹਿਕਾਇੰਦਾ । ਨਿਰਗੁਣ ਹੋ ਕੇ ਬੈਠਾ ਲੁਕ, ਸਰਗੁਣ ਆਪਣਾ ਮੁਖ ਛੁਪਾਇੰਦਾ। ਉਜਲ ਕਰੇ ਪੰਜ ਤਤ ਕਾਇਆ ਮੁਖ, ਗੁਰ ਅਵਤਾਰ ਪੀਰ ਪੈਗ਼ੰਬਰ ਆਪ ਵਡਿਆਇੰਦਾ। ਕਰ ਪਰਕਾਸ਼ ਨਿਰਮਲ ਜੋਤ, ਜੋਤੀ ਜੋਤ ਜੋਤ ਰੁਸ਼ਨਾਇੰਦਾ। ਪਰਮ ਪੁਰਖ ਸਚ ਜਣਾਏ ਆਪਣੀ ਗੋਤ, ਬਰਨ ਵਰਨ ਆਪ ਜਣਾਇੰਦਾ। ਧੁਰ ਸੰਦੇਸਾ ਇਕ ਸਲੋਕ, ਸੋਹੰ ਢੋਲਾ ਰਾਗ ਅਲਾਇੰਦਾ। ਲੇਖਾ ਜਾਣੇ ਚੌਦਾਂ ਲੋਕ, ਚੌਦਾਂ ਤਬਕਾਂ ਭੇਵ ਚੁਕਾਇੰਦਾ। ਆਤਮ ਪਰਮਾਤਮ ਮਿਲਣ ਦੀ ਦੱਸੇ ਖੋਜ, ਬ੍ਰਹਮ ਪਾਰਬ੍ਰਹਮ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਸੰਦੇਸਾ ਰਾਗ ਅਲਾਇੰਦਾ। ਧੁਰ ਸੰਦੇਸਾ ਦੇਵੇ ਨਿਰੰਕਾਰ, ਨਰ ਨਰਾਇਣ ਵੱਡੀ ਵਡਿਆਈਆ। ਵੇਖਣਹਾਰਾ ਦੋ ਜਹਾਨ, ਪੁਰੀ ਲੋਅ ਖੋਜ ਖੁਜਾਈਆ। ਲੱਖ ਚੁਰਾਸੀ ਸੁਣਾਵਣਹਾਰਾ ਸ਼ਬਦ ਗਿਆਨ, ਕਰੇ ਇਕ ਪੜ੍ਹਾਈਆ। ਅੰਮ੍ਰਿਤ ਜਾਮ ਪਿਆਏ ਆਣ, ਨਿਝਰ ਝਿਰਨਾ ਇਕ ਝਿਰਾਈਆ। ਨਿਜ ਨੇਤਰ ਖੋਲ੍ਹੇ ਆਪ ਮਹਾਨ, ਘਰ ਘਰ ਵਿਚ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਏ ਸਹਾਈਆ । ਮਿਹਰਵਾਨ ਦਾਤਾ ਦਾਤਾਰ, ਦਇਆਨਿਧ ਅਖਵਾਇੰਦਾ। ਜਿਸ ਦੀ ਸਿਫ਼ਤ ਮਹਿੰਮਾ ਸਦਾ ਰਹੇ ਜੁਗ ਚਾਰ, ਜੁਗ ਚੌਕੜੀ ਆਪਣਾ ਹੁਕਮ ਵਰਤਾਇੰਦਾ । ਲੇਖਾ ਜਾਣੇ ਗੁਰੂ ਅਵਤਾਰ, ਪੀਰ ਪੈਗ਼ੰਬਰ ਹੁਕਮ ਵਰਤਾਇੰਦਾ। ਸ਼ਾਸਤਰ ਸਿਮਰਤ ਵੇਦ ਪੁਰਾਨ ਬੋਲ ਜੈਕਾਰ, ਜੈ ਜੈਕਾਰ ਆਪਣਾ ਨਾਮ ਸੁਣਾਇੰਦਾ । ਗੀਤਾ ਗਿਆਨ ਦਏ ਆਧਾਰ, ਅਠ ਦਸ ਇਕੋ ਗੰਢ ਪਵਾਇੰਦਾ। ਅੰਜੀਲ ਕੁਰਾਨਾਂ ਵੇਖਣਹਾਰ, ਤੀਸ ਬਤੀਸਾ ਆਪ ਅਲਾਇੰਦਾ। ਸਾਚੀ ਬਾਣੀ ਕਰ ਪਿਆਰ, ਧੁਰ ਦਾ ਅਨਰਾਗੀ ਰਾਗ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ । ਸਾਚੀ ਕਰਨੀ ਸ਼ਬਦੀ ਸੁਤ ਦੁਲਾਰਾ, ਹਰਿ ਕਰਤਾ ਆਪ ਜਣਾਈਆ। ਸਚਖੰਡ ਦਵਾਰ ਮਹਲ ਅਟੱਲ ਉਚ ਮਨਾਰਾ, ਨਿਰਗੁਣ ਜੋਤ ਨੂਰ ਰੁਸ਼ਨਾਈਆ । ਥਿਰ ਘਰ ਸੋਹੇ ਧਾਮ ਨਿਆਰਾ, ਅਲੱਖ ਅਗੰਮ ਅਥਾਹ ਬੇਪਰਵਾਹ ਇਕ ਸਮਝਾਈਆ। ਨਿਤ ਨਵਿਤ ਤੇਰਾ ਪਸਾਰਾ, ਸਤਿ ਸਤਿਵਾਦੀ ਹੋਏ ਸਹਾਈਆ ।

❋

❋

ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਲੇਖਾ ਜਾਣ ਗੁਰੂ ਅਵਤਾਰਾ, ਤੇਈ ਅਵਤਾਰ ਇਕੋ ਹੁਕਮ ਵਰਤਾਈਆ। ਭਗਤ ਅਠਾਰਾਂ ਦੇ ਸਹਾਰਾ, ਸਿਰ ਆਪਣਾ ਹੱਥ ਟਿਕਾਈਆ। ਈਸਾ ਮੂਸਾ ਮੁਹੰਮਦ ਖੋਲ੍ਹ ਕਿਵਾੜਾ, ਨਿਜ ਨੇਤਰ ਕਰੇ ਰੁਸ਼ਨਾਈਆ। ਨਾਨਕ ਗੋਬਿੰਦ ਵਖਾਇਆ ਧਰਮ ਅਖਾੜਾ, ਸਾਚਾ ਮੰਡਲ ਇਕ ਸੁਹਾਈਆ। ਖੜਗ ਖੰਡਾ ਚੰਡ ਪਰਚੰਡਾ ਤੇਜ ਕਟਾਰ, ਨਾਮ ਨਿਧਾਨਾ ਝੋਲੀ ਪਾਈਆ। ਧੁਰ ਸੰਦੇਸਾ ਦੇ ਕੇ ਗਿਆ ਸੰਸਾਰ, ਵੇਦ ਵਿਆਸਾ ਪੂਤ ਸਪੂਤਾ ਬ੍ਰਾਹਮਣ ਗੌੜਾ ਨਿਰਅੱਖਰ ਆਪ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਵਰ ਦਾਤਾ ਬੇਪਰਵਾਹੀਆ। ਬੇਪਰਵਾਹ ਹਰਿ ਬੇਅੰਤ, ਮਹਿਮਾਂ ਅਕਥ ਕਥੇ ਨਾ ਕੋਇ ਰਾਈਆ। ਜੁਗ ਚੌਕੜੀ ਤਾਰੇ ਭਗਤ ਸੰਤ, ਭਗਵਨ ਆਪਣੀ ਦਇਆ ਕਮਾਈਆ। ਆਤਮ ਅੰਤਰ ਬ੍ਰਹਮ ਨਿਰੰਤਰ ਜਣਾਏ ਮੰਤ, ਮੰਤਰ ਇਕੋ ਇਕ ਸਮਝਾਈਆ। ਸੁਰਤੀ ਸ਼ਬਦੀ ਮੇਲ ਮਿਲਾਏ ਨਾਰ ਕੰਤ, ਗ੍ਰਹਿ ਸੁਹੰਜਣੀ ਸੇਜ ਦਏ ਸੁਹਾਈਆ। ਹਰਿ ਕਾ ਭੇਵ ਕੋਈ ਨਾ ਜਾਣੇ ਪਾਂਧਾ ਪੰਡਤ, ਮੁੱਲਾਂ ਸ਼ੇਖ਼ ਮਸਾਇਕ ਚਲੇ ਨਾ ਕੋਇ ਚਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਅਗੰਮ ਅਥਾਹੀਆ। ਅਗੰਮ ਅਥਾਹ ਹਰਿ ਨਿਰੰਕਾਰ, ਨਿਰਗੁਣ ਨਿਰਵੈਰ ਆਪ ਅਖਵਾਇੰਦਾ। ਸ਼ਬਦੀ ਸੁਤ ਵਡ ਬਲਕਾਰ, ਧੁਰ ਦੀ ਸੇਵਾ ਇਕ ਸਮਝਾਇੰਦਾ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਬੀਤੇ ਵਿਚ ਸੰਸਾਰ, ਨੌ ਸੌ ਚੁਰਾਨਵੇ ਚੌਕੜੀ ਜੁਗ ਪੰਧ ਮੁਕਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਰਹਿਣ ਖ਼ਬਰਦਾਰ, ਕਰੋੜ ਤੇਤੀਸਾ ਸੁਰਪਤ ਨਾਲ ਰਲਾਇੰਦਾ । ਗਣ ਗੰਧਰਬ ਗਾਇਣ ਆਪਣੀ ਵਾਰ, ਸ਼ਬਦ ਅਨਾਦੀ ਨਾਦ ਅਲਾਇੰਦਾ। ਖਾਣੀ ਬਾਣੀ ਸ਼ਾਸਤਰ ਸਿਮਰਤ ਵੇਦ ਪੁਰਾਨ ਕਰਨ ਪੁਕਾਰ, ਉਚੀ ਕੂਕ ਕੂਕ ਸਰਬ ਸੁਣਾਇੰਦਾ। ਤੇਈ ਅਵਤਾਰ ਉਠ ਉਠ ਨੇਤਰ ਖੋਲ੍ਹ ਵੇਖਣ ਸੰਸਾਰ, ਚਾਰੋਂ ਕੁੰਟ ਧਿਆਨ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਚਰਜ ਖੇਲ ਆਪ ਵਰਤਾਇੰਦਾ। ਅਚਰਜ ਖੇਲ ਕਰੇ ਭਗਵਾਨ, ਭਗਵਨ ਆਪਣੀ ਦਇਆ ਕਮਾਈਆ। ਸ੍ਰਿਸ਼ਟ ਸਬਾਈ ਦੇਵੇ ਇਕ ਗਿਆਨ, ਸ਼ਬਦੀ ਸਚ ਪੜ੍ਹਾਈਆ। ਛੱਤਰੀ ਬ੍ਰਾਹਮਣ ਸ਼ੂਦਰ ਵੈਸ਼ ਕਰ ਪਰਵਾਨ, ਚਾਰ ਵਰਨ ਅਠਾਰਾਂ ਬਰਨ ਆਪ ਸਮਝਾਈਆ। ਆਤਮ ਅੰਤਰ ਵੇਖੋ ਮਾਰ ਧਿਆਨ, ਕਾਇਆ ਮੰਦਰ ਖੋਜ ਖੁਜਾਈਆ। ਘਰ ਘਰ ਵਿਚ ਸ਼ਬਦ ਦੇ ਧੁਨਕਾਨ, ਅਨਹਦ ਰਾਗੀ ਰਾਗ ਸੁਣਾਈਆ। ਗ੍ਰਹਿ ਮਿਲੇ ਅੰਮ੍ਰਿਤ ਰਸ ਪੀਣ ਖਾਣ, ਰਸ ਇਕੋ ਇਕ ਚੁਆਈਆ। ਸਤਿ ਪੁਰਖ ਨਿਰੰਜਣ ਹਰਿ ਮਿਹਰਵਾਨ, ਸਤਿ ਸਰੂਪੀ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵਣਹਾਰ ਵਡਿਆਈਆ। ਸਚ ਵਡਿਆਈ ਦੇਵੇ ਅਤੀਤ, ਤ੍ਰੈਗੁਣ ਲੇਖਾ ਆਪ ਚੁਕਾਈਆ। ਲੱਖ ਚੁਰਾਸੀ ਪਰਮ ਪੁਰਖ ਦਾ ਗਾਓ ਗੀਤ, ਵਡ ਦਾਤਾ ਇਕੋ ਨਜ਼ਰੀ ਆਈਆ। ਜਿਸ ਨੇ ਬਣਾਈ ਮੰਦਰ ਮਸੀਤ, ਸ਼ਿਵਦਵਾਲੇ ਮੱਠ ਗੁਰੂਦਵਾਰ ਸੋਭਾ ਪਾਈਆ। ਸੋ ਵਸੇ ਹਸਤ ਕੀਟ, ਊਚ ਨੀਚ ਡੇਰਾ ਲਾਈਆ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਦੀ ਕਰਦੇ ਗਏ ਉਡੀਕ, ਨੇਤਰ ਲੋਚਣ ਨੈਣ ਧਿਆਨ ਲਗਾਈਆ। ਜਿਸ ਨੂੰ ਕਹਿੰਦੇ ਪਰਵਰਦਿਗਾਰ ਲਾਸ਼ਰੀਕ, ਮੁਕਾਮੇ ਹੱਕ ਕਰੇ ਰੁਸ਼ਨਾਈਆ। ਜਿਸ ਨੂੰ ਕਹਿੰਦੇ ਰਾਮ ਰਮਈਆ ਠਾਂਡਾ ਸੀਤ, ਸੀਤਾ ਸੁਰਤੀ ਲਏ ਪਰਨਾਈਆ। ਜਿਸ ਨੂੰ ਕਹਿੰਦੇ ਕਾਹਨ ਘਨਈਆ ਸਚ ਕਰੇ ਬਖ਼ਸ਼ੀਸ਼, ਵਸਤ ਅਮੋਲਕ ਝੋਲੀ ਪਾਈਆ। ਜਿਸ ਨੂੰ ਕਹਿੰਦੇ ਨਾਨਕ ਗੋਬਿੰਦ ਮੇਲ ਮਿਲਾਏ ਠੀਕ, ਕੂੜਾ ਠੀਕਰ

❋

❋

ਭੰਨ ਵਖਾਈਆ । ਸੋ ਸਾਹਿਬ ਸ੍ਰੀ ਭਗਵਾਨ ਏਕੰਕਾਰ ਕਰੇ ਖੇਲ ਅਨਡੀਠ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਕਲਜੁਗ ਅੰਤ ਸ੍ਰੀ ਭਗਵੰਤ ਕੂੜੀ ਕਿਰਿਆ ਕਰੇ ਠੀਕ, ਜੂਠ ਝੂਠ ਨਿੰਦਰਾ ਦਏ ਮਿਟਾਈਆ। ਜਨ ਭਗਤਾਂ ਕਾਇਆ ਕਰੇ ਠਾਂਡੀ ਸੀਤ, ਅੰਮ੍ਰਿਤ ਮੇਘ ਇਕ ਬਰਸਾਈਆ। ਸਾਚਾ ਕਲਮਾ ਦੇ ਹਦੀਸ, ਹਜ਼ਰਤ ਇਕੋ ਕਰੇ ਪੜ੍ਹਾਈਆ। ਆਤਮ ਪਰਮਾਤਮ ਧੁਰ ਦੀ ਸਚ ਪ੍ਰੀਤ, ਨਾਤਾ ਸਕੇ ਨਾ ਕੋਇ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਹਿਜ ਸੁਖਦਾਈਆ। ਸਹਿਜ ਸੁਖਦਾਈ ਹਰਿ ਨਿਰੰਕਾਰ, ਨਰ ਹਰਿ ਇਕੋ ਨਜ਼ਰੀ ਆਇੰਦਾ । ਜਿਸ ਦਾ ਹੁਕਮ ਰਹੇ ਜੁਗ ਚਾਰ, ਨਿਤ ਨਵਿਤ ਆਪਣਾ ਖੇਲ ਵਖਾਇੰਦਾ। ਸੋ ਕਲਜੁਗ ਅੰਤਮ ਪਰਗਟ ਹੋ ਵਿਚ ਸੰਸਾਰ, ਜੋਤੀ ਜਾਮਾ ਵੇਸ ਵਟਾਇੰਦਾ। ਸ਼ਬਦ ਡੰਕਾ ਵਜਾਏ ਅਪਰ ਅਪਾਰ, ਦੋ ਜਹਾਨ ਆਪ ਉਠਾਇੰਦਾ। ਜਨ ਭਗਤਾਂ ਲਹਿਣਾ ਦੇਣਾ ਪੂਰਬ ਕਰਮ ਵਿਚਾਰ, ਜਰਮ ਕਰਮ ਦਾ ਲੇਖ ਚੁਕਾਇੰਦਾ। ਫੜ ਫੜ ਬਾਂਹੋਂ ਲਏ ਉਠਾਲ, ਗੂੜੀ ਨੀਂਦ ਨਾ ਕੋਇ ਸਵਾਇੰਦਾ। ਅੰਮ੍ਰਿਤ ਆਤਮ ਠੰਡਾ ਜਲ ਦਏ ਪਿਆਲ, ਸਚ ਪਿਆਲਾ ਕਾਇਆ ਕਾਸਾ ਇਕ ਵਖਾਇੰਦਾ। ਦੀਨਾਂ ਬੰਧਪ ਦੀਨਾਂ ਨਾਥ ਹੋ ਦਿਆਲ, ਦਇਆਨਿਧ ਠਾਕਰ ਸਵਾਮੀ ਮਿਹਰ ਨਜ਼ਰ ਉਠਾਇੰਦਾ । ਨਾਤਾ ਤੋੜ ਕਾਲ ਮਹਾਂਕਾਲ, ਰਾਏ ਧਰਮ ਭੈ ਮਿਟਾਇੰਦਾ। ਸਾਚਾ ਮਾਰਗ ਇਕ ਸਖਾਲ, ਮਾਰਗ ਇਕੋ ਇਕ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਇੰਦਾ। ਸਾਚੀ ਕਰਨੀ ਕਰਤਾ ਪੁਰਖ, ਕਲਜੁਗ ਅੰਤਮ ਅੰਤ ਕਰਾਈਆ। ਜਨ ਭਗਤਾਂ ਮੇਟੇ ਜਰਮ ਕਰਮ ਦਾ ਦੁੱਖ, ਕਰਮ ਕਾਂਡ ਕੋਇ ਰਹਿਣ ਨਾ ਪਾਈਆ। ਪ੍ਰਭ ਦਰਸਨ ਦੀ ਲੱਗੇ ਭੁੱਖ, ਆਸਾ ਤ੍ਰਿਸਨਾ ਦਏ ਖਪਾਈਆ । ਕਰੇ ਪਰਕਾਸ਼ ਜੋ ਬੈਠਾ ਲੁਕ, ਕਾਇਆ ਮੰਦਰ ਸਵੱਛ ਸਰੂਪੀ ਨਜ਼ਰੀ ਆਈਆ। ਲੇਖਾ ਜਾਣੇ ਪੰਜ ਤਤ ਕਾਇਆ ਭੂਤ, ਅਨੁਭਵ ਆਪਣੀ ਧਾਰ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵੇ ਮਾਣ ਵਡਿਆਈਆ। ਹਰਿਜਨ ਵਡਿਆਈ ਇਕੋ ਇਕ, ਏਕੰਕਾਰ ਆਪ ਜਣਾਇੰਦਾ। ਅਗਲਾ ਪਿਛਲਾ ਲੇਖਾ ਦੇਵੇ ਲਿਖ, ਲਿਖਣਹਾਰ ਆਪਣਾ ਹੁਕਮ ਵਰਤਾਇੰਦਾ। ਨਾਮ ਵਸਤ ਅਮੋਲਕ ਪਾਵੇ ਭਿਖ, ਭਿਛਿਆ ਸਚ ਸਚ ਵਰਤਾਇੰਦਾ। ਧਾਮ ਵਖਾਏ ਇਕ ਅਨਡਿਠ, ਜਗ ਨੇਤਰ ਨਜ਼ਰ ਕਿਸੇ ਨਾ ਆਇੰਦਾ। ਆਪਣੇ ਮਿਲਣ ਦੀ ਆਪੇ ਦੱਸੇ ਬਿਧ, ਕਾਇਆ ਮੰਦਰ ਅੰਦਰ ਵੜ ਕੇ ਕੁੰਡਾ ਲਾਹਿੰਦਾ। ਪਰੇਮ ਪਿਆਰ ਦੀ ਲਾਏ ਖਿਚ, ਸ਼ਬਦ ਡੋਰੀ ਤਾਰ ਹਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਵਖਾਇੰਦਾ। ਸਾਚਾ ਖੇਲ ਦੇਵੇ ਦੱਸ, ਜਨ ਭਗਤਾਂ ਦਇਆ ਕਮਾਈਆ। ਹਿਰਦੇ ਅੰਦਰ ਜਾਏ ਵਸ, ਵਾਸਤਾ ਆਪਣੇ ਨਾਲ ਰਖਾਈਆ। ਨਿਰਮਲ ਜੋਤ ਕਰ ਪਰਕਾਸ਼, ਅੰਧ ਅੰਧੇਰ ਮਿਟਾਈਆ। ਸ਼ਬਦ ਚਲਾਏ ਬਿਨ ਪਵਣ ਸਵਾਸ, ਰਸਨਾ ਜਿਹਵਾ ਨਾ ਕੋਇ ਹਿਲਾਈਆ। ਜਨਮ ਜਨਮ ਦੀ ਪੂਰੀ ਕਰੇ ਆਸ, ਆਸਾ ਤ੍ਰਿਸਨਾ ਆਪਣੇ ਵਿਚ ਸਮਾਈਆ। ਸਚ ਖ਼ਜ਼ਾਨਾ ਭਰੇ ਖਾਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਇਆ ਕਮਾਈਆ। ਦਇਆ ਕਰੇ ਪ੍ਰਭ ਠਾਕਰ ਏਕ, ਕਲਜੁਗ ਅੰਤ ਦਏ ਵਡਿਆਈਆ। ਜਨ ਭਗਤਾਂ ਤ੍ਰੈਗੁਣ ਮਾਇਆ ਨਾ ਲਾਏ ਸੇਕ, ਅਗਨੀ ਤਤ ਨਾ ਕੋਇ ਤਪਾਈਆ। ਲੇਖਾ ਚੁੱਕੇ ਬਾਲੂ ਰੇਤ, ਅੰਮ੍ਰਿਤ ਮੇਘ ਇਕ ਬਰਸਾਈਆ। ਧਾਰ ਚਲਾਏ ਚੇਤਨ ਚੇਤ, ਚਿਤ ਵਿਤ ਠਗੌਰੀ ਕੋਇ ਨਾ ਪਾਈਆ। ਕੂੜੀ ਕਿਰਿਆ ਮਾਇਆ ਮਮਤਾ ਹਉਮੇਂ ਹੰਗਤਾ

❋

❋

ਮੇਟੇ ਭੇਖ, ਜੂਠ ਝੂਠ ਡੇਰਾ ਢਾਹੀਆ। ਹਰਿ ਨਜ਼ਰੀ ਆਏ ਨੇਤਨ ਨੇਤ, ਨਿਜ ਨੇਤਰ ਵੇਖ ਵਖਾਈਆ। ਅਚਰਜ ਪਾਰਬ੍ਰਹਮ ਵਖਾਏ ਖੇਲ, ਖ਼ਾਲਕ ਖ਼ਲਕ ਬੇਪਰਵਾਹੀਆ। ਕਰੇ ਪਰਕਾਸ਼ ਦੀਪਕ ਬਿਨ ਬਾਤੀ ਤੇਲ, ਜੋਤੀ ਜੋਤ ਜੋਤ ਰੁਸ਼ਨਾਈਆ। ਦਾਤਾ ਦਾਨੀ ਸੱਜਣ ਸੁਹੇਲ, ਸਮਰਥ ਪੁਰਖ ਇਕ ਅਖਵਾਈਆ। ਵਸਣਹਾਰਾ ਧਾਮ ਨਵੇਲ, ਕਲਜੁਗ ਅੰਤਮ ਫੇਰਾ ਪਾਈਆ। ਜਨ ਭਗਤਾਂ ਧਰਮ ਰਾਏ ਦੀ ਕੱਟੇ ਜੇਲ, ਲੱਖ ਚੁਰਾਸੀ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਤਮ ਪਰਮਾਤਮ ਦੇਵੇ ਮੇਲ, ਜਗਤ ਵਿਛੋੜਾ ਦੂਰ ਕਰਾਈਆ। ਆਤਮ ਪਰਮਾਤਮ ਕਰੇ ਮਿਲਾਪ, ਸਤਿਗੁਰ ਆਪਣੀ ਦਇਆ ਕਮਾਈਆ। ਤੂੰ ਮੇਰਾ ਮੈਂ ਤੇਰਾ ਜਾਪ, ਸੋਹੰ ਢੋਲਾ ਇਕ ਸੁਣਾਈਆ। ਕਲਜੁਗ ਮਿਟੇ ਅੰਧੇਰੀ ਰਾਤ, ਸਤਿਜੁਗ ਸੱਚਾ ਚੰਦ ਚਮਕਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਵਾਕ ਭਵਿਖਤ ਜੋ ਗਏ ਆਖ, ਅੰਤਮ ਸਭ ਦਾ ਲਹਿਣਾ ਝੋਲੀ ਪਾਇੰਦਾ। ਸਚ ਦਵਾਰਾ ਖੋਲ੍ਹ ਤਾਕ, ਪਰਦਾ ਉਹਲਾ ਆਪ ਉਠਾਇੰਦਾ। ਦੋ ਜਹਾਨਾਂ ਬੰਨ੍ਹੇ ਨਾਤ, ਨਾਤਾ ਬਿਧਾਤਾ ਆਪ ਜੁੜਾਇੰਦਾ। ਚਾਰ ਵਰਨ ਦੀ ਇਕ ਜਮਾਤ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਮੇਲ ਮਿਲਾਇੰਦਾ। ਪਾਰਬ੍ਰਹਮ ਬ੍ਰਹਮ ਬਣਾਏ ਸੱਜਣ ਸਾਕ, ਸਗਲਾ ਸੰਗ ਵਖਾਇੰਦਾ । ਪਾਰ ਉਤਾਰੇ ਆਪਣੇ ਘਾਟ, ਮੰਝਧਾਰ ਨਾ ਕੋਇ ਰੁੜ੍ਹਾਇੰਦਾ। ਜਨਮ ਜਨਮ ਦੀ ਮੁੱਕੇ ਵਾਟ, ਕਰਮ ਕਰਮ ਦਾ ਲੇਖ ਮੁਕਾਇੰਦਾ। ਜਨ ਭਗਤਾਂ ਕਰੇ ਪੂਰੀ ਆਸ, ਆਸਾ ਤ੍ਰਿਸਨਾ ਆਪਣੀ ਝੋਲੀ ਪਾਇੰਦਾ। ਅੰਤਰ ਆਤਮ ਪਰਮਾਤਮ ਜਾਏ ਭਾਖ, ਭਾਖਿਆ ਆਪਣੀ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਜਣ ਸੁਹੇਲਾ ਦਇਆ ਕਮਾਇੰਦਾ। ਸੱਜਣ ਸੁਹੇਲਾ ਸਾਹਿਬ ਗੁਰ ਮੀਤ, ਸਤਿਗੁਰ ਇਕੋ ਨਜ਼ਰੀ ਆਈਆ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਜਿਸ ਦੀ ਚਲੇ ਰੀਤ, ਰੀਤੀਵਾਨ ਵੱਡੀ ਵਡਿਆਈਆ। ਵਸਣਹਾਰਾ ਊਚ ਨੀਚ, ਹਰ ਘਟ ਰਿਹਾ ਸਮਾਈਆ। ਤਿਸ ਠਾਕਰ ਸੰਗ ਕਰੋ ਪ੍ਰੀਤ, ਜੋ ਠੋਕਰ ਇਕੋ ਨਾਮ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤ ਦਏ ਸਮਝਾਈਆ। ਕਲਜੁਗ ਕਹੇ ਮੇਰਾ ਲੇਖਾ ਲੱਖ ਚਾਰ ਬੱਤੀ ਹਜ਼ਾਰ, ਦੰਦ ਬਤੀਸੇ ਨਾਲ ਸਮਝਾਈਆ। ਵੇਦ ਵਿਆਸ ਕਰੇ ਪੁਕਾਰ, ਵਾਕ ਭਵਿਖਤ ਇਕ ਦ੍ਰਿੜਾਈਆ। ਈਸਾ ਕਰੇ ਹਾਹਾਕਾਰ, ਉਚੀ ਕੂਕ ਕੂਕ ਸੁਣਾਈਆ। ਮੁਹੰਮਦ ਬਾਤਨ ਕਰੇ ਗੁਫ਼ਤਾਰ, ਗੁਫ਼ਤ ਸ਼ਨੀਦ ਸਮਝ ਕੋਇ ਨਾ ਪਾਈਆ। ਨਾਨਕ ਨਿਰਗੁਣ ਕਰੇ ਵਿਚਾਰ, ਸਰਗੁਣ ਦਏ ਸਚ ਸਾਲਾਹੀਆ। ਗੋਬਿੰਦ ਕਹੇ ਪਰਮ ਪੁਰਖ ਮੇਰਾ ਅਕਾਲ, ਨਿਰਗੁਣ ਦਾਤਾ ਬੇਪਰਵਾਹੀਆ। ਕਲਜੁਗ ਅੰਤ ਸ੍ਰੀ ਭਗਵੰਤ ਆਵੇ ਵਿਚ ਸੰਸਾਰ, ਜੋਤੀ ਜਾਤਾ ਵੇਸ ਵਟਾਈਆ। ਸੰਬਲ ਵਸੇ ਧਾਮ ਨਿਆਰ, ਮਹਲ ਅਟੱਲ ਸੋਭਾ ਪਾਈਆ। ਸ਼ਬਦੀ ਡੰਕ ਵਜਾਏ ਦੋ ਜਹਾਨ, ਲੱਖ ਚੁਰਾਸੀ ਰਾਉ ਰੰਕ ਸ਼ਾਹ ਸੁਲਤਾਨ ਆਪ ਜਗਾਈਆ। ਜਨ ਭਗਤਾਂ ਦੇਵੇ ਇਕ ਗਿਆਨ, ਅੰਤਰ ਆਤਮ ਬੂਝ ਬੁਝਾਈਆ। ਸਾਚਾ ਹਰਿ ਕਾ ਸੋਹਲਾ ਗਾਣ, ਢੋਲਾ ਇਕੋ ਰਾਗ ਸੁਣਾਈਆ। ਘਰ ਬੈਠਿਆਂ ਪਤਿਪਰਮੇਸ਼ਵਰ ਦਰਸਨ ਪਾਣ, ਜੰਗਲ ਜੂਹ ਉਜਾੜ ਪਹਾੜ ਟਿੱਲੇ ਪਰਬਤ ਖੋਜਣ ਕੋਇ ਨਾ ਜਾਈਆ। ਘਰ ਵਿਚ ਘਰ ਖੇਲ ਹੋਵੇ ਮਹਾਨ, ਸਾਢੇ ਤਿੰਨ ਹੱਥ ਮਿਲੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਬੇਪਰਵਾਹੀਆ। ਬੇਪਰਵਾਹ ਲੇਖਾ ਅਪਾਰ, ਜੁਗ ਚੌਕੜੀ ਆਪ ਜਣਾਇੰਦਾ। ਭਗਤ ਵਛਲ ਗਿਰਵਰ ਗਿਰਧਾਰ, ਮੁਕੰਦ ਮਨੋਹਰ ਲਖਮੀ ਨਰਾਇਣ ਆਪਣੀ ਖੇਲ ਵਖਾਇੰਦਾ। ਕਵਲ ਨੈਣ ਹੋ ਤਿਆਰ,

❋

❋

ਮੁਕਟ ਬੈਣ ਸੀਸ ਤਾਜ ਸੁਹਾਇੰਦਾ। ਲੇਖਾ ਵੇਖ ਤੇਈ ਅਵਤਾਰ, ਬ੍ਰਹਮਾ ਸੁਤ ਕਰ ਪਿਆਰ, ਬਰਾਹ ਦੇਵੇ ਇਕ ਆਧਾਰ, ਜੁਗੈ ਪੁਰਸ਼ ਅੰਤ ਮੇਲ ਮਹਾਨ, ਹਾਵ ਗ਼ਰੀਵ ਕਰ ਉਜਿਆਰ, ਨਰ ਨਰਾਇਣ ਵਖਾਏ ਘਰ ਬਾਰ, ਮੰਦਰ ਇਕੋ ਇਕ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪ ਚੁਕਾਇੰਦਾ। ਲੇਖਾ ਜਾਣੇ ਕਪਲ ਮੁਨ, ਦੇਵਣਹਾਰ ਵੱਡੀ ਵਡਿਆਈਆ। ਦੱਤਾਤ੍ਰੈ ਭੇਵ ਚੁਕਾਏ ਸਾਚੇ ਤਨ, ਪੜਦਾ ਉਹਲਾ ਆਪ ਉਠਾਈਆ। ਰਿਖਵ ਦੇਵ ਹੁਕਮ ਸੁਣਾਏ ਕੰਨ, ਪਿਰਥੂ ਲਹਿਣਾ ਝੋਲੀ ਪਾਈਆ। ਮਤਸ ਜਾਣੇ ਆਪੇ ਚੰਨ, ਕਛਪ ਭਾਰ ਸਚ ਉਠਾਈਆ। ਧਨੰਤਰ ਲੇਖਾ ਦੇਵੇ ਗਿਣ ਗਿਣ, ਮੋਹਣੀ ਆਪਣਾ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਈਆ। ਸਾਚੀ ਕਰਨੀ ਕਰੇ ਕਰਤਾਰ, ਹੰਸਾ ਬਾਵਨ ਖੇਲ ਖਿਲਾਈਆ। ਨਰ ਸਿੰਘ ਹੋ ਤਿਆਰ, ਨਰਾਇਣ ਪੜਦਾ ਲਾਹੀਆ। ਹਰੀ ਹਰਿ ਪਾਵੇ ਸਾਰ, ਹਰਿ ਮੰਦਰ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਦਾ ਵਡਿਆਈਆ। ਦੇਵੇ ਵਡਿਆਈ ਸਤਿਜੁਗ ਤ੍ਰੇਤਾ, ਤ੍ਰੈਗੁਣ ਅਤੀਤਾ ਖੇਲ ਖਿਲਾਇੰਦਾ। ਰਾਮ ਦੁਲਾਰਾ ਦਸਰਥ ਬੇਟਾ, ਨਰ ਨਿਰੰਕਾਰ ਆਪ ਜਣਾਇੰਦਾ। ਸਤਿ ਸਤਿਵਾਦੀ ਜਾਣੇ ਆਪਣਾ ਪੇਸ਼ਾ, ਪੇਸ਼ੀਨਗੋਈ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਸਤਿ ਆਪ ਦ੍ਰਿੜਾਇੰਦਾ। ਸਤਿ ਸਤਿਵਾਦੀ ਬ੍ਰਾਹਮਣ ਮਿੱਤਰ, ਪਾਰਬ੍ਰਹਮ ਵੱਡੀ ਵਡਿਆਈਆ। ਸਾਚੀ ਧਾਰੋਂ ਆਪੇ ਨਿਕਲ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਜਿਸ ਦਾ ਸ਼ਾਸਤਰ ਸਿਮਰਤ ਵੇਦ ਪੁਰਾਨ ਕਰ ਦੇ ਜਿਕਰ, ਰਸਨਾ ਜਿਹਵਾ ਢੋਲਾ ਰਾਗ ਅਲਾਈਆ। ਸੋ ਸਾਹਿਬ ਸਵਾਮੀ ਸਭ ਦਾ ਕਰੇ ਫ਼ਿਕਰ, ਫ਼ਿਕਰਾ ਨਾਮ ਸਭ ਨੂੰ ਇਕ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਬੇਪਰਵਾਹੀਆ। ਬੇਪਰਵਾਹੀ ਖੇਲ ਅਥਾਹ, ਅਲੱਖ ਅਗੋਚਰ ਆਪ ਕਰਾਇੰਦਾ। ਵੇਦ ਵਿਆਸਾ ਭੇਵ ਖੁਲ੍ਹਾ, ਕਵਾਰੀ ਕੰਨਿਆ ਮਾਣ ਦਿਵਾਇੰਦਾ । ਪੁਰਾਨ ਅਠਾਰਾਂ ਰੰਗ ਚੜ੍ਹਾ, ਲੱਖ ਚਾਰ ਸਤਾਰਾਂ ਹਜ਼ਾਰ ਸਲੋਕ ਸੁਣਾਇੰਦਾ। ਧੁਰ ਦਾ ਲੇਖ ਆਪ ਸਮਝਾ, ਆਪਣੀ ਵੰਡ ਵੰਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਇੰਦਾ। ਸਾਚੀ ਕਰਨੀ ਕਾਹਨ ਕ੍ਰਿਸ਼ਨ, ਦੇਵ ਦੇਵਾ ਆਪ ਕਰਾਈਆ। ਧੁਰ ਦਾ ਮੇਲਾ ਸ਼ੰਕਰ ਬ੍ਰਹਮਾ ਵਿਸ਼ਨ, ਪਾਰਬ੍ਰਹਮ ਵੇਖ ਵਖਾਈਆ। ਬਿਨ ਅੰਤਰ ਨੇਤਰ ਕਿਸੇ ਨਾ ਦਿਸਣ, ਜਗ ਨੇਤਰ ਵੇਖ ਸਕੇ ਨਾ ਕੋਇ ਲੋਕਾਈਆ। ਭਗਤ ਭਗਵਾਨ ਇਕ ਦੂਜੇ ਦਾ ਲੇਖਾ ਲਿਖਣ, ਗੀਤਾ ਗਿਆਨ ਰਿਹਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਸਚ ਵਡਿਆਈ ਪਰਵਰਦਿਗਾਰ, ਪਰਮ ਪੁਰਖ ਖੇਲ ਕਰਾਇੰਦਾ। ਈਸਾ ਮੂਸਾ ਦਰਸ ਦੀਦਾਰ, ਜਲਵਾਗਰ ਆਪ ਕਰਾਇੰਦਾ। ਮੁਹੰਮਦ ਕਲਮਾ ਦਏ ਅਪਾਰ, ਨਬੀ ਰਸੂਲ ਆਪ ਪੜ੍ਹਾਇੰਦਾ। ਹੱਕ ਹਕੀਕਤ ਖੋਲ੍ਹ ਕਿਵਾੜ, ਲਾਸ਼ਰੀਕ ਵੇਖ ਵਖਾਇੰਦਾ। ਅੰਜੀਲ ਕੁਰਾਨ ਧੁਰ ਗੁਫ਼ਤਾਰ, ਬਾਈਬਲ ਆਪਣਾ ਹੁਕਮ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਚੌਕੜੀ ਆਪਣੀ ਧਾਰ ਬਦਲਾਇੰਦਾ। ਜੁਗ ਚੌਕੜੀ ਵਿਚ ਸੰਸਾਰ, ਹਰਿ ਕਰਤਾ ਆਪ ਹੰਢਾਈਆ। ਲੱਖ ਚੁਰਾਸੀ ਵੇਖਣਹਾਰ, ਘਟ ਘਟ ਰਿਹਾ ਸਮਾਈਆ। ਸਤਿਜੁਗ ਤ੍ਰੇਤਾ ਦਵਾਪਰ ਬੀਤਿਆ ਵਿਚ ਸੰਸਾਰ, ਕਲਜੁਗ ਆਪਣਾ ਵੇਸ ਵਟਾਈਆ। ਨਾਨਕ ਨਿਰਗੁਣ ਕਰ

❋

❋

ਪਿਆਰ, ਸਰਗੁਣ ਪੰਜ ਤਤ ਕਾਇਆ ਚੋਲਾ ਦਿਤਾ ਪਹਿਨਾਈਆ। ਏਕਾ ਜੋਤੀ ਦਸ ਅਵਤਾਰ, ਗੁਰ ਗੋਬਿੰਦ ਗੋਦ ਸੁਹਾਈਆ। ਗੋਬਿੰਦ ਕਰ ਪਿਆਰ, ਸੁਤ ਦੁਲਾਰ ਇਕ ਵਡਿਆਈਆ। ਚਾਰੋਂ ਕੁੰਟ ਹੋਇਆ ਉਜਿਆਰ, ਜੋਤੀ ਨੂਰ ਨੂਰ ਰੁਸ਼ਨਾਈਆ। ਕਰਿਆ ਖੇਲ ਅਪਰ ਅਪਾਰ, ਬੇਅੰਤ ਬੇਅੰਤ ਆਪਣੀ ਕਾਰ ਕਮਾਈਆ। ਬਿਨਾਂ ਤੇਰੇ ਫ਼ਾਨੀ ਦਿਸੇ ਸੰਸਾਰ, ਸੋਭਾ ਮਿਲੇ ਨਾ ਕੋਇ ਵਡਿਆਈਆ। ਚਲ ਆਏ ਨਾ ਰਾਜ ਦਰਬਾਰ, ਰਾਣੀ ਰੰਗ ਮਹਲ ਵੇਖ ਨਾ ਖ਼ੁਸ਼ੀ ਮਨਾਈਆ। ਅੱਠੇ ਪਹਿਰ ਇਕ ਸਿਕਦਾਰ, ਘਰ ਆਵੇ ਬੇਪਰਵਾਹੀਆ। ਬਾਲੀ ਬਾਲਾ ਏਕੰਕਾਰ, ਦਰ ਠਾਂਡੇ ਫੇਰਾ ਪਾਈਆ। ਸਚ ਪਰੇਮ ਦਾ ਲਏ ਪਿਆਰ, ਗੋਦੀ ਗੋਦ ਸੁਹਾਈਆ। ਨਿਮੀ ਬੋਲੀ ਬੋਲ ਗੁਫ਼ਤਾਰ, ਮਈਆ ਕਹਿ ਬੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ। ਮਈਆ ਨਹੀਂ ਤੂੰ ਜਗਤ ਮਾਤਾ, ਮਾਤਰ ਭੂਮੀ ਸੋਭਾ ਪਾਈਆ । ਸਤਿ ਧਰਮ ਦਾ ਤੇਰਾ ਨਾਤਾ, ਪਰਮ ਪੁਰਖ ਮੇਲ ਮਿਲਾਈਆ। ਤੇਰੇ ਦਰ ਤੇ ਮੰਨਿਆ ਆਖਾ, ਆਖ਼ਰ ਤੇਰਾ ਰੂਪ ਅਖਵਾਈਆ। ਵੇਖ ਖੇਲ ਪ੍ਰਿਥਮੀ ਆਕਾਸ਼ਾ, ਗਗਨ ਮੰਡਲ ਖੋਜ ਖੁਜਾਈਆ। ਦੋ ਜਹਾਨ ਪੈਂਦੀ ਰਾਸਾ, ਗੋਪੀ ਕਾਹਨ ਨਚਾਈਆ। ਰਾਮ ਸੀਤਾ ਦਾਸੀ ਦਾਸਾ, ਸੇਵਕ ਸੇਵਾ ਰੂਪ ਵਟਾਈਆ। ਸਚ ਪੁਛੇਂ ਮੈਨੂੰ ਆਵੇ ਹਾਸਾ, ਖ਼ੁਸ਼ੀਆਂ ਨਾਲ ਜਣਾਈਆ। ਕਲਜੁਗ ਅੰਤ ਤੇਰਾ ਲਹਿਣਾ ਚੁਕਾਵੇ ਪੁਰਖ ਅਬਿਨਾਸ਼ਾ, ਪਰਮ ਪੁਰਖ ਬੇਪਰਵਾਹੀਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਸੁਣ ਮਾਤਾ ਮੇਰੀ ਜਗਤ ਭੋਲੀ, ਹਉਂ ਬਾਲਕ ਸਚ ਦ੍ਰਿੜਾਈਆ। ਬੇਸ਼ਕ ਤੇਰੀ ਪੰਜ ਤਤ ਕਾਇਆ ਬਦਲੇ ਚੋਲੀ, ਚੋਲਾ ਜਗਤ ਰਹਿਣ ਨਾ ਪਾਈਆ। ਪਰਮ ਪੁਰਖ ਪਤਿਪਰਮੇਸ਼ਵਰ ਤੇਰਾ ਪੜਦਾ ਦੇਵੇ ਖੋਲ੍ਹੀ, ਨਿਰਗੁਣ ਨਿਰਵੈਰ ਦਇਆ ਕਮਾਈਆ। ਤੂੰ ਸਚ ਰੰਗ ਵਿਚ ਖੇਲੀਂ ਸਾਚੀ ਹੋਲੀ, ਰੰਗ ਗੁਲਾਲਾ ਇਕ ਚੜ੍ਹਾਈਆ। ਤੇਰੀ ਸਮਝ ਨਾ ਆਏ ਕਿਸੇ ਨੂੰ ਬੋਲੀ, ਆਦਿ ਸ਼ਕਤ ਆਦਿ ਭਵਾਨੀ ਸਾਰੇ ਤੇਰਾ ਰੰਗ ਰੰਗਾਈਆ। ਸਾਚੇ ਕੰਡੇ ਤੋਲ ਇਕੋ ਤੋਲੀਂ, ਅਤੋਲ ਅਤੁਲ ਨਾਮ ਦਿਤਾ ਤੇਰੇ ਹੱਥ ਫੜਾਈਆ। ਜੋਤ ਅਕਾਲਣ ਤੇਰੀ ਬਣੇ ਵਿਚੋਲੀ, ਘਰ ਸਾਚੇ ਮੇਲ ਮਿਲਾਈਆ। ਲੇਖਾ ਜਾਣੇ ਕਲਾ ਨਾ ਸੋਲੀ, ਸੋਲਾਂ ਕਲਾ ਆਪਣਾ ਰੰਗ ਰੰਗਾਈਆ। ਕਲਜੁਗ ਨਈਆ ਵੇਖ ਕਦੇ ਨਾ ਡੋਲੀਂ, ਅਡੋਲ ਅਡੁੱਲ ਰਿਹਾ ਦ੍ਰਿੜਾਈਆ। ਤੇਰੀ ਸੁਰਤੀ ਕਦੇ ਨਾ ਰਹੇ ਭੋਲੀ, ਭੋਲੇ ਭਾਉ ਮਿਲੇ ਸਹਿਜ ਸੁਭਾਈਆ। ਸਾਚੇ ਦਰ ਧੁਰ ਦੇ ਘਰ ਬਣਿਆ ਗੋਲੀ, ਬਣ ਸੇਵਕ ਸੇਵ ਕਮਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸ਼ਬਦੀ ਜੋੜ ਜੁੜਾਈਆ। ਸ਼ਬਦੀ ਜੋੜਾ ਜੁੜੇ ਅਪਾਰ, ਹਰਿ ਕਰਤਾ ਆਪ ਜੁੜਾਈਆ। ਬੇਸ਼ਕ ਰਾਜਾ ਨਹੀਂ ਵਿਚ ਰਾਜ ਦਰਬਾਰ, ਨਰ ਨਿਰੰਕਾਰ ਆਪਣੀ ਗੋਦ ਉਠਾਈਆ। ਰਾਜ ਨਰੈਣ ਨਰ ਨਰਾਇਣ ਵੇਖ ਨੈਣ ਉਘਾੜ, ਘਰ ਬੈਠਿਆਂ ਇਕੋ ਨੂਰ ਨਜ਼ਰੀ ਆਈਆ। ਜਿਸ ਹਰਨਾਕਸ਼ ਦਬਾਇਆ ਆਪਣੀ ਦਾੜ੍ਹ, ਨਰ ਸਿੰਘ ਰੂਪ ਧਰਾਈਆ। ਜਿਸ ਪ੍ਰਹਿਲਾਦ ਗੋਦ ਲਿਆ ਉਠਾਲ, ਅਗਨੀ ਥੰਮ ਨਾ ਕੋਇ ਤਪਾਈਆ। ਜਿਸ ਧਰੂ ਬਾਲ ਦਿਤਾ ਗਿਆਨ, ਕਰ ਸਚ ਪੜ੍ਹਾਈਆ। ਜਿਸ ਅਮਰੀਕ ਦਿਤਾ ਮਾਣ, ਦੁਰਬਾਸਾ ਮਾਣ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਰਾਜਿਆਂ ਨਾਲੋਂ ਵੱਡਾ ਰਾਜਾ, ਜਨ ਭਗਤ ਮਿਲੇ ਵਡਿਆਈਆ। ਜਿਸ ਪਤਿਪਰਮੇਸ਼ਵਰ ਮਿਲਿਆ ਗ਼ਰੀਬ ਨਿਵਾਜਾ, ਪਾਰਬ੍ਰਹਮ ਹੋਏ ਸਹਾਈਆ। ਸਤਿ

❋

❋

ਧਰਮ ਦਾ ਸੀਸ ਰਖਾਏ ਤਾਜਾ, ਜਗਦੀਸ਼ਰ ਜਗਦੀਸ ਵੇਖ ਵਖਾਈਆ। ਗੋਬਿੰਦ ਤੇਰੀ ਧਰਮ ਦੀ ਮਾਤਾ, ਮਾਤਰ ਭੂਮੀ ਉਤੋਂ ਸਚਖੰਡ ਬਹਾਈਆ । ਨਿਰਗੁਣ ਜੋੜੇ ਆਪਣਾ ਨਾਤਾ, ਸਰਗੁਣ ਲੇਖਾ ਦਏ ਲਗਾਈਆ। ਚਤਰਭੁਜ ਨਜ਼ਰੀ ਆਏ ਸਾਖਿਆਤਾ, ਅਨੁਭਵ ਆਪਣਾ ਭੇਵ ਵਖਾਈਆ। ਅੰਦਰ ਬਾਹਰ ਗੁਪਤ ਜਾਹਰ ਸਦ ਵਸੇ ਸਾਥਾ, ਸਗਲਾ ਸੰਗ ਨਿਭਾਈਆ। ਪਿਛਲੀ ਭੁੱਲੀ ਪੂਜਾ ਪਾਠਾ, ਅੱਗੇ ਮੰਤਰ ਨਾਮ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਦੇਵੇ ਵਡਿਆਈ ਨਾਰ ਪੁਰਖ, ਪੁਰਖ ਪੁਰਖੋਤਮ ਦਇਆ ਕਮਾਇੰਦਾ । ਨਾ ਕੋਈ ਸੋਗ ਨਾ ਕੋਈ ਹਰਖ, ਚਿੰਤਾ ਗ਼ਮ ਨਾ ਕੋਇ ਜਣਾਇੰਦਾ। ਨਿਤ ਨਵਿਤ ਦਾ ਬਖ਼ਸ਼ੇ ਦਰਸ, ਆਤਮ ਦਰਸੀ ਮੇਲ ਮਿਲਾਇੰਦਾ। ਜਨਮ ਕਰਮ ਦੀ ਮਿਟੀ ਹਰਸ, ਅੱਗੇ ਹਵਸ ਨਾ ਕੋਇ ਵਧਾਇੰਦਾ। ਲੇਖਾ ਚੁਕਿਆ ਅਰਸ਼ ਫ਼ਰਸ਼, ਦੋ ਜਹਾਨਾਂ ਪਾਰ ਕਰਾਇੰਦਾ। ਨਾ ਕੋਈ ਢੋਲਾ ਰਾਗ ਸੁਣਾਏ ਤਰਜ਼, ਸਚ ਜੋਤੀ ਜੋਤ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਕਰਨੀ ਕਾਰ ਕਮਾਇੰਦਾ । ਹਰਿ ਕਰਨੀ ਕਾਰ ਕਰਨੇ ਆਇਆ, ਕਰਤਾ ਪੁਰਖ ਵੱਡੀ ਵਡਿਆਈਆ। ਕੂੜੀ ਕਿਰਿਆ ਮੇਟੇ ਮਾਇਆ, ਤ੍ਰੈਗੁਣ ਲੇਖਾ ਰਿਹਾ ਚੁਕਾਈਆ। ਸਮਰਥ ਪੁਰਖ ਸਿਰ ਰੱਖੇ ਠੰਡੀ ਛਾਇਆ, ਮਿਹਰ ਨਜ਼ਰ ਉਠਾਈਆ। ਆਤਮ ਪਰਮਾਤਮ ਜਿਸ ਨੇ ਢੋਲਾ ਗਾਇਆ, ਸ਼ਬਦ ਵਿਚੋਲਾ ਲਏ ਬਣਾਈਆ। ਪੜਦਾ ਉਹਲਾ ਦਏ ਉਠਾਇਆ, ਬਜਰ ਕਪਾਟੀ ਕੁੰਡਾ ਲਾਹੀਆ। ਅਨਹਦ ਰਾਗੀ ਨਾਦ ਸੁਣਾਇਆ, ਧੁਨ ਆਤਮਕ ਰਾਗ ਇਕੋ ਇਕ ਸਮਝਾਈਆ । ਅੰਮ੍ਰਿਤ ਝਿਰਨਾ ਦਏ ਝਿਰਾਇਆ, ਨਿਝਰ ਰਸ ਮੁਖ ਚੁਆਈਆ। ਨਿਰਗੁਣ ਜੋਤ ਕਰੇ ਰੁਸ਼ਨਾਇਆ, ਜੋਤ ਨਿਰੰਜਣ ਡਗਮਗਾਈਆ। ਆਤਮ ਅੰਤਰ ਨਜ਼ਰੀ ਆਇਆ, ਬ੍ਰਹਮ ਨਿਰੰਤਰ ਦਏ ਸਮਝਾਈਆ। ਕੂੜੀ ਤਪਸ਼ ਦਏ ਬੁਝਾਇਆ, ਅਗਨੀ ਤਤ ਨਜ਼ਰ ਨਾ ਪਾਈਆ। ਸਾਚੀ ਸੇਜਾ ਡੇਰਾ ਲਾਇਆ, ਸਿੰਘਾਸਣ ਇਕ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸੰਤ ਭਗਤ ਲਏ ਤਰਾਈਆ। ਜਨ ਭਗਤ ਤਰਾਏ ਪੁਰਖ ਅਕਾਲ, ਅਕਲ ਕਲਾ ਅਖਵਾਇੰਦਾ। ਕਾਇਆ ਮੰਦਰ ਧਰਮ ਸੱਚੀ ਧਰਮਸਾਲ, ਘਰ ਘਰ ਵਿਚ ਭੇਵ ਚੁਕਾਇੰਦਾ। ਅੱਠੇ ਪਹਿਰ ਦਿਵਸ ਰੈਣ ਸ਼ਬਦ ਅਗੰਮੀ ਵੱਜੇ ਤਾਲ, ਢੋਲਕ ਛੈਣਾ ਨਾ ਕੋਇ ਖੜਕਾਇੰਦਾ। ਨਿਰਗੁਣ ਸਰਗੁਣ ਵਸੇ ਨਾਲ, ਦੂਰ ਦੁਰਾਡਾ ਪੰਧ ਮੁਕਾਇੰਦਾ। ਕੂੜੀ ਕਿਰਿਆ ਤੋੜ ਜੰਜਾਲ, ਜਾਗਰਤ ਜੋਤ ਇਕ ਜਗਾਇੰਦਾ। ਪੁਛਣਹਾਰਾ ਮੁਰੀਦਾਂ ਹਾਲ, ਮੁਰਸ਼ਦ ਆਪਣਾ ਫੇਰਾ ਪਾਇੰਦਾ। ਜਿਸ ਗ੍ਰਹਿ ਗੋਬਿੰਦ ਭੋਗ ਲਗਾਇਆ ਥਾਲ, ਚਨੇ ਨਿਤ ਚੱਬ ਆਪਣਾ ਸ਼ੁਕਰ ਮਨਾਇੰਦਾ। ਤਿਸ ਦਾ ਲੇਖਾ ਵੇਖੋ ਕਮਾਲ, ਲਿਖਣ ਪੜ੍ਹਨ ਵਿਚ ਕਿਸੇ ਨਾ ਆਇੰਦਾ। ਪੂਰਬ ਜਨਮ ਦੀ ਲੇਖੇ ਲਾਏ ਘਾਲ, ਕੀਤੀ ਘਾਲ ਲੇਖੇ ਪਾਇੰਦਾ। ਅੱਗੇ ਪਿਆਏ ਨਾਮ ਜਾਮ, ਮਦਿ ਪਿਆਲਾ ਇਕੋ ਹੱਥ ਫੜਾਇੰਦਾ। ਅੱਠੇ ਪਹਿਰ ਦਿਵਸ ਰੈਣ ਨਜ਼ਰੀ ਆਏ ਸੱਚਾ ਰਾਮ, ਜਿਸ ਰਾਮ ਵਿਚੋਂ ਰਾਮ ਪਰਗਟ ਹੋ ਕੇ ਲੋਕਮਾਤ ਖੇਲ ਕਰਾਇੰਦਾ। ਮੇਲ ਮਿਲਾਏ ਸਾਚੇ ਕਾਹਨ, ਜਿਸ ਕਾਹਨ ਦੀ ਧੁਨ ਵਿਚੋਂ ਬੰਸਰੀ ਨਾਮ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਪੂਰਬ ਲੇਖਾ ਝੋਲੀ ਪਾਇੰਦਾ। ਪੂਰਬ ਲਹਿਣਾ ਝੋਲੀ ਪਾ, ਪਰਮ ਪੁਰਖ ਦਏ ਵਡਿਆਈਆ । ਨਿਰਗੁਣ ਸਰਗੁਣ ਹੋਏ ਸਹਾ, ਸਮਰਥ ਪੁਰਖ ਫੇਰਾ ਪਾਈਆ। ਜਨਮ ਜਨਮ ਦਾ ਪੰਧ ਮੁਕਾ, ਲੱਖ ਚੁਰਾਸੀ ਡੇਰਾ ਢਾਹੀਆ। ਸਾਚਾ ਮੰਦਰ ਦਏ ਵਖਾ,

❋

❋

ਘਰ ਮਹਲ ਅਟੱਲ ਹੋਵੇ ਰੁਸ਼ਨਾਈਆ। ਦੀਆ ਬਾਤੀ ਕਮਲਾਪਾਤੀ ਜੋਤੀ ਨੂਰ ਦਏ ਚਮਕਾ, ਸਤਿ ਸਚ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਰ ਨਰਾਇਣ ਹੋਏ ਸਹਾਈਆ। ਨਰ ਨਰਾਇਣ ਤਾਰੇ ਨਰੈਣ, ਨਰ ਹਰਿ ਦਇਆ ਕਮਾਇੰਦਾ। ਨਾਤਾ ਤੋੜ ਸਾਕ ਸੱਜਣ ਸੈਣ, ਸਗਲਾ ਸੰਗ ਇਕ ਬਣਾਇੰਦਾ। ਨੁਕਤਾ ਮਿਟਿਆ ਐਨ ਗ਼ੈਨ, ਅੱਖਰ ਇਕੋ ਇਕ ਜਣਾਇੰਦਾ । ਮਹਲ ਅਟੱਲ ਦੱਸੇ ਸਾਚੇ ਬਹਿਣ, ਮੰਦਰ ਇਕੋ ਇਕ ਵਡਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਇਆ ਕਮਾਇੰਦਾ। ਮਿਹਰਵਾਨ ਪੁਰਖ ਅਬਿਨਾਸ਼ੀ, ਅਬਿਨਾਸ਼ ਹੋਏ ਸਹਾਈਆ। ਘਟ ਜੋਤ ਨੂਰ ਪਰਕਾਸ਼ੀ, ਨਿਰਗੁਣ ਚੰਦ ਚਮਕਾਈਆ। ਆਤਮ ਪਰਮਾਤਮ ਮੇਲਾ ਨਰ ਹਰਿ ਨਰਾਇਣ ਕਮਲਾਪਾਤੀ, ਕੰਤ ਕਤੂਹਲ ਇਕੋ ਨਜ਼ਰੀ ਆਈਆ। ਬੰਦ ਕਿਵਾੜਾ ਖੋਲ੍ਹ ਕੇ ਵੇਖੇ ਤਾਕੀ, ਦੂਈ ਦਵੈਤੀ ਪਰੇ ਹਟਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਦੀ ਦੱਸ ਕੇ ਗਏ ਸਾਖੀ, ਸਾਖਿਆਤ ਹੋਏ ਸਹਾਈਆ। ਕਲਜੁਗ ਮੇਟ ਅੰਧੇਰੀ ਰਾਤੀ, ਸਤਿਜੁਗ ਸਚ ਚੰਦ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇਵੇ ਸਚ ਵਰ, ਦਰ ਘਰ ਸਾਚੇ ਖ਼ੁਸ਼ੀ ਮਨਾਈਆ। ਜਨ ਭਗਤਾਂ ਵਰ ਦੇਵੇ ਭਗਵੰਤ, ਮਿਹਰ ਨਜ਼ਰ ਉਠਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਵੇਖਣ ਸੋਭਾਵੰਤ, ਸੋਭਨੀਕ ਇਕੋ ਦਰ ਸੁਹਾਈਆ। ਜਨ ਭਗਤ ਕਹਿਣ ਹਰਿ ਜੂ ਹਰਿਜਨ ਨਾਰੀ ਮਿਲਿਆ ਕੰਤ, ਘਰ ਸੱਜਣ ਫੇਰਾ ਪਾਈਆ। ਕਾਇਆ ਚੋਲੀ ਚਾੜ੍ਹੇ ਰੰਗ ਬਸੰਤ, ਲੋਕਮਾਤ ਉਤਰ ਕਦੇ ਨਾ ਜਾਈਆ। ਗੜ੍ਹ ਤੋੜੇ ਹਉਮੇ ਹੰਗਤ, ਹੰ ਬ੍ਰਹਮ ਪਾਰਬ੍ਰਹਮ ਲਏ ਸਮਾਈਆ। ਮੇਲ ਮਿਲਾਇਆ ਧੁਰ ਦੀ ਸੰਗਤ, ਹਰਿ ਭਗਤ ਇਕੋ ਗੰਢ ਪਵਾਈਆ। ਪੰਚ ਵਿਕਾਰਾ ਕੀਤਾ ਖੰਡਤ, ਖੰਡਾ ਖੜਗ ਨਾਮ ਚਮਕਾਈਆ। ਗੁਰਮੁਖ ਬਣਾਏ ਸਾਚੇ ਪੰਡਤ, ਧੁਰ ਦਾ ਨਾਮ ਇਕ ਸਮਝਾਈਆ। ਲੇਖਾ ਚੁੱਕੇ ਜੇਰਜ ਅੰਡਤ, ਉਤਭੁਜ ਸੇਤਜ ਰਹਿਣ ਨਾ ਪਾਈਆ। ਹਰਿਜਨ ਦੂਜੇ ਦਰ ਨਾ ਹੋਵੇ ਮੰਗਤ, ਜਿਸ ਪ੍ਰਭ ਮਿਲਿਆ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਹੋਏ ਸਹਾਈਆ। ਜਨ ਭਗਤ ਸੁਹੇਲਾ ਬਣੇ ਆਪ, ਸਮਰਥ ਪੁਰਖ ਵੱਡੀ ਵਡਿਆਈਆ। ਜੁਗ ਚੌਕੜੀ ਬਣਦਾ ਰਿਹਾ ਮਾਈ ਬਾਪ, ਪਿਤਾ ਪੂਤ ਗੋਦ ਉਠਾਈਆ। ਨਿਰਅੱਖਰ ਦੱਸਦਾ, ਰਿਹਾ ਜਾਪ, ਅੱਖਰਾਂ ਨਾਲ ਜਗਤ ਸਮਝਾਈਆ। ਰੂਹ ਬੁੱਤ ਦੋਵੇਂ ਕਰਦਾ ਰਿਹਾ ਪਾਕ, ਪਤਤ ਪੁਨੀਤ ਲਏ ਬਣਾਈਆ। ਆਤਮ ਪਰਮਾਤਮ ਬਣੌਂਦਾ ਰਿਹਾ ਸਾਕ, ਸੱਜਣ ਇਕੋ ਇਕ ਅਖਵਾਈਆ। ਅੰਦਰ ਵੜ ਕੇ ਖੋਲ੍ਹਦਾ ਰਿਹਾ ਤਾਕ, ਬਜਰ ਕਪਾਟੀ ਕੁੰਡਾ ਲਾਹੀਆ। ਦੱਸਦਾ ਰਿਹਾ ਭਵਿਖਤ ਵਾਕ, ਧੁਰ ਦਾ ਢੋਲਾ ਰਾਗ ਸੁਣਾਈਆ। ਪਾਰਬ੍ਰਹਮ ਬ੍ਰਹਮ ਦੱਸਦਾ ਰਿਹਾ ਆਪਣੀ ਜਾਤ, ਦੂਜੀ ਵੰਡ ਨਾ ਕੋਇ ਵੰਡਾਈਆ। ਆਤਮ ਸੇਜ ਸੁਹੰਜਣੀ ਸੋਹੌਂਦਾ ਰਿਹਾ ਖਾਟ, ਖਟੀਆ ਇਕੋ ਇਕ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਲਏ ਉਠਾਈਆ। ਜਨ ਭਗਤ ਉਠਾਏ ਖੋਲ੍ਹੇ ਜਾਗ, ਆਲਸ ਨਿੰਦਰਾ ਦਏ ਮਿਟਾਈਆ। ਅੰਤਰ ਦੇਵੇ ਇਕ ਵੈਰਾਗ, ਵੈਰਾਗੀ ਰੂਪ ਵਖਾਈਆ। ਬਿਰਹੋਂ ਵਿਛੋੜਾ ਤੀਰ ਨਿਸ਼ਾਨਾ ਜਾਏ ਲਾਗ, ਅਣਿਆਲਾ ਆਪ ਚਲਾਈਆ। ਫੜ ਫੜ ਹੰਸ ਬਣਾਵੇ ਕਾਗ, ਕਾਗੋਂ ਹੰਸ ਉਡਾਈਆ। ਦੁਰਮਤ ਮੈਲ ਧੋਵੇ ਦਾਗ਼, ਕੂੜੀ ਕਿਰਿਆ ਪਰੇ ਹਟਾਈਆ। ਚਰਨ ਧੂੜੀ ਮਜਨ ਕਰੇ ਮਾਘ, ਸਚ ਸਰੋਵਰ ਇਕ ਨੁਹਾਈਆ। ਨਿਰਮਲ ਜੋਤ ਜਲਾਏ

❋

❋

ਚਿਰਾਗ, ਅੰਧ ਅੰਧੇਰਾ ਦੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗ੍ਰਹਿ ਦੇਵੇ ਮਾਣ ਵਡਿਆਈਆ। ਜਨ ਭਗਤਾਂ ਅੰਦਰ ਦੀਵਾ ਬਾਤੀ, ਹਰਿ ਕਰਤਾ ਆਪ ਜਗਾਈਆ। ਅੰਮ੍ਰਿਤ ਦੇਵੇ ਬੂੰਦ ਸਵਾਂਤੀ, ਠਾਂਡਾ ਸੀਰ ਚੁਆਈਆ। ਨਜ਼ਰੀ ਆਏ ਬੈਠਾ ਇਕ ਇਕਾਂਤੀ, ਨਿਰਗੁਣ ਦਾਤਾ ਵਡ ਵਡਿਆਈਆ। ਕੰਨ ਸੁਣਾਏ ਆਪਣੀ ਸਾਚੀ ਕਹਾਣੀ, ਇਕੋ ਰਿਹਾ ਪੜ੍ਹਾਈਆ। ਧੁਰ ਸੰਦੇਸਾ ਦੇਵੇ ਬਾਣੀ, ਪੱਤਣ ਬੈਠਾ ਬੇਪਰਵਾਹੀਆ। ਲਹਿਣਾ ਦੇਣਾ ਚੁਕਾਏ ਜਾਣ ਜਾਣੀ, ਲੇਖਾ ਮੰਗੇ ਕੋਇ ਨਾ ਰਾਈਆ। ਪਾਰ ਉਤਾਰਾ ਕਰੇ ਧੁਰ ਦੀ ਘਾਟੀ, ਮੰਝਧਾਰ ਨਾ ਕੋਇ ਰੁੜ੍ਹਾਈਆ। ਲੇਖਾ ਚੁੱਕੇ ਜਾਤ ਪਾਤੀ, ਆਤਮ ਬ੍ਰਹਮ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਈਆ। ਹਰਿਜਨ ਵੇਖੇ ਆਪਣੇ ਲੋਚਣ, ਨਿਜ ਨੇਤਰ ਪੜਦਾ ਲਾਹੀਆ। ਭੇਵ ਖੁਲ੍ਹੇ ਲੋਕ ਪਰਲੋਕਨ, ਦੋ ਜਹਾਨ ਹੋਏ ਰੁਸ਼ਨਾਈਆ । ਧੁਰ ਦਾ ਢੋਲਾ ਦੱਸੇ ਸਲੋਕਨ, ਸੱਚਾ ਰਾਗ ਸੁਣਾਈਆ। ਚਰਨਾਂ ਹੇਠ ਦਬਾਏ ਮੁਕਤੀ ਮੋਖਨ, ਸਿਰ ਆਪਣਾ ਹੱਥ ਰਖਾਈਆ। ਅੰਤ ਮਿਲਾਵਾ ਨਿਰਗੁਣ ਜੋਤਨ, ਜੋਤੀ ਜੋਤ ਜੋਤ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਭਗਤ ਲਏ ਤਰਾਈਆ। ਹਰਿ ਭਗਤ ਰੱਖਣ ਇਕੋ ਆਸ, ਤ੍ਰਿਸਨਾ ਜਗਤ ਵਧਾਈਆ। ਕਵਣ ਵੇਲਾ ਪ੍ਰਭ ਬੁਝਾਏ ਪਿਆਸ, ਆਪਣਾ ਦਰਸ ਦਿਖਾਈਆ। ਘਰ ਆਵੇ ਸੱਜਣ ਸਾਹਿਬ ਗੁਣਤਾਸ, ਗਹਿਰ ਗੰਭੀਰ ਵੇਸ ਵਟਾਈਆ। ਕਾਇਆ ਮੰਦਰ ਅੰਦਰ ਵੜ ਕੇ ਵਸੇ ਸਦਾ ਪਾਸ, ਵਿਛੜ ਕਦੇ ਨਾ ਜਾਈਆ। ਜਿਸ ਦਾ ਨੂਰ ਨੁਰਾਨਾ ਇਕੋ ਜਾਤ, ਬੰਧਨ ਵਿਚ ਨਾ ਕੋਇ ਰਖਾਈਆ। ਗਲ ਵਿਚ ਰੱਸਾ ਰਹੇ ਨਾ ਕੋਈ ਜਮ ਫਾਸ, ਰਾਏ ਧਰਮ ਨਾ ਦਏ ਸਜ਼ਾਈਆ । ਚਿਤਰ ਗੁਪਤ ਨਾ ਲੇਖ ਵਖਾਏ ਕੋਈ ਲਿਖਿਆਸ, ਲਾੜੀ ਮੌਤ ਨਾ ਅੰਤ ਪਰਨਾਈਆ। ਲੇਖਾ ਚੁੱਕੇ ਮਸਾਣ ਭੂਮੀ ਘਾਟ, ਮੜੀ ਗੋਰ ਨਾ ਕੋਇ ਦਬਾਈਆ। ਜਿਸ ਵਿਚੋਂ ਹੋਈ ਬ੍ਰਹਮ ਤੇਰੀ ਜਾਤ, ਅੰਤਮ ਮੇਲਾ ਪਾਰਬ੍ਰਹਮ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਲਏ ਤਰਾਈਆ। ਜਨ ਭਗਤ ਉਧਾਰੇ ਸੂਰਾ ਸਰਬੰਗਾ, ਸਾਹਿਬ ਹੱਥ ਵੱਡੀ ਵਡਿਆਈਆ। ਨੇਤਰ ਵੇਖੇ ਜਮਨਾ ਸੁਰਸਤੀ ਗੰਗਾ, ਗੋਦਾਵਰੀ ਧਿਆਨ ਲਗਾਈਆ। ਦੇਵੇ ਵਡਿਆਈ ਵਿਚ ਵਰਭੰਡਾ, ਬ੍ਰਹਿਮੰਡਾਂ ਲੇਖ ਚੁਕਾਈਆ। ਆਤਮ ਪਰਮਾਤਮ ਜਿਸ ਦਾ ਨਿਜਾਨੰਦਾ, ਅਨੰਦ ਇਕੋ ਇਕ ਵਖਾਈਆ। ਦੂਈ ਦਵੈਤੀ ਢਾਹਵੇ ਕੰਧਾ, ਭਾਡਾ ਭਰਮ ਭੌ ਭੰਨਾਈਆ। ਤੂੰ ਮੇਰਾ ਮੈਂ ਤੇਰਾ ਸੁਣਾਵੇ ਸਾਚਾ ਛੰਦਾ, ਸੋਹੰ ਰਾਗ ਅਲਾਈਆ। ਲੇਖੇ ਲਾਏ ਬਿਨ ਬੰਦਗੀਉਂ ਆਪਣਾ ਬੰਦਾ, ਜਿਸ ਬੰਦਨਾ ਆਪਣੀ ਝੋਲੀ ਪਾਈਆ। ਮਾਇਆ ਮਮਤਾ ਮੋਹ ਤੋੜ ਘਮੰਡਾ, ਨਿਵਣ ਸੋ ਅੱਖਰ ਕਰੇ ਪੜ੍ਹਾਈਆ। ਭਗਤ ਬਿਨ ਭਗਵਾਨ ਕਦੇ ਨਾ ਹੋਵੇ ਰੰਡਾ, ਜਗਤ ਦੁਹਾਗਣ ਰੂਪ ਨਾ ਕੋਇ ਵਖਾਈਆ। ਏਥੇ ਓਥੇ ਰੱਖੇ ਸਦਾ ਸੰਗਾ, ਸੱਚਾ ਸੰਗ ਤੋੜ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਵਛਲ ਦਇਆ ਕਮਾਈਆ। ਭਗਤ ਵਛਲ ਹਰਿ ਗਹਿਰ ਗੰਭੀਰ, ਗੁਣਵੰਤਾ ਆਪ ਅਖਵਾਇੰਦਾ। ਲੇਖਾ ਜਾਣੇ ਪੰਜ ਤਤ ਕਾਇਆ ਸ਼ਰੀਰ, ਤਤਵ ਤਤ ਵੇਖ ਵਖਾਇੰਦਾ। ਨਿਤ ਨਵਿਤ ਭਗਵਨ ਕੱਟਣਹਾਰਾ ਭੀੜ, ਔਖਾ ਰਾਹ ਨਾ ਕੋਇ ਦਰਸਾਇੰਦਾ। ਜਨ ਭਗਤਾਂ ਬਦਲ ਦੇਵੇ ਤਕਦੀਰ, ਤਦਬੀਰ ਆਪਣੀ ਆਪ ਸਮਝਾਇੰਦਾ। ਦੀਨ ਮਜ਼੍ਹਬ ਸ਼ਰਅ ਤੋੜ ਜ਼ੰਜੀਰ, ਲਾਸ਼ਰੀਕ ਆਪਣੇ ਨਾਲ ਮਿਲਾਇੰਦਾ। ਫੜ ਕੇ ਚੋਟੀ ਚਾੜ੍ਹੇ ਅਖ਼ੀਰ, ਕਬੀਰ ਜੁਲਾਹਾ ਖ਼ੁਸ਼ੀ ਮਨਾਇੰਦਾ। ਰਵਦਾਸ

❋

❋

ਚੁਮਾਰੇ ਦਿਤੀ ਧੀਰ, ਸੈਣ ਨਾਈ ਗੰਢ ਪਵਾਇੰਦਾ। ਦਰੋਪਤ ਲੱਥਣ ਨਾ ਦਿਤੇ ਚੀਰ, ਮਿਹਰ ਨਜ਼ਰ ਇਕ ਉਠਾਈਆ। ਰਾਜ ਨਰਾਇਣ ਕਿਉਂ ਹੋਏ ਦਿਲਗੀਰ, ਜਿਸ ਦਾ ਦਿਲਬਰ ਘਰ ਵਿਚ ਫੇਰੀ ਪਾਇੰਦਾ। ਨਾਰੀ ਸੰਗ ਚੋਟੀ ਚੜ੍ਹਿਆ ਅਖ਼ੀਰ, ਆਖ਼ਰ ਮੰਜ਼ਲ ਪੰਧ ਮੁਕਾਇੰਦਾ। ਪਰਮ ਪੁਰਖ ਪਤਿਪਰਮੇਸ਼ਵਰ ਹਰਿ ਠਾਕਰ ਮਿਲਿਆ ਬੇਨਜ਼ੀਰ, ਜਗ ਨੇਤਰ ਨਜ਼ਰ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਇੰਦਾ। ਰਾਜ ਨਰਾਇਣ ਕਹੇ ਮੈਂ ਨਰ ਹਰਿ ਪਾਇਆ, ਘਰ ਵੱਜੀ ਨਾਮ ਵਧਾਈਆ। ਪਤਿਪਰਮੇਸ਼ਵਰ ਨਿਰਗੁਣ ਰੂਪ ਚਲ ਕੇ ਆਇਆ, ਜੋਤੀ ਜਾਮਾ ਵੇਸ ਵਟਾਈਆ। ਨਾਰ ਸੁਰਸਤੀ ਨਾਲ ਤਰਾਇਆ, ਬਸਤੀ ਦੋਹਾਂ ਇਕੋ ਇਕ ਬਣਾਈਆ। ਨਾਮ ਮਸਤੀ ਦਏ ਚੜ੍ਹਾਇਆ, ਖ਼ੁਮਾਰੀ ਉਤਰ ਕਦੇ ਨਾ ਜਾਈਆ। ਸਭ ਨਾਲੋਂ ਸਸਤੀ ਆਪਣੀ ਵਸਤ ਨਾਮ ਵਰਤਾਇਆ, ਕੀਮਤ ਕਰਤਾ ਨਾ ਕੋਇ ਰਖਾਈਆ । ਖਾਈਂ ਖ਼ਰਚੀ ਸਚ ਖ਼ਜ਼ਾਨਾ ਘਰ ਭਰਾਇਆ, ਅਤੋਟ ਅਤੁਟ ਦਏ ਵਰਤਾਈਆ। ਗੋਦ ਸੁਲਖਣੀਂ ਗੋਬਿੰਦ ਸੁਹਾਇਆ, ਮਖਣੀ ਖ਼ੁਸ਼ੀਆਂ ਨਾਲ ਖਵਾਈਆ । ਪੱਤ ਪੱਤਣੀ ਦੋਵੇਂ ਪਾਰ ਕਰਾਇਆ, ਸਚ ਦਵਾਰੇ ਲਏ ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਜ਼ਰ ਨੈਣ ਇਕ ਉਠਾਈਆ । ਦੋਵੇਂ ਕਹਿਣ ਸਾਡੀ ਅਰਦਾਸ, ਪ੍ਰਭੂ ਤੇਰੇ ਅੱਗੇ ਅਰਜ਼ੋਈਆ। ਸਦ ਵਸੀਂ ਸਾਡੇ ਪਾਸ, ਦਿਵਸ ਰੈਣ ਸੰਗ ਨਿਭਾਈਆ। ਤੂੰ ਸਾਡਾ ਆਦਿ ਜੁਗਾਦੀ ਮਾਈ ਬਾਪ, ਪਿਤਾ ਪੁਰਖ ਅਕਾਲ ਅਖਵਾਈਆ। ਨਿਤ ਨਵਿਤ ਕਰੀਏ ਤੇਰਾ ਜਾਪ, ਪੂਜਾ ਪਾਠ ਹਵਨ ਇਸ਼ਟ ਦ੍ਰਿਸ਼ਟ ਤੂੰ ਹੀ ਨਜ਼ਰੀ ਆਈਆ । ਏਥੇ ਓਥੇ ਸੱਜਣ ਸਾਕ, ਸਗਲਾ ਸੰਗ ਨਿਭਾਈਆ। ਧੰਨ ਭਾਗ ਘਰ ਆ ਕੇ ਅੰਤਰ ਖੋਲਿਆ ਤਾਕ, ਪਰਦਾ ਦਿਤਾ ਚੁਕਾਈਆ। ਅੱਜ ਦਰਸਨ ਕਰੀਏ ਸਾਰੀ ਰਾਤ, ਰਾਤੀ ਸੁੱਤਿਆਂ ਗੁਰ ਅਵਤਾਰ ਪੀਰ ਪੈਗ਼ੰਬਰ ਪਿਛਲੇ ਨਜ਼ਰੀ ਆਈਆ। ਜਿਨ੍ਹਾਂ ਦੀ ਬਣੀ ਇਕ ਜਮਾਤ, ਨਾਤਾ ਜੁੜਿਆ ਭਾਈ ਭਾਈਆ। ਲੇਖਾ ਲਿਖ ਦੇ ਨਾਲ ਕਲਮ ਦਵਾਤ, ਤੇਰਾ ਲਿਖਿਆ ਲੇਖ ਨਾ ਕੋਇ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੀਨ ਦਿਆਲ ਹੋ ਸਹਾਈਆ। ਦੀਨ ਦਿਆਲ ਪਰਮ ਪੁਰਖ ਹਰਿ ਠਾਕਰ, ਸਚ ਸਚ ਦਏ ਜਣਾਈਆ। ਜਨ ਭਗਤ ਪਾਰ ਕਰਾਏ ਡੂੰਘੇ ਸਾਗਰ, ਕਲਜੁਗ ਭਵਰ ਨਾ ਕੋਇ ਰੁੜ੍ਹਾਈਆ। ਨਿਰਮਲ ਕਰਮ ਕਰੇ ਉਜਾਗਰ, ਦੁਰਮਤ ਮੈਲ ਧਵਾਈਆ। ਸਚ ਦਵਾਰੇ ਦੇਵੇ ਆਦਰ, ਆਦਰਸ਼ ਆਪਣਾ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਲੇਖੇ ਦਏ ਲਗਾਈਆ। ਪੱਤ ਪੱਤਣੀ ਦੋਵੇਂ ਰਹੇ ਆਖ, ਅੰਤਰ ਅੰਤਰ ਕੂਕ ਸੁਣਾਈਆ। ਪ੍ਰਭੂ ਸਦ ਨਜ਼ਰੀ ਆਵੀਂ ਸਾਖਿਆਤ, ਆਸਾ ਤ੍ਰਿਸਨਾ ਮੇਟ ਮਿਟਾਈਆ। ਤੇਰੇ ਵਾਸਤੇ ਕੋਈ ਵੱਡੀ ਨਹੀਂ ਵਾਟ, ਜਨ ਭਗਤਾਂ ਹੋਏਂ ਸਹਾਈਆ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਸਾਚੇ ਸੰਤਾਂ ਤੈਥੋਂ ਸਿਖੀ ਜਾਚ, ਅੰਦਰ ਵੜ ਕੇ ਗਿਉਂ ਸਮਝਾਈਆ। ਨਿਰਗੁਣ ਹੋ ਕੇ ਜੋੜਿਆ ਸਾਥ, ਸਰਗੁਣ ਮੇਲਾ ਸਹਿਜ ਸੁਭਾਈਆ। ਸੇਜੇ ਚੜ੍ਹ ਕੇ ਦੱਸੀ ਗਾਥ, ਸੋਹਣੀ ਕਰੀ ਪੜ੍ਹਾਈਆ। ਸੁਹੰਜਣੀ ਬਣਾਈ ਇਕੋ ਰਾਤ, ਭਿੰਨੜੀ ਰੈਣ ਖ਼ੁਸ਼ੀ ਮਨਾਈਆ। ਗ੍ਰਹਿ ਮਿਲੇ ਕਮਲਾਪਾਤ, ਘਰ ਵੱਜੇ ਨਾਮ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੰਦਰ ਰਿਹਾ ਸੁਹਾਈਆ। ਸਾਚਾ ਮੰਦਰ ਛਪਰੀ ਛੰਨ, ਹਰਿ ਛਹਿਬਰ ਨਾਮ ਲਗਾਈਆ। ਭਗਤ ਵਡਿਆਈ ਸਦਾ ਜਗ ਧੰਨ, ਸ਼ਾਸਤਰ ਸਿਮਰਤ ਵੇਦ ਪੁਰਾਨ ਰਹੇ ਜਸ ਗਾਈਆ। ਜਿਨ੍ਹਾਂ ਉਪਰ ਸ੍ਰੀ ਭਗਵਾਨ ਗਿਆ ਮੰਨ, ਮਨ ਕਾ

❋

❋

ਮਣਕਾ ਦਏ ਭਵਾਈਆ । ਭਾਗ ਲਗਾਏ ਪੰਜ ਤਤ ਕਾਇਆ ਤਨ, ਸਾਢੇ ਤਿੰਨ ਹੱਥ ਖ਼ੁਸ਼ੀ ਵਖਾਈਆ। ਕੂੜ ਵਿਕਾਰੇ ਦੇਵੇ ਡੰਨ, ਜੂਠ ਝੂਠ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਭਗਤ ਦਵਾਰ ਇਕ ਸੁਹਾਈਆ। ਭਗਤ ਦਵਾਰਾ ਸੋਹਣਾ ਮੰਦਰ, ਚਾਰੋਂ ਕੁੰਟ ਕਰੇ ਰੁਸ਼ਨਾਈਆ । ਹਰਿ ਸਵਾਮੀ ਵਸਿਆ ਸਾਚੇ ਅੰਦਰ, ਸਚ ਸਿੰਘਾਸਣ ਸੋਭਾ ਪਾਈਆ। ਕੂੜੀ ਕਿਰਿਆ ਤੋੜ ਜੰਦਰ, ਪਰਦਾ ਉਹਲਾ ਦਿਤਾ ਮਿਟਾਈਆ। ਮਨ ਮਨੂਆ ਦਹਿ ਦਿਸ਼ਾ ਨਾ ਭਵੇ ਬੰਦਰ, ਚਾਰ ਕੁੰਟ ਨਾ ਉਠ ਉਠ ਧਾਈਆ। ਆਪ ਬਹਾਏ ਆਪਣੇ ਅੰਗਨ, ਸਾਚੀ ਗੋਦ ਸੁਹਾਈਆ। ਘਰ ਮੇਲਾ ਸਹਿਜ ਸੁਭਾਉ ਅਨੰਦ ਅਨੰਦਨ, ਛੰਦਨ ਇਕੋ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਲੇਖਾ ਲੇਖੇ ਵਿਚ ਰਖਾਈਆ । ਹਰਿਜਨ ਲੇਖਾ ਗਿਆ ਲੱਗ, ਲਗਾਵਣਹਾਰ ਦਇਆ ਕਮਾਇੰਦਾ। ਬਿਨ ਮੱਕੇ ਕਾਅਬਿਉਂ ਕਰਾਏ ਸੱਚਾ ਹੱਜ, ਹੁਜਰਾ ਹੱਕ ਇਕ ਵਖਾਇੰਦਾ। ਮੰਦਰ ਸ਼ਿਵਦਵਾਲਾ ਮੱਠ ਕਾਇਆ ਵੇਖਣਾ ਭੱਜ, ਸੇਜ ਸੁਹੰਜਣੀ ਆਪ ਸੁਹਾਇੰਦਾ। ਸ਼ਬਦ ਨਗਾਰਾ ਬਿਨ ਤੰਦ ਸਤਾਰਾ ਰਿਹਾ ਵੱਜ, ਤਲਵਾੜਾ ਇਕੋ ਇਕ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਤਿ ਪਿਆਲਾ ਨਾਮ ਪਿਆਏ ਮਦਿ, ਸਚ ਖ਼ੁਮਾਰੀ ਇਕ ਚੜ੍ਹਾਇੰਦਾ। ਸਚ ਖ਼ੁਮਾਰੀ ਚੜ੍ਹੇ ਅੰਤਰ ਆਤਮ, ਅੱਠੇ ਪਹਿਰ ਖ਼ੁਸ਼ੀ ਰਖਾਈਆ। ਮਿਲਿਆ ਰਹੇ ਮੇਲ ਪਰਮ ਪੁਰਖ ਪਰਮਾਤਮ, ਲੋਕਮਾਤ ਨਾ ਹੋਏ ਜੁਦਾਈਆ। ਬੇਸ਼ਕ ਜੀਵ ਜੰਤ ਜੋ ਮਰਜ਼ੀ ਸੋ ਭਗਤਾਂ ਆਖਣ, ਹਰਿਜਨ ਡੋਲ ਕਦੇ ਨਾ ਜਾਈਆ। ਜਿਨ੍ਹਾਂ ਪੁਰਖ ਅਬਿਨਾਸ਼ੀ ਮਿਲਿਆ ਧੁਰ ਦਾ ਸਾਥਨ, ਸਗਲਾ ਸੰਗ ਨਿਭਾਈਆ। ਸੋ ਸਖੀਆਂ ਚਲ ਕੇ ਆਵਣ ਸਾਚੇ ਪਾਤਨ, ਘਾਟ ਇਕੋ ਇਕ ਵਖਾਈਆ। ਉਚੀ ਕੂਕ ਸਾਚਾ ਸੋਹਲਾ ਢੋਲਾ ਆਖਣ, ਤੂੰ ਪ੍ਰਭ ਮੇਰਾ ਸਾਹਿਬ ਸਚ ਗੋਸਾਈਂਆ। ਕੀ ਹੋਇਆ ਗਵਾਲਿਆਂ ਘਰ ਖਾਂਦਾ ਰਿਹਾ ਮਾਖਣ, ਬਾਲੀ ਅਵਸਥਾ ਵੇਸ ਵਟਾਈਆ। ਕੀ ਹੋਇਆ ਰਾਣੀ ਗੋਦ ਬਹਿ ਕੇ ਕੋਟ ਜਨਮ ਦੀ ਉਧਾਰੀ ਪਾਪਣ, ਪੁਨੀਤ ਆਪਣੇ ਨਾਲ ਕਰਾਈਆ। ਅੰਤਮ ਸ੍ਰੀ ਭਗਵਾਨ ਇਨ੍ਹਾਂ ਦਾ ਲੇਖਾ ਆਇਆ ਵਾਚਣ, ਬਿਨ ਲਿਖਤੋਂ ਕਰੇ ਪੜ੍ਹਾਈਆ। ਅੱਗੇ ਮਿਲੇ ਮੇਲ ਸਚਖੰਡ ਦਵਾਰ ਪੁਰਖ ਅਬਿਨਾਸ਼ਨ, ਅਬਿਨਾਸ਼ੀ ਆਪਣੇ ਵਿਚ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਜਾਣੇ ਪ੍ਰਿਥਮੀ ਆਕਾਸ਼ਨ, ਗਗਨ ਗਗਨੰਤਰ ਜੁਗਾ ਜੁਗੰਤਰ ਚਲਾਏ ਧੁਰ ਦਾ ਮੰਤਰ, ਮੰਤਰ ਸਚ ਨਾਮ ਦ੍ਰਿੜਾਈਆ।