੨੩ ਚੇਤ ੨੦੨੧ ਬਿਕ੍ਰਮੀ ਲਛਮਣ ਪਾਂਡੇ ਦੇ ਗ੍ਰਹਿ ਪਟਣਾ ਸਾਹਿਬ ਬਿਹਾਰ
ਜੁਗ ਜੁਗ ਕਿਰਪਾ ਕਰੇ ਪ੍ਰਭ, ਸ੍ਰੀ ਭਗਵਾਨ ਦਇਆ ਕਮਾਇੰਦਾ। ਜਨ ਭਗਤ ਸੁਹੇਲੇ ਲਏ ਲੱਭ, ਲੱਖ ਚੁਰਾਸੀ ਖੋਜ ਖੁਜਾਇੰਦਾ। ਪਾਰ ਕਰਾਏ ਜਗਤ ਹੱਦ, ਨੌ ਦਰ ਪੰਧ ਮੁਕਾਇੰਦਾ। ਅੰਮ੍ਰਿਤ ਜਾਮ ਪਿਆਏ ਮਦਿ, ਰਸ ਇਕੋ ਇਕ ਵਖਾਇੰਦਾ। ਲੇਖੇ ਲਾਏ ਤਨ ਮਾਸ ਨਾੜੀ ਹੱਡ, ਸਿਰ ਆਪਣਾ ਹੱਥ ਟਿਕਾਇੰਦਾ। ਦੇਵੇ ਵਡਿਆਈ ਸਾਚੀ ਯੱਦ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਖੇਲ ਖਿਲਾਇੰਦਾ। ਜੁਗ ਚੌਕੜੀ ਭਗਤ ਸੁਹੇਲਾ, ਪਾਰਬ੍ਰਹਮ ਬੇਪਰਵਾਹੀਆ। ਹਰਿਜਨ ਕਰੇ ਆਪਣਾ ਮੇਲਾ, ਨਿਰਗੁਣ ਸਰਗੁਣ ਜੋੜ ਜੁੜਾਈਆ ।
❋
❋
ਲੇਖਾ ਜਾਣੇ ਗੁਰੂ ਗੁਰ ਚੇਲਾ, ਗੁਰਦੇਵ ਸਵਾਮੀ ਇਕ ਰਘਰਾਈਆ। ਵਸਣਹਾਰਾ ਧਾਮ ਨਵੇਲਾ, ਲੋਕਮਾਤ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵਣਹਾਰ ਵਡਿਆਈਆ। ਦੇਵੇ ਵਡਿਆਈ ਜਨ ਭਗਤ, ਸ੍ਰੀ ਭਗਵਾਨ ਦਇਆ ਕਮਾਇੰਦਾ। ਲੇਖੇ ਲਾਏ ਬੂੰਦ ਰਕਤ, ਤਨ ਮਾਟੀ ਸੋਭਾ ਪਾਇੰਦਾ। ਆਤਮ ਪਰਮਾਤਮ ਦੇਵੇ ਸਾਚੀ ਸ਼ਕਤ, ਸ਼ਖ਼ਸੀਅਤ ਇਕੋ ਇਕ ਸਮਝਾਇੰਦਾ। ਨਿਜ ਨੇਤਰ ਬਖ਼ਸ਼ੇ ਸੱਚਾ ਦਰਸ, ਅੱਖ ਪਰਤੱਖ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਮੇਲ ਮਿਲਾਇੰਦਾ । ਹਰਿਜਨ ਮੇਲਾ ਜੁਗ ਚੌਕੜੀ ਚਾਰ, ਸਤਿ ਸਤਿਵਾਦੀ ਦਏ ਵਡਿਆਈਆ। ਭਗਤ ਵਛਲ ਗਿਰਵਰ ਗਿਰਧਾਰ, ਗਹਿਰ ਗੰਭੀਰ ਬੇਪਰਵਾਹੀਆ । ਨਿਰਗੁਣ ਸਰਗੁਣ ਲੈ ਅਵਤਾਰ, ਲੋਕਮਾਤ ਵੇਸ ਵਟਾਈਆ। ਚਾਰੋਂ ਕੁੰਟ ਵੇਖਣਹਾਰ, ਉਤਰ ਪੂਰਬ ਪੱਛਮ ਦੱਖਣ ਖੋਜ ਖੁਜਾਈਆ। ਸੰਤ ਸੁਹੇਲੇ ਲੱਭੇ ਮੀਤ ਮੁਰਾਰ, ਮਿੱਤਰ ਪਿਆਰਾ ਵਡ ਵਡਿਆਈਆ। ਜਨਮ ਕਰਮ ਦੇ ਵਿਛੜੇ ਘਰ ਮੇਲੇ ਮੇਲਣਹਾਰ, ਗ੍ਰਹਿ ਮੰਦਰ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਮਿਹਰ ਨਜ਼ਰ ਕਰੇ ਭਗਵਾਨ, ਜਨ ਭਗਤਾਂ ਦਇਆ ਕਮਾਇੰਦਾ । ਸਾਚਾ ਦੇ ਕੇ ਮੰਤਰ ਨਾਮ, ਰਮਈਆ ਰੰਗ ਇਕ ਰੰਗਾਇੰਦਾ। ਸੱਚਾ ਸਈਆ ਧੁਰ ਦਾ ਕਾਹਨ, ਸਾਹਿਬ ਸੁਲਤਾਨ ਵੇਖ ਵਖਾਇੰਦਾ। ਧੁਰ ਸੰਦੇਸਾ ਇਕ ਪੈਗ਼ਾਮ, ਅੱਖਰ ਵੱਖਰ ਆਪ ਪੜ੍ਹਾਇੰਦਾ। ਤੀਰ ਅਗੰਮੀ ਮਾਰੇ ਬਾਣ, ਚਿੱਲਾ ਇਕੋ ਇਕ ਖਿਚਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਵੇਖ ਵਖਾਇੰਦਾ। ਜਨ ਭਗਤਾਂ ਵੇਖੇ ਅੰਦਰ ਵੜ, ਕਾਇਆ ਮੰਦਰ ਖੋਜ ਖੁਜਾਈਆ। ਸਚ ਦਵਾਰੇ ਜਾਏ ਚੜ੍ਹ, ਦਸਮ ਦਵਾਰੀ ਸੋਭਾ ਪਾਈਆ। ਸਵੱਛ ਸਰੂਪੀ ਅੱਗੇ ਖੜ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਬਿਨ ਅੱਖਰਾਂ ਨਾਮ ਲਏ ਪੜ੍ਹ, ਕਰੇ ਕਰਾਏ ਸਚ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵੇਖੇ ਥਾਉਂ ਥਾਈਂਆ। ਹਰਿਜਨ ਵੇਖੇ ਥਾਨ ਥਨੰਤਰ, ਦੋ ਜਹਾਨਾਂ ਖੋਜ ਖੁਜਾਇੰਦਾ। ਲੇਖਾ ਜਾਣੇ ਗਗਨ ਗਗਨੰਤਰ, ਜ਼ਿਮੀਂ ਅਸਮਾਨਾਂ ਵੇਖ ਵਖਾਇੰਦਾ। ਗੁਰਮੁਖ ਹਰਿਜਨ ਭਗਤ ਭਗਵੰਤ ਪੜ੍ਹਦੇ ਇਕੋ ਮੰਤਰ, ਮਤ ਭੇਦ ਸਰਬ ਚੁਕਾਇੰਦਾ। ਲੇਖਾ ਜਾਣੇ ਧੁਰ ਨਿਰੰਤਰ, ਜੋਤੀ ਜਾਤਾ ਡਗਮਗਾਇੰਦਾ। ਕੂੜੀ ਮੇਟੇ ਜਗਤ ਲੱਗੀ ਬਸੰਤਰ, ਅਗਨੀ ਤਤ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸੱਚੇ ਵੇਖ ਵਖਾਇੰਦਾ। ਹਰਿਜਨ ਵੇਖੇ ਪਾਰਬ੍ਰਹਮ, ਪਤਿਪਰਮੇਸ਼ਵਰ ਵੱਡੀ ਵਡਿਆਈਆ। ਨਿਹਕਰਮੀ ਕਰੇ ਆਪਣਾ ਕਰਮ, ਕਰਮ ਕਾਂਡ ਦਏ ਗਵਾਈਆ। ਸਤਿ ਸਤਿਵਾਦੀ ਬ੍ਰਹਮ ਬ੍ਰਹਮਾਦੀ ਅਨਾਦੀ ਦੱਸੇ ਇਕੋ ਧਰਮ, ਸਾਚਾ ਧਰਮ ਇਕ ਵਖਾਈਆ। ਪਰਮ ਪੁਰਖ ਪਰਮਾਤਮ ਸਵਾਮੀ ਸੱਚੀ ਸਰਨ, ਚਰਨ ਕਵਲ ਮਿਲੇ ਵਡਿਆਈਆ। ਨੇਤਰ ਖੋਲ੍ਹ ਹਰਨ ਫਰਨ, ਨਿਜ ਨੈਣ ਦਏ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਦੇਵੇ ਵਡਿਆਈ ਜਨ ਭਗਤਾਂ ਸਤਿ, ਸਤਿ ਸਤਿ ਦ੍ਰਿੜਾਇੰਦਾ। ਅੰਤਰ ਅੰਤਰ ਬ੍ਰਹਮ ਮਤ, ਬ੍ਰਹਮ ਵਿਦਿਆ ਇਕ ਪੜ੍ਹਾਇੰਦਾ। ਨਿਰਗੁਣ ਨਿਰਗੁਣ ਜੋੜ ਨਤ, ਘਰ ਸੱਜਣ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਆਪਣੇ ਹੱਥ ਰਖਾਇੰਦਾ। ਭਗਤ ਜਨਾਂ ਦਏ ਸੰਦੇਸਾ, ਧੁਰ ਦੀ ਧਾਰ ਜਣਾਈਆ। ਸ੍ਰੀ ਭਗਵਾਨ ਸਚ ਨਰੇਸ਼ਾ, ਭੂਪਤ ਭੂਪ ਬੇਪਰਵਾਹੀਆ। ਜੁਗ ਚੌਕੜੀ ਧਾਰੇ ਵੇਸਾ,
❋
❋
ਨਿਤ ਨਵਿਤ ਫੇਰਾ ਪਾਈਆ। ਲੇਖਾ ਜਾਣੇ ਵਿਸ਼ਨ ਬ੍ਰਹਮਾ ਸ਼ਿਵ ਮਹੇਸ਼ਾ, ਪੜਦਾ ਉਹਲਾ ਦਏ ਚੁਕਾਈਆ। ਸਤਿ ਪੁਰਖ ਸਤਿ ਸਤਿਵਾਦੀ ਬਣੇ ਨੇਤਾ, ਨਰ ਨਿਰੰਕਾਰ ਇਕੋ ਹੁਕਮ ਵਰਤਾਈਆ। ਕਲਜੁਗ ਅੰਤ ਸ੍ਰੀ ਭਗਵੰਤ ਹਰਿਜਨ ਸਾਚੇ ਕਰੇ ਹੇਤਾ, ਹਿਤਕਾਰੀ ਵੇਖ ਵਖਾਈਆ। ਜਿਨ੍ਹਾਂ ਪੂਰਬ ਜਨਮ ਦਾ ਨਹੀਂ ਕੋਈ ਚੇਤਾ, ਸੋ ਸੋਏ ਆਪ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਬੇਪਰਵਾਹੀਆ। ਪੂਰਬ ਲੇਖਾ ਜਾਣੇ ਹਰਿ, ਹਰਿ ਵੱਡਾ ਵਡ ਵਡਿਆਈਆ। ਜੁਗ ਚੌਕੜੀ ਦੇਵਣਹਾਰਾ ਵਰ, ਵਰ ਦਾਤਾ ਬੇਪਰਵਾਹੀਆ। ਜਨਮ ਜਨਮ ਦੇ ਵਿਛੜੇ ਲਏ ਫੜ, ਫੜ ਬਾਂਹੋਂ ਜੋੜ ਜੁੜਾਈਆ। ਲੇਖਾ ਜਾਣੇ ਸੀਸ ਧੜ, ਪੰਜ ਤਤ ਖੋਜ ਖੁਜਾਈਆ। ਵੇਖ ਵਖਾਣੇ ਨਾਰੀ ਨਰ, ਨਰ ਨਰਾਇਣ ਖੇਲ ਰਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਦੇਵੇ ਥਾਉਂ ਥਾਈਂਆ। ਲੇਖਾ ਦੇਵਣਹਾਰ ਦਾਤਾਰ, ਮਿਹਰਵਾਨ ਇਕ ਅਖਵਾਇੰਦਾ। ਜਿਸ ਦਾ ਹੁਕਮ ਚਲੇ ਜੁਗ ਚਾਰ, ਗੁਰ ਅਵਤਾਰ ਪੀਰ ਪੈਗ਼ੰਬਰ ਸੀਸ ਨਿਵਾਇੰਦਾ। ਜਿਸ ਦੀ ਖਾਣੀ ਬਾਣੀ ਸਿਫ਼ਤ ਕਰੇ ਸੰਸਾਰ, ਰਸਨਾ ਜਿਹਵਾ ਬੱਤੀ ਦੰਦ ਸਰਬ ਸਾਲਾਹਿੰਦਾ। ਜਿਸ ਦਾ ਲੋਕ ਪਰਲੋਕ ਇਕ ਦਵਾਰ, ਬ੍ਰਹਿਮੰਡ ਖੰਡ ਖੇਲ ਖਿਲਾਇੰਦਾ। ਜਿਸ ਦਾ ਜੋਤੀ ਜੋਤ ਹੋਏ ਪਰਕਾਸ, ਨੂਰ ਨੁਰਾਨਾ ਚੰਦ ਚਮਕਾਇੰਦਾ। ਜੋ ਆਦਿ ਜੁਗਾਦਿ ਵੇਖੇ ਖੇਲ ਤਮਾਸ਼, ਖ਼ਾਲਕ ਖ਼ਲਕ ਖੋਜ ਖੁਜਾਇੰਦਾ। ਜੋ ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਸੀਸ ਟਿਕਾਏ ਤਾਜ, ਤਖ਼ਤ ਨਿਵਾਸੀ ਹੁਕਮ ਮਨਾਇੰਦਾ। ਜੋ ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਸਭ ਨੂੰ ਦੇਂਦਾ ਰਿਹਾ ਖ਼ਤਾਬ, ਮਿਹਰ ਨਜ਼ਰ ਇਕ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪ ਖੁਲ੍ਹਾਇੰਦਾ। ਭੇਵ ਅਭੇਦਾ ਦੇਵੇ ਖੋਲ੍ਹ, ਅਨੁਭਵ ਆਪਣੀ ਧਾਰ ਚਲਾਈਆ। ਤੋਲਣਹਾਰਾ ਸਾਚਾ ਤੋਲ, ਕੰਡਾ ਨਾਮ ਤਰਾਜ਼ੂ ਹੱਥ ਉਠਾਈਆ। ਜਨਮ ਜਨਮ ਦੇ ਪਰਦੇ ਦੇਵੇ ਫੋਲ, ਕੂੜੀ ਕਿਰਿਆ ਪਰੇ ਹਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਏ ਸਹਾਈਆ। ਮਿਹਰਵਾਨ ਦਰਦ ਦੁੱਖ ਭੈ ਭੰਜਨ, ਕਰਤਾ ਪੁਰਖ ਆਪ ਅਖਵਾਇੰਦਾ। ਜਨ ਭਗਤਾਂ ਨਿਜ ਨੇਤਰ ਪਾ ਕੇ ਅੰਜਨ, ਅਗਿਆਨ ਅੰਧੇਰ ਮਿਟਾਇੰਦਾ। ਘਰ ਨਜ਼ਰੀ ਆਏ ਸੱਜਣ, ਸਾਹਿਬ ਸਤਿਗੁਰ ਖੇਲ ਖਿਲਾਇੰਦਾ। ਦੀਪਕ ਜੋਤੀ ਧੁਰ ਦੇ ਜਗਣ, ਨੂਰੋ ਨੂਰ ਨੂਰ ਚਮਕਾਇੰਦਾ। ਸ਼ਬਦ ਅਨਾਦੀ ਨਾਦ ਵੱਜਣ, ਅਨਹਦ ਰਾਗ ਸੁਣਾਇੰਦਾ। ਕਰ ਪਰਕਾਸ਼ ਸਾਚੇ ਗਗਨ, ਮੰਡਲ ਇਕੋ ਇਕ ਵਡਿਆਇੰਦਾ। ਭਗਤ ਸੁਹੇਲੇ ਆਇਆ ਸੱਦਣ, ਹਰਿਜਨ ਵਿਛੜੇ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਇੰਦਾ। ਮਿਹਰ ਨਜ਼ਰ ਪੂਰਬ ਖੇਲ, ਜਨਮ ਜਨਮ ਖੋਜ ਖੁਜਾਈਆ। ਪਰਮ ਪੁਰਖ ਪਰਮਾਤਮ ਆਤਮ ਚਾੜ੍ਹਨਹਾਰਾ ਤੇਲ, ਧੁਰ ਦਾ ਸਗਨ ਇਕ ਮਨਾਈਆ। ਸਤਿ ਸਵਾਮੀ ਸਦਾ ਨਿਹਕਾਮੀ ਅੰਤਰਜਾਮੀ ਵਸਣਹਾਰਾ ਧਾਮ ਨਵੇਲ, ਅਨਡਿਠੜੀ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਦੇਵੇ ਵਡਿਆਈ ਮਾਣ ਜਗ, ਜਗ ਜੀਵਣ ਦਾਤਾ ਦਇਆ ਕਮਾਇੰਦਾ। ਗੁਰਮੁਖ ਹਰਿਜਨ ਹਰਿ ਭਗਤ ਭਗਵੰਤ ਲਏ ਸੱਦ, ਸੱਦਾ ਆਪਣਾ ਨਾਮ ਸੁਣਾਇੰਦਾ। ਦਰਸ ਦਿਖਾਏ ਉਪਰ ਸ਼ਾਹ ਰਗ, ਨੌ ਦਵਾਰੇ ਪੰਧ ਮੁਕਾਇੰਦਾ। ਜਨਮ ਕਰਮ ਦੀ ਲੱਗੀ ਬੁਝਾਏ ਅੱਗ, ਅੰਮ੍ਰਿਤ ਮੇਘ ਇਕ ਬਰਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਇੰਦਾ। ਸਿਰ ਹੱਥ
❋
❋
ਰੱਖੇ ਨਿਰੰਕਾਰ, ਨਰ ਨਰਾਇਣ ਵੱਡੀ ਵਡਿਆਈਆ। ਪਿਛਲੇ ਜਨਮ ਦਾ ਕਰਜ਼ਾ ਦਏ ਉਤਾਰ, ਮਕਰੂਜ਼ ਆਪਣਾ ਫ਼ਰਜ਼ ਨਿਭਾਈਆ। ਰਾਜਾ ਰਾਣੀ ਵੇਖੇ ਵੇਖਣਹਾਰ, ਬੇਪਰਵਾਹ ਪੜਦਾ ਆਪ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਦੇਵੇ ਬੇਪਰਵਾਹੀਆ । ਲੇਖਾ ਦੇਵੇ ਧੁਰ ਦਾ ਦਾਨ, ਪਿਛਲੀ ਕਰਨੀ ਝੋਲੀ ਪਾਈਆ। ਵੇਖਣਹਾਰ ਸ੍ਰੀ ਭਗਵਾਨ, ਬੇਪਰਵਾਹ ਵੱਡੀ ਵਡਿਆਈਆ। ਜਿਸ ਵੇਲੇ ਗੋਬਿੰਦ ਮਹਿਲੀਂ ਵੜਿਆ ਆਣ, ਦਰ ਦਰਬਾਨ ਨਿਉਂ ਕੇ ਸੀਸ ਝੁਕਾਈਆ। ਤੇਰੀ ਖੇਲ ਨੰਨ੍ਹੇ ਬਾਲ, ਛੋਟੇ ਬਾਲੇ ਮੋਹੇ ਭਾਈਆ। ਅੱਗੋਂ ਹੱਸ ਕੇ ਕਿਹਾ ਨੌਜਵਾਨ, ਵਾਹ ਵਾ ਤੇਰੀ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਕਰਨੀ ਕਾਰ ਕਮਾਈਆ। ਦਰ ਦਰਬਾਨ ਝੁਕਾਇਆ ਸੀਸ, ਅੰਤਰ ਖ਼ੁਸ਼ੀ ਮਨਾਈਆ। ਪ੍ਰਭ ਨਜ਼ਰੀ ਆਏ ਇਕ ਜਗਦੀਸ, ਜਗਦੀਸ਼ਰ ਵਡ ਵਡਿਆਈਆ। ਜਿਸ ਦੇ ਤਾਜ ਦਿਸੇ ਸੀਸ, ਸੋਹਣੀ ਝਲਕ ਵਖਾਈਆ। ਸੋ ਸਾਹਿਬ ਅੰਤਰ ਅੰਤਰ ਪਰਖੀ ਨੀਤ, ਨੀਤੀਵਾਨ ਗਿਆ ਦ੍ਰਿੜਾਈਆ। ਬਰਖ਼ੁਰਦਾਰ ਦਰ ਦਰਬਾਨ ਰੱਖਣੀ ਉਡੀਕ, ਨਿਜ ਨੇਤਰ ਅੱਖ ਖੁਲ੍ਹਾਈਆ। ਸੰਮਤ ਬੀਸ ਇਕੀਸਾ ਆਏ ਤੁਹਾਡੀ ਤਾਰੀਖ਼, ਤਰੀਕਾ ਹੌਲੀ ਗਿਆ ਸਮਝਾਈਆ। ਪਰਮ ਪੁਰਖ ਪਰਮਾਤਮ ਨਿਰਗੁਣ ਧਾਰ ਮਿਲੇ ਮੀਤ, ਗੋਬਿੰਦ ਸ਼ਬਦੀ ਖੇਲ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਏ ਸਹਾਈਆ। ਦਰਬਾਨ ਕਹੇ ਮੈਂ ਦਰ ਦਰਵੇਸ਼, ਇਕੋ ਮੰਗ ਮੰਗਾਈਆ। ਕਵਣ ਵੇਲਾ ਮੇਲਾ ਮਿਲੇ ਧੁਰ ਨਰੇਸ਼, ਨਰ ਨਰਾਇਣ ਹੋਏ ਸਹਾਈਆ । ਮੈਂ ਨਿਉਂ ਨਿਉਂ ਕਰਾਂ ਆਦੇਸ, ਚਰਨ ਕਵਲ ਸੀਸ ਝੁਕਾਈਆ। ਸਾਚੇ ਲੋਚਣ ਲਵਾਂ ਪੇਖ, ਨੈਣਾਂ ਦਰਸਨ ਪਾਈਆ। ਕਾਇਆ ਤਤ ਕਰਾਂ ਖੇਤ, ਆਤਮ ਪਰਮਾਤਮ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਮੇਲਾ ਲਏਂ ਮਿਲਾਈਆ। ਗੋਬਿੰਦ ਗੁਰ ਗੁਰ ਸਚ ਦ੍ਰਿੜੌਂਦਾ ਏ। ਸ਼ਬਦ ਅਗੰਮੀ ਇਕੋ ਰਾਗ ਦ੍ਰਿੜੌਂਦਾ ਏ। ਕਲਜੁਗ ਵੇਲਾ ਵਕਤ ਰਾਹ ਤਕੌਂਦਾ ਏ। ਪੁਰਖ ਅਬਿਨਾਸ਼ੀ ਖੇਲ ਖਿਲੌਂਦਾ ਏ। ਘਟ ਘਟ ਵਾਸੀ ਫੇਰਾ ਪੌਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮੌਂਦਾ ਏ। ਸਾਚੀ ਕਰਨੀ ਕਾਰ ਕਮਾਵਾਂਗਾ। ਸ਼ਬਦੀ ਧਾਰ ਹੋ ਕੇ ਆਵਾਂਗਾ। ਪੁਰਖ ਅਕਾਲ ਸੰਗ ਰਖਾਵਾਂਗਾ। ਜੋਤੀ ਨੂਰ ਡਗਮਗਾਵਾਂਗਾ। ਬੀਸ ਇਕੀਸਾ ਰੁੱਤ ਸੁਹਾਵਾਂਗਾ । ਰਾਜਾ ਰਾਣੀ ਖੋਜ ਖੁਜਾਵਾਂਗਾ। ਪਿਛਲਾ ਕੀਤਾ ਚੋਜ, ਸੋਹਣੀ ਯਾਦ ਕਰਾਵਾਂਗਾ। ਦਰ ਦਰਬਾਨ ਤੇਰੀ ਕਰ ਕੇ ਆਪੇ ਖੋਜ, ਘਰ ਸਾਚਾ ਵੇਖ ਵਖਾਵਾਂਗਾ। ਰਲ ਮਿਲ ਕੱਠੇ ਮਾਣੀਏ ਮੌਜ, ਸੱਚਾ ਮੰਦਰ ਇਕ ਸੁਹਾਵਾਂਗਾ। ਜਿਸ ਦਰਸਨ ਨੂੰ ਨੇਤਰ ਰਹਿਣ ਲੋਚ, ਸੋ ਲੋਚਾ ਪੂਰ ਕਰਾਵਾਂਗਾ। ਅੱਗੇ ਜਨਮ ਮਰਨ ਦੀ ਮੁੱਕੇ ਸੋਚ, ਲੱਖ ਚੁਰਾਸੀ ਫੰਦ ਕਟਾਵਾਂਗਾ। ਸ਼ਬਦੀ ਸੁਰਤ ਮੇਲ ਮਿਲਾਵਾਂ ਰੋਜ਼, ਨਿਤ ਨਵਿਤ ਆਪਣਾ ਦਰਸ ਦਿਖਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਪੂਰਬ ਲੇਖਾ ਝੋਲੀ ਪਾਵਾਂਗਾ। ਦਰ ਦਰਬਾਨ ਪਿਆ ਹੱਸ, ਬੱਤੀ ਦੰਦ ਖ਼ੁਸ਼ੀ ਮਨਾਈਆ। ਸਭ ਕੁਛ ਸਾਹਿਬ ਤੇਰੇ ਵਸ, ਕੀ ਮੇਰੀ ਵਡਿਆਈਆ। ਜੋ ਕੁਛ ਦੇਣਾ ਸੋ ਤੇਰੇ ਹੱਥ, ਹਉਂ ਸੇਵਕ ਰੂਪ ਨਜ਼ਰੀ ਆਈਆ। ਕਰ ਪਰਨਾਮ ਡੰਡਾਵਤ ਚਰਨੀ ਗਿਆ ਢੱਠ, ਪੂਰਬ ਦਿਸ਼ਾ ਮੁਖ ਰਖਾਈਆ। ਮੇਰਾ ਲੇਖਾ ਚੁੱਕੇ ਅੱਠ ਤਤ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਨ ਮਤ ਬੁਧ ਚਲੇ ਨਾ ਕੋਇ ਚਤਰਾਈਆ। ਨੌ ਦਵਾਰੇ ਰਹੇ ਨਾ ਕੋਈ ਹੱਕ, ਹਕੀਕਤ
❋
❋
ਆਪਣੀ ਦਿਤੀ ਸਮਝਾਈਆ। ਧੰਨ ਭਾਗ ਜੇ ਗ੍ਰਹਿ ਮੰਦਰ ਸਵਾਮੀ ਆ ਕੇ ਜਾਵੇਂ ਵਸ, ਨਿਹਕਰਮੀ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਣੀ ਮਾਣ ਵਡਿਆਈਆ। ਗੋਬਿੰਦ ਕਹੇ ਬਾਲ ਬਾਲੀ ਬੁੱਧ, ਬਚਪਨ ਵਿਚ ਦਿਆਂ ਵਡਿਆਈਆ। ਭਰਮ ਭੁਲੇਖਾ ਰਹੇ ਨਾ ਤੁਛ, ਭੇਵ ਅਭੇਦਾ ਦਿਆਂ ਖੁਲ੍ਹਾਈਆ। ਪੜਦਾ ਉਹਲਾ ਚੁਕਾਵਾਂ ਕੁਛ, ਦੂਈ ਦਵੈਤੀ ਭੇਵ ਚੁਕਾਈਆ। ਇਕੋ ਘਰ ਜਾਏ ਸੁਝ, ਗ੍ਰਹਿ ਮੰਦਰ ਇਕੋ ਨਜ਼ਰੀ ਆਈਆ। ਸਚ ਪ੍ਰੀਤੀ ਜਾਏ ਲੁਝ, ਨਾਤਾ ਪਰੇਮ ਜੁੜਾਈਆ। ਉਜਲ ਹੋਵੇ ਮਾਤ ਮੁਖ, ਦੋ ਜਹਾਨ ਮਿਲੇ ਵਡਿਆਈਆ। ਆਤਮ ਪਰਮਾਤਮ ਦੇਵਾਂ ਸੁੱਖ, ਸੁਖ ਸਾਗਰ ਆਪ ਵਖਾਈਆ। ਸਾਚੀ ਗੋਦੀ ਲਵਾਂ ਚੁੱਕ, ਫੜ ਬਾਂਹੋਂ ਗਲੇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਦਰ ਦਰਬਾਨ ਨੇਤਰ ਰੋ, ਖ਼ੁਸ਼ੀ ਵਿਚ ਨੈਣਾਂ ਨੀਰ ਵਹਾਇੰਦਾ । ਕਵਣ ਦੇਵੇ ਪ੍ਰਭ ਤੇਰੀ ਸੋ, ਸੁਤਿਆਂ ਕਵਣ ਉਠਾਇੰਦਾ। ਗੋਬਿੰਦ ਅੱਗੋਂ ਕਰ ਪਰਕਾਸ਼ ਬਖ਼ਸ਼ੀ ਲੋ, ਨੂਰ ਨੂਰ ਇਕ ਚਮਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਇੰਦਾ। ਸਾਚੀ ਕਰਨੀ ਕਰੇ ਨਿਰੰਕਾਰ, ਕਰਨਹਾਰ ਇਕ ਅਖਵਾਇੰਦਾ। ਵੇਖੇ ਵਿਗਸੇ ਵੇਖਣਹਾਰ, ਨਿਜ ਲੋਚਣ ਫੋਲ ਫੁਲਾਇੰਦਾ। ਕਲ ਕਲਕੀ ਲਏ ਅਵਤਾਰ, ਦਰ ਠਾਂਡੇ ਸੋਭਾ ਪਾਇੰਦਾ। ਸਾਚੀ ਵਸਤ ਕਰੇ ਉਜਿਆਰ, ਮਹਲ ਅਟੱਲ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੁਕਮ ਵਰਤਾਇੰਦਾ। ਮਿਹਰਵਾਨ ਵਡ ਮਹਿਬੂਬ, ਮੁਹੱਬਤ ਇਕੋ ਇਕ ਜਣਾਈਆ। ਸਾਚਾ ਹੁਜਰਾ ਵੇਖ ਅਰੂਜ, ਅਰਸ਼ ਫਰਸ਼ ਫੋਲ ਫੁਲਾਈਆ। ਲੇਖਾ ਜਾਣ ਮੰਜ਼ਲ ਮਕਸੂਦ, ਪੰਧ ਮੁਕਾਏ ਚਾਈਂ ਚਾਈਂਆ। ਜਿਸ ਦੀ ਸਿਫ਼ਤ ਕਰੇ ਹਜ਼ਾਰਾ ਦਰੂਦ, ਇਸਮ ਆਜ਼ਮ ਦਏ ਦ੍ਰਿੜਾਈਆ। ਸੋ ਅਸਲ ਨਾਲ ਵਾਪਸ ਕਰੇ ਸੂਦ, ਰਕਮ ਵੱਡੀ ਝੋਲੀ ਪਾਈਆ। ਜਨਮ ਜਨਮ ਦੀ ਮੇਟੇ ਭੂਖ, ਤ੍ਰਿਸਨਾ ਰੋਗ ਗਵਾਈਆ। ਘਰ ਆਤਮ ਦੇਵੇ ਸੂਖ, ਪਰਮਾਤਮ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਨਾਮ ਵਡਿਆਈਆ। ਵੇਖ ਵਡਿਆਈ ਮਿਲਦੀ ਮਾਤ, ਦੋ ਜਹਾਨ ਰਹੇ ਜਸ ਗਾਈਆ । ਅਬਿਨਾਸ਼ੀ ਕਰਤਾ ਦੇਵੇ ਦਾਤ, ਸ੍ਰੀ ਭਗਵਾਨ ਰਿਹਾ ਵਰਤਾਈਆ। ਲੱਖ ਚੁਰਾਸੀ ਜੀਵ ਜੰਤ ਕਲਜੁਗ ਦਿਸੇ ਅੰਧੇਰੀ ਰਾਤ, ਹਰਿਜਨ ਵਿਰਲੇ ਗੁਰ ਗੁਰ ਆਪਣੀ ਬੂਝ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਦਇਆ ਕਮਾਈਆ। ਦੇਵਣਹਾਰਾ ਠਾਕਰ ਸਵਾਮੀ, ਸਾਹਿਬ ਸਤਿਗੁਰ ਇਕ ਅਖਵਾਇੰਦਾ। ਨਿਤ ਨਵਿਤ ਹਰ ਘਟ ਅੰਤਰ ਜਾਣ ਜਾਣੀ, ਸ੍ਰਿਸ਼ਟ ਸਬਾਈ ਖੋਜ ਖੁਜਾਇੰਦਾ। ਦੂਰ ਦੁਰਾਡਾ ਨੇਰਨ ਨੇਰਾ ਚਲ ਕੇ ਆਏ ਸਾਹਿਬ ਸੁਲਤਾਨੀ, ਸਤਿ ਸਤਿਵਾਦੀ ਫੇਰਾ ਪਾਇੰਦਾ। ਲੇਖਾ ਆਪ ਚੁਕਾਏ ਰਾਜਾ ਰਾਣੀ, ਦਰਬਾਨ ਲੇਖਾ ਝੋਲੀ ਆਪ ਟਿਕਾਇੰਦਾ। ਪਿਛੋਂ ਜੁਗ ਚਾਰ ਚਲਦੀ ਰਹੇ ਕਹਾਣੀ, ਹੁਣ ਨੇਤਰ ਵੇਖ ਧੀਰ ਨਾ ਕੋਇ ਧਰਾਇੰਦਾ। ਇਹੋ ਖੇਲ ਪ੍ਰਭ ਮਹਾਨੀ, ਜੁਗ ਜੁਗ ਮਾਇਆ ਪੜਦਾ ਸਭ ਤੇ ਪਾਇੰਦਾ। ਜਨ ਭਗਤਾਂ ਦੇਵੇ ਸਚ ਨਿਸ਼ਾਨੀ, ਦਰ ਘਰ ਇਕੋ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਵਛਲ ਗਿਰਵਰ ਗਿਰਧਾਰ, ਹਰਿਜਨ ਕਰੇ ਸਚ ਪਿਆਰ, ਪਰੇਮ ਪ੍ਰੀਤੀ ਇਕ ਵਖਾਇੰਦਾ। ਪਰੇਮ ਪ੍ਰੀਤੀ ਨਾਤਾ ਦਏ ਅਤੁਟ, ਸਮਰਥ ਪੁਰਖ ਵੱਡੀ ਵਡਿਆਈਆ। ਸਤਿ ਸਤਿਵਾਦੀ ਜੋ ਬੈਠਾ ਲੁਕ, ਸੋ ਪੜਦਾ ਉਹਲਾ ਦਏ ਚੁਕਾਈਆ। ਉਜਲ ਕਰ
❋
❋
ਗੁਰਮੁਖਾਂ ਮੁਖ, ਮੁਖ ਮੁਖੜਾ ਸਿਫ਼ਤ ਸਾਲਾਹੀਆ। ਜਨਮ ਕਰਮ ਦਾ ਮੇਟ ਕੇ ਦੁੱਖ, ਆਵਣ ਜਾਵਣ ਦਏ ਚੁਕਾਈਆ। ਸਫਲ ਕਰਾਏ ਜਨਨੀ ਕੁੱਖ, ਸਿਰ ਆਪਣਾ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਾਰਗ ਇਕੋ ਇਕ ਦ੍ਰਿੜਾਈਆ। ਜਨ ਭਗਤਾਂ ਮਾਰਗ ਪ੍ਰਭ ਚਰਨ ਕਵਲ, ਸਚ ਸਿਖਿਆ ਇਕ ਦ੍ਰਿੜਾਇੰਦਾ। ਮਿਲੇ ਵਡਿਆਈ ਉਪਰ ਧਵਲ, ਧਰਨੀ ਧਰਤ ਲੇਖੇ ਪਾਇੰਦਾ। ਆਪ ਖਿਲਾਏ ਨਾਭ ਕਵਲ, ਕਵਲ ਨਾਭੀ ਝਿਰਨਾ ਇਕ ਝਿਰਾਇੰਦਾ। ਨੂਰ ਇਲਾਹੀ ਨਜ਼ਰੀ ਆਏ ਅਵਲ, ਆਲਮੀਨ ਫੇਰਾ ਪਾਇੰਦਾ। ਭੇਵ ਚੁਕਾਏ ਸਾਵਲ ਸਵਲ, ਸੁੰਦਰ ਰੂਪ ਆਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਸੰਗ ਨਿਭਾਇੰਦਾ। ਜਨ ਭਗਤਾਂ ਸੰਗ ਸੁਣਾਏ ਸੰਗੀਤ, ਧੁਨ ਅਨਹਦ ਰਾਗ ਅਲਾਈਆ। ਸਤਿਜੁਗ ਦੱਸੇ ਸਾਚੀ ਰੀਤ, ਮਾਰਗ ਇਕੋ ਇਕ ਦ੍ਰਿੜਾਈਆ। ਲੇਖਾ ਜਾਣ ਊਚ ਨੀਚ, ਚਾਰ ਵਰਨ ਕਰੇ ਕੁੜਮਾਈਆ। ਬਰਨ ਅਠਾਰਾਂ ਠਾਂਡਾ ਸੀਤ, ਹਰ ਘਟ ਬੈਠਾ ਸੋਭਾ ਪਾਈਆ। ਲੇਖਾ ਜਾਣ ਮੰਦਰ ਮਸੀਤ, ਸ਼ਿਵਦਵਾਲੇ ਮੱਠ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਕਰੇ ਇਕ ਪੜ੍ਹਾਈਆ। ਜਨ ਭਗਤ ਸਦਾ ਨਿਰਅੱਖਰ ਪੜ੍ਹਦਾ, ਬਿਨ ਰਸਨਾ ਜਿਹਵਾ ਬੱਤੀ ਦੰਦ ਢੋਲਾ ਗਾਈਆ। ਮੰਜ਼ਲ ਮੰਜ਼ਲ ਪੌੜੇ ਚੜ੍ਹਦਾ, ਘਰ ਘਰ ਵਿਚ ਪੰਧ ਮੁਕਾਈਆ। ਸ਼ਬਦੀ ਪੱਲੂ ਇਕੋ ਫੜਦਾ, ਸੁਰਤੀ ਤੰਦ ਡੋਰ ਬੰਧਾਈਆ। ਵੇਖੇ ਖੇਲ ਨਰ ਹਰਿ ਦਾ, ਨਰ ਨਰਾਇਣ ਨਜ਼ਰੀ ਆਈਆ। ਕੂੜੀ ਕਿਰਿਆ ਕੋਲੋਂ ਕਦੇ ਨਾ ਡਰਦਾ, ਪੰਜ ਤਤ ਨਾ ਕੋਇ ਹਲਕਾਈਆ। ਸਚ ਦਵਾਰੇ ਇਕੋ ਖੜਦਾ, ਜਿਸ ਘਰ ਵਸੇ ਬੇਪਰਵਾਹੀਆ। ਨਾ ਜੀਂਦਾ ਨਾ ਕਦੇ ਮਰਦਾ, ਜਨਮ ਮਰਨ ਵਿਚ ਕਦੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਆਪਣੇ ਅੰਗ ਲਗਾਈਆ। ਜਨ ਭਗਤਾਂ ਕਰੇ ਅੰਗੀਕਾਰ, ਆਂਗਣ ਆਪਣੇ ਵਿਚ ਬਹਾਇੰਦਾ। ਸਾਚੀ ਰੀਤੀ ਵਿਚ ਸੰਸਾਰ, ਨੀਤੀਵਾਨ ਆਪ ਦ੍ਰਿੜਾਇੰਦਾ। ਹਸਤ ਕੀਟੀ ਇਕੋ ਜਿਹਾ ਪਿਆਰ, ਸ਼ਾਹ ਸੁਲਤਾਨ ਰਾਉਂ ਰੰਕ ਆਪ ਸਮਝਾਇੰਦਾ। ਅਨਡੀਠੀ ਮੰਜ਼ਲ ਦਏ ਵਖਾਲ, ਪੜਦਾ ਉਹਲਾ ਆਪ ਹਟਾਇੰਦਾ। ਦੀਆ ਬਾਤੀ ਕਮਲਾਪਾਤੀ ਨਿਰਮਲ ਜੋਤ ਜਗਾਏ ਅਗੰਮ ਅਪਾਰ, ਤੇਲ ਬਾਤੀ ਵਿਚ ਨਾ ਕੋਇ ਟਿਕਾਇੰਦਾ। ਆਦਿ ਜੁਗਾਦਿ ਜੁਗ ਚੌਕੜੀ ਜਿਸ ਦਾ ਸਦਾ ਰਹੇ ਉਜਿਆਰ, ਅੰਧ ਅੰਧੇਰ ਨਜ਼ਰ ਕੋਇ ਨਾ ਆਇੰਦਾ। ਸੋ ਸਾਹਿਬ ਸਵਾਮੀ ਅੰਤਰਜਾਮੀ ਕਲਜੁਗ ਅੰਤਮ ਖੇਲ ਕਰੇ ਅਪਾਰ, ਅਪਰੰਪਰ ਆਪਣੀ ਕਲ ਧਰਾਇੰਦਾ। ਭਗਤ ਸੁਹੇਲੇ ਸੱਜਣ ਲਏ ਉਠਾਲ, ਸੋਇਆਂ ਅੱਖ ਪਰਤੱਖ ਖੁਲ੍ਹਾਇੰਦਾ। ਵਿਛੜੇ ਮੇਲੇ ਮੇਲਣਹਾਰ, ਆਤਮ ਪਰਮਾਤਮ ਜੋੜ ਜੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜਨ ਭਗਤਾਂ ਭਗਤੀ ਮਾਰਗ ਇਕ ਵਖਾਇੰਦਾ । ਜਨ ਭਗਤਾਂ ਦੇਵੇ ਮਾਰਗ ਭਗਤੀ, ਭਗਵਨ ਆਪਣੀ ਦਇਆ ਕਮਾਈਆ। ਅੰਤਰ ਪਰਗਟੇ ਆਤਮ ਸਕਤੀ, ਮਨ ਵਾਸਨਾ ਦਏ ਖਪਾਈਆ। ਕਾਇਆ ਵਸੇ ਸੁਹੰਜਣੀ ਬਸਤੀ, ਘਰ ਠਾਂਡੇ ਖ਼ੁਸ਼ੀ ਮਨਾਈਆ। ਨਜ਼ਰੀ ਆਏ ਇਕੋ ਹਸਤੀ, ਨਰ ਨਿਰੰਕਾਰ ਬੇਪਰਵਾਹੀਆ। ਨਾਮ ਖ਼ੁਮਾਰੀ ਚੜ੍ਹੇ ਮਸਤੀ, ਆਲਸ ਨਿੰਦਰਾ ਦੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਜਨ ਭਗਤ ਵਡਿਆਈ ਲੋਕਮਾਤ, ਧਰਤ ਧਵਲ ਸੁਹਾਈਆ। ਨਿਰਗੁਣ ਸਰਗੁਣ ਦੇਵੇ ਸਾਥ, ਸਗਲਾ ਸੰਗ ਨਿਭਾਈਆ। ਸੋਹੰ ਸਤਿ ਸਰੂਪ ਜਣਾਏ
❋
❋
ਗਾਥ, ਆਤਮ ਪਰਮਾਤਮ ਇਕ ਪੜ੍ਹਾਈਆ। ਪਾਰਬ੍ਰਹਮ ਬ੍ਰਹਮ ਇਕੋ ਜਾਤ, ਦੂਜੀ ਵੰਡ ਨਾ ਕੋਇ ਵੰਡਾਈਆ। ਲਹਿਣਾ ਦੇਣ ਚੁਕਾਏ ਹਾਥੋ ਹਾਥ, ਨਾਮ ਵਸਤ ਅਮੋਲਕ ਝੋਲੀ ਪਾਈਆ। ਅਬਿਨਾਸ਼ੀ ਕਰਤਾ ਪੁਰਖ ਸਮਰਾਥ, ਸ੍ਰੀ ਭਗਵਾਨ ਸਦਾ ਸਹਾਈਆ। ਦੂਰ ਦੁਰਾਡਾ ਕੱਟਣਹਾਰਾ ਆਪਣੀ ਵਾਟ, ਬਣ ਪਾਂਧੀ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇਵੇ ਸਤਿ ਵਰ, ਅਸਤਿ ਨਜ਼ਰ ਕੋਇ ਨਾ ਆਈਆ।